ਮਾਰੂ ਮਹਲਾ ੩ ॥
maaroo mahalaa 3 |
Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.
ਨਦਰੀ ਭਗਤਾ; ਲੈਹੁ ਮਿਲਾਏ ॥
nadaree bhagataa; laihu milaae |
Sant Singh KhalsaBy Your Grace, please unite with Your devotees.
Manmohan SinghBy Thy grace, O Lord, unite Thou Thine devotees with Thee.
Manmohan Singh (Punjabi)ਆਪਣੀ ਰਹਿਮਤ ਦੁਆਰਾ, ਹੇ ਸੁਆਮੀ! ਤੂੰ ਆਪਣੇ ਪ੍ਰੇਮੀਆਂ ਨੂੰ ਆਪਣੇ ਨਾਲ ਮਿਲਾ ਲੈ।
Fareedkot Teekaਹੇ ਨਦਰੀ! ਤੂੰ ਭਗਤਾਂ ਕੋ ਮਿਲਾਇ ਲੇਤਾ ਹੈਂ॥
Prof. Sahib Singhਹੇ ਕਰਤਾਰ! ਆਪਣੇ ਭਗਤਾਂ ਨੂੰ ਤੂੰ ਮਿਹਰ ਦੀ ਨਿਗਾਹ ਨਾਲ (ਆਪਣੇ ਚਰਨਾਂ ਵਿਚ) ਜੋੜ ਰੱਖਦਾ ਹੈਂ,ਪਦ ਅਰਥ ਨਦਰੀ = ਮਿਹਰ ਦੀ ਨਿਗਾਹ ਨਾਲ। ਲੈਹੁ ਮਿਲਾਏ = ਤੂੰ (ਆਪਣੇ ਨਾਲ) ਮਿਲਾ ਲੈਂਦਾ ਹੈਂ।
SikhNet (Spanish)Oh Dios, ten Compasión de Tus Devotos y únelos en Tu Ser,
ਭਗਤ ਸਲਾਹਨਿ; ਸਦਾ ਲਿਵ ਲਾਏ ॥
bhagat salaahan; sadaa liv laae |
Sant Singh KhalsaYour devotees ever praise You, lovingly focusing on You.
Manmohan SinghAttuned to Thee, Thine devotees ever sing Thy praise.
Manmohan Singh (Punjabi)ਤੇਰੇ ਨਾਲ ਪਿਆਰ ਪਾ, ਤੇਰੇ ਅਨੁਰਾਗੀ; ਹਮੇਸ਼ਾਂ ਤੇਰਾ ਜੱਸ ਗਾਉਂਦੇ ਹਨ।
Fareedkot Teekaਭਗਤ ਭੀ ਸਦਾ ਤੇਰੇ ਮੇਂ ਬ੍ਰਿਤੀ ਲਗਾਇ ਕੈ ਸਲਾਹੁਤੇ ਹੈਂ॥
Prof. Sahib Singh(ਇਸ ਵਾਸਤੇ) ਭਗਤ (ਤੇਰੇ ਚਰਨਾਂ ਵਿਚ) ਸੁਰਤ ਜੋੜ ਕੇ ਸਦਾ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।ਪਦ ਅਰਥ ਸਲਾਹਨਿ = ਸਿਫ਼ਤ-ਸਾਲਾਹ ਕਰਦੇ ਹਨ। ਲਿਵ ਲਾਏ = ਲਿਵ ਲਾਇ, ਸੁਰਤ ਜੋੜ ਕੇ। ਤਉ = ਤੇਰੀ।
SikhNet (Spanish)pues ellos cantan Tu Alabanza, entonados siempre en Ti.
ਤਉ ਸਰਣਾਈ. ਉਬਰਹਿ ਕਰਤੇ; ਆਪੇ ਮੇਲਿ ਮਿਲਾਇਆ ॥੧॥
tau saranaaee. ubareh karate; aape mel milaaeaa |1|
Sant Singh KhalsaIn Your Sanctuary, they are saved, O Creator Lord; You unite them in Union with Yourself. ||1||
Manmohan SinghIt is in Thine refuge, that they are saved, O Creator-Lord. Thou Thyself unite them in thy union.
Manmohan Singh (Punjabi)ਤੇਰੀ ਸ਼ਰਣ ਅੰਦਰ ਉਨ੍ਹਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਹੇ ਸਿਰਜਣਹਾਰ ਸੁਆਮੀ! ਤੂੰ ਆਪ ਹੀ ਉਨ੍ਹਾਂ ਨੂੰ ਆਪਣੇ ਮਿਲਾਪ ਵਿੱਚ ਮਿਲਾਉਂਦਾ ਹੈਂ।
Fareedkot Teekaਹੇ ਕਰਤੇ! ਜਿਸ ਕੋ ਤੈਨੇ ਅਪਣੇ ਮੇਲ ਭਾਵ ਸਤਿਸੰਗ ਮੇਂ ਮਿਲਾਇਆ ਹੈ, ਸੋ ਭਗਤ ਤੇਰੀ ਓਟ ਲੈ ਕੇ ਸੰਸਾਰ ਸੇ ਬਚਤੇ ਹੈਂ॥੧॥
Prof. Sahib Singhਤੇਰੀ ਸਰਨ ਵਿਚ ਰਹਿ ਕੇ ਉਹ ਵਿਕਾਰਾਂ ਤੋਂ ਬਚੇ ਰਹਿੰਦੇ ਹਨ। ਤੂੰ ਆਪ ਹੀ ਉਹਨਾਂ ਨੂੰ (ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਜੋੜੀ ਰੱਖਦਾ ਹੈਂ ॥੧॥ਪਦ ਅਰਥ ਉਬਰਹਿ = (ਵਿਕਾਰਾਂ ਤੋਂ) ਬਚਦੇ ਹਨ। ਕਰਤੇ = ਹੇ ਕਰਤਾਰ ॥੧॥
SikhNet (Spanish)Oh Señor Creador es en Tu Refugio que uno es salvado, eres Tú Quien nos unes en Tu ser. (1)
ਪੂਰੈ ਸਬਦਿ; ਭਗਤਿ ਸੁਹਾਈ ॥
poorai sabad; bhagat suhaaee |
Sant Singh KhalsaSublime and exalted is devotion to the Perfect Word of the Shabad.
Manmohan SinghBeauteous is the meditation of the Perfect Lord.
Manmohan Singh (Punjabi)ਸੁੰਦਰ ਹੈ ਬੰਦਗੀ, ਪੂਰਨ ਪ੍ਰਭੂ ਦੀ।
Fareedkot Teekaਪੂਰੈ ਗੁਰ ਉਪਦੇਸ ਕਰਿ ਸੁੰਦ੍ਰ ਭਗਤੀ ਪ੍ਰਾਪਤਿ ਹੋਤੀ ਹੈ॥
Prof. Sahib Singhਹੇ ਕਰਤਾਰ! ਪੂਰੇ (ਗੁਰੂ ਦੇ) ਸ਼ਬਦ ਦੀ ਬਰਕਤਿ ਨਾਲ (ਜਿਸ ਮਨੁੱਖ ਦੇ ਅੰਦਰ ਤੇਰੀ) ਭਗਤੀ ਨਿਖਰ ਆਉਂਦੀ ਹੈ,ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸੁਹਾਈ = ਸੋਹਣੀ ਬਣੀ।
SikhNet (Spanish)Es por medio de la Palabra Perfecta que la Devoción llega a nosotros
ਅੰਤਰਿ ਸੁਖੁ; ਤੇਰੈ ਮਨਿ ਭਾਈ ॥
antar sukh; terai man bhaaee |
Sant Singh KhalsaPeace prevails within; they are pleasing to Your Mind.
Manmohan SinghIt is pleasing to Thy mind, O Lord, and through it bliss dawns within one.
Manmohan Singh (Punjabi)ਇਹ ਪ੍ਰਭੂ ਦੇ ਚਿੱਤ ਨੂੰ ਚੰਗੀ ਲਗਦੀ ਹੈ ਅਤੇ ਇਸ ਦੇ ਰਾਹੀਂ ਬੰਦੇ ਦੇ ਅੰਦਰ ਖ਼ੁਸ਼ੀ ਪੈਦਾ ਹੁੰਦੀ ਹੈ।
Fareedkot Teekaਜਿਸ ਕੋ ਪ੍ਰਾਪਤਿ ਹੋਤੀ ਹੈ ਤਿਸ ਕੇ ਅੰਤਰ ਸੁਖ ਹੋਤਾ ਹੈ, ਕਿਉਂਕਿ ਇਹੁ ਭਗਤੀ ਸਦੀਵ ਤੇਰੇ ਮਨ ਮੇਂ ਭਾਈ ਹੈ ॥
Prof. Sahib Singhਉਸ ਦੇ ਅੰਦਰ ਆਤਮਕ ਆਨੰਦ ਬਣ ਜਾਂਦਾ ਹੈ, (ਉਸ ਮਨੁੱਖ ਦੀ ਭਗਤੀ) ਤੇਰੇ ਮਨ ਵਿਚ ਪਿਆਰੀ ਲੱਗਦੀ ਹੈ।ਪਦ ਅਰਥ ਤੇਰੈ ਮਨਿ = ਤੇਰੇ ਮਨ ਵਿਚ। ਭਾਈ = (ਉਹ ਭਗਤੀ) ਭਾ ਗਈ।
SikhNet (Spanish)y nuestra mente entra en un Perfecto Estado de Éxtasis.
ਮਨੁ ਤਨੁ ਸਚੀ ਭਗਤੀ ਰਾਤਾ; ਸਚੇ ਸਿਉ ਚਿਤੁ ਲਾਇਆ ॥੨॥
man tan sachee bhagatee raataa; sache siau chit laaeaa |2|
Sant Singh KhalsaOne whose mind and body are imbued with true devotion, focuses his consciousness on the True Lord. ||2||
Manmohan SinghHe, whose mind and body are imbued with the true devotional service, fixes his mind with the True Lord.
Manmohan Singh (Punjabi)ਜਿਸ ਦਾ ਚਿੱਤ ਅਤੇ ਦੇਹ ਸੱਚੀ ਪ੍ਰੇਮਮਈ ਸੇਵਾ ਨਾਲ ਰੰਗੇ ਹੋਏ ਹਨ, ਉਹ ਆਪਣੇ ਮਨ ਨੂੰ ਸੱਚੇ ਸਾਈਂ ਨਾਲ ਜੋੜ ਲੈਂਦਾ ਹੈ।
Fareedkot Teekaਜਿਨ ਕਾ ਮਨ ਤਥਾ ਤਨ ਸਚੀ ਭਗਤੀ ਮੇਂ ਰੰਗਿਆ ਹੈ, ਤਿਸੀ ਨੇ ਹੇ (ਸਚੇ) ਵਾਹਿਗੁਰੂ! ਤੇਰੇ ਸਾਥ ਚਿਤ ਲਾਇਆ ਹੈ ॥੨॥
Prof. Sahib Singhਉਸ ਮਨੁੱਖ ਦਾ ਮਨ ਉਸ ਦਾ ਤਨ ਤੇਰੀ ਸਦਾ-ਥਿਰ ਸਿਫ਼ਤ-ਸਾਲਾਹ ਵਿਚ ਰੰਗਿਆ ਰਹਿੰਦਾ ਹੈ, ਉਹ ਤੇਰੇ ਸਦਾ-ਥਿਰ ਨਾਮ ਨਾਲ ਆਪਣਾ ਚਿੱਤ ਜੋੜ ਰੱਖਦਾ ਹੈ ॥੨॥ਪਦ ਅਰਥ ਰਤਾ = ਰੰਗਿਆ ਗਿਆ। ਸਿਉ = ਨਾਲ ॥੨॥
SikhNet (Spanish)Cuando nuestra mente y nuestro cuerpo están imbuidos en la Verdadera Devoción, uno, en Verdad, alaba al Uno Verdadero. (2)
ਹਉਮੈ ਵਿਚਿ ਸਦ ਜਲੈ ਸਰੀਰਾ ॥
haumai vich sad jalai sareeraa |
Sant Singh KhalsaIn egotism, the body is forever burning.
Manmohan SinghIn the fire of self-conceit, the body ever burns.
Manmohan Singh (Punjabi)ਸਵੈ-ਹੰਗਤਾ ਦੀ ਅੱਗ ਵਿੱਚ ਦੇਹ ਸਦੀਵ ਹੀ ਸੜਦੀ ਬਲਦੀ ਹੈ।
Fareedkot Teekaਜੋ ਭਗਤੀ ਸੇ ਰਹਿਤ ਹੈਂ ਤਿਨ ਕਾ ਸਰੀਰ ਤੋ ਹੰਤਾ ਮਮਤਾ ਅਗਨੀ ਮੇਂ ਹੀ ਸਦਾ ਜਲਤਾ ਹੈ॥
Prof. Sahib Singhਹਉਮੈ (ਦੀ ਅੱਗ) ਵਿਚ (ਮਨੁੱਖ ਦਾ) ਸਰੀਰ (ਅੰਦਰੇ ਅੰਦਰ) ਸਦਾ ਸੜਦਾ ਰਹਿੰਦਾ ਹੈ।ਪਦ ਅਰਥ ਸਦ = ਸਦਾ। ਜਲੈ = ਸੜਦਾ ਹੈ {ਇਕ-ਵਚਨ}।
SikhNet (Spanish)En el fuego del ego el cuerpo se quema,
ਕਰਮੁ ਹੋਵੈ; ਭੇਟੇ ਗੁਰੁ ਪੂਰਾ ॥
karam hovai; bhette gur pooraa |
Sant Singh KhalsaWhen God grants His Grace, one meets the Perfect Guru.
Manmohan SinghIt is through the Lord's grace, that one meets with the Perfect Guru.
Manmohan Singh (Punjabi)ਪ੍ਰਭੂ ਦੀ ਰਹਿਮਤ ਰਾਹੀਂ ਹੀ ਜੀਵ ਪੂਰਨ ਗੁਰਾਂ ਨਾਲ ਮਿਲਦਾ ਹੈ।
Fareedkot Teekaਕੋਈ ਪੂਰਬਲਾ ਉਗ੍ਰ ਕਰਮ ਉਦੈ ਹੋਵੈ ਤਿਸ ਕਰ ਜੇ ਪੂਰਾ ਗੁਰੂ ਮਿਲੈ॥
Prof. Sahib Singh(ਜਦੋਂ ਪ੍ਰਭੂ ਦੀ) ਮਿਹਰ ਹੁੰਦੀ ਹੈ ਤਾਂ ਇਸ ਨੂੰ ਪੂਰਾ ਗੁਰੂ ਮਿਲਦਾ ਹੈ।ਪਦ ਅਰਥ ਕਰਮੁ = ਮਿਹਰ, ਬਖ਼ਸ਼ਸ਼। ਭੇਟੇ = ਮਿਲਦਾ ਹੈ।
SikhNet (Spanish)pero cuando el Señor nos muestra Su Compasión, uno se encuentra con el Guru Perfecto
ਅੰਤਰਿ ਅਗਿਆਨੁ ਸਬਦਿ ਬੁਝਾਏ; ਸਤਿਗੁਰ ਤੇ ਸੁਖੁ ਪਾਇਆ ॥੩॥
antar agiaan sabad bujhaae; satigur te sukh paaeaa |3|
Sant Singh KhalsaThe Shabad dispels the spiritual ignorance within, and through the True Guru, one finds peace. ||3||
Manmohan SinghThrough the Lord's Name, the internal fire of ignorance is quenches and one finds bliss through the True Guru.
Manmohan Singh (Punjabi)ਸਾਹਿਬ ਦੇ ਨਾਮ ਰਾਹੀਂ ਬੇਸਮਝੀ ਦੀ ਅੰਦਰ ਦੀ ਅੱਗ ਬੁਝ ਜਾਂਦੀ ਹੈ ਅਤੇ ਇਨਸਾਨ ਗੁਰਾਂ ਦੇ ਰਾਹੀਂ ਆਰਾਮ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਤਿਨ ਕੇ ਉਪਦੇਸ ਕਰ ਅਗ੍ਯਾਨ ਅਗਨੀ ਅੰਤਰ ਸੇ ਬੁਝਾਇ ਦੇਵੈ। ਅਰ ਜਿਨੋਂ ਨੇ ਬੁਝਾਈ ਹੈ ਤਿਨੋਂ ਨੇ ਸਤਿਗੁਰ ਤੇ, ਭਾਵ ਸਤਿਗੁਰੋਂ ਕੇ ਉਪਦੇਸ ਤੇ ਸੁਖੁ ਪਾਇਆ ਹੈ॥੩॥
Prof. Sahib Singhਉਹ ਮਨੁੱਖ ਆਪਣੇ ਅੰਦਰ-ਵੱਸਦੇ ਅਗਿਆਨ ਨੂੰ ਗੁਰੂ ਦੇ ਸ਼ਬਦ ਨਾਲ ਦੂਰ ਕਰ ਲੈਂਦਾ ਹੈ, ਗੁਰੂ ਪਾਸੋਂ ਉਹ ਆਤਮਕ ਆਨੰਦ ਪ੍ਰਾਪਤ ਕਰਦਾ ਹੈ ॥੩॥ਪਦ ਅਰਥ ਅੰਤਰਿ = ਅੰਦਰ (-ਵੱਸਦਾ)। ਅਗਿਆਨੁ = ਆਤਮਕ ਜੀਵਨ ਵਲੋਂ ਕੋਰਾ-ਪਨ। ਬੁਝਾਏ = ਮਿਟਾ ਦੇਂਦਾ ਹੈ। ਤੇ = ਤੋਂ ॥੩॥
SikhNet (Spanish)por medio de la Palabra, y es así como la ignorancia es destruida y uno se encuentra en Estado de Éxtasis. (3)
ਮਨਮੁਖੁ ਅੰਧਾ; ਅੰਧੁ ਕਮਾਏ ॥
manamukh andhaa; andh kamaae |
Sant Singh KhalsaThe blind, self-willed manmukh acts blindly.
Manmohan SinghThe blind perverse person does blind deeds.
Manmohan Singh (Punjabi)ਅੰਨ੍ਹਾਂ ਮਨਮੁੱਖ ਪੁਰਸ਼ ਅੰਨ੍ਹੇ ਕੰਮ ਕਰਦਾ ਹੈ।
Fareedkot Teekaਮਨਮੁਖ ਅਗ੍ਯਾਨੀ (ਅੰਧੁ) ਖੋਟੇ ਕਰਮਾਂ ਕੋ ਕਮਾਵਤਾ ਹੈ॥
Prof. Sahib Singhਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ, ਉਹ ਸਦਾ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਹੈ (ਔਝੜੇ ਪਿਆ ਰਹਿੰਦਾ ਹੈ)।ਪਦ ਅਰਥ ਮਨਮੁਖ = ਆਪਣੇ ਮਨ ਵਲ ਮੂੰਹ ਕਰੀ ਰੱਖਣ ਵਾਲਾ ਮਨੁੱਖ, ਮਨ ਦਾ ਮੁਰੀਦ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ। ਅੰਧੁ = ਅੰਨ੍ਹਿਆਂ ਵਾਲਾ ਕੰਮ।
SikhNet (Spanish)El ególatra ciego hace actos obscuros,
ਬਹੁ ਸੰਕਟ ਜੋਨੀ ਭਰਮਾਏ ॥
bahu sankatt jonee bharamaae |
Sant Singh KhalsaHe is in terrible trouble, and wanders in reincarnation.
Manmohan SinghHe is great trouble and wanders in species.
Manmohan Singh (Punjabi)ਉਹ ਘਣੇ ਦੁੱਖ ਅੰਦਰ ਹੈ ਅਤੇ ਜੂਨੀਆਂ ਅੰਦਰ ਭਟਕਦਾ ਹੈ।
Fareedkot Teekaਇਸੀ ਤੇ ਭਰਮ ਕਰ ਆਵਤਾ ਹੈ ਔਰ ਬਹੁਤ ਜੂਨੀਓਂ ਮੇਂ ਕਸਟ ਪਾਵਤਾ ਹੈ॥
Prof. Sahib Singh(ਜੀਵਨ-ਸਫ਼ਰ ਵਿਚ ਸਹੀ ਰਸਤੇ ਤੋਂ ਖੁੰਝ ਕੇ) ਉਹ ਅਨੇਕਾਂ ਕਸ਼ਟ ਸਹਾਰਦਾ ਹੈ, ਤੇ, ਅਨੇਕਾਂ ਜੂਨਾਂ ਵਿਚ ਭਟਕਦਾ ਫਿਰਦਾ ਹੈ।ਪਦ ਅਰਥ ਸੰਕਟ = ਕਸ਼ਟ। ਭਰਮਾਏ = ਭਟਕਦਾ ਹੈ।
SikhNet (Spanish)su estado es deplorable y vaga por miles de vientres,
ਜਮ ਕਾ ਜੇਵੜਾ ਕਦੇ. ਨ ਕਾਟੈ; ਅੰਤੇ ਬਹੁ ਦੁਖੁ ਪਾਇਆ ॥੪॥
jam kaa jevarraa kade. na kaattai; ante bahu dukh paaeaa |4|
Sant Singh KhalsaHe can never snap the noose of Death, and in the end, he suffers in horrible pain. ||4||
Manmohan SinghHis noose of death is never snapped and he suffers immense sorrow in the end.
Manmohan Singh (Punjabi)ਉਸ ਦੀ ਮੌਤ ਦੀ ਫਾਹੀ ਕਦੇ ਭੀ ਨਹੀਂ ਕੱਟੀ ਜਾਂਦੀ ਅਤੇ ਅਖ਼ੀਰ ਨੂੰ ਬਹੁਤ ਤਕਲਫ਼ਿ ਉਠਾਉਂਦਾ ਹੈ।
Fareedkot Teekaਜੋ ਜਮ ਕਾ (ਜੇਵੜਾ) ਫਾਹਾ ਹੈ ਸੌ ਮਨਮੁਖ ਕਬੀ ਨਹੀਂ ਕਾਟਤਾ, ਭਾਵ ਭਜਨੁ ਨਹੀਂ ਕਰਤਾ, ਇਸੀ ਤੇ ਉਸ ਨੇ ਬਹੁਤ ਦੁਖ ਪਾਇਆ ਹੈ॥੪॥
Prof. Sahib Singh(ਉਹ ਮਨੁੱਖ ਆਪਣੇ ਗਲੋਂ) ਆਤਮਕ ਮੌਤ ਦੀ ਫਾਹੀ ਕਦੇ ਨਹੀਂ ਕੱਟ ਸਕਦਾ। ਅੰਤ ਵੇਲੇ ਭੀ ਉਹ ਬਹੁਤ ਦੁੱਖ ਪਾਂਦਾ ਹੈ ॥੪॥ਪਦ ਅਰਥ ਜੇਵੜਾ = ਫਾਹੀ। ਨ ਕਾਟੈ = ਨਹੀਂ ਕੱਟ ਸਕਦਾ। ਅੰਤੇ = ਅਖ਼ੀਰ ਵੇਲੇ। ਜਮ ਕਾ ਜੇਵੜਾ = ਆਤਮਕ ਮੌਤ ਦੀ ਫਾਹੀ ॥੪॥
SikhNet (Spanish)el dogal de Yama nunca se aparta de él y al final sufre inmenso dolor. (4)
ਆਵਣ ਜਾਣਾ; ਸਬਦਿ ਨਿਵਾਰੇ ॥
aavan jaanaa; sabad nivaare |
Sant Singh KhalsaThrough the Shabad, one's comings and goings in reincarnation are ended.
Manmohan SinghThrough the Name, man's comings and goings are ended,
Manmohan Singh (Punjabi)ਨਾਮ ਦੇ ਰਾਹੀਂ ਜੀਵ ਦੇ ਆਉਣੇ ਤੇ ਜਾਣ ਮੁੱਕ ਜਾਂਦੇ ਹਨ,
Fareedkot Teekaਸੋ ਜਨਮ ਮਰਨ ਕੋ ਨਿਵਾਰਤਾ ਹੈ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਨਮ ਮਰਨ ਦਾ ਗੇੜ ਦੂਰ ਕਰ ਲੈਂਦਾ ਹੈ,ਪਦ ਅਰਥ ਆਵਣ ਜਾਣਾ = ਜੰਮਣਾ ਮਰਨਾ, ਜਨਮ ਮਰਨ ਦਾ ਗੇੜ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਵਾਰੇ = ਦੂਰ ਕਰ ਲੈਂਦਾ ਹੈ।
SikhNet (Spanish)Es a través de la Palabra que las idas y venidas cesan,
ਸਚੁ ਨਾਮੁ ਰਖੈ ਉਰ ਧਾਰੇ ॥
sach naam rakhai ur dhaare |
Sant Singh KhalsaHe keeps the True Name enshrined within his heart.
Manmohan Singhand he keeps the True Name enshrined in his mind.
Manmohan Singh (Punjabi)ਅਤੇ ਉਹ ਸੱਚੇ ਨਾਮ ਨੂੰ ਹਿਰਦੇ ਅੰਦਰ ਟਿਕਾਈ ਰਖਦਾ ਹੈ।
Fareedkot Teekaਜੋ ਗੁਰ ਉਪਦੇਸ ਕਰ ਸਚ ਨਾਮ ਕੋ ਰਿਦੇ ਮੇਂ ਧਾਰ ਰਾਖਤਾ ਹੈ॥
Prof. Sahib Singhਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।ਪਦ ਅਰਥ ਸਚੁ ਨਾਮੁ = ਸਦਾ-ਥਿਰ ਹਰਿ-ਨਾਮ। ਉਰ = {उरस} ਹਿਰਦਾ। ਧਾਰੇ = ਧਾਰਿ, ਟਿਕਾ ਕੇ।
SikhNet (Spanish)pues de esta forma uno eleva el Nombre Verdadero en el corazón y,
ਗੁਰ ਕੈ ਸਬਦਿ ਮਰੈ. ਮਨੁ ਮਾਰੇ; ਹਉਮੈ ਜਾਇ ਸਮਾਇਆ ॥੫॥
gur kai sabad marai. man maare; haumai jaae samaaeaa |5|
Sant Singh KhalsaHe dies in the Word of the Guru's Shabad, and conquers his mind; stilling his egotism, he merges in the Lord. ||5||
Manmohan SinghHe dies through the Guru's word, subdues his mind and silencing his ego, merges in the Lord.
Manmohan Singh (Punjabi)ਉਹ ਗੁਰਾਂ ਦੀ ਬਾਣੀ ਰਾਹੀਂ ਮਰ ਵੰਝਦਾ ਹੈ। ਉਹ ਆਪਦੇ ਮਨੂਏ ਨੂੰ ਕਾਬੂ ਕਰ ਲੈਂਦਾ ਹੈ ਤੇ ਆਪਣੀ ਹੰਗਤਾ ਨੂੰ ਮਾਰ, ਸਾਈਂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਗੁਰ ਸਬਦ ਸੇ ਮਾਰੇ ਤਾਂ ਮਨ ਮਰਦਾ ਹੈ। ਜਿਸ ਦਾ ਮਨ ਮਰਾ ਹੈ ਤਿਸ ਦੀ ਹਉਮੈਂ ਜਾਤੀ ਰਹੀ ਹੈ ਪੁਨਾ ਵਹੁ ਹਰੀ ਮੇਂ ਅਭੇਦ ਹੂਏ ਹੈਂ॥੫॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਾ-ਭਾਵ ਦੂਰ ਕਰ ਲੈਂਦਾ ਹੈ, ਉਹ ਆਪਣੇ ਮਨ ਨੂੰ ਵੱਸ ਵਿਚ ਕਰ ਲੈਂਦਾ ਹੈ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਹ ਸਦਾ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੫॥ਪਦ ਅਰਥ ਮਰੈ = (ਅਪਣੱਤ ਵਲੋਂ) ਮਾਰਦਾ ਹੈ, ਆਪਾ-ਭਾਵ ਦੂਰ ਕਰਦਾ ਹੈ। ਮਨੁ ਮਾਰੇ = ਮਨ ਨੂੰ ਵੱਸ ਵਿਚ ਰੱਖਦਾ ਹੈ। ਜਾਇ = ਦੂਰ ਹੋ ਜਾਂਦੀ ਹੈ ॥੫॥
SikhNet (Spanish)a través de la Palabra del Guru, muere para su ego, controla su mente y silencia su egolatría. (5)
ਆਵਣ ਜਾਣੈ; ਪਰਜ ਵਿਗੋਈ ॥
aavan jaanai; paraj vigoee |
Sant Singh KhalsaComing and going, the people of the world are wasting away.
Manmohan SinghIn coming and going, the world is wasted away.
Manmohan Singh (Punjabi)ਆਉਣ ਅਤੇ ਜਾਣ ਵਿੱਚ ਦੁਨੀਆ ਬਰਬਾਦ ਹੋ ਗਈ ਹੈ।
Fareedkot Teekaਆਵਣ ਜਾਣੇ, ਭਾਵ ਜਨਮ ਮਰਨ ਨੇ ਹੀ ਪਰਜਾ ਖਰਾਬ ਕੀਤੀ ਹੈ॥
Prof. Sahib Singhਸ੍ਰਿਸ਼ਟੀ ਜਨਮ ਮਰਨ ਦੇ ਗੇੜ ਵਿਚ ਖ਼ੁਆਰ ਹੁੰਦੀ ਰਹਿੰਦੀ ਹੈ।ਪਦ ਅਰਥ ਆਵਣ ਜਾਣੈ = ਜਨਮ ਮਰਨ (ਦੇ ਗੇੜ) ਵਿਚ। ਪਰਜ = ਸ੍ਰਿਸ਼ਟੀ। ਵਿਗੋਈ = ਖ਼ੁਆਰ ਹੁੰਦੀ ਹੈ।
SikhNet (Spanish)En el ir y venir, el mundo se desgasta y es destruido.
ਬਿਨੁ ਸਤਿਗੁਰ; ਥਿਰੁ ਕੋਇ. ਨ ਹੋਈ ॥
bin satigur; thir koe. na hoee |
Sant Singh KhalsaWithout the True Guru, no one finds permanence and stability.
Manmohan SinghWithout the True Guru, no one becomes eternally stable.
Manmohan Singh (Punjabi)ਸੱਚੇ ਗੁਰਾਂ ਦੇ ਬਗ਼ੈਰ ਕੋਈ ਭੀ ਸਦੀਵੀ ਸਥਿਰ ਨਹੀਂ ਹੁੰਦਾ।
Fareedkot Teekaਸਤਿਗੁਰੋਂ ਕੇ ਉਪਦੇਸ ਧਾਰਣ ਕੀਏ ਤੇ ਬਿਨਾਂ ਕੋਈ ਥਿਰ ਨਹੀਂ ਹੋਤਾ ਹੈ॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ (ਇਸ ਚੱਕਰ ਵਿਚੋਂ) ਕਿਸੇ ਨੂੰ ਭੀ ਖੁਲ੍ਹੀਰ ਨਹੀਂ ਹੁੰਦੀ।ਪਦ ਅਰਥ ਥਿਰੁ = ਟਿਕਿਆ ਹੋਇਆ।
SikhNet (Spanish)Sí, sin el Guru Verdadero, nada es Eterno, pero cuando por medio de la Palabra,
ਅੰਤਰਿ ਜੋਤਿ ਸਬਦਿ ਸੁਖੁ ਵਸਿਆ; ਜੋਤੀ ਜੋਤਿ ਮਿਲਾਇਆ ॥੬॥
antar jot sabad sukh vasiaa; jotee jot milaaeaa |6|
Sant Singh KhalsaThe Shabad shines its Light deep within the self, and one dwells in peace; one's light merges into the Light. ||6||
Manmohan SinghThrough the Name, man's mind is illumined, he abides in peace and his light blends with the Supreme Light.
Manmohan Singh (Punjabi)ਨਾਮ ਦੇ ਰਾਹੀਂ ਆਦਮੀ ਦਾ ਮਨ ਰੌਸ਼ਨ ਹੋ ਜਾਂਦਾ ਹੈ, ਉਹ ਆਰਾਮ ਅੰਦਰ ਵਸਦਾ ਹੈ ਅਤੇ ਉਸ ਦਾ ਪ੍ਰਕਾਸ਼ ਪਰਮ ਪ੍ਰਕਾਸ਼ ਨਾਲ ਅਭੇਦ ਥੀ ਵੰਝਦਾ ਹੈ।
Fareedkot Teekaਸੁਖ ਰੂਪ (ਜੋਤੀ) ਪ੍ਰਮਾਤਮਾ ਅੰਤਰ ਹੀ ਵਸਿਆ ਹੂਆ ਹੈ, ਪਰੰਤੂ ਗੁਰ ਉਪਦੇਸ ਸੇ ਜੋਤੀ ਨੇ ਜਗ੍ਯਾਸੀ ਕੋ ਅਪਨੀ ਜੋਤ ਮੇਂ ਮਿਲਾਇਆ ਹੈ॥੬॥
Prof. Sahib Singhਜਿਸ ਮਨੁੱਖ ਦੇ ਅੰਦਰ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੀ ਜੋਤਿ ਪਰਗਟ ਹੋ ਪੈਂਦੀ ਹੈ, ਉਸ ਦੇ ਅੰਦਰ ਆਤਮਕ ਆਨੰਦ ਆ ਵੱਸਦਾ ਹੈ, ਉਸ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੬॥ਪਦ ਅਰਥ ਅੰਦਰਿ = ਅੰਦਰ, ਹਿਰਦੇ ਵਿਚ। ਸਬਦਿ = ਸ਼ਬਦ ਦੀ ਰਾਹੀਂ। ਜੋਤੀ = ਪਰਮਾਤਮਾ ਦੀ ਜੋਤਿ ਵਿਚ ॥੬॥
SikhNet (Spanish)el interior de uno es iluminado, uno habita en Éxtasis y su luz se inmerge en la Luz Total. (6)
ਪੰਚ ਦੂਤ; ਚਿਤਵਹਿ ਵਿਕਾਰਾ ॥
panch doot; chitaveh vikaaraa |
Sant Singh KhalsaThe five demons think of evil and corruption.
Manmohan SinghThe five demons ever think of evil.
Manmohan Singh (Punjabi)ਪੰਜ ਭੂਤਨੇ (ਵਿਕਾਰ) ਸਦਾ ਬਦੀ ਦਾ ਹੀ ਧਿਆਨ ਧਾਰਦੇ ਹਨ।
Fareedkot Teekaਪੰਜ ਜੋ ਕਾਮਾਦਿਕ ਦੂਤ ਹੈਂ ਤਿਨ ਕਰ ਜੀਵ (ਵਿਕਾਰਾ) ਖੋਟੀਆਂ ਕਾਰਾਂ ਕੋ ਚਿਤਵਤੇ ਹੈਂ॥
Prof. Sahib Singh(ਕਾਮਾਦਿਕ) ਪੰਜ ਵੈਰੀਆਂ ਦੇ (ਪ੍ਰਭਾਵ ਦੇ) ਕਾਰਨ (ਜੀਵ ਹਰ ਵੇਲੇ) ਵਿਕਾਰ ਚਿਤਵਦੇ ਰਹਿੰਦੇ ਹਨ।ਪਦ ਅਰਥ ਪੰਚ ਦੂਤ = (ਕਾਮਾਦਿਕ) ਪੰਜ ਵੈਰੀਆਂ ਦੇ ਕਾਰਨ। ਚਿਤਵਦੇ = (ਜੀਵ) ਚਿਤਵਦੇ ਰਹਿੰਦੇ ਹਨ।
SikhNet (Spanish)Los cinco enemigos interiores piensan siempre en la maldad,
ਮਾਇਆ ਮੋਹ ਕਾ ਏਹੁ ਪਸਾਰਾ ॥
maaeaa moh kaa ehu pasaaraa |
Sant Singh KhalsaThe expanse is the manifestation of emotional attachment to Maya.
Manmohan SinghThe world is all but mammon's love.
Manmohan Singh (Punjabi)ਇਹ ਸੰਸਾਰ ਸਮੂਹ ਮੋਹਨੀ ਮਾਇਆ ਦੀ ਮਮਤਾ ਹੀ ਹੈ।
Fareedkot Teekaਇਹੁ ਸਭ ਪਸਾਰਾ ਮਾਇਆ ਮੋਹ ਕਾ ਹੈ॥
Prof. Sahib Singhਹਰ ਪਾਸੇ ਮਾਇਆ ਦੇ ਮੋਹ ਦਾ ਪ੍ਰਭਾਵ ਬਣਿਆ ਹੋਇਆ ਹੈ।ਪਦ ਅਰਥ ਪਸਾਰਾ = ਖਿਲਾਰਾ। ਮੋਹ ਕਾ ਪਸਾਰਾ = ਹਰ ਪਾਸੇ ਮੋਹ ਦਾ ਪ੍ਰਭਾਵ।
SikhNet (Spanish)es así como uno se involucra con los atractivos de Maya y se llena de apego.
ਸਤਿਗੁਰੁ ਸੇਵੇ. ਤਾ ਮੁਕਤੁ ਹੋਵੈ; ਪੰਚ ਦੂਤ ਵਸਿ ਆਇਆ ॥੭॥
satigur seve. taa mukat hovai; panch doot vas aaeaa |7|
Sant Singh KhalsaServing the True Guru, one is liberated, and the five demons are put under his control. ||7||
Manmohan SinghIf man serves the True Guru, then is he emancipated and overcomes the five demons.
Manmohan Singh (Punjabi)ਜੇਕਰ ਬੰਦਾ ਸੱਚੇ ਗੁਰਾਂ ਦੀ ਘਾਲ ਕਮਾਵੇ, ਤਦ ਉਹ ਮੋਖ਼ਸ਼ ਹੋ ਜਾਂਦਾ ਹੈ ਤੇ ਪੰਜਾਂ ਭੂਤਨਿਆਂ ਉੱਤੇ ਕਾਬੂ ਪਾ ਲੈਂਦਾ ਹੈ।
Fareedkot Teekaਜੇ ਸਤਿਗੁਰੋਂ ਕੋ ਸੇਵੇ ਤਾਂ ਇਹ ਜੀਵ ਮੁਕਤਿ ਹੋਵੈ। ਜਿਨੋਂ ਨੇ ਗੁਰੂ ਕਾ ਸੇਵਨ ਕੀਆ ਹੈ ਕਾਮਾਦੀ ਪੰਜ ਦੂਤੋਂ ਕਾ ਸਮਦਾਇ ਤਿਨੋਂ ਕੇ ਵਸ ਆਇਆ ਹੈ॥੭॥
Prof. Sahib Singhਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਤਦੋਂ (ਇਸ ਮੋਹ ਦੇ ਦਬਾਅ ਤੋਂ) ਸੁਤੰਤਰ ਹੁੰਦਾ ਹੈ, (ਕਾਮਾਦਿਕ) ਪੰਜੇ ਵੈਰੀ ਉਸ ਦੇ ਵੱਸ ਵਿਚ ਆ ਜਾਂਦੇ ਹਨ ॥੭॥ਪਦ ਅਰਥ ਸੇਵੇ = ਸਰਨ ਪਿਆ ਰਹੇ। ਮੁਕਤੁ = (ਮੋਹ ਦੇ ਪ੍ਰਭਾਵ ਤੋਂ) ਸੁਤੰਤਰ। ਵਸਿ = ਵੱਸ ਵਿਚ ॥੭॥
SikhNet (Spanish)Es sólo cuando uno sirve al Guru Verdadero, que es emancipado y se sobrepone a las cinco maldades. (7)
ਬਾਝੁ ਗੁਰੂ; ਹੈ ਮੋਹੁ ਗੁਬਾਰਾ ॥
baajh guroo; hai mohu gubaaraa |
Sant Singh KhalsaWithout the Guru, there is only the darkness of attachment.
Manmohan SinghWithout the Guru, there is the darkness of worldly love,
Manmohan Singh (Punjabi)ਗੁਰਾਂ ਦੇ ਬਾਝੌਂ ਸੰਸਾਰੀ ਮਮਤਾ ਦਾ ਅਨ੍ਹੇਰਾ ਹੈ,
Fareedkot Teekaਗੁਰ ਉਪਦੇਸ ਸੇ ਬਿਨਾਂ ਤੌ ਮੋਹ ਰੂਪ ਅੰਧੇਰਾ ਹੀ ਹੈ॥
Prof. Sahib Singhਗੁਰੂ ਤੋਂ ਬਿਨਾ (ਮਾਇਆ ਦਾ) ਮੋਹ (ਇਤਨਾ ਪ੍ਰਬਲ ਰਹਿੰਦਾ) ਹੈ (ਕਿ ਮਨੁੱਖ ਦੇ ਜੀਵਨ-ਰਾਹ ਵਿਚ ਆਤਮਕ ਜੀਵਨ ਵਲੋਂ) ਘੁੱਪ ਹਨੇਰਾ (ਬਣਿਆ) ਰਹਿੰਦਾ ਹੈ।ਪਦ ਅਰਥ ਗੁਬਾਰਾ = ਘੁੱਪ ਹਨੇਰਾ।
SikhNet (Spanish)Sin el Guru, todos están envueltos en el caos del deseo y se ahogan en el mar de la materia una y otra vez.
ਫਿਰਿ ਫਿਰਿ ਡੁਬੈ; ਵਾਰੋ ਵਾਰਾ ॥
fir fir ddubai; vaaro vaaraa |
Sant Singh KhalsaOver and over, time and time again, they are drowned.
Manmohan Singhand one is drowned over again.
Manmohan Singh (Punjabi)ਅਤੇ ਇਨਸਾਨ ਮੁੜ ਮੁੜ ਕੇ ਬਾਰੰਬਾਰ ਡੁਬਦਾ ਹੈ।
Fareedkot Teekaਬਾਰੰਬਾਰ ਫਿਰ ਜੂਨੀਓਂ ਮੇਂ ਫਿਰ ਕੇ ਡੂਬਤੇ ਹੈਂ॥
Prof. Sahib Singhਮਨੁੱਖ ਮੁੜ ਮੁੜ ਅਨੇਕਾਂ ਵਾਰੀ (ਮੋਹ ਦੇ ਸਮੁੰਦਰ ਵਿਚ) ਡੁੱਬਦਾ ਹੈ।ਪਦ ਅਰਥ ਫਿਰਿ ਫਿਰਿ = ਮੁੜ ਮੁੜ। ਵਾਰੋ ਵਾਰਾ = ਬਾਰ ਬਾਰ, ਅਨੇਕਾਂ ਵਾਰੀ।
SikhNet (Spanish)Sí, si uno encuentra al Guru Verdadero,
ਸਤਿਗੁਰ ਭੇਟੇ ਸਚੁ ਦ੍ਰਿੜਾਏ; ਸਚੁ ਨਾਮੁ ਮਨਿ ਭਾਇਆ ॥੮॥
satigur bhette sach drirraae; sach naam man bhaaeaa |8|
Sant Singh KhalsaMeeting the True Guru, Truth is implanted within, and the True Name becomes pleasing to the mind. ||8||
Manmohan SinghIf man meets with the True Guru, truth is implanted in him and the True Name becomes pleasing to his mind.
Manmohan Singh (Punjabi)ਜੇਕਰ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ ਤਾਂ ਸੱਚ ਉਸ ਦੇ ਅੰਦਰ ਪੱਕਾ ਹੋ ਜਾਂਦਾ ਹੈ ਅਤੇ ਸੱਚਾ ਨਾਮ ਉਸ ਦੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਜਿਸ ਕੋ ਸਤਿਗੁਰੂ ਮਿਲਕੈ ਸਚ ਉਪਦੇਸ ਦ੍ਰਿੜਾਵਤੇ ਹੈਂ ਤਿਨ ਕੇ ਮਨ ਮੇਂ ਸਚਾ ਨਾਮ ਹੀ ਭਾਯਾ ਹੈ॥੮॥
Prof. Sahib Singhਜਦੋਂ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਤਾਂ ਗੁਰੂ ਸਦਾ-ਥਿਰ ਹਰਿ-ਨਾਮ ਇਸ ਦੇ ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। (ਤਾਂ ਫਿਰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਇਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ॥੮॥ਪਦ ਅਰਥ ਸਤਿਗੁਰ ਭੇਟੇ = ਗੁਰੂ ਨੂੰ ਮਿਲ ਪਏ। ਸਚੁ = ਸਦਾ-ਥਿਰ ਹਰਿ-ਨਾਮ। ਦ੍ਰਿੜਾਏ = ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। ਮਨਿ = ਮਨਿ ਵਿਚ। ਭਾਇਆ = ਪਿਆਰਾ ਲੱਗਣ ਲੱਗ ਪੈਂਦਾ ਹੈ ॥੮॥
SikhNet (Spanish)alaba la Verdad de Dios y en la mente sostiene un Gran Amor por el Nombre Verdadero. (8)
ਸਾਚਾ ਦਰੁ ਸਾਚਾ ਦਰਵਾਰਾ ॥
saachaa dar saachaa daravaaraa |
Sant Singh KhalsaTrue is His Door, and True is His Court, His Royal Darbaar.
Manmohan SinghTrue is the Lord's door and true is His court.
Manmohan Singh (Punjabi)ਸੱਚਾ ਹੈ ਹਰੀ ਦਾ ਦਰਵਾਜ਼ਾ ਅਤੇ ਸੱਚੀ ਹੈ ਉਸ ਦੀ ਦਰਗਾਹ।
Fareedkot Teekaਸਾਚਾ ਜੋ (ਦਰੁ) ਸਤਿਸੰਗ ਹੈ ਤਿਸ ਦਰ ਵਾਲਾ ਪ੍ਰਮਾਤਮਾਂ ਭੀ ਸਾਚਾ ਹੈ॥
Prof. Sahib Singhਪਰਮਾਤਮਾ ਦਾ ਦਰ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਦਰਬਾਰ ਭੀ ਸਦਾ-ਥਿਰ ਹੈ।ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਦਰੁ = ਦਰਵਾਜ਼ਾ। ਦਰਵਾਰਾ = ਦਰਬਾਰ।
SikhNet (Spanish)Verdadera es la Puerta del Señor, Verdadera es Su Corte;
ਸਚੇ ਸੇਵਹਿ. ਸਬਦਿ ਪਿਆਰਾ ॥
sache seveh. sabad piaaraa |
Sant Singh KhalsaThe true ones serve Him, through the Beloved Word of the Shabad.
Manmohan SinghThe True ones serve their Lord, through the loved, Gurbani.
Manmohan Singh (Punjabi)ਲਾਡਲੀ ਗੁਰਾਬਾਣੀ ਰਾਹੀਂ ਸਚਿਆਰ ਆਪਣੇ ਸਾਹਿਬ ਦੀ ਚਾਕਰੀ ਕਮਾਉਂਦੇ ਹਨ।
Fareedkot Teekaਜਿਨ ਕੋ ਗੁਰ ਉਪਦੇਸ ਪਿਆਰਾ ਲਾਗਾ ਹੈ ਵਹੁ ਪੁਰਸ (ਸਚੇ) ਵਾਹਿਗੁਰੂ ਕੋ ਸੇਵਤੇ ਹੈਂ॥
Prof. Sahib Singhਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਪਿਆਰ ਪਾਂਦੇ ਹਨ ਉਹ ਹੀ ਉਸ ਸਦਾ-ਥਿਰ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ।ਪਦ ਅਰਥ ਸੇਵਹਿ = ਸੇਵਾ-ਭਗਤੀ ਕਰਦੇ ਹਨ। ਸੱਚੇ ਸੇਵਹਿ = ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਹਨ। ਸਬਦਿ ਪਿਆਰਾ = ਗੁਰੂ ਦੇ ਸ਼ਬਦ ਵਿਚ ਪਿਆਰ ਪਾ ਕੇ।
SikhNet (Spanish)los seres verdaderos sirven a su Dios, por medio de la Amada Palabra y,
ਸਚੀ ਧੁਨਿ ਸਚੇ ਗੁਣ ਗਾਵਾ; ਸਚੇ ਮਾਹਿ ਸਮਾਇਆ ॥੯॥
sachee dhun sache gun gaavaa; sache maeh samaaeaa |9|
Sant Singh KhalsaSinging the Glorious Praises of the True Lord, in the true melody, I am immersed and absorbed in Truth. ||9||
Manmohan SinghSinging the True lords praise through true melody, I am absorbed in the True one.
Manmohan Singh (Punjabi)ਸੱਚੇ ਗੁਰਾਂ ਰਾਹੀਂ ਸੱਚੇ ਸੁਆਮੀ ਦੀ ਕੀਰਤੀ ਗਾਇਨ ਕਰਨ ਦੁਆਰਾ ਮੈਂ ਸਤਿਪੁਰਖ ਵਿੱਚ ਲੀਨ ਹੋ ਗਿਆ ਹਾਂ।
Fareedkot Teekaਸਚੀ ਤਿਸ ਕੀ ਬਾਣੀ ਹੈ ਜਿਸ ਨੇ ਸਚੇ ਗੁਣੋਂ ਕੋ ਗਾਵਿਆ ਹੈ, ਵਹੁ ਅੰਤ ਕੋ (ਸਚੇ) ਵਾਹਿਗੁਰੂ ਮੇਂ ਸਮਾਇਆ ਹੈ॥੯॥
Prof. Sahib Singh(ਜੇ ਮੇਰੇ ਉਤੇ ਉਸ ਦੀ ਮਿਹਰ ਹੋਵੇ ਤਾਂ) ਮੈਂ (ਭੀ) ਟਿਕਵੀਂ ਲਗਨ ਨਾਲ ਉਸ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਰਹਾਂ। (ਜਿਹੜੇ ਮਨੁੱਖ ਗੁਣ ਗਾਂਦੇ ਹਨ ਉਹ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦੇ ਹਨ ॥੯॥ਪਦ ਅਰਥ ਧੁਨਿ = ਲਗਨ। ਗਾਵਾ = ਗਾਵਾਂ, ਮੈਂ ਭੀ ਗਾਵਾਂ ॥੯॥
SikhNet (Spanish)a través de Cantos Melodiosos alaban a su Señor, inmergiéndose en el Uno Verdadero. (9)
ਘਰੈ ਅੰਦਰਿ; ਕੋ. ਘਰੁ ਪਾਏ ॥
gharai andar; ko. ghar paae |
Sant Singh KhalsaDeep within the home of the self, one finds the home of the Lord.
Manmohan SinghRare is the person, who finds the Lord's mansion within his body home.
Manmohan Singh (Punjabi)ਕੋਈ ਵਿਰਲਾ ਪੁਰਸ਼ ਹੀ ਆਪਣੀ ਦੇਹ ਦੇ ਧਾਮ ਅੰਦਰ ਸੁਆਮੀ ਦੇ ਮੰਦਰ ਨੂੰ ਪਾਉਂਦਾ ਹੈ।
Fareedkot Teekaਸੋ ਕੋਈ ਸਰੀਰ ਅੰਦਰੋਂ ਹੀ ਸਰੂਪ ਕੋ ਪਾਵਤਾ ਹੈ॥
Prof. Sahib Singhਜਿਹੜਾ ਕੋਈ ਮਨੁੱਖ ਆਪਣੇ ਹਿਰਦੇ-ਘਰ ਵਿਚ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ,ਪਦ ਅਰਥ ਘਰੈ ਅੰਦਰਿ = ਹਿਰਦੇ-ਘਰ ਦੇ ਅੰਦਰ ਹੀ। ਕੋ = ਕੋਈ ਵਿਰਲਾ। ਘਰੁ = ਪਰਮਾਤਮਾ ਦਾ ਟਿਕਾਣਾ।
SikhNet (Spanish)Extraordinario es el que encuentra su Hogar dentro de su propio hogar.
ਗੁਰ ਕੈ ਸਬਦੇ ਸਹਜਿ ਸੁਭਾਏ ॥
gur kai sabade sehaj subhaae |
Sant Singh KhalsaThrough the Word of the Guru's Shabad, one easily, intuitively finds it.
Manmohan SinghBy the Guru's instruction, he acquires peaceful temperament.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਅਮਨ ਚੈਨ ਵਾਲਾ ਸੁਭਾਅ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜੋ ਗੁਰੋਂ ਕੇ ਉਪਦੇਸ ਕਰਿ ਸਾਂਤੀ ਸੁਭਾਇ ਸੰਜੁਕਤ ਹੂਆ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕਿਆ ਰਹਿੰਦਾ ਹੈ।ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪਿਆਰ ਵਿਚ।
SikhNet (Spanish)Sí, a través de la Palabra del Guru, lo encuentra todo de forma espontánea,
ਓਥੈ ਸੋਗੁ ਵਿਜੋਗੁ. ਨ ਵਿਆਪੈ; ਸਹਜੇ ਸਹਜਿ ਸਮਾਇਆ ॥੧੦॥
othai sog vijog. na viaapai; sahaje sehaj samaaeaa |10|
Sant Singh KhalsaThere, one is not afflicted with sorrow or separation; merge into the Celestial Lord with intuitive ease. ||10||
Manmohan SinghThere, in the Lord's mansion. Sorrow and separation cling to him not and he easily merges in the Lord.
Manmohan Singh (Punjabi)ਓਥੇ ਸੁਆਮੀ ਦੇ ਮੰਦਰ ਅੰਦਰ ਝੋਰਾ ਅਤੇ ਵਿਛੋੜਾ ਉਸ ਨੂੰ ਚਿਮੜਦੇ ਨਹੀਂ ਅਤੇ ਉਹ ਸੁਖੈਨ ਹੀ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਵਹੁ ਸੁਤੇ ਹੀ ਸਹਜ ਪਦ ਮੇਂ ਸਮਾਇਆ ਹੈ। ਵਹੁ ਸਹਜ ਪਦ ਕੈਸਾ ਹੈ? ਊਹਾਂ ਸੋਗ ਔਰ ਵਿਯੋਗ ਨਹੀਂ ਵਿਆਪਤਾ ਹੈ॥੧੦॥
Prof. Sahib Singhਉਸ ਅਡੋਲ ਅਵਸਥਾ ਵਿਚ ਟਿਕਿਆਂ ਸੋਗ ਜ਼ੋਰ ਨਹੀਂ ਪਾ ਸਕਦਾ, (ਪ੍ਰਭੂ-ਚਰਨਾਂ ਤੋਂ) ਵਿਛੋੜਾ ਜ਼ੋਰ ਨਹੀਂ ਪਾ ਸਕਦਾ। ਉਹ ਮਨੁੱਖ ਸਦਾ ਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧੦॥ਪਦ ਅਰਥ ਓਥੈ = ਉਸ ਸਹਿਜ-ਅਵਸਥਾ ਵਿਚ। ਸੋਗੁ = ਗ਼ਮ। ਵਿਜੋਗੁ = ਵਿਛੋੜਾ। ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ। ਸਹਜੇ ਸਹਜਿ = ਹਰ ਵੇਲੇ ਸਹਿਜ ਵਿਚ ॥੧੦॥
SikhNet (Spanish)deja de estar afligido por el dolor de la separación y se inmerge en la Paz del Equilibrio de manera natural. (10)
ਦੂਜੈ ਭਾਇ; ਦੁਸਟਾ ਕਾ ਵਾਸਾ ॥
doojai bhaae; dusattaa kaa vaasaa |
Sant Singh KhalsaThe evil people live in the love of duality.
Manmohan SinghThe evil persons abide in duality.
Manmohan Singh (Punjabi)ਮੰਦੇ ਪੁਰਸ਼ ਦਵੈਤ-ਭਾਵ ਅੰਦਰ ਵਸਦੇ ਹਨ।
Fareedkot Teekaਦੂਜੈ ਭਾਇ ਮੇਂ ਦੁਸ਼ਟ ਪ੍ਰਾਣੀਓਂ ਕਾ ਵਾਸਾ ਹੈ॥
Prof. Sahib Singhਕੁਕਰਮੀ ਬੰਦੇ (ਪ੍ਰਭੂ ਨੂੰ ਭੁਲਾ ਕੇ) ਹੋਰ ਹੋਰ ਪਿਆਰ ਵਿਚ ਮਨ ਨੂੰ ਜੋੜੀ ਰੱਖਦੇ ਹਨ,ਪਦ ਅਰਥ ਦੂਜੈ ਭਾਇ = ਹੋਰ ਹੋਰ ਪਿਆਰ ਵਿਚ। ਦੁਸਟ = ਕੁਕਰਮੀ ਬੰਦੇ।
SikhNet (Spanish)Son los seres perversos quienes son engañados por el sentido del otro.
ਭਉਦੇ ਫਿਰਹਿ; ਬਹੁ ਮੋਹ ਪਿਆਸਾ ॥
bhaude fireh; bahu moh piaasaa |
Sant Singh KhalsaThey wander around, totally attached and thirsty.
Manmohan SinghThose thirsty ones continue wandering in great worldly love.
Manmohan Singh (Punjabi)ਉਹ ਤਿਹਾਏ ਪੁਰਸ਼, ਬਹੁਤੀ ਸੰਸਾਰੀ ਮਮਤਾ ਅੰਦਰ ਭਟਕਦੇ ਫਿਰਦੇ ਹਨ।
Fareedkot Teekaਇਸੀ ਤੇ ਭ੍ਰਮਤੇ ਫਿਰਤੇ ਹੈਂ, ਬਹੁਤ ਮੋਹ ਕਰ ਕੇ ਤਿਨ ਕੋ ਪਦਾਰਥੋਂ ਕੀ ਤ੍ਰਿਸ਼ਨਾ ਹੈ॥
Prof. Sahib Singhਬੜੇ ਮੋਹ ਬੜੀ ਤ੍ਰਿਸ਼ਨਾ ਦੇ ਕਾਰਨ ਉਹ ਭਟਕਦੇ ਫਿਰਦੇ ਹਨ।ਪਦ ਅਰਥ ਪਿਆਸਾ = ਤ੍ਰਿਸ਼ਨਾ।
SikhNet (Spanish)Sí, alejados, ellos vagan por todas partes y, con un gran deseo de tener más y más se asocian con lo malvado,
ਕੁਸੰਗਤਿ ਬਹਹਿ. ਸਦਾ ਦੁਖੁ ਪਾਵਹਿ; ਦੁਖੋ ਦੁਖੁ ਕਮਾਇਆ ॥੧੧॥
kusangat baheh. sadaa dukh paaveh; dukho dukh kamaaeaa |11|
Sant Singh KhalsaThey sit in evil gatherings, and suffer in pain forever; they earn pain, nothing but pain. ||11||
Manmohan SinghThey sit in evil society, ever suffer sorrow and earn nothing but pain.
Manmohan Singh (Punjabi)ਉਹ ਮਾੜੀ ਸੁਹਬਤ ਅੰਦਰ ਬੈਠਦੇ ਹਨ, ਹਮੇਸ਼ਾਂ ਦੁਖ ਉਠਾਉਂਦੇ ਹਨ ਅਤੇ ਨਿਰੋਲ ਕਸ਼ਟ ਦੀ ਹੀ ਖੱਟੀ ਖੱਟਦੇ ਹਨ।
Fareedkot Teekaਖੋਟੀ ਸੰਗਤ ਮੇਂ ਬੈਠਤੇ ਹੈਂ ਤਿਸ ਕਰ ਸਦਾ ਦੁਖ ਹੀ ਪਾਵਤੇ ਹੈਂ ਔਰ ਤਿਨੋਂ ਨੇ ਦੁਖ ਹੀ ਦੁਖ ਕਾ ਕਰਮ ਕਮਾਯਾ ਹੈ॥੧੧॥
Prof. Sahib Singh(ਕੁਕਰਮੀ ਬੰਦੇ) ਸਦਾ ਭੈੜੀ ਸੁਹਬਤ ਵਿਚ ਬੈਠਦੇ ਹਨ ਤੇ ਦੁੱਖ ਪਾਂਦੇ ਹਨ। ਉਹ ਸਦਾ ਉਹੀ ਕਰਮ ਕਮਾਂਦੇ ਹਨ ਜਿਨ੍ਹਾਂ ਵਿਚੋਂ ਨਿਰਾ ਦੁੱਖ ਹੀ ਦੁੱਖ ਨਿਕਲੇ ॥੧੧॥ਪਦ ਅਰਥ ਕੁਸੰਗਤਿ = ਭੈੜੀ ਸੁਹਬਤ ਵਿਚ। ਬਹਹਿ = ਬੈਠਦੇ ਹਨ {ਬਹੁ-ਵਚਨ}। ਦੁਖੋ ਦੁਖੁ = ਹਰ ਵੇਲੇ ਦੁੱਖ ॥੧੧॥
SikhNet (Spanish)sufren todo el tiempo, sin ganar nada, tan sólo el dolor. (11)
ਸਤਿਗੁਰ ਬਾਝਹੁ; ਸੰਗਤਿ. ਨ ਹੋਈ ॥
satigur baajhahu; sangat. na hoee |
Sant Singh KhalsaWithout the True Guru, there is no Sangat, no Congregation.
Manmohan SinghWithout the True Guru, there is no Divine congregation,
Manmohan Singh (Punjabi)ਸੱਚੇ ਗੁਰਾਂ ਦੇ ਬਗ਼ੈਰ ਕੋਈ ਈਸ਼ਵਰੀ ਜੋੜ-ਮੇਲਾ ਨਹੀਂ,
Fareedkot Teekaਸਤਿਗੁਰੋਂ ਕੇ ਉਪਦੇਸ਼ ਬਿਨਾਂ ਸੰਗਤ ਕੀ ਗਿਆਤ ਨਹੀਂ ਹੋਤੀ॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਭਲੀ ਸੁਹਬਤ ਨਹੀਂ ਮਿਲ ਸਕਦੀ।ਪਦ ਅਰਥ ਬਾਝਹੁ = ਬਿਨਾ। ਸੰਗਤਿ = ਭਲੀ ਸੁਹਬਤ।
SikhNet (Spanish)Sin el Guru Verdadero, uno no se asocia con Dios y sin la Palabra no es llevado a través.
ਬਿਨੁ ਸਬਦੇ; ਪਾਰੁ. ਨ ਪਾਏ ਕੋਈ ॥
bin sabade; paar. na paae koee |
Sant Singh KhalsaWithout the Shabad, no one can cross over to the other side.
Manmohan Singhand without the Name no one has ever ferried across.
Manmohan Singh (Punjabi)ਅਤੇ ਨਾਮ ਦੇ ਬਗ਼ੈਰ ਕਦੇ ਕਿਸੇ ਦਾ ਪਾਰ ਉਤਾਰਾ ਨਹੀਂ ਹੋਇਆ।
Fareedkot Teekaਗੁਰ ਉਪਦੇਸ ਬਿਨਾਂ ਪਾਰ ਕੋਈ ਨਹੀਂ ਪਾਵਤਾ ਹੈ॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਕੁਕਰਮਾਂ (ਦੀ ਨਦੀ) ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।ਪਦ ਅਰਥ ਪਾਰੁ = ਵਿਕਾਰਾਂ ਤੋਂ ਪਾਰਲਾ ਬੰਨਾ।
SikhNet (Spanish)Si uno recita siempre las Alabanzas del Señor,
ਸਹਜੇ ਗੁਣ ਰਵਹਿ ਦਿਨੁ ਰਾਤੀ; ਜੋਤੀ ਜੋਤਿ ਮਿਲਾਇਆ ॥੧੨॥
sahaje gun raveh din raatee; jotee jot milaaeaa |12|
Sant Singh KhalsaOne who intuitively chants God's Glorious Praises day and night - his light merges into the Light. ||12||
Manmohan SinghHe, who instinctively day and night utters the Lord's praise; his light merges in the Supreme Light.
Manmohan Singh (Punjabi)ਜੋ ਸੁਭਾਵਿਕ ਹੀ ਦਿਹੁੰ ਅਤੇ ਰੈਣ ਪ੍ਰਭੂ ਦੀ ਉਸਤਤੀ ਉਚਾਰਦਾ ਹੈ; ਉਸ ਦਾ ਪ੍ਰਕਾਸ਼ ਪਰਮ ਪ੍ਰਕਾਸ਼ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੋ ਗੁਰ ਉਪਦੇਸ਼ ਕਰ ਸਹਜੇ ਹੀ ਦਿਨ ਰਾਤੀ ਭਗਵੰਤ ਕੇ ਗੁਣ ਉਚਾਰਤੇ ਹੈਂ, ਤਿਨ ਕੀ ਜੋਤਿ ਕੋ ਜੋਤੀ ਨੇ ਅਪਨੇ ਮੇਂ ਮਿਲਾਇਆ ਹੈ॥੧੨॥
Prof. Sahib Singhਜਿਹੜੇ ਮਨੁੱਖ ਦਿਨ ਰਾਤ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੧੨॥ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਰਵਹਿ = ਗਾਂਦੇ ਹਨ, ਸਿਮਰਦੇ ਹਨ {ਬਹੁ-ਵਚਨ}। ਜੋਤੀ = ਪਰਮਾਤਮਾ ਦੀ ਜੋਤਿ ਵਿਚ ॥੧੨॥
SikhNet (Spanish)espontáneamente el Alma se inmerge en el Alma Universal. (12)
ਕਾਇਆ ਬਿਰਖੁ; ਪੰਖੀ ਵਿਚਿ ਵਾਸਾ ॥
kaaeaa birakh; pankhee vich vaasaa |
Sant Singh KhalsaThe body is the tree; the bird of the soul dwells within it.
Manmohan SinghThe body is the tree and the bird of the soul abides in it.
Manmohan Singh (Punjabi)ਦੇਹ ਦਾ ਦਰਖਤ ਹੈ ਅਤੇ ਜਿੰਦੜੀ ਦਾ ਪਰਿੰਦਾ ਇਸ ਅੰਦਰ (ਉੱਤੇ) ਵਸਦਾ ਹੈ।
Fareedkot Teekaਸਰੀਰ ਰੂਪ ਤਉ ਬ੍ਰਿਛ ਹੈ, ਇਸ ਜੀਵ ਪੰਖੀ ਕਾ ਬੀਚ ਨਿਵਾਸ ਹੈ॥
Prof. Sahib Singh(ਜਿਵੇਂ ਰਾਤ-ਬਸੇਰੇ ਲਈ ਪੰਛੀ ਕਿਸੇ ਰੁੱਖ ਉਤੇ ਆ ਟਿਕਦੇ ਹਨ, ਇਸੇ ਤਰ੍ਹਾਂ ਇਹ) ਸਰੀਰ (ਮਾਨੋ) ਰੁੱਖ ਹੈ, (ਇਸ ਸਰੀਰ) ਵਿਚ (ਜੀਵ) ਪੰਛੀ ਦਾ ਨਿਵਾਸ ਹੈ।ਪਦ ਅਰਥ ਕਾਇਆ = ਸਰੀਰ। ਬਿਰਖ = ਰੁੱਖ। ਪੰਖੀ = ਪੰਛੀ।
SikhNet (Spanish)Sobre el árbol del cuerpo se posa el pájaro Alma,
ਅੰਮ੍ਰਿਤੁ ਚੁਗਹਿ; ਗੁਰ ਸਬਦਿ ਨਿਵਾਸਾ ॥
amrit chugeh; gur sabad nivaasaa |
Sant Singh KhalsaIt drinks in the Ambrosial Nectar, resting in the Word of the Guru's Shabad.
Manmohan SinghIf it abides in the Guru's word, it then, in-drinks the Nectar.
Manmohan Singh (Punjabi)ਜੇਕਰ ਇਹ ਗੁਰਬਾਣੀ ਅੰਦਰ ਵੱਸੇ ਤਦ ਇਹ ਸੁਧਾਰਸ ਨੂੰ ਪਾਨ ਕਰਦਾ ਜਾਂ ਚੁਗਦਾ ਹੈ।
Fareedkot Teekaਤਿਸ ਕਰ ਨਾਮ ਅੰਮ੍ਰਿਤ ਚੋਗ ਕੋ ਚੁਗਤੇ ਹੈਂ ਔਰ ਗੁਰ ਉਪਦੇਸ਼ ਮੇਂ ਸਮਾਏ ਹੈਂ॥
Prof. Sahib Singhਜਿਹੜੇ ਜੀਵ-ਪੰਛੀ ਗੁਰੂ ਦੇ ਸ਼ਬਦ ਵਿਚ ਟਿਕ ਕੇ ਆਤਮਕ ਜੀਵਨ ਦੇਣ ਵਾਲੀ ਨਾਮ-ਚੋਗ ਚੁਗਦੇ ਹਨ,ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲੀ ਨਾਮ-ਚੋਗ। ਚੁਗਹਿ = ਚੁਗਦੇ ਹਨ। ਸਬਦਿ = ਸ਼ਬਦ ਵਿਚ।
SikhNet (Spanish)y si habita en la Palabra del Guru,
ਉਡਹਿ ਨ ਮੂਲੇ. ਨ ਆਵਹਿ, ਨ ਜਾਹੀ; ਨਿਜ ਘਰਿ ਵਾਸਾ ਪਾਇਆ ॥੧੩॥
auddeh na moole. na aaveh, na jaahee; nij ghar vaasaa paaeaa |13|
Sant Singh KhalsaIt never flies away, and it does not come or go; it dwells within the home of its own self. ||13||
Manmohan SinghIf flies not ever, neither comes, nor goes; rather secures an abode in its own home.
Manmohan Singh (Punjabi)ਇਹ ਕਦੇ ਭੀ ਉਡਦਾ ਨਹੀਂ, ਨਾਂ ਆਉਂਦਾ ਹੈ, ਨਾਂ ਹੀ ਜਾਂਦਾ ਹੈ, ਸਗੋਂ ਆਪਣੇ ਨਿੱਜ ਦੇ ਗ੍ਰਹਿ ਵਿੰਚ ਵਸੇਬਾ ਹਾਸਲ ਕਰ ਲੈਂਦਾ ਹੈ।
Fareedkot Teekaਉਸ ਨੇ ਨਿਜ ਸਰੂਪ ਮੇਂ ਵਾਸਾ ਪਾਇਆ ਹੈ। ਵਹੁ ਕਦਾਚਿਤ ਉਡਤਾ ਅਰਥਾਤ ਉਦਾਸ ਨਹੀਂ ਹੋਤਾ, ਭਾਵ ਚਿਤ ਉਥਾਨ ਨਹੀਂ ਹੋਤਾ ਹੈ, ਇਸੀ ਤੇ ਨ ਮਰਤਾ ਹੈ ਨ ਜਨਮਤਾ ਹੈ॥੧੩॥
Prof. Sahib Singhਉਹ ਬਿਲਕੁਲ ਬਾਹਰ ਨਹੀਂ ਭਟਕਦੇ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹ ਸਦਾ ਪ੍ਰਭੂ-ਚਰਨਾਂ ਵਿਚ ਨਿਵਾਸ ਰੱਖਦੇ ਹਨ ॥੧੩॥ਪਦ ਅਰਥ ਉਡਹਿ ਨ = ਬਾਹਰ ਨਹੀਂ ਭਟਕਦੇ। ਨ ਮੂਲੇ = ਬਿਲਕੁਲ ਨਹੀਂ। ਨ ਜਾਹੀ = ਨ ਜਾਹਿ, ਨਾਹ ਜਾਂਦੇ ਹਨ, ਨਾਹ ਮਰਦੇ ਹਨ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ ॥੧੩॥
SikhNet (Spanish)se alimenta de Paz en la Casa del Ser. (13)
ਕਾਇਆ ਸੋਧਹਿ; ਸਬਦੁ ਵੀਚਾਰਹਿ ॥
kaaeaa sodheh; sabad veechaareh |
Sant Singh KhalsaPurify the body, and contemplate the Shabad.
Manmohan SinghThey, who search their body, reflect on the Name,
Manmohan Singh (Punjabi)ਜੋ ਆਪਣੀ ਦੇਹ ਨੂੰ ਖੋਜਦੇ ਹਨ, ਨਾਮ ਦਾ ਚਿੰਤਨ ਕਰਦੇ ਹਨ,
Fareedkot Teekaਜੋ ਗੁਰ ਉਪਦੇਸ਼ ਕੋ ਬੀਚਾਰ ਕਰ ਕਾਇਆ ਕੋ ਸੋਧੇ॥
Prof. Sahib Singhਜਿਹੜੇ ਮਨੁੱਖ (ਆਪਣੇ) ਸਰੀਰ ਦੀ ਪੜਤਾਲ ਕਰਦੇ ਰਹਿੰਦੇ ਹਨ, ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਵਸਾਈ ਰੱਖਦੇ ਹਨ,ਪਦ ਅਰਥ ਸੋਧਹਿ = ਸੋਧਦੇ ਹਨ, ਪੜਤਾਲ ਕਰਦੇ ਹਨ।
SikhNet (Spanish)Purifica el cuerpo y medita en el Shabd,
ਮੋਹ ਠਗਉਰੀ ਭਰਮੁ ਨਿਵਾਰਹਿ ॥
moh tthgauree bharam nivaareh |
Sant Singh KhalsaRemove the poisonous drug of emotional attachment, and eradicate doubt.
Manmohan Singhdiscard the poisonous potion of worldly love and dispel their doubt.
Manmohan Singh (Punjabi)ਉਹ ਸੰਸਾਰੀ ਮਮਤਾ ਦੀ ਜ਼ਹਿਰੀਲੀ ਦਵਾਈ ਨੂੰ ਛੱਡ ਦਿੰਦੇ ਹਨ ਅਤੇ ਆਪਣੇ ਸੰਦੇਹ ਨੂੰ ਨਵਿਰਤ ਕਰਦੇ ਹਨ।
Fareedkot Teekaਮੋਹ ਜੋ ਭਰਮ ਕੀ ਠਗਬੂਟੀ ਹੈ ਤਿਸ ਕੋ ਨਿਵਾਰਿਆ ਹੈ॥
Prof. Sahib Singhਉਹ ਮਨੁੱਖ ਮੋਹ ਦੀ ਠੱਗ-ਬੂਟੀ ਨਹੀਂ ਖਾਂਦੇ, ਉਹ ਮਨੁੱਖ (ਆਪਣੇ ਅੰਦਰੋਂ) ਭਟਕਣਾ ਦੂਰ ਕਰ ਲੈਂਦੇ ਹਨ।ਪਦ ਅਰਥ ਠਗਉਰੀ = ਠਗ-ਮੂਰੀ, ਠਗ-ਬੂਟੀ, ਉਹ ਬੂਟੀ ਜਿਸ ਨਾਲ ਠਗ ਲੋਕ ਮੁਸਾਫ਼ਿਰਾਂ ਨੂੰ ਠੱਗਦੇ ਹਨ (ਧਤੂਰਾ ਆਦਿਕ)। ਭਰਮੁ = ਭਟਕਣਾ। ਨਿਵਾਰਹਿ = ਦੂਰ ਕਰਦੇ ਹਨ।
SikhNet (Spanish)deshazte del embrujo venenoso de las pasiones y erradica tu duda,
ਆਪੇ ਕ੍ਰਿਪਾ ਕਰੇ ਸੁਖਦਾਤਾ; ਆਪੇ ਮੇਲਿ ਮਿਲਾਇਆ ॥੧੪॥
aape kripaa kare sukhadaataa; aape mel milaaeaa |14|
Sant Singh KhalsaThe Giver of peace Himself bestows His Mercy, and unites us in Union with Himself. ||14||
Manmohan SinghThe Bliss-giving Lord, of Himself shows merit unto them and unites them in His union.
Manmohan Singh (Punjabi)ਖੁਸ਼ੀ-ਦੇਣਹਾਰ ਸੁਆਮੀ ਖ਼ੁਦ ਉਨ੍ਹਾਂ ਉੱਤੇ ਰਹਿਮਤ ਧਾਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਤਿਸ ਪਰ ਆਪ ਹੀ ਸੁਖਦਾਤਾ ਕਿਰਪਾ ਕਰ ਕੇ ਅਪਨੇ ਮੇਲ ਸਰੂਪ ਮੇਂ ਮਿਲਾਇਆ ਹੈ॥੧੪॥
Prof. Sahib Singhਪਰ, (ਇਹ) ਕਿਰਪਾ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਆਪ ਹੀ ਕਰਦਾ ਹੈ, ਉਹ ਆਪ ਹੀ (ਉਹਨਾਂ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਜੋੜਦਾ ਹੈ ॥੧੪॥ਪਦ ਅਰਥ ਆਪੇ ਸੁਖਦਾਤਾ = ਸੁਖਾਂ ਦਾ ਦਾਤਾ ਆਪ ਪ੍ਰਭੂ ॥੧੪॥
SikhNet (Spanish)el Mismo Dador de Paz te mostrará Su Misericordia y te unirá en Su Unión. (14)