ੴ

ਸਿੱਖਬਾਣੀ · SikhBani

ਅਭਿਆਗਤ ਏਹ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ ॥

abhiaagat eeh na aakheeeh jin kai man meh bharam
Guru Amardas Ji ਗੁਰੂ ਅਮਰਦਾਸ ਜੀ · Salok Vaaran Thay Vadheek · Ang 1413, 1414, 1415, 1416, 1417, 1418, 1419, 1420, 1421 · 304 lines
Translations

ਸਲੋਕ ਮਹਲਾ ੩ ॥

salok mahalaa 3 | Ang 1413

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
Prof. Sahib Singhਗੁਰੂ ਅਮਰਦਾਸ ਜੀ ਦੇ ਸਲੋਕ।
SikhNet (Spanish)Slok, Mejl Guru Amar Das, Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1413

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਅਭਿਆਗਤ ਏਹ. ਨ ਆਖੀਅਹਿ; ਜਿਨ ਕੈ ਮਨ ਮਹਿ ਭਰਮੁ ॥

abhiaagat eeh. na aakheeeh; jin kai man meh bharam | Ang 1413

Sant Singh KhalsaDo not call the wandering beggars holy men, if their minds are filled with doubt.
Manmohan SinghThese are not called mendicants, within whose mind there is doubt.
Manmohan Singh (Punjabi)ਇਹ ਤਿਆਗੀ ਨਹੀਂ ਕਹੇ ਜਾਂਦੇ, ਜਿਨ੍ਹਾਂ ਦੇ ਚਿੱਤ ਅੰਦਰ ਸੰਦੇਹ ਹੈ।
Fareedkot Teekaਜਿਨੋਂ ਕੇ ਮਨ ਮੇਂ ਭਰਮ ਰਹਿਤਾ ਹੈ ਇਸ ਪ੍ਰਕਾਰ ਕੇ ਅਭਿਆਗਤ ਨਹੀਂ ਕਹੀਤੇ ਹੈਂ॥
Prof. Sahib Singhਇਹੋ ਜਿਹੇ ਬੰਦੇ 'ਸਾਧ-ਸੰਤ' ਨਹੀਂ ਆਖੇ ਜਾ ਸਕਦੇ, ਜਿਨ੍ਹਾਂ ਦੇ ਮਨ ਵਿਚ (ਮਾਇਆ ਆਦਿਕ ਮੰਗਣ ਦੀ ਖ਼ਾਤਰ ਹੀ) ਭਟਕਣਾ ਲੱਗੀ ਪਈ ਹੈ।

ਪਦ ਅਰਥ ਅਭਿਆਗਤ = (गम੍ਹ੍ਹ with अभि and आ = ਨੇੜੇ ਆਉਣਾ, ਪਹੁੰਚਣਾ) ਪਰਾਹੁਣੇ ਵਾਂਗ ਆਇਆ ਹੋਇਆ, ਉਹ ਸਾਧੂ ਜੋ ਆਪਣੇ ਆਪ ਨੂੰ ਜਗਤ ਵਿਚ ਪਰਾਹੁਣੇ ਹੀ ਸਮਝਦੇ ਹਨ, ਸਾਧੂ। ਏਹ = ਇਹੋ ਜਿਹੇ ਬੰਦੇ। ਨ ਆਖੀਅਹਿ = ਨਹੀਂ ਆਖੇ ਜਾ ਸਕਦੇ (ਵਰਤਮਾਨ ਕਾਲ; ਕਰਮ ਵਾਚ। ਆਖਹਿ = ਆਖਦੇ ਹਨ)। ਭਰਮੁ = (ਮਾਇਆ ਦੀ ਖ਼ਾਤਰ) ਭਟਕਣਾ।

SikhNet (Spanish)No intentes llamar a los vagos pordioseros Santos, si sus mentes están llenas de duda,

ਤਿਨ ਕੇ ਦਿਤੇ ਨਾਨਕਾ; ਤੇਹੋ ਜੇਹਾ ਧਰਮੁ ॥੧॥

tin ke dite naanakaa; teho jehaa dharam |1| Ang 1413

Sant Singh KhalsaWhoever gives to them, O Nanak, earns the same sort of merit. ||1||
Manmohan SinghWhoever offers alms to them, he earns the matching merit, O Nanak.
Manmohan Singh (Punjabi)ਜੋ ਕੋਈ ਉਨ੍ਹਾਂ ਨੂੰ ਦਾਨ-ਪੁਨ ਦਿੰਦਾ ਹੈ ਉਸ ਨੂੰ ਉਹੋ ਜੇਹੀ ਹੀ ਨੇਕੀ ਪਰਾਪਤ ਹੁੰਦੀ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਕੋ ਦਾਨ ਦੇਨੇ ਕਾ ਭੀ ਤੇਹੋ ਜੇਹਾ ਧਰਮ ਹੋਇਗਾ, ਭਾਵ ਵੈਸਾ ਹੀ ਤੁਛ ਫਲ੍ਹ ਪ੍ਰਾਪਤ ਹੋਇਗਾ॥੧॥
Prof. Sahib Singhਹੇ ਨਾਨਕ! ਇਹੋ ਜਿਹੇ ਸਾਧਾਂ ਨੂੰ (ਅੰਨ ਬਸਤ੍ਰ ਮਾਇਆ ਆਦਿਕ) ਦੇਣਾ ਕੋਈ ਧਾਰਮਿਕ ਕੰਮ ਨਹੀਂ ਹੈ ॥੧॥
SikhNet (Spanish)quien sea que les de caridades, oh dice Nanak, obtiene el mismo mérito que ellos. (1)

ਅਭੈ ਨਿਰੰਜਨ ਪਰਮ ਪਦੁ; ਤਾ ਕਾ ਭੀਖਕੁ ਹੋਇ ॥

abhai niranjan param pad; taa kaa bheekhak hoe | Ang 1413

Sant Singh KhalsaOne who begs for the supreme status of the Fearless and Immaculate Lord
Manmohan SinghSome are blessed with the supreme status of being the beggar of the Fear-free and Immaculate Lord.
Manmohan Singh (Punjabi)ਕਿਸੇ ਨੂੰ ਭੈ-ਰਹਿਤ ਅਤੇ ਪਵਿੱਤਰ ਪ੍ਰਭੂ ਦਾ ਮੰਗਤਾ ਹੋਣ ਦੀ ਮਹਾਨ ਪਦਵੀ ਦੀ ਦਾਤ ਮਿਲ ਜਾਂਦੀ ਹੈ।
Fareedkot Teekaਭੈ ਤੇ ਰਹਿਤ ਜੋ (ਨਿਰੰਜਨ) ਮਾਯਾ ਸੇ ਅਲੇਪ ਪਰਮ ਪਦ ਹੈ ਤਿਸ ਕੇ ਮਾਂਗਣੇ ਵਾਲਾ ਜੋ ਭਿਖ੍ਯਕ ਹੋਵੈ॥
Prof. Sahib Singhਜਿਸ ਪਰਮਾਤਮਾ ਨੂੰ ਕੋਈ ਡਰ ਨਹੀਂ ਪੋਹ ਸਕਦਾ, ਜਿਸ ਪਰਮਾਤਮਾ ਨੂੰ ਮਾਇਆ ਦੇ ਮੋਹ ਕਾਲਖ ਨਹੀਂ ਲੱਗ ਸਕਦੀ, ਉਸ ਦਾ ਮਿਲਾਪ ਸਭ ਤੋਂ ਉੱਚਾ ਆਤਮਕ ਦਰਜਾ ਹੈ। ਜਿਹੜਾ ਮਨੁੱਖ ਉਸ (ਉੱਚੇ ਆਤਮਕ ਦਰਜੇ) ਦਾ ਭਿਖਾਰੀ ਹੈ (ਉਹ ਹੈ ਅਸਲ 'ਸਾਧਸੰਤ')।

ਪਦ ਅਰਥ ਅਭੈ = ਉਹ ਪਰਮਾਤਮਾ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। ਨਿਰੰਜਨ = (ਨਿਰ-ਅੰਜਨ) ਜਿਸ ਨੂੰ ਮਾਇਆ ਦੇ ਮੋਹ ਦੀ ਕਾਲਖ ਨਹੀਂ ਪੋਂਹਦੀ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਤਾ ਕਾ = ਉਸ ('ਪਰਮ ਪਦ') ਦਾ। ਭੀਖਕੁ = ਮੰਗਤਾ।

SikhNet (Spanish)Extraordinarios son los que tienen la oportunidad de ofrecer alimento a quien pordiosea

ਤਿਸ ਕਾ ਭੋਜਨੁ ਨਾਨਕਾ; ਵਿਰਲਾ ਪਾਏ ਕੋਇ ॥੨॥

tis kaa bhojan naanakaa; viralaa paae koe |2| Ang 1413

Sant Singh Khalsa- how rare are those who have the opportunity, O Nanak, to give food to such a person. ||2||
Manmohan SinghSome rare one, O Nanak, obtains an opportunity to serve food to him.
Manmohan Singh (Punjabi)ਕਿਸੇ ਟਾਵੇ ਅੱਲੇ ਨੂੰ ਹੀ ਹੇ ਲਾਨਕ ਉਸ ਨੂੰ ਪ੍ਰਸ਼ਾਦ ਛਕਾਉਣ ਦਾ ਮੌਕਾ ਮਿਲਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਮਹਾਤਮਾ ਕੋ ਭੋਜਨ ਦੇਣੇ ਕਾ ਪੁੰਨ ਕੋਈ ਵਿਰਲਾ ਹੀ ਪਾਵਤਾ ਹੈ॥੨॥
Prof. Sahib Singhਹੇ ਨਾਨਕ! ਇਹੋ ਜਿਹੇ (ਭਿਖਾਰੀ) ਵਾਲਾ (ਨਾਮ-) ਭੋਜਨ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ ਹੈ ॥੨॥

ਪਦ ਅਰਥ ਤਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ (ਤਿਸੁ) ਦਾ (ੁ) ਉਡ ਗਿਆ ਹੈ)। ਤਿਸ ਕਾ ਭੋਜਨੁ = ਅਜਿਹੇ ਨਾਮ-ਭਿਖਾਰੀ ਵਾਲਾ (ਆਤਮਕ) ਭੋਜਨ ॥੨॥

SikhNet (Spanish)el Supremo Estado del Valiente e Inmaculado Señor, (2)

ਹੋਵਾ ਪੰਡਿਤੁ ਜੋਤਕੀ; ਵੇਦ ਪੜਾ ਮੁਖਿ ਚਾਰਿ ॥

hovaa panddit jotakee; ved parraa mukh chaar | Ang 1413

Sant Singh KhalsaIf I were a religious scholar, an astrologer, or one who could recite the four Vedas,
Manmohan SinghIf one be a scholar, an astrologer and extempore reciter of the four Vedas,
Manmohan Singh (Punjabi)ਜੇਕਰ ਮੈਂ ਵਿਦਵਾਨ, ਜੋਤਸ਼ੀ ਅਤੇ ਮੂੰਹ-ਜਬਾਨੀ ਚਾਰ ਵੇਦਾਂ ਨੂੰ ਪੜਨ ਵਾਲਾ ਹੋ ਜਾਵਾਂ।
Fareedkot Teekaਪੰਡਤ ਜੋਤਸੀ ਹੋਇ ਕਰ ਕੇ ਜੇਕਰ ਚਾਰ ਵੇਦੋਂ ਕੋ ਭੀ ਮੁਖਾਗ੍ਰ ਪਾਠ ਕਰੂੰ॥
Prof. Sahib Singhਜੇ ਮੈਂ (ਮਿਹਨਤ ਨਾਲ ਵਿੱਦਿਆ ਪ੍ਰਾਪਤ ਕਰ ਕੇ) ਜੋਤਸ਼ੀ (ਭੀ) ਬਣ ਜਾਵਾਂ, ਪੰਡਿਤ (ਭੀ) ਬਣ ਜਾਵਾਂ, (ਅਤੇ) ਚਾਰੇ ਵੇਦ (ਆਪਣੇ) ਮੂੰਹੋਂ ਪੜ੍ਹਦਾ ਰਹਾਂ,

ਪਦ ਅਰਥ ਹੋਵਾ = ਹੋਵਾਂ, ਜੇ ਮੈਂ ਬਣ ਜਾਵਾਂ। ਜੋਤਕੀ = ਜੋਤਸ਼ੀ। ਪੜਾ = ਪੜ੍ਹਾਂ, ਜੇ ਮੈਂ ਪੜ੍ਹਦਾ ਰਹਾਂ। ਮੁਖਿ = (ਆਪਣੇ) ਮੂੰਹ ਨਾਲ।

SikhNet (Spanish)Si fuera un escolar religioso, astrólogo o alguien que pudiera recitar los cuatro Vedas,

ਨਵਾ ਖੰਡਾ ਵਿਚਿ ਜਾਣੀਆ; ਅਪਨੇ ਚਜ ਵੀਚਾਰ ॥੩॥

navaa khanddaa vich jaaneea; apane chaj veechaar |3| Ang 1413

Sant Singh KhalsaI could be famous throughout the nine regions of the earth, for my wisdom and thoughtful contemplation. ||3||
Manmohan Singhand be known in the nine regions of the earth for wisdom and deliberation; all this is in vain.
Manmohan Singh (Punjabi)ਅਤੇ ਆਪਣੀ ਸਿਆਣਪ ਅਤੇ ਸੋਚ-ਵਿਚਾਰ ਦੇ ਸਬਬ ਮੈਂ ਧਰਤੀ ਦਿਆਂ ਨੋ ਖਿਤਿਆਂ ਵਿੱਚ ਪ੍ਰਸਿਧ ਹੋ ਜਾਵਾਂ, ਇਹ ਸਾਰਾ ਕੁਛ ਬੇਅਰਥ ਹੈ।
Fareedkot Teekaਆਪਣੇ ਸੁਭ ਕਰਮੋਂ ਕੋ ਵੀਚਾਰ ਕਰ ਨਵਾਂ ਖੰਡਾਂ ਵਿਚ ਜਾਣਿਆਂ ਜਾਵਾਂ, ਭਾਵ ਯੇਹ ਹੈ ਕਿ ਸਚਾ ਨਾਮ ਜਪੇ ਬਿਨਾਂ ਸੰਪੂਰਨ ਅਚਾਰ ਨਿਸਫਲ ਹੈਂ॥੩॥
Prof. Sahib Singhਤਾਂ ਭੀ ਜਗਤ ਵਿਚ ਮੈਂ ਉਹੋ ਜਿਹਾ ਹੀ ਸਮਝਿਆ ਜਾਵਾਂਗਾ, ਜਿਹੋ ਜਿਹੇ ਮੇਰੇ ਕਰਤੱਬ ਹਨ ਤੇ ਮੇਰੇ ਖ਼ਿਆਲ ਹਨ ॥੩॥

ਪਦ ਅਰਥ ਨਵਾ ਖੰਡਾ ਵਿਚਿ = ਨਵਾਂ ਖੰਡਾਂ ਵਿਚਿ, ਸਾਰੀ ਧਰਤੀ ਉਤੇ, ਸਾਰੇ ਹੀ ਜਗਤ ਵਿਚ। ਜਾਣੀਆ = ਮੈਂ ਜਾਣਿਆ ਜਾਵਾਂਗਾ। ਚਜ = ਚੱਜ, ਕਰਤੱਬ, ਕਰਮ। ਵੀਚਾਰ = ਖ਼ਿਆਲ ॥੩॥

SikhNet (Spanish)sería famoso a través de las nueve regiones de la Tierra por mi Sabiduría y Meditación profunda. (3)

ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ; ਕਾ ਧਾਨੁ ॥

brahaman kailee ghaat kanyakaa anachaaree; kaa dhaan | Ang 1413

Sant Singh KhalsaThe four Hindu cardinal sins of murdering a Brahmin, a cow, a female infant, and acceptance of the offerings of an evil person,
Manmohan SinghHe who kills a spiritual person, a cow and daughters and accepts the food of an evil man,
Manmohan Singh (Punjabi)ਜੋ ਬ੍ਰਾਹਮਣਜਾਂ ਪ੍ਰਮਾਤਮਾ ਦੀਆਂ ਪਿਆਰੀਆਂ ਗਾਈਆਂ ਅਤੇ ਧੀਆਂ ਮਾਰਦਾ ਹੈ ਅਤੇ ਮੰਦੇ ਮਨੁਸ਼ ਦਾ ਭੋਜਨ ਸਵੀਕਾਰ ਕਰਦਾ ਹੈ,
Fareedkot Teekaਬ੍ਰਹਮਣ ਔ (ਕੈਲੀ) ਗਊਘਾਤ ਕਾ ਜੋ ਪਾਪ ਹੈ ਔ (ਕੰਞਕਾ) ਲੜਕੀ ਕਾ ਘਾਤ ਕਰਨਾ; ਵਾ ਲੜਕੀ ਕਾ ਪੈਸਾ ਖਾਣਾ ਔਰ (ਅਣਚਾਰੀ) ਖੋਟੇ ਕਰਮੋਂ ਕੇ ਕਰਨੇਹਾਰੇ ਕਾ ਕੁਧਾਨ ਖਾਣਾ ਇਤ੍ਯਾਦੀ ਜੋ ਮਹਾਂ ਪਾਪ ਹੈਂ॥
Prof. Sahib Singhਬ੍ਰਾਹਮਣ ਦੀ ਹੱਤਿਆ, ਗਾਂ ਦੀ ਹੱਤਿਆ, ਧੀ ਦੀ ਹੱਤਿਆ (ਧੀ ਦਾ ਪੈਸਾ), ਕੁਕਰਮੀ ਦਾ ਪੈਸਾ,

ਪਦ ਅਰਥ ਬ੍ਰਹਮਣ ਘਾਤੁ = ਬ੍ਰਾਹਮਣ ਦੀ ਹੱਤਿਆ। ਕੈਲੀ ਘਾਤ = ਗਾਂ ਦੀ ਹੱਤਿਆ। ਕੰਞਕਾ ਘਾਤੁ = ਧੀ ਦੀ ਹੱਤਿਆ (ਧੀ ਦਾ ਪੈਸਾ)। ਅਣਚਾਰੀ = ਕੁਕਰਮੀ, ਪਾਪੀ। ਧਾਨੁ = ਅੰਨ ਆਦਿਕ।

SikhNet (Spanish)Si un Brahmán mata a una vaca, una mujer o un bebé y acepta los ofrecimientos de algún malvado,

ਫਿਟਕ ਫਿਟਕਾ ਕੋੜੁ ਬਦੀਆ; ਸਦਾ ਸਦਾ ਅਭਿਮਾਨੁ ॥

fittak fittakaa korr badeea; sadaa sadaa abhimaan | Ang 1413

Sant Singh Khalsacursed by the world and diseased by leprosy; he is forever and ever filled with egotistical pride.
Manmohan Singhis cursed with leprosy of reproaches, misdeed and an abiding egotism.
Manmohan Singh (Punjabi)ਉਹ ਕਲੰਕ, ਮੰਦੇ ਕਰਮ ਅਤੇ ਸਦੀਵ ਸਦੀਵੀ ਹੰਕਾਰ ਦੇ ਕੋਹੜ ਨਾਲ ਸਰਾਪਿਆ ਹੈ।
Fareedkot Teekaਤਿਨ ਪਾਪ ਕਰਮੋਂ ਕਰ ਸਦਾ ਹੀ ਧ੍ਰਿਕਾਰ ਹੋਤੀ ਹੈ। ਐਸੀਆਂ (ਕੋੜੁ) ਕਰੋੜੋਂ ਬਦੀਆਂ ਔਰ ਸਦਾ ਸਦਾ ਅਭਿਮਾਨ ਕਰਣਾ ਇਨ ਕਾ ਜੋ ਪਾਪ ਹੈ॥
Prof. Sahib Singh(ਜਗਤ ਵਲੋਂ) ਫਿਟਕਾਰਾਂ ਹੀ ਫਿਟਕਾਰਾਂ, ਬਦੀਆਂ ਦਾ ਕੋਹੜ, ਹਰ ਵੇਲੇ ਦੀ ਆਕੜ-

ਪਦ ਅਰਥ ਕੋੜੁ ਬਦੀਆ = ਪਾਪਾਂ ਦਾ ਕੋਹੜ। ਫਿਟਕ ਫਿਟਕਾ = (ਜਗਤ ਵਲੋਂ) ਫਿਟਕਾਰਾਂ ਹੀ ਫਿਟਕਾਰਾਂ। ਸਦਾ ਸਦਾ ਅਭਿਮਾਨੁ = ਹਰ ਵੇਲੇ ਦੀ ਆਕੜ।

SikhNet (Spanish)será maldecido con la lepra de las maldiciones y crítica, se saturaría por siempre y para siempre de orgullo egoísta.

ਪਾਹਿ ਏਤੇ. ਜਾਹਿ ਵੀਸਰਿ; ਨਾਨਕਾ. ਇਕੁ ਨਾਮੁ ॥

paeh ete. jaeh veesar; naanakaa. ik naam | Ang 1413

Sant Singh KhalsaOne who forgets the Naam, O Nanak, is covered by these sins.
Manmohan SinghSo many sins cling to him, who forgets the One Name, O Nanak.
Manmohan Singh (Punjabi)ਐਨੇ ਪਾਪ ਉਸ ਨੂੰ ਚਿਮੜਦੇ ਹਨ, ਜੋ ਇਕ ਨਾਮ ਨੂੰ ਭੁਲਾ ਦਿੰਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਵਾਹਿਗੁਰੂ ਕੇ ਨਾਮ ਵਿਸਰ ਜਾਣੇ ਸੇ ਇਤਆਦੀ ਜੀਵ ਪੂਰਬੋਕਤ ਪਾਪੋਂ ਕੋ ਪਾਵਤੇ ਹੈਂ; ਵਾ ਇਕ ਨਾਮ ਕੇ ਜਪਣੇ ਸੇ ਇਹ ਸਭੀ ਪਾਪ ਵੀਸਰ ਜਾਤੇ ਹੈਂ, ਭਾਵ ਦੂਰ ਹੋ ਜਾਤੇ ਹੈਂ॥
Prof. Sahib Singhਇਹ ਸਾਰੇ ਹੀ ਐਬ, ਹੇ ਨਾਨਕ! ਉਹ ਮਨੁੱਖ ਖੱਟਦੇ ਰਹਿੰਦੇ ਹਨ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲਿਆ ਰਹਿੰਦਾ ਹੈ।

ਪਦ ਅਰਥ ਪਾਹਿ = ਪਾ ਲੈਂਦੇ, ਖੱਟਦੇ ਹਨ। ਏਤੇ = ਇਹ ਸਾਰੇ ਹੀ (ਐਬ)।

SikhNet (Spanish)Quien se olvida del Naam oh, dice Nanak, se llena de incontables errores;

ਸਭ ਬੁਧੀ ਜਾਲੀਅਹਿ; ਇਕੁ ਰਹੈ ਤਤੁ ਗਿਆਨੁ ॥੪॥

sabh budhee jaaleeeh; ik rahai tat giaan |4| Ang 1413

Sant Singh KhalsaLet all wisdom be burnt away, except for the essence of spiritual wisdom. ||4||
Manmohan SinghMay all the knowledge be burnt save alone the Lord's wisdom.
Manmohan Singh (Punjabi)ਰੱਬ ਕਰੇ ਕੇਵਲ ਸਵਾਮੀ ਦੀ ਸਿਆਣਪ ਤੋਂ ਬਿਨਾ ਸਾਰੀਆਂ ਖੂਬੀਆਂ ਸੜ ਜਾਣ।
Fareedkot Teekaਸਰਬ ਬੁਧੀਆਂ ਜਲਤੀਆਂ ਹੈਂ ਏਕ ਤਤ ਸਰੂਪ ਕਾ ਗਿਆਨ ਹੀ ਇਸਥਿਤ ਹੋਤਾ ਹੈ॥੪॥
Prof. Sahib Singhਹੋਰ ਸਾਰੀਆਂ ਹੀ ਸਿਆਣਪਾਂ ਵਿਅਰਥ ਜਾਂਦੀਆਂ ਹਨ, ਸਿਰਫ਼ ਪ੍ਰਭੂ ਦਾ ਨਾਮ ਹੀ ਕਾਇਮ ਰਹਿੰਦਾ ਹੈ। ਇਹ ਨਾਮ ਹੀ ਹੈ ਜੀਵਨ ਦਾ ਨਿਚੋੜ, ਇਹ ਨਾਮ ਹੀ ਹੈ ਅਸਲ ਗਿਆਨ ॥੪॥

ਪਦ ਅਰਥ ਜਾਲੀਅਹਿ = ਸਾੜੀਆਂ ਜਾਂਦੀਆਂ ਹਨ (ਬਹੁ-ਵਚਨ)। ਸਭ ਬਧੀ = ਸਾਰੀਆਂ ਹੀ ਸਿਆਣਪਾਂ। ਇਕੁ ਰਹੈ = ਸਿਰਫ਼ ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿੰਦਾ ਹੈ। ਤਤੁ = (ਜੀਵਨ ਦਾ) ਨਿਚੋੜ। ਗਿਆਨੁ = ਆਤਮਕ ਜੀਵਨ ਦੀ ਸੂਝ ॥੪॥

SikhNet (Spanish)que toda sabiduría se consuma excepto la que trae la Esencia de la Sabiduría Espiritual. (4)

ਮਾਥੈ ਜੋ ਧੁਰਿ ਲਿਖਿਆ; ਸੁ ਮੇਟਿ. ਨ ਸਕੈ ਕੋਇ ॥

maathai jo dhur likhiaa; su mett. na sakai koe | Ang 1413

Sant Singh KhalsaNo one can erase that primal destiny written upon one's forehead.
Manmohan SinghWhatever is writ on the forehead by the Lord, that no one can erase.
Manmohan Singh (Punjabi)ਜਿਹੜਾ ਕੁਛ ਮੱਥੇ ਉਤੇ ਪ੍ਰਭੂ ਨੇ ਲਿਖ ਛਡਿਆ ਹੈ, ਉਸ ਨੂੰ ਕੋਈ ਭੀ ਮੇਟ ਨਹੀਂ ਸਕਦਾ।
Fareedkot Teekaਜੋ ਕਰਤਾਰ ਨੇ ਆਦਿ ਮਸਤਕ ਪੁਰ ਲੇਖ ਲਿਖਿਆ ਹੈ, ਸੋ ਤਿਸ ਕੋ ਕੋਈ ਮੇਟ ਨਹੀਂ ਸਕਤਾ ਹੈ॥
Prof. Sahib Singh(ਮਨੁੱਖ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਲਿਖੇ ਲੇਖ ਨੂੰ ਕੋਈ ਮਨੁੱਖ ਮਿਟਾ ਨਹੀਂ ਸਕਦਾ।

ਪਦ ਅਰਥ ਮਾਥੈ = (ਮਨੁੱਖ ਦੇ) ਮੱਥੇ ਉੱਤੇ। ਧੁਰਿ = ਧੁਰ ਦਰਗਾਹ ਤੋਂ, ਮਨੁੱਖ ਦੇ ਕੀਤੇ ਕਰਮਾਂ ਅਨੁਸਾਰ। ਸੁ = ਉਹ ਲੇਖ।

SikhNet (Spanish)Nadie puede borrar ese Destino Primordial inscrito sobre la frente de uno,

ਨਾਨਕ. ਜੋ ਲਿਖਿਆ ਸੋ ਵਰਤਦਾ; ਸੋ ਬੂਝੈ. ਜਿਸ ਨੋ ਨਦਰਿ ਹੋਇ ॥੫॥

naanak. jo likhiaa so varatadaa; so boojhai. jis no nadar hoe |5| Ang 1413

Sant Singh KhalsaO Nanak, whatever is written there, comes to pass. He alone understands, who is blessed by God's Grace. ||5||
Manmohan SinghNanak, whatever is writ, that comes to pass. He alone understands it, one whom is God's grace.
Manmohan Singh (Punjabi)ਨਾਨਕ ਜਿਹੜਾ ਕੁਛ ਲਿਖਿਆ ਹੋਇਆ ਹੈ, ਉਹੀ ਹੁੰਦਾ ਹੈ। ਕੇਵਲ ਉਹ ਹੀ ਇਸ ਨੂੰ ਸਮਝਦਾ ਹੈ, ਜਿਸ ਉਤੇ ਰੱਬ ਦੀ ਮਿਹਰ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਮਸਤਕ ਪਰ ਲਿਖ੍ਯਾ ਹੈ, ਸੋਈ ਵਰਤਤਾ ਹੈ, ਪਰੰਤੂ ਇਸ ਬਾਤ ਕੋ ਸੋ ਸਮਝਤਾ ਹੈ ਜਿਸ ਕੋ ਤਿਸ ਵਾਹਿਗੁਰੂ ਕੀ ਕ੍ਰਿਪਾ ਦ੍ਰਿਸ਼ਟੀ ਹੋਤੀ ਹੈ॥੫॥
Prof. Sahib Singhਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਵੇ, ਉਹੀ (ਇਸ ਭੇਤ ਨੂੰ) ਸਮਝਦਾ ਹੈ ਕਿ ਧੁਰ ਦਰਗਾਹ ਤੋਂ ਜਿਹੜਾ ਲੇਖ ਲਿਖਿਆ ਜਾਂਦਾ ਹੈ ਉਹ ਵਾਪਰਦਾ ਰਹਿੰਦਾ ਹੈ ॥੫॥

ਪਦ ਅਰਥ ਵਰਤਦਾ = ਵਾਪਰਦਾ ਹੈ। ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਨਦਰਿ = ਮਿਹਰ ਦੀ ਨਿਗਾਹ। ਸੋ = ਉਹ ਮਨੁੱਖ। ਬੂਝੈ = (ਲਿਖੇ ਲੇਖ ਨੂੰ ਮਿਟਾਣ ਦੀ ਬਿਧੀ) ਸਮਝ ਲੈਂਦਾ ਹੈ ॥੫॥

SikhNet (Spanish)oh, dice Nanak, lo que ahí está inscrito, va a suceder, sólo lo entiende quien tiene la Bendición de la Gracia de Dios. (5)

ਜਿਨੀ ਨਾਮੁ ਵਿਸਾਰਿਆ; ਕੂੜੈ ਲਾਲਚਿ ਲਗਿ ॥

jinee naam visaariaa; koorrai laalach lag | Ang 1413

Sant Singh KhalsaThose who forget the Naam, the Name of the Lord, and become attached to greed and fraud,
Manmohan SinghAttached to false greed, they, who forget the Name,
Manmohan Singh (Punjabi)ਝੂਠੇ ਲੋਭ ਨਾਲ ਲਗ ਕੇ, ਜੋ ਨਾਮ ਨੂੰ ਭੁਲਾਉਂਦੇ ਹਨ,
Fareedkot Teekaਜਿਨ ਪੁਰਸੋਂ ਨੇ ਝੂਠੇ ਪਦਾਰਥੋਂ ਕੇ ਲਾਲਚ ਮੇਂ ਲਗ ਕਰ ਕੇ ਵਾਹਿਗੁਰੂ ਕੇ ਨਾਮ ਕੋ ਵਿਸਾਰਿਆ ਹੈ॥
Prof. Sahib Singhਨਾਸਵੰਤ ਪਦਾਰਥਾਂ ਦੇ ਲਾਲਚ ਵਿਚ ਫਸ ਕੇ ਜਿਨ੍ਹਾਂ (ਮਨੁੱਖਾਂ) ਨੇ (ਪਰਮਾਤਮਾ ਦਾ) ਨਾਮ ਭੁਲਾ ਦਿੱਤਾ,

ਪਦ ਅਰਥ ਜਿਨੀ = ਜਿਨ੍ਹਾਂ (ਮਨੁੱਖਾਂ) ਨੇ। ਵਿਸਾਰਿਆ = ਭੁਲਾ ਦਿੱਤਾ। ਕੂੜੈ ਲਾਲਚਿ = ਝੂਠੇ ਲਾਲਚ ਵਿਚ, ਨਾਸਵੰਤ ਪਦਾਰਥਾਂ ਦੇ ਲਾਲਚ ਵਿਚ। ਲਗਿ = ਲੱਗ ਕੇ, ਫਸ ਕੇ।

SikhNet (Spanish)Quienes se olvidan del Naam y se apegan a la avaricia y al fraude,

ਧੰਧਾ ਮਾਇਆ ਮੋਹਣੀ; ਅੰਤਰਿ ਤਿਸਨਾ ਅਗਿ ॥

dhandhaa maaeaa mohanee; antar tisanaa ag | Ang 1413

Sant Singh Khalsaare engrossed in the entanglements of Maya the enticer, with the fire of desire within them.
Manmohan Singhhave the fire of desire in their mind and are engrossed in the affairs of the enticing mammon.
Manmohan Singh (Punjabi)ਉਨ੍ਹਾਂ ਦੇ ਮਨ ਵਿੱਚ ਖਾਹਿਸ਼ ਦੀ ਅੱਗ ਹੈ, ਅਤੇ ਉਹ ਫਰੇਫਤਾ ਕਰ ਲੈਣ ਵਾਲੀ ਮੋਹਨੀ ਦੇ ਵਿਹਾਰਾਂ ਵਿੱਚ ਖਚਤ ਹੋਏ ਹੋਏ ਹਨ।
Fareedkot Teekaਸੋ ਜਨ ਮਾਯਾ ਮੋਹਣੀ ਮੇਂ ਮੋਹੇ ਹੂਏ ਧੰਧਿਓਂ ਕੋ ਕਰਤੇ ਹੈਂ ਔਰ ਅੰਦਰ ਤਿਨੋਂ ਕੇ ਤ੍ਰਿਸ਼ਨਾ ਰੂਪੀ ਅਗਨੀ ਹੈ॥
Prof. Sahib Singhਜੋ ਮਨੁੱਖ ਮਨ ਨੂੰ ਮੋਹ ਲੈਣ ਵਾਲੀ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦੇ ਰਹੇ, (ਉਹਨਾਂ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲਦੀ ਰਹਿੰਦੀ ਹੈ)।

ਪਦ ਅਰਥ ਧੰਧਾ = ਦੌੜ-ਭੱਜ। ਅੰਤਰਿ = (ਉਹਨਾਂ ਦੇ) ਅੰਦਰ। ਅਗਿ = ਅੱਗ।

SikhNet (Spanish)viven envueltos en los tentáculos de Maya, la embaucadora, con el fuego de las pasiones en su interior.

ਜਿਨੑਾ. ਵੇਲਿ ਨ ਤੂੰਬੜੀ; ਮਾਇਆ ਠਗੇ ਠਗਿ ॥

jinaa. vel na toonbarree; maaeaa tthage tthag | Ang 1413

Sant Singh KhalsaThose who, like the pumpkin vine, are too stubborn climb the trellis, are cheated by Maya the cheater.
Manmohan SinghThey, who like pumpkin climb not the creeper, are cheated by mammon-cheat.
Manmohan Singh (Punjabi)ਜੋ ਤੁੰਬੀ ਦੀ ਮਾਨੰਦ ਵੇਲ ਉੱਤੇ ਨਹੀਂ ਚੜ੍ਹਦੇ, ਉਨ੍ਹਾਂ ਨੂੰ ਮੋਹਨੀ ਠਗਣੀ ਠਗ ਲੈਂਦੀ ਹੈ।
Fareedkot Teekaਜਿਨ ਐਸੇ ਪੁਰਸ਼ੋਂ ਕੇ ਰਿਦੇ ਮੇਂ ਭਗਤੀ ਰੂਪੀ ਵੇਲ ਨਹੀਂ ਉਦੇ ਹੋਈ ਤਿਨੋਂ ਕੇ ਰਿਦੇ ਮੇਂ ਤੂੰ ਬੜੀ ਰੂਪ ਗਿਆਨ ਫਲ ਭੀ ਨਹੀਂ ਲਗਾ ਹੈ, ਕਿਉਂ ਕਿ ਸੇ ਪੁਰਸ਼ ਮਾਯਾ ਰੂਪ ਠਗ ਨੇ ਠੱਗੇ ਹੈਂ; ਵਾ ਤਿਨ ਠੱਗੋਂ ਕੋ ਮਾਯਾ ਨੇ ਠਗ ਲੀਆ ਹੈ॥
Prof. Sahib Singhਮਾਇਆ ਦੇ (ਮੋਹ-ਰੂਪ) ਠੱਗ ਕੇ ਜਿਨ੍ਹਾਂ ਦੇ ਆਤਮਕ ਸਰਮਾਏ ਨੂੰ ਲੁੱਟ ਲਿਆ, ਉਹ ਮਨੁੱਖ ਉਹਨਾਂ ਵੇਲਾਂ ਵਾਂਗ ਹਨ ਜਿਨ੍ਹਾਂ ਨੂੰ ਕੋਈ ਫਲ ਨਹੀਂ ਪੈਂਦਾ।

ਪਦ ਅਰਥ ਤੂੰਬੜੀ = ਕੱਦੂ ਆਦਿਕ ਫਲ। ਠਗਿ = ਠੱਗ ਦੀ ਰਾਹੀਂ, ਮੋਹ-ਰੂਪ ਠੱਗ ਦੀ ਰਾਹੀਂ। ਮਾਇਆ ਠਗਿ = ਮਾਇਆ ਦੇ ਮੋਹ-ਰੂਪ ਠੱਗ ਦੀ ਰਾਹੀਂ। ਠਗੇ = ਠੱਗੇ, ਲੁੱਟੇ ਗਏ, ਆਤਮਕ ਜੀਵਨ ਲੁਟਾ ਬੈਠੇ।

SikhNet (Spanish)Quienes como la vaina de la calabaza, son tercos para seguir la senda, son engañados por Maya,

ਮਨਮੁਖ. ਬੰਨੑਿ ਚਲਾਈਅਹਿ; ਨਾ ਮਿਲਹੀ. ਵਗਿ ਸਗਿ ॥

manamukh. bana chalaaeeeh; naa milahee. vag sag | Ang 1413

Sant Singh KhalsaThe self-willed manmukhs are bound and gagged and led away; the dogs do not join the herd of cows.
Manmohan SinghThe egocentrics join not with the herd of saints and are bound and driven off.
Manmohan Singh (Punjabi)ਆਪ ਹੁਦਰੇ, ਸਤਿ ਸੰਗਤ ਦੇ ਵਗਾ ਨਾਲ ਨਹੀਂ ਮਿਲਦੇ ਅਤੇ ਨਰੜ ਕੇ ਅੱਗੇ ਨੂੰ ਧੱਕ ਦਿਤੇ ਜਾਂਦੇ ਹਨ।
Fareedkot Teekaਸੋ ਮਨਮੁਖ ਬੰਧ ਕਰ ਕੇ ਜਮ ਪੁਰੀ ਕੋ ਚਲਾਈਤੇ ਹੈਂ, ਕਿਉਂਕਿ ਸੰਤੋਂ ਰੂਪੀ ਗਊਓਂ ਕੇ ਵਗ ਸਾਥ ਓਹ ਨਹੀਂ ਮਿਲਤੇ ਹੈਂ; ਵਾ (ਵਗਿ) ਬਗਲੇ ਵਤ ਪਾਖੰਡੀ ਔਰ (ਸਗਿ) ਕੂਕਰ ਵਤ ਲੋਭੀ ਹਰੀ ਕੋ ਨਹੀਂ ਮਿਲਤੇ ਹੈਂ॥
Prof. Sahib Singh(ਜਿਵੇਂ ਕੁੱਤੇ ਗਾਈਆਂ ਮਹੀਆਂ ਦੇ) ਵੱਗ ਵਿਚ ਨਹੀਂ ਰਲ ਸਕਦੇ, (ਤਿਵੇਂ) ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਲਾਲਚ ਵਾਲੇ ਸੁਭਾਵ ਦੇ ਕਾਰਨ (ਗੁਰਮੁਖਾਂ ਵਿਚ) ਨਹੀਂ ਮਿਲ ਸਕਦੇ, (ਚੋਰਾਂ ਵਾਂਗ ਉਹ) ਮਨਮੁਖ ਬੰਨ੍ਹ ਕੇ ਅੱਗੇ ਲਾ ਲਏ ਜਾਂਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਬੰਨ੍ਹ੍ਹਿ = ਬੰਨ੍ਹ ਕੇ। ਚਲਾਈਅਹਿ = ਅੱਗੇ ਲਾ ਲਏ ਜਾਂਦੇ ਹਨ। ਮਿਲਹੀ = ਮਿਲਹਿ, ਮਿਲਦੇ ਹਨ। ਵਗਿ = ਵੱਗ ਵਿਚ, (ਗਾਈਆਂ ਮਹੀਆਂ ਆਦਿਕ ਦੁੱਧ ਦੇਣ ਵਾਲੇ ਪਸ਼ੂਆਂ ਦੇ ਇਕੱਠ ਵਿਚ)। ਸਗੁ = ਕੁੱਤਾ। ਸਗ = ਕੁੱਤੇ। ਸਗਿ = ਕੁੱਤੇ (ਵਾਲੇ ਸੁਭਾਵ) ਦੇ ਕਾਰਨ, ਲਾਲਚ ਦੇ ਕਾਰਨ।

SikhNet (Spanish)la embustera. Los soberbios Manmukjs, son amarrados y expulsados,

ਆਪਿ ਭੁਲਾਏ ਭੁਲੀਐ; ਆਪੇ ਮੇਲਿ ਮਿਲਾਇ ॥

aap bhulaae bhuleeai; aape mel milaae | Ang 1413

Sant Singh KhalsaThe Lord Himself misleads the misguided ones, and He Himself unites them in His Union.
Manmohan SinghBy His misguiding, one is misled. The Lord, of himself, unites in His Union.
Manmohan Singh (Punjabi)ਉਸ ਦੇ ਗੁਮਰਾਹ ਕਰਨ ਦੁਆਰਾ, ਬੰਦਾ ਗੁਮਰਾਹ ਹੁੰਦਾ ਹੈ। ਸੁਆਮੀ, ਖੁਦ ਹੀ, ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
Fareedkot Teekaਆਪ ਹੀ ਵਾਹਿਗੁਰੂ ਕੇ ਭੁਲਾਏ ਤੇ ਭੁਲੀਤਾ ਹੈ ਔਰ ਆਪ ਹੀ ਸਤਿਸੰਗ ਮੇਲ ਮੇਂ ਮਿਲਾਏ ਤੌ ਤਿਸ ਕੋ ਮਿਲੀਤਾ ਹੈ॥
Prof. Sahib Singh(ਪਰ, ਜੀਵ ਦੇ ਕੀਹ ਵੱਸ? ਜਦੋਂ ਪਰਮਾਤਮਾ ਜੀਵ ਨੂੰ) ਆਪ ਕੁਰਾਹੇ ਪਾਂਦਾ ਹੈ (ਤਦੋਂ ਹੀ) ਕੁਰਾਹੇ ਪੈ ਜਾਈਦਾ ਹੈ, ਉਹ ਆਪ ਹੀ (ਜੀਵ ਨੂੰ ਗੁਰਮੁਖਾਂ ਦੀ) ਸੰਗਤ ਵਿਚ ਮਿਲਾਂਦਾ ਹੈ।

ਪਦ ਅਰਥ ਭੁਲੀਐ = ਕੁਰਾਹੇ ਪੈ ਜਾਈਦਾ ਹੈ। ਆਪੇ = (ਪ੍ਰਭੂ) ਆਪ ਹੀ। ਮੇਲਿ = ਮੇਲ ਵਿਚ, ਸਤ-ਸੰਗ ਦੇ ਮੇਲ ਵਿਚ।

SikhNet (Spanish)los perros no entran al rebaño de vacas, el Señor Mismo desvía a los torcidos, y Él Mismo los une en Su Unión.

ਨਾਨਕ. ਗੁਰਮੁਖਿ ਛੁਟੀਐ; ਜੇ ਚਲੈ ਸਤਿਗੁਰ ਭਾਇ ॥੬॥

naanak. guramukh chhutteeai; je chalai satigur bhaae |6| Ang 1413

Sant Singh KhalsaO Nanak, the Gurmukhs are saved; they walk in harmony with the Will of the True Guru. ||6||
Manmohan SinghNanak! If man walks in the True Guru's will, he is then delivered by the Guru's grace.
Manmohan Singh (Punjabi)ਨਾਨਕ ਜੇਕਰ ਬੰਦਾ ਸੱਚੇ ਗੁਰਾਂ ਦੀ ਰਜਾ ਅੰਦਰ ਟੁਰੇ ਤਾਂ ਉਹ ਗੁਰਾਂ ਦੀ ਦਇਆ ਦੁਆਰਾ ਬੰਦਖਲਾਸ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇਕਰ ਸਤਿਗੁਰੋਂ ਕੇ ਭਾਣੇ ਮੇਂ ਇਹ ਜੀਵ ਚਲੇ ਤਾਂ ਗੁਰੂ ਦ੍ਵਾਰੇ ਉਪਦੇਸ਼ ਲੇ ਕਰ ਬੰਧਨੋਂ ਤੇ ਛੂਟੀਤਾ ਹੈ॥੬॥
Prof. Sahib Singhਹੇ ਨਾਨਕ! ਜੇ ਮਨੁੱਖ ਗੁਰੂ ਦੀ ਰਜ਼ਾ ਅਨੁਸਾਰ ਜੀਵਨ-ਰਾਹ ਤੇ ਤੁਰੇ, ਤਾਂ ਗੁਰੂ ਦੀ ਸਰਨ ਪੈ ਕੇ ਹੀ (ਲਾਲਚ ਆਦਿਕ ਤੋਂ) ਖ਼ਲਾਸੀ ਹਾਸਲ ਕਰਦਾ ਹੈ ॥੬॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਤਿਗੁਰ ਭਾਇ = ਗੁਰੂ ਦੀ ਰਜ਼ਾ ਅਨੁਸਾਰ। ਚਲੈ = ਜੀਵਨ-ਰਾਹ ਉੱਤੇ ਤੁਰੇ ॥੬॥

SikhNet (Spanish)Oh Nanak, los Gurmukjs son salvados, ellos caminan en Armonía con el Verdadero Guru. (6)

ਸਾਲਾਹੀ ਸਾਲਾਹਣਾ; ਭੀ ਸਚਾ ਸਾਲਾਹਿ ॥

saalaahee saalaahanaa; bhee sachaa saalaeh | Ang 1413

Sant Singh KhalsaI praise the Praiseworthy Lord, and sing the Praises of the True Lord.
Manmohan SinghI praise the praiseworthy Lord and again sing the glory of the True Lord.
Manmohan Singh (Punjabi)ਪਰਸੰਸਾ-ਯੋਗ ਪ੍ਰਭੂ ਦੀ ਮੈਂ ਪ੍ਰਸੰਸਾ ਕਰਦਾ ਹਾਂ ਅਤੇ ਪੁਨਾ ਸੱਚੇ ਸੁਆਮੀ ਦੀ ਮਹਿਮਾ ਗਾਉਂਦਾ ਹਾਂ।
Fareedkot Teekaਉਸਤਤੀ ਕਰਨੇ ਯੋਗ ਜੋ ਵਾਹਿਗੁਰੂ ਹੈ, ਤਿਸੀ ਕੋ ਸਦਾ ਸਲਾਹਣਾ ਕਰੀਐ ਪੁਨਾ ਮਨ ਕਰ ਕੇ ਭੀ ਸਦਾ ਤਿਸ ਸਚੇ ਹੀ ਕੋ ਸਲਾਹਣਾ ਕਰੋ॥
Prof. Sahib Singhਸਲਾਹੁਣ-ਜੋਗ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ। ਮੁੜ ਮੁੜ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਦਾ ਰਿਹਾ ਕਰ।

ਪਦ ਅਰਥ ਸਾਲਾਹੀ = ਸਲਾਹੁਣ-ਯੋਗ ਪਰਮਾਤਮਾ। ਸਾਲਾਹਣਾ = ਸਲਾਹੁਣਾ ਚਾਹੀਦਾ ਹੈ। ਭੀ = ਮੁੜ, ਫਿਰ, ਹਰ ਵੇਲੇ।

SikhNet (Spanish)Alabo al Señor Digno de Alabanza y entono las Alabanzas del Señor Verdadero,

ਨਾਨਕ. ਸਚਾ ਏਕੁ ਦਰੁ; ਬੀਭਾ ਪਰਹਰਿ ਆਹਿ ॥੭॥

naanak. sachaa ek dar; beebhaa parahar aaeh |7| Ang 1413

Sant Singh KhalsaO Nanak, the One Lord alone is True; stay away from all other doors. ||7||
Manmohan SinghNanak, the one Lord alone is true, so, forsake all other doors.
Manmohan Singh (Punjabi)ਨਾਨਕ ਕੇਵਲ ਇਕ ਪ੍ਰਭੂ ਹੀ ਸੱਚਾ ਹੈ, ਇਸ ਲਈ ਤੂੰ ਹੋਰ ਸਾਰੇ ਦੁਆਰੇ ਛੱਡ ਦੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਵਾਹਿਗੁਰੂ ਕਾ ਹੀ ਦਰ ਸਚਾ ਹੈ, ਤਾਂ ਤੇ ਜੋ (ਬੀਭਾ) ਦੂਸਰਾ ਦਰ ਹੈ ਤਿਸ ਕੋ ਤਿਆਗ ਦੇਹੁ, ਭਾਵ ਏਕ ਕਾ ਆਸਰਾ ਹੀ ਦ੍ਰਿੜ ਰਾਖੋ॥੭॥
Prof. Sahib Singhਹੇ ਨਾਨਕ! ਸਿਰਫ਼ ਪਰਮਾਤਮਾ ਦਾ ਦਰਵਾਜ਼ਾ ਹੀ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਤੋਂ ਬਿਨਾ ਕੋਈ) ਦੂਜਾ (ਦਰ) ਛੱਡ ਦੇਣਾ ਚਾਹੀਦਾ ਹੈ (ਕਿਸੇ ਹੋਰ ਦੀ ਆਸ ਨਹੀਂ ਬਣਾਣੀ ਚਾਹੀਦੀ) ॥੭॥

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਾਲਾਹਿ = ਸਲਾਹਿਆ ਕਰ। ਦਰੁ = ਦਰਵਾਜ਼ਾ। ਬੀਭਾ = ਦੂਜਾ (ਦਰ)। ਪਰਹਰਿ ਆਹਿ = ਤਿਆਗ ਦੇਣਾ ਚਾਹੀਦਾ ਹੈ ॥੭॥

SikhNet (Spanish)oh dice Nanak, sólo el Señor es Verdadero, mantente alejado de otras puertas. (7)

ਨਾਨਕ. ਜਹ ਜਹ ਮੈ ਫਿਰਉ; ਤਹ ਤਹ ਸਾਚਾ ਸੋਇ ॥

naanak. jeh jeh mai firau; teh teh saachaa soe | Ang 1413

Sant Singh KhalsaO Nanak, wherever I go, I find the True Lord.
Manmohan SinghNanak, wheresoever I go, thither find I that True Lord.
Manmohan Singh (Punjabi)ਨਾਨਕ, ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਹੀ ਮੈਂ ਉਸ ਸੱਚੇ ਸੁਆਮੀ ਨੂੰ ਪਾਉਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਹਾਂ ਜਹਾਂ ਮੈਂ ਫਿਰਿਆ ਹੂੰ ਤਹਾਂ ਤਹਾਂ ਸੋਈ ਏਕ ਸਚਾ ਵਾਹਿਗੁਰੂ ਹੈ॥
Prof. Sahib Singhਹੇ ਨਾਨਕ! ਜਿਥੇ ਜਿਥੇ ਮੈਂ ਫਿਰਦਾ ਹਾਂ, ਉਥੇ ਉਥੇ ਉਹ ਸਦਾ ਕਾਇਮ ਰਹਿਣ ਵਾਲਾ (ਪਰਮਾਤਮਾ) ਹੀ (ਮੌਜੂਦ ਹੈ)।

ਪਦ ਅਰਥ ਜਹ ਜਹ = ਜਿਥੇ ਜਿਥੇ। ਫਿਰਉ = ਫਿਰਉਂ, ਮੈਂ ਫਿਰਦਾ ਹਾਂ। ਤਹ ਤਹ = ਉਥੇ ਉਥੇ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸੋਇ = ਉਹ (ਪਰਮਾਤਮਾ) ਹੀ।

SikhNet (Spanish)Oh dice Nanak, donde sea que voy ahí encuentro al Verdadero Señor,

ਜਹ ਦੇਖਾ. ਤਹ ਏਕੁ ਹੈ; ਗੁਰਮੁਖਿ ਪਰਗਟੁ ਹੋਇ ॥੮॥

jeh dekhaa. teh ek hai; guramukh paragatt hoe |8| Ang 1413

Sant Singh KhalsaWherever I look, I see the One Lord. He reveals Himself to the Gurmukh. ||8||
Manmohan SinghWherever I see, there I see the One Lord. It is by the Guru's grace, that He becomes manifest.
Manmohan Singh (Punjabi)ਜਿਥੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਇਕ ਪ੍ਰਭੂ ਨੂੰ ਹੀ ਵੇਖਦਾ ਹਾਂ। ਗੁਰਾਂ ਦੀ ਦਇਆ ਦੁਆਰਾ ਉਹ ਪਰਤਖ ਹੁੰਦਾ ਹੈ।
Fareedkot Teekaਤਾਂ ਤੇ ਜਹਾਂ ਮੈਂ ਦੇਖਤਾ ਹੂੰ ਤਹਾਂ ਏਕ ਪਾਰਬ੍ਰਹਮ ਹੈ, ਪਰੰਤੂ ਗੁਰਾਂ ਦ੍ਵਾਰੇ ਪ੍ਰਗਟ ਹੋਤਾ ਹੈ॥੮॥
Prof. Sahib Singhਮੈਂ ਜਿਥੇ (ਭੀ) ਵੇਖਦਾ ਹਾਂ, ਉਥੇ ਸਿਰਫ਼ ਪਰਮਾਤਮਾ ਹੀ ਹੈ, ਪਰ ਗੁਰੂ ਦੀ ਸਰਨ ਪਿਆਂ ਹੀ ਇਹ ਸਮਝ ਆਉਂਦੀ ਹੈ ॥੮॥

ਪਦ ਅਰਥ ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਗੁਰਮੁਖਿ = ਗੁਰੂ ਦੀ ਸਰਨ ਪਿਆਂ ॥੮॥

SikhNet (Spanish)donde sea que volteo a ver, ahí veo al Señor. Él Mismo se le revela al Gurmukj. (8)

ਦੂਖ ਵਿਸਾਰਣੁ. ਸਬਦੁ ਹੈ; ਜੇ ਮੰਨਿ ਵਸਾਏ ਕੋਇ ॥

dookh visaaran. sabad hai; je man vasaae koe | Ang 1413

Sant Singh KhalsaThe Word of the Shabad is the Dispeller of sorrow, if one enshrines it in the mind.
Manmohan SinghThe name is the dispeller of distress, only if some one enshrines it in the mind.
Manmohan Singh (Punjabi)ਨਾਮ ਦਰਦ ਨੂੰ ਦੂਰ ਕਰਨ ਵਾਲਾ ਹੈ, ਜੇਕਰ ਕੋਈ ਜਣਾ ਇਸ ਨੂੰ ਚਿੱਤ ਅੰਦਰ ਟਿਕਾ ਲਵੇ।
Fareedkot Teekaਦੁਖੋਂ ਕੇ ਵਿਸਾਰਣੇ ਅਰਥਾਤ ਦੂਰ ਕਰਨੇਹਾਰਾ ਏਕ ਗੁਰੋਂ ਕਾ ਸਬਦ ਹੈ, ਪ੍ਰੰਤੂ ਜੇਕਰ ਕੋਈ ਤਿਸ ਕੋ ਮਨ ਮੇਂ ਵਸਾਵੇ ਤਬ ਦੁਖ ਜਾਤੇ ਹੈਂ॥
Prof. Sahib Singhਗੁਰੂ ਦਾ ਸ਼ਬਦ (ਮਨੁੱਖ ਦੇ ਅੰਦਰੋਂ ਸਾਰੇ) ਦੁੱਖਾਂ ਦਾ ਨਾਸ ਕਰ ਸਕਣ ਵਾਲਾ ਹੈ (ਪਰ ਇਹ ਤਦੋਂ ਹੀ ਨਿਸ਼ਚਾ ਬਣਦਾ ਹੈ) ਜੇ ਕੋਈ ਮਨੁੱਖ (ਆਪਣੇ) ਮਨ ਵਿਚ (ਗੁਰ-ਸ਼ਬਦ ਨੂੰ) ਵਸਾ ਲਏ।

ਪਦ ਅਰਥ ਦੂਖ ਵਿਸਾਰਣੁ = ਦੁੱਖਾਂ ਨੂੰ ਭੁਲਾ ਸਕਣ ਵਾਲਾ। ਮੰਨਿ = ਮਨਿ, ਮਨ ਵਿਚ। ਜੇ ਕੋਇ = ਜੇ ਕੋਈ ਮਨੁੱਖ।

SikhNet (Spanish)La Palabra del Shabd es la Disipadora de la tristeza, si uno la enaltece en la mente,

ਗੁਰ ਕਿਰਪਾ ਤੇ. ਮਨਿ ਵਸੈ; ਕਰਮ ਪਰਾਪਤਿ ਹੋਇ ॥੯॥

gur kirapaa te. man vasai; karam paraapat hoe |9| Ang 1413

Sant Singh KhalsaBy Guru's Grace, it dwells in the mind; by God's Mercy, it is obtained. ||9||
Manmohan SinghBy the Guru's grace, it abides in the mind and by God's grace one attains unto the Guru.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ, ਇਹ ਚਿੱਤ ਅੰਦਰ ਵਸਦਾ ਹੈ ਤੇ ਹਰੀ ਦੀ ਮਿਹਰ ਸਦਕਾ ਗੁਰੂ ਜੀ ਮਿਲਦੇ ਹਨ।
Fareedkot Teekaਗੁਰੋਂ ਕੀ ਕ੍ਰਿਪਾ ਤੇ ਮਨ ਵਿਖੇ ਵਸਤਾ ਹੈ, ਸੋ ਸਤਿਗੁਰੂ ਭਾਗੋਂ ਕਰ ਕੇ ਪ੍ਰਾਪਤਿ ਹੋਤਾ ਹੈ॥੯॥
Prof. Sahib Singhਗੁਰੂ ਦੀ ਕਿਰਪਾ ਨਾਲ ਹੀ (ਗੁਰੂ ਦਾ ਸ਼ਬਦ ਮਨੁੱਖ ਦੇ) ਮਨ ਵਿਚ ਵੱਸਦਾ ਹੈ, ਗੁਰ-ਸ਼ਬਦ ਦੀ ਪ੍ਰਾਪਤੀ ਭਾਗਾਂ ਨਾਲ ਹੀ ਹੁੰਦੀ ਹੈ ॥੯॥

ਪਦ ਅਰਥ ਤੇ = ਤੋਂ, ਦੀ ਰਾਹੀਂ। ਮਨਿ = ਮਨ ਵਿਚ। ਕਰਮ = ਚੰਗੇ ਭਾਗਾਂ ਨਾਲ ॥੯॥

SikhNet (Spanish)por la Gracia del Guru, habita en la mente y mediante la Misericordia de Dios es obtenida. (9)

ਨਾਨਕ. ਹਉ ਹਉ ਕਰਤੇ ਖਪਿ ਮੁਏ; ਖੂਹਣਿ ਲਖ ਅਸੰਖ ॥

naanak. hau hau karate khap mue; khoohan lakh asankh | Ang 1413

Sant Singh KhalsaO Nanak, acting in egotism, countless thousands have wasted away to death.
Manmohan SinghNanak, practising ego and self-conceit, lacs, myriads and numberless men have pined away to death.
Manmohan Singh (Punjabi)ਨਾਨਕ, ਹੰਕਾਰ ਤੇ ਸਵੈ-ਹੰਗਤਾ ਕਰਦੇ ਹੋਏ ਲੱਖਾਂ, ਕ੍ਰੋੜਾ ਤੇ ਅਣਗਿਣਤ ਬੰਦੇ ਸੁਕ-ਸੜ ਕੇ ਮਰ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਖੂਹਿਣ ਲਖ ਅਸੰਖ) ਅਣਗਿਣਤ ਜੀਵ ਹਉਮੈਂ ਹੰਕਾਰ ਕੋ ਖਪ ਕਰ ਕੇ ਸੰਸਾਰ ਮੇਂ ਮਰ ਗਏ ਹੈਂ॥
Prof. Sahib Singhਹੇ ਨਾਨਕ! (ਦੁਨੀਆ ਵਿਚ) ਲੱਖਾਂ ਹੀ ਜੀਵ, ਅਣਗਿਣਤ ਜੀਵ, ਬੇਅੰਤ ਜੀਵ 'ਮੈਂ (ਵੱਡਾ)' ਮੈਂ (ਵੱਡਾ)-ਇਹ ਆਖਦੇ ਆਖਦੇ ਦੁਖੀ ਹੋ ਹੋ ਕੇ ਆਤਮਕ ਮੌਤੇ ਮਰਦੇ ਰਹੇ।

ਪਦ ਅਰਥ ਹਉ = ਹਉਂ, ਮੈਂ। ਕਰਤੇ = ਕਰਦੇ ਕਰਦੇ। ਹਉ ਹਉ ਕਰਤੇ = 'ਮੈਂ (ਵੱਡਾ) ਮੈਂ (ਵੱਡਾ)' = ਇਹ ਆਖਦੇ ਆਖਦੇ। ਖਪਿ = ਖਪ ਕੇ, ਖ਼ੁਆਰ ਹੋ ਕੇ, ਦੁਖੀ ਹੋ ਕੇ। ਮੁਏ = ਆਤਮਕ ਮੌਤ ਸਹੇੜਦੇ ਰਹੇ। ਅਸੰਖ = ਅਣਗਿਣਤ। ਖੂਹਣਿ = (अक्ष्आैहिणी = a large army) ਬੇਅੰਤ।

SikhNet (Spanish)Oh, dice Nanak, actuando con egoísmo, incontables seres han ido directo a la muerte,

ਸਤਿਗੁਰ ਮਿਲੇ ਸੁ ਉਬਰੇ; ਸਾਚੈ ਸਬਦਿ ਅਲੰਖ ॥੧੦॥

satigur mile su ubare; saachai sabad alankh |10| Ang 1413

Sant Singh KhalsaThose who meet with the True Guru are saved, through the Shabad, the True Word of the Inscrutable Lord. ||10||
Manmohan SinghWho have met with the True Guru, are saved by contemplating the True Name of the Inscrutable Lord.
Manmohan Singh (Punjabi)ਜੋ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਉਹ ਭੇਦ-ਰਹਿਤ ਸੁਆਮੀ ਦੇ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਬਚ ਜਾਂਦੇ ਹਨ।
Fareedkot Teekaਸਤਿਗੁਰੋਂ ਕੋ ਮਿਲ ਕਰ ਜਿਨੋਂ ਨੇ ਸਚੇ (ਸਬਦਿ) ਬ੍ਰਹਮ ਅਲਖ ਕੋ ਲਖ੍ਯਾ ਹੈ, ਸੋਈ ਇਸ ਸੰਸਾਰ ਤੇ ਬਚੇ ਹੈਂ, ਯਦਪਿ ਬ੍ਰਹਮ ਅਲਖ ਹੈ ਤਦਪਿ ਲਖਣਾਂ ਬ੍ਰਿਤੀ ਦ੍ਵਾਰੇ ਤਿਸ ਕੋ ਲਖੀਤਾ ਹੈ॥੧੦॥
Prof. Sahib Singhਜਿਹੜੇ ਮਨੁੱਖ ਗੁਰੂ ਨੂੰ ਮਿਲ ਪਏ, ਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਅਲੱਖ ਪ੍ਰਭੂ ਨੂੰ ਮਿਲ ਪਏ, ਉਹ ਇਸ 'ਹਉ ਹਉ' ਤੋਂ ਬਚਦੇ ਰਹੇ ॥੧੦॥

ਪਦ ਅਰਥ ਸੁ = ਉਹ ਬੰਦੇ। ਉਬਰੇ = ਬਚ ਗਏ। ਸਾਚੈ ਸਬਦਿ = ਸੱਚੇ ਸ਼ਬਦ ਦੀ ਰਾਹੀਂ। ਅਲੰਖ = ਅਲੱਖ ਪ੍ਰਭੂ ਨੂੰ ॥੧੦॥

SikhNet (Spanish)quienes encuentran al Guru Verdadero, son salvados mediante el Shabd, la Palabra Verdadera del Inescrutable Señor. (10)

ਜਿਨਾ ਸਤਿਗੁਰੁ ਇਕ ਮਨਿ ਸੇਵਿਆ; ਤਿਨ ਜਨ ਲਾਗਉ ਪਾਇ ॥

jinaa satigur ik man seviaa; tin jan laagau paae | Ang 1413

Sant Singh KhalsaThose who serve the True Guru single-mindedly - I fall at the feet of those humble beings.
Manmohan SinghI fall at the feet of those persons who serve their True Lord, with single mind.
Manmohan Singh (Punjabi)ਜੋ ਇਕ ਚਿੱਤ ਨਾਲ ਸੱਚੇ ਗੁਰਾ ਦੀ ਘਾਲ ਕਮਾਉਂਦੇ ਹਨ, ਉਨ੍ਹਾਂ ਪੁਰਸ਼ਾਂ ਦੇ ਮੈਂ ਪੈਰੀ ਪੈਦਾ ਹਾਂ।
Fareedkot Teekaਜਿਨਾਂ ਨੇ ਇਕਾਗ੍ਰ ਮਨ ਕਰ ਕੇ ਸਤਿਗੁਰੋਂ ਕੋ ਸੇਵਿਆ ਹੈ, ਤਿਨ ਜਨੋਂ ਕੇ ਹਮ ਚਰਨੀ ਲਾਗਤੇ ਹੈਂ॥
Prof. Sahib Singhਮੈਂ ਉਹਨਾਂ (ਵਡਭਾਗੀ) ਮਨੁੱਖਾਂ ਦੀ ਚਰਨੀਂ ਲੱਗਦਾ ਹਾਂ ਜਿਨ੍ਹਾਂ ਪੂਰੀ ਸਰਧਾ ਨਾਲ ਗੁਰੂ ਨੂੰ ਸੇਵਿਆ ਹੈ (ਗੁਰੂ ਦਾ ਪੱਲਾ ਫੜਿਆ ਹੈ)।

ਪਦ ਅਰਥ ਇਕ ਮਨਿ = ਇਕ ਮਨ ਦੀ ਰਾਹੀਂ, ਸਰਧਾ ਨਾਲ। ਤਿਨ ਜਨ ਪਾਇ = ਉਹਨਾਂ ਮਨੁੱਖਾਂ ਦੀ ਚਰਨੀਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ।

SikhNet (Spanish)Me tiro a los pies de aquellos humildes que sirven al Guru Verdadero con una mente franca,

ਗੁਰਸਬਦੀ ਹਰਿ ਮਨਿ ਵਸੈ; ਮਾਇਆ ਕੀ ਭੁਖ ਜਾਇ ॥

gurasabadee har man vasai; maaeaa kee bhukh jaae | Ang 1413

Sant Singh KhalsaThrough the Word of the Guru's Shabad, the Lord abides in the mind, and the hunger for Maya departs.
Manmohan SinghThrough the Guru's word, God dwells in the mind and the hunger for wealth departs.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਵਾਹਿਗੁਰੂ ਮਨ ਅੰਦਰ ਟਿਕ ਜਾਂਦਾ ਹੈ ਅਤੇ ਦੌਲਤ ਦੀ ਖੁਦਿਆਂ ਦੂਰ ਹੋ ਜਾਂਦੀ ਹੈ।
Fareedkot Teekaਗੁਰੋਂ ਕੇ ਉਪਦੇਸ਼ ਕਰ ਜਿਨੋਂ ਕੇ ਮਨ ਮੇਂ ਹਰੀ ਵਸਤਾ ਹੈ ਤਿਨੋਂ ਕੇ ਰਿਦੇ ਸੇ ਮਾਯਾ ਕੀ ਭੂਖ ਦੂਰ ਹੋ ਜਾਤੀ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸਦਾ ਹੈ (ਅਤੇ ਮਨੁੱਖ ਦੇ ਅੰਦਰ) ਮਾਇਆ ਦਾ ਲਾਲਚ ਦੂਰ ਹੁੰਦਾ ਹੈ।

ਪਦ ਅਰਥ ਸਬਦੀ = ਸ਼ਬਦ ਦੀ ਰਾਹੀਂ। ਮਨਿ = ਮਨ ਵਿਚ। ਭੁਖ = ਲਾਲਚ। ਜਾਇ = ਦੂਰ ਹੋ ਜਾਂਦੀ ਹੈ।

SikhNet (Spanish)mediante la Palabra del Shabd del Guru, el Señor habita en la mente y el ansia por Maya se va.

ਸੇ ਜਨ ਨਿਰਮਲ ਊਜਲੇ; ਜਿ ਗੁਰਮੁਖਿ ਨਾਮਿ ਸਮਾਇ ॥

se jan niramal aoojale; ji guramukh naam samaae | Ang 1413

Sant Singh KhalsaImmaculate and pure are those humble beings, who, as Gurmukh, merge in the Naam.
Manmohan SinghImmaculate and clean are the persons, who through the Guru, merge in the Lord's Name.
Manmohan Singh (Punjabi)ਪਵਿੱਤਰ ਅਤੇ ਸਾਫ ਹਨ ਉਹ ਪੁਰਸ਼ ਜੋ ਗੁਰਾਂ ਦੇ ਰਾਹੀਂ, ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਜੋ ਜਨ ਮਨ, ਤਨ ਕਰ ਉਜਲ ਭਏ ਹੈਂ, ਜੋ ਗੁਰੋਂ ਦ੍ਵਾਰੇ ਨਾਮ ਮੇਂ ਸਮਾਏ ਹੈਂ॥
Prof. Sahib Singhਜਿਹੜਾ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੇ) ਨਾਮ ਵਿਚ ਜੁੜਦਾ ਹੈ ਉਹ ਸਾਰੇ ਮਨੁੱਖ ਪਵਿੱਤਰ ਜੀਵਨ ਵਾਲੇ ਚਮਕਦੇ ਜੀਵਨ ਵਾਲੇ ਹੋ ਜਾਂਦੇ ਹਨ।

ਪਦ ਅਰਥ ਨਿਰਮਲ = ਪਵਿੱਤਰ ਜੀਵਨ ਵਾਲੇ। ਊਜਲੇ = ਰੌਸ਼ਨ ਜੀਵਨ ਵਾਲੇ। ਜਿ = ਜਿਹੜਾ ਜਿਹੜਾ (ਇਕ-ਵਚਨ)। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮਿ = ਨਾਮ ਵਿਚ। ਸਮਾਇ = ਲੀਨ ਹੋ ਜਾਂਦਾ ਹੈ (ਇਕ-ਵਚਨ)।

SikhNet (Spanish)Inmaculados y Puros son esos seres humildes, que como Gurmukjs, se inmergen en el Naam.

ਨਾਨਕ. ਹੋਰਿ ਪਤਿਸਾਹੀਆ ਕੂੜੀਆ; ਨਾਮਿ ਰਤੇ ਪਾਤਿਸਾਹ ॥੧੧॥

naanak. hor patisaaheea koorreea; naam rate paatisaah |11| Ang 1413

Sant Singh KhalsaO Nanak, other empires are false; they alone are true emperors, who are imbued with the Naam. ||11||
Manmohan SinghNanak, false are other empires. They alone are the true kings, who are imbued with the Lord's Name.
Manmohan Singh (Punjabi)ਨਾਨਕ, ਝੂਠੀਆਂ ਹਨ ਹੋਰ ਬਾਦਸ਼ਾਹੀਆਂ ਕੇਵਲ ਵੁਹ ਹੀ ਸੱਚੇ ਰਾਜੇ ਹਨ, ਜੋ ਸੁਆਮੀ ਦੇ ਨਾਮ ਨਾਲ ਰੰਗੀਜੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਔਰ ਪਾਤਸ਼ਾਹੀਆਂ (ਕੂੜੀਆਂ) ਝੂਠੀਆਂ ਹੈਂ, ਜੋ ਨਾਮ ਮੇਂ ਰਤੇ ਹੈਂ ਸੋਈ ਸਚੇ ਪਾਤਿਸਾਹਿ ਹੈਂ॥੧੧॥
Prof. Sahib Singhਹੇ ਨਾਨਕ! (ਦੁਨੀਆ ਦੀਆਂ) ਹੋਰ (ਸਾਰੀਆਂ) ਪਾਤਿਸ਼ਾਹੀਆਂ ਨਾਸਵੰਤ ਹਨ। ਅਸਲ ਪਾਤਿਸ਼ਾਹ ਉਹ ਹਨ, ਜੋ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ ॥੧੧॥

ਪਦ ਅਰਥ ਕੂੜੀਆ = ਨਾਸਵੰਤ। ਨਾਮਿ ਰਤੇ = ਜਿਹੜੇ ਮਨੁੱਖ ਹਰਿ-ਨਾਮ ਵਿਚ ਰੰਗੇ ਜਾਂਦੇ ਹਨ ॥੧੧॥

SikhNet (Spanish)Oh dice Nanak, otros imperios son falsos, sólo son los verdaderos emperadores, quienes están imbuidos en el Naam. (11)

ਜਿਉ ਪੁਰਖੈ ਘਰਿ. ਭਗਤੀ ਨਾਰਿ ਹੈ; ਅਤਿ ਲੋਚੈ ਭਗਤੀ ਭਾਇ ॥

jiau purakhai ghar. bhagatee naar hai; at lochai bhagatee bhaae | Ang 1413

Sant Singh KhalsaThe devoted wife in her husband's home has a great longing to perform loving devotional service to him;
Manmohan SinghAs a devoted wife in her husband's home intensely desiring to perform lovable service for him,
Manmohan Singh (Punjabi)ਜਿਸ ਤਰ੍ਹਾਂ ਜਾਂ-ਨਿਸਾਰ ਵਹੁਟੀ ਆਪਦੇ ਪਤੀ ਦੇ ਗ੍ਰਹਿ ਵਿੱਚ ਉਸ ਦੀ ਪ੍ਰੇਮ-ਮਈ ਸੇਵਾ ਕਰਨ ਦੀ ਪਰਮ ਚਾਹਨਾ ਅੰਦਰ,
Fareedkot Teekaਜੈਸੇ ਕਿਸੀ ਪੁਰਸ਼ ਕੇ ਘਰ ਮੇਂ ਭਗਤੀ ਕਰਨੇ ਵਾਲੀ ਪਤਿਬ੍ਰਤਾ ਇਸਤ੍ਰੀ ਹੈ, ਸੋ ਅਤਸੈ ਕਰ ਕੇ ਭਾਇ ਭਗਤੀ ਸੇ ਪਤੀ ਕੀ ਸੇਵਾ ਕਰਨੀ ਚਾਹਿਤੀ ਹੈ॥
Prof. Sahib Singhਜਿਵੇਂ (ਕਿਸੇ) ਮਨੁੱਖ ਦੇ ਘਰ ਵਿਚ (ਉਸ ਦੀ) ਪਤਿਬ੍ਰਤਾ ਇਸਤ੍ਰੀ ਹੈ ਜੋ ਪਿਆਰ-ਭਾਵਨਾ ਨਾਲ (ਆਪਣੇ ਪਤੀ ਦੀ ਸੇਵਾ ਕਰਨ ਦੀ) ਬਹੁਤ ਤਾਂਘ ਕਰਦੀ ਹੈ,

ਪਦ ਅਰਥ ਪੁਰਖੈ ਘਰਿ = (ਕਿਸੇ) ਮਨੁੱਖ ਦੇ ਘਰ ਵਿਚ। ਭਗਤੀ ਨਾਰਿ = ਪਿਆਰ ਕਰਨ ਵਾਲੀ ਇਸਤ੍ਰੀ, ਸੇਵਾ ਕਰਨ ਵਾਲੀ ਇਸਤ੍ਰੀ, ਪਤਿਬ੍ਰਤਾ ਇਸਤ੍ਰੀ। ਅਤਿ = ਬਹੁਤ। ਲੋਚੈ = (ਸੇਵਾ ਕਰਨ ਦੀ) ਤਾਂਘ ਰੱਖਦੀ ਹੈ। ਭਗਤੀ ਭਾਇ = ਪਿਆਰ = ਭਾਵਨਾ ਨਾਲ।

SikhNet (Spanish)En el hogar de Su Esposo, la Esposa devota tiene una gran añoranza de ofrecer su Servicio de Devoción a su Esposo,

ਬਹੁ ਰਸ ਸਾਲਣੇ ਸਵਾਰਦੀ; ਖਟ ਰਸ ਮੀਠੇ ਪਾਇ ॥

bahu ras saalane savaaradee; khatt ras meetthe paae | Ang 1413

Sant Singh Khalsashe prepares and offers to him all sorts of sweet delicacies and dishes of all flavors.
Manmohan Singhprepares and serves him with saltish, sour and sweet delicacies of many savours,
Manmohan Singh (Punjabi)ਅਨੇਕਾਂ ਸੁਆਦਾ ਵਾਲੀਆਂ ਸਲੂਣੀਆਂ, ਖੱਟੀਖਆਂ ਤੇ ਮਿੱਠੀਆਂ ਨਿਆਮਤਾ ਬਣਾ ਕੇ ਉਸ ਅਗੇ ਪ੍ਰੋਸਦੀ ਹੈ;
Fareedkot Teekaਬਹੁਤੇ ਰਸੋਂ ਕੇ ਸਲੂਣੇ ਮੀਠੇ ਆਦੀ ਛੈ ਰਸੋਂ ਕੋ ਸਵਾਰਤੀ ਹੈ ਔਰ ਪਤੀ ਕੇ ਖਾਣੇ ਵਾਸਤੇ ਥਾਲੀ ਮੇਂ ਪਾਵਤੀ ਹੈ॥
Prof. Sahib Singhਖੱਟੇ ਤੇ ਮਿੱਠੇ ਰਸ ਪਾ ਕੇ ਕਈ ਸਵਾਦਲੀਆਂ ਭਾਜੀਆਂ (ਪਤੀ ਵਾਸਤੇ) ਬਣਾਂਦੀ ਰਹਿੰਦੀ ਹੈ;

ਪਦ ਅਰਥ ਸਾਲਣੇ = ਸਲੂਣੇ, ਭਾਜੀਆਂ। ਖਟ = ਖੱਟੇ। ਪਾਇ = ਪਾ ਕੇ।

SikhNet (Spanish)le prepara todo tipo de dulces y platillos deliciosos,

ਤਿਉ ਬਾਣੀ ਭਗਤ ਸਲਾਹਦੇ; ਹਰਿ ਨਾਮੈ ਚਿਤੁ ਲਾਇ ॥

tiau baanee bhagat salaahade; har naamai chit laae | Ang 1413

Sant Singh KhalsaIn the same way, the devotees praise the Word of the Guru's Bani, and focus their consciousness on the Lord's Name.
Manmohan Singhsimilarly the saints praise the Guru's word and apply their mind to the Lord's Name.
Manmohan Singh (Punjabi)ਏਸੇ ਤਰ੍ਹਾਂ ਹੀ ਸਾਧੂ ਗੁਰਾਂ ਦੀ ਬਾਣੀ ਦੀ ਮਹਿਮਾ ਕਰਦੇ ਹਨ ਅਤੇ ਆਪਣੇ ਮਨ ਨੂੰ ਪ੍ਰਭੂ ਦੇ ਨਾਮ ਨਾਲ ਜੋੜਦੇ ਹਨ।
Fareedkot Teekaਤਿਸੀ ਪ੍ਰਕਾਰ ਬਾਣੀ ਕਰ ਕੇ ਭਗਤਿ ਹਰੀ ਕੋ ਸਲਾਹਤੇ ਹੈਂ, ਹਰੀ ਕੇ ਨਾਮ ਮੇਂ ਚਿਤ ਕੋ ਲਗਾਵਤੇ ਹੈਂ॥
Prof. Sahib Singhਇਸੇ ਤਰ੍ਹਾਂ ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ ਕੇ ਸਤਿਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।

ਪਦ ਅਰਥ ਸਲਾਹਦੇ = (ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੇ ਹਨ। ਨਾਮੈ = ਨਾਮ ਵਿਚ। ਲਾਇ = ਲਾ ਕੇ, ਜੋੜ ਕੇ।

SikhNet (Spanish)de la mismo forma, los Devotos alaban la Palabra del Bani del Guru y enfocan su Conciencia en el Nombre del Señor.

ਮਨੁ ਤਨੁ ਧਨੁ ਆਗੈ ਰਾਖਿਆ; ਸਿਰੁ ਵੇਚਿਆ ਗੁਰ ਆਗੈ ਜਾਇ ॥

man tan dhan aagai raakhiaa; sir vechiaa gur aagai jaae | Ang 1413

Sant Singh KhalsaThey place mind, body and wealth in offering before the Guru, and sell their heads to Him.
Manmohan SinghThey place their soul, body and wealth before the Guru and going before him, sell their head too.
Manmohan Singh (Punjabi)ਉਹ ਆਪਣੀ ਆਤਮਾ, ਦੇਹ ਅਤੇ ਦੌਲਤ ਨੂੰ ਗੁਰਾਂ ਮੂਹਰੇ ਭੇਟਾ ਕਰਦੇ ਹਨ ਅਤੇ ਉਨ੍ਹਾਂ ਅਗੇ ਜਾ ਕੇ ਆਪਣਾ ਸੀਸ ਭੀ ਵੇਚ ਦਿੰਦੇ ਹਨ।
Fareedkot Teekaਮਨ, ਤਨ, ਧਨ ਆਦੀ ਸਰਬੰਸ ਤਿਸ ਹਰੀ ਪਤੀ ਕੇ ਆਗੇ ਤਿਨੋਂ ਨੇ ਰਖਿਆ, ਭਾਵ ਅਰਪਣ ਕੀਆ ਹੈ ਪੁਨਾ ਤਿਸ ਪਤੀ ਕੇ ਮਿਲਨੇ ਵਾਸਤੇ ਸਤਿਗੁਰੋਂ ਕੇ ਆਗੇ ਜਾਇ ਕਰ ਸਿਰ ਭੀ ਵੇਚ ਦੀਆ ਹੈ॥
Prof. Sahib Singhਉਹਨਾਂ ਭਗਤਾਂ ਨੇ ਆਪਣਾ ਮਨ ਆਪਣਾ ਤਨ ਆਪਣਾ ਧਨ (ਸਭ ਕੁਝ) ਗੁਰੂ ਦੇ ਅੱਗੇ ਲਿਆ ਰੱਖਿਆ ਹੁੰਦਾ ਹੈ, ਉਹਨਾਂ ਨੇ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ ਹੁੰਦਾ ਹੈ।

ਪਦ ਅਰਥ ਜਾਇ = ਜਾ ਕੇ।

SikhNet (Spanish)Ellos ponen su mente, cuerpo y riqueza en ofrecimiento al Guru y le venden su cabeza.

ਭੈ ਭਗਤੀ. ਭਗਤ ਬਹੁ ਲੋਚਦੇ; ਪ੍ਰਭ ਲੋਚਾ ਪੂਰਿ ਮਿਲਾਇ ॥

bhai bhagatee. bhagat bahu lochade; prabh lochaa poor milaae | Ang 1413

Sant Singh KhalsaIn the Fear of God, His devotees yearn for His devotional worship; God fulfills their desires, and merges them with Himself.
Manmohan SinghIn His fear, His devotees greatly long for the Lord's meditation. Fulfilling their desire, the Lord blends them with Himself.
Manmohan Singh (Punjabi)ਉਸ ਦੇ ਡਰ ਅੰਦਰ, ਉਸ ਦੇ ਅਨੁਰਾਗੀ, ਸੁਆਮੀ ਦੇ ਸਿਮਰਨ ਦੀ ਭਾਰੀ ਚਾਹਨਾ ਕਰਦੇ ਹਨ। ਉਨ੍ਹਾਂ ਦੀ ਸੱਧਰ ਪੂਰੀ ਕਰ, ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਜੋ ਭੈ ਔ ਭਗਤੀ ਕਰ ਕੇ ਭਗਤਿ ਜਨ ਤਿਸ ਸੁਆਮੀ ਕੇ ਮਿਲਨੇ ਕੋ ਬਹੁਤ ਲੋਚਦੇ ਹੈਂ, ਸੋ ਪ੍ਰਭੂ ਤਿਨ ਪ੍ਰੇਮੀਓਂ ਕੀ (ਲੋਚਾ) ਇਛਾ ਪੂਰਨ ਕਰ ਕੇ ਅਪਨੇ ਸਰੂਪ ਮੇਂ ਮਿਲਾਇ ਲੇਤਾ ਹੈ॥
Prof. Sahib Singhਪਰਮਾਤਮਾ ਦੇ ਅਦਬ ਵਿਚ ਟਿਕ ਕੇ ਪਰਮਾਤਮਾ ਦੇ ਭਗਤ ਉਸ ਦੀ ਭਗਤੀ ਦੀ ਬਹੁਤ ਤਾਂਘ ਰੱਖਦੇ ਹਨ, ਪ੍ਰਭੂ (ਉਹਨਾਂ ਦੀ) ਤਾਂਘ ਪੂਰੀ ਕਰ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ।

ਪਦ ਅਰਥ ਭੈ = (ਪਰਮਾਤਮਾ ਦੇ) ਡਰ ਵਿਚ। ਪੂਰਿ = ਪੂਰੀ ਕਰ ਕੇ। ਮਿਲਾਇ = ਮਿਲਾਂਦਾ ਹੈ।

SikhNet (Spanish)En el Temor Reverencial de Dios, los Devotos añoran su Servicio de Devoción

ਹਰਿ ਪ੍ਰਭੁ ਵੇਪਰਵਾਹੁ ਹੈ; ਕਿਤੁ ਖਾਧੈ ਤਿਪਤਾਇ ॥

har prabh veparavaahu hai; kit khaadhai tipataae | Ang 1414

Sant Singh KhalsaMy Lord God is Self-existent and Independent. What does He need to eat to be satisfied?
Manmohan SinghCare-free is my God Lord. What is it, eating which He is satiated?
Manmohan Singh (Punjabi)ਮੁਛੰਦਗੀ-ਰਹਿਤ ਹੈ ਮੈਡਾ ਵਾਹਿਗੁਰੂ-ਸੁਆਮੀ! ਉਹ ਕੀ ਹੈ, ਜਿਸ ਨੂੰ ਖਾਣ ਦੁਅਰਾ ਉਹ ਤ੍ਰਿਪਤ ਹੁੰਦਾ ਹੈ।
Fareedkot Teekaਪ੍ਰਸ਼ਨ: ਓਹ ਹਰਿ ਪ੍ਰਭੂ ਵੇਪਰਵਾਹ ਹੈ, ਕਿਸ ਭੋਜਨ ਕੇ ਖਾਣੇ ਕਰ ਤ੍ਰਿਪਤ ਹੋਤਾ ਹੈ?☬ਉਤ੍ਰ:
Prof. Sahib Singhਪਰਮਾਤਮਾ ਨੂੰ ਤਾਂ ਕਿਸੇ ਚੀਜ਼ ਦੀ ਕੋਈ ਮੁਥਾਜੀ-ਲੋੜ ਨਹੀਂ ਹੈ, ਫਿਰ ਉਹ ਕਿਹੜੀ ਚੀਜ਼ ਖਾਣ ਨਾਲ ਖ਼ੁਸ਼ ਹੁੰਦਾ ਹੈ?

ਪਦ ਅਰਥ ਕਿਤੁ ਖਾਧੈ = ਕਿਸੇ ਖਾਧੀ ਚੀਜ਼ ਦੀ ਰਾਹੀਂ? ਕੀਹ ਖਾਣ ਨਾਲ? ਤਿਪਤਾਇ = ਰੱਜਦਾ ਹੈ, ਪ੍ਰਸੰਨ ਹੁੰਦਾ ਹੈ।

SikhNet (Spanish)y Dios satisface sus deseos y Lo inmergen en Su Ser.

ਸਤਿਗੁਰ ਕੈ ਭਾਣੈ ਜੋ ਚਲੈ; ਤਿਪਤਾਸੈ ਹਰਿ ਗੁਣ ਗਾਇ ॥

satigur kai bhaanai jo chalai; tipataasai har gun gaae | Ang 1414

Sant Singh KhalsaWhoever walks in harmony with the Will of the True Guru, and sings the Glorious Praises of the Lord, is pleasing to Him.
Manmohan SinghWhosoever walks in the True Guru's will and sings the Lord's praises; he, verily, does please Him.
Manmohan Singh (Punjabi)ਜੋ ਕੋਈ ਸੱਚੇ ਗੁਰਾਂ ਦੀ ਰਜਾ ਅੰਦਰ, ਟੁਰਦਾ ਅਤੇ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹੈ, ਉਹ ਨਿਸਚਿਤ ਹੀ ਉਸ ਨੂੰ ਪ੍ਰਸੰਨ ਕਰ ਲੈਂਦਾ ਹੈ।
Fareedkot Teekaਸਤਿਗੁਰੋਂ ਕੇ (ਭਾਣੈ) ਹੁਕਮ ਬੀਚ ਜੋ ਚਲ ਕੇ ਗੁਣੋਂ ਕੋ ਗਾਯਨ ਰੂਪੀ ਭੋਜਨ ਕਰੇ ਤਬ ਵਹੁ ਸ੍ਵਾਮੀ ਤ੍ਰਿਪਤ ਹੋਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਰਜ਼ਾ ਵਿਚ ਜੀਵਨ-ਤੋਰ ਤੁਰਦਾ ਹੈ ਅਤੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, (ਉਸ ਉਤੇ ਪਰਮਾਤਮਾ) ਪ੍ਰਸੰਨ ਹੁੰਦਾ ਹੈ।

ਪਦ ਅਰਥ ਕੈ ਭਾਣੈ = ਦੀ ਰਜ਼ਾ ਵਿਚ। ਗਾਇ = ਗਾਂਦਾ ਹੈ। ਤਿਪਤਾਸੈ = ਪ੍ਰਸੰਨ ਹੁੰਦਾ ਹੈ।

SikhNet (Spanish)Mi Señor Dios es Auto Existente e Independiente. ¿Qué necesita comer para estar satisfecho? Quien sea que va en Armonía con la Voluntad del Verdadero Guru, y entona las Gloriosas Alabanzas del Señor,

ਧਨੁ ਧਨੁ ਕਲਜੁਗਿ ਨਾਨਕਾ; ਜਿ ਚਲੇ ਸਤਿਗੁਰ ਭਾਇ ॥੧੨॥

dhan dhan kalajug naanakaa; ji chale satigur bhaae |12| Ang 1414

Sant Singh KhalsaBlessed, blessed are they, in this Dark Age of Kali Yuga, O Nanak, who walk in harmony with the Will of the True Guru. ||12||
Manmohan SinghBlest, blest are they, in the Darkage, O Nanak, who in the Guru's way.
Manmohan Singh (Punjabi)ਮੁਬਾਰਕ, ਮੁਬਾਰਕ ਹਨ ਉਹ ਕਾਲੇ ਯੁਗ ਅੰਦਰ, ਹੇ ਨਾਨਕ! ਜੋ ਗੁਰਾਂ ਦੇ ਮਾਰਗ ਟੁਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪੁਰਸ਼! ਇਸ ਕਲਿਯੁਗ ਮੇਂ ਮਨ, ਬਾਣੀ ਕਰ ਸੋ ਧੰਨ੍ਯਤਾ ਯੋਗ ਹੈ, ਜੋ ਸਤਿਗੁਰੋਂ ਕੇ ਭਾਣੇ ਮੇਂ ਚਲਤੇ ਹੈਂ॥੧੨॥
Prof. Sahib Singhਹੇ ਨਾਨਕ! ਇਸ ਵਿਕਾਰਾਂ-ਭਰੇ ਸੰਸਾਰ ਵਿਚ ਉਹ ਮਨੁੱਖ ਸੋਭਾ ਖੱਟਦੇ ਹਨ ਜਿਹੜੇ ਗੁਰੂ ਦੀ ਮਰਜ਼ੀ ਅਨੁਸਾਰ ਜੀਵਨ-ਰਾਹ ਤੇ ਤੁਰਦੇ ਹਨ ॥੧੨॥

ਪਦ ਅਰਥ ਕਲਿਜੁਗਿ = ਵਿਕਾਰਾਂ-ਭਰੀ ਦੁਨੀਆ ਵਿਚ। ਜਿ = ਜਿਹੜੇ ॥੧੨॥

SikhNet (Spanish)Lo Complace. Benditos, Benditos en esta Oscura Era de Kali, sean oh, dice Nanak, quienes caminan en Armonía con el Verdadero Guru. (12)

ਸਤਿਗੁਰੂ. ਨ ਸੇਵਿਓ; ਸਬਦੁ. ਨ ਰਖਿਓ ਉਰ ਧਾਰਿ ॥

satiguroo. na sevio; sabad. na rakhio ur dhaar | Ang 1414

Sant Singh KhalsaThose who do not serve the True Guru, and do not keep the Shabad enshrined in their hearts
Manmohan SinghThey, who serve not the True Guru and keep not the Name enshrined in their mind;
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਉਂਦੇ ਅਤੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ ਕੇ ਨਹੀਂ ਰਖਦੇ,
Fareedkot Teekaਜਿਨੋਂ ਪੁਰਸ਼ੋਂ ਨੇ ਸਤਿਗੁਰੋਂ ਕੋ ਨਹੀਂ ਸੇਵਿਆ ਹੈ ਔਰ ਸਤਿਗੁਰੋਂ ਕਾ (ਸਬਦੁ) ਉਪਦੇਸ਼ ਰਿਦੇ ਮੇਂ ਧਾਰਨ ਕਰ ਕੇ ਇਸਥਿਤ ਨਹੀਂ ਕੀਆ ਹੈ॥
Prof. Sahib Singh(ਜਿਨ੍ਹਾਂ ਮਨੁੱਖਾਂ ਨੇ ਕਦੇ) ਗੁਰੂ ਦਾ ਆਸਰਾ ਨਹੀਂ ਲਿਆ, ਜਿਨ੍ਹਾਂ ਨੇ ਗੁਰੂ ਦਾ ਸ਼ਬਦ (ਕਦੇ ਆਪਣੇ) ਹਿਰਦੇ ਵਿਚ ਟਿਕਾ ਕੇ ਨਹੀਂ ਰੱਖਿਆ,

ਪਦ ਅਰਥ ਨ ਸੇਵਿਓ = ਆਸਰਾ ਨਾਹ ਲਿਆ। ਉਰ = ਹਿਰਦਾ। ਧਾਰਿ = ਟਿਕਾ ਕੇ।

SikhNet (Spanish)Quienes no sirven al Guru Verdadero, y no conservan al Shabd enaltecido en sus corazones,

ਧਿਗੁ ਤਿਨਾ ਕਾ ਜੀਵਿਆ; ਕਿਤੁ ਆਏ ਸੰਸਾਰਿ ॥

dhig tinaa kaa jeeviaa; kit aae sansaar | Ang 1414

Sant Singh Khalsacursed are their lives. Why did they even come into the world?
Manmohan SinghAccursed is their life. Why did they come into the world?
Manmohan Singh (Punjabi)ਧ੍ਰਿਕਾਰਯੋਗ ਹੈ ਉਨ੍ਹਾਂ ਦੀ ਜਿੰਦਗੀ, ਉਹ ਜਹਾਨ ਅੰਦਰ ਕਿਉਂ ਆਏ ਸਨ?
Fareedkot Teekaਤਿਨੋਂ ਕਾ ਜੀਵਣਾ ਭੀ ਧ੍ਰਿਕਾਰ ਰੂਪ ਹੈ, ਸੋ ਪੁਰਸ਼ ਸੰਸਾਰ ਮੇਂ ਕਿਉਂ ਆਏ ਹੈਂ? ਭਾਵ ਤਿਨ ਕਾ ਜਨਮ ਨਿਸਫਲ ਹੈ॥
Prof. Sahib Singhਉਹ ਕਾਹਦੇ ਲਈ ਜਗਤ ਵਿਚ ਆਏ? ਉਹਨਾਂ ਦਾ ਜੀਵਨ-ਸਮਾ ਫਿਟਕਾਰ-ਜੋਗ ਹੀ ਰਹਿੰਦਾ ਹੈ (ਉਹ ਸਾਰੀ ਉਮਰ ਉਹੋ ਜਿਹੇ ਕੰਮ ਹੀ ਕਰਦੇ ਰਹਿੰਦੇ ਹਨ, ਜਿਨ੍ਹਾਂ ਤੋਂ ਜਗਤ ਵਿਚ ਉਹਨਾਂ ਨੂੰ ਫਿਟਕਾਰਾਂ ਹੀ ਪੈਂਦੀਆਂ ਹਨ)।

ਪਦ ਅਰਥ ਧਿਗੁ = ਫਿਟਕਾਰ ਜੋਗ। ਕਿਤੁ = ਕਿਸ ਕੰਮ ਲਈ? ਸੰਸਾਰਿ = ਸੰਸਾਰ ਵਿਚ।

SikhNet (Spanish)malditas son sus vidas. ¿Para qué entonces vinieron a este mundo?

ਗੁਰਮਤੀ ਭਉ ਮਨਿ ਪਵੈ; ਤਾਂ ਹਰਿ ਰਸਿ ਲਗੈ ਪਿਆਰਿ ॥

guramatee bhau man pavai; taan har ras lagai piaar | Ang 1414

Sant Singh KhalsaIf one follows the Guru's Teachings, and keeps the Fear of God in his mind, then he is lovingly attuned to the sublime essence of the Lord.
Manmohan SinghIf by Guru's instruction, God's fear abides in the mind, then alone one is attuned to the Lord's elixir.
Manmohan Singh (Punjabi)ਜੇਕਰ ਗੁਰਾਂ ਦੇ ਉਪਦੇਸ਼ ਦੁਆਰਾ, ਰੱਬ ਦਾ ਡਰ ਚਿੱਤ ਅੰਦਰ ਟਿਕ ਜਾਵੇ, ਕੇਵਲ ਤਦ ਹੀ ਜੀਵ ਦਾ ਪ੍ਰਭੂ ਦੇ ਅੰਮ੍ਰਿਤ ਨਾਲ ਪ੍ਰੇਮ ਪੈਦਾ ਹੈ।
Fareedkot Teekaਸਤਿਗੁਰੋਂ ਕੀ (ਮਤੀ) ਸਿਖ੍ਯਾ ਕਰ ਕੇ ਜਿਨੋਂ ਕੇ ਮਨ ਮੇਂ ਵਾਹਿਗੁਰੂ ਕਾ ਭੈ ਪੈਂਦਾ ਹੈ ਤਬ ਤਿਨੋਂ ਕਾ ਹਰੀ ਕੇ ਰਸ ਮੇਂ ਪਿਆਰ ਲਾਗਤਾ ਹੈ॥
Prof. Sahib Singhਜਦੋਂ ਗੁਰੂ ਦੀ ਮੱਤ ਉਤੇ ਤੁਰ ਕੇ (ਮਨੁੱਖ ਦੇ) ਮਨ ਵਿਚ (ਪਰਮਾਤਮਾ ਦਾ) ਡਰ-ਅਦਬ ਟਿਕਦਾ ਹੈ, ਤਦੋਂ ਉਹ ਪਰਮਾਤਮਾ ਦੇ ਪਿਆਰ ਵਿਚ ਪਰਮਾਤਮਾ ਦੇ ਮੇਲ-ਆਨੰਦ ਵਿਚ ਜੁੜਦਾ ਹੈ।

ਪਦ ਅਰਥ ਮਨਿ = ਮਨ ਵਿਚ। ਹਰਿ ਰਸਿ = ਹਰੀ ਦੇ ਰਸ ਵਿਚ। ਹਰਿ ਪਿਆਰਿ = ਹਰੀ ਦੇ ਪਿਆਰ ਵਿਚ।

SikhNet (Spanish)Si uno sigue las Enseñanzas del Guru y conserva el Temor Reverencial de Dios en su mente, entonces uno se entona amorosamente en la Esencia Sublime del Señor.

ਨਾਉ ਮਿਲੈ. ਧੁਰਿ ਲਿਖਿਆ; ਜਨ ਨਾਨਕ. ਪਾਰਿ ਉਤਾਰਿ ॥੧੩॥

naau milai. dhur likhiaa; jan naanak. paar utaar |13| Ang 1414

Sant Singh KhalsaBy his primal destiny, he obtains the Name; O Nanak, he is carried across. ||13||
Manmohan SinghBy virtue of the primal writ, man is blessed with the Name and then, O slave Nanak, he is ferried across.
Manmohan Singh (Punjabi)ਪਰਾਪੂਰਬਲੀ ਲਿਖਤਾਕਾਰ ਦੀ ਬਰਕਤ, ਬੰਦੇ ਨੂੰ ਨਾਮ ਪਰਾਪਤ ਹੁੰਦਾ ਹੈ ਅਤੇ ਤਦ ਹੇ ਗੋਲੇ ਨਾਨਕ! ਉਸ ਦਾ ਪਾਰ-ਉਤਾਰਾ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਆਦੋਂ ਮਸਤਕ ਪਰ ਲਿਖ੍ਯਾ ਹੂਆ ਹੋਣੇ ਕਰ ਕੇ ਜਿਨੋਂ ਕੋ ਨਾਮ ਮਿਲਤਾ ਹੈ, ਸੋ ਸਤਿਗੁਰੋਂ ਕੀ ਕ੍ਰਿਪਾ ਤੇ ਸੰਸਾਰ ਸਿੰਧ ਸੇ ਪਾਰ ਉਤਰਤੇ ਹੈਂ॥੧੩॥
Prof. Sahib Singhਪਰ; ਹੇ ਨਾਨਕ! ਹਰਿ-ਨਾਮ ਧੁਰ ਦਰਗਾਹ ਤੋਂ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਲੇਖ ਅਨੁਸਾਰ ਹੀ ਮਿਲਦਾ ਹੈ, ਤੇ, ਇਹ ਨਾਮ (ਮਨੁੱਖ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧੩॥

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਲਿਖਿਆ = ਕੀਤੇ ਕਰਮਾਂ ਦੇ ਲੇਖਾਂ ਅਨੁਸਾਰ। ਪਾਰਿ ਉਤਾਰਿ = ਪਾਰਿ ਉਤਾਰੇ, ਪਾਰ ਲੰਘਾ ਲੈਂਦਾ ਹੈ ॥੧੩॥

SikhNet (Spanish)Por Su Primordial Destino, él obtiene el Nombre, oh dice Nanak, y es llevado a través. (13)

ਮਾਇਆ ਮੋਹਿ. ਜਗੁ ਭਰਮਿਆ; ਘਰੁ ਮੁਸੈ ਖਬਰਿ. ਨ ਹੋਇ ॥

maaeaa mohi. jag bharamiaa; ghar musai khabar. na hoe | Ang 1414

Sant Singh KhalsaThe world wanders lost in emotional attachment to Maya; it does not realize that its own home is being plundered.
Manmohan SinghThe world wanders in the love of riches and it knows not that its home is being plundered.
Manmohan Singh (Punjabi)ਧਨ-ਦੌਲਤ ਦੀ ਮਮਤਾ ਅੰਦਰ ਸੰਸਾਰ ਭਟਕ ਰਿਹਾ ਹੈ ਅਤੇ ਇਸ ਨੂੰ ਪਤਾ ਨਹੀਂ ਕਿ ਇਸ ਦਾ ਧਾਮ ਲੁੱਟਿਆ ਜਾ ਰਿਹਾ ਹੈ।
Fareedkot Teekaਇਸ ਮਾਇਆ ਕੇ ਮੋਹ ਕਰ ਕੇ ਜੀਵ ਭ੍ਰਮ ਰਹਾ ਹੈ ਔ ਅੰਤਸਕਰਨ ਰੂਪੀ ਘਰ ਲੁਟੀਤਾ ਹੈ ਔ ਇਸ ਕੋ ਖਬਰ ਨਹੀਂ ਹੋਤੀ॥
Prof. Sahib Singhਮਾਇਆ ਦੇ ਮੋਹ ਦੇ ਕਾਰਨ ਜਗਤ ਭਟਕਦਾ ਫਿਰਦਾ ਹੈ, (ਜੀਵ ਦਾ ਹਿਰਦਾ-) ਘਰ (ਆਤਮਕ ਸਰਮਾਇਆ) ਲੁੱਟਿਆ ਜਾਂਦਾ ਹੈ (ਪਰ ਜੀਵ ਨੂੰ) ਇਹ ਪਤਾ ਹੀ ਨਹੀਂ ਲੱਗਦਾ।

ਪਦ ਅਰਥ ਮੋਹਿ = ਮੋਹ ਵਿਚ (ਫਸ ਕੇ), ਮੋਹ ਦੇ ਕਾਰਨ। ਭਰਮਿਆ = ਭਟਕਦਾ ਫਿਰਦਾ ਹੈ। ਘਰੁ = (ਹਿਰਦਾ-) ਘਰ। ਮੁਸੈ = ਲੁੱਟਿਆ ਜਾਂਦਾ ਹੈ। ਖਬਰਿ = ਸੂਝ।

SikhNet (Spanish)El mundo vaga perdido en el apego emocional de Maya y no se percata que su propio hogar está siendo ultrajado,

ਕਾਮ ਕ੍ਰੋਧਿ ਮਨੁ ਹਿਰਿ ਲਇਆ; ਮਨਮੁਖ ਅੰਧਾ ਲੋਇ ॥

kaam krodh man hir leaa; manamukh andhaa loe | Ang 1414

Sant Singh KhalsaThe self-willed manmukh is blind in the world; his mind is lured away by sexual desire and anger.
Manmohan SinghBlind is the egocentric in this world and his mind is lured away by lust and wrath.
Manmohan Singh (Punjabi)ਅੰਨ੍ਹਾਂ ਹੈ ਮਨਮਤੀਆ, ਇਸ ਜਹਾਨ ਅੰਦਰ ਅਤੇ ਉਸ ਦੇ ਮਨੂਏ ਨੂੰ ਸ਼ਹਿਵਤ ਤੇ ਗੁੱਸੇ ਨੇ ਚੁਰਾ ਲਿਆ ਹੈ।
Fareedkot Teekaਇਸ ਜੀਵ ਕਾ ਮਨ ਕਾਮ, ਕ੍ਰੋਧ ਆਦਿ ਵਿਕਾਰੋਂ ਨੇ ਹਰ ਲੀਆ ਹੈ ਇਸੀ ਤੇ ਮਨਮੁਖ ਲੋਕ ਅਗ੍ਯਾਨ ਕਰ ਅੰਧਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਗਤ ਵਿਚ (ਆਤਮਕ ਜੀਵਨ ਦੀ ਸੂਝ ਵਲੋਂ) ਅੰਨ੍ਹਾ ਹੋਇਆ ਰਹਿੰਦਾ ਹੈ, ਕਾਮ ਨੇ ਕ੍ਰੋਧ ਨੇ (ਉਸ ਦੇ) ਮਨ ਨੂੰ ਚੁਰਾ ਲਿਆ ਹੁੰਦਾ ਹੈ।

ਪਦ ਅਰਥ ਕ੍ਰੋਧਿ = ਕ੍ਰੋਧ ਨੇ। ਹਿਰਿ ਲਇਆ = ਚੁਰਾ ਲਿਆ ਹੁੰਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਲੋਇ = ਜਗਤ ਵਿਚ।

SikhNet (Spanish)el ciego Manmujk vive ciego en el mundo, su mente está siendo engañada por la lujuria y el enojo.

ਗਿਆਨ ਖੜਗ. ਪੰਚ ਦੂਤ ਸੰਘਾਰੇ; ਗੁਰਮਤਿ ਜਾਗੈ ਸੋਇ ॥

giaan kharrag. panch doot sanghaare; guramat jaagai soe | Ang 1414

Sant Singh KhalsaWith the sword of spiritual wisdom, kill the five demons. Remain awake and aware to the Guru's Teachings.
Manmohan SinghHe alone, who by the Guru's instruction slays the five demons with the sword of Divine knowledge, remains awake.
Manmohan Singh (Punjabi)ਕੇਵਲ ਉਹ ਹੀ, ਜੋ ਗੁਰਾਂ ਦੇ ਉਪਦੇਸ਼ ਦੁਆਰਾ, ਪੰਜਾਂ ਭੁਤਨਿਆਂ ਨੂੰ ਬ੍ਰਹਮ-ਬੋਧ ਦੀ ਤਲਵਾਰ ਨਾਲ ਮਾਰ ਲੈਂਦਾ ਹੈ, ਜਾਗਦਾ ਰਹਿੰਦਾ ਹੈ।
Fareedkot Teekaਜਿਸ ਨੇ ਗਿਆਨ ਰੂਪ ਖੜਗ ਲੇ ਕਰ ਪਾਂਚ ਕਾਮ, ਕ੍ਰੋਧ ਆਦੀ ਦੂਤ (ਸੰਘਾਰੇ) ਮਾਰੇ ਹੈਂ ਸੋਈ ਗੁਰੋਂ ਕੀ (ਮਤਿ) ਸਿਖ੍ਯਾ ਦ੍ਵਾਰੇ ਜਾਗੇ ਹੈਂ॥
Prof. Sahib Singh(ਜਿਹੜਾ ਮਨੁੱਖ) ਆਤਮਕ ਜੀਵਨ ਦੀ ਸੂਝ ਦੀ ਤਲਵਾਰ (ਫੜ ਕੇ ਕਾਮਾਦਿਕ) ਪੰਜ ਵੈਰੀਆਂ ਨੂੰ ਮਾਰ ਲੈਂਦਾ ਹੈ, ਉਹ ਹੀ ਗੁਰੂ ਦੀ ਮੱਤ ਦੀ ਬਰਕਤਿ ਨਾਲ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।

ਪਦ ਅਰਥ ਗਿਆਨ = ਆਤਮਕ ਜੀਵਨ ਦੀ ਸੂਝ। ਖਗੜ = ਤਲਵਾਰ। ਪੰਚ ਦੂਤ = (ਕਾਮਾਦਿਕ) ਪੰਜ ਵੈਰੀ। ਸੰਘਾਰੇ = ਮਾਰ ਲਏ। ਜਾਗੈ = ਸੁਚੇਤ ਰਹਿੰਦਾ ਹੈ।

SikhNet (Spanish)Con la espada de la Sabiduría Espiritual destruye a los cinco malvados y permanece despierto y conciente en la Enseñanzas

ਨਾਮ ਰਤਨੁ ਪਰਗਾਸਿਆ; ਮਨੁ ਤਨੁ ਨਿਰਮਲੁ ਹੋਇ ॥

naam ratan paragaasiaa; man tan niramal hoe | Ang 1414

Sant Singh KhalsaThe Jewel of the Naam is revealed, and the mind and body are purified.
Manmohan SinghThe jewel of the Name becomes manifest unto him and his soul and body are rendered pure.
Manmohan Singh (Punjabi)ਨਾਮ ਦਾ ਜਵੇਹਰ ਉਸ ਉਤੇ ਪ੍ਰਥਮ ਹੋ ਜਾਂਦਾ ਹੈ ਅਤੇ ਉਸ ਦੀ ਜਿੰਦੜੀ ਤੇ ਦੇਹ ਪਵਿੱਤਰ ਥੀ ਵੰਞਦੇ ਹਨ।
Fareedkot Teekaਜਿਨੋਂ ਕੇ ਮਨ ਮੇਂ ਨਾਮ ਰਤਨ ਪ੍ਰਕਾਸਿਆ ਹੈ, ਤਿਸੀ ਤੇ ਤਿਨ ਕਾ ਮਨ ਤਨ ਨਿਰਮਲ ਹੂਆ ਹੈ॥
Prof. Sahib Singh(ਉਸ ਦੇ ਅੰਦਰ) ਪਰਮਾਤਮਾ ਦੇ ਨਾਮ ਦਾ ਰਤਨ ਚਮਕ ਪੈਂਦਾ ਹੈ, ਉਸ ਦਾ ਮਨ ਉਸ ਦਾ ਤਨ ਪਵਿੱਤਰ ਹੋ ਜਾਂਦਾ ਹੈ।

ਪਦ ਅਰਥ ਪਰਗਾਸਿਆ = ਚਮਕ ਪੈਂਦਾ ਹੈ।

SikhNet (Spanish)del Guru. La Joya del Naam es revelada y el cuerpo y la mente son Purificados.

ਨਾਮਹੀਨ. ਨਕਟੇ ਫਿਰਹਿ; ਬਿਨੁ ਨਾਵੈ. ਬਹਿ ਰੋਇ ॥

naamaheen. nakatte fireh; bin naavai. beh roe | Ang 1414

Sant Singh KhalsaThose who lack the Naam wander around lost, with their noses cut off; without the Name, they sit and cry.
Manmohan SinghWithout the Name, man wanders chopped of nose. Bereft of the Name, he sits and bewails.
Manmohan Singh (Punjabi)ਨਾਮ ਦੇ ਬਾਝੋਂ ਜੀਵ ਨੱਕ-ਵਢਾ ਹੋ ਤੁਰਿਆ ਫਿਰਦਾ ਾਹੈ। ਨਾਮ ਤੋਂ ਸੱਖਣਾ ਉਹ ਬਹਿ ਕੇ ਰੋਂਦਾ ਹੈ।
Fareedkot Teekaਨਾਮ ਤੇ ਬਿਨਾਂ ਮਨਮੁਖ (ਨਕਟੇ) ਨਾਕ ਕਟੇ ਹੂਏ, ਭਾਵ ਜਸ ਵਾ ਭਗਤੀ ਸੇ ਰਹਿਤ ਫਿਰਤੇ ਹੈਂ, ਭਾਵ ਸੇ ਦੁਖੀ ਹੋਤੇ ਹੈਂ॥
Prof. Sahib Singhਪਰ, ਨਾਮ ਤੋਂ ਵਾਂਜੇ ਹੋਏ ਮਨੁੱਖ ਬੇ-ਸ਼ਰਮਾਂ ਵਾਂਗ ਤੁਰੇ ਫਿਰਦੇ ਹਨ। ਨਾਮ ਤੋਂ ਵਾਂਜਿਆ ਹੋਇਆ ਮਨੁੱਖ ਬਹਿ ਕੇ ਰੋਂਦਾ ਰਹਿੰਦਾ ਹੈ (ਸਦਾ ਦੁਖੀ ਰਹਿੰਦਾ ਹੈ)।

ਪਦ ਅਰਥ ਨਕਟੇ = ਨਕ-ਵੱਢੇ। ਬਹਿ ਰੋਇ = ਬੈਠ ਕੇ ਰੋਂਦਾ ਹੈ।

SikhNet (Spanish)A quienes les falta el Naam vagan perdidos con sus narices cortadas y sin el Nombre se sientan a llorar.

ਨਾਨਕ. ਜੋ ਧੁਰਿ ਕਰਤੈ ਲਿਖਿਆ; ਸੁ ਮੇਟਿ. ਨ ਸਕੈ ਕੋਇ ॥੧੪॥

naanak. jo dhur karatai likhiaa; su mett. na sakai koe |14| Ang 1414

Sant Singh KhalsaO Nanak, no one can erase that which is pre-ordained by the Creator Lord. ||14||
Manmohan SinghNanak whatever is writ by the Lord-Creator, that no one can erase.
Manmohan Singh (Punjabi)ਨਾਨਕ, ਜਿਹੜਾ ਕੁਛ ਸੁਆਮੀ ਸਿਰਜਣਹਾਰ ਨੇ ਲਿਖਿਆ ਹੈ, ਉਸਨੂੰ ਕੋਈ ਭੀ ਮੇਟ ਨਹੀਂ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਜੋ ਆਦੋਂ ਕਰਤੇ ਨੇ ਲਿਖਿਆ ਹੈ ਤਿਸ ਲੇਖ ਕੋ ਕੋਈ ਮੇਟ ਨਹੀਂ ਸਕਤਾ ਹੈ ॥੧੪॥
Prof. Sahib Singhਹੇ ਨਾਨਕ! (ਕਰਤਾਰ ਦੀ ਰਜ਼ਾ ਇਉਂ ਹੀ ਹੈ ਕਿ ਨਾਮ-ਹੀਨ ਪ੍ਰਾਣੀ ਦੁਖੀ ਰਹੇ, ਸੋ) ਕਰਤਾਰ ਨੇ ਜੋ ਕੁਝ ਧੁਰ ਦਰਗਾਹ ਤੋਂ ਇਹ ਲੇਖ ਲਿਖ ਦਿੱਤਾ ਹੈ, ਇਸ ਨੂੰ ਕੋਈ ਮਿਟਾ ਨਹੀਂ ਸਕਦਾ (ਉਲਟਾ ਨਹੀਂ ਸਕਦਾ) ॥੧੪॥

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਕਰਤੈ = ਕਰਤਾਰ ਨੇ ॥੧੪॥

SikhNet (Spanish)Oh dice Nanak, nadie puede borrar lo que el Señor Creador ha ordenado previamente. (14)

ਗੁਰਮੁਖਾ ਹਰਿ ਧਨੁ ਖਟਿਆ; ਗੁਰ ਕੈ ਸਬਦਿ ਵੀਚਾਰਿ ॥

guramukhaa har dhan khattiaa; gur kai sabad veechaar | Ang 1414

Sant Singh KhalsaThe Gurmukhs earn the wealth of the Lord, contemplating the Word of the Guru's Shabad.
Manmohan SinghReflecting on the Guru's words the Guru-wards earn the God's riches.
Manmohan Singh (Punjabi)ਗੁਰਾਂ ਦੀ ਬਾਣੀ ਨੂੰ ਸੋਚਣ-ਸਮਝਣ ਦੁਆਰਾ ਗੁਰੂ ਅਨੁਸਾਰੀ ਹਰੀ ਦੀ ਦੌਲਤ ਦੀ ਖੱਟੀ ਖੱਟਦੇ ਹਨ।
Fareedkot Teekaਗੁਰਮੁਖੋਂ ਨੇ ਗੁਰੋਂ ਕੇ ਸਬਦ ਕਾ ਵੀਚਾਰ ਕਰ ਕੇ ਹਰੀ ਨਾਮ ਧਨ ਖਟਿਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਹਰਿ-ਨਾਮ ਨੂੰ) ਆਪਣੇ ਮਨ ਵਿਚ ਵਸਾ ਕੇ ਪਰਮਾਤਮਾ ਦਾ ਨਾਮ-ਧਨ ਖੱਟ ਲਿਆ ਹੈ।

ਪਦ ਅਰਥ ਗੁਰਮੁਖਾ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੇ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਵੀਚਾਰਿ = ਵਿਚਾਰ ਕੇ, ਹਰਿ-ਨਾਮ ਨੂੰ ਮਨ ਵਿਚ ਵਸਾ ਕੇ।

SikhNet (Spanish)Los Gurmukjs obtienen la Riqueza del Creador meditando en la Palabra del Shabd del Guru,

ਨਾਮੁ ਪਦਾਰਥੁ ਪਾਇਆ; ਅਤੁਟ ਭਰੇ ਭੰਡਾਰ ॥

naam padaarath paaeaa; atutt bhare bhanddaar | Ang 1414

Sant Singh KhalsaThey receive the wealth of the Naam; their treasures are overflowing.
Manmohan SinghThey receive the Name's wealth, brimful are whose inexhaustible treasures.
Manmohan Singh (Punjabi)ਉਹ ਨਾਮ ਧਨ ਨੂੰ ਪਰਾਪਤ ਕਰ ਲੈਂਦੇ ਹਨ, ਪਰੀਪੂਰਨ ਹਨ ਜਿਸ ਦੇ ਅਮਰ ਖਜਾਨੇ।
Fareedkot Teekaਨਾਮ ਪਦਾਰਥ ਤਿਨੋਂ ਨੇ ਪਾਇਆ ਹੈ, ਤਿਸੀ ਤੇ ਤਿਨੋਂ ਕੇ ਅੰਤਸਕਰਨ ਰੂਪੀ ਭੰਡਾਰ ਅਤੋਟ ਭਰੇ ਹੂਏ ਹੈਂ॥
Prof. Sahib Singhਗੁਰਮੁਖਾਂ ਨੇ ਕੀਮਤੀ ਨਾਮ-ਧਨ ਲੱਭ ਲਿਆ ਹੈ (ਉਹਨਾਂ ਦੇ ਅੰਦਰ ਹਰਿ-ਨਾਮ-ਧਨ ਦੇ) ਅਮੁੱਕ ਖ਼ਜ਼ਾਨੇ ਭਰੇ ਰਹਿੰਦੇ ਹਨ।

ਪਦ ਅਰਥ ਅਤੁਟ = ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ।

SikhNet (Spanish)así reciben la Riqueza del Nombre y sus Tesoros se desbordan. Mediante la Palabra del Bani del Guru,

ਹਰਿ ਗੁਣ ਬਾਣੀ ਉਚਰਹਿ; ਅੰਤੁ ਨ ਪਾਰਾਵਾਰੁ ॥

har gun baanee uchareh; ant na paaraavaar | Ang 1414

Sant Singh KhalsaThrough the Word of the Guru's Bani, they utter the Glorious Praises of the Lord, whose end and limitations cannot be found.
Manmohan SinghThrough the Guru's word, they recite the Lord's praise, whose limit and end can be known not.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਉਹ ਸਾਈਂ ਦੀ ਸਿਫ਼ਤ ਉਚਾਰਨ ਕਰਦੇ ਹਨ, ਜਿਸ ਦਾ ਓੜਕ ਤੇ ਅਖੀਰ ਜਾਣਿਆ ਨਹੀਂ ਜਾ ਸਕਦਾ।
Fareedkot Teekaਜਿਨ ਗੁਣੋਂ ਕਾ ਵਾ ਜਿਸ ਹਰੀ ਕੇ ਪਾਰਾਵਾਰ ਕਾ ਅੰਤ ਨਹੀਂ ਹੈ, ਤਿਸ ਹਰੀ ਕੇ ਗੁਣੋਂ ਕੋ ਬਾਣੀ ਕਰ ਕੇ ਉਚਾਰਤੇ ਹੈਂ॥
Prof. Sahib Singhਜਿਸ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ (ਦੀ ਹਸਤੀ) ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਸ ਪਰਮਾਤਮਾ ਦੇ ਗੁਣਾਂ ਨੂੰ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੀ) ਬਾਣੀ ਦੀ ਰਾਹੀਂ ਉਚਾਰਦੇ ਰਹਿੰਦੇ ਹਨ।

ਪਦ ਅਰਥ ਬਾਣੀ = (ਗੁਰੂ ਦੀ) ਬਾਣੀ ਦੀ ਰਾਹੀਂ। ਉਚਰਹਿ = ਉਚਾਰਦੇ ਹਨ।

SikhNet (Spanish)recitan las Gloriosas Alabanzas del Señor, Cuyos Límites y Fin no se pueden encontrar.

ਨਾਨਕ. ਸਭ ਕਾਰਣ ਕਰਤਾ ਕਰੈ; ਵੇਖੈ ਸਿਰਜਨਹਾਰੁ ॥੧੫॥

naanak. sabh kaaran karataa karai; vekhai sirajanahaar |15| Ang 1414

Sant Singh KhalsaO Nanak, the Creator is the Doer of all; the Creator Lord beholds all. ||15||
Manmohan SinghNanak, the Maker does all the deeds and He, the Creator beholds all.
Manmohan Singh (Punjabi)ਨਾਨਕ, ਰਚਨਹਾਰ ਹੀ ਸਾਰੇ ਕੰਮ ਕਰਦਾ ਹੈ ਅਤੇ ਉਹ ਕਰਤਾਰ ਹੀ ਸਾਰਿਆਂ ਨੂੰ ਦੇਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਕਰਤਾ ਪੁਰਖ ਸਿਰਜਨਹਾਰ ਸਰਬ ਕਾਰਣ ਆਪ ਹੀ ਕਰ ਕਰ ਕੇ ਦੇਖਤਾ ਹੈ॥੧੫॥
Prof. Sahib Singhਪਰ, ਹੇ ਨਾਨਕ! ਇਹ ਸਾਰੇ ਢੋਅ ਕਰਤਾਰ (ਆਪ ਹੀ) ਢੁਕਾਂਦਾ ਹੈ, (ਇਸ ਖੇਡ ਨੂੰ) ਸਿਰਜਣਹਾਰ (ਆਪ) ਵੇਖ ਰਿਹਾ ਹੈ ॥੧੫॥

ਪਦ ਅਰਥ ਨਾਨਕ = ਹੇ ਨਾਨਕ! ॥੧੫॥

SikhNet (Spanish)Oh Nanak, el Creador es el Hacedor de todo y lo observa todo. (15)

ਗੁਰਮੁਖਿ ਅੰਤਰਿ ਸਹਜੁ ਹੈ; ਮਨੁ ਚੜਿਆ ਦਸਵੈ ਆਕਾਸਿ ॥

guramukh antar sehaj hai; man charriaa dasavai aakaas | Ang 1414

Sant Singh KhalsaWithin the Gurmukh is intuitive peace and poise; his mind ascends to the Tenth Plane of the Akaashic Ethers.
Manmohan SinghWithin the hearts of the Guru-ward is equipoise and his mind mounts to the tenth sky.
Manmohan Singh (Punjabi)ਗੁਰੂ-ਅਨੁਸਾਰੀ ਦੇ ਦਿਲ ਅੰਦਰ ਅਡੋਲਤਾ ਹੈ ਅਤੇ ਉਸ ਦਾ ਮਨੂਆ ਦਸਵੇ ਅਸਮਾਨ ਨੂੰ ਉਡਾਰੀ ਮਾਰ ਜਾਂਦਾ ਹੈ।
Fareedkot Teekaਗੁਰਮੁਖੋਂ ਕੇ ਰਿਦੇ ਅੰਤਰ (ਸਹਜੁ) ਗਿਆਨ ਹੈ, ਤਿਸੀ ਕਰ ਤਿਨੋਂ ਕਾ ਮਨ ਸਰਗ ਵਿਸਰਗ ਆਦੀ ਨਵੋਂ ਕਾ ਜੋ ਆਸਰਾ ਦਸਵਾਂ ਚਿਦਾਕਾਸ ਰੂਪ ਹੈ, ਤਿਸ ਵਿਖੇ (ਚੜਿਆ) ਇਸਥਿਤ ਹੂਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਸ ਦਾ ਮਨ (ਉਸ) ਦਸਵੇਂ ਦੁਆਰ ਵਿਚ ਟਿਕਿਆ ਰਹਿੰਦਾ ਹੈ (ਜਿਥੇ ਸਰੀਰ ਉਤੇ ਨੌ ਗੋਲਕਾਂ ਦਾ ਪ੍ਰਭਾਵ ਨਹੀਂ ਪੈ ਸਕਦਾ)।

ਪਦ ਅਰਥ ਸਹਜੁ = ਆਤਮਕ ਅਡੋਲਤਾ। ਦਸਵੈ ਆਕਾਸਿ = ਦਸਵੇਂ ਆਕਾਸ਼ ਵਿਚ, ਉਸ ਦਸਵੇਂ ਉੱਚੇ ਟਿਕਾਣੇ ਤੇ ਜਿੱਥੇ ਸਰੀਰਕ ਨੌ ਗੋਲਕਾਂ ਦਾ ਪ੍ਰਭਾਵ ਨਹੀਂ ਪੈਂਦਾ।

SikhNet (Spanish)En el interior del Gurmukj hay Paz y Tranquilidad Intuitivas, su mente logra ascender hasta al Décimo Plano de los Étheres

ਤਿਥੈ. ਊਂਘ ਨ ਭੁਖ ਹੈ; ਹਰਿ ਅੰਮ੍ਰਿਤ ਨਾਮੁ ਸੁਖ ਵਾਸੁ ॥

tithai. aoongh na bhukh hai; har amrit naam sukh vaas | Ang 1414

Sant Singh KhalsaNo one is sleepy or hungry there; they dwell in the peace of the Ambrosial Name of the Lord.
Manmohan SinghThere one slumbers and hungers not and lives and peace in the Nectar-Name of God.
Manmohan Singh (Punjabi)ਉਥੇ ਬੰਦਾ ਸੌਦਾ ਅਤੇ ਖੁਘਿਆਵੰਤ ਨਹੀਂ ਹੁੰਦਾ ਅਤੇ ਵਾਹਿਗੁਰੂ ਦੇ ਸੁਧਾ-ਸਰੂਪ ਨਾਮ ਵਿੱਚ ਆਰਾਮ ਅੰਦਰ ਵਸਦਾ ਹੈ।
Fareedkot Teekaਤਿਸ ਸਰੂਪ ਮੇਂ ਨਾ ਤੋ ਅਵਿਦਿਆ (ਉਘ) ਨਿੰਦ੍ਰਾ ਹੈ ਅਰ ਨਾ ਤ੍ਰਿਸਨਾ ਭੁਖ ਹੀ ਹੈ, ਕਿਉਂ ਕਿ ਓਹ ਹਰੀ ਕੇ ਸੁਖ ਰੂਪ ਅੰਮ੍ਰਿਤ ਨਾਮ ਮੇਂ ਨਿਵਾਸ ਕਰ ਰਹੇ ਹੈਂ॥
Prof. Sahib Singhਉਸ ਅਵਸਥਾ ਵਿਚ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਆਉਂਦੀ, ਮਾਇਆ ਦੀ ਭੁੱਖ ਨਹੀਂ (ਸਤਾਂਦੀ)। (ਉਸ ਅਵਸਥਾ ਵਿਚ ਗੁਰਮੁਖ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਟਿਕਿਆ ਰਹਿੰਦਾ ਹੈ। ਆਤਮਕ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਤਿਥੈ = ਉਸ ਅਵਸਥਾ ਵਿਚ। ਊਂਘ = ਨੀਂਦ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸੁਖ = ਆਤਮਕ ਆਨੰਦ।

SikhNet (Spanish)Akáshicos, ahí nadie tiene sueño o hambre, pues habitan en el Nombre Ambrosial del Señor.

ਨਾਨਕ. ਦੁਖੁ ਸੁਖੁ ਵਿਆਪਤ ਨਹੀ; ਜਿਥੈ ਆਤਮ ਰਾਮ ਪ੍ਰਗਾਸੁ ॥੧੬॥

naanak. dukh sukh viaapat nahee; jithai aatam raam pragaas |16| Ang 1414

Sant Singh KhalsaO Nanak, pain and pleasure do not afflict anyone, where the Light of the Lord, the Supreme Soul, illuminates. ||16||
Manmohan SinghNanak, pain and pleasure cling not to man there, where there is the illumination of the All-pervading soul.
Manmohan Singh (Punjabi)ਨਾਨਕ, ਪੀੜ ਅਤੇ ਪ੍ਰਸੰਨਤਾ ਬੰਦੇ ਨੂੰ ਉਥੇ ਨਹੀਂ ਚਿਮੜਦੀਆਂ ਜਿਥੇ ਕਿ ਸਰਬ-ਵਿਆਪਕ ਰੂਹ ਦਾ ਚਾਨਣ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਕੋ ਦੁਖ ਸੁਖ ਵਿਆਪਤਾ ਨਹੀਂ ਹੈ ਜਿਨੋਂ ਕੋ ਇਸ ਪ੍ਰਕਾਰ (ਰਾਮ) ਵਿਆਪਕ ਸਰੂਪ ਅਪਣੇ ਆਪ ਕੋ ਗਿਆਨ ਕਾ ਪ੍ਰਕਾਸ ਹੂਆ ਹੈ। ਭਾਵ ਯੇਹ ਹੈ ਕਿ ਓਹ ਪੁਰਸ਼ ਦੁਖ ਸੁਖ ਕੋ ਅਨਭਵ ਕਰਤਾ ਹੂਆ ਭੀ ਤਿਨ ਕੋ ਅਨਾਤਮ ਧਰਮ ਜਾਨਤਾ ਹੈ, ਕਿਉਂ ਕਿ ਆਪ ਕੋ ਸਰਬ ਤੇ ਅਸੰਗ ਦੇਖਤਾ ਹੈ॥੧੬॥
Prof. Sahib Singhਹੇ ਨਾਨਕ! ਜਿਸ ਹਿਰਦੇ ਵਿਚ ਸਰਬ-ਵਿਆਪਕ ਪਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਥੇ ਨਾਹ ਦੁੱਖ ਨਾਹ ਸੁਖ (ਕੋਈ ਭੀ ਆਪਣਾ) ਜ਼ੋਰ ਨਹੀਂ ਪਾ ਸਕਦਾ ॥੧੬॥

ਪਦ ਅਰਥ ਵਿਆਪਤ ਨਹੀ = ਆਪਣਾ ਜ਼ੋਰ ਨਹੀਂ ਪਾ ਸਕਦਾ। ਆਤਮ ਰਾਮ = ਸਰਬ-ਵਿਆਪਕ ਪ੍ਰਭੂ ਦਾ ॥੧੬॥

SikhNet (Spanish)Oh dice Nanak, el dolor y el placer no le afligen a quién está en donde la Luz del Señor, la Suprema Luz, ilumina. (16)

ਕਾਮ ਕ੍ਰੋਧ ਕਾ ਚੋਲੜਾ; ਸਭ ਗਲਿ ਆਏ ਪਾਇ ॥

kaam krodh kaa cholarraa; sabh gal aae paae | Ang 1414

Sant Singh KhalsaAll have come, wearing the robes of sexual desire and anger.
Manmohan SinghWearing the gown of lust and wrath, every one has come into this world.
Manmohan Singh (Punjabi)ਵਿਸ਼ੇ ਭੋਗ ਅਤੇ ਗੁੱਸੇ ਦਾ ਚੋਗਾ ਪਹਿਨ ਕੇ ਹਰ ਕੋਈ ਇਸ ਸੰਸਾਰ ਵਿੱਚ ਆਇਆ ਹੈ।
Fareedkot Teekaਕਾਮ, ਕ੍ਰੋਧ ਕਾ ਚੋਲਾ ਇਹ ਸਰੀਰ ਇਹ ਸਭੀ ਜੀਵ ਗਲ ਮੇਂ ਪਹਿਰ ਆਏ ਹੈਂ॥
Prof. Sahib Singhਸਾਰੇ ਜੀਵ ਕਾਮ ਕ੍ਰੋਧ (ਆਦਿਕ ਵਿਕਾਰਾਂ) ਦੇ ਰੰਗ ਵਿਚ ਰੰਗਿਆ ਜਾ ਸਕਣ ਵਾਲਾ ਸਰੀਰ-ਚੋਲਾ ਪਹਿਨ ਕੇ (ਜਗਤ ਵਿਚ) ਆਉਂਦੇ ਹਨ;

ਪਦ ਅਰਥ ਚੋਲੜਾ = ਸਰੀਰ-ਚੋਲਾ। ਕਾਮ ਕ੍ਰੋਧ ਕਾ ਚੋਲੜਾ = ਕਾਮ ਕ੍ਰੋਧ ਦੇ ਰੰਗ ਵਿਚ ਰੰਗਿਆ ਹੋਇਆ ਚੋਲਾ। ਸਭ = ਸਭ ਜੀਵ। ਗਲਿ = ਗਲ ਵਿਚ। ਪਾਇ = ਪਾ ਕੇ।

SikhNet (Spanish)Todos han venido usando las túnicas de la lujuria y el enojo,

ਇਕਿ ਉਪਜਹਿ. ਇਕਿ ਬਿਨਸਿ ਜਾਂਹਿ; ਹੁਕਮੇ ਆਵੈ ਜਾਇ ॥

eik upajeh. ik binas jaanhi; hukame aavai jaae | Ang 1414

Sant Singh KhalsaSome are born, and some pass away. They come and go according to the Hukam of the Lord's Command.
Manmohan SinghSome are born and some pass away. It is the Lord's will that one comes and goes.
Manmohan Singh (Punjabi)ਕਈ ਜੰਮਦੇ ਹਨ ਅਤੇ ਕਈ ਮਰ ਜਾਂਦੇ ਹਨ। ਪ੍ਰਭੂ ਦੀ ਰਜਾ ਅੰਦਰ ਜੀਵ ਆਉਂਦਾ ਅਤੇ ਜਾਂਦਾ ਹੈ।
Fareedkot Teekaਇਸੀ ਤੇ ਏਕ ਉਪਜਤੇ ਹੈਂ ਔ ਏਕ ਬਿਨਸ ਜਾਤੇ ਹੈਂ, ਤਿਸ ਵਾਹਿਗੁਰੂ ਕੇ ਹੁਕਮ ਮੇਂ ਹੀ ਆਵਤੇ ਜਾਤੇ ਹੈਂ, ਭਾਵ ਜਨਮਤੇ ਮਰਤੇ ਹੈਂ॥
Prof. Sahib Singhਕਈ ਜੰਮਦੇ ਹਨ ਕਈ ਮਰਦੇ ਹਨ, (ਸਾਰੀ ਲੁਕਾਈ ਪਰਮਾਤਮਾ ਦੇ) ਹੁਕਮ ਵਿਚ ਹੀ ਜਨਮ ਮਰਨ ਦੇ ਗੇੜ ਵਿਚ ਪਈ ਹੋਈ ਹੈ।

ਪਦ ਅਰਥ ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) ਕਈ। ਉਪਜਹਿ = ਪੈਦਾ ਹੁੰਦੇ ਹਨ, ਜੰਮਦੇ ਹਨ। ਬਿਨਸਿ ਜਾਂਹਿ = ਮਰ ਜਾਂਦੇ ਹਨ। ਆਵੈ ਜਾਇ = (ਹਰੇਕ ਜੀਵ) ਜੰਮਦਾ ਮਰਦਾ ਹੈ।

SikhNet (Spanish)algunos nacen y otros mueren, van y vienen de acuerdo al Jukam del Comando del Señor.

ਜੰਮਣੁ ਮਰਣੁ. ਨ ਚੁਕਈ; ਰੰਗੁ ਲਗਾ ਦੂਜੈ ਭਾਇ ॥

jaman maran. na chukee; rang lagaa doojai bhaae | Ang 1414

Sant Singh KhalsaTheir comings and goings in reincarnation do not end; they are imbued with the love of duality.
Manmohan SinghTheir comings and going end not. They are imbued with the love for another.
Manmohan Singh (Punjabi)ਉਨ੍ਹਾਂ ਦੇ ਆਉਣੇ ਅਤੇ ਜਾਂਦੇ ਮੁਕਦੇ ਨਹੀਂ। ਉਨ੍ਹਾ ਨੂੰ ਹੋਰਸ ਦੀ ਪ੍ਰੀਤ ਦੀ ਰੰਗਤ ਚੜ੍ਹੀ ਹੋਈ ਹੈ।
Fareedkot Teekaਤਿਨੋਂ ਕਾ ਜੰਮਣਾ ਮਰਣਾ ਦੂਰ ਨਹੀਂ ਹੋਤਾ ਹੈ, ਕਿਉਂ ਕਿ ਤਿਨੋਂ ਕਾ ਦ੍ਵੈਤ ਭਾਵ ਸੇ (ਰੰਗੁ) ਪ੍ਰੇਮ ਲਗਾ ਹੂਆ ਹੈ॥
Prof. Sahib Singh(ਜਿਤਨਾ ਚਿਰ ਜੀਵ ਦੀ) ਮਾਇਆ ਦੇ ਮੋਹ ਵਿਚ ਪ੍ਰੀਤ ਲੱਗੀ ਹੋਈ ਹੈ (ਉਤਨਾ ਚਿਰ ਇਸ ਦਾ) ਜਨਮ ਮਰਨ ਦਾ ਗੇੜ ਮੁੱਕਦਾ ਨਹੀਂ।

ਪਦ ਅਰਥ ਨ ਚੁਕਈ = ਨਹੀਂ ਮੁੱਕਦਾ। ਰੰਗੁ = ਪਿਆਰ। ਦੂਜੈ ਭਾਇ = (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਮੋਹ ਵਿਚ।

SikhNet (Spanish)Sus idas y venidas en reencarnaciones no terminan y se conservan imbuidos en el amor a la dualidad,

ਬੰਧਨਿ ਬੰਧਿ ਭਵਾਈਅਨੁ; ਕਰਣਾ ਕਛੂ ਨ ਜਾਇ ॥੧੭॥

bandhan bandh bhavaaeean; karanaa kachhoo na jaae |17| Ang 1414

Sant Singh KhalsaBound in bondage, they are made to wander, and they cannot do anything about it. ||17||
Manmohan SinghBound in bonds, they are made to wander and can do naught.
Manmohan Singh (Punjabi)ਜੂੜਾ ਅੰਦਰ ਜਕੜੇ ਹੋਏ, ਉਹ ਭੁਆਏ ਜਾਂਦੇ ਹਨ ਅਤੇ ਉਹ ਕੁਝ ਭੀ ਨਹੀਂ ਕਰ ਸਕਦੇ।
Fareedkot Teekaਸੋ ਮਨਮੁਖ ਬੰਧਨੋਂ ਮੇਂ ਬੰਧੇ ਹੂਏ ਜਨਮੋਂ ਮੇਂ ਫਿਰਾਈਤੇ ਹੈਂ, ਤਿਨ ਕੇ ਪਾਸੋਂ ਕੋਈ ਸਾਧਨ ਰੂਪੀ ਉਪਾਵ ਕੀਆ ਨਹੀਂ ਜਾਤਾ ਹੈ॥੧੭॥
Prof. Sahib Singhਪਰਮਾਤਮਾ ਨੇ (ਆਪ ਹੀ ਮੋਹ ਦੀ) ਰੱਸੀ ਨਾਲ ਬੰਨ੍ਹ ਕੇ (ਸਾਰੀ ਲੁਕਾਈ ਜਨਮ ਮਰਨ ਦੇ ਗੇੜ ਵਿਚ) ਪਾਈ ਹੋਈ ਹੈ। (ਇਸ ਵਿਚੋਂ ਨਿਕਲਣ ਲਈ ਉਸ ਦੀ ਮਿਹਰ ਤੋਂ ਬਿਨਾ ਹੋਰ) ਕੋਈ ਉਪਾਉ ਕੀਤਾ ਨਹੀਂ ਜਾ ਸਕਦਾ ॥੧੭॥

ਪਦ ਅਰਥ ਬੰਧਨਿ = (ਮੋਹ ਦੀ) ਰੱਸੀ ਨਾਲ। ਬੰਧਿ = ਬੰਨ੍ਹ੍ਹ ਕੇ। ਭਵਾਈਅਨੁ = ਭਵਾਈ ਹੈ (ਸਾਰੀ ਲੁਕਾਈ) ਉਸ ਨੇ, ਜੰਮਣ ਮਰਨ ਦੇ ਗੇੜ ਵਿਚ ਪਾਈ ਹੋਈ ਹੈ ਉਸ ਨੇ ॥੧੭॥

SikhNet (Spanish)atados a sus amarras, ellos vagan sin poderlo evitar. (17)

ਜਿਨ ਕਉ ਕਿਰਪਾ ਧਾਰੀਅਨੁ; ਤਿਨਾ ਸਤਿਗੁਰੁ ਮਿਲਿਆ ਆਇ ॥

jin kau kirapaa dhaareean; tinaa satigur miliaa aae | Ang 1414

Sant Singh KhalsaThose, upon whom the Lord showers His Mercy, come and meet the True Guru.
Manmohan SinghThey, to whom the Lord shows mercy, they come and meet with the True Guru.
Manmohan Singh (Punjabi)ਜਿਨ੍ਹਾਂ ਉਤੇ ਸੁਆਮੀ ਮਿਹਰ ਕਰਦਾ ਹੈ, ਉਹ ਆ ਕੇ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ।
Fareedkot Teekaਜਿਨੋਂ ਪਰ ਹਰੀ ਨੇ ਕ੍ਰਿਪਾ ਧਾਰੀ ਹੈ, ਤਿਨ ਪੁਰਸ਼ੋਂ ਕੋ ਸਤਿਗੁਰ ਆਇ ਮਿਲਾ ਹੈ॥
Prof. Sahib Singhਜਿਨ੍ਹਾਂ (ਮਨੁੱਖਾਂ) ਉੱਤੇ ਉਸ (ਪਰਮਾਤਮਾ) ਨੇ ਮਿਹਰ ਕਰ ਦਿੱਤੀ, ਉਹਨਾਂ ਨੂੰ ਗੁਰੂ ਆ ਕੇ ਮਿਲ ਪਿਆ।

ਪਦ ਅਰਥ ਧਾਰੀਅਨੁ = ਧਾਰੀ ਹੈ ਉਸ (ਪਰਮਾਤਮਾ) ਨੇ। ਆਇ = ਆ ਕੇ।

SikhNet (Spanish)Los que son rociados por la Misericordia del Señor, llegan a conocer al Verdadero Guru,

ਸਤਿਗੁਰਿ ਮਿਲੇ. ਉਲਟੀ ਭਈ; ਮਰਿ ਜੀਵਿਆ ਸਹਜਿ ਸੁਭਾਇ ॥

satigur mile. ulattee bhee; mar jeeviaa sehaj subhaae | Ang 1414

Sant Singh KhalsaMeeting with the True Guru, they turn away from the world; they remain dead while still alive, with intuitive peace and poise.
Manmohan SinghMeeting with the True Guru, man turns away from the world and dying to self, he lives all-too-spontaneously.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਕੇ, ਇਨਸਾਨ ਦੁਨੀਆਂ ਵਲੋ ਮੁੜ ਪੈਦਾ ਹੈ ਅਤੇ ਆਪਦੇ ਆਪ ਤੋਂ ਮਰ ਕੇ ਵੁਹ ਸੁਤੇ-ਸਿਧ ਹੀ ਜੀ ਉਠਦਾ ਹੈ।
Fareedkot Teekaਸਤਿਗੁਰੋਂ ਕੇ ਮਿਲਨੇ ਕਰ ਕੇ ਤਿਨੋਂ ਕੀ ਬ੍ਰਿਤੀ ਸੰਸਾਰ ਕੀ ਤਰਫੋਂ ਉਲਟੀ ਭਈ ਹੈ। ਇਸੀ ਤੇ ਤਿਨ ਕਾ ਮਨ ਸੰਸਾਰ ਕੀ ਤਰਫ ਸੇ ਮਰ ਕਰ ਪ੍ਰਮੇਸ੍ਵਰ ਕੇ ਨਾਮ ਮੇਂ ਸੁਤੇ ਹੀ ਜੀਵਿਆ ਹੈ॥
Prof. Sahib Singhਗੁਰੂ ਮਿਲਣ ਨਾਲ (ਜਿਸ ਮਨੁੱਖ ਦੀ ਸੁਰਤ ਕਾਮ ਕ੍ਰੋਧ ਆਦਿਕ ਵਿਕਾਰਾਂ ਵਲੋਂ) ਪਰਤ ਪਈ, ਉਹ ਮਨੁੱਖ (ਵਿਕਾਰਾਂ ਵਲੋਂ) ਮਰ ਕੇ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਜੀਊ ਪਿਆ (ਆਤਮਕ ਜੀਵਨ ਜੀਊਣ ਲੱਗ ਪਿਆ)।

ਪਦ ਅਰਥ ਸਤਿਗੁਰਿ ਮਿਲੇ = ਸਤਿਗੁਰਿ ਮਿਲਿਐ, ਗੁਰੂ ਮਿਲਣ ਨਾਲ। ਉਲਟੀ ਭਈ = (ਕਾਮ ਕ੍ਰੋਧ ਆਦਿਕ ਵਿਕਾਰਾਂ ਵਲੋਂ) ਪਰਤ ਗਈ। ਮਰਿ = (ਵਿਕਾਰਾਂ ਵਲੋਂ) ਮਰ ਕੇ, ਬੇ-ਹਿੱਸ ਹੋ ਕੇ। ਜੀਵਿਆ = ਜੀਊ ਪਿਆ, ਆਤਮਕ ਜੀਵਨ ਵਾਲਾ ਹੋ ਗਿਆ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰਭੂ-ਪਿਆਰ ਵਿਚ।

SikhNet (Spanish)y conociéndolo se alejan del mundo, permaneciendo muertos en vida con Paz Intuitiva y Tranquilidad.

ਨਾਨਕ. ਭਗਤੀ ਰਤਿਆ; ਹਰਿ ਹਰਿ ਨਾਮਿ ਸਮਾਇ ॥੧੮॥

naanak. bhagatee ratiaa; har har naam samaae |18| Ang 1414

Sant Singh KhalsaO Nanak, the devotees are imbued with the Lord; they are absorbed in the Name of the Lord. ||18||
Manmohan SinghNanak, imbued with the Lord God's devotion, one merge in His Name.
Manmohan Singh (Punjabi)ਨਾਲਕ, ਸਾਈਂ ਹਰੀ ਦੇ ਅਨੁਰਾਗ ਨਾਲ ਰੰਗੀਜਣ ਦੁਆਰਾ ਜੀਵ ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਕੀ ਭਗਤੀ ਮੇਂ ਰਤਿਆਂ ਹੋਇਆਂ ਹਰੀ ਨਾਮ ਮੇਂ ਹੀ ਸਮਾਇ ਜਾਈਤਾ ਹੈ॥੧੮॥
Prof. Sahib Singhਹੇ ਨਾਨਕ! (ਪਰਮਾਤਮਾ ਦੀ) ਭਗਤੀ ਦੇ ਰੰਗ ਵਿਚ ਰੰਗੀਜਿਆਂ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧੮॥

ਪਦ ਅਰਥ ਰਤਿਆ = ਰੰਗੀਜ ਕੇ। ਨਾਮਿ = ਨਾਮ ਵਿਚ। ਸਮਾਇ = ਲੀਨ ਹੋ ਜਾਂਦਾ ਹੈ ॥੧੮॥

SikhNet (Spanish)Oh dice Nanak, los Devotos están imbuidos en la Palabra y permanecen absorbidos en el Nombre del Señor. (18)

ਮਨਮੁਖ ਚੰਚਲ ਮਤਿ ਹੈ; ਅੰਤਰਿ ਬਹੁਤੁ ਚਤੁਰਾਈ ॥

manamukh chanchal mat hai; antar bahut chaturaaee | Ang 1414

Sant Singh KhalsaThe intellect of the self-willed manmukh is fickle; he is very tricky and clever within.
Manmohan SinghMercurial is the mind of the perverse person. Within him is great cleverness.
Manmohan Singh (Punjabi)ਚੁਲਬੁਲਾ ਹੈ ਮਨ ਪ੍ਰੀਤਕੂਲ ਪੁਰਸ਼ ਦਾ। ਉਸ ਦੇ ਅੰਦਰ ਘਨੇਰੀ ਚਾਲਾਕੀ ਹੈ।
Fareedkot Teekaਮਨਮੁਖੋਂ ਕੀ ਮਤਿ ਅਤੀ ਚੰਚਲ ਹੈ, ਕਿਉਂ ਕਿ ਤਿਨੋਂ ਕੇ ਰਿਦੇ ਅੰਤਰ ਝੂਠੀ ਚਤਰਾਈ ਬਹੁਤ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੀ ਮੱਤ ਹਰ ਵੇਲੇ ਭਟਕਦੀ ਰਹਿੰਦੀ ਹੈ, ਉਹਨਾਂ ਦੇ ਅੰਦਰ (ਆਪਣੀ ਮੱਤ ਦੀ) ਚਤੁਰਾਈ (ਦਾ) ਬਹੁਤ (ਮਾਣ) ਹੁੰਦਾ ਹੈ।

ਪਦ ਅਰਥ ਮਨਮੁਖ ਮਤਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੀ ਅਕਲ। ਚੰਚਲ = ਹਰ ਵੇਲੇ ਭਟਕਦੀ।

SikhNet (Spanish)El intelecto del arrogante Manmujk es frágil, es astuto y mañoso en su interior,

ਕੀਤਾ ਕਰਤਿਆ ਬਿਰਥਾ ਗਇਆ; ਇਕੁ ਤਿਲੁ ਥਾਇ. ਨ ਪਾਈ ॥

keetaa karatiaa birathaa geaa; ik til thaae. na paaee | Ang 1414

Sant Singh KhalsaWhatever he has done, and all that he does, is useless. Not even an iota of it is acceptable.
Manmohan SinghWhatever he did or does goes in vain. Not even an iota of it becomes acceptable.
Manmohan Singh (Punjabi)ਜੋ ਕੁਛ ਉਸਨੇ ਕੀਤਾ ਹੈ ਜਾ ਉਹ ਕਰਦਾ ਹੈ, ਵਿਅਰਥ ਜਾਂਦਾ ਹੈ। ਇਸ ਵਿਚੋਂ ਇਕ ਭੋਰਾ ਭਰ ਭੀ ਕਬੂਲ ਨਹੀਂ ਪੈਦਾ।
Fareedkot Teekaਤਿਨੋਂ ਕਾ ਕੀਤਾ ਹੂਆ (ਕਰਤਿਆ) ਕਰਤਬ ਵਿਅਰਥ ਗ੍ਯਾ ਹੈ, ਇਕ ਤਿਲ ਮਾਤ੍ਰ ਭੀ ਥਾਂ ਨ ਪ੍ਯਾ, ਭਾਵ ਮੋਖ ਫਲ ਕੇ ਦੇਣੇ ਵਾਲਾ ਨ ਹੂਆ॥
Prof. Sahib Singh(ਆਪਣੀ ਅਕਲ ਦੇ ਆਸਰੇ ਪੁੰਨ ਦਾਨ ਆਦਿਕ ਦਾ) ਕੀਤਾ ਹੋਇਆ (ਉਹਨਾਂ ਦਾ) ਸਾਰਾ ਉੱਦਮ ਵਿਅਰਥ ਜਾਂਦਾ ਹੈ (ਉਹਨਾਂ ਦਾ ਇਹ ਉੱਦਮ ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।

ਪਦ ਅਰਥ ਕੀਤਾ ਕਰਤਿਆ = (ਉਹਨਾਂ ਦਾ) ਸਾਰਾ ਹੀ ਕੀਤਾ ਹੋਇਆ ਉੱਦਮ। ਥਾਇ ਨ ਪਾਇ = (ਪਰਮਾਤਮਾ ਦੀ ਦਰਗਾਹ ਵਿਚ) ਪਰਵਾਨ ਨਹੀਂ ਹੁੰਦਾ। ਇਕੁ ਤਿਲੁ = ਰਤਾ ਭਰ ਭੀ।

SikhNet (Spanish)lo que ha hecho y sigue haciendo es inútil, ni una sola pizca de eso es aceptada.

ਪੁੰਨ ਦਾਨੁ ਜੋ ਬੀਜਦੇ; ਸਭ ਧਰਮ ਰਾਇ ਕੈ ਜਾਈ ॥

pun daan jo beejade; sabh dharam raae kai jaaee | Ang 1414

Sant Singh KhalsaThe charity and generosity he pretends to give will be judged by the Righteous Judge of Dharma.
Manmohan SinghCharity and alms, that one gives, allege to the Righteous judge.
Manmohan Singh (Punjabi)ਖੈਰਾਤ ਅਤੇ ਦਾਨ ਪੁੰਨ ਜੋ ਜੀਵ ਦਿੰਦਾ ਹੈ ਸਮੂਹ ਧਰਮ ਰਾਜੇ ਕੋਲ ਜਾਂਦੇ ਹਨ।
Fareedkot Teekaਜੋ ਉਹ ਪੁੰਨ ਦਾਨ ਬੀਜਤੇ ਹੈਂ, ਭਾਵ ਸਕਾਮ ਕਰਮ ਕਰਤੇ ਹੈਂ, ਤਿਨੋਂ ਕਾ ਫਲ ਸ੍ਵਰਗ ਆਦੀ ਭੋਗ ਕਰ ਪੁਨਾ ਧਰਮਰਾਇ ਕੇ ਹੁਕਮ ਸੇ ਊਰਧ ਔ ਅਧੋਗਤੀ ਕੋ ਜਾਤੇ ਹੈਂ॥
Prof. Sahib Singhਪੁੰਨ ਦਾਨ (ਆਦਿਕ) ਜਿਹੜਾ ਭੀ (ਕਰਮ-ਬੀਜ ਉਹ ਆਪਣੀ ਸਰੀਰ-ਧਰਤੀ ਵਿਚ) ਬੀਜਦੇ ਹਨ, (ਉਹਨਾਂ ਦੀ ਇਹ) ਸਾਰੀ (ਮਿਹਨਤ) ਧਰਮਰਾਜ ਦੇ ਹਵਾਲੇ ਹੋ ਜਾਂਦੀ ਹੈ (ਭਾਵ, ਇਸ ਸਾਰੀ ਮਿਹਨਤ ਨਾਲ ਤਾਂ ਮਨੁੱਖ ਧਰਮਰਾਜ ਦੇ ਹੀ ਅਧੀਨ ਰਹਿੰਦਾ ਹੈ)।

ਪਦ ਅਰਥ ਜੋ = ਜਿਹੜਾ ਭੀ (ਕਰਮ-ਬੀਜ)। ਧਰਮਰਾਇ ਕੈ = ਧਰਮਰਾਜ ਦੇ ਪਾਸ। ਸਭ = ਸਾਰੀ (ਘਾਲ-ਕਮਾਈ), ਸਾਰੀ ਮਿਹਨਤ।

SikhNet (Spanish)La caridad y generosidad que muestra será juzgada por el Recto Juez del Drama.

ਬਿਨੁ ਸਤਿਗੁਰੂ. ਜਮਕਾਲੁ, ਨ ਛੋਡਈ; ਦੂਜੈ ਭਾਇ ਖੁਆਈ ॥

bin satiguroo. jamakaal, na chhoddee; doojai bhaae khuaaee | Ang 1414

Sant Singh KhalsaWithout the True Guru, the Messenger of Death does not leave the mortal alone; he is ruined by the love of duality.
Manmohan SinghWithout the True Guru, death's courier leaves not man and another's love ruins him.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਮੌਤ ਦਾ ਦੂਤ ਆਦਮੀ ਨੂੰ ਛੱਡਦਾ ਨਹੀਂ ਅਤੇ ਦਵੈਤ-ਭਾਵ ਉਸ ਨੂੰ ਬਰਬਾਦ ਕਰ ਦਿੰਦਾ ਹੈ।
Fareedkot Teekaਸਤਿਗੁਰੋਂ ਸੇ ਬਿਨਾਂ ਤਿਨੋਂ ਕੋ ਜਮ ਕਾਲ ਛੋਡਤਾ ਨਹੀਂ ਹੈ ਔਰ ਦ੍ਵੈਤ ਭਾਵ ਮੇਂ ਲਗ ਕਰ ਤਿਨੋਂ ਨੇ ਅਪਣੀ ਆਯੂ (ਖੁਆਈ) ਗਵਾਈ ਹੈ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ (ਜਨਮ) ਮਰਨ ਦਾ ਗੇੜ (ਮਨੁੱਖ ਨੂੰ) ਛੱਡਦਾ ਨਹੀਂ। ਮਾਇਆ ਦੇ ਮੋਹ ਦੇ ਕਾਰਨ (ਮਨੁੱਖ) ਖ਼ੁਆਰ ਹੀ ਹੁੰਦਾ ਹੈ।

ਪਦ ਅਰਥ ਜਮਕਾਲੁ = ਮੌਤ, ਮੌਤ ਦਾ ਗੇੜ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਖੁਆਈ = ਖ਼ੁਆਰ ਹੁੰਦਾ ਹੈ।

SikhNet (Spanish)Sin el Verdadero Guru, el mensajero de la muerte no deja en paz al mortal, quien es arruinado por su amor a la dualidad.

ਜੋਬਨੁ ਜਾਂਦਾ. ਨਦਰਿ, ਨ ਆਵਈ; ਜਰੁ ਪਹੁਚੈ ਮਰਿ ਜਾਈ ॥

joban jaandaa. nadar, na aavee; jar pahuchai mar jaaee | Ang 1414

Sant Singh KhalsaYouth slips away imperceptibly, old age comes, and then he dies.
Manmohan SinghYouth glides imperceptibly away and when old age comes, the mortal dies.
Manmohan Singh (Punjabi)ਜੁਆਨੀ ਲੰਘਦੀ ਜਾਂਦੀ ਦਿਸਦੀ ਨਹੀਂ ਅਤੇ ਜਦ ਬੁਢੇਪਾ ਆ ਜਾਂਦਾ ਹੈ, ਪ੍ਰਾਣੀ ਮਰ ਜਾਂਦਾ ਹੈ।
Fareedkot Teekaਮਾਇਆ ਕੇ ਲਾਲਚ ਮੇਂ ਜੋਬਨ ਜਾਤਾ ਹੂਆ ਦ੍ਰਿਸਟੀ ਨਹੀਂ ਆਵਤਾ ਹੈ, ਜਬ ਬੁਢੇਪਾ ਆਇ ਪਹੁਚਤਾ ਹੈ ਪੁਨਾ ਮਰ ਜਾਤੇ ਹੈਂ॥
Prof. Sahib Singh(ਮਨੁੱਖ ਦੀ) ਜੁਆਨੀ ਲੰਘਦਿਆਂ ਚਿਰ ਨਹੀਂ ਲੱਗਦਾ, ਬੁਢੇਪਾ ਆ ਪਹੁੰਚਦਾ ਹੈ, (ਤੇ ਆਖ਼ਰ ਪ੍ਰਾਣੀ) ਮਰ ਜਾਂਦਾ ਹੈ।

ਪਦ ਅਰਥ ਨਦਰਿ ਨ ਆਵਈ = ਦਿੱਸਦਾ ਹੀ ਨਹੀਂ, ਪਤਾ ਹੀ ਨਹੀਂ ਲੱਗਦਾ ਕਿ ਕਦੋਂ ਚਲਾ ਗਿਆ। ਜੋਬਨੁ = ਜੁਆਨੀ। ਜਰੁ = ਬੁਢੇਪਾ।

SikhNet (Spanish)De forma imperceptible la juventud se esfuma, la vejez llega y él muere,

ਪੁਤੁ ਕਲਤੁ ਮੋਹੁ ਹੇਤੁ ਹੈ; ਅੰਤਿ ਬੇਲੀ ਕੋ ਨ ਸਖਾਈ ॥

put kalat mohu het hai; ant belee ko na sakhaaee | Ang 1414

Sant Singh KhalsaThe mortal is caught in love and emotional attachment to children and spouse, but none of them will be his helper and support in the end.
Manmohan SinghMan is involved in the love and affection of his children and wife, however, none of them becomes his friend and succourer in the end.
Manmohan Singh (Punjabi)ਆਦਮੀ ਆਪਣੇ ਬੱਚਿਆ ਅਤੇ ਵਹੁਟੀ ਦੇ ਪਿਆਰ ਅਤੇ ਪ੍ਰੇਮ ਅੰਦਰ ਫਾਬਾ ਹੋਇਆ ਹੈ, ਪ੍ਰੰਤੂ ਅਖੀਰ ਨੂੰ ਉਨ੍ਹਾਂ ਵਿਚੋਂ ਕੋਈ ਭੀ ਉਸ ਦਾ ਯਾਰ ਅਤੇ ਸਹਾਇਕ ਨਹੀਂ ਬਣਦਾ।
Fareedkot Teekaਜਿਨ ਪੁਤ੍ਰ ਔ (ਕਲਤੁ) ਇਸਤ੍ਰੀ ਆਦਿਕੋਂ ਵਿਖੇ ਮੋਹ ਕਰ ਪ੍ਰੇਮ ਕਰਤੇ ਹੈਂ, ਸੋ ਅੰਤ ਕੋ (ਬੇਲੀ) ਸੰਗ ਹੋ ਕਰ ਸਹਾਇਤਾ ਕੋਈ ਨਹੀਂ ਕਰਤਾ ਹੈ॥
Prof. Sahib Singhਪੁੱਤਰ, ਇਸਤ੍ਰੀ, ਮਾਇਆ ਦਾ ਮੋਹ ਪਿਆਰ-(ਇਹਨਾਂ ਵਿਚੋਂ) ਅੰਤ ਵੇਲੇ ਕੋਈ ਯਾਰ ਨਹੀਂ ਬਣਦਾ, ਕੋਈ ਸਾਥੀ ਨਹੀਂ ਬਣਦਾ।

ਪਦ ਅਰਥ ਕਲਤੁ = ਇਸਤ੍ਰੀ। ਮੋਹੁ = ਮਾਇਆ ਦਾ ਮੋਹ। ਹੇਤੁ = ਮਾਇਆ ਦਾ ਪਿਆਰ। ਅੰਤਿ = ਅਖ਼ੀਰ ਵੇਲੇ। ਕੋ = ਕੋਈ ਭੀ। ਬੇਲੀ = ਸਾਥੀ। ਸਖਾਈ = ਮਿੱਤਰ।

SikhNet (Spanish)quedando atrapado en el apego emocional a sus hijos y a su pareja, ninguno de ellos será su ayuda o soporte al final.

ਸਤਿਗੁਰੁ ਸੇਵੇ. ਸੋ ਸੁਖੁ ਪਾਏ; ਨਾਉ ਵਸੈ ਮਨਿ ਆਈ ॥

satigur seve. so sukh paae; naau vasai man aaee | Ang 1414

Sant Singh KhalsaWhoever serves the True Guru finds peace; the Name comes to abide in the mind.
Manmohan SinghWhosoever serves the True Guru, he obtains peace and the Name comes and abides in his mind.
Manmohan Singh (Punjabi)ਜੋ ਕੋਈ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ, ਉਹ ਆਰਾਮ ਪਾਉਂਦਾ ਹੈ ਤੇ ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਤਾਂ ਤੇ ਜੋ ਪੁਰਸ਼ ਸਤਿਗੁਰੋਂ ਕੋ ਸੇਵਤੇ ਹੈਂ ਸੋਈ ਸੁਖ ਪਾਵਤੇ ਹੈਂ, ਕਿਉਂ ਕਿ ਸਤਿਗੁਰੋਂ ਕੀ ਕ੍ਰਿਪਾ ਤੇ ਤਿਨ ਕੇ ਮਨ ਮੇਂ ਨਾਮ ਆਇ ਬਸਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ, ਪਰਮਾਤਮਾ ਦਾ ਨਾਮ (ਉਸ ਦੇ) ਮਨ ਵਿਚ ਆ ਵੱਸਦਾ ਹੈ।

ਪਦ ਅਰਥ ਸੇਵੇ = ਸਰਨ ਪੈਂਦਾ ਹੈ। ਮਨਿ = ਮਨ ਵਿਚ। ਆਈ = ਆਇ, ਆ ਕੇ।

SikhNet (Spanish)Quien sirve al Verdadero Guru encuentra la Paz, el Nombre llega a habitar en la mente.

ਨਾਨਕ. ਸੇ ਵਡੇ ਵਡਭਾਗੀ; ਜਿ ਗੁਰਮੁਖਿ ਨਾਮਿ ਸਮਾਈ ॥੧੯॥

naanak. se vadde vaddabhaagee; ji guramukh naam samaaee |19| Ang 1414

Sant Singh KhalsaO Nanak, great and very fortunate are those who, as Gurmukh, are absorbed in the Naam. ||19||
Manmohan SinghNanak, great and very fortunate are they, who by the Guru's grace, merge in the Name.
Manmohan Singh (Punjabi)ਨਾਨਕ, ਵਿਸ਼ਾਲ ਅਤੇ ਭਾਰੇ ਨਸੀਬਾਂ ਵਾਲੇ ਹਨ ਉਹ ਜੋ ਗੁਰਾਂ ਦੀ ਦਹਿਆ ਦੁਆਰਾ ਨਾਮ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਸੋਈ ਬਡੇ ਵਡਭਾਗੀ ਪੁਰਸ਼ ਹੈਂ ਜਿਨ ਗੁਰਮੁਖੋਂ ਕੀ ਬ੍ਰਿਤੀ ਨਾਮ ਜਪ ਕਰ ਤਿਸ (ਨਾਮਿ) ਵਾਹਿਗੁਰੂ ਕੇ ਸਰੂਪ ਮੇਂ ਸਮਾਇ ਹੋਈ ਹੈ॥੧੯॥
Prof. Sahib Singhਹੇ ਨਾਨਕ! ਜਿਹੜਾ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ, ਉਹ ਸਾਰੇ ਉੱਚੇ ਜੀਵਨ ਹੁੰਦੇ ਹਨ, ਵੱਡੇ ਭਾਗਾਂ ਵਾਲੇ ਹੁੰਦੇ ਹਨ ॥੧੯॥

ਪਦ ਅਰਥ ਜਿ = ਜਿਹੜਾ। ਗੁਰਮੁਖਿ = ਗੁਰੂ ਦੀ ਰਾਹੀਂ। ਨਾਮਿ = ਨਾਮ ਵਿਚ। ਸਮਾਈ = ਲੀਨ ਹੁੰਦਾ ਹੈ ॥੧੯॥

SikhNet (Spanish)Oh dice Nanak, grandiosos y afortunados son esos Gurmukjs que son absorbidos en el Naam. (19)

ਮਨਮੁਖ. ਨਾਮੁ, ਨ ਚੇਤਨੀ; ਬਿਨੁ ਨਾਵੈ. ਦੁਖ ਰੋਇ ॥

manamukh. naam, na chetanee; bin naavai. dukh roe | Ang 1414

Sant Singh KhalsaThe self-willed manmukhs do not even think of the Name; without the Name, they cry in pain.
Manmohan SinghThe egocentrics contemplate not the Name and without the Name, wail in pain.
Manmohan Singh (Punjabi)ਮਨਮਤੀਏ ਨਾਮ ਦਾ ਸਿਮਰਨ ਨਹੀਂ ਕਰਦੇ ਅਤੇ ਨਾਮ ਦੇ ਬਗੈਰ, ਤਕਲੀਫ ਅੰਦਰ ਵਿਰਲਾਪ ਕਰਦੇ ਹਨ।
Fareedkot Teekaਮਨਮੁਖ ਵਾਹਿਗੁਰੂ ਕੇ ਨਾਮ ਕੋ ਨਹੀਂ ਚੇਤਤੇ ਹੈਂ ਇਸੀ ਤੇ ਨਾਮ ਸੇ ਬਿਨਾ ਦੁਖੋਂ ਕੋ ਪਾਇ ਕਰ ਬਹੁਤ ਰੋਤੇ ਹੈਂ॥
Prof. Sahib Singhਪਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਇਆ ਮਨੁੱਖ (ਸਦਾ ਆਪਣੇ) ਦੁੱਖ ਫਰੋਲਦਾ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਚੇਤਨੀ = ਚੇਤਨਿ (ਬਹੁ-ਵਚਨ)। ਰੋਇ = ਰੋਂਦਾ ਹੈ।

SikhNet (Spanish)Los arrogantes Manmukjs, ni siquiera piensan en el Nombre y sin el Nombre, lloran de dolor.

ਆਤਮਾ ਰਾਮੁ. ਨ ਪੂਜਨੀ; ਦੂਜੈ ਕਿਉ ਸੁਖੁ ਹੋਇ ॥

aatamaa raam. na poojanee; doojai kiau sukh hoe | Ang 1415

Sant Singh KhalsaThey do not worship the Lord, the Supreme Soul; how can they find peace in duality?
Manmohan SinghThey worship not the All-pervading Soul, How can they obtain peace from another?
Manmohan Singh (Punjabi)ਉਹ ਸਰਬ ਵਿਆਪਕ ਰੂਹ ਦੀ ਉਪਾਸ਼ਨਾ ਨਹੀਂ ਕਰਦੇ। ਉਨ੍ਹਾਂ ਨੂੰ ਹੋਰਸ ਪਾਸੋ ਆਰਾਮ ਕਿਸ ਤਰ੍ਹਾਂ ਮਿਲ ਸਕਦਾ ਹੈ?
Fareedkot Teekaਆਤਮਾਰਾਮ ਕੋ ਪੂਜਤੇ ਨਹੀਂ, ਦ੍ਵੈਤ ਭਾਵ ਮੇਂ ਲਗਣੇ ਸੇ ਤਿਨ ਕੋ ਕੈਸੇ ਸੁਖ ਹੋਵੇ?
Prof. Sahib Singhਸਰਬ-ਵਿਆਪਕ ਪ੍ਰਭੂ ਦੀ ਭਗਤੀ ਨਹੀਂ ਕਰਦੇ। (ਭਲਾ) ਮਾਇਆ ਦੇ ਮੋਹ ਵਿਚ (ਫਸੇ ਰਹਿ ਕੇ ਉਹਨਾਂ ਨੂੰ) ਸੁਖ ਕਿਵੇਂ ਹੋ ਸਕਦਾ ਹੈ?

ਪਦ ਅਰਥ ਆਤਮਾ ਰਾਮੁ = ਸਰਬ-ਵਿਆਪਕ ਪ੍ਰਭੂ। ਪੂਜਨੀ = ਪੂਜਨਿ (ਬਹੁ-ਵਚਨ)। ਦੂਜੈ = ਮਾਇਆ ਦੇ ਮੋਹ ਵਿਚ।

SikhNet (Spanish)Ellos no alaban al Señor, el Alma Suprema. ¿Cómo podrían encontrar la Paz en la dualidad?

ਹਉਮੈ ਅੰਤਰਿ ਮੈਲੁ ਹੈ; ਸਬਦਿ. ਨ ਕਾਢਹਿ ਧੋਇ ॥

haumai antar mail hai; sabad. na kaadteh dhoe | Ang 1415

Sant Singh KhalsaThey are filled with the filth of egotism; they do not wash it away with the Word of the Shabad.
Manmohan SinghWithin them, is the filth of ego. that they wash not with the Lord's Name.
Manmohan Singh (Punjabi)ਉਨ੍ਹਾਂ ਦੇ ਅੰਦਰ ਹੰਕਾਰ ਦੀ ਗੰਦਗੀ ਹੈ। ਪ੍ਰਭੂ ਦੇ ਨਾਮ ਨਾਲ ਧੋ ਕੇ, ਉਹ ਇਸ ਨੂੰ ਬਾਹਰ ਨਹੀਂ ਕਢਦੇ।
Fareedkot Teekaਤਿਨ ਕੇ ਰਿਦੇ ਅੰਤਰਿ ਹਉਮੈ ਮੈਲ ਹੈ, ਗੁਰੋਂ ਕੇ ਸਬਦ ਕਰ ਤਿਸ ਮੈਲ ਕੋ ਧੋਇ ਕਰ ਕੇ ਕਾਢਤੇ ਨਹੀਂ ਹੈਂ॥
Prof. Sahib Singhਉਹਨਾਂ ਦੇ ਅੰਦਰ ਹਉਮੈ ਦੀ ਮੈਲ ਟਿਕੀ ਰਹਿੰਦੀ ਹੈ ਜਿਸ ਨੂੰ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਧੋ ਕੇ ਨਹੀਂ ਕੱਢਦੇ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਧੋਇ = ਧੋ ਕੇ।

SikhNet (Spanish)Están llenos de la mugre del egoísmo y no se la lavan con la Palabra del Shabd.

ਨਾਨਕ. ਬਿਨੁ ਨਾਵੈ, ਮੈਲਿਆ ਮੁਏ; ਜਨਮੁ ਪਦਾਰਥੁ ਖੋਇ ॥੨੦॥

naanak. bin naavai, mailiaa mue; janam padaarath khoe |20| Ang 1415

Sant Singh KhalsaO Nanak, without the Name, they die in their filth; they waste the priceless opportunity of this human life. ||20||
Manmohan SinghNanak, wasting the invaluable human life without the Name, they die in filth.
Manmohan Singh (Punjabi)ਨਾਨਕ, ਨਾਮ ਦੇ ਬਗੈਰ ਅਮੋਲਕ ਮਨੁਸ਼ੀ-ਜੀਵਨ ਨੂੰ ਗੁਆ ਕੇ, ਉਹ ਗੰਦਗੀ ਅੰਦਰ ਹੀ ਮਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਮਨਮੁਖ ਬਿਨਾ ਨਾਮ ਤੇ ਮੈਲੇ ਹੂਏ ਅਪਨੇ ਜਨਮ ਕੋ ਵਿਅਰਥ ਗਵਾਇਕੇ ਮੂਏ ਹੈਂ॥੨੦॥
Prof. Sahib Singhਹੇ ਨਾਨਕ! ਨਾਮ ਤੋਂ ਵਾਂਜੇ ਹੋਏ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਕੇ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਨ, ਤੇ ਆਤਮਕ ਮੌਤ ਸਹੇੜੀ ਰੱਖਦੇ ਹਨ ॥੨੦॥

ਪਦ ਅਰਥ ਮੁਏ = ਆਤਮਕ ਮੌਤ ਮਰੇ। ਖੋਇ = ਗੰਵਾ ਕੇ ॥੨੦॥

SikhNet (Spanish)Oh dice Nanak, sin el Nombre, ellos mueren en su propia inmundicia y desperdician la invaluable oportunidad de esta vida humana. (20)

ਮਨਮੁਖ ਬੋਲੇ ਅੰਧੁਲੇ; ਤਿਸੁ ਮਹਿ ਅਗਨੀ ਕਾ ਵਾਸੁ ॥

manamukh bole andhule; tis meh aganee kaa vaas | Ang 1415

Sant Singh KhalsaThe self-willed manmukhs are deaf and blind; they are filled with the fire of desire.
Manmohan SinghThe egocentrics are deaf and blind, within them is the fire of desires.
Manmohan Singh (Punjabi)ਮਨਮਤੀਏ ਡੋਰੇ ਅਤੇ ਅੰਨ੍ਹੇ ਹਨ। ਉਨ੍ਹਾਂ ਦੇ ਅੰਦਰ ਖਾਹਿਸ਼ਾਂ ਦੀ ਅੱਗ ਹੈ।
Fareedkot Teekaਮਨਮੁਖ ਸਰਧਾ ਰੂਪੀ ਕਾਨੋਂ ਸੇ (ਬੋਲੇ) ਬਹਿਰੇ ਹੈਂ ਔ ਵਿਚਾਰ ਰੂਪੀ ਨੇਤਰੋਂ ਬਿਨਾਂ ਅੰਧੇ ਹੈਂ ਔ ਤਿਨ ਕੇ ਹਿਰਦੇ ਮੇਂ ਤ੍ਰਿਸਨਾ ਰੂਪੀ ਅਗਨੀ ਕਾ ਨਿਵਾਸ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ (ਸੁਰਤ) ਵਿਚ ਤ੍ਰਿਸ਼ਨਾ ਦੀ ਅੱਗ ਦਾ ਨਿਵਾਸ ਹੋਇਆ ਰਹਿੰਦਾ ਹੈ। (ਆਤਮਕ ਜੀਵਨ ਵਲੋਂ ਉਹ) ਅੰਨ੍ਹੇ ਤੇ ਬੋਲੇ ਹੋਏ ਰਹਿੰਦੇ ਹਨ।

ਪਦ ਅਰਥ ਤਿਸੁ ਮਹਿ = (ਮਨਮੁਖਾਂ ਦੀ) ਉਸ (ਸੁਰਤ) ਵਿਚ।

SikhNet (Spanish)Los soberbios Manmukjs están sordos y ciegos, llenos del fuego del deseo

ਬਾਣੀ ਸੁਰਤਿ. ਨ ਬੁਝਨੀ; ਸਬਦਿ. ਨ ਕਰਹਿ ਪ੍ਰਗਾਸੁ ॥

baanee surat. na bujhanee; sabad. na kareh pragaas | Ang 1415

Sant Singh KhalsaThey have no intuitive understanding of the Guru's Bani; they are not illumined with the Shabad.
Manmohan SinghThey understand not the Guru's word with full concentration and illumine not their mind with the Name.
Manmohan Singh (Punjabi)ਉਹ ਗਹੁ ਨਾਲ ਗੁਰਬਾਣੀ ਨੂੰ ਨਹੀਂ ਸਮਝਦੇ ਅਤੇ ਆਪਦੇ ਮਨ ਨੂੰ ਨਾਮ ਨਾਲ ਰੋਸ਼ਲ ਨਹੀਂ ਕਰਦੇ।
Fareedkot Teekaਨਾਮ ਰੂਪੀ ਬਾਣੀ ਕੋ ਸੁਰਤਿ ਲਗਾਇ ਕਰ ਕੇ ਸਮਝਤੇ ਨਹੀਂ ਹੈਂ ਔ ਰਿਦੇ ਮੇਂ ਗੁਰੋਂ ਕੇ ਸਬਦ ਕਾ ਪ੍ਰਕਾਸ਼ ਨਹੀਂ ਕਰਤੇ ਹੈਂ॥
Prof. Sahib Singhਉਹ ਗੁਰੂ ਦੀ ਬਾਣੀ ਵਿਚ ਸੁਰਤ ਜੋੜਨੀ ਨਹੀਂ ਸਮਝਦੇ, ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੀ ਸੁਰਤ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਨਹੀਂ ਕਰਦੇ।

ਪਦ ਅਰਥ ਬੁਝਨੀ = ਬੁਝਨਿ (ਬਹੁ-ਵਚਨ)। ਪ੍ਰਗਾਸੁ = ਚਾਨਣ।

SikhNet (Spanish)y sin entender el Bani del Guru no se iluminan con el Shabd.

ਓਨਾ ਆਪਣੀ ਅੰਦਰਿ ਸੁਧਿ ਨਹੀ; ਗੁਰ ਬਚਨਿ. ਨ ਕਰਹਿ ਵਿਸਾਸੁ ॥

onaa aapanee andar sudh nahee; gur bachan. na kareh visaas | Ang 1415

Sant Singh KhalsaThey do not know their own inner being, and they have no faith in the Guru's Word.
Manmohan SinghThey know not their inner-self and put up not faith in the Guru's word.
Manmohan Singh (Punjabi)ਉਹ ਆਪਣੇ ਅੰਤ੍ਰੀਵ ਨੂੰ ਨਹੀਂ ਜਾਣਦੇ ਅਤੇ ਗੁਰਾਂ ਦੇ ਸ਼ਬਦ ਤੇ ਭਰੋਸਾ ਨਹੀਂ ਧਾਰਾਦੇ।
Fareedkot Teekaਓਨਾਂ ਨੂੰ ਰਿਦੇ ਅੰਤਰ ਆਪਣੇ ਸਰੂਪ ਕੀ ਸੋਝੀ ਨਹੀਂ ਹੈ, ਕਿਉਂ ਕਿ ਓਹ ਗੁਰੂ ਦੇ (ਬਚਨ) ਉਪਦੇਸ਼ ਉਤੇ ਭਰੋਸਾ ਨਹੀਂ ਕਰਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰ ਆਪਣੇ ਆਪੇ ਦੀ ਸੂਝ ਨਹੀਂ ਹੁੰਦੀ, ਉਹ ਗੁਰੂ ਦੇ ਬਚਨ ਵਿਚ ਸਰਧਾ ਨਹੀਂ ਲਿਆਉਂਦੇ।

ਪਦ ਅਰਥ ਸੁਧਿ = ਸੂਝ। ਬਚਨਿ = ਬਚਨ ਵਿਚ। ਵਿਸਾਸੁ = ਵਿਸ਼ਵਾਸ, ਯਕੀਨ।

SikhNet (Spanish)No conocen su ser interior y no tienen Fe en la Palabra del Guru.

ਗਿਆਨੀਆ ਅੰਦਰਿ ਗੁਰਸਬਦੁ ਹੈ; ਨਿਤ ਹਰਿ ਲਿਵ ਸਦਾ ਵਿਗਾਸੁ ॥

giaaneea andar gurasabad hai; nit har liv sadaa vigaas | Ang 1415

Sant Singh KhalsaThe Word of the Guru's Shabad is within the being of the spiritually wise ones. They always blossom in His love.
Manmohan SinghWithin the mind of the God-conscious beings is enshrined the Guru's word and they ever, and always bloom in their Lord's love.
Manmohan Singh (Punjabi)ਰੱਬ ਨੂੰ ਜਾਣਨ ਵਾਲੇ ਜੀਵਾਂ ਦੇ ਮਨ ਅੰਦਰ ਗੁਰਾਂ ਦੀ ਬਾਣੀ ਟਿੱਕੀ ਹੋਈ ਹੈ ਅਤੇ ਆਪਣੇ ਪ੍ਰਭੂ ਦੇ ਪਿਆਰ ਅੰਦਰ ਉਹ ਸਦੀਵ, ਅਤੇ ਹਮੇਸ਼ਾਂ ਹੀ ਖਿੜੇ ਰਹਿੰਦੇ ਹਨ।
Fareedkot Teekaਗਿਆਨੀਓਂ ਕੇ ਰਿਦੇ ਮੇਂ ਸਤਿਗੁਰੋਂ ਕਾ ਸਬਦ ਹੈ, ਤਿਸੀ ਕਰ ਓਹ ਹਰੀ ਮੇਂ ਬ੍ਰਿਤੀ ਲਗਾਇ ਕਰ ਸਦਾ ਖਿੜੇ ਰਹਿਤੇ ਹੈਂ॥
Prof. Sahib Singhਪਰ, ਆਤਮਕ ਜੀਵਨ ਦੀ ਸੂਝ ਵਾਲੇ ਬੰਦਿਆਂ ਦੇ ਅੰਦਰ (ਸਦਾ) ਗੁਰੂ ਦਾ ਸ਼ਬਦ ਵੱਸਦਾ ਹੈ, ਉਹਨਾਂ ਦੀ ਲਗਨ ਸਦਾ ਹਰੀ ਵਿਚ ਰਹਿੰਦੀ ਹੈ (ਇਸ ਵਾਸਤੇ ਉਹਨਾਂ ਦੇ ਅੰਦਰ) ਸਦਾ (ਆਤਮਕ) ਖਿੜਾਉ ਬਣਿਆ ਰਹਿੰਦਾ ਹੈ।

ਪਦ ਅਰਥ ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਵਿਗਾਸੁ = ਖਿੜਾਉ।

SikhNet (Spanish)La Palabra del Shabd del Guru está en el interior de los Sabios Espirituales, ellos florecen en Su Amor.

ਹਰਿ ਗਿਆਨੀਆ ਕੀ ਰਖਦਾ; ਹਉ ਸਦ ਬਲਿਹਾਰੀ ਤਾਸੁ ॥

har giaaneea kee rakhadaa; hau sad balihaaree taas | Ang 1415

Sant Singh KhalsaThe Lord saves the honor of the spiritually wise ones.I am forever a sacrifice to them.
Manmohan SinghGod saves the honour of the gnostics. Unto them I am ever a sacrifice.
Manmohan Singh (Punjabi)ਵਾਹਿਗੁਰੂ ਬ੍ਰਹਮ ਬੇਤਿਆਂ ਦੀ ਇੱਜ਼ਤ ਰਖਦਾ ਹੈ। ਉਨ੍ਹਾਂ ਉਤੋਂ ਮੈਂ ਹਮੇਸ਼ਾਂ ਕੁਰਬਾਨ ਵੰਞਦਾ ਹਾਂ।
Fareedkot Teekaਹਰੀ ਤਿਨ ਗਿਆਨੀਓਂ ਕੀ ਲਾਜ ਰਖਤਾ ਹੈ, ਤਾਂ ਤੇ ਤਿਸ ਹਰੀ ਪਰ ਮੈਂ ਸੌ ਵਾਰ ਬਲਿਹਾਰਨੇ ਜਾਤਾ ਹੂੰ॥
Prof. Sahib Singhਪਰਮਾਤਮਾ ਆਤਮਕ ਜੀਵਨ ਵਾਲੇ ਮਨੁੱਖਾਂ ਦੀ ਸਦਾ (ਇੱਜ਼ਤ) ਰੱਖਦਾ ਹੈ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ।

ਪਦ ਅਰਥ ਹਉ = ਮੈਂ। ਸਦ = ਸਦਾ। ਤਾਸੁ = ਉਹਨਾਂ ਤੋਂ।

SikhNet (Spanish)El Señor salva el honor de los Sabios Espirituales, ofrezco mi ser en sacrificio a ellos;

ਗੁਰਮੁਖਿ ਜੋ ਹਰਿ ਸੇਵਦੇ; ਜਨ ਨਾਨਕੁ. ਤਾ ਕਾ ਦਾਸੁ ॥੨੧॥

guramukh jo har sevade; jan naanak. taa kaa daas |21| Ang 1415

Sant Singh KhalsaServant Nanak is the slave of those Gurmukhs who serve the Lord. ||21||
Manmohan SinghServant Nanak is the slave of those, who serve their Lord, by the Guru's grace.
Manmohan Singh (Punjabi)ਨੌਕਰ ਨਾਲਕ ਉਨ੍ਹਾਂ ਦਾ ਗੋਲਾ ਹੈ, ਜੋ ਗੁਰਾਂ ਦੀ ਦਹਿਆ ਦੁਆਰਾ ਆਪਦੇ ਪ੍ਰਭੂ ਦੀ ਘਾਲ ਕਮਾਉਂਦੇ ਹਨ।
Fareedkot Teekaਜੋ ਗੁਰੋਂ ਦ੍ਵਾਰੇ ਹਰੀ ਕੋ ਸੇਵਤੇ ਹੈਂ, ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤਿਨ ਜਨੋਂ ਕਾ ਦਾਸ ਹੂੰ॥੨੧॥
Prof. Sahib Singhਗੁਰੂ ਦੀ ਸਰਨ ਪੈ ਕੇ ਜਿਹੜੇ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਰਹਿੰਦੇ ਹਨ, ਦਾਸ ਨਾਨਕ ਉਹਨਾਂ ਦਾ ਸੇਵਕ ਹੈ ॥੨੧॥

ਪਦ ਅਰਥ ਤਾ ਕਾ = ਉਹਨਾਂ ਦਾ ॥੨੧॥

SikhNet (Spanish)el Sirviente Nanak es el Esclavo de los Gurmukjs que sirven al Señor. (21)

ਮਾਇਆ ਭੁਇਅੰਗਮੁ ਸਰਪੁ ਹੈ; ਜਗੁ ਘੇਰਿਆ ਬਿਖੁ ਮਾਇ ॥

maaeaa bhueiangam sarap hai; jag gheriaa bikh maae | Ang 1415

Sant Singh KhalsaThe poisonous snake, the serpent of Maya, has surrounded the world with its coils, O mother!
Manmohan SinghO mother, the world is surrounded by the poisonous snake and the serpent of mammon.
Manmohan Singh (Punjabi)ਹੇ ਮਾਤਾ! ਸੰਸਾਰ ਨੂੰ ਧਨ-ਦੌਲਤ ਦੇ ਜ਼ਹਿਰੀਲੇ ਨਾਗ ਅਤੇ ਸੱਪ ਨੇ ਆਪਣੇ ਲਪੇਟੇ ਵਿੱਚ ਲਿਆ ਹੋਇਆ ਹੈ।
Fareedkot Teekaਮਾਯਾ ਰੂਪੀ (ਭੁਇਅੰਗਮੁ) ਕੁੰਡਲਾਕਾਰ ਵਿਖ ਵਾਲਾ ਜੋ ਸਰਪ ਹੈ, ਹੇ (ਮਾਇ) ਭਾਈ! ਤਿਸ ਨੇ ਜਗਤ ਕੋ ਘੇਰ ਲੀਆ ਹੈ॥
Prof. Sahib Singhਮਾਇਆ ਸੱਪ ਹੈ ਵੱਡਾ ਸੱਪ। ਆਤਮਕ ਮੌਤ ਲਿਆਉਣ ਵਾਲੀ ਜ਼ਹਰ ਦਾ ਭਰਿਆ ਇਹ ਮਾਇਆ-ਸੱਪ ਜਗਤ ਨੂੰ ਘੇਰੀ ਬੈਠਾ ਹੈ।

ਪਦ ਅਰਥ ਭੁਇਅੰਗਮੁ = ਸੱਪ। ਸਰਪੁ = ਸੱਪ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਮਾਇ = ਮਾਇਆ।

SikhNet (Spanish)La serpiente venenosa de Maya ha enroscado al mundo, oh Madre,

ਬਿਖੁ ਕਾ ਮਾਰਣੁ. ਹਰਿ ਨਾਮੁ ਹੈ; ਗੁਰ ਗਰੁੜ ਸਬਦੁ ਮੁਖਿ ਪਾਇ ॥

bikh kaa maaran. har naam hai; gur garurr sabad mukh paae | Ang 1415

Sant Singh KhalsaThe antidote to this poisonous venom is the Name of the Lord; the Guru places the magic spell of the Shabad into the mouth.
Manmohan SinghThe antidote of this poison is the Lord's Name. The Guru puts the Name's spell of eagle in man's mouth.
Manmohan Singh (Punjabi)ਇਸ ਵਿਹੁ ਦਾ ਜ਼ਹਿਰ-ਮੁਹਰਾ ਪ੍ਰਭੂ ਦਾ ਨਾਮ ਹੈ। ਗੁਰੂ ਜੀ ਨਾਮ ਦੇ ਨੀਲੇ-ਕੰਠ ਦੇ ਮੰਤ੍ਰ ਨੂੰ ਮਨੁਸ਼ ਦੇ ਮੂੰਹ ਵਿੱਚ ਪਾਉਂਦੇ ਹਨ।
Fareedkot Teekaਤਿਸ ਸਰਪ ਕੀ ਵਿਖ ਕੇ ਮਾਰਣੇਹਾਰਾ ਜੋ ਹਰੀ ਕਾ ਨਾਮ ਗਾਰੜੂ ਮੰਤ੍ਰ ਹੈ ਤਿਸ ਕੋ ਗੁਰ ਉਪਦੇਸ਼ ਦਵਾਰੇ ਮੁਖ ਮੇਂ ਪਾਈਏ ਅਰਥਾਤ ਗੁਰੋਂ ਦ੍ਵਾਰੇ ਜਪੀਏ॥
Prof. Sahib Singhਪਰਮਾਤਮਾ ਦਾ ਨਾਮ (ਹੀ ਇਸ) ਜ਼ਹਰ ਦਾ ਅਸਰ ਮੁਕਾ ਸਕਣ ਵਾਲਾ ਹੈ। ਗੁਰੂ ਦਾ ਸ਼ਬਦ (ਹੀ) ਗਾਰੁੜ ਮੰਤ੍ਰ ਹੈ (ਇਸ ਨੂੰ ਸਦਾ ਆਪਣੇ) ਮੂੰਹ ਵਿਚ ਪਾਈ ਰੱਖ।

ਪਦ ਅਰਥ ਮਾਰਣੁ = (ਅਸਰ) ਮੁਕਾਣ ਵਾਲਾ। ਗਰੁੜ = (ਸੱਪ ਡੰਗੇ ਦਾ ਜ਼ਹਰ ਦੂਰ ਕਰਨ ਵਾਲਾ) ਗਾਰੁੜੀ ਮੰਤ੍ਰ। ਮੁਖਿ = ਮੂੰਹ ਵਿਚ। ਪਾਇ = ਪਾਈ ਰੱਖ।

SikhNet (Spanish)el antídoto de este veneno es el Nombre del Señor, el Guru coloca el hechizo mágico del Shabd en sus labios.

ਜਿਨ ਕਉ ਪੂਰਬਿ ਲਿਖਿਆ; ਤਿਨ ਸਤਿਗੁਰੁ ਮਿਲਿਆ ਆਇ ॥

jin kau poorab likhiaa; tin satigur miliaa aae | Ang 1415

Sant Singh KhalsaThose who are blessed with such pre-ordained destiny come and meet the True Guru.
Manmohan SinghThey who are so pre-destined, they come and meet with the True Guru.
Manmohan Singh (Punjabi)ਜਿਨ੍ਹਾਂ ਲਈ ਮੁੱਢ ਤੋਂ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਹ ਆ ਕੇ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ।
Fareedkot Teekaਜਿਨੋਂ ਕੇ ਮਸਤਕ ਮੇਂ ਪੂਰਬਲਾ ਲੇਖ ਲਿਖਿਆ ਹੂਆ ਹੈ ਤਿਨੋਂ ਵਡਭਾਗੀਓਂ ਕੋ ਸਤਿਗੁਰੂ ਆਇ ਮਿਲਾ ਹੈ॥
Prof. Sahib Singhਜਿਨ੍ਹਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ, ਉਹਨਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ,

ਪਦ ਅਰਥ ਪੂਰਬਿ = ਪਹਿਲਾਂ ਤੋਂ ਹੀ; ਧੁਰ ਦਰਗਾਹ ਤੋਂ। ਆਇ = ਆ ਕੇ।

SikhNet (Spanish)Quienes han sido bendecidos con tal Destino encuentran al Guru

ਮਿਲਿ ਸਤਿਗੁਰ ਨਿਰਮਲੁ ਹੋਇਆ; ਬਿਖੁ ਹਉਮੈ ਗਇਆ ਬਿਲਾਇ ॥

mil satigur niramal hoeaa; bikh haumai geaa bilaae | Ang 1415

Sant Singh KhalsaMeeting with the True Guru, they become immaculate, and the poison of egotism is eradicated.
Manmohan SinghMeeting with the True Guru, they become pure and their poison of ego is eradicated.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਕੇ, ਉਹ ਪਵਿੱਤਰ ਥੀ ਵੰਞਦੇ ਹਨ ਅਤੇ ਉਨ੍ਹਾਂ ਦੀ ਹੰਕਾਰ ਦੀ ਜ਼ਹਿਰ ਦੂਰ ਹੋ ਜਾਂਦੀ ਹੈ।
Fareedkot Teekaਸਤਿਗੁਰੋਂ ਕੋ ਮਿਲਕਰ ਤਿਨੋਂ ਕਾ ਮਨ ਨਿਰਮਲ ਹੂਆ ਹੈ, ਕਿਉਂ ਕਿ ਗੁਰ ਉਪਦੇਸ਼ ਦਵਾਰਾ ਤਿਨੋਂ ਕਾ ਹਉਮੈ ਰੂਪੀ ਵਿਖ ਕਾ ਸਮਦਾਇ ਚਲ ਗ੍ਯਾ ਹੈ॥
Prof. Sahib Singhਗੁਰੂ ਨੂੰ ਮਿਲ ਕੇ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਉਹਨਾਂ ਦੇ ਅੰਦਰੋਂ ਹਉਮੈ ਦਾ ਜ਼ਹਰ ਸਦਾ ਲਈ ਦੂਰ ਹੋ ਜਾਂਦਾ ਹੈ।

ਪਦ ਅਰਥ ਮਿਲਿ = ਮਿਲ ਕੇ। ਬਿਖੁ = ਜ਼ਹਰ। ਗਇਆ ਬਿਲਾਇ = ਬਿਲਕੁਲ ਦੂਰ ਹੋ ਜਾਂਦਾ ਹੈ।

SikhNet (Spanish)Verdadero y encontrándolo, se vuelven Inmaculados y el veneno del egoísmo es erradicado.

ਗੁਰਮੁਖਾ ਕੇ ਮੁਖ ਉਜਲੇ; ਹਰਿ ਦਰਗਹ ਸੋਭਾ ਪਾਇ ॥

guramukhaa ke mukh ujale; har daragah sobhaa paae | Ang 1415

Sant Singh KhalsaRadiant and bright are the faces of the Gurmukhs; they are honored in the Court of the Lord.
Manmohan SinghBright are the faces of the Guru-wards and they obtain honour in the God's Court.
Manmohan Singh (Punjabi)ਰੋਸ਼ਨ ਹਨ ਚਿਹਰੇ ਗੁਰੂ-ਅਨੁਸਾਰੀਆਂ ਦੇ ਅਤੇ ਵਾਹਿਗੁਰੂ ਦੇ ਦਰਬਾਰ ਅੰਦਰ ਉਹ ੲੱਖ਼ਤ ਪਾਉਂਦੇ ਹਨ।
Fareedkot Teekaਤਿਨੋਂ ਗੁਰਮੁਖੋਂ ਕੇ ਮੁਖ ਉਜਲੇ ਭਏ ਹੈਂ ਔ ਹਰੀ ਕੀ ਦਰਗਾਹਿ ਪਰਲੋਕ ਵਾ ਸਤਿਸੰਗ ਮੇਂ ਓਹ ਸੋਭਾ ਪਾਵਤੇ ਹੈਂ॥
Prof. Sahib Singhਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਖੱਟ ਕੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮੂੰਹ ਰੌਸ਼ਨ ਹੋ ਜਾਂਦੇ ਹਨ।

ਪਦ ਅਰਥ ਉਜਲੇ = ਰੌਸ਼ਨ। ਪਾਇ = ਪਾ ਕੇ, ਹਾਸਲ ਕਰ ਕੇ।

SikhNet (Spanish)Radiantes, llenos de destello se muestran los semblantes de los Gurmukjs, ellos son honrados en la Corte del Señor.

ਜਨ ਨਾਨਕੁ. ਸਦਾ ਕੁਰਬਾਣੁ ਤਿਨ; ਜੋ ਚਾਲਹਿ ਸਤਿਗੁਰ ਭਾਇ ॥੨੨॥

jan naanak. sadaa kurabaan tin; jo chaaleh satigur bhaae |22| Ang 1415

Sant Singh KhalsaServant Nanak is forever a sacrifice to those who walk in harmony with the Will of the True Guru. ||22||
Manmohan SinghSlave Nanak, is ever a sacrifice unto them, who walk in the True Guru's walk.
Manmohan Singh (Punjabi)ਗੋਲਾ ਨਾਨਕ, ਹਮੇਸ਼ਾਂ ਉਨ੍ਹਾਂ ਉਤੋਂ ਵਾਰਨੇ ਜਾਂਦਾ ਹੈ ਜੋ ਸੱਚੇ ਗੁਰਾਂ ਦੀ ਰਜਾ ਅੰਦਰ ਟੁਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਜਨੋਂ ਪਰ ਹਮ ਸਦਾ ਕੁਰਬਾਨ ਜਾਤੇ ਹੈਂ, ਜੋ ਗੁਰਮੁਖ ਸਤਿਗੁਰੋਂ ਕੇ ਭਾਣੇ ਮੇਂ ਚਲਤੇ ਹੈਂ॥੨੨॥
Prof. Sahib Singhਦਾਸ ਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ ਜਿਹੜੇ ਗੁਰੂ ਦੀ ਰਜ਼ਾ ਵਿਚ ਤੁਰਦੇ ਹਨ ॥੨੨॥

ਪਦ ਅਰਥ ਸਤਿਗੁਰ ਭਾਇ = ਗੁਰੂ ਦੀ ਰਜ਼ਾ ਵਿਚ ॥੨੨॥

SikhNet (Spanish)El Sirviente Nanak ofrece su vida en sacrificio a los que caminan en Armonía y en la Voluntad del Verdadero Guru. (22)

ਸਤਿਗੁਰ ਪੁਰਖੁ ਨਿਰਵੈਰੁ ਹੈ; ਨਿਤ ਹਿਰਦੈ ਹਰਿ ਲਿਵ ਲਾਇ ॥

satigur purakh niravair hai; nit hiradai har liv laae | Ang 1415

Sant Singh KhalsaThe True Guru, the Primal Being, has no hatred or vengeance. His heart is constantly attuned to the Lord.
Manmohan SinghUninimical is the Divine True Guru, who is his mind is ever attuned to the Lord.
Manmohan Singh (Punjabi)ਦੁਸ਼ਮਨੀ ਰਹਿਤ ਹਨ ਈਸ਼ਵਰ ਰੂਪ ਸੱਚੇ ਗੁਰੂ ਜੀ, ਜੋ ਆਪਣੇ ਰਿਦੇ ਵਿੱਚ ਹਮੇਸ਼ਾਂ ਹੀ ਪ੍ਰਭੂ ਨਾਲ ਪ੍ਰੀਤ ਪਾਈ ਰਖਦੇ ਹਨ।
Fareedkot Teekaਸਤਿਗੁਰੂ ਨਿਰਵੈਰ ਪੁਰਖ ਹੈਂ, ਕਿਉਂ ਕਿ ਨਿਤ ਹੀ ਹ੍ਰਿਦੇ ਕਰ ਕੇ ਹਰੀ ਮੇਂ ਹੀ ਬ੍ਰਿਤੀ ਲਗਾਵਤੇ ਹੈਂ॥
Prof. Sahib Singhਗੁਰੂ (ਇਕ ਐਸਾ ਮਹਾ) ਪੁਰਖ ਹੈ ਜਿਸ ਦਾ ਕਿਸੇ ਨਾਲ ਭੀ ਵੈਰ ਨਹੀਂ ਹੈ, ਗੁਰੂ ਹਰ ਵੇਲੇ ਆਪਣੇ ਹਿਰਦੇ ਵਿਚ ਪਰਮਾਤਮਾ ਨਾਲ ਲਗਨ ਲਾਈ ਰੱਖਦਾ ਹੈ।

ਪਦ ਅਰਥ ਨਿਰਵੈਰੁ = ਕਿਸੇ ਨਾਲ ਵੈਰ ਨਾਹ ਕਰਨ ਵਾਲਾ। ਹਿਰਦੈ = ਹਿਰਦੇ ਵਿਚ। ਲਿਵ ਲਾਇ = ਸੁਰਤ ਜੋੜੀ ਰੱਖਦਾ ਹੈ।

SikhNet (Spanish)El Verdadero Guru, el Ser Primordial no tiene odio ni venganza, Su Corazón está constantemente entonado en el Señor

ਨਿਰਵੈਰੈ ਨਾਲਿ ਵੈਰੁ ਰਚਾਇਦਾ; ਅਪਣੈ ਘਰਿ ਲੂਕੀ ਲਾਇ ॥

niravairai naal vair rachaaeidaa; apanai ghar lookee laae | Ang 1415

Sant Singh KhalsaWhoever directs hatred against the Guru, who has no hatred at all, only sets his own home on fire.
Manmohan SinghWhosoever practises enmity with the uninimical one, he sets his own home on fire.
Manmohan Singh (Punjabi)ਜੋ ਕੋਈ ਦੁਸ਼ਮਨੀ-ਰਹਿਤ ਨਾਲ ਦੁਸ਼ਮਨੀ ਕਰਦਾ ਹੈ, ਉਹ ਆਪਦੇ ਨਿਜ ਦੇ ਗ੍ਰਹਿ ਨੂੰ ਅੱਗ ਲਾ ਲੈਂਦਾ ਹੈ।
Fareedkot Teekaਤਿਨ ਨਿਰਵੈਰ ਸਤਿਗੁਰੋਂ ਸਾਥ ਜੋ ਕੋਈ ਵੈਰ ਰਚਾਇੰਦਾ ਹੈ ਓਹ ਪੁਰਸ਼ ਅਪਨੇ ਘਰ ਸੋ (ਲੂਕੀ) ਚੁਆਤੀ ਲਗਾਵਤਾ ਹੈ॥
Prof. Sahib Singhਜਿਹੜਾ ਮਨੁੱਖ (ਅਜਿਹੇ) ਨਿਰਵੈਰ (ਗੁਰੂ) ਨਾਲ ਵੈਰ ਬਣਾਈ ਰੱਖਦਾ ਹੈ, ਉਹ ਆਪਣੇ (ਹਿਰਦੇ-) ਘਰ ਵਿਚ (ਈਰਖਾ ਦੀ) ਚੁਆਤੀ ਬਾਲੀ ਰੱਖਦਾ ਹੈ।

ਪਦ ਅਰਥ ਰਚਾਇਦਾ = ਬਣਾਈ ਰੱਖਦਾ ਹੈ। ਘਰਿ = (ਹਿਰਦੇ-) ਘਰ ਵਿਚ। ਲੂਕੀ = (ਈਰਖਾ ਦੀ) ਚੁਆਤੀ।

SikhNet (Spanish)y quien sea que dirija su odio hacia al Guru, el Cual se conserva sin ningún odio, sólo pone su propio hogar en llamas.

ਅੰਤਰਿ ਕ੍ਰੋਧੁ ਅਹੰਕਾਰੁ ਹੈ; ਅਨਦਿਨੁ ਜਲੈ ਸਦਾ ਦੁਖੁ ਪਾਇ ॥

antar krodh ahankaar hai; anadin jalai sadaa dukh paae | Ang 1415

Sant Singh KhalsaAnger and egotism are within him night and day; he burns, and suffers constant pain.
Manmohan SinghWithin him is wrath and ego, wherewith he burns night and day and ever suffers sorrow.
Manmohan Singh (Punjabi)ਉਸ ਦੇ ਅੰਦਰ ਗੁੱਸਾ ਅਤੇ ਹੰਗਤਾ ਹੈ, ਜਿਸ ਨਾਲ ਉਹ ਰੈਣ ਤੇ ਦਿਹੂੰ ਸੜਦਾ ਹੈ ਅਤੇ ਹਮੇਸ਼ਾਂ ਕਸ਼ਟ ਉਠਾਉਂਦਾ ਹੈ।
Fareedkot Teekaਤਿਨੋਂ ਕੇ ਅੰਤਿਰ ਕ੍ਰੋਧ ਔ ਹੰਕਾਰ ਹੈ ਤਿਨੋਂ ਕਰ ਕੇ ਨਿਰੰਤਰ ਜਲਤੇ ਹੂਏ ਸਦਾ ਦੁਖ ਪਾਵਤੇ ਹੈਂ॥
Prof. Sahib Singhਉਸ ਦੇ ਅੰਦਰ ਕ੍ਰੋਧ (ਦਾ ਭਾਂਬੜ) ਹੈ, ਉਸ ਦੇ ਅੰਦਰ ਅਹੰਕਾਰ (ਦਾ ਭਾਂਬੜ ਬਲਦਾ ਰਹਿੰਦਾ) ਹੈ (ਜਿਸ ਵਿਚ) ਉਹ ਹਰ ਵੇਲੇ ਸੜਦਾ ਰਹਿੰਦਾ ਹੈ, ਤੇ, ਸਦਾ ਦੁੱਖ ਪਾਂਦਾ ਰਹਿੰਦਾ ਹੈ।

ਪਦ ਅਰਥ ਅੰਤਰਿ = ਅੰਦਰ। ਅਨਦਿਨੁ = ਹਰ ਰੋਜ਼, ਹਰ ਵੇਲੇ।

SikhNet (Spanish)El enojo y el egoísmo habitan noche y día en ellos, y constantemente sufren y su propio fuego interior los consume.

ਕੂੜੁ ਬੋਲਿ ਬੋਲਿ ਨਿਤ ਭਉਕਦੇ; ਬਿਖੁ ਖਾਧੇ ਦੂਜੈ ਭਾਇ ॥

koorr bol bol nit bhaukade; bikh khaadhe doojai bhaae | Ang 1415

Sant Singh KhalsaThey babble and tell lies, and keep on barking, eating the poison of the love of duality.
Manmohan SinghThey who eat the poison of another's love, utter and tell lies and ever continue barking.
Manmohan Singh (Punjabi)ਜੋ ਹੋਰਸ ਦੇ ਪਿਆਰ ਦੀ ਜ਼ਹਿਰ ਨੂੰ ਖਾਂਦੇ ਹਨ, ਉਹ ਝੂਠ ਬਕਦੇ ਤੇ ਬੋਲਦੇ ਹਨ ਅਤੇ ਹਮੇਸ਼ਾਂ ਬਕਵਾਸ ਕਰੀ ਜਾਂਦੇ ਹਨ।
Fareedkot Teekaਓਹ ਮਨਮੁਖ ਝੂਠ ਕੇ ਬੋਲੋਂ ਕੋ ਬੋਲ ਕਰ ਕੇ ਨਿਤ ਕੂਕਰ ਵਤ ਭਉਕਤੇ ਹੈਂ, ਕਿਉਂ ਕਿ ਓਹ ਦ੍ਵੈਤ ਭਾਵ ਰੂਪੀ ਵਿਖ ਕੇ ਖਾਧੇ ਹੂਏ ਹੈਂ॥
Prof. Sahib Singh(ਜਿਹੜੇ ਮਨੁੱਖ ਗੁਰੂ ਦੇ ਵਿਰੁੱਧ) ਝੂਠ ਬੋਲ ਬੋਲ ਕੇ ਵਾਹੀ ਤਬਾਹੀ ਬੋਲਦੇ ਰਹਿੰਦੇ ਹਨ, ਮਾਇਆ ਦੇ ਮੋਹ ਵਿਚ (ਉਹ ਇਉਂ ਆਤਮਕ ਮੌਤੇ ਮਰੇ ਰਹਿੰਦੇ ਹਨ, ਜਿਵੇਂ) ਉਹਨਾਂ ਜ਼ਹਰ ਖਾਧੀ ਹੁੰਦੀ ਹੈ।

ਪਦ ਅਰਥ ਬੋਲਿ = ਬੋ ਕੇ। ਕੂੜੁ = ਝੂਠ। ਭਉਕਦੇ = ਵਾਹੀ ਤਬਾਹੀ ਬੋਲਦੇ ਹਨ। ਬਿਖੁ = ਜ਼ਹਰ। ਦੂਜੈ ਭਾਇ = ਮਾਇਆ ਦੇ ਮੋਹ ਵਿਚ।

SikhNet (Spanish)Balbucean y mienten, ladran mientras se toman el veneno del amor a la dualidad.

ਬਿਖੁ ਮਾਇਆ ਕਾਰਣਿ ਭਰਮਦੇ; ਫਿਰਿ ਘਰਿ ਘਰਿ ਪਤਿ ਗਵਾਇ ॥

bikh maaeaa kaaran bharamade; fir ghar ghar pat gavaae | Ang 1415

Sant Singh KhalsaFor the sake of the poison of Maya, they wander from house to house, and lose their honor.
Manmohan SinghFor the sake of poisonous riches they wander from house to house and thus lose their honour.
Manmohan Singh (Punjabi)ਜ਼ਹਿਰੀਲੀ ਦੌਲਤ ਦੀ ਖਾਤਰ ਉਹ ਗ੍ਰਹਿ ਗ੍ਰਹਿ ਤੇ ਭਟਕਦੇ ਫਿਰਦੇ ਹਨ ਅਤੇ ਐਕੁਰ ਆਪਣੀ ਇੱਜ਼ਤ ਗੁਆ ਲੈਂਦੇ ਹਨ।
Fareedkot Teekaਸੋ ਮਨਮੁਖ ਮਾਯਾ ਰੂਪੀ ਵਿਖ ਕੇ ਵਾਸਤੇ ਇਜਤ ਗਵਾਇ ਕਰ ਕੇ ਘਰ ਘਰ ਫਿਰਤੇ ਹੂਏ ਭ੍ਰਮਤੇ ਹੈਂ ਪੁਨਾ ਘਰ ਘਰ ਮੇਂ ਪਤ ਕੋ ਗਵਾਵਤੇ ਹੈਂ॥
Prof. Sahib Singhਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੀ ਖ਼ਾਤਰ ਉਹ ਘਰ ਘਰ (ਦੇ ਬੂਹੇ) ਤੇ ਇੱਜ਼ਤ ਗਵਾ ਕੇ (ਹੌਲੇ ਪੈ ਕੇ) ਭਟਕਦੇ ਫਿਰਦੇ ਹਨ।

ਪਦ ਅਰਥ ਕਾਰਣਿ = ਦੀ ਖ਼ਾਤਰ। ਭਰਮਦੇ = ਭਰਮਦੇ ਫਿਰਦੇ ਹਨ। ਘਰਿ ਘਰਿ = ਹਰੇਕ ਘਰ (ਦੇ ਬੂਹੇ) ਤੇ। ਪਤਿ = ਇਜ਼ਤ। ਗਵਾਇ = ਗਵਾ ਕੇ।

SikhNet (Spanish)En la búsqueda del veneno de Maya, vagan de casa en casa, perdiendo su honor.

ਬੇਸੁਆ ਕੇਰੇ ਪੂਤ ਜਿਉ; ਪਿਤਾ ਨਾਮੁ ਤਿਸੁ ਜਾਇ ॥

besuaa kere poot jiau; pitaa naam tis jaae | Ang 1415

Sant Singh KhalsaThey are like the son of a prostitute, who does not know the name of his father.
Manmohan SinghThey are like the son of prostitute, the name of whose father is known not.
Manmohan Singh (Punjabi)ਉਹ ਕੰਜਰੀ ਦੇ ਪੁਤ ਦੀ ਮਾਨੰਦ ਹਨ, ਜਿਸ ਦੇ ਪਿਉ ਦੇ ਨਾਮ ਦਾ ਪਤਾ ਹੀ ਨਹੀਂ।
Fareedkot Teekaਜੈਸੇ ਵੇਸਵਾ ਕਾ ਪੁਤ੍ਰ ਹੋਤਾ ਹੈ ਤਿਸ ਕੇ ਪਿਤਾ ਕਾ ਨਾਮ ਚਲਾ ਜਾਤਾ ਹੈ, ਭਾਵ ਯੇਹ ਤਿਸ ਕੇ ਸਮਾਨ ਓਹ ਨਿਨਾਵੇਂ ਹੈਂ ਅਰਥਾਤ ਕਿਸੀ ਗੁਰੂ ਪੀਰ ਕੇ ਨਹੀਂ ਹੈ॥
Prof. Sahib Singh(ਅਜਿਹੇ ਮਨੁੱਖ) ਵੇਸੁਆ ਦੇ ਪੁੱਤਰ ਵਾਂਗ (ਨੱਕ-ਵੱਢੇ ਹੁੰਦੇ ਹਨ) ਜਿਸ ਦੇ ਪਿਤਾ ਦਾ ਨਾਮ ਗੁੰਮ ਹੋ ਜਾਂਦਾ ਹੈ।

ਪਦ ਅਰਥ ਬੇਸੁਆ = ਕੰਜਰੀ। ਕੇਰੇ = ਦੇ। ਜਿਉ = ਵਾਂਗ।

SikhNet (Spanish)Son como el hijo de la prostituta que no conoce el nombre de su padre.

ਹਰਿ ਹਰਿ ਨਾਮੁ. ਨ ਚੇਤਨੀ; ਕਰਤੈ ਆਪਿ ਖੁਆਇ ॥

har har naam. na chetanee; karatai aap khuaae | Ang 1415

Sant Singh KhalsaThey do not remember the Name of the Lord, Har, Har; the Creator Himself brings them to ruin.
Manmohan SinghThey contemplate not the Lord God's Name and the Creator, of Himself, ruins them.
Manmohan Singh (Punjabi)ਉਹ ਸੁਆਮੀ ਹਰੀ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਅਤੇ ਸਿਰਜਣਹਾਰ ਨੇ ਖੁਦ ਹੀ ਉਨ੍ਹਾਂ ਨੂੰ ਤਬਾਹ ਕਰ ਦੇਣਾ ਹੈ।
Fareedkot Teekaਕਿਉਂ ਕਿ ਓਹ ਹਰਿ ਹਰਿ ਨਾਮ ਕੋ ਸਿਮਰਤੇ ਨਹੀਂ ਹੈਂ, ਤਾਂ ਤੇ ਕਰਤਾ ਪੁਰਖ ਨੇ ਆਪ ਹੀ ਤਿਨੋਂ ਕੋ (ਖੁਆਇ) ਗਵਾਯਾ ਹੈ॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ (ਪਰ ਉਹਨਾਂ ਦੇ ਭੀ ਕੀਹ ਵੱਸ?) ਕਰਤਾਰ ਨੇ ਆਪ (ਹੀ ਉਹਨਾਂ ਨੂੰ) ਕੁਰਾਹੇ ਪਾਇਆ ਹੁੰਦਾ ਹੈ।

ਪਦ ਅਰਥ ਕਰਤੈ = ਕਰਤਾਰ ਨੇ। ਖੁਆਇ = ਕੁਰਾਹੇ ਪਾਏ ਹੋਏ ਹਨ।

SikhNet (Spanish)No recuerdan el Nombre del Señor, Jar, Jar, el Creador Mismo los lleva a la ruina.

ਹਰਿ ਗੁਰਮੁਖਿ ਕਿਰਪਾ ਧਾਰੀਅਨੁ; ਜਨ ਵਿਛੁੜੇ ਆਪਿ ਮਿਲਾਇ ॥

har guramukh kirapaa dhaareean; jan vichhurre aap milaae | Ang 1415

Sant Singh KhalsaThe Lord showers His Mercy upon the Gurmukhs, and reunites the separated ones with Himself.
Manmohan SinghGod shows mercy unto the Guru-wards and unites the separated ones with Himself.
Manmohan Singh (Punjabi)ਵਾਹਿਗੁਰੂ ਗੁਰੂ-ਅਨੁਸਾਰੀਆਂ ਉਤੇ ਮਿਹਰ ਕਰਦਾ ਹੈ ਅਤੇ ਵਿਛੁਨਿਆ ਹੋਇਆ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਹਰੀ ਨੇ ਗੁਰਮੁਖੋਂ ਪਰ ਅਪਨੀ ਕ੍ਰਿਪਾ ਧਾਰੀ ਹੈ, ਤਿਨ ਵਿਛੜੇ ਹੋਏ ਜਨੋਂ ਕੋ ਅਪਣੇ ਸਰੂਪ ਮੇਂ ਮਿਲਾਇ ਲੀਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਉਤੇ ਹਰੀ ਨੇ ਆਪ ਕਿਰਪਾ ਕੀਤੀ ਹੁੰਦੀ ਹੈ। ਗੁਰੂ ਦੀ ਰਾਹੀਂ ਉਹਨਾਂ ਵਿਛੁੜਿਆਂ ਨੂੰ ਹਰੀ ਆਪ (ਆਪਣੇ ਨਾਲ) ਮਿਲਾ ਲੈਂਦਾ ਹੈ।

ਪਦ ਅਰਥ ਧਾਰੀਅਨੁ = ਉਸ (ਪ੍ਰਭੂ) ਨੇ ਧਾਰੀ ਹੈ।

SikhNet (Spanish)El Señor rocía Su Misericordia sobre los Gurmukjs, y une a los separados en Su Ser.

ਜਨ ਨਾਨਕੁ. ਤਿਸੁ ਬਲਿਹਾਰਣੈ; ਜੋ ਸਤਿਗੁਰ ਲਾਗੇ ਪਾਇ ॥੨੩॥

jan naanak. tis balihaaranai; jo satigur laage paae |23| Ang 1415

Sant Singh KhalsaServant Nanak is a sacrifice to those who fall at the Feet of the True Guru. ||23||
Manmohan SinghSlave Nanak is a sacrifice unto him, who repairs to the Guru's feet.
Manmohan Singh (Punjabi)ਗੋਲਾ ਨਾਨਕ, ਉਸ ਉਤੋਂ ਕੁਰਬਾਨ ਵੰਞਦਾ ਹੈ, ਜਿਹੜਾ ਸੱਚੇ ਗੁਰਾਂ ਦੇ ਪੈਰੀ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪੁਰਸ਼ ਸਤਗੁਰੋਂ ਕੇ ਚਰਣੀ ਲਾਗਾ ਹੈ ਮੈਂ ਤਿਸ ਜਨ ਕੇ ਬਲਿਹਾਰਨੇ ਜਾਤਾ ਹੂੰ॥੨੩॥
Prof. Sahib Singhਦਾਸ ਨਾਨਕ ਉਸ ਮਨੁੱਖ ਤੋਂ ਸਦਕੇ ਜਾਂਦਾ ਹੈ, ਜਿਹੜੇ ਗੁਰੂ ਦੀ ਚਰਨੀਂ ਪਏ ਰਹਿੰਦੇ ਹਨ ॥੨੩॥

ਪਦ ਅਰਥ ਪਾਇ = ਪੈਰੀਂ ॥੨੩॥

SikhNet (Spanish)El Sirviente Nanak ofrece Su Ser en sacrificio a quienes se postran a los Pies del Verdadero Guru. (23)

ਨਾਮਿ ਲਗੇ ਸੇ ਊਬਰੇ; ਬਿਨੁ ਨਾਵੈ. ਜਮ ਪੁਰਿ ਜਾਂਹਿ ॥

naam lage se aoobare; bin naavai. jam pur jaanhi | Ang 1415

Sant Singh KhalsaThose who are attached to the Naam, the Name of the Lord, are saved; without the Name, they must go to the City of Death.
Manmohan SinghThey, who are attached to the Name, are saved. Without the Name mortals go to the Yama's city.
Manmohan Singh (Punjabi)ਜੋ ਨਾਮ ਨਾਲ ਜੁੜੇ ਹਨ, ਉਹ ਬਚ ਜਾਂਦੇ ਹਨ। ਨਾਮ ਦੇ ਬਗੈਰ ਪ੍ਰਾਣੀ ਯਮ ਦੇ ਸ਼ਹਿਰ ਨੂੰ ਜਾਂਦੇ ਹਨ।
Fareedkot Teekaਜੋ ਪੁਰਸ਼ ਵਾਹਿਗੁਰੂ ਕੇ ਨਾਮ ਮੇਂ ਲਾਗੇ ਹੈਂ ਸੋਈ ਸੰਸਾਰ ਦੁਖ ਸੇ ਬਚੇ ਹੈਂ, ਜੋ ਬਿਨਾਂ ਨਾਮ ਤੇ ਹੈਂ, ਸੋ ਜਨ ਜਮ ਪੁਰੀ ਕੋ ਜਾਤੇ ਹੈਂ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜੇ ਰਹੇ, ਉਹ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਗਏ। ਨਾਮ ਤੋਂ ਖ਼ਾਲੀ ਰਹਿਣ ਵਾਲੇ ਮਨੁੱਖ ਜਮਰਾਜ ਦੇ ਵੱਸ ਪੈਂਦੇ ਹਨ।

ਪਦ ਅਰਥ ਨਾਮਿ = ਨਾਮ ਵਿਚ। ਸੇ = ਉਹ (ਬਹੁ-ਵਚਨ)। ਊਬਰੇ = (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਗਏ। ਜਮਪੁਰਿ = ਜਮਰਾਜ ਦੇ ਸ਼ਹਿਰ ਵਿਚ। ਜਾਂਹਿ = ਜਾਂਦੇ ਹਨ (ਬਹੁ-ਵਚਨ)।

SikhNet (Spanish)Quienes se apegan al Naam, el Nombre del Señor son salvados, pues sin el Nombre tienen que ir a la ciudad de la muerte.

ਨਾਨਕ. ਬਿਨੁ ਨਾਵੈ, ਸੁਖੁ ਨਹੀ; ਆਇ ਗਏ ਪਛੁਤਾਹਿ ॥੨੪॥

naanak. bin naavai, sukh nahee; aae ge pachhutaeh |24| Ang 1415

Sant Singh KhalsaO Nanak, without the Name, they find no peace; they come and go in reincarnation with regrets. ||24||
Manmohan SinghNanak, without the Name, there is no peace and coming and going in myriad births the have to repent.
Manmohan Singh (Punjabi)ਨਾਨਕ ਨਾਮ ਦੇ ਬਗੈਰ ਕੋਈ ਆਰਾਮ ਨਹੀਂ ਅਤੇ ਜੰਮਦੇ ਤੇ ਮਰਦੇ ਹੋਏ ਉਹ ਪਸਚਾਤਾਪ ਕਰਦੇ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਜੋ ਨਾਮ ਨਹੀਂ ਜਪਤੇ ਹੈਂ ਤਿਨੋਂ ਕੋ ਕਬੀ ਸੁਖ ਨਹੀਂ ਹੋਤਾ। ਓਹ ਆਵਤੇ ਜਾਤੇ ਪਸਚਾਤਾਪ ਕਰਤੇ ਹੈਂ, ਭਾਵ ਜਨਮ ਮਰਨ ਪਾਵਤੇ ਦੁਖੀ ਹੋਤੇ ਹੈਂ॥੨੪॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ (ਉਹਨਾਂ ਨੂੰ) ਆਤਮਕ ਆਨੰਦ ਨਹੀਂ ਮਿਲਦਾ। (ਜਗਤ ਵਿਚ) ਜਨਮ ਲੈ ਕੇ (ਨਾਮ ਤੋਂ ਸੱਖਣੇ ਹੀ) ਜਾਂਦੇ ਹਨ ਤੇ ਪਛੁਤਾਂਦੇ ਰਹਿੰਦੇ ਹਨ ॥੨੪॥

ਪਦ ਅਰਥ ਆਇ = ਜੰਮ ਕੇ। ਗਏ = (ਦੁਨੀਆ ਤੋਂ) ਚਲੇ ਗਏ ॥੨੪॥

SikhNet (Spanish)Oh, dice Nanak, sin el Nombre, ellos no encuentran la Paz, van y vienen en la reencarnación con remordimiento. (24)

ਚਿੰਤਾ ਧਾਵਤ ਰਹਿ ਗਏ; ਤਾਂ ਮਨਿ ਭਇਆ ਅਨੰਦੁ ॥

chintaa dhaavat reh ge; taan man bheaa anand | Ang 1415

Sant Singh KhalsaWhen anxiety and wanderings come to an end, the mind becomes happy.
Manmohan SinghWhen anxiety and wanderings end, then alone the soul becomes happy.
Manmohan Singh (Punjabi)ਜਦ ਫਿਕਰ ਅਤੇ ਭਟਕਣੇ ਮੁਕ ਜਾਂਦੇ ਹਨ, ਕੇਵਲ ਤਦ ਹੀ ਆਤਮਾ ਪ੍ਰਸੰਨ ਹੁੰਦੀ ਹੈ।
Fareedkot Teekaਜੋ ਪੁਰਸ਼ ਚਿੰਤਾ ਕੀ ਪਾਵਣੀ ਸੇ ਰਹਿਤ ਭਏ ਹੈਂ ਤਿਨੋਂ ਕੇ ਮਨ ਮੇਂ ਅਨੰਦ ਪ੍ਰਾਪਤ ਭਯਾ ਹੈ॥
Prof. Sahib Singhਮਾਇਆ ਦੀ ਚਿੰਤਾ ਵਿਚ ਭਟਕ ਰਹੇ ਜਿਹੜੇ ਮਨੁੱਖ (ਇਸ ਭਟਕਣਾ ਤੋਂ) ਹਟ ਜਾਂਦੇ ਹਨ, ਉਹਨਾਂ ਦੇ ਮਨ ਵਿਚ ਆਨੰਦ ਪੈਦਾ ਹੋ ਜਾਂਦਾ ਹੈ,

ਪਦ ਅਰਥ ਧਾਵਤ = ਭਟਕ ਰਹੇ। ਰਹਿ ਗਏ = (ਭਟਕਣੋਂ) ਹਟ ਗਏ। ਤਾਂ ਮਨਿ = ਉਹਨਾਂ ਦੇ ਮਨ ਵਿਚ। ਮਨਿ = ਮਨ ਵਿਚ।

SikhNet (Spanish)Cuando la ansiedad y el vagar terminan, la mente se pone feliz,

ਗੁਰ ਪ੍ਰਸਾਦੀ ਬੁਝੀਐ; ਸਾ ਧਨ ਸੁਤੀ ਨਿਚਿੰਦ ॥

gur prasaadee bujheeai; saa dhan sutee nichind | Ang 1415

Sant Singh KhalsaBy Guru's Grace, the soul-bride understands, and then she sleeps without worry.
Manmohan SinghThe bride who by the Guru's grace, realises he Lord sleeps peacefully.
Manmohan Singh (Punjabi)ਜਿਹੜੇ ਪਤਨੀ, ਗੁਰਾਂ ਦੀ ਮਿਹਰ ਸਦਕੇ ਆਪਣੇ ਸੁਆਮੀ ਨੂੰ ਅਨੁਭਵ ਕਰ ਲੈਂਦੀ ਹੈ ਉਹ ਬੇਫਿਕਰ ਹੋ ਕੇ ਸੌਦੀ ਹੈ।
Fareedkot Teekaਸਤਿਗੁਰੋਂ ਕੀ ਕ੍ਰਿਪਾ ਤੇ ਹੀ ਵਾਹਿਗੁਰੂ ਕੋ ਜਾਣੀਤਾ ਹੈ ਜਿਸ ਜਗ੍ਯਾਸੀ ਇਸਤਰੀ ਨੇ ਜਾਣਿਆ ਹੂਆ ਹੈ ਸੇ ਨਿਸਚਿੰਤ ਹੋ ਕਰ ਕੇ ਸੁਤੀ ਹੈ, ਭਾਵ ਅਚਿੰਤ ਸਰੂਪ ਮੇਂ ਇਸਥਿਤ ਭਈ ਹੈ॥
Prof. Sahib Singh(ਪਰ ਇਹ ਭੇਤ) ਗੁਰੂ ਦੀ ਕਿਰਪਾ ਨਾਲ ਹੀ ਸਮਝ ਸਕੀਦਾ ਹੈ। (ਜਿਹੜੀ) ਜੀਵ-ਇਸਤ੍ਰੀ (ਇਸ ਭੇਤ ਨੂੰ ਸਮਝ ਲੈਂਦੀ ਹੈ, ਉਹ) ਚਿੰਤਾ-ਰਹਿਤ ਅਵਸਥਾ ਵਿਚ ਲੀਨ ਰਹਿੰਦੀ ਹੈ।

ਪਦ ਅਰਥ ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ। ਬੁਝੀਐ = ਸਮਝ ਸਕੀਦਾ ਹੈ। ਸਾਧਨ = ਜੀਵ-ਇਸਤ੍ਰੀ। ਸੁਤੀ = ਸੌਂ ਰਹਿੰਦੀ ਹੈ, ਲੀਨ ਰਹਿੰਦੀ ਹੈ। ਨਿਚਿੰਦ = ਚਿੰਤਾ-ਰਹਿਤ ਅਵਸਥਾ ਵਿਚ।

SikhNet (Spanish)por la Gracia del Guru, la Novia Alma entiende y entonces duerme sin preocupación.

ਜਿਨ ਕਉ ਪੂਰਬਿ ਲਿਖਿਆ; ਤਿਨੑਾ ਭੇਟਿਆ ਗੁਰ ਗੋਵਿੰਦੁ ॥

jin kau poorab likhiaa; tinaa bhettiaa gur govind | Ang 1415

Sant Singh KhalsaThose who have such pre-ordained destiny meet with the Guru, the Lord of the Universe.
Manmohan SinghThey, who are so pre-destined; they meet with their Guru-God.
Manmohan Singh (Punjabi)ਜਿਨ੍ਹਾਂ ਲਈ ਮੁਢ ਤੋਂ ਐਹੋ ਜੇਹੇ ਲਿਖਿਆ ਹੋਇਆ ਹੈ, ਉਹ ਗੁਰੂ ਪ੍ਰਮੇਸ਼ਰ ਨੂੰ ਮਿਲ ਪੈਦੇ ਹਨ।
Fareedkot Teekaਜਿਨੋਂ ਕੇ ਮਸਤਕ ਮੇਂ ਉਤਮ ਲੇਖ ਲਿਖਿਆ ਹੂਆ ਥਾ, ਤਿਨੋਂ ਕੋ ਗੋਬਿੰਦ ਰੂਪ ਸਤਿਗੁਰ ਮਿਲਿਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ ਉਹਨਾਂ ਨੂੰ ਗੁਰੂ-ਪਰਮਾਤਮਾ ਮਿਲ ਪੈਂਦਾ ਹੈ।

ਪਦ ਅਰਥ ਪੂਰਬਿ = ਧੁਰ ਤੋਂ, ਪਹਿਲਾਂ ਤੋਂ। ਭੇਟਿਆ = ਮਿਲਿਆ।

SikhNet (Spanish)Quienes tienen ese Destino encuentran al Guru, el Señor del Universo,

ਨਾਨਕ. ਸਹਜੇ ਮਿਲਿ ਰਹੇ; ਹਰਿ ਪਾਇਆ ਪਰਮਾਨੰਦੁ ॥੨੫॥

naanak. sahaje mil rahe; har paaeaa paramaanand |25| Ang 1415

Sant Singh KhalsaO Nanak, they merge intuitively into the Lord, the Embodiment of Supreme Bliss. ||25||
Manmohan SinghNanak, they attain unto God, the embodiment of Supreme bliss and all-too-spontaneously remain blended with Him.
Manmohan Singh (Punjabi)ਨਾਨਕ ਉਹ ਮਹਾਨ ਪ੍ਰਸੰਨਤਾ ਦੇ ਸਰੂਪ ਵਾਹਿਗੁਰੂ ਨੂੰ ਪਰਾਪਤ ਹੋ ਜਾਂਦੇ ਹਨ ਅਤੇ ਸੁਤੇ-ਸਿਧ ਹੀ ਉਸ ਨਾਲ ਅਭੇਦ ਹੋਏ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਜਨ (ਸਹਜੇ) ਸੁਤੇ ਹੀ ਮਿਲ ਰਹੇ ਹੈਂ, ਤਿਸੀ ਤੇ ਤਿਨੋਂ ਨੇ ਪਰਮ ਅਨੰਦ ਪਾਯਾ ਹੈ॥੨੫॥
Prof. Sahib Singhਹੇ ਨਾਨਕ! ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ। ਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ-ਪ੍ਰਭੂ (ਦਾ ਮਿਲਾਪ) ਉਹ ਮਨੁੱਖ ਪ੍ਰਾਪਤ ਕਰ ਲੈਂਦੇ ਹਨ ॥੨੫॥

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਪਰਮਾਨੰਦੁ = ਸਭ ਤੋਂ ਉੱਚੇ ਅਨੰਦ ਦਾ ਮਾਲਕ-ਪ੍ਰਭੂ ॥੨੫॥

SikhNet (Spanish)oh dice Nanak, se funden de forma intuitiva en el Señor, la Encarnación del Éxtasis Supremo. (25)

ਸਤਿਗੁਰੁ ਸੇਵਨਿ ਆਪਣਾ; ਗੁਰਸਬਦੀ ਵੀਚਾਰਿ ॥

satigur sevan aapanaa; gurasabadee veechaar | Ang 1415

Sant Singh KhalsaThose who serve their True Guru, who contemplate the Word of the Guru's Shabad,
Manmohan SinghThey, who serve their true Guru, reflect upon the Guru's word,
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ ਗੁਰਾਂ ਦੀ ਬਾਣੀ ਨੂੰ ਸੋਚਦੇ-ਵਿਚਾਰਦੇ ਹਨ,
Fareedkot Teekaਜੋ ਅਪਣੇ ਸਤਗੁਰੂ ਕੋ ਸੇਵਤੇ ਹੈਂ ਔਰ ਗੁਰੋਂ ਕੇ ਸਬਦ ਕਾ ਹੀ ਵੀਚਾਰ ਕਰਤੇ ਹੈਂ॥
Prof. Sahib Singhਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਪਿਆਰੇ ਗੁਰੂ ਦੀ ਸਰਨ ਪਏ ਰਹਿੰਦੇ ਹਨ,

ਪਦ ਅਰਥ ਸੇਵਨਿ = ਸੇਂਵਦੇ ਹਨ (ਬਹੁ-ਵਚਨ)। ਵੀਚਾਰਿ = ਵਿਚਾਰ ਕੇ, ਸੁਰਤ ਜੋੜ ਕੇ।

SikhNet (Spanish)Quienes sirven a Su Verdadero Guru, quienes meditan en la Palabra del Shabd del Guru,

ਸਤਿਗੁਰ ਕਾ ਭਾਣਾ ਮੰਨਿ ਲੈਨਿ; ਹਰਿ ਨਾਮੁ ਰਖਹਿ ਉਰ ਧਾਰਿ ॥

satigur kaa bhaanaa man lain; har naam rakheh ur dhaar | Ang 1415

Sant Singh Khalsawho honor and obey the Will of the True Guru, who keep the Lord's Name enshrined within their hearts,
Manmohan Singhsubmit to the True Guru's will, keep the God's Name enshrined in their mind,
Manmohan Singh (Punjabi)ਸੱਚੇ ਗੁਰਾਂ ਦੀ ਰਜਾ ਨੂੰ ਸਵੀਕਾਰ ਕਰਦੇ ਹਨ, ਰੰਬ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰਖਦੇ ਹਨ,
Fareedkot Teekaਸਤਿਗੁਰੋਂ ਕੇ ਭਾਣੇ ਕੋ ਰਿਦੇ ਮੇਂ ਮਾਨ ਲੇਤੇ ਹੈਂ ਔ ਹਰੀ ਕੇ ਨਾਮ ਕੋ ਹ੍ਰਿਦੇ ਮੇਂ ਧਾਰਨ ਕਰ ਰਾਖਤੇ ਹੈਂ॥
Prof. Sahib Singhਗੁਰੂ ਦੀ ਰਜ਼ਾ ਨੂੰ (ਸਿਰ-ਮੱਥੇ) ਮੰਨਦੇ ਹਨ, ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖਦੇ ਹਨ,

ਪਦ ਅਰਥ ਮੰਨਿ ਲੈਨਿ = ਮੰਨ ਲੈਂਦੇ ਹਨ। ਰਖਹਿ = ਰੱਖਦੇ ਹਨ। ਉਰ = ਹਿਰਦਾ। ਉਰਧਾਰਿ ਰਖਹਿ = ਹਿਰਦੇ ਵਿਚ ਵਸਾਈ ਰੱਖਦੇ ਹਨ।

SikhNet (Spanish)quienes honran y obedecen la Voluntad del Verdadero Guru y quienes conservan al Señor enaltecido en sus corazones,

ਐਥੈ ਓਥੈ ਮੰਨੀਅਨਿ; ਹਰਿ ਨਾਮਿ ਲਗੇ ਵਾਪਾਰਿ ॥

aithai othai maneean; har naam lage vaapaar | Ang 1415

Sant Singh Khalsaare honored, here and hereafter; they are dedicated to the business of the Lord's Name.
Manmohan Singhand are dedicated to the trade of the Lord's Name, are honoured here and hereafter.
Manmohan Singh (Punjabi)ਅਤੇ ਸੁਆਮੀ ਦੇ ਨਾਮ ਦੇ ਵਣਜ ਦੇ ਸਮਰਪਨ ਹੋਏ ਹੋਏ ਉਹ ਏਥੇ ਅਤੇ ਓਥੇ ਇੱਜ਼ਤ ਆਬਰੂ ਪਾਉਂਦੇ ਹਨ।
Fareedkot Teekaਜੋ ਹਰਿ ਨਾਮ ਕੇ ਵਪਾਰ ਮੇਂ ਲਾਗੇ ਹੂਏ ਹੈਂ ਓਹ ਪੁਰਸ਼ ਇਸ ਲੋਕ ਔ ਪ੍ਰਲੋਕ ਵਿਖੇ ਮਾਨੀਤੇ ਹੈਂ॥
Prof. Sahib Singhਪਰਮਾਤਮਾ ਦੇ ਨਾਮ-ਵਪਾਰ ਵਿਚ ਰੁੱਝੇ ਰਹਿੰਦੇ ਹਨ, ਉਹ ਮਨੁੱਖ ਇਸ ਲੋਕ ਵਿਚ ਅਤੇ ਪਰਲੋਕ ਵਿਚ ਸਤਕਾਰੇ ਜਾਂਦੇ ਹਨ।

ਪਦ ਅਰਥ ਐਥੇ = ਇਸ ਲੋਕ ਵਿਚ। ਓਥੈ = ਪਰਲੋਕ ਵਿਚ। ਮੰਨੀਅਹਿ = ਮੰਨੇ ਜਾਂਦੇ ਹਨ, ਸਤਕਾਰੇ ਜਾਂਦੇ ਹਨ (ਬਹੁ-ਵਚਨ)। ਹਰਿ ਨਾਮਿ = ਹਰਿ-ਨਾਮ ਵਿਚ। ਵਾਪਾਰਿ = ਵਪਾਰ ਵਿਚ।

SikhNet (Spanish)son honrados aquí y aquí después y viven dedicados al Negocio del Nombre del Señor.

ਗੁਰਮੁਖਿ ਸਬਦਿ ਸਿਞਾਪਦੇ ਤਿਤੁ; ਸਾਚੈ ਦਰਬਾਰਿ ॥

guramukh sabad siyaapade tith; saachai darabaar | Ang 1415

Sant Singh KhalsaThrough the Word of the Shabad, the Gurmukhs gain recognition in that Court of the True Lord.
Manmohan SinghIt is through the Name, that the pious persons gain recognition in that True Guru.
Manmohan Singh (Punjabi)ਨਾਮ ਦੇ ਰਾਹੀਂ, ਹੀ ਪਵਿੱਤ੍ਰ ਪੁਰਸ਼ ਉਸ ਸੱਚੀ ਦਰਗਾਹ ਅੰਦਰ ਪਹਿਚਾਨੇ ਜਾਂਦੇ ਹਨ।
Fareedkot Teekaਸੋ ਗੁਰਮੁਖ ਗੁਰੋਂ ਕੇ ਸਬਦ ਕਰ ਕੇ ਤਿਸ ਸਚੇ ਕੇ ਦਰਬਾਰ ਮੇਂ ਪਛਾਣ ਲਈਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉਸ ਸਦਾ-ਥਿਰ ਦਰਬਾਰ ਵਿਚ ਗੁਰੂ ਦੇ ਸ਼ਬਦ ਦੀ ਰਾਹੀਂ ਪਛਾਣੇ ਜਾਂਦੇ ਹਨ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਤਿਤੁ = ਉਸ ਵਿਚ। ਤਿਤੁ ਦਰਬਾਰਿ = ਉਸ ਦਰਬਾਰ ਵਿਚ। ਤਿਤੁ ਸਾਚੈ ਦਰਬਾਰਿ = ਉਸ ਸਦਾ-ਥਿਰ ਦਰਬਾਰ ਵਿਚ।

SikhNet (Spanish)Mediante la Palabra del Shabd, los Gurmukjs obtienen reconocimiento en la Corte del Verdadero Señor.

ਸਚਾ ਸਉਦਾ ਖਰਚੁ ਸਚੁ; ਅੰਤਰਿ ਪਿਰਮੁ ਪਿਆਰੁ ॥

sachaa saudaa kharach sach; antar piram piaar | Ang 1415

Sant Singh KhalsaThe True Name is their merchandise, the True Name is their expenditure; the Love of their Beloved fills their inner beings.
Manmohan SinghThe True Name is their merchandise, the True Name their sustenance and within them is the love of their-Beloved.
Manmohan Singh (Punjabi)ਸੱਚਾ ਨਾਮ ਉਨ੍ਹਾਂ ਦਾ ਸੌਦਾ-ਸੂਤ ਹੈ, ਸੱਚਾ ਨਾਮ ਉਨ੍ਹਾਂ ਦਾ ਆਧਾਰ ਅਤੇ ਉਨ੍ਹਾਂ ਦੇ ਅੰਦਰ ਆਪਣੇ ਪਿਆਰੇ ਦਾ ਪ੍ਰੇਮ ਹੈ।
Fareedkot Teekaਓਨਾਂ ਕਾ ਸਚ ਨਾਮ ਕਾ ਹੀ ਸੌਦਾ ਹੈ ਔ ਖਰਚ ਭੀ ਸਚੇ ਨਾਮ ਕਾ ਹੈ, ਕਿਉਂ ਕਿ ਤਿਨੋਂ ਕੇ ਰਿਦੇ ਅੰਤਰਿ ਪ੍ਰਮੇਸ੍ਵਰ (ਪਿਰਮ) ਪਤੀ ਕਾ (ਪਿਆਰੁ) ਪਰੇਮ ਹੈ॥
Prof. Sahib Singhਉਹ ਮਨੁੱਖ ਸਦਾ-ਥਿਰ ਹਰਿ-ਨਾਮ ਦਾ ਵਣਜ (ਕਰਦੇ ਰਹਿੰਦੇ ਹਨ), ਸਦਾ-ਥਿਰ ਹਰਿ-ਨਾਮ ਹੀ ਆਤਮਕ ਖ਼ੁਰਾਕ ਦੇ ਤੌਰ ਤੇ ਵਰਤਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਪਰਮਾਤਮਾ ਦਾ ਪ੍ਰੇਮ-ਪਿਆਰ (ਸਦਾ ਟਿਕਿਆ ਰਹਿੰਦਾ ਹੈ)।

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਸਚੁ = ਸਦਾ-ਥਿਰ ਹਰਿ-ਨਾਮ। ਪਿਰਮੁ = ਪ੍ਰੇਮ।

SikhNet (Spanish)El Nombre Verdadero es su Mercancía, el Nombre Verdadero es su moneda, el Amor de su Bienamado llena su ser interior.

ਜਮਕਾਲੁ ਨੇੜਿ. ਨ ਆਵਈ; ਆਪਿ ਬਖਸੇ ਕਰਤਾਰਿ ॥

jamakaal nerr. na aavee; aap bakhase karataar | Ang 1415

Sant Singh KhalsaThe Messenger of Death does not even approach them; the Creator Lord Himself forgives them.
Manmohan SinghThe Creator-Lord, of Himself, forgives them and the death's minister comes not near them.
Manmohan Singh (Punjabi)ਸਿਰਜਣਹਾਰ ਸੁਆਮੀ ਖੁਦ ਉਨ੍ਹਾਂ ਨੂੰ ਮਾਫ ਕਰ ਦਿੰਦਾ ਹੈ ਅਤੇ ਮੌਤ ਦਾ ਦੁਤ ਉਨ੍ਹਾਂ ਦੇ ਨਿਕਟ ਨਹੀਂ ਆਉਂਦਾ।
Fareedkot Teekaਤਿਨੋਂ ਕੇ ਸਮੀਪ ਜਮਕਾਲ ਭੀ ਨਹੀਂ ਆਵਤਾ ਹੈ, ਕਿਉਂ ਕਿ ਓਹ ਜਨ ਕਰਤਾਰ ਨੇ ਆਪ ਹੀ ਬਖਸ਼ੇ ਹੈਂ॥
Prof. Sahib Singhਉਹਨਾਂ ਉਤੇ ਕਰਤਾਰ ਨੇ ਆਪ ਮਿਹਰ ਕੀਤੀ ਹੁੰਦੀ ਹੈ, ਮੌਤ (ਦਾ ਡਰ ਉਹਨਾਂ ਦੇ) ਨੇੜੇ ਨਹੀਂ ਢੁਕਦਾ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਆਉਂਦੀ)।

ਪਦ ਅਰਥ ਆਵਈ = ਆਵੈ, ਆਉਂਦਾ। ਕਰਤਾਰਿ = ਕਰਤਾਰ ਨੇ।

SikhNet (Spanish)El mensajero de la muerte no se les acerca y el Mismo Señor Creador los perdona.

ਨਾਨਕ. ਨਾਮ ਰਤੇ ਸੇ ਧਨਵੰਤ ਹੈਨਿ; ਨਿਰਧਨੁ ਹੋਰੁ ਸੰਸਾਰੁ ॥੨੬॥

naanak. naam rate se dhanavant hain; niradhan hor sansaar |26| Ang 1416

Sant Singh KhalsaO Nanak, they alone are wealthy, who are imbued with the Naam; the rest of the world is poor. ||26||
Manmohan SinghNanak, they alone are wealthy, who are imbued with the Name. The rest of the world is but poor.
Manmohan Singh (Punjabi)ਨਾਨਕ, ਕੇਵਲ ਉਹ ਹੀ ਅਮੀਰ ਹਨ ਅਤੇ ਜੋ ਨਾਮ ਲਾਲ ਰੰਗੀਜੇ ਹਨ। ਬਾਕੀ ਦਾ ਜਗਤ ਨਿਰਾਪੁਰਾ ਗਰੀਬ ਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਐਸੇ ਪੁਰਸ਼ ਤਿਸ ਨਾਮੀ ਵਾਹਿਗੁਰੂ ਮੇਂ (ਰਤੇ) ਪ੍ਰੀਤਵਾਨ ਹੈਂ, ਸੋ ਨਾਮ ਰੂਪੀ ਧਨਵੰਤ ਹੈਂ, ਹੋਰ ਸਰਬ ਸੰਸਾਰ ਨਾਮ ਧਨ ਤੇ ਰਹਿਤ ਨਿਰਧਨ ਹੈਂ॥੨੬॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਧਨਵਾਨ ਹਨ, ਬਾਕੀ ਸਾਰਾ ਸੰਸਾਰ ਕੰਗਾਲ ਹੈ ॥੨੬॥

ਪਦ ਅਰਥ ਨਾਮ ਰਤੇ = (ਸਮਾਸੀ) ਨਾਮ-ਰੰਗ ਦੇ ਰੰਗੇ ਹੋਏ ਮਨੁੱਖ। ਸੇ = ਉਹ (ਬਹੁ-ਵਚਨ)। ਧਨਵੰਤ = ਧਨ ਵਾਲੇ। ਨਿਰਧਨੁ = ਕੰਗਾਲ, ਧਨ-ਹੀਣ ॥੨੬॥

SikhNet (Spanish)Oh, dice Nanak, ricos son sólo aquellos que viven imbuidos en el Naam, el resto del mundo vive en la total pobreza. (26)

ਜਨ ਕੀ ਟੇਕ. ਹਰਿ ਨਾਮੁ ਹਰਿ; ਬਿਨੁ ਨਾਵੈ. ਠਵਰ ਨ ਠਾਉ ॥

jan kee ttek. har naam har; bin naavai. tthavar na tthaau | Ang 1416

Sant Singh KhalsaThe Lord's Name is the Support of the Lord's humble servants. Without the Lord's Name, the there is no other place, no place of rest.
Manmohan SinghGod's slave's support is the God's Name. Without the Lord's Name, he has not other place and abode.
Manmohan Singh (Punjabi)ਰੱਬ ਦੇ ਗੋਲੇ ਦਾ ਆਸਰਾ ਰੱਬ ਦਾ ਨਾਮ ਹੀ ਹੈ। ਪ੍ਰਭੂ ਦੇ ਨਾਮ ਦੇ ਬਾਝੋਂ ਉਸ ਦਾ ਹੋਰ ਕੋਈ ਥਾਂ ਅਤੇ ਟਿਕਾਣਾ ਨਹੀਂ।
Fareedkot Teekaਤਿਨ ਹਰਿ ਜਨੋਂ ਕੀ ਟੇਕ, ਭਾਵ ਆਸਰਾ ਹਰੀ ਕਾ ਨਾਮ ਹੀ ਹੈ। ਬਿਨਾਂ ਨਾਮ ਤੇ ਤਿਨੋਂ ਕੀ ਇਸਥਿਤੀ ਕਾ ਅਸਥਾਨ ਕੋਈ ਨਹੀਂ ਹੈ॥
Prof. Sahib Singhਪਰਮਾਤਮਾ ਦਾ ਨਾਮ (ਹੀ ਪਰਮਾਤਮਾ ਦੇ) ਸੇਵਕਾਂ ਦਾ ਸਹਾਰਾ ਹੈ, ਹਰਿ-ਨਾਮ ਤੋਂ ਬਿਨਾ (ਉਹਨਾਂ ਨੂੰ) ਕੋਈ ਹੋਰ ਆਸਰਾ ਨਹੀਂ ਸੁੱਝਦਾ।

ਪਦ ਅਰਥ ਟੇਕ = ਆਸਰਾ, ਸਹਾਰਾ। ਠਵਰ = ਥਾਂ।

SikhNet (Spanish)El Nombre del Señor es el Soporte de los humildes Sirvientes y sin el Nombre del Señor, no hay otro lugar de descanso.

ਗੁਰਮਤੀ ਨਾਉ ਮਨਿ ਵਸੈ; ਸਹਜੇ ਸਹਜਿ ਸਮਾਉ ॥

guramatee naau man vasai; sahaje sehaj samaau | Ang 1416

Sant Singh KhalsaFollowing the Guru's Teachings, the Name abides in the mind, and one is intuitively, automatically absorbed in the Lord.
Manmohan SinghBy the Guru's instruction, the Name abides in the man's mind and through it, he easily merges in the Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਨਾਮ ਇਨਸਾਨ ਦੇ ਰਿਦੇ ਅੰਦਰ ਟਿਕਾ ਜਾਂਦਾ ਹੈ ਅਤੇ ਇਸ ਦੁਆਰਾ ਉਹ ਸੁਖੈਨ ਹੀ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਤਿਨ ਗੁਰਮਤੀਓਂ ਕੇ ਮਨ ਮੇਂ ਸਦਾ ਨਾਮ ਵਸਤਾ ਹੈ, ਤਿਸੀ ਤੇ ਉਨ ਕਾ (ਸਹਜੇ) ਨਿਰਜਤਨ ਹੀ (ਸਹਜਿ) ਸਾਂਤੀ ਪਦ ਮੇਂ ਸਮਾਵਣਾ ਹੋ ਜਾਤਾ ਹੈ॥
Prof. Sahib Singhਗੁਰੂ ਦੀ ਮੱਤ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਿਆ ਰਹਿੰਦਾ ਹੈ, ਹਰ ਵੇਲੇ ਆਤਮਕ ਅਡੋਲਤਾ ਵਿਚ (ਉਹਨਾਂ ਦੀ) ਲੀਨਤਾ ਰਹਿੰਦੀ ਹੈ।

ਪਦ ਅਰਥ ਮਨਿ = ਮਨ ਵਿਚ। ਸਹਜੇ = ਆਤਮਕ ਅਡੋਲਤਾ ਵਿਚ ਹੀ। ਸਮਾਉ = ਲੀਨਤਾ।

SikhNet (Spanish)Siguiendo las Enseñanzas del Guru, el Nombre habita en la mente y uno es entonado y absorbido espontáneamente en el Señor.

ਵਡਭਾਗੀ ਨਾਮੁ ਧਿਆਇਆ; ਅਹਿਨਿਸਿ ਲਾਗਾ ਭਾਉ ॥

vaddabhaagee naam dhiaaeaa; ahinis laagaa bhaau | Ang 1416

Sant Singh KhalsaThose with great good fortune meditate on the Naam; night and day, they embrace love for the Name.
Manmohan SinghThe very fortunate contemplate the name and day and night embrace love for it.
Manmohan Singh (Punjabi)ਭਾਰੇ ਲਸੀਬਾਂ ਵਾਲੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਦਿਹੁੰ ਤੇ ਰੈਣ ਇਸ ਨਾਲ ਪਿਆਰ ਪਾਈ ਰਖਦੇ ਹਨ।
Fareedkot Teekaਜਿਨ ਵਡਭਾਗੀਓਂ ਨੇ ਨਾਮ ਕੋ ਧਿਆਇਆ ਹੈ ਦਿਨੇ ਰਾਤ ਤਿਨ ਕਾ (ਭਾਉ) ਪਰੇਮ ਲਗਾ ਹੂਆ ਹੈ॥
Prof. Sahib Singhਵੱਡੇ ਭਾਗਾਂ ਨਾਲ (ਉਹਨਾਂ ਨੇ ਦਿਨ ਰਾਤ ਪਰਮਾਤਮਾ ਦਾ) ਨਾਮ ਸਿਮਰਿਆ ਹੈ, ਦਿਨ ਰਾਤ ਉਹਨਾਂ ਦਾ ਪਿਆਰ (ਹਰਿ-ਨਾਮ ਨਾਲ) ਬਣਿਆ ਰਹਿੰਦਾ ਹੈ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਭਾਉ = ਪਿਆਰ।

SikhNet (Spanish)Los que tienen una Buena Fortuna, meditan en el Naam noche y día, y el Amor por el Nombre los acoge.

ਜਨ ਨਾਨਕੁ. ਮੰਗੈ ਧੂੜਿ ਤਿਨ; ਹਉ ਸਦ ਕੁਰਬਾਣੈ ਜਾਉ ॥੨੭॥

jan naanak. mangai dhoorr tin; hau sad kurabaanai jaau |27| Ang 1416

Sant Singh KhalsaServant Nanak begs for the dust of their feet; I am forever a sacrifice to them. ||27||
Manmohan SinghSerf Nanak asks for the dust of their feet, I am ever a sacrifice unto them.
Manmohan Singh (Punjabi)ਨਫਰ ਨਾਨਕ ਉਨ੍ਹਾਂ ਦੇ ਪੈਰਾ ਦੀ ਖਾਕ ਦੀ ਯਾਚਨਾ ਕਰਦਾ ਹੈ। ਮੈਂ ਹਮੇਸ਼ਾਂ ਹੀ ਉਨ੍ਹਾਂ ਉਤੋਂ ਵਾਰਨੇ ਜਾਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤਿਨ ਜਨੋਂ ਕੇ ਚਰਨੋਂ ਕੀ ਧੂੜੀ ਮਾਂਗਤੇ ਹੈਂ ਔਰ ਤਿਨੋਂ ਪਰ ਸਦਾ ਕੁਰਬਾਨ ਜਾਤੇ ਹੈਂ॥੨੭॥
Prof. Sahib Singhਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ (ਸਦਾ) ਮੰਗਦਾ ਹੈ (ਤੇ ਆਖਦਾ ਹੈ ਕਿ ਹੇ ਭਾਈ!) ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੨੭॥

ਪਦ ਅਰਥ ਨਾਨਕ ਮੰਗੈ = ਨਾਨਕ ਮੰਗਦਾ ਹੈ (ਇਕ-ਵਚਨ)। ਹਉ = ਮੈਂ। ਸਦ = ਸਦਾ। ਜਾਉ = ਜਾਉਂ, ਮੈਂ ਜਾਂਦਾ ਹਾਂ ॥੨੭॥

SikhNet (Spanish)El Sirviente Nanak pide el polvo de sus Pies, ofrezco mi ser en sacrificio a ellos. (27)

ਲਖ ਚਉਰਾਸੀਹ ਮੇਦਨੀ; ਤਿਸਨਾ ਜਲਤੀ ਕਰੇ ਪੁਕਾਰ ॥

lakh chauraaseeh medanee; tisanaa jalatee kare pukaar | Ang 1416

Sant Singh KhalsaThe 8.4 million species of beings burn in desire and cry in pain.
Manmohan SinghEighty-four lacs of existence, of the earth burn in desire and bewail.
Manmohan Singh (Punjabi)ਜ਼ਮੀਨ ਦੀਆਂ ਚੌਰਾਸੀ ਲੱਖ ਜੂਨੀਆਂ ਖਾਹਿਸ਼ ਅੰਦਰ ਸੜਦੀਆਂ ਹੋਈਆਂ ਵਿਰਲਾਪ ਕਰਦੀਆਂ ਹਨ।
Fareedkot Teekaਚੌਰਾਸੀ ਲਖ ਜੀਅ ਜੰਤ ਸੰਯੁਕਤ ਜੋ (ਮੇਦਨੀ) ਪ੍ਰਿਥਵੀ ਹੈ, ਸੋ ਸੰਪੂਰਨ ਸ੍ਰਿਸ਼ਟੀ ਤ੍ਰਿਸ਼ਨਾ ਅਗਨੀ ਸੇ ਜਲਤੀ ਹੋਈ ਪੁਕਾਰ ਕਰਤੀ ਹੈ॥
Prof. Sahib Singhਚੌਰਾਸੀ ਲੱਖ ਜੂਨਾਂ ਦੇ ਜੀਵਾਂ ਵਾਲੀ ਇਹ ਧਰਤੀ ਤ੍ਰਿਸ਼ਨਾ (ਦੀ ਅੱਗ) ਵਿਚ ਸੜ ਰਹੀ ਹੈ ਅਤੇ ਪੁਕਾਰ ਕਰ ਰਹੀ ਹੈ।

ਪਦ ਅਰਥ ਮੇਦਨੀ = ਧਰਤੀ। ਤਿਸਨਾ = ਮਾਇਆ ਦਾ ਲਾਲਚ। ਜਲਦੀ = ਸੜ ਰਹੀ।

SikhNet (Spanish)Las ocho millones cuatrocientas mil especies de seres se consumen de deseo y lloran de dolor.

ਇਹੁ ਮੋਹੁ ਮਾਇਆ ਸਭੁ ਪਸਰਿਆ; ਨਾਲਿ ਚਲੈ ਨ. ਅੰਤੀ ਵਾਰ ॥

eihu mohu maaeaa sabh pasariaa; naal chalai na. antee vaar | Ang 1416

Sant Singh KhalsaAll this show of emotional attachment to Maya shall not go with you at that very last instant.
Manmohan SinghAll this ostentation of the worldly love goes not with one at the last moment.
Manmohan Singh (Punjabi)ਸੰਸਾਰ ਦੀ ਮਮਤਾ ਦਾ ਇਹ ਸਾਰਾ ਪਸਾਰਾ ਅਖੀਰ ਦੇ ਵੇਲੇ ਬੰਦੇ ਲਾਲ ਨਹੀਂ ਜਾਂਦਾ।
Fareedkot Teekaਇਹ ਮਾਇਆ ਮੋਹਿ ਸਭ ਮੇਂ ਪਸਰਿਆ ਹੂਆ ਹੈ ਔਰ ਓਹ ਮਾਯਾ ਅੰਤ ਕੀ ਵਾਰ ਕਿਸੀ ਕੇ ਸਾਥ ਚਲਤੀ ਨਹੀਂ ਹੈ॥
Prof. Sahib Singhਮਾਇਆ ਦਾ ਇਹ ਮੋਹ ਸਾਰੀ ਲੁਕਾਈ ਵਿਚ ਪ੍ਰਭਾਵ ਪਾ ਰਿਹਾ ਹੈ (ਪਰ ਇਹ ਮਾਇਆ) ਅਖ਼ੀਰਲੇ ਵੇਲੇ (ਕਿਸੇ ਦੇ ਭੀ) ਨਾਲ ਨਹੀਂ ਜਾਂਦੀ।

ਪਦ ਅਰਥ ਸਭ = ਸਾਰੀ ਲੁਕਾਈ ਵਿਚ। ਪਸਰਿਆ = ਖਿਲਰਿਆ ਹੋਇਆ ਹੈ। ਅੰਤੀ ਵਾਰ = ਅਖ਼ੀਰਲੇ ਵੇਲੇ।

SikhNet (Spanish)Toda esta muestra de apego emocional a Maya no irá contigo en el último instante

ਬਿਨੁ ਹਰਿ ਸਾਂਤਿ. ਨ ਆਵਈ; ਕਿਸੁ ਆਗੈ ਕਰੀ ਪੁਕਾਰ ॥

bin har saant. na aavee; kis aagai karee pukaar | Ang 1416

Sant Singh KhalsaWithout the Lord, peace and tranquility do not come; unto whom should we go and complain?
Manmohan SinghWithout the Lord, peace is attained not. Before whom should one supplicate?
Manmohan Singh (Punjabi)ਪ੍ਰਭੂ ਦੇ ਬਗੈਰ ਠੰਢ-ਚੈਨ ਪਰਾਪਤ ਨਹੀਂ ਹੁੰਦੀ। ਜੀਵ ਕੀਹਦੇ ਮੂਹਰੇ ਫਰਿਆਦ ਕਰੋ?
Fareedkot Teekaਹਰੀ ਕੇ ਨਾਮ ਸੇ ਬਿਨਾਂ ਸਾਂਤੀ ਨਹੀਂ ਆਵਤੀ ਹੈ, ਤਾਂ ਤੇ ਕਿਸ ਕੇ ਆਗੇ ਪੁਕਾਰ ਕਰੋਂ?
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਵਲੋਂ ਕਿਸੇ ਨੂੰ) ਸ਼ਾਂਤੀ (ਭੀ) ਨਹੀਂ ਆਉਂਦੀ। (ਗੁਰੂ ਤੋਂ ਬਿਨਾ) ਕਿਸ ਅੱਗੇ ਮੈਂ ਪੁਕਾਰ ਕਰਾਂ? (ਮਾਇਆ ਦੇ ਮੋਹ ਤੋਂ ਹੋਰ ਕੋਈ ਛੁਡਾ ਨਹੀਂ ਸਕਦਾ)।

ਪਦ ਅਰਥ ਆਵਈ = ਆਵੈ, ਆਉਂਦੀ। ਕਰੀ = ਕਰੀਂ, ਮੈਂ ਕਰਾਂ।

SikhNet (Spanish)y sin el Señor, ni la Paz ni la Tranquilidad llegan. ¿En dónde poner nuestra queja?

ਵਡਭਾਗੀ ਸਤਿਗੁਰੁ ਪਾਇਆ; ਬੂਝਿਆ ਬ੍ਰਹਮੁ ਬਿਚਾਰੁ ॥

vaddabhaagee satigur paaeaa; boojhiaa braham bichaar | Ang 1416

Sant Singh KhalsaBy great good fortune, one meets the True Guru, and comes to understand the contemplation of God.
Manmohan SinghThrough the greatest good luck, one meets with the True Guru and realises the Lord's meditation.
Manmohan Singh (Punjabi)ਭਾਰੇ ਚੰਗੇ ਨਸੀਬਾਂ ਰਾਹੀਂ ਜੀਵ ਸੱਚੇ ਗੁਰਾਂ ਨੂੰ ਮਿਲਦਾ ਅਤੇ ਸੁਆਮੀ ਦੇ ਸਿਮਰਨ ਨੂੰ ਅਨੁਭਵ ਕਰਦਾ ਹੈ।
Fareedkot Teekaਜਿਨ ਵਡਭਾਗੀਓਂ ਨੇ ਸਤਿਗੁਰੋਂ ਕੋ ਪਾਇਆ ਹੈ ਪੁਨਾ ਤਿਨੋਂ ਨੇ ਵੀਚਾਰ ਕਰ ਬ੍ਰਹਮ ਜਾਣਿਆ ਹੈ॥
Prof. Sahib Singhਵੱਡੇ ਭਾਗਾਂ ਨਾਲ (ਜਿਨ੍ਹਾਂ ਮਨੁੱਖਾਂ ਨੇ) ਗੁਰੂ ਲੱਭ ਲਿਆ, ਉਹਨਾਂ ਪਰਮਾਤਮਾ ਨਾਲ ਸਾਂਝ ਪਾ ਲਈ, ਉਹਨਾਂ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾ ਲਿਆ।

ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ। ਬੂਝਿਆ = ਸਮਝ ਲਿਆ।

SikhNet (Spanish)Por una gran Fortuna uno conoce al Guru Verdadero y logra entender la Meditación en el Señor, enalteciendo al Señor en la mente,

ਤਿਸਨਾ ਅਗਨਿ ਸਭ ਬੁਝਿ ਗਈ; ਜਨ ਨਾਨਕ. ਹਰਿ ਉਰਿ ਧਾਰਿ ॥੨੮॥

tisanaa agan sabh bujh gee; jan naanak. har ur dhaar |28| Ang 1416

Sant Singh KhalsaThe fire of desire is totally extinguished, O servant Nanak, enshrining the Lord within the heart. ||28||
Manmohan SinghEnshrining the Lord within the mind, O serf Nanak, the fire of desire is all quenched.
Manmohan Singh (Punjabi)ਸੁਆਮੀ ਨੂੰ ਹਿਰਦੇ ਅੰਦਰ ਟਿਕਾਉਣ ਦੁਆਰਾ ਹੇ ਨਫਰ ਨਾਨਕ! ਖਾਹਿਸ਼ ਦੀ ਮਾਰੀ ਅੱਗ ਬੁਝ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਕੋ ਰਿਦੇ ਬੀਚ ਧਾਰਨੇ ਸੇ ਤਿਨੋਂ ਕੀ ਤ੍ਰਿਸ਼ਨਾ ਅਗਨੀ ਸੰਪੂਰਨ ਬੁਝ ਗਈ ਹੈ ਅਰਥਾਤ ਦੂਰ ਭਈ ਹੈ॥੨੮॥☬ਬੇਨਤੀ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਪਰਮਾਤਮਾ ਨੂੰ ਹਿਰਦੇ ਵਿਚ ਵਸਾਣ ਦੇ ਕਾਰਨ (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਦੀ ਸਾਰੀ ਅੱਗ ਬੁੱਝ ਗਈ ॥੨੮॥

ਪਦ ਅਰਥ ਸਭ = ਸਾਰੀ। ਉਰਿ = ਹਿਰਦੇ ਵਿਚ। ਧਾਰਿ = ਰੱਖ ਕੇ ॥੨੮॥

SikhNet (Spanish)el fuego del deseo se extingue, oh, dice el Sirviente Nanak. (28)

ਅਸੀ ਖਤੇ ਬਹੁਤੁ ਕਮਾਵਦੇ; ਅੰਤੁ ਨ ਪਾਰਾਵਾਰੁ ॥

asee khate bahut kamaavade; ant na paaraavaar | Ang 1416

Sant Singh KhalsaI make so many mistakes, there is no end or limit to them.
Manmohan SinghI commit many sins, O Lord, of which there is no limit and end.
Manmohan Singh (Punjabi)ਮੈਂ ਘਨੇਰੇ ਪਾਪ ਕਰਦਾ ਹਾਂ, ਹੇ ਪ੍ਰਭੂ! ਇਨ੍ਹਾਂ ਦਾ ਕੋਈ ਓੜਕ ਅਤੇ ਅਖੀਰ ਨਹੀਂ।
Fareedkot Teekaਹੇ ਅਕਾਲਪੁਰਖ! ਅਸੀਂ ਬਹੁਤ (ਖਤੇ) ਅਪਰਾਧ ਕਮਾਵਤੇ ਹੈਂ, ਜਿਨ ਗੁਨਾਹੋਂ ਕੇ ਪਾਰ ਉਰਾਰ ਕਾ ਅੰਤ ਨਹੀਂ ਹੈ॥
Prof. Sahib Singhਹੇ ਹਰੀ! ਅਸੀਂ ਜੀਵ ਬਹੁਤ ਭੁੱਲਾਂ ਕਰਦੇ ਰਹਿੰਦੇ ਹਾਂ, (ਸਾਡੀਆਂ ਭੁੱਲਾਂ ਦਾ) ਅੰਤ ਨਹੀਂ ਪੈ ਸਕਦਾ, (ਸਾਡੀਆਂ ਭੁੱਲਾਂ ਦਾ) ਪਾਰਲਾ ਉਰਲਾ ਬੰਨਾ ਨਹੀਂ ਲੱਭਦਾ।

ਪਦ ਅਰਥ ਅਸੀ = ਅਸੀਂ ਜੀਵ। ਖਤੇ = (ਖ਼ਤਾ = ਭੁੱਲ, ਗੁਨਾਹ) ਭੁੱਲਾਂ। ਪਾਰਾਵਾਰੁ = (ਭੁੱਲਾਂ ਦਾ) ਉਰਲਾ ਬੰਨਾ ਪਰਲਾ ਬੰਨਾ।

SikhNet (Spanish)Cometo tantos errores y no paro de cometerlos,

ਹਰਿ ਕਿਰਪਾ ਕਰਿ ਕੈ ਬਖਸਿ ਲੈਹੁ; ਹਉ ਪਾਪੀ ਵਡ ਗੁਨਹਗਾਰੁ ॥

har kirapaa kar kai bakhas laihu; hau paapee vadd gunahagaar | Ang 1416

Sant Singh KhalsaO Lord, please be merciful and forgive me; I am a sinner, a great offender.
Manmohan SinghO God, mercifully pardon Thou me, I am a sinner and a great offender.
Manmohan Singh (Punjabi)ਹੇ ਵਾਹਿਗੁਰੂ! ਮਿਹਰ ਘਾਰ ਕੇ ਤੂੰ ਮੈਨੂੰ ਮੁਆਫ ਕਰ ਦੇ। ਮੈਂ ਪਾਂਬਰ ਅਤੇ ਭਾਰਾ ਅਪ੍ਰਾਧੀ ਹਾਂ।
Fareedkot Teekaਤਾਂ ਤੇ ਹੇ ਹਰੀ! ਹਮ ਕੋ ਅਪਨੀ ਕ੍ਰਿਪਾ ਕਰ ਕੇ ਬਖਸ਼ ਲੇਵੋ, ਹਮ ਗੁਨਾਹੋਂ ਕੇ ਕਰਨੇ ਵਾਲੇ ਬਡੇ ਪਾਪੀ ਹੈਂ॥
Prof. Sahib Singhਹੇ ਹਰੀ! ਤੂੰ ਮਿਹਰ ਕਰ ਕੇ ਆਪ ਹੀ ਬਖ਼ਸ਼ ਲੈ, ਮੈਂ ਪਾਪੀ ਹਾਂ, ਗੁਨਾਹਗਾਰ ਹਾਂ।

ਪਦ ਅਰਥ ਹਰਿ = ਹੇ ਹਰੀ! ਬਖਸਿ ਲੈਹੁ = ਮੁਆਫ਼ ਕਰ, ਖਿਮਾ ਕਰ। ਹਉ = ਹਉਂ, ਮੈਂ। ਗੁਨਹਗਾਰੁ = ਗੁਨਾਹੀਂ।

SikhNet (Spanish)oh Señor, por favor ten Compasión y perdóname, vivo en el error y ofendo todo el tiempo.

ਹਰਿ ਜੀਉ. ਲੇਖੈ ਵਾਰ. ਨ ਆਵਈ; ਤੂੰ ਬਖਸਿ ਮਿਲਾਵਣਹਾਰੁ ॥

har jeeo. lekhai vaar. na aavee; toon bakhas milaavanahaar | Ang 1416

Sant Singh KhalsaO Dear Lord, if You made an account of my mistakes, my turn to be forgiven would not even come. Please forgive me, and unite me with Yourself.
Manmohan SinghMy reverend God! If Thou reckon my misdeeds, then, my turn to be pardoned may not come. Forgiving me, unite Thou me with Thyself.
Manmohan Singh (Punjabi)ਮੇਰੇ ਮਾਣਨੀਯ ਵਾਹਿਗੁਰੂ! ਜੇਕਰ ਤੂੰ ਮੇਰੇ ਕੁਕਰਮ ਗਿਣੇ ਤਾਂ ਮੈਨੂੰ ਮੁਆਫ ਕਰ ਦੇਣ ਦੀ ਵਾਰੀ ਆਉਣੀ ਹੀ ਨਹੀਂ। ਮਾਫੀ ਦੇ ਕੇ ਤੂੰ ਮੈਨੂੰ ਆਪਣੇ ਨਾਲ ਮਿਲਾ ਲੈ।
Fareedkot Teekaਤਾਂ ਤੇ ਹੇ ਹਰੀ ਜੀ! ਲੇਖੇ ਕਰਨੇ ਸੇ ਤੋ ਹਮਾਰੇ ਪਾਪੋਂ ਕਾ ਵਾਰ, ਭਾਵ ਅੰਤ ਨਹੀਂ ਆਵਤਾ ਹੈ, ਤੂੰ ਗੁਨਾਹੋਂ ਕੋ ਬਖਸ਼ ਕਰ ਕੇ ਅਪਣੇ ਸਰੂਪ ਮੇਂ ਮਿਲਾਵਣੇਹਾਰਾ ਹੈਂ॥
Prof. Sahib Singhਹੇ ਪ੍ਰਭੂ ਜੀ! (ਮੇਰੇ ਕੀਤੇ ਕਰਮਾਂ ਦੇ) ਲੇਖੇ ਦੀ ਰਾਹੀਂ ਤਾਂ (ਬਖ਼ਸ਼ਸ਼ ਹਾਸਲ ਕਰਨ ਦੀ ਮੇਰੀ) ਵਾਰੀ ਹੀ ਨਹੀਂ ਆ ਸਕਦੀ, ਤੂੰ (ਮੇਰੀਆਂ ਭੁੱਲਾਂ) ਬਖ਼ਸ਼ ਕੇ (ਮੈਨੂੰ ਆਪਣੇ ਚਰਨਾਂ ਵਿਚ) ਮਿਲਾਣ ਦੀ ਸਮਰਥਾ ਵਾਲਾ ਹੈਂ।

ਪਦ ਅਰਥ ਲੇਖੈ = ਲੇਖੇ ਦੇ ਰਾਹੀਂ। ਵਾਰ = (ਬਖ਼ਸ਼ਸ਼ ਦੀ) ਵਾਰੀ। ਬਖਸਿ = ਬਖ਼ਸ਼ ਕੇ।

SikhNet (Spanish)Oh Señor, si llevas la cuenta de mis errores, el momento para mi perdón nunca va a llegar, por piedad perdóname y úneme en Tu Ser.

ਗੁਰ ਤੁਠੈ ਹਰਿ ਪ੍ਰਭੁ ਮੇਲਿਆ; ਸਭ ਕਿਲਵਿਖ ਕਟਿ ਵਿਕਾਰ ॥

gur tutthai har prabh meliaa; sabh kilavikh katt vikaar | Ang 1416

Sant Singh KhalsaThe Guru, in His Pleasure, has united me with the Lord God; He has cut away all my sinful mistakes.
Manmohan SinghEffacing all my sins and transgressions, the Guru, of his own pleasure, has blended me with my God Lord.
Manmohan Singh (Punjabi)ਮੇਰੇ ਸਾਰੇ ਪਾਪ ਅਤੇ ਅਪ੍ਰਾਧ ਮੇਟ ਕੇ, ਆਪਣੀ ਪ੍ਰਸੰਨਤਾ ਦੁਆਰਾ, ਗੁਰਾਂ ਨੇ ਮੇਨੂੰ ਮੇਰੇ ਵਾਹਿਗੁਰੂ ਸੁਆਮੀ ਨਾਲ ਅਭੇਦ ਕਰ ਦਿਤਾ ਹੈ।
Fareedkot Teekaਹੇ ਹਰਿ ਪ੍ਰਭੂ! ਜਿਸ ਕੋ ਸਤਿਗੁਰੋਂ ਨੇ ਪ੍ਰਸੰਨ ਹੋ ਕੇ ਵਿਕਾਰ ਔ ਪਾਪੋਂ ਕੋ ਕਾਟ ਕਰ ਤੇਰੇ ਸਾਥ ਮੇਲਿਆ ਹੈ, ਸੋਈ ਮਿਲਿਆ ਹੈ॥
Prof. Sahib Singh(ਜਿਸ ਉੱਤੇ ਪ੍ਰਭੂ ਦੀ ਮਿਹਰ ਹੋਈ, ਉਸ ਦੇ ਅੰਦਰੋਂ) ਸਾਰੇ ਪਾਪ ਵਿਕਾਰ ਕੱਟ ਕੇ ਦਇਆਵਾਨ ਹੋਏ ਗੁਰੂ ਨੇ ਉਸ ਨੂੰ ਹਰਿ-ਪ੍ਰਭੂ ਮਿਲਾ ਦਿੱਤਾ।

ਪਦ ਅਰਥ ਤੁਠੈ ਗੁਰ = ਪ੍ਰਸੰਨ ਹੋਏ ਗੁਰੂ ਨੇ। ਕਿਲਵਿਖ = ਪਾਪ। ਕਟਿ = ਕੱਟ ਕੇ, ਦੂਰ ਕਰ ਕੇ।

SikhNet (Spanish)El Guru por Su Propio Placer me ha unido al Dios nuestro Señor, borrando todos y cada uno de mis terribles errores.

ਜਿਨਾ ਹਰਿ ਹਰਿ ਨਾਮੁ ਧਿਆਇਆ; ਜਨ ਨਾਨਕ. ਤਿਨੑ ਜੈਕਾਰੁ ॥੨੯॥

jinaa har har naam dhiaaeaa; jan naanak. tina jaikaar |29| Ang 1416

Sant Singh KhalsaServant Nanak celebrates the victory of those who meditate on the Name of the Lord, Har, Har. ||29||
Manmohan SinghO Nanak, the slave, hail unto those, who meditate on the Name of their God Lord.
Manmohan Singh (Punjabi)ਅਫਰੀਨ ਹੈ ਉਨ੍ਹਾਂ ਨੂੰ ਹੇ ਗੋਲੇ ਲਾਨਕ! ਜੋ ਆਪਣੇ ਹਰੀ ਸਾਈਂ ਦੇ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਹੇ ਹਰੀ! ਜਿਨੋਂ ਪੁਰਸੋਂ ਨੇ ਤੇਰੇ ਹਰਿ ਹਰਿ ਨਾਮ ਕੋ ਧਿਆਇਆ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਜਨੋਂ ਕੀ ਸਦਾ (ਜੈਕਾਰੁ) ਉਸਤਤੀ ਹੋਤੀ ਹੈ ਵਾ ਹਮ ਤਿਨ ਕੋ ਨਮਸਕਾਰ ਕਰਤੇ ਹੈਂ॥੨੯॥
Prof. Sahib Singhਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਆਈ ਹੈ ॥੨੯॥

ਪਦ ਅਰਥ ਜੈਕਾਰੁ = ਇੱਜ਼ਤ, ਸੋਭਾ ॥੨੯॥

SikhNet (Spanish)El Sirviente Nanak celebra la Victoria de quienes meditan en el Nombre del Señor, Jar, Jar. (29)

ਵਿਛੁੜਿ ਵਿਛੁੜਿ ਜੋ ਮਿਲੇ; ਸਤਿਗੁਰ ਕੇ ਭੈ ਭਾਇ ॥

vichhurr vichhurr jo mile; satigur ke bhai bhaae | Ang 1416

Sant Singh KhalsaThose who have been separated and alienated from the Lord are united with Him again, through the Fear and the Love of the True Guru.
Manmohan SinghThey, who are separated, and drifted away from God, meet with Him through the fear and love of The True Guru.
Manmohan Singh (Punjabi)ਜਿਹੜੇ ਵਾਹਿਗੁਰੂ ਨਾਲੋ ਨਿਖੜੇ, ਅਤੇ ਵਿਛੁਡੇ ਹੋਏ ਹਨ, ਉਹ ਸੱਚੇ ਗੁਰਾਂ ਤੋਂ ਡਰ ਅਤੇ ਪਿਆਰ ਰਾਹੀਂ ਵੁਸ ਨੂੰ ਮਿਲ ਪੈਦੇ ਹਨ।
Fareedkot Teekaਜੋ ਜਨ ਸਤਿਗੁਰੋਂ ਮੇਂ ਭੈ ਅਰ ਪਰੇਮ ਧਾਰ ਕੇ ਮਨ, ਤਨ ਸੇ ਜਨਮੋਂ ਕੇ ਵਿਛੜੇ ਹੂਏ ਹਰੀ ਸੇ ਮਿਲੇ ਹੈਂ॥
Prof. Sahib Singh(ਅਨੇਕਾਂ ਜਨਮਾਂ ਵਿਚ ਪਰਮਾਤਮਾ ਨਾਲੋਂ) ਮੁੜ ਮੁੜ ਵਿੱਛੁੜ ਕੇ ਜਿਹੜੇ ਮਨੁੱਖ (ਆਖ਼ਰ) ਗੁਰੂ ਦੇ ਡਰ-ਅਦਬ ਵਿਚ ਗੁਰੂ ਦੇ ਪ੍ਰੇਮ ਵਿਚ ਟਿਕ ਗਏ,

ਪਦ ਅਰਥ ਵਿਛੁੜਿ = (ਪ੍ਰਭੂ ਤੋਂ) ਵਿੱਛੁੜ ਕੇ। ਵਿਛੁੜਿ ਵਿਛੁੜਿ = ਮੁੜ ਮੁੜ ਵਿੱਛੁੜ ਕੇ। ਭੈ = ਡਰ-ਅਦਬ ਵਿਚ। ਭਾਇ = ਪਿਆਰ ਵਿਚ।

SikhNet (Spanish)Quienes han estado separados y alienados del Señor son unidos a Él otra vez. Mediante el Temor del Amor del Guru

ਜਨਮ ਮਰਣ ਨਿਹਚਲੁ ਭਏ; ਗੁਰਮੁਖਿ ਨਾਮੁ ਧਿਆਇ ॥

janam maran nihachal bhe; guramukh naam dhiaae | Ang 1416

Sant Singh KhalsaThey escape the cycle of birth and death, and, as Gurmukh, they meditate on the Naam, the Name of the Lord.
Manmohan SinghContemplating the Name, through the Guru's Grace, they gain eternal status by effacing birth and death.
Manmohan Singh (Punjabi)ਗੁਰਾਂ ਦੀ ਰਹਿਮਤ ਰਾਹੀਂ, ਨਾਮ ਦਾ ਸਿਮਰਨ ਕਰਨ ਦੁਆਰਾ ਜੰਮਣ ਤੇ ਮਰਨ ਨੂੰ ਮੇਟ ਉਹ ਅਹਿੱਲ ਹੋ ਜਾਂਦੇ ਹਨ।
Fareedkot Teekaਸੋ ਪੁਰਸ਼ ਗੁਰਾਂ ਦ੍ਵਾਰੇ ਨਾਮ ਕੋ ਧਿਆਇ ਕਰ ਜਨਮ ਮਰਨ ਸੇ ਨਿਹਚਲ ਅਰਥਾਤ ਰਹਿਤ ਹੂਏ ਹੈਂ॥
Prof. Sahib Singhਉਹ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜਨਮ ਮਰਨ ਦੇ ਗੇੜ ਵਲੋਂ ਅਡੋਲ ਹੋ ਗਏ।

ਪਦ ਅਰਥ ਨਿਹਚਲੁ = ਅਡੋਲ। ਗੁਰਮੁਖਿ = ਗੁਰੂ ਦੀ ਰਾਹੀਂ। ਧਿਆਇ = ਸਿਮਰ ਕੇ।

SikhNet (Spanish)Verdadero, ellos se escapan del ciclo de la vida y la muerte, y como Gurmukjs, meditan en el Naam, el Nombre del Señor.

ਗੁਰ ਸਾਧੂ ਸੰਗਤਿ ਮਿਲੈ; ਹੀਰੇ ਰਤਨ ਲਭੰਨੑਿ ॥

gur saadhoo sangat milai; heere ratan labhana | Ang 1416

Sant Singh KhalsaJoining the Saadh Sangat, the Guru's Congregation, the diamonds and jewels are obtained.
Manmohan SinghMeeting with the saint Guru's society, the jewel and emeralds are found.
Manmohan Singh (Punjabi)ਸੰਤ ਗੁਰਦੇਵ ਜੀ ਦੀ ਸੰਗਤ ਨਾਲ ਮਿਲਣ ਦੁਆਰਾ ਜਵੇਹਰ ਅਤੇ ਮਾਣਕ ਲਭ ਪੈਦੇ ਹਨ।
Fareedkot Teekaਜੋ ਪੁਰਸ਼ ਸਤਿਗੁਰ ਸਾਧੂ ਕੀ ਸੰਗਤਿ ਮੇਂ ਮਿਲੇ ਹੈਂ, ਸੋ ਜਨ (ਹੀਰੇ ਰਤਨ) ਗਿਆਨ ਵਈਰਾਗ ਕੋ ਲਭ ਲੇਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਸਾਧੂ ਗੁਰੂ ਦੀ ਸੰਗਤ ਹਾਸਲ ਹੋ ਜਾਂਦੀ ਹੈ, ਉਹ (ਉਸ ਸੰਗਤ ਵਿਚੋਂ) ਪਰਮਾਤਮਾ ਦੇ ਕੀਮਤੀ ਆਤਮਕ ਗੁਣ ਲੱਭ ਲੈਂਦੇ ਹਨ।

ਪਦ ਅਰਥ ਲਭੰਨਿ = ਲੱਭ ਲੈਂਦੇ ਹਨ।

SikhNet (Spanish)Uniéndose a la Saad Sangat, la Congregación del Guru, las joyas y los diamantes son obtenidos.

ਨਾਨਕ. ਲਾਲੁ ਅਮੋਲਕਾ; ਗੁਰਮੁਖਿ ਖੋਜਿ ਲਹੰਨੑਿ ॥੩੦॥

naanak. laal amolakaa; guramukh khoj lahana |30| Ang 1416

Sant Singh KhalsaO Nanak, the jewel is priceless; the Gurmukhs seek and find it. ||30||
Manmohan SinghNanak, invaluable is the jewel of the Lord's Name. The Guru-wards seek and obtain it.
Manmohan Singh (Punjabi)ਨਾਨਕ, ਅਣਮੁੱਲਾ ਹੈ ਪ੍ਰਭੂ ਦੇ ਨਾਮ ਦਾ ਹੀਰਾ। ਗੁਰੂ ਅਨੁਸਾਰੀ ਲਭ ਕੇ ਇਸ ਨੂੰ ਪਰਾਪਤ ਕਰ ਲੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਰਮਾਤਮਾ ਰੂਪੀ ਅਮੋਲਕ ਲਾਲ ਕੋ ਗੁਰਮੁਖ ਖੋਜ ਕਰ ਕੇ ਸਤਿਗੁਰੋਂ ਤੇ ਪਾਇ ਲੇਤੇ ਹੈਂ॥੩੦॥
Prof. Sahib Singhਹੇ ਨਾਨਕ! ਪਰਮਾਤਮਾ ਦਾ ਅੱਤ ਕੀਮਤੀ ਨਾਮ-ਹੀਰਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਸੰਗਤ ਵਿਚੋਂ) ਖੋਜ ਕੇ ਹਾਸਲ ਕਰ ਲੈਂਦੇ ਹਨ ॥੩੦॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਖੋਜਿ = ਖੋਜ ਕੇ, ਢੂੰਢ ਕੇ। ਲਹੰਨ੍ਹ੍ਹਿ = ਲੱਭ ਲੈਂਦੇ ਹਨ ॥੩੦॥

SikhNet (Spanish)Oh, dice Nanak, La Joya es Invaluable y el Gurmukj La busca y La encuentra. (30)

ਮਨਮੁਖ. ਨਾਮੁ, ਨ ਚੇਤਿਓ; ਧਿਗੁ ਜੀਵਣੁ ਧਿਗੁ ਵਾਸੁ ॥

manamukh. naam, na chetio; dhig jeevan dhig vaas | Ang 1416

Sant Singh KhalsaThe self-willed manmukhs do not even think of the Naam. Cursed are their lives, and cursed are their homes.
Manmohan SinghThe egocentric contemplates not the Name. Accursed is his life and accursed his abode.
Manmohan Singh (Punjabi)ਮਨ-ਮਤੀਆ ਨਾਮ ਦਾ ਆਰਾਧਨ ਨਹੀਂ ਕਰਦਾ ਲਾਣ੍ਹਤ ਹੈ ਉਸ ਦੀ ਜਿੰਦਗੀ ਨੂੰ ਤੇ ਲਾਣ੍ਹਤ ਉਸ ਦਾ ਰਹਿਣ ਦੇ ਥਾਂ ਨੂੰ।
Fareedkot Teekaਜਿਨ ਮਨਮੁਖੋਂ ਨੇ ਨਾਮ ਕੋ ਨਹੀਂ (ਚੇਤਿਓ) ਸਿਮਰਿਆ ਹੈ, ਤਿਨਾਂ ਕਾ ਜੀਵਣਾ ਭੀ ਧ੍ਰਿਕਾਰ ਰੂਪ ਹੈ ਔ ਤਿਨ ਕੇ ਨਿਵਾਸ ਕੋ ਭੀ ਧ੍ਰਿਕਾਰ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ, ਉਹਨਾਂ ਦਾ ਜਗਤ-ਵਸੇਬਾ ਫਿਟਕਾਰ-ਜੋਗ ਹੀ ਰਹਿੰਦਾ ਹੈ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੇ। ਧਿਗੁ = ਫਿਟਕਾਰ-ਯੋਗ। ਵਾਸੁ = (ਜਗਤ ਵਿਚ) ਵਸੇਬਾ।

SikhNet (Spanish)Los soberbios Manmukjs ni siquiera piensan en el Naam, malditas son sus vidas y sus hogares.

ਜਿਸ ਦਾ ਦਿਤਾ ਖਾਣਾ ਪੈਨਣਾ; ਸੋ ਮਨਿ ਨ ਵਸਿਓ. ਗੁਣਤਾਸੁ ॥

jis daa ditaa khaanaa painanaa; so man na vasio. gunataas | Ang 1416

Sant Singh KhalsaThat Lord who gives them so much to eat and wear - they do not enshrine that Lord, the Treasure of Virtue, in their minds.
Manmohan SinghHe whose bounties, man eats and wears, that Lord, the Treasure of virtues, he enshrines not in his mind.
Manmohan Singh (Punjabi)ਜਿਸ ਦੀਆਂ ਦਾਤਾਂ ਬੰਦਾ ਖਾਂਦਾ ਅਤੇ ਪਹਿਰਦਾ ਹੈ, ਉਸ ਨੇਕੀਆਂ ਦੇ ਖ਼ਜ਼ਾਨੇ ਪ੍ਰਭੂ ਨੂੰ ਉਹ ਆਪਦੇ ਚਿੱਤ ਅੰਦਰ ਅਸਥਾਪਨ ਨਹੀਂ ਕਰਦਾ।
Fareedkot Teekaਕਿਉਂ ਕਿ ਜਿਸ ਵਾਹਿਗੁਰੂ ਕਾ ਦੀਆ ਹੂਆ ਇਹ ਜੀਵ ਖਾਣਾ ਔ ਪਹਿਰਨਾ ਕਰਤਾ ਹੈ, ਸੋ ਗੁਣੋਂ ਕਾ (ਤਾਸ) ਸਮੁਦ੍ਰ ਮਨ ਮੇਂ ਨ ਵਸਤਾ ਭਯਾ॥
Prof. Sahib Singhਉਹਨਾਂ ਦੇ ਮਨ ਵਿਚ ਗੁਣਾਂ ਦਾ ਖ਼ਜ਼ਾਨਾ ਉਹ ਪ੍ਰਭੂ ਨਹੀਂ ਟਿਕਿਆ, ਜਿਸ ਦਾ ਦਿੱਤਾ ਅੰਨ ਅਤੇ ਕੱਪੜਾ ਉਹ ਵਰਤਦੇ ਰਹਿੰਦੇ ਹਨ।

ਪਦ ਅਰਥ ਜਿਸ ਦਾ = (ਸੰਬੰਧਕ 'ਦਾ' ਦੇ ਕਰਨ 'ਜਿਸੁ' ਦਾ (ੁ) ਉਡ ਗਿਆ ਹੈ)। ਮਨਿ = ਮਨ ਵਿਚ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਹਰੀ।

SikhNet (Spanish)Ese Señor que tanto los alimenta y los viste, el Tesoro de Virtud, no Lo enaltecen en sus mentes.

ਇਹੁ ਮਨੁ ਸਬਦਿ. ਨ ਭੇਦਿਓ; ਕਿਉ ਹੋਵੈ ਘਰ ਵਾਸੁ ॥

eihu man sabad. na bhedio; kiau hovai ghar vaas | Ang 1416

Sant Singh KhalsaThis mind is not pierced by the Word of the Shabad; how can it come to dwell in its true home?
Manmohan SinghThis mind of his pierced not with the Name. How can he abide in the True abode?
Manmohan Singh (Punjabi)ਉਸ ਦਾ ਇਹ ਮਨੂਆ ਨਾਮ ਨਾਲ ਵਿੰਨ੍ਹਿਆ ਨਹੀਂ ਗਿਆ। ਉਹ ਸੱਚੇ ਧਾਮ ਅੰਦਰ ਕਿਸ ਤਰ੍ਹਾਂ ਵਸ ਸਕਦਾ ਹੈ?
Fareedkot Teekaਤਿਨੋਂ ਕਾ ਇਹ ਮਨ ਗੁਰੋਂ ਕੇ (ਸਬਦਿ) ਉਪਦੇਸ਼ ਮੇਂ ਨਹੀਂ (ਭੇਦਿਓ) ਬੇਧਿਆ ਹੈ ਵਾ ਸਬਦ ਕਾ ਮਹਰਮ ਨਹੀਂ ਹੂਆ ਹੈ। ਤਾਂ ਤੇ ਤਿਨੋਂ ਕਾ ਸ੍ਵਰੂਪ ਘਰ ਮੇਂ ਕੈਸੇ ਨਿਵਾਸ ਹੋਵੈ?
Prof. Sahib Singhਉਹਨਾਂ ਦਾ ਇਹ ਮਨ (ਕਦੇ) ਗੁਰੂ ਦੇ ਸ਼ਬਦ ਵਿਚ ਨਹੀਂ ਜੁੜਦਾ। ਫਿਰ ਉਹਨਾਂ ਨੂੰ ਪ੍ਰਭੂ-ਚਰਨਾਂ ਦਾ ਨਿਵਾਸ ਕਿਵੇਂ ਹਾਸਲ ਹੋਵੇ?

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ। ਭੇਦਿਓ = ਵਿੱਝਿਆ, ਪ੍ਰੋਤਾ ਗਿਆ। ਘਰ ਵਾਸੁ = (ਅਸਲ) ਘਰ ਦਾ ਵਾਸਾ।

SikhNet (Spanish)La mente no es atravesada por la Palabra del Shabd. ¿Cómo puede entonces llegar a habitar a su Hogar Verdadero?

ਮਨਮੁਖੀਆ ਦੋਹਾਗਣੀ; ਆਵਣ ਜਾਣਿ ਮੁਈਆਸੁ ॥

manamukheea dohaaganee; aavan jaan mueeaas | Ang 1416

Sant Singh KhalsaThe self-willed manmukhs are like discarded brides, ruined by coming and going in the cycle of reincarnation.
Manmohan SinghThe way-ward and discarded brides are ruined in coming and going.
Manmohan Singh (Punjabi)ਆਪ ਹੁਦਰੀਆਂ ਅਤੇ ਛੁਟੜ ਪਤਨੀਆਂ ਆਉਣ ਤੇ ਜਾਣ ਅੰਦਰ ਬਰਬਾਦ ਹੋ ਜਾਂਦੀਆਂ ਹਨ।
Fareedkot Teekaਸੋ ਮਨਮੁਖ ਰੂਪੀ ਦੁਹਾਗਣੀ ਆਵਣੇ ਜਾਣੇ ਮੇਂ ਹੀ ਹੈ ਵਾ ਮਰਤੀ ਹੈ, ਭਾਵ ਦੁਖੀ ਹੋਤੀ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਬਦ-ਨਸੀਬ ਹੀ ਰਹਿੰਦੀਆਂ ਹਨ, ਉਹ ਜਨਮ-ਮਰਨ ਦੇ ਗੇੜ ਵਿਚ ਪਈਆਂ ਰਹਿੰਦੀਆਂ ਹਨ, ਉਹ ਸਦਾ ਆਤਮਕ ਮੌਤੇ ਮਰੀਆਂ ਰਹਿੰਦੀਆਂ ਹਨ।

ਪਦ ਅਰਥ ਮਨ ਮੁਖੀਆ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ। ਦੋਹਾਗਣੀ = ਛੁੱਟੜ, ਮੰਦੇ ਭਾਗਾਂ ਵਾਲੀਆਂ। ਆਵਣ ਜਾਣਿ = ਜੰਮਣ ਮਰਨ (ਦੇ ਗੇੜ) ਵਿਚ। ਮੁਈਆਸੁ = ਆਤਮਕ ਮੌਤੇ ਮਰੀਆਂ ਹੋਈਆਂ।

SikhNet (Spanish)Los arrogantes Manmukjs son como las esposas hechas a un lado, arruinados por las idas y venidas en el ciclo de las reencarnaciones.

ਗੁਰਮੁਖਿ ਨਾਮੁ ਸੁਹਾਗੁ ਹੈ; ਮਸਤਕਿ ਮਣੀ ਲਿਖਿਆਸੁ ॥

guramukh naam suhaag hai; masatak manee likhiaas | Ang 1416

Sant Singh KhalsaThe Gurmukhs are embellished and exalted by the Naam, the Name of the Lord; the jewel of destiny is engraved upon their foreheads.
Manmohan SinghThe Name is the groom of the chaste bride and on their forehead is writ the acquisition of the Name jewel.
Manmohan Singh (Punjabi)ਨਾਮ ਪਵਿੱਤਰ ਪਤਨੀਆਂ ਦਾ ਪਤੀ ਹੈ ਅਤੇ ਉਨ੍ਹਾਂ ਦੇ ਮੱਥੇ ਉਤੇ ਨਾਮ ਦੇ ਹੀਰੇ ਦੀ ਪਰਾਪਤੀ ਲਿਖੀ ਹੋਈ ਹੈ।
Fareedkot Teekaਗੁਰਮੁਖੋਂ ਕੋ ਨਾਮ ਕੇ ਜਪਣੇ ਤੇ ਸੁਹਾਗ ਹੂਆ ਹੈ ਅਰਥਾਤ ਅਨੰਦ ਭਯਾ ਹੈ, ਕਿਉਂ ਕਿ ਤਿਨ ਕੇ ਮਸਤਕ ਮੇਂ ਉਤਮ ਭਾਗੋਂ ਕੀ (ਮਣੀ) ਰਤੀ (ਲਿਖਿਆਸੁ) ਲਿਖੀ ਗਈ ਹੈ॥
Prof. Sahib Singhਜਿਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਹਨ (ਉਹਨਾਂ ਦੇ ਹਿਰਦੇ ਵਿਚ ਵੱਸਦਾ ਹਰਿ-) ਨਾਮ ਉਹਨਾਂ ਦੇ ਸਿਰ ਉਤੇ ਸੁਹਾਗ ਹੈ, ਉਹਨਾਂ ਦੇ ਮੱਥੇ ਉਤੇ ਟਿੱਕਾ ਲੱਗਾ ਹੋਇਆ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੀਆਂ। ਸੁਹਾਗੁ = ਸੁਭਾਗ। ਮਸਤਕਿ = ਮੱਥੇ ਉੱਤੇ। ਮਣੀ = ਟਿੱਕਾ।

SikhNet (Spanish)Los Gurmukjs son embellecidos y exaltados por el Naam y la Joya del Destino es ungida sobre sus frentes.

ਹਰਿ ਹਰਿ ਨਾਮੁ ਉਰਿ ਧਾਰਿਆ; ਹਰਿ ਹਿਰਦੈ ਕਮਲ ਪ੍ਰਗਾਸੁ ॥

har har naam ur dhaariaa; har hiradai kamal pragaas | Ang 1416

Sant Singh KhalsaThey enshrine the Name of the Lord, Har, Har, within their hearts; the Lord illumines their heart-lotus.
Manmohan SinghThey enshrine the Lord God's Name in their mind and God illumines their heart lotus.
Manmohan Singh (Punjabi)ਉਹ ਸਾਈਂ ਹਰੀ ਦੇ ਨਾਮ ਨੂੰ ਆਪਣੇ ਮਨ ਵਿੱਚ ਟਿਕਾਉਂਦੀਆਂ ਹਨ ਅਤੇ ਹਰੀ ਉਨ੍ਹਾਂ ਦੇ ਦਿਲ ਕੰਵਲ ਨੂੰ ਰੋਸ਼ਨ ਕਰ ਦਿੰਦਾ ਹੈ।
Fareedkot Teekaਤਾਂ ਤੇ ਤਿਨੋਂ ਨੇ ਜਬ ਹਰਿ ਹਰਿ ਨਾਮ ਕੋ ਰਿਦੇ ਬੀਚ ਧਾਰਿਆ ਹੈ ਤਬ ਤਿਨ ਕੇ ਹਿਰਦੇ ਕਮਲ ਮੇਂ ਹਰੀ ਕਾ ਪ੍ਰਕਾਸ਼ ਹੂਆ ਹੈ, ਭਾਵ ਸਖ੍ਯਾਤਕਾਰ ਭਯਾ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੀਆਂ ਨੇ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਵਸਾਇਆ ਹੁੰਦਾ ਹੈ ਉਹਨਾਂ ਦੇ ਹਿਰਦੇ ਦਾ ਕੌਲ-ਫੁੱਲ ਖਿੜਿਆ ਰਹਿੰਦਾ ਹੈ।

ਪਦ ਅਰਥ ਉਰਿ = ਹਿਰਦੇ ਵਿਚ। ਹਿਰਦੈ = ਹਿਰਦੇ ਵਿਚ। ਪ੍ਰਗਾਸੁ = ਖਿੜਾਉ।

SikhNet (Spanish)Ellos enaltecen el Nombre del Señor, Jar, Jar, en sus corazones y el Señor ilumina el Loto de su corazón.

ਸਤਿਗੁਰੁ ਸੇਵਨਿ ਆਪਣਾ; ਹਉ ਸਦ ਬਲਿਹਾਰੀ ਤਾਸੁ ॥

satigur sevan aapanaa; hau sad balihaaree taas | Ang 1416

Sant Singh KhalsaI am forever a sacrifice to those who serve their True Guru.
Manmohan SinghThey, who serve their True Guru, unto them I am ever a sacrifice.
Manmohan Singh (Punjabi)ਜੋ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੀਆਂ ਹਨ, ਉਨ੍ਹਾਂ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਵੰਞਦਾ ਹਾਂ।
Fareedkot Teekaਜੋ ਅਪਨਾ ਸਤਿਗੁਰ ਸੇਵਨ ਕਰਤੇ ਹੈਂ ਹਮ ਤਿਨੋਂ ਪਰ ਸਦਾ ਬਲਿਹਾਰਣੇ ਜਾਤੇ ਹੈਂ॥
Prof. Sahib Singhਉਹ ਜੀਵ-ਇਸਤ੍ਰੀਆਂ ਸਦਾ ਆਪਣੇ ਗੁਰੂ ਦੀ ਸਰਨ ਪਈਆਂ ਰਹਿੰਦੀਆਂ ਹਨ। ਮੈਂ ਉਹਨਾਂ ਤੋਂ ਸਦਾ ਸਦਕੇ ਹਾਂ।

ਪਦ ਅਰਥ ਸੇਵਨਿ = ਸੇਂਵਦੀਆਂ ਹਨ। ਹਉ = ਹਉਂ, ਮੈਂ। ਸਦ = ਸਦਾ। ਤਾਸੁ = ਉਹਨਾਂ ਤੋਂ।

SikhNet (Spanish)Ofrezco para siempre mi ser en sacrificio a quienes sirven a su Guru Verdadero,

ਨਾਨਕ. ਤਿਨ ਮੁਖ ਉਜਲੇ; ਜਿਨ ਅੰਤਰਿ ਨਾਮੁ ਪ੍ਰਗਾਸੁ ॥੩੧॥

naanak. tin mukh ujale; jin antar naam pragaas |31| Ang 1416

Sant Singh KhalsaO Nanak, radiant and bright are the faces of those whose inner beings are illuminated with the Light of the Naam. ||31||
Manmohan SinghNanak, illumined are the countenances of those, within whose mind is the Name's light.
Manmohan Singh (Punjabi)ਨਾਨਕ, ਰੋਸ਼ਨ ਹਨ ਉਨ੍ਹਾਂ ਦੇ ਚਿਹਰੇ, ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਦਾ ਨੂਰ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਕੇ ਅੰਤਰ ਨਾਮ ਕਾ ਪ੍ਰਕਾਸ਼ ਹੂਆ ਹੈ ਤਿਨੋਂ ਕੇ ਮੁਖ ਉਜਲੇ ਹੂਏ ਹੈਂ॥੨॥
Prof. Sahib Singhਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ (ਪਰਮਾਤਮਾ ਦਾ) ਨਾਮ (ਆਤਮਕ ਜੀਵਨ ਦਾ) ਚਾਨਣ (ਕਰੀ ਰੱਖਦਾ) ਹੈ ਉਹਨਾਂ ਦੇ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਰਹਿੰਦੇ ਹਨ ॥੩੧॥

ਪਦ ਅਰਥ ਉਜਲੇ = ਰੌਸ਼ਨ। ਅੰਤਰਿ = ਅੰਦਰ ॥੩੧॥

SikhNet (Spanish)Oh, dice Nanak, radiantes están las caras de quienes tienen su ser interior iluminado con la Luz del Naam. (31)

ਸਬਦਿ ਮਰੈ. ਸੋਈ ਜਨੁ ਸਿਝੈ; ਬਿਨੁ ਸਬਦੈ ਮੁਕਤਿ. ਨ ਹੋਈ ॥

sabad marai. soee jan sijhai; bin sabadai mukat. na hoee | Ang 1416

Sant Singh KhalsaThose who die in the Word of the Shabad are saved. Without the Shabad, no one is liberated.
Manmohan SinghHe, who dies through the Name, that man is exonerated, Without the Name, one is emancipated not.
Manmohan Singh (Punjabi)ਜੋ ਨਾਮ ਦੇ ਰਾਹੀਂ ਮਰ ਜਾਂਦਾ ਹੈ, ਉਹ ਜੀਵ ਸੁਰਖਰੂ ਥੀ ਵੰਞਦਾ ਹੈ। ਨਾਮ ਦੇ ਬਗੈਰ ਇਨਸਾਨ ਦੀ ਕਲਿਆਣ ਨਹੀਂ ਹੁੰਦੀ।
Fareedkot Teekaਜੋ ਪੁਰਸ਼ ਗੁਰੋਂ ਕੇ (ਸਬਦਿ) ਉਪਦੇਸ਼ ਕਰਕੇ, ਜੀਵ ਭਾਵ ਸੇ ਮਰੇ ਹੈਂ ਸੋਈ ਜਨ (ਸਿਝੈ) ਮੁਕਤ ਹੋਤਾ ਹੈ, ਗੁਰ ਉਪਦੇਸ਼ ਤੇ ਬਿਨਾ ਮੁਕਤੀ ਨਹੀਂ ਹੋਤੀ ਹੈ॥
Prof. Sahib Singh(ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦਾ ਹੈ ਉਹ ਮਨੁੱਖ ਹੀ (ਜ਼ਿੰਦਗੀ ਵਿਚ) ਕਾਮਯਾਬ ਹੁੰਦਾ ਹੈ। (ਗੁਰੂ ਦੇ) ਸ਼ਬਦ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ।

ਪਦ ਅਰਥ ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਮਰੈ = (ਵਿਕਾਰਾਂ ਵਲੋਂ) ਮਰਦਾ ਹੈ, ਬੇ-ਹਿੱਸ ਹੋ ਜਾਂਦਾ ਹੈ। ਸਿਝੈ = ਕਾਮਯਾਬ ਹੁੰਦਾ ਹੈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।

SikhNet (Spanish)Quienes mueren en la Palabra del Shabd son salvados, y sin el Shabd nadie se libera.

ਭੇਖ ਕਰਹਿ ਬਹੁ ਕਰਮ ਵਿਗੁਤੇ; ਭਾਇ ਦੂਜੈ ਪਰਜ ਵਿਗੋਈ ॥

bhekh kareh bahu karam vigute; bhaae doojai paraj vigoee | Ang 1416

Sant Singh KhalsaThey wear religious robes and perform all sorts of rituals, but they are ruined; in the love of duality, their world is ruined.
Manmohan SinghThey, who wear religious garbs and perform many rituals, are ruined. Through another's love the world is wasted away.
Manmohan Singh (Punjabi)ਜੋ ਧਾਰਮਕ ਲਿਬਾਸ ਪਾਉਂਦੇ ਹਨ ਤੇ ਘਣੇਰੇ ਕਰਮ ਕਾਂਡ ਕਰਦੇ ਹਨ ਉਹ ਤਬਾਹ ਹੋ ਜਾਂਦੇ ਹਨ। ਹੋਰਸ ਦੀ ਪ੍ਰੀਤ ਰਾਹੀਂ ਦੁਨੀਆ ਦਾ ਸਤਿਆਨਾਸ ਹੋ ਜਾਂਦਾ ਹੈ।
Fareedkot Teekaਭੇਖੋਂ ਕੋ ਕਰਤੇ ਹੈਂ ਔ ਬਹੁਤੇ ਪਖੰਡ ਕਰਮੋਂ ਕੋ ਕਰ ਕੇ (ਵਿਗੁਤੇ) ਖਰਾਬ ਹੂਏ ਹੈਂ, ਕਿਉਂ ਕਿ ਇਸ ਦ੍ਵੈਤ ਭਾਵ ਨੇ (ਪਰਜ) ਸ੍ਰਿਸ਼ਟੀ (ਵਿਗੋਈ) ਖਰਾਬ ਕਰੀ ਹੈ॥
Prof. Sahib Singhਜਿਹੜੇ ਮਨੁੱਖ ਨਿਰੇ ਵਿਖਾਵੇ ਦੇ ਧਾਰਮਿਕ ਪਹਿਰਾਵੇ ਹਨ ਅਤੇ ਵਿਖਾਵੇ ਦੇ ਹੀ ਧਾਰਮਿਕ ਕਰਮ ਕਰਦੇ ਹਨ, ਉਹ ਖ਼ੁਆਰ ਹੁੰਦੇ ਰਹਿੰਦੇ ਹਨ। ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਦੁਨੀਆ ਖ਼ੁਆਰ ਹੁੰਦੀ ਹੈ।

ਪਦ ਅਰਥ ਭੇਖ = ਧਾਰਮਿਕ ਪਹਿਰਾਵਾ। ਕਰਮ = (ਵਿਖਾਵੇ ਦੇ ਧਾਰਮਿਕ) ਕੰਮ। ਵਿਗੁਤੇ = ਖ਼ੁਆਰ ਹੁੰਦੇ ਹਨ। ਭਾਇ ਦੂਜੈ = ਮਾਇਆ ਦੇ ਪਿਆਰ ਵਿਚ। ਪਰਜ = ਸ੍ਰਿਸ਼ਟੀ। ਵਿਗੋਈ = ਖ਼ੁਆਰ ਹੁੰਦੀ ਹੈ।

SikhNet (Spanish)Podrán usar ropajes religiosos y realizar ritos de todo tipo, pero en el amor a la dualidad son arruinados

ਨਾਨਕ. ਬਿਨੁ ਸਤਿਗੁਰ ਨਾਉ, ਨ ਪਾਈਐ; ਜੇ ਸਉ ਲੋਚੈ ਕੋਈ ॥੩੨॥

naanak. bin satigur naau, na paaeeai; je sau lochai koee |32| Ang 1416

Sant Singh KhalsaO Nanak, without the True Guru, the Name is not obtained, even though one may long for it hundreds of times. ||32||
Manmohan SinghNanak, without the True Guru, the Name is attained not, even though one may long for it hundreds of times.
Manmohan Singh (Punjabi)ਨਾਨਕ, ਸੱਚੇ ਗੁਰਾਂ ਦੇ ਬਗੈਰ ਨਾਮ ਪਰਾਪਤ ਨਹੀਂ ਹੁੰਦਾ, ਭਾਵੇਂ ਕੋਈ ਸੈਕੜੇ ਵਾਰੀ ਇਸ ਦੀ ਚਾਹਨਾ ਪਿਆ ਕਰੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇਕਰ ਕੋਈ ਸੈਂਕੜੇ ਵਿਧੀਓਂ ਕਰ ਨਾਮ ਪਾਵਣਾ ਚਾਹੇ ਤਾਂ ਵੀ ਸਤਿਗੁਰੋਂ ਤੇ ਬਿਨਾ ਨਾਮ ਨਹੀਂ ਪਾਈਤਾ ਹੈ॥੩੨॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ, ਭਾਵੇਂ ਕੋਈ ਮਨੁੱਖ ਸੌ ਵਾਰੀ ਤਾਂਘ ਪਿਆ ਕਰੇ ॥੩੨॥

ਪਦ ਅਰਥ ਨ ਪਾਈਐ = ਨਹੀਂ ਮਿਲਦਾ। ਜੇ = ਭਾਵੇਂ। ਸਉ = ਸੌ ਵਾਰੀ ॥੩੨॥

SikhNet (Spanish)y su mundo también. Oh, dice Nanak, sin el Verdadero Guru, el Nombre no es obtenido, aunque uno lo ansíe una y mil veces. (32)

ਹਰਿ ਕਾ ਨਾਉ ਅਤਿ ਵਡ ਊਚਾ; ਊਚੀ ਹੂ ਊਚਾ ਹੋਈ ॥

har kaa naau at vadd aoochaa; aoochee hoo aoochaa hoee | Ang 1416

Sant Singh KhalsaThe Name of the Lord is utterly great, lofty and high, the highest of the high.
Manmohan SinghSupremely great and high and the highest of the high is the Lord's Name.
Manmohan Singh (Punjabi)ਮਹਾਨ ਭਾਰੀ ਉਚਾ ਅਤੇ ਉਚਿਆ ਦਾ ਪਰਮ ਉਚਾ ਹੈ ਪ੍ਰਭੂ ਦਾ ਨਾਮ।
Fareedkot Teekaਹਰੀ ਕਾ ਨਾਮ ਜੋ ਸਭ ਸੇ ਅਤਸੈ ਕਰ ਬਡਾ ਊਚਾ ਹੈ ਤਿਸ ਕੋ ਜਪ ਕਰ ਪੁਰਸ਼ ਉਚੇ ਦੇਵਤਿਓਂ ਆਦਿਕੋਂ ਤੇ ਭੀ ਊਚਾ ਹੋ ਜਾਤਾ ਹੈ॥
Prof. Sahib Singhਪਰਮਾਤਮਾ ਦਾ ਨਾਮਣਾ ਬਹੁਤ ਵੱਡਾ ਹੈ, ਬੇਅੰਤ ਉੱਚਾ ਹੈ।

ਪਦ ਅਰਥ ਨਾਉ = ਨਾਮਣਾ, ਵਡਿਆਈ। ਊਚੀ ਹੂ ਊਚਾ = ਉੱਚੇ ਤੋਂ ਉੱਚਾ, ਬਹੁਤ ਹੀ ਉੱਚਾ।

SikhNet (Spanish)El Nombre del Señor es Grandioso, Lo más Elevado de lo elevado,

ਅਪੜਿ ਕੋਇ. ਨ ਸਕਈ; ਜੇ ਸਉ ਲੋਚੈ ਕੋਈ ॥

aparr koe. na sakee; je sau lochai koee | Ang 1416

Sant Singh KhalsaNo one can climb up to it, even though one may long for it, hundreds of times.
Manmohan SinghNo one can reach up to it, even though one may crave for it a hundred times.
Manmohan Singh (Punjabi)ਕੋਈ ਜਣਾ ਇਸ ਤਾਂਈ ਪੁਜ ਨਹੀਂ ਸਕਦਾ, ਭਾਵੇਂ ਉਹ ਸਉ (ਸੋ) ਵਾਰੀ ਤਾਂਘ ਪਿਆ ਕਰੇ।
Fareedkot Teekaਜੇ ਕਰ ਕੇ ਕੋਈ ਔਰ ਸੈਂਕੜੇ ਉਪਾਵੋਂ ਕਰ ਕੇ ਤਿਸ ਨਾਮ ਕੋ ਪ੍ਰਾਪਤਿ ਹੂਆ ਚਾਹੈ ਤਾਂ ਵੀ ਸਤਿਗੁਰੋਂ ਤੇ ਬਿਨਾਂ ਕੋਈ (ਅਪੜਿ) ਪਹੁਚ ਨਹੀਂ ਸਕਤਾ ਹੈ॥
Prof. Sahib Singhਭਾਵੇਂ ਕੋਈ ਮਨੁੱਖ ਸੌ ਵਾਰੀ ਤਾਂਘ ਕਰੇ, ਉਸ ਦੇ ਨਾਮਣੇ ਤਕ ਕੋਈ ਪਹੁੰਚ ਨਹੀਂ ਸਕਦਾ।

ਪਦ ਅਰਥ ਨ ਸਕਈ = ਨ ਸਕੇ। ਸਉ ਲੋਚੈ = ਸੌ ਵਾਰੀ ਤਾਂਘ ਕਰੇ।

SikhNet (Spanish)nadie puede llegar hasta Él, aunque uno lo ansíe una y mil veces.

ਮੁਖਿ ਸੰਜਮ ਹਛਾ. ਨ ਹੋਵਈ; ਕਰਿ ਭੇਖ ਭਵੈ ਸਭ ਕੋਈ ॥

mukh sanjam hachhaa. na hovee; kar bhekh bhavai sabh koee | Ang 1416

Sant Singh KhalsaSpeaking about self-discipline, no one become pure; everyone walks around wearing religious robes.
Manmohan SinghThough every one may walk about wearing garb of religious, however, one becomes pure by uttering piety with the mouth.
Manmohan Singh (Punjabi)ਹਰ ਕੋਈ ਧਾਰਮਕ ਪੁਸ਼ਾਕ ਪਾ ਕੇ ਤੁਰਿਆ ਫਿਰੇ, ਪ੍ਰੰਤੂ ਮੂੰਹ ਨਾਲ ਪਵਿੱਤਰ ਆਖਣ ਦੁਆਰਾ ਕੋਈ ਭੀ ਪਵਿੱਤਰ ਨਹੀਂ ਹੁੰਦਾ।
Fareedkot Teekaਮੁਖ ਕਰ ਕੇ ਆਪ ਕੋ ਕਹਿਨੇ ਸੇ ਹਛਾ, ਭਾਵ ਸੇ ਸ਼ੁਧ ਨਹੀਂ ਹੋਤਾ ਹੈ ਅਰ ਭੇਖ ਕੋ ਧਾਰ ਕਰ ਕੇ ਸਭ ਕੋਈ ਭ੍ਰਮਤਾ ਭੀ ਫਿਰੇ ਤਾਂ ਵੀ ਹਛਾ ਨਹੀਂ ਹੋਤਾ ਹੈ॥
Prof. Sahib Singhਹਰੇਕ ਸਾਧੂ ਧਾਰਮਿਕ ਪਹਿਰਾਵਾ ਪਹਿਨ ਕੇ ਤਾਂ ਪਿਆ ਫਿਰਦਾ ਹੈ (ਤੇ ਸਮਝਦਾ ਹੋਵੇਗਾ ਕਿ ਇਸ ਤਰ੍ਹਾਂ ਉੱਚੇ ਜੀਵਨ ਵਿਚ ਮੈਂ ਪਰਮਾਤਮਾ ਦੀ ਉੱਚਤਾ ਤਕ ਪਹੁੰਚ ਗਿਆ ਹਾਂ, ਪਰ) ਇੰਦ੍ਰਿਆਂ ਨੂੰ ਵੱਸ ਕਰਨ ਦੀਆਂ ਨਿਰੀਆਂ ਜ਼ਬਾਨੀ ਗੱਲਾਂ ਕੀਤਿਆਂ ਕੋਈ ਮਨੁੱਖ ਸੁੱਚੇ ਜੀਵਨ ਵਾਲਾ ਨਹੀਂ ਬਣ ਜਾਂਦਾ।

ਪਦ ਅਰਥ ਮੁਖਿ = ਮੂੰਹੋਂ, ਜ਼ਬਾਨੀ ਗੱਲਾਂ ਕਰਨ ਨਾਲ। ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੇ ਜਤਨ। ਨ ਹੋਵਈ = ਨ ਹੋਵੈ, ਨਹੀਂ ਹੁੰਦਾ। ਕਰਿ = ਕਰ ਕੇ। ਭੇਖ = ਧਾਰਮਿਕ ਪਹਿਰਾਵੇ। ਸਭ ਕੋਈ = ਹਰ ਕੋਈ, ਹਰੇਕ ਸਾਧੂ।

SikhNet (Spanish)Hablando de autodisciplina, nadie se vuelve puro, todos podrán vestirse con ropajes religiosos,

ਗੁਰ ਕੀ ਪਉੜੀ ਜਾਇ ਚੜੈ; ਕਰਮਿ ਪਰਾਪਤਿ ਹੋਈ ॥

gur kee paurree jaae charrai; karam paraapat hoee | Ang 1416

Sant Singh KhalsaThose blessed by the karma of good deeds go and climb the ladder of the Guru.
Manmohan SinghWhosoever goes and ascents the Guru's ladder, by good fortune, he is blessed with the Lord's Name.
Manmohan Singh (Punjabi)ਜੋ ਕੋਈ ਚੰਗੇ ਭਾਗਾਂ ਦੁਆਰਾ ਜਾ ਕੇ ਗੁਰਾਂ ਦੀ ਸੀੜ੍ਹੀ ਤੇ ਚੜ੍ਹ ਜਾਂਦਾ ਹੈ, ਉਹ ਸੁਆਮੀ ਦੇ ਨਾਮ ਨੂੰ ਹਾਸਲ ਕਰ ਲੈਂਦਾ ਹੈ।
Fareedkot Teekaਗੁਰੋਂ ਕੀ ਸਿਖ੍ਯਾ ਰੂਪੀ ਪਉੜੀ ਕਰ ਕੇ ਨਾਮ ਜਾਪ ਮੰਦਰ ਪਰ ਜਾਇ ਚੜ੍ਹਤਾ ਹੈ, ਪਰੰਤੂ ਸੋ ਸਤਿਗੁਰੂ ਕਰਮੋਂ ਕਰ ਕੇ ਪ੍ਰਾਪਤ ਹੋਤੇ ਹੈਂ॥
Prof. Sahib Singh(ਗੁਰੂ ਦਾ ਸ਼ਬਦ ਹੀ ਹੈ) ਗੁਰੂ ਦੀ (ਦੱਸੀ ਹੋਈ) ਪੌੜੀ (ਜਿਸ ਦੀ ਸਹਾਇਤਾ ਨਾਲ ਮਨੁੱਖ ਪ੍ਰਭੂ ਦੇ ਚਰਨਾਂ ਤਕ) ਜਾ ਪਹੁੰਚਦਾ ਹੈ, (ਪਰ ਇਹ 'ਗੁਰ ਕੀ ਪਉੜੀ' ਪਰਮਾਤਮਾ ਦੀ) ਮਿਹਰ ਨਾਲ ਹੀ ਮਿਲਦੀ ਹੈ।

ਪਦ ਅਰਥ ਜਾਇ ਚੜੈ = (ਪ੍ਰਭੂ ਚਰਨਾਂ ਵਿਚ) ਜਾ ਅੱਪੜਦਾ ਹੈ। ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ।

SikhNet (Spanish)pero sólo los bendecidos por el Karma de sus buenas acciones logran trepar por la Escalera del Guru. El Señor viene y habita en quien medita en la Palabra del Shabd del Guru.

ਅੰਤਰਿ ਆਇ ਵਸੈ ਗੁਰਸਬਦੁ ਵੀਚਾਰੈ ਕੋਇ ॥

antar aae vasai gurasabad veechaarai koe | Ang 1416

Sant Singh KhalsaThe Lord comes and dwells within that one who contemplates the Word of the Guru's Shabad.
Manmohan SinghAny one, who reflects on the Guru's word, the Lord comes and abides within him.
Manmohan Singh (Punjabi)ਜੋ ਕੋਈ ਭੀ ਗੁਰਾਂ ਦੀ ਬਾਣੀ ਨੂੰ ਸੋਚਦਾ-ਵਿਚਾਰਦਾ ਹੈ, ਸੁਆਮੀ ਆ ਕੇ ਉਸ ਦੇ ਅੰਦਰ ਟਿਕ ਜਾਂਦਾ ਹੈ।
Fareedkot Teekaਜੋ ਕੋਈ ਗੁਰੋਂ ਕੇ ਸਬਦਿ ਕੋ ਵੀਚਾਰੈ ਤਿਸ ਕੇ ਰਿਦੇ ਮੇਂ ਸੋ ਹਰੀ ਆਇ ਵਸਤਾ ਹੈ॥
Prof. Sahib Singhਜਿਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਂਦਾ ਹੈ ਉਸ ਦੇ ਅੰਦਰ ਪਰਮਾਤਮਾ ਆ ਵੱਸਦਾ ਹੈ।

ਪਦ ਅਰਥ ਅੰਤਰਿ = ਹਿਰਦੇ ਵਿਚ। ਵੀਚਾਰੈ = ਵੀਚਾਰਦਾ ਹੈ ਮਨ ਵਿਚ ਵਸਾਂਦਾ ਹੈ।

SikhNet (Spanish)Oh dice Nanak, cuando alguien muere en la Palabra del Shabd,

ਨਾਨਕ. ਸਬਦਿ ਮਰੈ, ਮਨੁ ਮਾਨੀਐ; ਸਾਚੇ ਸਾਚੀ ਸੋਇ ॥੩੩॥

naanak. sabad marai, man maaneeai; saache saachee soe |33| Ang 1417

Sant Singh KhalsaO Nanak, when someone dies in the Word of the Shabad, the mind is pleased and appeased. True is the reputation of those who are true. ||33||
Manmohan SinghNanak, dying unto oneself, through the Name, the mind is pleased. True is the glory of the true mortal.
Manmohan Singh (Punjabi)ਨਾਨਕ, ਨਾਮ ਦੇ ਰਾਹੀਂ ਮਰਨ ਦੁਆਰਾ ਮਨੂਆ ਪ੍ਰਸੰਨ ਹੋ ਜਾਂਦਾ ਹੈ। ਸੱਚੀ ਹੈ ਪ੍ਰਭਤਾ ਸੱਚੇ ਪ੍ਰਾਣੀ ਦੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪੁਰਸ਼ ਗੁਰੋਂ ਕੇ ਸਬਦ ਕਰ ਜੀਵ ਭਾਵ ਤੇ ਮਰੈ ਤਿਸ ਕਾ ਮਨ ਅਪਨੇ ਬ੍ਰਹਮ ਸਰੂਪ ਵਿਖੇ (ਮਾਨੀਐ) ਨਿਸਚਾ ਕਰਤਾ ਹੈ, ਤਿਸ ਸਚੇ ਪੁਰਸ਼ ਕੀ ਸਚੀ ਹੀ (ਸੋਇ) ਸੋਭਾ ਹੋਤੀ ਹੈ॥੩੩॥
Prof. Sahib Singhਹੇ ਨਾਨਕ! (ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਰਿਹਾਂ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ ॥੩੩॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਮਰੈ = ਵਿਕਾਰ ਵਲੋਂ ਹਟਦਾ ਹੈ। ਮਾਨੀਐ = ਪਤੀਜ ਜਾਂਦਾ ਹੈ। ਸਾਚੇ = ਸਾਚਿ, ਸਦਾ-ਥਿਰ ਪ੍ਰਭੂ ਵਿਚ (ਟਿਕਿਆਂ)। ਸਾਚੀ = ਸਦਾ ਕਾਇਮ ਰਹਿਣ ਵਾਲੀ। ਸੋਇ = ਸੋਭਾ ॥੩੩॥

SikhNet (Spanish)la mente está tranquila y en Paz. Verdadera es la Reputación de quienes son verdaderos. (33)

ਮਾਇਆ ਮੋਹੁ ਦੁਖੁ ਸਾਗਰੁ ਹੈ; ਬਿਖੁ ਦੁਤਰੁ ਤਰਿਆ. ਨ ਜਾਇ ॥

maaeaa mohu dukh saagar hai; bikh dutar tariaa. na jaae | Ang 1417

Sant Singh KhalsaEmotional attachment to Maya is a treacherous ocean of pain and poison, which cannot be crossed.
Manmohan SinghThe love of wealth is an arduous ocean of pain and poison, which can be crossed not.
Manmohan Singh (Punjabi)ਧਨ-ਦੌਲਤ ਦਾ ਪਿਆਰ ਪੀੜ ਅਤੇ ਜ਼ਹਿਰ ਦਾ ਇਕ ਕਠਨ ਸਮੁੰਦਰ ਹੈ, ਜੋ ਪਾਰ ਕੀਤਾ ਨਹੀਂ ਜਾ ਸਕਦਾ।
Fareedkot Teekaਮਾਇਆ ਕਾ ਮੋਹਿ ਵਿਖ ਰੂਪ ਦੁਖੋਂ ਕਾ ਸਮੁੰਦ੍ਰ ਹੈ, ਤਿਸ ਕਾ ਤਰਨਾ ਦੁਸਤਰ ਹੈ ਕਿਸੀ ਪਰਕਾਰ ਸੇ ਤਰਿਆ ਨਹੀਂ ਜਾਤਾ ਹੈ॥
Prof. Sahib Singhਮਾਇਆ ਦਾ ਮੋਹ (ਮਨੁੱਖ ਦੀ ਜਿੰਦ ਵਾਸਤੇ) ਦੁੱਖ (ਦਾ ਮੂਲ) ਹੈ (ਮਾਨੋ, ਦੁੱਖਾਂ ਦਾ) ਸਮੁੰਦਰ ਹੈ, ਆਤਮਕ ਮੌਤ ਲਿਆਉਣ ਵਾਲੀ ਜ਼ਹਰ (-ਭਰਿਆ ਸਮੁੰਦਰ) ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ, ਪਾਰ ਲੰਘਿਆ ਨਹੀਂ ਜਾ ਸਕਦਾ।

ਪਦ ਅਰਥ ਸਾਗਰੁ = ਸਮੁੰਦਰ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਦੁਤਰੁ = (दुस्तर) ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ।

SikhNet (Spanish)El apego emocional a Maya es un océano muy traicionero de dolor y veneno que no puede ser cruzado,

ਮੇਰਾ ਮੇਰਾ ਕਰਦੇ ਪਚਿ ਮੁਏ; ਹਉਮੈ ਕਰਤ ਵਿਹਾਇ ॥

meraa meraa karade pach mue; haumai karat vihaae | Ang 1417

Sant Singh KhalsaScreaming, "Mine, mine!", they rot and die; they pass their lives in egotism.
Manmohan SinghThe egocentrics pass their life taking pride and saying "it is mine, it is mine"; they putrefy to death.
Manmohan Singh (Punjabi)ਮਨਮੁਖਾਂ ਦਾ ਜੀਵਨ ਹੰਕਾਰ ਕਰਦਿਆਂ ਹੋਇਆ ਹੀ ਬੀਤ ਜਾਂਦਾ ਹੈ ਅਤੇ ਇਹ ਆਖਦਿਆਂ ਹੋਇਆ "ਇਹ ਮੈਰਾ ਹੈ, ਇਹ ਮੈਰਾ ਹੈ " ਉਹ ਗਲ ਸੜ ਕੇ ਮਰ ਜਾਂਦੇ ਹਨ।
Fareedkot Teekaਇਹ ਜੀਵ ਤਿਸ ਵਿਚ ਮੇਰਾ ਮੇਰਾ ਕਰਤੇ ਹੂਏ ਜਲ ਮਰੇ ਹੈਂ, ਕਿਉਂ ਕਿ ਇਨ ਜੀਵੋਂ ਕੀ ਹਉਮੈ ਕਰਤਿਆਂ ਹੀ ਆਯੂ ਬੀਤ ਜਾਤੀ ਹੈ॥
Prof. Sahib Singh'ਮੇਰਾ (ਧਨ), ਮੇਰਾ (ਧਨ)' ਆਖਦੇ (ਜੀਵ ਤ੍ਰਿਸ਼ਨਾ ਦੀ ਅੱਗ ਵਿਚ) ਸੜ ਸੜ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ, 'ਹਉਂ, ਹਉਂ' ਕਰਦਿਆਂ (ਜੀਵਾਂ ਦੀ ਉਮਰ) ਗੁਜ਼ਰਦੀ ਹੈ।

ਪਦ ਅਰਥ ਪਚਿ = (ਤ੍ਰਿਸ਼ਨਾ ਦੀ ਅੱਗ ਵਿਚ) ਸੜ ਕੇ। ਮੁਏ = ਆਤਮਕ ਮੌਤ ਮਰ ਗਏ। ਵਿਹਾਇ = (ਉਮਰ) ਬੀਤਦੀ ਹੈ।

SikhNet (Spanish)gritando: es mío, es mío se pudren, pasan su vida en el egoísmo y mueren.

ਮਨਮੁਖਾ. ਉਰਵਾਰੁ ਨ ਪਾਰੁ ਹੈ; ਅਧ ਵਿਚਿ ਰਹੇ ਲਪਟਾਇ ॥

manamukhaa. uravaar na paar hai; adh vich rahe lapattaae | Ang 1417

Sant Singh KhalsaThe self-willed manmukhs are in limbo, neither on this side, nor the other; they are stuck in the middle.
Manmohan SinghThe perverse persons are neither on this shore nor on the yonder one. They remain entangled mid-way.
Manmohan Singh (Punjabi)ਪ੍ਰਤੀਕੂਲ ਪੁਰਸ਼ ਨਾਂ ਇਸ ਕਿਨਾਰੇ ਤੇ ਹਨ ਤੇ ਨਾਂ ਹੀ ਪਰਲੇ ਤੇ ਉਹ ਅੱਧ-ਵਾਟੇ ਹੀ ਫਸੇ ਰਹਿੰਦੇ ਹਨ।
Fareedkot Teekaਮਨਮੁਖ ਇਸ ਸੰਸਾਰ ਸਿੰਧ ਸੇ ਨਾ ਉਰਾਰ ਔ ਨ ਪਾਰ ਭਏ, ਅਧ ਵਿਚ ਹੀ ਲਪਟਾਇ ਰਹੇ ਹੈਂ, ਭਾਵ ਯੇਹ ਬੀਚ ਹੀ ਜਨਮਤੇ ਮਰਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ (ਮੋਹ ਦੇ ਸਮੁੰਦਰ ਦਾ) ਨਾਹ ਉਰਲਾ ਕੰਢਾ ਲੱਭਦਾ ਹੈ ਨਾਂਹ ਪਾਰਲਾ ਕੰਢਾ। (ਇਸ ਸਮੁੰਦਰ ਦੇ) ਅੱਧ ਵਿਚ ਹੀ (ਗੋਤੇ ਖਾਂਦੇ ਮੋਹ ਨਾਲ) ਚੰਬੜੇ ਰਹਿੰਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਉਰਵਾਰੁ = (ਸਮੁੰਦਰ ਦਾ) ਉਰਲਾ ਬੰਨਾ। ਪਾਰੁ = ਪਾਰਲਾ ਕੰਢਾ। ਰਹੇ ਲਪਟਾਇ = (ਮੋਹ ਨਾਲ) ਚੰਬੜ ਰਹੇ ਹਨ।

SikhNet (Spanish)Los arrogantes Manmukjs están en la tierra de nadie, no están ni de un lado ni del otro, atrapados en la mitad.

ਜੋ ਧੁਰਿ ਲਿਖਿਆ ਸੁ ਕਮਾਵਣਾ; ਕਰਣਾ ਕਛੂ. ਨ ਜਾਇ ॥

jo dhur likhiaa su kamaavanaa; karanaa kachhoo. na jaae | Ang 1417

Sant Singh KhalsaThey act as they are pre-destined; they cannot do anything else.
Manmohan SinghThey do only that what is predestined for them and can do naught else.
Manmohan Singh (Punjabi)ਉਹ ਕੇਵਲ ਉਹ ਹੀ ਕਰਦੇ ਹਨ, ਜਿਹੜਾ ਉਨ੍ਹਾਂ ਲਈ ਮੁੱਢ ਤੋਂ ਲਿਖਿਆ ਹੋਇਆ ਹੈ ਤੇ ਹੋਰ ਕੁਛ ਉਹ ਕਰ ਹੀ ਨਹੀਂ ਸਕਦੇ।
Fareedkot Teekaਜੋ ਇਨ ਕੇ ਮਸਤਕ ਪਰ ਆਦੋਂ ਲਿਖਿਆ ਹੈ, ਸੋਈ ਇਨੋ ਨੇ ਕਮਾਵਣਾ ਹੈ, ਇਨ ਪਾਸੋਂ ਔਰ ਕੁਛ ਕੀਆ ਨਹੀਂ ਜਾਤਾ ਹੈ॥
Prof. Sahib Singhਪਰ ਜੀਵ ਭੀ ਕੀਹ ਕਰਨ? ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਧੁਰ ਦਰਗਾਹ ਤੋਂ ਜਿਹੜਾ ਲੇਖ (ਜੀਵ ਦੇ ਮੱਥੇ ਉੱਤੇ) ਲਿਖਿਆ ਜਾਂਦਾ ਹੈ, ਉਹ ਲੇਖ ਕਮਾਣਾ ਹੀ ਪੈਂਦਾ ਹੈ (ਆਪਣੀ ਅਕਲ ਦੇ ਆਸਰੇ ਉਸ ਲੇਖ ਤੋਂ ਬਚਣ ਲਈ) ਕੋਈ ਉੱਦਮ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਸੁ = ਉਹ (ਲੇਖ)।

SikhNet (Spanish)Actúan como si tuvieran conciencia de su destino, pero no pueden hacer nada.

ਗੁਰਮਤੀ ਗਿਆਨੁ ਰਤਨੁ ਮਨਿ ਵਸੈ; ਸਭੁ ਦੇਖਿਆ ਬ੍ਰਹਮੁ ਸੁਭਾਇ ॥

guramatee giaan ratan man vasai; sabh dekhiaa braham subhaae | Ang 1417

Sant Singh KhalsaFollowing the Guru's Teachings, the jewel of spiritual wisdom abides in the mind, and then God is easily seen in all.
Manmohan SinghBy the Guru's instruction, the jewel of gnosis abides in the man's mind and then he easily sees the Lord in all.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਬ੍ਰਹਮ-ਬੋਧ ਦਾ ਜਵੇਹਰ ਜੀਵ ਦੇ ਚਿੱਤ ਅੰਦਰ ਟਿਕ ਜਾਂਦਾ ਹੈ ਅਤੇ ਤਦ ਉਹ ਸੂਖੈਨ ਹੀ ਸਾਰਿਆਂ ਅੰਦਰ ਸਾਈਂ ਨੂੰ ਵੇਖਦਾ ਹੈ।
Fareedkot Teekaਜਿਨੋਂ ਕੇ ਮਨ ਮੇਂ ਗੁਰੋਂ ਕੀ ਸਿਖ੍ਯਾ ਦਵਾਰੇ ਗਿਆਨ ਰੂਪੀ ਰਤਨ ਵਸਿਆ ਹੈ ਤਿਨੋਂ ਨੇ ਸਰਬ ਕੋ ਸੁਭਾਵਕ ਹੀ ਬ੍ਰਹਮ ਸਰੂਪ ਦੇਖਿਆ ਹੈ॥
Prof. Sahib Singhਗੁਰੂ ਦੀ ਮੱਤ ਤੁਰ ਕੇ (ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਨਾਲ ਬਣੀ ਡੂੰਘੀ ਸਾਂਝ (ਦਾ) ਰਤਨ ਆ ਵੱਸਦਾ ਹੈ, ਪ੍ਰਭੂ-ਪ੍ਰੇਮ ਦੀ ਰਾਹੀਂ ਉਹ ਮਨੁੱਖ ਸਾਰੀ ਲੁਕਾਈ ਵਿਚ ਪ੍ਰਭੂ ਨੂੰ ਹੀ ਵੇਖਦਾ ਹੈ।

ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ। ਮਨਿ = ਮਨ ਵਿਚ। ਸਭੁ = ਹਰ ਥਾਂ, ਸਾਰੀ ਸ੍ਰਿਸ਼ਟੀ ਵਿਚ। ਸੁਭਾਇ = ਪ੍ਰੇਮ ਦੀ ਰਾਹੀਂ।

SikhNet (Spanish)Siguiendo las Enseñanzas del Guru, la Joya de la Sabiduría Espiritual habita en la mente y entonces Dios es visto en todas partes.

ਨਾਨਕ. ਸਤਿਗੁਰਿ ਬੋਹਿਥੈ, ਵਡਭਾਗੀ ਚੜੈ; ਤੇ ਭਉਜਲਿ ਪਾਰਿ ਲੰਘਾਇ ॥੩੪॥

naanak. satigur bohithai, vaddabhaagee charrai; te bhaujal paar langhaae |34| Ang 1417

Sant Singh KhalsaO Nanak, the very fortunate ones embark on the Boat of the True Guru; they are carried across the terrifying world-ocean. ||34||
Manmohan SinghNanak, the very fortunate ones embark on the True Guru's ship and them, the True Guru ferries across the dreadful ocean.
Manmohan Singh (Punjabi)ਨਾਨਕ ਭਾਰੇ ਚੰਗੇ ਕਰਮਾਂ ਵਾਲੇ ਸਚੇ ਗੁਰਾਂ ਦੇ ਜਹਾਜ ਤੇ ਚੜ੍ਹਦੇ ਹਨ, ਅਤੇ ਉਨ੍ਹਾਂ ਨੂੰ ਸੱਚੇ ਗੁਰੂ ਜੀ ਭਿਆਨਕ ਸਮੁੰਦਰ ਤੋਂ ਪਾਰ ਕਰ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਤਿਗੁਰੂ ਦੁਆਰੇ ਗ੍ਯਾਨ (ਬੋਹਿਥੈ) ਜਹਾਜ ਪਰ ਵਡਭਾਗੀ ਪੁਰਸ਼ ਚੜ੍ਹੇ ਹੈਂ, ਸੋ ਜਨ ਸਤਿਗੁਰੋਂ ਨੇ ਸੰਸਾਰ ਸਿੰਧ ਸੇ ਪਾਰ ਲੰਘਾਇ ਦੀਏ ਹੈਂ, ਭਾਵ ਜਨਮੋਂ ਸੇ ਰਹਿਤ ਕਰੇ ਹੈਂ॥੩੪॥
Prof. Sahib Singhਹੇ ਨਾਨਕ! ਵੱਡੇ ਭਾਗਾਂ ਨਾਲ ਹੀ (ਕੋਈ ਮਨੁੱਖ) ਗੁਰੂ-ਜਹਾਜ਼ ਵਿਚ ਸਵਾਰ ਹੁੰਦਾ ਹੈ (ਤੇ, ਜਿਹੜੇ ਮਨੁੱਖ ਗੁਰੂ-ਜਹਾਜ਼ ਵਿਚ ਚੜ੍ਹਦੇ ਹਨ, ਗੁਰੂ ਦੇ ਦੱਸੇ ਰਾਹ ਉਤੇ ਤੁਰਦੇ ਹਨ) ਉਹਨਾਂ ਸੰਸਾਰ-ਸਮੁੰਦਰ ਵਿਚ (ਡੁੱਬਦਿਆਂ ਨੂੰ ਗੁਰੂ) ਪਾਰ ਲੰਘਾ ਲੈਂਦਾ ਹੈ ॥੩੪॥

ਪਦ ਅਰਥ ਸਤਿਗੁਰਿ = ਸਤਿਗੁਰੂ ਵਿਚ। ਬੋਹਿਥੈ = ਜਹਾਜ਼ ਵਿਚ। ਸਤਿਗੁਰਿ ਬੋਹਿਥੈ = ਗੁਰੂ-ਜਹਾਜ਼ ਵਿਚ। ਤੇ = ਤਿਨ, ਉਹਨਾਂ ਨੂੰ। ਭਉਜਲਿ = ਸੰਸਾਰ-ਸਮੁੰਦਰ ਵਿਚ (ਡੁੱਬਦਿਆਂ ਨੂੰ) ॥੩੪॥

SikhNet (Spanish)Oh, dice Nanak, los más afortunados se embarcan en la nave del Verdadero Guru y son llevados a través del aterrador océano del mundo. (34)

ਬਿਨੁ ਸਤਿਗੁਰ. ਦਾਤਾ ਕੋ ਨਹੀ; ਜੋ ਹਰਿ ਨਾਮੁ ਦੇਇ ਆਧਾਰੁ ॥

bin satigur. daataa ko nahee; jo har naam dee aadhaar | Ang 1417

Sant Singh KhalsaWithout the True Guru, there is no giver who can bestow the Support of the Lord's Name.
Manmohan SinghWithout the True Guru, there is no other benefactor, who can bless man with the support of the Lord's Name.
Manmohan Singh (Punjabi)ਸਚੇ ਗੁਰਾਂ ਦੇ ਬਗੈਰ, ਹੋਰ ਕੋਈ ਦਾਤਾਰ ਨਹੀਂ ਜੋ ਇਨਸਾਨ ਨੂੰ ਸੁਆਮੀ ਦੇ ਨਾਮ ਦਾ ਆਸਰਾ ਦੇ ਸਕਦਾ ਹੈ।
Fareedkot Teekaਹੇ ਭਾਈ! ਜੋ ਹਰੀ ਕੇ ਨਾਮ ਕਾ ਅਧਾਰ ਦੇਵੇ, ਸਤਿਗੁਰੋਂ ਸੇ ਬਿਨਾ ਔਰ ਕੋਈ ਦਾਤਾ ਨਹੀਂ ਹੈ॥
Prof. Sahib Singhਗੁਰੂ ਤੋਂ ਬਿਨਾ (ਪਰਮਾਤਮਾ ਦੇ ਨਾਮ ਦੀ) ਦਾਤ ਦੇਣ ਵਾਲਾ ਹੋਰ ਕੋਈ ਨਹੀਂ ਹੈ, ਉਹ ਗੁਰੂ ਹੀ ਪਰਮਾਤਮਾ ਦਾ ਨਾਮ (ਜਿੰਦ ਲਈ) ਆਸਰਾ ਦੇਂਦਾ ਹੈ।

ਪਦ ਅਰਥ ਦਾਤਾ = (ਨਾਮ ਦੀ) ਦਾਤ ਦੇਣ ਵਾਲਾ। ਕੋ = ਕੋਈ (ਪੜਨਾਂਵ)। ਦੇਇ = ਦੇਂਦਾ ਹੈ। ਆਧਾਰੁ = ਆਸਰਾ।

SikhNet (Spanish)Sin el Guru Verdadero no hay Dador que pueda conferir el Soporte del Nombre del Señor,

ਗੁਰ ਕਿਰਪਾ ਤੇ. ਨਾਉ ਮਨਿ ਵਸੈ; ਸਦਾ ਰਹੈ ਉਰਿ ਧਾਰਿ ॥

gur kirapaa te. naau man vasai; sadaa rahai ur dhaar | Ang 1417

Sant Singh KhalsaBy Guru's Grace, the Name comes to dwell in the mind; keep it enshrined in your heart.
Manmohan SinghBy the Guru's grace, the Name is enshrined in his mind and he ever keeps it clasped to his heart.
Manmohan Singh (Punjabi)ਗੁਰਾ ਦੀ ਦਇਆ ਦੁਆਰਾ ਨਾਮ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ ਅਤੇ ਉਹ ਸਦੀਵ ਹੀ ਇਸ ਨੂੰ ਆਪਦੇ ਦਿਲ ਨਾਲ ਲਾਈ ਰਖਦਾ ਹੈ।
Fareedkot Teekaਸਤਿਗੁਰੋਂ ਕੀ ਕ੍ਰਿਪਾ ਤੇ ਜਬ ਨਾਮ ਮਨ ਕੇ ਬੀਚ ਵਸੈ, ਤਿਸ ਕੋ ਰਿਦੇ ਮੇਂ ਧਾਰ ਕਰ ਤਬ ਸਦਾ (ਰਹੈ) ਇਸਥਿਤ ਹੋਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ, (ਮਨੁੱਖ ਹਰਿ-ਨਾਮ ਨੂੰ ਆਪਣੇ) ਹਿਰਦੇ ਵਿਚ ਵਸਾਈ ਰੱਖਦਾ ਹੈ।

ਪਦ ਅਰਥ ਤੇ = ਤੋਂ। ਮਨਿ = ਮਨ ਵਿਚ। ਵਸੈ = ਆ ਵੱਸਦਾ ਹੈ। ਉਰਿ = ਹਿਰਦੇ ਵਿਚ। ਧਾਰਿ = ਧਾਰ ਕੇ, ਟਿਕਾ ਕੇ।

SikhNet (Spanish)pues por la Gracia del Guru, el Nombre llega a habitar en la mente, consérvala enaltecida en tu corazón.

ਤਿਸਨਾ ਬੁਝੈ ਤਿਪਤਿ ਹੋਇ; ਹਰਿ ਕੈ ਨਾਇ ਪਿਆਰਿ ॥

tisanaa bujhai tipat hoe; har kai naae piaar | Ang 1417

Sant Singh KhalsaThe fire of desire is extinguished, and one finds satisfaction, through the Love of the Name of the Lord.
Manmohan SinghThrough the love of the God's Name, his desire is stilled and he is satiated.
Manmohan Singh (Punjabi)ਹਰੀ ਦੇ ਨਾਮ ਦੇ ਪ੍ਰੇਮ ਰਾਹੀਂ, ਉਹ ਦੀ ਖਾਹਿਸ਼ ਮਿਟ ਜਾਂਦੀ ਹੈ ਅਤੇ ਉਹ ਰੱਜ ਜਾਂਦਾ ਹੈ।
Fareedkot Teekaਤ੍ਰਿਸਨਾ ਰੂਪੀ ਅਗਨੀ ਤਿਨ ਕੀ ਬੁਝ ਜਾਤੀ ਹੈ ਔ ਮਨ ਪਦਾਰਥੋਂ ਸੇ ਤ੍ਰਿਪਤ ਹੋਇ ਜਾਤਾ ਹੈ ਔ ਹਰੀ ਕੇ ਨਾਮ ਬੀਚ ਚਿਤ ਕਾ ਪ੍ਰੇਮ ਹੋਤਾ ਹੈ॥
Prof. Sahib Singhਹਰੀ ਦੇ ਨਾਮ ਦੀ ਰਾਹੀਂ, ਹਰੀ ਦੇ ਪਿਆਰ ਦੀ ਰਾਹੀਂ (ਮਨੁੱਖ ਦੇ ਅੰਦਰੋਂ) ਤ੍ਰਿਸ਼ਨਾ (ਦੀ ਅੱਗ) ਬੁੱਝ ਜਾਂਦੀ ਹੈ, (ਮਨੁੱਖ ਦੇ ਅੰਦਰ ਮਾਇਆ ਵਲੋਂ) ਤ੍ਰਿਪਤੀ ਹੋ ਜਾਂਦੀ ਹੈ।

ਪਦ ਅਰਥ ਬੁਝੈ = (ਅੱਗ) ਬੁੱਝ ਜਾਂਦੀ ਹੈ। ਤਿਪਤਿ = ਤ੍ਰਿਪਤੀ, ਸ਼ਾਂਤੀ, ਰਜੇਵਾਂ। ਕੈ ਨਾਇ = ਦੇ ਨਾਮ ਵਿਚ। ਕੈ ਪਿਆਰ = ਦੇ ਪਿਆਰ ਵਿਚ।

SikhNet (Spanish)El fuego del deseo se extingue y uno encuentra la Plenitud a través del Amor del Nombre del Señor.

ਨਾਨਕ. ਗੁਰਮੁਖਿ ਪਾਈਐ; ਹਰਿ ਅਪਨੀ ਕਿਰਪਾ ਧਾਰਿ ॥੩੫॥

naanak. guramukh paaeeai; har apanee kirapaa dhaar |35| Ang 1417

Sant Singh KhalsaO Nanak, the Gurmukh finds the Lord, when He showers His Mercy. ||35||
Manmohan SinghWhen God showers His benediction, then alone, O Nanak. He is obtained by the Guru's grace.
Manmohan Singh (Punjabi)ਜਦ ਹਰੀ ਆਪਣੀ ਮਿਹਰ ਕਰਦਾ ਹੈ, ਕੇਵਲ ਤਾਂ ਹੀ ਹੇ ਨਾਨਕ! ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਰੰਤੂ ਜਬ ਹਰੀ ਅਪਨੀ ਕ੍ਰਿਪਾ ਧਾਰਤਾ ਹੈ ਔ ਤਬ ਗੁਰੋਂ ਦ੍ਵਾਰੇ ਨਾਮ ਪਾਈਤਾ ਹੈ॥੩੫॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪਿਆਂ (ਪਰਮਾਤਮਾ ਦਾ ਨਾਮ) ਪ੍ਰਾਪਤ ਹੋ ਜਾਂਦਾ ਹੈ। (ਗੁਰੂ ਦੀ ਸਰਨ ਪਿਆਂ) ਪਰਮਾਤਮਾ (ਸੇਵਕ ਉੱਤੇ) ਆਪਣੀ ਮਿਹਰ ਕਰਦਾ ਹੈ ॥੩੫॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ ॥੩੫॥

SikhNet (Spanish)Oh Nanak, el Gurmukj encuentra al Señor cuando Él rocía su Misericordia. (35)

ਬਿਨੁ ਸਬਦੈ. ਜਗਤੁ ਬਰਲਿਆ; ਕਹਣਾ ਕਛੂ. ਨ ਜਾਇ ॥

bin sabadai. jagat baraliaa; kahanaa kachhoo. na jaae | Ang 1417

Sant Singh KhalsaWithout the Shabad, the world is so insane, that it cannot even be described.
Manmohan SinghWithout the Name, the world has gone so much mad that one can describe it not.
Manmohan Singh (Punjabi)ਨਾਮ ਦੇ ਬਗੈਰ, ਦੁਨੀਆ ਐਨੀ ਬਉਰੀ ਹੋ ਗਈ ਹੈ ਕਿ ਜੀਵ ਇਯ ਨੂੰ ਬਿਆਨ ਨਹੀਂ ਕਰ ਸਕਦਾ।
Fareedkot Teekaਗੁਰੋਂ ਕੇ ਉਪਦੇਸ ਤੇ ਬਿਨਾ ਸੰਸਾਰ ਐਸਾ (ਬਰਲਿਆ) ਕਮਲਾ ਹੂਆ ਹੈ, ਜੋ ਕੁਛ ਕਹਾ ਨਹੀਂ ਜਾਤਾ ਹੈ, ਭਾਵ ਯੇਹ ਸ਼ਾਸਤ੍ਰੋਂ ਕੇ ਕਹੇ ਪਰ ਨਹੀਂ ਚਲਤਾ ਹੈ॥
Prof. Sahib Singhਗੁਰੂ ਦੇ ਸ਼ਬਦ ਤੋਂ ਵਾਂਜਿਆਂ ਰਹਿ ਕੇ ਜਗਤ (ਮਾਇਆ ਦੇ ਪਿੱਛੇ) ਝੱਲਾ ਹੋਇਆ ਫਿਰਦਾ ਹੈ, ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ।

ਪਦ ਅਰਥ ਬਰਲਿਆ = ਝੱਲਾ ਹੋ ਰਿਹਾ ਹੈ। ਕਹਣਾ ਕਛੂ ਨ ਜਾਇ = ਕੁਝ ਕਿਹਾ ਨਹੀਂ ਜਾ ਸਕਦਾ, ਕੋਈ ਪੇਸ਼ ਨਹੀਂ ਜਾਂਦੀ।

SikhNet (Spanish)Sin el Shabd, el mundo vive en una indescriptible locura,

ਹਰਿ ਰਖੇ ਸੇ ਉਬਰੇ; ਸਬਦਿ ਰਹੇ ਲਿਵ ਲਾਇ ॥

har rakhe se ubare; sabad rahe liv laae | Ang 1417

Sant Singh KhalsaThose who are protected by the Lord are saved; they remain lovingly attuned to the Word of the Shabad.
Manmohan SinghThey, whom the Lord saves are saved and they attuned to His Name.
Manmohan Singh (Punjabi)ਜਿਨ੍ਹਾਂ ਨੂੰ ਸੁਆਮੀ ਬਚਾਉਂਦਾ ਹੈ, ਊਹ ਬਚ ਜਾਂਦੇ ਹਨ ਅਤੇ ਉਹ ਉਸਦੇ ਨਾਮ ਨਾਲ ਪਿਰਹੜੀ ਪਾਈ ਰਖਦੇ ਹਨ।
Fareedkot Teekaਜੋ ਪੁਰਸ਼ ਹਰੀ ਨੇ ਰਖੇ ਹੈਂ, ਸੋ ਗੁਰੋਂ ਕੇ ਸਬਦ ਮੇਂ ਬ੍ਰਿਤੀ ਲਗਾਇ ਕਰ ਸਰੂਪ ਮੇਂ ਇਸਥਿਤ ਹੋਇ ਕੇ ਉਬਰੇ ਹੈਂ॥
Prof. Sahib Singhਜਿਨ੍ਹਾਂ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ, ਉਹ (ਮਾਇਆ ਦੇ ਅਸਰ ਤੋਂ) ਬਚ ਗਏ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤ ਜੋੜੀ ਰੱਖਦੇ ਹਨ।

ਪਦ ਅਰਥ ਰਖੇ = ਰੱਖਿਆ ਕਰਦਾ ਹੈ। ਸੇ = ਉਹ (ਬਹੁ-ਵਚਨ)। ਉਬਰੇ = ਬਚ ਗਏ। ਸਬਦ = ਗੁਰੂ ਦੇ ਸ਼ਬਦ ਵਿਚ। ਲਿਵ = ਲਗਨ। ਲਿਵ ਲਾਇ ਰਹੇ = ਸੁਰਤ ਜੋੜੀ ਰੱਖਦੇ ਹਨ।

SikhNet (Spanish)quienes están protegidos por el Señor se salvan, permanecen amorosamente entonados en la Palabra del Shabd.

ਨਾਨਕ. ਕਰਤਾ ਸਭ ਕਿਛੁ ਜਾਣਦਾ; ਜਿਨਿ ਰਖੀ ਬਣਤ ਬਣਾਇ ॥੩੬॥

naanak. karataa sabh kichh jaanadaa; jin rakhee banat banaae |36| Ang 1417

Sant Singh KhalsaO Nanak, the Creator who made this making knows everything. ||36||
Manmohan SinghNanak, the Creator-Lord, who has created all the creation, knows every thing.
Manmohan Singh (Punjabi)ਨਾਨਕ, ਸਿਰਜਣਹਾਰ ਸੁਆਮੀ, ਜਿਸ ਦੇ ਚਰਨਾ ਰਚੀ ਹੈ, ਸਾਰ ਕੁਝ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਨੇ ਸਰਬ ਸ੍ਰਿਸ਼ਟੀ ਕੀ (ਬਣਤ) ਬਨਾਵਟ ਬਨਾਇ ਰਖੀ ਹੈ, ਸੋ ਕਰਤਾ ਪੁਰਖ ਸਭ ਕਿਛ ਜਾਣਤਾ ਹੈ॥੩੬॥
Prof. Sahib Singhਹੇ ਨਾਨਕ! ਜਿਸ (ਕਰਤਾਰ) ਨੇ ਇਹ ਸਾਰੀ ਮਰਯਾਦਾ ਕਾਇਮ ਕਰ ਰੱਖੀ ਹੈ, ਉਹ ਹੀ ਇਸ ਸਾਰੇ ਭੇਤ ਨੂੰ ਜਾਣਦਾ ਹੈ ॥੩੬॥

ਪਦ ਅਰਥ ਨਾਨਕ = ਹੇ ਨਾਨਕ! ਸਭ ਕਿਛੁ = ਹਰੇਕ ਗੱਲ। ਜਿਨਿ = ਜਿਸ (ਕਰਤਾਰ) ਨੇ। ਬਣਤ = ਮਰਯਾਦਾ ॥੩੬॥

SikhNet (Spanish)Oh Nanak, el Creador que lo hizo todo, lo sabe todo. (36)

ਹੋਮ ਜਗ ਸਭਿ ਤੀਰਥਾ; ਪੜੑਿ ਪੰਡਿਤ ਥਕੇ ਪੁਰਾਣ ॥

hom jag sabh teerathaa; parra panddit thake puraan | Ang 1417

Sant Singh KhalsaThe Pandits, the religious scholars, have grown weary of making fire-offerings and sacrifices, making pilgrimages to all the sacred shrines, and reading the Puraanas.
Manmohan SinghThe Brahman's have grown weary of performing Yajnas, Havans, pilgrimage to all the holies and reading the Puranas.
Manmohan Singh (Punjabi)ਬ੍ਰਹਮਣ ਹਵਨ ਯੱਗ ਤੇ ਸਮੂਹ ਧਰਮ ਅਸਥਾਨਾਂ ਦੀਆਂ ਯਾਂਤਰਾ ਕਰਦੇ ਅਤੇ ਪੁਰਾਣਾ ਨੂੰ ਵਾਚਦੇ ਹਾਰ ਹੁਟ ਗਏ ਹਨ।
Fareedkot Teekaਹੋਮ ਯਗ ਔ ਸਰਬ ਤੀਰਥੋਂ ਕੋ ਕਰ ਕੇ ਔ ਪੰਡਿਤ ਪੁਰਾਣੋਂ ਕੋ ਪੜ੍ਹ ਕਰ ਕੇ ਥਕਤ ਭਏ ਹੈਂ॥
Prof. Sahib Singhਪੰਡਿਤ ਲੋਕ ਹਵਨ ਕਰ ਕੇ, ਜੱਗ ਕਰ ਕੇ, ਸਾਰੇ ਤੀਰਥ-ਇਸ਼ਨਾਨ ਕਰ ਕੇ, ਪੁਰਾਣ (ਆਦਿਕ ਧਰਮ-ਪੁਸਤਕ) ਪੜ੍ਹ ਕੇ ਥੱਕ ਜਾਂਦੇ ਹਨ,

ਪਦ ਅਰਥ ਹੋਮ = ਹਵਨ। ਸਭਿ = ਸਾਰੇ। ਤੀਰਥਾ = ਤੀਰਥ (-ਇਸ਼ਨਾਨ)। ਪੜ੍ਹ੍ਹਿ = ਪੜ੍ਹ ਕੇ।

SikhNet (Spanish)Los Pandits, los escolares religiosos, se han cansado de hacer ofrendas en el fuego y sacrificios, peregrinajes a los lugares santos y leer los Puranas.

ਬਿਖੁ ਮਾਇਆ ਮੋਹੁ. ਨ ਮਿਟਈ; ਵਿਚਿ ਹਉਮੈ ਆਵਣੁ ਜਾਣੁ ॥

bikh maaeaa mohu. na mittee; vich haumai aavan jaan | Ang 1417

Sant Singh KhalsaBut they cannot get rid of the poison of emotional attachment to Maya; they continue to come and go in egotism.
Manmohan SinghHowever, they are not rid of the poison of the love of worldly riches and, in ego, they continue coming and going.
Manmohan Singh (Punjabi)ਪ੍ਰੰਤੂ ਉਹ ਸੰਸਾਰੀ ਦੌਲਤ ਦੀ ਮਮਤਾ ਦੀ ਜ਼ਹਿਰ ਤੋਂ ਖਲਾਸੀ ਨਹੀਂ ਪਾਉਂਦੇ ਅਤੇ ਹੰਕਾਰ ਅੰਦਰ, ਉਹ ਆਉਂਦੇ ਤੇ ਜਾਂਦੇ ਰਹਿੰਦ ਹਨ।
Fareedkot Teekaਇਨ ਕਰਮੋਂ ਸੇ ਵਿਸ ਰੂਪ ਮਾਯਾ ਕਾ ਮੋਹ ਮਿਟਤਾ ਨਹੀਂ ਹੈ ਔ ਹਉਮੈ ਬੀਚ ਆਵਣਾ ਜਾਣਾ, ਭਾਵ ਜੀਵੋਂ ਕੋ ਜਨਮਣਾ ਮਰਣਾ ਹੀ ਰਹਿਤਾ ਹੈ॥
Prof. Sahib Singh(ਪਰ, ਫਿਰ ਭੀ) ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਮੋਹ (ਉਹਨਾਂ ਦੇ ਅੰਦਰੋਂ) ਮਿਟਦਾ ਨਹੀਂ, ਹਉਮੈ ਵਿਚ (ਫਸੇ ਰਹਿਣ ਦੇ ਕਾਰਣ ਉਹਨਾਂ ਦਾ) ਜਨਮ ਮਰਨ (ਦਾ ਗੇੜ ਬਣਿਆ ਰਹਿੰਦਾ ਹੈ)।

ਪਦ ਅਰਥ ਬਿਖੁ ਮਾਇਆ = ਆਤਮਕ ਮੌਤ ਲਿਆਉਣ ਵਾਲੀ ਮਾਇਆ ਜ਼ਹਰ। ਮਿਟਈ = ਮਿਟੈ, ਮਿਟਦਾ। ਆਵਣੁ ਜਾਣੁ = ਜੰਮਣ ਮਰਨ (ਦਾ ਗੇੜ)।

SikhNet (Spanish)Pero no se pueden liberar del veneno del apego emocional a Maya y continúan yendo y viniendo en el egoísmo.

ਸਤਿਗੁਰ ਮਿਲਿਐ. ਮਲੁ ਉਤਰੀ; ਹਰਿ ਜਪਿਆ ਪੁਰਖੁ ਸੁਜਾਣੁ ॥

satigur miliai. mal utaree; har japiaa purakh sujaan | Ang 1417

Sant Singh KhalsaMeeting with the True Guru, one's filth is washed off, meditating on the Lord, the Primal Being, the All-knowing One.
Manmohan SinghMeeting with the True Guru, the filth is washed off and one meditate on All-wise Lord God.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਗੰਦਗੀ ਧੋਤੀ ਜਾਂਦੀ ਹੈ ਅਤੇ ਇਨਸਾਨ ਸਰਬ-ਸਿਆਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ।
Fareedkot Teekaਸਤਿਗੁਰੋਂ ਕੇ ਮਿਲਿਆਂ ਹੋਇਆਂ ਜਿਨੋਂ ਨੇ ਹਰੀ ਸੁਜਾਣ ਪੁਰਖ ਕੋ ਜਪਿਆ ਹੈ, ਤਿਨੋਂ ਕੀ ਹਉਮੈ ਰੂਪੀ ਮੈਲ ਉਤਰੀ ਹੈ॥
Prof. Sahib Singhਪਰ, ਜੇ ਗੁਰੂ ਮਿਲ ਪਏ (ਤਾਂ ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਅੰਤਰਜਾਮੀ ਅਕਾਲ ਪੁਰਖ ਦਾ ਨਾਮ ਜਪਿਆ (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਲਹਿ ਗਈ।

ਪਦ ਅਰਥ ਸਤਿਗੁਰ ਮਿਲਿਐ = ਜੇ ਗੁਰੂ ਮਿਲ ਪਏ। ਸੁਜਾਣੁ = ਸਿਆਣਾ।

SikhNet (Spanish)Conociendo al Verdadero Guru y meditando en el Señor, en el Ser Primordial y Omnisapiente, la impureza de uno es lavada.

ਜਿਨਾ ਹਰਿ ਹਰਿ ਪ੍ਰਭੁ ਸੇਵਿਆ; ਜਨ ਨਾਨਕੁ. ਸਦ ਕੁਰਬਾਣੁ ॥੩੭॥

jinaa har har prabh seviaa; jan naanak. sad kurabaan |37| Ang 1417

Sant Singh KhalsaServant Nanak is forever a sacrifice to those who serve their Lord God. ||37||
Manmohan SinghThey who serve their God, the Lord Master, unto them slave Nanak is ever a sacrifice.
Manmohan Singh (Punjabi)ਜੋ ਆਪਦੇ ਵਾਹਿਗੁਰੂ ਸੁਆਮੀ ਮਾਲਕ ਦੀ ਘਾਲ ਕਮਾਉਂਦੇ ਹਨ ਉਨ੍ਹਾਂ ਤੋਂ ਗੋਲਾ ਨਾਨਕ ਹਮੇਸ਼ਾਂ ਵਾਰਨੇ ਜਾਂਦਾ ਹੈ।
Fareedkot Teekaਜਿਨੋਂ ਨੇ ਹਰ ਪ੍ਰਕਾਰ ਕਰ ਤਿਸ ਹਰਿ ਪ੍ਰਭੂ ਕੋ ਸੇਵਿਆ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਜਨੋਂ ਪਰ ਹਮ ਸਦਾ ਕੁਰਬਾਣ ਜਾਤੇ ਹੈਂ॥੩੭॥
Prof. Sahib Singhਦਾਸ ਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ, ਜਿਨ੍ਹਾਂ ਨੇ ਸਦਾ ਪਰਮਾਤਮਾ ਦੀ ਸੇਵਾ ਭਗਤੀ ਕੀਤੀ ॥੩੭॥

ਪਦ ਅਰਥ ਸੇਵਿਆ = ਸੇਵਾ-ਭਗਤੀ ਕੀਤੀ। ਸਦ = ਸਦਾ ॥੩੭॥

SikhNet (Spanish)El Sirviente Nanak ofrece para siempre Su vida en sacrificio a aquellos seres que sirven a su Dios, el Señor. (37)

ਮਾਇਆ ਮੋਹੁ ਬਹੁ ਚਿਤਵਦੇ; ਬਹੁ ਆਸਾ ਲੋਭੁ ਵਿਕਾਰ ॥

maaeaa mohu bahu chitavade; bahu aasaa lobh vikaar | Ang 1417

Sant Singh KhalsaMortals give great thought to Maya and emotional attachment; they harbor great hopes, in greed and corruption.
Manmohan SinghThe egocentrics give immense thought to riches, worldly love, many hopes, avarice and sins.
Manmohan Singh (Punjabi)ਮਨਮਤੀਏ ਧਨ-ਦੌਲਤ, ਸੰਸਾਰੀ ਮਮਤਾ, ਘਣੇਰੀਆਂ ਉਮੈਦਾ ਲਾਲਚ ਅਤੇ ਪਾਪਾਂ ਵਲ ਅਤਿਅੰਤ ਹੀ ਧਿਆਨ ਦਿੰਦੇ ਹਨ।
Fareedkot Teekaਜੋ ਪੁਰਸ਼ ਮਾਯਾ ਕੇ ਮੋਹ ਕਰ ਪਦਾਰਥੋਂ ਕੋ ਬਹੁਤ ਚਿਤਵਦੇ ਹੈਂ, ਤਿਨੋਂ ਕੇ ਅੰਤਰ ਆਸ਼ਾ ਔ ਲੋਭ ਆਦੀ ਬਹੁਤ ਵਿਕਾਰ ਰਹਿਤੇ ਹੈਂ॥
Prof. Sahib Singh(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ) ਸਦਾ ਮਾਇਆ ਦਾ ਮੋਹ ਹੀ ਚੇਤੇ ਕਰਦੇ ਰਹਿੰਦੇ ਹਨ, ਅਨੇਕਾਂ ਆਸਾਂ ਬਣਾਂਦੇ ਰਹਿੰਦੇ ਹਨ, ਲੋਭ ਚਿਤਵਦੇ ਹਨ, ਵਿਕਾਰ ਚਿਤਵਦੇ ਰਹਿੰਦੇ ਹਨ।

ਪਦ ਅਰਥ ਚਿਤਵਦੇ = ਚੇਤੇ ਕਰਦੇ ਰਹਿੰਦੇ ਹਨ (ਬਹੁ-ਵਚਨ)।

SikhNet (Spanish)Los mortales consideran mucho a Maya y al apego emocional, y ponen grandes esperanzas en la avaricia y en la corrupción. Los arrogantes no se vuelven estables ni tranquilos, ellos mueren y desaparecen en un solo instante

ਮਨਮੁਖਿ ਅਸਥਿਰੁ. ਨਾ ਥੀਐ; ਮਰਿ ਬਿਨਸਿ ਜਾਇ ਖਿਨ ਵਾਰ ॥

manamukh asathir. naa theeai; mar binas jaae khin vaar | Ang 1417

Sant Singh KhalsaThe self-willed manmukhs do not become steady and stable; they die and are gone in an instant.
Manmohan SinghSuch perverse persons become not stable and die and perish away in a moment.
Manmohan Singh (Punjabi)ਇਹੋ ਜਹੇ ਪ੍ਰਤੀਕੂਲ ਪੁਰਸ਼ ਸਥਿਰ ਨਹੀਂ ਹੁੰਦੇ ਅਤੇ ਇਕ ਮੁਹਤ ਵਿੱਚ ਮਰ ਤੇ ਨਸ਼ਟ ਹੋ ਜਾਂਦੇ ਹਨ।
Fareedkot Teekaਸੋ ਮਨਮੁਖ ਸਰੂਪ ਮੇਂ ਇਸਥਿਤ ਨਹੀਂ ਹੋਤੇ ਹੈਂ ਖਿਨ ਖਿਨ ਕਾਲ ਵਾ ਪੁਨਾ ਪੁਨਾ ਮ੍ਰਿਤ ਹੋ ਕੇ ਜਨਮਤੇ ਪੁਨਾ ਬਿਨਸ ਜਾਤੇ ਹੈਂ॥
Prof. Sahib Singh(ਤਾਹੀਏਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਕਦੇ) ਅਡੋਲ-ਚਿੱਤ ਨਹੀਂ ਹੁੰਦਾ, ਉਹ ਹਰ ਵੇਲੇ ਆਤਮਕ ਮੌਤੇ ਮਰਦਾ ਰਹਿੰਦਾ ਹੈ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਕ-ਵਚਨ)। ਅਸਥਿਰੁ = ਅਡੋਲ-ਚਿੱਤ। ਨਾ ਥੀਐ = ਨਹੀਂ ਹੁੰਦਾ (ਇਕ-ਵਚਨ)। ਮਰਿ = ਮਰ ਕੇ। ਮਰਿ ਬਿਨਸਿ ਜਾਇ = ਮਰ ਕੇ ਮਰਦਾ ਹੈ, ਮੁੜ ਮੁੜ ਮਰਦਾ ਹੈ, ਮੁੜ ਮੁੜ ਆਤਮਕ ਮੌਤੇ ਮਰਦਾ ਰਹਿੰਦਾ ਹੈ। ਖਿਨ ਵਾਰ = ਖਿਨ ਖਿਨ ਵਾਰ ਵਾਰ, ਹਰ ਵੇਲੇ।

SikhNet (Spanish)y sólo los que son

ਵਡਭਾਗੁ ਹੋਵੈ ਸਤਿਗੁਰੁ ਮਿਲੈ; ਹਉਮੈ ਤਜੈ ਵਿਕਾਰ ॥

vaddabhaag hovai satigur milai; haumai tajai vikaar | Ang 1417

Sant Singh KhalsaOnly those who are blessed with great good fortune meet the True Guru, and leave behind their egotism and corruption.
Manmohan SinghIf man is blessed with good fortune, then alone, he meets with the True Guru and eschews ego and sins.
Manmohan Singh (Punjabi)ਜੇਕਰ ਬੰਦੇ ਦੀ ਚੰਗੀ ਪ੍ਰਾਲਭਧ ਹੋਵੇ, ਕੇਵਲ ਤਾਂ ਹੀ ਉਹ ਸਚੇ ਗੁਰਾਂ ਨੂੰ ਮਿਲਦਾ ਅਤੇ ਹੰਗਤਾ ਅਤੇ ਪਾਪਾਂ ਨੂੰ ਛਡਦਾ ਹੈ।
Fareedkot Teekaਜਬ ਬਡੇ ਭਾਗ ਹੋਵੈਂ ਤਬ ਸਤਿਗੁਰ ਮਿਲਤੇ ਹੈਂ ਔ ਤਿਨ ਸਤਿਗੁਰੋਂ ਕੇ ਮਿਲਨੇ ਤੇ ਇਹ ਜੀਵ ਹਉਮੈ ਆਦੀ ਵਿਕਾਰੋਂ ਕੋ ਤਿਆਗਤਾ ਹੈ॥
Prof. Sahib Singhਜਿਸ ਮਨੁੱਖ ਦੀ ਕਿਸਮਤ ਜਾਗ ਪਏ, ਉਸ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਹਉਮੈ ਤਿਆਗ ਦੇਂਦਾ ਹੈ, ਵਿਕਾਰ ਛੱਡ ਦੇਂਦਾ ਹੈ।

ਪਦ ਅਰਥ ਭਾਗੁ = ਕਿਸਮਤ। ਤਜੈ = ਤਿਆਗਦਾ ਹੈ।

SikhNet (Spanish)bendecidos con una grande y buena Fortuna encuentran al Señor, dejando atrás el egoísmo y la corrupción.

ਹਰਿ ਨਾਮਾ ਜਪਿ ਸੁਖੁ ਪਾਇਆ; ਜਨ ਨਾਨਕ. ਸਬਦੁ ਵੀਚਾਰ ॥੩੮॥

har naamaa jap sukh paaeaa; jan naanak. sabad veechaar |38| Ang 1417

Sant Singh KhalsaChanting the Name of the Lord, they find peace; servant Nanak contemplates the Word of the Shabad. ||38||
Manmohan SinghReciting the Lord's Name and reflecting on the Guru's word, slave Nanak is blessed with peace.
Manmohan Singh (Punjabi)ਸਾਈਂ ਦੇ ਨਾਮ ਦਾ ਉਚਾਰਨ ਕਰਨ ਤੇ ਗੁਰਬਾਣੀ ਦਾ ਵੀਚਾਰ ਕਰਨ ਦੁਆਰਾ ਗੋਲੇ ਨਾਨਕ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਨੇ ਗੁਰੋਂ ਕੇ (ਸਬਦੁ) ਉਪਦੇਸ ਕੇ ਵੀਚਾਰ ਸੇ ਹਰੀ ਕਾ ਨਾਮ ਜਪਾ ਹੈ ਤਿਨੋਂ ਨੇ ਹੀ ਸੁਖ ਪਾਯਾ ਹੈ॥੩੮॥
Prof. Sahib Singhਹੇ ਨਾਨਕ! ਜਿਹੜੇ ਮਨੁੱਖਾਂ ਨੇ ਗੁਰੂ ਦੇ ਸ਼ਬਦ ਨੂੰ (ਆਪਣੀ) ਸੋਚ ਦਾ ਧੁਰਾ ਬਣਾ ਲਿਆ, ਉਹ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਆਨੰਦ ਮਾਣਨ ਲੱਗ ਪਏ ॥੩੮॥

ਪਦ ਅਰਥ ਜਪਿ = ਜਪ ਕੇ। ਵੀਚਾਰੁ = ਸੋਚ ਦਾ ਧੁਰਾ ॥੩੮॥

SikhNet (Spanish)Cantando el Nombre del Señor encuentran la Paz y así el Sirviente Nanak medita en la Palabra del Shabd. (38)

ਬਿਨੁ ਸਤਿਗੁਰ ਭਗਤਿ. ਨ ਹੋਵਈ; ਨਾਮਿ. ਨ ਲਗੈ ਪਿਆਰੁ ॥

bin satigur bhagat. na hovee; naam. na lagai piaar | Ang 1417

Sant Singh KhalsaWithout the True Guru, there is no devotional worship, and no love of the Naam, the Name of the Lord.
Manmohan SinghWithout the True Guru, one can not perform the devotional service of God and can not love the Name.
Manmohan Singh (Punjabi)ਸਚੇ ਗੁਰਾਂ ਦੇ ਬਗੈਰ, ਜੀਵ ਹਰੀ ਦੀ ਅਨੁਰਾਗੀ ਸੇਵਾ ਕਮਾ ਨਹੀਂ ਸਕਦਾ ਅਤੇ ਉਸ ਦਾ ਨਾਮ ਨਾਲ ਪ੍ਰੇਮ ਨਹੀਂ ਪੈਦਾ।
Fareedkot Teekaਸਤਿਗੁਰੋਂ ਤੇ ਬਿਨਾਂ ਭਗਤੀ ਨਹੀਂ ਹੋਤੀ ਹੈ ਔਰ ਭਗਤੀ ਤੇ ਬਿਨਾਂ ਹਰੀ ਕੇ ਨਾਮ ਮੇਂ ਪਿਆਰ ਨਹੀਂ ਲਗਤਾ ਹੈ॥
Prof. Sahib Singhਗੁਰੂ (ਦੀ ਸਰਨ ਪੈਣ) ਤੋਂ ਬਿਨਾ (ਪਰਮਾਤਮਾ ਦੀ) ਭਗਤੀ ਨਹੀਂ ਹੋ ਸਕਦੀ, (ਪਰਮਾਤਮਾ ਦੇ) ਨਾਮ ਵਿਚ ਪਿਆਰ ਨਹੀਂ ਬਣ ਸਕਦਾ।

ਪਦ ਅਰਥ ਨ ਹੋਵਈ = ਨ ਹੋਵੈ, ਨਹੀਂ ਹੋ ਸਕਦੀ। ਨਾਮਿ = ਨਾਮ ਵਿਚ।

SikhNet (Spanish)Sin el Guru Verdadero, no hay Alabanza de Devoción, ni Amor al Naam, el Nombre del Señor.

ਜਨ ਨਾਨਕ. ਨਾਮੁ ਅਰਾਧਿਆ; ਗੁਰ ਕੈ ਹੇਤਿ ਪਿਆਰਿ ॥੩੯॥

jan naanak. naam araadhiaa; gur kai het piaar |39| Ang 1417

Sant Singh KhalsaServant Nanak worships and adores the Naam, with love and affection for the Guru. ||39||
Manmohan SinghThrough the Guru's love and affection serf Nanak contemplates the Name.
Manmohan Singh (Punjabi)ਗੁਰਾਂ ਦੀ ਪ੍ਰੀਤ ਅਤੇ ਪਿਰਹੜੀ ਰਾਹੀਂ, ਨਫਰ ਨਾਨਕ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਜਨੋਂ ਨੇ ਸਤਿਗੁਰੋਂ ਮੇਂ (ਹੇਤਿ) ਪ੍ਰੇਮ ਕਰ ਕੇ ਨਾਮ ਕੋ ਅਰਾਧਿਆ ਅਰਥਾਤ ਜਪਿਆ ਹੈ, ਤਿਨੋਂ ਕਾ ਤਿਸ ਹਰੀ ਕੇ ਨਾਮ ਮੇਂ ਪਿਆਰ ਹੂਆ ਹੈ॥੩੯॥
Prof. Sahib Singhਹੇ ਦਾਸ ਨਾਨਕ! (ਆਖ-ਹੇ ਭਾਈ!) ਗੁਰੂ ਦੇ ਪ੍ਰੇਮ-ਪਿਆਰ ਵਿਚ (ਰਹਿ ਕੇ ਹੀ ਪਰਮਾਤਮਾ ਦਾ ਨਾਮ) ਸਿਮਰਿਆ ਜਾ ਸਕਦਾ ਹੈ ॥੩੯॥

ਪਦ ਅਰਥ ਕੈ ਹੇਤਿ = ਦੇ ਪਿਆਰ ਵਿਚ। ਕੈ ਪਿਆਰਿ = ਦੇ ਪਿਆਰ ਵਿਚ ॥੩੯॥

SikhNet (Spanish)El Sirviente Nanak, alaba y adora el Naam, con Amor y Afecto por el Guru. (39)

ਲੋਭੀ ਕਾ ਵੇਸਾਹੁ. ਨ ਕੀਜੈ; ਜੇ ਕਾ ਪਾਰਿ ਵਸਾਇ ॥

lobhee kaa vesaahu. na keejai; je kaa paar vasaae | Ang 1417

Sant Singh KhalsaDo not trust greedy people, if you can avoid doing so.
Manmohan SinghAs far as it lies in thy power, trust thou not the greedy person.
Manmohan Singh (Punjabi)ਜਿਥੋਂ ਤਾਈ, ਤੇਰਾ ਵਸ ਚਲਦਾ ਹੈ, ਤੂੰ ਲਾਲਚੀ ਪੁਰਸ਼ ਦਾ ਇਤਬਾਰ ਨਾਂ ਕਰ।
Fareedkot Teekaਹੇ ਭਾਈ! ਲੋਭੀ ਪੁਰਸ਼ ਕਾ ਵਿਸਾਹੁ ਨਾ ਕਰੀਏ (ਜੇ ਕਾ) ਜਿਤਨਾਕੁ ਪਾਰ ਵਸਾਇ ਅਰਥਾਤ ਜੇਤਾਕੁ ਵਸ ਚਲੈ, ਭਾਵ ਕਿਸੀ ਪ੍ਰਕਾਰ ਤਿਸ ਕੇ ਛਲ ਮੇਂ ਨ ਆਈਏ॥
Prof. Sahib Singhਜਿੱਥੋਂ ਤਕ ਹੋ ਸਕੇ, ਕਿਸੇ ਲਾਲਚੀ ਮਨੁੱਖ ਦਾ ਇਤਬਾਰ ਨਹੀਂ ਕਰਨਾ ਚਾਹੀਦਾ,

ਪਦ ਅਰਥ ਨ ਕੀਜੈ = ਨਹੀਂ ਕਰਨਾ ਚਾਹੀਦਾ। ਵੇਸਾਹੁ = ਇਤਬਾਰ। ਜੇਕਾ ਪਾਰਿ = ਜਿੱਥੋਂ ਤਕ। ਵਸਾਇ = ਵੱਸ (ਚੱਲ ਸਕੇ)।

SikhNet (Spanish)No te confíes del avaro si lo puedes evitar, en el último momento te traiciona ahí en donde nadie te va a dar la mano.

ਅੰਤਿ ਕਾਲਿ ਤਿਥੈ ਧੁਹੈ; ਜਿਥੈ ਹਥੁ. ਨ ਪਾਇ ॥

ant kaal tithai dhuhai; jithai hath. na paae | Ang 1417

Sant Singh KhalsaAt the very last moment, they will deceive you there, where no one will be able to lend a helping hand.
Manmohan SinghAt the last moment, he shall deceive thee there, where no one will be able to lend thee a helping hand.
Manmohan Singh (Punjabi)ਅਖੀਰ ਦੇ ਵੇਲੇ, ਉਹ ਤੈਨੂੰ ਉਥੇ ਧੋਖਾ ਦੇਵੇਗਾ, ਜਿਥੇ ਕੋਈ ਜਣਾ ਭੀ ਤੈਨੂੰ ਸਹਾਇਤਾ ਦਾ ਹਥ ਨਹੀਂ ਦੇ ਸਕੇਗਾ।
Fareedkot Teekaਕਿਉਂ ਕਿ ਓਹ ਲੋਭੀ ਜਨ ਤਉ ਅੰਤ ਸਮੇ ਤਿਸ ਜਗਾ (ਧੁਹੈ) ਛਲੈਗਾ ਜਹਾਂ ਕਿਸੀ ਕਾ ਹਥ ਨਾ ਪੜ ਸਕੇਗਾ, ਭਾਵ ਜਹਾਂ ਕੋਈ ਉਪਾਵ ਨ ਚਲੇ॥
Prof. Sahib Singh(ਲਾਲਚੀ ਮਨੁੱਖ) ਆਖ਼ਰ ਉਸ ਥਾਂ ਧੋਖਾ ਦੇ ਜਾਂਦਾ ਹੈ, ਜਿੱਥੇ ਕੋਈ ਮਦਦ ਨਾਹ ਕਰ ਸਕੇ।

ਪਦ ਅਰਥ ਅੰਤਿ ਕਾਲਿ = ਅਖ਼ੀਰਲੇ ਵੇਲੇ। ਧੁਹੈ = ਧੋਖਾ ਦੇ ਜਾਂਦਾ ਹੈ। ਹਥੁ ਨ ਪਾਇ = (ਕੋਈ ਹੋਰ) ਹੱਥ ਨਹੀਂ ਪਾ ਸਕਦਾ, ਮਦਦ ਨਹੀਂ ਕਰ ਸਕਦਾ।

SikhNet (Spanish)Quien se acerca a los arrogantes Manmukjs, su semblante se llena de cochambre y porquería,

ਮਨਮੁਖ ਸੇਤੀ ਸੰਗੁ ਕਰੇ; ਮੁਹਿ ਕਾਲਖ ਦਾਗੁ ਲਗਾਇ ॥

manamukh setee sang kare; muhi kaalakh daag lagaae | Ang 1417

Sant Singh KhalsaWhoever associates with the self-willed manmukhs, will have his face blackened and dirtied.
Manmohan SinghWhosoever associates with an apostate, to his countenance attaches the stigma of blackness.
Manmohan Singh (Punjabi)ਜੇ ਕੋਈ ਭੀ ਅਧਰਮੀ ਦੀ ਸੰਗਤ ਕਰਦਾ ਹੈ ਉਸ ਦੇ ਚਿਹਰੇ ਨੂੰ ਕਾਲਸ ਦਾ ਧੱਬਾ ਲਗਦਾ ਹੈ।
Fareedkot Teekaਤਿਸ ਲੋਭੀ ਮਨਮੁਖ ਪੁਰਸ਼ ਸਾਥ ਜੋ ਕੋਈ ਸੰਗਤ ਕਰੇਗਾ ਤਿਸ ਕੇ ਮੁਖ ਪਰ ਵਹੁ ਪਾਪ ਰੂਪੀ ਕਾਲਖ ਕਾ ਦਾਗ ਲਗਾਵੈਗਾ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਾਲ (ਜਿਹੜਾ ਮਨੁੱਖ) ਸਾਥ ਬਣਾਈ ਰੱਖਦਾ ਹੈ, (ਉਹ ਭੀ (ਆਪਣੇ) ਮੂੰਹ ਉਤੇ (ਬਦਨਾਮੀ ਦੀ) ਕਾਲਖ ਲਾਂਦਾ ਹੈ (ਬਦਨਾਮੀ ਦਾ) ਦਾਗ਼ ਲਾਂਦਾ ਹੈ।

ਪਦ ਅਰਥ ਮਨੁਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਸੇਤੀ = ਨਾਲ। ਸੰਗੁ = ਸਾਥ, ਮੇਲ। ਮੁਹਿ = ਮੂੰਹ ਉੱਤੇ।

SikhNet (Spanish)negras están las caras de la gente avara, ellos pierden su vida en la desgracia.

ਮੁਹ ਕਾਲੇ ਤਿਨੑ ਲੋਭੀਆਂ; ਜਾਸਨਿ ਜਨਮੁ ਗਵਾਇ ॥

muh kaale tina lobheean; jaasan janam gavaae | Ang 1417

Sant Singh KhalsaBlack are the faces of those greedy people; they lose their lives, and leave in disgrace.
Manmohan SinghBlack are the faces of those greedy persons. They depart, losing their human life.
Manmohan Singh (Punjabi)ਸਿਆਹ ਹਨ ਚਿਹਰੇ ਉਨ੍ਹਾਂ ਲਾਲਾਚੀ ਪੁਰਸ਼ਾ ਦੇ। ਆਪਣੇ ਮਨੁਸ਼ੀ ਜੀਵਨ ਨੂੰ ਗੁਆ ਕੇ ਉਹ ਤੁਰ ਜਾਂਦੇ ਹਨ।
Fareedkot Teekaਪਰਲੋਕ ਮੇਂ ਤਿਨ ਲੋਭੀਓਂ ਕੇ ਮੁਹਿ ਕਾਲੇ ਹੋਵੈਂਗੇ ਔ ਇਸ ਮਾਨੁਸ਼ ਜਨਮ ਕੋ ਈਹਾਂ ਵਿਅਰਥ ਹੀ ਗਵਾਇ ਜਾਵੈਂਗੇ॥
Prof. Sahib Singhਉਹਨਾਂ ਲਾਲਚੀ ਮਨੁੱਖਾਂ ਦੇ ਮੂੰਹ (ਬਦਨਾਮੀ ਦੀ ਕਾਲਖ ਨਾਲ) ਕਾਲੇ ਹੋਏ ਰਹਿੰਦੇ ਹਨ, ਉਹ ਮਨੁੱਖਾ ਜਨਮ ਵਿਅਰਥ ਗਵਾ ਕੇ (ਜਗਤ ਤੋਂ) ਜਾਂਦੇ ਹਨ।

ਪਦ ਅਰਥ ਜਾਸਨਿ = ਜਾਣਗੇ, ਜਾਂਦੇ ਹਨ। ਗਵਾਇ = ਵਿਅਰਥ ਗਵਾ ਕੇ।

SikhNet (Spanish)Oh Señor, déjame pertenecer a la Saad Sangat, la Verdadera Congregación, y que el Nombre del Dios,

ਸਤਸੰਗਤਿ ਹਰਿ ਮੇਲਿ ਪ੍ਰਭ; ਹਰਿ ਨਾਮੁ ਵਸੈ ਮਨਿ ਆਇ ॥

satasangat har mel prabh; har naam vasai man aae | Ang 1417

Sant Singh KhalsaO Lord, let me join the Sat Sangat, the True Congregation; may the Name of the Lord God abide in my mind.
Manmohan SinghO Lord God, unite me with the society of saints, so that God's Name may come and abide within my mind.
Manmohan Singh (Punjabi)ਹੇ ਸਾਈਂ ਹਰੀ! ਮੈਨੂੰ ਸਾਧ ਸੰਗਤ ਨਾਲ ਜੋੜ ਦੇ, ਤਾਂ ਜੋ ਵਾਹਿਗੁਰੂ ਦਾ ਨਾਮ ਆ ਕੇ ਮੇਰੇ ਚਿੱਤ ਵਿੱਚ ਟਿਕ ਜਾਵੇ।
Fareedkot Teekaਜਿਨ ਕੋ ਹਰਿ ਪ੍ਰਭੂ ਨੇ ਸੰਤੋਂ ਕੀ ਸੰਗਤਿ ਕਾ ਮਿਲਾਪ ਕੀਆ ਹੈ, ਤਿਨ ਕੇ ਮਨ ਮੇਂ ਹਰਿ ਕਾ ਨਾਮ ਆਇ ਵਸਿਆ ਹੈ॥
Prof. Sahib Singhਹੇ ਪ੍ਰਭੂ! (ਆਪਣੀ) ਸਾਧ ਸੰਗਤ ਵਿਚ ਮਿਲਾਈ ਰੱਖ (ਸਾਧ ਸੰਗਤ ਵਿਚ ਰਿਹਾਂ ਹੀ) ਹਰਿ-ਨਾਮ ਧਨ ਵਿਚ ਵੱਸ ਸਕਦਾ ਹੈ,

ਪਦ ਅਰਥ ਪ੍ਰਭ = ਹੇ ਪ੍ਰਭੂ! ਮਨਿ = ਮਨ ਵਿਚ।

SikhNet (Spanish)mi Señor, habite en mi mente. La mugre de la contaminación de muertes

ਜਨਮ ਮਰਨ ਕੀ ਮਲੁ ਉਤਰੈ; ਜਨ ਨਾਨਕ. ਹਰਿ ਗੁਨ ਗਾਇ ॥੪੦॥

janam maran kee mal utarai; jan naanak. har gun gaae |40| Ang 1417

Sant Singh KhalsaThe filth and pollution of birth and death is washed away, O servant Nanak, singing the Glorious Praises of the Lord. ||40||
Manmohan SinghO Nanak, the slave, singing the praises of God, the filth of birth and death is washed off.
Manmohan Singh (Punjabi)ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨ ਦੁਆ, ਹੇ ਗੋਲੇ ਲਾਨਕ! ਜੰਮਣ ਅਤੇ ਮਰਨ ਦੀ ਗੰਦਗੀ ਧੋਤੀ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਕੇ ਗੁਣ ਗਾਯਨ ਕਰਨੇ ਤੇ ਤਿਨ ਜਨੋਂ ਕੀ ਜਨਮ ਮਰਨ ਰੂਪ ਮੈਲ ਉਤਰ ਜਾਤੀ ਹੈ, ਭਾਵ ਜਨਮ ਮਰਨ ਤੇ ਰਹਿਤ ਹੋਤੇ ਹੈਂ॥੪੦॥
Prof. Sahib Singhਅਤੇ, ਹੇ ਨਾਨਕ! ਪਰਮਾਤਮਾ ਦੇ ਗੁਣ ਗਾ ਗਾ ਕੇ ਜਨਮ ਮਰਨ ਦੀ ਵਿਕਾਰਾਂ ਦੀ ਮੈਲ (ਮਨ ਤੋਂ) ਲਹਿ ਜਾਂਦੀ ਹੈ ॥੪੦॥

ਪਦ ਅਰਥ ਗਾਇ = ਗਾ ਕੇ ॥੪੦॥

SikhNet (Spanish)y nacimientos es lavada, oh, dice el Sirviente Nanak, cantando las Gloriosas Alabanzas del Señor. (40)

ਧੁਰਿ ਹਰਿ ਪ੍ਰਭਿ ਕਰਤੈ ਲਿਖਿਆ; ਸੁ ਮੇਟਣਾ. ਨ ਜਾਇ ॥

dhur har prabh karatai likhiaa; su mettanaa. na jaae | Ang 1417

Sant Singh KhalsaWhatever is pre-destined by the Lord God Creator, cannot be erased.
Manmohan SinghWhatever God, the Creator-Lord has pre-ordained, that can be erased not.
Manmohan Singh (Punjabi)ਜਿਹੜਾ ਕੁਛ ਵਾਹਿਗੁਰੂ, ਸਿਰਜਣਹਾਰ ਸੁਆਮੀ ਨੇ ਮੁਢ ਤੋਂ ਲਿਖ ਛਡਿਆ ਹੈ, ਉਹ ਮੇਸਿਆ ਨਹੀਂ ਜਾ ਸਕਦਾ।
Fareedkot Teekaਧੁਰੋਂ ਹਰਿ ਪ੍ਰਭੂ ਕਰਤੇ ਨੇ ਜੋ ਮਸਤਕ ਪਰ ਲਿਖਾ ਹੈ, ਜੋ ਕਿਸੀ ਸੇ ਮੇਟਿਆ ਨਹੀਂ ਜਾਤਾ ਹੈ॥
Prof. Sahib Singh(ਜੀਵ ਦੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਕਰਤਾਰ ਹਰੀ ਪ੍ਰਭੂ ਨੇ ਧੁਰ ਦਰਗਾਹ ਤੋਂ (ਜੀਵ ਦੇ ਮੱਥੇ ਉੱਤੇ ਜੋ ਲੇਖ) ਲਿਖ ਦਿੱਤਾ, ਉਹ ਲੇਖ (ਕਿਸੇ ਜੀਵ ਪਾਸੋਂ ਆਪਣੇ ਉੱਦਮ ਨਾਲ) ਮਿਟਾਇਆ ਨਹੀਂ ਜਾ ਸਕਦਾ,

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਕਰਤੈ = ਕਰਤਾਰ ਨੇ। ਸੁ = ਉਹ (ਲੇਖ)।

SikhNet (Spanish)Lo que sea que ha sido determinado por Dios nuestro Señor, no puede ser borrado,

ਜੀਉ ਪਿੰਡੁ ਸਭੁ ਤਿਸ ਦਾ; ਪ੍ਰਤਿਪਾਲਿ ਕਰੇ ਹਰਿ ਰਾਇ ॥

jeeo pindd sabh tis daa; pratipaal kare har raae | Ang 1417

Sant Singh KhalsaBody and soul are all His. The Sovereign Lord King cherishes all.
Manmohan SinghThe soul and body all belong to Him, God, the King, cherishes all.
Manmohan Singh (Punjabi)ਆਤਮਾ ਅਤੇ ਦੇਹ ਸਮੂਹ ਉਸ ਦੀ ਮਲਕੀਅਤ ਹਨ। ਵਾਹਿਗੁਰੂ ਪਾਤਿਸ਼ਾਹ ਸਾਰਿਆਂ ਨੂੰ ਪਾਲਦਾ ਪੋਸਦਾ ਹੈ।
Fareedkot Teekaਇਹ (ਜੀਉ) ਚੇਤਨਸੱਤਾ ਔ (ਪਿੰਡੁ) ਸਰੀਰ ਸੰਪੂਰਨ ਤਿਸੀ ਕਾ ਦੀਆ ਹੂਆ ਹੈ, ਓਹ ਆਪ ਹਰੀ ਰਾਇ ਪ੍ਰਤਿਪਾਲ ਕਰਤਾ ਹੈ॥
Prof. Sahib Singh(ਕਿਉਂਕਿ ਹਰੇਕ ਜੀਵ ਦੀ ਇਹ) ਜਿੰਦ ਇਹ ਸਰੀਰ ਉਸ (ਪਰਮਾਤਮਾ) ਦਾ ਦਿੱਤਾ ਹੋਇਆ ਹੈ ਜੋ ਪ੍ਰਭੂ-ਪਾਤਿਸ਼ਾਹ (ਸਭ ਦੀ) ਪਾਲਣਾ ਭੀ ਕਰਦਾ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤਿਸ ਦਾ = (ਸੰਬੰਧਕ 'ਦਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ)। ਹਰਿ ਰਾਇ = ਪ੍ਰਭੂ ਪਾਤਸ਼ਾਹ।

SikhNet (Spanish)cuerpo y Alma son Suyos, el Dios, Rey Soberano nos aprecia a todos.

ਚੁਗਲ ਨਿੰਦਕ ਭੁਖੇ ਰੁਲਿ ਮੁਏ; ਏਨਾ ਹਥੁ. ਨ ਕਿਥਾਊ ਪਾਇ ॥

chugal nindak bhukhe rul mue; enaa hath. na kithaaoo paae | Ang 1417

Sant Singh KhalsaThe gossipers and slanderers shall remain hungry and die, rolling in the dust; their hands cannot reach anywhere.
Manmohan SinghThe back-biters and slanderers remain hungry, die rolling in dust and their hand reaches nowhere.
Manmohan Singh (Punjabi)ਚੁਗਲਖੋਰ ਅਤੇ ਬਦਖੋਈ ਕਰਨ ਵਾਲੇ ਖੁਧਿਆਵੰਤ ਰਹਿੰਦੇ ਹਨ, ਘੱਟੇ ਵਿੱਚ ਰੁਲ ਕੇ ਮਰ ਜਾਂਦੇ ਹਨ ਅਤੇ ਉਨ੍ਹਾਂ ਦਾ ਹਥ ਕਿਧਰੇ ਭੀ ਨਹੀਂ ਪੈਦਾ।
Fareedkot Teekaਚੁਗਲ ਔ ਨਿੰਦਕ ਭੁਖ ਕਰ ਕੇ ਰੁਲ ਮਰੇ ਹੈਂ, ਭਾਵ ਤ੍ਰਿਸ਼ਨਾ ਕਰ ਦੀਨ ਹੂਏ ਫਿਰਤੇ ਹੈਂ, ਇਨ ਕਾ ਹਥ ਕਿਸੀ ਜਗਹ ਨਹੀਂ ਪੜਤਾ ਹੈ॥
Prof. Sahib Singh(ਉਸ ਦਾਤਾਰ ਨੂੰ ਭੁਲਾ ਕੇ) ਚੁਗ਼ਲੀ ਨਿੰਦਾ ਕਰਨ ਵਾਲੇ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਿਚ ਫਸੇ ਰਹਿ ਕੇ ਦੁਖੀ ਰਹਿ ਕੇ ਆਤਮਕ ਮੌਤ ਸਹੇੜ ਲੈਂਦੇ ਹਨ (ਇਸ ਭੈੜੀ ਦਸ਼ਾ ਵਿਚੋਂ ਨਿਕਲਣ ਲਈ) ਕਿਤੇ ਭੀ ਉਹਨਾਂ ਦਾ ਹੱਥ ਨਹੀਂ ਪੈ ਸਕਦਾ।

ਪਦ ਅਰਥ ਭੁਖੇ = ਤ੍ਰਿਸ਼ਨਾ ਦੇ ਅਧੀਨ। ਕਿਥਾਊ = ਕਿਤੇ ਭੀ। ਨ ਪਾਇ = ਨਹੀਂ ਪੈਂਦਾ।

SikhNet (Spanish)Los chismosos y los calumniadores permanecerán hambrientos y morirán, revolcándose en el polvo, sus manos no logran alcanzar nada.

ਬਾਹਰਿ ਪਾਖੰਡ ਸਭ ਕਰਮ ਕਰਹਿ; ਮਨਿ ਹਿਰਦੈ ਕਪਟੁ ਕਮਾਇ ॥

baahar paakhandd sabh karam kareh; man hiradai kapatt kamaae | Ang 1417

Sant Singh KhalsaOutwardly, they do all the proper deeds, but they are hypocrites; in their minds and hearts, they practice deception and fraud.
Manmohan SinghOutwardly and with hypocrisy, they do all the good deeds, but in their mind and heart they practise deceit.
Manmohan Singh (Punjabi)ਬਾਹਰਵਾਰੇ ਅਤੇ ਦੰਭ ਨਾਲ, ਉਹ ਸਾਰੇ ਚੰਗੇ ਅਮਲ ਕਮਾਉਂਦੇ ਹਨ, ਪ੍ਰੰਤੂ ਆਪਣੇ ਚਿੱਤ ਦਿਲ ਅੰਦਰ ਉਹ ਛਲ-ਫਰੇਬ ਕਰਦੇ ਹਨ।
Fareedkot Teekaਕਿਉਂ ਕਿ ਏਹ ਬਾਹਰ ਤੇ ਸੰਪੂਰਨ ਪਖੰਡ ਕਰਮੋਂ ਕੋ ਕਰਤੇ ਹੈਂ, ਮਨ ਕੇ (ਹਿਰਦੈ) ਵਿਖੇ ਕਪਟ ਕੋ ਕਮਾਵਤੇ ਹੈਂ॥
Prof. Sahib Singh(ਅਜਿਹੇ ਮਨੁੱਖ ਆਪਣੇ ਮਨ ਵਿਚ ਹਿਰਦੇ ਵਿਚ ਖੋਟ ਕਮਾ ਕੇ ਬਾਹਰ (ਲੋਕਾਂ ਨੂੰ ਵਿਖਾਣ ਲਈ) ਵਿਖਾਵੇ ਦੇ ਧਾਰਮਿਕ ਕਰਮ ਕਰਦੇ ਰਹਿੰਦੇ ਹਨ।

ਪਦ ਅਰਥ ਪਾਖੰਡ ਕਰਮ = ਵਿਖਾਵੇ ਦੇ ਕੰਮ। ਕਰਹਿ = ਕਰਦੇ ਹਨ। ਮਨਿ = ਮਨ ਵਿਚ। ਹਿਰਦੈ = ਹਿਰਦੇ ਵਿਚ। ਕਪਟੁ = ਖੋਟ, ਧੋਖਾ। ਕਮਾਇ = ਕਮਾ ਕੇ।

SikhNet (Spanish)Por fuera hacen todo bien, pero son hipócritas en sus mentes y corazones,

ਖੇਤਿ ਸਰੀਰਿ ਜੋ ਬੀਜੀਐ; ਸੋ ਅੰਤਿ ਖਲੋਆ ਆਇ ॥

khet sareer jo beejeeai; so ant khaloaa aae | Ang 1417

Sant Singh KhalsaWhatever is planted in the farm of the body, shall come and stand before them in the end.
Manmohan SinghWhatever man sows in the farm of the body, that comes and stands before his eyes in the end.
Manmohan Singh (Punjabi)ਜਿਹੜਾ ਕੁਛ ਆਦਮੀ ਦੇਹ ਦੀ ਪੈਲੀ ਵਿੱਚ ਬੀਜਦਾ ਹੈ ਉਹ ਅਖੀਰ ਨੂੰ ਆ ਕੇ ਉਸ ਦੀਆਂ ਅੱਖਾਂ ਅੱਗੇ ਖੜ੍ਹ ਜਾਂਦਾ ਹੈ।
Fareedkot Teekaਇਸ ਸਰੀਰ ਰੂਪੀ ਖੇਤ ਮੇਂ ਜੋ ਬੀਜਤਾ ਹੈ, ਭਾਵ ਯੇਹ ਜੋ ਸਰੀਰ ਕਰ ਕੇ ਕਰਮ ਕਰਤੇ ਹੈਂ, ਸੋ ਉਸੀ ਕਾ ਫਲ੍ਹ ਅੰਤ ਨੂੰ ਪ੍ਰਾਪਤ ਹੋਤਾ ਹੈ॥
Prof. Sahib Singh(ਇਹ ਕੁਦਰਤੀ ਨਿਯਮ ਹੈ ਕਿ) ਇਸ ਸਰੀਰ-ਖੇਤ ਵਿਚ ਜਿਹੜਾ ਭੀ (ਚੰਗਾ ਮੰਦਾ) ਕਰਮ ਬੀਜਿਆ ਜਾਂਦਾ ਹੈ, ਉਹ ਜ਼ਰੂਰ ਪਰਗਟ ਹੋ ਜਾਂਦਾ ਹੈ।

ਪਦ ਅਰਥ ਖੇਤਿ = ਖੇਤ ਵਿਚ। ਸਰੀਰਿ = ਸਰੀਰ ਵਿਚ। ਬੀਜੀਐ = ਬੀਜਿਆ ਜਾਂਦਾ ਹੈ। ਅੰਤਿ = ਆਖ਼ਰ। ਖਲੋਆ ਆਇ = ਪਰਗਟ ਹੋ ਜਾਂਦਾ ਹੈ।

SikhNet (Spanish)viven en el fraude y en el engaño, lo que sea que se plante en la granja de su cuerpo, lo enfrentarán al final.

ਨਾਨਕ. ਕੀ ਪ੍ਰਭ ਬੇਨਤੀ; ਹਰਿ ਭਾਵੈ ਬਖਸਿ ਮਿਲਾਇ ॥੪੧॥

naanak. kee prabh benatee; har bhaavai bakhas milaae |41| Ang 1418

Sant Singh KhalsaNanak offers this prayer: O Lord God, please forgive me, and unite me with Yourself. ||41||
Manmohan SinghSupplicates Nanak, O my Lord God, forgive Thou me and unite me with Thyself in Thy will.
Manmohan Singh (Punjabi)ਪ੍ਰਾਰਥਨਾ ਕਰਦਾ ਹੈ ਨਾਨਕ, ਹੇ ਮੇਰੇ ਸਾਈਂ ਹਰੀ! ਤੂੰ ਮੈਨੂੰ ਮੁਆਫ ਕਰ ਦੇ ਅਤੇ ਆਪਣੀ ਰਜਾ ਅੰਦਰ ਮੈਨੂੰ ਆਪਦੇ ਨਾਲ ਮਿਲਾ ਲੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮਾਰੀ ਬੇਨਤੀ ਹੈ, ਹੇ ਪ੍ਰਭੂ! ਜੇ ਤੁਝਕੋ ਭਾਵੈ ਤਬ ਬਖਸ਼ ਕਰ ਕੇ ਅਪਨੇ ਚਰਨੋਂ ਮੇਂ ਮਿਲਾਇ ਲੇਹੁ॥੪੧॥
Prof. Sahib Singhਹੇ ਪ੍ਰਭੂ! ਹੇ ਹਰੀ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ) ਬੇਨਤੀ ਹੈ ਕਿ ਜਿਵੇਂ ਹੋ ਸਕੇ ਮਿਹਰ ਕਰ ਕੇ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਜੋੜ ॥੪੧॥

ਪਦ ਅਰਥ ਪ੍ਰਭ = ਹੇ ਪ੍ਰਭੂ! ਹਰਿ = ਹੇ ਹਰੀ! ਭਾਵੈ = (ਜਿਵੇਂ ਤੈਨੂੰ) ਚੰਗਾ ਲੱਗੇ। ਬਖਸਿ = ਮਿਹਰ ਕਰ ਕੇ ॥੪੧॥

SikhNet (Spanish)Nanak ofrece Su Oración, oh, Señor Dios, por favor perdóname y úneme en Tu Ser. (41)

ਮਨ ਆਵਣ ਜਾਣੁ. ਨ ਸੁਝਈ; ਨਾ ਸੁਝੈ ਦਰਬਾਰੁ ॥

man aavan jaan. na sujhee; naa sujhai darabaar | Ang 1418

Sant Singh KhalsaThe mortal being does not understand the comings and goings of reincarnation; he does not see the Court of the Lord.
Manmohan SinghThe mortal realises not coming and going, neither sees he the Lord's Court.
Manmohan Singh (Punjabi)ਪ੍ਰਾਣੀ ਆਉਣ ਅਤੇ ਜਾਣ ਨੂੰ ਅਨੁਭਵ ਨਹੀਂ ਕਰਦਾ, ਨਾਂ ਹੀ ਉਹ ਪ੍ਰਭੂ ਦੀ ਦਰਗਾਹ ਨੂੰ ਵੇਖਦਾ ਹੈ।
Fareedkot Teekaਜਿਨੋਂ ਕੇ ਮਨ ਮੇਂ ਆਵਣਾ ਜਾਣਾ ਨਹੀਂ ਸੂਝਤਾ ਹੈ ਤਿਨੋਂ ਕੋ ਤਿਸ ਸਚੇ ਕਾ ਦਰਬਾਰ ਭੀ ਨਹੀਂ ਦ੍ਰਿਸਟ ਆਵਤਾ ਹੈ॥
Prof. Sahib Singhਹੇ ਮਨ! (ਤੈਨੂੰ) ਜਨਮ ਮਰਨ ਦਾ ਗੇੜ ਨਹੀਂ ਸੁੱਝਦਾ (ਤੈਨੂੰ ਇਹ ਖ਼ਿਆਲ ਨਹੀਂ ਆਉਂਦਾ ਕਿ ਜਨਮ ਮਰਨ ਦੇ ਗੇੜ ਵਿਚ ਪੈਣਾ ਪਏਗਾ), (ਤੈਨੂੰ) ਪ੍ਰਭੂ ਦੀ ਹਜ਼ੂਰੀ ਭੀ ਯਾਦ ਨਹੀਂ ਆਉਂਦੀ।

ਪਦ ਅਰਥ ਮਨ = ਹੇ ਮਨ! ਆਵਣ ਜਾਣੁ = ਜਨਮ ਮਰਨ (ਦਾ ਗੇੜ)। ਨ ਸੁਝਈ = ਨਹੀਂ ਸੁੱਝਦਾ, ਖ਼ਿਆਲ ਨਹੀਂ ਆਉਂਦਾ। ਦਰਬਾਰੁ = ਪਰਮਾਤਮਾ ਦੀ ਹਜ਼ੂਰੀ।

SikhNet (Spanish)El mortal no entiende las idas y venidas de la reencarnación, no ve la Corte del Señor.

ਮਾਇਆ ਮੋਹਿ ਪਲੇਟਿਆ; ਅੰਤਰਿ ਅਗਿਆਨੁ ਗੁਬਾਰੁ ॥

maaeaa mohi palettiaa; antar agiaan gubaar | Ang 1418

Sant Singh KhalsaHe is wrapped up in emotional attachment and Maya, and within his being is the darkness of ignorance.
Manmohan SinghHe is wrapped up in the love of riches and, within his mind, is the darkness of ignorance.
Manmohan Singh (Punjabi)ਉਹ ਧਨ-ਦੌਲਤ ਦੀ ਮਮਤਾ ਨਾਲ ਲਪੇਟਿਆ ਹੋਇਆ ਹੈ ਅਤੇ ਉਸ ਦੇ ਮਨ ਅੰਦਰ ਬੇਸਮਝੀ ਦਾ ਅਨ੍ਹੇਰਾ ਹੈ।
Fareedkot Teekaਮਾਯਾ ਕੇ ਮੋਹ ਕਰ ਤਿਨੋਂ ਕਾ ਚਿਤ ਲਪੇਟਿਆ ਹੋਇਆ ਹੈ ਔਰ ਤਿਨੋਂ ਕੇ ਅੰਦਰ ਅਗਿਆਨ ਕਾ (ਗੁਬਾਰੁ) ਅੰਧੇਰਾ ਹੈ॥
Prof. Sahib Singhਤੂੰ (ਸਦਾ) ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈਂ, ਤੇਰੇ ਅੰਦਰ ਆਤਮਕ ਜੀਵਨ ਵਲੋਂ ਬੇ-ਸਮਝੀ ਹੈ, ਆਤਮਕ ਜੀਵਨ ਵਲੋਂ ਘੁੱਪ ਹਨੇਰਾ ਹੈ।

ਪਦ ਅਰਥ ਮੋਹਿ = ਮੋਹ ਵਿਚ। ਪਲੇਟਿਆ = ਲਿਬੜਿਆ ਹੋਇਆ, ਫਸਿਆ ਹੋਇਆ। ਅੰਤਰਿ = (ਤੇਰੇ) ਅੰਦਰ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਗੁਬਾਰੁ = (ਆਤਮਕ ਜੀਵਨ ਵਲੋਂ) ਘੁੱਪ ਹਨੇਰਾ।

SikhNet (Spanish)Envuelto en el apego emocional y en Maya, su ego se ancla en la oscuridad de la ignorancia.

ਤਬ ਨਰੁ ਸੁਤਾ ਜਾਗਿਆ; ਸਿਰਿ ਡੰਡੁ ਲਗਾ ਬਹੁ ਭਾਰੁ ॥

tab nar sutaa jaagiaa; sir ddandd lagaa bahu bhaar | Ang 1418

Sant Singh KhalsaThe sleeping person wakes, only when he is hit on the head by a heavy club.
Manmohan SinghThen alone awakes the slumbering man when the very heavy club hits him no the head.
Manmohan Singh (Punjabi)ਕੇਵਲ ਉਦੋਂ ਹੀ ਸੁੱਤਾ ਹੋਇਆ ਇਨਸਾਨ ਜਾਗਦਾ ਹੈ, ਜਦ ਉਸ ਦੇ ਮੰਡ ਉਤੇ ਬਹੁਤ ਭਾਰਾ ਸੋਟਾ ਵਜਦਾ ਹੈ।
Fareedkot Teekaਤਬ ਇਹ ਪੁਰਸ਼ ਸੁਤਾ ਹੋਇਆ ਜਾਗਿਆ ਹੈ, ਜਬ ਬਹੁਤ ਭਾਰਾ ਇਸ ਕੇ ਸਿਰ ਪਰ ਜਮ ਕਾ ਡੰਡਾ ਲਗਾ ਹੈ॥
Prof. Sahib Singh(ਮਾਇਆ ਦੇ ਮੋਹ ਦੀ) ਨੀਂਦ ਵਿਚ ਪਿਆ ਮਨੁੱਖ ਤਦੋਂ (ਹੀ) ਹੋਸ਼ ਕਰਦਾ ਹੈ ਜਦੋਂ (ਇਸ ਦੇ) ਸਿਰ ਉੱਤੇ (ਧਰਮਰਾਜ ਦਾ) ਤਕੜਾ ਕਰਾਰਾ ਡੰਡਾ ਵੱਜਦਾ ਹੈ (ਜਦੋਂ ਮੌਤ ਆ ਦਬੋਚਦੀ ਹੈ)।

ਪਦ ਅਰਥ ਸਿਰਿ = ਸਿਰ ਉੱਤੇ। ਡੰਡੁ = ਡੰਡਾ। ਭਾਰੁ = ਭਾਰਾ, ਕਰਾਰਾ।

SikhNet (Spanish)Al que duerme sólo se le despierta cuando se le pega con un palo.

ਗੁਰਮੁਖਾਂ ਕਰਾਂ ਉਪਰਿ, ਹਰਿ ਚੇਤਿਆ; ਸੇ ਪਾਇਨਿ ਮੋਖ ਦੁਆਰੁ ॥

guramukhaan karaan upar, har chetiaa; se paaein mokh duaar | Ang 1418

Sant Singh KhalsaThe Gurmukhs dwell upon the Lord; they find the door of salvation.
Manmohan SinghThe Guru-wards contemplate their Lord in time and they obtain the door of salvation.
Manmohan Singh (Punjabi)ਗੁਰੂ ਅਨੁਸਾਰੀ ਵੇਲੇ ਸਿਰ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਉਹ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦੇ ਹਨ।
Fareedkot Teekaਜਿਨ ਗੁਰਮੁਖੋਂ ਨੇ (ਕਰਾਂ ਉਪਰਿ) ਜੋ ਗਰਭ ਮੇਂ ਕਰਾਰ ਕੀਆ ਥਾ ਤਿਸ ਪਰ ਹਰੀ ਗੁਰਮੁਖੋਂ ਨੇ ਚੇਤਿਆ ਹੈ; ਵਾ ਗੁਰਮੁਖੋਂ ਨੇ ਉਪਲਖਤ ਸਰਬ ਇੰਦ੍ਰੀਓਂ ਸੇ ਉਪਰਾਮ ਹੋ ਕਰ ਵਾ ਉਪਰਾਲਾ ਕਰ ਕੇ ਹਰੀ ਕੋ ਚੇਤਿਆ ਹੈ, ਸੋਈ ਗੁਰੋਂ ਸੇ (ਮੋਖ ਦੁਆਰੁ) ਗਿਆਨ ਪਾਵਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਹਨ, ਉਸ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਸਤਾ ਲੱਭ ਲੈਂਦੇ ਹਨ।

ਪਦ ਅਰਥ ਕਰ = ਹੱਥ। ਕਰਾਂ ਉਪਰਿ = ਹੱਥਾਂ ਉੱਤੇ, ਹੱਥਾਂ ਦੀਆਂ ਉਂਗਲਾਂ ਤੇ, ਹਰ ਵੇਲੇ। ਸੇ = ਉਹ (ਬਹੁ-ਵਚਨ)। ਪਾਇਨਿ = ਲੱਭ ਲੈਂਦੇ ਹਨ। ਮੋਖ = ਵਿਕਾਰਾਂ ਤੋਂ ਖ਼ਲਾਸੀ। ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ।

SikhNet (Spanish)El Gurmukj habita en el Señor y encuentra la Puerta de la Salvación.

ਨਾਨਕ. ਆਪਿ ਓਹਿ ਉਧਰੇ; ਸਭ ਕੁਟੰਬ ਤਰੇ ਪਰਵਾਰ ॥੪੨॥

naanak. aap ohi udhare; sabh kuttanb tare paravaar |42| Ang 1418

Sant Singh KhalsaO Nanak, they themselves are saved, and all their relatives are carried across as well. ||42||
Manmohan SinghNanak, they themselves are saved and all their kinsmen and family members too ferry across.
Manmohan Singh (Punjabi)ਨਾਨਕ ਉਹ ਖੁਦ ਬਚ ਜਾਂਦੇ ਹਨ ਅਤੇ ਉਨ੍ਹਾਂ ਦੇ ਸਾਰੇ ਸਨਬੰਧੀ ਅਤੇ ਟੱਬਰ ਦੇ ਜੀ ਭੀ ਪਾਰ ਉਤਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਓਹ ਗੁਰਮੁਖ ਆਪ ਤੋ ਸੰਸਾਰ ਸੇ (ਉਧਰੇ) ਤਰੇ ਹੈਂ ਔ ਤਿਨ ਕੇ ਸਾਥ ਤਿਨ ਕਾ ਕੁਟੰਬ ਪਰਵਾਰ ਆਦੀ ਸਭੀ ਤਰ ਜਾਤੇ ਭਏ ਹੈਂ, ਭਾਵ ਯੇਹ ਤਿਨਕੀਆਂ ਕੁਲੋਂ ਕਾ ਭੀ ਉਧਾਰ ਹੂਆ ਹੈ॥੪੨॥
Prof. Sahib Singhਹੇ ਨਾਨਕ! ਉਹ ਆਪ (ਭੀ ਵਿਕਾਰਾਂ ਵਿਚ ਗਲਣੋਂ) ਬਚ ਜਾਂਦੇ ਹਨ, ਉਹਨਾਂ ਦੇ ਪਰਵਾਰ-ਕੁਟੰਬ ਦੇ ਸਾਰੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੪੨॥

ਪਦ ਅਰਥ ਓਹਿ = (ਲਫ਼ਜ਼ 'ਓਹ' ਤੋਂ ਬਹੁ-ਵਚਨ)। ਉਧਰੇ = ਬਚ ਗਏ ॥੪੨॥

SikhNet (Spanish)Oh dice Nanak, ellos y todos sus parientes son salvados y llevados a través también. (42)

ਸਬਦਿ ਮਰੈ; ਸੋ ਮੁਆ ਜਾਪੈ ॥

sabad marai; so muaa jaapai | Ang 1418

Sant Singh KhalsaWhoever dies in the Word of the Shabad, is known to be truly dead.
Manmohan SinghWhosoever dies through the Guru's word, he alone is known to be dead.
Manmohan Singh (Punjabi)ਜੋ ਕੋਈ ਗੁਰਾਂ ਦੀ ਬਾਣੀ ਰਾਹੀਂ ਮਰ ਜਾਂਦਾ ਹੈ, ਕੇਵਲ ਉਹ ਹੀ ਮਰਿਆ ਹੋਇਆ ਜਾਣਿਆ ਜਾਂਦਾ ਹੈ।
Fareedkot Teekaਜੋ ਪੁਰਸ਼ ਗੁਰੋਂ ਕੇ ਸਬਦ ਕਰ ਜੀਵ ਭਾਵ ਸੇ ਮਰਿਆ ਹੈ, ਸੋਈ ਮੂਆ (ਜਾਪੈ) ਜਾਣੀਤਾ, ਭਾਵ ਦ੍ਰਿਸ਼ਟ ਆਵਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ ਵਿਕਾਰਾਂ ਵਲੋਂ) ਮਰ ਜਾਂਦਾ ਹੈ, (ਤੇ, ਵਿਕਾਰਾਂ ਵਲੋਂ) ਮਰਿਆ ਹੋਇਆ ਉਹ ਮਨੁੱਖ (ਜਗਤ ਵਿਚ) ਸੋਭਾ ਖੱਟਦਾ ਹੈ।

ਪਦ ਅਰਥ ਸਬਦਿ = ਗੁਰੂ ਸ਼ਬਦ ਦੀ ਰਾਹੀਂ। ਮਰੈ = (ਵਿਕਾਰਾਂ ਵਲੋਂ) ਮਰਦਾ ਹੈ। ਸੋ ਮੁਆ = ਵਿਕਾਰਾਂ ਵਲੋਂ ਮਰਿਆ ਉਹ ਮਨੁੱਖ। ਜਾਪੈ = ਪ੍ਰਸਿੱਧ ਹੋ ਜਾਂਦਾ ਹੈ, ਸੋਭਾ ਖੱਟਦਾ ਹੈ।

SikhNet (Spanish)Quien muere en la Palabra del Shabd realiza la mejor acción,

ਗੁਰ ਪਰਸਾਦੀ; ਹਰਿ ਰਸਿ ਧ੍ਰਾਪੈ ॥

gur parasaadee; har ras dhraapai | Ang 1418

Sant Singh KhalsaBy Guru's Grace, the mortal is satisfied by the sublime essence of the Lord.
Manmohan SinghBy the Guru's grace, man is satiated with the God's elixir.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਜੀਵ ਵਾਹਿਗੁਰੂ ਦੇ ਅੰਮ੍ਰਿਤ ਨਾਲ ਰਜ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਤੇ ਹਰੀ ਰਸ ਕੋ ਪਾਇ ਕਰ ਓਹੀ (ਧ੍ਰਾਪੈ) ਤ੍ਰਿਪਤਿ ਹੋਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਹਰਿ-ਨਾਮ-ਰਸ ਦੀ ਰਾਹੀਂ (ਮਨੁੱਖ ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਰਸਿ = ਰਸ ਨਾਲ। ਧ੍ਰਾਪੈ = ਰੱਜ ਜਾਂਦਾ ਹੈ।

SikhNet (Spanish)por la Gracia del Guru. El mortal se encuentra pleno por la Sublime Esencia del Señor.

ਹਰਿ ਦਰਗਹਿ. ਗੁਰ ਸਬਦਿ ਸਿਞਾਪੈ ॥

har darageh. gur sabad siyaapai | Ang 1418

Sant Singh KhalsaThrough the Word of the Guru's Shabad, he is recognized in the Court of the Lord.
Manmohan SinghThrough the Guru's word he is known in the Lord's Court.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਉਹ ਪ੍ਰਭੂ ਦੇ ਦਰਬਾਰ ਅੰਦਰ ਜਾਣਿਆ ਜਾਂਦਾ ਹੈ।
Fareedkot Teekaਗੁਰੋਂ ਕੇ ਸਬਦ ਕਰ ਕੇ ਅੰਤਸਕਰਨ ਰੂਪੀ (ਗਹਿ) ਜਗਹ ਦੇ (ਦਰ) ਅੰਤਰ ਹਰੀ ਕੋ ਪਛਾਣੀਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਨੁੱਖ) ਪਰਮਾਤਮਾ ਦੀ ਹਜ਼ੂਰੀ ਵਿਚ (ਭੀ) ਸਤਕਾਰ ਪ੍ਰਾਪਤ ਕਰਦਾ ਹੈ।

ਪਦ ਅਰਥ ਸਿਞਾਪੈ = ਪਛਾਣਿਆ ਜਾਂਦਾ ਹੈ, ਸਤਕਾਰ ਪ੍ਰਾਪਤ ਕਰਦਾ ਹੈ।

SikhNet (Spanish)Mediante la Palabra del Shabd del Guru,

ਬਿਨੁ ਸਬਦੈ; ਮੁਆ ਹੈ ਸਭੁ ਕੋਇ ॥

bin sabadai; muaa hai sabh koe | Ang 1418

Sant Singh KhalsaWithout the Shabad, everyone is dead.
Manmohan SinghWithout the Name, everyone is dead.
Manmohan Singh (Punjabi)ਨਾਮ ਦੇ ਬਗੈਰ, ਹਰ ਕੋਈ ਮਰਿਆ ਹੋਇਆ ਹੈ।
Fareedkot Teekaਗੁਰੋਂ ਕੇ ਸਬਦ ਤੇ ਬਿਨਾ ਔਰ ਸਭ ਕੋਈ ਮੂਆ ਹੂਆ ਹੀ ਹੈ॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਹਰੇਕ ਜੀਵ ਆਤਮਕ ਮੌਤੇ ਮਰਿਆ ਰਹਿੰਦਾ ਹੈ।

ਪਦ ਅਰਥ ਮੁਆ = ਆਤਮਕ ਮੌਤੇ ਮਰਿਆ ਹੋਇਆ। ਸਭੁ ਕੋਇ = ਹਰੇਕ ਜੀਵ।

SikhNet (Spanish)él es reconocido en la Corte del Señor y sin el Shabd todos están muertos.

ਮਨਮੁਖੁ ਮੁਆ; ਅਪੁਨਾ ਜਨਮੁ ਖੋਇ ॥

manamukh muaa; apunaa janam khoe | Ang 1418

Sant Singh KhalsaThe self-willed manmukh dies; his life is wasted.
Manmohan SinghThe egocentric dies losing his very life.
Manmohan Singh (Punjabi)ਮਨਮਤੀਆਂ ਆਪਦੇ ਜੀਵਨ ਨੂੰ ਗੁਆ ਕੇ ਮਰ ਜਾਂਦਾ ਹੈ।
Fareedkot Teekaਹੇ ਭਾਈ! ਮਨਮੁਖ ਅਪਨਾ ਜਨਮ ਖੋਇਕੇ ਮਰਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣਾ ਮਨੁੱਖਾ ਜੀਵਨ ਅਜ਼ਾਈਂ ਗਵਾ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ।

ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਖੋਇ = ਗਵਾ ਕੇ।

SikhNet (Spanish)Cuando el arrogante Manmukj muere, su muerte es un desperdicio.

ਹਰਿ ਨਾਮੁ. ਨ ਚੇਤਹਿ; ਅੰਤਿ ਦੁਖੁ ਰੋਇ ॥

har naam. na cheteh; ant dukh roe | Ang 1418

Sant Singh KhalsaThose who do not remember the Name of the Lord, shall cry in pain in the end.
Manmohan SinghThey, who contemplate not the Lord's Name, wail in pain in the end.
Manmohan Singh (Punjabi)ਜੋ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦੇ, ਉਹ ਅਖੀਰ ਨੂੰ ਤਕਲੀਫ ਅੰਦਰ ਵਿਰਲਾਪ ਕਰਦੇ ਹਨ।
Fareedkot Teekaਜੋ ਪੁਰਸ਼ ਹਰੀ ਕੇ ਨਾਮ ਕੋ ਸਿਮਰਤੇ ਨਹੀਂ ਹੈਂ ਓਹ ਅੰਤ ਸਮੇਂ ਦੁਖੋਂ ਕੇ ਪ੍ਰਾਪਤਿ ਹੋਣੇ ਸੇ ਰੋਤੇ ਹੈਂ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਉਹ (ਜ਼ਿੰਦਗੀ ਦੇ) ਅਖ਼ੀਰ ਤਕ (ਆਪਣਾ ਕੋਈ ਨਾ ਕੋਈ) ਦੁੱਖ (ਹੀ) ਰੋਂਦੇ ਰਹਿੰਦੇ ਹਨ।

ਪਦ ਅਰਥ ਨ ਚੇਤਹਿ = ਨਹੀਂ ਚੇਤਦੇ (ਬਹੁ-ਵਚਨ)। ਅੰਤਿ = ਅਖ਼ੀਰ ਤਕ, ਜੀਵਨ ਦੇ ਅਖ਼ੀਰ ਤਕ। ਰੋਇ = ਰੋਇਂ, ਰੋਵਹਿ, ਰੋਂਦੇ ਰਹਿੰਦੇ ਹਨ (ਨੋਟ: ਲਫ਼ਜ਼ 'ਰੋਇ' ਇਕ-ਵਚਨ ਤੋਂ ਬਹੁ-ਵਚਨ ਆਮ ਤੌਰ ਤੇ 'ਰੋਵਹਿ' ਹੈ, 'ਰੋਹਿ' ਨਹੀਂ)

SikhNet (Spanish)Quienes no recuerdan el Nombre del Señor, llorarán de dolor al final,

ਨਾਨਕ. ਕਰਤਾ ਕਰੇ; ਸੁ ਹੋਇ ॥੪੩॥

naanak. karataa kare; su hoe |43| Ang 1418

Sant Singh KhalsaO Nanak, whatever the Creator Lord does, comes to pass. ||43||
Manmohan SinghNanak, whatever the Creator-Lord does, that alone comes to pass.
Manmohan Singh (Punjabi)ਨਾਨਕ ਜਿਹੜਾ ਕੁਝ ਸਾਜਣਹਾਰ-ਸੁਆਮੀ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਕਰਤਾਪੁਰਖ ਕਰਤਾ ਹੈ, ਸੋਈ ਹੋਤਾ ਹੈ॥੪੩॥
Prof. Sahib Singh(ਪਰ, ਜੀਵਾਂ ਦੇ ਭੀ ਕੀਹ ਵੱਸ?) ਹੇ ਨਾਨਕ! (ਜੀਵਾਂ ਦੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਵਾਸਤੇ) ਪਰਮਾਤਮਾ ਜੋ ਕੁਝ ਕਰਦਾ ਹੈ, ਉਹੀ ਹੁੰਦਾ ਹੈ ॥੪੩॥
SikhNet (Spanish)oh dice Nanak, Lo que sea que el Señor Creador hace, sucede. (43)

ਗੁਰਮੁਖਿ. ਬੁਢੇ ਕਦੇ ਨਾਹੀ; ਜਿਨੑਾ ਅੰਤਰਿ ਸੁਰਤਿ ਗਿਆਨੁ ॥

guramukh. budte kade naahee; jinaa antar surat giaan | Ang 1418

Sant Singh KhalsaThe Gurmukhs never grow old; within them is intuitive understanding and spiritual wisdom.
Manmohan SinghThe God-conscious beings, within whom is the consciousness of Divine knowledge, age not ever.
Manmohan Singh (Punjabi)ਰਬ ਨੂੰ ਜਾਣਨ ਵਾਲੇ ਜੀਵ, ਜਿਨ੍ਹਾਂ ਦੇ ਅੰਦਰ ਬ੍ਰਹਮ-ਬੀਚਾਰ ਦੀ ਗਿਆਤ ਹੈ, ਕਦਾਚਿਤ ਬਿਰਧ ਨਹੀਂ ਹੁੰਦੇ।
Fareedkot Teekaਜਿਨੋਂ ਕੇ ਰਿਦੇ ਅੰਤਰ ਗਿਆਨ ਕੀ (ਸੁਰਤਿ) ਸ੍ਰੇਸਟ ਪ੍ਰੀਤੀ ਹੈ, ਸੋ ਗੁਰਮੁਖ ਬੁਢੇ, ਭਾਵ ਹੰਕਾਰੀ ਕਬੀ ਨਹੀਂ ਹੋਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਭੂ-ਚਰਨਾਂ ਦੀ ਲਗਨ ਟਿਕੀ ਰਹਿੰਦੀ ਹੈ, ਆਤਮਕ ਜੀਵਨ ਦੀ ਸੂਝ ਟਿਕੀ ਰਹਿੰਦੀ ਹੈ, ਉਹ ਮਨੁੱਖ (ਆਤਮਕ ਜੀਵਨ ਵਿਚ) ਕਦੇ ਕਮਜ਼ੋਰ ਨਹੀਂ ਹੁੰਦੇ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਬੁਢੇ = (ਆਤਮਕ ਜੀਵਨ ਵਲੋਂ) ਕਮਜ਼ੋਰ। ਸੁਰਤਿ = ਪ੍ਰਭੂ-ਚਰਨਾਂ ਦੀ ਲਗਨ। ਗਿਆਨੁ = ਆਤਮਕ ਜੀਵਨ ਦੀ ਸੂਝ।

SikhNet (Spanish)Los Gurmukjs nunca envejecen, en ellos hay Entendimiento Intuitivo y Sabiduría Espiritual,

ਸਦਾ ਸਦਾ ਹਰਿ ਗੁਣ ਰਵਹਿ; ਅੰਤਰਿ ਸਹਜ ਧਿਆਨੁ ॥

sadaa sadaa har gun raveh; antar sehaj dhiaan | Ang 1418

Sant Singh KhalsaThey chant the Praises of the Lord, forever and ever; deep within, they intuitively meditate on the Lord.
Manmohan SinghEver and always recite they their Lord's praises and, within their mind, is God's contemplation.
Manmohan Singh (Punjabi)ਸਦੀਵ, ਸਦੀਵ ਹੀ ਉਹ ਸਾਈਂ ਦੀਆਂ ਸਿਫਤਾਂ ਉਚਾਰਦੇ ਹਨ ਅਤੇ ਉਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਸਿਮਰਨ ਹੈ।
Fareedkot Teekaਕਿਉਂ ਕਿ ਓਹ ਮਨ, ਬਾਣੀ ਕਰ ਕੇ ਸਦਾ ਹਰੀ ਕੇ ਗੁਣੋਂ ਕੋ (ਰਵਹਿ) ਉਚਾਰਨ ਕਰਤੇ ਹੈਂ ਔ ਰਿਦੇ ਅੰਤਰ ਸਾਂਤ ਪਦ ਕਾ ਧਿਆਨ ਕਰਤੇ ਹੈਂ॥
Prof. Sahib Singhਉਹ ਸਦਾ ਹੀ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਬਣੀ ਰਹਿੰਦੀ ਹੈ।

ਪਦ ਅਰਥ ਰਵਹਿ = ਯਾਦ ਕਰਦੇ ਹਨ। ਸਹਜ = ਆਤਮਕ ਅਡੋਲਤਾ। ਸਹਜ ਧਿਆਨੁ = ਆਤਮਕ ਅਡੋਲਤਾ ਦੀ ਸਮਾਧੀ।

SikhNet (Spanish)ellos cantan las Alabanzas del Señor por siempre y para siempre y en lo profundo de su interior meditan en el Señor.

ਓਇ ਸਦਾ ਅਨੰਦਿ ਬਿਬੇਕ ਰਹਹਿ; ਦੁਖਿ ਸੁਖਿ ਏਕ ਸਮਾਨਿ ॥

oe sadaa anand bibek raheh; dukh sukh ek samaan | Ang 1418

Sant Singh KhalsaThey dwell forever in blissful knowledge of the Lord; they look upon pain and pleasure as one and the same.
Manmohan SinghThey ever abide in blissful wisdom and deem woe are weal alike.
Manmohan Singh (Punjabi)ਉਹ ਹਮੇਸ਼ਾਂ ਪ੍ਰਸੰਨਤਾ ਭਰੀ ਸਿਆਣਪ ਅੰਦਰ ਵਸਦੇ ਹਨ ਅਤੇ ਤਕਲੀਫ ਤੇ ਆਰਾਮ ਨੂੰ ਇਕ ਬਰਾਬਰ ਜਾਣਦੇ ਹਨ।
Fareedkot Teekaਓਹ ਬਿਬੇਕ ਦ੍ਰਿਸ਼ਟੀ ਸੇ ਦੁਖ ਸੁਖ ਕੋ ਸਮਾਨ ਜਾਨ ਕਰ ਸਦਾ ਅਨੰਦ ਰਹਿਤੇ ਹੈਂ॥
Prof. Sahib Singhਉਹ ਮਨੁੱਖ (ਚੰਗੇ ਮੰਦੇ ਕੰਮ ਦੀ) ਪਰਖ ਦੇ ਆਨੰਦ ਵਿਚ ਸਦਾ ਮਗਨ ਰਹਿੰਦੇ ਹਨ, (ਹਰੇਕ) ਦੁੱਖ ਵਿਚ (ਹਰੇਕ) ਸੁਖ ਵਿਚ ਉਹ ਸਦਾ ਅਡੋਲ-ਚਿੱਤ ਰਹਿੰਦੇ ਹਨ।

ਪਦ ਅਰਥ ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ)। ਅਨੰਦਿ = ਆਨੰਦ ਵਿਚ। ਬਿਬੇਕ = (ਚੰਗੇ ਮੰਦੇ ਕੰਮ ਦੀ) ਪਰਖ। ਰਹਹਿ = ਰਹਿੰਦੇ ਹਨ (ਬਹੁ-ਵਚਨ)। ਦੁਖਿ = ਦੁੱਖ ਵਿਚ। ਸੁਖਿ = ਸੁਖ ਵਿਚ। ਏਕ ਸਮਾਨਿ = ਇਕੋ ਜਿਹੇ, ਇਕੋ ਜਿਹੀ ਆਤਮਕ ਹਾਲਤ ਵਿਚ, ਅਡੋਲ-ਚਿੱਤ।

SikhNet (Spanish)Habitan para siempre en el Conocimiento de Éxtasis del Señor y ven el placer y el dolor de la misma forma.

ਤਿਨਾ ਨਦਰੀ ਇਕੋ ਆਇਆ; ਸਭੁ ਆਤਮ ਰਾਮੁ ਪਛਾਨੁ ॥੪੪॥

tinaa nadaree iko aaeaa; sabh aatam raam pachhaan |44| Ang 1418

Sant Singh KhalsaThey see the One Lord in all, and realize the Lord, the Supreme Soul of all. ||44||
Manmohan SinghThey perceive the One Lord and realise the All-pervading soul alone everywhere.
Manmohan Singh (Punjabi)ਉਹ ਪ੍ਰਭੂ ਨੂੰ ਹੀ ਦੇਖਦੇ ਹਨ ਅਤੇ ਕੇਵਲ ਸਰਬ-ਵਿਆਪਕ ਰੂਹ ਨੂੰ ਹੀ ਹਰ ਥਾਂ ਅਨੁਭਵ ਕਰਦੇ ਹਨ।
Fareedkot Teekaਤਿਨੋਂ ਕੋ ਇਕ ਪਾਰਬ੍ਰਹਮ ਹੀ ਦ੍ਰਿਸ਼ਟੀ ਆਯਾ ਹੈ, ਕਿਉਂ ਕਿ ਸੰਪੂਰਨ ਵਿਸ਼੍ਵ ਮੇਂ (ਰਾਮ) ਵਿਆਪਕ ਆਤਮ ਕੋ ਹੀ ਪਛਾਨਤੇ ਹੈਂ॥੪੪॥
Prof. Sahib Singhਉਹਨਾਂ ਨੂੰ ਹਰ ਥਾਂ ਸਿਰਫ਼ ਸਰਬ-ਵਿਆਪਕ ਪਰਮਾਤਮਾ ਸਾਥੀ ਹੀ ਵੱਸਦਾ ਦਿੱਸਦਾ ਹੈ ॥੪੪॥

ਪਦ ਅਰਥ ਇਕੋ = ਇਕ (ਪਰਮਾਤਮਾ) ਹੀ। ਸਭੁ = ਹਰ ਥਾਂ। ਆਤਮਰਾਮੁ = ਸਰਬ-ਵਿਆਪਕ ਪ੍ਰਭੂ। ਪਛਾਨੁ = ਪਛਾਣੂ, ਮਿੱਤਰ, ਸਾਥੀ ॥੪੪॥

SikhNet (Spanish)Ven al Señor en todo, toman Conciencia del Señor, Alma Suprema de todo. (44)

ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ; ਜਿਨੑਾ ਅੰਤਰਿ ਹਰਿ ਸੁਰਤਿ ਨਾਹੀ ॥

manamukh baalak biradh samaan hai; jinaa antar har surat naahee | Ang 1418

Sant Singh KhalsaThe self-willed manmukhs are like stupid children; they do not keep the Lord in their thoughts.
Manmohan SinghThe egocentrics are like children and dotards who in their mind, cherish not the thought of God.
Manmohan Singh (Punjabi)ਮਨਮਤੀਏ ਬਾਲਕ ਅਤੇ ਜਈਫਾਂ ਵਰਗੇ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਖਿਆਲ ਹੀ ਨਹੀਂ।
Fareedkot Teekaਜਿਨ ਮਨਮੁਖੋਂ ਕੇ ਰਿਦੇ ਮੇਂ ਹਰੀ ਕੀ (ਸੁਰਤਿ) ਗਿਆਤ ਨਹੀਂ ਹੈਂ, ਸੋ ਬਾਲਕ ਵਤ ਜੜ ਹੈ ਔ ਬ੍ਰਿਧ ਸਮ ਅਸਕਤ ਅਰਥਾਤ ਨਿਰਬਲ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਰੋਏ ਸਰੀਰਕ ਅੰਗਾਂ ਵਾਲਾ ਹੁੰਦਾ ਹੋਇਆ ਭੀ (ਆਤਮਕ ਜੀਵਨ ਵਿਚ) ਬੁੱਢੇ ਮਨੁੱਖ ਵਰਗਾ ਕਮਜ਼ੋਰ ਹੁੰਦਾ ਹੈ। ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦੀ ਲਗਨ ਨਹੀਂ ਹੁੰਦੀ,

ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਬਾਲਕੁ = (ਭਾਵ, ਨਰੋਏ ਸਰੀਰਕ ਅੰਗਾਂ ਵਾਲਾ) ਜੁਆਨ। ਬਿਰਧਿ ਸਮਾਨਿ = ਬੁੱਢੇ ਮਨੁੱਖ ਵਰਗਾ ਕਮਜ਼ੋਰ (ਆਤਮਕ ਜੀਵਨ ਵਿਚ ਕਮਜ਼ੋਰ)। ਸੁਰਤਿ = ਲਗਨ।

SikhNet (Spanish)Los soberbios Manmukjs son niños estúpidos, no conservan al Señor en sus pensamientos,

ਵਿਚਿ ਹਉਮੈ ਕਰਮ ਕਮਾਵਦੇ; ਸਭ ਧਰਮ ਰਾਇ ਕੈ ਜਾਂਹੀ ॥

vich haumai karam kamaavade; sabh dharam raae kai jaanhee | Ang 1418

Sant Singh KhalsaThey do all their deeds in egotism, and they must answer to the Righteous Judge of Dharma.
Manmohan SinghThey do their deeds in ego and all go to the Righteous Judge.
Manmohan Singh (Punjabi)ਉਹ ਹੰਕਾਰ ਅੰਦਰ ਆਪਦੇ ਕੰਮ ਕਰਦੇ ਹਨ ਅਤੇ ਉਹ ਸਾਰੇ ਹੀ ਧਰਮ ਰਾਜੇ ਕੋਲ ਜਾਂਦੇ ਹਨ।
Fareedkot Teeka(ਹਉਮੈ) ਹੰਕਾਰ ਮੇਂ ਹੀ ਕਰਮੋਂ ਕੋ ਕਮਾਵਤੇ ਹੈਂ ਇਸੀ ਤੇ ਵਹੁ ਸਭੀ ਧਰਮ ਰਾਜਾ ਕੇ ਪਾਸ ਜਾਤੇ ਹੈਂ॥
Prof. Sahib Singhਉਹ ਮਨੁੱਖ (ਧਾਰਮਿਕ) ਕਰਮ (ਭੀ) ਹਉਮੈ ਵਿਚ (ਰਹਿ ਕੇ ਹੀ) ਕਰਦੇ ਹਨ, ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ।

ਪਦ ਅਰਥ ਧਰਮਰਾਇ ਕੈ = ਧਰਮਰਾਜ ਦੇ ਵੱਸ ਵਿਚ।

SikhNet (Spanish)actúan con egoísmo y tendrán que responder ante el Juez del Dharma.

ਗੁਰਮੁਖਿ ਹਛੇ ਨਿਰਮਲੇ; ਗੁਰ ਕੈ ਸਬਦਿ ਸੁਭਾਇ ॥

guramukh hachhe niramale; gur kai sabad subhaae | Ang 1418

Sant Singh KhalsaThe Gurmukhs are good and immaculately pure; they are embellished and exalted with the Word of the Guru's Shabad.
Manmohan SinghThe Guru-wards are good and immaculate. with the Guru's word, they look illustrious.
Manmohan Singh (Punjabi)ਗੁਰੂ-ਅਨੁਸਾਰੀ ਚੰਗੇ ਅਤੇ ਪਵਿੱਤਰ ਹਨ। ਗੁਰਾਂ ਦੀ ਬਾਣੀ ਨਾਲ, ਉਹ ਕੀਰਤੀਮਾਨ ਦਿਸਦੇ ਹਨ।
Fareedkot Teekaਜੋ ਗੁਰੋਂ ਕੇ ਉਪਦੇਸ ਕਰ ਕੇ ਸੁਭਾਇਵਾਨ ਹੋਇ ਰਹੇ ਹੈਂ, ਸੋ ਗੁਰਮੁਖ ਚੰਗੇ (ਨਿਰਮਲੇ) ਉਜਲ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ) ਪਿਆਰ ਵਿਚ ਟਿਕ ਕੇ ਸੁੱਚੇ ਪਵਿੱਤਰ ਜੀਵਨ ਵਾਲੇ ਹੁੰਦੇ ਹਨ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸੁਭਾਇ = (ਪ੍ਰਭੂ ਦੇ) ਪਿਆਰ ਵਿਚ।

SikhNet (Spanish)Los Gurmukjs son buenos e inmaculadamente puros, son embellecidos y exaltados con la Palabra del Shabd del Guru.

ਓਨਾ ਮੈਲੁ ਪਤੰਗੁ. ਨ ਲਗਈ; ਜਿ ਚਲਨਿ ਸਤਿਗੁਰ ਭਾਇ ॥

onaa mail patang. na lagee; ji chalan satigur bhaae | Ang 1418

Sant Singh KhalsaNot even a tiny bit of filth sticks to them; they walk in harmony with the Will of the True Guru.
Manmohan SinghNot even a bit of filth clings to them, who walk in the True Guru's wail.
Manmohan Singh (Punjabi)ਇਕ ਰਤੀ ਭਰ ਭੀ ਗਿਲਾਜ਼ਤ ਉਨ੍ਹਾਂ ਨੂੰ ਨਹੀਂ ਚਿਮੜਦੀ ਹੈ, ਜੋ ਸਚੇ ਗੁਰਾਂ ਦੀ ਰਜ਼ਾ ਵਿੱਚ ਟੂਰਦੇ ਹਨ।
Fareedkot Teekaਜੋ ਸਤਿਗੁਰੋਂ ਕੇ (ਭਾਇ) ਭਾਣੇ ਮੇਂ ਚਲਤੇ ਹੈਂ, ਤਾਂ ਤੇ ਤਿਨੋਂ ਕਾ (ਪਤੰਗੁ) ਸਰੀਰ ਨਿਰਮਲ ਹੈ ਰੰਚਕ ਮਾਤ੍ਰ ਮੈਲ ਨਹੀਂ ਲਾਗਤੀ ਹੈ॥
Prof. Sahib Singhਜਿਹੜੇ ਮਨੁੱਖ ਗੁਰੂ ਦੇ ਅਨੁਸਾਰ ਰਹਿ ਕੇ ਜੀਵਨ ਚਾਲ ਚੱਲਦੇ ਹਨ, ਉਹਨਾਂ ਨੂੰ (ਵਿਕਾਰਾਂ ਦੀ) ਰਤਾ ਭੀ ਮੈਲ ਨਹੀਂ ਲੱਗਦੀ।

ਪਦ ਅਰਥ ਪਤੰਗੁ ਮੈਲੁ = ਰਤਾ ਭਰ ਭੀ (ਵਿਕਾਰਾਂ ਦੀ) ਮੈਲ। ਜਿ = ਜਿਹੜੇ। ਚਲਨਿ = ਤੁਰਦੇ ਹਨ। ਭਾਇ = ਪ੍ਰੇਮ ਵਿਚ।

SikhNet (Spanish)Ni una pizca de suciedad se les pega, caminan en Armonía, en la Voluntad del Verdadero Guru.

ਮਨਮੁਖ ਜੂਠਿ. ਨ ਉਤਰੈ; ਜੇ ਸਉ ਧੋਵਣ ਪਾਇ ॥

manamukh jootth. na utarai; je sau dhovan paae | Ang 1418

Sant Singh KhalsaThe filth of the manmukhs is not washed away, even if they wash hundreds of times.
Manmohan SinghThe impurity of an apostate is not washed off, even if hundreds of washings be given.
Manmohan Singh (Punjabi)ਅਧਰਮੀ ਦੀ ਅਪਵਿੱਤਰਤਾ ਧੋਤੀ ਨਹੀਂ ਜਾਂਦੀ, ਭਾਵੇਂ ਸੈਕੜੇ ਹੀ ਧੋਆਂ ਪਾ ਦਿੱਤੀਆਂ ਜਾਣ।
Fareedkot Teekaਮਨਮੁਖੋਂ ਕੀ ਜੂਠ ਨਹੀਂ ਉਤ੍ਰਤੀ ਹੈ, ਭਾਵ ਅਪਵਿਤ੍ਰਤਾ ਦੂਰ ਨਹੀਂ ਹੋਤੀ ਹੈ ਜੇਕਰ ਸੈਂਕੜੇ ਵਾਰ ਸਰੀਰ ਧੋਣਾ ਪਾਵੈ, ਭਾਵ ਯੇਹ ਤੀਰਥੋਂ ਕੇ ਇਸਨਾਨ ਕਰਨੇ ਸੇ ਭੀ ਤਿਨ ਕੀ ਮਨਮੁਖਤਾ ਦੂਰ ਨਹੀਂ ਹੋਤੀ ਹੈ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ (ਵਿਕਾਰਾਂ ਦੀ) ਜੂਠ (ਉਸ ਦੇ ਮਨ ਤੋਂ) ਕਦੇ ਭੀ ਨਹੀਂ ਲਹਿੰਦੀ, ਭਾਵੇਂ ਉਹ ਸੌ ਵਾਰੀ (ਉਸ ਨੂੰ) ਧੋਣ ਦਾ ਜਤਨ ਕਰਦਾ ਰਹੇ।

ਪਦ ਅਰਥ ਮਨਮੁਖ ਜੂਠਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ (ਵਿਕਾਰਾਂ ਦੀ) ਜੂਠ। ਸਉ = ਸੌ ਵਾਰੀ। ਧੋਵਣ ਪਾਇ = ਧੋਣ ਦਾ ਜਤਨ ਕਰੇ।

SikhNet (Spanish)Las impurezas de los Manmukjs no se lavan, aunque se laven cientos de veces.

ਨਾਨਕ. ਗੁਰਮੁਖਿ ਮੇਲਿਅਨੁ; ਗੁਰ ਕੈ ਅੰਕਿ ਸਮਾਇ ॥੪੫॥

naanak. guramukh melian; gur kai ank samaae |45| Ang 1418

Sant Singh KhalsaO Nanak, the Gurmukhs are united with the Lord; they merge into the Guru's Being. ||45||
Manmohan SinghNanak, the Guru-wards are united with God and they merge in the Guru's being.
Manmohan Singh (Punjabi)ਨਾਨਕ, ਗੁਰੂ ਅਨੁਸਾਰੀ ਵਾਹਿਗੁਰੂ ਨਾਲ ਮਿਲ ਜਾਂਦੇ ਹਨ ਅਤੇ ਗੁਰਬਾਂ ਦੇ ਸਰੂਪ ਅੰਦਰ ਲੀਨ ਥੀ ਵੰਞਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਗੁਰੋਂ ਕੇ (ਅੰਕਿ) ਰਿਦੇ ਮੇਂ ਸਮਾਏ ਹੈਂ ਵਹੁ ਗੁਰਮੁਖ ਜਨ ਵਾਹਿਗੁਰੂ ਨੇ ਅਪਨੇ ਸਰੂਪ ਮੇਂ ਮੇਲੇ ਹੈਂ॥੪੫॥ ਯਥਾ ਵਾਕ ਭਾਈ ਗੁਰਦਾਸ ਜੀ-☬'ਮੁਰਦੇ ਵਾਂਗ ਮੁਰੀਦ ਹੋਇ ਗੁਰ ਗੋਰ ਸਮਾਵੈ॥'
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ ਗੁਰੂ ਦੀ ਗੋਦ ਵਿਚ ਲੀਨ ਕਰ ਕੇ ਪਰਮਾਤਮਾ ਨੇ (ਆਪ ਆਪਣੇ ਚਰਨਾਂ ਵਿਚ) ਮਿਲਾਇਆ ਹੁੰਦਾ ਹੈ ॥੪੫॥

ਪਦ ਅਰਥ ਮੇਲਿਅਨੁ = ਮਿਲਾ ਲਏ ਹਨ ਉਸ (ਪਰਮਾਤਮਾ) ਨੇ। ਕੈ ਅੰਕਿ = ਦੀ ਗੋਦ ਵਿਚ। ਸਮਾਇ = ਲੀਨ ਕਰ ਕੇ ॥੪੫॥

SikhNet (Spanish)Oh, dice Nanak, Los Gurmukjs son unidos en el Señor y se inmergen en Su Ser. (45)

ਬੁਰਾ ਕਰੇ; ਸੁ ਕੇਹਾ ਸਿਝੈ ॥

buraa kare; su kehaa sijhai | Ang 1418

Sant Singh KhalsaHow can someone do bad things, and still live with himself?
Manmohan SinghHe who does evil, how can he be emancipated?
Manmohan Singh (Punjabi)ਜੋ ਬਦੀ ਕਮਾਉਂਦਾ ਹੈ, ਉਹ ਕਿਸ ਤਰ੍ਹਾਂ ਬੰਦਖਲਾਸ ਹੋ ਸਕਦਾ ਹੈ?
Fareedkot Teekaਜੋ ਮਨਮੁਖ ਬੁਰਾ ਕਰਤਾ ਹੈ, ਸੋ ਕਿਸ ਪ੍ਰਕਾਰ (ਸਿਝੈ) ਕਲਿਆਨ ਹੋਵੈ, ਭਾਵ ਨਹੀਂ ਹੋਤਾ ਹੈ॥
Prof. Sahib Singhਜਿਹੜਾ ਮਨੁੱਖ (ਮਾਇਆ ਆਦਿਕ ਦੀ ਖ਼ਾਤਰ ਕਿਸੇ ਹੋਰ ਨਾਲ) ਕੋਈ ਭੈੜ ਕਮਾਂਦਾ ਹੈ, ਉਹ ਜ਼ਿੰਦਗੀ ਵਿਚ ਕਾਮਯਾਬ ਨਹੀਂ ਸਮਝਿਆ ਜਾ ਸਕਦਾ।

ਪਦ ਅਰਥ ਬੁਰਾ = ਬੁਰਾਈ। ਸੁ = ਉਹ ਮਨੁੱਖ। ਕੇਹਾ = ਕਿਹੋ ਜਿਹਾ? ਸਿਝੈ = ਕਾਮਯਾਬ ਹੁੰਦਾ ਹੈ।

SikhNet (Spanish)¿Cómo puede alguien actuar mal y seguir viviendo en su ser?

ਆਪਣੈ ਰੋਹਿ; ਆਪੇ ਹੀ ਦਝੈ ॥

aapanai rohi; aape hee dajhai | Ang 1418

Sant Singh KhalsaBy his own anger, he only burns himself.
Manmohan SinghHe burns himself in his own rage.
Manmohan Singh (Punjabi)ਆਪਦੇ ਨਿਜ ਦੇ ਗੁੱਸੇਅੰਦਰ ਉਹ ਆਪੇ ਹੀ ਸੜਦਾ ਹੈ।
Fareedkot Teekaਕਿਉਂ ਕਿ ਉਹ ਆਪਣੇ (ਰੋਹਿ) ਕ੍ਰੋਧ ਕਰ ਕੇ ਆਪੇ ਹੀ (ਦਝੈ) ਦਗਧ ਹੋਤਾ ਹੈ॥
Prof. Sahib Singhਉਹ ਮਨੁੱਖ ਆਪਣੇ ਹੀ ਗੁੱਸੇ (ਦੀ ਅੱਗ) ਵਿਚ ਆਪ ਹੀ ਸੜਦਾ ਹੈ।

ਪਦ ਅਰਥ ਰੋਹਿ = ਕ੍ਰੋਧ ਵਿਚ। ਦਝੈ = ਸੜਦਾ ਰਹਿੰਦਾ ਹੈ।

SikhNet (Spanish)Él se consume por su propio enojo,

ਮਨਮੁਖਿ ਕਮਲਾ; ਰਗੜੈ ਲੁਝੈ ॥

manamukh kamalaa; ragarrai lujhai | Ang 1418

Sant Singh KhalsaThe self-willed manmukh drives himself crazy with worries and stubborn struggles.
Manmohan SinghThe demented perverse person worries himself in strifes.
Manmohan Singh (Punjabi)ਪਗਲਾ ਪ੍ਰਤੀਕੂਲ ਪੁਰਸ਼ ਝਗੜਿਆਂ ਅੰਦਰ ਆਪਦਾ ਸਿਰ ਖਪਾਉਂਦਾ ਹੈ।
Fareedkot Teekaਸੋ ਮਨਮੁਖ ਕਮਲਾ ਹੂਆ ਰਗੜੇ ਝਗੜੇ ਮੇਂ ਖਪਤਾ ਹੈ; ਵਾ ਝਗੜਿਓਂ ਕੋ ਚਾਹਿਤਾ ਹੈ॥
Prof. Sahib Singhਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੀ ਖ਼ਾਤਰ) ਝੱਲਾ ਹੋਇਆ ਫਿਰਦਾ ਹੈ, (ਦੁਨੀਆ ਦੇ) ਝਗੜੇ-ਝੰਬੇਲੇ ਵਿਚ (ਹੋਰਨਾਂ ਨਾਲ) ਖਹਿੰਦਾ ਰਹਿੰਦਾ ਹੈ।

ਪਦ ਅਰਥ ਮਨਮੁਖਿ = ਆਪਣੇ ਮਨ ਦਾ ਮੁਰੀਦ ਮਨੁੱਖ। ਕਮਲਾ = ਝੱਲਾ। ਰਗੜੈ = ਦੁਨੀਆ ਦੇ ਝਗੜੇ-ਝੰਬੇਲੇ ਵਿਚ। ਲੁਝੈ = (ਹੋਰਨਾਂ ਨਾਲ) ਖਹਿੰਦਾ ਰਹਿੰਦਾ ਹੈ।

SikhNet (Spanish)ese Manmukj soberbio se enloquece en su terquedad y por sus miedos.

ਗੁਰਮੁਖਿ ਹੋਇ; ਤਿਸੁ ਸਭ ਕਿਛੁ ਸੁਝੈ ॥

guramukh hoe; tis sabh kichh sujhai | Ang 1418

Sant Singh KhalsaBut those who become Gurmukh understand everything.
Manmohan SinghTurning Guru-wards, he comes to understand everything.
Manmohan Singh (Punjabi)ਗੁਰੂ-ਅਨੁਸਾਰੀ ਥੀ, ਉਹ ਸਭ ਕੁਝ ਸਮਝ ਲੈਂਦਾ ਹੈ।
Fareedkot Teekaਜੋ ਗੁਰਮੁਖ ਹੋਵੈ ਤਿਸ ਕੋ ਸਭ ਕਿਛ ਸੂਝਤਾ ਹੈ॥
Prof. Sahib Singh(ਪਰ) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਆਤਮਕ ਜੀਵਨ ਦੇ) ਹਰੇਕ ਭੇਤ ਨੂੰ ਸਮਝਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਭ ਕਿਛੁ = (ਜੀਵਨ ਦਾ) ਹਰੇਕ ਭੇਤ। ਸੁਝੈ = ਸਮਝ ਵਿਚ ਆ ਜਾਂਦਾ ਹੈ।

SikhNet (Spanish)Pero los que se hacen Manmukjs lo entienden todo, oh, dice Nanak,

ਨਾਨਕ ਗੁਰਮੁਖਿ; ਮਨ ਸਿਉ ਲੁਝੈ ॥੪੬॥

naanak guramukh; man siau lujhai |46| Ang 1418

Sant Singh KhalsaO Nanak, the Gurmukh struggles with his own mind. ||46||
Manmohan SinghNanak, the Guru-ward struggles with his own mind.
Manmohan Singh (Punjabi)ਨਾਨਕ ਗੁਰੂ-ਅਨੁਸਾਰੀ ਆਪਦੇ ਮਨੂਏ ਨਾਲ ਯੁਧ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰਮੁਖ ਮਨ ਕੇ ਸਾਥ ਹੀ (ਲੁਝੈ) ਲੜਤਾ ਹੈ, ਭਾਵ ਮਨ ਕੋ ਵਿਸ਼ਿਅਹੁੰ ਸੇ ਰੋਕਤਾ ਹੈ॥੪੬॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪਏ ਰਹਿਣ ਵਾਲਾ ਬੰਦਾ (ਆਪਣੇ) ਮਨ ਨਾਲ ਟਾਕਰਾ ਕਰਦਾ ਰਹਿੰਦਾ ਹੈ ॥੪੬॥

ਪਦ ਅਰਥ ਸਿਉ = ਨਾਲ। ਲੁਝੈ = ਟਾਕਰਾ ਕਰਦਾ ਹੈ ॥੪੬॥

SikhNet (Spanish)el Gurmukj batalla con su propia mente. (46)

ਜਿਨਾ ਸਤਿਗੁਰੁ ਪੁਰਖੁ. ਨ ਸੇਵਿਓ; ਸਬਦਿ. ਨ ਕੀਤੋ ਵੀਚਾਰੁ ॥

jinaa satigur purakh. na sevio; sabad. na keeto veechaar | Ang 1418

Sant Singh KhalsaThose who do not serve the True Guru, the Primal Being, and do not reflect upon the Word of the Shabad
Manmohan SinghThey, who serve not the Omnipotent True Guru and reflect not on the Lord's Name,
Manmohan Singh (Punjabi)ਜੋ ਸਰਬ-ਸ਼ਕਤੀਵਾਨ ਸਚੇ ਗੁਰਾਂ ਦੀ ਸੇਵਾ ਨਹੀਂ ਕਰਦੇ ਅਤੇ ਪ੍ਰਭੂ ਦੇ ਨਾਮ ਨੂੰ ਨਹੀਂ ਆਰਾਧਦੇ।
Fareedkot Teekaਜਿਨ ਪੁਰਸੋਂ ਨੇ ਸਤਿਗੁਰ ਪੁਰਖ ਕੋ ਸੇਵਿਆ ਨਹੀਂ ਹੈ ਔਰ ਸਬਦ ਕਾ ਵੀਚਾਰ ਨਹੀਂ ਕੀਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਮਹਾ ਪੁਰਖ ਦੀ ਸਰਨ ਨਹੀਂ ਫੜੀ, ਜਿਨ੍ਹਾਂ ਨੇ ਸ਼ਬਦ ਵਿਚ ਆਪਣਾ ਮਨ ਨਹੀਂ ਜੋੜਿਆ,

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ। ਨ ਕੀਤੋ ਵੀਚਾਰੁ = ਮਨ ਨਹੀਂ ਜੋੜਿਆ।

SikhNet (Spanish)A quienes no sirven al Verdadero Guru, al Ser Primordial, y no meditan en la Palabra del Shabd,

ਓਇ ਮਾਣਸ ਜੂਨਿ. ਨ ਆਖੀਅਨਿ; ਪਸੂ ਢੋਰ ਗਾਵਾਰ ॥

oe maanas joon. na aakheean; pasoo dtor gaavaar | Ang 1418

Sant Singh Khalsa- do not call them human beings; they are just animals and stupid beasts.
Manmohan SinghThey are not said to be human beings, rather they are the foolish beasts and animals.
Manmohan Singh (Punjabi)ਉਹ ਮਨੁਸ਼ੀ ਜੀਵ ਕਹੇ ਨਹੀਂ ਜਾਂਦੇ, ਸਗੋਂ ਉਹ ਮੂਰਖ ਡੰਗਰ ਅਤੇ ਹੈਵਾਨ ਹਨ।
Fareedkot Teekaਸੋ ਪੁਰਸ਼ ਮਨੁਖ ਜੋਨੀ ਨਹੀਂ ਕਹੀਤੇ ਹੈਂ, ਸੋ ਗਵਾਰ ਢੋਰ ਮੁਰਦੇ ਪਸੂ ਹੈਂ; ਵਾ ਪਸੂ ਗਊ ਆਦੀ ਔ (ਢੋਰ) ਗਧੇ, ਉਸ਼ਟ ਆਦੀ ਦਾਨ ਮੇਂ ਨਹੀਂ ਦੀਏ ਜਾਤੇ॥
Prof. Sahib Singhਉਹ ਬੰਦੇ ਮਨੁੱਖਾ ਜੂਨ ਵਿਚ ਆਏ ਨਹੀਂ ਕਹੇ ਜਾ ਸਕਦੇ, ਉਹ ਤਾਂ ਪਸ਼ੂ ਹਨ, ਉਹ ਤਾਂ ਮਰੇ ਹੋਏ ਪਸ਼ੂ ਹਨ ਉਹ ਮਹਾਂ ਮੂਰਖ ਹਨ।

ਪਦ ਅਰਥ ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ)। ਨ ਆਖੀਅਨਿ = ਨਹੀਂ ਆਖੇ ਜਾਂਦੇ। ਢੋਰ = ਮਰੇ ਪਸ਼ੂ। ਗਾਵਾਰ = ਮਹਾਂ ਮੂਰਖ।

SikhNet (Spanish)no se les puede llamar seres humanos, son sólo animales y bestias estúpidas.

ਓਨਾ ਅੰਤਰਿ. ਗਿਆਨੁ ਨ ਧਿਆਨੁ ਹੈ; ਹਰਿ ਸਉ. ਪ੍ਰੀਤਿ ਨ ਪਿਆਰੁ ॥

onaa antar. giaan na dhiaan hai; har sau. preet na piaar | Ang 1418

Sant Singh KhalsaThey have no spiritual wisdom or meditation within their beings; they are not in love with the Lord.
Manmohan SinghAnd, they have neither divine knowledge nor contemplation, they are dedicated not to the Lord's love and affection.
Manmohan Singh (Punjabi)ਉਨ੍ਹਾਂ ਦੇ ਅੰਦਰ ਨ ਬ੍ਰਹਮਵੀਚਾਰ ਨ ਹੀ ਸਿਮਰਨ ਹੈ। ਉਨ੍ਹਾਂ ਦਾ ਪ੍ਰਭੂ ਨਾਲ ਪ੍ਰੇਮ ਅਤੇ ਸਨੇਹ ਨਹੀਂ।
Fareedkot Teekaਕਿਉਂ ਕਿ ਉਨੋਂ ਕੇ ਅੰਤਰਿ ਨਾ ਗਿਆਨ ਹੈ ਔ ਨਾ ਧਿਆਨ ਹੀ ਹੈ, ਇਸੀ ਤੇ ਤਿਨ ਕੀ ਹਰੀ ਕੇ ਸਾਥ ਮਨ ਕੀ ਪ੍ਰੀਤੀ ਨਹੀਂ ਹੈ॥
Prof. Sahib Singhਉਹਨਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਨਹੀਂ ਹੈ, ਉਹਨਾਂ ਦੇ ਅੰਦਰ ਪ੍ਰਭੂ-ਚਰਨਾਂ ਦੀ ਲਗਨ ਨਹੀਂ ਹੈ, ਪ੍ਰਭੂ ਨਾਲ ਉਹਨਾਂ ਦਾ ਪ੍ਰੇਮ-ਪਿਆਰ ਨਹੀਂ ਹੈ।

ਪਦ ਅਰਥ ਅੰਤਰਿ = ਅੰਦਰ। ਗਿਆਨ = ਆਤਮਕ ਜੀਵਨ ਦੀ ਸੂਝ। ਧਿਆਨ = ਪ੍ਰਭੂ-ਚਰਨਾਂ ਵਿਚ ਸੁਰਤ। ਸਉ = ਸਿਉਂ, ਨਾਲ।

SikhNet (Spanish)No tienen Sabiduría Espiritual, ni actitud Meditativa, no aman al Señor,

ਮਨਮੁਖ ਮੁਏ ਵਿਕਾਰ ਮਹਿ; ਮਰਿ ਜੰਮਹਿ ਵਾਰੋ ਵਾਰ ॥

manamukh mue vikaar meh; mar jameh vaaro vaar | Ang 1418

Sant Singh KhalsaThe self-willed manmukhs die in evil and corruption; they die and are reborn, again and again.
Manmohan SinghThe perverse persons die in sin and they come and go again and again.
Manmohan Singh (Punjabi)ਪ੍ਰਤੀਕੂਲ ਪੁਰਸ਼ ਪਾਪ ਅੰਦਰ ਹੀ ਮਰ ਜਾਂਦੇ ਹਨ ਅਤੇ ਉਹ ਮੁੜ ਮੁੜ ਕੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਬਾਣੀ ਕਾ ਪਿਆਰ ਨਹੀਂ ਹੈ, ਸੋ ਮਨਮੁਖ ਵਿਕਾਰੋਂ ਮੇਂ ਮਰੇ ਹੂਏ ਵਾਰੰਵਾਰ ਮਰ ਮਰ ਕਰ ਜਨਮਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਵਿਕਾਰਾਂ ਵਿਚ ਹੀ ਆਤਮਕ ਮੌਤ ਸਹੇੜੀ ਰੱਖਦੇ ਹਨ ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਮੁਏ = ਆਤਮਕ ਮੌਤੇ ਮਰੇ ਹੋਏ। ਵਾਰੋ ਵਾਰ = ਮੁੜ ਮੁੜ।

SikhNet (Spanish)esos soberbios Manmukjs mueren en la maldad y la corrupción, y mueren para nacer y morir una y otra vez.

ਜੀਵਦਿਆ ਨੋ ਮਿਲੈ. ਸੁ ਜੀਵਦੇ; ਹਰਿ ਜਗਜੀਵਨ ਉਰ ਧਾਰਿ ॥

jeevadiaa no milai. su jeevade; har jagajeevan ur dhaar | Ang 1418

Sant Singh KhalsaThey alone live, who join with the living; enshrine the Lord, the Lord of Life, within your heart.
Manmohan SinghThey, who meet with the living, alone live, enshrining God, the life of the world, on their mind.
Manmohan Singh (Punjabi)ਕੇਵਲ ਉਹ ਹੀ ਜੀਉਂਦੇ ਹਨ ਜੋ ਜਗਤ ਦੀ ਜਿੰਦ-ਜਾਨ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਟਿਕਾ ਜੀਉਦਿਆਂ ਨਾਲ ਮਿਲਦੇ ਹਨ।
Fareedkot Teekaਗਿਆਨਵਾਨ ਜੋ ਸਦਾ ਜੀਵਤੇ ਹੈਂ, ਜੋ ਤਿਨੋਂ ਕੋ ਮਿਲਤੇ ਹੈਂ, ਸੋ ਭੀ ਜਗਤ ਕੇ (ਜੀਵਨ) ਪ੍ਰਾਣ ਰੂਪ ਹਰੀ ਕੋ ਰਿਦੇ ਮੇਂ ਧਾਰ ਕਰ ਸਦਾ ਜੀਵਤੇ ਹੈਂ॥
Prof. Sahib Singhਜਿਹੜਾ ਜਿਹੜਾ ਮਨੁੱਖ ਆਤਮਕ ਜੀਵਨ ਵਾਲੇ ਮਨੁੱਖਾਂ ਨੂੰ ਮਿਲਦਾ ਹੈ ਉਹ ਸਾਰੇ ਭੀ ਜਗਤ ਦੇ ਜੀਵਨ ਹਰੀ ਨੂੰ ਹਿਰਦੇ ਵਿਚ ਵਸਾ ਕੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।

ਪਦ ਅਰਥ ਨੋ = ਨੂੰ। ਜੀਵਦਿਆ ਨੋ = ਆਤਮਕ ਜੀਵਨ ਜੀਊਣ ਵਾਲਿਆਂ ਨੂੰ। ਮਿਲੈ = ਮਿਲਦਾ ਹੈ (ਇਕ-ਵਚਨ)। ਜੀਵਦੇ = ਆਤਮਕ ਜੀਵਨ ਵਾਲੇ। ਉਰ ਧਾਰਿ = ਹਿਰਦੇ ਵਿਚ ਵਸਾ ਕੇ।

SikhNet (Spanish)Sólo viven quienes se juntan con lo vivos, enaltecen en su corazón al Señor, al Señor de la Vida.

ਨਾਨਕ. ਗੁਰਮੁਖਿ ਸੋਹਣੇ; ਤਿਤੁ ਸਚੈ ਦਰਬਾਰਿ ॥੪੭॥

naanak. guramukh sohane; tith sachai darabaar |47| Ang 1418

Sant Singh KhalsaO Nanak, the Gurmukhs look beautiful in that Court of the True Lord. ||47||
Manmohan SinghNanak, the Guru-wards look beauteous in that True Lord's court.
Manmohan Singh (Punjabi)ਨਾਨਕ, ਗੁਰੂ-ਅਨੁਸਾਰੀ ਉਸ ਸਚੇ ਸੁਆਮੀ ਦੀ ਦਰਗਾਹ ਅੰਦਰ ਸੁੰਦਰ ਦਿਸਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਸਚੇ ਕੇ ਦਰਬਾਰ ਮੇਂ ਗੁਰਮੁਖ ਸਦਾ ਸੋਹਣੇ ਭਏ ਹੈਂ॥੪੭॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖਿ ਰਹਿਣ ਵਾਲੇ ਮਨੁੱਖ ਉਸ ਸਦਾ-ਥਿਰ (ਰੱਬੀ) ਦਰਬਾਰ ਵਿਚ ਸੋਭਾ ਖੱਟਦੇ ਹਨ ॥੪੭॥

ਪਦ ਅਰਥ ਤਿਤੁ ਦਰਬਾਰਿ = ਉਸ ਦਰਬਾਰ ਵਿਚ। ਤਿਤੁ ਸਚੈ ਦਰਬਾਰਿ = ਉਸ ਸਦਾ-ਥਿਰ ਦਰਬਾਰ ਵਿਚ ॥੪੭॥

SikhNet (Spanish)Oh, dice Nanak, Los Gurmukjs se ven bellos en la Corte del Verdadero Señor. (47)

ਹਰਿ ਮੰਦਰੁ. ਹਰਿ ਸਾਜਿਆ; ਹਰਿ ਵਸੈ ਜਿਸੁ ਨਾਲਿ ॥

har mandar. har saajiaa; har vasai jis naal | Ang 1418

Sant Singh KhalsaThe Lord built the Harimandir, the Temple of the Lord; the Lord dwells within it.
Manmohan SinghThe Lord's palace, the Lord has built and in it abides the Lord Himself.
Manmohan Singh (Punjabi)ਸਾਈਂ ਦਾ ਮਹਿਲ ਸਾਈਂ ਨੇ ਬਣਾਇਆ ਹੈ ਅਤੇ ਇਸ ਵਿੱਚ ਸਾਈਂ ਖੁਦ ਰਹਿੰਦਾ ਹੈ।
Fareedkot Teekaਹਰੀ ਨੇ ਇਹ ਮਨੁਖ ਸਰੀਰ ਰੂਪੀ ਹਰਿਮੰਦਰ (ਸਾਜਿਆ) ਰਚਿਆ ਹੈ ਜਿਸ ਕੇ ਸਾਥ ਹਰੀ ਆਪ ਵਸਤਾ ਹੈ॥
Prof. Sahib Singh(ਮਨੁੱਖ ਦਾ ਇਹ ਸਰੀਰ-) ਹਰਿ-ਮੰਦਰ ਪਰਮਾਤਮਾ ਨੇ (ਆਪ) ਬਣਾਇਆ ਹੈ, ਇਸ ਸਰੀਰ-ਹਰਿਮੰਦਰ ਵਿਚ ਪਰਮਾਤਮਾ ਆਪ ਵੱਸਦਾ ਹੈ।

ਪਦ ਅਰਥ ਸਾਜਿਆ = ਬਣਾਇਆ ਹੈ। ਜਿਸੁ ਨਾਲਿ = ਕਿਉਂਕਿ ਇਸ (ਸਰੀਰ) ਦੇ ਨਾਲ, ਇਸ ਸਰੀਰ ਵਿਚ।

SikhNet (Spanish)El Señor construyó Jarimander, el Templo del Señor y el Señor habita ahí.

ਗੁਰਮਤੀ ਹਰਿ ਪਾਇਆ; ਮਾਇਆ ਮੋਹ ਪਰਜਾਲਿ ॥

guramatee har paaeaa; maaeaa moh parajaal | Ang 1418

Sant Singh KhalsaFollowing the Guru's Teachings, I have found the Lord; my emotional attachment to Maya has been burnt away.
Manmohan SinghBurning off the love of riches, I have attained my God, through the Guru's instruction.
Manmohan Singh (Punjabi)ਧਨ-ਦੌਲਤ ਦੀ ਮਮਤਾ ਨੂੰ ਸਾੜ ਕੇ ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਆਪਦੇ ਵਾਹਿਗੁਰੂ ਨੂੰ ਪਾ ਲਿਆ ਹੈ।
Fareedkot Teekaਗੁਰਮਤੀਓਂ ਨੇ ਮਾਯਾ ਕੇ ਮੋਹ ਕੋ (ਪਰਜਾਲਿ) ਵਿਸ਼ੇਸ਼ ਕਰ ਜਲਾਇ ਕਰ ਹਰੀ ਕੋ ਪਾਯਾ ਹੈ॥
Prof. Sahib Singh(ਪਰ) ਗੁਰੂ ਦੀ ਮੱਤ ਤੁਰ ਕੇ (ਅੰਦਰੋਂ) ਮਾਇਆ ਦਾ ਮੋਹ ਚੰਗੀ ਤਰ੍ਹਾਂ ਸਾੜ ਕੇ (ਹੀ, ਕਿਸੇ ਭਾਗਾਂ ਵਾਲੇ ਨੇ ਅੰਦਰ-ਵੱਸਦਾ) ਪਰਮਾਤਮਾ ਲੱਭਾ ਹੈ।

ਪਦ ਅਰਥ ਪਰਜਾਲਿ = ਚੰਗੀ ਤਰ੍ਹਾਂ ਸਾੜ ਕੇ।

SikhNet (Spanish)Siguiendo las Enseñanzas del Guru, he encontrado al Señor y mis apegos emocionales a Maya han sido sofocados.

ਹਰਿ ਮੰਦਰਿ ਵਸਤੁ ਅਨੇਕ ਹੈ; ਨਵ ਨਿਧਿ ਨਾਮੁ ਸਮਾਲਿ ॥

har mandar vasat anek hai; nav nidh naam samaal | Ang 1418

Sant Singh KhalsaCountless things are in the Harimandir, the Temple of the Lord; contemplate the Naam, and the nine treasures will be yours.
Manmohan SinghContemplating the nine treasure of the Name, the mortal finds millions of invaluable things in the God's palace.
Manmohan Singh (Punjabi)ਨਾਮ ਦੇ ਨੋ ਖਜਾਲਿਆਂ ਦਾ ਸਿਮਰਨ ਕਰਨ ਦੁਆਰਾ, ਪ੍ਰਾਣੀ ਵਾਹਿਗੁਰੂ ਦੇ ਮਹਿਲ ਅੰਦਰ ਕ੍ਰੋੜਾ ਹੀ ਅਮੋਲਕ ਵਸਤੂਆਂ ਨੂੰ ਪਾ ਲੈਂਦਾ ਹੈ।
Fareedkot Teekaਇਸ ਸਰੀਰ ਰੂਪੀ ਹਰਿਮੰਦਰ ਮੇਂ ਸੁਭ ਗੁਣੋਂ ਰੂਪ ਅਨੇਕ ਵਸਤੂ ਹੈਂ, ਤਾਂ ਤੇ ਹੇ ਭਾਈ! ਇਸ ਸਰੀਰ ਮੇਂ ਨੌ ਨਿਧ ਰੂਪ ਨਾਮ ਕੋ ਸਮਾਲ॥
Prof. Sahib Singhਪਰਮਾਤਮਾ ਦਾ ਨਾਮ, ਮਾਨੋ, ਨੌ ਖ਼ਜ਼ਾਨੇ ਹੈ (ਇਸ ਨੂੰ ਹਿਰਦੇ ਵਿਚ) ਸਾਂਭ ਕੇ ਰੱਖ (ਜੇ ਹਰਿ-ਨਾਮ ਸੰਭਾਲਿਆ ਜਾਏ, ਤਾਂ) ਇਸ ਸਰੀਰ-ਹਰਿਮੰਦਰ ਵਿਚ ਅਨੇਕਾਂ ਹੀ ਉੱਤਮ ਕੀਮਤੀ ਗੁਣ (ਲੱਭ ਪੈਂਦੇ) ਹਨ।

ਪਦ ਅਰਥ ਮੰਦਰਿ = ਮੰਦਰ ਵਿਚ। ਨਵਨਿਧਿ ਨਾਮੁ = ਪਰਮਾਤਮਾ ਦਾ ਨਾਮ ਜੋ, ਮਾਨੋ, ਧਰਤੀ ਦੇ ਸਾਰੇ ਹੀ ਨੌ ਖ਼ਜ਼ਾਨੇ ਹੈ। ਸਮਾਲਿ = ਸਾਂਭ ਕੇ ਰੱਖ।

SikhNet (Spanish)Es incontable lo que hay en Jarimander, el Dorado Tempo del Señor, medita en el Naam y los Nueve Tesoros serán tuyos.

ਧਨੁ ਭਗਵੰਤੀ ਨਾਨਕਾ; ਜਿਨਾ ਗੁਰਮੁਖਿ ਲਧਾ ਹਰਿ ਭਾਲਿ ॥

dhan bhagavantee naanakaa; jinaa guramukh ladhaa har bhaal | Ang 1418

Sant Singh KhalsaBlessed is that happy soul-bride, O Nanak, who, as Gurmukh, seeks and finds the Lord.
Manmohan SinghBlessed is the fortunate bride, O Nanak, who searches and finds her Lord, by the Guru's grace.
Manmohan Singh (Punjabi)ਮੁਬਾਰਕ ਹੈ ਉਹ ਭਾਗਾਂ ਵਾਲੀ ਪਤਨੀ, ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਸੁਆਮੀ ਨੂੰ ਖੋਜ ਕੇ ਪਾ ਲੈਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਪੁਰਸ਼ ਪੁੰਨੋਂ ਵਾਲੇ ਧੰਨ ਹੈਂ ਜਿਨੋਂ ਨੇ ਗੁਰੋਂ ਦ੍ਵਾਰੇ ਹਰੀ ਕੋ (ਭਾਲਿ) ਖੋਜ ਕੇ ਲਭ ਲੀਆ ਹੈ॥
Prof. Sahib Singhਹੇ ਨਾਨਕ! ਸ਼ਾਬਾਸ਼ੇ ਉਹਨਾਂ ਭਾਗਾਂ ਵਾਲਿਆਂ ਨੂੰ, ਜਿਨ੍ਹਾਂ ਗੁਰੂ ਦੀ ਸਰਨ ਪੈ ਕੇ (ਇਸ ਸਰੀਰ-ਹਰਿਮੰਦਰ ਵਿਚ ਵੱਸਦਾ) ਪਰਮਾਤਮਾ ਖੋਜ ਕੇ ਲੱਭ ਲਿਆ।

ਪਦ ਅਰਥ ਧਨੁ = (धन्य)। ਭਗਵੰਤੀ = ਭਾਗਾਂ ਵਾਲੇ। ਗੁਰਮੁਖਿ = ਗੁਰੂ ਦੀ ਰਾਹੀਂ। ਲਧਾ = ਲੱਧਾ, ਲੱਭ ਗਿਆ।

SikhNet (Spanish)Bendita y feliz es la novia Alma, oh, dice Nanak, que como Gurmukj busca y encuentra al Señor.

ਵਡਭਾਗੀ ਗੜ ਮੰਦਰੁ ਖੋਜਿਆ; ਹਰਿ ਹਿਰਦੈ ਪਾਇਆ ਨਾਲਿ ॥੪੮॥

vaddabhaagee garr mandar khojiaa; har hiradai paaeaa naal |48| Ang 1418

Sant Singh KhalsaBy great good fortune, one searches the temple of the body-fortress, and finds the Lord within the heart. ||48||
Manmohan SinghThrough the greatest good fortune, man searches the palace in his body fortress and finds the Lord near him in the heart.
Manmohan Singh (Punjabi)ਪਰਮ ਚੰਗੇ ਨਸੀਬਾਂ ਰਾਹੀਂ, ਇਨਸਾਨ ਆਪਣੀ ਦੇਹ ਦੇ ਕਿਲ੍ਹੇ ਵਿਚਲੇ ਮਹਿਲ ਦੀ ਢੂੰਡ ਭਾਲ ਕਰਕੇ ਸੁਆਮੀ ਨੂੰ ਆਪਣੇ ਨੇੜੇ ਹੀ ਦਿਲ ਅੰਦਰ ਪਾ ਲੈਂਦਾ ਹੈ।
Fareedkot Teekaਜਿਨ ਵਡਭਾਗੀਓਂ ਨੇ ਇਸ ਸਰੀਰ ਮੰਦਰ ਮੇਂ (ਗੜ) ਕਿਲੇ ਰੂਪੀ ਅੰਤਸਕਰਨ ਮੇਂ ਖੋਜਿਆ ਹੈ, ਤਿਨੋਂ ਨੇ ਹ੍ਰਿਦੇ ਕੇ ਸਾਥ ਹੀ ਹਰੀ ਕੋ ਪਾਇ ਲੀਆ ਹੈ॥੪੯॥
Prof. Sahib Singhਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੇ ਇਸ ਸਰੀਰ ਕਿਲ੍ਹੇ ਨੂੰ ਸਰੀਰ ਮੰਦਰ ਨੂੰ ਖੋਜਿਆ, ਹਿਰਦੇ ਵਿਚ ਹੀ ਆਪਣੇ ਨਾਲ ਵੱਸਦਾ ਪਰਮਾਤਮਾ ਲੱਭ ਲਿਆ ॥੪੮॥

ਪਦ ਅਰਥ ਗੜ = ਕਿਲ੍ਹਾ। ਹਿਰਦੈ = ਹਿਰਦੇ ਵਿਚ ॥੪੮॥

SikhNet (Spanish)Por una Gran Fortuna, uno busca y encuentra el templo de la fortaleza del cuerpo y encuentra al Señor en el corazón. (48)

ਮਨਮੁਖ ਦਹ ਦਿਸਿ ਫਿਰਿ ਰਹੇ; ਅਤਿ ਤਿਸਨਾ ਲੋਭ ਵਿਕਾਰ ॥

manamukh deh dis fir rahe; at tisanaa lobh vikaar | Ang 1418

Sant Singh KhalsaThe self-willed manmukhs wander lost in the ten directions, led by intense desire, greed and corruption.
Manmohan SinghInvolved in the supreme desire, greed and sin, the egocentrics wander about in ten directions.
Manmohan Singh (Punjabi)ਪਰਮ ਖਾਹਿਸ਼, ਲਾਲਚ ਅਤੇ ਪਾਪ ਅੰਦਰ ਫਾਬੇ ਹੋਏ ਮਨਮਤੀਏ ਦਸੀ ਪਾਸੀ ਭਟਕਦੇ ਫਿਰਦੇ ਹਨ।
Fareedkot Teekaਮਨਮੁਖ ਦਸੋ ਦਿਸਾ ਮੇਂ ਫਿਰ ਰਹੇ ਹੈਂ ਜਿਨੋਂ ਮੇਂ ਤ੍ਰਿਸ਼ਨਾ ਔ ਲੋਭਾਦੀ ਅਤੀ ਵਿਕਾਰ ਇਸਥਿਤ ਹੈਂ॥
Prof. Sahib Singhਮਾਇਆ ਦੀ ਭਾਰੀ ਤ੍ਰਿਸ਼ਨਾ, ਮਾਇਆ ਦਾ ਲਾਲਚ ਅਤੇ ਅਨੇਕਾਂ ਵਿਕਾਰਾਂ ਵਿਚ ਫਸ ਕੇ ਆਪਣੇ ਮਨ ਦੇ ਮੁਰੀਦ ਮਨੁੱਖ ਦਸੀਂ ਪਾਸੀਂ ਭਟਕਦੇ ਫਿਰਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦਹ = ਦਸ। ਦਿਸਿ = ਪਾਸਾ। ਦਹ ਦਿਸਿ = ਦਸੀਂ ਪਾਸੀਂ (ਚਾਰ ਤਰਫਾਂ, ਚਾਰ ਨੁੱਕਰਾਂ, ਉਪਰ, ਹੇਠ)।

SikhNet (Spanish)Los arrogantes Manmukjs vagan perdidos en las diez direcciones, arrastrados por un intenso deseo, avaricia y corrupción.

ਮਾਇਆ ਮੋਹੁ. ਨ ਚੁਕਈ; ਮਰਿ ਜੰਮਹਿ ਵਾਰੋ ਵਾਰ ॥

maaeaa mohu. na chukee; mar jameh vaaro vaar | Ang 1419

Sant Singh KhalsaTheir attachment to Maya does not cease; they die, only to be reborn, over and over again.
Manmohan SinghTheir love of wealth goes not and they die are born again and again.
Manmohan Singh (Punjabi)ਉਨ੍ਹਾਂ ਦੀ ਧਨ-ਦੌਲਤ ਦੀ ਮਮਤਾ ਜਾਂਦੀ ਨਹੀਂ ਅਤੇ ਉਹ ਮੁੜ ਮੁੜ ਕੇ ਮਰਦੇ ਤੇ ਜੰਮਦੇ ਰਹਿੰੇਦ ਹਨ।
Fareedkot Teekaਤਿਨੋਂ ਕੇ ਰਿਦੇ ਤੇ ਮਾਯਾ ਕਾ ਮੋਹਿ ਦੂਰ ਨਹੀਂ ਹੋਤਾ ਹੈ, ਇਸੀ ਤੇ ਓਹ ਵਾਰੰਵਾਰ ਜਨਮਤੇ ਮਰਤੇ ਹੈਂ॥
Prof. Sahib Singh(ਜਿਤਨਾ ਚਿਰ ਉਹਨਾਂ ਦੇ ਅੰਦਰੋਂ) ਮਾਇਆ ਦਾ ਮੋਹ ਮੁੱਕਦਾ ਨਹੀਂ, ਉਹ ਮੁੜ ਮੁੜ ਜੰਮਦੇ ਰਹਿੰਦੇ ਹਨ।

ਪਦ ਅਰਥ ਨ ਚੁਕਈ = ਨਹੀਂ ਮੁੱਕਦਾ। ਮਰਿ ਜੰਮਹਿ = ਮਰ ਕੇ ਜੰਮਦੇ ਹਨ। ਵਾਰੋ ਵਾਰ = ਬਾਰ ਬਾਰ, ਮੁੜ ਮੁੜ।

SikhNet (Spanish)Su apego a Maya no cesa, mueren sólo para nacer y volver a morir, una y otra vez,

ਸਤਿਗੁਰੁ ਸੇਵਿ ਸੁਖੁ ਪਾਇਆ; ਅਤਿ ਤਿਸਨਾ ਤਜਿ ਵਿਕਾਰ ॥

satigur sev sukh paaeaa; at tisanaa taj vikaar | Ang 1419

Sant Singh KhalsaServing the True Guru, peace is found; intense desire and corruption are discarded.
Manmohan SinghShedding his immense craving and sin, the mortal attains peace, by serving the True Guru.
Manmohan Singh (Punjabi)ਆਪਣੀ ਅਤਿਅੰਤ ਖਾਹਿਸ਼ ਅਤੇ ਪਾਪ ਨੂੰ ਛਡ ਸਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਆਰਾਮ ਪਾਉਂਦਾ ਹੈ।
Fareedkot Teekaਜਿਨੋਂ ਨੇ ਸਤਿਗੁਰੋਂ ਕੋ ਸੇਵ ਕਰ ਕੇ ਅਤਿਸੈ ਕਰ ਤ੍ਰਿਸ਼ਨਾ, ਲੋਭ ਆਦੀ ਵਿਕਾਰੋਂ ਕੋ ਤਿਆਗ ਕਰ ਕੇ ਸੁਖੋਂ ਕੋ ਪਾਇਆ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਤ੍ਰਿਸ਼ਨਾ ਆਦਿਕ ਵਿਕਾਰ ਤਿਆਗ ਕੇ ਜਿਨ੍ਹਾਂ ਨੇ ਆਤਮਕ ਆਨੰਦ ਹਾਸਲ ਕਰ ਲਿਆ,

ਪਦ ਅਰਥ ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਸੁਖੁ = ਆਤਮਕ ਆਨੰਦ। ਤਜਿ = ਤਿਆਗ ਕੇ।

SikhNet (Spanish)pero sirviendo al Verdadero Guru, la Paz es encontrada y el deseo intenso y la corrupción desaparecen.

ਜਨਮ ਮਰਨ ਕਾ ਦੁਖੁ ਗਇਆ; ਜਨ ਨਾਨਕ. ਸਬਦੁ ਬੀਚਾਰਿ ॥੪੯॥

janam maran kaa dukh geaa; jan naanak. sabad beechaar |49| Ang 1419

Sant Singh KhalsaThe pains of death and birth are taken away; servant Nanak reflects upon the Word of the Shabad. ||49||
Manmohan SinghPondering over The Lord's Name, O slave Nanak, the pain of birth and death is shed off.
Manmohan Singh (Punjabi)ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਹੇ ਗੋਲੇ ਨਾਨਕ! ਜੰਮਣ ਤੇ ਮਰਨ ਦੀ ਪੀੜ ਕਟੀ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਬਦ ਕੇ ਵਿਚਾਰ ਕਰਨੇ ਸੇ ਤਿਨ ਜਨੋਂ ਕਾ ਜਨਮ ਮਰਨ ਕਾ ਦੁਖ ਸੰਪੂਰਨ ਦੂਰ ਹੋ ਗਿਆ ਹੈ॥੪੯॥
Prof. Sahib Singhਹੇ ਦਾਸ ਨਾਨਕ! ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਗਿਆ ॥੪੯॥

ਪਦ ਅਰਥ ਸਬਦੁ ਬੀਚਾਰਿ = ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ ॥੪੯॥

SikhNet (Spanish)El dolor de la trasmigración se va. El Sirviente Nanak medita en la Palabra del Shabd. (49)

ਹਰਿ ਹਰਿ ਨਾਮੁ ਧਿਆਇ ਮਨ; ਹਰਿ ਦਰਗਹ ਪਾਵਹਿ ਮਾਨੁ ॥

har har naam dhiaae man; har daragah paaveh maan | Ang 1419

Sant Singh KhalsaMeditate on the Name of the Lord, Har, Har, O mortal being, and you shall be honored in the Court of the Lord.
Manmohan SinghContemplating the Lord God's Name, O my soul, thou shall obtain honour in the Lord's court.
Manmohan Singh (Punjabi)ਸਾਈਂ ਹਰੀ ਦੇ ਨਾਮ ਦਾ ਸਮਰਨ ਕਰਨ ਦੁਆਰਾ, ਹੇ ਮੇਰੀ ਜਿੰਦੜੀਏ! ਤੂੰ ਸਾਈਂ ਦੇ ਦਰਬਾਰ ਅੰਦਰ ਇਜ਼ਤ ਪਾਵੇਗੀ।
Fareedkot Teekaਮਨ, ਬਾਣੀ ਸੇ ਹਰਿ ਹਰਿ ਨਾਮ ਧਿਆਵਣੇ ਕਰਕੇ, ਹੇ ਭਾਈ! ਵਾਹਿਗੁਰੂ ਕੀ ਦਰਗਾਹ ਮੇਂ ਮਾਨ ਪਾਵੈਂਗਾ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ (ਸਿਮਰਨ ਦੀ ਬਰਕਤਿ ਨਾਲ) ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰੇਂਗਾ।

ਪਦ ਅਰਥ ਮਨ = ਹੇ ਮਨ! ਧਿਆਇ = ਸਿਮਰਿਆ ਕਰ। ਪਾਵਹਿ = ਤੂੰ ਹਾਸਲ ਕਰ ਲਏਂਗਾ। ਮਾਨੁ = ਇੱਜ਼ਤ, ਆਦਰ।

SikhNet (Spanish)Medita en el Nombre del Señor, Jar, Jar, oh mortal, y serás honrado en la Corte del Señor.

ਕਿਲਵਿਖ ਪਾਪ ਸਭਿ ਕਟੀਅਹਿ; ਹਉਮੈ ਚੁਕੈ ਗੁਮਾਨੁ ॥

kilavikh paap sabh katteeeh; haumai chukai gumaan | Ang 1419

Sant Singh KhalsaAll your sins and terrible mistakes shall be taken away, and you shall be rid of your pride and egotism.
Manmohan SinghAll thine misdeeds and sins shall be erased and thou shall be rid of self-conceit and ego.
Manmohan Singh (Punjabi)ਤੇਰੇ ਸਾਰੇ ਕੁਕਰਮ ਅਤੇ ਗੁਨਾਹ ਮਿਟ ਜਾਣਗੇ ਅਤੇ ਤੂੰ ਸਵੈ-ਹੰਗਤਾ ਤੇ ਹੰਕਾਰ ਤੋਂ ਖਲਾਸੀ ਪਾ ਜਾਵੇਗਾ।
Fareedkot Teekaਨਾਮ ਕੇ ਜਾਪ ਸੇ ਹੀ ਸੰਪੂਰਣ (ਕਿਲਵਿਖ) ਮਹਾਂ ਪਾਪ ਔ ਸਮਾਨ ਪਾਪ ਕਟੀਤੇ ਹੈਂ ਔਰ ਹਉਮੈ ਕਾ ਗੁਮਾਨ ਭੀ ਦੂਰ ਹੋ ਜਾਤਾ ਹੈ॥
Prof. Sahib Singh(ਸਿਮਰਨ ਕੀਤਿਆਂ ਮਨੁੱਖ ਦੇ) ਸਾਰੇ ਪਾਪ ਐਬ ਕੱਟੇ ਜਾਂਦੇ ਹਨ, (ਮਨ ਵਿਚੋਂ) ਹਉਮੈ ਅਹੰਕਾਰ ਦੂਰ ਹੋ ਜਾਂਦਾ ਹੈ।

ਪਦ ਅਰਥ ਕਿਲਵਿਖ = ਪਾਪ। ਸਭਿ = ਸਾਰੇ। ਕਟੀਅਹਿ = ਕੱਟੇ ਜਾਂਦੇ ਹਨ। ਚੁਕੈ = ਮੁੱਕ ਜਾਂਦਾ ਹੈ।

SikhNet (Spanish)Todas tus faltas y terribles errores serán borrados y te podrás liberar de tu orgullo egoísta.

ਗੁਰਮੁਖਿ ਕਮਲੁ ਵਿਗਸਿਆ; ਸਭੁ ਆਤਮ ਬ੍ਰਹਮੁ ਪਛਾਨੁ ॥

guramukh kamal vigasiaa; sabh aatam braham pachhaan | Ang 1419

Sant Singh KhalsaThe heart-lotus of the Gurmukh blossoms forth, realizing God, the Soul of all.
Manmohan SinghBy the Guru's grace, the heart lotus blooms and one realises the All-pervading Lord contained all over.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਦਿਲ ਕੰਵਲ ਖਿੜ ਜਾਂਦਾ ਹੈ ਅਤੇ ਜੀਵ ਸਰਬ-ਵਿਆਪਕ ਸੁਆਮੀ ਨੂੰ ਸਾਰੇ ਹੀ ਰਮਿਆ ਹੋਇਆ ਅਨੁਭਵ ਕਰਦਾ ਹੈ।
Fareedkot Teekaਗੁਰਮੁਖੋਂ ਕਾ ਹ੍ਰਿਦਾ ਕਮਲ (ਵਿਗਸਿਆ) ਖਿੜਿਆ ਹੈ, ਕਿਉਂ ਕਿ ਉਨੋਂ ਨੇ ਸਰਬ ਮੇਂ ਆਤਮ ਰੂਪ ਬ੍ਰਹਮ ਕੋ ਪੜਾਣਿਆ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ (ਸਿਮਰਨ ਕੀਤਿਆਂ) ਹਿਰਦਾ-ਕੌਲ ਫੁੱਲ ਖਿੜ ਪੈਂਦਾ ਹੈ, ਹਰ ਥਾਂ ਸਰਬ-ਵਿਆਪਕ ਪ੍ਰਭੂ ਹੀ ਸਾਥੀ ਦਿੱਸਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕਮਲੁ = ਹਿਰਦਾ-ਕੌਲ ਫੁੱਲ। ਵਿਗਸਿਆ = ਖਿੜ ਪੈਂਦਾ ਹੈ। ਸਭੁ = ਹਰ ਥਾਂ। ਆਤਮ ਬ੍ਰਹਮ = ਸਰਬ-ਵਿਆਪਕ ਹਰੀ। ਪਛਾਨੁ = ਪਛਾਣੂ, ਸਾਥੀ।

SikhNet (Spanish)El Loto del Corazón del Gurmukj florece, tomando Conciencia de Dios.

ਹਰਿ ਹਰਿ ਕਿਰਪਾ ਧਾਰਿ ਪ੍ਰਭ; ਜਨ ਨਾਨਕ. ਜਪਿ ਹਰਿ ਨਾਮੁ ॥੫੦॥

har har kirapaa dhaar prabh; jan naanak. jap har naam |50| Ang 1419

Sant Singh KhalsaO Lord God, please shower Your Mercy upon servant Nanak, that he may chant the Name of the Lord. ||50||
Manmohan SinghO God, the Lord Master, show Thou mercy unto serf Nanak, that he may recite the Lord's Name.
Manmohan Singh (Punjabi)ਹੇ ਵਾਹਿਗੁਰੂ, ਸੁਆਮੀ ਮਾਲਕ! ਤੂੰ ਨਫਰ ਲਾਨਕ ਉਤੇ ਮਿਹਰ ਕਰ, ਤਾਂ ਜੋ ਉਸ ਸੁਆਮੀ ਦੇ ਨਾਮ ਦਾ ਉਚਾਰਨ ਕਰੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਹਰੀ ਪ੍ਰਭੂ ਨੇ ਹਰ ਪ੍ਰਕਾਰ ਸੇ ਗੁਰਮੁਖੋਂ ਪਰ ਕ੍ਰਿਪਾ ਧਾਰੀ ਹੈ ਤਬ ਤਿਨੋਂ ਨੇ ਮਨ, ਬਾਣੀ ਕਰ ਕੇ ਹਰਿ ਹਰਿ ਨਾਮ ਕੋ ਜਪਿਆ ਹੈ॥੫੦॥
Prof. Sahib Singhਹੇ ਦਾਸ ਨਾਨਕ! ਹੇ ਹਰੀ! ਹੇ ਪ੍ਰਭੂ (ਮੇਰੇ ਉੱਤੇ) ਮਿਹਰ ਕਰ, ਮੈਂ (ਸਦਾ ਤੇਰਾ) ਨਾਮ ਜਪਦਾ ਰਹਾਂ ॥੫੦॥

ਪਦ ਅਰਥ ਹਰਿ ਹਰਿ = ਹੇ ਹਰੀ! ਪ੍ਰਭ = ਹੇ ਪ੍ਰਭੂ! ਜਪਿ = ਜਪੀਂ, ਮੈਂ ਜਪਦਾ ਰਹਾਂ ॥੫੦॥

SikhNet (Spanish)El Alma de todos, oh, Dios nuestro Señor, rocía Tu Misericordia sobre el Sirviente Nanak para que pueda cantar el Nombre de Dios. (50)

ਧਨਾਸਰੀ ਧਨਵੰਤੀ ਜਾਣੀਐ ਭਾਈ; ਜਾਂ ਸਤਿਗੁਰ ਕੀ ਕਾਰ ਕਮਾਇ ॥

dhanaasaree dhanavantee jaaneeai bhaaee; jaan satigur kee kaar kamaae | Ang 1419

Sant Singh KhalsaIn Dhanaasaree, the soul-bride is known to be wealthy, O Siblings of Destiny, when she works for the True Guru.
Manmohan SinghIn Dhanasri measure, then alone the bride is known to be wealthy, when she performs the service of the True Guru, O brother.
Manmohan Singh (Punjabi)ਧਨਾਸਰੀ ਰਾਗ ਵਿੱਚ ਕੇਵਲ ਤਾਂ ਹੀ ਪਤਨੀ ਧਨਵਾਨ ਜਾਣੀ ਜਾਂਦੀ ਹੈ, ਜਦ ਉਹ ਸਚੇ ਗੁਰਾਂ ਦੀ ਟਹਿਲ ਸੇਵਾ ਕਰਦੀ ਹੈ, ਹੇ ਭਰਾਵਾ!
Fareedkot Teekaਹੇ ਭਾਈ! (ਧਨਾਸਰੀ) ਆਸੁਰੀ ਸੰਪਦਾ ਰੂਪੀ ਧਨ ਕੋ ਧਾਰਨੇ ਵਾਲੀ ਜੋ ਬੁਧੀ ਹੈ, ਸੋ ਤਬ ਦੈਵੀ ਸੰਪਤੀ ਰੂਪ (ਧਨਵੰਤੀ) ਧਨ ਵਾਲੀ ਜਾਣੀਏਗੀ ਜਬ ਸਤਿਗੁਰੋਂ ਕੀ ਕਾਰ ਕੋ ਕਮਾਵਹਿ, ਭਾਵ ਯੇਹ ਸਰਧਾ ਸਹਿਤ ਸੇਵਾ ਕਰੇ॥
Prof. Sahib Singhਹੇ ਭਾਈ! ਤਦੋਂ ਉਸ ਜੀਵ-ਇਸਤ੍ਰੀ ਨੂੰ ਨਾਮ-ਧਨ ਵਾਲੀ ਭਾਗਾਂ ਵਾਲੀ ਸਮਝਣਾ ਚਾਹੀਦਾ ਹੈ, ਜਦੋਂ ਕੋਈ ਜੀਵ-ਇਸਤ੍ਰੀ ਗੁਰੂ ਦੀ (ਦੱਸੀ) ਕਾਰ ਕਰਨ ਲੱਗ ਪੈਂਦੀ ਹੈ,

ਪਦ ਅਰਥ ਧਨਾਸਰੀ = ਇਕ ਰਾਗਣੀ। ਧਨਵੰਤੀ = ਧਨ ਵਾਲੀ, ਭਾਗਾਂ ਵਾਲੀ। ਜਾਣੀਐ = ਸਮਝੀ ਜਾਣੀ ਚਾਹੀਦੀ ਹੈ। ਭਾਈ = ਹੇ ਭਾਈ! ਜਾਂ = ਜਦੋਂ। ਕਮਾਇ = ਕਮਾਂਦੀ ਹੈ।

SikhNet (Spanish)En Danasri se sabe que la Novia Alma es acaudalada, oh Hermanos del Destino, cuando ella trabaja para el Verdadero Guru.

ਤਨੁ ਮਨੁ ਸਉਪੇ. ਜੀਅ ਸਉ ਭਾਈ; ਲਏ ਹੁਕਮਿ ਫਿਰਾਉ ॥

tan man saupe. jeea sau bhaaee; le hukam firaau | Ang 1419

Sant Singh KhalsaShe surrenders her body, mind and soul, O Siblings of Destiny, and lives according to the Hukam of His Command.
Manmohan SinghO brother, she should surrender her body and soul together with her life to the Sat Guru and ought to walk in his will.
Manmohan Singh (Punjabi)ਹੇ ਵੀਰਾਂ! ਉਸ ਨੂੰ ਆਪਣੀ ਦੇਹ ਤੇ ਆਤਮਾ ਆਪਣੀ ਜਿੰਦਗੀ ਸਮੇਤ ਸਚੇ ਗੁਰਾਂ ਨੂੰ ਅਰਪਨ ਕਰ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਰਜ਼ਾ ਅੰਦਰ ਟੁਰਨਾ ਉਚਿਤ ਹੈ।
Fareedkot Teekaਹੇ ਭਾਈ! ਸਤਿਗੁਰੋਂ ਕੇ ਅਗੇ ਤਨ, ਮਨ ਜੀਅ ਕੇ ਸੰਯੁਗਤ ਸੌਂਪ ਦੇਵੇ ਅਰ ਤਿਨੋਂ ਕਾ ਹੁਕਮ ਮਾਨ ਕਰ ਕੇ ਆਸੁਰੀ ਸੰਪਤੀ ਤੇ ਬੁਧੀ ਕੋ (ਫਿਰਾਉ) ਮੋੜ ਲੇਵੇ॥
Prof. Sahib Singhਹੇ ਭਾਈ! ਜਦੋਂ ਉਹ ਆਪਣਾ ਤਨ ਆਪਣਾ ਮਨ ਆਪਣੀ ਜਿੰਦ ਸਮੇਤ (ਆਪਣੇ ਗੁਰੂ ਦੇ) ਹਵਾਲੇ ਕਰਦੀ ਹੈ, ਜਦੋਂ ਉਹ (ਆਪਣੇ ਗੁਰੂ ਦੇ) ਹੁਕਮ ਵਿਚ ਜੀਵਨ-ਤੋਰ ਤੁਰਨ ਲੱਗ ਪੈਂਦੀ ਹੈ,

ਪਦ ਅਰਥ ਸਉਪੇ = ਸੌਂਪਦੀ ਹੈ, ਭੇਟਾ ਕਰਦੀ ਹੈ, ਹਵਾਲੇ ਕਰਦੀ ਹੈ। ਜੀਅ ਸਉ = ਜਿੰਦ ਸਮੇਤ। ਹੁਕਮਿ = ਹੁਕਮ ਵਿਚ। ਲਏ ਫਿਰਾਉ = ਫੇਰਾ ਲੈਂਦੀ ਹੈ, ਤੁਰਦੀ-ਫਿਰਦੀ ਹੈ, ਜੀਵਨ-ਤੋਰ ਤੁਰਦੀ ਹੈ।

SikhNet (Spanish)Ella entrega su cuerpo, mente y Alma, oh Hermanos del Destino, y vive de acuerdo al Jukam de Su Comando.

ਜਹ ਬੈਸਾਵਹਿ ਬੈਸਹ ਭਾਈ; ਜਹ ਭੇਜਹਿ ਤਹ ਜਾਉ ॥

jeh baisaaveh baisah bhaaee; jeh bhejeh teh jaau | Ang 1419

Sant Singh KhalsaI sit where He wishes me to sit, O Siblings of Destiny; wherever He sends me, I go.
Manmohan SinghO brother, I sit where God makes me sit, I stand where He makes me stand, and I go where He makes me go.
Manmohan Singh (Punjabi)ਜਿਥੇ ਵਾਹਿਗੁਰੂ ਮੈਨੂੰ ਬਿਠਾਉਂਦਾ ਹੈ, ਉਥੇ ਹੀ ਮੈਂ ਬੈਠਦਾ ਹਾਂ, ਹੇ ਵੀਰ! ਅਤੇ ਜਿਥੇ ਉਹ ਮੈਨੂੰ ਘਲਦਾ ਹੈ ਉਥੇ ਹੀ ਮੈਂ ਜਾਂਦਾ ਹਾਂ।
Fareedkot Teekaਹੇ ਭਾਈ! ਜਹਾਂ ਸਤਿਗੁਰ ਬੈਠਾਵੈ ਤਹਾਂ ਬੈਠਣਾ ਕਰੇ ਅਰ ਜਹਾਂ ਭੇਜੇ ਤਹਾਂ ਜਾਵੈ॥
Prof. Sahib Singh(ਹੇ ਭਾਈ! ਜੀਵ ਪ੍ਰਭੂ ਦੇ ਹੁਕਮ ਤੋਂ ਆਕੀ ਹੋ ਹੀ ਨਹੀਂ ਸਕਦੇ) ਜਿਥੇ ਪ੍ਰਭੂ ਜੀ ਅਸਾਂ ਜੀਵਾਂ ਨੂੰ ਬਿਠਾਂਦੇ ਹਨ, ਉੱਥੇ ਹੀ ਅਸੀਂ ਬੈਠਦੇ ਹਾਂ, ਜਿੱਥੇ ਪ੍ਰਭੂ ਜੀ ਮੈਨੂੰ ਭੇਜਦੇ ਹਨ, ਉਥੇ ਹੀ ਮੈਂ ਜਾਂਦਾ ਹਾਂ।

ਪਦ ਅਰਥ ਜਹ = ਜਿੱਥੇ। ਬੈਸਾਵਹਿ = (ਪ੍ਰਭੂ ਜੀ) ਬਿਠਾਂਦੇ ਹਨ। ਬੈਸਹ = ਅਸੀਂ ਜੀਵ ਬੈਠਦੇ ਹਾਂ। ਭੇਜਹਿ = (ਪ੍ਰਭੂ ਜੀ) ਭੇਜਦੇ ਹਨ। ਤਹ = ਉਥੇ। ਜਾਉ = ਜਾਉਂ, ਮੈਂ ਜਾਂਦਾ ਹਾਂ।

SikhNet (Spanish)Me siento ahí donde Él quiere que me siente, oh Hermanos del Destino, a donde sea que me manda, ahí voy.

ਏਵਡੁ ਧਨੁ ਹੋਰੁ ਕੋ ਨਹੀ ਭਾਈ; ਜੇਵਡੁ ਸਚਾ ਨਾਉ ॥

evadd dhan hor ko nahee bhaaee; jevadd sachaa naau | Ang 1419

Sant Singh KhalsaThere is no other wealth as great, O Siblings of Destiny; such is the greatness of the True Name.
Manmohan SinghO brother, there is no other wealth as great as the True Name.
Manmohan Singh (Punjabi)ਜਿਡਾ ਵਡਾ ਸਚਾ ਨਾਮ ਹੈ, ਹੇ ਵੀਰ, ਓਡਾ ਵਡਾ ਹੋਰ ਕੋਈ ਪਦਾਰਥ ਨਹੀਂ।
Fareedkot Teekaਜਿਤਨਾ ਵਡਾ ਸਚੇ ਕਾ ਨਾਮ ਹੈ ਇਸ ਤੇ ਵਡਾ ਹੋਰ ਕੋਈ ਧਨ ਨਹੀਂ ਹੈ॥
Prof. Sahib Singhਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ (-ਧਨ) ਜਿਤਨਾ ਕੀਮਤੀ ਹੈ, ਇਤਨਾ ਕੀਮਤੀ ਹੋਰ ਕੋਈ ਧਨ ਨਹੀਂ ਹੈ।

ਪਦ ਅਰਥ ਏਵਡੁ = ਏਡਾ ਵੱਡਾ, ਇਤਨਾ ਕੀਮਤੀ। ਕੋ = ਕੋਈ। ਜੇਵਡੁ = ਜਿਤਨਾ ਕੀਮਤੀ। ਸਚਾ ਨਾਉ = ਸਦਾ-ਥਿਰ ਹਰਿ-ਨਾਮ ਧਨ।

SikhNet (Spanish)No hay Riqueza más Grande, oh Hermanos del Destino, tal es la Grandeza del Verdadero Nombre,

ਸਦਾ ਸਚੇ ਕੇ ਗੁਣ ਗਾਵਾਂ ਭਾਈ; ਸਦਾ ਸਚੇ ਕੈ ਸੰਗਿ ਰਹਾਉ ॥

sadaa sache ke gun gaavaan bhaaee; sadaa sache kai sang rahaau | Ang 1419

Sant Singh KhalsaI sing forever the Glorious Praises of the True Lord; I shall remain with the True One forever.
Manmohan SinghI ever sing the praises of the True Lord, O brother and ever abide with the True Lord.
Manmohan Singh (Punjabi)ਮੈਂ ਹਮੇਸ਼ਾਂ ਸਚੇ ਸਾਈਂ ਦੀਆਂ ਸਿਫਤਾਂ ਗਾਇਨ ਕਰਦਾ ਹਾਂ, ਹੇ ਵੀਰ! ਅਤੇ ਹਮੇਸ਼ਾਂ ਹੀ ਸਚੇ ਸਾਈਂ ਦੇ ਨਾਲ ਵਸਦਾ ਹਾਂ।
Fareedkot Teekaਹੇ ਭਾਈ! ਸਦਾ ਸਚੇ ਕੇ ਗੁਣੋਂ ਕੋ ਬਾਣੀ ਕਰ ਕੇ ਗਾਯਨ ਕਰੀਏ ਔਰ ਸਦਾ ਹੀ ਤਿਸ ਸਚੇ ਵਾਹਿਗੁਰੂ ਕੇ ਸਾਥ ਮਨ ਕਰ ਕੇ ਇਸਥਿਤ ਰਹੀਏ॥
Prof. Sahib Singhਹੇ ਭਾਈ! ਮੈਂ ਤਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਹੀ ਸਦਾ ਗਾਂਦਾ ਹਾਂ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਹੀ ਟਿਕਿਆ ਰਹਿੰਦਾ ਹਾਂ।

ਪਦ ਅਰਥ ਗਾਵਾਂ = ਮੈਂ ਗਾਂਦਾ ਹਾਂ। ਭਾਈ = ਹੇ ਭਾਈ! ਕੈ ਸੰਗਿ = ਦੇ ਨਾਲ। ਸਚੇ ਕੈ ਸੰਗਿ = ਸਦਾ-ਥਿਰ ਪ੍ਰਭੂ ਦੇ ਨਾਲ। ਰਹਾਉ = ਰਹਉ, ਰਹਉਂ, ਮੈਂ ਰਹਿੰਦਾ ਹਾਂ।

SikhNet (Spanish)y así canto para siempre las Gloriosas Alabanzas del Verdadero Señor. Permaneceré con el Uno Verdadero para siempre.

ਪੈਨਣੁ. ਗੁਣ ਚੰਗਿਆਈਆ ਭਾਈ; ਆਪਣੀ ਪਤਿ ਕੇ ਸਾਦ ਆਪੇ ਖਾਇ ॥

painan. gun changiaaeea bhaaee; aapanee pat ke saad aape khaae | Ang 1419

Sant Singh KhalsaSo wear the clothes of His Glorious Virtues and goodness, O Siblings of Destiny; eat and enjoy the flavor of your own honor.
Manmohan SinghMake thou the Lord's praise and virtues thy wear, O brother and thyself enjoy the relish of thy honour.
Manmohan Singh (Punjabi)ਤੂੰ ਹਰੀ ਦੀਆਂ ਸਿਫਤਾਂ ਤੇ ਨੇਕੀਆਂ ਨੂੰ ਆਪਣੀ ਪੁਸ਼ਾਕਾ ਬਦਾ, ਹੇ ਵੀਰ! ਅਤੇ ਆਪਣੀ ਇਜ਼ਤ ਦਾ ਸੁਆਦ ਆਪੇ ਹੀ ਮਾਣ।
Fareedkot Teekaਤਿਸ ਕੇ ਗੁਣ ਕਥਾ, ਕੀਰਤਨ ਸੁਣਨਾ ਰੂਪ ਜੋ ਪੈਨਣਾ ਕਰਤਾ ਹੈ ਔਰ ਪਰਉਪਕਾਰ ਆਦੀ ਚੰਗਿਆਈਆਂ ਕਰ ਕੇ ਓਹ ਆਪਣੀ ਪਤਿਸ਼ਟਾ ਕੇ ਸ੍ਵਾਦ ਕੋ ਆਪੇ ਖਾਤਾ ਅਰਥਾਤ ਭੋਗਤਾ ਹੈ॥
Prof. Sahib Singh(ਜਿਸ ਮਨੁੱਖ ਦੇ ਹਿਰਦੇ ਵਿਚ ਰੱਬੀ) ਗੁਣਾਂ (ਰੱਬੀ) ਚੰਗਿਆਈਆਂ ਦਾ ਨਿਵਾਸ ਹੋ ਜਾਂਦਾ ਹੈ (ਉਹ ਮਨੁੱਖ ਲੋਕ ਪਰਲੋਕ ਵਿਚ) ਇੱਜ਼ਤ-ਆਦਰ ਹਾਸਲ ਕਰਦਾ ਹੈ। (ਉਹ ਮਨੁੱਖ) ਆਪਣੀ (ਇਸ ਮਿਲੀ) ਇੱਜ਼ਤ ਦੇ ਆਨੰਦ ਆਪ ਹੀ ਮਾਣਦਾ ਰਹਿੰਦਾ ਹੈ (ਉਹ ਆਨੰਦ ਬਿਆਨ ਨਹੀਂ ਕੀਤੇ ਜਾ ਸਕਦੇ)।

ਪਦ ਅਰਥ ਪੈਨਣੁ = ਪੁਸ਼ਾਕ, ਸਿਰੋਪਾ, (ਲੋਕ ਪਰਲੋਕ ਵਿਚ) ਇੱਜ਼ਤ। ਪਤਿ = ਇੱਜ਼ਤ। ਪਤਿ ਕੇ ਸਾਦ = (ਮਿਲੀ) ਇੱਜ਼ਤ ਦੇ ਆਨੰਦ। ਆਪੇ = ਆਪ ਹੀ। ਖਾਇ = ਖਾਂਦਾ ਹੈ, ਮਾਣਦਾ ਹੈ।

SikhNet (Spanish)Entonces usen los ropajes de las Virtudes y Bondades, oh Hermanos del Destino, coman y disfruten del Sabor de su propio Honor.

ਤਿਸ ਕਾ ਕਿਆ ਸਾਲਾਹੀਐ ਭਾਈ; ਦਰਸਨ ਕਉ ਬਲਿ ਜਾਇ ॥

tis kaa kiaa saalaaheeai bhaaee; darasan kau bal jaae | Ang 1419

Sant Singh KhalsaHow can I praise Him, O Siblings of Destiny? I am a sacrifice to the Blessed Vision of His Darshan.
Manmohan SinghHow, can I praise him, O brother? Unto his vision I am a sacrifice.
Manmohan Singh (Punjabi)ਮੈਂ ਉਸ ਦੀ ਮਹਿਮਾ ਕਿਸ ਤਰ੍ਹਾਂ ਕਰ ਸਕਦਾ ਹਾਂ, ਹੇ ਵੀਰ! ਉਸ ਦੇ ਦੀਦਾਰ ਉਤੋਂ ਮੈਂ ਵਾਰਨੇ ਜਾਂਦਾ ਹਾਂ।
Fareedkot Teekaਤਿਸ ਪੁਰਸ਼ ਕਾ ਕਿਆ ਸਲਾਹਣਾ ਕਰੀਏ, ਹੇ ਭਾਈ! ਤਿਸ ਕੇ ਦਰਸਨ ਪਰ ਸੇ ਬਲਿਹਾਰਨੇ ਜਾਈਤਾ ਹੈ, ਭਾਵ ਅਤਿ ਉਸਤਤ ਜੋਗ ਹੈ॥
Prof. Sahib Singhਉਸ ਮਨੁੱਖ ਦੀ ਸਿਫ਼ਤ (ਪੂਰੇ ਤੌਰ ਤੇ) ਕੀਤੀ ਹੀ ਨਹੀਂ ਜਾ ਸਕਦੀ, ਉਹ ਮਨੁੱਖ ਪਰਮਾਤਮਾ ਦੇ ਦਰਸਨ ਤੋਂ (ਸਦਾ) ਸਦਕੇ ਹੁੰਦਾ ਰਹਿੰਦਾ ਹੈ।

ਪਦ ਅਰਥ ਤਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ) ਉਸ (ਮਨੁੱਖ) ਦਾ। ਕਿਆ ਸਾਲਾਹੀਐ = ਕੀਹ ਸਿਫ਼ਤ ਕੀਤੀ ਜਾਏ? ਸਿਫ਼ਤ ਹੋ ਹੀ ਨਹੀਂ ਸਕਦੀ। ਬਲਿ ਜਾਇ = ਸਦਕੇ ਜਾਂਦਾ ਰਹਿੰਦਾ ਹੈ। ਦਰਸਨ ਕਉ = (ਪਰਮਾਤਮਾ ਦੇ) ਦਰਸਨ ਤੋਂ।

SikhNet (Spanish)¿Cómo poder Alabarlo?, oh Hermanos del Destino, ofrezco mi ser en sacrificio a la Bendita Visión de Su Darshan.

ਸਤਿਗੁਰ ਵਿਚਿ ਵਡੀਆ ਵਡਿਆਈਆ ਭਾਈ; ਕਰਮਿ ਮਿਲੈ ਤਾਂ ਪਾਇ ॥

satigur vich vaddeea vaddiaaeea bhaaee; karam milai taan paae | Ang 1419

Sant Singh KhalsaGreat is the Glorious Greatness of the True Guru, O Siblings of Destiny; if one is blessed with good karma, He is found.
Manmohan SinghGreat are the merits in the True Guru, O brother. If one has good destiny, then alone one attains unto the True Guru.
Manmohan Singh (Punjabi)ਭਾਰੀਆਂ ਹਨ ਵਿਸ਼ਾਲਤਾਈਆਂ ਸਚੇ ਗੁਰਾਂ ਵਿੱਚ, ਹੇ ਭਰਾਵਾ! ਜੇਕਰ ਜੀਵ ਦੀ ਚੰਗੀ ਪ੍ਰਾਲਭਧ ਹੋਵੇ, ਕੇਵਲ ਤਦ ਹੀ ਉਹ ਸੱਚੇ ਗੁਰਾਂ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਹੇ ਭਾਈ! ਸਤਿਗੁਰੋਂ ਕੇ ਬੀਚ ਵਡੀਆਂ ਵਡੀਆਈਆਂ ਹੈਂ, ਪਰੰਤੂ (ਕਰਮਿ) ਭਾਗ ਹੋਵੈਂ ਤਬ ਐਸੇ ਸਤਿਗੁਰੂ ਪਾਈਤੇ ਹੈਂ॥
Prof. Sahib Singhਹੇ ਭਾਈ! ਗੁਰੂ ਵਿਚ ਵੱਡੇ ਗੁਣ ਹਨ, (ਜਦੋਂ ਕਿਸੇ ਮਨੁੱਖ ਨੂੰ ਪਰਮਾਤਮਾ ਦੀ) ਮਿਹਰ ਨਾਲ (ਗੁਰੂ) ਮਿਲ ਪੈਂਦਾ ਹੈ, ਤਦੋਂ ਉਹ (ਇਹ ਗੁਣ) ਹਾਸਲ ਕਰ ਲੈਂਦਾ ਹੈ।

ਪਦ ਅਰਥ ਵਡਿਆਈਆ = ਗੁਣ। ਭਾਈ = ਹੇ ਭਾਈ! ਕਰਮਿ = ਮਿਹਰ ਨਾਲ; ਪ੍ਰਭੂ ਦੀ ਬਖ਼ਸ਼ਸ਼ ਨਾਲ। ਮਿਲੈ = (ਗੁਰੂ) ਮਿਲ ਪੈਂਦਾ ਹੈ। ਤਾਂ = ਤਦੋਂ। ਪਾਇ = (ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ) ਹਾਸਲ ਕਰਦਾ ਹੈ।

SikhNet (Spanish)Maravillosa es la Gloriosa Grandeza del Verdadero Guru, oh Hermanos del Destino, si uno es bendecido con el buen Karma, Lo encuentra.

ਇਕਿ ਹੁਕਮੁ ਮੰਨਿ. ਨ ਜਾਣਨੀ ਭਾਈ; ਦੂਜੈ ਭਾਇ ਫਿਰਾਇ ॥

eik hukam man. na jaananee bhaaee; doojai bhaae firaae | Ang 1419

Sant Singh KhalsaSome do not know how to submit to the Hukam of His Command, O Siblings of Destiny; they wander around lost in the love of duality.
Manmohan SinghSome know not how to submit to the Lord's will and wander about in the love of another, O brother.
Manmohan Singh (Punjabi)ਕਈ ਪ੍ਰਭੂ ਦੀ ਰਜਾ ਦਾ ਪਾਲਣ-ਕਰਨਾ ਨਹੀਂ ਜਾਣਦੇ ਅਤੇ ਹੋਰਸ ਦੀ ਪ੍ਰੀਤ ਅੰਦਰ ਭਟਕਦੇ ਫਿਰਦੇ ਹਨ, ਹੇ ਭਰਾਵਾ!
Fareedkot Teekaਏਕ ਮਨਮੁਖ ਸਤਿਗੁਰੋਂ ਕੇ ਹੁਕਮ ਕੋ ਮਾਨ ਨਹੀਂ ਜਾਨਤੇ ਹੈਂ, ਹੇ ਭਾਈ! ਉਹ ਦ੍ਵੈਤ ਭਾਵ ਮੇਂ ਲਗੇ ਹੂਏ ਫਿਰਤੇ ਹੈਂ॥
Prof. Sahib Singhਪਰ ਕਈ ਬੰਦੇ (ਐਸੇ ਹਨ ਜੋ) ਮਾਇਆ ਦੇ ਮੋਹ ਵਿਚ ਭਟਕ ਭਟਕ ਕੇ (ਗੁਰੂ ਦਾ) ਹੁਕਮ ਮੰਨਣਾ ਨਹੀਂ ਜਾਣਦੇ।

ਪਦ ਅਰਥ ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) ਕਈ। ਮੰਨਿ ਨ ਜਾਣਨੀ = ਮੰਨਣਾ ਨਹੀਂ ਜਾਣਦੇ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਫਿਰਾਇ = ਭਟਕ ਭਟਕ ਕੇ।

SikhNet (Spanish)Algunos no saben cómo someterse al Juramento de Su Comando, oh Hermanos del Destino, ellos vagan perdidos en al amor a la dualidad.

ਸੰਗਤਿ ਢੋਈ. ਨਾ ਮਿਲੈ, ਭਾਈ; ਬੈਸਣਿ ਮਿਲੈ. ਨ ਥਾਉ ॥

sangat dtoee. naa milai, bhaaee; baisan milai. na thaau | Ang 1419

Sant Singh KhalsaThey find no place of rest in the Sangat, O Siblings of Destiny; they find no place to sit.
Manmohan SinghThey obtain not refuge in the Guru's society and find no place to sit on, O brother.
Manmohan Singh (Punjabi)ਉਨ੍ਹਾਂ ਨੂੰ ਗੁਰਾਂ ਦੀ ਸੰਗਤ ਅੰਦਰ ਪਲਾਹ ਨਹੀਂ ਮਿਲਦੀ ਅਤੇ ਬੈਠਣ ਲਈ ਜਗ੍ਹਾ ਨਹੀਂ ਲੱਭਦੀ ਹੇ ਵੀਰ!
Fareedkot Teekaਹੇ ਭਾਈ! ਤਿਨੋਂ ਕੋ ਸੰਤੋਂ ਕੀ ਸੰਗਤ ਮੇਂ (ਢੋਈ) ਆਦਰ ਨਹੀਂ ਮਿਲਤਾ ਹੈ ਅਰ ਬੈਸਣੇ ਕੋ ਕੋਈ ਅਸਥਾਨ ਭੀ ਨਹੀਂ ਮਿਲਤਾ ਹੈ॥
Prof. Sahib Singhਹੇ ਭਾਈ! (ਅਜਿਹੇ ਮਨੁੱਖਾਂ ਨੂੰ) ਸਾਧ ਸੰਗਤ ਵਿਚ ਆਸਰਾ ਨਹੀਂ ਮਿਲਦਾ, ਸਾਧ ਸੰਗਤ ਵਿਚ ਬੈਠਣ ਲਈ ਥਾਂ ਨਹੀਂ ਮਿਲਦੀ (ਕਿਉਂਕਿ ਉਹ ਤਾਂ ਸੰਗਤ ਵਾਲੇ ਪਾਸੇ ਜਾਂਦੇ ਹੀ ਨਹੀਂ)।

ਪਦ ਅਰਥ ਢੋਈ = ਆਸਰਾ, ਸਹਾਰਾ। ਬੈਸਣਿ = ਬੈਠਣ ਲਈ।

SikhNet (Spanish)No encuentran lugar de descanso en la Saad Sangat, oh Hermanos del Destino, no encuentran lugar para sentarse.

ਨਾਨਕ. ਹੁਕਮੁ ਤਿਨਾ ਮਨਾਇਸੀ ਭਾਈ; ਜਿਨਾ ਧੁਰੇ ਕਮਾਇਆ ਨਾਉ ॥

naanak. hukam tinaa manaaeisee bhaaee; jinaa dhure kamaaeaa naau | Ang 1419

Sant Singh KhalsaNanak: they alone submit to His Command, O Siblings of Destiny, who are pre-destined to live the Name.
Manmohan SinghNanak, they alone accept the Lord's will, O brother, who are pre-destined to practise His Name.
Manmohan Singh (Punjabi)ਨਾਨਕ, ਕੇਵਲ ਉਹ ਹੀ ਪ੍ਰਭੂ ਦੀ ਰਜਾ ਨੂੰ ਕਬੂਲ ਕਰਦੇ ਹਨ, ਹੇ ਵੀਰ! ਜਿਨ੍ਹਾਂ ਲਈ ਉਸ ਦੇ ਨਾਮ ਦੀ ਕਮਾਈ ਕਰਨੀ ਮੁੱਢ ਤੋਂ ਲਿਖੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਤਿਨੋਂ ਕੋ ਵਾਹਿਗੁਰੂ ਅਪਨਾ ਹੁਕਮ ਮਨਾਵਤਾ ਹੈ ਜਿਨੋਂ ਨੇ ਸਤਿਗੁਰੋਂ ਦ੍ਵਾਰੇ (ਧੁਰੇ) ਆਦੋਂ ਹੀ ਨਾਮ ਜਾਪ ਕਾ ਕਮਾਵਣਾ ਕੀਆ ਹੈ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਧੁਰ ਦਰਗਾਹ ਤੋਂ (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਸਿਮਰਨ ਦੀ ਕਮਾਈ ਕਰਨੀ ਸ਼ੁਰੂ ਕੀਤੀ, ਉਹਨਾਂ ਮਨੁੱਖਾਂ ਤੋਂ ਹੀ (ਪਰਮਾਤਮਾ ਆਪਣੀ) ਰਜ਼ਾ (ਮਿੱਠੀ ਕਰ ਕੇ) ਮਨਾਂਦਾ ਹੈ।

ਪਦ ਅਰਥ ਨਾਨਕ = ਹੇ ਨਾਨਕ! ਧੁਰੇ = ਧੁਰ ਦਰਗਾਹ ਤੋਂ ਲਿਖੇ ਅਨੁਸਾਰ। ਕਮਾਇਆ ਨਾਉ = ਨਾਮ ਸਿਮਰਨ ਦੀ ਕਮਾਈ ਕੀਤੀ।

SikhNet (Spanish)Dice Nanak, sólo aquellos que tienen en su Destino vivir el Nombre, se someten a Su Comando y

ਤਿਨੑ ਵਿਟਹੁ ਹਉ ਵਾਰਿਆ ਭਾਈ; ਤਿਨ ਕਉ ਸਦ ਬਲਿਹਾਰੈ ਜਾਉ ॥੫੧॥

tina vittahu hau vaariaa bhaaee; tin kau sad balihaarai jaau |51| Ang 1419

Sant Singh KhalsaI am a sacrifice to them, O Siblings of Destiny, I am forever a sacrifice to them. ||51||
Manmohan SinghUnto them I am a sacrifice, O brother and am ever devoted unto them.
Manmohan Singh (Punjabi)ਉਨ੍ਹਾਂ ਉਤੋਂ ਮੈਂ ਕੁਰਬਾਨ ਵੰਞਦਾ ਹਾਂ, ਹੇ ਵੀਰ! ਅਤੇ ਸਦੀਵ ਹੀ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ।
Fareedkot Teekaਹੇ ਭਾਈ! ਮੈਂ ਤਿਨੋਂ ਪਰ ਮਨ ਕਰ ਵਾਰਨੇ ਜਾਤਾ ਹੂੰ ਔ ਬਾਣੀ ਕਰ ਸੌ ਵਾਰ ਬਲਿਹਾਰਨੇ ਜਾਤਾ ਹੂੰ॥੫੧॥
Prof. Sahib Singhਮੈਂ ਅਜਿਹੇ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ ॥੫੧॥

ਪਦ ਅਰਥ ਵਿਟਹੁ = ਤੋਂ। ਹਉ = ਹਉਂ, ਮੈਂ। ਵਾਰਿਆ = ਕੁਰਬਾਨ। ਸਦ = ਸਦਾ। ਜਾਉ = ਜਾਉਂ, ਮੈਂ ਜਾਂਦਾ ਹਾਂ ॥੫੧॥

SikhNet (Spanish)yo ofrezco mi vida en sacrificio a ellos, oh Hermanos del Destino, sí, les ofrezco mi ser. (51)

ਸੇ ਦਾੜੀਆਂ ਸਚੀਆ; ਜਿ ਗੁਰ ਚਰਨੀ ਲਗੰਨੑਿ ॥

se daarreean sacheea; ji gur charanee lagana | Ang 1419

Sant Singh KhalsaThose beards are true, which brush the feet of the True Guru.
Manmohan SinghTrue are the breads, which touch the Guru's feet.
Manmohan Singh (Punjabi)ੋਸੱਚੇ ਸੁਚੇ ਹਨ, ਉਹ ਦਾਹੜੇ, ਜਿਹੜੇ ਗੁਰਾਂ ਦੇ ਪੈਰਾਂ ਨੂੰ ਪਰਸਦੇ ਹਨ।
Fareedkot Teekaਸੋਈ ਦਾੜ੍ਹੀਆਂ ਸਚੀਆਂ ਹੈਂ, ਜੋ ਸਤਿਗੁਰੋਂ ਕੇ ਚਰਨੀ ਲਗਤੀਆਂ ਹੈਂ, ਦਾੜ੍ਹੀ ਕਾ ਭਾਵ ਪੁਰਸ਼ੋਂ ਮੇਂ ਹੈ॥
Prof. Sahib Singhਜਿਹੜੇ ਮਨੁੱਖ ਗੁਰੂ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਉਹਨਾਂ ਮਨੁੱਖਾਂ ਦੀਆਂ ਉਹ ਦਾੜ੍ਹੀਆਂ ਸੱਚ-ਮੁੱਚ ਆਦਰ-ਸਤਕਾਰ ਦੀਆਂ ਹੱਕਦਾਰ ਹੋ ਜਾਂਦੀਆਂ ਹਨ।

ਪਦ ਅਰਥ ਸੇ = ਉਹ (ਬਹੁ-ਵਚਨ)। ਸਚੀਆ = ਸੱਚੀਆਂ, ਸੱਚ-ਮੁੱਚ ਆਦਰ ਦੀਆਂ ਹੱਕਦਾਰ। ਜਿ = ਜਿਹੜੇ ਮਨੁੱਖ।

SikhNet (Spanish)Esas barbas que sacuden los Pies del Verdadero Guru,

ਅਨਦਿਨੁ ਸੇਵਨਿ ਗੁਰੁ ਆਪਣਾ; ਅਨਦਿਨੁ ਅਨਦਿ ਰਹੰਨੑਿ ॥

anadin sevan gur aapanaa; anadin anad rahana | Ang 1419

Sant Singh KhalsaThose who serve their Guru night and day, live in bliss, night and day.
Manmohan SinghThey, who, night and day, serve their Guru, ever abide in bliss.
Manmohan Singh (Punjabi)ਜੋ ਰੈਣ ਅਤੇ ਦਿਹੁੰ ਆਪਣੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਹ ਮਦਾ ਦੀ ਖੁਸ਼ੀ ਅੰਦਰ ਵਸਦੇ ਹਨ।
Fareedkot Teekaਜੋ ਪੁਰਸ਼ ਦਿਨੇ ਰਾਤ ਅਪਣਾ ਸਤਿਗੁਰੂ ਸੇਵਤੇ ਹੈਂ, ਸੋ ਨਿਰੰਤ੍ਰ ਹੀ ਅਨੰਦ ਰਹਿਤੇ ਹੈਂ॥
Prof. Sahib Singhਜਿਹੜੇ ਮਨੁੱਖ ਹਰ ਵੇਲੇ ਆਪਣੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਅਤੇ ਹਰ ਵੇਲੇ ਆਤਮਕ ਆਨੰਦ ਵਿਚ ਲੀਨ ਰਹਿੰਦੇ ਹਨ,

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸੇਵਨਿ = ਸਰਨ ਪਏ ਰਹਿੰਦੇ ਹਨ। ਅਨਦਿ = ਆਨੰਦ ਵਿਚ। ਰਹੰਨ੍ਹ੍ਹਿ = ਟਿਕੇ ਰਹਿੰਦੇ ਹਨ।

SikhNet (Spanish)son Verdaderas y quienes sirven al Guru noche y día, viven en Éxtasis noche y día.

ਨਾਨਕ. ਸੇ ਮੁਹ ਸੋਹਣੇ; ਸਚੈ ਦਰਿ ਦਿਸੰਨੑਿ ॥੫੨॥

naanak. se muh sohane; sachai dar disana |52| Ang 1419

Sant Singh KhalsaO Nanak, their faces appear beautiful in the Court of the True Lord. ||52||
Manmohan SinghNanak, beauteous appear their faces at the court of the True Lord.
Manmohan Singh (Punjabi)ਨਾਨਕ, ਸੋਹਣੇ ਸੁਨੱਖੇ ਦਿਸਦੇ ਹਨ, ਉਨ੍ਹਾਂ ਦੇ ਚਿਹਰੇ, ਸੱਚੇ ਸੁਆਮੀ ਦੇ ਦਰਬਾਰ ਅੰਦਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਚੇ ਕੇ ਦਰਬਾਰ ਮੇਂ ਸੋ ਮੁਖ (ਸੋਹਣੇ) ਸੋਭਾਵਾਨ ਦ੍ਰਿਸਟ ਆਵਤੇ ਹੈਂ॥੫੨॥
Prof. Sahib Singhਹੇ ਨਾਨਕ! (ਉਹਨਾਂ ਹੀ ਮਨੁੱਖਾਂ ਦੇ) ਇਹ ਮੂੰਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਹਣੇ ਦਿੱਸਦੇ ਹਨ ॥੫੨॥

ਪਦ ਅਰਥ ਸਚੈ ਦਰਿ = ਸਦਾ-ਥਿਰ ਹਰੀ ਦੇ ਦਰ ਤੇ ॥੫੨॥

* ਨੋਟ: ਕਿਸੇ ਮਨੁੱਖ ਦੇ ਮੂੰਹ ਤੇ ਦਾੜ੍ਹੀ ਇਸ ਗੱਲ ਦਾ ਲੱਛਣ ਮੰਨਿਆ ਗਿਆ ਹੈ ਕਿ ਉਹ ਹੁਣ ਇਤਬਾਰ-ਜੋਗ ਹੋ ਗਿਆ ਹੈ, ਆਦਰ-ਸਤਕਾਰ ਦਾ ਹੱਕਦਾਰ ਹੋ ਗਿਆ ਹੈ।

SikhNet (Spanish)Oh, dice Nanak, sus semblantes se ven bellos en la Corte del Verdadero Señor. (52)

ਮੁਖ ਸਚੇ ਸਚੁ ਦਾੜੀਆ; ਸਚੁ ਬੋਲਹਿ ਸਚੁ ਕਮਾਹਿ ॥

mukh sache sach daarreea; sach boleh sach kamaeh | Ang 1419

Sant Singh KhalsaTrue are the faces and true are the beards, of those who speak the Truth and live the Truth.
Manmohan SinghTrue are the countenances and true the beards of those, who utter truth and practise the truth.
Manmohan Singh (Punjabi)ਸੱਚੇ ਸੁਚੇ ਹਨ ਉਨ੍ਹਾਂ ਦੇ ਚਿਹਰੇ ਅਤੇ ਸੱਚੇ ਸੁਚੇ ਉਨ੍ਹਾਂ ਦੇ ਦਾਹੜੇ ਜੋ ਸੱਚ ਆਖਦੇ ਹਨ ਅਤੇ ਸੱਚ ਦੀ ਕਮਾਈ ਕਰਦੇ ਹਨ।
Fareedkot Teekaਤਿਨੋਂ ਕੇ ਮੁਖ ਸਚੇ ਹੈਂ ਔ ਦਾੜ੍ਹੀਆਂ ਭੀ ਸਚੀਆਂ ਹੈਂ, ਭਾਵ ਸਫਲ ਹੈਂ, ਜੋ ਸਚ ਕੋ ਹੀ ਕਮਾਵਤੇ ਹੈਂ॥
Prof. Sahib Singhਉਹਨਾਂ ਦੇ ਮੂੰਹ ਸੱਚ-ਮੁੱਚ ਸਤਕਾਰ ਦੇ ਹੱਕਦਾਰ ਹੋ ਜਾਂਦੇ ਹਨ, ਉਹਨਾਂ ਦੀਆਂ ਦਾੜ੍ਹੀਆਂ ਆਦਰ ਦੀਆਂ ਹੱਕਦਾਰ ਹੋ ਜਾਂਦੀਆਂ ਹਨ, ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਦੇ ਹਨ, ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਰਹਿੰਦੇ ਹਨ,

ਪਦ ਅਰਥ ਮੁਖ = ਮੂੰਹ (ਬਹੁ-ਵਚਨ)। ਸਚੇ = ਆਦਰ-ਸਤਕਾਰ ਦੇ ਹੱਕਦਾਰ। ਸਚੁ = ਸਦਾ-ਥਿਰ ਹਰਿ-ਨਾਮ। ਸਚੁ ਕਮਾਹਿ = ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ।

SikhNet (Spanish)Verdaderas son las barbas y los semblantes de quienes dicen la Verdad

ਸਚਾ ਸਬਦੁ ਮਨਿ ਵਸਿਆ; ਸਤਿਗੁਰ ਮਾਂਹਿ ਸਮਾਂਹਿ ॥

sachaa sabad man vasiaa; satigur maanhi samaanhi | Ang 1419

Sant Singh KhalsaThe True Word of the Shabad abides in their minds; they are absorbed in the True Guru.
Manmohan SinghThe True Name abides in their mind and they merge in the True Guru.
Manmohan Singh (Punjabi)ਸੱਚਾ ਨਾਮ ਉਨ੍ਹਾਂ ਦੇ ਹਿਰਦੇ ਅੰਦਰ ਵਸਦਾ ਹੈ ਅਤੇ ਉਹ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਤਿਨੋਂ ਕੇ ਮਨ ਮੇਂ ਸਚਾ ਸਬਦ ਵਸਿਆ ਹੈ, ਤਾਂ ਤੇ ਓਹ ਸਤਿਗੁਰੋਂ ਕੇ ਵਾਸਤ੍ਵ ਸ੍ਵਰੂਪ ਅਰਥਾਤ ਬ੍ਰਹਮ ਮੇਂ ਹੀ ਸਮਾਇ ਜਾਤੇ ਹੈਂ॥
Prof. Sahib Singhਜਿਨ੍ਹਾਂ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹਰ ਵੇਲੇ ਟਿਕਿਆ ਰਹਿੰਦਾ ਹੈ, ਜਿਹੜੇ ਹਰ ਵੇਲੇ ਗੁਰੂ ਵਿਚ ਲੀਨ ਰਹਿੰਦੇ ਹਨ।

ਪਦ ਅਰਥ ਮਨਿ = ਮਨ ਵਿਚ। ਮਾਂਹਿ = ਵਿਚ। ਸਮਾਂਹਿ = ਲੀਨ ਹੋਏ ਰਹਿੰਦੇ ਹਨ।

SikhNet (Spanish)y La viven, la Verdadera Palabra del Shabd habita en sus mentes y son absorbidos en el Guru Verdadero.

ਸਚੀ ਰਾਸੀ ਸਚੁ ਧਨੁ; ਉਤਮ ਪਦਵੀ ਪਾਂਹਿ ॥

sachee raasee sach dhan; utam padavee paanhi | Ang 1419

Sant Singh KhalsaTrue is their capital, and true is their wealth; they are blessed with the ultimate status.
Manmohan SinghTrue is their capital and true their wealth and they obtain the sublime rank.
Manmohan Singh (Punjabi)ਸੱਚੀ ਹੈ ਉਨ੍ਹਾਂ ਦੀ ਪੂੰਜੀ ਅਤੇ ਸੱਚੀ ਉਨ੍ਹਾਂ ਦੀ ਦੌਲਤ ਅਤੇ ਉਹ ਸ਼੍ਰੇਸ਼ਟ ਮਰਤਬੇ ਨੂੰ ਪਾ ਲੈਂਦੇ ਹਨ।
Fareedkot Teekaਤਿਨੋਂ ਪਾਸ ਸਰਧਾ ਰੂਪੀ ਸਚੀ (ਰਾਸੀ) ਪੂੰਜੀ ਹੈ, ਤਿਸੀ ਕੇ ਸਚਾ ਨਾਮ ਧਨ ਪਾਇ ਕਰ ਉਤਮ ਪਦਵੀ ਕੋ ਪਾਵਤੇ ਹੈਂ॥
Prof. Sahib Singhਉਹਨਾਂ ਮਨੁੱਖਾਂ ਦੇ ਕੋਲ ਸਦਾ-ਥਿਰ ਹਰਿ-ਨਾਮ ਦਾ ਸਰਮਾਇਆ ਧਨ (ਇਕੱਠਾ ਹੋ ਜਾਂਦਾ) ਹੈ। ਉਹ ਮਨੁੱਖ (ਲੋਕ ਪਰਲੋਕ ਵਿਚ) ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ,

ਪਦ ਅਰਥ ਰਾਸੀ = ਪੂੰਜੀ, ਸਰਮਾਇਆ। ਪਦਵੀ = ਆਤਮਕ ਦਰਜਾ। ਪਾਂਹਿ = ਹਾਸਲ ਕਰ ਲੈਂਦੇ ਹਨ।

SikhNet (Spanish)Verdadero es su Capital y Verdadera es su Riqueza.

ਸਚੁ ਸੁਣਹਿ ਸਚੁ ਮੰਨਿ ਲੈਨਿ; ਸਚੀ ਕਾਰ ਕਮਾਹਿ ॥

sach suneh sach man lain; sachee kaar kamaeh | Ang 1419

Sant Singh KhalsaThey hear the Truth, they believe in the Truth; they act and work in the Truth.
Manmohan SinghThey hear truth, believe in truth and practise the true deeds.
Manmohan Singh (Punjabi)ਉਹ ਸੱਚ ਸ੍ਰਵਨ ਕਰਦੇ ਹਨ, ਸੱਚ ਤੇ ਭਰੋਸਾ ਰਖਦੇ ਹਨ ਅਤੇ ਸੱਚੇ ਅਮਲ ਕਮਾਉਂਦੇ ਹਨ।
Fareedkot Teekaਸਚੇ ਨਾਮ ਕੋ ਹੀ ਸੁਣਤੇ ਹੈਂ ਔ ਸਚਾ ਨਾਮ ਹੀ ਮਾਨ ਲੇਤੇ ਹੈਂ, ਸਚ ਕੀ ਹੀ ਕਾਰ ਕਮਾਵਤੇ ਹੈਂ॥
Prof. Sahib Singhਜਿਹੜੇ ਮਨੁੱਖ (ਹਰ ਵੇਲੇ) ਸਦਾ-ਥਿਰ ਹਰਿ-ਨਾਮ ਸੁਣਦੇ ਹਨ, ਸਦਾ-ਥਿਰ ਹਰਿ-ਨਾਮ ਨੂੰ ਸਿਦਕ-ਸਰਧਾ ਨਾਲ ਆਪਣੇ ਅੰਦਰ ਵਸਾ ਲੈਂਦੇ ਹਨ, ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦੇ ਹਨ,

ਪਦ ਅਰਥ ਮੰਨਿ ਲੈਨਿ = ਮੰਨ ਲੈਂਦੇ ਹਨ।

SikhNet (Spanish)Ellos son bendecidos con el Estado Último, ellos escuchan la Verdad, creen en Ella, actúan y trabajan en la Verdad.

ਸਚੀ ਦਰਗਹ ਬੈਸਣਾ; ਸਚੇ ਮਾਹਿ ਸਮਾਹਿ ॥

sachee daragah baisanaa; sache maeh samaeh | Ang 1419

Sant Singh KhalsaThey are given a place in the Court of the True Lord; they are absorbed in the True Lord.
Manmohan SinghTheir seat is in the True court and they merge in the True Lord.
Manmohan Singh (Punjabi)ਉਨ੍ਹਾਂ ਦਾ ਟਿਕਾਣਾ ਸੱਚੇ ਦਰਬਾਰ ਅੰਦਰ ਹੈ ਅਤੇ ਉਹ ਸੱਚੇ ਸਾਈਂ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਤਿਨ ਕਾ (ਸਚੀ ਦਰਗਹ) ਸਤਿਸੰਗ ਮੇਂ ਬੈਠਣਾ ਹੋਤਾ ਹੈ ਇਸੀ ਤੇ ਸਚੇ ਸਰੂਪ ਮੇਂ ਸਮਾਵਤੇ ਹੈਂ॥
Prof. Sahib Singhਉਹਨਾਂ ਮਨੁੱਖਾਂ ਨੂੰ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਦਰ-ਸਤਕਾਰ ਦੀ ਥਾਂ ਮਿਲਦੀ ਹੈ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹਰ ਵੇਲੇ ਲੀਨ ਰਹਿੰਦੇ ਹਨ।

ਪਦ ਅਰਥ ਬੈਸਣਾ = ਆਦਰ ਦੀ ਥਾਂ।

SikhNet (Spanish)Les es dado un Lugar en la Corte del Señor Verdadero y son absorbidos en Él.

ਨਾਨਕ. ਵਿਣੁ ਸਤਿਗੁਰ ਸਚੁ. ਨ ਪਾਈਐ; ਮਨਮੁਖ ਭੂਲੇ ਜਾਂਹਿ ॥੫੩॥

naanak. vin satigur sach. na paaeeai; manamukh bhoole jaanhi |53| Ang 1419

Sant Singh KhalsaO Nanak, without the True Guru, the True Lord is not found. The self-willed manmukhs leave, wandering around lost. ||53||
Manmohan SinghNanak, without the True Guru, the True One is attained not and the egocentrics go astray.
Manmohan Singh (Punjabi)ਨਾਨਕ, ਸੱਚੇ ਗੁਰਾਂ ਦੇ ਬਗੈਰ ਸਤਿਪੁਰਖ ਪਾਇਆ ਨਹੀਂ ਜਾਂਦਾ ਅਤੇ ਮਨਮਤੀਏ ਕੁਰਾਹੇ ਪੈ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਤਿਗੁਰੋਂ ਤੋ ਬਿਨਾਂ ਸਚ ਸਰੂਪ ਕੋ ਨਹੀਂ ਪਾਈਤਾ ਹੈ ਇਸੀ ਤੇ ਮਨਮੁਖ, ਰੂਪ ਤੇ ਭੂਲੇ ਹੂਏ ਜਨਮੋਂ ਮੇਂ ਜਾਤੇ ਹੈਂ॥੫੩॥☬ਜਗ੍ਯਾਸੀ ਰੂਪ ਬਬੀਹੇ ਕੋ ਉਪਦੇਸ਼ ਕਰਤੇ ਹੈਂ:
Prof. Sahib Singhਪਰ, ਹੇ ਨਾਨਕ! ਗੁਰੂ ਦੀ ਸਰਨ ਤੋਂ ਬਿਨਾ ਸਦਾ-ਥਿਰ ਹਰਿ-ਨਾਮ ਨਹੀਂ ਮਿਲਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਜ਼ਰੂਰ ਜ਼ਿੰਦਗੀ ਦੇ) ਗ਼ਲਤ ਰਸਤੇ ਤੇ ਪਏ ਰਹਿੰਦੇ ਹਨ ॥੫੩॥

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭੂਲੇ ਜਾਂਹਿ = ਕੁਰਾਹੇ ਪਏ ਰਹਿੰਦੇ ਹਨ ॥੫੩॥

SikhNet (Spanish)Oh dice Nanak, si el Guru Verdadero, el Señor no es encontrado, los arrogantes Manmukjs se van, vagando perdidos por todas partes. (53)

ਬਾਬੀਹਾ ਪ੍ਰਿਉ ਪ੍ਰਿਉ ਕਰੇ; ਜਲਨਿਧਿ ਪ੍ਰੇਮ ਪਿਆਰਿ ॥

baabeehaa priau priau kare; jalanidh prem piaar | Ang 1419

Sant Singh KhalsaThe rainbird cries, "Pri-o! Pri-o! Beloved! Beloved!" She is in love with the treasure, the water.
Manmohan SinghIn the love and affection of the water-treasure on sky, the pied-cuckoo cries out "Beloved, O my beloved".
Manmohan Singh (Punjabi)ਉਪਰਲੇ ਪਾਣੀ ਦੇ ਖਜਾਨੇ ਦੀ ਪਿਰਹੜੀ ਅਤੇ ਪ੍ਰੀਤ ਅੰਦਰ ਚਾਤ੍ਰਿਕ "ਪ੍ਰੀਤਮ, ਮੈਡਾ ਪ੍ਰੀਤਮ", ਪੁਕਾਰਦਾ ਹੈ।
Fareedkot Teekaਜਗ੍ਯਾਸੀ ਰੂਪੀ ਬਬੀਹਾ ਉਪਦੇਸ਼ ਰੂਪੀ ਜਲ ਕੇ ਨਿਧ ਬਾਦਲ ਸਤਿਗੁਰੋਂ ਕੇ ਆਗੇ ਮਨ ਸਾਥ ਪ੍ਰੇਮ ਔ ਬਾਣੀ ਸਾਥ ਪਿਆਰ ਕਰ ਕੇ ਪ੍ਰਿਉ ਪ੍ਰਿਉ ਕਰੇ ਥਾ, ਭਾਵ ਸੇ ਉਪਦੇਸ਼ ਜਲ ਮਾਂਗੇ ਥਾ॥
Prof. Sahib Singh(ਜਿਵੇਂ) ਪਪੀਹਾ ਬੱਦਲ ਦੇ ਪ੍ਰੇਮ-ਪਿਆਰ ਵਿਚ (ਵਰਖਾ ਦੀ ਬੂੰਦ ਦੀ ਖ਼ਾਤਰ) 'ਪ੍ਰਿਉ, ਪ੍ਰਿਉ' ਪੁਕਾਰਦਾ ਰਹਿੰਦਾ ਹੈ।

ਪਦ ਅਰਥ ਬਾਬੀਹਾ = ਪਪੀਹਾ। ਪ੍ਰਿਉ ਪ੍ਰਿਉ ਕਰੇ = 'ਪ੍ਰਿਉ, ਪ੍ਰਿਉ' ਪੁਕਾਰਦਾ ਰਹਿੰਦਾ ਹੈ। ਜਲ ਨਿਧਿ = ਪਾਣੀ ਦਾ ਖ਼ਜ਼ਾਨਾ, ਬੱਦਲ; ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਖ਼ਜ਼ਾਨਾ, ਪਰਮਾਤਮਾ। ਪਿਆਰਿ = ਪਿਆਰ ਵਿਚ।

SikhNet (Spanish)El pájaro de lluvia trina, Pio, Pio, Bienamado, Bienamado, está enamorado de su tesoro, el agua,

ਗੁਰ ਮਿਲੇ ਸੀਤਲ ਜਲੁ ਪਾਇਆ; ਸਭਿ ਦੂਖ ਨਿਵਾਰਣਹਾਰੁ ॥

gur mile seetal jal paaeaa; sabh dookh nivaaranahaar | Ang 1419

Sant Singh KhalsaMeeting with the Guru, the cooling, soothing water is obtained, and all pain is taken away.
Manmohan SinghMeeting with the Guru, I have received the cool water of the Lord's Name, which is the destroyed of all pain.
Manmohan Singh (Punjabi)ਗੁਰਾਂ ਨਾਲ ਮਿਲ ਕੇ, ਮੈਨੂੰ ਪ੍ਰਭੂ ਦੇ ਨਾਮ ਦੇ ਨਾਮ ਦਾ ਠੰਢਾ ਪਾਣੀ ਪਰਾਪਤ ਹੋ ਗਿਆ ਹੈ, ਸਾਰਿਆਂ ਦੁਖੜਿਆਂ ਨੂੰ ਨਾਸ ਕਰਨ ਵਾਲਾ ਹੈ।
Fareedkot Teekaਜਬ ਸਰਬ ਦੁਖੋਂ ਕੇ ਨਿਵਾਰਣੇਹਾਰੇ ਸਤਿਗੁਰ ਜਗ੍ਯਾਸੀ ਬਬੀਹੇ ਕੋ ਮਿਲੇ ਤਬ ਉਪਦੇਸ ਰੂਪੀ ਸੀਤਲ ਜਲ ਤਿਸ ਨੇ ਪਾਯਾ ਹੈ॥
Prof. Sahib Singh(ਜਦੋਂ ਉਹ ਬੂੰਦ ਉਸ ਨੂੰ ਮਿਲਦੀ ਹੈ, ਤਾਂ ਉਸ ਦੀ ਤ੍ਰਿਹ ਮੁੱਕ ਜਾਂਦੀ ਹੈ, ਉਸ ਦੀ 'ਕੂਕ ਪੁਕਾਰ' ਮੁੱਕ ਜਾਂਦੀ ਪੈ। ਤਿਵੇਂ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਪ੍ਰੇਮ-ਪਿਆਰ ਵਿਚ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ), ਗੁਰੂ ਨੂੰ ਮਿਲਿਆਂ ਉਹ ਆਤਮਕ ਠੰਢ ਵਰਤਾਣ ਵਾਲਾ ਨਾਮ-ਜਲ ਪ੍ਰਾਪਤ ਕਰ ਲੈਂਦਾ ਹੈ, (ਉਹ ਨਾਮ-ਜਲ) ਸਾਰੇ ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ।

ਪਦ ਅਰਥ ਸੀਤਲ ਜਲੁ = ਆਤਮਕ ਠੰਢ ਦੇਣ ਵਾਲਾ ਨਾਮ-ਜਲ। ਸਭਿ = ਸਾਰੇ। ਨਿਵਾਰਣਹਾਰੁ = ਦੂਰ ਕਰਨ ਦੀ ਸਮਰਥਾ ਵਾਲਾ।

SikhNet (Spanish)encontrando al Guru, la refrescante y deliciosa Agua es obtenida y todo dolor desaparece.

ਤਿਸ ਚੁਕੈ ਸਹਜੁ ਊਪਜੈ; ਚੁਕੈ ਕੂਕ ਪੁਕਾਰ ॥

tis chukai sehaj aoopajai; chukai kook pukaar | Ang 1419

Sant Singh KhalsaMy thirst has been quenched, and intuitive peace and poise have welled up; my cries and screams of anguish are past.
Manmohan SinghMy thirst is quenched, Divine knowledge has welled up and past are my cries and screams of anguish.
Manmohan Singh (Punjabi)ਮੇਰੀ ਤ੍ਰਿਹ ਬੁਝ ਗਈ ਹੈ, ਬ੍ਰਹਿਮ ਗਿਆਨ ਉਤਪੰਨ ਹੋ ਆਇਆ ਹੈ ਅਤੇ ਮੁਕ ਗਈ ਹੈ ਪੀੜਾਂ ਦੀ ਮੇਰੀ ਚੀਕ-ਚਿਹਾੜ।
Fareedkot Teekaਤਿਸ ਕਰ ਕੇ ਤ੍ਰਿਸਨਾ ਰੂਪੀ ਤ੍ਰਿਖਾ ਦੂਰ ਹੋ ਜਾਤੀ ਹੈ ਔ ਗ੍ਯਾਨ ਉਪਜ ਆਵਤਾ ਹੈ, ਪੁਨਾ (ਕੂਕ ਪੁਕਾਰ) ਊਚੇ ਬੋਲ ਕੀ ਫਰੀਆਦ ਕਰਨੀ ਭੀ ਦੂਰ ਹੋ ਜਾਤੀ ਹੈ॥
Prof. Sahib Singh(ਇਸ ਨਾਮ-ਜਲ ਦੀ ਬਰਕਤਿ ਨਾਲ, ਉਸ ਦੀ) ਤ੍ਰਿਸ਼ਨਾ ਮੁੱਕ ਜਾਂਦੀ ਹੈ (ਉਸ ਦੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, (ਮਾਇਆ ਦੀ ਖ਼ਾਤਰ ਉਸ ਦੀ) ਘਬਰਾਹਟ ਖ਼ਤਮ ਹੋ ਜਾਂਦੀ ਹੈ।

ਪਦ ਅਰਥ ਤਿਸ = ਤ੍ਰਿਹ, ਤ੍ਰਿਸ਼ਨਾ। ਚੁਕੈ = ਮੁੱਕ ਜਾਂਦੀ ਹੈ। ਸਹਜੁ = ਆਤਮਕ ਅਡੋਲਤਾ। ਕੂਕ ਪੁਕਾਰ = (ਮਾਇਆ ਦੀ ਖ਼ਾਤਰ) ਦੌੜ-ਭੱਜ।

SikhNet (Spanish)Mi sed se ha calmado, la Paz y la Tranquilidad Intuitivas se han edificado y mis gritos de angustia han pasado.

ਨਾਨਕ. ਗੁਰਮੁਖਿ ਸਾਂਤਿ ਹੋਇ; ਨਾਮੁ ਰਖਹੁ ਉਰਿ ਧਾਰਿ ॥੫੪॥

naanak. guramukh saant hoe; naam rakhahu ur dhaar |54| Ang 1419

Sant Singh KhalsaO Nanak, the Gurmukhs are peaceful and tranquil; they enshrine the Naam, the Name of the Lord, within their hearts. ||54||
Manmohan SinghNanak, enshrining the Lord's Name in the mind, by the Guru's grace, peace wells up within the mortal.
Manmohan Singh (Punjabi)ਨਾਨਕ, ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਨਾਮ ਨੂੰ ਹਿਰਦੇ ਅੰਦਰ ਟਿਕਾਉਣ ਨਾਲ ਪ੍ਰਾਣੀ ਦੇ ਅੰਦਰ ਠੰਢ-ਚੈਨ ਪੈਦਾ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਗੁਰੋਂ ਦ੍ਵਾਰੇ ਨਾਮ ਕੋ ਰਿਦੇ ਮੇਂ ਧਾਰਨ ਕਰ ਰਾਖੋ ਤਬ ਤੁਮ ਕੋ ਸਾਂਤੀ ਪ੍ਰਾਪਤ ਹੋਇਗੀ॥੫੪॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪਿਆਂ (ਨਾਮ ਦੀ ਬਰਕਤਿ ਨਾਲ) ਆਤਮਕ ਠੰਢ ਪ੍ਰਾਪਤ ਹੋ ਜਾਂਦੀ ਹੈ। ਤਾਂ ਤੇ, ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਈ ਰੱਖੋ ॥੫੪॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਉਰਿ = ਹਿਰਦੇ ਵਿਚ ॥੫੪॥

SikhNet (Spanish)Oh, dice Nanak, los Gurmukjs están tranquilos y en Paz, ellos enaltecen el Nombre, el Nombre del Señor en su corazón. (54)

ਬਾਬੀਹਾ. ਤੂੰ ਸਚੁ ਚਉ; ਸਚੇ ਸਉ ਲਿਵ ਲਾਇ ॥

baabeehaa. toon sach chau; sache sau liv laae | Ang 1419

Sant Singh KhalsaO rainbird, chirp the True Name, and let yourself be attuned to the True Lord.
Manmohan SinghO pied-cuckoo, recite thou the True Name and be attuned to the True Lord.
Manmohan Singh (Punjabi)ਹੇ ਪਪੀਹੇ! ਤੂੰ ਸੱਚੇ ਨਾਮ ਦਾ ਉਚਾਰਨ ਕਰ ਅਤੇ ਸੱਚੇ ਸੁਆਮੀ ਨਾਲ ਪਿਰਹੜੀ ਪਾ।
Fareedkot Teekaਹੇ ਜਗ੍ਯਾਸੀ ਬਬੀਹੇ! ਤੂੰ ਸਚ ਹੀ (ਚਉ) ਬੋਲ ਔਰ ਸਚੇ ਸਰੂਪ ਮੇਂ ਬ੍ਰਿਤੀ ਕੋ ਲਗਾਇ॥
Prof. Sahib Singhਹੇ ਪਪੀਹੇ! (ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ!) ਤੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ, ਸਦਾ-ਥਿਰ ਪ੍ਰਭੂ ਨਾਲ ਸੁਰਤ ਜੋੜੀ ਰੱਖਿਆ ਕਰ।

ਪਦ ਅਰਥ ਬਾਬੀਹਾ = ਹੇ ਪਪੀਹੇ! (ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ!) ਸਚੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ। ਚਉ = ਉਚਾਰ, ਉਚਾਰਿਆ ਕਰ। ਸਚੇ ਸਉ = ਸਦਾ-ਥਿਰ ਹਰਿ-ਨਾਮ ਨਾਲ। ਲਿਵ ਲਾਇ = ਸੁਰਤ ਜੋੜੀ ਰੱਖ।

SikhNet (Spanish)Oh pájaro de lluvia trina el Nombre Verdadero y deja que tu ser se entone en el Señor Verdadero,

ਬੋਲਿਆ ਤੇਰਾ ਥਾਇ ਪਵੈ; ਗੁਰਮੁਖਿ ਹੋਇ ਅਲਾਇ ॥

boliaa teraa thaae pavai; guramukh hoe alaae | Ang 1419

Sant Singh KhalsaYour word shall be accepted and approved, if you speak as Gurmukh.
Manmohan SinghIf thou recite the Name, becoming the Guru-ward, then, acceptable shall be thy prayer.
Manmohan Singh (Punjabi)ਜੇਕਰ ਤੂੰ ਗੁਰੂ-ਅਨੁਸਾਰੀ ਥੀ ਕੇ ਨਾਮ ਦਾ ਉਚਾਰਨ ਕਰੇ, ਤਦ ਕਬੂਲ ਪੈ ਜਾਵੇਗਾ ਤੈਡਾ ਉਚਾਰਨ।
Fareedkot Teekaਜਬ ਗੁਰਮੁਖ ਹੋ ਕਰ ਉਚਾਰਨ ਕਰੇਂਗਾ ਤਬ ਤੇਰਾ ਬੋਲਿਆ ਥਾਇ ਪੜੇਗਾ ਅਰਥਾਤ ਸਫਲ ਹੋਇਗਾ॥
Prof. Sahib Singhਗੁਰੂ ਦੀ ਸਰਨ ਪੈ ਕੇ (ਹਰਿ-ਨਾਮ) ਉਚਾਰਿਆ ਕਰ, (ਤਦੋਂ ਹੀ) ਤੇਰਾ ਸਿਮਰਨ ਕਰਨ ਦਾ ਉੱਦਮ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈ ਸਕਦਾ ਹੈ।

ਪਦ ਅਰਥ ਥਾਇ = (ਲਫ਼ਜ਼ 'ਥਾਉ' ਤੋਂ ਅਧਿਕਰਣ ਕਾਰਕ ਇਕ-ਵਚਨ) ਥਾਂ ਵਿਚ। ਥਾਇ ਪਵੈ = ਕਬੂਲ ਪਏਗਾ। ਅਲਾਇ = ਅਲਾਪਿਆ ਕਰ। ਗੁਰਮੁਖਿ ਸੋਇ = ਗੁਰੂ ਦੀ ਸਰਨ ਪੈ ਕੇ।

SikhNet (Spanish)así tu palabra será aceptada hablando como Gurmukj.

ਸਬਦੁ ਚੀਨਿ. ਤਿਖ ਉਤਰੈ; ਮੰਨਿ ਲੈ ਰਜਾਇ ॥

sabad cheen. tikh utarai; man lai rajaae | Ang 1419

Sant Singh KhalsaRemember the Shabad, and your thirst shall be relieved; surrender to the Will of the Lord.
Manmohan SinghContemplating the Lord's Name and accepting the Lord's will, thy thirst shall be quenched.
Manmohan Singh (Punjabi)ਨਾਮ ਦਾ ਸਿਮਰਨ ਕਰਨ ਅਤੇ ਪ੍ਰਭੂ ਦੇ ਭਾਣੇ ਸਵੀਕਾਰ ਕਰਨ ਦੁਆਰਾ, ਤੇਰੀ ਪਿਆਸ ਨਵਿਰਤ ਹੋ ਜਾਵੇਗੀ।
Fareedkot Teekaਗੁਰੋਂ ਕੇ ਸਬਦ ਕੋ ਪਛਾਨਣੇ ਕਰ ਤੇਰੀ ਤ੍ਰਿਖਾ ਉਤਰ ਜਾਇਗੀ, ਤਾਂ ਤੇ ਤੂੰ ਸਤਿਗੁਰੋਂ ਕੀ (ਰਜਾਇ) ਆਗਿਆ ਕੋ ਮਾਨ ਲੇ॥
Prof. Sahib Singhਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ (ਪਰਮਾਤਮਾ ਦੇ) ਹੁਕਮ ਨੂੰ ਭਲਾ ਜਾਣ ਕੇ ਮੰਨਿਆ ਕਰ (ਇਸ ਤਰ੍ਹਾਂ ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ।

ਪਦ ਅਰਥ ਚੀਨਿ = ਪਛਾਣ ਕੇ, ਸਾਂਝ ਪਾ ਕੇ। ਤਿਖ = ਤ੍ਰਿਹ (ਮਾਇਆ ਦੀ ਤ੍ਰਿਸ਼ਨਾ)। ਰਜਾਇ = ਰਜ਼ਾ, ਭਾਣਾ, ਹੁਕਮ।

SikhNet (Spanish)Recuerda el Shabd y tu sed se calmará, entrégate a la Voluntad del Señor.

ਚਾਰੇ ਕੁੰਡਾ ਝੋਕਿ ਵਰਸਦਾ; ਬੂੰਦ ਪਵੈ ਸਹਜਿ ਸੁਭਾਇ ॥

chaare kunddaa jhok varasadaa; boond pavai sehaj subhaae | Ang 1420

Sant Singh KhalsaThe clouds are heavy, hanging low, and the rain is pouring down on all sides; the rain-drop is received, with natural ease.
Manmohan SinghThe low cloud rains in four directions and all-too-spontaneously the rain-drop falls in the pied-cuckoo's mouth.
Manmohan Singh (Punjabi)ਨੀਵਾਂ ਬੱਦਲ ਚਾਰੀ ਪਾਸੀ ਹੀ ਵਰੁਦਾ ਹੈ ਅਤੇ ਸੁਤੇ ਸਿਧ ਹੀ ਮੀਂਹ ਦੀ ਕਣੀ ਪਪੀਹੇਦੇ ਮੂੰਹ ਵਿੱਚ ਆ ਪੈਦੀ ਹੈ।
Fareedkot Teekaਚਾਰੋਂ ਦਿਸਾ ਮੇਂ ਝੁਕ ਕਰ ਜੈਸੇ ਬਦਲ ਵਰਸਤਾ ਹੈ, ਤੈਸੇ ਸਤਿਗੁਰ ਦਿਆਲ ਹੋਇ ਕਰ ਉਪਦੇਸ਼ ਕਰਤੇ ਹੈਂ। ਸੋ ਜਬ ਸ੍ਵਾਂਤੀ ਬੂੰਦ ਉਪਦੇਸ਼ ਤੇਰੇ ਮੁਖ ਮੇਂ ਪੜੇਗੀ ਤਬ ਤੂੰ ਸਹਜਿ ਸੁਭਾਇ ਸ਼ਾਂਤਿ ਰੂਪ ਹੋ ਜਾਵੈਂਗਾ॥
Prof. Sahib Singh(ਹੇ ਪਪੀਹੇ! ਇਹ ਨਾਮ-ਜਲ) ਸਾਰੀ ਸ੍ਰਿਸ਼ਟੀ ਵਿਚ ਛਹਬਰ ਲਾਈ ਰੱਖਦਾ ਹੈ (ਪਰ ਇਸ ਦੀ) ਬੂੰਦ (ਉਸ ਮਨੁੱਖ ਦੇ ਮੂੰਹ ਵਿਚ) ਪੈਂਦੀ ਹੈ (ਜਿਹੜਾ) ਆਤਮਕ ਅਡੋਲਤਾ ਵਿਚ ਹੈ (ਜਿਹੜਾ ਪਰਮਾਤਮਾ ਦੇ) ਪ੍ਰੇਮ ਵਿਚ (ਲੀਨ) ਹੈ।

ਪਦ ਅਰਥ ਚਾਰੇ ਕੁੰਡਾਂ = ਚਾਰੇ ਕੁੰਡਾਂ, ਚੌਹੀਂ ਪਾਸੀਂ, ਹਰ ਥਾਂ। ਝੋਕਿ = ਝੁਕ ਕੇ, ਲਿਫ਼ ਕੇ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)Las nubes bajas están cargadas y la lluvia cae a cántaros por todas partes, las gotas de lluvia son recibidas con naturalidad.

ਜਲ ਹੀ ਤੇ ਸਭ ਊਪਜੈ; ਬਿਨੁ ਜਲ ਪਿਆਸ. ਨ ਜਾਇ ॥

jal hee te sabh aoopajai; bin jal piaas. na jaae | Ang 1420

Sant Singh KhalsaFrom water, everything is produced; without water, thirst is not quenched.
Manmohan SinghEvery thing is produced from the water and thirst is not quenched without water.
Manmohan Singh (Punjabi)ਪਾਣੀ ਤੋ, ਹੀ ਹਰ ਸ਼ੈ ਪੈਦਾ ਹੁੰਦੀ ਹੈ ਪਾਣੀ ਦੇ ਬਗੈਰ ਤ੍ਰਿਹ ਬੁਝਦੀ ਨਹੀਂ।
Fareedkot Teekaਨਾਮ ਜਲ ਤੇ ਹੀ ਸੰਪੂਰਨ ਸੁਭ ਗੁਣ ਉਪਜਤੇ ਹੈਂ ਔ ਨਾਮ ਜਲ ਤੇ ਬਿਨਾਂ ਤ੍ਰਿਸਨਾ ਰੂਪੀ ਪਿਆਸ ਨਹੀਂ ਜਾਤੀ ਹੈ॥
Prof. Sahib Singh(ਪ੍ਰਭੂ ਤੋਂ ਹੀ, ਹਰਿ-ਨਾਮ) ਜਲ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ (ਤਾਹੀਏਂ ਹਰਿ-ਨਾਮ) ਜਲ ਤੋਂ ਬਿਨਾ (ਕਿਸੇ ਭੀ ਜੀਵ ਦੀ ਮਾਇਆ ਦੀ) ਤ੍ਰਿਹ ਦੂਰ ਨਹੀਂ ਹੁੰਦੀ।

ਪਦ ਅਰਥ ਤੇ = ਤੋਂ। ਸਭ = ਸਾਰੀ ਲੁਕਾਈ।

SikhNet (Spanish)Del agua todo es producido, y sin agua la sed no se calma.

ਨਾਨਕ. ਹਰਿ ਜਲੁ ਜਿਨਿ ਪੀਆ; ਤਿਸੁ ਭੂਖ. ਨ ਲਾਗੈ ਆਇ ॥੫੫॥

naanak. har jal jin peea; tis bhookh. na laagai aae |55| Ang 1420

Sant Singh KhalsaO Nanak, whoever drinks in the Water of the Lord, shall never feel hunger again. ||55||
Manmohan SinghNanak, whosoever in-drinks the Lord's water, he feels not hunger again.
Manmohan Singh (Punjabi)ਨਾਨਕ, ਜੋ ਕੋਈ ਪ੍ਰਭੂ ਦੇ ਪਾਣੀ ਨੂੰ ਮਾਨ ਕਰਦਾ ਹੈ, ਉਸ ਨੂੰ ਮੁੜ ਕੇ ਭੁੱਖ ਨਹੀਂ ਲਗਦੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਨੇ ਸਤਿਗੁਰੂ ਸੇ ਹਰਿ ਨਾਮ ਜਲ ਪਾਨ ਕੀਆ ਹੈ ਤਿਨੋਂ ਕੋ ਪੁਨਾ ਕੋਈ ਭੂਖ ਨਹੀਂ ਆਇ ਕਰ ਲਗਤੀ ਹੈ, ਭਾਵ ਯੇਹ ਕੋਈ ਇਛਾ ਨਹੀਂ ਰਹਿਤੀ ਹੈ॥੫੫॥
Prof. Sahib Singhਹੇ ਨਾਨਕ! ਜਿਸ (ਮਨੁੱਖ) ਨੇ ਹਰਿ-ਨਾਮ ਜਲ ਪੀ ਲਿਆ, ਉਸ ਨੂੰ (ਕਦੇ ਮਾਇਆ ਦੀ) ਭੁੱਖ ਨਹੀਂ ਵਿਆਪਦੀ ॥੫੫॥

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਤਿਸੁ = ਉਸ (ਮਨੁੱਖ) ਨੂੰ ॥੫੫॥

SikhNet (Spanish)Oh, dice Nanak, quién sea que beba del Agua del Señor, nunca más tendrá sed. (55)

ਬਾਬੀਹਾ. ਤੂੰ ਸਹਜਿ ਬੋਲਿ; ਸਚੈ ਸਬਦਿ ਸੁਭਾਇ ॥

baabeehaa. toon sehaj bol; sachai sabad subhaae | Ang 1420

Sant Singh KhalsaO rainbird, speak the Shabad, the True Word of God, with natural peace and poise.
Manmohan SinghReciting the Lord's True Name, O sparrow-hawk, thou shall be embellished.
Manmohan Singh (Punjabi)ਸੁਆਮੀ ਦੇ ਸੱਚੇ ਨਾਮ ਦਾ ਉਚਾਰਨ ਕਰਨ ਦੁਆਰਾ, ਹੇ ਪਪੀਹੇ! ਤੂੰ ਸੁਭਾਇਮਾਨ ਥੀ ਵੰਝੇਗਾ।
Fareedkot Teekaਹੇ ਜਗ੍ਯਾਸੀ ਰੂਪ ਬਬੀਹੇ! ਤੂੰ ਸਹਜੇ ਹੀ ਬੋਲ ਜਿਸ ਤੇ ਤੂੰ ਸਚੇ ਉਪਦੇਸ਼ ਕਰ ਕੇ ਸੋਭਾਵਾਨ ਹੋਵੈਂਗਾ॥
Prof. Sahib Singhਹੇ ਪਪੀਹੇ! (ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ!) ਆਤਮਕ ਅਡੋਲਤਾ ਵਿਚ (ਟਿਕ ਕੇ), ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ (ਜੁੜ ਕੇ), (ਪ੍ਰਭੂ ਦੇ) ਪਿਆਰ ਵਿਚ (ਟਿਕ ਕੇ), ਤੂੰ (ਹਰੀ ਦਾ ਨਾਮ) ਜਪਿਆ ਕਰ।

ਪਦ ਅਰਥ ਬਾਬੀਹਾ = ਹੇ ਪਪੀਹੇ! (ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ!)। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਬੋਲਿ = (ਹਰਿ-ਨਾਮ) ਜਪਿਆ ਕਰ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ (ਜੁੜ ਕੇ)। ਸੁਭਾਇ = (ਪ੍ਰਭੂ ਦੇ) ਪਿਆਰ ਵਿਚ (ਟਿਕ ਕੇ)।

SikhNet (Spanish)Oh ave de lluvia, pronuncia el Shabd, la Palabra Verdadera de Dios en Paz y en Equilibrio.

ਸਭੁ ਕਿਛੁ ਤੇਰੈ ਨਾਲਿ ਹੈ; ਸਤਿਗੁਰਿ ਦੀਆ ਦਿਖਾਇ ॥

sabh kichh terai naal hai; satigur deea dikhaae | Ang 1420

Sant Singh KhalsaEverything is with you; the True Guru will show you this.
Manmohan SinghThe True Guru shall show thee, that everything is with thee.
Manmohan Singh (Punjabi)ਸੱਚੇ ਗੁਰੂ ਜੀ ਤੈਨੂੰ ਵਿਖਾਲ ਦੇਣਗੇ ਕਿ ਹਰ ਵਸਤੂ ਤੇਰੇ ਸਾਥ ਹੀ ਹੈ।
Fareedkot Teekaਜਬ ਸਤਿਗੁਰੋਂ ਨੇ ਤੁਝ ਕੋ ਸ੍ਵੈ ਸਰੂਪ ਸਰਬ ਮੇਂ ਦਿਖਾਇ ਦੀਆ ਹੈ ਤਬ ਕਿਛ, ਭਾਵ ਸਭ ਗੁਣ ਤੇਰੇ ਸਾਥ ਹੀ ਹੈਂ॥
Prof. Sahib Singhਹੇ ਪਪੀਹੇ! (ਹਰਿ-ਨਾਮ-ਬੂੰਦ ਤੋਂ ਪੈਦਾ ਹੋਣ ਵਾਲਾ) ਹਰੇਕ ਆਨੰਦ ਮੌਜੂਦ ਹੈ (ਪਰ ਇਹ ਆਨੰਦ ਉਸ ਜੀਵ ਨੂੰ ਪ੍ਰਾਪਤ ਹੁੰਦਾ ਹੈ, ਜਿਸ ਨੂੰ) ਗੁਰੂ ਨੇ (ਇਹ) ਵਿਖਾ ਦਿੱਤਾ ਹੈ।

ਪਦ ਅਰਥ ਸਭ ਕਿਛੁ = (ਹਰਿ-ਨਾਮ-ਬੂੰਦ ਤੋਂ ਪੈਦਾ ਹੋਣ ਵਾਲਾ) ਹਰੇਕ ਆਨੰਦ। ਸਤਿਗੁਰਿ = ਗੁਰੂ ਨੇ।

SikhNet (Spanish)Todo está en ti, el Guru te enseñará esto, conoce entonces tu ser y encuentra a tu Bienamado.

ਆਪੁ ਪਛਾਣਹਿ ਪ੍ਰੀਤਮੁ ਮਿਲੈ; ਵੁਠਾ ਛਹਬਰ ਲਾਇ ॥

aap pachhaaneh preetam milai; vutthaa chhahabar laae | Ang 1420

Sant Singh KhalsaSo understand your own self, and meet your Beloved; His Grace shall rain down in torrents.
Manmohan SinghUnderstanding thy ownself, thou shall meet thy Beloved, whose rain of mercy, then, shall continually fall upon thee.
Manmohan Singh (Punjabi)ਆਪਣੇ ਆਪ ਨੂੰ ਸਮਝ ਕੇ, ਤੂੰ ਆਪਣੇ ਪਿਆਰੇ ਨੂੰ ਮਿਲ ਪਵੇਗਾ, ਜਿਸ ਦੀ ਰਹਿਮਤ ਦਾ ਮੀਂਹ, ਤਦ ਤੇਰੇ ਉੱਤੇ ਲਗਾਤਾਰ ਵਰਸੇਗਾ।
Fareedkot Teekaਜਬ ਸਤਿਗੁਰ ਪ੍ਰੀਤਮ ਤੁਝ ਕੋ ਮਿਲੇਗਾ ਤਬ (ਛਹਬਰ) ਝੜੀ ਲਗਾਇ ਕਰ ਅਰਥਾਤ ਏਕ ਰਸ ਉਪਦੇਸ਼ ਰੂਪੀ ਜਲ ਬਰਸ ਜਾਵੇਗਾ ਤਬ ਤੂੰ ਅਪਣੇ ਆਪ ਸਰੂਪ ਕੋ ਪਛਾਣ ਲੇਵੇਗਾ॥
Prof. Sahib Singhਜਿਹੜੇ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ, ਉਹਨਾਂ ਨੂੰ ਪ੍ਰੀਤਮ-ਪ੍ਰਭੂ ਮਿਲ ਪੈਂਦਾ ਹੈ, ਉਹਨਾਂ ਦੇ ਅੰਦਰ (ਸਿਫ਼ਤ-ਸਾਲਾਹ ਦਾ ਬੱਦਲ) ਝੜੀ ਲਾ ਕੇ ਆ ਵੱਸਦਾ ਹੈ।

ਪਦ ਅਰਥ ਆਪੁ = ਆਪਣਾ ਆਪ, ਆਪਣਾ ਆਤਮਕ ਜੀਵਨ। ਪਛਾਣਹਿ = (ਜਿਹੜੇ ਜੀਵ) ਪੜਤਾਲਦੇ ਰਹਿੰਦੇ ਹਨ। ਵੁਠਾ = ਆ ਵੱਸਦਾ ਹੈ। ਛਹਬਰ ਲਾਇ = ਝੜੀ ਲਾ ਕੇ।

SikhNet (Spanish)Su Lluvia la dejará caer a torrentes. Gota a Gota el Néctar Ambrosial es rociado suave y gentilmente

ਝਿਮਿ ਝਿਮਿ ਅੰਮ੍ਰਿਤੁ ਵਰਸਦਾ; ਤਿਸਨਾ ਭੁਖ ਸਭ ਜਾਇ ॥

jhim jhim amrit varasadaa; tisanaa bhukh sabh jaae | Ang 1420

Sant Singh KhalsaDrop by drop, the Ambrosial Nectar rains down softly and gently; thirst and hunger are completely gone.
Manmohan SinghSlowly and steadily the Nectar shall rain upon thee and thy thirst and hunger shall all depart.
Manmohan Singh (Punjabi)ਧੀਰੇ ਧੀਰੇ ਆਬਿ-ਹਿਯਾਤ ਤੇਰੇ ਉਤੇ ਵਰ੍ਹੇਗਾ ਅਤੇ ਤੇਰੀ ਤ੍ਰਿਹ ਦੇ ਖੁਧਿਆ ਸਭ ਦੂਰ ਹੋ ਜਾਣਗੀਆਂ।
Fareedkot Teekaਸਤਿਗੁਰੂ ਰੂਪ ਮੇਘ ਜਿਨੋਂ ਪਰ ਏਕਰਸ ਉਪਦੇਸ਼ ਰੂਪੀ ਜਲ ਬਰਸਤੇ ਹੈਂ ਤਿਨੋਂ ਕੀ ਤ੍ਰਿਸ਼ਨਾ ਰੂਪੀ ਭੁਖ ਸਭ ਦੂਰ ਹੋ ਜਾਤੀ ਹੈ॥
Prof. Sahib Singhਉਹਨਾਂ ਦੇ ਅੰਦਰ ਸਹਜੇ ਸਹਜੇ ਅਡੋਲ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹੁੰਦੀ ਰਹਿੰਦੀ ਹੈ (ਉਹਨਾਂ ਦੇ ਅੰਦਰੋਂ) ਮਾਇਆ ਦੀ ਸਾਰੀ ਤ੍ਰਿਸ਼ਨਾ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ।

ਪਦ ਅਰਥ ਝਿਮਿ ਝਿਮਿ = ਸਹਜੇ ਸਹਜੇ, ਅਡੋਲ।

SikhNet (Spanish)y el hambre y la sed se van. Tus llantos y gritos de angustia han cesado y tu luz se fundirá en la Luz,

ਕੂਕ ਪੁਕਾਰ. ਨ ਹੋਵਈ; ਜੋਤੀ ਜੋਤਿ ਮਿਲਾਇ ॥

kook pukaar. na hovee; jotee jot milaae | Ang 1420

Sant Singh KhalsaYour cries and screams of anguish have ceased; your light shall merge into the Light.
Manmohan SinghThine cries and screams of anguish shall end and thy light shall merge in the Supreme Light.
Manmohan Singh (Punjabi)ਤੇਰੀਆਂ ਦੁਖ ਦੀਆਂ ਚੀਕਾਂ ਅਤੇ ਲੇਰਾਂ ਮੁਕ ਜਾਣਗੀਆਂ ਅਤੇ ਤੇਰਾ ਨੂਰ ਪਰਮ ਨੂਰ ਅੰਦਰ ਲੀਨ ਹੋ ਜਾਵੇਗਾ।
Fareedkot Teekaਤਿਨੋਂ ਕੀ ਪੁਨਾ (ਕੂਕ) ਊਚੀ ਪੁਕਾਰ ਵਾ ਮਨ, ਬਾਣੀ ਸੇ ਕੂਕ ਪੁਕਾਰ ਨਹੀਂ ਹੋਤੀ ਹੈ, ਕਿਉਂਕਿ (ਜੋਤੀ) ਵਾਹਿਗੁਰੂ ਨੇ ਤਿਨ ਕੀ ਜੋਤਿ ਅਪਨੇ ਮੇਂ ਮਿਲਾਇ ਲਈ ਹੈ॥
Prof. Sahib Singhਮਾਇਆ ਦੇ ਮੋਹ ਦਾ ਸਾਰਾ ਰੌਲਾ ਉਹਨਾਂ ਦੇ ਅੰਦਰੋਂ ਮੁੱਕ ਜਾਂਦਾ ਹੈ, ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।

ਪਦ ਅਰਥ ਕੂਕ ਪੁਕਾਰ = ਮਾਇਆ ਦੇ ਮੋਹ ਦਾ ਰੌਲਾ। ਨ ਹੋਵਈ = ਨਹੀਂ ਹੁੰਦਾ।

SikhNet (Spanish)oh, dice Nanak, las felices novias Almas duermen en Paz,

ਨਾਨਕ. ਸੁਖਿ ਸਵਨੑਿ ਸੋਹਾਗਣੀ; ਸਚੈ ਨਾਮਿ ਸਮਾਇ ॥੫੬॥

naanak. sukh savana sohaaganee; sachai naam samaae |56| Ang 1420

Sant Singh KhalsaO Nanak, the happy soul-brides sleep in peace; they are absorbed in the True Name. ||56||
Manmohan SinghNanak, the chaste brides sleep in peace and are absorbed in the True Name.
Manmohan Singh (Punjabi)ਨਾਨਕ, ਪਵਿੱਤਰ ਪਤਨੀਆਂ ਆਰਾਮ ਅੰਦਰ ਸੌਦੀਆਂ ਹਨ ਅਤੇ ਸੱਚੇ ਨਾਮ ਅੰਦਰ ਲੀਨ ਹੋ ਜਾਂਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਸੰਤ ਜਨ ਸੁਹਾਗਣੀ ਸੁਖੀ ਹੋ ਕਰ ਸੈਣ ਕਰਤੀ ਹੈਂ, ਜੋ ਸਚੇ ਨਾਮੀ ਕੇ ਸਰੂਪ ਮੇਂ ਸਮਾਇ ਗਈ ਹੈਂ॥੫੬॥
Prof. Sahib Singhਹੇ ਨਾਨਕ! ਸਦਾ-ਥਿਰ ਹਰਿ-ਨਾਮ ਵਿਚ ਲੀਨ ਹੋ ਕੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਆਤਮਕ ਆਨੰਦ ਵਿਚ ਟਿਕੀਆਂ ਰਹਿੰਦੀਆਂ ਹਨ ॥੫੬॥

ਪਦ ਅਰਥ ਸੁਖਿ = ਆਤਮਕ ਆਨੰਦ ਵਿਚ। ਸਵਨ੍ਹ੍ਹਿ = ਲੀਨ ਰਹਿੰਦੀਆਂ ਹਨ। ਸੋਹਾਗਣੀ = ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ। ਸਮਾਇ = ਟਿਕ ਕੇ। ਸਚੈ ਨਾਮਿ = ਸਦਾ-ਥਿਰ ਹਰਿ-ਨਾਮ ਵਿਚ ॥੫੬॥

SikhNet (Spanish)pues están absorbidas en el Nombre Verdadero. (56)

ਧੁਰਹੁ ਖਸਮਿ ਭੇਜਿਆ; ਸਚੈ ਹੁਕਮਿ ਪਠਾਇ ॥

dhurahu khasam bhejiaa; sachai hukam patthaae | Ang 1420

Sant Singh KhalsaThe Primal Lord and Master has sent out the True Hukam of His Command.
Manmohan SinghFrom his very presence and in His true will, the Master has sent and forwarded the Guru-Cloud.
Manmohan Singh (Punjabi)ਆਪਣੀ ਐਨ ਹਜੂਰੀ ਤੋਂ ਅਤੇ ਆਪਣੀ ਸੱਚੀ ਰਜਾ ਅੰਦਰ, ਮਾਲਕ ਨੇ ਗੁਰੂ-ਬਦਲ ਨੂੰ ਘਲਿਆ ਅਤੇ ਰਵਾਨਾ ਕੀਤਾ ਹੈ।
Fareedkot Teekaਸਚੇ ਖਸਮ ਨੇ ਆਦ ਤੇ ਹੀ ਅਪਨਾ ਹੁਕਮ ਕਰ ਕੇ ਸਤਿਗੁਰੋਂ ਕੋ (ਪਠਾਇ) ਭੇਜਿਆ ਹੈ, ਭਾਵ ਭੇਜ ਦਿਤਾ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੇ ਧੁਰ ਦਰਗਾਹ ਤੋਂ (ਆਪਣੇ) ਹੁਕਮ ਅਨੁਸਾਰ (ਹੀ) ਪ੍ਰੇਰ ਕੇ (ਇੰਦਰ ਦੇਵਤੇ ਨੂੰ, ਗੁਰੂ ਨੂੰ ਸਦਾ) ਭੇਜਿਆ ਹੈ।

ਪਦ ਅਰਥ ਧੁਰਹੁ = (ਆਪਣੀ) ਧੁਰ ਦਰਗਾਹ ਤੋਂ। ਖਸਮਿ = ਮਾਲਕ-ਪ੍ਰਭੂ ਨੇ। ਸਚੈ = ਸਦਾ ਕਾਇਮ ਰਹਿਣ ਵਾਲੇ। ਪਠਾਇ = ਤੋਰ ਕੇ, ਭੇਜ ਕੇ (प्रस्थापय्)।

SikhNet (Spanish)El Señor Primordial y Maestro ha enviado el Jukam Verdadero de Su Comando.

ਇੰਦੁ ਵਰਸੈ ਦਇਆ ਕਰਿ; ਗੂੜੑੀ ਛਹਬਰ ਲਾਇ ॥

eind varasai deaa kar; goorraee chhahabar laae | Ang 1420

Sant Singh KhalsaIndra mercifully sends forth the rain, which falls in torrents.
Manmohan SinghIndra mercifully rains and heavy is the incessant downpour.
Manmohan Singh (Punjabi)ਇੰਦਰ (ਵਰਸ਼ਾ ਦਾ ਦੇਵਤਾ) ਮਿਹਰ ਧਾਰ ਕੇ ਵਰ੍ਹਦਾ ਹੈ ਅਤੇ ਭਾਰੀ ਹੈ ਨਿਰੰਤਰੀ ਬਾਰਸ਼।
Fareedkot Teekaਤਾਂ ਤੇ ਸੋ ਸਤਿਗੁਰੂ (ਇੰਦੁ) ਮੇਘ ਰੂਪ ਦਇਆ ਕਰ ਕੇ ਉਪਦੇਸ਼ ਰੂਪੀ ਝੜੀ ਲਗਾਇ ਕਰ ਬਰਸਤੇ ਹੈਂ, ਭਾਵ ਦ੍ਰਿਸ੍ਟਾਂਤ ਪ੍ਰਮਾਣੋਂ ਸਹਿਤ ਉਪਦੇਸ਼ ਦੇਤੇ ਹੈਂ॥
Prof. Sahib Singh(ਉਸ ਦੇ ਹੁਕਮ ਵਿਚ ਹੀ) ਮਿਹਰ ਕਰ ਕੇ ਬੱਦਲ (-ਗੁਰੂ) ਡੂੰਘੀ ਝੜੀ ਲਾ ਕੇ ਵਰਖਾ ਕਰਦਾ ਹੈ।

ਪਦ ਅਰਥ ਇੰਦੁ = ਇੰਦਰ ਦੇਵਤਾ, ਬੱਦਲ। ਛਹਬਰ ਲਾਇ = ਝੜੀ ਲਾ ਕੇ।

SikhNet (Spanish)Indra compasivamente manda la lluvia que cae a cántaros,

ਬਾਬੀਹੇ ਤਨਿ ਮਨਿ ਸੁਖੁ ਹੋਇ; ਜਾਂ ਤਤੁ ਬੂੰਦ ਮੁਹਿ ਪਾਇ ॥

baabeehe tan man sukh hoe; jaan tat boond muhi paae | Ang 1420

Sant Singh KhalsaThe body and mind of the rainbird are happy. only when the rain-drop falls into its mouth.
Manmohan SinghThe body and mind of the sparrow-hawk are pleased, when the Lord's rain-drop falls into its mouth.
Manmohan Singh (Punjabi)ਜਦ ਪ੍ਰਭੂ ਦੇ ਮੀਂਹ ਦੀ ਕਣੀ ਉਸ ਦੇ ਮੂੰਹ ਵਿੱਚ ਪੈਦੀ ਹੈ ਤਾਂ ਚਾਤ੍ਰਿਕ ਦਾ ਸਰੀਰ ਅਤੇ ਚਿੱਤ ਪ੍ਰਸੰਨ ਥੀ ਵੰਞਦੇ ਹਨ।
Fareedkot Teekaਜਗ੍ਯਾਸੀ ਰੂਪ ਬਬੀਹੇ ਕੋ ਤਨ, ਮਨ ਕਰ ਤਬ ਸੁਖ ਹੋਤਾ ਹੈ, ਜਬ ਤਤ ਸਾਰ ਉਪਦੇਸ਼ ਰੂਪ ਬੂੰਦ ਮੁਖ ਮੇਂ ਪ੍ਰਾਪਤਿ ਹੋਵੈ॥
Prof. Sahib Singhਜਦੋਂ ਪਪੀਹਾ (ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦਾ ਰਸੀਆ) ਨਾਮ-ਬੂੰਦ (ਆਪਣੇ) ਮੂੰਹ ਵਿਚ ਪਾਂਦਾ ਹੈ, ਤਦੋਂ ਉਸ ਦੇ ਤਨ ਵਿਚ ਆਨੰਦ ਪੈਦਾ ਹੁੰਦਾ ਹੈ।

ਪਦ ਅਰਥ ਤਨਿ = ਤਨ ਵਿਚ। ਮਨਿ = ਮਨ ਵਿਚ। ਜਾਂ = ਜਦੋਂ। ਤਤੁ = (ਜੀਵਨ-ਤੱਤ) ਹਰਿਨਾਮ। ਮੁਹਿ = ਮੂੰਹ ਵਿਚ।

SikhNet (Spanish)la mente y el cuerpo del pájaro de lluvia está feliz en cuanto la gota cae en su pico.

ਅਨੁ ਧਨੁ ਬਹੁਤਾ ਉਪਜੈ; ਧਰਤੀ ਸੋਭਾ ਪਾਇ ॥

an dhan bahutaa upajai; dharatee sobhaa paae | Ang 1420

Sant Singh KhalsaThe corn grows high, wealth increases, and the earth is embellished with beauty.
Manmohan SinghGreat becomes the growth of corn and wealth and the earth gets embellished.
Manmohan Singh (Punjabi)ਘਨੇਰੀ ਹੋ ਜਾਂਦੀ ਹੈ ਦਾਣੇ ਅਤੇ ਦੌਲਤ ਦੀ ਪੈਦਾਇਸ਼ ਅਤੇ ਪ੍ਰਿਥਵੀ ਸੁਪਾਇਮਾਨ ਥੀ ਵੰਝਦੀ ਹੈ।
Fareedkot Teekaਤਿਸ ਮੇਘ ਕੇ ਵਰਸਣੇ ਕਰ ਕੇ ਸੁਭ ਗੁਣੋਂ ਰੂਪੀ ਅੰਨ ਧੰਨ੍ਯਤਾ ਯੋਗ ਉਪਜਤਾ ਹੈ ਔ ਸਰੀਰ ਵਾ ਬੁਧੀ ਰੂਪੀ ਧਰਤੀ ਗੁਣੋਂ ਸੰਯੁਗਤ ਸੋਭਾ ਪਾਵਤੀ ਹੈ॥
Prof. Sahib Singh(ਜਿਵੇਂ ਵਰਖਾ ਨਾਲ) ਧਰਤੀ ਹਰੀਆਵਲੀ ਹੋ ਜਾਂਦੀ ਹੈ, (ਉਸ ਵਿਚ) ਬਹੁਤ ਅੰਨ ਪੈਦਾ ਹੁੰਦਾ ਹੈ,

ਪਦ ਅਰਥ ਅਨੁ = ਅੰਨ। ਉਪਜੈ = ਪੈਦਾ ਹੁੰਦਾ ਹੈ। ਪਾਇ = ਹਾਸਲ ਕਰਦੀ ਹੈ।

SikhNet (Spanish)El maíz crece alto, la riqueza incrementa y la Tierra se llena de Belleza,

ਅਨਦਿਨੁ ਲੋਕੁ ਭਗਤਿ ਕਰੇ; ਗੁਰ ਕੈ ਸਬਦਿ ਸਮਾਇ ॥

anadin lok bhagat kare; gur kai sabad samaae | Ang 1420

Sant Singh KhalsaNight and day, people worship the Lord with devotion, and are absorbed in the Word of the Guru's Shabad.
Manmohan SinghNight and day, the mortals worship the Lord and merge in the Guru's word.
Manmohan Singh (Punjabi)ਰੈਣ ਅਤੇ ਦਿਹੁੰ ਪ੍ਰਾਣੀ ਪ੍ਰਭੂ ਦੀ ਉਪਾਸ਼ਨਾ ਕਰਦੇ ਹਨ ਅਤੇ ਗੁਰਾਂ ਦੀ ਬਾਣੀ ਅੰਦਰ ਲੀਨ ਥੀਞਦੇ ਹਨ।
Fareedkot Teekaਜੋ ਜਗ੍ਯਾਸੀ ਜਨ ਇਸ ਰੀਤ ਸੇ ਗੁਰੋਂ ਕੇ ਸਬਦ ਮੇਂ (ਅਨਦਿਨੁ) ਨਿਰੰਤ੍ਰ ਸਮਾਏ ਹੈਂ ਤਿਨੋਂ ਕੀ ਲੋਕ ਭੀ ਭਗਤੀ ਕਰਤੇ ਹੈਂ॥
Prof. Sahib Singh(ਤਿਵੇਂ) ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ ਜਗਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਨ ਲੱਗ ਪੈਂਦਾ ਹੈ।

ਪਦ ਅਰਥ ਅਨਦਿਨੁ = (अनुदिनं) ਹਰ ਰੋਜ਼, ਹਰ ਵੇਲੇ। ਕੈ ਸਬਦਿ = ਦੇ ਸ਼ਬਦ ਵਿਚ। ਸਮਾਇ = ਲੀਨ ਹੋ ਕੇ।

SikhNet (Spanish)día y noche la gente alaba al Señor con su Devoción y son absorbidos en la Palabra del Shabd del Guru.

ਆਪੇ ਸਚਾ ਬਖਸਿ ਲਏ; ਕਰਿ ਕਿਰਪਾ ਕਰੈ ਰਜਾਇ ॥

aape sachaa bakhas le; kar kirapaa karai rajaae | Ang 1420

Sant Singh KhalsaThe True Lord Himself forgives them, and showering them with His Mercy, He leads them to walk in His Will.
Manmohan SinghThe True Lord, forgives them Himself and showing His mercy makes them walk in His will.
Manmohan Singh (Punjabi)ਸੱਚਾ ਸੁਆਮੀ, ਖੁਦ ਹੀ, ਉਨ੍ਹਾਂ ਨੂੰ ਮੁਆਫ ਕਰ ਦਿੰਦਾ ਹੈ ਅਤੇ ਆਪਣੀ ਰਹਿਮਤ ਧਾਰ ਕੇ ਉਨ੍ਹਾਂ ਨੂੰ ਆਪਣੀ ਰਜ਼ਾ ਅੰਦਰ ਟੋਰਦਾ ਹੈ।
Fareedkot Teekaਆਪੇ ਹੀ ਸਚਾ ਤਿਨੋਂ ਕੋ ਬਖਸ਼ ਲੇਤਾ ਹੈ ਔਰ ਕ੍ਰਿਪਾ ਕਰ ਕੇ ਤਿਨੋਂ ਕੋ ਤ੍ਰਿਪਤ ਕਰ ਦੇਤਾ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ (ਗੁਰੂ ਦੀ ਸਰਨ ਪਈ ਲੁਕਾਈ ਉਤੇ) ਬਖ਼ਸ਼ਸ਼ ਕਰਦਾ ਹੈ, ਮਿਹਰ ਕਰ ਕੇ ਆਪਣਾ ਹੁਕਮ ਵਰਤਾਂਦਾ ਹੈ।

ਪਦ ਅਰਥ ਆਪੇ = ਆਪ ਹੀ। ਸਚਾ = ਸਦਾ-ਥਿਰ ਪ੍ਰਭੂ। ਕਰੈ ਰਜਾਇ = ਆਪਣਾ ਹੁਕਮ ਵਰਤਾਂਦਾ ਹੈ।

SikhNet (Spanish)El Mismo Señor Verdadero los perdona y rociándolos con Su Misericordia, los conduce a caminar en Su Voluntad. Oh novias, canten la Gloriosas Alabanzas del Señor

ਹਰਿ ਗੁਣ ਗਾਵਹੁ ਕਾਮਣੀ; ਸਚੈ ਸਬਦਿ ਸਮਾਇ ॥

har gun gaavahu kaamanee; sachai sabad samaae | Ang 1420

Sant Singh KhalsaO brides, sing the Glorious Praises of the Lord, and be absorbed in the True Word of His Shabad.
Manmohan SinghO brides, sins ye the Lord's praises and be absorbed in His True Name.
Manmohan Singh (Punjabi)ਹੇ ਪਤਨੀਓ! ਤੁਸੀਂ ਸੁਆਮੀ ਦੀਆਂ ਸਿਫਤਾਂ ਗਾਇਨ ਕਰੋ ਅਤੇ ਉਸ ਦੇ ਸੱਚੇ ਨਾਮ ਅੰਦਰ ਲੀਨ ਹੋ ਜਾਓ।
Fareedkot Teekaਤਾਂ ਤੇ ਹੇ ਜਗ੍ਯਾਸੀ ਰੂਪ (ਕਾਮਣੀ) ਇਸਤ੍ਰੀਓ! ਸਚੇ ਉਪਦੇਸ਼ ਮੇਂ ਮਨ ਕੋ (ਸਮਾਇ) ਮਿਲਾਇ ਕਰ ਕੇ ਹਰੀ ਕੇ ਗੁਣੋਂ ਕੋ ਗਾਯਨ ਕਰੋ॥
Prof. Sahib Singhਹੇ ਜੀਵ-ਇਸਤ੍ਰੀ! ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਲੀਨ ਹੋ ਕੇ ਪਰਮਾਤਮਾ ਦੇ ਗੁਣ ਗਾਇਆ ਕਰ,

ਪਦ ਅਰਥ ਕਾਮਣੀ = ਹੇ ਜੀਵ-ਇਸਤ੍ਰੀ!

SikhNet (Spanish)y permanezcan absorbidas en la Verdadera Palabra de Su Shabd.

ਭੈ ਕਾ ਸਹਜੁ ਸੀਗਾਰੁ ਕਰਿਹੁ; ਸਚਿ ਰਹਹੁ ਲਿਵ ਲਾਇ ॥

bhai kaa sehaj seegaar karihu; sach rahahu liv laae | Ang 1420

Sant Singh KhalsaLet the Fear of God be your decoration, and remain lovingly attuned to the True Lord.
Manmohan SinghMake ye the decoration of the Lord's fear and remain attuned to the True Lord.
Manmohan Singh (Punjabi)ਤੁਸੀਂ ਸੁਆਮੀ ਦੇ ਡਰ ਦਾ ਹਾਰਸ਼ਿੰਗਾਰ ਲਾਓ ਅਤੇ ਸੱਚੇ ਪ੍ਰਭੂ ਨਾਲ ਪਿਰਹੜੀ ਪਾਈ ਰੱਖੋ।
Fareedkot Teekaਭੈ ਔਰ (ਸਹਜੁ) ਸਾਂਤੀ ਕਾ ਸੀਗਾਰ ਕਰੋ ਔਰ ਸਚ ਸਰੂਪ ਮੇਂ ਬਿਰਤੀ ਲਗਾਏ ਰਹੋ॥
Prof. Sahib Singh(ਪ੍ਰਭੂ ਦੇ) ਡਰ-ਅਦਬ ਤੋਂ ਪੈਦਾ ਹੋਈ ਆਤਮਕ ਅਡੋਲਤਾ ਨੂੰ (ਆਪਣੇ ਜੀਵਨ ਦਾ) ਸਿੰਗਾਰ ਬਣਾਈ ਰੱਖ, ਸਦਾ-ਥਿਰ ਹਰੀ ਵਿਚ ਸੁਰਤ ਜੋੜ ਕੇ ਟਿਕੀ ਰਿਹਾ ਕਰ।

ਪਦ ਅਰਥ ਭੈ ਕਾ ਸਹਜੁ = (ਪਰਮਾਤਮਾ ਦੇ) ਡਰ-ਅਦਬ ਤੋਂ ਪੈਦਾ ਹੋਈ ਆਤਮਕ ਅਡੋਲਤਾ। ਸੀਗਾਰੁ = ਗਹਿਣਾ। ਸਚਿ = ਸਦਾ-ਥਿਰ ਪ੍ਰਭੂ ਵਿਚ। ਲਿਵ ਲਾਇ = ਸੁਰਤ ਜੋੜ ਕੇ।

SikhNet (Spanish)Que el Temor Reverencial de Dios sea tu Adorno y permanece amorosamente entonado en el Señor Verdadero,

ਨਾਨਕ. ਨਾਮੋ ਮਨਿ ਵਸੈ; ਹਰਿ ਦਰਗਹ ਲਏ ਛਡਾਇ ॥੫੭॥

naanak. naamo man vasai; har daragah le chhaddaae |57| Ang 1420

Sant Singh KhalsaO Nanak, the Naam abides in the mind, and the mortal is saved in the Court of the Lord. ||57||
Manmohan SinghNanak, through the Name, God abides in the mind and the mortal is released in the Lord's court.
Manmohan Singh (Punjabi)ਨਾਨਕ, ਨਾਮ ਦੇ ਰਾਹੀਂ ਵਾਹਿਗੁਰੂ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਪ੍ਰਾਣੀ ਪ੍ਰਭੂ ਦੇ ਦਰਬਾਰ ਅੰਦਰ ਬੰਦ-ਖਲਾਸ ਥੀ ਵੰਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਕੇ ਮਨ ਮੇਂ ਪੂਰਬੋਕਤ ਪ੍ਰਕਾਰ ਕਰ ਨਾਮ ਵਸਤਾ ਹੈ ਤਿਨੋਂ ਕੋ ਹਰੀ (ਦਰਗਹ) ਪ੍ਰਲੋਕ ਮੇਂ ਜਮੋਂ ਤੇ ਛੁਡਾਇ ਲੇਵੇਗਾ॥੫੭॥
Prof. Sahib Singhਹੇ ਨਾਨਕ! ਜਿਸ ਦੇ ਮਨ ਵਿਚ ਹਰਿ-ਨਾਮ ਹੀ ਟਿਕਿਆ ਰਹਿੰਦਾ ਹੈ, ਪਰਮਾਤਮਾ ਉਸ ਨੂੰ ਦਰਗਾਹ ਵਿਚ ਲੇਖੇ ਤੋਂ ਬਚਾ ਲੈਂਦਾ ਹੈ ॥੫੭॥

ਪਦ ਅਰਥ ਨਾਮੋ = ਨਾਮ ਹੀ। ਮਨਿ = ਮਨ ਵਿਚ। ਲਏ ਛਡਾਇ = ਲੇਖੇ ਤੋਂ ਬਚਾ ਲੈਂਦਾ ਹੈ ॥੫੭॥

SikhNet (Spanish)oh, dice Nanak, el Naam habita en la mente y el mortal es salvado en la Corte del Señor. (57)

ਬਾਬੀਹਾ. ਸਗਲੀ ਧਰਤੀ ਜੇ ਫਿਰਹਿ; ਊਡਿ ਚੜਹਿ ਆਕਾਸਿ ॥

baabeehaa. sagalee dharatee je fireh; aoodd charreh aakaas | Ang 1420

Sant Singh KhalsaThe rainbird wanders all over the earth, soaring high through the skies.
Manmohan SinghO sparrow hawk, even if thou travel the entire earth ascending high in the sky,
Manmohan Singh (Punjabi)ਹੇ ਪਪੀਹੇ! ਭਾਵੇਂ ਤੂੰ ਸਾਰੀ ਧਰਤੀ ਦਾ ਚੱਕ ਕਟ ਲਵੇਂ ਅਤੇ ਉਡਾਰੀ ਮਾਰ ਅਸਮਾਨ ਤੇ ਜਾ ਚੜ੍ਹੇਂ,
Fareedkot Teekaਹੇ ਜਗ੍ਯਾਸੀ ਰੂਪ ਬਬੀਹਾ! ਜੇਕਰ ਸੰਪੂਰਨ ਧਰਤੀ ਮੇਂ ਭੀ ਫਿਰੈਂ ਔਰ ਪਵਨ ਚੜ੍ਹਾਇ ਕਰ ਯੋਗ ਮਾਰਗ ਕਰਕੇ; ਵਾ ਸਿਧੀਓਂ ਕਰ ਕੇ ਪ੍ਰਤਖ ਆਕਾਸ ਮੇਂ; ਵਾ ਸ੍ਵਰਗ ਮੇਂ ਔਰ ਸੁਮੇਰ ਆਦਿਕੋਂ ਮੇਂ ਭੀ ਦਸਮੇਂ ਦ੍ਵਾਰ ਮੇਂ ਉਡ ਕਰ ਕੇ ਚੜ੍ਹ ਜਾਵੈਂ ਤਾਂ ਵੀ ਸ਼ਾਂਤਿ ਨਹੀਂ ਹੋਇਗੀ॥
Prof. Sahib Singhਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ! (ਗੁਰੂ ਨੂੰ ਛੱਡ ਕੇ) ਤੂੰ (ਤੀਰਥ-ਜਾਤ੍ਰਾ ਆਦਿਕ ਦੀ ਖ਼ਾਤਰ) ਸਾਰੀ ਧਰਤੀ ਉਤੇ ਰਟਨ ਕਰਦਾ ਫਿਰੇਂ, ਜੇ ਤੂੰ (ਮਾਨਸਕ ਸ਼ਕਤੀਆਂ ਦੀ ਮਦਦ ਨਾਲ) ਉੱਡ ਕੇ ਆਕਾਸ਼ ਵਿਚ ਭੀ ਜਾ ਪਹੁੰਚੇਂ,

ਪਦ ਅਰਥ ਬਾਬੀਹਾ = ਹੇ ਪਪੀਹੇ! (ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ!) ਫਿਰਹਿ = ਤੂੰ ਫਿਰਦਾ ਰਹੇਂ। ਊਡਿ = ਉੱਡ ਕੇ। ਆਕਾਸਿ = ਆਕਾਸ਼ ਵਿਚ।

SikhNet (Spanish)El pajarillo Cuclillo vuela por toda la tierra y en los cielos, pero sólo hasta que encuentra al Verdadero Guru, obtiene la Gota de Agua y así su sed es calmada.

ਸਤਿਗੁਰਿ ਮਿਲਿਐ. ਜਲੁ ਪਾਈਐ; ਚੂਕੈ ਭੂਖ ਪਿਆਸ ॥

satigur miliai. jal paaeeai; chookai bhookh piaas | Ang 1420

Sant Singh KhalsaBut it obtains the drop of water, only when it meets the True Guru, and then, its hunger and thirst are relieved.
Manmohan Singhwithout meeting with the True Guru, thou shall not obtain the Lord's water to quench your thirst and hunger.
Manmohan Singh (Punjabi)ਕੇਵਲ ਸੱਚੇ ਗੁਰਾਂ ਨਾਲ ਮਿਲਣ ਦੁਆਰਾ ਹੀ ਤੈਨੂੰ ਪ੍ਰਭੂ ਦਾ ਪਾਣੀ ਪ੍ਰਾਪਤ ਹੋਵੇਗਾ, ਜਿਸ ਨਾਲ ਤੇਰੀ ਖੁਧਿਆ ਤੇ ਤ੍ਰਿਹ ਨਵਿਰਤ ਹੋ ਜਾਣਗੀਆਂ।
Fareedkot Teekaਸਤਿਗੁਰੋਂ ਕੇ ਮਿਲੇ ਤੇ ਨਾਮ ਰੂਪੀ ਸੀਤਲ ਜਲ ਪਾਈਤਾ ਹੈ ਤਿਸ ਕਰ ਕੇ ਤ੍ਰਿਸਨਾ ਰੂਪੀ ਭੂਖ ਪਿਆਸ ਦੂਰ ਹੋਤੀ ਹੈ॥
Prof. Sahib Singh(ਤਾਂ ਭੀ ਇਸ ਤਰ੍ਹਾਂ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਨਹੀਂ ਮਿਟਦੀ। ਨਾਮ-ਜਲ ਨਾਲ ਹੀ ਮਾਇਆ ਦੀ) ਭੁੱਖ ਤ੍ਰਿਹ ਮਿਟਦੀ ਹੈ (ਅਤੇ ਉਹ ਨਾਮ-) ਜਲ ਗੁਰੂ ਮਿਲਿਆਂ (ਹੀ) ਪ੍ਰਾਪਤ ਹੁੰਦਾ ਹੈ।

ਪਦ ਅਰਥ ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ, ਗੁਰੂ ਮਿਲਿਆਂ ਹੀ। ਪਾਈਐ = ਮਿਲਦਾ ਹੈ। ਚੂਕੈ = ਮੁੱਕ ਜਾਂਦੀ ਹੈ।

SikhNet (Spanish)El Alma, el cuerpo y todo le pertenece a Él, todo es de Él, Él lo conoce todo, sin habérselo dicho.

ਜੀਉ ਪਿੰਡੁ ਸਭੁ ਤਿਸ ਕਾ; ਸਭੁ ਕਿਛੁ ਤਿਸ ਕੈ ਪਾਸਿ ॥

jeeo pindd sabh tis kaa; sabh kichh tis kai paas | Ang 1420

Sant Singh KhalsaSoul and body and all belong to Him; everything is His.
Manmohan SinghThe soul and body all belong to Him, the Lord and He has every-thing with Him.
Manmohan Singh (Punjabi)ਆਤਮਾ ਅਤੇ ਦੇਹ ਸਮੂਹ ਉਸ ਮਾਲਕ ਦੀ ਮਲਕੀਅਤ ਹਨ ਅਤੇ ਹਰ ਵਸਤੂ ਉਸ ਦੇ ਕੋਲ ਹੈ।
Fareedkot Teekaਜੀਅ ਔਰ (ਪਿੰਡੁ) ਸਰੀਰ ਸਭ ਤਿਸੀ ਕਾ ਹੈ ਔਰ ਸਭ ਕਿਛੁ ਦਾਤ ਤਿਸੀ ਕੇ ਪਾਸ ਤੇ ਪ੍ਰਾਪਤਿ ਹੋਤੀ ਹੈ॥
Prof. Sahib Singhਇਹ ਜਿੰਦ ਇਹ ਸਰੀਰ ਸਭ ਕੁਝ ਉਸ (ਪਰਮਾਤਮਾ) ਦਾ ਹੀ ਦਿੱਤਾ ਹੋਇਆ ਹੈ, ਹਰੇਕ ਦਾਤ ਉਸ ਦੇ ਹੀ ਵੱਸ ਵਿਚ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ)। ਤਿਸ ਕੈ = (ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ)।

SikhNet (Spanish)¿A Quién deberíamos ofrecer nuestras Alabanzas?

ਵਿਣੁ ਬੋਲਿਆ. ਸਭੁ ਕਿਛੁ ਜਾਣਦਾ; ਕਿਸੁ ਆਗੈ ਕੀਚੈ ਅਰਦਾਸਿ ॥

vin boliaa. sabh kichh jaanadaa; kis aagai keechai aradaas | Ang 1420

Sant Singh KhalsaHe knows everything, without being told; unto whom should we offer our prayers?
Manmohan SinghWithout being told, the Lord knows everything, so before whom else should we make a supplication?
Manmohan Singh (Punjabi)ਦੱਸੇ ਜਾਣ ਦੇ ਬਗੇਰ ਹੀ ਸੁਆਮੀ ਸਾਰਾ ਕੁਝ ਜਾਣਦਾ ਹੈ, ਇਸ ਲਈ ਅਸੀਂ ਹੋਰ ਕੀਹਦੇ ਮੂਹਰੇ ਬੇਨਤੀ ਕਰੀਏ?
Fareedkot Teekaਜਬ ਬਿਨਾਂ ਬੋਲੇ ਤੇ ਸੋ ਵਾਹਿਗੁਰੂ ਸਭ ਕਿਛ ਜਾਣਤਾ ਹੈ ਤਬ ਕਿਸ ਕੇ ਆਗੇ ਬੇਨਤੀ ਕਰੀਏ॥
Prof. Sahib Singh(ਜੀਵਾਂ ਦੇ) ਬੋਲਣ ਤੋਂ ਬਿਨਾ ਹੀ (ਹਰੇਕ ਜੀਵ ਦੀ) ਹਰੇਕ ਲੋੜ ਉਹ ਜਾਣਦਾ ਹੈ, (ਉਸ ਨੂੰ ਛੱਡ ਕੇ) ਹੋਰ ਕਿਸ ਅੱਗੇ ਅਰਦਾਸ ਕੀਤੀ ਜਾ ਸਕਦੀ ਹੈ?

ਪਦ ਅਰਥ ਵਿਣੁ ਬੋਲਿਆ = ਵਿਣੁ ਬੋਲਿਆਂ। ਕੀਚੈ = ਕੀਤੀ ਜਾਏ।

SikhNet (Spanish)Oh, dice Nanak, el Único Señor está prevaleciendo y compenetrando todos y cada uno de los corazones.

ਨਾਨਕ. ਘਟਿ ਘਟਿ ਏਕੋ ਵਰਤਦਾ; ਸਬਦਿ ਕਰੇ ਪਰਗਾਸ ॥੫੮॥

naanak. ghatt ghatt eko varatadaa; sabad kare paragaas |58| Ang 1420

Sant Singh KhalsaO Nanak, the One Lord is prevading and permeating each and every heart; the Word of the Shabad brings illumination. ||58||
Manmohan SinghNanak, the One Lord is pervading all hearts and illumines the mortals through His Name.
Manmohan Singh (Punjabi)ਨਾਨਕ, ਇਕ ਸਾਈਂ ਹੀ ਸਾਰਿਆ ਦਿਲਾਂ ਅੰਦਰ ਰਮ ਰਿਹਾ ਹੈ ਅਤੇ ਆਪਣੇ ਨਾਮ ਰਾਹੀਂ ਪ੍ਰਾਣੀਆਂ ਨੂੰ ਰੋਸ਼ਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਹਰੀ ਘਟੋਂ ਘਟੋਂ ਮੇਂ ਏਕ ਸਰੂਪ ਵਰਤਦਾ, ਭਾਵ ਵਿਆਪਕ ਹੋਇ ਰਹਿਆ ਹੈ ਤਿਸ ਕਾ ਸਤਿਗੁਰੂ ਹੀ ਉਪਦੇਸ਼ ਕਰ ਪ੍ਰਕਾਸ਼ ਕਰਤੇ ਹੈਂ, ਭਾਵ ਸਖ੍ਯਾਤਕਾਰ ਕਰਤੇ ਹੈਂ॥੫੮॥
Prof. Sahib Singhਹੇ ਨਾਨਕ? ਹਰੇਕ ਸਰੀਰ ਵਿਚ ਉਹ ਪਰਮਾਤਮਾ ਆਪ ਹੀ ਮੌਜੂਦ ਹੈ, (ਗੁਰੂ ਦੇ) ਸ਼ਬਦ ਦੀ ਰਾਹੀਂ (ਹਰੇਕ ਜੀਵ ਦੇ ਅੰਦਰ ਆਤਮਕ ਜੀਵਨ ਦਾ) ਚਾਨਣ (ਉਹ ਆਪ ਹੀ) ਕਰਦਾ ਹੈ ॥੫੮॥

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਏਕੋ = ਇਕ ਪ੍ਰਭੂ ਹੀ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਪਰਗਾਸ = (ਆਤਮਕ ਜੀਵਨ ਦਾ) ਚਾਨਣ ॥੫੮॥

SikhNet (Spanish)La Palabra del Shabd trae la Iluminación. (58)

ਨਾਨਕ. ਤਿਸੈ ਬਸੰਤੁ ਹੈ; ਜਿ ਸਤਿਗੁਰੁ ਸੇਵਿ ਸਮਾਇ ॥

naanak. tisai basant hai; ji satigur sev samaae | Ang 1420

Sant Singh KhalsaO Nanak, the season of spring comes to one who serves the True Guru.
Manmohan SinghO Nanak, he alone enjoys the spring season, who is immersed in the True Guru's service.
Manmohan Singh (Punjabi)ਹੇ ਨਾਨਕ! ਕੇਵਲ ਉਹ ਹੀ ਬਹਾਰ ਦੀ ਰੁਤ ਨੂੰ ਮਾਣਦਾ ਹੈ, ਜੋ ਸਚੇ ਗੁਰਾਂ ਦੀ ਘਾਲ ਅੰਦਰ ਲੀਨ ਹੋਇਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਪੁਰਸ਼ ਕੋ ਸਦਾ (ਬਸੰਤੁ) ਅਨੰਦ ਹੈ, ਜੋ ਸਤਿਗੁਰੋਂ ਕੋ ਸੇਵ ਕਰ ਕੇ ਤਿਸ ਕੇ ਸਰੂਪ ਮੇਂ ਸਮਾਇਆ ਹੈ॥
Prof. Sahib Singh(ਜਿਵੇਂ ਬਸੰਤ ਰੁੱਤ ਆਉਣ ਤੇ ਸਾਰਾ ਜਗਤ ਹਰਾ-ਭਰਾ ਹੋ ਜਾਂਦਾ ਹੈ, ਤਿਵੇਂ) ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਲੀਨ ਰਹਿੰਦਾ ਹੈ ਉਸ ਦੇ ਅੰਦਰ ਆਤਮਕ ਖਿੜਾਉ ਦੀ ਰੁੱਤ ਬਣੀ ਰਹਿੰਦੀ ਹੈ।

ਪਦ ਅਰਥ ਤਿਸੈ = ਉਸ (ਮਨੁੱਖ) ਨੂੰ ਹੀ। ਬਸੰਤੁ = ਖਿੜਾਉ ਦੀ ਰੁੱਤ। ਜਿ = ਜਿਹੜਾ (ਮਨੁੱਖ)। ਸੇਵ = ਸਰਨ ਪੈ ਕੇ। ਸਮਾਇ = (ਹਰਿ-ਨਾਮ ਵਿਚ) ਲੀਨ ਰਹਿੰਦਾ ਹੈ।

SikhNet (Spanish)Oh, dice Nanak, la Primavera llega a quien sirve al Verdadero Guru.

ਹਰਿ ਵੁਠਾ. ਮਨੁ ਤਨੁ ਸਭੁ ਪਰਫੜੈ; ਸਭੁ ਜਗੁ ਹਰੀਆਵਲੁ ਹੋਇ ॥੫੯॥

har vutthaa. man tan sabh parafarrai; sabh jag hareeaaval hoe |59| Ang 1420

Sant Singh KhalsaThe Lord rains His Mercy down upon him, and his mind and body totally blossom forth; the entire world becomes green and rejuvenated. ||59||
Manmohan SinghThe Lord rains mercy on him and his mind and body all flower and, through him, the whole world becomes green.
Manmohan Singh (Punjabi)ਸੁਆਮੀ ਉਸ ਉਤੇ ਰਹਿਮਤ ਵਰਸਾਉਂਦਾ ਹੈ ਅਤੇ ਉਸ ਦਾ ਚਿੱਤ ਅਤੇ ਸਰੀਰ ਸਾਰੇ ਪ੍ਰਫੁਲਤ ਹੋ ਜਾਂਦੇ ਹਨ ਅਤੇ ਉਸ ਦੇ ਰਾਹੀਂ ਸਾਰਾ ਜਹਾਨ ਹਰਾ ਭਰਾ ਥੀ ਵੰਞਦਾ ਹੈ।
Fareedkot Teekaਹਰੀ ਕੇ ਨਾਮ ਕਾ ਉਪਦੇਸ਼ ਵਰਸਣੇ ਤੇ ਮਨ, ਤਨ ਸਭ ਪ੍ਰਫੁਲਤ ਹੋਇ ਆਵਤਾ ਹੈ ਔਰ ਸਰਬ ਜਗਤ ਮੇਂ (ਹਰੀਆਵਲੁ) ਅਨੰਦ ਰੂਪੀ ਸਬਜੀ ਹੋਤੀ ਹੈ, ਭਾਵ ਯੇਹ ਆਪ ਸੁਖੀ ਹੋਣੇ ਤੇ ਤਿਸ ਕੋ ਸਰਬ ਜਗਤ ਸੁਖੀ ਭਾਸਤਾ ਹੈ॥੫੯॥
Prof. Sahib Singh(ਜਦੋਂ ਮਨੁੱਖ ਦੇ ਅੰਦਰ) ਪਰਮਾਤਮਾ ਆ ਵੱਸਦਾ ਹੈ, ਉਸ ਦਾ ਤਨ ਉਸ ਦਾ ਮਨ (ਆਤਮਕ ਆਨੰਦ ਨਾਲ) ਖਿੜ ਪੈਂਦਾ ਹੈ ॥੫੯॥

ਪਦ ਅਰਥ ਵੁਠਾ = ਆ ਵੱਸਦਾ ਹੈ। ਪਰਫੜੇ = ਖਿੜ ਪੈਂਦਾ ਹੈ। ਹਰੀਆਵਲੁ = ਹਰਾ-ਭਰਾ ॥੫੯॥

SikhNet (Spanish)El Señor rocía Su Misericordia sobre él y su cuerpo y mente florecen, el mundo entero reverdece y rejuvenece. (59)

ਸਬਦੇ ਸਦਾ ਬਸੰਤੁ ਹੈ; ਜਿਤੁ ਤਨੁ ਮਨੁ ਹਰਿਆ ਹੋਇ ॥

sabade sadaa basant hai; jit tan man hariaa hoe | Ang 1420

Sant Singh KhalsaThe Word of the Shabad brings eternal spring; it rejuvenates the mind and body.
Manmohan SinghThrough the Name, whereby the body and heart are reverdured, one ever abides in bliss.
Manmohan Singh (Punjabi)ਨਾਮ ਦੇ ਰਾਹੀਂ, ਜਿਸ ਦੁਆਰਾ ਦੇਹ ਅਤੇ ਦਿਲ ਸਰਸਬਜ ਹੋ ਜਾਂਦੇ ਹਨ, ਜੀਵ ਸਦੀਵ ਹੀ ਖੁਸ਼ੀ ਅੰਦਰ ਵਸਦਾ ਹੈ।
Fareedkot Teekaਗੁਰੋਂ ਕੇ ਸਬਦ ਕਰ ਕੇ ਸਦਾ ਅਨੰਦ ਹੈ ਜਿਸ ਕਰ ਕੇ ਤਨ, ਮਨ ਹਰਿਆ ਹੋ ਜਾਤਾ ਹੈ॥
Prof. Sahib Singhਹੇ ਨਾਨਕ! ਸ਼ਬਦ ਦੀ ਬਰਕਤ ਰਾਹੀਂ ਮਨੁੱਖ ਦੇ ਅੰਦਰ ਸਦਾ ਲਈ ਖਿੜਾਉ ਦੀ ਰੁੱਤ ਬਣ ਜਾਂਦੀ ਹੈ ਜਿਸ ਦੀ ਬਰਕਤਿ ਨਾਲ ਉਸ ਦਾ ਮਨ ਆਨੰਦ-ਭਰਪੂਰ ਹੋ ਜਾਂਦਾ ਹੈ।

ਪਦ ਅਰਥ ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਜਿਤੁ = ਜਿਸ (ਬਸੰਤ) ਦੀ ਰਾਹੀਂ।

SikhNet (Spanish)La Palabra del Shabd trae Eterna Primavera, rejuvenece a la mente y al cuerpo,

ਨਾਨਕ. ਨਾਮੁ, ਨ ਵੀਸਰੈ; ਜਿਨਿ ਸਿਰਿਆ ਸਭੁ ਕੋਇ ॥੬੦॥

naanak. naam, na veesarai; jin siriaa sabh koe |60| Ang 1420

Sant Singh KhalsaO Nanak, do not forget the Naam, the Name of the Lord, which has created everyone. ||60||
Manmohan SinghNanak forgets not the Name, which has created all.
Manmohan Singh (Punjabi)ਨਾਨਕ ਨਾਮ ਨੂੰ ਨਹੀਂ ਭੁਲਾਉਂਦਾ, ਜਿਸ ਨੇ ਸਾਹਿਆ ਨੂੰ ਰਚਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਵਾਹਿਗੁਰੂ ਨੇ ਸਭ ਕੋਈ ਉਤਪਤ ਕੀਆ ਹੈ ਤਿਸ ਕਾ ਨਾਮ ਮੁਝ ਕੋ ਕਬੀ ਨਾ ਵੀਸਰੈ॥੬੦॥
Prof. Sahib Singhਜਿਸ (ਪਰਮਾਤਮਾ) ਨੇ ਹਰੇਕ ਜੀਵ ਪੈਦਾ ਕੀਤਾ ਹੈ (ਉਸ ਮਨੁੱਖ ਨੂੰ ਉਸ ਦਾ) ਨਾਮ (ਕਦੇ) ਨਹੀਂ ਭੁੱਲਦਾ ॥੬੦॥

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਸਿਰਿਆ = ਪੈਦਾ ਕੀਤਾ ਹੈ। ਸਭੁ ਕੋਇ = ਹਰੇਕ ਜੀਵ ॥੬੦॥

SikhNet (Spanish)oh, dice Nanak, no te olvides del Naam, el Nombre del Señor, Él nos ha creado a cada uno. (60)

ਨਾਨਕ. ਤਿਨਾ ਬਸੰਤੁ ਹੈ; ਜਿਨਾ ਗੁਰਮੁਖਿ ਵਸਿਆ ਮਨਿ ਸੋਇ ॥

naanak. tinaa basant hai; jinaa guramukh vasiaa man soe | Ang 1420

Sant Singh KhalsaO Nanak, it is the spring season, for those Gurmukhs, within whose minds the Lord abides.
Manmohan SinghNanak, spring is only for them, within whose mind, He, the Lord, abides by the Guru's grace.
Manmohan Singh (Punjabi)ਨਾਨਕ, ਬਹਾਰ ਕੇਵਲ ਉਨ੍ਹਾਂ ਲਈ ਹੀ ਹੈ, ਜਿਨ੍ਹਾਂ ਦੇ ਚਿੱਤ ਅੰਦਰ, ਗੁਰਾਂ ਦੀ ਦਇਟਾ ਦੁਆਰਾ ਉਹ ਪ੍ਰਭੂ ਵਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਕੇ ਮਨ ਮੇਂ ਗੁਰੋਂ ਦ੍ਵਾਰੇ ਨਾਮ ਵਸਿਆ ਹੈ, ਤਿਨ ਕੋ ਸਦਾ ਅਨੰਦ ਹੋਤਾ ਹੈ॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ (ਪਰਮਾਤਮਾ) ਆ ਵੱਸਦਾ ਹੈ, ਉਹਨਾਂ ਦੇ ਅੰਦਰ ਆਤਮਕ ਖਿੜਾਉ ਦਾ ਸਮਾ ਬਣਿਆ ਰਹਿੰਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਮਨਿ = ਮਨ ਵਿਚ। ਸੋਇ = ਉਹ ਪਰਮਾਤਮਾ।

SikhNet (Spanish)Oh, dice Nanak, la Primavera es para aquellos Gurmukjs en cuyas mentes el Señor habita y,

ਹਰਿ ਵੁਠੈ ਮਨੁ ਤਨੁ ਪਰਫੜੈ; ਸਭੁ ਜਗੁ ਹਰਿਆ ਹੋਇ ॥੬੧॥

har vutthai man tan parafarrai; sabh jag hariaa hoe |61| Ang 1420

Sant Singh KhalsaWhen the Lord showers His Mercy, the mind and body blossom forth, and all the world turns green and lush. ||61||
Manmohan SinghWhen the Lord's mercy rains, the soul and body blossom and the entire world grows green.
Manmohan Singh (Punjabi)ਜਦ ਪ੍ਰਭੂ ਦੀ ਰਹਿਮਤ ਵਰਸਦੀ ਹੈ, ਆਤਮਾ ਅਤੇ ਦੇਹ ਪ੍ਰਫੁਲਤ ਹੋ ਜਾਂਦੇ ਹਨ ਤੇ ਸਾਰਾ ਸੰਸਾਰ ਸਰਸਬਜ ਥੀ ਵੰਞਦਾ ਹੈ।
Fareedkot Teekaਕਿਉਂ ਕਿ ਹਰਿ ਨਾਮ ਵਰਸਣੇ ਤੇ ਤਿਨੋਂ ਕਾ ਮਨ, ਤਨ ਪਰਫੁਲਤ ਹੋਤਾ ਹੈ ਅਰ ਤਿਨੋਂ ਕੇ ਦਰਸ਼ਨ ਤੇ ਸੰਪੂਰਨ ਜਗਤ ਹਰਿਆ ਹੋਤਾ ਹੈ॥੬੧॥
Prof. Sahib Singh(ਜਿਵੇਂ ਬਸੰਤ ਰੁੱਤੇ) ਸਾਰਾ ਜਗਤ ਹਰਾ-ਭਰਾ ਹੋ ਜਾਂਦਾ ਹੈ (ਤਿਵੇਂ, ਜਿਸ ਮਨੁੱਖ ਦੇ ਅੰਦਰ) ਪਰਮਾਤਮਾ ਆ ਵੱਸਦਾ ਹੈ (ਉਸ ਦਾ) ਮਨ (ਉਸ ਦਾ) ਤਨ ਖਿੜ ਪੈਂਦਾ ਹੈ ॥੬੧॥

ਪਦ ਅਰਥ ਹਰਿ ਵੁਠੈ = ਜਦੋਂ ਪਰਮਾਤਮਾ ਆ ਵੱਸਦਾ ਹੈ। ਪਰਫੜੈ = ਖਿੜ ਪੈਂਦਾ ਹੈ ॥੬੧॥

SikhNet (Spanish)cuando Él muestra Su Misericordia, el cuerpo y la mente florecen, y el mundo entero reverdece lustroso. (61)

ਵਡੜੈ ਝਾਲਿ ਝਲੁੰਭਲੈ; ਨਾਵੜਾ ਲਈਐ ਕਿਸੁ ॥

vaddarrai jhaal jhalunbhalai; naavarraa leeai kis | Ang 1420

Sant Singh KhalsaIn the early hours of the morning, whose name should we chant?
Manmohan SinghBathing early in the morn, whose Name should we take?
Manmohan Singh (Punjabi)ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ, ਅਸੀਂ ਕਿਸ ਦਾ ਨਾਮ ਲਈਏ?
Fareedkot Teekaਪ੍ਰਸ਼ਨ: ਵਡੇ (ਝਾਲਿ ਝਲੁੰਭਲੈ) ਝਲਾਂਘੇ ਸਵੇਰੇ ਅੰਮ੍ਰਿਤ ਸਮੇਂ ਕਿਸ ਕਾ ਨਾਮ ਲਈਏ ਅਰਥਾਤ ਉਚਾਰਨ ਕਰੀਏ?
Prof. Sahib Singhਹੇ ਭਾਈ ਸੁਵਖਤੇ ਘੁਸਮੁਸੇ (ਵੇਲੇ ਉੱਠ ਕੇ) ਕਿਸ ਦਾ ਸੋਹਣਾ ਨਾਮ ਲੈਣਾ ਚਾਹੀਦਾ ਹੈ?

ਪਦ ਅਰਥ ਝਾਲਿ = ਝਾਲਾਂਘੇ। ਵਡੜੈ ਝਾਲਿ = ਬੜੇ ਸਵੇਰ ਵੇਲੇ, ਬਹੁਤ ਸਵੇਰੇ। ਝਲੁੰਭਲੈ = ਘੁਸਮੁਸੇ। ਨਾਵੜਾ = ਸੋਹਣਾ ਨਾਮ। ਕਿਸੁ ਨਾਵੜਾ = ਕਿਸ ਦਾ ਸੋਹਣਾ ਨਾਮ?

SikhNet (Spanish)¿El Nombre de Quién deberíamos entonar en las horas tempranas de la mañana?

ਨਾਉ ਲਈਐ ਪਰਮੇਸਰੈ; ਭੰਨਣ ਘੜਣ ਸਮਰਥੁ ॥੬੨॥

naau leeai paramesarai; bhanan gharran samarath |62| Ang 1420

Sant Singh KhalsaChant the Name of the Transcendent Lord, who is All-powerful to create and destroy. ||62||
Manmohan SinghWe should recite the Name of the Supreme Lord who is Omnipotent to destroy and create.
Manmohan Singh (Punjabi)ਸਾਨੂੰ ਸ਼੍ਰੋਮਣੀ ਸਾਹਿਬ ਦੇ ਨਾਮ ਦਾ ਉਚਾਰਨ ਕਰਨਾ ਚਾਹੀਦਾ ਹੈ, ਜੋ ਤੋੜਨ ਤੇ ਸਾਜਣ ਨੂੰ ਸਰਬ-ਸ਼ਕਤੀਵਾਨ ਹੈ।
Fareedkot Teekaਉਤ੍ਰ: ਭੰਨਣ ਘੜਣ ਮੇਂ ਸਮਰਥ ਜੋ ਪ੍ਰਭੂ ਹੈ, ਤਿਸੀ ਪ੍ਰਮੇਸ੍ਵਰ ਕਾ ਨਾਮ ਉਚਾਰਨ ਕਰੀਏ॥੬੨॥☬ਕੋਈ ਪੁਰਸ਼ ਹਰਹਟ ਵਗਤੇ ਪਾਸ ਊਚਾ ਪੁਕਾਰ ਕਰ ਨਾਮ ਜਪਤਾ ਥਾ। ਤਿਸ ਕੇ ਪ੍ਰਥਾਇ ਕਹਿਤੇ ਹੈ:
Prof. Sahib Singhਉਸ ਪਰਮੇਸਰ ਦਾ ਨਾਮ ਲੈਣਾ ਚਾਹੀਦਾ ਹੈ ਜੋ (ਜੀਵਾਂ ਨੂੰ) ਪੈਦਾ ਕਰਨ ਤੇ ਨਾਸ ਕਰਨ ਦੀ ਸਮਰਥਾ ਵਾਲਾ ਹੈ ॥੬੨॥

ਪਦ ਅਰਥ ਪਰਮੇਸਰੈ ਨਾਉ = ਪਰਮੇਸਰ ਦਾ ਨਾਮ। ਸਮਰਥੁ = ਤਾਕਤ ਵਾਲਾ ॥੬੨॥

SikhNet (Spanish)Canta el Nombre del Señor Trascendente, Quien tiene todo el Poder para crear y destruir. (62)

ਹਰਹਟ ਭੀ ਤੂੰ ਤੂੰ ਕਰਹਿ; ਬੋਲਹਿ ਭਲੀ ਬਾਣਿ ॥

harahatt bhee toon toon kareh; boleh bhalee baan | Ang 1420

Sant Singh KhalsaThe Persian wheel also cries out, "Too! Too! You! You!", with sweet and sublime sounds.
Manmohan SinghThe Persian wheel too cries, "Thou, Thou" and recites sublime words.
Manmohan Singh (Punjabi)ਹਲਟ ਭੀ "ਤੂੰ, ਤੂੰ" ਪੁਕਾਰਦਾ ਹੈ ਅਤੇ ਸ਼੍ਰੇਸ਼ਟਾ ਬਚਨ ਉਚਾਰਨ ਕਰਦਾ ਹੈ।
Fareedkot Teekaਹੇ ਹਰਹਟ! ਯਦਪਿ ਤੂੰ ਤੂੰਹੀ ਤੂੰਹੀ ਕਰ ਕੇ ਭਲੀ ਬਾਣੀ ਬੋਲਤਾ ਹੈਂ॥
Prof. Sahib Singhਹਲਟ ਭੀ (ਚੱਲਦੇ ਖੂਹ ਭੀ ਆਵਾਜ਼ ਕੱਢਦੇ ਇਉਂ ਜਾਪਦੇ ਹਨ ਕਿ) 'ਤੂੰ ਤੂੰ' ਕਰ ਰਹੇ ਹਨ, ਅਤੇ ਮਿੱਠੀ ਸੁਰ ਵਿਚ ਆਵਾਜ਼ ਕੱਢਦੇ ਹਨ (ਪਰ ਉਹ ਭਗਤੀ ਤਾਂ ਨਹੀਂ ਕਰ ਰਹੇ)।

ਪਦ ਅਰਥ ਹਰਹਟ = ਹਲਟ (ਬਹੁ-ਵਚਨ)। ਕਰਹਿ = ਕਰਦੇ ਹਨ (ਬਹੁ-ਵਚਨ)। ਬੋਲਹਿ = ਬੋਲਦੇ ਹਨ। ਭਲੀ ਬਾਣਿ = ਮਿੱਠੀ ਬੋਲੀ।

SikhNet (Spanish)La rueda persa también grita, Tú, Tú, Tú, Tú. Con Sonidos Dulces y Sublimes,

ਸਾਹਿਬੁ ਸਦਾ ਹਦੂਰਿ ਹੈ; ਕਿਆ ਉਚੀ ਕਰਹਿ ਪੁਕਾਰ ॥

saahib sadaa hadoor hai; kiaa uchee kareh pukaar | Ang 1420

Sant Singh KhalsaOur Lord and Master is always present; why do you cry out to Him in such a loud voice?
Manmohan SinghThe Lord is ever near, why thou call Him with a loud voice?
Manmohan Singh (Punjabi)ਸੁਆਮੀ ਸਦੀਵ ਨੇੜੇ ਹੀ ਹੈ, ਤੂੰ ਉਸ ਨੂੰ ਬੁਲੰਦ ਆਵਾਜ ਨਾਲ ਕਿਉਂ ਬੁਲਾਉਂਦਾ ਹੈਂ?
Fareedkot Teekaਤਦਪਿ ਸਾਹਿਬ ਤੋ ਸਦਾ ਤੇਰੇ ਹਾਜਰਾ ਹਜੂਰ ਹੈ, ਤਾਂ ਤੇ (ਕਿਆ) ਕਿਸ ਵਾਸਤੇ ਉਚੀ ਪੁਕਾਰ ਕਰਤਾ ਹੈਂ॥
Prof. Sahib Singhਮਾਲਕ-ਪ੍ਰਭੂ ਤਾਂ ਸਦਾ ਤੇਰੇ ਨਾਲ ਵੱਸਦਾ ਹੈ (ਉਸ ਅੰਦਰ-ਵੱਸਦੇ ਨੂੰ ਭੁਲਾ ਕੇ ਬਾਹਰ ਲੋਕ-ਵਿਖਾਵੇ ਲਈ) ਤੂੰ ਕਿਉਂ ਉੱਚੀ ਉੱਚੀ ਪੁਕਾਰਦਾ ਹੈਂ?

ਪਦ ਅਰਥ ਹਦੂਰਿ = ਹਾਜ਼ਰ-ਨਾਜ਼ਰ, ਹਰ ਥਾਂ ਹਾਜ਼ਰ। ਕਰਹਿ = ਤੂੰ ਕਰਦਾ ਹੈਂ। ਕਿਆ = ਕਾਹਦੇ ਲਈ।

SikhNet (Spanish)nuestro Señor Maestro está siempre presente. ¿Por qué le gritas con tanto ahínco?

ਜਿਨਿ ਜਗਤੁ ਉਪਾਇ. ਹਰਿ ਰੰਗੁ ਕੀਆ; ਤਿਸੈ ਵਿਟਹੁ ਕੁਰਬਾਣੁ ॥

jin jagat upaae. har rang keea; tisai vittahu kurabaan | Ang 1420

Sant Singh KhalsaI am a sacrifice to that Lord who created the world, and who loves it.
Manmohan SinghHe, who has created the world and loves it, unto the God, I am a sacrifice.
Manmohan Singh (Punjabi)ਜਿਸ ਨੇ ਸੰਸਾਰ ਸਾਜਿਆ ਹੈ ਅਤੇ ਜੋ ਇਸ ਨੂੰ ਪਿਆਰ ਕਰਦਾ ਹੈ, ਉਸ ਵਾਹਿਗੁਰੂ ਉਤੇ ਮੈਂ ਵਾਰਨੇ ਜਾਂਦਾ ਹਾਂ।
Fareedkot Teekaਜਿਸ ਪ੍ਰਮੇਸ੍ਵਰ ਨੇ ਜਗਤ ਕੋ ਉਪਾਇ ਕਰ (ਰੰਗੁ) ਹਰ ਏਕ ਰੰਗੋਂ ਕਾ ਸਮਦਾਯ ਕੀਆ ਹੈ, ਤਿਸੀ ਤੋਂ ਕੁਰਬਾਨ ਹੋ॥
Prof. Sahib Singhਜਿਸ ਹਰੀ ਨੇ ਇਹ ਜਗਤ ਪੈਦਾ ਕਰ ਕੇ ਇਹ ਖੇਲ-ਤਮਾਸ਼ਾ ਬਣਾਇਆ ਹੈ, ਉਸ ਤੋਂ ਸਦਕੇ ਹੋਇਆ ਕਰ।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਜਿਨਿ ਹਰਿ = ਜਿਸ ਹਰੀ ਨੇ। ਰੰਗੁ = ਤਮਾਸ਼ਾ। ਵਿਟਹੁ = ਤੋਂ।

SikhNet (Spanish)Ofrezco mi vida a ese Señor que creó el mundo y que lo ama.

ਆਪੁ ਛੋਡਹਿ. ਤਾਂ ਸਹੁ ਮਿਲੈ; ਸਚਾ ਏਹੁ ਵੀਚਾਰੁ ॥

aap chhoddeh. taan sahu milai; sachaa ehu veechaar | Ang 1420

Sant Singh KhalsaGive up your selfishness, and then you shall meet your Husband Lord. Consider this Truth.
Manmohan SinghIf thou abandon thy self-conceit, then shall thy Spouse meet thee. This alone is the true thought.
Manmohan Singh (Punjabi)ਜੇਕਰ ਤੂੰ ਆਪਣੀ ਸਵੈ-ਹੰਗਤਾ ਨੂੰ ਤਿਆਗ ਦੇਵੇ, ਤਦ ਹੀ ਤੇਰਾ ਪਤੀ ਤੈਨੂੰ ਮਿਲੂਗਾ। ਕੇਵਲ ਇਹ ਹੀ ਸੱਚਾ ਖਿਆਲ ਹੈ।
Fareedkot Teekaਅਪਣੇ ਆਪ ਹੰਕਾਰ ਕੋ ਛੋਡੇਂ ਤੋ ਸੋ ਹਰੀ ਪਤੀ ਤੁਝ ਕੋ ਮਿਲੇ, ਸਚਾ ਤੋ ਇਹੀ ਵੀਚਾਰ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲਾ ਵਿਚਾਰ ਇਹ ਹੈ ਕਿ ਜੇ ਤੂੰ (ਆਪਣੇ ਅੰਦਰੋਂ) ਆਪਾ ਭਾਵ ਛੱਡ ਦੇਵੇਂਗਾ, ਤਾਂ ਤੈਨੂੰ ਪਰਮਾਤਮਾ ਮਿਲ ਪਏਗਾ।

ਪਦ ਅਰਥ ਆਪੁ = ਆਪਾ-ਭਾਵ। ਛੋਡਹਿ = ਜੇ ਤੂੰ ਛੱਡ ਦੇਵੇਂ। ਸਹੁ = ਸ਼ਹੁ, ਖਸਮ-ਪ੍ਰਭੂ। ਸਚਾ = ਅਟੱਲ ਕਾਇਮ ਰਹਿਣ ਵਾਲਾ।

SikhNet (Spanish)Deja ya tu egoísmo y así encontrarás a tu Señor Esposo, medita en esta Verdad,

ਹਉਮੈ ਫਿਕਾ ਬੋਲਣਾ; ਬੁਝਿ. ਨ ਸਕਾ ਕਾਰ ॥

haumai fikaa bolanaa; bujh. na sakaa kaar | Ang 1420

Sant Singh KhalsaSpeaking in shallow egotism, no one understands the Ways of God.
Manmohan SinghTalking insipidly through ego, One can realise not the Lord's will.
Manmohan Singh (Punjabi)ਹੰਕਾਰ ਰਾਹੀਂ ਰੁੱਖਾ ਬੋਲਣ ਦੁਆਰਾ, ਇਨਸਾਨ ਪ੍ਰਭੂ ਦੀ ਰਜਾ ਨੂੰ ਅਨੁਭਵ ਨਹੀਂ ਕਰ ਸਕਦਾ।
Fareedkot Teekaਹਉਮੈ ਕਰ ਕੇ ਜੋ ਬਿਨਰਸ ਬੋਲਣਾ ਹੈ ਤਿਸ ਕਰ ਕੇ ਭਗਤੀ ਕੀ ਕਾਰ ਕੋ ਸਮਝ ਨਹੀਂ ਸਕੀਤਾ ਹੈ॥
Prof. Sahib Singhਹਉਮੈ ਅਹੰਕਾਰ ਦੇ ਆਸਰੇ ('ਤੂੰ ਤੂੰ') ਬੋਲਦਾ (ਭੀ) ਬੇ-ਸੁਆਦਾ ਰਹਿੰਦਾ ਹੈ (ਆਤਮਕ ਜੀਵਨ ਦਾ ਹੁਲਾਰਾ ਪੈਦਾ ਨਹੀਂ ਕਰ ਸਕਦਾ)। (ਜੇ ਮੈਂ ਸਦਾ ਹਉਮੈ ਦੇ ਆਸਰੇ ਹੀ 'ਤੂੰ ਤੂੰ' ਬੋਲਦਾ ਰਹਾਂ, ਤਾਂ) ਮੈਂ ਪਰਮਾਤਮਾ ਨਾਲ ਮਿਲ ਸਕਣ ਵਾਲਾ) ਕਰਤੱਬ ਸਮਝ ਨਹੀਂ ਸਕਦਾ।

ਪਦ ਅਰਥ ਫਿਕਾ = ਬੇ-ਸੁਆਦਾ। ਬੁਝਿ ਨ ਸਕਾ = ਬੁਝਿ ਨ ਸੱਕਾਂ। ਕਾਰ = (ਪਰਮਾਤਮਾ ਨੂੰ ਮਿਲਾ ਸਕਣ ਵਾਲਾ) ਕਰਤੱਬ।

SikhNet (Spanish)pues hablando desde tu ego, nadie entiende las maneras de Dios.

ਵਣੁ ਤ੍ਰਿਣੁ ਤ੍ਰਿਭਵਣੁ ਤੁਝੈ ਧਿਆਇਦਾ; ਅਨਦਿਨੁ ਸਦਾ ਵਿਹਾਣ ॥

van trin tribhavan tujhai dhiaaeidaa; anadin sadaa vihaan | Ang 1420

Sant Singh KhalsaThe forests and fields, and all the three worlds meditate on You, O Lord; this is the way they pass their days and nights forever.
Manmohan SinghThe forest, grassy vales and the three worlds meditate on Thee, O Lord and thus ever pass their nights and days.
Manmohan Singh (Punjabi)ਜੰਗਲ, ਘਾਅ ਵਾਲੀਆਂ ਵਾਦੀਆਂ ਅਤੇ ਤਿਨੇ ਜਹਾਨ ਤੈਨੂੰ ਸਿਮਰਦੇ ਹਨ, ਹੇ ਸੁਆਮੀ! ਅਤੇ ਹਮੇਸ਼ਾਂ ਏਸੇ ਤਰ੍ਹਾਂ ਹੀ ਉਨ੍ਹਾਂ ਦੀਆਂ ਰਾਤਾ ਤੇ ਦਿਨ ਬੀਤਦੇ ਹਨ।
Fareedkot Teekaਤਾਂ ਤੇ ਹਮ ਤੁਝ ਕੋ ਕਹਿਤੇ ਹੈਂ: ਬਨ ਤ੍ਰਿਨ ਤ੍ਰਿਲੋਕੀ ਰੂਪ ਜਗਤ ਵਡੇ ਛੋਟੇ ਤਿਸੀ ਵਾਹਿਗੁਰੂ ਕੋ ਧਿਆਵਤੇ ਹੈਂ, ਇਸੀ ਤਰਾਂ ਦਿਨ ਰਾਤ ਸਮਾਂ ਬਿਤੀਤ ਕਰਤੇ ਹੈਂ॥
Prof. Sahib Singhਹੇ ਪ੍ਰਭੂ! ਜੰਗਲ, (ਜੰਗਲ ਦਾ) ਘਾਹ, ਸਾਰਾ ਜਗਤ ਤੈਨੂੰ ਹੀ ਸਿਮਰ ਰਿਹਾ ਹੈ। ਹਰੇਕ ਦਿਹਾੜਾ ਸਦਾ ਸਾਰਾ ਸਮਾ (ਤੇਰੀ ਹੀ ਯਾਦ ਵਿਚ) ਬੀਤ ਰਿਹਾ ਹੈ।

ਪਦ ਅਰਥ ਵਣੁ = ਜੰਗਲ। ਤ੍ਰਿਣੁ = ਤੀਲਾ, ਘਾਹ। ਤ੍ਰਿਭਵਣੁ = ਸਾਰਾ ਜਗਤ। ਅਨਦਿਨੁ = ਹਰ ਰੋਜ਼, ਹਰੇਕ ਦਿਹਾੜਾ। ਵਿਹਾਣ = ਬੀਤਦਾ ਹੈ।

SikhNet (Spanish)Los bosques, los campos y los tres mundos meditan en Ti, oh Señor, esta es la forma en que siempre pasan sus días y noches.

ਬਿਨੁ ਸਤਿਗੁਰ ਕਿਨੈ. ਨ ਪਾਇਆ; ਕਰਿ ਕਰਿ ਥਕੇ ਵੀਚਾਰ ॥

bin satigur kinai. na paaeaa; kar kar thake veechaar | Ang 1420

Sant Singh KhalsaWithout the True Guru, no one finds the Lord. People have grown weary of thinking about it.
Manmohan SinghWithout the True Guru, no one obtains the Lord. People have grown weary of continually reflecting on Him.
Manmohan Singh (Punjabi)ਸਚੇ ਗੁਰ ਦੇ ਬਗੇਰ, ਕਿਸੇ ਨੂੰ ਭੀ ਪ੍ਰਭੂ ਪਰਾਪਤ ਨਹੀਂ ਹੁੰਦਾ। ਉਸ ਦਾ ਇਕ ਰਸ ਧਿਆਨ ਧਾਰਨ ਦੁਆਰਾ ਲੋਕ ਹਾਰ ਹੁਟ ਗਏ ਹਨ।
Fareedkot Teekaਪਰੰਤੂ ਸਤਿਗੁਰੋਂ ਸੇ ਬਿਨਾਂ ਕਿਸੀ ਨੇ ਵਾਹਿਗੁਰੂ ਕੋ ਨਹੀਂ ਪਾਯਾ, ਸਭੀ ਵੀਚਾਰ ਕਰ ਕੇ ਥਕਤ ਹੋ ਗਏ ਹੈਂ॥
Prof. Sahib Singhਪਰ (ਅਨੇਕਾਂ ਹੀ ਪੰਡਿਤ ਲੋਕ) ਸੋਚਾਂ ਵਿਚਾਰਾਂ ਕਰ ਕੇ ਥੱਕਦੇ ਆ ਰਹੇ ਹਨ, ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਨੇ ਤੇਰਾ ਮਿਲਾਪ ਪ੍ਰਾਪਤ ਨਹੀਂ ਕੀਤਾ।

ਪਦ ਅਰਥ ਕਰਿ = ਕਰ ਕੇ। ਕਰਿ ਕਰਿ ਵੀਚਾਰ = (ਹੋਰ ਹੋਰ) ਵਿਚਾਰਾਂ ਕਰ ਕਰ ਕੇ।

SikhNet (Spanish)Sin el Guru nadie encuentra al Señor, la gente se ha cansado de pensar en esto.

ਨਦਰਿ ਕਰਹਿ ਜੇ ਆਪਣੀ; ਤਾਂ ਆਪੇ ਲੈਹਿ ਸਵਾਰਿ ॥

nadar kareh je aapanee; taan aape laihi savaar | Ang 1421

Sant Singh KhalsaBut if the Lord casts His Glance of Grace, then He Himself embellishes us.
Manmohan SinghIf the Lord casts His merciful glance, then, He Himself embellishes the mortal.
Manmohan Singh (Punjabi)ਜੇਕਰ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰੇ, ਤਦ ਉਹ ਖੁਦ ਹੀਪ੍ਰਾਣੀ ਨੂੰ ਸ਼ਸ਼ੋਭਤ ਕਰ ਦਿੰਦਾ ਹੈ।
Fareedkot Teekaਜਿਨੋਂ ਪਰ ਵਾਹਿਗੁਰੂ ਅਪਨੀ ਕਿਰਪਾ ਕਰਤਾ ਹੈ ਤਿਨੋਂ ਕੋ ਆਪੇ ਹੀ ਸਵਾਰ ਲੇਤਾ ਹੈ॥
Prof. Sahib Singhਜੇ ਤੂੰ ਮਿਹਰ ਦੀ ਨਿਗਾਹ ਕਰੇਂ, ਤਾਂ ਤੂੰ ਆਪ ਹੀ (ਜੀਵਾਂ ਦੇ ਆਤਮਕ ਜੀਵਨ) ਸੋਹਣੇ ਬਣਾ ਲੈਂਦਾ ਹੈਂ।

ਪਦ ਅਰਥ ਨਦਰਿ = ਮਿਹਰ ਦੀ ਨਿਗਾਹ। ਕਰਹਿ = (ਹੇ ਪ੍ਰਭੂ!) ਤੂੰ ਕਰੇਂ। ਆਪੇ = ਆਪ ਹੀ।

SikhNet (Spanish)Sin embargo, si el Señor posa Su Mirada de Gracia, Él Mismo nos embellece.

ਨਾਨਕ. ਗੁਰਮੁਖਿ ਜਿਨੑੀ ਧਿਆਇਆ; ਆਏ ਸੇ ਪਰਵਾਣੁ ॥੬੩॥

naanak. guramukh jinaee dhiaaeaa; aae se paravaan |63| Ang 1421

Sant Singh KhalsaO Nanak, the Gurmukhs meditate on the Lord; blessed and approved is their coming into the world. ||63||
Manmohan SinghApproved is the coming into the world of those, O Nanak, who remember their Lord, by the Guru's grace.
Manmohan Singh (Punjabi)ਪ੍ਰਮਾਣੀਕ ਹੈ ਜਗ ਅੰਦਰ ਉਨ੍ਹਾਂ ਦਾ ਆਉਣਾ ਹੇ ਨਾਨਕ! ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਸਾਹਿਬ ਦਾ ਸਿਮਰਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਦ੍ਵਾਰੇ ਜਿਨੋਂ ਨੇ ਹਰੀ ਕੇ ਨਾਮ ਕੋ ਧਿਆਇਆ ਹੈ, ਸੋ ਇਸ ਸੰਸਾਰ ਮੇਂ ਆਏ ਹੂਏ ਪ੍ਰਵਾਣ ਭਏ ਹੈਂ॥੬੩॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਜਗਤ ਵਿਚ ਉਹੀ ਜੰਮੇ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੁੰਦੇ ਹਨ ॥੬੩॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੇ = ਉਹ (ਬਹੁ-ਵਚਨ)। ਪਰਵਾਣੁ = ਕਬੂਲ ॥੬੩॥

SikhNet (Spanish)Oh, dice Nanak, los Gurmukjs meditan en el Señor. Bendita y aprobada es su venida al mundo. (63)

ਜੋਗੁ ਨ. ਭਗਵੀ ਕਪੜੀ; ਜੋਗੁ ਨ. ਮੈਲੇ ਵੇਸਿ ॥

jog na. bhagavee kaparree; jog na. maile ves | Ang 1421

Sant Singh KhalsaYoga is not obtained by wearing saffron robes; Yoga is not obtained by wearing dirty robes.
Manmohan SinghUnion with the Lord is obtained not through ochre-robes, nor is the union obtained through dirty dress.
Manmohan Singh (Punjabi)ਗੇਰੂ-ਰੰਗੇ ਬਸਤਰਾਂ ਰਾਹੀਂ, ਮਾਲਕ ਨਾਲ ਮਿਲਾਪ ਪ੍ਰਾਪਤ ਨਹੀਂ ਹੁੰਦਾ, ਨਾਂ ਹੀ ਗੰਦੀ ਪੁਸ਼ਾਕ ਰਾਹੀਂ ਮਿਲਾਪ ਪ੍ਰਾਪਤ ਹੁੰਦਾ ਹੈ।
Fareedkot Teekaਭਗਵੇ ਕਪੜਿਓਂ ਕੇ ਪਹਿਰਨੇ ਕਰ ਕੇ ਭੀ ਜੋਗ ਨਹੀਂ ਪ੍ਰਾਪਤਿ ਹੋਤਾ ਔਰ ਨ ਮੈਲੇ ਵੇਸ ਕਰ ਜੋਗ ਹੋਤਾ ਹੈ॥
Prof. Sahib Singh(ਗ੍ਰਿਹਸਤ ਤਿਆਗ ਕੇ) ਗੇਰੂਏ ਰੰਗ ਦੇ ਕੱਪੜਿਆਂ ਨਾਲ ਜਾਂ ਮੈਲੇ ਪਹਿਰਾਵੇ ਨਾਲ (ਪਰਮਾਤਮਾ ਦਾ) ਮਿਲਾਪ ਨਹੀਂ ਹੋ ਜਾਂਦਾ।

ਪਦ ਅਰਥ ਜੋਗੁ = (ਪਰਮਾਤਮਾ ਨਾਲ) ਮਿਲਾਪ। ਭਗਵੀ ਕਪੜੀ = ਭਗਵੀਂ ਕਪੜੀਂ, ਗੇਰੂਏ ਰੰਗ ਦੇ ਕੱਪੜਿਆਂ ਨਾਲ। ਵੇਸਿ = ਵੇਸਿ ਨਾਲ, ਪਹਿਰਾਵੇ ਨਾਲ।

SikhNet (Spanish)El Estado de Yoga no es obtenido vistiendo túnicas color azafrán, ni harapos.

ਨਾਨਕ. ਘਰਿ ਬੈਠਿਆ ਜੋਗੁ ਪਾਈਐ; ਸਤਿਗੁਰ ਕੈ ਉਪਦੇਸਿ ॥੬੪॥

naanak. ghar baitthiaa jog paaeeai; satigur kai upades |64| Ang 1421

Sant Singh KhalsaO Nanak, Yoga is obtained even while sitting in your own home, by following the Teachings of the True Guru. ||64||
Manmohan SinghNanak, union with the Lord is obtained, under the True Guru's instruction, even while sitting in one's home.
Manmohan Singh (Punjabi)ਨਾਨਕ, ਸਚੇ ਗੁਰਾਂ ਦੀ ਸਿਖਮਤ ਤਾਬੇ ਆਪਣੇ ਨਿਜ ਦੇ ਧਾਮ ਅੰਦਰ ਬੈਸਣ ਦੁਆਰਾ ਹੀ ਮਾਲਕ ਨਾਲ ਮਿਲਾਪ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਕੇ ਉਪਦੇਸ ਕਰ ਕੇ ਗ੍ਰਹਿ ਮੇਂ ਬੈਠਿਆਂ ਹੀ ਜੋਗ ਪਾਈਤਾ ਹੈ॥੬੪॥
Prof. Sahib Singhਪਰ, ਹਾਂ, ਹੇ ਨਾਨਕ! ਗੁਰੂ ਦੇ ਉਪਦੇਸ਼ ਦੀ ਰਾਹੀਂ ਗ੍ਰਿਹਸਤ ਵਿਚ ਰਹਿੰਦਿਆਂ ਹੀ (ਪਰਮਾਤਮਾ ਨਾਲ) ਮਿਲਾਪ ਹੋ ਸਕਦਾ ਹੈ ॥੬੪॥

ਪਦ ਅਰਥ ਘਰਿ = ਘਰ ਵਿਚ, ਗ੍ਰਿਹਸਤ ਵਿਚ। ਪਾਈਐ = ਪ੍ਰਾਪਤ ਕਰ ਲਈਦਾ ਹੈ। ਕੈ ਉਪਦੇਸਿ = ਦੇ ਉਪਦੇਸ ਨਾਲ ॥੬੪॥

SikhNet (Spanish)Oh, dice Nanak, aún estando sentado en tu propio hogar, es obtenido si se siguen las Enseñanzas del Verdadero Guru. (64)

ਚਾਰੇ ਕੁੰਡਾ ਜੇ ਭਵਹਿ; ਬੇਦ ਪੜਹਿ ਜੁਗ ਚਾਰਿ ॥

chaare kunddaa je bhaveh; bed parreh jug chaar | Ang 1421

Sant Singh KhalsaYou may wander in all four directions, and read the Vedas throughout the four ages.
Manmohan SinghIf thou wander in four directions and read the Vedas, through the four ages, it is all vain.
Manmohan Singh (Punjabi)ਜੇਕਰ ਤੂੰ ਚਾਰੀ ਹੀ ਪਾਸੀ ਭਟਕਦਾ ਫਿਰੇ ਅਤੇ ਚਾਰੇ ਯੁਗ ਹੀ ਵੇਦ ਵਾਚਦਾ ਰਹੇ, ਇਹ ਸਮੂਹ ਬੇਫਾਇਦਾ ਹੀ ਹੈ।
Fareedkot Teekaਹੇ ਭਾਈ! ਚਾਰੋਂ ਦਿਸਾ ਮੇਂ ਜੇਕਰ ਫਿਰੇਂ, ਭਾਵ ਅਨੇਕ ਤੀਰਥੋਂ ਕੇ ਇਸ਼ਨਾਨ ਭੀ ਕਰਹਿੰ ਔ ਚਾਰੋਂ ਬੇਦੋਂ ਕਾ ਪਾਠ ਚਾਰੋਂ ਯੁਗੋਂ ਮੇਂ ਕਰਤਾ ਰਹੈਂ ਤੋ ਭੀ ਮੋਖ ਨਹੀਂ ਹੋਇਗੀ॥
Prof. Sahib Singh(ਗ੍ਰਿਹਸਤ ਛੱਡ ਕੇ) ਜੇ ਤੂੰ (ਧਰਤੀ ਤੇ) ਚੌਹੀਂ ਪਾਸੀਂ ਤੁਰਿਆ ਫਿਰੇਂ, ਤੇ, ਜੇ ਤੂੰ ਸਦਾ ਹੀ ਵੇਦ (ਆਦਿਕ ਧਰਮ-ਪੁਸਤਕ) ਪੜ੍ਹਦਾ ਰਹੇਂ (ਤਾਂ ਭੀ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਨਹੀਂ ਲੱਭ ਸਕਦਾ)।

ਪਦ ਅਰਥ ਚਾਰੇ ਕੁੰਡਾ = ਚੌਹੀਂ ਪਾਸੀਂ। ਭਵਹਿ = ਭਵਹਿਂ, ਤੂੰ ਭੌਂਦਾ ਫਿਰੇਂ। ਪੜਹਿ = ਤੂੰ ਪੜ੍ਹਦਾ ਰਹੇਂ, ਪੜਹਿਂ।

SikhNet (Spanish)Podrás vagar en las cuatro direcciones y leer los Vedas a través de las cuatro Épocas,

ਨਾਨਕ. ਸਾਚਾ ਭੇਟੈ ਹਰਿ ਮਨਿ ਵਸੈ; ਪਾਵਹਿ ਮੋਖ ਦੁਆਰ ॥੬੫॥

naanak. saachaa bhettai har man vasai; paaveh mokh duaar |65| Ang 1421

Sant Singh KhalsaO Nanak, if you meet with the True Guru, the Lord shall come to dwell within your mind, and you shall find the door of salvation. ||65||
Manmohan SinghNanak, if thou meets with the True Guru, the Lord shall dwell within thy mind thou shall obtain the door of salvation.
Manmohan Singh (Punjabi)ਨਾਨਕ, ਜੇਕਰ ਤੂੰ ਸਚੇ ਗੁਰਾਂ ਨੂੰ ਮਿਲ ਪਵੇ ਤਾਂ ਸਾਈਂ ਤੇਰੇ ਚਿੱਤ ਅੰਦਰ ਟਿਕ ਜਾਵੇਗਾ ਅਤੇ ਤੂੰ ਮੁਕਤੀ ਦੇ ਦਰਵਾਜੇ ਨੂੰ ਪਾ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਸਾਚੇ ਸਤਿਗੁਰ ਮਿਲੈਂ ਤਿਨੋਂ ਕੀ ਕ੍ਰਿਪਾ ਤੇ ਹਰੀ ਕਾ ਨਾਮ ਮਨ ਕੇ ਬੀਚ ਵਸੈ ਤਬ ਮੋਖ ਕਾ ਦ੍ਵਾਰਾ ਗਿਆਨ ਪਾਵੇਂਗਾ॥੬੫॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਤੂੰ ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ (ਤਦੋਂ) ਲੱਭ ਲਏਂਗਾ, ਜਦੋਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਤੈਨੂੰ ਮਿਲ ਪਏਗਾ, ਜਦੋਂ ਹਰੀ (ਤੇਰੇ) ਮਨ ਵਿਚ ਆ ਵੱਸੇਗਾ ॥੬੫॥

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਭੇਟੈ = ਮਿਲ ਪੈਂਦਾ ਹੈ। ਮਨਿ = ਮਨ ਵਿਚ। ਵਸੈ = ਆ ਵੱਸਦਾ ਹੈ। ਪਾਵਹਿ = ਪਾਵਹਿਂ, ਤੂੰ ਪ੍ਰਾਪਤ ਕਰ ਲਏਂਗਾ। ਮੋਖ ਦੁਆਰ = ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ॥੬੫॥

SikhNet (Spanish)pero oh, dice Nanak, si encuentras al Guru, el Señor vendrá a habitar en tu mente y encontrarás las Puertas de la Salvación abiertas. (65)

ਨਾਨਕ. ਹੁਕਮੁ ਵਰਤੈ ਖਸਮ ਕਾ; ਮਤਿ ਭਵੀ. ਫਿਰਹਿ ਚਲ ਚਿਤ ॥

naanak. hukam varatai khasam kaa; mat bhavee. fireh chal chit | Ang 1421

Sant Singh KhalsaO Nanak, the Hukam, the Command of your Lord and Master, is prevailing. The intellectually confused person wanders around lost, misled by his fickle consciousness.
Manmohan SinghNanak! A person with perverse mind wanders about at the bidding of his mercurial mind, so is the Lord's will.
Manmohan Singh (Punjabi)ਨਾਨਕ, ਪ੍ਰਭੂ ਦੀ ਰਜਾ ਐਸ ਤਰ੍ਹਾਂ ਵਰਤ ਰਹੀ ਹੈ, ਕਿ ਪੁੱਠੀ ਅਕਲ ਵਾਲਾ ਪੁਰਸ਼ ਆਪਣੇ ਚੁਲਬੁਲੇ ਮਨੂਏ ਦੇ ਕਹਿਣ ਅਨੁਸਾਰ ਭਟਕਦਾ ਫਿਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਤਿਸ ਖਸਮ ਕਾ ਹੁਕਮ ਹੀ ਸਭ ਵਰਤ ਰਹਾ ਹੈ ਔ ਜਿਸ ਮਨਮੁਖ ਕੀ ਮਤ ਪਰਮੇਸਰ ਕੀ ਤਰਫ ਤੇ ਭਵੀ ਹੈ, ਸੋ ਚੰਚਲ ਚਿਤ ਹੂਆ ਸੰਸਾਰ ਮੇਂ ਫਿਰਤਾ ਹੈ॥
Prof. Sahib Singhਹੇ ਨਾਨਕ! (ਜੀਵ ਦੇ ਭੀ ਕੀਹ ਵੱਸ? ਸਾਰੇ ਸੰਸਾਰ ਵਿਚ) ਮਾਲਕ-ਪ੍ਰਭੂ ਦਾ ਹੁਕਮ ਚੱਲ ਰਿਹਾ ਹੈ (ਉਸ ਹੁਕਮ ਵਿਚ ਹੀ) ਤੇਰੀ ਮੱਤ ਉਲਟੇ ਰਾਹ ਪਈ ਹੋਈ ਹੈ, ਤੇ ਤੂੰ ਚੰਚਲ-ਚਿੱਤ ਹੋ ਕੇ (ਧਰਤੀ ਉਤੇ) ਵਿਚਰ ਰਿਹਾ ਹੈਂ।

ਪਦ ਅਰਥ ਨਾਨਕ = ਹੇ ਨਾਨਕ! ਵਰਤੈ = ਵਰਤ ਰਿਹਾ ਹੈ, ਚੱਲ ਰਿਹਾ ਹੈ। ਭਵੀ = ਉਲਟੀ ਹੋਈ ਹੈ, ਉਲਟੇ ਰਸਤੇ ਪਈ ਹੋਈ ਹੈ। ਫਿਰਹਿ = ਤੂੰ ਫਿਰਦਾ ਹੈਂ। ਚਲਚਿਤ = ਚੰਚਲਚਿਤ ਹੋ ਕੇ।

SikhNet (Spanish)Oh, dice Nanak, el Jukam, el Comando de Tu Señor y Maestro, prevalece en todas partes, la persona intelectualmente confundida, vaga perdida, desviada por su endeble conciencia.

ਮਨਮੁਖ ਸਉ ਕਰਿ ਦੋਸਤੀ; ਸੁਖ ਕਿ ਪੁਛਹਿ ਮਿਤ ॥

manamukh sau kar dosatee; sukh ki puchheh mit | Ang 1421

Sant Singh KhalsaIf you make friends with the self-willed manmukhs, O friend, who can you ask for peace?
Manmohan SinghO friend, when thou make friendship with the perverse person, then whom thou for peace?
Manmohan Singh (Punjabi)ਪ੍ਰਤੀਕੂਲ ਪੁਰਸ਼ ਨਾਲ ਯਾਰੀ ਲਾ ਕੇ, ਹੇ ਮਿੱਤਰ! ਤੂੰ ਤਦ ਆਰਾਮ ਲਈ ਕਿਸ ਨੂੰ ਪੁਛਦਾ ਹੈ?
Fareedkot Teekaਐਸੇ ਮਨਮੁਖੋਂ ਕੇ ਸਾਥ ਦੋਸਤੀ ਕਰਕੇ, ਹੇ ਮਿਤ੍ਰ! ਸੁਖ ਕੋ ਕਿਆ ਪੂਛਤਾ ਹੈਂ, ਭਾਵ ਮਨਮੁਖੋਂ ਕੇ ਮਿਲਾਪ ਸੇ ਕਬੀ ਸੁਖ ਨਹੀਂ ਹੋਵੇਗਾ॥
Prof. Sahib Singhਪਰ, ਹੇ ਮਿੱਤਰ! (ਇਹ ਤਾਂ ਦੱਸ ਕਿ) ਆਪਣੇ ਮਨ ਦੇ ਪਿਛੇ ਤੁਰਨ ਵਾਲਿਆਂ ਨਾਲ ਦੋਸਤੀ ਪਾ ਕੇ ਤੂੰ ਆਤਮਕ ਆਨੰਦ ਦੀ ਆਸ ਕਿਵੇਂ ਕਰ ਸਕਦਾ ਹੈਂ?

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਸਉ = ਸਿਉਂ ਨਾਲ। ਕਰਿ = ਕਰ ਕੇ, ਬਣਾ ਕੇ। ਕਿ = ਕਿਹੜੇ? ਮਿਤ = ਹੇ ਮਿੱਤਰ!

SikhNet (Spanish)Si frecuentas a los arrogantes Manmukjs, oh amigo, ¿dónde encontrarás Paz?

ਗੁਰਮੁਖ ਸਉ ਕਰਿ ਦੋਸਤੀ; ਸਤਿਗੁਰ ਸਉ ਲਾਇ ਚਿਤੁ ॥

guramukh sau kar dosatee; satigur sau laae chit | Ang 1421

Sant Singh KhalsaMake friends with the Gurmukhs, and focus your consciousness on the True Guru.
Manmohan SinghMake thou friendship with the pious person and attach thy mind with the True Guru.
Manmohan Singh (Punjabi)ਤੂੰ ਪਵਿੱਤਰ ਪੁਰਸ਼ ਨਾਲ ਯਾਰੀ ਪਾ ਅਤੇ ਸੱਚੇ ਗੁਰਾਂ ਨਾਲ ਆਪਣੇ ਮਨ ਨੂੰ ਜੋੜ।
Fareedkot Teekaਤਾਂ ਤੇ ਗੁਰਮੁਖੋਂ ਸਾਥ ਦੋਸਤੀ ਕਰ ਔਰ ਸਤਿਗੁਰੋਂ ਕੇ ਚਰਨੋਂ ਸਾਥ ਚਿਤ ਕੋ ਲਗਾਓ॥
Prof. Sahib Singhਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨਾਲ ਮਿਤ੍ਰਤਾ ਬਣਾ, ਗੁਰੂ (ਦੇ ਚਰਨਾਂ) ਨਾਲ ਚਿੱਤ ਜੋੜੀ ਰੱਖ।

ਪਦ ਅਰਥ ਕਰਿ ਦੋਸਤੀ = ਦੋਸਤੀ ਪੈਦਾ ਕਰ। ਲਾਇ ਚਿਤੁ = ਚਿੱਤ ਜੋੜੀ ਰੱਖ।

SikhNet (Spanish)Mejor haz amistad con los Gurmukjs y enfoca tu Conciencia en el Verdadero Guru

ਜੰਮਣ ਮਰਣ ਕਾ ਮੂਲੁ ਕਟੀਐ; ਤਾਂ ਸੁਖੁ ਹੋਵੀ ਮਿਤ ॥੬੬॥

jaman maran kaa mool katteeai; taan sukh hovee mit |66| Ang 1421

Sant Singh KhalsaThe root of birth and death will be cut away, and then, you shall find peace, O friend. ||66||
Manmohan SinghThiswise, thy root of birth and death shall be cut and then thou shall be blest with peace, O friend.
Manmohan Singh (Punjabi)ਇਸ ਤਰ੍ਹਾਂ ਤੇਰੀ ਜਨਮ ਤੇ ਮਰਨ ਦੀ ਜੜ੍ਹ ਵੱਢੀ ਜਾਊਗੀ ਅਤੇ ਤਦ ਤੂੰ ਆਰਾਮ ਨੂੰ ਪਰਾਪਤ ਹੋ ਜਾਵੇਗਾ ਹੇ ਮਿੱਤਰ!
Fareedkot Teekaਤਿਨ ਸਤਿਗੁਰੋਂ ਕੀ ਕਿਰਪਾ ਤੇ ਜਬ ਜਨਮ ਮਰਣ ਕਾ ਮੂਲ ਜੋ ਅਗਿਆਨ ਹੈ, ਸੋ ਤੇਰਾ ਕਟਿਆ ਜਾਵੇਗਾ। ਹੇ ਮਿਤ੍ਰ! ਤਬ ਤੁਝ ਕੋ ਸੁਖ ਪ੍ਰਾਪਤਿ ਹੋਵੇਗਾ॥੬੬॥
Prof. Sahib Singh(ਇਸ ਤਰ੍ਹਾਂ ਜਦੋਂ) ਜਨਮ ਮਰਨ ਦੇ ਗੇੜ ਦੀ ਜੜ੍ਹ ਵੱਢੀ ਜਾਂਦੀ ਹੈ, ਤਦੋਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੬੬॥

ਪਦ ਅਰਥ ਮੂਲੁ = ਮੁੱਢ, ਜੜ੍ਹ। ਕਟੀਐ = ਵੱਢਿਆ ਜਾਂਦਾ ਹੈ। ਮਿਤ = ਹੇ ਮਿੱਤਰ ॥੬੬॥

SikhNet (Spanish)La raíz del nacimiento y de la muerte será cortada, y entonces encontrarás la Paz, oh amigo. (66)

ਭੁਲਿਆਂ ਆਪਿ ਸਮਝਾਇਸੀ; ਜਾ ਕਉ ਨਦਰਿ ਕਰੇ ॥

bhuliaan aap samajhaaeisee; jaa kau nadar kare | Ang 1421

Sant Singh KhalsaThe Lord Himself instructs those who are misguided, when He casts His Glance of Grace.
Manmohan SinghThe Lord, of Himself, instructs those strayed ones on whom He castes His merciful glance.
Manmohan Singh (Punjabi)ਸੁਆਮੀ, ਆਪੇ ਹੀ ਉਨ੍ਹਾਂ ਭਟਕਿਆਂ ਹੋਇਆ ਨੂੰ ਸਿਖਮਤ ਦੇ ਦਿੰਦਾ ਹੈ, ਜਿਨ੍ਹਾਂ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ।
Fareedkot Teekaਜਿਨੋਂ ਪਰ ਅਪਣੀ ਕ੍ਰਿਪਾ ਦ੍ਰਿਸਟੀ ਕਰੇਗਾ ਸੋ ਵਾਹਿਗੁਰੂ ਤਿਨ ਭੁਲਿਆਂ ਹੋਇਆਂ ਪੁਰਸ਼ਾਂ ਕੋ ਆਪ ਹੀ ਸਮਝਾਇ ਲੇਵੇਗਾ॥
Prof. Sahib Singhਜ਼ਿੰਦਗੀ ਦੇ ਗ਼ਲਤ ਰਸਤੇ ਉੱਤੇ ਪਏ ਹੋਏ ਭੀ ਜਿਸ ਮਨੁੱਖ ਉਤੇ (ਪਰਮਾਤਮਾ) ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਆਪ (ਹੀ ਆਤਮਕ ਜੀਵਨ ਦੀ) ਸਮਝ ਬਖ਼ਸ਼ ਦੇਂਦਾ ਹੈ।

ਪਦ ਅਰਥ ਸਮਝਾਇਸੀ = ਸੂਝ ਬਖ਼ਸ਼ੇਗਾ। ਜਾ ਕਉ = ਜਿਸ (ਮਨੁੱਖ) ਉਤੇ। ਨਦਰਿ = ਮਿਹਰ ਦੀ ਨਿਗਾਹ।

SikhNet (Spanish)El Señor Mismo instruye a quienes fueron desviados,

ਨਾਨਕ. ਨਦਰੀ ਬਾਹਰੀ; ਕਰਣ ਪਲਾਹ ਕਰੇ ॥੬੭॥

naanak. nadaree baaharee; karan palaah kare |67| Ang 1421

Sant Singh KhalsaO Nanak, those who are not blessed by His Glance of Grace, cry and weep and wail. ||67||
Manmohan SinghNanak, those who are bereft of the Lord's gracious glance, bemoan and bewail.
Manmohan Singh (Punjabi)ਨਾਨਕ ਜੋ ਸਾਈਂ ਦੀ ਦਇਆ ਦ੍ਰਿਸ਼ਟੀ ਤੋਂ ਸੱਖਣੇ ਹਨ। ਉਹ ਰੁਦਨ ਅਤੇ ਵਿਰਲਾਪ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਵਾਹਿਗੁਰੂ ਕੀ ਕ੍ਰਿਪਾ ਦ੍ਰਿਸ਼ਟੀ ਸੇ ਬਿਨਾਂ ਇਹ ਜੀਵ (ਕਰਣ ਪਲਾਹ) ਊਚਾ ਰੋਇ ਕੈ ਅਨੇਕ ਵਿਰਲਾਪ ਬੀ ਕਰੇ ਤਾਂ ਵੀ ਸਾਂਤੀ ਨਹੀਂ ਪ੍ਰਾਪਤਿ ਹੋਇਗੀ, ਭਾਵ ਯੇਹ ਹੈ ਕਿ ਤਿਸ ਕੀ ਕ੍ਰਿਪਾ ਸੇ ਹੀ ਸੁਖ ਪਰਾਪਤਿ ਹੋਤਾ ਹੈ॥੬੭॥
Prof. Sahib Singhਹੇ ਨਾਨਕ! ਪਰਮਾਤਮਾ ਦੀ ਮਿਹਰ ਦੀ ਨਿਗਾਹ ਤੋਂ ਵਾਂਜਿਆ ਹੋਇਆ ਮਨੁੱਖ (ਸਦਾ) ਕੀਰਨੇ ਹੀ ਕਰਦਾ ਰਹਿੰਦਾ ਹੈ ॥੬੭॥

ਪਦ ਅਰਥ ਨਦਰੀ ਬਾਹਰੀ = ਮਿਹਰ ਦੀ ਨਿਗਾਹ ਤੋਂ ਵਿਰਵਾ ਰਹਿ ਕੇ। ਕਰਣ ਪਲਾਹ = (करुणा प्रलाप) ਕਰਣ-ਕਰੁਣਾ, ਤਰਸ। ਪਲਾਹ = ਪ੍ਰਲਾਪ, ਬੋਲ। ਕਰਣ ਪਲਾਹ = ਤਰਸ-ਭਰੇ ਬੋਲ, ਕੀਰਨੇ ॥੬੭॥

SikhNet (Spanish)cuando Él posa su Mirada de Gracia en ellos. (67)
Answers quote the Granth verbatim with Ang citations. AI commentary is not Gurbani and not a religious ruling.