ਧਨਾਸਰੀ ਛੰਤ ਮਹਲਾ ੪ ਘਰੁ ੧ ॥
dhanaasaree chhant mahalaa 4 ghar 1 |
Sant Singh KhalsaDhanaasaree, Chhant, Fourth Mehl, First House:
Manmohan SinghDhanasri 4th Guru.
Manmohan Singh (Punjabi)ਧਨਾਸਰੀ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਧਨਾਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Dhanasri, Chhant, Mejl Guru Nanak, Primer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਹਰਿ ਜੀਉ ਕ੍ਰਿਪਾ ਕਰੇ; ਤਾ ਨਾਮੁ ਧਿਆਈਐ ਜੀਉ ॥
har jeeo kripaa kare; taa naam dhiaaeeai jeeo |
Sant Singh KhalsaWhen the Dear Lord grants His Grace, one meditates on the Naam, the Name of the Lord.
Manmohan SinghIf the venerable Lord extends His mercy, then alone contemplates one on His Name.
Manmohan Singh (Punjabi)ਜੇਕਰ ਪੂਜਯ ਪ੍ਰਭੂ ਆਪਣੀ ਮਿਹਰ ਧਾਰੇ, ਤਦ ਹੀ ਕੋਈ ਉਸ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਹੇ ਭਾਈ! ਜੇਕਰ ਹਰਿ ਜੀਉ ਕ੍ਰਿਪਾ ਕਰੇ ਤਬ ਤਿਸ ਕੇ ਨਾਮ ਕੋ (ਜੀਉ) ਰਿਦੇ ਮੇਂ ਧਿਆਈਐ॥
Prof. Sahib Singhਹੇ ਭਾਈ! ਜੇ ਪਰਮਾਤਮਾ ਆਪ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ।ਪਦ ਅਰਥ ਧਿਆਈਐ = ਸਿਮਰਿਆ ਜਾ ਸਕਦਾ ਹੈ।
SikhNet (Spanish)Cuando mi Amado Señor otorga Su Gracia, uno medita en el Naam,
ਸਤਿਗੁਰੁ ਮਿਲੈ ਸੁਭਾਇ; ਸਹਜਿ ਗੁਣ ਗਾਈਐ ਜੀਉ ॥
satigur milai subhaae; sehaj gun gaaeeai jeeo |
Sant Singh KhalsaMeeting the True Guru, through loving faith and devotion, one intuitively sings the Glorious Praises of the Lord.
Manmohan SinghMeeting the True Guru through sublime faith, one easily sings the Lord's praise.
Manmohan Singh (Punjabi)ਸ੍ਰੇਸ਼ਟ ਸ਼ਰਧਾ ਰਾਹੀਂ ਸੱਚੇ ਗੁਰਾਂ ਨੂੰ ਮਿਲ ਕੇ, ਕੋਈ ਸੁਖੈਨ ਹੀ ਸੁਆਮੀ ਦਾ ਜੱਸ ਗਾਇਨ ਕਰਦਾ ਹੈ।
Fareedkot Teekaਜਬ ਸਤਿਗੁਰ ਮਿਲੈ ਤਬ ਸੁਭਾਵਕ ਹੀ (ਸਹਜਿ) ਸਾਂਤ ਰੂਪ ਕੇ ਗੁਨੋਂ ਕੌ ਜੀ ਮੇਂ ਗਾਇਨ ਕਰੀਤਾ ਹੈ॥
Prof. Sahib Singhਜੇ ਗੁਰੂ ਮਿਲ ਪਏ, ਤਾਂ (ਪ੍ਰਭੂ ਦੇ) ਪ੍ਰੇਮ ਵਿਚ (ਲੀਨ ਹੋ ਕੇ) ਆਤਮਕ ਅਡੋਲਤਾ ਵਿਚ (ਟਿਕ ਕੇ) ਪਰਮਾਤਮਾ ਦੇ ਗੁਣਾਂ ਨੂੰ ਗਾ ਸਕੀਦਾ ਹੈ।ਪਦ ਅਰਥ ਸੁਭਾਇ = ਪ੍ਰੇਮ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਗਾਈਐ = ਗਾ ਸਕੀਦਾ ਹੈ।
SikhNet (Spanish)el Nombre del Señor y encontrando a mi Guru con Amor y Devoción, intuitivamente uno recita las Alabanzas del Señor.
ਗੁਣ ਗਾਇ ਵਿਗਸੈ ਸਦਾ ਅਨਦਿਨੁ; ਜਾ ਆਪਿ ਸਾਚੇ ਭਾਵਏ ॥
gun gaae vigasai sadaa anadin; jaa aap saache bhaave |
Sant Singh KhalsaSinging His Glorious Praises continually, night and day, one blossoms forth, when it is pleasing to the True Lord.
Manmohan SinghWhen the True Lord Himself so pleases, the mortal flourishes by ever singing Lord's praise night and day.
Manmohan Singh (Punjabi)ਜਦ ਸੱਚੇ ਸਾਈਂ ਖੁਦ ਐਕੁਰ ਭਾਉਂਦਾ ਹੈ ਤਾਂ ਪ੍ਰਾਣੀ ਰਾਤ ਦਿਨ ਹਮੇਸ਼ਾਂ ਸਾਹਿਬ ਦੀ ਸਿਫ਼ਤ ਗਾਇਨ ਕਰਨ ਦੁਆਰਾ ਪ੍ਰਫੁਲਤ ਹੁੰਦਾ ਹੈ।
Fareedkot Teekaਜਬ ਆਪ ਸਾਚੇ ਕੌ ਭਾਵਤੇ ਹੋਵੈ ਤਬ ਗੁਰੋਂ ਦ੍ਵਾਰੇ ਗੁਣ ਗਾਨ ਕਰਤੇ ਹੈਂ, ਸੋ ਸਦਾ ਦਿਨੇ ਰਾਤ੍ਰ (ਵਿਗਸੈ) ਖਿੜੇ ਰਹਿਤੇ ਹੈਂ, ਭਾਵ ਸੇ ਅਨੰਦ ਰਹਿਤੇ ਹੈਂ॥
Prof. Sahib Singh(ਪਰਮਾਤਮਾ ਦੇ) ਗੁਣ ਗਾ ਕੇ (ਮਨੁੱਖ) ਸਦਾ ਹਰ ਵੇਲੇ ਖਿੜਿਆ ਰਹਿੰਦਾ ਹੈ, (ਪਰ ਇਹ ਤਦੋਂ ਹੀ ਹੋ ਸਕਦਾ ਹੈ) ਜਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪ (ਇਹ ਮੇਹਰ ਕਰਨੀ) ਪਸੰਦ ਆਵੇ।ਪਦ ਅਰਥ ਵਿਗਸੈ = ਖਿੜਿਆ ਰਹਿੰਦਾ ਹੈ। ਗਾਇ = ਗਾ ਕੇ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिन}। ਸਾਚੇ ਭਾਵਏ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਚੰਗਾ ਲੱਗੇ। ਭਾਵਏ = ਭਾਵੈ, ਚੰਗਾ ਲੱਗੇ।
SikhNet (Spanish)Cantando las Alabanzas del Señor, uno está siempre floreciendo, cuando así es la Voluntad del Señor,
ਅਹੰਕਾਰੁ ਹਉਮੈ ਤਜੈ ਮਾਇਆ; ਸਹਜਿ ਨਾਮਿ ਸਮਾਵਏ ॥
ahankaar haumai tajai maaeaa; sehaj naam samaave |
Sant Singh KhalsaEgotism, self-conceit and Maya are forsaken, and he is intuitively absorbed into the Naam.
Manmohan SinghHe forsakes ego, self-conceit and mammon and is easily absorbed in the Name.
Manmohan Singh (Punjabi)ਉਹ ਹੰਕਾਰ ਸਵੈ-ਹੰਗਤਾ ਅਤੇ ਧਨ-ਦੌਲਤ ਨੂੰ ਛੱਡ ਦਿੰਦਾ ਹੈ ਅਤੇ ਸੁਖੈਨ ਹੀ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜਬ ਹੰਕਾਰ ਤਥਾ ਹਉਮੈ ਮਮਤਾ ਰੂਪ ਪਾਯਾ ਕੋ ਤਿਆਗਤੇ ਹੈਂ ਤਬ (ਸਹਜਿ) ਸੁਭਾਵਕ ਹੀ (ਨਾਮਿ) ਨਾਮੀ ਵਾਹਿਗੁਰੂ ਮੇਂ ਸਮਾਇ ਜਾਤੇ ਹੈਂ॥
Prof. Sahib Singh(ਗੁਣ ਗਾਣ ਦੀ ਬਰਕਤਿ ਨਾਲ ਮਨੁੱਖ) ਅਹੰਕਾਰ, ਹਉਮੈ, ਮਾਇਆ (ਦਾ ਮੋਹ) ਤਿਆਗ ਦੇਂਦਾ ਹੈ, ਅਤੇ, ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ।ਪਦ ਅਰਥ ਨਾਮਿ = ਨਾਮ ਵਿਚ। ਸਮਾਵਏ = ਸਮਾਵੈ, ਸਮਾ ਜਾਂਦਾ ਹੈ।
SikhNet (Spanish)uno canaliza su ego negativo y le da la espalda a Maya, la Ilusión, inmergiéndose en el Nombre del Señor
ਆਪਿ ਕਰਤਾ ਕਰੇ ਸੋਈ; ਆਪਿ ਦੇਇ. ਤ ਪਾਈਐ ॥
aap karataa kare soee; aap dee. ta paaeeai |
Sant Singh KhalsaThe Creator Himself acts; when He gives, then we receive.
Manmohan SinghHe, the Creator, Himself does everything and when He Himself blesses us, then alone, do we receive.
Manmohan Singh (Punjabi)ਉਹ ਰਚਣਹਾਰ ਖੁਦ ਹੀ ਰਚਦਾ ਹੈ। ਜਦ ਉਹ ਖੁਦ ਬਖਸ਼ਦਾ ਹੈ, ਕੇਵਲ ਤਦ ਹੀ ਅਸੀਂ ਪਾਉਂਦੇ ਹਾਂ।
Fareedkot Teekaਜੋ ਵਾਹਿਗੁਰੂ ਸਰਬ ਕਾ ਕਰਤਾ, ਆਪ ਹੀ ਜੀਵੋਂ ਕਾ ਕਰਤਾ, ਆਪ ਜੀ ਜੀਵੋਂ ਕੋ (ਕਰੇ) ਰਚਤਾ ਹੈ, ਸੋਈ ਜਬ ਜੀਵ ਕੋ ਨਾਮ ਦਾਨ ਦੇਵੈ ਤਬ ਗੁਰੋਂ ਦ੍ਵਾਰੇ ਨਾਮ ਪਾਈਤਾ ਹੈ॥
Prof. Sahib Singh(ਨਾਮ ਸਿਮਰਨ ਦੀ ਦਾਤਿ) ਉਹ ਪਰਮਾਤਮਾ ਆਪ ਹੀ ਕਰਦਾ ਹੈ, ਜਦੋਂ ਉਹ (ਇਹ ਦਾਤਿ) ਦੇਂਦਾ ਹੈ ਤਦੋਂ ਮਿਲਦੀ ਹੈ।ਪਦ ਅਰਥ ਦੇਇ = ਦੇਂਦਾ ਹੈ। ਤ = ਤਾਂ, ਤਦੋਂ।
SikhNet (Spanish)en un Estado de Perfecto Equilibrio. Sólo ocurre lo que el Señor hace que ocurra y recibimos sólo aquello con lo que somos bendecidos por el Señor.
ਹਰਿ ਜੀਉ ਕ੍ਰਿਪਾ ਕਰੇ; ਤਾ. ਨਾਮੁ ਧਿਆਈਐ ਜੀਉ ॥੧॥
har jeeo kripaa kare; taa. naam dhiaaeeai jeeo |1|
Sant Singh KhalsaWhen the Dear Lord grants His Grace, we meditate on the Naam. ||1||
Manmohan SinghWhen the reverend God Shows mercy, then alone, meditate we on His Name.
Manmohan Singh (Punjabi)ਜਦ ਮਾਣਨੀਯ ਵਾਹਿਗੁਰੂ ਰਹਿਮਤ ਧਾਰਦਾ ਹੈ, ਕੇਵਲ ਤਦ ਹੀ ਅਸੀਂ ਉਸ ਦੇ ਨਾਮ ਦਾ ਆਰਾਧਨ ਕਰਦੇ ਹਾਂ।
Fareedkot Teekaਇਸੀ ਤੇ ਜਬ ਹਰਿ ਜੀਉ ਕ੍ਰਿਪਾ ਕਰੇ ਤਬ ਹੇ ਜੀਵ! ਨਾਮ ਧਿਆਈਤਾ ਹੈ॥੧॥
Prof. Sahib Singhਹੇ ਭਾਈ! ਪਰਮਾਤਮਾ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ ॥੧॥
SikhNet (Spanish)Sí, si el Señor me mostrara Su Compasión, yo contemplaría Su Nombre. (1)
ਅੰਦਰਿ ਸਾਚਾ ਨੇਹੁ; ਪੂਰੇ ਸਤਿਗੁਰੈ ਜੀਉ ॥
andar saachaa nehu; poore satigurai jeeo |
Sant Singh KhalsaDeep within, I feel true love for the Perfect True Guru.
Manmohan SinghWithin my mind is he true love of the Perfect True Guru.
Manmohan Singh (Punjabi)ਮੇਰੇ ਹਿਰਦੇ ਅੰਦਰ ਪੂਰਨ ਸੱਚੇ ਗੁਰਾਂ ਦਾ ਪਿਆਰ ਹੈ।
Fareedkot Teekaਹੇ ਭਾਈ! ਪੂਰੇ ਸਤਿਗੁਰੋਂ ਕੇ ਸਾਥ ਮੇਰੇ ਰਿਦੇ ਕੇ ਅੰਤਰ ਸਚਾ ਪ੍ਰੇਮ ਹੈ॥
Prof. Sahib Singhਹੇ ਭਾਈ! ਪੂਰੇ ਗੁਰੂ ਦੀ ਰਾਹੀਂ (ਮੇਰੇ) ਮਨ ਵਿਚ (ਪਰਮਾਤਮਾ ਨਾਲ) ਸਦਾ-ਥਿਰ ਰਹਿਣ ਵਾਲਾ ਪਿਆਰ ਬਣ ਗਿਆ ਹੈ।ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਨੇਹੁ = ਪ੍ਰੇਮ। ਪੂਰੇ ਸਤਿਗੁਰੈ = ਪੂਰੇ ਗੁਰੂ ਦੀ ਰਾਹੀਂ।
SikhNet (Spanish)En mi interior se ha construido el Amor Verdadero del Perfecto Guru,
ਹਉ ਤਿਸੁ ਸੇਵੀ ਦਿਨੁ ਰਾਤਿ; ਮੈ ਕਦੇ. ਨ ਵੀਸਰੈ ਜੀਉ ॥
hau tis sevee din raat; mai kade. na veesarai jeeo |
Sant Singh KhalsaI serve Him day and night; I never forget Him.
Manmohan SinghHim, I serve day and night and I forget Him not ever.
Manmohan Singh (Punjabi)ਉਨ੍ਹਾਂ ਦੀ ਮੈਂ ਦਿਨ ਰਾਤ ਟਹਿਲ ਕਮਾਉਂਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਕਦਾਚਿਤ ਨਹੀਂ ਭੁਲਾਉਂਦਾ।
Fareedkot Teekaਮੈਂ ਤਿਸੀ ਕੋ ਦਿਨੇ ਰਾਤ ਸੇਵਤਾ ਹੂੰ, ਮੇਰੇ ਕੌ ਵਹੁ ਕਬੀ ਜੀ ਤੈ ਵਿਸਰੈ ਨਹੀਂ, ਇਹੀ ਚਾਹਿਤਾ ਹੂੰ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਮੈਂ ਉਸ (ਪ੍ਰਭੂ) ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਮੈਨੂੰ ਉਹ ਕਦੇ ਭੀ ਨਹੀਂ ਭੁੱਲਦਾ।ਪਦ ਅਰਥ ਹਉ = ਮੈਂ। ਤਿਸੁ = ਉਸ (ਪ੍ਰਭੂ) ਨੂੰ। ਸੇਵੀ = ਸੇਵੀਂ, ਮੈਂ ਸੇਂਵਦਾ ਹਾਂ। ਵੀਸਰੈ = ਭੁੱਲਦਾ। ਮੈ = ਮੈਨੂੰ।
SikhNet (Spanish)yo Lo voy a servir por siempre y nunca Lo voy a dejar.
ਕਦੇ ਨ ਵਿਸਾਰੀ. ਅਨਦਿਨੁ ਸਮੑਾਰੀ; ਜਾ ਨਾਮੁ ਲਈ ਤਾ ਜੀਵਾ ॥
kade na visaaree. anadin samaaree; jaa naam lee taa jeevaa |
Sant Singh KhalsaI never forget Him; I remember Him night and day. When I chant the Naam, then I live.
Manmohan SinghI never forget the Lord and night and day, remember Him, When I cherish Him, then alone do I live.
Manmohan Singh (Punjabi)ਮੈਂ ਪ੍ਰਭੂ ਨੂੰ ਕਦਾਚਿਤ ਨਹੀਂ ਭਲਾਉਂਦਾ ਅਤੇ ਰੈਣ ਦਿਹੁੰ ਉਸ ਨੂੰ ਯਾਦ ਕਰਦਾ ਹਾਂ। ਜਦ ਮੈਂ ਉਸ ਦਾ ਚਿੰਤਨ ਕਰਦਾ ਹਾਂ, ਕੇਵਲ ਤਦ ਹੀ ਮੈਂ ਜੀਉਂਦਾ ਹਾਂ।
Fareedkot Teekaਮੈਂ ਤਿਨ ਗੁਰੋਂ ਦ੍ਵਾਰੇ ਨਾਮ ਕੌ ਕਬੀ ਨ ਬਿਸਾਰੋਂ (ਅਨਦਿਨੁ) ਨਿਰੰਤ੍ਰ ਹੀ ਸਮਾਲੋਂ। ਜਬ ਨਾਮ ਲੇਵੋਂ ਤਬ ਜੀਵੋਂ, ਭਾਵ ਜਨਮ ਭਰ ਸੁਖੀ ਹੋਵੋਂਗਾ॥
Prof. Sahib Singhਮੈਂ ਉਸ ਨੂੰ ਕਦੇ ਭੁਲਾਂਦਾ ਨਹੀਂ, ਮੈਂ ਹਰ ਵੇਲੇ (ਉਸ ਪ੍ਰਭੂ ਨੂੰ) ਹਿਰਦੇ ਵਿਚ ਵਸਾਈ ਰੱਖਦਾ ਹਾਂ। ਜਦੋਂ ਮੈਂ ਉਸ ਦਾ ਨਾਮ ਜਪਦਾ ਹਾਂ, ਤਦੋਂ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ।ਪਦ ਅਰਥ ਵਿਸਾਰੀ = ਵਿਸਾਰੀਂ, ਮੈਂ ਭੁਲਾਂਦਾ। ਸਮ੍ਹ੍ਹਾਰੀ = ਸਮ੍ਹ੍ਹਾਰੀਂ, ਮੈਂ ਸੰਭਾਲਦਾ। ਲਈ = ਲਈਂ। ਜੀਵਾ = ਜੀਵਾਂ।
SikhNet (Spanish)Nunca dejaré al Señor, viviré elevando Su Nombre en mi corazón y escuchando la Palabra del Shabd,
ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ; ਗੁਰਮੁਖਿ ਅੰਮ੍ਰਿਤੁ ਪੀਵਾ ॥
sravanee sunee ta ihu man tripatai; guramukh amrit peevaa |
Sant Singh KhalsaWith my ears, I hear about Him, and my mind is satisfied. As Gurmukh, I drink in the Ambrosial Nectar.
Manmohan SinghWith mine ears, I hear of the Guru and my soul is satiated. By Guru's grace, I quaff the name Nectar.
Manmohan Singh (Punjabi)ਆਪਣੇ ਕੰਨਾਂ ਨਾਲ ਮੈਂ ਗੁਰਾਂ ਬਾਰੇ ਸੁਣਦਾ ਹਾਂ ਅਤੇ ਮੇਰੀ ਆਤਮਾ ਰੱਜ ਗਈ ਹੈ। ਗੁਰਾਂ ਦੀ ਦਇਆ ਦੁਆਰਾ ਮੈਂ ਨਾਮ ਅੰਮ੍ਰਿਤ ਪਾਨ ਕਰਦਾ ਹਾਂ।
Fareedkot Teekaਜਬ ਸ੍ਰਵਣੋਂ ਕਰ ਕੇ ਸ੍ਰਵਨ ਕਰੌ ਤਬ ਇਹ ਮੇਰਾ ਮਨ ਤ੍ਰਿਪਤਿ ਹੋਵੈ, ਤਾਂ ਤੇ ਗੁਰੋਂ ਦ੍ਵਾਰੇ ਤਿਸ ਨਾਮ ਅੰਮ੍ਰਿਤ ਕੋ ਪਾਨ ਕਰੋਂ॥
Prof. Sahib Singhਜਦੋਂ ਮੈਂ ਆਪਣੇ ਕੰਨਾਂ ਨਾਲ (ਹਰਿ-ਨਾਮ) ਸੁਣਦਾ ਹਾਂ ਤਦੋਂ (ਮੇਰਾ) ਇਹ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ।ਪਦ ਅਰਥ ਸ੍ਰਵਣੀ = ਕੰਨਾਂ ਨਾਲ। ਸੁਣੀ = ਸੁਣੀਂ। ਤ੍ਰਿਪਤੈ = ਰੱਜ ਜਾਂਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪੀਵਾ = ਪੀਵਾਂ।
SikhNet (Spanish)mi mente se saciará y beberá del Néctar del Señor por la Gracia del Guru.
ਨਦਰਿ ਕਰੇ ਤਾ ਸਤਿਗੁਰੁ ਮੇਲੇ; ਅਨਦਿਨੁ ਬਿਬੇਕ ਬੁਧਿ ਬਿਚਰੈ ॥
nadar kare taa satigur mele; anadin bibek budh bicharai |
Sant Singh KhalsaIf He bestows His Glance of Grace, then I shall meet the True Guru; my discriminating intellect would contemplate Him, night and day.
Manmohan SinghIf the Lord extends His mercy, then would I meet the True Guru and my discriminating mind would reflect on the name, night and day.
Manmohan Singh (Punjabi)ਜੇਕਰ ਸਾਹਿਬ ਆਪਣੀ ਮਿਹਰ ਧਾਰੇ, ਤਦ ਮੈਂ ਸੱਚੇ ਗੁਰਾਂ ਨੂੰ ਮਿਲ ਪਵਾਂਗਾ ਅਤੇ ਮੇਰਾ ਪ੍ਰਬੀਨ ਮਨੂਆਂ ਰੈਣ ਦਿਹੁੰ ਨਾਮ ਦਾ ਚਿੰਤਨ ਕਰੇਗਾ।
Fareedkot Teekaਜਬ ਵਾਹਿਗੁਰੂ ਅਪਨੀ ਕ੍ਰਿਪਾ ਦ੍ਰਿਸ੍ਟੀ ਕਰੇ ਤਬ ਮੇਰੇ ਕੋ ਸਤਿਗੁਰ ਮੇਲੇ, ਤਬ ਮੇਰੀ ਬੁਧੀ ਦਿਨੇ ਰਾਤ ਬਿਬੇਕ ਮੇਂ ਵਿਚਰੈ, ਭਾਵ ਮੈਂ ਵੀਚਾਰੋਂ॥
Prof. Sahib Singhਹੇ ਭਾਈ! ਮੈਂ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਿੰਦਾ ਹਾਂ (ਜਦੋਂ ਪ੍ਰਭੂ ਮਨੁੱਖ ਉਤੇ ਮੇਹਰ ਦੀ) ਨਿਗਾਹ ਕਰਦਾ ਹੈ, ਤਦੋਂ (ਉਸ ਨੂੰ) ਗੁਰੂ ਮਿਲਾਂਦਾ ਹੈ (ਤਦੋਂ ਹਰ ਵੇਲੇ ਉਸ ਮਨੁੱਖ ਦੇ ਅੰਦਰ) ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਕੰਮ ਕਰਦੀ ਹੈ।ਪਦ ਅਰਥ ਬਿਬੇਕ = (ਚੰਗੇ ਮੰਦੇ ਦੀ) ਪਰਖ। ਬਿਚਰੈ = ਵਿਚਰਦੀ ਹੈ, ਵਰਤਦੀ ਹੈ।
SikhNet (Spanish)Si el Señor muestra Su Compasión, Él guía al ser humano hacia el Guru y permite que medite con una mente que discrimina.
ਅੰਦਰਿ ਸਾਚਾ ਨੇਹੁ; ਪੂਰੇ ਸਤਿਗੁਰੈ ॥੨॥
andar saachaa nehu; poore satigurai |2|
Sant Singh KhalsaDeep within, I feel true love for the Perfect True Guru. ||2||
Manmohan SinghWithin me, is the True love of the perfect True Guru.
Manmohan Singh (Punjabi)ਮੇਰੇ ਅੰਦਰ ਪੂਰਨ ਸੱਚੇ ਗੁਰਾਂ ਦਾ ਸੱਚਾ ਪ੍ਰੇਮ ਹੈ।
Fareedkot Teekaਹਮਾਰੇ ਰਿਦੇ ਅੰਤਰ ਪੂਰੇ ਸਤਿਗੁਰੋਂ ਕੀ ਕ੍ਰਿਪਾ ਤੇ ਸਚਾ ਪ੍ਰੇਮ ਹੂਆ ਹੈ॥੨॥
Prof. Sahib Singhਹੇ ਭਾਈ! ਪੂਰੇ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ (ਪ੍ਰਭੂ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਗਿਆ ਹੈ ॥੨॥
SikhNet (Spanish)Sí, en mi interior está el Amor Verdadero del Guru Perfecto. (2)
ਸਤਸੰਗਤਿ ਮਿਲੈ ਵਡਭਾਗਿ; ਤਾ ਹਰਿ ਰਸੁ ਆਵਏ ਜੀਉ ॥
satasangat milai vaddabhaag; taa har ras aave jeeo |
Sant Singh KhalsaBy great good fortune, one joins the Sat Sangat, the True Congregation; then, one comes to savor the subtle essence of the Lord.
Manmohan SinghIf, by great good fortune, the mortal obtains the society of saints, then is he blessed with the Lord's ambrosia.
Manmohan Singh (Punjabi)ਜੇਕਰ ਭਾਰੇ ਚੰਗੇ ਨਸੀਬਾਂ ਦੁਆਰਾ ਪ੍ਰਾਣੀ ਨੂੰ ਸਾਧ ਸੰਗਤ ਪ੍ਰਾਪਤ ਹੋ ਜਾਵੇ, ਤਦ ਉਸ ਨੂੰ ਸੁਆਮੀ ਦੇ ਅੰਮ੍ਰਿਤ ਦੀ ਦਾਤ ਮਿਲਦੀ ਹੈ।
Fareedkot Teekaਹੇ ਭਾਈ! ਜਬ ਵੱਡੇ ਭਾਗੋਂ ਕਰ ਕੇ ਸਤਿਸੰਗਤਿ ਮਿਲੈ ਤਬ ਹਰੀ ਨਾਮ ਕਾ ਰਸੁ ਆਵਤਾ ਹੈ॥
Prof. Sahib Singh(ਜਿਸ ਮਨੁੱਖ ਨੂੰ) ਵੱਡੀ ਕਿਸਮਤ ਨਾਲ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ, ਤਾਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆਉਣ ਲੱਗ ਪੈਂਦਾ ਹੈ,ਪਦ ਅਰਥ ਭਾਗਿ = ਭਾਗ ਨਾਲ, ਕਿਸਮਤ ਨਾਲ। ਰਸੁ = ਸੁਆਦ। ਆਵਏ = ਆਉਂਦਾ ਹੈ, ਆਵੈ।
SikhNet (Spanish)Si uno es bendecido con la Sociedad de los Santos, por una buena fortuna, uno toma parte de la Esencia del Señor,
ਅਨਦਿਨੁ ਰਹੈ ਲਿਵ ਲਾਇ; ਤ ਸਹਜਿ ਸਮਾਵਏ ਜੀਉ ॥
anadin rahai liv laae; ta sehaj samaave jeeo |
Sant Singh KhalsaNight and day, he remains lovingly focused on the Lord; he merges in celestial peace.
Manmohan SinghNight, and day, he remains absorbed in the Lord's love and then he attains a state of Equipoise.
Manmohan Singh (Punjabi)ਰੈਣ ਦਿਹੁੰ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ ਅਤੇ ਤਦ ਉਹ ਕੁਦਰਤੀ ਆਰਾਮ ਵਿੱਚ ਸਮਾ ਜਾਂਦਾ ਹੈ।
Fareedkot Teekaਜੋ ਤਿਸ ਨਾਮ ਰਸ ਮੇਂ ਨਿਰੰਤ੍ਰ ਬ੍ਰਿਤੀ ਲਗਾਇ ਰਹੈ, ਸੋਈ ਜੀਵ (ਸਹਜਿ) ਸਾਂਤਿ ਪਦ ਮੇਂ ਸਮਾਵਤਾ ਹੈ॥
Prof. Sahib Singhਉਹ ਹਰ ਵੇਲੇ (ਪ੍ਰਭੂ ਦੀ ਯਾਦ ਵਿਚ) ਸੁਰਤਿ ਜੋੜੀ ਰੱਖਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਲਿਵ = ਲਗਨ। ਸਮਾਵਏ = ਸਮਾਵੈ।
SikhNet (Spanish)siempre está entonado en el Señor y será inmergido en el Estado de Equilibrio.
ਸਹਜਿ ਸਮਾਵੈ ਤਾ ਹਰਿ ਮਨਿ ਭਾਵੈ; ਸਦਾ ਅਤੀਤੁ ਬੈਰਾਗੀ ॥
sehaj samaavai taa har man bhaavai; sadaa ateet bairaagee |
Sant Singh KhalsaMerging in celestial peace, he becomes pleasing to the Lord's Mind; he remains forever unattached and untouched.
Manmohan SinghWhen he merges in equipoise, then becomes he, pleasing to the God's mind and ever remains uncontaminated and detached.
Manmohan Singh (Punjabi)ਜਦ ਉਹ ਅਡੋਲਤਾ ਅੰਦਰ ਲੀਨ ਹੋ ਜਾਂਦਾ ਹੈ, ਤਦ ਉਹ ਮਾਲਕ ਦੇ ਚਿੱਤ ਨੂੰ ਚੰਗਾ ਲੱਗਦਾ ਹੈ ਅਤੇ ਹਮੇਸ਼ਾਂ ਨਿਰਲੇਪ ਤੇ ਅਟੰਕ ਵਿਚਰਦਾ ਹੈ।
Fareedkot Teekaਜੋ ਅਤੀਤ ਸਭ ਪਦਾਰਥੋਂ ਸੇ ਸਦਾ ਵੈਰਾਗੀ ਭਯਾ ਹੈ, ਸੋ ਸਹਜ ਮੇਂ ਸਮਾਵਤਾ ਹੈ ਔਰ ਹਰੀ ਕੇ ਮਨ ਮੇਂ ਭਾਵਤਾ ਹੈ॥
Prof. Sahib Singhਜਦੋਂ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦਾ ਹੈ, ਤਦੋਂ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ ਮਾਇਆ ਦੇ ਮੋਹ ਤੋਂ ਪਰੇ ਲੰਘ ਜਾਂਦਾ ਹੈ, ਨਿਰਲੇਪ ਹੋ ਜਾਂਦਾ ਹੈ।ਪਦ ਅਰਥ ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ। ਅਤੀਤੁ = ਵਿਰਕਤ, ਮਾਇਆ ਦੇ ਮੋਹ ਤੋਂ ਪਾਰ ਲੰਘਿਆ ਹੋਇਆ। ਬੈਰਾਗੀ = ਨਿਰਮੋਹ।
SikhNet (Spanish)Inmergido en el Equilibrio, uno está complaciendo al Señor y vive siempre desapegado de Maya.
ਹਲਤਿ ਪਲਤਿ ਸੋਭਾ ਜਗ ਅੰਤਰਿ; ਰਾਮ ਨਾਮਿ ਲਿਵ ਲਾਗੀ ॥
halat palat sobhaa jag antar; raam naam liv laagee |
Sant Singh KhalsaHe receives honor in this world and the next, lovingly focused on the Lord's Name.
Manmohan SinghEmbracing affection for the Lord's Name, he obtains honour in this world, the world hereafter and the whole, universe.
Manmohan Singh (Punjabi)ਸਾਹਿਬ ਦੇ ਨਾਮ ਨਾਲ ਪ੍ਰੇਮ ਪਾਉਣ ਦੁਆਰਾ, ਉਹ ਇਸ ਜਹਾਨ, ਪ੍ਰਲੋਕਅਤੇ ਆਲਮ ਅੰਦਰ ਵਡਿਆਈ ਪਾਉਂਦਾ ਹੈ।
Fareedkot Teekaਤਿਸ ਕੀ ਇਸ ਲੋਕ ਮੇਂ ਔ ਪ੍ਰਲੋਕ ਸਰਬ ਜਗਤ ਬੀਚ ਸੋਭਾ ਭਈ ਹੈ, ਜਿਸ ਕੀ (ਰਾਮ) ਵਿਆਪਕ ਨਾਮੀ ਮੇਂ ਬ੍ਰਿਤੀ ਲਾਗ ਰਹੀ ਹੈ॥
Prof. Sahib Singhਇਸ ਲੋਕ ਵਿਚ, ਪਰਲੋਕ ਵਿਚ, ਸਾਰੇ ਸੰਸਾਰ ਵਿਚ ਉਸ ਦੀ ਸੋਭਾ ਹੋਣ ਲੱਗ ਪੈਂਦੀ ਹੈ, ਪਰਮਾਤਮਾ ਦੇ ਨਾਮ ਵਿਚ ਉਸ ਦੀ ਲਗਨ ਲੱਗੀ ਰਹਿੰਦੀ ਹੈ।ਪਦ ਅਰਥ ਹਲਤਿ = ਇਸ ਲੋਕ ਵਿਚ {अत्र}। ਪਲਤਿ = {परत्र} ਪਰਲੋਕ ਵਿਚ। ਅੰਤਰਿ = ਵਿਚ। ਨਾਮਿ = ਨਾਮ ਵਿਚ।
SikhNet (Spanish)Uno es aclamado aquí y aquí después y es entonado en el Nombre del Señor.
ਹਰਖ ਸੋਗ ਦੁਹਾ ਤੇ ਮੁਕਤਾ; ਜੋ ਪ੍ਰਭੁ ਕਰੇ ਸੁ ਭਾਵਏ ॥
harakh sog duhaa te mukataa; jo prabh kare su bhaave |
Sant Singh KhalsaHe is liberated from both pleasure and pain; he is pleased by whatever God does.
Manmohan SinghBoth from weal and woe, he remains immune and whatever the Lord does, with that he is pleased.
Manmohan Singh (Punjabi)ਖੁਸ਼ੀ ਅਤੇ ਗਮੀ, ਦੋਨਾਂ ਤੋਂ ਉਹ ਆਜ਼ਾਦ ਰਹਿੰਦਾ ਹੈ ਅਤੇ ਜੋ ਕੁਝ ਭੀ ਸੁਆਮੀ ਕਰਦਾ ਹੈ, ਉਹ ਉਸ ਨੂੰ ਭਾਉਂਦਾ ਹੈ।
Fareedkot Teekaਵਹੁ ਹਰਖ ਔਰ ਸੋਕ ਦੋਨੋਂ ਸੇ (ਮੁਕਤਾ) ਛੂਟਾ ਹੈ, ਭਾਵ ਸੇ ਹਰਖ ਸੋਕ ਦੂਰ ਭਏ ਹੈਂ, ਕਿਉਂਕਿ ਜੋ ਹਰੀ ਕਰਤਾ ਹੈ, ਸੋਈ ਤਿਸ ਕੋ ਭਾਵਤਾ ਹੈ॥
Prof. Sahib Singhਉਹ ਮਨੁੱਖ ਖ਼ੁਸ਼ੀ ਗ਼ਮੀ ਦੋਹਾਂ ਤੋਂ ਸੁਤੰਤਰ ਹੋ ਜਾਂਦਾ ਹੈ, ਜੋ ਕੁਝ ਪਰਮਾਤਮਾ ਕਰਦਾ ਹੈ ਉਹ ਉਸ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ।ਪਦ ਅਰਥ ਹਰਖ = ਖ਼ੁਸ਼ੀ। ਸੋਗ = ਗ਼ਮ। ਤੇ = ਤੋਂ। ਮੁਕਤਾ = ਸੁਤੰਤਰ। ਭਾਵਏ = ਭਾਵੈ।
SikhNet (Spanish)Uno se eleva más allá del dolor y del placer y está contento con lo que sea que el Señor hace.
ਸਤਸੰਗਤਿ ਮਿਲੈ ਵਡਭਾਗਿ; ਤਾ ਹਰਿ ਰਸੁ ਆਵਏ ਜੀਉ ॥੩॥
satasangat milai vaddabhaag; taa har ras aave jeeo |3|
Sant Singh KhalsaBy great good fortune, one joins the Sat Sangat, the True Congregation, and then, one comes to savor the subtle essence of the Lord. ||3||
Manmohan SinghBy good luck the society of saints is obtained and then one enjoys the God's elixir.
Manmohan Singh (Punjabi)ਚੰਗੇ ਕਰਮਾਂ ਦੁਆਰਾ ਸਾਧ ਸੰਗਤ ਪਾਈਦੀ ਹੈ, ਤੇ ਤਦ ਬੰਦਾ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦਾ ਹੈ।
Fareedkot Teekaਜਬ ਵੱਡੇ ਭਾਗੋਂ ਕਰ ਕੇ ਸਤਸੰਗਤਿ ਮਿਲੇ ਤਬ ਹਰੀ ਰਸੁ ਆਵਤਾ ਹੈ॥੩॥
Prof. Sahib Singhਹੇ ਭਾਈ! ਜਦੋਂ ਵੱਡੀ ਕਿਸਮਤ ਨਾਲ ਕਿਸੇ ਮਨੁੱਖ ਨੂੰ ਸਾਧ ਸੰਗਤਿ ਪ੍ਰਾਪਤ ਹੁੰਦੀ ਹੈ ਤਦੋਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ ਹੈ ॥੩॥
SikhNet (Spanish)Sí, si uno es bendecido con la Sociedad de los Santos, por una buena fortuna, participa de la Esencia del Señor. (3)
ਦੂਜੈ ਭਾਇ ਦੁਖੁ ਹੋਇ; ਮਨਮੁਖ ਜਮਿ ਜੋਹਿਆ ਜੀਉ ॥
doojai bhaae dukh hoe; manamukh jam johiaa jeeo |
Sant Singh KhalsaIn the love of duality, there is pain and suffering; the Messenger of Death eyes the self-willed manmukhs.
Manmohan SinghPain results from another's love and the Death's courier spies the perverse person.
Manmohan Singh (Punjabi)ਹੋਰਸ ਦੀ ਪ੍ਰੀਤ ਤੋਂ ਪੀੜ ਉਤਪੰਨ ਹੁੰਦੀ ਹੈ ਅਤੇ ਮੌਤ ਦਾ ਫਰੇਸ਼ਤਾ ਪ੍ਰਤੀਕੂਲ ਪੁਰਸ਼ ਨੂੰ ਤਕਾਉਂਦਾ ਹੈ।
Fareedkot Teekaਜੋ ਮਨਮੁਖ ਦ੍ਵੈਤ ਭਾਵ ਮੇਂ ਲਗੇ ਹੈਂ, ਤਿਨ ਜਮ ਜੋਹਿਆ ਹੋਇਆ ਕੌ ਨਰਕਾਦੀ ਔ ਜਨਮਾਦੀ ਦੁਖ ਹੋਤਾ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਨੇ ਸਦਾ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ, ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ।ਪਦ ਅਰਥ ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਪਿਆਰ ਵਿਚ। ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲਾ। ਜਮਿ = ਜਮ ਨੇ, ਮੌਤ ਨੇ, ਆਤਮਕ ਮੌਤ ਨੇ। ਜੋਹਿਆ = ਤੱਕ ਵਿਚ ਰੱਖਿਆ।
SikhNet (Spanish)Perdido en la dualidad, el egocéntrico está siempre en dolor y es hecho pedazos por Yama,
ਹਾਇ ਹਾਇ ਕਰੇ ਦਿਨੁ ਰਾਤਿ; ਮਾਇਆ ਦੁਖਿ ਮੋਹਿਆ ਜੀਉ ॥
haae haae kare din raat; maaeaa dukh mohiaa jeeo |
Sant Singh KhalsaThey cry and howl, day and night, caught by the pain of Maya.
Manmohan SinghStung by the pain of worldly love, he bewails day and night.
Manmohan Singh (Punjabi)ਸੰਸਾਰੀ ਮਮਤਾ ਦੀ ਪੀੜ ਦਾ ਡੰਗਿਆ ਹੋਇਆ, ਉਹ ਦਿਹੁੰ ਰੈਣ ਵਿਰਲਾਪ ਕਰਦਾ ਹੈ।
Fareedkot Teekaਜਿਨੋਂ ਜੀਵੋਂ ਕਾ ਚਿਤ ਮਾਯਾ ਕੇ ਦੁਖ ਮੇਂ ਮੋਹਿਆ ਹੂਆ ਹੈ, ਵਹੁ ਦਿਨੇ ਰਾਤ ਹਾਇ ਹਾਇ ਦੁਖ ਕੇ ਸਬਦ ਕਰਤੇ ਹੈਂ॥
Prof. Sahib Singhਉਹ ਦਿਨ ਰਾਤ 'ਹਾਇ ਹਾਇ' ਕਰਦਾ ਰਹਿੰਦਾ ਹੈ, ਮਾਇਆ ਦੇ ਦੁੱਖ ਵਿਚ ਫਸਿਆ ਰਹਿੰਦਾ ਹੈ।ਪਦ ਅਰਥ ਦੁਖਿ = ਦੁੱਖ ਵਿਚ। ਮੋਹਿਆ = ਫਸਿਆ ਹੋਇਆ।
SikhNet (Spanish)el mensajero de la Muerte. Él se angustia día y noche con el dolor de Maya
ਮਾਇਆ ਦੁਖਿ ਮੋਹਿਆ ਹਉਮੈ ਰੋਹਿਆ; ਮੇਰੀ ਮੇਰੀ ਕਰਤ ਵਿਹਾਵਏ ॥
maaeaa dukh mohiaa haumai rohiaa; meree meree karat vihaave |
Sant Singh KhalsaCaught by the pain of Maya, provoked by his ego, he passes his life crying out, "Mine, mine!".
Manmohan SinghFascinated by the agonizing worldly valuable, he becomes wrathful in pride and his life passes saying "it is mine, it is mine".
Manmohan Singh (Punjabi)ਦੁਖਦਾਈ ਸੰਸਾਰੀ ਪਦਾਰਥਾਂ ਦਾ ਫਰੇਬਤਾ ਕੀਤਾ ਹੋਇਆ, ਉਹ ਹੰਕਾਰ ਵਿੱਚ ਕ੍ਰੋਧਵਾਨ ਹੋ ਜਾਂਦਾ ਹੈ ਅਤੇ ਇਹ "ਮੈਂਡੀ ਹੈ, ਇਹ ਮੈਂਡੀ ਹੈ" ਕਹਿੰਦਿਆਂ ਉਸ ਦੀ ਆਰਬਲਾ ਬੀਤ ਜਾਂਦੀ ਹੈ।
Fareedkot Teekaਦੁਖ ਰੂਪ ਮਾਯਾ ਕਾ ਮੋਹਿਆ ਹੂਆ ਹਉਮੈ ਕਰ ਕੇ (ਰੋਹਿਆ) ਕ੍ਰੋਧਤ ਰਹਿਤਾ ਹੈ। ਮੈਂ ਮੇਰੀ ਕਰਤਿਆਂ ਹੀ ਤਿਨ ਮਨਮੁਖੋਂ ਕੀ ਆਯੂ ਬੀਤਤੀ ਹੈ॥
Prof. Sahib Singhਉਹ ਸਦਾ ਮਾਇਆ ਦੇ ਦੁੱਖ ਵਿਚ ਗ੍ਰਸਿਆ ਹੋਇਆ ਹਉਮੈ ਦੇ ਕਾਰਨ ਕ੍ਰੋਧਾਤੁਰ ਭੀ ਰਹਿੰਦਾ ਹੈ। ਉਸ ਦੀ ਸਾਰੀ ਉਮਰ 'ਮੇਰੀ ਮਾਇਆ, ਮੇਰੀ ਮਾਇਆ' ਕਰਦਿਆਂ ਲੰਘ ਜਾਂਦੀ ਹੈ।ਪਦ ਅਰਥ ਰੋਹਿਆ = ਰੋਹ ਵਿਚ ਰਹਿੰਦਾ ਹੈ, ਕ੍ਰੋਧਵਾਨ। ਕਰਤ = ਕਰਦਿਆਂ। ਵਿਹਾਵਏ = ਵਿਹਾਵੈ, ਬੀਤ ਜਾਂਦੀ ਹੈ।
SikhNet (Spanish)clavado en el interior de su ser. Engañado por la Maya, por la ilusión, uno está repleto de ego, y así pasa sus días diciendo, “esto es mío, esto es mío”.
ਜੋ ਪ੍ਰਭੁ ਦੇਇ. ਤਿਸੁ ਚੇਤੈ ਨਾਹੀ; ਅੰਤਿ ਗਇਆ ਪਛੁਤਾਵਏ ॥
jo prabh dee. tis chetai naahee; ant geaa pachhutaave |
Sant Singh KhalsaHe does not remember God, the Giver, and in the end, he departs regretting and repenting.
Manmohan SinghHe remembers not the Lord, who gives him gifts, and depart regretting in the end.
Manmohan Singh (Punjabi)ਉਹ ਉਸ ਸੁਆਮੀ ਨੂੰ ਯਾਦ ਨਹੀਂ ਕਰਦਾ, ਜਿਹੜਾ ਉਸ ਨੂੰ ਦਾਤਾਂ ਦਿੰਦਾ ਹੈ ਤੇ ਅਖੀਰ ਨੂੰ ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ।
Fareedkot Teekaਜੋ ਪ੍ਰਭੂ ਸਰਬ ਕੋ ਦੇਤਾ ਹੈ ਤਿਸ ਕੋ ਜੋ ਚੇਤਤਾ ਨਹੀਂ ਹੈ, ਸੋ ਜੀਵ ਅੰਤ ਕੌ ਪ੍ਰਲੋਕ ਮੇਂ ਗਿਆ ਹੂਆ ਪਸਚਾਤਾਪ ਕਰਤਾ ਹੈ॥
Prof. Sahib Singhਜੇਹੜਾ ਪਰਮਾਤਮਾ (ਉਸ ਨੂੰ ਸਭ ਕੁਝ) ਦੇ ਰਿਹਾ ਹੈ ਉਸ ਪਰਮਾਤਮਾ ਨੂੰ ਉਹ ਕਦੇ ਚੇਤੇ ਨਹੀਂ ਕਰਦਾ, ਆਖ਼ਰ ਜਦੋਂ ਇਥੋਂ ਤੁਰਦਾ ਹੈ ਤਾਂ ਪਛੁਤਾਂਦਾ ਹੈ।ਪਦ ਅਰਥ ਦੇਇ = ਦੇਂਦਾ ਹੈ। ਤਿਸੁ = ਉਸ (ਪ੍ਰਭੂ) ਨੂੰ।
SikhNet (Spanish)Pero uno no aprecia a ese Dios que nos bendice con Sus Bondades, y así es como se arrepiente al final.
ਬਿਨੁ ਨਾਵੈ. ਕੋ ਸਾਥਿ, ਨ ਚਾਲੈ; ਪੁਤ੍ਰ ਕਲਤ੍ਰ ਮਾਇਆ ਧੋਹਿਆ ॥
bin naavai. ko saath, na chaalai; putr kalatr maaeaa dhohiaa |
Sant Singh KhalsaWithout the Name, nothing shall go along with him; not his children, spouse or the enticements of Maya.
Manmohan SinghWithout the Name, nothing goes with the mortal. The sons, wife and wealth have hoodwinked him.
Manmohan Singh (Punjabi)ਨਾਮ ਦੇ ਬਾਝੋਂ ਕੁਝ ਭੀ ਪ੍ਰਾਣੀ ਨਾਲ ਨਹੀਂ ਜਾਂਦਾ। ਧੀਆਂ, ਪੁੱਤ੍ਰ, ਵਹੁਟੀ ਅਤੇ ਧਨ-ਦੌਲਤ ਨੇ ਉਸ ਨੂੰ ਠੱਗ ਲਿਆ ਹੈ।
Fareedkot Teekaਜਿਨ ਪੁਤ੍ਰ, ਇਸਤ੍ਰੀ ਆਦਿ ਮਾਯਾ ਕਾ (ਧੋਹਿਆ) ਛਲਿਆ ਹੂਆ ਹੈ, ਨਾਮ ਤੇ ਬਿਨਾਂ ਸੋ ਕੋਈ ਸਾਥ ਨਹੀਂ ਚਲਤਾ ਹੈ॥
Prof. Sahib Singhਪੁੱਤਰ ਇਸਤ੍ਰੀ (ਆਦਿਕ) ਹਰਿ-ਨਾਮ ਤੋਂ ਬਿਨਾ ਕੋਈ ਭੀ (ਮਨੁੱਖ ਦੇ) ਨਾਲ ਨਹੀਂ ਜਾਂਦਾ, ਦੁਨੀਆ ਦੀ ਮਾਇਆ ਉਸ ਨੂੰ ਛਲ ਲੈਂਦੀ ਹੈ।ਪਦ ਅਰਥ ਕਲਤ੍ਰ = ਇਸਤ੍ਰੀ। ਧੋਹਿਆ = ਛਲ, ਧ੍ਰੋਹ, ਠੱਗੀ।
SikhNet (Spanish)Sin el Nombre del Señor, nada nos guarda compañía, ni los hijos, ni la esposa, ni las cosas que pertenecen a Maya.
ਦੂਜੈ ਭਾਇ ਦੁਖੁ ਹੋਇ; ਮਨਮੁਖਿ ਜਮਿ ਜੋਹਿਆ ਜੀਉ ॥੪॥
doojai bhaae dukh hoe; manamukh jam johiaa jeeo |4|
Sant Singh KhalsaIn the love of duality, there is pain and suffering; the Messenger of Death eyes the self-willed manmukhs. ||4||
Manmohan SinghIn duality, an apostate suffers pain and the death's courier keeps an eye on him.
Manmohan Singh (Punjabi)ਦਵੈਤ-ਭਾਵ ਵਿੱਚ, ਅਧਰਮੀ ਦੁੱਖ ਭੋਗਦਾ ਹੈ, ਅਤੇ ਮੌਤ ਦਾ ਦੂਤ ਉਸ ਨੂੰ ਨਜ਼ਰ ਹੇਠਾਂ ਰੱਖਦਾ ਹੈ।
Fareedkot Teekaਜੋ ਦ੍ਵੈਤ ਭਾਵ ਕਰ ਦੁਖੀ ਹੋਤੇ ਹੈਂ, ਤਿਨ ਮਨਮੁਖੋਂ ਕੋ ਜਮ ਦੇਖਤਾ ਹੈ ॥੪॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਗ੍ਰਸੀ ਰੱਖਦੀ ਹੈ, ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ ॥੪॥
SikhNet (Spanish)Sí, perdido en la dualidad, el egocéntrico está siempre en dolor, y Yama, lo mantiene todo el tiempo en su mira. (4)
ਕਰਿ ਕਿਰਪਾ ਲੇਹੁ ਮਿਲਾਇ; ਮਹਲੁ ਹਰਿ ਪਾਇਆ ਜੀਉ ॥
kar kirapaa lehu milaae; mehal har paaeaa jeeo |
Sant Singh KhalsaGranting His Grace, the Lord has merged me with Himself; I have found the Mansion of the Lord's Presence.
Manmohan SinghTaking pity on me, the Lord Guru has united me with Himself and I have obtained His presence.
Manmohan Singh (Punjabi)ਮੇਰੇ ਤੇ ਮਿਹਰ ਧਾਰ ਕੇ, ਸਾਈਂ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਮੈਨੂੰ ਉਸ ਦੀ ਹਜ਼ੂਰੀ ਪ੍ਰਾਪਤ ਹੋ ਗਈ ਹੈ।
Fareedkot Teekaਜਿਨ ਕੋ ਵਾਹਿਗੁਰੂ ਕ੍ਰਿਪਾ ਕਰ ਕੇ ਸਤਿਸੰਗ ਮੇਂ ਮਿਲਾਇ ਲੇਤਾ ਹੈ, ਤਿਨ ਜੀਵੋਂ ਨੇ ਹੀ ਹਰੀ ਕਾ ਮਹਲ ਪਾਇਆ ਹੈ॥
Prof. Sahib Singhਹੇ ਹਰੀ! ਜਿਸ ਮਨੁੱਖ ਨੂੰ ਤੂੰ (ਆਪਣੀ) ਕਿਰਪਾ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ।ਪਦ ਅਰਥ ਕਰਿ = ਕਰ ਕੇ। ਲੇਹੁ ਮਿਲਾਇ = (ਤੂੰ) ਮਿਲਾ ਲੈਂਦਾ ਹੈਂ। ਮਹਲੁ = ਹਜ਼ੂਰੀ, (ਚਰਨਾਂ ਵਿਚ) ਥਾਂ। ਹਰਿ = ਹੇ ਹਰੀ! ਕਰ = {ਬਹੁ-ਵਚਨ} ਦੋਵੇਂ ਹੱਥ।
SikhNet (Spanish)Otorgando Su Gracia, el Señor se ha inmergido en mí, oh, Dios y he encontrado la Mansión de Tu Presencia.
ਸਦਾ ਰਹੈ ਕਰ ਜੋੜਿ; ਪ੍ਰਭੁ ਮਨਿ ਭਾਇਆ ਜੀਉ ॥
sadaa rahai kar jorr; prabh man bhaaeaa jeeo |
Sant Singh KhalsaI remain standing with my palms pressed together; I have become pleasing to God's Mind.
Manmohan SinghWith joined hands, I ever remain standing in the Lord's presence and have thus become pleasing to His mind.
Manmohan Singh (Punjabi)ਹੱਥ-ਬੰਨ੍ਹ ਕੇ ਮੈਂ ਹਮੇਸ਼ਾਂ ਸੁਆਮੀ ਦੀ ਹਜ਼ੂਰੀ ਵਿੱਚ ਖੜ੍ਹਾ ਰਹਿੰਦਾ ਹਾਂ, ਅਤੇ ਇਸ ਤਰ੍ਹਾਂ ਉਸ ਦੇ ਚਿੱਤ ਨੂੰ ਚੰਗਾ ਲੱਗਣ ਲੱਗ ਗਿਆ ਹਾਂ।
Fareedkot Teekaਜੋ ਸਦਾ ਹਰੀ ਵਾ ਗੁਰੋਂ ਕੇ ਆਗੇ ਹਾਥ ਜੋੜ ਕਰ ਖੜਾ ਰਹਿਤਾ ਹੈ, ਸੋਈ ਜੀਵ ਪ੍ਰਭੂ ਕੇ ਮਨ ਮੇਂ ਭਾਇਆ ਹੈ॥
Prof. Sahib Singh(ਹੇ ਭਾਈ! ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ) ਸਦਾ ਹੱਥ ਜੋੜ ਕੇ ਟਿਕਿਆ ਰਹਿੰਦਾ ਹੈ, ਉਸ ਨੂੰ (ਆਪਣੇ) ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ।ਪਦ ਅਰਥ ਜੋੜਿ = ਜੋੜ ਕੇ। ਮਨਿ = (ਉਸ ਦੇ) ਮਨ ਵਿਚ। ਭਾਇਆ = ਪਿਆਰਾ ਲੱਗਾ।
SikhNet (Spanish)Estoy postrado ante Tu Presencia con mis palmas juntas y el Señor está Complacido conmigo,
ਪ੍ਰਭੁ ਮਨਿ ਭਾਵੈ. ਤਾ ਹੁਕਮਿ ਸਮਾਵੈ; ਹੁਕਮੁ ਮੰਨਿ ਸੁਖੁ ਪਾਇਆ ॥
prabh man bhaavai. taa hukam samaavai; hukam man sukh paaeaa |
Sant Singh KhalsaWhen one is pleasing to God's Mind, then he merges in the Hukam of the Lord's Command; surrendering to His Hukam, he finds peace.
Manmohan SinghWhen man becomes pleasing to the Lord's mind, then merges he in His Will. and accepting the Lord's command, he obtains peace.
Manmohan Singh (Punjabi)ਜਦ ਇਨਸਾਨ ਪ੍ਰਭੂ ਦੇ ਚਿੱਤ ਨੂੰ ਪੁੜ ਜਾਂਦਾ ਹੈ, ਤਦ ਉਹ ਉਸ ਦੀ ਰਜ਼ਾ ਅੰਦਰ ਲੀਨ ਹੋ ਜਾਂਦਾ ਹੈ। ਸਾਹਿਬ ਦੇ ਫੁਰਮਾਨ ਨੂੰ ਕਬੂਲ ਕਰ ਬੰਦਾ ਆਰਾਮ ਪਾਉਂਦਾ ਹੈ।
Fareedkot Teekaਜਬ ਪ੍ਰਭੂ ਮਨ ਮੇਂ ਭਾਵੈ ਤਬ ਇਹ ਤਿਸ ਹੁਕਮੀ ਵਾਹਿਗੁਰੂ ਮੇਂ ਸਮਾਵਤਾ ਹੈ। ਜਿਸ ਨੇ ਤਿਸ ਕਾ ਹੁਕਮ ਮਾਨਾ ਹੈ ਤਿਸ ਨੇ ਸੁਖ ਪਾਇਆ ਹੈ॥
Prof. Sahib Singhਜਦੋਂ ਮਨੁੱਖ ਨੂੰ ਆਪਣੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ, ਤਦੋਂ ਉਹ ਪ੍ਰਭੂ ਦੀ ਰਜ਼ਾ ਵਿਚ ਟਿਕ ਜਾਂਦਾ ਹੈ, ਤੇ, ਹੁਕਮ ਮੰਨ ਕੇ ਆਤਮਕ ਆਨੰਦ ਮਾਣਦਾ ਹੈ।ਪਦ ਅਰਥ ਭਾਵੈ = ਪਿਆਰਾ ਲੱਗਦਾ ਹੈ। ਤਾ = ਤਦੋਂ। ਹੁਕਮਿ = ਹੁਕਮ ਵਿਚ। ਮੰਨਿ = ਮੰਨ ਕੇ।
SikhNet (Spanish)así me inmerjo en el Jukam del Mandato del Señor y, aceptando Su Jukam, encuentro la Paz.
ਅਨਦਿਨੁ ਜਪਤ ਰਹੈ ਦਿਨੁ ਰਾਤੀ; ਸਹਜੇ ਨਾਮੁ ਧਿਆਇਆ ॥
anadin japat rahai din raatee; sahaje naam dhiaaeaa |
Sant Singh KhalsaNight and day, he chants the Lord's Name, day and night; intuitively, naturally, he meditates on the Naam, the Name of the Lord.
Manmohan SinghNight and day, them he ever remember the Lord and effortlessly repeats the Name.
Manmohan Singh (Punjabi)ਰਾਤ ਦਿਨ ਤਦ ਉਹ ਹਮੇਸ਼ਾਂ ਹੀ ਉਸ ਸੁਆਮੀ ਨੂੰ ਸਿਮਰਦਾ ਹੈ ਅਤੇ ਨਿਰਯਤਨ ਹੀ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਦਿਨੇ ਰਾਤ ਜੋ ਨਾਮ ਕੋ ਜਪਤਾ ਰਹਿਤਾ ਹੈ, ਤਿਸ ਨੇ ਸੁਭਾਵਕ ਹਰਿ ਨਾਮ ਕੋ ਧਿਆਇਆ ਹੈ॥
Prof. Sahib Singhਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਹਰਿ-ਨਾਮ ਸਿਮਰਦਾ ਰਹਿੰਦਾ ਹੈ।ਪਦ ਅਰਥ ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ।
SikhNet (Spanish)Noche y día recita el Nombre del Señor, día y noche de manera natural e intuitiva él medita en el Naam,
ਨਾਮੋ ਨਾਮੁ ਮਿਲੀ ਵਡਿਆਈ; ਨਾਨਕ ਨਾਮੁ ਮਨਿ ਭਾਵਏ ॥
naamo naam milee vaddiaaee; naanak naam man bhaave |
Sant Singh KhalsaThrough the Naam, the glorious greatness of the Naam is obtained; the Naam is pleasing to Nanak's mind.
Manmohan SinghIt is through only the name, that Name and glory are obtained The Lord's Name is pleasing to Nanak's mind.
Manmohan Singh (Punjabi)ਕੇਵਲ ਨਾਮ ਦੇ ਰਾਹੀਂ ਹੀ ਪ੍ਰਭਤਾ ਪ੍ਰਾਪਤ ਹੁੰਦੀ ਹੈ। ਸਾਹਿਬ ਦਾ ਨਾਮ ਨਾਨਕ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਤਿਸ ਨਾਮ ਜਾਪਕ ਕੋ ਨਾਮ ਸਾਪ ਸੇ ਹੀ ਵਡਿਆਈ ਮਿਲੀ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਹੀ ਤਿਸ ਕੇ ਮਨ ਮੇਂ ਭਾਵਤਾ ਹੈ॥
Prof. Sahib Singhਹੇ ਨਾਨਕ! ਪਰਮਾਤਮਾ ਦਾ (ਹਰ ਵੇਲੇ) ਨਾਮ-ਸਿਮਰਨ (ਹੀ) ਉਸ ਨੂੰ ਵਡਿਆਈ ਮਿਲੀ ਰਹਿੰਦੀ ਹੈ, ਪ੍ਰਭੂ ਦਾ ਨਾਮ (ਉਸ ਨੂੰ ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ।ਪਦ ਅਰਥ ਨਾਮੋ ਨਾਮੁ = ਨਾਮ ਹੀ ਨਾਮ।
SikhNet (Spanish)el Nombre del Señor. A través del Naam, logra la Gloria y el Naam complace la mente de Nanak.
ਕਰਿ ਕਿਰਪਾ ਲੇਹੁ ਮਿਲਾਇ; ਮਹਲੁ ਹਰਿ ਪਾਵਏ ਜੀਉ ॥੫॥੧॥
kar kirapaa lehu milaae; mehal har paave jeeo |5|1|
Sant Singh KhalsaGranting His Grace, the Lord has merged me with Himself; I have found the Mansion of the Lord's Presence. ||5||1||
Manmohan SinghO God, mercifully unite me with Thyself and bless me with Thine presence.
Manmohan Singh (Punjabi)ਹੇ ਵਾਹਿਗੁਰੂ! ਮਿਹਰ ਧਾਰ ਕੇ ਮੈਨੂੰ ਆਪਣੇ ਨਾਲ ਮਿਲਾ ਲੈ ਤੇ ਮੈਨੂੰ ਆਪਣੀ ਹਜ਼ੂਰੀ ਪ੍ਰਦਾਨ ਕਰ।
Fareedkot Teekaਜਿਨ ਜੀਵੋਂ ਕੋ ਤੁਮ ਅਪਨੇ ਸਾਥ ਮਿਲਾਵਤੇ ਹੋ, ਸੋ ਹਰੀ ਕੇ ਸਰੂਪ ਕੋ ਪਾਵਤੇ ਹੈਂ॥੫॥੧॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਹਰੀ! (ਆਪਣੀ) ਕਿਰਪਾ ਕਰ ਕੇ (ਜਿਸ ਮਨੁੱਖ ਨੂੰ ਤੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ ॥੫॥੧॥
SikhNet (Spanish)Otorgando Su Gracia el Señor me ha fundido en Su Ser y he encontrado la Mansión de la Presencia del Señor. (5-1).