ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਪੜਿਆ ਹੋਵੈ ਗੁਨਹਗਾਰੁ; ਤਾ ਓਮੀ ਸਾਧੁ. ਨ ਮਾਰੀਐ ॥
parriaa hovai gunahagaar; taa omee saadh. na maareeai |
Sant Singh KhalsaIf an educated person is a sinner, then the illiterate holy man is not to be punished.
Manmohan Singhif an educated person is the sinner, then an illiterate saints is not to be punished (because of his illiteracy).
Manmohan Singh (Punjabi)ਜੇਕਰ ਵਿਦਵਾਨ ਪੁਰਸ਼ ਅਪਰਾਧੀ ਹੋਵੇ, ਤਦ ਅਨਪੜ੍ਹ ਸੰਤ ਨੂੰ (ਕੇਵਲ ਅਨਪੜ੍ਹ ਹੋਣ ਕਰਕੇ) ਸਜਾ ਨਹੀਂ ਮਿਲਦੀ।
Fareedkot Teekaਜੋ ਪੜਾ ਹੂਆ ਗੁਨਾਹ ਕਰੈਗਾ ਤੋ ਉਸ ਕੇ ਸਥਾਨ (ਓਮੀ) ਅਨਪਢ ਸਾਧ ਪਰਲੋਕ ਮੇਂ ਮਾਰਾ ਨਹੀਂ ਜਾਇਗਾ, ਅਰਥਾਤ ਜੋ ਗੁਨਾਹ ਕਰੈਗਾ ਸੋਈ ਭਰੈਗਾ॥
Prof. Sahib Singhਜੇ ਪੜ੍ਹਿਆ-ਲਿਖਿਆ ਮਨੁੱਖ ਮੰਦ-ਕਰਮੀ ਹੋ ਜਾਏ (ਤਾਂ ਇਸ ਨੂੰ ਵੇਖ ਕੇ ਅਨਪੜ੍ਹ ਮਨੁੱਖ ਨੂੰ ਘਬਰਾਣਾ ਨਹੀਂ ਚਾਹੀਦਾ ਕਿ ਪੜ੍ਹੇ ਹੋਏ ਦਾ ਇਹ ਹਾਲ, ਤਾਂ ਅਨਪੜ੍ਹ ਦਾ ਕੀ ਬਣੇਗਾ, ਕਿਉਂਕਿ ਜੇ) ਅਨਪੜ੍ਹ ਮਨੁੱਖ ਨੇਕ ਹੈ ਤਾਂ ਉਸ ਨੂੰ ਮਾਰ ਨਹੀਂ ਪੈਂਦੀ। (ਨਿਬੇੜਾ ਮਨੁੱਖ ਦੀ ਕਮਾਈ ਤੇ ਹੁੰਦਾ ਹੈ, ਪੜ੍ਹਨ ਜਾਂ ਨਾਹ ਪੜ੍ਹਨ ਦਾ ਮੁੱਲ ਨਹੀਂ ਪੈਂਦਾ)।ਪਦ ਅਰਥ ਪੜਿਆ = ਪੜ੍ਹਿਆ ਹੋਇਆ ਮਨੁੱਖ। ਗੁਨਹਗਾਰੁ = ਮੰਦੇ ਕੰਮ ਕਰਨ ਵਾਲਾ। ਓਮੀ = ਨਿਰਾ ਸ਼ਬਦ 'ਓਮ' ਨੂੰ ਹੀ ਜਾਣਨ ਵਾਲਾ, ਭਾਵ, ਅਨਪੜ੍ਹ ਮਨੁੱਖ। ਸਾਧੁ = ਭਲਾ ਮਨੁੱਖ। ਨ ਮਾਰੀਐ = ਮਾਰ ਨਹੀਂ ਖਾਂਦਾ।
SikhNet (Spanish)¿Si un hombre culto es malvado, el Santo iletrado no será en su lugar castigado?
ਜੇਹਾ ਘਾਲੇ ਘਾਲਣਾ; ਤੇਵੇਹੋ ਨਾਉ ਪਚਾਰੀਐ ॥
jehaa ghaale ghaalanaa; teveho naau pachaareeai |
Sant Singh KhalsaAs are the deeds done, so is the reputation one acquires.
Manmohan SinghAs are the deeds a man does, so is the Name, he acquires.
Manmohan Singh (Punjabi)ਜੇਹੋ ਜਿਹੇ ਅਮਲ ਬੰਦਾ ਕਮਾਉਂਦਾ ਹੈ, ਉਹੋ ਜਿਹਾ ਹੀ ਉਸ ਦਾ ਨਾਮ ਪੈ ਜਾਂਦਾ ਹੈ।
Fareedkot Teekaਇਸ ਲੋਕ ਸੇ ਭੀ ਜੋ ਘਾਲਣਾ ਘਾਲਤਾ ਹੈ ਜੈਸਾ ਕਰਮ ਕਰਤਾ ਹੈ ਤੇਵੇਹੋ ਤੈਸਾ ਹੀ (ਨਾਉ ਪਚਾਰੀਐ) ਨਾਮ ਲੇਕੇ ਲੋਕ ਪੁਕਾਰ ਕਰਤੇ ਹੈਂ। ਭਾਵ ਲੋਕ ਪ੍ਰਲੋਕ ਸਭ ਸਥਾਨੋਂ ਮੇਂ ਧਰਮ ਹੀ ਕਾ ਫਲ੍ਹ ਹੋਤਾ ਹੈ॥
Prof. Sahib Singhਮਨੁੱਖ ਜਿਹੋ ਜਿਹੀ ਕਰਤੂਤ ਕਰਦਾ ਹੈ, ਉਸ ਦਾ ਉਹੋ ਜਿਹਾ ਹੀ ਨਾਮ ਉੱਘਾ ਹੋ ਜਾਂਦਾ ਹੈ;ਪਦ ਅਰਥ ਘਾਲਣਾ ਘਾਲੇ = ਕਮਾਈ ਕਰੇ। ਤੇਵੇਹੋ = ਤਿਹੋ ਜਿਹਾ ਹੀ। ਪਚਾਰੀਐ = ਪਰਚਲਤ ਹੋ ਜਾਂਦਾ ਹੈ, ਮਸ਼ਹੂਰ ਹੋ ਜਾਂਦਾ ਹੈ।
SikhNet (Spanish)Así como son los actos propios, así es uno conocido.
ਐਸੀ ਕਲਾ. ਨ ਖੇਡੀਐ; ਜਿਤੁ ਦਰਗਹ ਗਇਆ. ਹਾਰੀਐ ॥
aisee kalaa. na kheddeeai; jit daragah geaa. haareeai |
Sant Singh KhalsaSo do not play such a game, which will bring you to ruin at the Court of the Lord.
Manmohan SinghPlay not such a game, which may bring thee defeat on arriving at God's court.
Manmohan Singh (Punjabi)ਐਹੋ ਜਿਹੀ ਖੇਡ ਨਾਂ ਖੇਲ, ਜਿਸ ਕਰਕੇ ਹਰੀ ਦਰਬਾਰ ਪੁੱਜਣ ਤੇ ਤੈਨੂੰ ਸ਼ਿਕਸ਼ਤ ਖਾਣੀ ਪਵੇ।
Fareedkot Teekaਐਸੀ (ਕਲਾ) ਬਾਜੀ, ਭਾਵ ਐਸੀ ਕਰਨੀ ਨ ਕਰੀਏ, ਜਿਸ ਕਰ ਪਰਲੋਕ ਮੇਂ (ਦਰਗਹ) ਨ੍ਯਾਯ ਸਥਾਨ ਮੇਂ ਜਾਇ ਕਰ ਹਾਰਨਾ ਪੜੇ॥
Prof. Sahib Singh(ਤਾਂ ਤੇ) ਇਹੋ ਜਿਹੀ ਖੇਡ ਨਹੀਂ ਖੇਡਣੀ ਚਾਹੀਦੀ, ਜਿਸ ਕਰਕੇ ਦਰਗਾਹ ਵਿਚ ਜਾ ਕੇ (ਮਨੁੱਖਾ ਜਨਮ ਦੀ) ਬਾਜ਼ੀ ਹਾਰ ਬੈਠੀਏ।ਪਦ ਅਰਥ ਕਲਾ = ਖੇਡ। ਜਿਤੁ = ਜਿਸ ਦੇ ਕਾਰਨ।
SikhNet (Spanish)¿Por qué jugar entonces ese juego que te hará perder en la Corte Verdadera?
ਪੜਿਆ ਅਤੈ ਓਮੀਆ; ਵੀਚਾਰੁ ਅਗੈ ਵੀਚਾਰੀਐ ॥
parriaa atai omeea; veechaar agai veechaareeai |
Sant Singh KhalsaThe accounts of the educated and the illiterate shall be judged in the world hereafter.
Manmohan SinghOf the educated and the uneducated the accounts shall be adjudged, hereafter.
Manmohan Singh (Punjabi)ਵਿਦਵਾਨ ਅਤੇ ਵਿਦਿਆ-ਹੀਣ ਦਾ ਹਿਸਾਬ ਕਿਤਾਬ ਪ੍ਰਲੋਕ ਵਿੱਚ ਪੜਤਾਲਿਆ ਜਾਵੇਗਾ।
Fareedkot Teekaਹੇ ਭਾਈ! ਪੜਾ ਹੂਆ ਔਰ (ਓਮੀਆ) ਅਨਪੜੋਂ ਕਾ ਬੀਚਾਰ ਆਗੇ ਬੀਚਾਰਾ ਜਾਏਗਾ। ਅਰਥਾਤ ਜੋ ਪਰਲੋਕ ਮੇਂ ਆਦਰ ਪਾਵੈਗਾ ਸੋ ਪਢਾ ਹੂਆ ਕਹਾ ਜਾਇਗਾ, ਜੋ ਧਕੇ ਖਾਇਗਾ ਵਹੀ ਅਨਪੜ ਕਹਾ ਜਾਇਗਾ॥
Prof. Sahib Singhਮਨੁੱਖ ਭਾਵੇਂ ਪੜ੍ਹਿਆ ਹੋਇਆ ਹੋਵੇ ਭਾਵੇਂ ਅਨਪੜ੍ਹ ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੀ ਕਬੂਲ ਪੈਂਦੀ ਹੈ।ਪਦ ਅਰਥ ਵੀਚਾਰੀਐ = ਵਿਚਾਰੀ ਜਾਂਦੀ ਹੈ, ਕਬੂਲ ਪੈਂਦੀ ਹੈ।
SikhNet (Spanish)¿Quién es culto y quién es iletrado? eso será juzgado en el más allá.
ਮੁਹਿ ਚਲੈ; ਸੁ ਅਗੈ ਮਾਰੀਐ ॥੧੨॥
muhi chalai; su agai maareeai |12|
Sant Singh KhalsaOne who stubbornly follows his own mind shall suffer in the world hereafter. ||12||
Manmohan SinghThe head strong shall be thrashed in the next World.
Manmohan Singh (Punjabi)ਮੂੰਹ ਜੋਰ, ਅਗਲੇ ਜਹਾਨ ਵਿੱਚ ਕੁੱਟੇ ਫਾਟੇ ਜਾਣਗੇ।
Fareedkot Teekaਜੋ ਬਿਖਯੋਂ ਕੇ ਮੁਹ ਚਲੇ ਲੂਟੇ ਹੂਏ ਜੀਵ ਚਲੇ ਹੈਂ ਵਾ ਲੋਭੀ ਵਾ ਮਨਮਤੀਏ ਜੋ ਮੁਹ ਆਈ ਬਕਤੇ ਹੈਂ, ਸੋ ਆਗੇ ਪਰਲੋਕ ਮੇਂ ਮਾਰੇ ਜਾਏਂਗੇ ਅਰਥਾਤ ਨਰਕ ਮੇਂ ਜਾਏਂਗੇ। ਸਿਧਾਂਤ ਇਹ ਕਿ ਗੁਰ ਕ੍ਰਿਪਾ ਸੇ ਮਨ ਸਥਿਰ ਹੋਗਾ, ਪਢਨੇ ਸੇ ਵਾ ਅਨਪਢਨੇ ਸੇ ਨਹੀਂ ਹੋਗਾ॥੧੨॥☬ਸਭ ਜੁਗੋਂ ਕਾ ਭਿੰਨ ਭਿੰਨ ਧਰਮ ਦਿਖਾਵਤੇ ਹੂਏ ਜੀਵ ਕੋ ਏਕ ਕਹਤੇ ਹੈਂ:
Prof. Sahib Singhਜੋ ਮਨੁੱਖ (ਇਸ ਜਗਤ ਵਿਚ) ਆਪਣੀ ਮਰਜ਼ੀ ਅਨੁਸਾਰ ਹੀ ਤੁਰਦਾ ਹੈ, ਉਹ ਅੱਗੇ ਜਾ ਕੇ ਮਾਰ ਖਾਂਦਾ ਹੈ ॥੧੨॥ਪਦ ਅਰਥ ਮੁਹਿ ਚਲੈ = ਮੂੰਹ ਦੇ ਜ਼ੋਰ ਚੱਲੇ, ਜੋ ਮਨੁੱਖ ਮੂੰਹ-ਜ਼ੋਰ ਹੋਵੇ, ਆਪਣੀ ਮਰਜ਼ੀ ਦੇ ਅਨੁਸਾਰ ਤੁਰੇ ॥੧੨॥
SikhNet (Spanish)Aquél que sigue la voluntad de su mente sufrirá después. (12)