ਜਿਸੁ ਨਾਮੈ ਕਉ; ਤਰਸਹਿ ਬਹੁ ਦੇਵਾ ॥
jis naamai kau; taraseh bahu devaa |
Sant Singh KhalsaSo many gods yearn for the Naam, the Name of the Lord.
Manmohan SinghThe Lord's Name, for which crave many gods,
Manmohan Singh (Punjabi)ਸਾਈਂ ਦਾ ਨਾਮ, ਜਿਸ ਦੀ ਚਾਹਨਾ ਸਾਰੇ ਹੀ ਦੇਵਤੇ ਕਰਦੇ ਹਨ,
Fareedkot Teekaਜਿਸ ਕੇ ਨਾਮ ਕੋ ਬਹੁਤ ਦੇਵਤਾ ਤਰਸਦੇ ਹੈਂ॥
Prof. Sahib Singhਜਿਸ ਪਰਮਾਤਮਾ ਦੇ ਨਾਮ ਨੂੰ ਅਨੇਕਾਂ ਦੇਵਤੇ ਤਰਸਦੇ ਹਨ,ਪਦ ਅਰਥ ਜਿਸੁ ਨਾਮੈ ਕਉ = ਜਿਸ ਦੇ ਨਾਮ ਨੂੰ।
SikhNet (Spanish)Hay tantos que añoran el Naam, el Nombre del Señor.
ਸਗਲ ਭਗਤ; ਜਾ ਕੀ ਕਰਦੇ ਸੇਵਾ ॥
sagal bhagat; jaa kee karade sevaa |
Sant Singh KhalsaAll the devotees serve Him.
Manmohan Singhwhose service all the devotes perform,
Manmohan Singh (Punjabi)ਜਿਸ ਦੀ ਟਹਿਲ ਸਾਰੇ ਹੀ ਸ਼ਰਧਾਲੂ ਕਮਾਉਂਦੇ ਹਨ,
Fareedkot Teekaਸਭ ਭਗਤ ਜਿਸ ਕੀ ਸੇਵਾ ਕਰਤੇ ਹੈਂ॥
Prof. Sahib Singhਸਾਰੇ ਹੀ ਭਗਤ ਜਿਸ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ,ਪਦ ਅਰਥ ਜਾ ਕੀ = ਜਿਸ (ਪ੍ਰਭੂ) ਦੀ।
SikhNet (Spanish)Todos los Devotos Le sirven. Él es el Maestro de quien no tiene ninguno y el Destructor de las penas del pobre.
ਅਨਾਥਾ ਨਾਥੁ ਦੀਨ ਦੁਖ ਭੰਜਨੁ; ਸੋ ਗੁਰ ਪੂਰੇ ਤੇ ਪਾਇਣਾ ॥੩॥
anaathaa naath deen dukh bhanjan; so gur poore te paaeinaa |3|
Sant Singh KhalsaHe is the Master of the masterless, the Destroyer of the pains of the poor. His Name is obtained from the Perfect Guru. ||3||
Manmohan Singhand who is the Patron of the patronless and is the Destroyer of the pain of the poor; that Name is obtained through the Perfect Guru.
Manmohan Singh (Punjabi)ਅਤੇ ਜੋ ਨਿਖਸਮਿਆਂ ਦਾ ਖਸਮ ਹੈ, ਤੇ ਗਰੀਬਾਂ ਦਾ ਦੁਖੜਾ ਨਾਸ ਕਰਨ ਵਾਲਾ ਹੈ; ਉਹ ਨਾਮ ਪੂਰਨ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦਾ ਹੈ।
Fareedkot Teekaਅਨਾਥੋਂ ਕਾ ਨਾਥ ਔ ਦੀਨਾਂ ਕੇ ਦੁਖਭੰਜਨਹਾਰਾ ਜੋ ਹੈ, ਸੋ ਤਿਸ ਕਾ ਪਾਵਣਾ ਪੂਰੇ ਗੁਰੋਂ ਤੇ ਹੋਤਾ ਹੈ॥੩॥
Prof. Sahib Singhਜਿਹੜਾ ਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਜਿਹੜਾ ਪਰਮਾਤਮਾ ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ ਪਰਮਾਤਮਾ ਪੂਰੇ ਗੁਰੂ ਪਾਸੋਂ ਮਿਲਦਾ ਹੈ ॥੩॥ਪਦ ਅਰਥ ਦੀਨ ਦੁਖ ਭੰਜਨੁ = ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ॥੩॥
SikhNet (Spanish)A Él uno lo concibe a través del Guru Perfecto. (3)
ਹੋਰੁ ਦੁਆਰਾ; ਕੋਇ. ਨ ਸੂਝੈ ॥
hor duaaraa; koe. na soojhai |
Sant Singh KhalsaI cannot conceive of any other door.
Manmohan SinghI can think of no other door.
Manmohan Singh (Punjabi)ਮੈਨੂੰ ਕਿਸੇ ਹੋਰਸ ਬੂਹੇ ਦਾ ਖ਼ਿਆਲ ਭੀ ਨਹੀਂ ਆਉਂਦਾ।
Fareedkot Teekaਸਤਿਗੁਰੋਂ ਸੇ ਬਿਨਾਂ ਹੋਰ ਦੁਆਰਾ ਐਸਾ ਕੋਈ ਨਹੀਂ ਸੂਝਤਾ॥
Prof. Sahib Singhਹੋਰ ਕੋਈ ਦਰ (ਐਸਾ) ਨਹੀਂ ਸੁੱਝਦਾ (ਜਿਥੋਂ ਨਾਮ-ਰਤਨ ਮਿਲ ਸਕੇ)।ਪਦ ਅਰਥ ਦੁਆਰਾ = ਦਰਵਾਜ਼ਾ, ਦਰ।
SikhNet (Spanish)No hay otra puerta para mí, más que la Tuya, oh Dios.
ਤ੍ਰਿਭਵਣ ਧਾਵੈ; ਤਾ ਕਿਛੂ. ਨ ਬੂਝੈ ॥
tribhavan dhaavai; taa kichhoo. na boojhai |
Sant Singh KhalsaOne who wanders through the three worlds, understands nothing.
Manmohan SinghIf man wanders through the three worlds, even then he understands naught.
Manmohan Singh (Punjabi)ਜੇਕਰ ਬੰਦਾ ਤਿੰਨਾਂ ਜਹਾਨਾਂ ਦਾ ਰਟਨ ਭੀ ਕਰ ਲਵੇ ਤਦ ਭੀ ਉਸ ਨੂੰ ਕੋਈ ਸਮਝ ਨਹੀਂ ਪੈਂਦੀ।
Fareedkot Teekaਜੋ ਤਿਨਾਂ ਭਵਨਾਂ ਮੇਂ ਏਹ ਪੁਰਸ਼ ਧਾਵਤਾ ਫਿਰੇ ਤਾਂ ਭੀ ਕੁਛ ਨਹੀਂ ਸਮਝਤਾ॥
Prof. Sahib Singhਜੇ ਮਨੁੱਖ ਤਿੰਨਾਂ ਭਵਨਾਂ ਵਿਚ ਦੌੜ-ਭੱਜ ਕਰਦਾ ਫਿਰੇ ਤਾਂ ਭੀ ਉਸ ਨੂੰ ਨਾਮ-ਰਤਨ ਦੀ ਕੋਈ ਸਮਝ ਨਹੀਂ ਪੈ ਸਕਦੀ।ਪਦ ਅਰਥ ਤ੍ਰਿਭਵਣ = ਤਿੰਨਾਂ ਭਵਨਾਂ ਵਿਚ। ਧਾਵੈ = (ਜੇ) ਦੌੜਦਾ ਫਿਰੇ।
SikhNet (Spanish)Aún si viajo por los tres mundos, no obtengo nada.
ਸਤਿਗੁਰੁ ਸਾਹੁ ਭੰਡਾਰੁ ਨਾਮ ਜਿਸੁ; ਇਹੁ ਰਤਨੁ ਤਿਸੈ ਤੇ ਪਾਇਣਾ ॥੪॥
satigur saahu bhanddaar naam jis; ihu ratan tisai te paaeinaa |4|
Sant Singh KhalsaThe True Guru is the banker, with the treasure of the Naam. This jewel is obtained from Him. ||4||
Manmohan SinghThe True Guru is the banker, who possesses the Name treasure. This gem of the Lord's Name is obtained from him.
Manmohan Singh (Punjabi)ਸੱਚੇ ਗੁਰਦੇਵ ਜੀ ਹੀ ਸ਼ਾਹੂਕਾਰ ਹਨ, ਜਿਨ੍ਹਾਂ ਦੇ ਕੋਲ ਨਾਮ ਦਾ ਖਜ਼ਾਨਾ ਹੈ। ਸੁਆਮੀ ਦੇ ਨਾਮ ਦਾ ਇਹ ਹੀਰਾ ਉਨ੍ਹਾਂ ਪਾਸੋਂ ਹੀ ਪ੍ਰਾਪਤ ਹੁੰਦਾ ਹੈ।
Fareedkot Teekaਜਿਸ ਪਾਸ ਨਾਮ ਕਾ ਭੰਡਾਰਾ ਹੈ, ਸੋ ਸਤਿਗੁਰੂ ਸ਼ਾਹ ਹੈ, ਇਹ ਨਾਮ ਰਤਨ ਤਿਸੇ ਤੇ ਪਾਵਣਾ ਹੋਤਾ ਹੈ॥੪॥
Prof. Sahib Singhਇਕ ਗੁਰੂ ਹੀ ਐਸਾ ਸ਼ਾਹ ਹੈ ਜਿਸ ਦੇ ਪਾਸ ਨਾਮ ਦਾ ਖ਼ਜ਼ਾਨਾ ਹੈ। ਉਸ ਗੁਰੂ ਪਾਸੋਂ ਨਾਮ-ਰਤਨ ਮਿਲ ਸਕਦਾ ਹੈ ॥੪॥ਪਦ ਅਰਥ ਭੰਡਾਰੁ = ਖ਼ਜ਼ਾਨਾ। ਤਿਸੈ ਤੇ = ਉਸ (ਗੁਰੂ) ਪਾਸੋਂ ਹੀ ॥੪॥
SikhNet (Spanish)Sólo el Guru Verdadero es el Mercader, Su Tesoro se desborda de Tu Nombre y es de Él de quien uno recibe esta Preciosa Joya. (4)
ਜਾ ਕੀ ਧੂਰਿ; ਕਰੇ ਪੁਨੀਤਾ ॥
jaa kee dhoor; kare puneetaa |
Sant Singh KhalsaThe dust of His feet purifies.
Manmohan SinghHe is the One, dust of whose feet sanctifies one.
Manmohan Singh (Punjabi)ਇਹ ਉਹ ਹਨ, ਜਿਨ੍ਹਾਂ ਦੇ ਚਰਨਾਂ ਦੀ ਧੂੜ ਬੰਦੇ ਨੂੰ ਪਵਿੱਤ੍ਰ ਕਰ ਦਿੰਦੀ ਹੈ।
Fareedkot Teekaਜਿਸ ਕੀ ਚਰਣ ਧੂਰ ਪਵਿਤ੍ਰ ਕਰਤੀ ਹੈ॥
Prof. Sahib Singhਜਿਸ (ਪ੍ਰਭੂ) ਦੀ ਚਰਨ-ਧੂੜ ਪਵਿੱਤਰ ਕਰ ਦੇਂਦੀ ਹੈ,ਪਦ ਅਰਥ ਪੁਨੀਤਾ = ਪਵਿੱਤਰ।
SikhNet (Spanish)El Polvo de Sus Pies es lo que nos santifica,
ਸੁਰਿ ਨਰ ਦੇਵ; ਨ ਪਾਵਹਿ ਮੀਤਾ ॥
sur nar dev; na paaveh meetaa |
Sant Singh KhalsaEven the angelic beings and gods cannot obtain it, O friend.
Manmohan SinghO friend, that sacred dust, even the angelic persons and gods obtain not.
Manmohan Singh (Punjabi)ਹੇ ਮਿੱਤ੍ਰ! ਉਸ ਪਵਿੱਤਰ ਧੂੜੀ ਨੂੰ ਦੈਵੀ ਪੁਰਸ਼ਾ ਅਤੇ ਦੇਵਤੇ ਭੀ ਨਹੀਂ ਪਾਉਂਦੇ।
Fareedkot Teekaਹੇ ਮਿਤ੍ਰ! ਤਿਨ ਕੋ ਦੇਵਤਾ ਔ ਪੁਰਸ਼ ਔ ਸੁਰ ਭੀ ਨਹੀਂ ਪਾਵਤੇ। ਭਾਵ ਦੇਵਤਾ ਦੋ ਪ੍ਰਕਾਰ ਕੇ ਹੋਤੇ ਹੈਂ: ਜੋ ਸ੍ਰਿਸ਼ਟੀ ਕੇ ਆਦਿ ਰਚੇ ਗਏ ਹੈਂ, ਸੋ ਦੇਵਤਾ ਕਹੀਤੇ ਹੈਂ ਅਰ ਜੋ ਪੁੰਨਾਂ ਕਰ ਕੇ ਸ੍ਵਰਗ ਮੇਂ ਜਾਤੇ ਹੈਂ, ਸੋ ਸੁਰ ਕਹੀਤੇ ਹੈਂ॥
Prof. Sahib Singhਹੇ ਮਿੱਤਰ! ਉਸ ਨੂੰ ਦੇਵਤੇ ਮਨੁੱਖ ਪ੍ਰਾਪਤ ਨਹੀਂ ਕਰ ਸਕਦੇ।ਪਦ ਅਰਥ ਸੁਰ = ਸੁਰਗ ਦੇ ਰਹਿਣ ਵਾਲੇ। ਨਰ = ਮਨੁੱਖ। ਮੀਤਾ = ਹੇ ਮਿੱਤਰ।
SikhNet (Spanish)oh amigo, con tal Polvo Sagrado, ni siquiera los dioses, ni los ángeles son bendecidos.
ਸਤਿ ਪੁਰਖੁ ਸਤਿਗੁਰੁ ਪਰਮੇਸਰੁ; ਜਿਸੁ ਭੇਟਤ ਪਾਰਿ ਪਰਾਇਣਾ ॥੫॥
sat purakh satigur paramesar; jis bhettat paar paraaeinaa |5|
Sant Singh KhalsaThe True Guru is the True Primal Being, the Transcendent Lord God; meeting with Him, one is carried across to the other side. ||5||
Manmohan SinghThe True personality of the True Guru, is the embodiment of the Transcendent Lord, meeting with whom, One is ferried across.
Manmohan Singh (Punjabi)ਸੱਚੇ ਗੁਰਾਂ ਦੀ ਸੱਚੀ ਵਿਅਕਤੀ ਪਰਮ ਪ੍ਰਭੂ ਦਾ ਸਰੂਪ ਹੈ, ਜਿਸ ਨਾਲ ਮਿਲਣ ਦੁਆਰਾ ਇਨਸਾਨ ਪਾਰ ਉੱਤਰ ਜਾਂਦਾ ਹੈ।
Fareedkot Teekaਸਚੇ ਪੁਰਖ ਸਤਿਗੁਰੂ ਪਰਮੇਸਰ ਰੂਪ ਹੈਂ, ਜਿਨ ਕੇ ਮਿਲਨੇ ਸੇ ਪਰਾਣੀ ਕਾ ਪਾਰ ਪੜਨਾ ਹੋਤਾ ਹੈ॥੫॥
Prof. Sahib Singhਸਿਰਫ਼ ਹਰੀ-ਰੂਪ ਗੁਰੂ ਪੁਰਖ ਹੀ ਹੈ ਜਿਸ ਨੂੰ ਮਿਲਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ ॥੫॥
SikhNet (Spanish)El Guru Verdadero es el Purusha Verdadero, el Dios de dioses; Encontrándolo uno es llevado a través. (5)
ਪਾਰਜਾਤੁ ਲੋੜਹਿ ਮਨ ਪਿਆਰੇ ॥
paarajaat lorreh man piaare |
Sant Singh KhalsaO my beloved mind, if you wish for the 'tree of life';
Manmohan SinghO my dear soul, if you wish to have the "true of life",
Manmohan Singh (Punjabi)ਹੇ ਮੇਰੀ ਲਾਡਲੀ ਜਿੰਦੜੀਏ! ਜੇਕਰ ਤੂੰ "ਕਲਪ ਬ੍ਰਿਛ" ਪ੍ਰਾਪਤ ਕਰਨਾ ਚਾਹੁੰਦੀ ਹੈਂ,
Fareedkot Teekaਹੇ ਪ੍ਯਾਰੇ! ਜੇ ਮਨ ਮੇਂ ਕਲਪ ਬ੍ਰਿਛ ਕੋ ਚਾਹਤਾ ਹੈਂ॥
Prof. Sahib Singhਹੇ ਪਿਆਰੇ ਮਨ! ਜੇ ਤੂੰ (ਸੁਰਗ ਦਾ) ਪਾਰਜਾਤ (ਰੁੱਖ) ਹਾਸਲ ਕਰਨਾ ਚਾਹੁੰਦਾ ਹੈਂ,ਪਦ ਅਰਥ ਪਾਰਜਾਤੁ = ਮਨੋਕਾਮਨਾ ਪੂਰੀ ਕਰਨ ਵਾਲਾ ਰੁੱਖ {ਹਿੰਦੂ ਧਰਮ-ਪੁਸਤਕਾਂ ਅਨੁਸਾਰ ਸੁਰਗ ਵਿਚ ਪੰਜ ਅਜਿਹੇ ਰੁੱਖ ਮੰਨੇ ਗਏ ਹਨ}। ਮਨ = ਹੇ ਮਨ! ਲੋੜਹਿ = (ਜੇ ਤੂੰ ਹਾਸਲ ਕਰਨਾ) ਚਾਹੁੰਦਾ ਹੈਂ।
SikhNet (Spanish)Oh amigo, si buscas el Árbol de Eliseo, o deseas que tu corte esté adornada con Kamadenu,
ਕਾਮਧੇਨੁ ਸੋਹੀ ਦਰਬਾਰੇ ॥
kaamadhen sohee darabaare |
Sant Singh Khalsaif you wish for Kaamadhayna, the wish-fulfilling cow to adorn your court;
Manmohan Singhand desire that "Elysian cow" should adorn thy court,
Manmohan Singh (Punjabi)ਅਤੇ ਤੇਰੀ ਖ਼ਾਹਿਸ਼ ਹੈ ਕਿ "ਸਵਰਗੀ ਗਊ" ਤੇਰੇ ਦਰਬਾਰ ਨੂੰ ਸ਼ਸ਼ੋਭਤ ਕਰੇ,
Fareedkot Teekaਕਾਮਧੇਨ ਕੋ ਭੀ ਚਾਹਤਾ ਹੈਂ ਕਿ ਸੋ ਮੇਰੇ ਦਰਬਾਰ ਮੇਂ ਸੋਭਤੀ ਰਹੈ॥
Prof. Sahib Singhਜੇ ਤੂੰ ਚਾਹੁੰਦਾ ਹੈਂ ਕਿ ਕਾਮਧੇਨ ਤੇਰੇ ਬੂਹੇ ਉਤੇ ਸੋਭ ਰਹੀ ਹੋਵੇ,ਪਦ ਅਰਥ ਕਾਮਧੇਨੁ = {ਧੇਨੁ = ਗਾਂ} ਮਨ ਦੀ ਕਾਮਨਾ ਪੂਰੀ ਕਰਨ ਵਾਲੀ ਗਾਂ {ਇਹ ਭੀ ਸੁਰਗ ਵਿਚ ਹੀ ਰਹਿੰਦੀ ਮੰਨੀ ਗਈ ਹੈ}। ਸੋਹੀ = ਸੋਭਾ ਦੇਵੇ। ਦਰਬਾਰੇ = (ਤੇਰੇ) ਦਰ ਤੇ।
SikhNet (Spanish)la vaca que concede los deseos, entonces sirve al Guru Perfecto y practica el Nombre Dador de Éxtasis,
ਤ੍ਰਿਪਤਿ ਸੰਤੋਖੁ ਸੇਵਾ ਗੁਰ ਪੂਰੇ; ਨਾਮੁ ਕਮਾਇ ਰਸਾਇਣਾ ॥੬॥
tripat santokh sevaa gur poore; naam kamaae rasaaeinaa |6|
Sant Singh Khalsaif you wish to be satisfied and contented, then serve the Perfect Guru, and practice the Naam, the source of nectar. ||6||
Manmohan Singhthen serve the Perfect Guru and practise the Peace-giving Name, that thou may be satiated and contented.
Manmohan Singh (Punjabi)ਤਦ ਤੂੰ ਪੂਰਨ ਗੁਰਾਂਦੀ ਘਾਲ ਕਮਾ ਅਤੇ ਆਰਾਮ ਬਖ਼ਸ਼ਦਹਾਰ ਨਾਮ ਦੀ ਕਮਾਈ ਕਰ, ਤਾਂ ਜੋ ਤੂੰ ਰੱਜ ਕੇ ਸੰਤੁਸ਼ਟ ਥੀ ਵੰਝੇਂ।
Fareedkot Teekaਤੋ ਸੰਤੋਖ ਧਾਰ ਕਰ ਪਦਾਰਥੋਂ ਸੇ ਤ੍ਰਿਪਤੀ ਗ੍ਰਹਣ ਕਰ ਕੇ ਪੂਰਿਓਂ ਗੁਰੋਂ ਕੀ ਸੇਵਾ ਕਰ ਕੇ ਨਾਮ ਜੋ (ਰਸਾਇਣਾ) ਰਸਾਂ ਕਾ ਘਰ ਹੈ, ਭਾਵ ਅੰਮ੍ਰਿਤ ਹੈ, ਤਿਸ ਕੇ ਜਾਪ ਕੋ ਕਮਾਇ ਲੇ, ਭਾਵ ਜਪ ਲੇ॥੬॥
Prof. Sahib Singhਤਾਂ ਪੂਰੇ ਗੁਰੂ ਦੀ ਸਰਨ ਪਿਆ ਰਹੁ, ਗੁਰੂ ਪਾਸੋਂ ਪੂਰਨ ਸੰਤੋਖ ਪ੍ਰਾਪਤ ਕਰ, (ਗੁਰੂ ਦੇ ਰਾਹੇ ਤੁਰ ਕੇ) ਨਾਮ-ਸਿਮਰਨ ਦੀ ਕਮਾਈ ਕਰ, ਹਰਿ-ਨਾਮ ਹੀ ਸਾਰੇ ਰਸਾਂ ਦਾ ਸੋਮਾ ਹੈ ॥੬॥ਪਦ ਅਰਥ ਤ੍ਰਿਪਤਿ = ਰਜੇਵਾਂ। ਰਸਾਇਣਾ = {ਰਸ-ਅਯਨ = ਰਸਾਂ ਦਾ ਘਰ} ਸਭ ਰਸਾਂ ਦਾ ਸੋਮਾ ॥੬॥
SikhNet (Spanish)para que encuentres la Plenitud y el Contentamiento. (6)
ਗੁਰ ਕੈ ਸਬਦਿ; ਮਰਹਿ ਪੰਚ ਧਾਤੂ ॥
gur kai sabad; mareh panch dhaatoo |
Sant Singh KhalsaThrough the Word of the Guru's Shabad, the five thieves of desire are conquered.
Manmohan SinghThrough the Guru's gospel, the five desires are stilled,
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ, ਪੰਜ ਖਾਹਿਸ਼ਾਂ ਮਿੱਟ ਜਾਂਦੀਆਂ ਹਨ।
Fareedkot Teekaਪੰਚ ਕਾਮਾਦੀ ਵਾ ਇੰਦ੍ਰੇ ਜੋ ਵਿਸ਼੍ਯ ਮੇਂ (ਧਾਤੂ) ਧਾਵਣੇ ਵਾਲੇ ਹੈਂ, ਸੋ ਗੁਰੋਂ ਕੇ ਉਪਦੇਸ਼ ਸੇ ਹੀ ਮਰਤੇ ਹੈਂ॥
Prof. Sahib Singhਹੇ ਪਿਆਰੇ ਮਨ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਕਾਮਾਦਿਕ ਪੰਜੇ ਵਿਸ਼ੇ ਮਰ ਜਾਂਦੇ ਹਨ,ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਮਰਹਿ = ਮਰ ਜਾਂਦੇ ਹਨ। ਪੰਚ ਧਾਤੂ = (ਕਾਮਾਦਿਕ) ਪੰਜ ਵਿਸ਼ੇ।
SikhNet (Spanish)A través de la Palabra del Guru, las cinco pasiones son calmadas.
ਭੈ ਪਾਰਬ੍ਰਹਮ; ਹੋਵਹਿ ਨਿਰਮਲਾ ਤੂ ॥
bhai paarabraham; hoveh niramalaa too |
Sant Singh KhalsaIn the Fear of the Supreme Lord God, you shall become immaculate and pure.
Manmohan SinghBy the supreme Lord's fear, thou shall become immaculate.
Manmohan Singh (Punjabi)ਸ਼੍ਰੋਮਣੀ ਸਾਹਿਬ ਦੇ ਡਰ ਦੁਆਰਾ ਤੂੰ ਪਾਵਨ ਪੁਨੀਤ ਹੋ ਜਾਵੇਗਾਂ।
Fareedkot Teekaਹੇ ਭਾਈ! ਤੂੰ ਪਾਰਬ੍ਰਹਮ ਕੇ ਭੈ ਧਾਰਨੇ ਤੇ ਉਜਲਾ ਹੋਵੇਂਗਾ॥
Prof. Sahib Singh(ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਤੂੰ ਪਵਿੱਤਰ ਹੋ ਜਾਇਂਗਾ।ਪਦ ਅਰਥ ਭੈ ਪਾਰਬ੍ਰਹਮ = ਪਰਮਾਤਮਾ ਦੇ ਡਰ-ਅਦਬ ਵਿਚ (ਰਹਿ ਕੇ)। ਹੋਵਹਿ ਤੂ = ਤੂੰ ਹੋ ਜਾਇਂਗਾ। ਨਿਰਮਲ = ਪਵਿੱਤਰ ਜੀਵਨ ਵਾਲਾ।
SikhNet (Spanish)Sí, a través de la Reverencia al Señor te vuelves Inmaculado y cuando te encuentras con el Guru Perfecto,
ਪਾਰਸੁ ਜਬ ਭੇਟੈ ਗੁਰੁ ਪੂਰਾ; ਤਾ ਪਾਰਸੁ ਪਰਸਿ ਦਿਖਾਇਣਾ ॥੭॥
paaras jab bhettai gur pooraa; taa paaras paras dikhaaeinaa |7|
Sant Singh KhalsaWhen one meets the Perfect Guru, the Philosopher's Stone, His touch reveals the Lord, the Philosopher's Stone. ||7||
Manmohan SinghWhen the Perfect Guru, like the philosopher's stone, meets with thee, then his touch reveals unto thee thy Lord, the Philosopher's stone.
Manmohan Singh (Punjabi)ਜਦ ਰਸਾਇਨ ਤੇ ਪੂਰਨ ਗੁਰੂ ਤੈਨੂੰ ਮਿਲ ਪੈਂਦਾ ਹਨ, ਤਦ ਉਨ੍ਹਾਂ ਦੀ ਛੋਹ ਤੈਨੂੰ ਤੇਰੇ ਪ੍ਰਭੂ, ਰਸਾਇਣ, ਨੂੰ ਵਿਖਾਲ ਦਿੰਦੀ ਹੈ।
Fareedkot Teekaਜਬ ਪੂਰਾ ਗੁਰੂ ਰੂਪ ਪਾਰਸ ਮਿਲੇ ਤਾਂ ਪਾਰਸ ਮਿਲਾਪ ਕਾ ਮਹਾਤਮ ਦਿਖਾਵਣਾ ਕਰਤਾ ਹੈ, ਭਾਵ ਅਗਿਆਨੀ ਕੋ ਗਿਆਨੀ ਕਰਤਾ ਹੈ॥੭॥☬ਪਰਮੇਸਰ ਕੇ ਸਾਛਾਤ ਹੋਣੇ ਕਾ ਜੋ ਸੁਖ ਹੈ ਤਿਸ ਕੀ ਅਧਕਤਾ ਦਿਖਾਵਤੇ ਹੈਂ: ਵਹੁ ਸੁਖ ਕੈਸਾ ਹੈ?
Prof. Sahib Singh(ਹੇ ਮਨ! ਗੁਰੂ ਹੀ) ਪਾਰਸ ਹੈ। ਜਦੋਂ ਪੂਰਾ ਗੁਰੂ-ਪਾਰਸ ਮਿਲ ਪੈਂਦਾ ਹੈ, ਤਾਂ ਉਸ ਪਾਰਸ ਨੂੰ ਛੁਹਿਆਂ (ਪਰਮਾਤਮਾ ਹਰ ਥਾਂ) ਦਿੱਸ ਪੈਂਦਾ ਹੈ ॥੭॥ਪਦ ਅਰਥ ਪਾਰਸੁ = ਹੋਰ ਧਾਤਾਂ ਨੂੰ ਸੋਨਾ ਬਣਾ ਦੇਣ ਵਾਲੀ ਪੱਥਰੀ। ਭੇਟੈ = ਮਿਲਦਾ ਹੈ। ਪਰਸਿ = ਛੁਹ ਕੇ। ਦਿਖਾਇਣਾ = (ਪਰਮਾਤਮਾ) ਦਿੱਸ ਪੈਂਦਾ ਹੈ ॥੭॥
SikhNet (Spanish)encuentras la Piedra Filosofal. Al tocarla tu Dios se revela en tu interior. (7)
ਕਈ ਬੈਕੁੰਠ; ਨਾਹੀ ਲਵੈ ਲਾਗੇ ॥
kee baikuntth; naahee lavai laage |
Sant Singh KhalsaMyriads of heavens do not equal the Lord's Name.
Manmohan SinghMillions of heavens equal not the Lord's Name.
Manmohan Singh (Punjabi)ਕ੍ਰੋੜਾਂ ਸਵਰਗ ਭੀ ਸੁਆਮੀ ਦੇ ਨਾਮ ਦੀ ਬਰਾਬਰੀ ਨਹੀਂ ਕਰਦੇ।
Fareedkot Teekaਜਿਸ ਕੇ ਬਰਾਬਰ ਕਈ ਬੈਕੁੰਠ ਨਹੀਂ ਲਾਗਤੇ ਹੈਂ॥
Prof. Sahib Singhਅਨੇਕਾਂ ਬੈਕੁੰਠ (ਗੁਰੂ ਦੇ ਦਰਸਨ ਦੀ) ਬਰਾਬਰੀ ਨਹੀਂ ਕਰ ਸਕਦੇ।ਪਦ ਅਰਥ ਲਵੈ ਲਾਗੇ = ਬਰਾਬਰੀ ਕਰ ਸਕਦੇ।
SikhNet (Spanish)Millones de cielos no pueden igualar el Nombre del Señor.
ਮੁਕਤਿ ਬਪੁੜੀ ਭੀ ਗਿਆਨੀ ਤਿਆਗੇ ॥
mukat bapurree bhee giaanee tiaage |
Sant Singh KhalsaThe spiritually wise forsake mere liberation.
Manmohan SinghThe Lord-divine even forsakes the desire of poor emancipation.
Manmohan Singh (Punjabi)ਬ੍ਰਹਮ ਬੇਤਾ, ਵਿਚਾਰੀ ਕਲਿਆਣ ਦੀ ਖ਼ਾਹਿਸ਼ ਨੂੰ ਭੀ, ਛੱਡ ਦਿੰਦਾ ਹੈ।
Fareedkot Teekaਤਿਸ ਕੋ ਪਾਇ ਕਰ ਗਿਆਨੀ ਬੀਚਾਰੀ ਮੁਕਤੀ ਕੋ ਭੀ ਤਿਆਗ ਦੇਤਾ ਹੈ, ਭਾਵ ਸਲੋਕਾਦਿ ਮੁਕਤੀਆਂ ਕੀ ਇਛਾ ਨਹੀਂ ਕਰਤਾ ਹੈ॥
Prof. Sahib Singhਜਿਹੜਾ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਨਾਲ ਸਾਂਝ ਪਾਂਦਾ ਹੈ, ਉਹ ਮੁਕਤੀ ਨੂੰ ਭੀ ਇਕ ਨਿਮਾਣੀ ਜਿਹੀ ਚੀਜ਼ ਸਮਝ ਕੇ (ਇਸ ਦੀ ਲਾਲਸਾ) ਛਡ ਦੇਂਦਾ ਹੈ।ਪਦ ਅਰਥ ਬਪੁੜੀ = ਨਿਮਾਣੀ, ਵਿਚਾਰੀ। ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲਾ।
SikhNet (Spanish)Bendecido con Ello, el Sabio se deshace hasta de su deseo de emancipación.
ਏਕੰਕਾਰੁ ਸਤਿਗੁਰ ਤੇ ਪਾਈਐ; ਹਉ ਬਲਿ ਬਲਿ ਗੁਰ ਦਰਸਾਇਣਾ ॥੮॥
ekankaar satigur te paaeeai; hau bal bal gur darasaaeinaa |8|
Sant Singh KhalsaThe One Universal Creator Lord is found through the True Guru. I am a sacrifice, a sacrifice to the Blessed Vision of the Guru's Darshan. ||8||
Manmohan SinghThe One Lord is obtained through the True Guru. A sacrifice, sacrifice am I unto the vision of my Guru.
Manmohan Singh (Punjabi)ਇਕ ਸੁਆਮੀ ਸੱਚੇ ਗੁਰਾਂ ਦੇ ਰਾਹੀਂ ਹੀ ਪਾਇਆ ਜਾਂਦਾ ਹੈ। ਕੁਰਬਾਨ, ਕੁਰਬਾਨ ਮੈਂ ਵੰਝਦਾ ਹਾਂ, ਆਪਣੇ ਗੁਰਾਂ ਦੇ ਦੀਦਾਰ ਉੱਤੋਂ।
Fareedkot Teekaਏਕ ਸਰੂਪ ਸਤਿਗੁਰੋਂ ਸੇ ਪਾਈਤਾ ਹੈ, ਇਸੀ ਤੇ ਮੇਂ ਮਨ ਤਨ ਕਰ ਕੇ ਸਤਿਗੁਰੋਂ ਕੇ ਦਰਸ਼ਨ ਕੋ ਬਲਿਹਾਰ ਜਾਤਾ ਹੂੰ॥੮॥
Prof. Sahib Singhਗੁਰੂ ਦੀ ਰਾਹੀਂ ਹੀ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਮੈਂ ਤਾਂ ਗੁਰੂ ਦੇ ਦਰਸਨ ਤੋਂ ਸਦਾ ਸਦਕੇ ਹਾਂ ਸਦਾ ਸਦਕੇ ਹਾਂ ॥੮॥ਪਦ ਅਰਥ ਤੇ = ਤੋਂ, ਦੀ ਰਾਹੀਂ। ਹਉ = ਮੈਂ। ਬਲਿ ਬਲਿ = ਸਦਾ ਸਦਕੇ ॥੮॥
SikhNet (Spanish)Sí, al Único Dios, sólo el Verdadero Guru nos Lo revela, por eso ofrezco mi ser en sacrificio a Su Visión. (8)
ਗੁਰ ਕੀ ਸੇਵ; ਨ ਜਾਣੈ ਕੋਈ ॥
gur kee sev; na jaanai koee |
Sant Singh KhalsaNo one knows how to serve the Guru.
Manmohan SinghNo one knows how to serve the Guru.
Manmohan Singh (Punjabi)ਕੋਈ ਨਹੀਂ ਜਾਣਦਾ ਕਿ ਗੁਰਾਂ ਦੀ ਘਾਲ ਕਿਸ ਤਰਾਂ ਕਮਾਉਣੀ ਹੈ।
Fareedkot Teekaਗੁਰੋਂ ਕੀ ਸੇਵਾ ਕੋਈ ਨਹੀਂ ਜਾਨਤਾ ਹੈ॥
Prof. Sahib Singhਗੁਰੂ ਦੀ ਸਰਨ (ਪੈਣ ਦਾ ਕੀਹ ਮਹਾਤਮ ਹੈ?-ਇਹ ਭੇਤ ਨਿਰੇ ਦਿਮਾਗ਼ੀ ਤੌਰ ਤੇ) ਕੋਈ ਮਨੁੱਖ ਸਮਝ ਨਹੀਂ ਸਕਦਾ (ਸਰਨ ਪਿਆਂ ਹੀ ਸਮਝ ਪੈਂਦੀ ਹੈ)।
SikhNet (Spanish)No, nadie sabe cómo servir al Guru, pues Él Mismo es Imperceptible y Trascendente.
ਗੁਰੁ ਪਾਰਬ੍ਰਹਮੁ ਅਗੋਚਰੁ ਸੋਈ ॥
gur paarabraham agochar soee |
Sant Singh KhalsaThe Guru is the unfathomable, Supreme Lord God.
Manmohan SinghHe, the Guru, is himself the Inapprehensible transcendent Lord.
Manmohan Singh (Punjabi)ਉਹ ਗੁਰਦੇਵ ਜੀ ਖ਼ੁਦ ਹੀ ਆਗਾਧ ਪਰਮ ਪ੍ਰਭੂ ਹਨ।
Fareedkot Teekaਗੁਰੂ ਪਾਰਬ੍ਰਹਮ ਸਰੂਪ ਸੋ ਅਵਿਸੇ ਹੈਂ॥
Prof. Sahib Singhਗੁਰੂ (ਆਤਮਕ ਜੀਵਨ ਵਿਚ) ਉਹੀ ਪਰਮਾਤਮਾ ਹੈ ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।ਪਦ ਅਰਥ ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।
SikhNet (Spanish)Aquél a quien trae a Su Servicio, sólo él Lo sirve, pues sólo se dedicará a Él,
ਜਿਸ ਨੋ ਲਾਇ ਲਏ. ਸੋ ਸੇਵਕੁ; ਜਿਸੁ ਵਡਭਾਗ ਮਥਾਇਣਾ ॥੯॥
jis no laae le. so sevak; jis vaddabhaag mathaaeinaa |9|
Sant Singh KhalsaHe alone is the Guru's servant, whom the Guru Himself links to His service, and upon whose forehead such blessed destiny is inscribed. ||9||
Manmohan SinghHe alone, whom the Guru yokes to his service and on whose fore head good fortune is recorded; is said to be his Slave.
Manmohan Singh (Punjabi)ਕੇਵਲ ਉਹ ਹੀ, ਜਿਸ ਨੂੰ ਗੁਰੂ ਜੀ ਆਪਣੀ ਟਹਿਲ ਸੇਵਾ ਅੰਦਰ ਜੋੜਦੇ ਹਨ ਅਤੇ ਜਿਸ ਦੇ ਮੱਥੇ ਤੇ ਚੰਗੀ ਪ੍ਰਾਲਬਧ ਲਿਖੀ ਹੋਹੀ ਹੈ, ਉਨ੍ਹਾਂ ਦਾ ਗੋਲਾ ਆਖਿਆ ਜਾਂਦਾ ਹੈ।
Fareedkot Teekaਜਿਸ ਕੋ ਆਪ ਸੇਵਾ ਮੇਂ ਲਾਇ ਲੇਤਾ ਹੈ, ਸੋ ਸੇਵਕ ਭਾਵ ਕੋ ਪ੍ਰਾਪਤ ਹੋਤਾ ਹੈ, ਪਰੰਤੂ ਸੇਵਾ ਮੇਂ ਵਹੁ ਲਾਗਤਾ ਹੈ ਜਿਸ ਕੇ ਮਸਤਕ ਪਰ ਵੱਡੇ ਭਾਗ ਹੋਵੈਂ॥੯॥
Prof. Sahib Singhਜਿਸ ਮਨੁੱਖ ਦੇ ਮੱਥੇ ਦੇ ਭਾਗ ਜਾਗ ਪੈਣ, ਜਿਸ ਨੂੰ (ਪਰਮਾਤਮਾ ਆਪ ਗੁਰੂ ਦੀ ਚਰਨੀਂ) ਲਾਂਦਾ ਹੈ ਉਹ ਗੁਰੂ ਦਾ ਸੇਵਕ ਬਣਦਾ ਹੈ ॥੯॥ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਮਥਾਇਣਾ = ਮੱਥੇ ਉੱਤੇ ॥੯॥
SikhNet (Spanish)quien tenga marcado ese Gran Destino. (9)
ਗੁਰ ਕੀ ਮਹਿਮਾ; ਬੇਦ. ਨ ਜਾਣਹਿ ॥
gur kee mahimaa; bed. na jaaneh |
Sant Singh KhalsaEven the Vedas do not know the Guru's Glory.
Manmohan SinghThe Guru's glory, even the Vedas know not.
Manmohan Singh (Punjabi)ਗੁਰਾਂ ਦੀ ਪੰ੍ਰਭਤਾ ਨੂੰ ਵੇਦ ਭੀ ਨਹੀਂ ਜਾਣਦੇ।
Fareedkot Teekaਗੁਰੋਂ ਕੀ ਮਹਿਮਾ ਕੋ ਬੇਦ ਨਹੀਂ ਜਾਨ ਸਕਤਾ ਹੈ॥
Prof. Sahib Singhਗੁਰੂ ਦੀ ਉੱਚ-ਆਤਮਕਤਾ ਵੇਦ (ਭੀ) ਨਹੀਂ ਜਾਣਦੇ,ਪਦ ਅਰਥ ਮਹਿਮਾ = ਵਡਿਆਈ, ਉੱਚ-ਆਤਮਕਤਾ। ਨ ਜਾਣਹਿ = ਨਹੀਂ ਜਾਣਦੇ {ਬਹੁ-ਵਚਨ}।
SikhNet (Spanish)Ni siquiera los Vedas conocen la Gloria del Guru y lo que uno pueda decir son bagatelas,
ਤੁਛ ਮਾਤ; ਸੁਣਿ ਸੁਣਿ ਵਖਾਣਹਿ ॥
tuchh maat; sun sun vakhaaneh |
Sant Singh KhalsaThey narrate only a tiny bit of what is heard.
Manmohan SinghOn the basis of mere hearsay one utters it, but a bit.
Manmohan Singh (Punjabi)ਕੇਵਲ ਸ੍ਰੋਤ ਦੇ ਆਧਾਰ ਤੇ ਹੀ ਜੀਵ ਇਸ ਨੂੰ ਇਕ ਭੋਰਾ ਮਾਤ੍ਰਾ ਉਚਾਰਨ ਕਰਦਾ ਹੈ।
Fareedkot Teekaਲੋਕ ਤੋ ਬੇਦੋਂ ਸੇ ਸੁਣ ਸੁਣ ਕੇ ਤੁਛ ਮਾਤ੍ਰ ਵਖ੍ਯਾਨ ਕਰਤੇ ਹੈਂ॥
Prof. Sahib Singhਉਹ (ਹੋਰਨਾਂ ਪਾਸੋਂ) ਸੁਣ ਸੁਣ ਕੇ ਰਤਾ-ਮਾਤ੍ਰ ਹੀ ਬਿਆਨ ਕਰ ਸਕੇ ਹਨ।ਪਦ ਅਰਥ ਤੁਛ ਮਾਤ = ਤੁੱਛ ਮਾਤ੍ਰ, ਬਹੁਤ ਹੀ ਥੋੜਾ। ਸੁਣਿ = ਸੁਣ ਕੇ।
SikhNet (Spanish)sólo una pequeña partícula de lo que en verdad es.
ਪਾਰਬ੍ਰਹਮ ਅਪਰੰਪਰ ਸਤਿਗੁਰ; ਜਿਸੁ ਸਿਮਰਤ ਮਨੁ ਸੀਤਲਾਇਣਾ ॥੧੦॥
paarabraham aparanpar satigur; jis simarat man seetalaaeinaa |10|
Sant Singh KhalsaThe True Guru is the Supreme Lord God, the Incomparable One; meditating in remembrance on Him, the mind is cooled and soothed. ||10||
Manmohan SinghThe True Guru is the most excellent supreme Lord, contemplating whom the soul is cooled.
Manmohan Singh (Punjabi)ਸੱਚੇ ਗੁਰੂ ਜੀ ਪਰਮ ਉੱਤਮ ਸ਼੍ਰੇਮਣੀ ਸੁਆਮੀ ਹਨ, ਜਿਨ੍ਹਾਂ ਦਾ ਆਰਾਧਨ ਕਰਨ ਦੁਆਰਾ ਆਤਮਾ ਠੰਢੀਠਾਰ ਥੀ ਵੰਝਦੀ ਹੈ।
Fareedkot Teekaਸਰਬ ਕਾ ਪਰਾ ਔ ਬਿਆਪਕ (ਅਪਰੰਪਰ) ਦੇਵਤਿਓਂ ਸੇ ਭੀ ਪਰੇ ਜੋ ਪਰਮਾਤਮਾ ਹੈ, ਸੋ ਸਰੂਪ ਸਤਿਗੁਰੂ ਹੈ, ਜਿਸ ਕੇ ਸਿਮਰਨੇ ਤੇ ਮਨ ਸੀਤਲਤਾ ਕਾ ਘਰ ਹੋ ਜਾਤਾ ਹੈ॥੧੦ ॥
Prof. Sahib Singhਗੁਰੂ (ਉੱਚ-ਆਤਮਕਤਾ ਵਿਚ) ਉਹ ਪਰਮਾਤਮਾ ਹੀ ਹੈ ਜੋ ਪਰੇ ਤੋਂ ਪਰੇ ਹੈ ਅਤੇ ਜਿਸ ਦਾ ਨਾਮ ਸਿਮਰਦਿਆਂ ਮਨ ਸੀਤਲ ਹੋ ਜਾਂਦਾ ਹੈ ॥੧੦॥ਪਦ ਅਰਥ ਅਪਰੰਪਰ = ਪਰੇ ਤੋਂ ਪਰੇ ॥੧੦॥
SikhNet (Spanish)El Guru Verdadero es nuestro Dios Trascendente, Lo más Alto de lo Alto. Contemplando al Señor la mente de uno es refrescada. (10)
ਜਾ ਕੀ ਸੋਇ ਸੁਣੀ; ਮਨੁ ਜੀਵੈ ॥
jaa kee soe sunee; man jeevai |
Sant Singh KhalsaHearing of Him, the mind comes to life.
Manmohan SinghHearing of whose sublimity, the soul lives,
Manmohan Singh (Punjabi)ਜਿਸ ਦੀ ਸੋਭਾ ਸੁਣ ਕੇ ਜਿੰਦੜੀ ਜਿਉਂਦੀ ਹੈ,
Fareedkot Teekaਜਿਸ ਕੀ ਸੋਭਾ ਸੁਣ ਕੇ ਮਨ ਜੀਵਤਾ ਹੈ॥
Prof. Sahib Singhਜਿਸ (ਗੁਰੂ) ਦੀ ਸੋਭਾ ਸੁਣ ਕੇ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ,ਪਦ ਅਰਥ ਜਾ ਕੀ = ਜਿਸ (ਗੁਰੂ) ਦੀ। ਸੋਇ = ਸੋਭਾ। ਸੁਣੀ = ਸੁਣਿ, ਸੁਣ ਕੇ। ਜੀਵੈ = ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।
SikhNet (Spanish)Escuchándolo la mente de uno vive,
ਰਿਦੈ ਵਸੈ; ਤਾ ਠੰਢਾ ਥੀਵੈ ॥
ridai vasai; taa tthandtaa theevai |
Sant Singh KhalsaWhen He dwells within the heart, one becomes peaceful and cool.
Manmohan Singhand if He abides within the mind, then one is rendered cool.
Manmohan Singh (Punjabi)ਅਤੇ ਜੇਕਰ ਉਹ ਹਿਰਦੇ ਅੰਦਰ ਟਿੱਕ ਜਾਵੇ ਤਦ ਇਨਸਾਨ ਸੀਤਲ ਹੋ ਜਾਂਦਾ ਹੈ।
Fareedkot Teekaਜੇ ਵਹੁ ਪਰਮੇਸੁਰ ਰਿਦੇ ਮੇਂ ਵਸ ਜਾਏ ਤਾਂ ਮਨ ਸੀਤਲ ਹੋ ਜਾਤਾ ਹੈ॥
Prof. Sahib Singhਜੇ ਗੁਰੂ (ਮਨੁੱਖ ਦੇ) ਹਿਰਦੇ ਵਿਚ ਆ ਵੱਸੇ, ਤਾਂ ਹਿਰਦਾ ਸ਼ਾਂਤ ਹੋ ਜਾਂਦਾ ਹੈ।ਪਦ ਅਰਥ ਰਿਦੈ = ਹਿਰਦੇ ਵਿਚ। ਥੀਵੈ = ਹੋ ਜਾਂਦਾ ਹੈ।
SikhNet (Spanish)y si Él habita en el corazón, uno es confortado.
ਗੁਰੁਮੁਖਹੁ ਅਲਾਏ. ਤਾ ਸੋਭਾ ਪਾਏ; ਤਿਸੁ ਜਮ ਕੈ ਪੰਥਿ. ਨ ਪਾਇਣਾ ॥੧੧॥
gurumukhahu alaae. taa sobhaa paae; tis jam kai panth. na paaeinaa |11|
Sant Singh KhalsaChanting the Guru's Name with the mouth, one obtains glory, and does not have to walk on the Path of Death. ||11||
Manmohan SinghIf the mortal utters the Guru's Name with his mouth, then obtains he glory and walks not in the Yama's path.
Manmohan Singh (Punjabi)ਜੇਕਰ ਪ੍ਰਾਣੀ ਗੁਰਾਂ ਦੇ ਨਾਮ ਨੂੰ ਆਪਣੇ ਮੂੰਹ ਨਾਲ ਉਚਾਰਨ ਕਰੇ, ਤਦ ਉਹ ਮਹਿਮਾ ਨੂੰ ਪ੍ਰਾਪਤ ਹੁੰਦਾ ਹੈ ਅਤੇ ਯਮ ਦੇ ਰਸਤੇ ਨਹੀਂ ਟੁਰਦਾ।
Fareedkot Teekaਮੁਖੋਂ ਪਰਮੇਸੁਰ ਦੇ ਨਾਮ ਕੋ ਗੁਰੋਂ ਦਵਾਰੇ ਕਹੇ ਤਾਂ ਇਹੁ ਪੁਰਸ ਸੋਭਾ ਕੋ ਪਾਵਤਾ ਹੈ, ਤਿਸ ਕੋ ਪੁਨਃ ਜਮ ਕੇ ਪੰਥ ਨਹੀਂ ਪਾਵਣਾ ਕਰੀਤਾ॥੧੧॥
Prof. Sahib Singhਜੇ ਮਨੁੱਖ ਗੁਰੂ ਦੇ ਰਸਤੇ ਉੱਤੇ ਤੁਰ ਕੇ ਹਰਿ-ਨਾਮ ਸਿਮਰੇ, ਤਾਂ ਮਨੁੱਖ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ, ਗੁਰੂ ਉਸ ਮਨੁੱਖ ਨੂੰ ਜਮਰਾਜ ਦੇ ਰਸਤੇ ਨਹੀਂ ਪੈਣ ਦੇਂਦਾ ॥੧੧॥ਪਦ ਅਰਥ ਗੁਰਮੁਖਹੁ = ਗੁਰੂ ਦੇ ਮੂੰਹੋਂ, ਗੁਰੂ ਦੇ ਰਾਹ ਤੇ ਤੁਰ ਕੇ। ਅਲਾਏ = (ਨਾਮ) ਉਚਾਰੇ। ਤਿਸੁ = ਉਸ (ਮਨੁੱਖ) ਨੂੰ। ਜਮ ਕੈ ਪੰਥਿ = ਜਮਰਾਜ ਦੇ ਰਾਹ ਉਤੇ। ਨ ਪਾਇਣਾ = ਨਹੀਂ ਪਾਂਦਾ ॥੧੧॥
SikhNet (Spanish)Sí, lo que el Guru recita, eso lo bendice a uno con Gloria y no se atraviesa más por el sendero de Yama. (11)
ਸੰਤਨ ਕੀ ਸਰਣਾਈ ਪੜਿਆ ॥
santan kee saranaaee parriaa |
Sant Singh KhalsaI have entered the Sanctuary of the Saints,
Manmohan SinghI have entered into the sanctuary of the saints,
Manmohan Singh (Punjabi)ਮੈਂ ਸਾਧੂਆਂ ਦੀ ਪਨਾਹ ਲਈ ਹੈ,
Fareedkot Teekaਜੋ ਸੰਤੋਂ ਕੀ ਸਰਣ ਪੜਾ ਹੈ॥
Prof. Sahib Singhਹੇ ਪ੍ਰਭੂ! ਮੈਂ ਭੀ ਤੇਰੇ ਸੰਤ ਜਨਾਂ ਦੀ ਸਰਨ ਆ ਪਿਆ ਹਾਂ,ਪਦ ਅਰਥ ਪੜਿਆ = (ਮੈਂ ਭੀ) ਪਿਆ ਹਾਂ।
SikhNet (Spanish)He buscado sólo el Refugio de la Sociedad de los Santos
ਜੀਉ ਪ੍ਰਾਣ ਧਨੁ ਆਗੈ ਧਰਿਆ ॥
jeeo praan dhan aagai dhariaa |
Sant Singh Khalsaand placed before them my soul, my breath of life and wealth.
Manmohan Singhand have placed before them my soul, life and wealth.
Manmohan Singh (Punjabi)ਅਤੇ ਮੈਂ ਆਪਣੀ ਜਿੰਦੜੀ, ਜਿੰਦ ਜਾਨ ਤੇ ਦੌਲਤ ਉਨ੍ਹਾਂ ਮੂਹਰੇ ਰੱਖ ਦਿੱਤੀਆਂ ਹਨ।
Fareedkot Teekaਤਿਸ ਨੇ ਜੀਉ ਪ੍ਰਾਣ ਤਥਾ ਧਨ ਭੀ ਸੰਤੋਂ ਕੇ ਆਗੇ ਧਰਿਆ ਹੈ॥
Prof. Sahib Singhਮੈਂ ਆਪਣੀ ਜਿੰਦ ਆਪਣੇ ਪ੍ਰਾਣ ਆਪਣਾ ਧਨ ਸੰਤ ਜਨਾਂ ਦੇ ਅੱਗੇ ਲਿਆ ਰੱਖਿਆ ਹੈ।ਪਦ ਅਰਥ ਜੀਉ = ਜਿੰਦ। ਆਗੈ = ਗੁਰੂ ਦੇ ਅੱਗੇ।
SikhNet (Spanish)y he entregado mi Alma, mi respiración vital y mis riquezas a ellos.
ਸੇਵਾ ਸੁਰਤਿ. ਨ ਜਾਣਾ ਕਾਈ; ਤੁਮ ਕਰਹੁ ਦਇਆ ਕਿਰਮਾਇਣਾ ॥੧੨॥
sevaa surat. na jaanaa kaaee; tum karahu deaa kiramaaeinaa |12|
Sant Singh KhalsaI know nothing about service and awareness; please take pity upon this worm. ||12||
Manmohan SinghI know nothing of Thine service and gnosis, My Master, take thou pity on me, a mere worm of Thine.
Manmohan Singh (Punjabi)ਮੈਂ ਤੇਰੀ ਟਹਿਲ ਸੇਵਾ ਅਤੇ ਗਿਆਤ ਨੂੰ ਕੁੱਛ ਭੀ ਨਹੀਂ ਜਾਣਦਾ। ਮੈਂਡੇ ਮਾਲਕ, ਤੂੰ ਮੈਂ, ਆਪਦੇ ਤੁੱਛ ਕੀੜੇ, ਉੱਤੇ ਰਹਿਮਤ ਧਾਰ।
Fareedkot Teekaਮੈਂ ਤੋ ਸੇਵਾ ਕੀ ਗ੍ਯਾਤ ਕੁਛ ਭੀ ਨਹੀਂ ਜਾਨਤਾ, ਤੁਮ ਮੁਝ ਦਾਸ ਪਰ ਦਇਆ ਕਰਹੁ॥੧੨॥
Prof. Sahib Singhਮੈਂ ਸੇਵਾ-ਭਗਤੀ ਕਰਨ ਦੀ ਕੋਈ ਸੂਝ ਨਹੀਂ ਜਾਣਦਾ। ਮੈਂ ਨਿਮਾਣੇ ਉੱਤੇ ਤੂੰ ਆਪ ਹੀ ਕਿਰਪਾ ਕਰ ॥੧੨॥ਪਦ ਅਰਥ ਸੁਰਤਿ = ਸੂਝ। ਜਾਣਾ = ਜਾਣਾਂ, ਮੈਂ ਜਾਣਦਾਂ। ਕਾਈ = {ਇਸਤ੍ਰੀ-ਲਿੰਗ ਹੈ। ਪੁਲਿੰਗ ਹੈ 'ਕੋਈ'}। ਕਿਰਮਾਇਣਾ = ਕਿਰਮ ਉੱਤੇ, ਕੀੜੇ ਉਤੇ ॥੧੨॥
SikhNet (Spanish)Oh Santos, no sé como servirlos, tengan un poco de compasión hacia mí, que soy sólo un gusano. (12)
ਨਿਰਗੁਣ ਕਉ; ਸੰਗਿ ਲੇਹੁ ਰਲਾਏ ॥
niragun kau; sang lehu ralaae |
Sant Singh KhalsaI am unworthy; please merge me into Yourself.
Manmohan SinghBlend Thou me, the meritless one, with Thee, O Lord.
Manmohan Singh (Punjabi)ਤੂੰ ਮੈਨੂੰ, ਗੁਣ-ਵਿਹੂਣ ਨੂੰ, ਆਪਣੇ ਨਾਲ ਅਭੇਦ ਕਰ ਲੈ, ਹੇ ਸੁਆਮੀ!
Fareedkot Teekaਮੈਂ ਨਿਰਗੁਣ ਕੋ ਅਪਨੇ ਸੰਤੋਂ ਕੇ ਸੰਗ ਮਿਲਾਇ ਲੇਵਹੁ॥
Prof. Sahib Singhਹੇ ਪ੍ਰਭੂ! ਮੈਨੂੰ ਗੁਣ-ਹੀਣ ਨੂੰ ਗੁਰੂ ਦੀ ਸੰਗਤ ਵਿਚ ਰਲਾਈ ਰੱਖ।ਪਦ ਅਰਥ ਨਿਰਗੁਣ = ਗੁਣ-ਹੀਨ। ਕਉ = ਨੂੰ। ਸੰਗਿ = ਗੁਰੂ ਦੀ ਸੰਗਤ ਵਿਚ।
SikhNet (Spanish)Por favor, déjenme asociarme con ustedes, pues me encuentro sin ningún mérito.
ਕਰਿ ਕਿਰਪਾ; ਮੋਹਿ ਟਹਲੈ ਲਾਏ ॥
kar kirapaa; mohi ttahalai laae |
Sant Singh KhalsaPlease bless me with Your Grace, and link me to Your service.
Manmohan SinghShowering Thine benediction yoke me to Thy service.
Manmohan Singh (Punjabi)ਆਪਣੀ ਮਿਹਰ ਧਾਰ ਕੇ ਮੈਨੂੰ ਆਪਣੀ ਸੇਵਾ ਵਿੱਚ ਜੋੜ ਲੈ।
Fareedkot Teekaਕਿਰਪਾ ਕਰ ਕੇ ਮੇਰੇ ਕੋ ਤਿਨ ਕੇ ਟਹਿਲੇ ਮੇਂ ਲਾਇ ਲੇਵਹੁ॥
Prof. Sahib Singhਮੈਨੂੰ ਗੁਰੂ ਦੀ ਸੇਵਾ-ਟਹਲ ਵਿਚ ਜੋੜੀ ਰੱਖ।ਪਦ ਅਰਥ ਮੋਹਿ = ਮੈਨੂੰ। ਟਹਲੈ = ਗੁਰੂ ਦੀ ਟਹਲ ਵਿਚ।
SikhNet (Spanish)Bendíganme para que me pueda dedicar a Su Servicio, les moveré el abanico,
ਪਖਾ ਫੇਰਉ ਪੀਸਉ. ਸੰਤ ਆਗੈ; ਚਰਣ ਧੋਇ ਸੁਖੁ ਪਾਇਣਾ ॥੧੩॥
pakhaa ferau peesau. sant aagai; charan dhoe sukh paaeinaa |13|
Sant Singh KhalsaI wave the fan, and grind the corn for the Saints; washing their feet, I find peace. ||13||
Manmohan SinghI wave the fan, grind corn for the saints and washing their feet, am blessed with peace.
Manmohan Singh (Punjabi)ਮੈਂ ਪੱਖੀ ਝਲਦਾ ਹਾਂ, ਸਾਧੂਆਂ ਲਈ, ਦਾਣੇ ਪੀਹਦਾ ਹਾਂ ਅਤੇ ਉਨ੍ਹਾਂ ਦੇ ਪੈਰ ਧੋ ਕੇ ਸੁਖ ਪਾਉਂਦਾ ਹਾਂ।
Fareedkot Teekaਪਖਾ ਫੇਰਉਂ ਅਰਥਾਤ ਝੁਲਾਵੋਂ ਔ ਸੰਤੋਂ ਕੇ ਆਗੇ ਪੀਸ ਕੇ ਰਾਖੋਂ, ਪੁਨਃ ਚਰਨੋਂ ਕੋ ਧੋਇਕੈ ਸੁਖ ਕੋ ਪਾਵਣਾ ਕਰੋ॥੧੩॥
Prof. Sahib Singhਮੈਂ ਗੁਰੂ ਦੇ ਦਰ ਤੇ ਪੱਖਾ ਝੱਲਦਾ ਰਹਾਂ, (ਚੱਕੀ) ਪੀਂਹਦਾ ਰਹਾਂ, ਤੇ ਗੁਰੂ ਦੇ ਚਰਨ ਧੋ ਕੇ ਆਨੰਦ ਮਾਣਦਾ ਰਹਾਂ ॥੧੩॥ਪਦ ਅਰਥ ਫੇਰਉ = ਫੇਰਉਂ, ਮੈਂ ਫੇਰਾਂ। ਪੀਸਉ = ਪੀਸਉਂ, ਮੈਂ ਪੀਹਾਂ। ਸੰਤ = ਗੁਰੂ। ਧੋਇ = ਧੋ ਕੇ ॥੧੩॥
SikhNet (Spanish)les moleré el maíz y lavaré Sus Pies para llegar al Éxtasis. (13)
ਬਹੁਤੁ ਦੁਆਰੇ ਭ੍ਰਮਿ ਭ੍ਰਮਿ ਆਇਆ ॥
bahut duaare bhram bhram aaeaa |
Sant Singh KhalsaAfter wandering around at so many doors, I have come to Yours, O Lord.
Manmohan SinghRoaming and rambling about at many doors, I have come to Thee, O my Lord.
Manmohan Singh (Punjabi)ਬਹੁਤਿਆਂ ਬੂਹਿਆਂ ਤੇ ਟੱਕਰਾਂ ਮਾਰਦਾ ਤੇ ਭਟਕਦਾ ਹੋਇਆ ਮੈਂ ਤੇਰੇ ਕੋਲ ਆਇਆ ਹਾਂ, ਹੇ ਮੇਰੇ ਸੁਆਮੀ!
Fareedkot Teekaਬਹੁਤਿਓਂ ਦੁਆਰਿਓਂ ਬੀਚ ਮੇਂ ਭ੍ਰਮ ਭ੍ਰਮ ਕੇ ਆਇਆ ਹੂੰ॥
Prof. Sahib Singhਹੇ ਪ੍ਰਭੂ! ਮੈਂ ਦਰਵਾਜ਼ਿਆਂ ਤੇ ਭਟਕ ਭਟਕ ਕੇ ਆਇਆ ਹਾਂ।ਪਦ ਅਰਥ ਭ੍ਰਮਿ = ਭਟਕ ਕੇ।
SikhNet (Spanish)Oh Señor, he vagado por mil puertas, pero ahora que me has mostrado Tu Compasión,
ਤੁਮਰੀ ਕ੍ਰਿਪਾ ਤੇ; ਤੁਮ ਸਰਣਾਇਆ ॥
tumaree kripaa te; tum saranaaeaa |
Sant Singh KhalsaBy Your Grace, I have entered Your Sanctuary.
Manmohan SinghBy Thine grace, I have entered into Thy sanctuary.
Manmohan Singh (Punjabi)ਤੇਰੀ ਦਈਆ ਦੁਆਰਾ, ਮੈਂ ਤੇਰੀ ਪਨਾਹ ਲਈ ਹੈ।
Fareedkot Teekaਅਬ ਤੁਮਾਰੀ ਕ੍ਰਿਪਾ ਸੇ ਤੁਮਾਰੀ ਸਰਣ ਆਇਆ ਹੂੰ॥
Prof. Sahib Singhਤੇਰੀ ਹੀ ਕਿਰਪਾ ਨਾਲ (ਹੁਣ) ਤੇਰੀ ਸਰਨ ਆਇਆ ਹਾਂ।ਪਦ ਅਰਥ ਤੇ = ਤੋਂ, ਨਾਲ। ਤੁਮ ਸਰਣਾਇਆ = ਤੇਰੀ ਸਰਨ।
SikhNet (Spanish)he venido a buscar la Bendición de poderte servir.
ਸਦਾ ਸਦਾ ਸੰਤਹ ਸੰਗਿ ਰਾਖਹੁ; ਏਹੁ ਨਾਮ ਦਾਨੁ ਦੇਵਾਇਣਾ ॥੧੪॥
sadaa sadaa santah sang raakhahu; ehu naam daan devaaeinaa |14|
Sant Singh KhalsaForever and ever, keep me in the Company of the Saints; please bless me with this Gift of Your Name. ||14||
Manmohan SinghEver, ever keep Thou me in the saint's society and bless me with the gift of this Name of Thine.
Manmohan Singh (Punjabi)ਹਮੇਸ਼ਾ, ਹਮੇਸ਼ਾਂ ਹੀ ਤੂੰ ਮੈਨੂੰ ਸਤਿਸੰਗਤ ਅੰਦਰ ਰੱਖ ਅਤੇ ਮੈਨੂੰ ਆਪਣੇ ਇਸ ਨਾਮ ਦੀ ਦਾਤ ਪਰਦਾਨ ਕਰ।
Fareedkot Teekaਅਬ ਤੋ ਨਿਤ੍ਯੰਪ੍ਰਤਿ ਸੰਤੋਂ ਕੀ ਸੰਗਤ ਮੇਂ ਰਾਖੋ ਔ ਨਾਮ ਕਾ ਜੋ ਦਾਨ ਹੈ ਇਹੁ ਤਿਨ ਸੇ ਦਿਵਾਵਣਾ ਕਰੋ॥੧੪॥☬ਅਬ ਐਸੇ ਪ੍ਰਾਰਥਨਾ ਕਰਤੇ ਹੈਂ:
Prof. Sahib Singhਮੈਨੂੰ ਸਦਾ ਹੀ ਆਪਣੇ ਸੰਤ ਜਨਾਂ ਦੀ ਸੰਗਤ ਵਿਚ ਰੱਖ, ਅਤੇ ਉਹਨਾਂ ਪਾਸੋਂ ਆਪਣੇ ਨਾਮ ਦਾ ਖ਼ੈਰ ਪਵਾ ॥੧੪॥ਪਦ ਅਰਥ ਸੰਗਿ = ਨਾਲ ॥੧੪॥
SikhNet (Spanish)Consérvame entonces con los Santos para que sea bendecido con Tu Nombre. (14)
ਭਏ ਕ੍ਰਿਪਾਲ ਗੁਸਾਈ ਮੇਰੇ ॥
bhe kripaal gusaaee mere |
Sant Singh KhalsaMy World-Lord has become merciful,
Manmohan SinghMy Lord has become merciful,
Manmohan Singh (Punjabi)ਮੈਡਾਂ ਸੁਆਮੀ ਮਿਹਰਬਾਨ ਹੋ ਗਿਆ ਹੈ,
Fareedkot Teekaਮੇਰੇ ਪਰ ਜਬ ਸੁਆਮੀ ਕ੍ਰਿਪਾਲ ਭਏ॥
Prof. Sahib Singhਜਦੋਂ (ਹੁਣ) ਮੇਰਾ ਮਾਲਕ-ਪ੍ਰਭੂ ਦਇਆਵਾਨ ਹੋਇਆ,ਪਦ ਅਰਥ ਗੁਸਾਈ = ਮਾਲਕ।
SikhNet (Spanish)Dice Nanak, El Señor me mostró Su Compasión y a través del Guru Perfecto,
ਦਰਸਨੁ ਪਾਇਆ ਸਤਿਗੁਰ ਪੂਰੇ ॥
darasan paaeaa satigur poore |
Sant Singh Khalsaand I have obtained the Blessed Vision of the Darshan of the Perfect True Guru.
Manmohan Singhand I have obtained the vision of my Perfect Guru.
Manmohan Singh (Punjabi)ਅਤੇ ਮੇਨੂੰ ਆਪਣੇ ਪੂਰਨ ਸੱਚੇ ਗੁਰਾਂ ਦਾ ਦੀਦਾਰ ਪ੍ਰਾਪਤ ਹੋ ਗਿਆ ਹੈ।
Fareedkot Teekaਤਬ ਸਤਿਗੁਰੂ ਪੂਰਿਓਂ ਕਾ ਦਰਸਨ ਪਾਇਆ॥
Prof. Sahib Singhਤਾਂ ਮੈਨੂੰ ਪੂਰੇ ਗੁਰੂ ਦਾ ਦਰਸਨ ਹੋਇਆ।
SikhNet (Spanish)soy bendecido con Su Visión,
ਸੂਖ ਸਹਜ ਸਦਾ ਆਨੰਦਾ; ਨਾਨਕ ਦਾਸ ਦਸਾਇਣਾ ॥੧੫॥੨॥੭॥
sookh sehaj sadaa aanandaa; naanak daas dasaaeinaa |15|2|7|
Sant Singh KhalsaI have found eternal peace, poise and bliss; Nanak is the slave of Your slaves. ||15||2||7||
Manmohan SinghNanak is in ever peace, poise and bliss and is called the slave of the Lord's slaves.
Manmohan Singh (Punjabi)ਨਾਨਕ ਸਦੀਵੀ ਆਰਾਮ, ਅਡੋਲਤਾ ਅਤੇ ਖ਼ੁਸ਼ੀ ਅੰਦਰ ਵਿਚਰਦਾ ਹੈ ਅਤੇ ਸੁਆਮੀ ਦੇ ਗੋਲਿਆਂ ਦਾ ਗੋਲਾ ਆਖਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਦਾਸੋਂ ਕੇ ਦਾਸ ਹੂਏ ਹੈਂ ਇਸੀ ਤੇ ਸੁਖ ਸਰੀਰ ਕੋ ਹੂਆ ਹੈ ਔ ਗ੍ਯਾਨ ਕਰ ਮਨ ਮੇਂ ਅਚੁਤ ਅਨੰਦ ਭਇਆ ਹੈ॥੧੫॥੨॥੭॥☬ਉਪਾਸਕਾਂ ਕਾ ਨਿਸਚਾ ਦਿਖਾਵਤੇ ਹੈਂ ਔ ਪਰਮੇਸੁਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਹੁਣ ਮੇਰੇ ਅੰਦਰ ਸਦਾ ਆਤਮਕ ਅਡੋਲਤਾ ਤੇ ਸੁਖ-ਆਨੰਦ ਬਣੇ ਰਹਿੰਦੇ ਹਨ। ਮੈਂ ਉਸ ਦੇ ਦਾਸਾਂ ਦਾ ਦਾਸ ਬਣਿਆ ਰਹਿੰਦਾ ਹਾਂ ॥੧੫॥੨॥੭॥ਪਦ ਅਰਥ ਸਹਜ = ਆਤਮਕ ਅਡੋਲਤਾ। ਨਾਨਕ = ਹੇ ਨਾਨਕ! ਦਾਸ ਦਸਾਇਣਾ = ਦਾਸਾਂ ਦਾ ਦਾਸ ॥੧੫॥੨॥੭॥
SikhNet (Spanish)vivo en Éxtasis y en Paz y me convierto en el esclavo de Sus Esclavos. (15-2-7)