ਗਿਆਨੀ ਧਿਆਨੀ ਆਖਿ ਸੁਣਾਏ ॥
giaanee dhiaanee aakh sunaae |
Sant Singh KhalsaThe spiritual teachers and meditators proclaim this.
Manmohan SinghThis is what the theologians and the visualisers utter an proclaim.
Manmohan Singh (Punjabi)ਇਹ ਹੈ ਜੋ ਬ੍ਰਹਮ ਬੇਤੇ ਅਤੇ ਵਿਚਾਰਵਾਨ ਕਹਿੰਦੇ ਅਤੇ ਪੁਕਾਰਦੇ ਹਨ।
Fareedkot Teekaਗਿਆਨੀ ਔ ਧਿਆਨੀ ਭੀ ਆਖ ਕਰ ਕੇ ਏਹੀ ਸੁਨਾਵਤੇ ਹੈਂ॥
Prof. Sahib Singhਸਿਆਣੇ ਮਨੁੱਖ ਤੇ ਸਮਾਧੀਆਂ ਲਾਣ ਵਾਲੇ ਭੀ (ਇਹੀ ਗੱਲ) ਆਖ ਕੇ ਸੁਣਾ ਗਏ ਹਨ।ਪਦ ਅਰਥ ਆਖਿ = ਆਖ ਕੇ।
SikhNet (Spanish)Sí, esto es lo que los Sabios recitan y proclaman.
ਸਭਨਾ ਰਿਜਕੁ ਸਮਾਹੇ ਆਪੇ; ਕੀਮਤਿ ਹੋਰ. ਨ ਹੋਈ ਹੇ ॥੨॥
sabhanaa rijak samaahe aape; keemat hor. na hoee he |2|
Sant Singh KhalsaHe Himself nourishes all; no one else can estimate His value. ||2||
Manmohan SinghOf Himself. He reaches sustenance to all, None else can apprise His worth.
Manmohan Singh (Punjabi)ਖ਼ੁਦ ਹੀ ਉਹ ਸਾਰਿਆਂ ਨੂੰ ਰੋਜ਼ੀ ਪੁਚਾਉਂਦਾ ਹੈ! ਹੋਰ ਕੋਈ ਉਸ ਦਾ ਮੁਲ ਨਹੀਂ ਪਾ ਸਕਦਾ।
Fareedkot Teekaਜੋ ਸਭਨਾਂ ਕੋ ਆਪ ਹੀ ਰਿਜਕ ਪਹੁੰਚਾਉਤਾ ਹੈ, ਤਿਨ ਜੀਵੋਂ ਕੀ ਕੀਮਤ ਹੋਰ ਸੇ ਨਹੀਂ ਹੋਤੀ ਹੈ, ਭਾਵ ਕਦਰ ਪ੍ਰੀਛਾਦਿ ਸਭ ਪਰਮੇਸਰ ਹੀ ਜਾਨਤਾ ਹੈ॥੨॥
Prof. Sahib Singhਉਹ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ। ਉਸ ਪਰਮਾਤਮਾ ਦੇ ਬਰਾਬਰ ਦੀ ਹੋਰ ਕੋਈ ਹਸਤੀ ਨਹੀਂ ਹੈ ॥੨॥ਪਦ ਅਰਥ ਸਮਾਹੇ = ਅਪੜਾਂਦਾ ਹੈ। ਆਪੇ = ਆਪ ਹੀ। ਹੋਰ = ਕਿਸੇ ਹੋਰ ਪਾਸੋਂ। ਕੀਮਤਿ = ਮੁੱਲ ॥੨॥
SikhNet (Spanish)Y el Señor trae sustento a todos, nadie más que el Señor se puede evaluar a Sí Mismo.(2)
ਮਾਇਆ ਮੋਹੁ; ਅੰਧੁ ਅੰਧਾਰਾ ॥
maaeaa mohu; andh andhaaraa |
Sant Singh KhalsaLove and attachment to Maya are utter darkness.
Manmohan SinghInky darkness is the love of riches,
Manmohan Singh (Punjabi)ਕਾਲਾ, ਬੋਲਾ ਅਨ੍ਹੇਰਾ ਹੈ: ਧਨ-ਦੌਲਤ ਦਾ ਪਿਆਰ।
Fareedkot Teekaਮਾਇਆ ਕੇ ਮੋਹ ਰੂਪ ਅੰਧੇਰੇ ਕਰ ਕੇ ਜਗਤ ਅੰਧਾ ਹੋ ਰਹਾ ਹੈ॥
Prof. Sahib Singh(ਜਗਤ ਵਿਚ ਹਰ ਥਾਂ) ਮਾਇਆ ਦਾ ਮੋਹ (ਭੀ ਪ੍ਰਬਲ) ਹੈ, (ਮੋਹ ਦੇ ਕਾਰਨ ਜਗਤ) ਘੁੱਪ ਹਨੇਰਾ ਬਣਿਆ ਪਿਆ ਹੈ।ਪਦ ਅਰਥ ਅੰਧੁ ਅੰਧਾਰਾ = ਘੁੱਪ ਹਨੇਰਾ।
SikhNet (Spanish)Maya y el apego nacen de la negra oscuridad de la Ignorancia.
ਹਉਮੈ ਮੇਰਾ; ਪਸਰਿਆ ਪਾਸਾਰਾ ॥
haumai meraa; pasariaa paasaaraa |
Sant Singh KhalsaEgotism and possessiveness have spread throughout the expanse of the universe.
Manmohan SinghThe entire world is the expanse of ego and selfhood.
Manmohan Singh (Punjabi)ਸਾਰਾ ਸੰਸਾਰ ਹੰਗਤਾ ਅਤੇ ਅਪਣੱਤ ਦਾ ਖਿਲਾਰਾ ਹੈ।
Fareedkot Teekaਹੰਤਾ, ਮਮਤਾ ਕਾ ਪਸਾਰਾ ਪਸਰਿਆ ਹੂਆ ਹੈ॥
Prof. Sahib Singh(ਹਰ ਪਾਸੇ) ਹਉਮੈ ਤੇ ਮਮਤਾ ਦਾ ਖਿਲਾਰਾ ਖਿਲਰਿਆ ਹੋਇਆ ਹੈ।ਪਦ ਅਰਥ ਹਉਮੈ ਮੇਰਾ ਪਾਸਾਰਾ = ਹਉਮੈ ਅਤੇ ਮਮਤਾ ਦਾ ਖਿਲਾਰਾ।
SikhNet (Spanish)Todo el mundo está involucrado en el ego y en la idea del yo soy,
ਅਨਦਿਨੁ ਜਲਤ ਰਹੈ ਦਿਨੁ ਰਾਤੀ; ਗੁਰ ਬਿਨੁ ਸਾਂਤਿ. ਨ ਹੋਈ ਹੇ ॥੩॥
anadin jalat rahai din raatee; gur bin saant. na hoee he |3|
Sant Singh KhalsaNight and day, they burn, day and night; without the Guru, there is no peace or tranquility. ||3||
Manmohan SinghNight and day, the mortal ever continues to burn and without the Guru, he obtains not peace.
Manmohan Singh (Punjabi)ਰੈਣ ਅਤੇ ਦਿਹੁੰ ਪ੍ਰਾਣੀ ਸਦਾ ਹੀ ਸੜਦਾ ਬਲਦਾ ਰਹਿੰਦਾ ਹੈ ਅਤੇ ਗੁਰਾਂ ਦੇ ਬਿਨਾ ਉਸ ਨੂੰ ਠੰਡ-ਚੈਨ ਪ੍ਰਾਪਤ ਨਹੀਂ ਹੁੰਦੀ।
Fareedkot Teekaਰਾਤ੍ਰ ਦਿਨ ਨਿਰੰਤ੍ਰ ਬਿਕਾਰੋਂ ਮੇਂ ਜਲਤੇ ਰਹਤੇ ਹੈਂ, ਤਿਨ ਕੋ ਗੁਰੋਂ ਸੇ ਬਿਨਾਂ ਸਾਂਤੀ ਨਹੀਂ ਹੋਈ ਹੈ॥੩॥
Prof. Sahib Singhਜਗਤ ਹਰ ਵੇਲੇ ਦਿਨ ਰਾਤ (ਤ੍ਰਿਸ਼ਨਾ ਦੀ ਅੱਗ ਵਿਚ) ਸੜ ਰਿਹਾ ਹੈ। ਗੁਰੂ ਦੀ ਸਰਨ ਤੋਂ ਬਿਨਾ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ॥੩॥ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਜਲਤ ਰਹੈ = ਸੜਦਾ ਰਹਿੰਦਾ ਹੈ ॥੩॥
SikhNet (Spanish)sí, uno es consumido por su fuego interior y, sin el Guru, uno no es confortado. (3)
ਆਪੇ ਜੋੜਿ. ਵਿਛੋੜੇ ਆਪੇ ॥
aape jorr. vichhorre aape |
Sant Singh KhalsaHe Himself unites, and He Himself separates.
Manmohan SinghThe Lord Himself unites and Himself separates.
Manmohan Singh (Punjabi)ਸਾਈਂ ਆਪ ਜੋੜਦਾ ਹੈ ਅਤੇ ਆਪ ਹੀ ਵਿਛੋੜਦਾ ਹੈ।
Fareedkot Teekaਆਪ ਹੀ ਜੋੜਤਾ ਹੈ ਪੁਨਾ ਆਪ ਹੀ ਵਿਛੋੜਤਾ ਹੈ॥
Prof. Sahib Singhਪਰਮਾਤਮਾ ਆਪ ਹੀ (ਜੀਵਾਂ ਨੂੰ) ਜੋੜ ਕੇ (ਇਥੇ ਪਰਵਾਰਾਂ ਵਿਚ ਇਕੱਠੇ ਕਰ ਕੇ) ਆਪ ਹੀ (ਇਹਨਾਂ ਨੂੰ ਆਪੋ ਵਿਚੋਂ) ਵਿਛੋੜ ਦੇਂਦਾ ਹੈ।
SikhNet (Spanish)El Señor del Universo, desde Sí Mismo, une y también separa,
ਆਪੇ ਥਾਪਿ ਉਥਾਪੇ ਆਪੇ ॥
aape thaap uthaape aape |
Sant Singh KhalsaHe Himself establishes, and He Himself disestablishes.
Manmohan SinghHe Himself establishes and Himself disestablishes.
Manmohan Singh (Punjabi)ਉਹ ਖ਼ੁਦ ਅਸਥਾਪਨ ਕਰਦਾ ਹੈ ਅਤੇ ਖ਼ੁਦ ਹੀ ਉਖੇੜ ਦਿੰਦਾ ਹੈ।
Fareedkot Teekaਆਪ ਹੀ ਸੰਸਾਰ ਕੋ (ਥਾਪਿ) ਇਸਥਿਤ ਕਰਤਾ ਹੈ ਔ ਆਪ ਹੀ ਉਠਾਇ ਲੇਤਾ ਹੈ॥
Prof. Sahib Singhਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ।ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪੈ = ਨਾਸ ਕਰਦਾ ਹੈ।
SikhNet (Spanish)sí, desde Sí Mismo establece y desestabiliza,
ਸਚਾ ਹੁਕਮੁ. ਸਚਾ ਪਾਸਾਰਾ; ਹੋਰਨਿ ਹੁਕਮੁ. ਨ ਹੋਈ ਹੇ ॥੪॥
sachaa hukam. sachaa paasaaraa; horan hukam. na hoee he |4|
Sant Singh KhalsaTrue is the Hukam of His Command, and True is the expanse of His universe. No one else can issue any Command. ||4||
Manmohan SinghTrue is His command and true His expanse. Without Him, none else can issue a command.
Manmohan Singh (Punjabi)ਸੱਚਾ ਹੈ ਉਸ ਦਾ ਫ਼ੁਰਮਾਨ ਅਤੇ ਸੱਚਾ ਉਸ ਦਾ ਖਿਲਾਰਾ। ਉਸ ਦੇ ਬਾਝੋਂ, ਹੋਰ ਕੋਈ ਫ਼ੁਰਮਾਨ ਜਾਰੀ ਨਹੀਂ ਕਰ ਸਕਦਾ।
Fareedkot Teekaਤਿਸ ਕਾ ਸਾਚਾ ਹੀ ਹੁਕਮ ਹੈ ਪੁਨਾ ਪਸਾਰਾ ਭੀ ਸਚਾ ਹੈ, ਕਿਉਂਕਿ ਹੋਰ ਪਾਸੋਂ ਤਿਸ ਪਰਮੇਸਰ ਪਰ ਹੁਕਮ ਨਹੀਂ ਹੋਤਾ ਹੈ॥੪॥
Prof. Sahib Singhਪਰਮਾਤਮਾ ਦਾ ਹੁਕਮ ਅਟੱਲ ਹੈ, (ਉਸ ਦੇ ਹੁਕਮ ਵਿਚ ਪੈਦਾ ਹੋਇਆ ਇਹ) ਜਗਤ-ਪਸਾਰਾ ਭੀ ਸਚ-ਮੁਚ ਹੋਂਦ ਵਾਲਾ ਹੈ। ਕਿਸੇ ਹੋਰ ਪਾਸੋਂ (ਅਜਿਹਾ) ਹੁਕਮ ਨਹੀਂ ਚਲਾਇਆ ਜਾ ਸਕਦਾ ॥੪॥ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਹੋਰਨਿ = ਕਿਸੇ ਹੋਰ ਪਾਸੋਂ ॥੪॥
SikhNet (Spanish)la Verdad es Su Comando, es Su Expansión y nadie más que Él puede comandar a alguien.(4)
ਆਪੇ ਲਾਇ ਲਏ; ਸੋ ਲਾਗੈ ॥
aape laae le; so laagai |
Sant Singh KhalsaHe alone is attached to the Lord, whom the Lord attaches to Himself.
Manmohan SinghHe alone, whom he attaches to Himself, is attached to Him,
Manmohan Singh (Punjabi)ਜਿਸ ਨੂੰ ਉਹ ਆਪਣੇ ਨਾਲ ਜੋੜਦਾ ਹੈ ਕੇਵਲ ਉਹ ਹੀ ਉਸ ਨਾਲ ਜੁੜਦਾ ਹੈ।
Fareedkot Teekaਆਪ ਜਿਸ ਕੋ ਵਿਚਾਰ ਮੇਂ ਲਾਇ ਲੇਤਾ ਹੈ, ਸੋ ਲਾਗਤਾ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ ਮਨੁੱਖ (ਪ੍ਰਭੂ ਦੀ ਭਗਤੀ ਵਿਚ) ਲੱਗਦਾ ਹੈ।ਪਦ ਅਰਥ ਆਪੇ = (ਪ੍ਰਭੂ) ਆਪ ਹੀ। ਸੋ = ਉਹ ਮਨੁੱਖ।
SikhNet (Spanish)Aquél a quien atrae a Su Ser, está atado a Él y por la Gracia del Guru,
ਗੁਰ ਪਰਸਾਦੀ; ਜਮ ਕਾ ਭਉ ਭਾਗੈ ॥
gur parasaadee; jam kaa bhau bhaagai |
Sant Singh KhalsaBy Guru's Grace, the fear of death runs away.
Manmohan SinghBy the Guru's grace, the fear of death flees.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੌਤ ਦਾ ਡਰ ਦੌੜ ਜਾਂਦਾ ਹੈ।
Fareedkot Teekaਗੁਰੋਂ ਕੀ ਕਿਰਪਾ ਸੇ ਜਮ ਕਾ ਭੌ ਭਾਗ ਜਾਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ) ਮੌਤ ਦਾ ਡਰ ਦੂਰ ਹੋ ਜਾਂਦਾ ਹੈ।ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਜਮ = ਮੌਤ।
SikhNet (Spanish)se libera del miedo a la muerte, en su interior habita la Palabra Siempre
ਅੰਤਰਿ ਸਬਦੁ ਸਦਾ ਸੁਖਦਾਤਾ; ਗੁਰਮੁਖਿ ਬੂਝੈ ਕੋਈ ਹੇ ॥੫॥
antar sabad sadaa sukhadaataa; guramukh boojhai koee he |5|
Sant Singh KhalsaThe Shabad, the Giver of peace, dwells forever deep within the nucleus of the self. One who is Gurmukh understands. ||5||
Manmohan SinghWithin man abides the ever Peace giving Lord, but through the Guru's grace, only few realise it.
Manmohan Singh (Punjabi)ਇਨਸਾਨ ਦੇ ਅੰਦਰ ਸਦੀਵੀ ਆਰਾਮ ਬਖ਼ਸ਼ਣਹਾਰ ਸੁਆਮੀ ਵਸਦਾ ਹੈ, ਪ੍ਰੰਤੂ ਗੁਰਾਂ ਦੀ ਦਇਆ ਰਾਹੀਂ ਬਹੁਤ ਹੀ ਥੋੜੇ ਇਸ ਨੂੰ ਅਨੁਭਵ ਕਰਦੇ ਹਨ।
Fareedkot Teekaਸਦਾ ਸੁਖੋਂ ਕਾ ਦਾਤਾ ਬ੍ਰਹਮ ਅੰਤਰ ਹੀ ਹੈ, ਪਰੰਤੂ ਗੁਰੋਂ ਦੁਆਰੇ ਕੋਈ ਸਮਝਤਾ ਹੈ॥੫॥
Prof. Sahib Singhਉਸ ਦੇ ਅੰਦਰ ਸਦਾ ਆਤਮਕ ਆਨੰਦ ਦੇਣ ਵਾਲਾ ਗੁਰ-ਸ਼ਬਦ ਵੱਸਿਆ ਰਹਿੰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਹੀ ਕੋਈ ਮਨੁੱਖ (ਇਸ ਭੇਤ ਨੂੰ) ਸਮਝਦਾ ਹੈ ॥੫॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਕੋਈ = ਵਿਰਲਾ ॥੫॥
SikhNet (Spanish)Dadora de Éxtasis, pero extraordinario es el que conoce esto por la Gracia del Guru.(5)
ਆਪੇ ਮੇਲੇ. ਮੇਲਿ ਮਿਲਾਏ ॥
aape mele. mel milaae |
Sant Singh KhalsaGod Himself unites those united in His Union.
Manmohan SinghThey who associate with the saints society; Them the Lord unites with Himself.
Manmohan Singh (Punjabi)ਜੋ ਸਤਿਸੰਗਤ ਨਾਨ ਜੁੜਦੇ ਹਨ, ਉਨ੍ਹਾਂ ਨੂੰ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜਿਸ ਕੋ ਆਪ ਮੇਲਿਆ ਚਾਹਤਾ ਹੈ ਤਿਸ ਕੋ ਸਤਿਸੰਗ ਕੇ ਮੇਲ ਮੇਂ ਮਿਲਾਵਤਾ ਹੈ॥
Prof. Sahib Singhਪਰਮਾਤਮਾ ਆਪ ਹੀ (ਪੂਰਬਲੇ ਲਿਖੇ ਅਨੁਸਾਰ ਜੀਵ ਨੂੰ ਗੁਰੂ-ਚਰਨਾਂ ਵਿਚ) ਜੋੜ ਕੇ (ਆਪਣੇ ਨਾਲ) ਮਿਲਾਂਦਾ ਹੈ।ਪਦ ਅਰਥ ਮੇਲਿ = (ਗੁਰੂ ਨਾਲ) ਮਿਲਾ ਕੇ।
SikhNet (Spanish)El Señor por Sí Mismo une a todos Consigo Mismo,
ਪੁਰਬਿ ਲਿਖਿਆ; ਸੋ ਮੇਟਣਾ. ਨ ਜਾਏ ॥
purab likhiaa; so mettanaa. na jaae |
Sant Singh KhalsaWhatever is pre-ordained by destiny, cannot be erased.
Manmohan SinghWhat is pre-destined, that can be erased not.
Manmohan Singh (Punjabi)ਜੋ ਕੁੱਛ ਮੁੱਢ ਤੋਂ ਲਿਖਿਆ ਹੋਇਆ ਹੈ, ਉਹ ਮੇਸਿਆ ਨਹੀਂ ਜਾ ਸਕਦਾ।
Fareedkot Teekaਔ ਜੋ ਪੂਰਬ ਲੇਖ ਲਿਖਾ ਹੂਆ ਹੈ, ਸੋ ਕਿਸੀ ਸੇ ਮੇਟਿਆ ਨਹੀਂ ਜਾਤਾ॥
Prof. Sahib Singhਪੂਰਬਲੇ ਕੀਤੇ ਕਰਮਾਂ ਅਨੁਸਾਰ ਜੋ ਲੇਖ (ਮੱਥੇ ਤੇ) ਲਿਖਿਆ ਜਾਂਦਾ ਹੈ, ਉਹ (ਜੀਵ ਪਾਸੋਂ) ਮਿਟਾਇਆ ਨਹੀਂ ਜਾ ਸਕਦਾ।ਪਦ ਅਰਥ ਪੁਰਬਿ = ਪੂਰਬਲੇ ਜਨਮ ਵਿਚ। ਸੋ = ਉਹ ਲੇਖ।
SikhNet (Spanish)eso que ha sido escrito por Dios, no se puede borrar,
ਅਨਦਿਨੁ ਭਗਤਿ ਕਰੇ ਦਿਨੁ ਰਾਤੀ; ਗੁਰਮੁਖਿ ਸੇਵਾ ਹੋਈ ਹੇ ॥੬॥
anadin bhagat kare din raatee; guramukh sevaa hoee he |6|
Sant Singh KhalsaNight and day, His devotees worship Him, day and night; one who becomes Gurmukh serves Him. ||6||
Manmohan SinghBy the Guru's grace, the mortal, night and day ever, remembers and serves his Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਰਾਤ ਅਤੇ ਦਿਨ, ਸਦਾ ਹੀ, ਆਪਣੇ ਸੁਆਮੀ ਦੀ ਬੰਦਗੀ ਅਤੇ ਟਹਿਲ ਸੇਵਾ ਕਰਦਾ ਹੈ।
Fareedkot Teekaਸੋ ਰਾਤ ਦਿਨ ਨਿਰੰਤਰ ਭਗਤੀ ਕਰਤਾ ਹੈ, ਜਿਸ ਸੇ ਗੁਰੋਂ ਦੁਆਰੇ ਸਾਧ ਸੰਗਤ ਕੀ ਸੇਵਾ ਹੂਈ ਹੈ॥੬ ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਭਗਤੀ ਹੋ ਸਕਦੀ ਹੈ ॥੬॥ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸੇਵਾ = ਭਗਤੀ ॥੬॥
SikhNet (Spanish)él habita siempre en Dios y Lo sirve por la Gracia del Guru.(6)
ਸਤਿਗੁਰੁ ਸੇਵਿ ਸਦਾ ਸੁਖੁ ਜਾਤਾ ॥
satigur sev sadaa sukh jaataa |
Sant Singh KhalsaServing the True Guru, lasting peace is experienced.
Manmohan SinghServing the True Guru, experience I the eternal-peace.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਸਦੀਵੀ ਆਰਾਮ ਮਾਣਦਾ ਹਾਂ।
Fareedkot Teekaਜਿਨੋਂ ਨੇ ਸਤਿਗੁਰੋਂ ਕੋ ਸੇਵਿਆ ਹੈ ਤਿਨੋਂ ਨੇ ਸਦਾ ਸੁਖ ਰੂਪ, ਭਾਵ ਬ੍ਰਹਮ ਕੋ ਜਾਤਾ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਸਦਾ ਆਤਮਕ ਆਨੰਦ ਮਾਣਿਆ ਜਾ ਸਕਦਾ ਹੈ,ਪਦ ਅਰਥ ਸੇਵਿ = ਸੇਵ ਕੇ, ਸਰਨ ਪੈ ਕੇ। ਜਾਤਾ = ਪਛਾਣ ਲਿਆ, ਸਾਂਝ ਪਾ ਲਈ।
SikhNet (Spanish)Sirviendo al Guru Verdadero he encontrado el Éxtasis Eterno y el Señor es Compasivo con todos.
ਆਪੇ ਆਇ ਮਿਲਿਆ; ਸਭਨਾ ਕਾ ਦਾਤਾ ॥
aape aae miliaa; sabhanaa kaa daataa |
Sant Singh KhalsaHe Himself, the Giver of all, has come and met me.
Manmohan SinghGod, the Giver of all, of Himself, has come and met me.
Manmohan Singh (Punjabi)ਸਾਰਿਆਂ ਦਾ ਦਾਤਾਰ, ਵਾਹਿਗੁਰੂ ਆਪ ਹੀ ਮੈਨੂੰ ਆ ਕੇ ਮਿਲ ਪਿਆ ਹੈ।
Fareedkot Teekaਜੋ ਸਭਨਾਂ ਕਾ ਦਾਤਾ ਵਾਹਿਗੁਰੂ ਹੈ ਉਨ ਕੋ ਆਪੇ ਹੀ ਆਇ ਮਿਲਿਆ ਹੈ॥
Prof. Sahib Singhਸਭਨਾਂ ਨੂੰ ਦਾਤਾਂ ਦੇਣ ਵਾਲਾ ਪ੍ਰਭੂ ਭੀ (ਗੁਰੂ ਦੀ ਸਰਨ ਪਿਆਂ) ਆਪ ਹੀ ਆ ਮਿਲਦਾ ਹੈ।ਪਦ ਅਰਥ ਆਇ = ਆ ਕੇ।
SikhNet (Spanish)De Sí Mismo ha venido a reunirse conmigo,
ਹਉਮੈ ਮਾਰਿ ਤ੍ਰਿਸਨਾ ਅਗਨਿ ਨਿਵਾਰੀ; ਸਬਦੁ ਚੀਨਿ. ਸੁਖੁ ਹੋਈ ਹੇ ॥੭॥
haumai maar trisanaa agan nivaaree; sabad cheen. sukh hoee he |7|
Sant Singh KhalsaSubduing egotism, the fire of thirst has been extinguished; contemplating the Word of the Shabad, peace is found. ||7||
Manmohan SinghI have silenced my ego, quenched the fire of my desires and contemplating the Name have obtained peace.
Manmohan Singh (Punjabi)ਮੈਂ ਆਪਣੀ ਹੰਗਤਾ ਨਾਸ ਕਰ ਦਿੱਤੀ ਹੈ, ਆਪਣੀਆਂ ਖ਼ਾਹਿਸ਼ਾ ਦੀ ਅੰਗ ਬੁਝਾ ਛੱਡੀ ਹੈ ਅਤੇ ਨਾਮ ਦਾ ਆਰਾਧਨ ਕਰਨ ਦੁਆਰਾ ਆਰਾਮ ਪਾ ਲਿਆ ਹੈ।
Fareedkot Teekaਜਿਨੋਂ ਨੇ ਹੰਤਾ ਮਾਰ ਕੇ ਤ੍ਰਿਸ਼ਨਾ ਅਗਨੀ ਨਿਵਾਰੀ ਹੈ, ਤਿਨ ਕੋ ਬ੍ਰਹਮ ਕੀ ਪਛਾਣ ਸੇ ਸੁਖ ਕੀ ਪ੍ਰਾਪਤੀ ਹੋਈ ਹੈ॥੭॥
Prof. Sahib Singh(ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ ਅੰਦਰੋਂ) ਹਉਮੈ ਮਾਰ ਕੇ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ। ਗੁਰੂ ਦੇ ਸ਼ਬਦ ਨੂੰ ਪਛਾਣਿਆਂ ਹੀ ਸੁਖ ਮਿਲ ਸਕਦਾ ਹੈ ॥੭॥ਪਦ ਅਰਥ ਮਾਰਿ = ਮਾਰ ਕੇ। ਨਿਵਾਰੀ = ਦੂਰ ਕਰ ਲਈ। ਚੀਨਿ = ਪਛਾਣ ਕੇ ॥੭॥
SikhNet (Spanish)y así, mira, me liberé de mi ego negativo, del fuego de mis pasiones y realizando la Palabra he encontrado el Éxtasis.(7)
ਕਾਇਆ ਕੁਟੰਬੁ ਮੋਹੁ; ਨ ਬੂਝੈ ॥
kaaeaa kuttanb mohu; na boojhai |
Sant Singh KhalsaOne who is attached to his body and family, does not understand.
Manmohan SinghThrough the love of his body and the family, one understands not his Lord.
Manmohan Singh (Punjabi)ਆਪਣੇ ਸਰੀਰ ਅਤੇ ਪਰਵਾਰ ਦੀ ਮਮਤਾ ਰਾਹੀਂ ਬੰਦਾ ਆਪਣੇ ਪ੍ਰਭੂ ਨੂੰ ਨਹੀਂ ਸਮਝਦਾ।
Fareedkot Teekaਸਰੀਰ ਔ ਕੁਟੰਬ ਕੇ ਮੋਹ ਮੇਂ ਇਹ ਜੀਉ ਨਹੀਂ ਬੂਝਤਾ॥
Prof. Sahib Singh(ਜਿਸ ਮਨੁੱਖ ਨੂੰ) ਸਰੀਰ ਦਾ ਮੋਹ (ਗ੍ਰਸ ਰਿਹਾ ਹੈ) ਪਰਵਾਰ (ਦਾ ਮੋਹ ਗ੍ਰਸ ਰਿਹਾ ਹੈ) (ਉਹ ਮਨੁੱਖ ਆਤਮਕ ਜੀਵਨ ਦੀ ਖੇਡ ਨੂੰ) ਨਹੀਂ ਸਮਝਦਾ।ਪਦ ਅਰਥ ਕਾਇਆ = ਸਰੀਰ। ਕੁਟੰਬੁ = ਪਰਵਾਰ।
SikhNet (Spanish)El que no está apegado a la relación amorosa con el cuerpo y con la familia, que vive consciente de Dios,
ਗੁਰਮੁਖਿ ਹੋਵੈ. ਤ ਆਖੀ ਸੂਝੈ ॥
guramukh hovai. ta aakhee soojhai |
Sant Singh KhalsaBut one who becomes Gurmukh, sees the Lord with his eyes.
Manmohan SinghIf he becomes God-conscious, then sees he his Lord with his eyes.
Manmohan Singh (Punjabi)ਜੇਕਰ ਉਹ ਰੱਬ ਨੂੰ ਜਾਣਨ ਵਾਲਾ ਥੀ ਵੰਝੇ ਤਦ ਉਹ ਆਪਣੀਆਂ ਅੱਖਾਂ ਨਾਲ ਆਪਣੇ ਸਾਈਂ ਨੂੰ ਵੇਖ ਲੈਂਦਾ ਹੈ।
Fareedkot Teekaਜੇ ਗੁਰਮੁਖ ਹੋਵੈ ਤਾਂ ਇਸ ਜੀਵ ਕੋ ਨੇਤ੍ਰੋਂ ਕਰ ਕੇ ਸੂਝਤਾ ਹੈ॥
Prof. Sahib Singhਜੇ ਮਨੁੱਖ ਗੁਰੂ ਦੀ ਸਰਨ ਪੈ ਜਾਏ, ਤਾਂ ਇਸ ਨੂੰ ਇਹਨਾਂ ਅੱਖਾਂ ਨਾਲ ਸਭ ਕੁਝ ਦਿੱਸ ਪੈਂਦਾ ਹੈ।ਪਦ ਅਰਥ ਅਖੀ = ਅੱਖਾਂ ਨਾਲ। ਸੂਝੈ = ਸੁੱਝ ਪੈਂਦਾ ਹੈ, ਦਿੱਸ ਪੈਂਦਾ ਹੈ।
SikhNet (Spanish)Lo ve con sus propios ojos, recita para siempre el Nombre del Señor,
ਅਨਦਿਨੁ ਨਾਮੁ ਰਵੈ ਦਿਨੁ ਰਾਤੀ; ਮਿਲਿ ਪ੍ਰੀਤਮ ਸੁਖੁ ਹੋਈ ਹੇ ॥੮॥
anadin naam ravai din raatee; mil preetam sukh hoee he |8|
Sant Singh KhalsaNight and day, he chants the Naam, day and night; meeting with his Beloved, he finds peace. ||8||
Manmohan SinghNight and day, he utters ever the Name and meeting with his love attains bliss.
Manmohan Singh (Punjabi)ਰਾਤ ਦਿਨ ਉਹ ਹਮੇਸ਼ਾਂ ਨਾਮ ਦਾ ਉਚਾਰਨ ਕਰਦਾ ਹੈ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਪ੍ਰਸੰਨਤਾ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਫੇਰ ਰਾਤ ਦਿਨ ਨਿਰੰਤਰ ਨਾਮ ਕੋ ਉਚਾਰਤਾ ਹੈ, ਪੁਨਾ ਪ੍ਰੀਤਮ ਪਰਮੇਸਰ ਕੋ ਮਿਲ ਕੇ ਤਿਸ ਕੋ ਸੁਖ ਕੀ ਪ੍ਰਾਪਤੀ ਹੋਈ ਹੈ॥੮॥
Prof. Sahib Singhਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਪ੍ਰੀਤਮ ਪ੍ਰਭੂ ਨੂੰ ਮਿਲ ਕੇ ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੮॥ਪਦ ਅਰਥ ਰਵੈ = ਸਿਮਰਦਾ ਹੈ। ਮਿਲਿ = ਮਿਲ ਕੇ ॥੮॥
SikhNet (Spanish)y encontrándose con su Amor vive en Éxtasis. (8)
ਮਨਮੁਖ ਧਾਤੁ; ਦੂਜੈ ਹੈ ਲਾਗਾ ॥
manamukh dhaat; doojai hai laagaa |
Sant Singh KhalsaThe self-willed manmukh wanders distracted, attached to duality.
Manmohan SinghThe mind of the perverse person wanders about and is attached to duality.
Manmohan Singh (Punjabi)ਪ੍ਰਤੀਕੂਲ ਪੁਰਸ਼ ਦਾ ਮਨ ਭਟਕਦਾ ਫਿਰਦਾ ਹੈ ਅਤੇ ਦਵੈਤ-ਭਾਵ ਨਾਲ ਜੁੜਿਆ ਹੋਇਆ ਹੈ।
Fareedkot Teekaਇਹ ਮਨਮੁਖ ਜੀਵ ਮਾਇਆ ਜੋ ਦ੍ਵੈਤ ਭਾਵ ਵਾਲੀ ਹੈ ਤਿਸ ਮੇਂ ਲਾਗਾ ਹੂਆ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਮਾਇਆ (ਗ੍ਰਸੀ ਰੱਖਦੀ ਹੈ, ਉਹ ਮਨੁੱਖ) ਮਾਇਆ (ਦੇ ਆਹਰ) ਵਿਚ ਰੁੱਝਾ ਰਹਿੰਦਾ ਹੈ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਧਾਤੁ = ਮਾਇਆ। ਦੂਜੈ = ਮਾਇਆ (ਦੇ ਪਿਆਰ) ਵਿਚ।
SikhNet (Spanish)La mente del ególatra vacila, pues está apegada al otro.
ਜਨਮਤ. ਕੀ ਨ ਮੂਓ; ਆਭਾਗਾ ॥
janamat. kee na mooo; aabhaagaa |
Sant Singh KhalsaThat unfortunate wretch - why didn't he just die as soon as he was born?
Manmohan SinghWhy did not he, the unfortunate one die, as soon as he was born?
Manmohan Singh (Punjabi)ਉਹ ਨਿਕਰਮਣ ਬੰਦਾ, ਜੰਮਦੇ ਸਾਰ ਹੀ ਕਿਉਂ ਨਾਂ ਮਰ ਗਿਆ?
Fareedkot Teekaਇਹੁ ਅਭਾਗੀ ਜੀਉ ਜਨਮਤਾ ਹੀ ਕਿਉਂ ਨਾ ਮਰ ਗਿਆ।
Prof. Sahib Singhਪਰ ਉਹ ਬਦ-ਨਸੀਬ ਜੰਮਦਾ ਹੀ ਕਿਉਂ ਨ ਮਰ ਗਿਆ?ਪਦ ਅਰਥ ਜਨਮਤ = ਜੰਮਦਾ ਹੀ। ਕੀ ਨ = ਕਿਉਂ ਨਾਹ? ਆਭਾਗਾ = ਬਦ-ਨਸੀਬ।
SikhNet (Spanish)Oh, ¿por qué no fue que ese desafortunado murió tan pronto como nació?
ਆਵਤ ਜਾਤ ਬਿਰਥਾ ਜਨਮੁ ਗਵਾਇਆ; ਬਿਨੁ ਗੁਰ ਮੁਕਤਿ. ਨ ਹੋਈ ਹੇ ॥੯॥
aavat jaat birathaa janam gavaaeaa; bin gur mukat. na hoee he |9|
Sant Singh KhalsaComing and going, he wastes away his life in vain. Without the Guru, liberation is not obtained. ||9||
Manmohan SinghIncoming and going, he loses his life in vain. Without the Guru, he is emancipated not.
Manmohan Singh (Punjabi)ਆਉਣ ਅਤੇ ਜਾਣ ਵਿੱਚ ਉਹ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ। ਗੁਰਾਂ ਦੇ ਬਗੈਰ ਉਸ ਦਾ ਕਲਿਆਨ ਨਹੀਂ ਹੁੰਦਾ।
Fareedkot Teekaਜਨਮ ਮਰਣ ਦੇਨ ਵਾਲੇ ਕਰਮੋਂ ਮੇਂ ਲਗ ਕੈ ਅਮੋਲਕ ਮਾਨੁਖ ਜਨਮ ਕੋ ਤਿਸ ਨੇ ਬਿਅਰਥ ਗਵਾਇ ਲੀਆ ਹੈ, ਕਿਉਂਕਿ ਬਿਨਾਂ ਗੁਰ ਉਪਦੇਸ ਧਾਰਣੇ ਤੇ ਕਿਸੀ ਕੀ ਮੁਕਤੀ ਨਹੀਂ ਹੋਈ ਹੈ॥੯॥
Prof. Sahib Singhਉਹ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਵਿਅਰਥ ਜਨਮ ਗਵਾ ਜਾਂਦਾ ਹੈ। ਗੁਰੂ ਤੋਂ ਬਿਨਾ (ਇਸ ਗੇੜ ਵਿਚੋਂ) ਖ਼ਲਾਸੀ ਨਹੀਂ ਹੁੰਦੀ ॥੯॥ਪਦ ਅਰਥ ਆਵਤ ਜਾਤ = ਜੰਮਦਿਆਂ ਮਰਦਿਆਂ। ਮੁਕਤਿ = (ਜਨਮ ਮਰਨ ਦੇ ਗੇੜ ਵਿਚੋਂ) ਖ਼ਲਾਸੀ ॥੯॥
SikhNet (Spanish)Desperdicia su vida humana yendo y viniendo y sin el Guru no es Emancipado.(9)
ਕਾਇਆ ਕੁਸੁਧ; ਹਉਮੈ ਮਲੁ ਲਾਈ ॥
kaaeaa kusudh; haumai mal laaee |
Sant Singh KhalsaThat body which is stained with the filth of egotism is false and impure.
Manmohan SinghImpure is the body which is soiled with the filth of ego.
Manmohan Singh (Punjabi)ਅਪਵਿੱਤ੍ਰ ਹੈ ਉਹ ਦੇਹ ਜਿਸ ਨੂੰ ਹੰਕਾਰ ਦੀ ਗੰਦਗੀ ਲੱਗੀ ਹੋਈ ਹੈ।
Fareedkot Teekaਇਹ (ਕਾਇਆ) ਦੇਹੀ, ਭਾਵ ਸੂਖਮ ਬੁਧੀ ਕੋ ਜੀਵ ਨੇ ਹਉਮੈ ਮੈਲ ਲਾਈ ਹੂਈ ਹੈ॥
Prof. Sahib Singhਉਹ ਸਰੀਰ ਅਪਵਿੱਤਰ ਹੈ ਜਿਸ ਨੂੰ ਹਉਮੈ ਦੀ ਮੈਲ ਲੱਗੀ ਹੋਈ ਹੈ।ਪਦ ਅਰਥ ਕਾਇਆ = ਸਰੀਰ। ਕੁਸੁਧ = ਅਪਵਿੱਤਰ।
SikhNet (Spanish)El cuerpo es impuro cuando está manchado por el ego
ਜੇ ਸਉ ਧੋਵਹਿ; ਤਾ ਮੈਲੁ. ਨ ਜਾਈ ॥
je sau dhoveh; taa mail. na jaaee |
Sant Singh KhalsaIt may be washed a hundred times, but its filth is still not removed.
Manmohan SinghThough washed a hundred times, even then this filth is removed not.
Manmohan Singh (Punjabi)ਭਾਵੇਂ ਸੌ ਵਾਰੀ ਭੀ ਧੋਤੀ ਜਾਵੇ, ਤਦ ਭੀ ਇਹ ਗਿਲਾਜ਼ਤ ਦੂਰ ਨਹੀਂ ਹੁੰਦੀ।
Fareedkot Teekaਜੇ ਸੌ ਵੇਰ ਧੋਵੈ, ਭਾਵ ਬਹੁਤ ਜਤਨ ਕਰੇ ਤਾਂ ਭੀ ਵਹੁ ਹਉਮੈਂ ਰੂਪ ਮੈਲ ਨਹੀਂ ਜਾਤੀ॥
Prof. Sahib Singhਜੇ (ਅਜੇਹੇ ਸਰੀਰ ਨੂੰ ਤੀਰਥ ਆਦਿਕਾਂ ਉਤੇ ਲੋਕ) ਸੌ ਵਾਰੀ ਭੀ ਧੋਂਦੇ ਰਹਿਣ, ਤਾਂ ਭੀ ਇਹ ਮੈਲ ਦੂਰ ਨਹੀਂ ਹੁੰਦੀ।ਪਦ ਅਰਥ ਸਉ = ਸੌ ਵਾਰੀ। ਧੋਵਹਿ = ਧੋਂਦੇ ਰਹਿਣ।
SikhNet (Spanish)y por más que uno lo lave, no se limpia.
ਸਬਦਿ ਧੋਪੈ. ਤਾ ਹਛੀ ਹੋਵੈ; ਫਿਰਿ ਮੈਲੀ ਮੂਲਿ. ਨ ਹੋਈ ਹੇ ॥੧੦॥
sabad dhopai. taa hachhee hovai; fir mailee mool. na hoee he |10|
Sant Singh KhalsaBut if it is washed with the Word of the Shabad, then it is truly cleansed, and it shall never be soiled again. ||10||
Manmohan SinghIf washed with the Name, then alone it is cleansed and goes not ever dirty again.
Manmohan Singh (Punjabi)ਜੇਕਰ ਇਹ ਨਾਮ ਨਾਲ ਧੋਤੀ ਜਾਵੇ, ਕੇਵਲ ਤਦ ਹੀ ਇਹ ਸਵੱਛ ਹੁੰਦੀ ਹੈ ਅਤੇ ਮੁੜ ਕਦੇ ਭੀ ਗੰਦੀ ਨਹੀਂ ਹੁੰਦੀ।
Fareedkot Teekaਜੇ ਗੁਰ ਉਪਦੇਸ ਜਲ ਸਾਥ ਧੋਈਐ ਤੌ ਹਛੀ ਸੁਧ ਹੋਤੀ ਹੈ, ਫੇਰ ਮੈਲੀ ਕਦਾਚਿਤ ਨਹੀਂ ਹੋਤੀ ਹੈ॥੧੦॥
Prof. Sahib Singh(ਜੇ ਮਨੁੱਖ ਦਾ ਹਿਰਦਾ) ਗੁਰੂ ਦੇ ਸ਼ਬਦ ਨਾਲ ਧੋਤਾ ਜਾਏ, ਤਾਂ ਸਰੀਰ ਪਵਿੱਤਰ ਹੋ ਜਾਂਦਾ ਹੈ, ਮੁੜ ਸਰੀਰ (ਹਉਮੈ ਦੀ ਮੈਲ ਨਾਲ) ਕਦੇ ਗੰਦਾ ਨਹੀਂ ਹੁੰਦਾ ॥੧੦॥ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਧੋਪੈ = ਧੋਤੀ ਜਾਏ। ਮੂਲਿ ਨ = ਬਿਲਕੁਲ ਨਹੀਂ ॥੧੦॥
SikhNet (Spanish)Sólo será limpiado a través de la Palabra, sólo así no se manchará de nuevo.
ਪੰਚ ਦੂਤ; ਕਾਇਆ ਸੰਘਾਰਹਿ ॥
panch doot; kaaeaa sanghaareh |
Sant Singh KhalsaThe five demons destroy the body.
Manmohan SinghThe five demons destroy the body.
Manmohan Singh (Punjabi)ਪੰਜ ਭੂਤਨੇ (ਵਿਕਾਰ) ਦੇਹ ਨੂੰ ਨਾਸ ਕਰ ਦਿੰਦੇ ਹਨ।
Fareedkot Teekaਪੰਚ ਕਾਮਾਦੀ ਦੂਤ ਇਹੁ ਬੁਧੀ ਕੋ ਸੰਘਾਰੇ ਅਰਥਾਤ ਮਾਰਤੇ ਹੈਂ॥
Prof. Sahib Singhਕਾਮਾਦਿਕ ਪੰਜੇ ਵੈਰੀ ਉਹਨਾਂ ਦੇ ਸਰੀਰ ਨੂੰ ਗਾਲਦੇ ਰਹਿੰਦੇ ਹਨ,ਪਦ ਅਰਥ ਪੰਚ ਦੂਤ = (ਕਾਮਾਦਿਕ) ਪੰਜ ਵੈਰੀ। ਸੰਘਾਰਹਿ = ਨਾਸ ਕਰਦੇ ਰਹਿੰਦੇ ਹਨ।
SikhNet (Spanish)Los cinco enemigos han tomado el control del cuerpo y de la mente,
ਮਰਿ ਮਰਿ ਜੰਮਹਿ; ਸਬਦੁ. ਨ ਵੀਚਾਰਹਿ ॥
mar mar jameh; sabad. na veechaareh |
Sant Singh KhalsaHe dies and dies again, only to be reincarnated; he does not contemplate the Shabad.
Manmohan SinghThe mortal reflects not on the Name, He dies and suffers transmigration.
Manmohan Singh (Punjabi)ਪ੍ਰਾਣੀ ਨਾਮ ਦਾ ਚਿੰਤਨ ਨਹੀਂ ਕਰਦਾ। ਉਹ ਮਰ ਵੰਝਦਾ ਹੈ ਅਤੇ ਆਵਾਗਉਣ ਵਿੱਚ ਪੈਂਦਾ ਹੈ।
Fareedkot Teekaਇਸੀ ਦੋਸ਼ ਤੇ ਜੀਵ ਮਰ ਮਰ ਕੇ ਜਨਮਤੇ ਹੈਂ ਔ ਗੁਰ ਸਬਦ ਕੋ ਨਹੀਂ ਬੀਚਾਰਤੇ॥
Prof. Sahib Singhਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਨਹੀਂ ਵਸਾਂਦੇ। ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।ਪਦ ਅਰਥ ਮਰਿ = ਮਰ ਕੇ। ਮਰਿ ਮਰਿ = ਮਰ ਮਰ ਕੇ, ਮੁੜ ਮੁੜ ਮਰ ਕੇ। ਜੰਮਹਿ = ਜੰਮਦੇ ਹਨ। ਵੀਚਾਰਹਿ = {ਬਹੁ-ਵਚਨ} ਵਿਚਾਰਦੇ।
SikhNet (Spanish)y sin meditar en la Palabra, uno va y viene.
ਅੰਤਰਿ ਮਾਇਆ ਮੋਹ ਗੁਬਾਰਾ; ਜਿਉ ਸੁਪਨੈ ਸੁਧਿ. ਨ ਹੋਈ ਹੇ ॥੧੧॥
antar maaeaa moh gubaaraa; jiau supanai sudh. na hoee he |11|
Sant Singh KhalsaThe darkness of emotional attachment to Maya is within his inner being; as if in a dream, he does not understand. ||11||
Manmohan SinghWithin him is the darkness of riches and worldly love and as in dream, he has no knowledge of his ownself.
Manmohan Singh (Punjabi)ਉਸ ਦੇ ਅੰਦਰ ਧਨ-ਦੌਲਤ ਅਤੇ ਸੰਸਾਰੀ ਮਮਤਾ ਦਾ ਅਨ੍ਹੇਰਾ ਹੈ ਅਤੇ ਸੁਫਨੇ ਵਿੱਚ ਹੋਣ ਦੀ ਮਾਨੰਦਾ ਉਸ ਨੂੰ ਆਪਦੇ ਆਪ ਦੀ ਕੋਈ ਗਿਆਤ ਨਹੀਂ।
Fareedkot Teekaਰਿਦੇ ਕੇ ਅੰਤਰ ਮਾਇਆ ਕੇ ਮੋਹ ਕਰ ਕੇ ਅੰਧੇਰਾ ਹੈ, ਇਸ ਕਰ ਕੇ ਗਿਆਤ ਨਹੀਂ ਹੋਤੀ। ਜੈਸੇ ਸੁਪਨੇ ਮੇਂ ਜਾਗ੍ਰਤ ਪਦਾਰਥੋਂ ਕੀ ਖਬਰ ਨਹੀਂ ਹੋਤੀ॥੧੧॥
Prof. Sahib Singhਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਪਿਆ ਰਹਿੰਦਾ ਹੈ, ਉਹਨਾਂ ਨੂੰ ਆਪਣੇ ਆਪ ਦੀ ਸੋਝੀ ਨਹੀਂ ਹੁੰਦੀ, ਉਹ ਇਉਂ ਹਨ ਜਿਵੇਂ ਸੁਪਨੇ ਵਿਚ ਹਨ ॥੧੧॥ਪਦ ਅਰਥ ਗੁਬਾਰਾ = ਹਨੇਰਾ। ਸੁਧਿ = ਸੂਝ ॥੧੧॥
SikhNet (Spanish)En el interior está la oscuridad de las pasiones, nacidas del engaño y como en un sueño, uno no logra ver la Realidad.(11)
ਇਕਿ ਪੰਚਾ ਮਾਰਿ; ਸਬਦਿ ਹੈ ਲਾਗੇ ॥
eik panchaa maar; sabad hai laage |
Sant Singh KhalsaSome conquer the five demons, by being attached to the Shabad.
Manmohan SinghSome there are, who overcoming the five demons, are yoked to the Lord's Name.
Manmohan Singh (Punjabi)ਕਈ ਪੰਜਾਂ ਵਿਕਾਰਾਂ ਨੂੰ ਵਸ ਕਰਕੇ ਪ੍ਰਭੂ ਦੇ ਨਾਮ ਨਾਲ ਜੁੜੇ ਹੋਏ ਹਨ।
Fareedkot Teekaਇਕ ਗੁਰਮੁਖ ਪੰਚ ਕਾਮਾਦਿਕੋਂ ਕੋ ਮਾਰ ਕੇ ਗੁਰੋਂ ਕੇ ਉਪਦੇਸ਼ ਮੇਂ ਲਾਗੇ ਹੈਂ॥
Prof. Sahib Singhਉਹ ਮਨੁੱਖ ਕਾਮਾਦਿਕ ਪੰਜਾਂ ਨੂੰ ਮਾਰ ਕੇ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ;ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਮਾਰਿ = ਮਾਰ ਕੇ। ਸਬਦਿ = ਸ਼ਬਦ ਵਿਚ।
SikhNet (Spanish)Algunos han conquistado sus pasiones y se han apegado a la Palabra,
ਸਤਿਗੁਰੁ ਆਇ ਮਿਲਿਆ ਵਡਭਾਗੇ ॥
satigur aae miliaa vaddabhaage |
Sant Singh KhalsaThey are blessed and very fortunate; the True Guru comes to meet them.
Manmohan SinghThem, the very fortunate one, the True Guru comes and meets.
Manmohan Singh (Punjabi)ਉਨ੍ਹਾਂ ਭਾਰੇ ਨਸੀਬਾਂ ਵਾਲਿਆਂ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਂਦੇ ਹਨ।
Fareedkot Teekaਤਿਨ ਕੋ ਸਤਿਗੁਰੂ ਆਨ ਮਿਲਾ ਹੈ ਇਸੀ ਤੇ ਵਹੁ ਵਡੇ ਭਾਗੋਂ ਵਾਲੇ ਹੂਏ ਹੈਂ॥
Prof. Sahib Singhਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੂੰ ਗੁਰੂ ਆ ਮਿਲਿਆ ਹੈ।ਪਦ ਅਰਥ ਆਇ = ਆ ਕੇ।
SikhNet (Spanish)a esos afortunados, el Guru los encuentra y en su interior descubren la Verdad,
ਅੰਤਰਿ ਸਾਚੁ ਰਵਹਿ ਰੰਗਿ ਰਾਤੇ; ਸਹਜਿ ਸਮਾਵੈ ਸੋਈ ਹੇ ॥੧੨॥
antar saach raveh rang raate; sehaj samaavai soee he |12|
Sant Singh KhalsaWithin the nucleus of their inner being, they dwell upon the Truth; attuned to the Lord's Love, they intuitively merge in Him. ||12||
Manmohan SinghWithin them is truth, imbued with the Lord's love they utter the Name and merge in God.
Manmohan Singh (Punjabi)ਉਨ੍ਹਾਂ ਦੇ ਅੰਦਰ ਸੱਚ ਹੈ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਉਹ ਨਾਮ ਦਾ ਉਚਾਰਨ ਕਰਦੇ ਤੇ ਹਰੀ ਵਿੱਚ ਲੀਨ ਹੁੰਦੇ ਹਨ।
Fareedkot Teekaਉਨ ਕੇ ਅੰਤਰ ਸਚ ਹੈ ਔ (ਰੰਗਿ ਰਾਤੇ) ਪਰਮੇਸਰ ਕੋ ਉਚਾਰਤੇ ਹੈਂ, ਸੋਈ ਗੁਰਮੁਖ ਸਾਂਤਿ ਪਦ ਮੇਂ ਸਮਾਇ ਜਾਤੇ ਹੈਂ॥੧੨॥
Prof. Sahib Singhਆਪਣੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਨੂੰ ਯਾਦ ਕਰਦੇ ਰਹਿੰਦੇ ਹਨ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। (ਜਿਹੜਾ ਮਨੁੱਖ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ) ਉਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧੨॥ਪਦ ਅਰਥ ਅੰਤਰਿ = ਹਿਰਦੇ ਵਿਚ। ਸਾਚੁ = ਸਦਾ-ਥਿਰ ਪ੍ਰਭੂ। ਰਵਹਿ = ਸਿਮਰਦੇ ਹਨ। ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਰੰਗੇ ਹੋਏ। ਸਹਜਿ = ਆਤਮਕ ਅਡੋਲਤਾ ਵਿਚ। ਸਮਾਵੈ = ਲੀਨ ਹੋ ਜਾਂਦਾ ਹੈ। ਸੋਈ = ਉਹੀ ਮਨੁੱਖ ॥੧੨॥
SikhNet (Spanish)pues están imbuidos en el Amor a Dios y se inmergen en el Equilibrio.(12)
ਗੁਰ ਕੀ ਚਾਲ; ਗੁਰੂ ਤੇ ਜਾਪੈ ॥
gur kee chaal; guroo te jaapai |
Sant Singh KhalsaThe Guru's Way is known through the Guru.
Manmohan SinghThe Guru's way is known only through the Guru.
Manmohan Singh (Punjabi)ਗੁਰਾਂ ਦਾ ਮਾਰਗ ਕੇਵਲ ਗੁਰਾਂ ਦੇ ਰਾਹੀਂ ਹੀ ਪਤਾ ਲਗਦਾ ਹੈ।
Fareedkot Teekaਗੁਰੋਂ ਕੀ ਜੋ ਮਰਜਾਦਾ ਹੈ, ਸੋ ਗੁਰੋਂ ਤੇ ਹੀ ਜਾਣੀਤੀ ਹੈ॥
Prof. Sahib Singhਗੁਰੂ ਵਾਲੀ ਜੀਵਨ-ਜੁਗਤਿ ਗੁਰੂ ਪਾਸੋਂ ਹੀ ਸਿੱਖੀ ਜਾ ਸਕਦੀ ਹੈ।ਪਦ ਅਰਥ ਚਾਲ = ਜੀਵਨ-ਚਾਲ, ਜੀਵਨ-ਜੁਗਤਿ। ਤੇ = ਤੋਂ, ਪਾਸੋਂ। ਜਾਪੈ = ਸਿੱਖੀ ਜਾ ਸਕਦੀ ਹੈ।
SikhNet (Spanish)El Sendero del Guru uno Lo encuentra sólo a través del Guru.
ਪੂਰਾ ਸੇਵਕੁ; ਸਬਦਿ ਸਿਞਾਪੈ ॥
pooraa sevak; sabad siyaapai |
Sant Singh KhalsaHis perfect servant attains realization through the Shabad.
Manmohan SinghThe perfect salve is known, through his living unto the Guru's teaching.
Manmohan Singh (Punjabi)ਪੂਰਨ ਗੋਲਾ, ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਨ ਰਾਹੀਂ, ਜਾਣਿਆ ਜਾਂਦਾ ਹੈ।
Fareedkot Teekaਜੋ ਪੂਰਾ ਸੇਵਕ ਹੈ, ਸੋ ਉਪਦੇਸ ਸੇ ਹੀ ਸਿਞਾਣ ਲੇਈਤਾ ਹੈ, ਭਾਵ ਸੋ ਗੁਰ ਉਪਦੇਸ ਮੇਂ ਤਤਪਰ ਹੋ ਜਾਤਾ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜਿਆ ਹੋਇਆ ਮਨੁੱਖ ਹੀ ਪੂਰਨ ਸੇਵਕ ਸਿੰਞਾਣਿਆ ਜਾਂਦਾ ਹੈ;ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ, ਸ਼ਬਦ ਵਿਚ ਜੁੜਨ ਨਾਲ ਹੀ। ਸਿਞਾਪੈ = ਸਿੰਞਾਣਿਆ ਜਾਂਦਾ ਹੈ।
SikhNet (Spanish)Sí, el sirviente perfecto conoce esto a través de la Palabra
ਸਦਾ ਸਬਦੁ ਰਵੈ ਘਟ ਅੰਤਰਿ; ਰਸਨਾ ਰਸੁ ਚਾਖੈ. ਸਚੁ ਸੋਈ ਹੇ ॥੧੩॥
sadaa sabad ravai ghatt antar; rasanaa ras chaakhai. sach soee he |13|
Sant Singh KhalsaDeep within his heart, he dwells forever upon the Shabad; he tastes the sublime essence of the True Lord with his tongue. ||13||
Manmohan SinghWithin his mind, he ponders over the True Name and he alone tastes the true elixir with his tongue.
Manmohan Singh (Punjabi)ਆਪਣੇ ਰਿਦੇ ਅੰਦਰ ਉਹ ਸੱਚੇ ਨਾਮ ਦਾ ਆਰਾਧਨ ਕਰਦਾ ਹੈ ਅਤੇ ਕੇਵਲ ਉਹ ਹੀ ਆਪਣੀ ਜੀਭਾ ਨਾਲ ਸੱਚੇ ਅੰਮ੍ਰਿਤ ਨੂੰ ਚੱਖਦਾ ਹੈ।
Fareedkot Teeka(ਘਟ) ਰਿਦੈ ਕੇ ਅੰਤਰ ਸੋ ਸਦਾ ਹੀ ਉਪਦੇਸ (ਰਵੈ) ਬਿਚਾਰਤਾ ਹੈ ਔ ਰਸਨਾ ਦੁਆਰਾ ਭੀ ਨਿਸਚੇ ਸੋਈ ਰਸ ਕੋ ਉਚਾਰਣ ਕਰਤਾ ਹੈ ॥੧੩॥
Prof. Sahib Singhਉਹੀ ਮਨੁੱਖ ਆਪਣੀ ਜੀਭ ਨਾਲ ਸਦਾ-ਥਿਰ ਨਾਮ-ਰਸ ਚੱਖਦਾ ਰਹਿੰਦਾ ਹੈ ਅਤੇ ਆਪਣੇ ਹਿਰਦੇ ਵਿਚ ਗੁਰੂ ਦਾ ਸ਼ਬਦ ਸਦਾ ਵਸਾਈ ਰੱਖਦਾ ਹੈ ॥੧੩॥ਪਦ ਅਰਥ ਰਵੈ = ਵਸਾਈ ਰੱਖਦਾ ਹੈ। ਘਟ ਅੰਤਰਿ = ਹਿਰਦੇ ਵਿਚ। ਰਸਨਾ = ਜੀਭ ਨਾਲ। ਰਸੁ ਸਚੁ = ਸਦਾ-ਥਿਰ ਰਸ, ਸਦਾ-ਥਿਰ ਪ੍ਰਭੂ ਦਾ ਨਾਮ-ਰਸ। ਚਾਖੈ = ਚੱਖਦਾ ਹੈ {ਇਕ-ਵਚਨ} ॥੧੩॥
SikhNet (Spanish)y La recita desde su interior, saboreando con su paladar Su Verdadero Sabor.(13)
ਹਉਮੈ ਮਾਰੇ; ਸਬਦਿ ਨਿਵਾਰੇ ॥
haumai maare; sabad nivaare |
Sant Singh KhalsaEgotism is conquered and subdued by the Shabad.
Manmohan SinghThrough the Lord's Name I have stilled and silenced my self conceit.
Manmohan Singh (Punjabi)ਪ੍ਰਭੂ ਦੇ ਨਾਮ ਦੇ ਰਾਹੀਂ ਮੈਂ ਆਪਣੀ ਸਵੈ-ਹੰਗਤਾ ਮੇਟ ਅਤੇ ਦੂਰ ਕਰ ਛੱਡੀ ਹੈ।
Fareedkot Teekaਹੰਤਾ ਕੋ ਗੁਰ ਉਪਦੇਸ਼ ਕਰ ਨਿਵਾਰੇ ਜਿਸ ਹੰਤਾ ਨੇ ਜੀਵ ਮਾਰੇ ਹੈਂ॥
Prof. Sahib Singh(ਪੂਰਨ ਸੇਵਕ) ਗੁਰੂ ਦੇ ਸ਼ਬਦ ਦੀ ਰਾਹੀਂ ਆਪਣੀ ਹਉਮੈ ਮਾਰ ਮੁਕਾਂਦਾ ਹੈ, ਆਪਾ-ਭਾਵ ਦੂਰ ਕਰ ਦੇਂਦਾ ਹੈ,ਪਦ ਅਰਥ ਮਾਰੇ = ਮੁਕਾ ਦੇਂਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਨਿਵਾਰੇ = ਆਪਾ-ਭਾਵ ਦੂਰ ਕਰਦਾ ਹੈ।
SikhNet (Spanish)Aquél que se sobrepone a su ego, a través de la Palabra
ਹਰਿ ਕਾ ਨਾਮੁ. ਰਖੈ ਉਰਿ ਧਾਰੇ ॥
har kaa naam. rakhai ur dhaare |
Sant Singh KhalsaI have enshrined the Name of the Lord within my heart.
Manmohan SinghGod's Name, I have enshrined with my mind.
Manmohan Singh (Punjabi)ਰੱਬ ਦੇ ਨਾਮ ਨੂੰ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।
Fareedkot Teekaਹਰੀ ਕਾ ਨਾਮ ਰਿਦੇ ਮੇਂ ਧਾਰ ਰਖੇ॥
Prof. Sahib Singhਅਤੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।ਪਦ ਅਰਥ ਉਰਿ = ਹਿਰਦੇ ਵਿਚ। ਰਖੈ ਧਾਰੇ = ਧਾਰਿ, ਰਖੈ, ਟਿਕਾਈ ਰੱਖਦਾ ਹੈ।
SikhNet (Spanish)y enaltece el Nombre del Señor en su corazón,
ਏਕਸੁ ਬਿਨੁ. ਹਉ ਹੋਰੁ, ਨ ਜਾਣਾ; ਸਹਜੇ ਹੋਇ ਸੁ ਹੋਈ ਹੇ ॥੧੪॥
ekas bin. hau hor, na jaanaa; sahaje hoe su hoee he |14|
Sant Singh KhalsaOther than the One Lord, I know nothing at all. Whatever will be, will automatically be. ||14||
Manmohan SinghWithout the One Lord, I know none else, come what may naturally come.
Manmohan Singh (Punjabi)ਇੱਕ ਪ੍ਰਭੂ ਦੇ ਬਾਝੌਂ ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦਾ। ਜੇ ਕੁੱਛ ਹੋਣਾ ਹੈ, ਸੁਤੇ ਸਿੱਧ ਪਿਆ ਹੋਵੇ।
Fareedkot Teekaਇਕ ਵਾਹਿਗੁਰੂ ਸੇ ਬਿਨਾਂ (ਹਉ) ਮੈਂ ਤੋ ਹੋਰ ਕਛੁ ਨਹੀਂ ਜਾਣਤਾ ਹਾਂ ਔ ਜੋ ਸੁਤੇ ਹੀ ਹੋਵੈ ਸੋ ਹੋ ਜਾਏ॥੧੪॥
Prof. Sahib Singh(ਪੂਰਨ ਸੇਵਕ ਇਹੀ ਯਕੀਨ ਰੱਖਦਾ ਹੈ-) ਇਕ ਪਰਮਾਤਮਾ ਤੋਂ ਬਿਨਾ ਮੈਂ ਹੋਰ ਕਿਸੇ ਨੂੰ (ਉਸ ਵਰਗਾ) ਨਹੀਂ ਸਮਝਦਾ, ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ਉਹੀ ਠੀਕ ਹੋ ਰਿਹਾ ਹੈ ॥੧੪॥ਪਦ ਅਰਥ ਹਉ = ਹਉਂ, ਮੈਂ। ਜਾਣਾ = ਜਾਣਾਂ, ਮੈਂ ਜਾਣਦਾ। ਸਹਜੇ = ਅਡੋਲਤਾ ਵਿਚ, ਰਜ਼ਾ ਵਿਚ ਹੀ ॥੧੪॥
SikhNet (Spanish)no conoce a nadie más que al Único Dios y mira, esta Sabiduría le llega de forma espontánea.(14)
ਬਿਨੁ ਸਤਿਗੁਰ; ਸਹਜੁ ਕਿਨੈ. ਨਹੀ ਪਾਇਆ ॥
bin satigur; sehaj kinai. nahee paaeaa |
Sant Singh KhalsaWithout the True Guru, no one obtains intuitive wisdom.
Manmohan SinghWithout the True Guru no one obtains the Divine knowledge.
Manmohan Singh (Punjabi)ਸੱਚੇ ਗੁਰਾਂ ਦੇ ਬਗ਼ੈਰ ਕਿਸੇ ਨੂੰ ਭੀ ਬ੍ਰਹਮ ਗਿਆਨ ਪ੍ਰਾਪਤ ਨਹੀਂ ਹੁੰਦਾ।
Fareedkot Teekaਬਿਨਾਂ ਸਤਿਗੁਰਾਂ ਸੇ ਐਸਾ ਗਿਆਨ ਕਿਸੇ ਨੇ ਨਹੀਂ ਪਾਯਾ ਹੈ॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਕਿਸੇ ਮਨੁੱਖ ਨੇ ਆਤਮਕ ਅਡੋਲਤਾ ਪ੍ਰਾਪਤ ਨਹੀਂ ਕੀਤੀ।ਪਦ ਅਰਥ ਸਹਜੁ = ਆਤਮਕ ਅਡੋਲਤਾ। ਕਿਨੈ = ਕਿਸੇ ਨੇ ਭੀ।
SikhNet (Spanish)Sin el Guru Verdadero nadie logra el Estado de Equilibrio,
ਗੁਰਮੁਖਿ ਬੂਝੈ; ਸਚਿ ਸਮਾਇਆ ॥
guramukh boojhai; sach samaaeaa |
Sant Singh KhalsaThe Gurmukh understands, and is immersed in the True Lord.
Manmohan SinghHe who knows by the Guru's grace, merges in the True Lord.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਸਮਝਦਾ ਹੈ, ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਸ ਨੇ ਗੁਰੋਂ ਦੁਆਰੇ ਸਮਝਿਆ ਹੈ, ਸੋ ਸਚ ਮੇਂ ਸਮਾ੍ਯਾ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਇਸ ਨੂੰ ਸਮਝਦਾ ਹੈ ਅਤੇ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਚਿ = ਸਦਾ-ਥਿਰ ਪ੍ਰਭੂ ਵਿਚ।
SikhNet (Spanish)pero el que conoce, por la Gracia del Guru, se inmerge en el Uno Verdadero,
ਸਚਾ ਸੇਵਿ ਸਬਦਿ ਸਚ ਰਾਤੇ; ਹਉਮੈ. ਸਬਦੇ ਖੋਈ ਹੇ ॥੧੫॥
sachaa sev sabad sach raate; haumai. sabade khoee he |15|
Sant Singh KhalsaHe serves the True Lord, and is attuned to the True Shabad. The Shabad banishes egotism. ||15||
Manmohan SinghHe serves the True Lord, is imbued with the True Name and banishes His pride through the Lord's Name.
Manmohan Singh (Punjabi)ਉਹ ਸੱਚੇ ਸਾਈਂ ਦੀ ਘਾਲ ਕਮਾਉਂਦਾ ਹੈ, ਸੱਚੇ ਨਾਮ ਨਾਲ ਰੰਗੀਜਿਆ ਹੈ ਅਤੇ ਸਾਈਂ ਦੇ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਦੂਰ ਕਰ ਦਿੰਦਾ ਹੈ।
Fareedkot Teekaਜਿਨੋਂ ਨੇ ਹੰਤਾ ਮਮਤਾ ਗੁਰ ਉਪਦੇਸ਼ ਕਰ ਖੋਈ ਹੈ, ਸੋ ਸਚਾ ਗੁਰੂ ਸੇਵ ਕਰ ਕੇ ਬ੍ਰਹਮ ਮੇਂ ਨਿਸਚੇ ਕਰ ਰੰਗੇ ਗਏ ਹੈਂ॥੧੫॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੱਤੇ ਹੋਏ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ ਦੂਰ ਕਰ ਲੈਂਦੇ ਹਨ ॥੧੫॥ਪਦ ਅਰਥ ਸੇਵਿ = ਸਿਮਰ ਕੇ। ਸਬਦਿ ਸਚ = ਸੱਚੇ ਦੇ ਸ਼ਬਦ ਵਿਚ, ਸਦਾ-ਥਿਰ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ। ਰਾਤੇ = ਮਸਤ। ਸਬਦੇ = ਸ਼ਬਦ ਦੀ ਰਾਹੀਂ ਹੀ ॥੧੫॥
SikhNet (Spanish)sirve a su Señor viviendo entonado en la Palabra Verdadera y se libera de su ego negativo. (15)
ਆਪੇ ਗੁਣਦਾਤਾ ਬੀਚਾਰੀ ॥
aape gunadaataa beechaaree |
Sant Singh KhalsaHe Himself is the Giver of virtue, the Contemplative Lord.
Manmohan SinghGod, the Giver of virtue, is Himself the Discerner.
Manmohan Singh (Punjabi)ਨੇਕੀ ਬਖ਼ਸ਼ਣਹਾਰ ਹਰੀ, ਖ਼ੁਦ ਹੀ ਵੀਚਾਰਵਾਨ ਹੈ।
Fareedkot Teekaਜੋ ਆਪ (ਗੁਣਦਾਤਾ) ਪਰਮੇਸਰ ਕਾ ਬੀਚਾਰ ਕਰਨੇ ਵਾਲਾ ਹੋਇਆ ਹੈ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ (ਯੋਗ ਪਾਤ੍ਰ) ਵਿਚਾਰ ਕੇ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤ ਦੇਣ ਵਾਲਾ ਹੈਂ;ਪਦ ਅਰਥ ਆਪੇ = (ਤੂੰ) ਆਪ ਹੀ। ਬੀਚਾਰੀ = ਬੀਚਾਰਿ, ਵਿਚਾਰ ਕੇ, ਯੋਗ ਸਮਝ ਕੇ।
SikhNet (Spanish)El Ser Consciente en Dios medita en Dios, Quien lo bendice con Virtud;
ਗੁਰਮੁਖਿ ਦੇਵਹਿ ਪਕੀ ਸਾਰੀ ॥
guramukh deveh pakee saaree |
Sant Singh KhalsaThe Gurmukh is given the winning dice.
Manmohan SinghThe Guru-ward surrenders unto the Lord his perfected soul chess-figure.
Manmohan Singh (Punjabi)ਗੁਰੂ-ਸਮਰਪਣ ਆਪਣੀ ਆਤਮਾ ਦੀ ਪੱਕੀ ਹੋਈ ਨਰਦ ਪ੍ਰਭੂ ਸਮਰਪਨ ਕਰਦਾ ਹੈ।
Fareedkot Teekaਆਗੇ ਗੁਰਮੁਖੋਂ ਅਰਥਾਤ ਜਗ੍ਯਾਸੀਆਂ ਕੋ ਉਪਦੇਸ ਭੀ ਦੇਤਾ ਹੈ। ਤਿਸ ਕੀ ਨਰਦ ਬੁਧੀ ਪਕੀ ਹੋਈ ਹੈ, ਭਾਵ ਵਹੁ ਚੌਰਾਸੀ ਸੇ ਛੁਟ ਗਿਆ ਹੈ॥
Prof. Sahib Singhਜਿਨ੍ਹਾਂ ਨੂੰ ਤੂੰ ਗੁਰੂ ਦੀ ਰਾਹੀਂ (ਆਪਣੇ ਗੁਣਾਂ ਦੀ ਦਾਤਿ) ਦੇਂਦਾ ਹੈਂ ਉਹ ਇਸ ਜੀਵਨ-ਖੇਡ ਵਿਚ ਪੁੱਗ ਜਾਂਦੇ ਹਨ।ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਦੇਵਹਿ = ਤੂੰ ਦੇਂਦਾ ਹੈਂ। ਪਕੀ ਸਾਰੀ = ਪੱਕੀਆਂ ਨਰਦਾਂ, ਜੀਵਨ-ਖੇਡ ਵਿਚ ਪੁੱਗੇ ਹੋਏ।
SikhNet (Spanish)en Su Juego de Ajedrez, Sus figuras siempre salen Victoriosas.
ਨਾਨਕ. ਨਾਮਿ ਸਮਾਵਹਿ ਸਾਚੈ; ਸਾਚੇ ਤੇ ਪਤਿ ਹੋਈ ਹੇ ॥੧੬॥੨॥
naanak. naam samaaveh saachai; saache te pat hoee he |16|2|
Sant Singh KhalsaO Nanak, immersed in the Naam, the Name of the Lord, one becomes true; from the True Lord, honor is obtained. ||16||2||
Manmohan SinghNanak, the true one merges in the Name and through the True Name obtains he the honour.
Manmohan Singh (Punjabi)ਨਾਨਕ ਸੱਚਾ ਪੁਰਸ਼ ਨਾਮ ਅੰਦਰ ਲੀਨ ਹੋ ਜਾਂਦਾ ਹੈ ਅਤੇ ਸਤਿਨਾਮ ਦੇ ਰਾਹੀਂ ਹੀ ਉਹ ਇੱਜ਼ਤ ਆਬਰੂ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਾਚੇ ਉਪਦੇਸ ਕੋ ਲੈ ਕੇ ਨਾਮ ਮੇਂ ਸਮਾਵਤੇ ਅਰਥਾਤ ਤਤਪਰ ਹੋਤੇ ਹੈਂ, ਤਿਨ ਕੀ ਸਾਚੇ ਵਾਹਿਗੁਰੂ ਤੇ ਪਤਿ ਹੋਈ ਹੈ॥੧੬॥੨॥
Prof. Sahib Singhਹੇ ਨਾਨਕ! ਉਹ ਮਨੁੱਖ ਨਾਮ ਵਿਚ ਲੀਨ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਤੋਂ ਹੀ ਉਹਨਾਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ ॥੧੬॥੨॥ਪਦ ਅਰਥ ਨਾਮਿ ਸਾਚੈ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ। ਸਮਾਵਹਿ = ਲੀਨ ਰਹਿੰਦੇ ਹਨ। ਤੇ = ਤੋਂ, ਪਾਸੋਂ। ਪਤਿ = ਇੱਜ਼ਤ ॥੧੬॥੨॥
SikhNet (Spanish)Dice Nanak, a través del Nombre, se inmerge en el Uno Verdadero y a través de Él, es bendecido con Honor.(16-2)