ੴ

ਸਿੱਖਬਾਣੀ · SikhBani

Ang 1066

Sri Guru Granth Sahib · Raag Maaroo · 1 shabad, 46 lines
Translations
Shabad Guru Amardas Ji Raag Maaroo continues on Ang 1067

ਮਾਰੂ ਮਹਲਾ ੩ ॥

maaroo mahalaa 3 |

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.

ਨਿਰੰਕਾਰਿ ਆਕਾਰੁ ਉਪਾਇਆ ॥

nirankaar aakaar upaaeaa |

Sant Singh KhalsaThe Formless Lord created the universe of form.
Manmohan SinghThe formless Lord has created the world.
Manmohan Singh (Punjabi)ਸਰੂਪ-ਰਹਿਤ ਸੁਆਮੀ ਨੇ ਸੰਸਾਰ ਸਾਜਿਆ ਹੈ।
Fareedkot Teekaਨਿਰਅਕਾਰ ਪਰਮੇਸਰ ਨੇ ਅਕਾਰੁ, ਭਾਵ ਸੰਸਾਰ ਉਪਾਇਆ ਹੈ॥
Prof. Sahib Singhਆਕਾਰ-ਰਹਿਤ ਪਰਮਾਤਮਾ ਨੇ (ਆਪਣੇ ਆਪ ਤੋਂ ਪਹਿਲਾਂ) ਇਹ ਦਿੱਸਦਾ ਜਗਤ ਪੈਦਾ ਕੀਤਾ,

ਪਦ ਅਰਥ ਨਿਰੰਕਾਰਿ = ਨਿਰੰਕਾਰ ਨੇ, ਆਕਾਰ-ਰਹਿਤ ਪਰਮਾਤਮਾ ਨੇ। ਆਕਾਰੁ = ਇਹ ਦਿੱਸਦਾ ਜਗਤ। ਉਪਾਇਆ = ਪੈਦਾ ਕੀਤਾ।

SikhNet (Spanish)Es a través del Señor Sin Forma que todas las formas del Universo vinieron a existir,

ਮਾਇਆ ਮੋਹੁ ਹੁਕਮਿ ਬਣਾਇਆ ॥

maaeaa mohu hukam banaaeaa |

Sant Singh KhalsaBy the Hukam of His Command, He created attachment to Maya.
Manmohan SinghThrough his will, the Lord has created the love of worldly valuable.
Manmohan Singh (Punjabi)ਆਪਣੀ ਰਜਾ ਰਾਹੀਂ, ਸੁਆਮੀ ਨੇ ਸੰਸਾਰੀ ਪਦਾਰਥਾਂ ਦੀ ਮਮਤਾ ਰਚੀ ਹੈ।
Fareedkot Teekaਅਪਨੇ ਹੁਕਮ ਕਰ ਜੀਵੋਂ ਕੇ ਰਿਦੇ ਮੇਂ ਮਾਇਆ ਕਾ ਮੋਹੁ ਬਣਾਇਆ ਹੈ॥
Prof. Sahib Singhਮਾਇਆ ਦਾ ਮੋਹ ਭੀ ਉਸ ਨੇ ਆਪਣੇ ਹੁਕਮ ਵਿਚ ਹੀ ਬਣਾ ਦਿੱਤਾ।

ਪਦ ਅਰਥ ਹੁਕਮਿ = (ਆਪਣੇ) ਹੁਕਮ ਅਨੁਸਾਰ।

SikhNet (Spanish)y es también a través del Jukam de Su Comando que Maya

ਆਪੇ ਖੇਲ ਕਰੇ ਸਭਿ ਕਰਤਾ; ਸੁਣਿ ਸਾਚਾ ਮੰਨਿ ਵਸਾਇਦਾ ॥੧॥

aape khel kare sabh karataa; sun saachaa man vasaaeidaa |1|

Sant Singh KhalsaThe Creator Himself stages all the plays; hearing of the True Lord, enshrine Him in your mind. ||1||
Manmohan SinghThe Creator Lord Himself stages all the plays. So hearing of the True Lord, enshrine thou Him within thy mind.
Manmohan Singh (Punjabi)ਸਿਰਜਣਹਾਰ-ਸੁਆਮੀ ਆਪ ਹੀ ਸਾਰੀਆਂ ਖੇਡਾਂ ਖੇਡਦਾ ਹੈ। ਇਸ ਲਈ ਸੱਚੇ ਸਾਈਂ ਸੰਬੰਧੀ ਸੁਣਕੇ, ਤੂੰ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾ।
Fareedkot Teekaਕਰਤਾ ਪੁਰਖ ਸਭ ਖੇਲ ਕੋ ਆਪੇ ਹੀ ਕਰਤਾ ਹੈ। ਜੋ ਸਚਾ ਪੁਰਖ ਹੈ ਤਿਸ ਕੋ ਸੁਨਕੈ ਜੋ ਮਨ ਮੇਂ ਬਸਾਵਤਾ ਹੈ ਤਿਸ ਕਾ ਮੋਹ ਨਵਿਰਤ ਹੋਤਾ ਹੈ॥
Prof. Sahib Singhਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ (ਗੁਰੂ ਪਾਸੋਂ) ਸੁਣ ਕੇ (ਆਪਣੇ) ਮਨ ਵਿਚ ਵਸਾਂਦਾ ਹੈ (ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਕਰਤਾਰ ਆਪ ਹੀ ਇਹ ਸਾਰੇ ਖੇਲ ਕਰ ਰਿਹਾ ਹੈ ॥੧॥

ਪਦ ਅਰਥ ਆਪੇ = (ਨਿਰੰਕਾਰ) ਆਪ ਹੀ। ਖੇਲ = {ਬਹੁ-ਵਚਨ}। ਸਭਿ = ਸਾਰੇ। ਸੁਣਿ = ਸੁਣ ਕੇ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਮੰਨਿ = ਮਨਿ, ਮਨ ਵਿਚ ॥੧॥

SikhNet (Spanish)y el encaprichamiento nacieron. Sí, todo esto es la maravillosa Jugada del Señor Creador. Escucha de Él y elévalo en tu mente. (1)

ਮਾਇਆ ਮਾਈ; ਤ੍ਰੈ ਗੁਣ ਪਰਸੂਤਿ ਜਮਾਇਆ ॥

maaeaa maaee; trai gun parasoot jamaaeaa |

Sant Singh KhalsaMaya, the mother, gave birth to the three gunas, the three qualities,
Manmohan SinghThe Lord of wealth has given birth to the being of three dispositions,
Manmohan Singh (Punjabi)ਧਨ-ਦੌਲਤ ਦੇ ਸੁਆਮੀ ਨੇ ਤਿੰਨਾਂ ਸੁਭਾਵਾਂ ਵਾਲੇ ਜੀਵ ਪੈਦਾ ਦੀਤੇ ਹਨ,
Fareedkot Teeka(ਮਾਈ) ਮਾਇਆ ਪਤੀ ਚੇਤਨ, ਤਿਸ ਸੇ ਸਬੰਧ ਕਰ ਕੇ ਮਾਇਆ ਨੇ ਪ੍ਰਸੂਤ ਹੋ ਕਰ ਤ੍ਰਿਗੁਣੀ ਪ੍ਰਪੰਚ ਕੋ ਉਤਪਤ ਕੀਆ ਹੈ॥
Prof. Sahib Singh(ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾਣ ਵਾਲਾ ਮਨੁੱਖ ਇਹ ਨਿਸ਼ਚਾ ਰੱਖਦਾ ਹੈ ਕਿ) (ਜਗਤ ਦੀ) ਮਾਂ ਮਾਇਆ ਤੋਂ (ਜਗਤ ਦੇ ਪਿਤਾ ਪਰਮਾਤਮਾ ਨੇ ਸਾਰੇ) ਤ੍ਰੈਗੁਣੀ ਜੀਵ ਪੈਦਾ ਕੀਤੇ (ਬ੍ਰਹਮਾ ਸ਼ਿਵ ਆਦਿਕ ਭੀ ਉਸੇ ਨੇ ਪੈਦਾ ਕੀਤੇ),

ਪਦ ਅਰਥ ਮਾਈ = ਮਾਂ। ਮਾਇਆ ਮਾਈ = ਮਾਇਆ-ਮਾਂ (ਦੀ ਰਾਹੀਂ)। ਪਰਸੂਤਿ = {प्रसुति = offspring, progeny, issue} ਬੱਚੇ। ਤ੍ਰੈ ਗੁਣ ਪਰਸੂਤਿ = ਤ੍ਰੈ-ਗੁਣੀ ਜੀਵ। ਜਮਾਇਆ = ਪੈਦਾ ਕੀਤੇ।

SikhNet (Spanish)Sí, es el Señor, dicen, Quien de Su Relación con Maya, la Madre,

ਚਾਰੇ ਬੇਦ; ਬ੍ਰਹਮੇ ਨੋ ਫੁਰਮਾਇਆ ॥

chaare bed; brahame no furamaaeaa |

Sant Singh Khalsaand proclaimed the four Vedas to Brahma.
Manmohan Singhand uttered the four Vedas to Brahma.
Manmohan Singh (Punjabi)ਅਤੇ ਬ੍ਰਹਮੇ ਪਰਤੀ ਚਾਰੇ ਵੇਦ ਉਚਾਰੇ।
Fareedkot Teekaਪੁਨ: ਚਾਰ ਬੇਦ ਉਤਪਤ ਕਰ ਕੇ ਤਿਨ ਕਾ ਬੀਚਾਰ ਬ੍ਰਹਮੇ ਕੋ ਫੁਰਮਾਇਆ ਕਿ ਤੂੰ ਇਨ ਕੀ ਮ੍ਰਿਯਾਦਾ ਪਰਵਿਰਤ ਕਰੁ॥
Prof. Sahib Singhਬ੍ਰਹਮਾ ਨੂੰ ਉਸ ਨੇ ਚਾਰੇ ਵੇਦ (ਰਚਣ ਲਈ) ਹੁਕਮ ਕੀਤਾ।
SikhNet (Spanish)dio nacimiento a los tres modos y recitó los cuatro Vedas a Brahma,

ਵਰ੍ਹੇ ਮਾਹ ਵਾਰ ਥਿਤੀ ਕਰਿ; ਇਸੁ ਜਗ ਮਹਿ, ਸੋਝੀ ਪਾਇਦਾ ॥੨॥

varhe maah vaar thitee kar; is jag meh, sojhee paaeidaa |2|

Sant Singh KhalsaCreating the years, months, days and dates, He infused intelligence into the world. ||2||
Manmohan SinghCreating the years, months, week days and the lunar days, Their comprehension, the Lord has imparted into the world.
Manmohan Singh (Punjabi)ਸਾਲ, ਮਹੀਨੇ, ਹਫਤੇ ਦੇ ਦਿਨ ਅਤੇ ਚੰਦ ਦੀਆਂ ਤਿਥਾਂ ਰਚ ਕੇ; ਉਨ੍ਹਾਂ ਦੀ ਗਿਆਤ ਪ੍ਰਭੂ ਨੇ ਸੰਸਾਰ ਅੰਦਰ ਵਰਤਾਈ ਹੈ।
Fareedkot Teekaਹੁਕਮ ਅਨਸਾਰ ਵਾਰ ਤਥਾ ਮਹੀਨੇ ਔ ਵਰ੍ਹੇ ਇਨ ਕੀ ਮਿਰਯਾਦਾ ਕਰਕੇ, ਇਸ ਪ੍ਰਕਾਰ ਸਭ ਜੁਗੋਂ ਮੇਂ ਜੀਵੋਂ ਕੋ ਇਨ ਕੇ ਜਾਨਣੈ ਕੀ ਸੋਝੀ ਪਾਵਤਾ ਭਯਾ ਹੈ॥੨॥
Prof. Sahib Singhਵਰ੍ਹੇ ਮਹੀਨੇ ਵਾਰ ਥਿੱਤਾਂ (ਆਦਿਕ) ਬਣਾ ਕੇ ਇਸ ਜਗਤ ਵਿਚ (ਸਮੇ ਆਦਿਕ ਦੀ) ਸੂਝ ਭੀ ਉਹ ਪਰਮਾਤਮਾ ਹੀ ਪੈਦਾ ਕਰਨ ਵਾਲਾ ਹੈ ॥੨॥

ਪਦ ਅਰਥ ਥਿਤੀ = {'ਥਿਤਿ' ਤੋਂ ਬਹੁ-ਵਚਨ} ਥਿੱਤਾਂ। ਕਰਿ = ਕਰ ਕੇ, ਬਣਾ ਕੇ। ਸੋਝੀ = (ਸਮੇ ਆਦਿਕ ਦੀ) ਸੂਝ ॥੨॥

SikhNet (Spanish)creó los años, meses, días, lunares y solares y creó la Conciencia de todo esto en el mundo. (2)

ਗੁਰ ਸੇਵਾ ਤੇ ਕਰਣੀ ਸਾਰ ॥

gur sevaa te karanee saar |

Sant Singh KhalsaService to the Guru is the most excellent action.
Manmohan SinghSublime are the Guru's service and good deeds.
Manmohan Singh (Punjabi)ਸ਼੍ਰੇਸ਼ਟ ਹਨ ਗੁਰਾਂ ਦੀ ਘਾਲ ਅਤੇ ਨੇਕ ਅਮਲ।
Fareedkot Teekaਤਾਂ ਤੇ ਗੁਰੋਂ ਕੀ ਸੇਵਾ ਤੇ ਸੁਭ ਕਰਣੀ ਕੋ ਸਮਾਲ॥
Prof. Sahib Singh(ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਗੁਰੂ ਮਿਲ ਪਿਆ) ਗੁਰੂ ਦੀ ਸਰਨ ਪੈਣ ਤੋਂ ਉਸ ਨੂੰ ਇਹ ਸ੍ਰੇਸ਼ਟ ਕਰਨ-ਜੋਗ ਕੰਮ ਮਿਲ ਗਿਆ,

ਪਦ ਅਰਥ ਤੇ = ਤੋਂ। ਕਰਣੀ = ਕਰਨ-ਯੋਗ ਕੰਮ। ਸਾਰ = ਸ੍ਰੇਸ਼ਟ। ਸਾਰ ਕਰਣੀ = ਸ੍ਰੇਸ਼ਟ ਕਰਨ-ਯੋਗ ਕੰਮ।

SikhNet (Spanish)Pero cuando uno sirve al Guru,

ਰਾਮ ਨਾਮੁ; ਰਾਖਹੁ ਉਰਿ ਧਾਰ ॥

raam naam; raakhahu ur dhaar |

Sant Singh KhalsaEnshrine the Lord's Name within your heart.
Manmohan SinghKeep thou the Lord's Name clasped to thy heart.
Manmohan Singh (Punjabi)ਤੂੰ ਸਾਈਂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖ।
Fareedkot Teekaਰਾਮ ਨਾਮ ਕੋ ਰਿਦੇ ਮੇਂ ਧਾਰਿ ਰਾਖੋ॥
Prof. Sahib Singhਕਿ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ।

ਪਦ ਅਰਥ ਉਰਿ = ਹਿਰਦੇ ਵਿਚ। ਉਰਿਧਾਰ = ਹਿਰਦੇ ਵਿਚ ਟਿਕਾ ਕੇ।

SikhNet (Spanish)todo lo que hace es Santo y uno eleva el Nombre del Señor en el corazón,

ਗੁਰਬਾਣੀ ਵਰਤੀ ਜਗ ਅੰਤਰਿ; ਇਸੁ ਬਾਣੀ ਤੇ. ਹਰਿ ਨਾਮੁ ਪਾਇਦਾ ॥੩॥

gurabaanee varatee jag antar; is baanee te. har naam paaeidaa |3|

Sant Singh KhalsaThe Word of the Guru's Bani prevails throughout the world; through this Bani, the Lord's Name is obtained. ||3||
Manmohan SinghThe Gurbani pervades the whole world and through this word, the Lord's Name is obtained.
Manmohan Singh (Punjabi)ਗੁਰਬਾਣੀ ਸਾਰੇ ਜਹਾਨ ਅੰਦਰ ਪ੍ਰਚੱਲਤ ਹੈ ਅਤੇ ਇਸ ਬਾਣੀ ਰਾਹੀਂ, ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ।
Fareedkot Teekaਜਗਤ ਕੇ ਅੰਤਰ ਗੁਰਬਾਣੀ ਜੋ ਵਰਤੀ ਹੈ ਅਰਥਾਤ ਪ੍ਰਸਿਧ ਪਰਵਿਰਤੀ ਹੈ, ਇਸ ਬਾਣੀ ਸੇ ਹਰੀ ਨਾਮ ਪਾਈਤਾ ਹੈ॥੩॥☬ਪ੍ਰਸ਼ਨ: ਕੋਈਕ ਵੇਦ ਪਾਠੀ ਕੋ ਸਾਂਤੀ ਨਹੀਂ ਦੇਖੀਦੀ ਕੀ ਕਾਰਨ ਹੈ?☬ਉੱਤ੍ਰ:
Prof. Sahib Singhਸੋ, ਇਸ ਜਗਤ ਵਿਚ (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਬਾਣੀ ਆ ਵੱਸਦੀ ਹੈ, ਉਹ ਇਸ ਬਾਣੀ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ॥੩॥

ਪਦ ਅਰਥ ਜਗ ਅੰਤਰਿ = ਜਗਤ ਵਿਚ। ਵਰਤੀ = (ਜਿਸ ਦੇ ਹਿਰਦੇ ਵਿਚ) ਆ ਵੱਸੀ। ਇਸੁ ਬਾਣੀ ਤੇ = ਇਸ ਬਾਣੀ ਤੋਂ, ਇਸ ਬਾਣੀ ਦੀ ਰਾਹੀਂ ॥੩॥

SikhNet (Spanish)pues la Palabra prevalece en todo el mundo y a través de esta Palabra uno llega hasta el Nombre. (3)

ਵੇਦੁ ਪੜੈ; ਅਨਦਿਨੁ ਵਾਦ ਸਮਾਲੇ ॥

ved parrai; anadin vaad samaale |

Sant Singh KhalsaHe reads the Vedas, but he starts arguments night and day.
Manmohan SinghMan reads the Vedas night and day but picks up quarrels.
Manmohan Singh (Punjabi)ਇਨਸਾਨ ਵੇਦਾਂ ਨੂੰ ਵਾਚਦਾ ਹੈ ਪ੍ਰੰਤੂ ਰੈਣ ਅਤੇ ਦਿਹੁੰ ਝਗੜਾ ਮੁਲ ਲੈਂਦਾ ਹੈ।
Fareedkot Teekaਜੋ ਵੇਦ ਪੜਤਾ ਹੈ ਅਰ ਰਾਤ ਦਿਨ ਝਗੜੇ ਹੀ ਸੰਭਾਲਤਾ ਹੈ॥
Prof. Sahib Singh(ਪਰ, ਜਿਹੜਾ ਮਨੁੱਖ ਗੁਰੂ ਦੀ ਸਰਨ ਤੋਂ ਵਾਂਜਿਆਂ ਰਹਿ ਕੇ ਵੇਦ (ਆਦਿਕ ਹੀ) ਪੜ੍ਹਦਾ ਹੈ, ਤੇ, ਹਰ ਵੇਲੇ ਚਰਚਾ ਆਦਿਕ ਹੀ ਕਰਦਾ ਹੈ,

ਪਦ ਅਰਥ ਪੜੈ = ਪੜ੍ਹਦਾ ਹੈ {ਇਕ-ਵਚਨ}। ਅਨਦਿਨੁ {अनुदिनां} ਹਰ ਰੋਜ਼। ਵਾਦ = {ਬਹੁ-ਵਚਨ} ਝਗੜੇ, ਬਹਸਾਂ। ਸਮਾਲੇ = ਸੰਭਾਲਦਾ ਹੈ, ਕਰਦਾ ਹੈ।

SikhNet (Spanish)Uno lee los Vedas, pero si la discordia se alimenta en la mente,

ਨਾਮੁ. ਨ ਚੇਤੈ; ਬਧਾ ਜਮਕਾਲੇ ॥

naam. na chetai; badhaa jamakaale |

Sant Singh KhalsaHe does not remember the Naam, the Name of the Lord; he is bound and gagged by the Messenger of Death.
Manmohan SinghHe contemplates not Name and is bound down by the death's courier.
Manmohan Singh (Punjabi)ਉਹ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਮੌਤ ਦੇ ਦੂਤ ਦਾ ਨਰੜਿਆ ਹੋਇਆ ਹੈ।
Fareedkot Teekaਪੁਨਾ ਨਾਮ ਕੋ ਨਹੀਂ ਚੇਤਤਾ ਇਸ ਤੇ ਉਹ (ਜਮ) ਧਰਮਰਾਇ ਨੇ ਮਾਰਨੇ ਵਾਸਤੇ ਬਾਂਧਾ ਹੈ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਾ ਨਹੀਂ ਉਹ ਆਤਮਕ ਮੌਤ ਦੇ ਬੰਧਨਾਂ ਵਿਚ ਬੱਝਾ ਰਹਿੰਦਾ ਹੈ।

ਪਦ ਅਰਥ ਚੇਤੈ = ਸਿਮਰਦਾ।

SikhNet (Spanish)sin importar el Nombre, uno permanece amarrado al ángel de la muerte,

ਦੂਜੈ ਭਾਇ ਸਦਾ ਦੁਖੁ ਪਾਏ; ਤ੍ਰੈ ਗੁਣ ਭਰਮਿ ਭੁਲਾਇਦਾ ॥੪॥

doojai bhaae sadaa dukh paae; trai gun bharam bhulaaeidaa |4|

Sant Singh KhalsaIn the love of duality, he suffers in pain forever; he is deluded by doubt, and confused by the three gunas. ||4||
Manmohan SinghThrough the love of another, he ever suffers pain and strays in the three modes and doubt.
Manmohan Singh (Punjabi)ਹੋਰਸ ਦੀ ਪ੍ਰੀਤ ਰਾਹੀਂ, ਉਹ ਹਮੇਸ਼ਾਂ ਹੀ ਤਕਲਫ਼ਿ ਉਠਾਉਂਦਾ ਹੈ ਅਤੇ ਤਿੰਨਾਂ ਅਵਸਥਾਵਾਂ ਅਤੇ ਸੰਦੇਹ ਅੰਦਰ ਭਟਕਦਾ ਹੈ।
Fareedkot Teekaਵਹੁ ਦੂਜੈ ਭਾਇ ਕਰ ਸਦਾ ਦੁਖ ਹੀ ਪਾਵਤਾ ਹੈ, ਕਿਉਂਕਿ ਤ੍ਰੈ ਗੁਣ ਕੇ ਭਰਮ ਮੇਂ ਉਸ ਕੋ ਵਿਰੋਧ ਭੁਲਾਵਤਾ ਹੈ॥੪॥
Prof. Sahib Singhਹੋਰ ਹੋਰ ਪਿਆਰ ਵਿਚ ਫਸ ਕੇ ਉਹ ਸਦਾ ਦੁੱਖ ਪਾਂਦਾ ਹੈ। ਮਾਇਆ ਦੇ ਤਿੰਨ ਗੁਣਾਂ ਦੀ ਭਟਕਣਾ ਵਿਚ ਪੈ ਕੇ ਉਹ ਜੀਵਨ ਦੇ ਗ਼ਲਤ ਰਸਤੇ ਤੇ ਪਿਆ ਰਹਿੰਦਾ ਹੈ ॥੪॥

ਪਦ ਅਰਥ ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਹੋਰ ਦੇ ਪਿਆਰ ਵਿਚ। ਤ੍ਰੈ ਗੁਣ ਭਰਮਿ = ਮਾਇਆ ਦੇ ਤਿੰਨ ਗੁਣਾਂ ਦੀ ਭਟਕਣਾ ਵਿਚ ਪੈ ਕੇ। ਭੁਲਾਇਦਾ = ਕੁਰਾਹੇ ਪਿਆ ਰਹਿੰਦਾ ਹੈ ॥੪॥

SikhNet (Spanish)pues siendo guiado por la idea del otro, sufre, y al funcionar dentro de los límites de las tres modalidades, es desviado por la duda. (4)

ਗੁਰਮੁਖਿ; ਏਕਸੁ ਸਿਉ ਲਿਵ ਲਾਏ ॥

guramukh; ekas siau liv laae |

Sant Singh KhalsaThe Gurmukh is in love with the One Lord alone;
Manmohan SinghThe Guru-ward loves the one Lord alone,
Manmohan Singh (Punjabi)ਗੁਰੂ-ਅਨੁਸਾਰੀ ਕੇਵਲ ਇੱਕ ਪ੍ਰਭੂ ਨੂੰ ਹੀ ਪਿਆਰ ਕਰਦਾ ਹੈ,
Fareedkot Teekaਜੋ ਗੁਰਮੁਖ ਹੈਂ, ਸੋ ਇਕਸ ਸਿਉਂ ਹੀ ਲਿਵ ਲਾਵਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਿਰਫ਼ ਪਰਮਾਤਮਾ ਨਾਲ ਪਿਆਰ ਪਾਂਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਏਕਸੁ ਸਿਉ = ਸਿਰਫ਼ ਇਕ ਨਾਲ। ਲਿਵ = ਲਗਨ, ਪ੍ਰੀਤ।

SikhNet (Spanish)El ser con Conciencia de Dios está entonado en el Uno

ਤ੍ਰਿਬਿਧਿ ਮਨਸਾ ਮਨਹਿ ਸਮਾਏ ॥

tribidh manasaa maneh samaae |

Sant Singh Khalsahe submerges in his mind the three-phased desire.
Manmohan Singhand the three phased desire, he silences in the mind.
Manmohan Singh (Punjabi)ਅਤੇ ਤਿੰਨਾਂ ਹਾਲਤਾਂ ਵਾਲੀ ਖ਼ਾਹਿਸ਼ ਨੂੰ ਉਹ ਮਨ ਵਿੱਚ ਹੀ ਮੇਟ ਦਿੰਦਾ ਹੈ।
Fareedkot Teekaਤਿੰਨ ਪ੍ਰਕਾਰ ਕੀ ਮੁਤ, ਵਿਤ, ਲੋਕ, ਇਛਾ ਕੋ ਮਨਹਿ ਕਰ ਕੇ ਤਿਆਗ ਕੇ ਪਰਮੇਸੁਰ ਮੇਂ ਸਮਾਏ ਹੈਂ॥
Prof. Sahib Singh(ਇਸ ਤਰ੍ਹਾਂ ਉਹ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਪੈਦਾ ਹੋਣ ਵਾਲੇ ਫੁਰਨੇ ਨੂੰ ਆਪਣੇ ਮਨ ਦੇ ਵਿਚ ਹੀ ਮੁਕਾ ਦੇਂਦਾ ਹੈ।

ਪਦ ਅਰਥ ਤ੍ਰਿਬਿਧਿ = ਤਿੰਨ ਕਿਸਮ ਦੀ, ਮਾਇਆ ਦੇ ਤਿੰਨ (ਰਜੋ ਤਮੋ ਸਤੋ) ਗੁਣਾਂ ਵਾਲੀ। ਮਨਸਾ = {मनीषा} ਮਨ ਦਾ ਫੁਰਨਾ। ਮਨਹਿ = ਮਨਿ ਹੀ {ਲਫ਼ਜ਼ 'ਮਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਮਨ ਵਿਚ ਹੀ।

SikhNet (Spanish)Solo y los deseos nacidos de los tres modos los silencia en su mente.

ਸਾਚੈ ਸਬਦਿ ਸਦਾ ਹੈ ਮੁਕਤਾ; ਮਾਇਆ ਮੋਹੁ ਚੁਕਾਇਦਾ ॥੫॥

saachai sabad sadaa hai mukataa; maaeaa mohu chukaaeidaa |5|

Sant Singh KhalsaThrough the True Word of the Shabad, he is liberated forever; he renounces emotional attachment to Maya. ||5||
Manmohan SinghThrough the True Name, he is ever emancipated the eschews the love of worldliness.
Manmohan Singh (Punjabi)ਸੱਚੇ ਨਾਮ ਦੇ ਰਾਹੀਂ, ਉਹ ਹਮੇਸ਼ਾਂ ਹੀ ਮੋਖਸ਼ ਹੈ ਅਤੇ ਦੁਨੀਆਦਾਰੀ ਦੀ ਮਮਤਾ ਨੂੰ ਛੱਡ ਦਿੰਦਾ ਹੈ।
Fareedkot Teekaਸਚੇ ਗੁਰ ਉਪਦੇਸ ਕਰ ਕੇ ਜੋ ਸਦਾ ਵਿਸਿਓਂ ਸੇ ਛੂਟਾ ਹੈ, ਤਿਸ ਨੇ ਮਾਇਆ ਕਾ ਮੋਹ ਚੁਕਾਇ ਦੀਆ ਹੈ॥੫॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਬਰਕਤ ਨਾਲ ਉਹ ਮਨੁੱਖ (ਵਿਕਾਰਾਂ ਤੋਂ) ਸਦਾ ਬਚਿਆ ਰਹਿੰਦਾ ਹੈ, (ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ ॥੫॥

ਪਦ ਅਰਥ ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ। ਮੁਕਤਾ = (ਮਾਇਆ ਦੇ ਮੋਹ ਤੋਂ) ਸੁਤੰਤਰ ॥੫॥

SikhNet (Spanish)Sí, a través de la Palabra Verdadera, uno es para siempre emancipado y liberado de Maya y de sus caprichos. (5)

ਜੋ ਧੁਰਿ ਰਾਤੇ; ਸੇ ਹੁਣਿ ਰਾਤੇ ॥

jo dhur raate; se hun raate |

Sant Singh KhalsaThose who are so pre-ordained to be imbued, are imbued with love for the Lord.
Manmohan SinghThey, who are pre destined to be imbued; They are now imbued with the Lord's love.
Manmohan Singh (Punjabi)ਜਿਨ੍ਹਾਂ ਲਈ ਐਨ ਆਰੰਭ ਤੋਂ ਰੰਗੀਜਣਾ ਨੀਅਤ ਹੋਇਆ ਹੋਇਆ ਹੈ; ਉਹ ਹੁਣ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਜਾਂਦੇ ਹਨ।
Fareedkot Teekaਪੂਰਬ ਜਨਮੋਂ ਮੇਂ ਜੋ ਭਗਤੀ ਮੇਂ ਰਾਤੇ ਹੈਂ ਸੋਈ ਪੁਰਸ ਅਬ ਭਗਤੀ ਮੇਂ ਰੰਗੇ ਹੈਂ॥
Prof. Sahib Singhਪਰ, ਇਸ ਮਨੁੱਖਾ ਜਨਮ ਵਿਚ ਉਹ ਮਨੁੱਖ ਹੀ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਜਿਹੜੇ (ਪਹਿਲੀ ਕੀਤੀ ਕਮਾਈ ਅਨੁਸਾਰ) ਧੁਰ ਦਰਗਾਹ ਤੋਂ ਰੰਗੇ ਹੋਏ ਹੁੰਦੇ ਹਨ।

ਪਦ ਅਰਥ ਧੁਰਿ = (ਪਹਿਲੀ ਕੀਤੀ ਕਮਾਈ ਅਨੁਸਾਰ) ਧੁਰ ਦਰਗਾਹ ਤੋਂ। ਰਾਤੇ = (ਨਾਮ-ਰੰਗ ਵਿਚ) ਰੰਗੇ ਹੋਏ। ਸੇ = ਉਹ {ਬਹੁ-ਵਚਨ}। ਹੁਣਿ = ਇਸ ਜਨਮ ਵਿਚ।

SikhNet (Spanish)Los que estaban imbuidos en Dios desde el principio,

ਗੁਰ ਪਰਸਾਦੀ ਸਹਜੇ ਮਾਤੇ ॥

gur parasaadee sahaje maate |

Sant Singh KhalsaBy Guru's Grace, they are intuitively intoxicated.
Manmohan SinghBy the Guru's grace, they are inebriated with equipoise.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਉਹ ਅਡੋਲਤਾ ਨਾਲ ਮਤਵਾਲੇ ਥੀ ਵੰਝਦੇ ਹਨ।
Fareedkot Teekaਸੋਈ ਗੁਰੋਂ ਕੀ ਕ੍ਰਿਪਾ ਸੇ ਗ੍ਯਾਨ ਮੇਂ ਮਸਤ ਹੂਏ ਹੈਂ॥
Prof. Sahib Singhਉਹ ਗੁਰੂ ਦੀ ਕਿਰਪਾ ਨਾਲ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਹਜੇ = ਆਤਮਕ ਅਡੋਲਤਾ ਵਿਚ। ਮਾਤੇ = ਮਸਤ।

SikhNet (Spanish)están imbuidos en Él ahora y para siempre, y se encuentran embebidos en el Equilibrio, por la Gracia del Guru.

ਸਤਿਗੁਰੁ ਸੇਵਿ ਸਦਾ ਪ੍ਰਭੁ ਪਾਇਆ; ਆਪੈ ਆਪੁ ਮਿਲਾਇਦਾ ॥੬॥

satigur sev sadaa prabh paaeaa; aapai aap milaaeidaa |6|

Sant Singh KhalsaServing the True Guru forever, they find God; He Himself unites them with Himself. ||6||
Manmohan SinghBy ever serving the True Guru, they attain to their Lord and of Himself. He unites them with Himself.
Manmohan Singh (Punjabi)ਸਦੀਵ ਹੀ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਉਹ ਆਪਣੇ ਸੁਆਮੀ ਨੂੰ ਪਾ ਲੈਂਦੇ ਹਨ; ਸਗੋਂ, ਉਹ ਖ਼ੁਦ ਹੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜਿਸ ਨੇ (ਸਦਾ) ਇਕ ਰਸ ਸਤਿਗੁਰੋਂ ਕੋ ਸੇਵ ਕੇ ਪ੍ਰਭੂ ਕੋ ਪਾਇਆ ਹੈ ਵਹੁ ਆਪ ਅਪਨੇ ਮੇਲੀਆਂ ਕੋ ਭੀ ਮਿਲਾਵਤਾ ਹੈ॥੬॥
Prof. Sahib Singhਗੁਰੂ ਦੀ ਸਰਨ ਪੈ ਕੇ ਮਨੁੱਖ ਸਦਾ ਪ੍ਰਭੂ ਦਾ ਮਿਲਾਪ ਪ੍ਰਾਪਤ ਕਰੀ ਰੱਖਦਾ ਹੈ, ਉਹ ਆਪਣੇ ਆਪ ਨੂੰ (ਪ੍ਰਭੂ ਦੇ) ਆਪੇ ਵਿਚ ਮਿਲਾ ਲੈਂਦਾ ਹੈ ॥੬॥

ਪਦ ਅਰਥ ਸੇਵਿ = ਸੇਵ ਕੇ, ਸਰਨ ਪੈ ਕੇ। ਆਪੈ = ਆਪੇ ਵਿਚ। ਆਪੁ = ਆਪਣੇ ਆਪ ਨੂੰ ॥੬॥

SikhNet (Spanish)Sí, sirviendo al Guru Verdadero, ellos se entonan en Dios y Él Mismo Señor los une en el Seno de Su Ser. (6)

ਮਾਇਆ ਮੋਹਿ; ਭਰਮਿ ਨ ਪਾਏ ॥

maaeaa mohi; bharam na paae |

Sant Singh KhalsaIn attachment to Maya and doubt, the Lord is not found.
Manmohan SinghThrough the Love of the world, one has to wander in existences.
Manmohan Singh (Punjabi)ਜਗਤ ਦੀ ਮਮਤਾ ਰਾਹੀਂ, ਇਨਸਾਨ ਨੂ ਜੂਨੀਆਂ ਅੰਦਰ ਭਟਕਣਾ ਪੈਂਦਾ ਹੈ।
Fareedkot Teekaਜੀਵ ਮਾਇਆ ਕੇ ਮੋਹ ਕਰ ਕੇ ਚੌਰਾਸੀ ਮੇਂ ਭਰਮਣਾ ਹੀ ਪਾਵਤਾ ਹੈ॥
Prof. Sahib Singhਮਾਇਆ ਦੇ ਮੋਹ ਵਿਚ, ਭਟਕਣਾ ਵਿਚ ਫਸਿਆ ਹੋਇਆ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ।

ਪਦ ਅਰਥ ਮੋਹਿ = ਮੋਹ ਵਿਚ। ਭਰਮਿ = ਭਟਕਣਾ ਵਿਚ।

SikhNet (Spanish)Engañado por Maya, uno es relegado a tener dudas.

ਦੂਜੈ ਭਾਇ ਲਗਾ; ਦੁਖੁ ਪਾਏ ॥

doojai bhaae lagaa; dukh paae |

Sant Singh KhalsaAttached to the love of duality, one suffers in pain.
Manmohan SinghAttached to another's love, one comes to grief.
Manmohan Singh (Punjabi)ਹੋਰਸ ਦੇ ਪਿਆਰ ਨਾਲ ਜੁੜ ਕੇ, ਇਨਸਾਨ ਦੁਖ ਪਾਉਂਦਾ ਹੈ।
Fareedkot Teekaਦ੍ਵੈਤ ਭਾਇ ਮੇਂ ਲਗਾ ਹੂਆ ਦੁਖ ਪਾਵਤਾ ਹੈ॥
Prof. Sahib Singhਹੋਰ ਹੋਰ ਪਿਆਰ ਵਿਚ ਲੱਗਾ ਹੋਇਆ ਮਨੁੱਖ ਦੁੱਖ (ਹੀ) ਸਹਾਰਦਾ ਹੈ।

ਪਦ ਅਰਥ ਦੂਜੈ ਭਾਇ = ਹੋਰ ਹੋਰ ਪਿਆਰ ਵਿਚ। ਲਗਾ = ਲੱਗਾ ਹੋਇਆ।

SikhNet (Spanish)Sin poder encontrar a Dios y guiado por el sentido hacia un otro,

ਸੂਹਾ ਰੰਗੁ. ਦਿਨ ਥੋੜੇ ਹੋਵੈ; ਇਸੁ ਜਾਦੇ ਬਿਲਮ. ਨ ਲਾਇਦਾ ॥੭॥

soohaa rang. din thorre hovai; is jaade bilam. na laaeidaa |7|

Sant Singh KhalsaThe crimson color lasts for only a few days; all too soon, it fades away. ||7||
Manmohan SinghThe crimson colour lasts for a few days. It makes no delay in wearing off.
Manmohan Singh (Punjabi)ਸੂਹਾ ਰੰਗ ਥੋੜੇ ਦਿਹਾੜੇ ਹੀ ਕਟੱਦਾ ਹੈ। ਇਸ ਨੂੰ ਉਡਦਿਆਂ ਚਿਰ ਨਹੀਂ ਲਗਦਾ।
Fareedkot Teekaਕਿਉਂਕਿ ਕਸੁੰਭੇ ਕਾ ਰੰਗ ਅਰਥਾਤ ਵਿਸ਼ਿਓਂ ਕਾ ਅਨੰਦ ਥੋੜੇ ਦਿਨ ਇਸਥਿਤ ਹੋਤਾ ਹੈ, ਇਸ ਕੋ ਜਾਤੇ ਨੂੰ ਦੇਖੀਏ ਤਉ ਦੇਰੀ ਨਹੀਂ ਲਗਾਵਤਾ ਹੈ॥੭॥
Prof. Sahib Singh(ਕਸੁੰਭੇ ਦੇ ਰੰਗ ਵਾਂਗ ਮਾਇਆ ਦਾ) ਸ਼ੋਖ਼ ਰੰਗ ਥੋੜੇ ਦਿਨ ਹੀ ਰਹਿੰਦਾ ਹੈ, ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੭॥

ਪਦ ਅਰਥ ਸੂਹਾ ਰੰਗੁ = (ਕਸੁੰਭੇ ਵਰਗਾ) ਸ਼ੋਖ਼ ਰੰਗ। ਜਾਦੇ = ਦੂਰ ਹੁੰਦਿਆਂ। ਬਿਲਮ = ਦੇਰ, ਚਿਰ ॥੭॥

SikhNet (Spanish)sufre. Sí, el color rojo del cártamo no tarda en desvanecerse. (7)

ਏਹੁ ਮਨੁ; ਭੈ ਭਾਇ ਰੰਗਾਏ ॥

ehu man; bhai bhaae rangaae |

Sant Singh KhalsaSo color this mind in the Fear and the Love of God.
Manmohan SinghThis soul, one should dye in the Lord's fear and love.
Manmohan Singh (Punjabi)ਬੰਦੇ ਨੂੰ ਇਹ ਆਤਮਾ, ਪ੍ਰਭੂ ਦੇ ਡਰ ਅਤੇ ਪਿਆਰ ਵਿੱਚ, ਰੰਗਣੀ ਚਾਹੀਦੀ ਹੈ।
Fareedkot Teekaਇਸ ਮਨ ਕਉ ਭੈ ਔਰ ਪ੍ਰੇਮ ਮੇਂ ਜੋ ਰੰਗਾਏ॥
Prof. Sahib Singhਜਿਹੜਾ ਮਨੁੱਖ (ਆਪਣੇ) ਇਸ ਮਨ ਨੂੰ ਪਰਮਾਤਮਾ ਦੇ ਡਰ-ਅਦਬ ਵਿਚ ਪਿਆਰ ਵਿਚ ਰੰਗਦਾ ਹੈ,

ਪਦ ਅਰਥ ਭੈ = ਅਦਬ ਵਿਚ। ਭਾਇ = ਪਿਆਰ ਵਿਚ।

SikhNet (Spanish)Esta mente se debe de teñir del Amor y de la Reverencia a Dios,

ਇਤੁ ਰੰਗਿ; ਸਾਚੇ ਮਾਹਿ ਸਮਾਏ ॥

eit rang; saache maeh samaae |

Sant Singh KhalsaDyed in this color, one merges in the True Lord.
Manmohan SinghDyed this wise, man merges in the True Lord.
Manmohan Singh (Punjabi)ਇਸ ਤਰ੍ਹਾਂ ਰੰਗੀਜ, ਬੰਦਾ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਤਉ ਇਸ ਰੰਗ ਕਰ ਕੇ ਸਾਚੇ ਪਰਮਾਤਮਾ ਮੇਂ (ਸਮਾਏ) ਅਭੇਦ ਹੋ ਜਾਵੇ॥
Prof. Sahib Singhਉਹ ਇਸ ਰੰਗ ਵਿਚ (ਰੰਗੀਜ ਕੇ) ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਇਤੁ = ਇਸ ਵਿਚ। ਇਤੁ ਰੰਗਿ = ਇਸ ਰੰਗ ਵਿਚ।

SikhNet (Spanish)pues imbuido de esta forma se inmerge en el Uno Verdadero.

ਪੂਰੈ ਭਾਗਿ ਕੋ ਇਹੁ ਰੰਗੁ ਪਾਏ; ਗੁਰਮਤੀ ਰੰਗੁ ਚੜਾਇਦਾ ॥੮॥

poorai bhaag ko ihu rang paae; guramatee rang charraaeidaa |8|

Sant Singh KhalsaBy perfect destiny, some may obtain this color. Through the Guru's Teachings, this color is applied. ||8||
Manmohan SinghThrough perfect good fortune, some rare one obtains this dye, It is by the Guru's instruction, that this colour is adopted.
Manmohan Singh (Punjabi)ਕੋਈ ਵਿਰਲਾ ਜਣਾ ਹੀ, ਪੂਰਨ ਚੰਗੇ ਨਸੀਬਾਂ ਰਾਹੀਂ, ਇਸ ਰੰਗ ਨੂੰ ਪਾਉਂਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਹੀ ਇਹ ਰੰਗ ਚੜ੍ਹਦਾ ਹੈ।
Fareedkot Teekaਕੋਈ ਪੂਰੇ ਭਾਗ ਵਾਲਾ ਗੁਰਮੁਤੀਆ ਇਹ ਰੰਗ ਪਾਵਤਾ ਹੈ, ਸੋ ਗੁਰਮਤੀਆ ਔਰ ਕੋ ਭੀ ਇਹੀ ਰੰਗ ਚੜਾਵਤਾ ਹੈ॥੮॥
Prof. Sahib Singhਪਰ ਕੋਈ ਵਿਰਲਾ ਮਨੁੱਖ ਵੱਡੀ ਕਿਸਮਤ ਨਾਲ ਇਹ ਪ੍ਰੇਮ-ਰੰਗ ਹਾਸਲ ਕਰਦਾ ਹੈ। ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਇਹ ਰੰਗ (ਆਪਣੇ ਮਨ ਨੂੰ) ਚਾੜ੍ਹਦਾ ਹੈ ॥੮॥

ਪਦ ਅਰਥ ਕੋ = ਕੋਈ (ਵਿਰਲਾ) ॥੮॥

SikhNet (Spanish)Es por un Destino perfecto que uno es teñido de este color; cuando es bendecido con la Sabiduría del Guru. (8)

ਮਨਮੁਖੁ ਬਹੁਤੁ ਕਰੇ ਅਭਿਮਾਨੁ ॥

manamukh bahut kare abhimaan |

Sant Singh KhalsaThe self-willed manmukhs take great pride in themselves.
Manmohan SinghThe mind-ward takes great pride on himself.
Manmohan Singh (Punjabi)ਮਨਮੱਤੀਆ ਆਪਣੇ ਆਪ ਉੱਤੇ ਘਨਾ ਹੰਕਾਰ ਕਰਦਾ ਹੈ।
Fareedkot Teekaਮਨਮੁਖ ਬਹੁਤ ਹੀ ਅਭਿਮਾਨ ਕਰਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਬੜਾ ਅਹੰਕਾਰ ਕਰਦਾ ਹੈ,

ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।

SikhNet (Spanish)El ególatra se enorgullece inmensamente y así no obtiene honor en la Corte del Señor.

ਦਰਗਹ ਕਬ ਹੀ, ਨ ਪਾਵੈ ਮਾਨੁ ॥

daragah kab hee, na paavai maan |

Sant Singh KhalsaIn the Court of the Lord, they are never honored.
Manmohan SinghIn the Lord's court, he attains not honour, ever.
Manmohan Singh (Punjabi)ਪ੍ਰਭੂ ਦੇ ਦਰਬਾਰ ਅੰਦਰ, ਉਸ ਨੂੰ ਕਦੇ ਭੀ ਇੱਜ਼ਤ ਪ੍ਰਾਪਤ ਨਹੀਂ ਹੁੰਦੀ।
Fareedkot Teekaਵਹੁ ਦਰਗਾਹ ਮੇਂ ਕਬੀ ਮਾਨ ਕੋ ਨਹੀਂ ਪਾਵਤਾ ਹੈ॥
Prof. Sahib Singhਪਰ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਦੇ ਭੀ ਆਦਰ ਨਹੀਂ ਪਾਂਦਾ।

ਪਦ ਅਰਥ ਮਾਨੁ = ਆਦਰ।

SikhNet (Spanish)Ése ser vive apegado al otro,

ਦੂਜੈ ਲਾਗੇ ਜਨਮੁ ਗਵਾਇਆ; ਬਿਨੁ ਬੂਝੇ. ਦੁਖੁ ਪਾਇਦਾ ॥੯॥

doojai laage janam gavaaeaa; bin boojhe. dukh paaeidaa |9|

Sant Singh KhalsaAttached to duality, they waste their lives; without understanding, they suffer in pain. ||9||
Manmohan SinghAttached to duality, he wastes away his life and without under standing, he comes to grief.
Manmohan Singh (Punjabi)ਹੋਰਸ ਨਾਲ ਜੁੜ ਕੇ ਉਹ ਆਪਣਾ ਜੀਵਨ ਗੁਆ ਲੈਂਦਾ ਹੈ ਅਤੇ ਸਮਝ ਸੋਚ ਦੇ ਬਾਝੋਂ, ਤਕਲਫ਼ਿ ਉਠਾਉਂਦਾ ਹੈ।
Fareedkot Teekaਕਿਉਂਕਿ ਦ੍ਵੈਤ ਮੇਂ ਲਾਗ ਕੈ ਜਨਮ ਗਵਾਇਆ ਹੈ, ਸਮਝ ਤੋ ਬਿਨਾਂ ਵਹੁ ਦੁਖ ਹੀ ਪਾਵਤਾ ਹੈ॥੯॥
Prof. Sahib Singhਹੋਰ ਹੋਰ (ਮੋਹ) ਵਿਚ ਲੱਗ ਕੇ ਉਹ ਆਪਣਾ ਮਨੁੱਖਾ ਜਨਮ ਗੰਵਾ ਲੈਂਦਾ ਹੈ, ਸਹੀ ਜੀਵਨ ਦੀ ਸੂਝ ਤੋਂ ਬਿਨਾ ਉਹ ਸਦਾ ਦੁੱਖ ਪਾਂਦਾ ਹੈ ॥੯॥

ਪਦ ਅਰਥ ਲਾਗੇ = ਲਾਗਿ, ਲੱਗ ਕੇ ॥੯॥

SikhNet (Spanish)desperdiciando su vida y sin haber logrado el Conocimiento sufre grandemente. (9)

ਮੇਰੈ ਪ੍ਰਭਿ; ਅੰਦਰਿ ਆਪੁ ਲੁਕਾਇਆ ॥

merai prabh; andar aap lukaaeaa |

Sant Singh KhalsaMy God has hidden Himself deep within the self.
Manmohan SinghMy Lord has hid Himself midst all.
Manmohan Singh (Punjabi)ਮੈਂਡੇ ਮਾਲਕ ਨੇ ਆਪਣੇ ਆਪ ਨੂੰ ਸਾਰਿਆਂ ਅੰਦਰ ਲੁਕੋਇਆ ਹੋਇਆ ਹੈ।
Fareedkot Teekaਮੇਰੇ ਪ੍ਰਭੂ ਨੇ ਸਭ ਅੰਤਰ ਆਪਨਾ ਆਪ ਲੁਕਾਇਆ ਹੂਆ ਹੈ॥
Prof. Sahib Singhਮੇਰੇ ਪ੍ਰਭੂ ਨੇ ਆਪਣੇ ਆਪ ਨੂੰ (ਹਰੇਕ ਜੀਵ ਦੇ) ਅੰਦਰ ਗੁਪਤ ਰੱਖਿਆ ਹੋਇਆ ਹੈ,

ਪਦ ਅਰਥ ਪ੍ਰਭਿ = ਪ੍ਰਭੂ ਨੇ। ਅੰਦਰਿ = (ਹਰੇਕ ਜੀਵ ਦੇ) ਅੰਦਰ। ਆਪੁ = ਆਪਣਾ ਆਪ।

SikhNet (Spanish)Él Mismo, mi Dios, está escondido en nuestro interior y es por la Gracia del Guru,

ਗੁਰ ਪਰਸਾਦੀ; ਹਰਿ ਮਿਲੈ ਮਿਲਾਇਆ ॥

gur parasaadee; har milai milaaeaa |

Sant Singh KhalsaBy Guru's Grace, one is united in the Lord's Union.
Manmohan SinghCaused to meet, through the Guru's grace, one meets with his Trade.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮਿਲਦਿਆ ਹੋਇਆ ਜੀਵ, ਆਪਣੇ ਵਾਹਿਗੁਰੂ ਨਾਲ ਮਿਲ ਜਾਂਦਾ ਹੈ।
Fareedkot Teekaਗੁਰੋਂ ਕੀ ਕਿਰਪਾ ਕਾ ਮਿਲਾਇਆ ਹੂਆ ਹੀ ਮਿਲਤਾ ਹੈ ॥
Prof. Sahib Singh(ਫਿਰ ਭੀ) ਗੁਰੂ ਦੀ ਕਿਰਪਾ ਨਾਲ ਹੀ ਮਿਲਾਇਆ ਮਿਲਦਾ ਹੈ।
SikhNet (Spanish)que nuestro Dios es revelado. Sí, Verdad es el Señor, Verdad es Su Comercio,

ਸਚਾ ਪ੍ਰਭੁ ਸਚਾ ਵਾਪਾਰਾ; ਨਾਮੁ ਅਮੋਲਕੁ ਪਾਇਦਾ ॥੧੦॥

sachaa prabh sachaa vaapaaraa; naam amolak paaeidaa |10|

Sant Singh KhalsaGod is True, and True is His trade, through which the priceless Naam is obtained. ||10||
Manmohan SinghHe, who traffics in it, is blessed with the invaluable Name.
Manmohan Singh (Punjabi)ਸੱਚਾ ਹੈ ਸਾਈਂ ਤੇ ਸੱਚਾ ਹੈ ਉਸ ਦਾ ਵਣਜ ਜੋ ਕੋਈ ਇਸ ਦਾ ਵਣਜ ਵਾਪਾਰ ਕਰਦਾ ਹੈ, ਉਹ ਅਣਮੁੱਲੇ ਨਾਮ ਨੂੰ ਪਾ ਲੈਂਦਾ ਹੈ।
Fareedkot Teekaਵਹੁ ਸਚਾ ਪ੍ਰਭੂ ਹੈ ਔ ਉਸ ਕਾ ਬਿਆਪਾਰ ਭੀ ਸਚਾ ਹੈ। ਜੋ ਤਿਸ ਮੇਂ ਪ੍ਰੇਮ ਕਰਤਾ ਹੈ, ਸੋ ਨਾਮ ਅਮੋਲਕ ਪਦਾਰਥ ਪਾਵਤਾ ਹੈ॥੧੦॥
Prof. Sahib Singh(ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਇਹ ਸਮਝ ਲੈਂਦਾ ਹੈ ਕਿ) ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਨਾਮ ਜਪਣਾ ਹੀ ਸਹੀ ਵਣਜ-ਵਪਾਰ ਹੈ। (ਗੁਰੂ ਦੀ ਕਿਰਪਾ ਨਾਲ ਉਹ) ਕੀਮਤੀ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ ॥੧੦॥

ਪਦ ਅਰਥ ਸਚਾ = ਸੱਚਾ, ਸਦਾ ਕਾਇਮ ਰਹਿਣ ਵਾਲਾ ॥੧੦॥

SikhNet (Spanish)y el que hace tratos en Su Precioso Nombre, Lo logra obtener. (10)

ਇਸੁ ਕਾਇਆ ਕੀ ਕੀਮਤਿ; ਕਿਨੈ. ਨ ਪਾਈ ॥

eis kaaeaa kee keemat; kinai. na paaee |

Sant Singh KhalsaNo one has found this body's value.
Manmohan SinghThis body's worth, no one has ever found.
Manmohan Singh (Punjabi)ਇਸ ਦੇਹ ਦਾ ਮੁਲ ਕਦੇ ਦਿਸੇ ਨੂੰ ਪਤਾ ਨਹੀਂ ਲੱਗਾ।
Fareedkot Teekaਇਹ ਜੋ ਮਨੁਖ ਕੀ ਕਾਇਆਂ ਹੈ ਇਸ ਕੀ ਕੀਮਤਿ ਕਿਸੇ ਨੇ ਨਹੀਂ ਪਾਈ ਅਰਥਾਤ ਇਹ ਬਹੁਤ ਅਮੋਲਕ ਹੈ॥
Prof. Sahib Singh(ਆਪਣੀ ਅਕਲ ਦੇ ਆਸਰੇ) ਕਿਸੇ ਮਨੁੱਖ ਨੇ ਇਸ (ਮਨੁੱਖਾ) ਸਰੀਰ ਦੀ ਕਦਰ ਨਹੀਂ ਸਮਝੀ।

ਪਦ ਅਰਥ ਕੀਮਤਿ = ਕਦਰ। ਕਿਨੈ ਨ = ਕਿਸੇ ਨੇ ਨਹੀਂ।

SikhNet (Spanish)El valor íntegro del cuerpo nadie lo ha encontrado,

ਮੇਰੈ ਠਾਕੁਰਿ; ਇਹ ਬਣਤ ਬਣਾਈ ॥

merai tthaakur; ih banat banaaee |

Sant Singh KhalsaMy Lord and Master has worked His handiwork.
Manmohan SinghMy Master has made this make.
Manmohan Singh (Punjabi)ਮੈਂਡੇ ਮਾਲਕ ਨੇ ਇਹ ਘਾੜਤ ਘੜੀ ਹੈ।
Fareedkot Teekaਮੇਰੇ ਸੁਆਮੀ ਨੇ ਇਸ ਕਾਇਆਂ ਕੀ ਕੈਸੀ ਬਣਾਵਟ ਬਣਾਈ ਹੈ, ਭਾਵ ਬਿਰੋਧੀ ਪਦਾਰਥ ਇਸ ਮੇਂ ਇਕਤ੍ਰ ਕੀਏ ਹੈਂ॥
Prof. Sahib Singhਮੇਰੇ ਮਾਲਕ-ਪ੍ਰਭੂ ਨੇ ਇਹੀ ਮਰਯਾਦਾ ਬਣਾ ਰੱਖੀ ਹੈ,

ਪਦ ਅਰਥ ਠਾਕੁਰਿ = ਠਾਕੁਰ ਨੇ। ਬਣਤ = ਮਰਯਾਦਾ, ਵਿਓਂਤ।

SikhNet (Spanish)sí, esta es la Maravillosa Creación de mi Dios Todopoderoso.

ਗੁਰਮੁਖਿ ਹੋਵੈ. ਸੁ ਕਾਇਆ ਸੋਧੈ; ਆਪਹਿ ਆਪੁ ਮਿਲਾਇਦਾ ॥੧੧॥

guramukh hovai. su kaaeaa sodhai; aapeh aap milaaeidaa |11|

Sant Singh KhalsaOne who becomes Gurmukh purifies his body, and then the Lord unites him with Himself. ||11||
Manmohan SinghHe, who becomes God-conscious; reforms his body and the Lord unites that person with Him.
Manmohan Singh (Punjabi)ਜੋ ਰੱਬ ਨੂੰ ਜਾਣਨ ਵਾਲਾ ਹੋ ਜਾਂਦਾ ਹੈ; ਉਹ ਆਪਣੀ ਦੇਹ ਨੂੰ ਸੁਧਾਰਦਾ ਹੈ ਅਤੇ ਪ੍ਰਭੂ ਆਪ ਹੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਇਸ ਕਾਇਆ ਕੋ ਸੋਧਤਾ ਹੈ ਅਰਥਾਤ ਜਪ ਤਪ ਆਦਿ ਕਰ ਕੇ ਸੁਧ ਕਰਤਾ ਹੈ, ਪੁਨਾ ਤਿਸ ਕੋ ਪਰਮੇਸਰ ਅਪਨੇ ਮੇਂ ਆਪ ਹੀ ਮਿਲਾ ਲੇਤਾ ਹੈ॥੧੧॥
Prof. Sahib Singhਕਿ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ (ਆਪਣੇ) ਸਰੀਰ ਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ, ਅਤੇ ਆਪਾ-ਭਾਵ ਨੂੰ ਆਪਣੇ ਵਿਚ ਹੀ ਲੀਨ ਕਰ ਦੇਂਦਾ ਹੈ ॥੧੧॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਸੋਧੈ = ਸੋਧਦਾ ਹੈ, ਵਿਕਾਰਾਂ ਤੋਂ ਬਚਾਈ ਰੱਖਦਾ ਹੈ। ਆਪਹਿ = ਆਪਣੇ ਵਿਚ ਹੀ। ਆਪੁ = ਆਪਣੇ ਆਪ ਨੂੰ ॥੧੧॥

SikhNet (Spanish)El que es consciente en Dios, busca en el interior de su cuerpo y, por la Gracia de Dios, se encuentra con Él. (11)

ਕਾਇਆ ਵਿਚਿ ਤੋਟਾ; ਕਾਇਆ ਵਿਚਿ ਲਾਹਾ ॥

kaaeaa vich tottaa; kaaeaa vich laahaa |

Sant Singh KhalsaWithin the body, one loses, and within the body, one wins.
Manmohan SinghIt is within the body that man loses and within the body, he gains.
Manmohan Singh (Punjabi)ਦੇਹ ਅੰਦਰ ਹੀ ਇਨਸਾਨ ਘਾਟਾ ਉਠਾਉਂਦਾ ਹੈ ਅਤੇ ਦੇਹ ਅੰਦਰ ਹੀ ਉਹ ਨਫ਼ਾ ਕਮਾਉਂਦਾ ਹੈ।
Fareedkot Teekaਇਸ ਕਾਇਆਂ ਕੇ ਬੀਚ ਹੋਇਕੇ ਵਿਸ਼ੇ ਪਰਾਇਣ ਹੂਏ ਤਉ ਤੋਟਾ ਹੋਇ ਗਇਆ, ਜੇ ਸਤਿ ਸੰਤੋਖਾਦਿ ਕਾਇਆਂ ਮੇਂ ਧਾਰੇ ਤਉ ਲਾਭ ਹੂਆ॥
Prof. Sahib Singh(ਹਰਿ-ਨਾਮ ਤੋਂ ਖੁੰਝਿਆਂ) ਸਰੀਰ ਦੇ ਅੰਦਰ (ਆਤਮਕ ਜੀਵਨ ਦਾ) ਘਾਟਾ ਪੈਂਦਾ ਜਾਂਦਾ ਹੈ (ਨਾਮ ਵਿਚ ਜੁੜਿਆਂ) ਸਰੀਰ ਅੰਦਰ (ਆਤਮਕ ਜੀਵਨ ਦਾ) ਲਾਭ ਪ੍ਰਾਪਤ ਹੁੰਦਾ ਹੈ।

ਪਦ ਅਰਥ ਤੋਟਾ = ਘਾਟਾ। ਲਾਹਾ = ਲਾਭ।

SikhNet (Spanish)Es dentro del cuerpo que uno gana o pierde, y así,

ਗੁਰਮੁਖਿ ਖੋਜੇ ਵੇਪਰਵਾਹਾ ॥

guramukh khoje veparavaahaa |

Sant Singh KhalsaThe Gurmukh seeks the self-sustaining Lord.
Manmohan SinghThe Guru-ward searches the carefree Lord.
Manmohan Singh (Punjabi)ਗੁਰੂ-ਅਨੁਸਾਰੀ ਮੁਛੰਦਗੀ-ਰਹਿਤ ਸਾਈਂ ਦੀ ਭਾਲ ਕਰਦਾ ਹੈ।
Fareedkot Teekaਪਰੰਤੂ ਜੇ ਵੇਪਰਵਾਹ ਹੋਇਕੇ ਪਰਮੇਸਰ ਕੋ ਗੁਰੋਂ ਦੁਆਰੇ ਖੋਜੇ ਤਉ ਲਾਭ ਹੀ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਵੇਪਰਵਾਹ ਪ੍ਰਭੂ ਨੂੰ (ਆਪਣੇ ਸਰੀਰ ਵਿਚ) ਭਾਲਦਾ ਹੈ।

ਪਦ ਅਰਥ ਖੋਜੇ = (ਸਰੀਰ ਵਿਚ) ਭਾਲ ਕਰਦਾ ਹੈ।

SikhNet (Spanish)el ser con Conciencia de Dios busca en el interior al Ser Autosuficiente,

ਗੁਰਮੁਖਿ ਵਣਜਿ ਸਦਾ ਸੁਖੁ ਪਾਏ; ਸਹਜੇ ਸਹਜਿ ਮਿਲਾਇਦਾ ॥੧੨॥

guramukh vanaj sadaa sukh paae; sahaje sehaj milaaeidaa |12|

Sant Singh KhalsaThe Gurmukh trades, and finds peace forever; he intuitively merges in the Celestial Lord. ||12||
Manmohan SinghTrading in the Lord, the Guru-ward is blessed with eternal peace and easily blends with his Lord.
Manmohan Singh (Punjabi)ਪ੍ਰਭੂ ਦੇ ਵਾਪਾਰ ਅੰਦਰ, ਗੁਰੂ-ਅਨੁਸਾਰੀ ਨੂੰ ਸਦੀਵੀ ਆਰਾਮ ਦੀ ਦਾਤ ਮਿਲਦੀ ਹੈ ਅਤੇ ਉਹ ਸੁਖੈਨ ਹੀ ਆਪਣੇ ਸੁਆਮੀ ਨਾਤ ਅਭੇਦ ਹੋ ਜਾਂਦਾ ਹੈ।
Fareedkot Teekaਗੁਰੋਂ ਦੁਆਰੇ ਵਣਜ ਕਰੇ ਤਉ ਅਚੁਤ ਸੁਖ ਕੌ ਪਾਵਤਾ ਹੈ, ਕਿਉਂਕਿ ਗੁਰੂ ਸਹਜੇ ਹੀ ਗਿਆਨ ਮੇਂ ਮਿਲਾਵਤਾ ਹੈ॥੧੨॥
Prof. Sahib Singhਨਾਮ-ਵਣਜ ਕਰ ਕੇ ਉਹ ਸਦਾ ਸੁਖ ਮਾਣਦਾ ਹੈ, ਅਤੇ ਹਰ ਵੇਲੇ ਆਪਣੇ ਆਪ ਨੂੰ ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ ॥੧੨॥

ਪਦ ਅਰਥ ਵਣਜਿ = (ਨਾਮ ਦਾ) ਵਣਜ ਕਰ ਕੇ। ਸਹਜਿ = ਆਤਮਕ ਅਡੋਲਤਾ ਵਿਚ ॥੧੨॥

SikhNet (Spanish)y actuando en Su Nombre gana la Bondad; Dios lo une en Su Ser de forma espontánea. (12)

ਸਚਾ ਮਹਲੁ. ਸਚੇ ਭੰਡਾਰਾ ॥

sachaa mehal. sache bhanddaaraa |

Sant Singh KhalsaTrue is the Lord's Mansion, and True is His treasure.
Manmohan SinghTrue is the Lord's mansion and true are His treasures.
Manmohan Singh (Punjabi)ਸੱਚਾ ਹੈ ਸੁਆਮੀ ਦਾ ਮੰਦਰ ਤੇ ਸੱਚੇ ਹਨ ਉਸ ਦੇ ਖ਼ਜ਼ਾਨੇ।
Fareedkot Teekaਤਿਸ ਗੁਰੂ ਕਾ ਸਰੂਪ ਸਚਾ ਹੈ ਔਰ ਸਚੇ ਰਿਦੇ ਮੇਂ ਸਚਾ ਹੀ ਗਿਆਨ ਆਦਿ ਗੁਣ ਕਾ ਭੰਡਾਰਾ ਹੈ॥
Prof. Sahib Singhਪਰਮਾਤਮਾ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੇ ਖ਼ਜ਼ਾਨੇ (ਭੀ) ਸਦਾ ਕਾਇਮ ਰਹਿਣ ਵਾਲੇ ਹਨ।

ਪਦ ਅਰਥ ਮਹਲੁ = ਪਰਮਾਤਮਾ ਦਾ ਟਿਕਾਣਾ। ਸਚੇ = ਸਦਾ ਕਾਇਮ ਰਹਿਣ ਵਾਲੇ। ਭੰਡਾਰਾ = ਖ਼ਜ਼ਾਨੇ।

SikhNet (Spanish)Verdadera es la Mansión del Señor, Verdaderos son Sus Tesoros.

ਆਪੇ ਦੇਵੈ ਦੇਵਣਹਾਰਾ ॥

aape devai devanahaaraa |

Sant Singh KhalsaThe Great Giver Himself gives.
Manmohan SinghGod, the Giver, Himself gives His gifts.
Manmohan Singh (Punjabi)ਦੇਣ ਵਾਲਾ ਵਾਹਿਗੁਰੂ, ਖ਼ੁਦ ਹੀ ਆਪਣੀਆਂ ਦਾਤਾਂ ਦਿੰਦਾ ਹੈ।
Fareedkot Teekaਦੇਵਣਹਾਰਾ ਜੋ ਗੁਰੂ ਹੈ ਜਿਸ ਪਰ ਕ੍ਰਿਪਾਲ ਹੋਤਾ ਹੈ, ਤਿਸ ਕੋ ਆਪ ਹੀ ਆਪਨੇ ਭੰਡਾਰੇ ਮੇਂ ਸੇ ਗਿਆਨ ਦੇਤਾ ਹੈ॥
Prof. Sahib Singhਸਭ ਕੁਝ ਦੇਣ ਦੀ ਸਮਰਥਾ ਵਾਲਾ ਪਰਮਾਤਮਾ ਆਪ ਹੀ (ਜੀਵਾਂ ਨੂੰ ਇਹ ਖ਼ਜ਼ਾਨੇ) ਦੇਂਦਾ ਹੈ।

ਪਦ ਅਰਥ ਦੇਵਣਹਾਰਾ = ਦੇਣ ਦੀ ਸਮਰਥਾ ਵਾਲਾ।

SikhNet (Spanish)Sí, es el Señor Mismo, Quien por Sí Mismo, otorga Sus Bondades al ser que vive conscientemente en Dios,

ਗੁਰਮੁਖਿ ਸਾਲਾਹੇ ਸੁਖਦਾਤੇ; ਮਨਿ ਮੇਲੇ ਕੀਮਤਿ ਪਾਇਦਾ ॥੧੩॥

guramukh saalaahe sukhadaate; man mele keemat paaeidaa |13|

Sant Singh KhalsaThe Gurmukh praises the Giver of peace; his mind is united with the Lord, and he comes to know His worth. ||13||
Manmohan SinghThe Guru-ward praises his peace-giving Lord and uniting his mind with Him, comes to know His worth.
Manmohan Singh (Punjabi)ਗੁਰੂ-ਅਨੁਸਾਰੀ ਆਰਾਮ-ਬਖ਼ਸ਼ਣਦਾਰ ਸੁਆਮੀ ਦੀ ਸਿਫ਼ਤ ਕਰਦਾ ਹੈ ਅਤੇ ਆਪਣੇ ਚਿੱਤ ਨੂੰ ਉਸ ਨਾਲ ਜੋੜ ਕੇ, ਉਸ ਦੀ ਕਦਰ ਨੂੰ ਜਾਣਾ ਲੈਂਦਾ ਹੈ।
Fareedkot Teekaਜੋ ਤਿਸ ਗੁਰੂ ਦੁਆਰਾ ਸੁਖਦਾਤੇ ਪਰਮੇਸਰ ਕੋ ਸਲਾਹਤਾ ਹੈ, ਸੋ ਸਰੂਪ ਮੇਂ ਮਨ ਕੋ ਮੇਲ ਕੈ ਸਰੂਪ ਕੀ ਕੀਮਤ ਕੋ ਪਾਵਤਾ ਹੈ, ਭਾਵ ਮਹਿਮਾ ਜਾਨਤਾ ਹੈ॥੧੩॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਾਰੇ ਸੁਖ ਦੇਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਆਪਣੇ ਮਨ ਵਿਚ ਸਾਂਭ ਰੱਖਦਾ ਹੈ, ਉਸ (ਦੇ ਨਾਮ) ਦੀ ਕਦਰ ਸਮਝਦਾ ਹੈ ॥੧੩॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਮਨਿ = ਮਨ ਵਿਚ। ਮੇਲੇ = ਮੇਲਿ, ਮੇਲ ਕੇ, ਟਿਕਾ ਕੇ। ਕੀਮਤਿ = ਕਦਰ ॥੧੩॥

SikhNet (Spanish)pues ese ser alaba al Dios Dador de Éxtasis, y al encontrarlo, Dios, en su mente, reconoce su verdadero valor. (13)

ਕਾਇਆ ਵਿਚਿ ਵਸਤੁ; ਕੀਮਤਿ. ਨਹੀ ਪਾਈ ॥

kaaeaa vich vasat; keemat. nahee paaee |

Sant Singh KhalsaWithin the body is the object; its value cannot be estimated.
Manmohan SinghWithin the body is the Name commodity. Its worth can be found not.
Manmohan Singh (Punjabi)ਦੇਹ ਦੇ ਅੰਦਰ ਨਾਮ ਦਾ ਵਸਤੂ ਹੈ। ਇਸ ਦਾ ਮੁਲ ਪਾਇਆ ਨਹੀਂ ਜਾ ਸਕਦਾ।
Fareedkot Teekaਇਸ ਕਾਇਆਂ ਕੇ ਬੀਚ ਹੀ ਆਤਮ ਵਸਤੂ ਹੈ, ਪਰੰਤੂ ਗੁਰੋਂ ਸੇ ਬਿਨਾਂ ਕੀਮਤ ਕਿਸੇ ਨੇ ਨਹੀਂ ਪਾਈ॥
Prof. Sahib Singhਮਨੁੱਖ ਦੇ ਸਰੀਰ ਦੇ ਵਿਚ ਹੀ ਨਾਮ-ਪਦਾਰਥ ਹੈ, ਪਰ ਮਨੁੱਖ ਇਸ ਦੀ ਕਦਰ ਨਹੀਂ ਸਮਝਦਾ।

ਪਦ ਅਰਥ ਕਾਇਆ = ਸਰੀਰ। ਵਸਤੁ = ਨਾਮ-ਪਦਾਰਥ।

SikhNet (Spanish)El Nombre se encuentra en el interior del cuerpo, pero eso no lo sabemos,

ਗੁਰਮੁਖਿ ਆਪੇ ਦੇ ਵਡਿਆਈ ॥

guramukh aape de vaddiaaee |

Sant Singh KhalsaHe Himself grants glorious greatness to the Gurmukh.
Manmohan SinghUnto the Guru-ward, God Himself grants glory.
Manmohan Singh (Punjabi)ਗੁਰੂ-ਅਨੁਸਾਰੀ ਨੂੰ, ਵਾਹਿਗੁਰੂ ਆਪ ਹੀ ਪ੍ਰਭਤਾ ਬਖਸ਼ਦਾ ਹੈ।
Fareedkot Teekaਗੁਰਮੁਖਾਂ ਕੋ ਆਪ ਹੀ ਪਰਮੇਸਰ ਵਡਿਆਈ ਦੇਤਾ ਹੈ॥
Prof. Sahib Singhਗੁਰੂ ਦੇ ਸਨਮੁਖ ਕਰ ਕੇ (ਪਰਮਾਤਮਾ) ਆਪ ਹੀ (ਆਪਣੇ ਨਾਮ ਦੀ ਕਦਰ ਕਰਨ ਦੀ) ਵਡਿਆਈ ਬਖ਼ਸ਼ਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਆਪੇ = (ਪ੍ਰਭੂ) ਆਪ ਹੀ। ਦੇ = ਦੇਂਦਾ ਹੈ।

SikhNet (Spanish)es Dios Mismo Quien nos bendice con la Gloria del Nombre, a través del Guru.

ਜਿਸ ਦਾ ਹਟੁ. ਸੋਈ ਵਥੁ ਜਾਣੈ; ਗੁਰਮੁਖਿ ਦੇਇ. ਨ ਪਛੋਤਾਇਦਾ ॥੧੪॥

jis daa hatt. soee vath jaanai; guramukh dee. na pachhotaaeidaa |14|

Sant Singh KhalsaHe alone knows this object, to whom this store belongs; the Gurmukh is blessed with it, and does not come to regret. ||14||
Manmohan SinghHe alone, to whom belongs the body-shop, knows this commodity the Guru-ward, whom the Lord blesses with this Name-commodity, regrets not.
Manmohan Singh (Punjabi)ਕੇਵਲ ਉਹ ਹੀ, ਜਿਸ ਦੀ ਮਲਕੀਅਤ ਦੇਹ ਦੀ ਦੁਕਾਨ ਹੈ, ਇਸ ਵਸਤੂ ਨੂੰ ਜਾਣਦਾ ਹੈ। ਗੁਰੂ-ਅਨੁਸਾਰੀ, ਜਿਸ ਨੂੰ ਪ੍ਰਭੂ ਇਸ ਨਾਮ ਦੀ ਵਸਤੂ ਦੀ ਦਜਤ ਬਖ਼ਸ਼ਦਾ ਹੈ, ਪਸਚਾਤਾਪ ਨਹੀਂ ਕਰਦਾ।
Fareedkot Teekaਜਿਸ ਕਾ (ਹਟੁ) ਸਰੀਰ ਬਣਾਇਆ ਹੂਆ ਹੈ, ਸੋਈ ਦੈਵੀ ਗੁਨ ਵਾ ਗਿਆਨ ਵਸਤੂ ਕੋ ਜਾਨਤਾ ਹੈ, ਜਿਨ ਕੋ ਗੁਰੋਂ ਦੁਆਰੇ ਦੇਤਾ ਹੈ ਵਹੁ ਪਸਚਾਤਾਪ ਫੇਰ ਨਹੀਂ ਕਰਤਾ॥੧੪॥
Prof. Sahib Singhਇਸ ਪਰਮਾਤਮਾ ਦਾ (ਬਣਾਇਆ ਹੋਇਆ ਇਹ ਮਨੁੱਖਾ ਸਰੀਰ-) ਹੱਟ ਹੈ, ਉਹ (ਇਸ ਵਿਚ ਰਖੇ ਹੋਏ ਨਾਮ-) ਪਦਾਰਥ (ਦੀ ਕਦਰ) ਨੂੰ ਜਾਣਦਾ ਹੈ। (ਉਹ ਪ੍ਰਭੂ ਇਹ ਦਾਤਿ) ਗੁਰੂ ਦੀ ਰਾਹੀਂ ਦੇਂਦਾ ਹੈ, (ਦੇ ਕੇ) ਪਛੁਤਾਂਦਾ ਨਹੀਂ ॥੧੪॥

ਪਦ ਅਰਥ ਜਿਸ ਦਾ = {ਸੰਬੰਧਕ 'ਦਾ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਵਥੁ = ਵਸਤੁ, ਨਾਮ-ਪਦਾਰਥ। ਦੇਇ = ਦੇਂਦਾ ਹੈ ॥੧੪॥

SikhNet (Spanish)Sí, Aquél, el Dueño de la Tienda, sólo Él conoce todas las Cosas y dándolas a los seres con Conciencia de Dios, no Se arrepiente. (14)

ਹਰਿ ਜੀਉ; ਸਭ ਮਹਿ ਰਹਿਆ ਸਮਾਈ ॥

har jeeo; sabh meh rahiaa samaaee |

Sant Singh KhalsaThe Dear Lord is pervading and permeating all.
Manmohan SinghThe Reverend Lord is contained amongst all.
Manmohan Singh (Punjabi)ਪੂਜਯ ਪ੍ਰਭੂ ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਹਰਿ ਜੀਉ ਸਭ ਮੇਂ ਸਮਾਇ ਰਹਿਆ ਹੈ॥
Prof. Sahib Singhਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ,

ਪਦ ਅਰਥ ਰਹਿਆ ਸਮਾਈ = ਸਮਾਇ ਰਹਿਆ, ਵਿਆਪਕ ਹੈ।

SikhNet (Spanish)Él prevalece en todos los seres, en todas partes, pero es por la Gracia del Guru, que uno Lo logra vivenciar.

ਗੁਰ ਪਰਸਾਦੀ ਪਾਇਆ ਜਾਈ ॥

gur parasaadee paaeaa jaaee |

Sant Singh KhalsaBy Guru's Grace, He is found.
Manmohan SinghBy the Guru's grace, He is obtained.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਉਹ ਪ੍ਰਾਪਤ ਹੁੰਦਾ ਹੈ।
Fareedkot Teekaਪਰੰਤੂ ਗੁਰੋਂ ਕੀ ਕਿਰਪਾ ਸੇ ਪਾਇਆ ਜਾਤਾ ਹੈ॥
Prof. Sahib Singh(ਪਰ ਉਹ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ।

SikhNet (Spanish)Sí, por Sí Mismo, el Señor nos une en Su Ser,

ਆਪੇ ਮੇਲਿ ਮਿਲਾਏ ਆਪੇ; ਸਬਦੇ ਸਹਜਿ ਸਮਾਇਦਾ ॥੧੫॥

aape mel milaae aape; sabade sehaj samaaeidaa |15|

Sant Singh KhalsaHe Himself unites in His Union; through the Word of the Shabad, one intuitively merges with Him. ||15||
Manmohan SinghOf Himself, the Lord unites in His union. Through the Name one merges in the Lord.
Manmohan Singh (Punjabi)ਆਪ ਹੀ ਪ੍ਰਭੂ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ। ਨਾਮ ਦੇ ਰਾਹੀਂ ਜੀਵ ਪ੍ਰਭੂ ਅੰਦਰ ਲੀਨ ਥੀ ਵੰਝਦਾ ਹੈ।
Fareedkot Teekaਆਪ ਹੀ ਸਤਿਗੁਰੋਂ ਕੋ ਮੇਲ ਮੇਂ ਮਿਲਾਵਤਾ ਹੈ, ਆਪ ਹੀ ਗੁਰ ਉਪਦੇਸ ਦੇ ਕੇ ਸਹਜ ਪਦ ਮੇਂ ਸਮਾਵਤਾ ਹੈ॥੧੫॥
Prof. Sahib Singhਉਹ ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਮਿਲਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਜੀਵ ਨੂੰ) ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ ॥੧੫॥

ਪਦ ਅਰਥ ਮੇਲਿ = ਮੇਲ ਕੇ (ਗੁਰੂ ਨਾਲ)। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸਮਾਇਦਾ = ਲੀਨ ਰੱਖਦਾ ਹੈ ॥੧੫॥

SikhNet (Spanish)y a través de la Palabra del Shabd nos inmergimos en Él. (15)

Open this shabad (49 lines, Angs 1066-1067) →

Ang 1066 of 1430