ਸਿਰੀਰਾਗੁ ਮਹਲਾ ੩ ॥
sireeraag mahalaa 3 |
Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.
ਸਹਜੈ ਨੋ ਸਭ ਲੋਚਦੀ; ਬਿਨੁ ਗੁਰ. ਪਾਇਆ ਨ ਜਾਇ ॥
sahajai no sabh lochadee; bin gur. paaeaa na jaae |
Sant Singh KhalsaEveryone longs to be centered and balanced, but without the Guru, no one can.
Manmohan SinghAll long for the state of Equipoise but without the Guru it cannot be obtained.
Manmohan Singh (Punjabi)ਸਾਰੇ ਅਡੋਲਤਾ ਦੀ ਅਵਸਥਾ ਦੀ ਤਾਂਘ ਕਰਦੇ ਹਨ, ਪ੍ਰੰਤੂ ਗੁਰਾਂ ਬਾਝੋਂ ਇਹ ਪ੍ਰਾਪਤ ਨਹੀਂ ਹੁੰਦੀ।
Fareedkot Teeka(ਸਹਜੈ) ਸੁਖ ਭਾਵ ਸੇ ਗ੍ਯਾਨ ਕੋ ਸਭ ਸ੍ਰਿਸਟੀ ਚਾਹੁੰਦੀ ਹੈ, ਕ੍ਯੋਂਕਿ ਬਿਨਾ ਗ੍ਯਾਨ ਕੇ ਸੁਖ ਨਹੀਂ ਹੋਤਾ, ਅਰ ਸੋ ਗ੍ਯਾਨ ਬਿਨ ਸਤਿਗੁਰ ਕੇ ਪਾਇਆ ਨਹੀਂ ਜਾਤਾ॥
Prof. Sahib Singhਸਾਰੀ ਸ੍ਰਿਸ਼ਟੀ ਮਨ ਦੀ ਸ਼ਾਂਤੀ ਲਈ ਤਰਸਦੀ ਹੈ, ਪਰ ਗੁਰੂ ਦੀ ਸਰਨ ਤੋਂ ਬਿਨਾ ਇਹ ਸਹਜ ਅਵਸਥਾ ਨਹੀਂ ਮਿਲਦੀ।ਪਦ ਅਰਥ ਨੋ = ਨੂੰ। ਸਭ = ਸਾਰੀ ਸ੍ਰਿਸ਼ਟੀ। ਸਹਜੁ = ਆਤਮਕ ਅਡੋਲਤਾ, ਮਨ ਦੀ ਸ਼ਾਂਤੀ।
SikhNet (Spanish)La creación entera añora un Estado de Equilibrio, pero sin el Guru no se encuentra.
ਪੜਿ ਪੜਿ ਪੰਡਿਤ ਜੋਤਕੀ ਥਕੇ; ਭੇਖੀ ਭਰਮਿ ਭੁਲਾਇ ॥
parr parr panddit jotakee thake; bhekhee bharam bhulaae |
Sant Singh KhalsaThe Pandits and the astrologers read and read until they grow weary, while the fanatics are deluded by doubt.
Manmohan SinghThe Pandits and astrologers have grown weary of extensive reading and the sectarians go amiss in scepticism.
Manmohan Singh (Punjabi)ਪੰਡਤ ਤੇ ਜੋਤਸ਼ੀ ਪੜ੍ਹ ਪੜ੍ਹ ਕੇ ਹਾਰ ਹੁੱਟ ਗਹੇ ਹਨ ਅਤੇ ਸੰਪ੍ਰਦਾਈ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ!
Fareedkot Teekaਪੰਡਤ ਔਰ ਜੋਤਸੀ ਸ਼ਾਸਤ੍ਰੋਂ ਕੋ ਪਢ ਪਢ ਕਰ ਥੱਕ ਗਏ ਹੈਂ, ਔਰ ਭੇਖੀ ਭੇਖੋਂ ਕੇ ਭ੍ਰਮ ਮੇਂ ਆਪਣੇ ਆਪ ਕੋ ਭੁਲਾਇ ਰਹੇ ਹੈਂ॥
Prof. Sahib Singhਪੰਡਿਤ ਤੇ ਜੋਤਸ਼ੀ (ਸ਼ਾਸਤ੍ਰ ਆਦਿਕ ਧਰਮ-ਪੁਸਤਕਾਂ) ਪੜ੍ਹ-ਪੜ੍ਹ ਕੇ ਥੱਕ ਗਏ (ਪਰ ਸਹਜ-ਅਵਸਥਾ ਪ੍ਰਾਪਤ ਨਾਹ ਕਰ ਸਕੇ), ਛੇ ਭੇਖਾਂ ਦੇ ਸਾਧੂ ਭੀ ਭਟਕ ਭਟਕ ਕੇ ਕੁਰਾਹੇ ਹੀ ਪਏ ਰਹੇ (ਉਹ ਭੀ ਸਹਜ-ਅਵਸਥਾ ਨਾ ਲੱਭ ਸਕੇ)।ਪਦ ਅਰਥ ਪੜਿ = ਪੜ੍ਹ ਕੇ। ਜੋਤਕੀ = ਜੋਤਸ਼ੀ। ਭੇਖੀ = ਛੇ ਭੇਖਾਂ ਦੇ ਸਾਧੂ। ਭੁਲਾਇ = ਕੁਰਾਹੇ ਪੈ ਕੇ।
SikhNet (Spanish)Los Pandits se cansan de leer, también los adivinos del futuro, pero mucha gente es engañada por sus vestidos y túnicas.
ਗੁਰ ਭੇਟੇ. ਸਹਜੁ ਪਾਇਆ; ਆਪਣੀ ਕਿਰਪਾ ਕਰੇ ਰਜਾਇ ॥੧॥
gur bhette. sehaj paaeaa; aapanee kirapaa kare rajaae |1|
Sant Singh KhalsaMeeting with the Guru, intuitive balance is obtained, when God, in His Will, grants His Grace. ||1||
Manmohan SinghIf the Lord of will showers His benediction the state of Poise is attained by meeting the Guru.
Manmohan Singh (Punjabi)ਜੇਕਰ ਰਜ਼ਾ ਦਾ ਮਾਲਕ ਆਪਣੀ ਰਹਿਮਤ ਧਾਰੇ ਤਾਂ ਗੁਰਾਂ ਨੂੰ ਮਿਲਣ ਦੁਆਰਾ ਅਡੋਲ ਅਵਸਥਾ ਪਾਈ ਜਾਂਦੀ ਹੈ।
Fareedkot Teekaਇਨ ਮੇਂ ਸੇ ਗੁਰੂ ਜਿਨ ਕੋ ਮਿਲੇ ਹੈਂ ਤਿਨੋਂ ਨੇ ਹੀ (ਸਹਜੁ) ਗ੍ਯਾਨ ਪਾਯਾ ਹੈ, ਪਰੰਤੂ ਗੁਰੂ ਤਬ ਮਿਲਤਾ ਹੈ, ਜਬ (ਰਜਾਇ) ਰਜਾਈ ਵਾਹਿਗੁਰੂ ਆਪਣੀ ਕ੍ਰਿਪਾ ਕਰਤਾ ਹੈ॥੧॥
Prof. Sahib Singhਜਿਨ੍ਹਾਂ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਕਿਰਪਾ ਕਰਦਾ ਹੈ, ਉਹ ਗੁਰੂ ਨੂੰ ਮਿਲ ਕੇ ਸਹਜ-ਅਵਸਥਾ ਪ੍ਰਾਪਤ ਕਰਦੇ ਹਨ ॥੧॥ਪਦ ਅਰਥ ਗੁਰ ਭੇਟੇ = ਗੁਰੂ ਨੂੰ ਮਿਲਿਆਂ। ਰਜਾਇ = ਆਪਣੀ ਰਜ਼ਾ ਵਿਚ, ਆਪਣੀ ਮਰਜ਼ੀ ਨਾਲ ॥੧॥
SikhNet (Spanish)Si encontramos al Guru, entramos en el Estado de Paz, si el Señor en Su Voluntad es Misericordioso. (1)
ਭਾਈ ਰੇ; ਗੁਰ ਬਿਨੁ. ਸਹਜੁ ਨ ਹੋਇ ॥
bhaaee re; gur bin. sehaj na hoe |
Sant Singh KhalsaO Siblings of Destiny, without the Guru, intuitive balance is not obtained.
Manmohan SinghO Brother! without the Guru, no Equipoise can be obtained.
Manmohan Singh (Punjabi)ਹੇ ਵੀਰ! ਗੁਰਾਂ ਦੇ ਬਾਝੋਂ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ।
Fareedkot Teekaਤਾਂ ਤੇ ਹੇ ਭਾਈ! ਏਹ ਨਿਸਚ੍ਯ ਹੈ ਕਿ ਸਤਿਗੁਰੂ ਸੇ ਬਿਨਾ ਗ੍ਯਾਨ ਨਹੀਂ ਹੋਤਾ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ।
SikhNet (Spanish)Oh hermano, no hay tranquilidad sin el Guru.
ਸਬਦੈ ਹੀ ਤੇ ਸਹਜੁ ਊਪਜੈ; ਹਰਿ ਪਾਇਆ ਸਚੁ ਸੋਇ ॥੧॥ ਰਹਾਉ ॥
sabadai hee te sehaj aoopajai; har paaeaa sach soe |1| rahaau |
Sant Singh KhalsaThrough the Word of the Shabad, intuitive peace and poise wells up, and that True Lord is obtained. ||1||Pause||
Manmohan SinghIt is from the Divine Word that Poise proceeds and that True God is obtained. Pause.
Manmohan Singh (Punjabi)ਈਸ਼ਵਰੀ ਕਲਾਮ ਤੋਂ ਹੀ ਅਡੋਲਤਾ ਉਤਪੰਨ ਹੁੰਦੀ ਹੈ, ਅਤੇ ਉਹ ਸੱਚਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਤਾਂ ਤੇ ਗੁਰ ਉਪਦੇਸ਼ ਸੇ ਹੀ ਗ੍ਯਾਨ ਰੂਪ ਬ੍ਰਿਤੀ ਅੰਤਹਕਰਣ ਮੇਂ ਉਤਪੰਨ ਹੋਤੀ ਹੈ, ਔਰ ਜਿਨ ਕੇ ਸੋ ਬ੍ਰਿਤਿ ਉਤਪੰਨ ਹੋਈ ਹੈ ਤਿਨ੍ਹੋਂ ਨੇ ਸੋ ਸਚਾ ਹਰਿ ਪਾਇ ਲੀਆ ਹੈ॥੧॥ ਰਹਾਉ ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜਨ ਤੋਂ ਹੀ ਆਤਮਕ ਅਡੋਲਤਾ (ਮਨ ਦੀ ਸ਼ਾਂਤੀ) ਪੈਦਾ ਹੁੰਦੀ ਹੈ, ਤੇ ਉਹ ਸਦਾ-ਥਿਰ ਰਹਿਣ ਵਾਲਾ ਹਰੀ ਮਿਲਦਾ ਹੈ ॥੧॥ ਰਹਾਉ ॥ਪਦ ਅਰਥ ਤੇ = ਤੋਂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ ॥੧॥ ਰਹਾਉ ॥
SikhNet (Spanish)Él otorga la Palabra y uno encuentra al Señor, el Dios Verdadero. (1-Pausa)
ਸਹਜੇ ਗਾਵਿਆ ਥਾਇ ਪਵੈ; ਬਿਨੁ ਸਹਜੈ. ਕਥਨੀ ਬਾਦਿ ॥
sahaje gaaviaa thaae pavai; bin sahajai. kathanee baad |
Sant Singh KhalsaThat which is sung intuitively is acceptable; without this intuition, all chanting is useless.
Manmohan SinghWhat is sung in Divine comprehension becomes acceptable. Without divine comprehension the recitation is in vain.
Manmohan Singh (Punjabi)ਜੋ ਕੁਛ ਰੱਬੀ ਗਿਆਤ ਅੰਦਰ ਗਾਇਨ ਕੀਤਾ ਜਾਂਦਾ ਹੈ, ਉਹ ਕਬੂਲ ਪੈ ਜਾਂਦਾ ਹੈ, ਰੱਬੀ ਗਿਆਤ ਦੇ ਬਾਝੋਂ ਆਖਣਾ ਬੇਫਾਇਦਾ ਹੈ।
Fareedkot Teekaਸਮਾਨ ਗਾਯਨ ਕਰ ਕੇ ਗਾਯਾ ਹੂਆ ਪਰਮੇਸ੍ਵਰ ਕਾ ਜਸੁ ਸਫਲ ਹੋਤਾ ਹੈ, ਵਾ ਗ੍ਯਾਨਵਾਨ ਕਾ ਉਪਦੇਸ਼ੁ ਜਗ੍ਯਾਸੂ ਕੇ ਹਿਰਦੇ ਮੇਂ ਗ੍ਯਾਨ ਕੀ ਉਤਪਤੀ ਕਰਤਾ ਹੈ, ਅਰ ਜੋ ਆਪ ਅਗ੍ਯਾਨੀ ਹੈ ਤਿਸ ਕਾ ਉਪਦੇਸ਼ ਬਿਅਰਥ ਹੋਤਾ ਹੈ, ਔਰ ਬਿਨਾ (ਸਹਜੈ) ਗ੍ਯਾਨ ਕੇ ਜੋ ਕੁਛ ਕਹਿਨਾ ਹੈ, ਸੋ ਸਭ (ਬਾਦਿ) ਬ੍ਯਰਥ ਹੈ॥
Prof. Sahib Singhਪਰਮਾਤਮਾ ਦੇ ਗੁਣਾਂ ਦਾ ਕੀਰਤਨ ਕਰਨਾ ਭੀ ਤਦੋਂ ਹੀ ਪਰਵਾਨ ਹੁੰਦਾ ਹੈ, ਜੇ ਆਤਮਕ ਅਡੋਲਤਾ ਵਿਚ ਟਿਕ ਕੇ ਕੀਤਾ ਜਾਏ। ਆਤਮਕ ਅਡੋਲਤਾ ਤੋਂ ਬਿਨਾ ਧਾਰਮਿਕ ਗੱਲਾਂ ਦਾ ਕਹਿਣਾ ਵਿਅਰਥ ਜਾਂਦਾ ਹੈ।ਪਦ ਅਰਥ ਗਾਵਿਆ = ਸਿਫ਼ਤ-ਸਾਲਾਹ ਕੀਤੀ ਹੋਈ। ਥਾਇ ਪਵੈ = ਕਬੂਲ ਹੁੰਦਾ ਹੈ। ਕਥਨੀ = ਧਾਰਮਿਕ ਗੱਲਾਂ ਦੀ ਕਹਾਣੀ। ਬਾਦਿ = ਵਿਅਰਥ।
SikhNet (Spanish)Si la Alabanza del Señor sale de la boca en forma espontánea, es aceptada; de otra forma, es puro parloteo vano.
ਸਹਜੇ ਹੀ ਭਗਤਿ ਊਪਜੈ; ਸਹਜਿ ਪਿਆਰਿ ਬੈਰਾਗਿ ॥
sahaje hee bhagat aoopajai; sehaj piaar bairaag |
Sant Singh KhalsaIn the state of intuitive balance, devotion wells up. In intuitive balance, love is balanced and detached.
Manmohan SinghIt is by Divine knowledge that devotion emanates and by Divine knowledge love of God and detachment from the world are produced.
Manmohan Singh (Punjabi)ਬ੍ਰਹਿਮ ਗਿਆਨ ਦੁਆਰਾ ਅਨੁਰਾਗ ਉਤਪੰਨ ਹੁੰਦਾ ਹੈ ਅਤੇ ਬ੍ਰਹਿਮ ਗਿਆਨ ਦੁਆਰਾ ਹੀ ਰੱਬ ਦੀ ਪ੍ਰੀਤ ਤੇ ਸੰਸਾਰ ਵਲੋਂ ਉਪਰਾਮਤਾ ਪੈਦਾ ਹੁੰਦੀਆਂ ਹਨ।
Fareedkot Teeka(ਸਹਜੇ) ਸਮਾਨ ਗਯਾਨ ਕਰ ਕੇ ਹੀ (ਭਗਤਿ) ਪ੍ਰੀਤੀ ਉਤਪਤਿ ਹੋਤੀ ਹੈ। ਵੈਸ਼੍ਨਵ ਮਤਿ ਮੇਂ ਭੀ ਭਗਤੀ ਕਾ ਕਾਰਣ ਗ੍ਯਾਨ ਹੀ ਮਾਨਤੇ ਹੈਂ, ਔਰ ਇਸ ਮੇਂ ਯੁਕਤੀ ਕਹਤੇ ਹੈਂ ਕਿ ਜੈਸੇ ਪ੍ਰਥਮੈ ਪੁਰਸ ਕਾ ਗੁਨ ਵਾ ਰੂਪ ਜਾਨਿਆ ਜਾਤਾ ਹੈ ਤਬ ਉਸ ਮੇਂ ਪ੍ਰੀਤੀ ਉਪਜਤੀ ਹੈ, ਤੈਸੇ ਪਰਮੇਸ੍ਵਰ ਕੇ ਗੁਨ ਤਥਾ ਸਰੂਪ ਕੇ ਗ੍ਯਾਨ ਹੋਨੇ ਕਰ ਹੀ ਭਗਤੀ ਉਪਜਤੀ ਹੈ। ਔਰ (ਸਹਜਿ ਪਿਆਰਿ) ਗ੍ਯਾਨ ਮੇਂ ਪ੍ਯਾਰ ਹੋਨੇ ਸੇ ਹੀ ਸੰਸਾਰ ਸੇ ਬੈਰਾਗ ਹੋਤਾ ਹੈ। ਭਾਵ ਏਹਿ ਕਿ ਜਬ ਜਗਤ ਸੇ ਚਿਤ ਉਪਰਾਮ ਹੋਤਾ ਹੈ ਤਬ ਪਰਮੇਸ੍ਵਰ ਮੇਂ ਪ੍ਰੀਤੀ ਹੋਤੀ ਹੈ, ਤਬ ਸੰਸਾਰ ਸੇ ਚਿਤ ਉਪਰਾਮ ਹੋਤਾ ਹੈ॥
Prof. Sahib Singhਆਤਮਕ ਅਡੋਲਤਾ ਵਿਚ ਟਿਕਿਆਂ ਹੀ (ਮਨੁੱਖ ਦੇ ਅੰਦਰ ਪਰਮਾਤਮਾ ਦੀ) ਭਗਤੀ (ਦਾ ਜਜ਼ਬਾ) ਪੈਦਾ ਹੁੰਦਾ ਹੈ, ਆਤਮਕ ਅਡੋਲਤਾ ਦੀ ਰਾਹੀਂ ਹੀ ਮਨੁੱਖ ਪ੍ਰਭੂ ਦੇ ਪਿਆਰ ਵਿਚ ਟਿਕਦਾ ਹੈ, (ਦੁਨੀਆ ਵਲੋਂ) ਵੈਰਾਗ ਵਿਚ ਰਹਿੰਦਾ ਹੈ।ਪਦ ਅਰਥ ਪਿਆਰਿ = ਪਿਆਰ ਵਿਚ।
SikhNet (Spanish)Todo sería alabanza, sin embargo, es de aquella manera, que todo es Amor y desapego.
ਸਹਜੈ ਹੀ ਤੇ. ਸੁਖ ਸਾਤਿ ਹੋਇ; ਬਿਨੁ ਸਹਜੈ. ਜੀਵਣੁ ਬਾਦਿ ॥੨॥
sahajai hee te. sukh saat hoe; bin sahajai. jeevan baad |2|
Sant Singh KhalsaIn the state of intuitive balance, peace and tranquility are produced. Without intuitive balance, life is useless. ||2||
Manmohan SinghFrom Divine knowledge bliss and peace ensue and without Divine knowledge the life is in vain.
Manmohan Singh (Punjabi)ਬ੍ਰਹਿਮ ਗਿਆਨ ਤੋਂ ਹੀ ਖੁਸ਼ੀ ਤੇ ਠੰਢ-ਚੈਨ ਰਵਾਂ ਹੁੰਦੇ ਹਨ ਅਤੇ ਬ੍ਰਹਿਮ-ਗਿਆਨ ਦੇ ਬਗੈਰ ਜਿੰਦਗੀ ਨਿਸਫਲ ਹੈ।
Fareedkot Teekaਗ੍ਯਾਨ ਸੇ ਹੀ ਸੁਖ ਔਰ ਸ਼ਾਂਤੀ ਪ੍ਰਾਪਤਿ ਹੋਤੀ ਹੈ, (ਬਿਨੁ ਸਹਜੈ) ਬਿਨਾ ਗ੍ਯਾਨ ਸੇ ਤੋ ਜੀਵਣਾ ਹੀ (ਬਾਦਿ) ਬ੍ਯਰਥ ਹੈ॥੨॥
Prof. Sahib Singhਆਤਮਕ ਅਡੋਲਤਾ ਤੋਂ ਆਤਮਕ ਆਨੰਦ ਤੇ ਸ਼ਾਂਤੀ ਪੈਦਾ ਹੁੰਦੀ ਹੈ, ਆਤਮਕ ਅਡੋਲਤਾ ਤੋਂ ਬਿਨਾ (ਮਨੁੱਖ ਦੀ ਸਾਰੀ) ਜ਼ਿੰਦਗੀ ਵਿਅਰਥ ਜਾਂਦੀ ਹੈ ॥੨॥
SikhNet (Spanish)En el Estado de Serenidad hay Paz y Equilibrio, sin él toda la vida es en vano.(2)
ਸਹਜਿ ਸਾਲਾਹੀ ਸਦਾ ਸਦਾ; ਸਹਜਿ ਸਮਾਧਿ ਲਗਾਇ ॥
sehaj saalaahee sadaa sadaa; sehaj samaadh lagaae |
Sant Singh KhalsaIn the state of intuitive balance, praise the Lord forever and ever. With intuitive ease, embrace Samaadhi.
Manmohan SinghIn celestial repose, ever and ever, thou praise the Lord and in celestial repose thou embrace trance.
Manmohan Singh (Punjabi)ਬੈਕੁੰਠੀ ਆਰਾਮ ਅੰਦਰ ਮੈਂ, ਸਦੀਵ ਤੇ ਹਮੇਸ਼ਾ, ਸਾਈਂ ਦਾ ਜੱਸ ਕਰਦਾ ਹਾਂ ਤੇ ਬੈਕੁੰਠੀ ਆਰਾਮ ਅੰਦਰ ਹੀ ਮੈਂ ਮਗਨਤਾ ਅੰਦਰ ਲਗਦਾ ਹਾਂ।
Fareedkot Teekaਗ੍ਯਾਨ ਕਰ ਕੇ ਸਦਾ (ਸਾਲਾਹੀ) ਉਸਤਤੀ ਕਰਤੇ ਹੈਂ, ਔਰ ਗ੍ਯਾਨ ਕਰ ਕੇ ਹੀ ਜੋਗੀ ਦਸਮੇਂ ਦ੍ਵਾਰ ਮੇਂ ਸਦਾ ਪ੍ਰਾਣਾਂ ਕੋ ਇਸਥਿਤ ਕਰ ਕੇ ਸਮਾਧੀ ਲਗਾਉਤੇ ਹੈਂ॥
Prof. Sahib Singh(ਹੇ ਭਾਈ!) ਤੂੰ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਅਡੋਲਤਾ ਵਿਚ ਸਮਾਧੀ ਲਾ ਕੇ ਹੀ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੀਂ।ਪਦ ਅਰਥ ਸਾਲਾਹੀ = (ਤੂੰ) ਸਿਫ਼ਤ-ਸਾਲਾਹ ਕਰੀਂ।
SikhNet (Spanish)Alaba a tu Creador espontáneamente y entra en el Silencio de la Gran Paz.
ਸਹਜੇ ਹੀ ਗੁਣ ਊਚਰੈ; ਭਗਤਿ ਕਰੇ ਲਿਵ ਲਾਇ ॥
sahaje hee gun aoocharai; bhagat kare liv laae |
Sant Singh KhalsaIn the state of intuitive balance, chant His Glories, lovingly absorbed in devotional worship.
Manmohan SinghIn Divine repose, mortal utters God's praises and lovingly performs His service.
Manmohan Singh (Punjabi)ਬੈਕੁੰਠੀ ਆਰਾਮ ਅੰਦਰ ਪ੍ਰਾਣੀ ਵਾਹਿਗੁਰੂ ਦਾ ਜੱਸ ਉਚਾਰਦਾ ਅਤੇ ਪਿਆਰ ਨਾਲ ਉਸ ਦੀ ਸੇਵਾ ਕਮਾਉਂਦਾ ਹੈ।
Fareedkot Teekaਗ੍ਯਾਨ ਕਰ ਕੇ ਹੀ ਵਾਹਿਗੁਰੂ ਕੇ ਗੁਣੋਂ ਕਾ ਉਚਾਰਣ ਕਰਤੇ ਹੈਂ, ਔਰ (ਲਿਵ) ਬ੍ਰਿਤੀ ਲਗਾਇ ਕਰ ਕੇ ਭਗਤਿ ਕਰਤੇ ਹੈਂ॥
Prof. Sahib Singhਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਭਗਤੀ ਕਰਦਾ ਹੈ,ਪਦ ਅਰਥ ਲਿਵ ਲਾਇ = ਸੁਰਤ ਜੋੜ ਕੇ।
SikhNet (Spanish)Canta Sus Virtudes y entra en Comunión con el Señor.
ਸਬਦੇ ਹੀ ਹਰਿ ਮਨਿ ਵਸੈ; ਰਸਨਾ ਹਰਿ ਰਸੁ ਖਾਇ ॥੩॥
sabade hee har man vasai; rasanaa har ras khaae |3|
Sant Singh KhalsaThrough the Shabad, the Lord dwells within the mind, and the tongue tastes the Sublime Essence of the Lord. ||3||
Manmohan SinghThrough the Word God dwells in the mind and the tongue tastes God's Nectar.
Manmohan Singh (Punjabi)ਸ਼ਬਦ ਦੁਆਰਾ ਵਾਹਿਗੁਰੂ ਚਿੱਤ ਅੰਦਰ ਟਿਕਦਾ ਹੈ ਅਤੇ ਜਿਹਭਾ ਵਾਹਿਗੁਰੂ ਅੰਮ੍ਰਿਤ ਨੂੰ ਭੂੰਚਦੀ ਹੈ।
Fareedkot Teekaਗੁਰ ਉਪਦੇਸ਼ ਸੇ ਹੀ ਹਰੀ ਨਿਸਚੈ ਕਰ ਕੇ ਜਿਨ ਕੇ ਮਨ ਮੇਂ ਬਸਤਾ ਹੈ, ਸੋਈ ਹਰੀ ਨਾਮ ਕਾ ਜੋ ਸ੍ਵਾਦ ਹੈ ਤਿਸ ਕੋ ਰਸਨਾ ਕਰ ਕੇ (ਖਾਇ) ਗ੍ਰਹਣ ਕਰਤੇ ਹੈਂ॥੩॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਉਸ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦੀ ਜੀਭ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦੀ ਰਹਿੰਦੀ ਹੈ ॥੩॥ਪਦ ਅਰਥ ਰਸਨਾ = ਜੀਭ ॥੩॥
SikhNet (Spanish)A través de la Palabra, viene el Señor a la mente, y la lengua hace saborear la realidad de lo Real.(3)
ਸਹਜੇ. ਕਾਲੁ ਵਿਡਾਰਿਆ; ਸਚ ਸਰਣਾਈ ਪਾਇ ॥
sahaje. kaal viddaariaa; sach saranaaee paae |
Sant Singh KhalsaIn the poise of intuitive balance, death is destroyed, entering the Sanctuary of the True One.
Manmohan SinghBy entering the sanctuary of the True One, death is easily destroyed.
Manmohan Singh (Punjabi)ਸਤਿਪੁਰਖ ਦੀ ਸਰਣਾਗਤ ਲੈਣ ਦੁਆਰਾ, ਮੌਤ ਸੂਖੈਨ ਹੀ ਮਾਰੀ ਜਾਂਦੀ ਹੈ।
Fareedkot Teeka(ਸਹਜੇ) ਸਚੇ ਪ੍ਰਮੇਸ੍ਵਰ ਕੀ ਸਰਣਿ ਕੋ ਪ੍ਰਾਪਤਿ ਹੋ ਕਰ ਕੇ ਸੁਭਾਵਕ ਹੀ ਤਿਨ੍ਹੋਂ ਨੇ ਕਾਲ ਕੋ ਮਾਰ ਦੀਆ ਹੈ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਰਨ ਪੈ ਕੇ ਆਤਮਕ ਅਡੋਲਤਾ ਵਿਚ ਟਿਕ ਕੇ ਜਿਨ੍ਹਾਂ ਨੇ ਆਤਮਕ ਮੌਤ ਨੂੰ ਮਾਰ ਲਿਆ,ਪਦ ਅਰਥ ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਵਿਡਾਰਿਆ = ਮਾਰਿਆ।
SikhNet (Spanish)En el Estado de Serenidad, uno mata a la muerte y se va al Santuario del Uno Verdadero.
ਸਹਜੇ. ਹਰਿ ਨਾਮੁ ਮਨਿ ਵਸਿਆ; ਸਚੀ ਕਾਰ ਕਮਾਇ ॥
sahaje. har naam man vasiaa; sachee kaar kamaae |
Sant Singh KhalsaIntuitively balanced, the Name of the Lord dwells within the mind, practicing the lifestyle of Truth.
Manmohan SinghIf the mortal practises the True way of life, God's Name easily abides in his mind.
Manmohan Singh (Punjabi)ਜੇਕਰ ਜੀਵ ਸੰਚੀ ਜੀਵਣ ਰਹੁ-ਰੀਤ ਦੀ ਕਮਾਈ ਕਰੇ ਤਾਂ ਭਗਵਾਨ ਦਾ ਨਾਮ ਸੁਖੈਨ ਹੀ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਔਰ (ਸਹਜੇ) ਗ੍ਯਾਨ ਕਰ ਕੇ ਹੀ ਹਰੀ ਕਾ ਨਾਮ ਜਬ ਮਨ ਮੇਂ ਬਸਿਆ, ਤਬ ਸਚੀ ਭਗਤੀ ਕੋ ਕਮਾਇਆ ਹੈ॥
Prof. Sahib Singhਇਹ ਸਦਾ ਨਾਲ ਨਿਭਣ ਵਾਲੀ ਕਾਰ ਕਰਨ ਦੇ ਕਾਰਨ ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ।
SikhNet (Spanish)Entonces el Nombre del Señor viene a nuestra mente y hacemos sólo lo que es Bueno y Verdadero.
ਸੇ ਵਡਭਾਗੀ. ਜਿਨੀ ਪਾਇਆ; ਸਹਜੇ ਰਹੇ ਸਮਾਇ ॥੪॥
se vaddabhaagee. jinee paaeaa; sahaje rahe samaae |4|
Sant Singh KhalsaThose who have found Him are very fortunate; they remain intuitively absorbed in Him. ||4||
Manmohan SinghExceedingly fortunate are they who have found God and easily remain absorbed in Him.
Manmohan Singh (Punjabi)ਬਹੁਤ ਚੰਗੇ ਕਰਮਾਂ ਵਾਲੇ ਹਨ ਉਹ ਜਿਨ੍ਹਾਂ ਨੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਸੁਖੈਨ ਹੀ ਉਸ ਦੇ ਅੰਦਰ ਲੀਨ ਰਹਿੰਦੇ ਹਨ।
Fareedkot Teekaਸੋ ਪੁਰਖ ਵੱਡੇ ਭਾਗਵਾਨ ਹੈਂ ਜਿਨਾਂ ਨੇ ਗ੍ਯਾਨ ਕੋ ਪਾਇਆ ਹੈ, ਪਾਇ ਕਰ ਵਾਹਿਗੁਰੂ ਮੇਂ ਸਮਾਇ ਰਹੇ ਹੈਂ॥੪॥
Prof. Sahib Singhਤੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹ ਬੰਦੇ ਵੱਡੇ ਭਾਗਾਂ ਵਾਲੇ ਹੋ ਗਏ, ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥
SikhNet (Spanish)Afortunados son los que encuentran este Estado y se inmergen en él. (4)
ਮਾਇਆ ਵਿਚਿ. ਸਹਜੁ ਨ ਊਪਜੈ; ਮਾਇਆ ਦੂਜੈ ਭਾਇ ॥
maaeaa vich. sehaj na aoopajai; maaeaa doojai bhaae |
Sant Singh KhalsaWithin Maya, the poise of intuitive balance is not produced. Maya leads to the love of duality.
Manmohan SinghIn Maya (wordly attachment) mental equilibrium springs not. The wordly attachment produces duality.
Manmohan Singh (Punjabi)ਸੰਸਾਰੀ ਪਦਾਰਥਾਂ ਅੰਦਰ ਆਤਮਕ ਟਿਕਾਓ ਉਤਪੰਨ ਨਹੀਂ ਹੁੰਦਾ। ਸੰਸਾਰੀ ਪਦਾਰਥ ਦਵੈਤ-ਭਾਵ ਪੈਦਾ ਕਰਦੇ ਹਨ।
Fareedkot Teekaਹੇ ਭਾਈ! ਮਾਯਾ ਮੇਂ ਲਗਨੇ ਸੇ ਗ੍ਯਾਨ ਉਤਪਤਿ ਨਹੀਂ ਹੋਤਾ ਹੈ, ਮਾਇਆ ਦੂਜੇ ਭਾਵ ਕਾ ਕਾਰਣੁ ਹੈ॥
Prof. Sahib Singhਮਾਇਆ (ਦੇ ਮੋਹ) ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਤਾਂ (ਪ੍ਰਭੂ ਤੋਂ ਬਿਨਾ ਕਿਸੇ) ਹੋਰ ਪਿਆਰ ਵਿਚ (ਫਸਾਂਦੀ ਹੈ)।ਪਦ ਅਰਥ ਦੂਜੈ ਭਾਇ = ਕਿਸੇ ਹੋਰ ਦੇ ਪਿਆਰ ਵਿਚ।
SikhNet (Spanish)¿Dónde hay Equilibrio en Maya? Maya habita en la dualidad.
ਮਨਮੁਖ ਕਰਮ ਕਮਾਵਣੇ; ਹਉਮੈ ਜਲੈ ਜਲਾਇ ॥
manamukh karam kamaavane; haumai jalai jalaae |
Sant Singh KhalsaThe self-willed manmukhs perform religious rituals, but they are burnt down by their selfishness and conceit.
Manmohan SinghThe wayward perform religious rites but they burnt down by self-conceitedness.
Manmohan Singh (Punjabi)ਆਪ ਹੁਦਰੇ ਭਾਵੇਂ ਧਾਰਮਕ ਸੰਸਕਾਰ ਕਰਦੇ ਹਨ ਪ੍ਰੰਤੂ ਸਵੈ-ਹੰਗਤਾ ਉਨ੍ਹਾਂ ਨੂੰ ਸਾੜ ਸੁੱਟਦੀ ਹੈ।
Fareedkot Teekaਮਨਮੁਖ ਜੋ ਹੈਂ, ਸੋ ਦ੍ਵੈਤ ਭਾਵਨਾ ਕਰ ਕੇ ਕਰਮ ਕਮਾਉਣੇ ਕਰਤੇ ਹੈਂ, ਔਰ (ਜਲੈ) ਅਹੰਤਾ ਮਮਤਾ ਕਰ ਕੇ ਆਪ ਜਲਤੇ ਹੈਂ, ਔਰ ਅਪਨੇ ਸੰਗੀਓਂ ਕੋ ਭੀ (ਜਲਾਇ) ਜਲਾਉਤੇ ਹੈਂ॥
Prof. Sahib Singhਅਜੇਹੇ ਮਨਮੁਖਤਾ ਵਾਲੇ ਕਰਮ ਕੀਤਿਆਂ ਮਨੁੱਖ ਹਉਮੈ ਵਿਚ ਹੀ ਸੜਦਾ ਹੈ, (ਆਪਣੇ ਆਪ ਨੂੰ ਸਾੜਦਾ ਹੈ।ਪਦ ਅਰਥ ਮਨਮੁਖ ਕਰਮ = ਮਨਮੁਖਾਂ ਵਾਲੇ ਕਰਮ, ਉਹ ਕਰਮ ਜੋ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਕਰਦੇ ਹਨ।
SikhNet (Spanish)Los arrogantes Manmukjs viven y hacen sus propios caprichos y son consumidos por su ego.
ਜੰਮਣੁ ਮਰਣੁ. ਨ ਚੂਕਈ; ਫਿਰਿ ਫਿਰਿ ਆਵੈ ਜਾਇ ॥੫॥
jaman maran. na chookee; fir fir aavai jaae |5|
Sant Singh KhalsaTheir births and deaths do not cease; over and over again, they come and go in reincarnation. ||5||
Manmohan SinghTheir birth and death cease not. They come and go again and again.
Manmohan Singh (Punjabi)ਉਨ੍ਹਾਂ ਦਾ ਜੰਮਣਾ ਤੇ ਮਰਣਾ ਮੁਕਦਾ ਨਹੀਂ। ਉਹ ਮੁੜ ਮੁੜ ਕੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaੀਤਨ ਕਾ ਜਨਮ ਮਰਨ ਨਹੀਂ ਨਿਬ੍ਰਿਤ ਹੋਤਾ ਹੈ, ਤਿਸੀ ਕਾਰਣ ਸੇ ਚੌਰਾਸੀ ਲਾਖ ਜੂਨੀ ਮੇਂ ਬਾਰੰਬਾਰ ਜਨਮਤੇ ਮਰਤੇ ਹੈਂ॥੫॥
Prof. Sahib Singhਉਸ ਦਾ ਜਨਮ ਮਰਨ ਦਾ ਗੇੜ ਕਦੇ ਮੁੱਕਦਾ ਨਹੀਂ, ਉਹ ਮੁੜ ਮੁੜ ਜੰਮਦਾ ਰਹਿੰਦਾ ਹੈ ॥੫॥ਪਦ ਅਰਥ ਨ ਚੂਕਈ = ਨਹੀਂ ਮੁੱਕਦਾ ॥੫॥
SikhNet (Spanish)Sus idas y venidas no cesan y se meten en la rueda del tiempo una y otra vez. (5)
ਤ੍ਰਿਹੁ ਗੁਣਾ ਵਿਚਿ. ਸਹਜੁ ਨ ਪਾਈਐ; ਤ੍ਰੈ ਗੁਣ. ਭਰਮਿ ਭੁਲਾਇ ॥
trihu gunaa vich. sehaj na paaeeai; trai gun. bharam bhulaae |
Sant Singh KhalsaIn the three qualities, intuitive balance is not obtained; the three qualities lead to delusion and doubt.
Manmohan SinghIn three dispositions Equipoise is not obtained. The three modes lead astray the mortal in doubt.
Manmohan Singh (Punjabi)ਤਿੰਨਾਂ ਸੁਭਾਵਾਂ ਅੰਦਰ ਆਤਮਕ ਟਿਕਾ ਪ੍ਰਾਪਤ ਨਹੀਂ ਹੁੰਦਾ। ਤਿੰਨੇ ਹਾਲਤਾ ਪ੍ਰਾਣੀ ਨੂੰ ਵਹਿਮ ਅੰਦਰ ਕੁਰਾਹੇ ਪਾਉਂਦੀਆਂ ਹਨ।
Fareedkot Teekaਰਜ, ਤਮ, ਸਤ, ਇਨ ਤੀਨ ਗੁਣੋਂ ਕਾ ਕਾਰਜ ਸੰਘਾਤ, ਕਿਆ ਦੇਹ ਇਨ ਮੇਂ ਸ੍ਵੱਤ ਕਰਨੇ, ਕ੍ਯਾ ਦੇਹਿ ਅਭਿਮਾਨ ਧਾਰਨੇ ਕਰ ਗ੍ਯਾਨ ਨਹੀਂ ਪਾਯਾ ਜਾਤਾ, (ਤ੍ਰੈ ਗੁਣ) ਤੀਨੋਂ ਗੁਣੋਂ ਕੇ ਭ੍ਰਮ ਮੇਂ ਲਗ ਕਰ ਵਾਹਿਗੁਰੂ ਕੋ ਭੁਲਾਇ ਦੀਆ ਹੈ॥☬ਪ੍ਰਸ਼ਨ: ਪੜਨੇ ਵਾਲੇ ਤੋ ਨਹੀਂ ਭੂਲਤੇ ਹੋਵੇਂਗੇ?☬ਉੱਤਰੁ:
Prof. Sahib Singhਮਾਇਆ (ਦੇ ਮੋਹ) ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਜੀਵ ਭਟਕਣਾ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ।ਪਦ ਅਰਥ ਤ੍ਰੈ ਗੁਣ = ਰਜੋ, ਤਮੋ, ਸਤੋ।
SikhNet (Spanish)Viviendo en la tres Gunas, no se da ningún Equilibrio y uno vaga en la dualidad.
ਪੜੀਐ ਗੁਣੀਐ ਕਿਆ ਕਥੀਐ; ਜਾ ਮੁੰਢਹੁ ਘੁਥਾ ਜਾਇ ॥
parreeai guneeai kiaa katheeai; jaa mundtahu ghuthaa jaae |
Sant Singh KhalsaWhat is the point of reading, studying and debating, if one loses his roots?
Manmohan SinghWhat do reading, studying, and talking avail a man he misses the very Origin?
Manmohan Singh (Punjabi)ਆਦਮੀ ਨੂੰ ਪੜ੍ਹਨ, ਘੋਖਣ ਤੇ ਬੋਲਣ ਦਾ ਕੀ ਲਾਭ ਹੈ ਜੇਕਰ ਉਹ ਐਨ ਮੂਲ ਨੂੰ ਹੀ ਘੁਸ ਜਾਵੇ?
Fareedkot Teekaਪੜਨਾ ਜੋ ਸ਼ਾਸਤ੍ਰੋਂ ਕਾ ਆਧੇਨ ਹੈ, ਗੁਣਨਾ ਜੋ ਤਿਨ ਕਾ ਬਾਰੰਬਾਰ ਬਿਚਾਰਨਾ ਹੈ, (ਕਥੀਐ) ਤਿਨ ਕਾ ਵ੍ਯਾਖ੍ਯਾਨ ਕਰਨਾ ਹੈ, ਸੋ (ਕਿਆ) ਬ੍ਯਰਥ ਹੈ, ਜੋ ਮੂਲ ਰੂਪ ਵਾਹਿਗੁਰੂ ਸੇ ਭੂਲਾ ਜਾਤਾ ਹੈ॥
Prof. Sahib Singh(ਇਸ ਹਾਲਤ ਵਿਚ) ਧਾਰਮਿਕ ਪੁਸਤਕਾਂ ਪੜ੍ਹਨ ਦਾ ਵਿਚਾਰਨ ਦਾ ਤੇ ਹੋਰਨਾਂ ਨੂੰ ਸੁਣਾਣ ਦਾ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਜੀਵ ਆਪਣੇ ਮੂਲ-ਪ੍ਰਭੂ ਤੋਂ ਖੁੰਝ ਕੇ (ਗ਼ਲਤ ਜੀਵਨ-ਰਾਹ ਤੇ) ਤੁਰਦਾ ਹੈ।ਪਦ ਅਰਥ ਘੁਥਾ ਜਾਇ = ਖੁੰਝਿਆ ਜਾਂਦਾ ਹੈ, ਕੁਰਾਹੇ ਪਿਆ ਜਾਂਦਾ ਹੈ।
SikhNet (Spanish)¿Qué debería uno leer, hablar o recitar, cuando ha sido desviado por Dios?
ਚਉਥੇ ਪਦ ਮਹਿ ਸਹਜੁ ਹੈ; ਗੁਰਮੁਖਿ ਪਲੈ ਪਾਇ ॥੬॥
chauthe pad meh sehaj hai; guramukh palai paae |6|
Sant Singh KhalsaIn the fourth state, there is intuitive balance; the Gurmukhs gather it in. ||6||
Manmohan SinghIn the fourth state there is Spiritual Bliss and the Guruwards obtain it in their sheet.
Manmohan Singh (Punjabi)ਚੌਥੀ ਅਵਸਥਾ ਅੰਦਰ ਰੁਹਾਨੀ ਪਰਸੰਨਤਾ ਹੈ ਅਤੇ ਗੁਰੂ ਅਨੁਸਾਰੀ ਇਸ ਨੂੰ ਝੋਲੀ ਵਿੱਚ ਪ੍ਰਾਪਤ ਕਰਦੇ ਹਨ।
Fareedkot Teekaਚੋਥੇ ਪਦ ਮਹਿ ਗ੍ਯਾਨ ਹੈ ਅਰਥਾਤ ਜਾਗ੍ਰਤ ੧, ਸੁਪਨ ੨, ਸਖੋਪਤਿ ੩, ਇਨ ਤੀਨੋਂ ਅਵਸਥਾ ਮੇਂ ਤੁਰੀਆ ਚੌਥਾ ਪਦ ਹੈ। ਤਿਸ ਮੇਂ ਜੋ ਮਨ ਕਾ ਇਸਥਿਤ ਹੋਨਾ ਹੈ, ਤਿਸੀ ਕਾ ਨਾਮ ਸਹਜਿ ਹੈ। ਪਰੰਤੂ ਗੁਰੋਂ ਦੁਆਰਾ ਰਿਦੇ ਮੇਂ ਪ੍ਰਾਪਤਿ ਹੋਤਾ ਹੈ॥੬॥
Prof. Sahib Singh(ਮਾਇਆ ਦੇ ਤਿੰਨ ਗੁਣਾਂ ਤੋਂ ਲੰਘ ਕੇ) ਚੌਥੀ ਆਤਮਕ ਅਵਸਥਾ ਵਿਚ ਅੱਪੜਿਆਂ ਮਨ ਦੀ ਸ਼ਾਂਤੀ ਪੈਦਾ ਹੁੰਦੀ ਹੈ, ਤੇ ਇਹ ਆਤਮਕ ਅਵਸਥਾ ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ ॥੬॥
SikhNet (Spanish)Penetra en el Cuarto Estado de Éxtasis y, así como los Gurmukjs, disfruta en Paz. (6)
ਨਿਰਗੁਣ ਨਾਮੁ ਨਿਧਾਨੁ ਹੈ; ਸਹਜੇ ਸੋਝੀ ਹੋਇ ॥
niragun naam nidhaan hai; sahaje sojhee hoe |
Sant Singh KhalsaThe Naam, the Name of the Formless Lord, is the treasure. Through intuitive balance, understanding is obtained.
Manmohan SinghIn the Name of the attributeless Lord there is treasure. Through Divine comprehension Knowledge is obtained.
Manmohan Singh (Punjabi)ਲਛਣਾ-ਰਹਿਤ ਸੁਆਮੀ ਦੇ ਨਾਮ ਵਿੱਚ ਖਜ਼ਾਨਾ ਹੈ। ਬ੍ਰਹਿਮ ਗਿਆਤ ਰਾਹੀਂ ਗਿਆਨ ਹੁੰਦਾ ਹੈ।
Fareedkot Teekaਰਜ ਤਮ ਸਤ ਇਨ ਤੀਨ ਗੁਣੋਂ ਸੇ ਰਹਿਤ ਜੋ ਨਿਰਗੁਣ ਹੈ, ਤਿਸ ਕੇ ਨਾਮ ਰੂਪੀ ਜੋ ਖਜਾਨਾ ਹੈ, ਤਿਸ ਕੀ ਗ੍ਯਾਨ ਹੀ ਸੇ ਸਮਝ ਹੋਤੀ ਹੈ॥
Prof. Sahib Singhਤਿੰਨ ਗੁਣਾਂ ਤੋਂ ਨਿਰਲੇਪ ਪਰਮਾਤਮਾ ਦਾ ਨਾਮ (ਸਭ ਪਦਾਰਥਾਂ ਦਾ) ਖ਼ਜ਼ਾਨਾ ਹੈ, ਆਤਮਕ ਅਡੋਲਤਾ ਵਿਚ ਪਹੁੰਚਿਆਂ ਇਹ ਸਮਝ ਪੈਂਦੀ ਹੈ।ਪਦ ਅਰਥ ਨਿਰਗੁਣ ਨਾਮੁ = ਉਸ ਪਰਮਾਤਮਾ ਦਾ ਨਾਮ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ ਹੈ।
SikhNet (Spanish)El Nombre de Dios, el Ser no Manifiesto, es como los Nueve Tesoros, en Dios uno es sabio sólo a través del Equilibrio.
ਗੁਣਵੰਤੀ ਸਾਲਾਹਿਆ; ਸਚੇ ਸਚੀ ਸੋਇ ॥
gunavantee saalaahiaa; sache sachee soe |
Sant Singh KhalsaThe virtuous praise the True One; their reputation is true.
Manmohan SinghThe virtuous, praise God saying "True is the reputation of the True One".
Manmohan Singh (Punjabi)ਨੇਕੀ ਨਿਪੁੰਨ ਹਰੀ ਦੀ ਪ੍ਰਸੰਸਨਾ ਕਰਦੀਆਂ ਆਖਦੀਆਂ ਹਨ, "ਸੱਚੀ ਹੈ ਸ਼ੁਹਰਤ ਸਤਿਪੁਰਖ ਦੀ।"
Fareedkot Teekaਤਿਸ ਨਾਮ ਕੋ ਪ੍ਰੇਮਾਦਿ ਗੁਣੋਂ ਸਹਿਤ ਜਗ੍ਯਾਸੂ ਰੂਪ ਇਸਤ੍ਰੀਓਂ ਨੇ (ਸਾਲਾਹਿਆ) ਭਾਵ ਸੇ ਤਿਸ ਕਾ ਮਹਾਤਮ ਪ੍ਰਗਟ ਕੀਆ ਹੈ। ਤਿਨ ਸਚੇ ਪੁਰਸ਼ੋਂ ਕੀ ਸਚੀ (ਸੋਇ) ਸੋਭਾ ਹੈ॥
Prof. Sahib Singhਗੁਣਾਂ ਵਾਲੇ ਜੀਵ ਹੀ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ। (ਜੇਹੜਾ ਮਨੁੱਖ ਸਿਫ਼ਤ-ਸਾਲਾਹ ਕਰਦਾ ਹੈ ਉਹ) ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਉਸ ਦੀ ਸੋਭਾ ਭੀ ਅਟੱਲ ਹੋ ਜਾਂਦੀ ਹੈ।ਪਦ ਅਰਥ ਸੋਇ = ਸੋਭਾ।
SikhNet (Spanish)Los virtuosos viven en Su Alabanza y su verdadera reputación está en el más allá.
ਭੁਲਿਆ. ਸਹਜਿ ਮਿਲਾਇਸੀ; ਸਬਦਿ ਮਿਲਾਵਾ ਹੋਇ ॥੭॥
bhuliaa. sehaj milaaeisee; sabad milaavaa hoe |7|
Sant Singh KhalsaThe wayward are united with God through intuitive balance; through the Shabad, union is obtained. ||7||
Manmohan SinghThe Lord unites even the stayers. It is through the Name that union is accomplished.
Manmohan Singh (Punjabi)ਘੁਥਿਆਂ ਹੋਇਆ ਨੂੰ ਭੀ ਸਾਹਿਬ ਮਿਲਾ ਲੈਂਦਾ ਹੈ। ਨਾਮ ਦੇ ਰਾਹੀਂ ਹੀ ਮਿਲਾਪ ਹੁੰਦਾ ਹੈ।
Fareedkot Teekaਜੋ ਭੁਲੇ ਹੂਏ ਹੈਂ ਤਿਨ ਕੋ (ਸਹਿਜ) ਗ੍ਯਾਨ ਕਰ ਕੇ ਹੀ ਪਰਮੇਸ੍ਵਰ ਮਿਲਾਵੇਗਾ, ਔਰ (ਸਬਦਿ) ਗੁਰ ਉਪਦੇਸ ਸੇ ਹੀ ਗਯਾਨ ਕਾ ਮਿਲਾਪ ਹੋਤਾ ਹੈ॥੭॥
Prof. Sahib Singh(ਉਹ ਪਰਮਾਤਮਾ ਇਤਨਾ ਦਇਆਲ ਹੈ ਕਿ ਉਹ ਸਰਨ ਆਏ) ਕੁਰਾਹੇ ਪਏ ਬੰਦਿਆਂ ਨੂੰ ਆਤਮਕ ਅਡੋਲਤਾ ਵਿਚ ਜੋੜ ਦੇਂਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ (ਵਡਭਾਗੀ ਪਰਮਾਤਮਾ ਨਾਲ) ਮਿਲਾਪ ਹੋ ਜਾਂਦਾ ਹੈ ॥੭॥
SikhNet (Spanish)A través del Equilibrio el buscador es fusionado con el Señor, es a través de la Palabra como se da nuestra Unión con Dios. (7)
ਬਿਨੁ ਸਹਜੈ. ਸਭੁ ਅੰਧੁ ਹੈ; ਮਾਇਆ ਮੋਹੁ ਗੁਬਾਰੁ ॥
bin sahajai. sabh andh hai; maaeaa mohu gubaar |
Sant Singh KhalsaWithout intuitive balance, all are blind. Emotional attachment to Maya is utter darkness.
Manmohan SinghWithout Divine Knowledge all are blind. The love of mammon is pitch darkness.
Manmohan Singh (Punjabi)ਬi੍ਰਹਮ ਗਿਆਨ ਦੇ ਬਾਝੋਂ ਸਾਰੇ ਅੰਨ੍ਹੇ ਹਨ। ਮੋਹਨੀ ਦੀ ਮਮਤਾ ਅਨ੍ਹੇਰ-ਘੁੱਪ ਹੈ।
Fareedkot Teekaਬਿਨਾ ਗ੍ਯਾਨ ਸੇ ਮਾਇਆ ਮੋਹ ਕੇ (ਗੁਬਾਰੁ) ਸਘਨ ਅੰਧੇਰੇ ਕਰ ਸਭ ਜੀਵ ਅੰਧੁਲੇ ਭਏ ਹੈਂ॥
Prof. Sahib Singhਮਨ ਦੀ ਸ਼ਾਂਤੀ ਤੋਂ ਬਿਨਾ ਸਾਰਾ ਜਗਤ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ, (ਜਗਤ ਉੱਤੇ) ਮਾਇਆ ਦੇ ਮੋਹ ਦਾ ਘੁੱਪ ਹਨੇਰਾ ਛਾਇਆ ਰਹਿੰਦਾ ਹੈ।ਪਦ ਅਰਥ ਸਭੁ = ਸਾਰਾ ਜਗਤ। ਅੰਧੁ = ਅੰਨ੍ਹਾ। ਗੁਬਾਰੁ = ਘੁੱਪ ਹਨੇਰਾ।
SikhNet (Spanish)Sin Equilibrio todo es oscuridad en Maya y en la lujuria.
ਸਹਜੇ ਹੀ ਸੋਝੀ ਪਈ; ਸਚੈ ਸਬਦਿ ਅਪਾਰਿ ॥
sahaje hee sojhee pee; sachai sabad apaar |
Sant Singh KhalsaIn intuitive balance, understanding of the True, Infinite Shabad is obtained.
Manmohan SinghThrough Divine Knowledge understanding of the Infinite True Lord is obtained.
Manmohan Singh (Punjabi)ਬ੍ਰਹਿਮ-ਗਿਆਨ ਦੇ ਰਾਹੀਂ ਅਨੰਤ ਸਚੇ ਸੁਆਮੀ ਦੀ ਮਸਝ ਆ ਜਾਂਦੀ ਹੈ।
Fareedkot Teekaਗ੍ਯਾਨ ਕਰ ਕੇ ਹੀ ਸਚੇ ਔਰ (ਅਪਾਰਿ) ਬਿਅੰਤ (ਸਬਦਿ) ਬ੍ਰਹਮ ਕੇ ਜਗ੍ਯਾਸੂਓਂ ਕੋ ਸਮਝ ਹੂਈ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਜੁੜ ਕੇ (ਪਰਮਾਤਮਾ ਦੇ ਗੁਣਾਂ ਦੀ) ਸੂਝ ਪੈਂਦੀ ਹੈ, ਉਹ ਉਸ ਅਪਾਰ ਪ੍ਰਭੂ ਵਿਚ (ਸੁਰਤ ਜੋੜੀ ਰੱਖਦਾ ਹੈ)।ਪਦ ਅਰਥ ਅਪਾਰਿ = ਅਪਾਰ ਵਿਚ।
SikhNet (Spanish)A través del Equilibrio uno es sabio en la Palabra Infinita y Verdadera,
ਆਪੇ ਬਖਸਿ ਮਿਲਾਇਅਨੁ; ਪੂਰੇ ਗੁਰ ਕਰਤਾਰਿ ॥੮॥
aape bakhas milaaeian; poore gur karataar |8|
Sant Singh KhalsaGranting forgiveness, the Perfect Guru unites us with the Creator. ||8||
Manmohan SinghHimself granting pardon the Perfect Guru unites man with the Creator.
Manmohan Singh (Punjabi)ਖੁਦ ਮਾਫੀ ਦੇ ਕੇ ਪੂਰਨ ਗੁਰੂ ਜੀ ਇਨਸਾਨ ਨੂੰ ਸਿਰਜਣਹਾਰ ਨਾਲ ਮਿਲਾ ਦਿੰਦੇ ਹਨ।
Fareedkot Teekaਤਿਨ ਕੋ ਆਪ ਹੀ ਕਰਤਾਰ ਨੈ ਪੂਰੇ ਗੁਰੋਂ ਦ੍ਵਾਰਾ ਬਖਸ ਕਰ ਕੇ ਮਿਲਾਇਆ ਹੈ॥
Prof. Sahib Singh(ਅਜੇਹੇ ਭਾਗਾਂ ਵਾਲੇ ਬੰਦਿਆਂ ਨੂੰ) ਪੂਰੇ ਗੁਰੂ ਨੇ ਕਰਤਾਰ ਨੇ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੁੰਦਾ ਹੈ ॥੮॥ਪਦ ਅਰਥ ਮਿਲਾਇਅਨੁ = ਉਸ ਨੇ ਮਿਲਾ ਲਏ ਹਨ। ਕਰਤਾਰਿ = ਕਰਤਾਰ ਨੇ ॥੮॥
SikhNet (Spanish)y el Dios Guru, en Su Misericordia, nos une con Su Ser. (8)
ਸਹਜੇ ਅਦਿਸਟੁ ਪਛਾਣੀਐ; ਨਿਰਭਉ ਜੋਤਿ ਨਿਰੰਕਾਰੁ ॥
sahaje adisatt pachhaaneeai; nirbhau jot nirankaar |
Sant Singh KhalsaIn intuitive balance, the Unseen is recognized-the Fearless, Luminous, Formless Lord.
Manmohan SinghThrough Equipoise the Unseen, Fearless, Luminous and Formless Lord is recognised.
Manmohan Singh (Punjabi)ਆਤਮਕ ਟਿਕਾਉ ਰਾਹੀਂ ਅਡਿੱਠ, ਭੈ-ਰਹਿਤ, ਪ੍ਰਕਾਸ਼ਵਾਨ ਅਤੇ ਆਕਾਰ-ਰਹਿਤ ਸੁਆਮੀ ਸਿਞਾਣਿਆ ਜਾਂਦਾ ਹੈ।
Fareedkot Teeka(ਅਦਿਸਟੁ) ਜੋ ਇੰਦ੍ਰਯੋਂ ਕਾ ਵਿਸਯ ਨਹੀਂ ਹੈ ਨਿਰਭਉ ਰੂਪੁ (ਜੋਤਿ) ਨਿਰੰਕਾਰ ਹੈ, ਸੋ ਗ੍ਯਾਨ ਕਰ ਕੇ ਹੀ ਤਿਸ ਕੋ (ਪਛਾਣੀਐ) ਜਾਣੀਤਾ ਹੈ॥
Prof. Sahib Singhਆਤਮਕ ਅਡੋਲਤਾ ਵਿਚ ਪਹੁੰਚ ਕੇ ਉਸ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ, ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ ਜਿਸ ਨੂੰ ਕਿਸੇ ਦਾ ਡਰ ਨਹੀਂ ਜੋ ਨਿਰਾ ਚਾਨਣ ਹੀ ਚਾਨਣ ਹੈ ਤੇ ਜਿਸ ਦਾ ਕੋਈ ਖ਼ਾਸ ਸਰੂਪ (ਦੱਸਿਆ) ਨਹੀਂ (ਜਾ ਸਕਦਾ)।ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ ਹੀ। ਜੋਤਿ = ਚਾਨਣ-ਸਰੂਪ। ਨਿਰੰਕਾਰੁ = ਅਕਾਰ-ਰਹਿਤ।
SikhNet (Spanish)A través del Equilibrio el Dios Invisible se hace Visible y la Luz del Dios sin Forma y sin Miedo brilla en nuestro corazón.
ਸਭਨਾ ਜੀਆ ਕਾ ਇਕੁ ਦਾਤਾ; ਜੋਤੀ ਜੋਤਿ ਮਿਲਾਵਣਹਾਰੁ ॥
sabhanaa jeea kaa ik daataa; jotee jot milaavanahaar |
Sant Singh KhalsaThere is only the One Giver of all beings. He blends our light with His Light.
Manmohan SinghOf all the beings, there is but One Bestower. The Luminous Lord is the blender of man's light with Himself.
Manmohan Singh (Punjabi)ਸਮੂਹ ਜੀਵਾਂ ਦਾ ਕੇਵਲ ਇਕੋ ਹੀ ਦਾਤਾਰ ਹੈ! ਪ੍ਰਕਾਸ਼ਵਾਨ ਪ੍ਰਭੂ ਮਨੁੱਖੀ ਚਾਨਣ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ।
Fareedkot Teekaਸਭਨਾਂ ਜੀਵੋਂ ਕਾ ਏਕ ਵਹਿਗੁਰੂ ਹੀ ਦਾਤਾ ਹੈ ਔਰ ਸਭ ਮੇਂ ਸੋ (ਜੋਤੀ) ਪਰਮੇਸ੍ਵਰ ਅਪਨੀ (ਜੋਤਿ) ਪ੍ਰਕਾਸ ਸੱਤਾ ਮਿਲਾਉਣੇ ਵਾਲਾ ਹੈ, ਭਾਵ ਏਹ ਕਿ ਸਭ ਕਾ ਪ੍ਰਕਾਸਕੁ ਹੈ॥
Prof. Sahib Singhਉਹੀ ਪਰਮਾਤਮਾ ਸਾਰੇ ਜੀਵਾਂ ਨੂੰ ਸਭ ਦਾਤਾਂ ਦੇਣ ਵਾਲਾ ਹੈ, ਤੇ ਸਭ ਦੀ ਜੋਤਿ (ਸੁਰਤਿ) ਨੂੰ ਆਪਣੀ ਜੋਤਿ ਵਿਚ ਮਿਲਾਣ ਦੇ ਸਮਰੱਥ ਹੈ।
SikhNet (Spanish)Él es Quien bendice nuestra Alma, el Uno quien fusiona tu luz con la Suya.
ਪੂਰੈ ਸਬਦਿ ਸਲਾਹੀਐ; ਜਿਸ ਦਾ. ਅੰਤੁ ਨ ਪਾਰਾਵਾਰੁ ॥੯॥
poorai sabad salaaheeai; jis daa. ant na paaraavaar |9|
Sant Singh KhalsaSo praise God through the Perfect Word of His Shabad; He has no end or limitation. ||9||
Manmohan SinghBy means of the Perfect Word, praise thou the Lord, who has no limit and this or that end.
Manmohan Singh (Punjabi)ਪੂਰਨ ਸ਼ਬਦ ਦੇ ਜ਼ਰੀਏ ਤੂੰ ਉਸ ਸਾਹਿਬ ਦੀ ਕੀਰਤੀ ਕਰ ਜਿਸ ਦਾ ਕੋਈ ਓੜਕ ਤੇ ਉਰਲਾ ਜਾਂ ਪਾਰਲਾ ਕਿਨਾਰਾ ਨਹੀਂ।
Fareedkot Teekaਸੋ ਐਸਾ ਵਾਹਿਗੁਰੂ ਪੂਰੇ ਗੁਰਉਪਦੇਸ ਕਰ ਸਾਲਾਹਣਾ ਕਰੀਏ॥ ਫਿਰ ਕੈਸਾ ਹੈ? ਜਿਸ ਕੇ ਪਾਰ ਔਰ ਉਰਵਾਰ ਕਾ ਅੰਤੁ ਨਹੀਂ ਹੈ॥੯॥
Prof. Sahib Singh(ਹੇ ਭਾਈ!) ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੇ ਵਡੱਪਣ ਦਾ ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਦਾ ॥੯॥
SikhNet (Spanish)Alaba entonces, a través de la Palabra Perfecta a tu Señor, Quien está más allá de todo límite y de todo fin. (9)
ਗਿਆਨੀਆ ਕਾ ਧਨੁ. ਨਾਮੁ ਹੈ; ਸਹਜਿ ਕਰਹਿ ਵਾਪਾਰੁ ॥
giaaneea kaa dhan. naam hai; sehaj kareh vaapaar |
Sant Singh KhalsaThose who are wise take the Naam as their wealth; with intuitive ease, they trade with Him.
Manmohan SinghThe Wise in God have Lord's Name as their wealth and through poise do they have traffic with Him.
Manmohan Singh (Punjabi)ਬ੍ਰਹਿਮ ਬੇਤਿਆਂ ਦੀ ਦੌਲਤ ਸੁਆਮੀ ਦਾ ਨਾਮ ਹੈ ਅਡੋਲਤਾ ਰਾਹੀਂ ਉਹ ਉਸ ਨਾਲ ਵਣਜ ਕਰਦੇ ਹਨ।
Fareedkot Teekaਗ੍ਯਾਨੀਓਂ ਕਾ ਤੋ ਨਾਮ ਹੀ ਧਨੁ ਹੈ ਔਰ ਸਭਾਵਕ ਹੀ ਨਾਮ ਕਾ ਵਪਾਰ ਕਰਤੇ ਹੈਂ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ, ਪਰਮਾਤਮਾ ਦਾ ਨਾਮ ਹੀ ਉਹਨਾਂ ਦਾ (ਅਸਲ) ਧਨ ਬਣ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਇਸ ਨਾਮ-ਧਨ ਦਾ ਹੀ ਵਪਾਰ ਕਰਦੇ ਹਨ।ਪਦ ਅਰਥ ਕਰਹਿ = ਕਰਦੇ ਹਨ।
SikhNet (Spanish)Los sabios en Dios tienen el Nombre como su Riqueza y a través del Equilibrio comercian con Él.
ਅਨਦਿਨੁ ਲਾਹਾ. ਹਰਿ ਨਾਮੁ ਲੈਨਿ; ਅਖੁਟ ਭਰੇ ਭੰਡਾਰ ॥
anadin laahaa. har naam lain; akhutt bhare bhanddaar |
Sant Singh KhalsaNight and day, they receive the Profit of the Lord's Name, which is an inexhaustible and over-flowing treasure.
Manmohan SinghBy night and day, they receive the profit of God's name whose treasures are brimful and inexhaustible.9
Manmohan Singh (Punjabi)ਰੈਣ ਦਿਹੁੰ ਉਹ ਵਾਹਿਗੁਰੂ ਦੇ ਨਾਮ ਦਾ ਲਾਭ ਲੈਂਦੇ ਹਨ ਜਿਸ ਦੇ ਖ਼ਜ਼ਾਨੇ ਭਰਪੂਰ ਅਤੇ ਅਤੁੱਟ ਹਨ।
Fareedkot Teekaਰਾਤਿ ਦਿਨ ਲਾਹਾ ਹਰਿ ਨਾਮੁ ਕਾ ਲੇਤੇ ਹੈਂ ਔਰ ਨਾਮ ਕੇ ਭੰਡਾਰੇ ਤਿਨ ਕੇ (ਅਖੁਟ) ਪੂਰਨ ਹੈਂ ਕਬੀ ਘਟਤੇ ਨਹੀਂ ਹੈਂ॥☬ਪ੍ਰਸ਼ਨ: ਕ੍ਯੋਂ ਨਹੀਂ ਘਟਤੇ?☬ਉੱਤਰ:
Prof. Sahib Singhਉਹ ਹਰ ਵੇਲੇ (ਪਰਮਾਤਮਾ ਦਾ ਨਾਮ ਸਿਮਰ ਕੇ) ਪਰਮਾਤਮਾ ਦਾ ਨਾਮ-ਲਾਭ ਹੀ ਖੱਟਦੇ ਹਨ, ਨਾਮ-ਧਨ ਨਾਲ ਭਰੇ ਹੋਏ ਉਹਨਾਂ ਦੇ ਖ਼ਜ਼ਾਨੇ ਕਦੇ ਮੁੱਕਦੇ ਨਹੀਂ ਹਨ।ਪਦ ਅਰਥ ਲੈਨਿ = ਲੈਂਦੇ ਹਨ। ਅਖੁੱਟ = ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ।
SikhNet (Spanish)Noche y día, obtienen la Utilidad del Nombre del Señor, Cuyos Tesoros son Inexhaustos.
ਨਾਨਕ. ਤੋਟਿ ਨ ਆਵਈ; ਦੀਏ ਦੇਵਣਹਾਰਿ ॥੧੦॥੬॥੨੩॥
naanak. tott na aavee; dee devanahaar |10|6|23|
Sant Singh KhalsaO Nanak, when the Great Giver gives, nothing at all is lacking. ||10||6||23||
Manmohan SinghNanak, when the Giver gives there occurs no deficiency.
Manmohan Singh (Punjabi)ਨਾਨਕ, ਜਦ ਦੇਣ ਵਾਲਾ ਦਿੰਦਾ ਹੈ, ਤਦ ਕੋਈ ਕਮੀ ਨਹੀਂ ਵਾਪਰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਖਜਾਨਿਓਂ ਕੀ ਗ੍ਯਾਨੀ੍ਯੋਂ ਕੋ ਤੋਟਿ ਨਹੀਂ ਆਵਤੀ। ਕ੍ਯੋਂਕਿ ਆਪ ਜੋ ਦੇਵਣਹਾਰ ਪਰਮੇਸ੍ਵਰ ਹੈਂ ਤਿਸਨੈ ਦੀਏ ਹੈਂ॥੧੦॥੬॥੨੩॥
Prof. Sahib Singhਹੇ ਨਾਨਕ! ਇਹ ਖ਼ਜ਼ਾਨੇ ਦੇਵਣਹਾਰ ਦਾਤਾਰ ਨੇ ਆਪ ਉਹਨਾਂ ਨੂੰ ਦਿੱਤੇ ਹੋਏ ਹਨ, ਇਹਨਾਂ ਖ਼ਜ਼ਾਨਿਆਂ ਵਿਚ ਕਦੇ ਭੀ ਤੋਟ ਨਹੀਂ ਅਉਂਦੀ ॥੧੦॥੬॥੨੩॥ਪਦ ਅਰਥ ਦੇਵਣਹਾਰਿ = ਦੇਵਣਹਾਰ ਨੇ ॥੧੦॥੬॥੨੩॥
SikhNet (Spanish)Dice Nanak, cuando el Dador da, nunca se limita en Sus Regalos. (10-6-23)