ਮਾਰੂ ਮਹਲਾ ੩ ॥
maaroo mahalaa 3 | Ang 1045
Sant Singh KhalsaMaaroo, Third Mehl:
Manmohan SinghMaru 3rd Guru,
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.
ਜਗਜੀਵਨੁ ਸਾਚਾ. ਏਕੋ ਦਾਤਾ ॥
jagajeevan saachaa. eko daataa | Ang 1045
Sant Singh KhalsaOne One True Lord is the Life of the World, the Great Giver.
Manmohan SinghThe one Beneficent True Lord is the life of the universe.
Manmohan Singh (Punjabi)ਇੱਕ ਦਾਤਾਰ ਸੁਆਮੀ ਹੀ ਜਗ ਦੀ ਜਿੰਦ ਜਾਨ ਹੈ।
Fareedkot Teekaਜਗਤ ਕੇ ਜੀਵੋਂ ਕਾ ਏਕ ਹੀ ਸਾਚਾ ਵਾਹਿਗੁਰੂ ਦਾਤਾ ਹੈ॥
Prof. Sahib Singhਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਅਤੇ (ਸਾਰੇ) ਜਗਤ ਦਾ ਸਹਾਰਾ ਹੈ, ਉਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।ਪਦ ਅਰਥ ਜਗ ਜੀਵਨ = ਜਗਤ ਦਾ ਜੀਵਨ, ਜਗਤ ਦਾ ਸਹਾਰਾ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ।
SikhNet (Spanish)Nuestro Dios Benévolo y Verdadero, es el Señor de toda la vida,
ਗੁਰ ਸੇਵਾ ਤੇ; ਸਬਦਿ ਪਛਾਤਾ ॥
gur sevaa te; sabad pachhaataa | Ang 1045
Sant Singh KhalsaServing the Guru, through the Word of the Shabad, He is realized.
Manmohan SinghThrough the Guru's service and instruction is He realised.
Manmohan Singh (Punjabi)ਗੁਰਾਂ ਦੀ ਟਹਿਲ ਸੇਵਾ ਅਤੇ ਉਪਦੇਸ਼ ਰਾਹੀਂ ਉਹ ਅਨੁਭਵ ਕੀਤਾ ਜਾਂਦਾ ਹੈ।
Fareedkot Teekaਪਰੰਤੂ ਗੁਰੋਂ ਕੇ ਉਪਦੇਸ ਸੇ ਔ ਸੇਵਾ ਤੇ ਪਛਾਣਿਆ ਹੈ॥
Prof. Sahib Singhਗੁਰੂ ਦੀ ਸਰਨ ਪਿਆਂ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਡੂੰਘੀ ਸਾਂਝ ਪੈ ਸਕਦੀ ਹੈ।ਪਦ ਅਰਥ ਤੇ = ਤੋਂ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਪਛਾਤਾ = ਪਛਾਣਿਆ ਜਾਂਦਾ ਹੈ, ਸਾਂਝ ਪਾਈ ਜਾ ਸਕਦੀ ਹੈ।
SikhNet (Spanish)y nos es revelado por el Servicio del Guru, sí, meditando en la Palabra del Shabd.
ਏਕੋ ਅਮਰੁ. ਏਕਾ ਪਤਿਸਾਹੀ; ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥੧॥
eko amar. ekaa patisaahee; jug jug sir kaar banaaee he |1| Ang 1046
Sant Singh KhalsaThere is only One Command, and there is only One Supreme King. In each and every age, He links each to their tasks. ||1||
Manmohan SinghThere is but one rule and one command and in every age, the Lord Yokes each one to his task.
Manmohan Singh (Punjabi)ਕੇਵਲ ਇਹ ਹੀ ਹਕੂਮਤ ਹੈ ਅਤੇ ਇੱਕੋ ਹੀ ਹੁਕਮ ਅਤੇ ਹਰ ਯੁੱਗ ਠੰਦਬ ਪ੍ਰਭੂ ਹਰ ਇੱਕ ਨੂੰ ਉਸ ਦੇ ਕੰਮ ਕਾਜ ਲਾਉਂਦਾ ਹੈ।
Fareedkot Teekaਏਕ ਕਾ ਹੀ ਹੁਕਮ ਹੈ ਔ ਏਕ ਕੀ ਹੀ ਪਾਤਸ਼ਾਹੀ ਹੈ, ਤਿਸ ਕੀ ਜੁਗੋਂ ਜੁਗੋਂ ਸੇ ਜੀਵੋਂ ਕੇ ਸਿਰ ਪਰ ਹੁਕਮ ਕੀ ਕਾਰ ਬਣਾਈ ਹੂਈ ਹੈ॥੧॥
Prof. Sahib Singhਉਸੇ ਦਾ ਹੀ (ਜਗਤ ਵਿਚ) ਹੁਕਮ ਚੱਲ ਰਿਹਾ ਹੈ, ਉਸੇ ਦਾ ਹੀ (ਜਗਤ ਵਿਚ) ਰਾਜ ਹੈ। ਹਰੇਕ ਜੁਗ ਵਿਚ ਹਰੇਕ ਜੀਵ ਦੇ ਸਿਰ ਉਤੇ ਉਹੀ ਪਰਮਾਤਮਾ ਕਰਨ-ਜੋਗ ਕਾਰ ਮੁਕਰਰ ਕਰਦਾ ਆ ਰਿਹਾ ਹੈ ॥੧॥ਪਦ ਅਰਥ ਅਮਰੁ = ਹੁਕਮ। ਪਤਿਸਾਹੀ = ਰਾਜ। ਜੁਗੁ ਜੁਗੁ = ਹਰੇਕ ਜੁਗ ਵਿਚ। ਸਿਰਿ = (ਹਰੇਕ ਜੀਵ ਦੇ) ਸਿਰ ਉੱਤੇ। ਕਾਰ ਬਣਾਈ = ਕਰਨ-ਯੋਗ ਕਾਰ ਮੁਕਰਰ ਕੀਤੀ ਹੋਈ ਹੈ ॥੧॥
SikhNet (Spanish)Hay sólo una Ley Benigna y un Comando, sí, es Él Quien atrae a todos y a cada uno a su tarea, época tras época.(1)
ਸੋ ਜਨੁ ਨਿਰਮਲੁ; ਜਿਨਿ ਆਪੁ ਪਛਾਤਾ ॥
so jan niramal; jin aap pachhaataa | Ang 1046
Sant Singh KhalsaThat humble being is immaculate, who knows his own self.
Manmohan SinghImmaculate is the man who knows himself.
Manmohan Singh (Punjabi)ਪਵਿੱਤਰ ਹੈ ਉਹ ਪੁਰਸ਼ਾ ਜੋ ਆਪਦੇ ਆਪ ਨੂੰ ਜਾਣਦਾ ਹੈ।
Fareedkot Teekaਸੋ ਪੁਰਸ ਨਿਰਮਲ ਹੈ ਜਿਸ ਨੇ ਆਪਨੇ ਆਪ ਕੋ ਪਛਾਤਾ ਹੈ॥
Prof. Sahib Singhਜਿਸ ਮਨੁੱਖ ਨੇ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦਿੱਤਾ, ਉਹ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਗਿਆ;ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ। ਪਛਾਤਾ = ਪੜਤਾਲਿਆ।
SikhNet (Spanish)Sólo aquél que Lo conoce es Puro e Inmaculado.
ਆਪੇ ਆਇ ਮਿਲਿਆ ਸੁਖਦਾਤਾ ॥
aape aae miliaa sukhadaataa | Ang 1046
Sant Singh KhalsaThe Lord, the Giver of peace, Himself comes and meets him.
Manmohan SinghHim, the Peace-giving Lord comes to meet of Himself.
Manmohan Singh (Punjabi)ਉਸ ਨੂੰ ਆਰਾਮ-ਬਖ਼ਸ਼ਣਹਾਰ ਸਾਈਂ ਖ਼ੁਦ ਆ ਕੇ ਮਿਲ ਪੈਂਦਾ ਹੈ।
Fareedkot Teekaਤਿਸ ਕੋ (ਸੁਖਦਾਤਾ) ਵਾਹਿਗੁਰੂ ਆਪ ਹੀ ਆਇ ਮਿਲਿਆ ਹੈ॥
Prof. Sahib Singhਸਾਰੇ ਸੁਖ ਦੇਣ ਵਾਲਾ ਪਰਮਾਤਮਾ ਆਪ ਹੀ ਉਸ ਮਨੁੱਖ ਨੂੰ ਆ ਮਿਲਦਾ ਹੈ।ਪਦ ਅਰਥ ਆਪੇ = ਆਪ ਹੀ। ਆਇ = ਆ ਕੇ।
SikhNet (Spanish)A él, el Dios Dador de Éxtasis lo encuentra por Sí Mismo.
ਰਸਨਾ ਸਬਦਿ ਰਤੀ ਗੁਣ ਗਾਵੈ; ਦਰਿ ਸਾਚੈ ਪਤਿ ਪਾਈ ਹੇ ॥੨॥
rasanaa sabad ratee gun gaavai; dar saachai pat paaee he |2| Ang 1046
Sant Singh KhalsaHis tongue is imbued with the Shabad, and he sings the Glorious Praises of the Lord; he is honored in the Court of the True Lord. ||2||
Manmohan SinghImbued with the Name, his tongue hymns the Lord's praise and he obtains honour in the court.
Manmohan Singh (Punjabi)ਨਾਮ ਨਾਲ ਰੰਗੀਜੀ ਹੋਈ, ਉਸ ਦੀ ਜੀਭ੍ਹਾ ਪ੍ਰਭੂ ਦਾ ਜੱਸ ਗਾਇਨ ਕਰਦੀ ਹੈ ਅਤੇ ਸੱਚੇ ਦਰਬਾਰ ਅੰਦਰ ਉਹ ਮਾਨ ਪ੍ਰਤਿਸ਼ਾਟਾ ਪਾਉਂਦਾ ਹੈ।
Fareedkot Teekaਤਿਨ ਕੀ ਰਸਨਾ ਗੁਰ ਸਬਦ ਮੇਂ ਰੰਗੀ ਹੂਈ ਗੁਣ ਗਾਵਤੀ ਹੈ, ਇਸੀ ਤੇ ਸਾਚੇ ਕੇ ਦਰ ਸਤਸੰਗ ਮੇਂ ਤਿਨੋਂ ਨੇ (ਪਤਿ) ਅਬਰੋ ਪਾਈ ਹੈ॥੨॥
Prof. Sahib Singhਗੁਰੂ ਦੇ ਸ਼ਬਦ ਵਿਚ ਰੱਤੀ ਹੋਈ ਉਸ ਮਨੁੱਖ ਦੀ ਜੀਭ ਸਦਾ ਪਰਾਮਤਮਾ ਦੇ ਗੁਣ ਗਾਂਦੀ ਰਹਿੰਦੀ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਇੱਜ਼ਤ ਪ੍ਰਾਪਤ ਕਰਦਾ ਹੈ ॥੨॥ਪਦ ਅਰਥ ਰਸਨਾ = ਜੀਭ। ਸਬਦਿ = ਸ਼ਬਦ ਵਿਚ। ਰਤੀ = ਰੰਗੀ ਹੋਈ। ਗਾਵੈ = ਗਾਂਦਾ ਹੈ {ਇਕ-ਵਚਨ}। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਪਤਿ = ਇੱਜ਼ਤ ॥੨॥
SikhNet (Spanish)Sus labios imbuidos en la Palabra, recitan la Alabanza del Señor y es honrado en la Puerta Verdadera.(2)
ਗੁਰਮੁਖਿ; ਨਾਮਿ ਮਿਲੈ ਵਡਿਆਈ ॥
guramukh; naam milai vaddiaaee | Ang 1046
Sant Singh KhalsaThe Gurmukh is blessed with the glorious greatness of the Naam.
Manmohan SinghThe Guru-ward is blessed with the Name's glory,
Manmohan Singh (Punjabi)ਗੁਰੂ-ਅਨੁਸਾਰੀ ਨੂੰ ਨਾਮ ਦੀ ਪ੍ਰਭਤਾ ਪ੍ਰਦਾਨ ਹੁੰਦੀ ਹੈ।
Fareedkot Teekaਗੁਰਮੁਖ ਨਾਮੀ ਮੇਂ ਮਿਲੇ ਹੈਂ ਅਰ ਤਿਨ ਕੀ ਵਡਿਆਈ ਹੋਈ ਹੈ
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰਿ-ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਨਾਮਣਾ ਖੱਟਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਨਾਮਿ = ਨਾਮ ਦੀ ਰਾਹੀਂ।
SikhNet (Spanish)El que vive Consciente de Dios, es bendecido con Gloria a través del Nombre,
ਮਨਮੁਖਿ ਨਿੰਦਕਿ ਪਤਿ ਗਵਾਈ ॥
manamukh nindak pat gavaaee | Ang 1046
Sant Singh KhalsaThe self-willed manmukh, the slanderer, loses his honor.
Manmohan SinghThe apostate slandered loses his honour.
Manmohan Singh (Punjabi)ਅਧਰਮੀ ਦੂਸ਼ਨ ਲਾਉਣ ਵਾਲਾ, ਆਪਣੀ ਇੱਜ਼ਤ ਗੁਆ ਲੈਂਦਾ ਹੈ।
Fareedkot Teekaਅਰ ਮਨਮੁਖ ਨਿੰਦਕ ਨੇ ਅਪਨੀ ਪਤਿਸਟਾ ਗਵਾਈ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਿੰਦਕ ਮਨੁੱਖ ਨੇ (ਸਭ ਥਾਈਂ ਆਪਣੀ) ਇੱਜ਼ਤ ਗਵਾ ਲਈ।ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ। ਨਿੰਦਕਿ = ਨਿੰਦਕ ਨੇ।
SikhNet (Spanish)pero el calumniador ególatra pierde casta frente a Dios.
ਨਾਮਿ ਰਤੇ ਪਰਮ ਹੰਸ ਬੈਰਾਗੀ; ਨਿਜ ਘਰਿ ਤਾੜੀ ਲਾਈ ਹੇ ॥੩॥
naam rate param hans bairaagee; nij ghar taarree laaee he |3| Ang 1046
Sant Singh KhalsaAttuned to the Naam, the supreme soul-swans remain detached; in the home of the self, they remain absorbed in deep meditative trance. ||3||
Manmohan SinghImbued with the Name, the supreme swans remain detached and sit in trance in their own home.
Manmohan Singh (Punjabi)ਨਾਮ ਨਾਲ ਰੰਗੇ ਹੋਏ, ਮਹਾਨ ਰਾਜਹੰਸ ਨਿਰਲੇਪ ਰਹਿੰਦੇ ਹਨ ਅਤੇ ਆਪਦੇ ਨਿੱਜ ਦੇ ਧਾਮ ਅੰਦਰ ਸਮਾਧੀ ਅੰਦਰ ਬੈਠਦੇ ਹਨ।
Fareedkot Teekaਜੋ ਨਾਮ ਮੇਂ ਰਤੇ ਹੈਂ ਵਹੁ ਤੋ ਬਡੇ ਸੁਧ ਸੰਸਾਰ ਸੇ ਬਿਰਕਤ ਔਰ ਪਰਮ ਬਿਬੇਕੀ ਹੈਂ, ਤਿਨੋਂ ਨੇ ਅਪਨੇ ਸਰੂਪ ਮੇਂ ਸਮਾਧੀ ਲਗਾਈ ਹੈ॥੩॥
Prof. Sahib Singhਪਰਮਾਤਮਾ ਦੇ ਨਾਮ ਵਿਚ ਰੰਗੇ ਰਹਿਣ ਵਾਲੇ ਮਨੁੱਖ ਪਰਮ ਹੰਸ ਹਨ, (ਅਸਲ) ਬੈਰਾਗੀ ਹਨ, ਉਹ ਹਰ ਵੇਲੇ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦੇ ਹਨ ॥੩॥ਪਦ ਅਰਥ ਨਾਮਿ = ਨਾਮ ਵਿਚ। ਪਰਮ ਹੰਸ = ਸਭ ਤੋਂ ਉੱਚੇ ਹੰਸ {ਦੁੱਧ ਤੇ ਪਾਣੀ ਨੂੰ ਚੁੰਝ ਨਾਲ ਨਿਖੇੜ ਸਕਣ ਵਾਲੇ ਹੰਸਾਂ ਵਾਂਗ ਭਲਾਈ ਤੇ ਬੁਰਾਈ ਦੀ ਪਰਖ ਕਰ ਸਕਣ ਵਾਲੇ ਮਨੁੱਖ}। ਬੈਰਾਗੀ = ਮਾਇਆ ਤੋਂ ਉਪਰਾਮ। ਨਿਜ ਘਰਿ = ਆਪਣੇ (ਅਸਲ) ਘਰ ਵਿਚ ॥੩॥
SikhNet (Spanish)Sí, los que están imbuidos en el Nombre, son los seres perfectos, los que viven desapegados, entonados en su Ser.(3)
ਸਬਦਿ ਮਰੈ; ਸੋਈ ਜਨੁ ਪੂਰਾ ॥
sabad marai; soee jan pooraa | Ang 1046
Sant Singh KhalsaThat humble being who dies in the Shabad is perfect.
Manmohan SinghPerfect is the persons, who dies through the Name.
Manmohan Singh (Punjabi)ਪੂਰਨ ਹੈ ਉਹ ਪੁਰਸ਼ ਜੋ ਨਾਮ ਦੇ ਰਾਹੀਂ ਮਰਦਾ ਹੈ।
Fareedkot Teekaਜੋ ਗੁਰ ਉਪਦੇਸ ਸੇ ਜੀਵ ਭਾਵ ਸੇ ਮਰੇ ਸੋਈ ਪੂਰਾ ਭਗਤ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਕਾਰਾਂ ਦੀ ਮਾਰ ਤੋਂ ਬਚਿਆ ਰਹਿੰਦਾ ਹੈ, (ਵਿਕਾਰਾਂ ਦਾ ਪ੍ਰਭਾਵ ਆਪਣੇ ਉੱਤੇ ਨਹੀਂ ਪੈਣ ਦੇਂਦਾ, ਵਿਕਾਰਾਂ ਦੇ ਭਾ ਦਾ ਮਰਿਆ ਹੋਇਆ ਹੈ), ਉਹੀ ਮਨੁੱਖ ਪੂਰਨ ਹੈ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਮਰੈ = (ਵਿਕਾਰਾਂ ਵਲੋਂ ਜਿਹੜਾ ਮਨੁੱਖ) ਮਰਦਾ ਹੈ।
SikhNet (Spanish)El que muere para su ego a través de la Palabra es el Ser Perfecto.
ਸਤਿਗੁਰੁ ਆਖਿ ਸੁਣਾਏ ਸੂਰਾ ॥
satigur aakh sunaae sooraa | Ang 1046
Sant Singh KhalsaThe brave, heroic True Guru chants and proclaims this.
Manmohan SinghThis is what True Guru, the hero utters and proclaims.
Manmohan Singh (Punjabi)ਇਹ ਹੈ ਜੋ ਯੋਧਾ, ਸੱਚ ਗੁਰੂਕਹਿ ਕੇ ਸੁਣਾਉਂਦਾ ਹੈ।
Fareedkot Teekaਸਤਿਗੁਰੂ ਕਹਿ ਕੇ ਸੁਨਾਵਤੇ ਹੈਂ ਅਰ ਸਤਿਗੁਰੂ ਹੀ ਵੱਡਾ ਸੂਰਮਾਂ ਹੈ ਅਰਥਾਤ ਕਾਮਾਦਿ ਸੂਤ੍ਰੂਓਂ ਕੋ ਜੀਤਨੇਹਾਰਾ ਹੈ॥
Prof. Sahib Singh(ਇਹ ਗੱਲ ਵਿਕਾਰਾਂ ਦਾ ਟਾਕਰਾ ਸਫਲਤਾ ਨਾਲ ਕਰਨ ਵਾਲੇ) ਸੂਰਮੇ ਗੁਰੂ ਨੇ ਆਖ ਕੇ (ਹਰੇਕ ਪ੍ਰਾਣੀ ਨੂੰ) ਸੁਣਾ ਦਿੱਤੀ ਹੈ।ਪਦ ਅਰਥ ਆਖਿ = ਆਖ ਕੇ। ਸੂਰਾ = ਸੂਰਮਾ।
SikhNet (Spanish)Lo que nuestro Dios, el Héroe, proclama, es que dentro del cuerpo, en verdad está la Laguna del Néctar
ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ; ਮਨੁ ਪੀਵੈ ਭਾਇ ਸੁਭਾਈ ਹੇ ॥੪॥
kaaeaa andar amrit sar saachaa; man peevai bhaae subhaaee he |4| Ang 1046
Sant Singh KhalsaDeep within the body is the true pool of Ambrosial Nectar; the mind drinks it in with loving devotion. ||4||
Manmohan SinghIn the body is the true tank of Nectar and the soul in-drinks it with love and devotion.
Manmohan Singh (Punjabi)ਦੇਹ ਦੇ ਵਿੱਚ ਸੱਚਾ ਅੰਮ੍ਰਿਤ ਦਾ ਸਰੋਵਰ ਹੈ ਅਤੇ ਪ੍ਰੇਮ ਸ਼ਰਧਾ ਨਾਲ ਆਤਮਾ ਇਸ ਨੂੰ ਪਾਨ ਕਰਦੀ ਹੈ।
Fareedkot Teekaਬੁਧੀ ਕੇ ਅੰਤਰ ਵਿਚਾਰ ਰੂਪ ਵਾ ਆਤਮਾ ਸਚਾ ਅੰਮ੍ਰਿਤ ਕਾ ਤਲਾਵ ਹੈ। ਹੇ ਭਾਈ! ਜੋ ਪ੍ਰੇਮ ਕਰ ਕੇ ਮੰਨਨ ਕਰਤੇ ਹੈਂ, ਸੋ ਪੀਵਤੇ ਹੈਂ॥੪॥
Prof. Sahib Singhਉਸ ਮਨੁੱਖ ਦੇ ਸਰੀਰ ਦੇ ਵਿਚ ਹੀ ਸਦਾ-ਥਿਰ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਚਸ਼ਮਾ ਹੈ (ਜਿਸ ਵਿਚੋਂ) ਉਸ ਦਾ ਮਨ ਬੜੇ ਪ੍ਰੇਮ-ਪਿਆਰ ਨਾਲ (ਨਾਮ-ਜਲ) ਪੀਂਦਾ ਰਹਿੰਦਾ ਹੈ ॥੪॥ਪਦ ਅਰਥ ਕਾਇਆ = ਸਰੀਰ। ਅੰਮ੍ਰਿਤ ਸਰੁ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਤਾਲਾਬ (ਚਸ਼ਮਾ)। ਸਾਚਾ = ਸਦਾ ਕਾਇਮ ਰਹਿਣ ਵਾਲਾ। ਪੀਵੈ = ਪੀਂਦਾ ਹੈ। ਭਾਇ = ਪਿਆਰ ਨਾਲ। ਸੁਭਾਈ = ਸੁਭਾਇ, ਬੜੇ ਪ੍ਰੇਮ ਨਾਲ ॥੪॥
SikhNet (Spanish)y la mente bebe de Ella con toda Devoción.(4)
ਪੜਿ ਪੰਡਿਤੁ; ਅਵਰਾ ਸਮਝਾਏ ॥
parr panddit; avaraa samajhaae | Ang 1046
Sant Singh KhalsaThe Pandit, the religious scholar, reads and instructs others,
Manmohan SinghThe Brahman reads and instructs others,
Manmohan Singh (Punjabi)ਬ੍ਰਾਹਮਣ ਵਾਚਦਾ ਅਤੇ ਹੋਰਨਾਂ ਨੂੰ ਸਿੱਖਮਤ ਦਿੰਦਾ ਹੈ;
Fareedkot Teekaਪੰਡਤ ਪੜ ਕੇ ਹੋਰਨਾਂ ਕੋ ਸਮਝਾਵਤੇ ਹੈਂ॥
Prof. Sahib Singhਪੰਡਿਤ (ਧਰਮ ਪੁਸਤਕਾਂ) ਪੜ੍ਹ ਕੇ ਹੋਰਨਾਂ ਨੂੰ ਮੱਤਾਂ ਦੇਂਦਾ ਹੈ,ਪਦ ਅਰਥ ਪੜਿ = ਪੜ੍ਹ ਕੇ। ਪੰਡਿਤੁ = {ਇਕ-ਵਚਨ}। ਅਵਰਾ = ਅਵਰਾਂ, ਹੋਰਨਾਂ ਨੂੰ।
SikhNet (Spanish)El Pandit lee y después instruye a otros, sin darse cuenta que en su propio hogar hay fuego.
ਘਰ ਜਲਤੇ ਕੀ; ਖਬਰਿ. ਨ ਪਾਏ ॥
ghar jalate kee; khabar. na paae | Ang 1046
Sant Singh Khalsabut he does not realize that his own home is on fire.
Manmohan Singhbut knows he not that his own home is on fire.
Manmohan Singh (Punjabi)ਪ੍ਰੰਤੂ, ਉਹਨੂੰ ਪਤਾ ਨਹੀਂ ਕਿ ਉਸ ਦਾ ਆਪਣਾ ਝੱਗਾ ਸੜ ਰਿਹਾ ਹੈ।
Fareedkot Teekaਅਪਨਾ ਰਿਦਾ ਜੋ ਪਦਾਰਥੋਂ ਕੀ ਤ੍ਰਿਸਨਾ ਕਰ ਜਲਤਾ ਹੈ ਤਿਸ ਕੀ ਖਬਰ ਹੀ ਨਹੀਂ ਪਾਵਤੇ॥
Prof. Sahib Singhਪਰ (ਮਾਇਆ ਦੀ ਤ੍ਰਿਸ਼ਨਾ-ਅੱਗ ਨਾਲ ਆਪਣਾ ਹਿਰਦਾ-) ਘਰ ਸੜ ਰਹੇ ਦਾ ਉਸ ਨੂੰ ਪਤਾ ਹੀ ਨਹੀਂ ਲੱਗਦਾ।ਪਦ ਅਰਥ ਜਲਤੇ ਕੀ = ਸੜ ਰਹੇ ਦੀ।
SikhNet (Spanish)Sí, sin servir al Guru Perfecto, uno no es bendecido con el Nombre del Señor
ਬਿਨੁ ਸਤਿਗੁਰ ਸੇਵੇ. ਨਾਮੁ, ਨ ਪਾਈਐ; ਪੜਿ ਥਾਕੇ ਸਾਂਤਿ. ਨ ਆਈ ਹੇ ॥੫॥
bin satigur seve. naam, na paaeeai; parr thaake saant. na aaee he |5| Ang 1046
Sant Singh KhalsaWithout serving the True Guru, the Naam is not obtained. You can read until you are exhausted, but you shall not find peace and tranquility. ||5||
Manmohan SinghWithout serving the True Guru, one is blest with the Name. Even by growing weary through reading man obtains not peace.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਾਝੌਂ ਬੰਦੇ ਨੂੰ ਨਾਮ ਦੀ ਦਾਤ ਨਹੀਂ ਮਿਲਦੀ, ਲਿਖਣ ਪੜ੍ਹਨ ਰਾਹੀਂ, ਹਾਰ ਹੁੱਟ ਜਾਣ ਦੇ ਬਾਵਜੂਦ ਭੀ, ਬੰਦੇ ਨੂੰ ਠੰਡ-ਚੈਨ ਪ੍ਰਾਪਤ ਨਹੀਂ ਹੁੰਦੀ।
Fareedkot Teekaਬਿਨਾਂ ਸਤਿਗੁਰੋਂ ਕੇ ਸੇਵਨੇ ਸੇ ਨਾਮ ਨਹੀਂ ਪਾਈਤਾ। ਵਿਦ੍ਯਾ ਕੋ ਤੋ ਪੜ ਪੜ ਕੇ ਥਕ ਗਏ ਹੈਂ, ਪਰੰਤੂ ਸਾਂਤੀ ਨਹੀਂ ਪ੍ਰਾਪਤ ਹੋਤੀ ਹੈ॥੫॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ (ਨਾਮ ਤੋਂ ਬਿਨਾ ਹਿਰਦੇ ਵਿਚ ਠੰਢ ਨਹੀਂ ਪੈ ਸਕਦੀ)। ਪੰਡਿਤ ਲੋਕ (ਹੋਰਨਾਂ ਨੂੰ ਉਪਦੇਸ਼ ਕਰਨ ਲਈ ਧਰਮ ਪੁਸਤਕ) ਪੜ੍ਹ ਪੜ੍ਹ ਕੇ ਥੱਕ ਗਏ, ਉਹਨਾਂ ਦੇ ਅੰਦਰ ਸ਼ਾਂਤੀ ਪੈਦਾ ਨਾਹ ਹੋਈ ॥੫॥ਪਦ ਅਰਥ ਨ ਪਾਈਐ = ਨਹੀਂ ਪਾਇਆ ਜਾ ਸਕਦਾ ॥੫॥
SikhNet (Spanish)y, mientras más lea, menos estará en Paz.(5)
ਇਕਿ ਭਸਮ ਲਗਾਇ; ਫਿਰਹਿ ਭੇਖਧਾਰੀ ॥
eik bhasam lagaae; fireh bhekhadhaaree | Ang 1046
Sant Singh KhalsaSome smear their bodies with ashes, and wander around in religious disguises.
Manmohan SinghSome there are, who becoming disguisers, smear their body with dust and roam about.
Manmohan Singh (Punjabi)ਕਈ ਬਰੂਪੀਏ ਹੋ, ਆਪਣੀ ਦੇਹ ਨੂੰ ਸੁਆਹ ਮਲ ਕੇ ਭਟਕਦੇ ਫਿਰਦੇ ਹਨ।
Fareedkot Teekaਇਕ ਭੇਖ ਧਾਰੀ ਭਸਮ ਕੋ ਲਗਾਇ ਫਿਰਤੇ ਹੈਂ॥
Prof. Sahib Singhਕਈ ਐਸੇ ਹਨ ਜੋ ਸਾਧੂਆਂ ਵਾਲਾ ਬਾਣਾ ਪਾ ਕੇ (ਪਿੰਡੇ ਉਤੇ) ਸੁਆਹ ਮਲ ਕੇ ਤੁਰੇ ਫਿਰਦੇ ਹਨ।ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਲਗਾਇ = ਲਾ ਕੇ। ਭੇਖ ਧਾਰੀ = ਸਾਧੂਆਂ ਵਾਲਾ ਪਹਿਰਾਵਾ ਵਰਤਣ ਵਾਲੇ।
SikhNet (Spanish)Algunos se untan cenizas,
ਬਿਨੁ ਸਬਦੈ; ਹਉਮੈ ਕਿਨਿ ਮਾਰੀ ॥
bin sabadai; haumai kin maaree | Ang 1046
Sant Singh KhalsaWithout the Word of the Shabad, who has ever subdued egotism?
Manmohan SinghWithout the name, who has ever stilled his ego?
Manmohan Singh (Punjabi)ਨਾਮ ਦੇ ਬਗ਼ੈਰ ਕਦੋਂ ਕਿਸੇ ਨੇ ਆਪਣਾ ਹੰਕਾਰ ਨਵਿਰਤ ਕੀਤਾ ਹੈ।
Fareedkot Teekaਬਿਨਾਂ ਗੁਰ ਉਪਦੇਸ ਸੇ ਹੰਤਾ ਕਿਸੇ ਨੇ ਮਾਰੀ ਹੈ, ਭਾਵ ਕਿਸੀ ਨੇ ਨਹੀਂ ਮਾਰੀ॥
Prof. Sahib Singhਪਰ ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਭੀ ਮਨੁੱਖ ਹਉਮੈ ਨੂੰ ਮੁਕਾ ਨਹੀਂ ਸਕਿਆ।ਪਦ ਅਰਥ ਕਿਨਿ = ਕਿਸ ਨੇ?
SikhNet (Spanish)pero ¿habrá alguien que haya domado su ego sin la Palabra?
ਅਨਦਿਨੁ ਜਲਤ ਰਹਹਿ ਦਿਨੁ ਰਾਤੀ; ਭਰਮਿ ਭੇਖਿ ਭਰਮਾਈ ਹੇ ॥੬॥
anadin jalat raheh din raatee; bharam bhekh bharamaaee he |6| Ang 1046
Sant Singh KhalsaNight and day, they continue burning, day and night; they are deluded and confused by their doubt and religious costumes. ||6||
Manmohan SinghNight and day, they ever continue burning. Deluded by doubt and dress they keep wandering about.
Manmohan Singh (Punjabi)ਰੈਣ ਤੇ ਦਿਹੁੰ ਉਹ ਹਮੇਸ਼ਾਂ ਸੜਦੇ ਰਹਿੰਦੇ ਹਨ। ਕਰਮ ਅਤੇ ਭੇਸ ਦੇ ਬਹਿਕਾਏ ਹੋਏ ਉਹ ਭਟਕਦੇ ਫਿਰਦੇ ਹਨ।
Fareedkot Teekaਰਾਤ-ਦਿਨ ਇਕ ਰਸ ਜਲਤੇ ਰਹਿਤੇ ਹੈਂ, ਸ੍ਰਿਸਟੀ ਭ੍ਰਮ ਔ ਭੇਖੋਂ ਨੇ ਕਈ ਤਰਾਂ ਭਰਮਾਈ ਹੂਈ ਹੈ॥੬॥
Prof. Sahib Singh(ਸਾਧ-ਬਾਣੇ ਵਿਚ ਹੁੰਦਿਆਂ ਭੀ) ਉਹ ਹਰ ਵੇਲੇ ਦਿਨ ਰਾਤ (ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਰਹਿੰਦੇ ਹਨ, ਉਹ ਭਰਮ ਵਿਚ ਭੇਖ ਦੇ ਭੁਲੇਖੇ ਵਿਚ ਭਟਕਦੇ ਫਿਰਦੇ ਹਨ ॥੬॥ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਭਰਮਿ = ਭਟਕਣਾ ਵਿਚ। ਭੇਖਿ = ਧਾਰਮਿਕ ਪਹਿਰਾਵੇ ਵਿਚ ॥੬॥
SikhNet (Spanish)Más bien vive en medio del fuego, engañado por la duda y por la idea de untarse cenizas. (6)
ਇਕਿ ਗ੍ਰਿਹ ਕੁਟੰਬ ਮਹਿ; ਸਦਾ ਉਦਾਸੀ ॥
eik grih kuttanb meh; sadaa udaasee | Ang 1046
Sant Singh KhalsaSome, in the midst of their household and family, remain always unattached.
Manmohan Singhsome there are who ever detached midst their home and kith and kin,
Manmohan Singh (Punjabi)ਕਈ ਆਪਣੇ ਘਰ ਅਤੇ ਪਰਵਾਰ ਅੰਦਰ ਹਮੇਸ਼ਾਂ ਨਿਰਲੇਪ ਰਹਿੰਦੇ ਹਨ।
Fareedkot Teekaਇਕ ਘਰ ਅਰ ਕੁਟੰਬ ਮੇਂ ਰਹਿ ਕੇ ਹੀ ਸਦਾ ਉਦਾਸੀ ਹੈਂ॥
Prof. Sahib Singhਪਰ, ਕਈ ਐਸੇ ਹਨ ਜੋ ਗ੍ਰਿਹਸਤ ਵਿਚ ਪਰਵਾਰ ਵਿਚ (ਰਹਿੰਦੇ ਹੋਏ ਹੀ) ਸਦਾ ਨਿਰਮੋਹ ਹਨ,ਪਦ ਅਰਥ ਉਦਾਸੀ = ਨਿਰਮੋਹ।
SikhNet (Spanish)Algunos permanecen desapegados aun en medio de su hogar,
ਸਬਦਿ ਮੁਏ; ਹਰਿ ਨਾਮਿ ਨਿਵਾਸੀ ॥
sabad mue; har naam nivaasee | Ang 1046
Sant Singh KhalsaThey die in the Shabad, and dwell in the Lord's Name.
Manmohan SinghThey die through the Guru's word and abide in the Lord's Name.
Manmohan Singh (Punjabi)ਉਹ ਗੁਰਾਂ ਦੇ ਉਪਦੇਸ਼ ਰਾਹੀਂ ਮਰ ਵੰਝਦੇ ਹਨ ਅਤੇ ਪ੍ਰਭੂ ਦੇ ਨਾਮ ਅੰਦਰ ਵਸਦੇ ਹਨ।
Fareedkot Teekaਵਹੁ ਗੁਰ ਉਪਦੇਸ ਲੈ ਕੇ ਜੀਵ ਭਾਵ ਤੇ ਮੂਏ ਹੈਂ ਔ ਹਰੀ ਨਾਮੀ ਕੇ ਨਿਵਾਸੀ ਹੂਏ ਹੈਂ॥
Prof. Sahib Singhਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਾਇਆ ਦੇ ਮੋਹ ਵਲੋਂ ਮਰੇ ਹੋਏ ਹਨ, ਉਹ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ।ਪਦ ਅਰਥ ਮੁਏ = ਦੁਨੀਆ ਵਲੋਂ ਮਰੇ ਹੋਏ। ਨਾਮਿ = ਨਾਮ ਵਿਚ।
SikhNet (Spanish)ellos mueren para su ego, a través de la Palabra, y habitan siempre en el Nombre del Señor.
ਅਨਦਿਨੁ ਸਦਾ ਰਹਹਿ ਰੰਗਿ ਰਾਤੇ; ਭੈ ਭਾਇ ਭਗਤਿ ਚਿਤੁ ਲਾਈ ਹੇ ॥੭॥
anadin sadaa raheh rang raate; bhai bhaae bhagat chit laaee he |7| Ang 1046
Sant Singh KhalsaNight and day, they remain forever attuned to His Love; they focus their consciousness on loving devotion and the Fear of God. ||7||
Manmohan SinghNight and day, they ever remain imbued with bliss and yoke their mind to the fear, love and the service of their Lord.
Manmohan Singh (Punjabi)ਰੈਣ ਤੇ ਦਿਨ, ਉਹ ਹਮੇਸ਼ਾਂ ਖ਼ੁਸ਼ੀ ਨਾਲ ਰੰਗੀਜੇ ਰਹਿੰਦੇ ਹਨ ਅਤੇ ਆਪਣੇ ਮਨ ਨੂੰ ਆਪਣੇ ਪ੍ਰਭੂ ਦੇ ਡਰ, ਪ੍ਰੇਮ ਅਤੇ ਸੇਵਾ ਨਾਲ ਜੋੜਦੇ ਹਨ।
Fareedkot Teekaਰਾਤ ਦਿਨ ਸਦਾ ਅਨੰਦ ਮੇਂ ਰੰਗੇ ਰਹਿਤੇ ਹੈਂ, ਭੈ ਹੋਣੇ ਸੇ ਪਰਮੇਸੁਰ ਮੇਂ ਪ੍ਰੇਮਾ ਭਗਤੀ ਕਰ ਕੇ ਚਿਤ ਕੀ ਬ੍ਰਿਤੀ ਲਗਾਈ ਹੈ॥
Prof. Sahib Singhਉਹ ਹਰ ਵੇਲੇ ਸਦਾ ਹੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ; ਪ੍ਰਭੂ ਦੇ ਅਦਬ ਤੇ ਪਿਆਰ ਦਾ ਸਦਕਾ ਉਹ ਪ੍ਰਭੂ ਦੀ ਭਗਤੀ ਵਿਚ ਚਿੱਤ ਜੋੜੀ ਰੱਖਦੇ ਹਨ ॥੭॥ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਰੰਗੇ ਹੋਏ। ਭੈ = ਅਦਬ ਦੀ ਰਾਹੀਂ। ਭਾਇ = ਪ੍ਰੇਮ ਦੀ ਰਾਹੀਂ ॥੭॥
SikhNet (Spanish)Viven imbuidos en el Amor del Señor y a través de la Reverencia en Dios, se entonan en Él.(7)
ਮਨਮੁਖੁ; ਨਿੰਦਾ ਕਰਿ ਕਰਿ ਵਿਗੁਤਾ ॥
manamukh; nindaa kar kar vigutaa | Ang 1046
Sant Singh KhalsaThe self-willed manmukh indulges in slander, and is ruined.
Manmohan SinghThe egocentric, within whom barks the dog of greed,
Manmohan Singh (Punjabi)ਉਹ ਆਪ-ਹੁਦਰਾ ਲਗਾਤਾਰ ਬਦਖੋਈ ਕਰਦਾ ਤਬਾਹ ਹੋ ਜਾਂਦਾ ਹੈ,
Fareedkot Teekaਸੋ ਮਨਮੁਖ ਨਿੰਦਾ ਕਰ ਕੇ ਖਰਾਬ ਹੂਆ ਹੈ॥
Prof. Sahib Singhਮਨ ਦਾ ਮੁਰੀਦ ਮਨੁੱਖ (ਦੂਜਿਆਂ ਦੀ) ਨਿੰਦਾ ਕਰ ਕਰ ਕੇ ਦੁੱਖੀ ਹੁੰਦਾ ਰਹਿੰਦਾ ਹੈ,ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਕਰਿ = ਕਰ ਕੇ। ਵਿਗੁਤਾ = ਖ਼ੁਆਰ ਹੁੰਦਾ ਹੈ।
SikhNet (Spanish)El ególatra calumnia a Dios y es destruido,
ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥
antar lobh bhaukai jis kutaa | Ang 1046
Sant Singh KhalsaThe dog of greed barks within him.
Manmohan Singhcontinually indulges in slander and is thus wasted away.
Manmohan Singh (Punjabi)ਜਿਸ ਦੇ ਅੰਦਰ ਲਾਲਚ ਦਾ ਕੂਕਰ ਭੋਂਕਦਾ ਹੈ।
Fareedkot Teekaਜਿਸ ਕੇ ਅੰਦਰ ਲੋਭ ਰੂਪੀ ਕੁਤਾ ਭੌਂਕਤਾ ਹੈ॥
Prof. Sahib Singhਉਸ ਦੇ ਅੰਦਰ ਲੋਭ ਜ਼ੋਰ ਪਾਈ ਰੱਖਦਾ ਹੈ, ਜਿਵੇਂ ਕੁੱਤਾ (ਨਿੱਤ) ਭੌਂਕਦਾ ਰਹਿੰਦਾ ਹੈ।ਪਦ ਅਰਥ ਅੰਤਰਿ ਜਿਸੁ = ਜਿਸ ਦੇ ਅੰਦਰ। ਭਉਕੈ = ਭੌਂਕਦਾ ਹੈ, ਹੋਰ ਮਾਇਆ ਮੰਗਦਾ ਹੈ।
SikhNet (Spanish)pues en su interior ladra el perro de la avaricia.
ਜਮਕਾਲੁ ਤਿਸੁ ਕਦੇ. ਨ ਛੋਡੈ; ਅੰਤਿ ਗਇਆ ਪਛੁਤਾਈ ਹੇ ॥੮॥
jamakaal tis kade. na chhoddai; ant geaa pachhutaaee he |8| Ang 1046
Sant Singh KhalsaThe Messenger of Death never leaves him, and in the end, he leaves, regretting and repenting. ||8||
Manmohan SinghDeath's courier leaves him not ever and in the end, he regretfully quits the world.
Manmohan Singh (Punjabi)ਮੌਤ ਦਾ ਦੂਤ ਉਸ ਨੂੰ ਕਦਾਚਿੱਤ ਨਹੀਂ ਛੱਡਦਾ ਅਤੇ ਅਖ਼ੀਰ ਨੂੰ ਉਹ ਝੂਰਦਾ ਹੋਇਆ ਦੁਨੀਆ ਤੋਂ ਟੁਰ ਜਾਂਦਾ ਹੈ।
Fareedkot Teekaਤਿਸ ਕੋ ਜਮਕਾਲ ਕਰਤਾ ਕਬੀ ਨਹੀਂ ਛੋਡਤਾ, ਅੰਤ ਕੋ ਵਹੁ ਪਛਤਾਇ ਕੇ ਮਰ ਗਿਆ ਹੈ॥੮ ॥
Prof. Sahib Singhਆਤਮਕ ਮੌਤ ਅਜਿਹੇ ਮਨੁੱਖ ਦੀ ਕਦੇ ਖ਼ਲਾਸੀ ਨਹੀਂ ਕਰਦੀ, ਅਖ਼ੀਰ ਮਰਨ ਵੇਲੇ ਭੀ ਉਹ ਇਥੋਂ ਹੱਥ ਮਲਦਾ ਹੀ ਜਾਂਦਾ ਹੈ ॥੮॥ਪਦ ਅਰਥ ਜਮਕਾਲੁ = ਮੌਤ, ਆਤਮਕ ਮੌਤ। ਅੰਤਿ = ਅਖ਼ੀਰ ਵੇਲੇ ॥੮॥
SikhNet (Spanish)A ese ser Yama lo agarra firmemente y, lleno de arrepentimiento, se va de este mundo.(8)
ਸਚੈ ਸਬਦਿ; ਸਚੀ ਪਤਿ ਹੋਈ ॥
sachai sabad; sachee pat hoee | Ang 1046
Sant Singh KhalsaThrough the True Word of the Shabad, true honor is obtained.
Manmohan SinghThrough the True Name, one obtains true honour.
Manmohan Singh (Punjabi)ਸੱਚੇ ਨਾਮ ਦੇ ਰਾਹੀਂ ਬੰਦੇ ਨੂੰ ਸੱਚੀ ਇੱਜ਼ਤ ਪ੍ਰਾਪਤ ਹੁੰਦੀ ਹੈ।
Fareedkot Teekaਸਚੇ ਉਪਦੇਸ ਧਾਰਨੇ ਸੇ ਸਚੀ ਪਤ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਿਆਂ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲ ਜਾਂਦੀ ਹੈ,ਪਦ ਅਰਥ ਸਬਦਿ = ਸ਼ਬਦ ਵਿਚ (ਲੀਨ ਹੋਇਆਂ)। ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜਿਆਂ। ਸਚੀ = ਸਦਾ-ਥਿਰ ਰਹਿਣ ਵਾਲੀ। ਪਤਿ = ਇੱਜ਼ਤ।
SikhNet (Spanish)A través de la Palabra Verdadera, uno es honrado en verdad,
ਬਿਨੁ ਨਾਵੈ ਮੁਕਤਿ; ਨ ਪਾਵੈ ਕੋਈ ॥
bin naavai mukat; na paavai koee | Ang 1046
Sant Singh KhalsaWithout the Name, no one attains liberation.
Manmohan SinghWithout the Name, none attains emancipation.
Manmohan Singh (Punjabi)ਨਾਮ ਦੇ ਬਾਝੋਂ, ਕਿਸੇ ਨੂੰ ਭੀ ਮੋਖਸ਼ ਪ੍ਰਾਪਤ ਨਹੀਂ ਹੁੰਦੀ।
Fareedkot Teekaਬਿਨਾਂ ਨਾਮ ਸੇ ਮੁਕਤੀ ਕੋਈ ਨਹੀਂ ਪਾਵਤਾ ਹੈ॥
Prof. Sahib Singhਤੇ, ਨਾਮ (ਜਪਣ) ਤੋਂ ਬਿਨਾ ਕੋਈ ਮਨੁੱਖ (ਲੋਭ ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਪਾ ਸਕਦਾ।ਪਦ ਅਰਥ ਮੁਕਤਿ = (ਲੋਭ ਆਦਿਕ ਵਿਕਾਰਾਂ ਤੋਂ) ਖ਼ਲਾਸੀ।
SikhNet (Spanish)sí, sin el Nombre, no hay nadie que esté emancipado,
ਬਿਨੁ ਸਤਿਗੁਰ. ਕੋ ਨਾਉ, ਨ ਪਾਏ; ਪ੍ਰਭਿ ਐਸੀ ਬਣਤ ਬਣਾਈ ਹੇ ॥੯॥
bin satigur. ko naau, na paae; prabh aisee banat banaaee he |9| Ang 1046
Sant Singh KhalsaWithout the True Guru, no one finds the Name. Such is the making which God has made. ||9||
Manmohan SinghWithout the True Guru, no one finds the Name. Such is the rule, which my Lord has established.
Manmohan Singh (Punjabi)ਸੱਚੇ ਗੁਰਾਂ ਦੇ ਬਗ਼ੈਰ ਕੋਈ ਭੀ ਮੋਖਸ਼ ਪ੍ਰਾਪਤ ਨਹੀਂ ਹੁੰਦਾ। ਐਹੋ ਜੇਹੀ ਮਰਯਾਦਾ ਮੇਰੇ ਸਾਈਂ ਨੇ ਕਾਇਮ ਕੀਤੀ ਹੈ।
Fareedkot Teekaਸਤਿਗੁਰ ਸੇ ਬਿਨਾਂ ਕੋਈ ਨਾਮ ਨਹੀਂ ਪਾਵਤਾ, ਪ੍ਰਭੂ ਨੇ ਇਹ ਬਣਤ ਐਸੀ ਬਣਾਈ ਹੈ॥
Prof. Sahib Singhਪ੍ਰਭੂ ਨੇ ਅਜਿਹੀ ਮਰਯਾਦਾ ਬਣਾ ਰੱਖੀ ਹੈ ਕਿ ਗੁਰੂ (ਦੀ ਸਰਨ ਪੈਣ) ਤੋਂ ਬਿਨਾ ਕੋਈ ਮਨੁੱਖ ਪ੍ਰਭੂ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ ॥੯॥ਪਦ ਅਰਥ ਕੋ = ਕਈ ਮਨੁੱਖ। ਪ੍ਰਭਿ = ਪ੍ਰਭੂ ਨੇ। ਬਣਤ = ਮਰਯਾਦਾ ॥੯॥
SikhNet (Spanish)y sin el Guru Verdadero, nadie encuentra el Nombre, pues tal es la Voluntad de Dios.(9)
ਇਕਿ ਸਿਧ ਸਾਧਿਕ ਬਹੁਤੁ ਵੀਚਾਰੀ ॥
eik sidh saadhik bahut veechaaree | Ang 1046
Sant Singh KhalsaSome are Siddhas and seekers, and great contemplators.
Manmohan SinghSome there are who are adepts, strivers and great thinkers.
Manmohan Singh (Punjabi)ਕਈ ਹਨ ਪੂਰਨ ਪੁਰਸ਼, ਅਭਿਆਸੀ ਅਤੇ ਵੱਡੇ ਵੀਚਾਰਵਾਨ।
Fareedkot Teekaਇਕ ਸਿਧ ਹੈਂ ਔ ਇਕ ਸਾਧਕ ਹੀ ਹੈਂ, ਪੁਨਃ ਇਕ ਬਹੁਤ ਬੀਚਾਰਮਾਨ ਹੈਂ॥
Prof. Sahib Singhਕਈ (ਐਸੇ ਹਨ ਜੋ) ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ (ਅਖਵਾਂਦੇ) ਹਨ, ਕਈ (ਅਜੇ) ਜੋਗ-ਸਾਧਨ ਕਰ ਰਹੇ ਹਨ, ਕਈ ਚਰਚਾ (ਆਦਿਕ) ਕਰਨ ਵਾਲੇ ਹਨ।ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਵੀਚਾਰੀ = ਚਰਚਾ ਕਰਨ ਵਾਲੇ।
SikhNet (Spanish)Hay buscadores y adeptos que dan un inmenso espacio en su mente a Dios,
ਇਕਿ ਅਹਿਨਿਸਿ ਨਾਮਿ ਰਤੇ ਨਿਰੰਕਾਰੀ ॥
eik ahinis naam rate nirankaaree | Ang 1046
Sant Singh KhalsaSome remain imbued with the Naam, the Name of the Formless Lord, day and night.
Manmohan SinghSome, day and night; remain imbued in the name of the formless Lord.
Manmohan Singh (Punjabi)ਕਈ ਦਿਹੁ ਅਤੇ ਰੈਣ ਸਰੂਪ-ਰਹਿਤ ਸੁਆਮੀ ਦੇ ਨਾਮ ਅੰਦਰ ਰੰਗੇ ਰਹਿੰਦੇ ਹਨ।
Fareedkot Teekaਇਕ ਰਾਤ ਦਿਨ ਨਿਰੰਕਾਰ ਕੇ ਨਾਮ ਮੇਂ ਰਤੇ ਹੂਏ ਹੈਂ॥
Prof. Sahib Singhਕਈ ਦਿਨ ਰਾਤ ਨਿਰੰਕਾਰ ਦੇ ਨਾਮ ਵਿਚ ਰੰਗੇ ਰਹਿੰਦੇ ਹਨ।ਪਦ ਅਰਥ ਅਹਿ = ਦਿਨ। ਨਿਸਿ = ਰਾਤ। ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ।
SikhNet (Spanish)mientras que hay otros que están imbuidos siempre en el Nombre del Ser Absoluto y Sin Forma.
ਜਿਸ ਨੋ ਆਪਿ ਮਿਲਾਏ ਸੋ ਬੂਝੈ; ਭਗਤਿ ਭਾਇ ਭਉ ਜਾਈ ਹੇ ॥੧੦॥
jis no aap milaae so boojhai; bhagat bhaae bhau jaaee he |10| Ang 1046
Sant Singh KhalsaHe alone understands, whom the Lord unites with Himself; through loving devotional worship, fear is dispelled. ||10||
Manmohan SinghWhomsoever the Lord unites with Himself, he alone understands Him, Through the Lord's loving adoration one is rid of one's fear.
Manmohan Singh (Punjabi)ਜਿਸ ਕਿਸੇ ਨੂੰ ਮਾਲਕ ਆਪਣੇ ਨਾਲ ਮਿਲਾ ਲੈਂਦਾ ਹੈ, ਕੇਵਲ ਉਹ ਹੀ ਉਸ ਨੂੰ ਸਮਝਦਾ ਹੈ। ਸਾਈਂ ਦੀ ਪਿਆਰੀ-ਉਪਸ਼ਨਾ ਰਾਹੀਂ ਇਨਸਾਨ ਦਾ ਡਰ ਦੂਰ ਹੋ ਜਾਂਦਾ ਹੈ।
Fareedkot Teekaਜਿਸ ਕੋ ਗੁਰੂ ਆਪਣੇ ਮੇਂ ਮਿਲਾਵਤੇ ਹੈਂ, ਸੋ ਸਮਝਤਾ ਹੈ ਅਰੁ ਪ੍ਰੇਮਾ ਭਗਤੀ ਕਰ ਕੇ ਤਿਸ ਕਾ ਜਨਮ ਮਰਨ ਕਾ ਭੈ ਦੂਰ ਹੋ ਜਾਤਾ ਹੈ॥੧੦॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਆਪ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਹ (ਸਹੀ ਜੀਵਨ-ਰਾਹ) ਸਮਝ ਲੈਂਦਾ ਹੈ। ਪ੍ਰਭੂ ਦੀ ਭਗਤੀ ਤੇ ਪ੍ਰਭੂ-ਪ੍ਰੇਮ ਦੀ ਬਰਕਤਿ ਨਾਲ (ਉਸ ਦੇ ਅੰਦਰੋਂ) ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ॥੧੦॥ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਬੂਝੈ = (ਸਹੀ ਜੀਵਨ-ਰਾਹ) ਸਮਝਦਾ ਹੈ। ਭਾਇ = ਪ੍ਰੇਮ ਦੀ ਰਾਹੀਂ ॥੧੦॥
SikhNet (Spanish)Sí, a quien sea que Dios, por Sí Mismo encuentra, ese ser logra conocer Su Misterio y a través de la Amorosa Adoración de Dios se libera de sus miedos. (10)
ਇਸਨਾਨੁ ਦਾਨੁ ਕਰਹਿ; ਨਹੀ ਬੂਝਹਿ ॥
eisanaan daan kareh; nahee boojheh | Ang 1046
Sant Singh KhalsaSome take cleansing baths and give donations to charities, but they do not understand.
Manmohan SinghSome take bath and give in charity, but understand not.
Manmohan Singh (Punjabi)ਕਈ ਨ੍ਹਾਉਂਦੇ ਅਤੇ ਦਾਨ ਪੁੰਨ ਕਰਦੇ ਹਨ, ਪ੍ਰੰਤੂ ਸਮਝਦੇ ਨਹੀਂ।
Fareedkot Teekaਇਸਨਾਨ ਦਾਨ ਤੋ ਬਹੁਤ ਕਰਤੇ ਹੈਂ ਪਰੰਤੂ ਸਮਝਤੇ ਨਹੀਂ॥
Prof. Sahib Singhਅਨੇਕਾਂ ਪ੍ਰਾਣੀ ਤੀਰਥਾਂ ਦੇ ਇਸ਼ਨਾਨ ਕਰਦੇ ਹਨ, ਦਾਨ ਕਰਦੇ ਹਨ (ਪਰ ਇਹਨਾਂ ਕਰਮਾਂ ਨਾਲ ਉਹ ਸਹੀ ਜੀਵਨ-ਰਾਹ) ਨਹੀਂ ਸਮਝ ਸਕਦੇ।ਪਦ ਅਰਥ ਕਰਹਿ = ਕਰਦੇ ਹਨ {ਬਹੁ-ਵਚਨ}। ਬੂਝਹਿ = {ਬਹੁ-ਵਚਨ। 'ਬੂਝੈ' ਇਕ-ਵਚਨ}।
SikhNet (Spanish)Uno se sabe limpiar muy bien y hacer muchas caridades, pero no tiene conocimiento;
ਇਕਿ ਮਨੂਆ ਮਾਰਿ; ਮਨੈ ਸਿਉ ਲੂਝਹਿ ॥
eik manooaa maar; manai siau loojheh | Ang 1046
Sant Singh KhalsaSome struggle with their minds, and conquer and subdue their minds.
Manmohan SinghSome struggle with their mind and ultimately subdue it.
Manmohan Singh (Punjabi)ਕਈ ਆਪਣੇ ਮਨ ਨਾਲ ਯੁੱਧ ਕਰਦੇ ਹਨ ਅਤੇ ਓੜਕ ਨੂੰ ਕਾਬੂ ਕਰ ਲੈਂਦੇ ਹਨ।
Fareedkot Teekaਇਕ ਮਨ ਕੋ ਮਾਰ ਕੈ ਫੇਰ ਮਨ ਨਾਲ ਹੀ ਝਗੜਤੇ ਹੈਂ, ਮੰਦ ਸੰਕਲਪ ਮੇਟਤੇ ਹੈਂ॥
Prof. Sahib Singhਕਈ ਐਸੇ ਹਨ ਜੋ ਆਪਣੇ ਮਨ ਨੂੰ (ਵਿਕਾਰਾਂ ਵਲੋਂ) ਮਾਰ ਕੇ ਸਦਾ ਮਨ ਨਾਲ ਹੀ ਜੰਗ ਕਰਦੇ ਰਹਿੰਦੇ ਹਨ।ਪਦ ਅਰਥ ਮਨੂਆ = ਕੋਝਾ ਮਨ। ਮਾਰਿ = ਮਾਰ ਕੇ। ਮਨੈ ਸਿਉ = ਮਨ ਹੀ ਨਾਲ। ਲੂਝਹਿ = ਜੁੱਧ ਕਰਦੇ ਹਨ।
SikhNet (Spanish)otro lucha tenazmente y logra controlar su mente,
ਸਾਚੈ ਸਬਦਿ ਰਤੇ ਇਕ ਰੰਗੀ; ਸਾਚੈ ਸਬਦਿ ਮਿਲਾਈ ਹੇ ॥੧੧॥
saachai sabad rate ik rangee; saachai sabad milaaee he |11| Ang 1046
Sant Singh KhalsaSome are imbued with love for the True Word of the Shabad; they merge with the True Shabad. ||11||
Manmohan SinghSome are imbued with the love of the True Name and this wise blend with the True Lord.
Manmohan Singh (Punjabi)ਕਈ ਸਤਿਨਾਮ ਦੀ ਪ੍ਰੀਤ ਨਾਲ ਰੰਗੀਜੇ ਹੋਏ ਹਨ ਅਤੇ ਇਸ ਤਰ੍ਹਾਂ ਸੱਚੇ ਸੁਆਮੀ ਨਾਲ ਅਭੇਦ ਹੋ ਜਾਂਦੇ ਹਨ।
Fareedkot Teekaਏਕ ਪ੍ਰੇਮੀ ਸਾਚੇ ਉਪਦੇਸ ਮੇਂ ਰੰਗੇ ਹੈਂ, ਤਿਨੋਂ ਨੇ ਸਾਚੇ ਬ੍ਰਹਮ ਮੇਂ ਬ੍ਰਿਤੀ ਮਿਲਾਈ ਹੈ॥੧੧॥
Prof. Sahib Singhਉਹ ਇਕ ਪ੍ਰਭੂ ਦੇ ਪ੍ਰੇਮ-ਰੰਗ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਹੀ ਰੱਤੇ ਰਹਿੰਦੇ ਹਨ। ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਉਹਨਾਂ ਦਾ ਮੇਲ ਹੋਇਆ ਰਹਿੰਦਾ ਹੈ ॥੧੧॥ਪਦ ਅਰਥ ਇਕ ਰੰਗੀ = ਇੱਕ (ਪ੍ਰਭੂ) ਦੇ ਪ੍ਰੇਮ-ਰੰਗ ਵਾਲੇ ॥੧੧॥
SikhNet (Spanish)y de manera sencilla se funde en la Palabra Verdadera, y se une con Dios. (11)
ਆਪੇ ਸਿਰਜੇ. ਦੇ ਵਡਿਆਈ ॥
aape siraje. de vaddiaaee | Ang 1046
Sant Singh KhalsaHe Himself creates and bestows glorious greatness.
Manmohan SinghOf Himself, the Lord creates and blesses with glory.
Manmohan Singh (Punjabi)ਖ਼ੁਦ ਸਾਹਿਬ ਰਚਦਾ ਅਤੇ ਪ੍ਰਭਤਾ ਪ੍ਰਦਾਨ ਕਰਦਾ ਹੈ।
Fareedkot Teekaਆਪ ਹੀ ਪਰਮਾਤਮਾ ਉਤਪਤੀ ਕਰ ਕੇ ਵਡਿਆਈ ਦੇਤਾ ਹੈ॥
Prof. Sahib Singh(ਪਰ, ਜੀਵਾਂ ਦੇ ਵੱਸ ਦੀ ਗੱਲ ਨਹੀਂ)। ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਇੱਜ਼ਤ ਦੇਂਦਾ ਹੈ;ਪਦ ਅਰਥ ਆਪੇ = ਆਪ ਹੀ। ਸਿਰਜੇ = ਪੈਦਾ ਕਰਦਾ ਹੈ। ਦੇ = ਦੇਂਦਾ ਹੈ।
SikhNet (Spanish)El Señor, por Sí Mismo, crea y bendice con Gloria,
ਆਪੇ ਭਾਣੈ; ਦੇਇ ਮਿਲਾਈ ॥
aape bhaanai; dee milaaee | Ang 1046
Sant Singh KhalsaBy the Pleasure of His Will, He bestows union.
Manmohan SinghIn His will the Lord Himself unites such a man with Himself unites such a man with Himself.
Manmohan Singh (Punjabi)ਆਪਣੀ ਰਜ਼ਾ ਅੰਦਰ ਸਾਹਿਬ ਖ਼ੁਦ ਹੀ ਐਹੋ ਜੇਹੇ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਆਪੇ ਹੀ ਭਾਣੇ ਮੇਂ ਨਿਸਚਾ ਦੇ ਕੇ ਮਿਲਾਇ ਲੇਤਾ ਹੈ॥
Prof. Sahib Singhਆਪ ਹੀ ਆਪਣੀ ਰਜ਼ਾ ਅਨੁਸਾਰ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ।ਪਦ ਅਰਥ ਭਾਣੈ = ਰਜ਼ਾ ਵਿਚ। ਦੇਇ ਮਿਲਾਈ = ਮਿਲਾਇ ਦੇਇ, ਮਿਲਾ ਦੇਂਦਾ ਹੈ।
SikhNet (Spanish)y de Sí Mismo nos une en Su Ser por Su Voluntad.
ਆਪੇ ਨਦਰਿ ਕਰੇ ਮਨਿ ਵਸਿਆ; ਮੇਰੈ ਪ੍ਰਭਿ ਇਉ ਫੁਰਮਾਈ ਹੇ ॥੧੨॥
aape nadar kare man vasiaa; merai prabh iau furamaaee he |12| Ang 1046
Sant Singh KhalsaBestowing His Grace, He comes to dwell in the mind; such is the Command ordained by my God. ||12||
Manmohan SinghShowering His benediction, He Himself abides in man's mind. Such is the command of my Master.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਉਹ ਖ਼ੁਦ ਹੀ ਮਨੁਸ਼ ਦੇ ਮਨ ਅੰਦਰ ਵਸਦਾ ਹੈ। ਐਕੁਰ ਦਾ ਹੈ ਫ਼ੁਰਮਾਨ ਮੈਂਡੇ ਮਾਲਕ ਦਾ।
Fareedkot Teekaਜਿਨ ਪਰ ਗੁਰੋਂ ਨੇ ਨਦਰ ਕਰੀ ਹੈ, ਤਿਨ ਕੇ ਮਨ ਮੇਂ ਆਪ ਪਰਮੇਸਰ ਵਸਿਆ ਹੈ। ਮੇਰੇ ਸਾਮ੍ਰਥ ਗੁਰੂ ਨੇ ਐਸੇ ਮੇਰੇ ਕੋ ਸਿਖ੍ਯਾ ਫੁਰਮਾਈ ਹੈ॥੧੨॥
Prof. Sahib Singhਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਤੇ ਜੀਵ ਦੇ ਮਨ ਵਿਚ ਆ ਵੱਸਦਾ ਹੈ-ਪ੍ਰਭੂ ਨੇ ਇਹੋ ਜਿਹਾ ਹੀ ਹੁਕਮ ਵਰਤਾਇਆ ਹੋਇਆ ਹੈ ॥੧੨॥ਪਦ ਅਰਥ ਨਦਰਿ = ਮਿਹਰ ਦੀ ਨਿਗਾਹ। ਮਨਿ = ਮਨ ਵਿਚ। ਮੇਰੈ ਪ੍ਰਭਿ = ਮੇਰੇ ਪ੍ਰਭੂ ਨੇ ॥੧੨॥
SikhNet (Spanish)Así entra Él en la mente, por Gracia, oh, esto es lo que mi Señor proclama.(12)
ਸਤਿਗੁਰੁ ਸੇਵਹਿ; ਸੇ ਜਨ ਸਾਚੇ ॥
satigur seveh; se jan saache | Ang 1046
Sant Singh KhalsaThose humble beings who serve the True Guru are true.
Manmohan SinghTrue are the mortals who serve their True Guru.
Manmohan Singh (Punjabi)ਸੱਚੇ ਹਨ ਉਹ ਪ੍ਰਾਣੀ, ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ ਸੇ ਸਾਚੇ ਭਗਤ ਜਨ ਹੈਂ॥
Prof. Sahib Singhਜਿਹੜੇ ਮਨੁੱਖ ਗੁਰੂ ਦਾ ਦਰ ਮੱਲਦੇ ਹਨ, ਉਹ ਮਨੁੱਖ ਟਿਕਵੇਂ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।ਪਦ ਅਰਥ ਸੇਵਹਿ = ਸੇਵਾ ਕਰਦੇ ਹਨ, ਸਰਨ ਪੈਂਦੇ ਹਨ। ਸੇ = ਉਹ {ਬਹੁ-ਵਚਨ}। ਸਾਚੇ = ਟਿਕਵੇਂ ਆਤਮਕ ਜੀਵਨ ਵਾਲੇ।
SikhNet (Spanish)Los que sirven al Guru Verdadero, son los seres Reales,
ਮਨਮੁਖ; ਸੇਵਿ. ਨ ਜਾਣਨਿ ਕਾਚੇ ॥
manamukh; sev. na jaanan kaache | Ang 1046
Sant Singh KhalsaThe false, self-willed manmukhs do not know how to serve the Guru.
Manmohan SinghThe false way-ward know not the Guru's service.
Manmohan Singh (Punjabi)ਕੂੜੇ ਤੇ ਆਪ-ਹੁਦਰੇ, ਗੁਰਾਂ ਦੀ ਸੇਵੀ ਨੂੰ ਨਹੀਂ ਜਾਣਦੇ।
Fareedkot Teekaਮਨਮੁਖ ਕਚੇ ਸੇਵਾ ਨਹੀਂ ਜਾਨਤੇ॥
Prof. Sahib Singhਪਰ ਮਨ ਦੇ ਮੁਰੀਦ ਗੁਰੂ ਦਾ ਦਰ ਮੱਲਣਾ ਨਹੀਂ ਜਾਣਦੇ, ਉਹ ਕਮਜ਼ੋਰ ਜੀਵਨ ਵਾਲੇ ਰਹਿ ਜਾਂਦੇ ਹਨ।ਪਦ ਅਰਥ ਮਨਮੁਖ = ਮਨ ਦੇ ਮੁਰੀਦ ਬੰਦੇ। ਸੇਵਿ ਨ ਜਾਣਨਿ = ਸੇਵਾ ਕਰਨੀ ਨਹੀਂ ਜਾਣਦੇ, ਸਰਨ ਪੈਣਾ ਨਹੀਂ ਜਾਣਦੇ। ਕਾਚੇ = ਕਮਜ਼ੋਰ ਆਤਮਕ ਜੀਵਨ ਵਾਲੇ।
SikhNet (Spanish)sí, los ególatras falsos no saben cómo servirlo.
ਆਪੇ ਕਰਤਾ ਕਰਿ ਕਰਿ ਵੇਖੈ; ਜਿਉ ਭਾਵੈ ਤਿਉ ਲਾਈ ਹੇ ॥੧੩॥
aape karataa kar kar vekhai; jiau bhaavai tiau laaee he |13| Ang 1046
Sant Singh KhalsaThe Creator Himself creates the creation and watches over it; he attaches all according to the Pleasure of His Will. ||13||
Manmohan SinghCreating the creation, the creator Himself sees it. As he wills, so He yokes all.
Manmohan Singh (Punjabi)ਰਚਨਾ ਨੂੰ ਰਚ ਕੇ, ਰਚਨਹਾਰ ਖ਼ੁਦ ਹੀ ਇਸ ਨੂੰ ਦੇਖਦਾ ਹੈ। ਜਿਸ ਤਰ੍ਹਾਂ ਉਸ ਨੂੰ ਚੰਗਾ ਲਗਦਾ ਹੈ ਉਸੇ ਤਰ੍ਹਾਂ ਹੀ ਉਹ ਸਾਰਿਆਂ ਨੂੰ ਜੋੜਦਾ ਹੈ।
Fareedkot Teekaਕਰ ਕਰ ਕੇ ਕਰਤਾ ਆਪ ਹੀ ਦੇਖਤਾ ਹੈ, ਜੈਸੇ ਭਾਵਤਾ ਹੈ, ਤੈਸੇ ਕਰਮੋਂ ਮੇਂ ਲਾਵਤਾ ਹੈਂ॥੧੩॥
Prof. Sahib Singh(ਪਰ, ਜੀਵਾਂ ਦੇ ਕੀਹ ਵੱਸ?) ਕਰਤਾਰ ਆਪ ਹੀ ਇਹ ਕੌਤਕ ਕਰ ਕਰ ਕੇ ਵੇਖ ਰਿਹਾ ਹੈ। ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਉਹ ਤਿਵੇਂ ਹੀ ਜੀਵਾਂ ਨੂੰ ਕਾਰੇ ਲਾ ਰਿਹਾ ਹੈ ॥੧੩॥ਪਦ ਅਰਥ ਆਪੇ = ਆਪ ਹੀ। ਕਰਿ = ਕਰ ਕੇ। ਜਿਉ ਭਾਵੈ = ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ॥੧੩॥
SikhNet (Spanish)El Señor por Sí Mismo crea todo y observa todo, atrayéndolo así como es Su Voluntad. (13)
ਜੁਗਿ ਜੁਗਿ ਸਾਚਾ. ਏਕੋ ਦਾਤਾ ॥
jug jug saachaa. eko daataa | Ang 1046
Sant Singh KhalsaIn each and every age, the True Lord is the one and only Giver.
Manmohan SinghAll the ages through, the True Lord alone is the Giver.
Manmohan Singh (Punjabi)ਸਾਰਿਆਂ ਯੁੱਗਾਂ ਅੰਦਰ ਕੇਵਲ ਸੱਚਾ ਸੁਆਮੀ ਹੀ ਦਾਨ ਦੇਣਹਾਰ ਹੈ।
Fareedkot Teekaਜੁਗੋਂ ਜੁਗੋਂ ਮੇਂ ਏਕ ਹੀ ਸਾਚਾ ਵਾਹਿਗੁਰੂ ਦਾਤਾ ਹੈ॥
Prof. Sahib Singhਹਰੇਕ ਜੁਗ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ (ਨਾਮ ਦੀ ਦਾਤਿ) ਦੇਣ ਵਾਲਾ ਹੈ।ਪਦ ਅਰਥ ਜੁਗਿ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ। ਸਾਚਾ = ਸਦਾ ਕਾਇਮ ਰਹਿਣ ਵਾਲਾ।
SikhNet (Spanish)Hay sólo un Señor Benévolo, época tras época
ਪੂਰੈ ਭਾਗਿ; ਗੁਰਸਬਦੁ ਪਛਾਤਾ ॥
poorai bhaag; gurasabad pachhaataa | Ang 1046
Sant Singh KhalsaThrough perfect destiny, one realizes the Word of the Guru's Shabad.
Manmohan SinghWhen mortal's destiny is perfect, he realises the Lord, through the Guru's gospel.
Manmohan Singh (Punjabi)ਜਦ ਪ੍ਰਾਣੀ ਦੀ ਪੂਰਨ ਪ੍ਰਾਲਭਧ ਹੁੰਦੀ ਹੈ, ਉਹ, ਗੁਰਾਂ ਦੇ ਉਪਦੇਸ਼ ਰਾਹੀਂ, ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਜਿਨ ਕੇ ਪੂਰੇ ਭਾਗ ਹੈਂ ਤਿਨੋਂ ਨੇ ਗੁਰ ਉਪਦੇਸ ਕਰ ਪਛਾਤਾ ਹੈ॥
Prof. Sahib Singh(ਜਿਸ ਨੂੰ ਇਹ ਦਾਤ ਦੇਂਦਾ ਹੈ ਉਹ ਮਨੁੱਖ) ਵੱਡੀ ਕਿਸਮਤ ਨਾਲ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਸਮਝ ਲੈਂਦਾ ਹੈ।ਪਦ ਅਰਥ ਪੂਰੈ ਭਾਗਿ = ਵੱਡੀ ਕਿਸਮਤ ਨਾਲ। ਗੁਰ ਸਬਦੁ = ਗੁਰੂ ਦਾ ਸ਼ਬਦ। ਪਛਾਤਾ = ਕਦਰ ਸਮਝਦਾ ਹੈ।
SikhNet (Spanish)y cuando nuestro destino es Perfecto, uno Lo conoce a través de la Palabra del Guru.
ਸਬਦਿ ਮਿਲੇ. ਸੇ ਵਿਛੁੜੇ ਨਾਹੀ; ਨਦਰੀ ਸਹਜਿ ਮਿਲਾਈ ਹੇ ॥੧੪॥
sabad mile. se vichhurre naahee; nadaree sehaj milaaee he |14| Ang 1046
Sant Singh KhalsaThose who are immersed in the Shabad are not separated again. By His Grace, they are intuitively immersed in the Lord. ||14||
Manmohan SinghThey who meet with the lords, separate not again. By His grace, God blends, them with Himself.
Manmohan Singh (Punjabi)ਜੋ ਸੁਆਮੀ ਨਾਲ ਮਿਲ ਜਾਂਦੇ ਹਨ, ਉਹ ਮੁੜ ਕੇ ਵਿਛੜਦੇ ਨਹੀਂ। ਆਪਣੀ ਮਿਹਰ ਦੁਆਰਾ, ਹਰੀ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਜੋ ਬ੍ਰਹਮ ਮੇਂ ਮਿਲੇ ਹੈਂ, ਸੋ ਫੇਰ ਵਿਛੜੇ ਨਾਹੀਂ। ਜਿਨਾਂ ਪਰ ਉਨ ਕੀ ਨਦਰ ਹੋਈ ਹੈ ਓਹ ਭੀ ਸਹਿਜੇ ਹੀ ਮਿਲਾਈਤੇ ਹੈਂ, ਭਾਵ ਪਰਮਾਤਮਾ ਨੇ ਅਭੇਦ ਕਰ ਲੀਏ ਹੈਂ॥੧੪॥
Prof. Sahib Singhਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ ਉਹ ਉਥੋਂ ਫਿਰ ਵਿੱਛੁੜਦੇ ਨਹੀਂ। ਪ੍ਰਭੂ ਉਹਨਾਂ ਨੂੰ ਆਪਣੀ ਮਿਹਰ ਦੀ ਨਿਗਾਹ ਨਾਲ ਆਤਮਕ ਅਡੋਲਤਾ ਵਿਚ ਮਿਲਾਈ ਰੱਖਦਾ ਹੈ ॥੧੪॥ਪਦ ਅਰਥ ਸਬਦਿ = ਸ਼ਬਦ ਵਿਚ। ਨਦਰੀ = ਮਿਹਰ ਦੀ ਨਿਗਾਹ ਨਾਲ। ਸਹਜਿ = ਆਤਮਕ ਅਡੋਲਤਾ ਵਿਚ ॥੧੪॥
SikhNet (Spanish)Aquél que se une con Dios, a través de la Palabra, no es separado más, pero es por Su Gracia que uno Lo encuentra de forma espontánea. (14)
ਹਉਮੈ ਮਾਇਆ; ਮੈਲੁ ਕਮਾਇਆ ॥
haumai maaeaa; mail kamaaeaa | Ang 1046
Sant Singh KhalsaActing in egotism, they are stained with the filth of Maya.
Manmohan SinghOne practises pride and amasses filthy riches.
Manmohan Singh (Punjabi)ਬੰਦਾ ਹੰਕਾਰ ਕਰਦਾ ਹੈ ਅਤੇ ਮਲੀਨ ਦੌਲਤ ਨੂੰ ਇਕੱਤਰ ਕਰਦਾ ਹੈ।
Fareedkot Teekaਹੰਤਾ ਕਰ ਕੇ ਮਾਇਆ (ਮੈਲੁ) ਪਾਪ ਰੂਪ ਕੋ ਕਮਾਇਆ ਅਰਥਾਤ ਖਟਿਆ ਹੈ॥
Prof. Sahib Singhਜਿਹੜੇ ਮਨੁੱਖ ਮਾਇਆ ਦੀ ਹਉਮੈ ਦੇ ਕਾਰਨ ਵਿਕਾਰਾਂ ਦੀ ਮੈਲ ਹੀ ਇਕੱਠੀ ਕਰਦੇ ਹਨ,ਪਦ ਅਰਥ ਮੈਲੁ = ਵਿਕਾਰਾਂ ਦੀ ਮੈਲ। ਕਮਾਇਆ = ਇਕੱਠੀ ਕੀਤੀ।
SikhNet (Spanish)A través del ego, uno se llena en el mundo de la basura de Maya,
ਮਰਿ ਮਰਿ ਜੰਮਹਿ; ਦੂਜਾ ਭਾਇਆ ॥
mar mar jameh; doojaa bhaaeaa | Ang 1046
Sant Singh KhalsaThey die and die again, only to be reborn in the love of duality.
Manmohan SinghHe dies and due to duality suffers transmigration.
Manmohan Singh (Punjabi)ਉਹ ਮਰ ਜਾਂਦਾ ਹੈ ਅਤੇ ਦਵੈਤ-ਭਾਵ ਦੇ ਕਾਰਨ ਆਵਾਗਉਣ ਵਿੱਚ ਪੈਂਦਾ ਹੈ।
Fareedkot Teekaਜਿਨ ਪੁਰਸੋਂ ਕੋ ਦੂਜਾ ਭਾਵ ਭਾਇਆ ਹੈ ਵਹੁ ਮਰ ਕੇ ਜਨਮਤੇ ਹੈਂ॥
Prof. Sahib Singhਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਉਹਨਾਂ ਨੂੰ ਉਹ ਦੂਜਾ ਪਾਸਾ ਹੀ ਪਿਆਰਾ ਲੱਗਦਾ ਹੈ।ਪਦ ਅਰਥ ਮਰਿ = ਮਰ ਕੇ। ਮਰਿ ਮਰਿ = ਮੁੜ ਮੁੜ ਮਰ ਕੇ। ਜੰਮਹਿ = ਜੰਮਦੇ ਹਨ {ਬਹੁ-ਵਚਨ}। ਦੂਜਾ = ਦੂਜਾ ਪਾਸਾ, ਮਾਇਆ ਦਾ ਮੋਹ। ਭਾਇਆ = ਪਿਆਰਾ ਲੱਗਦਾ ਹੈ।
SikhNet (Spanish)y va y viene aferrado al otro, de aquí que no sea Emancipado sin servir al Guru Verdadero,
ਬਿਨੁ ਸਤਿਗੁਰ ਸੇਵੇ ਮੁਕਤਿ. ਨ ਹੋਈ; ਮਨਿ ਦੇਖਹੁ ਲਿਵ ਲਾਈ ਹੇ ॥੧੫॥
bin satigur seve mukat. na hoee; man dekhahu liv laaee he |15| Ang 1046
Sant Singh KhalsaWithout serving the True Guru, no one finds liberation. O mind, tune into this, and see. ||15||
Manmohan SinghWithout serving the True Guru, one is emancipated not O mind! ponder thou over this and see.
Manmohan Singh (Punjabi)ਸੱਚੇ ਗੁਰਾਂ ਦੀ ਚਾਕਰੀ ਕਮਾਏ ਬਗ਼ੈਰ ਬੰਦਾ ਮੋਖਸ਼ ਨਹੀਂ ਹੁੰਦਾ। ਹੇ ਮਨ! ਤੂੰ ਇਸ ਤੇ ਵੀਚਾਰ ਕਰਕੇ ਵੇਖ ਲੈ।
Fareedkot Teekaਸਤਿਗੁਰ ਸੇਵੇ ਬਿਨਾਂ ਮੁਕਤੀ ਕਿਸੇ ਕੀ ਨਹੀਂ ਹੋਈ। ਮਨ ਮੇਂ ਧਿਆਨ ਕਰ ਕੇ ਦੇਖੋ ਜਿਨੋਂ ਨੇ ਗੁਰੋਂ ਦ੍ਵਾਰੇ ਬ੍ਰਿਤੀ ਲਗਾਈ ਹੈ, ਤਿਨ ਕੀ ਮੁਕਤੀ ਹੂਈ ਹੈ॥੧੫॥
Prof. Sahib Singhਪਰ ਤੁਸੀਂ ਬੇ-ਸ਼ੱਕ ਆਪਣੇ ਮਨ ਵਿਚ ਡੂੰਘੀ ਵਿਚਾਰ ਕਰ ਕੇ ਵੇਖ ਲਵੋ, ਗੁਰੂ ਦੀ ਸਰਨ ਪੈਣ ਤੋਂ ਬਿਨਾ (ਵਿਕਾਰਾਂ ਦੀ ਮੈਲ ਤੋਂ) ਖ਼ਲਾਸੀ ਨਹੀਂ ਹੋ ਸਕਦੀ ॥੧੫॥ਪਦ ਅਰਥ ਮੁਕਤਿ = ਖ਼ਲਾਸੀ। ਮਨਿ = ਮਨ ਵਿਚ। ਲਾਈ = ਲਾਇ, ਲਾ ਕੇ। ਮਨਿ ਲਿਵ ਲਾਈ = ਮਨਿ ਲਿਵ ਲਾਇ, ਮਨ ਵਿਚ ਲਿਵ ਲਾ ਕੇ, ਮਨ ਵਿਚ ਡੂੰਘੀ ਵਿਚਾਰ ਕਰ ਕੇ ॥੧੫॥
SikhNet (Spanish)oh mente, medita en esto y ve.(15)
ਜੋ ਤਿਸੁ ਭਾਵੈ. ਸੋਈ ਕਰਸੀ ॥
jo tis bhaavai. soee karasee | Ang 1047
Sant Singh KhalsaHe does whatever He pleases.
Manmohan SinghWhatever he wills, that alone he does.
Manmohan Singh (Punjabi)ਜਿਹੜਾ ਕੁੱਛ ਉਹ ਚਾਹੁੰਦਾ ਹੈ, ਕੇਵਲ ਉਹ ਹੀ ਉਹ ਕਰਦਾ ਹੈ।
Fareedkot Teekaਜੋ ਤਿਸ ਵਾਹਿਗੁਰੂ ਕੋ ਭਾਵਤਾ ਹੈ, ਸੋਈ ਤੀਨੋਂ ਕਾਲੋਂ ਮੇਂ ਕਰਤਾ ਹੈ॥
Prof. Sahib Singh(ਇਹ ਸਾਰੀ ਜਗਤ-ਖੇਡ ਪ੍ਰਭੂ ਦੇ ਹੱਥ ਵਿਚ ਹੈ) ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਉਹ ਕਰੇਗਾ।ਪਦ ਅਰਥ ਤਿਸੁ = ਉਸ (ਪ੍ਰਭੂ) ਨੂੰ। ਭਾਵੈ = ਚੰਗਾ ਲੱਗਦਾ ਹੈ। ਕਰਸੀ = ਉਹ ਕਰੇਗਾ।
SikhNet (Spanish)Sí, sólo ocurre lo que está en la Voluntad del Señor.
ਆਪਹੁ ਹੋਆ ਨਾ ਕਿਛੁ ਹੋਸੀ ॥
aapahu hoaa naa kichh hosee | Ang 1047
Sant Singh KhalsaNo one has done, or can do anything by himself.
Manmohan SinghOf oneself, one has done nothing, nor will he ever do.
Manmohan Singh (Punjabi)ਆਪਣੇ ਆਪ, ਨਾਂ ਬੰਦੇ ਨੇ ਕੁਝ ਕੀਤਾ ਹੈ, ਨਾਂ ਹੀ ਉਹ ਕਦੇ ਕਰੇਗਾ।
Fareedkot Teekaਆਪਨੇ ਆਪ ਤੇ ਨਾ ਕਬੀ ਕੁਛ ਪੀਛੇ ਹੂਆ ਹੈ ਨਾ ਕੁਛ ਆਗੇ ਹੀ ਹੋਵੇਗਾ॥
Prof. Sahib Singhਜੀਵ ਦੇ ਆਪਣੇ ਉੱਦਮ ਨਾਲ ਨਾਹ ਹੁਣ ਤਕ ਕੁਝ ਹੋ ਸਕਿਆ ਹੈ ਨਾਹ ਹੀ ਅਗਾਂਹ ਨੂੰ ਕੁਝ ਹੋ ਸਕੇਗਾ।ਪਦ ਅਰਥ ਆਪਹੁ = ਆਪਣੇ ਆਪ ਤੋਂ, ਜੀਵ ਦੇ ਆਪਣੇ ਉੱਦਮ ਨਾਲ। ਹੋਸੀ = ਹੋਵੇਗਾ।
SikhNet (Spanish)Por sí mismo uno no puede hacer nada y nunca podrá.
ਨਾਨਕ. ਨਾਮੁ ਮਿਲੈ ਵਡਿਆਈ; ਦਰਿ ਸਾਚੈ ਪਤਿ ਪਾਈ ਹੇ ॥੧੬॥੩॥
naanak. naam milai vaddiaaee; dar saachai pat paaee he |16|3| Ang 1047
Sant Singh KhalsaO Nanak, through the Name, one is blessed with glorious greatness, and obtains honor in the Court of the True Lord. ||16||3||
Manmohan SinghNanak, through the Name, one is blessed with glory and obtains honour in the True court.
Manmohan Singh (Punjabi)ਨਾਨਕ, ਨਾਮ ਦੇ ਰਾਹੀਂ ਜੀਵ ਨੂੰ ਪ੍ਰਭਤਾ ਦੀ ਦਾਤ ਮਿਲਦੀ ਹੈ ਅਤੇ ਸੱਚੇ ਦਰਬਾਰ ਅੰਦਰ ਉਹ ਇੱਜ਼ਤ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਨਾਮ ਕੀ ਵਡਿਆਈ ਮਿਲੀ ਹੈ ਤਿਨੋਂ ਨੇ ਸਾਚੇ ਕੇ ਦਰ ਮੇਂ ਪਤਿਸਟਾ ਪਾਈ ਹੈ॥੧੬॥੩॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪ੍ਰਾਪਤ ਕਰਦਾ ਹੈ ॥੧੬॥੩॥ਪਦ ਅਰਥ ਨਾਨਕ = ਹੇ ਨਾਨਕ! ਦਰਿ ਸਾਚੈ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਦਰ ਤੇ ॥੧੬॥੩॥
SikhNet (Spanish)Es a través del Nombre del Señor que uno es bendecido con Gloria y honrado en la Corte Verdadera.(16-3)