ੴ

ਸਿੱਖਬਾਣੀ · SikhBani

Ang 448

Sri Guru Granth Sahib · Raag Aasaa · 2 shabads, 30 lines
Translations
Shabad Guru Ramdas Ji Raag Aasaa

ਆਸਾ ਮਹਲਾ ੪ ਛੰਤ ॥

aasaa mahalaa 4 chhant |

Sant Singh KhalsaAasaa, Fourth Mehl, Chhant:
Manmohan SinghAsa 4th Guru. Chhant.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ ਛੰਦ।
SikhNet (Spanish)Asa, Mejl Guru Ram Das, Cuarto Canal Divino, Chhant.

ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ; ਆਦਿ ਨਿਰੰਜਨੁ ਨਿਰੰਕਾਰੁ ਜੀਉ ॥

vaddaa meraa govind agam agochar; aad niranjan nirankaar jeeo |

Sant Singh KhalsaMy Lord of the Universe is great, unapproachable, unfathomable, primal, immaculate and formless.
Manmohan SinghMy great Lord is unapproachable incomprehensible primal immaculate and formless.
Manmohan Singh (Punjabi)ਮੈਡਾਂ ਵਿਸ਼ਾਲ ਪ੍ਰਭੂ ਅਪੁਜ, ਸੋਚ ਸਮਝ ਤੋਂ ਪਰ੍ਹੇ, ਪਰਾ ਪੂਰਬਲਾ, ਪਵਿੱਤਰ, ਅਤੇ ਸਰੂਪ ਰਹਿਤ ਹੈ।
Fareedkot Teekaਹੇ ਮੇਰਾ ਸ੍ਵਾਮੀ ਗੋਬਿੰਦੁ ਜੀ! ਤੂੰ ਵੱਡਾ ਹੈਂ ਮਨ ਕਰ ਅਗੰਮ ਹੈਂ ਇੰਦ੍ਰੀਯੋਂ ਕਰ (ਅਗੋਚਰੁ) ਅਬਿਖ੍ਯ ਹੈਂ। ਹੇ ਨਿਰੰਕਾਰ! ਤੂੰ (ਨਿੰਰਜਨੁ) ਮਾਯਾ ਸੇ ਰਹਿਤ ਔਰ ਸਰਬ ਕੀ ਆਦਿ ਹੈਂ॥
Prof. Sahib Singhਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ, ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ, ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ।

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਗੋ = ਗਿਆਨ-ਇੰਦ੍ਰੇ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਆਦਿ = ਸਭ ਦੇ ਮੁੱਢ। ਨਿਰੰਜਨੁ = {ਨਿਰ-ਅੰਜਨੁ} ਜਿਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ। ਨਿਰੰਕਾਰੁ = {ਨਿਰ-ੁਆਕਾਰ} ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ।

SikhNet (Spanish)Grandioso es mi Dios, Incognoscible, Inalcanzable, el Ser Primordial, Inmaculado, Absoluto;

ਤਾ ਕੀ ਗਤਿ. ਕਹੀ ਨ ਜਾਈ, ਅਮਿਤਿ ਵਡਿਆਈ; ਮੇਰਾ ਗੋਵਿੰਦੁ. ਅਲਖ ਅਪਾਰ ਜੀਉ ॥

taa kee gat. kahee na jaaee, amit vaddiaaee; meraa govind. alakh apaar jeeo |

Sant Singh KhalsaHis condition cannot be described; His Glorious Greatness is immeasurable. My Lord of the Universe is invisible and infinite.
Manmohan SinghHis condition cannot be described immeasurable is his glory My world - Lord is invisible and infinite.
Manmohan Singh (Punjabi)ਊਸ ਦੀ ਦਸ਼ਾ ਬਿਆਨ ਨਹੀਂ ਕੀਤੀ ਜਾ ਸਕਦੀ। ਅਡੋਲ ਹੈ ਉਸ ਦਾ ਪ੍ਰਤਾਪ। ਮੈਡਾਂ ਸ੍ਰਿਸ਼ਟੀ ਦਾ ਸੁਆਮੀ ਅਦ੍ਰਿਸ਼ਟ ਅਤੇ ਅਨੰਤ ਹੈ।
Fareedkot Teekaਹੇ ਮੇਰਾ ਗੋਬਿੰਦੁ ਅਲਖ ਅਪਾਰ! ਜੀਵ ਸੇ (ਤਾ ਕੀ) ਤੇਰੀ ਗਤਿ ਕਹੀ ਨਹੀਂ ਜਾਤੀ, ਤੇਰੀ (ਵਡਿਆਈ) ਸੋਭਾ ਭੀ ਅਮਿਤਾ ਔ ਅਲਖ ਹੈ॥
Prof. Sahib Singhਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ, ਉਸ ਦਾ ਵਡੱਪਣ ਭੀ ਮਿਣਿਆ ਨਹੀਂ ਜਾ ਸਕਦਾ, ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ।

ਪਦ ਅਰਥ ਗਤਿ = ਹਾਲਤ। ਅਮਿਤਿ = ਅਮਿਣਵੀ। ਅਲਖ = ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ।

SikhNet (Spanish)de Su estado no puedo decir nada. Mi Dios, de Gloria Indescriptible, es Insondable e Infinito;

ਗੋਵਿੰਦੁ ਅਲਖ ਅਪਾਰੁ ਅਪਰੰਪਰੁ; ਆਪੁ ਆਪਣਾ ਜਾਣੈ ॥

govind alakh apaar aparanpar; aap aapanaa jaanai |

Sant Singh KhalsaThe Lord of the Universe is invisible, infinite and unlimited. He Himself knows Himself.
Manmohan SinghThe universe preserver is incomprehensible infinite and illimitable He himself know His ownself
Manmohan Singh (Punjabi)ਆਲਮ ਦਾ ਰੱਖਯਕ, ਅਗਾਧਠ ਬੇਅੰਤ ਅਤੇ ਹੱਦ ਬੰਨਾ ਰਹਿਤ ਹੈ। ਊਹ ਖੁਦ ਹੀ ਆਪਣੇ ਆਪ ਨੂੰ ਜਾਣਦਾ ਹੈ।
Fareedkot Teekaਹੇ ਅਲਖ ਅਪਾਰ ਗੋਬਿੰਦ ਅਪਰੰਪਰ! ਤੂੰ ਅਪਨਾ ਸੂਰਪ ਆਪ ਹੀ ਜਾਨਤਾ ਹੈਂ॥
Prof. Sahib Singhਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ, ਪਰੇ ਤੋਂ ਪਰੇ ਹੈ, ਆਪਣੇ ਆਪ ਨੂੰ ਉਹ ਹੀ ਜਾਣਦਾ ਹੈ।

ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ ਬੇਅੰਤ।

SikhNet (Spanish).sí, Gobind, Dios Sostenedor, es Infinito, Invisible, Supremo, Ilimitado, el Conocedor de Sí Mismo.

ਕਿਆ ਇਹ ਜੰਤ ਵਿਚਾਰੇ ਕਹੀਅਹਿ; ਜੋ. ਤੁਧੁ ਆਖਿ ਵਖਾਣੈ ॥

kiaa ih jant vichaare kaheeeh; jo. tudh aakh vakhaanai |

Sant Singh KhalsaWhat should these poor creatures say? How can they speak of and describe You?
Manmohan SinghWhat should these poor creatures utter which may amount to narrating and describing thee O Lord.
Manmohan Singh (Punjabi)ਏਹ ਗਰੀਬ ਜੀਵ ਕੀ ਵਿਚਾਰ ਉਚਾਰਨ ਕਰਨ। ਜਿਹੜਾ ਤੇਰੀ ਵਿਆਖਿਆ ਅਤੇ ਵਰਨਣ ਨਾਲ ਢੁੱਕੇ, ਹੇ ਸੁਆਮੀ?
Fareedkot Teekaਏਹ ਜੀਵ ਬੇਚਾਰਾ ਕ੍ਯਾ ਹੈ, ਜੋ ਤੇਰੇ ਗੁਣ ਕਹਿ ਕਰ ਸੁਨਾਇ ਸਕੈ॥
Prof. Sahib Singhਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਸਰੂਪ ਦੱਸ ਸੱਕਣ)? (ਹੇ ਪ੍ਰਭੂ! ਕੋਈ ਭੀ ਐਸਾ ਜੀਵ ਨਹੀਂ ਹੈ) ਜੋ ਤੇਰੀ ਹਸਤੀ ਨੂੰ ਬਿਆਨ ਕਰ ਕੇ ਸਮਝਾ ਸਕੇ।

ਪਦ ਅਰਥ ਕਹੀਅਹਿ = ਕਹੇ ਜਾਣ। ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)¿Qué podemos decir de Sus criaturas? ¿Cómo van a poder ellos definir o describir a su Creador?

ਜਿਸ ਨੋ ਨਦਰਿ ਕਰਹਿ ਤੂੰ ਅਪਣੀ; ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥

jis no nadar kareh toon apanee; so guramukh kare veechaar jeeo |

Sant Singh KhalsaThat Gurmukh who is blessed by Your Glance of Grace contemplates You.
Manmohan SinghHe on whom thou castest. Thy glance of grace reflects on thee under Guru instruction.
Manmohan Singh (Punjabi)ਜਿਸ ਉਤੇ ਤੂੰ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈਂ, ਊਹ ਗੁਰਾਂ ਦੇ ਉਪਦੇਸ਼ ਤਾਬੇ ਤੇਰਾ ਚਿੰਤਨ ਕਰਦਾ ਹੈ।
Fareedkot Teekaਜਿਸ ਪਰ ਤੂੰ ਅਪਨੀ ਕ੍ਰਿਪਾ ਦ੍ਰਿਸ੍ਟ ਕਰਤਾ ਹੈਂ, ਸੋ ਗੁਰਮੁਖ ਤੇਰੇ ਨਾਮ ਕਾ ਬੀਚਾਰੁ ਕਰਤਾ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਆਪਣੀ ਮੇਹਰ ਦੀ ਨਿਗਾਹ ਕਰਦਾ ਹੈਂ, ਉਹ ਗੁਰੂ ਦੀ ਸਰਨ ਪੈ ਕੇ (ਤੇਰੇ ਗੁਣਾਂ ਦੀ) ਵਿਚਾਰ ਕਰਦਾ ਹੈ।
SikhNet (Spanish)Sólo el ser de Dios que ha obtenido Tu Gracia, reflexiona en Ti. Grandioso es mi Dios, Inefable, Inabarcable, el Ser Primordial,

ਵਡਾ ਮੇਰਾ ਗੋਵਿੰਦੁ, ਅਗਮ ਅਗੋਚਰੁ; ਆਦਿ ਨਿਰੰਜਨੁ ਨਿਰੰਕਾਰੁ ਜੀਉ ॥੧॥

vaddaa meraa govind, agam agochar; aad niranjan nirankaar jeeo |1|

Sant Singh KhalsaMy Lord of the Universe is great, unapproachable, unfathomable, primal, immaculate and formless. ||1||
Manmohan SinghMy great Lord is unreachable unapprehensible eternal pure and formless
Manmohan Singh (Punjabi)ਮੈਡਾਂ ਵਿਸ਼ਾਲ ਸੁਆਮੀ ਪਹੁੰਚ ਤੋਂ ਪਰ੍ਹੇ, ਸੋਚ ਸਮਝ ਤੋਂ ਉਚੇਰਾ, ਪਰਾ ਪੂਰਬਲਾ, ਪਵਿੱਤਰ ਅਤੇ ਆਕਾਰ ਰਹਿਤ ਹੈ।
Fareedkot Teekaਹੇ ਮੇਰਾ ਸੁਆਮੀ ਗੋਬਿੰਦ ਜੀ! ਤੂੰ ਬਡਾ ਹੈਂ ਮਨ ਬਾਣੀ ਕੇ ਅਵਿਖੇ ਹੈਂ। ਹੇ ਨਿਰੰਜਨ! ਤੂੰ ਸਰਬ ਕਾ ਆਦਿ ਹੈਂ॥੧॥
Prof. Sahib Singhਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ, (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ ॥੧॥

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਗੋ = ਗਿਆਨ-ਇੰਦ੍ਰੇ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਆਦਿ = ਸਭ ਦੇ ਮੁੱਢ। ਨਿਰੰਜਨੁ = {ਨਿਰ-ਅੰਜਨੁ} ਜਿਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ। ਨਿਰੰਕਾਰੁ = {ਨਿਰ-ੁਆਕਾਰ} ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ ॥੧॥

SikhNet (Spanish)Inmaculado y Absoluto. (1)

ਤੂੰ ਆਦਿ ਪੁਰਖੁ. ਅਪਰੰਪਰੁ ਕਰਤਾ; ਤੇਰਾ. ਪਾਰੁ ਨ ਪਾਇਆ ਜਾਇ ਜੀਉ ॥

toon aad purakh. aparanpar karataa; teraa. paar na paaeaa jaae jeeo |

Sant Singh KhalsaYou, O Lord, O Primal Being, are the Limitless Creator; Your limits cannot be found.
Manmohan SinghO primal Lord thou art the remotest of the remote creator. Thy limit cannot be ascertained.
Manmohan Singh (Punjabi)ਹੇ ਪਰਾ-ਪੂਰਬਲਾ ਪ੍ਰਭੂ, ਤੂੰ ਪਰ੍ਹੇ ਤੋਂ ਪਰ੍ਹੇ ਸਿਰਜਿਣਹਾਰ ਹੈ, ਤੇਰਾ ਓੜਕ ਜਾਣਿਆ ਨਹੀਂ ਜਾ ਸਕਦਾ।
Fareedkot Teekaਹੇ ਆਦਿ ਪੁਰਖੁ ਕਰਤਾ! ਤੂੰ ਅਪਰੰਪਰ ਹੈਂ, ਤੇਰਾ ਪਾਰ ਕਿਸੀ ਜੀਵ ਸੇ ਪਾਯਾ ਨਹੀਂ ਜਾਤਾ ਹੈ॥
Prof. Sahib Singhਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ। ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ।

ਪਦ ਅਰਥ ਪੁਰਖੁ = ਸਰਬ-ਵਿਆਪਕ। ਕਰਤਾ = ਸਿਰਜਣਹਾਰ। ਪਾਰੁ = ਪਾਰਲਾ ਬੰਨਾ।

SikhNet (Spanish)Eres el Espíritu Divino, Primordial, la Causa intrínseca; nadie puede saber Tus límites o Tu fin.

ਤੂੰ ਘਟ ਘਟ ਅੰਤਰਿ. ਸਰਬ ਨਿਰੰਤਰਿ; ਸਭ ਮਹਿ ਰਹਿਆ ਸਮਾਇ ਜੀਉ ॥

toon ghatt ghatt antar. sarab nirantar; sabh meh rahiaa samaae jeeo |

Sant Singh KhalsaYou are pervading and permeating each and every heart, everywhere, You are contained in all.
Manmohan SinghThou art uninterruptedly present in all the hearts and in everything thou are contained amongst all.
Manmohan Singh (Punjabi)ਤੂੰ ਸਾਰਿਆਂ ਦਿਲਾਂ ਅਤੇ ਹਰ ਵਸਤੂ ਵਿੱਚ ਇੱਕ ਰਸ ਵਿਆਪਕ ਹੈ। ਤੂੰ ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਤੂੰ ਸਭ ਕੇ ਘਟੋਂ ਕੇ ਅੰਤਰ ਹੈਂ ਔਰ ਸਭ ਜੜ ਚੇਤਨ ਮੇਂ (ਨਿਰੰਤਰਿ) ਅੰਤਰ ਸੇ ਰਹਿਤ ਹੋ ਕਰ ਸਮਾਇ ਰਹਾ ਹੈਂ॥
Prof. Sahib Singhਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੂੰ ਇਕ-ਰਸ ਸਭਨਾਂ ਵਿਚ ਸਮਾ ਰਿਹਾ ਹੈਂ।

ਪਦ ਅਰਥ ਘਟ = ਸਰੀਰ। ਨਿਰੰਤਰਿ = ਬਿਨਾ ਵਿੱਥ ਦੇ {ਅੰਤਰੁ = ਵਿੱਥ}। ਅੰਤਰਿ = ਅੰਦਰ, ਵਿਚ।

SikhNet (Spanish)Oh Dios Inmanente, estás Presente y lo Compenetras todo.

ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ; ਤਾ ਕਾ. ਅੰਤੁ ਨ ਪਾਇਆ ॥

ghatt antar paarabraham paramesar; taa kaa. ant na paaeaa |

Sant Singh KhalsaWithin the heart is the Transcendent, Supreme Lord God, whose limits cannot be found.
Manmohan SinghWithin the mind is the transcendent Lord the Supreme master whose end cannot be found.
Manmohan Singh (Punjabi)ਹਿਰਦੇ ਅੰਦਰ ਪ੍ਰਮ ਪ੍ਰਭੂ, ਸ਼੍ਰੋਮਣੀ ਸਾਹਿਬ ਹੈ। ਜਿਸ ਦਾ ਅਖੀਰ ਲੱਭਿਆ ਨਹੀਂ ਜਾ ਸਕਦਾ।
Fareedkot Teekaਹੇ ਪਾਰਬ੍ਰਹਮ ਪਰਮੇਸਰੁ! ਯਦਿਪੀ ਤੂੰ ਰਿਦੇ ਕੇ ਬੀਚ ਹੀ ਹੈਂ ਤਉ ਭੀ ਤੇਰਾ ਅੰਤੁ ਕਿਸੇ ਨੇ ਨਹੀਂ ਪਇਆ ਹੈ॥
Prof. Sahib Singhਪਾਰਬ੍ਰਹਮ ਪਰਮੇਸਰ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ ਉਸ ਦੇ ਗੁਣਾਂ ਦਾ ਅੰਤ (ਕੋਈ ਜੀਵ) ਨਹੀਂ ਪਾ ਸਕਦਾ।

ਪਦ ਅਰਥ ਘਟ = ਸਰੀਰ। ਅੰਤਰਿ = ਅੰਦਰ, ਵਿਚ।

SikhNet (Spanish)Inmanente, prevaleciendo en todos los corazones, eres el Dios Trascendente y sin límites.

ਤਿਸੁ ਰੂਪੁ ਨ ਰੇਖ. ਅਦਿਸਟੁ ਅਗੋਚਰੁ; ਗੁਰਮੁਖਿ ਅਲਖੁ ਲਖਾਇਆ ॥

tis roop na rekh. adisatt agochar; guramukh alakh lakhaaeaa |

Sant Singh KhalsaHe has no form or shape; He is unseen and unknown. The Gurmukh sees the unseen Lord.
Manmohan SinghHe has no form or outline He is unseeable and unknowable The invisible Lord is beheld by Guru's instruction
Manmohan Singh (Punjabi)ਉਸ ਦਾ ਕੋਈ ਸਰੂਪ ਜਾਂ ਨੁਹਾਰ ਨਹੀਂ। ਉਹ ਅਡਿੱਠ ਅਤੇ ਸਮਝ ਤੋਂ ਬਾਹਰ ਹੈ। ਗੁਰਾਂ ਦੇ ਊਪਦੇਸ਼ ਦੁਆਰਾ ਨਾਂ ਦਿਸਣ ਵਾਲਾ ਸਾਈਂ ਵੇਖਿਆ ਜਾਂਦਾ ਹੈ।
Fareedkot Teekaਐਸਾ ਜੋ ਤੂੰ ਰੂਪ ਰੇਖ ਸੇ ਰਹਿਤ ਹੈਂ ਮਨ ਬਾਣੀ ਸੇ ਅਵਿਖੇ। ਸੋ ਤੇਰੇ ਅਲਖ ਸ੍ਵਰੂਪ ਕੋ ਗੁਰਮੁਖੋਂ ਨੇ ਆਪ ਲਖਾ ਹੈ ਅਰੁ ਜਗਿਆਸੂ ਕੋ ਲਖਾਇਆ ਹੈ॥
Prof. Sahib Singhਉਸ ਪ੍ਰਭੂ ਦਾ ਕੋਈ ਖ਼ਾਸ ਰੂਪ ਕੋਈ ਖ਼ਾਸ ਚਿਹਨ ਚੱਕਰ ਦੱਸਿਆ ਨਹੀਂ ਜਾ ਸਕਦਾ। ਉਹ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਦੀ ਰਾਹੀਂ ਹੀ ਇਹ ਸਮਝ ਪੈਂਦੀ ਹੈ ਕਿ ਉਸ ਪਰਮਾਤਮਾ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਰੇਖ = ਚਿਹਨ ਚੱਕਰ {ਰੇਖਾ = ਲਕੀਰ}। ਅਦਿਸਟੁ = ਨਾਹ ਦਿੱਸਣ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ।

SikhNet (Spanish)Sin forma ni marca que Te distinga, Invisible e Inalcanzable; sin embargo, podemos llegar a Ti a través del Guru,

ਸਦਾ ਅਨੰਦਿ ਰਹੈ ਦਿਨੁ ਰਾਤੀ; ਸਹਜੇ ਨਾਮਿ ਸਮਾਇ ਜੀਉ ॥

sadaa anand rahai din raatee; sahaje naam samaae jeeo |

Sant Singh KhalsaHe remains in continual ecstasy, day and night, and is spontaneously absorbed into the Naam.
Manmohan SinghHe who perceives the Lord ever remains happy day and night and is easily absorbed in his Name.
Manmohan Singh (Punjabi)ਜੋ ਪ੍ਰਭੂ ਨੂੰ ਅਨੁਭਵ ਕਰਦਾ ਹੈ, ਉਹ ਦਿਹੁੰ ਰੈਣ, ਹਮੇਸ਼ਾਂ ਖੁਸ਼ ਰਹਿੰਦਾ ਹੈ, ਅਤੇ ਸੁਖੈਨ ਹੀ ਉਸ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਐਸੇ ਗੁਰਮੁਖਿ ਰਾਤ੍ਰਿ ਦਿਨ ਸਦੀਵਕਾਲ ਆਨੰਦ ਰਹਿਤੇ ਹੈਂ। ਹੇ ਨਾਮੀ! ਸੁਭਾਵਕ ਹੀ ਸੋ ਤੇਰੇ ਮੇਂ ਸਮਾਇ ਰਹਿਤੇ ਹੈਂ॥ ਜੀਉ ਪਦ ਸੰਬੋਧਨ ਹੈ।
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ) ਦਿਨ ਰਾਤ ਹਰ ਵੇਲੇ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ, ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਅਨੰਦਿ = ਆਨੰਦ ਵਿਚ। ਸਹਜੇ = ਆਤਮਕ ਅਡੋਲਤਾ ਵਿਚ, ਸਹਜਿ ਹੀ।

SikhNet (Spanish)y estar siempre en Éxtasis inmergidos en Tu Nombre en el Equilibrio.

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ; ਤੇਰਾ ਪਾਰੁ. ਨ ਪਾਇਆ ਜਾਇ ਜੀਉ ॥੨॥

toon aad purakh aparanpar karataa; teraa paar. na paaeaa jaae jeeo |2|

Sant Singh KhalsaYou, O Lord, O Primal Being, are the Limitless Creator; Your limits cannot be found. ||2||
Manmohan SinghO primal Lord thou art the illimitable creator thy limit cannot be found.
Manmohan Singh (Punjabi)ਹੇ ਆਦੀ ਪ੍ਰਭੂ, ਤੂੰ ਹਦਬੰਨਾ-ਰਹਿਤ ਸਿਰਜਣਹਾਰ ਹੈ। ਤੇਰਾ ਓੜਕ ਪਾਇਆ ਨਹੀਂ ਜਾ ਸਕਦਾ।
Fareedkot Teekaਤੂੰ ਸਰਬ ਕੀ ਆਦਿ ਹੈਂ ਔ ਸਰਬ ਕਾ ਕਰਤਾ ਹੈਂ। ਬ੍ਰਹਮਾ ਆਦਿ ਸਭ ਤੇ ਪਰੇ ਹੈਂ, ਪੁਨਃ (ਪੁਰਖੁ) ਵੈਰਾਠ ਰੂਪੁ ਭੀ ਤੁਹੀ ਹੈਂ। ਹੇ ਪਰਮੇਸਰ ਜੀ! ਤੇਰਾ ਪਾਰ ਉਤਾਰ, ਭਾਵ ਅੰਤ ਨਹੀਂ ਪਾਇਆ ਜਾਤਾ ਹੈ॥੨॥
Prof. Sahib Singhਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ। ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ ॥੨॥

ਪਦ ਅਰਥ ਪੁਰਖੁ = ਸਰਬ-ਵਿਆਪਕ। ਕਰਤਾ = ਸਿਰਜਣਹਾਰ। ਪਾਰੁ = ਪਾਰਲਾ ਬੰਨਾ ॥੨॥

SikhNet (Spanish)Sí, eres el Purusha Primordial, el Creador Trascendente; nadie puede conocer Tus límites o Tu fin. (2)

ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ; ਹਰਿ ਹਰਿ ਗੁਣੀ ਨਿਧਾਨੁ ਜੀਉ ॥

toon sat paramesar sadaa abinaasee; har har gunee nidhaan jeeo |

Sant Singh KhalsaYou are the True, Transcendent Lord, forever imperishable. The Lord, Har, Har, is the treasure of virtue.
Manmohan SinghThou art the true supreme master ever imperishable the Lord God is the treasure of excellences (virtues)
Manmohan Singh (Punjabi)ਤੂੰ ਸਦੀਵੀ ਨਾਸ ਰਹਿਤ ਸੱਚਾ ਸ਼੍ਰੋਮਣੀ ਮਾਲਕ ਹੈਂ। ਵਾਹਿਗੁਰੂ ਸੁਆਮੀ ਊਤਕ੍ਰਿਸ਼ਟਤਾਈਆਂ ਦਾ ਖਜ਼ਾਨਾ ਹੈ।
Fareedkot Teekaਹੇ ਹਰੀ ਹਰਿਗੁਣੀ ਨਿਧਾਨ! ਤੂੰ ਸਤ ਹੈਂ (ਪਰਮੇਸ੍ਵਰੁ) ਅਬਿਨਾਸ਼ੀ ਹੈਂ (ਸਦਾ) ਨਿਤਯ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਤੂੰ ਸਭ ਤੋਂ ਵੱਡਾ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ।

ਪਦ ਅਰਥ ਸਤਿ = ਸਦਾ ਕਾਇਮ ਰਹਿਣ ਵਾਲਾ। ਪਰਮੇਸਰੁ = ਪਰਮ ਈਸ਼੍ਵਰ, ਸਭ ਤੋਂ ਵੱਡਾ ਹਾਕਮ। ਅਬਿਨਾਸੀ = ਕਦੇ ਨਾਸ ਨਾਹ ਹੋਣ ਵਾਲਾ। ਗੁਣ ਨਿਧਾਨੁ = (ਸਾਰੇ) ਗੁਣਾਂ ਦਾ ਖ਼ਜ਼ਾਨਾ।

SikhNet (Spanish)Eres el Verdadero Señor Trascendente, el Destructor Eterno del miedo, Tesoro de Virtud.

ਹਰਿ ਹਰਿ ਪ੍ਰਭੁ ਏਕੋ, ਅਵਰੁ ਨ ਕੋਈ; ਤੂੰ ਆਪੇ ਪੁਰਖੁ ਸੁਜਾਨੁ ਜੀਉ ॥

har har prabh eko, avar na koee; toon aape purakh sujaan jeeo |

Sant Singh KhalsaThe Lord God, Har, Har, is the One and only; there is no other at all. You Yourself are the all-knowing Lord.
Manmohan SinghLord God the master is but one there is not any other thou thyself art the omniscient Lord
Manmohan Singh (Punjabi)ਵਾਹਿਗੁਰੂ ਸੁਆਮੀ ਮਾਲਕ ਕੇਵਲ ਇੱਕ ਹੈ। ਦੂਸਰਾ ਹੋਰ ਕੋਈ ਨਹੀਂ। ਤੂੰ ਖੁਦ ਹੀ ਸਮਵੱਗ ਸੁਆਮੀ ਹਂੈ।
Fareedkot Teekaਤੂੰ ਏਕ ਅਦੁਤੀ ਹੈਂ ਤੇਰੇ ਸਮਾਨ ਔਰ ਕੋਈ ਨਹੀਂ ਹੈ। ਹੇ ਹਰਿ ਹਰਿ ਪ੍ਰਭੂ! ਤੂੰ ਆਪੇ ਪੁਰਖ ਹੈਂ ਆਪ ਹੀ (ਸੁਜਾਨੁ) ਚਤਰ ਹੈਂ॥
Prof. Sahib Singhਹੇ ਹਰੀ! ਤੂੰ ਹੀ ਇਕੋ ਇਕ ਮਾਲਕ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਤੂੰ ਆਪ ਹੀ ਸਭ ਦੇ ਅੰਦਰ ਮੌਜੂਦ ਹੈਂ, ਤੂੰ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ।

ਪਦ ਅਰਥ ਪੁਰਖੁ = ਸਰਬ-ਵਿਆਪਕ। ਸੁਜਾਨੁ = ਸਿਆਣਾ।

SikhNet (Spanish)Sí, eres Uno, el Purusha Sabio, sin segundo,

ਪੁਰਖੁ ਸੁਜਾਨੁ. ਤੂੰ ਪਰਧਾਨੁ; ਤੁਧੁ ਜੇਵਡੁ. ਅਵਰੁ ਨ ਕੋਈ ॥

purakh sujaan. toon paradhaan; tudh jevadd. avar na koee |

Sant Singh KhalsaYou are the all-knowing Lord, the most exalted and auspicious; there is no other as great as You.
Manmohan SinghThou art the all knowing and the most exalted Lord None is so great as thee.
Manmohan Singh (Punjabi)ਤੂੰ ਸਬ-ਗਿਆਤਾ ਅਤੇ ਪਰਮ-ਵਿਸ਼ਾਲ ਸਾਹਿਬ ਹੈਂ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਹੇ ਸੁਖ ਰੂਪ ਚਤਰ! ਤੂੰ ਪੁਰਖ ਰੂਪ ਹੈਂ ਤੇਰੇ ਸਮਾਨ ਦੂਸਰਾ ਕੋਈ ਨਹੀਂ ਹੈ॥
Prof. Sahib Singhਹੇ ਹਰੀ! ਤੂੰ ਸਭ ਵਿਚ ਵਿਆਪਕ ਹੈਂ, ਤੂੰ ਘਟ ਘਟ ਦੀ ਜਾਣਨ ਵਾਲਾ ਹੈਂ, ਤੂੰ ਸਭ ਤੋਂ ਸ਼ਿਰੋਮਣੀ ਹੈਂ, ਤੇਰੇ ਜੇਡਾ ਹੋਰ ਕੋਈ ਨਹੀਂ ਹੈ।

ਪਦ ਅਰਥ ਪੁਰਖੁ = ਸਰਬ-ਵਿਆਪਕ। ਸੁਜਾਨੁ = ਸਿਆਣਾ। ਪਰਧਾਨੁ = ਮੰਨਿਆ-ਪ੍ਰਮੰਨਿਆ।

SikhNet (Spanish)el Purusha Sabio y Supremo; ¿quién puede Igualarte?

ਤੇਰਾ ਸਬਦੁ, ਸਭੁ ਤੂੰਹੈ ਵਰਤਹਿ; ਤੂੰ ਆਪੇ ਕਰਹਿ, ਸੁ ਹੋਈ ॥

teraa sabad, sabh toonhai varateh; toon aape kareh, su hoee |

Sant Singh KhalsaThe Word of Your Shabad is pervading in all; whatever You do, comes to pass.
Manmohan SinghThine is the command thou pervadest all the thing. What thyself does that comes to pass.
Manmohan Singh (Punjabi)ਤੈਡਾਂ ਹੀ ਹੁਕਮ ਹੈ। ਤੂੰ ਸਰਬ ਵਿਆਪਕ ਹੈਂ। ਜੋ ਤੂੰ ਆਪ ਕਰਦਾ ਹੈਂ, ਊਹ ਹੀ ਹੁੰਦਾ ਹੈ।
Fareedkot Teeka(ਸਬਦੁ) ਸੰਸਾਰ ਤੇਰਾ ਉਤਪਤ ਕੀਆ ਹੂਆ ਹੈ, ਪੁਨਾ ਸਭ ਮੇਂ ਤੁਹੀਂ ਵਰਤ ਰਹਾ ਹੈਂ, ਜੋ ਤੂੰ ਕਰਤਾ ਹੈ, ਸੋਈ ਹੋਤਾ ਹੈ॥
Prof. Sahib Singhਹਰ ਥਾਂ ਤੇਰਾ ਹੀ ਹੁਕਮ ਚੱਲ ਰਿਹਾ ਹੈ, ਹਰ ਥਾਂ ਤੂੰ ਹੀ ਤੂੰ ਮੌਜੂਦ ਹੈਂ, ਜਗਤ ਵਿਚ ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ।

ਪਦ ਅਰਥ ਸਬਦੁ = ਹੁਕਮੁ। ਸਭੁ = ਹਰ ਥਾਂ। ਤੂੰ ਹੈ = ਤੂੰ ਹੀ। ਵਰਤਹਿ = ਮੌਜੂਦ ਹੈਂ।

SikhNet (Spanish)Tuya es la Voluntad que opera, y sólo ocurre lo que Tú deseas.

ਹਰਿ ਸਭ ਮਹਿ ਰਵਿਆ ਏਕੋ ਸੋਈ; ਗੁਰਮੁਖਿ ਲਖਿਆ ਹਰਿ ਨਾਮੁ ਜੀਉ ॥

har sabh meh raviaa eko soee; guramukh lakhiaa har naam jeeo |

Sant Singh KhalsaThe One Lord God is permeating all; the Gurmukh comes to understand the Lord's Name.
Manmohan SinghHe the one Lord is contained amongst all and through the Guru God is Name is comprehended
Manmohan Singh (Punjabi)ਉਹ ਇੱਕ ਸੁਆਮੀ ਹੀ ਸਾਰਿਆਂ ਅੰਦਰ ਰਮਿਆਂ ਹੋਇਆ ਹੈ। ਗੁਰਾਂ ਦੇ ਰਾਹੀਂ, ਵਾਹਿਗੁਰੂ ਦਾ ਨਾਮ ਜਾਣਿਆਂ ਜਾਂਦਾ ਹੈ।
Fareedkot Teekaਹੇ ਹਰੀ ਸੁਆਮੀ! ਤੂੰ ਹੀਂ ਏਕ ਸਭ ਮੇਂ ਰਵ ਰਹਾ ਹੈਂ। ਹੇ ਹਰੀ! ਗੁਰਮੁਖਾਂ ਨੇ ਨਾਮ ਜਪ ਕਰ ਤੈਨੂੰ ਜਾਣਿਆ ਹੈ॥
Prof. Sahib Singhਸਾਰੀ ਸ੍ਰਿਸ਼ਟੀ ਵਿਚ ਇਕ ਉਹ ਪਰਮਾਤਮਾ ਹੀ ਰਮ ਰਿਹਾ ਹੈ, ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਦੇ ਨਾਮ ਦੀ ਸੂਝ ਪੈਂਦੀ ਹੈ।

ਪਦ ਅਰਥ ਰਵਿਆ = ਵਿਆਪਕ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਲਖਿਆ = ਸਮਝਿਆ ਜਾਂਦਾ ਹੈ।

SikhNet (Spanish)Sí, Tú lo compenetras todo; el Gurmukj toma Conciencia de Ti a través de Tu Nombre.

ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ; ਹਰਿ ਹਰਿ ਗੁਣੀ ਨਿਧਾਨੁ ਜੀਉ ॥੩॥

toon sat paramesar sadaa abinaasee; har har gunee nidhaan jeeo |3|

Sant Singh KhalsaYou are the True, Transcendent Lord, forever imperishable. The Lord, Har, Har, is the treasure of virtue. ||3||
Manmohan SinghThou art the true supreme master and art ever imperishable. The Lord God is the treasure of excellences
Manmohan Singh (Punjabi)ਤੂੰ ਸੱਚਾ ਸ਼੍ਰੋਮਣੀ ਮਾਲਕ ਹੈਂ ਅਤੇ ਹਮੇਸ਼ਾਂ ਲਈ ਨਾਸ ਰਹਿਤ ਹੈਂ। ਵਾਹਿਗੁਰੂ ਸੁਆਮੀ ਸ੍ਰੇਸ਼ਟਤਾਈਆਂ ਦਾ ਖਜ਼ਾਨਾ ਹੈ।
Fareedkot Teekaਹੇ ਹਰੀ! ਹਰੇਕ ਗੁਣੋਂ ਕਾ ਖਜਾਨਾ ਪਰਮੇਸ਼੍ਵਰ ਜੀ ਤੂੰ ਸਤ ਰੂਪ ਹੈਂ ਔਰ ਸਦਾ ਨਾਸ ਤੇ ਰਹਿਤ ਹੈਂ॥੩॥
Prof. Sahib Singhਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਭ ਤੋਂ ਵੱਡਾ ਹਾਕਮ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ ॥੩॥

ਪਦ ਅਰਥ ਸਤਿ = ਸਦਾ ਕਾਇਮ ਰਹਿਣ ਵਾਲਾ। ਪਰਮੇਸਰੁ = ਪਰਮ ਈਸ਼੍ਵਰ, ਸਭ ਤੋਂ ਵੱਡਾ ਹਾਕਮ। ਅਬਿਨਾਸੀ = ਕਦੇ ਨਾਸ ਨਾਹ ਹੋਣ ਵਾਲਾ। ਗੁਣ ਨਿਧਾਨੁ = (ਸਾਰੇ) ਗੁਣਾਂ ਦਾ ਖ਼ਜ਼ਾਨਾ ॥੩॥

SikhNet (Spanish)Eres el Verdadero Señor Trascendente, el Destructor Eterno del miedo, el Tesoro de Virtud. (3)

ਸਭੁ ਤੂੰਹੈ ਕਰਤਾ. ਸਭ ਤੇਰੀ ਵਡਿਆਈ; ਜਿਉ ਭਾਵੈ. ਤਿਵੈ ਚਲਾਇ ਜੀਉ ॥

sabh toonhai karataa. sabh teree vaddiaaee; jiau bhaavai. tivai chalaae jeeo |

Sant Singh KhalsaYou are the Creator of all, and all greatness is Yours. As it pleases Your Will, so do we act.
Manmohan SinghThou art the Creator off all greatness is thin and as it pleseth Thee so drivest thou the mortal.
Manmohan Singh (Punjabi)ਤੂੰ ਸਾਰਿਆਂ ਦਾ ਸਿਰਜਣਹਾਰ ਹੈਂ। ਸਾਰੀ ਬਜੁਰਗੀ ਤੈਡੀਂ ਹੈ। ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਤੂੰ ਪ੍ਰਾਨੀਆਂ ਨੂੰ ਤੋਰਦਾ ਹੈਂ।
Fareedkot Teekaਹੇ ਕਰਤਾ! ਸਭ ਤੂੰ ਹੀ ਹੈਂ ਸਭ ਤੇਰੀ ਹੀ ਬਡਿਆਈ ਹੈ, ਜਿਸ ਪ੍ਰਕਾਰ ਤੈਨੂੰ ਭਾਉਤਾ ਹੈ, ਤਿਸੀ ਪ੍ਰਕਾਰ ਜੀਵੋਂ ਕੋ ਚਲਾਉਤਾ ਹੈਂ॥
Prof. Sahib Singhਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ। ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ, (ਆਪਣੀ ਇਸ ਰਚਨਾ ਨੂੰ ਆਪਣੇ ਹੁਕਮ ਵਿਚ) ਤੋਰ।

ਪਦ ਅਰਥ ਸਭੁ = ਹਰ ਥਾਂ। ਕਰਤਾ = ਹੇ ਕਰਤਾਰ! ਵਡਿਆਈ = ਬਜ਼ੁਰਗੀ, ਵਡੱਪਣ, ਤੇਜ-ਪ੍ਰਤਾਪ। ਭਾਵੈ = ਚੰਗਾ ਲੱਗੇ। ਚਲਾਇ = ਤੋਰ।

SikhNet (Spanish)Sólo Tú eres mi Dios Creador; todo lo creado manifiesta Tu Gloria; condúcenos como es Tu Voluntad.

ਤੁਧੁ ਆਪੇ ਭਾਵੈ, ਤਿਵੈ ਚਲਾਵਹਿ; ਸਭ ਤੇਰੈ ਸਬਦਿ ਸਮਾਇ ਜੀਉ ॥

tudh aape bhaavai, tivai chalaaveh; sabh terai sabad samaae jeeo |

Sant Singh KhalsaAs it pleases Your Will, so do we act. All are merged into Your Shabad.
Manmohan SinghAs thou Thyself likest, so drivest thou the mortals.
Manmohan Singh (Punjabi)ਜਿਸ ਤਰ੍ਹਾਂ ਤੂੰ ਖੁਦ ਪਸੰਦ ਕਰਦਾ ਹੈਂ, ਓਸੇ ਤਰ੍ਹਾਂ ਹੀ ਤੂੰ ਜੀਵਾਂ ਨੂੰ ਤੋਰਦਾ ਹੈਂ। ਸਾਰੇ ਤੇਰੇ ਹੁਕਮ ਦੇ ਅੰਦਰ ਲੀਨ ਹਨ।
Fareedkot Teekaਸਭ ਜੀਵ ਤੇਰੇ ਹੁਕਮ ਮੇਂ ਸਮਾਏ ਹੂਏ ਹੈਂ, ਜੈਸੇ ਤੈਨੂੰ ਆਪ ਭਾਵਤਾ ਹੈ, ਤੈਸੇ ਤੂੰ ਚਲਾਵਤਾ ਹੈਂ॥
Prof. Sahib Singhਹੇ ਕਰਤਾਰ! ਜਿਵੇਂ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸ੍ਰਿਸ਼ਟੀ ਨੂੰ ਕਾਰੇ ਲਾ ਰਿਹਾ ਹੈਂ, ਸਾਰੀ ਲੁਕਾਈ ਤੇਰੇ ਹੀ ਹੁਕਮ ਦੇ ਅਨੁਸਾਰ ਹੋ ਕੇ ਤੁਰਦੀ ਹੈ।

ਪਦ ਅਰਥ ਸਭ = ਸਾਰੀ ਲੁਕਾਈ। ਸਬਦਿ = ਹੁਕਮ ਵਿਚ। ਸਮਾਇ = ਲੀਨ ਰਹਿੰਦੀ ਹੈ, ਅਨੁਸਾਰ ਹੋ ਕੇ ਤੁਰਦੀ ਹੈ।

SikhNet (Spanish)El mundo se desenvuelve como Tú lo deseas, pues todos están sujetos a Tu Voluntad,

ਸਭ ਸਬਦਿ ਸਮਾਵੈ, ਜਾਂ ਤੁਧੁ ਭਾਵੈ; ਤੇਰੈ ਸਬਦਿ ਵਡਿਆਈ ॥

sabh sabad samaavai, jaan tudh bhaavai; terai sabad vaddiaaee |

Sant Singh KhalsaWhen it pleases Your Will, we obtain greatness through Your Shabad.
Manmohan SinghAll are merged in (subject to) thy command subject to thy order are all and when thou so willest man gets greatness through the Name.
Manmohan Singh (Punjabi)ਤੇਰੇ ਹੁਕਮ ਦੇ ਤਾਬੇ ਸਾਰੇ ਹਨ, ਜਦ ਤੈਨੂੰ ਐਕੁਰ ਚੰਗਾ ਲੱਗਦਾ ਹੈ, ਆਦਮੀ ਤੇਰੇ ਨਾਮ ਦੇ ਰਾਹੀਂ ਬਜੁਰਗੀ ਪਾ ਲੈਂਦਾ ਹੈ।
Fareedkot Teekaਸਭ ਜੀਵ ਤੇਰੇ ਹੁਕਮ ਮੇਂ ਸਮਾਵਤੇ ਹੈਂ। ਜਾਂ ਤੇਰੇ ਕੋ ਭਾਵੈ ਪੁਨਾ ਤੇਰੇ ਹੁਕਮ ਕੋ ਮੰਨੇ ਤੌ ਤੇਰੇ ਸਬਦ ਕਰ ਬਡਿਆਈ ਹੋਤੀ ਹੈ, ਜਬ ਹੰਕਾਰ ਕੋ ਗਵਾਇ ਦੇਈਏ॥
Prof. Sahib Singhਸਾਰੀ ਲੁਕਾਈ ਤੇਰੇ ਹੁਕਮ ਵਿਚ ਹੀ ਟਿਕੀ ਰਹਿੰਦੀ ਹੈ, ਜਦੋਂ ਤੈਨੂੰ ਚੰਗਾ ਲੱਗਦਾ ਹੈ, ਤਾਂ ਤੇਰੇ ਹੁਕਮ ਅਨੁਸਾਰ ਹੀ (ਜੀਵਾਂ ਨੂੰ) ਆਦਰ-ਮਾਣ ਮਿਲਦਾ ਹੈ।

ਪਦ ਅਰਥ ਸਭ = ਸਾਰੀ ਲੁਕਾਈ। ਸਬਦਿ = ਹੁਕਮ ਵਿਚ।

SikhNet (Spanish)y cuando Tú así lo quieres, uno obtiene la Gloria a través de la Palabra. A través del Guru,

ਗੁਰਮੁਖਿ ਬੁਧਿ ਪਾਈਐ. ਆਪੁ ਗਵਾਈਐ; ਸਬਦੇ ਰਹਿਆ ਸਮਾਈ ॥

guramukh budh paaeeai. aap gavaaeeai; sabade rahiaa samaaee |

Sant Singh KhalsaThe Gurmukh obtains wisdom, and eliminates his self-conceit, and remains absorbed in the Shabad.
Manmohan SinghThrough the Guru one obtains wisdom effaces his self conceit and remains absorbed in the Lord.
Manmohan Singh (Punjabi)ਗੁਰਾਂ ਦੇ ਰਾਹੀਂ ਹੀ ਇਨਸਾਨ ਸਿਆਣਪ ਪ੍ਰਾਪਤ ਕਰ ਲੈਂਦਾ ਹੈ, ਆਪਣੀ ਸਵੈਹੰਗਤਾ ਨੂੰ ਮੇਟ ਦਿੰਦਾ ਹੈ ਅਤੇ ਸਾਹਿਬ ਵਿੱਚ ਲੀਨ ਹੋਇਆ ਰਹਿੰਦਾ ਹੈ।
Fareedkot Teekaਗੁਰੋਂ ਦੁਆਰੇ ਹੁਕਮ ਮੰਨਣੇ ਕੀ ਬੁਧੀ ਪਾਈਤੀ ਹੈ, ਪੁਨਾ ਸਬਦ ਸੰਸਾਰ ਮੇਂ ਸਮਾਇ ਰਹਿਆ ਜਾਣੀਤਾ ਹੈ॥
Prof. Sahib Singhਜੇ ਗੁਰੂ ਦੀ ਸਰਨ ਪੈ ਕੇ ਚੰਗੀ ਅਕਲ ਹਾਸਲ ਕਰ ਲਈਏ, ਜੇ (ਆਪਣੇ ਅੰਦਰੋਂ) ਹਉਮੈ-ਅਹੰਕਾਰ ਦੂਰ ਕਰ ਲਈਏ, ਤਾਂ ਗੁਰ-ਸ਼ਬਦ ਦੀ ਬਰਕਤਿ ਨਾਲ ਉਹ ਕਰਤਾਰ ਹਰ ਥਾਂ ਵਿਆਪਕ ਦਿੱਸਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਆਪੁ = ਆਪਾ-ਭਾਵ। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)uno obtiene la Sabiduría y calmando su ego, se inmerge en la Palabra.

ਤੇਰਾ ਸਬਦੁ ਅਗੋਚਰੁ. ਗੁਰਮੁਖਿ ਪਾਈਐ; ਨਾਨਕ. ਨਾਮਿ ਸਮਾਇ ਜੀਉ ॥

teraa sabad agochar. guramukh paaeeai; naanak. naam samaae jeeo |

Sant Singh KhalsaThe Gurmukh obtains Your incomprehensible Shabad; O Nanak, he remains merged in the Naam.
Manmohan SinghNanak through the Guru thy incomprehensible Name is obtained and the man remains absorbed in O Lord.
Manmohan Singh (Punjabi)ਨਾਨਕ ਗੁਰਾਂ ਦੇ ਰਾਹੀਂ ਤੇਰਾ ਅਗਾਧ (ਅਪਹੁੰਚ) ਨਾਮ ਪ੍ਰਾਪਤ ਹੁੰਦਾ ਹੈ ਅਤੇ ਇਨਸਾਨ ਤੇਰੇ ਨਾਮ ਅੰਦਰ ਲੀਨ ਰਹਿੰਦਾ ਹੈ, ਹੇ ਸੁਆਮੀ।
Fareedkot Teekaਹੇ ਹਰੀ! ਤੇਰਾ (ਸਬਦੁ) ਸਰੂਪ ਜੋ ਇੰਦ੍ਰੀਯੋਂ ਸੇ ਅਵਿਖੇ ਹੈ, ਸੋ ਗੁਰੋਂ ਦੁਆਰੇ ਪਾਈਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਪਾਇਆ ਹੈ ਹੇ ਨਾਮੀ! ਸੋ ਤੇਰੇ ਮੇਂ ਅਭੇਦ ਹੋ ਰਹੇ ਹੈਂ॥
Prof. Sahib Singhਹੇ ਨਾਨਕ! (ਆਖ-ਹੇ ਕਰਤਾਰ!) ਤੇਰਾ ਹੁਕਮ ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ (ਤੇਰੇ ਹੁਕਮ ਦੀ ਸਮਝ) ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ, (ਜਿਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਉਹ ਤੇਰੇ) ਨਾਮ ਵਿਚ ਲੀਨ ਹੋ ਜਾਂਦਾ ਹੈ।

ਪਦ ਅਰਥ ਅਗੋਚਰੁ = ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਨਾਮਿ = ਨਾਮ ਵਿਚ।

SikhNet (Spanish)Tu Palabra Misteriosa es revelada a través del Guru.

ਸਭੁ ਤੂੰਹੈ ਕਰਤਾ, ਸਭ ਤੇਰੀ ਵਡਿਆਈ; ਜਿਉ ਭਾਵੈ ਤਿਵੈ ਚਲਾਇ ਜੀਉ ॥੪॥੭॥੧੪॥

sabh toonhai karataa, sabh teree vaddiaaee; jiau bhaavai tivai chalaae jeeo |4|7|14|

Sant Singh KhalsaYou are the Creator of all, and all greatness is Yours. As it pleases Your Will, so do we act. ||4||7||14||
Manmohan SinghThou are the Creator of all. All greatness is thine. As it pleasth thee so drivest thou the mortals.
Manmohan Singh (Punjabi)ਤੂੰ ਸਾਰਿਆਂ ਦਾ ਕਰਤਾਰ ਹੈਂ। ਸਾਰੀ ਬਜੁਰਗੀ ਤੈਡੀ ਹੀ ਹੈ। ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਓਸੇ ਤਰ੍ਹਾਂ ਹੀ ਤੂੰ ਪ੍ਰਾਣੀਆਂ ਨੂੰ ਤੋਰਦਾ ਹੈਂ।
Fareedkot Teekaਹੇ ਕਰਤਾ ਪੁਰਖ! ਸਰਬ ਰੂਪ ਤੂੰ ਹੀ ਹੈਂ ਔ ਸਭ ਵਡਿਆਈ ਭੀ ਤੇਰੀ ਹੀ ਹੈ। ਜੈਸੇ ਚਾਹੁਤਾ ਹੈਂ ਤੈਸੇ ਜੀਵੋਂ ਕੋ ਚਲਾਵਤਾ, ਭਾਵ ਪ੍ਰੇਰਤਾ ਹੈਂ॥੪॥੭॥੧੪॥☬ਇਨ ੬ ਛੰਦੋਂ ਕੋ ਛੱਕੇ ਕਹਤੇ ਹੈਂ। ਆਸਾ ਕੀ ਵਾਰ ਕੇ ੨੪ ਪੋੜੀਓਂ ਕੇ ਸਾਥ ਇਨ ਕੀ ਚੌਬੀਸ ਪੋੜੀਓਂ ਕਾ ਜੋੜ ਹੈ।
Prof. Sahib Singhਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ। ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਆਪਣੀ ਇਸ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿਚ) ਤੋਰ ॥੪॥੭॥੧੪॥

ਪਦ ਅਰਥ ਸਭੁ = ਹਰ ਥਾਂ। ਕਰਤਾ = ਹੇ ਕਰਤਾਰ! ਵਡਿਆਈ = ਬਜ਼ੁਰਗੀ, ਵਡੱਪਣ, ਤੇਜ-ਪ੍ਰਤਾਪ। ਭਾਵੈ = ਚੰਗਾ ਲੱਗੇ। ਚਲਾਇ = ਤੋਰ ॥੪॥੭॥੧੪॥

SikhNet (Spanish)Nanak se inmerge en Tu Nombre, oh Dios, sólo Tú eres el Creador; Tuya es la Gloria y nos conduces como es Tu Voluntad. (4‑7‑14)

Open this shabad →

Shabad Guru Ramdas Ji Raag Aasaa continues on Ang 449

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By true Guru is grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਊਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਆਸਾ ਮਹਲਾ ੪ ਛੰਤ ਘਰੁ ੪ ॥

aasaa mahalaa 4 chhant ghar 4 |

Sant Singh KhalsaAasaa, Fourth Mehl, Chhant, Fourth House:
Manmohan SinghAsa 4th Guru. Chhant.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ। ਛੰਦ।
Prof. Sahib Singhਰਾਗ ਆਸਾ, ਘਰ ੪ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
SikhNet (Spanish)Asa, Mejl Guru Ram Das, Cuarto Canal Divino, Chhant.

ਹਰਿ ਅੰਮ੍ਰਿਤ ਭਿੰਨੇ ਲੋਇਣਾ; ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥

har amrit bhine loeinaa; man prem ratanaa raam raaje |

Sant Singh KhalsaMy eyes are wet with the Nectar of the Lord, and my mind is imbued with His Love, O Lord King.
Manmohan SinghMine eyes are wet with God s elixir and my soul is imbued with his love, O Lord.
Manmohan Singh (Punjabi)ਮੇਰੇ ਨੇਤਰ ਵਾਹਿਗੁਰੂ ਦੇ ਸੁਧਾਰਸ ਨਾਲ ਭਿੱਜੇ ਹੋਏ ਹਨ ਅਤੇ ਮੇਰੀ ਜਿੰਦੜੀ ਉਸ ਦੇ ਪਿਆਰ ਨਾਲ ਰੰਗੀ ਹੋਈ ਹੈ।
Fareedkot Teekaਹੇ ਹਰੀ ਰਾਮ ਰਾਜੇ! ਤੇਰੇ ਨਾਮ ਅੰਮ੍ਰਿਤ ਕਰ ਕੇ ਹਮਰੇ ਨੇਤ੍ਰ ਭੀਨੇ ਹੈਂ ਔਰ ਮਨ ਤੇਰੇ ਪ੍ਰੇਮ ਮੇਂ (ਰਤੰਨਾ) ਰਤਾ ਹੂਆ ਹੈ॥
Prof. Sahib Singhਮੇਰੀਆਂ ਅੱਖਾਂ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਜਲ ਨਾਲ ਸਰੂਰ ਵਿਚ ਆ ਗਈਆਂ ਹਨ, ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਗਿਆ ਹੈ।

ਪਦ ਅਰਥ ਭਿੰਨੇ = ਭਿੱਜੇ ਹੋਏ ਹਨ, ਤਰ ਹੋ ਗਏ ਹਨ, ਸਰੂਰ ਵਿਚ ਆ ਗਏ ਹਨ। ਲੋਇਣ = ਅੱਖਾਂ। ਪ੍ਰੇਮਿ = ਪ੍ਰੇਮ-ਰੰਗ ਵਿਚ। ਰਤੰਨਾ = ਰੱਤਾ ਹੋਇਆ, ਰੰਗਿਆ ਗਿਆ ਹੈ।

SikhNet (Spanish)Mis ojos brillan con el Colirio de mi Señor, y mi mente se ilumina con Su Amor.

ਮਨੁ. ਰਾਮਿ ਕਸਵਟੀ ਲਾਇਆ; ਕੰਚਨੁ ਸੋਵਿੰਨਾ ॥

man. raam kasavattee laaeaa; kanchan sovinaa |

Sant Singh KhalsaThe Lord applied His touch-stone to my mind, and found it one hundred per cent gold.
Manmohan SinghMy master applied his touch-stone to my soul and found it hundred percent gold.
Manmohan Singh (Punjabi)ਮੇਰੇ ਮਾਲਕ ਨੇ ਮੇਰੀ ਆਤਮਾਂ ਨੂੰ ਆਪਣੀ ਕਸੌਟੀ ਤੇ ਚਾੜਿ੍ਹਆ ਅਤੇ ਇਸ ਨੂੰ ਖਾਲਸ (ਸੌ ਵੰਨੀ ਦਾ, ਸੋਨਾ) ਪਾਇਆ ਹੋਇਆ ਹੈ।
Fareedkot Teekaਹੇ ਰਾਮ! ਤੇਰੇ ਨਾਮ ਰੂਪੀ ਕਸੌਟੀ ਪਰ ਲਗਾਇਆ ਹੂਆ ਮਨ (ਸੋਵਿੰਨਾ) ਸੁਸਟੂ ਰੰਗ ਵਾਲਾ ਵਾ ਸੌ ਅਗਨ ਕਰ ਸੁਧ ਕੀਆ ਹੂਆ ਕੰਚਨ ਹੋਤਾ ਹੈ॥ ਬਾਰਾਂ ਅਗਨਿ ਕਾ ਸੁਧ ਕੰਚਨ ਕਹਾ ਜਾਤਾ ਹੈ, ਇਹ ਸੌ ਅਗਨਿ ਕਾ ਪਰਖਿ ਸੁਧ ਕੰਚਨ, ਭਾਵ ਉਤਮ ਆਨੰਦ ਵਾਲਾ ਹੂਆ ਹੈ॥
Prof. Sahib Singhਪਰਮਾਤਮਾ ਨੇ ਮੇਰੇ ਮਨ ਨੂੰ (ਆਪਣੇ ਨਾਮ ਦੀ) ਕਸਵੱਟੀ ਉਤੇ ਘਸਾਇਆ ਹੈ, ਤੇ ਇਹ ਸੁੱਧ ਸੋਨਾ ਬਣ ਗਿਆ ਹੈ।

ਪਦ ਅਰਥ ਰਾਮਿ = ਰਾਮ ਨੇ। ਕੰਚਨੁ = ਸੋਨਾ। ਸੋਵਿੰਨਾ = ਸੁਵੰਨ, ਸੋਹਣੇ ਰੰਗ ਵਾਲਾ।

SikhNet (Spanish)Mi Dios ha probado mi mente en Su Piedra Filosofal y mira, mi mente se ha trasmutado en oro verdadero.

ਗੁਰਮੁਖਿ ਰੰਗਿ ਚਲੂਲਿਆ; ਮੇਰਾ ਮਨੁ ਤਨੋ ਭਿੰਨਾ ॥

guramukh rang chalooliaa; meraa man tano bhinaa |

Sant Singh KhalsaAs Gurmukh, I am dyed in the deep red of the poppy, and my mind and body are drenched with His Love.
Manmohan SinghThrough the Guru I am dyed deep red and my mind and body are wet with Lord is love.
Manmohan Singh (Punjabi)ਗੁਰਾਂ ਦੇ ਰਾਹੀਂ ਮੈਂ ਗੂੜਾ ਲਾਲ ਰੰਗੀਜ ਗਿਆ ਹਾਂ ਅਤੇ ਮੇਰਾ ਚਿੱਤ ਅਤੇ ਦੇਹਿ ਪ੍ਰਭੂ ਦੇ ਪ੍ਰੇਮ ਨਾਲ ਸਿੰਨੇ (ਭਿੱਜੇ) ਹਨ।
Fareedkot Teekaਗੁਰੋਂ ਦੁਆਰੇ ਗਾੜੇ, ਭਾਵ ਆਤਮ ਅਨੰਦ ਵਿਖੇ ਮੇਰਾ ਮਨੁ ਤਨੁ ਭਿਜਾ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਗੂੜ੍ਹਾ ਲਾਲ ਹੋ ਗਿਆ ਹੈ, ਮੇਰਾ ਮਨ ਤਰੋ-ਤਰ ਹੋ ਗਿਆ ਹੈ, ਮੇਰਾ ਹਿਰਦਾ ਤਰੋ-ਤਰ ਹੋ ਗਿਆ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਚਲੂਲਿਆ = ਗੂੜ੍ਹੇ ਲਾਲ ਰੰਗ ਨਾਲ ਰੰਗਿਆ ਗਿਆ ਹੈ। ਤਨੋ = ਤਨੁ, ਸਰੀਰ, ਹਿਰਦਾ।

SikhNet (Spanish)A través del Guru soy teñido en el Color Carmesí de Dios, como el color de la Flor de Lala. Mi mente y mi cuerpo están imbuidos en Su Amor.

Open this shabad (18 lines, Angs 448-449) →

Ang 448 of 1430