ਬਿਨੁ ਨਾਵੈ. ਸਭੁ ਦੁਖੁ ਹੈ; ਦੁਖਦਾਈ ਮੋਹ ਮਾਇ ॥
bin naavai. sabh dukh hai; dukhadaaee moh maae |
Sant Singh KhalsaWithout the Lord's Name, all is pain. Attachment to Maya is agonizingly painful.
Manmohan SinghWithout the Lord's Name all is misery. Agonising is the love of mammon.
Manmohan Singh (Punjabi)ਪ੍ਰਭੂ ਦੇ ਨਾਮ ਦੇ ਬਗੈਰ ਸਭ ਮੁਸੀਬਤ ਹੀ ਹੈ। ਕਸ਼ਟ ਦੇਣਹਾਰ ਹੈ ਮਾਇਆ ਦੀ ਮਮਤਾ।
Fareedkot Teekaਤਾਂ ਤੇ ਹੇ ਭਾਈ! ਨਾਮ ਤੇ ਬਿਨਾ ਸਭ ਕੁਟੰਬ ਦੁਖ ਰੂਪ ਹੈ, ਪਰੰਤੂ ਵਾਸਤਵ ਤੇ ਮਾਯਾ ਕਾ ਮੋਹ ਦੁਖਦਾਈ ਹੈ॥
Prof. Sahib Singhਮਾਇਆ ਦਾ ਮੋਹ ਦੁਖਦਾਈ ਸਾਬਤ ਹੁੰਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰਾ (ਉੱਦਮ) ਦੁਖ (ਦਾ ਹੀ ਮੂਲ) ਹੈ।ਪਦ ਅਰਥ ਮੋਹ ਮਾਇ = ਮਾਇਆ ਦਾ ਮੋਹ।
SikhNet (Spanish)Sin el Nombre del Señor todo es dolor, el apego a Maya es agonizantemente doloroso,
ਨਾਨਕ. ਗੁਰਮੁਖਿ ਨਦਰੀ ਆਇਆ; ਮੋਹ ਮਾਇਆ ਵਿਛੁੜਿ ਸਭ ਜਾਇ ॥੧੭॥
naanak. guramukh nadaree aaeaa; moh maaeaa vichhurr sabh jaae |17|
Sant Singh KhalsaO Nanak, the Gurmukh comes to see, that attachment to Maya separates all from the Lord. ||17||
Manmohan SinghNanak, through the Guru, the mortal realises that because of the love of mammon all are separated from their Lord.
Manmohan Singh (Punjabi)ਨਾਨਕ, ਗੁਰਾਂ ਦੇ ਰਾਹੀਂ ਪ੍ਰਾਣੀ ਅਨੁਭਵ ਕਰ ਲੈਂਦਾ ਹੈ ਕਿ ਮੋਹਣੀ ਦੀ ਮਮਤਾ ਦੇ ਸਬਬ ਸਾਰੇ ਜਣੇ ਆਪਣੇ ਸੁਆਮੀ ਨਾਲੋ ਜੁਦਾ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰਮੁਖੋਂ ਕੋ ਇਹ ਦ੍ਰਿਸ਼ਟ ਆਯਾ ਹੈ ਕਿ ਜਿਸ ਮਾਯਾ ਰਚਤ ਕੁਟੰਬ ਸਾਥ ਮੋਹਿ ਕਰੀਤਾ ਹੈ ਇਹ ਅੰਤ ਕੋ ਸੰਪੂਰਨ ਵਿਛੜ ਜਾਤਾ ਹੈ॥੧੭॥
Prof. Sahib Singhਹੇ ਨਾਨਕ! ਗੁਰੂ ਦੀ ਸ਼ਰਨ ਪੈ ਕੇ (ਜਿਸ ਮਨੁੱਖ ਨੂੰ ਇਹ ਭੇਤ) ਦਿੱਸ ਪੈਂਦਾ ਹੈ, (ਉਸ ਦੇ ਅੰਦਰੋਂ) ਮਾਇਆ ਦਾ ਸਾਰਾ ਮੋਹ ਦੂਰ ਹੋ ਜਾਂਦਾ ਹੈ ॥੧੭॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਨਦਰੀ ਆਇਆ = ਦਿੱਸ ਪੈਂਦਾ ਹੈ ॥੧੭॥
SikhNet (Spanish)oh, dice Nanak, el Gurmukj llega a entender que el apego a la Maya nos separa a todos del Señor. (17)
ਗੁਰਮੁਖਿ. ਹੁਕਮੁ ਮੰਨੇ ਸਹ ਕੇਰਾ; ਹੁਕਮੇ ਹੀ ਸੁਖੁ ਪਾਏ ॥
guramukh. hukam mane seh keraa; hukame hee sukh paae |
Sant Singh KhalsaThe Gurmukh obeys the Order of her Husband Lord God; through the Hukam of His Command, she finds peace.
Manmohan SinghThe Guru-ward obeys the order of her Spouse and attains peace in His will.
Manmohan Singh (Punjabi)ਗੁਰੂ-ਅਨੁਸਾਰਨ ਆਪਦੇ ਕੰਤ ਦੇ ਫੁਰਮਾਨ ਦੀ ਪਾਲਣਾ ਕਰਦੀ ਅਤੇ ਉਸ ਦੀ ਰਜ਼ਾ ਵਿੱਚ ਆਰਾਮ ਪਾਉਂਦੀ ਹੈ।
Fareedkot Teekaਗੁਰਮੁਖ ਤਿਸ ਪ੍ਰਮੇਸ਼੍ਵਰ ਪਤੀ ਕਾ ਹੁਕਮ ਮਾਨਤੇ ਹੈਂ, ਤਾਂ ਤੇ ਤਿਸ ਕੇ ਭਾਣੇ ਮੇਂ ਹੀ ਤਿਨੋਂ ਨੇ ਸੁਖ ਪਾਏ ਹੈਂ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਿਹ ਕੇ ਖਸਮ-ਪ੍ਰਭੂ ਦਾ ਹੁਕਮ ਮੰਨਦਾ ਹੈ, ਉਹ ਹੁਕਮ ਵਿਚ ਟਿਕ ਕੇ ਹੀ ਆਤਮਕ ਆਨੰਦ ਮਾਣਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਕੇਰਾ = ਦਾ। ਸਹ ਕੇਰਾ = ਖਸਮ-ਪ੍ਰਭੂ ਦਾ। ਹੁਕਮੇ = ਹੁਕਮ ਵਿਚ (ਤੁਰ ਕੇ)।
SikhNet (Spanish)La Gurmukj obedece la Orden de su Esposo, su Señor Dios; mediante en Jukam de Su Comando, ella encuentra Paz.
ਹੁਕਮੋ ਸੇਵੇ ਹੁਕਮੁ ਅਰਾਧੇ; ਹੁਕਮੇ ਸਮੈ ਸਮਾਏ ॥
hukamo seve hukam araadhe; hukame samai samaae |
Sant Singh KhalsaIn His Will, she serves; in His Will, she worship and adores Him.
Manmohan SinghIn his will, serves, in His will, she contemplates and in His will, she merges and makes others merge in the Lord.
Manmohan Singh (Punjabi)ਉਸ ਦੀ ਰਜ਼ਾ ਅੰਦਰ, ਉਹ ਘਾਲ ਕਮਾਉਂਦੀ ਹੈ, ਉਸ ਦੀ ਰਜਾ ਅੰਦਰ ਉਹ ਸਿਮਰਨ ਕਰਦੀ ਹੈ ਅਤੇ ਉਸ ਦੀ ਰਜਾ ਅੰਦਰ ਹੀ ਉਹ ਸਾਈਂ ਵਿੱਚ ਲੀਨ ਹੁੰਦੀ ਤੇ ਹੋਰਨਾ ਨੂੰ ਲੀਨ ਕਰਾਉਂਦੀ ਹੈ।
Fareedkot Teekaਤਿਸ ਕੇ ਹੁਕਮ ਮੇਂ ਹੀ ਤਨ ਕਰ ਕੇ ਸੇਵਤੇ ਹੈਂ ਔ ਹੁਕਮ ਮੇਂ ਹੀ ਮਨ ਕਰ ਕੇ ਅਰਾਧਤੇ ਹੈਂ, ਪੁਨਾ ਹੁਕਮ ਕਰ ਕੇ ਤਿਸ ਮੇਂ ਆਪ ਸਮਾਏ ਹੈਂ ਔਰ ਅਪਨੇ ਦਾਸੋਂ ਕੋ ਤਿਸਮੇਂ ਸਮਾਵਤੇ ਹੈਂ॥
Prof. Sahib Singhਉਹ ਮਨੁੱਖ ਪ੍ਰਭੂ ਦੇ ਹੁਕਮ ਨੂੰ ਹਰ ਵੇਲੇ ਚੇਤੇ ਰੱਖਦਾ ਹੈ, ਹੁਕਮ ਦੀ ਭਗਤੀ ਕਰਦਾ ਹੈ, ਹਰ ਵੇਲੇ ਹੁਕਮ ਵਿਚ ਲੀਨ ਰਹਿੰਦਾ ਹੈ।ਪਦ ਅਰਥ ਹੁਕਮੋ = ਹੁਕਮ ਨੂੰ ਹੀ। ਅਰਾਧੇ = ਚੇਤੇ ਰੱਖਦਾ ਹੈ। ਸਮੈ ਸਮਾਏ = ਹਰ ਵੇਲੇ ਲੀਨ ਰਹਿੰਦਾ ਹੈ।
SikhNet (Spanish)En Su Voluntad ella sirve, en Su Voluntad, ella Lo alaba y Lo adora, en Su Voluntad ella se inmerge en la Absorción. Su Voluntad es su ayuno, voto, pureza y disciplina.
ਹੁਕਮੁ ਵਰਤੁ ਨੇਮੁ ਸੁਚ ਸੰਜਮੁ; ਮਨ ਚਿੰਦਿਆ ਫਲੁ ਪਾਏ ॥
hukam varat nem such sanjam; man chindiaa fal paae |
Sant Singh KhalsaIn His Will, she merges in absorption. His Will is her fast, vow, purity and self-discipline; through it, she obtains the fruits of her mind's desires.
Manmohan SinghTo abide in the Lord's will, is her fasting, vow, purity and self-restraint and through it, she obtains the fruits, her mind desires.
Manmohan Singh (Punjabi)ਸਾਈਂ ਦੀ ਰਜ਼ਾ ਅੰਦਰ ਰਹਿਣਾ ਉਸ ਦਾ ਉਪਹਾਸ, ਪ੍ਰਤਿਗਿਆ, ਪਵਿੱਤਰਤਾ ਤੇ ਸਵੈ-ਜਬਤ ਹੈ ਅਤੇ ਇਸ ਰਾਹੀਂ ਹੀ, ਉਹ ਆਪਣੇ ਚਿੱਤ-ਚਾਹੁੰਦੇ ਮੇਵੇ ਪਾਉਂਦੀ ਹੈ।
Fareedkot Teekaਹੁਕਮ ਰੂਪ ਬ੍ਰਤ ਨੇਮ ਸੁਚ ਸੰਜਮ ਆਦੀ ਕਰ ਕੇ ਤਿਨੋਂ ਨੇ ਮਨ ਇਛਤ ਫਲ ਪਾਏ ਹੈਂ॥
Prof. Sahib Singhਵਰਤ (ਆਦਿਕ ਰੱਖਣ ਦਾ) ਨੇਮ, ਸਰੀਰਕ ਪਵਿਤ੍ਰਤਾ, ਇੰਦ੍ਰਿਆਂ ਨੂੰ ਰੋਕਣ ਦਾ ਜਤਨ-ਇਹ ਸਭ ਕੁਝ ਉਸ ਮਨੁੱਖ ਦੇ ਵਾਸਤੇ ਪ੍ਰਭੂ ਦਾ ਹੁਕਮ ਮੰਨਣਾ ਹੀ ਹੈ। (ਹੁਕਮ ਮੰਨ ਕੇ) ਉਹ ਮਨੁੱਖ ਮਨ-ਮੰਗੀ ਮੁਰਾਦ ਪ੍ਰਾਪਤ ਕਰਦਾ ਹੈ।ਪਦ ਅਰਥ ਸੁਚ = ਸਰੀਰਕ ਪਵਿਤ੍ਰਤਾ। ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਹਟਾਣ ਦਾ ਜਤਨ। ਮਨ ਚਿੰਦਿਆ = ਮਨ-ਮੰਗਿਆ।
SikhNet (Spanish)Ella obtiene los frutos de los deseos de su mente. Ella es por siempre y para siempre la feliz novia Alma,
ਸਦਾ ਸੁਹਾਗਣਿ. ਜਿ ਹੁਕਮੈ ਬੁਝੈ; ਸਤਿਗੁਰੁ ਸੇਵੈ ਲਿਵ ਲਾਏ ॥
sadaa suhaagan. ji hukamai bujhai; satigur sevai liv laae |
Sant Singh KhalsaShe is always and forever the happy, pure soul-bride, who realizes His Will; she serves the True Guru, inspired by loving absorption.
Manmohan SinghEver a chaste bride is she, who realises her Lord's will and, inspired with love, serves the True Guru.
Manmohan Singh (Punjabi)ਸਦੀਵੀ ਹੀ ਸਤਿਵੰਤੀ ਪਤਨੀ ਹੈ ਉਹ ਜੋ ਆਪਣੇ ਸਾਈਂ ਦੀ ਰਜਾ ਨੂੰ ਅਨੁਭਵ ਕਰਦੀ ਹੈ ਅਤੇ ਪ੍ਰੀਤ ਲਾ ਕੇ ਸਚੇ ਗੁਰਾਂ ਦੀ ਘਾਲ ਕਮਾਉਂਦੀ ਹੈ।
Fareedkot Teekaਸੋ ਸਦਾ ਸੋਹਾਗਣੀ ਹੈਂ, ਜੋ ਤਿਸ ਕੇ ਹੁਕਮ ਕੋ ਸਮਝ ਕਰ ਸਤਿਗੁਰੋਂ ਕੋ ਚਿਤ ਕੀ ਬ੍ਰਿਤੀ ਲਗਾਇ ਕਰ ਕੇ ਸੇਵਤੀ ਹੈਂ॥
Prof. Sahib Singhਜਿਹੜੀ ਜੀਵ-ਇਸਤ੍ਰੀ ਪਰਮਾਤਮਾ ਦੀ ਰਜ਼ਾ ਨੂੰ ਸਮਝਦੀ ਹੈ, ਜਿਹੜੀ ਸੁਰਤ ਜੋੜ ਕੇ ਗੁਰੂ ਦੀ ਸਰਨ ਪਈ ਰਹਿੰਦੀ ਹੈ, ਉਹ ਜੀਵ-ਇਸਤ੍ਰੀ ਸਦਾ ਭਾਗਾਂ ਵਾਲੀ ਹੈ।ਪਦ ਅਰਥ ਸੁਹਾਗਿਣ = ਭਾਗਾਂ ਵਾਲੀ। ਜਿ = ਜਿਹੜੀ (ਜੀਵ-ਇਸਤ੍ਰੀ)। ਲਿਵ ਲਾਏ = ਲਿਵ ਲਾਇ, ਸੁਰਤ ਜੋੜ ਕੇ।
SikhNet (Spanish)toma Conciencia de Su Voluntad y sirve al Verdadero Guru inspirada en su Amorosa Absorción.
ਨਾਨਕ. ਕ੍ਰਿਪਾ ਕਰੇ ਜਿਨ ਊਪਰਿ; ਤਿਨਾ ਹੁਕਮੇ ਲਏ ਮਿਲਾਏ ॥੧੮॥
naanak. kripaa kare jin aoopar; tinaa hukame le milaae |18|
Sant Singh KhalsaO Nanak, those upon whom the Lord showers His Mercy, are merged and immersed in His Will. ||18||
Manmohan SinghNanak, they, on whom, the Lord showers His benediction, them He merges in His will.
Manmohan Singh (Punjabi)ਨਾਨਕ, ਜਿਨ੍ਹਾਂ ਉਤੇ ਸੁਆਮੀ ਆਪਣੀ ਮਿਹਰ ਧਾਰਦਾ ਹੈ, ਉਨ੍ਹਾਂ ਨੂੰ ਉਹ ਆਪਣੀ ਰਜਾ ਅੰਦਰ ਲੀਨ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਪਰ ਵਾਹਿਗੁਰੂ ਕ੍ਰਿਪਾ ਕਰਤਾ ਹੈ ਤਿਨੋਂ ਕੋ ਅਪਨੇ ਹੁਕਮ ਮੇਂ ਮਿਲਾਇ ਲੇਤਾ ਹੈ॥੧੮॥
Prof. Sahib Singhਹੇ ਨਾਨਕ! ਜਿਨ੍ਹਾਂ ਜੀਵਾਂ ਉੱਤੇ (ਪਰਮਾਤਮਾ) ਮਿਹਰ ਕਰਦਾ ਹੈ, ਉਹਨਾਂ ਨੂੰ (ਆਪਣੇ) ਹੁਕਮ ਵਿਚ ਲੀਨ ਕਰ ਲੈਂਦਾ ਹੈ ॥੧੮॥
SikhNet (Spanish)Oh, dice Nanak, a los que el Señor rocía con Su Misericordia, se inmergen y funden en Su Voluntad. (18)
ਮਨਮੁਖਿ ਹੁਕਮੁ, ਨ ਬੁਝੇ ਬਪੁੜੀ; ਨਿਤ ਹਉਮੈ ਕਰਮ ਕਮਾਇ ॥
manamukh hukam, na bujhe bapurree; nit haumai karam kamaae |
Sant Singh KhalsaThe wretched, self-willed manmukhs do not realize His Will; they continually act in ego.
Manmohan SinghThe wretched apostate realises not her Lord's will and ever does deeds in ego.
Manmohan Singh (Punjabi)ਬਦਬਖਤ ਅਧਰਮਣ ਆਪਣੇ ਸੁਆਮੀ ਦੀ ਰਜਾ ਨੂੰ ਅਨੁਭਵ ਨਹੀਂ ਕਰਦੀ ਅਤੇ ਸਦਾ ਹੰਕਾਰ ਅੰਦਰ ਕੰਮ ਕਰਦੀ ਹੈ।
Fareedkot Teekaਸ੍ਰਿਸ਼ਟੀ (ਬਪੁੜੀ) ਵਿਚਾਰੀ ਹੁਕਮ ਕੋ ਨਹੀਂ ਬੂਝਤੀ ਹੈ, ਨਿਤ ਹੀ ਹਉਮੈਂ ਕਰ ਕੇ ਕਰਮੋਂ ਕੋ ਕਮਾਵਤੀ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਬਦ-ਨਸੀਬ ਜੀਵ-ਇਸਤ੍ਰੀ (ਪਰਮਾਤਮਾ ਦੀ) ਰਜ਼ਾ ਨੂੰ ਨਹੀਂ ਸਮਝਦੀ, ਸਦਾ ਹਉਮੈ ਦੇ ਆਸਰੇ (ਆਪਣੇ ਵਲੋਂ ਮਿਥੇ ਹੋਏ ਧਾਰਮਿਕ) ਕੰਮ ਕਰਦੀ ਰਹਿੰਦੀ ਹੈ।ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਬਪੁੜੀ = ਵਿਚਾਰੀ। ਕਮਾਇ = ਕਮਾਂਦਾ ਹੈ।
SikhNet (Spanish)Los soberbios y miserables Manmukjs no entienden Su Voluntad y continuamente actúan con ego.
ਵਰਤ ਨੇਮੁ ਸੁਚ ਸੰਜਮੁ ਪੂਜਾ; ਪਾਖੰਡਿ ਭਰਮੁ. ਨ ਜਾਇ ॥
varat nem such sanjam poojaa; paakhandd bharam. na jaae |
Sant Singh KhalsaBy ritualistic fasts, vows, purities, self-disciplines and worship ceremonies, they still cannot get rid of their hypocrisy and doubt.
Manmohan SinghPractising fasting, religious routines, piety, self-discipline and worship, hypocrisy and doubt depart not.
Manmohan Singh (Punjabi)ਉਪਹਾਸਾਂ, ਧਾਰਮਕ ਨਿਤ ਕਰਮਾਂ, ਸੁਚਮਤਾ, ਸਵੈ-ਜਬਤ ਅਤੇ ਉਪਾਸਨਾ ਦੀ ਕਮਾਈ ਕਰਨ ਦੁਆਰਾ, ਦੰਭ ਅਤੇ ਸੰਦੇਹ ਦੂਰ ਨਹੀਂ ਹੁੰਦੇ।
Fareedkot Teekaਬਰਤ, ਨੇਮ, ਸੁਚ, ਸੰਜਮ, ਪੂਜਾ ਆਦੀ ਪਾਖੰਡ ਸਹਿਤ ਕਰਨੇ ਸੇ ਅੰਦਰੋਂ ਭ੍ਰਮ ਨਹੀਂ ਜਾਤਾ ਹੈ॥
Prof. Sahib Singhਉਹ ਵਰਤ ਨੇਮ ਸੁੱਚ ਸੰਜਮ ਦੇਵ-ਪੂਜਾ (ਆਦਿਕ ਕਰਮ ਕਰਦੀ ਹੈ, ਪਰ ਇਹ ਹਨ ਨਿਰਾ ਵਿਖਾਵਾ, ਤੇ) ਵਿਖਾਵੇ ਨਾਲ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ।ਪਦ ਅਰਥ ਪਾਖੰਡਿ = ਪਾਖੰਡ ਨਾਲ, ਵਿਖਾਵੇ ਨਾਲ। ਭਰਮੁ = ਭਟਕਣਾ।
SikhNet (Spanish)Ni con ayunos rituales, mandas, disciplinas, purificaciones y ceremonias de Alabanza, logran liberarse de si hipocresía y duda.
ਅੰਤਰਹੁ ਕੁਸੁਧੁ. ਮਾਇਆ ਮੋਹਿ ਬੇਧੇ; ਜਿਉ ਹਸਤੀ ਛਾਰੁ ਉਡਾਏ ॥
antarahu kusudh. maaeaa mohi bedhe; jiau hasatee chhaar uddaae |
Sant Singh KhalsaInwardly, they are impure, pierced through by attachment to Maya; they are like elephants, who throw dirt all over themselves right after their bath.
Manmohan SinghThey are impure from within, are pierced through with the love of riches and are like the elephant, who, after bathing, throws dust on Himself.
Manmohan Singh (Punjabi)ਉਹ ਅੰਦਰੋ ਮਲੀਣ ਹਨ, ਧਨ-ਦੌਲਤ ਦੀ ਲਗਨ ਨਾਲ ਵਿੰਨ੍ਹੇ ਹੋਏ ਹਨ ਅਤੇ ਮੈਗਲ ਦੀ ਮਾਨੰਦ ਹਨ, ਜੋ ਨਹਾ ਕੇ, ਆਪਣੇ ਉਤੇ ਮਿੱਟੀ ਘਟਾ ਪਾਉਂਦਾ ਹੈ।
Fareedkot Teekaਕਿਉਂ ਕਿ ਵੁਹ ਮਨਮੁਖ ਅੰਤਰ ਤੇ ਪਾਪੋਂ ਕਰ ਕੇ (ਕੁਸੁਧੁ) ਅਪਵਿਤ੍ਰ ਹੈ ਮਾਯਾ ਮੋਹ ਕੇ ਬੇਧੇ ਹੂਏ ਹੈਂ। ਜਿਸ ਪ੍ਰਕਾਰ ਹਸਤੀ ਨ੍ਹਾਇਕੇ ਪੁਨਾ ਛਾਰ ਉਡਾਵਤਾ ਹੈ, ਤੈਸੇ ਓਹ ਬਾਹਰ ਸੇ ਕਰਮ ਕਰ ਕੇ ਪੁਨਾ ਪਾਪੋਂ ਰੂਪੀ ਖੇਹ ਉਡਾਵਤੇ ਹੈਂ॥
Prof. Sahib Singh(ਜਿਨ੍ਹਾਂ ਮਨੁੱਖਾਂ ਦਾ ਮਨ) ਅੰਦਰੋਂ ਖੋਟਾ ਰਹਿੰਦਾ ਹੈ, ਜਿਹੜੇ ਮਾਇਆ ਦੇ ਮੋਹ ਵਿਚ ਵਿੱਝੇ ਰਹਿੰਦੇ ਹਨ (ਉਹਨਾਂ ਦੇ ਕੀਤੇ ਧਾਰਮਿਕ ਕਰਮ ਇਉਂ ਹੀ ਹਨ) ਜਿਵੇਂ ਹਾਥੀ (ਨ੍ਹਾ ਕੇ ਆਪਣੇ ਉੱਤੇ) ਮਿੱਟੀ ਉਡਾ ਕੇ ਪਾ ਲੈਂਦਾ ਹੈ।ਪਦ ਅਰਥ ਅੰਤਰਹੁ = ਅੰਦਰੋਂ। ਕੁਸੁਧੁ = ਖੋਟਾ, ਮੈਲਾ। ਮੋਹਿ = ਮੋਹ ਵਿਚ। ਬੇਧੇ = ਵਿੱਝੇ ਹੋਏ। ਹਸਤੀ = ਹਾਥੀ। ਛਾਰੁ = ਸੁਆਹ, ਮਿੱਟੀ।
SikhNet (Spanish)En su interior son impuros, compenetrados por el apego a Maya son como los elefantes que se tiran tierra encima acabándose de bañar.
ਜਿਨਿ ਉਪਾਏ ਤਿਸੈ. ਨ ਚੇਤਹਿ; ਬਿਨੁ ਚੇਤੇ. ਕਿਉ ਸੁਖੁ ਪਾਏ ॥
jin upaae tisai. na cheteh; bin chete. kiau sukh paae |
Sant Singh KhalsaThey do not even think of the One who created them. Without thinking of Him, they cannot find peace.
Manmohan SinghThey contemplate not Him, who created them. How can they obtain peace without His contemplation?
Manmohan Singh (Punjabi)ਉਹ ਉਸ ਦਾ ਭਜਨ ਨਹੀਂ ਕਰਦੇ ਜਿਸ ਨੇ ਉਨ੍ਹਾਂ ਨੂੰ ਰਚਿਆ ਹੈ। ਉਸ ਦੇ ਭਜਨ ਦੇ ਬਗੈਰ ਉਹ ਆਰਾਮ ਕਿਸ ਤਰ੍ਰਾਂ ਪਾ ਸਕਦੇ ਹਨ?
Fareedkot Teekaਜਿਸ ਵਾਹਿਗੁਰੂ ਨੇ ਜੀਵ ਉਪਾਏ ਹੈਂ ਤਿਸ ਕੋ ਚੇਤਤੇ ਨਹੀਂ ਹੈਂ, ਤਾਂ ਤੇ ਤਿਸ ਹਰੀ ਕੇ ਸਿਮਰਨ ਬਿਨਾ ਮਨਮੁਖ ਕੈਸੇ ਸੁਖ ਕੋ ਪਾਵੇਗਾ॥
Prof. Sahib Singhਉਹ ਮਨੁੱਖ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਜਿਸ ਨੇ (ਉਹਨਾਂ ਨੂੰ) ਪੈਦਾ ਕੀਤਾ। (ਹਰਿ-ਨਾਮ ਦਾ) ਸਿਮਰਨ ਕਰਨ ਤੋਂ ਬਿਨਾ ਕੋਈ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ।ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਨ ਚੇਤਹਿ = ਚੇਤੇ ਨਹੀਂ ਕਰਦੇ (ਬਹੁ-ਵਚਨ)। ਬਿਨੁ ਚੇਤੇ = ਸਿਮਰਨ ਕਰਨ ਤੋਂ ਬਿਨਾ।
SikhNet (Spanish)Ni siquiera piensan en Quien los creó y sin pensar en Él, no encuentran Paz.
ਨਾਨਕ. ਪਰਪੰਚੁ ਕੀਆ ਧੁਰਿ ਕਰਤੈ; ਪੂਰਬਿ ਲਿਖਿਆ ਕਮਾਏ ॥੧੯॥
naanak. parapanch keea dhur karatai; poorab likhiaa kamaae |19|
Sant Singh KhalsaO Nanak, the Primal Creator has made the drama of the Universe; all act as they are pre-ordained. ||19||
Manmohan SinghNanak, the Creator-Lord has created the world and mortal does what is pre-ordained for him.
Manmohan Singh (Punjabi)ਨਾਲਕ ਸਿਰਜਣਹਾਰ ਸੁਆਮੀ ਨੇ ਸੰਸਾਰ ਰਚਿਆ ਹੈ ਅਤੇ ਪ੍ਰਾਣੀ ਉਹੋ ਕੁਛ ਕਰਦਾ ਹੈ, ਜੋ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਕਰਤਾ ਪੁਰਖ ਨੇ ਆਦੋਂ ਇਹ ਪ੍ਰਪੰਚ ਕੀਆ ਹੈ, ਤਿਸੀ ਕਾ ਪੂਰਬਲਾ ਲਿਖਿਆ ਹੂਆ ਇਹ ਕਮਾਵਤੇ ਹੈਂ, ਭਾਵ ਯੇਹ ਸਭ ਤਿਸ ਵਾਹਿਗੁਰੂ ਕੇ ਅਧੀਨ ਹੈਂ॥੧੯॥
Prof. Sahib Singhਹੇ ਨਾਨਕ! ਕਰਾਤਰ ਨੇ ਹੀ ਧੁਰ ਦਰਗਾਹ ਤੋਂ (ਆਪਣੇ ਹੁਕਮ ਨਾਲ) ਜਗਤ-ਰਚਨਾ ਕੀਤੀ ਹੋਈ ਹੈ, ਹਰੇਕ ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ (ਹੁਣ ਭੀ) ਕਰਮ ਕਰੀ ਜਾਂਦਾ ਹੈ ॥੧੯॥ਪਦ ਅਰਥ ਪਰਪੰਚ = ਜਗਤ-ਰਚਨਾ। ਧੁਰਿ = ਧੁਰ ਦਰਗਾਹ ਤੋਂ। ਕਰਤੈ = ਕਰਤਾਰ ਨੇ। ਪੂਰਬਿ = ਪੂਰਬਲੇ ਜਨਮ ਵਿਚ ॥੧੯॥
SikhNet (Spanish)Oh, dice Nanak, el Creador Primordial creó el drama del universo y todos actúan como corresponde a su Destino. (19)
ਗੁਰਮੁਖਿ ਪਰਤੀਤਿ ਭਈ. ਮਨੁ ਮਾਨਿਆ; ਅਨਦਿਨੁ ਸੇਵਾ ਕਰਤ ਸਮਾਇ ॥
guramukh parateet bhee. man maaniaa; anadin sevaa karat samaae |
Sant Singh KhalsaThe Gurmukh has faith; his mind is contented and satisfied. Night and day, he serves the Lord, absorbed in Him.
Manmohan SinghThe Guru-ward has faith in his Lord and his mind is pleased; performing the Lord's service night and day, he merges in him.
Manmohan Singh (Punjabi)ਗੁਰੂ-ਅਨੁਸਾਰੀ ਦਾ ਭਰੋਸਾ ਆਪਣੇ ਪ੍ਰਭੂ ਉਤੇ ਹੈ ਅਤੇ ਉਸ ਦਾ ਚਿੱਤ ਪ੍ਰਸੰਨ ਹੈ, ਰੈਣ ਤੇ ਦਿਹੁੰ ਪ੍ਰਭੂ ਦੀ ਘਾਲ ਕਮਾ ਉਹ ਉਸ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਗੁਰਮੁਖੋਂ ਕਾ ਪ੍ਰਮੇਸ੍ਵਰ ਮੇਂ ਮਨ ਮਾਨਿਆ ਹੂਆ ਦੇਖ ਕਰ ਕੇ ਸਤਿਗੁਰੋਂ ਮੇਂ ਸਿਖੋਂ ਕੀ ਭੀ ਪ੍ਰਤੀਤ ਭਈ, ਤਾਂ ਤੇ ਸਿਖੋਂ ਕਾ ਮਨ ਨਿਰੰਤਰ ਹੀ ਸੇਵਾ ਕਰਤਿਆਂ ਹੋਇਆਂ ਸਤਿਗੁਰੋਂ ਮੇਂ (ਸਮਾਇ) ਮਿਲ ਰਹਿਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ (ਗੁਰੂ ਵਾਸਤੇ) ਸਰਧਾ ਬਣੀ ਰਹਿੰਦੀ ਹੈ, (ਉਸ ਦਾ) ਮਨ (ਗੁਰੂ ਵਿਚ) ਪਤੀਜਿਆ ਰਹਿੰਦਾ ਹੈ, ਉਹ ਹਰ ਵੇਲੇ ਸੇਵਾ ਕਰਦਿਆਂ (ਸੇਵਾ ਵਿਚ) ਮਸਤ ਰਹਿੰਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਪਰਤੀਤਿ = ਸਰਧਾ। ਮਾਨਿਆ = ਪਤੀਜਿਆ ਰਹਿੰਦਾ ਹੈ। ਅਨਦਿਨੁ = ਹਰ ਵੇਲੇ। ਕਰਤ = ਕਰਦਿਆਂ। ਸਮਾਇ = ਲੀਨ ਰਹਿੰਦਾ ਹੈ।
SikhNet (Spanish)El Gurmukj tiene Fe, mantiene su mente contenida y satisfecha, noche y día sirve al Señor, absorbido en Él.
ਅੰਤਰਿ ਸਤਿਗੁਰੁ. ਗੁਰੂ ਸਭ ਪੂਜੇ; ਸਤਿਗੁਰ ਕਾ ਦਰਸੁ ਦੇਖੈ ਸਭ ਆਇ ॥
antar satigur. guroo sabh pooje; satigur kaa daras dekhai sabh aae |
Sant Singh KhalsaThe Guru, the True Guru, is within; all worship and adore Him. Everyone comes to see the Blessed Vision of His Darshan.
Manmohan SinghThe Great God abides within the True Guru's mind. Everyone adores him and everyone comes to see his vision.
Manmohan Singh (Punjabi)ਵਿਸ਼ਾਲ ਵਾਹਿਗੁਰੂ ਸਚੇ ਗੁਰਾਂ ਦੇ ਹਿਰਦੇ ਅੰਦਰ ਵਸਦਾ ਹੈ। ਹਰ ਕੋਈ ਉਸ ਦੀ ਉਪਾਸ਼ਨਾ ਕਰਦਾ ਤੇ ਹਰ ਕੋਈ ਆ ਕੇ ਉਨ੍ਹਾਂ ਦਾ ਦਰਸ਼ਨ ਵੇਖਦਾ ਹੈ।
Fareedkot Teekaਸਤਿਗੁਰੋਂ ਕੇ ਅੰਤਰ ਸਰਬ ਤੇ (ਗੁਰ) ਬਡਾ ਪ੍ਰਮੇਸ਼੍ਵਰ ਵਸ ਰਹਿਆ ਹੈ, ਤਿਸੀ ਤੇ ਸਤਿਗੁਰੋਂ ਕਾ ਦਰਸਨ ਆਇਕਰ ਸਭ ਦੇਖਤੇ ਹੈਂ ਔ ਸਰਬ ਹੀ ਤਿਨੋਂ ਕੇ ਚਰਨੋਂ ਕੋ ਪੂਜਤੇ ਹੈਂ॥
Prof. Sahib Singh(ਜਿਸ ਮਨੁੱਖ ਦੇ) ਹਿਰਦੇ ਵਿਚ (ਸਦਾ) ਗੁਰੂ ਵੱਸਦਾ ਹੈ ਸਭ ਦਾ ਆਦਰ-ਸਤਕਾਰ ਕਰਦਾ ਹੈ, ਉਹ ਸਾਰੀ ਲੁਕਾਈ ਵਿਚ ਗੁਰੂ ਦਾ ਦਰਸਨ ਕਰਦਾ ਹੈ।ਪਦ ਅਰਥ ਅੰਤਰਿ = (ਜਿਸ ਦੇ) ਅੰਦਰ। ਸਭ = ਸਾਰੀ ਲੁਕਾਈ। ਪੂਜੇ = ਆਦਰ-ਸਤਕਾਰ ਕਰਦਾ ਹੈ। ਸਭ = ਸਾਰੀ ਲੁਕਾਈ ਵਿਚ।
SikhNet (Spanish)El Guru, el Verdadero Guru está en Él, todos Lo Alaban y Lo adoran, todos llegan a tener la Bendita Visión de Su Darshan.
ਮੰਨੀਐ ਸਤਿਗੁਰ ਪਰਮ ਬੀਚਾਰੀ; ਜਿਤੁ ਮਿਲਿਐ. ਤਿਸਨਾ ਭੁਖ ਸਭ ਜਾਇ ॥
maneeai satigur param beechaaree; jit miliai. tisanaa bhukh sabh jaae |
Sant Singh KhalsaSo believe in the True Guru, the supreme sublime Contemplator. Meeting with Him, hunger and thirst are completely relieved.
Manmohan SinghBelieve thou in the True Guru, the great discriminator, meeting with whom, one's thirst and hunger all depart.
Manmohan Singh (Punjabi)ਤੂੰ ਮਹਾਨ ਵਿਚਾਰਾਵਾਨ ਸਚੇ ਗੁਰਾਂ ਉਤੇ ਭਰੋਸਾ ਧਾਰ, ਜਿਨ੍ਹਾਂ ਨਾਲ ਮਿਲਣ ਦੁਆਰਾ ਪਿਆਸ ਅਤੇ ਖੁਧਿਆ ਸਮੂਹ ਦੂਰ ਹੋ ਜਾਂਦੀਆਂ ਹਨ।
Fareedkot Teekaਪਰਮ ਵਿਚਾਰ ਕੇ ਦੇਨੇਹਾਰੇ ਸਤਿਗੁਰੋਂ ਕੋ ਸਦਾ ਮਾਨੀਐ, ਜਿਨੋਂ ਕੇ ਮਿਲਣੇ ਕਰ ਕੇ ਸਭ ਤ੍ਰਿਸ਼ਨਾ ਭੂਖ ਦੂਰ ਹੋ ਜਾਤੀ ਹੈ॥
Prof. Sahib Singhਸਭ ਤੋਂ ਉੱਚੀ ਆਤਮਕ ਵਿਚਾਰ ਦੇ ਮਾਲਕ ਗੁਰੂ ਵਿਚ ਸਰਧਾ ਬਣਾਣੀ ਚਾਹੀਦੀ ਹੈ, ਜਿਸ (ਗੁਰੂ) ਦੇ ਮਿਲਿਆਂ (ਮਾਇਆ ਦੀ) ਸਾਰੀ ਭੁੱਖ ਸਾਰੀ ਤ੍ਰਿਹ ਦੂਰ ਹੋ ਜਾਂਦੀ ਹੈ।ਪਦ ਅਰਥ ਮੰਨੀਐ = ਸਰਧਾ ਬਣਾਣੀ ਚਾਹੀਦੀ ਹੈ। ਪਰਮ ਬੀਚਾਰੀ = ਸਭ ਤੋਂ ਉੱਚੀ ਆਤਮਕ ਵਿਚਾਰ ਦਾ ਮਾਲਕ। ਜਿਤੁ ਮਿਲਿਐ = ਜਿਸ ਨੂੰ ਮਿਲਿਆਂ।
SikhNet (Spanish)Cree entonces en el Verdadero Guru, el Supremo y Sublime Meditador, encontrándolo, el hambre y la sed son totalmente eliminadas.
ਹਉ ਸਦਾ ਸਦਾ ਬਲਿਹਾਰੀ ਗੁਰ ਅਪੁਨੇ; ਜੋ ਪ੍ਰਭੁ ਸਚਾ ਦੇਇ ਮਿਲਾਇ ॥
hau sadaa sadaa balihaaree gur apune; jo prabh sachaa dee milaae |
Sant Singh KhalsaI am forever a sacrifice to my Guru, who leads me to meet the True Lord God.
Manmohan SinghEver am I a sacrifice unto my Guru, who makes me meet with the True Lord.
Manmohan Singh (Punjabi)ਸਦੀਵ ਹੀ ਮੈਂ ਆਪਣੇ ਗੁਰਦੇਵ ਜੀ ਉਤੋਂ ਘੋਲੀ ਵੰਝਦਾ ਹਾਂ, ਜੋ ਮੈਨੂੰ ਸੱਚੇ ਸੁਆਮੀ ਦੇ ਨਾਲ ਮਿਲਾ ਦਿੰਦੇ ਹਨ।
Fareedkot Teekaਜੋ ਸਚਾ ਪ੍ਰਭੂ ਮਿਲਾਇ ਦੇਤੇ ਹੈਂ, ਮੈਂ ਤਿਨ ਅਪਨੇ ਸਤਿਗੁਰੋਂ ਪਰ ਮਨ, ਤਨ ਸੇ ਸਦਾ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਸਦਾ ਹੀ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਕਿਉਂਕਿ ਉਹ ਗੁਰੂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲਾ ਦੇਂਦਾ ਹੈ।ਪਦ ਅਰਥ ਹਉ = ਹਉਂ, ਮੈਂ। ਦੇਇ ਮਿਲਾਇ = ਮਿਲਾ ਦੇਂਦਾ ਹੈ।
SikhNet (Spanish)Ofrezco para siempre mi ser en sacrificio a mi Guru, Quien me conduce a encontrar al Verdadero Dios nuestro Señor. Oh, dice
ਨਾਨਕ. ਕਰਮੁ ਪਾਇਆ ਤਿਨ ਸਚਾ; ਜੋ ਗੁਰ ਚਰਣੀ ਲਗੇ ਆਇ ॥੨੦॥
naanak. karam paaeaa tin sachaa; jo gur charanee lage aae |20|
Sant Singh KhalsaO Nanak, those who come and fall at the Feet of the Guru are blessed with the karma of Truth. ||20||
Manmohan SinghNanak, they alone are blessed with true destiny, who come and fall at the Guru's feet.
Manmohan Singh (Punjabi)ਨਾਨਕ, ਕੇਵਲ ਉਨ੍ਹਾਂ ਨੂੰ ਹੀ ਅਸਲੀ ਪ੍ਰਾਲਭਧ ਪਰਾਪਤ ਹੁੰਦੀ ਹੈ, ਜੋ ਆ ਕੇ ਗੁਰਾਂ ਦੇ ਪੈਰੀ ਢਹਿ ਪੈਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਸਤਿਗੁਰੋਂ ਕੇ ਚਰਨੋਂ ਮੇਂ ਆਇ ਲਗੇ ਹੈਂ ਤਿਨੋ ਨੇ ਭਾਗੋਂ ਕਰ ਕੇ ਸਚਾ ਵਾਹਿਗੁਰੂ ਪਾਯਾ ਹੈ॥੨੦॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਗੁਰੂ ਦੇ ਚਰਨਾਂ ਵਿਚ ਆ ਕੇ ਟਿਕ ਗਏ, ਉਹਨਾਂ ਨੇ ਸਦਾ ਕਾਇਮ ਰਹਿਣ ਵਾਲੀ (ਰੱਬੀ) ਮਿਹਰ ਪ੍ਰਾਪਤ ਕਰ ਲਈ ॥੨੦॥ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਕਰਮੁ = ਬਖ਼ਸ਼ਸ਼, ਮਿਹਰ। ਸਚਾ ਕਰਮੁ = ਸਦਾ-ਥਿਰ ਮਿਹਰ। ਆਇ = ਆ ਕੇ ॥੨੦॥
SikhNet (Spanish)Nanak, los que vienen y caen a los Pies del Guru, son bendecidos con el Karma de la Verdad. (20)
ਜਿਨ ਪਿਰੀਆ ਸਉ ਨੇਹੁ; ਸੇ ਸਜਣ ਮੈ ਨਾਲਿ ॥
jin pireea sau nehu; se sajan mai naal |
Sant Singh KhalsaThat Beloved, with whom I am in love, that Friend of mine is with me.
Manmohan SinghThe Beloved, with whom I have love, that friend is with me.
Manmohan Singh (Punjabi)ਪ੍ਰੀਤਮ ਜਿਸ ਨਾਲ ਮੇਰਾ ਪਿਆਰ ਹੈ, ਉਹ ਮਿੱਤਰ ਮੇਰੇ ਸਾਥ ਹੀ ਹੈ।
Fareedkot Teekaਜਿਸ ਪਤੀ ਸਜਣ ਸਾਥ ਮੇਰਾ ਪ੍ਰੇਮ ਹੈ, ਸੋ ਸਜਣ ਸਦਾ ਮੇਰੇ ਸਾਥ ਹੈ॥
Prof. Sahib Singhਜਿਨ੍ਹਾਂ (ਸਤ ਸੰਗੀਆਂ ਦਾ) ਪਿਆਰੇ ਪ੍ਰਭੂ ਨਾਲ ਪਿਆਰ ਬਣਿਆ ਹੋਇਆ ਹੈ, ਉਹ ਸਤਸੰਗੀ ਸੱਜਣ ਮੇਰੇ ਨਾਲ (ਸਹਾਈ) ਹਨ।ਪਦ ਅਰਥ ਸਉ = ਸਉਂ, ਸਿਉਂ, ਨਾਲ। ਪਿਰੀਆ ਸਉ = ਪਿਆਰੇ (ਪ੍ਰਭੂ) ਨਾਲ। ਨੇਹੁ = ਪਿਆਰ। ਸੇ = ਉਹ (ਬਹੁ-ਵਚਨ)। ਮੈ ਨਾਲਿ = ਮੇਰੇ ਨਾਲ।
SikhNet (Spanish)Mi Bienamado, de Quien estoy enamorado, es Amigo mío, está en mí y aún rondando por dentro y por fuera,
ਅੰਤਰਿ ਬਾਹਰਿ ਹਉ ਫਿਰਾਂ; ਭੀ ਹਿਰਦੈ ਰਖਾ ਸਮਾਲਿ ॥੨੧॥
antar baahar hau firaan; bhee hiradai rakhaa samaal |21|
Sant Singh KhalsaI wander around inside and outside, but I always keep Him enshrined within my heart. ||21||
Manmohan SinghI walk within and without my home however, in every case, remember I him in my mind.
Manmohan Singh (Punjabi)ਮੈਂ ਆਪਦੇ ਘਰ ਦੇ ਅੰਦਰ ਅਤੇ ਬਾਹਰ ਫਿਰਦਾ ਹਾਂ ਪ੍ਰੰਤੂ ਹਰ ਹਾਲਤ ਵਿੱਚ, ਮੈਂ ਉਸ ਨੂੰ ਆਪਦੇ ਮਨ ਅੰਦਰ ਯਾਦ ਕਰਦਾ ਹਾਂ।
Fareedkot Teekaਮੈਂ ਅੰਦਰ ਬਾਹਿਰ ਫਿਰਤਾ ਹੂਆ ਭੀ ਨਿਤ ਤਿਸ ਕੋ ਹਿਰਦੇ ਮੇਂ ਸਮਾਲ ਰਖਤਾ ਹੂੰ॥੨੧॥
Prof. Sahib Singh(ਉਹਨਾਂ ਦੇ ਸਤਸੰਗ ਦੀ ਬਰਕਤਿ ਨਾਲ) ਮੈਂ ਅੰਦਰ ਬਾਹਰ (ਦੁਨੀਆ ਦੇ ਕਾਰ ਵਿਹਾਰ ਵਿਚ ਭੀ) ਤੁਰਿਆ ਫਿਰਦਾ ਹਾਂ, (ਫਿਰ) ਭੀ (ਪਰਮਾਤਮਾ ਨੂੰ ਆਪਣੇ) ਹਿਰਦੇ ਵਿਚ ਸੰਭਾਲ ਕੇ ਰੱਖਦਾ ਹਾਂ ॥੨੧॥ਪਦ ਅਰਥ ਹਉ ਫਿਰਾਂ = ਮੈਂ ਫਿਰਦਾ ਹਾਂ। ਭੀ = ਫਿਰ ਭੀ। ਹਿਰਦੈ = ਹਿਰਦੇ ਵਿਚ। ਰਖਾ = ਰੱਖਾਂ, ਮੈਂ ਰੱਖਦਾ ਹਾਂ। ਸਮਾਲਿ = ਸੰਭਾਲ ਕੇ ॥੨੧॥
SikhNet (Spanish)siempre Lo conservo en mi corazón. (21)
ਜਿਨਾ. ਇਕ ਮਨਿ ਇਕ ਚਿਤਿ ਧਿਆਇਆ; ਸਤਿਗੁਰ ਸਉ ਚਿਤੁ ਲਾਇ ॥
jinaa. ik man ik chit dhiaaeaa; satigur sau chit laae |
Sant Singh KhalsaThose who meditate on the Lord single-mindedly, with one-pointed concentration, link their consciousness to the True Guru.
Manmohan SinghThey, who remember God with focused mind and whole heart attach their soul to the True Guru.
Manmohan Singh (Punjabi)ਜੋ ਇਕ ਮਨੂਏ ਤੇ ਇਕ ਦਿਲ ਨਾਲ ਹਰੀ ਨੂੰ ਸਿਮਰਦੇ ਹਨ ਅਤੇ ਆਪਣੀ ਆਤਮਾ ਨੂੰ ਸਚੇ ਗੁਰਾਂ ਨਾਲ ਜੋੜਦੇ ਹਨ।
Fareedkot Teekaਜਿਨੋਂ ਨੇ ਇਕਾਗ੍ਰ ਮਨ ਹੋਇਕੇ ਸਤਗੁਰੋਂ ਸਾਥ ਚਿਤ ਲਗਾਇ ਕਰ ਏਕ ਚੇਤਨ ਕੋ ਧਿਆਇਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰ ਚਰਨਾਂ ਵਿਚ ਚਿੱਤ ਜੋੜ ਕੇ ਇਕਾਗਰ ਮਨ ਨਾਲ ਇਕਾਗਰ ਚਿੱਤ ਨਾਲ (ਪਰਮਾਤਮਾ ਦਾ ਨਾਮ) ਸਿਮਰਿਆ ਹੈ,ਪਦ ਅਰਥ ਇਕ ਮਨਿ = ਇਕਾਗਰ ਮਨ ਨਾਲ। ਇਕ ਚਿਤਿ = ਇਕਾਗਰ ਚਿੱਤ ਨਾਲ। ਸਉ = ਸਿਉਂ, ਨਾਲ। ਲਾਇ = ਜੋੜ ਕੇ।
SikhNet (Spanish)Aquéllos que meditan en el Señor con mente sencilla y concentrados en un punto, enlazan su Conciencia con la del Guru Verdadero.
ਤਿਨ ਕੀ ਦੁਖ ਭੁਖ. ਹਉਮੈ ਵਡਾ ਰੋਗੁ ਗਇਆ; ਨਿਰਦੋਖ ਭਏ ਲਿਵ ਲਾਇ ॥
tin kee dukh bhukh. haumai vaddaa rog geaa; niradokh bhe liv laae |
Sant Singh KhalsaThey are rid of pain, hunger, and the great illness of egotism; lovingly attuned to the Lord, they become free of pain.
Manmohan SinghThey are rid of pain, hunger and the great malady of ego and attuned to God, they become disease-free.
Manmohan Singh (Punjabi)ਉਹ ਪੀੜ ਖੁਧਿਆ ਅਤੇ ਹੰਕਾਰ ਵਰਗੀ ਭਾਰੀ ਬੀਮਾਰੀ ਤੋਂ ਖਲਾਸੀ ਪਾ ਜਾਂਦੇ ਹਨ ਤੇ ਹਰੀ ਨਾਲ ਪ੍ਰੇਮ ਪਾ ਰੋਗ-ਰਹਿਤ ਥੀ ਵੰਝਦੇ ਹਨ।
Fareedkot Teekaਤਿਨੋਂ ਕੀ ਭੂਖ ਗਈ ਔ ਦੁਖ ਸੰਯੁਕਤ ਹਉਮੈਂ ਕਾ ਬਡਾ ਰੋਗ ਦੂਰ ਭਯਾ ਹੈ, ਕਿਉਂਕਿ ਨਾਮ ਮੇਂ ਬ੍ਰਿਤੀ ਲਗਾਇ ਕਰ ਸਰਬ ਦੋਖੋਂ ਤੇ ਰਹਿਤ ਭਏ ਹੈਂ॥
Prof. Sahib Singhਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਹਨਾਂ ਦੀ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ, ਉਹਨਾਂ ਦੇ ਅੰਦਰੋਂ ਹਉਮੈ ਦਾ ਵੱਡਾ ਰੋਗ ਦੂਰ ਹੋ ਜਾਂਦਾ ਹੈ, (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ।ਪਦ ਅਰਥ ਨਿਰਦੋਖ = ਵਿਕਾਰ-ਰਹਿਤ।
SikhNet (Spanish)Viven libres de dolor, de hambre y del gran mal del egoísmo y amorosamente entonados en el Señor viven libres de dolor.
ਗੁਣ ਗਾਵਹਿ ਗੁਣ ਉਚਰਹਿ; ਗੁਣ ਮਹਿ ਸਵੈ ਸਮਾਇ ॥
gun gaaveh gun uchareh; gun meh savai samaae |
Sant Singh KhalsaThey sing His Praises, and chant His Praises; in His Glorious Praises, they sleep in absorption.
Manmohan SinghThe Lord's praise they sing, the Lord's praise they recite and in the Lord's praise they sleep and merge.
Manmohan Singh (Punjabi)ਪ੍ਰਭੂ ਦਾ ਜੱਸ ਉਹ ਗਾਉਂਦੇ ਹਨ, ਪ੍ਰਭੂ ਦਾ ਜੱਸ ਉਹ ਉਚਾਰਦੇ ਹਨ ਅਤੇ ਪ੍ਰਭੂ ਦੇ ਜੱਸ ਅੰਦਰ ਹੀਉਹ ਸੌਦੇ ਅਤੇ ਲੀਨ ਹੁੰਦੇ ਹਨ।
Fareedkot Teekaਵੋਹ ਵਾਹਿਗੁਰੂ ਕੇ ਗੁਣੋਂ ਕੋ ਰਾਗ ਕਰ ਗਾਵਤੇ ਹੈਂ ਔਰ ਗੁਣੋਂ ਕੋ ਹੀ ਵਚਨੋਂ ਦੁਆਰੇ ਉਚਾਰਨ ਕਰਤੇ ਹੈਂ, ਆਪ ਗੁਣੋਂ ਮੇਂ ਸਮਾਏ ਹੈਂ ਔਰੋਂ ਕੋ ਤਿਨੋਂ ਮੇਂ ਇਸਥਿਤ ਕਰਤੇ ਹੈਂ॥
Prof. Sahib Singhਉਹ ਮਨੁੱਖ ਸਦਾ ਪ੍ਰਭੂ ਦੇ ਗੁਣ ਗਾਂਦੇ ਹਨ, ਗੁਣ ਉਚਾਰਦੇ ਹਨ। (ਗੁਰੂ-ਚਰਨਾਂ ਵਿਚ ਸੁਰਤ ਜੋੜ ਕੇ) ਮਨੁੱਖ ਪਰਮਾਤਮਾ ਦੇ ਗੁਣਾਂ ਵਿਚ ਸਦਾ ਲੀਨ ਰਹਿੰਦਾ ਹੈ ਟਿਕਿਆ ਰਹਿੰਦਾ ਹੈ।ਪਦ ਅਰਥ ਗਾਵਹਿ = ਗਾਂਦੇ ਹਨ। ਉਚਰਹਿ = ਉਚਾਰਦੇ ਹਨ। ਸਵੈ = ਲੀਨ ਰਹਿੰਦਾ ਹੈ (ਇਕ-ਵਚਨ)। ਸਮਾਇ = ਸਮਾਇਆ ਰਹਿੰਦਾ ਹੈ।
SikhNet (Spanish)Ellos cantan y entonan Sus Alabanzas y en Sus Gloriosas Alabanzas duermen en absorción.
ਨਾਨਕ. ਗੁਰ ਪੂਰੇ ਤੇ ਪਾਇਆ; ਸਹਜਿ ਮਿਲਿਆ ਪ੍ਰਭੁ ਆਇ ॥੨੨॥
naanak. gur poore te paaeaa; sehaj miliaa prabh aae |22|
Sant Singh KhalsaO Nanak, through the Perfect Guru, they come to meet God with intuitive peace and poise. ||22||
Manmohan SinghNanak, it is through the Perfect Guru, that they attain unto the Lord, who then comes and easily meets them.
Manmohan Singh (Punjabi)ਨਾਲਕ, ਪੂਰਨ ਗੁਰਾਂ ਦੇ ਰਾਹੀਂ ਹੀ ਉਹ ਪ੍ਰਭੂ ਨੂੰ ਪਰਾਪਤ ਹੁੰਦੇ ਹਨ, ਜੋ ਕਿ ਤਦ ਆ ਕੇ ਸੁਖੈਨ ਹੀ ਉਨ੍ਹਾਂ ਨੂੰ ਮਿਲ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪੂਰੇ ਗੁਰੋਂ ਤੇ ਜਿਨੋਂ ਨੇ ਉਪਦੇਸ਼ ਪਾਯਾ ਹੈ, ਤਿਨ ਕੋ (ਸਹਜਿ) ਸੁਤੇ ਹੀ ਪ੍ਰਭੂ ਆਇ ਪ੍ਰਾਪਤਿ ਹੂਆ ਹੈ॥੨੨॥
Prof. Sahib Singhਹੇ ਨਾਨਕ! ਪਰਮਾਤਮਾ ਪੂਰੇ ਗੁਰੂ ਦੀ ਰਾਹੀਂ ਮਿਲਦਾ ਹੈ, ਆਤਮਕ ਅਡੋਲਤਾ ਵਿਚ ਆ ਮਿਲਦਾ ਹੈ ॥੨੨॥ਪਦ ਅਰਥ ਤੇ = ਤੋਂ, ਪਾਸੋਂ। ਸਹਜਿ = ਆਤਮਕ ਅਡੋਲਤਾ ਵਿਚ ॥੨੨॥
SikhNet (Spanish)Oh, dice Nanak, mediante el Guru Perfecto, llegan a conocer a Dios en Intuitiva Paz y Equilibrio. (22)
ਮਨਮੁਖਿ ਮਾਇਆ ਮੋਹੁ ਹੈ; ਨਾਮਿ. ਨ ਲਗੈ ਪਿਆਰੁ ॥
manamukh maaeaa mohu hai; naam. na lagai piaar |
Sant Singh KhalsaThe self-willed manmukhs are emotionally attached to Maya; they are not in love with the Naam.
Manmohan SinghThe egocentric feels love for wealth and enshrines not affection for the Lord's Name.
Manmohan Singh (Punjabi)ਮਨਮਤੀਏ ਦਾ ਧਨ-ਦੌਲਤ ਨਾਲ ਪਿਆਰ ਹੈ ਅਤੇ ਉਹ ਪ੍ਰਭੂ ਦੇ ਨਾਮ ਨਾਲ ਪ੍ਰੀਤ ਨਹੀਂ ਪਾਉਂਦਾ।
Fareedkot Teekaਮਨਮੁਖੋਂ ਕੋ ਮਾਯਾ ਕਾ ਮੋਹ ਹੈ, ਤਿਸੀ ਕਰ ਕੇ ਤਿਨੋਂ ਕਾ ਨਾਮ ਮੇਂ ਪ੍ਰੇਮ ਨਹੀਂ ਲਾਗਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਅੰਦਰ ਮਾਇਆ ਦਾ ਮੋਹ (ਬਣਿਆ ਰਹਿੰਦਾ) ਹੈ, (ਇਸ ਵਾਸਤੇ ਉਸ ਦਾ ਪਰਮਾਤਮਾ ਦੇ) ਨਾਮ ਵਿਚ ਪਿਆਰ ਨਹੀਂ ਬਣਦਾ।ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਅੰਦਰ। ਨਾਮਿ = ਨਾਮ ਵਿਚ।
SikhNet (Spanish)Los soberbios Manmukjs viven emocionalmente apegados a Maya y no están enamorados del Naam.
ਕੂੜੁ ਕਮਾਵੈ. ਕੂੜੁ ਸੰਘਰੈ; ਕੂੜਿ ਕਰੈ ਆਹਾਰੁ ॥
koorr kamaavai. koorr sangharai; koorr karai aahaar |
Sant Singh KhalsaThey practice falsehood, gather falsehood, and eat the food of falsehood.
Manmohan SinghHe practises falsehood, amasses falsehood and partakes of the food of falsehood.
Manmohan Singh (Punjabi)ਉਹ ਝੂਠ ਦੀ ਕਮਾਈ ਕਰਦਾ ਹੈ, ਝੂਠ ਨੂੰ ਇਕੱਤਰ ਕਰਦਾ ਹੈ ਅਤੇ ਝੂਠ ਦਾ ਹੀ ਖਾਣਾ ਖਾਂਦਾ ਹੈ।
Fareedkot Teekaਝੂਠ ਕੋ ਹੀ ਕਮਾਵਤੇ ਹੈਂ ਔ ਝੂਠ ਕੋ ਹੀ (ਸੰਘਰੈ) ਸੰਚਨ ਕਰਤੇ ਹੈਂ ਔਰ ਝੂਠ ਕਾ ਹੀ ਆਹਾਰ ਕਰਤੇ ਹੈਂ, ਭਾਵ ਸਰਬ ਸਮੇਂ ਝੂਠ ਹੀ ਬੋਲਤੇ ਹੈਂ॥
Prof. Sahib Singhਉਹ ਮਨੁੱਖ ਠੱਗੀ-ਫ਼ਰੇਬ ਕਰਦਾ ਰਹਿੰਦਾ ਹੈ, ਠੱਗੀ-ਫ਼ਰੇਬ (ਦੇ ਸੰਸਕਾਰ ਆਪਣੇ ਅੰਦਰ) ਇਕੱਠੇ ਕਰਦਾ ਜਾਂਦਾ ਹੈ, ਠੱਗੀ-ਫ਼ਰੇਬ ਦੀ ਰਾਹੀਂ ਹੀ ਆਪਣੀ ਰੋਜ਼ੀ ਬਣਾਈ ਰੱਖਦਾ ਹੈ।ਪਦ ਅਰਥ ਕੂੜੁ = (कुट = Fraud, deceipt) ਧੋਖਾ, ਫ਼ਰੇਬ, ਠੱਗੀ। ਸੰਘਰੈ = ਇਕੱਠਾ ਕਰਦਾ ਹੈ। ਕੂੜਿ = ਫ਼ਰੇਬ ਦੀ ਰਾਹੀਂ। ਆਹਾਰੁ = ਖ਼ੁਰਾਕ, ਆਜੀਵਕਾ।
SikhNet (Spanish)Practican y acumulan falsedad y su comida es también falsa,
ਬਿਖੁ ਮਾਇਆ ਧਨੁ ਸੰਚਿ ਮਰਹਿ; ਅੰਤਿ ਹੋਇ ਸਭੁ ਛਾਰੁ ॥
bikh maaeaa dhan sanch mareh; ant hoe sabh chhaar |
Sant Singh KhalsaGathering the poisonous wealth and property of Maya, they die; in the end, they are all reduced to ashes.
Manmohan SinghHe dies gathering the poisonous property and wealth and, in the end, all is reduced to ashes.
Manmohan Singh (Punjabi)ਉਹ ਜਹਿਰੀਲੀ ਜਾਇਦਾਦ ਅਤੇ ਦੌਲਤ ਜਮ੍ਹਾਂ ਕਰਕੇ ਮਰ ਜਾਂਦਾ ਹੈ ਅਤੇ ਅਖੀਰ ਨੂੰ ਸਮੂਹ ਸੁਆਹ ਹੀ ਥੀ ਵੰਞਦਾ ਹੈ।
Fareedkot Teekaਵਿਖ ਰੂਪ ਧਨ ਕੋ (ਮਾਇਆ) ਛਲ ਕਰ ਕੇ ਸੰਚਨ ਕਰ ਮਰਤੇ ਹੈਂ ਅਰ ਓਹ ਅੰਤ ਕੋ ਛਾਰ ਹੋ ਜਾਤੀ ਹੈ॥
Prof. Sahib Singhਆਤਮਕ ਮੌਤ ਲਿਆਉਣ ਵਾਲੀ ਮਾਇਆ ਵਾਲਾ ਧਨ (ਮਨੁੱਖ ਦੇ) ਅੰਤ ਸਮੇ (ਉਸ ਦੇ ਭਾ ਦਾ) ਸਾਰਾ ਸੁਆਹ ਹੋ ਜਾਂਦਾ ਹੈ, (ਪਰ ਇਸੇ) ਧਨ ਨੂੰ ਜੋੜ ਜੋੜ ਕੇ (ਜੀਵ) ਆਤਮਕ ਮੌਤ ਸਹੇੜਦੇ ਰਹਿੰਦੇ ਹਨ,ਪਦ ਅਰਥ ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ। ਸੰਚਿ = ਇਕੱਠਾ ਕਰ ਕੇ। ਮਰਹਿ = ਆਤਮਕ ਮੌਤ ਸਹੇੜਦੇ ਹਨ। ਅੰਤਿ = ਆਖ਼ਰ ਨੂੰ। ਛਾਰੁ = ਸੁਆਹ। ਸਭੁ = ਸਾਰਾ (ਧਨ)।
SikhNet (Spanish)alimentándose del veneno de Maya, mueren y en el final son reducidos a cenizas.
ਕਰਮ ਧਰਮ ਸੁਚਿ ਸੰਜਮੁ ਕਰਹਿ; ਅੰਤਰਿ ਲੋਭੁ ਵਿਕਾਰ ॥
karam dharam such sanjam kareh; antar lobh vikaar |
Sant Singh KhalsaThey perform religious rituals of purity and self-discipline, but they are filled with greed, evil and corruption.
Manmohan SinghHe performs religious ceremonies, purification and self-restraint, however, within him, is the sin of avarice.
Manmohan Singh (Punjabi)ਉਹ ਧਾਰਮਕ ਸੰਸਕਾਰ, ਸੁਚਮਤਾਈਆਂ ਤੇ ਸਵੈਜਬਤ ਕਮਾਉਂਦਾ ਹੈ, ਪਰੰਤੂ ਉਸ ਦੇ ਅੰਦਰ ਲਾਲਚ ਦਾ ਪਾਪ ਹੈ।
Fareedkot Teekaਬਾਹਿਰ ਸੁਚ ਸੰਜਮ ਆਦੀ ਕਰਮ ਧਰਮ ਕਰਤੇ ਹੈਂ ਔ ਤਿਨ ਕੇ ਰਿਦੇ ਅੰਤਰ ਲੋਭ ਆਦੀ ਵਿਕਾਰ ਹੈਂ॥
Prof. Sahib Singh(ਆਪਣੇ ਵਲੋਂ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਧਾਰਮਿਕ ਕਰਮ ਕਰਦੇ ਹਨ, ਸਰੀਰਕ ਪਵਿੱਤ੍ਰਤਾ ਰੱਖਦੇ ਹਨ, (ਇਹੋ ਜਿਹਾ ਹਰੇਕ) ਸੰਜਮ ਕਰਦੇ ਹਨ, (ਪਰ ਉਹਨਾਂ ਦੇ) ਅੰਦਰ ਲੋਭ ਟਿਕਿਆ ਰਹਿੰਦਾ ਹੈ ਵਿਕਾਰ ਟਿਕੇ ਰਹਿੰਦੇ ਹਨ।ਪਦ ਅਰਥ ਸੁਚਿ = ਸਰੀਰਕ ਪਵਿੱਤ੍ਰਤਾ। ਸੰਜਮੁ = ਇੰਦ੍ਰਿਆਂ ਨੂੰ ਰੋਕਣ ਦਾ ਜਤਨ। ਕਰਹਿ = ਕਰਦੇ ਹਨ (ਬਹੁ-ਵਚਨ)।
SikhNet (Spanish)Realizan ritos religiosos de purificación y disciplina, pero aún así, la avaricia, la maldad y la corrupción no los dejan.
ਨਾਨਕ. ਮਨਮੁਖਿ ਜਿ ਕਮਾਵੈ. ਸੁ ਥਾਇ, ਨ ਪਵੈ; ਦਰਗਹ ਹੋਇ ਖੁਆਰੁ ॥੨੩॥
naanak. manamukh ji kamaavai. su thaae, na pavai; daragah hoe khuaar |23|
Sant Singh KhalsaO Nanak, the actions of the self-willed manmukhs are not accepted; in the Court of the Lord, they are miserable. ||23||
Manmohan SinghNanak, whatever the egocentric does, that becomes not acceptable and, in the Lord's Court, He becomes miserable.
Manmohan Singh (Punjabi)ਨਾਨਕ, ਜਿਹੜਾ ਕੁਝ ਮਨਮਤੀਆ ਕਰਦਾ ਹੈ, ਉਹ ਕਬੂਲ ਨਹੀਂ ਪੈਂਦਾ ਅਤੇ ਪ੍ਰਭੂ ਦੇ ਦਰਬਾਰ ਅੰਦਰ ਉਹ ਆਵਾਜ਼ਾਰ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਮਨਮੁਖ ਕਰਮ ਕਮਾਵਤੇ ਹੈਂ, ਸੋ ਥਾਇ ਨਹੀਂ ਪੜਤੇ ਹੈਂ, ਭਾਵ ਸਫਲ ਨਹੀਂ ਹੋਤੇ ਹੈਂ। ਤਾਂ ਤੇ ਓਹ ਮਨਮੁਖ ਅੰਤ ਕੋ ਪ੍ਰਲੋਕ ਮੇਂ ਖੁਆਰ ਹੀ ਹੋਵੇਂਗੇ॥੨੩॥☬ਕਿਸੀ ਨੇ ਪੁਛਿਆ ਕੌਨ ਰਾਗ ਭਲਾ ਹੈ? ਰਾਗ ਗਾਵਣ ਕੀ ਉਸਤਤੀ ਕਰੀ। ਤਿਸ ਕੇ ਪ੍ਰਥਾਇ ਕਹਿਤੇ ਹੈਂ:
Prof. Sahib Singhਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਸਾਰੀ ਉਮਰ) ਜੋ ਕੁਝ ਕਰਦਾ ਰਹਿੰਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਪਰਵਾਨ ਨਹੀਂ ਹੁੰਦਾ, ਉਥੇ ਉਹ ਖ਼ੁਆਰ ਹੀ ਹੁੰਦਾ ਹੈ ॥੨੩॥ਪਦ ਅਰਥ ਜਿ = ਜੋ ਕੁਝ। ਥਾਇ ਨ ਪਵੈ = ਕਬੂਲ ਨਹੀਂ ਹੁੰਦਾ। ਥਾਇ = ਥਾਂ ਵਿਚ, ਥਾਂ ਸਿਰ। ਖੁਆਰੁ = ਔਖਾ, ਦੁਖੀ ॥੨੩॥
SikhNet (Spanish)Oh, dice Nanak, la actitud de los arrogantes Manmukjs no es aceptada y en la Corte del Señor se sienten miserables. (23
ਸਭਨਾ ਰਾਗਾਂ ਵਿਚਿ ਸੋ ਭਲਾ ਭਾਈ; ਜਿਤੁ ਵਸਿਆ ਮਨਿ ਆਇ ॥
sabhanaa raagaan vich so bhalaa bhaaee; jit vasiaa man aae |
Sant Singh KhalsaAmong all Ragas, that one is sublime, O Siblings of Destiny, by which the Lord comes to abide in the mind.
Manmohan SinghAmongst all the musical measures, that alone is sublime, O brother, by which the Lord comes to abide into the mind.
Manmohan Singh (Punjabi)ਸਾਰੀਆਂ ਸੁਰੀਲੀਆਂ ਸੁਰਾਂ ਵਿੱਚੋਂ ਕੇਵਲ ਉਹ ਹੀ ਸ੍ਰੇਸ਼ਟ ਹੈ, ਹੇ ਵੀਰ! ਜਿਸ ਦੁਆਰਾ ਪ੍ਰਭੂ ਆ ਕੇ ਚਿੱਤ ਅੰਦਰ ਟਿੱਕ ਜਾਂਦਾ ਹੈ।
Fareedkot Teekaਹੇ ਭਾਈ! ਸੰਪੂਰਨ ਰਾਗੋਂ ਵਿਚ, ਭਾਵ ਛੇ ਰਾਗੋਂ ਮੇਂ ਸੇ ਸੋਈ ਰਾਗ ਭਲਾ ਹੈ ਜਿਸ ਰਾਗ ਕਰ ਕੇ ਪ੍ਰਮੇਸ਼੍ਵ੍ਹਰ ਮਨ ਮੇਂ ਆਇ ਵਸਿਆ ਹੈ॥
Prof. Sahib Singhਹੇ ਭਾਈ! ਸਾਰੇ ਰਾਗਾਂ ਵਿਚ ਉਹ (ਹਰਿ-ਨਾਮ ਸਿਮਰਨ ਹੀ) ਚੰਗਾ (ਉੱਦਮ) ਹੈ, ਕਿਉਂਕਿ ਉਸ (ਸਿਮਰਨ) ਦੀ ਰਾਹੀਂ (ਹੀ ਪਰਮਾਤਮਾ ਮਨੁੱਖ ਦੇ) ਮਨ ਵਿਚ ਆ ਕੇ ਵੱਸਦਾ ਹੈ।ਪਦ ਅਰਥ ਭਾਈ = ਹੇ ਭਾਈ! ਸੋ = ਉਹ ('ਸਚੁ' ਹੀ, 'ਸਿਮਰਨ' ਹੀ)। ਭਲਾ = ਚੰਗਾ (ਉੱਦਮ)। ਜਿਤੁ = ਜਿਸ (ਉੱਦਮ) ਦੀ ਰਾਹੀਂ, ਜਿਸ (ਸਿਮਰਨ) ਦੀ ਰਾਹੀਂ। ਮਨਿ = ਮਨ ਵਿਚ।
SikhNet (Spanish)Sólo será Sublime entre los Raguis, oh Hermanos del Destino, el que tenga una mente en la que el Señor llegue a habitar.
ਰਾਗੁ ਨਾਦੁ ਸਭੁ ਸਚੁ ਹੈ; ਕੀਮਤਿ ਕਹੀ. ਨ ਜਾਇ ॥
raag naad sabh sach hai; keemat kahee. na jaae |
Sant Singh KhalsaThose Ragas which are in the Sound-current of the Naad are totally true; their value cannot be expressed.
Manmohan SinghThe melodies in which the Guru's word is sung. are all true. Their worth can be told not.
Manmohan Singh (Punjabi)ਜਿਨ੍ਹਾਂ ਤਰਾਨਿਆਂ ਵਿੱਚ ਗੁਰਾਂ ਦੀ ਬਾਣੀ ਗਾਇਨ ਕੀਤੀ ਜਾਂਦੀ ਹੈ, ਉਹ ਸਾਰੇ ਸੱਚੇ ਹਨ। ਉਨ੍ਹਾਂ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
Fareedkot Teekaਜਿਸ ਰਾਗ ਨਾਦ ਕਰ ਕੇ ਵਾਹਿਗੁਰੂ ਮਨ ਮੇਂ ਵਸੇ ਸੋ ਰਾਗ ਔ (ਨਾਦੁ) ਬਜੰਤ੍ਰ ਸਭ (ਸਚੁ) ਸਫਲ ਹੈਂ, ਤਿਸ ਕੀ ਕੀਮਤ ਕਹੀ ਨਹੀਂ ਜਾਤੀ ਹੈ॥
Prof. Sahib Singhਹੇ ਭਾਈ! ਸਦਾ-ਥਿਰ ਹਰਿ-ਨਾਮ (ਦਾ ਸਿਮਰਨ ਹੀ ਮਨੁੱਖ ਵਾਸਤੇ) ਸਭ ਕੁਝ ਹੈ, ਸਦਾ-ਥਿਰ ਹਰਿ-ਨਾਮ ਹੀ (ਮਨੁੱਖ ਵਾਸਤੇ) ਰਾਗ ਹੈ ਨਾਦ ਹੈ, (ਹਰਿ-ਨਾਮ ਦੇ ਸਿਮਰਨ ਦਾ) ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ।ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ)।
SikhNet (Spanish)Los Raguis que están en la corriente de Sonido del Naad, son totalmente verdaderos y su valor no se puede expresar.
ਰਾਗੈ ਨਾਦੈ ਬਾਹਰਾ; ਇਨੀ ਹੁਕਮੁ. ਨ ਬੂਝਿਆ ਜਾਇ ॥
raagai naadai baaharaa; inee hukam. na boojhiaa jaae |
Sant Singh KhalsaThose Ragas which are not in the Sound-current of the Naad - by these, the Lord's Will cannot be understood.
Manmohan SinghThe Lord is beyond melodies and airs. Merely through these, His will can be realised not.
Manmohan Singh (Punjabi)ਪ੍ਰਭੂ ਤਰਾਨਿਆਂ ਅਤੇ ਸੁਰੀਲੀਆਂ ਸੁਰਾਂ ਤੋਂ ਪਰੇਰ ਹੈ। ਨਿਰਾਪੁਰਾ ਇਨ੍ਹਾਂ ਦੇ ਰਾਹੀਂ ਉਸ ਦੀ ਰਜਾ ਅਨੁਭਵ ਨਹੀਂ ਕੀਤੀ ਜਾ ਸਕਦੀ।
Fareedkot Teekaਰਾਗ ਨਾਦ ਤੇ ਬਿਨਾ ਇਨ ਜੀਵੋਂ ਤੇ ਵਾਹਿਗੁਰੂ ਕਾ ਹੁਕਮ ਸਮਝਿਆ ਨਹੀਂ ਜਾਤਾ ਹੈ॥
Prof. Sahib Singhਪਰਮਾਤਮਾ (ਦਾ ਮਿਲਾਪ) ਰਾਗ (ਦੀ ਕੈਦ) ਤੋਂ ਪਰੇ ਹੈ, ਨਾਦ (ਦੀ ਕੈਦ) ਤੋਂ ਪਰੇ ਹੈ। ਇਹਨਾਂ (ਰਾਗਾਂ ਨਾਦਾਂ) ਦੀ ਰਾਹੀਂ (ਪਰਮਾਤਮਾ ਦੀ) ਰਜ਼ਾ ਨੂੰ ਸਮਝਿਆ ਨਹੀਂ ਜਾ ਸਕਦਾ।ਪਦ ਅਰਥ ਰਾਗੈ ਬਾਹਰਾ = ਰਾਗ (ਦੀ ਕੈਦ) ਤੋਂ ਪਰੇ। ਨਾਦੈ ਬਾਹਰਾ = ਨਾਦ (ਦੀ ਕੈਦ) ਤੋਂ ਪਰੇ। ਇਨੀ = ਇਹਨਾਂ (ਰਾਗਾਂ ਅਤੇ ਨਾਦਾਂ) ਦੀ ਰਾਹੀਂ। ਨਾਦੁ = ਆਵਾਜ਼, ਸਿੰਙੀ ਆਦਿਕ ਦਾ ਵਜਾਣਾ।
SikhNet (Spanish)Los Raguis que no entonan su mente en la Corriente de Sonido del Naad, no podrán entender la Voluntad del Señor.
ਨਾਨਕ. ਹੁਕਮੈ ਬੂਝੈ, ਤਿਨਾ ਰਾਸਿ ਹੋਇ; ਸਤਿਗੁਰ ਤੇ ਸੋਝੀ ਪਾਇ ॥
naanak. hukamai boojhai, tinaa raas hoe; satigur te sojhee paae |
Sant Singh KhalsaO Nanak, they alone are right, who understand the Will of the True Guru.
Manmohan SinghNanak, they alone are right, who realise their Lord's will. It is they who are blessed with understanding by the True Guru.
Manmohan Singh (Punjabi)ਨਾਨਕ, ਕੇਵਲ ਉਹ ਹੀ ਦਰੁਸਤ ਹੁੰਦੇ ਹਨ, ਜੋ ਸੁਆਮੀ ਦੀ ਰਜਾ ਨੂੰ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਹੀ ਸੱਚੇ ਗੁਰਾਂ ਪਾਸੋਂ ਸਮਝ ਪ੍ਰਦਾਨ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪੁਰਸ਼ ਹੁਕਮ ਕੋ ਸਮਝਤੇ ਹੈਂ ਤਿਨੋਂ ਕਾ ਰਾਗ ਗਾਵਿਆ ਹੂਆ (ਰਾਸਿ) ਸਚ ਹੋਤਾ ਹੈ, ਕਿਉਂ ਕਿ ਤਿਨੋਂ ਨੇ ਸਤਿਗੁਰੋਂ ਤੇ ਸੋਝੀ ਪਾਈ ਹੈ॥
Prof. Sahib Singhਹੇ ਨਾਨਕ! (ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਸਮਝ ਲੈਂਦਾ ਹੈ ਉਹਨਾਂ ਵਾਸਤੇ (ਰਾਗ ਭੀ) ਸਹਾਈ ਹੋ ਸਕਦਾ ਹੈ (ਉਂਞ ਨਿਰੇ ਰਾਗ ਹੀ ਆਤਮਕ ਜੀਵਨ ਦੇ ਰਸਤੇ ਵਿਚ ਸਹਾਈ ਨਹੀਂ ਹਨ)।ਪਦ ਅਰਥ ਬੂਝੈ = ਸਮਝਦਾ ਹੈ (ਇਕ-ਵਚਨ)। ਤਿਨਾ = ਉਹਨਾਂ ਵਾਸਤੇ। ਰਾਸਿ ਹੋਇ = (ਰਾਗ ਭੀ) ਰਾਸਿ ਹੋਇ, (ਰਾਗ ਭੀ) ਸਫਲ ਹੋ ਜਾਂਦਾ ਹੈ, (ਰਾਗ ਭੀ) ਸਹਾਇਕ ਹੋ ਜਾਂਦਾ ਹੈ। ਤੇ = ਤੋਂ, ਪਾਸੋਂ। ਸੋਝੀ = ਰਜ਼ਾ ਦੀ ਸੂਝ।
SikhNet (Spanish)Oh, dice Nanak, sólo están bien, quienes llegan a entender la Voluntad del Guru Verdadero
ਸਭੁ ਕਿਛੁ ਤਿਸ ਤੇ ਹੋਇਆ; ਜਿਉ ਤਿਸੈ ਦੀ ਰਜਾਇ ॥੨੪॥
sabh kichh tis te hoeaa; jiau tisai dee rajaae |24|
Sant Singh KhalsaEverything happens as He wills. ||24||
Manmohan SinghEverything comes to pass through Him, as per His will.
Manmohan Singh (Punjabi)ਹਰ ਇਕ ਚੀਜ ਉਸ ਦੇ ਰਾਹੀਂ ਹੀ ਉਸ ਦੇ ਭਾਣੇ ਅਨੁਸਾਰ ਹੁੰਦੀ ਹੈ।
Fareedkot Teekaਸਭ ਕਿਛ ਤਿਸ ਵਾਹਿਗੁਰੂ ਤੇ ਉਤਪਤ ਹੋਇਆ ਹੈ, ਤਾਂ ਤੇ ਜਿਸ ਪ੍ਰਕਾਰ ਤਿਸ ਕੀ ਰਸਾਇ ਹੋਤੀ ਹੈ, ਤੈਸੇ ਹੀ ਵਹੁ ਵਰਤਤਾ ਹੈ॥੨੪॥
Prof. Sahib Singhਗੁਰੂ ਪਾਸੋਂ ਇਹ ਸਮਝ ਪੈਂਦੀ ਹੈ ਕਿ ਸਭ ਕੁਝ ਉਸ ਪਰਮਾਤਮਾ ਤੋਂ ਹੀ ਹੋ ਰਿਹਾ ਹੈ, ਜਿਵੇਂ ਉਸ ਦੀ ਰਜ਼ਾ ਹੈ, (ਤਿਵੇਂ ਹੀ ਸਭ ਕੁਝ ਹੋ ਰਿਹਾ ਹੈ) ॥੨੪॥ਪਦ ਅਰਥ ਤਿਸ ਤੇ = (ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ) ਉਸ ਪਰਮਾਤਮਾ ਤੋਂ। ਜਿਉ = ਜਿਵੇਂ ॥੨੪॥
SikhNet (Spanish)y todo sucede así como Él lo desea. (24)