ਕਾਨੜਾ ਮਹਲਾ ੪ ॥
kaanarraa mahalaa 4 | Ang 1294
Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੋਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.
ਮੇਰਾ ਮਨੁ; ਸੰਤ ਜਨਾ ਪਗ ਰੇਨ ॥
meraa man; sant janaa pag ren | Ang 1294
Sant Singh KhalsaMy mind is the dust of the feet of the Saints.
Manmohan SinghMy mind is the dust of the saints feet.
Manmohan Singh (Punjabi)ਮੇਰਾ ਮਨ ਸਾਧੂਆਂ ਦੇ ਪੇਰਾਂ ਦੀ ਧੂੜ ਹੈ।
Fareedkot Teekaਮੇਰਾ ਮਨ ਸੰਤ ਜਨੋਂ ਕੇ ਚਰਣੋਂ ਕੀ (ਰੇਨ) ਧੂਰੀ ਹੂਆ ਹੈ, ਭਾਵ ਚਰਣੀ ਲਗਾ ਹੈ॥
Prof. Sahib Singhਮੇਰਾ ਮਨ ਸੰਤ ਜਨਾਂ ਦੇ ਚਰਨਾਂ ਦੀ ਧੂੜ (ਮੰਗਦਾ ਹੈ)।ਪਦ ਅਰਥ ਪਗ ਰੇਨ = ਚਰਨਾਂ ਦੀ ਧੂੜ।
SikhNet (Spanish)Mi mente es el polvo de los Pies de los Santos. Acercándome a la Sangat, la Congregación, escucho el Sermón del Señor,
ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ; ਮਨੁ ਕੋਰਾ ਹਰਿ ਰੰਗਿ ਭੇਨ ॥੧॥ ਰਹਾਉ ॥
har har kathaa sunee mil sangat; man koraa har rang bhen |1| rahaau | Ang 1294
Sant Singh KhalsaJoining the Sangat, the Congregation, I listen to the sermon of the Lord, Har, Har. My crude and uncultured mind is drenched with the Love of the Lord. ||1||Pause||
Manmohan SinghAs I heard the Lord God's gospel, associating with the saints' congregation, my uncultured mind was drenched with the colour of Lord's love. Pause.
Manmohan Singh (Punjabi)ਜਦ ਸਤਿਸੰਗਤ ਨਾਲ ਜੁੜ, ਮੈਂ ਸੁਆਮੀ ਵਾਹਿਗੁਰੂ ਦੀ ਵਾਰਤਾ ਸੁਣੀ ਤਾ ਮੇਰਾ ਅਣਭਿਜ ਮਨੂਆ ਪ੍ਰਭੂ ਦੇ ਪਿਆਰ ਦੀ ਰੰਗਤਾ ਨਾਲ ਭਿੱਜ ਗਿਆ। ਠਹਿਰਾਉ।
Fareedkot Teekaਤਿਨ ਕੀ ਸੰਗਤ ਮੇਂ ਮਿਲਕਰ ਹਰਿ ਹਰਿ ਕਥਾ ਸੁਨੀ ਹੈ ਅਰ ਜੋ ਮਨ ਕੋਰਾ ਥਾ, ਸੋ ਹਰੀ ਨਾਮ ਰੰਗ ਮੇਂ ਭੀਜਾ ਹੈ॥੧॥ ਰਹਾਉ ॥
Prof. Sahib Singhਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ (ਜਿਸ ਨੇ ਭੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ, ਉਸ ਦਾ ਕੋਰਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਗਿਆ ॥੧॥ ਰਹਾਉ ॥ਪਦ ਅਰਥ ਮਿਲਿ = ਮਿਲ ਕੇ। ਰੰਗਿ = ਰੰਗ ਨਾਲ। ਭੇਨ = ਭਿੱਜ ਗਿਆ ॥੧॥ ਰਹਾਉ ॥
SikhNet (Spanish)Jar, Jar. Mi mente cruda e inculta es drenada en el Amor del Señor. (1-Pausa)
ਹਮ ਅਚਿਤ ਅਚੇਤ, ਨ ਜਾਨਹਿ ਗਤਿ ਮਿਤਿ; ਗੁਰਿ. ਕੀਏ ਸੁਚਿਤ ਚਿਤੇਨ ॥
ham achit achet, na jaaneh gat mit; gur. kee suchit chiten | Ang 1294
Sant Singh KhalsaI am thoughtless and unconscious; I do not know God's state and extent. The Guru has made me thoughtful and conscious.
Manmohan SinghI was ignorant and thoughtless and knew not the Lord's state and measure. The Guru has make me wise and a man of wisdom.
Manmohan Singh (Punjabi)ਮੈਂ ਬੇਸਮਝ ਅਤੇ ਗਾਫਲ ਸਾਂ ਅਤੇ ਸੁਆਮੀ ਦੀ ਅਵਸਥਾ ਅਤੇ ਅੰਦਾਜੇ ਨੂੰ ਨਹੀਂ ਜਾਣਦਾ ਸਾਂ ਗੁਰਦੇਵ ਜੀ ਨੇ ਮੈਨੂੰ ਸਿਆਣਾ ਅਤੇ ਸਮਝਦਾਰ ਬਣਾ ਦਿੱਤਾ ਹੈ।
Fareedkot Teekaਹਮ (ਅਚਿਤ) ਜੜ ਔਰ (ਅਚੇਤ) ਸਿਮਰਨੇ ਸੇ ਰਹਿਤ ਥੇ, ਪਰਮੇਸਰ ਕੀ ਗਤੀ ਕੀ ਮਰਯਾਦਾ ਕੋ ਨਹੀਂ ਜਾਨਤੇ ਥੇ, ਗੁਰੋਂ ਨੇ (ਸੁਚਿਤ) ਚੇਤੰਨ ਔਰ (ਚਿਤੇਨ) ਸਿਮਰਨੇ ਵਾਲੇ ਕਰ ਦੀਏ ਹੈਂ॥
Prof. Sahib Singhਅਸੀਂ ਜੀਵ (ਪਰਮਾਤਮਾ ਵਲੋਂ) ਬੇ-ਧਿਆਨੇ ਗ਼ਾਫ਼ਿਲ ਰਹਿੰਦੇ ਹਾਂ, ਅਸੀਂ ਨਹੀਂ ਜਾਣਦੇ ਕਿ ਪਰਮਾਤਮਾ ਕਿਹੋ ਜਿਹਾ ਉੱਚੀ ਆਤਮਕ ਅਵਸਥਾ ਵਾਲਾ ਹੈ ਅਤੇ ਕੇਡਾ ਬੇਅੰਤ ਵੱਡਾ ਹੈ। (ਜਿਹੜੇ ਗੁਰੂ ਦੀ ਸਰਨ ਪੈ ਗਏ, ਉਹਨਾਂ ਨੂੰ) ਗੁਰੂ ਨੇ ਸਿਆਣੇ ਚਿੱਤ ਵਾਲੇ ਬਣਾ ਦਿੱਤਾ।ਪਦ ਅਰਥ ਅਚਿਤ = (ਅ-ਚਿਤ) ਬੇ-ਧਿਆਨੇ। ਅਚੇਤ = ਗ਼ਾਫ਼ਿਲ। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਾਪ, ਅੰਦਾਜ਼ਾ। ਗੁਰਿ = ਗੁਰੂ ਨੇ। ਸੁਚਿਤ = ਸਿਆਣਾ।
SikhNet (Spanish)Me encuentro inconsciente y no pienso. No conozco el Estado y la Extensión de Dios, pero el Guru me ha dado conciencia y pensamiento.
ਪ੍ਰਭਿ ਦੀਨ ਦਇਆਲਿ, ਕੀਓ ਅੰਗੀਕ੍ਰਿਤੁ; ਮਨਿ ਹਰਿ ਹਰਿ ਨਾਮੁ ਜਪੇਨ ॥੧॥
prabh deen deaal, keeo angeekrit; man har har naam japen |1| Ang 1294
Sant Singh KhalsaGod is Merciful to the meek; He has made me His Own. My mind chants and meditates on the Name of the Lord, Har, Har. ||1||
Manmohan SinghThe Lord, merciful to the meek, has owned me and my mind now utters the Lord God's Name.
Manmohan Singh (Punjabi)ਮਸਕੀਨਾਂ ਤੇ ਮਿਹਰਬਾਨ ਮਾਲਕ ਨੇ ਮੈਨੂੰ ਅਪਣਾ ਲਿਆ ਹੈ ਅਤੇ ਮੇਰਾ ਮਨ ਹੁਣ ਸੁਆਮੀ ਹਰੀ ਦੇ ਨਾਮ ਦਾ ਉਚਾਰਣ ਕਰਦਾ ਹੈ।
Fareedkot Teekaਪ੍ਰਭੂ ਦੀਨ ਦਿਆਲ ਨੇ ਹਮ ਕੋ (ਅੰਗੀ ਕ੍ਰਿਤੁ) ਪਖ ਕੀਆ ਹੈ, ਅਬ ਹਮ ਹਰਿ ਹਰਿ ਨਾਮ ਜਪਤੇ ਔਰ ਮਨਨ ਕਰਤੇ ਹੈਂ॥੧॥
Prof. Sahib Singhਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਨੇ ਜਿਸ ਦਾ ਪੱਖ ਕੀਤਾ, ਉਸ ਨੇ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ॥੧॥ਪਦ ਅਰਥ ਪ੍ਰਭਿ = ਪ੍ਰਭੂ ਨੇ। ਦੀਨ ਦਇਆਲਿ = ਦੀਨਾਂ ਉੱਤੇ ਦਇਆ ਕਰਨ ਵਾਲੇ ਨੇ। ਅੰਗੀਕਾਰੁ = ਪੱਖ। ਕੀਓ ਅੰਗੀਕ੍ਰਿਤੁ = ਰੱਖਿਆ ਕੀਤੀ। ਮਨਿ = ਮਨ ਵਿਚ ॥੧॥
SikhNet (Spanish)Dios es Misericordioso con el débil. Él me ha hecho Suyo. Mi mente recita y medita en el Nombre del Señor Jar, Jar. (1)
ਹਰਿ ਕੇ ਸੰਤ ਮਿਲਹਿ. ਮਨ ਪ੍ਰੀਤਮ; ਕਟਿ ਦੇਵਉ ਹੀਅਰਾ ਤੇਨ ॥
har ke sant mileh. man preetam; katt devau heearaa ten | Ang 1294
Sant Singh KhalsaMeeting with the Lord's Saints, the Beloveds of the mind, I would cut out my heart, and offer it to them.
Manmohan SinghIf I meet with the Lord's saints, the beloveds of my very mind, severing my heart, I would offer it to them;
Manmohan Singh (Punjabi)ਜੇਕਰ ਮੈਂ ਆਪਣੇ ਮਨ ਦੇ ਪਿਆਰੇ, ਸੁਆਮੀ ਦੇ ਸਾਧੂਆਂ ਨੂੰ ਮਿਲ ਪਵਾਂ ਤਾਂ ਮੈਂ ਆਪਣਾ ਦਿਲ ਵੱਢ ਉਨ੍ਹਾਂ ਦੀ ਭੇਟਾਂ ਕਰ ਦਿਆਂਗਾ।
Fareedkot Teekaਹੇ ਹਰੀ ਕੇ ਸੰਤ! ਮਨ ਕੇ ਪ੍ਰੀਤਮ ਮਿਲ ਜਾਵੈ ਤੌ ਤਿਨ ਕੋ ਅਪਨਾ (ਹੀਅਰਾ) ਹਿਰਦਾ ਕਾਟ ਕਰ ਦੇ ਦੇਵੋਂ, ਭਾਵ ਸੰਸਾਰ ਕੀ ਤਰਫੋਂ ਮੋੜ ਕਰ ਸੰਤੋਂ ਮੇਂ ਲਗਾਇ ਦੇਵਾਂ॥
Prof. Sahib Singhਜੇ (ਮੇਰੇ) ਮਨ ਦੇ ਪਿਆਰੇ ਸੰਤ ਜਨ (ਮੈਨੂੰ) ਮਿਲ ਪੈਣ, ਤਾਂ ਮੈਂ ਉਹਨਾਂ ਨੂੰ (ਆਪਣਾ) ਹਿਰਦਾ ਕੱਟ ਕੇ ਦੇ ਦਿਆਂ।ਪਦ ਅਰਥ ਮਨ ਪ੍ਰੀਤਮ ਸੰਤ = ਮੇਰੇ ਮਨ ਦੇ ਪਿਆਰੇ ਸੰਤ। ਮਿਲਹਿ = ਜੇ ਮਿਲ ਪੈਣ। ਕਟਿ = ਕੱਟ ਕੇ। ਦੇਵਉ = ਦੇਵਉਂ, ਮੈਂ ਦੇ ਦਿਆਂ। ਹੀਅਰਾ = ਹਿਰਦਾ। ਤੇਨ = ਉਹਨਾਂ ਨੂੰ।
SikhNet (Spanish)Me cortaría el corazón al encontrar a los Santos del Señor, mis bienamados, y se los ofrecería.
ਹਰਿ ਕੇ ਸੰਤ ਮਿਲੇ. ਹਰਿ ਮਿਲਿਆ; ਹਮ ਕੀਏ. ਪਤਿਤ, ਪਵੇਨ ॥੨॥
har ke sant mile. har miliaa; ham kee. patit, paven |2| Ang 1294
Sant Singh KhalsaMeeting with the Lord's Saints, I meet with the Lord; this sinner has been sanctified. ||2||
Manmohan SinghMeeting with the God's saints, I have met with my God and I, a sinner, am sanctified.
Manmohan Singh (Punjabi)ਹਰੀ ਦੇ ਸਾਧੂਆਂ ਨਾਲ ਮਿਲ ਕੇ, ਮੈਂ ਆਪਣੇ ਵਾਹਿਗੁਰੂ ਨੂੰ ਮਿਲ ਪਿਆ ਹਾਂ ਅਤੇ ਮੈਂ ਪਾਪੀ ਪਵਿੱਤਰ ਹੋ ਗਿਆ ਹਾਂ।
Fareedkot Teekaਜਬ ਹਰੀ ਕੇ ਸੰਤ ਮਿਲੇ ਤਬ ਹਰੀ ਸੰਗ ਮੇਲ ਹੂਆ ਹੈ, ਹਮ (ਪਤਿਤ) ਪਾਪੀ (ਪਵੇਨ) ਪਵਿਤ੍ਰ ਕਰ ਦੀਏ ਹੈਂ॥੨॥
Prof. Sahib Singh(ਜਿਨ੍ਹਾਂ ਨੂੰ) ਪਰਮਾਤਮਾ ਦੇ ਸੰਤ ਮਿਲ ਪਏ, ਉਹਨਾਂ ਨੂੰ ਪਰਮਾਤਮਾ ਮਿਲ ਪਿਆ। ਸੰਤ ਜਨ ਅਸਾਂ ਜੀਵਾਂ ਨੂੰ ਪਤਿਤਾਂ ਤੋਂ ਪਵਿੱਤਰ ਕਰ ਲੈਂਦੇ ਹਨ ॥੨॥ਪਦ ਅਰਥ ਪਤਿਤ ਪਵੇਨ = ਪਤਿਤਾਂ ਤੋਂ ਪਵਿੱਤਰ ॥੨॥
SikhNet (Spanish)Encontrando a los Santos del Señor, encuentro al Señor y este malvado es santificado. (2)
ਹਰਿ ਕੇ ਜਨ ਊਤਮ. ਜਗਿ ਕਹੀਅਹਿ; ਜਿਨ ਮਿਲਿਆ ਪਾਥਰ ਸੇਨ ॥
har ke jan aootam. jag kaheeeh; jin miliaa paathar sen | Ang 1294
Sant Singh KhalsaThe humble servants of the Lord are said to be exalted in this world; meeting with them, even stones are softened.
Manmohan SinghSublime are said to be Lord's slave in this world, meeting with whom even the stones are irrigated.
Manmohan Singh (Punjabi)ਸ਼੍ਰੇਸ਼ਟ ਆਖੇ ਜਾਂਦੇ ਹਨ ਪ੍ਰਭੂ ਦੇ ਗੋਲੇ ਇਸ ਸੰਸਾਰ ਅੰਦਰ ਜਿਨ੍ਹਾਂ ਨਾਲ ਮਿਲਣ ਦੁਆਰਾ ਪੱਥਰ ਭੀ ਸਿੰਚੇ ਜਾਂਦੇ ਹਨ।
Fareedkot Teekaਹਰੀ ਕੇ ਜਨ ਸੰਤ ਜਗਤ ਮੇਂ ਊਤਮ ਕਹੀਤੇ ਹੈਂ, ਜਿਨ ਕੇ ਮਿਲਨੇ ਸੇ (ਪਾਥਰ ਸੇਨ) ਸਨਿਗਧ ਹੂਏ ਹੈਂ, ਭਾਵ ਜੋ ਰਿਦੇ ਪਥਰ ਵਤ ਕਠੋਰ ਥੇ, ਸੋ ਕੋਮਲ ਭਏ ਹੈਂ॥
Prof. Sahib Singhਪਰਮਾਤਮਾ ਦੇ ਸੇਵਕ ਜਗਤ ਵਿਚ ਉੱਚੇ ਜੀਵਨ ਵਾਲੇ ਅਖਵਾਂਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਪੱਥਰ (ਭੀ ਅੰਦਰੋਂ) ਸਿੱਜ ਜਾਂਦੇ ਹਨ (ਪੱਥਰ-ਦਿਲ ਮਨੁੱਖ ਭੀ ਨਰਮ-ਦਿਲ ਹੋ ਜਾਂਦੇ ਹਨ)।ਪਦ ਅਰਥ ਜਗਿ = ਜਗਤ ਵਿਚ। ਕਹੀਅਹਿ = ਆਖੇ ਜਾਂਦੇ ਹਨ। ਸੇਨ = ਸਿੱਜ ਜਾਂਦੇ ਹਨ, ਭਿੱਜ ਜਾਂਦੇ ਹਨ।
SikhNet (Spanish)Los humildes Sirvientes del Señor han sido exaltados en este mundo y encontrándolos, aún las piedras se suavizan.
ਜਨ ਕੀ ਮਹਿਮਾ ਬਰਨਿ. ਨ ਸਾਕਉ; ਓਇ ਊਤਮ ਹਰਿ ਹਰਿ ਕੇਨ ॥੩॥
jan kee mahimaa baran. na saakau; oe aootam har har ken |3| Ang 1295
Sant Singh KhalsaI cannot even describe the noble grandeur of such humble beings; the Lord, Har, Har, has made them sublime and exalted. ||3||
Manmohan SinghThe glory of the Lord's saint I can describe not, for the Lord God, of Himself, has make them sublime.
Manmohan Singh (Punjabi)ਸਾਹਿਬ ਦੇ ਸੰਤਾਂ ਦੀ ਪ੍ਰਭਤਾ ਮੈਂ ਵਰਨਣ ਨਹੀਂ ਕਰ ਸਕਦਾ ਕਿਉਂਕਿ ਸੁਆਮੀ ਵਾਹਿਗੁਰੂ ਨੇ ਆਪ ਹੀ ਉਨ੍ਹਾਂ ਨੂੰ ਸ਼੍ਰੇਸ਼ਟ ਬਣਾਇਆ ਹੈ।
Fareedkot Teekaਸੰਤ ਜਨੋਂ ਕੀ ਮਹਿਮਾ ਮੈਂ ਬਰਨਨ ਨਹੀਂ ਕਰ ਸਕਤਾ ਹੂੰ, ਕ੍ਯੋਂਕਿ ਵਹੁ ਹਰਿ ਹਰਿ ਜਾਪ ਨੇ ਉਤਮ (ਕੇਨ) ਕੀਏ ਹੈਂ॥੩॥☬ਅਰੁ ਐਸੇ ਬੇਨਤੀ ਕਰਤੇ ਹੈਂ:
Prof. Sahib Singhਮੈਂ ਸੰਤ ਜਨਾਂ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ। ਪਰਮਾਤਮਾ ਨੇ (ਆਪ) ਉਹਨਾਂ ਨੂੰ ਉੱਚੇ ਜੀਵਨ ਵਾਲੇ ਬਣਾ ਦਿੱਤਾ ਹੈ ॥੩॥ਪਦ ਅਰਥ ਬਰਨਿ ਨ ਸਾਕਉ = (ਸਾਕਉਂ) ਮੈਂ ਬਿਆਨ ਨਹੀਂ ਕਰ ਸਕਦਾ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ)। ਕੇਨ = ਕੀਤੇ ਹਨ ॥੩॥
SikhNet (Spanish)No podría describir la Noble Grandeza de esos humildes seres. El Señor Jar, Jar los ha vuelto sublimes y excelsos.
ਤੁਮੑ ਹਰਿ ਸਾਹ ਵਡੇ ਪ੍ਰਭ ਸੁਆਮੀ; ਹਮ ਵਣਜਾਰੇ ਰਾਸਿ ਦੇਨ ॥
tuma har saah vadde prabh suaamee; ham vanajaare raas den | Ang 1295
Sant Singh KhalsaYou, Lord are the Great Merchant-Banker; O God, my Lord and Master, I am just a poor peddler; please bless me with the wealth.
Manmohan SinghO God, the Lord Master, Thou alone are the great Merchant-Prince. Bless Thou me, Thine peddler, with the capital of Thy Name.
Manmohan Singh (Punjabi)ਹੇ ਵਾਹਿਗੁਰੂ, ਸੁਆਮੀ ਮਾਲਕ! ਕੇਵਲ ਤੂੰ ਹੀ ਵਡਾ ਸਾਹੂਕਾਰ ਹੈ। ਮੈਂ ਆਪਣੇ ਵਾਪਾਰੀ ਨੂੰ ਤੂੰ ਆਪਣੇ ਨਾਮ ਦੀ ਪੂੰਜੀ ਪ੍ਰਦਾਨ ਕਰ।
Fareedkot Teekaਹੇ ਹਰਿ ਪ੍ਰਭੂ ਸ੍ਵਾਮੀ! ਆਪ ਵੱਡੇ ਸਾਹ ਹੋ ਹਮ ਜੀਵ ਬਨਜਾਰੋਂ ਕੇ ਸਰਧਾ ਰਾਸ ਦੇਣੇ ਵਾਲੋ ਹੋ॥
Prof. Sahib Singhਹੇ ਪ੍ਰਭੂ! ਹੇ ਹਰੀ! ਹੇ ਸੁਆਮੀ! ਤੂੰ ਨਾਮ-ਖ਼ਜ਼ਾਨੇ ਦਾ ਮਾਲਕ ਹੈਂ, ਅਸੀਂ ਜੀਵ ਉਸ ਨਾਮ-ਧਨ ਦੇ ਵਪਾਰੀ ਹਾਂ, ਸਾਨੂੰ ਆਪਣਾ ਨਾਮ-ਸਰਮਾਇਆ ਦੇਹ।ਪਦ ਅਰਥ ਸਾਹ = ਸ਼ਾਹ, ਨਾਮ-ਖ਼ਜ਼ਾਨੇ ਦਾ ਮਾਲਕ। ਸੁਆਮੀ = ਹੇ ਸੁਆਮੀ! ਰਾਸਿ = ਸਰਮਾਇਆ, ਪੂੰਜੀ। ਦੇਨ = ਦੇਹ।
SikhNet (Spanish)Tú, oh Señor, eres el más Grandioso Mercader y Banquero. Oh, Dios, Señor y Maestro, soy sólo un pobre limosnero, por favor Bendíceme con la Riqueza.
ਜਨ ਨਾਨਕ ਕਉ. ਦਇਆ ਪ੍ਰਭ ਧਾਰਹੁ; ਲਦਿ ਵਾਖਰੁ ਹਰਿ ਹਰਿ ਲੇਨ ॥੪॥੨॥
jan naanak kau. deaa prabh dhaarahu; lad vaakhar har har len |4|2| Ang 1295
Sant Singh KhalsaPlease bestow Your Kindness and Mercy upon servant Nanak, God, so that he may load up the merchandise of the Lord, Har, Har. ||4||2||
Manmohan SinghO Lord, shower Thou Thy benediction on slave Nanak, that he may load the merchandise of God's Name.
Manmohan Singh (Punjabi)ਹੇ ਸੁਆਮੀ! ਤੂੰ ਦਾਸ ਨਾਨਕ ਉਤੇ ਆਪਣੀ ਰਹਿਮਤ ਨਿਛਾਵਰ ਕਰ ਤਾਂ ਜੋ ਉਹ ਵਾਹਿਗੁਰੂ ਦੇ ਨਾਮ ਦੇ ਸੌਦੇ ਸੂਤ ਨੂੰ ਲਦ ਲਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੈਂ ਜਨ ਪਰ ਦ੍ਯਾ ਸ੍ਰਿਸ੍ਟੀ ਧਾਰੋ ਜੋ ਹਰਿ ਹਰਿ ਨਾਮ ਵਖਰ ਕੋ ਲਾਦ ਲੇਵੋਂ॥੪॥੨॥
Prof. Sahib Singhਹੇ ਪ੍ਰਭੂ! ਆਪਣੇ ਦਾਸ ਨਾਨਕ ਉੱਤੇ ਮਿਹਰ ਕਰ, ਮੈਂ ਤੇਰਾ ਨਾਮ-ਸੌਦਾ ਲੱਦ ਸਕਾਂ ॥੪॥੨॥ਪਦ ਅਰਥ ਪ੍ਰਭ = ਹੇ ਪ੍ਰਭੂ! ਲਦਿ ਲੇਨ = ਲੱਦ ਲਵਾਂ। ਵਾਖਰੁ = ਵੱਖਰ, ਸੌਦਾ ॥੪॥੨॥
SikhNet (Spanish)Por favor otorga Tu Bondad y Misericordia al Sirviente Nanak, oh Dios, para que así él pueda cargar la mercancía del Señor, Jar, Jar. (4-2)