ਸਲੋਕੁ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino
ਪੜਿ ਪੜਿ ਗਡੀ ਲਦੀਅਹਿ; ਪੜਿ ਪੜਿ ਭਰੀਅਹਿ ਸਾਥ ॥
parr parr gaddee ladeeeh; parr parr bhareeeh saath |
Sant Singh KhalsaYou may read and read loads of books; you may read and study vast multitudes of books.
Manmohan SinghMan may read and study cart loads of books and he may read and study the entire multitudes of books.
Manmohan Singh (Punjabi)ਬੰਦਾ ਗ੍ਰੰਥ ਪੜ੍ਹ-ਵਾਚ ਕੇ ਛਕੜ ਭਰ ਲਵੇ। ਉਹ ਪੁਸਤਕਾਂ ਦੇ ਸਾਰੇ ਸਮੁਦਾਇ ਪੜ੍ਹ-ਵਾਚ ਲਵੇ।
Fareedkot Teekaਪੜਿ ਪੜਿ ਕਰ ਕੇ ਪੁਸਤਕੋਂ ਕੀ ਗਾੜੀ ਲਾਦ ਲੇਈਏ ਵਾ ਜਹਾਂ ਗਾੜੀ ਨਹੀਂ ਜਾ ਸਕਤੀ ਤਹਾਂ ਸਾਥ ਊਟੋਂ ਖਚਰੋਂ ਪਰ ਪੁਸਤਕੋਂ ਕੋ ਲਾਦਿ ਲੇ ਜਾਈਏ॥
Prof. Sahib Singhਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ;ਪਦ ਅਰਥ ਲਦੀਅਹਿ = ਲੱ ਦੀਆਂ ਜਾਣ, (ਪੜ੍ਹੀਆਂ ਹੋਈਆਂ ਪੁਸਤਕਾਂ ਨਾਲ ਗੱਡੀਆਂ) ਭਰੀਆਂ ਜਾਣ। ਭਰੀਅਹਿ = ਭਰ ਲਏ ਜਾਣ। ਸਾਥ = ਢੇਰ। ਭਰੀਅਹਿ ਸਾਥ = ਢੇਰਾਂ ਦੇ ਢੇਰ ਲਾਏ ਜਾ ਸਕਣ।
SikhNet (Spanish)Cargamentos enteros de conocimientos tenemos, y nuestra caravana no carga nada más que libros,
ਪੜਿ ਪੜਿ ਬੇੜੀ ਪਾਈਐ; ਪੜਿ ਪੜਿ ਗਡੀਅਹਿ ਖਾਤ ॥
parr parr berree paaeeai; parr parr gaddeeeh khaat |
Sant Singh KhalsaYou may read and read boat-loads of books; you may read and read and fill pits with them.
Manmohan SinghHe may read and study books and pit them in boats. He may read and study books and fill pits with them.
Manmohan Singh (Punjabi)ਉਹ ਕਿਤਾਬਾਂ ਪੜ੍ਹ ਵਾਚ ਕੇ ਉਹਨਾਂ ਨੂੰ ਕਿਸ਼ਤੀਆਂ ਵਿੱਚ ਪਾ ਲਵੇ। ਉਹ ਪੋਥੀਆਂ ਪੜ੍ਹ-ਵਾਚ ਕੇ ਉਹਨਾਂ ਨਾਲ ਟੋਏ ਭਰ ਲਵੇ।
Fareedkot Teekaਪ੍ਰਦੇਸ ਜਾਨੇ ਵਾਸਤੇ ਪੜ ਪੜ ਕਰ ਕੇ (ਬੇੜੀ) ਨੌਕਾ ਮੇਂ ਪੁਸਤਕੇਂ ਰਖ ਦੀਜੀਏ ਔਰ ਜੋ ਪੜ ਪੜ ਕਰ ਜਰਜਰੀ ਹੋ ਜਾਂਇ ਤਿਨ ਕਾ ਖਾਤਾ ਭਰ ਦੀਜੀਏ॥
Prof. Sahib Singhਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ;ਪਦ ਅਰਥ ਬੇੜੀ ਪਾਈਐ = (ਪੜ੍ਹੀਆਂ ਹੋਈਆਂ ਪੋਥੀਆਂ ਨਾਲ) ਇਕ ਬੇੜੀ ਭਰੀ ਜਾ ਸਕੇ। ਗਡੀਅਹਿ = ਗੱਡੇ ਜਾ ਸਕਣ, ਪੂਰੇ ਜਾ ਸਕਣ। ਖਾਤ = ਟੋਏ, ਖਾਤੇ।
SikhNet (Spanish)sí, tenemos barcos enteros llenos de ellos.
ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ਮਾਸ ॥
parreeeh jete baras baras; parreeeh jete maas |
Sant Singh KhalsaYou may read them year after year; you may read them as many months are there are.
Manmohan SinghHe may read year upon year and may study for all the months, that there are.
Manmohan Singh (Punjabi)ਉਹ ਸਾਲ-ਬ-ਸਾਲ ਪੜ੍ਹਦਾ ਰਹੇ, ਅਤੇ ਉਹ ਜਿੰਨੇ ਭੀ ਮਹੀਨੇ ਹਨ, ਸਾਰੇ ਵਾਚਦਾ ਹੀ ਰਹੇ।
Fareedkot Teekaਜਿਤਨੇ ਬਰਸਾਨਿ ਬਰਸ ਜੀਵਤੇ ਰਹੈਂ ਪੜਤੇ ਰਹੀਏ ਔਰ ਸਭ ਮਾਸੋਂ ਮੇਂ ਪੜਤੇ ਰਹੀਏ॥
Prof. Sahib Singhਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ ਪੜ੍ਹ ਕੇ (ਸਾਲ ਦੇ) ਸਾਰੇ ਮਹੀਨੇ ਬਿਤਾ ਦਿੱਤੇ ਜਾਣ;ਪਦ ਅਰਥ ਜੇਤੇ ਬਰਸ = ਜਿਤਨੇ ਸਾਲ ਹਨ, ਕਈ ਸਾਲ। ਪੜੀਅਹਿ ਜੇਤੇ ਬਰਸ ਬਰਸ = ਕਈ ਸਾਲਾਂ ਦੇ ਸਾਲ ਪੜ੍ਹ ਕੇ ਗੁਜ਼ਾਰੇ ਜਾ ਸਕਣ। ਮਾਸ = ਮਹੀਨੇ। ਜੇਤੇ ਮਾਸ = ਜਿਤਨੇ ਭੀ ਮਹੀਨੇ ਹਨ।
SikhNet (Spanish)Y si con ellos llenamos todos los huecos y las cavernas también,
ਪੜੀਐ ਜੇਤੀ ਆਰਜਾ; ਪੜੀਅਹਿ ਜੇਤੇ ਸਾਸ ॥
parreeai jetee aarajaa; parreeeh jete saas |
Sant Singh KhalsaYou may read them all your life; you may read them with every breath.
Manmohan SinghHe may continue reading for his entire life and study with every breath of his.
Manmohan Singh (Punjabi)ਉਹ ਆਪਣੀ ਸਾਰੀ ਉਮਰ ਵਾਚਦਾ ਹੀ ਰਹੇ ਅਤੇ ਆਪਣੇ ਹਰ ਸੁਆਸ ਨਾਲ ਪੜ੍ਹੇ।
Fareedkot Teekaਸਾਰੀ ਉਮਰ ਪੜਤੇ ਰਹੀਏ ਜਿਤਨੇ ਸ੍ਵਾਸ ਹੈਂ, ਭਾਵ ਸ੍ਵਾਸ ਸ੍ਵਾਸ ਪਢਤੇ ਰਹੀਏ॥
Prof. Sahib Singhਜੇ ਪੁਸਤਕਾਂ ਪੜ੍ਹ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸੁਆਸ ਬਿਤਾਏ ਜਾਣ (ਤਾਂ ਭੀ ਰੱਬ ਦੀ ਦਰਗਾਹ ਵਿਚ ਇਸ ਵਿਚੋਂ ਕੁਝ ਭੀ ਪਰਵਾਨ ਨਹੀਂ ਹੁੰਦਾ)।ਪਦ ਅਰਥ ਪੜੀਐ = ਪੜ੍ਹ ਕੇ ਬਿਤਾਈ ਜਾਏ। ਜੇਤੀ ਆਰਜਾ = ਜਿਤਨੀ ਉਮਰ ਹੈ। ਸਾਸ = ਸੁਆਸ।
SikhNet (Spanish)y si los leemos mes tras mes y año tras año, vida tras vida, respiración tras respiración, no importa.
ਨਾਨਕ. ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ॥੧॥
naanak. lekhai ik gal; hor haumai jhakhanaa jhaakh |1|
Sant Singh KhalsaO Nanak, only one thing is of any account: everything else is useless babbling and idle talk in ego. ||1||
Manmohan SinghNanak, only one thing, God's Name is of account and all else is but to prate and prattle in pride.
Manmohan Singh (Punjabi)ਨਾਨਕ, ਕੇਵਲ ਇੱਕ ਚੀਜ, ਰੱਬ ਦਾ ਨਾਮ, ਹਿਸਾਬ ਵਿੱਚ ਹੈ। ਬਾਕੀ ਸਮੂਹ ਹੰਕਾਰ ਵਿੱਚ ਬਕਣਾ ਤੇ ਬਕਵਾਸ ਕਰਨਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਲੇਖੈ) ਹਿਸਾਬ ਮੇਂ ਏਕ ਗਲ ਹੈ, ਜੋ ਗੁਰਾਂ ਨੇ ਗਲ ਸੁਨਾਈ, ਭਾਵ ਅਦ੍ਵੈਤ ਕਾ ਉਪਦੇਸ ਕੀਆ ਹੈ ਕਿ ਜਗਤ ਮਿਥਿਆ ਹੈ, ਬ੍ਰਹਮ ਸਤ੍ਯ ਹੈ, ਜੀਵ ਹੀ ਸੁਧ ਬ੍ਰਹਮ ਰੂਪ ਹੈ॥੧॥
Prof. Sahib Singhਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਬੂਲ ਪੈਂਦੀ ਹੈ, (ਪ੍ਰਭੂ ਦੀ ਵਡਿਆਈ ਤੋਂ ਬਿਨਾ) ਕੋਈ ਹੋਰ ਉੱਦਮ ਕਰਨਾ, ਆਪਣੀ ਹਉਮੈ ਦੇ ਵਿਚ ਹੀ ਭਟਕਦੇ ਫਿਰਨਾ ਹੈ ॥੧॥ਪਦ ਅਰਥ ਲੇਖੈ = ਲੇਖੇ ਵਿਚ, ਪਰਵਾਨਗੀ ਵਿਚ। ਇਕ ਗਲ = ਇਕ ਰੱਬ ਦੀ ਗੱਲ, ਇੱਕ ਦੀ ਸਿਫ਼ਤਿ-ਸਾਲਾਹ। ਹੋਰੁ = ਹੋਰ ਜਤਨ। ਝਖਣਾ ਝਾਖ = ਝਾਖ ਝਖਣਾ, ਝਖਾਂ ਮਾਰਨੀਆਂ।੧। ❀ ਨੋਟ: 'ਪੜੀਐ' ਵਿਆਕਰਣ ਅਨੁਸਾਰ ਵਰਤਮਾਨ ਕਾਲ, ਕਰਮ ਵਾਚ (Passive Voice), ਅੱਨ ਪੁਰਖ, ਇਕ-ਵਚਨ ਹੈ। 'ਪੜੀਅਹਿ' ਇਸੇ ਦਾ 'ਬਹੁ-ਵਚਨ' ਹੈ। 'ਪੜਹਿ' ਵਰਤਮਾਨ ਕਾਲ, ਕਰਤ੍ਰੀ ਵਾਚ (Active Voice) ਹੈ। ਵਧੀਕ ਸਮਝਣ ਵਾਸਤੇ, ਵੇਖੋ 'ਗੁਰਬਾਣੀ ਵਿਆਕਰਣ' ॥੧॥
SikhNet (Spanish)Para Dios la única cosa que cuenta es el Amor a Él. Todo lo demás es el parloteo del ego. (1)