ੴ

ਸਿੱਖਬਾਣੀ · SikhBani

Ang 1067

Sri Guru Granth Sahib · Raag Maaroo · 2 shabads, 47 lines
Translations
Shabad Guru Amardas Ji Raag Maaroo continued from Ang 1066

ਆਪੇ ਸਚਾ; ਸਬਦਿ ਮਿਲਾਏ ॥

aape sachaa; sabad milaae |

Sant Singh KhalsaThe True Lord Himself unites us in the Word of His Shabad.
Manmohan SinghOf Himself, the True Lord unites man with His Name,
Manmohan Singh (Punjabi)ਆਪ ਹੀ ਸੱਚਾ ਸਾਈਂ ਬੰਦੇ ਨੂੰ ਆਪਣੇ ਨਾਮ ਨਾਲ ਜੋੜਦਾ ਹੈ,
Fareedkot Teeka(ਸਚਾ) ਵਾਹਿਗੁਰੂ ਆਪ ਹੀ ਗੁਰ ਉਪਦੇਸ਼ ਮੇਂ ਮਿਲਾਵਤਾ ਹੈ॥
Prof. Sahib Singhਸਦਾ-ਥਿਰ ਪ੍ਰਭੂ ਆਪ ਹੀ (ਮਨੁੱਖ ਨੂੰ ਗੁਰੂ ਦੇ) ਸ਼ਬਦ ਵਿਚ ਜੋੜਦਾ ਹੈ,

ਪਦ ਅਰਥ ਸਬਦਿ = ਸ਼ਬਦ ਵਿਚ।

SikhNet (Spanish)El Verdadero Señor, por Sí Mismo, nos encuentra a través de la Palabra de Su Shabd. Mediante el Shabd

ਸਬਦੇ; ਵਿਚਹੁ ਭਰਮੁ ਚੁਕਾਏ ॥

sabade; vichahu bharam chukaae |

Sant Singh KhalsaWithin the Shabad, doubt is driven out.
Manmohan Singhand through the Name, drives out doubt from within him.
Manmohan Singh (Punjabi)ਅਤੇ ਨਾਮ ਦੇ ਰਾਹੀਂ ਉਸ ਦੇ ਅੰਦਰ ਸੰਦੇਹ ਬਾਹਰ ਕੱਢ ਦਿੰਦਾ ਹੈ।
Fareedkot Teekaਪੁਨਾ ਗੁਰ ਉਪਦੇਸ਼ ਕਰ ਕੇ ਵਿਚੋਂ ਭਰਮ ਚੁਕਾਇ ਦੇਤਾ ਹੈ॥
Prof. Sahib Singhਸ਼ਬਦ ਦੀ ਰਾਹੀਂ ਹੀ (ਉਸ ਦੇ) ਅੰਦਰੋਂ ਭਟਕਣਾ ਦੂਰ ਕਰਦਾ ਹੈ।

ਪਦ ਅਰਥ ਸਬਦੇ = ਸ਼ਬਦ ਦੀ ਰਾਹੀਂ। ਵਿਚਹੁ = ਮਨੁੱਖ ਦੇ ਹਿਰਦੇ ਵਿਚੋਂ। ਭਰਮੁ = ਭਟਕਣਾ। ਚੁਕਾਏ = ਦੂਰ ਕਰਦਾ ਹੈ।

SikhNet (Spanish)uno es liberado de la duda.

ਨਾਨਕ ਨਾਮਿ ਮਿਲੈ ਵਡਿਆਈ; ਨਾਮੇ ਹੀ ਸੁਖੁ ਪਾਇਦਾ ॥੧੬॥੮॥੨੨॥

naanak naam milai vaddiaaee; naame hee sukh paaeidaa |16|8|22|

Sant Singh KhalsaO Nanak, He blesses us with His Naam, and throgh the Naam, peace is found. ||16||8||22||
Manmohan SinghNanak, when one is blessed with the glory of the Name, he obtains peace.
Manmohan Singh (Punjabi)ਨਾਨਕ, ਜਦ ਇਨਸਾਨ ਨੂੰ ਨਾਮ ਦੀ ਪ੍ਰਭਤਾ ਪ੍ਰਾਪਤ ਹੋ ਜਾਂਦੀ ਹੈ, ਉਹ ਆਰਾਮ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਨਾਮੀ ਕੀ ਬਡਾਈ ਮਿਲੀ ਹੈ, ਸੋ ਨਾਮ ਕੋ ਧਾਰ ਕਰ ਕੇ ਸੁਖ ਪਾਵਤਾ ਹੈ॥੧੬॥੮॥੨੨॥
Prof. Sahib Singhਹੇ ਨਾਨਕ! ਹਰਿ-ਨਾਮ ਵਿਚ ਜੁੜਿਆਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਨਾਮ ਦੀ ਰਾਹੀਂ ਹੀ (ਮਨੁੱਖ) ਆਤਮਕ ਆਨੰਦ ਮਾਣਦਾ ਹੈ ॥੧੬॥੮॥੨੨॥

ਪਦ ਅਰਥ ਨਾਮਿ = ਨਾਮ ਵਿਚ (ਜੁੜਿਆਂ)। ਨਾਮੇ ਹੀ = ਨਾਮ ਦੀ ਰਾਹੀਂ ਹੀ ॥੧੬॥੮॥੨੨॥

SikhNet (Spanish)Oh, dice Nanak, Él nos Bendice con el Naam y la Paz es encontrada. (16-8-22)

Open this shabad (49 lines, Angs 1066-1067) →

Shabad Guru Amardas Ji Raag Maaroo continues on Ang 1068

ਮਾਰੂ ਮਹਲਾ ੩ ॥

maaroo mahalaa 3 |

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸਾਹੀ।
SikhNet (Spanish)Maru, Mejl Guru Amar Das, Tercer Canal Divino.

ਅਗਮ ਅਗੋਚਰ ਵੇਪਰਵਾਹੇ ॥

agam agochar veparavaahe |

Sant Singh KhalsaHe is inaccessible, unfathomable and self-sustaining.
Manmohan SinghUnapproachable, Unapprehensible and self-dependent is my Master.
Manmohan Singh (Punjabi)ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਸੁਤੰਤਰ ਹੈ ਮੈਡਾਂ ਮਾਲਕ।
Fareedkot Teekaਹੇ ਮਨ ਸੇ ਅਗਮ! ਪੁਨਾ ਇੰਦ੍ਰਯੋਂ ਸੇ ਅਵਿਸ਼ੇ ਤਥਾ ਵੇਪਰਵਾਹਿ॥
Prof. Sahib Singhਹੇ ਅਪਹੁੰਚ ਪ੍ਰਭੂ! ਹੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ! ਹੇ ਬੇ-ਮੁਥਾਜ ਪ੍ਰਭੂ!

ਪਦ ਅਰਥ ਅਗਮ = ਹੇ ਅਪਹੁੰਚ! ਅਗੋਚਰ = ਹੇ ਅਗੋਚਰ! ਹੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ! {ਅ-ਗੋ-ਚਰ। ਗੋ = ਗਿਆਨ-ਇੰਦ੍ਰੇ}।

SikhNet (Spanish)Insondable, Imperceptible y Autosuficiente es Dios.

ਆਪੇ ਮਿਹਰਵਾਨ ਅਗਮ ਅਥਾਹੇ ॥

aape miharavaan agam athaahe |

Sant Singh KhalsaHe Himself is merciful, inaccessible and unlimited.
Manmohan SinghHe Himself is Merciful, Boundless and Unfathomable.
Manmohan Singh (Punjabi)ਉਹ ਆਪ ਹੀ ਦਇਆਵਾਨ, ਹਦਬੰਨਾ-ਰਹਿਤ ਅਤੇ ਬੇਥਾਹ ਹੈ।
Fareedkot Teekaਆਪ ਤੂੰ ਮੇਹਰਵਾਨ ਅਗਮ ਅਥਾਹ ਹੈਂ॥
Prof. Sahib Singhਹੇ (ਆਪਣੇ ਵਰਗੇ) ਆਪ ਹੀ ਆਪ! ਹੇ ਮਿਹਰਵਾਨ! ਹੇ ਅਪਹੁੰਚ! ਹੇ ਡੂੰਘੇ ਜਿਗਰੇ ਵਾਲੇ!

ਪਦ ਅਰਥ ਆਪੇ = ਆਪ ਹੀ। ਅਥਾਹੇ = ਹੇ ਅਥਾਹ! ਹੇ ਡੂੰਘੇ ਜਿਗਰੇ ਵਾਲੇ!

SikhNet (Spanish)Sí, Él Mismo es Bondadoso, Infinito y Sin Fronteras.

ਅਪੜਿ ਕੋਇ. ਨ ਸਕੈ ਤਿਸ ਨੋ; ਗੁਰਸਬਦੀ ਮੇਲਾਇਆ ॥੧॥

aparr koe. na sakai tis no; gurasabadee melaaeaa |1|

Sant Singh KhalsaNo one can reach up to Him; through the Word of the Guru's Shabad, He is met. ||1||
Manmohan SinghNone can reach unto Him, but he is met with by the Guru's instruction.
Manmohan Singh (Punjabi)ਕੋਈ ਜਣਾ ਉਸ ਤਾਂਈਂ ਪੁੱਜ ਨਹੀਂ ਸਕਦਾ, ਪ੍ਰੰਤੂ ਗੁਰਾਂ ਦੇ ਉਪਦੇਸ਼ ਦੁਆਰਾ ਉਹ ਮਿਲਦਾ ਹੈ।
Fareedkot Teeka(ਤਿਸ ਨੋ) ਤੇਰੇ ਸਰੂਪ ਕੋ ਗੁਰਾਂ ਸੇ ਬਿਨਾਂ ਕੋਈ ਪਹੁੰਚ ਨਹੀਂ ਸਕਤਾ, ਗੁਰੋਂ ਕੇ ਉਪਦੇਸ਼ ਕਰ ਕੇ ਅਪਨੇ ਸਾਥ ਮਿਲਾਯਾ ਹੈ॥੧॥
Prof. Sahib Singhਜਿਸ ਮਨੁੱਖ ਨੂੰ ਤੂੰ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਨਾਲ ਮਿਲਾ ਲੈਂਦਾ ਹੈਂ, ਉਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ॥੧॥

ਪਦ ਅਰਥ ਤਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ਉਸ (ਮਨੁੱਖ) ਨੂੰ। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ ॥੧॥

SikhNet (Spanish)Nadie puede llegar hasta Él, pero por medio de la Palabra del Shabd del Guru, Él es encontrado. (1)

ਤੁਧੁਨੋ ਸੇਵਹਿ; ਜੋ ਤੁਧੁ ਭਾਵਹਿ ॥

tudhuno seveh; jo tudh bhaaveh |

Sant Singh KhalsaHe alone serves You, who pleases You.
Manmohan SinghHe alone serves Thee, O Lord, who is pleasing to Thee.
Manmohan Singh (Punjabi)ਕੇਵਲ ਉਹ ਹੀ ਤੇਰੀ ਟਹਿਲ ਕਮਾਉਂਦਾ ਹੈ, ਹੇ ਪ੍ਰਭੂ! ਜੋ ਤੈਨੂੰ ਚੰਗਾ ਲਗਦਾ ਹੈ।
Fareedkot Teekaਜੋ ਤੈਨੂੰ ਭਾਵਤੇ ਹੈਂ, ਸੋ ਤੇਰੇ ਕੋ ਸੇਵਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੀ ਸੇਵਾ-ਭਗਤੀ ਉਹ ਮਨੁੱਖ ਕਰਦੇ ਹਨ ਜਿਹੜੇ ਤੈਨੂੰ ਪਿਆਰੇ ਲੱਗਦੇ ਹਨ।

ਪਦ ਅਰਥ ਸੇਵਹਿ = ਸਿਮਰਦੇ ਹਨ {ਬਹੁ-ਵਚਨ}। ਤੁਧੁ ਭਾਵਹਿ = ਤੈਨੂੰ ਚੰਗੇ ਲੱਗਦੇ ਹਨ।

SikhNet (Spanish)Oh Dios, sólo Te sirve con quien estás Complacido,

ਗੁਰ ਕੈ ਸਬਦੇ; ਸਚਿ ਸਮਾਵਹਿ ॥

gur kai sabade; sach samaaveh |

Sant Singh KhalsaThrough the Guru's Shabad, he merges in the True Lord.
Manmohan SinghBy the Guru's instruction, merges he in the True Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਹ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਗੁਰੋਂ ਕੇ ਉਪਦੇਸ ਕਰ ਕੇ ਤੇਰੇ ਸਚ ਸਰੂਪ ਮੇਂ ਸਮਾਵਤੇ ਹੈਂ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਤੇਰੇ) ਸਦਾ-ਥਿਰ ਨਾਮ ਵਿਚ ਲੀਨ ਰਹਿੰਦੇ ਹਨ,

ਪਦ ਅਰਥ ਸਚਿ = ਸਦਾ-ਥਿਰ ਹਰਿ-ਨਾਮ ਵਿਚ।

SikhNet (Spanish)él se inmerge en Tu Verdad, a través de la Palabra del Guru.

ਅਨਦਿਨੁ ਗੁਣ ਰਵਹਿ ਦਿਨੁ ਰਾਤੀ; ਰਸਨਾ ਹਰਿ ਰਸੁ ਭਾਇਆ ॥੨॥

anadin gun raveh din raatee; rasanaa har ras bhaaeaa |2|

Sant Singh KhalsaNight and day, he chants the Lord's Praises, day and night; his tongue savors and delights in the sublime essence of the Lord. ||2||
Manmohan SinghNight and day, he ever utters God's praise and his tongue loves the Lord's elixir.
Manmohan Singh (Punjabi)ਰੈਣ ਅਤੇ ਦਿਹੁੰ, ਉਹ ਸਦਾ ਵਾਹਿਗੁਰੂ ਦਾ ਜੱਸ ਉਚਾਰਨ ਕਰਦਾ ਹੈ ਅਤੇ ਉਸ ਦੀ ਜੀਭਾ ਨੂੰ ਵਾਹਿਗੁਰੂ ਦਾ ਅੰਮ੍ਰਿਤ ਮਿੱਠਾ ਲਗਦਾ ਹੈ।
Fareedkot Teekaਮਨ ਕਰ ਕੇ ਰਾਤ ਦਿਨ ਇਕ ਰਸ ਗੁਣ ਉਚਾਰਤੇ ਹੈਂ ਔਰ ਰਸਨਾ ਦੁਆਰੇ ਭੀ, ਹੇ ਹਰੀ! ਤੇਰਾ ਰਸ ਹੀ ਉਨ ਕੋ ਭਾਯਾ ਹੈ॥੨ ॥
Prof. Sahib Singhਹਰ ਵੇਲੇ ਦਿਨ ਰਾਤ ਉਹ ਤੇਰੇ ਗੁਣ ਗਾਂਦੇ ਹਨ। ਹੇ ਹਰੀ! ਉਹਨਾਂ ਦੀ ਜੀਭ ਨੂੰ ਤੇਰੇ ਨਾਮ-ਅੰਮ੍ਰਿਤ ਦਾ ਸੁਆਦ ਚੰਗਾ ਲੱਗਦਾ ਹੈ ॥੨॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनां}। ਰਵਹਿ = ਸਿਮਰਦੇ ਹਨ, ਚੇਤੇ ਕਰਦੇ ਹਨ। ਰਸਨਾ = ਜੀਭ। ਰਸੁ = ਸੁਆਦ। ਭਾਇਆ = ਚੰਗਾ ਲੱਗਾ ॥੨॥

SikhNet (Spanish)Él recita siempre Tu Alabanza y su paladar se fascina con el Sabor de Dios. (2)

ਸਬਦਿ ਮਰਹਿ; ਸੇ ਮਰਣੁ ਸਵਾਰਹਿ ॥

sabad mareh; se maran savaareh |

Sant Singh KhalsaThose who die in the Shabad - their death is exalted and glorified.
Manmohan SinghThey who die through the Name, glorify their death.
Manmohan Singh (Punjabi)ਜੋ ਨਾਮ ਦੇ ਰਾਹੀਂ ਮਰਦੇ ਹਨ, ਉਹ ਆਪਣੀ ਮੌਤ ਨੂੰ ਚਾਰ ਚੰਨ ਲਾਉਂਦੇ ਹਨ।
Fareedkot Teekaਜੋ ਗੁਰ ਉਪਦੇਸ਼ ਕਰ ਜੀਵ ਭਾਵ ਸੇ ਮਰੇ ਹੈਂ (ਸੇ) ਤਿਨੋਂ ਨੇ ਜੀਵਨਾ ਔਰ ਮਰਣਾ ਸਵਾਰ ਲੀਆ ਹੈ॥
Prof. Sahib Singhਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ, ਆਪਾ-ਭਾਵ ਵਲੋਂ) ਮਰਦੇ ਹਨ, ਉਹ ਆਪਣੀ ਇਹ ਮੌਤ ਹੋਰਨਾਂ ਵਾਸਤੇ ਸੋਹਣੀ ਬਣਾ ਲੈਂਦੇ ਹਨ (ਭਾਵ, ਲੋਕਾਂ ਨੂੰ ਉਹਨਾਂ ਦਾ ਇਹ ਆਤਮਕ ਜੀਵਨ ਚੰਗਾ ਲੱਗਦਾ ਹੈ)।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਮਰਹਿ = (ਆਪਾ-ਭਾਵ ਵਲੋਂ, ਵਿਕਾਰਾਂ ਵਲੋਂ) ਮਰਦੇ ਹਨ। ਸੇ = ਉਹ {ਬਹੁ-ਵਚਨ}। ਮਰਣੁ = (ਵਿਕਾਰਾਂ ਵਲੋਂ ਇਹ) ਮੌਤ। ਸਵਾਰਹਿ = ਸੋਹਣੀ ਬਣਾ ਲੈਂਦੇ ਹਨ, ਹੋਰਨਾਂ ਵਾਸਤੇ ਦਿਲ-ਖਿਚਵੀਂ ਬਣਾ ਲੈਂਦੇ ਹਨ।

SikhNet (Spanish)Aquéllos que mueren para su ego, por medio de la Palabra,

ਹਰਿ ਕੇ ਗੁਣ; ਹਿਰਦੈ ਉਰ ਧਾਰਹਿ ॥

har ke gun; hiradai ur dhaareh |

Sant Singh KhalsaThey enshrine the Lord's Glories in their hearts.
Manmohan SinghGod's virtues, they enshrine in their mind and heart.
Manmohan Singh (Punjabi)ਵਾਹਿਗੁਰੂ ਦੀਆਂ ਨੇਕੀਆਂ ਉਹ ਆਪਣੇ ਮਨ ਤੇ ਦਿਲ ਵਿੱਚ ਟਿਕਾਉਂਦੇ ਹਨ।
Fareedkot Teekaਹਰੀ ਕੇ ਗੁਣ ਬਡੇ ਜਾਨ ਕੇ ਤਿਨੋਂ ਨੇ ਰਿਦੇ ਮੇਂ ਧਾਰੇ ਹੈਂ॥
Prof. Sahib Singhਉਹ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਟਿਕਾਈ ਰੱਖਦੇ ਹਨ।

ਪਦ ਅਰਥ ਹਿਰਦੈ = ਹਿਰਦੇ ਵਿਚ। ਉਰ = ਹਿਰਦਾ। ਧਾਰਹਿ = ਵਸਾ ਲੈਂਦੇ ਹਨ।

SikhNet (Spanish)su muerte queda santificada y enaltecen las Virtudes del Señor en su corazón.

ਜਨਮੁ ਸਫਲੁ. ਹਰਿ ਚਰਣੀ ਲਾਗੇ; ਦੂਜਾ ਭਾਉ ਚੁਕਾਇਆ ॥੩॥

janam safal. har charanee laage; doojaa bhaau chukaaeaa |3|

Sant Singh KhalsaHolding tight to the Guru's feet, their lives becomes prosperous, and they are rid of the love of duality. ||3||
Manmohan SinghClinging to the Lord's Feet, their life becomes fruitful and they are rid of the love of another.
Manmohan Singh (Punjabi)ਪ੍ਰਭੂ ਦੇ ਚਰਨਾਂ ਨਾਲ ਜੁੜਨ ਦੁਆਰਾ, ਉਨ੍ਹਾਂ ਦਾ ਜੀਵਨ ਫਲਦਾਇਕ ਹੋ ਜਾਂਦਾ ਹੈ ਤੇ ਉਹ ਦਵੈਤ-ਭਾਵ ਤੋਂ ਖ਼ਲਾਸੀ ਪਾ ਜਾਂਦੇ ਹਨ।
Fareedkot Teekaਜੋ ਹਰੀ ਕੀ ਚਰਣੀ ਲਾਗੇ ਹੈਂ ਔਰ ਤਿਨੋਂ ਨੇ ਮਨ ਮੇਂ ਦ੍ਵੈਤ ਭਾਵ ਕੋ ਚੁਕਾਇ ਦੀਆ ਹੈ, ਤਿਨ ਕਾ ਜੀਵਨ ਸਫਲ ਹੈ॥੩॥
Prof. Sahib Singhਪਰਮਾਤਮਾ ਦੇ ਚਰਨਾਂ ਵਿਚ ਲੱਗ ਕੇ ਉਹ ਆਪਣਾ ਮਨੁੱਖਾ ਜਨਮ ਕਾਮਯਾਬ ਬਣਾ ਲੈਂਦੇ ਹਨ, ਉਹ (ਆਪਣੇ ਅੰਦਰੋਂ) ਮਾਇਆ ਦਾ ਪਿਆਰ ਮੁਕਾ ਲੈਂਦੇ ਹਨ ॥੩॥

ਪਦ ਅਰਥ ਦੂਜਾ ਭਾਉ = (ਪ੍ਰਭੂ ਤੋਂ ਬਿਨਾ) ਹੋਰ ਦਾ ਪਿਆਰ। ਚੁਕਾਇਆ = ਮੁਕਾ ਲਿਆ ॥੩॥

SikhNet (Spanish)Aferrándose a los Pies del Señor, su mente entra en el Estado de Plenitud y se liberan de la idea del otro. (3)

ਹਰਿ ਜੀਉ ਮੇਲੇ; ਆਪਿ ਮਿਲਾਏ ॥

har jeeo mele; aap milaae |

Sant Singh KhalsaThe Dear Lord unites them in Union with Himself.
Manmohan SinghThe reverend Lord unites and blends the mortal with Himself.
Manmohan Singh (Punjabi)ਪੂਜਯ ਪ੍ਰਭੂ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਕੇ ਅਭੇਦ ਕਰ ਲੈਂਦਾ ਹੈ।
Fareedkot Teekaਜੋ ਹਰਿ ਜੀਉ ਨੇ ਸਤਿਸੰਗ ਮੇਂ ਮੇਲੇ ਹੈਂ, ਸੋ ਪੁਨਾ ਆਪਨੇ ਮੇਂ ਮਿਲਾਇ ਲੀਏ ਹੈਂ॥
Prof. Sahib Singhਪਰਮਾਤਮਾ ਉਹਨਾਂ ਮਨੁੱਖਾਂ ਨੂੰ ਆਪ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ,
SikhNet (Spanish)El Amado Señor por Sí Mismo nos une en Su Unión y a través del Shabd del Guru,

ਗੁਰ ਕੈ ਸਬਦੇ; ਆਪੁ ਗਵਾਏ ॥

gur kai sabade; aap gavaae |

Sant Singh KhalsaThrough the Guru's Shabad, self-conceit is dispelled.
Manmohan SinghThrough the Guru's instruction, ego is dispelled.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ, ਹੰਕਾਰ ਨਵਿਰਤ ਹੋ ਜਾਂਦਾ ਹੈ।
Fareedkot Teekaਕਿਉਂਕਿ ਤਿਨੋਂ ਨੇ ਗੁਰੋਂ ਕੇ ਉਪਦੇਸ਼ ਕਰ ਆਪਾ ਭਾਵ ਗਵਾਇਆ ਹੈ॥
Prof. Sahib Singhਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦੇ ਹਨ।

ਪਦ ਅਰਥ ਕੈ ਸਬਦੇ = ਦੇ ਸ਼ਬਦ ਦੀ ਰਾਹੀਂ। ਆਪੁ = ਆਪਾ-ਭਾਵ, ਹਉਮੈ।

SikhNet (Spanish)la actitud voluntariosa es disipada, pues quienes permanecen entonados en la Alabanza de Devoción, noche y día,

ਅਨਦਿਨੁ ਸਦਾ ਹਰਿ ਭਗਤੀ ਰਾਤੇ; ਇਸੁ ਜਗ ਮਹਿ ਲਾਹਾ ਪਾਇਆ ॥੪॥

anadin sadaa har bhagatee raate; is jag meh laahaa paaeaa |4|

Sant Singh KhalsaThose who remain attuned to devotional worship to the Lord, night and day, earn the profit in this world. ||4||
Manmohan SinghThey, who night and day, ever remain imbued with the Lord's meditation, earn profit in this world.
Manmohan Singh (Punjabi)ਜੋ ਰੈਣ ਤੇ ਦਿਹੁੰ ਹਮੇਸ਼ਾਂ ਸੁਆਮੀ ਦੇ ਸਿਮਰਨ ਨਾਲ ਰੰਗੇ ਰਹਿੰਦੇ ਹਨ, ਉਹ ਇਸ ਜਹਾਨ ਅੰਦਰ ਨਫ਼ਾ ਖੱਟ ਲੈਂਦੇ ਹਨ।
Fareedkot Teekaਰਾਤ ਦਿਨ ਜੋ ਸਦਾ ਹਰੀ ਕੀ ਭਗਤੀ ਮੇਂ ਰੰਗੇ ਹੈਂ, ਤਿਨੋਂ ਨੇ ਇਸ ਜਗ ਮੇਂ ਲਾਭੁ ਪਾਇਆ ਹੈ॥੪॥
Prof. Sahib Singhਉਹ ਹਰ ਵੇਲੇ ਸਦਾ ਪਰਮਾਤਮਾ ਦੀ ਭਗਤੀ ਵਿਚ ਮਸਤ ਰਹਿੰਦੇ ਹਨ, ਇਸ ਜਗਤ ਵਿਚ ਉਹ (ਭਗਤੀ ਦਾ) ਲਾਭ ਖੱਟਦੇ ਹਨ ॥੪॥

ਪਦ ਅਰਥ ਰਾਤੇ = ਰੰਗੇ ਹੋਏ। ਲਾਹਾ = ਲਾਭ ॥੪॥

SikhNet (Spanish)ganan la Verdadera Utilidad en este mundo. Oh Dios, cuál de Tus Méritos podré mencionar, pues Tu Alabanza no la podría acabar de recitar. (4)

ਤੇਰੇ ਗੁਣ ਕਹਾ; ਮੈ ਕਹਣੁ. ਨ ਜਾਈ ॥

tere gun kahaa; mai kehan. na jaaee |

Sant Singh KhalsaWhat Glorious Virtues of Yours should I describe? I cannot describe them.
Manmohan SinghWhat virtues of Thine, O Lord, should I utter? I can utter them not.
Manmohan Singh (Punjabi)ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਵਰਨਣ ਕਰਾਂ, ਹੇ ਸੁਆਮੀ? ਮੈਂ ਉਨ੍ਹਾਂ ਨੂੰ ਵਰਨਣ ਕਰ ਨਹੀਂ ਸਕਦਾ।
Fareedkot Teekaਮੈਂ ਤੇਰੇ ਗੁਣੋਂ ਕੋ ਕਿਆ ਕਹਾਂ, ਮੇਰੇ ਸੇ ਤੋ ਕਹੇ ਨਹੀਂ ਜਾਤੇ॥
Prof. Sahib Singhਹੇ ਪ੍ਰਭੂ! (ਮੇਰਾ ਜੀ ਕਰਦਾ ਹੈ ਕਿ) ਮੈਂ ਤੇਰੇ ਗੁਣਾਂ ਦਾ ਕਥਨ ਕਰਾਂ, ਪਰ ਮੈਥੋਂ ਬਿਆਨ ਨਹੀਂ ਕੀਤੇ ਜਾ ਸਕਦੇ।

ਪਦ ਅਰਥ ਕਹਾ = ਕਹਾਂ, ਮੈਂ ਆਖਦਾ ਹਾਂ।

SikhNet (Spanish)Sí, Infinito y Sin Fronteras eres Tú y no podría tratar de evaluarte,

ਅੰਤੁ ਨ ਪਾਰਾ; ਕੀਮਤਿ. ਨਹੀ ਪਾਈ ॥

ant na paaraa; keemat. nahee paaee |

Sant Singh KhalsaYou have no end or limitation. Your value cannot be estimated.
Manmohan SinghLimitless and boundless are Thou, O Lord. Thine worth can be appraised not.
Manmohan Singh (Punjabi)ਅਨੰਤ ਅਤੇ ਹਦਬੰਨਾ-ਰਹਿਤ ਹੈਂ ਤੂੰ, ਹੇ ਪ੍ਰਭੂ!ਤੇਰਾ ਮੁਲ ਪਾਇਆ ਨਹੀਂ ਜਾ ਸਕਦਾ।
Fareedkot Teekaਤੇਰੇ ਗੁਣੋਂ ਕੇ ਪਾਰ ਉਰਾਰ ਕਾ ਅੰਤ ਨਹੀਂ ਹੈ, ਇਸੀ ਤੇ ਕਿਸੀ ਨੇ ਗੁਨੋਂ ਕੀ ਕੀਮਤ ਨਹੀਂ ਪਾਈ ਹੈ॥
Prof. Sahib Singhਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ, ਮੁੱਲ ਨਹੀਂ ਪੈ ਸਕਦਾ।

ਪਦ ਅਰਥ ਪਾਰਾ = ਪਾਰਲਾ ਬੰਨਾ, ਅੰਤ।

SikhNet (Spanish)pero cuando Tú, mi Dios Dador de Éxtasis, nos muestras Tu Compasión, Te puedo ver,

ਆਪੇ ਦਇਆ ਕਰੇ ਸੁਖਦਾਤਾ; ਗੁਣ ਮਹਿ ਗੁਣੀ ਸਮਾਇਆ ॥੫॥

aape deaa kare sukhadaataa; gun meh gunee samaaeaa |5|

Sant Singh KhalsaWhen the Giver of peace Himself bestows His Mercy, the virtuous are absorbed in virtue. ||5||
Manmohan SinghWhen the Peace-giving Lord Himself shows mercy, the virtuous one merges in virtues.
Manmohan Singh (Punjabi)ਜਦ ਆਰਾਮ-ਬਖ਼ਸ਼ਣਹਾਰ ਖ਼ੁਦ ਮਿਹਰ ਧਾਰਦਾ ਹੈ, ਤਾਂ ਨੇਕ ਖੁਰਸ਼ ਨੇਕੀਆਂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਹੇ ਸੁਖਦਾਤਾ! ਜਿਸ ਪਰ ਆਪ ਦਇਆ ਕਰੇ ਵਹੁ (ਗੁਣੀ) ਬੁਧਿਮਾਨ ਤੇਰੇ ਗੁਣੋਂ ਮੇਂ ਸਮਾਇਆ ਹੈ॥੫॥
Prof. Sahib Singhਸਾਰੇ ਸੁਖਾਂ ਦਾ ਦੇਣ ਵਾਲਾ (ਪ੍ਰਭੂ ਜਦੋਂ) ਆਪ ਹੀ ਦਇਆ ਕਰਦਾ ਹੈ, ਤਾਂ ਗੁਣ ਗਾਣ ਵਾਲੇ ਨੂੰ ਆਪਣੇ ਗੁਣਾਂ ਵਿਚ ਲੀਨ ਕਰ ਲੈਂਦਾ ਹੈ ॥੫॥

ਪਦ ਅਰਥ ਆਪੇ = ਆਪ ਹੀ। ਗੁਣੀ = ਗੁਣ ਗਾਣ ਵਾਲਾ। ਸਮਾਇਆ = ਲੀਨ ਕਰ ਲੈਂਦਾ ਹੈ ॥੫॥

SikhNet (Spanish)oh Ser Meritorio, que vives inmergido en Tus Virtudes. (5)

ਇਸੁ ਜਗ ਮਹਿ; ਮੋਹੁ ਹੈ ਪਾਸਾਰਾ ॥

eis jag meh; mohu hai paasaaraa |

Sant Singh KhalsaIn this world, emotional attachment is spread all over.
Manmohan SinghWorldly love is all spread out in this world.
Manmohan Singh (Punjabi)ਇਸ ਸੰਸਾਰ ਅੰਦਰ ਸੰਸਾਰੀ ਮਮਤਾ ਸਾਰੇ ਫੈਲੀ ਹੋਈ ਹੈ।
Fareedkot Teekaਇਸ ਜਗਤ ਮੇਂ ਮੋਹ ਕਾ ਹੀ ਸਭ ਪਸਾਰਾ ਹੈ॥
Prof. Sahib Singhਇਸ ਜਗਤ ਵਿਚ (ਹਰ ਪਾਸੇ) ਮੋਹ ਪਸਰਿਆ ਹੋਇਆ ਹੈ।

ਪਦ ਅਰਥ ਪਾਸਾਰਾ = ਪਸਰਿਆ ਹੋਇਆ, ਖਿਲਰਿਆ ਹੋਇਆ।

SikhNet (Spanish)Este mundo está envuelto por el sentido del apego,

ਮਨਮੁਖੁ ਅਗਿਆਨੀ ਅੰਧੁ ਅੰਧਾਰਾ ॥

manamukh agiaanee andh andhaaraa |

Sant Singh KhalsaThe ignorant, self-willed manmukh is immersed in utter darkness.
Manmohan SinghThe ignorant egocentric gropes in inky darkness.
Manmohan Singh (Punjabi)ਬੇਸਮਝ ਆਪ-ਹੁਦਰਾ ਕਾਲੇ ਬੋਲੇ ਅਨ੍ਹੇਰੇ ਵਿੱਚ ਟਟੋਲਦਾ ਫਿਰਦਾ ਹੈ।
Fareedkot Teekaਮਨਮੁਖ ਅਗ੍ਯਾਨੀ ਅੰਧੋਂ ਕੋ ਅੰਧੇਰਾ ਹੀ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਮੋਹ ਦੇ ਕਾਰਨ) ਆਤਮਕ ਜੀਵਨ ਵਲੋਂ ਬੇ-ਸਮਝ ਰਹਿੰਦਾ ਹੈ, (ਮੋਹ ਵਿਚ) ਬਿਲਕੁਲ ਅੰਨ੍ਹਾ ਹੋਇਆ ਰਹਿੰਦਾ ਹੈ,

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਅਗਿਆਨੀ = ਆਤਮਕ ਜੀਵਨ ਤੋਂ ਬੇ-ਸਮਝ। ਅੰਧੁ = ਅੰਨ੍ਹਾ। ਅੰਧੁ ਅੰਧਾਰਾ = ਬਿਲਕੁਲ ਅੰਨ੍ਹਾ।

SikhNet (Spanish)y el tonto ególatra deambula en la total oscuridad,

ਧੰਧੈ ਧਾਵਤੁ ਜਨਮੁ ਗਵਾਇਆ; ਬਿਨੁ ਨਾਵੈ. ਦੁਖੁ ਪਾਇਆ ॥੬॥

dhandhai dhaavat janam gavaaeaa; bin naavai. dukh paaeaa |6|

Sant Singh KhalsaChasing after worldly affairs, he wastes away his life in vain; without the Name, he suffers in pain. ||6||
Manmohan SinghRunning after worldly affairs, man wastes his life and without the name, comes to grief.
Manmohan Singh (Punjabi)ਸੰਸਾਰੀ ਕੰਮਾਂ ਮਗਰ ਭੱਜਿਆ ਫਿਰਦਾ ਬੰਦਾ, ਆਪਦਾ ਜੀਵਨ, ਗੁਆ ਲੈਂਦਾ ਹੈ ਅਤੇ ਨਾਮ ਦੇ ਬਾਝੌਂ ਤਕਲਫ਼ਿ ਉਠਾਉਂਦਾ ਹੈ।
Fareedkot Teekaਕਿਉਂਕਿ ਧੰਧਿਆਂ ਮੇਂ ਤਿਸ ਨੇ ਧਾਵਤਿਆਂ ਜਨਮ ਹੀ ਗਵਾਇਆ ਹੈ, ਨਾਮ ਸੇ ਬਿਨਾਂ ਦੁਖ ਹੀ ਪਾਇਆ ਹੈ॥੬॥
Prof. Sahib Singh(ਮੋਹ ਦੇ) ਧੰਧੇ ਵਿਚ ਭਟਕਦਾ ਭਟਕਦਾ (ਮਨੁੱਖਾ) ਜਨਮ ਜਾਇਆ ਕਰ ਲੈਂਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਦੁੱਖ ਪਾਂਦਾ ਹੈ ॥੬॥

ਪਦ ਅਰਥ ਧੰਧੈ = ਧੰਧੇ ਵਿਚ। ਧਾਵਤੁ = ਦੌੜ-ਭੱਜ ਕਰਦਾ ਹੈ ॥੬॥

SikhNet (Spanish)y persiguiendo conflictos y discordias sólo desperdicia su vida y sin el Nombre sufre dolor. (6)

ਕਰਮੁ ਹੋਵੈ; ਤਾ ਸਤਿਗੁਰੁ ਪਾਏ ॥

karam hovai; taa satigur paae |

Sant Singh KhalsaIf God grants His Grace, then one finds the True Guru.
Manmohan SinghIf God's grace be upon man, then he attains the True Guru,
Manmohan Singh (Punjabi)ਜੇਕਰ ਰੱਬ ਦੀ ਮਿਹਰ ਬੰਦੇ ਉੱਤੇ ਹੋਵੇ, ਤਦ ਹੀ ਉਹ ਸੱਚੇ ਗੁਰਾਂ ਨੂੰ ਪ੍ਰਾਪਤ ਹੁੰਦਾ ਹੈ,
Fareedkot Teekaਜੇ ਪੂਰਨ ਕਰਮ ਹੋਵੈ, ਤੌ ਜੀਵ ਸਤਗੁਰੋਂ ਕੋ ਪਾਵਤਾ ਹੈ॥
Prof. Sahib Singh(ਜਦੋਂ ਕਿਸੇ ਮਨੁੱਖ ਉਤੇ) ਪਰਮਾਤਮਾ ਦੀ ਮਿਹਰ ਹੁੰਦੀ ਹੈ, ਤਦੋਂ ਉਸ ਨੂੰ ਗੁਰੂ ਮਿਲਦਾ ਹੈ।

ਪਦ ਅਰਥ ਕਰਮ = ਬਖ਼ਸ਼ਸ਼।

SikhNet (Spanish)Si la Gracia de Dios se posa sobre nosotros, logramos obtener al Guru Verdadero,

ਹਉਮੈ ਮੈਲੁ; ਸਬਦਿ ਜਲਾਏ ॥

haumai mail; sabad jalaae |

Sant Singh KhalsaThrough the Shabad, the filth of egotism is burned away.
Manmohan Singhand burns off the filth of pride with the Lord's Name.
Manmohan Singh (Punjabi)ਅਤੇ ਹੰਕਾਰ ਦੀ ਮਲੀਣਤਾ ਨੂੰ ਸਾਈਂ ਦੇ ਨਾਮ ਨਾਲ ਸਾੜ ਸੁਟਦਾ ਹੈ।
Fareedkot Teekaਪੁਨ: ਗੁਰ ਸਬਦ ਸੇ ਹੰਤਾ ਰੂਪ ਮੈਲ ਕੋ ਜਲਾਵਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਉਹ ਆਪਣੇ ਅੰਦਰੋਂ) ਹਉਮੈ ਦੀ ਮੈਲ ਸਾੜਦਾ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਜਲਾਏ = ਸਾੜ ਲੈਂਦਾ ਹੈ।

SikhNet (Spanish)y a través de la Palabra, somos purgados del cochambre del ego.

ਮਨੁ ਨਿਰਮਲੁ ਗਿਆਨੁ ਰਤਨੁ ਚਾਨਣੁ; ਅਗਿਆਨੁ ਅੰਧੇਰੁ ਗਵਾਇਆ ॥੭॥

man niramal giaan ratan chaanan; agiaan andher gavaaeaa |7|

Sant Singh KhalsaThe mind becomes immaculate, and the jewel of spiritual wisdom brings enlightenment; the darkness of spiritual ignorance is dispelled. ||7||
Manmohan SinghImmaculate becomes his soul with the light of the gem of gnosis and his darkness of ignorance is dispelled.
Manmohan Singh (Punjabi)ਬ੍ਰਹਮ-ਬੋਧ ਦੇ ਹੀਰੇ ਦੇ ਪ੍ਰਕਾਸ਼ ਨਾਲ ਉਸ ਦੀ ਆਤਮਤਾ ਪਵਿੱਤ੍ਰ ਥੀ ਵੰਝਦੀ ਹੈ ਅਤੇ ਉਸ ਦਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਜਬ ਮਨ ਨਿਰਮਲ ਹੂਆ ਤੋ ਗ੍ਯਾਨ ਰਤਨ ਕਰ ਚਾਨਣ ਭਇਆ ਤਬ ਤਿਸ ਨੇ ਅਗਿਆਨ ਅੰਧੇਰੇ ਕੋ ਗਵਾਇ ਦੀਆ ਹੈ॥੭॥
Prof. Sahib Singhਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, (ਉਸ ਨੂੰ ਆਪਣੇ ਅੰਦਰੋਂ) ਗਿਆਨ ਰਤਨ (ਲੱਭ ਪੈਂਦਾ ਹੈ, ਜੋ ਉਸ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਕਰ ਦੇਂਦਾ ਹੈ, ਇਸ ਤਰ੍ਹਾਂ ਉਹ (ਆਪਣੇ ਅੰਦਰੋਂ) ਅਗਿਆਨ-ਹਨੇਰਾ ਦੂਰ ਕਰ ਲੈਂਦਾ ਹੈ ॥੭॥

ਪਦ ਅਰਥ ਨਿਰਮਲੁ = ਪਵਿੱਤਰ। ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ। ਅਗਿਆਨੁ = ਆਤਮਕ ਜੀਵਨ ਤੋਂ ਬੇ-ਸਮਝੀ। ਅੰਧੇਰੁ = ਹਨੇਰਾ ॥੭॥

SikhNet (Spanish)Así la mente se purifica iluminada por la Joya de la Sabiduría, y mira, la oscuridad de la ignorancia es disipada. (7)

ਤੇਰੇ ਨਾਮ ਅਨੇਕ; ਕੀਮਤਿ. ਨਹੀ ਪਾਈ ॥

tere naam anek; keemat. nahee paaee |

Sant Singh KhalsaYour Names are countless; Your value cannot be estimated.
Manmohan SinghNumberless are Thine Names, O Lord. Their worth can be evaluated not.
Manmohan Singh (Punjabi)ਅਣਗਿਣਤ ਹਨ ਤੈਡੇਂ ਨਾਮ, ਹੇ ਸੁਆਮੀ!ਉਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਹੇ ਭਗਵਨ! ਤੇਰੇ ਨਾਮ ਅਨੇਕ ਹੀ ਹੈਂ ਕਿਸੇ ਨੇ ਤੇਰੀ ਕੀਮਤਿ ਨਹੀਂ ਪਾਈ ਹੈ॥
Prof. Sahib Singhਹੇ ਪ੍ਰਭੂ! (ਤੇਰੇ ਗੁਣਾਂ ਦੇ ਆਧਾਰ ਤੇ) ਤੇਰੇ ਅਨੇਕਾਂ ਹੀ ਨਾਮ ਹਨ, ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੇਰਾ ਨਾਮ ਪ੍ਰਾਪਤ ਨਹੀਂ ਹੋ ਸਕਦਾ)।
SikhNet (Spanish)Incontables son tus nombres, inestimable tu valor,

ਸਚੁ ਨਾਮੁ; ਹਰਿ ਹਿਰਦੈ ਵਸਾਈ ॥

sach naam; har hiradai vasaaee |

Sant Singh KhalsaI enshrine the Lord's True Name within my heart.
Manmohan SinghGod's True Name, enshrine, I within my mind.
Manmohan Singh (Punjabi)ਰੱਬ ਦੇ ਸੱਚੇ ਨਾਮ ਨੂੰ ਮੈਂ ਆਪਣੇ ਮਨ ਅੰਦਰ ਟਿਕਾਉਂਦਾ ਹੈ।
Fareedkot Teekaਹੇ ਹਰੀ! ਜੋ ਤੇਰੇ ਸਚ ਨਾਮ ਕੋ ਹਿਰਦੇ ਮੇਂ ਵਸਾਈ ਅਰਥਾਤ ਵਸਾਵਣੇ ਵਾਲੇ ਹੂਏ, ਸੋ ਤੇਰੇ ਮੇਂ ਅਭੇਦ ਹੂਏ ਹੈਂ॥
Prof. Sahib Singh(ਜੇ ਤੂੰ ਮਿਹਰ ਕਰੇਂ, ਤਾਂ) ਮੈਂ ਤੇਰਾ ਸਦਾ ਕਾਇਮ ਰਹਿਣ ਵਾਲਾ ਨਾਮ ਆਪਣੇ ਹਿਰਦੇ ਵਿਚ ਵਸਾਵਾਂ।

ਪਦ ਅਰਥ ਸਚੁ ਨਾਮੁ = ਸਦਾ-ਥਿਰ ਰਹਿਣ ਵਾਲਾ ਨਾਮ। ਹਿਰਦੈ = ਹਿਰਦੇ ਵਿਚ। ਵਸਾਈ = ਵਸਾਈਂ, ਮੈਂ ਵਸਾਵਾਂ।

SikhNet (Spanish)enaltezco así el nombre del Señor Verdadero en lo profundo de mi corazón.

ਕੀਮਤਿ. ਕਉਣੁ ਕਰੇ ਪ੍ਰਭ ਤੇਰੀ; ਤੂ ਆਪੇ ਸਹਜਿ ਸਮਾਇਆ ॥੮॥

keemat. kaun kare prabh teree; too aape sehaj samaaeaa |8|

Sant Singh KhalsaWho can estimate Your value, God? You are immersed and absorbed in Yourself. ||8||
Manmohan SinghWho can evaluate Thee, O my Lord? Thou Thyself are absorbed in Thine bliss.
Manmohan Singh (Punjabi)ਤੇਰਾ ਮੁੱਲ ਕੌਣ ਪਾ ਸਕਦਾ ਹੈ, ਹੇ ਮੇਰੇ ਸਾਈਂ?ਤੂੰ ਆਪ ਹੀ ਆਪਣੇ ਅਨੰਦ ਅੰਦਰ ਲੀਨ ਹੋਇਆ ਹੋਇਆ ਹੈਂ।
Fareedkot Teekaਹੇ ਪ੍ਰਭੂ! ਤੇਰੀ ਕੀਮਤਿ ਕੌਣ ਕਰੇ, ਤੂੰ ਆਪ ਸੰਸਾਰ ਮੇਂ ਸੁਤੇ ਸਮਾਇਆ ਹੂਆ ਹੈਂ॥੮॥
Prof. Sahib Singhਹੇ ਪ੍ਰਭੂ! ਕੌਣ ਤੇਰਾ ਮੁੱਲ ਪਾ ਸਕਦਾ ਹੈ? (ਜਿਸ ਉਤੇ ਤੂੰ ਦਇਆ ਕਰਦਾ ਹੈਂ, ਉਸ ਨੂੰ) ਤੂੰ ਆਪ ਹੀ ਆਤਮਕ ਅਡੋਲਤਾ ਵਿਚ ਲੀਨ ਰੱਖਦਾ ਹੈਂ ॥੮॥

ਪਦ ਅਰਥ ਪ੍ਰਭ = ਹੇ ਪ੍ਰਭੂ! ਸਹਜਿ = ਆਤਮਕ ਅਡੋਲਤਾ ਵਿਚ ॥੮॥

SikhNet (Spanish)Oh Dios, ¿quién podría estimar tu valor, pues vives inmerso y absorto en tu propio ser? (8)

ਨਾਮੁ ਅਮੋਲਕੁ ਅਗਮ ਅਪਾਰਾ ॥

naam amolak agam apaaraa |

Sant Singh KhalsaThe Naam, the Name of the Lord, is priceless, inaccessible and infinite.
Manmohan SinghPriceless, Boundless and Infinite is Thy Name, O Lord.
Manmohan Singh (Punjabi)ਅਣਮੁੱਲਾ, ਹਦਬੰਨਾ ਰਹਿਤ ਅਤੇ ਬੇਅੰਤ ਹੈ ਤੇਰਾ ਨਾਮ, ਹੇ ਸਾਈਂ।
Fareedkot Teeka(ਹੇ ਅਗਮ ਅਪਾਰਾ) ਪਰਮੇਸਰ! ਤੇਰਾ ਨਾਮ ਅਮੋਲਕ ਹੈ॥
Prof. Sahib Singhਅਪਹੁੰਚ ਤੇ ਬੇਅੰਤ ਪਰਮਾਤਮਾ ਦੇ ਨਾਮ ਦਾ ਮੁੱਲ ਨਹੀਂ ਪੈ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ)।

ਪਦ ਅਰਥ ਅਗਮ ਅਪਾਰ ਨਾਮੁ = ਅਪਹੁੰਚ ਬੇਅੰਤ ਪਰਮਾਤਮਾ ਦਾ ਨਾਮ।

SikhNet (Spanish)El Naam, el Nombre del Señor, es inapreciable, inaccesible e infinito.

ਨਾ ਕੋ ਹੋਆ; ਤੋਲਣਹਾਰਾ ॥

naa ko hoaa; tolanahaaraa |

Sant Singh KhalsaNo one can weigh it.
Manmohan SinghNo one can ever weigh it.
Manmohan Singh (Punjabi)ਕੋਈ ਭੀ ਇਸ ਨੂੰ ਕਦੇ ਜੋਖ ਨਹੀਂ ਸਕਦਾ।
Fareedkot Teekaਤੇਰੇ ਕੋ ਤੋਲਨੇਹਾਰਾ ਕੋਈ ਨਹੀਂ ਹੋਇਆ ਹੈ॥
Prof. Sahib Singhਕੋਈ ਭੀ ਜੀਵ (ਹਰਿ-ਨਾਮ ਦਾ) ਮੁੱਲ ਪਾਣ-ਜੋਗਾ ਨਹੀਂ ਹੋ ਸਕਿਆ।

ਪਦ ਅਰਥ ਕੋ = ਕੋਈ ਭੀ ਮਨੁੱਖ। ਤੋਲਣਹਾਰਾ = ਮੁੱਲ ਪਾਣ ਜੋਗਾ।

SikhNet (Spanish)Eres tú quien evalúas y le das la estimación a todos mediante la palabra del Shabd del Guru y,

ਆਪੇ ਤੋਲੇ ਤੋਲਿ ਤੋਲਾਏ; ਗੁਰਸਬਦੀ ਮੇਲਿ ਤੋਲਾਇਆ ॥੯॥

aape tole tol tolaae; gurasabadee mel tolaaeaa |9|

Sant Singh KhalsaYou Yourself weigh, and estimate all; through the Word of the Guru's Shabad, You unite, when the weight is perfect. ||9||
Manmohan SinghThou Thyself judge a person and when one meets your judgement through Guru's word, then.
Manmohan Singh (Punjabi)ਤੂੰ ਆਪ ਹੀ ਪ੍ਰਾਣੀ ਨੂੰ ਜੋਖਦਾ ਅਤੇ ਪਰਖਦਾ ਹੈਂ ਅਤੇ ਜਦ ਉਹ ਤੋਲ ਵਿੱਚ ਪੂਰਾ ਉਤਰਦਾ ਹੈ, ਤੂੰ ਉਸ ਨੂੰ ਗੁਰਾਂ ਦੀ ਬਾਣੀ ਰਾਹੀਂ, ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਆਪ ਹੀ ਤੂੰ ਬੀਚਾਰਤਾ ਹੈਂ ਔ ਏਹੁ ਤੋਲ ਕੇ ਸੰਤੋਂ ਤੇ ਤੁਲਵਾਵਤਾ ਹੈਂ ਅਰਥਾਤ ਵਿਚਾਰ ਕਰਾਵਤਾ ਹੈਂ। ਪਰੰਤੂ ਜਿਨੋਂ ਨੇ ਗੁਰ ਸਬਦੀਓਂ ਸੇ ਤੈਨੇ (ਤੋਲਾਇਆ) ਵੀਚਾਰ ਕਰਵਾਇਆ ਹੈ, ਤਿਨ ਕੋ ਤੈਨੇ ਮੇਲ ਲੀਆ ਹੈ॥੯॥
Prof. Sahib Singhਉਹ ਪ੍ਰਭੂ ਆਪ ਹੀ ਆਪਣੇ ਨਾਮ ਦੀ ਕਦਰ ਜਾਣਦਾ ਹੈ। ਆਪ ਕਦਰ ਜਾਣ ਕੇ ਜੀਵਾਂ ਨੂੰ ਕਦਰ ਕਰਨੀ ਸਿਖਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਨਾਲ) ਮੇਲ ਕੇ ਕਦਰ ਸਿਖਾਂਦਾ ਹੈ ॥੯॥

ਪਦ ਅਰਥ ਆਪੇ = ਆਪ ਹੀ। ਤੋਲੇ = ਕਦਰ ਜਾਣਦਾ ਹੈ। ਤੋਲਾਏ = (ਜੀਵਾਂ ਨੂੰ ਨਾਮ ਦੀ) ਕਦਰ ਕਰਨੀ ਸਿਖਾਂਦਾ ਹੈ। ਸਬਦੀ = ਸ਼ਬਦ ਦੀ ਰਾਹੀਂ। ਮੇਲਿ = ਮੇਲ ਕੇ। ਤੋਲਾਇਆ = ਕਦਰ ਸਿਖਾਂਦਾ ਹੈ ॥੯॥

SikhNet (Spanish)cuando nuestro peso es perfecto, nos únes en tu ser. (9)

ਸੇਵਕ ਸੇਵਹਿ; ਕਰਹਿ ਅਰਦਾਸਿ ॥

sevak seveh; kareh aradaas |

Sant Singh KhalsaYour servant serves, and offers this prayer.
Manmohan SinghI, Thy slave, perform Thy service and supplicate before Thee, O Lord.
Manmohan Singh (Punjabi)ਮੈਂ ਤੇਰਾ ਗੋਲਾ, ਤੇਰਾ ਘਾਲ ਕਮਾਉਂਦਾ ਅਤੇ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ, ਹੇ ਪ੍ਰਭੂ।
Fareedkot Teekaਜੋ ਤੇਰੇ ਸੇਵਕ ਹੋਤੇ ਹੈਂ ਔ ਬੇਨਤੀ ਕਰਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਭਗਤ ਤੇਰੀ ਸੇਵਾ-ਭਗਤੀ ਕਰਦੇ ਹਨ, (ਤੇਰੇ ਦਰ ਤੇ) ਅਰਦਾਸ ਕਰਦੇ ਹਨ।

ਪਦ ਅਰਥ ਸੇਵਹਿ = ਸੇਵਾ-ਭਗਤੀ ਕਰਦੇ ਹਨ। ਕਰਹਿ = ਕਰਦੇ ਹਨ {ਬਹੁ-ਵਚਨ}।

SikhNet (Spanish)Tu Sirviente sirve y ofrece esta oración,

ਤੂ ਆਪੇ ਮੇਲਿ ਬਹਾਲਹਿ ਪਾਸਿ ॥

too aape mel bahaaleh paas |

Sant Singh KhalsaPlease, let me sit near You, and unite me with Yourself.
Manmohan SinghThou seat me close to Thee and unite me with Thyself.
Manmohan Singh (Punjabi)ਤੂੰ ਮੈਨੂੰ ਆਪਣੇ ਕੋਲ ਬਿਠਾਲਦਾ ਹੈਂ ਅਤੇ ਮੈਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਤਿਨ ਕੋ ਤੂੰ ਆਪ ਹੀ ਪਾਸ ਬਹਾਇਕੇ ਮੇਲ ਲੇਤਾ ਹੈਂ॥
Prof. Sahib Singhਤੂੰ ਆਪ ਹੀ ਉਹਨਾਂ ਨੂੰ (ਆਪਣੇ ਨਾਮ ਵਿਚ) ਜੋੜ ਕੇ ਆਪਣੇ ਪਾਸ ਬਿਠਾਂਦਾ ਹੈਂ।

ਪਦ ਅਰਥ ਬਹਾਲਹਿ = ਤੂੰ ਬਿਠਾਂਦਾ ਹੈਂ।

SikhNet (Spanish)por favor déjame sentar cerca de ti y unirme en tu ser.

ਸਭਨਾ ਜੀਆ ਕਾ ਸੁਖਦਾਤਾ; ਪੂਰੈ ਕਰਮਿ ਧਿਆਇਆ ॥੧੦॥

sabhanaa jeea kaa sukhadaataa; poorai karam dhiaaeaa |10|

Sant Singh KhalsaYou are the Giver of peace to all beings; by perfect karma, we meditate on You. ||10||
Manmohan SinghThou are the Peace-giving Lord of all being, It is through perfect destiny, that Thou are contemplated.
Manmohan Singh (Punjabi)ਤੂੰ ਸਾਰਿਆਂ ਜੀਵਾਂ ਦਾ, ਆਰਾਮ ਦੇਣ ਵਾਲਾ, ਸੁਆਮੀ ਹੈਂ। ਪੂਰਨ ਪ੍ਰਾਲਭਧ ਰਾਹੀਂ ਹੀ ਤੂੰ ਸਿਮਰਿਆ ਜਾਂਦਾ ਹੈ।
Fareedkot Teekaਤੂੰ ਸਭਨਾਂ ਜੀਆਂ ਕਾ ਸੁਖਦਾਤਾ ਹੈਂ, ਪਰੰਤੂ ਜਿਸ ਕੇ ਪੂਰੇ ਕਰਮ ਹੈਂ ਤਿਨੋਂ ਨੇ ਤੇਰੇ ਕੋ ਧਿਆਇਆ ਹੈ॥੧੦॥
Prof. Sahib Singhਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈਂ। ਤੇਰੀ ਪੂਰੀ ਮਿਹਰ ਨਾਲ (ਹੀ ਤੇਰੇ ਸੇਵਕ) ਤੇਰਾ ਸਿਮਰਨ ਕਰਦੇ ਹਨ ॥੧੦॥

ਪਦ ਅਰਥ ਪੂਰੈ ਕਰਮਿ = (ਤੇਰੀ) ਪੂਰੀ ਬਖ਼ਸ਼ਸ਼ ਨਾਲ ॥੧੦॥

SikhNet (Spanish)Eres el dador de paz para todos los seres y por un karma perfecto es que meditamos en ti. (10)

ਜਤੁ ਸਤੁ ਸੰਜਮੁ; ਜਿ ਸਚੁ ਕਮਾਵੈ ॥

jat sat sanjam; ji sach kamaavai |

Sant Singh KhalsaChastity, truth and self-control come by practicing and living the Truth.
Manmohan SinghIf man practises the Truth; This includes continence, chastity and self-control.
Manmohan Singh (Punjabi)ਜੇਕਰ ਬੰਦਾ ਸੱਚ ਦੀ ਕਮਾਈ ਕਰਦਾ ਹੈ; ਇਸ ਵਿੱਚ ਹੀ ਬ੍ਰਹਮਚਰਜ, ਪ੍ਰਹੇਜ਼ਗਾਰੀ ਅਤੇ ਸਵੈ-ਜ਼ਬਤ ਆ ਜਾਂਦੇ ਹਨ।
Fareedkot Teekaਜੋ ਸਚ ਨਾਮ ਕੋ ਕਮਾਵਤਾ ਹੈ, ਭਾਵ ਧਾਰਤਾ ਹੈ ਤਿਸ ਕੋ ਜਤੁ, ਸਤੁ, ਸੰਜਮੁ ਆਦਿ ਸਭ ਗੁਣ ਪ੍ਰਾਪਤਿ ਹੋਤੇ ਹੈਂ॥
Prof. Sahib Singhਕਾਮ-ਵਾਸਨਾ ਨੂੰ ਰੋਕਣਾ, ਵਿਕਾਰ-ਰਹਿਤ ਜੀਵਨ, ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ (ਉਹ ਮਨੁੱਖ ਮਾਨੋ ਇਹ ਸਾਰੇ ਹੀ ਕਰਮ ਕਰ ਲੈਂਦਾ ਹੈ) ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ।

ਪਦ ਅਰਥ ਜਤੁ = ਕਾਮ-ਵਾਸਨਾ ਨੂੰ ਰੋਕਣਾ। ਸਤੁ = ਵਿਕਾਰ-ਰਹਿਤ ਜੀਵਨ। ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ। ਜਿ = ਜਿਹੜਾ ਮਨੁੱਖ। ਸਚੁ ਕਮਾਵੈ = ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ।

SikhNet (Spanish)La castidad, la verdad y el autocontrol vienen de practicar y vivir la verdad.

ਇਹੁ ਮਨੁ ਨਿਰਮਲੁ; ਜਿ ਹਰਿ ਗੁਣ ਗਾਵੈ ॥

eihu man niramal; ji har gun gaavai |

Sant Singh KhalsaThis mind becomes immaculate and pure, singing the Glorious Praises of the Lord.
Manmohan SinghIf the mortal sings God's praise, this mind of his becomes immaculate.
Manmohan Singh (Punjabi)ਜੇਕਰ ਜੀਵ ਵਾਹਿਗੁਰੂ ਦਾ ਜੱਸ ਗਾਇਨ ਕਰੇ, ਤਦ ਉਸ ਦਾ ਇਹ ਮਨੂਆ ਪਵਿੱਤ੍ਰ ਹੋ ਜਾਂਦਾ ਹੈ।
Fareedkot Teekaਜੇਕਰ ਹਰੀ ਦੇ ਗੁਨ ਗਾਇਨ ਕਰੋ ਤਉ ਮਨੁ ਜੋ ਮੈਲਾ ਹੈ ਇਹੁ ਨਿਰਮਲੁ ਹੋਤਾ ਹੈ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਦਾ ਇਹ ਮਨ ਪਵਿੱਤਰ ਹੋ ਜਾਂਦਾ ਹੈ।

ਪਦ ਅਰਥ ਗਾਵੈ = ਗਾਂਦਾ ਹੈ।

SikhNet (Spanish)Esta mente se vuelve inmaculada y pura cantando las alabanzas inmaculadas del Señor.

ਇਸੁ ਬਿਖੁ ਮਹਿ. ਅੰਮ੍ਰਿਤੁ ਪਰਾਪਤਿ ਹੋਵੈ; ਹਰਿ ਜੀਉ ਮੇਰੇ ਭਾਇਆ ॥੧੧॥

eis bikh meh. amrit paraapat hovai; har jeeo mere bhaaeaa |11|

Sant Singh KhalsaIn this world of poison, the Ambrosial Nectar is obtained, if it pleases my Dear Lord. ||11||
Manmohan SinghIn this world of poison, he obtains Nectar Such is the Pleasure of my Reverend Lord.
Manmohan Singh (Punjabi)ਇਸ ਜ਼ਹਿਰ ਦੇ ਸੰਸਾਰ ਅੰਦਰ ਉਹ ਅੰਮ੍ਰਿਤ ਹਾਸਲ ਕਰ ਲੈਂਦਾ ਹੈ। ਐਹੋ ਜੇਹੀ ਹੈ ਰਜ਼ਾ ਮਰਜ਼ੀ ਮੈਂਡੇ ਪੂਜਯ ਪ੍ਰਭੂ ਦੀ।
Fareedkot Teekaਇਸ ਸੰਸਾਰ ਬਿਖ ਮੇਂ ਤਿਸ ਕੋ ਆਤਮ ਅੰਮ੍ਰਿਤ ਪ੍ਰਾਪਤ ਹੋਤਾ ਹੈ, ਜੋ ਮੇਰੇ ਹਰਿ ਜੀ ਨੂੰ ਭਾਇਆ ਹੈ॥੧੧॥
Prof. Sahib Singhਆਤਮਕ ਮੌਤ ਲਿਆਉਣ ਵਾਲੀ ਇਸ ਮਾਇਆ-ਜ਼ਹਰ ਦੇ ਵਿਚ ਵਰਤਦਿਆਂ ਹੀ ਉਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮਿਲ ਜਾਂਦਾ ਹੈ। ਮੇਰੇ ਪ੍ਰਭੂ ਨੂੰ ਇਹੀ ਮਰਯਾਦਾ ਭਾਂਦੀ ਹੈ ॥੧੧॥

ਪਦ ਅਰਥ ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਮਾਇਆ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭਾਇਆ = ਚੰਗਾ ਲੱਗਾ ॥੧੧॥

SikhNet (Spanish)En este mundo de veneno, el néctar ambrosial se obtiene sólo si le place a mi amado Señor. (11)

ਜਿਸ ਨੋ ਬੁਝਾਏ; ਸੋਈ ਬੂਝੈ ॥

jis no bujhaae; soee boojhai |

Sant Singh KhalsaHe alone understands, whom God inspires to understand.
Manmohan SinghHe alone understands the Lord, whom He instructs.
Manmohan Singh (Punjabi)ਕੇਵਲ ਉਹ ਹੀ ਸਾਈਂ ਨੂੰ ਸਮਝਦਾ ਹੈ, ਜਿਸ ਨੂੰ ਊਹ ਸਿਖਮਤ ਦਿੰਦਾ ਹੈ।
Fareedkot Teekaਜਿਸ ਕੋ ਸਮਝਾਵਤਾ ਹੈ, ਸੋਈ ਸਮਝਦਾ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਆਪ ਆਤਮਕ ਜੀਵਨ ਦੀ ਸਮਝ ਦੇਂਦਾ ਹੈ, ਉਹੀ ਮਨੁੱਖ ਸਮਝਦਾ ਹੈ।

ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਬੁਝਾਏ = ਆਤਮਕ ਜੀਵਨ ਦੀ ਸੂਝ ਦੇਂਦਾ ਹੈ।

SikhNet (Spanish)Sólo Lo concibe aquél a quien el Señor bendice, pues él canta la Alabanza del Señor,

ਹਰਿ ਗੁਣ ਗਾਵੈ; ਅੰਦਰੁ ਸੂਝੈ ॥

har gun gaavai; andar soojhai |

Sant Singh KhalsaSinging the Glorious Praises of the Lord, one's inner being is awakened.
Manmohan SinghSinging God's praise, one's soul is sanctified.
Manmohan Singh (Punjabi)ਹਰੀ ਦੀ ਕੀਰਤੀ ਗਾਇਨ ਕਰਨ ਦੁਆਰਾ, ਬੰਦੇ ਦੀ ਆਤਮਾ ਪਵਿੱਤ੍ਰ ਹੋ ਜਾਂਦੀ ਹੈ।
Fareedkot Teekaਜਿਸ ਕੇ ਅੰਦਰ ਸੂਝ ਹੋਤੀ ਹੈ, ਸੋਈ ਹਰੀ ਕੇ ਗੁਨ ਗਾਵਤਾ ਹੈ॥
Prof. Sahib Singh(ਜਿਉਂ ਜਿਉਂ) ਉਹ ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦਾ ਹਿਰਦਾ ਸੂਝ ਵਾਲਾ ਹੁੰਦਾ ਜਾਂਦਾ ਹੈ।

ਪਦ ਅਰਥ ਅੰਦਰੁ = ਹਿਰਦਾ। ਸੂਝੈ = ਸੂਝ ਵਾਲਾ ਹੋ ਜਾਂਦਾ ਹੈ।

SikhNet (Spanish)despertando en su interior. Su idea del yo soy y lo mío termina

ਹਉਮੈ ਮੇਰਾ. ਠਾਕਿ ਰਹਾਏ; ਸਹਜੇ ਹੀ ਸਚੁ ਪਾਇਆ ॥੧੨॥

haumai meraa. tthaak rahaae; sahaje hee sach paaeaa |12|

Sant Singh KhalsaEgotism and possessiveness are silenced and subdued, and one intuitively finds the True Lord. ||12||
Manmohan SinghHis I-am-ness and mine-ness, he silences and stills, and easily attains unto the True Lord.
Manmohan Singh (Punjabi)ਆਪਣੀ ਸਵੈ-ਹੰਗਤਾ ਅਤੇ ਅਪੱਣਤ ਨੂੰ ਉਹ ਰੋਕਦਾ ਅਤੇ ਮੇਟ ਸੁੱਟਦਾ ਹੈ ਅਤੇ ਸੁਖੈਨ ਹੀ ਸੱਚੇ ਸੁਆਮੀ ਨੂੰ ਪਾ ਲੈਂਦਾ ਹੈ।
Fareedkot Teekaਹਉਮੈ ਔ ਏਹ ਮੇਰਾ ਪਦਾਰਥ ਹੈ ਇਸੀ ਬ੍ਰਿਤੀ ਕੋ ਰੋਕ ਰਖਤਾ ਹੈ, ਤਿਸ ਨੇ ਸੁਤੇ ਹੀ ਸੁਖ ਕੋ ਪਾਇਆ ਹੈ॥੧੨॥
Prof. Sahib Singhਉਹ ਮਨੁੱਖ ਹਉਮੈ ਅਤੇ ਮਮਤਾ ਨੂੰ (ਪ੍ਰਭਾਵ ਪਾਣ ਤੋਂ) ਰੋਕ ਰੱਖਦਾ ਹੈ। ਆਤਮਕ ਅਡੋਲਤਾ ਵਿਚ ਟਿਕ ਕੇ ਉਹ ਸਦਾ-ਥਿਰ ਹਰੀ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ ॥੧੨॥

ਪਦ ਅਰਥ ਠਾਕਿ = ਰੋਕ ਕੇ। ਸਹਜੇ = ਆਤਮਕ ਅਡੋਲਤਾ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ॥੧੨॥

SikhNet (Spanish)y él se inmerge en la Verdad de forma espontánea. (12)

ਬਿਨੁ ਕਰਮਾ; ਹੋਰ ਫਿਰੈ ਘਨੇਰੀ ॥

bin karamaa; hor firai ghaneree |

Sant Singh KhalsaWithout good karma, countless others wander around.
Manmohan SinghWithout good action, good many others wander in existences.
Manmohan Singh (Punjabi)ਲੋਕਾਈ, ਚੰਗੇ ਅਮਲਾਂ ਦੇ ਬਗ਼ੈਰ, ਹੋਰਸ ਅਨੇਕਾਂ ਜੂਨੀਆਂ ਅੰਦਰ ਭਟਕਦੀ ਫਿਰਦੀ ਹੈ।
Fareedkot Teekaਬਿਨਾਂ ਸੁਭ ਕਰਮਾਂ ਸੇ ਹੋਰ ਸ੍ਰਿਸ੍ਟੀ ਘਨੀ ਭੁਲੀ ਫਿਰਤੀ ਹੈ॥
Prof. Sahib Singhਪਰਮਾਤਮਾ ਦੀ ਮਿਹਰ ਤੋਂ ਬਿਨਾ (ਨਾਮ ਤੋਂ ਖੁੰਝੀ ਹੋਈ) ਹੋਰ ਬਥੇਰੀ ਲੁਕਾਈ ਭਟਕਦੀ ਫਿਰਦੀ ਹੈ।

ਪਦ ਅਰਥ ਕਰਮੁ = ਬਖ਼ਸ਼ਸ਼, ਮਿਹਰ। ਬਿਨੁ ਕਰਮਾ = (ਪਰਮਾਤਮਾ ਦੀ) ਮਿਹਰ ਤੋਂ ਬਿਨਾ। ਹੋਰ = (ਨਾਮ ਤੋਂ ਖੁੰਝੀ ਹੋਈ) ਹੋਰ ਲੁਕਾਈ। ਘਨੇਰੀ = ਬਥੇਰੀ। ਫਿਰੈ = ਭਟਕਦੀ ਫਿਰਦੀ ਹੈ।

SikhNet (Spanish)Sin un Destino Verdadero, millones vagan sin rumbo,

ਮਰਿ ਮਰਿ ਜੰਮੈ; ਚੁਕੈ ਨ ਫੇਰੀ ॥

mar mar jamai; chukai na feree |

Sant Singh KhalsaThey die, and die again, only to be reborn; they cannot escape the cycle of reincarnation.
Manmohan SinghThey are born to die again and gain and their gyration ends not.
Manmohan Singh (Punjabi)ਉਹ ਮੁੜ ਮੁੜ ਕੇ ਮਰਨ ਲਈ ਜੰਮਦੇ ਹਨ ਅਤੇ ਉਨ੍ਹਾਂ ਦਾ ਗੇੜਾ ਮੁਕਦਾ ਨਹੀਂ।
Fareedkot Teekaਮਰ ਮਰ ਕੇ ਜਨਮਤੀ ਹੈ, ਤਿਸ ਕੀ ਸੰਸਾਰ ਮੇਂ ਸੇ ਫੇਰੀ ਨਹੀਂ ਚੂਕਤੀ॥
Prof. Sahib Singhਉਹ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕਦਾ ਨਹੀਂ।

ਪਦ ਅਰਥ ਮਰਿ ਮਰਿ = ਮਰ ਮਰ ਕੇ। ਜੰਮੈ = ਜੰਮਦੀ ਹੈ। ਮਰਿ ਮਰਿ ਜੰਮੈ = ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ। ਚੁਕੈ ਨ = ਮੁੱਕਦੀ ਨਹੀਂ। ਫੇਰੀ = ਜਨਮ ਮਰਨ ਦਾ ਚੱਕਰ।

SikhNet (Spanish)nacen sólo para morir una y otra vez;

ਬਿਖੁ ਕਾ ਰਾਤਾ ਬਿਖੁ ਕਮਾਵੈ; ਸੁਖੁ. ਨ ਕਬਹੂ ਪਾਇਆ ॥੧੩॥

bikh kaa raataa bikh kamaavai; sukh. na kabahoo paaeaa |13|

Sant Singh KhalsaImbued with poison, they practice poison and corruption, and they never find peace. ||13||
Manmohan SinghImbued with the poisonous sins and attains not peace ever.
Manmohan Singh (Punjabi)ਜ਼ਹਿਰੀਲੇ ਪਾਪਾਂ ਨਾਲ ਰੰਗਿਆ ਹੋਇਆ ਜੀਵ, ਪਾਪ ਹੀ ਕਰਦਾ ਹੈ ਅਤੇ ਉਸ ਨੂੰ ਕਰਦੇ ਭੀ ਆਰਾਮ ਪ੍ਰਾਪਤ ਨਹੀਂ ਹੁੰਦਾ।
Fareedkot Teekaਪਿਛਲੇ ਜਨਮ ਮੇਂ ਬਿਖ੍ਯੋਂ ਕਾ ਰੰਗਿਆ ਹੂਆ ਆਇਆ ਹੈ ਅਬ ਭੀ ਬਿਸੇ ਹੀ ਕਮਾਵਤਾ ਹੈ, ਇਸੀ ਤੇ ਇਸ ਜੀਵ ਨੇ ਸੁਖ ਕਬੀ ਨਹੀਂ ਪਾਇਆ ਹੈ॥੧੩॥
Prof. Sahib Singhਜਿਹੜਾ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਲੱਟੂ ਹੋਇਆ ਰਹਿੰਦਾ ਹੈ, ਉਹ ਇਹ ਜ਼ਹਰ ਹੀ ਵਿਹਾਝਦਾ ਫਿਰਦਾ ਹੈ, ਉਹ ਕਦੇ ਆਤਮਕ ਆਨੰਦ ਨਹੀਂ ਮਾਣ ਸਕਦਾ ॥੧੩॥

ਪਦ ਅਰਥ ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ॥੧੩॥

SikhNet (Spanish)sin cesar se enamoran del veneno de Maya y no logran entrar en Paz con Dios. (13)

ਬਹੁਤੇ ਭੇਖ ਕਰੇ ਭੇਖਧਾਰੀ ॥

bahute bhekh kare bhekhadhaaree |

Sant Singh KhalsaMany disguise themselves with religious robes.
Manmohan SinghThe guiser wears many religious garbs.
Manmohan Singh (Punjabi)ਭੋਖੀ ਅਨੇਕਾਂ ਧਾਰਮਕ ਪਹਿਰਾਵੇ ਪਹਿਨਦਾ ਹੈ।
Fareedkot Teekaਇਹ ਜੀਵ ਭੇਖ ਧਾਰੀ ਨਟੋਂ ਕੀ ਨਿਆਈਂ ਬਹੁਤੇ ਭੇਖ ਕਰਤਾ ਹੈ॥
Prof. Sahib Singh(ਤਿਆਗੀਆਂ ਵਾਲਾ ਪਹਿਰਾਵਾ ਪਾਈ ਫਿਰਦਿਆਂ ਨੂੰ ਵੇਖ ਕੇ ਭੀ ਨਾਹ ਭੁੱਲ ਜਾਣਾ ਕਿ ਇਹ ਇਸ ਜ਼ਹਰ ਤੋਂ ਬਚੇ ਹੋਏ ਹਨ। ਜੋਗ ਸੰਨਿਆਸ ਆਦਿਕ ਵਾਲਾ) ਧਾਰਮਿਕ ਪਹਿਰਾਵਾ ਪਾਣ ਵਾਲਾ ਮਨੁੱਖ ਬਥੇਰੇ (ਇਹੋ ਜਿਹੇ) ਭੇਖ ਕਰਦਾ ਹੈ,

ਪਦ ਅਰਥ ਭੇਖਧਾਰੀ = (ਜੋਗ ਵੈਰਾਗ ਸੰਨਿਆਸ ਆਦਿਕ ਦਾ) ਭੇਖ ਧਾਰਨ ਵਾਲਾ।

SikhNet (Spanish)Uno se viste de mil formas, pero sin la Palabra, no se libera del ego negativo,

ਬਿਨੁ ਸਬਦੈ; ਹਉਮੈ ਕਿਨੈ. ਨ ਮਾਰੀ ॥

bin sabadai; haumai kinai. na maaree |

Sant Singh KhalsaWithout the Shabad, no one has conquered egotism.
Manmohan SinghWithout the Name, none has stilled his ego.
Manmohan Singh (Punjabi)ਨਾਮ ਦੇ ਬਾਝੋਂ, ਕਿਸੇ ਨੇ ਭੀ ਆਪਣੀ ਹੰਗਤ ਨਵਿਰਤ ਨਹੀਂ ਕੀਤੀ।
Fareedkot Teekaਬਿਨ ਗੁਰ ਉਪਦੇਸ ਸੇ ਹਉਮੈਂ ਕਿਸੇ ਨੇ ਨਹੀਂ ਮਾਰੀ ਹੈ॥
Prof. Sahib Singhਪਰ ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਭੀ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਨਹੀਂ ਕਰ ਸਕਿਆ।

ਪਦ ਅਰਥ ਕਿਨੈ = ਕਿਸੇ ਨੇ ਭੀ।

SikhNet (Spanish)sí, si uno acepta la muerte en vida,

ਜੀਵਤੁ ਮਰੈ ਤਾ ਮੁਕਤਿ ਪਾਏ; ਸਚੈ ਨਾਇ ਸਮਾਇਆ ॥੧੪॥

jeevat marai taa mukat paae; sachai naae samaaeaa |14|

Sant Singh KhalsaOne who remains dead while yet alive is liberated, and merges in the True Name. ||14||
Manmohan SinghIf man remains dead in life, then is he emancipated and merges in True Name.
Manmohan Singh (Punjabi)ਜੇਕਰ ਜੀਵ ਜੀਉਂਦੇ ਜੀ ਮਰਿਆ ਰਹੇ, ਤਦ ਉਹ ਮੋਖਸ਼ ਅਤੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੋ ਜੀਵ ਭਾਵ ਸੇ ਮਰਾ ਹੈ ਔਰ ਸਚੇ ਨਾਮ ਮੇਂ ਸਮਾਇਆ ਹੈ ਤਿਸ ਨੇ ਮੁਕਤਿ ਪਾਈ ਹੈ॥੧੪॥
Prof. Sahib Singhਜਦੋਂ ਮਨੁੱਖ ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਹੀ ਆਪਾ-ਭਾਵ ਛੱਡਦਾ ਹੈ, ਤਦੋਂ ਉਹ (ਹਉਮੈ ਤੋਂ) ਖ਼ਲਾਸੀ ਪਾ ਲੈਂਦਾ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ॥੧੪॥

ਪਦ ਅਰਥ ਜੀਵਤ ਮਰੈ = ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਆਪਾ-ਭਾਵ ਛੱਡੇ। ਤਾ = ਤਦੋਂ। ਮੁਕਤਿ = ਹਉਮੈ ਤੋਂ ਖ਼ਲਾਸੀ। ਸਚੈ ਨਾਇ = ਸਦਾ-ਥਿਰ ਹਰਿ-ਨਾਮ ਵਿਚ। ਸਚੈ = ਸਦਾ-ਥਿਰ ਵਿਚ। ਨਾਇ = ਨਾਮ ਵਿਚ ॥੧੪॥

SikhNet (Spanish)se inmerge en el Nombre Verdadero. (14)

ਅਗਿਆਨੁ ਤ੍ਰਿਸਨਾ; ਇਸੁ ਤਨਹਿ ਜਲਾਏ ॥

agiaan trisanaa; is taneh jalaae |

Sant Singh KhalsaSpiritual ignorance and desire burn this human body.
Manmohan SinghSpiritual ignorance and desire burn this human body.
Manmohan Singh (Punjabi)ਰੂਹਾਨੀ ਬੇਸਮਝੀ ਅਤੇ ਖ਼ਾਹਿਸ਼ ਇਸ ਮਨੁਖੀ ਦੇਹ ਨੂੰ ਸਾੜਦੀਆਂ ਹਨ।
Fareedkot Teekaਅਗ੍ਯਾਨ ਕਰ ਪਦਾਰਥੋਂ ਕੀ ਤ੍ਰਿਸਨਾ ਇਸ ਤਨ ਕੋ ਜਲਾਵਤੀ ਹੈ॥
Prof. Sahib Singhਆਤਮਕ ਜੀਵਨ ਵਲੋਂ ਬੇ-ਸਮਝੀ (ਇਸ ਨੂੰ) ਮਾਇਆ ਦੀ ਤ੍ਰਿਸ਼ਨਾ (ਕਹਿ ਲਵੋ, ਇਹ ਮਾਇਆ ਦੀ ਤ੍ਰਿਸ਼ਨਾ ਮਨੁੱਖ ਦੇ) ਇਸ ਸਰੀਰ ਨੂੰ (ਅੰਦਰੇ ਅੰਦਰ) ਸਾੜਦੀ ਰਹਿੰਦੀ ਹੈ।

ਪਦ ਅਰਥ ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਤਨਹਿ = ਸਰੀਰ ਨੂੰ। ਜਲਾਏ = ਸਾੜ ਦੇਂਦੀ ਹੈ।

SikhNet (Spanish)Uno debe de quemar en su interior, la angustia y la ignorancia.

Open this shabad (49 lines, Angs 1067-1068) →

Ang 1067 of 1430