ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ ॥
chaakar lagai chaakaree; je chalai khasamai bhaae |
Sant Singh KhalsaIf a servant, performing service, obeys the Will of his Master,
Manmohan SinghIf a servant engaged in service, walks according to his Master's will,
Manmohan Singh (Punjabi)ਜੇਕਰ ਸੇਵਾ ਅੰਦਰ ਜੁੱਟਿਆ ਹੋਇਆ ਸੇਵਕ ਆਪਣੇ ਮਾਲਕ ਦੀ ਰਜਾ ਅਨੁਸਾਰ ਟੁਰੇ,
Fareedkot Teekaਜੋ ਸੇਵਕ ਹੋ ਕਰ ਚਾਕਰੀ ਮੇਂ ਲਗੇ ਹੈਂ ਔ ਜੋ ਸ੍ਵਾਮੀ ਕੇ ਹੁਕਮ ਮੇਂ ਚਲੇ॥
Prof. Sahib Singhਜੋ ਨੌਕਰ ਆਪਣੇ ਮਾਲਕ ਦੀ ਮਰਜ਼ੀ ਅਨੁਸਾਰ ਤੁਰੇ (ਤਾਂ ਹੀ ਸਮਝੋ, ਕਿ) ਉਹ ਮਾਲਕ ਦੀ ਨੌਕਰੀ ਕਰ ਰਿਹਾ ਹੈ,ਪਦ ਅਰਥ ਖਸਮੈ ਭਾਇ = ਖਸਮ ਦੀ ਮਰਜ਼ੀ ਅਨੁਸਾਰ, ਆਪਣੇ ਮਾਲਕ ਦੀ ਮਰਜ਼ੀ ਦੇ ਪਿੱਛੇ।
SikhNet (Spanish)Si el sirviente se dedica al Servicio del Señor y camina en Su Voluntad,
ਹੁਰਮਤਿ ਤਿਸ ਨੋ ਅਗਲੀ; ਓਹੁ ਵਜਹੁ ਭਿ ਦੂਣਾ ਖਾਇ ॥
huramat tis no agalee; ohu vajahu bhi doonaa khaae |
Sant Singh Khalsahis honor increases, and he receives double his wages.
Manmohan Singhhis honour is magnified, and he receives double the wages.
Manmohan Singh (Punjabi)ਤਾਂ ਉਸ ਦੀ ਇੱਜ਼ਤ ਆਬਰੂ ਵਧੇਰੇ ਹੋ ਜਾਂਦੀ ਹੈ ਅਤੇ ਉਸ ਨੂੰ ਮਜ਼ਦੂਰੀ ਭੀ ਦੁਗਣੀ ਮਿਲਦੀ ਹੈ।
Fareedkot Teeka(ਹੁਰਮਤਿ) ਪ੍ਰਤਿਸ਼ਟਾ ਤਿਨ ਕੋ (ਅਗਲੀ) ਬਹੁਤ ਹੋਤੀ ਹੈ ਔਰ (ਵਜਹੁ) ਦੁਮਾਹਾ ਭੀ ਦੂਣਾ ਖਾਤਾ ਹੈ, ਭਾਵ ਪਰਾਰਬਧ ਕੋ ਭੋਗਤਾ ਪਰਸੰਨ ਰਹਤਾ ਹੈ॥
Prof. Sahib Singhਉਸ ਨੂੰ ਇਕ ਤਾਂ ਬੜੀ ਇੱਜ਼ਤ ਮਿਲਦੀ ਹੈ, ਦੂਜੇ ਤਨਖ਼ਾਹ ਭੀ ਮਾਲਕ ਪਾਸੋਂ ਦੂਣੀ ਲੈਂਦਾ ਹੈ।ਪਦ ਅਰਥ ਹੁਰਮਤਿ = ਇੱਜ਼ਤ। ਅਗਲੀ = ਬਹੁਤੀ। ਵਜਹੁ = ਤਨਖ਼ਾਹ, ਰੋਜ਼ੀਨਾ, ਵਜ਼ੀਫਾ।
SikhNet (Spanish)él obtiene inmenso Honor y más de lo que le toca.
ਖਸਮੈ ਕਰੇ ਬਰਾਬਰੀ; ਫਿਰਿ ਗੈਰਤਿ ਅੰਦਰਿ ਪਾਇ ॥
khasamai kare baraabaree; fir gairat andar paae |
Sant Singh KhalsaBut if he claims to be equal to his Master, he earns his Master's displeasure.
Manmohan SinghIf he pleads equality with his Master then, he incurs his displeasure.
Manmohan Singh (Punjabi)ਜੇਕਰ ਉਹ ਆਪਣੇ ਮਾਲਕ ਦੀ ਬਰਾਬਰੀ ਕਰਦਾ ਹੈ, ਤਦ ਉਹ ਉਸ ਦੀ ਨਾਰਾਜਗੀ ਸਹੇੜ ਲੈਂਦਾ ਹੈ।
Fareedkot Teekaਔਰ ਜੋ ਸ੍ਵਾਮੀ ਕੀ ਬਰੋਬਰੀ ਕਰਤਾ ਹੈ, ਸੋ ਫਿਰ ਗੈਰਤ ਮੇਂ ਪ੍ਰਾਪਤ ਹੋਤਾ ਹੈ॥
Prof. Sahib Singhਪਰ ਜੇ ਸੇਵਕ ਆਪਣੇ ਮਾਲਕ ਦੀ ਬਰਾਬਰੀ ਕਰਦਾ ਹੈ (ਭਾਵ, ਮਾਲਕ ਨਾਲ ਸਾਵਾਂ ਹੋਣ ਦਾ ਜਤਨ ਕਰਦਾ ਹੈ), ਉਹ ਮਨ ਵਿਚ ਸ਼ਰਮਿੰਦਗੀ ਹੀ ਉਠਾਂਦਾ ਹੈ,ਪਦ ਅਰਥ ਗੈਰਤਿ = ਸ਼ਰਮਿੰਦਗੀ।
SikhNet (Spanish)Pero si se pone como su rival y provoca al Maestro,
ਵਜਹੁ ਗਵਾਏ ਅਗਲਾ; ਮੁਹੇ ਮੁਹਿ ਪਾਣਾ ਖਾਇ ॥
vajahu gavaae agalaa; muhe muhi paanaa khaae |
Sant Singh KhalsaHe loses his entire salary, and is also beaten on his face with shoes.
Manmohan SinghHe not only his fat salary but also receives shoe beating on his very face.
Manmohan Singh (Punjabi)ਉਹ ਆਪਣੀ ਮੋਟੀ ਤਨਖਾਹ ਗੁਆ ਲੈਦਾ ਹੈ ਅਤੇ ਆਪਣੇ ਐਨ ਮੂੰਹ ਉਤੇ ਜੁੱਤੀਆਂ ਖਾਂਦਾ ਹੈ।
Fareedkot Teekaਆਗੇ ਕਾ ਭੀ ਜੋ ਮਿਲਨਾ ਹੈ, ਉਸ ਵਜਹੁ ਕੋ ਗਵਾਇ ਕਰ ਕੇ ਮੁਹੇ ਮੁਹ ਜੁਤੀਆਂ ਖਾਤਾ ਹੈ, ਭਾਵ ਪ੍ਰਾਰਬਧ ਕੋ ਦੁਖੀ ਹੂਆ ਭੋਗਤਾ ਹੈ॥
Prof. Sahib Singhਆਪਣੀ ਪਹਿਲੀ ਤਨਖ਼ਾਹ ਭੀ ਗਵਾ ਬੈਠਦਾ ਹੈ ਤੇ ਸਦਾ ਮੂੰਹ ਤੇ ਜੁੱਤੀਆਂ ਖਾਂਦਾ ਹੈ।ਪਦ ਅਰਥ ਅਗਲਾ = ਪਹਿਲਾ, ਜੋ ਪਹਿਲਾਂ ਮਿਲਦਾ ਸੀ। ਮੁਹੇ ਮੁਹਿ = ਮੂੰਹ ਉੱਤੇ, ਭਾਵ, ਸਦਾ ਆਪਣੇ ਮੂੰਹ ਉੱਤੇ। ਪਾਣਾ = ਜੁੱਤੀਆਂ।
SikhNet (Spanish)pierde su sueldo y es castigado por el Señor.
ਜਿਸ ਦਾ ਦਿਤਾ ਖਾਵਣਾ; ਤਿਸੁ ਕਹੀਐ ਸਾਬਾਸਿ ॥
jis daa ditaa khaavanaa; tis kaheeai saabaas |
Sant Singh KhalsaLet us all celebrate Him, from whom we receive our nourishment.
Manmohan SinghWhose gifts, we eat, Him let us say "All hail".
Manmohan Singh (Punjabi)ਜੀਹਦੀਆਂ ਦਾਤਾਂ ਅਸੀਂ ਖਾਂਦੇ ਹਾਂ, ਉਸ ਨੂੰ ਆਓ ਆਪਾਂ ਐਨ ਆਫਰੀਨ ਆਖੀਏ।
Fareedkot Teekaਜਿਸ ਕਾ ਦੀਆ ਹਮੇਸਾ ਖਾਣਾ ਹੈ, ਤਿਸ ਕਾ ਧੰਨ੍ਯਬਾਦ ਕਰੀਏ॥
Prof. Sahib Singhਜਿਸ ਮਾਲਕ ਦਾ ਦਿੱਤਾ ਖਾਈਏ, ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ;
SikhNet (Spanish)Por Su Bondad tenemos sustento, entonces vamos a Alabarlo.
ਨਾਨਕ. ਹੁਕਮੁ ਨ ਚਲਈ; ਨਾਲਿ ਖਸਮ ਚਲੈ ਅਰਦਾਸਿ ॥੨੨॥
naanak. hukam na chalee; naal khasam chalai aradaas |22|
Sant Singh KhalsaO Nanak, no one can issue commands to the Lord Master; let us offer prayers instead. ||22||
Manmohan SinghNanak, command succeeds not with the Lord. It is only the imploration which works.
Manmohan Singh (Punjabi)ਨਾਨਕ, ਸੁਆਮੀ ਦੇ ਸੰਗ ਫੁਰਮਾਨ ਕਾਮਯਾਬ ਨਹੀਂ ਹੁੰਦਾ, ਕੇਵਲ ਬੇਨਤੀ ਹੀ ਕਾਰਗਰ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸ੍ਵਾਮੀ ਪਰ ਹੁਕਮ ਨਹੀਂ ਚੱਲਦਾ ਹੈ, ਸ੍ਵਾਮੀ ਕੇ ਸਾਥ ਅਰਦਾਸ ਕਰਨੀ ਚਲਤੀ ਹੈ॥੨੨॥
Prof. Sahib Singhਹੇ ਨਾਨਕ! ਮਾਲਕ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ, ਉਸ ਦੇ ਅੱਗੇ ਅਰਜ਼ ਕਰਨੀ ਹੀ ਫਬਦੀ ਹੈ ॥੨੨॥ਪਦ ਅਰਥ xxx ॥੨੨॥
SikhNet (Spanish)Dice Nanak, con el Maestro no funciona tratar de comandarlo, solamente funciona el rezo. (22)