ੴ

ਸਿੱਖਬਾਣੀ · SikhBani

Lavan (Anand Karaj) ਲਾਵਾਂ (ਅਨੰਦ ਕਾਰਜ)

25 lines · Angs 773-774 · 1 part

The four Lavan of Guru Ram Das Ji in Raag Suhi are recited during the four rounds of the Anand Karaj, the Sikh wedding ceremony. They describe the soul's four stages of union with the Divine.

Translations
Shabad Guru Ramdas Ji Raag Soohee Ang 773 - 774

ਸੂਹੀ ਮਹਲਾ ੪ ॥

soohee mahalaa 4 |

Sant Singh KhalsaSoohee, Fourth Mehl:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
SikhNet (Spanish)Suji, Mejl Guru Ram Das, Cuarto Canal Divino.

ਹਰਿ ਪਹਿਲੜੀ ਲਾਵ; ਪਰਵਿਰਤੀ ਕਰਮ ਦ੍ਰਿੜਾਇਆ, ਬਲਿ ਰਾਮ ਜੀਉ ॥

har pahilarree laav; paraviratee karam drirraaeaa, bal raam jeeo |

Sant Singh KhalsaIn the first round of the marriage ceremony, the Lord sets out His Instructions for performing the daily duties of married life.
Manmohan SinghBy the first round the Lord has impressed the duties of wedded life.
Manmohan Singh (Punjabi)ਪਹਿਲੇ ਫੇਰੇ ਦੁਆਰਾ ਸੁਆਮੀ ਨੇ ਗ੍ਰਹਿਸਥ ਦੇ ਜੀਵਨ ਦੇ ਫਰਜ਼ ਪੱਕੇ ਕੀਤੇ ਹਨ।
Fareedkot Teekaਹਰੀ ਰੂਪ ਪਤੀ ਕੇ ਸਾਥ ਪਹਲੀ ਲਾਂਵ ਏਹ ਹੈ, ਜੋ ਗੁਰੋਂ ਨੇ ਮੰਦ ਕਰਮਾਂ ਤੇ ਵਰਜ ਕਰ ਸੁਭ ਕਰਮੋਂ ਕੀ ਪਵਿਰਤੀ ਰੂਪ (ਕਰਮ) ਪ੍ਰਕਾਰ ਦ੍ਰਿੜ ਕਰਯਾ ਹੈ, ਬਲਿਹਾਰੇ ਜਾਈਏ ਰਾਮ ਜੀ ਕੇ ਵਾ ਸੰਬੋਧਨ ਹੈ ਹੇ ਭਾਈ॥
Prof. Sahib Singhਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ) ਹਰਿ-ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ ਨਿਸ਼ਚੇ ਕਰਾਇਆ ਹੈ (ਤਾਕੀਦ ਕੀਤੀ ਹੈ)। ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਪਹਿਲੀ ਸੋਹਣੀ ਲਾਂਵ।

ਪਦ ਅਰਥ ਹਰਿ ਪਹਿਲੜੀ ਲਾਵ = ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਇਹ ਪਹਿਲੀ ਸੋਹਣੀ ਲਾਵ ਹੈ। ਪਰਵਿਰਤੀ ਕਰਮ = ਪਰਮਾਤਮਾ ਦਾ ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ। ਦ੍ਰਿੜਾਇਆ = (ਗੁਰੂ ਨੇ) ਨਿਸ਼ਚੇ ਕਰਾਇਆ ਹੈ।

SikhNet (Spanish)En la Primera Ronda de la ceremonia de matrimonio, el Señor te instruye para que realices tus deberes diarios de la vida matrimonial.

ਬਾਣੀ ਬ੍ਰਹਮਾ ਵੇਦੁ, ਧਰਮੁ ਦ੍ਰਿੜਹੁ; ਪਾਪ ਤਜਾਇਆ, ਬਲਿ ਰਾਮ ਜੀਉ ॥

baanee brahamaa ved, dharam drirrahu; paap tajaaeaa, bal raam jeeo |

Sant Singh KhalsaInstead of the hymns of the Vedas to Brahma, embrace the righteous conduct of Dharma, and renounce sinful actions.
Manmohan SinghUtter thou the hymns of the Guru instead of the Vedas of Brahma and hold fast to this faith to dispel thine sins.
Manmohan Singh (Punjabi)ਤੂੰ ਬ੍ਰਹਮ ਦੇ ਵੇਦਾਂ ਦੀ ਥਾਂ ਤੇ ਗੁਰਾਂ ਦੀ ਬਾਣੀ ਦਾ ਉਚਾਰਨ ਕਰ ਅਤੇ ਆਪਣੇ ਕਸਮਲ ਮਿਟਾਉਣ ਲਈ ਇਸ ਈਮਾਨ ਨੂੰ ਪੱਕਾ ਕਰ।
Fareedkot Teekaਬਾਣੀ ਜੋ ਬੇਦ ਰੂਪ ਬ੍ਰਹਮਾ ਉਚਾਰਤਾ ਹੈ ਤਿਸ ਬੇਦ ਪ੍ਰਮਾਣ ਧਰਮ ਕੋ ਦ੍ਰਿੜ ਕਰੋ, ਐਸੇ ਗੁਰੋਂ ਨੇ ਕਹਿਆ ਹੈ ਔ ਪਾਪੋਂ ਕਾ ਤ੍ਯਾਗ ਕਰਾਯਾ ਹੈ, ਬਲਿਹਾਰੇ ਜਾਈਏ ਰਾਮ ਜੀ ਕੇ॥
Prof. Sahib Singhਹੇ ਭਾਈ! ਗੁਰੂ ਦੀ ਬਾਣੀ ਹੀ (ਸਿੱਖ ਵਾਸਤੇ) ਬ੍ਰਹਮਾ ਦਾ ਵੇਦ ਹੈ। ਇਸ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਨ ਦਾ) ਧਰਮ (ਆਪਣੇ ਹਿਰਦੇ ਵਿਚ) ਪੱਕਾ ਕਰੋ (ਨਾਮ ਸਿਮਰਿਆਂ ਸਾਰੇ) ਪਾਪ ਦੂਰ ਹੋ ਜਾਂਦੇ ਹਨ।

ਪਦ ਅਰਥ ਬਾਣੀ = ਗੁਰੂ ਦੀ ਬਾਣੀ। ਦ੍ਰਿੜਹੁ = ਹਿਰਦੇ ਵਿਚ ਪੱਕਾ ਕਰੋ। ਤਜਾਇਆ = ਤਜੇ ਜਾਂਦੇ ਹਨ।

SikhNet (Spanish)En vez de los himnos de los Vedas a Brahma, conduce tu vida en la Rectitud del Dharma y renuncia a actuar con maldad y animosidad.

ਧਰਮੁ ਦ੍ਰਿੜਹੁ. ਹਰਿ ਨਾਮੁ ਧਿਆਵਹੁ; ਸਿਮ੍ਰਿਤਿ ਨਾਮੁ ਦ੍ਰਿੜਾਇਆ ॥

dharam drirrahu. har naam dhiaavahu; simrit naam drirraaeaa |

Sant Singh KhalsaMeditate on the Lord's Name; embrace and enshrine the contemplative remembrance of the Naam.
Manmohan SinghHold fast to righteousness and contemplate the Lord's Name the Simirtis too inculcate the Name.
Manmohan Singh (Punjabi)ਸੱਚਾਈ ਗ੍ਰਹਿਣ ਕਰ ਅਤੇ ਸਾਈਂ ਦੇ ਨਾਮ ਨੂੰ ਆਰਾਧ। ਸਿਮਰਤੀਆ ਭੀ ਨਾਮ ਨੂੰ ਹੀ ਦਰਸਾਉਂਦੀਆਂ ਹਨ।
Fareedkot Teekaਧਰਮ ਕੋ ਦ੍ਰਿੜ ਕਰੋ ਅਰ ਹਰਿ ਨਾਮ ਕੋ ਧ੍ਯਾਵੋ, ਸਿਮ੍ਰਤੀਓਂ ਨੇ ਭੀ ਨਾਮ ਹੀ ਜਪਨਾਂ ਨਿਸਚੇ ਕਰਵਾਯਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦੇ ਰਹੋ, (ਮਨੁੱਖਾ ਜੀਵਨ ਦਾ ਇਹ) ਧਰਮ (ਆਪਣੇ ਅੰਦਰ) ਪੱਕਾ ਕਰ ਲਵੋ। ਗੁਰੂ ਨੇ ਜੋ ਨਾਮ ਸਿਮਰਨ ਦੀ ਤਾਕੀਦ ਕੀਤੀ ਹੈ, ਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼) ਹੈ।

ਪਦ ਅਰਥ ਸਿਮ੍ਰਿਤਿ ਨਾਮੁ ਦ੍ਰਿੜਾਇਆ = ਗੁਰੂ ਨੇ ਜੋ ਹਰਿ-ਨਾਮ-ਸਿਮਰਨ ਦੀ ਤਾਕੀਦ ਕੀਤੀ ਹੈ, ਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼) ਹੈ।

SikhNet (Spanish)Medita en el Nombre del Señor y recuerda el Naam,

ਸਤਿਗੁਰੁ ਗੁਰੁ ਪੂਰਾ ਆਰਾਧਹੁ; ਸਭਿ ਕਿਲਵਿਖ ਪਾਪ ਗਵਾਇਆ ॥

satigur gur pooraa aaraadhahu; sabh kilavikh paap gavaaeaa |

Sant Singh KhalsaWorship and adore the Guru, the Perfect True Guru, and all your sins shall be dispelled.
Manmohan SinghDwell thou upon the True Guru, thy Perfect Guru, and all thine sins and misdeeds shall depart.
Manmohan Singh (Punjabi)ਤੂੰ ਸੱਚੇ ਗੁਰਾਂ, ਆਪਣੇ ਪੂਰਨ ਗੁਰਾਂ, ਦਾ ਚਿੰਤਨ ਕਰ ਅਤੇ ਤੇਰੇ ਸਾਰੇ ਪਾਪ ਤੇ ਕੁਕਰਮ ਕੱਟੇ ਜਾਣਗੇ।
Fareedkot Teekaਸਤਿਗੁਰੂ ਜੋ ਪੂਜਨੇ ਜੋਗ੍ਯ ਹੈਂ ਤਿਨ ਕੋ ਉਪਦੇਸ਼ ਕਰ ਪੂਰਾ ਜੋ ਪਰਮੇਸਰ ਹੈ ਤਿਸ ਕੋ ਅਰਾਧਨ ਕਰੋ ਔਰ ਜਿਨੋਂ ਨੇ ਅਰਾਧਿਆ ਹੈ ਤਿਨੋਂ ਨੇ ਬਜਰ ਪਾਪ ਅਰ ਸਮਾਨ ਪਾਪ ਸਭ ਕੋ ਗਵਾਯਾ ਹੈ॥
Prof. Sahib Singhਹੇ ਭਾਈ! ਪੂਰੇ ਗੁਰੂ (ਦੇ ਇਸ ਉਪਦੇਸ਼ ਨੂੰ) ਹਰ ਵੇਲੇ ਚੇਤੇ ਰੱਖੋ, ਸਾਰੇ ਪਾਪ ਵਿਕਾਰ (ਇਸ ਦੀ ਬਰਕਤਿ ਨਾਲ) ਦੂਰ ਹੋ ਜਾਂਦੇ ਹਨ।

ਪਦ ਅਰਥ ਸਭਿ = ਸਾਰੇ। ਕਿਲਵਿਖ = ਪਾਪ।

SikhNet (Spanish)alaba y adora al Guru, al Perfecto y Verdadero Guru para que tus errores sean erradicados.

ਸਹਜ ਅਨੰਦੁ ਹੋਆ ਵਡਭਾਗੀ; ਮਨਿ ਹਰਿ ਹਰਿ ਮੀਠਾ ਲਾਇਆ ॥

sehaj anand hoaa vaddabhaagee; man har har meetthaa laaeaa |

Sant Singh KhalsaBy great good fortune, celestial bliss is attained, and the Lord, Har, Har, seems sweet to the mind.
Manmohan SinghThrough the greatest good fortune; celestial bliss is obtained and the Lord God seems sweet unto the mind.
Manmohan Singh (Punjabi)ਪਰਮ ਚੰਗੇ ਨਸੀਬਾਂ ਰਾਹੀਂ ਬੈਕੁੰਠੀ ਖੁਸ਼ੀ ਪਰਾਪਤ ਹੁੰਦੀ ਹੈ ਅਤੇ ਸੁਆਮੀ ਵਾਹਿਗੁਰੂ ਚਿੱਤ ਨੂੰ ਮਿੱਠਾ ਲੱਗਦਾ ਹੈ।
Fareedkot Teekaਜਿਨੋਂ ਨੇ ਮਨ ਮੇਂ ਹਰਿ ਹਰਿ ਕਾ ਜਾਪ ਗੁਰੋਂ ਨੇ ਮੀਠਾ ਲਾਯਾ ਹੈ, ਤਿਨ ਵਡਾਭਾਗੀਓਂ ਕੋ ਸੁਤੇ ਹੀ ਆਤਮਾਨੰਦ ਹੂਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਵੱਡੇ ਭਾਗਾਂ ਵਾਲੇ ਨੂੰ ਆਤਮਕ ਅਡੋਲਤਾ ਦਾ ਸੁਖ ਮਿਲਿਆ ਰਹਿੰਦਾ ਹੈ।

ਪਦ ਅਰਥ ਸਹਜ ਅਨੰਦੁ = ਆਤਮਕ ਅਡੋਲਤਾ ਦਾ ਸੁਖ। ਮਨਿ = ਮਨ ਵਿਚ।

SikhNet (Spanish)La fortuna te sonreirá, el Éxtasis del Equilibrio lograrás y el Señor, Jar, Jar, será Dulce para tu ser.

ਜਨੁ ਕਹੈ ਨਾਨਕੁ. ਲਾਵ ਪਹਿਲੀ; ਆਰੰਭੁ ਕਾਜੁ ਰਚਾਇਆ ॥੧॥

jan kahai naanak. laav pahilee; aaranbh kaaj rachaaeaa |1|

Sant Singh KhalsaServant Nanak proclaims that, in this, the first round of the marriage ceremony, the marriage ceremony has begun. ||1||
Manmohan SinghSlave Nanak proclaims that by the First round the marriage rite has begun.
Manmohan Singh (Punjabi)ਗੋਲਾ ਨਾਨਕ ਆਖਦਾ ਹੈ ਕਿ ਪਹਿਲੇ ਫੇਰੇ ਦੁਆਰਾ ਅਨੰਦ ਕਾਰਜ ਸ਼ੁਰੂ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਹ ਤਿਸ ਕੀ ਪਹਲੀ ਲਾਂਵ ਹੈ, ਜੋ ਅਭੇਦਤਾ ਰੂਪੀ ਵਿਵਾਹ ਕਾ ਗੁਰੋਂ ਦ੍ਵਾਰੇ ਆਰੰਭ ਰਚਾਯਾ ਹੈ॥੧॥
Prof. Sahib Singhਦਾਸ ਨਾਨਕ ਆਖਦਾ ਹੈ-ਪਰਮਾਤਮਾ ਦਾ ਨਾਮ ਜਪਣਾ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਪਹਿਲੀ ਲਾਂਵ ਹੈ। ਹਰਿ-ਨਾਮ ਸਿਮਰਨ ਤੋਂ ਹੀ (ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ) ਵਿਆਹ (ਦਾ) ਮੁੱਢ ਬੱਝਦਾ ਹੈ ॥੧॥

ਪਦ ਅਰਥ ਆਰੰਭੁ = ਮੁੱਢ। ਕਾਜੁ = ਵਿਆਹ ॥੧॥

SikhNet (Spanish)El Sirviente Nanak proclama que en la Primera Ronda del Matrimonio, la Ceremonia ha comenzado.(1)

ਹਰਿ ਦੂਜੜੀ ਲਾਵ; ਸਤਿਗੁਰੁ ਪੁਰਖੁ ਮਿਲਾਇਆ. ਬਲਿ ਰਾਮ ਜੀਉ ॥

har doojarree laav; satigur purakh milaaeaa. bal raam jeeo |

Sant Singh KhalsaIn the second round of the marriage ceremony, the Lord leads you to meet the True Guru, the Primal Being.
Manmohan SinghIn the second round, the Lord has made me meet the Divine True Guru.
Manmohan Singh (Punjabi)ਦੂਜੇ ਫੇਰੇ ਵਿੱਚ ਪ੍ਰਭੂ ਨੇ ਮੈਨੂੰ ਰੱਬ-ਰੂਪ ਸੱਚੇ ਗੁਰਾਂ ਦੇ ਨਾਲ ਮਿਲਾ ਦਿੱਤਾ ਹੈ।
Fareedkot Teekaਹਰੀ ਕੇ ਸਾਥ ਦੂਜੀ ਲਾਵ ਏਹ ਹੈ ਸਤਗੁਰ ਪੁਰਖ ਨੇ ਜਗ੍ਯਾਸੂ ਕੋ ਵਿਚਾਰ ਆਦ ਗੁਨੋਂ ਮੇਂ ਮਿਲਾਯਾ ਹੈ, ਬਲਿਹਾਰੇ ਜਾਵਾਂ ਰਾਮ ਜੀ ਕੇ॥
Prof. Sahib Singhਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਦੂਜੀ ਸੋਹਣੀ ਲਾਂਵ- (ਜੋ ਤੂੰ ਮਿਹਰ ਕਰ ਕੇ ਜਿਸ ਜੀਵ-ਇਸਤ੍ਰੀ ਨੂੰ) ਗੁਰੂ ਮਹਾ ਪੁਰਖ ਮਿਲਾ ਦੇਂਦਾ ਹੈਂ,

ਪਦ ਅਰਥ ਹਰਿ ਦੂਜੜੀ ਲਾਵ = ਪ੍ਰਭੂ-ਪਤੀ (ਜੀਵ-ਇਸਤ੍ਰੀ ਦੇ ਵਿਆਹ ਦੀ) ਦੂਜੀ ਸੋਹਣੀ ਲਾਂਵ। ਸਤਿਗੁਰੁ ਪੁਰਖੁ ਮਿਲਾਇਆ = (ਪ੍ਰਭੂ ਨੇ ਜੀਵ-ਇਸਤ੍ਰੀ ਨੂੰ) ਗੁਰੂ ਮਹਾ ਪੁਰਖ ਮਿਲਾ ਦਿੱਤਾ। ਬਲਿ ਰਾਮ ਜੀਉ = ਹੇ ਰਾਮ ਜੀ! ਤੈਥੋਂ ਸਦਕੇ ਹਾਂ।

SikhNet (Spanish)En la Segunda Ronda de la Ceremonia Matrimonial, el Señor te guía a encontrar al Guru Verdadero, el Ser Primordial.

ਨਿਰਭਉ. ਭੈ ਮਨੁ ਹੋਇ; ਹਉਮੈ ਮੈਲੁ ਗਵਾਇਆ. ਬਲਿ ਰਾਮ ਜੀਉ ॥

nirbhau. bhai man hoe; haumai mail gavaaeaa. bal raam jeeo |

Sant Singh KhalsaWith the Fear of God, the Fearless Lord in the mind, the filth of egotism is eradicated.
Manmohan SinghBy God's fear my mind has become fear-free and the filth of my self conceit is washed off.
Manmohan Singh (Punjabi)ਰੱਬ ਦੇ ਡਰ ਦੁਆਰਾ ਮੇਰਾ ਚਿੱਤ ਡਰ-ਰਹਿਤ ਹੋ ਗਿਆ ਹੈ ਅਤੇ ਮੇਰੀ ਸਵੈ-ਹੰਗਤਾ ਦੀ ਮਲੀਨਤਾ ਧੋਤੀ ਗਈ ਹੈ।
Fareedkot Teekaਭੈ ਤੇ ਮਨ ਨਿਰਭਉ ਹੋ ਗਿਆ ਔ ਹੰਕਾਰ ਮੈਲ ਕੋ ਗਵਾ੍ਯ ਦੀਆ ਹੈ, ਬਲਿਹਾਰੇ ਜਾਵਾਂ ਰਾਮ ਜੀ ਕੇ॥
Prof. Sahib Singh(ਉਸ ਦਾ) ਮਨ (ਦੁਨੀਆ ਦੇ) ਸਾਰੇ ਡਰਾਂ ਵਲੋਂ ਨਿਡਰ ਹੋ ਜਾਂਦਾ ਹੈ, (ਗੁਰੂ ਉਸ ਦੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਦੇਂਦਾ ਹੈ।

ਪਦ ਅਰਥ ਭੈ = (ਦੁਨੀਆ ਦੇ) ਸਾਰੇ ਡਰਾਂ ਤੋਂ। ਨਿਰਭਉ = ਨਿਡਰ। ਹੋਇ = ਹੋ ਜਾਂਦਾ ਹੈ। ਗਵਾਇਆ = (ਗੁਰੂ) ਦੂਰ ਕਰ ਦੇਂਦਾ ਹੈ।

SikhNet (Spanish)En el Temor Reverencial del Señor Inmaculado, canta Sus Gloriosas Alabanzas y observa Su Maravillosa Presencia ante ti.

ਨਿਰਮਲੁ ਭਉ ਪਾਇਆ. ਹਰਿ ਗੁਣ ਗਾਇਆ; ਹਰਿ ਵੇਖੈ ਰਾਮੁ ਹਦੂਰੇ ॥

niramal bhau paaeaa. har gun gaaeaa; har vekhai raam hadoore |

Sant Singh KhalsaIn the Fear of God, the Immaculate Lord, sing the Glorious Praises of the Lord, and behold the Lord's Presence before you.
Manmohan SinghBy having the fear of immaculate God, the Master and singing His praise, I behold Him face to face.
Manmohan Singh (Punjabi)ਪਵਿੱਤਰ ਵਾਹਿਗੁਰੂ ਸੁਆਮੀ ਮਾਲਕ ਦਾ ਡਰ ਧਾਰਨ ਅਤੇ ਉਸ ਦੀ ਕੀਰਤੀ ਗਾਇਨ ਕਰਨ ਦੁਅਰਾ, ਮੈਂ ਉਸ ਨੂੰ ਹਾਜ਼ਰ ਨਾਜਰ ਦੇਖਦਾ ਹਾਂ।
Fareedkot Teekaਨਿਰਮਲ ਕਰਨੇ ਵਾਲਾ ਜੋ ਪਰਮੇਸਰ ਕਾ ਭਉ ਹੈ, ਸੋ ਪਾਇਆ ਹੈ, ਇਸੀ ਤੇ ਹਰੀ ਕੇ ਗੁਣਾਂ ਕੋ ਗਾਇਆ ਹੈ ਅਰ ਹਰੀ ਰਾਮ ਜੀ ਪ੍ਰਤਖ ਦੇਖੇ ਹੈਂ॥
Prof. Sahib Singhਹੇ ਭਾਈ! (ਜੇਹੜੀ ਜੀਵ-ਇਸਤ੍ਰੀ ਹਉਮੈ ਦੂਰ ਕਰ ਕੇ) ਪਰਮਾਤਮਾ ਦੇ ਗੁਣ ਗਾਂਦੀ ਹੈ, ਉਸ ਦੇ ਅੰਦਰ (ਪ੍ਰਭੂ-ਪਤੀ ਵਾਸਤੇ) ਆਦਰ-ਸਤਕਾਰ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦੀ ਹੈ।

ਪਦ ਅਰਥ ਭਉ = ਡਰ। ਨਿਰਮਲੁ ਭਉ = ਪਵਿੱਤਰ ਡਰ, ਅਦਬ-ਸਤਕਾਰ। ਵੇਖੈ = ਵੇਖਦੀ ਹੈ। ਹਦੂਰੇ = ਹਾਜ਼ਰ-ਨਾਜ਼ਰ, ਅੰਗ-ਸੰਗ।

SikhNet (Spanish)El Señor, la Suprema Alma, es el Señor y Maestro del Universo.

ਹਰਿ ਆਤਮ ਰਾਮੁ ਪਸਾਰਿਆ ਸੁਆਮੀ; ਸਰਬ ਰਹਿਆ ਭਰਪੂਰੇ ॥

har aatam raam pasaariaa suaamee; sarab rahiaa bharapoore |

Sant Singh KhalsaThe Lord, the Supreme Soul, is the Lord and Master of the Universe; He is pervading and permeating everywhere, fully filling all spaces.
Manmohan SinghGod Lord master, the soul of the world, is pervading every where and filling all the places.
Manmohan Singh (Punjabi)ਜਗਤ ਦੀ ਰੂਹ, ਵਾਹਿਗੁਰੂ ਸੁਆਮੀ ਮਾਲਕ, ਹਰ ਥਾਂ ਵਿਆਪਕ ਹੋ ਅਤੇ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ।
Fareedkot Teekaਹਰਿ (ਆਤਮ ਰਾਮੁ) ਸੁਆਮੀ ਨੇ ਇਹ ਸੰਸਾਰ ਪਸਾਰਿਆ ਹੈ ਅਰ ਪਸਾਰ ਕੇ ਪੁਨਾ ਸਰਬ ਮੇਂ (ਭਰਪੂਰੇ) ਪੂਰਨ ਹੋ ਰਹਾ ਹੈ, ਭਾਵ ਆਪ ਹੀ ਰਚਨਾ ਕਰ ਕੇ ਆਪ ਹੀ ਤਿਨ ਮੇਂ ਰਮ ਰਿਹਾ ਹੈ॥
Prof. Sahib Singh(ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਇਹ ਜਗਤ-ਖਿਲਾਰਾ) ਪ੍ਰਭੂ ਆਪਣੇ ਆਪੇ ਦਾ ਪਸਾਰਾ ਪਸਾਰ ਰਿਹਾ ਹੈ, ਅਤੇ ਉਹ ਮਾਲਕ-ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੋ ਰਿਹਾ ਹੈ।

ਪਦ ਅਰਥ ਆਤਮ ਰਾਮੁ ਪਸਾਰਿਆ = ਪ੍ਰਭੂ ਆਪਣੇ ਆਪੇ ਦਾ ਪਸਾਰਾ ਪਸਾਰ ਰਿਹਾ ਹੈ! ਸਰਬ = ਸਭ ਜੀਵਾਂ ਵਿਚ। ਭਰਪੂਰੇ = ਵਿਆਪਕ।

SikhNet (Spanish)Él está prevaleciendo, compenetrándolo todo y llenando en su totalidad todos los espacios.

ਅੰਤਰਿ ਬਾਹਰਿ ਹਰਿ ਪ੍ਰਭੁ ਏਕੋ; ਮਿਲਿ ਹਰਿ ਜਨ ਮੰਗਲ ਗਾਏ ॥

antar baahar har prabh eko; mil har jan mangal gaae |

Sant Singh KhalsaDeep within, and outside as well, there is only the One Lord God. Meeting together, the humble servants of the Lord sing the songs of joy.
Manmohan SinghWithin and without is the One Lord Master. Meeting with the Lord's slaves sing I the songs of joy.
Manmohan Singh (Punjabi)ਅੰਦਰ ਅਤੇ ਬਾਹਰ ਇਕ ਸੁਆਮੀ ਮਾਲਕ ਹੀ ਹੈ। ਪ੍ਰਭੂ ਦੇ ਗੋਲਿਆਂ ਨਾਲ ਮਿਲ ਕੇ ਮੈਂ ਖੁਸ਼ੀ ਦੇ ਗੀਤ ਗਾਇਨ ਕਰਦਾ ਹਾਂ।
Fareedkot Teekaਜੋ (ਅੰਤਰਿ) ਸਰੀਰ ਮੇਂ, (ਬਾਹਿਰ) ਬ੍ਰਹਮੰਡ ਮੇਂ ਹਰੀ ਸਮਰਥ ਏਕ ਹੀ ਹੈ, ਹਰੀ ਕੇ ਭਗਤਾਂ ਸਾਥ ਮਿਲ ਕੇ ਤਿਸ ਕੇ ਮੰਗਲਾਚਾਰ ਗਾਏ ਹੈਂ॥
Prof. Sahib Singh(ਉਸ ਜੀਵ-ਇਸਤ੍ਰੀ ਨੂੰ ਆਪਣੇ) ਅੰਦਰ ਅਤੇ ਬਾਹਰ (ਸਾਰੇ ਜਗਤ ਵਿਚ) ਸਿਰਫ਼ ਪਰਮਾਤਮਾ ਹੀ (ਵੱਸਦਾ ਦਿੱਸਦਾ ਹੈ), ਸਾਧ ਸੰਗਤਿ ਵਿਚ ਮਿਲ ਕੇ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੀ ਰਹਿੰਦੀ ਹੈ।

ਪਦ ਅਰਥ ਏਕੋ = ਇੱਕ ਹੀ। ਮਿਲਿ ਹਰਿ ਜਨ = ਸੰਤ ਜਨਾਂ ਨਾਲ ਮਿਲ ਕੇ, ਸਾਧ ਸੰਗਤਿ ਵਿਚ ਮਿਲ ਕੇ। ਮੰਗਲ = ਸਿਫ਼ਤਿ-ਸਾਲਾਹ ਦੇ ਗੀਤ।

SikhNet (Spanish)Tu Único Señor está tanto fuera como adentro, reuniéndote con los Santos, canta las Melodías de Dicha.

ਜਨ ਨਾਨਕ. ਦੂਜੀ ਲਾਵ ਚਲਾਈ; ਅਨਹਦ ਸਬਦ ਵਜਾਏ ॥੨॥

jan naanak. doojee laav chalaaee; anahad sabad vajaae |2|

Sant Singh KhalsaServant Nanak proclaims that, in this, the second round of the marriage ceremony, the unstruck sound current of the Shabad resounds. ||2||
Manmohan SinghProclaims slave Nanak, the second round is finished and the Divine melody resounds.
Manmohan Singh (Punjabi)ਗੋਲਾ ਨਾਨਕ ਆਖਦਾ ਹੈ, ਦੂਜਾ ਫੇਰਾ ਖਤਮ ਹੋ ਗਿਆ ਅਤੇ ਈਸ਼ਵਰੀ ਕੀਰਤਨ ਗੂੰਜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਦੂਜੀ ਲਾਂਵ ਚਲਾਈ ਹੈ, ਜੋ ਇਕ ਰਸ (ਸਬਦ) ਬ੍ਰਹਮ ਕੋ ਬਿਰਤੀ ਵਜਾਏ ਹੈਂ, ਭਾਵ ਚਿੰਤਨ ਕਰੇ ਹੈਂ॥੨॥
Prof. Sahib Singhਹੇ ਦਾਸ ਨਾਨਕ! (ਆਖ-ਗੁਰੂ ਦੀ ਸਰਨ ਪੈ ਕੇ, ਹਉਮੈ ਦੂਰ ਕਰਕੇ ਪ੍ਰਭੂ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਅਤੇ ਉਸ ਨੂੰ ਸਰਬ-ਵਿਆਪਕ ਵੇਖਣਾ-ਪ੍ਰਭੂ ਨੇ ਇਹ) ਦੂਜੀ ਲਾਂਵ (ਜੀਵ-ਇਸਤ੍ਰੀ ਦੇ ਵਿਆਹ ਦੀ) ਤੋਰ ਦਿੱਤੀ ਹੈ, (ਇਸ ਆਤਮਕ ਅਵਸਥਾ ਤੇ ਪਹੁੰਚੀ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ) ਸਿਫ਼ਤਿ-ਸਾਲਾਹ ਦੀ ਬਾਣੀ ਦੇ, ਮਾਨੋ, ਇਕ-ਰਸ ਵਾਜੇ ਵਜਾ ਦੇਂਦਾ ਹੈ ॥੨॥

ਪਦ ਅਰਥ ਚਲਾਈ = ਤੋਰ ਦਿੱਤੀ। ਅਨਹਦ = ਇਕ-ਰਸ, ਬਿਨਾ ਵਜਾਇਆਂ। ਸਬਦ ਵਜਾਏ = ਸਿਫ਼ਤਿ-ਸਾਲਾਹ ਦੀ ਬਾਣੀ ਦੇ ਮਾਨੋ, ਵਾਜੇ ਵਜਾ ਦੇਂਦਾ ਹੈ ॥੨॥

SikhNet (Spanish)El Sirviente Nanak proclama que en esta Segunda Ronda de la Ceremonia de Matrimonio, la Melodía Celestial de la Palabra del Shabd resuena en mi mente.(2)

ਹਰਿ ਤੀਜੜੀ ਲਾਵ; ਮਨਿ ਚਾਉ ਭਇਆ ਬੈਰਾਗੀਆ. ਬਲਿ ਰਾਮ ਜੀਉ ॥

har teejarree laav; man chaau bheaa bairaageea. bal raam jeeo |

Sant Singh KhalsaIn the third round of the marriage ceremony, the mind is filled with Divine Love.
Manmohan SinghIn the third round, the pleasure of Lord's Love wells up within my mind.
Manmohan Singh (Punjabi)ਤੀਜੇ ਫੇਰੇ ਅੰਦਰ ਮੇਰੇ ਚਿੱਤ ਅੰਦਰ ਸੁਆਮੀ ਦੇ ਪਿਆਰ ਦੀ ਖੁਸ਼ੀ ਉਤਪੰਨ ਹੋ ਜਾਂਦੀ ਹੈ।
Fareedkot Teekaਜੋ ਬੈਰਾਗਵਾਨੋਂ ਕੇ ਮਨ ਮੇਂ ਪ੍ਰੇਮ ਹੂਆ ਹੈ ਇਹੀ ਹਰੀ ਕੇ ਸਾਥ ਤੀਜੀ ਲਾਂਵ ਹੈ, ਬਲਿਹਾਰੇ ਜਾਵਾਂ ਰਾਮ ਜੀ ਕੇ॥
Prof. Sahib Singhਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮਿਹਰ ਨਾਲ) ਵੈਰਾਗਵਾਨਾਂ ਦੇ ਮਨ ਵਿਚ (ਤੇਰੇ ਮਿਲਾਪ ਲਈ) ਤਾਂਘ ਪੈਦਾ ਹੁੰਦੀ ਹੈ, (ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ) ਤੀਜੀ ਸੋਹਣੀ ਲਾਂਵ ਹੈ।

ਪਦ ਅਰਥ ਤੀਜੜੀ ਲਾਵ = ਤੀਜੀ ਸੋਹਣੀ ਲਾਂਵ। ਹਰਿ ਤੀਜੜੀ ਲਾਵ = ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਤੀਜੀ ਸੋਹਣੀ ਲਾਂਵ। ਮਨਿ = ਮਨ ਵਿਚ। ਬੈਰਾਗੀਆ ਮਨਿ = ਵੈਰਾਗਵਾਨਾਂ ਦੇ ਮਨ ਵਿਚ। ਚਾਉ = (ਪ੍ਰਭੂ-ਮਿਲਾਪ ਲਈ) ਉਤਸ਼ਾਹ।

SikhNet (Spanish)En la Tercera Ronda de la Ceremonia de Matrimonio, la mente está llena del Amor Divino.

ਸੰਤ ਜਨਾ ਹਰਿ ਮੇਲੁ; ਹਰਿ ਪਾਇਆ ਵਡਭਾਗੀਆ. ਬਲਿ ਰਾਮ ਜੀਉ ॥

sant janaa har mel; har paaeaa vaddabhaageea. bal raam jeeo |

Sant Singh KhalsaMeeting with the humble Saints of the Lord, I have found the Lord, by great good fortune.
Manmohan SinghMeeting with the holy persons, I have found the Lord God through the greatest good lick.
Manmohan Singh (Punjabi)ਨੇਕ ਪੁਰਸ਼ਾਂ ਨਾਲ ਮਿਲ ਕੇ, ਪਰਮ ਚੰਗੇ ਭਾਗਾਂ ਰਾਹੀਂ, ਮੈਂ ਸੁਆਮੀ ਵਾਹਿਗੁਰੂ ਨੂੰ ਪਾ ਲਿਆ ਹੈ।
Fareedkot Teekaਹਰੀ ਕੋ ਸੰਤੋਂ ਸਾਥ ਮੇਲ ਕਰ ਕੇ ਵਡਭਾਗੀਓਂ ਨੇ ਹਰੀ ਕੋ ਪਾਇਆ ਹੈ, ਬਲਿਹਾਰ ਜਾਵਾਂ ਰਾਮ ਜੀ ਕੇ॥
Prof. Sahib Singhਹੇ ਭਾਈ! ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਨੂੰ ਸੰਤ ਜਨਾਂ ਦਾ ਮਿਲਾਪ ਹਾਸਲ ਹੁੰਦਾ ਹੈ, ਉਹਨਾਂ ਨੂੰ ਪਰਮਾਤਮਾ ਦਾ ਮੇਲ ਪ੍ਰਾਪਤ ਹੁੰਦਾ ਹੈ।

ਪਦ ਅਰਥ ਮੇਲੁ = ਮਿਲਾਪ। ਵਡਭਾਗੀਆ = ਵੱਡੇ ਭਾਗਾਂ ਵਾਲੇ ਮਨੁੱਖ।

SikhNet (Spanish)Encontrando a los Humildes Santos del Señor, he encontrado al Señor y la fortuna se ha posado sobre mí

ਨਿਰਮਲੁ ਹਰਿ ਪਾਇਆ. ਹਰਿ ਗੁਣ ਗਾਇਆ; ਮੁਖਿ ਬੋਲੀ ਹਰਿ ਬਾਣੀ ॥

niramal har paaeaa. har gun gaaeaa; mukh bolee har baanee |

Sant Singh KhalsaI have found the Immaculate Lord, and I sing the Glorious Praises of the Lord. I speak the Word of the Lord's Bani.
Manmohan SinghSinging God's praise and uttering the Divine Gurbani with my mouth I have obtained the immaculate Lord.
Manmohan Singh (Punjabi)ਵਾਹਿਗੁਰੂ ਦਾ ਜੱਸ ਗਾਇਨ ਅਤੇ ਈਸ਼ਵਰੀ ਗੁਰਬਾਣੀ ਦਾ ਆਪਣੇ ਮੂੰਹ ਨਾਲ ਉਚਾਰਨ ਕਰਨ ਦੁਆਰਾ ਮੈਂ ਪਵਿੱਤਰ ਪ੍ਰਭੂ ਨੂੰ ਪਰਾਪਤ ਕਰ ਲਿਆ ਹੈ।
Fareedkot Teekaਜਬ ਹਰੀ ਕੇ ਗੁਣੋਂ ਕੋ ਗਾਇਆ ਤਬ ਨਿਰਮਲ ਹਰੀ ਨਾਮ ਪਾਇਆ, ਔ ਮੁਖੋਂ ਭੀ ਹਰੀ ਸੰਬੰਧੀ ਹੀ ਬਾਣੀ ਬੋਲੀ॥
Prof. Sahib Singh(ਉਹ ਮਨੁੱਖ ਜੀਵਨ ਨੂੰ) ਪਵਿੱਤਰ ਕਰਨ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰਦੇ ਹਨ, ਸਦਾ ਪ੍ਰਭੂ ਦੇ ਗੁਣ ਗਾਂਦੇ ਹਨ, ਅਤੇ ਮੂੰਹ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ।

ਪਦ ਅਰਥ ਮੁਖਿ = ਮੂੰਹ ਤੋਂ। ਬੋਲੀ = ਉਚਾਰੀ। ਹਰਿ ਬਾਣੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ।

SikhNet (Spanish)He encontrado al Señor Inmaculado, y así canto la Gloriosas Alabanzas del Señor recitando la Palabra de los Banis del Señor.

ਸੰਤ ਜਨਾ ਵਡਭਾਗੀ ਪਾਇਆ; ਹਰਿ ਕਥੀਐ ਅਕਥ ਕਹਾਣੀ ॥

sant janaa vaddabhaagee paaeaa; har katheeai akath kahaanee |

Sant Singh KhalsaBy great good fortune, I have found the humble Saints, and I speak the Unspoken Speech of the Lord.
Manmohan SinghBy great good fortune, the pious persons attain to God and utter His unutterable story.
Manmohan Singh (Punjabi)ਮਹਾਨ ਚੰਗੇ ਕਰਮਾਂ ਦੁਆਰਾ ਪਵਿੱਤਰ ਪੁਰਸ਼ ਵਾਹਿਗੁਰੂ ਨੂੰ ਪਾ ਲੈਂਦੇ ਹਨ ਅਤੇ ਉਸ ਦੀ ਅਕਹਿ ਵਾਰਤਾ ਨੂੰ ਕਹਿੰਦੇ ਹਨ।
Fareedkot Teekaਸੋ ਸੰਤ ਜਨਾਂ ਕਾ ਸੰਗ ਉਤਮ ਕਰਮਾਂ ਵਾਲਿਆਂ ਨੇ ਪਾਯਾ ਹੈ, ਜਹਾਂ ਹਰੀ ਅਕਥ ਕੀਆਂ ਕਹਾਣੀਆਂ ਕਥਨ ਕਰੀਦੀਆਂ ਹੈਨ॥
Prof. Sahib Singhਉਹ ਵਡ-ਭਾਗੀ ਮਨੁੱਖ ਸੰਤ ਜਨਾਂ ਦੀ ਸੰਗਤਿ ਵਿਚ ਪ੍ਰਭੂ-ਮਿਲਾਪ ਪ੍ਰਾਪਤ ਕਰਦੇ ਹਨ। ਹੇ ਭਾਈ! ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਕਥੀਐ = ਕਥਨ ਕਰਨੀ ਚਾਹੀਦੀ ਹੈ। ਅਕਥ = ਅਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਕਥ ਕਹਾਣੀ = ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ।

SikhNet (Spanish)Por buena fortuna he encontrado a los humildes Santos y ahora recito el Discurso Inefable del Señor.

ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ; ਹਰਿ ਜਪੀਐ ਮਸਤਕਿ ਭਾਗੁ ਜੀਉ ॥

hiradai har har har dhun upajee; har japeeai masatak bhaag jeeo |

Sant Singh KhalsaThe Name of the Lord, Har, Har, Har, vibrates and resounds within my heart; meditating on the Lord, I have realized the destiny inscribed upon my forehead.
Manmohan SinghWithin my mind has welled up the music of Good, the Lord Master, and by the destiny recorded on my brow, I contemplate the Lord.
Manmohan Singh (Punjabi)ਮੇਰੇ ਹਿਰਦੇ ਅੰਦਰ ਵਾਹਿਗੁਰੂ ਸੁਆਮੀ ਮਾਲਕ ਦਾ ਕੀਰਤਨ ਉਤਪੰਨ ਹੋ ਗਿਆ ਹੈ ਅਤੇ ਮੇਰੇ ਮੱਥੇ ਉਤੇ ਲਿਖੀ ਹੋਈ ਪ੍ਰਾਲਭਧ ਦੁਆਰਾ ਮੈਂ ਸੁਆਮੀ ਨੂੰ ਸਿਮਰਦਾ ਹਾਂ।
Fareedkot Teekaਜਿਨਾਂ ਹਰੀ ਨਾਮ ਜਪਿਆ ਹੈ, ਤਿਨ ਕੇ ਹਿਰਦੇ ਮੇਂ ਹਰੀ ਪਰਾਇਣਤਾ ਰੂਪ ਧੁਨਿ ਉਪਜੀ ਹੈ, ਭਾਵ ਆਤਮ ਵਿਸ਼ੈਣੀ ਬਿਰਤੀ ਉਤਪਤਿ ਹੋਈ ਹੈ। ਪਰੰਤੂ ਹਰੀ ਕੋ ਤੌ ਜਪੀਤਾ ਹੈ, ਜਬ ਬਡਾ ਉਤਮ ਜੀਵ ਕੇ ਮਸਤਕ ਪਰ ਭਾਗ ਹੋਵੈ॥
Prof. Sahib Singh(ਜਿਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਉਸ ਦੇ) ਹਿਰਦੇ ਵਿਚ ਸਦਾ ਟਿਕੀ ਰਹਿਣ ਵਾਲੀ ਪ੍ਰਭੂ-ਪ੍ਰੇਮ ਦੀ ਰੌ ਚੱਲ ਪੈਂਦੀ ਹੈ। ਪਰ, ਹੇ ਭਾਈ! ਪਰਮਾਤਮਾ ਦਾ ਨਾਮ (ਤਦੋਂ ਹੀ) ਜਪਿਆ ਜਾ ਸਕਦਾ ਹੈ, ਜੇ ਮੱਥੇ ਉੱਤੇ ਚੰਗਾ ਭਾਗ ਜਾਗ ਪਏ।

ਪਦ ਅਰਥ ਹਿਰਦੈ = ਹਿਰਦੇ ਵਿਚ। ਧੁਨਿ = ਰੌ, ਲਗਨ। ਜਪੀਐ = ਜਪਿਆ ਜਾ ਸਕਦਾ ਹੈ। ਮਸਤਕਿ = ਮੱਥੇ ਉੱਤੇ। ਭਾਗੁ = ਚੰਗੀ ਕਿਸਮਤ।

SikhNet (Spanish)El Nombre del Señor, Jar, Jar, Jar, vibra y resuena en mi corazón. Meditando en el Señor, he tomado conciencia del Destino inscrito sobre mi frente.

ਜਨੁ ਨਾਨਕੁ ਬੋਲੇ ਤੀਜੀ ਲਾਵੈ; ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥

jan naanak bole teejee laavai; har upajai man bairaag jeeo |3|

Sant Singh KhalsaServant Nanak proclaims that, in this, the third round of the marriage ceremony, the mind is filled with Divine Love for the Lord. ||3||
Manmohan SinghSays serf Nanak that in the third round God's love is produced in my mind.
Manmohan Singh (Punjabi)ਨਫਰ ਨਾਨਕ ਆਖਦਾ ਹੈ, ਕਿ ਤੀਜੇ ਫੇਰੇ ਵਿੱਚ ਵਾਹਿਗੁਰੂ ਦਾ ਪ੍ਰੇਮ ਮੇਰੇ ਹਿਰਦੇ ਅਦਰ ਪੈਦਾ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੀ ਪ੍ਰਾਪਤੀ ਮਨ ਮੇਂ ਵੈਰਾਗ ਉਤਪਤ ਹੋਵੈ ਹੈ ਅਰ ਨਾਮ ਜਪਤਾ ਹੈ, ਇਹ ਤੀਜੀ ਲਾਂਵ ਹੈ॥੩॥
Prof. Sahib Singhਹੇ ਭਾਈ! ਦਾਸ ਨਾਨਕ ਆਖਦਾ ਹੈ (ਕਿ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ) ਤੀਜੀ ਲਾਂਵ ਸਮੇ (ਜੀਵ-ਇਸਤ੍ਰੀ ਦੇ) ਮਨ ਵਿਚ ਪ੍ਰਭੂ (-ਮਿਲਾਪ ਦੀ) ਤੀਬਰ ਤਾਂਘ ਪੈਦਾ ਹੋ ਜਾਂਦੀ ਹੈ ॥੩॥

ਪਦ ਅਰਥ ਨਾਨਕੁ ਬੋਲੇ = ਨਾਨਕ ਬੋਲਦਾ ਹੈ। ਤੀਜੀ ਲਾਵੈ = ਤੀਜੀ ਲਾਂਵ ਦੀ ਰਾਹੀਂ, ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਤੀਜੀ ਲਾਂਵ ਸਮੇ। ਮਨਿ = (ਜੀਵ-ਇਸਤ੍ਰੀ ਦੇ) ਮਨ ਵਿਚ। ਹਰਿ ਬੈਰਾਗੁ = ਪ੍ਰਭੂ (-ਮਿਲਾਪ ਦੀ) ਤੀਬਰ ਤਾਂਘ। ਉਪਜੈ = ਪੈਦਾ ਹੋ ਜਾਂਦੀ ਹੈ ॥੩॥

SikhNet (Spanish)El Sirviente Nanak proclama que en ésta, la tercera Ronda de la Ceremonia de Matrimonio, la mente está llena del Amor Divino por el Señor.(3)

ਹਰਿ ਚਉਥੜੀ ਲਾਵ. ਮਨਿ ਸਹਜੁ ਭਇਆ; ਹਰਿ ਪਾਇਆ. ਬਲਿ ਰਾਮ ਜੀਉ ॥

har chautharree laav. man sehaj bheaa; har paaeaa. bal raam jeeo |

Sant Singh KhalsaIn the fourth round of the marriage ceremony, my mind has become peaceful; I have found the Lord.
Manmohan SinghIn the forth round Divine comprehension has welled up within my mind and I have obtained my Lord.
Manmohan Singh (Punjabi)ਚੌਥੇ ਫੇਰੇ ਅੰਦਰ ਮੇਰੇ ਚਿੱਤ ਅੰਦਰ ਬ੍ਰਹਮ ਗਿਆਨ ਉਤਪੰਨ ਹੋ ਗਿਆ ਹੈ ਅਤੇ ਮੈਂ ਆਪਣੇ ਸੁਆਮੀ ਨੂੰ ਪਰਾਪਤ ਕਰ ਲਿਆ ਹੈ।
Fareedkot Teekaਹਰੀ ਕੇ ਸਾਥ ਚਉਥੀ ਲਾਂਵ ਇਹ ਹੈ, ਜੋ ਮਨ ਮੇਂ ਗਿਆਨ ਹੂਆ ਹੈ, ਜਿਸ ਕਰ ਕੇ ਹਰੀ ਕਾ ਸਰੂਪ ਪਾਇਆ ਹੈ, ਬਲਿਹਾਰ ਜਾਈਏ ਰਾਮ ਜੀ ਕੇ॥
Prof. Sahib Singhਹੇ ਸੋਹਣੇ ਰਾਮ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮੇਹਰ ਨਾਲ ਜਿਸ ਜੀਵ-ਇਸਤ੍ਰੀ ਦੇ) ਮਨ ਵਿਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ ਨੂੰ ਤੇਰਾ ਮਿਲਾਪ ਹੋ ਜਾਂਦਾ ਹੈ। (ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਮਿਲਾਪ ਦੀ) ਚੌਥੀ ਸੋਹਣੀ ਲਾਂਵ ਹੈ।

ਪਦ ਅਰਥ ਚਉਥੜੀ ਲਾਵ = ਚੌਥੀ ਸੋਹਣੀ ਲਾਂਵ। ਹਰਿ ਚਉਥੜੀ ਲਾਵ = ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਚੌਥੀ ਸੋਹਣੀ ਲਾਂਵ। ਮਨਿ = (ਜੀਵ-ਇਸਤ੍ਰੀ ਦੇ) ਮਨ ਵਿਚ। ਸਹਜੁ = ਆਤਮਕ ਅਡੋਲਤਾ।

SikhNet (Spanish)En la Cuarta Ronda de la Ceremonia de Matrimonio, mi mente está en Paz, pues he encontrado al Señor.

ਗੁਰਮੁਖਿ ਮਿਲਿਆ ਸੁਭਾਇ; ਹਰਿ ਮਨਿ ਤਨਿ ਮੀਠਾ ਲਾਇਆ. ਬਲਿ ਰਾਮ ਜੀਉ ॥

guramukh miliaa subhaae; har man tan meetthaa laaeaa. bal raam jeeo |

Sant Singh KhalsaAs Gurmukh, I have met Him, with intuitive ease; the Lord seems so sweet to my mind and body.
Manmohan SinghBy Guru's grace, I have easily met my Lord, who is sweet unto my soul and body, Unto my Lord I am a sacrifice.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ, ਮੈਂ ਸੁਖੈਨ ਹੀ ਆਪਣੇ ਸੁਆਮੀ ਨੂੰ ਮਿਲ ਪਿਆ ਹਾਂ, ਜੋ ਮੇਰੇ ਜਿੰਦੜੀ ਤੇ ਦੇਹ ਨੂੰ ਮਿੱਠੜਾ ਲੱਗਦਾ ਹੈ। ਆਪਣੇ ਸਾਈਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਗੁਰੂ ਜੋ ਮੁਖ ਹੈ ਵਹੁ ਸੁਭਾਵਿਕ ਹੀ ਮਿਲਿਆ ਹੈ, ਜਿਸ ਗੁਰੂ ਨੇ ਹਰੀ ਮਨ ਤਨ ਮੇਂ ਮੀਠਾ ਲਾਇਆ ਹੈ, ਬਲਿਹਾਰ ਜਾਵਾਂ ਰਾਮ ਜੀ ਕੇ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ (ਪ੍ਰਭੂ-) ਪ੍ਰੇਮ ਵਿਚ (ਟਿਕ ਕੇ, ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ) ਮਿਲ ਪੈਂਦਾ ਹੈ, (ਉਸ ਦੇ) ਮਨ ਵਿਚ (ਉਸ ਦੇ) ਤਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਸਨਮੁਖ ਰਹਿ ਕੇ। ਸੁਭਾਇ = (ਪ੍ਰਭੂ ਦੇ) ਪਿਆਰ ਵਿਚ (ਟਿਕ ਕੇ)। ਮਨਿ = ਮਨ ਵਿਚ। ਤਨਿ = ਤਨ ਵਿਚ।

SikhNet (Spanish)Como Gurmukj, Lo he conocido a través de mi intuición, con facilidad, y ahora al Señor lo siento tan Dulce en mi mente y en mi cuerpo.

ਹਰਿ ਮੀਠਾ ਲਾਇਆ. ਮੇਰੇ ਪ੍ਰਭ ਭਾਇਆ; ਅਨਦਿਨੁ ਹਰਿ ਲਿਵ ਲਾਈ ॥

har meetthaa laaeaa. mere prabh bhaaeaa; anadin har liv laaee |

Sant Singh KhalsaThe Lord seems so sweet; I am pleasing to my God. Night and day, I lovingly focus my consciousness on the Lord.
Manmohan SinghGod seems sweet unto me and I have become pleasing to my Master. Night and day I fix my attention on the Lord.
Manmohan Singh (Punjabi)ਵਾਹਿਗੁਰੂ ਮੈਨੂੰ ਮਿੱਠਾ ਲੱਗਦਾ ਹੈ ਅਤੇ ਆਪਣੇ ਮਾਲਕ ਨੂੰ ਮੈਂ ਚੰਗਾ ਲੱਗਣ ਲੱਗ ਗਿਆ ਹਾਂ। ਰਾਤ ਦਿਨ ਮੈਂ ਆਪਣੀ ਬਿਰਤੀ ਸਾਈਂ ਨਾਲ ਜੋੜਦਾ ਹਾਂ।
Fareedkot Teekaਜਿਸ ਕੋ ਗੁਰਾਂ ਨੇ ਹਰੀ ਮੀਠਾ ਲਾਇਆ ਅਰ ਮੇਰੇ ਪ੍ਰਭੂ ਹਰੀ ਕੋ ਭਾਇਆ, ਸੋ ਜਗਿਆਸੂ ਨੇ ਰਾਤ ਦਿਨ ਹੀ ਹਰੀ ਮੇਂ ਬਿਰਤੀ ਲਾਈ ਹੈ॥
Prof. Sahib Singhਹੇ ਭਾਈ! ਜਿਸ ਜੀਵ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਪ੍ਰਭੂ ਨੂੰ ਉਹ ਜੀਵ ਪਿਆਰਾ ਲੱਗਣ ਲੱਗ ਪੈਂਦਾ ਹੈ। ਉਹ ਮਨੁੱਖ ਸਦਾ ਪ੍ਰਭੂ (ਦੀ ਯਾਦ ਵਿਚ (ਆਪਣੀ) ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਪ੍ਰਭ ਭਾਇਆ = ਪ੍ਰਭੂ ਨੂੰ ਪਿਆਰਾ ਲੱਗਾ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਲਿਵ ਲਾਈ = ਸੁਰਤ ਜੋੜੀ ਰੱਖੀ।

SikhNet (Spanish)El Señor es tan Dulce, noche y día complazco a mi Señor,

ਮਨ ਚਿੰਦਿਆ ਫਲੁ ਪਾਇਆ ਸੁਆਮੀ; ਹਰਿ ਨਾਮਿ ਵਜੀ ਵਾਧਾਈ ॥

man chindiaa fal paaeaa suaamee; har naam vajee vaadhaaee |

Sant Singh KhalsaI have obtained my Lord and Master, the fruit of my mind's desires. The Lord's Name resounds and resonates.
Manmohan SinghI have obtained my heart-desired fruit, my Lord. By exalting God's name I am congratulated.
Manmohan Singh (Punjabi)ਮੈਂ ਆਪਣਾ ਚਿੱਤ-ਚਾਹੁੰਦਾ ਮੇਵਾ, ਆਪਣਾ ਪ੍ਰਭੂ, ਪਰਾਪਤ ਕਰ ਲਿਆ ਹੈ। ਵਾਹਿਗੁਰੂ ਦੇ ਨਾਮ ਦੀ ਸਿਫ਼ਤ ਕਰਨ ਦੁਆਰਾ ਮੈਨੂੰ ਮੁਬਾਰਕਾਂ ਮਿਲਦੀਆਂ ਹਨ।
Fareedkot Teekaਸੁਆਮੀ ਰੂਪ ਹਰੀ ਨਾਮ ਕਰ ਕੇ ਮਿਲਿਆ ਹੈ ਇਹੀ ਮਨ ਇਛਤ ਫਲ ਕੋ ਪਾਇਆ ਹੈ, ਔਰ ਇਸ ਕਰ ਕੇ ਵਧਾਈ ਵਜੀ, ਭਾਵ ਖੁਸ਼ੀ ਪ੍ਰਗਟ ਹੋਈ ਹੈ॥
Prof. Sahib Singhਉਹ ਮਨੁੱਖ ਪ੍ਰਭੂ-ਮਿਲਾਪ ਦਾ ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ। ਪ੍ਰਭੂ ਦੇ ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰ ਸਦਾ) ਚੜ੍ਹਦੀ ਕਲਾ ਬਣੀ ਰਹਿੰਦੀ ਹੈ।

ਪਦ ਅਰਥ ਮਨ ਚਿੰਦਿਆ = ਮਨ-ਇੱਛਤ। ਨਾਮਿ = ਨਾਮ ਦੀ ਰਾਹੀਂ। ਵਜੀ ਵਾਧਾਈ = ਚੜ੍ਹਦੀ ਕਲਾ ਬਣ ਗਈ।

SikhNet (Spanish)y con todo Amor enfoco mi ser en Él, pues he obtenido a mi Señor y Maestro, el Fruto de los deseos de mi mente, y así, Él resuena y reside en mi ser.

ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ; ਧਨ ਹਿਰਦੈ ਨਾਮਿ ਵਿਗਾਸੀ ॥

har prabh tthaakur kaaj rachaaeaa; dhan hiradai naam vigaasee |

Sant Singh KhalsaThe Lord God, my Lord and Master, blends with His bride, and her heart blossoms forth in the Naam.
Manmohan SinghGod, the Lord Master has brought about the wedding ceremony and the bride's mind has blossomed with the Lord's Name.
Manmohan Singh (Punjabi)ਵਾਹਿਗੁਰੂ ਸੁਆਮੀ ਮਾਲਕ ਨੇ ਆਨੰਦ ਕਾਰਜ ਸੰਪੂਰਨ ਕਰ ਦਿੱਤਾ ਹੈ ਅਤੇ ਮੁੰਧ ਦਾਮਨ ਸਾਹਿਬ ਦੇ ਨਾਮ ਨਾਲ ਪ੍ਰਫੁਲਤ ਹੋ ਗਿਆ ਹੈ।
Fareedkot Teekaਜਬ ਗੁਰੋਂ ਨੇ ਹਰਿ ਸਾਮ੍ਰਥ ਠਾਕਰ ਕੀ ਪ੍ਰਾਪਤੀ ਰੂਪ ਵਿਆਹ ਰਚਾਇਆ ਤਬ ਜਗਿਆਸੂ ਰੂਪ ਇਸਤ੍ਰੀ ਨਾਮ ਕੋ ਰਿਦੇ ਮੇਂ ਜਪ ਕੇ ਪ੍ਰਸੰਨ ਹੂਈ॥
Prof. Sahib Singhਹੇ ਭਾਈ! ਪ੍ਰਭੂ ਨੇ, ਮਾਲਕ-ਹਰੀ ਨੇ (ਜਿਸ ਜੀਵ-ਇਸਤ੍ਰੀ ਦੇ) ਵਿਆਹ ਦਾ ਉੱਦਮ ਸ਼ੁਰੂ ਕਰ ਦਿੱਤਾ, ਉਹ ਜੀਵ-ਇਸਤ੍ਰੀ ਨਾਮ ਸਿਮਰਨ ਦੀ ਬਰਕਤਿ ਨਾਲ (ਆਪਣੇ) ਹਿਰਦੇ ਵਿਚ ਸਦਾ ਆਨੰਦ-ਭਰਪੂਰ ਰਹਿੰਦੀ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਠਾਕੁਰਿ = ਠਾਕੁਰ ਨੇ। ਕਾਜੁ = (ਜੀਵ-ਇਸਤ੍ਰੀ ਦੇ) ਵਿਆਹ ਦਾ ਉੱਦਮ। ਰਚਾਇਆ = ਅਰੰਭ ਦਿੱਤਾ। ਧਨ = ਜੀਵ-ਇਸਤ੍ਰੀ। ਹਿਰਦੈ = ਹਿਰਦੇ ਵਿਚ। ਨਾਮਿ = ਨਾਮ ਦੀ ਬਰਕਤਿ ਨਾਲ। ਵਿਗਾਸੀ = ਖਿੜ ਪਈ, ਆਨੰਦ-ਭਰਪੂਰ ਹੋ ਗਈ।

SikhNet (Spanish)El Señor Dios, mi Señor y Maestro, se amalgama con Su Novia, y su corazón florece con el Naam.

ਜਨੁ ਨਾਨਕੁ ਬੋਲੇ ਚਉਥੀ ਲਾਵੈ; ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥

jan naanak bole chauthee laavai; har paaeaa prabh avinaasee |4|2|

Sant Singh KhalsaServant Nanak proclaims that, in this, the fourth round of the marriage ceremony, we have found the Eternal Lord God. ||4||2||
Manmohan SinghSays slave Nanak, in the fourth circling I have attained to my imperishable God Lord.
Manmohan Singh (Punjabi)ਗੋਲਾ ਨਾਨਕ ਆਖਦਾ ਹੈ, ਚੌਥੇ ਫੇਰੇ ਅੰਦਰ ਮੈਂ ਆਪਣੇ ਅਮਰ ਵਾਹਿਗੁਰੂ ਸੁਆਮੀ ਨੂੰ ਪਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਚਉਥੀ (ਲਾਵੈ) ਲਾਂਵ, ਭਾਵ ਭੂਮਕਾ ਵਿਖੇ ਪ੍ਰਭੂ ਅਬਿਨਾਸੀ ਹਰੀ ਰੂਪ ਵਰ ਪਾਇਆ, ਭਾਵ ਨਿਜ ਸਰੂਪ ਮੇਂ ਅਭੇਦ ਹੋਏ॥੪॥੨॥☬ਪੂਰਬ ਛੰਦ ਮੇਂ ਕਹੇ ਅਰਥ ਕੋ ਦ੍ਰਿੜ ਕਰਾਵਤੇ ਹੂਏ ਗਿਆਨੀ ਕੀ ਅਵਸਥਾ ਬਰਨਨ ਕਰਤੇ ਹੈਂ:
Prof. Sahib Singhਦਾਸ ਨਾਨਕ ਆਖਦਾ ਹੈ-ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇ ਜੀਵ-ਇਸਤ੍ਰੀ ਕਦੇ ਨਾਸ ਨਾਹ ਹੋਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ॥੪॥੨॥

ਪਦ ਅਰਥ ਚਉਥੀ ਲਾਵੈ = ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇ। ਅਵਿਨਾਸੀ = ਕਦੇ ਨਾਸ ਨਾਹ ਹੋਣ ਵਾਲਾ ॥੪॥੨॥

SikhNet (Spanish)El Sirviente Nanak proclama que en ésta, la cuarta Ronda de la Ceremonia de Matrimonio, hemos encontrado al Eterno Dios Nuestro Señor.(4-2)