ਰਾਗੁ ਗਉੜੀ ਪੂਰਬੀ ਛੰਤ ਮਹਲਾ ੩ ॥
raag gaurree poorabee chhant mahalaa 3 | Ang 243
Sant Singh KhalsaRaag Gauree Poorbee, Chhant, Third Mehl:
Manmohan SinghMeasure Gauri Purbi Chhant 3rd Guru.
Manmohan Singh (Punjabi)ਰਾਗ ਗਊੜੀ ਪੂਰਬੀ ਛੰਤ ਪਾਤਸ਼ਾਹੀ ਤੀਜੀ।
Prof. Sahib Singhਰਾਗ ਗਉੜੀ-ਪੂਰਬੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ'।
SikhNet (Spanish)Rag Gauri Purbi, Chant, Mejl Guru Amar Das, Tercer Canal Divino.
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ik oankaar sat naam karataa purakh gur prasaad | Ang 243
Sant Singh KhalsaOne Universal Creator God. Truth Is The Name. Creative Being Personified. By Guru's Grace:
Manmohan SinghThere is but One God. True is His Name and Creative His personality. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, Verdad es Su Nombre, Creatividad Personificada, por la Gracia del Verdadero Guru
ਸਾ ਧਨ. ਬਿਨਉ ਕਰੇ ਜੀਉ; ਹਰਿ ਕੇ ਗੁਣ ਸਾਰੇ ॥
saa dhan. binau kare jeeo; har ke gun saare | Ang 243
Sant Singh KhalsaThe soul-bride offers her prayers to her Dear Lord; she dwells upon His Glorious Virtues.
Manmohan SinghThe bride prays before the Venerable God and remembers His excellences.
Manmohan Singh (Punjabi)ਪਤਨੀ ਪੂਜਨੀਯ ਵਾਹਿਗੁਰੂ ਅਗੇ ਪ੍ਰਾਰਥਨਾ ਕਰਦੀ ਅਤੇ ਉਸ ਦੇ ਗੁਣਾਂ ਨੂੰ ਯਾਦ ਕਰਦੀ ਹੈ।
Fareedkot Teekaਹੇ ਭਾਈ! (ਸਾ ਧਨ) ਜਗ੍ਯਾਸੂ ਰੂਪੀ ਇਸਤ੍ਰੀ, ਹਰੀ ਵਾ ਗੁਰੋਂ ਅਗੇ ਬੇਨਤੀ ਕਰਤੀ ਹੈ ਔਰ ਚਿਤ ਮੇਂ ਪਰਮੇਸ੍ਵਰ ਪਤੀ ਕੇ ਗੁਣੋਂ ਕੋ (ਸਾਰੇ) ਸਮਾਲਤੀ ਹੈ॥
Prof. Sahib Singh(ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਮਿਲਾਪ ਦੀ ਤਾਂਘ ਪੈਦਾ ਹੁੰਦੀ ਹੈ, ਉਹ) ਜੀਵ-ਇਸਤ੍ਰੀ (ਪ੍ਰਭੂ-ਦਰ ਤੇ) ਬੇਨਤੀ ਕਰਦੀ ਹੈ ਤੇ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ।ਪਦ ਅਰਥ ਸਾਧਨ = ਜੀਵ-ਇਸਤ੍ਰੀ। ਬਿਨਉ = ਬੇਨਤੀ। ਸਾਰੇ = ਸੰਭਾਲਦੀ ਹੈ, ਚੇਤੇ ਕਰਦੀ ਹੈ।
SikhNet (Spanish)La novia reza pensando en las Virtudes de su Señor:
ਖਿਨੁ ਪਲੁ. ਰਹਿ ਨ ਸਕੈ ਜੀਉ; ਬਿਨੁ ਹਰਿ ਪਿਆਰੇ ॥
khin pal. reh na sakai jeeo; bin har piaare | Ang 243
Sant Singh KhalsaShe cannot live without her Beloved Lord, for a moment, even for an instant.
Manmohan SinghFor an instant and a moment she cannot live without her darling God.
Manmohan Singh (Punjabi)ਆਪਣੇ ਪ੍ਰੀਤਵਾਨ ਵਾਹਿਗੁਰੂ ਦੇ ਬਗੈਰ, ਉਹ ਇਕ ਚਸੇ ਤੇ ਮੁਹਤ ਕਰ ਲਈ ਭੀ ਰਹਿ ਨਹੀਂ ਸਕਦੀ।
Fareedkot Teekaਵਹੁ ਇਸਤ੍ਰੀ ਹਰੀ ਪਿਆਰੇ ਸੇ ਬਿਨਾ (ਜੀਉ) ਹੇ ਭਾਈ! ਏਕ (ਖਿਨ) ਪਲ ਮਾਤ੍ਰ ਭੀ ਰਹਿ ਨਹੀਂ ਸਕਤੀ ਹੈ॥
Prof. Sahib Singhਪਿਆਰੇ ਪਰਮਾਤਮਾ (ਦੇ ਦਰਸਨ) ਤੋਂ ਬਿਨਾ ਉਹ ਇਕ ਖਿਨ ਭਰ ਇਕ ਪਲ ਭਰ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ।
SikhNet (Spanish)“Oh mi Querido, mi Bienamado, no puedo vivir sin Ti, ni siquiera por un momento”.
ਬਿਨੁ ਹਰਿ ਪਿਆਰੇ. ਰਹਿ ਨ ਸਾਕੈ; ਗੁਰ ਬਿਨੁ. ਮਹਲੁ ਨ ਪਾਈਐ ॥
bin har piaare. reh na saakai; gur bin. mehal na paaeeai | Ang 243
Sant Singh KhalsaShe cannot live without her Beloved Lord; without the Guru, the Mansion of His Presence is not found.
Manmohan SinghWithout her Beloved God, she cannot live, Without the Guru, Lord's presence cannot be attained.
Manmohan Singh (Punjabi)ਆਪਣੇ ਸਨੇਹੀ ਵਾਹਿਗੁਰੂ ਦੇ ਬਾਝੋਂ ਉਹ ਬੱਚ ਨਹੀਂ ਸਕਦੀ। ਗੁਰਾਂ ਦੇ ਬਾਝੋਂ ਸਾਹਿਬ ਦੀ ਹਜ਼ੂਰੀ ਪ੍ਰਾਪਤ ਨਹੀਂ ਹੁੰਦੀ।
Fareedkot Teekaਪਿਆਰੇ ਹਰੀ ਸੇ ਬਿਨਾ ਵਹੁ ਰਹਿ ਨਹੀਂ ਸਕਤੀ ਹੈ ਅਰ ਗੁਰੋਂ ਬਿਨਾ ਤਿਸ ਪਤੀ ਕਾ (ਮਹਲੁ) ਸਰੂਪ ਪਾਈਤਾ ਨਹੀਂ ਹੈ॥
Prof. Sahib Singhਪਿਆਰੇ ਪਰਮਾਤਮਾ ਦੇ ਦਰਸਨ ਤੋਂ ਬਿਨਾ ਉਹ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ। ਪਰ ਪਰਮਾਤਮਾ ਦਾ ਟਿਕਾਣਾ ਗੁਰੂ ਤੋਂ ਬਿਨਾ ਲੱਭ ਨਹੀਂ ਸਕਦਾ।ਪਦ ਅਰਥ ਮਹਲੁ = ਪਰਮਾਤਮਾ ਦਾ ਟਿਕਾਣਾ।
SikhNet (Spanish)Sin el Esposo, nadie puede vivir, y sin el Guru, uno no alcanza el Castillo del Señor.
ਜੋ ਗੁਰੁ ਕਹੈ. ਸੋਈ ਪਰੁ ਕੀਜੈ; ਤਿਸਨਾ ਅਗਨਿ ਬੁਝਾਈਐ ॥
jo gur kahai. soee par keejai; tisanaa agan bujhaaeeai | Ang 243
Sant Singh KhalsaWhatever the Guru says, she should surely do, to extinguish the fire of desire.
Manmohan SinghWhatever the Guru says that she should extinguish the fire of desire.
Manmohan Singh (Punjabi)ਜੋ ਕੁਛ ਗੁਰੂ ਜੀ ਆਖਦੇ ਹਨ, ਉਹ ਉਸ ਨੂੰ ਨਿਸਚਿਤ ਹੀ ਕਰਨਾ ਚਾਹੀਦਾ ਹੈ। ਖ਼ਾਹਿਸ਼ ਦੀ ਅੱਗ ਉਸ ਨੂੰ ਬੁਝਾਉਣੀ ਯੋਗ ਹੈ।
Fareedkot Teekaਤਾਂ ਤੇ ਹੇ ਭਾਈ! ਜੋ ਗੁਰੂ ਕਹੈ ਸੋਈ (ਪਰੁ) ਵਿਸੇਸ ਕਰ ਕੇ ਕਰਨਾ ਯੋਗ ਹੈ ਅਰ ਤ੍ਰਿਸਨਾ ਅਗਨੀ ਕੋ ਬੁਝਾ ਦੇਈਏ॥
Prof. Sahib Singhਜੇ ਜੋ ਗੁਰੂ ਸਿੱਖਿਆ ਦੇਂਦਾ ਹੈ ਉਸ ਨੂੰ ਚੰਗੀ ਤਰ੍ਹਾਂ ਕਮਾਇਆ ਜਾਏ ਤਾਂ, (ਮਨ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ।ਪਦ ਅਰਥ ਪਰੁ ਕੀਜੈ = ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ। ਤਿਸਨਾ ਅਗਨਿ = ਤ੍ਰਿਸ਼ਨਾ ਦੀ ਅੱਗ।
SikhNet (Spanish)Sigue entonces la Instrucción del Guru y apaga el fuego del deseo.
ਹਰਿ ਸਾਚਾ ਸੋਈ. ਤਿਸੁ ਬਿਨੁ ਅਵਰੁ ਨ ਕੋਈ; ਬਿਨੁ ਸੇਵਿਐ. ਸੁਖੁ ਨ ਪਾਏ ॥
har saachaa soee. tis bin avar na koee; bin seviai. sukh na paae | Ang 243
Sant Singh KhalsaThe Lord is True; there is no one except Him. Without serving Him, peace is not found.
Manmohan SinghThat God alone is True and there is none beside Him. Without serving Him, peace is not obtained.
Manmohan Singh (Punjabi)ਕੇਵਲ ਉਹੀ ਵਾਹਿਗੁਰੂ ਸੱਚਾ ਹੈ ਅਤੇ ਉਸ ਦੇ ਬਗੈਰ ਹੋਰ ਕੋਈ ਨਹੀਂ। ਉਸ ਦੀ ਟਹਿਲ ਕੀਤੇ ਬਗੈਰ ਆਰਾਮ ਪ੍ਰਾਪਤ ਨਹੀਂ ਹੁੰਦਾ।
Fareedkot Teekaਹਰੀ ਹੀ ਸਾਚਾ ਹੈ ਤਿਸ ਤੇ ਬਿਨਾਂ ਔਰ ਕੋਈ ਸੱਤ ਨਹੀਂ ਹੈ। ਪਰੰਤੂ ਗੁਰੋਂ ਕੀ ਸੇਵਾ ਬਿਨਾਂ ਤਿਸ ਕੇ ਮਿਲਾਪ ਕਾ ਸੁਖ ਨਹੀਂ ਪਾਏਗੀ॥
Prof. Sahib Singhਇੱਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਸ ਤੋਂ ਬਿਨਾ (ਜਗਤ ਵਿਚ) ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸਾਥੀ) ਨਹੀਂ ਹੈ, ਉਸ ਦੀ ਸਰਨ ਪੈਣ ਤੋਂ ਬਿਨਾ ਜੀਵ-ਇਸਤ੍ਰੀ ਸੁਖ ਨਹੀਂ ਮਾਣ ਸਕਦੀ।ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ।
SikhNet (Spanish)El Señor solamente es Verdad; sin Él, no hay nada, y sin Su Servicio, no hay Paz.
ਨਾਨਕ. ਸਾ ਧਨ ਮਿਲੈ ਮਿਲਾਈ; ਜਿਸ ਨੋ ਆਪਿ ਮਿਲਾਏ ॥੧॥
naanak. saa dhan milai milaaee; jis no aap milaae |1| Ang 243
Sant Singh KhalsaO Nanak, that soul-bride, whom the Lord Himself unites, is united with Him; He Himself merges with her. ||1||
Manmohan SinghNanak the wife whom the Lord Himself unites and causes to meet, meets him.
Manmohan Singh (Punjabi)ਨਾਨਕ ਵਹੁਟੀ ਜਿਸ ਨੂੰ ਸਾਈਂ ਖੁਦ ਜੋੜਦਾ ਤੇ ਮਿਲਾਉਂਦਾ ਹੈ, ਉਹ ਉਸ ਨੂੰ ਮਿਲ ਪੈਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੋਂ ਆਪ ਸਤਿਗੁਰੂ ਵਾ ਹਰੀ ਮਿਲਾਏ, ਸੋ ਜਗ੍ਯਾਸੂ ਰੂਪ ਇਸਤ੍ਰੀ ਮਿਲਾਈ ਹੋਈ ਅਪਨੇ ਪਤੀ ਸਾਥ ਮਿਲਤੀ ਹੈ॥੧॥
Prof. Sahib Singhਹੇ ਨਾਨਕ! ਉਹੀ ਜੀਵ-ਇਸਤ੍ਰੀ (ਗੁਰੂ ਦੀ) ਮਿਲਾਈ ਹੋਈ (ਪ੍ਰਭੂ-ਚਰਨਾਂ ਵਿਚ) ਮਿਲ ਸਕਦੀ ਹੈ ਜਿਸ ਨੂੰ ਪ੍ਰਭੂ ਆਪ ਮਿਹਰ (ਕਰ ਕੇ, ਆਪਣੇ ਚਰਨਾਂ ਵਿਚ) ਮਿਲਾ ਲਏ ॥੧॥
SikhNet (Spanish)Dice Nanak, la novia encuentra a su Señor solamente si así es Su Voluntad, y si Él Mismo, la une Consigo.(1)
ਧਨ ਰੈਣਿ ਸੁਹੇਲੜੀਏ ਜੀਉ; ਹਰਿ ਸਿਉ ਚਿਤੁ ਲਾਏ ॥
dhan rain suhelarree jeeo; har siau chit laae | Ang 243
Sant Singh KhalsaThe life-night of the soul-bride is blessed and joyful, when she focuses her consciousness on her Dear Lord.
Manmohan SinghEmbellished becomes the night of the bride who fixes her mind with God.
Manmohan Singh (Punjabi)ਸੁਭਾਇਮਾਨ ਹੋ ਜਾਂਦੀ ਹੈ ਰਾਤ੍ਰੀ ਉਸ ਮੁੰਧ ਦੀ, ਜੋ ਵਾਹਿਗੁਰੂ ਨਾਲ ਆਪਣੇ ਮਨ ਨੂੰ ਜੋੜਦੀ ਹੈ।
Fareedkot Teeka(ਏ) ਹੇ (ਧਨ) ਜੀਵ ਰੂਪੀ ਇਸਤ੍ਰੀ! ਜੇ ਤੂੰ ਹਰੀ ਮੇਂ ਚਿਤ ਲਾਵੇਂ, ਤੋ ਤੇਰੀ ਅਵਸਥਾ ਰੂਪਿ ਰਾਤ੍ਰਿ (ਸੁਹੇਲੜੀ) ਸੁਖ ਰੂਪ ਹੋਵੇ॥
Prof. Sahib Singhਜੇਹੜੀ ਜੀਵ-ਇਸਤ੍ਰੀ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜੀ ਰੱਖਦੀ ਹੈ ਉਸ ਜੀਵ-ਇਸਤ੍ਰੀ ਦੀ (ਜ਼ਿੰਦਗੀ-ਰੂਪ) ਰਾਤ ਸੌਖੀ ਬੀਤਦੀ ਹੈ,ਪਦ ਅਰਥ ਧਨ = ਜੀਵ-ਇਸਤ੍ਰੀ। ਰੈਣਿ = ਰਾਤ। ਸਿਉ = ਨਾਲ।
SikhNet (Spanish)Bendita es la noche, porque la novia obtiene a su Señor.
ਸਤਿਗੁਰੁ ਸੇਵੇ ਭਾਉ ਕਰੇ ਜੀਉ; ਵਿਚਹੁ ਆਪੁ ਗਵਾਏ ॥
satigur seve bhaau kare jeeo; vichahu aap gavaae | Ang 243
Sant Singh KhalsaShe serves the True Guru with love; she eradicates selfishness from within.
Manmohan SinghThe True Guru she serves with love. Self-conceit she dispels from within her.
Manmohan Singh (Punjabi)ਸੱਚੇ ਗੁਰਾਂ ਦੀ ਉਹ ਪਿਆਰ ਨਾਲ ਟਹਿਲ ਕਮਾਉਂਦੀ ਹੈ। ਸਵੈ-ਹੰਗਤਾ ਨੂੰ ਉਹ ਆਪਣੇ ਅੰਦਰੋਂ ਦੂਰ ਕਰ ਦਿੰਦੀ ਹੈ।
Fareedkot Teekaਅਰੁ ਸਤਿਗੁਰੋਂ ਕੋ ਪ੍ਰੇਮ ਕਰ ਕੇ ਸੇਵੇ ਔਰ ਅਪਨੇ ਜੀਵ ਵਿਚੋਂ ਆਪ, ਭਾਵ ਕੋ ਗਵਾਏ ਅਰਥਾਤ ਦੂਰ ਕਰੇ॥
Prof. Sahib Singhਉਹ ਜੀਵ-ਇਸਤ੍ਰੀ ਗੁਰੂ ਦੀ ਸਰਨ ਪੈਂਦੀ ਹੈ ਗੁਰੂ ਨਾਲ ਪ੍ਰੇਮ ਕਰਦੀ ਹੈ ਤੇ ਆਪਣੇ ਅੰਦਰੋਂ ਹਉਮੈ-ਅਹੰਕਾਰ ਦੂਰ ਕਰਦੀ ਹੈ।ਪਦ ਅਰਥ ਭਾਉ = ਪ੍ਰੇਮ। ਕਰੇ = ਕਰਿ, ਕਰ ਕੇ।
SikhNet (Spanish)Sirviendo a su Guru con amor y olvidándose de su ego,
ਵਿਚਹੁ ਆਪੁ ਗਵਾਏ. ਹਰਿ ਗੁਣ ਗਾਏ; ਅਨਦਿਨੁ ਲਾਗਾ ਭਾਓ ॥
vichahu aap gavaae. har gun gaae; anadin laagaa bhaao | Ang 243
Sant Singh KhalsaEradicating selfishness and conceit from within, and singing the Glorious Praises of the Lord, she is in love with the Lord, night and day.
Manmohan SinghBy stilling the ego from within and singing God's praises, night and day she loves the Lord.
Manmohan Singh (Punjabi)ਆਪਣੇ ਅੰਦਰੋਂ ਹੰਕਾਰ ਗੁਆ ਅਤੇ ਵਾਹਿਗੁਰੂ ਦਾ ਜੱਸ ਅਲਾਪ ਕਰ ਕੇ ਉਹ ਦਿਨ ਰਾਤ ਪ੍ਰਭੂ ਨੂੰ ਪਿਆਰ ਕਰਦੀ ਹੈ।
Fareedkot Teekaਜੋ ਅਪਨੇ ਚਿਤ ਵਿਚੋਂ ਆਪਾ, ਭਾਵ ਗਵਾਇ ਕਰ ਕੇ ਹਰੀ ਕੇ ਗੁਣੋਂ ਕੋ ਗਾਏ, ਤਿਸੀ ਕਾ ਦਿਨੇ ਰਾਤ (ਭਾਉ) ਪ੍ਰੇਮ ਲਾਗਾ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦੀ ਹੈ ਤੇ ਪਰਮਾਤਮਾ ਦੇ ਗੁਣ ਸਦਾ ਗਾਂਦੀ ਰਹਿੰਦੀ ਹੈ, ਪ੍ਰਭੂ ਚਰਨਾਂ ਨਾਲ ਉਸ ਦਾ ਹਰ ਵੇਲੇ ਪਿਆਰ ਬਣਿਆ ਰਹਿੰਦਾ ਹੈ।ਪਦ ਅਰਥ ਆਪੁ = ਆਪਾ-ਭਾਵ। ਅਨਦਿਨੁ = ਹਰ ਰੋਜ਼, ਹਰ ਵੇਲੇ। ਭਾਓ = ਭਾਉ, ਪਿਆਰ।
SikhNet (Spanish)ella canta la Alabanza del Señor y espontáneamente Lo ama.
ਸੁਣਿ ਸਖੀ ਸਹੇਲੀ ਜੀਅ ਕੀ ਮੇਲੀ; ਗੁਰ ਕੈ ਸਬਦਿ ਸਮਾਓ ॥
sun sakhee sahelee jeea kee melee; gur kai sabad samaao | Ang 243
Sant Singh KhalsaListen, dear friends and companions of the soul - immerse yourselves in the Word of the Guru's Shabad.
Manmohan SinghHearken thou O my friendly mate, the associate of my mind merge thee in Gurbani.
Manmohan Singh (Punjabi)ਕੰਨ ਕਰ ਤੂੰ ਹੈ ਮੇਰੀ ਸਜਣੀ ਸਹੀਏ! ਮੇਰੇ ਮਨ ਦੀਏ ਮੇਲਣੇ ਤੂੰ ਗੁਰਬਾਣੀ ਅੰਦਰ ਲੀਨ ਹੋ ਜਾ।
Fareedkot Teeka(ਸਖੀ ਸਹੇਲੀ) ਹੇ ਪ੍ਯਾਰੀ ਸਖੀ! ਮੇਰੇ ਜੀ ਕੀ ਮੇਲਣਹਾਰੀ ਸੁਣ! ਗੁਰੋਂ ਕੇ ਉਪਦੇਸ ਮੇਂ ਸਮਾਵਣਾ ਕਰੁ॥
Prof. Sahib Singhਮਿਲੇ ਦਿਲ ਵਾਲੀਆਂ (ਸਤ-ਸੰਗੀ) ਸਖੀਆਂ ਸਹੇਲੀਆਂ ਪਾਸੋਂ (ਗੁਰੂ ਦਾ ਸ਼ਬਦ) ਸੁਣ ਕੇ ਗੁਰੂ ਦੇ ਸ਼ਬਦ ਵਿਚ ਉਸ ਦੀ ਲੀਨਤਾ ਹੋਈ ਰਹਿੰਦੀ ਹੈ।ਪਦ ਅਰਥ ਜੀਅ ਕੀ ਮੇਲੀ = ਜਿੰਦ ਦਾ ਮੇਲ ਰੱਖਣ ਵਾਲੀ, ਦਿਲੀ ਪਿਆਰ ਵਾਲੀ।
SikhNet (Spanish)Escuchen, oh mis compañeros queridos, inmérjanse en el Bani de la Palabra del Guru,
ਹਰਿ ਗੁਣ ਸਾਰੀ. ਤਾ ਕੰਤ ਪਿਆਰੀ; ਨਾਮੇ ਧਰੀ ਪਿਆਰੋ ॥
har gun saaree. taa kant piaaree; naame dharee piaaro | Ang 244
Sant Singh KhalsaDwell upon the Lord's Glories, and you shall be loved by your Husband, embracing love for the Naam, the Name of the Lord.
Manmohan SinghIf thou remember God's merits then thou shalt become dear unto thy Spouse and come to embrace love for the Name.
Manmohan Singh (Punjabi)ਜੇਕਰ ਤੂੰ ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਨੂੰ ਯਾਦ ਕਰੇ ਤਦ ਤੂੰ ਆਪਣੇ ਭਰਤੇ ਦੀ ਲਾਡਲੀ ਹੋ ਜਾਏਗੀ ਤੇ ਤੇਰੀ ਪ੍ਰੀਤ ਨਾਮ ਨਾਲ ਪੈ ਜਾਵੇਗੀ।
Fareedkot Teekaਜਬ ਹਰੀ ਕੇ ਗੁਣੋਂ ਕੋ ਸਮਾਲੇਗੀ ਤਾਂ ਕੰਤ ਨੂੰ ਪ੍ਯਾਰੀ ਲਗੇਗੀ, ਤਾਂ ਤੇ ਨਾਮ ਕੇ ਬੀਚ ਹੀ ਪ੍ਯਾਰੁ ਧਾਰਨ ਕਰੀ॥
Prof. Sahib Singhਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦੀ ਹੈ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ ਉਹ ਪਰਮਾਤਮਾ-ਪਤੀ ਦੀ ਪਿਆਰੀ ਬਣ ਜਾਂਦੀ ਹੈ।ਪਦ ਅਰਥ ਸਾਰੀ = ਸੰਭਾਲੇ। ਨਾਮੇ = ਨਾਮ ਵਿਚ ਹੀ।
SikhNet (Spanish)pues si se acuerdan de las Glorias del Señor y aman el Naam, serán los Bienamados del Señor.
ਨਾਨਕ. ਕਾਮਣਿ ਨਾਹ ਪਿਆਰੀ; ਰਾਮ ਨਾਮੁ ਗਲਿ ਹਾਰੋ ॥੨॥
naanak. kaaman naah piaaree; raam naam gal haaro |2| Ang 244
Sant Singh KhalsaO Nanak, the soul-bride who wears the necklace of the Lord's Name around her neck is loved by her Husband Lord. ||2||
Manmohan SinghNanak, the bride who has the necklace of Lord's Name around her neck is the beloved of her spouse.
Manmohan Singh (Punjabi)ਨਾਨਕ ਜਿਸ ਪਤਨੀ ਦੀ ਗਰਦਨ ਦੁਆਲੇ ਸੁਆਮੀ ਦੇ ਨਾਮ ਦੀ ਮਾਲਾ ਹੈ, ਉਹ ਆਪਣੇ ਕੰਤ ਦੀ ਲਾਡਲੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਇਸਤ੍ਰੀ ਪਤੀ ਕੋ ਪਿਆਰੀ ਹੈ ਜਿਸ ਨੇ ਕੰਠ ਮੇਂ ਰਾਮ ਨਾਮ ਕਾ ਹਾਰੁ ਪਹਿਰਿਆ ਹੈ॥੨॥
Prof. Sahib Singhਹੇ ਨਾਨਕ! ਜਿਸ ਜੀਵ-ਇਸਤ੍ਰੀ ਦੇ ਗਲ ਵਿਚ ਪਰਮਾਤਮਾ ਦਾ ਨਾਮ-ਹਾਰ ਪਿਆ ਰਹਿੰਦਾ ਹੈ, ਉਹ ਜੀਵ-ਇਸਤ੍ਰੀ ਪਰਮਾਤਮਾ ਦੀ ਪਿਆਰੀ ਹੋ ਜਾਂਦੀ ਹੈ ॥੨॥ਪਦ ਅਰਥ ਕਾਮਣਿ = ਇਸਤ੍ਰੀ। ਨਾਹ ਪਿਆਰੀ = ਖਸਮ ਦੀ ਪਿਆਰੀ। ਗਲਿ = ਗਲਿ ਵਿਚ ॥੨॥
SikhNet (Spanish)Oh, dice Nanak, La novia es Su Bienamada si ella trae el Collar de Su Nombre. (2)
ਧਨ ਏਕਲੜੀ ਜੀਉ; ਬਿਨੁ ਨਾਹ ਪਿਆਰੇ ॥
dhan ekalarree jeeo; bin naah piaare | Ang 244
Sant Singh KhalsaThe soul-bride who is without her beloved Husband is all alone.
Manmohan SinghSolitary is the wife without her Beloved Husband.
Manmohan Singh (Punjabi)ਐਨ ਇਕੱਲੀ ਹੈ ਪਤਨੀ ਆਪਣੇ ਪਿਆਰੇ ਕੰਤ ਬਗੈਰ।
Fareedkot Teekaਹੇ ਭਾਈ! ਇਹੁ ਇਸਤ੍ਰੀ ਤਿਸ ਪਿਆਰੇ ਪਤੀ ਬਿਨਾਂ ਏਕਲੀ ਹੈ, ਭਾਵ ਸੇ ਦੁਖੀ ਰਹਤੀ ਹੈ॥
Prof. Sahib Singhਹੇ ਜੀਉ! ਜੇਹੜੀ ਜੀਵ-ਇਸਤ੍ਰੀ ਪਿਆਰੇ ਪਤੀ-ਪ੍ਰਭੂ ਤੋਂ ਬਿਨਾ ਇਕੱਲੀ (ਸੁੰਞਾ ਜੀਵਨ ਬਿਤੀਤ ਕਰ ਰਹੀ) ਹੈ,
SikhNet (Spanish)Sin el Novio, la novia está sola;
ਦੂਜੈ ਭਾਇ ਮੁਠੀ ਜੀਉ; ਬਿਨੁ ਗੁਰਸਬਦ ਕਰਾਰੇ ॥
doojai bhaae mutthee jeeo; bin gurasabad karaare | Ang 244
Sant Singh KhalsaShe is cheated by the love of duality, without the Word of the Guru's Shabad.
Manmohan SinghWithout the effectual humans of the Guru she is the cheated by another's Love.
Manmohan Singh (Punjabi)ਮੁਅੱਸਰ ਗੁਰਬਾਣੀ ਦੇ ਬਾਝੋਂ, ਉਹ ਹੋਰਸ ਦੀ ਪ੍ਰੀਤ ਕਰ ਕੇ ਠੱਗੀ ਗਈ ਹੈ।
Fareedkot Teekaਔਰ ਗੁਰੋਂ ਕੇ ਸਬਦਿ ਕਰਾਰੇ ਅਰਥਾਤ ਬਲ ਵਾਲੇ ਸੇ ਬਿਨਾਂ ਇਹੁ ਦ੍ਵੈਤ ਭਾਵ ਮੇਂ (ਮੁਠੀ) ਠਗੀ ਹੋਈ ਹੈ॥
Prof. Sahib Singhਉਹ ਗੁਰੂ ਦੇ ਸਹਾਰਾ ਦੇਣ ਵਾਲੇ ਸ਼ਬਦ ਤੋਂ ਬਿਨਾ ਹੋਰ ਹੋਰ ਪਿਆਰ ਵਿਚ ਠੱਗੀ ਜਾ ਰਹੀ ਹੈ।ਪਦ ਅਰਥ ਭਾਇ = ਪਿਆਰ ਵਿਚ। ਮੁਠੀ = ਠੱਗੀ ਗਈ। ਕਰਾਰੇ = ਤਕੜੇ।
SikhNet (Spanish)engañada por la dualidad se encuentra sin la Palabra Poderosa del Amado Guru.
ਬਿਨੁ ਸਬਦ ਪਿਆਰੇ. ਕਉਣੁ ਦੁਤਰੁ ਤਾਰੇ; ਮਾਇਆ ਮੋਹਿ ਖੁਆਈ ॥
bin sabad piaare. kaun dutar taare; maaeaa mohi khuaaee | Ang 244
Sant Singh KhalsaWithout the Shabad of her Beloved, how can she cross over the treacherous ocean? Attachment to Maya has led her astray.
Manmohan SinghWithout the dear Name what can enable her cross the formidable Ocean? The attachment of wealth has put her on the wrong track.
Manmohan Singh (Punjabi)ਨਾਮ ਸਨੇਹੀ ਦੇ ਬਗੈਰ ਉਸ ਨੂੰ ਕਠਨ ਸਮੁੰਦਰ ਤੋਂ ਕਿਹੜਾ ਪਾਰ ਕਰ ਸਕਦਾ ਹੈ? ਧੰਨ ਦੌਲਤ ਦੀ ਲਗਨ ਨੇ ਉਸ ਨੂੰ ਕੁਰਾਹੇ ਪਾ ਛਡਿਆ ਹੈ।
Fareedkot Teekaਤਿਸ ਗੁਰ ਉਪਦੇਸ ਕੇ (ਪਿਆਰੇ) ਪ੍ਰੇਮੀ ਬਿਨਾ ਇਸ ਮਾਇਆ ਕੇ ਮੋਹਿ ਕੀ ਗਵਾਈ ਹੋਈ ਕੌ ਇਸ ਦੁਸਤਰ ਸੰਸਾਰ ਸਮੁੰਦ੍ਰ ਸੇ ਕੌਣ ਤਾਰੇਗਾ॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਹੋਰ ਕੋਈ ਨਹੀਂ ਜੋ ਉਸ ਨੂੰ ਦੁੱਤਰ (ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਸਕਦਾ ਹੈ, ਉਹ ਮਾਇਆ ਦੇ ਮੋਹ ਵਿਚ (ਫਸੀ) ਖ਼ੁਆਰ ਹੁੰਦੀ ਰਹਿੰਦੀ ਹੈ।ਪਦ ਅਰਥ ਦੁਤਰੁ = ਜਿਸ ਤੋਂ ਪਾਰ ਲੰਘਣਾ ਔਖਾ ਹੋਵੇ {दुस्तर}। ਮੋਹਿ = ਮੋਹ ਵਿਚ। ਖੁਆਈ = ਖੁੰਝੀ ਹੋਈ।
SikhNet (Spanish)Sin la Palabra, ¿cómo puede ella nadar a través del mar tempestuoso, si está debilitada cada vez más por la Maya?
ਕੂੜਿ ਵਿਗੁਤੀ. ਤਾ ਪਿਰਿ ਮੁਤੀ; ਸਾ ਧਨ. ਮਹਲੁ ਨ ਪਾਈ ॥
koorr vigutee. taa pir mutee; saa dhan. mehal na paaee | Ang 244
Sant Singh KhalsaRuined by falsehood, she is deserted by her Husband Lord. The soul-bride does not attain the Mansion of His Presence.
Manmohan SinghWhen she was ruined by falsehood then was she abandoned by the groom. The bride obtains not Lord's presence.
Manmohan Singh (Punjabi)ਜਦ ਉਸ ਨੂੰ ਝੁਠ ਨੇ ਬਰਬਾਦ ਕਰ ਦਿਤਾ, ਤਦ ਖਸਮ ਨੇ ਉਸ ਨੂੰ ਤਲਾਂਜਲੀ ਦੇ ਦਿਤੀ, ਪਤਨੀ ਸੁਆਮੀ ਦੀ ਹਜ਼ੂਰੀ ਨੂੰ ਪ੍ਰਾਪਤ ਨਹੀਂ ਹੁੰਦੀ।
Fareedkot Teekaਜਬ ਇਹ ਝੂਠ ਮੇਂ (ਵਿਗੁਤੀ) ਖਰਾਬ ਹੋਈ ਤਬ ਇਹੁ ਪਤੀ ਤੇ (ਮੁਤੀ) ਛੁਟੀ, ਅਰਥਾਤ ਪਤੀ ਨੇ ਤਿਆਗ ਦਈ। ਤਿਸੀ ਤੇ ਉਸ ਇਸਤ੍ਰੀ ਨੇ ਅਪਨੇ ਸਰੂਪ ਮੇਂ ਇਸਥਤੀ ਨਹੀਂ ਪਾਈ ਹੈ॥
Prof. Sahib Singhਜਦੋਂ ਜੀਵ-ਇਸਤ੍ਰੀ (ਮਾਇਆ ਦੇ) ਝੂਠੇ ਮੋਹ ਵਿਚ ਖ਼ੁਆਰ ਹੁੰਦੀ ਹੈ, ਤਦੋਂ (ਜਾਣੋ ਕਿ) ਖਸਮ-ਪ੍ਰਭੂ ਵਲੋਂ ਉਹ ਛੁੱਟੜ ਹੋਈ ਪਈ ਹੈ, ਉਹ ਜੀਵ-ਇਸਤ੍ਰੀ ਪਰਮਾਤਮਾ-ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀ।ਪਦ ਅਰਥ ਕੂੜਿ = ਕੂੜ ਵਿਚ, ਝੂਠੇ ਮੋਹ ਵਿਚ। ਵਿਗੁਤੀ = ਖ਼ੁਆਰ ਹੋਈ। ਪਿਰਿ = ਪਿਰ ਨੇ, ਪਤੀ ਨੇ। ਮੁਤੀ = ਮੁੱਤੀ, ਛੱਡ ਦਿੱਤੀ।
SikhNet (Spanish)Seducida por lo que es falso, abandona el Nombre Verdadero, y así no se remonta al Castillo del Señor.
ਗੁਰਸਬਦੇ ਰਾਤੀ. ਸਹਜੇ ਮਾਤੀ; ਅਨਦਿਨੁ ਰਹੈ ਸਮਾਏ ॥
gurasabade raatee. sahaje maatee; anadin rahai samaae | Ang 244
Sant Singh KhalsaBut she who is attuned to the Guru's Shabad is intoxicated with celestial love; night and day, she remains absorbed in Him.
Manmohan SinghShe who is imbued with Gurbani, gets intoxicated with Lord's love and night and day, remains absorbed in Him.
Manmohan Singh (Punjabi)ਜੋ ਗੁਰਬਾਣੀ ਨਾਲ ਰੰਗੀਜੀ ਹੈ, ਉਹ ਪ੍ਰਭੂ ਦੀ ਪ੍ਰੀਤ ਨਾਲ ਮਤਵਾਲੀ ਹੋ ਜਾਂਦੀ ਹੈ ਅਤੇ ਦਿਨ ਰਾਤ ਉਸ ਅੰਦਰ ਲੀਨ ਰਹਿੰਦੀ ਹੈ।
Fareedkot Teekaਔਰ ਜੋ ਗੁਰੋਂ ਕੇ ਸਬਦ ਮੇਂ ਰਾਤੀ ਹੈ, ਸੋ ਸਾਂਤੀ ਵਾ ਗਿਆਨ ਮੇਂ (ਮਾਤੀ) ਮਸਤ ਹੋ ਕਰ ਨਿਰੰਤ੍ਰ ਹੀ ਅਪਨੇ ਸ੍ਵਾਮੀ ਮੇਂ ਸਮਾਇ ਰਹੀ ਹੈ॥
Prof. Sahib Singh(ਪਰ) ਜੇਹੜੀ ਜੀੜ-ਇਸਤ੍ਰੀ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, ਉਹ ਹਰ ਵੇਲੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੀ ਹੈ।ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਮਾਤੀ = ਮਸਤ।
SikhNet (Spanish)Pero imbuida con la Palabra e inmersa en el Equilibrio, ella sí podrá estar entonada con el Señor día y noche.
ਨਾਨਕ. ਕਾਮਣਿ ਸਦਾ ਰੰਗਿ ਰਾਤੀ; ਹਰਿ ਜੀਉ ਆਪਿ ਮਿਲਾਏ ॥੩॥
naanak. kaaman sadaa rang raatee; har jeeo aap milaae |3| Ang 244
Sant Singh KhalsaO Nanak, that soul-bride who remains constantly steeped in His Love, is blended by the Lord into Himself. ||3||
Manmohan SinghThe Venerable Lord blends with Himself the wife, who, ever, remains steeped in His Love.
Manmohan Singh (Punjabi)ਪੂਜਯ ਪ੍ਰਭੂ ਉਸ ਪਤਨੀ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ ਜੋ ਉਸ ਦੀ ਪ੍ਰੀਤ ਅੰਦਰ ਹਮੇਸ਼ਾਂ ਰੰਗੀ ਰਹਿੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਸੋ ਇਸਤ੍ਰੀ ਸਦਾ (ਰੰਗਿ) ਪ੍ਰੇਮ ਮੇਂ ਰਾਤੀ ਹੋਈ ਹਰਿ ਜੀ ਨੇ ਅਪਨੇ ਸਾਥ ਆਪ ਹੀ ਮਿਲਾਇ ਲਈ ਹੈ॥੩॥
Prof. Sahib Singhਹੇ ਨਾਨਕ! ਉਹ ਜੀਵ-ਇਸਤ੍ਰੀ ਸਦਾ (ਪ੍ਰਭੂ-ਪਤੀ ਦੇ) ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਉਸ ਨੂੰ ਪਰਮਾਤਮਾ ਆਪ (ਆਪਣੇ ਚਰਨਾਂ ਵਿਚ) ਮਿਲਾਈ ਰੱਖਦਾ ਹੈ ॥੩॥
SikhNet (Spanish)Oh, dice Nanak, tal persona está siempre imbuida en el Amor del Señor y está unida con el Señor por Su Gracia. (3)
ਤਾ ਮਿਲੀਐ. ਹਰਿ ਮੇਲੇ ਜੀਉ; ਹਰਿ ਬਿਨੁ. ਕਵਣੁ ਮਿਲਾਏ ॥
taa mileeai. har mele jeeo; har bin. kavan milaae | Ang 244
Sant Singh KhalsaIf the Lord merges us with Himself, we are merged with Him. Without the Dear Lord, who can merge us with Him?
Manmohan SinghIf God unites only then do we meet him. Without God who can cause us to meet Him.?
Manmohan Singh (Punjabi)ਜੇਕਰ ਵਾਹਿਗੁਰੁ ਮਿਲਾਵੇ, ਕੇਵਲ ਤਦ ਹੀ ਅਸੀਂ ਉਸ ਨੂੰ ਮਿਲ ਸਕਦੇ ਹਾਂ। ਹਰੀ ਦੇ ਬਾਝੋਂ ਕਿਹੜਾ ਸਾਨੂੰ ਉਸ ਨਾਲ ਮਿਲਾ ਸਕਦਾ ਹੈ?
Fareedkot Teekaਹੇ ਭਾਈ! ਤਬ ਮਿਲੀਤਾ ਹੈ, ਜਬ ਹਰਿ ਜੀ ਆਪ ਹੀ ਅਪਨੇ ਸਾਥ ਮੇਲੇ। ਤਿਸ ਹਰੀ ਸੇ ਬਿਨਾ ਔਰ ਤਿਸ ਕੇ ਸਾਥ ਕੌਨ ਮਿਲਾਵੈ, ਅਰਥਾਤ ਕੋਈ ਨਹੀਂ ਮਿਲਾਵਤਾ॥
Prof. Sahib Singhਹੇ ਜੀਉ! (ਪ੍ਰਭੂ-ਚਰਨਾਂ ਵਿਚ) ਤਦੋਂ ਹੀ ਮਿਲ ਸਕੀਦਾ ਹੈ, ਜੇ ਪ੍ਰਭੂ ਆਪ ਹੀ ਮਿਲਾ ਲਏ। ਪਰਮਾਤਮਾ ਤੋਂ ਬਿਨਾ (ਉਸ ਦੇ ਚਰਨਾਂ ਵਿਚ) ਹੋਰ ਕੌਣ ਮਿਲਾ ਸਕਦਾ ਹੈ?
SikhNet (Spanish)Nos encontramos con el Señor si así es Su Voluntad; ¿cómo Lo podríamos encontrar si no es a través de Su Gracia?
ਬਿਨੁ ਗੁਰ ਪ੍ਰੀਤਮ ਆਪਣੇ ਜੀਉ; ਕਉਣੁ ਭਰਮੁ ਚੁਕਾਏ ॥
bin gur preetam aapane jeeo; kaun bharam chukaae | Ang 244
Sant Singh KhalsaWithout our Beloved Guru, who can dispel our doubt?
Manmohan SinghWithout our beloved Guru who can dispel our doubt?
Manmohan Singh (Punjabi)ਆਪਣੇ ਪਿਆਰੇ ਗੁਰਾਂ ਦੇ ਬਗੈਰ, ਸਾਡਾ ਵਹਿਮ ਕਿਹੜਾ ਦੂਰ ਕਰ ਸਕਦਾ ਹੈ?
Fareedkot Teekaਹੇ ਭਾਈ! ਆਪਣੇ ਗੁਰੂ ਪ੍ਰੀਤਮ ਸੇ ਬਿਨਾ ਇਸ ਕਾ ਭ੍ਰਮ ਕੌਣ ਚੁਕਾਵੈ, ਭਾਵ ਗੁਰੂ ਹੀ ਭ੍ਰਮ ਕੇ ਦੂਰ ਕਰਤਾ ਹੈ॥
Prof. Sahib Singh(ਕਿਉਂਕਿ,) ਹੇ ਜੀਉ! ਆਪਣੇ ਪ੍ਰੀਤਮ ਗੁਰੂ ਤੋਂ ਬਿਨਾ ਹੋਰ ਕੋਈ (ਸਾਡੇ ਮਨ ਦੀ) ਭਟਕਣਾ ਨੂੰ ਦੂਰ ਨਹੀਂ ਕਰ ਸਕਦਾ।ਪਦ ਅਰਥ ਭਰਮੁ = ਮਨ ਦੀ ਭਟਕਣਾ। ਚੁਕਾਏ = ਦੂਰ ਕਰੇ।
SikhNet (Spanish)Sin el Guru, sin nuestro Bienamado, ¿quién va a disipar nuestra duda?
ਗੁਰੁ. ਭਰਮੁ ਚੁਕਾਏ, ਇਉ ਮਿਲੀਐ ਮਾਏ; ਤਾ. ਸਾ ਧਨ ਸੁਖੁ ਪਾਏ ॥
gur. bharam chukaae, iau mileeai maae; taa. saa dhan sukh paae | Ang 244
Sant Singh KhalsaThrough the Guru, doubt is dispelled. O my mother, this is the way to meet Him; this is how the soul-bride finds peace.
Manmohan SinghThrough the Guru, the doubt is dispelled this is the way to meet God, O my mother and like this the bride attains peace.
Manmohan Singh (Punjabi)ਗੁਰਾਂ ਦੇ ਰਾਹੀਂ ਸੰਦੇਹ ਦੂਰ ਹੋ ਜਾਂਦਾ ਹੈ। ਇਹ ਹੈ ਤਰੀਕਾ ਵਾਹਿਗੁਰੂ ਨੂੰ ਭੇਟਣ ਦਾ ਹੇ ਮੇਰੀ ਮਾਤਾ! ਤੇ ਇਸ ਤਰ੍ਹਾਂ ਮੁੰਧ ਆਰਾਮ ਪਾ ਲੈਂਦੀ ਹੈ।
Fareedkot Teekaਹੇ ਭਾਈ! ਜਬ ਸਤਿਗੁਰੂ ਭਰਮ ਕੋ ਦੂਰ ਕਰੇ ਤਬ ਤਿਸ ਸਾਥ ਮਿਲੀਤਾ ਹੈ ਔਰ ਜਬ ਮਿਲੈ ਤਬ ਇਹੁ ਇਸਤ੍ਰੀ ਸੁਖੋਂ ਕੌ ਪਾਵਤੀ ਹੈ॥
Prof. Sahib Singhਹੇ ਮਾਂ! ਜੇ ਗੁਰੂ (ਜੀਵ-ਇਸਤ੍ਰੀ ਦੇ ਮਨ ਦੀ) ਭਟਕਣਾ ਦੂਰ ਕਰ ਦੇਵੇ, ਤਾਂ ਇਸ ਤਰ੍ਹਾਂ (ਪ੍ਰਭੂ-ਚਰਨਾਂ ਵਿਚ) ਮਿਲ ਸਕੀਦਾ ਹੈ, ਤਦੋਂ ਹੀ ਜੀਵ-ਇਸਤ੍ਰੀ ਆਤਮਕ ਆਨੰਦ ਮਾਣਦੀ ਹੈ।ਪਦ ਅਰਥ ਮਾਏ = ਹੇ ਮਾਂ!
SikhNet (Spanish)A través del Guru nuestra duda desaparece y la novia se encuentra con el Señor y está en Éxtasis.
ਗੁਰ ਸੇਵਾ ਬਿਨੁ. ਘੋਰ ਅੰਧਾਰੁ; ਬਿਨੁ ਗੁਰ. ਮਗੁ ਨ ਪਾਏ ॥
gur sevaa bin. ghor andhaar; bin gur. mag na paae | Ang 244
Sant Singh KhalsaWithout serving the Guru, there is only pitch darkness. Without the Guru, the Way is not found.
Manmohan SinghSans Guru's service, there is pitch darkness. Without the Guru the way is not found.
Manmohan Singh (Punjabi)ਗੁਰਾਂ ਦੀ ਟਹਿਲ ਦੇ ਬਾਝੋਂ ਅਨ੍ਹੇਰ-ਘੁੱਪ ਹੈ। ਗੁਰਾਂ ਦੇ ਬਗੈਰ ਰਸਤਾ ਨਹੀਂ ਲੱਭਦਾ।
Fareedkot Teekaਸਤਿਗੁਰੋਂ ਕੀ ਸੇਵਾ ਸੇ ਬਿਨਾਂ ਅਗ੍ਯਾਨ ਰੂਪੀ (ਘੋਰ) ਭ੍ਯਾਨਕ, ਵਾ ਸੰਘਨਾ ਅੰਧੇਰੇ ਵਿਚੋਂ ਗੁਰੋਂ ਸੇ ਬਿਨਾਂ ਕੋਈ ਰਸਤਾ ਨਹੀਂ ਪਾਵਤਾ ਹੈ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ (ਜੀਵਨ ਦਾ ਸਹੀ) ਰਸਤਾ ਲੱਭ ਨਹੀਂ ਸਕਦਾ।ਪਦ ਅਰਥ ਘੋਰ ਅੰਧਾਰੁ = ਘੁੱਪ ਹਨੇਰਾ। ਮਗੁ = ਰਸਤਾ।
SikhNet (Spanish)Sin el Servicio al Guru, todo es oscuro para nosotros; sin el Guru, uno no encuentra el Sendero.
ਕਾਮਣਿ ਰੰਗਿ ਰਾਤੀ, ਸਹਜੇ ਮਾਤੀ; ਗੁਰ ਕੈ ਸਬਦਿ ਵੀਚਾਰੇ ॥
kaaman rang raatee, sahaje maatee; gur kai sabad veechaare | Ang 244
Sant Singh KhalsaThat wife who is intuitively imbued with the color of His Love, contemplates the Word of the Guru's Shabad.
Manmohan SinghThe wife who is imbued with the Divine dye and is absorbed in the love of the Lord, dwells on the Guru's hymns.
Manmohan Singh (Punjabi)ਪਤਨੀ ਜੋ ਰੱਬੀ ਰੰਗ ਨਾਲ ਰੰਗੀ ਹੋਈ ਅਤੇ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੈ, ਉਹ ਗੁਰਾਂ ਦੀ ਬਾਣੀ ਦੀ ਸੋਚ-ਵੀਚਾਰ ਕਰਦੀ ਹੈ।
Fareedkot Teekaਜੋ ਇਸਤ੍ਰੀ ਤਿਸ ਹਰੀ ਕੇ ਪ੍ਰੇਮ ਮੇਂ ਰਾਤੀ ਹੈ, ਸੋਈ ਗੁਰੋਂ ਕੇ ਸਬਦ ਕੇ ਵੀਚਾਰ ਦ੍ਵਾਰਾ ਸੁਭਾਵਿਕ ਮਾਤੀ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਪ੍ਰਭੂ-ਪਤੀ ਦੇ ਗੁਣਾਂ ਨੂੰ) ਆਪਣੇ ਸੋਚ-ਮੰਡਲ ਵਿਚ ਟਿਕਾਂਦੀ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਤੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ।
SikhNet (Spanish)Oh, dice Nanak, La Novia enamorada e imbuida en el Equilibrio, habita en el Bani de la Palabra del Guru,
ਨਾਨਕ. ਕਾਮਣਿ ਹਰਿ ਵਰੁ ਪਾਇਆ; ਗੁਰ ਕੈ ਭਾਇ ਪਿਆਰੇ ॥੪॥੧॥
naanak. kaaman har var paaeaa; gur kai bhaae piaare |4|1| Ang 244
Sant Singh KhalsaO Nanak, the soul-bride obtains the Lord as her Husband, by enshrining love for the Beloved Guru. ||4||1||
Manmohan SinghNanak, by enshrining love for the Beloved Guru the bride has found God, as her Groom.
Manmohan Singh (Punjabi)ਨਾਨਕ ਪ੍ਰੀਤਵਾਨ ਗੁਰਾਂ ਨਾਲ ਪ੍ਰੇਮ ਪਾ ਕੇ ਪਤਨੀ ਨੇ ਵਾਹਿਗੁਰੂ ਨੂੰ ਆਪਣੇ ਕੰਤ ਵਜੋ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੁ ਜਗ੍ਯਾਸੂ ਇਸਤ੍ਰੀ ਨੇ ਗੁਰੋਂ ਕੇ ਪ੍ਰੇਮ ਕਰ ਕੇ ਪਿਆਰੇ ਹਰੀ ਪਤੀ ਕੋ ਪਾਇ ਲੀਆ ਹੈ॥੪॥੧॥
Prof. Sahib Singhਹੇ ਨਾਨਕ! ਗੁਰੂ ਦੇ ਪ੍ਰੇਮ ਵਿਚ ਗੁਰੂ ਦੇ ਪਿਆਰ ਵਿਚ ਟਿਕਣ ਕਰਕੇ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ॥੪॥੧॥ਪਦ ਅਰਥ ਵਰੁ = ਖਸਮ। ਭਾਇ = ਪਿਆਰ ਵਿਚ ॥੪॥
* ਨੋਟ: ਪਾਠਕ ਸੱਜਣ ਇਸ ਛੰਤ ਵਿਚ ਅਤੇ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਦੋ ਛੰਤਾਂ ਵਿਚ ਲਫ਼ਜ਼ਾਂ ਦੀ ਡੂੰਘੀ ਸਾਂਝ ਵੇਖਣ, ਜੋ ਸਬਬ ਨਾਲ ਹੀ ਨਹੀਂ ਹੋ ਗਈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ। ਵਨਗੀ-ਮਾਤ੍ਰ ਕੁਝ ਸਾਂਝੇ ਲਫ਼ਜ਼ ਹੇਠ ਦਿੱਤੇ ਜਾਂਦੇ ਹਨ: ਸਾਧਨ, ਨਾਨਕ ਸਾਧਨ ਮਿਲੈ ਮਿਲਾਈ, ਏਕਲੜੀ, ਨਾਹ।
SikhNet (Spanish)y encuentra a su Señor, el Dios, a través del Amor a su Verdadero Guru. (4-1)