ੴ

ਸਿੱਖਬਾਣੀ · SikhBani

ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥

ture palaane paun veg har rangee haram savaariaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 472 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੁਰੇ ਪਲਾਣੇ ਪਉਣ ਵੇਗ; ਹਰ ਰੰਗੀ ਹਰਮ ਸਵਾਰਿਆ ॥

ture palaane paun veg; har rangee haram savaariaa |

Sant Singh KhalsaWith saddled horses, as fast as the wind, and harems decorated in every way;
Manmohan SinghSaddled horses swift like wind, and belles adorned in every way, on them the mortal fix their mind.
Manmohan Singh (Punjabi)ਹਵਾ ਵਰਗੇ ਤੀਰ, ਕਾਠੀਆਂ ਵਾਲੇ ਘੋੜੇ ਅਤੇ ਹਰ ਤਰ੍ਹਾਂ ਨਾਲ ਸ਼ਿੰਗਾਰੀਆਂ ਹੋਈਆਂ, ਸੁੰਦਰੀਆਂ ਇਨ੍ਹਾਂ ਉਤੇ ਪ੍ਰਾਣੀ ਆਪਣੇ ਚਿੱਤ ਨੂੰ ਜੋੜਦੇ ਹਨ।
Fareedkot Teeka(ਤੁਰੇ) ਘੋੜੇ (ਪਲਾਣੇ) ਕਾਠੀਆਂ ਸੰਜੁਗਤਿ ਪਉਨ ਕੇ ਸਮਾਨ ਜਿਨ ਕਾ ਬੇਗ ਹੈ ਹਰ ਰੰਗੋਂ ਕੇ (ਹਰਮ) ਘਰ ਭੀ ਸਵਾਰ ਹੂਏ ਹੈਂ, ਵਾ ਹਰਿ ਰੰਗਕਰ (ਹਰਮ) ਇਸਤ੍ਰੀਆਂ ਕੋ ਸਵਾਰਾ ਹੂਆ ਹੈ॥
Prof. Sahib Singhਜਿਨ੍ਹਾਂ ਪਾਸ ਕਾਠੀਆਂ ਸਮੇਤ, (ਭਾਵ, ਸਦਾ ਤਿਆਰ-ਬਰ ਤਿਆਰ) ਘੋੜੇ ਹਵਾ ਵਰਗੀ ਤਿੱਖੀ ਚਾਲ ਵਾਲੇ ਹੁੰਦੇ ਹਨ, ਜੋ ਆਪਣੇ ਹਰਮਾਂ ਨੂੰ ਕਈ ਰੰਗਾਂ ਨਾਲ ਸਜਾਂਦੇ ਹਨ,

ਪਦ ਅਰਥ ਤੁਰੇ = ਘੋੜੇ। ਪਲਾਣੇ = ਕਾਠੀਆਂ (ਸਮੇਤ)। ਵੇਗ = ਤ੍ਰਿਖੀ ਚਾਲ। ਹਰ ਰੰਗੀ = ਹਰੇਕ ਰੰਗ ਦੇ। ਹਰਮ = ਮਹਲ। ਸਵਾਰਿਆ = ਸਜਾਏ ਹੋਏ ਹੋਣ।

SikhNet (Spanish)Sus caballos ensillados corren como el viento y sus garzas son las más coloridas.

ਕੋਠੇ ਮੰਡਪ ਮਾੜੀਆ; ਲਾਇ ਬੈਠੇ ਕਰਿ ਪਾਸਾਰਿਆ ॥

kotthe manddap maarreea; laae baitthe kar paasaariaa |

Sant Singh Khalsain houses and pavilions and lofty mansions, they dwell, making ostentatious shows.
Manmohan SinghThey dwell in houses, pavilions and lofty mansions and make ostentation.
Manmohan Singh (Punjabi)ਉਹੋ ਮਕਾਨਾਂ, ਤੰਬੂਆਂ ਅਤੇ ਉੱਚੇ ਮੰਦਰਾਂ ਅੰਦਰ ਵਸਦੇ ਹਨ ਅਤੇ ਅਡੰਬਰ ਰੱਚਦੇ ਹਨ।
Fareedkot Teekaਕੋਠੇ (ਮੰਡਪ) ਸਭਾ ਅਸਥਾਨ ਮਾੜੀਆਂ ਊਚੇ ਅਟਾਰੀਆਂ, ਤਿਸਮੇਂ ਪੁਤ੍ਰ ਪੋਤ੍ਰ ਪਰਿਵਾਰ ਨੌਕਰ ਆਦਿ ਕਾ ਪਸਾਰਾ ਲਗਾਇ ਕਰ ਬੈਠੇ ਹੈਂ॥
Prof. Sahib Singhਜੋ ਮਨੁੱਖ ਕੋਠੇ ਮਹਲ ਮਾੜੀਆਂ ਆਦਿਕ ਪਸਾਰੇ ਪਸਾਰ ਕੇ (ਅਹੰਕਾਰੀ ਹੋਇ) ਬੈਠੇ ਹਨ,

ਪਦ ਅਰਥ ਮੰਡਪ = ਮਹਲ, ਸ਼ਾਮੀਆਨੇ। ਲਾਇ......ਪਾਸਾਰਿਆ = ਲਾਇ ਕਰਿ ਪਾਸਾਰਿਆ ਬੈਠੇ, ਪਸਾਰੇ ਲਾ ਕੇ ਬੈਠੇ ਹੋਣ, ਸਜਾਵਟਾਂ ਸਜਾ ਕੇ ਬੈਠੇ ਹੋਣ।

SikhNet (Spanish)Sus casas son grandes mansiones con pasillos altos y adornados,

ਚੀਜ ਕਰਨਿ ਮਨਿ ਭਾਵਦੇ; ਹਰਿ ਬੁਝਨਿ ਨਾਹੀ. ਹਾਰਿਆ ॥

cheej karan man bhaavade; har bujhan naahee. haariaa |

Sant Singh KhalsaThey act out their minds' desires, but they do not understand the Lord, and so they are ruined.
Manmohan SinghThey do their mind-desired things but they know not God and so suffer defeat.
Manmohan Singh (Punjabi)ਉਹ ਆਪਣੇ ਚਿੱਤ-ਚਾਹੁੰਦੀਆਂ ਗੱਲਾਂ ਕਰਦੇ ਹਨ ਪ੍ਰੰਤੂ ਉਹ ਵਾਹਿਗੁਰੂ ਨੂੰ ਨਹੀਂ ਜਾਣਦੇ ਤੇ ਇਸ ਲਈ ਹਾਰ ਜਾਂਦੇ ਹਨ।
Fareedkot Teeka(ਚੀਜ) ਕੌਤਕ ਮਨ ਭਾਵਤੇ ਕਰਤੇ ਹੈਂ ਵਾ ਬਸਤੂਓਂ ਕਾ ਸੰਗ੍ਰਹ ਕਰਤੇ ਹੈਂ, ਪਰੰਤੂ ਹਰਿ ਕੋ ਨਹੀਂ ਜਾਨਤੇ। ਇਸੀ ਕਰ ਕੇ (ਹਾਰਿਆ) ਮਾਨੁਖ ਜਨਮ ਪਦਾਰਥੁ ਤਿਨੋਂ ਨੇ ਹਾਰਾ ਹੈ॥
Prof. Sahib Singhਜੋ ਮਨੁੱਖ ਮਨ-ਮੰਨੀਆਂ ਰੰਗ-ਰਲੀਆਂ ਮਾਣਦੇ ਹਨ, ਪਰ ਪ੍ਰਭੂ ਨੂੰ ਨਹੀਂ ਪਛਾਣਦੇ, ਉਹ ਆਪਣਾ ਮਨੁੱਖਾ ਜਨਮ ਹਾਰ ਬੈਠਦੇ ਹਨ।

ਪਦ ਅਰਥ ਚੀਜ = ਚੋਜ, ਕੌਤਕ, ਤਮਾਸ਼ੇ। ਮਨਿ ਭਾਵਦੇ ਚੀਜ = ਮਨ-ਭਾਉਂਦੇ ਕੌਤਕ, ਮਨ-ਮੰਨੀਆਂ ਰੰਗ-ਰਲੀਆਂ।

SikhNet (Spanish)tal es el ostentoso despliegue de los hombres de mundo que gozan de todo esto como les place.

ਕਰਿ ਫੁਰਮਾਇਸਿ ਖਾਇਆ; ਵੇਖਿ ਮਹਲਤਿ. ਮਰਣੁ ਵਿਸਾਰਿਆ ॥

kar furamaaeis khaaeaa; vekh mahalat. maran visaariaa |

Sant Singh KhalsaAsserting their authority, they eat, and beholding their mansions, they forget about death.
Manmohan SinghThey eat by exercising their authority, and seeing their mansions, they forget death.
Manmohan Singh (Punjabi)ਉਹ ਆਪਣੀ ਹਕੂਮਤ ਦੇ ਰੁਅਬ ਨਾਲ ਖਾਂਦੇ ਹਨ ਅਤੇ ਆਪਣੇ ਮੰਦਰਾਂ ਨੂੰ ਦੇਖ ਕੇ ਮੌਤ ਨੂੰ ਭੁਲਾ ਦਿੰਦੇ ਹਨ।
Fareedkot Teekaਫਰਮਾਇਸ ਕਰ ਕੇ ਪਦਾਰਥੋਂ ਕੋ ਖਾਇਆ ਹੈ, ਭਾਵ ਭੋਗ ਭੋਗੇ ਹੈਂ ਔਰ ਅਪਨੀ ਮਹਲਾਇਤੋਂ ਕੀ ਬਿਭੋ ਦੇਖ ਕਰ ਮਰਨਾ ਭੁਲਾਇ ਦੀਆ ਹੈ॥
Prof. Sahib Singhਜੋ ਮਨੁੱਖ (ਗ਼ਰੀਬਾਂ ਉੱਤੇ) ਹੁਕਮ ਕਰ ਕੇ (ਪਦਾਰਥ) ਖਾਂਦੇ ਹਨ (ਭਾਵ, ਮੌਜਾਂ ਮਾਣਦੇ ਹਨ) ਅਤੇ ਆਪਣੇ ਮਹਲਾਂ ਨੂੰ ਤੱਕ ਕੇ ਆਪਣੀ ਮੌਤ ਨੂੰ ਭੁਲਾ ਦੇਂਦੇ ਹਨ,

ਪਦ ਅਰਥ ਫੁਰਮਾਇਸਿ = ਹੁਕਮ।

SikhNet (Spanish)Sin embargo, los gozos provienen de su propio ego, ya que no conocen al Señor. Mirando los palacios, sus ojos pierden la visión de

ਜਰੁ ਆਈ; ਜੋਬਨਿ ਹਾਰਿਆ ॥੧੭॥

jar aaee; joban haariaa |17|

Sant Singh KhalsaBut old age comes, and youth is lost. ||17||
Manmohan SinghWhen old age comes, youth fails them.
Manmohan Singh (Punjabi)ਜਦ ਬੁਢੇਪਾ ਆ ਜਾਂਦਾ ਹੈ, ਜੁਆਨੀ ਹਾਰ ਜਾਂਦੀ ਹੈ।
Fareedkot Teeka(ਜਰੁ) ਬੁਢੇਪਾ ਨਿਕਟ ਆਯਾ ਹੈ ਔ (ਜੋਬਨਿ) ਬਿਸ੍ਯੋਂ ਨੇ ਹਾਰ ਦੀਆ ਹੈ॥੧੭॥☬ਦਿਲੀ ਮੇਂ ਸਿਖ ਕੇ ਘਰ ਬ੍ਰਹਮ ਭੋਜ ਥਾ। ਤਿਸੀ ਸਮ੍ਯ ਸਿਖ ਕੇ ਪੋਤਾ ਜਨਮਾ। ਬ੍ਰਹਮਣੋਂ ਨੇ ਸੂਤਕ ਸੂਤਕ ਕਹਿ ਕਰ ਕੇ ਭੋਜਨ ਤ੍ਯਾਗ ਦੀਆ। ਤਿਨੋਂ ਕੇ ਪ੍ਰਥਾਇ ਸ੍ਰੀ ਮੁਖ ਬਚਨ ਹੂਆ ਸੂਤਕ ਨਿਰਣੇ ਸੇਂ:
Prof. Sahib Singhਉਹਨਾਂ ਜਵਾਨੀ ਦੇ ਠੱਗਿਆਂ ਨੂੰ (ਭਾਵ, ਜੁਆਨੀ ਦੇ ਨਸ਼ੇ ਵਿਚ ਮਸਤ ਪਏ ਹੋਏ ਮਨੁੱਖਾਂ ਨੂੰ) (ਗ਼ਫ਼ਲਤ ਵਿਚ ਹੀ) ਬੁਢੇਪਾ ਆ ਦਬਾਂਦਾ ਹੈ ॥੧੭॥

ਪਦ ਅਰਥ ਹਾਰਿਆ = (ਉਹ ਮਨੁੱਖ ਆਪਣਾ ਜਨਮ) ਹਾਰ ਜਾਂਦੇ ਹਨ। ਜਰੁ = ਬੁਢੇਪਾ। ਜੋਬਨਿ ਹਾਰਿਆ = ਜੋਬਨ ਦੇ ਠੱਗੇ ਹੋਇਆਂ ਨੂੰ ॥੧੭॥

SikhNet (Spanish)la inminencia de la muerte, y en poco tiempo, con un poco de más edad, su belleza es reducida a polvo. (17)
Answers quote the Granth verbatim with Ang citations. AI commentary is not Gurbani and not a religious ruling.