ੴ

ਸਿੱਖਬਾਣੀ · SikhBani

Ang 1294

Sri Guru Granth Sahib · Raag Kaanraa · 2 shabads, 20 lines
Translations
Shabad Guru Ramdas Ji Raag Kaanraa

ਰਾਗੁ ਕਾਨੜਾ ਚਉਪਦੇ ਮਹਲਾ ੪ ਘਰੁ ੧ ॥

raag kaanarraa chaupade mahalaa 4 ghar 1 |

Sant Singh KhalsaRaag Kaanraa, Chau-Padhay, Fourth Mehl, First House:
Manmohan SinghRag Kanra Chaupadas 4th Guru.
Manmohan Singh (Punjabi)ਰਾਗ ਕਾਨੜਾ ਚਉਪਦੇ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਕਾਨੜਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Kanra, Chau Padas Mejl Guru Ram Das, Cuarto Canal Divino, Primera Casa.

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True His is Name, Creative His personality and Immortal His from. He is without fear, sans enmity, beyond birth and self-illumined. By the Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ-ਰਹਿਤ, ਦੁਸ਼ਮਨੀ ਦੇ ਬਗੈਰ, ਅਜਨਮਾਂ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, Verdad es Su Nombre, Creatividad Personificada, Sin Miedo, Sin Odio, Imagen de lo Inmortal, No nato, Auto Existente, por la Gracia del Guru.

ਮੇਰਾ ਮਨੁ; ਸਾਧ ਜਨਾਂ ਮਿਲਿ ਹਰਿਆ ॥

meraa man; saadh janaan mil hariaa |

Sant Singh KhalsaMeeting with the Holy people, my mind blossoms forth.
Manmohan SinghMeeting with the pious persons, my mind has flowered.
Manmohan Singh (Punjabi)ਪਵਿੱਤਰ ਪੁਰਸ਼ਾਂ ਨਾਲ ਮਿਲ ਕੇ, ਮੇਰਾ ਮਨੂਆ ਪ੍ਰਫੁਲਤ ਹੋ ਗਿਆ ਹੈ।
Fareedkot Teekaਹੇ ਭਾਈ! ਸਾਧ ਜਨੋਂ ਕੋ ਮਿਲ ਕਰ ਮੇਰਾ ਮਨ ਗੁਣੋਂ ਕਰ ਕੇ ਹਰਾ ਹੂਆ ਹੈ॥
Prof. Sahib Singhਮੇਰਾ ਮਨ ਸੰਤ ਜਨਾਂ ਨੂੰ ਮਿਲ ਕੇ ਆਤਮਕ ਜੀਵਨ ਵਾਲਾ ਬਣ ਗਿਆ ਹੈ।

ਪਦ ਅਰਥ ਮਿਲਿ = ਮਿਲ ਕੇ। ਹਰਿਆ = ਹਰਾ-ਭਰਾ, ਆਤਮਕ ਜੀਵਨ ਵਾਲਾ।

SikhNet (Spanish)Encontrando a los Santos, mi mente florece. Ofrezco mi ser en sacrificio, en sacrificio, en sacrificio,

ਹਉ ਬਲਿ ਬਲਿ. ਬਲਿ ਬਲਿ ਸਾਧ ਜਨਾਂ ਕਉ; ਮਿਲਿ ਸੰਗਤਿ ਪਾਰਿ ਉਤਰਿਆ ॥੧॥ ਰਹਾਉ ॥

hau bal bal. bal bal saadh janaan kau; mil sangat paar utariaa |1| rahaau |

Sant Singh KhalsaI am a sacrifice, a sacrifice, a sacrifice, a sacrifice to those Holy beings; joining the Sangat, the Congregation, I am carried across to the other side. ||1||Pause||
Manmohan SinghA sacrifice, sacrifice, sacrifice, sacrifice am I unto saints, meeting with whose society I am ferried across. Pause.
Manmohan Singh (Punjabi)ਕੁਰਬਾਨ, ਕੁਰਬਾਨ ਕੁਰਬਾਨ, ਕੁਰਬਾਨ ਹਾਂ ਮੈਂ ਸੰਤਾਂ ਉਤੋਂ ਜਿਨ੍ਹਾਂ ਦੀ ਸੰਗਤ ਨਾਲ ਜੁੜਨ ਦੁਆਰਾ ਮੇਰਾ ਪਾਰ ਉਤਾਰਾ ਹੋ ਗਿਆ ਹੈ। ਠਹਿਰਾਉ।
Fareedkot Teekaਮੈਂ ਜਿਨ ਕੀ ਸੰਗਤ ਮੇਂ ਮਿਲਕਰ ਸੰਸਾਰ ਸਮੁੰਦਰ ਸੇ ਪਾਰ ਉਤਰਾ ਹੂੰ, ਮਨ, ਤਨ, ਬਾਣੀ ਕਰ ਤਿਨ ਸਾਧ ਜਨੋਂ ਕੇ ਚਰਨੋਂ ਮੇਂ ਬਲਿਹਾਰਨੇ ਜਾਤਾ ਹੂੰ॥੧॥ ਰਹਾਉ ॥
Prof. Sahib Singhਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ। (ਸੰਤ ਜਨਾਂ ਦੀ) ਸੰਗਤ ਵਿਚ ਮਿਲ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੧॥ ਰਹਾਉ ॥

ਪਦ ਅਰਥ ਹਉ = ਹਉਂ, ਮੈਂ। ਬਲਿ ਬਲਿ = ਸਦਕੇ, ਕੁਰਬਾਨ ॥੧॥ ਰਹਾਉ ॥

SikhNet (Spanish)en sacrificio a los Santos. Acercándome a la Sangat, a la Congregación, soy llevado hasta el otro lado. (1-Pausa)

ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ; ਹਮ. ਸਾਧ ਜਨਾਂ ਪਗ ਪਰਿਆ ॥

har har kripaa karahu prabh apanee; ham. saadh janaan pag pariaa |

Sant Singh KhalsaO Lord, Har, Har, please bless me with Your Mercy, God, that I may fall at the feet of the Holy.
Manmohan SinghO my God, the Lord Master, bless me with Thy mercy so that I may fall at the feet of the saints.
Manmohan Singh (Punjabi)ਹੇ ਮੇਰੇ ਵਾਹਿਗੁਰੂ ਸੁਆਮੀ! ਤੂੰ ਮੇਰੇ ਉਤੇ ਆਪਣੀ ਮਿਹਰ ਧਾਰ ਤਾਂ ਜੋ ਮੈਂ ਸੰਤਾਂ ਦੇ ਪੈਰੀ ਪੈ ਜਾਵਾਂ।
Fareedkot Teekaਹੇ ਹਰਿ ਹਰਿ ਪ੍ਰਭੂ! ਹਮਾਰੇ ਪੁਰ ਅਪਨੀ ਕਿਰਪਾ ਕਰੋ, ਮੈਂ ਸੰਤ ਜਨੋਂ ਕੇ ਪੜਿਆ ਰਹਾਂ॥
Prof. Sahib Singhਹੇ ਹਰੀ! ਹੇ ਪ੍ਰਭੂ! (ਮੇਰੇ ਉਤੇ) ਆਪਣੀ ਮਿਹਰ ਕਰ, ਮੈਂ ਸੰਤ ਜਨਾਂ ਦੀ ਚਰਨੀਂ ਲੱਗਾ ਰਹਾਂ।

ਪਦ ਅਰਥ ਹਰਿ = ਹੇ ਹਰੀ! ਪ੍ਰਭ = ਹੇ ਪ੍ਰਭੂ! ਪਗ = ਪੈਰੀਂ, ਚਰਨੀਂ। ਪਰਿਆ = ਪਿਆ ਰਹਾਂ। ਹਮ = ਅਸੀ, ਮੈਂ।

SikhNet (Spanish)Oh, Señor, Jar, Jar, por favor bendíceme con tu Misericordia para que así caiga a los Pies de los Santos.

ਧਨੁ ਧਨੁ ਸਾਧ, ਜਿਨ ਹਰਿ ਪ੍ਰਭੁ ਜਾਨਿਆ; ਮਿਲਿ ਸਾਧੂ. ਪਤਿਤ, ਉਧਰਿਆ ॥੧॥

dhan dhan saadh, jin har prabh jaaniaa; mil saadhoo. patit, udhariaa |1|

Sant Singh KhalsaBlessed, blessed are the Holy, who know the Lord God. Meeting with the Holy, even sinners are saved. ||1||
Manmohan SinghBlessed, blessed is the saint, who realizes his God Lord, Meeting with the saint even the sinners are emancipated.
Manmohan Singh (Punjabi)ਮੁਬਾਰਕ, ਮੁਬਾਰਕ ਹੈ ਸੰਤ, ਜੋ ਆਪਣੇ ਵਾਹਿਗੁਰੂ ਸੁਆਮੀ ਨੂੰ ਅਨੁਭਵ ਕਰਦਾ ਹੈ। ਸੰਤ ਨਾਲ ਮਿਲਣ ਦੁਆਰਾ ਪਾਪੀ ਭੀ ਪਾਰ ਉਤਰ ਜਾਂਦੇ ਹਨ।
Fareedkot Teekaਵਹੁ ਸਾਧੂ ਮਨ, ਤਨ, ਬਾਣੀ ਕਰ ਧੰਨਤਾ ਯੋਗ ਹੈਂ ਜਿਨੋਂ ਨੇ ਹਰੀ ਪ੍ਰਭੂ ਕੋ ਜਾਨਾ ਹੈ, ਤਿਨ ਸਾਧੂਓਂ ਕੋ ਜੋ ਪਾਪੀ ਭੀ ਮਿਲਾ ਹੈ ਵਹੁ ਭੀ ਉਧਰ ਗਿਆ ਹੈ॥੧॥
Prof. Sahib Singhਸ਼ਾਬਾਸ਼ ਹੈ ਸੰਤ ਜਨਾਂ ਨੂੰ ਜਿਨ੍ਹਾਂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੋਈ ਹੈ। ਸੰਤ ਜਨਾਂ ਨੂੰ ਮਿਲ ਕੇ ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖ ਵਿਕਾਰਾਂ ਤੋਂ ਬਚ ਜਾਂਦੇ ਹਨ ॥੧॥

ਪਦ ਅਰਥ ਧਨੁ ਧਨੁ = ਧੰਨ, ਭਾਗਾਂ ਵਾਲੇ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖ। ਉਧਰਿਆ = (ਵਿਕਾਰਾਂ ਤੋਂ) ਬਚ ਜਾਂਦੇ ਹਨ ॥੧॥

SikhNet (Spanish)Benditos son los Santos que conocen a Dios Nuestro Señor. Conociendo a los Santos, aún los más malvados son salvados. (1)

ਮਨੂਆ ਚਲੈ ਚਲੈ. ਬਹੁ ਬਹੁ ਬਿਧਿ; ਮਿਲਿ ਸਾਧੂ ਵਸਗਤਿ ਕਰਿਆ ॥

manooaa chalai chalai. bahu bahu bidh; mil saadhoo vasagat kariaa |

Sant Singh KhalsaThe mind roams and rambles all around in all directions. Meeting with the Holy, it is overpowered and brought under control,
Manmohan SinghThe mind roams and rambles in many, many directions. It is only by meeting with the saints, that it is over-powered.
Manmohan Singh (Punjabi)ਮਨ ਬਹੁਤਿਆਂ, ਬਹੁਤਿਆਂ ਪਾਸਿਆਂ ਵਲ ਝੁਮਦਾ ਤੇ ਭਟਕਦਾ ਹੈ। ਕੇਵਲ ਸੰਤਾਂ ਨੂੰ ਮਿਲਣ ਦੁਆਰਾ ਹੀ ਇਹ ਕਾਬੂ ਵਿੱਚ ਆਉਂਦਾ ਹੈ।
Fareedkot Teekaਮਨੂਆ ਅਤੀ ਚਪਲ ਹੂਆ ਹੂਆ ਬਹੁ ਬਿਧੋਂ ਕਰ ਚਲਤਾ ਥਾ ਅਰਥਾਤ ਭਟਕਤਾ ਥਾ, ਸਾਧੂ ਕੇ ਸਾਥ ਮਿਲ ਕੇ ਤਿਸ ਕੇ (ਗਤਿ) ਗਵਨ ਕੋ ਬਸ ਕਰ ਲੀਆ ਹੈ॥☬ਜੇ ਕਹੇਂ ਕੈਸੇ ਬਸ ਕੀਆ ਹੈ? ਤਿਸ ਪਰ ਦ੍ਰਿਸ਼ਟਾਂਤ ਕਹਤੇ ਹੈਂ:
Prof. Sahib Singh(ਮਨੁੱਖ ਦਾ) ਮਨ (ਆਮ ਤੌਰ ਤੇ) ਕਈ ਤਰੀਕਿਆਂ ਨਾਲ ਸਦਾ ਭਟਕਦਾ ਫਿਰਦਾ ਹੈ, ਸੰਤ ਜਨਾਂ ਨੂੰ ਮਿਲ ਕੇ (ਇਉਂ) ਵੱਸ ਵਿਚ ਕਰ ਲਈਦਾ ਹੈ,

ਪਦ ਅਰਥ ਚਲੈ ਚਲੈ = ਮੁੜ ਮੁੜ ਭਟਕਦਾ ਫਿਰਦਾ ਹੈ। ਵਸਗਤਿ = ਵੱਸ ਵਿਚ।

SikhNet (Spanish)La mente deambula y vaga por todas direcciones. Encontrando a los Santos, la mente es subyugada y controlada,

ਜਿਉਂ ਜਲ ਤੰਤੁ. ਪਸਾਰਿਓ ਬਧਕਿ; ਗ੍ਰਸਿ ਮੀਨਾ ਵਸਗਤਿ ਖਰਿਆ ॥੨॥

jiaun jal tant. pasaario badhak; gras meenaa vasagat khariaa |2|

Sant Singh Khalsajust as when the fisherman spreads his net over the water, he catches and overpowers the fish. ||2||
Manmohan SinghAs by spreading the thread's net in the water, the fisherman catches, overpowers and carries away the fish, so is the mind controlled through the saints.
Manmohan Singh (Punjabi)ਜਿਸ ਤਰ੍ਹਾਂ ਪਾਣੀ ਵਿੱਚ ਧਾਗਿਆਂ ਦਾ ਜਾਲ ਖਿਲਾਰ ਕੇ, ਮਾਹੀਗੀਰ ਮੱਛੀ ਨੂੰ ਪਕੜ ਅਤੇ ਕਾਬੂ ਕਰਕੇ ਲੈ ਜਾਂਦਾ ਹੈ, ਏਸ ਤਰ੍ਹਾਂ ਹੀ ਸੰਤਾਂ ਦੇ ਰਾਹੀਂ ਮਲ ਵਸ ਕਰ ਲਿਆ ਜਾਂਦਾ ਹੈ।
Fareedkot Teekaਜਿਸ ਪ੍ਰਕਾਰ ਝੀਵਰ ਨੇ ਸੂਤਰ ਕਾ ਜਾਲ ਜਲ ਕੇ ਬੀਚ ਪਸਾਰਿਆ ਔਰ ਮਛ ਕੋ (ਗ੍ਰਸਿ) ਪਕੜ ਕਰ ਤਿਸ ਕੀ ਗਤੀ ਕੋ ਬਸ ਕਰ ਕੇ (ਖਰਿਆ) ਲੈ ਗਿਆ, ਤੈਸੇ ਮਨ ਕੋ ਬਿਚਾਰ ਰੂਪ ਜਾਲ ਸੇ ਪਕੜਾ ਹੈ॥੨॥
Prof. Sahib Singhਜਿਵੇਂ ਕਿਸੇ ਸ਼ਿਕਾਰੀ ਨੇ ਜਾਲ ਖਿਲਾਰਿਆ, ਅਤੇ ਮੱਛੀ ਨੂੰ (ਕੁੰਡੇ ਵਿਚ) ਫਸਾ ਕੇ ਕਾਬੂ ਕਰ ਕੇ ਲੈ ਗਿਆ ॥੨॥

ਪਦ ਅਰਥ ਜਲ ਤੰਤੁ = (ਮੱਛੀਆਂ ਫੜਨ ਵਾਲਾ) ਜਾਲ। ਬਧਕਿ = ਬੱਧਕ ਨੇ, ਸ਼ਿਕਾਰੀ ਨੇ। ਗ੍ਰਸਿ = ਫੜ ਕੇ। ਮੀਨਾ = ਮੱਛੀ। ਖਰਿਆ = ਲੈ ਗਿਆ ॥੨॥

SikhNet (Spanish)así como cuando el pescador esparce su red sobre el agua y atrapa a los peces. (2)

ਹਰਿ ਕੇ ਸੰਤ. ਸੰਤ ਭਲ ਨੀਕੇ; ਮਿਲਿ ਸੰਤ ਜਨਾ ਮਲੁ ਲਹੀਆ ॥

har ke sant. sant bhal neeke; mil sant janaa mal laheea |

Sant Singh KhalsaThe Saints, the Saints of the Lord, are noble and good. Meeting with the humble Saints, filth is washed away.
Manmohan SinghGood and sublime are the saints, the Lord's saints. Meeting with the holymen, the filth of sins is washed off.
Manmohan Singh (Punjabi)ਚੰਗੇ ਅਤੇ ਸ਼੍ਰੇਸ਼ਟ ਹਨ ਸਾਧੂ, ਸੁਆਮੀ ਦੇ ਸਾਧੂ। ਨੇਕ ਪੁਰਸ਼ਾਂ ਨਾਲ ਮਿਲਣ ਦੁਆਰਾ, ਪਾਪਾਂ ਦੀ ਮੈਲ ਧੋਤੀ ਜਾਂਦੀ ਹੈ।
Fareedkot Teeka(ਸੰਤ) ਸ਼ਾਂਤ ਰੂਪ ਜੋ ਹਰੀ ਕੇ ਸੰਤ ਹੈਂ, ਸੋ (ਭਲ ਨੀਕੇ) ਅਤੀ ਸ੍ਰੇਸ਼ਟ ਹੈਂ, ਤਿਨ ਸੰਤ ਜਨੋਂ ਕੋ ਮਿਲਕਰ ਰਿਦੇ ਕੀ ਮੈਲ ਲਹਿ ਗਈ ਹੈ॥
Prof. Sahib Singhਪਰਮਾਤਮਾ ਦੇ ਸੇਵਕ ਸੰਤ ਜਨ ਭਲੇ ਅਤੇ ਚੰਗੇ ਜੀਵਨ ਵਾਲੇ ਹੁੰਦੇ ਹਨ, ਸੰਤ ਜਨਾਂ ਨੂੰ ਮਿਲ ਕੇ (ਮਨ ਦੀ ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ।

ਪਦ ਅਰਥ ਭਲ = ਭਲੇ। ਨੀਕੇ = ਚੰਗੇ। ਲਹੀਆ = ਲਹਿ ਜਾਂਦੀ ਹੈ।

SikhNet (Spanish)Los Santos del Señor son buenos y nobles, encontrándolos toda impureza es lavada.

ਹਉਮੈ ਦੁਰਤੁ. ਗਇਆ ਸਭੁ ਨੀਕਰਿ; ਜਿਉ ਸਾਬੁਨਿ, ਕਾਪਰੁ ਕਰਿਆ ॥੩॥

haumai durat. geaa sabh neekar; jiau saabun, kaapar kariaa |3|

Sant Singh KhalsaAll the sins and egotism are washed away, like soap washing dirty clothes. ||3||
Manmohan SinghAnd as the clothes are rendered clean with soap, so are washed off all the sins of self-conceit.
Manmohan Singh (Punjabi)ਅਤੇ ਜਿਸ ਤਰ੍ਹਾਂ ਸਾਬਣ ਕਪੜਿਆਂ ਨੂੰ ਸਾਫ ਕਰ ਦਿੰਦਾ ਹੈ ਏਸੇ ਤਰ੍ਹਾਂ ਹੀ ਸਵੈ-ਹੰਗਤਾ ਦੇ ਸਾਰੇ ਪਾਪ ਧੋਤੇ ਜਾਂਦੇ ਹਨ।
Fareedkot Teekaਹੰਤਾ, ਮਮਤਾ ਰੂਪੀ ਜੋ (ਦੁਰਤੁ) ਪਾਪ ਥਾ, ਸੋ ਸਭ ਨਿਕਸ ਗਿਆ ਹੈ। ਜੈਸੇ ਕਪੜੇ ਕੋ ਸਾਬਣ ਸੁਧ ਕਰ ਦੇਤਾ ਹੈ, ਤੈਸੇ ਹੀ ਅੰਤਹਕਰਣ ਕੋ ਸੁਧ ਕੀਆ ਹੈ॥੩॥
Prof. Sahib Singhਜਿਵੇਂ ਸਾਬਣ ਨਾਲ ਕੱਪੜਾ (ਸਾਫ਼) ਕਰ ਲਈਦਾ ਹੈ, (ਤਿਵੇਂ ਸੰਤ ਜਨਾਂ ਦੀ ਸੰਗਤ ਵਿਚ ਮਨੁੱਖ ਦੇ ਅੰਦਰੋਂ) ਹਉਮੈ ਦਾ ਵਿਕਾਰ ਸਾਰਾ ਨਿਕਲ ਜਾਂਦਾ ਹੈ ॥੩॥

ਪਦ ਅਰਥ ਦੁਰਤੁ = ਪਾਪ। ਗਇਆ ਨੀਕਰਿ = ਨਿਕਲ ਗਿਆ। ਸਾਬੁਨਿ = ਸਾਬਣ ਨਾਲ। ਕਾਪਰੁ = ਕੱਪੜਾ। ਕਰਿਆ = (ਮਲ-ਰਹਿਤ) ਕਰ ਲਈਦਾ ਹੈ ॥੩॥

SikhNet (Spanish)Los errores y egoísmos son purificados, como el jabón lo hace con la ropa sucia. (3)

ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ; ਗੁਰ ਸਤਿਗੁਰ ਚਰਨ ਉਰ ਧਰਿਆ ॥

masatak lilaatt likhiaa dhur tthaakur; gur satigur charan ur dhariaa |

Sant Singh KhalsaAccording to that pre-ordained destiny inscribed on my forehead by my Lord and Master, I have enshrined the Feet of the Guru, the True Guru, within my heart.
Manmohan SinghBy virtue of the Lord's preordained writ on my brow and forehead, I have enshrined the great True Guru's feet within my mind.
Manmohan Singh (Punjabi)ਮੇਰੀ ਪੇਸ਼ਾਨੀ ਅਤੇ ਮੰਕੇ ਉਤੇ ਸੁਆਮੀ ਦੀ ਮੁੱਝ ਦੀ ਲਿਖੀ ਹੋਈ ਲਿਖਤਾਕਾਰ ਦੀ ਬਰਕਤ ਦੁਆਰਾ ਮੈਂ ਵੱਡੇ ਸੱਚੇ ਗੁਰਾਂ ਦੇ ਪੇਰ ਆਪਣੇ ਰਿਦੇ ਅੰਦਰ ਟਿਕਾ ਲਏ ਹਨ।
Fareedkot Teekaਆਦਿ ਰੂਪ ਸਿਰੋਮਣੀ ਠਾਕੁਰ ਨੇ ਮਸਤਕ ਪੁਰ ਜੋ ਪੁੰਨ ਕਰਮ ਕਾ ਲੇਖ ਲਿਖਾ ਥਾ, ਤਿਸ ਕਰ ਪੂਜਨੇ ਜੋਗ ਸਤਿਗੁਰੋਂ ਕੇ ਚਰਣੋਂ ਕੋ ਰਿਦੇ ਮੇਂ ਧਾਰਨ ਕੀਆ ਹੈ॥
Prof. Sahib Singhਹੇ ਦਾਸ ਨਾਨਕ! ਜਿਸ ਮਨੁੱਖ ਦੇ ਮੱਥੇ ਉੱਤੇ ਠਾਕੁਰ-ਪ੍ਰਭੂ ਨੇ ਧੁਰ ਦਰਗਾਹ ਤੋਂ (ਗੁਰੂ-ਮਿਲਾਪ ਦਾ ਲੇਖ) ਲਿਖ ਦਿੱਤਾ, ਉਸ ਨੇ ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ।

ਪਦ ਅਰਥ ਮਸਤਕਿ = ਮੱਥੇ ਉੱਤੇ। ਲਿਲਾਟਿ = ਮੱਥੇ ਉੱਤੇ। ਧੁਰਿ = ਧੁਰ ਦਰਗਾਹ ਤੋਂ। ਠਾਕੁਰਿ = ਠਾਕੁਰ ਪ੍ਰਭੂ ਨੇ। ਉਰ = ਹਿਰਦਾ।

SikhNet (Spanish)De acuerdo al Destino escrito sobre mi frente por mi Señor y Maestro he llegado a enaltecer los Pies del Guru, el Verdadero Guru que habita en mi corazón.

ਸਭੁ ਦਾਲਦੁ ਦੂਖ ਭੰਜ. ਪ੍ਰਭੁ ਪਾਇਆ; ਜਨ ਨਾਨਕ. ਨਾਮਿ ਉਧਰਿਆ ॥੪॥੧॥

sabh daalad dookh bhanj. prabh paaeaa; jan naanak. naam udhariaa |4|1|

Sant Singh KhalsaI have found God, the Destroyer of all poverty and pain; servant Nanak is saved through the Naam. ||4||1||
Manmohan SinghSalve Nanak has obtained his Lord, the Destroyer of all poverty and pain and through His Name, he is emancipated.
Manmohan Singh (Punjabi)ਗੋਲੇ ਨਾਨਕ ਨੇ ਸਾਰੀ ਗਰੀਬੀ ਅਤੇ ਪੀੜ ਦੇ ਨਾਸ ਕਰਣਹਾਰ ਆਪਣੇ ਸੁਆਮੀ ਨੂੰ ਪਾ ਲਿਆ ਹੈ ਅਤੇ ਉਸ ਦੇ ਨਾਮ ਰਾਹੀਂ ਉਸ ਦਾ ਕਲਿਆਣ ਹੋ ਗਈ ਹੈ।
Fareedkot Teekaਦੁਖ ਦਰਿਦਰ ਸਭ ਕੇ (ਭੰਜ) ਨਸ਼ਟ ਕਰਨੇਹਾਰੇ ਪ੍ਰਭੂ ਕੋ ਪਾਇਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਅਪਨੇ ਜਨ ਕੋ (ਨਾਮਿ) ਪਰਮੇਸਰ ਨੇ ਉਧਾਰ ਲੀਆ ਹੈ॥੪॥੧॥
Prof. Sahib Singhਉਸ ਨੇ ਉਹ ਪਰਮਾਤਮਾ ਲੱਭ ਲਿਆ ਜਿਹੜਾ ਸਾਰੀ ਗ਼ਰੀਬੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਉਹ ਮਨੁੱਖ ਨਾਮ ਵਿਚ (ਜੁੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ ॥੪॥੧॥

ਪਦ ਅਰਥ ਸਭੁ = ਸਾਰਾ। ਦਾਲਦੁ = ਗਰੀਬੀ। ਦਾਲਦੁ ਦੂਖੁ ਭੰਜ = ਗ਼ਰੀਬੀ ਤੇ ਦੁੱਖਾਂ ਦਾ ਨਾਸ ਕਰਨ ਵਾਲਾ। ਨਾਮਿ = ਨਾਮ ਦੀ ਰਾਹੀਂ। ਉਧਰਿਆ = ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ॥੪॥੧॥

SikhNet (Spanish)He encontrado a Dios, el Destructor de la pobreza y del dolor. El Sirviente Nanak ha sido salvado mediante el Naam. (4-1)

Open this shabad →

Shabad Guru Ramdas Ji Raag Kaanraa continues on Ang 1295

ਕਾਨੜਾ ਮਹਲਾ ੪ ॥

kaanarraa mahalaa 4 |

Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੋਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.

ਮੇਰਾ ਮਨੁ; ਸੰਤ ਜਨਾ ਪਗ ਰੇਨ ॥

meraa man; sant janaa pag ren |

Sant Singh KhalsaMy mind is the dust of the feet of the Saints.
Manmohan SinghMy mind is the dust of the saints feet.
Manmohan Singh (Punjabi)ਮੇਰਾ ਮਨ ਸਾਧੂਆਂ ਦੇ ਪੇਰਾਂ ਦੀ ਧੂੜ ਹੈ।
Fareedkot Teekaਮੇਰਾ ਮਨ ਸੰਤ ਜਨੋਂ ਕੇ ਚਰਣੋਂ ਕੀ (ਰੇਨ) ਧੂਰੀ ਹੂਆ ਹੈ, ਭਾਵ ਚਰਣੀ ਲਗਾ ਹੈ॥
Prof. Sahib Singhਮੇਰਾ ਮਨ ਸੰਤ ਜਨਾਂ ਦੇ ਚਰਨਾਂ ਦੀ ਧੂੜ (ਮੰਗਦਾ ਹੈ)।

ਪਦ ਅਰਥ ਪਗ ਰੇਨ = ਚਰਨਾਂ ਦੀ ਧੂੜ।

SikhNet (Spanish)Mi mente es el polvo de los Pies de los Santos. Acercándome a la Sangat, la Congregación, escucho el Sermón del Señor,

ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ; ਮਨੁ ਕੋਰਾ ਹਰਿ ਰੰਗਿ ਭੇਨ ॥੧॥ ਰਹਾਉ ॥

har har kathaa sunee mil sangat; man koraa har rang bhen |1| rahaau |

Sant Singh KhalsaJoining the Sangat, the Congregation, I listen to the sermon of the Lord, Har, Har. My crude and uncultured mind is drenched with the Love of the Lord. ||1||Pause||
Manmohan SinghAs I heard the Lord God's gospel, associating with the saints' congregation, my uncultured mind was drenched with the colour of Lord's love. Pause.
Manmohan Singh (Punjabi)ਜਦ ਸਤਿਸੰਗਤ ਨਾਲ ਜੁੜ, ਮੈਂ ਸੁਆਮੀ ਵਾਹਿਗੁਰੂ ਦੀ ਵਾਰਤਾ ਸੁਣੀ ਤਾ ਮੇਰਾ ਅਣਭਿਜ ਮਨੂਆ ਪ੍ਰਭੂ ਦੇ ਪਿਆਰ ਦੀ ਰੰਗਤਾ ਨਾਲ ਭਿੱਜ ਗਿਆ। ਠਹਿਰਾਉ।
Fareedkot Teekaਤਿਨ ਕੀ ਸੰਗਤ ਮੇਂ ਮਿਲਕਰ ਹਰਿ ਹਰਿ ਕਥਾ ਸੁਨੀ ਹੈ ਅਰ ਜੋ ਮਨ ਕੋਰਾ ਥਾ, ਸੋ ਹਰੀ ਨਾਮ ਰੰਗ ਮੇਂ ਭੀਜਾ ਹੈ॥੧॥ ਰਹਾਉ ॥
Prof. Sahib Singhਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ (ਜਿਸ ਨੇ ਭੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ, ਉਸ ਦਾ ਕੋਰਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਗਿਆ ॥੧॥ ਰਹਾਉ ॥

ਪਦ ਅਰਥ ਮਿਲਿ = ਮਿਲ ਕੇ। ਰੰਗਿ = ਰੰਗ ਨਾਲ। ਭੇਨ = ਭਿੱਜ ਗਿਆ ॥੧॥ ਰਹਾਉ ॥

SikhNet (Spanish)Jar, Jar. Mi mente cruda e inculta es drenada en el Amor del Señor. (1-Pausa)

ਹਮ ਅਚਿਤ ਅਚੇਤ, ਨ ਜਾਨਹਿ ਗਤਿ ਮਿਤਿ; ਗੁਰਿ. ਕੀਏ ਸੁਚਿਤ ਚਿਤੇਨ ॥

ham achit achet, na jaaneh gat mit; gur. kee suchit chiten |

Sant Singh KhalsaI am thoughtless and unconscious; I do not know God's state and extent. The Guru has made me thoughtful and conscious.
Manmohan SinghI was ignorant and thoughtless and knew not the Lord's state and measure. The Guru has make me wise and a man of wisdom.
Manmohan Singh (Punjabi)ਮੈਂ ਬੇਸਮਝ ਅਤੇ ਗਾਫਲ ਸਾਂ ਅਤੇ ਸੁਆਮੀ ਦੀ ਅਵਸਥਾ ਅਤੇ ਅੰਦਾਜੇ ਨੂੰ ਨਹੀਂ ਜਾਣਦਾ ਸਾਂ ਗੁਰਦੇਵ ਜੀ ਨੇ ਮੈਨੂੰ ਸਿਆਣਾ ਅਤੇ ਸਮਝਦਾਰ ਬਣਾ ਦਿੱਤਾ ਹੈ।
Fareedkot Teekaਹਮ (ਅਚਿਤ) ਜੜ ਔਰ (ਅਚੇਤ) ਸਿਮਰਨੇ ਸੇ ਰਹਿਤ ਥੇ, ਪਰਮੇਸਰ ਕੀ ਗਤੀ ਕੀ ਮਰਯਾਦਾ ਕੋ ਨਹੀਂ ਜਾਨਤੇ ਥੇ, ਗੁਰੋਂ ਨੇ (ਸੁਚਿਤ) ਚੇਤੰਨ ਔਰ (ਚਿਤੇਨ) ਸਿਮਰਨੇ ਵਾਲੇ ਕਰ ਦੀਏ ਹੈਂ॥
Prof. Sahib Singhਅਸੀਂ ਜੀਵ (ਪਰਮਾਤਮਾ ਵਲੋਂ) ਬੇ-ਧਿਆਨੇ ਗ਼ਾਫ਼ਿਲ ਰਹਿੰਦੇ ਹਾਂ, ਅਸੀਂ ਨਹੀਂ ਜਾਣਦੇ ਕਿ ਪਰਮਾਤਮਾ ਕਿਹੋ ਜਿਹਾ ਉੱਚੀ ਆਤਮਕ ਅਵਸਥਾ ਵਾਲਾ ਹੈ ਅਤੇ ਕੇਡਾ ਬੇਅੰਤ ਵੱਡਾ ਹੈ। (ਜਿਹੜੇ ਗੁਰੂ ਦੀ ਸਰਨ ਪੈ ਗਏ, ਉਹਨਾਂ ਨੂੰ) ਗੁਰੂ ਨੇ ਸਿਆਣੇ ਚਿੱਤ ਵਾਲੇ ਬਣਾ ਦਿੱਤਾ।

ਪਦ ਅਰਥ ਅਚਿਤ = (ਅ-ਚਿਤ) ਬੇ-ਧਿਆਨੇ। ਅਚੇਤ = ਗ਼ਾਫ਼ਿਲ। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਾਪ, ਅੰਦਾਜ਼ਾ। ਗੁਰਿ = ਗੁਰੂ ਨੇ। ਸੁਚਿਤ = ਸਿਆਣਾ।

SikhNet (Spanish)Me encuentro inconsciente y no pienso. No conozco el Estado y la Extensión de Dios, pero el Guru me ha dado conciencia y pensamiento.

ਪ੍ਰਭਿ ਦੀਨ ਦਇਆਲਿ, ਕੀਓ ਅੰਗੀਕ੍ਰਿਤੁ; ਮਨਿ ਹਰਿ ਹਰਿ ਨਾਮੁ ਜਪੇਨ ॥੧॥

prabh deen deaal, keeo angeekrit; man har har naam japen |1|

Sant Singh KhalsaGod is Merciful to the meek; He has made me His Own. My mind chants and meditates on the Name of the Lord, Har, Har. ||1||
Manmohan SinghThe Lord, merciful to the meek, has owned me and my mind now utters the Lord God's Name.
Manmohan Singh (Punjabi)ਮਸਕੀਨਾਂ ਤੇ ਮਿਹਰਬਾਨ ਮਾਲਕ ਨੇ ਮੈਨੂੰ ਅਪਣਾ ਲਿਆ ਹੈ ਅਤੇ ਮੇਰਾ ਮਨ ਹੁਣ ਸੁਆਮੀ ਹਰੀ ਦੇ ਨਾਮ ਦਾ ਉਚਾਰਣ ਕਰਦਾ ਹੈ।
Fareedkot Teekaਪ੍ਰਭੂ ਦੀਨ ਦਿਆਲ ਨੇ ਹਮ ਕੋ (ਅੰਗੀ ਕ੍ਰਿਤੁ) ਪਖ ਕੀਆ ਹੈ, ਅਬ ਹਮ ਹਰਿ ਹਰਿ ਨਾਮ ਜਪਤੇ ਔਰ ਮਨਨ ਕਰਤੇ ਹੈਂ॥੧॥
Prof. Sahib Singhਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਨੇ ਜਿਸ ਦਾ ਪੱਖ ਕੀਤਾ, ਉਸ ਨੇ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ॥੧॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਦੀਨ ਦਇਆਲਿ = ਦੀਨਾਂ ਉੱਤੇ ਦਇਆ ਕਰਨ ਵਾਲੇ ਨੇ। ਅੰਗੀਕਾਰੁ = ਪੱਖ। ਕੀਓ ਅੰਗੀਕ੍ਰਿਤੁ = ਰੱਖਿਆ ਕੀਤੀ। ਮਨਿ = ਮਨ ਵਿਚ ॥੧॥

SikhNet (Spanish)Dios es Misericordioso con el débil. Él me ha hecho Suyo. Mi mente recita y medita en el Nombre del Señor Jar, Jar. (1)

ਹਰਿ ਕੇ ਸੰਤ ਮਿਲਹਿ. ਮਨ ਪ੍ਰੀਤਮ; ਕਟਿ ਦੇਵਉ ਹੀਅਰਾ ਤੇਨ ॥

har ke sant mileh. man preetam; katt devau heearaa ten |

Sant Singh KhalsaMeeting with the Lord's Saints, the Beloveds of the mind, I would cut out my heart, and offer it to them.
Manmohan SinghIf I meet with the Lord's saints, the beloveds of my very mind, severing my heart, I would offer it to them;
Manmohan Singh (Punjabi)ਜੇਕਰ ਮੈਂ ਆਪਣੇ ਮਨ ਦੇ ਪਿਆਰੇ, ਸੁਆਮੀ ਦੇ ਸਾਧੂਆਂ ਨੂੰ ਮਿਲ ਪਵਾਂ ਤਾਂ ਮੈਂ ਆਪਣਾ ਦਿਲ ਵੱਢ ਉਨ੍ਹਾਂ ਦੀ ਭੇਟਾਂ ਕਰ ਦਿਆਂਗਾ।
Fareedkot Teekaਹੇ ਹਰੀ ਕੇ ਸੰਤ! ਮਨ ਕੇ ਪ੍ਰੀਤਮ ਮਿਲ ਜਾਵੈ ਤੌ ਤਿਨ ਕੋ ਅਪਨਾ (ਹੀਅਰਾ) ਹਿਰਦਾ ਕਾਟ ਕਰ ਦੇ ਦੇਵੋਂ, ਭਾਵ ਸੰਸਾਰ ਕੀ ਤਰਫੋਂ ਮੋੜ ਕਰ ਸੰਤੋਂ ਮੇਂ ਲਗਾਇ ਦੇਵਾਂ॥
Prof. Sahib Singhਜੇ (ਮੇਰੇ) ਮਨ ਦੇ ਪਿਆਰੇ ਸੰਤ ਜਨ (ਮੈਨੂੰ) ਮਿਲ ਪੈਣ, ਤਾਂ ਮੈਂ ਉਹਨਾਂ ਨੂੰ (ਆਪਣਾ) ਹਿਰਦਾ ਕੱਟ ਕੇ ਦੇ ਦਿਆਂ।

ਪਦ ਅਰਥ ਮਨ ਪ੍ਰੀਤਮ ਸੰਤ = ਮੇਰੇ ਮਨ ਦੇ ਪਿਆਰੇ ਸੰਤ। ਮਿਲਹਿ = ਜੇ ਮਿਲ ਪੈਣ। ਕਟਿ = ਕੱਟ ਕੇ। ਦੇਵਉ = ਦੇਵਉਂ, ਮੈਂ ਦੇ ਦਿਆਂ। ਹੀਅਰਾ = ਹਿਰਦਾ। ਤੇਨ = ਉਹਨਾਂ ਨੂੰ।

SikhNet (Spanish)Me cortaría el corazón al encontrar a los Santos del Señor, mis bienamados, y se los ofrecería.

ਹਰਿ ਕੇ ਸੰਤ ਮਿਲੇ. ਹਰਿ ਮਿਲਿਆ; ਹਮ ਕੀਏ. ਪਤਿਤ, ਪਵੇਨ ॥੨॥

har ke sant mile. har miliaa; ham kee. patit, paven |2|

Sant Singh KhalsaMeeting with the Lord's Saints, I meet with the Lord; this sinner has been sanctified. ||2||
Manmohan SinghMeeting with the God's saints, I have met with my God and I, a sinner, am sanctified.
Manmohan Singh (Punjabi)ਹਰੀ ਦੇ ਸਾਧੂਆਂ ਨਾਲ ਮਿਲ ਕੇ, ਮੈਂ ਆਪਣੇ ਵਾਹਿਗੁਰੂ ਨੂੰ ਮਿਲ ਪਿਆ ਹਾਂ ਅਤੇ ਮੈਂ ਪਾਪੀ ਪਵਿੱਤਰ ਹੋ ਗਿਆ ਹਾਂ।
Fareedkot Teekaਜਬ ਹਰੀ ਕੇ ਸੰਤ ਮਿਲੇ ਤਬ ਹਰੀ ਸੰਗ ਮੇਲ ਹੂਆ ਹੈ, ਹਮ (ਪਤਿਤ) ਪਾਪੀ (ਪਵੇਨ) ਪਵਿਤ੍ਰ ਕਰ ਦੀਏ ਹੈਂ॥੨॥
Prof. Sahib Singh(ਜਿਨ੍ਹਾਂ ਨੂੰ) ਪਰਮਾਤਮਾ ਦੇ ਸੰਤ ਮਿਲ ਪਏ, ਉਹਨਾਂ ਨੂੰ ਪਰਮਾਤਮਾ ਮਿਲ ਪਿਆ। ਸੰਤ ਜਨ ਅਸਾਂ ਜੀਵਾਂ ਨੂੰ ਪਤਿਤਾਂ ਤੋਂ ਪਵਿੱਤਰ ਕਰ ਲੈਂਦੇ ਹਨ ॥੨॥

ਪਦ ਅਰਥ ਪਤਿਤ ਪਵੇਨ = ਪਤਿਤਾਂ ਤੋਂ ਪਵਿੱਤਰ ॥੨॥

SikhNet (Spanish)Encontrando a los Santos del Señor, encuentro al Señor y este malvado es santificado. (2)

ਹਰਿ ਕੇ ਜਨ ਊਤਮ. ਜਗਿ ਕਹੀਅਹਿ; ਜਿਨ ਮਿਲਿਆ ਪਾਥਰ ਸੇਨ ॥

har ke jan aootam. jag kaheeeh; jin miliaa paathar sen |

Sant Singh KhalsaThe humble servants of the Lord are said to be exalted in this world; meeting with them, even stones are softened.
Manmohan SinghSublime are said to be Lord's slave in this world, meeting with whom even the stones are irrigated.
Manmohan Singh (Punjabi)ਸ਼੍ਰੇਸ਼ਟ ਆਖੇ ਜਾਂਦੇ ਹਨ ਪ੍ਰਭੂ ਦੇ ਗੋਲੇ ਇਸ ਸੰਸਾਰ ਅੰਦਰ ਜਿਨ੍ਹਾਂ ਨਾਲ ਮਿਲਣ ਦੁਆਰਾ ਪੱਥਰ ਭੀ ਸਿੰਚੇ ਜਾਂਦੇ ਹਨ।
Fareedkot Teekaਹਰੀ ਕੇ ਜਨ ਸੰਤ ਜਗਤ ਮੇਂ ਊਤਮ ਕਹੀਤੇ ਹੈਂ, ਜਿਨ ਕੇ ਮਿਲਨੇ ਸੇ (ਪਾਥਰ ਸੇਨ) ਸਨਿਗਧ ਹੂਏ ਹੈਂ, ਭਾਵ ਜੋ ਰਿਦੇ ਪਥਰ ਵਤ ਕਠੋਰ ਥੇ, ਸੋ ਕੋਮਲ ਭਏ ਹੈਂ॥
Prof. Sahib Singhਪਰਮਾਤਮਾ ਦੇ ਸੇਵਕ ਜਗਤ ਵਿਚ ਉੱਚੇ ਜੀਵਨ ਵਾਲੇ ਅਖਵਾਂਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਪੱਥਰ (ਭੀ ਅੰਦਰੋਂ) ਸਿੱਜ ਜਾਂਦੇ ਹਨ (ਪੱਥਰ-ਦਿਲ ਮਨੁੱਖ ਭੀ ਨਰਮ-ਦਿਲ ਹੋ ਜਾਂਦੇ ਹਨ)।

ਪਦ ਅਰਥ ਜਗਿ = ਜਗਤ ਵਿਚ। ਕਹੀਅਹਿ = ਆਖੇ ਜਾਂਦੇ ਹਨ। ਸੇਨ = ਸਿੱਜ ਜਾਂਦੇ ਹਨ, ਭਿੱਜ ਜਾਂਦੇ ਹਨ।

SikhNet (Spanish)Los humildes Sirvientes del Señor han sido exaltados en este mundo y encontrándolos, aún las piedras se suavizan.

Open this shabad (11 lines, Angs 1294-1295) →

Ang 1294 of 1430