ੴ

ਸਿੱਖਬਾਣੀ · SikhBani

Ang 1411

Sri Guru Granth Sahib · Salok Vaaran Thay Vadheek · 1 shabad, 44 lines
Translations
Shabad Guru Nanak Dev Ji Salok Vaaran Thay Vadheek continued from Ang 1410 continues on Ang 1412

ਕੀਚੜਿ ਹਾਥੁ. ਨ ਬੂਡਈ; ਏਕਾ ਨਦਰਿ ਨਿਹਾਲਿ ॥

keecharr haath. na booddee; ekaa nadar nihaal |

Sant Singh KhalsaOne who sees the One and Only Lord with his eyes - his hands shall not get muddy and dirty.
Manmohan SinghWhosoever, with his eyes, sees the Lord alone his hand is soiled not with mud.
Manmohan Singh (Punjabi)ਜੋ ਕੋਈ ਆਪਣੀਆਂ ਅੱਖਾਂ ਨਾਲ ਕੇਵਲ ਸੁਆਮੀ ਨੂੰ ਹੀ ਵੇਖਦਾ ਹੈ, ਉਸ ਦਾ ਹੱਥ ਗਾਰੇ ਨਾਲ ਲਿਬੜਦਾ ਨਹੀਂ।
Fareedkot Teekaਜਿਸ ਨੇ ਜਗਤ ਕੋ ਏਕ ਬ੍ਰਹਮ ਦ੍ਰਿਸਟੀ ਕਰ ਕੇ ਦੇਖਿਆ ਹੈ ਤਿਸ ਕਾ ਅੰਤਸ਼ਕਰਨ ਰੂਪੀ ਹਾਥ ਚਿਕੜ ਮੇਂ ਨਹੀਂ ਡੂਬਤਾ ਹੈ॥
Prof. Sahib Singhਪਰਮਾਤਮਾ (ਉਸ ਮਨੁੱਖ ਨੂੰ) ਮਿਹਰ ਦੀ ਨਿਗਾਹ ਨਾਲ ਵੇਖਦਾ ਹੈ (ਇਸ ਵਾਸਤੇ ਉਸ ਦਾ) ਹੱਥ ਚਿੱਕੜ ਵਿਚ ਨਹੀਂ ਡੁੱਬਦਾ (ਉਸ ਦਾ ਮਨ ਵਿਕਾਰਾਂ ਵਿਚ ਨਹੀਂ ਫਸਦਾ)।

ਪਦ ਅਰਥ ਕੀਚੜਿ = ਚਿੱਕੜ ਵਿਚ। ਏਕਾ ਨਦਰਿ = ਇਕ ਮਿਹਰ ਦੀ ਨਿਗਾਹ ਨਾਲ। ਨਿਹਾਲਿ = (ਪਰਮਾਤਮਾ) ਵੇਖਦਾ ਹੈ।

SikhNet (Spanish)Quien ve al Uno y Único Señor con sus ojos, sus manos no estarán lodosas ni sucias,

ਨਾਨਕ. ਗੁਰਮੁਖਿ ਉਬਰੇ; ਗੁਰੁ ਸਰਵਰੁ ਸਚੀ ਪਾਲਿ ॥੮॥

naanak. guramukh ubare; gur saravar sachee paal |8|

Sant Singh KhalsaO Nanak, the Gurmukhs are saved; the Guru has surrounded the ocean with the embankment of Truth. ||8||
Manmohan SinghNanak, the Guru-wards, whom Guru, the ocean, has put on the True Path are saved.
Manmohan Singh (Punjabi)ਨਾਨਕ ਗੁਰੂ-ਅਨੁਸਾਰੀ ਜਿਨ੍ਹਾਂ ਨੂੰ ਗੁਰੂ ਸਮੁੰਦਰ ਨੇ ਸੱਚੇ ਰਸਤੇ ਪਾਇਆ ਹੈ, ਤਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਗੁਰਮੁਖ ਜਨ ਇਸ ਸੰਸਾਰ ਸਮੁੰਦ੍ਰ ਕੇ ਬੀਚ ਡੁਬਣੇ ਤੇ ਬਚੇ ਹੈਂ ਜਿਨ ਕੋ ਗੁਣੋਂ ਕੇ ਸਰੋਵਰ ਸਤਿਗੁਰੋਂ ਨੇ; ਵਾ ਇਸ ਸੰਸਾਰ ਸਮੁੰਦ੍ਰ ਮੇਂ ਸਤਿਗੁਰੋਂ ਨੇ ਸਚੀ (ਪਾਲਿ) ਵਟ, ਭਾਵ ਪੁਲ ਪਰ ਚੜ੍ਹਾਇ ਦੀਆ ਅਰਥਾਤ ਜਿਨ ਕੋ ਭਗਤੀ ਕੇ ਆਸਰੇ ਕੀਆ ਹੈ॥੮॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈਣ ਵਾਲੇ ਮਨੁੱਖ (ਹੀ ਵਿਕਾਰਾਂ ਦੇ ਚਿੱਕੜ ਵਿਚ ਡੁੱਬਣੋਂ) ਬਚ ਨਿਕਲਦੇ ਹਨ। ਗੁਰੂ ਹੀ (ਨਾਮ ਦਾ) ਸਰੋਵਰ ਹੈ, ਗੁਰੂ ਹੀ ਸਦਾ-ਥਿਰ ਰਹਿਣ ਵਾਲੀ ਕੰਧ ਹੈ (ਜੋ ਵਿਕਾਰਾਂ ਦੇ ਚਿੱਕੜ ਵਿਚ ਲਿੱਬੜਨ ਤੋਂ ਬਚਾਂਦਾ ਹੈ) ॥੮॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਉਬਰੇ = ਬਚ ਨਿਕਲੇ। ਸਚੀ = ਸਦਾ-ਥਿਰ ਰਹਿਣ ਵਾਲੀ। ਪਾਲਿ = ਕੰਧ ॥੮॥

SikhNet (Spanish)oh, dice Nanak, los Gurmukjs son salvados, el Guru ha rodeado el Océano a través del Dique de la Verdad. (8)

ਅਗਨਿ ਮਰੈ. ਜਲੁ ਲੋੜਿ ਲਹੁ; ਵਿਣੁ ਗੁਰ. ਨਿਧਿ ਜਲੁ ਨਾਹਿ ॥

agan marai. jal lorr lahu; vin gur. nidh jal naeh |

Sant Singh KhalsaIf you wish to put out the fire, then look for water; without the Guru, the ocean of water is not found.
Manmohan SinghIf thou wish to quench the fire, then seek thou the water of the Lord's Name, however, without the Guru, this ocean of water is found not.
Manmohan Singh (Punjabi)ਜੇਕਰ ਤੂੰ ਅੱਗ ਨੂੰ ਬੁਝਾਉਣਾ ਚਾਹੁੰਦਾ ਹੈ ਤਾਂ ਤੂੰ ਪ੍ਰਭੂ ਦੇ ਨਾਮ ਦੇ ਪਾਣੀ ਦੀ ਭਾਲ ਕਰ ਕਰ, ਪ੍ਰੰਤੂ ਗੁਰਾਂ ਦੇ ਬਗੇਰ ਇਹ ਪਾਣੀ ਦਾ ਸਮੁੰਦਰ ਲੱਭਦਾ ਨਹੀਂ।
Fareedkot Teekaਹੇ ਭਾਈ! ਇਹ ਤ੍ਰਿਸ਼ਨਾ ਅਗਨੀ ਤਬ ਮਰੇਗੀ ਜਬ ਪਹਿਲੇ ਨਾਮ ਰੂਪੀ ਜਲ ਕੋ ਖੋਜ ਲੇਵੋਗੇ। ਕਿਉਂ ਕਿ ਸੋ ਨਿਧੀ ਰੂਪ ਨਾਮ ਜਲ ਸਤਿਗੁਰੋਂ ਕੇ ਮਿਲੇ ਬਿਨਾਂ ਪ੍ਰਾਪਤਿ ਨਹੀਂ ਹੋਤਾ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ ਨਾਮ-) ਜਲ ਢੂੰਢ ਲੈ (ਇਸ ਨਾਮ-ਜਲ ਦੀ ਬਰਕਤਿ ਨਾਲ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ। (ਪਰ) ਗੁਰੂ (ਦੀ ਸਰਨ) ਤੋਂ ਬਿਨਾ ਨਾਮ-ਸਰੋਵਰ ਦਾ ਇਹ ਜਲ ਮਿਲਦਾ ਨਹੀਂ।

ਪਦ ਅਰਥ ਅਗਨਿ = ਅੱਗ। ਲੋੜਿ ਲਹੁ = ਲੱਭ ਲਵੋ। ਨਿਧਿ = ਸਰੋਵਰ, ਨਾਮ ਦਾ ਸਰੋਵਰ।

SikhNet (Spanish)Para apagar el fuego tienes que buscar el agua, sin el Guru, el Océano de agua no se encuentra

ਜਨਮਿ ਮਰੈ ਭਰਮਾਈਐ; ਜੇ ਲਖ ਕਰਮ ਕਮਾਹਿ ॥

janam marai bharamaaeeai; je lakh karam kamaeh |

Sant Singh KhalsaYou shall continue to wander lost in reincarnation through birth and death, even if you do thousands of other deeds.
Manmohan SinghEven if thou do lacs to other deeds, thou shall continue to wander in birth and death.
Manmohan Singh (Punjabi)ਭਾਵੇਂ ਤੂੰ ਲੱਖਾਂ ਹੀ ਹੋਰ ਕੰਮ ਪਿਆ ਕਰੇ ਤਾਂ ਭੀ ਤੂੰ ਜੰਮਣ ਅਤੇ ਮਰਨ ਅੰਦਰ ਭਟਕਦਾ ਰਹੇਗਾ।
Fareedkot Teekaਗੁਰੋਂ ਕੇ ਮਿਲੇ ਬਿਨਾ ਜੇਕਰ ਇਹ ਜੀਵ ਲਾਖੋਂ ਕਰਮੋਂ ਕੋ ਭੀ ਕਰੇ ਤੋ ਭੀ ਜਨਮ ਮ੍ਰਿਤ ਹੋਤਾ ਅਨੇਕ ਜਨਮੋਂ ਮੇਂ ਭ੍ਰਮਾਈਤਾ ਹੈ, ਭਾਵ ਯੇਹ ਤਿਨ ਕਰਮੋਂ ਕੇ ਅਨੁਸਾਰ ਦੁਖ ਸੁਖ ਭੋਗਤਾ ਹੂਆ ਜਨਮੋਂ ਕੋ ਪਾਵਤਾ ਹੈ॥੯॥
Prof. Sahib Singh(ਇਸ ਜਲ ਤੋਂ ਬਿਨਾ) ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਅਨੇਕਾਂ ਜੂਨਾਂ ਵਿਚ ਭਵਾਇਆ ਜਾਂਦਾ ਹੈ। ਹੇ ਭਾਈ ਜੇ ਮਨੁੱਖ (ਨਾਮ ਨੂੰ ਭੁਲਾ ਕੇ ਹੋਰ) ਲੱਖਾਂ ਕਰਮ ਕਮਾਂਦੇ ਰਹਿਣ (ਤਾਂ ਭੀ ਇਹ ਅੰਦਰਲੀ ਅੱਗ ਨਹੀਂ ਮਰਦੀ)।

ਪਦ ਅਰਥ ਜਨਮਿ ਮਰੈ = ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। ਭਰਮਾਈਐ = ਜੂਨਾਂ ਵਿਚ ਭਵਾਇਆ ਜਾਂਦਾ ਹੈ। ਕਮਾਹਿ = ਕਮਾਂਦੇ ਰਹਿਣ (ਬਹੁ-ਵਚਨ)।

SikhNet (Spanish)y continuarás perdido vida tras vida, en las reencarnaciones, aunque trates de mil otras formas.

ਜਮੁ ਜਾਗਾਤਿ. ਨ ਲਗਈ; ਜੇ ਚਲੈ ਸਤਿਗੁਰ ਭਾਇ ॥

jam jaagaat. na lagee; je chalai satigur bhaae |

Sant Singh KhalsaBut you shall not be taxed by the Messenger of Death, if you walk in harmony with the Will of the True Guru.
Manmohan SinghIf man walks in the True Guru's will, then he is taxed not by the death's myrmidon.
Manmohan Singh (Punjabi)ਜੇਕਰ ਬੰਦਾ ਸੱਚੇ ਗੁਰਾਂ ਦੀ ਰਜਾ ਅੰਦਰ ਟੁਰੇ, ਤਾਂ ਮੌਤ ਦਾ ਫਰੇਸ਼ਤਾ ਉਸ ਨੂੰ ਮਸੂਲ ਨਹੀਂ ਲਾਉਂਦਾ।
Fareedkot Teekaਜੇਕਰ ਪੁਰਸ਼ ਸਤਿਗੁਰੋਂ ਕੇ (ਭਾਇ) ਭਾਣੇ ਮੇਂ ਚਲੇ ਤਬ ਤਿਸ ਕੋ ਜਮ ਕੀ ਜਗਾਤ ਨਹੀਂ ਲਗਤੀ ਹੈ॥
Prof. Sahib Singhਜੇ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰਦਾ ਰਹੇ, ਤਾਂ ਜਮਰਾਜ ਮਸੂਲੀਆ (ਉਸ ਉਤੇ) ਆਪਣਾ ਵਾਰ ਨਹੀਂ ਕਰ ਸਕਦਾ।

ਪਦ ਅਰਥ ਜਾਗਾਤਿ = ਜਾਗਾਤੀ, ਮਸੂਲੀਆ। ਨ ਲਗਈ = (ਆਪਣਾ) ਵਾਰ ਨਹੀਂ ਕਰ ਸਕਦਾ। ਸਤਿਗੁਰ ਭਾਇ = ਗੁਰੂ ਦੀ ਰਜ਼ਾ ਵਿਚ।

SikhNet (Spanish)Pero si caminas en Armonía con la Voluntad del Señor, no serás asechado por el mensajero de la muerte,

ਨਾਨਕ. ਨਿਰਮਲੁ ਅਮਰ ਪਦੁ; ਗੁਰੁ ਹਰਿ ਮੇਲੈ ਮੇਲਾਇ ॥੯॥

naanak. niramal amar pad; gur har melai melaae |9|

Sant Singh KhalsaO Nanak, the immaculate, immortal status is obtained, and the Guru will unite you in the Lord's Union. ||9||
Manmohan SinghNanak, he attains the immaculate eternal status and the Guru unites him in the Lord's union.
Manmohan Singh (Punjabi)ਨਾਨਕ ਉਹ ਪਵਿੱਤਰ ਅਬਿਨਾਸ਼ੀ ਪਦਵੀ ਨੂੰ ਪਾ ਲੈਂਦਾ ਹੈ ਅਤੇ ਗੁਰੂ ਜੀ ਉਸ ਨੂੰ ਸਾਈਂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਿਰਮਲ ਔ ਮ੍ਰਿਤ ਤੇ ਰਹਿਤ ਸੋ ਹਰੀ ਪਦ ਹੈ। ਸਤਿਗੁਰ ਜਿਸ ਕੋ ਮੇਲੈ ਸੋ ਜਨ ਤਿਸ ਪਦ ਮੇਂ ਅਪਨੇ ਆਪ ਕੋ ਮਿਲਾਇ ਲੇਤਾ ਹੈ, ਭਾਵ ਯੇਹ ਸਤਿਗੁਰੋਂ ਤੇ ਬਿਨਾਂ ਔਰ ਕੋਈ ਉਪਾਵ ਨਹੀਂ ਹੈ॥੯॥
Prof. Sahib Singhਹੇ ਨਾਨਕ! ਗੁਰੂ (ਮਨੁੱਖ) ਨੂੰ ਪਵਿੱਤਰ ਉੱਚਾ ਆਤਮਕ ਦਰਜਾ ਬਖ਼ਸ਼ਦਾ ਹੈ, ਗੁਰੂ (ਮਨੁੱਖ ਨੂੰ) ਪਰਮਾਤਮਾ ਨਾਲ ਮਿਲਾ ਦੇਂਦਾ ਹੈ ॥੯॥

ਪਦ ਅਰਥ ਅਮਰ ਪਦੁ = ਆਤਮਕ ਜੀਵਨ ਵਾਲਾ ਦਰਜਾ ॥੯॥

SikhNet (Spanish)oh dice Nanak, el Inmortal e Inmaculado Estado es obtenido y el Guru te unirá en la Unidad con el Señor. (9)

ਕਲਰ ਕੇਰੀ ਛਪੜੀ; ਕਊਆ ਮਲਿ ਮਲਿ ਨਾਇ ॥

kalar keree chhaparree; kaooaa mal mal naae |

Sant Singh KhalsaThe crow rubs and washes itself in the mud puddle.
Manmohan SinghThe crow rubs and washed itself in the small pool of the saline land.
Manmohan Singh (Punjabi)ਸ਼ੋਰੇ ਵਾਲੀ ਧਰਤੀ ਦੇ ਛੋਟੇ ਜਿਹੇ ਟੋਭੇ ਅੰਦਰ ਕਾਗ ਮਲ ਮਲ ਕੇ ਨ੍ਹਾਉਂਦਾ ਹੈ।
Fareedkot Teekaਵਿਸ਼ੇ ਰੂਪ ਛਪੜੀ ਮੇਂ ਪਾਪੀ ਜੀਵ ਕਾਗ ਮਲ ਮਲ ਕੇ ਨ੍ਹਾਵਤਾ ਹੈ, ਭਾਵ ਵਿਸਿਅਹੁੰ ਕੋ ਭੋਗ ਕਰ ਪ੍ਰਸੰਨ ਹੋਤਾ ਹੈ॥
Prof. Sahib Singh(ਵਿਕਾਰਾਂ ਦੀ ਕਾਲਖ ਨਾਲ) ਕਾਲੇ ਹੋਏ ਮਨ ਵਾਲਾ ਮਨੁੱਖ (ਵਿਕਾਰਾਂ ਦੇ) ਕੱਲਰ ਦੀ ਛੱਪੜੀ ਵਿਚ ਬੜੇ ਸ਼ੌਕ ਨਾਲ ਇਸ਼ਨਾਨ ਕਰਦਾ ਰਹਿੰਦਾ ਹੈ।

ਪਦ ਅਰਥ ਕੇਰੀ = ਦੀ। ਮਲਿ ਮਲਿ = ਮਲ ਮਲ ਕੇ ਬੜੇ ਸ਼ੌਕ ਨਾਲ। ਕਊਆ = (ਵਿਕਾਰਾਂ ਦੀ ਕਾਲਖ ਨਾਲ) ਕਾਲੇ ਹੋਏ ਮਨ ਵਾਲਾ ਮਨੁੱਖ। ਨਾਇ = ਨ੍ਹਾਉਂਦਾ ਹੈ।

SikhNet (Spanish)El cuervo se revuelca y se baña en el lago lodoso,

ਮਨੁ ਤਨੁ ਮੈਲਾ ਅਵਗੁਣੀ; ਚਿੰਜੁ ਭਰੀ. ਗੰਧੀ ਆਇ ॥

man tan mailaa avagunee; chinj bharee. gandhee aae |

Sant Singh KhalsaIts mind and body are polluted with its own mistakes and demerits, and its beak is filled with dirt.
Manmohan SinghIts mind and body are dirty with demerits and its beak too is filled with filth.
Manmohan Singh (Punjabi)ਇਸ ਦਾ ਚਿੱਤ ਅਤੇ ਸਰੀਰ ਬਦੀਆਂ ਨਾਲ ਗੰਦੇ ਹਨ ਅਤੇ ਇਸ ਦੀ ਚੁੰਝ ਭੀ ਗੰਦਗੀ ਨਾਲ ਪੂਰਤ ਹੈ।
Fareedkot Teekaਤਿਨ ਅਵਗੁਣੋਂ ਕਰ ਕੇ ਇਸ ਜੀਵ ਕਾ ਮਨ ਤਨ ਮੈਲਾ ਹੋ ਰਹਾ ਹੈ ਔਰ ਜਿਹਵਾ ਰੂਪੀ ਚਿੰਜ ਇਸ ਨੇ ਨਿੰਦਾ ਰੂਪ ਦੁਰਗੰਧੀ ਸੇ ਆਇਕਰ ਭਰੀ ਹੈ॥
Prof. Sahib Singh(ਇਸ ਕਰਕੇ ਉਸ ਦਾ) ਮਨ (ਉਸ ਦਾ) ਤਨ ਵਿਕਾਰਾਂ (ਦੀ ਮੈਲ) ਨਾਲ ਮੈਲਾ ਹੋਇਆ ਰਹਿੰਦਾ ਹੈ (ਜਿਵੇਂ ਕਾਂ ਦੀ) ਚੁੰਝ ਗੰਦ ਨਾਲ ਹੀ ਭਰੀ ਰਹਿੰਦੀ ਹੈ (ਤਿਵੇਂ ਵਿਕਾਰੀ ਮਨੁੱਖ ਦਾ ਮੂੰਹ ਭੀ ਨਿੰਦਾ ਆਦਿਕ ਗੰਦ ਨਾਲ ਹੀ ਭਰਿਆ ਰਹਿੰਦਾ ਹੈ)।

ਪਦ ਅਰਥ ਅਵਗੁਣੀ = ਵਿਕਾਰਾਂ ਨਾਲ। ਗੰਧੀ = ਬਦਬੂ ਨਾਲ। ਆਇ = ਆ ਕੇ।

SikhNet (Spanish)su mente y cuerpo están contaminados con sus propios deméritos y errores y su pico está lleno de porquería.

ਸਰਵਰੁ ਹੰਸਿ. ਨ ਜਾਣਿਆ; ਕਾਗ ਕੁਪੰਖੀ ਸੰਗਿ ॥

saravar hans. na jaaniaa; kaag kupankhee sang |

Sant Singh KhalsaThe swan in the pool associated with the crow, not knowing that it was evil.
Manmohan SinghThe swan of the pool associated with crow, not knowing that it is an evil bird.
Manmohan Singh (Punjabi)ਝੀਲ ਦੇ ਮਰਾਲ ਨੇ ਇਹ ਨਾਂ ਜਾਣਦੇ ਹੋਏ ਕਿ ਕਾਗ ਇਕ ਮੰਦਾ ਪੰਛੀ ਹੈ, ਇਸ ਦੀ ਸੰਗਤ ਕੀਤੀ।
Fareedkot Teekaਜੈਸੇ ਮਾਨ ਸਰੋਵਰ ਕੇ ਰਹਿਣੇ ਵਾਲੇ ਹੰਸ ਨੇ ਕਾਗ ਖੋਟੇ ਪੰਛੀ ਕੀ ਸੰਗਤ ਕਾ ਖੋਟਾ ਫਲ੍ਹ ਨਹੀਂ ਜਾਨਿਆ ਥਾ॥☬ਏਕ ਕਾਗ ਨੇ ਮਾਨਸਰੋਵਰ ਪਰ ਜਾਇ ਕਰ ਹੰਸ ਕੋ ਮਿਤ੍ਰ ਕਰ ਕੇ ਅਪਨੇ ਦੇਸ ਦਿਖਾਵਨ ਹੇਤ ਲਿਆਵਤਾ ਹੂਆ। ਰਾਜਾ ਭੋਜ ਕੀ ਕਚਹਿਰੀ ਮੇਂ ਸੁੰਦ੍ਰ ਬ੍ਰਿਛ ਪਰ ਬੈਠ ਕਰ ਰਾਜਾ ਪਰ ਵਿਠ ਕਰ ਦਈ ਔ ਆਪ ਉਡ ਗਯਾ। ਤਬ ਪਹਿਰੇਦਾਰੋਂ ਨੇ ਹੰਸ ਕੋ ਮਾਰਾ। ਨੀਚੇ ਗਿਰਾ ਹੂਆ ਹੰਸ ਕਹਿਤਾ ਹੈ: ਮੈਂ ਚਿਟਾ ਕਾਗ ਨਹੀਂ ਹੂੰ, ਹੇ ਰਾਜਨ! ਕਾਗ ਕੇ ਸੰਗ ਦੋਸਤੀ ਤੇ ਮੇਰੀ ਕੁਲ ਔ ਜਨਮ ਦੂਰ ਭਯਾ ਹੈ। ਮੈਂ ਹੰਸ ਹੂੰ। ਕਾਗ ਦੁਸ਼ਟ ਕੀ ਸੰਗਤ ਸੇ ਮੇਰੀ ਇਹ ਦਸ਼ਾ ਭਈ ਹੈ, ਭਾਵ ਯੇਹ ਖੋਟੇ ਪੁਰਸ਼ ਕੀ ਸੰਗਤ ਸੇ ਐਸੀ ਦਸ਼ਾ ਹੋਤੀ ਹੈ॥
Prof. Sahib Singhਭੈੜੇ ਪੰਛੀ ਕਾਵਾਂ ਦੀ ਸੰਗਤ ਵਿਚ (ਵਿਕਾਰੀ ਬੰਦਿਆਂ ਦੀ ਸੁਹਬਤ ਵਿਚ ਪਰਮਾਤਮਾ ਦੀ ਅੰਸ਼ ਜੀਵ-) ਹੰਸ ਨੇ (ਗੁਰੂ-) ਸਰੋਵਰ (ਦੀ ਕਦਰ) ਨਾਹ ਸਮਝੀ।

ਪਦ ਅਰਥ ਹੰਸਿ = (ਪਰਮਾਤਮਾ ਦੀ ਅੰਸ਼ ਜੀਵ-) ਹੰਸ ਨੇ। ਕੁਪੰਖੀ = ਭੈੜੇ ਪੰਛੀ। ਸੰਗਿ = ਨਾਲ।

SikhNet (Spanish)Al cisne en el lago se le acerca el cuervo, sin saber que está sucio, tal es el amor del cínico sin Fe.

ਸਾਕਤ ਸਿਉ ਐਸੀ ਪ੍ਰੀਤਿ ਹੈ; ਬੂਝਹੁ ਗਿਆਨੀ ਰੰਗਿ ॥

saakat siau aisee preet hai; boojhahu giaanee rang |

Sant Singh KhalsaSuch is the love of the faithless cynic; understand this, O spiritually wise ones, through love and devotion.
Manmohan SinghSuch is the love with the mammon-worshipper. Understand thou this, O divine, through the Lord's love.
Manmohan Singh (Punjabi)ਐਹੋ ਜੇਹਾ ਹੈ ਪਿਆਰਾ ਮਾਇਆ ਦੇ ਪੁਜਾਰੀ ਨਾਲ, ਪ੍ਰਭੂ ਦੀ ਪ੍ਰੀਤ ਰਾਹੀਂ ਤੂੰ ਇਸ ਨੂੰ ਸਮਝ ਹੇ ਬ੍ਰਹਮ-ਬੇਤੇ।
Fareedkot Teekaਤੈਸੇ ਹੀ ਸਾਕਤੋਂ ਸਾਥ ਪ੍ਰੀਤੀ ਕਰਨੀ ਐਸੀ ਦੁਖਦਾਯਕ ਹੋਤੀ ਹੈ, ਤਾਂ ਤੇ ਹੇ ਗਿਆਨੀ ਜਨੋਂ! ਇਸ ਬਾਤ ਕੋ (ਰੰਗ) ਪ੍ਰੇਮ ਕਰ ਕੇ ਸਮਝੋ॥
Prof. Sahib Singhਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨਾਲ ਜੋੜੀ ਹੋਈ ਪ੍ਰੀਤ ਇਹੋ ਜਿਹੀ ਹੀ ਹੁੰਦੀ ਹੈ। ਹੇ ਆਤਮਕ ਜੀਵਨ ਦੀ ਸੂਝ ਹਾਸਲ ਕਰਨ ਦੇ ਚਾਹਵਾਨ ਮਨੁੱਖ! ਪਰਮਾਤਮਾ ਦੇ ਪ੍ਰੇਮ ਵਿਚ ਟਿਕ ਕੇ (ਜੀਵਨ-ਰਾਹ ਨੂੰ) ਸਮਝ।

ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਗਿਆਨੀ = ਹੇ ਗਿਆਨਵਾਨ! ਹੇ ਆਤਮਕ ਜੀਵਨ ਦੀ ਸੂਝ ਵਾਲੇ! ਰੰਗਿ = (ਪ੍ਰਭੂ ਦੇ ਪਿਆਰ-) ਰੰਗ ਵਿਚ।

SikhNet (Spanish)Entiendan esto, oh sabios espirituales, a través del Amor y Devoción,

ਸੰਤ ਸਭਾ ਜੈਕਾਰੁ ਕਰਿ; ਗੁਰਮੁਖਿ ਕਰਮ ਕਮਾਉ ॥

sant sabhaa jaikaar kar; guramukh karam kamaau |

Sant Singh KhalsaSo proclaim the victory of the Society of the Saints, and act as Gurmukh.
Manmohan SinghShout thou the victory of the saints' society and do the deeds of a pious person.
Manmohan Singh (Punjabi)ਤੂੰ ਸਤਿਸੰਗਤ ਦੀ ਜਿੱਤ ਦਾ ਨਾਹਰ ਲਾ ਅਤੇ ਇਕ ਪਵਿੱਤਰ ਪੁਰਸ਼ ਵਾਲੇ ਅਮਲਾਂ ਦੀ ਕਮਾਈ ਕਰ।
Fareedkot Teekaਤਾਂ ਤੇ ਹੇ ਭਾਈ! ਸੰਤੋਂ ਕੀ ਸਭਾ ਕੋ (ਜੈਕਾਰੁ) ਨਮਸਕਾਰ ਕਰ ਕੇ ਗੁਰੋਂ ਦ੍ਵਾਰੇ ਨਿਸਕਾਮ ਕਰਮੋਂ ਕੋ ਕਮਾਵੋ॥
Prof. Sahib Singhਸਾਧ ਸੰਗਤ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ, ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ ਕਮਾਇਆ ਕਰ-ਇਹੀ ਹੈ ਪਵਿੱਤਰ ਇਸ਼ਨਾਨ।

ਪਦ ਅਰਥ ਸੰਤ ਸਭਾ = ਸਾਧ-ਸੰਗਤ ਵਿਚ। ਜੈਕਾਰੁ = (ਪਰਮਾਤਮਾ ਦੀ) ਸਿਫ਼ਤ-ਸਾਲਾਹ। ਗੁਰਮੁਖਿ ਕਰਮ = ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ।

SikhNet (Spanish)proclamen la Victoria de la Saad Sangat, la Sociedad de los Santos y actúen como Gurmukjs.

ਨਿਰਮਲੁ ਨੑਾਵਣੁ ਨਾਨਕਾ; ਗੁਰੁ ਤੀਰਥੁ ਦਰੀਆਉ ॥੧੦॥

niramal naavan naanakaa; gur teerath dareeaau |10|

Sant Singh KhalsaImmaculate and pure is that cleansing bath, O Nanak, at the sacred shrine of the Guru's river. ||10||
Manmohan SinghImmaculate is the ablution, O Nanak, at the sacred shrine of the Guru-river.
Manmohan Singh (Punjabi)ਪਵਿੱਤਰ ਹੈ ਇਸ਼ਨਾਨ, ਹੇ ਨਾਨਕ! ਗੁਰੂ-ਦਰਿਆ ਦੇ ਮੁਕੱਦਸ ਧਰਮ ਅਸਥਾਨ ਅੰਦਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ! ਸਤਿਗੁਰੂ ਜੋ ਦਰੀਆਉ ਰੂਪ, ਭਾਵ ਜਲ ਕੇ ਪਵਿਤ੍ਰ ਕਰਨੇ ਵਾਲੇ ਤੀਰਥ ਹੈਂ। ਤਿਸ ਮੇਂ ਇਸ਼ਨਾਨ ਕਰ ਕੇ ਨਿਰਮਲ ਹੋਵੋ, ਭਾਵ ਪਵਿਤ੍ਰ ਸਤਿਗੁਰੋਂ ਕੀ ਸੰਗਤ ਕਰੋ॥੧੦॥
Prof. Sahib Singhਹੇ ਨਾਨਕ! ਗੁਰੂ ਹੀ ਤੀਰਥ ਹੈ ਗੁਰੂ ਹੀ ਦਰੀਆਉ ਹੈ (ਗੁਰੂ ਵਿਚ ਚੁੱਭੀ ਲਾਈ ਰੱਖਣੀ ਹੀ ਪਵਿੱਤਰ ਇਸ਼ਨਾਨ ਹੈ) ॥੧੦॥

ਪਦ ਅਰਥ ਨਿਰਮਲੁ = ਪਵਿੱਤਰ। ਨ੍ਹ੍ਹਾਵਣੁ = ਇਸ਼ਨਾਨ ॥੧੦॥

SikhNet (Spanish)Inmaculado y puro es ese baño, oh, dice Nanak, en el Santo Santuario del Río del Guru. (10)

ਜਨਮੇ ਕਾ ਫਲੁ ਕਿਆ ਗਣੀ; ਜਾਂ ਹਰਿ ਭਗਤਿ ਨ ਭਾਉ ॥

janame kaa fal kiaa ganee; jaan har bhagat na bhaau |

Sant Singh KhalsaWhat should I account as the rewards of this human life, if one does not feel love and devotion to the Lord?
Manmohan SinghWhat should I reckon as the advantage of human-birth, when one loves not the Lord's devotion?
Manmohan Singh (Punjabi)ਮੈਂ ਮੁਨਸ਼ੀ ਜਨਮ ਦਾ ਕੀ ਲਾਭ ਗਿਣਾ ਜਦ ਕਿ ਇਨਸਾਨ ਪ੍ਰਭੂ ਦੇ ਅਨੁਰਾਗ ਨੂੰ ਪਿਆਰ ਨਹੀਂ ਕਰਦਾ?
Fareedkot Teekaਜਿਨ ਕੇ ਰਿਦੇ ਮੇਂ ਨਾ ਹਰੀ ਕੀ ਭਗਤੀ ਹੈ ਔਰ ਨਾ ਪ੍ਰੇਮ ਹੀ ਹੈ, ਤਿਨੋਂ ਕੇ ਜਨਮਣੇ ਕਾ ਫਲ੍ਹ ਮੈਂ ਕਿਆ ਗਿਣੋਂ, ਭਾਵ ਤਿਨੋਂ ਕਾ ਜਨਮ ਨਿਸਫਲ ਹੈ॥
Prof. Sahib Singhਜਦ ਤਕ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਨਹੀਂ, ਪਰਮਾਤਮਾ ਦਾ ਪ੍ਰੇਮ ਨਹੀਂ, ਤਦ ਤਕ ਉਸ ਦੇ ਮਨੁੱਖਾ ਜਨਮ ਹਾਸਲ ਕੀਤੇ ਦਾ ਕੋਈ ਭੀ ਲਾਭ ਨਹੀਂ।

ਪਦ ਅਰਥ ਜਨਮੇ ਕਾ = ਜੰਮੇ ਦਾ, ਮਨੁੱਖਾ ਜਨਮ ਹਾਸਲ ਕੀਤੇ ਦਾ। ਗਣੀ = ਗਣੀਂ, ਮੈਂ ਗਿਣਾਂ। ਕਿਆ ਗਣੀ = ਮੈਂ ਕੀਹ ਗਿਣਾਂ? ਮੈਂ ਕੀਹ ਦੱਸਾਂ? ਜਾਂ = ਜਦੋਂ। ਭਾਉ = ਪ੍ਰੇਮ, ਪਿਆਰ।

SikhNet (Spanish)¿Qué tipo de recompensa recibe uno en esta vida humana si uno no siente Amor y Devoción por el Señor?

ਪੈਧਾ ਖਾਧਾ ਬਾਦਿ ਹੈ; ਜਾਂ ਮਨਿ ਦੂਜਾ ਭਾਉ ॥

paidhaa khaadhaa baad hai; jaan man doojaa bhaau |

Sant Singh KhalsaWearing clothes and eating food is useless, if the mind is filled with the love of duality.
Manmohan SinghUseless is man's wearing and eating, when there is duality in his mind.
Manmohan Singh (Punjabi)ਬੇਫਾਇਦਾ ਹੈ ਇਨਸਾਨ ਦਾ ਪੈਨਣਾ ਅਤੇ ਖਾਣਾ ਜਦ ਕਿ ਉਸ ਦੇ ਚਿੱਤ ਅੰਦਰ ਦਵੈਤ-ਭਾਵ ਹੈ।
Fareedkot Teekaਜਿਨੋਂ ਕੇ ਮਨ ਮੇਂ ਦ੍ਵੈਤ ਭਾਵ ਹੈ ਤਿਨੋਂ ਕਾ ਪੈਨ੍ਹਣਾ ਔ ਖਾਣਾ ਭੀ (ਬਾਦਿ) ਵਿਅਰਥ ਹੈ॥
Prof. Sahib Singhਜਦ ਤਕ (ਮਨੁੱਖ ਦੇ) ਮਨ ਵਿਚ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਪਿਆਰ ਵੱਸਦਾ ਹੈ, ਤਦ ਤਕ ਉਸ ਦਾ ਪਹਿਨਿਆ (ਕੀਮਤੀ ਕੱਪੜਾ ਉਸ ਦਾ) ਖਾਧਾ ਹੋਇਆ (ਕੀਮਤੀ ਭੋਜਨ ਸਭ) ਵਿਅਰਥ ਜਾਂਦਾ ਹੈ ਕਿਉਂਕਿ ਉਹ)

ਪਦ ਅਰਥ ਪੈਧਾ = ਪਹਿਨਿਆ ਹੋਇਆ। ਬਾਦਿ = ਵਿਅਰਥ। ਮਨਿ = ਮਨ ਵਿਚ। ਦੂਜਾ ਭਾਉ = ਪਰਮਾਤਮਾ ਤੋਂ ਬਿਨਾ ਹੋਰ ਦਾ ਪ੍ਰੇਮ।

SikhNet (Spanish)Usar ropa fina y comer lo mejor es inútil si la mente está saturada con el amor a la dualidad,

ਵੇਖਣੁ ਸੁਨਣਾ ਝੂਠੁ ਹੈ; ਮੁਖਿ ਝੂਠਾ ਆਲਾਉ ॥

vekhan sunanaa jhootth hai; mukh jhootthaa aalaau |

Sant Singh KhalsaSeeing and hearing is false, if one speaks lies.
Manmohan SinghFalse is the seeing and hearing of those, who, with their mouth, recite falsehood.
Manmohan Singh (Punjabi)ਕੂੜਾ ਹੈ ਉਨ੍ਹਾਂ ਦਾ ਦੇਖਣਾ ਅਤੇ ਸ੍ਰਵਣ ਕਰਨਾ ਜੋ ਆਪਦੇ ਮੂੰਹ ਨਾਲ ਕੂੜ ਬਕਦੇ ਹਨ।
Fareedkot Teekaਤਿਨੋਂ ਕਾ ਦੇਖਣਾ ਔ ਸੁਣਨਾ ਭੀ ਝੂਠ ਹੈ ਔਰ ਮੁਖ ਤੇ (ਆਲਾਉ) ਉਚਾਰਨ ਭੀ ਝੂਠਾ ਹੈ॥
Prof. Sahib Singhਨਾਸਵੰਤ ਜਗਤ ਨੂੰ ਹੀ ਤੱਕ ਵਿਚ ਰੱਖਦਾ ਹੈ, ਨਾਸਵੰਤ ਜਗਤ ਨੂੰ ਹੀ ਕੰਨਾਂ ਵਿਚ ਵਸਾਈ ਰੱਖਦਾ ਹੈ, ਨਾਸਵੰਤ ਜਗਤ ਦੀਆਂ ਗੱਲਾਂ ਹੀ ਮੂੰਹ ਨਾਲ ਕਰਦਾ ਰਹਿੰਦਾ ਹੈ।

ਪਦ ਅਰਥ ਝੂਠੁ = ਨਾਸਵੰਤ ਜਗਤ। ਮੁਖਿ = ਮੂੰਹ ਨਾਲ। ਆਲਾਉ = ਆਲਾਪ, ਬੋਲ।

SikhNet (Spanish)ver y escuchar es falso si uno dice mentiras.

ਨਾਨਕ. ਨਾਮੁ ਸਲਾਹਿ ਤੂ; ਹੋਰੁ ਹਉਮੈ ਆਵਉ ਜਾਉ ॥੧੧॥

naanak. naam salaeh too; hor haumai aavau jaau |11|

Sant Singh KhalsaO Nanak, praise the Naam, the Name of the Lord; everything else is coming and going in egotism. ||11||
Manmohan SinghO Nanak, praise thou the Lord's Name, for, the rest is but coming and going in self-conceit.
Manmohan Singh (Punjabi)ਹੇ ਨਾਨਕ! ਤੂੰ ਪ੍ਰਭੂ ਦੇ ਨਾਮ ਦੀ ਪਰਸੰਸਾ ਕਰ ਕਿਉਂ ਜੋ ਬਾਕੀ ਦਾ ਸਭ ਕੁਛ ਸਵੈ-ਹੰਗਤਾ ਅੰਦਰ ਨਿਰਾਪੁਰ ਆਉਣਾ ਜਾਣਾ ਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਤੂੰ ਵਾਹਿਗੁਰੂ ਕੇ ਨਾਮ ਕੋ ਸਲਾਹਿਣਾ ਕਰ, ਕਿਉਂ ਕਿ ਹੋਰ ਹਉਮੈ ਕਰਨੇ ਕਰ ਆਵਣਾ ਜਾਣਾ ਹੀ ਹੋਤਾ ਹੈ, ਭਾਵ ਜਨਮਣਾ ਮਰਣਾ ਹੀ ਰਹਿਤਾ ਹੈ॥੧੧॥
Prof. Sahib Singhਹੇ ਨਾਨਕ! ਤੂੰ (ਸਦਾ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦਾ ਰਹੁ। (ਸਿਫ਼ਤ-ਸਾਲਾਹ ਨੂੰ ਭੁਲਾ ਕੇ) ਹੋਰ (ਸਾਰਾ ਉੱਦਮ) ਹਉਮੈ ਦੇ ਕਾਰਨ ਜਨਮ ਮਰਨ ਦਾ ਗੇੜ ਬਣਾਈ ਰੱਖਦਾ ਹੈ ॥੧੧॥

ਪਦ ਅਰਥ ਸਲਾਹਿ = ਸਲਾਹਿਆ ਕਰ। ਆਵਉ ਜਾਉ = ਆਉਣਾ ਜਾਣਾ, ਜਨਮ ਮਰਨ ਦਾ ਗੇੜ ॥੧੧॥

SikhNet (Spanish)Oh, dice Nanak, alaba el Naam, el Nombre del Señor, todo lo demás es ir y venir y existir en una actitud egoísta. (11)

ਹੈਨਿ ਵਿਰਲੇ. ਨਾਹੀ ਘਣੇ; ਫੈਲ ਫਕੜੁ ਸੰਸਾਰੁ ॥੧੨॥

hain virale. naahee ghane; fail fakarr sansaar |12|

Sant Singh KhalsaThe Saints are few and far between; everything else in the world is just a pompous show. ||12||
Manmohan SinghThe saints are few and not many. The rest is but a show and wrangling in this world.
Manmohan Singh (Punjabi)ਸਾਧੂ ਟਾਵੇ ਟੱਲੇ ਹਨ ਅਤੇ ਬਹੁਤੇ ਨਹੀਂ। ਬਾਕੀ ਤਾਂ ਇਸ ਜਹਾਨ ਅੰਦਰ ਨਿਰਾਪੁਰਾ ਵਿਖਾਵਾ ਅਤੇ ਬਕਬਾਂਦ ਹੀ ਹੈ।
Fareedkot Teekaਉਤਮ ਪੁਰਸ਼ ਸੰਸਾਰ ਮੇਂ ਵਿਰਲੇ ਹੀ ਹੈਂ ਬਹੁਤ ਨਹੀਂ ਹੈ ਔਰ ਜਗਤ ਮੇਂ (ਫਕੜੁ) ਖਰਾਬੀਆਂ ਕੇ ਫੈਲਾਵਣੇਹਾਰੇ ਬਹੁਤ ਹੈਂ, ਭਾਵ ਯੇਹ ਖੋਟੇ ਕਰਮੋਂ ਕੇ ਕਰਨੇ ਵਾਲੇ ਬਹੁਤ ਹੈਂ॥੧੨॥
Prof. Sahib Singh(ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਵਾਲੇ ਮਨੁੱਖ) ਕੋਈ ਵਿਰਲੇ ਵਿਰਲੇ ਹਨ, ਬਹੁਤੇ ਨਹੀਂ ਹਨ। (ਆਮ ਤੌਰ ਤੇ) ਜਗਤ ਵਿਖਾਵੇ ਦੇ ਕੰਮ ਹੀ (ਕਰਦਾ ਰਹਿੰਦਾ ਹੈ, ਆਤਮਕ ਜੀਵਨ ਨੂੰ) ਨੀਵਾਂ ਕਰਨ ਵਾਲਾ ਬੋਲ ਹੀ (ਬੋਲਦਾ ਰਹਿੰਦਾ ਹੈ) ॥੧੨॥

ਪਦ ਅਰਥ ਹੈਨਿ = ਹਨ (ਬਹੁ-ਵਚਨ)। ਘਣੇ = ਬਹੁਤੇ। ਫੈਲ = ਵਿਖਾਵੇ ਦੇ ਕੰਮ। ਫਕੜੁ = ਗੰਦਾ ਮੰਦਾ ਬੋਲ। ਸੰਸਾਰੁ = ਜਗਤ ॥੧੨॥

SikhNet (Spanish)Las estrellas son pocas, en medio, el mundo todo es sólo teatro y pompa. (12)

ਨਾਨਕ. ਲਗੀ ਤੁਰਿ ਮਰੈ; ਜੀਵਣ. ਨਾਹੀ ਤਾਣੁ ॥

naanak. lagee tur marai; jeevan. naahee taan |

Sant Singh KhalsaO Nanak, one who is struck by the Lord dies instantaneously; the power to live is lost.
Manmohan SinghNanak, then alone, man is deemed to have been God-struck, if he dies instantaneously and is left with no longing to live.
Manmohan Singh (Punjabi)ਨਾਨਕ, ਬੰਦੇ ਨੂੰ ਤਾਂ ਹੀ ਵਾਹਿਗੁਰੂ ਦੀ ਚੋਟ ਲਗੀ ਸਮਝੀ ਜਾਣੀ ਚਾਹੀਦੀ ਹੈ, ਜੇਕਰ ਉਹ ਤੁਰੰਤ ਹੀ ਮਰ ਜਾਵੇ ਅਤੇ ਉਸ ਵਿੱਚ ਜੀਉਣ ਦੀ ਕੋਈ ਤਾਂਘ ਨਾਂ ਰਹੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਕੋ ਪ੍ਰੇਮ ਕੀ ਚੋਟ ਲਾਗੀ ਹੈ ਓਹ (ਤੁਰਿ) ਸੀਘ੍ਰ ਹੀ ਜੀਵ ਭਾਵ ਸੇ ਮਰੇ ਹੈਂ; ਪੁਨਾ ਸੰਸਾਰ ਕੀ ਤਰਫ ਤਿਨ ਕੋ ਜੀਵਣੇ ਕਾ ਬਲ ਨਹੀਂ ਰਹਿਆ ਹੈ, ਭਾਵ ਜੀਵਨ ਮੁਕਤ ਹੂਏ ਹੈਂ॥
Prof. Sahib Singhਹੇ ਨਾਨਕ! (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦੀ ਚੋਟ) ਲੱਗਦੀ ਹੈ (ਉਹ ਮਨੁੱਖ) ਤੁਰਤ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦੇ ਅੰਦਰੋਂ ਸੁਆਰਥ ਖ਼ਤਮ ਹੋ ਜਾਂਦਾ ਹੈ), (ਉਸ ਦੇ ਅੰਦਰ ਸੁਆਰਥ ਦੇ) ਜੀਵਨ ਦਾ ਜ਼ੋਰ ਨਹੀਂ ਰਹਿ ਜਾਂਦਾ।

ਪਦ ਅਰਥ ਤੁਰਿ = (तुर = speed. तुरग = = तुरेणगच्छति) ਤੁਰਤ, ਛੇਤੀ ਹੀ। ਮਰੈ = ਆਪਾ-ਭਾਵ ਵਲੋਂ ਮਰ ਜਾਂਦਾ ਹੈ। ਜੀਵਣ ਤਾਣੁ = (ਸੁਆਰਥ ਦੇ) ਜੀਵਨ ਦਾ ਜ਼ੋਰ।

SikhNet (Spanish)Oh, dice Nanak, si uno recibe el Golpe del Señor, entonces uno muere para el mundo de forma instantánea, el poder para continuar esa vida se pierde.

ਚੋਟੈ ਸੇਤੀ ਜੋ ਮਰੈ; ਲਗੀ ਸਾ ਪਰਵਾਣੁ ॥

chottai setee jo marai; lagee saa paravaan |

Sant Singh KhalsaIf someone dies by such a stroke, then he is accepted.
Manmohan SinghIf man dies with such a stroke, then alone, becomes he acceptable.
Manmohan Singh (Punjabi)ਜੇਕਰ ਬੰਦਾ ਇਹੋ ਜਹੀ ਸੱਟ ਨਾਲ ਮਰ ਜਾਵੇ, ਕੇਵਲ ਤਦ ਹੀ ਉਹ ਕਬੂਲ ਪੈਦਾ ਹੈ।
Fareedkot Teekaਜਿਸ ਪ੍ਰੇਮ ਚੋਟ ਕੇ ਸਾਥ ਇਹ ਜੀਵ ਭਾਵ ਤੇ ਮਰੈ ਸੋਈ ਚੋਟ ਲਗੀ ਪ੍ਰਵਾਣ ਹੈ, ਭਾਵ ਓਹੀ ਸਫਲ ਹੈ॥
Prof. Sahib Singhਜਿਹੜਾ ਮਨੁੱਖ (ਪ੍ਰਭੂ-ਚਰਨਾਂ ਦੀ ਪ੍ਰੀਤ ਦੀ) ਚੋਟ ਨਾਲ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦਾ ਜੀਵਨ ਪ੍ਰਭੂ-ਦਰ ਤੇ ਕਬੂਲ ਹੋ ਜਾਂਦਾ ਹੈ) ਉਹੀ ਲੱਗੀ ਹੋਈ ਚੋਟ (ਪ੍ਰਭੂ-ਦਰ ਤੇ) ਪਰਵਾਨ ਹੁੰਦੀ ਹੈ।

ਪਦ ਅਰਥ ਸੇਤੀ = ਨਾਲ। ਲਗੀ = ਲੱਗੀ ਹੋਈ ਚੋਟ।

SikhNet (Spanish)Si alguien muere de tal Golpe, entonces es aceptado.

ਜਿਸ ਨੋ ਲਾਏ. ਤਿਸੁ ਲਗੈ; ਲਗੀ ਤਾ ਪਰਵਾਣੁ ॥

jis no laae. tis lagai; lagee taa paravaan |

Sant Singh KhalsaHe alone is struck, who is struck by the Lord; after such a stroke, he is approved.
Manmohan SinghHe, whom, the Lord strike, he alone is struck. After such a stroke, the, becomes he approved.
Manmohan Singh (Punjabi)ਜਿਸ ਨੂੰ ਸੁਆਮੀ ਸੱਟ ਲਾਉਂਦਾ ਹੈ, ਕੇਵਲ ਉਸੇ ਨੂੰ ਹੀ ਸੱਟ ਲਗਦੀ ਹੈ, ਐਹੋ ਜੇਹੀ ਸੱਟ ਨਾਲ ਤਦ ਉਹ ਪ੍ਰਮਾਣੀਕ ਥੀ ਵੰਞਦਾ ਹੈ।
Fareedkot Teekaਜਿਸਨੋ ਵਾਹਿਗੁਰੂ ਪ੍ਰੇਮ ਚੋਟ ਲਗਾਵੈ ਤਿਸੀ ਕੋ ਲਗਤੀ ਹੈ ਔ ਸੋਈ ਪਰਵਾਣ ਹੋਤੀ ਹੈ॥
Prof. Sahib Singhਪਰ (ਇਹ ਪ੍ਰੇਮ ਦੀ ਚੋਟ) ਉਸ ਮਨੁੱਖ ਨੂੰ ਹੀ ਲੱਗਦੀ ਹੈ ਜਿਸ ਨੂੰ (ਪਰਮਾਤਮਾ ਆਪ) ਲਾਂਦਾ ਹੈ (ਜਦੋਂ ਇਹ ਚੋਟ ਪਰਮਾਤਮਾ ਵਲੋਂ ਲੱਗਦੀ ਹੈ) ਤਦੋਂ ਹੀ ਇਹ ਲੱਗੀ ਹੋਈ (ਚੋਟ) ਕਬੂਲ ਹੁੰਦੀ ਹੈ (ਸਫਲ ਹੁੰਦੀ ਹੈ)।

ਪਦ ਅਰਥ ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਤਾ = ਤਾਂ, ਤਦੋਂ। ਪਰਵਾਣੁ = (ਪ੍ਰਭੂ-ਦਰ ਤੇ) ਕਬੂਲ।

SikhNet (Spanish)Sólo recibe el Golpe quien es golpeado por el Señor, después de tal Golpe, es aprobado.

ਪਿਰਮ ਪੈਕਾਮੁ. ਨ ਨਿਕਲੈ; ਲਾਇਆ ਤਿਨਿ ਸੁਜਾਣਿ ॥੧੩॥

piram paikaam. na nikalai; laaeaa tin sujaan |13|

Sant Singh KhalsaThe arrow of love, shot by the All-knowing Lord, cannot be pulled out. ||13||
Manmohan SinghThe arrow of love, charged by the Omniscient Lord can be extracted not.
Manmohan Singh (Punjabi)ਪ੍ਰੇਮ ਦਾ ਤੀਰ, ਜੋ ਉਸ ਸਰਵੱਗ ਸੁਆਮੀ ਲੇ ਮਾਰਿਆ ਹੈ, ਬਾਹਰ ਖਿਚਿਆ ਨਹੀਂ ਜਾ ਸਕਦਾ।
Fareedkot Teekaਪ੍ਰੇਮ ਰੂਪੀ (ਪੈਕਾਮੁ) ਤੀਰ ਵਾ ਸੰਦੇਸਾ ਅਰਥਾਤ ਵੇਦ ਵਾਕ ਰੂਪੀ ਉਪਦੇਸ਼ ਜੋ ਸਤਿਗੁਰ ਸੁਜਾਣ ਨੇ ਜਿਨੋਂ ਕੋ ਸੁਨਾਇ ਕਰ ਲਗਾਇਆ ਹੈ, ਸੋ ਤਿਨ ਕੇ ਰਿਦੇ ਬੀਚ ਸੇ ਨਿਕਸਤਾ ਨਹੀਂ ਹੈ॥੧੩॥
Prof. Sahib Singhਉਸ ਸਿਆਣੇ (ਤੀਰੰਦਾਜ਼-ਪ੍ਰਭੂ) ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦਾ ਤੀਰ) ਵਿੰਨ੍ਹ ਦਿੱਤਾ; (ਉਸ ਹਿਰਦੇ ਵਿਚੋਂ ਇਹ) ਪ੍ਰੇਮ ਦਾ ਤੀਰ ਫਿਰ ਨਹੀਂ ਨਿਕਲਦਾ ॥੧੩॥

ਪਦ ਅਰਥ ਪੈਕਾਮੁ = ਤੀਰ। ਪਿਰਮ ਪੈਕਾਮੁ = ਪ੍ਰੇਮ ਦਾ ਤੀਰ। ਤਿਨਿ = ਉਸ (ਪਰਮਾਤਮਾ) ਨੇ। ਸੁਜਾਣਿ = ਸਿਆਣੇ (ਪ੍ਰਭੂ) ਨੇ। ਤਿਨਿ ਸੁਜਾਣਿ = ਉਸ ਸਿਆਣੇ (ਪਰਮਾਤਮਾ) ਨੇ ॥੧੩॥

SikhNet (Spanish)La Flecha de Amor disparada por el Omnisapiente Señor, no se puede extraer. (13)

ਭਾਂਡਾ ਧੋਵੈ ਕਉਣੁ; ਜਿ ਕਚਾ ਸਾਜਿਆ ॥

bhaanddaa dhovai kaun; ji kachaa saajiaa |

Sant Singh KhalsaWho can wash the unbaked clay pot?
Manmohan SinghWho can wash the vessel, which is unbaked in its construction?
Manmohan Singh (Punjabi)ਉਸ ਬਰਤਨ ਨੂੰ ਕੌਣ ਧੋ ਸਕਦਾ, ਜਿਹੜਾ ਬਨਾਵਟ ਵਿੱਚ ਹੀ ਕੱਚਾ ਹੈ?
Fareedkot Teekaਜੋ ਬਿਧਾਤਾ ਨੇ ਪ੍ਰਥਮ ਹੀ ਕਚਾ ਸਾਜਿਆ ਹੈ, ਇਹ ਸਰੀਰ ਰੂਪੀ ਭਾਂਡੇ ਕੋ ਜਲ ਮ੍ਰਿਤਕਾ ਸਾਥ ਕੌਨ ਧੋਵੈ, ਭਾਵ ਸੁਧ ਕਰੇ?
Prof. Sahib Singh(ਤੀਰਥ-ਇਸ਼ਨਾਨ ਆਦਿਕ ਨਾਲ) ਕੋਈ ਭੀ ਮਨੁੱਖ ਸਰੀਰ ਘੜੇ ਨੂੰ ਪਵਿੱਤਰ ਨਹੀਂ ਕਰ ਸਕਦਾ, ਕਿਉਂਕਿ ਇਹ ਬਣਾਇਆ ਹੀ ਅਜਿਹਾ ਹੈ ਕਿ ਇਸ ਨੂੰ ਵਿਕਾਰਾਂ ਦਾ ਚਿੱਕੜ ਸਦਾ ਲੱਗਦਾ ਰਹਿੰਦਾ ਹੈ।

ਪਦ ਅਰਥ ਭਾਂਡਾ = ਸਰੀਰ-ਭਾਂਡਾ। ਧੋਵੈ ਕਉਣੁ = ਕੌਣ ਧੋ ਸਕਦਾ ਹੈ? ਕੌਣ ਸੁੱਧ ਪਵਿੱਤਰ ਕਰ ਸਕਦਾ ਹੈ? ਕੋਈ ਪਵਿੱਤਰ ਨਹੀਂ ਕਰ ਸਕਦਾ। ਜਿ = ਜਿਹੜਾ ਸਰੀਰ-ਭਾਂਡਾ। ਕਚਾ = ਕੱਚਾ। ਕਚਾ ਭਾਂਡਾ = ਕੱਚਾ ਘੜਾ (ਕੱਚੇ ਘੜੇ ਨੂੰ ਪਾਣੀ ਨਾਲ ਧੋਤਿਆਂ ਉਸ ਦੀ ਮਿੱਟੀ ਖੁਰ ਖੁਰ ਕੇ ਭਾਂਡੇ ਨੂੰ ਚਿੱਕੜ ਨਾਲ ਲਿਬੇੜੀ ਜਾਇਗੀ। ਸਰੀਰ ਕੱਚਾ ਭਾਂਡਾ ਹੈ, ਇਸ ਨੂੰ ਵਿਕਾਰਾਂ ਦਾ ਚਿੱਕੜ ਸਦਾ ਲੱਗਦਾ ਰਹਿੰਦਾ ਹੈ। ਤੀਰਥ-ਇਸ਼ਨਾਨ ਆਦਿਕ ਨਾਲ ਇਹ ਚਿੱਕੜ ਉਤਰ ਨਹੀਂ ਸਕਦਾ)।

SikhNet (Spanish)¿Quién puede lavar el jarrón de barro que no ha sido cocinado?

ਧਾਤੂ ਪੰਜਿ ਰਲਾਇ; ਕੂੜਾ ਪਾਜਿਆ ॥

dhaatoo panj ralaae; koorraa paajiaa |

Sant Singh KhalsaJoining the five elements together, the Lord made a false cover.
Manmohan SinghUniting the five elements together, the Lord has given it a false gilding.
Manmohan Singh (Punjabi)ਪੰਜਾਂ ਤੱਤਾਂ ਨੂੰ ਮਿਲਾ ਕੇ ਪ੍ਰਭੂ ਨੇ ਇਸ ਨੂੰ ਝੂਠਾ ਮੁਲੰਮਾ ਦਿੱਤਾ ਹੋਇਆ ਹੈ।
Fareedkot Teekaਕਿਉਂ ਕਿ ਪਾਂਚ ਤਤੋਂ ਰੂਪੀ ਧਾਤੋਂ ਕੋ ਮਿਲਾਇ ਕਰ ਝੂਠ ਕਾ ਹੀ ਪਾਜ ਲਗਾਇਆ ਹੈ॥
Prof. Sahib Singh(ਹਵਾ, ਪਾਣੀ, ਮਿੱਟੀ, ਅੱਗ, ਆਕਾਸ਼) ਪੰਜ ਤੱਤ ਇਕੱਠੇ ਕਰ ਕੇ ਇਹ ਸਰੀਰ-ਭਾਂਡਾ ਇਕ ਨਾਸਵੰਤ ਖਿਡੌਣਾ ਜਿਹਾ ਬਣਾਇਆ ਗਿਆ ਹੈ।

ਪਦ ਅਰਥ ਧਾਤੂ ਪੰਜਿ = (ਹਵਾ, ਪਾਣੀ, ਮਿੱਟੀ, ਅੱਗ, ਆਕਾਸ਼,) ਪੰਜ ਤੱਤ। ਕੂੜਾ ਪਾਜਿਆ = ਨਾਸਵੰਤ ਖਿਡੌਣਾ ਜਿਹਾ ਬਣਾਇਆ ਗਿਆ ਹੈ।

SikhNet (Spanish)Juntando los cinco elementos, el Señor les puso una cubierta falsa y cuando así Le place,

ਭਾਂਡਾ ਆਣਗੁ ਰਾਸਿ; ਜਾਂ ਤਿਸੁ ਭਾਵਸੀ ॥

bhaanddaa aanag raas; jaan tis bhaavasee |

Sant Singh KhalsaWhen it pleases Him, He makes it right.
Manmohan SinghWhen it pleases Him, He sets the vessel aright.
Manmohan Singh (Punjabi)ਜਦ ਉਸ ਨੂੰ ਚੰਗਾ ਲਗਦਾ ਹੈ, ਉਹ ਬਰਤਨ ਨੂੰ ਦਰੁਸਤ ਕਰ ਦਿੰਦਾ ਹੈ।
Fareedkot Teekaਤਿਸੀ ਕਾ ਸਰੀਰ ਭਾਂਡਾ ਰਾਸ ਆਵੇਗਾ ਜੋ ਤਿਸ ਵਾਹਿਗੁਰੂ ਨੂੰ ਭਾਵੇਗਾ॥☬ਪ੍ਰਸ਼ਨ: ਕੈਸੇ ਭਾਵੇਗਾ?
Prof. Sahib Singhਹਾਂ, ਜਦੋਂ ਉਸ ਪਰਮਾਤਮਾ ਦੀ ਰਜ਼ਾ ਹੁੰਦੀ ਹੈ (ਮਨੁੱਖ ਨੂੰ ਗੁਰੂ ਮਿਲਦਾ ਹੈ, ਗੁਰੂ ਮਨੁੱਖ ਦੇ) ਸਰੀਰ-ਭਾਂਡੇ ਨੂੰ ਪਵਿੱਤਰ ਕਰ ਦੇਂਦਾ ਹੈ।

ਪਦ ਅਰਥ ਆਣਗੁ = ਲਿਆਵੇਗਾ। ਆਣਗੁ ਰਾਸਿ = (ਗੁਰੂ) ਸੁੱਧ-ਪਵਿੱਤਰ ਕਰ ਦੇਵੇਗਾ। ਜਾਂ = ਜਦੋਂ। ਤਿਸੁ = ਉਸ (ਪਰਮਾਤਮਾ) ਨੂੰ।

SikhNet (Spanish)lo hace correctamente. La Luz Suprema brilla,

ਪਰਮ ਜੋਤਿ ਜਾਗਾਇ; ਵਾਜਾ ਵਾਵਸੀ ॥੧੪॥

param jot jaagaae; vaajaa vaavasee |14|

Sant Singh KhalsaThe supreme light shines forth, and the celestial song vibrates and resounds. ||14||
Manmohan SinghIn, it then, supreme Light shines and he celestial strain resounds.
Manmohan Singh (Punjabi)ਇਸ ਵਿਚਸ ਤਾਂ ਮਹਾਨ ਨੂਰ ਪ੍ਰਕਾਸ਼ ਹੋ ਜਾਂਦਾ ਹੈ ਅਤੇ ਬੈਕੁੰਠੀ ਕੀਰਤਨ ਗੂੰਜਦਾ ਹੈ।
Fareedkot Teekaਉਤ੍ਰ: ਜਬ ਰਿਦੇ ਮੇਂ ਗਿਆਨ ਜੋਤਿ ਕਾ ਜਗਾਵਣਾ ਕਰੇ।☬ਪ੍ਰਸ਼ਨ: ਗਿਆਨ ਜੋਤ ਕਿਸ ਪ੍ਰਕਾਰ ਸੇ?☬ਉਤਰ: ਜਬ ਵਾਹਿਗੁਰੂ ਕਾ ਨਾਮ ਉਚਾਰਨ ਰੂਪੀ ਵਾਜਾ ਵਜਾਵੇਗਾ। ਭਾਵ ਯੇਹ ਜਬ ਭਗਤੀ ਕਰ ਅੰਤਸ਼ਕਰਨ ਸ਼ੁਧ ਹੋਵੇਗਾ ਤਬ ਗਿਆਨ ਕਾ ਪ੍ਰਕਾਸ ਹੋ ਜਾਵੇਗਾ॥੧੪॥
Prof. Sahib Singh(ਗੁਰੂ ਮਨੁੱਖ ਦੇ ਅੰਦਰ) ਸਭ ਤੋਂ ਉੱਚੀ ਰੱਬੀ ਜੋਤਿ ਜਗਾ ਕੇ (ਰੱਬੀ ਜੋਤਿ ਦਾ) ਵਾਜਾ ਵਜਾ ਦੇਂਦਾ ਹੈ। (ਰੱਬੀ ਜੋਤਿ ਦਾ ਰੱਬੀ ਸਿਫ਼ਤ-ਸਾਲਾਹ ਦਾ ਇਤਨਾ ਪ੍ਰਬਲ ਪ੍ਰਭਾਵ ਬਣਾ ਦੇਂਦਾ ਹੈ ਕਿ ਮਨੁੱਖ ਦੇ ਅੰਦਰ ਵਿਕਾਰਾਂ ਦਾ ਰੌਲਾ ਸੁਣਿਆ ਹੀ ਨਹੀਂ ਜਾਂਦਾ। ਵਿਕਾਰਾਂ ਦੀ ਕੋਈ ਪੇਸ਼ ਹੀ ਨਹੀਂ ਜਾਂਦੀ ਕਿ ਕੁਕਰਮਾਂ ਦਾ ਕੋਈ ਚਿੱਕੜ ਖਿਲਾਰ ਸਕਣ) ॥੧੪॥

ਪਦ ਅਰਥ ਪਰਮ = ਸਭ ਤੋਂ ਉੱਚੀ। ਵਾਜਾ = ਰੱਬੀ ਜੋਤਿ ਦਾ ਵਾਜਾ। ਵਾਵਸੀ = ਵਜਾਇਗਾ ॥੧੪॥

SikhNet (Spanish)y la Melodía Celestial vibra y resuena. (14)

ਮਨਹੁ ਜਿ ਅੰਧੇ ਘੂਪ; ਕਹਿਆ ਬਿਰਦੁ. ਨ ਜਾਣਨੀ ॥

manahu ji andhe ghoop; kahiaa birad. na jaananee |

Sant Singh KhalsaThose who are totally blind in their minds, do not have the integrity to keep their word.
Manmohan SinghThey, who are utterly blind in their mind, they known not the dignity to keep their word.
Manmohan Singh (Punjabi)ਜੋ ਆਪਦੇ ਚਿੱਤ ਅੰਦਰ ਮੁਕੰਮਲ ਅੰਨ੍ਹੇ ਹਨ, ਉਹ ਆਪਣੇ ਬਚਨ ਨੂੰ ਪਾਲਣ ਦੀ ਮਹਿਮਾਂ ਨੂੰ ਨਹੀਂ ਜਾਣਦੇ।
Fareedkot Teekaਜੋ ਪੁਰਸ਼ ਮਨ ਕਰ ਕੇ ਅਤੀ (ਘੂਪ) ਸਘਨੇ ਅੰਧੇ ਹੈਂ, ਭਾਵ ਅਵਰਣ ਔ ਵਿਖੇਪ ਸ਼ਕਤੀਓਂ ਕੇ ਸੰਯੁਕਤ ਹੈਂ ਓਹ ਵੇਦੋਂ ਕੇ (ਬਿਰਦੁ) ਪ੍ਰਣ ਕਰੇ ਕੋ ਵਾ ਸਤਿਗੁਰੋਂ ਕੇ ਉਪਦੇਸ਼ ਕਰੇ ਕੋ ਨਹੀਂ ਜਾਨਤੇ ਹੈਂ॥
Prof. Sahib Singhਜਿਹੜੇ ਮਨੁੱਖ ਮਨੋਂ ਘੁੱਪ ਅੰਨ੍ਹੇ ਹਨ (ਪੁੱਜ ਕੇ ਮੂਰਖ ਹਨ) ਉਹ ਦੱਸਿਆਂ ਭੀ (ਇਨਸਾਨੀ) ਫ਼ਰਜ਼ ਨਹੀਂ ਜਾਣਦੇ।

ਪਦ ਅਰਥ ਜਿ = ਜੇਹੜੇ ਮਨੁੱਖ। ਅੰਧੇ ਘੂਪ = ਘੁੱਪ ਅੰਨ੍ਹੇ, ਬਹੁਤ ਹੀ ਮੂਰਖ। ਬਿਰਦੁ = (ਇਨਸਾਨੀ) ਫ਼ਰਜ਼। ਕਹਿਆ = ਦੱਸਿਆਂ ਭੀ, ਕਹਿਆਂ, ਆਖਿਆਂ ਭੀ।

SikhNet (Spanish)Quienes están totalmente ciegos de mente, no tienen la integridad para conservar su palabra y,

ਮਨਿ ਅੰਧੈ. ਊਂਧੈ ਕਵਲ; ਦਿਸਨਿ ਖਰੇ ਕਰੂਪ ॥

man andhai. aoondhai kaval; disan khare karoop |

Sant Singh KhalsaWith their blind minds, and their upside-down heart-lotus, they look totally ugly.
Manmohan SinghThrough blind mind and reversed heart lotus, they look extremely ugly.
Manmohan Singh (Punjabi)ਅੰਨ੍ਹੇ ਮਨੂਏ ਅਤੇ ਮੂਧੇ ਹੋਏ ਹੋਏ ਦਿਲ ਕਮਲ ਰਾਹੀਂ ਉਹ ਨਿਹਾਇਤ ਹੀ ਕੋਝੇ ਦਿਸਦੇ ਹਨ।
Fareedkot Teekaਐਸੇ ਜੋ ਮਨ ਕੇ ਅੰਧੇ ਹੈਂ ਤਿਨ ਕੇ ਹਿਰਦੇ ਕਮਲ ਗਿਆਨ ਵਈਰਾਗ ਸੇ (ਊਂਧੇ) ਉਲਟੇ ਹੂਏ ਹੈਂ, ਤਾਂ ਤੇ ਵਹੁ ਖਰੇ ਕਰੂਪ, ਭਾਵ ਅਤੀ ਭੈਦਾਯਕ ਦ੍ਰਿਸ਼ਟ ਆਵਤੇ ਹੈਂ॥
Prof. Sahib Singhਮਨ ਅੰਨ੍ਹਾ ਹੋਣ ਕਰਕੇ, ਹਿਰਦਾ ਕੇਵਲ (ਧਰਮ ਵਲੋਂ) ਉਲਟਿਆ ਹੋਇਆ ਹੋਣ ਦੇ ਕਾਰਨ ਉਹ ਬੰਦੇ ਬਹੁਤ ਕੋਝੇ (ਕੋਝੇ ਜੀਵਨ ਵਾਲੇ) ਲੱਗਦੇ ਹਨ।

ਪਦ ਅਰਥ ਮਨਿ ਅੰਧੈ = ਅੰਨ੍ਹੇ ਮਨ ਦੇ ਕਾਰਨ। ਊਂਧੈ ਕਵਲ = ਉਲਟੇ ਹੋਏ (ਹਿਰਦੇ-) ਕੰਵਲ ਦੇ ਕਾਰਨ। ਖਰੇ ਕਰੂਪ = ਬਹੁਤ ਕੋਝੇ।

SikhNet (Spanish)con su mente ciega y el Loto de su corazón volteado al revés, se ven horribles.

ਇਕਿ ਕਹਿ ਜਾਣਨਿ. ਕਹਿਆ ਬੁਝਨਿ; ਤੇ ਨਰ ਸੁਘੜ ਸਰੂਪ ॥

eik keh jaanan. kahiaa bujhan; te nar sugharr saroop |

Sant Singh KhalsaSome know how to speak and understand what they are told. Those people are wise and good-looking.
Manmohan SinghSome know, how to speak and understand what is the said. Wise and handsome are those persons.
Manmohan Singh (Punjabi)ਕਈ ਗੱਲ ਕਰਨੀ ਜਾਣਦੇ ਹਨ ਅਤੇ ਆਖੇ ਹੋਏ ਨੂੰ ਸਮਝਦੇ ਹਨ। ਸਿਆਣੇ ਅਤੇ ਸੋਹਣੇ ਸੁਨੱਖੇ ਹਨ ਉਹ ਪੁਰਸ਼।
Fareedkot Teekaਏਕ ਸ਼ਾਸਤ੍ਰੋਂ ਕੇ ਵਕਤਾ ਕਹਿ ਜਾਣਤੇ ਹੈਂ ਔਰ ਏਕ ਉਤਮ ਸਰੋਤੇ ਕਹਿਆ ਹੂਆ ਸੁਣਕਰ ਸਮਝ ਲੇਤੇ ਹੈਂ, ਸੋ ਐਸੇ ਸਮਝਣੇ ਵਾਲੇ ਜੋ ਉਤਮ ਸਰੋਤੇ ਹੈਂ ਸੋਈ ਨਰ ਚਤਰ ਸਰੂਪ ਹੈਂ॥
Prof. Sahib Singhਕਈ ਮਨੁੱਖ ਐਸੇ ਹੁੰਦੇ ਹਨ ਜੋ (ਆਪ) ਗੱਲ ਕਰਨੀ ਭੀ ਜਾਣਦੇ ਹਨ, ਤੇ, ਕਿਸੇ ਦੀ ਆਖੀ ਭੀ ਸਮਝਦੇ ਹਨ, ਉਹ ਮਨੁੱਖ ਸੁਚੱਜੇ ਤੇ ਸੋਹਣੇ ਜਾਪਦੇ ਹਨ।

ਪਦ ਅਰਥ ਕਹਿ ਜਾਣਨਿ = ਗੱਲ ਕਰਨੀ ਜਾਣਦੇ ਹਨ। ਸੁਘੜ = ਸੁ-ਘੜ, ਸੁਚੱਜੇ।

SikhNet (Spanish)Algunos pueden hablar y entender lo que se ha dicho, ellos son Sabios y bien parecidos,

ਇਕਨਾ. ਨਾਦੁ ਨ ਬੇਦੁ, ਨ ਗੀਅ ਰਸੁ; ਰਸੁ ਕਸੁ. ਨ ਜਾਣੰਤਿ ॥

eikanaa. naad na bed, na geea ras; ras kas. na jaanant |

Sant Singh KhalsaSome do not know the Sound-current of the Naad, spiritual wisdom or the joy of song. They do not even understand good and bad.
Manmohan SinghSome know neither inner melody nor the divine knowledge nor the bliss of music. They realise not good from bad as well.
Manmohan Singh (Punjabi)ਕਈ ਨਾਂ ਤਾਂ ਅੰਤ੍ਰੀਵੀ ਸੰਗੀਤ ਅਤੇ ਬ੍ਰਹਮ-ਗਿਆਨ ਨੂੰ ਜਾਣਦੇ ਹਨ ਤੇ ਨਾਂ ਹੀ ਕੀਰਤਨ ਦੀ ਖੁਸ਼ੀ ਨੂੰ। ਉਹ ਚੰਗੇ ਅਤੇ ਮੰਦੇ ਨੂੰ ਭੀ ਅਨੁਭਵ ਨਹੀਂ ਕਰਦੇ।
Fareedkot Teekaਇਕਨਾਂ ਕੋ (ਨਾਦੁ) ਸਬਦ, ਭਾਵ ਰਾਗ ਵਿਦਿਆ ਕੇ ਰਸ ਕੀ (ਗੀਅ) ਗਿਆਤ ਨਹੀਂ ਹੈ ਔਰ ਬੇਦ ਪਾਠ ਕੀ ਭੀ ਗਿਆਤ ਨਹੀਂ ਹੈ। ਔਰ (ਰਸੁ) ਵਿਸ਼ੇ ਸੁਖ ਜੋ ਮਨ ਕੋ (ਕਸੁ) ਖੈਂਚਣੇ ਵਾਲੇ ਹੈਂ ਤਿਨੋਂ ਕੋ ਭੀ ਓਹ ਨਹੀਂ ਜਾਣਤੇ ਹੈ॥
Prof. Sahib Singhਕਈ ਬੰਦਿਆਂ ਨੂੰ ਨਾਹ ਜੋਗੀਆਂ ਦੇ ਨਾਦ ਦਾ ਰਸ, ਨਾਹ ਵੇਦ ਦਾ ਸ਼ੌਕ, ਨਾਹ ਰਾਗ ਦੀ ਖਿੱਚ-ਕਿਸੇ ਤਰ੍ਹਾਂ ਦੇ ਕੋਮਲ ਉਨਰ ਵੱਲ ਰੁਚੀ ਨਹੀਂ ਹੈ,

ਪਦ ਅਰਥ ਨਾਦ ਰਸੁ = ਨਾਦ ਦਾ ਰਸ। ਬੇਦ ਰਸੁ = ਗੀਤ ਦਾ ਰਸ। ਰਸੁ ਕਸੁ = ਕਸੈਲਾ ਰਸ।

SikhNet (Spanish)algunos no conocen la Corriente de Sonido del Naad, de la Sabiduría Espiritual o de la Canción de Dicha, ni siquiera distinguen entre lo bueno y lo malo.

ਇਕਨਾ ਸਿਧਿ ਨ ਬੁਧਿ, ਨ ਅਕਲਿ ਸਰ; ਅਖਰ ਕਾ ਭੇਉ. ਨ ਲਹੰਤਿ ॥

eikanaa sidh na budh, na akal sar; akhar kaa bheo. na lahant |

Sant Singh KhalsaSome have no idea of perfection, wisdom or understanding; they know nothing about the mystery of the Word.
Manmohan SinghSome have no idea of perfection, wisdom and understanding and they know not even the mystery of the Guru's word.
Manmohan Singh (Punjabi)ਕਈਆਂ ਨੂੰ ਪੂਰਨਤਾ, ਸਿਆਣਪ ਅਤੇ ਸਮਝ ਦੀ ਕੋਈ ਸਾਰ ਨਹੀਂ ਅਤੇ ਉਹ ਗੁਰਾਂ ਦੀ ਬਾਣੀ ਦੇ ਰਾਜ ਨੂੰ ਭੀ ਨਹੀਂ ਜਾਣਦੇ।
Fareedkot Teekaਇਕਨਾਂ ਕੋ ਨ ਸਿਧੀ ਹੈ ਔ ਨਾ ਵਿਵਹਾਰ ਸਿਧੀ ਕੀ ਬੁਧੀ ਹੈ ਅਰ ਨਾ ਸ਼ਾਸਤ੍ਰੀਯ ਅਕਲ ਕਾ ਹੀ (ਸਰ) ਸਮੁੰਦ੍ਰ ਹੈ ਔ ਅਕਾਰ, ਮਕਾਰ ਆਦੀ ਅਖਰੋਂ ਕਾ ਭੇਦ ਨਹੀਂ ਲਹਿਤੇ ਹੈਂ॥
Prof. Sahib Singhਕਈ ਬੰਦਿਆਂ ਨੂੰ ਨਾਹ (ਵਿਚਾਰ ਵਿਚ) ਸਫਲਤਾ, ਨਾਹ ਸੁਚੱਜੀ ਬੁੱਧੀ, ਨਾਹ ਅਕਲ ਦੀ ਸਾਰ ਹੈ, ਤੇ, ਇਕ ਅੱਖਰ ਭੀ ਪੜ੍ਹਨਾ ਨਹੀਂ ਜਾਣਦੇ (ਫਿਰ ਭੀ, ਆਕੜ ਹੀ ਆਕੜ ਵਿਖਾਲਦੇ ਹਨ)।

ਪਦ ਅਰਥ ਸਿਧਿ = ਸਿੱਧੀ। ਬੁਧਿ = ਅਕਲ। ਸਰ = ਸਾਰ, ਸਮਝ। ਭੇਉ = ਭੇਤ। ਅਖਰ ਕਾ ਭੇਉ = ਪੜ੍ਹਨ ਦੀ ਜਾਚ।

SikhNet (Spanish)Algunos no tienen la idea de la Perfección, Sabiduría o Entendimiento, no conocen ni una pizca del Misterio de la Palabra.

ਨਾਨਕ. ਤੇ ਨਰ ਅਸਲਿ ਖਰ; ਜਿ ਬਿਨੁ ਗੁਣ ਗਰਬੁ ਕਰੰਤ ॥੧੫॥

naanak. te nar asal khar; ji bin gun garab karant |15|

Sant Singh KhalsaO Nanak, those people are really donkeys; they have no virtue or merit, but still, they are very proud. ||15||
Manmohan SinghNanak, the real donkey likr are those persons, who take pride without merits.
Manmohan Singh (Punjabi)ਨਾਨਕ, ਅਸਲੀ ਖੋਤੇ ਹਨ ਉਹ ਪੁਰਸ਼, ਜੋ ਖੂਬੀਆਂ ਦੇ ਬਗੈਰ ਹੰਕਾਰ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਪੁਰਸ਼ ਅਸਲ (ਖਰ) ਗਧੇ ਹੈਂ, ਜੋ ਬਿਨਾਂ ਗੁਣੋਂ ਸੇ ਹੰਕਾਰ ਕਰਤੇ ਹੈਂ॥੧੫॥☬ਸਿਖੋਂ ਕੇ ਪੂਛਣੇ ਕਰ ਬ੍ਰਹਮਣ ਕੇ ਲਖਣ ਕਹਿਤੇ ਹੈਂ:
Prof. Sahib Singhਹੇ ਨਾਨਕ! ਜਿਨ੍ਹਾਂ ਵਿਚ ਕੋਈ ਗੁਣ ਨਾਹ ਹੋਵੇ, ਤੇ, ਅਹੰਕਾਰ ਕਰੀ ਜਾਣ, ਉਹ ਮਨੁੱਖ ਨਿਰੇ ਖੋਤੇ ਹਨ ॥੧੫॥

ਪਦ ਅਰਥ ਅਸਲਿ ਖਰ = ਨਿਰੇ ਖੋਤੇ (ਖ਼ਰ = ਖੋਤਾ)। ਜਿ = ਜਿਹੜੇ ਮਨੁੱਖ। ਗਰਬੁ = ਅਹੰਕਾਰ ॥੧੫॥

* ਨੋਟ: ਇਹ ਸ਼ਲੋਕ 'ਸਾਰਗ ਕੀ ਵਾਰ' ਦੀ ਪਉੜੀ ਨੰ: ੩੨ ਦੇ ਨਾਲ ਥੋੜਾ ਜਿਹਾ ਫ਼ਰਕ ਰੱਖ ਕੇ ਦੂਜਾ ਸ਼ਲੋਕ ਹੈ। ਵੇਖੋ ਸਫਾ ੧੨੪੬ (ਮੂਲ)।

SikhNet (Spanish)Oh Nanak, esa gente es una burra, no tiene Virtud o Mérito, pero aún así se siente muy orgullosa. (15)

ਸੋ ਬ੍ਰਹਮਣੁ; ਜੋ ਬਿੰਦੈ ਬ੍ਰਹਮੁ ॥

so brahaman; jo bindai braham |

Sant Singh KhalsaHe alone is a Brahmin, who knows God.
Manmohan SinghHe alone is a Brahman, who knows the Transcendent Lord.
Manmohan Singh (Punjabi)ਕੇਵਲ ਉਹ ਹੀ ਬ੍ਰਹਮਣ ਹੈ ਜਿਹੜਾ ਪਰਮ ਪ੍ਰਭੂ ਨੂੰ ਜਾਣਦਾ ਹੈ।
Fareedkot Teekaਸੋਈ ਬ੍ਰਹਮਣ ਹੈ, ਜੋ ਬ੍ਰਹਮ ਕੇ ਸਰੂਪ ਕੋ (ਬਿੰਦੈ) ਜਾਣੈ॥
Prof. Sahib Singh(ਸਾਡੀਆਂ ਨਜ਼ਰਾਂ ਵਿਚ) ਉਹ (ਮਨੁੱਖ ਅਸਲ) ਬ੍ਰਾਹਮਣ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ,

ਪਦ ਅਰਥ ਬਿੰਦੈ = (विद੍ਹ੍ਹ = to know) ਜਾਣਦਾ ਹੈ, ਜਾਣ-ਪਛਾਣ ਪੈਦਾ ਕਰਦਾ ਹੈ, ਡੂੰਘੀ ਸਾਂਝ ਪਾਂਦਾ ਹੈ। ਬ੍ਰਹਮੁ = ਪਰਮਾਤਮਾ।

SikhNet (Spanish)Sólo quien conoce a Dios es un Brahmán verdadero,

ਜਪੁ ਤਪੁ ਸੰਜਮੁ ਕਮਾਵੈ ਕਰਮੁ ॥

jap tap sanjam kamaavai karam |

Sant Singh KhalsaHe chants and meditates, and practices austerity and good deeds.
Manmohan SinghWho performs the deeds of devotion, austerity and self-restrain.
Manmohan Singh (Punjabi)ਜੋ ਅਨੁਰਾਗ, ਤਪੱਸਿਆ ਅਤੇ ਸਵੈ-ਜਬਤ ਦੇ ਅਮਲ ਕਮਾਉਂਦਾ ਹੈ।
Fareedkot Teekaਜਪ, ਤਪ, ਸੰਜਮ ਆਦੀ ਕਰਮੋਂ ਕਾ ਕਮਾਵਣਾ ਕਰੈ॥
Prof. Sahib Singhਜੋ ਇਹੀ ਜਪ-ਕਰਮ ਕਰਦਾ ਹੈ, ਇਹੀ ਤਪ-ਕਰਮ ਕਰਦਾ ਹੈ, ਇਹੀ ਸੰਜਮ-ਕਰਮ ਕਰਦਾ ਹੈ (ਜੋ ਪਰਮਾਤਮਾ ਦੀ ਭਗਤੀ ਨੂੰ ਹੀ ਜਪ ਤਪ ਸੰਜਮ ਸਮਝਦਾ ਹੈ)

ਪਦ ਅਰਥ ਸੰਜਮੁ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦਾ ਜਤਨ।

SikhNet (Spanish)él canta y medita, practica austeridades y buenas acciones,

ਸੀਲ ਸੰਤੋਖ ਕਾ ਰਖੈ ਧਰਮੁ ॥

seel santokh kaa rakhai dharam |

Sant Singh KhalsaHe keeps to the Dharma, with faith, humility and contentment.
Manmohan SinghWho observes the faith of humility and contentment,
Manmohan Singh (Punjabi)ਜੋ ਨਿਮ੍ਰਤਾ ਅਤੇ ਸੰਤੁਸ਼ਟਤਾ ਦੇ ਈਮਾਨ ਨੂੰ ਨਿਭਾਉਂਦਾ ਹੈ,
Fareedkot Teekaਸੀਲ, ਸੰਤੋਖ ਕਾ (ਧਰਮੁ) ਸੁਭਾਵ ਰਾਖੈ⁽¹⁾॥
Prof. Sahib Singhਜੋ ਮਿੱਠੇ ਸੁਭਾਅ ਅਤੇ ਸੰਤੋਖ ਦਾ ਫ਼ਰਜ਼ ਨਿਬਾਹੁੰਦਾ ਹੈ,

ਪਦ ਅਰਥ ਸੀਲ = ਚੰਗਾ ਮਿੱਠਾ ਸੁਭਾਉ। ਸੰਤੋਖ = ਮਾਇਆ ਦੀ ਤ੍ਰਿਸ਼ਨਾ ਵਲੋਂ ਤ੍ਰਿਪਤੀ। ਰਖੈ = ਰੱਖਦਾ ਹੈ, ਨਿਬਾਹੁੰਦਾ ਹੈ।

SikhNet (Spanish)se conserva en el Dharma, con Fe, Humildad

ਬੰਧਨ ਤੋੜੈ; ਹੋਵੈ ਮੁਕਤੁ ॥

bandhan torrai; hovai mukat |

Sant Singh KhalsaBreaking his bonds, he is liberated.
Manmohan Singhand is emancipated by breaking the bonds.
Manmohan Singh (Punjabi)ਅਤੇ ਜੋ ਆਪਣੇ ਜੂੜਾਂ ਨੂੰ ਵਢ ਕੇ ਮੋਖਸ਼ ਹੋ ਜਾਂਦਾ ਹੈ।
Fareedkot Teekaਬੰਧਨੋਂ ਕੋ ਤੋੜਕਰ ਮੁਕਤ ਰੂਪ ਹੋਵੈ॥
Prof. Sahib Singhਜੋ ਮਾਇਆ ਦੇ ਮੋਹ ਦੀਆਂ ਫਾਹੀਆਂ ਤੋੜ ਲੈਂਦਾ ਹੈ ਅਤੇ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ।

ਪਦ ਅਰਥ ਬੰਧਨ = ਮਾਇਆ ਦੇ ਮੋਹ ਦੀਆਂ ਫਾਹੀਆਂ। ਮੁਕਤੁ = ਮਾਇਆ ਦੇ ਮੋਹ ਤੋਂ ਆਜ਼ਾਦ।

SikhNet (Spanish)y Contentamiento y rompiendo sus amarras es liberado.

ਸੋਈ ਬ੍ਰਹਮਣੁ; ਪੂਜਣ ਜੁਗਤੁ ॥੧੬॥

soee brahaman; poojan jugat |16|

Sant Singh KhalsaSuch a Brahmin is worthy of being worshipped. ||16||
Manmohan SinghSuch a Brahman alone is worthy of being worshipped.
Manmohan Singh (Punjabi)ਕੇਵਲ ਇਹੋ ਜਿਹਾ ਬ੍ਰਹਮਣ ਹੀ ਉਪਾਸ਼ਨਾ ਕਰਨ ਦੇ ਲਾਇਕ ਹੈ।
Fareedkot Teekaਸੋਈ ਇਨ ਲਖਣੋਂ ਵਾਲਾ ਬ੍ਰਹਮਣ ਪੂਜਣੇ ਯੋਗ ਹੋਤਾ ਹੈ॥੧੬॥
Prof. Sahib Singhਉਹੀ ਬ੍ਰਾਹਮਣ ਆਦਰ-ਸਤਕਾਰ ਦਾ ਹੱਕਦਾਰ ਹੈ ॥੧੬॥

ਪਦ ਅਰਥ ਪੂਜਣ ਜੁਗਤੁ = ਪੂਜਣ ਦੇ ਲਾਇਕ ॥੧੬॥

SikhNet (Spanish)Tal Brahmán es digno de ser alabado. (16)

ਖਤ੍ਰੀ ਸੋ; ਜੁ ਕਰਮਾ ਕਾ ਸੂਰੁ ॥

khatree so; ju karamaa kaa soor |

Sant Singh KhalsaHe alone is a Kh'shaatriyaa, who is a hero in good deeds.
Manmohan SinghHe alone is a Khatri, who is brave in good deeds.
Manmohan Singh (Punjabi)ਕੇਵਲ ਉਹ ਹੀ ਖੱਤਰੀ ਹੈ ਜੋ ਚੰਗੇ ਅਮਲਾਂ ਵਿੱਚ ਬਹਾਦਰ ਹੈ।
Fareedkot Teekaਖਤ੍ਰੀ ਸੋਈ ਹੈ, ਜੋ ਕਰਮਾਂ ਕਾ ਸੂਰਮਾਂ ਹੋਵੈ, ਭਾਵ ਯੁਧ ਮੇਂ ਪੀਠ ਨ ਦਿਖਾਵੈ॥
Prof. Sahib Singh(ਸਾਡੀਆਂ ਨਜ਼ਰਾਂ ਵਿਚ) ਉਹ ਮਨੁੱਖ ਖੱਤ੍ਰੀ ਹੈ ਜੋ (ਕਾਮਾਦਿਕ ਵੈਰੀਆਂ ਨੂੰ ਮਾਰ-ਮੁਕਾਣ ਲਈ) ਨੇਕ ਕਰਮ ਕਰਨ ਵਾਲਾ ਸੂਰਮਾ ਬਣਦਾ ਹੈ,

ਪਦ ਅਰਥ ਸੂਰੁ = ਸੂਰਮਾ। ਕਰਮਾ ਕਾ ਸੂਰੁ = (ਕਾਮਾਦਿਕ ਬਲੀ ਸੂਰਮਿਆਂ ਦੇ ਮੁਕਾਬਲੇ ਤੇ) ਨੇਕ ਕਰਮ ਕਰਨ ਵਾਲਾ ਸੂਰਮਾ।

SikhNet (Spanish)Sólo es un Kshatrya, quien es un héroe en las buenas acciones,

ਪੁੰਨ ਦਾਨ ਕਾ. ਕਰੈ ਸਰੀਰੁ ॥

pun daan kaa. karai sareer |

Sant Singh KhalsaHe uses his body to give in charity;
Manmohan SinghWho yokes his body in charity and alms-giving,
Manmohan Singh (Punjabi)ਜੋ ਆਪਣੀ ਦੇਹ ਨੂੰ ਸਖਾਵਤ ਅਤੇ ਖੈਰ ਖੈਰਾਤ ਦੇਣ ਵਿੱਚ ਜੋੜਦਾ ਹੈ,
Fareedkot Teekaਅਪਨੇ ਸਰੀਰ ਕੋ ਪੁੰਨ ਦਾਨ ਕਾ ਰੂਪ ਹੀ ਕਰੈ, ਭਾਵ ਯੇਹ ਕੋਈ ਸੀਸ ਮਾਂਗੈ ਤਿਸ ਕੋ ਸੋਈ ਦੇਵੈ, ਐਸਾ ਦਾਤਾ ਹੋਇ॥
Prof. Sahib Singhਜੋ ਆਪਣੇ ਸਰੀਰ ਨੂੰ (ਆਪਣੇ ਜੀਵਨ ਨੂੰ, ਹੋਰਨਾਂ ਵਿਚ) ਭਲੇ ਕਰਮ ਵੰਡਣ ਲਈ ਵਸੀਲਾ ਬਣਾਂਦਾ ਹੈ,

ਪਦ ਅਰਥ ਪੁੰਨ = ਭਲੇ ਕਰਮ। ਪੁੰਨ ਦਾਨ = ਭਲੇ ਕਰਮ ਵੰਡਣੇ। ਸਰੀਰੁ = (ਭਾਵ,) ਆਪਣਾ ਜੀਵਨ।

SikhNet (Spanish)utiliza su cuerpo para dar caridad,

ਖੇਤੁ ਪਛਾਣੈ; ਬੀਜੈ ਦਾਨੁ ॥

khet pachhaanai; beejai daan |

Sant Singh Khalsahe understands his farm, and plants the seeds of generosity.
Manmohan Singhand who ascertaining the farm to be right, sows the seed of beneficence.
Manmohan Singh (Punjabi)ਅਤੇ ਜੋ ਪੈਲੀ ਨੂੰ ਦਰੁਸਤ ਨਿਸਚਿਤ ਕਰ ਪਰਉਪਕਾਰ ਬੀ ਬੀਜਦਾ ਹੈ।
Fareedkot Teekaਖੇਤ ਕੋ ਪਛਾਣ ਕਰ ਦਾਨ ਕੋ ਦੀਜੈ, ਭਾਵ ਯੇਹ ਉਤਮ ਅਧਿਕਾਰੀ ਕੋ ਦਾਨ ਦੇਵੇ॥
Prof. Sahib Singhਜੋ (ਆਪਣੇ ਸਰੀਰ ਨੂੰ ਕਿਸਾਨ ਦੇ ਖੇਤ ਵਾਂਗ) ਖੇਤ ਸਮਝਦਾ ਹੈ (ਤੇ, ਇਸ ਖੇਤ ਵਿਚ ਪਰਮਾਤਮਾ ਦੇ ਨਾਮ ਦੀ) ਦਾਤ (ਨਾਮ-ਬੀਜ) ਬੀਜਦਾ ਹੈ।

ਪਦ ਅਰਥ ਖੇਤੁ = ਸਰੀਰ-ਖੇਤ। ਦਾਨੁ = ਨਾਮ ਦੀ ਦਾਤਿ।

SikhNet (Spanish)él entiende su finca y planta las semillas de generosidad,

ਸੋ ਖਤ੍ਰੀ; ਦਰਗਹ ਪਰਵਾਣੁ ॥

so khatree; daragah paravaan |

Sant Singh KhalsaSuch a Kh'shaatriyaa is accepted in the Court of the Lord.
Manmohan SinghSuch a Khatri alone becomes acceptable in the Lord's court.
Manmohan Singh (Punjabi)ਇਹੋ ਜਿਹਾ ਖੱਤਰੀ ਹੀ ਪ੍ਰਭੂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ।
Fareedkot Teekaਜੋ ਐਸਾ ਖਤ੍ਰੀ ਹੋਵੈ ਸੋ ਦਰਗਹ ਮੇਂ ਪਰਵਾਣ ਹੋਤਾ ਹੈ॥
Prof. Sahib Singhਅਜਿਹਾ ਖੱਤ੍ਰੀ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ।

ਪਦ ਅਰਥ ਦਰਗਹ = ਪਰਮਾਤਮਾ ਦੀ ਹਜ਼ੂਰੀ ਵਿਚ।

SikhNet (Spanish)tal Kshatrya es aceptado en la Corte del Señor.

ਲਬੁ ਲੋਭੁ ਜੇ ਕੂੜੁ ਕਮਾਵੈ ॥

lab lobh je koorr kamaavai |

Sant Singh KhalsaWhoever practices greed, possessiveness and falsehood,
Manmohan SinghHowever, whosoever practises greed, avarice and falsehood,
Manmohan Singh (Punjabi)ਪ੍ਰੰਤੂ ਜੋ ਕੋਈ ਲਾਲਚ ਤਮ੍ਹਾਂ ਅਤੇ ਝੂਠ ਦੀ ਕਮਾਈ ਕਰਦਾ ਹੈ,
Fareedkot Teekaਜੋ ਲਬ, ਲੋਭ ਤਥਾ ਝੂਠ ਕਉ ਕਮਾਵਤਾ ਹੈ॥
Prof. Sahib Singhਪਰ ਜਿਹੜਾ ਮਨੁੱਖ ਲੱਬ ਲੋਭ ਅਤੇ ਹੋਰ ਠੱਗੀ ਆਦਿਕ ਕਰਦਾ ਰਹਿੰਦਾ ਹੈ,
SikhNet (Spanish)Quien tenga avaricia en su corazón, sea posesivo y viva en la falsedad,

ਅਪਣਾ ਕੀਤਾ; ਆਪੇ ਪਾਵੈ ॥੧੭॥

apanaa keetaa; aape paavai |17|

Sant Singh Khalsashall receive the fruits of his own labors. ||17||
Manmohan Singhhe must receive the fruit of his own deeds.
Manmohan Singh (Punjabi)ਉਸ ਨੂੰ ਨਿਜ ਦੇ ਕਰਮਾਂ ਦਾ ਫਲ ਭੁਗਤਣਾ ਹੀ ਪੈਦਾ ਹੈ।
Fareedkot Teekaਸੋ ਅਪਨੇ ਕੀਤੇ ਕਰਮ ਕਾ ਫਲ੍ਹ ਆਪੇ ਹੀ ਪਾਵਤਾ ਹੈ॥੧੭॥
Prof. Sahib Singh(ਉਹ ਜਨਮ ਦਾ ਚਾਹੇ ਖੱਤ੍ਰੀ ਹੀ ਹੋਵੇ) ਉਹ ਮਨੁੱਖ (ਲੱਬ ਆਦਿਕ) ਕੀਤੇ ਕਰਮਾਂ ਦਾ ਫਲ ਆਪ ਹੀ ਭੁਗਤਦਾ ਹੈ (ਉਹ ਮਨੁੱਖ ਕਾਮਾਦਿਕ ਵਿਕਾਰਾਂ ਦਾ ਸ਼ਿਕਾਰ ਹੋਇਆ ਹੀ ਰਹਿੰਦਾ ਹੈ, ਉਹ ਨਹੀਂ ਹੈ ਸੂਰਮਾ) ॥੧੭॥

ਪਦ ਅਰਥ ਆਪੇ = ਆਪ ਹੀ ॥੧੭॥

SikhNet (Spanish)recibirá los frutos de su propia labor. (17)

ਤਨੁ. ਨ ਤਪਾਇ ਤਨੂਰ ਜਿਉ; ਬਾਲਣੁ ਹਡ ਨ ਬਾਲਿ ॥

tan. na tapaae tanoor jiau; baalan hadd na baal |

Sant Singh KhalsaDo not heat your body like a furnace, or burn your bones like firewood.
Manmohan SinghHeat thou not thy body like a furnace and burn not thine bones like the fire-wood.
Manmohan Singh (Punjabi)ਤੂੰ ਆਪਣੀ ਦੇਹ ਨੂੰ ਤੰਦੂਰ ਦੀ ਮਾਨੰਦ ਨਾਂ ਭਖਾ ਅਤੇ ਆਪਦੇ ਹੱਡਾਂ ਨੂੰ ਈਧਨ ਦੀ ਮਾਨੰਦ ਨਾਂ ਸਾੜ।
Fareedkot Teekaਫਰੀਦ ਜੀ ਨੇ ਤਨ ਕਉ ਤੰਦੂਰ ਵਤ ਤਪਾਵਣਾ ਕਹਾ ਹੈ, ਤਿਸ ਕਾ ਉਤ੍ਰ ਕਹਿਤੇ ਹੈਂ: ਹੇ ਭਾਈ! ਤਨ ਕੋ ਤੰਦੂਰ ਵਤ ਨਾ ਤਪਾਉ, ਭਾਵ ਯੇਹ ਐਸਾ ਤਮੋਗੁਣੀ ਤਪ ਨਾ ਕਰ ਔ ਹਡੋਂ ਕੋ ਬਾਲਣ ਰੂਪ ਕਰ ਕੇ ਅਗਨੀ ਮੇਂ ਨ ਬਾਲ॥
Prof. Sahib Singh(ਆਪਣੇ) ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ, ਤੇ, ਹੱਡਾਂ ਨੂੰ (ਧੂਣੀਆਂ ਨਾਲ) ਇਉਂ ਨਾਹ ਬਲਾ ਜਿਵੇਂ ਇਹ ਬਾਲਣ ਹੈ।

ਪਦ ਅਰਥ ਜਿਉ = ਵਾਂਗ।

SikhNet (Spanish)No calientes tu cuerpo como horno, o quemes tus huesos como madera.

ਸਿਰਿ ਪੈਰੀ ਕਿਆ ਫੇੜਿਆ; ਅੰਦਰਿ ਪਿਰੀ ਸਮੑਾਲਿ ॥੧੮॥

sir pairee kiaa ferriaa; andar piree samaal |18|

Sant Singh KhalsaWhat have your head and feet done wrong? See your Husband Lord within yourself. ||18||
Manmohan SinghWhat wrong thine head and feet have done? Pray see thy Spouse within thee.
Manmohan Singh (Punjabi)ਤੇਰੇ ਮੂੰਡ ਅਤੇ ਪਗਾ ਨੇ ਕੀ ਕਸੂਰ ਕੀਤਾ ਹੈ?ਤੂੰ ਆਪਣੇ ਅੰਦਰ ਹੀ ਆਪਣੇ ਪਤੀ ਨੂੰ ਵੇਖ।
Fareedkot Teekaਇਨ ਸਿਰ ਔ ਪੈਰੋਂ ਨੇ ਤੇਰਾ ਕਿਆ ਫੇੜਿਆ, ਭਾਵ ਗਵਾਯਾ ਹੈ। ਤਾਂ ਤੇ ਹੇ ਭਾਈ! ਅਪਣੇ ਰਿਦੇ ਅੰਤਰ ਪਰਮੇਸ਼੍ਵਰ ਪਤੀ ਕੋ ਸੰਮਾਲਨਾ ਕਰ॥੧੮॥
Prof. Sahib Singh(ਤੇਰੇ) ਸਿਰ ਨੇ (ਤੇਰੇ) ਪੈਰਾਂ ਨੇ ਕੁਝ ਨਹੀਂ ਵਿਗਾੜਿਆ (ਇਹਨਾਂ ਨੂੰ ਧੂਣੀਆਂ ਨਾਲ ਕਿਉਂ ਦੁਖੀ ਕਰਦਾ ਹੈਂ? ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ ॥੧੮॥

ਪਦ ਅਰਥ ਸਿਰਿ = ਸਿਰ ਨੇ। ਪੈਰੀ = ਪੈਰੀਂ, ਪੈਰਾਂ ਨੇ। ਫੇੜਿਆ = ਵਿਗਾੜਿਆ। ਅੰਦਰਿ = ਆਪਣੇ ਹਿਰਦੇ ਵਿਚ ਹੀ। ਪਿਰੀ = ਪ੍ਰੀਤਮ ਪ੍ਰਭੂ ਨੂੰ। ਸਮ੍ਹ੍ਹਾਲਿ = ਸਾਂਭ ਕੇ ਰੱਖ ॥੧੮॥

* ਨੋਟ: ਇਹ ਸ਼ਲੋਕ ਥੋੜੇ ਕੁ ਹੀ ਫ਼ਰਕ ਨਾਲ ਫ਼ਰੀਦ ਜੀ ਦੇ ਸ਼ਲੋਕਾਂ ਵਿਚ ਨੰ: ੧੨੦ ਤੇ ਦਰਜ ਹੈ।

SikhNet (Spanish)¿Qué han hecho de malo tus pies y tu cabeza? Ve al Señor, tu Esposo, en tu interior.

Open this shabad (98 lines, Angs 1410-1412) →

Ang 1411 of 1430