ਮਾਇਆ ਮੋਹੁ. ਨ ਚੁਕਈ; ਮਰਿ ਜੰਮਹਿ ਵਾਰੋ ਵਾਰ ॥
maaeaa mohu. na chukee; mar jameh vaaro vaar |
Sant Singh KhalsaTheir attachment to Maya does not cease; they die, only to be reborn, over and over again.
Manmohan SinghTheir love of wealth goes not and they die are born again and again.
Manmohan Singh (Punjabi)ਉਨ੍ਹਾਂ ਦੀ ਧਨ-ਦੌਲਤ ਦੀ ਮਮਤਾ ਜਾਂਦੀ ਨਹੀਂ ਅਤੇ ਉਹ ਮੁੜ ਮੁੜ ਕੇ ਮਰਦੇ ਤੇ ਜੰਮਦੇ ਰਹਿੰੇਦ ਹਨ।
Fareedkot Teekaਤਿਨੋਂ ਕੇ ਰਿਦੇ ਤੇ ਮਾਯਾ ਕਾ ਮੋਹਿ ਦੂਰ ਨਹੀਂ ਹੋਤਾ ਹੈ, ਇਸੀ ਤੇ ਓਹ ਵਾਰੰਵਾਰ ਜਨਮਤੇ ਮਰਤੇ ਹੈਂ॥
Prof. Sahib Singh(ਜਿਤਨਾ ਚਿਰ ਉਹਨਾਂ ਦੇ ਅੰਦਰੋਂ) ਮਾਇਆ ਦਾ ਮੋਹ ਮੁੱਕਦਾ ਨਹੀਂ, ਉਹ ਮੁੜ ਮੁੜ ਜੰਮਦੇ ਰਹਿੰਦੇ ਹਨ।ਪਦ ਅਰਥ ਨ ਚੁਕਈ = ਨਹੀਂ ਮੁੱਕਦਾ। ਮਰਿ ਜੰਮਹਿ = ਮਰ ਕੇ ਜੰਮਦੇ ਹਨ। ਵਾਰੋ ਵਾਰ = ਬਾਰ ਬਾਰ, ਮੁੜ ਮੁੜ।
SikhNet (Spanish)Su apego a Maya no cesa, mueren sólo para nacer y volver a morir, una y otra vez,
ਸਤਿਗੁਰੁ ਸੇਵਿ ਸੁਖੁ ਪਾਇਆ; ਅਤਿ ਤਿਸਨਾ ਤਜਿ ਵਿਕਾਰ ॥
satigur sev sukh paaeaa; at tisanaa taj vikaar |
Sant Singh KhalsaServing the True Guru, peace is found; intense desire and corruption are discarded.
Manmohan SinghShedding his immense craving and sin, the mortal attains peace, by serving the True Guru.
Manmohan Singh (Punjabi)ਆਪਣੀ ਅਤਿਅੰਤ ਖਾਹਿਸ਼ ਅਤੇ ਪਾਪ ਨੂੰ ਛਡ ਸਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਆਰਾਮ ਪਾਉਂਦਾ ਹੈ।
Fareedkot Teekaਜਿਨੋਂ ਨੇ ਸਤਿਗੁਰੋਂ ਕੋ ਸੇਵ ਕਰ ਕੇ ਅਤਿਸੈ ਕਰ ਤ੍ਰਿਸ਼ਨਾ, ਲੋਭ ਆਦੀ ਵਿਕਾਰੋਂ ਕੋ ਤਿਆਗ ਕਰ ਕੇ ਸੁਖੋਂ ਕੋ ਪਾਇਆ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਤ੍ਰਿਸ਼ਨਾ ਆਦਿਕ ਵਿਕਾਰ ਤਿਆਗ ਕੇ ਜਿਨ੍ਹਾਂ ਨੇ ਆਤਮਕ ਆਨੰਦ ਹਾਸਲ ਕਰ ਲਿਆ,ਪਦ ਅਰਥ ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਸੁਖੁ = ਆਤਮਕ ਆਨੰਦ। ਤਜਿ = ਤਿਆਗ ਕੇ।
SikhNet (Spanish)pero sirviendo al Verdadero Guru, la Paz es encontrada y el deseo intenso y la corrupción desaparecen.
ਜਨਮ ਮਰਨ ਕਾ ਦੁਖੁ ਗਇਆ; ਜਨ ਨਾਨਕ. ਸਬਦੁ ਬੀਚਾਰਿ ॥੪੯॥
janam maran kaa dukh geaa; jan naanak. sabad beechaar |49|
Sant Singh KhalsaThe pains of death and birth are taken away; servant Nanak reflects upon the Word of the Shabad. ||49||
Manmohan SinghPondering over The Lord's Name, O slave Nanak, the pain of birth and death is shed off.
Manmohan Singh (Punjabi)ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਹੇ ਗੋਲੇ ਨਾਨਕ! ਜੰਮਣ ਤੇ ਮਰਨ ਦੀ ਪੀੜ ਕਟੀ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਬਦ ਕੇ ਵਿਚਾਰ ਕਰਨੇ ਸੇ ਤਿਨ ਜਨੋਂ ਕਾ ਜਨਮ ਮਰਨ ਕਾ ਦੁਖ ਸੰਪੂਰਨ ਦੂਰ ਹੋ ਗਿਆ ਹੈ॥੪੯॥
Prof. Sahib Singhਹੇ ਦਾਸ ਨਾਨਕ! ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਗਿਆ ॥੪੯॥ਪਦ ਅਰਥ ਸਬਦੁ ਬੀਚਾਰਿ = ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ ॥੪੯॥
SikhNet (Spanish)El dolor de la trasmigración se va. El Sirviente Nanak medita en la Palabra del Shabd. (49)
ਹਰਿ ਹਰਿ ਨਾਮੁ ਧਿਆਇ ਮਨ; ਹਰਿ ਦਰਗਹ ਪਾਵਹਿ ਮਾਨੁ ॥
har har naam dhiaae man; har daragah paaveh maan |
Sant Singh KhalsaMeditate on the Name of the Lord, Har, Har, O mortal being, and you shall be honored in the Court of the Lord.
Manmohan SinghContemplating the Lord God's Name, O my soul, thou shall obtain honour in the Lord's court.
Manmohan Singh (Punjabi)ਸਾਈਂ ਹਰੀ ਦੇ ਨਾਮ ਦਾ ਸਮਰਨ ਕਰਨ ਦੁਆਰਾ, ਹੇ ਮੇਰੀ ਜਿੰਦੜੀਏ! ਤੂੰ ਸਾਈਂ ਦੇ ਦਰਬਾਰ ਅੰਦਰ ਇਜ਼ਤ ਪਾਵੇਗੀ।
Fareedkot Teekaਮਨ, ਬਾਣੀ ਸੇ ਹਰਿ ਹਰਿ ਨਾਮ ਧਿਆਵਣੇ ਕਰਕੇ, ਹੇ ਭਾਈ! ਵਾਹਿਗੁਰੂ ਕੀ ਦਰਗਾਹ ਮੇਂ ਮਾਨ ਪਾਵੈਂਗਾ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ (ਸਿਮਰਨ ਦੀ ਬਰਕਤਿ ਨਾਲ) ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰੇਂਗਾ।ਪਦ ਅਰਥ ਮਨ = ਹੇ ਮਨ! ਧਿਆਇ = ਸਿਮਰਿਆ ਕਰ। ਪਾਵਹਿ = ਤੂੰ ਹਾਸਲ ਕਰ ਲਏਂਗਾ। ਮਾਨੁ = ਇੱਜ਼ਤ, ਆਦਰ।
SikhNet (Spanish)Medita en el Nombre del Señor, Jar, Jar, oh mortal, y serás honrado en la Corte del Señor.
ਕਿਲਵਿਖ ਪਾਪ ਸਭਿ ਕਟੀਅਹਿ; ਹਉਮੈ ਚੁਕੈ ਗੁਮਾਨੁ ॥
kilavikh paap sabh katteeeh; haumai chukai gumaan |
Sant Singh KhalsaAll your sins and terrible mistakes shall be taken away, and you shall be rid of your pride and egotism.
Manmohan SinghAll thine misdeeds and sins shall be erased and thou shall be rid of self-conceit and ego.
Manmohan Singh (Punjabi)ਤੇਰੇ ਸਾਰੇ ਕੁਕਰਮ ਅਤੇ ਗੁਨਾਹ ਮਿਟ ਜਾਣਗੇ ਅਤੇ ਤੂੰ ਸਵੈ-ਹੰਗਤਾ ਤੇ ਹੰਕਾਰ ਤੋਂ ਖਲਾਸੀ ਪਾ ਜਾਵੇਗਾ।
Fareedkot Teekaਨਾਮ ਕੇ ਜਾਪ ਸੇ ਹੀ ਸੰਪੂਰਣ (ਕਿਲਵਿਖ) ਮਹਾਂ ਪਾਪ ਔ ਸਮਾਨ ਪਾਪ ਕਟੀਤੇ ਹੈਂ ਔਰ ਹਉਮੈ ਕਾ ਗੁਮਾਨ ਭੀ ਦੂਰ ਹੋ ਜਾਤਾ ਹੈ॥
Prof. Sahib Singh(ਸਿਮਰਨ ਕੀਤਿਆਂ ਮਨੁੱਖ ਦੇ) ਸਾਰੇ ਪਾਪ ਐਬ ਕੱਟੇ ਜਾਂਦੇ ਹਨ, (ਮਨ ਵਿਚੋਂ) ਹਉਮੈ ਅਹੰਕਾਰ ਦੂਰ ਹੋ ਜਾਂਦਾ ਹੈ।ਪਦ ਅਰਥ ਕਿਲਵਿਖ = ਪਾਪ। ਸਭਿ = ਸਾਰੇ। ਕਟੀਅਹਿ = ਕੱਟੇ ਜਾਂਦੇ ਹਨ। ਚੁਕੈ = ਮੁੱਕ ਜਾਂਦਾ ਹੈ।
SikhNet (Spanish)Todas tus faltas y terribles errores serán borrados y te podrás liberar de tu orgullo egoísta.
ਗੁਰਮੁਖਿ ਕਮਲੁ ਵਿਗਸਿਆ; ਸਭੁ ਆਤਮ ਬ੍ਰਹਮੁ ਪਛਾਨੁ ॥
guramukh kamal vigasiaa; sabh aatam braham pachhaan |
Sant Singh KhalsaThe heart-lotus of the Gurmukh blossoms forth, realizing God, the Soul of all.
Manmohan SinghBy the Guru's grace, the heart lotus blooms and one realises the All-pervading Lord contained all over.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਦਿਲ ਕੰਵਲ ਖਿੜ ਜਾਂਦਾ ਹੈ ਅਤੇ ਜੀਵ ਸਰਬ-ਵਿਆਪਕ ਸੁਆਮੀ ਨੂੰ ਸਾਰੇ ਹੀ ਰਮਿਆ ਹੋਇਆ ਅਨੁਭਵ ਕਰਦਾ ਹੈ।
Fareedkot Teekaਗੁਰਮੁਖੋਂ ਕਾ ਹ੍ਰਿਦਾ ਕਮਲ (ਵਿਗਸਿਆ) ਖਿੜਿਆ ਹੈ, ਕਿਉਂ ਕਿ ਉਨੋਂ ਨੇ ਸਰਬ ਮੇਂ ਆਤਮ ਰੂਪ ਬ੍ਰਹਮ ਕੋ ਪੜਾਣਿਆ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ (ਸਿਮਰਨ ਕੀਤਿਆਂ) ਹਿਰਦਾ-ਕੌਲ ਫੁੱਲ ਖਿੜ ਪੈਂਦਾ ਹੈ, ਹਰ ਥਾਂ ਸਰਬ-ਵਿਆਪਕ ਪ੍ਰਭੂ ਹੀ ਸਾਥੀ ਦਿੱਸਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕਮਲੁ = ਹਿਰਦਾ-ਕੌਲ ਫੁੱਲ। ਵਿਗਸਿਆ = ਖਿੜ ਪੈਂਦਾ ਹੈ। ਸਭੁ = ਹਰ ਥਾਂ। ਆਤਮ ਬ੍ਰਹਮ = ਸਰਬ-ਵਿਆਪਕ ਹਰੀ। ਪਛਾਨੁ = ਪਛਾਣੂ, ਸਾਥੀ।
SikhNet (Spanish)El Loto del Corazón del Gurmukj florece, tomando Conciencia de Dios.
ਹਰਿ ਹਰਿ ਕਿਰਪਾ ਧਾਰਿ ਪ੍ਰਭ; ਜਨ ਨਾਨਕ. ਜਪਿ ਹਰਿ ਨਾਮੁ ॥੫੦॥
har har kirapaa dhaar prabh; jan naanak. jap har naam |50|
Sant Singh KhalsaO Lord God, please shower Your Mercy upon servant Nanak, that he may chant the Name of the Lord. ||50||
Manmohan SinghO God, the Lord Master, show Thou mercy unto serf Nanak, that he may recite the Lord's Name.
Manmohan Singh (Punjabi)ਹੇ ਵਾਹਿਗੁਰੂ, ਸੁਆਮੀ ਮਾਲਕ! ਤੂੰ ਨਫਰ ਲਾਨਕ ਉਤੇ ਮਿਹਰ ਕਰ, ਤਾਂ ਜੋ ਉਸ ਸੁਆਮੀ ਦੇ ਨਾਮ ਦਾ ਉਚਾਰਨ ਕਰੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਹਰੀ ਪ੍ਰਭੂ ਨੇ ਹਰ ਪ੍ਰਕਾਰ ਸੇ ਗੁਰਮੁਖੋਂ ਪਰ ਕ੍ਰਿਪਾ ਧਾਰੀ ਹੈ ਤਬ ਤਿਨੋਂ ਨੇ ਮਨ, ਬਾਣੀ ਕਰ ਕੇ ਹਰਿ ਹਰਿ ਨਾਮ ਕੋ ਜਪਿਆ ਹੈ॥੫੦॥
Prof. Sahib Singhਹੇ ਦਾਸ ਨਾਨਕ! ਹੇ ਹਰੀ! ਹੇ ਪ੍ਰਭੂ (ਮੇਰੇ ਉੱਤੇ) ਮਿਹਰ ਕਰ, ਮੈਂ (ਸਦਾ ਤੇਰਾ) ਨਾਮ ਜਪਦਾ ਰਹਾਂ ॥੫੦॥ਪਦ ਅਰਥ ਹਰਿ ਹਰਿ = ਹੇ ਹਰੀ! ਪ੍ਰਭ = ਹੇ ਪ੍ਰਭੂ! ਜਪਿ = ਜਪੀਂ, ਮੈਂ ਜਪਦਾ ਰਹਾਂ ॥੫੦॥
SikhNet (Spanish)El Alma de todos, oh, Dios nuestro Señor, rocía Tu Misericordia sobre el Sirviente Nanak para que pueda cantar el Nombre de Dios. (50)
ਧਨਾਸਰੀ ਧਨਵੰਤੀ ਜਾਣੀਐ ਭਾਈ; ਜਾਂ ਸਤਿਗੁਰ ਕੀ ਕਾਰ ਕਮਾਇ ॥
dhanaasaree dhanavantee jaaneeai bhaaee; jaan satigur kee kaar kamaae |
Sant Singh KhalsaIn Dhanaasaree, the soul-bride is known to be wealthy, O Siblings of Destiny, when she works for the True Guru.
Manmohan SinghIn Dhanasri measure, then alone the bride is known to be wealthy, when she performs the service of the True Guru, O brother.
Manmohan Singh (Punjabi)ਧਨਾਸਰੀ ਰਾਗ ਵਿੱਚ ਕੇਵਲ ਤਾਂ ਹੀ ਪਤਨੀ ਧਨਵਾਨ ਜਾਣੀ ਜਾਂਦੀ ਹੈ, ਜਦ ਉਹ ਸਚੇ ਗੁਰਾਂ ਦੀ ਟਹਿਲ ਸੇਵਾ ਕਰਦੀ ਹੈ, ਹੇ ਭਰਾਵਾ!
Fareedkot Teekaਹੇ ਭਾਈ! (ਧਨਾਸਰੀ) ਆਸੁਰੀ ਸੰਪਦਾ ਰੂਪੀ ਧਨ ਕੋ ਧਾਰਨੇ ਵਾਲੀ ਜੋ ਬੁਧੀ ਹੈ, ਸੋ ਤਬ ਦੈਵੀ ਸੰਪਤੀ ਰੂਪ (ਧਨਵੰਤੀ) ਧਨ ਵਾਲੀ ਜਾਣੀਏਗੀ ਜਬ ਸਤਿਗੁਰੋਂ ਕੀ ਕਾਰ ਕੋ ਕਮਾਵਹਿ, ਭਾਵ ਯੇਹ ਸਰਧਾ ਸਹਿਤ ਸੇਵਾ ਕਰੇ॥
Prof. Sahib Singhਹੇ ਭਾਈ! ਤਦੋਂ ਉਸ ਜੀਵ-ਇਸਤ੍ਰੀ ਨੂੰ ਨਾਮ-ਧਨ ਵਾਲੀ ਭਾਗਾਂ ਵਾਲੀ ਸਮਝਣਾ ਚਾਹੀਦਾ ਹੈ, ਜਦੋਂ ਕੋਈ ਜੀਵ-ਇਸਤ੍ਰੀ ਗੁਰੂ ਦੀ (ਦੱਸੀ) ਕਾਰ ਕਰਨ ਲੱਗ ਪੈਂਦੀ ਹੈ,ਪਦ ਅਰਥ ਧਨਾਸਰੀ = ਇਕ ਰਾਗਣੀ। ਧਨਵੰਤੀ = ਧਨ ਵਾਲੀ, ਭਾਗਾਂ ਵਾਲੀ। ਜਾਣੀਐ = ਸਮਝੀ ਜਾਣੀ ਚਾਹੀਦੀ ਹੈ। ਭਾਈ = ਹੇ ਭਾਈ! ਜਾਂ = ਜਦੋਂ। ਕਮਾਇ = ਕਮਾਂਦੀ ਹੈ।
SikhNet (Spanish)En Danasri se sabe que la Novia Alma es acaudalada, oh Hermanos del Destino, cuando ella trabaja para el Verdadero Guru.
ਤਨੁ ਮਨੁ ਸਉਪੇ. ਜੀਅ ਸਉ ਭਾਈ; ਲਏ ਹੁਕਮਿ ਫਿਰਾਉ ॥
tan man saupe. jeea sau bhaaee; le hukam firaau |
Sant Singh KhalsaShe surrenders her body, mind and soul, O Siblings of Destiny, and lives according to the Hukam of His Command.
Manmohan SinghO brother, she should surrender her body and soul together with her life to the Sat Guru and ought to walk in his will.
Manmohan Singh (Punjabi)ਹੇ ਵੀਰਾਂ! ਉਸ ਨੂੰ ਆਪਣੀ ਦੇਹ ਤੇ ਆਤਮਾ ਆਪਣੀ ਜਿੰਦਗੀ ਸਮੇਤ ਸਚੇ ਗੁਰਾਂ ਨੂੰ ਅਰਪਨ ਕਰ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਰਜ਼ਾ ਅੰਦਰ ਟੁਰਨਾ ਉਚਿਤ ਹੈ।
Fareedkot Teekaਹੇ ਭਾਈ! ਸਤਿਗੁਰੋਂ ਕੇ ਅਗੇ ਤਨ, ਮਨ ਜੀਅ ਕੇ ਸੰਯੁਗਤ ਸੌਂਪ ਦੇਵੇ ਅਰ ਤਿਨੋਂ ਕਾ ਹੁਕਮ ਮਾਨ ਕਰ ਕੇ ਆਸੁਰੀ ਸੰਪਤੀ ਤੇ ਬੁਧੀ ਕੋ (ਫਿਰਾਉ) ਮੋੜ ਲੇਵੇ॥
Prof. Sahib Singhਹੇ ਭਾਈ! ਜਦੋਂ ਉਹ ਆਪਣਾ ਤਨ ਆਪਣਾ ਮਨ ਆਪਣੀ ਜਿੰਦ ਸਮੇਤ (ਆਪਣੇ ਗੁਰੂ ਦੇ) ਹਵਾਲੇ ਕਰਦੀ ਹੈ, ਜਦੋਂ ਉਹ (ਆਪਣੇ ਗੁਰੂ ਦੇ) ਹੁਕਮ ਵਿਚ ਜੀਵਨ-ਤੋਰ ਤੁਰਨ ਲੱਗ ਪੈਂਦੀ ਹੈ,ਪਦ ਅਰਥ ਸਉਪੇ = ਸੌਂਪਦੀ ਹੈ, ਭੇਟਾ ਕਰਦੀ ਹੈ, ਹਵਾਲੇ ਕਰਦੀ ਹੈ। ਜੀਅ ਸਉ = ਜਿੰਦ ਸਮੇਤ। ਹੁਕਮਿ = ਹੁਕਮ ਵਿਚ। ਲਏ ਫਿਰਾਉ = ਫੇਰਾ ਲੈਂਦੀ ਹੈ, ਤੁਰਦੀ-ਫਿਰਦੀ ਹੈ, ਜੀਵਨ-ਤੋਰ ਤੁਰਦੀ ਹੈ।
SikhNet (Spanish)Ella entrega su cuerpo, mente y Alma, oh Hermanos del Destino, y vive de acuerdo al Jukam de Su Comando.
ਜਹ ਬੈਸਾਵਹਿ ਬੈਸਹ ਭਾਈ; ਜਹ ਭੇਜਹਿ ਤਹ ਜਾਉ ॥
jeh baisaaveh baisah bhaaee; jeh bhejeh teh jaau |
Sant Singh KhalsaI sit where He wishes me to sit, O Siblings of Destiny; wherever He sends me, I go.
Manmohan SinghO brother, I sit where God makes me sit, I stand where He makes me stand, and I go where He makes me go.
Manmohan Singh (Punjabi)ਜਿਥੇ ਵਾਹਿਗੁਰੂ ਮੈਨੂੰ ਬਿਠਾਉਂਦਾ ਹੈ, ਉਥੇ ਹੀ ਮੈਂ ਬੈਠਦਾ ਹਾਂ, ਹੇ ਵੀਰ! ਅਤੇ ਜਿਥੇ ਉਹ ਮੈਨੂੰ ਘਲਦਾ ਹੈ ਉਥੇ ਹੀ ਮੈਂ ਜਾਂਦਾ ਹਾਂ।
Fareedkot Teekaਹੇ ਭਾਈ! ਜਹਾਂ ਸਤਿਗੁਰ ਬੈਠਾਵੈ ਤਹਾਂ ਬੈਠਣਾ ਕਰੇ ਅਰ ਜਹਾਂ ਭੇਜੇ ਤਹਾਂ ਜਾਵੈ॥
Prof. Sahib Singh(ਹੇ ਭਾਈ! ਜੀਵ ਪ੍ਰਭੂ ਦੇ ਹੁਕਮ ਤੋਂ ਆਕੀ ਹੋ ਹੀ ਨਹੀਂ ਸਕਦੇ) ਜਿਥੇ ਪ੍ਰਭੂ ਜੀ ਅਸਾਂ ਜੀਵਾਂ ਨੂੰ ਬਿਠਾਂਦੇ ਹਨ, ਉੱਥੇ ਹੀ ਅਸੀਂ ਬੈਠਦੇ ਹਾਂ, ਜਿੱਥੇ ਪ੍ਰਭੂ ਜੀ ਮੈਨੂੰ ਭੇਜਦੇ ਹਨ, ਉਥੇ ਹੀ ਮੈਂ ਜਾਂਦਾ ਹਾਂ।ਪਦ ਅਰਥ ਜਹ = ਜਿੱਥੇ। ਬੈਸਾਵਹਿ = (ਪ੍ਰਭੂ ਜੀ) ਬਿਠਾਂਦੇ ਹਨ। ਬੈਸਹ = ਅਸੀਂ ਜੀਵ ਬੈਠਦੇ ਹਾਂ। ਭੇਜਹਿ = (ਪ੍ਰਭੂ ਜੀ) ਭੇਜਦੇ ਹਨ। ਤਹ = ਉਥੇ। ਜਾਉ = ਜਾਉਂ, ਮੈਂ ਜਾਂਦਾ ਹਾਂ।
SikhNet (Spanish)Me siento ahí donde Él quiere que me siente, oh Hermanos del Destino, a donde sea que me manda, ahí voy.
ਏਵਡੁ ਧਨੁ ਹੋਰੁ ਕੋ ਨਹੀ ਭਾਈ; ਜੇਵਡੁ ਸਚਾ ਨਾਉ ॥
evadd dhan hor ko nahee bhaaee; jevadd sachaa naau |
Sant Singh KhalsaThere is no other wealth as great, O Siblings of Destiny; such is the greatness of the True Name.
Manmohan SinghO brother, there is no other wealth as great as the True Name.
Manmohan Singh (Punjabi)ਜਿਡਾ ਵਡਾ ਸਚਾ ਨਾਮ ਹੈ, ਹੇ ਵੀਰ, ਓਡਾ ਵਡਾ ਹੋਰ ਕੋਈ ਪਦਾਰਥ ਨਹੀਂ।
Fareedkot Teekaਜਿਤਨਾ ਵਡਾ ਸਚੇ ਕਾ ਨਾਮ ਹੈ ਇਸ ਤੇ ਵਡਾ ਹੋਰ ਕੋਈ ਧਨ ਨਹੀਂ ਹੈ॥
Prof. Sahib Singhਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ (-ਧਨ) ਜਿਤਨਾ ਕੀਮਤੀ ਹੈ, ਇਤਨਾ ਕੀਮਤੀ ਹੋਰ ਕੋਈ ਧਨ ਨਹੀਂ ਹੈ।ਪਦ ਅਰਥ ਏਵਡੁ = ਏਡਾ ਵੱਡਾ, ਇਤਨਾ ਕੀਮਤੀ। ਕੋ = ਕੋਈ। ਜੇਵਡੁ = ਜਿਤਨਾ ਕੀਮਤੀ। ਸਚਾ ਨਾਉ = ਸਦਾ-ਥਿਰ ਹਰਿ-ਨਾਮ ਧਨ।
SikhNet (Spanish)No hay Riqueza más Grande, oh Hermanos del Destino, tal es la Grandeza del Verdadero Nombre,
ਸਦਾ ਸਚੇ ਕੇ ਗੁਣ ਗਾਵਾਂ ਭਾਈ; ਸਦਾ ਸਚੇ ਕੈ ਸੰਗਿ ਰਹਾਉ ॥
sadaa sache ke gun gaavaan bhaaee; sadaa sache kai sang rahaau |
Sant Singh KhalsaI sing forever the Glorious Praises of the True Lord; I shall remain with the True One forever.
Manmohan SinghI ever sing the praises of the True Lord, O brother and ever abide with the True Lord.
Manmohan Singh (Punjabi)ਮੈਂ ਹਮੇਸ਼ਾਂ ਸਚੇ ਸਾਈਂ ਦੀਆਂ ਸਿਫਤਾਂ ਗਾਇਨ ਕਰਦਾ ਹਾਂ, ਹੇ ਵੀਰ! ਅਤੇ ਹਮੇਸ਼ਾਂ ਹੀ ਸਚੇ ਸਾਈਂ ਦੇ ਨਾਲ ਵਸਦਾ ਹਾਂ।
Fareedkot Teekaਹੇ ਭਾਈ! ਸਦਾ ਸਚੇ ਕੇ ਗੁਣੋਂ ਕੋ ਬਾਣੀ ਕਰ ਕੇ ਗਾਯਨ ਕਰੀਏ ਔਰ ਸਦਾ ਹੀ ਤਿਸ ਸਚੇ ਵਾਹਿਗੁਰੂ ਕੇ ਸਾਥ ਮਨ ਕਰ ਕੇ ਇਸਥਿਤ ਰਹੀਏ॥
Prof. Sahib Singhਹੇ ਭਾਈ! ਮੈਂ ਤਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਹੀ ਸਦਾ ਗਾਂਦਾ ਹਾਂ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਹੀ ਟਿਕਿਆ ਰਹਿੰਦਾ ਹਾਂ।ਪਦ ਅਰਥ ਗਾਵਾਂ = ਮੈਂ ਗਾਂਦਾ ਹਾਂ। ਭਾਈ = ਹੇ ਭਾਈ! ਕੈ ਸੰਗਿ = ਦੇ ਨਾਲ। ਸਚੇ ਕੈ ਸੰਗਿ = ਸਦਾ-ਥਿਰ ਪ੍ਰਭੂ ਦੇ ਨਾਲ। ਰਹਾਉ = ਰਹਉ, ਰਹਉਂ, ਮੈਂ ਰਹਿੰਦਾ ਹਾਂ।
SikhNet (Spanish)y así canto para siempre las Gloriosas Alabanzas del Verdadero Señor. Permaneceré con el Uno Verdadero para siempre.
ਪੈਨਣੁ. ਗੁਣ ਚੰਗਿਆਈਆ ਭਾਈ; ਆਪਣੀ ਪਤਿ ਕੇ ਸਾਦ ਆਪੇ ਖਾਇ ॥
painan. gun changiaaeea bhaaee; aapanee pat ke saad aape khaae |
Sant Singh KhalsaSo wear the clothes of His Glorious Virtues and goodness, O Siblings of Destiny; eat and enjoy the flavor of your own honor.
Manmohan SinghMake thou the Lord's praise and virtues thy wear, O brother and thyself enjoy the relish of thy honour.
Manmohan Singh (Punjabi)ਤੂੰ ਹਰੀ ਦੀਆਂ ਸਿਫਤਾਂ ਤੇ ਨੇਕੀਆਂ ਨੂੰ ਆਪਣੀ ਪੁਸ਼ਾਕਾ ਬਦਾ, ਹੇ ਵੀਰ! ਅਤੇ ਆਪਣੀ ਇਜ਼ਤ ਦਾ ਸੁਆਦ ਆਪੇ ਹੀ ਮਾਣ।
Fareedkot Teekaਤਿਸ ਕੇ ਗੁਣ ਕਥਾ, ਕੀਰਤਨ ਸੁਣਨਾ ਰੂਪ ਜੋ ਪੈਨਣਾ ਕਰਤਾ ਹੈ ਔਰ ਪਰਉਪਕਾਰ ਆਦੀ ਚੰਗਿਆਈਆਂ ਕਰ ਕੇ ਓਹ ਆਪਣੀ ਪਤਿਸ਼ਟਾ ਕੇ ਸ੍ਵਾਦ ਕੋ ਆਪੇ ਖਾਤਾ ਅਰਥਾਤ ਭੋਗਤਾ ਹੈ॥
Prof. Sahib Singh(ਜਿਸ ਮਨੁੱਖ ਦੇ ਹਿਰਦੇ ਵਿਚ ਰੱਬੀ) ਗੁਣਾਂ (ਰੱਬੀ) ਚੰਗਿਆਈਆਂ ਦਾ ਨਿਵਾਸ ਹੋ ਜਾਂਦਾ ਹੈ (ਉਹ ਮਨੁੱਖ ਲੋਕ ਪਰਲੋਕ ਵਿਚ) ਇੱਜ਼ਤ-ਆਦਰ ਹਾਸਲ ਕਰਦਾ ਹੈ। (ਉਹ ਮਨੁੱਖ) ਆਪਣੀ (ਇਸ ਮਿਲੀ) ਇੱਜ਼ਤ ਦੇ ਆਨੰਦ ਆਪ ਹੀ ਮਾਣਦਾ ਰਹਿੰਦਾ ਹੈ (ਉਹ ਆਨੰਦ ਬਿਆਨ ਨਹੀਂ ਕੀਤੇ ਜਾ ਸਕਦੇ)।ਪਦ ਅਰਥ ਪੈਨਣੁ = ਪੁਸ਼ਾਕ, ਸਿਰੋਪਾ, (ਲੋਕ ਪਰਲੋਕ ਵਿਚ) ਇੱਜ਼ਤ। ਪਤਿ = ਇੱਜ਼ਤ। ਪਤਿ ਕੇ ਸਾਦ = (ਮਿਲੀ) ਇੱਜ਼ਤ ਦੇ ਆਨੰਦ। ਆਪੇ = ਆਪ ਹੀ। ਖਾਇ = ਖਾਂਦਾ ਹੈ, ਮਾਣਦਾ ਹੈ।
SikhNet (Spanish)Entonces usen los ropajes de las Virtudes y Bondades, oh Hermanos del Destino, coman y disfruten del Sabor de su propio Honor.
ਤਿਸ ਕਾ ਕਿਆ ਸਾਲਾਹੀਐ ਭਾਈ; ਦਰਸਨ ਕਉ ਬਲਿ ਜਾਇ ॥
tis kaa kiaa saalaaheeai bhaaee; darasan kau bal jaae |
Sant Singh KhalsaHow can I praise Him, O Siblings of Destiny? I am a sacrifice to the Blessed Vision of His Darshan.
Manmohan SinghHow, can I praise him, O brother? Unto his vision I am a sacrifice.
Manmohan Singh (Punjabi)ਮੈਂ ਉਸ ਦੀ ਮਹਿਮਾ ਕਿਸ ਤਰ੍ਹਾਂ ਕਰ ਸਕਦਾ ਹਾਂ, ਹੇ ਵੀਰ! ਉਸ ਦੇ ਦੀਦਾਰ ਉਤੋਂ ਮੈਂ ਵਾਰਨੇ ਜਾਂਦਾ ਹਾਂ।
Fareedkot Teekaਤਿਸ ਪੁਰਸ਼ ਕਾ ਕਿਆ ਸਲਾਹਣਾ ਕਰੀਏ, ਹੇ ਭਾਈ! ਤਿਸ ਕੇ ਦਰਸਨ ਪਰ ਸੇ ਬਲਿਹਾਰਨੇ ਜਾਈਤਾ ਹੈ, ਭਾਵ ਅਤਿ ਉਸਤਤ ਜੋਗ ਹੈ॥
Prof. Sahib Singhਉਸ ਮਨੁੱਖ ਦੀ ਸਿਫ਼ਤ (ਪੂਰੇ ਤੌਰ ਤੇ) ਕੀਤੀ ਹੀ ਨਹੀਂ ਜਾ ਸਕਦੀ, ਉਹ ਮਨੁੱਖ ਪਰਮਾਤਮਾ ਦੇ ਦਰਸਨ ਤੋਂ (ਸਦਾ) ਸਦਕੇ ਹੁੰਦਾ ਰਹਿੰਦਾ ਹੈ।ਪਦ ਅਰਥ ਤਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ) ਉਸ (ਮਨੁੱਖ) ਦਾ। ਕਿਆ ਸਾਲਾਹੀਐ = ਕੀਹ ਸਿਫ਼ਤ ਕੀਤੀ ਜਾਏ? ਸਿਫ਼ਤ ਹੋ ਹੀ ਨਹੀਂ ਸਕਦੀ। ਬਲਿ ਜਾਇ = ਸਦਕੇ ਜਾਂਦਾ ਰਹਿੰਦਾ ਹੈ। ਦਰਸਨ ਕਉ = (ਪਰਮਾਤਮਾ ਦੇ) ਦਰਸਨ ਤੋਂ।
SikhNet (Spanish)¿Cómo poder Alabarlo?, oh Hermanos del Destino, ofrezco mi ser en sacrificio a la Bendita Visión de Su Darshan.
ਸਤਿਗੁਰ ਵਿਚਿ ਵਡੀਆ ਵਡਿਆਈਆ ਭਾਈ; ਕਰਮਿ ਮਿਲੈ ਤਾਂ ਪਾਇ ॥
satigur vich vaddeea vaddiaaeea bhaaee; karam milai taan paae |
Sant Singh KhalsaGreat is the Glorious Greatness of the True Guru, O Siblings of Destiny; if one is blessed with good karma, He is found.
Manmohan SinghGreat are the merits in the True Guru, O brother. If one has good destiny, then alone one attains unto the True Guru.
Manmohan Singh (Punjabi)ਭਾਰੀਆਂ ਹਨ ਵਿਸ਼ਾਲਤਾਈਆਂ ਸਚੇ ਗੁਰਾਂ ਵਿੱਚ, ਹੇ ਭਰਾਵਾ! ਜੇਕਰ ਜੀਵ ਦੀ ਚੰਗੀ ਪ੍ਰਾਲਭਧ ਹੋਵੇ, ਕੇਵਲ ਤਦ ਹੀ ਉਹ ਸੱਚੇ ਗੁਰਾਂ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਹੇ ਭਾਈ! ਸਤਿਗੁਰੋਂ ਕੇ ਬੀਚ ਵਡੀਆਂ ਵਡੀਆਈਆਂ ਹੈਂ, ਪਰੰਤੂ (ਕਰਮਿ) ਭਾਗ ਹੋਵੈਂ ਤਬ ਐਸੇ ਸਤਿਗੁਰੂ ਪਾਈਤੇ ਹੈਂ॥
Prof. Sahib Singhਹੇ ਭਾਈ! ਗੁਰੂ ਵਿਚ ਵੱਡੇ ਗੁਣ ਹਨ, (ਜਦੋਂ ਕਿਸੇ ਮਨੁੱਖ ਨੂੰ ਪਰਮਾਤਮਾ ਦੀ) ਮਿਹਰ ਨਾਲ (ਗੁਰੂ) ਮਿਲ ਪੈਂਦਾ ਹੈ, ਤਦੋਂ ਉਹ (ਇਹ ਗੁਣ) ਹਾਸਲ ਕਰ ਲੈਂਦਾ ਹੈ।ਪਦ ਅਰਥ ਵਡਿਆਈਆ = ਗੁਣ। ਭਾਈ = ਹੇ ਭਾਈ! ਕਰਮਿ = ਮਿਹਰ ਨਾਲ; ਪ੍ਰਭੂ ਦੀ ਬਖ਼ਸ਼ਸ਼ ਨਾਲ। ਮਿਲੈ = (ਗੁਰੂ) ਮਿਲ ਪੈਂਦਾ ਹੈ। ਤਾਂ = ਤਦੋਂ। ਪਾਇ = (ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ) ਹਾਸਲ ਕਰਦਾ ਹੈ।
SikhNet (Spanish)Maravillosa es la Gloriosa Grandeza del Verdadero Guru, oh Hermanos del Destino, si uno es bendecido con el buen Karma, Lo encuentra.
ਇਕਿ ਹੁਕਮੁ ਮੰਨਿ. ਨ ਜਾਣਨੀ ਭਾਈ; ਦੂਜੈ ਭਾਇ ਫਿਰਾਇ ॥
eik hukam man. na jaananee bhaaee; doojai bhaae firaae |
Sant Singh KhalsaSome do not know how to submit to the Hukam of His Command, O Siblings of Destiny; they wander around lost in the love of duality.
Manmohan SinghSome know not how to submit to the Lord's will and wander about in the love of another, O brother.
Manmohan Singh (Punjabi)ਕਈ ਪ੍ਰਭੂ ਦੀ ਰਜਾ ਦਾ ਪਾਲਣ-ਕਰਨਾ ਨਹੀਂ ਜਾਣਦੇ ਅਤੇ ਹੋਰਸ ਦੀ ਪ੍ਰੀਤ ਅੰਦਰ ਭਟਕਦੇ ਫਿਰਦੇ ਹਨ, ਹੇ ਭਰਾਵਾ!
Fareedkot Teekaਏਕ ਮਨਮੁਖ ਸਤਿਗੁਰੋਂ ਕੇ ਹੁਕਮ ਕੋ ਮਾਨ ਨਹੀਂ ਜਾਨਤੇ ਹੈਂ, ਹੇ ਭਾਈ! ਉਹ ਦ੍ਵੈਤ ਭਾਵ ਮੇਂ ਲਗੇ ਹੂਏ ਫਿਰਤੇ ਹੈਂ॥
Prof. Sahib Singhਪਰ ਕਈ ਬੰਦੇ (ਐਸੇ ਹਨ ਜੋ) ਮਾਇਆ ਦੇ ਮੋਹ ਵਿਚ ਭਟਕ ਭਟਕ ਕੇ (ਗੁਰੂ ਦਾ) ਹੁਕਮ ਮੰਨਣਾ ਨਹੀਂ ਜਾਣਦੇ।ਪਦ ਅਰਥ ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) ਕਈ। ਮੰਨਿ ਨ ਜਾਣਨੀ = ਮੰਨਣਾ ਨਹੀਂ ਜਾਣਦੇ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਫਿਰਾਇ = ਭਟਕ ਭਟਕ ਕੇ।
SikhNet (Spanish)Algunos no saben cómo someterse al Juramento de Su Comando, oh Hermanos del Destino, ellos vagan perdidos en al amor a la dualidad.
ਸੰਗਤਿ ਢੋਈ. ਨਾ ਮਿਲੈ, ਭਾਈ; ਬੈਸਣਿ ਮਿਲੈ. ਨ ਥਾਉ ॥
sangat dtoee. naa milai, bhaaee; baisan milai. na thaau |
Sant Singh KhalsaThey find no place of rest in the Sangat, O Siblings of Destiny; they find no place to sit.
Manmohan SinghThey obtain not refuge in the Guru's society and find no place to sit on, O brother.
Manmohan Singh (Punjabi)ਉਨ੍ਹਾਂ ਨੂੰ ਗੁਰਾਂ ਦੀ ਸੰਗਤ ਅੰਦਰ ਪਲਾਹ ਨਹੀਂ ਮਿਲਦੀ ਅਤੇ ਬੈਠਣ ਲਈ ਜਗ੍ਹਾ ਨਹੀਂ ਲੱਭਦੀ ਹੇ ਵੀਰ!
Fareedkot Teekaਹੇ ਭਾਈ! ਤਿਨੋਂ ਕੋ ਸੰਤੋਂ ਕੀ ਸੰਗਤ ਮੇਂ (ਢੋਈ) ਆਦਰ ਨਹੀਂ ਮਿਲਤਾ ਹੈ ਅਰ ਬੈਸਣੇ ਕੋ ਕੋਈ ਅਸਥਾਨ ਭੀ ਨਹੀਂ ਮਿਲਤਾ ਹੈ॥
Prof. Sahib Singhਹੇ ਭਾਈ! (ਅਜਿਹੇ ਮਨੁੱਖਾਂ ਨੂੰ) ਸਾਧ ਸੰਗਤ ਵਿਚ ਆਸਰਾ ਨਹੀਂ ਮਿਲਦਾ, ਸਾਧ ਸੰਗਤ ਵਿਚ ਬੈਠਣ ਲਈ ਥਾਂ ਨਹੀਂ ਮਿਲਦੀ (ਕਿਉਂਕਿ ਉਹ ਤਾਂ ਸੰਗਤ ਵਾਲੇ ਪਾਸੇ ਜਾਂਦੇ ਹੀ ਨਹੀਂ)।ਪਦ ਅਰਥ ਢੋਈ = ਆਸਰਾ, ਸਹਾਰਾ। ਬੈਸਣਿ = ਬੈਠਣ ਲਈ।
SikhNet (Spanish)No encuentran lugar de descanso en la Saad Sangat, oh Hermanos del Destino, no encuentran lugar para sentarse.
ਨਾਨਕ. ਹੁਕਮੁ ਤਿਨਾ ਮਨਾਇਸੀ ਭਾਈ; ਜਿਨਾ ਧੁਰੇ ਕਮਾਇਆ ਨਾਉ ॥
naanak. hukam tinaa manaaeisee bhaaee; jinaa dhure kamaaeaa naau |
Sant Singh KhalsaNanak: they alone submit to His Command, O Siblings of Destiny, who are pre-destined to live the Name.
Manmohan SinghNanak, they alone accept the Lord's will, O brother, who are pre-destined to practise His Name.
Manmohan Singh (Punjabi)ਨਾਨਕ, ਕੇਵਲ ਉਹ ਹੀ ਪ੍ਰਭੂ ਦੀ ਰਜਾ ਨੂੰ ਕਬੂਲ ਕਰਦੇ ਹਨ, ਹੇ ਵੀਰ! ਜਿਨ੍ਹਾਂ ਲਈ ਉਸ ਦੇ ਨਾਮ ਦੀ ਕਮਾਈ ਕਰਨੀ ਮੁੱਢ ਤੋਂ ਲਿਖੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਤਿਨੋਂ ਕੋ ਵਾਹਿਗੁਰੂ ਅਪਨਾ ਹੁਕਮ ਮਨਾਵਤਾ ਹੈ ਜਿਨੋਂ ਨੇ ਸਤਿਗੁਰੋਂ ਦ੍ਵਾਰੇ (ਧੁਰੇ) ਆਦੋਂ ਹੀ ਨਾਮ ਜਾਪ ਕਾ ਕਮਾਵਣਾ ਕੀਆ ਹੈ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਧੁਰ ਦਰਗਾਹ ਤੋਂ (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਸਿਮਰਨ ਦੀ ਕਮਾਈ ਕਰਨੀ ਸ਼ੁਰੂ ਕੀਤੀ, ਉਹਨਾਂ ਮਨੁੱਖਾਂ ਤੋਂ ਹੀ (ਪਰਮਾਤਮਾ ਆਪਣੀ) ਰਜ਼ਾ (ਮਿੱਠੀ ਕਰ ਕੇ) ਮਨਾਂਦਾ ਹੈ।ਪਦ ਅਰਥ ਨਾਨਕ = ਹੇ ਨਾਨਕ! ਧੁਰੇ = ਧੁਰ ਦਰਗਾਹ ਤੋਂ ਲਿਖੇ ਅਨੁਸਾਰ। ਕਮਾਇਆ ਨਾਉ = ਨਾਮ ਸਿਮਰਨ ਦੀ ਕਮਾਈ ਕੀਤੀ।
SikhNet (Spanish)Dice Nanak, sólo aquellos que tienen en su Destino vivir el Nombre, se someten a Su Comando y
ਤਿਨੑ ਵਿਟਹੁ ਹਉ ਵਾਰਿਆ ਭਾਈ; ਤਿਨ ਕਉ ਸਦ ਬਲਿਹਾਰੈ ਜਾਉ ॥੫੧॥
tina vittahu hau vaariaa bhaaee; tin kau sad balihaarai jaau |51|
Sant Singh KhalsaI am a sacrifice to them, O Siblings of Destiny, I am forever a sacrifice to them. ||51||
Manmohan SinghUnto them I am a sacrifice, O brother and am ever devoted unto them.
Manmohan Singh (Punjabi)ਉਨ੍ਹਾਂ ਉਤੋਂ ਮੈਂ ਕੁਰਬਾਨ ਵੰਞਦਾ ਹਾਂ, ਹੇ ਵੀਰ! ਅਤੇ ਸਦੀਵ ਹੀ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ।
Fareedkot Teekaਹੇ ਭਾਈ! ਮੈਂ ਤਿਨੋਂ ਪਰ ਮਨ ਕਰ ਵਾਰਨੇ ਜਾਤਾ ਹੂੰ ਔ ਬਾਣੀ ਕਰ ਸੌ ਵਾਰ ਬਲਿਹਾਰਨੇ ਜਾਤਾ ਹੂੰ॥੫੧॥
Prof. Sahib Singhਮੈਂ ਅਜਿਹੇ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ ॥੫੧॥ਪਦ ਅਰਥ ਵਿਟਹੁ = ਤੋਂ। ਹਉ = ਹਉਂ, ਮੈਂ। ਵਾਰਿਆ = ਕੁਰਬਾਨ। ਸਦ = ਸਦਾ। ਜਾਉ = ਜਾਉਂ, ਮੈਂ ਜਾਂਦਾ ਹਾਂ ॥੫੧॥
SikhNet (Spanish)yo ofrezco mi vida en sacrificio a ellos, oh Hermanos del Destino, sí, les ofrezco mi ser. (51)
ਸੇ ਦਾੜੀਆਂ ਸਚੀਆ; ਜਿ ਗੁਰ ਚਰਨੀ ਲਗੰਨੑਿ ॥
se daarreean sacheea; ji gur charanee lagana |
Sant Singh KhalsaThose beards are true, which brush the feet of the True Guru.
Manmohan SinghTrue are the breads, which touch the Guru's feet.
Manmohan Singh (Punjabi)ੋਸੱਚੇ ਸੁਚੇ ਹਨ, ਉਹ ਦਾਹੜੇ, ਜਿਹੜੇ ਗੁਰਾਂ ਦੇ ਪੈਰਾਂ ਨੂੰ ਪਰਸਦੇ ਹਨ।
Fareedkot Teekaਸੋਈ ਦਾੜ੍ਹੀਆਂ ਸਚੀਆਂ ਹੈਂ, ਜੋ ਸਤਿਗੁਰੋਂ ਕੇ ਚਰਨੀ ਲਗਤੀਆਂ ਹੈਂ, ਦਾੜ੍ਹੀ ਕਾ ਭਾਵ ਪੁਰਸ਼ੋਂ ਮੇਂ ਹੈ॥
Prof. Sahib Singhਜਿਹੜੇ ਮਨੁੱਖ ਗੁਰੂ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਉਹਨਾਂ ਮਨੁੱਖਾਂ ਦੀਆਂ ਉਹ ਦਾੜ੍ਹੀਆਂ ਸੱਚ-ਮੁੱਚ ਆਦਰ-ਸਤਕਾਰ ਦੀਆਂ ਹੱਕਦਾਰ ਹੋ ਜਾਂਦੀਆਂ ਹਨ।ਪਦ ਅਰਥ ਸੇ = ਉਹ (ਬਹੁ-ਵਚਨ)। ਸਚੀਆ = ਸੱਚੀਆਂ, ਸੱਚ-ਮੁੱਚ ਆਦਰ ਦੀਆਂ ਹੱਕਦਾਰ। ਜਿ = ਜਿਹੜੇ ਮਨੁੱਖ।
SikhNet (Spanish)Esas barbas que sacuden los Pies del Verdadero Guru,
ਅਨਦਿਨੁ ਸੇਵਨਿ ਗੁਰੁ ਆਪਣਾ; ਅਨਦਿਨੁ ਅਨਦਿ ਰਹੰਨੑਿ ॥
anadin sevan gur aapanaa; anadin anad rahana |
Sant Singh KhalsaThose who serve their Guru night and day, live in bliss, night and day.
Manmohan SinghThey, who, night and day, serve their Guru, ever abide in bliss.
Manmohan Singh (Punjabi)ਜੋ ਰੈਣ ਅਤੇ ਦਿਹੁੰ ਆਪਣੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਹ ਮਦਾ ਦੀ ਖੁਸ਼ੀ ਅੰਦਰ ਵਸਦੇ ਹਨ।
Fareedkot Teekaਜੋ ਪੁਰਸ਼ ਦਿਨੇ ਰਾਤ ਅਪਣਾ ਸਤਿਗੁਰੂ ਸੇਵਤੇ ਹੈਂ, ਸੋ ਨਿਰੰਤ੍ਰ ਹੀ ਅਨੰਦ ਰਹਿਤੇ ਹੈਂ॥
Prof. Sahib Singhਜਿਹੜੇ ਮਨੁੱਖ ਹਰ ਵੇਲੇ ਆਪਣੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਅਤੇ ਹਰ ਵੇਲੇ ਆਤਮਕ ਆਨੰਦ ਵਿਚ ਲੀਨ ਰਹਿੰਦੇ ਹਨ,ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸੇਵਨਿ = ਸਰਨ ਪਏ ਰਹਿੰਦੇ ਹਨ। ਅਨਦਿ = ਆਨੰਦ ਵਿਚ। ਰਹੰਨ੍ਹ੍ਹਿ = ਟਿਕੇ ਰਹਿੰਦੇ ਹਨ।
SikhNet (Spanish)son Verdaderas y quienes sirven al Guru noche y día, viven en Éxtasis noche y día.
ਨਾਨਕ. ਸੇ ਮੁਹ ਸੋਹਣੇ; ਸਚੈ ਦਰਿ ਦਿਸੰਨੑਿ ॥੫੨॥
naanak. se muh sohane; sachai dar disana |52|
Sant Singh KhalsaO Nanak, their faces appear beautiful in the Court of the True Lord. ||52||
Manmohan SinghNanak, beauteous appear their faces at the court of the True Lord.
Manmohan Singh (Punjabi)ਨਾਨਕ, ਸੋਹਣੇ ਸੁਨੱਖੇ ਦਿਸਦੇ ਹਨ, ਉਨ੍ਹਾਂ ਦੇ ਚਿਹਰੇ, ਸੱਚੇ ਸੁਆਮੀ ਦੇ ਦਰਬਾਰ ਅੰਦਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਚੇ ਕੇ ਦਰਬਾਰ ਮੇਂ ਸੋ ਮੁਖ (ਸੋਹਣੇ) ਸੋਭਾਵਾਨ ਦ੍ਰਿਸਟ ਆਵਤੇ ਹੈਂ॥੫੨॥
Prof. Sahib Singhਹੇ ਨਾਨਕ! (ਉਹਨਾਂ ਹੀ ਮਨੁੱਖਾਂ ਦੇ) ਇਹ ਮੂੰਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਹਣੇ ਦਿੱਸਦੇ ਹਨ ॥੫੨॥ਪਦ ਅਰਥ ਸਚੈ ਦਰਿ = ਸਦਾ-ਥਿਰ ਹਰੀ ਦੇ ਦਰ ਤੇ ॥੫੨॥
* ਨੋਟ: ਕਿਸੇ ਮਨੁੱਖ ਦੇ ਮੂੰਹ ਤੇ ਦਾੜ੍ਹੀ ਇਸ ਗੱਲ ਦਾ ਲੱਛਣ ਮੰਨਿਆ ਗਿਆ ਹੈ ਕਿ ਉਹ ਹੁਣ ਇਤਬਾਰ-ਜੋਗ ਹੋ ਗਿਆ ਹੈ, ਆਦਰ-ਸਤਕਾਰ ਦਾ ਹੱਕਦਾਰ ਹੋ ਗਿਆ ਹੈ।
SikhNet (Spanish)Oh, dice Nanak, sus semblantes se ven bellos en la Corte del Verdadero Señor. (52)
ਮੁਖ ਸਚੇ ਸਚੁ ਦਾੜੀਆ; ਸਚੁ ਬੋਲਹਿ ਸਚੁ ਕਮਾਹਿ ॥
mukh sache sach daarreea; sach boleh sach kamaeh |
Sant Singh KhalsaTrue are the faces and true are the beards, of those who speak the Truth and live the Truth.
Manmohan SinghTrue are the countenances and true the beards of those, who utter truth and practise the truth.
Manmohan Singh (Punjabi)ਸੱਚੇ ਸੁਚੇ ਹਨ ਉਨ੍ਹਾਂ ਦੇ ਚਿਹਰੇ ਅਤੇ ਸੱਚੇ ਸੁਚੇ ਉਨ੍ਹਾਂ ਦੇ ਦਾਹੜੇ ਜੋ ਸੱਚ ਆਖਦੇ ਹਨ ਅਤੇ ਸੱਚ ਦੀ ਕਮਾਈ ਕਰਦੇ ਹਨ।
Fareedkot Teekaਤਿਨੋਂ ਕੇ ਮੁਖ ਸਚੇ ਹੈਂ ਔ ਦਾੜ੍ਹੀਆਂ ਭੀ ਸਚੀਆਂ ਹੈਂ, ਭਾਵ ਸਫਲ ਹੈਂ, ਜੋ ਸਚ ਕੋ ਹੀ ਕਮਾਵਤੇ ਹੈਂ॥
Prof. Sahib Singhਉਹਨਾਂ ਦੇ ਮੂੰਹ ਸੱਚ-ਮੁੱਚ ਸਤਕਾਰ ਦੇ ਹੱਕਦਾਰ ਹੋ ਜਾਂਦੇ ਹਨ, ਉਹਨਾਂ ਦੀਆਂ ਦਾੜ੍ਹੀਆਂ ਆਦਰ ਦੀਆਂ ਹੱਕਦਾਰ ਹੋ ਜਾਂਦੀਆਂ ਹਨ, ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਦੇ ਹਨ, ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਰਹਿੰਦੇ ਹਨ,ਪਦ ਅਰਥ ਮੁਖ = ਮੂੰਹ (ਬਹੁ-ਵਚਨ)। ਸਚੇ = ਆਦਰ-ਸਤਕਾਰ ਦੇ ਹੱਕਦਾਰ। ਸਚੁ = ਸਦਾ-ਥਿਰ ਹਰਿ-ਨਾਮ। ਸਚੁ ਕਮਾਹਿ = ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ।
SikhNet (Spanish)Verdaderas son las barbas y los semblantes de quienes dicen la Verdad
ਸਚਾ ਸਬਦੁ ਮਨਿ ਵਸਿਆ; ਸਤਿਗੁਰ ਮਾਂਹਿ ਸਮਾਂਹਿ ॥
sachaa sabad man vasiaa; satigur maanhi samaanhi |
Sant Singh KhalsaThe True Word of the Shabad abides in their minds; they are absorbed in the True Guru.
Manmohan SinghThe True Name abides in their mind and they merge in the True Guru.
Manmohan Singh (Punjabi)ਸੱਚਾ ਨਾਮ ਉਨ੍ਹਾਂ ਦੇ ਹਿਰਦੇ ਅੰਦਰ ਵਸਦਾ ਹੈ ਅਤੇ ਉਹ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਤਿਨੋਂ ਕੇ ਮਨ ਮੇਂ ਸਚਾ ਸਬਦ ਵਸਿਆ ਹੈ, ਤਾਂ ਤੇ ਓਹ ਸਤਿਗੁਰੋਂ ਕੇ ਵਾਸਤ੍ਵ ਸ੍ਵਰੂਪ ਅਰਥਾਤ ਬ੍ਰਹਮ ਮੇਂ ਹੀ ਸਮਾਇ ਜਾਤੇ ਹੈਂ॥
Prof. Sahib Singhਜਿਨ੍ਹਾਂ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹਰ ਵੇਲੇ ਟਿਕਿਆ ਰਹਿੰਦਾ ਹੈ, ਜਿਹੜੇ ਹਰ ਵੇਲੇ ਗੁਰੂ ਵਿਚ ਲੀਨ ਰਹਿੰਦੇ ਹਨ।ਪਦ ਅਰਥ ਮਨਿ = ਮਨ ਵਿਚ। ਮਾਂਹਿ = ਵਿਚ। ਸਮਾਂਹਿ = ਲੀਨ ਹੋਏ ਰਹਿੰਦੇ ਹਨ।
SikhNet (Spanish)y La viven, la Verdadera Palabra del Shabd habita en sus mentes y son absorbidos en el Guru Verdadero.
ਸਚੀ ਰਾਸੀ ਸਚੁ ਧਨੁ; ਉਤਮ ਪਦਵੀ ਪਾਂਹਿ ॥
sachee raasee sach dhan; utam padavee paanhi |
Sant Singh KhalsaTrue is their capital, and true is their wealth; they are blessed with the ultimate status.
Manmohan SinghTrue is their capital and true their wealth and they obtain the sublime rank.
Manmohan Singh (Punjabi)ਸੱਚੀ ਹੈ ਉਨ੍ਹਾਂ ਦੀ ਪੂੰਜੀ ਅਤੇ ਸੱਚੀ ਉਨ੍ਹਾਂ ਦੀ ਦੌਲਤ ਅਤੇ ਉਹ ਸ਼੍ਰੇਸ਼ਟ ਮਰਤਬੇ ਨੂੰ ਪਾ ਲੈਂਦੇ ਹਨ।
Fareedkot Teekaਤਿਨੋਂ ਪਾਸ ਸਰਧਾ ਰੂਪੀ ਸਚੀ (ਰਾਸੀ) ਪੂੰਜੀ ਹੈ, ਤਿਸੀ ਕੇ ਸਚਾ ਨਾਮ ਧਨ ਪਾਇ ਕਰ ਉਤਮ ਪਦਵੀ ਕੋ ਪਾਵਤੇ ਹੈਂ॥
Prof. Sahib Singhਉਹਨਾਂ ਮਨੁੱਖਾਂ ਦੇ ਕੋਲ ਸਦਾ-ਥਿਰ ਹਰਿ-ਨਾਮ ਦਾ ਸਰਮਾਇਆ ਧਨ (ਇਕੱਠਾ ਹੋ ਜਾਂਦਾ) ਹੈ। ਉਹ ਮਨੁੱਖ (ਲੋਕ ਪਰਲੋਕ ਵਿਚ) ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ,ਪਦ ਅਰਥ ਰਾਸੀ = ਪੂੰਜੀ, ਸਰਮਾਇਆ। ਪਦਵੀ = ਆਤਮਕ ਦਰਜਾ। ਪਾਂਹਿ = ਹਾਸਲ ਕਰ ਲੈਂਦੇ ਹਨ।
SikhNet (Spanish)Verdadero es su Capital y Verdadera es su Riqueza.
ਸਚੁ ਸੁਣਹਿ ਸਚੁ ਮੰਨਿ ਲੈਨਿ; ਸਚੀ ਕਾਰ ਕਮਾਹਿ ॥
sach suneh sach man lain; sachee kaar kamaeh |
Sant Singh KhalsaThey hear the Truth, they believe in the Truth; they act and work in the Truth.
Manmohan SinghThey hear truth, believe in truth and practise the true deeds.
Manmohan Singh (Punjabi)ਉਹ ਸੱਚ ਸ੍ਰਵਨ ਕਰਦੇ ਹਨ, ਸੱਚ ਤੇ ਭਰੋਸਾ ਰਖਦੇ ਹਨ ਅਤੇ ਸੱਚੇ ਅਮਲ ਕਮਾਉਂਦੇ ਹਨ।
Fareedkot Teekaਸਚੇ ਨਾਮ ਕੋ ਹੀ ਸੁਣਤੇ ਹੈਂ ਔ ਸਚਾ ਨਾਮ ਹੀ ਮਾਨ ਲੇਤੇ ਹੈਂ, ਸਚ ਕੀ ਹੀ ਕਾਰ ਕਮਾਵਤੇ ਹੈਂ॥
Prof. Sahib Singhਜਿਹੜੇ ਮਨੁੱਖ (ਹਰ ਵੇਲੇ) ਸਦਾ-ਥਿਰ ਹਰਿ-ਨਾਮ ਸੁਣਦੇ ਹਨ, ਸਦਾ-ਥਿਰ ਹਰਿ-ਨਾਮ ਨੂੰ ਸਿਦਕ-ਸਰਧਾ ਨਾਲ ਆਪਣੇ ਅੰਦਰ ਵਸਾ ਲੈਂਦੇ ਹਨ, ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦੇ ਹਨ,ਪਦ ਅਰਥ ਮੰਨਿ ਲੈਨਿ = ਮੰਨ ਲੈਂਦੇ ਹਨ।
SikhNet (Spanish)Ellos son bendecidos con el Estado Último, ellos escuchan la Verdad, creen en Ella, actúan y trabajan en la Verdad.
ਸਚੀ ਦਰਗਹ ਬੈਸਣਾ; ਸਚੇ ਮਾਹਿ ਸਮਾਹਿ ॥
sachee daragah baisanaa; sache maeh samaeh |
Sant Singh KhalsaThey are given a place in the Court of the True Lord; they are absorbed in the True Lord.
Manmohan SinghTheir seat is in the True court and they merge in the True Lord.
Manmohan Singh (Punjabi)ਉਨ੍ਹਾਂ ਦਾ ਟਿਕਾਣਾ ਸੱਚੇ ਦਰਬਾਰ ਅੰਦਰ ਹੈ ਅਤੇ ਉਹ ਸੱਚੇ ਸਾਈਂ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਤਿਨ ਕਾ (ਸਚੀ ਦਰਗਹ) ਸਤਿਸੰਗ ਮੇਂ ਬੈਠਣਾ ਹੋਤਾ ਹੈ ਇਸੀ ਤੇ ਸਚੇ ਸਰੂਪ ਮੇਂ ਸਮਾਵਤੇ ਹੈਂ॥
Prof. Sahib Singhਉਹਨਾਂ ਮਨੁੱਖਾਂ ਨੂੰ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਦਰ-ਸਤਕਾਰ ਦੀ ਥਾਂ ਮਿਲਦੀ ਹੈ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹਰ ਵੇਲੇ ਲੀਨ ਰਹਿੰਦੇ ਹਨ।ਪਦ ਅਰਥ ਬੈਸਣਾ = ਆਦਰ ਦੀ ਥਾਂ।
SikhNet (Spanish)Les es dado un Lugar en la Corte del Señor Verdadero y son absorbidos en Él.
ਨਾਨਕ. ਵਿਣੁ ਸਤਿਗੁਰ ਸਚੁ. ਨ ਪਾਈਐ; ਮਨਮੁਖ ਭੂਲੇ ਜਾਂਹਿ ॥੫੩॥
naanak. vin satigur sach. na paaeeai; manamukh bhoole jaanhi |53|
Sant Singh KhalsaO Nanak, without the True Guru, the True Lord is not found. The self-willed manmukhs leave, wandering around lost. ||53||
Manmohan SinghNanak, without the True Guru, the True One is attained not and the egocentrics go astray.
Manmohan Singh (Punjabi)ਨਾਨਕ, ਸੱਚੇ ਗੁਰਾਂ ਦੇ ਬਗੈਰ ਸਤਿਪੁਰਖ ਪਾਇਆ ਨਹੀਂ ਜਾਂਦਾ ਅਤੇ ਮਨਮਤੀਏ ਕੁਰਾਹੇ ਪੈ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਤਿਗੁਰੋਂ ਤੋ ਬਿਨਾਂ ਸਚ ਸਰੂਪ ਕੋ ਨਹੀਂ ਪਾਈਤਾ ਹੈ ਇਸੀ ਤੇ ਮਨਮੁਖ, ਰੂਪ ਤੇ ਭੂਲੇ ਹੂਏ ਜਨਮੋਂ ਮੇਂ ਜਾਤੇ ਹੈਂ॥੫੩॥☬ਜਗ੍ਯਾਸੀ ਰੂਪ ਬਬੀਹੇ ਕੋ ਉਪਦੇਸ਼ ਕਰਤੇ ਹੈਂ:
Prof. Sahib Singhਪਰ, ਹੇ ਨਾਨਕ! ਗੁਰੂ ਦੀ ਸਰਨ ਤੋਂ ਬਿਨਾ ਸਦਾ-ਥਿਰ ਹਰਿ-ਨਾਮ ਨਹੀਂ ਮਿਲਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਜ਼ਰੂਰ ਜ਼ਿੰਦਗੀ ਦੇ) ਗ਼ਲਤ ਰਸਤੇ ਤੇ ਪਏ ਰਹਿੰਦੇ ਹਨ ॥੫੩॥ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭੂਲੇ ਜਾਂਹਿ = ਕੁਰਾਹੇ ਪਏ ਰਹਿੰਦੇ ਹਨ ॥੫੩॥
SikhNet (Spanish)Oh dice Nanak, si el Guru Verdadero, el Señor no es encontrado, los arrogantes Manmukjs se van, vagando perdidos por todas partes. (53)
ਬਾਬੀਹਾ ਪ੍ਰਿਉ ਪ੍ਰਿਉ ਕਰੇ; ਜਲਨਿਧਿ ਪ੍ਰੇਮ ਪਿਆਰਿ ॥
baabeehaa priau priau kare; jalanidh prem piaar |
Sant Singh KhalsaThe rainbird cries, "Pri-o! Pri-o! Beloved! Beloved!" She is in love with the treasure, the water.
Manmohan SinghIn the love and affection of the water-treasure on sky, the pied-cuckoo cries out "Beloved, O my beloved".
Manmohan Singh (Punjabi)ਉਪਰਲੇ ਪਾਣੀ ਦੇ ਖਜਾਨੇ ਦੀ ਪਿਰਹੜੀ ਅਤੇ ਪ੍ਰੀਤ ਅੰਦਰ ਚਾਤ੍ਰਿਕ "ਪ੍ਰੀਤਮ, ਮੈਡਾ ਪ੍ਰੀਤਮ", ਪੁਕਾਰਦਾ ਹੈ।
Fareedkot Teekaਜਗ੍ਯਾਸੀ ਰੂਪੀ ਬਬੀਹਾ ਉਪਦੇਸ਼ ਰੂਪੀ ਜਲ ਕੇ ਨਿਧ ਬਾਦਲ ਸਤਿਗੁਰੋਂ ਕੇ ਆਗੇ ਮਨ ਸਾਥ ਪ੍ਰੇਮ ਔ ਬਾਣੀ ਸਾਥ ਪਿਆਰ ਕਰ ਕੇ ਪ੍ਰਿਉ ਪ੍ਰਿਉ ਕਰੇ ਥਾ, ਭਾਵ ਸੇ ਉਪਦੇਸ਼ ਜਲ ਮਾਂਗੇ ਥਾ॥
Prof. Sahib Singh(ਜਿਵੇਂ) ਪਪੀਹਾ ਬੱਦਲ ਦੇ ਪ੍ਰੇਮ-ਪਿਆਰ ਵਿਚ (ਵਰਖਾ ਦੀ ਬੂੰਦ ਦੀ ਖ਼ਾਤਰ) 'ਪ੍ਰਿਉ, ਪ੍ਰਿਉ' ਪੁਕਾਰਦਾ ਰਹਿੰਦਾ ਹੈ।ਪਦ ਅਰਥ ਬਾਬੀਹਾ = ਪਪੀਹਾ। ਪ੍ਰਿਉ ਪ੍ਰਿਉ ਕਰੇ = 'ਪ੍ਰਿਉ, ਪ੍ਰਿਉ' ਪੁਕਾਰਦਾ ਰਹਿੰਦਾ ਹੈ। ਜਲ ਨਿਧਿ = ਪਾਣੀ ਦਾ ਖ਼ਜ਼ਾਨਾ, ਬੱਦਲ; ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਖ਼ਜ਼ਾਨਾ, ਪਰਮਾਤਮਾ। ਪਿਆਰਿ = ਪਿਆਰ ਵਿਚ।
SikhNet (Spanish)El pájaro de lluvia trina, Pio, Pio, Bienamado, Bienamado, está enamorado de su tesoro, el agua,
ਗੁਰ ਮਿਲੇ ਸੀਤਲ ਜਲੁ ਪਾਇਆ; ਸਭਿ ਦੂਖ ਨਿਵਾਰਣਹਾਰੁ ॥
gur mile seetal jal paaeaa; sabh dookh nivaaranahaar |
Sant Singh KhalsaMeeting with the Guru, the cooling, soothing water is obtained, and all pain is taken away.
Manmohan SinghMeeting with the Guru, I have received the cool water of the Lord's Name, which is the destroyed of all pain.
Manmohan Singh (Punjabi)ਗੁਰਾਂ ਨਾਲ ਮਿਲ ਕੇ, ਮੈਨੂੰ ਪ੍ਰਭੂ ਦੇ ਨਾਮ ਦੇ ਨਾਮ ਦਾ ਠੰਢਾ ਪਾਣੀ ਪਰਾਪਤ ਹੋ ਗਿਆ ਹੈ, ਸਾਰਿਆਂ ਦੁਖੜਿਆਂ ਨੂੰ ਨਾਸ ਕਰਨ ਵਾਲਾ ਹੈ।
Fareedkot Teekaਜਬ ਸਰਬ ਦੁਖੋਂ ਕੇ ਨਿਵਾਰਣੇਹਾਰੇ ਸਤਿਗੁਰ ਜਗ੍ਯਾਸੀ ਬਬੀਹੇ ਕੋ ਮਿਲੇ ਤਬ ਉਪਦੇਸ ਰੂਪੀ ਸੀਤਲ ਜਲ ਤਿਸ ਨੇ ਪਾਯਾ ਹੈ॥
Prof. Sahib Singh(ਜਦੋਂ ਉਹ ਬੂੰਦ ਉਸ ਨੂੰ ਮਿਲਦੀ ਹੈ, ਤਾਂ ਉਸ ਦੀ ਤ੍ਰਿਹ ਮੁੱਕ ਜਾਂਦੀ ਹੈ, ਉਸ ਦੀ 'ਕੂਕ ਪੁਕਾਰ' ਮੁੱਕ ਜਾਂਦੀ ਪੈ। ਤਿਵੇਂ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਪ੍ਰੇਮ-ਪਿਆਰ ਵਿਚ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ), ਗੁਰੂ ਨੂੰ ਮਿਲਿਆਂ ਉਹ ਆਤਮਕ ਠੰਢ ਵਰਤਾਣ ਵਾਲਾ ਨਾਮ-ਜਲ ਪ੍ਰਾਪਤ ਕਰ ਲੈਂਦਾ ਹੈ, (ਉਹ ਨਾਮ-ਜਲ) ਸਾਰੇ ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ।ਪਦ ਅਰਥ ਸੀਤਲ ਜਲੁ = ਆਤਮਕ ਠੰਢ ਦੇਣ ਵਾਲਾ ਨਾਮ-ਜਲ। ਸਭਿ = ਸਾਰੇ। ਨਿਵਾਰਣਹਾਰੁ = ਦੂਰ ਕਰਨ ਦੀ ਸਮਰਥਾ ਵਾਲਾ।
SikhNet (Spanish)encontrando al Guru, la refrescante y deliciosa Agua es obtenida y todo dolor desaparece.
ਤਿਸ ਚੁਕੈ ਸਹਜੁ ਊਪਜੈ; ਚੁਕੈ ਕੂਕ ਪੁਕਾਰ ॥
tis chukai sehaj aoopajai; chukai kook pukaar |
Sant Singh KhalsaMy thirst has been quenched, and intuitive peace and poise have welled up; my cries and screams of anguish are past.
Manmohan SinghMy thirst is quenched, Divine knowledge has welled up and past are my cries and screams of anguish.
Manmohan Singh (Punjabi)ਮੇਰੀ ਤ੍ਰਿਹ ਬੁਝ ਗਈ ਹੈ, ਬ੍ਰਹਿਮ ਗਿਆਨ ਉਤਪੰਨ ਹੋ ਆਇਆ ਹੈ ਅਤੇ ਮੁਕ ਗਈ ਹੈ ਪੀੜਾਂ ਦੀ ਮੇਰੀ ਚੀਕ-ਚਿਹਾੜ।
Fareedkot Teekaਤਿਸ ਕਰ ਕੇ ਤ੍ਰਿਸਨਾ ਰੂਪੀ ਤ੍ਰਿਖਾ ਦੂਰ ਹੋ ਜਾਤੀ ਹੈ ਔ ਗ੍ਯਾਨ ਉਪਜ ਆਵਤਾ ਹੈ, ਪੁਨਾ (ਕੂਕ ਪੁਕਾਰ) ਊਚੇ ਬੋਲ ਕੀ ਫਰੀਆਦ ਕਰਨੀ ਭੀ ਦੂਰ ਹੋ ਜਾਤੀ ਹੈ॥
Prof. Sahib Singh(ਇਸ ਨਾਮ-ਜਲ ਦੀ ਬਰਕਤਿ ਨਾਲ, ਉਸ ਦੀ) ਤ੍ਰਿਸ਼ਨਾ ਮੁੱਕ ਜਾਂਦੀ ਹੈ (ਉਸ ਦੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, (ਮਾਇਆ ਦੀ ਖ਼ਾਤਰ ਉਸ ਦੀ) ਘਬਰਾਹਟ ਖ਼ਤਮ ਹੋ ਜਾਂਦੀ ਹੈ।ਪਦ ਅਰਥ ਤਿਸ = ਤ੍ਰਿਹ, ਤ੍ਰਿਸ਼ਨਾ। ਚੁਕੈ = ਮੁੱਕ ਜਾਂਦੀ ਹੈ। ਸਹਜੁ = ਆਤਮਕ ਅਡੋਲਤਾ। ਕੂਕ ਪੁਕਾਰ = (ਮਾਇਆ ਦੀ ਖ਼ਾਤਰ) ਦੌੜ-ਭੱਜ।
SikhNet (Spanish)Mi sed se ha calmado, la Paz y la Tranquilidad Intuitivas se han edificado y mis gritos de angustia han pasado.
ਨਾਨਕ. ਗੁਰਮੁਖਿ ਸਾਂਤਿ ਹੋਇ; ਨਾਮੁ ਰਖਹੁ ਉਰਿ ਧਾਰਿ ॥੫੪॥
naanak. guramukh saant hoe; naam rakhahu ur dhaar |54|
Sant Singh KhalsaO Nanak, the Gurmukhs are peaceful and tranquil; they enshrine the Naam, the Name of the Lord, within their hearts. ||54||
Manmohan SinghNanak, enshrining the Lord's Name in the mind, by the Guru's grace, peace wells up within the mortal.
Manmohan Singh (Punjabi)ਨਾਨਕ, ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਨਾਮ ਨੂੰ ਹਿਰਦੇ ਅੰਦਰ ਟਿਕਾਉਣ ਨਾਲ ਪ੍ਰਾਣੀ ਦੇ ਅੰਦਰ ਠੰਢ-ਚੈਨ ਪੈਦਾ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਗੁਰੋਂ ਦ੍ਵਾਰੇ ਨਾਮ ਕੋ ਰਿਦੇ ਮੇਂ ਧਾਰਨ ਕਰ ਰਾਖੋ ਤਬ ਤੁਮ ਕੋ ਸਾਂਤੀ ਪ੍ਰਾਪਤ ਹੋਇਗੀ॥੫੪॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪਿਆਂ (ਨਾਮ ਦੀ ਬਰਕਤਿ ਨਾਲ) ਆਤਮਕ ਠੰਢ ਪ੍ਰਾਪਤ ਹੋ ਜਾਂਦੀ ਹੈ। ਤਾਂ ਤੇ, ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਈ ਰੱਖੋ ॥੫੪॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਉਰਿ = ਹਿਰਦੇ ਵਿਚ ॥੫੪॥
SikhNet (Spanish)Oh, dice Nanak, los Gurmukjs están tranquilos y en Paz, ellos enaltecen el Nombre, el Nombre del Señor en su corazón. (54)
ਬਾਬੀਹਾ. ਤੂੰ ਸਚੁ ਚਉ; ਸਚੇ ਸਉ ਲਿਵ ਲਾਇ ॥
baabeehaa. toon sach chau; sache sau liv laae |
Sant Singh KhalsaO rainbird, chirp the True Name, and let yourself be attuned to the True Lord.
Manmohan SinghO pied-cuckoo, recite thou the True Name and be attuned to the True Lord.
Manmohan Singh (Punjabi)ਹੇ ਪਪੀਹੇ! ਤੂੰ ਸੱਚੇ ਨਾਮ ਦਾ ਉਚਾਰਨ ਕਰ ਅਤੇ ਸੱਚੇ ਸੁਆਮੀ ਨਾਲ ਪਿਰਹੜੀ ਪਾ।
Fareedkot Teekaਹੇ ਜਗ੍ਯਾਸੀ ਬਬੀਹੇ! ਤੂੰ ਸਚ ਹੀ (ਚਉ) ਬੋਲ ਔਰ ਸਚੇ ਸਰੂਪ ਮੇਂ ਬ੍ਰਿਤੀ ਕੋ ਲਗਾਇ॥
Prof. Sahib Singhਹੇ ਪਪੀਹੇ! (ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ!) ਤੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ, ਸਦਾ-ਥਿਰ ਪ੍ਰਭੂ ਨਾਲ ਸੁਰਤ ਜੋੜੀ ਰੱਖਿਆ ਕਰ।ਪਦ ਅਰਥ ਬਾਬੀਹਾ = ਹੇ ਪਪੀਹੇ! (ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ!) ਸਚੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ। ਚਉ = ਉਚਾਰ, ਉਚਾਰਿਆ ਕਰ। ਸਚੇ ਸਉ = ਸਦਾ-ਥਿਰ ਹਰਿ-ਨਾਮ ਨਾਲ। ਲਿਵ ਲਾਇ = ਸੁਰਤ ਜੋੜੀ ਰੱਖ।
SikhNet (Spanish)Oh pájaro de lluvia trina el Nombre Verdadero y deja que tu ser se entone en el Señor Verdadero,
ਬੋਲਿਆ ਤੇਰਾ ਥਾਇ ਪਵੈ; ਗੁਰਮੁਖਿ ਹੋਇ ਅਲਾਇ ॥
boliaa teraa thaae pavai; guramukh hoe alaae |
Sant Singh KhalsaYour word shall be accepted and approved, if you speak as Gurmukh.
Manmohan SinghIf thou recite the Name, becoming the Guru-ward, then, acceptable shall be thy prayer.
Manmohan Singh (Punjabi)ਜੇਕਰ ਤੂੰ ਗੁਰੂ-ਅਨੁਸਾਰੀ ਥੀ ਕੇ ਨਾਮ ਦਾ ਉਚਾਰਨ ਕਰੇ, ਤਦ ਕਬੂਲ ਪੈ ਜਾਵੇਗਾ ਤੈਡਾ ਉਚਾਰਨ।
Fareedkot Teekaਜਬ ਗੁਰਮੁਖ ਹੋ ਕਰ ਉਚਾਰਨ ਕਰੇਂਗਾ ਤਬ ਤੇਰਾ ਬੋਲਿਆ ਥਾਇ ਪੜੇਗਾ ਅਰਥਾਤ ਸਫਲ ਹੋਇਗਾ॥
Prof. Sahib Singhਗੁਰੂ ਦੀ ਸਰਨ ਪੈ ਕੇ (ਹਰਿ-ਨਾਮ) ਉਚਾਰਿਆ ਕਰ, (ਤਦੋਂ ਹੀ) ਤੇਰਾ ਸਿਮਰਨ ਕਰਨ ਦਾ ਉੱਦਮ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈ ਸਕਦਾ ਹੈ।ਪਦ ਅਰਥ ਥਾਇ = (ਲਫ਼ਜ਼ 'ਥਾਉ' ਤੋਂ ਅਧਿਕਰਣ ਕਾਰਕ ਇਕ-ਵਚਨ) ਥਾਂ ਵਿਚ। ਥਾਇ ਪਵੈ = ਕਬੂਲ ਪਏਗਾ। ਅਲਾਇ = ਅਲਾਪਿਆ ਕਰ। ਗੁਰਮੁਖਿ ਸੋਇ = ਗੁਰੂ ਦੀ ਸਰਨ ਪੈ ਕੇ।
SikhNet (Spanish)así tu palabra será aceptada hablando como Gurmukj.
ਸਬਦੁ ਚੀਨਿ. ਤਿਖ ਉਤਰੈ; ਮੰਨਿ ਲੈ ਰਜਾਇ ॥
sabad cheen. tikh utarai; man lai rajaae |
Sant Singh KhalsaRemember the Shabad, and your thirst shall be relieved; surrender to the Will of the Lord.
Manmohan SinghContemplating the Lord's Name and accepting the Lord's will, thy thirst shall be quenched.
Manmohan Singh (Punjabi)ਨਾਮ ਦਾ ਸਿਮਰਨ ਕਰਨ ਅਤੇ ਪ੍ਰਭੂ ਦੇ ਭਾਣੇ ਸਵੀਕਾਰ ਕਰਨ ਦੁਆਰਾ, ਤੇਰੀ ਪਿਆਸ ਨਵਿਰਤ ਹੋ ਜਾਵੇਗੀ।
Fareedkot Teekaਗੁਰੋਂ ਕੇ ਸਬਦ ਕੋ ਪਛਾਨਣੇ ਕਰ ਤੇਰੀ ਤ੍ਰਿਖਾ ਉਤਰ ਜਾਇਗੀ, ਤਾਂ ਤੇ ਤੂੰ ਸਤਿਗੁਰੋਂ ਕੀ (ਰਜਾਇ) ਆਗਿਆ ਕੋ ਮਾਨ ਲੇ॥
Prof. Sahib Singhਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ (ਪਰਮਾਤਮਾ ਦੇ) ਹੁਕਮ ਨੂੰ ਭਲਾ ਜਾਣ ਕੇ ਮੰਨਿਆ ਕਰ (ਇਸ ਤਰ੍ਹਾਂ ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ।ਪਦ ਅਰਥ ਚੀਨਿ = ਪਛਾਣ ਕੇ, ਸਾਂਝ ਪਾ ਕੇ। ਤਿਖ = ਤ੍ਰਿਹ (ਮਾਇਆ ਦੀ ਤ੍ਰਿਸ਼ਨਾ)। ਰਜਾਇ = ਰਜ਼ਾ, ਭਾਣਾ, ਹੁਕਮ।
SikhNet (Spanish)Recuerda el Shabd y tu sed se calmará, entrégate a la Voluntad del Señor.