ੴ

ਸਿੱਖਬਾਣੀ · SikhBani

ਕਾਇਆ ਕੰਚਨੁ ਸਬਦੁ ਵੀਚਾਰਾ ॥

kaaeaa kanchan sabad veechaaraa
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1064, 1065 · 49 lines
Translations

ਮਾਰੂ ਮਹਲਾ ੩ ॥

maaroo mahalaa 3 | Ang 1064

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.

ਕਾਇਆ ਕੰਚਨੁ ਸਬਦੁ ਵੀਚਾਰਾ ॥

kaaeaa kanchan sabad veechaaraa | Ang 1064

Sant Singh KhalsaContemplating the Word of the Shabad, the body becomes golden.
Manmohan SinghReflecting on the Name, the body becomes like gold.
Manmohan Singh (Punjabi)ਨਾਮ ਦਾ ਆਰਾਧਨ ਕਰਨ ਦੁਆਰਾ ਦੇਹ ਸੋਨੇ ਵਰਗੀ ਹੋ ਜਾਂਦੀ ਹੈ।
Fareedkot Teekaਵਹੁ ਦੇਹ ਕੰਚਨ ਵਤੁ ਸੁਧ ਵਾ ਉਤਮ ਹੈ ਜਿਸ ਮੇਂ ਬ੍ਰਹਮ ਕਾ ਬੀਚਾਰ ਹੋਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, (ਸ਼ਬਦ ਦੀ ਬਰਕਤ ਨਾਲ ਵਿਕਾਰਾਂ ਤੋਂ ਬਚ ਸਕਣ ਨਾਲ ਉਸ ਦਾ) ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ ਹੈ।

ਪਦ ਅਰਥ ਕਾਇਆ = ਸਰੀਰ। ਕੰਚਨੁ = ਸੋਨਾ, ਸੋਨੇ ਵਰਗੀ ਪਵਿੱਤਰ।

SikhNet (Spanish)Si uno medita en la Palabra del Shabd, el ser propio destella como el oro,

ਤਿਥੈ ਹਰਿ ਵਸੈ; ਜਿਸ ਦਾ. ਅੰਤੁ ਨ ਪਾਰਾਵਾਰਾ ॥

tithai har vasai; jis daa. ant na paaraavaaraa | Ang 1064

Sant Singh KhalsaThe Lord abides there; He has no end or limitation.
Manmohan SinghThere abides God, who has no limit or bounds.
Manmohan Singh (Punjabi)ਓਥੇ ਵਾਹਿਗੁਰੂ ਵਸਦਾ ਹੈ; ਉਸ ਦਾ ਕੋਈ ਓੜਕ ਜਾ ਹੱਦਬੰਨਾਂ ਨਹੀਂ।
Fareedkot Teekaਕਿਉਂਕਿ ਤਿਸ ਕਾਇਆਂ ਮੇਂ ਹੀ ਹਰੀ ਬਸਤਾ, ਭਾਵ ਸਾਛਾਤ ਹੋਤਾ ਹੈ, ਜਿਸ ਕੇ ਪਾਰ ਉਰਾਰ ਕਾ ਕੋਈ ਅੰਤ ਨਹੀਂ ਹੈ॥
Prof. Sahib Singhਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ ਦੀ ਹਸਤੀ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ, ਉਹ ਪਰਮਾਤਮਾ ਉਸ (ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ।

ਪਦ ਅਰਥ ਤਿਥੈ = ਉਸ (ਸਰੀਰ) ਵਿਚ। ਜਿਸ ਦਾ = {ਸੰਬੰਧਕ 'ਦਾ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ} ਜਿਸ ਪਰਮਾਤਮਾ ਦਾ। ਪਾਰਾਵਾਰਾ = ਪਾਰ-ਅਵਾਰ, ਪਾਰਲਾ ਉਰਲਾ ਬੰਨਾ।

SikhNet (Spanish)pues en nosotros habita Dios, Quien no tiene fin ni fronteras.

ਅਨਦਿਨੁ ਹਰਿ ਸੇਵਿਹੁ ਸਚੀ ਬਾਣੀ; ਹਰਿ ਜੀਉ ਸਬਦਿ ਮਿਲਾਇਦਾ ॥੧॥

anadin har sevihu sachee baanee; har jeeo sabad milaaeidaa |1| Ang 1064

Sant Singh KhalsaNight and day, serve the Lord, and chant the True Word of the Guru's Bani. Through the Shabad, meet the Dear Lord. ||1||
Manmohan SinghNight and day serve thee thy God and utter the true Gurbani, for it is through the Guru's word, that the adorable Lord is met.
Manmohan Singh (Punjabi)ਰੈਣ ਅਤੇ ਦਿਹੁੰ ਤੂੰ ਆਪਦੇ ਵਾਹਿਗੁਰੂ ਦੀ ਘਾਲ ਕਮਾ ਅਤੇ ਸੱਚੀ ਗੁਰਬਾਣੀ ਦਾ ਉਚਾਰਨ ਕਰ, ਕਿਉਂ ਜੋ ਗੁਰਾਂ ਦੀ ਬਾਣੀ ਰਾਹੀਂ ਹੀ ਪਜਯ ਪ੍ਰਭੂ ਮਿਲਦਾ ਹੈ।
Fareedkot Teekaਤਾਂ ਤੇ ਰਾਤ ਦਿਨ (ਸਚੀ ਬਾਣੀ) ਗੁਰ ਉਪਦੇਸ ਕਰ ਕੇ ਹਰੀ ਕੋ ਸੇਵਹੁ, ਕਿਉਂਕਿ ਹਰਿ ਜੀਉ ਗੁਰ ਉਪਦੇਸ਼ ਕਰ ਹੀ ਅਪਨੇ ਮੇਂ ਮਿਲਾਉਤਾ ਹੈ॥੧॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਰਿਹਾ ਕਰੋ। ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਨਾਲ ਮਿਲਾ ਲੈਂਦਾ ਹੈ ॥੧॥

ਪਦ ਅਰਥ ਅਨਦਿਨੁ = ਹਰ ਰੋਜ਼ {अनुदिनां}। ਸੇਵਿਹੁ = ਸੇਵਾ-ਭਗਤੀ ਕਰਦੇ ਰਿਹਾ ਕਰੋ। ਸਚੀ ਬਾਣੀ = ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸਬਦਿ = ਸ਼ਬਦ ਦੀ ਰਾਹੀਂ ॥੧॥

SikhNet (Spanish)Noche y día sirve al Señor y canta la Verdadera Palabra del Bani del Guru, y mediante el Shabd encuentra al Señor. (1)

ਹਰਿ ਚੇਤਹਿ; ਤਿਨ ਬਲਿਹਾਰੈ ਜਾਉ ॥

har cheteh; tin balihaarai jaau | Ang 1065

Sant Singh KhalsaI am a sacrifice to those who remember the Lord.
Manmohan SinghI am a sacrifice unto those who remember God.
Manmohan Singh (Punjabi)ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਵਾਹਿਗੁਰੂ ਨੂੰ ਸਿਮਰਦੇ ਹਨ।
Fareedkot Teekaਜੋ ਹਰੀ ਕੋ ਚੇਤਤੇ ਹੈਂ, ਮੈਂ ਤਿਨ ਕੇ ਬਲਿਹਾਰ ਜਾਤਾ ਹੂੰ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।

ਪਦ ਅਰਥ ਚੇਤਹਿ = (ਜਿਹੜੇ ਮਨੁੱਖ) ਸਿਮਰਦੇ ਹਨ {ਬਹੁ-ਵਚਨ}। ਜਾਉ = ਜਾਉਂ, ਮੈਂ ਜਾਂਦਾ ਹਾਂ।

SikhNet (Spanish)Ofrezco mi ser en sacrificio a aquéllos que recuerdan al Señor,

ਗੁਰ ਕੈ ਸਬਦਿ; ਤਿਨ ਮੇਲਿ ਮਿਲਾਉ ॥

gur kai sabad; tin mel milaau | Ang 1065

Sant Singh KhalsaThrough the Word of the Guru's Shabad, I unite in Union with the Lord.
Manmohan SinghBy Guru's instruction associate I with their society.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਉਨ੍ਹਾਂ ਦੀ ਸੰਗਤ ਅੰਦਰ ਜੁੜਦਾ ਹਾਂ।
Fareedkot Teekaਹੇ ਵਾਹਿਗੁਰੂ! ਗੁਰ ਉਪਦੇਸ ਕਰ ਕੇ ਤਿਨ ਕੇ ਮੇਲ ਮੇਂ ਮੇਰੇ ਕੋ ਮਿਲਾਉ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੈਂ ਉਹਨਾਂ ਦੀ ਸੰਗਤ ਵਿਚ ਮਿਲਦਾ ਹਾਂ।

ਪਦ ਅਰਥ ਤਿਨ ਮੇਲਿ = ਉਹਨਾਂ ਦੀ ਸੰਗਤ ਵਿਚ। ਮਿਲਾਉ = ਮਿਲਾਉਂ, ਮੈਂ ਮਿਲਦਾ ਹਾਂ।

SikhNet (Spanish)a través de la Palabra del Shabd del Guru. Me uno al Señor,

ਤਿਨ ਕੀ ਧੂਰਿ. ਲਾਈ ਮੁਖਿ ਮਸਤਕਿ; ਸਤਸੰਗਤਿ ਬਹਿ ਗੁਣ ਗਾਇਦਾ ॥੨॥

tin kee dhoor. laaee mukh masatak; satasangat beh gun gaaeidaa |2| Ang 1065

Sant Singh KhalsaI touch the dust of their feet to my face and forehead; sitting in the Society of the Saints, I sing His Glorious Praises. ||2||
Manmohan SinghWith the dust of their feet, anoint I, my face and forehead and sitting in the saints congregation sing I the Lord's praise.
Manmohan Singh (Punjabi)ਉਨ੍ਹਾਂ ਦੇ ਪੈਰਾਂ ਦੀ ਖ਼ਾਕ ਨੂੰ ਮੈਂ ਆਪਣੇ ਚਿਹਰੇ ਅਤੇ ਮੱਥੇ ਉਤੇ ਮਲਦਾ ਹਾਂ ਅਤੇ ਸਤਿਸੰਗਤ ਅੰਦਰ ਬੈਠ ਕੇ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਤਿਨ ਮਹਾਤਮੋਂ ਕੀ ਚਰਨ ਧੂਰ ਮੁਖ ਜਾਨਕੈ ਮਸਤਕ ਪਰ ਲਾਵਾਂ ਔ ਤਿਨ ਕੀ ਸੰਗਤ ਮੇਂ ਬੈਠ ਕੇ ਗੁਣ ਗਾਵਤਾ ਰਹੂੰ॥੨॥
Prof. Sahib Singhਜਿਹੜੇ ਮਨੁੱਖ ਸਾਧ ਸੰਗਤ ਵਿਚ ਬੈਠ ਕੇ ਪਰਮਾਤਮਾ ਦੇ ਗੁਣ ਗਾਂਦੇ ਹਨ, ਮੈਂ ਉਹਨਾਂ (ਦੇ ਚਰਨਾਂ) ਦੀ ਧੂੜ ਆਪਣੇ ਮੂੰਹ ਉਤੇ ਆਪਣੇ ਮੱਥੇ ਉਤੇ ਲਾਂਦਾ ਹਾਂ ॥੨॥

ਪਦ ਅਰਥ ਲਾਈ = ਲਾਈਂ, ਮੈਂ ਲਾਂਦਾ ਹਾਂ। ਮੁਖਿ = ਮੂੰਹ ਉਤੇ। ਮਸਤਕਿ = ਮੱਥੇ ਉਤੇ। ਬਹਿ = ਬੈਠ ਕੇ ॥੨॥

SikhNet (Spanish)el Polvo de Sus Pies lo unto en mi frente y en mi cara, pues es asociándome con los Santos que logro cantar Sus Gloriosas Alabanzas. (2)

ਹਰਿ ਕੇ ਗੁਣ ਗਾਵਾ; ਜੇ ਹਰਿ ਪ੍ਰਭ ਭਾਵਾ ॥

har ke gun gaavaa; je har prabh bhaavaa | Ang 1065

Sant Singh KhalsaI sing the Glorious Praises of the Lord, as I am pleasing to the Lord God.
Manmohan SinghIf I am pleasing to the Lord-God, then alone sing I the Lord's praise.
Manmohan Singh (Punjabi)ਜੇਕਰ ਮੈਂ ਸੁਆਮੀ ਵਾਹਿਗੁਰੁ ਨੂੰ ਚੰਗਾ ਲੱਗਾਂ, ਕੇਵਲ ਤਾਂ ਹੀ ਮੈਂ ਪ੍ਰਭੂ ਦੀ ਕੀਰਤੀ ਗਾਉਂਦਾ ਹਾਂ।
Fareedkot Teekaਤੌ ਹਰੀ ਕੇ ਗੁਣ ਗਾਵਾਂ ਜੋ ਸਾਮ੍ਰਥ ਕੋ ਭਾਵਾਂ॥
Prof. Sahib Singhਮੈਂ ਪਰਮਾਤਮਾ ਦੇ ਗੁਣ ਤਦੋਂ ਹੀ ਗਾ ਸਕਦਾ ਹਾਂ ਜੇ ਮੈਂ ਉਸ ਨੂੰ ਚੰਗਾ ਲੱਗਾਂ (ਜੇ ਮੇਰੇ ਉਤੇ ਉਸ ਦੀ ਮਿਹਰ ਹੋਵੇ)।

ਪਦ ਅਰਥ ਗਾਵਾ = ਗਾਵਾਂ, ਮੈਂ ਗਾਵਾਂ। ਭਾਵਾ = ਭਾਵਾਂ, ਮੈਂ ਚੰਗਾ ਲੱਗਾਂ।

SikhNet (Spanish)Me fluye cantar el Nombre el Señor, sólo cuando estoy complaciendo al Señor,

ਅੰਤਰਿ ਹਰਿ ਨਾਮੁ ਸਬਦਿ ਸੁਹਾਵਾ ॥

antar har naam sabad suhaavaa | Ang 1065

Sant Singh KhalsaWith the Lord's Name deep within my inner being, I am adorned with the Word of the Shabad.
Manmohan SinghThrough the beauteous Gurbani, God's Name is enshrined within my mind.
Manmohan Singh (Punjabi)ਸੁੰਦਰ ਗੁਰਬਾਣੀ ਦੇ ਰਾਹੀਂ, ਰੱਬ ਦਾ ਨਾਮ ਮੇਰੇ ਆਤਮੇ ਅੰਦਰ ਟਿਕ ਗਿਆ ਹੈ।
Fareedkot Teekaਗੁਰ ਉਪਦੇਸ ਕਰ ਅੰਤਰ ਹਰੀ ਨਾਮ ਕੋ ਧਾਰ ਕਰ ਸੁਹਾਵੋਂ॥
Prof. Sahib Singhਜੇ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪਏ, ਤਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੇਰਾ ਜੀਵਨ ਸੋਹਣਾ ਬਣ ਜਾਂਦਾ ਹੈ।

ਪਦ ਅਰਥ ਅੰਤਰਿ = ਅੰਦਰ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੁਹਾਵਾ = ਸੁਹਾਵਾਂ, ਮੈਂ ਸੋਹਣਾ ਬਣ ਜਾਵਾਂ।

SikhNet (Spanish)y así, en mí habita el Nombre, a través de la Bella Palabra,

ਗੁਰਬਾਣੀ. ਚਹੁ ਕੁੰਡੀ ਸੁਣੀਐ; ਸਾਚੈ ਨਾਮਿ ਸਮਾਇਦਾ ॥੩॥

gurabaanee. chahu kunddee suneeai; saachai naam samaaeidaa |3| Ang 1065

Sant Singh KhalsaThe Word of the Guru's Bani is heard throughout the four corners of the world; through it, we merge in the True Name. ||3||
Manmohan SinghThe Guru's word is heard in the four corners of the world and through it, the mortal merges in True Name.
Manmohan Singh (Punjabi)ਗੁਰਾਂ ਦੀ ਬਾਣੀ ਸੰਸਾਰ ਦੇ ਚੋਹਾਂ ਕੋਨਿਆਂ ਅੰਦਰ ਸੁਣੀ ਜਾਂਦੀ ਹੈ ਅਤੇ ਇਸ ਦੇ ਰਾਹੀਂ, ਪ੍ਰਾਣੀ ਸਤਿਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਗੁਰਬਾਣੀ ਦੀ ਮਹਿਮਾ ਚਾਰੋਂ ਕੁੰਟੋਂ ਮੇਂ ਸੁਣੀਦੀ ਹੈ, ਕਿਉਂਕਿ ਗੁਰੂ ਸਾਚੇ ਨਾਮੀ ਮੇਂ ਸਮਾਵਤਾ ਭਇਆ ਹੈ॥੩॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਬਾਣੀ ਵਿਚ ਜੁੜਦਾ ਹੈ, ਉਹ ਸਾਰੇ ਸੰਸਾਰ ਵਿਚ ਪਰਗਟ ਹੋ ਜਾਂਦਾ ਹੈ। ਨਾਮ ਵਿਚ ਲੀਨ ਰਿਹਾਂ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ॥੩॥

ਪਦ ਅਰਥ ਚਹੁ ਕੁੰਡੀ = ਚੌਹਾਂ ਕੂਟਾਂ ਵਿਚ, ਸਾਰੇ ਸੰਸਾਰ ਵਿਚ। ਸੁਣੀਐ = ਸੁਣਿਆ ਜਾਂਦਾ ਹੈ, ਪ੍ਰਸਿੱਧ ਹੋ ਜਾਂਦਾ ਹੈ। ਸਾਚੈ = ਸਦਾ-ਥਿਰ ਪਰਮਾਤਮਾ ਵਿਚ। ਨਾਮਿ = ਨਾਮ ਦੀ ਰਾਹੀਂ ॥੩॥

SikhNet (Spanish)y escucho la Palabra del Guru haciendo eco por las cuatro esquinas de la Tierra y eso me inmerge en el Nombre Verdadero. (3)

ਸੋ ਜਨੁ ਸਾਚਾ; ਜਿ ਅੰਤਰੁ ਭਾਲੇ ॥

so jan saachaa; ji antar bhaale | Ang 1065

Sant Singh KhalsaThat humble being, who searches within himself,
Manmohan SinghTrue is the person, who searches within himself,
Manmohan Singh (Punjabi)ਸੱਚਾ ਹੈ ਉਹ ਪੁਰਸ਼, ਜੋ ਆਪਣੇ ਅੰਦਰ ਨੂੰ ਖੋਜਦਾ ਹੈ,
Fareedkot Teekaਜੋ ਪੁਰਸ਼ ਸਾਚਾ ਹੈ, ਜੋ ਅੰਦਰ ਹੀ ਵਾਹਿਗੁਰੂ ਕੋ ਢੂੰਢਤਾ ਹੈ॥
Prof. Sahib Singhਜਿਹੜਾ ਮਨੁੱਖ ਆਪਣੇ ਹਿਰਦੇ ਨੂੰ ਪੜਤਾਲਦਾ ਰਹਿੰਦਾ ਹੈ, ਉਹ ਮਨੁੱਖ (ਵਿਕਾਰਾਂ ਵਲੋਂ) ਅਡੋਲ ਜੀਵਨ ਵਾਲਾ ਬਣ ਜਾਂਦਾ ਹੈ।

ਪਦ ਅਰਥ ਸਾਚਾ = ਸਦਾ-ਥਿਰ ਜੀਵਨ ਵਾਲਾ, ਅਡੋਲ ਜੀਵਨ ਵਾਲਾ। ਜਿ = ਜਿਹੜਾ। ਅੰਤਰੁ = ਅੰਦਰਲਾ, ਹਿਰਦਾ {ਲਫ਼ਜ਼ 'ਅੰਤਰਿ' ਅਤੇ 'ਅੰਤਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਭਾਲੇ = ਖੋਜਦਾ ਹੈ, ਪੜਤਾਲਦਾ ਹੈ।

SikhNet (Spanish)Sólo es verdadero aquél que busca en su interior,

ਗੁਰ ਕੈ ਸਬਦਿ; ਹਰਿ ਨਦਰਿ ਨਿਹਾਲੇ ॥

gur kai sabad; har nadar nihaale | Ang 1065

Sant Singh KhalsaThrough the Word of the Guru's Shabad, sees the Lord with his eyes.
Manmohan Singhand by Guru's instruction sees the Lord with his eyes.
Manmohan Singh (Punjabi)ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਹੈ।
Fareedkot Teekaਗੁਰ ਉਪਦੇਸ਼ ਕਰ ਹਰੀ ਕੋ ਗਿਆਨ ਦ੍ਰਿਸ਼ਟ ਕਰ ਦੇਖੇ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜਿਆਂ ਪਰਮਾਤਮਾ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ।

ਪਦ ਅਰਥ ਕੈ ਸਬਦਿ = ਦੇ ਸ਼ਬਦ ਵਿਚ (ਜੁੜਿਆਂ)। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲੇ = ਵੇਖਦਾ ਹੈ।

SikhNet (Spanish)y a través de la Palabra del Guru, logra ver a Dios con sus propios ojos.

ਗਿਆਨ ਅੰਜਨੁ ਪਾਏ ਗੁਰਸਬਦੀ; ਨਦਰੀ ਨਦਰਿ ਮਿਲਾਇਦਾ ॥੪॥

giaan anjan paae gurasabadee; nadaree nadar milaaeidaa |4| Ang 1065

Sant Singh KhalsaThrough the Guru's Shabad, he applies the ointment of spiritual wisdom to his eyes; the Gracious Lord, in His Grace, unites him with Himself. ||4||
Manmohan SinghBy the Guru's instruction, he applies the salve of gnosis to his eyes, the Merciful Master, in His mercy, unites him with Himself.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਹ ਬ੍ਰਹਮ ਗਿਆਤ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਉਂਦਾ ਹੈ ਅਤੇ ਮਿਹਰਬਾਨ ਮਾਲਕ ਆਪਣੀ ਮਿਹਰ ਅੰਦਰ, ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜੋ ਗੁਰ ਉਪਦੇਸ ਕਰ ਗ੍ਯਾਨ ਰੂਪ ਅੰਜਨ ਪਾਵੇ, ਸੋ ਤਿਸ ਕੋ (ਨਦਰੀ) ਪਰਮੇਸਰ ਅਪਨੇ ਮੇਂ ਕ੍ਰਿਪਾ ਦ੍ਰਿਸਟਿ ਸੇ ਮਿਲਾਵਤਾ ਹੈ॥੪॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਦਾ ਸੁਰਮਾ ਵਰਤਦਾ ਹੈ, ਮਿਹਰ ਦਾ ਮਾਲਕ ਪਰਮਾਤਮਾ ਉਸ ਨੂੰ ਆਪਣੀ ਮਿਹਰ ਨਾਲ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੪॥

ਪਦ ਅਰਥ ਅੰਜਨੁ = ਸੁਰਮਾ। ਨਦਰੀ = ਮਿਹਰ ਦੀ ਨਿਗਾਹ ਦਾ ਮਾਲਕ ॥੪॥

SikhNet (Spanish)Sí, él se aplica el Colirio de la Sabiduría del Guru, por medio de la Palabra del Guru, y el Dios Benévolo, en Su Misericordia, lo une en Su Ser. (4)

ਵਡੈ ਭਾਗਿ; ਇਹੁ ਸਰੀਰੁ ਪਾਇਆ ॥

vaddai bhaag; ihu sareer paaeaa | Ang 1065

Sant Singh KhalsaBy great good fortune, I obtained this body;
Manmohan SinghThrough great good fortune I am blessed with this body,
Manmohan Singh (Punjabi)ਪਰਮ ਚੰਗੇ ਨਸੀਬਾਂ ਰਾਹੀਂ, ਮੈਨੂੰ ਇਸ ਦੇਹ ਦੀ ਦਾਤ ਪ੍ਰਾਪਤ ਹੋਈ ਹੈ,
Fareedkot Teekaਵੱਡੇ ਭਾਗੋਂ ਸੇ ਇਹ ਮਾਨੁਖ ਸਰੀਰ ਪਾਇਆ ਹੈ॥
Prof. Sahib Singhਇਹ ਮਨੁੱਖਾ ਸਰੀਰ ਬੜੀ ਕਿਸਮਤ ਨਾਲ ਮਿਲਦਾ ਹੈ,

ਪਦ ਅਰਥ ਵਡੈ ਭਾਗਿ = ਵੱਡੀ ਕਿਸਮਤ ਨਾਲ।

SikhNet (Spanish)Es por una gran fortuna que he sido bendecido con el cuerpo humano y a través de él,

ਮਾਣਸ ਜਨਮਿ; ਸਬਦਿ ਚਿਤੁ ਲਾਇਆ ॥

maanas janam; sabad chit laaeaa | Ang 1065

Sant Singh Khalsain this human life, I have focused my consciousness on the Word of the Shabad.
Manmohan Singhand in this human life I have fixed my mind on God.
Manmohan Singh (Punjabi)ਅਤੇ ਇਸ ਮਨੁੱਖੀ ਜੀਵਨ ਅੰਦਰ ਮੈਂ ਆਪਣਾ ਮਨ ਵਾਹਿਗੁਰੂ ਨਾਲ ਜੋੜ ਲਿਆ ਹੈ।
Fareedkot Teekaਜਿਸ ਨੇ ਮਾਨਸ ਜਨਮ ਪਾਇ ਕੇ ਗੁਰ ਉਪਦੇਸ ਮੇਂ ਚਿਤ ਕੋ ਲਾਇਆ ਹੈ ਤਿਸ ਕੋ ਚਾਨਣ ਹੋਇਆ ਹੈ॥
Prof. Sahib Singh(ਪਰ ਉਸੇ ਨੂੰ ਹੀ ਮਿਲਿਆ ਜਾਣੋ, ਜਿਸ ਨੇ) ਮਨੁੱਖਾ ਜਨਮ ਵਿਚ (ਆ ਕੇ) ਗੁਰੂ ਦੇ ਸ਼ਬਦ ਵਿਚ ਆਪਣਾ ਮਨ ਜੋੜਿਆ।

ਪਦ ਅਰਥ ਜਨਮਿ = ਜਨਮ ਵਿਚ। ਸਬਦਿ = ਗੁਰੂ ਦੇ ਸ਼ਬਦ ਵਿਚ।

SikhNet (Spanish)he entonado mi mente en la Palabra, sí, sin la Palabra,

ਬਿਨੁ ਸਬਦੈ. ਸਭੁ ਅੰਧ ਅੰਧੇਰਾ; ਗੁਰਮੁਖਿ ਕਿਸਹਿ ਬੁਝਾਇਦਾ ॥੫॥

bin sabadai. sabh andh andheraa; guramukh kiseh bujhaaeidaa |5| Ang 1065

Sant Singh KhalsaWithout the Shabad, everything is enveloped in utter darkness; only the Gurmukh understands. ||5||
Manmohan SinghWithout the Name, all is utter darkness, Rare is the one, who understands this through the Guru's grace.
Manmohan Singh (Punjabi)ਨਾਮ ਦੇ ਬਗ਼ੈਰ, ਸਾਰੇ ਅਨ੍ਹੇਰ-ਘੁਪ ਹੀ ਹੈ। ਗੁਰਾਂ ਦੀ ਦਇਆ ਰਾਹੀਂ ਕੋਈ ਵਿਰਲਾ ਜਣਾ ਹੀ ਇਸ ਨੂੰ ਸਮਝਦਾ ਹੈ।
Fareedkot Teekaਜੋ ਗੁਰ ਉਪਦੇਸ ਬਿਨਾਂ ਹੈ, ਤਿਨ ਅੰਧਿਓਂ ਕੋ ਤੋ ਅੰਧੇਰਾ ਹੀ ਰਹਾ ਹੈ ਔ ਕਿਸੇ ਵਿਰਲੇ ਗੁਰਮੁਖਿ ਕੋ ਵਾਹਗੁਰੂ ਗੁਰ ਉਪਦੇਸ ਸਮਝਾਵਤਾ ਹੈ॥੫॥
Prof. Sahib Singhਕਿਸੇ ਵਿਰਲੇ ਨੂੰ ਹੀ ਗੁਰੂ ਦੀ ਰਾਹੀਂ ਪਰਮਾਤਮਾ ਇਹ ਸਮਝ ਬਖ਼ਸ਼ਦਾ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾ (ਜੀਵਨ-ਸਫ਼ਰ ਵਿਚ ਮਨੁੱਖ ਵਾਸਤੇ) ਹਰ ਥਾਂ ਘੁੱਪ ਹਨੇਰਾ ਹੈ ॥੫॥

ਪਦ ਅਰਥ ਅੰਧ ਅੰਧੇਰਾ = ਅੰਨ੍ਹਿਆਂ ਵਾਲਾ ਹਨੇਰਾ, ਘੁੱਪ ਹਨੇਰਾ, ਉਹ ਹਨੇਰਾ ਜਿਸ ਵਿਚ ਕੁਝ ਭੀ ਨਹੀਂ ਦਿੱਸਦਾ। ਕਿਸਹਿ = ਕਿਸੇ (ਵਿਰਲੇ) ਨੂੰ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ॥੫॥

SikhNet (Spanish)todo es oscuridad, pues extraordinario es el que conoce esto, por la Gracia del Guru. (5)

ਇਕਿ ਕਿਤੁ ਆਏ; ਜਨਮੁ ਗਵਾਏ ॥

eik kit aae; janam gavaae | Ang 1065

Sant Singh KhalsaSome merely waste away their lives - why have they even come into the world?
Manmohan SinghWhy have some come into this world to waste away their human life?
Manmohan Singh (Punjabi)ਕਈ ਇਸ ਜਹਾਨ ਵਿੱਚ ਆਪਦਾ ਮਨੁੱਖੀ ਜੀਵਨ ਬਰਬਾਦ ਕਰਨ ਲਈ ਕਿਉਂ ਆਏ ਹਨ?
Fareedkot Teekaਇਕ ਜੋ ਸੰਸਾਰ ਮੇਂ ਆਇਕੇ ਵਿਅਰਥ ਜਨਮ ਗਵਾਵਤੇ ਹੈਂ। ਸੋ ਕਿਉਂ ਆਏ ਹੈਂ, ਭਾਵ ਤਿਨ ਕਾ ਆਵਣਾ ਵਿਅਰਥ ਹੈ॥
Prof. Sahib Singhਕਈ ਮਨੁੱਖ ਮਨੁੱਖਾ ਜਨਮ ਗਵਾ ਕੇ ਜਗਤ ਵਿਚ ਵਿਅਰਥ ਹੀ ਆਏ (ਜਾਣੋ)

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਕਿਤੁ = ਕਿਸ ਕੰਮ? ਕਿਤੁ ਆਏ = ਕਿਸ ਕੰਮ ਆਏ? ਵਿਅਰਥ ਹੀ ਜਗਤ ਵਿਚ ਆਏ।

SikhNet (Spanish)Oh, ¿para qué han venido los ególatras a este nacimiento humano,

ਮਨਮੁਖ ਲਾਗੇ ਦੂਜੈ ਭਾਏ ॥

manamukh laage doojai bhaae | Ang 1065

Sant Singh KhalsaThe self-willed manmukhs are attached to the love of duality.
Manmohan SinghThe egocentric are attached to another's love.
Manmohan Singh (Punjabi)ਮਨਮੱਤੀਏ ਹੋਰਸ ਦੀ ਪ੍ਰੀਤ ਨਾਲ ਜੁੜੇ ਹੋਏ ਹਨ।
Fareedkot Teekaਸੋ ਮਨਮੁਖ ਦੂਜੈ ਭਾਇ ਮੇਂ ਲਾਗੇ ਹੈਂ॥
Prof. Sahib Singhਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਬੰਦੇ ਮਾਇਆ ਦੇ ਪਿਆਰ ਵਿਚ ਹੀ ਲੱਗੇ ਰਹੇ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦੂਜੈ ਭਾਏ = ਦੂਜੈ ਭਾਇ, ਮਾਇਆ ਦੇ ਪਿਆਰ ਵਿਚ।

SikhNet (Spanish)si desperdician ese mérito? Ellos no aman a Dios,

ਏਹ ਵੇਲਾ ਫਿਰਿ ਹਾਥਿ. ਨ ਆਵੈ; ਪਗਿ ਖਿਸਿਐ ਪਛੁਤਾਇਦਾ ॥੬॥

eeh velaa fir haath. na aavai; pag khisiai pachhutaaeidaa |6| Ang 1065

Sant Singh KhalsaThis opportunity shall not into their hands again; their foot slips, and they come to regret and repent. ||6||
Manmohan SinghThis opportunity comes not to them again and they regret, when their foot slips.
Manmohan Singh (Punjabi)ਉਨ੍ਹਾਂ ਨੂੰ ਮੁੜ ਇਹ ਮੌਕਾ ਹੱਥ ਨਹੀਂ ਲਗਦਾ ਅਤੇ ਜਦ ਉਨ੍ਹਾਂ ਦਾ ਪੈਰ ਤਿਲਕ ਜਾਂਦਾ ਹੈ, ਉਹ ਪਸਚਾਤਾਪ ਕਰਦੇ ਹਨ।
Fareedkot Teekaਉਨ ਕੋ ਇਹ ਮਾਨੁਖ ਜਨਮ ਕਾ ਵੇਲਾ ਤੋ ਫੇਰ ਹਥ ਨਹੀਂ ਆਉਣਾ। ਜਬ ਅਵਸਥਾ ਵਾ ਲਿੰਗ ਸਰੀਰ ਰੂਪ ਪੈਰ ਖਿਸਕਿਆ, ਭਾਵ ਅਸਥੂਲ ਕੋ ਤਿਆਗਾ ਤੌ ਪਛਤਾਵਤਾ ਰਹੇਗਾ॥੬॥
Prof. Sahib Singhਮਨੁੱਖਾ ਜਨਮ ਵਾਲਾ ਇਹ ਸਮਾ ਫਿਰ ਨਹੀਂ ਮਿਲਦਾ (ਇਸ ਨੂੰ ਵਿਕਾਰਾਂ ਵਿਚ ਗਵਾ ਕੇ) ਮੌਤ ਆਉਣ ਤੇ ਮਨੁੱਖ ਪਛੁਤਾਂਦਾ ਹੈ ॥੬॥

ਪਦ ਅਰਥ ਹਾਥਿ = ਹੱਥ ਵਿਚ। ਹਾਥਿ ਨ ਆਵੈ = ਨਹੀਂ ਮਿਲਦਾ। ਪਗਿ ਖਿਸਿਐ = ਪੈਰ ਤਿਲਕਣ ਤੇ, ਮੌਤ ਆਉਣ ਤੇ ॥੬॥

SikhNet (Spanish)porque permaneciendo apegados al otro pierden esta gran oportunidad, que ya no regresa más, por eso el piso se les escapa de sus pies y así sufren y sufren. (6)

ਗੁਰ ਕੈ ਸਬਦਿ; ਪਵਿਤ੍ਰੁ ਸਰੀਰਾ ॥

gur kai sabad; pavitru sareeraa | Ang 1065

Sant Singh KhalsaThrough the Word of the Guru's Shabad, the body is sanctified.
Manmohan SinghImmaculate becomes the body Through the Guru's word.
Manmohan Singh (Punjabi)ਪਾਵਨ ਪੁਨੀਤ ਥੀ ਵੰਝਦੀ ਹੈ ਦੇਹ, ਗੁਰਾਂ ਦੀ ਬਾਣੀ ਰਾਹੀਂ।
Fareedkot Teekaਜਿਸ ਕਾ ਗੁਰ ਉਪਦੇਸ ਤੇ ਸਰੀਰ ਪਵਿਤ੍ਰ ਹੂਆ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ (ਜਿਸ ਮਨੁੱਖ ਦਾ) ਸਰੀਰ (ਵਿਕਾਰਾਂ ਵਲੋਂ) ਪਵਿੱਤਰ ਰਹਿੰਦਾ ਹੈ,

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ।

SikhNet (Spanish)Puro se vuelve el cuerpo a través de la Palabra del Guru,

ਤਿਸੁ ਵਿਚਿ ਵਸੈ; ਸਚੁ ਗੁਣੀ ਗਹੀਰਾ ॥

tis vich vasai; sach gunee gaheeraa | Ang 1065

Sant Singh KhalsaThe True Lord, the ocean of virtue, dwells within it.
Manmohan SinghWithin that abides the True Lord the ocean of virtues.
Manmohan Singh (Punjabi)ਉਸ ਅੰਦਰ ਨੇਕੀਆਂ ਦਾ ਸਮੁੰਦਰ, ਸੱਚਾ ਸਾਂਈਂ, ਵਸਦਾ ਹੈ।
Fareedkot Teekaਤਿਸ ਮੇਂ ਹੀ (ਗੁਣੀ ਗਹੀਰਾ) ਪਰਮੇਸਰ ਵਸਤਾ ਹੈ॥
Prof. Sahib Singhਉਸ ਮਨੁੱਖ ਦੇ ਇਸ ਸਰੀਰ ਵਿਚ ਉਹ ਪਰਮਾਤਮਾ ਆ ਵੱਸਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਸਾਰੇ ਗੁਣਾਂ ਦਾ ਮਾਲਕ ਹੈ ਅਤੇ ਜੋ ਵੱਡੇ ਜਿਗਰੇ ਵਾਲਾ ਹੈ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਗੁਣੀ = ਸਾਰੇ ਗੁਣਾਂ ਦਾ ਮਾਲਕ। ਗਹੀਰਾ = ਵੱਡੇ ਜਿਗਰੇ ਵਾਲਾ।

SikhNet (Spanish)pues en su interior se torna Manifiesto el Dios Verdadero de Virtud Insondable.

ਸਚੋ ਸਚੁ ਵੇਖੈ ਸਭ ਥਾਈ; ਸਚੁ ਸੁਣਿ ਮੰਨਿ ਵਸਾਇਦਾ ॥੭॥

sacho sach vekhai sabh thaaee; sach sun man vasaaeidaa |7| Ang 1065

Sant Singh KhalsaOne who sees the Truest of the True everywhere, hears the Truth, and enshrines it within his mind. ||7||
Manmohan SinghHe, who sees the Truest of the true in all the places; He hears the True name and enshrines it within his mind.
Manmohan Singh (Punjabi)ਜੋ ਸੱਚਿਆਰਾਂ ਦੇ ਪਰਮ ਸੱਚਿਆਰ ਨੂੰ ਸਾਰੀਆਂ ਥਾਵਾਂ ਅੰਦਰ ਵੇਖਦਾ ਹੈ; ਉਹ ਸੱਚੇ ਨਾਮ ਨੂੰ ਸੁਦਦਾ ਅਤੇ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ।
Fareedkot Teekaਜੋ ਸਚਾ ਗੁਰ ਉਪਦੇਸ ਸੁਣ ਕੇ ਮਨ ਮੇਂ ਵਸਾਉਤਾ ਹੈ, ਸੋ ਸਭ ਹੀ ਥਾਈ ਸਚੁ ਹੀ ਸਚ ਦੇਖਤਾ ਹੈ॥੭॥
Prof. Sahib Singhਉਹ ਮਨੁੱਖ (ਫਿਰ) ਹਰ ਥਾਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਵੇਖਦਾ ਹੈ, ਸਦਾ-ਥਿਰ ਹਰਿ-ਨਾਮ ਨੂੰ ਸੁਣ ਕੇ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੭॥

ਪਦ ਅਰਥ ਸਚੋ ਸਚੁ = ਸਦਾ-ਥਿਰ ਪਰਮਾਤਮਾ ਨੂੰ ਹੀ। ਸਚੁ = ਸਦਾ-ਥਿਰ ਹਰਿ-ਨਾਮ। ਸੁਣਿ = ਸੁਣ ਕੇ। ਮੰਨਿ = ਮਨਿ, ਮਨ ਵਿਚ ॥੭॥

SikhNet (Spanish)Él ve al Uno Verdadero por todas partes y escuchando de Él, lo enaltece en su mente. (7)

ਹਉਮੈ ਗਣਤ; ਗੁਰ ਸਬਦਿ ਨਿਵਾਰੇ ॥

haumai ganat; gur sabad nivaare | Ang 1065

Sant Singh KhalsaEgotism and mental calculations are relieved through the Word of the Guru's Shabad.
Manmohan SinghSelf conceit and anxiety are effaced through the Guru's word.
Manmohan Singh (Punjabi)ਸਵੈ-ਚੰਗਤਾ ਅਤੇ iਫ਼ਕਰ ਚਿੰਤਾ ਗੁਰਾਂ ਦੀ ਬਾਣੀ ਰਾਹੀਂ ਮਿੱਟ ਜਾਂਦੇ ਹਨ।
Fareedkot Teekaਹੰਤਾ ਅਰ ਗਣਤੀਆਂ ਸੋ ਇਹ ਸਭ ਗੁਰ ਉਪਦੇਸ ਸੇ ਨਿਵਾਰਕੈ॥
Prof. Sahib Singhਹਉਮੈ ਦੀਆਂ ਗਿਣਤੀਆਂ (ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਦੂਰ ਕਰ ਸਕਦਾ ਹੈ।

ਪਦ ਅਰਥ ਹਉਮੈ ਗਣਤ = ਹਉਮੈ ਦੀਆਂ ਚਿਤਵਨੀਆਂ, ਵੱਡਾ ਬਣਨ ਦੀਆਂ ਸੋਚਾਂ। ਨਿਵਾਰੇ = ਦੂਰ ਕਰ (ਸਕਦਾ) ਹੈ।

SikhNet (Spanish)Los cálculos ególatras desaparecen a través de la Palabra del Guru,

ਹਰਿ ਜੀਉ; ਹਿਰਦੈ ਰਖਹੁ ਉਰ ਧਾਰੇ ॥

har jeeo; hiradai rakhahu ur dhaare | Ang 1065

Sant Singh KhalsaKeep the Dear Lord close, and enshrine Him in your heart.
Manmohan SinghSo, keep thou clasped, thy heart and mind to the Reverend Lord.
Manmohan Singh (Punjabi)ਇਸ ਲਈ ਤੂੰ ਪੂਜਯ ਪ੍ਰਭੂ ਨੂੰ ਆਪਣੇ ਦਿਲ ਅਤੇ ਮਨ ਨਾਲ ਲਾਈ ਰੱਖ।
Fareedkot Teekaਹਰਿ ਜੀ ਕੋ ਬਡਾ ਜਾਨਕੈ ਹਿਰਦੇ ਮੇਂ ਧਾਰ ਰਖੋ॥
Prof. Sahib Singh(ਤਾਂ ਤੇ, ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖੋ।

ਪਦ ਅਰਥ ਉਰ = ਹਿਰਦਾ। ਧਾਰੇ = ਧਾਰਿ, ਟਿਕਾ ਕੇ।

SikhNet (Spanish)así que conserva a tu Dios amado en tu corazón,

ਗੁਰ ਕੈ ਸਬਦਿ ਸਦਾ ਸਾਲਾਹੇ; ਮਿਲਿ ਸਾਚੇ ਸੁਖੁ ਪਾਇਦਾ ॥੮॥

gur kai sabad sadaa saalaahe; mil saache sukh paaeidaa |8| Ang 1065

Sant Singh KhalsaOne who praises the Lord forever, through the Guru's Shabad, meets with the True Lord, and finds peace. ||8||
Manmohan SinghHe, who through the Guru's instruction, ever praises the True Lord, is blessed with bliss and meets with Him.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਰਾਹੀਂ, ਸਦੀਵ ਹੀ ਸੱਚੇ ਸਾਈਂ ਦੀ ਸਿਫ਼ਤ ਕਰਦਾ ਹੈ, ਉਸ ਨੂੰ ਖੁਸ਼ੀ ਪ੍ਰਦਾਨ ਹੁੰਦੀ ਹੈ ਅਤੇ ਉਹ ਉਸ ਨਾਲ ਮਿਲ ਪੈਂਦਾ ਹੈ।
Fareedkot Teekaਜੋ ਸਦਾ ਹੀ ਸਲਾਹਤਾ ਹੈ, ਸੋ ਗੁਰ ਉਪਦੇਸ ਕਰ (ਸਾਚੇ) ਵਾਹਿਗੁਰੂ ਸਾਥ ਮਿਲ ਕੇ ਸੁਖ ਪਾਵਤਾ ਹੈ॥੮॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ॥੮॥

ਪਦ ਅਰਥ ਸਾਲਾਹੇ = ਸਿਫ਼ਤ-ਸਾਲਾਹ ਕਰਦਾ ਹੈ। ਮਿਲਿ = ਮਿਲ ਕੇ। ਸਾਚੇ = ਸਦਾ-ਥਿਰ ਪਰਮਾਤਮਾ ਵਿਚ ॥੮॥

SikhNet (Spanish)alábalo a través de la Palabra del Guru y déjate estar en Éxtasis, encontrando al Uno Verdadero. (8)

ਸੋ ਚੇਤੇ; ਜਿਸੁ ਆਪਿ ਚੇਤਾਏ ॥

so chete; jis aap chetaae | Ang 1065

Sant Singh KhalsaHe alone remembers the Lord, whom the Lord inspires to remember.
Manmohan SinghHe alone meditates on the Lord, whom he Himself makes meditate.
Manmohan Singh (Punjabi)ਕੇਵਲ ਉਹ ਹੀ ਸਾਹਿਬ ਦਾ ਸਿਮਰਨ ਕਰਦਾ ਹੈ, ਜਿਸ ਪਾਸੋਂ ਉਹ ਖ਼ੁਦ ਸਿਮਰਨ ਕਰਵਾਉਂਦਾ ਹੈ।
Fareedkot Teekaਸੋ ਯਾਦ ਕਰਤਾ ਹੈ ਜਿਸ ਕੋ ਆਪ ਯਾਦ ਕਰਾਵੇ॥
Prof. Sahib Singhਪਰਮਾਤਮਾ ਦਾ ਨਾਮ ਉਹ ਮਨੁੱਖ (ਹੀ) ਸਿਮਰਦਾ ਹੈ ਜਿਸ ਨੂੰ ਪਰਮਾਤਮਾ ਆਪ ਸਿਮਰਨ ਦੀ ਪ੍ਰੇਰਨਾ ਕਰਦਾ ਹੈ।

ਪਦ ਅਰਥ ਚੇਤੇ = ਸਿਮਰਦਾ ਹੈ। ਚੇਤਾਏ = ਸਿਮਰਨ ਲਈ ਪ੍ਰੇਰਦਾ ਹੈ।

SikhNet (Spanish)Aquél a quien Dios bendice, se preocupa por Él,

ਗੁਰ ਕੈ ਸਬਦਿ; ਵਸੈ ਮਨਿ ਆਏ ॥

gur kai sabad; vasai man aae | Ang 1065

Sant Singh KhalsaThrough the Word of the Guru's Shabad, He comes to dwell in the mind.
Manmohan SinghThrough the Guru's word, the Lord comes to abide in the mortal's mind.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਪ੍ਰਭੂਆ ਕੇ ਪ੍ਰਾਣੀ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
Fareedkot Teekaਗੁਰ ਉਪਦੇਸ ਕਰ ਮਨ ਮੇਂ ਆਇ ਨਿਵਾਸ ਕਰਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਉਸ ਦੇ ਮਨ ਵਿਚ ਵੱਸਦਾ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਮਨਿ = ਮਨ ਵਿਚ। ਆਏ = ਆਇ, ਆ ਕੇ।

SikhNet (Spanish)y a través de la Palabra del Guru, el Señor llega a habitar en la mente.

ਆਪੇ ਵੇਖੈ ਆਪੇ ਬੂਝੈ; ਆਪੈ ਆਪੁ ਸਮਾਇਦਾ ॥੯॥

aape vekhai aape boojhai; aapai aap samaaeidaa |9| Ang 1065

Sant Singh KhalsaHe Himself sees, and He Himself understands; He merges all into Himself. ||9||
Manmohan SinghGod Himself sees and Himself understands the mortals and Himself merges them in Himself.
Manmohan Singh (Punjabi)ਵਾਹਿਗੁਰੂ ਖ਼ੁਦ ਪ੍ਰਾਣੀਆਂ ਨੂੰ ਦੇਖਦਾ ਹੈ, ਖੁਦ ਹੀ ਸਮਝਦਾ ਹੈ ਅਤੇ ਖ਼ੁਦ ਹੀ ਉਨ੍ਹਾਂ ਨੂੰ ਆਪਣੇ ਅੰਦਰ ਲੀਨ ਕਰ ਲੈਂਦਾ ਹੈ।
Fareedkot Teekaਆਪੇ ਹੀ ਕਰਮਾਂ ਕੋ ਵੇਖਤਾ ਹੈ ਔਰ ਆਪ ਹੀ ਫਲ ਅਫਲ ਕੋ ਸਮਝਤਾ ਹੈ ਔਰ ਆਪੇ ਹੀ ਜਿਸ ਕੋ ਲਾਇਕ ਜਾਨਤਾ ਹੈ ਤਿਸ ਕੋ ਅਪਨੇ ਮੇਂ ਸਮਾਇ ਲੇਤਾ ਹੈ॥੯॥
Prof. Sahib Singh(ਹਰੇਕ ਵਿਚ ਵਿਆਪਕ ਪਰਮਾਤਮਾ) ਆਪ ਹੀ (ਉਸ ਮਨੁੱਖ ਦੇ ਹਰੇਕ ਕੰਮ ਨੂੰ) ਵੇਖਦਾ ਹੈ, ਆਪ ਹੀ (ਉਸ ਦੇ ਦਿਲ ਦੀ) ਸਮਝਦਾ ਹੈ, ਅਤੇ (ਆਪ ਹੀ ਉਸ ਮਨੁੱਖ ਵਿਚ ਵੱਸਦਾ ਹੋਇਆ) ਆਪਣੇ ਆਪ ਨੂੰ ਆਪਣੇ ਆਪੇ ਵਿਚ ਲੀਨ ਕਰਦਾ ਹੈ ॥੯॥

ਪਦ ਅਰਥ ਆਪੇ = ਆਪ ਹੀ। ਬੂਝੈ = ਸਮਝਦਾ ਹੈ {ਇਕ-ਵਚਨ}। ਆਪੈ = ਆਪਣੇ ਆਪ ਵਿਚ। ਆਪੁ = ਆਪਣੇ ਆਪ ਨੂੰ। ਸਮਾਇਦਾ = ਲੀਨ ਕਰਦਾ ਹੈ ॥੯॥

SikhNet (Spanish)Sí, el Señor por Sí Mismo ve, por Sí Mismo conoce, y por Sí Mismo se inmerge en Sí Mismo. (9)

ਜਿਨਿ ਮਨ ਵਿਚਿ ਵਥੁ ਪਾਈ; ਸੋਈ ਜਾਣੈ ॥

jin man vich vath paaee; soee jaanai | Ang 1065

Sant Singh KhalsaHe alone knows, who has placed the object within his mind.
Manmohan SinghHe alone understands the mystery, who has put the Name commodity in the mind.
Manmohan Singh (Punjabi)ਕੇਵਲ ਉਹ ਹੀ ਭੇਤ ਨੂੰ ਸਮਝਦਾ ਹੈ, ਜਿਸ ਨੇ ਨਾਮ ਵਸਤੂ ਹਿਰਦੇ ਅੰਦਰ ਪਾਈ ਹੈ।
Fareedkot Teekaਜਿਸ ਨੇ ਮਨ ਵਿਚ ਆਤਮ ਵਸਤੁ ਪਾਈ ਹੈ ਤਿਸ ਕਾ ਅਨੰਦ ਭੀ ਸੋਈ ਜਾਨਤਾ ਹੈ॥
Prof. Sahib Singh(ਪਰਮਾਤਮਾ ਦੀ ਕਿਰਪਾ ਨਾਲ) ਜਿਸ (ਮਨੁੱਖ) ਨੇ ਪਰਮਾਤਮਾ ਦਾ ਨਾਮ-ਪਦਾਰਥ (ਆਪਣੇ) ਮਨ ਵਿਚ ਲੱਭ ਲਿਆ, ਉਹ ਹੀ (ਉਸ ਦੀ ਕਦਰ) ਸਮਝਦਾ ਹੈ।

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਵਥੁ = ਨਾਮ-ਪਦਾਰਥ। ਪਾਈ = ਲੱਭ ਲਈ। ਸੋਈ = ਉਹੀ ਮਨੁੱਖ। ਜਾਣੈ = ਕਦਰ ਸਮਝਦਾ ਹੈ।

SikhNet (Spanish)Sólo conoce el Misterio, aquél que coloca el Nombre en su mente.

ਗੁਰ ਕੈ ਸਬਦੇ; ਆਪੁ ਪਛਾਣੈ ॥

gur kai sabade; aap pachhaanai | Ang 1065

Sant Singh KhalsaThrough the Word of the Guru's Shabad, he comes to understand himself.
Manmohan SinghBy the Guru's instruction, the mortal knows himself.
Manmohan Singh (Punjabi)ਗੁਰਾਂ ਦੀ ਸਿੱਖਮਤ ਦੁਆਰਾ, ਜੀਵ ਆਪਣੇ ਆਪ ਨੂੰ ਜਾਣ ਲੈਂਦਾ ਹੈ।
Fareedkot Teekaਪੁਰੰਤੂ ਗੁਰ ਉਪਦੇਸ ਕਰ ਕੇ ਅਪਨੇ ਸਰੂਪ ਕੋ ਪਛਾਨਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ) ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ।

ਪਦ ਅਰਥ ਕੈ ਸਬਦੇ = ਦੇ ਸ਼ਬਦ ਦੀ ਰਾਹੀਂ। ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ। ਪਛਾਣੈ = ਪੜਤਾਲਦਾ ਹੈ।

SikhNet (Spanish)Sí, es a través de la Palabra del Guru, que uno se conoce a sí mismo,

ਆਪੁ ਪਛਾਣੈ ਸੋਈ ਜਨੁ ਨਿਰਮਲੁ; ਬਾਣੀ ਸਬਦੁ ਸੁਣਾਇਦਾ ॥੧੦॥

aap pachhaanai soee jan niramal; baanee sabad sunaaeidaa |10| Ang 1065

Sant Singh KhalsaThat humble being who understands himself is immaculate. He proclaims the Guru's Bani, and the Word of the Shabad. ||10||
Manmohan SinghImmaculate is the person, who understands his ownself and preaches God's word to others.
Manmohan Singh (Punjabi)ਪਵਿੱਤ੍ਰ ਹੈ ਉਹ ਪੁਰਸ਼ ਜੋ ਆਪਣੇ ਆਪ ਨੂੰ ਸਮਝਦਾ ਹੈ ਅਤੇ ਹੋਰਨਾਂ ਨੂੰ ਹਰੀ ਦੀ ਬਾਣੀ ਦਾ ਉਪਦੇਸ਼ ਦਿੰਦਾ ਹੈ।
Fareedkot Teekaਆਪਣੇ ਸਰੂਪ ਕੋ ਜੋ ਪਛਾਣੈ ਸੋਈ ਪੁਰਸ ਨਿਰਮਲ ਹੈ ਔ ਸੋਈ ਬ੍ਰਹਮ ਸੰਬੰਧੀ ਬਾਣੀ ਸੁਣਾਵਤਾ ਹੈ॥੧੦॥
Prof. Sahib Singh(ਜਿਹੜਾ ਮਨੁੱਖ) ਆਪਣੇ ਜੀਵਨ ਨੂੰ ਪੜਤਾਲਦਾ ਹੈ ਉਹੀ ਮਨੁੱਖ ਜੀਵਨ ਵਾਲਾ ਹੋ ਜਾਂਦਾ ਹੈ, (ਉਹ ਫਿਰ ਹੋਰਨਾਂ ਨੂੰ ਭੀ) ਸਿਫ਼ਤ-ਸਾਲਾਹ ਦੀ ਬਾਣੀ ਗੁਰੂ ਦਾ ਸ਼ਬਦ ਸੁਣਾਂਦਾ ਹੈ ॥੧੦॥

ਪਦ ਅਰਥ ਨਿਰਮਲੁ = ਪਵਿੱਤਰ ਜੀਵਨ ਵਾਲਾ ॥੧੦॥

SikhNet (Spanish)y aquél que se conoce a sí mismo, sólo él es inmaculado y recita siempre la Palabra. (10)

ਏਹ ਕਾਇਆ ਪਵਿਤੁ ਹੈ ਸਰੀਰੁ ॥

eeh kaaeaa pavit hai sareer | Ang 1065

Sant Singh KhalsaThis body is sanctified and purified;
Manmohan SinghSanctified is this human body and frame,
Manmohan Singh (Punjabi)ਪਾਵਨ ਪੁਨੀਤ ਹੈ ਇਹ ਮਨੁੱਖੀ ਜਿਸਮ ਅਥਵਾ ਦੇਹ,
Fareedkot Teekaਕਾਇਆ ਸਥੂਲ ਔ ਸਰੀਰ ਸੂਖਮੁ ਤਿਸ ਕੇ ਪਵਿਤ੍ਰ ਹੈਂ॥
Prof. Sahib Singhਉਸ ਮਨੁੱਖ ਦਾ ਇਹ ਸਰੀਰ (ਵਿਕਾਰਾਂ ਤੋਂ ਬਚ ਕੇ) ਪਵਿੱਤਰ ਹੋ ਜਾਂਦਾ ਹੈ,

ਪਦ ਅਰਥ ਕਾਇਆ = ਸਰੀਰ।

SikhNet (Spanish)Oh, puro y santificado es su cuerpo, pues es a través de la Palabra del Guru,

ਗੁਰਸਬਦੀ ਚੇਤੈ ਗੁਣੀ ਗਹੀਰੁ ॥

gurasabadee chetai gunee gaheer | Ang 1065

Sant Singh Khalsathrough the Word of the Guru's Shabad, it contemplates the Lord, the ocean of virtue.
Manmohan Singhwhich through Guru's instruction contemplates the Lord, the ocean of virtues.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਰਾਹੀਂ ਨੇਕੀਆਂ ਦੇ ਸਮੁੰਦਰ ਸੁਆਮੀ ਦਾ ਸਿਮਰਨ ਕਰਦੀ ਹੈ।
Fareedkot Teekaਜੋ ਗੁਰ ਉਪਦੇਸ ਦ੍ਵਾਰਾ (ਗੁਣੀ ਗਹੀਰੁ) ਪਰਮੇਸਰ ਕੋ ਚੇਤਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਗੁਣਾਂ ਦੇ ਮਾਲਕ ਡੂੰਘੇ ਜਿਗਰੇ ਵਾਲੇ ਪਰਮਾਤਮਾ ਨੂੰ ਸਿਮਰਦਾ ਹੈ।

ਪਦ ਅਰਥ ਚੇਤੈ = ਸਿਮਰਦਾ ਹੈ। ਗੁਣੀ = ਗੁਣਾਂ ਦੇ ਮਾਲਕ ਨੂੰ। ਗਹੀਰੁ = ਡੂੰਘੇ ਜਿਗਰੇ ਵਾਲਾ।

SikhNet (Spanish)que uno se interesa por Dios, el Tesoro de Virtud;

ਅਨਦਿਨੁ ਗੁਣ ਗਾਵੈ ਰੰਗਿ ਰਾਤਾ; ਗੁਣ ਕਹਿ ਗੁਣੀ ਸਮਾਇਦਾ ॥੧੧॥

anadin gun gaavai rang raataa; gun keh gunee samaaeidaa |11| Ang 1065

Sant Singh KhalsaOne who chants the Glorious Praises of the Lord night and day, and remains attuned to His Love, chants His Glorious Virtues, immersed in the Glorious Lord. ||11||
Manmohan SinghImbued with love he, who ever, sings the Lord's praise and utters. His virtues, merges into he virtuous Lord.
Manmohan Singh (Punjabi)ਪ੍ਰੇਮ ਨਾਲ ਰੰਗਿਆ ਹੋਇਆ, ਜੋ ਸਦਾ ਪ੍ਰਭੂ ਦਾ ਜੱਸ ਗਾਉਂਦਾ ਤੇ ਉਸ ਦੀਆਂ ਨੇਕੀਆਂ ਉਚਾਰਦਾ ਹੈ, ਉਹ ਨੇਕੀਆਂ-ਨਿਪੁੰਨ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਪੁਨਾ ਵਹੁ ਪ੍ਰਭੂ ਕੇ ਪ੍ਰੇਮ ਮੇਂ ਰਾਤਾ ਹੂਆ ਏਕ ਰਸ ਤਿਸ ਕੇ ਗੁਣੋਂ ਕੋ ਗਾਵਤਾ ਹੈ। ਅਰੁ ਗੁਣੋਂ ਕੋ ਕਹਿ ਕਰ ਪੁਨਾ ਤਿਸ (ਗੁਣੀ) ਪਰਮੇਸਰ ਮੇਂ ਸਮਾਇ ਜਾਤਾ ਹੈ॥੧੧॥
Prof. Sahib Singhਉਹ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਹੈ। ਪਰਮਾਤਮਾ ਦੇ ਗੁਣ ਉਚਾਰ ਕੇ ਉਹ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧੧॥

ਪਦ ਅਰਥ ਅਨਦਿਨੁ = ਹਰ ਰੋਜ਼। ਗਾਵੈ = ਗਾਂਦਾ ਹੈ {ਇਕ-ਵਚਨ}। ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ। ਕਹਿ = ਕਹਿ ਕੇ, ਉਚਾਰ ਕੇ ॥੧੧॥

SikhNet (Spanish)así uno canta las Alabanzas del Señor y se convierte en un ser digno de alabar. (11)

ਏਹੁ ਸਰੀਰੁ ਸਭ. ਮੂਲੁ ਹੈ ਮਾਇਆ ॥

ehu sareer sabh. mool hai maaeaa | Ang 1065

Sant Singh KhalsaThis body is the source of all Maya;
Manmohan SinghThis body becomes the source of all the sins,
Manmohan Singh (Punjabi)ਇਹ ਦੇਹ ਸਮੂਹ ਪਾਪਾਂ ਦਾ ਨਿਕਾਸ ਬਣ ਜਾਂਦੀ ਹੈ,
Fareedkot Teekaਇਹ ਜੋ ਸਰੀਰ ਹੈ ਇਨ ਸਭ ਕਾ ਮੂਲੁ ਮਾਇਆ ਹੈ॥
Prof. Sahib Singhਪਰ ਉਸ ਮਨੁੱਖ ਦਾ ਇਹ ਸਰੀਰ ਨਿਰਾ ਮਾਇਆ ਦੇ ਮੋਹ ਦਾ ਕਾਰਨ ਬਣ ਜਾਂਦਾ ਹੈ,

ਪਦ ਅਰਥ ਮੂਲੁ = ਮੁੱਢ, ਕਾਰਨ।

SikhNet (Spanish)Sin embargo, el cuerpo se vuelca hacia la fuente de Maya,

ਦੂਜੈ ਭਾਇ ਭਰਮਿ ਭੁਲਾਇਆ ॥

doojai bhaae bharam bhulaaeaa | Ang 1065

Sant Singh Khalsain love with duality, it is deluded by doubt.
Manmohan Singhwhen strayed by doubt, it loves another.
Manmohan Singh (Punjabi)ਜਦ ਸੰਦੇਹ ਦੀ ਭੁਲਾਈ ਹੋਈ ਇਸ ਹੋਰਸ ਨੂੰ ਪਿਆਰ ਕਰਦੀ ਹੈ।
Fareedkot Teekaਇਸੀ ਤੇ ਸਰੀਰ ਕੇ ਸਬੰਧ ਕਰ ਕੇ ਜੀਵੋਂ ਕੋ ਦ੍ਵੈਤ ਭਾਵ ਨੇ ਭਰਮ ਮੇਂ ਭੁਲਾਇਆ ਹੂਆ ਹੈ॥
Prof. Sahib Singhਜਿਹੜਾ ਮਨੁੱਖ (ਪਰਮਾਤਮਾ ਨੂੰ ਛੱਡ ਕੇ) ਹੋਰ ਹੋਰ ਪਿਆਰ ਵਿਚ ਫਸਦਾ ਹੈ, ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ।

ਪਦ ਅਰਥ ਦੂਜੈ ਭਾਇ = ਹੋਰ ਹੋਰ ਪਿਆਰ ਵਿਚ। ਭਰਮਿ = ਭਟਕਣਾ ਵਿਚ। ਭੁਲਾਇਆ = ਕੁਰਾਹੇ ਪਿਆ ਹੋਇਆ।

SikhNet (Spanish)guiado por la duda, y se pierde en el sentido y la idea del otro y,

ਹਰਿ. ਨ ਚੇਤੈ, ਸਦਾ ਦੁਖੁ ਪਾਏ; ਬਿਨੁ ਹਰਿ ਚੇਤੇ. ਦੁਖੁ ਪਾਇਦਾ ॥੧੨॥

har. na chetai, sadaa dukh paae; bin har chete. dukh paaeidaa |12| Ang 1065

Sant Singh KhalsaIt does not remember the Lord, and suffers in eternal pain. Without remembering the Lord, it suffers in pain. ||12||
Manmohan SinghIt contemplates not the Lord and ever comes to grief, without remembering God, it suffers pain.
Manmohan Singh (Punjabi)ਇਹ ਸੁਆਮੀ ਦਾ ਸਿਮਰਨ ਨਹੀਂ ਕਰਦੀ ਅਤੇ ਹਮੇਸ਼ਾਂ ਰੰਜ-ਗ਼ਮ ਉਠਾਉਂਦੀ ਹੈ ਅਤੇ ਵਹਿਗੁਰੂ ਨੂੰ ਆਰਾਧਨ ਦੇ ਬਗ਼ੈਰ ਇਹ ਤਕਲਫ਼ਿ ਪਾਉਂਦੀ ਹੈ।
Fareedkot Teekaਇਹ ਪੁਰਸ ਹਰੀ ਕੋ ਨਹੀਂ ਯਾਦ ਕਰਤਾ ਇਸੀ ਤੇ ਸਦਾ ਦੁਖ ਪਾਵਤਾ ਪੀਛੇ ਚਲਾ ਆਇਆ ਹੈ, ਅਬ ਭੀ ਬਿਨਾ ਹਰੀ ਕੇ ਯਾਦ ਸੇ ਦੁਖ ਹੀ ਪਾਵਤਾ ਹੈ॥੧੨॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ ਸਦਾ ਦੁੱਖ ਪਾਂਦਾ ਹੈ, (ਇਹ ਪੱਕੀ ਗੱਲ ਹੈ ਕਿ) ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੁੱਖ ਪਾਂਦਾ ਹੈ ॥੧੨॥
SikhNet (Spanish)sin importarle nada más, es conducido a un sufrimiento total. (12)

ਜਿ ਸਤਿਗੁਰੁ ਸੇਵੇ; ਸੋ ਪਰਵਾਣੁ ॥

ji satigur seve; so paravaan | Ang 1065

Sant Singh KhalsaOne who serves the True Guru is approved and respected.
Manmohan SinghHe, who serves the True Guru, is approved.
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਉਹ ਪ੍ਰਮਾਣੀਕ ਹੋ ਜਾਂਦਾ ਹੈ।
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ, ਸੋ ਸਾਰੇ ਹੀ ਸੰਸਾਰ ਮੇਂ ਪ੍ਰਵਾਨ ਹੈਂ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਲੋਕ ਪਰਲੋਕ ਵਿਚ) ਆਦਰ-ਜੋਗ ਹੋ ਜਾਂਦਾ ਹੈ।

ਪਦ ਅਰਥ ਜਿ = ਜਿਹੜਾ ਮਨੁੱਖ। ਸਤਿਗੁਰੁ ਸੇਵੇ = ਗੁਰੂ ਦੀ ਸਰਨ ਪੈਂਦਾ ਹੈ। ਪਰਵਾਣੁ = ਕਬੂਲ।

SikhNet (Spanish)El que aprecia al Guru Verdadero, es aprobado por Dios,

ਕਾਇਆ ਹੰਸੁ ਨਿਰਮਲੁ; ਦਰਿ ਸਚੈ ਜਾਣੁ ॥

kaaeaa hans niramal; dar sachai jaan | Ang 1065

Sant Singh KhalsaHis body and soul-swan are immaculate and pure; in the Court of the Lord, he is known to be true.
Manmohan SinghImmaculate are his body and swan-soul and in the Lord's court, he is known as true.
Manmohan Singh (Punjabi)ਪਵਿੱਤ੍ਰ ਹਨ ਉਸ ਦੀ ਦੇਹ ਅਤੇ ਰਾਜਹੰਸ ਆਤਮਾ ਅਤੇ ਸਾਹਿਬ ਦੇ ਦਰਬਾਰ ਅੰਦਰ ਉਹ ਸੱਚਾ ਜਾਣਿਆ ਜਾਂਦਾ ਹੈ।
Fareedkot Teekaਤਿਨ ਕੀ ਅਸਥੂਲ ਦੇਹ ਔ (ਹੰਸੁ) ਜੀਵ ਉਜਲ ਹੈਂ, ਓਹੀ ਦਰਗਾਹ ਮੇਂ ਸਚੇ ਜਾਣੀਤੇ ਹੈਂ॥
Prof. Sahib Singhਉਸ ਦਾ ਸਰੀਰ (ਵਿਕਾਰਾਂ ਵਲੋਂ) ਪਵਿੱਤਰ ਰਹਿੰਦਾ ਹੈ, ਉਸ ਦੀ ਆਤਮਾ ਪਵਿੱਤਰ ਰਹਿੰਦੀ ਹੈ। ਸਦਾ-ਥਿਰ ਪਰਮਾਤਮਾ ਦੇ ਦਰ ਤੇ ਉਹ ਜਾਣੂ-ਪਛਾਣੂ ਹੋ ਜਾਂਦਾ ਹੈ (ਸਤਕਾਰ ਪ੍ਰਾਪਤ ਕਰਦਾ ਹੈ)।

ਪਦ ਅਰਥ ਕਾਇਆ = ਸਰੀਰ। ਹੰਸੁ = ਆਤਮਾ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਜਾਣੁ = ਜਾਣੂ-ਪਛਾਣੂ।

SikhNet (Spanish)su Alma cisne se vuelve inmaculada y toca el timbre de la Verdad en la Puerta Verdadera.

ਹਰਿ ਸੇਵੇ. ਹਰਿ ਮੰਨਿ ਵਸਾਏ; ਸੋਹੈ ਹਰਿ ਗੁਣ ਗਾਇਦਾ ॥੧੩॥

har seve. har man vasaae; sohai har gun gaaeidaa |13| Ang 1065

Sant Singh KhalsaHe serves the Lord, and enshrines the Lord in his mind; he is exalted, singing the Glorious Praises of the Lord. ||13||
Manmohan SinghHe serves God, enshrines God within his mind and looks beauteous singing the God's praise.
Manmohan Singh (Punjabi)ਉਹ ਹਰੀ ਨੂੰ ਸੇਂਵਦਾ ਹੈ, ਹਰੀ ਨੂੰ ਆਪਣੇ ਰਿਦੇ ਅੰਦਰ ਟਿਕਾਉਂਦਾ ਹੈ ਅਤੇ ਹਰੀ ਦਾ ਜੱਸ ਗਾਉਂਦਾ ਹੋਇਆ ਸੋਹਣਾ ਸੁਨੱਖਾ ਲਗਦਾ ਹੈ।
Fareedkot Teekaਜੋ ਹਰੀ ਕੋ ਸਰੀਰ ਕਰ ਸੇਵਤਾ ਹੈ ਔਰ ਹਰੀ ਕੋ ਮਨ ਮੇਂ ਵਸਾਵਤਾ ਹੈ, ਪੁਨਾ ਰਸਨਾ ਦ੍ਵਾਰਾ ਹਰੀ ਕੇ ਗੁਨੋਂ ਕੋ ਗਾਵਤਾ ਹੈ, ਸੋਈ ਸੋਭਤਾ ਹੈ॥੧੩॥
Prof. Sahib Singhਉਹ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ, ਪਰਮਾਤਮਾ ਨੂੰ ਮਨ ਵਿਚ ਵਸਾਈ ਰੱਖਦਾ ਹੈ, ਪਰਮਾਤਮਾ ਦੇ ਗੁਣ ਗਾਂਦਾ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧੩॥

ਪਦ ਅਰਥ ਸੇਵੇ = ਸੇਵਾ-ਭਗਤੀ ਕਰਦਾ ਹੈ। ਮੰਨਿ = ਮਨਿ, ਮਨ ਵਿਚ। ਸੋਹੈ = ਸੋਹਣਾ ਲੱਗਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧੩॥

SikhNet (Spanish)Sí, quien sirve y aprecia a Dios en la mente, se ve bello recitando las Alabanzas del Señor. (13)

ਬਿਨੁ ਭਾਗਾ; ਗੁਰੁ ਸੇਵਿਆ. ਨ ਜਾਇ ॥

bin bhaagaa; gur seviaa. na jaae | Ang 1065

Sant Singh KhalsaWithout good destiny, no one can serve the True Guru.
Manmohan SinghWithout good destiny, the Guru's service is not performed.
Manmohan Singh (Punjabi)ਚੰਗੀ ਪ੍ਰਾਲਭਧ ਦੇ ਬਗ਼ੈਰ, ਗੁਰਾਂ ਦੀ ਚਾਕਰੀ ਕਮਾਈ ਨਹੀਂ ਜਾ ਸਕਦੀ।
Fareedkot Teekaਉਜਲ ਕਰਮੋਂ ਸੇ ਬਿਨਾਂ ਗੁਰੂ ਸੇਵਿਆ ਨਹੀਂ ਜਾਤਾ ਹੈ॥
Prof. Sahib Singhਪਰ, ਕਿਸਮਤ ਤੋਂ ਬਿਨਾ ਗੁਰੂ ਦੀ ਸਰਨ ਨਹੀਂ ਪਿਆ ਜਾ ਸਕਦਾ।

ਪਦ ਅਰਥ ਭਾਗਾ = ਭਾਗਾਂ, ਕਿਸਮਤ।

SikhNet (Spanish)Sin destino uno no puede servir al Guru,

ਮਨਮੁਖ ਭੂਲੇ; ਮੁਏ ਬਿਲਲਾਇ ॥

manamukh bhoole; mue bilalaae | Ang 1065

Sant Singh KhalsaThe self-willed manmukhs are deluded, and die weeping and wailing.
Manmohan SinghThe mind-wards go astray and die bewailing.
Manmohan Singh (Punjabi)ਮਨ-ਮੱਤੀਏ ਕੁਰਾਹੇ ਪੈਂਦੇ ਹਨ ਅਤੇ ਰੋਂਦੇ ਪਿਟਦੇ ਮਰ ਮੁੱਕ ਜਾਂਦੇ ਹਨ।
Fareedkot Teekaਜੋ ਮਨਮੁਖ ਭੂਲੇ ਹੈਂ, ਸੋ ਬਿਸ੍ਯਾਂ ਕੋ (ਖਾਇ) ਭੋਗਤੇ ਰੋਂਦੇ ਮਰ ਗਏ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ, ਬੜੇ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ। ਭੂਲੇ = ਕੁਰਾਹੇ ਪਏ ਰਹਿੰਦੇ ਹਨ। ਮੁਏ = ਆਤਮਕ ਮੌਤ ਸਹੇੜਦੇ ਹਨ। ਬਿਲਲਾਇ = ਵਿਲਕ ਕੇ, ਦੁਖੀ ਹੋ ਹੋ ਕੇ।

SikhNet (Spanish)los ególatras son desviados del Sendero y mueren afligidos.

ਜਿਨ ਕਉ ਨਦਰਿ ਹੋਵੈ ਗੁਰ ਕੇਰੀ; ਹਰਿ ਜੀਉ ਆਪਿ ਮਿਲਾਇਦਾ ॥੧੪॥

jin kau nadar hovai gur keree; har jeeo aap milaaeidaa |14| Ang 1065

Sant Singh KhalsaThose who are blessed by the Guru's Glance of Grace - the Dear Lord unites them with Himself. ||14||
Manmohan SinghThey, on whom is the Guru's grace; Their the Reverend Lord blends with Himself.
Manmohan Singh (Punjabi)ਜਿਨ੍ਹਾਂ ਉਤੇ ਗੁਰਾਂ ਦੀ ਰਹਿਮਤ ਹੈ; ਉਨ੍ਹਾਂ ਨੂੰ ਪੂਜਯ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜਿਨਾਂ ਕੋ ਗੁਰੋਂ ਕੀ ਕ੍ਰਿਪਾ ਹੋਤੀ ਹੈ, ਤਿਨ ਕੋ ਹਰੀ ਜੀਉ ਅਪਨੇ ਮੇਂ ਮਿਲਾਵਤਾ ਹੈ॥੧੪॥
Prof. Sahib Singhਜਿਨ੍ਹਾਂ ਮਨੁੱਖਾਂ ਉਤੇ ਗੁਰੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹਨਾਂ ਨੂੰ ਪਰਮਾਤਮਾ ਆਪਣੇ (ਚਰਨਾਂ) ਵਿਚ ਜੋੜ ਲੈਂਦਾ ਹੈ ॥੧੪॥

ਪਦ ਅਰਥ ਕੇਰੀ = ਦੀ। ਨਦਰਿ = ਮਿਹਰ ਦੀ ਨਿਗਾਹ ॥੧੪॥

SikhNet (Spanish)Sí, aquéllos sobre quienes reside Su Gracia, a ellos el Señor Mismo los encuentra. (14)

ਕਾਇਆ ਕੋਟੁ ਪਕੇ ਹਟਨਾਲੇ ॥

kaaeaa kott pake hattanaale | Ang 1065

Sant Singh KhalsaIn the body fortress, are the solidly-constructed markets.
Manmohan SinghIn the body fortress are the solidly built bazars,
Manmohan Singh (Punjabi)ਦੇਹਾ ਦੇ ਕਿਲ੍ਹੇ ਅੰਦਰ ਪੁਖਤਾ ਤੌਰ ਤੇ ਬਣੇ ਹੋਏ ਬਜ਼ਾਰ ਹਨ,
Fareedkot Teekaਕਾਇਆ ਰੂਪ ਕੋਟ ਮੇਂ ਜੋ ਇੰਦ੍ਰਯੋਂ ਰੂਪ (ਹਟਨਾਲੇ) ਬਜਾਰ ਹੈਂ, ਸੋ ਪਕੇ ਹੈਂ ਅਰਥਾਤ ਵਿਖੇ ਜਲ ਸੇ ਗਿਰਤੇ ਨਹੀਂ; ਵਾ ਭਗਤੀ ਕਰ ਕੇ ਸਫਲ ਹੈਂ॥
Prof. Sahib Singh(ਉਸ ਮਨੁੱਖ ਦਾ) ਸਰੀਰ (ਇਕ ਐਸਾ) ਕਿਲ੍ਹਾ (ਬਣ ਜਾਂਦਾ) ਹੈ (ਜਿਸ ਦੇ) ਬਾਜ਼ਾਰ (ਗਿਆਨ-ਇੰਦ੍ਰੇ ਵਿਕਾਰਾਂ ਦੇ ਮੁਕਾਬਲੇ ਤੇ) ਅਡੋਲ (ਹੋ ਜਾਂਦੇ) ਹਨ,

ਪਦ ਅਰਥ ਕੋਟੁ = ਕਿਲ੍ਹਾ। ਪਕੇ = ਪੱਕੇ, (ਵਿਕਾਰਾਂ ਦੇ ਟਾਕਰੇ ਤੇ) ਅਡੋਲ ਰਹਿਣ ਵਾਲੇ। ਹਟਨਾਲੇ = ਹੱਟਾਂ ਦੀਆਂ ਕਤਾਰਾਂ, ਬਾਜ਼ਾਰ (ਗਿਆਨ-ਇੰਦ੍ਰੇ)।

SikhNet (Spanish)En la gran fortaleza del cuerpo están los eternos y muy bien entretejidos Compartimentos de Dios.

ਗੁਰਮੁਖਿ ਲੇਵੈ; ਵਸਤੁ ਸਮਾਲੇ ॥

guramukh levai; vasat samaale | Ang 1065

Sant Singh KhalsaThe Gurmukh purchases the object, and takes care of it.
Manmohan Singhthe Guru word purchases the ware there from and takes care of that.
Manmohan Singh (Punjabi)ਗੁਰੂ-ਅਨੁਸਾਰੀ ਓਥੋਂ ਸੌਦਾ ਸੂਤ ਖ਼ਰੀਦਦਾ ਹੈ ਅਤੇ ਸੰਭਾਲ ਕਰਦਾ ਹੈ।
Fareedkot Teekaਜੋ ਗੁਰਮੁਖ ਹੈਂ, ਸੋ ਕਾਇਆ ਮੇਂ ਸੇ ਆਤਮਾ ਵਸਤੂ ਕੋ ਸੰਭਾਲ ਕੇ ਲੇਤੇ ਹੈਂ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਆਪਣੇ ਅੰਦਰ) ਨਾਮ-ਪਦਾਰਥ ਸਾਂਭ ਲੈਂਦਾ ਹੈ।

ਪਦ ਅਰਥ ਲੇਵੈ ਸਮਾਲੈ = ਸਮਾਲਿ ਲੇਵੈ, ਸਾਂਭ ਲੈਂਦਾ ਹੈ। ਵਸਤੁ = ਨਾਮ ਪਦਾਰਥ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Los seres con Conciencia de Dios adquieren sus bienes ahí y alaban el Nombre,

ਹਰਿ ਕਾ ਨਾਮੁ ਧਿਆਇ ਦਿਨੁ ਰਾਤੀ; ਊਤਮ ਪਦਵੀ ਪਾਇਦਾ ॥੧੫॥

har kaa naam dhiaae din raatee; aootam padavee paaeidaa |15| Ang 1065

Sant Singh KhalsaMeditating on the Name of the Lord, day and night, he attains the sublime, exalted status. ||15||
Manmohan SinghMeditating on the Lord's Name, day and night, he attains unto the sublime status.
Manmohan Singh (Punjabi)ਦਿਹੁੰ ਤੇ ਰੈਣ ਸਾਹਿਬ ਦਾ ਸਿਮਰਨ ਕਰਨ ਦੁਆਰਾ, ਉਹ ਸ੍ਰੇਸ਼ਟ ਮਰਤਬੇ ਨੂੰ ਪ੍ਰਾਪਤ ਥੀ ਵੰਝਦਾ ਹੈ।
Fareedkot Teekaਵਹੁ ਹਰੀ ਕਾ ਨਾਮ ਇਕ ਰਸ ਧਿਆਵਤਾ ਹੈ, ਇਸੀ ਤੇ ਵਹੁ ਊਤਮ ਪਦਵੀ ਕੋ ਪਾਵਤਾ ਹੈ॥੧੫॥
Prof. Sahib Singhਉਹ ਮਨੁੱਖ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰ ਕੇ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੧੫॥

ਪਦ ਅਰਥ ਪਦਵੀ = ਦਰਜਾ ॥੧੫॥

SikhNet (Spanish)ellos contemplan el Nombre del Señor y entran al Sublime Estado de Éxtasis. (15)

ਆਪੇ ਸਚਾ ਹੈ ਸੁਖਦਾਤਾ ॥

aape sachaa hai sukhadaataa | Ang 1065

Sant Singh KhalsaThe True Lord Himself is the Giver of peace.
Manmohan SinghThe True Lord himself is the Giver of peace.
Manmohan Singh (Punjabi)ਸੱਚਾ ਸੁਆਮੀ ਆਪ ਹੀ ਆਰਾਮ ਬਖਸ਼ਣਹਾਰ ਹੈ।
Fareedkot Teekaਆਪ ਹੀ (ਸਚਾ) ਵਾਹਿਗੁਰੂ ਸੁਖ ਦਾਤਾ ਹੈ॥
Prof. Sahib Singhਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਸਾਰੇ) ਸੁਖ ਦੇਣ ਵਾਲਾ ਹੈ।

ਪਦ ਅਰਥ ਆਪੇ = ਆਪ ਹੀ। ਸਚਾ = ਸੱਚਾ, ਸਦਾ ਕਾਇਮ ਰਹਿਣ ਵਾਲਾ।

SikhNet (Spanish)El Mismo Señor Verdadero es el Dador de Paz,

ਪੂਰੇ ਗੁਰ ਕੈ ਸਬਦਿ ਪਛਾਤਾ ॥

poore gur kai sabad pachhaataa | Ang 1065

Sant Singh KhalsaThrough the Shabad of the Perfect Guru, He is realized.
Manmohan SinghIt is through the Perfect Guru's word, that he is recognised.
Manmohan Singh (Punjabi)ਪੂਰਨ ਗੁਰਾਂ ਦੀ ਬਾਣੀ ਰਾਹੀਂ, ਉਹ ਸਿੰਝਾਣਿਆ ਜਾਂਦਾ ਹੈ।
Fareedkot Teekaਪੂਰੇ ਗੁਰੋਂ ਕੇ ਉਪਦੇਸ ਕਰ ਪਛਾਤਾ ਹੈ॥
Prof. Sahib Singhਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨਾਲ ਸਾਂਝ ਪਾਈ ਜਾ ਸਕਦੀ ਹੈ।

ਪਦ ਅਰਥ ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਪਛਾਤਾ = ਪਛਾਣਿਆ ਜਾ ਸਕਦਾ ਹੈ, ਸਾਂਝ ਪਾਈ ਜਾ ਸਕਦੀ ਹੈ।

SikhNet (Spanish)y a través del Shabd del Perfecto Guru, Él penetra en la Conciencia.

ਨਾਨਕ ਨਾਮੁ ਸਲਾਹੇ ਸਾਚਾ; ਪੂਰੈ ਭਾਗਿ ਕੋ ਪਾਇਦਾ ॥੧੬॥੭॥੨੧॥

naanak naam salaahe saachaa; poorai bhaag ko paaeidaa |16|7|21| Ang 1065

Sant Singh KhalsaNanak praises the Naam, the True Name of the Lord; through perfect destiny, He is found. ||16||7||21||
Manmohan SinghNanak praises the True Name, It is through perfect destiny, that some rare one attains unto the Lord.
Manmohan Singh (Punjabi)ਨਾਨਕ ਸੱਚੇ ਨਾਮ ਦੀ ਸਿਫ਼ਤ ਸ਼ਲਾਘਾ ਕਰਦਾ ਹੈ। ਪੂਰਨ ਪ੍ਰਾਲਭਧ ਰਾਹੀਂ, ਕੋਈ ਵਿਰਲਾ ਜਣਾ ਹੀ ਸੁਆਮੀ ਨੂੰ ਪ੍ਰਾਪਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੂਰੇ ਭਾਗੋਂ ਕਰ ਕੇ ਕੋਈ ਪੁਰਸ ਨਾਮ ਕੋ ਪਾਵਤਾ ਹੈ, ਸੋਈ ਸਚੇ ਨਾਮ ਕੋ ਸਲਾਹਤਾ ਹੈ॥੧੬॥੭॥੨੧॥
Prof. Sahib Singhਪੂਰੀ ਕਿਸਮਤ ਨਾਲ ਮਨੁੱਖ ਇਹ ਦਾਤ ਪ੍ਰਾਪਤ ਕਰਦਾ ਹੈ ਕਿ ਸਦਾ-ਥਿਰ ਹਰਿ-ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੬॥੭॥੨੧॥

ਪਦ ਅਰਥ ਸਲਾਹੇ = ਸਿਫ਼ਤ-ਸਾਲਾਹ ਕਰਦਾ ਹੈ। ਕੋ = ਕੋਈ (ਵਿਰਲਾ) ॥੧੬॥੭॥੨੧॥

SikhNet (Spanish)Nanak recita el Naam, el Nombre Verdadero del Señor y a través del Destino perfecto, Él es encontrado. (16-7-21)
Answers quote the Granth verbatim with Ang citations. AI commentary is not Gurbani and not a religious ruling.