ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad | Ang 1410
Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but one God. True is His Name, Creative His personality and Immortal His form. He is without fear, sans enmity, beyond birth and self-illumined. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, Verdad es Su Nombre, la Creativa Personificada, Sin Miedo, Sin Enojo, Imagen de lo Inmortal, Más allá del Nacimiento,
ਸਲੋਕ ਵਾਰਾਂ ਤੇ ਵਧੀਕ ॥ ਮਹਲਾ ੧ ॥
salok vaaraan te vadheek | mahalaa 1 | Ang 1410
Sant Singh KhalsaSaloks In Addition To The Vaars. First Mehl:
Manmohan SinghThe saloks in addition to the Vars. 1st Guru.
Manmohan Singh (Punjabi)ਵਾਰਾਂ ਤੋਂ ਵਾਧੂ ਦੇ ਸਲੋਕ। ਪਹਿਲੀ ਪਾਤਿਸ਼ਾਹੀ।
Fareedkot Teekaਪਹਿਲੇ ਵਾਰਾਂ ਸਲੋਕੋਂ ਤੇ ਬਿਨਾਂ ਪਉੜੀਆਂ ਮਾਤ੍ਰ ਥੀਆਂ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਰਚਨ ਸਮੇਂ ਪਉੜੀਓਂ ਕੇ ਸਾਥ ਸਲੋਕ ਮਿਲਾਇ ਕਰ ਕੇ ਵਾਰਾਂ ਲਿਖਾਈਆਂ ਹੈਂ। ਤਿਨ ਵਾਰੋਂ ਪੀਛੇ ਜੋ ਔਰ ਸਲੋਕ ਰਹੇ ਸੋ ਈਹਾਂ ਏਕ ਜਗਾ ਪੀਛੇ ਲਿਖ ਦੀਏ ਹੈਂ। ਕਈ ਸਲੋਕ ਈਹਾਂ ਵਾਰਾਂ ਕੇ ਬੀਚ ਕੇ ਭੀ ਹੈਂ, ਪਰੰਤੂ ਅਖਰ ਵਾ ਲਗ ਮਾਤ੍ਰ ਕਾ ਭੇਦ ਹੈ। ਯਥਾ-ਮਨਹੁ ਜਿ ਅੰਧੇ ਕੂਪ ਵਾ ਘੂਪ ਪਾਠ ਹੈ। ਅਬ ਪਹਿਲੀ ਪਾਤਿਸਾਹੀ ਕੇ ਲਿਖਤੇ ਹੈਂ: ਸ੍ਰੀ ਗੁਰੂ ਨਾਨਕ ਦੇਵ ਜੀ ਕੁਰਖੇਤ੍ਰ ਮੇਂ ਗਏ। ਊਹਾਂ ਪਟਨੇ ਕੇ ਰਾਜ ਪੁਤ੍ਰ ਨੇ ਹਰਨ ਮਾਰਕਰ ਗੁਰੂ ਜੀ ਕੀ ਭੇਟਾ ਕਰੀ, ਤਬ ਤਿਸ ਕੋ ਰਾਜ ਕਾ ਵਰ ਦੀਆ। ਉਸੀ ਮਾਸ ਕੇ ਰਿਨਣੇ ਸੇ ਪੰਡਿਤ ਲੋਕੋਂ ਸਾਥ ਚਰਚਾ ਕਰ ਕੇ ਨਾਮ ਜਪਾਯਾ। ਮਾਸ ਕੇ ਦੇਗਚੇ ਬੀਚ ਸੇ ਤਸਮਈ ਕਰ ਦਿਖਾਈ ਤਬ ਸੰਪੂਰਨ ਗੁਰੂ ਜੀ ਕੇ ਸਿਖ ਭਏ। ਪੁਨਾ ਜਬ ਸਤਿਗੁਰ ਸਮਾਂ ਪਾਇ ਕਰ ਉਸ ਰਾਜ ਪੁਤ੍ਰ ਕੇ ਰਾਜ ਮੇਂ ਗਏ ਤਬ ਉਹ ਰਾਜਾ ਅਪਨੀ ਮਾਤਾ ਔਰ ਰਾਣੀ ਸੰਯੁਕਤ ਆਇਆ ਅਰ ਨਮਸਕਾਰ ਕਰੀ। ਤਿਸ ਰਾਜੇ ਕੀ ਮਾਤਾ ਨੇ ਦੇਖਾ ਕਿ ਮੇਰੀ ਸੁਨੁਖਾ ਨੇ ਨਿੰਵ ਕਰ ਕੇ ਨਮਸਕਾਰ ਨਹੀਂ ਕਰੀ ਤਬ ਉਹ ਅਪਨੀ ਸੁਨੁਖਾ ਕੇ ਸਾਥ ਪ੍ਰਸ਼ਨੋਤਰ ਕਰਤੀ ਭਈ। ਸੋਈ ਸਤਿਗੁਰੂ ਜੀ ਦਿਸਟਾਂਤ ਦਾਸਟਾਂਤ ਦੋਨੋਂ ਪ੍ਰਕਾਰ ਕਰ ਉਚਾਰਨ ਕਰਤੇ ਹੈਂ; ਵਾ ਸੰਪ੍ਰਦਾਈ- ਸਿੰਗਲਾਦੀਪ ਮੇਂ ਜਬ ਦੂਜੀ ਵਾਰ ਗਏ ਹੈਂ ਤਬ ਰਾਨੀ ਸੁਨੁਖਾ ਸਾਥ ਆਈ। ਤਿਸ ਪ੍ਰਥਾਇਕ ਏਹ ਸਲੋਕ ਹੂਏ।
Prof. Sahib Singhਬਾਣੀ 'ਸਲੋਕ ਵਾਰਾਂ ਤੇ ਵਧੀਕ'। ਗੁਰੂ ਨਾਨਕ ਦੀ।ਪਦ ਅਰਥ ਤੇ-ਤੋਂ। ਸਲੋਕ ਵਾਰਾਂ ਤੇ ਵਧੀਕ-'ਵਾਰਾਂ' (ਵਿਚ ਦਰਜ ਹੋਣ) ਤੋਂ ਵਧੇ ਹੋਏ ਸਲੋਕ।
SikhNet (Spanish)Sloks en adición de los Vaars. Mejl Guru Nanak, Primer Canal Divino.
ਉਤੰਗੀ. ਪੈਓਹਰੀ; ਗਹਿਰੀ ਗੰਭੀਰੀ ॥
autangee. paioharee; gahiree ganbheeree | Ang 1410
Sant Singh KhalsaO you with swollen breasts, let your consciousness become deep and profound.
Manmohan SinghO bride, proud of elevated breasts, thou grasp profound sobriety.
Manmohan Singh (Punjabi)ਨੀ ਉਚੀਆਂ ਛਾਤੀਆਂ ਵਾਲੀਏ ਦੁਲਹਨ! ਤੂੰ ਗਹਿਰੀ ਨਿੰਮਰਤਾ ਗ੍ਰਹਿਣ ਕਰ।
Fareedkot Teekaਹੇ (ਉਤੰਗੀ) ਉਤਮ ਅੰਗੋਂ ਵਾਲੀ! ਸਤਿਗੁਰ ਕੇ (ਪੈ) ਚਰਨੋਂ ਪਰ (ਓਹਰੀ) ਓਹੜ, ਭਾਵ ਝੁਕ ਕੇ ਨਿਮਸਕਾਰ ਕਰ। ਕਿਉਂ ਕਿ ਸਤਿਗੁਰੋਂ ਕੋ ਮੱਥਾ ਟੇਕਣੇ ਕਰ ਕੇ ਤੂੰ (ਗਹਿਰੀ) ਗੰਭੀਰੀ ਹੋਵੇਂਗੀ॥☬ਤਬ ਆਗੇ ਸੇ ਉਹ ਸੁਨੁਖਾ ਕਹਿਤੀ ਹੈ:
Prof. Sahib Singhਉੱਚੇ ਲੰਮੇ ਕੱਦ ਵਾਲੀ, ਭਰ-ਜੁਆਨੀ ਤੇ ਅੱਪੜੀ ਹੋਈ, ਮਾਣ ਵਿਚ ਮੱਤੀ ਹੋਈ ਮਸਤ ਚਾਲ ਵਾਲੀ (ਆਪਣੀ ਸਹੇਲੀ ਨੂੰ ਆਖਦੀ ਹੈ-ਹੇ ਸਹੇਲੀਏ!)ਪਦ ਅਰਥ ਉਤੰਗੀ = (उत्तुंग = Lofty, high, tall) ਲੰਮੀ, ਲੰਮੇ ਕੱਦ ਵਾਲੀ। ਪੈਓਹਰੀ = (पयस् = ਦੁੱਧ! पयोधर = ਥਣ) ਥਣਾਂ ਵਾਲੀ, ਭਰ-ਜੁਆਨੀ ਤੇ ਅੱਪੜੀ ਹੋਈ। ਗਹਿਰੀ = ਡੂੰਘੀ, ਮਗਨ। ਗੰਭੀਰੀ = ਗੰਭੀਰ ਸੁਭਾਅ ਵਾਲੀ। ਗਹਿਰੀ ਗੰਭੀਰੀ = ਮਾਣ ਵਿਚ ਮੱਤੀ ਹੋਈ, ਮਸਤ ਚਾਲ ਵਾਲੀ।
SikhNet (Spanish)Oh tú, de los pechos agrandados, deja que tu Conciencia se haga honda y profunda,
ਸਸੁੜਿ. ਸੁਹੀਆ ਕਿਵ ਕਰੀ; ਨਿਵਣੁ ਨ ਜਾਇ ਥਣੀ ॥
sasurr. suheea kiv karee; nivan na jaae thanee | Ang 1410
Sant Singh KhalsaO mother-in-law, how can I bow? Because of my stiff nipples, I cannot bow.
Manmohan SinghO mother-in-law how should I make an obeisance? Because of my stiff nipples I can bow not.
Manmohan Singh (Punjabi)ਹੇ ਸੱਸੇ! ਮੈਂ ਨਮਸ਼ਕਾਰ ਕਿਸ ਤਰ੍ਹਾਂ ਕਰਾਂ? ਆਪਦੇ ਆਕੜੇ ਹੋਏ ਥਣਾ ਦੇ ਕਾਰਣ, ਮੈਂ ਨਿਊ ਨਹੀਂ ਸਕਦੀ।
Fareedkot Teekaਹੇ (ਸਸੁੜਿ) ਸਸੂ! ਮੈਂ ਸ੍ਰੀ ਗੁਰੂ ਜੀ ਕੋ (ਸੁਹੀਆ) ਨਿਮਸਕਾਰ ਕਿਸ ਪ੍ਰਕਾਰ ਕਰੋਂ? ਕਰੜੇ ਥਣੋਂ ਕੇ ਕਾਰਣ ਸੇ ਨਿੰਵਿਆਂ ਨਹੀਂ ਜਾਤਾ ਹੈ॥☬ਤਬ ਸਾਸ ਕਹਿਤੀ ਹੈ: ਰੀ ਸਖੀਏ ਸੁਣ।
Prof. Sahib Singhਭਰਵੀਂ ਛਾਤੀ ਦੇ ਕਾਰਨ ਮੈਥੋਂ ਲਿਫ਼ਿਆ ਨਹੀਂ ਜਾਂਦਾ। (ਦੱਸ) ਮੈਂ (ਆਪਣੀ) ਸੱਸ ਨੂੰ ਨਮਸਕਾਰ ਕਿਵੇਂ ਕਰਾਂ? (ਮੱਥਾ ਕਿਵੇਂ ਟੇਕਾਂ?)।ਪਦ ਅਰਥ ਸਸੁੜੀ = ਸਸੁੜੀ ਨੂੰ, ਸੱਸ ਨੂੰ। ਸੁਹੀਆ = ਨਮਸਕਾਰ। ਕਿਵ = ਕਿਵੇਂ? ਕਰੀ = ਕਰੀਂ, ਮੈਂ ਕਰਾਂ। ਥਣੀ = ਥਣੀਂ, ਥਣਾਂ ਦੇ ਕਾਰਨ, ਭਰਵੀਂ ਛਾਤੀ ਦੇ ਕਾਰਨ।
SikhNet (Spanish)oh, dice la suegra, con estos pezones tan tiesos, no me puedo postrar.
ਗਚੁ ਜਿ ਲਗਾ. ਗਿੜਵੜੀ; ਸਖੀਏ ਧਉਲਹਰੀ ॥
gach ji lagaa. girravarree; sakhee dhaulaharee | Ang 1410
Sant Singh KhalsaO sister, those mansions built as high as mountains
Manmohan SinghO maid, the mountain-high mansions, plastered with lime.
Manmohan Singh (Punjabi)ਹੇ ਸਹੀਏ! ਚੂਨੇ-ਗਚ ਕੀਤੇ ਹੋਏ ਪਹਾੜ ਜਿੱਡੇ ਉੱਚੇ ਮੰਦਰ,
Fareedkot Teekaਜਿਨ (ਗਿੜਵੜੀ) ਊਚੇ ਪਰਬਤੋਂ ਸਮ (ਧਉਲਹਰੀ) ਮੰਦਰੋਂ ਕੋ ਜੋ (ਗਚ) ਗਾਚ ਲਗਿਆ ਹੋਇਆ, ਭਾਵ ਸੇ ਖਰੇ ਚੂਨੇ ਕਰ ਖਚਤ ਹੂਏ ਹੂਏ ਥੇ॥
Prof. Sahib Singh(ਅਗੋਂ ਸਹੇਲੀ ਉੱਤਰ ਦੇਂਦੀ ਹੈ-) ਹੇ ਸਹੇਲੀਏ! (ਇਸ) ਭਰਵੀਂ ਜੁਆਨੀ ਦੇ ਕਾਰਨ ਅਹੰਕਾਰ ਨਾ ਕਰ (ਇਹ ਜੁਆਨੀ ਜਾਂਦਿਆਂ ਚਿਰ ਨਹੀਂ ਲੱਗਣਾ।) (ਵੇਖ!) ਜਿਹੜੇ ਪਹਾੜਾਂ ਵਰਗੇ ਪੱਕੇ ਮਹੱਲਾਂ ਨੂੰ ਚੂਨੇ ਦਾ ਪਲਸਤਰ ਲੱਗਾ ਹੁੰਦਾ ਸੀ,ਪਦ ਅਰਥ ਗਚੁ = ਚੂਨੇ ਦਾ ਪਲਸਤਰ। ਜਿ ਧਉਲਹਰੀ = ਜਿਨ੍ਹਾਂ ਧੌਲਰਾਂ ਨੂੰ, ਜਿਨ੍ਹਾਂ ਪੱਕੇ ਮਹਲਾਂ ਨੂੰ। ਗਿੜਵੜੀ ਧਉਲਹਰੀ = ਪਹਾੜਾਂ ਵਰਗੇ ਪੱਕੇ ਮਹੱਲਾਂ ਨੂੰ! ਸਖੀਏ = ਹੇ ਸਖੀ!
SikhNet (Spanish)Oh hermana, he visto desmoronarse esas mansiones construidas tan altas como montañas,
ਸੇ ਭੀ ਢਹਦੇ ਡਿਠੁ ਮੈ; ਮੁੰਧ. ਨ ਗਰਬੁ ਥਣੀ ॥੧॥
se bhee dtahade dditth mai; mundh. na garab thanee |1| Ang 1410
Sant Singh Khalsa- I have seen them come crumbling down. O bride, do not be so proud of your nipples. ||1||
Manmohan SinghEven they I have seen crumbling down. O damsel, pride thou not on thy nipples.
Manmohan Singh (Punjabi)ਉਹ ਭੀ ਮੈਂ ਡਿਗਦੇ ਵੇਖੇ ਹਨ। ਨੀ ਮੁਟਿਆਰੇ ਤੂੰ ਆਪਣੇ ਥਣਾ ਦਾ ਮਾਣ ਨਾਂ ਕਰ।
Fareedkot Teekaਉਹ ਮੰਦਰ ਭੀ ਮੈਨੇ ਗਿਰਤੇ ਦੇਖੇ ਹੈਂ, ਤਾਂ ਤੇ ਹੇ (ਮੁੰਧ) ਇਸਤ੍ਰੀ! ਇਨ ਥਣੋਂ ਕਾ (ਗਰਬੁ) ਹੰਕਾਰ ਨਾ ਕਰ॥☬ਅਬ ਦਾਸਟਾਂਤ ਮੇਂ ਦੂਸਰਾ ਅਰਥ ਕਹਤੇ ਹੈਂ: ਸਤਿਗੁਰੋਂ ਕਾ ਸਿਖ ਪ੍ਰਤੀ ਕਥਨ ਹੈ: ਹੇ ਜਗ੍ਯਾਸੀ ਰੂਪ ਇਸਤ੍ਰੀ! ਹਰੀ ਕੇ ਚਰਨੋਂ ਪਰ ਝੁਕ, ਕਿਉਂ ਕਿ ਤਿਸ ਸੇ ਤੇਰੀ ਬੁਧੀ ਗਹਰੀ ਗੰਭੀਰੀ ਹੋਇਗੀ। ਜਗ੍ਯਾਸੀ ਕਾ ਕਥਨ ਹੈ: ਹੇ ਸਤਿਗੁਰੋ! ਮੈਂ ਅਵਿਦਿਆ ਰੂਪ ਸੱਸ ਕੇ ਅਧੀਨ ਹੋ ਰਹਾ ਹੂੰ; ਵਾ (ਸਸੜ) ਸੰਸਿਓਂ ਮੇਂ ਪੜ ਰਹਾ ਹੂੰ। ਅਰ ਥਣੀ, ਭਾਵ ਪਦਾਰਥੋਂ ਕਰ ਕੇ ਨਿੰਵਿਆਂ ਨਹੀਂ ਜਾਤਾ ਹੈ, ਤਾਂ ਤੇ ਮੈਂ ਕਿਸ ਪ੍ਰਕਾਰ ਨਿਮਸਕਾਰ ਕਰੂੰ॥☬ਉੱਤਰ: ਜਿਨ ਸਰੀਰ ਰੂਪੀ ਧੌਲਰੋਂ ਕੋ ਵਰੋਂ ਰੂਪੀ ਗਚ ਲਗਾ ਹੂਆ ਥਾ ਔ ਊਚੇ ਪਰਬਤੋਂ ਸਮ ਥੇ, ਭਾਵ ਬਡੇ ਹੰਕਾਰੀ ਥੇ। ਹਮ ਨੇ ਸੋ ਭੀ ਨਸਟ ਹੋਤੇ ਦੇਖੇ ਹੈਂ, ਤਾਂ ਤੇ ਹੇ ਜਗ੍ਯਾਸੀ ਰੂਪ ਇਸਤ੍ਰੀ! ਤੂੰ ਪਦਾਰਥ ਰੂਪੀ ਥਣੋਂ ਕਾ ਹੰਕਾਰ ਨਾ ਕਰ॥੧॥
Prof. Sahib Singhਉਹ (ਪੱਕੇ ਮਹੱਲ) ਭੀ ਡਿਗਦੇ ਮੈਂ ਵੇਖ ਲਏ ਹਨ (ਤੇਰੀ ਜੁਆਨੀ ਦੀ ਤਾਂ ਕੋਈ ਪਾਂਇਆਂ ਹੀ ਨਹੀਂ ਹੈ) ॥੧॥ਪਦ ਅਰਥ ਸੇ = ਉਹ (ਬਹੁ-ਵਚਨ)। ਡਿਠੁ = ਡਿੱਠੇ ਹਨ। ਮੁੰਧ = ਹੇ ਮੁੰਧ! (मुग्धा = A young girl attractive by her youthful simplicity) ਹੇ ਭੋਲੀ ਜੁਆਨ ਕੁੜੀਏ! ਨ ਗਰਬੁ = ਅਹੰਕਾਰ ਨਾਹ ਕਰ। ਥਣੀ = ਥਣੀਂ, ਥਣਾਂ ਦੇ ਕਾਰਨ, ਜੁਆਨੀ ਦੇ ਕਾਰਨ ॥੧॥
* ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਲ ੨੨ ਵਾਰਾਂ ਹਨ। ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਰਚੀਆਂ 'ਵਾਰਾਂ' ਪਹਿਲਾਂ ਸਿਰਫ਼ 'ਪਉੜੀਆਂ' ਦਾ ਸੰਗ੍ਰਹਿ ਸਨ। ਜਦੋਂ ਗੁਰੂ ਅਰਜਨ ਸਾਹਿਬ ਨੇ ਸਾਰੀ ਬਾਣੀ ਨੂੰ ਰਾਗਾਂ ਅਨੁਸਾਰ ਹੁਣ ਵਾਲੀ ਤਰਤੀਬ ਦਿੱਤੀ, ਤਾਂ ਉਹਨਾਂ ਨੇ 'ਵਾਰ' ਦੀ ਹਰੇਕ 'ਪਉੜੀ' ਦੇ ਨਾਲ ਘੱਟ ਤੋਂ ਘੱਟ ਦੋ ਦੋ ਮਿਲਵੇਂ ਭਾਵ ਵਾਲੇ ਸ਼ਲੋਕ ਦਰਜ ਕਰ ਦਿੱਤੇ। ਜਿਹੜੇ ਸ਼ਲੋਕ ਵਧ ਗਏ, ਉਹ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖ਼ੀਰ ਵਿਚ 'ਸਲੋਕ' ਵਾਰਾਂ ਤੇ ਵਧੀਕ' ਦੇ ਸਿਰ-ਲੇਖ ਹੇਠ ਦਰਜ ਕਰ ਦਿੱਤੇ।
SikhNet (Spanish)oh novia, no estés tan orgullosa de tus pezones. (1)
ਸੁਣਿ ਮੁੰਧੇ ਹਰਣਾਖੀਏ; ਗੂੜਾ ਵੈਣੁ ਅਪਾਰੁ ॥
sun mundhe haranaakhee; goorraa vain apaar | Ang 1410
Sant Singh KhalsaO bride with deer-like eyes, listen to the words of deep and infinite wisdom.
Manmohan SinghO bride, with (beautiful) eyes similar a deer, thou hear the word of deep and infinite wisdom.
Manmohan Singh (Punjabi)ਨੀ ਹਰਣਾ-ਵਰਗੀਆਂ ਅੱਖਾਂ ਵਾਲੀਏ ਪਤਨੀਏ! ਤੂੰ ਗਹਿਰੇ ਅਤੇ ਅਥਾਹ ਉਪਦੇਸ਼ ਨੂੰ ਸ੍ਰਵਣ ਕਰ।
Fareedkot Teekaਹੇ (ਹਰਣਾਖੀਏ) ਮ੍ਰਿਗੋਂ ਵਤ ਨੇਤ੍ਰੋਂ ਵਾਲੀ (ਮੁੰਧੇ) ਇਸਤ੍ਰੀ! ਤੂੰ ਅਪਾਰ ਪਰਮੇਸਰ ਦੀ ਪ੍ਰਾਪਤੀ ਹੇਤ ਮੇਰਾ (ਗੂੜਾ) ਸੰਘਨਾ, ਭਾਵ ਸੰਘਨੇ ਪ੍ਰੇਮ ਸੇ ਭਰਾ ਹੂਆ; ਵਾ ਗੁਹਜ ਬਚਨ ਸ੍ਰਵਣ ਕਰ॥
Prof. Sahib Singhਹੇ ਸੁੰਦਰ ਨੇਤ੍ਰਾਂ ਵਾਲੀਏ ਭੋਲੀਏ ਜੁਆਨ ਕੁੜੀਏ! (ਹੇ ਜਗਤ-ਰਚਨਾ ਵਿਚੋਂ ਸੋਹਣੀ ਜੀਵ-ਇਸਤ੍ਰੀਏ!) ਮੇਰੀ ਇਕ ਬਹੁਤ ਡੂੰਘੀ ਭੇਤ ਦੀ ਗੱਲ ਸੁਣ।ਪਦ ਅਰਥ ਹਰਣਾਖੀਏ = (ਹਰਣ = ਅਖੀ) ਹਰਣ ਦੀਆਂ ਅੱਖਾਂ ਵਾਲੀਏ! ਹੇ ਸੋਹਣੇ ਨੇਤ੍ਰਾਂ ਵਾਲੀਏ! ਮੁੰਧੇ = ਹੇ ਭੋਲੀ ਜੁਆਨ ਕੁੜੀਏ! ਗੂੜਾ = ਡੂੰਘਾ, ਭੇਦ-ਭਰਿਆ। ਅਪਾਰੁ = ਬਹੁਤ। ਵੈਣੁ = ਵਚਨ, ਬੋਲ।
SikhNet (Spanish)Oh novia de los ojos de venado, escucha las palabras de Profunda e Infinita Sabiduría,
ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ ॥
pahilaa vasat siyaan kai; taan keechai vaapaar | Ang 1410
Sant Singh KhalsaFirst, examine the merchandise, and then, make the deal.
Manmohan SinghFirst examine the goods, then alone thou must strike a bargain.
Manmohan Singh (Punjabi)ਪਹਿਲ ਪ੍ਰਿਥਮੇ ਮਾਲ ਦੀ ਪਛਾਣ ਕਰ, ਕੇਵਲ ਤਦ ਹੀ ਤੂੰ ਵਣਜ ਵਪਾਰ ਕਰ।
Fareedkot Teekaਪਹਿਲੇ ਵਸਤੂ, ਭਾਵ ਏਹ ਸਾਧ ਹੈ ਅਰ ਇਹ ਅਸਾਧ ਹੈ, ਇਸ ਬਾਤ ਕੋ ਪਛਾਣ ਕਰ ਕੇ ਤਬ ਵਪਾਰ ਕਰੀਏ ਪ੍ਰਵਿਰਤ ਹੋਈਏ॥
Prof. Sahib Singh(ਜਦੋਂ ਕੋਈ ਚੀਜ਼ ਖ਼ਰੀਦਣ ਲੱਗੀਏ, ਤਾਂ) ਪਹਿਲਾਂ (ਉਸ) ਚੀਜ਼ ਨੂੰ ਪਰਖ ਕੇ ਤਦੋਂ ਉਸ ਦਾ ਵਪਾਰ ਕਰਨਾ ਚਾਹੀਦਾ ਹੈ (ਤਦੋਂ ਉਹ ਖ਼ਰੀਦਣੀ ਚਾਹੀਦੀ ਹੈ)।ਪਦ ਅਰਥ ਕੀਚੈ = ਕਰਨਾ ਚਾਹੀਦਾ ਹੈ।
SikhNet (Spanish)primero examina la mercancía y después has el trato,
ਦੋਹੀ ਦਿਚੈ ਦੁਰਜਨਾ; ਮਿਤ੍ਰਾਂ ਕੂੰ ਜੈਕਾਰੁ ॥
dohee dichai durajanaa; mitraan koon jaikaar | Ang 1410
Sant Singh KhalsaProclaim that you will not associate with evil people; celebrate victory with your friends.
Manmohan SinghProclaim thou, that thou shall associate not with the evil persons and would welcome the good friends from your heart.
Manmohan Singh (Punjabi)ਤੂੰ ਪੁਕਾਰ ਕੇ ਆਖ ਦੇ, ਕਿ ਤੂੰ ਮੰਦੇ ਪੁਰਸ਼ਾ ਦੀ ਸੰਗਤ ਨਹੀਂ ਕਰੇਗੀ ਅਤੇ ਚੰਗੇ ਦੋਸਤਾਂ ਨੂੰ ਜੀਉਆਇਆ ਆਖੇਗੀ।
Fareedkot Teekaਸੋ ਵਪਾਰ ਇਹ ਹੈ: ਖੋਟੇ ਜਨੋਂ ਕੀ ਸੰਗਤ ਤੇ ਭੈ ਕਰ ਕੇ (ਦੋਹੀ) ਦੁਹਾਈ ਦੇ ਦਈ, ਭਾਵ ਤਿਨੋਂ ਕਾ ਸੰਗ ਨਾ ਕਰੀਏ ਔਰ ਸੰਤ ਜਨਾਂ ਮਿਤਰਾਂ ਕੇ ਤਾਈਂ ਜੈਕਾਰ ਕਰੀਏ, ਭਾਵ ਯੇਹ ਨਮਸਕਾਰ ਕਰੀਏ॥ ਯਥਾ-☬'ਸਿਧ ਸਭਾ ਕਰ ਆਸਣਿ ਬੈਠੇ ਸੰਤ ਸਭਾ ਜੈਕਾਰੋ॥'
Prof. Sahib Singhਹੇ ਭੋਲੀਏ ਜੁਆਨ ਕੁੜੀਏ! (ਕਾਮਾਦਿਕ ਵਿਕਾਰ ਆਤਮਕ ਜੀਵਨ ਦੇ ਵੈਰੀ ਹਨ, ਇਹਨਾਂ) ਦੁਸ਼ਟਾਂ ਨੂੰ (ਅੰਦਰੋਂ ਕੱਢਣ ਲਈ ਪ੍ਰਭੂ ਦੀ ਸਿਫ਼ਤ-ਸਾਲਾਹ ਦੀ) ਦੁਹਾਈ ਦੇਂਦੇ ਰਹਿਣਾ ਚਾਹੀਦਾ ਹੈ (ਭਲੇ ਗੁਣ ਆਤਮਕ ਜੀਵਨ ਦੇ ਅਸਲ ਮਿੱਤਰ ਹਨ, ਇਹਨਾਂ) ਮਿੱਤਰਾਂ ਦੇ ਸਾਥ ਦੀ ਖ਼ਾਤਰ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ।ਪਦ ਅਰਥ ਦੋਹੀ = ਦੁਹਾਈ, ਰੱਬ ਦੀ ਦੁਹਾਈ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਦੁਹਾਈ। ਦਿਚੈ = ਦੇਣੀ ਚਾਹੀਦੀ ਹੈ। ਦੁਰਜਨਾ = (ਕਾਮਾਦਿਕ) ਦੁਸਟਾਂ (ਨੂੰ ਕੱਢਣ ਲਈ)। ਕੂੰ = ਦੀ ਖ਼ਾਤਰ। ਜੈਕਾਰੁ = ਪ੍ਰਭੂ ਦੀ ਜੈਕਾਰ, ਪ੍ਰਭੂ ਦੀ ਸਿਫ਼ਤ-ਸਾਲਾਹ। ਮਿਤ੍ਰਾਂ ਕੂੰ = ਭਲੇ ਗੁਣਾਂ ਦੀ ਖ਼ਾਤਰ।
SikhNet (Spanish)proclama que no te vas a relacionar con gente malvada y celebra la Victoria con tus amigos.
ਜਿਤੁ ਦੋਹੀ. ਸਜਣ ਮਿਲਨਿ; ਲਹੁ ਮੁੰਧੇ ਵੀਚਾਰੁ ॥
jit dohee. sajan milan; lahu mundhe veechaar | Ang 1410
Sant Singh KhalsaThis proclamation, to meet with your friends, O bride - give it some thought.
Manmohan SinghO bride, thou give though to that proclamation alone, by which thou may meet with thy Friend.
Manmohan Singh (Punjabi)ਜਿਸ ਮੁਨਾਦੀ ਦੁਆਰਾ ਤੂੰ ਆਪਣੇ ਮਿੱਤਰ ਨੂੰ ਮਿਲ ਪਵੇ, ਨੀ ਪਤਨੀਏ! ਤੂੰ ਕੇਵਲ ਉਸ ਵਲ ਆਪਦਾ ਧਿਆਨ ਦੇ।
Fareedkot Teekaਹੇ (ਮੁੰਧੇ) ਇਸਤ੍ਰੀ! ਜਿਸ ਦੇਹੀ ਕਰ ਕੇ ਸਜਣ ਸੰਤ ਮਿਲੈ ਤਿਸ ਬੀਚਾਰ ਕੋ ਲਹੁ॥ ਐਸੇ ਸੁਣਕਰ ਵਹੁ ਸਨੁਖਾ ਹਸੀ ਤਬ ਤਿਸ ਪ੍ਰਤੀ ਪੁਨਾ ਸਾਸ ਕਹਿਤੀ ਹੈ:
Prof. Sahib Singhਹੇ ਭੋਲੀਏ! ਜਿਸ ਦੁਹਾਈ ਦੀ ਬਰਕਤਿ ਨਾਲ ਇਹ ਸੱਜਣ ਮਿਲੇ ਰਹਿਣ, (ਉਸ ਦੁਹਾਈ ਦੀ) ਵਿਚਾਰ ਨੂੰ (ਆਪਣੇ ਅੰਦਰ) ਸਾਂਭ ਰੱਖ।ਪਦ ਅਰਥ ਜਿਤੁ ਦੋਹੀ = ਜਿਸ ਦੁਹਾਈ ਦੀ ਰਾਹੀਂ, ਜਿਸ ਰੱਬੀ ਸਿਫ਼ਤ-ਸਾਲਾਹ ਦੀ ਰਾਹੀਂ। ਮਿਲਨਿ = ਮਿਲਦੇ ਹਨ। ਲਹੁ ਵੀਚਾਰੁ = (ਉਸ ਦੁਹਾਈ ਨੂੰ) ਮਨ ਵਿਚ ਵਸਾਈ ਰੱਖ।
SikhNet (Spanish)Esta proclamación de reunirte con tus amigos, oh novia, medítala, entrega tu mente y cuerpo a tu Amigo,
ਤਨੁ ਮਨੁ ਦੀਜੈ ਸਜਣਾ; ਐਸਾ ਹਸਣੁ ਸਾਰੁ ॥
tan man deejai sajanaa; aisaa hasan saar | Ang 1410
Sant Singh KhalsaSurrender mind and body to the Lord your Friend; this is the most excellent pleasure.
Manmohan SinghThou, surrender thy body and soul to God, thy Friend; sublime is the pleasure this.
Manmohan Singh (Punjabi)ਤੂੰ ਆਪਣੀ ਦੇਹ ਅਤੇ ਜਿੰਦੜੀ ਆਪਣੇ ਮਿੱਤਰ, ਵਾਹਿਗੁਰੂ ਦੇ ਸਮਰਪਣ ਕਰ ਦੇ ਸ਼੍ਰੇਸ਼ਟ ਹੈ ਐਹੋ ਜੇਹੀ ਖੁਸ਼ੀ।
Fareedkot Teekaਇਹੁ ਤਨ, ਮਨ ਸੰਤ ਜਨ ਸਜਣਾਂ ਕੋ ਦੇਈਏ ਤਬ ਐਸਾ ਹਸਣ (ਸਾਰੁ) ਸ੍ਰੇਸ਼ਟ ਹੈ॥
Prof. Sahib Singh(ਇਹਨਾਂ) ਸੱਜਣਾਂ (ਦੇ ਮਿਲਾਪ) ਦੀ ਖ਼ਾਤਰ ਆਪਣਾ ਤਨ ਆਪਣਾ ਮਨ ਭੇਟ ਕਰ ਦੇਣਾ ਚਾਹੀਦਾ ਹੈ (ਆਪਣੇ ਮਨ ਅਤੇ ਇੰਦ੍ਰਿਆਂ ਦੀ ਨੀਵੀਂ ਪ੍ਰੇਰਨਾ ਤੋਂ ਬਚੇ ਰਹਿਣਾ ਚਾਹੀਦਾ ਹੈ) (ਇਸ ਤਰ੍ਹਾਂ ਇਕ) ਅਜਿਹਾ (ਆਤਮਕ) ਆਨੰਦ ਪੈਦਾ ਹੁੰਦਾ ਹੈ (ਜੋ ਹੋਰ ਸਾਰੀਆਂ ਖ਼ੁਸ਼ੀਆਂ ਨਾਲੋਂ ਸ੍ਰੇਸ਼ਟ ਹੁੰਦਾ ਹੈ।ਪਦ ਅਰਥ ਦੀਜੈ = ਦੇਣਾ ਚਾਹੀਦਾ ਹੈ। ਹਸਣੁ = ਖ਼ੁਸ਼ੀ, ਆਨੰਦ। ਸਾਰੁ = ਸ੍ਰੇਸ਼ਟ।
SikhNet (Spanish)el Señor, este es el más Excelente Placer.
ਤਿਸ ਸਉ ਨੇਹੁ. ਨ ਕੀਚਈ; ਜਿ ਦਿਸੈ ਚਲਣਹਾਰੁ ॥
tis sau nehu. na keechee; ji disai chalanahaar | Ang 1410
Sant Singh KhalsaDo not fall in love with one who is destined to leave.
Manmohan SinghContract thou not love with him, who appears to be destined to depart.
Manmohan Singh (Punjabi)ਤੂੰ ਉਸ ਨਾਲ ਪਿਆਰ ਨਾਂ ਪਾ, ਜੋ ਨਾਂ-ਪਾਇਦਾਰ ਦਿੱਸ ਆਉਂਦਾ ਹੈ।
Fareedkot Teekaਜੋ ਚਲਣਹਾਰ ਦ੍ਰਿਸ਼ਟ ਆਵੈ, ਭਾਵ ਜੋ ਨਾਸਵੰਤ ਹੈ ਤਿਸ ਨਾਮ ਰੂਪ ਕੇ ਸਾਥ (ਨੇਹੁ) ਪ੍ਰੇਮ ਨਾ ਕਰੀਂ;☬ਵਾ ਹੇ ਪੁੰਨੋਂ ਰੂਪੀ ਨੇਤ੍ਰੋਂ ਵਾਲੀ ਜਗ੍ਯਾਸੀ ਰੂਪੀ ਇਸਤ੍ਰੀ! ਅਪਾਰ ਜੋ ਪਰਮੇਸ਼੍ਵਰ ਹੈ ਤਿਸ ਕੀ ਪ੍ਰਾਪਤੀ ਕਾ (ਗੂੜਾ) ਗੁਹਯ ਵਚਨ ਸ੍ਰਵਨ ਕਰ॥ ਪਹਿਲੇ ਸਤ ਅਸਤ ਵਸਤੂ ਕਾ ਵਿਚਾਰ ਕਰ ਕੇ ਪਛਾਣਨਾ ਕਰੀਏ ਤਬ ਤਿਸ ਕਾ ਵਾਪਾਰ ਕਰੀਏ, ਭਾਵ ਤਿਸ ਮੇਂ ਪ੍ਰਵਿਰਤ ਹੋਈਏ॥ ਔ ਕਾਮਾਦੀ ਦੁਰਜਨੋਂ ਕੋ ਦੋਹੀ ਦੇ ਕਰ ਨਿਕਾਲ ਦੇਈਏ ਔ ਸੁਭ ਗੁਣੋਂ ਰੂਪੀ ਮਿਤ੍ਰੋਂ ਕੋ ਜੈਕਾਰ, ਭਾਵ ਨਮਸਕਾਰ ਕਰ ਧਾਰਨ ਕਰ ਲਈਏ॥ ਜਿਸ ਦੋਹੀ ਕਰ ਕੇ ਸੁਭ ਗੁਣ ਰੂਪੀ ਸਜਨ ਮਿਲਨ, ਹੇ ਜਗ੍ਯਾਸੀ ਇਸਤ੍ਰੀ! ਤਿਸ ਵੀਚਾਰ ਕੋ ਪ੍ਰਾਪਤ ਹੋ। ਇਸ ਪ੍ਰਕਾਰ ਤਨ, ਮਨ, ਸਜਨ ਸਤਿਗੁਰੋਂ ਕੋ ਦੇਣਾ ਇਹੀ (ਹਸਣੁ) ਪ੍ਰਸੰਨ ਹੋਣਾ ਸਰਬ ਖੁਸ਼ੀਅਹੁੰ ਤੇ (ਸਾਰੁ) ਸ੍ਰੇਸ਼ਟ ਹੈ॥
Prof. Sahib Singhਹੇ ਭੋਲੀਏ! (ਇਹ ਜਗਤ-ਪਸਾਰਾ) ਨਾਸਵੰਤ ਦਿੱਸ ਰਿਹਾ ਹੈ; ਇਸ ਨਾਲ ਮੋਹ ਨਹੀਂ ਕਰਨਾ ਚਾਹੀਦਾ।ਪਦ ਅਰਥ ਸਉ = ਸਿਉ, ਨਾਲ। ਨ ਕੀਚਈ = ਨਹੀਂ ਕਰਨਾ ਚਾਹੀਦਾ। ਨੇਹੁ = ਪਿਆਰ, ਮੋਹ। ਜਿ = ਜਿਹੜਾ। ਚਲਣਹਾਰੁ = ਨਾਸਵੰਤ।
SikhNet (Spanish)No te enamores del que está destinado a partir,
ਨਾਨਕ. ਜਿਨੑੀ ਇਵ ਕਰਿ ਬੁਝਿਆ; ਤਿਨੑਾ ਵਿਟਹੁ ਕੁਰਬਾਣੁ ॥੨॥
naanak. jinaee iv kar bujhiaa; tinaa vittahu kurabaan |2| Ang 1410
Sant Singh KhalsaO Nanak, I am a sacrifice to those who understand this. ||2||
Manmohan SinghNanak, they who understand it this wise, unto them I am a sacrifice.
Manmohan Singh (Punjabi)ਨਾਨਕ, ਜੋ ਇਸ ਤਰ੍ਹਾਂ ਸਮਝਦੇ ਹਨ, ਉਨ੍ਹਾਂ ਉਤੇ ਮੈਂ ਬਲਿਹਾਰਨੇ ਵੰਞਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਇਸ ਪੂਰਬ ਉਕਤ ਪ੍ਰਕਾਰ ਕਰ ਵਾਹਿਗੁਰੂ ਕੇ ਸਰੂਪ ਕੋ (ਬੁਝਿਆ) ਜਾਣਿਆ ਹੈ ਤਿਨੋਂ ਤੇ ਹਮ ਕੁਰਬਾਨ ਜਾਤੇ ਹੈਂ॥੨॥
Prof. Sahib Singhਹੇ ਨਾਨਕ! ਜਿਨ੍ਹਾਂ (ਵਡ-ਭਾਗੀਆਂ ਨੇ) (ਆਤਮਕ ਜੀਵਨ ਦੇ ਭੇਤ ਨੂੰ) ਇਸ ਤਰ੍ਹਾਂ ਸਮਝਿਆ ਹੈ, ਮੈਂ ਉਹਨਾਂ ਤੋਂ ਸਦਕੇ (ਜਾਂਦਾ ਹਾਂ) ॥੨॥ਪਦ ਅਰਥ ਇਵ ਕਰਿ = ਇਸ ਤਰ੍ਹਾਂ, ਇਸ ਤਰੀਕੇ ਨਾਲ। ਵਿਟਹੁ = ਤੋਂ ॥੨॥
SikhNet (Spanish)oh dice Nanak, ofrezco mi ser en sacrificio a quienes entienden esto. (2)
ਜੇ ਤੂੰ ਤਾਰੂ ਪਾਣਿ; ਤਾਹੂ ਪੁਛੁ, ਤਿੜੰਨੑ ਕਲ ॥
je toon taaroo paan; taahoo puchh, tirrana kal | Ang 1410
Sant Singh KhalsaIf you wish to swim across the water, then consult those who know how to swim.
Manmohan SinghIf thou wish to swim across the water, then consult thou those who know the art to swim.
Manmohan Singh (Punjabi)ਜੇਕਰ ਤੂੰ ਪਾਣੀ ਤੋਂ ਤਰ ਕੇ ਪਾਰ ਹੋਣਾ ਚਾਹੁੰਦਾ ਹੈ, ਤਾਂ ਤੂੰ ਉਨ੍ਹਾਂ ਦੀ ਸਲਾਹ ਲੈ, ਜਿਨ੍ਹਾਂ ਨੂੰ ਤਰਣ ਦੀ ਅਟਕਲ ਆਉਂਦੀ ਹੈ।
Fareedkot Teekaਹੇ ਪੁਰਸ਼! ਜੇ ਕਰ ਕੇ ਤੂੰ (ਪਾਣਿ) ਹਥੋਂ ਕਾ ਤਾਰੂ ਭੀ ਹੈਂ ਤਾਂ ਵੀ ਤਿਨ ਤਰਨ ਵਾਲਿਓਂ ਸੇ ਤਰਨੇ ਕੀ ਜੁਗਤੀ ਪੁਛ। ਭਾਵ ਯੇਹ ਹੈ ਜਦਪਿ ਤੂੰ ਸਾਧਨ ਸਪੰਨ ਭੀ ਹੈਂ ਤਦਪਿ ਸੰਸਾਰ ਸਮੁੰਦ੍ਰ ਕੇ ਤਰਨੇ ਕੀ ਜੁਗਤੀ ਵਾ (ਤਿੜੰਨ) ਕਿਨਾਰੇ ਲਗਨੇ ਕੀ ਕਲਾ ਸਤਿਗੁਰੋਂ ਸੇ ਪੂਛਣਾ ਕਰ॥
Prof. Sahib Singhਜੇ ਤੂੰ (ਸੰਸਾਰ-ਸਮੁੰਦਰ ਦੇ) ਪਾਣੀਆਂ ਦਾ ਤਾਰੂ (ਬਣਨਾ ਚਾਹੁੰਦਾ ਹੈਂ), (ਤਾਂ ਤਰਨ ਦੀ ਜਾਚ) ਉਹਨਾਂ ਪਾਸੋਂ ਪੁੱਛ (ਜਿਨ੍ਹਾਂ ਨੂੰ ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਣ ਦੀ ਜਾਚ ਹੈ।ਪਦ ਅਰਥ ਪਾਣਿ = ਪਾਣੀ। ਤਾਰੂ ਪਾਣਿ = ਪਾਣੀ ਦਾ ਤਾਰੂ (ਬਣਨਾ ਚਾਹੇਂ)। ਤਾਹੂ = ਉਹਨਾਂ ਨੂੰ। ਕਲ = ਕਲਾ, ਹੁਨਰ, ਜਾਚ। ਤਿੜੰਨ੍ਹ੍ਹ ਕਲ = ਤਰਨ ਦਾ ਹੁਨਰ, ਤਰਨ ਦੀ ਜਾਚ।
SikhNet (Spanish)Si deseas nadar para atravesar el agua, consulta entonces con los que saben cómo nadar,
ਤਾਹੂ ਖਰੇ ਸੁਜਾਣ; ਵੰਞਾ ਏਨੑੀ ਕਪਰੀ ॥੩॥
taahoo khare sujaan; vanyaa enaee kaparee |3| Ang 1410
Sant Singh KhalsaThose who have survived these treacherous waves are very wise. ||3||
Manmohan SinghFor, even those who considere themselves very wise have been ruined by these whirl-pools.
Manmohan Singh (Punjabi)ਕਿਉਂਕਿ! ਉਹ ਭੀ ਜੋ ਆਪਣੇ ਆਪ ਨੂੰ ਬੜੇ ਸਿਆਣੇ ਸਮਝਦੇ ਸਨ, ਇਨ੍ਹਾਂ ਘੁੰਮਣ-ਘੇਰੀਆਂ ਨੇ ਤਬਾਹ ਕਰ ਛੱਡੇ ਹਨ।
Fareedkot Teekaਕਿਉਂ ਕਿ ਸੋ ਜੋ ਸਰਬ ਸ਼ਾਸਤ੍ਰੋਂ ਕੇ ਗਿਆਤਾ (ਖਰੇ) ਭਲੀ ਪ੍ਰਕਾਰ (ਸੁਜਾਣ) ਚਤਰ ਵਾ ਸਾਧਨ ਸਪੰਨ ਥੇ, ਤੇ ਭੀ ਇਨੋਂ ਕਾਮ, ਕ੍ਰੋਧ ਆਦੀ (ਕਪਰੀ) ਛੱਲਾਂ, ਭਾਵ ਵਿਕਾਰੋਂ ਨੇ (ਵੰਞਾਏ) ਗਵਾਏ ਅਰਥਾਤ ਚਲਾਇ ਦੀਏ ਹੈਂ; ਵਾ ਤਿਨੋਂ ਸੁਜਾਣ ਸੰਤੋਂ ਸਾਥ ਮਿਲ ਕਿਉਂ ਕਿ ਇਨ ਵਿਕਾਰੋਂ ਸੇ ਵਹੁ ਪਾਰ ਲੰਘਾਇ ਦੇਤੇ ਹੈਂ॥੩॥
Prof. Sahib Singhਉਹ ਮਨੁੱਖ ਹੀ ਅਸਲ ਸਿਆਣੇ (ਤਾਰੂ ਹਨ, ਜੋ ਸੰਸਾਰ-ਸਮੁੰਦਰ ਦੀਆਂ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਪਾਰ ਲੰਘਦੇ ਹਨ)। ਮੈਂ (ਭੀ ਉਹਨਾਂ ਦੀ ਸੰਗਤ ਵਿਚ ਹੀ) ਇਹਨਾਂ ਲਹਿਰਾਂ ਤੋਂ ਪਾਰ ਲੰਘ ਸਕਦਾ ਹਾਂ ॥੩॥ਪਦ ਅਰਥ ਤਾਹੂ = ਉਹ (ਮਨੁੱਖ) ਹੀ। ਖਰੇ ਸੁਜਾਣ = ਅਸਲ ਸਿਆਣੇ। ਏਨੀ ਕਪਰੀ = ਏਨੀ ਕਪਰੀਂ, ਇਹਨਾਂ ਲਹਿਰਾਂ ਵਿਚੋਂ। ਵੰਞਾ = ਵੰਞਾਂ, ਮੈਂ ਲੰਘਦਾ ਹਾਂ, ਮੈਂ ਲੰਘ ਸਕਦਾ ਹਾਂ ॥੩॥
SikhNet (Spanish)pues quienes han sobrevivido estas aguas traicioneras son los Sabios. (3)
ਝੜ ਝਖੜ ਓਹਾੜ; ਲਹਰੀ ਵਹਨਿ ਲਖੇਸਰੀ ॥
jharr jhakharr ohaarr; laharee vehan lakhesaree | Ang 1410
Sant Singh KhalsaThe storm rages and the rain floods the land; thousands of waves rise and surge.
Manmohan SinghAmidst continued rains, storms, floods and surging of lacs of waves, if thou shout for help to thy True Guru,
Manmohan Singh (Punjabi)ਝੜੀਆਂ, ਅਨ੍ਹੇਰੀਆਂ ਹੜ੍ਹਾਂ ਅਤੇ ਲੱਖਾਂ ਹੀ ਛੱਲਾ ਦੇ ਉਠਣ ਵਿਚਕਾਰ,
Fareedkot Teeka(ਝੜ) ਮੋਹਿ ਰੂਪੀ ਔ ਲੋਭ ਰੂਪੀ ਪਵਨ ਕਾ ਚਲਨਾ ਔ (ਝਖੜ) ਕਾਮ ਰੂਪੀ ਹੜ ਜਿਸਮੇਂ ਵਾਸ਼ਨਾ ਰੂਪੀ ਲਹਿਰਾਂ (ਲਖੇਸਰੀ) ਲਾਖੋਂ ਹੀ ਚਲਤੀਆਂ ਹੈਂ॥
Prof. Sahib Singh(ਇਸ ਸੰਸਾਰ-ਸਮੁੰਦਰ ਵਿਚ ਵਿਕਾਰਾਂ ਦੀਆਂ) ਝੜੀਆਂ (ਲੱਗੀਆਂ ਹੋਈਆਂ ਹਨ, ਵਿਕਾਰਾਂ ਦੇ) ਝੱਖੜ (ਝੁੱਲ ਰਹੇ ਹਨ, ਵਿਕਾਰਾਂ ਦੇ) ਹੜ੍ਹ (ਆ ਰਹੇ ਹਨ, ਵਿਕਾਰਾਂ ਦੀਆਂ) ਲੱਖਾਂ ਹੀ ਠਿੱਲਾਂ ਪੈ ਰਹੀਆਂ ਹਨ।ਪਦ ਅਰਥ ਓਹਾੜ = ਹੜ੍ਹ। ਲਹਰੀ ਲਖੇਸਰੀ = (ਵਿਕਾਰਾਂ ਦੀਆਂ) ਲੱਖਾਂ ਹੀ ਲਹਿਰਾਂ। ਵਹਨਿ = ਵਹਿੰਦੀਆਂ ਹਨ, ਚੱਲ ਰਹੀਆਂ ਹਨ।
SikhNet (Spanish)La tormenta arrecia y el agua inunda las tierras, miles de olas surgen y se levantan,
ਸਤਿਗੁਰ ਸਿਉ ਆਲਾਇ; ਬੇੜੇ ਡੁਬਣਿ. ਨਾਹਿ ਭਉ ॥੪॥
satigur siau aalaae; berre dduban. naeh bhau |4| Ang 1410
Sant Singh KhalsaIf you cry out for help from the True Guru, you have nothing to fear - your boat will not sink. ||4||
Manmohan Singhthen there shall be no fear, that thy ship shall flounder.
Manmohan Singh (Punjabi)ਸਹਾਇਤਾ ਲਈ ਜੇਕਰ ਤੂੰ ਆਪਣੇ ਸੱਚੇ ਗੁਰਾਂ ਕੋਲ ਪੁਕਾਰ ਕਰੇ ਤਾਂ ਤੈਨੂੰ ਜਹਾਜ ਦੇ ਡੁਬ ਜਾਣ ਦਾ ਕੋਈ ਡਰ ਨਹੀਂ ਰਹੇਗਾ।
Fareedkot Teekaਐਸੇ ਭੈਦਾ੍ਯਕ ਸਮੇਂ ਮੇਂ ਜੇ ਕਰ ਕੇ ਸਤਿਗੁਰੋਂ ਪਾਸ ਬੇਨਤੀ ਉਚਾਰਨ ਕਰੈਂ ਤਬ ਤੁਝ ਕੋ ਬੁਧੀ ਰੂਪੀ ਬੇੜੇ ਕੋ ਵਿਸ਼ੇ ਜਲ ਮੇਂ ਡੂਬਣੈ ਕਾ ਭੈ ਨਹੀਂ ਹੋਵੇਗਾ॥੪॥
Prof. Sahib Singh(ਜੇ ਤੂੰ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਬਚਾਣਾ ਚਾਹੁੰਦਾ ਹੈਂ, ਤਾਂ) ਗੁਰੂ ਪਾਸ ਪੁਕਾਰ ਕਰ (ਇਸ ਤਰ੍ਹਾਂ ਤੇਰੀ ਜੀਵਨ-) ਬੇੜੀ ਦੇ (ਇਸ ਸੰਸਾਰ-ਸਮੁੰਦਰ ਵਿਚ) ਡੁੱਬ ਜਾਣ ਬਾਰੇ ਕੋਈ ਖ਼ਤਰਾ ਨਹੀਂ ਰਹਿ ਜਾਇਗਾ ॥੪॥ਪਦ ਅਰਥ ਸਿਉ = ਪਾਸ। ਆਲਾਇ = ਪੁਕਾਰ ਕਰ। ਡੁਬਣਿ = ਡੁਬਣ ਵਿਚ। ਭਉ = ਡਰ, ਖ਼ਤਰਾ ॥੪॥
SikhNet (Spanish)si gritas pidiendo ayuda del Verdadero Guru, no tendrás nada que temer, tu barca no se hundirá. (4
ਨਾਨਕ; ਦੁਨੀਆ ਕੈਸੀ ਹੋਈ ॥
naanak; duneea kaisee hoee | Ang 1410
Sant Singh KhalsaO Nanak, what has happened to the world?
Manmohan SinghNanak, what has happened to the world?
Manmohan Singh (Punjabi)ਨਾਨਕ, ਸੰਸਾਰ ਨੂੰ ਕੀ ਹੋ ਗਿਆ ਹੈ?
Fareedkot Teekaਕੋਈ ਸਨਬੰਧੀ ਝਗੜਤੇ ਥੇ ਤਿਨੋਂ ਪ੍ਰਤਿ ਸ੍ਰੀ ਗੁਰੂ ਜੀ ਕਹਤੇ ਹੈਂ: ਇਹ ਦੁਨੀਆਂ ਕੈਸੀ ਛਲ ਰੂਪ ਹੋਈ ਹੈ?
Prof. Sahib Singhਹੇ ਨਾਨਕ! ਦੁਨੀਆ (ਦੀ ਲੁਕਾਈ) ਅਜਬ ਨੀਵੇਂ ਪਾਸੇ ਜਾ ਰਹੀ ਹੈ।
SikhNet (Spanish)Oh dice Nanak, ¿qué le ha pasado al mundo?
ਸਾਲਕੁ ਮਿਤੁ; ਨ ਰਹਿਓ ਕੋਈ ॥
saalak mit; na rahio koee | Ang 1410
Sant Singh KhalsaThere is no guide or friend.
Manmohan SinghWhere there is no friend or guide.
Manmohan Singh (Punjabi)ਕਿਥੇ ਕੋਈ ਸਜਣ ਜਾਂ ਰਹਿਬਰ ਨਹੀਂ ਰਿਹਾ।
Fareedkot Teekaਜਿਸਮੇਂ ਵਾਹਿਗੁਰੂ ਕੇ ਮਿਲਨੇ ਕਾ (ਸਾਲਕੁ) ਰਸਤਾ ਦਸਨੇਹਾਰ ਮਿਤ੍ਰ ਕੋਈ ਨਹੀਂ ਰਹਿਆ ਹੈ॥ ਭਾਵ ਯੇਹ ਪ੍ਰਵਿਰਤੀ ਕਰਾਵਣੇਹਾਰੇ ਬਹੁਤ ਹੈਂ ਔ ਨਿਵਰਤੀ ਦ੍ਰਿੜਾਵਣੇਹਾਰੇ ਕੋਈ ਮਹਾਤਮਾ ਸੰਤਜਨ ਵਿਰਲੇ ਹੈਂ॥
Prof. Sahib Singhਸਹੀ ਜੀਵਨ-ਰਸਤਾ ਦੱਸਣ ਵਾਲਾ ਮਿੱਤਰ ਕਿਤੇ ਕੋਈ ਲੱਭਦਾ ਨਹੀਂ।ਪਦ ਅਰਥ ਸਾਲਕੁ = ਸੱਚਾ ਸੰਤ ਜੋ ਆਪ ਜਪੇ ਤੇ ਹੋਰਨਾਂ ਤੋਂ ਜਪਾਏ, ਸਹੀ ਜੀਵਨ-ਰਾਹ ਦੱਸਣ ਵਾਲਾ। ਮਿਤੁ = ਮਿੱਤਰ।
SikhNet (Spanish)No hay guía ni amigo,
ਭਾਈ ਬੰਧੀ. ਹੇਤੁ ਚੁਕਾਇਆ ॥
bhaaee bandhee. het chukaaeaa | Ang 1410
Sant Singh KhalsaThere is no love, even among brothers and relatives.
Manmohan SinghLove has ceased even among brethren and kinsmen.
Manmohan Singh (Punjabi)ਭਰਾਵਾਂ ਅਤੇ ਸਨਬੰਧੀਆਂ ਵਿਚਕਾਰ ਵੀ ਪਿਆਰ ਨਹੀਂ ਰਿਹਾ।
Fareedkot Teekaਇਸ ਜੀਵ ਨੇ ਜਿਸ ਮਾਯਾ ਕੇ ਕਾਰਨ ਭਾਈ ਆਦੀ ਸਰਬ ਸਬੰਧੀਓਂ ਸੇ (ਹੇਤੁ) ਪ੍ਰੇਮ ਚੁਕਾਇਆ ਹੈ॥
Prof. Sahib Singhਭਰਾਵਾਂ ਸਨਬੰਧੀਆਂ ਦੇ ਮੋਹ ਵਿਚ ਫਸ ਕੇ (ਮਨੁੱਖ ਪਰਮਾਤਮਾ ਦਾ) ਪਿਆਰ (ਆਪਣੇ ਅੰਦਰੋਂ) ਮੁਕਾਈ ਬੈਠਾ ਹੈ।ਪਦ ਅਰਥ ਭਾਈ ਬੰਧੀ = ਭਰਾਵਾਂ ਸਨਬੰਧੀਆਂ (ਦੇ ਮੋਹ ਵਿਚ ਫਸ ਕੇ)। ਹੇਤੁ = (ਪਰਮਾਤਮਾ ਦਾ) ਪਿਆਰ। ਚੁਕਾਇਆ = ਮੁਕਾ ਦਿੱਤਾ ਹੈ।
SikhNet (Spanish)no hay amor ni aún entre hermanos y parientes,
ਦੁਨੀਆ ਕਾਰਣਿ; ਦੀਨੁ ਗਵਾਇਆ ॥੫॥
duneea kaaran; deen gavaaeaa |5| Ang 1410
Sant Singh KhalsaFor the sake of the world, people have lost their faith. ||5||
Manmohan SinghHow unfortunate, that for the sake of such a world, the mortals have lost their faith.
Manmohan Singh (Punjabi)ਕਿਤਨੇ ਦੁਰਭਾਗ ਦੀ ਗਲ ਹੈ ਕਿ ਇਹੋ ਜਹੇ ਸੰਸਾਰ ਦੀ ਖਾਤਰ ਵੀ ਪ੍ਰਾਣੀਆਂ ਨੇ ਆਪਣਾ ਈਮਾਨ ਵੰਞਾ ਲਿਆ ਹੈ।
Fareedkot Teeka(ਦੁਨੀਆਂ) ਮਾਯਾ ਕੇ ਵਾਸਤੇ ਅਪਨਾ (ਦੀਨੁ) ਧਰਮ ਗਵਾਇ ਦੀਆ ਹੈ॥੫॥☬ਕੋਈ ਪੁਰਸ਼ ਮੂਏ ਤੇ ਇਸਤ੍ਰੀਓਂ ਕੋ ਸਿਆਪਾ ਕਰਤੀ ਦੇਖ ਕਰ ਉਚਾਰਨ ਕਰਤੇ ਹੈਂ:
Prof. Sahib Singhਦੁਨੀਆ (ਦੀ ਮਾਇਆ) ਦੀ ਖ਼ਾਤਰ ਆਤਮਕ ਜੀਵਨ ਦਾ ਸਰਮਾਇਆ ਗੰਵਾਈ ਜਾ ਰਿਹਾ ਹੈ ॥੫॥ਪਦ ਅਰਥ ਕਾਰਣਿ = ਦੀ ਖ਼ਾਤਰ, ਵਾਸਤੇ। ਦੀਨੁ = ਧਰਮ, ਆਤਮਕ ਜੀਵਨ ਦਾ ਸਰਮਾਇਆ ॥੫॥
SikhNet (Spanish)por pertenecer al mundo, la gente está perdiendo la Fe. (5)
ਹੈ ਹੈ ਕਰਿ ਕੈ; ਓਹਿ ਕਰੇਨਿ ॥
hai hai kar kai; ohi karen | Ang 1410
Sant Singh KhalsaThey cry and weep and wail.
Manmohan SinghThey utter 'alas, alas' and say 'Oh, Oh', to bemoan death.
Manmohan Singh (Punjabi)ਉਹ "ਸ਼ੋਕ, ਸ਼ੋਕ" ਪੁਕਾਰਦੇ ਹਨ ਅਤੇ "ਹਈ, ਹਈ" ਆਖਦੇ ਹਨ ਮੌਤ ਦਾ ਸੋਗ ਮਨਾਉਣ ਲਈ।
Fareedkot Teekaਇਹ ਇਸਤ੍ਰੀਆਂ ਮ੍ਰਿਤਕ ਪੁਰਸ਼ ਕੇ ਪੀਛੇ ਵਈਰਾਗ ਕਰ ਹੈ ਹੈ ਕਰ ਕੇ ਓਹਿ ਓਹਿ ਕਰਤੀਆਂ ਹੈਂ॥
Prof. Sahib Singh(ਕਿਸੇ ਪਿਆਰੇ ਸਨਬੰਧੀ ਦੇ ਮਰਨ ਤੇ ਜ਼ਨਾਨੀਆਂ) 'ਹਾਇ ਹਾਇ' ਆਖ ਆਖ ਕੇ 'ਓਇ ਓਇ' ਕਰਦੀਆਂ ਹਨ (ਮੂੰਹੋਂ ਆਖਦੀਆਂ ਹਨ। ਆਪਣੀਆਂ)ਪਦ ਅਰਥ ਹੈ ਹੈ = ਹਾਇ ਹਾਇ। ਕਰਿ ਕੈ = ਆਖ ਆਖ ਕੇ। ਓਹਿ ਕਰੇਨਿ = 'ਓਏ ਓਏ' ਕਰਦੀਆਂ ਹਨ।
SikhNet (Spanish)Lloran, sufren y se acongojan,
ਗਲੑਾ ਪਿਟਨਿ; ਸਿਰੁ ਖੋਹੇਨਿ ॥
galaa pittan; sir khohen | Ang 1410
Sant Singh KhalsaThey slap their faces and pull their hair out.
Manmohan SinghThey strike their cheeks and pluck their head's hair.
Manmohan Singh (Punjabi)ਉਹ ਆਪਣੇ ਰੁਖਸਾਰ ਨੂੰ ਕੁਟਦੇ ਹਨ ਅਤੇ ਆਪਣੇ ਮੂੰਡ ਦੇ ਵਾਲਾਂ ਨੂੰ ਪੁਟਦੇ ਹਨ।
Fareedkot Teekaਗੱਲ੍ਹਾਂ ਉਤੇ ਤਮਾਚੇ ਮਾਰਤੀਆਂ ਹੈਂ ਔਰ ਸਿਰ ਖੋਹਦੀਆਂ ਹੈਂ॥
Prof. Sahib Singhਗੱਲ੍ਹਾਂ ਪਿੱਟਦੀਆਂ ਹਨ (ਆਪਣੇ) ਸਿਰ (ਦੇ ਵਾਲ) ਖੁੰਹਦੀਆਂ ਹਨ (ਇਹ ਬਹੁਤ ਹੀ ਮਾੜਾ ਕਰਮ ਹੈ)।ਪਦ ਅਰਥ ਪਿਟਨਿ = ਪਿੱਟਦੀਆਂ ਹਨ। ਖੋਹੇਨਿ = ਖੁੰਹਦੀਆਂ ਹਨ।
SikhNet (Spanish)se cachetean y se arrancan el cabello.
ਨਾਉ ਲੈਨਿ ਅਰੁ ਕਰਨਿ ਸਮਾਇ ॥
naau lain ar karan samaae | Ang 1410
Sant Singh KhalsaBut if they chant the Naam, the Name of the Lord, they shall be absorbed into it.
Manmohan SinghBut if they recite the Lord's Name and merge therein,
Manmohan Singh (Punjabi)ਪ੍ਰੰਤੂ ਜੇਕਰ ਉਹ ਸਾਈਂ ਦੇ ਨਾਮ ਦਾ ਉਚਾਰਨ ਕਰਨ ਅਤੇ ਉਸ ਅੰਦਰ ਲੀਨ ਹੋ ਜਾਣ,
Fareedkot Teekaਨਾਮ ਕੋ ਤੋ ਲੇਤੀਆਂ ਹੈਂ, ਪਰੰਤੂ ਨਿਹਚਾ ਨਹੀਂ ਹੈ॥
Prof. Sahib Singhਜਿਹੜੇ ਪ੍ਰਾਣੀ (ਅਜਿਹੇ ਸਦਮੇ ਦੇ ਸਮੇ ਭੀ ਪਰਮਾਤਮਾ ਦਾ) ਨਾਮ ਜਪਦੇ ਹਨ, ਅਤੇ (ਪਰਮਾਤਮਾ ਦੀ) ਰਜ਼ਾ ਨੂੰ ਮੰਨਦੇ ਹਨ,ਪਦ ਅਰਥ ਨਾਉ = (ਪਰਮਾਤਮਾ ਦਾ) ਨਾਮ। ਲੈਨਿ = ਲੈਂਦੇ ਹਨ, ਲੈਂਦੀਆਂ ਹਨ। ਅਰੁ = ਅਤੇ। ਸਮਾਇ = ਸਮਾਈ, ਸ਼ਾਂਤੀ। ਕਰਨਿ ਸਮਾਇ = ਸਮਾਈ ਕਰਦੇ ਹਨ, ਸ਼ਾਂਤੀ ਕਰਦੇ ਹਨ, ਭਾਣਾ ਮੰਨਦੇ ਹਨ।
SikhNet (Spanish)Si cantaran el Naam, el Nombre del Señor, serían absorbidos en Él.
ਨਾਨਕ; ਤਿਨ ਬਲਿਹਾਰੈ ਜਾਇ ॥੬॥
naanak; tin balihaarai jaae |6| Ang 1410
Sant Singh KhalsaO Nanak, I am a sacrifice to them. ||6||
Manmohan Singhthen, unto them, Nanak, would be a sacrifice.
Manmohan Singh (Punjabi)ਤਾਂ ਉਨ੍ਹਾਂ ਉਤੋਂ ਨਾਨਕ ਕੁਰਬਾਨ ਥੀ ਵੰਞੇਗਾ।
Fareedkot Teekaਜੇਕਰ ਨਿਹਚਾ ਭੀ ਕਰ ਲੈਨ, ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨੋਂ ਕੇ ਬਲਿਹਾਰੇ ਜਾਵਾਂ॥੬॥
Prof. Sahib Singhਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੬॥ਪਦ ਅਰਥ ਜਾਇ = ਜਾਂਦਾ ਹੈ। ਨਾਨਕ ਜਾਇ = ਨਾਨਕ ਜਾਂਦਾ ਹੈ ॥੬॥
SikhNet (Spanish)Oh, dice Nanak, ofrezco mi vida a ellos. (6)
ਰੇ ਮਨ ਡੀਗਿ. ਨ ਡੋਲੀਐ; ਸੀਧੈ ਮਾਰਗਿ ਧਾਉ ॥
re man ddeeg. na ddoleeai; seedhai maarag dhaau | Ang 1410
Sant Singh KhalsaO my mind, do not waver or walk on the crooked path; take the straight and true path.
Manmohan SinghO my soul, wabble thou not in the crooked way and go along the straight path.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਡਿੰਗੇ ਰਾਹੇ ਟੱਕਰਾ ਨਾਂ ਮਾਰ ਅਤੇ ਸਿੱਧੇ ਸਡੋਲ ਰਸਤੇ ਟੁਰ।
Fareedkot Teekaਹੇ ਮਨ! (ਡੀਗਿ) ਵਿੰਗੇ ਰਸਤੇ ਵਿਖੇ ਨ (ਡੋਲੀਐ) ਫਿਰੀਏ, ਭਾਵ ਵਿਕਾਰੋਂ ਮੇਂ ਨ ਪ੍ਰਵਿਰਤੀਏ ਤਾਂ ਤੇ ਸੀਧੇ ਭਗਤੀ ਮਾਰਗ ਮੇਂ ਧਾਵਣਾ ਕਰ॥
Prof. Sahib Singhਹੇ ਮਨ! (ਵਿਕਾਰਾਂ-ਭਰੇ) ਵਿੰਗੇ (ਜੀਵਨ-) ਰਸਤੇ ਉੱਤੇ ਨਹੀਂ ਭਟਕਦੇ ਫਿਰਨਾ ਚਾਹੀਦਾ। ਹੇ ਮਨ! ਸਿੱਧੇ (ਜੀਵਨ-) ਰਾਹ ਉੱਤੇ ਦੌੜ।ਪਦ ਅਰਥ ਡੀਗਿ = ਡਿੰਗੇ (ਰਸਤੇ) ਉੱਤੇ। ਨ ਡੋਲੀਐ = ਡੋਲਣਾ ਨਹੀਂ ਚਾਹੀਦਾ, ਭਟਕਣਾ ਨਹੀਂ ਚਾਹੀਦਾ। ਸੀਧੈ ਮਾਰਗਿ = ਸਿੱਧੇ ਰਸਤੇ ਉੱਤੇ। ਧਾਉ = ਦੌੜ।
SikhNet (Spanish)Oh mente mía, no te tambalees ni camines por Sendero torcido,
ਪਾਛੈ ਬਾਘੁ ਡਰਾਵਣੋ; ਆਗੈ ਅਗਨਿ ਤਲਾਉ ॥
paachhai baagh ddaraavano; aagai agan talaau | Ang 1410
Sant Singh KhalsaThe terrible tiger is behind you, and the pool of fire is ahead.
Manmohan SinghBehind thee, is the dreadful tiger and in front the pool of fire.
Manmohan Singh (Punjabi)ਤੇਰੇ ਪਿਛੇ ਭਿਆਨਕ ਸ਼ੇਰ ਹੈ ਅਤੇ ਮੂਹਰੇ ਅੱਗ ਦਾ ਤਾਲਾਬ।
Fareedkot Teekaਕਿਉਂ ਕਿ ਪੀਛੇ ਇਸ ਲੋਕ ਮੇਂ ਤੋ ਕਾਲ ਰੂਪੀ (ਬਾਘੁ) ਸ਼ੇਰ ਭੈ ਕੇ ਦੇਣੇ ਵਾਲਾ ਹੈ ਔਰ ਆਗੇ ਵਾ ਗਰਭ ਵਾ ਨਰਕ ਰੂਪ ਅਗਨੀ ਕਾ ਤਲਾਵ ਹੈ॥
Prof. Sahib Singh(ਵਿੰਗੇ ਰਸਤੇ ਤੁਰਿਆਂ) ਇਸ ਲੋਕ ਵਿਚ ਭਿਆਨਕ ਆਤਮਕ ਮੌਤ (ਆਤਮਕ ਜੀਵਨ ਨੂੰ ਖਾਈ ਜਾਂਦੀ ਹੈ, ਤੇ) ਅਗਾਂਹ ਪਰਲੋਕ ਵਿਚ ਜਠਰਾਗਨੀ ਦੀ ਘੁੰਮਣ-ਘੇਰੀ (ਡੋਬ ਲੈਂਦੀ ਹੈ ਭਾਵ, ਜਨਮ ਮਰਨ ਦਾ ਗੇੜ ਗ੍ਰਸ ਲੈਂਦਾ ਹੈ)।ਪਦ ਅਰਥ ਪਾਛੈ = ਇਸ ਜਗਤ ਵਿਚ। ਬਾਘੁ = ਬਘਿਆੜ, (ਆਤਮਕ ਜੀਵਨ ਨੂੰ ਖਾ ਜਾਣ ਵਾਲਾ) ਬਘਿਆੜ, ਆਤਮਕ ਮੌਤ। ਡਰਾਵਣੋ = ਭਿਆਨਕ। ਆਗੈ = ਅਗਲੇ ਆ ਰਹੇ ਸਮੇ ਵਿਚ, ਪਰਲੋਕ ਵਿਚ। ਅਗਨਿ ਤਲਾਉ = ਅੱਗ ਦਾ ਤਲਾਬ, ਜਠਰਾਗਨੀ ਦੀ ਘੁੰਮਣ-ਘੇਰੀ।
SikhNet (Spanish)toma el Camino derecho de la Verdad, pues el terrible tigre está detrás de ti y el tanque del fuego está delante de ti.
ਸਹਸੈ ਜੀਅਰਾ, ਪਰਿ ਰਹਿਓ; ਮਾ ਕਉ ਅਵਰੁ. ਨ ਢੰਗੁ ॥
sahasai jeearaa, par rahio; maa kau avar. na dtang | Ang 1410
Sant Singh KhalsaMy soul is skeptical and doubtful, but I cannot see any other way to go.
Manmohan SinghMy mind is in doubt and I see no other way of escape.
Manmohan Singh (Punjabi)ਮੇਰਾ ਮਨ ਸੰਦੇਹ ਵਿੱਚ ਪਿਆ ਹੋਇਆ ਹੈ ਅਤੇ ਮੈਨੂੰ ਹੋਰ ਕੋਈ ਰਾਹ ਬਚਾ ਦਾ ਨਹੀਂ ਦਿਸਦਾ।
Fareedkot Teekaਤਿਸੀ ਤੇ ਮੇਰਾ (ਜੀਅਰਾ) ਰਿਦਾ ਸੰਸੇ ਮੇਂ ਪੜਾ ਰਹਿਆ ਹੈ, ਕਿਉਂ ਕਿ ਗੁਰ ਉਪਦੇਸ਼ ਭਗਤੀ ਤੇ ਬਿਨਾਂ ਮੁਝ ਕੋ ਜਨਮ ਮਰਨ ਸੇ ਛੂਟਣੇ ਕਾ ਔਰ ਕੋਈ ਢੰਗ ਨਹੀਂ ਦੀਖਤਾ ਹੈ॥
Prof. Sahib Singh(ਵਿੰਗੇ ਰਸਤੇ ਤੁਰਿਆਂ ਹਰ ਵੇਲੇ ਇਹ) ਜਿੰਦ ਸਹਮ ਵਿਚ ਪਈ ਰਹਿੰਦੀ ਹੈ। ਹੇ ਮਨ! (ਇਸ ਵਿੰਗੇ ਰਸਤੇ ਤੋਂ ਬਚਣ ਲਈ ਗੁਰੂ ਦੀ ਸਰਨ ਤੋਂ ਬਿਨਾ) ਮੈਨੂੰ ਕੋਈ ਹੋਰ ਤਰੀਕਾ ਨਹੀਂ ਸੁੱਝਦਾ।ਪਦ ਅਰਥ ਸਹਸੈ = ਸਹਮ ਵਿਚ। ਜੀਅਰਾ = ਜਿੰਦ। ਪਰਿ ਰਹਿਓ = ਪਿਆ ਰਹਿੰਦਾ ਹੈ। ਮਾ ਕਉ = ਮੈਨੂੰ। ਅਵਰੁ = (ਕੋਈ) ਹੋਰ।
SikhNet (Spanish)Mi Alma es escéptica, vacilo y entro en duda, pero no veo otra forma de caminar.
ਨਾਨਕ. ਗੁਰਮੁਖਿ ਛੁਟੀਐ; ਹਰਿ ਪ੍ਰੀਤਮ ਸਿਉ ਸੰਗੁ ॥੭॥
naanak. guramukh chhutteeai; har preetam siau sang |7| Ang 1410
Sant Singh KhalsaO Nanak, as Gurmukh, dwell with your Beloved Lord, and you shall be saved. ||7||
Manmohan SinghNanak, abiding with God, the Beloved, by the Guru's grace, the mortal is emancipated.
Manmohan Singh (Punjabi)ਨਾਨਕ, ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਪਿਆਰੇ ਨਾਲ ਵਸਣ ਰਾਹੀਂ ਪ੍ਰਾਣੀ ਮੁਕਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਮਨ! ਗੁਰੋਂ ਦ੍ਵਾਰੇ ਹਰੀ ਪ੍ਰੀਤਮ ਕਾ ਸੰਗ ਕਰਨੇ ਸੇ ਹੀ ਜਨਮ ਮਰਨ ਤੇ ਛੂਟੀਤਾ ਹੈ॥੭॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਹੀ ਇਸ ਵਿੰਗੇ ਰਸਤੇ ਤੋਂ) ਬਚ ਸਕੀਦਾ ਹੈ, ਅਤੇ ਪ੍ਰੀਤਮ ਪ੍ਰਭੂ ਨਾਲ ਸਾਥ ਬਣ ਸਕਦਾ ਹੈ ॥੭॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਛੁਟੀਐ = ਬਚ ਸਕੀਦਾ ਹੈ। ਸਿਉ = ਨਾਲ। ਸੰਗੁ = ਸਾਥ, ਪਿਆਰ ॥੭॥
SikhNet (Spanish)Oh, dice Nanak, como Gurmukj, habita en tu Bienamado Señor y serás salvado. (7)
ਬਾਘੁ ਮਰੈ. ਮਨੁ ਮਾਰੀਐ; ਜਿਸੁ ਸਤਿਗੁਰ ਦੀਖਿਆ ਹੋਇ ॥
baagh marai. man maareeai; jis satigur deekhiaa hoe | Ang 1410
Sant Singh KhalsaThe tiger is killed, and the mind is killed, through the Teachings of the True Guru.
Manmohan SinghWhosoever is blessed with the True Guru's instruction, he slays his mind and thus the tiger too is slain.
Manmohan Singh (Punjabi)ਜੋ ਕੋਈ ਸੱਚੇ ਗੁਰਾਂ ਦੀ ਸਿੱਖਿਆ ਨੂੰ ਪਰਾਪਤ ਹੋ ਜਾਂਦਾ ਹੈ, ਉਹ ਮਨੂਏ ਨੂੰ ਮਾਰ ਲੈਂਦਾ ਹੈ ਅਤੇ ਇਸ ਪ੍ਰਕਾਰ ਸ਼ੇਰ ਭੀ ਮਰ ਜਾਂਦਾ ਹੈ।
Fareedkot Teekaਜੇਕਰ ਅਪਨੇ ਮਨ ਕੋ ਮਾਰੀਏ ਤੋ ਕਾਲ ਰੂਪੀ ਬਾਘ ਮਰਤਾ ਹੈ ਔ ਮਨ ਤਿਸ ਕਾ ਮਰਤਾ ਹੈ ਜਿਸ ਕੋ ਸਤਿਗੁਰੋਂ ਕੀ (ਦੀਖਿਆ) ਸਿਖਿਆ ਪ੍ਰਾਪਤ ਹੋਵੈ॥
Prof. Sahib Singhਜਿਸ (ਮਨੁੱਖ) ਨੂੰ ਗੁਰੂ ਦੀ ਸਿੱਖਿਆ (ਪ੍ਰਾਪਤ) ਹੁੰਦੀ ਹੈ, (ਉਸ ਦਾ) ਮਨ ਵੱਸ ਵਿਚ ਆ ਜਾਂਦਾ ਹੈ, (ਉਸ ਦੇ ਅੰਦਰੋਂ ਆਤਮਕ ਜੀਵਨ ਨੂੰ ਖਾ ਜਾਣ ਵਾਲਾ) ਬਘਿਆੜ ਮਰ ਜਾਂਦਾ ਹੈ।ਪਦ ਅਰਥ ਬਾਘੁ = ਬਘਿਆੜ, (ਆਤਮਕ ਜੀਵਨ ਨੂੰ ਖਾ ਜਾਣ ਵਾਲਾ) ਬਘਿਆੜ, ਆਤਮਕ ਮੌਤ। ਮਾਰੀਐ = ਵੱਸ ਵਿਚ ਕਰ ਸਕੀਦਾ ਹੈ। ਜਿਸੁ = ਜਿਸ (ਮਨੁੱਖ) ਨੂੰ। ਦੀਖਿਆ = ਸਿੱਖਿਆ।
SikhNet (Spanish)El tigre muere y la mente también, pero a través de las Enseñanzas del Verdadero Guru,
ਆਪੁ ਪਛਾਣੈ. ਹਰਿ ਮਿਲੈ; ਬਹੁੜਿ. ਨ ਮਰਣਾ ਹੋਇ ॥
aap pachhaanai. har milai; bahurr. na maranaa hoe | Ang 1410
Sant Singh KhalsaOne who understands himself, meets with the Lord, and never dies again.
Manmohan SinghHe, who understands himself, meets with his God and then dies not again.
Manmohan Singh (Punjabi)ਜਿਹੜਾ ਆਪਣੇ ਆਪ ਨੂੰ ਸਮਝ ਲੈਂਦਾ ਹੈ, ਉਹ ਆਪਣੇ ਵਾਹਿਗੁਰੂ ਨੂੰ ਮਿਲ ਪੈਦਾ ਹੈ ਤੇ ਤਦ ਉਹ ਮੁੜ ਕੇ ਮਰਦਾ ਨਹੀਂ।
Fareedkot Teekaਗੁਰਸਿਖ੍ਯਾ ਕਰ ਜਬ ਆਪ ਕੋ ਪਛਾਨਣੇ ਸੇ ਹਰੀ ਮਿਲਤਾ ਹੈ ਤਬ ਪੁਨਾ ਜਨਮ ਮਰਨ ਨਹੀਂ ਹੋਤਾ ਹੈ॥
Prof. Sahib Singh(ਉਹ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ, ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ, ਮੁੜ ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਹੁੰਦਾ।ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਪਛਾਣੈ = ਪਰਖਦਾ ਹੈ। ਬਹੁੜਿ = ਮੁੜ।
SikhNet (Spanish)quien se conoce a sí mismo, encuentra al Señor y no muere nunca más.
ਕੀਚੜਿ ਹਾਥੁ. ਨ ਬੂਡਈ; ਏਕਾ ਨਦਰਿ ਨਿਹਾਲਿ ॥
keecharr haath. na booddee; ekaa nadar nihaal | Ang 1411
Sant Singh KhalsaOne who sees the One and Only Lord with his eyes - his hands shall not get muddy and dirty.
Manmohan SinghWhosoever, with his eyes, sees the Lord alone his hand is soiled not with mud.
Manmohan Singh (Punjabi)ਜੋ ਕੋਈ ਆਪਣੀਆਂ ਅੱਖਾਂ ਨਾਲ ਕੇਵਲ ਸੁਆਮੀ ਨੂੰ ਹੀ ਵੇਖਦਾ ਹੈ, ਉਸ ਦਾ ਹੱਥ ਗਾਰੇ ਨਾਲ ਲਿਬੜਦਾ ਨਹੀਂ।
Fareedkot Teekaਜਿਸ ਨੇ ਜਗਤ ਕੋ ਏਕ ਬ੍ਰਹਮ ਦ੍ਰਿਸਟੀ ਕਰ ਕੇ ਦੇਖਿਆ ਹੈ ਤਿਸ ਕਾ ਅੰਤਸ਼ਕਰਨ ਰੂਪੀ ਹਾਥ ਚਿਕੜ ਮੇਂ ਨਹੀਂ ਡੂਬਤਾ ਹੈ॥
Prof. Sahib Singhਪਰਮਾਤਮਾ (ਉਸ ਮਨੁੱਖ ਨੂੰ) ਮਿਹਰ ਦੀ ਨਿਗਾਹ ਨਾਲ ਵੇਖਦਾ ਹੈ (ਇਸ ਵਾਸਤੇ ਉਸ ਦਾ) ਹੱਥ ਚਿੱਕੜ ਵਿਚ ਨਹੀਂ ਡੁੱਬਦਾ (ਉਸ ਦਾ ਮਨ ਵਿਕਾਰਾਂ ਵਿਚ ਨਹੀਂ ਫਸਦਾ)।ਪਦ ਅਰਥ ਕੀਚੜਿ = ਚਿੱਕੜ ਵਿਚ। ਏਕਾ ਨਦਰਿ = ਇਕ ਮਿਹਰ ਦੀ ਨਿਗਾਹ ਨਾਲ। ਨਿਹਾਲਿ = (ਪਰਮਾਤਮਾ) ਵੇਖਦਾ ਹੈ।
SikhNet (Spanish)Quien ve al Uno y Único Señor con sus ojos, sus manos no estarán lodosas ni sucias,
ਨਾਨਕ. ਗੁਰਮੁਖਿ ਉਬਰੇ; ਗੁਰੁ ਸਰਵਰੁ ਸਚੀ ਪਾਲਿ ॥੮॥
naanak. guramukh ubare; gur saravar sachee paal |8| Ang 1411
Sant Singh KhalsaO Nanak, the Gurmukhs are saved; the Guru has surrounded the ocean with the embankment of Truth. ||8||
Manmohan SinghNanak, the Guru-wards, whom Guru, the ocean, has put on the True Path are saved.
Manmohan Singh (Punjabi)ਨਾਨਕ ਗੁਰੂ-ਅਨੁਸਾਰੀ ਜਿਨ੍ਹਾਂ ਨੂੰ ਗੁਰੂ ਸਮੁੰਦਰ ਨੇ ਸੱਚੇ ਰਸਤੇ ਪਾਇਆ ਹੈ, ਤਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਗੁਰਮੁਖ ਜਨ ਇਸ ਸੰਸਾਰ ਸਮੁੰਦ੍ਰ ਕੇ ਬੀਚ ਡੁਬਣੇ ਤੇ ਬਚੇ ਹੈਂ ਜਿਨ ਕੋ ਗੁਣੋਂ ਕੇ ਸਰੋਵਰ ਸਤਿਗੁਰੋਂ ਨੇ; ਵਾ ਇਸ ਸੰਸਾਰ ਸਮੁੰਦ੍ਰ ਮੇਂ ਸਤਿਗੁਰੋਂ ਨੇ ਸਚੀ (ਪਾਲਿ) ਵਟ, ਭਾਵ ਪੁਲ ਪਰ ਚੜ੍ਹਾਇ ਦੀਆ ਅਰਥਾਤ ਜਿਨ ਕੋ ਭਗਤੀ ਕੇ ਆਸਰੇ ਕੀਆ ਹੈ॥੮॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈਣ ਵਾਲੇ ਮਨੁੱਖ (ਹੀ ਵਿਕਾਰਾਂ ਦੇ ਚਿੱਕੜ ਵਿਚ ਡੁੱਬਣੋਂ) ਬਚ ਨਿਕਲਦੇ ਹਨ। ਗੁਰੂ ਹੀ (ਨਾਮ ਦਾ) ਸਰੋਵਰ ਹੈ, ਗੁਰੂ ਹੀ ਸਦਾ-ਥਿਰ ਰਹਿਣ ਵਾਲੀ ਕੰਧ ਹੈ (ਜੋ ਵਿਕਾਰਾਂ ਦੇ ਚਿੱਕੜ ਵਿਚ ਲਿੱਬੜਨ ਤੋਂ ਬਚਾਂਦਾ ਹੈ) ॥੮॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਉਬਰੇ = ਬਚ ਨਿਕਲੇ। ਸਚੀ = ਸਦਾ-ਥਿਰ ਰਹਿਣ ਵਾਲੀ। ਪਾਲਿ = ਕੰਧ ॥੮॥
SikhNet (Spanish)oh, dice Nanak, los Gurmukjs son salvados, el Guru ha rodeado el Océano a través del Dique de la Verdad. (8)
ਅਗਨਿ ਮਰੈ. ਜਲੁ ਲੋੜਿ ਲਹੁ; ਵਿਣੁ ਗੁਰ. ਨਿਧਿ ਜਲੁ ਨਾਹਿ ॥
agan marai. jal lorr lahu; vin gur. nidh jal naeh | Ang 1411
Sant Singh KhalsaIf you wish to put out the fire, then look for water; without the Guru, the ocean of water is not found.
Manmohan SinghIf thou wish to quench the fire, then seek thou the water of the Lord's Name, however, without the Guru, this ocean of water is found not.
Manmohan Singh (Punjabi)ਜੇਕਰ ਤੂੰ ਅੱਗ ਨੂੰ ਬੁਝਾਉਣਾ ਚਾਹੁੰਦਾ ਹੈ ਤਾਂ ਤੂੰ ਪ੍ਰਭੂ ਦੇ ਨਾਮ ਦੇ ਪਾਣੀ ਦੀ ਭਾਲ ਕਰ ਕਰ, ਪ੍ਰੰਤੂ ਗੁਰਾਂ ਦੇ ਬਗੇਰ ਇਹ ਪਾਣੀ ਦਾ ਸਮੁੰਦਰ ਲੱਭਦਾ ਨਹੀਂ।
Fareedkot Teekaਹੇ ਭਾਈ! ਇਹ ਤ੍ਰਿਸ਼ਨਾ ਅਗਨੀ ਤਬ ਮਰੇਗੀ ਜਬ ਪਹਿਲੇ ਨਾਮ ਰੂਪੀ ਜਲ ਕੋ ਖੋਜ ਲੇਵੋਗੇ। ਕਿਉਂ ਕਿ ਸੋ ਨਿਧੀ ਰੂਪ ਨਾਮ ਜਲ ਸਤਿਗੁਰੋਂ ਕੇ ਮਿਲੇ ਬਿਨਾਂ ਪ੍ਰਾਪਤਿ ਨਹੀਂ ਹੋਤਾ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ ਨਾਮ-) ਜਲ ਢੂੰਢ ਲੈ (ਇਸ ਨਾਮ-ਜਲ ਦੀ ਬਰਕਤਿ ਨਾਲ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ। (ਪਰ) ਗੁਰੂ (ਦੀ ਸਰਨ) ਤੋਂ ਬਿਨਾ ਨਾਮ-ਸਰੋਵਰ ਦਾ ਇਹ ਜਲ ਮਿਲਦਾ ਨਹੀਂ।ਪਦ ਅਰਥ ਅਗਨਿ = ਅੱਗ। ਲੋੜਿ ਲਹੁ = ਲੱਭ ਲਵੋ। ਨਿਧਿ = ਸਰੋਵਰ, ਨਾਮ ਦਾ ਸਰੋਵਰ।
SikhNet (Spanish)Para apagar el fuego tienes que buscar el agua, sin el Guru, el Océano de agua no se encuentra
ਜਨਮਿ ਮਰੈ ਭਰਮਾਈਐ; ਜੇ ਲਖ ਕਰਮ ਕਮਾਹਿ ॥
janam marai bharamaaeeai; je lakh karam kamaeh | Ang 1411
Sant Singh KhalsaYou shall continue to wander lost in reincarnation through birth and death, even if you do thousands of other deeds.
Manmohan SinghEven if thou do lacs to other deeds, thou shall continue to wander in birth and death.
Manmohan Singh (Punjabi)ਭਾਵੇਂ ਤੂੰ ਲੱਖਾਂ ਹੀ ਹੋਰ ਕੰਮ ਪਿਆ ਕਰੇ ਤਾਂ ਭੀ ਤੂੰ ਜੰਮਣ ਅਤੇ ਮਰਨ ਅੰਦਰ ਭਟਕਦਾ ਰਹੇਗਾ।
Fareedkot Teekaਗੁਰੋਂ ਕੇ ਮਿਲੇ ਬਿਨਾ ਜੇਕਰ ਇਹ ਜੀਵ ਲਾਖੋਂ ਕਰਮੋਂ ਕੋ ਭੀ ਕਰੇ ਤੋ ਭੀ ਜਨਮ ਮ੍ਰਿਤ ਹੋਤਾ ਅਨੇਕ ਜਨਮੋਂ ਮੇਂ ਭ੍ਰਮਾਈਤਾ ਹੈ, ਭਾਵ ਯੇਹ ਤਿਨ ਕਰਮੋਂ ਕੇ ਅਨੁਸਾਰ ਦੁਖ ਸੁਖ ਭੋਗਤਾ ਹੂਆ ਜਨਮੋਂ ਕੋ ਪਾਵਤਾ ਹੈ॥੯॥
Prof. Sahib Singh(ਇਸ ਜਲ ਤੋਂ ਬਿਨਾ) ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਅਨੇਕਾਂ ਜੂਨਾਂ ਵਿਚ ਭਵਾਇਆ ਜਾਂਦਾ ਹੈ। ਹੇ ਭਾਈ ਜੇ ਮਨੁੱਖ (ਨਾਮ ਨੂੰ ਭੁਲਾ ਕੇ ਹੋਰ) ਲੱਖਾਂ ਕਰਮ ਕਮਾਂਦੇ ਰਹਿਣ (ਤਾਂ ਭੀ ਇਹ ਅੰਦਰਲੀ ਅੱਗ ਨਹੀਂ ਮਰਦੀ)।ਪਦ ਅਰਥ ਜਨਮਿ ਮਰੈ = ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। ਭਰਮਾਈਐ = ਜੂਨਾਂ ਵਿਚ ਭਵਾਇਆ ਜਾਂਦਾ ਹੈ। ਕਮਾਹਿ = ਕਮਾਂਦੇ ਰਹਿਣ (ਬਹੁ-ਵਚਨ)।
SikhNet (Spanish)y continuarás perdido vida tras vida, en las reencarnaciones, aunque trates de mil otras formas.
ਜਮੁ ਜਾਗਾਤਿ. ਨ ਲਗਈ; ਜੇ ਚਲੈ ਸਤਿਗੁਰ ਭਾਇ ॥
jam jaagaat. na lagee; je chalai satigur bhaae | Ang 1411
Sant Singh KhalsaBut you shall not be taxed by the Messenger of Death, if you walk in harmony with the Will of the True Guru.
Manmohan SinghIf man walks in the True Guru's will, then he is taxed not by the death's myrmidon.
Manmohan Singh (Punjabi)ਜੇਕਰ ਬੰਦਾ ਸੱਚੇ ਗੁਰਾਂ ਦੀ ਰਜਾ ਅੰਦਰ ਟੁਰੇ, ਤਾਂ ਮੌਤ ਦਾ ਫਰੇਸ਼ਤਾ ਉਸ ਨੂੰ ਮਸੂਲ ਨਹੀਂ ਲਾਉਂਦਾ।
Fareedkot Teekaਜੇਕਰ ਪੁਰਸ਼ ਸਤਿਗੁਰੋਂ ਕੇ (ਭਾਇ) ਭਾਣੇ ਮੇਂ ਚਲੇ ਤਬ ਤਿਸ ਕੋ ਜਮ ਕੀ ਜਗਾਤ ਨਹੀਂ ਲਗਤੀ ਹੈ॥
Prof. Sahib Singhਜੇ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰਦਾ ਰਹੇ, ਤਾਂ ਜਮਰਾਜ ਮਸੂਲੀਆ (ਉਸ ਉਤੇ) ਆਪਣਾ ਵਾਰ ਨਹੀਂ ਕਰ ਸਕਦਾ।ਪਦ ਅਰਥ ਜਾਗਾਤਿ = ਜਾਗਾਤੀ, ਮਸੂਲੀਆ। ਨ ਲਗਈ = (ਆਪਣਾ) ਵਾਰ ਨਹੀਂ ਕਰ ਸਕਦਾ। ਸਤਿਗੁਰ ਭਾਇ = ਗੁਰੂ ਦੀ ਰਜ਼ਾ ਵਿਚ।
SikhNet (Spanish)Pero si caminas en Armonía con la Voluntad del Señor, no serás asechado por el mensajero de la muerte,
ਨਾਨਕ. ਨਿਰਮਲੁ ਅਮਰ ਪਦੁ; ਗੁਰੁ ਹਰਿ ਮੇਲੈ ਮੇਲਾਇ ॥੯॥
naanak. niramal amar pad; gur har melai melaae |9| Ang 1411
Sant Singh KhalsaO Nanak, the immaculate, immortal status is obtained, and the Guru will unite you in the Lord's Union. ||9||
Manmohan SinghNanak, he attains the immaculate eternal status and the Guru unites him in the Lord's union.
Manmohan Singh (Punjabi)ਨਾਨਕ ਉਹ ਪਵਿੱਤਰ ਅਬਿਨਾਸ਼ੀ ਪਦਵੀ ਨੂੰ ਪਾ ਲੈਂਦਾ ਹੈ ਅਤੇ ਗੁਰੂ ਜੀ ਉਸ ਨੂੰ ਸਾਈਂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਿਰਮਲ ਔ ਮ੍ਰਿਤ ਤੇ ਰਹਿਤ ਸੋ ਹਰੀ ਪਦ ਹੈ। ਸਤਿਗੁਰ ਜਿਸ ਕੋ ਮੇਲੈ ਸੋ ਜਨ ਤਿਸ ਪਦ ਮੇਂ ਅਪਨੇ ਆਪ ਕੋ ਮਿਲਾਇ ਲੇਤਾ ਹੈ, ਭਾਵ ਯੇਹ ਸਤਿਗੁਰੋਂ ਤੇ ਬਿਨਾਂ ਔਰ ਕੋਈ ਉਪਾਵ ਨਹੀਂ ਹੈ॥੯॥
Prof. Sahib Singhਹੇ ਨਾਨਕ! ਗੁਰੂ (ਮਨੁੱਖ) ਨੂੰ ਪਵਿੱਤਰ ਉੱਚਾ ਆਤਮਕ ਦਰਜਾ ਬਖ਼ਸ਼ਦਾ ਹੈ, ਗੁਰੂ (ਮਨੁੱਖ ਨੂੰ) ਪਰਮਾਤਮਾ ਨਾਲ ਮਿਲਾ ਦੇਂਦਾ ਹੈ ॥੯॥ਪਦ ਅਰਥ ਅਮਰ ਪਦੁ = ਆਤਮਕ ਜੀਵਨ ਵਾਲਾ ਦਰਜਾ ॥੯॥
SikhNet (Spanish)oh dice Nanak, el Inmortal e Inmaculado Estado es obtenido y el Guru te unirá en la Unidad con el Señor. (9)
ਕਲਰ ਕੇਰੀ ਛਪੜੀ; ਕਊਆ ਮਲਿ ਮਲਿ ਨਾਇ ॥
kalar keree chhaparree; kaooaa mal mal naae | Ang 1411
Sant Singh KhalsaThe crow rubs and washes itself in the mud puddle.
Manmohan SinghThe crow rubs and washed itself in the small pool of the saline land.
Manmohan Singh (Punjabi)ਸ਼ੋਰੇ ਵਾਲੀ ਧਰਤੀ ਦੇ ਛੋਟੇ ਜਿਹੇ ਟੋਭੇ ਅੰਦਰ ਕਾਗ ਮਲ ਮਲ ਕੇ ਨ੍ਹਾਉਂਦਾ ਹੈ।
Fareedkot Teekaਵਿਸ਼ੇ ਰੂਪ ਛਪੜੀ ਮੇਂ ਪਾਪੀ ਜੀਵ ਕਾਗ ਮਲ ਮਲ ਕੇ ਨ੍ਹਾਵਤਾ ਹੈ, ਭਾਵ ਵਿਸਿਅਹੁੰ ਕੋ ਭੋਗ ਕਰ ਪ੍ਰਸੰਨ ਹੋਤਾ ਹੈ॥
Prof. Sahib Singh(ਵਿਕਾਰਾਂ ਦੀ ਕਾਲਖ ਨਾਲ) ਕਾਲੇ ਹੋਏ ਮਨ ਵਾਲਾ ਮਨੁੱਖ (ਵਿਕਾਰਾਂ ਦੇ) ਕੱਲਰ ਦੀ ਛੱਪੜੀ ਵਿਚ ਬੜੇ ਸ਼ੌਕ ਨਾਲ ਇਸ਼ਨਾਨ ਕਰਦਾ ਰਹਿੰਦਾ ਹੈ।ਪਦ ਅਰਥ ਕੇਰੀ = ਦੀ। ਮਲਿ ਮਲਿ = ਮਲ ਮਲ ਕੇ ਬੜੇ ਸ਼ੌਕ ਨਾਲ। ਕਊਆ = (ਵਿਕਾਰਾਂ ਦੀ ਕਾਲਖ ਨਾਲ) ਕਾਲੇ ਹੋਏ ਮਨ ਵਾਲਾ ਮਨੁੱਖ। ਨਾਇ = ਨ੍ਹਾਉਂਦਾ ਹੈ।
SikhNet (Spanish)El cuervo se revuelca y se baña en el lago lodoso,
ਮਨੁ ਤਨੁ ਮੈਲਾ ਅਵਗੁਣੀ; ਚਿੰਜੁ ਭਰੀ. ਗੰਧੀ ਆਇ ॥
man tan mailaa avagunee; chinj bharee. gandhee aae | Ang 1411
Sant Singh KhalsaIts mind and body are polluted with its own mistakes and demerits, and its beak is filled with dirt.
Manmohan SinghIts mind and body are dirty with demerits and its beak too is filled with filth.
Manmohan Singh (Punjabi)ਇਸ ਦਾ ਚਿੱਤ ਅਤੇ ਸਰੀਰ ਬਦੀਆਂ ਨਾਲ ਗੰਦੇ ਹਨ ਅਤੇ ਇਸ ਦੀ ਚੁੰਝ ਭੀ ਗੰਦਗੀ ਨਾਲ ਪੂਰਤ ਹੈ।
Fareedkot Teekaਤਿਨ ਅਵਗੁਣੋਂ ਕਰ ਕੇ ਇਸ ਜੀਵ ਕਾ ਮਨ ਤਨ ਮੈਲਾ ਹੋ ਰਹਾ ਹੈ ਔਰ ਜਿਹਵਾ ਰੂਪੀ ਚਿੰਜ ਇਸ ਨੇ ਨਿੰਦਾ ਰੂਪ ਦੁਰਗੰਧੀ ਸੇ ਆਇਕਰ ਭਰੀ ਹੈ॥
Prof. Sahib Singh(ਇਸ ਕਰਕੇ ਉਸ ਦਾ) ਮਨ (ਉਸ ਦਾ) ਤਨ ਵਿਕਾਰਾਂ (ਦੀ ਮੈਲ) ਨਾਲ ਮੈਲਾ ਹੋਇਆ ਰਹਿੰਦਾ ਹੈ (ਜਿਵੇਂ ਕਾਂ ਦੀ) ਚੁੰਝ ਗੰਦ ਨਾਲ ਹੀ ਭਰੀ ਰਹਿੰਦੀ ਹੈ (ਤਿਵੇਂ ਵਿਕਾਰੀ ਮਨੁੱਖ ਦਾ ਮੂੰਹ ਭੀ ਨਿੰਦਾ ਆਦਿਕ ਗੰਦ ਨਾਲ ਹੀ ਭਰਿਆ ਰਹਿੰਦਾ ਹੈ)।ਪਦ ਅਰਥ ਅਵਗੁਣੀ = ਵਿਕਾਰਾਂ ਨਾਲ। ਗੰਧੀ = ਬਦਬੂ ਨਾਲ। ਆਇ = ਆ ਕੇ।
SikhNet (Spanish)su mente y cuerpo están contaminados con sus propios deméritos y errores y su pico está lleno de porquería.
ਸਰਵਰੁ ਹੰਸਿ. ਨ ਜਾਣਿਆ; ਕਾਗ ਕੁਪੰਖੀ ਸੰਗਿ ॥
saravar hans. na jaaniaa; kaag kupankhee sang | Ang 1411
Sant Singh KhalsaThe swan in the pool associated with the crow, not knowing that it was evil.
Manmohan SinghThe swan of the pool associated with crow, not knowing that it is an evil bird.
Manmohan Singh (Punjabi)ਝੀਲ ਦੇ ਮਰਾਲ ਨੇ ਇਹ ਨਾਂ ਜਾਣਦੇ ਹੋਏ ਕਿ ਕਾਗ ਇਕ ਮੰਦਾ ਪੰਛੀ ਹੈ, ਇਸ ਦੀ ਸੰਗਤ ਕੀਤੀ।
Fareedkot Teekaਜੈਸੇ ਮਾਨ ਸਰੋਵਰ ਕੇ ਰਹਿਣੇ ਵਾਲੇ ਹੰਸ ਨੇ ਕਾਗ ਖੋਟੇ ਪੰਛੀ ਕੀ ਸੰਗਤ ਕਾ ਖੋਟਾ ਫਲ੍ਹ ਨਹੀਂ ਜਾਨਿਆ ਥਾ॥☬ਏਕ ਕਾਗ ਨੇ ਮਾਨਸਰੋਵਰ ਪਰ ਜਾਇ ਕਰ ਹੰਸ ਕੋ ਮਿਤ੍ਰ ਕਰ ਕੇ ਅਪਨੇ ਦੇਸ ਦਿਖਾਵਨ ਹੇਤ ਲਿਆਵਤਾ ਹੂਆ। ਰਾਜਾ ਭੋਜ ਕੀ ਕਚਹਿਰੀ ਮੇਂ ਸੁੰਦ੍ਰ ਬ੍ਰਿਛ ਪਰ ਬੈਠ ਕਰ ਰਾਜਾ ਪਰ ਵਿਠ ਕਰ ਦਈ ਔ ਆਪ ਉਡ ਗਯਾ। ਤਬ ਪਹਿਰੇਦਾਰੋਂ ਨੇ ਹੰਸ ਕੋ ਮਾਰਾ। ਨੀਚੇ ਗਿਰਾ ਹੂਆ ਹੰਸ ਕਹਿਤਾ ਹੈ: ਮੈਂ ਚਿਟਾ ਕਾਗ ਨਹੀਂ ਹੂੰ, ਹੇ ਰਾਜਨ! ਕਾਗ ਕੇ ਸੰਗ ਦੋਸਤੀ ਤੇ ਮੇਰੀ ਕੁਲ ਔ ਜਨਮ ਦੂਰ ਭਯਾ ਹੈ। ਮੈਂ ਹੰਸ ਹੂੰ। ਕਾਗ ਦੁਸ਼ਟ ਕੀ ਸੰਗਤ ਸੇ ਮੇਰੀ ਇਹ ਦਸ਼ਾ ਭਈ ਹੈ, ਭਾਵ ਯੇਹ ਖੋਟੇ ਪੁਰਸ਼ ਕੀ ਸੰਗਤ ਸੇ ਐਸੀ ਦਸ਼ਾ ਹੋਤੀ ਹੈ॥
Prof. Sahib Singhਭੈੜੇ ਪੰਛੀ ਕਾਵਾਂ ਦੀ ਸੰਗਤ ਵਿਚ (ਵਿਕਾਰੀ ਬੰਦਿਆਂ ਦੀ ਸੁਹਬਤ ਵਿਚ ਪਰਮਾਤਮਾ ਦੀ ਅੰਸ਼ ਜੀਵ-) ਹੰਸ ਨੇ (ਗੁਰੂ-) ਸਰੋਵਰ (ਦੀ ਕਦਰ) ਨਾਹ ਸਮਝੀ।ਪਦ ਅਰਥ ਹੰਸਿ = (ਪਰਮਾਤਮਾ ਦੀ ਅੰਸ਼ ਜੀਵ-) ਹੰਸ ਨੇ। ਕੁਪੰਖੀ = ਭੈੜੇ ਪੰਛੀ। ਸੰਗਿ = ਨਾਲ।
SikhNet (Spanish)Al cisne en el lago se le acerca el cuervo, sin saber que está sucio, tal es el amor del cínico sin Fe.
ਸਾਕਤ ਸਿਉ ਐਸੀ ਪ੍ਰੀਤਿ ਹੈ; ਬੂਝਹੁ ਗਿਆਨੀ ਰੰਗਿ ॥
saakat siau aisee preet hai; boojhahu giaanee rang | Ang 1411
Sant Singh KhalsaSuch is the love of the faithless cynic; understand this, O spiritually wise ones, through love and devotion.
Manmohan SinghSuch is the love with the mammon-worshipper. Understand thou this, O divine, through the Lord's love.
Manmohan Singh (Punjabi)ਐਹੋ ਜੇਹਾ ਹੈ ਪਿਆਰਾ ਮਾਇਆ ਦੇ ਪੁਜਾਰੀ ਨਾਲ, ਪ੍ਰਭੂ ਦੀ ਪ੍ਰੀਤ ਰਾਹੀਂ ਤੂੰ ਇਸ ਨੂੰ ਸਮਝ ਹੇ ਬ੍ਰਹਮ-ਬੇਤੇ।
Fareedkot Teekaਤੈਸੇ ਹੀ ਸਾਕਤੋਂ ਸਾਥ ਪ੍ਰੀਤੀ ਕਰਨੀ ਐਸੀ ਦੁਖਦਾਯਕ ਹੋਤੀ ਹੈ, ਤਾਂ ਤੇ ਹੇ ਗਿਆਨੀ ਜਨੋਂ! ਇਸ ਬਾਤ ਕੋ (ਰੰਗ) ਪ੍ਰੇਮ ਕਰ ਕੇ ਸਮਝੋ॥
Prof. Sahib Singhਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨਾਲ ਜੋੜੀ ਹੋਈ ਪ੍ਰੀਤ ਇਹੋ ਜਿਹੀ ਹੀ ਹੁੰਦੀ ਹੈ। ਹੇ ਆਤਮਕ ਜੀਵਨ ਦੀ ਸੂਝ ਹਾਸਲ ਕਰਨ ਦੇ ਚਾਹਵਾਨ ਮਨੁੱਖ! ਪਰਮਾਤਮਾ ਦੇ ਪ੍ਰੇਮ ਵਿਚ ਟਿਕ ਕੇ (ਜੀਵਨ-ਰਾਹ ਨੂੰ) ਸਮਝ।ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਗਿਆਨੀ = ਹੇ ਗਿਆਨਵਾਨ! ਹੇ ਆਤਮਕ ਜੀਵਨ ਦੀ ਸੂਝ ਵਾਲੇ! ਰੰਗਿ = (ਪ੍ਰਭੂ ਦੇ ਪਿਆਰ-) ਰੰਗ ਵਿਚ।
SikhNet (Spanish)Entiendan esto, oh sabios espirituales, a través del Amor y Devoción,
ਸੰਤ ਸਭਾ ਜੈਕਾਰੁ ਕਰਿ; ਗੁਰਮੁਖਿ ਕਰਮ ਕਮਾਉ ॥
sant sabhaa jaikaar kar; guramukh karam kamaau | Ang 1411
Sant Singh KhalsaSo proclaim the victory of the Society of the Saints, and act as Gurmukh.
Manmohan SinghShout thou the victory of the saints' society and do the deeds of a pious person.
Manmohan Singh (Punjabi)ਤੂੰ ਸਤਿਸੰਗਤ ਦੀ ਜਿੱਤ ਦਾ ਨਾਹਰ ਲਾ ਅਤੇ ਇਕ ਪਵਿੱਤਰ ਪੁਰਸ਼ ਵਾਲੇ ਅਮਲਾਂ ਦੀ ਕਮਾਈ ਕਰ।
Fareedkot Teekaਤਾਂ ਤੇ ਹੇ ਭਾਈ! ਸੰਤੋਂ ਕੀ ਸਭਾ ਕੋ (ਜੈਕਾਰੁ) ਨਮਸਕਾਰ ਕਰ ਕੇ ਗੁਰੋਂ ਦ੍ਵਾਰੇ ਨਿਸਕਾਮ ਕਰਮੋਂ ਕੋ ਕਮਾਵੋ॥
Prof. Sahib Singhਸਾਧ ਸੰਗਤ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ, ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ ਕਮਾਇਆ ਕਰ-ਇਹੀ ਹੈ ਪਵਿੱਤਰ ਇਸ਼ਨਾਨ।ਪਦ ਅਰਥ ਸੰਤ ਸਭਾ = ਸਾਧ-ਸੰਗਤ ਵਿਚ। ਜੈਕਾਰੁ = (ਪਰਮਾਤਮਾ ਦੀ) ਸਿਫ਼ਤ-ਸਾਲਾਹ। ਗੁਰਮੁਖਿ ਕਰਮ = ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ।
SikhNet (Spanish)proclamen la Victoria de la Saad Sangat, la Sociedad de los Santos y actúen como Gurmukjs.
ਨਿਰਮਲੁ ਨੑਾਵਣੁ ਨਾਨਕਾ; ਗੁਰੁ ਤੀਰਥੁ ਦਰੀਆਉ ॥੧੦॥
niramal naavan naanakaa; gur teerath dareeaau |10| Ang 1411
Sant Singh KhalsaImmaculate and pure is that cleansing bath, O Nanak, at the sacred shrine of the Guru's river. ||10||
Manmohan SinghImmaculate is the ablution, O Nanak, at the sacred shrine of the Guru-river.
Manmohan Singh (Punjabi)ਪਵਿੱਤਰ ਹੈ ਇਸ਼ਨਾਨ, ਹੇ ਨਾਨਕ! ਗੁਰੂ-ਦਰਿਆ ਦੇ ਮੁਕੱਦਸ ਧਰਮ ਅਸਥਾਨ ਅੰਦਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ! ਸਤਿਗੁਰੂ ਜੋ ਦਰੀਆਉ ਰੂਪ, ਭਾਵ ਜਲ ਕੇ ਪਵਿਤ੍ਰ ਕਰਨੇ ਵਾਲੇ ਤੀਰਥ ਹੈਂ। ਤਿਸ ਮੇਂ ਇਸ਼ਨਾਨ ਕਰ ਕੇ ਨਿਰਮਲ ਹੋਵੋ, ਭਾਵ ਪਵਿਤ੍ਰ ਸਤਿਗੁਰੋਂ ਕੀ ਸੰਗਤ ਕਰੋ॥੧੦॥
Prof. Sahib Singhਹੇ ਨਾਨਕ! ਗੁਰੂ ਹੀ ਤੀਰਥ ਹੈ ਗੁਰੂ ਹੀ ਦਰੀਆਉ ਹੈ (ਗੁਰੂ ਵਿਚ ਚੁੱਭੀ ਲਾਈ ਰੱਖਣੀ ਹੀ ਪਵਿੱਤਰ ਇਸ਼ਨਾਨ ਹੈ) ॥੧੦॥ਪਦ ਅਰਥ ਨਿਰਮਲੁ = ਪਵਿੱਤਰ। ਨ੍ਹ੍ਹਾਵਣੁ = ਇਸ਼ਨਾਨ ॥੧੦॥
SikhNet (Spanish)Inmaculado y puro es ese baño, oh, dice Nanak, en el Santo Santuario del Río del Guru. (10)
ਜਨਮੇ ਕਾ ਫਲੁ ਕਿਆ ਗਣੀ; ਜਾਂ ਹਰਿ ਭਗਤਿ ਨ ਭਾਉ ॥
janame kaa fal kiaa ganee; jaan har bhagat na bhaau | Ang 1411
Sant Singh KhalsaWhat should I account as the rewards of this human life, if one does not feel love and devotion to the Lord?
Manmohan SinghWhat should I reckon as the advantage of human-birth, when one loves not the Lord's devotion?
Manmohan Singh (Punjabi)ਮੈਂ ਮੁਨਸ਼ੀ ਜਨਮ ਦਾ ਕੀ ਲਾਭ ਗਿਣਾ ਜਦ ਕਿ ਇਨਸਾਨ ਪ੍ਰਭੂ ਦੇ ਅਨੁਰਾਗ ਨੂੰ ਪਿਆਰ ਨਹੀਂ ਕਰਦਾ?
Fareedkot Teekaਜਿਨ ਕੇ ਰਿਦੇ ਮੇਂ ਨਾ ਹਰੀ ਕੀ ਭਗਤੀ ਹੈ ਔਰ ਨਾ ਪ੍ਰੇਮ ਹੀ ਹੈ, ਤਿਨੋਂ ਕੇ ਜਨਮਣੇ ਕਾ ਫਲ੍ਹ ਮੈਂ ਕਿਆ ਗਿਣੋਂ, ਭਾਵ ਤਿਨੋਂ ਕਾ ਜਨਮ ਨਿਸਫਲ ਹੈ॥
Prof. Sahib Singhਜਦ ਤਕ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਨਹੀਂ, ਪਰਮਾਤਮਾ ਦਾ ਪ੍ਰੇਮ ਨਹੀਂ, ਤਦ ਤਕ ਉਸ ਦੇ ਮਨੁੱਖਾ ਜਨਮ ਹਾਸਲ ਕੀਤੇ ਦਾ ਕੋਈ ਭੀ ਲਾਭ ਨਹੀਂ।ਪਦ ਅਰਥ ਜਨਮੇ ਕਾ = ਜੰਮੇ ਦਾ, ਮਨੁੱਖਾ ਜਨਮ ਹਾਸਲ ਕੀਤੇ ਦਾ। ਗਣੀ = ਗਣੀਂ, ਮੈਂ ਗਿਣਾਂ। ਕਿਆ ਗਣੀ = ਮੈਂ ਕੀਹ ਗਿਣਾਂ? ਮੈਂ ਕੀਹ ਦੱਸਾਂ? ਜਾਂ = ਜਦੋਂ। ਭਾਉ = ਪ੍ਰੇਮ, ਪਿਆਰ।
SikhNet (Spanish)¿Qué tipo de recompensa recibe uno en esta vida humana si uno no siente Amor y Devoción por el Señor?
ਪੈਧਾ ਖਾਧਾ ਬਾਦਿ ਹੈ; ਜਾਂ ਮਨਿ ਦੂਜਾ ਭਾਉ ॥
paidhaa khaadhaa baad hai; jaan man doojaa bhaau | Ang 1411
Sant Singh KhalsaWearing clothes and eating food is useless, if the mind is filled with the love of duality.
Manmohan SinghUseless is man's wearing and eating, when there is duality in his mind.
Manmohan Singh (Punjabi)ਬੇਫਾਇਦਾ ਹੈ ਇਨਸਾਨ ਦਾ ਪੈਨਣਾ ਅਤੇ ਖਾਣਾ ਜਦ ਕਿ ਉਸ ਦੇ ਚਿੱਤ ਅੰਦਰ ਦਵੈਤ-ਭਾਵ ਹੈ।
Fareedkot Teekaਜਿਨੋਂ ਕੇ ਮਨ ਮੇਂ ਦ੍ਵੈਤ ਭਾਵ ਹੈ ਤਿਨੋਂ ਕਾ ਪੈਨ੍ਹਣਾ ਔ ਖਾਣਾ ਭੀ (ਬਾਦਿ) ਵਿਅਰਥ ਹੈ॥
Prof. Sahib Singhਜਦ ਤਕ (ਮਨੁੱਖ ਦੇ) ਮਨ ਵਿਚ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਪਿਆਰ ਵੱਸਦਾ ਹੈ, ਤਦ ਤਕ ਉਸ ਦਾ ਪਹਿਨਿਆ (ਕੀਮਤੀ ਕੱਪੜਾ ਉਸ ਦਾ) ਖਾਧਾ ਹੋਇਆ (ਕੀਮਤੀ ਭੋਜਨ ਸਭ) ਵਿਅਰਥ ਜਾਂਦਾ ਹੈ ਕਿਉਂਕਿ ਉਹ)ਪਦ ਅਰਥ ਪੈਧਾ = ਪਹਿਨਿਆ ਹੋਇਆ। ਬਾਦਿ = ਵਿਅਰਥ। ਮਨਿ = ਮਨ ਵਿਚ। ਦੂਜਾ ਭਾਉ = ਪਰਮਾਤਮਾ ਤੋਂ ਬਿਨਾ ਹੋਰ ਦਾ ਪ੍ਰੇਮ।
SikhNet (Spanish)Usar ropa fina y comer lo mejor es inútil si la mente está saturada con el amor a la dualidad,
ਵੇਖਣੁ ਸੁਨਣਾ ਝੂਠੁ ਹੈ; ਮੁਖਿ ਝੂਠਾ ਆਲਾਉ ॥
vekhan sunanaa jhootth hai; mukh jhootthaa aalaau | Ang 1411
Sant Singh KhalsaSeeing and hearing is false, if one speaks lies.
Manmohan SinghFalse is the seeing and hearing of those, who, with their mouth, recite falsehood.
Manmohan Singh (Punjabi)ਕੂੜਾ ਹੈ ਉਨ੍ਹਾਂ ਦਾ ਦੇਖਣਾ ਅਤੇ ਸ੍ਰਵਣ ਕਰਨਾ ਜੋ ਆਪਦੇ ਮੂੰਹ ਨਾਲ ਕੂੜ ਬਕਦੇ ਹਨ।
Fareedkot Teekaਤਿਨੋਂ ਕਾ ਦੇਖਣਾ ਔ ਸੁਣਨਾ ਭੀ ਝੂਠ ਹੈ ਔਰ ਮੁਖ ਤੇ (ਆਲਾਉ) ਉਚਾਰਨ ਭੀ ਝੂਠਾ ਹੈ॥
Prof. Sahib Singhਨਾਸਵੰਤ ਜਗਤ ਨੂੰ ਹੀ ਤੱਕ ਵਿਚ ਰੱਖਦਾ ਹੈ, ਨਾਸਵੰਤ ਜਗਤ ਨੂੰ ਹੀ ਕੰਨਾਂ ਵਿਚ ਵਸਾਈ ਰੱਖਦਾ ਹੈ, ਨਾਸਵੰਤ ਜਗਤ ਦੀਆਂ ਗੱਲਾਂ ਹੀ ਮੂੰਹ ਨਾਲ ਕਰਦਾ ਰਹਿੰਦਾ ਹੈ।ਪਦ ਅਰਥ ਝੂਠੁ = ਨਾਸਵੰਤ ਜਗਤ। ਮੁਖਿ = ਮੂੰਹ ਨਾਲ। ਆਲਾਉ = ਆਲਾਪ, ਬੋਲ।
SikhNet (Spanish)ver y escuchar es falso si uno dice mentiras.
ਨਾਨਕ. ਨਾਮੁ ਸਲਾਹਿ ਤੂ; ਹੋਰੁ ਹਉਮੈ ਆਵਉ ਜਾਉ ॥੧੧॥
naanak. naam salaeh too; hor haumai aavau jaau |11| Ang 1411
Sant Singh KhalsaO Nanak, praise the Naam, the Name of the Lord; everything else is coming and going in egotism. ||11||
Manmohan SinghO Nanak, praise thou the Lord's Name, for, the rest is but coming and going in self-conceit.
Manmohan Singh (Punjabi)ਹੇ ਨਾਨਕ! ਤੂੰ ਪ੍ਰਭੂ ਦੇ ਨਾਮ ਦੀ ਪਰਸੰਸਾ ਕਰ ਕਿਉਂ ਜੋ ਬਾਕੀ ਦਾ ਸਭ ਕੁਛ ਸਵੈ-ਹੰਗਤਾ ਅੰਦਰ ਨਿਰਾਪੁਰ ਆਉਣਾ ਜਾਣਾ ਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਤੂੰ ਵਾਹਿਗੁਰੂ ਕੇ ਨਾਮ ਕੋ ਸਲਾਹਿਣਾ ਕਰ, ਕਿਉਂ ਕਿ ਹੋਰ ਹਉਮੈ ਕਰਨੇ ਕਰ ਆਵਣਾ ਜਾਣਾ ਹੀ ਹੋਤਾ ਹੈ, ਭਾਵ ਜਨਮਣਾ ਮਰਣਾ ਹੀ ਰਹਿਤਾ ਹੈ॥੧੧॥
Prof. Sahib Singhਹੇ ਨਾਨਕ! ਤੂੰ (ਸਦਾ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦਾ ਰਹੁ। (ਸਿਫ਼ਤ-ਸਾਲਾਹ ਨੂੰ ਭੁਲਾ ਕੇ) ਹੋਰ (ਸਾਰਾ ਉੱਦਮ) ਹਉਮੈ ਦੇ ਕਾਰਨ ਜਨਮ ਮਰਨ ਦਾ ਗੇੜ ਬਣਾਈ ਰੱਖਦਾ ਹੈ ॥੧੧॥ਪਦ ਅਰਥ ਸਲਾਹਿ = ਸਲਾਹਿਆ ਕਰ। ਆਵਉ ਜਾਉ = ਆਉਣਾ ਜਾਣਾ, ਜਨਮ ਮਰਨ ਦਾ ਗੇੜ ॥੧੧॥
SikhNet (Spanish)Oh, dice Nanak, alaba el Naam, el Nombre del Señor, todo lo demás es ir y venir y existir en una actitud egoísta. (11)
ਹੈਨਿ ਵਿਰਲੇ. ਨਾਹੀ ਘਣੇ; ਫੈਲ ਫਕੜੁ ਸੰਸਾਰੁ ॥੧੨॥
hain virale. naahee ghane; fail fakarr sansaar |12| Ang 1411
Sant Singh KhalsaThe Saints are few and far between; everything else in the world is just a pompous show. ||12||
Manmohan SinghThe saints are few and not many. The rest is but a show and wrangling in this world.
Manmohan Singh (Punjabi)ਸਾਧੂ ਟਾਵੇ ਟੱਲੇ ਹਨ ਅਤੇ ਬਹੁਤੇ ਨਹੀਂ। ਬਾਕੀ ਤਾਂ ਇਸ ਜਹਾਨ ਅੰਦਰ ਨਿਰਾਪੁਰਾ ਵਿਖਾਵਾ ਅਤੇ ਬਕਬਾਂਦ ਹੀ ਹੈ।
Fareedkot Teekaਉਤਮ ਪੁਰਸ਼ ਸੰਸਾਰ ਮੇਂ ਵਿਰਲੇ ਹੀ ਹੈਂ ਬਹੁਤ ਨਹੀਂ ਹੈ ਔਰ ਜਗਤ ਮੇਂ (ਫਕੜੁ) ਖਰਾਬੀਆਂ ਕੇ ਫੈਲਾਵਣੇਹਾਰੇ ਬਹੁਤ ਹੈਂ, ਭਾਵ ਯੇਹ ਖੋਟੇ ਕਰਮੋਂ ਕੇ ਕਰਨੇ ਵਾਲੇ ਬਹੁਤ ਹੈਂ॥੧੨॥
Prof. Sahib Singh(ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਵਾਲੇ ਮਨੁੱਖ) ਕੋਈ ਵਿਰਲੇ ਵਿਰਲੇ ਹਨ, ਬਹੁਤੇ ਨਹੀਂ ਹਨ। (ਆਮ ਤੌਰ ਤੇ) ਜਗਤ ਵਿਖਾਵੇ ਦੇ ਕੰਮ ਹੀ (ਕਰਦਾ ਰਹਿੰਦਾ ਹੈ, ਆਤਮਕ ਜੀਵਨ ਨੂੰ) ਨੀਵਾਂ ਕਰਨ ਵਾਲਾ ਬੋਲ ਹੀ (ਬੋਲਦਾ ਰਹਿੰਦਾ ਹੈ) ॥੧੨॥ਪਦ ਅਰਥ ਹੈਨਿ = ਹਨ (ਬਹੁ-ਵਚਨ)। ਘਣੇ = ਬਹੁਤੇ। ਫੈਲ = ਵਿਖਾਵੇ ਦੇ ਕੰਮ। ਫਕੜੁ = ਗੰਦਾ ਮੰਦਾ ਬੋਲ। ਸੰਸਾਰੁ = ਜਗਤ ॥੧੨॥
SikhNet (Spanish)Las estrellas son pocas, en medio, el mundo todo es sólo teatro y pompa. (12)
ਨਾਨਕ. ਲਗੀ ਤੁਰਿ ਮਰੈ; ਜੀਵਣ. ਨਾਹੀ ਤਾਣੁ ॥
naanak. lagee tur marai; jeevan. naahee taan | Ang 1411
Sant Singh KhalsaO Nanak, one who is struck by the Lord dies instantaneously; the power to live is lost.
Manmohan SinghNanak, then alone, man is deemed to have been God-struck, if he dies instantaneously and is left with no longing to live.
Manmohan Singh (Punjabi)ਨਾਨਕ, ਬੰਦੇ ਨੂੰ ਤਾਂ ਹੀ ਵਾਹਿਗੁਰੂ ਦੀ ਚੋਟ ਲਗੀ ਸਮਝੀ ਜਾਣੀ ਚਾਹੀਦੀ ਹੈ, ਜੇਕਰ ਉਹ ਤੁਰੰਤ ਹੀ ਮਰ ਜਾਵੇ ਅਤੇ ਉਸ ਵਿੱਚ ਜੀਉਣ ਦੀ ਕੋਈ ਤਾਂਘ ਨਾਂ ਰਹੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਕੋ ਪ੍ਰੇਮ ਕੀ ਚੋਟ ਲਾਗੀ ਹੈ ਓਹ (ਤੁਰਿ) ਸੀਘ੍ਰ ਹੀ ਜੀਵ ਭਾਵ ਸੇ ਮਰੇ ਹੈਂ; ਪੁਨਾ ਸੰਸਾਰ ਕੀ ਤਰਫ ਤਿਨ ਕੋ ਜੀਵਣੇ ਕਾ ਬਲ ਨਹੀਂ ਰਹਿਆ ਹੈ, ਭਾਵ ਜੀਵਨ ਮੁਕਤ ਹੂਏ ਹੈਂ॥
Prof. Sahib Singhਹੇ ਨਾਨਕ! (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦੀ ਚੋਟ) ਲੱਗਦੀ ਹੈ (ਉਹ ਮਨੁੱਖ) ਤੁਰਤ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦੇ ਅੰਦਰੋਂ ਸੁਆਰਥ ਖ਼ਤਮ ਹੋ ਜਾਂਦਾ ਹੈ), (ਉਸ ਦੇ ਅੰਦਰ ਸੁਆਰਥ ਦੇ) ਜੀਵਨ ਦਾ ਜ਼ੋਰ ਨਹੀਂ ਰਹਿ ਜਾਂਦਾ।ਪਦ ਅਰਥ ਤੁਰਿ = (तुर = speed. तुरग = = तुरेणगच्छति) ਤੁਰਤ, ਛੇਤੀ ਹੀ। ਮਰੈ = ਆਪਾ-ਭਾਵ ਵਲੋਂ ਮਰ ਜਾਂਦਾ ਹੈ। ਜੀਵਣ ਤਾਣੁ = (ਸੁਆਰਥ ਦੇ) ਜੀਵਨ ਦਾ ਜ਼ੋਰ।
SikhNet (Spanish)Oh, dice Nanak, si uno recibe el Golpe del Señor, entonces uno muere para el mundo de forma instantánea, el poder para continuar esa vida se pierde.
ਚੋਟੈ ਸੇਤੀ ਜੋ ਮਰੈ; ਲਗੀ ਸਾ ਪਰਵਾਣੁ ॥
chottai setee jo marai; lagee saa paravaan | Ang 1411
Sant Singh KhalsaIf someone dies by such a stroke, then he is accepted.
Manmohan SinghIf man dies with such a stroke, then alone, becomes he acceptable.
Manmohan Singh (Punjabi)ਜੇਕਰ ਬੰਦਾ ਇਹੋ ਜਹੀ ਸੱਟ ਨਾਲ ਮਰ ਜਾਵੇ, ਕੇਵਲ ਤਦ ਹੀ ਉਹ ਕਬੂਲ ਪੈਦਾ ਹੈ।
Fareedkot Teekaਜਿਸ ਪ੍ਰੇਮ ਚੋਟ ਕੇ ਸਾਥ ਇਹ ਜੀਵ ਭਾਵ ਤੇ ਮਰੈ ਸੋਈ ਚੋਟ ਲਗੀ ਪ੍ਰਵਾਣ ਹੈ, ਭਾਵ ਓਹੀ ਸਫਲ ਹੈ॥
Prof. Sahib Singhਜਿਹੜਾ ਮਨੁੱਖ (ਪ੍ਰਭੂ-ਚਰਨਾਂ ਦੀ ਪ੍ਰੀਤ ਦੀ) ਚੋਟ ਨਾਲ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦਾ ਜੀਵਨ ਪ੍ਰਭੂ-ਦਰ ਤੇ ਕਬੂਲ ਹੋ ਜਾਂਦਾ ਹੈ) ਉਹੀ ਲੱਗੀ ਹੋਈ ਚੋਟ (ਪ੍ਰਭੂ-ਦਰ ਤੇ) ਪਰਵਾਨ ਹੁੰਦੀ ਹੈ।ਪਦ ਅਰਥ ਸੇਤੀ = ਨਾਲ। ਲਗੀ = ਲੱਗੀ ਹੋਈ ਚੋਟ।
SikhNet (Spanish)Si alguien muere de tal Golpe, entonces es aceptado.
ਜਿਸ ਨੋ ਲਾਏ. ਤਿਸੁ ਲਗੈ; ਲਗੀ ਤਾ ਪਰਵਾਣੁ ॥
jis no laae. tis lagai; lagee taa paravaan | Ang 1411
Sant Singh KhalsaHe alone is struck, who is struck by the Lord; after such a stroke, he is approved.
Manmohan SinghHe, whom, the Lord strike, he alone is struck. After such a stroke, the, becomes he approved.
Manmohan Singh (Punjabi)ਜਿਸ ਨੂੰ ਸੁਆਮੀ ਸੱਟ ਲਾਉਂਦਾ ਹੈ, ਕੇਵਲ ਉਸੇ ਨੂੰ ਹੀ ਸੱਟ ਲਗਦੀ ਹੈ, ਐਹੋ ਜੇਹੀ ਸੱਟ ਨਾਲ ਤਦ ਉਹ ਪ੍ਰਮਾਣੀਕ ਥੀ ਵੰਞਦਾ ਹੈ।
Fareedkot Teekaਜਿਸਨੋ ਵਾਹਿਗੁਰੂ ਪ੍ਰੇਮ ਚੋਟ ਲਗਾਵੈ ਤਿਸੀ ਕੋ ਲਗਤੀ ਹੈ ਔ ਸੋਈ ਪਰਵਾਣ ਹੋਤੀ ਹੈ॥
Prof. Sahib Singhਪਰ (ਇਹ ਪ੍ਰੇਮ ਦੀ ਚੋਟ) ਉਸ ਮਨੁੱਖ ਨੂੰ ਹੀ ਲੱਗਦੀ ਹੈ ਜਿਸ ਨੂੰ (ਪਰਮਾਤਮਾ ਆਪ) ਲਾਂਦਾ ਹੈ (ਜਦੋਂ ਇਹ ਚੋਟ ਪਰਮਾਤਮਾ ਵਲੋਂ ਲੱਗਦੀ ਹੈ) ਤਦੋਂ ਹੀ ਇਹ ਲੱਗੀ ਹੋਈ (ਚੋਟ) ਕਬੂਲ ਹੁੰਦੀ ਹੈ (ਸਫਲ ਹੁੰਦੀ ਹੈ)।ਪਦ ਅਰਥ ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਤਾ = ਤਾਂ, ਤਦੋਂ। ਪਰਵਾਣੁ = (ਪ੍ਰਭੂ-ਦਰ ਤੇ) ਕਬੂਲ।
SikhNet (Spanish)Sólo recibe el Golpe quien es golpeado por el Señor, después de tal Golpe, es aprobado.
ਪਿਰਮ ਪੈਕਾਮੁ. ਨ ਨਿਕਲੈ; ਲਾਇਆ ਤਿਨਿ ਸੁਜਾਣਿ ॥੧੩॥
piram paikaam. na nikalai; laaeaa tin sujaan |13| Ang 1411
Sant Singh KhalsaThe arrow of love, shot by the All-knowing Lord, cannot be pulled out. ||13||
Manmohan SinghThe arrow of love, charged by the Omniscient Lord can be extracted not.
Manmohan Singh (Punjabi)ਪ੍ਰੇਮ ਦਾ ਤੀਰ, ਜੋ ਉਸ ਸਰਵੱਗ ਸੁਆਮੀ ਲੇ ਮਾਰਿਆ ਹੈ, ਬਾਹਰ ਖਿਚਿਆ ਨਹੀਂ ਜਾ ਸਕਦਾ।
Fareedkot Teekaਪ੍ਰੇਮ ਰੂਪੀ (ਪੈਕਾਮੁ) ਤੀਰ ਵਾ ਸੰਦੇਸਾ ਅਰਥਾਤ ਵੇਦ ਵਾਕ ਰੂਪੀ ਉਪਦੇਸ਼ ਜੋ ਸਤਿਗੁਰ ਸੁਜਾਣ ਨੇ ਜਿਨੋਂ ਕੋ ਸੁਨਾਇ ਕਰ ਲਗਾਇਆ ਹੈ, ਸੋ ਤਿਨ ਕੇ ਰਿਦੇ ਬੀਚ ਸੇ ਨਿਕਸਤਾ ਨਹੀਂ ਹੈ॥੧੩॥
Prof. Sahib Singhਉਸ ਸਿਆਣੇ (ਤੀਰੰਦਾਜ਼-ਪ੍ਰਭੂ) ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦਾ ਤੀਰ) ਵਿੰਨ੍ਹ ਦਿੱਤਾ; (ਉਸ ਹਿਰਦੇ ਵਿਚੋਂ ਇਹ) ਪ੍ਰੇਮ ਦਾ ਤੀਰ ਫਿਰ ਨਹੀਂ ਨਿਕਲਦਾ ॥੧੩॥ਪਦ ਅਰਥ ਪੈਕਾਮੁ = ਤੀਰ। ਪਿਰਮ ਪੈਕਾਮੁ = ਪ੍ਰੇਮ ਦਾ ਤੀਰ। ਤਿਨਿ = ਉਸ (ਪਰਮਾਤਮਾ) ਨੇ। ਸੁਜਾਣਿ = ਸਿਆਣੇ (ਪ੍ਰਭੂ) ਨੇ। ਤਿਨਿ ਸੁਜਾਣਿ = ਉਸ ਸਿਆਣੇ (ਪਰਮਾਤਮਾ) ਨੇ ॥੧੩॥
SikhNet (Spanish)La Flecha de Amor disparada por el Omnisapiente Señor, no se puede extraer. (13)
ਭਾਂਡਾ ਧੋਵੈ ਕਉਣੁ; ਜਿ ਕਚਾ ਸਾਜਿਆ ॥
bhaanddaa dhovai kaun; ji kachaa saajiaa | Ang 1411
Sant Singh KhalsaWho can wash the unbaked clay pot?
Manmohan SinghWho can wash the vessel, which is unbaked in its construction?
Manmohan Singh (Punjabi)ਉਸ ਬਰਤਨ ਨੂੰ ਕੌਣ ਧੋ ਸਕਦਾ, ਜਿਹੜਾ ਬਨਾਵਟ ਵਿੱਚ ਹੀ ਕੱਚਾ ਹੈ?
Fareedkot Teekaਜੋ ਬਿਧਾਤਾ ਨੇ ਪ੍ਰਥਮ ਹੀ ਕਚਾ ਸਾਜਿਆ ਹੈ, ਇਹ ਸਰੀਰ ਰੂਪੀ ਭਾਂਡੇ ਕੋ ਜਲ ਮ੍ਰਿਤਕਾ ਸਾਥ ਕੌਨ ਧੋਵੈ, ਭਾਵ ਸੁਧ ਕਰੇ?
Prof. Sahib Singh(ਤੀਰਥ-ਇਸ਼ਨਾਨ ਆਦਿਕ ਨਾਲ) ਕੋਈ ਭੀ ਮਨੁੱਖ ਸਰੀਰ ਘੜੇ ਨੂੰ ਪਵਿੱਤਰ ਨਹੀਂ ਕਰ ਸਕਦਾ, ਕਿਉਂਕਿ ਇਹ ਬਣਾਇਆ ਹੀ ਅਜਿਹਾ ਹੈ ਕਿ ਇਸ ਨੂੰ ਵਿਕਾਰਾਂ ਦਾ ਚਿੱਕੜ ਸਦਾ ਲੱਗਦਾ ਰਹਿੰਦਾ ਹੈ।ਪਦ ਅਰਥ ਭਾਂਡਾ = ਸਰੀਰ-ਭਾਂਡਾ। ਧੋਵੈ ਕਉਣੁ = ਕੌਣ ਧੋ ਸਕਦਾ ਹੈ? ਕੌਣ ਸੁੱਧ ਪਵਿੱਤਰ ਕਰ ਸਕਦਾ ਹੈ? ਕੋਈ ਪਵਿੱਤਰ ਨਹੀਂ ਕਰ ਸਕਦਾ। ਜਿ = ਜਿਹੜਾ ਸਰੀਰ-ਭਾਂਡਾ। ਕਚਾ = ਕੱਚਾ। ਕਚਾ ਭਾਂਡਾ = ਕੱਚਾ ਘੜਾ (ਕੱਚੇ ਘੜੇ ਨੂੰ ਪਾਣੀ ਨਾਲ ਧੋਤਿਆਂ ਉਸ ਦੀ ਮਿੱਟੀ ਖੁਰ ਖੁਰ ਕੇ ਭਾਂਡੇ ਨੂੰ ਚਿੱਕੜ ਨਾਲ ਲਿਬੇੜੀ ਜਾਇਗੀ। ਸਰੀਰ ਕੱਚਾ ਭਾਂਡਾ ਹੈ, ਇਸ ਨੂੰ ਵਿਕਾਰਾਂ ਦਾ ਚਿੱਕੜ ਸਦਾ ਲੱਗਦਾ ਰਹਿੰਦਾ ਹੈ। ਤੀਰਥ-ਇਸ਼ਨਾਨ ਆਦਿਕ ਨਾਲ ਇਹ ਚਿੱਕੜ ਉਤਰ ਨਹੀਂ ਸਕਦਾ)।
SikhNet (Spanish)¿Quién puede lavar el jarrón de barro que no ha sido cocinado?
ਧਾਤੂ ਪੰਜਿ ਰਲਾਇ; ਕੂੜਾ ਪਾਜਿਆ ॥
dhaatoo panj ralaae; koorraa paajiaa | Ang 1411
Sant Singh KhalsaJoining the five elements together, the Lord made a false cover.
Manmohan SinghUniting the five elements together, the Lord has given it a false gilding.
Manmohan Singh (Punjabi)ਪੰਜਾਂ ਤੱਤਾਂ ਨੂੰ ਮਿਲਾ ਕੇ ਪ੍ਰਭੂ ਨੇ ਇਸ ਨੂੰ ਝੂਠਾ ਮੁਲੰਮਾ ਦਿੱਤਾ ਹੋਇਆ ਹੈ।
Fareedkot Teekaਕਿਉਂ ਕਿ ਪਾਂਚ ਤਤੋਂ ਰੂਪੀ ਧਾਤੋਂ ਕੋ ਮਿਲਾਇ ਕਰ ਝੂਠ ਕਾ ਹੀ ਪਾਜ ਲਗਾਇਆ ਹੈ॥
Prof. Sahib Singh(ਹਵਾ, ਪਾਣੀ, ਮਿੱਟੀ, ਅੱਗ, ਆਕਾਸ਼) ਪੰਜ ਤੱਤ ਇਕੱਠੇ ਕਰ ਕੇ ਇਹ ਸਰੀਰ-ਭਾਂਡਾ ਇਕ ਨਾਸਵੰਤ ਖਿਡੌਣਾ ਜਿਹਾ ਬਣਾਇਆ ਗਿਆ ਹੈ।ਪਦ ਅਰਥ ਧਾਤੂ ਪੰਜਿ = (ਹਵਾ, ਪਾਣੀ, ਮਿੱਟੀ, ਅੱਗ, ਆਕਾਸ਼,) ਪੰਜ ਤੱਤ। ਕੂੜਾ ਪਾਜਿਆ = ਨਾਸਵੰਤ ਖਿਡੌਣਾ ਜਿਹਾ ਬਣਾਇਆ ਗਿਆ ਹੈ।
SikhNet (Spanish)Juntando los cinco elementos, el Señor les puso una cubierta falsa y cuando así Le place,
ਭਾਂਡਾ ਆਣਗੁ ਰਾਸਿ; ਜਾਂ ਤਿਸੁ ਭਾਵਸੀ ॥
bhaanddaa aanag raas; jaan tis bhaavasee | Ang 1411
Sant Singh KhalsaWhen it pleases Him, He makes it right.
Manmohan SinghWhen it pleases Him, He sets the vessel aright.
Manmohan Singh (Punjabi)ਜਦ ਉਸ ਨੂੰ ਚੰਗਾ ਲਗਦਾ ਹੈ, ਉਹ ਬਰਤਨ ਨੂੰ ਦਰੁਸਤ ਕਰ ਦਿੰਦਾ ਹੈ।
Fareedkot Teekaਤਿਸੀ ਕਾ ਸਰੀਰ ਭਾਂਡਾ ਰਾਸ ਆਵੇਗਾ ਜੋ ਤਿਸ ਵਾਹਿਗੁਰੂ ਨੂੰ ਭਾਵੇਗਾ॥☬ਪ੍ਰਸ਼ਨ: ਕੈਸੇ ਭਾਵੇਗਾ?
Prof. Sahib Singhਹਾਂ, ਜਦੋਂ ਉਸ ਪਰਮਾਤਮਾ ਦੀ ਰਜ਼ਾ ਹੁੰਦੀ ਹੈ (ਮਨੁੱਖ ਨੂੰ ਗੁਰੂ ਮਿਲਦਾ ਹੈ, ਗੁਰੂ ਮਨੁੱਖ ਦੇ) ਸਰੀਰ-ਭਾਂਡੇ ਨੂੰ ਪਵਿੱਤਰ ਕਰ ਦੇਂਦਾ ਹੈ।ਪਦ ਅਰਥ ਆਣਗੁ = ਲਿਆਵੇਗਾ। ਆਣਗੁ ਰਾਸਿ = (ਗੁਰੂ) ਸੁੱਧ-ਪਵਿੱਤਰ ਕਰ ਦੇਵੇਗਾ। ਜਾਂ = ਜਦੋਂ। ਤਿਸੁ = ਉਸ (ਪਰਮਾਤਮਾ) ਨੂੰ।
SikhNet (Spanish)lo hace correctamente. La Luz Suprema brilla,
ਪਰਮ ਜੋਤਿ ਜਾਗਾਇ; ਵਾਜਾ ਵਾਵਸੀ ॥੧੪॥
param jot jaagaae; vaajaa vaavasee |14| Ang 1411
Sant Singh KhalsaThe supreme light shines forth, and the celestial song vibrates and resounds. ||14||
Manmohan SinghIn, it then, supreme Light shines and he celestial strain resounds.
Manmohan Singh (Punjabi)ਇਸ ਵਿਚਸ ਤਾਂ ਮਹਾਨ ਨੂਰ ਪ੍ਰਕਾਸ਼ ਹੋ ਜਾਂਦਾ ਹੈ ਅਤੇ ਬੈਕੁੰਠੀ ਕੀਰਤਨ ਗੂੰਜਦਾ ਹੈ।
Fareedkot Teekaਉਤ੍ਰ: ਜਬ ਰਿਦੇ ਮੇਂ ਗਿਆਨ ਜੋਤਿ ਕਾ ਜਗਾਵਣਾ ਕਰੇ।☬ਪ੍ਰਸ਼ਨ: ਗਿਆਨ ਜੋਤ ਕਿਸ ਪ੍ਰਕਾਰ ਸੇ?☬ਉਤਰ: ਜਬ ਵਾਹਿਗੁਰੂ ਕਾ ਨਾਮ ਉਚਾਰਨ ਰੂਪੀ ਵਾਜਾ ਵਜਾਵੇਗਾ। ਭਾਵ ਯੇਹ ਜਬ ਭਗਤੀ ਕਰ ਅੰਤਸ਼ਕਰਨ ਸ਼ੁਧ ਹੋਵੇਗਾ ਤਬ ਗਿਆਨ ਕਾ ਪ੍ਰਕਾਸ ਹੋ ਜਾਵੇਗਾ॥੧੪॥
Prof. Sahib Singh(ਗੁਰੂ ਮਨੁੱਖ ਦੇ ਅੰਦਰ) ਸਭ ਤੋਂ ਉੱਚੀ ਰੱਬੀ ਜੋਤਿ ਜਗਾ ਕੇ (ਰੱਬੀ ਜੋਤਿ ਦਾ) ਵਾਜਾ ਵਜਾ ਦੇਂਦਾ ਹੈ। (ਰੱਬੀ ਜੋਤਿ ਦਾ ਰੱਬੀ ਸਿਫ਼ਤ-ਸਾਲਾਹ ਦਾ ਇਤਨਾ ਪ੍ਰਬਲ ਪ੍ਰਭਾਵ ਬਣਾ ਦੇਂਦਾ ਹੈ ਕਿ ਮਨੁੱਖ ਦੇ ਅੰਦਰ ਵਿਕਾਰਾਂ ਦਾ ਰੌਲਾ ਸੁਣਿਆ ਹੀ ਨਹੀਂ ਜਾਂਦਾ। ਵਿਕਾਰਾਂ ਦੀ ਕੋਈ ਪੇਸ਼ ਹੀ ਨਹੀਂ ਜਾਂਦੀ ਕਿ ਕੁਕਰਮਾਂ ਦਾ ਕੋਈ ਚਿੱਕੜ ਖਿਲਾਰ ਸਕਣ) ॥੧੪॥ਪਦ ਅਰਥ ਪਰਮ = ਸਭ ਤੋਂ ਉੱਚੀ। ਵਾਜਾ = ਰੱਬੀ ਜੋਤਿ ਦਾ ਵਾਜਾ। ਵਾਵਸੀ = ਵਜਾਇਗਾ ॥੧੪॥
SikhNet (Spanish)y la Melodía Celestial vibra y resuena. (14)
ਮਨਹੁ ਜਿ ਅੰਧੇ ਘੂਪ; ਕਹਿਆ ਬਿਰਦੁ. ਨ ਜਾਣਨੀ ॥
manahu ji andhe ghoop; kahiaa birad. na jaananee | Ang 1411
Sant Singh KhalsaThose who are totally blind in their minds, do not have the integrity to keep their word.
Manmohan SinghThey, who are utterly blind in their mind, they known not the dignity to keep their word.
Manmohan Singh (Punjabi)ਜੋ ਆਪਦੇ ਚਿੱਤ ਅੰਦਰ ਮੁਕੰਮਲ ਅੰਨ੍ਹੇ ਹਨ, ਉਹ ਆਪਣੇ ਬਚਨ ਨੂੰ ਪਾਲਣ ਦੀ ਮਹਿਮਾਂ ਨੂੰ ਨਹੀਂ ਜਾਣਦੇ।
Fareedkot Teekaਜੋ ਪੁਰਸ਼ ਮਨ ਕਰ ਕੇ ਅਤੀ (ਘੂਪ) ਸਘਨੇ ਅੰਧੇ ਹੈਂ, ਭਾਵ ਅਵਰਣ ਔ ਵਿਖੇਪ ਸ਼ਕਤੀਓਂ ਕੇ ਸੰਯੁਕਤ ਹੈਂ ਓਹ ਵੇਦੋਂ ਕੇ (ਬਿਰਦੁ) ਪ੍ਰਣ ਕਰੇ ਕੋ ਵਾ ਸਤਿਗੁਰੋਂ ਕੇ ਉਪਦੇਸ਼ ਕਰੇ ਕੋ ਨਹੀਂ ਜਾਨਤੇ ਹੈਂ॥
Prof. Sahib Singhਜਿਹੜੇ ਮਨੁੱਖ ਮਨੋਂ ਘੁੱਪ ਅੰਨ੍ਹੇ ਹਨ (ਪੁੱਜ ਕੇ ਮੂਰਖ ਹਨ) ਉਹ ਦੱਸਿਆਂ ਭੀ (ਇਨਸਾਨੀ) ਫ਼ਰਜ਼ ਨਹੀਂ ਜਾਣਦੇ।ਪਦ ਅਰਥ ਜਿ = ਜੇਹੜੇ ਮਨੁੱਖ। ਅੰਧੇ ਘੂਪ = ਘੁੱਪ ਅੰਨ੍ਹੇ, ਬਹੁਤ ਹੀ ਮੂਰਖ। ਬਿਰਦੁ = (ਇਨਸਾਨੀ) ਫ਼ਰਜ਼। ਕਹਿਆ = ਦੱਸਿਆਂ ਭੀ, ਕਹਿਆਂ, ਆਖਿਆਂ ਭੀ।
SikhNet (Spanish)Quienes están totalmente ciegos de mente, no tienen la integridad para conservar su palabra y,
ਮਨਿ ਅੰਧੈ. ਊਂਧੈ ਕਵਲ; ਦਿਸਨਿ ਖਰੇ ਕਰੂਪ ॥
man andhai. aoondhai kaval; disan khare karoop | Ang 1411
Sant Singh KhalsaWith their blind minds, and their upside-down heart-lotus, they look totally ugly.
Manmohan SinghThrough blind mind and reversed heart lotus, they look extremely ugly.
Manmohan Singh (Punjabi)ਅੰਨ੍ਹੇ ਮਨੂਏ ਅਤੇ ਮੂਧੇ ਹੋਏ ਹੋਏ ਦਿਲ ਕਮਲ ਰਾਹੀਂ ਉਹ ਨਿਹਾਇਤ ਹੀ ਕੋਝੇ ਦਿਸਦੇ ਹਨ।
Fareedkot Teekaਐਸੇ ਜੋ ਮਨ ਕੇ ਅੰਧੇ ਹੈਂ ਤਿਨ ਕੇ ਹਿਰਦੇ ਕਮਲ ਗਿਆਨ ਵਈਰਾਗ ਸੇ (ਊਂਧੇ) ਉਲਟੇ ਹੂਏ ਹੈਂ, ਤਾਂ ਤੇ ਵਹੁ ਖਰੇ ਕਰੂਪ, ਭਾਵ ਅਤੀ ਭੈਦਾਯਕ ਦ੍ਰਿਸ਼ਟ ਆਵਤੇ ਹੈਂ॥
Prof. Sahib Singhਮਨ ਅੰਨ੍ਹਾ ਹੋਣ ਕਰਕੇ, ਹਿਰਦਾ ਕੇਵਲ (ਧਰਮ ਵਲੋਂ) ਉਲਟਿਆ ਹੋਇਆ ਹੋਣ ਦੇ ਕਾਰਨ ਉਹ ਬੰਦੇ ਬਹੁਤ ਕੋਝੇ (ਕੋਝੇ ਜੀਵਨ ਵਾਲੇ) ਲੱਗਦੇ ਹਨ।ਪਦ ਅਰਥ ਮਨਿ ਅੰਧੈ = ਅੰਨ੍ਹੇ ਮਨ ਦੇ ਕਾਰਨ। ਊਂਧੈ ਕਵਲ = ਉਲਟੇ ਹੋਏ (ਹਿਰਦੇ-) ਕੰਵਲ ਦੇ ਕਾਰਨ। ਖਰੇ ਕਰੂਪ = ਬਹੁਤ ਕੋਝੇ।
SikhNet (Spanish)con su mente ciega y el Loto de su corazón volteado al revés, se ven horribles.
ਇਕਿ ਕਹਿ ਜਾਣਨਿ. ਕਹਿਆ ਬੁਝਨਿ; ਤੇ ਨਰ ਸੁਘੜ ਸਰੂਪ ॥
eik keh jaanan. kahiaa bujhan; te nar sugharr saroop | Ang 1411
Sant Singh KhalsaSome know how to speak and understand what they are told. Those people are wise and good-looking.
Manmohan SinghSome know, how to speak and understand what is the said. Wise and handsome are those persons.
Manmohan Singh (Punjabi)ਕਈ ਗੱਲ ਕਰਨੀ ਜਾਣਦੇ ਹਨ ਅਤੇ ਆਖੇ ਹੋਏ ਨੂੰ ਸਮਝਦੇ ਹਨ। ਸਿਆਣੇ ਅਤੇ ਸੋਹਣੇ ਸੁਨੱਖੇ ਹਨ ਉਹ ਪੁਰਸ਼।
Fareedkot Teekaਏਕ ਸ਼ਾਸਤ੍ਰੋਂ ਕੇ ਵਕਤਾ ਕਹਿ ਜਾਣਤੇ ਹੈਂ ਔਰ ਏਕ ਉਤਮ ਸਰੋਤੇ ਕਹਿਆ ਹੂਆ ਸੁਣਕਰ ਸਮਝ ਲੇਤੇ ਹੈਂ, ਸੋ ਐਸੇ ਸਮਝਣੇ ਵਾਲੇ ਜੋ ਉਤਮ ਸਰੋਤੇ ਹੈਂ ਸੋਈ ਨਰ ਚਤਰ ਸਰੂਪ ਹੈਂ॥
Prof. Sahib Singhਕਈ ਮਨੁੱਖ ਐਸੇ ਹੁੰਦੇ ਹਨ ਜੋ (ਆਪ) ਗੱਲ ਕਰਨੀ ਭੀ ਜਾਣਦੇ ਹਨ, ਤੇ, ਕਿਸੇ ਦੀ ਆਖੀ ਭੀ ਸਮਝਦੇ ਹਨ, ਉਹ ਮਨੁੱਖ ਸੁਚੱਜੇ ਤੇ ਸੋਹਣੇ ਜਾਪਦੇ ਹਨ।ਪਦ ਅਰਥ ਕਹਿ ਜਾਣਨਿ = ਗੱਲ ਕਰਨੀ ਜਾਣਦੇ ਹਨ। ਸੁਘੜ = ਸੁ-ਘੜ, ਸੁਚੱਜੇ।
SikhNet (Spanish)Algunos pueden hablar y entender lo que se ha dicho, ellos son Sabios y bien parecidos,
ਇਕਨਾ. ਨਾਦੁ ਨ ਬੇਦੁ, ਨ ਗੀਅ ਰਸੁ; ਰਸੁ ਕਸੁ. ਨ ਜਾਣੰਤਿ ॥
eikanaa. naad na bed, na geea ras; ras kas. na jaanant | Ang 1411
Sant Singh KhalsaSome do not know the Sound-current of the Naad, spiritual wisdom or the joy of song. They do not even understand good and bad.
Manmohan SinghSome know neither inner melody nor the divine knowledge nor the bliss of music. They realise not good from bad as well.
Manmohan Singh (Punjabi)ਕਈ ਨਾਂ ਤਾਂ ਅੰਤ੍ਰੀਵੀ ਸੰਗੀਤ ਅਤੇ ਬ੍ਰਹਮ-ਗਿਆਨ ਨੂੰ ਜਾਣਦੇ ਹਨ ਤੇ ਨਾਂ ਹੀ ਕੀਰਤਨ ਦੀ ਖੁਸ਼ੀ ਨੂੰ। ਉਹ ਚੰਗੇ ਅਤੇ ਮੰਦੇ ਨੂੰ ਭੀ ਅਨੁਭਵ ਨਹੀਂ ਕਰਦੇ।
Fareedkot Teekaਇਕਨਾਂ ਕੋ (ਨਾਦੁ) ਸਬਦ, ਭਾਵ ਰਾਗ ਵਿਦਿਆ ਕੇ ਰਸ ਕੀ (ਗੀਅ) ਗਿਆਤ ਨਹੀਂ ਹੈ ਔਰ ਬੇਦ ਪਾਠ ਕੀ ਭੀ ਗਿਆਤ ਨਹੀਂ ਹੈ। ਔਰ (ਰਸੁ) ਵਿਸ਼ੇ ਸੁਖ ਜੋ ਮਨ ਕੋ (ਕਸੁ) ਖੈਂਚਣੇ ਵਾਲੇ ਹੈਂ ਤਿਨੋਂ ਕੋ ਭੀ ਓਹ ਨਹੀਂ ਜਾਣਤੇ ਹੈ॥
Prof. Sahib Singhਕਈ ਬੰਦਿਆਂ ਨੂੰ ਨਾਹ ਜੋਗੀਆਂ ਦੇ ਨਾਦ ਦਾ ਰਸ, ਨਾਹ ਵੇਦ ਦਾ ਸ਼ੌਕ, ਨਾਹ ਰਾਗ ਦੀ ਖਿੱਚ-ਕਿਸੇ ਤਰ੍ਹਾਂ ਦੇ ਕੋਮਲ ਉਨਰ ਵੱਲ ਰੁਚੀ ਨਹੀਂ ਹੈ,ਪਦ ਅਰਥ ਨਾਦ ਰਸੁ = ਨਾਦ ਦਾ ਰਸ। ਬੇਦ ਰਸੁ = ਗੀਤ ਦਾ ਰਸ। ਰਸੁ ਕਸੁ = ਕਸੈਲਾ ਰਸ।
SikhNet (Spanish)algunos no conocen la Corriente de Sonido del Naad, de la Sabiduría Espiritual o de la Canción de Dicha, ni siquiera distinguen entre lo bueno y lo malo.
ਇਕਨਾ ਸਿਧਿ ਨ ਬੁਧਿ, ਨ ਅਕਲਿ ਸਰ; ਅਖਰ ਕਾ ਭੇਉ. ਨ ਲਹੰਤਿ ॥
eikanaa sidh na budh, na akal sar; akhar kaa bheo. na lahant | Ang 1411
Sant Singh KhalsaSome have no idea of perfection, wisdom or understanding; they know nothing about the mystery of the Word.
Manmohan SinghSome have no idea of perfection, wisdom and understanding and they know not even the mystery of the Guru's word.
Manmohan Singh (Punjabi)ਕਈਆਂ ਨੂੰ ਪੂਰਨਤਾ, ਸਿਆਣਪ ਅਤੇ ਸਮਝ ਦੀ ਕੋਈ ਸਾਰ ਨਹੀਂ ਅਤੇ ਉਹ ਗੁਰਾਂ ਦੀ ਬਾਣੀ ਦੇ ਰਾਜ ਨੂੰ ਭੀ ਨਹੀਂ ਜਾਣਦੇ।
Fareedkot Teekaਇਕਨਾਂ ਕੋ ਨ ਸਿਧੀ ਹੈ ਔ ਨਾ ਵਿਵਹਾਰ ਸਿਧੀ ਕੀ ਬੁਧੀ ਹੈ ਅਰ ਨਾ ਸ਼ਾਸਤ੍ਰੀਯ ਅਕਲ ਕਾ ਹੀ (ਸਰ) ਸਮੁੰਦ੍ਰ ਹੈ ਔ ਅਕਾਰ, ਮਕਾਰ ਆਦੀ ਅਖਰੋਂ ਕਾ ਭੇਦ ਨਹੀਂ ਲਹਿਤੇ ਹੈਂ॥
Prof. Sahib Singhਕਈ ਬੰਦਿਆਂ ਨੂੰ ਨਾਹ (ਵਿਚਾਰ ਵਿਚ) ਸਫਲਤਾ, ਨਾਹ ਸੁਚੱਜੀ ਬੁੱਧੀ, ਨਾਹ ਅਕਲ ਦੀ ਸਾਰ ਹੈ, ਤੇ, ਇਕ ਅੱਖਰ ਭੀ ਪੜ੍ਹਨਾ ਨਹੀਂ ਜਾਣਦੇ (ਫਿਰ ਭੀ, ਆਕੜ ਹੀ ਆਕੜ ਵਿਖਾਲਦੇ ਹਨ)।ਪਦ ਅਰਥ ਸਿਧਿ = ਸਿੱਧੀ। ਬੁਧਿ = ਅਕਲ। ਸਰ = ਸਾਰ, ਸਮਝ। ਭੇਉ = ਭੇਤ। ਅਖਰ ਕਾ ਭੇਉ = ਪੜ੍ਹਨ ਦੀ ਜਾਚ।
SikhNet (Spanish)Algunos no tienen la idea de la Perfección, Sabiduría o Entendimiento, no conocen ni una pizca del Misterio de la Palabra.
ਨਾਨਕ. ਤੇ ਨਰ ਅਸਲਿ ਖਰ; ਜਿ ਬਿਨੁ ਗੁਣ ਗਰਬੁ ਕਰੰਤ ॥੧੫॥
naanak. te nar asal khar; ji bin gun garab karant |15| Ang 1411
Sant Singh KhalsaO Nanak, those people are really donkeys; they have no virtue or merit, but still, they are very proud. ||15||
Manmohan SinghNanak, the real donkey likr are those persons, who take pride without merits.
Manmohan Singh (Punjabi)ਨਾਨਕ, ਅਸਲੀ ਖੋਤੇ ਹਨ ਉਹ ਪੁਰਸ਼, ਜੋ ਖੂਬੀਆਂ ਦੇ ਬਗੈਰ ਹੰਕਾਰ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਪੁਰਸ਼ ਅਸਲ (ਖਰ) ਗਧੇ ਹੈਂ, ਜੋ ਬਿਨਾਂ ਗੁਣੋਂ ਸੇ ਹੰਕਾਰ ਕਰਤੇ ਹੈਂ॥੧੫॥☬ਸਿਖੋਂ ਕੇ ਪੂਛਣੇ ਕਰ ਬ੍ਰਹਮਣ ਕੇ ਲਖਣ ਕਹਿਤੇ ਹੈਂ:
Prof. Sahib Singhਹੇ ਨਾਨਕ! ਜਿਨ੍ਹਾਂ ਵਿਚ ਕੋਈ ਗੁਣ ਨਾਹ ਹੋਵੇ, ਤੇ, ਅਹੰਕਾਰ ਕਰੀ ਜਾਣ, ਉਹ ਮਨੁੱਖ ਨਿਰੇ ਖੋਤੇ ਹਨ ॥੧੫॥ਪਦ ਅਰਥ ਅਸਲਿ ਖਰ = ਨਿਰੇ ਖੋਤੇ (ਖ਼ਰ = ਖੋਤਾ)। ਜਿ = ਜਿਹੜੇ ਮਨੁੱਖ। ਗਰਬੁ = ਅਹੰਕਾਰ ॥੧੫॥
* ਨੋਟ: ਇਹ ਸ਼ਲੋਕ 'ਸਾਰਗ ਕੀ ਵਾਰ' ਦੀ ਪਉੜੀ ਨੰ: ੩੨ ਦੇ ਨਾਲ ਥੋੜਾ ਜਿਹਾ ਫ਼ਰਕ ਰੱਖ ਕੇ ਦੂਜਾ ਸ਼ਲੋਕ ਹੈ। ਵੇਖੋ ਸਫਾ ੧੨੪੬ (ਮੂਲ)।
SikhNet (Spanish)Oh Nanak, esa gente es una burra, no tiene Virtud o Mérito, pero aún así se siente muy orgullosa. (15)
ਸੋ ਬ੍ਰਹਮਣੁ; ਜੋ ਬਿੰਦੈ ਬ੍ਰਹਮੁ ॥
so brahaman; jo bindai braham | Ang 1411
Sant Singh KhalsaHe alone is a Brahmin, who knows God.
Manmohan SinghHe alone is a Brahman, who knows the Transcendent Lord.
Manmohan Singh (Punjabi)ਕੇਵਲ ਉਹ ਹੀ ਬ੍ਰਹਮਣ ਹੈ ਜਿਹੜਾ ਪਰਮ ਪ੍ਰਭੂ ਨੂੰ ਜਾਣਦਾ ਹੈ।
Fareedkot Teekaਸੋਈ ਬ੍ਰਹਮਣ ਹੈ, ਜੋ ਬ੍ਰਹਮ ਕੇ ਸਰੂਪ ਕੋ (ਬਿੰਦੈ) ਜਾਣੈ॥
Prof. Sahib Singh(ਸਾਡੀਆਂ ਨਜ਼ਰਾਂ ਵਿਚ) ਉਹ (ਮਨੁੱਖ ਅਸਲ) ਬ੍ਰਾਹਮਣ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ,ਪਦ ਅਰਥ ਬਿੰਦੈ = (विद੍ਹ੍ਹ = to know) ਜਾਣਦਾ ਹੈ, ਜਾਣ-ਪਛਾਣ ਪੈਦਾ ਕਰਦਾ ਹੈ, ਡੂੰਘੀ ਸਾਂਝ ਪਾਂਦਾ ਹੈ। ਬ੍ਰਹਮੁ = ਪਰਮਾਤਮਾ।
SikhNet (Spanish)Sólo quien conoce a Dios es un Brahmán verdadero,
ਜਪੁ ਤਪੁ ਸੰਜਮੁ ਕਮਾਵੈ ਕਰਮੁ ॥
jap tap sanjam kamaavai karam | Ang 1411
Sant Singh KhalsaHe chants and meditates, and practices austerity and good deeds.
Manmohan SinghWho performs the deeds of devotion, austerity and self-restrain.
Manmohan Singh (Punjabi)ਜੋ ਅਨੁਰਾਗ, ਤਪੱਸਿਆ ਅਤੇ ਸਵੈ-ਜਬਤ ਦੇ ਅਮਲ ਕਮਾਉਂਦਾ ਹੈ।
Fareedkot Teekaਜਪ, ਤਪ, ਸੰਜਮ ਆਦੀ ਕਰਮੋਂ ਕਾ ਕਮਾਵਣਾ ਕਰੈ॥
Prof. Sahib Singhਜੋ ਇਹੀ ਜਪ-ਕਰਮ ਕਰਦਾ ਹੈ, ਇਹੀ ਤਪ-ਕਰਮ ਕਰਦਾ ਹੈ, ਇਹੀ ਸੰਜਮ-ਕਰਮ ਕਰਦਾ ਹੈ (ਜੋ ਪਰਮਾਤਮਾ ਦੀ ਭਗਤੀ ਨੂੰ ਹੀ ਜਪ ਤਪ ਸੰਜਮ ਸਮਝਦਾ ਹੈ)ਪਦ ਅਰਥ ਸੰਜਮੁ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦਾ ਜਤਨ।
SikhNet (Spanish)él canta y medita, practica austeridades y buenas acciones,
ਸੀਲ ਸੰਤੋਖ ਕਾ ਰਖੈ ਧਰਮੁ ॥
seel santokh kaa rakhai dharam | Ang 1411
Sant Singh KhalsaHe keeps to the Dharma, with faith, humility and contentment.
Manmohan SinghWho observes the faith of humility and contentment,
Manmohan Singh (Punjabi)ਜੋ ਨਿਮ੍ਰਤਾ ਅਤੇ ਸੰਤੁਸ਼ਟਤਾ ਦੇ ਈਮਾਨ ਨੂੰ ਨਿਭਾਉਂਦਾ ਹੈ,
Fareedkot Teekaਸੀਲ, ਸੰਤੋਖ ਕਾ (ਧਰਮੁ) ਸੁਭਾਵ ਰਾਖੈ⁽¹⁾॥
Prof. Sahib Singhਜੋ ਮਿੱਠੇ ਸੁਭਾਅ ਅਤੇ ਸੰਤੋਖ ਦਾ ਫ਼ਰਜ਼ ਨਿਬਾਹੁੰਦਾ ਹੈ,ਪਦ ਅਰਥ ਸੀਲ = ਚੰਗਾ ਮਿੱਠਾ ਸੁਭਾਉ। ਸੰਤੋਖ = ਮਾਇਆ ਦੀ ਤ੍ਰਿਸ਼ਨਾ ਵਲੋਂ ਤ੍ਰਿਪਤੀ। ਰਖੈ = ਰੱਖਦਾ ਹੈ, ਨਿਬਾਹੁੰਦਾ ਹੈ।
SikhNet (Spanish)se conserva en el Dharma, con Fe, Humildad
ਬੰਧਨ ਤੋੜੈ; ਹੋਵੈ ਮੁਕਤੁ ॥
bandhan torrai; hovai mukat | Ang 1411
Sant Singh KhalsaBreaking his bonds, he is liberated.
Manmohan Singhand is emancipated by breaking the bonds.
Manmohan Singh (Punjabi)ਅਤੇ ਜੋ ਆਪਣੇ ਜੂੜਾਂ ਨੂੰ ਵਢ ਕੇ ਮੋਖਸ਼ ਹੋ ਜਾਂਦਾ ਹੈ।
Fareedkot Teekaਬੰਧਨੋਂ ਕੋ ਤੋੜਕਰ ਮੁਕਤ ਰੂਪ ਹੋਵੈ॥
Prof. Sahib Singhਜੋ ਮਾਇਆ ਦੇ ਮੋਹ ਦੀਆਂ ਫਾਹੀਆਂ ਤੋੜ ਲੈਂਦਾ ਹੈ ਅਤੇ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ।ਪਦ ਅਰਥ ਬੰਧਨ = ਮਾਇਆ ਦੇ ਮੋਹ ਦੀਆਂ ਫਾਹੀਆਂ। ਮੁਕਤੁ = ਮਾਇਆ ਦੇ ਮੋਹ ਤੋਂ ਆਜ਼ਾਦ।
SikhNet (Spanish)y Contentamiento y rompiendo sus amarras es liberado.
ਸੋਈ ਬ੍ਰਹਮਣੁ; ਪੂਜਣ ਜੁਗਤੁ ॥੧੬॥
soee brahaman; poojan jugat |16| Ang 1411
Sant Singh KhalsaSuch a Brahmin is worthy of being worshipped. ||16||
Manmohan SinghSuch a Brahman alone is worthy of being worshipped.
Manmohan Singh (Punjabi)ਕੇਵਲ ਇਹੋ ਜਿਹਾ ਬ੍ਰਹਮਣ ਹੀ ਉਪਾਸ਼ਨਾ ਕਰਨ ਦੇ ਲਾਇਕ ਹੈ।
Fareedkot Teekaਸੋਈ ਇਨ ਲਖਣੋਂ ਵਾਲਾ ਬ੍ਰਹਮਣ ਪੂਜਣੇ ਯੋਗ ਹੋਤਾ ਹੈ॥੧੬॥
Prof. Sahib Singhਉਹੀ ਬ੍ਰਾਹਮਣ ਆਦਰ-ਸਤਕਾਰ ਦਾ ਹੱਕਦਾਰ ਹੈ ॥੧੬॥ਪਦ ਅਰਥ ਪੂਜਣ ਜੁਗਤੁ = ਪੂਜਣ ਦੇ ਲਾਇਕ ॥੧੬॥
SikhNet (Spanish)Tal Brahmán es digno de ser alabado. (16)
ਖਤ੍ਰੀ ਸੋ; ਜੁ ਕਰਮਾ ਕਾ ਸੂਰੁ ॥
khatree so; ju karamaa kaa soor | Ang 1411
Sant Singh KhalsaHe alone is a Kh'shaatriyaa, who is a hero in good deeds.
Manmohan SinghHe alone is a Khatri, who is brave in good deeds.
Manmohan Singh (Punjabi)ਕੇਵਲ ਉਹ ਹੀ ਖੱਤਰੀ ਹੈ ਜੋ ਚੰਗੇ ਅਮਲਾਂ ਵਿੱਚ ਬਹਾਦਰ ਹੈ।
Fareedkot Teekaਖਤ੍ਰੀ ਸੋਈ ਹੈ, ਜੋ ਕਰਮਾਂ ਕਾ ਸੂਰਮਾਂ ਹੋਵੈ, ਭਾਵ ਯੁਧ ਮੇਂ ਪੀਠ ਨ ਦਿਖਾਵੈ॥
Prof. Sahib Singh(ਸਾਡੀਆਂ ਨਜ਼ਰਾਂ ਵਿਚ) ਉਹ ਮਨੁੱਖ ਖੱਤ੍ਰੀ ਹੈ ਜੋ (ਕਾਮਾਦਿਕ ਵੈਰੀਆਂ ਨੂੰ ਮਾਰ-ਮੁਕਾਣ ਲਈ) ਨੇਕ ਕਰਮ ਕਰਨ ਵਾਲਾ ਸੂਰਮਾ ਬਣਦਾ ਹੈ,ਪਦ ਅਰਥ ਸੂਰੁ = ਸੂਰਮਾ। ਕਰਮਾ ਕਾ ਸੂਰੁ = (ਕਾਮਾਦਿਕ ਬਲੀ ਸੂਰਮਿਆਂ ਦੇ ਮੁਕਾਬਲੇ ਤੇ) ਨੇਕ ਕਰਮ ਕਰਨ ਵਾਲਾ ਸੂਰਮਾ।
SikhNet (Spanish)Sólo es un Kshatrya, quien es un héroe en las buenas acciones,
ਪੁੰਨ ਦਾਨ ਕਾ. ਕਰੈ ਸਰੀਰੁ ॥
pun daan kaa. karai sareer | Ang 1411
Sant Singh KhalsaHe uses his body to give in charity;
Manmohan SinghWho yokes his body in charity and alms-giving,
Manmohan Singh (Punjabi)ਜੋ ਆਪਣੀ ਦੇਹ ਨੂੰ ਸਖਾਵਤ ਅਤੇ ਖੈਰ ਖੈਰਾਤ ਦੇਣ ਵਿੱਚ ਜੋੜਦਾ ਹੈ,
Fareedkot Teekaਅਪਨੇ ਸਰੀਰ ਕੋ ਪੁੰਨ ਦਾਨ ਕਾ ਰੂਪ ਹੀ ਕਰੈ, ਭਾਵ ਯੇਹ ਕੋਈ ਸੀਸ ਮਾਂਗੈ ਤਿਸ ਕੋ ਸੋਈ ਦੇਵੈ, ਐਸਾ ਦਾਤਾ ਹੋਇ॥
Prof. Sahib Singhਜੋ ਆਪਣੇ ਸਰੀਰ ਨੂੰ (ਆਪਣੇ ਜੀਵਨ ਨੂੰ, ਹੋਰਨਾਂ ਵਿਚ) ਭਲੇ ਕਰਮ ਵੰਡਣ ਲਈ ਵਸੀਲਾ ਬਣਾਂਦਾ ਹੈ,ਪਦ ਅਰਥ ਪੁੰਨ = ਭਲੇ ਕਰਮ। ਪੁੰਨ ਦਾਨ = ਭਲੇ ਕਰਮ ਵੰਡਣੇ। ਸਰੀਰੁ = (ਭਾਵ,) ਆਪਣਾ ਜੀਵਨ।
SikhNet (Spanish)utiliza su cuerpo para dar caridad,
ਖੇਤੁ ਪਛਾਣੈ; ਬੀਜੈ ਦਾਨੁ ॥
khet pachhaanai; beejai daan | Ang 1411
Sant Singh Khalsahe understands his farm, and plants the seeds of generosity.
Manmohan Singhand who ascertaining the farm to be right, sows the seed of beneficence.
Manmohan Singh (Punjabi)ਅਤੇ ਜੋ ਪੈਲੀ ਨੂੰ ਦਰੁਸਤ ਨਿਸਚਿਤ ਕਰ ਪਰਉਪਕਾਰ ਬੀ ਬੀਜਦਾ ਹੈ।
Fareedkot Teekaਖੇਤ ਕੋ ਪਛਾਣ ਕਰ ਦਾਨ ਕੋ ਦੀਜੈ, ਭਾਵ ਯੇਹ ਉਤਮ ਅਧਿਕਾਰੀ ਕੋ ਦਾਨ ਦੇਵੇ॥
Prof. Sahib Singhਜੋ (ਆਪਣੇ ਸਰੀਰ ਨੂੰ ਕਿਸਾਨ ਦੇ ਖੇਤ ਵਾਂਗ) ਖੇਤ ਸਮਝਦਾ ਹੈ (ਤੇ, ਇਸ ਖੇਤ ਵਿਚ ਪਰਮਾਤਮਾ ਦੇ ਨਾਮ ਦੀ) ਦਾਤ (ਨਾਮ-ਬੀਜ) ਬੀਜਦਾ ਹੈ।ਪਦ ਅਰਥ ਖੇਤੁ = ਸਰੀਰ-ਖੇਤ। ਦਾਨੁ = ਨਾਮ ਦੀ ਦਾਤਿ।
SikhNet (Spanish)él entiende su finca y planta las semillas de generosidad,
ਸੋ ਖਤ੍ਰੀ; ਦਰਗਹ ਪਰਵਾਣੁ ॥
so khatree; daragah paravaan | Ang 1411
Sant Singh KhalsaSuch a Kh'shaatriyaa is accepted in the Court of the Lord.
Manmohan SinghSuch a Khatri alone becomes acceptable in the Lord's court.
Manmohan Singh (Punjabi)ਇਹੋ ਜਿਹਾ ਖੱਤਰੀ ਹੀ ਪ੍ਰਭੂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ।
Fareedkot Teekaਜੋ ਐਸਾ ਖਤ੍ਰੀ ਹੋਵੈ ਸੋ ਦਰਗਹ ਮੇਂ ਪਰਵਾਣ ਹੋਤਾ ਹੈ॥
Prof. Sahib Singhਅਜਿਹਾ ਖੱਤ੍ਰੀ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ।ਪਦ ਅਰਥ ਦਰਗਹ = ਪਰਮਾਤਮਾ ਦੀ ਹਜ਼ੂਰੀ ਵਿਚ।
SikhNet (Spanish)tal Kshatrya es aceptado en la Corte del Señor.
ਲਬੁ ਲੋਭੁ ਜੇ ਕੂੜੁ ਕਮਾਵੈ ॥
lab lobh je koorr kamaavai | Ang 1411
Sant Singh KhalsaWhoever practices greed, possessiveness and falsehood,
Manmohan SinghHowever, whosoever practises greed, avarice and falsehood,
Manmohan Singh (Punjabi)ਪ੍ਰੰਤੂ ਜੋ ਕੋਈ ਲਾਲਚ ਤਮ੍ਹਾਂ ਅਤੇ ਝੂਠ ਦੀ ਕਮਾਈ ਕਰਦਾ ਹੈ,
Fareedkot Teekaਜੋ ਲਬ, ਲੋਭ ਤਥਾ ਝੂਠ ਕਉ ਕਮਾਵਤਾ ਹੈ॥
Prof. Sahib Singhਪਰ ਜਿਹੜਾ ਮਨੁੱਖ ਲੱਬ ਲੋਭ ਅਤੇ ਹੋਰ ਠੱਗੀ ਆਦਿਕ ਕਰਦਾ ਰਹਿੰਦਾ ਹੈ,
SikhNet (Spanish)Quien tenga avaricia en su corazón, sea posesivo y viva en la falsedad,
ਅਪਣਾ ਕੀਤਾ; ਆਪੇ ਪਾਵੈ ॥੧੭॥
apanaa keetaa; aape paavai |17| Ang 1411
Sant Singh Khalsashall receive the fruits of his own labors. ||17||
Manmohan Singhhe must receive the fruit of his own deeds.
Manmohan Singh (Punjabi)ਉਸ ਨੂੰ ਨਿਜ ਦੇ ਕਰਮਾਂ ਦਾ ਫਲ ਭੁਗਤਣਾ ਹੀ ਪੈਦਾ ਹੈ।
Fareedkot Teekaਸੋ ਅਪਨੇ ਕੀਤੇ ਕਰਮ ਕਾ ਫਲ੍ਹ ਆਪੇ ਹੀ ਪਾਵਤਾ ਹੈ॥੧੭॥
Prof. Sahib Singh(ਉਹ ਜਨਮ ਦਾ ਚਾਹੇ ਖੱਤ੍ਰੀ ਹੀ ਹੋਵੇ) ਉਹ ਮਨੁੱਖ (ਲੱਬ ਆਦਿਕ) ਕੀਤੇ ਕਰਮਾਂ ਦਾ ਫਲ ਆਪ ਹੀ ਭੁਗਤਦਾ ਹੈ (ਉਹ ਮਨੁੱਖ ਕਾਮਾਦਿਕ ਵਿਕਾਰਾਂ ਦਾ ਸ਼ਿਕਾਰ ਹੋਇਆ ਹੀ ਰਹਿੰਦਾ ਹੈ, ਉਹ ਨਹੀਂ ਹੈ ਸੂਰਮਾ) ॥੧੭॥ਪਦ ਅਰਥ ਆਪੇ = ਆਪ ਹੀ ॥੧੭॥
SikhNet (Spanish)recibirá los frutos de su propia labor. (17)
ਤਨੁ. ਨ ਤਪਾਇ ਤਨੂਰ ਜਿਉ; ਬਾਲਣੁ ਹਡ ਨ ਬਾਲਿ ॥
tan. na tapaae tanoor jiau; baalan hadd na baal | Ang 1411
Sant Singh KhalsaDo not heat your body like a furnace, or burn your bones like firewood.
Manmohan SinghHeat thou not thy body like a furnace and burn not thine bones like the fire-wood.
Manmohan Singh (Punjabi)ਤੂੰ ਆਪਣੀ ਦੇਹ ਨੂੰ ਤੰਦੂਰ ਦੀ ਮਾਨੰਦ ਨਾਂ ਭਖਾ ਅਤੇ ਆਪਦੇ ਹੱਡਾਂ ਨੂੰ ਈਧਨ ਦੀ ਮਾਨੰਦ ਨਾਂ ਸਾੜ।
Fareedkot Teekaਫਰੀਦ ਜੀ ਨੇ ਤਨ ਕਉ ਤੰਦੂਰ ਵਤ ਤਪਾਵਣਾ ਕਹਾ ਹੈ, ਤਿਸ ਕਾ ਉਤ੍ਰ ਕਹਿਤੇ ਹੈਂ: ਹੇ ਭਾਈ! ਤਨ ਕੋ ਤੰਦੂਰ ਵਤ ਨਾ ਤਪਾਉ, ਭਾਵ ਯੇਹ ਐਸਾ ਤਮੋਗੁਣੀ ਤਪ ਨਾ ਕਰ ਔ ਹਡੋਂ ਕੋ ਬਾਲਣ ਰੂਪ ਕਰ ਕੇ ਅਗਨੀ ਮੇਂ ਨ ਬਾਲ॥
Prof. Sahib Singh(ਆਪਣੇ) ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ, ਤੇ, ਹੱਡਾਂ ਨੂੰ (ਧੂਣੀਆਂ ਨਾਲ) ਇਉਂ ਨਾਹ ਬਲਾ ਜਿਵੇਂ ਇਹ ਬਾਲਣ ਹੈ।ਪਦ ਅਰਥ ਜਿਉ = ਵਾਂਗ।
SikhNet (Spanish)No calientes tu cuerpo como horno, o quemes tus huesos como madera.
ਸਿਰਿ ਪੈਰੀ ਕਿਆ ਫੇੜਿਆ; ਅੰਦਰਿ ਪਿਰੀ ਸਮੑਾਲਿ ॥੧੮॥
sir pairee kiaa ferriaa; andar piree samaal |18| Ang 1411
Sant Singh KhalsaWhat have your head and feet done wrong? See your Husband Lord within yourself. ||18||
Manmohan SinghWhat wrong thine head and feet have done? Pray see thy Spouse within thee.
Manmohan Singh (Punjabi)ਤੇਰੇ ਮੂੰਡ ਅਤੇ ਪਗਾ ਨੇ ਕੀ ਕਸੂਰ ਕੀਤਾ ਹੈ?ਤੂੰ ਆਪਣੇ ਅੰਦਰ ਹੀ ਆਪਣੇ ਪਤੀ ਨੂੰ ਵੇਖ।
Fareedkot Teekaਇਨ ਸਿਰ ਔ ਪੈਰੋਂ ਨੇ ਤੇਰਾ ਕਿਆ ਫੇੜਿਆ, ਭਾਵ ਗਵਾਯਾ ਹੈ। ਤਾਂ ਤੇ ਹੇ ਭਾਈ! ਅਪਣੇ ਰਿਦੇ ਅੰਤਰ ਪਰਮੇਸ਼੍ਵਰ ਪਤੀ ਕੋ ਸੰਮਾਲਨਾ ਕਰ॥੧੮॥
Prof. Sahib Singh(ਤੇਰੇ) ਸਿਰ ਨੇ (ਤੇਰੇ) ਪੈਰਾਂ ਨੇ ਕੁਝ ਨਹੀਂ ਵਿਗਾੜਿਆ (ਇਹਨਾਂ ਨੂੰ ਧੂਣੀਆਂ ਨਾਲ ਕਿਉਂ ਦੁਖੀ ਕਰਦਾ ਹੈਂ? ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ ॥੧੮॥ਪਦ ਅਰਥ ਸਿਰਿ = ਸਿਰ ਨੇ। ਪੈਰੀ = ਪੈਰੀਂ, ਪੈਰਾਂ ਨੇ। ਫੇੜਿਆ = ਵਿਗਾੜਿਆ। ਅੰਦਰਿ = ਆਪਣੇ ਹਿਰਦੇ ਵਿਚ ਹੀ। ਪਿਰੀ = ਪ੍ਰੀਤਮ ਪ੍ਰਭੂ ਨੂੰ। ਸਮ੍ਹ੍ਹਾਲਿ = ਸਾਂਭ ਕੇ ਰੱਖ ॥੧੮॥
* ਨੋਟ: ਇਹ ਸ਼ਲੋਕ ਥੋੜੇ ਕੁ ਹੀ ਫ਼ਰਕ ਨਾਲ ਫ਼ਰੀਦ ਜੀ ਦੇ ਸ਼ਲੋਕਾਂ ਵਿਚ ਨੰ: ੧੨੦ ਤੇ ਦਰਜ ਹੈ।
SikhNet (Spanish)¿Qué han hecho de malo tus pies y tu cabeza? Ve al Señor, tu Esposo, en tu interior.
ਸਭਨੀ ਘਟੀ. ਸਹੁ ਵਸੈ; ਸਹ ਬਿਨੁ ਘਟੁ. ਨ ਕੋਇ ॥
sabhanee ghattee. sahu vasai; seh bin ghatt. na koe | Ang 1412
Sant Singh KhalsaGod the Cosmic Husband dwells within all hearts; without Him, there is no heart at all.
Manmohan SinghWithin all the heart abides the Groom. Without the Groom there is no heart.
Manmohan Singh (Punjabi)ਸਾਰਿਆ ਦਿਲਾਂ ਅੰਦਰ ਕੰਤ ਵਸਦਾ ਹੈ। ਬਗੈਰ ਕੰਤ ਦੇ ਹੋਰ ਕੋਈ ਦਿਲ ਭੀ ਨਹੀਂ।
Fareedkot Teekaਸੰਪੂਰਨ ਘਟੋਂ ਮੇਂ ਪਰਮੇਸ੍ਵਰ (ਸਹੁ) ਪਤੀ ਵਸਤਾ ਹੈ, ਤਿਸ ਪਤੀ ਸੇ ਬਿਨਾਂ ਕੋਈ ਘਟ ਖਾਲੀ ਨਹੀਂ ਹੈ॥
Prof. Sahib Singhਖਸਮ-ਪ੍ਰਭੂ ਸਾਰੇ ਹੀ ਸਰੀਰਾਂ ਵਿਚ ਵੱਸਦਾ ਹੈ। ਕੋਈ ਭੀ ਸਰੀਰ (ਐਸਾ) ਨਹੀਂ ਹੈ ਜੋ ਖਸਮ-ਪ੍ਰਭੂ ਤੋਂ ਬਿਨਾ ਹੋਵੇ (ਜਿਸ ਵਿਚ ਖਸਮ-ਪ੍ਰਭੂ ਵੱਸਦਾ ਨਾਹ ਹੋਵੇ। ਪਰ ਵੱਸਦਾ ਹੈ ਗੁਪਤ)।ਪਦ ਅਰਥ ਘਟੁ = ਸਰੀਰ। ਸਭਨੀ ਘਟੀ = ਸਭਨੀਂ ਘਟੀਂ, ਸਾਰੇ ਸਰੀਰਾਂ ਵਿਚ। ਸਹੁ = ਖਸਮ-ਪ੍ਰਭੂ। ਸਹ ਬਿਨੁ = ਖਸਮ-ਪ੍ਰਭੂ ਤੋਂ ਬਿਨਾ।
SikhNet (Spanish)Dios, el Esposo Cósmico, habita en todos los corazones, sin Él, no hay corazón para nada,
ਨਾਨਕ. ਤੇ ਸੋਹਾਗਣੀ; ਜਿਨੑਾ ਗੁਰਮੁਖਿ ਪਰਗਟੁ ਹੋਇ ॥੧੯॥
naanak. te sohaaganee; jinaa guramukh paragatt hoe |19| Ang 1412
Sant Singh KhalsaO Nanak, the Gurmukhs are the happy, virtuous soul-brides; the Lord is revealed to them. ||19||
Manmohan SinghNanak, they alone are the chaste brides, to whom their Lord becomes manifest by the Guru's grace.
Manmohan Singh (Punjabi)ਨਾਨਕ ਕੇਵਲ ਉਹ ਹੀ ਪਵਿੱਤਰ ਪਤਨੀਆਂ ਹਨ, ਜਿਨ੍ਹਾਂ ਉਤੇ ਗੁਰਾਂ ਦੀ ਦਇਆ ਦੁਆਰਾ ਉਨ੍ਹਾਂ ਦਾ ਸੁਆਮੀ ਪ੍ਰਤੱਖ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਕੋ ਸੋ ਵਾਹਿਗੁਰੂ ਗੁਰੋਂ ਦੁਆਰੇ ਪ੍ਰਗਟ ਹੂਆ ਹੈ, ਸੋਈ ਸੋਹਾਗਣੀਆਂ ਹੈਂ॥੧੯॥
Prof. Sahib Singhਹੇ ਨਾਨਕ! ਉਹ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਅੰਦਰ (ਉਹ ਖਸਮ-ਪ੍ਰਭੂ) ਗੁਰੂ ਦੀ ਰਾਹੀਂ ਪਰਗਟ ਹੋ ਜਾਂਦਾ ਹੈ ॥੧੯॥ਪਦ ਅਰਥ ਨਾਨਕ = ਹੇ ਨਾਨਕ! ਤੇ = ਉਹ ਜੀਵ-ਇਸਤ੍ਰੀਆਂ। ਸੋਹਾਗਣੀ = ਖਸਮ ਵਾਲੀਆਂ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ ॥੧੯॥
SikhNet (Spanish)oh dice Nanak, los Gurmukjs son las novias virtuosas y felices, a ellos el Señor se les revela. (19)
ਜਉ ਤਉ; ਪ੍ਰੇਮ ਖੇਲਣ ਕਾ ਚਾਉ ॥
jau tau; prem khelan kaa chaau | Ang 1412
Sant Singh KhalsaIf you desire to play this game of love with Me,
Manmohan SinghIf thou yearn to play the game of love,
Manmohan Singh (Punjabi)ਜੇਕਰ ਤੈਨੂੰ ਪਿਆਰ ਦੀ ਖੇਡ ਖੇਡਣ ਦੀ ਸਧਰ ਹੈ,
Fareedkot Teekaਪਰਮੇਸ੍ਵਰ ਕੀ ਓਰ ਵਾਕ ਸ੍ਰੀ ਸਤਿਗੁਰੂ ਉਚਾਰਨ ਕਰਤੇ ਹੈਂ: ਹੇ ਭਾਈ! ਜੇਕਰ ਤੈਨੂੰ ਪ੍ਰੇਮ ਵਿਖੇ ਬਿਲਾਸ ਕਰਨੇ ਕਾ ਉਤਸ਼ਾਹ ਹੈ॥
Prof. Sahib Singhਜੇ ਤੈਨੂੰ (ਪ੍ਰਭੂ-ਪ੍ਰੇਮ ਦੀ) ਖੇਡ ਖੇਡਣ ਦਾ ਸ਼ੌਕ ਹੈ,ਪਦ ਅਰਥ ਜਉ = ਜੇ। ਤਉ = ਤੈਨੂੰ, ਤੇਰਾ। ਚਾਉ = ਸ਼ੌਕ।
SikhNet (Spanish)Si deseas jugar el Juego del Amor Conmigo,
ਸਿਰੁ ਧਰਿ ਤਲੀ; ਗਲੀ ਮੇਰੀ ਆਉ ॥
sir dhar talee; galee meree aau | Ang 1412
Sant Singh Khalsathen step onto My Path with your head in hand.
Manmohan Singhstep on to my path, with thy head placed on the palm of thy hand.
Manmohan Singh (Punjabi)ਤਾਂ ਆਪਣੇ ਹੱਥ ਦੀ ਹਥੇਲੀ ਉੱਤੇ ਆਪਣਾ ਸੀਸ ਰੱਖ ਕੇ ਤੂੰ ਮੇਰੇ ਕੂਚੇ ਵਿੱਚ ਆ।
Fareedkot Teekaਤਬ ਅਪਨੇ ਸਿਰ ਕੋ ਤਲੀ ਪਰ ਧਰ ਕੇ ਮੇਰੀ ਭਗਤੀ ਰੂਪੀ ਗਲੀ ਮੇਂ ਆਉ, ਭਾਵ ਸੰਸਾਰ ਕੀ ਤਰਫ ਸੇ ਮਰ ਅਪਨਾ ਸਿਰ ਮੁਝ ਕੋ ਦੀਜੈ॥
Prof. Sahib Singhਤਾਂ (ਆਪਣਾ) ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿਚ ਆ (ਲੋਕ-ਲਾਜ ਛੱਡ ਕੇ ਹਉਮੈ ਦੂਰ ਕਰ ਕੇ ਆ)।ਪਦ ਅਰਥ ਧਰਿ = ਧਰ ਕੇ, ਰੱਖ ਕੇ। ਸਿਰੁ = (ਭਾਵ,) ਹਉਮੈ, ਅਹੰਕਾਰ।
SikhNet (Spanish)entonces camina en Mi Sendero, con tu cabeza en la mano,
ਇਤੁ ਮਾਰਗਿ ਪੈਰੁ ਧਰੀਜੈ ॥
eit maarag pair dhareejai | Ang 1412
Sant Singh KhalsaWhen you place your feet on this Path,
Manmohan SinghOnce thou set thy feet on this path,
Manmohan Singh (Punjabi)ਜੇ ਤੂੰ ਇਸ ਰਸਤੇ ਉਤੇ ਆਪਣੇ ਪੈਰ ਧਰ ਦੇਵੇਂ,
Fareedkot Teekaਇਸ ਮੇਰੀ ਭਗਤੀ ਕੇ ਮਾਰਗ ਮੇਂ ਪੈਰ ਧਰਨਾ, ਭਾਵ ਪ੍ਰਵਿਰਤ ਹੋਣਾ ਚਾਹੀਏ॥
Prof. Sahib Singh(ਪ੍ਰਭੂ-ਪ੍ਰੀਤ ਦੇ) ਇਸ ਰਸਤੇ ਉੱਤੇ (ਤਦੋਂ ਹੀ) ਪੈਰ ਧਰਿਆ ਜਾ ਸਕਦਾ ਹੈ,ਪਦ ਅਰਥ ਇਤੁ = ਇਸ ਵਿਚ। ਮਾਰਗਿ = ਰਸਤੇ ਵਿਚ। ਇਤੁ ਮਾਰਗਿ = ਇਸ ਰਸਤੇ ਵਿਚ, (ਪ੍ਰੇਮ ਦੇ) ਇਸ ਰਸਤੇ ਤੇ। ਧਰੀਜੈ = ਧਰਨਾ ਚਾਹੀਦਾ ਹੈ।
SikhNet (Spanish)cuando posas tus pies en este Camino,
ਸਿਰੁ ਦੀਜੈ; ਕਾਣਿ. ਨ ਕੀਜੈ ॥੨੦॥
sir deejai; kaan. na keejai |20| Ang 1412
Sant Singh Khalsagive Me your head, and do not pay any attention to public opinion. ||20||
Manmohan Singhthen lay down thy head and mind not public opinion.
Manmohan Singh (Punjabi)ਫਿਰ ਤੂੰ ਆਪਣਾ ਸੀਸ ਮੂਹਰੇ ਧਰ ਅਤੇ ਲੋਕ-ਲੱਜਿਆ ਦੀ ਪਰਵਾਹ ਨਾਂ ਕਰ।
Fareedkot Teekaਅਪਨਾ ਸਿਰ ਮੁਝ ਕੋ ਦੀਜੈ ਔਰ ਕੋਈ (ਕਾਣਿ) ਅਹਿਸਾਨ ਨ ਕਰੀਏ॥੨੦॥☬ਜਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਸਿਆਲਕੋਟ ਮੇਂ ਜਾਕਰ ਮਰਦਾਨੇ ਕੋ ਏਕ ਟਕੇ ਕਾ ਝੂਠ ਖਰੀਦਣੇ ਕੇ ਵਾਸਤੇ ਸ਼ਹਿਰ ਮੇਂ ਭੇਜਾ। ਤਬ ਏਕ ਮੂਲਾ ਨਾਮ ਬਾਣੀਏਂ ਨੇ ਮਰਨਾ ਸਚ ਔ ਜੀਵਨਾ ਝੂਠ ਲਿਖ ਦੀਆ। ਤਬ ਗੁਰੂ ਜੀ ਨੇ ਤਿਸ ਕੋ ਬੁਲਾਯਾ, ਦਰਸ਼ਨ ਕਰ ਨਿਹਾਲ ਹੂਆ। ਘਰ ਕੋ ਤਿਆਗ ਕਰ ਮਹਾਰਾਜ ਕੇ ਸਾਥ ਹੀ ਵਿਚਰਤਾ ਰਹਾ। ਕੋਈ ਦਿਨ ਬੀਤੇ ਸੇ ਸ੍ਰੀ ਗੁਰੂ ਜੀ ਨੇ ਕਹਾ: ਤੇਰੀ ਇਸਤ੍ਰੀ ਕੋ ਕਿਸੀ ਨੇ ਝੂਠ ਹੀ ਕਹਾ ਹੈ ਕਿ ਮੂਲਾ ਮਰ ਗਿਆ ਹੈ ਔਰ ਉਹ ਜਲਨੇ ਲਗੀ ਹੈ, ਤੂੰ ਪਹੁਚੇਂ ਤਬ ਓਹ ਬਚਤੀ ਹੈ। ਮੂਲੇ ਨੇ ਕਹਾ: ਇਤਨੀ ਦੂਰ ਤੇ ਮੈਂ ਛੇਤੀ ਕੈਸੇ ਪਹੁੰਚੋਂ? ਤਬ ਸ੍ਰੀ ਗੁਰੂ ਜੀ ਕੇ ਕਹੇ ਨੇਤ੍ਰ ਮੀਚੇ ਔਰ ਖਿਨ ਮੇਂ ਅਪਨੇ ਘਰ ਮੇਂ ਪਹੁੰਚ ਕਰ ਇਸਤ੍ਰੀ ਨੂੰ ਬਚਾਇ ਲੀਆ। ਕੋਈ ਦਿਨ ਪੀਛੇ ਮਹਾਰਾਜ ਸਿਆਲਕੋਟ ਮੇਂ ਆਏ ਔ ਉਸ ਕੇ ਗ੍ਰਿਹ ਮੇਂ ਲੈਨੇ ਕੋ ਗਏ, ਓਹ ਇਸਤ੍ਰੀ ਕੇ ਕਹੇ ਗੁਹਾਰੇ ਮੇਂ ਲੁਕ ਰਹਾ। ਤਬ ਸ੍ਰੀ ਗੁਰੂ ਜੀ ਨੇ ਸਲੋਕ ਉਚਾਰਨ ਕਰਾ:
Prof. Sahib Singh(ਜਦੋਂ) ਸਿਰ ਭੇਟਾ ਕੀਤਾ ਜਾਏ, ਪਰ ਕੋਈ ਝਿਜਕ ਨਾਹ ਕੀਤੀ ਜਾਏ (ਜਦੋਂ ਬਿਨਾ ਕਿਸੇ ਝਿਜਕ ਦੇ ਲੋਕ-ਲਾਜ ਅਤੇ ਹਉਮੈ ਛੱਡੀ ਜਾਏ) ॥੨੦॥ਪਦ ਅਰਥ ਕਾਣਿ = ਝਿਜਕ। ਨ ਕੀਜੈ = ਨਹੀਂ ਚਾਹੀਦੀ ॥੨੦॥
SikhNet (Spanish)me das tu cabeza, y no le prestes atención alguna a la opinión pública. (20)
ਨਾਲਿ ਕਿਰਾੜਾ ਦੋਸਤੀ; ਕੂੜੈ ਕੂੜੀ ਪਾਇ ॥
naal kiraarraa dosatee; koorrai koorree paae | Ang 1412
Sant Singh KhalsaFalse is friendship with the false and greedy. False is its foundation.
Manmohan SinghFalse is the friendship of the mammon-worshippers, false is its very foundation.
Manmohan Singh (Punjabi)ਝੂਠੀ ਹੈ ਯਾਰੀ ਮਾਇਆ ਦੇ ਪੁਜਾਰੀਆਂ ਦੀ, ਝੂਠੀ ਹੈ ਇਸ ਦੀ ਬੁਨਿਆਦ।
Fareedkot Teekaਇਨ (ਕਿਰਾੜੋਂ) ਬਨੀਓਂ ਕੇ ਸਾਥ ਪ੍ਰੀਤੀ ਕਰਨੀ; ਵਾ ਇਨ ਕਰਾੜੋਂ, ਭਾਵ ਕਠੋਰ ਚਿਤ ਵਾਲਿਓਂ ਕੇ ਸਾਥ ਪ੍ਰੀਤੀ ਕਰਨੀ ਅਛੀ ਨਹੀਂ ਹੈ, ਕਿਉਂ ਕਿ ਝੂਠਿਓਂ ਕੀ ਝੂਠੀ ਹੀ (ਪਾਇ) ਇਜਤ ਹੈ॥
Prof. Sahib Singhਜੇ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਨ ਵਾਲੇ ਮਨੁੱਖ ਨਾਲ ਦੋਸਤੀ ਬਣਾਈ ਜਾਏ, (ਤਾਂ ਉਸ ਕਿਰਾੜ ਦੇ ਅੰਦਰਲੇ) ਮਾਇਆ ਦੇ ਮੋਹ ਦੇ ਕਾਰਨ (ਉਸ ਦੀ ਦੋਸਤੀ ਦੀ) ਪਾਂਇਆਂ ਭੀ ਇਤਬਾਰ-ਜੋਗ ਨਹੀਂ ਹੁੰਦੀ।ਪਦ ਅਰਥ ਕਿਰਾੜਾ = ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ, ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਨ ਵਾਲਾ ਮਨੁੱਖ। ਦੋਸਤੀ = ਮਿੱਤ੍ਰਤਾ। ਕੂੜੈ = ਕੂੜ ਦੇ ਕਾਰਨ, ਮਾਇਆ ਦੇ ਮੋਹ ਦੇ ਕਾਰਨ। ਪਾਇ = ਪਾਂਇਆਂ, (ਦੋਸਤੀ ਦੀ) ਪਾਂਇਆਂ। ਕੂੜੀ = ਜਿਸ ਉਤੇ ਇਤਬਾਰ ਨਾਹ ਹੋ ਸਕੇ।
SikhNet (Spanish)Falsa es la falsa amistad con los falsos y avaros, falsa es la base de esa relación,
ਮਰਣੁ. ਨ ਜਾਪੈ ਮੂਲਿਆ; ਆਵੈ ਕਿਤੈ ਥਾਇ ॥੨੧॥
maran. na jaapai mooliaa; aavai kitai thaae |21| Ang 1412
Sant Singh KhalsaO Moollah, no one knows where death shall strike. ||21||
Manmohan SinghO Mulla, it is not know at what place death shall come to the mortal?
Manmohan Singh (Punjabi)ਹੇ ਮੂਲੇ! ਇਹ ਪਤਾ ਨਹੀਂ ਕਿ ਪ੍ਰਾਣੀ ਨੂੰ ਮੌਤ ਕਿਸ ਜਗ੍ਹਾ ਤੇ ਆਉਗੀ।
Fareedkot Teekaਤਾਂ ਤੇ ਹੇ ਮੂਲਿਆ! ਤੈਨੇ ਅਪਨੇ ਮਰਨੇ ਕੋ ਨਹੀਂ ਜਾਣਿਆ ਕਿ ਕਿਸ ਜਗਹ ਮੇਰਾ ਮਰਨਾ ਹੋਵੇਗਾ, ਭਾਵ ਸੇ ਬੇਮੁਖ ਹੋ ਕਰ ਗੁਹਾਰੇ ਮੇਂ ਮਰਨਾ ਹੈ॥☬ਮਹਾਰਾਜ ਬਾਹਰ ਬੇਰ ਸਾਹਿਬ ਬੈਠੇ ਥੇ ਜਬ ਮਰਦਾਨਾ ਮੂਲੇ ਕੀ ਇਸਤ੍ਰੀ ਸੇ ਪੂਛ ਕਰ ਮੁੜ ਆਯਾ ਤਬ ਪੀਛੇ ਸਰਪ ਕੇ ਡਸਣੇ ਸੇ ਮੂਲਾ ਮ੍ਰਿਤ ਭਯਾ॥੨੧॥☬ਕਲਯੁਗੀ ਜੀਵੋਂ ਕੇ ਲਖ੍ਯਣ ਉਚਾਰਨ ਕਰਤੇ ਹੈਂ:
Prof. Sahib Singhਹੇ ਮੂਲਿਆ! (ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ ਸਦਾ ਮੌਤ ਤੋਂ ਬਚੇ ਰਹਿਣ ਦੇ ਉਪਰਾਲੇ ਕਰਦਾ ਰਹਿੰਦਾ ਹੈ, ਪਰ ਉਸ ਨੂੰ ਇਹ ਗੱਲ) ਸੁੱਝਦੀ ਹੀ ਨਹੀਂ ਕਿ ਮੌਤ ਕਿਸੇ ਭੀ ਥਾਂ ਤੇ (ਕਿਸੇ ਭੀ ਵੇਲੇ) ਆ ਸਕਦੀ ਹੈ ॥੨੧॥ਪਦ ਅਰਥ ਨ ਜਾਪੈ = (ਇਹ ਗੱਲ) ਸੁਝਦੀ ਹੀ ਨਹੀਂ। ਕਿਤੈ ਥਾਂਇ = ਕਿਸੇ ਭੀ ਥਾਂ ਤੇ। ਆਵੈ = ਆ ਜਾਂਦੀ ਹੈ। ਮਰਣੁ = ਮੌਤ ॥੨੧॥
SikhNet (Spanish)oh Mulá, nadie sabe cuándo la muerte llegará. (21)
ਗਿਆਨ ਹੀਣੰ; ਅਗਿਆਨ ਪੂਜਾ ॥
giaan heenan; agiaan poojaa | Ang 1412
Sant Singh KhalsaWithout spiritual wisdom, the people worship ignorance.
Manmohan SinghBereft of Divine knowledge, man adores ignorance.
Manmohan Singh (Punjabi)ਰੱਬੀ ਗਿਆਤ ਤੋਂ ਵਿਹੁਣ ਬੰਦਾ ਅਗਿਆਨਤਾ ਦੀ ਉਪਾਸ਼ਨਾ ਕਰਦਾ ਹੈ।
Fareedkot Teekaਜੋ ਜੀਵ ਗਿਆਨ ਤੇ ਹੀਣ ਹੈਂ, ਸੋ ਅਗਿਆਨੀ ਜਨੋਂ ਕੀ ਪੂਜਾ ਕਰਤੇ ਹੈਂ॥
Prof. Sahib Singhਜਿਹੜੇ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹੁੰਦੇ ਹਨ, ਉਹ ਆਤਮਕ ਜੀਵਨ ਵਲੋਂ ਬੇ-ਸਮਝੀ ਨੂੰ ਹੀ ਸਦਾ ਪਸੰਦ ਕਰਦੇ ਹਨ।ਪਦ ਅਰਥ ਗਿਆਨ = ਆਤਮਕ ਜੀਵਨ ਦੀ ਸੂਝ। ਹੀਣੰ = ਸੱਖਣੇ। ਅਗਿਆਨ = ਆਤਮਕ ਜੀਵਨ ਵਲੋਂ ਬੇਸਮਝੀ।
SikhNet (Spanish)Sin Sabiduría Espiritual, la gente alaba la ignorancia,
ਅੰਧ ਵਰਤਾਵਾ; ਭਾਉ ਦੂਜਾ ॥੨੨॥
andh varataavaa; bhaau doojaa |22| Ang 1412
Sant Singh KhalsaThey grope in the darkness, in the love of duality. ||22||
Manmohan SinghThrough the love of another, he gropes through darkness.
Manmohan Singh (Punjabi)ਦਵੈਤ ਭਾਵ ਦੇ ਰਾਹੀਂ ਉਹ ਅੰਧੇਰੇ ਵਿੱਚ ਭਟਕਦਾ ਫਿਰਦਾ ਹੈ।
Fareedkot Teekaਕਿਉਂ ਕਿ ਦੂਜੇ ਭਾਵ ਵਾਲਾ ਤਿਨੋਂ ਕਾ ਮਨ ਅੰਧਾ ਵਰਤਾਰਾ ਹੈ, ਭਾਵ ਯੇਹ ਕਿ ਵਹੁ ਵਿਸ਼ੇ ਸੰਬੰਧੀ ਕਰਮ ਕਰਤੇ ਹੈਂ॥੨੨॥
Prof. Sahib Singh(ਜਿਨ੍ਹਾਂ ਮਨੁੱਖਾਂ ਦੇ ਅੰਦਰ) ਮਾਇਆ ਦਾ ਮੋਹ (ਸਦਾ ਟਿਕਿਆ ਰਹਿੰਦਾ ਹੈ, ਉਹਨਾਂ ਦਾ) ਵਰਤਣ-ਵਿਹਾਰ (ਆਤਮਕ ਜੀਵਨ ਵਲੋਂ) ਅੰਨ੍ਹਾ (ਬਣਾਈ ਰੱਖਣ ਵਾਲਾ ਹੁੰਦਾ) ਹੈ ॥੨੨॥ਪਦ ਅਰਥ ਅੰਧ = ਅੰਨ੍ਹਾ, ਆਤਮਕ ਜੀਵਨ ਵਲੋਂ ਅੰਨ੍ਹਾ ਬਣਾਈ ਰੱਖਣ ਵਾਲਾ। ਵਰਤਾਵਾ = ਵਰਤਣ-ਵਿਹਾਰ। ਭਾਉ = ਪਿਆਰ। ਭਾਉ ਦੂਜਾ = ਪਰਮਾਤਮਾ ਤੋਂ ਬਿਨਾ ਹੋਰ ਦਾ ਪਿਆਰ, ਮਾਇਆ ਦਾ ਮੋਹ ॥੨੨॥
SikhNet (Spanish)ellos actúan en la oscuridad, en el amor a la dualidad. (22)
ਗੁਰ ਬਿਨੁ ਗਿਆਨੁ; ਧਰਮ ਬਿਨੁ ਧਿਆਨੁ ॥
gur bin giaan; dharam bin dhiaan | Ang 1412
Sant Singh KhalsaWithout the Guru, there is no spiritual wisdom; without Dharma, there is no meditation.
Manmohan SinghWithout the Guru, there is no Divine knowledge and without faith there is no meditation.
Manmohan Singh (Punjabi)ਗੁਰਾਂ ਦੇ ਬਗੈਰ ਬ੍ਰਹਮ-ਬੋਧ ਅਤੇ ਈਮਾਨ ਦੇ ਬਗੈਰ ਸਿਮਰਨ ਪਰਾਪਤ ਨਹੀਂ ਹੁੰਦਾ।
Fareedkot Teekaਕਲਿਯੁਗ ਮੇਂ ਗੁਰੋਂ ਸੇ ਬਿਨਾਂ ਨਿਗੁਰੇ ਲੋਕ ਗਿਆਨ ਕਥਨ ਕਰਤੇ ਹੈਂ ਔ ਧਰਮ ਤੇ ਬਿਨਾਂ ਝੂਠਾ ਧਿਆਨ ਲਗਾਵਤੇ ਹੈਂ॥
Prof. Sahib Singhਗੁਰੂ (ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਬਣਦੀ। (ਇਸ ਡੂੰਘੀ ਸਾਂਝ ਨੂੰ ਮਨੁੱਖਾ ਜੀਵਨ ਦਾ ਜ਼ਰੂਰੀ) ਫ਼ਰਜ਼ ਬਣਾਣ ਤੋਂ ਬਿਨਾ (ਹਰਿ-ਨਾਮ ਸਿਮਰਨ ਦੀ) ਲਗਨ ਨਹੀਂ ਬਣਦੀ।ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ, ਪਰਮਾਤਮਾ ਨਾਲ ਸਾਂਝ। ਧਰਮ = ਫ਼ਰਜ਼, ਕਰਤੱਬ। ਧਿਆਨੁ = ਲਗਨ, ਸੁਰਤ।
SikhNet (Spanish)Sin el Guru no hay Sabiduría Espiritual, sin Dharma no hay Meditación,
ਸਚ ਬਿਨੁ ਸਾਖੀ; ਮੂਲੋ. ਨ ਬਾਕੀ ॥੨੩॥
sach bin saakhee; moolo. na baakee |23| Ang 1412
Sant Singh KhalsaWithout Truth, there is no credit; without capital, there is no balance. ||23||
Manmohan SinghWithout truth there is no credit and without capital no balance.
Manmohan Singh (Punjabi)ਸੱਚ ਦੇ ਬਾਝੋਂ ਸਾਖ ਅਤੇ ਅਸਲ ਜਰ ਦੇ ਬਾਝੋਂ ਬਚਤ ਨਹੀਂ ਹੁੰਦਾ।
Fareedkot Teekaਸਚ ਸੇ ਬਿਨਾਂ ਝੂਠੀ (ਸਾਖੀ) ਗਵਾਹੀ ਦੇਣੇ ਕਰ ਕੇ ਤਿਸ ਤੇ ਹੀ ਤਿਨੋਂ ਕਾ ਸ੍ਵਾਸ ਰੂਪੀ ਮੂਲ ਨਹੀਂ ਰਹਿਤਾ ਹੈ ਔ ਪਾਪੋਂ ਰੂਪੀ ਬਾਕੀ ਤਿਨ ਕੀ ਤਰਫ ਰਹਿਤੀ ਹੈ, ਭਾਵ ਯੇਹ ਪਾਪੋਂ ਕਾ ਫਲ੍ਹ ਦੁਖ ਭੋਗਤੇ ਹੈਂ॥੨੩॥
Prof. Sahib Singhਸਦਾ-ਥਿਰ ਹਰਿ-ਨਾਮ ਸਿਮਰਨ ਤੋਂ ਬਿਨਾ (ਹੋਰ ਹੋਰ ਮਾਇਕ ਉੱਦਮਾਂ ਦੀ ਜੀਵਨ-) ਰਾਹਦਾਰੀ ਦੇ ਕਾਰਨ (ਆਤਮਕ ਜੀਵਨ ਦਾ ਉਹ) ਸਰਮਾਇਆ ਭੀ ਪੱਲੇ ਨਹੀਂ ਰਹਿ ਜਾਂਦਾ (ਜਿਸ ਨੇ ਮਨੁੱਖਾ ਜਨਮ ਲੈ ਕੇ ਦਿੱਤਾ ਸੀ) ॥੨੩॥ਪਦ ਅਰਥ ਸਚ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਸਾਖੀ = ਗਵਾਹੀ, ਪਰਵਾਨਾ, ਜੀਵਨ-ਰਾਹਦਾਰੀ। ਮੂਲੋ = ਮੂਲ ਭੀ, ਸਰਮਾਇਆ ਭੀ, (ਆਤਮਕ ਜੀਵਨ ਦਾ ਉਹ) ਸਰਮਾਇਆ ਭੀ (ਜਿਸ ਨੇ ਮਨੁੱਖਾ ਜਨਮ ਲੈ ਕੇ ਦਿੱਤਾ ਸੀ)। ਨ ਬਾਕੀ = ਬਾਕੀ ਨਹੀਂ ਰਹਿੰਦਾ, ਪੱਲੇ ਨਹੀਂ ਰਹਿੰਦਾ ॥੨੩॥
SikhNet (Spanish)sin Verdad, no hay crédito, sin Capital no hay balance. (23)
ਮਾਣੂ ਘਲੈ; ਉਠੀ ਚਲੈ ॥
maanoo ghalai; utthee chalai | Ang 1412
Sant Singh KhalsaThe mortals are sent into the world; then, they arise and depart.
Manmohan SinghMan is sent into the world and then he gets up and departs.
Manmohan Singh (Punjabi)ਮਨੁਸ਼ ਸੰਸਾਰ ਵਿੱਚ ਭੇਜਿਆ ਜਾਂਦਾ ਹੈ ਅਤੇ ਮੁੜ ਖੜ੍ਹਾਂ ਹੋ ਉਹ ਟੁਰ ਜਾਂਦਾ ਹੈ।
Fareedkot Teekaਇਹ ਮਾਨਸ ਵਾਹਿਗੁਰੂ ਕੇ ਭੇਜੇ ਹੂਏ ਆਏ ਔ ਸੱਦੇ ਤੇ ਉਠ ਚਲੇ ਹੈਂ ਔ ਐਸੀ ਬਾਤੋਂ ਕੇ ਕਰਨੇ ਕਰ ਕੇ ਜੋ ਊਪਰ ਕੇ ਸਲੋਕ ਮੇਂ ਕਥਨ ਕਰੀ ਹੈ॥
Prof. Sahib Singh(ਪਰਮਾਤਮਾ) ਮਨੁੱਖ ਨੂੰ (ਜਗਤ ਵਿਚ ਕੋਈ ਆਤਮਕ ਲਾਭ ਖੱਟਣ ਲਈ) ਭੇਜਦਾ ਹੈ, (ਪਰ ਜੇ ਆਤਮਕ ਜੀਵਨ ਦੀ ਖੱਟੀ ਖੱਟਣ ਤੋਂ ਬਿਨਾ ਹੀ ਮਨੁੱਖ ਜਗਤ ਤੋਂ) ਉੱਠ ਕੇ ਤੁਰ ਪੈਂਦਾ ਹੈ,ਪਦ ਅਰਥ ਮਾਣੂ = ਮਨੁੱਖ (ਨੂੰ)। ਘਲੈ = ਘੱਲੈ, (ਪਰਮਾਤਮਾ) ਭੇਜਦਾ ਹੈ। ਉਠੀ = ਉਠਿ, ਉੱਠ ਕੇ। ਚਲੈ = ਚੱਲੈ, (ਜਗਤ ਤੋਂ) ਤੁਰ ਪੈਂਦਾ ਹੈ।
SikhNet (Spanish)Los mortales son enviados al mundo,
ਸਾਦੁ ਨਾਹੀ; ਇਵੇਹੀ ਗਲੈ ॥੨੪॥
saad naahee; ivehee galai |24| Ang 1412
Sant Singh KhalsaThere is no joy in this. ||24||
Manmohan SinghThere is no pleasure is this thing, if he reaps not any profit.
Manmohan Singh (Punjabi)ਜੇਕਰ ਉਹ ਲਾਭ ਨਹੀਂ ਉਠਾਉਂਦਾ ਤਾਂ ਇਸ ਗਲ ਵਿੱਚ ਕੋਈ ਖੁਸ਼ੀ ਨਹੀਂ।
Fareedkot Teekaਇਨ ਜੀਵੋਂ ਕੋ ਮਾਨਸ ਜਨਮ ਕਾ ਸ੍ਵਾਦ ਨਾ ਆਵਤਾ ਭਯਾ ਹੈ, ਭਾਵ ਜਨਮ ਸਫਲ ਨਾ ਕੀਆ॥੨੪॥☬ਕਰਮੋਂ ਕੇ ਫਲ ਕੀ ਆਵਸ੍ਯ ਭਗਤ ਬ੍ਯਤਾ ਉਚਾਰਨ ਕਰਤੇ ਹੈਂ:
Prof. Sahib Singh(ਤਾਂ) ਇਹੋ ਜਿਹਾ ਜੀਵਨ ਜੀਊਣ ਵਿਚ ਮਨੁੱਖ ਨੂੰ ਕੋਈ) ਆਤਮਕ ਆਨੰਦ ਹਾਸਲ ਨਹੀਂ ਹੁੰਦਾ ॥੨੪॥ਪਦ ਅਰਥ ਸਾਦੁ = ਸੁਆਦ, ਆਨੰਦ। ਇਵੇਹੀ ਗਲੈ = ਇਹੋ ਜਿਹੀ ਗੱਲ ਵਿਚ ॥੨੪॥
SikhNet (Spanish)entonces se levantan y parten, no hay dicha en esto. (24)
ਰਾਮੁ ਝੁਰੈ ਦਲ ਮੇਲਵੈ; ਅੰਤਰਿ ਬਲੁ ਅਧਿਕਾਰ ॥
raam jhurai dal melavai; antar bal adhikaar | Ang 1412
Sant Singh KhalsaRaam Chand, sad at heart, assembled his army and forces.
Manmohan SinghWith great mental effort Ram Chander gathered his army, in utter sadness.
Manmohan Singh (Punjabi)ਆਪਣੇ ਮਨ ਦੇ ਬਹੁਤੇ ਜੋਰ ਨਾਲ, ਰਾਮ ਚੰਦ੍ਰ ਉਦਾਸੀਨ ਹੋ ਆਪਣੀ ਸੈਨਾ ਇਕੱਤਰ ਕਰਦਾ ਹੈ।
Fareedkot Teekaਰਾਮਚੰਦ੍ਰ ਭੀ ਸਰੀਰ ਸਬੰਧ ਕਰ ਕਪੋਂ ਕੇ ਦਲ ਕੋ ਇਕਤ੍ਰ ਕਰ ਕੇ ਝੂਰਤੇ ਭਏ ਹੈਂ। ਜਦਪਿ ਰਿਦੇ ਬੀਚ ਸ੍ਰਿਸਟੀ ਕੇ ਉਲਟਾਵਨੇ ਕਾ ਬਲ ਭੀ ਥਾ ਤਦਪਿ ਤਿਸ ਬਲ ਕੇ ਦਿਖਾਵਨੇ ਕਾ ਅਧਿਕਾਰ ਨ ਸਮਝਿਆ, ਭਾਵ ਯੇਹ ਕਿ ਮਾਨਸ ਜਨਮ ਕੇ ਧਾਰਨੇ ਸੇ ਉਸੀ ਤਰਹ ਕੀ ਚੇਸ਼ਟਾ ਕਰਨੀ ਚਾਹੀਏ॥
Prof. Sahib Singh(ਸ੍ਰੀ ਰਾਮਚੰਦ੍ਰ ਉਸ ਕਰਤਾਰ ਦੀ ਬਰਾਬਰੀ ਨਹੀਂ ਕਰ ਸਕਦਾ। ਵੇਖੋ! ਰਾਵਣ ਨਾਲ ਲੜਾਈ ਕਰਨ ਵਾਸਤੇ) ਸ੍ਰੀ ਰਾਮਚੰਦ੍ਰ ਫ਼ੌਜਾਂ ਇਕੱਠੀਆਂ ਕਰਦਾ ਹੈ, (ਉਸ ਦੇ) ਅੰਦਰ (ਫ਼ੌਜਾਂ ਇਕੱਠੀਆਂ ਕਰਨ ਦੇ) ਅਧਿਕਾਰ ਦੀ ਤਾਕਤ ਭੀ ਹੈ, (ਫਿਰ ਭੀ ਸ੍ਰੀ) ਰਾਮਚੰਦ੍ਰ ਦੁਖੀ ਹੁੰਦਾ ਹੈਪਦ ਅਰਥ ਰਾਮੁ = (ਸ੍ਰੀ) ਰਾਮਚੰਦ੍ਰ। ਝੁਰੈ = ਦੁਖੀ ਹੁੰਦਾ ਹੈ। ਦਲ = ਫ਼ੌਜਾਂ। ਮੇਲਵੈ = ਇਕੱਠੀਆਂ ਕਰਦਾ ਹੈ। ਅੰਤਰਿ = (ਸ੍ਰੀ ਰਾਮਚੰਦ੍ਰ ਦੇ) ਅੰਦਰ। ਅਧਿਕਾਰ = ਇਖ਼ਤਿਆਰ। ਬਲੁ ਅਧਿਕਾਰ = ਅਧਿਕਾਰ ਦੀ ਤਾਕਤ।
SikhNet (Spanish)Ram Chand, con tristeza en su corazón, reunió a su ejército con sus refuerzos,
ਬੰਤਰ ਕੀ ਸੈਨਾ. ਸੇਵੀਐ; ਮਨਿ ਤਨਿ ਜੁਝੁ ਅਪਾਰੁ ॥
bantar kee sainaa. seveeai; man tan jujh apaar | Ang 1412
Sant Singh KhalsaThe army of monkeys was at his service; his mind and body became eager for war.
Manmohan SinghThe army of monkeys was also at his service and in his mind and body, he became infinitely zealous of war.
Manmohan Singh (Punjabi)ਬਾਂਦਰਾਂ ਦੀ ਫੌਜ ਵੀ ਇਸ ਦੀ ਸੇਵਾ ਵਿੱਚ ਹਾਜਰ ਸੀ ਅਤੇ ਆਪਣੇ ਚਿੱਤ ਅਤੇ ਸਰੀਰ ਅੰਦਰ ਉਹ ਲੜਾਈ ਦਾ ਬੇਅੰਤ ਹੀ ਚਾਹਵਾਨ ਹੋ ਗਿਆ।
Fareedkot Teekaਐਸਾ ਬੀਚਾਰ ਕੀਆ ਕਿ ਬਾਂਦਰੋਂ ਕੀ ਸੈਨਾ ਕੋ ਸੇਵਣਾ ਕਰੀਏ, ਭਾਵ ਯੇਹ ਤਿਸ ਸੈਨਾ ਕੋ ਸਾਥ ਲੇ ਕਰ ਮਨ, ਤਨ ਮੇਂ ਅਪਾਰ ਜੁਧ ਹੀ ਬਸ ਰਹਾ ਥਾ॥
Prof. Sahib Singh(ਹਾਲਾਂਕਿ) ਵਾਨਰਾਂ ਦੀ (ਉਸ) ਫ਼ੌਜ ਦੀ ਰਾਹੀਂ (ਉਸ ਦੀ) ਸੇਵਾ ਭੀ ਹੋ ਰਹੀ ਹੈ (ਜਿਸ ਸੈਨਾ ਦੇ) ਮਨ ਵਿਚ ਤਨ ਵਿਚ ਜੁੱਧ ਕਰਨ ਦਾ ਬੇਅੰਤ ਚਾਉ ਹੈ,ਪਦ ਅਰਥ ਬੰਤਰ ਕੀ ਸੈਨਾ = ਵਾਨਰਾਂ ਦੀ ਫ਼ੌਜ ਦੀ ਰਾਹੀਂ। ਸੇਵੀਐ = (ਸ੍ਰੀ ਰਾਮਚੰਦ੍ਰ ਦੀ) ਸੇਵਾ ਕੀਤੀ ਜਾ ਰਹੀ ਹੈ। ਮਨਿ = ਮਨ ਵਿਚ। ਤਨਿ = ਤਨ ਵਿਚ। ਜੁਝੁ = ਜੁੱਧ ਦਾ ਚਾਉ।
SikhNet (Spanish)el ejército de changos estaba a su servicio, su mente y cuerpo estaban listos para la guerra;
ਸੀਤਾ ਲੈ ਗਇਆ ਦਹਸਿਰੋ; ਲਛਮਣੁ ਮੂਓ ਸਰਾਪਿ ॥
seetaa lai geaa dahasiro; lachhaman mooo saraap | Ang 1412
Sant Singh KhalsaRaawan captured his wife Sita, and Lachhman was cursed to die.
Manmohan SinghTen-headed Rawan had taken away Sita, his wife and Lachhman had died of the curse.
Manmohan Singh (Punjabi)ਦਸਾਂ-ਸਿਰਾਂ ਵਾਲਾ ਰਾਵਣ, ਉਸ ਦੀ ਪਤਲੀ ਸੀਤਾ ਨੂੰ ਲੈ ਗਿਆ ਸੀ ਅਤੇ ਲਛਮਣ ਬਦ-ਦੂਆ ਨਾਲ ਮਰ ਗਿਆ ਸੀ।
Fareedkot Teekaਜਬ ਰਾਵਣ ਸੀਤਾ ਕੋ ਲੈ ਗਇਆ ਤਬ ਤਿਸ ਕੇ ਬਿਰਹ ਸੇ ਦੁਖੀ ਹੂਏ, ਪੁਨਾ ਯੁਧ ਮੇਂ ਲਛਮਣ ਜੀ ਕੋ ਮੂਰਛਾ ਭਈ ਸੇ ਦੁਖ ਭਯਾ ਹੈ। ਇਤਨੇ ਦੁਖੋਂ ਕਾ ਕਾਰਣ ਨਾਰਦ ਜੀ ਕਾ ਸ੍ਰਾਪ ਹੋਤਾ ਭਯਾ ਹੈ॥☬ਕਿਸੀ ਕਾਲ ਮੇਂ ਨਾਰਦ ਜੀ ਨੇ ਵਿਵਾਹ ਕੇ ਵਾਸਤੇ ਹਰੀ ਸੇ ਸਰੂਪ ਮਾਂਗਾ ਥਾ। ਹਰੀ ਨੇ ਸਰੂਪ ਦੇ ਕਰ ਮੁਖ ਬਾਂਦਰ ਕਾ ਕਰ ਦੀਆ ਅਰ ਸੁਯੰਬਰ ਮੇਂ ਵਹੁ ਰਾਜ ਪੁਤ੍ਰੀ ਆਪ ਲੇ ਗਏ। ਤਬ ਨਾਰਦ ਜੀ ਨੇ ਅਪਨੈ ਸਾਥ ਹਾਸੀ ਕਰੀ ਜਾਣ ਕਰ ਸ੍ਰਾਪ ਦੀਆ ਥਾ, 'ਬਾਂਦਰ ਤੁਮਾਰੀ ਸਹਾਇਤਾ ਕਰੇਂਗੇ ਔਰ ਇਸਤ੍ਰੀ ਕੇ ਬਿਰਹ ਕਰ ਦੁਖੀ ਹੋਵੋਗੇ'। ਓਹ ਸਰਾਪ ਦੀਆ ਹੂਆ ਰਾਮ ਜੀ ਕੋ ਭੋਗਣਾ ਪੜਾ॥
Prof. Sahib Singh(ਫਿਰ ਭੀ ਜਦੋਂ) ਸੀਤਾ (ਜੀ) ਨੂੰ ਰਾਵਣ ਲੈ ਗਿਆ ਸੀ, (ਤੇ, ਫਿਰ ਜਦੋਂ ਸ੍ਰੀ ਰਾਮਚੰਦ੍ਰ ਜੀ ਦਾ ਭਾਈ) ਲਛਮਨ ਸਰਾਪ ਨਾਲ ਮਰ ਗਿਆ ਸੀ, (ਤਦੋਂ ਰਾਮਚੰਦ੍ਰ ਦੁਖੀ ਹੋਇਆ।)ਪਦ ਅਰਥ ਦਹਸਿਰੋ = ਦਸ ਸਿਰਾਂ ਵਾਲਾ ਰਾਵਣ। ਮੂਓ = ਮਰ ਗਿਆ। ਸਰਾਪਿ = ਸਰਾਪ ਨਾਲ।
SikhNet (Spanish)Rawan capturó a su esposa Sita, y Lachman recibió una maldición fatal.
ਨਾਨਕ. ਕਰਤਾ ਕਰਣਹਾਰੁ; ਕਰਿ ਵੇਖੈ ਥਾਪਿ ਉਥਾਪਿ ॥੨੫॥
naanak. karataa karanahaar; kar vekhai thaap uthaap |25| Ang 1412
Sant Singh KhalsaO Nanak, the Creator Lord is the Doer of all; He watches over all, and destroys what He has created. ||25||
Manmohan SinghNanak, the Creator-Lord is the doer of all the deeds. Destroying what He himself created, He watches it all.
Manmohan Singh (Punjabi)ਨਾਨਕ, ਸਿਰਜਣਹਾਰ-ਸੁਆਮੀ! ਸਾਰਿਆਂ ਕੰਮਾਂ ਦੇ ਕਰਨ ਵਾਲਾ ਹੈ। ਜੋ ਉਸ ਨੇ ਆਪ ਉਤਪੰਨ ਕੀਤਾ ਹੈ ਉਸ ਨੂੰ ਨਾਸ ਕਰ, ਉਹ ਆਪ ਹੀ ਵੇਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਜਗਤ ਕੇ ਕਰਤਾ ਬ੍ਰਹਮਾਦੀ ਹੈਂ ਤਿਨੋਂ ਕਾ ਕਰਣਹਾਰ ਵਿਸ਼ਨ ਜੋ ਆਪ ਹੀ ਸ੍ਰਿਸਟੀ ਕੋ ਥਾਪ, ਭਾਵ ਰਚ ਕਰ ਕੇ ਦੇਖਤਾ ਹੈ ਪੁਨਾ (ਉਥਾਪਿ) ਉਠਾਇ ਦੇਤਾ ਹੈ, ਭਾਵ ਲੀਨ ਕਰ ਲੇਤਾ ਹੈ। ਸੋ ਐਸਾ ਸਮਰਥ ਹਰੀ ਦੇਹ ਧਾਰ ਕਰ ਦੁਖੋਂ ਕੋ ਭੋਗਤਾ ਭਯਾ ਹੈ। ਤਬ ਔਰ ਜੀਵੋਂ ਕੀ ਤੋ ਕਿਆ ਬਾਤ ਹੈ, ਭਾਵ ਕਰਮੋਂ ਕਾ ਫਲ ਅਵੱਸ਼ ਸਭ ਕੋ ਭੋਗਣਾ ਪੜਤਾ ਹੈ॥੨੫॥
Prof. Sahib Singhਹੇ ਨਾਨਕ! ਕਰਤਾਰ ਸਭ ਕੁਝ ਕਰ ਸਕਣ ਦੀ ਸਮਰਥਾ ਵਾਲਾ ਹੈ (ਉਸ ਨੂੰ ਕਦੇ ਝੁਰਨ ਦੀ ਦੁਖੀ ਹੋਣ ਦੀ ਲੋੜ ਨਹੀਂ), ਉਹ ਤਾਂ ਪੈਦਾ ਕਰ ਕੇ ਨਾਸ ਕਰ ਕੇ (ਸਭ ਕੁਝ ਕਰ ਕੇ ਆਪ ਹੀ) ਵੇਖਦਾ ਹੈ ॥੨੫॥ਪਦ ਅਰਥ ਕਰਣਹਾਰੁ = ਸਭ ਕੁਝ ਕਰ ਸਕਣ ਵਾਲਾ। ਕਰਤਾ = ਕਰਤਾਰ। ਕਰਿ = ਕਰ ਕੇ। ਥਾਪਿ = ਪੈਦਾ ਕਰ ਕੇ। ਉਥਾਪਿ = ਨਾਸ ਕਰ ਕੇ ॥੨੫॥
SikhNet (Spanish)Oh Nanak, el Creador es el Hacedor de todo, Él lo observa todo y destruye lo que ha creado. (25)
ਮਨ ਮਹਿ ਝੂਰੈ ਰਾਮਚੰਦੁ; ਸੀਤਾ ਲਛਮਣ ਜੋਗੁ ॥
man meh jhoorai raamachand; seetaa lachhaman jog | Ang 1412
Sant Singh KhalsaIn his mind, Raam Chand mourned for Sita and Lachhman.
Manmohan SinghWithin his mind, Ram Chander mourned for Sita and Lachhman.
Manmohan Singh (Punjabi)ਆਪਣੇ ਚਿੱਤ ਅੰਦਰ ਰਾਮ ਚੰਦਰ ਸੀਤਾ ਲਛਮਣ ਲਈ ਸ਼ੋਕ ਕਰਦਾ ਸੀ।
Fareedkot Teekaਸੀਤਾ ਔ ਲਛਮਣ ਕੇ (ਜੋਗ) ਸੰਬੰਧ ਵਾਸਤੇ ਰਾਮਚੰਦ੍ਰ ਜੀ ਝੂਰਤੇ ਭਏ, ਭਾਵ ਚਿੰਤਾਵਾਨ ਹੂਏ॥
Prof. Sahib Singh(ਵੇਖੋ, ਸ੍ਰੀ) ਰਾਮਚੰਦ੍ਰ (ਆਪਣੇ) ਮਨ ਵਿਚ ਸੀਤਾ (ਜੀ) ਦੀ ਖ਼ਾਤਰ ਦੁਖੀ ਹੋਇਆ (ਜਦੋਂ ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ, ਫਿਰ) ਦੁਖੀ ਹੋਇਆ ਲਛਮਣ ਦੀ ਖ਼ਾਤਰ (ਜਦੋਂ ਰਣਭੂਮੀ ਵਿਚ ਲਛਮਨ ਬਰਛੀ ਨਾਲ ਮੂਰਛਿਤ ਹੋਇਆ)।ਪਦ ਅਰਥ ਝੂਰੈ = ਦੁਖੀ ਹੁੰਦਾ ਹੈ (ਦੁਖੀ ਹੋਇਆ)। ਜੋਗੁ = ਦੀ ਖ਼ਾਤਰ, ਵਾਸਤੇ।
SikhNet (Spanish)En su interior Ram Chand vivió el duelo de Sita, y Lachman
ਹਣਵੰਤਰੁ ਆਰਾਧਿਆ; ਆਇਆ ਕਰਿ ਸੰਜੋਗੁ ॥
hanavantar aaraadhiaa; aaeaa kar sanjog | Ang 1412
Sant Singh KhalsaThen, he remembered Hanuman the monkey-god, who came to him.
Manmohan SinghHe remembered, Hanuman, the monkey-god and he came to meet him.
Manmohan Singh (Punjabi)ਉਸ ਨੇ ਬਾਂਦਰਾਂ ਦੇ ਦੇਵਤੇ ਹਨੁਮਾਨ ਨੂੰ ਯਾਦ ਕੀਤਾ ਅਤੇ ਉਹ ਉਸ ਨੂੰ ਮਿਲਣ ਦੇ ਲਈ ਆਇਆ।
Fareedkot Teekaਜਬ ਹਨੂਮਾਨ ਜੀ ਕੇ ਤਾਈਂ ਅਰਾਧਿਆ, ਭਾਵ ਉਸਤਤੀ ਕਰੀ ਤਬ ਹਨੂਮਾਨ ਜੀ ਪ੍ਰਥਮੇ ਸੀਤਾ ਕੀ ਸੋਝੀ ਲਿਆਇਆ ਔਰ ਸੰਜੀਵਨ ਬੂਟੀ ਔ ਸੁਖੇਣ ਵੈਦ ਕੋ ਲਿਆਇ ਕਰ ਲਛਮਣ ਕੋ ਜਿਵਾਯਾ, ਪੁਨਾ ਸੀਤਾ ਕਾ ਔ ਲਛਮਣ ਕਾ ਰਾਮਚੰਦ੍ਰ ਜੀ ਕੇ ਸਾਥ (ਸੰਜੋਗੁ) ਮਿਲਾਪ ਕਰ ਦੀਆ॥
Prof. Sahib Singh(ਤਦੋਂ ਸ੍ਰੀ ਰਾਮਚੰਦ੍ਰ ਨੇ) ਹਨੂਮਾਨ ਨੂੰ ਯਾਦ ਕੀਤਾ ਜੋ (ਪਰਮਾਤਮਾ ਵਲੋਂ ਬਣੇ) ਸੰਜੋਗ ਦੇ ਕਾਰਨ (ਸ੍ਰੀ ਰਾਮਚੰਦ੍ਰ ਜੀ ਦੀ ਸਰਨ) ਆਇਆ ਸੀ।ਪਦ ਅਰਥ ਹਣਵੰਤਰੁ = ਹਨੂਮਾਨ (ਹਨੂ = हनु = ਠੋਡੀ। ਹਨੂਮਾਨ = ਲੰਮੀ ਠੋਡੀ ਵਾਲਾ)। ਆਰਾਧਿਆ = ਯਾਦ ਕੀਤਾ। ਕਰਿ = ਕਰਕੇ, ਦੇ ਕਾਰਨ। ਸੰਜੋਗੁ = ਮਿਲਾਪ, (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਮਿਲਾਪ। ਸੰਜੋਗੁ ਕਰਿ = (ਪਰਮਾਤਮਾ ਵਲੋਂ ਬਣੇ) ਸੰਜੋਗ ਨਾਲ।
SikhNet (Spanish)después recordó a Januman, el dios chango, que llegó hasta él,
ਭੂਲਾ ਦੈਤੁ. ਨ ਸਮਝਈ; ਤਿਨਿ ਪ੍ਰਭ ਕੀਏ ਕਾਮ ॥
bhoolaa dait. na samajhee; tin prabh kee kaam | Ang 1412
Sant Singh KhalsaThe misguided demon did not understand that God is the Doer of deeds.
Manmohan SinghThe misguided demon knows not that wondrous are the deeds, which He, the Lord does.
Manmohan Singh (Punjabi)ਭੁੱਲਿਆ ਹੋਇਆ ਰਾਖਸ਼ ਜਾਣਦਾ ਨਹੀਂ ਕਿ ਅਸਚਰਜ ਹਨ ਕੰਮ, ਜਿਹੜੇ ਕਿ ਉਹ ਸੁਆਮੀ ਕਰਦਾ ਹੈ।
Fareedkot Teekaਵੀਚਾਰ ਸੇ ਭੂਲਾ ਹੂਆ ਰਾਵਣ ਜੋ ਦੈਤੋਂ ਕਾ ਰਾਜਾ ਥਾ, ਸੋ ਪ੍ਰਭੂ ਕੇ ਐਸੇ ਕਾਮ ਕੀਏ ਹੂਏ ਦੇਖ ਕਰ ਭੀ ਨਾ ਸਮਝਤਾ ਭਯਾ, ਭਾਵ ਯੇਹ ਰਾਮਚੰਦ੍ਰ ਜੀ ਕੋ ਈਸ਼੍ਵਰ ਜਾਣ ਕਰ ਸੀਤਾ ਲੇ ਕਰ ਨਾ ਮਿਲਤਾ ਭਯਾ॥
Prof. Sahib Singhਮੂਰਖ ਰਾਵਣ (ਭੀ) ਇਹ ਗੱਲ ਨਾਹ ਸਮਝਿਆ ਕਿ ਇਹ ਸਾਰੇ ਕੰਮ ਪਰਮਾਤਮਾ ਨੇ (ਆਪ ਹੀ) ਕੀਤੇ ਸਨਪਦ ਅਰਥ ਦੈਤੁ = ਰਾਵਣ ਦੈਂਤ। ਨ ਸਮਝਈ = ਨਹੀਂ ਸਮਝਦਾ (ਨਾਹ ਸਮਝਿਆ)। ਤਿਨਿ ਪ੍ਰਭ = ਉਸ ਪਰਮਾਤਮਾ ਨੇ। ਤਿਨਿ = ਉਸ ਨੇ। ਕਾਮ = ਸਾਰੇ ਕੰਮ।
SikhNet (Spanish)el malvado desviado no entendió que Dios es el Hacedor de todo.
ਨਾਨਕ. ਵੇਪਰਵਾਹੁ ਸੋ; ਕਿਰਤੁ. ਨ ਮਿਟਈ, ਰਾਮ ॥੨੬॥
naanak. veparavaahu so; kirat. na mittee, raam |26| Ang 1412
Sant Singh KhalsaO Nanak, the actions of the Self-existent Lord cannot be erased. ||26||
Manmohan SinghNanak, the past deeds which He, the Care-free Lord, rewards are ineffaceable.
Manmohan Singh (Punjabi)ਨਾਨਕ, ਨਾਂ ਮਿਸਣ ਵਾਲੇ ਹਨ ਪੂਰਬਲੇ ਕਰਮ ਜਿਨ੍ਹਾਂ ਦਾ ਬਦਲਾ ਉਹ ਮੁਛੰਦਗੀ-ਰਹਿਤ ਸੁਆਮੀ ਭੁਗਤਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਯਦਪਿ ਓਹ ਰਾਮਚੰਦ੍ਰ ਵੇਪਰਵਾਹ ਪਰਮੇਸ਼੍ਵਰ ਸਰੂਪ ਥੇ, ਪਰੰਤੂ ਤਿਨ ਕਾ ਕਰਮ ਫਲ ਨ ਮਿਟਤਾ ਭਯਾ, ਜੋ ਨਾਰਦ ਕਾ ਸ੍ਰਾਪ ਥਾ॥੨੬॥☬ਏਕ ਸਮੇਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਲਾਹੌਰ ਮੇਂ ਗਏ। ਤਹਾਂ ਕਸਾਈ ਪੁਰੇ ਮੇਂ ਪਾਪ ਹੋਤਾ ਦੇਖ ਕਰ ਕੋਪ ਕਰ ਸ੍ਰਾਪ ਦੀਆ।
Prof. Sahib Singhਉਹ ਪਰਮਾਤਮਾ (ਤਾਂ) ਬੇ-ਮੁਥਾਜ ਹੈ, (ਸ੍ਰੀ ਰਾਮਚੰਦ੍ਰ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ) (ਸ੍ਰੀ) ਰਾਮਚੰਦ (ਜੀ) ਪਾਸੋਂ ਭਾਵੀ ਨਾਹ ਮਿਟ ਸਕੀ ॥੨੬॥ਪਦ ਅਰਥ ਵੇਪਰਵਾਹੁ = ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ। ਕਿਰਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ, ਭਾਵੀ। ਨ ਮਿਟਈ ਰਾਮ = (ਸ੍ਰੀ) ਰਾਮਚੰਦ੍ਰ ਪਾਸੋਂ (ਭੀ) ਨਾਹ ਮਿਟੀ ॥੨੬॥
SikhNet (Spanish)Oh, dice Nanak, las acciones del Dios Auto Existente no pueden ser borradas. (26)
ਲਾਹੌਰ ਸਹਰੁ; ਜਹਰੁ ਕਹਰੁ. ਸਵਾ ਪਹਰੁ ॥੨੭॥
laahauar sehar; jehar kehar. savaa pehar |27| Ang 1412
Sant Singh KhalsaThe city of Lahore suffered terrible destruction for four hours. ||27||
Manmohan SinghWrath and tyranny ravaged the city of Lahore for three and a quarter hours.
Manmohan Singh (Punjabi)ਸਵਾ ਤਿੰਨ ਘੰਟੇ ਲਈ ਗੁੱਸੇ ਅਤੇ ਜੁਲਮ ਨੇ ਲਾਹੌਰ ਸ਼ਹਿਰ ਦਾ ਸੱਤਿਆਨਾਸ ਕਰ ਦਿਛਾ।
Fareedkot Teekaਇਸ ਲਾਹੌਰ ਸ਼ਹਿਰ ਮੇਂ ਪਾਪ ਕੇ ਹੋਣੇ ਕਰ ਸਵਾ ਪਹਿਰ ਦਿਨ ਚੜ੍ਹਤੇ ਤਕ ਸਦਾ ਹੀ ਜ਼ਹਿਰ ਕੇ ਸਮਾਨ (ਕਹਰ) ਅਤੀ ਕਸ਼ਟ ਰਹਿਆ ਕਰੇਗਾ॥੨੭॥☬ਐਸਾ ਵਾਕ ਹੋਣੇ ਕਰ ਲਾਹੌਰ ਮੇਂ ਨਿਤ ਹੀ ਬਡੇ ਬਡੇ ਉਪਦ੍ਰਵ ਹੂਆ ਕਰੇਂ। ਜਬ ਸਾਹਿਬ ਤੀਸਰੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਲਾਹੌਰ ਮੇਂ ਆਏ ਔ ਲਹੌਰ ਕੀ ਸੰਗਤ ਹਜੂਰ ਮੇਂ ਗਈ ਬੇਨਤੀ ਕਰੀ। ਤਬ ਸ੍ਰੀ ਗੁਰੂ ਜੀ ਦਿਆਲ ਹੋਇ ਕਰ ਕੇ ਇਹ ਬਚਨ ਕੀਆ:
Prof. Sahib Singhਲਾਹੌਰ ਦਾ ਸ਼ਹਰ (ਸ਼ਹਰ-ਨਿਵਾਸੀਆਂ ਵਾਸਤੇ ਆਤਮਕ ਮੌਤ ਲਿਆਈ ਰੱਖਣ ਦੇ ਕਾਰਣ) ਜ਼ਹਰ (ਬਣਿਆ ਪਿਆ ਹੈ, ਕਿਉਂਕਿ ਇੱਥੇ ਨਿੱਤ ਸਵੇਰੇ ਰੱਬੀ ਸਿਫ਼ਤ-ਸਾਲਾਹ ਦੀ ਥਾਂ) ਸਵਾ ਪਹਰ (ਦਿਨ ਚੜ੍ਹੇ ਤਕ ਮਾਸ ਦੀ ਖ਼ਾਤਰ ਪਸ਼ੂਆਂ ਉਤੇ) ਕਹਰ (ਹੁੰਦਾ ਰਹਿੰਦਾ ਹੈ। ਮਾਸ ਆਦਿਕ ਖਾਣਾ ਅਤੇ ਵਿਸ਼ੇ ਭੋਗਣਾ ਹੀ ਲਾਹੌਰ-ਨਿਵਾਸੀਆਂ ਦਾ ਜੀਵਨ-ਮਨੋਰਥ ਬਣ ਰਿਹਾ ਹੈ) ॥੨੭॥ਪਦ ਅਰਥ ਜਹਰੁ = (ਆਤਮਕ ਮੌਤ ਲਿਆਉਣ ਵਾਲਾ) ਜ਼ਹਿਰ ॥੨੭॥
SikhNet (Spanish)La ciudad de Lajore sufrió una terrible destrucción durante cuatro horas. (27)