ਮਾਰੂ ਮਹਲਾ ੧ ॥
maaroo mahalaa 1 | Ang 1013
Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.
ਮਾਤ ਪਿਤਾ ਸੰਜੋਗਿ ਉਪਾਏ; ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥
maat pitaa sanjog upaae; rakat bind mil pindd kare | Ang 1013
Sant Singh KhalsaThrough the union of mother and father, the fetus is formed. The egg and sperm join together to make the body.
Manmohan SinghThe mortal comes into being from the union of the mother and father. The female's ovum and the male's sperm meet to form the body.
Manmohan Singh (Punjabi)ਮਾਂ ਅਤੇ ਪਿਓ ਦੇ ਮਿਲਾਪ ਤੋਂ ਪ੍ਰਾਣੀ ਪੈਦਾ ਹੁੰਦਾ ਹੈ। ਨਾਰੀ ਅਤੇ ਨਰ ਦੇ ਵੀਰਜ ਦੇ ਇਕੱਠੇ ਹੋਣ ਤੋਂ ਦੇਹ ਬਣਦੀ ਹੈ।
Fareedkot Teekaਮਾਤਾ ਪਿਤਾ ਕੇ ਸੰਜੋਗ ਸੇ ਰਕਤ ਬੀਰਜ ਕੇ ਮਿਲਾਪ ਦੁਆਰਾ ਈਸਰ ਨੇ ਜੀਵੋਂ ਕੇ ਸਰੀਰ ਉਤਪੰਨ ਕੀਏ ਹੈਂ॥
Prof. Sahib Singhਮਾਂ ਤੇ ਪਿਉ ਦੇ (ਸਰੀਰਕ) ਸੰਜੋਗ ਦੀ ਰਾਹੀਂ ਪਰਮਾਤਮਾ ਜੀਵ ਪੈਦਾ ਕਰਦਾ ਹੈ, ਮਾਂ ਦਾ ਲਹੂ ਤੇ ਪਿਉ ਦਾ ਵੀਰਜ ਮਿਲਣ ਤੇ ਪਰਮਾਤਮਾ (ਜੀਵ ਦਾ) ਸਰੀਰ ਬਣਾਂਦਾ ਹੈ।ਪਦ ਅਰਥ ਸੰਜੋਗਿ = ਸੰਜੋਗ ਦੀ ਰਾਹੀਂ, ਮੇਲ ਦੀ ਰਾਹੀਂ। ਰਕਤੁ = ਰੁੱਤ, ਲਹੂ। ਬਿੰਦੁ = ਵੀਰਜ। ਪਿੰਡੁ = ਸਰੀਰ। ਕਰੇ = ਬਣਾਂਦਾ ਹੈ।
SikhNet (Spanish)El ovario materno y el esperma paterno, generan un ser humano, y en el interior del vientre materno uno se para de cabeza,
ਅੰਤਰਿ ਗਰਭ ਉਰਧਿ ਲਿਵ ਲਾਗੀ; ਸੋ ਪ੍ਰਭੁ ਸਾਰੇ ਦਾਤਿ ਕਰੇ ॥੧॥
antar garabh uradh liv laagee; so prabh saare daat kare |1| Ang 1013
Sant Singh KhalsaUpside-down within the womb, it lovingly dwells on the Lord; God provides for it, and gives it nourishment there. ||1||
Manmohan SinghIn the mother's womb attuned to the Lord's love. That Lord sustains him there and blesses him with the gift of safety.
Manmohan Singh (Punjabi)ਪ੍ਰਭੂ ਦੀ ਪ੍ਰੀਤ ਅੰਦਰ ਜੁੜਿਆ ਹੋਇਆ, ਮਾਂ ਦੇ ਪੇਟ ਵਿੰਚ ਉਹ ਮੂਧੇ-ਮੂੰਹ ਟੰਗਿਆ ਹੁੰਦਾ ਹੈ। ਉਹ ਸੁਆਮੀ ਉੱਥੇ ਉਸ ਨੂੰ ਸੰਭਾਲਦਾ ਅਤੇ ਰੱਖਿਆ ਦੀ ਬਖ਼ਸ਼ੀਸ਼ ਦਿੰਦਾ ਹੈ।
Fareedkot Teekaਪੁਨ: ਗਰਭ ਕੇ ਅੰਤਰ ਪੈਰ ਊਪਰ ਥੇ ਔ ਬ੍ਰਿਤੀ ਤੇਰੀ ਪਰਮੇਸੁਰ ਮੇਂ ਲਾਗੀ ਹੂਈ ਥੀ, ਇਸੀ ਸੇ ਸੋ ਪ੍ਰਭੂ ਸੰਭਾਲ ਕਰਿ ਤੇਰੇ ਪਰ ਰੱਛਾ ਰੂਪ ਦਾਤ ਕਰਤਾ ਥਾ॥੧॥
Prof. Sahib Singhਮਾਂ ਦੇ ਪੇਟ ਵਿਚ ਉਲਟੇ ਪਏ ਹੋਏ ਦੀ ਲਗਨ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ। ਉਹ ਪਰਮਾਤਮਾ ਇਸ ਦੀ ਹਰ ਤਰ੍ਹਾਂ ਸੰਭਾਲ ਕਰਦਾ ਹੈ (ਤੇ ਲੋੜ ਅਨੁਸਾਰ ਪਦਾਰਥ) ਦੇਂਦਾ ਹੈ ॥੧॥ਪਦ ਅਰਥ ਅੰਤਰਿ ਗਰਭ = ਮਾਂ ਦੇ ਪੇਟ ਵਿਚ। ਉਰਧਿ = ਊਂਧਾ, ਉਲਟਾ। ਸਾਰੇ = ਸੰਭਾਲ ਕਰਦਾ ਹੈ ॥੧॥
SikhNet (Spanish)entonado en Dios, y mira, el Dios Compasivo le da sustento. (1)
ਸੰਸਾਰੁ ਭਵਜਲੁ; ਕਿਉ ਤਰੈ ॥
sansaar bhavajal; kiau tarai | Ang 1013
Sant Singh KhalsaHow can he cross over the terrifying world-ocean?
Manmohan SinghHow can the mortal cross the aweul world-ocean?
Manmohan Singh (Punjabi)ਪ੍ਰਾਣੀ ਕਿਸ ਤਰ੍ਹਾਂ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਸਕਦਾ ਹੈ?
Fareedkot Teeka(ਅਫਾਰੁ) ਅਮੋੜ ਜੀਵ ਤੂੰ ਸੰਸਾਰ ਸਮੁੰਦਰ ਸੇ ਕੈਸੇ ਤਰੇਗਾ?
Prof. Sahib Singh(ਪਰਮਾਤਮਾ ਦੇ ਨਾਮ ਤੋਂ ਬਿਨਾ) ਸੰਸਾਰੀ ਜੀਵ ਸੰਸਾਰ-ਸਮੁੰਦਰ ਤੋਂ ਕਿਸੇ ਹਾਲਤ ਵਿਚ ਪਾਰ ਨਹੀਂ ਲੰਘ ਸਕਦਾ,ਪਦ ਅਰਥ ਭਵਜਲੁ = ਸਮੁੰਦਰ।
SikhNet (Spanish)Oh, ¿cómo puede uno ser llevado a través del terrible mar de la existencia material?
ਗੁਰਮੁਖਿ ਨਾਮੁ ਨਿਰੰਜਨੁ ਪਾਈਐ; ਅਫਰਿਓ ਭਾਰੁ ਅਫਾਰੁ ਟਰੈ ॥੧॥ ਰਹਾਉ ॥
guramukh naam niranjan paaeeai; afario bhaar afaar ttarai |1| rahaau | Ang 1013
Sant Singh KhalsaThe Gurmukh obtains the Immaculate Naam, the Name of the Lord; the unbearable load of sins is removed. ||1||Pause||
Manmohan SinghBy the Guru's grace the immaculate Lord's Name is obtained and the unendurable load of sins is removed. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪਾਵਨ ਪਵਿੱਤ੍ਰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਅਤੇ ਪਾਪਾਂ ਦਾ ਅਸਹਿ ਬੋਝ ਦੂਰ ਹੋ ਜਾਂਦਾ ਹੈ। ਠਹਿਰਾਉ।
Fareedkot Teekaਜੋ ਗੁਰੋਂ ਦੁਆਰਾ ਨਿਰੰਜਨ ਕਾ ਨਾਮੁ ਪ੍ਰਾਪਤ ਹੋਵੈ, ਤਉ (ਅਫਰਿਓ) ਅਸਹਿ ਭਾਰ ਅਰਥਾਤ ਜੂਨੋਂ ਕੀ ਪ੍ਰਾਪਤੀ ਰੂਪ ਮਿਟ ਜਾਤਾ ਹੈ॥੧॥ ਰਹਾਉ ॥
Prof. Sahib Singhਕਿਉਂਕਿ ਜੀਵ ਮਾਇਆ ਆਦਿਕ ਦੇ ਅਹੰਕਾਰ ਨਾਲ ਆਫਰਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ, ਜਿਸ ਉਤੇ ਮਾਇਆ-ਕਾਲਖ ਦਾ ਪ੍ਰਭਾਵ ਨਹੀਂ ਪੈ ਸਕਦਾ, ਗੁਰੂ ਦੀ ਸਰਨ ਪਿਆਂ ਮਿਲਦਾ ਹੈ, (ਜਿਸ ਮਨੁੱਖ ਨੂੰ ਨਾਮ ਪ੍ਰਾਪਤ ਹੁੰਦਾ ਹੈ) ਉਸ ਦਾ (ਅਹੰਕਾਰ ਆਦਿਕ ਦਾ) ਅਸਹਿ ਭਾਰ ਦੂਰ ਹੋ ਜਾਂਦਾ ਹੈ (ਇਹ ਅਹੰਕਾਰ ਆਦਿਕ ਹੀ ਭਾਰ ਬਣ ਕੇ ਜੀਵ ਨੂੰ ਸੰਸਾਰ-ਸਮੁੰਦਰ ਵਿਚ ਡੋਬਿਆ ਕਰਦਾ ਹੈ) ॥੧॥ ਰਹਾਉ ॥ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਨਿਰੰਜਨੁ = {ਨਿਰ-ਅੰਜਨੁ} ਜਿਸ ਉਤੇ ਮਾਇਆ ਦੀ ਕਾਲਖ ਅਸਰ ਨਹੀਂ ਕਰ ਸਕਦੀ। ਅਫਰਿਓ ਭਾਰੁ = ਆਫਰੇ ਹੋਏ ਦਾ ਭਾਰ, ਹੰਕਾਰੇ ਹੋਏ ਦਾ ਪਾਪਾਂ ਦਾ ਭਾਰ। ਅਫਾਰੁ = ਅਸਹਿ। ਟਰੈ = ਟਲ ਜਾਂਦਾ ਹੈ, ਦੂਰ ਹੋ ਜਾਂਦਾ ਹੈ ॥੧॥ ਰਹਾਉ ॥
SikhNet (Spanish)Es obteniendo el Nombre Inmaculado y, por la Gracia del Guru, son borrados los inmensos errores que el hombre comete por su ego.(1-Pausa)
ਤੇ ਗੁਣ ਵਿਸਰਿ ਗਏ ਅਪਰਾਧੀ; ਮੈ ਬਉਰਾ. ਕਿਆ ਕਰਉ ਹਰੇ ॥
te gun visar ge aparaadhee; mai bauraa. kiaa krau hare | Ang 1013
Sant Singh KhalsaI have forgotten Your Virtues, Lord; I am insane - what can I do now?
Manmohan SinghI, the sinner, have forgotten the goodness of Lord. What can I, the mad man, do now, O God?
Manmohan Singh (Punjabi)ਸਾਈਂ ਦੇ ਉਹ ਉਪਕਾਰ ਮੈਂ ਪਾਪੀ ਨੇ ਭੁਲਾ ਛੱਡੇ ਹਨ। ਮੈਂ ਪਗਲਾ ਪੁਰਸ਼, ਹੁਣ ਕੀ ਕਰ ਸਕਦਾ ਹਾਂ? ਹੇ ਵਾਹਿਗੁਰੂ!
Fareedkot Teekaਹੇ ਅਪਰਾਧੀ! (ਤੇ) ਸੋ ਗੁਣ ਪਰਮੇਸੁਰ ਕੇ ਤੇਰੇ ਕੋ ਵਿਸਰ ਗਏ ਹੈਂ। ਜਬ ਕਹਤਾ ਥਾ ਕਿ ਹੇ ਹਰੀ! ਮੈਂ ਬਾਵਰਾ ਕਿਆ ਕਰੂੰ, ਭਾਵ ਬਚਨੇ ਵਾਸਤੇ ਬੇਨਤੀ ਕਰਤਾ ਥਾ॥
Prof. Sahib Singhਹੇ ਹਰੀ! ਮੈਨੂੰ ਗੁਨਹਗਾਰ ਨੂੰ ਤੇਰੇ ਉਹ ਉਪਕਾਰ ਭੁੱਲ ਗਏ ਹਨ, ਮੈਂ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਪਿਆ ਹਾਂ (ਤੇਰਾ ਸਿਮਰਨ ਕਰਨ ਤੋਂ) ਬੇ-ਵੱਸ ਹਾਂ।ਪਦ ਅਰਥ ਬਉਰਾ = ਕਮਲਾ, ਝੱਲਾ। ਹਰੇ = ਹੇ ਹਰੀ!
SikhNet (Spanish)Tus Bendiciones, oh Dios, no las he valorado, ahora ¿qué podré hacer habiendo cometido tales errores y locuras?
ਤੂ ਦਾਤਾ ਦਇਆਲੁ ਸਭੈ ਸਿਰਿ; ਅਹਿਨਿਸਿ ਦਾਤਿ ਸਮਾਰਿ ਕਰੇ ॥੨॥
too daataa deaal sabhai sir; ahinis daat samaar kare |2| Ang 1013
Sant Singh KhalsaYou are the Merciful Giver, above the heads of all. Day and night, You give gifts, and take care of all. ||2||
Manmohan SinghThou, O Lord, are the compassionate Giver over the heads of all Day and night Thou give gifts and take care of all.
Manmohan Singh (Punjabi)ਤੂੰ, ਹੇ ਪ੍ਰਭੂ! ਸਾਰਿਆਂ ਦੇ ਸਿਰਾਂ ਉਤੇ ਮਿਹਰਬਾਨ ਦਾਤਾਰ ਹੈ। ਦਿਹੁੰ ਰੈਣ ਤੂੰ ਬਖ਼ਸ਼ਸ਼ਾਂ ਬਖ਼ਸ਼ਦਾ ਹੈਂ ਅਤੇ ਸਾਰਿਆਂ ਦੀ ਸੰਭਾਲ ਕਰਦਾ ਹੈਂ।
Fareedkot Teekaਕਹਿਤਾ ਥਾ ਹੇ ਪਰਮੇਸ੍ਵਰ! ਤੂੰ ਹੀ ਦਿਆਲ ਦਾਤਾ ਹੈਂ। ਸਭ ਕੋ ਸਿਰਜ ਕਰ ਤੂੰ ਰਾਤ ਦਿਨ ਸੰਭਾਲ ਕੇ ਦਾਤ ਕਰਤਾ ਹੈਂ॥੨॥
Prof. Sahib Singhਪਰ ਤੂੰ ਦਇਆ ਦਾ ਸੋਮਾ ਹੈਂ, ਹਰੇਕ ਜੀਵ ਦੇ ਸਿਰ ਤੇ (ਰਾਖਾ) ਹੈਂ, ਤੇ ਸਭ ਨੂੰ ਦਾਤਾਂ ਦੇਂਦਾ ਹੈਂ। ਦਇਆਲ ਪ੍ਰਭੂ ਦਿਨ ਰਾਤ (ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਦਾਤਾਂ ਦੇਂਦਾ ਹੈ ॥੨॥ਪਦ ਅਰਥ ਸਭੈ ਸਿਰਿ = ਹਰੇਕ ਜੀਵ ਦੇ ਸਿਰ ਤੇ। ਅਹਿ = ਦਿਨ। ਨਿਸਿ = ਰਾਤ। ਸਮਾਰਿ = ਸੰਭਾਲ ਕਰ ਕੇ ॥੨॥
SikhNet (Spanish)Eres nuestro Dios Compasivo, que cuidas de todo, oh, bendíceme para que pueda pensar siempre en Tus Misericordias y en Tus Bondades.(2)
ਚਾਰਿ ਪਦਾਰਥ ਲੈ ਜਗਿ ਜਨਮਿਆ; ਸਿਵ ਸਕਤੀ ਘਰਿ ਵਾਸੁ ਧਰੇ ॥
chaar padaarath lai jag janamiaa; siv sakatee ghar vaas dhare | Ang 1013
Sant Singh KhalsaOne is born to achieve the four great objectives of life. The spirit has taken up its home in the material world.
Manmohan SinghMan is born in this world to obtain the four life-objects, but his soul takes abode in the house of mammon.
Manmohan Singh (Punjabi)ਚਾਰ ਜੀਵਨ-ਮਨੋਰਥ ਪ੍ਰਾਪਤ ਕਰਨ ਵਾਸਤੇ ਬੰਦਾ ਇਸ ਜਹਾਨ ਅੰਦਰ ਜੰਮਿਆ ਹੈ; ਪ੍ਰੰਤੂ ਉਸ ਦੀ ਆਤਮਾ ਮਾਇਆ ਦੇ ਘਰ ਅੰਦਰ ਵਸੇਬਾ ਕਰ ਲੈਂਦੀ ਹੈ।
Fareedkot Teekaਚਾਰ ਪਦਾਰਥ ਲੈ ਕੇ ਇਹੁ ਜੀਵ ਜਨਮਿਆਂ ਹੈਂ। ਭਾਵ ਧਰਮ, ਅਰਥ, ਕਾਮ, ਮੋਖ ਇਨ ਚਾਰੋਂ ਕੋ ਸਿਧ ਕਰਨੇਂ ਕੋ ਸਾਮਰਥ ਮਾਨੁਖ ਹੈ, ਪਰੰਤੂ ਪਰਮਾਤਮਾਂ ਸੇ ਬੇਮੁਖ ਹੋਇਕੇ ਮਾਯਾ ਕੇ ਘਰ ਮੇਂ ਵਾਸਾ ਧਾਰਨ ਕਰ ਲੀਆ ਹੈ॥
Prof. Sahib Singh(ਜੀਵ ਪਰਮਾਤਮਾ ਪਾਸੋਂ) ਚਾਰੇ ਹੀ ਪਦਾਰਥ ਲੈ ਕੇ ਜਗਤ ਵਿਚ ਜੰਮਿਆ ਹੈ (ਫਿਰ ਭੀ ਪ੍ਰਭੂ ਦੀ ਬਖ਼ਸ਼ਸ਼ ਭੁਲਾ ਕੇ ਸਦਾ) ਪਰਮਾਤਮਾ ਦੀ ਪੈਦਾ ਕੀਤੀ ਮਾਇਆ ਦੇ ਘਰ ਵਿਚ ਨਿਵਾਸ ਰੱਖਦਾ ਹੈ।ਪਦ ਅਰਥ ਚਾਰਿ ਪਦਾਰਥ = {੧. ਧਰਮ = ਸ਼ੁਭ ਕਰਮ। ੨. ਅਰਥ-ਪਦਾਰਥ। ੩. ਕਾਮ = ਕਾਮਨਾ, ਇੱਛਿਆ। ੪. ਮੋਖ = ਮੁਕਤੀ}। ਲੈ = ਲੈ ਕੇ। ਜਗਿ = ਜਗਤ ਵਿਚ। ਸਿਵ ਸਕਤੀ ਘਰਿ = ਪਰਮਾਤਮਾ ਦੀ ਰਚੀ ਮਾਇਆ ਦੇ ਘਰ ਵਿਚ।
SikhNet (Spanish)Uno viene al mundo para lograr los cuatro objetivos principales en la vida, pero el Alma de uno vive en la Maya.
ਲਾਗੀ ਭੂਖ ਮਾਇਆ ਮਗੁ ਜੋਹੈ; ਮੁਕਤਿ ਪਦਾਰਥੁ ਮੋਹਿ ਖਰੇ ॥੩॥
laagee bhookh maaeaa mag johai; mukat padaarath mohi khare |3| Ang 1014
Sant Singh KhalsaDriven by hunger, it sees the path of Maya's riches; this emotional attachment takes away the treasure of liberation. ||3||
Manmohan SinghImpelled by hunger, he spies the way of riches and secular attachment snatches away his wealth of salvation.
Manmohan Singh (Punjabi)ਭੁੰਖ ਦਾ ਧੱਕਿਆ ਹੋਇਆ ਉਹ ਮਾਲ ਧਨ ਦਾ ਰਾਹ ਤਕਾਉਂਦਾ ਹੈ ਅਤੇ ਸੰਸਾਰੀ ਲਗਨ ਉਸ ਦੀ ਮੋਖ਼ਸ਼ ਦੀ ਦੌਲਤ ਨੂੰ ਖੱਸ ਲੈ ਜਾਂਦੀ ਹੈ।
Fareedkot Teekaਤ੍ਰਿਸਨਾ ਰੂਪ ਭੂਖ ਲਾਗੀ ਹੈ ਮਾਯਾ ਕਾ ਰਸਤਾ ਦੇਖ ਰਹਾ ਹੈ। ਜੋ ਕਿਸ ਉਪਾਇ ਕਰ ਮਾਯਾ ਪ੍ਰਾਪਤ ਹੋਵੈ ਔ ਮੁਕਤੀ ਆਦਿ ਪਦਾਰਥ ਮਾਯਾ ਨੇ ਠਗ ਲੀਏ ਹੈਂ॥੩॥
Prof. Sahib Singhਸਦਾ ਇਸ ਨੂੰ ਮਾਇਆ ਦੀ ਭੁੱਖ ਹੀ ਚੰਬੜੀ ਰਹਿੰਦੀ ਹੈ, ਸਦਾ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਮਾਇਆ ਦੇ ਮੋਹ ਵਿਚ (ਫਸ ਕੇ ਚੌਹਾਂ ਪਦਾਰਥਾਂ ਵਿਚੋਂ) ਮੁਕਤਿ-ਪਦਾਰਥ ਗਵਾ ਲੈਂਦਾ ਹੈ ॥੩॥ਪਦ ਅਰਥ ਭੂਖ = ਲਾਲਚ। ਮਗੁ = ਰਸਤਾ। ਜੋਹੈ = ਤੱਕਦਾ ਹੈ। ਮੋਹਿ = ਮਾਇਆ ਦੇ ਮੋਹ ਵਿਚ। ਖਰੇ = ਖੜਿਆ ਜਾਂਦਾ ਹੈ, ਗਵਾਚ ਜਾਂਦਾ ਹੈ ॥੩॥
SikhNet (Spanish)Engañado y lleno de angustia va por el sendero de la ilusión, y atrapado, al estar apegado a Maya, destruye el camino a la Liberación.(3)
ਕਰਣ ਪਲਾਵ ਕਰੇ. ਨਹੀ ਪਾਵੈ; ਇਤ ਉਤ ਢੂਢਤ ਥਾਕਿ ਪਰੇ ॥
karan palaav kare. nahee paavai; it ut dtoodtat thaak pare | Ang 1014
Sant Singh KhalsaWeeping and wailing, he does not receive them; he searches here and there, and grows weary.
Manmohan SinghBy weeping and wailing he obtains not the four cardinal boons and grows weary of searching hither and thither.
Manmohan Singh (Punjabi)ਵਿਰਲਾਪ ਤੇ ਰੋਣ ਪਿੱਟਣ ਕਰਨ ਦੁਆਰਾ ਉਸ ਨੂੰ ਚਾਰ ਉੱਤਮ ਦਾਤਾਂ ਪ੍ਰਾਪਤ ਨਹੀਂ ਹੁੰਦੀਆਂ ਅਤੇ ਐਧਰ ਓਧਰ ਭਾਲਦਾ ਹੋਇਆ ਉਹ ਹੰਭ ਜਾਂਦਾ ਹੈ।
Fareedkot Teekaਰੋਵਤਾ ਹੈ, ਤੋ ਭੀ ਮੁਖ ਕੋ ਨਹੀਂ ਪਾਵਤਾ, ਇਧਰ ਉਧਰ ਸੁਖ ਕੋ ਢੂੰਢਤਾ ਥਾਕ ਪੜਾ ਹੈ॥
Prof. Sahib Singh(ਸਾਰੀ ਉਮਰ ਜੀਵ ਮਾਇਆ ਦੀ ਖ਼ਾਤਰ ਹੀ) ਤਰਲੇ ਲੈਂਦਾ ਰਹਿੰਦਾ ਹੈ (ਮਨ ਦੀ ਤਸੱਲੀ ਜੋਗੀ ਮਾਇਆ) ਪ੍ਰਾਪਤ ਨਹੀਂ ਹੁੰਦੀ, ਹਰ ਪਾਸੇ ਮਾਇਆ ਦੀ ਢੂੰਢ-ਭਾਲ ਕਰਦਾ ਕਰਦਾ ਥੱਕ ਜਾਂਦਾ ਹੈ।ਪਦ ਅਰਥ ਕਰਣ ਪਲਾਹ = {करुणाप्रलाप} ਤਰਸ ਪੈਦਾ ਕਰਨ ਵਾਲੇ ਵਿਰਲਾਪ, ਕੀਰਨੇ, ਤਰਲੇ। ਇਤ ਉਤ = ਇਧਰ ਉਧਰ, ਹਰ ਪਾਸੇ।
SikhNet (Spanish)Divaga y llora, pero no recibe a Dios. Lo busca por aquí y por allá en vano,
ਕਾਮਿ ਕ੍ਰੋਧਿ ਅਹੰਕਾਰਿ ਵਿਆਪੇ; ਕੂੜ ਕੁਟੰਬ ਸਿਉ ਪ੍ਰੀਤਿ ਕਰੇ ॥੪॥
kaam krodh ahankaar viaape; koorr kuttanb siau preet kare |4| Ang 1014
Sant Singh KhalsaEngrossed in sexual desire, anger and egotism, he falls in love with his false relatives. ||4||
Manmohan SinghHe is engrossed in lust, wrath and pride and bears love to his false kinsmen.
Manmohan Singh (Punjabi)ਉਹ ਸ਼ਹਿਵਤ, ਗੁੱਸੇ ਅਤੇ ਹੰਕਾਰ ਅੰਦਰ ਗਲਤਾਨ ਹੋ ਜਾਂਦਾ ਹੈ ਅਤੇ ਆਪਣੇ ਝੂਠੇ ਸੰਨਬੰਧੀਆਂ ਨੂੰ ਪਿਆਰ ਕਰਦਾ ਹੈ।
Fareedkot Teekaਕਾਮ, ਕ੍ਰੋਧ, ਅਹੰਕਾਰ ਮੇਂ ਡੂਬਤਾ ਹੈ ਔ ਝੂਠੇ ਕੁਟੰਬ ਸਾਥ ਪ੍ਰੀਤ ਕਰਤਾ ਹੈ॥੪॥
Prof. Sahib Singhਕਾਮ ਵਿਚ, ਕ੍ਰੋਧ ਵਿਚ, ਅਹੰਕਾਰ ਵਿਚ ਨੱਪਿਆ ਹੋਇਆ ਜੀਵ ਸਦਾ ਨਾਸਵੰਤ ਪਦਾਰਥ ਨਾਲ ਹੀ ਪ੍ਰੀਤ ਕਰਦਾ ਹੈ, ਸਦਾ ਆਪਣੇ ਪਰਵਾਰ ਨਾਲ ਹੀ ਮੋਹ ਜੋੜੀ ਰੱਖਦਾ ਹੈ ॥੪॥ਪਦ ਅਰਥ ਕਾਮਿ = ਕਾਮ ਵਿਚ। ਵਿਆਪੇ = ਦਬਾਇਆ ਹੋਇਆ ॥੪॥
SikhNet (Spanish)afligido por la lujuria, el enojo y el ego; está enamorado de sus ilusorios parientes.(4)
ਖਾਵੈ ਭੋਗੈ. ਸੁਣਿ ਸੁਣਿ ਦੇਖੈ; ਪਹਿਰਿ ਦਿਖਾਵੈ ਕਾਲ ਘਰੇ ॥
khaavai bhogai. sun sun dekhai; pahir dikhaavai kaal ghare | Ang 1014
Sant Singh KhalsaHe eats and enjoys, listens and watches, and dresses up to show off in this house of death.
Manmohan SinghIn the house of death, he eats, enjoys, hears with his ears, sees and dresses to show off.
Manmohan Singh (Punjabi)ਇਸ ਮੌਤ ਦੇ ਗ੍ਰਹਿ ਅੰਦਰ ਉਹ ਖਾਂਦਾ, ਅਨੰਦ ਮਾਣਦਾ, ਕੰਨਾਂ ਨਾਲ ਸੁਣਦਾ, ਵੇਖਦਾ ਅਤੇ ਵਿਖਾਵਾ ਕਰਨ ਲਈ ਪਹਿਣਦਾ ਹੈ।
Fareedkot Teekaਰਸੋਂ ਕੋ ਖਾਤਾ ਹੈ, ਇਸਤ੍ਰੀਆਂ ਕੋ ਭੋਗਤਾ ਹੈ, ਕਾਨੋਂ ਕਰ ਸਬਦ ਕੋ ਸੁਣਤਾ ਹੈ ਔ ਰੂਪ ਕੋ ਦੇਖਤਾ ਹੈ, ਬਸਤਰੋਂ ਕੋ ਪਹਿਰ ਕੇ ਦਿਖਾਵਤਾ ਹੈ, ਪੁਨਃ ਸਭ ਮੌਤ ਕੇ ਘਰ ਵਿਖੇ ਹੈਂ, ਭਾਵ ਅੰਤ ਕੋ ਮਰਣਾ ਅਵਸ ਹੋਵੇਗਾ॥
Prof. Sahib Singh(ਦੁਨੀਆ ਦੇ ਚੰਗੇ ਚੰਗੇ ਪਦਾਰਥ) ਖਾਂਦਾ ਹੈ (ਵਿਸ਼ੇ) ਭੋਗਦਾ ਹੈ, (ਸੋਭਾ ਨਿੰਦਾ ਆਦਿਕ ਦੇ ਬਚਨ) ਮੁੜ ਮੁੜ ਸੁਣਦਾ ਹੈ, (ਦੁਨੀਆ ਦੇ ਰੰਗ ਤਮਾਸ਼ੇ) ਵੇਖਦਾ ਹੈ, (ਸੋਹਣੇ ਸੋਹਣੇ ਕੱਪੜੇ ਆਦਿਕ) ਪਹਿਨ ਕੇ (ਲੋਕਾਂ ਨੂੰ) ਵਿਖਾਂਦਾ ਹੈ-(ਬੱਸ! ਇਹਨਾਂ ਹੀ ਆਹਰਾਂ ਵਿਚ ਮਸਤ ਹੋ ਕੇ) ਆਤਮਕ ਮੌਤ ਦੇ ਘਰ ਵਿਚ ਟਿਕਿਆ ਰਹਿੰਦਾ ਹੈ (ਆਤਮਕ ਮੌਤ ਸਹੇੜੀ ਰੱਖਦਾ ਹੈ)।ਪਦ ਅਰਥ ਕਾਲੁ ਘਰੇ = ਕਾਲ ਦੇ ਘਰ ਵਿਚ।
SikhNet (Spanish)Ve, escucha, come, se divierte y se viste sólo para impresionar a los demás en la casa de la muerte.
ਬਿਨੁ ਗੁਰਸਬਦ. ਨ ਆਪੁ ਪਛਾਣੈ; ਬਿਨੁ ਹਰਿ ਨਾਮ. ਨ ਕਾਲੁ ਟਰੇ ॥੫॥
bin gurasabad. na aap pachhaanai; bin har naam. na kaal ttare |5| Ang 1014
Sant Singh KhalsaWithout the Word of the Guru's Shabad, he does not undersand himself. Without the Lord's Name, death cannot be avoided. ||5||
Manmohan SinghWithout Guru's instruction, he understands not his-self and without the Lord's Name, death is averted not.
Manmohan Singh (Punjabi)ਗੁਰਾਂ ਦੇ ਉਪਦੇਸ਼ ਬਾਝੋਂ ਉਹ ਆਪਣੇ ਆਪ ਨੂੰ ਨਹੀਂ ਸਮਝਦਾ ਤੇ ਸੁਆਮੀ ਦੇ ਨਾਮ ਦੇ ਬਗ਼ੈਰ ਮੌਤ ਟਲਦੀ ਨਹੀਂ।
Fareedkot Teekaਬਿਨਾਂ ਗੁਰ ਉਪਦੇਸ਼ ਸੇ ਆਪ ਕੋ ਨਹੀਂ ਪਛਾਨਤਾ ਔ ਬਿਨਾਂ ਪਰਮੇਸੁਰ ਨਾਮ ਜਪਨੇ ਸੇ ਕਾਲ ਨਹੀਂ ਟਰਤਾ ਹੈ॥੫॥
Prof. Sahib Singhਗੁਰੂ ਦੇ ਸ਼ਬਦ ਤੋਂ ਵਾਂਜਿਆ ਹੋਇਆ ਆਪਣੇ ਆਤਮਕ ਜੀਵਨ ਨੂੰ ਪਛਾਣ ਨਹੀਂ ਸਕਦਾ। ਪਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਣ ਕਰਕੇ ਆਤਮਕ ਮੌਤ (ਇਸ ਦੇ ਸਿਰ ਤੋਂ) ਨਹੀਂ ਟਲਦੀ ॥੫॥ਪਦ ਅਰਥ ਆਪੁ = ਆਪਣੇ ਆਪ ਨੂੰ। ਟਰੇ = ਟਾਲਦਾ ॥੫॥
SikhNet (Spanish)Él no conoce su Ser, pues no goza de la ayuda de la Palabra del Guru, y sin el Nombre del Señor, la muerte se encuentra amenazando sobre su cabeza.(5)
ਜੇਤਾ ਮੋਹੁ ਹਉਮੈ ਕਰਿ ਭੂਲੇ; ਮੇਰੀ ਮੇਰੀ ਕਰਤੇ ਛੀਨਿ ਖਰੇ ॥
jetaa mohu haumai kar bhoole; meree meree karate chheen khare | Ang 1014
Sant Singh KhalsaThe more attachment and egotism delude and confuse him, the more he cries out, "Mine, mine!", and the more he loses out.
Manmohan SinghThe more man strays through worldly love, ego and the practice of self-hood the more he is dispossessed of gnosis.
Manmohan Singh (Punjabi)ਜਿੰਨਾ ਜ਼ਿਆਦਾ ਬੰਦਾ ਸੰਸਾਰੀ ਮਮਤਾ, ਹੰਕਾਰ ਅਤੇ ਅਪਣੱਤ ਕਰਨ ਨਾਲ ਕੁਰਾਹੇ ਪੈਂਦਾ ਹੈ, ਉਨਾ ਹੀ ਜ਼ਿਆਦਾ ਉਹ ਗਿਆਨ ਤੋਂ ਵਾਂਝਿਆ ਹੋ ਜਾਂਦਾ ਹੈ।
Fareedkot Teekaਜੇਤਾ ਮੋਹੁ ਹੂਆ ਤਿਸ ਮੇਂ ਹੰਤਾ ਕਰ ਕੇ ਭੂਲ ਗਏ। ਏਹ ਮੇਰੀ ਮਾਇਆ ਹੈ ਏਹੁ ਮੇਰੀ ਜਾਤੀ ਹੈ, ਐਸੇ ਕਰਤੇ ਹੀ ਜੀਵੋਂ ਕੇ ਗੁਣ ਖੋਸ ਲੀਏ॥
Prof. Sahib Singhਜਿਤਨਾ ਹੀ ਮੋਹ ਤੇ ਹਉਮੈ ਕਰ ਕੇ ਜੀਵ ਸਹੀ ਜੀਵਨ-ਰਾਹ ਤੋਂ ਭੁੱਲਦਾ ਹੈ, ਜਿਤਨਾ ਹੀ ਵਧੀਕ 'ਮੇਰੀ (ਮਾਇਆ) ਮੇਰੀ (ਮਾਇਆ)' ਕਰਦਾ ਹੈ, ਉਤਨਾ ਹੀ ਇਹ ਹਉਮੈ ਮਮਤਾ ਇਸ ਦੇ ਆਤਮਕ ਜੀਵਨ ਨੂੰ ਖੋਹ ਕੇ ਲੈ ਜਾਂਦੇ ਹਨ।ਪਦ ਅਰਥ ਛੀਨਿ ਖਰੇ = ਕਮਜ਼ੋਰ ਹੁੰਦਾ ਜਾਂਦਾ ਹੈ।
SikhNet (Spanish)Mientras más se encuentre uno apegado y engañado por el ego y por el sentido del “yo soy”, más será desposeído por los estragos del tiempo.
ਤਨੁ ਧਨੁ ਬਿਨਸੈ ਸਹਸੈ ਸਹਸਾ; ਫਿਰਿ ਪਛੁਤਾਵੈ ਮੁਖਿ ਧੂਰਿ ਪਰੇ ॥੬॥
tan dhan binasai sahasai sahasaa; fir pachhutaavai mukh dhoor pare |6| Ang 1014
Sant Singh KhalsaHis body and wealth pass away, and he is torn by skepticism and cynicism; in the end, he regrets and repents, when the dust falls on his face. ||6||
Manmohan SinghWhen he loses his body and wealth, he is overtaken by gross anxiety and in the end when dust falls on his face, he greatly regrets.
Manmohan Singh (Punjabi)ਜਦ ਉਹ ਆਪਣੀ ਦੇਹ ਤੇ ਦੌਲਤ ਗੁਆ ਬਹਿਦਾ ਹੈ, ਉਹ ਭਾਰੇ iਫ਼ਕਰ ਵਿੱਚ ਫਸ ਜਾਂਦਾ ਹੈ ਅਤੇ ਅੰਤ ਨੂੰ ਜਦ ਉਸ ਦੇ ਮੂੰਹ ਤੇ ਖੇਹ ਪੈਂਦੀ ਹੈ, ਉਹ ਬਹੁਤ ਅਫ਼ਸੋਸ ਕਰਦਾ ਹੈ।
Fareedkot Teekaਪੁਤ੍ਰਾਦਿ ਕੇ ਬਿਨਸੇ ਸਹਿਮਾ ਹੂਆ, ਜਬ ਧਨ ਬਿਨਸਿਆ ਤਾਂ ਵੀ ਸੰਸੇ ਮੇਂ ਪੜੇ, ਜਬ ਪ੍ਰਲੋਕ ਮੇਂ ਮੁਖ ਪਰ ਧਿਕਾਰ ਰੂਪ ਧੂੜ ਪੜੀ ਤਬ ਫੇਰ ਭੀ ਪਛਤਾਵਤਾ ਹੀ ਹੈ॥੬॥
Prof. Sahib Singhਆਖ਼ਰ ਇਹ ਸਰੀਰ ਤੇ ਇਹ ਧਨ, (ਜਿਨ੍ਹਾਂ ਦੀ ਖ਼ਾਤਰ ਹਰ ਵੇਲੇ ਸਹਿਮ ਵਿਚ ਰਹਿੰਦਾ ਸੀ) ਨਾਸ ਹੋ ਜਾਂਦਾ ਹੈ। ਤਦੋਂ ਜੀਵ ਪਛੁਤਾਂਦਾ ਹੈ, (ਪਰ ਉਸ ਵੇਲੇ ਪਛੁਤਾਇਆਂ ਕੁਝ ਨਹੀਂ ਬਣਦਾ) ਇਸ ਦੇ ਮੂੰਹ ਉਤੇ ਫਿਟਕਾਰ ਹੀ ਪੈਂਦੀ ਹੈ ॥੬॥ਪਦ ਅਰਥ ਸਹਸੈ ਸਹਸਾ = ਸਹਿਮ ਹੀ ਸਹਿਮ। ਮੁਖਿ = ਮੂੰਹ ਉਤੇ। ਧੂਰਿ = ਮਿੱਟੀ, ਸੁਆਹ, ਫਿਟਕਾਰ ॥੬॥
SikhNet (Spanish)Así uno pierde su cuerpo y sus riquezas, vive siempre en duda y finalmente se arrepiente, con la cara embarrada en el lodo. (6)
ਬਿਰਧਿ ਭਇਆ. ਜੋਬਨੁ ਤਨੁ ਖਿਸਿਆ; ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ ॥
biradh bheaa. joban tan khisiaa; kaf kantth biroodho nainahu neer dtare | Ang 1014
Sant Singh KhalsaHe grows old, his body and youth waste away, and his throat is plugged with mucous; water flows from his eyes.
Manmohan SinghWhen he becomes old, his youth and body recede, phlegm chokes his throat and water flows from his eyes.
Manmohan Singh (Punjabi)ਜਦ ਉਹ ਬੁੱਢਾ ਹੋ ਜਾਂਦਾ ਹੈ, ਉਸ ਦੀ ਜੁਆਨੀ ਤੇ ਦੇਹ ਪਿੱਛੇ ਹੱਟ ਜਾਂਦੀਆਂ ਹਨ, ਬਲਗਮ ਉਸ ਦੇ ਗਲੇ ਨੂੰ ਰੋਕ ਲੈਂਦੀ ਹੈ ਅਤੇ ਉਸ ਦੀਆਂ ਅੱਖਾਂ ਵਿਚੋਂ ਪਾਣੀ ਵਗਦਾ ਹੈ।
Fareedkot Teekaਜਬ ਬੂਢਾ ਹੂਆ, ਜੋਬਨ ਜੋ ਤਨ ਮੇਂ ਥਾ, ਸੋ ਭੀ (ਖਿਸਿਆ) ਦੂਰ ਭਇਆ, ਪੁਨਃ ਕਫ ਨੇ ਤੌ ਕੰਠੁ ਰੋਕਿਆ ਔ ਨੇਤ੍ਰੋਂ ਸੇ ਜਲ ਢਲਕਤਾ ਹੈ॥
Prof. Sahib Singhਮਨੁੱਖ ਬੁੱਢਾ ਹੋ ਜਾਂਦਾ ਹੈ, ਜਵਾਨੀ ਖਿਸਕ ਜਾਂਦੀ ਹੈ ਸਰੀਰ ਕਮਜ਼ੋਰ ਹੋ ਜਾਂਦਾ ਹੈ, ਸੰਘ ਬਲਗ਼ਮ ਨਾਲ ਰੁਕਿਆ ਰਹਿੰਦਾ ਹੈ, ਅੱਖਾਂ ਤੋਂ ਪਾਣੀ ਵਗਦਾ ਰਹਿੰਦਾ ਹੈ,ਪਦ ਅਰਥ ਬਿਰਧਿ = ਬੁੱਢਾ। ਖਿਸਿਆ = ਖਿਸਕਿਆ, ਘਟ ਗਿਆ। ਕਛੁ = ਬਲਗ਼ਮ। ਕੰਠੁ = ਗਲਾ, ਸੰਘ। ਬਿਰੂਧੋ = ਰੁਕ ਗਿਆ। ਨੈਨਹੁ = ਅੱਖਾਂ ਤੋਂ। ਢਰੇ = ਢਲਦਾ ਹੈ, ਵਗਦਾ ਹੈ।
SikhNet (Spanish)Envejecido, el Manmukj pierde su fuerza y su belleza, las flemas se le atoran en la garganta y las lágrimas empañan su visión.
ਚਰਣ ਰਹੇ. ਕਰ ਕੰਪਣ ਲਾਗੇ; ਸਾਕਤ. ਰਾਮੁ ਨ ਰਿਦੈ ਹਰੇ ॥੭॥
charan rahe. kar kanpan laage; saakat. raam na ridai hare |7| Ang 1014
Sant Singh KhalsaHe feet fail him, and his hands shake and tremble; the faithless cynic does not enshrine the Lord in his heart. ||7||
Manmohan SinghHis feet fail to function and his hands begin to tremble. Even then the worshipper of mammon enshrines not the Lord-God in his mind,
Manmohan Singh (Punjabi)ਉਸ ਦੇ ਪੈਰ ਟੁਰਨੋ ਰਹਿ ਜਾਂਦੇ ਹਨ, ਤੇ ਉਸ ਦੇ ਹੱਥ ਕੰਬਣ ਲੱਗ ਜਾਂਦੇ ਹਨ। ਤਦ ਭੀ ਮਾਇਆ ਦਾ ਪੁਜਾਰੀ ਸੁਆਮੀ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਨਹੀਂ ਟਿਕਾਉਂਦਾ।
Fareedkot Teekaਚਰਨ ਤੁਰਨੇ ਸੇ ਰਹੇ ਔਰ ਹਥ ਕੰਪਨੇ ਲਾਗੇ, ਤਿਨ ਸਾਕਤੋਂ ਕੇ ਰਿਦ ਮੇਂ ਹਰੇ ਕਰਨੇਹਾਰਾ ਨਾਮੁ ਯਾਦ ਨ ਆਇਆ॥੭॥
Prof. Sahib Singhਪੈਰ (ਤੁਰਨੋਂ) ਰਹਿ ਜਾਂਦੇ ਹਨ, ਹੱਥ ਕੰਬਣ ਲੱਗ ਪੈਂਦੇ ਹਨ, (ਫਿਰ ਭੀ) ਮਾਇਆ-ਵੇੜ੍ਹੇ ਜੀਵ ਦੇ ਹਿਰਦੇ ਵਿਚ ਹਰੀ ਪਰਮਾਤਮਾ (ਦਾ ਨਾਮ) ਨਹੀਂ (ਵੱਸਦਾ) ॥੭॥ਪਦ ਅਰਥ ਕਰ = ਹੱਥ ॥੭॥
SikhNet (Spanish)Sus manos tiemblan y sus piernas se tambalean, y aun así el alabador de Maya, la gran embustera, no alaba a Dios en su corazón.(7)
ਸੁਰਤਿ ਗਈ. ਕਾਲੀ ਹੂ ਧਉਲੇ; ਕਿਸੈ. ਨ ਭਾਵੈ ਰਖਿਓ ਘਰੇ ॥
surat gee. kaalee hoo dhaule; kisai. na bhaavai rakhio ghare | Ang 1014
Sant Singh KhalsaHis intellect fails him, his black hair turns white, and no one wants to keep him in their home.
Manmohan SinghHis intellect fails, his black hair turn white and no one likes him to stay at home.
Manmohan Singh (Punjabi)ਉਸ ਦੀ ਅਕਲ ਮਾਰੀ ਜਾਂਦੀ ਹੈ, ਉਸ ਦੇ ਕਾਲੇ ਵਾਲ ਚਿੱਟੇ ਹੋ ਜਾਂਦੇ ਹਨ ਅਤੇ ਉਸ ਨੂੰ ਘਰ ਅੰਦਰ ਰਖਣਾ ਕੋਈ ਭੀ ਪਸੰਦ ਨਹੀਂ ਕਰਦਾ।
Fareedkot Teekaਗ੍ਯਾਤ ਭੀ ਗਈ, ਕਾਲੇ ਕੇਸੋਂ ਸੇ ਸਫੈਦ ਹੂਏ, ਕਿਸੇ ਕੋ ਘਰ ਮੇਂ ਰਖਿਆ ਭੀ ਭਾਵਤਾ ਨਹੀਂ ਹੈ॥
Prof. Sahib Singh(ਬੁੱਢਾ ਹੋ ਜਾਣ ਤੇ) ਅਕਲ ਟਿਕਾਣੇ ਨਹੀਂ ਰਹਿੰਦੀ, ਕੇਸ ਕਾਲੇ ਤੋਂ ਚਿੱਟੇ ਹੋ ਜਾਂਦੇ ਹਨ, ਘਰ ਵਿਚ ਰੱਖਿਆ ਹੋਇਆ ਕਿਸੇ ਨੂੰ ਚੰਗਾ ਨਹੀਂ ਲੱਗਦਾ।ਪਦ ਅਰਥ ਕਾਲੀ ਹੂ = ਕਾਲਿਆਂ (ਕੇਸਾਂ) ਤੋਂ। ਨ ਭਾਵੈ = ਚੰਗਾ ਨਹੀਂ ਲੱਗਦਾ।
SikhNet (Spanish)Su intelecto falla, su cabello negro se torna blanco, y nadie lo quiere tener en el hogar,
ਬਿਸਰਤ ਨਾਮ. ਐਸੇ ਦੋਖ ਲਾਗਹਿ; ਜਮੁ ਮਾਰਿ ਸਮਾਰੇ, ਨਰਕਿ ਖਰੇ ॥੮॥
bisarat naam. aise dokh laageh; jam maar samaare, narak khare |8| Ang 1014
Sant Singh KhalsaForgetting the Naam, these are the stigmas which stick to him; the Messenger of Death beats him, and drags him to hell. ||8||
Manmohan SinghForgetting the Name, such stigmas attach to the man. Death's myrmidon soundly beats him and takes him to the hell.
Manmohan Singh (Punjabi)ਨਾਮ ਨੂੰ ਭੁਲਾਉਣ ਦੁਆਰਾ, ਐਹੋ ਜੇਹੇ ਕਲੰਕ ਇਨਸਾਨ ਨੂੰ ਲਗਦੇ ਹਨ। ਮੌਤ ਦਾ ਫ਼ਰੇਸਤਾ ਉਸ ਨੂੰ ਚੰਗੀ ਤਰ੍ਹਾਂ ਕੱਟਫਾਟ ਕੇ ਦੋਜ਼ਖ ਨੂੰ ਲੈ ਜਾਂਦਾ ਹੈ।
Fareedkot Teekaਨਾਮ ਕੇ ਬਿਸਾਰਨੇ ਸੇ ਐਸੇ (ਦੋਖ) ਦੂਖਨ ਲਾਗਤੇ ਹੈਂ, ਜੀਵੋਂ ਕੇ ਪਾਪੋਂ ਕੋ ਯਾਦ ਕਰ ਜਮ ਮਾਰਤਾ ਹੈ ਪੁਨਃ ਨਰਕ ਮੇਂ ਲੇ ਜਾਤਾ ਹੈ॥੮॥
Prof. Sahib Singh(ਫਿਰ ਭੀ ਪਰਮਾਤਮਾ ਦੇ ਨਾਮ ਨੂੰ ਭੁਲਾਈ ਰੱਖਦਾ ਹੈ) ਪਰਮਾਤਮਾ ਦਾ ਨਾਮ ਵਿਸਾਰੀ ਰੱਖਣ ਤੇ ਅਜੇਹੇ ਭੈੜ ਇਸ ਨੂੰ ਚੰਬੜੇ ਰਹਿੰਦੇ ਹਨ ਜਿਨ੍ਹਾਂ ਕਰ ਕੇ ਜਮਰਾਜ ਇਸ ਨੂੰ ਮਾਰ ਕੇ ਨਰਕ ਵਿਚ ਲੈ ਜਾਂਦਾ ਹੈ ॥੮॥ਪਦ ਅਰਥ ਮਾਰਿ = ਮਾਰ ਕੇ। ਨਰਕਿ = ਨਰਕ ਵਿਚ। ਖਰੇ = ਲੈ ਜਾਂਦਾ ਹੈ ॥੮॥
SikhNet (Spanish)Mira, tal es el terrible estado si uno abandona al Nombre: el mensajero de la muerte lo acorrala, lo agarra y lo conduce hasta la oscuridad de su conciencia.(8)
ਪੂਰਬ ਜਨਮ ਕੋ ਲੇਖੁ. ਨ ਮਿਟਈ; ਜਨਮਿ ਮਰੈ. ਕਾ ਕਉ ਦੋਸੁ ਧਰੇ ॥
poorab janam ko lekh. na mittee; janam marai. kaa kau dos dhare | Ang 1014
Sant Singh KhalsaThe record of one's past actions cannot be erased; who else is to blame for one's birth and death?
Manmohan SinghThe writ of past births can not be erased. Thus, whom else should one blame but himself?
Manmohan Singh (Punjabi)ਪਿਛਲੇ ਜਨਮਾਂ ਦੀ ਲਿਖਤਕਾਰ ਮੇਟੀ ਨਹੀਂ ਜਾ ਸਕਦੀ। ਇਸ ਲਈ ਆਪਣੇ ਆਪ ਦੇ ਬਗ਼ੈਰ ਉਹ ਹੋਰ ਕੀਹਦੇ ਤੇ ਦੂਸਣ ਲਾਵੇ?
Fareedkot Teekaਪੂਰਬ ਜਨਮੋਂ ਕੇ ਕੀਏ ਕਰਮੋਂ ਕਾ ਲੇਖ ਜੋ ਸਿਰ ਮੇਂ ਪੜਾ ਹੈ, ਸੋ ਨਹੀਂ ਮਿਟਤਾ ਤਿਸੀ ਅਨੁਸਾਰ ਜਮੁ ਮਾਰਤਾ ਹੈ। ਇਹੁ ਕਿਸ ਕੋ ਦੋਸ ਧਰੇ ਅਰਥਾਤ ਦੇਵੈ, ਭਾਵ ਜਬ ਪੁਰਸ ਮ੍ਰਿਤੂ ਹੋਤਾ ਹੈ, ਉਸ ਕਾਲ ਤੇ ਪੂਰਬਕ ਕਾਲ ਮੇਂ ਹੀ ਪਾਪ ਹੋ ਚੁਕਾ ਹੈ॥
Prof. Sahib Singh(ਪਰ ਜੀਵ ਦੇ ਭੀ ਵੱਸ ਦੀ ਗੱਲ ਨਹੀਂ) ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖਾ ਮਿਟਦਾ ਨਹੀਂ (ਜਿਤਨਾ ਚਿਰ ਉਹ ਲੇਖਾ ਮੌਜੂਦ ਹੈ, ਉਹਨਾਂ ਦੇ ਪ੍ਰਭਾਵ ਹੇਠ ਕੁਕਰਮ ਕਰ ਕਰ ਕੇ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਜੀਵ ਵਿਚਾਰਾ ਹੋਰ ਕਿਸ ਨੂੰ ਦੋਸ ਦੇਵੇ?ਪਦ ਅਰਥ ਕੋ = ਦਾ। ਕਾ ਕਉ = ਕਿਸ ਨੂੰ?
SikhNet (Spanish)El escrito de sus pasados nacimientos, no es borrado, entonces, ¿a quien hay que responsabilizar más que a sus propias acciones?
ਬਿਨੁ ਗੁਰ. ਬਾਦਿ ਜੀਵਣੁ ਹੋਰੁ ਮਰਣਾ; ਬਿਨੁ ਗੁਰਸਬਦੈ. ਜਨਮੁ ਜਰੇ ॥੯॥
bin gur. baad jeevan hor maranaa; bin gurasabadai. janam jare |9| Ang 1014
Sant Singh KhalsaWithout the Guru, life and death are pointless; without the Word of the Guru's Shabad, life just burns away. ||9||
Manmohan SinghHe ever continues coming and going. Without the Guru, vain is man's birth and death and without the Guru's instruction, he continues burning in his life.
Manmohan Singh (Punjabi)ਉਹ ਸਦਾ ਆਉਂਦਾ ਤੇ ਜਾਂਦਾ ਰਹਿੰਦਾ ਹੈ। ਗੁਰਾਂ ਦੇ ਬਾਝੋਂ, ਬੇਫ਼ਾਇਦਾ ਹੈ ਇਨਸਾਨ ਦਾ ਜੰਮਣਾ ਅਤੇ ਮਰਨਾ ਅਤੇ ਗੁਰਾਂ ਦੇ ਉਪਦੇਸ਼ ਦੇ ਬਗੈਰ ਉਹ ਆਪਣੇ ਜੀਵਨ ਅੰਦਰ ਸੜਦਾ ਬਲਦਾ ਰਹਿੰਦਾ ਹੈ।
Fareedkot Teekaਬਿਨ ਗੁਰ ਉਪਦੇਸ ਸੇ ਜੀਵਣਾ ਔਰ ਮਰਣਾਂ ਬਿਅਰਥ ਹੈ, ਔ ਸਤਿਗੁਰੋਂ ਕੇ ਉਪਦੇਸ ਧਾਰਣੇ ਬਿਨਾਂ ਜਨਮੋਂ ਕੀ ਆਗ ਮੇਂ ਜਲਤਾ ਰਹਿਤਾ ਹੈ॥੯॥
Prof. Sahib Singh(ਅਸਲ ਗੱਲ ਇਹ ਹੈ ਕਿ) ਗੁਰੂ ਦੀ ਸਰਨ ਤੋਂ ਬਿਨਾ ਜ਼ਿੰਦਗੀ ਵਿਅਰਥ ਜਾਂਦੀ ਹੈ (ਵਿਕਾਰਾਂ ਵਿਚ ਪੈ ਕੇ ਮਨੁੱਖ) ਹੋਰ ਆਤਮਕ ਮੌਤ ਹੋਰ ਆਤਮਕ ਮੌਤ ਸਹੇੜਦਾ ਜਾਂਦਾ ਹੈ। ਗੁਰੂ ਦੇ ਸ਼ਬਦ ਤੋਂ ਖੁੰਝਣ ਕਰਕੇ ਜ਼ਿੰਦਗੀ (ਵਿਕਾਰਾਂ ਵਿਚ) ਸੜ ਜਾਂਦੀ ਹੈ ॥੯॥ਪਦ ਅਰਥ ਬਾਦਿ = ਵਿਅਰਥ ॥੯॥
SikhNet (Spanish)Sí, vana es la vida de nacimientos y muertes sin el Guru, y sin la Palabra del Shabd del Guru, la vida se vuelve un simple desperdicio. (9)
ਖੁਸੀ ਖੁਆਰ ਭਏ ਰਸ ਭੋਗਣ; ਫੋਕਟ ਕਰਮ ਵਿਕਾਰ ਕਰੇ ॥
khusee khuaar bhe ras bhogan; fokatt karam vikaar kare | Ang 1014
Sant Singh KhalsaThe pleasures enjoyed in happiness bring ruin; acting in corruption is useless indulgence.
Manmohan SinghThe revelments enjoyed in glee prove ruinous and useless is the doing of evil deeds.
Manmohan Singh (Punjabi)ਰੰਗ ਰਲੀਆਂ ਦਾ ਖੁਸ਼ੀ ਅੰਦਰ ਮਾਣਨਾ ਬਰਬਾਦੀ ਦਾ ਕਾਰਨ ਹੁੰਦਾ ਹੈ ਅਤੇ ਵਿਅਰਥ ਹੈ ਮੰਦੇ ਅਮਲਾਂ ਦਾ ਕਮਾਉਣ।
Fareedkot Teekaਖੁਸੀਆਂ ਕਰ ਕੇ ਜੋ ਰਸੋਂ ਕੋ ਭੋਗਣਾ ਕੀਆ ਹੈ, ਸੋ ਅੰਤ ਕੋ ਖੁਆਰ ਹੀ ਹੋਤਾ ਹੈ, ਜੋ ਕਰਮ ਬਿਕਾਰੋਂ ਕੇ ਕਰੇ ਹੈਂ ਸਭ ਨਿਸਫਲ ਹੈਂ ਅਰਥਾਤ ਵਹੁ ਦੁਖਦਾਈ ਹੈਂ॥
Prof. Sahib Singhਜੀਵ ਦੁਨੀਆ ਦੀਆਂ ਖ਼ੁਸ਼ੀਆਂ ਮਾਣਨ ਵਿਚ, ਰਸ ਭੋਗਣ ਵਿਚ, ਤੇ ਹੋਰ ਫੋਕੇ ਤੇ ਮੰਦੇ ਕਰਮ ਕਰਨ ਵਿਚ ਪੈ ਕੇ ਖ਼ੁਆਰ ਹੁੰਦਾ ਹੈ।ਪਦ ਅਰਥ ਫੋਕਟ = ਫੋਕੇ।
SikhNet (Spanish)Los placeres nos acaban, vano es vivir en ellos y en actos que nos conducen al error.
ਨਾਮੁ ਬਿਸਾਰਿ. ਲੋਭਿ ਮੂਲੁ ਖੋਇਓ; ਸਿਰਿ ਧਰਮ ਰਾਇ ਕਾ ਡੰਡੁ ਪਰੇ ॥੧੦॥
naam bisaar. lobh mool khoeo; sir dharam raae kaa ddandd pare |10| Ang 1014
Sant Singh KhalsaForgetting the Naam, and caught by greed, he betrays his own source; the club of the Righteous Judge of Dharma will strike him over the head. ||10||
Manmohan SinghForgetting the Name and attaching to avarice, the mortal loses even his principal sum and the club of the Righteous judge falls on his head.
Manmohan Singh (Punjabi)ਨਾਮ ਨੂੰ ਭੁਲਾ ਅਤੇ ਲਾਲਚ ਨਾਲ ਜੁੜ ਕੇ, ਪ੍ਰਾਣੀ ਆਪਣੀ ਅਸਲ ਰਕਮ ਨੂੰ ਭੀ ਗੁਆ ਲੈਂਦਾ ਹੈ ਅਤੇ ਧਰਮ ਰਾਜੇ ਦਾ ਡੰਡਾ ਉਸ ਦੇ ਮੂੰਡ ਤੇ ਪੈਂਦਾ ਹੈ।
Fareedkot Teekaਨਾਮ ਕੋ ਬਿਸਾਰ ਕਰ ਕੇ ਲੋਭ ਮੇਂ ਲਾਗ ਕੇ ਲਾਭ ਤੋ ਕਹੀਂ ਰਹਾ ਆਪਣਾ ਮੂਲ ਭੀ ਖੋਇ ਲੀਆ ਹੈ ਅਰਥਾਤ ਮਾਨੁਖ ਜਨਮ ਗਵਾਇ ਦੀਆ ਹੈ। ਇਸ ਕਾ ਫਲ੍ਹ ਏਹੁ ਹੋਗਾ ਜੋ ਸਿਰ ਪਰ ਧਰਮ ਰਾਜਾ ਕੇ ਦੂਤੋਂ ਕਾ ਡੰਡਾ ਪੜੇਗਾ॥੧੦॥
Prof. Sahib Singhਪਰਮਾਤਮਾ ਦਾ ਨਾਮ ਭੁਲਾ ਕੇ, ਲੋਭ ਵਿਚ ਫਸ ਕੇ ਮੂਲ ਭੀ ਗਵਾ ਲੈਂਦਾ ਹੈ, ਆਖ਼ਰ ਇਸ ਦੇ ਸਿਰ ਉਤੇ ਧਰਮਰਾਜ ਦਾ ਡੰਡਾ ਪੈਂਦਾ ਹੈ ॥੧੦॥ਪਦ ਅਰਥ ਲੋਭਿ = ਲੋਭ ਵਿਚ (ਪੈ ਕੇ)। ਸਿਰਿ = ਸਿਰ ਉਤੇ। ਡੰਡੁ = ਡੰਡਾ ॥੧੦॥
SikhNet (Spanish)Sí, olvidándose del Nombre del Señor, uno pierde el camino a la Fuente. Y por estar engañado por la avaricia, el Justiciero del Señor le da en la cabeza.(10)
ਗੁਰਮੁਖਿ ਰਾਮ ਨਾਮ ਗੁਣ ਗਾਵਹਿ; ਜਾ ਕਉ ਹਰਿ ਪ੍ਰਭੁ ਨਦਰਿ ਕਰੇ ॥
guramukh raam naam gun gaaveh; jaa kau har prabh nadar kare | Ang 1014
Sant Singh KhalsaThe Gurmukhs sing the Glorious Praises of the Lord's Name; the Lord God blesses them with His Glance of Grace.
Manmohan SinghThe Guru-wards, on whom God casts His merciful glance sing the Lord's Name's praise,
Manmohan Singh (Punjabi)ਗੁਰੂ-ਅਨੁਸਾਰੀ ਜਿੰਨ੍ਹਾਂ ਉਤੇ ਸੁਆਮੀ ਵਾਹਿਗੁਰੂ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਸੁਆਮੀ ਦੇ ਨਾਮ ਦਾ ਜੱਸ ਗਾਇਨ ਕਰਦੇ ਹਨ।
Fareedkot Teekaਜਿਨ ਕੋ ਹਰੀ ਸਮਰਥੁ ਕ੍ਰਿਪਾ ਕਰਤਾ ਹੈ, ਸੋ ਗੁਰਮੁਖਿ ਰਾਮ ਨਾਮ ਜਪਤੇ ਹੈਂ ਅਰੁ ਗੁਨ ਗਾਵਤੇ ਹੈਂ॥
Prof. Sahib Singhਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਦੇ ਗੁਣ ਗਾਂਦੇ ਹਨ। ਜਿਨ੍ਹਾਂ ਉਤੇ ਹਰੀ-ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ,ਪਦ ਅਰਥ ਜਾ ਕਉ = ਜਿਨ੍ਹਾਂ ਉਤੇ।
SikhNet (Spanish)Aquél sobre quien reside la Misericordia del Señor, canta las Alabanzas de Dios por la Gracia del Guru.
ਤੇ ਨਿਰਮਲ ਪੁਰਖ ਅਪਰੰਪਰ ਪੂਰੇ; ਤੇ ਜਗ ਮਹਿ. ਗੁਰ ਗੋਵਿੰਦ ਹਰੇ ॥੧੧॥
te niramal purakh aparanpar poore; te jag meh. gur govind hare |11| Ang 1014
Sant Singh KhalsaThose beings are pure, perfect unlimited and infinite; in this world, they are the embodiment of the Guru, the Lord of the Universe. ||11||
Manmohan SinghThey are pure, perfect and the highest of the high persons. They are the embodiment of the great Lord God in this world.
Manmohan Singh (Punjabi)ਉਹ ਪਵਿੱਤਰ, ਪੂਰਨ ਅਤੇ ਉਚਿਆਂ ਦੇ ਉੱਚੇ ਪੁਰਸ਼ ਹਨ। ਇਸ ਜਹਾਨ ਅੰਦਰ ਉਹ ਵਿਸ਼ਾਲ ਸੁਆਮੀ ਵਾਹਿਗੁਰੂ ਦਾ ਸਰੂਪ ਹਨ।
Fareedkot Teekaਤੇ ਸੋ ਨਿਰਮਲ ਪੁਰਖ ਹੈ ਔ (ਅਪਰੰ) ਸੰਸਾਰ ਸੇ (ਪਰ) ਪਰੇ ਹੈਂ, ਪੁਨਃ ਸੁਭ ਗੁਨੋਂ ਕਰਿ ਪੂਰੇ ਹੈਂ, ਤਥਾ ਜਗਤ ਮੇਂ ਪੂਜ ਗੋਬਿੰਦ ਨੇ ਹਰੇ ਕੀਏ ਹੈਂ॥੧੧॥
Prof. Sahib Singhਉਹ ਜਗਤ ਵਿਚ ਹਰੀ ਗੋਬਿੰਦ ਬੇਅੰਤ ਪੂਰਨ ਸਰਬ-ਵਿਆਪਕ ਨੂੰ ਸਿਮਰ ਕੇ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ॥੧੧॥ਪਦ ਅਰਥ ਤੇ = ਉਹ ਬੰਦੇ। ਨਿਰਮਲ = ਪਵਿਤ੍ਰ ॥੧੧॥
SikhNet (Spanish)Él se vuelve Inmaculado y Puro de corazón, se vuelve la Encarnación del Perfecto y Supremo Dios Guru.(11)
ਹਰਿ ਸਿਮਰਹੁ ਗੁਰ ਬਚਨ ਸਮਾਰਹੁ; ਸੰਗਤਿ ਹਰਿ ਜਨ ਭਾਉ ਕਰੇ ॥
har simarahu gur bachan samaarahu; sangat har jan bhaau kare | Ang 1014
Sant Singh KhalsaMeditate in remembrance on the Lord; meditate and contemplate the Guru's Word, and love to associate with the humble servants of the Lord.
Manmohan SinghSo remember thy God, reflect on the Guru's word and enshrine love for the society of holymen.
Manmohan Singh (Punjabi)ਇਸ ਲਈ ਆਪਣੇ ਵਾਹਿਗੁਰੂ ਨੂੰ ਯਾਦ ਕਰੋ, ਗੁਰਬਾਣੀ ਦਾ ਧਿਆਨ ਧਰੋ ਅਤੇ ਨੇਕ ਬੰਦਿਆਂ ਦੀ ਸਭਾ ਨਾਲ ਪਿਆਰ ਪਾਓ।
Fareedkot Teekaਹੇ ਭਾਈ! ਹਰੀ ਜਨੋਂ ਕੀ ਸੰਗਤਿ ਮੇਂ ਪ੍ਰੇਮ ਕਰੋ ਔਰ ਗੁਰੋਂ ਕੋ ਯਾਦ ਕਰ ਕੇ ਹਰੀ ਕੋ ਸਿਮਰੋ॥
Prof. Sahib Singhਸੰਤ ਜਨਾਂ ਦੀ ਸੰਗਤ ਵਿਚ ਪ੍ਰੇਮ ਜੋੜ ਕੇ ਪਰਮਾਤਮਾ ਦਾ ਨਾਮ ਸਿਮਰੋ, ਗੁਰੂ ਦੇ ਬਚਨ (ਹਿਰਦੇ ਵਿਚ) ਸੰਭਾਲ ਰੱਖੋ।ਪਦ ਅਰਥ ਸਮਾਰਹੁ = ਯਾਦ ਰੱਖੋ। ਭਾਉ = ਪ੍ਰੇਮ। ਕਰੇ = ਕਰਿ, ਕਰ ਕੇ।
SikhNet (Spanish)Contempla entonces a tu Dios y aprecia en tu corazón la Palabra del Guru, ama y asóciate con los Santos del Señor, pues los Santos son Supremos en la Corte de Dios.
ਹਰਿ ਜਨ. ਗੁਰੁ ਪਰਧਾਨੁ ਦੁਆਰੈ; ਨਾਨਕ. ਤਿਨ ਜਨ ਕੀ ਰੇਣੁ ਹਰੇ ॥੧੨॥੮॥
har jan. gur paradhaan duaarai; naanak. tin jan kee ren hare |12|8| Ang 1014
Sant Singh KhalsaThe Lord's humble servants are the embodiment of the Guru; they are supreme and respected in the Court of the Lord. Nanak seeks the dust of the feet of those humble servants of the Lord. ||12||8||
Manmohan SinghGod's saints are venerable and supreme at the Lord's court. Nanak seeks the dust of feet of those saints of God.
Manmohan Singh (Punjabi)ਹਰੀ ਦੇ ਸਾਧੂ ਹਰੀ ਦੀ ਦਰਗਾਹ ਅੰਦਰ ਖੂਜਨੀਯ ਅਤੇ ਸ਼੍ਰੋਮਣੀ ਹਨ। ਨਾਨਕ ਉਨ੍ਹਾਂ ਰੱਬ ਦੇ ਸਾਧੂਆਂ ਦੇ ਪੈਰਾਂ ਦੀ ਧੂੜ ਨੂੰ ਲੋੜਦਾ ਹੈ।
Fareedkot Teeka(ਹਰਿ ਜਨ) ਸੰਤ ਜੋ ਹੈਂ ਭਗਵਤ ਕੇ ਦੁਆਰ ਪਰ ਪੂਜ ਔਰ ਪਰਧਾਨ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਤਿਨ ਸੰਤ ਜਨੋਂ ਕੇ ਚਰਨੋਂ ਕੀ ਧੂੜ ਦੀਜੀਏ॥੧੨॥੮॥
Prof. Sahib Singhਪਰਮਾਤਮਾ ਦੇ ਦਰ ਤੇ ਗੁਰੂ (ਦਾ ਬਚਨ) ਹੀ ਆਦਰ ਪਾਂਦਾ ਹੈ, ਸੰਤ ਜਨਾਂ ਦੀ ਸੰਗਤ ਹੀ ਕਬੂਲ ਪੈਂਦੀ ਹੈ। ਹੇ ਨਾਨਕ! (ਅਰਦਾਸ ਕਰ-) ਹੇ ਹਰੀ! (ਮੈਨੂੰ) ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਦੇਹ) ॥੧੨॥੮॥ਪਦ ਅਰਥ ਰੇਣੁ = ਚਰਨ-ਧੂੜ ॥੧੨॥੮॥
SikhNet (Spanish)Nanak busca nada más que el Polvo de Sus Pies.(12-8)