ੴ

ਸਿੱਖਬਾਣੀ · SikhBani

ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥

bal chhuttakio bandhan pare kachhoo na hot upaae
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1429 · 3 lines
Translations

ਦੋਹਰਾ ॥

doharaa |

Sant Singh KhalsaDohraa:
Manmohan SinghDohra.
Manmohan Singh (Punjabi)ਦੋਹਰਾ।
SikhNet (Spanish)Dohra.

ਬਲੁ ਛੁਟਕਿਓ, ਬੰਧਨ ਪਰੇ; ਕਛੂ ਨ ਹੋਤ ਉਪਾਇ ॥

bal chhuttakio, bandhan pare; kachhoo na hot upaae |

Sant Singh KhalsaMy strength is exhausted, and I am in bondage; I cannot do anything at all.
Manmohan SinghMy strength is exhausted, I am in chains and I can make not any effort.
Manmohan Singh (Punjabi)ਮੇਰੀ ਸਤਿਆ ਖਤਮ ਹੋ ਗਈ ਹੈ, ਮੈਨੂੰ ਬੇੜੀਆਂ ਪਈਆਂ ਹੋਈਆਂ ਹਨ ਅਤੇ ਮੈਂ ਕੋਈ ਭੀ ਉਪਰਾਲਾ ਨਹੀਂ ਕਰ ਸਕਦਾ।
Fareedkot Teekaਹਮਾਰਾ ਬਲ ਸਭ ਛੁਟ ਗਇਆ ਹੈ ਔਰ ਸਰੀਰ ਮੇਂ ਬੰਧਨ ਪੜ ਗਏ ਹੈਂ, ਅਬ ਅੰਤ ਕਾ ਔਸਰ ਹੈ ਹਮਾਰਾ ਕੀਆ ਕੋਈ ਉਪਾਉ ਨਹੀਂ ਹੋਤਾ॥
Prof. Sahib Singh(ਪ੍ਰਭੂ ਦੇ ਨਾਮ ਤੋਂ ਵਿੱਛੁੜ ਕੇ ਜਦੋਂ ਮਾਇਆ ਦੇ ਮੋਹ ਦੀਆਂ) ਫਾਹੀਆਂ (ਮਨੁੱਖ ਨੂੰ) ਆ ਪੈਂਦੀਆਂ ਹਨ (ਉਹਨਾਂ ਫਾਹੀਆਂ ਨੂੰ ਕੱਟਣ ਲਈ ਮਨੁੱਖ ਦੇ ਅੰਦਰੋਂ ਆਤਮਕ) ਤਾਕਤ ਮੁੱਕ ਜਾਂਦੀ ਹੈ (ਮਾਇਆ ਦਾ ਟਾਕਰਾ ਕਰਨ ਲਈ ਮਨੁੱਖ ਪਾਸੋਂ) ਕੋਈ ਭੀ ਹੀਲਾ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਬਲੁ = (ਆਤਮਕ) ਤਾਕਤ। ਬੰਧਨ = (ਮਾਇਆ ਦੇ ਮੋਹ ਦੀਆਂ) ਫਾਹੀਆਂ। ਪਰੇ = ਪੈ ਗਏ, ਪੈ ਜਾਂਦੇ ਹਨ। ਉਪਾਇ = ਹੀਲਾ।

SikhNet (Spanish)Mis fuerzas se han agotado, estoy atado y no hay nada que pueda hacer,

ਕਹੁ ਨਾਨਕ. ਅਬ ਓਟ ਹਰਿ; ਗਜ ਜਿਉ ਹੋਹੁ ਸਹਾਇ ॥੫੩॥

kahu naanak. ab ott har; gaj jiau hohu sahaae |53|

Sant Singh KhalsaSays Nanak, now, the Lord is my Support; He will help me, as He did the elephant. ||53||
Manmohan SinghSay Nanak, God alone is now my refuge. He will help me as he did the elephant.
Manmohan Singh (Punjabi)ਗੁਰੂ ਜੀ ਆਖਦੇ ਹਨ, ਹੁਣ ਕੇਵਲ ਵਾਹਿਗੁਰੂ ਹੀ ਮੇਰੀ ਪਨਾਹ ਹੈ। ਉਹ ਮੇਰੀ ਸਹਾਇਤਾ ਕਰੇਗਾ, ਜਿਸ ਤਰ੍ਹਾਂ ਉਸ ਨੇ ਹਾਥੀ ਦੀ ਕੀਤੀ ਸੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਹਰ ਪ੍ਰਕਾਰ ਕਰ ਕੇ ਤੇਰੀ ਓਟ ਹੈ। ਜੈਸੇ ਆਪ ਨੇ ਹਰਿ ਹੋ ਕਰ ਗਜ ਕੀ ਰਖ੍ਯਾ ਕਰੀ ਥੀ ਤਿਸ ਭਾਂਤਿ ਮੇਰੀ ਭੀ ਸਹਾਇਤਾ ਕਰੋ॥੫੩॥
Prof. Sahib Singhਨਾਨਕ ਆਖਦਾ ਹੈ- ਹੇ ਹਰੀ! ਇਹੋ ਜਿਹੇ ਵੇਲੇ (ਹੁਣ) ਤੇਰਾ ਹੀ ਆਸਰਾ ਹੈ। ਜਿਵੇਂ ਤੂੰ (ਤੇਂਦੂਏ ਤੋਂ ਛੁਡਾਣ ਲਈ) ਹਾਥੀ ਦਾ ਸਹਾਈ ਬਣਿਆ, ਤਿਵੇਂ ਸਹਾਈ ਬਣ। (ਭਾਵ, ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਪਰਮਾਤਮਾ ਦੇ ਦਰ ਤੇ ਅਰਦਾਸ ਹੀ ਇਕੋ ਇਕ ਵਸੀਲਾ ਹੈ) ॥੫੩॥

ਪਦ ਅਰਥ ਅਬ = ਹੁਣ, ਉਸ ਵੇਲੇ। ਓਟ = ਆਸਰਾ। ਹਰਿ = ਹੇ ਹਰੀ! ਸਹਾਇ = ਸਹਾਈ, ਮਦਦਗਾਰ ॥੫੩॥

SikhNet (Spanish)dice Nanak, pero el Señor es mi Soporte, Él me brindará Su ayuda, así como hizo con el elefante. (53)
Answers quote the Granth verbatim with Ang citations. AI commentary is not Gurbani and not a religious ruling.