ੴ

ਸਿੱਖਬਾਣੀ · SikhBani

Ang 1013

Sri Guru Granth Sahib · Raag Maaroo · 2 shabads, 36 lines
Translations
Shabad Guru Nanak Dev Ji Raag Maaroo continued from Ang 1012

ਅੰਤਰਿ ਅਗਨਿ. ਨ ਗੁਰ ਬਿਨੁ ਬੂਝੈ; ਬਾਹਰਿ ਪੂਅਰ ਤਾਪੈ ॥

antar agan. na gur bin boojhai; baahar pooar taapai |

Sant Singh KhalsaWithout the Guru, the fire within is not quenched; and outside, the fire still burns.
Manmohan SinghWithout the Guru, his inner fire is quenched not, but he burns fires around him.
Manmohan Singh (Punjabi)ਗੁਰਾਂ ਦੇ ਬਾਝੋਂ ਉਸ ਦੀ ਅੰਦਰ ਦੀ ਅੱਗ ਨਹੀਂ ਬੁਝਦੀ ਪ੍ਰੰਤੂ ਉਹ ਆਪਣੇ ਉਦਾਲੇ ਧੂਣੀਆਂ ਬਾਲਦਾ ਹੈ।
Fareedkot Teekaਅੰਤ੍ਰ ਕੀ ਤ੍ਰਿਸਨਾ ਅਗਨੀ ਤੌ ਗੁਰੋਂ ਬਿਨਾਂ ਬੂਝਤੀ ਨਹੀਂ ਔ ਬਾਹਰ ਸੇ (ਪੂਅਰ) ਧੂਨੀਆਂ ਸੇਕਤਾ ਹੈ॥
Prof. Sahib Singh(ਆਪਣੇ ਵਲੋਂ ਤਿਆਗੀ ਬਣੇ ਹੋਏ ਮਨਮੁਖ ਦੇ) ਮਨ ਵਿਚ ਤ੍ਰਿਸ਼ਨਾ ਦੀ (ਬਲਦੀ) ਅੱਗ ਗੁਰੂ ਤੋਂ ਬਿਨਾ ਬੁੱਝਦੀ ਨਹੀਂ, ਪਰ ਬਾਹਰ ਧੂਣੀਆਂ ਤਪਾਂਦਾ ਹੈ।

ਪਦ ਅਰਥ ਨ ਬੂਝੈ = ਨਹੀਂ ਬੁੱਝਦੀ। ਪੂਅਰ = ਧੂਣੀਆਂ। ਤਾਪੈ = ਤਪਾਂਦਾ ਹੈ, ਬਾਲਦਾ ਹੈ।

SikhNet (Spanish)En su interior, el fuego del deseo no es sofocado, ya que no tiene la Gracia del Guru con él,

ਗੁਰ ਸੇਵਾ ਬਿਨੁ. ਭਗਤਿ, ਨ ਹੋਵੀ; ਕਿਉ ਕਰਿ ਚੀਨਸਿ ਆਪੈ ॥

gur sevaa bin. bhagat, na hovee; kiau kar cheenas aapai |

Sant Singh KhalsaWithout serving the Guru, there is no devotional worship. How can anyone, by himself, know the Lord?
Manmohan SinghWithout serving the Guru, Lord's meditation is embraced not, How can man of himself know the Lord?
Manmohan Singh (Punjabi)ਗੁਰਾਂ ਦੀ ਚਾਕਰੀ ਕਮਾਉਣ ਦੇ ਬਗ਼ੈਰ ਸੁਆਮੀ ਦਾ ਸਿਮਰਨ ਨਹੀਂ ਹੁੰਦਾ। ਆਪਣੇ ਆਪ ਇਨਸਾਨ ਕਿਸ ਤਰ੍ਹਾਂ ਪ੍ਰਭੂ ਨੂੰ ਜਾਣ ਸਕਦਾ ਹੈ?
Fareedkot Teekaਗੁਰੋਂ ਕੀ ਸੇਵਾ ਬਿਨਾਂ ਤੋ ਭਗਤੀ ਨਹੀਂ ਪ੍ਰਾਪਤਿ ਹੋਤੀ, ਕਿਸ ਪ੍ਰਕਾਰ ਅਪਨੇ ਆਪ ਕੋ ਦੇਖੈ?
Prof. Sahib Singhਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਹੋ ਨਹੀਂ ਸਕਦੀ (ਇਹ ਮਨਮੁਖ) ਆਪਣੇ ਆਤਮਕ ਜੀਵਨ ਨੂੰ ਕਿਵੇਂ ਪਛਾਣੇ?

ਪਦ ਅਰਥ ਚੀਨਸਿ = ਪਛਾਣੇ। ਆਪੈ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।

SikhNet (Spanish)¿cómo puede así conocer su ser? Calumnia a otros y cae en la oscuridad de su conciencia,

ਨਿੰਦਾ ਕਰਿ, ਕਰਿ, ਨਰਕ ਨਿਵਾਸੀ; ਅੰਤਰਿ ਆਤਮ ਜਾਪੈ ॥

nindaa kar, kar, narak nivaasee; antar aatam jaapai |

Sant Singh KhalsaSlandering others, one lives in hell; within him is hazy darkness.
Manmohan SinghSlandering others, he abides in hell. Within him is the obscure darkness of spiritual darkness.
Manmohan Singh (Punjabi)ਹੋਰਨਾਂ ਦੀ ਬਦਖ਼ੋਈ ਅਤੇ ਬੁਰਾਈ ਕਰਕੇ ਉਹ ਨਰਕ ਅੰਦਰ ਸਵਦਾ ਹੈ। ਉਸ ਦੇ ਅੰਦਰ ਆਤਮਕ ਬੇਸਮਝੀ ਦਾ ਗੂੜ੍ਹਾ ਅਨ੍ਹੇਰਾ ਹੈ।
Fareedkot Teekaਨਿੰਦਾ ਕਰ ਕਰ ਕੇ ਨਰਕ ਕਾ ਨਿਵਾਸੀ ਹੋਤਾ ਹੈ, ਤਿਸ ਕੇ ਅੰਤਰਿ ਤ੍ਰਿਸਨਾ ਰੂਪ (ਆਤਸ) ਅਗਨੀ ਜਾਣੀਤੀ ਹੈ॥
Prof. Sahib Singhਉਂਞ ਅੰਤਰ ਆਤਮੇ ਇਸ ਨੂੰ ਸੁੱਝਦਾ ਹੈ ਕਿ (ਕਿਰਤੀ ਗ੍ਰਿਹਸਤੀਆਂ ਦੀ) ਨਿੰਦਿਆ ਕਰ ਕਰ ਕੇ ਨਰਕੀ ਜੀਵਨ ਬਿਤੀਤ ਕਰ ਰਿਹਾ ਹੈ।

ਪਦ ਅਰਥ ਅੰਤਰਿ ਆਤਮ = ਆਪਣੇ ਆਪ ਦੇ ਅੰਦਰ। ਜਾਪੈ = (ਉਸ ਨੂੰ) ਸੁੱਝਦਾ ਹੈ, ਦਿੱਸਦਾ ਹੈ।

SikhNet (Spanish)pues en su interior sólo hay ignorancia, y sus peregrinajes a santuarios,

ਅਠਸਠਿ ਤੀਰਥ ਭਰਮਿ ਵਿਗੂਚਹਿ; ਕਿਉ ਮਲੁ ਧੋਪੈ ਪਾਪੈ ॥੩॥

atthasatth teerath bharam vigoocheh; kiau mal dhopai paapai |3|

Sant Singh KhalsaWandering to the eixty-eight sacred shrines of pilgrimage, he is ruined. How can the filth of sin be washed away? ||3||
Manmohan SinghWandering at sixty eight holies he is ruined. How can his filth of sins be washed away?
Manmohan Singh (Punjabi)ਅਠਾਹਟ ਧਰਮ ਅਸਥਾਨਾਂ ਤੇ ਭੌਣ ਦੁਆਰਾ ਉਹ ਬਰਬਾਦ ਹੋ ਜਾਂਦਾ ਹੈ। ਉਸ ਦੇ ਗੁਨਾਹਾਂ ਦੀ ਤਧੋਤੀ ਜਾ ਸਕਦੀ ਹੈ।
Fareedkot Teekaਅਠਾਹਠ ਤੀਰਥੋਂ ਮੇਂ ਫਿਰਤਾ ਹੂਆ ਭਰਮ ਮੇਂ ਖਰਾਬ ਹੋਤਾ ਹੈ, ਪਾਪੋਂ ਰੂਪ ਮੈਲੁ ਕਿਸ ਪ੍ਰਕਾਰ ਧੋਈ ਜਾਵੇਗੀ॥੩॥
Prof. Sahib Singhਅਠਾਹਠ ਤੀਰਥਾਂ ਉਤੇ ਭੌਂ ਕੇ ਭੀ (ਮਨਮੁਖ ਤਿਆਗੀ) ਖ਼ੁਆਰ ਹੀ ਹੁੰਦੇ ਹਨ, (ਤੀਰਥਾਂ ਤੇ ਜਾਣ ਨਾਲ) ਪਾਪਾਂ ਦੀ ਮੈਲ ਕਿਵੇਂ ਧੁਪ ਸਕਦੀ ਹੈ? ॥੩॥

ਪਦ ਅਰਥ ਅਠਸਠਿ = ਅੱਠ ਤੇ ਸੱਠ ਅਠਾਹਠ। ਵਿਗੂਚਹਿ = ਖ਼ੁਆਰ ਹੁੰਦੇ ਹਨ। ਪਾਪੈ = ਪਾਪ ਦੀ ॥੩॥

SikhNet (Spanish)lo hacen perder el poco tiempo de su vida, por tanto, ¿cómo podrá lavarse de sus errores?(3)

ਛਾਣੀ ਖਾਕੁ ਬਿਭੂਤ ਚੜਾਈ; ਮਾਇਆ ਕਾ ਮਗੁ ਜੋਹੈ ॥

chhaanee khaak bibhoot charraaee; maaeaa kaa mag johai |

Sant Singh KhalsaHe sifts through the dust, and applies ashes to his body, but he is searching for the path of Maya's wealth.
Manmohan SinghHe sifts dust, applies ashes to his body and looks for the way of wealth.
Manmohan Singh (Punjabi)ਉਹ ਘੱਟਾ ਛਾਣਦਾ ਹੈ, ਆਪਣੀ ਦੇਹ ਨੂ ਸੁਆਹ ਮਲਦਾ ਹੈ ਅਤੇ ਧਨ ਦੌਲਤ ਦੇ ਰਸਤੇ ਦੀ ਭਾਲ ਕਰਦਾ ਹੈ।
Fareedkot Teekaਸੁਆਹ ਛਾਣ ਕੈ ਸਰੀਰ ਪਰ ਬਿਭੂਤੀ ਚੜਾਇ ਲਈ ਤੋ ਕਿਆ ਹੂਆ, ਜੋ ਮਾਇਆ ਕਾ ਰਸਤਾ ਦੇਖਤਾ ਰਹਿਆ॥
Prof. Sahib Singh(ਲੋਕ-ਵਿਖਾਵੇ ਲਈ) ਸੁਆਹ ਛਾਣਦਾ ਹੈ ਤੇ ਉਹ ਸੁਆਹ ਆਪਣੇ ਪਿੰਡੇ ਉਤੇ ਮਲ ਲੈਂਦਾ ਹੈ, ਪਰ (ਅੰਤਰ ਆਤਮੇ) ਮਾਇਆ ਦਾ ਰਸਤਾ ਤੱਕਦਾ ਰਹਿੰਦਾ ਹੈ (ਕਿ ਕੋਈ ਗ੍ਰਿਹਸਤੀ ਦਾਨੀ ਆ ਕੇ ਮਾਇਆ ਭੇਟ ਕਰੇ)।

ਪਦ ਅਰਥ ਬਿਭੂਤ = ਸੁਆਹ। ਚੜਾਈ = (ਪਿੰਡੇ ਤੇ) ਮਲ ਲਈ। ਮਗੁ = ਰਸਤਾ। ਜੋਹੈ = ਤੱਕਦਾ ਹੈ।

SikhNet (Spanish)Camina en el sendero de Maya, unta su cuerpo de cenizas y se revuelca todo el tiempo en el polvo.

ਅੰਤਰਿ ਬਾਹਰਿ ਏਕੁ. ਨ ਜਾਣੈ; ਸਾਚੁ ਕਹੇ ਤੇ ਛੋਹੈ ॥

antar baahar ek. na jaanai; saach kahe te chhohai |

Sant Singh KhalsaInwardly and outwardly, he does not know the One Lord; if someone tells him the Truth, he grows angry.
Manmohan SinghWithin and without he realises not the One Lord. If some one tells the truth to him, he grows angry.
Manmohan Singh (Punjabi)ਅੰਦਰ ਤੇ ਬਾਹਰ ਉਹ ਇਕ ਸੁਆਮੀ ਨੂੰ ਅਨੁਭਵ ਨਹੀਂ ਕਰਦਾ। ਜੇਕਰ ਕੋਈ ਉਸ ਨੂੰ ਸੱਚ ਆਖੇ ਤਾਂ ਉਹ ਗੁੱਸੇ ਹੋ ਜਾਂਦਾ ਹੈ।
Fareedkot Teekaਪੁਨ: ਅੰਦਰ ਬਾਹਰਿ ਏਕ ਕੋ ਪੂਰਣ ਨਹੀਂ ਜਾਣਿਆ ਹੈ ਔ ਸਚ ਕਹੇ ਤੋ ਕ੍ਰੋਧੁ ਕਰਤਾ ਹੈ॥
Prof. Sahib Singh(ਬਾਹਰੋਂ ਹੋਰ ਤੇ ਅੰਦਰੋਂ ਹੋਰ ਹੋਣ ਕਰਕੇ) ਆਪਣੇ ਅੰਦਰ ਤੇ ਬਾਹਰ ਜਗਤ ਵਿਚ ਇਕ ਪਰਮਾਤਮਾ ਨੂੰ (ਵਿਆਪਕ) ਨਹੀਂ ਸਮਝ ਸਕਦਾ, (ਜੇ) ਇਹ ਸੱਚਾ ਵਾਕ ਉਸ ਨੂੰ ਆਖੀਏ ਤਾਂ ਖਿੱਝਦਾ ਹੈ।

ਪਦ ਅਰਥ ਛੋਹੈ = ਖਿੱਝਦਾ ਹੈ।

SikhNet (Spanish)No conoce al Uno, ni dentro ni fuera, y si alguien le recita la Verdad, se enoja.

ਪਾਠੁ ਪੜੈ, ਮੁਖਿ ਝੂਠੋ ਬੋਲੈ; ਨਿਗੁਰੇ ਕੀ ਮਤਿ ਓਹੈ ॥

paatth parrai, mukh jhoottho bolai; nigure kee mat ohai |

Sant Singh KhalsaHe reads the scriptures, but tells lies; such is the intellect of one who has no guru.
Manmohan SinghHe reads religious books and with his mouth he utters falsehood.
Manmohan Singh (Punjabi)ਉਹ ਧਾਰਮਕ ਪੁਸਤਕਾਂ ਪੜ੍ਹਦਾ ਹੈ ਅਤੇ ਆਪਣੇ ਮੂੰਹ ਨਾਲ ਕੂੜ ਬਕਦਾ ਹੈ। ਐਹੋ ਜੇਹੀ ਹੈ ਸਿਆਣਪ ਗੁਰੂ-ਬਿਹੂਣ ਦੀ।
Fareedkot Teekaਮੁਖ ਸੇ ਪੁਨਾ ਪਾਠ ਪੜਤਾ ਹੈ ਅਰ ਝੂਠ ਬੋਲਤਾ ਹੈ, ਨਿਗੁਰੇ ਕੀ ਮਤਿ ਵਹੀ ਰਹੀ ਜੈਸੇ ਅਨਪੜ ਕੀ ਥੀ ਅਰਥਾਤ ਪੜਕੇ ਬੀ ਨਾਂ ਸੌਰੀ॥
Prof. Sahib Singh(ਧਰਮ-ਪੁਸਤਕਾਂ ਦਾ) ਪਾਠ ਪੜ੍ਹਦਾ (ਤਾਂ) ਹੈ ਪਰ ਮੂੰਹੋਂ ਝੂਠ ਹੀ ਬੋਲਦਾ ਹੈ, ਗੁਰੂ-ਹੀਣ ਹੋਣ ਕਰਕੇ ਉਸ ਦੀ ਮੱਤ ਉਹ ਪਹਿਲੇ ਵਰਗੀ ਹੀ ਰਹਿੰਦੀ ਹੈ (ਭਾਵ, ਜ਼ਾਹਰਾ ਤਿਆਗ ਨਾਲ ਉਸ ਦੇ ਆਤਮਕ ਜੀਵਨ ਵਿਚ ਕੋਈ ਫ਼ਰਕ ਨਹੀਂ ਪੈਂਦਾ)।

ਪਦ ਅਰਥ ਝੂਠੋ = ਝੂਠ ਹੀ। ਓਹੈ = ਉਹ ਪਹਿਲੀ ਹੀ।

SikhNet (Spanish)Permaneciendo sin Guru, recita los textos sagrados, pero de sus labios no sale la Verdad.

ਨਾਮੁ. ਨ ਜਪਈ, ਕਿਉ ਸੁਖੁ ਪਾਵੈ; ਬਿਨੁ ਨਾਵੈ. ਕਿਉ ਸੋਹੈ ॥੪॥

naam. na japee, kiau sukh paavai; bin naavai. kiau sohai |4|

Sant Singh KhalsaWithout chanting the Naam, how can he find peace? Without the Name, how can he look good? ||4||
Manmohan SinghSome shave their heads, some keep matted-locks, some wear hair-tufts and some through pride remain silent.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੇ ਬਾਝੌਂ ਉਹ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ? ਨਾਮ ਦੇ ਬਗ਼ੈਰ ਉਹ ਕਿਸ ਤਰ੍ਹਾਂ ਸੁੰਦਰ ਭਾਸ ਸਕਦਾ ਹੈ।
Fareedkot Teekaਨਾਮ ਕੋ ਜਪਤਾ ਨਹੀਂ ਪਰਲੋਕ ਮੇਂ ਸੁਖ ਕਿਸ ਤਰਾਂ ਪਾਵੇਗਾ ਔ ਬਿਨਾਂ ਨਾਮ ਤੋਂ ਕੈਸੇ ਸੋਭੇਗਾ? ॥੪॥
Prof. Sahib Singhਜਦ ਤਕ ਪਰਮਾਤਮਾ ਦਾ ਨਾਮ ਨਹੀਂ ਜਪਦਾ ਤਦ ਤਕ ਆਤਮਕ ਆਨੰਦ ਨਹੀਂ ਮਿਲਦਾ, ਪ੍ਰਭੂ-ਨਾਮ ਤੋਂ ਬਿਨਾ ਜੀਵਨ ਸੁਚੱਜਾ ਨਹੀਂ ਬਣ ਸਕਦਾ ॥੪॥

ਪਦ ਅਰਥ ਜਪਈ = ਜਪੈ, ਜਪਦਾ। ਸੋਹੈ = ਸੋਭਦਾ ॥੪॥

SikhNet (Spanish)Como él no contempla el Nombre del Señor, entonces no es bendecido con Gloria y con Paz.(4)

ਮੂੰਡੁ ਮੁਡਾਇ. ਜਟਾ ਸਿਖ ਬਾਧੀ; ਮੋਨਿ ਰਹੈ ਅਭਿਮਾਨਾ ॥

moondd muddaae. jattaa sikh baadhee; mon rahai abhimaanaa |

Sant Singh KhalsaSome shave their heads, some keep their hair in matted tangles; some keep it in braids, while some keep silent, filled with egotistical pride.
Manmohan SinghSome shave their heads, some keep matted-locks, some wear hair-tufts and some through pride remain silent.
Manmohan Singh (Punjabi)ਕਈ ਆਪਣੇ ਸਿਰ ਮੁਨਾਂਦੇ ਹਨ, ਕਈ ਕੇਸਾਂ ਦੀਆਂ ਲਿਟਾਂ ਰਖਦੇ ਹਨ, ਕਈ ਵਾਲਾਂ ਦੀਆਂ ਬੋਦੀਆਂ ਬੰਨ੍ਹਦੇ ਹਨ, ਅਤੇ ਕਈ ਹੰਕਾਰ ਰਾਹੀਂ ਚੁਪ ਰਹਿੰਦੇ ਹਨ।
Fareedkot Teekaਸਿਰ ਮੁੰਡਾਯਾ, ਜਟਾ ਬਾਧੀ ਰਖੀ ਅਰ ਮੋਨ ਭੀ ਧਾਰਨ ਕਰੀ ਪੁਨਾ ਅਭਿਮਾਨ ਸਹਤ ਹੀ ਰਹਿਆ॥
Prof. Sahib Singhਕੋਈ ਸਿਰ ਮੁਨਾ ਲੈਂਦਾ ਹੈ, ਕੋਈ ਜਟਾਂ ਦਾ ਜੂੜਾ ਬੰਨ੍ਹ ਲੈਂਦਾ ਹੈ, ਤੇ ਮੋਨ ਧਾਰ ਕੇ ਬੈਠ ਜਾਂਦਾ ਹੈ (ਇਸ ਸਾਰੇ ਭੇਖ ਦਾ) ਮਾਣ (ਭੀ ਕਰਦਾ ਹੈ)।

ਪਦ ਅਰਥ ਮੂੰਡੁ = ਸਿਰ। ਮੁਡਾਈ = ਮੁਨਾ ਕੇ। ਸਿਖ = ਬੋਦੀ, ਚੋਟੀ। ਮੋਨਿ ਰਹੈ = ਚੁੱਪ ਸਾਧੀ ਰੱਖਦਾ ਹੈ।

SikhNet (Spanish)Algunos rasuran su cabeza, otros traen el cabello engreñado, otros se cubren, otros por puro ego permanecen en silencio,

ਮਨੂਆ ਡੋਲੈ. ਦਹ ਦਿਸ ਧਾਵੈ; ਬਿਨੁ ਰਤ ਆਤਮ ਗਿਆਨਾ ॥

manooaa ddolai. deh dis dhaavai; bin rat aatam giaanaa |

Sant Singh KhalsaTheir minds waver and wander in ten directions, without loving devotion and enlightenment of the soul.
Manmohan SinghBut without the love of Divine knowledge, their mind wavers and wanders in ten directions,
Manmohan Singh (Punjabi)ਪਰ ਰੱਬੀ ਗਿਆਤ ਦੇ ਪ੍ਰੇਮ ਦੇ ਬਾਝੌਂ ਉਨ੍ਹਾਂ ਦਾ ਮਨ ਡਿਕਡੋਲੇ ਖਾਂਦਾ ਅਤੇ ਦਸੀਂ ਪਾਸੀਂ ਭਟਕਦਾ ਫਿਰਦਾ ਹੈ।
Fareedkot Teekaਆਤਮ ਗ੍ਯਾਨ ਕੀ ਪ੍ਰੀਤੀ ਬਿਨਾਂ ਮਨ ਡੋਲਤਾ ਹੂਆ ਦਸੋਂ ਦਿਸਾ ਕੀ ਤਰਫ ਧਾਵਤਾ ਹੈ॥
Prof. Sahib Singhਪਰ ਆਤਮਕ ਤੌਰ ਤੇ ਪ੍ਰਭੂ ਨਾਲ ਡੂੰਘੀ ਸਾਂਝ ਦੇ ਰੰਗ ਵਿਚ ਰੰਗੇ ਜਾਣ ਤੋਂ ਬਿਨਾ ਉਸ ਦਾ ਮਨ ਡੋਲਦਾ ਰਹਿੰਦਾ ਹੈ, ਤੇ (ਮਾਇਆ ਦੀ ਤ੍ਰਿਸ਼ਨਾ ਵਿਚ ਹੀ) ਦਸੀਂ ਪਾਸੀਂ ਦੌੜਦਾ ਫਿਰਦਾ ਹੈ।

ਪਦ ਅਰਥ ਦਹ = ਦਸ। ਦਿਸ = ਪਾਸੇ। ਧਾਵੈ = ਦੌੜਦਾ ਹੈ, ਭਟਕਦਾ ਹੈ। ਰਤ = ਰੰਗਿਆ ਹੋਇਆ।

SikhNet (Spanish)pero sus mentes vagan en diez direcciones, sin tener amor por la Sabiduría del Alma.

ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ; ਮਾਇਆ ਕਾ ਦੇਵਾਨਾ ॥

amrit chhodd mahaa bikh peevai; maaeaa kaa devaanaa |

Sant Singh KhalsaThey abandon the Ambrosial Nectar, and drink the deadly poison, driven mad by Maya.
Manmohan SinghMaddened by riches, man abandons Nectar and drinks the deadly poison.
Manmohan Singh (Punjabi)ਧਨ ਦੌਲਤ ਦਾ ਕਮਲਾ ਕੀਤਾ ਹੋਇਆ ਇਨਸਾਨ ਅੰਮ੍ਰਿਤ ਨੂੰ ਤਿਆਗ ਪ੍ਰਾਣ-ਨਾਸਕ ਵਿਹੁ ਨੂੰ ਪਾਨ ਕਰਦਾ ਹੈ।
Fareedkot Teekaਨਾਮ ਅੰਮ੍ਰਿਤ ਕੋ ਛੋਡ ਕੈ ਬਿਕਾਰ ਰੂਪ ਮਹਾ ਬਿਖ ਕੋ ਪਾਂਨ ਕਰਤਾ ਹੈ ਔ ਮਾਇਆ ਕਾ (ਦੇਵਾਨਾ) ਕਮਲਾ ਕੀਆ ਹੂਆ ਹੈ॥
Prof. Sahib Singh(ਅੰਤਰ ਆਤਮੇ) ਮਾਇਆ ਦਾ ਪ੍ਰੇਮੀ (ਰਹਿਣ ਕਰਕੇ) ਪਰਮਾਤਮਾ ਦਾ ਨਾਮ-ਅੰਮ੍ਰਿਤ ਛੱਡ ਦੇਂਦਾ ਹੈ ਤੇ (ਤ੍ਰਿਸ਼ਨਾ ਦਾ ਉਹ) ਜ਼ਹਿਰ ਪੀਂਦਾ ਰਹਿੰਦਾ ਹੈ (ਜੋ ਇਸ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)।

ਪਦ ਅਰਥ ਬਿਖ = ਜ਼ਹਿਰ (ਜੋ ਆਤਮਕ ਮੌਤ ਲਿਆਉਂਦਾ ਹੈ)। ਦੇਵਾਨਾ = ਪਾਗਲ, ਆਸ਼ਕ।

SikhNet (Spanish)El ciego abandona el Néctar del Señor y prueba el veneno, intoxicado con el vino de Maya.

ਕਿਰਤੁ. ਨ ਮਿਟਈ, ਹੁਕਮੁ. ਨ ਬੂਝੈ; ਪਸੂਆ ਮਾਹਿ ਸਮਾਨਾ ॥੫॥

kirat. na mittee, hukam. na boojhai; pasooaa maeh samaanaa |5|

Sant Singh KhalsaPast actions cannot be erased; without understanding the Hukam of the Lord's Command, they become beasts. ||5||
Manmohan SinghThe evil deeds are effaced not. He realises not the Lord's will and enters into the bodies of beasts.
Manmohan Singh (Punjabi)ਮੰਦੇ ਅਮਲ ਮਿਟਦੇ ਨਹੀਂ। ਉਹ ਸਾਈਂ ਦੀ ਰਜ਼ਾ ਨੂੰ ਅਨੁਭਵ ਨਹੀਂ ਕਰਦਾ ਅਤੇ ਡੰਗਰਾਂ ਦੀਆਂ ਦੇਹਾਂ ਅੰਦਰ ਪ੍ਰਵੇਸ਼ ਕਰਦਾ ਹੈ।
Fareedkot Teekaਜਿਸ ਕਾ ਕਿਰਤੁ ਲਿਖਾ ਹੂਆ ਮਿਟਤਾ ਨਹੀਂ ਤਿਸ ਕੇ ਹੁਕਮ ਕੋ ਬੂਝਤਾ ਨਹੀਂ। ਇਸੀ ਤੇ ਪਸੂਓਂ ਮੇਂ ਇਹੁ ਸਮਾਨ ਪਸੂ ਹੈ, ਭਾਵ ਭਾਰਵਾਹੀ ਹੈ। ਇਸਤ੍ਰੀ ਪੁਤ੍ਰਾਦਿਕੋਂ ਕਾ ਬੋਝੁ ਉਠਾਈ ਫਿਰਤਾ ਹੈ॥੫॥
Prof. Sahib Singh(ਪਰ ਇਸ ਮਨਮੁਖ ਦੇ ਕੀਹ ਵੱਸ?) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਅੰਦਰੋਂ) ਮੁੱਕਦਾ ਨਹੀਂ, (ਉਹਨਾਂ ਸੰਸਕਾਰਾਂ ਦੇ ਅਸਰ ਹੇਠ ਜੀਵ) ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝ ਸਕਦਾ, (ਇਸ ਤਰ੍ਹਾਂ, ਤਿਆਗੀ ਬਣ ਕੇ ਭੀ) ਪਸ਼ੂ-ਸੁਭਾਵ ਵਿਚ ਟਿਕਿਆ ਰਹਿੰਦਾ ਹੈ ॥੫॥

ਪਦ ਅਰਥ ਕਿਰਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ॥੫॥

SikhNet (Spanish)Así es como el escrito de su pasado se vuelve manifiesto, y, como no conoce el Nombre del Señor, se comporta como un cuadrúpedo. (5)

ਹਾਥ ਕਮੰਡਲੁ ਕਾਪੜੀਆ; ਮਨਿ ਤ੍ਰਿਸਨਾ ਉਪਜੀ ਭਾਰੀ ॥

haath kamanddal kaaparreea; man trisanaa upajee bhaaree |

Sant Singh KhalsaWith bowl in hand, wearing his patched coat, great desires well up in his mind.
Manmohan SinghExcessive desire wells up in the mind of the ascetic wearing a patched coat and holding a bowl in his hand.
Manmohan Singh (Punjabi)ਖੁਫਣੀ ਵਾਲੇ ਫਕੀਰ, ਜਿਸ ਦੇ ਹੱਥ ਵਿੰਚ ਚਿੱਪੀ ਹੈ, ਦੇ ਚਿੱਤ ਅੰਦਰ ਵੱਡੀ ਲਾਲਸਾ ਉਤਪੰਨ ਹੁੰਦੀ ਹੈ।
Fareedkot Teekaਪੁਨਾ ਹਾਥ ਮੇਂ ਕਮੰਡਲ ਲੀਆ ਹੈ ਔ (ਕਾਪੜੀਆ) ਭੇਖ ਵਸੇਸ ਧਾਰਨ ਕੀਆ ਹੈ, ਔ ਮਨ ਮੇਂ ਤ੍ਰਿਸਨਾ ਭਾਰੀ ਉਪਜੀ ਹੂਈ ਹੈ॥
Prof. Sahib Singh(ਮਨਮੁਖ ਮਨੁੱਖ ਤਿਆਗੀ ਬਣ ਕੇ) ਹੱਥ ਵਿਚ ਚਿੱਪੀ ਫੜ ਲੈਂਦਾ ਹੈ, ਲੀਰਾਂ ਦਾ ਚੋਲਾ ਪਹਿਨ ਲੈਂਦਾ ਹੈ, ਪਰ ਮਨ ਵਿਚ ਮਾਇਆ ਦੀ ਭਾਰੀ ਤ੍ਰਿਸ਼ਨਾ ਪੈਦਾ ਹੋਈ ਰਹਿੰਦੀ ਹੈ।

ਪਦ ਅਰਥ ਹਾਥਿ = ਹੱਥ ਵਿਚ। ਕਮੰਡਲੁ = ਚਿੱਪੀ। ਕਾਪੜੀਆ = ਲੀਰਾਂ ਦਾ ਚੋਲਾ ਪਹਿਨਣ ਵਾਲਾ ਸਾਧੂ। ਮਨਿ = ਮਨ ਵਿਚ।

SikhNet (Spanish)En sus manos lleva el plato de limosna y se viste como mendigo, haciendo pensar que es muy humilde,

ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ; ਚਿਤੁ ਲਾਇਆ ਪਰ ਨਾਰੀ ॥

eisatree taj kar kaam viaapiaa; chit laaeaa par naaree |

Sant Singh KhalsaAbandoning his own wife, he is engrossed in sexual desire; his thoughts are on the wives of others.
Manmohan SinghAbandoning his own wife, he is engrossed in just and attaches his mind to another's woman.
Manmohan Singh (Punjabi)ਆਪਣੀ ਨਿੱਜ ਦੀ ਵਹੁਟੀ ਨੂੰ ਛੱਡ ਕੇ, ਉਹ ਵਿਸ਼ੇ ਭੋਗ ਅੰਦਰ ਖੱਚਤ ਹੋ ਜਾਂਦਾ ਹੈ ਅਤੇ ਹੋਰਸ ਦੀ ਜਨਾਨੀ ਨਾਲ ਆਪਣੇ ਮਨ ਨੂੰ ਜੋੜ ਲੈਂਦਾ ਹੈ।
Fareedkot Teekaਘਰ ਕੀ ਇਸਤ੍ਰੀ ਕੋ ਤਿਆਗ ਕਰ ਕੇ ਕਾਮ ਵਿਖੇ ਹੀ ਬਿਆਪ੍ਯਾ ਹੈ ਔਰ ਪਰ ਇਸਤ੍ਰੀ ਮੇਂ ਚਿਤਿ ਲਾਇਆ ਹੈ॥
Prof. Sahib Singh(ਆਪਣੇ ਵਲੋਂ ਤਿਆਗੀ ਬਣ ਕੇ) ਆਪਣੀ ਇਸਤ੍ਰੀ ਛੱਡ ਕੇ ਆਏ ਨੂੰ ਕਾਮ-ਵਾਸਨਾ ਨੇ ਆ ਦਬਾਇਆ, ਤਾਂ ਪਰਾਈ ਨਾਰ ਨਾਲ ਚਿੱਤ ਜੋੜਦਾ ਹੈ।

ਪਦ ਅਰਥ ਤਜਿ = ਛੱਡ ਕੇ। ਕਾਮਿ = ਕਾਮ-ਵਾਸਨਾ ਹੇਠ। ਵਿਆਪਿਆ = ਨੱਪਿਆ ਗਿਆ।

SikhNet (Spanish)pero en su interior hay una gran angustia, pues aunque abandona hasta a su esposa, se apega a otra, conducido y engañado por su deseo sexual.

ਸਿਖ ਕਰੇ ਕਰਿ. ਸਬਦੁ, ਨ ਚੀਨੈ; ਲੰਪਟੁ ਹੈ ਬਾਜਾਰੀ ॥

sikh kare kar. sabad, na cheenai; lanpatt hai baajaaree |

Sant Singh KhalsaHe teaches and preaches, but does not contemplate the Shabad; he is bought and sold on the street.
Manmohan SinghHe instructs others, but himself reflects not on the Name and attaches himself to a whore.
Manmohan Singh (Punjabi)ਉਹ ਹੋਰਨਾਂ ਨੂੰ ਉਪਦੇਸ਼ਦਾ ਹੈ, ਖ਼ੁਦ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਆਪਣੇ ਆਪ ਨੂੰ ਵੇਸਵਾ ਨਾਲ ਜੋੜ ਲੈਂਦਾ ਹੈ।
Fareedkot Teekaਸਿਖ ਕਰ ਕਰ ਕੇ ਛੋਡੀ ਜਾਤਾ ਹੈ ਔ ਆਪ ਬ੍ਰਹਮ ਕੋ ਪਛਾਣਤਾ ਹੀ ਨਹੀਂ। ਇਸਤ੍ਰੀ ਲੰਪਟ ਹੂਆ ਹੂਆ (ਬਾਜਾਰੀ) ਮਸਕਰਾ ਹੋ ਰਹਾ ਹੈ॥
Prof. Sahib Singhਚੇਲੇ ਬਣਾਂਦਾ ਹੈ, ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਕਾਮ-ਵਾਸਨਾ ਵਿਚ ਗ੍ਰਸਿਆ ਹੋਇਆ ਹੈ, ਤੇ (ਇਸ ਤਰ੍ਹਾਂ ਸੰਨਿਆਸੀ ਬਣਨ ਦੇ ਥਾਂ ਲੋਕਾਂ ਦੀਆਂ ਨਜ਼ਰਾਂ ਵਿਚ) ਮਸਖ਼ਰਾ ਬਣਿਆ ਹੋਇਆ ਹੈ।

ਪਦ ਅਰਥ ਸਿਖ = (ਅਨੇਕਾਂ) ਸੇਵਕ। ਲੰਪਟੁ = (ਮਾਇਆ ਵਿਚ, ਵਿਕਾਰ ਵਿਚ) ਖਚਿਤ। ਬਾਜਾਰੀ = ਮਸਖ਼ਰਾ।

SikhNet (Spanish)Instruye a otros, pero no medita en la Palabra, pasa su estadía de manera barata y está densamente involucrado en los asuntos del mundo.

ਅੰਤਰਿ ਬਿਖੁ. ਬਾਹਰਿ ਨਿਭਰਾਤੀ; ਤਾ ਜਮੁ ਕਰੇ ਖੁਆਰੀ ॥੬॥

antar bikh. baahar nibharaatee; taa jam kare khuaaree |6|

Sant Singh KhalsaWith poison within, he pretends to be free of doubt; he is ruined and humiliated by the Messenger of Death. ||6||
Manmohan SinghWith poison in his mind, from without he pretends to be doubt free. so Yama humiliates him.
Manmohan Singh (Punjabi)ਮਨ ਅੰਦਰ ਜ਼ਹਿਰ ਹੁੰਦਿਆਂ ਹੋਇਆਂ ਉਹ ਬਾਹਰੋਂ ਭਰਮ-ਰਹਿਤ ਹੋਣ ਦਾ ਦੰਭ ਕਰਦਾ ਹੈ। ਸੋ, ਯਮ ਉਸ ਨੂੰ ਖੱਜਲ-ਖ਼ੁਆਰ ਕਰਦਾ ਹੈ।
Fareedkot Teekaਅੰਤਰ ਬਿਖੇ ਬਾਸਨਾ ਸਾਥ ਭਰਿਆ ਹੂਆ ਹੈ ਔ ਬਾਹਰਿ ਸੇ ਆਪ ਕੋ ਭਰਮ ਰਹਿਤ ਜਨਾਵਤਾ ਹੈ, ਤਾਂ ਇਸੀ ਸੇ ਜਮ ਖੁਆਰੀ ਕਰੇਗਾ॥੬॥
Prof. Sahib Singh(ਮਨਮੁਖ ਦੇ) ਅੰਦਰ (ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਦਾ) ਜ਼ਹਿਰ ਹੈ, ਬਾਹਰ (ਲੋਕਾਂ ਨੂੰ ਵਿਖਾਣ ਵਾਸਤੇ) ਸ਼ਾਂਤੀ ਧਾਰਨ ਕੀਤੀ ਹੋਈ ਹੈ। (ਅਜੇਹੇ ਪਖੰਡੀ ਨੂੰ) ਆਤਮਕ ਮੌਤ-ਖ਼ੁਆਰ ਕਰਦੀ ਹੈ ॥੬॥

ਪਦ ਅਰਥ ਨਿਭਰਾਤੀ = ਭਟਕਣਾ ਦਾ ਅਭਾਵ, ਸ਼ਾਂਤੀ। ਖੁਆਰੀ = ਦੁਰਗਤੀ ॥੬॥

SikhNet (Spanish)Por fuera se ve en total calma, pero en su interior ha sido picado y será destruido por Yama. (6)

ਸੋ ਸੰਨਿਆਸੀ. ਜੋ ਸਤਿਗੁਰ ਸੇਵੈ; ਵਿਚਹੁ ਆਪੁ ਗਵਾਏ ॥

so saniaasee. jo satigur sevai; vichahu aap gavaae |

Sant Singh KhalsaHe alone is a Sannyaasi, who serves the True Guru, and removes his self-conceit from within.
Manmohan SinghHe alone is a renouncer, who serves the True Guru and removes his self-conceit from within him,
Manmohan Singh (Punjabi)ਕੇਵਲ ਉਹ ਹੀ ਤਿਆਗੀ ਹੈ, ਜੋ ਸੱਚੇ ਗੁਰਾਂ ਦੀ ਚਾਕਰੀ ਕਰਦਾ ਹੈ ਅਤੇ ਆਪਣੇ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਦੂਰ ਕਰ ਦਿੰਦਾ ਹੈ।
Fareedkot Teekaਸੰਨਿਆਸੀ ਸਚਾ ਸੋ ਹੈ, ਜੋ ਸਤਿਗੁਰੋਂ ਕੋ ਸੋਵੇ, ਪੁਨਃ ਵਿਚਹੁ ਅਪਨਾ ਆਪ ਗਵਾਏ ਅਰਥਾਤ ਜੋ ਹੰਕਾਰ ਕੋ ਛੋਡੇ॥
Prof. Sahib Singhਅਸਲ ਸੰਨਿਆਸੀ ਉਹ ਹੈ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਤੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ।

ਪਦ ਅਰਥ ਆਪੁ = ਆਪਾ-ਭਾਵ।

SikhNet (Spanish)Sólo es un Sanyasa, aquél que sirve al Guru Verdadero, muriendo para su propio ego,

ਛਾਦਨ ਭੋਜਨ ਕੀ ਆਸ. ਨ ਕਰਈ; ਅਚਿੰਤੁ ਮਿਲੈ ਸੋ ਪਾਏ ॥

chhaadan bhojan kee aas. na karee; achint milai so paae |

Sant Singh KhalsaHe does not ask for clothes or food; without asking, he accepts whatever he receives.
Manmohan SinghHe asks not for clothes and food and he accepts whatever he receives without asking.
Manmohan Singh (Punjabi)ਉਹ ਬਸਤਰ ਤੇ ਅਹਾਰ ਮੰਗਦਾ ਨਹੀਂ ਅਤੇ ਜਿਹੜਾ ਕੁੱਛ ਉਸ ਨੂੰ ਬਿਨਾ ਮੰਗਿਆ ਮਿਲੇ, ਉਸ ਨੂੰ ਉਹ ਲੈ ਲੈਂਦਾ ਹੈ।
Fareedkot Teekaਕਪੜੇ ਪੁਨਃ ਭੋਜਨ ਕੀ ਆਸਾ ਭੀ ਨਾ ਕਰੇ, ਅਚਾਨਕ ਜੋ ਮਿਲ ਜਾਏ ਸੋਈ (ਪਾਏ) ਖਾਏ ਵਾ ਲੈ ਲਵੇ॥
Prof. Sahib Singh(ਲੋਕਾਂ ਪਾਸੋਂ) ਕੱਪੜੇ ਤੇ ਭੋਜਨ ਦੀ ਆਸ ਬਣਾਈ ਨਹੀਂ ਰੱਖਦਾ, ਸਹਿਜ ਸੁਭਾਇ ਜੋ ਮਿਲ ਜਾਂਦਾ ਹੈ ਉਹ ਲੈ ਲੈਂਦਾ ਹੈ।

ਪਦ ਅਰਥ ਛਾਦਨ = ਕੱਪੜਾ। ਅਚਿੰਤੁ = ਸਹਜ ਸੁਭਾਇ, ਸੋਚਾਂ ਕਰਨ ਤੋਂ ਬਿਨਾ।

SikhNet (Spanish)no pide comida ni ofrendas y lo que sea que recibe, eso acepta.

ਬਕੈ ਨ ਬੋਲੈ. ਖਿਮਾ ਧਨੁ ਸੰਗ੍ਰਹੈ; ਤਾਮਸੁ ਨਾਮਿ ਜਲਾਏ ॥

bakai na bolai. khimaa dhan sangrahai; taamas naam jalaae |

Sant Singh KhalsaHe does not speak empty words; he gathers in the wealth of tolerance, and burns away his anger with the Naam.
Manmohan SinghHe chatters and talks not in vain, amasses the wealth of forbearance and he burns his anger with the Lord's Name.
Manmohan Singh (Punjabi)ਉਸ ਬੇਫ਼ਾਇਦਾ ਬਕਵਾਸ ਤੇ ਗੱਲਾਂ ਨਹੀਂ ਕਰਦਾ, ਸਹਿਨਸ਼ੀਲਤਾ ਦੀ ਦੌਲਤ ਨੂੰ ਇਕੱਤ੍ਰ ਕਰਦਾ ਹੈ ਅਤੇ ਆਪਣੇ ਗੁੱਸੇ ਨੂੰ ਉਹ ਪ੍ਰਭੂ ਦੇ ਨਾਮ ਨਾਲ ਫੂਕ ਸੁਟਦਾ ਹੈ।
Fareedkot Teekaਪੁਨ: ਬਕਬਾਦ ਨਾ ਬੋਲੈ ਔ ਖਿਮਾ ਰੂਪ ਧਨ ਇਕਤ੍ਰ ਕਰ ਕੇ ਤਥਾ ਤਮੋ ਗੁਨ ਕੋ ਨਾਮ ਕਰ ਕੇ ਜਲਾਵੈ॥
Prof. Sahib Singhਬਹੁਤ ਵਧ-ਘਟ ਬੋਲ ਨਹੀਂ ਬੋਲਦਾ ਰਹਿੰਦਾ, ਦੂਜਿਆਂ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਉ-ਰੂਪ ਧਨ ਆਪਣੇ ਅੰਦਰ ਇਕੱਠਾ ਕਰਦਾ ਹੈ, ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਅੰਦਰੋਂ ਕ੍ਰੋਧ ਸਾੜ ਦੇਂਦਾ ਹੈ।

ਪਦ ਅਰਥ ਖਿਮਾ = ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ। ਸੰਗ੍ਰਹੈ = ਇਕੱਠਾ ਕਰਦਾ ਹੈ। ਤਾਮਸੁ = ਤਮੋ ਗੁਣ, ਕ੍ਰੋਧ। ਨਾਮਿ ਦੀ ਰਾਹੀਂ।

SikhNet (Spanish)Ese ser no hace alarde de nada, atesora la Compasión y apacigua su ira a través del Nombre del Señor.

ਧਨੁ ਗਿਰਹੀ ਸੰਨਿਆਸੀ ਜੋਗੀ; ਜਿ ਹਰਿ ਚਰਣੀ ਚਿਤੁ ਲਾਏ ॥੭॥

dhan girahee saniaasee jogee; ji har charanee chit laae |7|

Sant Singh KhalsaBlessed is such a householder, Sannyaasi and Yogi, who focuses his consciousness on the Lord's feet. ||7||
Manmohan SinghBlessed is such a householder, a renouncer and a Yogi, who fixes his mind on God's feet.
Manmohan Singh (Punjabi)ਮੁਬਾਰਕ ਹੈ ਐਹੋ ਜੇਹਾ ਗ੍ਰਿਹਮਤੀ, ਤਿਆਗੀ ਤੇ ਯੋਗੀ, ਜੋ ਆਪਣੇ ਮਨ ਨੂੰ ਵਾਹਿਗੁਰੂ ਦੇ ਪੈਰਾਂ ਨਾਲ ਜੋੜਦਾ ਹੈ।
Fareedkot Teekaਵਹੁ ਗਿਰਸਥੀ ਸੰਨਿਆਸੀ ਜੋਗੀ ਸਭ ਧੰਨ ਹੈਂ, ਜੋ ਹਰੀ ਚਰਣੋਂ ਮੇਂ ਚਿਤੁ ਲਾਵਤੇ ਹੈਂ॥੭॥
Prof. Sahib Singhਜੇਹੜਾ ਮਨੁੱਖ ਸਦਾ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ, ਉਹ ਭਾਗਾਂ ਵਾਲਾ ਹੈ ਚਾਹੇ ਉਹ ਗ੍ਰਿਹਸਤੀ ਹੈ ਚਾਹੇ ਸੰਨਿਆਸੀ ਹੈ ਚਾਹੇ ਜੋਗੀ ਹੈ ॥੭॥

ਪਦ ਅਰਥ ਧਨੁ = ਭਾਗਾਂ ਵਾਲਾ। ਗਿਰਹੀ = ਗ੍ਰਿਹਸਤੀ ॥੭॥

SikhNet (Spanish)Bendito sea tal sostenedor de hogar, sí, es un verdadero Sanyasa, un Yogui, quien vive entonado en los Pies del Señor.(7)

ਆਸ ਨਿਰਾਸ ਰਹੈ ਸੰਨਿਆਸੀ; ਏਕਸੁ ਸਿਉ ਲਿਵ ਲਾਏ ॥

aas niraas rahai saniaasee; ekas siau liv laae |

Sant Singh KhalsaAmidst hope, the Sannyaasi remains unmoved by hope; he remains lovingly focused on the One Lord.
Manmohan SinghThe Sanyasi remains desireless amidst desires and is attuned to the one Lord.
Manmohan Singh (Punjabi)ਸੰਨਿਆਸੀ ਖ਼ਾਹਿਸ਼ਾਂ ਅੰਦਰ ਖ਼ਾਹਿਸ-ਰਹਿਤ ਰਹਿੰਦਾ ਹੈ ਅਤੇ ਇਕ ਸਾਈਂ ਨਾਲ ਹੀ ਪਿਰਹੜੀ ਪਾਉਂਦਾ ਹੈ।
Fareedkot Teekaਜੋ ਆਸਾ ਸੇ ਨਿਰਾਸ ਰਹੇ ਸੋ ਸੰਨਿਆਸੀ ਔ ਏਕ ਪਰਮੇਸਰ ਸਾਥ ਹੀ ਲਿਵ ਕੋ ਲਾਵੇ॥
Prof. Sahib Singhਅਸਲ ਸੰਨਿਆਸੀ ਉਹ ਹੈ ਜੋ ਮਾਇਕ ਆਸਾਂ ਵਲੋਂ ਨਿਰਾਸ ਰਹਿੰਦਾ ਹੈ ਤੇ ਇਕ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਏਕਸੁ ਸਿਉ = ਸਿਰਫ਼ ਇੱਕ (ਪਰਮਾਤਮਾ) ਨਾਲ। ਲਿਵ = ਲਗਨ।

SikhNet (Spanish)El Sanyasa está sin esperanza en medio de la Esperanza, permaneciendo Uno con el Uno Solo.

ਹਰਿ ਰਸੁ ਪੀਵੈ. ਤਾ ਸਾਤਿ ਆਵੈ; ਨਿਜ ਘਰਿ ਤਾੜੀ ਲਾਏ ॥

har ras peevai. taa saat aavai; nij ghar taarree laae |

Sant Singh KhalsaHe drinks in the sublime essence of the Lord, and so finds peace and tranquility; in the home of his own being, he remains absorbed in the deep trance of meditation.
Manmohan SinghIf he in-drinks God's elixir and is rapt in trance in his own home, it is then that be obtains peace.
Manmohan Singh (Punjabi)ਜੇਕਰ ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ ਤੇ ਆਪਣੇ ਨਿਜ ਦੇ ਗ੍ਰਹਿ ਅੰਦਰ ਹੀ ਸਮਾਧੀ ਲਾਉਂਦਾ ਹੈ, ਕੇਵਲ ਤਦ ਹੀ ਉਹ ਠੰਡ ਚੈਨ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਜਾਂ ਹਰੀ ਕੇ ਰਸ ਕੋ ਪੀਵੇ ਤੋ ਸਾਂਤਿ ਆਵੇ, ਤੌ ਹੀ (ਨਿਜ ਘਰਿ) ਸ੍ਵੈ ਸਰੂਪ ਮੇਂ ਤਾੜੀ ਲਗਾਵਤਾ ਹੈ॥
Prof. Sahib Singhਜਦੋਂ ਮਨੁੱਖ ਪਰਮਾਤਮਾ ਦਾ ਨਾਮ-ਰਸ ਪੀਂਦਾ ਹੈ ਤੇ ਅੰਤਰ ਆਤਮੇ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਤਦੋਂ ਇਸ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ।

ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਉਸ ਘਰ ਵਿਚ ਜੋ ਸਦਾ ਆਪਣਾ ਹੈ।

SikhNet (Spanish)Es confortado bebiendo la Esencia del Señor, vive en su interior, envuelto en el Trance Santo,

ਮਨੂਆ. ਨ ਡੋਲੈ, ਗੁਰਮੁਖਿ ਬੂਝੈ; ਧਾਵਤੁ ਵਰਜਿ ਰਹਾਏ ॥

manooaa. na ddolai, guramukh boojhai; dhaavat varaj rahaae |

Sant Singh KhalsaHis mind does not waver; as Gurmukh, he understands. He restrains it from wandering out.
Manmohan SinghBy the Guru's grace, he understands his Lord, His mind wobbles not he prohibits and restrains its wanderings.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਆਪਣੇ ਸਾਹਿਬ ਨੂੰ ਸਮਝ ਲੈਂਦਾ ਹੈ। ਉਸ ਦਾ ਮਨ ਡਿਕੋਡੋਲੇ ਨਹੀਂ ਖਾਂਦਾ ਅਤੇ ਉਹ ਇਸ ਦੀਆਂ ਭਟਕਣਾ ਨੂੰ ਮਨ੍ਹਾਂ ਕਰਦਾ ਤੇ ਰੋਕ ਰਖਦਾ ਹੈ।
Fareedkot Teekaਜੇ ਗੁਰੋਂ ਦਵਾਰੇ ਸਮਝੇ ਤੋ ਮਨ ਨਹੀਂ ਡੋਲਤਾ, ਧਾਵਤੇ ਜੋ ਹੈਂ ਇੰਦ੍ਰੇ ਇਨ ਕੋ ਭੀ ਵਰਜ ਰਖਤਾ ਹੈ॥
Prof. Sahib Singhਜਦੋਂ ਮਨੁੱਖ ਗੁਰੂ ਦੀ ਸਰਨ ਪੈ ਕੇ (ਸਹੀ ਜੀਵਨ-ਰਾਹ) ਸਮਝਦਾ ਹੈ ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਵਿਚ ਡੋਲਦਾ ਨਹੀਂ, ਮਾਇਆ ਪਿੱਛੇ ਦੌੜਦੇ ਮਨ ਨੂੰ ਉਹ ਰੋਕ ਕੇ ਰੱਖਦਾ ਹੈ।

ਪਦ ਅਰਥ ਵਰਜਿ = ਰੋਕ ਕੇ। ਰਹਾਏ = ਰੱਖੋ।

SikhNet (Spanish)sus andanzas terminan, su mente no vacila más, él busca en su cuerpo y en su hogar,

ਗ੍ਰਿਹੁ ਸਰੀਰੁ ਗੁਰਮਤੀ ਖੋਜੇ; ਨਾਮੁ ਪਦਾਰਥੁ ਪਾਏ ॥੮॥

grihu sareer guramatee khoje; naam padaarath paae |8|

Sant Singh KhalsaFollowing the Guru's Teachings, he searches the home of his body, and obtains the wealth of the Naam. ||8||
Manmohan SinghSearching his body-home by Guru's instruction he obtains the wealth of the Lord's Name.
Manmohan Singh (Punjabi)ਆਪਣੀ ਦੇਹ ਦੇ ਘਰ ਦੀ ਗੁਰਾਂ ਦੀ ਉਪਦੇਸ਼ ਦੁਆਰਾ ਖੋਜ-ਭਾਲ ਕਰ ਕੇ, ਉਹ ਸਾਈਂ ਦੇ ਨਾਮ ਧਨ ਨੂੰ ਪਾ ਲੈਂਦਾ ਹੈ।
Fareedkot Teekaਘਰ ਕੇ ਬੀਚ ਰਹਿਕੇ ਜੇ ਸਰੀਰ ਵਾ ਸਰੀਰ ਘਰੁ ਗੁਰੋਂ ਕੀ ਸਿਖ੍ਯਾ ਕਰਿ ਖੋਜੇ, ਭਾਵ ਵਿਚਾਰ ਕਰੇ, ਤੋ ਨਾਮ ਪਦਾਰਥ ਸਰੀਰ ਕੇ ਬੀਚ ਸੇ ਹੀ ਪਾਇ ਲਏ॥੮॥
Prof. Sahib Singhਗੁਰੂ ਦੀ ਸਿੱਖਿਆ ਲੈ ਕੇ (ਜੰਗਲ ਭਾਲਣ ਦੇ ਥਾਂ) ਸਰੀਰ-ਘਰ ਨੂੰ ਖੋਜਦਾ ਹੈ ਤੇ ਪਰਮਾਤਮਾ ਦਾ ਨਾਮ-ਸਰਮਾਇਆ ਪ੍ਰਾਪਤ ਕਰ ਲੈਂਦਾ ਹੈ ॥੮॥

ਪਦ ਅਰਥ ਗ੍ਰਿਹੁ = ਘਰ। ਪਦਾਰਥੁ = ਸਰਮਾਇਆ ॥੮॥

SikhNet (Spanish)y por la Gracia del Guru conoce a su Dios y le es revelado el Nombre en su interior. (8)

ਬ੍ਰਹਮਾ ਬਿਸਨੁ ਮਹੇਸੁ ਸਰੇਸਟ; ਨਾਮਿ ਰਤੇ ਵੀਚਾਰੀ ॥

brahamaa bisan mahes saresatt; naam rate veechaaree |

Sant Singh KhalsaBrahma, Vishnu and Shiva are exalted, imbued with contemplative meditation on the Naam.
Manmohan SinghImbued with the Name's meditation, Brahma, Vishnu and Shiva become sublime.
Manmohan Singh (Punjabi)ਨਾਮ ਦੇ ਸਿਮਰਨ ਨਾਲ ਰੰਗੀਜਨ ਦੁਆਰਾ, ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਉਤਮ ਹੋ ਵੰਝਦੇ ਹਨ।
Fareedkot Teekaਬ੍ਰਹਮਾ, ਬਿਸਨ, ਸਿਵ ਔਰ ਭੀ ਜੋ ਸ੍ਰੇਸਟ ਪੁਰਸ ਹੈਂ, ਸੋ ਸਭੀ ਏਹੀ ਕਹਤੇ ਹੈਂ: ਜੋ ਨਾਮ ਮੇਂ ਰਤੇ ਹੈਂ ਸੋਈ ਵੀਚਾਰਵਾਨ ਹੈਂ॥☬ਉਨ ਕੀ ਐਸੀ ਪ੍ਰਾਰਥਨਾ ਹੈ:
Prof. Sahib Singhਬ੍ਰਹਮਾ ਹੋਵੇ, ਵਿਸ਼ਨੂੰ ਹੋਵੇ, ਸ਼ਿਵ ਹੋਵੇ, ਉਹੀ ਸਭ ਤੋਂ ਉੱਤਮ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੀਜ ਕੇ ਸੁੰਦਰ ਵਿਚਾਰ ਦੇ ਮਾਲਕ ਬਣ ਗਏ।

ਪਦ ਅਰਥ ਮਹੇਸੁ = ਸ਼ਿਵ। ਸਰੇਸਟ = ਸਭ ਤੋਂ ਉੱਤਮ। ਨਾਮਿ ਰਤੇ = ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ। ਵੀਚਾਰੀ = ਵਿਚਾਰਵਾਨ।

SikhNet (Spanish)Brahma, Vishnu y Shiva son sublimes sólo si reflexionan en el Nombre del Señor y se conservan unidos en Eso,

ਖਾਣੀ ਬਾਣੀ ਗਗਨ ਪਤਾਲੀ; ਜੰਤਾ ਜੋਤਿ ਤੁਮਾਰੀ ॥

khaanee baanee gagan pataalee; jantaa jot tumaaree |

Sant Singh KhalsaThe sources of creation, speech, the heavens and the underworld, all beings and creatures, are infused with Your Light.
Manmohan SinghThine light, O Lord, is in the four sources of creation, four stages of thought, firmament, the nether regions and all the creatures.
Manmohan Singh (Punjabi)ਤੈਡਾਂ ਪ੍ਰਕਾਸ਼, ਹੇ ਸਾਹਿਬ! ਉਤਪਤੀ ਦੇ ਚਾਰੇ ਸੋਤਿਆ ਖ਼ਿਆਲਾਂ ਦੀਆਂ ਚਾਰੇ ਹੀ ਦਸ਼ਾਂ, ਆਕਾਸ਼, ਪਇਆਲ ਅਤੇ ਸਮੂਹ ਜੀਵਾਂ ਅੰਦਰ ਹੈ।
Fareedkot Teekaਹੇ ਪਰਮੇਸਰ! ਖਾਣੀਓਂ ਮੇਂ ਔ ਪਰਾ, ਪਸੰਤੀ ਆਦਿ ਬਾਣੀਓਂ ਮੇਂ, ਅਕਾਸੋਂ ਪੁਨਃ ਪਤਾਲੋਂ ਮੇਂ, ਔ ਜੰਤੋਂ ਮੇਂ ਤੁਮਾਰੀ ਹੀ (ਜੋਤਿ) ਸਤਾ ਹੈ॥
Prof. Sahib Singhਹੇ ਪ੍ਰਭੂ! (ਭਾਵੇਂ) ਚੌਹਾਂ ਖਾਣੀਆਂ ਦੇ ਜੀਵਾਂ ਵਿਚ ਤੇ ਉਹਨਾਂ ਦੀਆਂ ਬੋਲੀਆਂ ਵਿਚ, ਪਾਤਾਲ ਆਕਾਸ਼ ਵਿਚ ਸਭ ਜੀਵਾਂ ਦੇ ਅੰਦਰ ਤੇਰੀ ਹੀ ਜੋਤਿ ਹੈ।

ਪਦ ਅਰਥ ਖਾਣੀ = ਜਗਤ-ਉਤਪੱਤੀ ਦੀਆਂ ਚਾਰ ਖਾਣਾਂ = ਅੰਡਜ, ਜੇਰਜ, ਸੇਤਜ, ਉਤਭੁਜ (੧. ਅੰਡਜ = ਆਂਡਿਆਂ ਵਿਚੋਂ ਪੈਦਾ ਹੋਣ ਵਾਲੇ ਪੰਛੀ ਆਦਿਕ। ੨. ਜੇਰਜ = ਜਿਓਰ ਵਿਚੋਂ ਜੰਮਣ ਵਾਲੇ, ਪਸ਼ੂ ਮਨੁੱਖ। ੩. ਸੇਤਜ = ਮੁੜ੍ਹਕੇ ਅਤੇ ਧਰਤੀ ਦੇ ਹੁੰਮ ਨਾਲ ਪੈਦਾ ਹੋਣ ਵਾਲੇ, ਜੂਆਂ, ਚੀਚ ਵਹੁਟੀਆਂ ਆਦਿਕ। ੪. ਉਤਭੁਜ = ਧਰਤੀ ਵਿਚੋਂ ਜੰਮਣ ਵਾਲੇ ਰੁੱਖ ਆਦਿਕ}। ਬਾਣੀ = ਬੋਲੀ, ਸਭ ਦੇਸਾਂ ਦੇ ਜੀਵਾਂ ਦੀਆਂ ਵਖ-ਵਖ ਬੋਲੀਆਂ। ਗਗਨ = ਆਕਾਸ਼। ਪਤਾਲੀ = ਪਾਤਾਲਾਂ ਵਿਚ।

SikhNet (Spanish)pues es la Luz de Dios la que anima las cuatro fuentes de la Creación, el hablar del ser humano, y se difunde tanto en los cielos como en los bajos mundos.

ਸਭਿ ਸੁਖ ਮੁਕਤਿ ਨਾਮ ਧੁਨਿ ਬਾਣੀ; ਸਚੁ ਨਾਮੁ ਉਰ ਧਾਰੀ ॥

sabh sukh mukat naam dhun baanee; sach naam ur dhaaree |

Sant Singh KhalsaAll comforts and liberation are found in the Naam, and the vibrations of the Guru's Bani; I have enshrined the True Name within my heart.
Manmohan SinghAll the comforts of emancipation are in the meditation of Lord's Name and Gurbani, thus I enshrine the True Name within my mind.
Manmohan Singh (Punjabi)ਮੋਖ਼ਸ਼ ਦੇ ਸਾਰੇ ਆਰਾਮ ਨਾਮ ਅਤੇ ਗੁਰਬਾਣੀ ਦੇ ਸਿਮਰਨ ਵਿੱਚ ਹਨ, ਇਸ ਲਈ ਸੱਚੇ ਨਾਮ ਨੂੰ ਮੈਂ ਆਪਣੇ ਹਿਰਦੇ ਅੰਦਰ ਟਿਕਾਉਂਦਾ ਹਾਂ।
Fareedkot Teekaਸਭ ਮੁਕਤੀਓਂ ਕੇ ਸੁਖ ਨਾਮ ਬਾਂਣੀ ਕੇ (ਧੁਨਿ) ਉਚਾਰਨੇ ਮੇਂ ਹੈਂ, ਤਾਂ ਤੇ ਸਚੇ ਨਾਮ ਕੋ ਹੀ ਰਿਦੇ ਮੇਂ ਧਾਰਨ ਕਰੁ॥
Prof. Sahib Singhਪਰ ਜਿਨ੍ਹਾਂ ਨੇ ਤੇਰੇ ਸਦਾ-ਥਿਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ ਜਿਨ੍ਹਾਂ ਦੇ ਅੰਦਰ ਤੇਰੇ ਨਾਮ ਦੀ ਰੌ ਜਾਰੀ ਹੈ ਜਿਨ੍ਹਾਂ ਦੀ ਸੁਰਤ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਹੈ ਉਹਨਾਂ ਨੂੰ ਹੀ ਸਾਰੇ ਸੁਖ ਹਨ ਉਹਨਾਂ ਨੂੰ ਹੀ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਮਿਲਦੀ ਹੈ।

ਪਦ ਅਰਥ ਸਭਿ = ਸਾਰੇ। ਮੁਕਤਿ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ। ਨਾਮ ਧੁਨਿ = ਨਾਮ ਦੀ ਰੌ। ਬਾਣੀ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਉਰ ਧਾਰੀ = ਹਿਰਦੇ ਵਿਚ ਟਿਕਿਆ। ਉਰ = ਹਿਰਦਾ।

SikhNet (Spanish)Sí, toda Bondad y Emancipación se encuentra en escuchar la Melodía Divina del Nombre del Señor y elevarla en el corazón.

ਨਾਮ ਬਿਨਾ. ਨਹੀ ਛੂਟਸਿ ਨਾਨਕ; ਸਾਚੀ ਤਰੁ ਤੂ ਤਾਰੀ ॥੯॥੭॥

naam binaa. nahee chhoottas naanak; saachee tar too taaree |9|7|

Sant Singh KhalsaWithout the Naam, no one is saved; O Nanak, with the Truth, cross over to the other side. ||9||7||
Manmohan SinghWithout the Name, one is released not, O Nanak, so swim thou across, embarking on the Name's true boat.
Manmohan Singh (Punjabi)ਨਾਮ ਦੇ ਬਾਝੌਂ ਬੰਦੇ ਦੀ ਖ਼ਲਾਸੀ ਨਹੀਂ ਹੰਦੀ ਹੇ ਨਾਨਕ! ਇਸ ਲਈ ਨਾਮ ਦੀ ਸੱਚੀ ਬੇੜੀ ਤੇ ਚੜ੍ਹ ਕੇ ਤੂੰ ਪਾਰ ਉੱਤਰ ਜਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸੇ ਬਿਨਾਂ ਛੂਟਨਾ ਨਹੀਂ ਹੋਵੇਗਾ। ਇਸ ਤੇ ਸਾਚੀ ਏਹੀ (ਤਾਰੀ) ਬੇੜੀ ਹੈ ਤੂੰ ਇਸੀ ਤੇ ਆਸਰੇ ਹੋ ਕੇ ਸੰਸਾਰ ਸਮੁੰਦਰ ਸੇ ਤਰ ਜਾ॥੯॥੭॥☬ਪਰਮੇਸੁਰ ਕੇ ਉਪਕਾਰ ਜਨਾਵਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ ਮਾਇਆ ਦੇ ਮੋਹ ਤੋਂ ਬਚ ਨਹੀਂ ਸਕਦਾ, ਤੂੰ ਭੀ ਇਹੀ ਤਾਰੀ ਤਰ ਜਿਸ ਨਾਲ ਕਦੇ ਡੁੱਬਣ ਦਾ ਖ਼ਤਰਾ ਨਹੀਂ ਹੋਵੇਗਾ ॥੯॥੭॥

ਪਦ ਅਰਥ ਨਹੀ ਛੂਟਸਿ = ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਸਾਚੀ ਤਾਰੀ = ਉਹ ਤਾਰੀ ਜੋ ਸਦਾ-ਥਿਰ ਰਹੇ, ਉਹ ਤਾਰੀ ਜਿਸ ਵਿਚ ਡੁੱਬਣ ਦਾ ਖ਼ਤਰਾ ਨਾਹ ਹੋਵੇ ॥੯॥੭॥

SikhNet (Spanish)Dice Nanak, sin el Nombre del Señor, uno no es liberado, así es que nada tú a través del Sendero Verdadero del Nombre.(9-7)

Open this shabad (39 lines, Angs 1012-1013) →

Shabad Guru Nanak Dev Ji Raag Maaroo continues on Ang 1014

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਮਾਤ ਪਿਤਾ ਸੰਜੋਗਿ ਉਪਾਏ; ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥

maat pitaa sanjog upaae; rakat bind mil pindd kare |

Sant Singh KhalsaThrough the union of mother and father, the fetus is formed. The egg and sperm join together to make the body.
Manmohan SinghThe mortal comes into being from the union of the mother and father. The female's ovum and the male's sperm meet to form the body.
Manmohan Singh (Punjabi)ਮਾਂ ਅਤੇ ਪਿਓ ਦੇ ਮਿਲਾਪ ਤੋਂ ਪ੍ਰਾਣੀ ਪੈਦਾ ਹੁੰਦਾ ਹੈ। ਨਾਰੀ ਅਤੇ ਨਰ ਦੇ ਵੀਰਜ ਦੇ ਇਕੱਠੇ ਹੋਣ ਤੋਂ ਦੇਹ ਬਣਦੀ ਹੈ।
Fareedkot Teekaਮਾਤਾ ਪਿਤਾ ਕੇ ਸੰਜੋਗ ਸੇ ਰਕਤ ਬੀਰਜ ਕੇ ਮਿਲਾਪ ਦੁਆਰਾ ਈਸਰ ਨੇ ਜੀਵੋਂ ਕੇ ਸਰੀਰ ਉਤਪੰਨ ਕੀਏ ਹੈਂ॥
Prof. Sahib Singhਮਾਂ ਤੇ ਪਿਉ ਦੇ (ਸਰੀਰਕ) ਸੰਜੋਗ ਦੀ ਰਾਹੀਂ ਪਰਮਾਤਮਾ ਜੀਵ ਪੈਦਾ ਕਰਦਾ ਹੈ, ਮਾਂ ਦਾ ਲਹੂ ਤੇ ਪਿਉ ਦਾ ਵੀਰਜ ਮਿਲਣ ਤੇ ਪਰਮਾਤਮਾ (ਜੀਵ ਦਾ) ਸਰੀਰ ਬਣਾਂਦਾ ਹੈ।

ਪਦ ਅਰਥ ਸੰਜੋਗਿ = ਸੰਜੋਗ ਦੀ ਰਾਹੀਂ, ਮੇਲ ਦੀ ਰਾਹੀਂ। ਰਕਤੁ = ਰੁੱਤ, ਲਹੂ। ਬਿੰਦੁ = ਵੀਰਜ। ਪਿੰਡੁ = ਸਰੀਰ। ਕਰੇ = ਬਣਾਂਦਾ ਹੈ।

SikhNet (Spanish)El ovario materno y el esperma paterno, generan un ser humano, y en el interior del vientre materno uno se para de cabeza,

ਅੰਤਰਿ ਗਰਭ ਉਰਧਿ ਲਿਵ ਲਾਗੀ; ਸੋ ਪ੍ਰਭੁ ਸਾਰੇ ਦਾਤਿ ਕਰੇ ॥੧॥

antar garabh uradh liv laagee; so prabh saare daat kare |1|

Sant Singh KhalsaUpside-down within the womb, it lovingly dwells on the Lord; God provides for it, and gives it nourishment there. ||1||
Manmohan SinghIn the mother's womb attuned to the Lord's love. That Lord sustains him there and blesses him with the gift of safety.
Manmohan Singh (Punjabi)ਪ੍ਰਭੂ ਦੀ ਪ੍ਰੀਤ ਅੰਦਰ ਜੁੜਿਆ ਹੋਇਆ, ਮਾਂ ਦੇ ਪੇਟ ਵਿੰਚ ਉਹ ਮੂਧੇ-ਮੂੰਹ ਟੰਗਿਆ ਹੁੰਦਾ ਹੈ। ਉਹ ਸੁਆਮੀ ਉੱਥੇ ਉਸ ਨੂੰ ਸੰਭਾਲਦਾ ਅਤੇ ਰੱਖਿਆ ਦੀ ਬਖ਼ਸ਼ੀਸ਼ ਦਿੰਦਾ ਹੈ।
Fareedkot Teekaਪੁਨ: ਗਰਭ ਕੇ ਅੰਤਰ ਪੈਰ ਊਪਰ ਥੇ ਔ ਬ੍ਰਿਤੀ ਤੇਰੀ ਪਰਮੇਸੁਰ ਮੇਂ ਲਾਗੀ ਹੂਈ ਥੀ, ਇਸੀ ਸੇ ਸੋ ਪ੍ਰਭੂ ਸੰਭਾਲ ਕਰਿ ਤੇਰੇ ਪਰ ਰੱਛਾ ਰੂਪ ਦਾਤ ਕਰਤਾ ਥਾ॥੧॥
Prof. Sahib Singhਮਾਂ ਦੇ ਪੇਟ ਵਿਚ ਉਲਟੇ ਪਏ ਹੋਏ ਦੀ ਲਗਨ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ। ਉਹ ਪਰਮਾਤਮਾ ਇਸ ਦੀ ਹਰ ਤਰ੍ਹਾਂ ਸੰਭਾਲ ਕਰਦਾ ਹੈ (ਤੇ ਲੋੜ ਅਨੁਸਾਰ ਪਦਾਰਥ) ਦੇਂਦਾ ਹੈ ॥੧॥

ਪਦ ਅਰਥ ਅੰਤਰਿ ਗਰਭ = ਮਾਂ ਦੇ ਪੇਟ ਵਿਚ। ਉਰਧਿ = ਊਂਧਾ, ਉਲਟਾ। ਸਾਰੇ = ਸੰਭਾਲ ਕਰਦਾ ਹੈ ॥੧॥

SikhNet (Spanish)entonado en Dios, y mira, el Dios Compasivo le da sustento. (1)

ਸੰਸਾਰੁ ਭਵਜਲੁ; ਕਿਉ ਤਰੈ ॥

sansaar bhavajal; kiau tarai |

Sant Singh KhalsaHow can he cross over the terrifying world-ocean?
Manmohan SinghHow can the mortal cross the aweul world-ocean?
Manmohan Singh (Punjabi)ਪ੍ਰਾਣੀ ਕਿਸ ਤਰ੍ਹਾਂ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਸਕਦਾ ਹੈ?
Fareedkot Teeka(ਅਫਾਰੁ) ਅਮੋੜ ਜੀਵ ਤੂੰ ਸੰਸਾਰ ਸਮੁੰਦਰ ਸੇ ਕੈਸੇ ਤਰੇਗਾ?
Prof. Sahib Singh(ਪਰਮਾਤਮਾ ਦੇ ਨਾਮ ਤੋਂ ਬਿਨਾ) ਸੰਸਾਰੀ ਜੀਵ ਸੰਸਾਰ-ਸਮੁੰਦਰ ਤੋਂ ਕਿਸੇ ਹਾਲਤ ਵਿਚ ਪਾਰ ਨਹੀਂ ਲੰਘ ਸਕਦਾ,

ਪਦ ਅਰਥ ਭਵਜਲੁ = ਸਮੁੰਦਰ।

SikhNet (Spanish)Oh, ¿cómo puede uno ser llevado a través del terrible mar de la existencia material?

ਗੁਰਮੁਖਿ ਨਾਮੁ ਨਿਰੰਜਨੁ ਪਾਈਐ; ਅਫਰਿਓ ਭਾਰੁ ਅਫਾਰੁ ਟਰੈ ॥੧॥ ਰਹਾਉ ॥

guramukh naam niranjan paaeeai; afario bhaar afaar ttarai |1| rahaau |

Sant Singh KhalsaThe Gurmukh obtains the Immaculate Naam, the Name of the Lord; the unbearable load of sins is removed. ||1||Pause||
Manmohan SinghBy the Guru's grace the immaculate Lord's Name is obtained and the unendurable load of sins is removed. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪਾਵਨ ਪਵਿੱਤ੍ਰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਅਤੇ ਪਾਪਾਂ ਦਾ ਅਸਹਿ ਬੋਝ ਦੂਰ ਹੋ ਜਾਂਦਾ ਹੈ। ਠਹਿਰਾਉ।
Fareedkot Teekaਜੋ ਗੁਰੋਂ ਦੁਆਰਾ ਨਿਰੰਜਨ ਕਾ ਨਾਮੁ ਪ੍ਰਾਪਤ ਹੋਵੈ, ਤਉ (ਅਫਰਿਓ) ਅਸਹਿ ਭਾਰ ਅਰਥਾਤ ਜੂਨੋਂ ਕੀ ਪ੍ਰਾਪਤੀ ਰੂਪ ਮਿਟ ਜਾਤਾ ਹੈ॥੧॥ ਰਹਾਉ ॥
Prof. Sahib Singhਕਿਉਂਕਿ ਜੀਵ ਮਾਇਆ ਆਦਿਕ ਦੇ ਅਹੰਕਾਰ ਨਾਲ ਆਫਰਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ, ਜਿਸ ਉਤੇ ਮਾਇਆ-ਕਾਲਖ ਦਾ ਪ੍ਰਭਾਵ ਨਹੀਂ ਪੈ ਸਕਦਾ, ਗੁਰੂ ਦੀ ਸਰਨ ਪਿਆਂ ਮਿਲਦਾ ਹੈ, (ਜਿਸ ਮਨੁੱਖ ਨੂੰ ਨਾਮ ਪ੍ਰਾਪਤ ਹੁੰਦਾ ਹੈ) ਉਸ ਦਾ (ਅਹੰਕਾਰ ਆਦਿਕ ਦਾ) ਅਸਹਿ ਭਾਰ ਦੂਰ ਹੋ ਜਾਂਦਾ ਹੈ (ਇਹ ਅਹੰਕਾਰ ਆਦਿਕ ਹੀ ਭਾਰ ਬਣ ਕੇ ਜੀਵ ਨੂੰ ਸੰਸਾਰ-ਸਮੁੰਦਰ ਵਿਚ ਡੋਬਿਆ ਕਰਦਾ ਹੈ) ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਨਿਰੰਜਨੁ = {ਨਿਰ-ਅੰਜਨੁ} ਜਿਸ ਉਤੇ ਮਾਇਆ ਦੀ ਕਾਲਖ ਅਸਰ ਨਹੀਂ ਕਰ ਸਕਦੀ। ਅਫਰਿਓ ਭਾਰੁ = ਆਫਰੇ ਹੋਏ ਦਾ ਭਾਰ, ਹੰਕਾਰੇ ਹੋਏ ਦਾ ਪਾਪਾਂ ਦਾ ਭਾਰ। ਅਫਾਰੁ = ਅਸਹਿ। ਟਰੈ = ਟਲ ਜਾਂਦਾ ਹੈ, ਦੂਰ ਹੋ ਜਾਂਦਾ ਹੈ ॥੧॥ ਰਹਾਉ ॥

SikhNet (Spanish)Es obteniendo el Nombre Inmaculado y, por la Gracia del Guru, son borrados los inmensos errores que el hombre comete por su ego.(1-Pausa)

ਤੇ ਗੁਣ ਵਿਸਰਿ ਗਏ ਅਪਰਾਧੀ; ਮੈ ਬਉਰਾ. ਕਿਆ ਕਰਉ ਹਰੇ ॥

te gun visar ge aparaadhee; mai bauraa. kiaa krau hare |

Sant Singh KhalsaI have forgotten Your Virtues, Lord; I am insane - what can I do now?
Manmohan SinghI, the sinner, have forgotten the goodness of Lord. What can I, the mad man, do now, O God?
Manmohan Singh (Punjabi)ਸਾਈਂ ਦੇ ਉਹ ਉਪਕਾਰ ਮੈਂ ਪਾਪੀ ਨੇ ਭੁਲਾ ਛੱਡੇ ਹਨ। ਮੈਂ ਪਗਲਾ ਪੁਰਸ਼, ਹੁਣ ਕੀ ਕਰ ਸਕਦਾ ਹਾਂ? ਹੇ ਵਾਹਿਗੁਰੂ!
Fareedkot Teekaਹੇ ਅਪਰਾਧੀ! (ਤੇ) ਸੋ ਗੁਣ ਪਰਮੇਸੁਰ ਕੇ ਤੇਰੇ ਕੋ ਵਿਸਰ ਗਏ ਹੈਂ। ਜਬ ਕਹਤਾ ਥਾ ਕਿ ਹੇ ਹਰੀ! ਮੈਂ ਬਾਵਰਾ ਕਿਆ ਕਰੂੰ, ਭਾਵ ਬਚਨੇ ਵਾਸਤੇ ਬੇਨਤੀ ਕਰਤਾ ਥਾ॥
Prof. Sahib Singhਹੇ ਹਰੀ! ਮੈਨੂੰ ਗੁਨਹਗਾਰ ਨੂੰ ਤੇਰੇ ਉਹ ਉਪਕਾਰ ਭੁੱਲ ਗਏ ਹਨ, ਮੈਂ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਪਿਆ ਹਾਂ (ਤੇਰਾ ਸਿਮਰਨ ਕਰਨ ਤੋਂ) ਬੇ-ਵੱਸ ਹਾਂ।

ਪਦ ਅਰਥ ਬਉਰਾ = ਕਮਲਾ, ਝੱਲਾ। ਹਰੇ = ਹੇ ਹਰੀ!

SikhNet (Spanish)Tus Bendiciones, oh Dios, no las he valorado, ahora ¿qué podré hacer habiendo cometido tales errores y locuras?

ਤੂ ਦਾਤਾ ਦਇਆਲੁ ਸਭੈ ਸਿਰਿ; ਅਹਿਨਿਸਿ ਦਾਤਿ ਸਮਾਰਿ ਕਰੇ ॥੨॥

too daataa deaal sabhai sir; ahinis daat samaar kare |2|

Sant Singh KhalsaYou are the Merciful Giver, above the heads of all. Day and night, You give gifts, and take care of all. ||2||
Manmohan SinghThou, O Lord, are the compassionate Giver over the heads of all Day and night Thou give gifts and take care of all.
Manmohan Singh (Punjabi)ਤੂੰ, ਹੇ ਪ੍ਰਭੂ! ਸਾਰਿਆਂ ਦੇ ਸਿਰਾਂ ਉਤੇ ਮਿਹਰਬਾਨ ਦਾਤਾਰ ਹੈ। ਦਿਹੁੰ ਰੈਣ ਤੂੰ ਬਖ਼ਸ਼ਸ਼ਾਂ ਬਖ਼ਸ਼ਦਾ ਹੈਂ ਅਤੇ ਸਾਰਿਆਂ ਦੀ ਸੰਭਾਲ ਕਰਦਾ ਹੈਂ।
Fareedkot Teekaਕਹਿਤਾ ਥਾ ਹੇ ਪਰਮੇਸ੍ਵਰ! ਤੂੰ ਹੀ ਦਿਆਲ ਦਾਤਾ ਹੈਂ। ਸਭ ਕੋ ਸਿਰਜ ਕਰ ਤੂੰ ਰਾਤ ਦਿਨ ਸੰਭਾਲ ਕੇ ਦਾਤ ਕਰਤਾ ਹੈਂ॥੨॥
Prof. Sahib Singhਪਰ ਤੂੰ ਦਇਆ ਦਾ ਸੋਮਾ ਹੈਂ, ਹਰੇਕ ਜੀਵ ਦੇ ਸਿਰ ਤੇ (ਰਾਖਾ) ਹੈਂ, ਤੇ ਸਭ ਨੂੰ ਦਾਤਾਂ ਦੇਂਦਾ ਹੈਂ। ਦਇਆਲ ਪ੍ਰਭੂ ਦਿਨ ਰਾਤ (ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਦਾਤਾਂ ਦੇਂਦਾ ਹੈ ॥੨॥

ਪਦ ਅਰਥ ਸਭੈ ਸਿਰਿ = ਹਰੇਕ ਜੀਵ ਦੇ ਸਿਰ ਤੇ। ਅਹਿ = ਦਿਨ। ਨਿਸਿ = ਰਾਤ। ਸਮਾਰਿ = ਸੰਭਾਲ ਕਰ ਕੇ ॥੨॥

SikhNet (Spanish)Eres nuestro Dios Compasivo, que cuidas de todo, oh, bendíceme para que pueda pensar siempre en Tus Misericordias y en Tus Bondades.(2)

ਚਾਰਿ ਪਦਾਰਥ ਲੈ ਜਗਿ ਜਨਮਿਆ; ਸਿਵ ਸਕਤੀ ਘਰਿ ਵਾਸੁ ਧਰੇ ॥

chaar padaarath lai jag janamiaa; siv sakatee ghar vaas dhare |

Sant Singh KhalsaOne is born to achieve the four great objectives of life. The spirit has taken up its home in the material world.
Manmohan SinghMan is born in this world to obtain the four life-objects, but his soul takes abode in the house of mammon.
Manmohan Singh (Punjabi)ਚਾਰ ਜੀਵਨ-ਮਨੋਰਥ ਪ੍ਰਾਪਤ ਕਰਨ ਵਾਸਤੇ ਬੰਦਾ ਇਸ ਜਹਾਨ ਅੰਦਰ ਜੰਮਿਆ ਹੈ; ਪ੍ਰੰਤੂ ਉਸ ਦੀ ਆਤਮਾ ਮਾਇਆ ਦੇ ਘਰ ਅੰਦਰ ਵਸੇਬਾ ਕਰ ਲੈਂਦੀ ਹੈ।
Fareedkot Teekaਚਾਰ ਪਦਾਰਥ ਲੈ ਕੇ ਇਹੁ ਜੀਵ ਜਨਮਿਆਂ ਹੈਂ। ਭਾਵ ਧਰਮ, ਅਰਥ, ਕਾਮ, ਮੋਖ ਇਨ ਚਾਰੋਂ ਕੋ ਸਿਧ ਕਰਨੇਂ ਕੋ ਸਾਮਰਥ ਮਾਨੁਖ ਹੈ, ਪਰੰਤੂ ਪਰਮਾਤਮਾਂ ਸੇ ਬੇਮੁਖ ਹੋਇਕੇ ਮਾਯਾ ਕੇ ਘਰ ਮੇਂ ਵਾਸਾ ਧਾਰਨ ਕਰ ਲੀਆ ਹੈ॥
Prof. Sahib Singh(ਜੀਵ ਪਰਮਾਤਮਾ ਪਾਸੋਂ) ਚਾਰੇ ਹੀ ਪਦਾਰਥ ਲੈ ਕੇ ਜਗਤ ਵਿਚ ਜੰਮਿਆ ਹੈ (ਫਿਰ ਭੀ ਪ੍ਰਭੂ ਦੀ ਬਖ਼ਸ਼ਸ਼ ਭੁਲਾ ਕੇ ਸਦਾ) ਪਰਮਾਤਮਾ ਦੀ ਪੈਦਾ ਕੀਤੀ ਮਾਇਆ ਦੇ ਘਰ ਵਿਚ ਨਿਵਾਸ ਰੱਖਦਾ ਹੈ।

ਪਦ ਅਰਥ ਚਾਰਿ ਪਦਾਰਥ = {੧. ਧਰਮ = ਸ਼ੁਭ ਕਰਮ। ੨. ਅਰਥ-ਪਦਾਰਥ। ੩. ਕਾਮ = ਕਾਮਨਾ, ਇੱਛਿਆ। ੪. ਮੋਖ = ਮੁਕਤੀ}। ਲੈ = ਲੈ ਕੇ। ਜਗਿ = ਜਗਤ ਵਿਚ। ਸਿਵ ਸਕਤੀ ਘਰਿ = ਪਰਮਾਤਮਾ ਦੀ ਰਚੀ ਮਾਇਆ ਦੇ ਘਰ ਵਿਚ।

SikhNet (Spanish)Uno viene al mundo para lograr los cuatro objetivos principales en la vida, pero el Alma de uno vive en la Maya.

Open this shabad (27 lines, Angs 1013-1014) →

Ang 1013 of 1430