ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਿਤੁ ਸੇਵਿਐ ਸੁਖੁ ਪਾਈਐ; ਸੋ ਸਾਹਿਬੁ ਸਦਾ ਸਮੑਾਲੀਐ ॥
jit seviai sukh paaeeai; so saahib sadaa samaaleeai |
Sant Singh KhalsaServing Him, peace is obtained; meditate and dwell upon that Lord and Master forever.
Manmohan SinghEver meditate on that Lord, by serving whom solace is attained.
Manmohan Singh (Punjabi)ਹਮੇਸ਼ਾਂ ਉਸ ਸੁਆਮੀ ਦਾ ਸਿਮਰਨ ਕਰ, ਜਿਸ ਦੀ ਘਾਲ ਕਮਾਉਣ ਦੁਆਰਾ ਸੁੱਖ ਚੈਨ ਪ੍ਰਾਪਤ ਹੁੰਦਾ ਹੈ।
Fareedkot Teekaਜਿਸ ਕੀ ਸੇਵਾ ਕਰਨੇ ਸੇ ਸੁਖ ਪ੍ਰਾਪਤ ਹੋਇ, ਤਿਸ ਸ੍ਵਾਮੀ ਕਾ ਸ੍ਰਬਦਾ ਕਾਲ ਸਿਮਰਨ ਕਰੀਏ॥
Prof. Sahib Singhਜਿਸ ਮਾਲਕ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ, ਉਸ ਮਾਲਕ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ।ਪਦ ਅਰਥ ਸਮ੍ਹ੍ਹਾਲੀਐ = ਸੰਭਾਲਣਾ ਚਾਹੀਦਾ ਹੈ, ਚੇਤੇ ਰੱਖਣਾ ਚਾਹੀਦਾ ਹੈ।
SikhNet (Spanish)Sirviendo al Señor uno obtiene Beatitud, así es que apégate a Él.
ਜਿਤੁ ਕੀਤਾ ਪਾਈਐ ਆਪਣਾ; ਸਾ ਘਾਲ ਬੁਰੀ. ਕਿਉ ਘਾਲੀਐ ॥
jit keetaa paaeeai aapanaa; saa ghaal buree. kiau ghaaleeai |
Sant Singh KhalsaWhy do you do such evil deeds, that you shall have to suffer so?
Manmohan SinghWhy doest thou do such evil deeds, which thou hast to suffer for?
Manmohan Singh (Punjabi)ਤੂੰ ਐਹੋ ਜੇਹੇ ਮੰਦੇ ਅਮਲ ਕਿਉਂ ਕਮਾਉਂਦਾ ਹੈ, ਜਿਨ੍ਹਾਂ ਦਾ ਤੈਨੂੰ ਫਲ ਭੁਗਤਣਾ ਪੈਣਾ ਹੈ?
Fareedkot Teekaਜਬ ਜਿਸ ਬੁਰੀ ਘਾਲ ਕਰ ਅਪਨਾ ਹੀ ਕੀਆ ਪਾਈਤਾ ਹੈ, ਤਬ ਓਹੁ ਬੁਰੀ ਕਰਨੀ ਕਿਉਂ ਕਮਾਈਐ॥
Prof. Sahib Singhਜਦੋਂ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ ਤਾਂ ਫੇਰ ਕੋਈ ਮਾੜੀ ਕਮਾਈ ਨਹੀਂ ਕਰਨੀ ਚਾਹੀਦੀ (ਜਿਸ ਦਾ ਮਾੜਾ ਫਲ ਭੋਗਣਾ ਪਏ)।ਪਦ ਅਰਥ ਜਿਤੁ = ਜਿਸ (ਕੰਮ ਦੇ ਕਰਨ) ਨਾਲ। ਸਾ ਘਾਲ = ਉਹ ਮਿਹਨਤ।
SikhNet (Spanish)¿Por qué vas a hacer actos que te traen malas consecuencias?
ਮੰਦਾ. ਮੂਲਿ ਨ ਕੀਚਈ; ਦੇ ਲੰਮੀ ਨਦਰਿ ਨਿਹਾਲੀਐ ॥
mandaa. mool na keechee; de lamee nadar nihaaleeai |
Sant Singh KhalsaDo not do any evil at all; look ahead to the future with foresight.
Manmohan SinghDo no evil at all and look ahead with far-sightedness.
Manmohan Singh (Punjabi)ਮੂਲੋਂ ਹੀ ਬਦੀ ਨਾਂ ਕਮਾ। ਦੂਰ-ਅੰਦੇਸ਼ੀ ਨਾਲ ਅਗਾਂਹ ਨੂੰ ਵੇਖ।
Fareedkot Teekaਮੰਦਾ ਕਰਮ ਕਬੀ ਭੀ ਨ ਕਰੀਏ, ਲੰਮੀ ਦ੍ਰਿਸ੍ਟੀ ਦੇ ਕੇ (ਨਿਹਾਲੀਐ) ਦੇਖੀਐ, ਭਾਵ ਵੈਰਾਗ ਕਰ ਜਗਤ ਕੋ ਨਾਸੁ ਰੂਪੁ ਵਾ ਗ੍ਯਾਨ ਦ੍ਰਿਸਟੀ ਕਰ ਬ੍ਰਹਮ ਰੂਪ ਦੇਖੀਏ॥
Prof. Sahib Singhਮਾੜਾ ਕੰਮ ਭੁੱਲ ਕੇ ਭੀ ਨਾ ਕਰੀਏ, ਡੂੰਘੀ (ਵਿਚਾਰ ਵਾਲੀ) ਨਜ਼ਰ ਮਾਰ ਕੇ ਤੱਕ ਲਈਏ (ਕਿ ਇਸ ਮਾੜੇ ਕੰਮ ਦਾ ਸਿੱਟਾ ਕੀਹ ਨਿਕਲੇਗਾ)।ਪਦ ਅਰਥ ਮੂਲਿ ਨ ਕੀਚਈ = ਉੱਕਾ ਹੀ ਨਹੀਂ ਕਰਨਾ ਚਾਹੀਦਾ। ਨਿਹਾਲੀਐ = ਵੇਖਣਾ ਚਾਹੀਦਾ ਹੈ।
SikhNet (Spanish)No hagas maldades y ve hacia el futuro para ver la consecuencia de tus actos.
ਜਿਉ ਸਾਹਿਬ ਨਾਲਿ. ਨ ਹਾਰੀਐ; ਤੇਵੇਹਾ ਪਾਸਾ ਢਾਲੀਐ ॥
jiau saahib naal. na haareeai; tevehaa paasaa dtaaleeai |
Sant Singh KhalsaSo throw the dice in such a way, that you shall not lose with your Lord and Master.
Manmohan SinghSo, throw thou the dice, that thou mayest not lose with the Lord.
Manmohan Singh (Punjabi)ਤੂੰ ਐਸ ਤਰ੍ਹਾਂ ਨਰਦਾਂ ਸੁੱਟ, ਕਿ ਤੂੰ ਸੁਆਮੀ ਦੇ ਸੰਗ ਸ਼ਿਕਸਤ ਨਾਂ ਖਾਵੇਂ।
Fareedkot Teekaਜੈਸੇ ਸਾਹਬ ਨਾਲ ਪ੍ਰਣ ਕੀਏ ਹੂਏ, ਭਾਵ ਭਜਨੁ ਕਰਨੇ ਕੇ ਬਚਨੁ ਕੋ ਨਾ ਹਾਰ ਜਾਈਏ, (ਤੇਵੇਹਾ) ਤੈਸਾ ਪਾਸਾ ਢਾਲੀਐ, ਭਾਵ ਮਨ ਬਾਣੀ ਸਰੀਰ ਸੇ ਭਜਨ ਮੇਂ ਜਤਨ ਕਰੀਏ॥
Prof. Sahib Singhਕੋਈ ਇਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ, ਜਿਸ ਕਰਕੇ (ਪ੍ਰਭੂ) ਖਸਮ ਨਾਲੋਂ (ਪ੍ਰੀਤ) ਨਾ ਟੁੱਟ ਜਾਏ।ਪਦ ਅਰਥ ਜਿਉ = ਜਿਸ ਤਰ੍ਹਾਂ, ਜਿਸ ਤਰੀਕੇ ਨਾਲ। ਨ ਹਾਰੀਐ = ਨਾ ਟੁੱਟੇ। ਤੇਵੇਹਾ = ਉਹੋ ਜਿਹਾ। ਪਾਸਾ ਢਾਲੀਐ = ਚਾਲ ਚੱਲਣੀ ਚਾਹੀਦੀ ਹੈ, ਉੱਦਮ ਕਰਨਾ ਚਾਹੀਦਾ ਹੈ।
SikhNet (Spanish)Toma aquel camino que no te hace perder semblante con tu Señor
ਕਿਛੁ ਲਾਹੇ ਉਪਰਿ; ਘਾਲੀਐ ॥੨੧॥
kichh laahe upar; ghaaleeai |21|
Sant Singh KhalsaDo those deeds which shall bring you profit. ||21||
Manmohan SinghRender thou such service, as may bring thee some profit.
Manmohan Singh (Punjabi)ਤੂੰ ਐਹੋ ਜੇਹੀ ਟਹਿਲ ਸੇਵਾ ਕਮਾ, ਜਿਸ ਤੋਂ ਤੈਨੂੰ ਕੁਝ ਲਾਭ ਪ੍ਰਾਪਤ ਹੋਵੇ।
Fareedkot Teekaਕੁਛੁ ਲਾਹੇ ਕੇ ਉਪਰ ਕਮਾਈ ਕਰੀਏ ਅਰਥਾਤ ਜਿਸਮੇਂ ਨਾਮ ਲਾਭ ਹੋਇ ਸੋ ਕਰੀਏ॥੨੧॥
Prof. Sahib Singh(ਮਨੁੱਖਾ-ਜਨਮ ਪਾ ਕੇ) ਕੋਈ ਨਫ਼ੇ ਵਾਲੀ ਘਾਲ ਕਮਾਈ ਕਰਨੀ ਚਾਹੀਦੀ ਹੈ ॥੨੧॥ਪਦ ਅਰਥ ਘਾਲੀਐ = ਘਾਲ ਘਾਲਣੀ ਚਾਹੀਦੀ ਹੈ, ਕਮਾਈ ਕਰਨੀ ਚਾਹੀਦੀ ਹੈ ॥੨੧॥
SikhNet (Spanish)y esfuérzate por hacer lo que te traiga una verdadera ganancia. (21)