ੴ

ਸਿੱਖਬਾਣੀ · SikhBani

Ang 244

Sri Guru Granth Sahib · Raag Gauree · 2 shabads, 36 lines
Translations
Shabad Guru Amardas Ji Raag Gauree continued from Ang 243

ਹਰਿ ਗੁਣ ਸਾਰੀ. ਤਾ ਕੰਤ ਪਿਆਰੀ; ਨਾਮੇ ਧਰੀ ਪਿਆਰੋ ॥

har gun saaree. taa kant piaaree; naame dharee piaaro |

Sant Singh KhalsaDwell upon the Lord's Glories, and you shall be loved by your Husband, embracing love for the Naam, the Name of the Lord.
Manmohan SinghIf thou remember God's merits then thou shalt become dear unto thy Spouse and come to embrace love for the Name.
Manmohan Singh (Punjabi)ਜੇਕਰ ਤੂੰ ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਨੂੰ ਯਾਦ ਕਰੇ ਤਦ ਤੂੰ ਆਪਣੇ ਭਰਤੇ ਦੀ ਲਾਡਲੀ ਹੋ ਜਾਏਗੀ ਤੇ ਤੇਰੀ ਪ੍ਰੀਤ ਨਾਮ ਨਾਲ ਪੈ ਜਾਵੇਗੀ।
Fareedkot Teekaਜਬ ਹਰੀ ਕੇ ਗੁਣੋਂ ਕੋ ਸਮਾਲੇਗੀ ਤਾਂ ਕੰਤ ਨੂੰ ਪ੍ਯਾਰੀ ਲਗੇਗੀ, ਤਾਂ ਤੇ ਨਾਮ ਕੇ ਬੀਚ ਹੀ ਪ੍ਯਾਰੁ ਧਾਰਨ ਕਰੀ॥
Prof. Sahib Singhਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦੀ ਹੈ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ ਉਹ ਪਰਮਾਤਮਾ-ਪਤੀ ਦੀ ਪਿਆਰੀ ਬਣ ਜਾਂਦੀ ਹੈ।

ਪਦ ਅਰਥ ਸਾਰੀ = ਸੰਭਾਲੇ। ਨਾਮੇ = ਨਾਮ ਵਿਚ ਹੀ।

SikhNet (Spanish)pues si se acuerdan de las Glorias del Señor y aman el Naam, serán los Bienamados del Señor.

ਨਾਨਕ. ਕਾਮਣਿ ਨਾਹ ਪਿਆਰੀ; ਰਾਮ ਨਾਮੁ ਗਲਿ ਹਾਰੋ ॥੨॥

naanak. kaaman naah piaaree; raam naam gal haaro |2|

Sant Singh KhalsaO Nanak, the soul-bride who wears the necklace of the Lord's Name around her neck is loved by her Husband Lord. ||2||
Manmohan SinghNanak, the bride who has the necklace of Lord's Name around her neck is the beloved of her spouse.
Manmohan Singh (Punjabi)ਨਾਨਕ ਜਿਸ ਪਤਨੀ ਦੀ ਗਰਦਨ ਦੁਆਲੇ ਸੁਆਮੀ ਦੇ ਨਾਮ ਦੀ ਮਾਲਾ ਹੈ, ਉਹ ਆਪਣੇ ਕੰਤ ਦੀ ਲਾਡਲੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਇਸਤ੍ਰੀ ਪਤੀ ਕੋ ਪਿਆਰੀ ਹੈ ਜਿਸ ਨੇ ਕੰਠ ਮੇਂ ਰਾਮ ਨਾਮ ਕਾ ਹਾਰੁ ਪਹਿਰਿਆ ਹੈ॥੨॥
Prof. Sahib Singhਹੇ ਨਾਨਕ! ਜਿਸ ਜੀਵ-ਇਸਤ੍ਰੀ ਦੇ ਗਲ ਵਿਚ ਪਰਮਾਤਮਾ ਦਾ ਨਾਮ-ਹਾਰ ਪਿਆ ਰਹਿੰਦਾ ਹੈ, ਉਹ ਜੀਵ-ਇਸਤ੍ਰੀ ਪਰਮਾਤਮਾ ਦੀ ਪਿਆਰੀ ਹੋ ਜਾਂਦੀ ਹੈ ॥੨॥

ਪਦ ਅਰਥ ਕਾਮਣਿ = ਇਸਤ੍ਰੀ। ਨਾਹ ਪਿਆਰੀ = ਖਸਮ ਦੀ ਪਿਆਰੀ। ਗਲਿ = ਗਲਿ ਵਿਚ ॥੨॥

SikhNet (Spanish)Oh, dice Nanak, La novia es Su Bienamada si ella trae el Collar de Su Nombre. (2)

ਧਨ ਏਕਲੜੀ ਜੀਉ; ਬਿਨੁ ਨਾਹ ਪਿਆਰੇ ॥

dhan ekalarree jeeo; bin naah piaare |

Sant Singh KhalsaThe soul-bride who is without her beloved Husband is all alone.
Manmohan SinghSolitary is the wife without her Beloved Husband.
Manmohan Singh (Punjabi)ਐਨ ਇਕੱਲੀ ਹੈ ਪਤਨੀ ਆਪਣੇ ਪਿਆਰੇ ਕੰਤ ਬਗੈਰ।
Fareedkot Teekaਹੇ ਭਾਈ! ਇਹੁ ਇਸਤ੍ਰੀ ਤਿਸ ਪਿਆਰੇ ਪਤੀ ਬਿਨਾਂ ਏਕਲੀ ਹੈ, ਭਾਵ ਸੇ ਦੁਖੀ ਰਹਤੀ ਹੈ॥
Prof. Sahib Singhਹੇ ਜੀਉ! ਜੇਹੜੀ ਜੀਵ-ਇਸਤ੍ਰੀ ਪਿਆਰੇ ਪਤੀ-ਪ੍ਰਭੂ ਤੋਂ ਬਿਨਾ ਇਕੱਲੀ (ਸੁੰਞਾ ਜੀਵਨ ਬਿਤੀਤ ਕਰ ਰਹੀ) ਹੈ,
SikhNet (Spanish)Sin el Novio, la novia está sola;

ਦੂਜੈ ਭਾਇ ਮੁਠੀ ਜੀਉ; ਬਿਨੁ ਗੁਰਸਬਦ ਕਰਾਰੇ ॥

doojai bhaae mutthee jeeo; bin gurasabad karaare |

Sant Singh KhalsaShe is cheated by the love of duality, without the Word of the Guru's Shabad.
Manmohan SinghWithout the effectual humans of the Guru she is the cheated by another's Love.
Manmohan Singh (Punjabi)ਮੁਅੱਸਰ ਗੁਰਬਾਣੀ ਦੇ ਬਾਝੋਂ, ਉਹ ਹੋਰਸ ਦੀ ਪ੍ਰੀਤ ਕਰ ਕੇ ਠੱਗੀ ਗਈ ਹੈ।
Fareedkot Teekaਔਰ ਗੁਰੋਂ ਕੇ ਸਬਦਿ ਕਰਾਰੇ ਅਰਥਾਤ ਬਲ ਵਾਲੇ ਸੇ ਬਿਨਾਂ ਇਹੁ ਦ੍ਵੈਤ ਭਾਵ ਮੇਂ (ਮੁਠੀ) ਠਗੀ ਹੋਈ ਹੈ॥
Prof. Sahib Singhਉਹ ਗੁਰੂ ਦੇ ਸਹਾਰਾ ਦੇਣ ਵਾਲੇ ਸ਼ਬਦ ਤੋਂ ਬਿਨਾ ਹੋਰ ਹੋਰ ਪਿਆਰ ਵਿਚ ਠੱਗੀ ਜਾ ਰਹੀ ਹੈ।

ਪਦ ਅਰਥ ਭਾਇ = ਪਿਆਰ ਵਿਚ। ਮੁਠੀ = ਠੱਗੀ ਗਈ। ਕਰਾਰੇ = ਤਕੜੇ।

SikhNet (Spanish)engañada por la dualidad se encuentra sin la Palabra Poderosa del Amado Guru.

ਬਿਨੁ ਸਬਦ ਪਿਆਰੇ. ਕਉਣੁ ਦੁਤਰੁ ਤਾਰੇ; ਮਾਇਆ ਮੋਹਿ ਖੁਆਈ ॥

bin sabad piaare. kaun dutar taare; maaeaa mohi khuaaee |

Sant Singh KhalsaWithout the Shabad of her Beloved, how can she cross over the treacherous ocean? Attachment to Maya has led her astray.
Manmohan SinghWithout the dear Name what can enable her cross the formidable Ocean? The attachment of wealth has put her on the wrong track.
Manmohan Singh (Punjabi)ਨਾਮ ਸਨੇਹੀ ਦੇ ਬਗੈਰ ਉਸ ਨੂੰ ਕਠਨ ਸਮੁੰਦਰ ਤੋਂ ਕਿਹੜਾ ਪਾਰ ਕਰ ਸਕਦਾ ਹੈ? ਧੰਨ ਦੌਲਤ ਦੀ ਲਗਨ ਨੇ ਉਸ ਨੂੰ ਕੁਰਾਹੇ ਪਾ ਛਡਿਆ ਹੈ।
Fareedkot Teekaਤਿਸ ਗੁਰ ਉਪਦੇਸ ਕੇ (ਪਿਆਰੇ) ਪ੍ਰੇਮੀ ਬਿਨਾ ਇਸ ਮਾਇਆ ਕੇ ਮੋਹਿ ਕੀ ਗਵਾਈ ਹੋਈ ਕੌ ਇਸ ਦੁਸਤਰ ਸੰਸਾਰ ਸਮੁੰਦ੍ਰ ਸੇ ਕੌਣ ਤਾਰੇਗਾ॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਹੋਰ ਕੋਈ ਨਹੀਂ ਜੋ ਉਸ ਨੂੰ ਦੁੱਤਰ (ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਸਕਦਾ ਹੈ, ਉਹ ਮਾਇਆ ਦੇ ਮੋਹ ਵਿਚ (ਫਸੀ) ਖ਼ੁਆਰ ਹੁੰਦੀ ਰਹਿੰਦੀ ਹੈ।

ਪਦ ਅਰਥ ਦੁਤਰੁ = ਜਿਸ ਤੋਂ ਪਾਰ ਲੰਘਣਾ ਔਖਾ ਹੋਵੇ {दुस्तर}। ਮੋਹਿ = ਮੋਹ ਵਿਚ। ਖੁਆਈ = ਖੁੰਝੀ ਹੋਈ।

SikhNet (Spanish)Sin la Palabra, ¿cómo puede ella nadar a través del mar tempestuoso, si está debilitada cada vez más por la Maya?

ਕੂੜਿ ਵਿਗੁਤੀ. ਤਾ ਪਿਰਿ ਮੁਤੀ; ਸਾ ਧਨ. ਮਹਲੁ ਨ ਪਾਈ ॥

koorr vigutee. taa pir mutee; saa dhan. mehal na paaee |

Sant Singh KhalsaRuined by falsehood, she is deserted by her Husband Lord. The soul-bride does not attain the Mansion of His Presence.
Manmohan SinghWhen she was ruined by falsehood then was she abandoned by the groom. The bride obtains not Lord's presence.
Manmohan Singh (Punjabi)ਜਦ ਉਸ ਨੂੰ ਝੁਠ ਨੇ ਬਰਬਾਦ ਕਰ ਦਿਤਾ, ਤਦ ਖਸਮ ਨੇ ਉਸ ਨੂੰ ਤਲਾਂਜਲੀ ਦੇ ਦਿਤੀ, ਪਤਨੀ ਸੁਆਮੀ ਦੀ ਹਜ਼ੂਰੀ ਨੂੰ ਪ੍ਰਾਪਤ ਨਹੀਂ ਹੁੰਦੀ।
Fareedkot Teekaਜਬ ਇਹ ਝੂਠ ਮੇਂ (ਵਿਗੁਤੀ) ਖਰਾਬ ਹੋਈ ਤਬ ਇਹੁ ਪਤੀ ਤੇ (ਮੁਤੀ) ਛੁਟੀ, ਅਰਥਾਤ ਪਤੀ ਨੇ ਤਿਆਗ ਦਈ। ਤਿਸੀ ਤੇ ਉਸ ਇਸਤ੍ਰੀ ਨੇ ਅਪਨੇ ਸਰੂਪ ਮੇਂ ਇਸਥਤੀ ਨਹੀਂ ਪਾਈ ਹੈ॥
Prof. Sahib Singhਜਦੋਂ ਜੀਵ-ਇਸਤ੍ਰੀ (ਮਾਇਆ ਦੇ) ਝੂਠੇ ਮੋਹ ਵਿਚ ਖ਼ੁਆਰ ਹੁੰਦੀ ਹੈ, ਤਦੋਂ (ਜਾਣੋ ਕਿ) ਖਸਮ-ਪ੍ਰਭੂ ਵਲੋਂ ਉਹ ਛੁੱਟੜ ਹੋਈ ਪਈ ਹੈ, ਉਹ ਜੀਵ-ਇਸਤ੍ਰੀ ਪਰਮਾਤਮਾ-ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀ।

ਪਦ ਅਰਥ ਕੂੜਿ = ਕੂੜ ਵਿਚ, ਝੂਠੇ ਮੋਹ ਵਿਚ। ਵਿਗੁਤੀ = ਖ਼ੁਆਰ ਹੋਈ। ਪਿਰਿ = ਪਿਰ ਨੇ, ਪਤੀ ਨੇ। ਮੁਤੀ = ਮੁੱਤੀ, ਛੱਡ ਦਿੱਤੀ।

SikhNet (Spanish)Seducida por lo que es falso, abandona el Nombre Verdadero, y así no se remonta al Castillo del Señor.

ਗੁਰਸਬਦੇ ਰਾਤੀ. ਸਹਜੇ ਮਾਤੀ; ਅਨਦਿਨੁ ਰਹੈ ਸਮਾਏ ॥

gurasabade raatee. sahaje maatee; anadin rahai samaae |

Sant Singh KhalsaBut she who is attuned to the Guru's Shabad is intoxicated with celestial love; night and day, she remains absorbed in Him.
Manmohan SinghShe who is imbued with Gurbani, gets intoxicated with Lord's love and night and day, remains absorbed in Him.
Manmohan Singh (Punjabi)ਜੋ ਗੁਰਬਾਣੀ ਨਾਲ ਰੰਗੀਜੀ ਹੈ, ਉਹ ਪ੍ਰਭੂ ਦੀ ਪ੍ਰੀਤ ਨਾਲ ਮਤਵਾਲੀ ਹੋ ਜਾਂਦੀ ਹੈ ਅਤੇ ਦਿਨ ਰਾਤ ਉਸ ਅੰਦਰ ਲੀਨ ਰਹਿੰਦੀ ਹੈ।
Fareedkot Teekaਔਰ ਜੋ ਗੁਰੋਂ ਕੇ ਸਬਦ ਮੇਂ ਰਾਤੀ ਹੈ, ਸੋ ਸਾਂਤੀ ਵਾ ਗਿਆਨ ਮੇਂ (ਮਾਤੀ) ਮਸਤ ਹੋ ਕਰ ਨਿਰੰਤ੍ਰ ਹੀ ਅਪਨੇ ਸ੍ਵਾਮੀ ਮੇਂ ਸਮਾਇ ਰਹੀ ਹੈ॥
Prof. Sahib Singh(ਪਰ) ਜੇਹੜੀ ਜੀੜ-ਇਸਤ੍ਰੀ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, ਉਹ ਹਰ ਵੇਲੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੀ ਹੈ।

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਮਾਤੀ = ਮਸਤ।

SikhNet (Spanish)Pero imbuida con la Palabra e inmersa en el Equilibrio, ella sí podrá estar entonada con el Señor día y noche.

ਨਾਨਕ. ਕਾਮਣਿ ਸਦਾ ਰੰਗਿ ਰਾਤੀ; ਹਰਿ ਜੀਉ ਆਪਿ ਮਿਲਾਏ ॥੩॥

naanak. kaaman sadaa rang raatee; har jeeo aap milaae |3|

Sant Singh KhalsaO Nanak, that soul-bride who remains constantly steeped in His Love, is blended by the Lord into Himself. ||3||
Manmohan SinghThe Venerable Lord blends with Himself the wife, who, ever, remains steeped in His Love.
Manmohan Singh (Punjabi)ਪੂਜਯ ਪ੍ਰਭੂ ਉਸ ਪਤਨੀ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ ਜੋ ਉਸ ਦੀ ਪ੍ਰੀਤ ਅੰਦਰ ਹਮੇਸ਼ਾਂ ਰੰਗੀ ਰਹਿੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਸੋ ਇਸਤ੍ਰੀ ਸਦਾ (ਰੰਗਿ) ਪ੍ਰੇਮ ਮੇਂ ਰਾਤੀ ਹੋਈ ਹਰਿ ਜੀ ਨੇ ਅਪਨੇ ਸਾਥ ਆਪ ਹੀ ਮਿਲਾਇ ਲਈ ਹੈ॥੩॥
Prof. Sahib Singhਹੇ ਨਾਨਕ! ਉਹ ਜੀਵ-ਇਸਤ੍ਰੀ ਸਦਾ (ਪ੍ਰਭੂ-ਪਤੀ ਦੇ) ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਉਸ ਨੂੰ ਪਰਮਾਤਮਾ ਆਪ (ਆਪਣੇ ਚਰਨਾਂ ਵਿਚ) ਮਿਲਾਈ ਰੱਖਦਾ ਹੈ ॥੩॥
SikhNet (Spanish)Oh, dice Nanak, tal persona está siempre imbuida en el Amor del Señor y está unida con el Señor por Su Gracia. (3)

ਤਾ ਮਿਲੀਐ. ਹਰਿ ਮੇਲੇ ਜੀਉ; ਹਰਿ ਬਿਨੁ. ਕਵਣੁ ਮਿਲਾਏ ॥

taa mileeai. har mele jeeo; har bin. kavan milaae |

Sant Singh KhalsaIf the Lord merges us with Himself, we are merged with Him. Without the Dear Lord, who can merge us with Him?
Manmohan SinghIf God unites only then do we meet him. Without God who can cause us to meet Him.?
Manmohan Singh (Punjabi)ਜੇਕਰ ਵਾਹਿਗੁਰੁ ਮਿਲਾਵੇ, ਕੇਵਲ ਤਦ ਹੀ ਅਸੀਂ ਉਸ ਨੂੰ ਮਿਲ ਸਕਦੇ ਹਾਂ। ਹਰੀ ਦੇ ਬਾਝੋਂ ਕਿਹੜਾ ਸਾਨੂੰ ਉਸ ਨਾਲ ਮਿਲਾ ਸਕਦਾ ਹੈ?
Fareedkot Teekaਹੇ ਭਾਈ! ਤਬ ਮਿਲੀਤਾ ਹੈ, ਜਬ ਹਰਿ ਜੀ ਆਪ ਹੀ ਅਪਨੇ ਸਾਥ ਮੇਲੇ। ਤਿਸ ਹਰੀ ਸੇ ਬਿਨਾ ਔਰ ਤਿਸ ਕੇ ਸਾਥ ਕੌਨ ਮਿਲਾਵੈ, ਅਰਥਾਤ ਕੋਈ ਨਹੀਂ ਮਿਲਾਵਤਾ॥
Prof. Sahib Singhਹੇ ਜੀਉ! (ਪ੍ਰਭੂ-ਚਰਨਾਂ ਵਿਚ) ਤਦੋਂ ਹੀ ਮਿਲ ਸਕੀਦਾ ਹੈ, ਜੇ ਪ੍ਰਭੂ ਆਪ ਹੀ ਮਿਲਾ ਲਏ। ਪਰਮਾਤਮਾ ਤੋਂ ਬਿਨਾ (ਉਸ ਦੇ ਚਰਨਾਂ ਵਿਚ) ਹੋਰ ਕੌਣ ਮਿਲਾ ਸਕਦਾ ਹੈ?
SikhNet (Spanish)Nos encontramos con el Señor si así es Su Voluntad; ¿cómo Lo podríamos encontrar si no es a través de Su Gracia?

ਬਿਨੁ ਗੁਰ ਪ੍ਰੀਤਮ ਆਪਣੇ ਜੀਉ; ਕਉਣੁ ਭਰਮੁ ਚੁਕਾਏ ॥

bin gur preetam aapane jeeo; kaun bharam chukaae |

Sant Singh KhalsaWithout our Beloved Guru, who can dispel our doubt?
Manmohan SinghWithout our beloved Guru who can dispel our doubt?
Manmohan Singh (Punjabi)ਆਪਣੇ ਪਿਆਰੇ ਗੁਰਾਂ ਦੇ ਬਗੈਰ, ਸਾਡਾ ਵਹਿਮ ਕਿਹੜਾ ਦੂਰ ਕਰ ਸਕਦਾ ਹੈ?
Fareedkot Teekaਹੇ ਭਾਈ! ਆਪਣੇ ਗੁਰੂ ਪ੍ਰੀਤਮ ਸੇ ਬਿਨਾ ਇਸ ਕਾ ਭ੍ਰਮ ਕੌਣ ਚੁਕਾਵੈ, ਭਾਵ ਗੁਰੂ ਹੀ ਭ੍ਰਮ ਕੇ ਦੂਰ ਕਰਤਾ ਹੈ॥
Prof. Sahib Singh(ਕਿਉਂਕਿ,) ਹੇ ਜੀਉ! ਆਪਣੇ ਪ੍ਰੀਤਮ ਗੁਰੂ ਤੋਂ ਬਿਨਾ ਹੋਰ ਕੋਈ (ਸਾਡੇ ਮਨ ਦੀ) ਭਟਕਣਾ ਨੂੰ ਦੂਰ ਨਹੀਂ ਕਰ ਸਕਦਾ।

ਪਦ ਅਰਥ ਭਰਮੁ = ਮਨ ਦੀ ਭਟਕਣਾ। ਚੁਕਾਏ = ਦੂਰ ਕਰੇ।

SikhNet (Spanish)Sin el Guru, sin nuestro Bienamado, ¿quién va a disipar nuestra duda?

ਗੁਰੁ. ਭਰਮੁ ਚੁਕਾਏ, ਇਉ ਮਿਲੀਐ ਮਾਏ; ਤਾ. ਸਾ ਧਨ ਸੁਖੁ ਪਾਏ ॥

gur. bharam chukaae, iau mileeai maae; taa. saa dhan sukh paae |

Sant Singh KhalsaThrough the Guru, doubt is dispelled. O my mother, this is the way to meet Him; this is how the soul-bride finds peace.
Manmohan SinghThrough the Guru, the doubt is dispelled this is the way to meet God, O my mother and like this the bride attains peace.
Manmohan Singh (Punjabi)ਗੁਰਾਂ ਦੇ ਰਾਹੀਂ ਸੰਦੇਹ ਦੂਰ ਹੋ ਜਾਂਦਾ ਹੈ। ਇਹ ਹੈ ਤਰੀਕਾ ਵਾਹਿਗੁਰੂ ਨੂੰ ਭੇਟਣ ਦਾ ਹੇ ਮੇਰੀ ਮਾਤਾ! ਤੇ ਇਸ ਤਰ੍ਹਾਂ ਮੁੰਧ ਆਰਾਮ ਪਾ ਲੈਂਦੀ ਹੈ।
Fareedkot Teekaਹੇ ਭਾਈ! ਜਬ ਸਤਿਗੁਰੂ ਭਰਮ ਕੋ ਦੂਰ ਕਰੇ ਤਬ ਤਿਸ ਸਾਥ ਮਿਲੀਤਾ ਹੈ ਔਰ ਜਬ ਮਿਲੈ ਤਬ ਇਹੁ ਇਸਤ੍ਰੀ ਸੁਖੋਂ ਕੌ ਪਾਵਤੀ ਹੈ॥
Prof. Sahib Singhਹੇ ਮਾਂ! ਜੇ ਗੁਰੂ (ਜੀਵ-ਇਸਤ੍ਰੀ ਦੇ ਮਨ ਦੀ) ਭਟਕਣਾ ਦੂਰ ਕਰ ਦੇਵੇ, ਤਾਂ ਇਸ ਤਰ੍ਹਾਂ (ਪ੍ਰਭੂ-ਚਰਨਾਂ ਵਿਚ) ਮਿਲ ਸਕੀਦਾ ਹੈ, ਤਦੋਂ ਹੀ ਜੀਵ-ਇਸਤ੍ਰੀ ਆਤਮਕ ਆਨੰਦ ਮਾਣਦੀ ਹੈ।

ਪਦ ਅਰਥ ਮਾਏ = ਹੇ ਮਾਂ!

SikhNet (Spanish)A través del Guru nuestra duda desaparece y la novia se encuentra con el Señor y está en Éxtasis.

ਗੁਰ ਸੇਵਾ ਬਿਨੁ. ਘੋਰ ਅੰਧਾਰੁ; ਬਿਨੁ ਗੁਰ. ਮਗੁ ਨ ਪਾਏ ॥

gur sevaa bin. ghor andhaar; bin gur. mag na paae |

Sant Singh KhalsaWithout serving the Guru, there is only pitch darkness. Without the Guru, the Way is not found.
Manmohan SinghSans Guru's service, there is pitch darkness. Without the Guru the way is not found.
Manmohan Singh (Punjabi)ਗੁਰਾਂ ਦੀ ਟਹਿਲ ਦੇ ਬਾਝੋਂ ਅਨ੍ਹੇਰ-ਘੁੱਪ ਹੈ। ਗੁਰਾਂ ਦੇ ਬਗੈਰ ਰਸਤਾ ਨਹੀਂ ਲੱਭਦਾ।
Fareedkot Teekaਸਤਿਗੁਰੋਂ ਕੀ ਸੇਵਾ ਸੇ ਬਿਨਾਂ ਅਗ੍ਯਾਨ ਰੂਪੀ (ਘੋਰ) ਭ੍ਯਾਨਕ, ਵਾ ਸੰਘਨਾ ਅੰਧੇਰੇ ਵਿਚੋਂ ਗੁਰੋਂ ਸੇ ਬਿਨਾਂ ਕੋਈ ਰਸਤਾ ਨਹੀਂ ਪਾਵਤਾ ਹੈ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ (ਜੀਵਨ ਦਾ ਸਹੀ) ਰਸਤਾ ਲੱਭ ਨਹੀਂ ਸਕਦਾ।

ਪਦ ਅਰਥ ਘੋਰ ਅੰਧਾਰੁ = ਘੁੱਪ ਹਨੇਰਾ। ਮਗੁ = ਰਸਤਾ।

SikhNet (Spanish)Sin el Servicio al Guru, todo es oscuro para nosotros; sin el Guru, uno no encuentra el Sendero.

ਕਾਮਣਿ ਰੰਗਿ ਰਾਤੀ, ਸਹਜੇ ਮਾਤੀ; ਗੁਰ ਕੈ ਸਬਦਿ ਵੀਚਾਰੇ ॥

kaaman rang raatee, sahaje maatee; gur kai sabad veechaare |

Sant Singh KhalsaThat wife who is intuitively imbued with the color of His Love, contemplates the Word of the Guru's Shabad.
Manmohan SinghThe wife who is imbued with the Divine dye and is absorbed in the love of the Lord, dwells on the Guru's hymns.
Manmohan Singh (Punjabi)ਪਤਨੀ ਜੋ ਰੱਬੀ ਰੰਗ ਨਾਲ ਰੰਗੀ ਹੋਈ ਅਤੇ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੈ, ਉਹ ਗੁਰਾਂ ਦੀ ਬਾਣੀ ਦੀ ਸੋਚ-ਵੀਚਾਰ ਕਰਦੀ ਹੈ।
Fareedkot Teekaਜੋ ਇਸਤ੍ਰੀ ਤਿਸ ਹਰੀ ਕੇ ਪ੍ਰੇਮ ਮੇਂ ਰਾਤੀ ਹੈ, ਸੋਈ ਗੁਰੋਂ ਕੇ ਸਬਦ ਕੇ ਵੀਚਾਰ ਦ੍ਵਾਰਾ ਸੁਭਾਵਿਕ ਮਾਤੀ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਪ੍ਰਭੂ-ਪਤੀ ਦੇ ਗੁਣਾਂ ਨੂੰ) ਆਪਣੇ ਸੋਚ-ਮੰਡਲ ਵਿਚ ਟਿਕਾਂਦੀ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਤੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ।
SikhNet (Spanish)Oh, dice Nanak, La Novia enamorada e imbuida en el Equilibrio, habita en el Bani de la Palabra del Guru,

ਨਾਨਕ. ਕਾਮਣਿ ਹਰਿ ਵਰੁ ਪਾਇਆ; ਗੁਰ ਕੈ ਭਾਇ ਪਿਆਰੇ ॥੪॥੧॥

naanak. kaaman har var paaeaa; gur kai bhaae piaare |4|1|

Sant Singh KhalsaO Nanak, the soul-bride obtains the Lord as her Husband, by enshrining love for the Beloved Guru. ||4||1||
Manmohan SinghNanak, by enshrining love for the Beloved Guru the bride has found God, as her Groom.
Manmohan Singh (Punjabi)ਨਾਨਕ ਪ੍ਰੀਤਵਾਨ ਗੁਰਾਂ ਨਾਲ ਪ੍ਰੇਮ ਪਾ ਕੇ ਪਤਨੀ ਨੇ ਵਾਹਿਗੁਰੂ ਨੂੰ ਆਪਣੇ ਕੰਤ ਵਜੋ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੁ ਜਗ੍ਯਾਸੂ ਇਸਤ੍ਰੀ ਨੇ ਗੁਰੋਂ ਕੇ ਪ੍ਰੇਮ ਕਰ ਕੇ ਪਿਆਰੇ ਹਰੀ ਪਤੀ ਕੋ ਪਾਇ ਲੀਆ ਹੈ॥੪॥੧॥
Prof. Sahib Singhਹੇ ਨਾਨਕ! ਗੁਰੂ ਦੇ ਪ੍ਰੇਮ ਵਿਚ ਗੁਰੂ ਦੇ ਪਿਆਰ ਵਿਚ ਟਿਕਣ ਕਰਕੇ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ॥੪॥੧॥

ਪਦ ਅਰਥ ਵਰੁ = ਖਸਮ। ਭਾਇ = ਪਿਆਰ ਵਿਚ ॥੪॥

* ਨੋਟ: ਪਾਠਕ ਸੱਜਣ ਇਸ ਛੰਤ ਵਿਚ ਅਤੇ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਦੋ ਛੰਤਾਂ ਵਿਚ ਲਫ਼ਜ਼ਾਂ ਦੀ ਡੂੰਘੀ ਸਾਂਝ ਵੇਖਣ, ਜੋ ਸਬਬ ਨਾਲ ਹੀ ਨਹੀਂ ਹੋ ਗਈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ। ਵਨਗੀ-ਮਾਤ੍ਰ ਕੁਝ ਸਾਂਝੇ ਲਫ਼ਜ਼ ਹੇਠ ਦਿੱਤੇ ਜਾਂਦੇ ਹਨ: ਸਾਧਨ, ਨਾਨਕ ਸਾਧਨ ਮਿਲੈ ਮਿਲਾਈ, ਏਕਲੜੀ, ਨਾਹ।

SikhNet (Spanish)y encuentra a su Señor, el Dios, a través del Amor a su Verdadero Guru. (4-1)

Open this shabad (26 lines, Angs 243-244) →

Shabad Guru Amardas Ji Raag Gauree continues on Ang 245

ਗਉੜੀ ਮਹਲਾ ੩ ॥

gaurree mahalaa 3 |

Sant Singh KhalsaGauree, Third Mehl:
Manmohan SinghGauri 3rd Guru.
Manmohan Singh (Punjabi)ਗਊੜੀ ਪਾਤਸ਼ਾਹੀ ਤੀਜੀ।
SikhNet (Spanish)Gauri, Mejl Guru Amar Das, Tercer Canal Divino.

ਪਿਰ ਬਿਨੁ. ਖਰੀ ਨਿਮਾਣੀ ਜੀਉ; ਬਿਨੁ ਪਿਰ. ਕਿਉ ਜੀਵਾ ਮੇਰੀ ਮਾਈ ॥

pir bin. kharee nimaanee jeeo; bin pir. kiau jeevaa meree maaee |

Sant Singh KhalsaWithout my Husband, I am utterly dishonored. Without my Husband Lord, how can I live, O my mother?
Manmohan SinghWithout my Husband, I am greatly dishonoured. How can I live without my Master, O my Mother?
Manmohan Singh (Punjabi)ਆਪਣੇ ਖ਼ਸਮ ਦੇ ਬਗੇਰ ਮੈਂ ਬੜੀ ਬੇਪਤੀ ਹਾਂ। ਮੈਂ ਆਪਣੇ ਮਾਲਕ ਦੇ ਬਾਝੋਂ ਕਿਸ ਤਰ੍ਹਾਂ ਜੀਊ ਸਕਦੀ ਹਾਂ, ਹੈ ਮੇਰੀ ਮਾਤਾ?
Fareedkot Teeka(ਮਾਈ) ਹੇ ਭਾਈ! ਮੇਂ ਅਪਨੇ ਪਤੀ ਸੇ ਬਿਨਾਂ ਖਰੀ ਹੀ ਨਿਮਾਣੀ ਹੋ ਰਹੀ ਹੂੰ। ਕਿਉਂਕਿ ਤਿਸ ਪਤੀ ਸੇ ਬਿਨਾ ਮੇਰਾ ਜੀਵਨ ਕੈਸੇ ਹੋਵੈ?
Prof. Sahib Singhਹੇ ਮੇਰੀ ਮਾਂ! ਪਤੀ-ਪ੍ਰਭੂ ਦੇ ਮਿਲਾਪ ਤੋਂ ਬਿਨਾ ਮੇਰੀ ਜਿੰਦ ਬਹੁਤ ਕੰਗਾਲ ਜਿਹੀ ਰਹਿੰਦੀ ਹੈ, ਪ੍ਰਭੂ-ਪਤੀ ਦੇ ਮੇਲ ਤੋਂ ਬਿਨਾ ਮੇਰੇ ਅੰਦਰ ਆਤਮਕ ਜੀਵਨ ਆ ਨਹੀਂ ਸਕਦਾ।

ਪਦ ਅਰਥ ਖਰੀ = ਬਹੁਤ। ਨਿਮਾਣੀ = ਗਰੀਬ। ਕਿਉ ਜੀਵਾ = ਕਿਵੇਂ ਮੈਂ ਜੀਊ ਸਕਦੀ ਹਾਂ? ਮੇਰੇ ਅੰਦਰ ਆਤਮਕ ਜੀਵਨ ਨਹੀਂ ਆ ਸਕਦਾ। ਮਾਈ = ਹੇ ਮਾਂ!

SikhNet (Spanish)Estoy completamente perdido sin mi Señor, oh mi madre,

ਪਿਰ ਬਿਨੁ ਨੀਦ. ਨ ਆਵੈ ਜੀਉ; ਕਾਪੜੁ. ਤਨਿ ਨ ਸੁਹਾਈ ॥

pir bin need. na aavai jeeo; kaaparr. tan na suhaaee |

Sant Singh KhalsaWithout my Husband, sleep does not come, and my body is not adorned with my bridal dress.
Manmohan SinghWithout my Spouse I get no sleep and dress bedecks not my body.
Manmohan Singh (Punjabi)ਆਪਣੇ ਭਰਤੇ ਦੇ ਬਾਝੋਂ ਮੈਨੂੰ ਨੀਦਰਂ ਨਹੀਂ ਪੈਦੀ, ਅਤੇ ਪੁਸ਼ਾਕ ਮੇਰੇ ਸਰੀਰ ਨੂੰ ਨਹੀਂ ਸੋਭਦੀ।
Fareedkot Teekaਹੇ ਭਾਈ! ਤਿਸ ਪਤੀ ਸੇ ਬਿਨਾਂ ਮੇਰੇ ਕੋ ਪ੍ਰਤੱਖ ਵਾ ਸਾਂਤੀ ਰੂਪ ਨਿੰਦ੍ਰਾ ਨਹੀਂ ਆਵਤੀ ਹੈ, ਔਰ ਪ੍ਰਤੱਖ ਵਾ ਸਰੀਰ ਰੂਪੀ ਬਸਤਰ ਭੀ ਸੁਹਾਵਤਾ ਨਹੀਂ ਹੈ॥
Prof. Sahib Singh(ਹੇ ਮਾਂ!) ਪ੍ਰਭੂ-ਪਤੀ ਤੋਂ ਬਿਨਾ ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ, ਮੈਨੂੰ ਆਪਣੇ ਸਰੀਰ ਉਤੇ ਕੋਈ ਕੱਪੜਾ ਨਹੀਂ ਸੁਖਾਂਦਾ।

ਪਦ ਅਰਥ ਨੀਦ = ਸੁੱਖ ਦੀ ਨੀਂਦ, ਸ਼ਾਂਤੀ। ਕਾਪੜੁ = ਕੱਪੜਾ। ਤਨਿ = ਸਰੀਰ ਉੱਤੇ।

SikhNet (Spanish)¿cómo puedo vivir sin mi Maestro? Sin Él, no duermo ni por un momento, y el vestido nupcial no significa nada.

ਕਾਪਰੁ ਤਨਿ ਸੁਹਾਵੈ. ਜਾ ਪਿਰ ਭਾਵੈ; ਗੁਰਮਤੀ ਚਿਤੁ ਲਾਈਐ ॥

kaapar tan suhaavai. jaa pir bhaavai; guramatee chit laaeeai |

Sant Singh KhalsaThe bridal dress looks beautiful upon my body, when I am pleasing to my Husband Lord. Following the Guru's Teachings, my consciousness is focused on Him.
Manmohan SinghOh my body the clothes look beautiful when I become pleasing to my Spouse. By Guru's instruction my soul is attuned to Him.
Manmohan Singh (Punjabi)ਜਦ ਮੈਂ ਆਪਣੇ ਕੰਤ ਨੂੰ ਚੰਗੀ ਲੱਗਦੀ ਹਾਂ ਤਾਂ ਮੇਰੇ ਸਰੀਰ ਉਤੇ ਕਪੜੇ ਸੋਹਣੇ ਸਜਦੇ ਹਨ, ਗੁਰਾਂ ਦੇ ਉਪਦੇਸ਼ ਦੁਆਰਾ ਮੇਰੀ ਆਤਮਾ ਉਸ ਨਾਲ ਇਕ-ਸੁਰ ਹੋ ਗਈ ਹੈ।
Fareedkot Teekaਇਹੁ ਸਰੀਰ ਰੂਪੀ ਕਪੜਾ ਵਾ ਸਰੀਰ ਮੇਂ ਬਸਤ੍ਰ ਤਬ ਸੁਹਾਵਤੇ ਹੈਂ ਜਬ ਪਤੀ ਕੋ ਭਾਵੈ। ਤਾਂ ਤੇ ਗੁਰੋਂ ਕੀ ਸਿਖ੍ਯਾ ਦ੍ਵਾਰਾ ਹਰੀ ਮੇਂ ਚਿਤ ਕੌ ਲਗਾਈਐ॥
Prof. Sahib Singh(ਹੇ ਮਾਂ!) ਕੱਪੜਾ ਸਰੀਰ ਉਤੇ ਤਦੋਂ ਹੀ ਸੁਖਾਂਦਾ ਹੈ, ਜਦੋਂ ਮੈਂ ਪ੍ਰਭੂ-ਪਤੀ ਨੂੰ ਭਾ ਜਾਵਾਂ। (ਪਰ, ਹੇ ਮਾਂ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪ੍ਰਭੂ ਵਿਚ ਚਿੱਤ ਜੁੜ ਸਕਦਾ ਹੈ।

ਪਦ ਅਰਥ ਕਾਪਰੁ = ਕੱਪੜਾ। ਜਾ = ਜਦੋਂ। ਪਿਰ ਭਾਵੈ = ਪਿਰ ਨੂੰ ਪਸੰਦ ਆਉਂਦੀ ਹੈ।

SikhNet (Spanish)El vestido de bodas me queda solamente si el Maestro me ama, y si con la Palabra del Guru estoy entonada con Él.

ਸਦਾ ਸੁਹਾਗਣਿ. ਜਾ ਸਤਿਗੁਰੁ ਸੇਵੇ; ਗੁਰ ਕੈ ਅੰਕਿ ਸਮਾਈਐ ॥

sadaa suhaagan. jaa satigur seve; gur kai ank samaaeeai |

Sant Singh KhalsaI become His happy soul-bride forever, when I serve the True Guru; I sit in the Lap of the Guru.
Manmohan SinghIf she serve the True Guru, for ever, she becomes a happy wife and sits into the Guru's lap.
Manmohan Singh (Punjabi)ਜੇਕਰ ਉਹ ਸੱਚੇ ਗੁਰਾਂ ਦੀ ਘਾਲ ਕਮਾਵੇ ਤਾਂ ਹਮੇਸ਼ਾਂ ਲਈ ਉਹ ਪਰਸੰਨ ਪਤਨੀ ਹੋ ਜਾਂਦੀ, ਗੁਰਾਂ ਦੀ ਗੋਦੀ ਵਿੱਚ ਲੀਨ ਹੋ ਜਾਂਦੀ ਹੈ।
Fareedkot Teekaਅਰੁ ਜਬ ਗੁਰੋਂ ਕੀ ਸੇਵਾ ਕਰ ਕੇ ਗੁਰੋਂ ਕੇ (ਅੰਕਿ) ਰਿਦੇ ਮੇਂ ਸਮਾਇ ਜਾਵੇ ਤਬ ਸੋ ਸਦਾ ਸੁਹਾਗਣੀ ਹੋਵੇ॥ ਯਥਾ ਭਾਈ ਗੁਰਦਾਸ ਜੀ-☬'ਮੁਰਦੇ ਵਾਂਗ ਮੁਰੀਦ ਹੋਇ ਗੁਰ ਗੋਰ ਸਮਾਵੈ॥'
Prof. Sahib Singhਜਦੋਂ ਜੀਵ-ਇਸਤ੍ਰੀ ਗੁਰੂ ਦੀ ਸਰਨ ਪੈਂਦੀ ਹੈ, ਤਦੋਂ ਉਹ ਸਦਾ ਵਾਸਤੇ ਭਾਗਾਂ ਵਾਲੀ ਬਣ ਜਾਂਦੀ ਹੈ। (ਇਸ ਵਾਸਤੇ, ਹੇ ਮਾਂ!) ਗੁਰੂ ਦੀ ਗੋਦ ਵਿਚ ਹੀ ਟਿਕੇ ਰਹਿਣਾ ਚਾਹੀਦਾ ਹੈ।

ਪਦ ਅਰਥ ਅੰਕਿ = ਅੰਕ ਵਿਚ, ਗੋਦ ਵਿਚ।

SikhNet (Spanish)Sirviendo al Guru, el Maestro me hace Suya, y me toma en Su Dulce Abrazo.

ਗੁਰਸਬਦੈ ਮੇਲਾ. ਤਾ ਪਿਰੁ ਰਾਵੀ; ਲਾਹਾ ਨਾਮੁ ਸੰਸਾਰੇ ॥

gurasabadai melaa. taa pir raavee; laahaa naam sansaare |

Sant Singh KhalsaThrough the Word of the Guru's Shabad, the soul-bride meets her Husband Lord, who ravishes and enjoys her. The Naam, the Name of the Lord, is the only profit in this world.
Manmohan SinghIf she meets her Beloved through Guru's instruction, then does He enjoy her. The Name alone is the profitable concern in the world.
Manmohan Singh (Punjabi)ਜੇਕਰ ਉਹ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਪ੍ਰੀਤਮ ਨੂੰ ਭੇਟ ਲਵੇ, ਤਦ ਉਹ ਉਸ ਨੂੰ ਮਾਣਦਾ ਹੈ। ਇਸ ਜਹਾਨ ਅੰਦਰ ਕੇਵਲ ਨਾਮ ਹੀ ਇਕ ਲਾਹੇਵੰਦਾ ਕੰਮ ਹੈ।
Fareedkot Teekaਜਬ ਗੁਰੋਂ ਕੇ ਸਬਦ ਕਾ ਮੇਲਾ ਭਯਾ ਤਬ ਮੈਂ ਪਤੀ ਨੇ ਰਾਵੀ, ਅਰਥਾਤ ਅਭੇਦ ਕਰੀ ਹੂੰ। ਇਸੁ ਸੰਸਾਰ ਮੇਂ ਨਾਮ ਕਾ ਲਾਭ ਲੀਆ॥
Prof. Sahib Singh(ਹੇ ਮਾਂ!) ਜਦੋਂ ਗੁਰੂ ਦੇ ਸ਼ਬਦ ਵਿਚ (ਮੇਰਾ ਚਿੱਤ) ਜੁੜਦਾ ਹੈ, ਤਦੋਂ ਮੈਂ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹਾਂ। (ਹੇ ਮਾਂ!) ਪ੍ਰਭੂ ਦਾ ਨਾਮ ਹੀ ਜਗਤ ਵਿਚ (ਅਸਲ) ਖੱਟੀ ਹੈ।

ਪਦ ਅਰਥ ਸਬਦੈ = ਸ਼ਬਦ ਦੀ ਰਾਹੀਂ। ਰਾਵੀ = ਮਿਲ ਸਕਦੀ ਹਾਂ। ਲਾਹਾ = ਲਾਭ। ਸੰਸਾਰੇ = ਜਗਤ ਵਿਚ।

SikhNet (Spanish)El Señor Verdadero goza de Su novia si ella Lo encuentra en la Palabra del Guru y cosecha en el mundo la Ganancia del Nombre.

ਨਾਨਕ. ਕਾਮਣਿ ਨਾਹ ਪਿਆਰੀ; ਜਾ ਹਰਿ ਕੇ ਗੁਣ ਸਾਰੇ ॥੧॥

naanak. kaaman naah piaaree; jaa har ke gun saare |1|

Sant Singh KhalsaO Nanak, the soul-bride is loved by her Husband, when she dwells upon the Glorious Praises of the Lord. ||1||
Manmohan SinghNanak, the bride becomes sweet unto her Husband when she sings the praises of God.
Manmohan Singh (Punjabi)ਨਾਨਕ, ਪਤਨੀ ਆਪਣੇ ਪਤੀ ਨੂੰ ਮਿੱਠੜੀ ਲੱਗਣ ਲਗ ਜਾਂਦੀ ਹੈ, ਜਦ ਉਹ ਵਾਹਿਗੁਰੂ ਦੇ ਗੁਣਾਵਾਦ ਗਾਇਨ ਕਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਮੈਨੇ ਹਰੀ ਕੇ ਗੁਣ ਸੰਭਾਲੇ ਤਬ ਮੈਂ ਇਸਤ੍ਰੀ ਅਪਨੇ ਪਤੀ ਕੀ ਪਿਆਰੀ ਭਈ ਹੂੰ॥੧॥
Prof. Sahib Singhਹੇ ਨਾਨਕ! ਜੀਵ-ਇਸਤ੍ਰੀ ਜਦੋਂ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਵਸਾਂਦੀ ਹੈ, ਤਦੋਂ ਉਹ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ॥੧॥

ਪਦ ਅਰਥ ਕਾਮਣਿ = ਜੀਵ-ਇਸਤ੍ਰੀ। ਨਾਹ = ਖਸਮ। ਸਾਰੇ = ਸੰਭਾਲਦੀ ਹੈ ॥੧॥

SikhNet (Spanish)Oh, dice Nanak, La novia es la Bienamada del Señor si ella se concentra en las Virtudes del Señor.(1)

ਸਾ ਧਨ ਰੰਗੁ ਮਾਣੇ ਜੀਉ; ਆਪਣੇ ਨਾਲਿ ਪਿਆਰੇ ॥

saa dhan rang maane jeeo; aapane naal piaare |

Sant Singh KhalsaThe soul-bride enjoys the Love of her Beloved.
Manmohan SinghWith her Beloved, the bride enjoys His love.
Manmohan Singh (Punjabi)ਆਪਣੇ ਪ੍ਰੀਤਮ ਦੇ ਨਾਲ ਪਤਨੀ, ਉਸ ਦੇ ਪ੍ਰੇਮ ਦਾ ਅਨੰਦ ਲੈਂਦੀ ਹੈ।
Fareedkot Teekaਸੋਈ ਜੀਵ ਇਸਤ੍ਰੀ ਅਪਨੇ ਪਿਆਰੇ ਸਾਥ (ਰੰਗੁ) ਅਨੰਦ (ਮਾਣੇ) ਭੋਗਤੀ ਹੈ॥
Prof. Sahib Singh(ਹੇ ਮੇਰੀ ਮਾਂ!) ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦੀ ਹੈ, ਉਹ ਦਿਨ-ਰਾਤਿ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ,

ਪਦ ਅਰਥ ਸਾਧਨ = ਜੀਵ-ਇਸਤ੍ਰੀ।

SikhNet (Spanish)La novia goza del Amor del Señor;

ਅਹਿਨਿਸਿ ਰੰਗਿ ਰਾਤੀ ਜੀਉ; ਗੁਰਸਬਦੁ ਵੀਚਾਰੇ ॥

ahinis rang raatee jeeo; gurasabad veechaare |

Sant Singh KhalsaImbued with His Love night and day, she contemplates the Word of the Guru's Shabad.
Manmohan SinghImbued with His live day and night, she dwells on Guru's hymns.
Manmohan Singh (Punjabi)ਦਿਨ ਰਾਤ ਉਸ ਦੇ ਪਰੇਮ ਨਾਲ ਰੰਗੀ ਹੋਈ ਉਹ ਗੁਰਬਾਣੀ ਦਾ ਧਿਆਨ ਧਾਰਦੀ ਹੈ।
Fareedkot Teekaਜੋ ਦਿਨੇ ਰਾਤ ਅਪਨੇ ਜੀ ਕੋ ਲਗਾਇ ਕਰ ਪ੍ਰੇਮ ਮੇਂ ਰਾਤੀ ਹੂਈ ਗੁਰੋਂ ਕੇ ਸਬਦ ਕੌ ਵੀਚਾਰਤੀ ਹੈ॥
Prof. Sahib Singhਉਹ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਸਾਂਭਦੀ ਹੋਈ ਆਪਣੇ ਪ੍ਰਭੂ-ਪਤੀ ਦੇ ਮਿਲਾਪ ਵਿਚ ਆਤਮਕ ਆਨੰਦ ਮਾਣਦੀ ਹੈ,

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਵੀਚਾਰੇ = ਵਿਚਾਰਦੀ ਹੈ, ਸੋਚ = ਮੰਡਲ ਵਿਚ ਟਿਕਾਂਦੀ ਹੈ।

SikhNet (Spanish)día y noche ella está imbuida en Su Amor y habita en la Palabra del Guru.

ਗੁਰਸਬਦੁ ਵੀਚਾਰੇ. ਹਉਮੈ ਮਾਰੇ; ਇਨ ਬਿਧਿ ਮਿਲਹੁ ਪਿਆਰੇ ॥

gurasabad veechaare. haumai maare; in bidh milahu piaare |

Sant Singh KhalsaContemplating the Guru's Shabad, she conquers her ego, and in this way, she meets her Beloved.
Manmohan SinghShe reflects on Gurbani stills her ego and in this way meets her Beloved.
Manmohan Singh (Punjabi)ਉਹ ਗੁਰਬਾਣੀ ਨੂੰ ਸੋਚਦੀ ਵਿਚਾਰਦੀ ਹੈ, ਆਪਣੇ ਹੰਕਾਰ ਨੂੰ ਮੇਸ ਦਿੰਦੀ ਹੈ ਅਤੇ ਇਸ ਤਰ੍ਹਾਂ ਆਪਣੇ ਦਿਲਬਰ ਨੂੰ ਮਿਲ ਪੈਦੀ ਹੈ।
Fareedkot Teekaਗੁਰੋਂ ਕੇ ਉਪਦੇਸ ਕੋ ਵੀਚਾਰੇ, ਹਉਮੈਂ ਕੋ ਮਾਰੇ, ਇਨ ਵਿਧੀਓਂ ਸੇ ਪਿਆਰੇ ਕੋ ਮਿਲੇਗੀ॥
Prof. Sahib Singh(ਕਿਉਂਕਿ) ਜੇਹੜੀ ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਸਾਂਭਦੀ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੀ ਹੈ। (ਹੇ ਸਤਸੰਗੀ ਸਹੇਲੀਓ! ਤੁਸੀ ਭੀ) ਇਸ ਤਰ੍ਹਾਂ ਪ੍ਰਭੂ-ਪਿਆਰੇ ਨੂੰ ਮਿਲੋ।

ਪਦ ਅਰਥ ਇਨ ਬਿਧਿ = ਇਸ ਤਰੀਕੇ ਨਾਲ।

SikhNet (Spanish)Oh novia, quítate entonces de tu ego, habita en la Palabra del Guru, y encuéntrate con tu Señor, el Mismo Dios.

ਸਾ ਧਨ ਸੋਹਾਗਣਿ. ਸਦਾ ਰੰਗਿ ਰਾਤੀ; ਸਾਚੈ ਨਾਮਿ ਪਿਆਰੇ ॥

saa dhan sohaagan. sadaa rang raatee; saachai naam piaare |

Sant Singh KhalsaShe is the happy soul-bride of her Lord, who is forever imbued with the Love of the True Name of her Beloved.
Manmohan SinghThe wife who is ever imbued in the love of the sweet True Name is her Spouse's favourite.
Manmohan Singh (Punjabi)ਮੂੰਧ ਜੋ ਮਿਠੜੇ ਸਤਿਨਾਮ ਦੀ ਪ੍ਰੀਤ ਵਿੱਚ ਸਦੀਵ ਹੀ ਰੰਗੀਜੀ ਹੈ, ਉਹ ਆਪਣੇ ਪਤੀ ਦੀ ਪਿਆਰੀ ਹੋ ਜਾਂਦੀ ਹੈ।
Fareedkot Teekaਅਰੁ ਸੋਈ ਇਸਤਰੀ ਸੋਹਾਗਣ ਹੈ ਜਿਸ ਨੋਂ ਸਚੇ ਨਾਮ ਪਿਆਰੇ ਲਗੇ ਹੈਂ ਅਰੁ ਸਦਾ (ਰੰਗਿ) ਪ੍ਰੇਮ ਮੇਂ ਰਾਤੀ ਹੈ॥
Prof. Sahib Singh(ਹੇ ਮਾਂ!) ਉਹ ਜੀਵ-ਇਸਤ੍ਰੀ ਸਦਾ ਭਾਗਾਂ ਵਾਲੀ ਹੈ ਸਦਾ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਜੇਹੜੀ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪ੍ਰੇਮ ਕਰਦੀ ਹੈ।

ਪਦ ਅਰਥ ਸੋਹਾਗਣਿ = ਚੰਗੇ ਭਾਗਾਂ ਵਾਲੀ। ਰੰਗਿ = ਪ੍ਰੇਮ-ਰੰਗ ਵਿਚ। ਸਾਚੈ ਨਾਮਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ।

SikhNet (Spanish)Solamente aquélla que está siempre imbuida en Su Amor a través del Verdadero y Querido Nombre, pertenece a Dios.

ਅਪੁਨੇ ਗੁਰ ਮਿਲਿ ਰਹੀਐ. ਅੰਮ੍ਰਿਤੁ ਗਹੀਐ; ਦੁਬਿਧਾ ਮਾਰਿ ਨਿਵਾਰੇ ॥

apune gur mil raheeai. amrit gaheeai; dubidhaa maar nivaare |

Sant Singh KhalsaAbiding in the Company of our Guru, we grasp the Ambrosial Nectar; we conquer and cast out our sense of duality.
Manmohan SinghBy abiding in the society of our Guru, we grasp the Name Nectar and kill and cast away our duality.
Manmohan Singh (Punjabi)ਆਪਣੇ ਗੁਰਾਂ ਦੀ ਸੰਗਤ ਅੰਦਰ ਵਸਣ ਦੁਆਰਾ ਅਸੀਂ ਨਾਮ ਸੁਧਾਰਸ ਨੂੰ ਗ੍ਰਹਿਣ ਕਰ ਲੈਂਦੇ ਹਾਂ ਅਤੇ ਆਪਣੀ ਦਵੈਤ-ਭਾਵ ਨੂੰ ਨਾਸ ਕਰ ਪਰੇ ਸੁੱਟ ਪਾਉਂਦੇ ਹਾਂ।
Fareedkot Teekaਤਾਂ ਤੇ ਅਪਨੇ ਗੁਰੋਂ ਸਾਥ ਮਿਲ ਰਹੀਏ ਔਰ ਤਿਨ ਕਾ ਉਪਦੇਸ ਅੰਮ੍ਰਿਤ ਗ੍ਰਹਣ ਕਰੀਏ। ਜੋ ਇਉਂ ਕਰਤੀ ਹੈ, ਸੋਈ ਦ੍ਵੈਤ ਭਾਵ ਕੋ ਮਾਰ ਕਰ ਨਿਵਾਰ ਦੇਤੀ ਹੈ॥
Prof. Sahib Singh(ਹੇ ਸਹੇਲੀਹੋ!) ਆਪਣੇ ਗੁਰੂ ਨੂੰ ਮਿਲੇ ਰਹਿਣਾ ਚਾਹੀਦਾ ਹੈ (ਗੁਰੂ ਪਾਸੋਂ ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲੈ ਸਕੀਦਾ ਹੈ। (ਜਿਸ ਨੂੰ ਇਹ ਨਾਮ-ਜਲ ਮਿਲ ਜਾਂਦਾ ਹੈ ਉਹ ਆਪਣੇ ਅੰਦਰੋਂ) ਮੇਰ-ਤੇਰ ਨੂੰ ਮਾਰ ਮੁਕਾਂਦੀ ਹੈ।

ਪਦ ਅਰਥ ਗਹੀਐ = ਪ੍ਰਾਪਤ ਕਰ ਲਈਦਾ ਹੈ। ਦੁਬਿਧਾ = ਮੇਰ-ਤੇਰ। ਨਿਵਾਰੇ = ਦੂਰ ਕਰ ਲੈਂਦੀ ਹੈ।

SikhNet (Spanish)Si nos encontramos con el Guru, recolectamos el Néctar del Señor y nos quitamos de la dualidad.

ਨਾਨਕ. ਕਾਮਣਿ ਹਰਿ ਵਰੁ ਪਾਇਆ; ਸਗਲੇ ਦੂਖ ਵਿਸਾਰੇ ॥੨॥

naanak. kaaman har var paaeaa; sagale dookh visaare |2|

Sant Singh KhalsaO Nanak, the soul-bride attains her Husband Lord, and forgets all her pains. ||2||
Manmohan SinghNanak finding God as her Groom the bride has forgotten all her discomforts.
Manmohan Singh (Punjabi)ਨਾਨਕ, ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪ੍ਰਾਪਤ ਕਰ ਕੇ ਵਹੁਟੀ ਨੂੰ ਸਮੂਹ ਬੇਆਰਾਮੀਆਂ ਭੁੱਲ ਗਈਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕਾਮਣਿ ਨੇ ਹਰੀ ਪਤੀ ਕੋ ਪਾਯਾ ਹੈ ਔਰ ਸੰਪੂਰਣ ਦੁਖ ਵਿਸਾਰੇ ਹੈਂ॥੨॥
Prof. Sahib Singhਹੇ ਨਾਨਕ! ਉਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਨੇ ਸਾਰੇ ਦੁੱਖ ਭੁਲਾ ਲਏ ॥੨॥

ਪਦ ਅਰਥ ਵਰੁ = ਖਸਮ। ਸਗਲੇ = ਸਾਰੇ ॥੨॥

SikhNet (Spanish)Oh, dice Nanak, La novia encuentra a su Novio entonces, y todas sus penas son cosa del pasado.(2)

ਕਾਮਣਿ ਪਿਰਹੁ ਭੁਲੀ ਜੀਉ; ਮਾਇਆ ਮੋਹਿ ਪਿਆਰੇ ॥

kaaman pirahu bhulee jeeo; maaeaa mohi piaare |

Sant Singh KhalsaThe soul-bride has forgotten her Husband Lord, because of love and emotional attachment to Maya.
Manmohan SinghBecause of mammon's affection and attachment the married women has forgotten her dear Consort.
Manmohan Singh (Punjabi)ਧੰਨ-ਦੋਲਤ ਦੀ ਮਮਤਾ ਅਤੇ ਲਗਨ ਦੇ ਕਾਰਨ ਪਤਨੀ ਆਪਣੇ ਪਿਆਰੇ ਪਤੀ ਨੂੰ ਵਿਸਰ ਗਈ ਹੈ।
Fareedkot Teekaਹੇ ਭਾਈ! ਜੋ ਮਾਇਆ ਮੇਂ ਮੋਹਿ ਕਰਤੀ ਹੈ, ਸੋਈ ਜੀਵ ਇਸਤ੍ਰੀ ਅਪਨੇ ਪ੍ਯਾਰੇ ਪਤੀ ਸੇ ਭੂਲੀ ਹੈ॥
Prof. Sahib Singh(ਹੇ ਮਾਂ!) ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ (ਦੀ ਯਾਦ) ਤੋਂ ਖੁੰਝ ਜਾਂਦੀ ਹੈ, ਉਹ ਮਾਇਆ ਦੇ ਮੋਹ ਵਿਚ (ਫਸ ਕੇ ਹੋਰਨਾਂ ਪਦਾਰਥਾਂ ਨੂੰ) ਪਿਆਰ ਕਰਨ ਲੱਗ ਪੈਂਦੀ ਹੈ।

ਪਦ ਅਰਥ ਪਿਰਹੁ = ਪਿਰ ਤੋਂ, ਖਸਮ ਤੋਂ। ਮੋਹਿ = ਮੋਹ ਵਿਚ।

SikhNet (Spanish)La mujer Alma abandona al Señor, y seducida por los atractivos de Maya

ਝੂਠੀ. ਝੂਠਿ ਲਗੀ ਜੀਉ; ਕੂੜਿ ਮੁਠੀ ਕੂੜਿਆਰੇ ॥

jhootthee. jhootth lagee jeeo; koorr mutthee koorriaare |

Sant Singh KhalsaThe false bride is attached to falsehood; the insincere one is cheated by insincerity.
Manmohan SinghThe false bride is attached with falsehood. The insincere woman is cheated by insincerity.
Manmohan Singh (Punjabi)ਕੁੜੀ ਪਤਨੀ ਕੂੜ ਨਾਲ ਚਿਮੜੀ ਹੋਈ ਹੈ। ਕਪਟੀ ਸੁਆਣੀ ਕਪਟ ਨੇ ਛਲ ਲਈ ਹੈ।
Fareedkot Teekaਹੇ ਭਾਈ! ਸੋ ਝੂਠੀ ਝੂਠ ਮੇਂ ਹੀ ਲਗੀ ਹੋਈ ਹੈ ਅਰੁ ਸੋ (ਕੂੜਿਆਰੇ) ਝੂਠੇ ਪਦਾਰਥੋਂ ਨੇ ਹੀ ਠਗੀ ਹੈ॥
Prof. Sahib Singhਉਹ ਝੂਠੇ ਤੇ ਕੂੜੇ ਪਦਾਰਥਾਂ ਦੀ ਵਣਜਾਰਨ ਝੂਠੇ ਮੋਹ ਵਿਚ ਲੱਗੀ ਰਹਿੰਦੀ ਹੈ, ਕੂੜੇ ਮੋਹ ਵਿਚ ਠੱਗੀ ਜਾਂਦੀ ਹੈ।

ਪਦ ਅਰਥ ਝੂਠਿ = ਝੂਠ ਵਿਚ, ਝੂਠੇ ਜਗਤ ਦੇ ਮੋਹ ਵਿਚ। ਮੁਠੀ = ਲੁੱਟੀ ਹੋਈ। ਕੂੜਿਆਰੇ = ਕੂੜੇ ਪਦਾਰਥਾਂ ਦੀ ਵਣਜਾਰਨ।

SikhNet (Spanish)y apegada a la falsedad, es engañada por las apariencias.

ਕੂੜੁ ਨਿਵਾਰੇ. ਗੁਰਮਤਿ ਸਾਰੇ; ਜੂਐ ਜਨਮੁ. ਨ ਹਾਰੇ ॥

koorr nivaare. guramat saare; jooai janam. na haare |

Sant Singh KhalsaShe who drives out her falsehood, and acts according to the Guru's Teachings, does not lose her life in the gamble.
Manmohan SinghShe who drives away her falsehood and acts upon Guru's instruction, loses not her life in gamble.
Manmohan Singh (Punjabi)ਜੋ ਕੂੜ ਕੁਸੱਤ ਤਿਆਗ ਦਿੰਦੀ ਹੈ ਅਤੇ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦੀ ਹੈ, ਉਹ ਆਪਣੇ ਜੀਵਨ ਨੂੰ ਜੂਏ ਵਿੱਚ ਨਹੀਂ ਹਾਰਦੀ।
Fareedkot Teekaਜਬ ਗੁਰੋਂ ਕੀ ਸਿਖ੍ਯਾ ਕੋ ਸਮਾਲੇ ਔਰ ਝੂਠ ਕੋ ਨਿਵਾਰੇ ਤਬ ਜੂਏ ਮੇਂ ਇਸ ਜਨਮ ਕੋ ਹਾਰੇ ਨਹੀਂ, ਭਾਵ ਨਿਸਫਲ ਨਾ ਕਰੇ॥
Prof. Sahib Singhਪਰ ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਮਤਿ ਨੂੰ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ, ਉਹ ਕੂੜੇ ਮੋਹ ਨੂੰ (ਆਪਣੇ ਅੰਦਰੋਂ) ਦੂਰ ਕਰ ਲੈਂਦੀ ਹੈ, (ਤੇ ਇਸ ਤਰ੍ਹਾਂ) ਆਪਣਾ ਜਨਮ ਵਿਅਰਥ ਨਹੀਂ ਗਵਾਂਦੀ।

ਪਦ ਅਰਥ ਸਾਰੇ = ਸੰਭਾਲਦੀ ਹੈ। ਜੂਐ = ਜੂਏ ਵਿਚ।

SikhNet (Spanish)Sin embargo, si ella se olvida de la dualidad y disfruta de la Palabra del Guru, no pierde su vida en un juego de azar.

ਗੁਰਸਬਦੁ ਸੇਵੇ. ਸਚਿ ਸਮਾਵੈ; ਵਿਚਹੁ ਹਉਮੈ ਮਾਰੇ ॥

gurasabad seve. sach samaavai; vichahu haumai maare |

Sant Singh KhalsaOne who serves the Word of the Guru's Shabad is absorbed in the True Lord; she eradicates egotism from within.
Manmohan SinghShe who meditates on the great Name and sheds self-conceit from within merges into the True One.
Manmohan Singh (Punjabi)ਜੋ ਵਿਸ਼ਾਲ ਨਾਮ ਨੂੰ ਸਿਮਰਦੀ ਹੈ ਅਤੇ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਦੂਰ ਕਰ ਦਿੰਦੀ ਹੈ, ਉਹ ਸਤਿਪੁਰਖ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਗੁਰੋਂ ਕੇ (ਸਬਦੁ) ਉਪਦੇਸ ਕੋ ਸੇਵੇ ਅਰਥਾਤ ਕਮਾਵੇ, ਅਰੁ ਰਿਦੇ ਮੇਂ ਹਉਮੈ ਕੋ ਮਾਰੇ ਤਬ ਸਚ ਸਰੂਪ ਮੇਂ ਸਮਾਵਤੀ ਹੈ॥
Prof. Sahib Singhਉਹ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਸੰਭਾਲਦੀ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ ਤੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਮੁਕਾਂਦੀ ਹੈ।

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ।

SikhNet (Spanish)Habitando en la Palabra del Guru e inmergiéndose en la Verdad aquieta su ego en la mente.

ਹਰਿ ਕਾ ਨਾਮੁ ਰਿਦੈ ਵਸਾਏ; ਐਸਾ ਕਰੇ ਸੀਗਾਰੋ ॥

har kaa naam ridai vasaae; aisaa kare seegaaro |

Sant Singh KhalsaSo let the Name of the Lord abide within your heart; decorate yourself in this way.
Manmohan SinghEnshrine God's Name within thy mind, make thou such decorations.
Manmohan Singh (Punjabi)ਰੱਬ ਦੇ ਨਾਮ ਨੂੰ ਆਪਣੇ ਅੰਤਰ-ਆਤਮੇ ਟਿਕਾ ਤੂੰ ਇਹੋ ਜਿਹਾ ਹਾਰ-ਸ਼ਿੰਗਾਰ ਬਣਾ।
Fareedkot Teekaਹਰੀ ਕਾ ਨਾਮ ਰਿਦੇ ਮੇਂ ਵਸਾਵੇ। ਐਸਾ ਸੁਭ ਗੁਣੋਂ ਰੂਪੀ ਸੀਗਾਰ ਕਰੇ॥
Prof. Sahib Singhਉਹ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲੈਂਦੀ ਹੈ-ਉਹ ਇਹੋ ਜਿਹਾ ਆਤਮਕ ਸਿੰਗਾਰ ਕਰਦੀ ਹੈ।

ਪਦ ਅਰਥ ਰਿਦੈ = ਹਿਰਦੇ ਵਿਚ।

SikhNet (Spanish)Se adorna con el Naam, el Nombre del Señor enaltecido en su corazón, y apoyándose sólo en el Nombre,

ਨਾਨਕ. ਕਾਮਣਿ ਸਹਜਿ ਸਮਾਣੀ; ਜਿਸੁ ਸਾਚਾ ਨਾਮੁ ਅਧਾਰੋ ॥੩॥

naanak. kaaman sehaj samaanee; jis saachaa naam adhaaro |3|

Sant Singh KhalsaO Nanak, the soul-bride who takes the Support of the True Name is intuitively absorbed in the Lord. ||3||
Manmohan SinghNanak the bride who has the support of the True Name merges into the Lord.
Manmohan Singh (Punjabi)ਨਾਨਕ, ਜਿਸ ਧਨ ਦਾ ਆਸਰਾ ਸੱਚਾ ਨਾਮ ਹੈ, ਉਹ ਸੁਆਮੀ ਨਾਲ ਅਭੇਦ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਕਾਮਣ ਸਹਜ ਸਰੂਪ ਮੇਂ ਸਮਾਈ ਹੈ ਜਿਸ ਕੋ ਸਚੇ ਨਾਮ ਕਾ ਅਧਾਰੁ ਹੈ॥੩॥
Prof. Sahib Singhਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਜਿਸ ਜੀਵ-ਇਸਤ੍ਰੀ ਦਾ ਜੀਵਨ-ਆਸਰਾ ਹੈ, ਉਹ ਜੀਵ-ਇਸਤ੍ਰੀ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ॥੩॥

ਪਦ ਅਰਥ ਸਹਿਜ = ਆਤਮਕ ਅਡੋਲਤਾ ਵਿਚ। ਅਧਾਰੋ = ਆਸਰਾ ॥੩॥

SikhNet (Spanish)se inmerge en el maravilloso Estado de Equilibrio. (3)

ਮਿਲੁ ਮੇਰੇ ਪ੍ਰੀਤਮਾ ਜੀਉ; ਤੁਧੁ ਬਿਨੁ ਖਰੀ ਨਿਮਾਣੀ ॥

mil mere preetamaa jeeo; tudh bin kharee nimaanee |

Sant Singh KhalsaMeet me, O my Dear Beloved. Without You, I am totally dishonored.
Manmohan SinghMeet me I my honourable Beloved, Without Thee I am greatly dishonoured.
Manmohan Singh (Punjabi)ਮੈਨੂੰ ਦਰਸ਼ਨ ਦੇ ਹੇ ਮੇਰੇ ਪਤਵੰਤੇ ਦਿਲਬਰ! ਤੇਰੇ ਬਗੈਰ ਮੈਂ ਬਹੁਤ ਹੀ ਬੇਇਜ਼ਤ ਹਾਂ।
Fareedkot Teekaਹੇ ਮੇਰੇ ਪ੍ਰੀਤਮ! ਤੂੰ ਮੁਝ ਕੋ ਮਿਲ। ਕਿਉਂਕਿ ਮੈਂ ਤੇਰੇ ਸੇ ਬਿਨਾਂ ਜੀ ਮੇਂ ਖਰੀ ਨਿਮਾਣੀ ਹੋ ਰਹੀ ਹੂੰ॥
Prof. Sahib Singhਹੇ ਮੇਰੇ ਪ੍ਰੀਤਮ ਪ੍ਰਭੂ ਜੀ! ਮੈਨੂੰ ਮਿਲ, ਤੈਥੋਂ ਬਿਨਾ ਮੈਂ ਬੁਹਤ ਆਜਿਜ਼ ਹਾਂ।
SikhNet (Spanish)Ven a tomarme, oh mi Bienamado; sin Ti, no valgo nada.

ਮੈ ਨੈਣੀ. ਨੀਦ ਨ ਆਵੈ ਜੀਉ; ਭਾਵੈ. ਅੰਨੁ ਨ ਪਾਣੀ ॥

mai nainee. need na aavai jeeo; bhaavai. an na paanee |

Sant Singh KhalsaSleep does not come to my eyes, and I have no desire for food or water.
Manmohan SinghIn my eyes there is no sleep and for food and water I have no relish.
Manmohan Singh (Punjabi)ਮੇਰੀਆਂ ਅੱਖਾਂ ਅੰਦਰ ਨੀਦਰ ਨਹੀਂ ਪੈਦੀ ਅਤੇ ਭੋਜਨ ਤੇ ਜਲ ਮੈਨੂੰ ਚੰਗੇ ਨਹੀਂ ਲੱਗਦੇ।
Fareedkot Teekaਹੇ ਸ੍ਵਾਮੀ ਜੀ! ਮੁਝ ਕੋ ਨੇਤ੍ਰੋਂ ਮੇਂ ਨਿੰਦਰਾ ਨਹੀਂ ਆਵਤੀ ਹੈ ਔਰ ਅੰਨ ਪਾਣੀ ਭੀ ਖਾਣਾ ਪੀਣਾ ਨਹੀਂ ਭਾਵਤਾ ਹੈ॥
Prof. Sahib Singh(ਹੇ ਪ੍ਰੀਤਮ ਜੀ!) ਤੈਥੋਂ ਬਿਨਾ ਮੇਰੀਆਂ ਅੱਖਾਂ ਵਿਚ ਨੀਂਦ ਨਹੀਂ ਆਉਂਦੀ, ਮੈਨੂੰ ਨਾਹ ਅੰਨ ਚੰਗਾ ਲੱਗਦਾ ਹੈ ਨਾਹ ਪਾਣੀ।

ਪਦ ਅਰਥ ਮੈ = ਮੈਨੂੰ। ਨੈਣੀ = ਅੱਖਾਂ ਵਿਚ। ਭਾਵੈ = ਚੰਗਾ ਲੱਗਦਾ।

SikhNet (Spanish)El sueño no viene a mis ojos, y he perdido hasta el deseo de tomar agua o comida.

ਪਾਣੀ ਅੰਨੁ ਨ ਭਾਵੈ. ਮਰੀਐ ਹਾਵੈ; ਬਿਨੁ ਪਿਰ. ਕਿਉ ਸੁਖੁ ਪਾਈਐ ॥

paanee an na bhaavai. mareeai haavai; bin pir. kiau sukh paaeeai |

Sant Singh KhalsaI have no desire for food or water, and I am dying from the pain of separation. Without my Husband Lord, how can I find peace?
Manmohan SinghI love not food and water and I am dying of the sorrow of His separation. Without the Darling Husband, how can peace be obtained.?
Manmohan Singh (Punjabi)ਮੈਨੂੰ ਭੋਜਨ ਤੇ ਜਲ ਨਹੀਂ ਭਾਉਂਦਾ ਅਤੇ ਮੈਂ ਉਸ ਦੇ ਵਿਛੋੜੇ ਦੇ ਗ਼ਮ ਨਾਲ ਮਰ ਰਹੀ ਹਾਂ। ਆਪਣੇ ਪਿਆਰੇ ਪਤੀ ਦੇ ਬਗ਼ੈਰ ਆਰਾਮ ਕਿਸ ਤਰ੍ਹਾਂ ਮਿਲ ਸਕਦਾ ਹੈ?
Fareedkot Teekaਅੰਨ ਪਾਣੀ ਮੁਝ ਕੋ ਕਿਉਂ ਨਹੀਂ ਭਾਵਤਾ ਕਿ ਤੇਰੇ ਵਿਯੋਗ ਸੇ ਹਾਹੁਕਿਓਂ ਮੇਂ ਮਰੀਤਾ ਹੈ। ਤੇ ਪਤੀ ਤੇਰੇ ਸੇ ਬਿਨਾਂ ਕੈਸੇ ਸੁਖੋਂ ਕੋ ਪਾਈਐ॥
Prof. Sahib Singh(ਹੇ ਮਾਂ! ਪ੍ਰੀਤਮ-ਪ੍ਰਭੂ ਦੇ ਵਿਛੋੜੇ ਵਿਚ) ਅੰਨ ਪਾਣੀ ਚੰਗਾ ਨਹੀਂ ਲੱਗਦਾ, ਹਾਹੁਕਿਆਂ ਵਿਚ ਜਿੰਦ ਦੁੱਖੀ ਹੁੰਦੀ ਹੈ, ਪਤੀ-ਪ੍ਰਭੂ ਤੋਂ ਬਿਨਾ ਆਤਮਕ ਆਨੰਦ ਪ੍ਰਾਪਤ ਨਹੀਂ ਹੁੰਦਾ।

ਪਦ ਅਰਥ ਹਾਵੈ = ਹਾਹੁਕੇ ਵਿਚ।

SikhNet (Spanish)No quiero comer, beber, ni hacer nada, y me lamento en añoranza por Él; sin el Señor, ¿cómo puedo estar en Paz?

Open this shabad (25 lines, Angs 244-245) →

Ang 244 of 1430