ਜਿਸੁ ਭਾਣਾ ਭਾਵੈ; ਸੋ ਤੁਝਹਿ ਸਮਾਏ ॥
jis bhaanaa bhaavai; so tujheh samaae |
Sant Singh KhalsaOne who is pleased with Your Will is immersed in You.
Manmohan SinghHe who is pleased with Thy will, merges in Thee.
Manmohan Singh (Punjabi)ਜਿਸ ਨੂੰ ਤੇਰੀ ਰਜ਼ਾ ਚੰਗੀ ਲਗਦਾ ਹੈ, ਉਹ ਤੇਰੇ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜਿਸ ਕੋ ਤੇਰਾ ਭਾਣਾ ਭਾਵਤਾ ਹੈ, ਸੋ ਤੇਰੇ ਮੇਂ ਸਮਾਵਤਾ ਹੈ॥
Prof. Sahib Singhਜਿਸ ਮਨੁੱਖ ਨੂੰ ਤੇਰਾ ਭਾਣਾ ਭਾ ਜਾਂਦਾ ਹੈ, ਉਹ ਤੇਰੇ (ਚਰਨਾਂ) ਵਿਚ ਲੀਨ ਹੋ ਜਾਂਦਾ ਹੈ।ਪਦ ਅਰਥ ਜਿਸੁ = ਜਿਸ ਮਨੁੱਖ ਨੂੰ। ਤੁਝਹਿ = ਤੇਰੇ ਵਿਚ।
SikhNet (Spanish)Quien está complacido con Tu Voluntad, vive inmerso en Ti.
ਭਾਣੇ ਵਿਚਿ ਵਡੀ ਵਡਿਆਈ; ਭਾਣਾ ਕਿਸਹਿ ਕਰਾਇਦਾ ॥੩॥
bhaane vich vaddee vaddiaaee; bhaanaa kiseh karaaeidaa |3|
Sant Singh KhalsaGlorious greatness rests in God's Will; rare are those who accept it. ||3||
Manmohan SinghGreat is the glory of accepting God's will Rare is the One, whom He makes submit to His will.
Manmohan Singh (Punjabi)ਵਿਸਾਲ ਹੈ ਵਿਸਾਲਤਾ ਸਾਹਿਬ ਦੀ ਰਜਾ ਕਬੂਲ ਕਰਨ ਦੀ। ਕਿਸੇ ਵਿਰਲੇ ਜਦੇ ਤੋਂ ਹੀ ਉਹ ਆਪਣੀ ਰਜਾ ਮੰਨਵਾਉਂਦਾ ਹੈ।
Fareedkot Teekaਭਾਣੇ ਮੰਨਣੇ ਮੇਂ ਵੱਡੀ ਵਡਿਆਈ ਮਿਲਤੀ ਹੈ, ਪਰੰਤੂ ਭਾਣਾ ਮੰਨਣਾ ਤੂੰ ਕਿਸੀ ਕੋ ਕਰਾਵਤਾ ਹੈਂ॥੩॥
Prof. Sahib Singhਪਰਮਾਤਮਾ ਦੀ ਰਜ਼ਾ ਵਿਚ ਰਿਹਾਂ ਬੜੀ ਇੱਜ਼ਤ ਮਿਲਦੀ ਹੈ। ਪਰ ਕਿਸੇ ਵਿਰਲੇ ਨੂੰ ਰਜ਼ਾ ਵਿਚ ਤੋਰਦਾ ਹੈ ॥੩॥ਪਦ ਅਰਥ ਵਡਿਆਈ = ਇੱਜ਼ਤ। ਕਿਸਹਿ = ਕਿਸੇ ਵਿਰਲੇ ਤੋਂ ॥੩॥
SikhNet (Spanish)Oh, Gloriosa es la sumisión de uno a Dios, pero extraordinario es el que lo hace. (3)
ਜਾ ਤਿਸੁ ਭਾਵੈ; ਤਾ ਗੁਰੂ ਮਿਲਾਏ ॥
jaa tis bhaavai; taa guroo milaae |
Sant Singh KhalsaWhen it pleases His Will, He leads us to meet the Guru.
Manmohan SinghWhen it pleases Him, then He introduces one to the Guru,
Manmohan Singh (Punjabi)ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਮਿਲਾ ਦਿੰਦਾ ਹੈ,
Fareedkot Teekaਜੋ (ਤਿਸੁ) ਤੇਰੇ ਕੋ ਭਾਵੈ ਤਾਂ ਤੂੰ ਗੁਰੂ ਮਿਲਾਵਤਾ ਹੈਂ॥
Prof. Sahib Singhਜਦੋਂ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਤਦੋਂ ਉਹ (ਕਿਸੇ ਵਡਭਾਗੀ ਨੂੰ) ਗੁਰੂ ਮਿਲਾਂਦਾ ਹੈ।ਪਦ ਅਰਥ ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ। ਜਾ = ਜਾਂ, ਜਦੋਂ। ਤਾ = ਤਾਂ, ਤਦੋਂ।
SikhNet (Spanish)Cuando el Señor así lo desea, nos conduce hasta el Guru
ਗੁਰਮੁਖਿ ਨਾਮੁ ਪਦਾਰਥੁ ਪਾਏ ॥
guramukh naam padaarath paae |
Sant Singh KhalsaThe Gurmukh finds the treasure of the Naam, the Name of the Lord.
Manmohan Singhand he obtains the wealth of the Name, by the Guru's grace.
Manmohan Singh (Punjabi)ਅਤੇ ਉਹ ਗੁਰਾਂ ਦੀ ਦਇਆ ਦੁਆਰਾ, ਨਾਮ ਦੀ ਦੌਲਤ ਨੂੰ ਪਾ ਲੈਂਦਾ ਹੈ।
Fareedkot Teekaਤਿਨ ਗੁਰੋਂ ਦ੍ਵਾਰੇ ਨਾਮ ਪਦਾਰਥ ਕੋ ਜੀਵ ਪਾਵਤਾ ਹੈ॥
Prof. Sahib Singhਤੇ, ਗੁਰੂ ਦੇ ਸਨਮੁਖ ਹੋਇਆ ਮਨੁੱਖ ਪਰਮਾਤਮਾ ਦਾ ਸ੍ਰੇਸ਼ਟ ਨਾਮ ਪ੍ਰਾਪਤ ਕਰ ਲੈਂਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।
SikhNet (Spanish)y el Gurmukj encuentra el Naam, el Nombre del Señor.
ਤੁਧੁ ਆਪਣੈ ਭਾਣੈ. ਸਭ ਸ੍ਰਿਸਟਿ ਉਪਾਈ; ਜਿਸ ਨੋ ਭਾਣਾ ਦੇਹਿ. ਤਿਸੁ ਭਾਇਦਾ ॥੪॥
tudh aapanai bhaanai. sabh srisatt upaaee; jis no bhaanaa dehi. tis bhaaeidaa |4|
Sant Singh KhalsaBy Your Will, You created the whole Universe; those whom You bless with Your favor are pleased with Your Will. ||4||
Manmohan SinghIn Thy will, O Lord Thou has created the whole world. Whomsoever Thou so bless, to him Thy will is pleasing.
Manmohan Singh (Punjabi)ਆਪਣੀ ਰਜ਼ਾ ਅੰਦਰ, ਹੇ ਪ੍ਰਭੂ! ਤੂੰ ਸਾਰਾ ਸੰਸਾਰ ਸਿਰਜਿਆ ਹੈ। ਜਿਸ ਨੂੰ ਤੂੰ ਐਹੋ ਜੇਹੀ ਬਰਕਤ ਬਖਸ਼ਦਾ ਹੈ, ਉਸ ਨੂੰ ਤੇਰੀ ਰਜ਼ਾ ਚੰਗੀ ਲਗਦੀ ਹੈ।
Fareedkot Teekaਤੈਨੇ ਆਪਣੇ ਭਾਣੇ ਅਨਸਾਰ ਸਭ ਸ੍ਰਿਸ੍ਟੀ ਉਤਪਤ ਕਰੀ ਹੈ, ਜਿਸ ਕੋ ਤੂੰ ਭਾਣਾ ਮੰਨਣਾ ਦੇਤਾ ਹੈਂ, ਤਿਸੀ ਕੋ ਤੇਰਾ ਭਾਣਾ ਭਾਵਤਾ ਹੈ॥੪॥
Prof. Sahib Singhਇਹ ਸਾਰੀ ਸ੍ਰਿਸ਼ਟੀ ਤੂੰ ਆਪਣੀ ਰਜ਼ਾ ਵਿਚ ਪੈਦਾ ਕੀਤੀ ਹੈ। ਜਿਸ ਮਨੁੱਖ ਨੂੰ ਤੂੰ ਆਪਣੀ ਰਜ਼ਾ ਮੰਨਣ ਦੀ ਤਾਕਤ ਦੇਂਦਾ ਹੈਂ, ਉਸ ਨੂੰ ਤੇਰੀ ਰਜ਼ਾ ਪਿਆਰੀ ਲੱਗਦੀ ਹੈ ॥੪॥ਪਦ ਅਰਥ ਤੁਧੁ = ਤੂੰ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਦੇਹਿ = ਤੂੰ ਦੇਂਦਾ ਹੈਂ। ਤਿਸੁ ਭਾਇਦਾ = ਉਸ ਨੂੰ (ਤੇਰਾ ਭਾਣਾ) ਮਿੱਠਾ ਲੱਗਦਾ ਹੈ ॥੪॥
SikhNet (Spanish)Por Tu Voluntad creaste el Universo entero y a quien sea a quien bendices con Tu Favor vive complacido con Tu Voluntad. (4)
ਮਨਮੁਖੁ ਅੰਧੁ ਕਰੇ ਚਤੁਰਾਈ ॥
manamukh andh kare chaturaaee |
Sant Singh KhalsaThe blind, self-willed manmukhs practice cleverness.
Manmohan SinghThy blind mind-ward practices cleverness.
Manmohan Singh (Punjabi)ਅੰਨ੍ਹਾਂ ਮਨ-ਮੱਤੀਆਂ ਚਲਾਕੀ ਕਰਦਾ ਹੈ।
Fareedkot Teekaਜੋ ਮਨਮੁਖਤਾ ਕਰ ਅੰਧਾ ਹੈ, ਸੋ ਕਈ ਤਰਾਂ ਕੀ ਚਤੁਰਾਈ ਕਰਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਤੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਚੁਕਾ ਮਨੁੱਖ (ਆਪਣੇ ਵਲੋਂ ਬਥੇਰੀ) ਸਿਆਣਪ ਕਰਦਾ ਹੈ,ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅੰਧੁ = ਅੰਨ੍ਹਾ, ਮਾਇਆ ਦੇ ਮੋਹ ਵਿਚ ਅੰਨ੍ਹਾ।
SikhNet (Spanish)El ciego ególatra hace juegos astutos, no se somete a la Voluntad,
ਭਾਣਾ ਨ ਮੰਨੇ; ਬਹੁਤੁ ਦੁਖੁ ਪਾਈ ॥
bhaanaa na mane; bahut dukh paaee |
Sant Singh KhalsaThey do not surrender to the Lord's Will, and suffer terrible pain.
Manmohan SinghHe surrenders not to the Lord's will and suffers great sorrow.
Manmohan Singh (Punjabi)ਉਹ ਪ੍ਰਭੂ ਦੀ ਰਜ਼ਾ ਨੂੰ ਸਵੀਕਾਰ ਨਹੀਂ ਕਰਦਾ ਅਤੇ ਘਣੇਰਾ ਕਸ਼ਟ ਉਠਾਉਂਦਾ ਹੈ।
Fareedkot Teekaਭਾਣਾ ਨਹੀਂ ਮਾਨਤਾ ਇਸੀ ਤੇ ਬਹੁਤ ਦੁਖ ਪਾਵਤਾ ਹੈ॥
Prof. Sahib Singh(ਪਰ ਜਦ ਤਕ ਉਹ ਪਰਮਾਤਮਾ ਦੇ) ਕੀਤੇ ਨੂੰ ਮਿੱਠਾ ਕਰ ਕੇ ਨਹੀਂ ਮੰਨਦਾ (ਉਤਨਾ ਚਿਰ ਉਹ) ਬਹੁਤ ਦੁੱਖ ਪਾਂਦਾ ਹੈ।
SikhNet (Spanish)guiado por la duda, va y viene, sin lograr llegar hasta la Mansión de Dios,
ਭਰਮੇ ਭੂਲਾ ਆਵੈ ਜਾਏ; ਘਰੁ ਮਹਲੁ. ਨ ਕਬਹੂ ਪਾਇਦਾ ॥੫॥
bharame bhoolaa aavai jaae; ghar mehal. na kabahoo paaeidaa |5|
Sant Singh KhalsaDeluded by doubt, they come and go in reincarnation; they never find the Mansion of the Lord's Presence. ||5||
Manmohan SinghHe strays in doubt and continues coming and going. He attains not ever to the mansion and presence of the Lord.
Manmohan Singh (Punjabi)ਉਹ ਸੰਸੇ ਅੰਦਰ ਭਟਕਦਾ ਹੈ ਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਉਹ ਸੁਆਮੀ ਦੇ ਮੰਦਰ ਅਤੇ ਹਜ਼ੂਰੀ ਨੂੰ ਕਦੇ ਭੀ ਪ੍ਰਾਪਤ ਨਹੀਂ ਹੁੰਦਾ।
Fareedkot Teekaਭਰਮ ਮੇਂ ਭੂਲਾ ਹੂਆ ਮਨਮੁਖ ਜਨਮਤਾ ਮਰਤਾ ਹੈ, ਵਹੁ ਸਰੂਪ ਕੋ ਅਪਨੇ (ਘਰ) ਸਰੀਰ ਮੇਂ ਕਬੀ ਨਹੀਂ ਪਾਵਤਾ ਹੈ॥੫ ॥
Prof. Sahib Singhਮਨ ਦਾ ਮੁਰੀਦ ਮਨੁੱਖ ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ, ਉਹ ਕਦੇ ਭੀ (ਇਸ ਤਰ੍ਹਾਂ) ਪਰਮਾਤਮਾ ਦੇ ਚਰਨਾਂ ਵਿਚ ਥਾਂ ਨਹੀਂ ਲੱਭ ਸਕਦਾ ॥੫॥ਪਦ ਅਰਥ ਭਰਮੇ = ਭਟਕਣਾ ਦੇ ਕਾਰਨ। ਭੂਲਾ = ਕੁਰਾਹੇ ਪਿਆ ਹੋਇਆ। ਆਵੈ ਜਾਏ = ਜੰਮਦਾ ਮਰਦਾ ਹੈ। ਘਰੁ ਮਹਲੁ = ਪਰਮਾਤਮਾ ਦੇ ਚਰਨਾਂ ਵਿਚ ਥਾਂ ॥੫॥
SikhNet (Spanish)el Hogar Verdadero y así sufre grandes penas. (5)
ਸਤਿਗੁਰੁ ਮੇਲੇ ਦੇ ਵਡਿਆਈ ॥
satigur mele de vaddiaaee |
Sant Singh KhalsaThe True Guru brings Union, and grants glorious greatness.
Manmohan SinghThe True Guru unites one with the Lord and blessed him with glory.
Manmohan Singh (Punjabi)ਸੱਚੇ ਗੁਰਦੇਵ ਬੰਦੇ ਨੂੰ ਪ੍ਰਭੂ ਨਾਲ ਮਿਲਾ ਦਿੰਦੇ ਹਨ ਅਤੇ ਉਸ ਨੂੰ ਪ੍ਰਭਤਾ ਪ੍ਰਦਾਨ ਕਰਦੇ ਹਨ।
Fareedkot Teekaਜਿਸ ਕੋ ਸਤਿਗੁਰੂ ਮੇਲਤਾ ਹੈ ਤਿਸ ਕੋ ਨਾਮ ਕੀ ਵਡਿਆਈ ਦੇਤਾ ਹੈ॥
Prof. Sahib Singh(ਜਿਸ ਮਨੁੱਖ ਨੂੰ ਪਰਮਾਤਮਾ) ਗੁਰੂ ਮਿਲਾਂਦਾ ਹੈ, (ਉਸ ਨੂੰ ਲੋਕ ਪਰਲੋਕ ਦੀ) ਇੱਜ਼ਤ ਬਖ਼ਸ਼ਦਾ ਹੈ।ਪਦ ਅਰਥ ਮੇਲੇ = ਮਿਲਾਂਦਾ ਹੈ। ਦੇ = ਦੇਂਦਾ ਹੈ।
SikhNet (Spanish)El Guru Verdadero nos bendice con Gloria y nos une a Dios.
ਸਤਿਗੁਰ ਕੀ ਸੇਵਾ ਧੁਰਿ ਫੁਰਮਾਈ ॥
satigur kee sevaa dhur furamaaee |
Sant Singh KhalsaThe Primal Lord ordained service to the True Guru.
Manmohan SinghThe Lord, from the very beginning, has enjoyed the True Guru's service.
Manmohan Singh (Punjabi)ਪ੍ਰਭੂ ਨੇ ਸੱਚੇ ਗੁਰਾਂ ਦੀ ਘਾਲ ਕਮਾਉਣ ਦਾ ਘੁਰ ਤੋਂ ਹੁਕਮ ਦਿੱਤਾ ਹੈ।
Fareedkot Teekaਸਤਿਗੁਰੋਂ ਕੀ ਜੋ ਸੇਵਾ ਹੈ, ਸੋ ਆਦੋਂ ਹੀ ਤੈਨੇ ਫੁਰਮਾਈ ਹੈ॥
Prof. Sahib Singhਗੁਰੂ ਦੀ ਦੱਸੀ ਕਾਰ ਕਰਨ ਦਾ ਹੁਕਮ ਧੁਰੋਂ ਹੀ ਪ੍ਰਭੂ ਨੇ ਦਿੱਤਾ ਹੋਇਆ ਹੈ।ਪਦ ਅਰਥ ਧੁਰਿ = ਧੁਰੋਂ, ਪਰਮਾਤਮਾ ਨੇ ਆਪਣੀ ਹਜ਼ੂਰੀ ਵਿਚੋਂ।
SikhNet (Spanish)Sí, el Señor Mismo establece Su Voluntad, y uno sirve al Guru,
ਸਤਿਗੁਰ ਸੇਵੇ ਤਾ ਨਾਮੁ ਪਾਏ; ਨਾਮੇ ਹੀ ਸੁਖੁ ਪਾਇਦਾ ॥੬॥
satigur seve taa naam paae; naame hee sukh paaeidaa |6|
Sant Singh KhalsaServing the True Guru, the Naam is obtained. Through the Naam, one finds peace. ||6||
Manmohan SinghIf man serves the True Guru, then is he blessed with the Name. It is through the Name alone that he obtains peace.
Manmohan Singh (Punjabi)ਜੇਕਰ ਜੀਵ ਸੱਚੇ ਗੁਰਾਂ ਦੀ ਟਹਿਲ ਕਮਾਵੇ, ਤਦ ਉਸ ਨੂੰ ਨਾਮ ਦੀ ਦਾਤ ਮਿਲਦੀ ਹੈ। ਕੇਵਲ ਨਾਮ ਦੇ ਰਾਹੀਂ ਹੀ ਉਹ ਆਰਾਮ ਪਾਉਂਦਾ ਹੈ।
Fareedkot Teekaਜਾਂ ਸਤਿਗੁਰੋਂ ਕੋ ਸੇਵਤਾ ਹੈ, ਤੋ ਇਹ ਜੀਵ ਨਾਮ ਕੋ ਪਾਵਤਾ ਹੈ, ਪੁਨਃ ਨਾਮ ਤੇ ਹੀ ਸੁਖ ਪਾਵਤਾ ਹੈ, ਭਾਵ ਸੇ ਹੋਰ ਕੋਈ ਕਰਨਾ ਨਹੀਂ ਰਹਤਾ॥੬॥
Prof. Sahib Singhਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਉਹ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ, ਤੇ, ਨਾਮ ਵਿਚ ਜੁੜ ਕੇ ਹੀ ਆਤਮਕ ਆਨੰਦ ਪਾਂਦਾ ਹੈ ॥੬॥ਪਦ ਅਰਥ ਨਾਮੇ ਹੀ = ਨਾਮ ਦੀ ਰਾਹੀਂ ਹੀ ॥੬॥
SikhNet (Spanish)ya que a través de Su Servicio se obtiene el Nombre y a través del Nombre uno obtiene el Éxtasis. (6)
ਸਭ ਨਾਵਹੁ ਉਪਜੈ; ਨਾਵਹੁ ਛੀਜੈ ॥
sabh naavahu upajai; naavahu chheejai |
Sant Singh KhalsaEverything wells up from the Naam, and through the Naam, perishes.
Manmohan SinghEverything wells up from the Name and everything perishes through the Name.
Manmohan Singh (Punjabi)ਹਰ ਵਸਤੂ ਨਾਮ ਤੋਂ ਉਤਪੰਨ ਹੁੰਦੀ ਹੈ ਅਤੇ ਹਰ ਵਸਤੂ ਨਾਮ ਦੇ ਰਾਹੀਂ ਹੀ ਨਾਸ ਹੁੰਦੀ ਹੈ।
Fareedkot Teekaਸਭ ਦੈਵੀ ਸੰਪਤੀ ਕੇ ਗੁਨ ਅੰਤਸਕਰਨ ਮੇਂ ਨਾਮ ਸੇ ਹੀ ਉਤਪਤ ਹੋਤੇ ਹੈਂ ਔ ਸਭ ਬਿਕਾਰ ਨਾਮ ਸੇ ਹੀ ਛੀਜਤੇ ਹੈਂ॥
Prof. Sahib Singhਨਾਮ (ਸਿਮਰਨ) ਤੋਂ ਹਰੇਕ (ਗੁਣ ਮਨੁੱਖ ਦੇ ਅੰਦਰ) ਪੈਦਾ ਹੋ ਜਾਂਦਾ ਹੈ, ਨਾਮ (ਸਿਮਰਨ) ਤੋਂ (ਹਰੇਕ ਔਗੁਣ ਮਨੁੱਖ ਦੇ ਅੰਦਰੋਂ) ਨਾਸ ਹੋ ਜਾਂਦਾ ਹੈ।ਪਦ ਅਰਥ ਸਭ = ਹਰੇਕ (ਗੁਣ)। ਨਾਵਹੁ = ਨਾਮ (ਜਪਣ) ਤੋਂ। ਛੀਜੈ = (ਹਰੇਕ ਔਗੁਣ) ਨਾਸ ਹੁੰਦਾ ਹੈ।
SikhNet (Spanish)Todo viene del Nombre y todo se disuelve de regreso en el Nombre.
ਗੁਰ ਕਿਰਪਾ ਤੇ; ਮਨੁ ਤਨੁ ਭੀਜੈ ॥
gur kirapaa te; man tan bheejai |
Sant Singh KhalsaBy Guru's Grace, the mind and body are pleased with the Naam.
Manmohan SinghBy the Guru's grace, man's mind and body are pleased with the Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਇਨਸਾਨ ਦਾ ਚਿੱਤ ਅਤੇ ਸਰੀਰ, ਨਾਮ ਨਾਲ ਪ੍ਰਸੰਨ ਹੁੰਦੇ ਹਨ।
Fareedkot Teekaਗੁਰੋਂ ਕੀ ਕ੍ਰਿਪਾ ਸੇ ਨਾਮ ਮੇਂ ਮਨ ਤਨ ਭੀਜਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦਾ) ਮਨ (ਮਨੁੱਖ ਦਾ) ਤਨ (ਨਾਮ-ਰਸ ਵਿਚ) ਭਿੱਜਦਾ ਹੈ।ਪਦ ਅਰਥ ਤੇ = ਤੋਂ। ਭੀਜੈ = ਭਿੱਜ ਜਾਂਦਾ ਹੈ।
SikhNet (Spanish)Es por la Gracia del Guru que el cuerpo y la mente se complacen con el Nombre.
ਰਸਨਾ ਨਾਮੁ ਧਿਆਏ ਰਸਿ ਭੀਜੈ; ਰਸ ਹੀ ਤੇ ਰਸੁ ਪਾਇਦਾ ॥੭॥
rasanaa naam dhiaae ras bheejai; ras hee te ras paaeidaa |7|
Sant Singh KhalsaMeditating on the Naam, the tongue is drenched with the Lord's sublime essence. Through this essence, the Essence is obtained. ||7||
Manmohan SinghUttering the Lord's Name, the tongue is wafted with delight. Through the Lord's affection, one obtains celestial bliss.
Manmohan Singh (Punjabi)ਪ੍ਰਭੂ ਦੇ ਨਾਮ ਦੇ ਉਚਾਰਨ ਕਰਨ ਦੁਆਰਾ, ਜੀਭ੍ਹਾ ਖੁਸ਼ੀ ਨਾਲ ਗੱਚ ਹੋ ਜਾਂਦੀ ਹੈ। ਪ੍ਰਭ ਦੇ ਪਿਆਰ ਰਾਹੀਂ, ਜੀਵ ਬੈਕੁੰਠੀ ਅਨੰਦ ਨੂੰ ਪ੍ਰਾਪਤ ਥੀ ਵੰਝਦਾ ਹੈ।
Fareedkot Teekaਰਸਨਾ ਦ੍ਵਾਰੇ ਨਾਮ ਕੋ ਧਿਆਵਤਾ ਹੈ, ਤਿਸੀ ਤੇ ਅਨੰਦ ਮੇਂ ਭੀਜਤਾ ਹੈ, ਗੁਰੋਂ ਮੇਂ ਪ੍ਰੇਮ ਕਰਨੇ ਤੇ ਹੀ ਬ੍ਰਹਮਾ ਨੰਦ ਪਾਵਤਾ ਹੈ॥੭॥
Prof. Sahib Singh(ਜਦੋਂ ਮਨੁੱਖ ਆਪਣੀ) ਜੀਭ ਨਾਲ ਹਰਿ-ਨਾਮ ਸਿਮਰਦਾ ਹੈ, ਉਹ ਅਨੰਦ ਵਿਚ ਭਿੱਜ ਜਾਂਦਾ ਹੈ, ਉਸ ਆਨੰਦ ਤੋਂ ਹੀ ਮਨੁੱਖ ਹੋਰ ਆਤਮਕ ਆਨੰਦ ਪ੍ਰਾਪਤ ਕਰਦਾ ਹੈ ॥੭॥ਪਦ ਅਰਥ ਰਸਨਾ = ਜੀਭ ਨਾਲ। ਰਸਿ = ਰਸ ਵਿਚ, ਸੁਆਦ ਵਿਚ, ਆਤਮਕ ਆਨੰਦ ਵਿਚ। ਰਸ ਹੀ ਤੇ = (ਉਸ) ਆਤਮਕ ਆਨੰਦ ਤੋਂ ਹੀ ॥੭॥
SikhNet (Spanish)Sí, cuando la lengua recita el Nombre, se imbuye en Su Sabor y así uno se pierde en la Esencia. (7)
ਮਹਲੈ ਅੰਦਰਿ ਮਹਲੁ; ਕੋ ਪਾਏ ॥
mahalai andar mehal; ko paae |
Sant Singh KhalsaRare are those who find the Mansion of the Lord's Presence within the mansion of their own body.
Manmohan SinghRare is the one, who finds within his body's mansion the mansion of the Lord.
Manmohan Singh (Punjabi)ਕੋਈ ਵਿਰਲਾ ਜਣਾ ਹੀ ਆਪਣੀ ਦੇਹ ਦੇ ਮੰਦਰ ਵਿੱਚ ਪ੍ਰਭੂ ਦੇ ਟਿਕਾਣੇ ਨੂੰ ਪਾਉਂਦਾ ਹੈ।
Fareedkot Teekaਸੋ ਕੋਈ ਹਰੀ ਕੇ ਸਰੂਪ ਕੋ ਆਪਨੇ ਸਰੀਰ ਕੇ ਅੰਦਰ ਪਾਵਤਾ ਹੈ॥
Prof. Sahib Singhਜਿਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ) ਸਰੀਰ ਵਿਚ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ,ਪਦ ਅਰਥ ਮਹਲੈ ਅੰਦਰਿ = ਸਰੀਰ ਵਿਚ। ਕੋ = ਜਿਹੜਾ ਕੋਈ ਮਨੁੱਖ। ਮਹਲੁ = ਪਰਮਾਤਮਾ ਦਾ ਟਿਕਾਣਾ।
SikhNet (Spanish)Extraordinario es el que dentro de la mansión de su cuerpo
ਗੁਰ ਕੈ ਸਬਦਿ; ਸਚਿ ਚਿਤੁ ਲਾਏ ॥
gur kai sabad; sach chit laae |
Sant Singh KhalsaThrough the Word of the Guru's Shabad, they lovingly focus their consciousness on the True Lord.
Manmohan SinghBy the Guru's instruction, he fixes His mind with the True Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਹ ਆਪਦਾ ਮਨ ਸੱਚੇ ਸੁਆਮੀ ਨਾਲ ਜੋੜ ਲੈਂਦਾ ਹੈ।
Fareedkot Teekaਜੋ ਨਿਸਚੇ ਕਰ ਗੁਰੋਂ ਕੇ ਉਪਦੇਸ ਮੇਂ ਚਿਤ ਕੋ ਲਗਾਵੇ॥
Prof. Sahib Singhਉਹ ਸਦਾ-ਥਿਰ ਹਰਿ-ਨਾਮ ਵਿਚ ਚਿੱਤ ਜੋੜੀ ਰੱਖਦਾ ਹੈ।ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਚਿ = ਸਦਾ-ਥਿਰ ਪ੍ਰਭੂ ਵਿਚ।
SikhNet (Spanish)encuentra la Mansión de Dios, sí, el Hogar Verdadero,
ਜਿਸ ਨੋ ਸਚੁ ਦੇਇ. ਸੋਈ ਸਚੁ ਪਾਏ; ਸਚੇ ਸਚਿ ਮਿਲਾਇਦਾ ॥੮॥
jis no sach dee. soee sach paae; sache sach milaaeidaa |8|
Sant Singh KhalsaWhoever the Lord blesses with Truth obtains Truth; he merges in Truth, and only Truth. ||8||
Manmohan SinghWhosoever the Lord blesses with truth, he alone obtains the truth and merges in nothing but truth.
Manmohan Singh (Punjabi)ਜਿਸ ਕਿਸੇ ਨੂੰ ਪ੍ਰਭੂ ਸੱਚ ਬਖ਼ਸ਼ਦਾ ਹੈ, ਕੇਵਲ ਉਹ ਹੀ ਸੰਚ ਨੂੰ ਪਾਉਂਦਾ ਹੈ ਅਤੇ ਨਿਰੋਲ ਸੱਚ ਅੰਦਰ ਲੀਨ ਹੁੰਦਾ ਹੈ।
Fareedkot Teekaਹੇ ਸਚੇ! ਜਿਸ ਕੋ ਆਪਨਾ ਸਚਾ ਨਾਮੁ ਤੂੰ ਦੇਵਹਿ ਸੋ ਪਾਵਤਾ ਹੈ, ਸਚ ਨਾਮ ਕਰ ਕੇ ਤੂੰ ਤਿਸ ਕੋ ਆਪਨੇ ਮੇਂ ਮਿਲਾਇ ਲੇਤਾ ਹੈਂ॥੮॥
Prof. Sahib Singhਪਰ, ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਆਪਣਾ ਸਦਾ-ਥਿਰ ਹਰਿ-ਨਾਮ ਦੇਂਦਾ ਹੈ, ਉਹੀ ਇਹ ਹਰਿ-ਨਾਮ ਹਾਸਲ ਕਰਦਾ ਹੈ, ਤੇ, ਉਹ ਹਰ ਵੇਲੇ ਇਸ ਸਦਾ-ਥਿਰ ਹਰਿ-ਨਾਮ ਵਿਚ ਇਕ-ਮਿਕ ਹੋਇਆ ਰਹਿੰਦਾ ਹੈ ॥੮॥ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਸਚੁ = ਸਦਾ-ਥਿਰ ਹਰਿ-ਨਾਮ। ਸਚੇ ਸਚਿ = ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ॥੮॥
SikhNet (Spanish)y a través de la Palabra del Guru, se entona en la Verdad de Dios. (8)
ਨਾਮੁ ਵਿਸਾਰਿ; ਮਨਿ ਤਨਿ ਦੁਖੁ ਪਾਇਆ ॥
naam visaar; man tan dukh paaeaa |
Sant Singh KhalsaForgetting the Naam, the Name of the Lord, the mind and body suffer in pain.
Manmohan SinghForgetting the Name, man's body and mind suffer sorrow.
Manmohan Singh (Punjabi)ਨਾਮ ਨੂੰ ਭਲਾ ਕੇ ਇਨਸਾਨ ਦਾ ਸਰੀਰ ਅਤੇ ਚਿੱਤ ਦੁਖ ਉਠਾਉਂਦੇ ਹਨ।
Fareedkot Teekaਜਿਨੋਂ ਨੇ ਨਾਮ ਵਿਸਾਰਿਆ ਹੈ ਤਿਨੋਂ ਨੇ ਮਨ ਤਨ ਕਰ ਕੇ ਦੁਖ ਪਾਇਆ ਹੈ॥
Prof. Sahib Singhਪਰਮਾਤਮਾ ਦਾ ਨਾਮ ਭੁਲਾ ਕੇ ਉਸ ਮਨੁੱਖ ਆਪਣੇ ਮਨ ਵਿਚ ਤਨ ਵਿਚ ਦੁਖ ਹੀ ਪਾਇਆ ਹੈ,ਪਦ ਅਰਥ ਵਿਸਾਰਿ = ਵਿਸਾਰ ਕੇ, ਭੁਲਾ ਕੇ। ਮਨਿ = ਮਨ ਵਿਚ। ਤਨਿ = ਸਰੀਰ ਵਿਚ।
SikhNet (Spanish)Olvidándose del Nombre del Señor, el cuerpo y la mente son atrapados por el dolor,
ਮਾਇਆ ਮੋਹੁ; ਸਭੁ ਰੋਗੁ ਕਮਾਇਆ ॥
maaeaa mohu; sabh rog kamaaeaa |
Sant Singh KhalsaAttached to the love of Maya, he earns nothing but disease.
Manmohan SinghThrough the love of riches, he earns nothing but disease.
Manmohan Singh (Punjabi)ਧਨ-ਦੌਲਤ ਦੇ ਪਿਆਰ ਰਾਹੀਂ, ਉਹ ਨਿਰੋਲ ਬਿਮਾਰੀ ਦੀ ਹੀ ਖੱਟੀ ਖੱਟਦਾ ਹੈ।
Fareedkot Teekaਮਾਇਆ ਕੇ ਮੋਹ ਕਰ ਕੇ ਜੋ ਕਮਾਇਆ ਹੈ, ਸੋ ਸਭ ਰੋਗ ਰੂਪ ਹੀ ਹੈ॥
Prof. Sahib Singh(ਜਿਸਦੇ ਮਨ ਵਿਚ ਹਰ ਵੇਲੇ) ਮਾਇਆ ਦਾ ਮੋਹ (ਪ੍ਰਬਲ ਹੈ। ਉਸ ਨੇ) ਨਿਰਾ (ਆਤਮਕ) ਰੋਗ ਹੀ ਖੱਟਿਆ ਹੈ।ਪਦ ਅਰਥ ਸਭੁ ਰੋਗੁ = ਨਿਰਾ ਰੋਗ। ਕਮਾਇਆ = ਵਿਹਾਝਿਆ, ਖੱਟਿਆ।
SikhNet (Spanish)y ve, los males de Maya y de las pasiones,
ਬਿਨੁ ਨਾਵੈ. ਮਨੁ ਤਨੁ ਹੈ ਕੁਸਟੀ; ਨਰਕੇ ਵਾਸਾ ਪਾਇਦਾ ॥੯॥
bin naavai. man tan hai kusattee; narake vaasaa paaeidaa |9|
Sant Singh KhalsaWithout the Name, his mind and body are afflicted with leprosy, and he obtains his home in hell. ||9||
Manmohan SinghWithout the Name His mind and body are leprous and he is assigned an abode in hell.
Manmohan Singh (Punjabi)ਨਾਮ ਦੇ ਬਾਝੌਂ ਉਸ ਦੀ ਆਤਮਾ ਅਤੇ ਦੇਹ ਕੋੜ੍ਹੀ ਹਨ ਅਤੇ ਉਸ ਨੂੰ ਨਰਕ ਅੰਦਰ ਵਸੇਬਾ ਮਿਲਦਾ ਹੈ।
Fareedkot Teekaਨਾਮ ਸੇ ਬਿਨਾਂ ਮਨ ਤਨ ਕਰ ਕੇ ਕੁਸਟੀ ਹੈ, ਭਾਵ ਬਹੁਤ ਦੁਖੀ ਵਾ ਭ੍ਰਿਸਟ ਹੈ, ਪੁਨਃ ਅੰਤ ਕੋ ਨਰਕ ਮੇਂ ਵਾਸਾ ਪਾਵਤਾ ਹੈ॥੯॥
Prof. Sahib Singhਪ੍ਰਭੂ ਦੇ ਨਾਮ ਤੋਂ ਬਿਨਾ (ਮਨੁੱਖ ਦਾ) ਮਨ ਭੀ ਰੋਗੀ, ਤਨ (ਭਾਵ, ਗਿਆਨ-ਇੰਦ੍ਰੇ) ਭੀ ਰੋਗੀ (ਵਿਕਾਰੀ), ਉਹ ਨਰਕ ਵਿਚ ਹੀ ਪਿਆ ਰਹਿੰਦਾ ਹੈ ॥੯॥ਪਦ ਅਰਥ ਕੁਸਟੀ = ਕੋਹੜਾ, ਰੋਗੀ। ਨਰਕੇ = ਨਰਕ ਵਿਚ ਹੀ ॥੯॥
SikhNet (Spanish)nos afligen. Sí, sin el Nombre, el cuerpo y la mente aparecen llenos de lepra y uno cae en la oscuridad de la conciencia. (9)
ਨਾਮਿ ਰਤੇ; ਤਿਨ ਨਿਰਮਲ ਦੇਹਾ ॥
naam rate; tin niramal dehaa |
Sant Singh KhalsaThose who are imbued with the Naam - their bodies are immaculate and pure.
Manmohan SinghThey, who are imbued with the Name; immaculate is their body.
Manmohan Singh (Punjabi)ਜੋ ਨਾਮ ਨਾਲ ਰੰਗੀਜੇ ਹਨ, ਪਵਿੱਤਰ ਹੈ ਉਨ੍ਹਾਂ ਦੀ ਕਾਇਆਂ।
Fareedkot Teekaਜੋ ਨਾਮੀ ਮੇਂ ਰਤੇ ਹੈਂ ਤਿਨ ਕੀ ਦੇਹ ਨਿਰਮਲ ਹੈ, ਭਾਵ ਸਫਲ ਦੇਹ ਹੈ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਸਰੀਰ ਵਿਕਾਰਾਂ ਤੋਂ ਬਚੇ ਰਹਿੰਦੇ ਹਨ,ਪਦ ਅਰਥ ਨਾਮਿ = ਨਾਮ ਵਿਚ। ਰਤੇ = ਰੱਤੇ, ਰੰਗੇ ਹੋਏ। ਦੇਹਾ = ਸਰੀਰ।
SikhNet (Spanish)El cuerpo de los que están imbuidos en el Nombre, es inmaculado,
ਨਿਰਮਲ ਹੰਸਾ; ਸਦਾ ਸੁਖੁ ਨੇਹਾ ॥
niramal hansaa; sadaa sukh nehaa |
Sant Singh KhalsaTheir soul-swan is immaculate, and in the Lord's Love, they find eternal peace.
Manmohan SinghSanctified is their swan-soul and in their Lord's love they ever remain in bliss.
Manmohan Singh (Punjabi)ਪਾਵਨ ਪੁਨੀਤ ਹੈ ਉਨ੍ਹਾਂ ਦੀ ਰਾਜਹੰਸ ਆਤਮਾ ਅਤੇ ਆਪਣੇ ਪ੍ਰਭੂ ਦੀ ਪ੍ਰੀਤ ਅੰਦਰ ਉਹ ਹਮੇਸ਼ਾਂ ਪ੍ਰਸੰਨ ਰਹਿੰਦੇ ਹਨ।
Fareedkot Teekaਨਿਰਮਲ ਹੀ ਵਹੁ (ਹੰਸਾ) ਜੀਵ ਹੈਂ, ਕਿਉਂਕਿ ਸੁਖ ਸਰੂਪ ਵਾਹਿਗੁਰੂ ਕੇ ਸਾਥ ਜੋ ਸਦਾ ਨੇਹੁ ਲਗਾ ਹੈ॥
Prof. Sahib Singhਉਹਨਾਂ ਦਾ ਆਤਮਾ ਪਵਿੱਤਰ ਰਹਿੰਦਾ ਹੈ, ਉਹ (ਪ੍ਰਭੂ-ਚਰਨਾਂ ਨਾਲ) ਪਿਆਰ (ਜੋੜ ਕੇ) ਸਦਾ ਆਤਮਕ ਆਨੰਦ ਮਾਣਦੇ ਹਨ।ਪਦ ਅਰਥ ਨਿਰਮਲ = ਪਵਿਤਰ, ਵਿਕਾਰਾਂ ਤੋਂ ਬਚਿਆ ਹੋਇਆ। ਹੰਸਾ = ਆਤਮਾ। ਨੇਹਾ = ਪਿਆਰ, ਪਰਮਾਤਮਾ ਨਾਲ ਪਿਆਰ।
SikhNet (Spanish)pues mira, su Alma cisne es pura y se encuentra siempre en Éxtasis, pues ambos están enamorados de Dios.
ਨਾਮੁ ਸਲਾਹਿ ਸਦਾ ਸੁਖੁ ਪਾਇਆ; ਨਿਜ ਘਰਿ ਵਾਸਾ ਪਾਇਦਾ ॥੧੦॥
naam salaeh sadaa sukh paaeaa; nij ghar vaasaa paaeidaa |10|
Sant Singh KhalsaPraising the Naam, they find eternal peace, and dwell in the home of their own inner being. ||10||
Manmohan SinghPraising the Name, they procure eternal peace and abide in their own home.
Manmohan Singh (Punjabi)ਨਾਮ ਦੀ ਮਹਿਮਾ ਦੁਆਰਾ, ਉਹ ਸਦੀਵੀ ਸੁਖ ਪਾ ਲੈਂਦੇ ਹਨ ਅਤੇ ਆਪਣੇ ਨਿੱਜ ਦੇ ਧਾਮ ਵਿੰਚ ਵਸਦੇ ਹਨ।
Fareedkot Teekaਤਿਸ ਨੇ ਨਾਮ ਕੋ ਸਲਾਹ ਕਰ ਅਚੁਤ ਸੁਖ ਕੋ ਪਾਇਆ ਹੈ, ਇਸੀ ਤੇ ਅਪਨੇ ਸਰੂਪ ਮੇਂ ਵਾਸਾ ਪਾਵਤਾ ਭ੍ਯਾ ਹੈ ॥੧੦॥
Prof. Sahib Singhਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰ ਕੇ ਮਨੁੱਖ ਸਦਾ ਸੁਖ ਪਾਂਦਾ ਹੈ, ਪ੍ਰਭੂ-ਚਰਨਾਂ ਵਿਚ ਉਸ ਦਾ ਨਿਵਾਸ ਬਣਿਆ ਰਹਿੰਦਾ ਹੈ ॥੧੦॥ਪਦ ਅਰਥ ਸਲਾਹਿ = ਸਲਾਹ ਕੇ। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ ॥੧੦॥
SikhNet (Spanish)Sí, alabando el Nombre del Señor, logran encontrar la Bondad, pues habitan en su ser. (10)
ਸਭੁ ਕੋ ਵਣਜੁ ਕਰੇ ਵਾਪਾਰਾ ॥
sabh ko vanaj kare vaapaaraa |
Sant Singh KhalsaEveryone deals and trades.
Manmohan SinghEveryone traffics and trades.
Manmohan Singh (Punjabi)ਹਰ ਕੋਈ ਲੈਣ ਦੇਣ ਤੇ ਸੁਦਾਗਰੀ ਕਰਦਾ ਹੈ।
Fareedkot Teekaਸਭ ਕੋ ਵਣਜ ਵਾਪਾਰ ਕਰਤਾ ਹੈ॥
Prof. Sahib Singh(ਜਗਤ ਵਿਚ ਆ ਕੇ) ਹਰੇਕ ਜੀਵ ਵਣਜ ਵਾਪਾਰ (ਆਦਿਕ ਕੋਈ ਨਾ ਕੋਈ ਕਾਰ-ਵਿਹਾਰ) ਕਰਦਾ ਹੈ,ਪਦ ਅਰਥ ਸਭੁ ਕੋ = ਹਰੇਕ ਜੀਵ।
SikhNet (Spanish)Cada uno comercia y trata con esto y con lo otro, pero sin el Nombre,
ਵਿਣੁ ਨਾਵੈ; ਸਭੁ ਤੋਟਾ ਸੰਸਾਰਾ ॥
vin naavai; sabh tottaa sansaaraa |
Sant Singh KhalsaWithout the Name, all the world loses.
Manmohan SinghWithout the Lord's Name, the world suffers total loss.
Manmohan Singh (Punjabi)ਪ੍ਰਭੂ ਦੇ ਨਾਮ ਦੇ ਬਗ਼ੈਰ, ਦੁਨੀਆ ਮੁਕੰਮਲ ਨੁਕਾਸਾਨ ਉਠਾਉਂਦੀ ਹੈ।
Fareedkot Teekaਪਰੰਤੂ ਨਾਮ ਵਣਜ ਸੇ ਬਿਨਾਂ ਸਭ ਪ੍ਰਕਾਰ ਸੰਸਾਰ ਮੇਂ ਤੋਟਾ ਹੀ ਹੈ॥
Prof. Sahib Singhਪਰ ਪ੍ਰਭੂ ਦੇ ਨਾਮ ਤੋਂ ਸੱਖਣੇ ਰਹਿ ਕੇ ਜਗਤ ਵਿਚ ਨਿਰਾ ਘਾਟਾ (ਹੀ ਘਾਟਾ) ਹੈ,ਪਦ ਅਰਥ ਸਭੁ ਤੋਟਾ = ਨਿਰਾ ਘਾਟਾ। ਸੰਸਾਰ = ਜਗਤ ਵਿਚ।
SikhNet (Spanish)uno se gana nada más que pérdidas. Así como uno viene desnudo,
ਨਾਗੋ ਆਇਆ ਨਾਗੋ ਜਾਸੀ; ਵਿਣੁ ਨਾਵੈ. ਦੁਖੁ ਪਾਇਦਾ ॥੧੧॥
naago aaeaa naago jaasee; vin naavai. dukh paaeidaa |11|
Sant Singh KhalsaNaked they come, and naked they go; without the Name, they suffer in pain. ||11||
Manmohan SinghNaked the mortal comes, naked goes he and without the Name suffers he sorrow.
Manmohan Singh (Punjabi)ਪ੍ਰਾਣੀ ਨੰਗਾ ਆਉਂਦਾ ਹੈ, ਨੰਗਾ ਹੀ ਉਹ ਜਾਂਦਾ ਹੈ ਅਤੇ ਨਾਮ ਦੇ ਬਾਝੋਂ ਉਹ ਤਕਲਫ਼ਿ ਪਾਉਂਦਾ ਹੈ।
Fareedkot Teekaਇਹ ਜੀਵ ਨਾਂਗਾ ਹੀ ਆਇਆ ਹੈ ਪੁਨਃ ਨਾਂਗਾ ਹੀ ਜਾਵੇਗਾ। ਬਿਨਾਂ ਨਾਮ ਸੇ ਜਨਮ ਮਰਨ ਪੂਰਨ ਰੂਪ ਦੁਖ ਹੀ ਪਾਵਤਾ ਹੈ॥੧੧॥
Prof. Sahib Singh(ਕਿਉਂਕਿ ਜਗਤ ਵਿਚ ਜੀਵ) ਨੰਗਾ ਹੀ ਆਉਂਦਾ ਹੈ (ਤੇ ਇਥੋਂ) ਨੰਗਾ ਹੀ ਤੁਰ ਜਾਇਗਾ (ਦੁਨੀਆ ਵਾਲੀ ਕਮਾਈ ਇਥੇ ਹੀ ਰਹਿ ਜਾਇਗੀ)। ਪ੍ਰਭੂ ਦੇ ਨਾਮ ਤੋਂ ਵਾਂਝਿਆ ਹੋਇਆ ਦੁੱਖ ਹੀ ਸਹਾਰਦਾ ਹੈ ॥੧੧॥ਪਦ ਅਰਥ ਨਾਗੋ = ਨੰਗਾ ਹੀ। ਜਾਸੀ ਜਾਇਗਾ ॥੧੧॥
SikhNet (Spanish)así uno se va, y sin el Nombre sufre todas las penas. (11)
ਜਿਸ ਨੋ ਨਾਮੁ ਦੇਇ; ਸੋ ਪਾਏ ॥
jis no naam dee; so paae |
Sant Singh KhalsaHe alone obtains the Naam, unto whom the Lord gives it.
Manmohan SinghHe alone obtains the Name, whom Lord blesses.
Manmohan Singh (Punjabi)ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਨੂੰ ਸੁਆਮੀ ਦਿੰਦਾ ਹੈ।
Fareedkot Teekaਜਿਸ ਨੋ ਤੂੰ ਨਾਮ ਦੇਤਾ ਹੈਂ, ਸੋ ਪਾਵਤਾ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਨਾਮ ਦੇਂਦਾ ਹੈ ਉਹ (ਹੀ ਇਹ ਦਾਤਿ) ਹਾਸਲ ਕਰਦਾ ਹੈ।ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਦੇਇ = ਦੇਂਦਾ ਹੈ।
SikhNet (Spanish)Aquél a quien el Señor bendice, ese ser es bendecido con el Nombre,
ਗੁਰ ਕੈ ਸਬਦਿ; ਹਰਿ ਮੰਨਿ ਵਸਾਏ ॥
gur kai sabad; har man vasaae |
Sant Singh KhalsaThrough the Word of the Guru's Shabad, the Lord comes to dwell in the mind.
Manmohan SinghBy the Guru's instruction, he abides the Name within his mind.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਹ ਨਾਮ ਨੂੰ ਆਪਣੇ ਰਿਦੇ ਅੰਦਰ ਟਿਕਾ ਲੈਂਦਾ ਹੈ।
Fareedkot Teekaਗੁਰੋਂ ਕੇ ਉਪਦੇਸ ਕਰਕੇ, ਹੇ ਹਰੀ! ਤੇਰੇ ਨਾਮ ਕੋ ਮਨ ਮੇਂ ਵਸਾਵਤਾ ਹੈ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ।ਪਦ ਅਰਥ ਮੰਨਿ = ਮਨਿ, ਮਨ ਵਿਚ।
SikhNet (Spanish)y así, a través de la Palabra del Guru, alaba a Dios.
ਗੁਰ ਕਿਰਪਾ ਤੇ. ਨਾਮੁ ਵਸਿਆ ਘਟ ਅੰਤਰਿ; ਨਾਮੋ ਨਾਮੁ ਧਿਆਇਦਾ ॥੧੨॥
gur kirapaa te. naam vasiaa ghatt antar; naamo naam dhiaaeidaa |12|
Sant Singh KhalsaBy Guru's Grace, the Naam dwells deep within the heart, and one meditates upon the Naam, the Name of the Lord. ||12||
Manmohan SinghBy the Guru's grace, the Name abides in his mind and he reflects only on the Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਨਾਮ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਉਹ ਕੇਵਲ ਨਾਮ ਦਾ ਹੀ ਚਿੰਤਨ ਕਰਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਜਿਸ ਕੇ ਘਟ ਅੰਤਰ ਨਾਮ ਵਸਿਆ ਹੈ ਵਹੁ ਪੁਨਾ ਪੁਨਾ ਨਾਮ ਹੀ ਨਾਮ ਧਿਆਵਤਾ ਹੈ॥੧੨॥
Prof. Sahib Singhਗੁਰੂ ਦੀ ਕਿਰਪਾ ਨਾਲ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਰਹਿੰਦਾ ਹੈ ॥੧੨॥ਪਦ ਅਰਥ ਤੇ = ਤੋਂ। ਘਟ ਅੰਤਰਿ = ਹਿਰਦੇ ਵਿਚ। ਨਾਮੋ ਨਾਮੁ = ਹਰ ਵੇਲੇ ਨਾਮ ॥੧੨॥
SikhNet (Spanish)El Nombre viene a habitar en el corazón por la Gracia del Guru, y uno habita en nada más que el Nombre del Señor. (12)
ਨਾਵੈ ਨੋ ਲੋਚੈ; ਜੇਤੀ ਸਭ ਆਈ ॥
naavai no lochai; jetee sabh aaee |
Sant Singh KhalsaEveryone who comes into the world, longs for the Name.
Manmohan SinghEveryone, who is come in this world, longs for the Name.
Manmohan Singh (Punjabi)ਹਰ ਕੋਈ ਜੋ ਜੱਗ ਵਿੱਚ ਆਇਆ ਹੈ, ਨਾਮ ਨੂੰ ਚਾਹੁੰਦਾ ਹੈ।
Fareedkot Teekaਜੇਤੀ ਸ੍ਰਿਸਟੀ ਸੰਸਾਰ ਮੇਂ ਆਈ ਹੈ ਤੇਤੀ ਨਾਮ ਕੋ ਹੀ ਸਭ ਚਾਹੁਤੀ ਹੈ॥
Prof. Sahib Singhਜਿਤਨੀ ਭੀ ਲੁਕਾਈ (ਜਗਤ ਵਿਚ) ਪੈਦਾ ਹੁੰਦੀ ਹੈ (ਉਹ ਸਾਰੀ) ਪਰਮਾਤਮਾ ਦਾ ਨਾਮ ਪ੍ਰਾਪਤ ਕਰਨ ਦੀ ਤਾਂਘ ਕਰਦੀ ਹੈ,ਪਦ ਅਰਥ ਲੋਚੈ = ਤਾਂਘਦੀ ਹੈ, ਪ੍ਰਾਪਤ ਕਰਨ ਦੀ ਤਾਂਘ ਕਰਦੀ ਹੈ। ਨਾਵੈ ਨੋ = ਪਰਮਾਤਮਾ ਦੇ ਨਾਮ ਨੂੰ। ਜੇਤੀ = ਜਿਤਨੀ ਭੀ। ਸਭ ਆਈ = ਸਾਰੀ ਪੈਦਾ ਹੋਈ ਲੁਕਾਈ।
SikhNet (Spanish)Todo ser creado, añora el Nombre,
ਨਾਉ ਤਿਨਾ ਮਿਲੈ; ਧੁਰਿ ਪੁਰਬਿ ਕਮਾਈ ॥
naau tinaa milai; dhur purab kamaaee |
Sant Singh KhalsaThey alone are blessed with the Name, whose past actions were so ordained by the Primal Lord.
Manmohan SinghThey alone obtain the Name, who had done, in the past, good deeds as writ by the Primal Lord.
Manmohan Singh (Punjabi)ਕੇਵਲ ਉਹ ਹੀ ਨਾਮ ਨੂੰ ਪਾਉਂਦੇ ਹਨ, ਜਿਨ੍ਹਾਂ ਨੇ ਆਦੀ ਪ੍ਰਭੂ ਦੀ ਲਿਖਤਾਕਾਰ ਅਨੁਸਾਰ ਪਿੱਛੇ ਚੰਗੇ ਕਰਮ ਕੀਤੇ ਹਨ।
Fareedkot Teekaਪਰੰਤੂ ਨਾਮ ਤਿਨਾਂ ਕੋ ਮਿਲਤਾ ਹੈ ਜਿਨੋਂ ਨੇ ਆਦੋਂ ਹੀ ਪੂਰਬ ਜਨਮ ਮੇਂ ਕਮਾਈ ਕਰੀ ਹੈ॥
Prof. Sahib Singhਪਰ ਪਰਮਾਤਮਾ ਦਾ ਨਾਮ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਨੇ ਪ੍ਰਭੂ ਦੀ ਰਜ਼ਾ ਅਨੁਸਾਰ ਪਹਿਲੇ ਜਨਮ ਵਿਚ (ਨਾਮ ਜਪਣ ਦੀ) ਕਮਾਈ ਕੀਤੀ ਹੁੰਦੀ ਹੈ।ਪਦ ਅਰਥ ਧੁਰਿ = ਧੁਰ ਤੋਂ। ਪੁਰਬਿ = ਪਹਿਲੇ ਜਨਮ ਵਿਚ।
SikhNet (Spanish)pero sólo lo logra, aquél que ha sido designado por Dios desde el principio de las épocas.
ਜਿਨੀ ਨਾਉ ਪਾਇਆ. ਸੇ ਵਡਭਾਗੀ; ਗੁਰ ਕੈ ਸਬਦਿ ਮਿਲਾਇਦਾ ॥੧੩॥
jinee naau paaeaa. se vaddabhaagee; gur kai sabad milaaeidaa |13|
Sant Singh KhalsaThose who obtain the Name are very fortunate. Through the Word of the Guru's Shabad, they are united with God. ||13||
Manmohan SinghVery lucky are they, who attain unto the Name. By the Guru's gospel, God unites them with Himself.
Manmohan Singh (Punjabi)ਭਾਰੇ ਕਰਮਾਂ ਵਾਲੇ ਹਨ ਜੇ ਨਾਮ ਨੂੰ ਪ੍ਰਾਪਤ ਹੁੰਦੇ ਹਨ। ਗੁਰਾਂ ਦੇ ਉਪਦੇਸ਼ ਦੁਆਰਾ, ਹਰੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਪਰਮ ਸੁੰਦਰ ਹੈ ਦੇਹ ਦਾ ਕਿਲ੍ਹਾ।
Fareedkot Teekaਜਿਨੋਂ ਨੇ ਨਾਮ ਪਾਇਆ ਹੈ ਸੇ ਵੱਡੇ ਭਾਗੋਂ ਵਾਲੇ ਹੈਂ। ਹੇ ਵਾਹਿਗੁਰੂ! ਤੂੰ ਗੁਰ ਉਪਦੇਸ ਦ੍ਵਾਰਾ ਤਿਨ ਕੋ ਆਪਨੇ ਮੇਂ ਮਿਲਾਇ ਲੇਤਾ ਹੈਂ॥੧੩॥
Prof. Sahib Singhਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਉਹ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ। (ਅਜਿਹੇ ਵਡਭਾਗੀਆਂ ਨੂੰ ਪਰਮਾਤਮਾ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਨਾਲ) ਮਿਲਾ ਲੈਂਦਾ ਹੈ ॥੧੩॥ਪਦ ਅਰਥ ਸੋ = ਉਹ {ਬਹੁ-ਵਚਨ}। ਕੈ ਸਬਦਿ = ਦੇ ਸ਼ਬਦ ਦੀ ਰਾਹੀਂ ॥੧੩॥
SikhNet (Spanish)Sí, afortunados son los que logran el Nombre, pero sólo a través de la Palabra del Guru es que lo logran. (13)
ਕਾਇਆ ਕੋਟੁ ਅਤਿ ਅਪਾਰਾ ॥
kaaeaa kott at apaaraa |
Sant Singh KhalsaUtterly incomparable is the fortress of the body.
Manmohan SinghSupremely beauteous is the fortress of the body.
Manmohan Singh (Punjabi)ਪਰਮ ਸੁੰਦਰ ਹੈ ਦੇਹ ਦਾ ਕਿਲ੍ਹਾ।
Fareedkot Teekaਦੇਹੁ ਰੂਪ (ਕੋਟੁ) ਕਿਲਾ ਅਤੀ (ਅਪਾਰਾ) ਸੁੰਦਰ ਹੈ॥
Prof. Sahib Singh(ਮਨੁੱਖ ਦਾ ਇਹ) ਸਰੀਰ ਉਸ ਬਹੁਤ ਬੇਅੰਤ ਪਰਮਾਤਮਾ (ਦੇ ਰਹਿਣ) ਲਈ ਕਿਲ੍ਹਾ ਹੈ।ਪਦ ਅਰਥ ਕਾਇਆ = ਸਰੀਰ। ਕੋਟੁ = ਕਿਲ੍ਹਾ। ਅਤਿ ਅਪਾਰਾ = ਬਹੁਤ ਬੇਅੰਤ (ਪ੍ਰਭੂ) ਦਾ।
SikhNet (Spanish)Infinita y Sin Fronteras se encuentra la fortaleza del cuerpo.
ਤਿਸੁ ਵਿਚਿ ਬਹਿ ਪ੍ਰਭੁ ਕਰੇ ਵੀਚਾਰਾ ॥
tis vich beh prabh kare veechaaraa |
Sant Singh KhalsaWithin it, God sits in contemplation.
Manmohan SinghSitting there in, the Lord gives thought to Himself.
Manmohan Singh (Punjabi)ਉਸ ਅੰਦਰ ਬੈਠ ਕੇ ਪ੍ਰਭੂ ਸੋਚ ਵਿਚਾਰ ਕਰਦਾ ਹੈ।
Fareedkot Teekaਹੇ ਪ੍ਰਭੂ! ਤਿਸ ਕੇ ਬੀਚ ਬੈਠ ਕੇ ਸਭ ਬੀਚਾਰ ਤੂੰ ਹੀ ਕਰ ਰਹਾ ਹੈਂ॥
Prof. Sahib Singhਇਸ ਕਿਲ੍ਹੇ ਵਿਚ ਬੈਠ ਕੇ ਪਰਮਾਤਮਾ (ਕਈ ਕਿਸਮ ਦੇ) ਵਿਚਾਰ ਕਰਦਾ ਰਹਿੰਦਾ ਹੈ।ਪਦ ਅਰਥ ਤਿਸੁ ਵਿਚਿ = ਇਸ (ਕਾਇਆ ਕੋਟ) ਵਿਚ। ਬਹਿ = ਬੈਠ ਕੇ। ਸਦਾ-ਸਦਾ ਕਾਇਮ ਰਹਿਣ ਵਾਲਾ।
SikhNet (Spanish)Al habitar en ella, el Señor, por Sí Mismo le otorga Pensamiento.
ਸਚਾ ਨਿਆਉ ਸਚੋ ਵਾਪਾਰਾ; ਨਿਹਚਲੁ ਵਾਸਾ ਪਾਇਦਾ ॥੧੪॥
sachaa niaau sacho vaapaaraa; nihachal vaasaa paaeidaa |14|
Sant Singh KhalsaHe administers true justice, and trades in Truth; through Him, one finds the eternal, unchanging dwelling. ||14||
Manmohan SinghHe administers true justice and deals only in truth. One remembering Him, obtains an eternal abode.
Manmohan Singh (Punjabi)ਉਹ ਸੱਚਾ ਇਨਸਾਫ਼ ਕਰਦਾ ਹੈ ਅਤੇ ਸੱਚ ਨੂੰ ਹੀ ਵਣਜਦਾ ਹੈ। ਉਸ ਦਾ ਸਿਮਰਨ ਕਰਨ ਵਾਲਾ ਸਦੀਵੀ ਨਿਵਾਸ ਅਸਥਾਨ ਨੂੰ ਪਾ ਲੈਂਦੇ ਹੈ।
Fareedkot Teekaਸਚਾ ਤੇਰਾ ਨਿਆਉਂ ਜਿਸ ਨੇ ਜਾਨਾ ਹੈ ਔ ਸਚਾ ਹੀ ਤੇਰਾ ਨਾਮ ਭਗਤੀ ਆਦਿ ਬਿਵਹਾਰ ਜਿਸ ਕੇ ਹੋ ਰਹਾ ਹੈ, ਪੁਨਃ ਹੇ ਨਿਹਚਲ ਸਰੂਪ! ਸੋ ਤੇਰੇ ਮੇਂ ਵਾਸਾ ਪਾਵਤਾ ਹੈ॥੧੪॥
Prof. Sahib Singhਉਸ ਪਰਮਾਤਮਾ ਦਾ ਨਿਆਂ ਸਦਾ ਕਾਇਮ ਰਹਿਣ ਵਾਲਾ ਹੈ। ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦਾ ਵਾਪਾਰ ਕਰਦਾ ਹੈ, ਉਹ (ਇਸ ਕਿਲ੍ਹੇ ਵਿਚ) ਭਟਕਣਾ ਤੋਂ ਰਹਿਤ ਨਿਵਾਸ ਪ੍ਰਾਪਤ ਕਰੀ ਰੱਖਦਾ ਹੈ ॥੧੪॥ਪਦ ਅਰਥ ਨਿਹਚਲੁ = ਕਦੇ ਨਾਹ ਹਿੱਲਣ ਵਾਲਾ, ਅਟੱਲ ॥੧੪॥
SikhNet (Spanish)Él imparte la Justicia Verdadera, así uno hace tratos sólo en base a la Verdad y el Estado de uno se vuelve Inamovible. (14)
ਅੰਤਰ ਘਰ ਬੰਕੇ ਥਾਨੁ ਸੁਹਾਇਆ ॥
antar ghar banke thaan suhaaeaa |
Sant Singh KhalsaDeep within the inner self are glorious homes and beautiful places.
Manmohan SinghWithin one are the beauteous houses and the illustrious places.
Manmohan Singh (Punjabi)ਬੰਦੇ ਦੇ ਅੰਦਰ ਸੁੰਦਰ ਧਾਮ ਅਤੇ ਕੀਰਤੀਮਾਨ (ਸੁੰਦਰ) ਅਸਥਾਨ ਹਨ।
Fareedkot Teekaਇਸ ਸਰੀਰ ਸੁੰਦਰ ਕੇ ਅੰਤਰ ਆਤਮ ਰੂਪ ਸਥਾਨ ਸੋਭਨੀਕ ਹੈ॥
Prof. Sahib Singh(ਨਾਮ ਸਿਮਰਨ ਦੀ ਬਰਕਤਿ ਨਾਲ ਸਰੀਰ ਦੇ ਮਨ ਬੁੱਧੀ ਆਦਿਕ) ਅੰਦਰਲੇ ਘਰ ਸੋਹਣੇ ਬਣੇ ਰਹਿੰਦੇ ਹਨ, ਹਿਰਦਾ-ਥਾਂ ਭੀ ਸੋਹਣਾ ਬਣਿਆ ਰਹਿੰਦਾ ਹੈ।ਪਦ ਅਰਥ ਅੰਤਰ ਘਰ = ਅੰਦਰਲੇ ਘਰ (ਮਨ, ਬੁੱਧੀ, ਗਿਆਨ-ਇੰਦ੍ਰੇ ਆਦਿਕ) {ਬਹੁ-ਵਚਨ}। ਬੰਕੇ = ਸੋਹਣੇ, ਬਾਂਕੇ। ਥਾਨੁ = ਹਿਰਦਾ ਥਾਂ। ਸੁਹਾਇਆ = ਸੋਹਣਾ।
SikhNet (Spanish)En el interior hay sitios bellos y gloriosos,
ਗੁਰਮੁਖਿ ਵਿਰਲੈ ਕਿਨੈ. ਥਾਨੁ ਪਾਇਆ ॥
guramukh viralai kinai. thaan paaeaa |
Sant Singh KhalsaBut rare is that person who, as Gurmukh, finds these places.
Manmohan SinghThrough the Guru's grace, some rare one, attains unto the said places.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਕੋਈ ਟਾਂਵਾਂ ਜਣਾ ਹੀ ਉਪ੍ਰੋਕਤ ਅਸਥਾਨਾਂ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਕਿਸੇ ਗੁਰਮੁਖ ਵਿਰਲੇ ਨੇ ਵਹ ਅਸਥਾਨ ਪਾਇਆ ਹੈ॥
Prof. Sahib Singhਕਿਸੇ ਉਸ ਵਿਰਲੇ ਮਨੁੱਖ ਨੂੰ ਇਹ ਥਾਂ ਪ੍ਰਾਪਤ ਹੁੰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ।
SikhNet (Spanish)pero extraordinario es el que se sienta ahí y logra encontrar la Paz,
ਇਤੁ ਸਾਥਿ ਨਿਬਹੈ ਸਾਲਾਹੇ ਸਚੇ; ਹਰਿ ਸਚਾ ਮੰਨਿ ਵਸਾਇਦਾ ॥੧੫॥
eit saath nibahai saalaahe sache; har sachaa man vasaaeidaa |15|
Sant Singh KhalsaIf one stays in these places, and praises the True Lord, the True Lord comes to dwell in the mind. ||15||
Manmohan SinghIf one keep the companionship of these homes and places and praises the True Lord, then the True God is enshrined in his mind,
Manmohan Singh (Punjabi)ਜੇਕਰ ਇਨਸਾਨ ਇਨ੍ਹਾਂ ਧਾਮਾਂ ਅਤੇ ਅਸਥਾਨਾਂ ਦੀ ਸੰਗਤ ਵਿੱਚ ਰਹੇ ਅਤੇ ਸੱਚੇ ਸਾਈਂ ਦੀ ਸਿਫ਼ਤ ਸ਼ਲਾਘਾ ਕਰੇ, ਤਦ ਸੱਚਾ ਹਰੀ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
Fareedkot Teekaਜੋ ਤੇਰੇ ਕੋ ਸਲਾਹੁਤਾ ਹੈ ਤਿਸ ਕਾ ਤੂੰ ਇਸ ਲੋਕ ਮੇਂ ਸਾਥ ਸਹਾਇਕ ਹੈਂ ਔ ਪਰਲੋਕ ਮੇਂ ਸਾਥ ਨਿਭਤਾ ਹੈਂ। ਸੋ ਹੇ ਸਚੇ ਹਰੀ! ਤੂੰ ਤਿਸ ਸਚੇ ਭਗਤ ਕੋ ਅਪਨੇ ਮਨ ਮੇਂ ਵਸਾਵਤਾ ਹੈਂ॥੧੫॥
Prof. Sahib Singhਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ਤੇ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ, ਉਸ ਮਨੁੱਖ ਦੀ ਪ੍ਰਭੂ ਨਾਲ ਪ੍ਰੀਤ ਇਸ (ਮਨ ਬੁੱਧੀ ਆਦਿਕ ਵਾਲੇ) ਸਾਥ ਵਿਚ ਤੋੜ ਪੂਰੀ ਉਤਰਦੀ ਹੈ ॥੧੫॥ਪਦ ਅਰਥ ਇਤੁ = ਇਸ ਵਿਚ {ਲਫ਼ਜ਼ 'ਇਸੁ' ਤੋਂ ਅਧਿਕਰਣ ਕਾਰਕ ਇਕ-ਵਚਨ}। ਸਾਥਿ = ਸਾਥ ਵਿਚ (ਅੰਦਰਲੇ ਸੋਹਣੇ ਘਰਾਂ ਦੇ ਸਾਥ ਵਿਚ, ਮਨ ਬੁੱਧੀ ਗਿਆਨ-ਇੰਦ੍ਰੇ ਆਦਿਕ ਦੇ ਸਾਥ ਵਿਚ)। ਨਿਬਹੈ = ਨਿਭਦੀ ਹੈ, ਪੂਰੀ ਉਤਰਦੀ ਹੈ। ਸਾਲਾਹੇ ਸਚੇ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹੇ। ਮੰਨਿ = ਮਨਿ, ਮਨ ਵਿਚ ॥੧੫॥
SikhNet (Spanish)por la Gracia del Guru. Sí, si uno se conserva en la Compañía y alaba al Uno Verdadero, entonces el Señor de la Verdad es enaltecido en el interior. (15)
ਮੇਰੈ ਕਰਤੈ; ਇਕ ਬਣਤ ਬਣਾਈ ॥
merai karatai; ik banat banaaee |
Sant Singh KhalsaMy Creator Lord has formed this formation.
Manmohan SinghMy creator Lord has made such a make.
Manmohan Singh (Punjabi)ਮੈਂਡੇ ਸਿਰਜਣਹਾਰ ਸੁਆਮੀ ਨੇ ਇਕ ਐਹੋ ਜੇਹੀ ਘਾੜਤ ਘੜੀ ਹੈ।
Fareedkot Teekaਮੇਰੇ ਕਰਤੇ ਨੇ ਇਕ ਬਨਾਵਟ ਬਨਾਈ ਹੂਈ ਹੈ॥
Prof. Sahib Singhਮੇਰੇ ਕਰਤਾਰ ਨੇ ਇਹ ਇਕ (ਅਜੀਬ) ਵਿਓਂਤ ਬਣਾ ਦਿੱਤੀ ਹੈ,ਪਦ ਅਰਥ ਮੇਰੈ ਕਰਤੈ = ਮੇਰੇ ਕਰਤਾਰ ਨੇ।
SikhNet (Spanish)Tal es el despliegue de mi Señor Creador, que ha puesto en el interior del cuerpo todo lo que uno busca.
ਇਸੁ ਦੇਹੀ ਵਿਚਿ; ਸਭ ਵਥੁ ਪਾਈ ॥
eis dehee vich; sabh vath paaee |
Sant Singh KhalsaHe has placed everything within this body.
Manmohan SinghWithin this body, He has put every thing.
Manmohan Singh (Punjabi)ਇਸ ਕਾਇਆ ਅੰਦਰ ਉਸ ਨੇ ਹਰ ਵਸਤੂ ਪਾਈ ਹੋਈ ਹੈ।
Fareedkot Teekaਇਸ ਦੇਹੀ ਕੇ ਬੀਚ ਗੁਣੋਂ ਰੂਪ ਸਭ ਵਸਤੂ ਪਾਈ ਹੈ॥
Prof. Sahib Singhਕਿ ਉਸ ਨੇ ਮਨੁੱਖ ਦੇ ਸਰੀਰ ਵਿਚ (ਹੀ ਉਸ ਦੇ ਆਤਮਕ ਜੀਵਨ ਦੀ) ਸਾਰੀ ਰਾਸਿ-ਪੂੰਜੀ ਪਾ ਰੱਖੀ ਹੈ।ਪਦ ਅਰਥ ਦੇਹੀ = ਸਰੀਰ। ਸਭ ਵਥੁ = ਸਾਰੀ ਵਸਤ, ਆਤਮਕ ਜੀਵਨ ਦੀ ਸਾਰੀ ਪੂੰਜੀ।
SikhNet (Spanish)Dice Nanak, Los que están inmersos en el Amor del Señor,
ਨਾਨਕ ਨਾਮੁ ਵਣਜਹਿ ਰੰਗਿ ਰਾਤੇ; ਗੁਰਮੁਖਿ ਕੋ ਨਾਮੁ ਪਾਇਦਾ ॥੧੬॥੬॥੨੦॥
naanak naam vanajeh rang raate; guramukh ko naam paaeidaa |16|6|20|
Sant Singh KhalsaO Nanak, those who deal in the Naam are imbued with His Love. The Gurmukh obtains the Naam, the Name of the Lord. ||16||6||20||
Manmohan SinghNanak, they, who deal in the Lord's Name, are imbued with His love. Rare is the one who by the Guru's grace, obtains the Name.
Manmohan Singh (Punjabi)ਨਾਨਕ, ਜੋ ਪ੍ਰਭੂ ਦੇ ਨਾਮ ਦਾ ਵਾਪਾਰ ਕਰਦੇ ਹਨ, ਉਹ ਉਸ ਦੀ ਪ੍ਰੀਤ ਨਾਲ ਰੰਗੇ ਜਾਂਦੇ ਹਨ। ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ, ਨਾਮ ਨੂੰ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਕੌ ਵਣਜਤੇ ਹੈਂ, ਸੋ ਸਦਾ ਅਨੰਦ ਮੇਂ ਰਾਤੇ ਹੂਏ ਹੈਂ, ਪਰੰਤੂ ਗੁਰੋਂ ਦੁਆਰੇ ਕੋਈ ਵਿਰਲਾ ਹੀ ਨਾਮ ਕੋ ਪਾਵਤਾ ਹੈ॥੧੬॥੬॥੨੦॥
Prof. Sahib Singhਹੇ ਨਾਨਕ! ਜਿਹੜੇ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਰਹਿੰਦੇ ਹਨ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। ਕੋਈ ਉਹ ਮਨੁੱਖ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧੬॥੬॥੨੦॥ਪਦ ਅਰਥ ਵਣਜਹਿ = ਵਣਜਦੇ ਹਨ, ਵਿਹਾਝਦੇ ਹਨ। ਰੰਗਿ = ਪ੍ਰੇਮ-ਰੰਗਿ ਵਿਚ। ਰਾਤੇ = ਰੰਗੇ ਹੋਏ। ਗੁਰਮੁਖਿ ਕੋ = ਕੋਈ ਮਨੁੱਖ ਜੋ ਗੁਰੂ ਦੀ ਸਰਨ ਪੈਂਦਾ ਹੈ ॥੧੬॥੬॥੨੦॥
SikhNet (Spanish)hacen tratos en Su Nombre, y el Nombre lo recitan a través de la Gracia del Guru. (16-6-20)