ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but one God. True is his Name, Creative and All-pervading His personality and Immortal His form, He is without fear, without enmity, Unborn and Self-illumined. By the grace of Guru He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਤੇ ਸਰਬ-ਬਿਆਪੀ ਉਸ ਦੀ ਵਿਅਕਤੀ ਅਤੇ ਅਵਿਨਾਸ਼ੀ ਉਸ ਦਾ ਸਰੂਪ। ਉਹ ਨਿੱਡਰ, ਕੀਨਾ-ਰਹਿਤ, ਅਜਨਮ ਅਤੇ ਸਵੈ-ਪਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, Verdad es Su Nombre, Ser Creador Personificado, Sin Miedo, Sin Enojo, Imagen de Lo Inmortal, más allá del Nacimiento, Auto Existente, por la Gracia del Guru
ਰਾਗੁ ਆਸਾ ਮਹਲਾ ੧; ਘਰੁ ੧ ਸੋ ਦਰੁ ॥
raag aasaa mahalaa 1; ghar 1 so dar |
Sant Singh KhalsaRaag Aasaa, First Mehl, First House, So Dar ~ That Gate:
Manmohan SinghAsa measure, 1st Guru. Sodar.
Manmohan Singh (Punjabi)ਰਾਗ ਆਸਾ, ਪਹਿਲੀ ਪਾਤਸ਼ਾਹੀ। ਸੋਦਰ।
Fareedkot Teekaਏਹ ਸੋਦਰੁ ਦਾ ਸਬਦ ਜਬ ਸਚਖੰਡ ਮੇਂ ਗਏ ਹੈਂ ਤਬ ਬਿਸਨੂੰ ਦੇ ਹਜੂਰ ਉਚਾਰਨ ਕੀਆ ਹੈ। ਥੋੜੇ ਮਾਤ੍ਰ ਜਪਜੀ ਵਾਲੇ ਸੋਦਰ ਸੇ ਭੇਦ ਹੈ। ਕੋਈਕ ਕਹਿਤੇ ਹੈਂ ਵੇਈਂ ਸੇ ਨਿਕਸ ਕਰ ਬੀਬੀ ਨਾਨਕੀ ਕੋ ਸੁਨਾਇਆ ਹੈ, ਸੋਈ ਈਹਾਂ ਹੈ।
SikhNet (Spanish)Rag Asa, Mejl, Guru Nanak, Primer Canal Divino, So Dar, Esa Puerta.
ਸੋ ਦਰੁ ਤੇਰਾ ਕੇਹਾ. ਸੋ ਘਰੁ ਕੇਹਾ; ਜਿਤੁ ਬਹਿ ਸਰਬ ਸਮੑਾਲੇ ॥
so dar teraa kehaa. so ghar kehaa; jit beh sarab samaale |
Sant Singh KhalsaWhat is that Gate, and what is that Home, in which You sit and take care of all?
Manmohan SinghHow like is that gate and how the mansion, sitting where in, Thou takes care of all, O Lord.
Manmohan Singh (Punjabi)ਉਹ ਦਰਵਾਜ਼ਾ ਕੈਹੋ ਜੇਹਾ ਹੈ ਅਤੇ ਉਹ ਮੰਦਰ ਕੈਸਾ, ਜਿਸ ਵਿੱਚ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈ, ਹੇ ਸਾਈਂ!
Fareedkot Teekaਹੇ ਭਗਵੰਤ! ਤੇਰਾ ਵਹੁ ਦਰਵਾਜਾ ਅਰੁ ਵਹੁ ਘਰੁ ਕੈਸਾ ਹੈ? ਜਿਸ ਮੇਂ ਬੈਠ ਕਰ ਕੇ ਸਰਬ ਜੀਵੋਂ ਕੀ ਖਬਰ ਲੇ ਰਹਾ ਹੈਂ। ਭਾਵ ਵਾਸਤਵ ਤੇ ਤੇਰਾ ਘਰੁ ਅਰੁ ਦਰੁ ਕਛੁ ਕਹਾ ਨਹੀਂ ਜਾਤਾ; ਵਾ ਦਰ ਸਤਸੰਗ ਅਰੁ ਘਰੁ ਸ੍ਵਰੂਪ, ਵਾ ਘਰੁ ਬੈਕੁੰਠ ਦਰ ਸੰਸਾਰ ਸੋ ਅਬ ਤੇਰੇ ਦਰ ਕੀ ਰਚਨਾ ਕਹਤੇ ਹੈਂ॥
Prof. Sahib Singhਉਹ ਦਰ-ਘਰ ਬੜਾ ਹੀ ਅਸਚਰਜ ਹੈ, ਜਿਥੇ ਬੈਠ ਕੇ (ਹੇ ਨਿਰੰਕਾਰ!) ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।ਪਦ ਅਰਥ ਕੇਹਾ = ਕਿਹੋ ਜਿਹਾ, ਬੜਾ ਅਸਚਰਜ। ਦਰੁ = ਦਰਵਾਜ਼ਾ। ਜਿਤੁ = ਜਿਥੇ। ਬਹਿ = ਬੈਠ ਕੇ। ਸਰਬ = ਸਾਰੇ ਜੀਵਾਂ ਨੂੰ। ਸਮ੍ਹ੍ਹਾਲੇ = ਤੂੰ ਸੰਭਾਲ ਕੀਤੀ ਹੈ।
SikhNet (Spanish)¿Cuál es esa Puerta y cuál el Hogar en donde Te sientas para atender a todos?
ਵਾਜੇ ਤੇਰੇ ਨਾਦ ਅਨੇਕ ਅਸੰਖਾ; ਕੇਤੇ ਤੇਰੇ ਵਾਵਣਹਾਰੇ ॥
vaaje tere naad anek asankhaa; kete tere vaavanahaare |
Sant Singh KhalsaCountless musical instruments of so many various kinds vibrate there for You; so many are the musicians there for You.
Manmohan SinghCountless musical instruments, of various types, resound there, and numerous there musicians.
Manmohan Singh (Punjabi)ਬਹੁਤੀਆਂ ਕਿਸਮਾਂ ਦੇ ਅਣਗਿਣਤ ਸੰਗੀਤਕ ਸਾਜ਼ ਉਥੇ ਗੂੰਜਦੇ ਹਨ ਅਤੇ ਅਨੇਕਾਂ ਹੀ ਹਨ ਉਥੇ ਰਾਗ ਕਰਨ ਵਾਲੇ।
Fareedkot Teekaਹੇ ਅਸੰਖ, ਭਾਵ ਬ੍ਯੰਤ ਰੂਪ! ਤੇਰੇ ਦ੍ਵਾਰੇ ਪਰ ਅਨੇਕ ਹੀ ਨਾਦ ਆਦਿਕ ਵਾਜੇ ਹੈਂ ਅਰੁ ਤੇਰੇ ਦ੍ਵਾਰ ਪਰ (ਕੇਤੇ) ਬਹੁਤੇ ਹੀ ਤਿਨ ਵਾਜਿਓਂ ਕੇ ਵਜਾਵਣ ਹਾਰੇ ਹੈਂ॥
Prof. Sahib Singh(ਤੇਰੀ ਇਸ ਰਚੀ ਹੋਈ ਕੁਦਰਤਿ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ, ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ।ਪਦ ਅਰਥ ਨਾਦ = ਆਵਾਜ਼, ਸ਼ਬਦ, ਰਾਗ। ਵਾਵਣਹਾਰੇ = ਵਜਾਵਣ ਵਾਲੇ।
SikhNet (Spanish)Incontables Instrumentos musicales, de muchos tipos y clases vibran para Ti, tantos músicos hay ahí para Ti,
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ; ਕੇਤੇ ਤੇਰੇ ਗਾਵਣਹਾਰੇ ॥
kete tere raag paree siau kaheeeh; kete tere gaavanahaare |
Sant Singh KhalsaThere are so many Ragas there for You, along with their accompanying harmonies; so many minstrels sing to You.
Manmohan SinghGood many measures with their consorts, and good many minstrels hymn thee.
Manmohan Singh (Punjabi)ਅਨੇਕਾਂ ਤਰਾਨੇ ਆਪਣੀਆਂ ਰਾਗਣੀਆਂ ਸਮੇਤ ਤੇ ਅਨੇਕਾਂ ਹੀ ਰਾਗੀ ਤੇਰਾ ਜੱਸ ਗਾਉਂਦੇ ਹਨ।
Fareedkot Teekaਤੇਰੇ ਦ੍ਵਾਰੇ ਪਰ ਕਿਤਨੇ ਹੀ ਰਾਗ ਰਾਗਨੀਓਂ ਕੇ ਸਹਿਤ ਕਹੀਤੇ ਹੈਂ ਔਰ ਕਿਤਨੇ ਹੀ ਤੇਰੇ ਦ੍ਵਾਰ ਪਰ ਤਿਨ ਰਾਗ ਅਰੁ ਰਾਗਨੀਓਂ ਕੇ ਗਾਵਨੇ ਵਾਲੇ ਹੈਂ॥☬ਗਾਵਨੇ ਵਾਲਿਓਂ ਕੋ ਸੰਖੇਪ ਸੇ ਕਹਤੇ ਹੈਂ:
Prof. Sahib Singhਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ (ਇਹਨਾਂ ਰਾਗਾਂ ਦੇ) ਗਾਵਣ ਵਾਲੇ ਹਨ (ਜੋ ਤੈਨੂੰ ਗਾ ਰਹੇ ਹਨ)।ਪਦ ਅਰਥ ਪਰੀ = ਰਾਗਣੀ। ਸਿਉ = ਸਮੇਤ, ਸਣੇ। ਪਰੀ ਸਿਉ = ਰਾਗਣੀਆਂ ਸਮੇਤ। ਕਹੀਅਹਿ = ਕਹੀਦੇ ਹਨ, ਆਖੇ ਜਾਂਦੇ ਹਨ।
SikhNet (Spanish)tantas Ragas, junto con sus acompañantes armonías y tantos cantantes se entonan para Ti.
ਗਾਵਨੑਿ ਤੁਧਨੋ. ਪਉਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮ ਦੁਆਰੇ ॥
gaavana tudhano. paun paanee baisantar; gaavai raajaa dharam duaare |
Sant Singh KhalsaThe winds sing to You, as do water and fire; the Righteous Judge of Dharma sings at Your Door.
Manmohan SinghSing thee the wind, the water and the fire, and the Righteous justice sings Thine praises at thy door.
Manmohan Singh (Punjabi)ਗਾਉਂਦੇ ਹਨ ਤੈਨੂੰ ਹਵਾ, ਜੱਲ, ਅੱਗ। ਅਤੇ ਧਰਮ ਰਾਜਾ ਤੇਰੇ ਬੂਹੇ ਉਤੇ ਤੇਰੀ ਕੀਰਤੀ ਗਾਇਨ ਕਰਦਾ ਹੈ।
Fareedkot Teekaਤੁਝੇ ਕੋ ਪਵਨ ਅਰੁ ਪਾਣੀ ਪੁਨਃ ਬਸੰਤ੍ਰ ਗਾਵਤਾ ਹੈ ਅਰੁ ਧਰਮਰਾਜ ਭੀ ਤੇਰੇ ਦ੍ਵਾਰ ਪਰ ਤੇਰਾ ਜਸ ਗਾਵਤਾ ਹੈ॥
Prof. Sahib Singh(ਹੇ ਨਿਰੰਕਾਰ!) ਹਵਾ, ਪਾਣੀ, ਅੱਗ ਤੇਰੇ ਗੁਣ ਗਾ ਰਹੇ ਹਨ। ਧਰਮਰਾਜ ਤੇਰੇ ਦਰ ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ।ਪਦ ਅਰਥ ਬੈਸੰਤਰੁ = ਅੱਗ। ਰਾਜਾ ਧਰਮ = ਧਰਮ-ਰਾਜ। ਦੁਆਰੇ = ਤੇਰੇ ਦਰ ਤੇ (ਹੇ ਨਿਰੰਕਾਰ!)।
SikhNet (Spanish)Los vientos Te cantan, así como el agua y el fuego, el Recto Juez del Dharma canta a Tu Puerta.
ਗਾਵਨੑਿ ਤੁਧਨੋ. ਚਿਤੁ ਗੁਪਤੁ ਲਿਖਿ ਜਾਣਨਿ; ਲਿਖਿ ਲਿਖਿ ਧਰਮੁ ਵੀਚਾਰੇ ॥
gaavana tudhano. chit gupat likh jaanan; likh likh dharam veechaare |
Sant Singh KhalsaChitar and Gupat, the recording angels of the conscious and the subconscious, sing to You; they know, and they write, and on the basis of what they write, the Lord of Dharma passes judgement.
Manmohan SinghChitar Gupat, the recording angles, who know how to write and on the basis of whose scribed writ, the Righteous judge adjudicates, hymn thee.
Manmohan Singh (Punjabi)ਲਿਖਣ ਵਾਲੇ ਫ਼ਰਿਸ਼ਤੇ ਚਿਤ੍ਰ ਗੁਪਤ, ਜੋ ਲਿਖਣਾ ਜਾਣਦੇ ਹਨ ਅਤੇ ਜਿਨ੍ਹਾਂ ਦੀ ਲਿਖੀ ਹੋਈ ਲਿਖਤ ਦੇ ਅਧਾਰ ਉਤੇ ਧਰਮ ਰਾਜ ਨਿਆਇ ਕਰਦਾ ਹੈ, ਤੇਰਾ ਜੱਸ ਗਾਇਨ ਕਰਦੇ ਹਨ।
Fareedkot Teekaਜੋ ਜੀਵੋਂ ਕੇ ਗੁਪਤਿ ਕਰਮੋਂ ਕੋ ਲਿਖਿ ਜਾਨਤਾ ਹੈ, ਸੋ ਚਿਤ ਗੁਪਤਿ ਜੀ ਤੇਰੇ ਜਸ ਕੋ ਗਾਵਤੇ ਹੈਂ, ਅਰੁ ਲਿਖਿ ਲਿਖਿ ਕਰ ਧਰਮ ਅਧਰਮ ਕਾ ਵੀਚਾਰੁ ਕਰਤੇ ਹੈਂ, ਭਾਵ ਸੇ ਤਿਸ ਮੇਂ ਸੁਧੀ ਅਸੁਧੀ ਕਾ ਵੀਚਾਰ ਕਰਤੇ ਹੈਂ। ਵਾ ਜਿਸ ਕੇ ਲਿਖੇ ਲੇਖੋਂ ਕੋ ਜੋ ਵੀਚਾਰਤਾ ਹੈ, ਸੋ ਧਰਮਰਾਜਾ ਤੇਰੇ ਜਸ ਕੋ ਗਾਵਤਾ ਹੈ॥
Prof. Sahib Singhਉਹ ਚਿਤ੍ਰਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਲੇਖੇ ਧਰਮਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।ਪਦ ਅਰਥ ਚਿਤੁ ਗੁਪਤੁ; ਉਹ ਵਿਅਕਤੀਆਂ ਜੋ ਸੰਸਾਰ ਦੇ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਲੇਖਾ ਲਿਖਦੇ ਹਨ (ਹਿੰਦੂ ਮਤ ਦੇ ਧਰਮ = ਪੁਸਤਕਾਂ ਵਿਚ ਇਹ ਖ਼ਿਆਲ ਤੁਰਿਆ ਆਉਂਦਾ ਹੈ)। ਧਰਮੁ = ਸਰਬ-ਰਾਜ। ਲਿਖਿ ਲਿਖਿ = ਲਿਖ ਲਿਖ ਕੇ, ਜੋ ਕੁਝ ਉਹ ਚਿਤ੍ਰ ਗੁਪਤ ਲਿਖਦੇ ਹਨ।
SikhNet (Spanish)Chitar y Gupat, los ángeles que gravan en los archivos lo conciente y lo subconsciente, Te cantan, ellos saben y lo escriben y en base a esos archivos, el Señor del Dharma emite Sus Juicios.
ਗਾਵਨੑਿ ਤੁਧਨੋ. ਈਸਰੁ ਬ੍ਰਹਮਾ ਦੇਵੀ; ਸੋਹਨਿ ਤੇਰੇ ਸਦਾ ਸਵਾਰੇ ॥
gaavana tudhano. eesar brahamaa devee; sohan tere sadaa savaare |
Sant Singh KhalsaShiva and Brahma and the Goddess Parvaati, so beautiful and ever adorned by You, sing to You.
Manmohan SinghShiva, Brahma and goddess, ever beautiful and adorned by thee, hymn thee.
Manmohan Singh (Punjabi)ਤੇਰੇ ਸ਼ਿੰਗਾਰੇ ਹੋਏ ਸਦੀਵੀ ਸੁੰਦਰ ਮਹਾਂਦੇਉ, ਬਰਮਾ ਅਤੇ ਭਵਾਨੀ, ਤੈਨੂੰ ਗਾਇਨ ਕਰਦੇ ਹਨ।
Fareedkot Teekaਤੁਝ ਕੋ ਈਸ੍ਵਰ ਅਰੁ ਬ੍ਰਹਮਾ ਜੀ ਸਹਿਤ ਦੇਵੀਓਂ ਕੋ ਜੋ ਤੇਰੇ ਬਨਾਏ ਹੂਏ ਹੈਂ ਸਦੀਵ ਗਾਇਨ ਕਰਤੇ ਹੂਏ ਸੋਭਤੇ ਹੈਂ॥
Prof. Sahib Singh(ਹੇ ਅਕਾਲ ਪੁਰਖ!) ਦੇਵੀਆਂ, ਸ਼ਿਵ ਤੇ ਬ੍ਰਹਮਾ ਜੋ ਤੇਰੇ ਸਵਾਰੇ ਹੋਏ ਹਨ ਤੇ ਸੋਭ ਰਹੇ ਹਨ, ਤੈਨੂੰ ਗਾ ਰਹੇ ਹਨ।ਪਦ ਅਰਥ ਈਸਰੁ = ਸ਼ਿਵ। ਦੇਵੀ = ਦੇਵੀਆਂ। ਸੋਹਨਿ = ਸੋਭਦੇ ਹਨ।
SikhNet (Spanish)Shiva, Brahma y la diosa Parvati, tan bella y decorada por Ti,
ਗਾਵਨੑਿ ਤੁਧਨੋ. ਇੰਦ੍ਰ ਇੰਦ੍ਰਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥
gaavana tudhano. indr indraasan baitthe; devatiaa dar naale |
Sant Singh KhalsaThe Indras, seated upon their celestial thrones, with the deities at Your Gate, sing to You.
Manmohan SinghIndras seated on their thrones, with the deities, at thy gate, sing thee.
Manmohan Singh (Punjabi)ਆਪਣੇ ਤਖਤ ਉਤੇ ਬੈਠਾ ਹੋਇਆ ਇੰਦ੍ਰ, ਤੇਰੇ ਦਰਵਾਜ਼ੇ ਉੱਤੇ ਸੁਰਾਂ ਸਮੇਤ ਤੈਨੂੰ ਗਾਉਂਦਾ ਹੈ।
Fareedkot Teekaਦੇਵਤਿਓਂ ਕੇ ਸਹਿਤ ਜੋ ਇੰਦ੍ਰ ਪਦ ਕੀ ਗੱਦੀ ਹੈ ਤਿਸ ਪਰ ਬੈਠੇ ਹੂਏ ਇੰਦ੍ਰ ਵਾ ਦੇਵਤਿਓਂ ਕੇ ਦਲ ਸਹਤ, ਵਾ ਦੇਵਤੇ ਆਦਰ ਨਾਲ ਤੇਰੇ ਦਰਵਾਜੇ ਪਰ ਗਾਵਤੇ ਹੈਂ॥
Prof. Sahib Singhਕਈ ਇੰਦ੍ਰ ਆਪਣੇ ਤਖ਼ਤ ਉਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਤੇ ਤੈਨੂੰ ਸਾਲਾਹ ਰਹੇ ਹਨ।ਪਦ ਅਰਥ ਇੰਦ੍ਰਾਸਣਿ = ਇੰਦ੍ਰ ਦੇ ਆਸਣ ਉਤੇ। ਦਰਿ = ਤੇਰੇ ਦਰਵਾਜ਼ੇ ਉਤੇ। ਦੇਵਤਿਆ ਨਾਲੇ = ਦੇਵਤਿਆਂ ਸਮੇਤ।
SikhNet (Spanish)te cantan, los Indras, sentados en sus trono celestiales, con sus deidades a Tu Puerta,
ਗਾਵਨੑਿ ਤੁਧਨੋ. ਸਿਧ ਸਮਾਧੀ ਅੰਦਰਿ; ਗਾਵਨੑਿ ਤੁਧਨੋ. ਸਾਧ ਬੀਚਾਰੇ ॥
gaavana tudhano. sidh samaadhee andar; gaavana tudhano. saadh beechaare |
Sant Singh KhalsaThe Siddhas in Samaadhi sing to You, and the Holy Saints, in their contemplative meditation, sing to You.
Manmohan SinghIn their meditative mood, the perfect persons sing of thee, and the saints, in their contemplation, sing as well.
Manmohan Singh (Punjabi)ਆਪਣੀ ਧਿਆਨ ਅਵਸਥਾ ਅੰਦਰ ਪੂਰਨ ਪੁਰਸ਼ ਤੈਨੂੰ ਗਾਇਨ ਕਰਦੇ ਹਨ ਅਤੇ ਸੰਤ ਆਪਣੀ ਦਿਭਦ੍ਰਿਸ਼ਟੀ ਅੰਦਰ ਭੀ ਤੈਨੂੰ ਹੀ ਗਾਉਂਦੇ ਹਨ।
Fareedkot Teekaਹੇ ਭਗਵੰਤ! ਸਮਾਧੀ ਮੇਂ ਇਸਥਿਤ ਹੋ ਕੇ ਸਿਧਿ ਭੀ ਤੇਰੇ ਜਸ ਕੋ ਗਾਵਤੇ ਹੈਂ, ਪੁਨਃ ਵੀਚਾਰਵਾਨ ਸਾਧ ਭੀ ਤੁਝ ਕੋ ਗਾਵਤੇ ਹੈਂ॥
Prof. Sahib Singhਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰ ਕੇ ਤੈਨੂੰ ਸਾਲਾਹ ਰਹੇ ਹਨ।ਪਦ ਅਰਥ ਸਮਾਧੀ ਅੰਦਰਿ = ਸਮਾਧੀ ਵਿਚ ਜੁੜ ਕੇ, ਸਮਾਧੀ ਲਾ ਕੇ। ਸਿਧ = ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ ਸਿੱਧ ਉਹ ਵਿਅਕਤੀ ਮੰਨੇ ਗਏ ਹਨ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਉਤਾਂਹ ਤੇ ਦੇਵਤਿਆਂ ਤੋਂ ਹੇਠ ਸਨ। ਇਹ ਸਿੱਧ ਪਵਿਤ੍ਰਤਾ ਦਾ ਪੁੰਜ ਸਨ, ਅਤੇ ਅੱਠਾਂ ਹੀ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਸਨ। ਬੀਚਾਰੇ = ਵਿਚਾਰ ਵਿਚਾਰ ਕੇ।
SikhNet (Spanish)Te cantan. Los Sidhas, en Samadhi, Te cantan, y los Santos, en su Meditación, Te cantan;
ਗਾਵਨੑਿ ਤੁਧਨੋ. ਜਤੀ ਸਤੀ ਸੰਤੋਖੀ; ਗਾਵਨਿ ਤੁਧਨੋ. ਵੀਰ ਕਰਾਰੇ ॥
gaavana tudhano. jatee satee santokhee; gaavan tudhano. veer karaare |
Sant Singh KhalsaThe celibates, the truthful and the patient beings sing to You, and the mighty warriors sing to You.
Manmohan SinghThe continent the true and the patient sing thine praises and the dauntless warriors hymn thee.
Manmohan Singh (Punjabi)ਕਾਮ ਚੇਸ਼ਟਾ ਰਹਿਤ, ਸੱਚੇ ਅਤੇ ਸੰਤੁਸ਼ਟ ਪੁਰਸ਼ ਤੇਰਾ ਜੱਸ ਗਾਉਂਦੇ ਹਨ ਅਤੇ ਨਿਧੜਕ ਯੋਧੇ ਤੇਰੀ ਹੀ ਪਰਸੰਸਾ ਕਰਦੇ ਹਨ।
Fareedkot Teekaਤੁਝ ਕੋ ਜਤੀ ਅਰ ਸਤਵਾਦੀ ਪੁਨਾ ਸੰਤੋਖੀ ਗਾਵਤੇ ਹੈਂ, ਪੁਨਾ ਤਕੜੇ ਸੂਰਮੇ ਵਾ ਬਵੰਜਾ ਬੀਰ ਭੀ ਤੁਝ ਕੋ ਗਾਵਤੇ ਹੈਂ॥
Prof. Sahib Singhਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ, ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।ਪਦ ਅਰਥ ਸਤੀ = ਦਾਨੀ, ਦਾਨ ਕਰਨ ਵਾਲੇ। ਵੀਰ ਕਰਾਰੇ = ਤਕੜੇ ਸੂਰਮੇ।
SikhNet (Spanish)los célibes y los seres pacientes y verdaderos, Te cantan y los poderosos guerreros también.
ਗਾਵਨਿ ਤੁਧਨੋ. ਪੰਡਿਤ ਪੜੇ ਰਖੀਸੁਰ; ਜੁਗੁ ਜੁਗੁ ਬੇਦਾ ਨਾਲੇ ॥
gaavan tudhano. panddit parre rakheesur; jug jug bedaa naale |
Sant Singh KhalsaThe scholarly Pandits sing to You, along with the holy Rishis and the readers of the Vedas throughout the ages.
Manmohan SinghThe scholars, the readers of the Vedas of all the ages, together with the (seven) supreme sages, exalt Thee.
Manmohan Singh (Punjabi)ਸਾਰਿਆਂ ਯੁੱਗਾਂ ਦੇ ਵੇਦਾਂ ਨੂੰ ਵਾਚਣ ਵਾਲੇ, ਵਿਦਵਾਨ, ਸਮੇਤ (ਸੱਤੇ) ਸ਼੍ਰੋਮਣੀ ਰਿਸ਼ੀਆਂ ਦੇ, ਤੇਰੀ ਪਰਸੰਸਾ ਕਰਦੇ ਹਨ।
Fareedkot Teekaਜੁਗੋਂ ਜੁਗੋਂ ਮੇਂ ਵੇਦੋਂ ਕੇ ਸਹਿਤ ਪੰਡਤ ਅਰ ਵਿਦ੍ਯਾਰਥੀ ਪੁਨਃ ਰਿਖੀਸਰ ਤੁਝ ਕੋ ਗਾਵਤੇ ਹੈਂ॥
Prof. Sahib Singh(ਹੇ ਅਕਾਲ ਪੁਰਖ!) ਪੜ੍ਹੇ ਹੋਏ ਪੰਡਿਤ ਤੇ ਮਹਾ ਰਿਖੀ ਵੇਦਾਂ ਸਣੇ ਤੈਨੂੰ ਗਾ ਰਹੇ ਹਨ।ਪਦ ਅਰਥ ਪੜੇ = ਪੜ੍ਹੇ ਹੋਏ। ਰਖੀਸੁਰ = {ਰਿਖੀ ਈਸੁਰ} ਵੱਡੇ ਵੱਡੇ ਰਿਖੀ, ਮਹਾ ਰਿਖੀ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ। ਬੇਦਾ ਨਾਲੇ = ਵੇਦਾਂ ਸਮੇਤ।
SikhNet (Spanish)Los escolares Pandits Te cantan, junto con los Santos Rishis y los lectores de los Vedas a través de las Épocas.
ਗਾਵਨਿ ਤੁਧਨੋ. ਮੋਹਣੀਆ ਮਨੁ ਮੋਹਨਿ; ਸੁਰਗੁ ਮਛੁ ਪਇਆਲੇ ॥
gaavan tudhano. mohaneea man mohan; surag machh peaale |
Sant Singh KhalsaThe Mohinis, the heavenly beauties who entice the heart in paradise, in this world and in the nether regions, sing to You.
Manmohan SinghThe captivating she-seraphs, who beguile the heart in paradise, this world and the nether regions, sing Thee.
Manmohan Singh (Punjabi)ਮੋਹਤ ਕਰ ਲੈਣ ਵਾਲੀਆਂ ਪਰੀਆਂ, ਜੋ ਬਹਿਸ਼ਤ, ਇਸ ਲੋਕ ਅਤੇ ਪਾਤਾਲ ਅੰਦਰ ਦਿਲ ਨੂੰ ਛਲ ਲੈਦੀਆਂ ਹਨ, ਤੈਨੂੰ ਹੀ ਗਾਉਂਦੀਆਂ ਹਨ।
Fareedkot Teekaਹੇ ਮਨ ਮੋਹਨ ਪਰਮੇਸ੍ਵਰ! ਵਾ ਮਨ ਕੇ ਮੋਹਨੇ ਵਾਲੀਆਂ ਇਸਤ੍ਰੀਆਂ ਸ੍ਵਰਗ ਮੇਂ ਔਰ (ਮਛੁ) ਛਾਵ ਮੱਧ ਲੋਕ ਮੇਂ ਅਰ ਪਾਤਾਲ ਮੇਂ ਤੁਝ ਕੋ ਗਾਵਤੀ ਹੈਂ॥
Prof. Sahib Singhਸੁੰਦਰ ਇਸਤ੍ਰੀਆਂ ਜੋ ਮਨ ਨੂੰ ਮੋਂਹਦੀਆਂ ਹਨ, ਤੈਨੂੰ ਗਾ ਰਹੀਆਂ ਹਨ, ਸੁਰਗ-ਲੋਕ, ਮਾਤ-ਲੋਕ, ਪਾਤਾਲ-ਲੋਕ ਤੈਨੂੰ ਗਾ ਰਹੇ ਹਨ।ਪਦ ਅਰਥ ਮੋਹਣੀਆ = ਸੁੰਦਰ ਇਸਤ੍ਰੀਆਂ। ਮਨੁ ਮੋਹਨਿ = (ਜੋ) ਮਨ ਨੂੰ ਮੋਂਹਦੀਆਂ ਹਨ। ਮਛੁ = ਮਾਤ ਲੋਕ। ਪਇਆਲੇ = ਪਾਤਾਲ ਲੋਕ।
SikhNet (Spanish)Los Mojinis, bellezas celestiales que fascinan a los corazones en el paraíso, en este mundo y en las regiones inferiores, Te cantan.
ਗਾਵਨੑਿ ਤੁਧਨੋ. ਰਤਨ ਉਪਾਏ ਤੇਰੇ ਜੇਤੇ; ਅਠਸਠਿ ਤੀਰਥ ਨਾਲੇ ॥
gaavana tudhano. ratan upaae tere jete; atthasatth teerath naale |
Sant Singh KhalsaThe fourteen priceless jewels created by You, and the sixty-eight holy places of pilgrimage, sing to You.
Manmohan SinghThe fourteen invaluable articles, created by thee with sixty eight place of pilgrimage, hymn thee.
Manmohan Singh (Punjabi)ਤੇਰੇ ਰਚੇ ਹੋਏ ਚੌਦਾਂ ਅਮੋਲਕ ਪਦਾਰਥ, ਅਠਾਹਟ ਯਾਤ੍ਰਾ ਅਸਥਾਨਾਂ (ਤੀਰਥਾਂ) ਸਮੇਤ, ਤੇਰੀ ਕੀਰਤੀ ਕਰਦੇ ਹਨ।
Fareedkot Teekaਹੇ ਭਗਵੰਤ! ਤੇਰੇ ਜਿਤਨੇ ਉਤਪੰਨ੍ਯ ਕੀਏ ਹੂਏ ਧੰਨ ਧਨੰਤ੍ਰ ਆਦੀ ਰਤਨ ਤੁਝ ਕੋ ਗਾਵਤੇ ਹੈਂ, ਅਠਾਹਠ ਤੀਰਥ ਅਰ ਨਾਲੇ ਭੀ, ਭਾਵ ਨਦੀ ਨਾਲੋਂ ਕੇ ਅਭਿਮਾਨੀ ਦੇਵਤਾ ਤੁਝ ਕੋ ਗਾਵਤੇ ਹੈਂ॥
Prof. Sahib Singh(ਹੇ ਨਿਰੰਕਾਰ!) ਜਿਤਨੇ ਭੀ ਤੇਰੇ ਪੈਦਾ ਕੀਤੇ ਹੋਏ ਰਤਨ ਹਨ, ਉਹ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ।ਪਦ ਅਰਥ ਉਪਾਏ ਤੇਰੇ = ਤੇਰੇ ਪੈਦਾ ਕੀਤੇ ਹੋਏ। ਅਠ ਸਠਿ = ਅਠਾਹਠ। ਤੀਰਥ ਨਾਲੇ = ਤੀਰਥਾਂ ਸਮੇਤ। ਜੇਤੇ = ਜਿਤਨੇ ਭੀ, ਸਾਰੇ।
SikhNet (Spanish)Las catorce inapreciables Joyas creadas por Ti, y los sesenta y ocho lugares santos, cantan para Ti.
ਗਾਵਨੑਿ ਤੁਧਨੋ. ਜੋਧ ਮਹਾਬਲ ਸੂਰਾ; ਗਾਵਨੑਿ ਤੁਧਨੋ. ਖਾਣੀ ਚਾਰੇ ॥
gaavana tudhano. jodh mahaabal sooraa; gaavana tudhano. khaanee chaare |
Sant Singh KhalsaThe mighty warriors and the divine heroes sing to You, and the four sources of creation sing to You.
Manmohan SinghThe Supremely mighty warriors and Divine heroes sing thee and the four sources of creation magnify thee.
Manmohan Singh (Punjabi)ਪਰਮ ਬਲਵਾਨ ਯੋਧੇ ਅਤੇ ਈਸ਼ਵਰੀ ਸੂਰਮੇ ਤੈਨੂੰ ਗਾਉਂਦੇ ਹਨ ਅਤੇ ਚਾਰੇ ਹੀ ਉਤਪਤੀ ਦੇ ਮੰਥੇ (ਸੋਮੇ) ਤੈਨੂੰ ਸਲਾਹੁੰਦੇ ਹਨ।
Fareedkot Teeka(ਜੋਧ) ਰਥੀ, (ਮਹਾਬਲਿ) ਮਹਾਂ ਰਥੀ, (ਸੂਰਾ) ਅਤਿਰਥੀ ਤੁਝ ਕੋ ਗਾਵਤੇ ਹੈਂ, ਪੁਨਃ ਅੰਡਜ ਆਦਿ ਚਾਰੋਂ ਖਾਣੀਓਂ ਕੇ ਜੀਵ ਤੁਝ ਕੋ ਗਾਵਤੇ ਹੈਂ॥
Prof. Sahib Singhਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤਿ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।ਪਦ ਅਰਥ ਜੋਧ = ਜੋਧੇ। ਮਹਾ ਬਲ = ਵੱਡੇ ਬਲ ਵਾਲੇ। ਸੂਰਾ = ਸੂਰਮੇ। ਖਾਣੀ ਚਾਰੇ = ਚਾਰੇ ਖਾਣੀਆਂ: ਅੰਡਜ, ਜੇਰਜ, ਸੇਤਜ ਤੇ ਉਤਭੁਜ। ਖਾਣੀ = ਖਾਣ; ਜਿਸ ਨੂੰ ਪੁੱਟ ਕੇ ਵਿਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕੱਢੇ ਜਾਣ। ਇਹ ਸੰਸਕ੍ਰਿਤ ਦਾ ਸ਼ਬਦ ਹੈ। ਧਾਤੂ 'ਖਨ' ਹੈ, ਜਿਸ ਦਾ ਅਰਥ ਹੈ: 'ਪੁੱਟਣਾ'। {ਪੁਰਾਤਨ ਸਮੇਂ ਤੋਂ ਇਹ ਖ਼ਿਆਲ ਹਿੰਦੂ ਧਰਮ-ਪੁਸਤਕਾਂ ਵਿਚ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੜ੍ਹ੍ਹ, ਚੇਤਨ ਪਦਾਰਥਾਂ ਦੇ ਬਣਨ ਦੀਆਂ ਚਾਰ ਖਾਣਾਂ ਹਨ: ਅੰਡਾ, ਜਿਉਰ, ਮੁੜ੍ਹਕਾ ਅਤੇ ਆਪਣੇ ਆਪ ਉੱਗ ਪੈਣਾ। ਚਾਰੇ ਖਾਣੀ ਦਾ ਭਾਵ ਹੈ ਚੌਹਾਂ ਹੀ ਖਾਣਾਂ ਦੇ ਜੀਵ-ਜੰਤੂ, ਸਾਰੀ ਰਚਨਾ}।
SikhNet (Spanish)Los poderosos guerreros y los héroes divinos, junto con las Cuatro Fuentes de la Creación,
ਗਾਵਨੑਿ ਤੁਧਨੋ. ਖੰਡ ਮੰਡਲ ਬ੍ਰਹਮੰਡਾ; ਕਰਿ ਕਰਿ ਰਖੇ ਤੇਰੇ ਧਾਰੇ ॥
gaavana tudhano. khandd manddal brahamanddaa; kar kar rakhe tere dhaare |
Sant Singh KhalsaThe continents, the worlds and the solar systems, created and installed by Your Hand, sing to You.
Manmohan SinghThe continents, the world and the solar systems, created and installed by thee, chant thine glories.
Manmohan Singh (Punjabi)ਤੇਰੇ ਹੱਥਾਂ ਦੇ ਰਚੇ ਅਤੇ ਅਸਥਾਪਨ ਕੀਤੇ ਹੋਏ ਬੱਰਿਆਜ਼ਮ, ਸੰਸਾਰ ਅਤੇ ਸੂਰਜ-ਬੰਧਾਨ ਤੇਰੀਆਂ ਹੀ ਬਜ਼ੁਰਗੀਆਂ ਅਲਾਪਦੇ ਹਨ।
Fareedkot Teekaਅਰ ਨਵੋਂ ਖੰਡ ਅਰ ਮੰਡਲ ਦੀਪ ਅਰ ਬ੍ਰਹਮੰਡ, ਭਾਵ ਤਿਨਮੈ ਨਿਵਾਸ ਕਰਨੇ ਵਾਲੇ ਜੀਵ ਵਾ ਤਿਨ ਕੇ ਅਭਮਾਨੀ ਦੇਵਤਾ ਗਾਵਤੇ ਹੈਂ॥
Prof. Sahib Singhਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕ੍ਰ, ਜੋ ਤੂੰ ਪੈਦਾ ਕਰ ਕੇ ਟਿਕਾ ਰੱਖੇ ਹਨ; ਤੈਨੂੰ ਗਾਉਂਦੇ ਹਨ।ਪਦ ਅਰਥ ਖੰਡ = ਟੋਟਾ, ਬ੍ਰਹਮੰਡ ਦਾ ਟੋਟਾ, ਹਰੇਕ ਧਰਤੀ। ਮੰਡਲ = ਚੱਕ੍ਰ, ਬ੍ਰਹਮੰਡ ਦਾ ਇਕ ਚਕ੍ਰ, ਜਿਸ ਵਿਚ ਇਕ ਸੂਰਜ, ਇਕ ਚੰਦ੍ਰਮਾ ਤੇ ਧਰਤੀ ਆਦਿਕ ਗਿਣੇ ਜਾਂਦੇ ਹਨ। ਕਰਿ ਕਰਿ = ਬਣਾ ਕੇ, ਰਚ ਕੇ। ਧਾਰੇ = ਟਿਕਾਏ ਹੋਏ।
SikhNet (Spanish)Cantan para Ti. Los Continentes, los mundos y los sistemas solares, creados e instalados por Tu Mano, cantan para Ti.
ਸੇਈ ਤੁਧਨੋ ਗਾਵਨੑਿ. ਜੋ ਤੁਧੁ ਭਾਵਨੑਿ; ਰਤੇ ਤੇਰੇ ਭਗਤ ਰਸਾਲੇ ॥
seee tudhano gaavana. jo tudh bhaavana; rate tere bhagat rasaale |
Sant Singh KhalsaThey alone sing to You, who are pleasing to Your Will, and who are imbued with the nectar of Your devotional worship.
Manmohan SinghThine saints, who are pleasing to thee and who are steeped in the Name, the home of Nectar, also eulogise thee.
Manmohan Singh (Punjabi)ਤੇਡੇਂ ਸਾਧੂ, ਜਿਹੜੇ ਤੈਨੂੰ ਚੰਗੇ ਲਗਦੇ ਹਨ ਅਤੇ ਜੋ ਅੰਮ੍ਰਿਤ ਦੇ ਘਰ, ਤੇਰੇ ਨਾਮ, ਅੰਦਰ ਰੰਗੀਜੇ ਹਨ, ਉਹ ਭੀ ਤੈਨੂੰ ਸਲਾਹੁੰਦੇ ਹਨ।
Fareedkot Teekaਸੇਈ ਤੁਝ ਕੌ ਗਾਵਤੇ ਹੈਂ, ਜੋ ਤੁਝ ਕੋ ਭਾਵਤੇ ਹੈਂ, ਭਾਵ ਉਨ ਕਾ ਗਾਵਨਾ ਸਫਲ ਹੈ। ਸੋ ਗਾਵਨੇ ਵਾਲੇ (ਰਸਾਲੇ) ਸੰਬੂਹ ਭਗਤ ਤੇਰੇ ਮੇਂ ਰਤੇ ਹੂਏ ਹੈਂ॥
Prof. Sahib Singh(ਹੇ ਅਕਾਲ ਪੁਰਖ!) (ਅਸਲ ਵਿਚ ਤਾਂ) ਉਹੋ ਤੇਰੇ ਪ੍ਰੇਮ ਵਿਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ (ਭਾਵ, ਉਨ੍ਹਾਂ ਦਾ ਹੀ ਗਾਉਣਾ ਸਫਲ ਹੈ) ਜੋ ਤੈਨੂੰ ਚੰਗੇ ਲੱਗਦੇ ਹਨ।ਪਦ ਅਰਥ ਸੇਈ = ਉਹ ਜੀਵ। ਤੁਧੁ ਭਾਵਨਿ = ਤੈਨੂੰ ਚੰਗੇ ਲੱਗਦੇ ਹਨ। ਰਾਤੇ = ਰੰਗੇ ਹੋਏ, ਪ੍ਰੇਮ ਵਿਚ ਮੱਤੇ ਹੋਏ। ਰਸਾਲੇ = (ਰਸ ਆਲਯ), ਰਸਾਂ ਦੇ ਘਰ, ਰਸੀਏ।
SikhNet (Spanish)Los que están complaciendo Tu Voluntad, cantan para Ti,
ਹੋਰਿ ਕੇਤੇ. ਤੁਧਨੋ ਗਾਵਨਿ, ਸੇ ਮੈ ਚਿਤਿ. ਨ ਆਵਨਿ; ਨਾਨਕੁ. ਕਿਆ ਬੀਚਾਰੇ ॥
hor kete. tudhano gaavan, se mai chit. na aavan; naanak. kiaa beechaare |
Sant Singh KhalsaSo many others sing to You, they do not come into my mind; how can Nanak think of them?
Manmohan SinghMany others, whom I cannot recollect within my mind, sing thee. How can Nanak think of them?
Manmohan Singh (Punjabi)ਹੋਰ ਬਹੁਤੇਰੇ ਜਿਨ੍ਹਾਂ ਨੂੰ ਮੈਂ ਆਪਣੇ ਮਨ ਅੰਦਰ ਚਿਤਵਨ ਨਹੀਂ ਕਰ ਸਕਦਾ, ਤੈਨੂੰ ਗਾਉਂਦੇ ਹਨ। ਨਾਨਕ ਉਨ੍ਹਾਂ ਦਾ ਕਿਸ ਤਰ੍ਹਾਂ ਖਿਆਲ ਕਰ ਸਕਦਾ ਹੈ?
Fareedkot Teekaਤੈਨੂੰ ਔਰ (ਕੇਤੇ) ਬਹੁਤੇ ਹੀ ਗਾਵਤੇ ਹੈਂ, ਸੋ ਸਭ ਮੇਰੇ ਚਿੰਤਨ ਮੇਂ ਨਹੀਂ ਆਵਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨ ਕਾ ਕਿਆ ਵੀਚਾਰ ਕਰੋਂ, ਭਾਵ ਅਗਿਣਤ ਹੈਂ॥☬ਜੋ ਬੀਬੀ ਨਾਨਕੀ ਜੀ ਕਹੇ ਸੋ ਪਰਮੇਸ੍ਵਰ ਕਬ ਥਾ ਅਰ ਕੈਸਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜੇਹੜੇ ਮੈਥੋਂ ਗਿਣੇ ਭੀ ਨਹੀਂ ਜਾ ਸਕਦੇ। (ਭਲਾ) ਨਾਨਕ (ਵਿਚਾਰਾ) ਕੀਹ ਵਿਚਾਰ ਕਰ ਸਕਦਾ ਹੈ?ਪਦ ਅਰਥ ਹੋਰਿ ਕੇਤੇ = ਅਨੇਕਾਂ ਹੋਰ ਜੀਵ। ਮੈ ਚਿਤਿ = ਮੇਰੇ ਚਿਤ ਵਿਚ। ਮੈ ਚਿਤਿ ਨ ਆਵਨਿ = ਮੇਰੇ ਚਿਤ ਵਿਚ ਨਹੀਂ ਆਉਂਦੇ, ਮੈਥੋਂ ਗਿਣੇ ਨਹੀਂ ਜਾ ਸਕਦੇ, ਮੇਰੀ ਵਿਚਾਰ ਤੋਂ ਪਰੇ ਹਨ। ਕਿਆ ਬੀਚਾਰੇ = ਕੀਹ ਵਿਚਾਰ ਕਰੇ?
SikhNet (Spanish)y también quienes están imbuidos en el Néctar de Tu Alabanza de Devoción. Tantos otros cantan para Ti, que no me vienen a la mente, ¿cómo puede Nanak acordarse de todos ellos?
ਸੋਈ ਸੋਈ ਸਦਾ ਸਚੁ ਸਾਹਿਬੁ; ਸਾਚਾ ਸਾਚੀ ਨਾਈ ॥
soee soee sadaa sach saahib; saachaa saachee naaee |
Sant Singh KhalsaThat Lord and Master - He is True, forever True; He is True, and True is His Name.
Manmohan SinghThat, that Lord is ever true. He is true and true is His Name.
Manmohan Singh (Punjabi)ਉਹ, ਉਸ ਸੁਆਮੀ ਸਦੀਵ ਹੀ ਸੱਚਾ ਹੈ। ਉਹ ਸੱਤ ਹੈ, ਅਤੇ ਸੱਤ ਹੈ ਉਸ ਦਾ ਨਾਮ।
Fareedkot Teekaਸੋਈ ਪਰਮੇਸ੍ਵਰ ਸਦੀਵ ਪਹਿਲੇ ਥਾ ਅਰ ਸੋਈ ਸਚਾ ਸ੍ਵਰੂਪ ਅਬ ਹੈ ਅਰ ਸੋਈ ਆਗੇ ਭੀ ਹੋਵੇਗਾ। ਪੁਨਾ ਵਹੁ ਸਚਾ ਹੈ ਅਰ ਤਿਸ ਦੀ (ਨਾਈ) ਵਡਿਆਈ ਭੀ ਸਚੀ ਹੈ॥
Prof. Sahib Singhਉਹ ਪਰਮਾਤਮਾ ਸਦਾ-ਥਿਰ ਹੈ, ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਭੀ ਸਦਾ ਅਟੱਲ ਹੈ।ਪਦ ਅਰਥ ਸਚੁ = ਥਿਰ ਰਹਿਣ ਵਾਲਾ, ਅਟੱਲ। ਨਾਈ = {ਸਨਾ स्ना ਅਰਬੀ ਲਫਜ਼} ਵਡਿਆਈ।
SikhNet (Spanish)Ese Señor y Maestro, es Verdad, para siempre Verdad, Él es Verdad y Verdad es Su Nombre.
ਹੈ ਭੀ ਹੋਸੀ. ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥
hai bhee hosee. jaae na jaasee; rachanaa jin rachaaee |
Sant Singh KhalsaHe who created the creation is True, and He shall always be True; He shall not depart, even when the creation departs.
Manmohan SinghHe, who created the creation, is and shall also be. H shall not depart when the creation shall disappear or depart.
Manmohan Singh (Punjabi)ਜਿਸ ਨੇ ਸ੍ਰਿਸ਼ਟੀ ਸਾਜੀ ਹੈ ਉਹ ਹੈ ਅਤੇ ਹੋਊਗਾ ਭੀ ਜਦ ਸ਼੍ਰਿਸਟੀ ਅਲੋਪ ਹੋਉਗੀ ਜਾ ਜਾਊਗੀ, ਉਹ ਨਹੀਂ ਜਾਵੇਗਾ।
Fareedkot Teekaਪਿਛੇ ਹੈਸੀ ਅਬ ਹੈ ਅਰ ਅਗੇ ਨੂੰ ਭੀ ਹੋਵੇਗਾ। ਜਿਸ ਪਰਮੇਸ੍ਵਰ ਨੇ ਸੰਸਾਰ ਰਚਨਾ ਰਚੀ ਹੈ, ਸੋ ਨਹੀਂ ਜਾਤਾ ਅਰ ਰਚਨਾ ਚਲੀ ਜਾਵੇਗੀ॥
Prof. Sahib Singhਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ, ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਉਹ ਮਰੇਗਾ।ਪਦ ਅਰਥ ਹੋਸੀ = ਹੋਏਗਾ, ਥਿਰ ਰਹੇਗਾ। ਜਾਇ ਨ = ਜੰਮਦਾ ਨਹੀਂ। ਨ ਜਾਸੀ = ਨਾਹ ਹੀ ਮਰੇਗਾ। ਜਿਨਿ = ਜਿਸ ਅਕਾਲ ਪੁਰਖ ਨੇ। ਰਚਾਈ = ਪੈਦਾ ਕੀਤੀ ਹੈ।
SikhNet (Spanish)Quien creó la Creación es Verdad, y siempre será Verdad, Él no se irá aunque la Creación desaparezca.
ਰੰਗੀ ਰੰਗੀ ਭਾਤੀ ਜਿਨਸੀ; ਮਾਇਆ ਜਿਨਿ ਉਪਾਈ ॥
rangee rangee bhaatee jinasee; maaeaa jin upaaee |
Sant Singh KhalsaHe created the world of Maya with its various colors and species.
Manmohan SinghGod, who fashioned the world has by diverse contrivances created the creation of various colous and kinds.
Manmohan Singh (Punjabi)ਵਾਹਿਗੁਰੂ, ਜਿਸ ਨੇ ਸੰਸਾਰ ਸਾਜਿਆ ਹੈ, ਨੇ ਮੁਖਤਲਿਫ ਤਰੀਕਿਆਂ ਦੁਆਰਾ ਅਨੇਕਾਂ ਰੰਗਤਾਂ ਅਤੇ ਕਿਸਮਾਂ ਦੀ ਰਚਨਾ ਰਚੀ ਹੈ।
Fareedkot Teekaਵਹੁ ਰਚਨਾ ਕੈਸੀ ਹੈ? ਅਨੇਕ ਰੰਗੋਂ ਕੀ ਅਰ ਤਰਹ ੨ ਕੀ ਜਿਨਸਾਂ, ਭਾਵ ਪਸ਼ੂ ਪੰਛੀ ਭੇਦੋਂ ਕਰ ਕੇ ਮਾਯਾ ਦੁਆਰੇ ਜਿਸ ਨੇ ਉਤਪਤਿ ਕਰੀ ਹੈ॥
Prof. Sahib Singhਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ,ਪਦ ਅਰਥ ਰੰਗੀ ਰੰਗੀ = ਰੰਗਾਂ ਰੰਗਾਂ ਦੀ, ਕਈ ਰੰਗਾਂ ਦੀ। ਭਾਤੀ = ਕਈ ਕਿਸਮਾਂ ਦੀ। ਜਿਨਸੀ = ਕਈ ਜਿਨਸਾਂ ਦੀ। ਜਿਨਿ = ਜਿਸ (ਪਰਮਾਤਮਾ) ਨੇ।
SikhNet (Spanish)Él creó el mundo de Maya, con sus formas y colores,
ਕਰਿ ਕਰਿ ਦੇਖੈ ਕੀਤਾ ਅਪਣਾ; ਜਿਉ ਤਿਸ ਦੀ ਵਡਿਆਈ ॥
kar kar dekhai keetaa apanaa; jiau tis dee vaddiaaee |
Sant Singh KhalsaHaving created the creation, He Himself watches over it, as it pleases His Greatness.
Manmohan SinghHaving created the creation, He, as it pleases his honour, beholds his handi-work.
Manmohan Singh (Punjabi)ਰਚਨਾ ਨੂੰ ਰਚ ਕੇ ਉਹ, ਜਿਸ ਤਰ੍ਹਾਂ ਉਸ ਮਹਾਰਾਜ ਨੂੰ ਚੰਗਾ ਲਗਦਾ ਹੈ, ਆਪਣੀ ਕੀਤੀ ਹੋਈ ਕਾਰੀਗਰੀ ਨੂੰ ਦੇਖਦਾ ਹੈ।
Fareedkot Teekaਆਪਣਾ ਕੀਤਾ ਹੂਆ ਜੋ ਪ੍ਰਪੰਚ ਹੈ ਤਿਸ ਕੋ ਰਚ ਕਰ ਕੇ ਜੈਸੇ ਤਿਸ ਕੀ (ਵਡਿਆਈ) ਇਛਾ ਹੋਤੀ ਹੈ, ਤੈਸੇ ਦੇਖਤਾ ਹੈ, ਭਾਵ ਪਾਲਤਾ ਹੈ॥
Prof. Sahib Singhਉਹ ਜਿਵੇਂ ਉਸ ਦੀ ਰਜ਼ਾ ਹੈ (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ।ਪਦ ਅਰਥ ਦੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਹੋਇਆ ਜਗਤ। ਜਿਉ = ਜਿਵੇਂ। ਵਡਿਆਈ = ਰਜ਼ਾ।
SikhNet (Spanish)y habiendo creado la Creación, Él Mismo la cuida, así como le complace a Su Grandeza.
ਜੋ ਤਿਸੁ ਭਾਵੈ ਸੋਈ ਕਰਸੀ; ਫਿਰਿ ਹੁਕਮੁ. ਨ ਕਰਣਾ ਜਾਈ ॥
jo tis bhaavai soee karasee; fir hukam. na karanaa jaaee |
Sant Singh KhalsaWhatever pleases Him, that is what He does. No one can issue any commands to Him.
Manmohan SinghWhatever pleases him, He does that. To Him, no one can issue an order.
Manmohan Singh (Punjabi)ਜਿਹੜਾ ਕੁੱਛ ਉਸ ਨੂੰ ਭਾਉਂਦਾ ਹੈ, ਉਹੀ ਉਹ ਕਰਦਾ ਹੈ। ਕੋਈ ਜਣਾ ਉਸ ਨੂੰ ਫੁਰਮਾਨ ਜਾਰੀ ਨਹੀਂ ਕਰ ਸਕਦਾ।
Fareedkot Teekaਜੋ ਤਿਸ ਪਰਮੇਸ੍ਵਰ ਕੋ ਭਾਵਤਾ ਹੈ ਤੀਨੋ ਕਾਲ ਮੇਂ ਸੋਈ ਹੋਤਾ ਹੈ, ਪੁਨਾ ਤਿਸੀ ਪਰ ਕਿਸੀ ਸੇ ਹੁਕਮ ਨਹੀਂ ਕਰਾ ਜਾਤਾ ਹੈ॥
Prof. Sahib Singhਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਉਹ ਕਰੇਗਾ। ਕਿਸੇ ਜੀਵ ਪਾਸੋਂ ਪਰਮਾਤਮਾ ਅਗੇ ਹੁਕਮ ਨਹੀਂ ਕੀਤਾ ਜਾ ਸਕਦਾ, (ਉਸ ਨੂੰ ਇਹ ਨਹੀਂ ਆਖ ਸਕਦਾ-ਇਉਂ ਨ ਕਰੀਂ, ਇਉਂ ਕਰ)।ਪਦ ਅਰਥ ਕਰਸੀ = ਕਰੇਗਾ। ਨ ਕਰਣਾ ਜਾਈ = ਨਹੀਂ ਕੀਤਾ ਜਾ ਸਕਦਾ।
SikhNet (Spanish)Lo que sea que Le place, eso es lo que Él hace, nadie Lo puede comandar.