ਪੰਚ ਰਾਗਨੀ; ਸੰਗਿ ਉਚਰਹੀ ॥
panch raaganee; sang ucharahee |
ਪ੍ਰਥਮ ਭੈਰਵੀ ਬਿਲਾਵਲੀ ॥
pratham bhairavee bilaavalee |
ਪੁੰਨਿਆਕੀ ਗਾਵਹਿ ਬੰਗਲੀ ॥
puniaakee gaaveh bangalee |
ਪੁਨਿ ਅਸਲੇਖੀ ਕੀ ਭਈ ਬਾਰੀ ॥
pun asalekhee kee bhee baaree |
ਏ ਭੈਰਉ ਕੀ. ਪਾਚਉ ਨਾਰੀ ॥
e bhairau kee. paachau naaree |
ਪੰਚਮ ਹਰਖ; ਦਿਸਾਖ ਸੁਨਾਵਹਿ ॥
pancham harakh; disaakh sunaaveh |
ਬੰਗਾਲਮ ਮਧੁ ਮਾਧਵ ਗਾਵਹਿ ॥੧॥
bangaalam madh maadhav gaaveh |1|
ਲਲਤ ਬਿਲਾਵਲ ਗਾਵਹੀ; ਅਪੁਨੀ ਅਪੁਨੀ ਭਾਂਤਿ ॥
lalat bilaaval gaavahee; apunee apunee bhaant |
ਅਸਟ ਪੁਤ੍ਰ ਭੈਰਵ ਕੇ. ਗਾਵਹਿ ਗਾਇਨ ਪਾਤ੍ਰ ॥੧॥
asatt putr bhairav ke. gaaveh gaaein paatr |1|
ਦੁਤੀਆ; ਮਾਲਕਉਸਕ ਆਲਾਪਹਿ ॥
duteea; maalkausak aalaapeh |
ਸੰਗਿ ਰਾਗਨੀ ਪਾਚਉ ਥਾਪਹਿ ॥
sang raaganee paachau thaapeh |
ਗੋਂਡਕਰੀ ਅਰੁ ਦੇਵਗੰਧਾਰੀ ॥
gonddakaree ar devagandhaaree |
ਗੰਧਾਰੀ. ਸੀਹੁਤੀ ਉਚਾਰੀ ॥
gandhaaree. seehutee uchaaree |
ਧਨਾਸਰੀ ਏ ਪਾਚਉ ਗਾਈ ॥
dhanaasaree e paachau gaaee |
ਮਾਲ ਰਾਗ ਕਉਸਕ ਸੰਗਿ ਲਾਈ ॥
maal raag kausak sang laaee |
ਮਾਰੂ ਮਸਤਅੰਗ; ਮੇਵਾਰਾ ॥
maaroo masatang; mevaaraa |
ਪ੍ਰਬਲਚੰਡ ਕਉਸਕ ਉਭਾਰਾ ॥
prabalachandd kausak ubhaaraa |
ਖਉਖਟ. ਅਉ ਭਉਰਾਨਦ ਗਾਏ ॥
khaukhatt. aau bhauraanad gaae |
ਅਸਟ ਮਾਲਕਉਸਕ ਸੰਗਿ ਲਾਏ ॥੧॥
asatt maalkausak sang laae |1|
ਪੁਨਿ ਆਇਅਉ ਹਿੰਡੋਲੁ. ਪੰਚ ਨਾਰਿ ਸੰਗਿ ਅਸਟ ਸੁਤ ॥
pun aaeaau hinddol. panch naar sang asatt sut |
ਉਠਹਿ ਤਾਨ ਕਲੋਲ. ਗਾਇਨ ਤਾਰ ਮਿਲਾਵਹੀ ॥੧॥
auttheh taan kalol. gaaein taar milaavahee |1|
ਤੇਲੰਗੀ ਦੇਵਕਰੀ ਆਈ ॥
telangee devakaree aaee |
ਬਸੰਤੀ ਸੰਦੂਰ ਸੁਹਾਈ ॥
basantee sandoor suhaaee |
ਸਰਸ ਅਹੀਰੀ ਲੈ ਭਾਰਜਾ ॥
saras aheeree lai bhaarajaa |
ਸੰਗਿ ਲਾਈ ਪਾਂਚਉ ਆਰਜਾ ॥
sang laaee paanchau aarajaa |
ਸੁਰਮਾਨੰਦ ਭਾਸਕਰ ਆਏ ॥
suramaanand bhaasakar aae |
ਚੰਦ੍ਰਬਿੰਬ; ਮੰਗਲਨ ਸੁਹਾਏ ॥
chandrabinb; mangalan suhaae |
ਸਰਸਬਾਨ ਅਉ ਆਹਿ ਬਿਨੋਦਾ ॥
sarasabaan aau aaeh binodaa |
ਗਾਵਹਿ ਸਰਸ ਬਸੰਤ ਕਮੋਦਾ ॥
gaaveh saras basant kamodaa |
ਅਸਟ ਪੁਤ੍ਰ. ਮੈ ਕਹੇ ਸਵਾਰੀ ॥
asatt putr. mai kahe savaaree |
ਪੁਨਿ ਆਈ. ਦੀਪਕ ਕੀ ਬਾਰੀ ॥੧॥
pun aaee. deepak kee baaree |1|
ਕਛੇਲੀ ਪਟਮੰਜਰੀ. ਟੋਡੀ ਕਹੀ ਅਲਾਪਿ ॥
kachhelee pattamanjaree. ttoddee kahee alaap |
ਕਾਮੋਦੀ ਅਉ ਗੂਜਰੀ. ਸੰਗਿ ਦੀਪਕ ਕੇ ਥਾਪਿ ॥੧॥
kaamodee aau goojaree. sang deepak ke thaap |1|
ਕਾਲੰਕਾ ਕੁੰਤਲ ਅਉ ਰਾਮਾ ॥
kaalankaa kuntal aau raamaa |
ਕਮਲਕੁਸਮ ਚੰਪਕ ਕੇ ਨਾਮਾ ॥
kamalakusam chanpak ke naamaa |
ਗਉਰਾ ਅਉ ਕਾਨਰਾ ਕਲੵਾਨਾ ॥
gauraa aau kaanaraa kalayaanaa |
ਅਸਟ ਪੁਤ੍ਰ. ਦੀਪਕ ਕੇ ਜਾਨਾ ॥੧॥
asatt putr. deepak ke jaanaa |1|
ਸਭ ਮਿਲਿ. ਸਿਰੀਰਾਗ ਵੈ ਗਾਵਹਿ ॥
sabh mil. sireeraag vai gaaveh |
ਪਾਂਚਉ ਸੰਗਿ ਬਰੰਗਨ ਲਾਵਹਿ ॥
paanchau sang barangan laaveh |
ਬੈਰਾਰੀ ਕਰਨਾਟੀ ਧਰੀ ॥
bairaaree karanaattee dharee |
ਗਵਰੀ ਗਾਵਹਿ ਆਸਾਵਰੀ ॥
gavaree gaaveh aasaavaree |
ਤਿਹ ਪਾਛੈ ਸਿੰਧਵੀ ਅਲਾਪੀ ॥
tih paachhai sindhavee alaapee |
ਸਿਰੀਰਾਗ ਸਿਉ ਪਾਂਚਉ ਥਾਪੀ ॥੧॥
sireeraag siau paanchau thaapee |1|
ਸਾਲੂ ਸਾਰਗ ਸਾਗਰਾ. ਅਉਰ ਗੋਂਡ ਗੰਭੀਰ ॥
saaloo saarag saagaraa. aaur gondd ganbheer |
ਅਸਟ ਪੁਤ੍ਰ ਸ੍ਰੀਰਾਗ ਕੇ. ਗੁੰਡ ਕੁੰਭ ਹਮੀਰ ॥੧॥
asatt putr sreeraag ke. gundd kunbh hameer |1|
ਖਸਟਮ ਮੇਘ ਰਾਗ ਵੈ ਗਾਵਹਿ ॥
khasattam megh raag vai gaaveh |
ਪਾਂਚਉ ਸੰਗਿ ਬਰੰਗਨ ਲਾਵਹਿ ॥
paanchau sang barangan laaveh |
ਸੋਰਠਿ ਗੋਂਡ ਮਲਾਰੀ ਧੁਨੀ ॥
soratth gondd malaaree dhunee |
ਪੁਨਿ ਗਾਵਹਿ ਆਸਾ ਗੁਨ ਗੁਨੀ ॥
pun gaaveh aasaa gun gunee |
ਊਚੈ ਸੁਰਿ ਸੂਹਉ ਪੁਨਿ ਕੀਨੀ ॥
aoochai sur soohau pun keenee |
ਮੇਘ ਰਾਗ ਸਿਉ ਪਾਂਚਉ ਚੀਨੀ ॥੧॥
megh raag siau paanchau cheenee |1|
ਬੈਰਾਧਰ ਗਜਧਰ ਕੇਦਾਰਾ ॥
bairaadhar gajadhar kedaaraa |
ਜਬਲੀਧਰ ਨਟ ਅਉ ਜਲਧਾਰਾ ॥
jabaleedhar natt aau jaladhaaraa |
ਪੁਨਿ ਗਾਵਹਿ. ਸੰਕਰ ਅਉ ਸਿਆਮਾ ॥
pun gaaveh. sankar aau siaamaa |
ਮੇਘ ਰਾਗ ਪੁਤ੍ਰਨ ਕੇ ਨਾਮਾ ॥੧॥
megh raag putran ke naamaa |1|
ਖਸਟ ਰਾਗ ਉਨਿ ਗਾਏ; ਸੰਗਿ ਰਾਗਨੀ ਤੀਸ ॥
khasatt raag un gaae; sang raaganee tees |
ਸਭੈ ਪੁਤ੍ਰ ਰਾਗੰਨ ਕੇ; ਅਠਾਰਹ ਦਸ ਬੀਸ ॥੧॥੧॥
sabhai putr raagan ke; atthaarah das bees |1|1|