ੴ

ਸਿੱਖਬਾਣੀ · SikhBani

Ang 1079

Sri Guru Granth Sahib · Raag Maaroo · 1 shabad, 44 lines
Translations
Shabad Guru Arjan Dev Ji Raag Maaroo continued from Ang 1078 continues on Ang 1080

ਸਿਮਰਹਿ; ਖੰਡ ਦੀਪ ਸਭਿ ਲੋਆ ॥

simareh; khandd deep sabh loaa |

Sant Singh KhalsaAll the continents, islands and worlds meditate in remembrance.
Manmohan SinghAll the regions, islands and worlds ponder on Thee.
Manmohan Singh (Punjabi)ਸਾਰੇ ਖਿੱਤੇ, ਜੰਜ਼ੀਰੇ ਅਤੇ ਆਲਮ ਤੇਰਾ ਆਰਾਧਨ ਕਰਦੇ ਹਨ।
Fareedkot Teekaਖੰਡ ਔ ਦੀਪ ਪੁਨਃ ਸਰਬ ਲੋਕ ਤੇਰੇ ਕੋ ਹੀ ਸਿਮਰਤੇ ਹੈਂ॥
Prof. Sahib Singhਸਾਰੇ ਖੰਡਾਂ ਦੀਪਾਂ ਮੰਡਲਾਂ (ਦੇ ਜੀਵ) ਉਸ ਸਦਾ-ਥਿਰ ਪ੍ਰਭੂ ਨੂੰ ਸਿਮਰ ਰਹੇ ਹਨ।

ਪਦ ਅਰਥ ਦੀਪ = ਦ੍ਵੀਪ, ਟਾਪੂ। ਸਭਿ = ਸਾਰੇ। ਲੋਆ = ਮੰਡਲ {ਲੋਕ}।

SikhNet (Spanish)Las divisiones del Universo, las islas, los mundos, los bajos mundos y los ámbitos de cualquier tipo,

ਸਿਮਰਹਿ; ਪਾਤਾਲ ਪੁਰੀਆ ਸਚੁ ਸੋਆ ॥

simareh; paataal pureea sach soaa |

Sant Singh KhalsaThe nether worlds and spheres meditate in remembrance on that True Lord.
Manmohan SinghThe under, worlds and the spheres meditate on that True Lord.
Manmohan Singh (Punjabi)ਪਾਤਾਲ ਅਤੇ ਗੋਲਾਕਾਰ ਉਸ ਸੱਚੇ ਸੁਆਮੀ ਦਾ ਆਰਾਧਨ ਕਰਦੇ ਹਨ।
Fareedkot Teekaਹੇ ਸਚੇ! ਪਾਤਾਲ ਸਭ ਪੁਰੀਆਂ ਕੇ ਲੋਕ ਸੋ ਸਭ ਤੇਰੇ ਕੋ ਸਿਮਰਤੇ ਹੈਂ॥
Prof. Sahib Singhਪਾਤਾਲ ਅਤੇ ਸਾਰੀਆਂ ਪੁਰੀਆਂ (ਦੇ ਵਾਸੀ) ਉਸ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ।

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਸਚੁ ਸੋਆ = ਉਸ ਸਦਾ-ਥਿਰ ਪ੍ਰਭੂ ਨੂੰ।

SikhNet (Spanish)existen sólo para Ti, el Uno Verdadero, oh Dios.

ਸਿਮਰਹਿ ਖਾਣੀ. ਸਿਮਰਹਿ ਬਾਣੀ; ਸਿਮਰਹਿ ਸਗਲੇ ਹਰਿ ਜਨਾ ॥੨॥

simareh khaanee. simareh baanee; simareh sagale har janaa |2|

Sant Singh KhalsaThe sources of creation and speech meditate in remembrance; all the Lord's humble servants meditate in remembrance. ||2||
Manmohan SinghContemplate Thee the source of creation, contemplate Thee the speech and contemplate Thee all the godly men.
Manmohan Singh (Punjabi)ਤੈਡਾਂ ਚਿੰਤਨ ਕਰਦੇ ਹਨ ਉਤਪਤੀ ਦੇ ਸੋਮੇ, ਤੈਡਾਂ ਚਿੰਤਨ ਕਰਦੀ ਹੈ ਬੋਲ-ਬਾਣੀ ਅਤੇ ਤੈਡਾਂ ਚਿੰਤਨ ਕਰਦੇ ਹਨ ਸਾਰੇ ਰੱਬ ਦੇ ਬੰਦੇ।
Fareedkot Teekaਚਾਰੇ ਖਾਣੀਆਂ ਔ ਚਾਰੇ ਬਾਣੀਆਂ ਭੀ ਤੇਰੇ ਕੋ ਸਿਮਰਤੀਆਂ ਹੈਂ। ਹੇ ਹਰੀ! ਸਭ ਪੁਰਸ ਭੀ ਤੇਰੇ ਕੋ ਸਿਮਰਤੇ ਹੈਂ॥੨॥
Prof. Sahib Singhਸਾਰੀਆਂ ਖਾਣੀਆਂ ਅਤੇ ਬਾਣੀਆਂ (ਦੇ ਜੀਵ), ਸਾਰੇ ਪ੍ਰਭੂ ਦੇ ਸੇਵਕ ਸਦਾ-ਥਿਰ ਪ੍ਰਭੂ ਦੀ ਰਜ਼ਾ ਵਿਚ ਵਰਤ ਰਹੇ ਹਨ ॥੨॥

ਪਦ ਅਰਥ ਖਾਣੀ = {ਅੰਡਜ ਜੇਰਜ ਸੇਤਜ ਉਤਭੁਜ ਆਦਿਕ) ਖਾਣੀਆਂ। ਬਾਣੀ = ਸਭ ਬੋਲੀਆਂ (ਦੇ ਬੋਲਣ ਵਾਲੇ) ॥੨॥

SikhNet (Spanish)Las cuatro fuentes de la Creación, del habla, y también todos Tus Santos Te contemplan. (2)

ਸਿਮਰਹਿ; ਬ੍ਰਹਮੇ ਬਿਸਨ ਮਹੇਸਾ ॥

simareh; brahame bisan mahesaa |

Sant Singh KhalsaBrahma, Vishnu and Shiva meditate in remembrance.
Manmohan SinghBrahma, Vishnu and Shiva dwell upon Thee, O Lord
Manmohan Singh (Punjabi)ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਤੇਰਾ ਚਿੰਤਨ ਕਰਦੇ ਹਨ।
Fareedkot Teekaਬ੍ਰਹਮੇ ਔ ਬਿਸਨ, ਸਿਵ ਸਭ ਤੇਰੇ ਕੋ ਸਿਮਰਤੇ ਹੈਂ॥
Prof. Sahib Singhਅਨੇਕਾਂ ਬ੍ਰਹਮੇ ਵਿਸ਼ਨੂ ਅਤੇ ਸ਼ਿਵ ਪ੍ਰਭੂ ਨੂੰ ਯਾਦ ਕਰ ਰਹੇ ਹਨ।

ਪਦ ਅਰਥ ਬ੍ਰਹਮੇ = {ਬਹੁ-ਵਚਨ} ਅਨੇਕਾਂ ਬ੍ਰਹਮੇ। ਬਿਸਨ = {ਬਹੁ-ਵਚਨ}। ਮਹੇਸਾ = ਸ਼ਿਵ।

SikhNet (Spanish)Oh Señor, Brahma, Vishnu y Shiva también habitan en Ti,

ਸਿਮਰਹਿ; ਦੇਵਤੇ ਕੋੜਿ ਤੇਤੀਸਾ ॥

simareh; devate korr teteesaa |

Sant Singh KhalsaThe three hundred thirty million gods meditate in remembrance.
Manmohan SinghThe thirty-three crores of gods dwell upon Thee.
Manmohan Singh (Punjabi)ਤੇਤੀ ਕ੍ਰੋੜ ਦੇਵਤੇ ਤੇਰਾ ਚਿੰਤਨ ਕਰਦੇ ਹਲ।
Fareedkot Teekaਦੇਵਤੇ ਜੋ ਤੇਤੀ ਕਰੋੜ ਹੈਂ ਵਹੁ ਭੀ ਤੇਰੇ ਕੋ ਸਿਮਰਤੇ ਹੈਂ॥
Prof. Sahib Singhਤੇਤੀ ਕ੍ਰੋੜ ਦੇਵਤੇ ਵੀ ਪ੍ਰਭੂ ਨੂੰ ਹੀ ਯਾਦ ਕਰ ਰਹੇ ਹਨ।

ਪਦ ਅਰਥ ਕੋੜਿ ਤੇਤੀਸਾ = ਤੇਤੀ ਕ੍ਰੋੜ।

SikhNet (Spanish)también los treinta y tres coros de ángeles, los dioses y los seres malignos,

ਸਿਮਰਹਿ ਜਖੵਿ, ਦੈਤ ਸਭਿ ਸਿਮਰਹਿ; ਅਗਨਤੁ. ਨ ਜਾਈ ਜਸੁ ਗਨਾ ॥੩॥

simareh jakhay, dait sabh simareh; aganat. na jaaee jas ganaa |3|

Sant Singh KhalsaThe titans and demons all meditate in remembrance; Your Praises are uncountable - they cannot be counted. ||3||
Manmohan SinghThe super-gods remember Thee all the demons. Innumerable are Thine praises, O Lord;
Manmohan Singh (Punjabi)ਉਤਕ੍ਰਿਸ਼ਟ ਦੇਵਤੇ ਤੈਨੂੰ ਯਾਦ ਕਰਦੇ ਹਨ ਅਤੇ ਯਾਦ ਕਰਦੇ ਹਨ ਤੈਨੂੰ ਸਾਰੇ ਰਾਖਸ਼ ਹੇ ਸੁਆਮੀ! ਅਣਗਿਣਤ ਹਨ ਤੇਰੀਆਂ ਕੀਰਤੀਆਂ ਜੋ ਗਿਣਤੀਆਂ ਨਹੀਂ ਜਾ ਸਕਦੀਆਂ।
Fareedkot Teekaਜਖ ਸਿਮਰਤੇ ਹੈਂ ਔ ਸਭ ਦੈਤ ਆਪ ਕੋ ਸਿਮਰਤੇ ਹੈਂ, ਤੇਰਾ ਜਸੁ ਅਗਨਤ ਹੈ ਗਿਨਿਆਂ ਨਹੀਂ ਜਾਤਾ ਹੈ॥੩॥
Prof. Sahib Singhਸਾਰੇ ਜੱਖ੍ਯ੍ਯ ਅਤੇ ਦੈਂਤ ਉਸ ਅਗਣਤ ਪ੍ਰਭੂ ਨੂੰ ਹਰ ਵੇਲੇ ਯਾਦ ਕਰ ਰਹੇ ਹਨ। ਉਸ ਦੀ ਸਿਫ਼ਤ-ਸਾਲਾਹ ਦਾ ਅੰਤ ਨਹੀਂ ਪਾਇਆ ਜਾ ਸਕਦਾ ॥੩॥

ਪਦ ਅਰਥ ਜਖ੍ਯ੍ਯਿ = ਜੱਖ (ਦੇਵਤਿਆਂ ਦੀ ਇਕ ਸ਼੍ਰੇਣੀ)। ਅਗਨਤੁ = ਉਹ ਪਰਮਾਤਮਾ ਜਿਸ ਦੇ ਗੁਣ ਗਿਣੇ ਨਹੀਂ ਜਾ ਸਕਦੇ। ਜਸੁ = ਸਿਫ਼ਤ-ਸਾਲਾਹ। ਨ ਜਾਈ ਗਨਾ = ਗਿਣਿਆ ਨਹੀਂ ਜਾ ਸਕਦਾ ॥੩॥

SikhNet (Spanish)sí, incontables son Tus Devotos que Te alaban, oh Señor. (3)

ਸਿਮਰਹਿ; ਪਸੁ ਪੰਖੀ ਸਭਿ ਭੂਤਾ ॥

simareh; pas pankhee sabh bhootaa |

Sant Singh KhalsaAll the beasts, birds and demons meditate in remembrance.
Manmohan SinghAll the beasts, mountains and the renouncers remember Thee, O Lord.
Manmohan Singh (Punjabi)ਸਾਰੇ ਪਸ਼ੂ, ਪਰਿੰਦੇ ਅਤੇ ਪ੍ਰੇਤ ਤੈਨੂੰ ਯਾਦ ਕਰਦੇ ਹਨ, ਹੇ ਸੁਆਮੀ!
Fareedkot Teekaਪਸ ਪੰਖੀ ਅਉ ਸਭ ਭੂਤ ਭੀ ਤੇਰੇ ਕੋ ਹੀ ਸਿਮਰਤੇ ਹੈਂ॥
Prof. Sahib Singhਸਾਰੇ ਪਸ਼ੂ ਪੰਛੀ ਆਦਿਕ ਜੀਵ ਪ੍ਰਭੂ ਨੂੰ ਯਾਦ ਕਰ ਰਹੇ ਹਨ।

ਪਦ ਅਰਥ ਸਭਿ ਭੂਤਾ = ਸਾਰੇ ਜੀਵ।

SikhNet (Spanish)Los cuadrúpedos habitan en Ti, también los pájaros y toda forma de vida.

ਸਿਮਰਹਿ; ਬਨ ਪਰਬਤ ਅਉਧੂਤਾ ॥

simareh; ban parabat aaudhootaa |

Sant Singh KhalsaThe forests, mountains and hermits meditate in remembrance.
Manmohan SinghThe forests, mountains and the renouncers remember Thee, O Lord.
Manmohan Singh (Punjabi)ਜੰਗਲ, ਪਹਾੜ ਅਤੇ ਤਿਆਗੀ ਤੈਨੂੰ ਯਾਦ ਕਰਦੇ ਹਨ, ਹੇ ਸੁਆਮੀ!
Fareedkot Teekaਬਨ, ਪਰਬਤ,ਅਉਰੁ ਅਉਧੂਤ ਭੀ ਤੇਰੇ ਕੋ ਸਿਮਰਤੇ ਹੈਂ॥
Prof. Sahib Singhਜੰਗਲ ਅਤੇ ਅਡੋਲ ਟਿਕੇ ਹੋਏ ਪਹਾੜ ਪ੍ਰਭੂ ਦੀ ਰਜ਼ਾ ਵਿੱਚ ਟਿਕੇ ਹੋਏ ਹਨ।

ਪਦ ਅਰਥ ਪਰਬਤ ਅਉਧੂਤਾ = ਨਾਂਗੇ ਸਾਧੂਆਂ ਵਾਂਗ ਅਡੋਲ ਟਿਕੇ ਹੋਏ ਪਰਬਤ।

SikhNet (Spanish)Los bosques y los seres que viven desnudos en las montañas.

ਲਤਾ ਬਲੀ, ਸਾਖ ਸਭ ਸਿਮਰਹਿ; ਰਵਿ ਰਹਿਆ ਸੁਆਮੀ, ਸਭ ਮਨਾ ॥੪॥

lataa balee, saakh sabh simareh; rav rahiaa suaamee, sabh manaa |4|

Sant Singh KhalsaAll the vines and branches meditate in remembrance; O my Lord and Master, You are permeating and pervading all minds. ||4||
Manmohan SinghAll the parasite vines, creepers and boughs remember Thee. Thou. O Lord, are pervading all the souls.
Manmohan Singh (Punjabi)ਸਾਰੀਆਂ ਅੰਬਰ ਵੇਲਾਂ, ਵੇਲਾਂ ਅਤੇ ਟਹਿਣੀਆਂ ਤੈਨੂੰ ਯਾਦ ਕਰਦੀਆਂ ਹਨ। ਤੂੰ ਹੇ ਪ੍ਰਭੂ! ਸਾਰੀਆਂ ਆਤਮਾਵਾਂ ਵਿੱਚ ਵਿਆਪਕ ਹੋ ਰਿਹਾ ਹੈਂ।
Fareedkot Teekaਲਤਾ ਜੋ ਬਿਰਛੋਂ ਊਪਰ ਚੜ ਰਹੀ ਹੈ ਅਉ ਬੇਲ ਪੁਨਃ ਜੋ ਪ੍ਰਿਥ੍ਵੀ ਪਰ ਫੈਲ ਰਹੀ ਹੈ, ਸਾਖ ਖੇਤੀ ਭੀ ਤੇਰੇ ਕੋ ਹੀ ਸਿਮਰਤੀ ਹੈ। ਹੇ ਸੁਆਮੀ! ਤੂੰ ਸਭ ਕੇ ਮਨ ਮੇਂ ਰਵਿ ਰਹਿਆ ਹੈਂ॥੪॥
Prof. Sahib Singhਵੇਲਾਂ ਰੁੱਖਾਂ ਦੀਆਂ ਸ਼ਾਖਾਂ, ਸਭ ਪਰਮਾਤਮਾ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ। ਮਾਲਕ-ਪ੍ਰਭੂ ਸਭ ਜੀਵਾਂ ਦੇ ਮਨਾਂ ਵਿਚ ਵੱਸ ਰਿਹਾ ਹੈ ॥੪॥

ਪਦ ਅਰਥ ਲਤਾ = ਵੇਲ। ਬਲੀ = {वल्ली} ਵੇਲ। ਸਾਖ = ਸ਼ਾਖ਼ਾਂ। ਰਵਿ ਰਹਿਆ = ਵਿਆਪਕ ਹੈ। ਸਭ ਮਨਾ = ਸਾਰੇ ਮਨਾਂ ਵਿਚ ॥੪॥

SikhNet (Spanish)Las plantas trepadoras y las ramas de los árboles también, pues Tú, el Maestro, prevaleces en todas las mentes. (4)

ਸਿਮਰਹਿ; ਥੂਲ ਸੂਖਮ ਸਭਿ ਜੰਤਾ ॥

simareh; thool sookham sabh jantaa |

Sant Singh KhalsaAll beings, both subtle and gross, meditate in remembrance.
Manmohan SinghAll the subtle and gross beings remember Thee.
Manmohan Singh (Punjabi)ਸਾਰੇ ਆਕਾਰ-ਰਹਿਤ ਅਤੇ ਮਾਦੀ ਜੀਵ ਤੈਨੂੰ ਯਾਦ ਕਰਦੇ ਹਨ।
Fareedkot Teekaਅਸਥੂਲ ਸੂਖਮ ਜੰਤ ਸਭ ਤੇਰੇ ਕੋ ਹੀ ਸਿਮਰਤੇ ਹੈਂ॥
Prof. Sahib Singhਬਹੁਤ ਵੱਡੇ ਸਰੀਰਾਂ ਤੋਂ ਲੈ ਕੇ ਬਹੁਤ ਹੀ ਨਿੱਕੇ ਸਰੀਰਾਂ ਵਾਲੇ ਸਾਰੇ ਜੀਵ, ਪ੍ਰਭੂ ਨੂੰ ਯਾਦ ਕਰ ਰਹੇ ਹਨ)।

ਪਦ ਅਰਥ ਥੂਲ = ਸਥੂਲ, ਵੱਡੇ ਆਕਾਰ ਵਾਲੇ। ਸੂਖਮ = ਬਹੁਤ ਹੀ ਨਿੱਕੇ ਸਰੀਰ ਵਾਲੇ। ਸਭਿ = ਸਾਰੇ।

SikhNet (Spanish)Todos los cuerpos, sutiles y no sutiles habitan en Ti. Sí,

ਸਿਮਰਹਿ ਸਿਧ ਸਾਧਿਕ; ਹਰਿ ਮੰਤਾ ॥

simareh sidh saadhik; har mantaa |

Sant Singh KhalsaThe Siddhas and seekers meditate in remembrance on the Lord's Mantra.
Manmohan SinghThe adepts and strivers remember the Lord's Name.
Manmohan Singh (Punjabi)ਪੂਰਨ ਪੁਰਸ਼ ਅਤੇ ਅਭਿਆਸੀ ਸੁਆਮੀ ਦੇ ਨਾਮ ਨੂੰ ਆਰਾਧਦੇ ਹਨ।
Fareedkot Teekaਹੇ ਹਰੀ! ਤੇਰੇ ਮੰਤ੍ਰ ਕੋ ਸਿਧ ਸਾਧਿਕ ਸਭ ਸਿਮਰਤੇ ਹੈਂ॥
Prof. Sahib Singhਸਿੱਧ ਅਤੇ ਸਾਧਿਕ ਪਰਮਾਤਮਾ ਦੇ ਮੰਤ੍ਰ ਨੂੰ ਸਿਮਰ ਰਹੇ ਹਨ।

ਪਦ ਅਰਥ ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਮੰਤਾ = ਮੰਤ੍ਰ, ਜਾਪ।

SikhNet (Spanish)Tu Mantra es habitado por los buscadores y los adeptos, todo lo que es manifiesto y lo no manifiesto también,

ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ; ਸਗਲ ਭਵਨ ਕਾ ਪ੍ਰਭ ਧਨਾ ॥੫॥

gupat pragatt simareh prabh mere; sagal bhavan kaa prabh dhanaa |5|

Sant Singh KhalsaBoth the visible and the invisible meditate in remembrance on my God; God is the Master of all worlds. ||5||
Manmohan SinghThe Invisible and the visible meditate on my Lord, My Lord is Master of the world.
Manmohan Singh (Punjabi)ਅਦ੍ਰਿਸ਼ਟ ਅਤੇ ਦ੍ਰਿਸ਼ਟਮਾਨ, ਮੈਂਡੇ ਸੁਆਮੀ ਨੂੰ ਚੇਤੇ ਕਰਦੇ ਹਨ। ਮੇਰਾ ਸੁਆਮੀ ਸਾਰਿਆਂ ਜਹਾਨਾਂ ਦਾ ਮਾਲਕ ਹੈ।
Fareedkot Teekaਹੇ ਮੇਰੇ ਪ੍ਰਭੂ! ਤੇਰੇ ਕੋ ਗੁਪਤ ਔਰ ਪ੍ਰਗਟ ਸਭ ਜਪਤੇ ਹੈਂ। ਹੇ ਪ੍ਰਭੂ! ਸੰਪੂਰਨ ਭਵਨਾਂ ਕਾ ਧਨ ਰੂਪ, ਭਾਵ ਸੇ ਅਧਾਰ ਰੂਪ ਤੂੰ ਹੀ ਹੈਂ॥੫॥
Prof. Sahib Singhਹੇ ਮੇਰੇ ਪ੍ਰਭੂ! ਦਿੱਸਦੇ ਅਣਦਿੱਸਦੇ ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ। ਤੂੰ ਸਾਰੇ ਭਵਨਾਂ ਦਾ ਮਾਲਕ ਹੈਂ ॥੫॥

ਪਦ ਅਰਥ ਗੁਪਤ ਪ੍ਰਗਟ = ਦਿੱਸਦੇ ਅਣਦਿੱਸਦੇ ਜੀਵ। ਪ੍ਰਭ = ਹੇ ਪ੍ਰਭੂ! ਧਨਾ = ਧਨੀ, ਮਾਲਕ ॥੫॥

SikhNet (Spanish)pues Tú eres el Maestro de todos los mundos. (5)

ਸਿਮਰਹਿ; ਨਰ ਨਾਰੀ ਆਸਰਮਾ ॥

simareh; nar naaree aasaramaa |

Sant Singh KhalsaMen and women, throughout the four stages of life, meditate in remembrance on You.
Manmohan SinghAll men, women and the four institutions dwell upon the Lord.
Manmohan Singh (Punjabi)ਸਮੂਹ ਮਰਦ, ਇਸਤ੍ਰੀਆਂ ਅਤੇ ਚਾਰੇ ਸ਼੍ਰੇਣੀਆਂ ਸਾਹਿਬ ਦਾ ਭਜਨ ਕਰਦੀਆਂ ਹਨ।
Fareedkot Teekaਪੁਰਸ ਇਸਤ੍ਰੀ ਔ ਚਾਰੋਂ ਆਸ੍ਰਮ ਤੇਰੇ ਕੋ ਸਿਮਰਤੇ ਹੈਂ॥
Prof. Sahib Singhਚੌਹਾਂ ਆਸ਼੍ਰਮਾਂ ਦੇ ਨਰ ਤੇ ਨਾਰੀਆਂ ਪ੍ਰਭੂ ਦਾ ਸਿਮਰਨ ਕਰ ਰਹੇ ਹਨ।

ਪਦ ਅਰਥ ਆਸਰਮਾ = {ਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਥ, ਸੰਨਿਆਸ) ਚੌਹਾਂ ਆਸ਼੍ਰਮਾਂ ਦੇ ਪ੍ਰਾਣੀ।

SikhNet (Spanish)Sí, en Ti habitan hombres y mujeres, a través de las cuatro épocas.

ਸਿਮਰਹਿ; ਜਾਤਿ ਜੋਤਿ ਸਭਿ ਵਰਨਾ ॥

simareh; jaat jot sabh varanaa |

Sant Singh KhalsaAll social classes and souls of all races meditate in remembrance on You.
Manmohan SinghAll the castes, souls and races remember Him.
Manmohan Singh (Punjabi)ਸਾਰੀਆਂ ਜਾਤੀਆਂ, ਨਸਲਾਂ ਅਤੇ ਰੂਹਾਂ ਉਸ ਨੂੰ ਚੇਤੇ ਕਰਦੀਆਂ ਹਨ।
Fareedkot Teekaਹੇ ਜੋਤੀ! ਤੇਰੇ ਕੋ ਸਭ ਜਾਤ ਔ ਵਰਣ ਭੀ ਸਿਮਰਤੇ ਹੈਂ॥
Prof. Sahib Singhਸਭ ਜਾਤਾਂ ਤੇ ਵਰਨਾਂ ਦੇ ਸਾਰੇ ਪ੍ਰਾਣੀਪ੍ਰਭੂ ਦਾ ਸਿਮਰਨ ਕਰ ਰਹੇ ਹਨ।

ਪਦ ਅਰਥ ਵਰਨਾ = (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ) ਚਾਰ ਵਰਨਾਂ ਦੇ ਪ੍ਰਾਣੀ।

SikhNet (Spanish)Seres de todos tipos, castas, intelectos y colores,

ਸਿਮਰਹਿ ਗੁਣੀ ਚਤੁਰ ਸਭਿ ਬੇਤੇ; ਸਿਮਰਹਿ ਰੈਣੀ ਅਰੁ ਦਿਨਾ ॥੬॥

simareh gunee chatur sabh bete; simareh rainee ar dinaa |6|

Sant Singh KhalsaAll the virtuous, clever and wise people meditate in remembrance; night and day meditate in remembrance. ||6||
Manmohan SinghAll the men of merit, wisdom and knowledge remember Thee and remember Thee night and day as well, O Lord.
Manmohan Singh (Punjabi)ਸਮੂਹ ਨੇਕ, ਸਿਆਣੇ ਅਤੇ ਅਕਲਮੰਦ ਇਨਸਾਨ ਤੈਨੂੰ ਚੇਤੇ ਕਰਦੇ ਹਨ ਅਤੇ ਤੈਨੂੰ ਚੇਤੇ ਕਰਦੇ ਹਨ ਰਾਤ ਅਤੇ ਦਿਨ, ਹੇ ਸੁਆਮੀ!
Fareedkot Teekaਗੁਣੀ ਔ ਚਤੁਰ ਪੁਨਃ ਸਭ ਸਾਸਤ੍ਰੋਂ ਕੋ ਜਾਨਨੇ ਵਾਲੇ ਤੇਰੇ ਕੋ ਸਿਮਰਤੇ ਹੈਂ ਔ ਰਾਤਿ ਦਿਨ ਭੀ ਤੇਰੇ ਕੋ ਸਿਮਰਤੇ ਹੈਂ॥੬॥
Prof. Sahib Singhਗੁਣਵਾਨ ਚਤੁਰ ਸਿਆਣੇ ਸਾਰੇ ਜੀਵ ਪਰਮਾਤਮਾ ਨੂੰ ਹੀ ਸਿਮਰਦੇ ਹਨ। (ਸਾਰੇ ਜੀਵ) ਰਾਤ ਅਤੇ ਦਿਨ ਹਰ ਵੇਲੇ ਉਸੇ ਪ੍ਰਭੂ ਨੂੰ ਸਿਮਰਦੇ ਹਨ ॥੬॥

ਪਦ ਅਰਥ ਸਭਿ = ਸਾਰੇ। ਗੁਨੀ = ਗੁਣਵਾਨ। ਬੇਤੇ = ਵਿਦਵਾਨ। ਰੈਣੀ = ਰਾਤ ॥੬॥

SikhNet (Spanish)los Sabios con Mérito y conocimiento, el día y la noche también. (6)

ਸਿਮਰਹਿ ਘੜੀ ਮੂਰਤ ਪਲ ਨਿਮਖਾ ॥

simareh gharree moorat pal nimakhaa |

Sant Singh KhalsaHours, minutes and seconds meditate in remembrance.
Manmohan SinghRemember Thee, the duration of 24 seconds and the moments.
Manmohan Singh (Punjabi)ਤੈਨੂੰ ਸਿਮਰਦੇ ਹਨ ਚੌਵੀ ਮਿੰਟਾਂ, ਤਠਤਾਲੀ ਮਿੰਟਾਂ, ਚੌਵੀ ਸੈਕਿੰਡਾਂ ਦੇ ਅਰਸੇ ਅਤੇ ਮੁਹਤ।
Fareedkot Teekaਘੜੀ ਔ ਮੂਰਤ ਦੋ ਘੜੀ ਪਲ ਨਿਮਖ ਸਭ ਤੇਰੇ ਕੋ ਸਿਮਰਤੇ ਹੈਂ॥
Prof. Sahib Singhਘੜੀ ਮੁਹੂਰਤ, ਪਲ, ਨਿਮਖ (ਆਦਿਕ ਸਮੇ ਦੀਆਂ ਵੰਡਾਂ) ਪ੍ਰਭੂ ਦੇ ਹੁਕਮ-ਨਿਯਮ ਵਿਚ ਲੰਘਦੇ ਜਾ ਰਹੇ ਹਨ।

ਪਦ ਅਰਥ ਮੂਰਤ = ਮੁਹੂਰਤ। ਨਿਮਖਾ = {निमेश} ਅੱਖ ਝਮਕਣ ਜਿਤਨਾ ਸਮਾ।

SikhNet (Spanish)Sí, habitan en Ti, las horas, los minutos, los momentos y los instantes,

ਸਿਮਰੈ; ਕਾਲੁ ਅਕਾਲੁ ਸੁਚਿ ਸੋਚਾ ॥

simarai; kaal akaal such sochaa |

Sant Singh KhalsaDeath and life, and thoughts of purification, meditate in remembrance.
Manmohan SinghDwell upon Thee death, birth and the thoughts of purification.
Manmohan Singh (Punjabi)ਤੈਨੂੰ ਆਰਾਧਦੇ ਹਨ ਮਰਨ, ਜੰਮਣ ਅਤੇ ਪਵਿੱਤ੍ਰਤਾ ਦੇ ਖ਼ਿਆਲ।
Fareedkot Teekaਕਾਲ ਮ੍ਰਿਤੂ, (ਅਕਾਲੁ) ਜਨਮ ਵਾ ਹੇ ਅਕਾਲ! ਸੰਬੋਧਨ ਪਵਿਤ੍ਰਤਾ ਵਾ ਪਵਿਤ੍ਰਤਾ ਵਾਲੇ ਔ ਚਿੰਤਾ ਜੋ ਚਿਤਵਨਿ, ਭਾਵ ਵਿਚਾਰ ਕਰਨੇ ਵਾਲੇ ਏਹੁ ਸਭ ਤੇਰੇ ਕੋ ਸਿਮਰਤੇ ਹੈਂ॥
Prof. Sahib Singhਮੌਤ ਪ੍ਰਭੂ ਦੇ ਹੁਕਮ ਵਿਚ ਤੁਰ ਰਹੀ ਹੈ, ਜਨਮ ਪ੍ਰਭੂ ਦੇ ਹੁਕਮ ਵਿਚ ਤੁਰ ਰਿਹਾ ਹੈ। ਸੁੱਚ ਅਤੇ ਸਰੀਰਕ ਕ੍ਰਿਆ-ਇਹ ਭੀ ਹੁਕਮ ਵਿਚ ਹੀ ਕਾਰ ਚੱਲ ਰਹੀ ਹੈ।

ਪਦ ਅਰਥ ਕਾਲੁ = ਮੌਤ। ਅਕਾਲੁ = ਜਨਮ। ਸੁਚਿ = ਸਰੀਰਕ ਪਵਿੱਤ੍ਰਤਾ। ਸੋਚਾ = ਸ਼ੌਚ, ਸਰੀਰਕ ਕ੍ਰਿਆ ਸਾਧਣੀ।

SikhNet (Spanish)la vida y la muerte también y los pensamientos purificantes.

ਸਿਮਰਹਿ ਸਉਣ ਸਾਸਤ੍ਰ ਸੰਜੋਗਾ; ਅਲਖੁ. ਨ ਲਖੀਐ ਇਕੁ ਖਿਨਾ ॥੭॥

simareh saun saasatr sanjogaa; alakh. na lakheeai ik khinaa |7|

Sant Singh KhalsaThe Shaastras, with their lucky signs and joinings, meditate in remembrance; the invisible cannot be seen, even for an instant. ||7||
Manmohan SinghThe Shastras, which tell of auspicious omens and unions dwell upon Thee, O Lord. The Invisible one can be seen not even for a moment.
Manmohan Singh (Punjabi)ਸ਼ਾਸਤਰ, ਜੋ ਸ਼ੁਭ ਸ਼ਗਨਾਂ ਅਤੇ ਮੇਲ ਮਿਲਾਪਾਂ ਬਾਰੇ ਦਸਦੇ ਹਨ, ਭੀ ਤੈਨੂੰ ਆਰਾਧਦੇ ਹਨ, ਹੇ ਪ੍ਰਭੂ। ਅਦ੍ਰਿਸ਼ਟ ਪੁਰਖ ਇੱਕ ਮੁਹਤ ਭਰ ਲਈ ਭੀ ਦੇਖਿਆ ਨਹੀਂ ਜਾ ਸਕਦਾ।
Fareedkot Teekaਜੋਤਸ, ਸਾਸਤ੍ਰ ਔ ਸੰਜੋਗ ਪੁਨਃ ਵਿਜੋਗ ਸਭ ਸਿਮਰਤੇ ਹੈਂ। ਪਰੰਤੂ ਤੂੰ ਅਲਖ ਹੈਂ, ਇਕ ਖਿਨ ਮਾਤ੍ਰ ਭੀ ਅਰਥਾਤ ਥੋੜਾ ਜੈਸਾ ਭੀ ਲਖਿਆ ਨਹੀਂ ਜਾਤਾ ਹੈਂ॥੭॥
Prof. Sahib Singhਸੰਜੋਗ ਆਦਿਕ ਦੱਸਣ ਵਾਲੇ ਜੋਤਿਸ਼ ਅਤੇ ਹੋਰ ਸ਼ਾਸਤ੍ਰ ਉਸ ਦੇ ਹੁਕਮ ਵਿਚ ਹੀ ਚੱਲ ਪਏ ਹਨ। ਪਰ ਪ੍ਰਭੂ ਆਪ ਐਸਾ ਹੈ ਕਿ ਉਸ ਦਾ ਸਹੀ ਸਰੂਪ ਦੱਸਿਆ ਨਹੀਂ ਜਾ ਸਕਦਾ, ਰਤਾ ਭਰ ਭੀ ਬਿਆਨ ਨਹੀਂ ਕੀਤਾ ਜਾ ਸਕਦਾ ॥੭॥

ਪਦ ਅਰਥ ਸਉਣ ਸਾਸਤ੍ਰ = ਜੋਤਿਸ਼ ਆਦਿਕ ਦੇ ਸ਼ਾਸਤ੍ਰ। ਅਲਖੁ = ਜਿਸ ਦਾ ਸਹੀ ਸਰੂਪ ਬਿਆਨ ਨਾਹ ਹੋ ਸਕੇ ॥੭॥

SikhNet (Spanish)Habitan también los Shastras, que hablan de momentos auspiciosos y de coincidencias; oh Señor Infinito e Insondable, no podría evaluarte ni siquiera por un instante. (7)

ਕਰਨ ਕਰਾਵਨਹਾਰ ਸੁਆਮੀ ॥

karan karaavanahaar suaamee |

Sant Singh KhalsaThe Lord and Master is the Doer, the Cause of causes.
Manmohan SinghThe Lord is the Doer and the Prompter of deeds.
Manmohan Singh (Punjabi)ਪ੍ਰਭੂ, ਕੰਮਾਂ ਦੇ ਕਰਨ ਅਤੇ ਕਰਾਉਦ ਵਾਲਾ ਹੈ।
Fareedkot Teekaਹੇ ਸ੍ਵਾਮੀ! ਜੀਵ ਕੇ ਕਰਨਹਾਰ ਔਰ ਤਿਨ ਸੇ ਕਰਮ ਕਰਾਵਨਹਾਰ ਤੂੰ ਹੀ ਹੈਂ॥
Prof. Sahib Singhਹੇ ਸਭ ਕੁਝ ਆਪ ਕਰ ਸਕਣ ਵਾਲੇ ਅਤੇ ਜੀਵਾਂ ਪਾਸੋਂ ਕਰਾ ਸਕਣ ਵਾਲੇ ਸੁਆਮੀ!

ਪਦ ਅਰਥ ਕਰਾਵਨਹਾਰ = (ਜੀਵਾਂ ਪਾਸੋਂ) ਕਰਾ ਸਕਣ ਵਾਲਾ।

SikhNet (Spanish)Tú, el Maestro eres el Hacedor y la Causa,

ਸਗਲ ਘਟਾ ਕੇ ਅੰਤਰਜਾਮੀ ॥

sagal ghattaa ke antarajaamee |

Sant Singh KhalsaHe is the Inner-knower, the Searcher of all hearts.
Manmohan SinghHe is the knower of all the hearts,
Manmohan Singh (Punjabi)ਉਹ ਸਾਰਿਆਂ ਦਿਲਾਂ ਦੀਆਂ ਜਾਣਨਹਾਰ ਹੈ।
Fareedkot Teekaਸੰਪੂਰਨ ਘਟਾਂ ਕੇ ਅੰਤਰ ਹੋਇਕੇ ਪ੍ਰੇਰ ਰਹਾ ਹੈਂ॥
Prof. Sahib Singhਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ!

ਪਦ ਅਰਥ ਘਟ = ਹਿਰਦਾ।

SikhNet (Spanish)sí, eres el Conocedor Íntimo de los corazones y a quien sea que traes a Tu Devoción,

ਕਰਿ ਕਿਰਪਾ. ਜਿਸੁ ਭਗਤੀ ਲਾਵਹੁ; ਜਨਮੁ ਪਦਾਰਥੁ ਸੋ ਜਿਨਾ ॥੮॥

kar kirapaa. jis bhagatee laavahu; janam padaarath so jinaa |8|

Sant Singh KhalsaThat person, whom You bless with Your Grace, and link to Your devotional service, wins this invaluable human life. ||8||
Manmohan SinghShowing mercy, he whom Thou, O Lord, yoke to Thy service; he wins the invaluable human life.
Manmohan Singh (Punjabi)ਰਹਿਮਤ ਧਾਰ ਕੇ, ਜਿਸ ਨੂੰ ਤੂੰ ਆਪਣੀ ਸੇਵਾ ਅੰਦਰ ਜੋੜਦਾ ਹੈਂ, ਹੇ ਸੁਆਮੀ! ਉਹ ਅਮੋਲਕ ਮਨੁੱਖੀ ਜੀਵਨ ਨੂੰ ਜਿੱਤ ਲੈਂਦਾ ਹੈ।
Fareedkot Teekaਜਨਮ ਪਦਾਰਥ ਸੋਈ ਜੀਤਤਾ ਹੈ ਜਿਸ ਕੋ ਕ੍ਰਿਪਾ ਕਰ ਕੇ ਭਗਤੀ ਮੇਂ ਲਾਵਤੇ ਹੋ॥੮॥
Prof. Sahib Singhਤੂੰ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣੀ ਭਗਤੀ ਵਿਚ ਲਾਂਦਾ ਹੈਂ, ਉਹ ਇਸ ਕੀਮਤੀ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਜਾਂਦਾ ਹੈ ॥੮॥

ਪਦ ਅਰਥ ਕਰਿ = ਕਰ ਕੇ। ਜਿਨਾ = ਜਿਣਾ, ਜਿੱਤਦਾ ਹੈ ॥੮॥

SikhNet (Spanish)ese ser se gana el Mérito del nacimiento humano. (8)

ਜਾ ਕੈ ਮਨਿ ਵੂਠਾ; ਪ੍ਰਭੁ ਅਪਨਾ ॥

jaa kai man vootthaa; prabh apanaa |

Sant Singh KhalsaHe, within whose mind God dwells,
Manmohan SinghHe, within whose mind His Lord abides,
Manmohan Singh (Punjabi)ਜਿਸ ਦੇ ਹਿਰਦੇ ਅੰਦਰ ਉਸ ਦਾ ਪ੍ਰਮੇਸ਼ਵਰ ਵਸਦਾ ਹੈ;
Fareedkot Teekaਹੇ ਪ੍ਰਭੂ! ਜਿਸ ਕੋ ਤੂੰ ਅਪਨਾ ਜਾਨਤਾ ਹੈਂ ਤਿਸ ਕੇ ਤੂੰ ਮਨ ਮੇਂ ਵਸਿਆ ਹੈਂ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪਿਆਰਾ ਪ੍ਰਭੂ ਆ ਵੱਸਦਾ ਹੈ,

ਪਦ ਅਰਥ ਜਾ ਕੈ ਮਨਿ = ਜਿਸ (ਮਨੁੱਖ) ਦੇ ਮਨ ਵਿਚ। ਵੂਠਾ = ਆ ਵੱਸਿਆ।

SikhNet (Spanish)Aquél a quien en su corazón Te le vuelves Manifiesto,

ਪੂਰੈ ਕਰਮਿ; ਗੁਰ ਕਾ ਜਪੁ ਜਪਨਾ ॥

poorai karam; gur kaa jap japanaa |

Sant Singh Khalsahas perfect karma, and chants the Chant of the Guru.
Manmohan Singhis of perfect destiny and utters the name of the Guru-God.
Manmohan Singh (Punjabi)ਉਹ ਪੂਰਨ ਪ੍ਰਾਲਬਧ ਵਾਲਾ ਹੈ ਅਤੇ ਗੁਰੂ ਪ੍ਰਮੇਸ਼ਵਰ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਤਿਸੀ ਨੇ ਪੂਰੇ ਕਰਮੋਂ ਕਰ ਗੁਰੋਂ ਦ੍ਵਾਰੇ ਨਾਮ ਜਪ ਕਾ ਜਪਨਾ ਕੀਆ ਹੈ ॥
Prof. Sahib Singhਉਹ (ਪ੍ਰਭੂ ਦੀ) ਪੂਰੀ ਮਿਹਰ ਨਾਲ ਗੁਰੂ ਦਾ (ਦੱਸਿਆ) ਨਾਮ-ਜਾਪ ਜਪਦਾ ਹੈ।

ਪਦ ਅਰਥ ਕਰਮਿ = ਬਖ਼ਸ਼ਸ਼ ਦੀ ਰਾਹੀਂ।

SikhNet (Spanish)oh Dios, ese ser habita en la Palabra del Guru, pues su Destino es perfecto.

ਸਰਬ ਨਿਰੰਤਰਿ. ਸੋ ਪ੍ਰਭੁ ਜਾਤਾ; ਬਹੁੜਿ. ਨ ਜੋਨੀ ਭਰਮਿ ਰੁਨਾ ॥੯॥

sarab nirantar. so prabh jaataa; bahurr. na jonee bharam runaa |9|

Sant Singh KhalsaOne who realizes God pervading deep within all, does not wander crying in reincarnation again. ||9||
Manmohan SinghHe, who realises that Lord within all, wanders and wails not in existences, again.
Manmohan Singh (Punjabi)ਜ਼ੋ ਸਾਰਿਆਂ ਅੰਦਰ ਉਸ ਸੁਆਮੀ ਨੂੰ ਅਨੁਭਵ ਕਰਦਾ ਹੈ, ਉਹ ਮੁੜ ਕੇ ਜੂਨੀਆਂ ਅੰਦਰ ਭਟਕਦਾ ਤੇ ਰੌਦਾ ਨਹੀਂ।
Fareedkot Teekaਹੇ ਪ੍ਰਭੂ! ਜਿਸ ਨੇ ਸਭ ਕੇ ਅੰਤਰ ਏਕ ਰਸ ਤੁਮ ਕੋ ਜਾਣਿਆਂ ਹੈ, ਸੋ ਪੁਰਸ ਫੇਰ ਜੋਨੀਯੋਂ ਮੇਂ ਭ੍ਰਮ ਕੇ ਨਹੀਂ ਰੋਇਆ ਹੈ॥੯॥
Prof. Sahib Singhਉਹ ਮਨੁੱਖ ਉਸ ਪ੍ਰਭੂ ਨੂੰ ਸਭਨਾਂ ਦੇ ਅੰਦਰ ਵੱਸਦਾ ਪਛਾਣ ਲੈਂਦਾ ਹੈ, ਉਹ ਮਨੁੱਖ ਮੁੜ ਜੂਨਾਂ ਦੀ ਭਟਕਣਾ ਵਿਚ ਦੁਖੀ ਨਹੀਂ ਹੁੰਦਾ ॥੯॥

ਪਦ ਅਰਥ ਸਰਬ ਨਿਰੰਤਰਿ = ਸਭਨਾਂ ਦੇ ਅੰਦਰ। ਜਾਤਾ = ਜਾਣ ਲਿਆ। ਬਹੁੜਿ = ਮੁੜ, ਫਿਰ। ਭਰਮਿ = ਭਟਕ ਕੇ। ਰੁਨਾ = ਰੁੰਨਾ, ਰੋਇਆ, ਦੁਖੀ ਹੋਇਆ ॥੯॥

SikhNet (Spanish)Él Te conoce pues estás en el interior de todo, y ya no es puesto a sufrir en ningún vientre otra vez. (9)

ਗੁਰ ਕਾ ਸਬਦੁ; ਵਸੈ ਮਨਿ ਜਾ ਕੈ ॥

gur kaa sabad; vasai man jaa kai |

Sant Singh KhalsaPain, sorrow and doubt run away from that one,
Manmohan SinghHe, within whose mind, the Guru's word abides,
Manmohan Singh (Punjabi)ਜਿਸ ਦੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਨਿਵਾਸ ਰਖਦੀ ਹੈ;
Fareedkot Teekaਜਿਸ ਕੇ ਰਿਦੇ ਮੇਂ ਗੁਰੋਂ ਕਾ ਉਪਦੇਸ਼ ਵਸਤਾ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਟਿਕ ਜਾਂਦਾ ਹੈ,
SikhNet (Spanish)Aquél que alaba la Palabra del Guru en su mente,

ਦੂਖੁ ਦਰਦੁ ਭ੍ਰਮੁ; ਤਾ ਕਾ ਭਾਗੈ ॥

dookh darad bhram; taa kaa bhaagai |

Sant Singh KhalsaWithin whose mind the Word of the Guru's Shabad abides.
Manmohan Singhhis sorrow, pain and doubt flee.
Manmohan Singh (Punjabi)ਉਸ ਦਾ ਗ਼ਮ, ਪੀੜ ਅਤੇ ਸੰਦੇਹ ਦੌੜ ਜਾਂਦੇ ਹਨ।
Fareedkot Teekaਦੁਖ, ਦਰਦ ਔ ਭਰਮ ਤਿਸ ਕਾ ਭਾਗ ਜਾਤਾ ਹੈ॥
Prof. Sahib Singhਉਸ ਦਾ ਦੁੱਖ ਉਸ ਦਾ ਦਰਦ ਦੂਰ ਹੋ ਜਾਂਦਾ ਹੈ, ਉਸ ਦੀ ਭਟਕਣਾ ਮੁੱਕ ਜਾਂਦੀ ਹੈ।

ਪਦ ਅਰਥ ਭ੍ਰਮੁ = ਭਟਕਣਾ। ਤਾ ਕਾ = ਉਸ (ਮਨੁੱਖ) ਦਾ। ਭਾਗੈ = ਭੱਜ ਜਾਂਦਾ ਹੈ {ਇਕ-ਵਚਨ}।

SikhNet (Spanish)se libera de sus penas, de sus sufrimientos y dudas.

ਸੂਖ ਸਹਜ ਆਨੰਦ ਨਾਮ ਰਸੁ; ਅਨਹਦ ਬਾਣੀ ਸਹਜ ਧੁਨਾ ॥੧੦॥

sookh sehaj aanand naam ras; anahad baanee sehaj dhunaa |10|

Sant Singh KhalsaIntuitive peace, poise and bliss come from the sublime essence of the Naam; the unstruck sound current of the Guru's Bani intuitively vibrates and resounds. ||10||
Manmohan SinghHe bides in the peace, poise and the bliss of the Name-Nectar and the celestial strain naturally resounds for him.
Manmohan Singh (Punjabi)ਉਹ ਨਾਮ-ਅੰਮ੍ਰਿਤ ਦੇ ਆਰਾਮ, ਅਡੋਲਤਾ ਤੇ ਖੁਸ਼ੀ ਅੰਦਰ ਵਸਦਾ ਹੈ ਅਤੇ ਉਸ ਲਈ ਬੇਕੁੰਠੀ ਕੀਰਤਨ ਸੁਤੇ ਸਿੱਧ ਹੀ ਗੂੰਜਦਾ ਹੈ।
Fareedkot Teekaਸੁਖ ਰੂਪ ਜੋ ਸਾਂਤਿ ਹੈ, ਤਿਨ ਕੋ ਸਹਿਜੇ ਹੀ ਏਕ ਰਸ ਪ੍ਰਾਪਤਿ ਹੂਈ ਹੈ, ਜਿਨੋਂ ਨੇ ਬਾਣੀ ਦ੍ਵਾਰਾ ਨਾਮ (ਧੁਨਾ) ਉਚਾਰਕੇ ਆਤਮ ਅਨੰਦ ਕਾ ਰਸੁ ਪਾਇਆ ਹੈ॥੧੦॥
Prof. Sahib Singhਉਸ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ-ਆਨੰਦ ਬਣੇ ਰਹਿੰਦੇ ਹਨ, ਉਸ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆਉਣ ਲੱਗ ਪੈਂਦਾ ਹੈ, ਗੁਰਬਾਣੀ ਦੀ ਬਰਕਤਿ ਨਾਲ ਉਸ ਦੇ ਅੰਦਰ ਇਕ-ਰਸ ਆਤਮਕ ਅਡੋਲਤਾ ਦੀ ਰੌ ਚੱਲੀ ਰਹਿੰਦੀ ਹੈ ॥੧੦॥

ਪਦ ਅਰਥ ਸਹਜ = ਆਤਮਕ ਅਡੋਲਤਾ। ਅਨਹਦ = ਇਕ-ਰਸ, ਲਗਾਤਾਰ। ਧੁਨਾ = ਰੌ ॥੧੦॥

SikhNet (Spanish)Entra en Éxtasis y en la Paz del Equilibrio, conociendo el Sabor de Tu Nombre, y la Melodía Celestial resuena en su interior en ese Estado. (10)

ਸੋ ਧਨਵੰਤਾ; ਜਿਨਿ ਪ੍ਰਭੁ ਧਿਆਇਆ ॥

so dhanavantaa; jin prabh dhiaaeaa |

Sant Singh KhalsaHe alone is wealthy, who meditates on God.
Manmohan SinghHe alone is wealthy who contemplates on his Lord.
Manmohan Singh (Punjabi)ਕੇਵਲ ਉਹ ਹੀ ਅਮੀਰ ਹੈ ਜੋ ਆਪਣੇ ਸੁਆਮੀ ਦਾ ਮਿਸਰਨ ਕਰਦਾ ਹੈ।
Fareedkot Teekaਸੋਈ ਧਨ ਵਾਲਾ ਹੈ ਜਿਸ ਨੇ ਪ੍ਰਭੂ ਕੋ ਧਿਆਇਆ ਹੈ॥
Prof. Sahib Singhਜਿਸ ਮਨੁੱਖ ਨੇ ਪ੍ਰਭੂ ਦਾ ਧਿਆਨ ਧਰਿਆ ਉਹ ਨਾਮ-ਖ਼ਜ਼ਾਨੇ ਦਾ ਮਾਲਕ ਬਣ ਗਿਆ,

ਪਦ ਅਰਥ ਜਿਨਿ = ਜਿਸ (ਮਨੁੱਖ) ਨੇ।

SikhNet (Spanish)Sólo es millonario aquél que atesora a Dios.

ਸੋ ਪਤਿਵੰਤਾ; ਜਿਨਿ ਸਾਧਸੰਗੁ ਪਾਇਆ ॥

so pativantaa; jin saadhasang paaeaa |

Sant Singh KhalsaHe alone is honorable, who joins the Saadh Sangat, the Company of the Holy.
Manmohan SinghHe alone is honourable, who associates with the society of saints.
Manmohan Singh (Punjabi)ਕੇਵਲ ਉਹ ਹੀ ਇੱਜ਼ਤ ਆਬਰੂ ਵਾਲਾ ਹੈ ਜੋ ਸਤਿਸੰਗਤ ਅੰਦਰ ਜੁੜਦਾ ਹੈ।
Fareedkot Teekaਸੋਈ ਪਤਿ ਵਾਲਾ ਹੈ ਜਿਸ ਨੇ ਸਾਧ ਸੰਗ ਪਾਇਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦਾ ਸਾਥ ਹਾਸਲ ਕਰ ਲਿਆ ਉਹ (ਲੋਕ ਪਰਲੋਕ ਵਿਚ) ਇੱਜ਼ਤ ਵਾਲਾ ਹੋ ਗਿਆ।

ਪਦ ਅਰਥ ਪਤਿਵੰਤਾ = ਇੱਜ਼ਤ ਵਾਲਾ। ਸੰਗੁ = ਸਾਥ। ਸਾਧ ਸੰਗੁ = ਗੁਰੂ ਦਾ ਸਾਥ।

SikhNet (Spanish)Sí, sólo es honorable aquél que se asocia con los Santos.

ਪਾਰਬ੍ਰਹਮੁ. ਜਾ ਕੈ ਮਨਿ ਵੂਠਾ; ਸੋ ਪੂਰ ਕਰੰਮਾ, ਨਾ ਛਿਨਾ ॥੧੧॥

paarabraham. jaa kai man vootthaa; so poor karamaa, naa chhinaa |11|

Sant Singh KhalsaThat person, within whose mind the Supreme Lord God abides, has perfect karma, and becomes famous. ||11||
Manmohan SinghHe within whose mind the Supreme Lord abides, is of perfect destiny and remains not unknown.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਸ੍ਰੋਮਣੀ ਸਾਹਿਬ ਵਸਦਾ ਹੈ। ਉਹ ਪੂਰਨ ਪ੍ਰਾਲਬਦ ਵਾਲਾ ਹੈ ਅਤੇ ਅ-ਪ੍ਰਸਿੱਧ ਨਹੀਂ ਰਹਿੰਦਾ।
Fareedkot Teekaਹੇ ਪਾਰਬ੍ਰਹਮ! ਜਿਸ ਕੇ ਮਨ ਮੇਂ ਤੂੰ ਵਸਿਆ ਹੈਂ, ਸੋ ਪੂਰਨ ਕਰਮ ਵਾਲਾ ਹੈ, ਪੁਨਃ ਵਹੁ ਪੁਰਸ ਲੁਕਿਆ ਹੂਆ ਨਹੀਂ ਵਾ ਛੀਨ੍ਯਾਂ ਖੋਸ੍ਯਾ ਨਹੀਂ ਜਾਤਾ ਹੈ ॥੧੧॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਆ ਵੱਸਿਆ, ਉਹ ਵੱਡੀ ਕਿਸਮਤ ਵਾਲਾ ਹੋ ਗਿਆ ਉਹ (ਜਗਤ ਵਿਚ) ਉੱਘਾ ਹੋ ਗਿਆ ॥੧੧॥

ਪਦ ਅਰਥ ਪੂਰ ਕਰੰਮਾ = ਪੂਰੇ ਭਾਗਾਂ ਵਾਲਾ। ਛਿਨਾ = ਗੁਪਤ, ਲੁਕਿਆ ਹੋਇਆ। ਨਾ ਛਿਨਾ = ਉੱਘਾ ॥੧੧॥

SikhNet (Spanish)Sí, en la mente de quien sea que se encuentra el Señor Trascendente, ese ser de Destino perfecto es reconocido por todas partes. (11)

ਜਲਿ ਥਲਿ ਮਹੀਅਲਿ ਸੁਆਮੀ ਸੋਈ ॥

jal thal maheeal suaamee soee |

Sant Singh KhalsaThe Lord and Master is pervading the water, land and sky.
Manmohan SinghHe, the Lord, is pervading the water, dry land and the sky.
Manmohan Singh (Punjabi)ਉਹ ਪ੍ਰਭੂ ਪਾਣੀ, ਸੁੱਕੀ ਧਰਤੀ ਅਤੇ ਆਕਾਸ਼ ਅੰਦਰ ਵਿਆਪਕ ਹੈ।
Fareedkot Teekaਜਲੋਂ, ਥਲੋਂ, ਪ੍ਰਿਥਵੀ ਮੇਂ, ਹੇ ਸਵਾਮੀ! ਤੂੰ ਵਿਆਪਕ ਹੈਂ। ਸੋਈ ਤੇਰੇ ਕੋ ਮੈਂਨੇ ਅਕਾਸ ਮੇਂ ਭੀ ਪੂਰਨ ਜਾਨਿਆ ਹੈ॥
Prof. Sahib Singhਉਹੀ ਮਾਲਕ-ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਵੱਸਦਾ ਹੈ,

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ।

SikhNet (Spanish)El Señor, nuestro Dios, prevalece en la tierra y en las aguas,

ਅਵਰੁ. ਨ ਕਹੀਐ; ਦੂਜਾ ਕੋਈ ॥

avar. na kaheeai; doojaa koee |

Sant Singh KhalsaThere is no other said to be so.
Manmohan SinghThere is not another, who can be said to be so pervading.
Manmohan Singh (Punjabi)ਕੋਈ ਹੋਰ ਦੂਸਰਾ ਇਸ ਤਰ੍ਹਾਂ ਵਿਆਪਕ ਆਖਿਆ ਨਹੀਂ ਜਾ ਸਕਦਾ।
Fareedkot Teekaਔਰ ਕੋਈ ਦੂਜਾ ਤੇਰੇ ਸਮ ਸਾਮ੍ਰਥ ਨਹੀਂ ਕਹੀਤਾ॥
Prof. Sahib Singhਉਸ ਤੋਂ ਬਿਨਾ ਕੋਈ ਦੂਜਾ ਦੱਸਿਆ ਹੀ ਨਹੀਂ ਜਾ ਸਕਦਾ।

ਪਦ ਅਰਥ ਕਹੀਐ = ਦੱਸਿਆ ਜਾ ਸਕਦਾ।

SikhNet (Spanish)no, no hay nadie más que nuestro Único Dios. El Colirio de la Sabiduría del Guru,

ਗੁਰ ਗਿਆਨ ਅੰਜਨਿ ਕਾਟਿਓ ਭ੍ਰਮੁ ਸਗਲਾ; ਅਵਰੁ. ਨ ਦੀਸੈ, ਏਕ ਬਿਨਾ ॥੧੨॥

gur giaan anjan kaattio bhram sagalaa; avar. na deesai, ek binaa |12|

Sant Singh KhalsaThe ointment of the Guru's spiritual wisdom has eradicated all doubts; except the One Lord, I do not see any other at all. ||12||
Manmohan SinghThe salv of the Guru's gnosis has rid me of all my doubt and without the One Lord, I now see not another.
Manmohan Singh (Punjabi)ਗੁਰਾਂ ਦੀ ਗਿਆਤ ਦੇ ਸੁਰਮੇ ਨੇ ਮੇਰਾ ਸਾਰਾ ਸੰਦੇਹ ਨਵਿਰਤ ਕਰ ਦਿੱਤਾ ਹੈ ਅਤੇ ਇੱਕ ਸੁਆਮੀ ਦੇ ਬਗ਼ੈਰ, ਮੈਂ ਕਿਸੇ ਹੋਰਸ ਨੂੰ ਨਹੀਂ ਦੇਖਦਾ।
Fareedkot Teekaਗੁਰੋਂ ਨੇ ਬੁਧੀ ਰੂਪ ਨੇਤ੍ਰੋਂ ਮੇਂ ਗਿਆਨ ਕਾ ਅੰਜਨ ਦੇ ਕੇ ਸਾਰਾ ਭਰਮ ਕਾਟ ਦੀਆ ਹੈ, ਏਕ ਤੇਰੇ ਬਿਨਾਂ ਔਰ ਕੋਈ ਨਹੀਂ ਦੇਖੀਤਾ॥੧੨॥
Prof. Sahib Singhਗੁਰੂ ਦੇ ਗਿਆਨ ਦੇ ਸੁਰਮੇ ਨੇ (ਜਿਸ ਮਨੁੱਖ ਦੀਆਂ ਅੱਖਾਂ ਦਾ) ਸਾਰਾ ਭਰਮ (-ਜਾਲਾ) ਕੱਟ ਦਿੱਤਾ, ਉਸ ਨੂੰ ਇਕ ਪਰਮਾਤਮਾ ਤੋਂ ਬਿਨਾ (ਕਿਤੇ ਕੋਈ) ਹੋਰ ਨਹੀਂ ਦਿੱਸਦਾ ॥੧੨॥

ਪਦ ਅਰਥ ਗੁਰ ਗਿਆਨ ਅੰਜਨਿ = ਗੁਰੂ ਦੇ ਗਿਆਨ ਦੇ ਸੁਰਮੇ ਨੇ। ਸਗਲਾ = ਸਾਰਾ। ਦੀਸੈ = ਦਿੱਸਦਾ ॥੧੨॥

SikhNet (Spanish)lo libera a uno de toda duda y uno no ve a nadie más que a Dios. (12)

ਊਚੇ ਤੇ ਊਚਾ ਦਰਬਾਰਾ ॥

aooche te aoochaa darabaaraa |

Sant Singh KhalsaThe Lord's Court is the highest of the high.
Manmohan SinghThe highest of the high is the Lord's court.
Manmohan Singh (Punjabi)ਉੱਚਿਆਂ ਤੋਂ ਉੱਚਾ ਹੈ ਸੁਆਮੀ ਦਾ ਦਰਬਾਰ।
Fareedkot Teekaਤੇਰਾ ਦਰਬਾਰ ਊਚੇ ਸੇ ਊਚਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਦਰਬਾਰ ਸਭ (ਦਰਬਾਰਾਂ) ਨਾਲੋਂ ਉੱਚਾ ਹੈ,

ਪਦ ਅਰਥ ਤੇ = ਤੋਂ। ਊਚੇ ਤੇ ਊਚਾ = ਸਭ ਤੋਂ ਉੱਚਾ।

SikhNet (Spanish)Lo más Alto de lo alto, la Más Sublime,

ਕਹਣੁ. ਨ ਜਾਈ; ਅੰਤੁ ਨ ਪਾਰਾ ॥

kehan. na jaaee; ant na paaraa |

Sant Singh KhalsaHis limit and extent cannot be described.
Manmohan SinghThe Lord limit and extent can be described not.
Manmohan Singh (Punjabi)ਸਾਈਂ ਦਾ ਓੜਕ ਅਤੇ ਵਿਸਥਾਰ ਬਿਆਨ ਕੀਤਾ ਨਹੀਂ ਜਾ ਸਕਦਾ।
Fareedkot Teekaਤੇਰੇ ਪਾਰ ਉਰਾਰ ਕਾ ਅੰਤ ਕਹਿਆ ਨਹੀਂ ਜਾਤਾ॥
Prof. Sahib Singhਉਸ ਦਾ ਅਖ਼ੀਰ ਉਸ ਦਾ ਪਾਰਲਾ ਬੰਨਾ ਦੱਸਿਆ ਨਹੀਂ ਜਾ ਸਕਦਾ।

ਪਦ ਅਰਥ ਪਾਰਾ = ਪਾਰਲਾ ਬੰਨਾ।

SikhNet (Spanish)es la Corte del Señor, y nadie puede decir dónde termina o dónde está su finitud.

ਗਹਿਰ ਗੰਭੀਰ. ਅਥਾਹ ਸੁਆਮੀ; ਅਤੁਲੁ. ਨ ਜਾਈ ਕਿਆ ਮਿਨਾ ॥੧੩॥

gahir ganbheer. athaah suaamee; atul. na jaaee kiaa minaa |13|

Sant Singh KhalsaThe Lord and Master is profoundly deep, unfathomable and unweighable; how can He be measured? ||13||
Manmohan SinghThe Lord is deed, Profound, Unfathomable and Unweighable. How can one measure Him?
Manmohan Singh (Punjabi)ਪ੍ਰਭੂ ਡੂੰਘਾ, ਸੰਜੀਦਾ, ਬੇਥਾਹ ਅਤੇ ਅਮਾਪ ਹੈ। ਇਨਸਾਨ ਉਸ ਨੂੰ ਕਿਸ ਤਰ੍ਹਾਂ ਮਿਣ ਸਕਦਾ ਹੈ।
Fareedkot Teekaਹੇ ਸ੍ਵਾਮੀ! ਤੂੰ ਡੂੰਘਾ ਨਿਰਹਲ ਔ ਬਿਅੰਤ ਹੈਂ। ਮੈਂ ਤੇਰੀ ਮਿਨਤੀ ਕਿਆ ਕਰਾਂ ਤੂੰ ਤੋਲਿਆ ਨਹੀਂ ਜਾਤਾ ਹੈਂ॥੧੩॥
Prof. Sahib Singhਹੇ ਡੂੰਘੇ ਤੇ ਅਥਾਹ (ਸਮੁੰਦਰ)! ਹੇ ਵੱਡੇ ਜਿਗਰੇ ਵਾਲੇ! ਹੇ ਮਾਲਕ! ਤੂੰ ਅਤੁੱਲ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ, ਤੈਨੂੰ ਮਿਣਿਆ ਨਹੀਂ ਜਾ ਸਕਦਾ ॥੧੩॥

ਪਦ ਅਰਥ ਗਹਿਰ = ਡੂੰਘਾ। ਗੰਭੀਰ = ਵੱਡੇ ਜਿਗਰੇ ਵਾਲਾ। ਕਿਆ ਮਿਨਾ = ਮੈਂ ਕੀਹ ਮਿਣ ਸਕਦਾ ਹਾਂ? ਮੈਂ ਮਿਣ = ਤੋਲ ਨਹੀਂ ਸਕਦਾ ॥੧੩॥

SikhNet (Spanish)Él es Profundo, muy Profundo, Insondable y Sin Fronteras, no puede ser evaluado, ni medido. (13)

ਤੂ ਕਰਤਾ; ਤੇਰਾ ਸਭੁ ਕੀਆ ॥

too karataa; teraa sabh keea |

Sant Singh KhalsaYou are the Creator; all is created by You.
Manmohan SinghThou are the Creator Lord and all are created Lord and all are created by Thee.
Manmohan Singh (Punjabi)ਤੂੰ ਸਿਰਜਣਹਾਰ ਸੁਆਮੀ ਹੈਂ ਅਤੇ ਸਾਰੇ ਤੇਰੇ ਹੀ ਸਿਰਜੇ ਹੋਏ ਹਨ।
Fareedkot Teekaਤੂੰ ਪੀਛੇ ਭੀ ਸਭ ਕਾ ਕਰਤਾ ਥਾ ਅਬ ਭੀ ਜੋ ਸੰਸਾਰ ਹੈ ਸਭ ਤੇਰਾ ਹੀ ਕੀਆ ਹੂਆ ਹੈ॥
Prof. Sahib Singhਹੇ ਪ੍ਰਭੂ! ਤੂੰ ਪੈਦਾ ਕਰਨ ਵਾਲਾ ਹੈਂ, ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ।

ਪਦ ਅਰਥ ਸਭੁ = ਸਾਰਾ ਜਗਤ।

SikhNet (Spanish)Oh Dios, eres mi Señor Creador, eres Quien ha creado todo,

ਤੁਝੁ ਬਿਨੁ; ਅਵਰੁ. ਨ ਕੋਈ ਬੀਆ ॥

tujh bin; avar. na koee beea |

Sant Singh KhalsaWithout You, there is no other at all.
Manmohan SinghWithout Thee, there is not any other second.
Manmohan Singh (Punjabi)ਤੇਰੇ ਬਗ਼ੈਰ ਹੋਰ ਕੋਈ ਦੂਸਰਾ ਨਹੀਂ।
Fareedkot Teekaਤੇਰੇ ਬਿਨਾਂ ਹੋਰ ਦੂਸਰਾ ਕੋਈ ਨਹੀਂ ਹੈ॥
Prof. Sahib Singhਤੈਥੋਂ ਬਿਨਾ (ਤੇਰੇ ਵਰਗਾ) ਕੋਈ ਹੋਰ ਦੂਜਾ ਨਹੀਂ ਹੈ।

ਪਦ ਅਰਥ ਬੀਆ = ਦੂਜਾ।

SikhNet (Spanish)y mira, no hay nada ni nadie sin Ti. Sí, eres el Principio, el medio y el fin de todo,

ਆਦਿ ਮਧਿ ਅੰਤਿ ਪ੍ਰਭੁ ਤੂਹੈ; ਸਗਲ ਪਸਾਰਾ ਤੁਮ ਤਨਾ ॥੧੪॥

aad madh ant prabh toohai; sagal pasaaraa tum tanaa |14|

Sant Singh KhalsaYou alone, God, are in the beginning, the middle and the end. You are the root of the entire expanse. ||14||
Manmohan SinghThou alone, O Lord are in the beginning, the middle and the end and Thou are the Root of the entire word.
Manmohan Singh (Punjabi)ਕੇਵਲ ਤੂੰ ਹੀ, ਹੇ ਸੁਆਮੀ ਆਰੰਭ, ਵਿਚਕਾਰ ਅਤੇ ਅਖ਼ੀਰ ਵਿੱਚ ਹੈਂ ਅਤੇ ਤੂੰ ਹੀ ਸਾਰੇ ਸੰਸਾਰ ਦਾ ਮੁੱਢਾ ਹੈਂ।
Fareedkot Teekaਤੀਨ ਕਾਲੋਂ ਮੇਂ ਤੂੰ ਬਿਆਪਕ ਹੈਂ, ਏਹ ਸਾਰਾ ਪਸਾਰਾ ਤੇਰੇ ਸਰੂਪ ਤੇ ਹੈ ਵਾ ਤੁਮਨੇ ਹੀ ਬਿਸਤਾਰ ਕੀਆ ਹੈ; ਵਾ ਸੰਸਾਰ ਬ੍ਰਿਛ ਕਾ ਤੂੰ (ਤਨਾ) ਮੂਲ ਰੂਪ ਹੈਂ॥੧੪॥
Prof. Sahib Singhਜਗਤ ਦੇ ਸ਼ੁਰੂ ਤੋਂ ਅਖ਼ੀਰ ਤਕ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ। ਇਹ ਸਾਰਾ ਜਗਤ-ਖਿਲਾਰਾ ਤੇਰੇ ਹੀ ਆਪਣੇ ਆਪ ਦਾ ਹੈ ॥੧੪॥

ਪਦ ਅਰਥ ਆਦਿ ਮਧਿ ਅੰਤਿ = ਜਗਤ-ਰਚਨਾ ਦੇ ਸ਼ੁਰੂ ਵਿਚ, ਵਿਚਕਾਰ ਅਤੇ ਅਖ਼ੀਰ ਵਿਚ। ਤੁਮ ਤਨਾ = ਤੇਰੇ ਸਰੀਰ ਦਾ, ਤੇਰੇ ਆਪੇ ਦਾ ॥੧੪॥

SikhNet (Spanish)eres la Raíz y todo lo demás es Tu Expansión. (14)

ਜਮਦੂਤੁ; ਤਿਸੁ ਨਿਕਟਿ. ਨ ਆਵੈ ॥

jamadoot; tis nikatt. na aavai |

Sant Singh KhalsaThe Messenger of Death does not even approach that person
Manmohan SinghThe myrmidon of death comes not near him,
Manmohan Singh (Punjabi)ਮੌਤ ਦਾ ਫਰੇਸ਼ਤਾ ਉਸ ਦੇ ਨੇੜੇ ਨਹੀਂ ਆਉਂਦਾ,
Fareedkot Teekaਤਿਸ ਕੇ ਨੇੜੇ ਜਮਦੂਤ ਨਹੀਂ ਆਵਤਾ ਹੈ॥
Prof. Sahib Singhਜਮਦੂਤ ਵੀ ਉਸ ਮਨੁੱਖ ਦੇ ਨੇੜੇ ਨਹੀਂ ਆ ਸਕਦਾ (ਮੌਤ ਉਸ ਨੂੰ ਡਰਾ ਨਹੀਂ ਸਕਦੀ)

ਪਦ ਅਰਥ ਨਿਕਟਿ = ਨੇੜੇ।

SikhNet (Spanish)El mensajero de Yama no visita a quien, asociándose con los Santos, canta Tu Alabanza.

ਸਾਧਸੰਗਿ; ਹਰਿ ਕੀਰਤਨੁ ਗਾਵੈ ॥

saadhasang; har keeratan gaavai |

Sant Singh Khalsawho sings the Kirtan of the Lord's Praises in the Saadh Sangat, the Company of the Holy.
Manmohan Singhwho in the saints 'Society sings God's praise.
Manmohan Singh (Punjabi)ਜੋ ਸਤਿਸੰਗਤ ਅੰਦਰ ਹਰੀ ਦਾ ਜੱਸ ਗਾਇਨ ਕਰਦਾ ਹੈ।
Fareedkot Teekaਹੇ ਹਰੀ! ਜੋ ਸੰਤੋਂ ਕੇ ਸੰਗ ਮੇਂ ਮਿਲ ਕੇ ਤੇਰਾ ਜਸੁ ਗਾਵਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ।

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤ ਵਿਚ।

SikhNet (Spanish)Sí, aquél que escucha la Alabanza del Señor con sus oídos,

ਸਗਲ ਮਨੋਰਥ ਤਾ ਕੇ ਪੂਰਨ; ਜੋ ਸ੍ਰਵਣੀ ਪ੍ਰਭ ਕਾ ਜਸੁ ਸੁਨਾ ॥੧੫॥

sagal manorath taa ke pooran; jo sravanee prabh kaa jas sunaa |15|

Sant Singh KhalsaAll desires are fulfilled, for one who listens with his ears to the Praises of God. ||15||
Manmohan SinghAll the desires of him are fulfilled, who with his ears, hears the Lord's praise.
Manmohan Singh (Punjabi)ਉਸ ਦੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ, ਜੋ ਆਪਣੇ ਕੰਨਾਂ ਨਾਲ ਸਾਈਂ ਦੀ ਮਹਿਮਾ ਸ੍ਰਵਣ ਕਰਦਾ ਹੈ।
Fareedkot Teekaਹੇ ਪ੍ਰਭੂ! ਜੋ ਆਪ ਕਾ ਜਸੁ ਕਾਨੋਂ ਸੇ ਸੁਨਾ ਕਰਤਾ ਹੈ ਸਭ ਮਨੋਰਥ ਤਿਸ ਕੇ ਪੂਰੇ ਹੋਤੇ ਹੈਂ॥੧੫॥
Prof. Sahib Singhਜਿਹੜਾ ਮਨੁੱਖ ਆਪਣੇ ਕੰਨਾਂ ਨਾਲ ਪ੍ਰਭੂ ਦਾ ਜਸ ਸੁਣਦਾ ਰਹਿੰਦਾ ਹੈ, ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ॥੧੫॥

ਪਦ ਅਰਥ ਤਾ ਕੇ = ਉਸ ਮਨੁੱਖ ਦੇ। ਸ੍ਰਵਣੀ = ਕੰਨਾਂ ਨਾਲ ॥੧੫॥

SikhNet (Spanish)encuentra total Plenitud. (15)

ਤੂ ਸਭਨਾ ਕਾ; ਸਭੁ ਕੋ ਤੇਰਾ ॥

too sabhanaa kaa; sabh ko teraa |

Sant Singh KhalsaYou belong to all, and all belong to You,
Manmohan SinghThou belong to all and all belong to Thee,
Manmohan Singh (Punjabi)ਤੂੰ ਸਾਰਿਆਂ ਦਾ ਹੈਂ ਅਤੇ ਸਾਰੇ ਤੇਰੇ ਹਨ,
Fareedkot Teekaਤੂੰ ਸਭਨਾਂ ਕਾ ਸ੍ਵਾਮੀ ਹੈਂ ਔ ਸਭ ਕੋਈ ਤੇਰਾ ਦਾਸ ਹੈ॥
Prof. Sahib Singhਹੇ ਪ੍ਰਭੂ! ਤੂੰ ਸਾਰੇ ਜੀਵਾਂ ਦਾ (ਖਸਮ) ਹੈਂ। ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ।

ਪਦ ਅਰਥ ਸਭੁ ਕੋ = ਹਰੇਕ ਜੀਵ।

SikhNet (Spanish)Oh Dios, Tú perteneces a todos y cada uno pertenece a Ti,

ਸਾਚੇ ਸਾਹਿਬ ਗਹਿਰ ਗੰਭੀਰਾ ॥

saache saahib gahir ganbheeraa |

Sant Singh KhalsaO my true, deep and profound Lord and Master.
Manmohan SinghO my Deep and Unfathomable True Lord.
Manmohan Singh (Punjabi)ਹੇ ਮੇਰੇ ਡੂੰਘੇ ਅਤੇ ਅਥਾਹ ਸੱਚੇ ਸੁਆਮੀ!
Fareedkot Teekaਹੇ ਸਚੇ ਸਾਹਿਬ ਗਹਿਰ ਗੰਭੀਰਾ! ॥
Prof. Sahib Singh(ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ ਪ੍ਰਭੂ!)

ਪਦ ਅਰਥ ਸਾਹਿਬ = ਹੇ ਸਾਹਿਬ! ਸਾਚੇ = ਹੇ ਸਦਾ ਕਾਇਮ ਰਹਿਣ ਵਾਲੇ!

SikhNet (Spanish)eres nuestro Único Maestro Verdadero, Profundo.

Open this shabad (50 lines, Angs 1078-1080) →

Ang 1079 of 1430