ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ; ਅੰਮ੍ਰਿਤੁ ਕਹੈ ਕਹਾਇ ॥
satigur vich amrit naam hai; amrit kahai kahaae |
Sant Singh KhalsaThe Ambrosial Nectar of the Naam, the Name of the Lord, is within the True Guru.
Manmohan SinghWithin the True Guru is enshrined the Lord's Nectar Name. It is the Nectar Name that he recites and makes others recite too.
Manmohan Singh (Punjabi)ਸੱਚੇ ਗੁਰਾਂ ਦੇ ਅੰਦਰ ਸੁਆਮੀ ਦਾ ਸੁਧਾਰੂਪ-ਨਾਮਾ ਅਸਥਾਪਨ ਹੋਇਆ ਹੋਇਆ ਹੈ। ਸੁਧਾਰੂਪ-ਨਾਮ ਨੂੰ ਉਹ ਉਚਾਰਦੇ ਅਤੇ ਹੋਰਨਾਂ ਤੋਂ ਭੀ ਉਚਾਰਨ ਕਰਵਾਉਂਦੇ ਹਨ।
Fareedkot Teekaਸਤਿਗੁਰੋਂ ਬੀਚ ਨਾਮ ਰੂਪ ਅੰਮ੍ਰਿਤ ਹੈ, ਤਿਸ ਅੰਮ੍ਰਿਤ ਨਾਮ ਕੋ ਆਪ ਕਹਿਤੇ ਹੈਂ ਔ ਔਰੋਂ ਸੇ ਕਹਾਵਤੇ ਹੈਂ॥
Prof. Sahib Singh(ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ (ਦੇ ਹਿਰਦੇ) ਵਿਚ ਵੱਸਦਾ ਹੈ, (ਗੁਰੂ ਆਪ ਇਹ) ਅੰਮ੍ਰਿਤ-ਨਾਮ ਜਪਦਾ ਹੈ (ਅਤੇ ਹੋਰਨਾਂ ਪਾਸੋ) ਜਪਾਂਦਾ ਹੈ।ਪਦ ਅਰਥ ਅੰਮ੍ਰਿਤ ਨਾਮੁ = ਆਤਮਕ ਜੀਵਨ ਵਾਲਾ ਹਰਿ-ਨਾਮ। ਕਹੈ = ਜਪਦਾ ਹੈ, ਉਚਾਰਦਾ ਹੈ। ਕਹਾਇ = ਜਪਾਂਦਾ ਹੈ (ਹੋਰਨਾਂ ਤੋਂ)।
SikhNet (Spanish)El Néctar Ambrosial del Naam, el Nombre del Señor, está en el Verdadero Guru.
ਗੁਰਮਤੀ ਨਾਮੁ ਨਿਰਮਲੋੁ; ਨਿਰਮਲ ਨਾਮੁ ਧਿਆਇ ॥
guramatee naam niramaluo; niramal naam dhiaae |
Sant Singh KhalsaFollowing the Guru's Teachings, one meditates on the Immaculate Naam, the Pure and Holy Naam.
Manmohan SinghBy the Guru's instruction, one meditates on the immaculate Name, yea, the Lord's immaculate Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਬੰਦਾ ਪਵਿੱਤਰ ਨਾਮ, ਪ੍ਰਭੂ ਦੇ ਪਵਿੱਤਰ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਗੁਰਮਤੀਆਂ ਕੋ ਨਿਰਮਲ ਨਾਮ ਪ੍ਰਾਪਤ ਹੂਆ ਹੈ, ਤਿਸ ਨਾਮ ਕੋ ਧਿਆਇ ਕਰ ਕੇ ਓਹ ਨਿਰਮਲ ਭਏ ਹੈਂ॥
Prof. Sahib Singhਗੁਰੂ ਦੀ ਮੱਤ ਉਤੇ ਤੁਰਿਆਂ ਹੀ (ਇਹ) ਪਵਿੱਤਰ ਨਾਮ (ਪ੍ਰਾਪਤ ਹੁੰਦਾ ਹੈ। ਗੁਰੂ ਦੀ ਮੱਤ ਉਤੇ ਤੁਰ ਕੇ ਹੀ ਮਨੁੱਖ ਇਹ) ਪਵਿੱਤਰ ਨਾਮ ਜਪ (ਸਕਦਾ ਹੈ)।ਪਦ ਅਰਥ ਨਿਰਮਲ = (ਅੱਖਰ 'ਲ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਨਿਰਮਲੁ', ਇਥੇ 'ਨਿਰਮਲੋ' ਪੜ੍ਹਨਾ ਹੈ) ਪਵਿੱਤਰ।
SikhNet (Spanish)Y siguiendo Sus Enseñanzas, uno medita en el Naam Inmaculado, el Puro y Santo Naam.
ਅੰਮ੍ਰਿਤ ਬਾਣੀ ਤਤੁ ਹੈ; ਗੁਰਮੁਖਿ ਵਸੈ ਮਨਿ ਆਇ ॥
amrit baanee tat hai; guramukh vasai man aae |
Sant Singh KhalsaThe Ambrosial Word of His Bani is the true essence. It comes to abide in the mind of the Gurmukh.
Manmohan SinghThe Nectar-word of the True Guru is the quintessence. By the Guru's grace, it comes to abide in the man's mind.
Manmohan Singh (Punjabi)ਸੱਚੇ ਗੁਰਾਂ ਦੀ ਸੁਧਾ-ਸਰੂਪ ਬਾਣੀ ਜੌਹਰ ਹੈ। ਗੁਰਾਂ ਦੀ ਮਿਹਰ ਸਦਕਾ, ਸ਼ੲਹ ਆ ਕੇ ਮਨੁਸ਼ ਦੇ ਮਨੂਏ ਅੰਦਰ ਟਿੱਕ ਜਾਂਦੀ ਹੈ।
Fareedkot Teekaਜੋ ਤਤ ਸਰੂਪ ਕੇ ਉਪਦੇਸ਼ ਕੀ ਅੰਮ੍ਰਿਤ ਬਾਣੀ ਹੈ, ਸੋ ਸਤਿਗੁਰੋਂ ਦ੍ਵਾਰੇ ਮਨ ਮੇਂ ਆਇ ਬਸਤੀ ਹੈ। ਜਿਨ ਕੋ ਮਨ ਮੇਂ ਵਸੀ ਹੈ, ਤਿਨ ਕੋ ਜੋ ਫਲ੍ਹ ਹੈ, ਸੋ ਕਹੇ ਹੈਂ॥
Prof. Sahib Singh(ਮਨੁੱਖਾ ਜੀਵਨ ਦਾ) ਤੱਤ (ਹਰਿ-ਨਾਮ ਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਹੀ ਮਿਲਦਾ ਹੈ, ਗੁਰੂ ਦੀ ਸਰਨ ਪਿਆਂ ਹੀ (ਹਰਿ-ਨਾਮ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ।ਪਦ ਅਰਥ ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ ਵਿਚ। ਤਤੁ = ਨਿਚੋੜ, ਅਸਲੀਅਤ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮਨਿ = ਮਨ ਵਿਚ।
SikhNet (Spanish)La Ambrosial Palabra de Su Bani es la Verdadera Esencia y viene a habitar en la mente del Gurmukj.
ਹਿਰਦੈ ਕਮਲੁ ਪਰਗਾਸਿਆ; ਜੋਤੀ ਜੋਤਿ ਮਿਲਾਇ ॥
hiradai kamal paragaasiaa; jotee jot milaae |
Sant Singh KhalsaThe heart-lotus blossoms forth, and one's light merges in the Light.
Manmohan SinghThrough it, the heart lotus blossoms and the light blends with the Supreme Light.
Manmohan Singh (Punjabi)ਇਸ ਦੇ ਰਾਹੀਂ ਦਿਲ ਕੰਵਲ ਖਿੜ ਜਾਂਦਾ ਹੈ ਅਤੇ ਉਸ ਦਾ ਪ੍ਰਕਾਸ਼ ਨਾਲ ਅਭੇਦ ਥੀ ਵੰਞਦਾ ਹੈ।
Fareedkot Teekaਤਿਨੋਂ ਕਾ ਹ੍ਰਿਦਾ ਕਮਲ ਵਤ ਪ੍ਰਗਾਸਿਆ ਹੈ, ਤਿਸੀ ਤੇ ਤਿਨ ਕੋ ਜੋਤੀ ਨੇ ਅਪਨੀ ਜੋਤ ਮੇਂ ਮਿਲਾਇ ਲੀਆ ਹੈ॥
Prof. Sahib Singh(ਜਿਸ ਮਨੁੱਖ ਦੇ ਅੰਦਰ ਹਰਿ-ਨਾਮ ਆ ਵੱਸਦਾ ਹੈ, ਉਸ ਦੇ) ਹਿਰਦੇ ਦਾ ਕੌਲ-ਫੁੱਲ ਖਿੜ ਪੈਂਦਾ ਹੈ, (ਉਸ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।ਪਦ ਅਰਥ ਪਰਗਾਸਿਆ = ਖਿੜ ਪੈਂਦਾ ਹੈ। ਜੋਤਿ = ਜਿੰਦ।
SikhNet (Spanish)El Loto del corazón florece y la luz de uno se funde en la Luz.
ਨਾਨਕ. ਸਤਿਗੁਰੁ ਤਿਨ ਕਉ ਮੇਲਿਓਨੁ; ਜਿਨ ਧੁਰਿ ਮਸਤਕਿ ਭਾਗੁ ਲਿਖਾਇ ॥੨੫॥
naanak. satigur tin kau melion; jin dhur masatak bhaag likhaae |25|
Sant Singh KhalsaO Nanak, they alone meet with the True Guru, who have such pre-ordained destiny inscribed upon their foreheads. ||25||
Manmohan SinghNanak, they alone meet with the True Guru, on whose forehead sublime destiny is pre-writ.
Manmohan Singh (Punjabi)ਨਾਨਕ, ਕੇਵਲ ਉਹੀ ਸੱਚੇ ਗੁਰਾਂ ਨਾਲ ਮਿਲਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਸ੍ਰੇਸ਼ਟ ਪ੍ਰਾਲਬਧ ਮੁੱਢ ਤੋਂ ਲਿਖੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਕੋ ਵਾਹਿਗੁਰੂ ਨੇ ਸਤਿਗੁਰੂ ਮੇਲਿਆ ਹੈ ਜਿਨੋਂ ਨੇ (ਧੁਰਿ) ਆਦ ਸੇ ਮਸਤਕ ਪਰ ਉਤਮ ਭਾਗ ਲਿਖਾਇਆ ਥਾ॥੨੫॥
Prof. Sahib Singhਪਰ, ਹੇ ਨਾਨਕ! ਉਸ (ਪਰਮਾਤਮਾ) ਨੇ ਗੁਰੂ ਉਹਨਾਂ (ਮਨੁੱਖਾਂ) ਨੂੰ ਮਿਲਾਇਆ, ਜਿਨ੍ਹਾਂ ਦੇ ਮੱਥੇ ਉਤੇ (ਉਸ ਨੇ) ਧੁਰ ਦਰਗਾਹ ਤੋਂ (ਇਹ) ਚੰਗੀ ਕਿਸਮਤ ਲਿਖ ਦਿੱਤੀ ॥੨੫॥ਪਦ ਅਰਥ ਮੇਲਿਓਨੁ = ਉਸ (ਪ੍ਰਭੂ) ਨੇ ਮਿਲਾਇਆ ਹੈ। ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉੱਤੇ। ਭਾਗੁ = ਚੰਗੀ ਕਿਸਮਤ ॥੨੫॥
SikhNet (Spanish)Oh, dice Nanak, sólo encuentran al Señor, quienes traen ya ese Destino grabado en sus mentes. (25)
ਅੰਦਰਿ ਤਿਸਨਾ ਅਗਿ ਹੈ; ਮਨਮੁਖ ਭੁਖ. ਨ ਜਾਇ ॥
andar tisanaa ag hai; manamukh bhukh. na jaae |
Sant Singh KhalsaWithin the self-willed manmukhs is the fire of desire; their hunger does not depart.
Manmohan SinghWithin the mind of an apostate is the fire of desire, so, his hunger departs not.
Manmohan Singh (Punjabi)ਅਧਰਮੀ ਦੇ ਮਨ ਵਿੱਚ ਖਾਹਿਸ਼ ਦੀ ਅਗਨੀ ਹੈ, ਇਸ ਲਈ ਉਸ ਦੀ ਖੁਧਿਆ ਦੂਰ ਨਹੀਂ ਹੁੰਦੀ।
Fareedkot Teekaਮਨਮੁਖੋਂ ਕੇ ਅੰਦਰ ਤ੍ਰਿਸਨਾ ਰੂਪੀ ਅਗਨੀ ਹੈ, ਤਿਸੀ ਤੇ ਤਿਨੋਂ ਕੇ ਰਿਦੇ ਸੇ ਪਦਾਰਥੋਂ ਕੀ ਭੂਖ ਨਹੀਂ ਜਾਤੀ ਹੈ॥
Prof. Sahib Singhਆਪਣੇ ਮਨ ਦੇ ਮੁਰੀਦ ਮਨੁੱਖ ਦੇ ਹਿਰਦੇ ਵਿਚ ਤ੍ਰਿਸ਼ਨਾ ਦੀ (ਅੱਗ ਬਲਦੀ) ਰਹਿੰਦੀ, (ਉਸ ਦੇ ਅੰਦਰੋਂ ਮਾਇਆ ਦੀ) ਭੁੱਖ (ਕਦੇ) ਦੂਰ ਨਹੀਂ ਹੁੰਦੀ।ਪਦ ਅਰਥ ਮਨਮੁਖ ਅੰਦਰਿ = ਆਪਣੇ ਮਨ ਦੇ ਮੁਰੀਦ ਮਨੁੱਖ ਦੇ ਹਿਰਦੇ ਵਿਚ। ਅਗਿ = ਅੱਗ। ਜਾਇ = ਦੂਰ ਹੁੰਦੀ।
SikhNet (Spanish)En el interior de los arrogantes Manmukj vive el fuego del deseo, su hambre no se acaba,
ਮੋਹੁ ਕੁਟੰਬੁ ਸਭੁ ਕੂੜੁ ਹੈ; ਕੂੜਿ ਰਹਿਆ ਲਪਟਾਇ ॥
mohu kuttanb sabh koorr hai; koorr rahiaa lapattaae |
Sant Singh KhalsaEmotional attachments to relatives are totally false; they remain engrossed in falsehood.
Manmohan SinghTotally false is the love of kinsmen and, to falsehood and apostate is clinging.
Manmohan Singh (Punjabi)ਸਮੂਹ ਝੂਠਾ ਹੀ ਹੈ ਸਨਬੰਧੀਆਂ ਦਾ ਪਿਆਰ ਅਤੇ ਝੂਠ ਨੂੰ ਹੀ ਅਧਰਮੀ ਚਿੰਮੜ ਰਿਹਾ ਹੈ।
Fareedkot Teekaਇਹ ਸੰਪੂਰਨ ਕੁਟੰਬ ਕਾ ਮੋਹ ਜੋ ਝੂਠਾ ਹੈ, ਤਿਸੀ ਝੂਠ ਮੇਂ ਮਨਮੁਖ ਲਪਟਾਇ ਰਹਿਆ ਹੈ॥
Prof. Sahib Singh(ਜਗਤ ਦਾ ਇਹ) ਮੋਹ ਨਾਸਵੰਤ ਪਸਾਰਾ ਹੈ, (ਇਹ) ਪਰਵਾਰ (ਭੀ) ਨਾਸਵੰਤ ਪਸਾਰਾ ਹੈ, (ਪਰ ਮਨ ਦਾ ਮੁਰੀਦ ਮਨੁੱਖ ਇਸ) ਨਾਸਵੰਤ ਪਸਾਰੇ ਵਿਚ (ਸਦਾ) ਫਸਿਆ ਰਹਿੰਦਾ ਹੈ।ਪਦ ਅਰਥ ਕੂੜੁ = ਨਾਸਵੰਤ ਪਸਾਰਾ। ਕੂੜਿ = ਨਾਸਵੰਤ ਪਸਾਰੇ ਵਿਚ। ਰਹਿਆ ਲਪਟਾਇ = ਫਸਿਆ ਰਹਿੰਦਾ ਹੈ।
SikhNet (Spanish)sus apegos emocionales hacia sus parientes son totalmente falsos y permanecen involucrados en la falsedad.
ਅਨਦਿਨੁ ਚਿੰਤਾ ਚਿੰਤਵੈ; ਚਿੰਤਾ ਬਧਾ ਜਾਇ ॥
anadin chintaa chintavai; chintaa badhaa jaae |
Sant Singh KhalsaNight and day, they are troubled by anxiety; bound to anxiety, they depart.
Manmohan SinghNight and day, he gives thought to anxiety and bound to anxiety departs he.
Manmohan Singh (Punjabi)ਰੈਣ ਅਤੇ ਦਿਹੁੰ, ਉਹ ਫਿਕਰ ਦਾ ਹੀ ਖਿਆਲ ਕਰਦਾ ਹੈ ਅਤੇ ਫਿਕਰ ਅੰਦਰ ਨਰੜਿਆ ਹੋਇਆ ਹੀ ਟੁਰ ਜਾਂਦਾ ਹੈ।
Fareedkot Teekaਦਿਨੇ ਰਾਤ ਚਿੰਤਾ ਕਾ ਹੀ ਚਿਤਵਨ ਕਰਤਾ ਹੈ ਔ ਅੰਤ ਕੋ ਚਿੰਤਾ ਕੇ ਸੰਯੁਗਤ ਹੀ ਜਮਦੂਤੋਂ ਸੇ ਬਾਂਧਾ ਹੂਆ ਪ੍ਰਲੋਕ ਮੇਂ ਜਾਤਾ ਹੈ॥
Prof. Sahib Singhਹਰ ਵੇਲੇ (ਮਾਇਆ ਦੇ ਮੋਹ ਦੀਆਂ) ਸੋਚਾਂ ਸੋਚਦਾ ਰਹਿੰਦਾ ਹੈ, ਸੋਚਾਂ ਵਿਚ ਬੱਝਾ ਹੋਇਆ (ਹੀ ਜਗਤ ਤੋਂ) ਤੁਰ ਪੈਂਦਾ ਹੈ।ਪਦ ਅਰਥ ਅਨਦਿਨੁ = (अनुदिनं) ਹਰ ਰੋਜ਼, ਹਰ ਵੇਲੇ। ਚਿੰਤਵੈ = ਸੋਚਦਾ ਰਹਿੰਦਾ ਹੈ। ਬਧਾ = ਬੱਝਾ ਹੋਇਆ। ਜਾਇ = (ਜਗਤ ਤੋਂ) ਤੁਰ ਪੈਂਦਾ ਹੈ।
SikhNet (Spanish)Día y noche tienen que soportar su ansiedad y atados a la ansiedad se van de este mundo,
ਜੰਮਣੁ ਮਰਣੁ. ਨ ਚੁਕਈ; ਹਉਮੈ ਕਰਮ ਕਮਾਇ ॥
jaman maran. na chukee; haumai karam kamaae |
Sant Singh KhalsaTheir comings and goings in reincarnation never end; they do their deeds in egotism.
Manmohan SinghHis coming and going end not and he does deeds in ego.
Manmohan Singh (Punjabi)ਉਸ ਦੇ ਆਉਣੇ ਅਤੇ ਜਾਣੇ ਮੁੱਕਦੇ ਨਹੀਂ ਅਤੇ ਉਹ ਹੰਕਾਰ ਅੰਦਰ ਕੰਮ ਕਰਦਾ ਹੈ।
Fareedkot Teekaਤਿਸ ਮਨਮੁਖ ਕੇ ਹਉਮੈ ਕਰਮ ਕਮਾਵਣੇ ਕਰ ਕੇ ਜਨਮ ਮਰਨ ਦੂਰ ਨਹੀਂ ਹੋਤੇ ਹੈਂ॥
Prof. Sahib Singhਹਉਮੈ ਦੇ ਆਸਰੇ ਹੀ (ਸਾਰੇ) ਕੰਮ ਕਰਦਾ ਰਹਿੰਦਾ ਹੈ (ਤਾਹੀਏਂ ਉਸ ਦਾ) ਜਨਮ ਮਰਣ ਦਾ ਗੇੜ (ਕਦੇ) ਮੁੱਕਦਾ ਨਹੀਂ।ਪਦ ਅਰਥ ਨ ਚੁਕਈ = ਨਹੀਂ ਮੁੱਕਦਾ। ਕਮਾਇ = ਕਰਦਾ ਰਹਿੰਦਾ ਹੈ।
SikhNet (Spanish)sus idas y venidas en la reencarnación no se acaban nunca, pues el egoísmo compenetra toda su vida.
ਗੁਰ ਸਰਣਾਈ ਉਬਰੈ; ਨਾਨਕ. ਲਏ ਛਡਾਇ ॥੨੬॥
gur saranaaee ubarai; naanak. le chhaddaae |26|
Sant Singh KhalsaBut in the Guru's Sanctuary, they are saved, O Nanak, and set free. ||26||
Manmohan SinghSeeking the Guru's refuge, he is emancipated and the Guru rides him of the bonds, O Nanak.
Manmohan Singh (Punjabi)ਗੁਰਾਂ ਦੀ ਪਨਾਹ ਲੈਣ ਦੁਆਰਾ, ਉਹ ਮੁਕਤ ਹੋ ਜਾਂਦਾ ਹੈ ਅਤੇ ਗੁਰੂ ਜੀ ਉਸ ਨੂੰ ਬੰਦਨਾਂ ਤੋਂ ਆਜਾਦ ਕਰ ਦਿੰਦੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਤਿਗੁਰੋਂ ਕੀ ਸਰਣਾਗਤ ਹੋਣੇ ਤੇ ਸੋ ਮਨਮੁਖ ਭੀ (ਉਬਰੈ) ਬਚ ਜਾਤੇ ਹੈਂ, ਕਿਉਂ ਕਿ ਸਤਿਗੁਰ ਤਿਸ ਕੋ ਬੰਦਨੋਂ ਸੇ ਛੁਡਾਇ ਲੇਤੇ ਹੈਂ॥੨੬॥
Prof. Sahib Singhਪਰ, ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਉਹ ਮਨਮੁਖ ਭੀ ਮੋਹ ਦੇ ਜਾਲ ਵਿਚੋਂ) ਬਚ ਨਿਕਲਦਾ ਹੈ, ਗੁਰੂ (ਇਸ ਮੋਹ-ਜਾਲ ਤੋਂ) ਛੁਡਾ ਲੈਂਦਾ ਹੈ ॥੨੬॥ਪਦ ਅਰਥ ਉਬਰੈ = ਬਚਦਾ ਹੈ। ਨਾਨਕ = ਹੇ ਨਾਨਕ! ॥੨੬॥
SikhNet (Spanish)No obstante, en el Santuario del Guru, son salvados y liberados, oh, dice Nanak, (26)
ਸਤਿਗੁਰ ਪੁਰਖੁ ਹਰਿ ਧਿਆਇਦਾ; ਸਤਸੰਗਤਿ ਸਤਿਗੁਰ ਭਾਇ ॥
satigur purakh har dhiaaeidaa; satasangat satigur bhaae |
Sant Singh KhalsaThe True Guru meditates on the Lord, the Primal Being. The Sat Sangat, the True Congregation, loves the True Guru.
Manmohan SinghThe True Guru meditates on the Lord God and the saints' congregation loves the True Guru.
Manmohan Singh (Punjabi)ਸੱਚੇ ਗੁਰਦੇਵ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਸਾਧ ਸੰਗਤ ਸੱਚੇ ਗੁਰਦੇਵ ਜੀ ਨੂੰ ਪਿਆਰ ਕਰਦੀ ਹੈ।
Fareedkot Teekaਸਤਿਗੁਰੋਂ ਦ੍ਵਾਰਾ ਸੋਈ ਪੁਰਸ਼ ਹਰੀ ਕਾ ਧਿਆਨ ਕਰਤਾ ਹੈ ਜਿਸ ਕਾ ਸਤਿਗੁਰੋਂ ਕੀ ਸੰਗਤਿ ਸਾਥ ਪ੍ਰੇਮ ਹੋਤਾ ਹੈ॥
Prof. Sahib Singhਗੁਰੂ ਮਹਾਪੁਰਖ ਸਾਧ ਸੰਗਤ ਵਿਚ ਗੁਰੂ ਦੇ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ।ਪਦ ਅਰਥ ਸਤਿਗੁਰ ਭਾਇ = ਗੁਰੂ ਦੇ ਪਿਆਰ ਵਿਚ (ਟਿਕ ਕੇ)।
SikhNet (Spanish)El Guru Verdadero medita en el Señor, en el Ser Primordial. La Saad Sangat, la Verdadera Congregación, ama al Verdadero Guru.
ਸਤਸੰਗਤਿ ਸਤਿਗੁਰ ਸੇਵਦੇ; ਹਰਿ ਮੇਲੇ ਗੁਰੁ ਮੇਲਾਇ ॥
satasangat satigur sevade; har mele gur melaae |
Sant Singh KhalsaThose who join the Sat Sangat, and serve the True Guru - the Guru unites them in the Lord's Union.
Manmohan SinghJoining the society of saints, they, who serve the True Guru, them, the Guru unites in the Lord's union.
Manmohan Singh (Punjabi)ਸਾਧ ਸੰਗਤ ਨਾਲ ਜੁੜ ਕੇ, ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਨ੍ਹਾਂ ਨੂੰ ਗੁਰੂ ਜੀ ਪ੍ਰਭੂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
Fareedkot Teekaਜੋ ਪੁਰਸ਼ ਸਤਸੰਗਤ ਮੇਂ ਜਾਇਕਰ ਸਤਿਗੁਰੋਂ ਕੋ ਸੇਵਤੇ ਹੈਂ, ਸੋ ਜਨ ਹਰੀ ਨੇ ਗੁਰੋਂ ਸਾਥ ਮਿਲਾਇਕਰ ਅਪਨੇ ਸਰੂਪ ਮੇਂ ਮੇਲੇ ਹੈਂ॥
Prof. Sahib Singh(ਜਿਹੜੇ ਮਨੁੱਖ) ਸਾਧ ਸੰਗਤ ਵਿਚ ਆ ਕੇ ਗੁਰੂ ਦੀ ਸਰਨ ਪੈਂਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਵਿਚ ਜੋੜ ਦੇਂਦਾ ਹੈ ਪਰਮਾਤਮਾ ਨਾਲ ਮਿਲਾ ਦੇਂਦਾ ਹੈ।ਪਦ ਅਰਥ ਸੇਵਦੇ = ਸਰਨ ਪੈਂਦੇ ਹਨ।
SikhNet (Spanish)Quienes se acercan a la Saad Sangat y sirven al Guru Verdadero, el Guru los une en la Unión del Señor.
ਏਹੁ ਭਉਜਲੁ ਜਗਤੁ ਸੰਸਾਰੁ ਹੈ; ਗੁਰੁ ਬੋਹਿਥੁ ਨਾਮਿ ਤਰਾਇ ॥
ehu bhaujal jagat sansaar hai; gur bohith naam taraae |
Sant Singh KhalsaThis world, this universe, is a terrifying ocean. On the Boat of the Naam, the Name of the Lord, the Guru carries us across.
Manmohan SinghThis world and universe is a dreadful ocean. Embarking on the ship of the Lord's Name, the Guru ferries the mortal across it.
Manmohan Singh (Punjabi)ਇਹ ਜਹਾਨ ਅਤੇ ਆਲਮ ਇੱਕ ਭਿਆਨਕ ਸਮੁੰਦਰ ਹੈ। ਪ੍ਰਭੂ ਦੇ ਨਾਮ ਜਹਾਜ ਤੇ ਚੜ੍ਹਾ ਕੇ, ਗੁਰੂ ਜੀ ਪ੍ਰਾਣੀ ਨੂੰ ਇਸ ਤੋਂ ਪਾਰ ਕਰ ਦਿੰਦੇ ਹਨ।
Fareedkot Teeka(ਜ) ਜੰਮਣੇ ਔ (ਗਤੁ) ਮਰਨੇ ਕੇ ਭੈ ਰੂਪ ਜਲ ਕਾ ਜੋ ਇਹ ਸੰਸਾਰ ਸਮੁੰਦ੍ਰ ਹੈ, ਇਸ ਤੇ ਸਤਿਗੁਰੂ ਨਾਮ ਰੂਪੀ (ਬੋਹਿਥੁ) ਜਹਾਜ ਕੇ ਆਸਰੇ ਜੀਵੋਂ ਕੋ ਤਰਾਇ ਦੇਤੇ ਹੈਂ॥
Prof. Sahib Singh(ਉਂਞ ਤਾਂ) ਇਹ ਜਗਤ ਇਹ ਸੰਸਾਰ ਇਕ ਭਿਆਨਕ ਸਮੁੰਦਰ ਹੈ, ਪਰ ਗੁਰੂ-ਜਹਾਜ਼ (ਸਰਨ ਆਏ ਜੀਵਾਂ ਨੂੰ) ਹਰਿ-ਨਾਮ ਵਿਚ (ਜੋੜ ਕੇ ਇਸ ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।ਪਦ ਅਰਥ ਭਉਜਲੁ = ਸੰਸਾਰ-ਸਮੁੰਦਰ। ਬੋਹਿਥੁ = ਜਹਾਜ਼। ਨਾਮਿ = ਨਾਮ ਦੀ ਰਾਹੀਂ। ਤਰਾਇ = ਪਾਰ ਲੰਘਾ ਲੈਂਦਾ ਹੈ।
SikhNet (Spanish)Este mundo, este universo es un océano aterrador. En la barca del Naam, el Guru nos carga a través,
ਗੁਰਸਿਖੀ ਭਾਣਾ ਮੰਨਿਆ; ਗੁਰੁ ਪੂਰਾ ਪਾਰਿ ਲੰਘਾਇ ॥
gurasikhee bhaanaa maniaa; gur pooraa paar langhaae |
Sant Singh KhalsaThe Sikhs of the Guru accept and obey the Lord's Will; the Perfect Guru carries them across.
Manmohan SinghThe disciples of the Guru accept the Lord's will and the Perfect Guru ferries them across.
Manmohan Singh (Punjabi)ਗੁਰਾਂ ਦੇ ਮੁਰੀਦ ਪ੍ਰਭੂ ਦੀ ਰਜਾ ਨੂੰ ਕਬੂਲ ਕਰਦੇ ਹਨ ਅਤੇ ਪੂਰਨ ਗੁਰੂ ਜੀ ਉਨ੍ਹਾਂ ਨੂੰ ਪਾਰ ਲੰਘਾ ਦਿੰਦੇ ਹਨ।
Fareedkot Teekaਜਿਨ ਗੁਰੂ ਜੀ ਕੇ ਸਿਖੋਂ ਨੇ ਹਰੀ ਕਾ ਭਾਣਾ ਮਾਨਿਆ ਹੈ, ਤਿਨ ਕੋ ਪੂਰੇ ਸਤਿਗੁਰ ਇਸ ਭੈ ਸਮੁੰਦ੍ਰ ਤੇ ਪਾਰ ਲੰਘਾਇ ਦੇਤੇ ਹੈਂ, ਤਾਂ ਤੇ ਐਸੇ ਬੇਨਤੀ ਕਰਨੀ ਚਾਹੀਏ॥
Prof. Sahib Singh(ਜਿਨ੍ਹਾਂ) ਗੁਰਸਿੱਖਾਂ ਨੇ (ਗੁਰੂ ਦਾ) ਹੁਕਮ ਮੰਨ ਲਿਆ, ਪੂਰਾ ਗੁਰੂ (ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ।ਪਦ ਅਰਥ ਗੁਰਸਿਖੀ = ਗੁਰੂ ਦੇ ਸਿੱਖਾਂ ਨੇ। ਭਾਣਾ = ਰਜ਼ਾ, ਮਰਜ਼ੀ।
SikhNet (Spanish)los Sikjs del Guru aceptan y obedecen la Voluntad del Señor y el Guru Perfecto los carga a través.
ਗੁਰਸਿਖਾਂ ਕੀ ਹਰਿ. ਧੂੜਿ ਦੇਹਿ; ਹਮ ਪਾਪੀ ਭੀ ਗਤਿ ਪਾਂਹਿ ॥
gurasikhaan kee har. dhoorr dehi; ham paapee bhee gat paanhi |
Sant Singh KhalsaO Lord, please bless me with the dust of the feet of the Guru's Sikhs. I am a sinner - please save me.
Manmohan SinghO God, bless Thou me with the dust of the feet of the Guru's disciples, that, I, a sinner, may also be emancipated.
Manmohan Singh (Punjabi)ਹੇ ਵਾਹਿਗੁਰੂ! ਤੂੰ ਮੈਨੂੰ ਗੁਰਾਂ ਦੇ ਮੁਰੀਦਾਂ ਦੇ ਪੈਰਾਂ ਦੀ ਖਾਕ ਪਰਦਾਨ ਕਰ ਤਾਂ ਜੋ ਮੈਂ ਪਾਂਬਰ ਭੀ ਮੁਕਤ ਥੀ ਵੰਞਾਂ।
Fareedkot Teekaਹੇ ਹਰੀ! ਹਮ ਕੋ ਤਿਨ ਭਾਣਾ ਮਾਨਣੇ ਵਾਲਿਓਂ ਗੁਰਸਿਖੋਂ ਕੀ ਚਰਨ ਧੂੜੀ ਦੇਵੋ, ਜਿਸ ਤੇ ਹਮ ਪਾਪੀ ਭੀ ਗਤੀ ਪਾਇ ਲੇਵੇਂ॥
Prof. Sahib Singhਹੇ ਹਰੀ! ਅਸਾਂ ਜੀਵਾਂ ਨੂੰ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਖ਼ਸ਼, ਤਾ ਕਿ ਅਸੀਂ ਵਿਕਾਰੀ ਜੀਵ ਭੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਸਕੀਏ।ਪਦ ਅਰਥ ਹਰਿ = ਹੇ ਹਰੀ! ਗਤਿ = ਉੱਚੀ ਆਤਮਕ ਅਵਸਥਾ। ਪਾਂਹਿ = ਅਸੀਂ ਹਾਸਲ ਕਰ ਸਕੀਏ।
SikhNet (Spanish)Oh Señor, por favor bendíceme con el Polvo de los Pies de los Sikjs del Guru,yo vivo en el error, por favor, sálvame.
ਧੁਰਿ ਮਸਤਕਿ ਹਰਿ ਪ੍ਰਭ ਲਿਖਿਆ; ਗੁਰ ਨਾਨਕ. ਮਿਲਿਆ ਆਇ ॥
dhur masatak har prabh likhiaa; gur naanak. miliaa aae |
Sant Singh KhalsaThose who have such pre-ordained destiny written upon their foreheads by the Lord God, come to meet Guru Nanak.
Manmohan SinghThey, on whose forehead the Lord God has so pre-ordained, them, comes to meet Nanak, the Guru.
Manmohan Singh (Punjabi)ਜਿਨ੍ਹਾਂ ਦੇ ਮੱਥੇ ਉਤੇ ਸੁਆਮੀ ਵਾਹਿਗੁਰੂ ਨੇ ਮੁੱਢ ਤੋਂ ਐਸ ਤਰ੍ਹਾਂ ਲਿਖਿਆ ਹੋਇਆ ਹੈ, ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਆ ਕੇ ਮਿਲ ਪੈਦੇ ਹਨ।
Fareedkot Teekaਹਰਿ ਪ੍ਰਭੂ ਨੇ ਜਿਸ ਕੇ ਮਸਤਕ ਪਰ ਆਦੋਂ ਹੀ ਲੇਖ ਲਿਖਿਆ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਕੋ ਗੁਰੂ ਆਇ ਮਿਲਾ ਹੈ॥
Prof. Sahib Singhਹੇ ਨਾਨਕ! ਧੁਰ ਦਰਗਾਹ ਤੋਂ ਹਰੀ-ਪ੍ਰਭੂ ਦਾ ਲਿਖਿਆ ਲੇਖ (ਜਿਸ ਮਨੁੱਖ ਦੇ) ਮੱਥੇ ਉੱਤੇ ਉੱਘੜ ਪੈਂਦਾ ਹੈ ਉਹ ਮਨੁੱਖ ਗੁਰੂ ਨੂੰ ਆ ਮਿਲਦਾ ਹੈ।ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉੱਤੇ। ਗੁਰ ਮਿਲਿਆ = ਗੁਰੂ ਨੂੰ ਮਿਲ ਪਿਆ।
SikhNet (Spanish)Quienes tienen eso escrito sobre sus frentes, por el Señor Dios, llegan a conocer a Guru Nanak.
ਜਮਕੰਕਰ ਮਾਰਿ ਬਿਦਾਰਿਅਨੁ; ਹਰਿ ਦਰਗਹ ਲਏ ਛਡਾਇ ॥
jamakankar maar bidaarian; har daragah le chhaddaae |
Sant Singh KhalsaThe Messenger of Death is beaten and driven away; we are saved in the Court of the Lord.
Manmohan SinghThe Guru beats and drives away the couriers of death and rescues them in the Lord's Court.
Manmohan Singh (Punjabi)ਗੁਰੂ ਜੀ ਮੌਤ ਦੇ ਦੂਤ ਨੂੰ ਕੁਟ ਕੇ ਪਰ੍ਹੇ ਹਟਾ ਦਿੰਦੇ ਹਨ ਅਤੇ ਪ੍ਰਭੂ ਦੇ ਦਰਬਾਰ ਵਿੱਚ ਉਨ੍ਹਾਂ ਦੀ ਖਲਾਸੀ ਕਰਾ ਦਿੰਦੇ ਹਨ।
Fareedkot Teekaਤਿਨੋਂ ਕੇ ਜਮਦੂਤੋਂ ਕੋ ਮਾਰ ਕੇ (ਬਿਦਾਰਿਅਨ) ਦੂਰ ਕੀਆ ਹੈ ਔ ਤਿਨੋਂ ਕੋ ਗੁਰੂ ਨੇ ਹਰੀ ਨਾਮ ਦੇ ਕਰ (ਦਰਗਹ) ਪ੍ਰਲੋਕ ਮੇਂ ਛਡਾਇ ਲੀਆ ਹੈ॥
Prof. Sahib Singhਉਸ (ਗੁਰੂ) ਨੇ (ਸਾਰੇ) ਜਮਦੂਤ ਮਾਰ ਕੇ ਮੁਕਾ ਦਿੱਤੇ। (ਗੁਰੂ ਉਸ ਨੂੰ) ਪਰਮਾਤਮਾ ਦੀ ਦਰਗਾਹ ਵਿਚ ਸੁਰਖ਼ਰੂ ਕਰਾ ਲੈਂਦਾ ਹੈ।ਪਦ ਅਰਥ ਕੰਕਰ = (किंकर) ਦਾਸ, ਸੇਵਕ। ਜਮ ਕੰਕਰ = ਜਮ ਦੇ ਦਾਸ ਜਮਦੂਤ (ਬਹੁ-ਵਚਨ)। ਮਾਰਿ = ਮਾਰ ਕੇ। ਬਿਦਾਰਿਅਨੁ = ਉਸ ਗੁਰੂ ਨੇ ਮੁਕਾ ਦਿੱਤੇ।
SikhNet (Spanish)El mensajero de la muerte es destruido y desterrado.
ਗੁਰਸਿਖਾ ਨੋ ਸਾਬਾਸਿ ਹੈ; ਹਰਿ ਤੁਠਾ ਮੇਲਿ ਮਿਲਾਇ ॥੨੭॥
gurasikhaa no saabaas hai; har tutthaa mel milaae |27|
Sant Singh KhalsaBlessed and celebrated are the Sikhs of the Guru; in His Pleasure, the Lord unites them in His Union. ||27||
Manmohan SinghBlessed are the Guru's sikhs, whom the Lord unites in His union, through His pleasure.
Manmohan Singh (Punjabi)ਧੰਨ ਹਨ ਗੁਰੂ ਦੇ ਸਿੱਖ ਜਿਨ੍ਹਾਂ ਨੂੰ ਆਪਣੀ ਪ੍ਰਸੰਨਤਾ ਦੁਆਰਾ, ਸਾਈਂ ਆਪਣੇ ਅੰਦਰ ਮਿਲਾ ਲੈਂਦਾ ਹੈ।
Fareedkot Teekaਤਿਨ ਗੁਰਸਿਖੋਂ ਕੇ ਸ਼ਾਬਾਸ਼ ਹੋਤੀ ਹੈ ਜਿਨੋਂ ਕੋ ਹਰੀ ਨੇ ਪ੍ਰਸੰਨ ਹੋ ਕਰ ਸਤਿਗੁਰੋਂ ਕੇ ਮੇਲ ਮੇਂ ਮਿਲਾਇਆ ਹੈ॥
Prof. Sahib Singhਗੁਰਸਿੱਖਾਂ ਨੂੰ (ਲੋਕ ਪਰਲੋਕ ਵਿਚ) ਆਦਰ-ਸਤਕਾਰ ਮਿਲਦਾ ਹੈ, ਪ੍ਰਭੂ ਉਹਨਾਂ ਉਤੇ ਪ੍ਰਸੰਨ ਹੋ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ ॥੨੭॥ਪਦ ਅਰਥ ਨੋ = ਨੂੰ। ਤੁਠਾ = ਪ੍ਰਸੰਨ ॥੨੭॥
SikhNet (Spanish)A salvo estamos en la Corte del Señor. Benditos y celebrados son los Sikjs del Guru, por Su Placer, el Señor los abraza en Su Unión. (27)
ਗੁਰਿ ਪੂਰੈ. ਹਰਿ ਨਾਮੁ ਦਿੜਾਇਆ; ਜਿਨਿ ਵਿਚਹੁ ਭਰਮੁ ਚੁਕਾਇਆ ॥
gur poorai. har naam dirraaeaa; jin vichahu bharam chukaaeaa |
Sant Singh KhalsaThe Perfect Guru has implanted the Lord's Name within me; it has dispelled my doubts from within.
Manmohan SinghThe perfect Guru has enshrined the Lord's Name in me, which has dispelled doubt from within me.
Manmohan Singh (Punjabi)ਪੂਰਨ ਗੁਰਾਂ ਨੇ ਮੇਰੇ ਅੰਦਰ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ ਹੈ, ਜਿਸ ਨੇ ਮੇਰੇ ਅੰਦਰੋਂ ਸੰਦੇਹ ਨੂੰ ਦੂਰ ਕਰ ਛੱਡਿਆ ਹੈ।
Fareedkot Teekaਪੂਰੇ ਸਤਿਗੁਰੋਂ ਨੇ ਜਿਨੋਂ ਕੋ ਹਰਿ ਨਾਮ ਦ੍ਰਿੜਾਇਆ ਹੈ ਤਿਨੋਂ ਨੇ ਅਪਨੇ ਰਿਦੇ ਵਿਚੋਂ ਸਭ ਭਰਮ ਦੂਰ ਕੀਆ ਹੈ॥
Prof. Sahib Singh(ਜਿਸ) ਪੂਰੇ ਗੁਰੂ ਨੇ (ਜੀਵ ਦੇ ਅੰਦਰ ਸਦਾ) ਪਰਮਾਤਮਾ ਦਾ ਨਾਮ ਪੱਕਾ ਕੀਤਾ ਹੈ, ਜਿਸ (ਪੂਰੇ ਗੁਰੂ) ਨੇ (ਜੀਵ ਦੇ) ਅੰਦਰੋਂ ਭਟਕਣਾ (ਸਦਾ) ਮੁਕਾਈ ਹੈ,ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਦਿੜਾਇਆ = (ਹਿਰਦੇ ਵਿਚ) ਪੱਕਾ ਕਰ ਦਿੱਤਾ। ਜਿਨਿ = ਜਿਸ (ਗੁਰੂ) ਨੇ। ਵਿਚਹੁ = (ਜੀਵ ਦੇ) ਅੰਦਰੋਂ। ਭਰਮੁ = ਭਟਕਣਾ। ਚੁਕਾਇਆ = ਮੁਕਾ ਦਿੱਤਾ।
SikhNet (Spanish)El Guru Verdadero ha implantado el Nombre del Señor en mí y ha disipado las dudas de mi interior.
ਰਾਮ ਨਾਮੁ ਹਰਿ ਕੀਰਤਿ ਗਾਇ; ਕਰਿ ਚਾਨਣੁ. ਮਗੁ ਦੇਖਾਇਆ ॥
raam naam har keerat gaae; kar chaanan. mag dekhaaeaa |
Sant Singh KhalsaSinging the Kirtan of the Praises of the Lord's Name, the Lord's path is illuminated and shown to His Sikhs.
Manmohan SinghSinging the praise of the Lord's Name, the God's path is illumined and the Guru shows it to his sikhs.
Manmohan Singh (Punjabi)ਸੁਆਮੀ ਦੇ ਨਾਮ ਦਾ ਜੱਸ ਗਾਇਨ ਕਰਨ ਦੁਆਰਾ, ਵਾਹਿਗੁਰੂ ਦਾ ਮਾਰਗ ਰੌਸ਼ਨ ਹੋ ਜਾਂਦਾ ਹੈ ਅਤੇ ਗੁਰੂ ਜੀ ਇਸ ਨੂੰ ਆਪਣੇ ਸਿੱਖਾਂ ਨੂੰ ਵਿਖਾਲ ਦਿੰਦੇ ਹਨ।
Fareedkot Teekaਹਰੀ ਕਾ ਰਾਮ ਨਾਮ ਔ ਕੀਰਤੀ ਗਾਇਕਰ ਤਿਸ ਕੇ ਗਿਆਨ ਪ੍ਰਕਾਸ਼ ਸੇ ਵਾਹਿਗੁਰੂ ਕੀ ਪ੍ਰਾਪਤੀ ਕਾ ਰਸਤਾ ਔਰ ਜਗ੍ਯਾਸੂਆਂ ਕੋ ਦਿਖਾਯਾ ਹੈ॥
Prof. Sahib Singh(ਉਸ ਗੁਰੂ ਨੇ ਆਪ) ਪਰਮਾਤਮਾ ਦਾ ਨਾਮ (ਸਿਮਰ ਕੇ), ਪਰਮਾਤਮਾ ਦੀ ਸਿਫ਼ਤ-ਸਾਲਾਹ ਗਾ ਗਾ ਕੇ (ਸਰਨ ਆਏ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦਾ) ਚਾਨਣ ਪੈਦਾ ਕਰ ਕੇ (ਉਸ ਨੂੰ ਆਤਮਕ ਜੀਵਨ ਦਾ ਸਹੀ) ਰਸਤਾ (ਸਦਾ) ਵਿਖਾਇਆ ਹੈ।ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਗਾਇ = (ਆਪ) ਗਾ ਕੇ। ਕਰਿ = ਪੈਦਾ ਕਰ ਕੇ। ਮਗੁ = ਰਸਤਾ।
SikhNet (Spanish)Cantando el Kirtan de las Alabanzas del Nombre del Señor, el Sendero del Señor es iluminado y mostrado a Sus Sikjs.
ਹਉਮੈ ਮਾਰਿ. ਏਕ ਲਿਵ ਲਾਗੀ; ਅੰਤਰਿ ਨਾਮੁ ਵਸਾਇਆ ॥
haumai maar. ek liv laagee; antar naam vasaaeaa |
Sant Singh KhalsaConquering my egotism, I remain lovingly attuned to the One Lord; the Naam, the Name of the Lord, dwells within me.
Manmohan SinghSlaying me self-conceit, I am attuned to One God and have enshrined the Name within me.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਮੇਰਾ ਇਕ ਪ੍ਰਭੂ ਨਾਲ ਪਿਆਰ ਪੈ ਗਿਆ ਹੈ ਅਤੇ ਨਾਮ ਨੂੰ ਮੈਂ ਆਪਣੇ ਅੰਦਰ ਟਿਕਾ ਲਿਆ ਹੈ।
Fareedkot Teekaਜਿਨੋਂ ਨੇ ਸਤਗੁਰੋਂ ਦ੍ਵਾਰੇ ਅਪਨੇ ਰਿਦੇ ਮੇਂ ਨਾਮ ਕੋ ਵਸਾਯਾ ਹੈ, ਹਉਮੈ ਕੋ ਮਾਰ ਕਰ ਕੇ ਤਿਨੋਂ ਕੀ ਏਕ ਵਾਹਿਗੁਰੂ ਮੇਂ ਬ੍ਰਿਤੀ ਲਾਗੀ ਹੈ॥
Prof. Sahib Singh(ਪੂਰੇ ਗੁਰੂ ਦੀ ਰਾਹੀਂ) ਹਉਮੈ ਦੂਰ ਕਰ ਕੇ (ਜਿਸ ਮਨੁੱਖ ਦੇ ਅੰਦਰ) ਇਕ ਪਰਮਾਤਮਾ ਦੀ ਲਗਨ ਲੱਗ ਗਈ, (ਉਸ ਨੇ ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾ ਲਿਆ।ਪਦ ਅਰਥ ਮਾਰਿ = ਮਾਰ ਕੇ। ਲਿਵ = ਸੁਰਤ।
SikhNet (Spanish)Conquistando mi egoísmo, permanezco amorosamente entonado, en el Único Señor y el Naam, el Nombre del Señor habita en mí.
ਗੁਰਮਤੀ. ਜਮੁ ਜੋਹਿ, ਨ ਸਕੈ; ਸਚੈ ਨਾਇ ਸਮਾਇਆ ॥
guramatee. jam johi, na sakai; sachai naae samaaeaa |
Sant Singh KhalsaI follow the Guru's Teachings, and so the Messenger of Death cannot even see me; I am immersed in the True Name.
Manmohan SinghBy virtue of the Guru's instruction, the 'Yama' can eye me not and I am merged in the True Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੀ ਬਰਕਤ ਦੁਆਰਾ ਯਮ ਮੈਨੂੰ ਤੱਕ ਨਹੀਂ ਸਕਦਾਤੇ ਮੈਂ ਸੱਚੇ ਨਾਮ ਵਿੱਚ ਲੀਨ ਹੋ ਗਿਆ ਹਾਂ।
Fareedkot Teekaਜਿਨੋਂ ਨੇ ਅਪਨਾ ਚਿਤ ਸਚੇ ਨਾਮ ਮੇਂ ਸਮਾਯਾ ਹੈ, ਤਿਨ ਗੁਰਮਤੀਓਂ ਕੋ ਜਮ (ਜੋਹਿ) ਦੇਖ ਨਹੀਂ ਸਕਤਾ ਹੈ॥
Prof. Sahib Singhਗੁਰੂ ਦੀ ਮੱਤ ਉਤੇ ਤੁਰਨ ਦੇ ਕਾਰਨ ਜਮਰਾਜ ਭੀ (ਉਸ ਮਨੁੱਖ ਵੱਲ) ਤੱਕ ਨਹੀਂ ਸਕਦਾ, (ਉਹ ਮਨੁੱਖ) ਸਦਾ-ਥਿਰ ਹਰਿ-ਨਾਮ ਵਿਚ (ਸਦਾ) ਲੀਨ ਰਹਿੰਦਾ ਹੈ।ਪਦ ਅਰਥ ਜੋਹਿ ਨ ਸਕੈ = ਤੱਕ ਨਹੀਂ ਸਕਦਾ। ਸਚੈ ਨਾਇ = ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ।
SikhNet (Spanish)Sigo las Enseñanzas del Guru y el mensajero de la muerte no me puede ver, así vivo fundido en el Nombre Verdadero.
ਸਭੁ ਆਪੇ ਆਪਿ. ਵਰਤੈ ਕਰਤਾ; ਜੋ ਭਾਵੈ. ਸੋ ਨਾਇ ਲਾਇਆ ॥
sabh aape aap. varatai karataa; jo bhaavai. so naae laaeaa |
Sant Singh KhalsaThe Creator Himself is All-pervading; as He pleases, He links us to His Name.
Manmohan SinghAll by Himself, the Creator-Lord is pervading every where, He engages anyone in His Name, whomsoever He likes.
Manmohan Singh (Punjabi)ਖੁਦ-ਬ-ਖੁਦ ਹੀ ਸਿਰਜਣਹਾਰ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ। ਜੋ ਕੋਈ ਭੀ ਉਸ ਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਆਪਣੇ ਨਾਮ ਨਾਲ ਜੋੜ ਲੈਂਦਾ ਹੈ।
Fareedkot Teekaਕਰਤਾ ਪੁਰਖ ਸਭ ਮੇਂ ਆਪੇ ਆਪ ਹੀ ਵਰਤ ਰਹਿਆ ਹੈ, ਭਾਵ ਸਭ ਕਾ ਪ੍ਰੇਰਕ ਆਪ ਹੈ। ਜੋ ਪੁਰਸ਼ ਤਿਸ ਕੋ ਭਾਵਤਾ ਹੈ, ਸੋਈ ਅਪਨੇ ਨਾਮ ਮੇਂ ਤਿਸ ਨੇ ਲਾਇਆ ਹੈ॥
Prof. Sahib Singh(ਉਸਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਹਰ ਥਾਂ ਕਰਤਾਰ ਆਪ ਹੀ ਆਪ ਮੌਜੂਦ ਹੈ, ਜਿਹੜਾ ਮਨੁੱਖ ਉਸ ਨੂੰ ਚੰਗਾ ਲੱਗ ਪੈਂਦਾ ਹੈ ਉਸ ਨੂੰ ਆਪਣੇ ਨਾਮ ਵਿਚ ਜੋੜ ਲੈਂਦਾ ਹੈ।ਪਦ ਅਰਥ ਸਭੁ = ਹਰ ਥਾਂ। ਆਪੇ = ਆਪ ਹੀ। ਵਰਤੈ = ਵਰਤਦਾ ਹੈ, ਮੌਜੂਦ ਹੈ। ਜੋ ਭਾਵੈ = ਜਿਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ। ਨਾਇ = ਨਾਮ ਵਿਚ।
SikhNet (Spanish)El Creador Mismo prevalece en todo. Así como a Él le Place nos enlaza con Su Nombre,
ਜਨ ਨਾਨਕੁ. ਨਾਉ ਲਏ ਤਾਂ ਜੀਵੈ; ਬਿਨੁ ਨਾਵੈ. ਖਿਨੁ ਮਰਿ ਜਾਇਆ ॥੨੮॥
jan naanak. naau le taan jeevai; bin naavai. khin mar jaaeaa |28|
Sant Singh KhalsaServant Nanak lives, chanting the Name. Without the Name, he dies in an instant. ||28||
Manmohan SinghThen alone, serf Nanak lives, If he recites the Name, Without the Name, he dies in a moment.
Manmohan Singh (Punjabi)ਕੇਵਲ ਤਦ ਹੀ ਨਫਰ ਨਾਨਕ ਜੀਉਂਦਾ ਹੈ, ਜੇਕਰ ਉਹ ਨਾਮ ਨੂੰ ਉਚਾਰਦਾ ਹੈ। ਨਾਮ ਦੇ ਬਾਝੋਂ ਉਹ ਇੱਕ ਮੁਹਤ ਵਿੱਚ ਮਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਤਿਸ ਵਾਹਿਗੁਰੂ ਕਾ ਨਾਮ ਉਚਾਰਨ ਕਰਤਾ ਹੈ, ਸੋਈ ਜੀਵਤਾ ਹੈ, ਨਹੀਂ ਤੋ ਨਾਮ ਤੇ ਬਿਨਾ ਏਕ ਖਿਨ ਮੇਂ ਮਰ ਜਾਯਾ ਕਰਤਾ ਹੈ, ਭਾਵ ਜਨਮਤੇ ਮਰਤੇ ਹੈਂ॥੨੮॥
Prof. Sahib Singhਦਾਸ ਨਾਨਕ (ਭੀ ਜਦੋਂ ਪਰਮਾਤਮਾ ਦਾ) ਨਾਮ ਜਪਦਾ ਹੈ ਤਦੋਂ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਤਾਂ ਜੀਵ ਇਕ ਖਿਨ ਵਿਚ ਹੀ ਆਤਮਕ ਮੌਤ ਸਹੇੜ ਲੈਂਦਾ ਹੈ ॥੨੮॥ਪਦ ਅਰਥ ਨਾਨਕੁ ਨਾਉ ਲਏ = ਨਾਨਕ ਹਰਿ-ਨਾਮ ਲੈਂਦਾ ਹੈ। ਤਾਂ = ਤਦੋਂ। ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਮਰਿ ਜਾਇਆ = ਆਤਮਕ ਮੌਤ ਆਈ ਸਮਝਦਾ ਹੈ, ਮਰ ਜਾਂਦਾ ਹੈ ॥੨੮॥
SikhNet (Spanish)el Sirviente Nanak vive cantando el Nombre, pero sin el Nombre muere en un instante. (28)
ਮਨ ਅੰਤਰਿ ਹਉਮੈ ਰੋਗੁ; ਭ੍ਰਮਿ ਭੂਲੇ ਹਉਮੈ ਸਾਕਤ ਦੁਰਜਨਾ ॥
man antar haumai rog; bhram bhoole haumai saakat durajanaa |
Sant Singh KhalsaWithin the minds of the faithless cynics is the disease of egotism; these evil people wander around lost, deluded by doubt.
Manmohan SinghWithin the mind of the mammon-worshippers is the malady of ego. Those evil persons stray in doubt and ego.
Manmohan Singh (Punjabi)ਮਾਇਆ ਦੇ ਪੁਜਾਰੀਆਂ ਦੇ ਚਿੱਤ ਅੰਦਰ ਹੰਗਤਾ ਦੀ ਬੀਮਾਰੀ ਹੈ। ਉਹ ਮੰਦੇ ਪੁਰਸ਼ ਸੰਦੇਹ ਅਤੇ ਹੰਗਤਾ ਅੰਦਰ ਭੁਲੇ ਫਿਰਦੇ ਹਨ।
Fareedkot Teekaਜਿਨੋਂ ਕੇ ਮਨ ਅੰਤਰ ਹਉਮੈਂ ਕਾ ਰੋਗ ਹੈ ਵਹੁ ਸਾਕਤ ਖੋਟੇ ਜਨ ਭ੍ਰਮ ਕਰ ਹਰੀ ਸੇ ਭੂਲੇ ਹੂਏ ਹੈਂ॥
Prof. Sahib Singhਪਰਮਾਤਮਾ ਨਾਲੋਂ ਟੁੱਟੇ ਹੋਏ ਦੁਰਾਚਾਰੀ ਮਨੁੱਖਾਂ ਦੇ ਮਨ ਵਿਚ ਹਉਮੈ ਦਾ ਰੋਗ (ਸਦਾ ਟਿਕਿਆ ਰਹਿੰਦਾ ਹੈ), ਇਸ ਹਉਮੈ ਦੇ ਕਾਰਨ ਭਟਕਣਾ ਵਿਚ ਪੈ ਕੇ ਉਹ (ਜੀਵਨ ਦੇ) ਗ਼ਲਤ ਰਸਤੇ ਪਏ ਰਹਿੰਦੇ ਹਨ।ਪਦ ਅਰਥ ਭ੍ਰਮਿ = ਭਟਕਣਾ ਵਿਚ। ਭੂਲੇ = ਕੁਰਾਹੇ ਪਏ ਰਹਿੰਦੇ ਹਨ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਦੁਰਜਨ = ਦੁਰਾਚਾਰੀ ਮਨੁੱਖ, ਭੈੜੇ ਮਨੁੱਖ। ਅੰਤਰਿ = ਅੰਦਰ।
SikhNet (Spanish)En la mente de los cínicos sin Fe está la enfermedad del egoísmo, esta gente malvada vaga perdida, engañada por la duda.
ਨਾਨਕ. ਰੋਗੁ ਗਵਾਇ; ਮਿਲਿ ਸਤਿਗੁਰ ਸਾਧੂ ਸਜਣਾ ॥੨੯॥
naanak. rog gavaae; mil satigur saadhoo sajanaa |29|
Sant Singh KhalsaO Nanak, this disease is eradicated only by meeting with the True Guru, the Holy Friend. ||29||
Manmohan SinghMeeting with Saintly True Guru, the friend, O Nanak, this malady is eradicated.
Manmohan Singh (Punjabi)ਸੰਤ ਸਰੂਪ ਸੱਚੇ ਗੁਰਦੇਵ ਜੀ ਮਿਤਰ ਨਾਲ ਮਿਲਣ ਦੁਆਰਾ ਹੇ ਨਾਨਕ! ਇਹ ਬੀਮਾਰੀ ਜੜੋਂ ਪੁਟੀ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਤਿਗੁਰ ਸਾਧੂ ਰੂਪ ਸਜਣੋਂ ਕੋ ਮਿਲਕਰ ਉਹ ਭੀ ਹਉਮੈਂ ਰੋਗ ਕੋ ਗਵਾਇ ਦੇਤੇ ਹੈਂ॥੨੯॥
Prof. Sahib Singhਹੇ ਨਾਨਕ! (ਸਾਕਤ ਮਨੁੱਖ ਭੀ) ਸੱਜਣ ਸਾਧੂ ਸਤਿਗੁਰੂ ਨੂੰ ਮਿਲ ਕੇ (ਹਉਮੈ ਦਾ ਇਹ) ਰੋਗ ਦੂਰ ਕਰ ਲੈਂਦਾ ਹੈ ॥੨੯॥ਪਦ ਅਰਥ ਗਵਾਇ = ਦੂਰ ਕਰ ਲੈਂਦਾ ਹੈ। ਮਿਲਿ = ਮਿਲ ਕੇ ॥੨੯॥
SikhNet (Spanish)Oh, dice Nanak, esta enfermedad es erradicada sólo encontrando al Guru Verdadero, al Amigo Santo. (29)
ਗੁਰਮਤੀ; ਹਰਿ ਹਰਿ ਬੋਲੇ ॥
guramatee; har har bole |
Sant Singh KhalsaFollowing the Guru's Teachings, chant the Name of the Lord, Har, Har.
Manmohan SinghBy the Guru's instruction, the chaste bride recites the God's Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਸਤਿਵੰਤੀ ਪਤਨੀ ਵਾਹਿਗੁਰੂ ਦੇ ਨਾਮ ਨੂੰ ਉਚਾਰਦੀ ਹੈ।
Fareedkot Teekaਗੁਰੋਂ ਕੀ ਸਿਖ੍ਯਾ ਕਰ ਜੋ ਗੁਰਮੁਖ ਹੈਂ, ਸੋ ਹਰਿ ਹਰਿ ਨਾਮ ਕੋ ਬੋਲਤੇ ਹੈਂ॥
Prof. Sahib Singh(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਮੱਤ ਉੱਤੇ ਤੁਰ ਕੇ (ਸਦਾ) ਪਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ,ਪਦ ਅਰਥ ਗੁਰਮਤੀ = ਗੁਰੂ ਦੀ ਮੱਤ ਉਤੇ ਤੁਰ ਕੇ। ਬੋਲੇ = ਜਪਦੀ ਰਹਿੰਦੀ ਹੈ।
SikhNet (Spanish)Siguiendo las Enseñanzas del Guru, canta el Nombre del Señor, Jar, Jar.
ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ; ਹਰਿ ਰਤੀ ਹਰਿ ਰੰਗਿ ਚੋਲੇ ॥
har prem kasaaee dinas raat; har ratee har rang chole |
Sant Singh KhalsaAttracted by the Lord's Love, day and night, the body-robe is imbued with the Lord's Love.
Manmohan SinghDay and night, she remains attracted by the Lord's love and her body garment is imbued with God and God's love.
Manmohan Singh (Punjabi)ਦਿਹੁੰ ਅਤੇ ਰੈਣ, ਉਹ ਪ੍ਰਭੂ ਦੀ ਪ੍ਰੀਤ ਨਾਲ ਖਿੱਚੀ ਰਹਿੰਦੀ ਹੈ ਅਤੇ ਉਸ ਦੀ ਦੇਹ ਪੁਸ਼ਾਕ ਵਾਹਿਗੁਰੂ ਅਤੇ ਵਾਹਿਗੁਰੂ ਦੇ ਪ੍ਰੇਮ ਨਾਲ ਰੰਗੀ ਹੋਈ ਹੈ।
Fareedkot Teekaਕਿਉਂ ਕਿ ਤਿਨ ਕੇ ਤਾਈਂ ਹਰੀ ਕੇ ਪ੍ਰੇਮ ਕੇ ਦਿਨੇ ਰਾਤ (ਕਸਾਈ) ਖੈਂਚ ਆਈ ਹੈ, ਤਿਸੀ ਤੇ ਤਿਨ ਕੇ ਸਰੀਰ ਚੋਲੇ ਮੇਂ ਬੁਧ ਹਰਿ ਹਰਿ ਨਾਮ ਕੇ (ਰੰਗਿ) ਅਨੰਦ ਮੇਂ ਰਤੀ ਹੈ॥
Prof. Sahib Singhਉਹ ਦਿਨ ਰਾਤ ਪਰਮਾਤਮਾ ਦੇ ਪਿਆਰ ਵਿਚ ਖਿੱਚ ਪਾਂਦੀ ਰਹਿੰਦੀ ਹੈ, ਪਰਮਾਤਮਾ (ਦੇ ਨਾਮ) ਵਿਚ ਰੱਤੀ ਰਹਿੰਦੀ ਹੈ, ਉਹ ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ (ਆਤਮਕ ਆਨੰਦ) ਮਾਣਦੀ ਰਹਿੰਦੀ ਹੈ।ਪਦ ਅਰਥ ਪ੍ਰੇਮਿ = ਪ੍ਰੇਮ ਵਿਚ। ਕਸਾਈ = ਖਿੱਚੀ ਰਹਿੰਦੀ ਹੈ। ਹਰਿ ਰੰਗਿ = ਹਰੀ ਦੇ (ਪ੍ਰੇਮ-) ਰੰਗ ਵਿਚ। ਰਤੀ = ਰੰਗੀ ਹੋਈ। ਚੋਲੇ = (ਆਤਮਕ ਆਨੰਦ) ਮਾਣਦੀ ਹੈ।
SikhNet (Spanish)Apegado día y noche al Nombre del Señor, el caparazón del cuerpo es imbuido en el Amor del Señor.
ਹਰਿ ਜੈਸਾ ਪੁਰਖੁ. ਨ ਲਭਈ; ਸਭੁ ਦੇਖਿਆ ਜਗਤੁ ਮੈ ਟੋਲੇ ॥
har jaisaa purakh. na labhee; sabh dekhiaa jagat mai ttole |
Sant Singh KhalsaI have not found any being like the Lord, although I have searched and looked all over the world.
Manmohan SinghI have seen and searched the whole world and have found not any person like my Lord.
Manmohan Singh (Punjabi)ਮੈਂ ਸਾਰਾ ਸੰਸਾਰ ਵੇਖਿਆ ਅਤੇ ਭਾਲਿਆ ਹੈ ਅਤੇ ਮੈਨੂੰ ਮੇਰੇ ਪ੍ਰਭੂ ਵਰਗਾ ਕੋਈ ਪੁਰਸ਼ ਨਹੀਂ ਲੱਭਾ।
Fareedkot Teekaਮੈਂ ਸਰਬ ਜਗਤ ਕੋ ਖੋਜ ਕਰ ਕੇ ਦੇਖ ਲੀਆ ਹੈ, ਹਰੀ ਜੈਸਾ ਪੁਰਖ ਕੋਈ ਔਰ ਨਹੀਂ ਲਭਤਾ ਹੈ॥
Prof. Sahib Singhਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਹੈ, ਪਰਮਾਤਮਾ ਵਰਗਾ ਖਸਮ (ਕਿਸੇ ਹੋਰ ਥਾਂ) ਨਹੀਂ ਲੱਭਦਾ।ਪਦ ਅਰਥ ਪੁਰਖੁ = ਖਸਮ। ਨ ਲਭਈ = ਨ ਲਭੈ, ਨਹੀਂ ਲੱਭਦਾ। ਟੋਲੇ = ਟੋਲਿ, ਟੋਲ ਕੇ, ਖੋਜ ਕੇ।
SikhNet (Spanish)No he encontrado a alguien como el Señor, aunque he buscado por el mundo entero;
ਗੁਰ ਸਤਿਗੁਰਿ. ਨਾਮੁ ਦਿੜਾਇਆ; ਮਨੁ ਅਨਤ. ਨ ਕਾਹੂ ਡੋਲੇ ॥
gur satigur. naam dirraaeaa; man anat. na kaahoo ddole |
Sant Singh KhalsaThe Guru, the True Guru, has implanted the Naam within; now, my mind does not waver or wander anywhere else.
Manmohan SinghThe Great True Guru has implanted the Name within me and my mind now wabbles not anywhere else.
Manmohan Singh (Punjabi)ਵਿਸ਼ਾਲ ਸੱਚੇ ਗੁਰਾਂ ਨੇ ਮੇਰਾ ਮਨੂਆ ਹੁਣ ਹੋਰ ਕਿਧਰੇ ਡਿਕੋ-ਡੋਲੇ ਨਹੀਂ ਖਾਂਦਾ।
Fareedkot Teekaਜਿਨੋਂ ਕੋ ਸਰਬ ਤੇ (ਗੁਰ) ਬਡੇ ਸਤਿਗੁਰੋਂ ਨੇ ਨਾਮ ਦ੍ਰਿੜਾਇਆ ਹੈ ਓਹ ਪੁਰਸ਼ ਔਰ ਕਹੀਂ ਨਹੀਂ ਡੋਲਤੇ ਹੈਂ, ਭਾਵ ਏਕ ਵਾਹਿਗੁਰੂ ਮੇਂ ਹੀ ਨਿਸਚਾ ਰਖਤੇ ਹੈਂ॥
Prof. Sahib Singhਗੁਰੂ ਸਤਿਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰ ਦਿੱਤਾ, (ਉਸ ਦਾ) ਮਨ ਕਿਸੇ ਭੀ ਹੋਰ ਪਾਸੇ ਨਹੀਂ ਡੋਲਦਾ।ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਦਿੜਾਇਆ = (ਹਿਰਦੇ ਵਿਚ) ਪੱਕਾ ਕਰ ਦਿੱਤਾ। ਅਨਤ = (अन्यत्र) ਹੋਰ ਪਾਸੇ। ਅਨਤ ਕਾਹੂ = ਕਿਸੇ ਭੀ ਹੋਰ ਪਾਸੇ।
SikhNet (Spanish)el Guru, el Verdadero Guru, ha implantado el Naam en mí, ahora mi mente no vaga ni vacila por ningún lado.
ਜਨ ਨਾਨਕੁ. ਹਰਿ ਕਾ ਦਾਸੁ ਹੈ; ਗੁਰ ਸਤਿਗੁਰ ਕੇ ਗੁਲ ਗੋਲੇ ॥੩੦॥
jan naanak. har kaa daas hai; gur satigur ke gul gole |30|
Sant Singh KhalsaServant Nanak is the slave of the Lord, the slave of the slaves of the Guru, the True Guru. ||30||
Manmohan SinghServant Nanak is the attendant of God and the slave of the slaves of the Great True Guru.
Manmohan Singh (Punjabi)ਨੌਕਰ ਨਾਨਕ ਵਾਹਿਗੁਰੂ ਦਾ ਸੇਵਕ ਅਤੇ ਵਿਸ਼ਾਲ ਸੱਚੇ ਗੁਰਾਂ ਦਾ ਨਫਰ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤਿਨ ਜਨੋਂ ਕਾ ਦਾਸ ਹੂੰ ਜੋ ਹਰਿ ਰੂਪ ਸਤਿਗੁਰੋਂ ਕੇ ਦਾਸ ਹੂਏ ਹੈਂ॥੩੦॥
Prof. Sahib Singhਦਾਸ ਨਾਨਕ (ਭੀ) ਪਰਮਾਤਮਾ ਦਾ ਦਾਸ ਹੈ, ਗੁਰੂ ਸਤਿਗੁਰੂ ਦੇ ਦਾਸਾਂ ਦੇ ਦਾਸਾਂ ਦਾ ਦਾਸ ਹੈ ॥੩੦॥ਪਦ ਅਰਥ ਗੁਲ ਗੋਲੇ = ਗੋਲਿਆਂ ਦੇ ਗੋਲਿਆਂ ਦਾ, ਦਾਸਾਂ ਦੇ ਦਾਸਾਂ ਦਾ ॥੩੦॥
SikhNet (Spanish)El Sirviente Nanak es Esclavo del Señor, el Esclavo de los Esclavos del Guru, del Verdadero. Guru. (30)