ੴ

ਸਿੱਖਬਾਣੀ · SikhBani

ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥

man kaa sootak lobh hai jihavaa sootak koorr
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 472 · 5 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਮਨ ਕਾ ਸੂਤਕੁ ਲੋਭੁ ਹੈ; ਜਿਹਵਾ ਸੂਤਕੁ ਕੂੜੁ ॥

man kaa sootak lobh hai; jihavaa sootak koorr |

Sant Singh KhalsaThe impurity of the mind is greed, and the impurity of the tongue is falsehood.
Manmohan SinghThe mind's impurity is avarice and the tongue's impurity falsehood.
Manmohan Singh (Punjabi)ਚਿੱਤ ਦੀ ਅਪਵਿੱਤ੍ਰਤਾ ਲਾਲਚ ਹੈ ਅਤੇ ਜੀਭ ਦੀ ਅਪਵਿੱਤ੍ਰਤਾ ਝੁਠ ਹੈ।
Fareedkot Teekaਲੋਭ ਰੂਪ ਸੂਤਕੁ ਮਨ ਕੋ ਲਗਾ ਹੈ, ਝੂਠ ਬੋਲਣਾ ਯਹ ਬਾਣੀ ਕੋ ਸੂਤਕ ਲਗਾ ਹੈ॥
Prof. Sahib Singhਮਨ ਦਾ ਸੂਤਕ ਲੋਭ ਹੈ (ਭਾਵ, ਜਿਨ੍ਹਾਂ ਮਨੁੱਖਾਂ ਦੇ ਮਨ ਨੂੰ ਲੋਭ ਰੂਪੀ ਸੂਤਕ ਚੰਬੜਿਆ ਹੈ); ਜੀਭ ਦਾ ਸੂਤਕ ਝੂਠ ਬੋਲਣਾ ਹੈ, (ਭਾਵ, ਜਿਨ੍ਹਾਂ ਮਨੁੱਖਾਂ ਦੀ ਜੀਭ ਨੂੰ ਝੂਠ-ਰੂਪ ਸੂਤਕ ਹੈ);

ਪਦ ਅਰਥ ਕੂੜੁ = ਝੂਠੁ (ਬੋਲਣਾ)।

SikhNet (Spanish)La impureza de la mente es la envidia, la de la lengua es la falsedad,

ਅਖੀ ਸੂਤਕੁ ਵੇਖਣਾ; ਪਰ ਤ੍ਰਿਅ ਪਰ ਧਨ ਰੂਪੁ ॥

akhee sootak vekhanaa; par tria par dhan roop |

Sant Singh KhalsaThe impurity of the eyes is to gaze upon the beauty of another man's wife, and his wealth.
Manmohan SinghThe defilement of the eyes is to behold another's woman, another's wealth and beauty.
Manmohan Singh (Punjabi)ਅੱਖਾਂ ਦੀ ਮਲੀਣਤਾ ਹੋਰਨਾ ਦੀ ਇਸਤਰੀ, ਹੋਰਸ ਦੀ ਦੌਲਤ ਅਤੇ ਸੁੰਦਰਤਾ ਦਾ ਦੇਖਣਾ ਹੈ।
Fareedkot Teekaਪਰ ਇਸਤ੍ਰੀ ਕਾ ਰੂਪ ਪਰਾਯਾ ਧਨੁ ਖੋਟੀ ਨਿਗਾ ਸੇ ਦੇਖਨਾ ਯਹ ਨੇਤ੍ਰੋਂ ਕੋ ਸੂਤਕ ਲਗਾ ਹੈ॥
Prof. Sahib Singh(ਜਿਨ੍ਹਾਂ ਮਨੁੱਖ ਦੀਆਂ) ਅੱਖਾਂ ਨੂੰ ਪਰਾਇਆ ਧਨ ਅਤੇ ਪਰਾਈਆਂ ਇਸਤਰੀਆਂ ਦਾ ਰੂਪ ਤੱਕਣ ਦਾ ਸੂਤਕ (ਚੰਬੜਿਆ ਹੋਇਆ ਹੈ);

ਪਦ ਅਰਥ ਪਰ ਤ੍ਰਿਅ ਰੂਪੁ = ਪਰਾਈ ਇਸਤ੍ਰੀ ਦਾ ਰੂਪ।

SikhNet (Spanish)la impureza de los ojos es la envidia de la pareja, de la belleza y de las riquezas de los demás.

ਕੰਨੀ ਸੂਤਕੁ ਕੰਨਿ ਪੈ; ਲਾਇਤਬਾਰੀ ਖਾਹਿ ॥

kanee sootak kan pai; laaeitabaaree khaeh |

Sant Singh KhalsaThe impurity of the ears is to listen to the slander of others.
Manmohan SinghThe impurity of the ears is to hear the calumny of others with ears.
Manmohan Singh (Punjabi)ਕੰਨਾਂ ਦੀ ਪਲੀਤੀ, ਕੰਨਾਂ ਨਾਲ ਹੋਰਨਾਂ ਦੀ ਨਿੰਦਿਆਂ ਸੁਣਨਾ ਹੈ।
Fareedkot Teeka(ਕੰਨੀ) ਕਾਨੋਂ ਮੇਂ ਸੂਤਕੁ ਏਹੁ ਹੈ, ਜੋ ਕੰਨ (ਪੈ) ਉਪਰ (ਲਾਇਤਬਾਰੀ) ਚੁਗਲੀ ਕੋਈ (ਖਾਹਿ) ਖਾਵੇ। ਉਸ ਕੋ ਸੁਣਨਾ ਇਸ ਪ੍ਰਕਾਰ ਕਰ ਹਥ ਪੈਰ ਨਾਸਕਾ ਕਾ ਭੀ ਸੂਤਕ ਜਾਨਨਾ॥
Prof. Sahib Singh(ਜਿਨ੍ਹਾਂ ਮਨੁੱਖਾਂ ਦੇ) ਕੰਨ ਵਿਚ ਭੀ ਸੂਤਕ ਹੈ ਕਿ ਕੰਨ ਨਾਲ ਬੇਫ਼ਿਕਰ ਹੋ ਕੇ ਚੁਗ਼ਲੀ ਸੁਣਦੇ ਹਨ;

ਪਦ ਅਰਥ ਕੰਨਿ = ਕੰਨ ਨਾਲ। ਲਾਇਤਬਾਰੀ = ਚੁਗ਼ਲੀ। ਪੈ ਖਾਹਿ = ਪਏ ਖਾਹਿ, ਪਏ ਖਾਂਦੇ ਹਨ, ਬੇਪਰਵਾਹ ਹੋ ਕੇ (ਚੁਗ਼ਲੀ) ਸੁਣਦੇ ਹਨ।

SikhNet (Spanish)La impureza del oído es el escuchar y decir rumores.

ਨਾਨਕ. ਹੰਸਾ ਆਦਮੀ; ਬਧੇ ਜਮ ਪੁਰਿ ਜਾਹਿ ॥੨॥

naanak. hansaa aadamee; badhe jam pur jaeh |2|

Sant Singh KhalsaO Nanak, the mortal's soul goes, bound and gagged to the city of Death. ||2||
Manmohan SinghNanak, mortal's soul goes bound to the city of death.
Manmohan Singh (Punjabi)ਨਾਨਕ, ਜੀਵ ਦੀ ਆਤਮਾ ਨਰੜੀ ਹੋਈ ਮੌਤ ਦੇ ਸ਼ਹਿਰ ਨੂੰ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਨ ਸੂਤਕੋਂ ਕਰ ਪਕੜੇ ਹੂਏ ਹੰਸ ਰੂਪ ਜੋ ਆਦਮੀ ਹੈਂ, ਸੋ ਜਮਪੁਰ ਕੋ ਬਾਂਧੇ ਹੁਏ ਚਲੇ ਜਾਤੇ ਹੈਂ। ਇਹ ਸੂਤਕ ਪੂਰਬ ਕਥਤ ਗਿਆਨ ਤੇ ਉਤਰਤਾ ਹੈ॥੨॥
Prof. Sahib Singhਹੇ ਨਾਨਕ! (ਇਹੋ ਜਿਹੇ) ਮਨੁੱਖ (ਵੇਖਣ ਨੂੰ ਭਾਵੇਂ) ਹੰਸਾਂ ਵਰਗੇ (ਸੋਹਣੇ) ਹੋਣ (ਤਾਂ ਭੀ ਉਹ) ਬੱਧੇ ਹੋਏ ਨਰਕ ਵਿਚ ਜਾਂਦੇ ਹਨ ॥੨॥

ਪਦ ਅਰਥ ਹੰਸਾ ਆਦਮੀ = (ਵੇਖਣ ਨੂੰ) ਹੰਸਾਂ ਵਰਗੇ ਮਨੁੱਖ, ਬਾਹਰੋਂ ਸਾਫ਼ ਸੁਥਰੇ ਮਨੁੱਖ। ਜਮਪੁਰਿ = ਜਮਰਾਜ ਦੀ ਪੁਰੀ ਵਿਚ, ਨਰਕ ਵਿਚ ॥੨॥

SikhNet (Spanish)Dice Nanak, aún los más puros son amarrados y llevados a la ciudad de la muerte. (2)
Answers quote the Granth verbatim with Ang citations. AI commentary is not Gurbani and not a religious ruling.