ੴ

ਸਿੱਖਬਾਣੀ · SikhBani

Ang 449

Sri Guru Granth Sahib · Raag Aasaa · 3 shabads, 38 lines
Translations
Shabad Guru Ramdas Ji Raag Aasaa continued from Ang 448

ਜਨੁ ਨਾਨਕੁ. ਮੁਸਕਿ ਝਕੋਲਿਆ; ਸਭੁ ਜਨਮੁ ਧਨੁ ਧੰਨਾ ॥੧॥

jan naanak. musak jhakoliaa; sabh janam dhan dhanaa |1|

Sant Singh KhalsaServant Nanak is drenched with His Fragrance; blessed, blessed is his entire life. ||1||
Manmohan SinghSlave Nanak is soaked in Lord's perfume and blessed is his entire life.
Manmohan Singh (Punjabi)ਗੋਲਾ ਨਾਨਕ, ਸੁਆਮੀ ਦੀ ਸੁਗੰਧੀ ਅੰਦਰ ਗੱਚ ਹੋਇਆ ਹੋਇਆ ਹੈ ਅਤੇ ਮੁਬਾਰਕ, ਮੁਬਾਰਕ ਹੈ, ਉਸ ਦੀ ਸਾਰੀ ਜਿੰਦਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਜਸ ਰੂਪ (ਮੁਸਕਿ) ਸੁਗੰਧ ਮੇਂ ਮੇਰਾ ਮਨ (ਝਕੋਲਿਆ) ਮਿਲਿਆ ਹੈ, ਤਿਸ ਕਰ ਕੇ ਯਹ ਸਭ ਮਾਨੁਖ ਜਨਮ ਅਤਿ ਧੰਨਤਾ ਕੇ ਜੋਗ ਹੂਆ ਹੈ॥੧॥
Prof. Sahib Singh(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ (ਪ੍ਰਭੂ ਦੇ ਨਾਮ ਦੀ) ਕਸਤੂਰੀ ਨਾਲ ਚੰਗੀ ਤਰ੍ਹਾਂ ਸੁਗੰਧਿਤ ਹੋ ਗਿਆ ਹੈ, (ਦਾਸ ਨਾਨਕ ਦਾ) ਸਾਰਾ ਜੀਵਨ ਹੀ ਭਾਗਾਂ ਵਾਲਾ ਬਣ ਗਿਆ ਹੈ ॥੧॥

ਪਦ ਅਰਥ ਮੁਸਕਿ = ਕਸਤੂਰੀ ਨਾਲ। ਝਕੋਲਿਆ = ਚੰਗੀ ਤਰ੍ਹਾਂ ਸੁਗੰਧਿਤ ਹੋ ਗਿਆ ਹੈ। ਧਨੁ ਧੰਨਾ = ਭਾਗਾਂ ਵਾਲਾ, ਸਫਲ ॥੧॥

SikhNet (Spanish)Nanak ha sido bañado en la fragancia del musgo, y ahora su nacimiento es bendecido. (1)

ਹਰਿ ਪ੍ਰੇਮ ਬਾਣੀ. ਮਨੁ ਮਾਰਿਆ; ਅਣੀਆਲੇ ਅਣੀਆ. ਰਾਮ ਰਾਜੇ ॥

har prem baanee. man maariaa; aneeaale aneea. raam raaje |

Sant Singh KhalsaThe Bani of the Lord's Love is the pointed arrow, which has pierced my mind, O Lord King.
Manmohan SinghThe hymn of God's love is the pointed arrow which has smitten my heart O Lord.
Manmohan Singh (Punjabi)ਵਾਹਿਗੁਰੂ ਦੀ ਪ੍ਰੀਤ ਦੀ ਗੁਰਬਾਣੀ ਦਾ ਤਿੱਖਾ ਤੀਰ ਮੇਰੇ ਦਿਲ ਨੂੰ ਲੱਗ ਗਿਆ ਹੈ।
Fareedkot Teekaਹੇ ਹਰੀ ਰਾਮ ਰਾਜੇ! ਤੇਰੀ ਪ੍ਰੇਮ ਮਈ ਬਾਣੀ ਜੋ ਹੈ (ਅਣੀਆਲੇ) ਅਣੀਆਂ ਕੁੰਡੀਆਂ ਵਾਲੇ ਤੀਰ ਹੈਂ, ਤਿਨੋਂ ਕਰ ਕੇ ਮਨੁ ਮਾਰਿਆ ਗਇਆ ਹੈ॥
Prof. Sahib Singhਪ੍ਰਭੂ-ਚਰਨਾਂ ਵਿਚ ਪ੍ਰੇਮ ਪੈਦਾ ਕਰਨ ਵਾਲੀ ਗੁਰਬਾਣੀ ਨੇ ਮੇਰਾ ਮਨ ਵਿੰਨ੍ਹ ਲਿਆ ਹੈ ਜਿਵੇਂ ਤ੍ਰਿੱਖੀ ਨੋਕ ਵਾਲੇ ਤੀਰ (ਕਿਸੇ ਚੀਜ਼ ਨੂੰ) ਵਿੰਨ੍ਹ ਲੈਂਦੇ ਹਨ।

ਪਦ ਅਰਥ ਅਣੀਆਲੇ = ਅਣੀ ਵਾਲੇ, ਤ੍ਰਿੱਖੀ ਨੋਕ ਵਾਲੇ (ਤੀਰ)।

SikhNet (Spanish)El Bani del Amor de mi Señor, es la afilada flecha que ha atravesado mi mente, oh Señor.

ਜਿਸੁ ਲਾਗੀ ਪੀਰ. ਪਿਰੰਮ ਕੀ; ਸੋ ਜਾਣੈ ਜਰੀਆ ॥

jis laagee peer. piram kee; so jaanai jareea |

Sant Singh KhalsaOnly those who feel the pain of this love, know how to endure it.
Manmohan SinghHe alone who feels the pain of love know how to endure it.
Manmohan Singh (Punjabi)ਕੇਵਲ ਓਹੀ ਜਿਸ ਨੂੰ ਪਿਆਰ ਦੀ ਪੀੜ ਵਾਪਰਦੀ ਹੈ, ਇਸ ਨੂੰ ਬਰਦਾਸ਼ਤ ਕਰਨਾ ਜਾਣਦਾ ਹੈ।
Fareedkot Teekaਜਿਸ ਕੋ ਪ੍ਰੇਮ ਕੀ ਪੀੜਾ ਲਗੀ ਹੈ, ਸੋ ਸਹਾਰਨੇ ਵਾਲਾ ਹੀ ਜਾਣਦਾ ਹੈ॥
Prof. Sahib Singhਜਿਸ ਮਨੁੱਖ ਦੇ ਅੰਦਰ ਪ੍ਰਭੂ ਪ੍ਰੇਮ ਦੀ ਪੀੜ ਉੱਠਦੀ ਹੈ ਉਹੀ ਜਾਣਦਾ ਹੈ ਕਿ ਉਸ ਨੂੰ ਕਿਵੇਂ ਸਹਾਰਿਆ ਜਾ ਸਕਦਾ ਹੈ।

ਪਦ ਅਰਥ ਪੀਰ = ਪੀੜ, ਦਰਦ। ਪਿਰੰਮ = ਪ੍ਰੇਮ। ਜਰੀਆ = ਜਰੀ ਜਾਂਦੀ ਹੈ।

SikhNet (Spanish)Sólo quien siente el dolor del Amor de mi Señor, sabe como soportarlo.

ਜੀਵਨ ਮੁਕਤਿ ਸੋ ਆਖੀਐ; ਮਰਿ ਜੀਵੈ ਮਰੀਆ ॥

jeevan mukat so aakheeai; mar jeevai mareea |

Sant Singh KhalsaThose who die, and remain dead while yet alive, are said to be Jivan Mukta, liberated while yet alive.
Manmohan SinghHe how effaces his ownself and is dead in life is said to have been emancipated while alive.
Manmohan Singh (Punjabi)ਜੋ ਆਪਣੇ ਆਪੇ ਨੂੰ ਮਾਰਦਾ ਹੈ, ਅਤੇ ਜੀਉਂਦੇ ਜੀ ਮਰਿਆ ਹੋਇਆ ਹੈ, ਉਹ ਜੀਵਨ ਵਿੱਚ ਹੀ ਮੋਖਸ਼ ਹੋਇਆ ਕਿਹਾ ਜਾਂਦਾ ਹੈ।
Fareedkot Teeka(ਮਰਿ ਜੀਵੈ) ਜੋ ਗੁਰਮੁਖਿ ਹੈਂ ਤਿਨ ਕੇ ਉਪਦੇਸ ਕਰ ਜੋ ਜੀਵ ਭਾਉ ਸੇ ਮਰਾ ਹੈ, ਸੋਈ ਜੀਵਨ ਮੁਕਤਿ ਕਹਾ ਜਾਤਾ ਹੈ॥
Prof. Sahib Singhਜੇਹੜਾ ਮਨੁੱਖ ਮਾਇਆ ਦੇ ਮੋਹ ਵਲੋਂ ਅਛੋਹ ਹੋ ਕੇ ਆਤਮਕ ਜੀਵਨ ਜੀਊਂਦਾ ਹੈ ਉਹ ਦੁਨੀਆ ਦੀ ਕਿਰਤ ਕਾਰ ਕਰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ।

ਪਦ ਅਰਥ ਜੀਵਨ ਮੁਕਤਿ = ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਮਰਿ = ਮਰ ਕੇ, ਮਾਇਆ ਵਲੋਂ ਅਛੋਹ ਹੋ ਕੇ।

SikhNet (Spanish)Quienes mueren y permanecen muertos en vida, se les llama Yivan Mukta, liberados en vida.

ਜਨ ਨਾਨਕ. ਸਤਿਗੁਰੁ ਮੇਲਿ ਹਰਿ; ਜਗੁ ਦੁਤਰੁ ਤਰੀਆ ॥੨॥

jan naanak. satigur mel har; jag dutar tareea |2|

Sant Singh KhalsaO Lord, unite servant Nanak with the True Guru, that he may cross over the terrifying world-ocean. ||2||
Manmohan SinghO God unit serf Nanak with the true Guru that be may cross the arduous world-ocean.
Manmohan Singh (Punjabi)ਹੇ ਵਾਹਿਗੁਰੂ, ਨਫਰ ਨਾਨਕ ਨੂੰ ਸੱਚੇ ਗੁਰਾਂ ਨਾਲ ਜੋੜਦੇ ਤਾਂ ਜੋ ਊਹ ਬਿਖੜੇ ਸਮੁੰਦਰ ਸੰਸਾਰ ਤੋਂ ਪਾਰ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਐਸੇ ਸਤਿਗੁਰੋਂ ਕੋ ਮੇਲ ਜਿਸ ਕਰ ਜਗਤ ਦੁਸ੍ਤਰ ਸੇ ਤਰਿਆ ਜਾਇ॥੨॥
Prof. Sahib Singhਹੇ ਦਾਸ ਨਾਨਕ! (ਆਖ-) ਹੇ ਹਰੀ! ਮੈਨੂੰ ਗੁਰੂ ਮਿਲਾ, ਤਾ ਕਿ ਮੈਂ ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘ ਸਕਾਂ ਜਿਸ ਨੂੰ ਤਰਨਾ ਔਖਾ ਹੈ ॥੨॥

ਪਦ ਅਰਥ ਦੁਤਰੁ = ਜਿਸ ਤੋਂ ਪਾਰ ਲੰਘਣਾ ਔਖਾ ਹੈ ॥੨॥

SikhNet (Spanish)Reza Nanak, oh Señor, úneme con el Guru para que nade a través del mar infranqueable de la existencia. (2)

ਹਮ ਮੂਰਖ ਮੁਗਧ ਸਰਣਾਗਤੀ; ਮਿਲੁ ਗੋਵਿੰਦ ਰੰਗਾ, ਰਾਮ ਰਾਜੇ ॥

ham moorakh mugadh saranaagatee; mil govind rangaa, raam raaje |

Sant Singh KhalsaI am foolish and ignorant, but I have taken to His Sanctuary; may I merge in the Love of the Lord of the Universe, O Lord King.
Manmohan SinghI ignorant and stupid have entered Guru is asylum may I be blessed with Lord's love
Manmohan Singh (Punjabi)ਮੈਂ ਜਾਹਲ ਅਤੇ ਮੂੜ ਨੇ ਗੁਰਾਂ ਦੀ ਪਨਾਹ ਲਈ ਹੈ। ਰੱਬ ਕਰੇ ਮੈਨੂੰ ਪ੍ਰਭੂ ਦੀ ਪ੍ਰੀਤ ਦੀ ਦਾਤ ਪ੍ਰਾਪਤ ਹੋਵੇ।
Fareedkot Teekaਹੇ ਰਾਮ ਰਾਜੇ ਗੋਵਿੰਦ! ਹਮ ਮੂਰਖ (ਮੁਗਧ) ਬਾਲਕ ਵਾ ਮੂਰਖੋਂ ਸੇ ਭੀ ਮੂਰਖ ਆਪ ਕੀ ਸਰਣ ਮੇਂ ਆਏ ਹੈਂ। (ਰੰਗਾ) ਹੇ ਅਨੰਦ ਸਰੂਪ! ਹਮ ਕੋ ਅਪਨੇ ਸੇ ਮੇਲ॥
Prof. Sahib Singhਹੇ ਬੇਅੰਤ ਕੌਤਕਾਂ ਦੇ ਮਾਲਕ ਗੋਵਿੰਦ! (ਸਾਨੂੰ) ਮਿਲ, ਅਸੀਂ ਮੂਰਖ ਬੇ-ਸਮਝ ਤੇਰੀ ਸਰਨ ਆਏ ਹਾਂ।

ਪਦ ਅਰਥ ਮੁਗਧ = ਮੂਰਖ, ਬੇ-ਸਮਝ। ਗੋਵਿੰਦ = ਹੇ ਗੋਵਿੰਦ! ਰੰਗਾ = ਕਈ ਚੋਜ = ਤਮਾਸ਼ੇ ਕਰਨ ਵਾਲਾ।

SikhNet (Spanish)Tonto e ignorante, pero he llegado a Tu Santuario y ahí me podré inmergir en el Amor del Señor del Universo, oh Dios Rey.

ਗੁਰਿ ਪੂਰੈ ਹਰਿ ਪਾਇਆ; ਹਰਿ ਭਗਤਿ ਇਕ ਮੰਗਾ ॥

gur poorai har paaeaa; har bhagat ik mangaa |

Sant Singh KhalsaThrough the Perfect Guru, I have obtained the Lord, and I beg for the one blessing of devotion to the Lord.
Manmohan SinghThrough the perfect Guru I have obtained God and I pray for the devotional service of God alone.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਮੈਨੂੰ ਵਾਹਿਗੁਰੂ ਪ੍ਰਾਪਤ ਹੋਇਆ ਹੈ। ਮੈਂ ਕੇਵਲ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਦੀ ਮੰਗ ਕਰਦਾ ਹਾਂ।
Fareedkot Teekaਪੂਰੇ ਗੁਰੋਂ ਸੇ ਹੇ ਹਰਿ! ਤੇਰੀ ਇਕ ਭਗਤਿ ਮਾਂਗ ਕੇ ਤੁਝ ਹਰਿ ਕੋ ਪਾਇਆ ਹੈ॥
Prof. Sahib Singhਮੈਂ (ਗੁਰੂ ਪਾਸੋਂ) ਪਰਮਾਤਮਾ ਦੀ ਭਗਤੀ (ਦੀ ਦਾਤਿ) ਮੰਗਦਾ ਹਾਂ (ਕਿਉਂਕਿ) ਪੂਰੇ ਗੁਰੂ ਦੀ ਰਾਹੀਂ ਹੀ ਪਰਮਾਤਮਾ ਮਿਲ ਸਕਦਾ ਹੈ।

ਪਦ ਅਰਥ ਗੁਰਿ = ਗੁਰੂ ਦੀ ਰਾਹੀਂ। ਮੰਗਾ = ਮੰਗਾਂ, ਮੈਂ ਮੰਗਦਾ ਹਾਂ।

SikhNet (Spanish)A través del Guru Perfecto he obtenido al Señor y sólo pido esa Bendición de Devoción del Señor.

ਮੇਰਾ ਮਨੁ ਤਨੁ. ਸਬਦਿ ਵਿਗਾਸਿਆ; ਜਪਿ ਅਨਤ ਤਰੰਗਾ ॥

meraa man tan. sabad vigaasiaa; jap anat tarangaa |

Sant Singh KhalsaMy mind and body blossom forth through the Word of the Shabad; I meditate on the Lord of infinite waves.
Manmohan SinghBy Guru's hymns my soul and body have bloomed and I meditate on the Lord of endless (infinite) waves.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਮੇਰੀ ਆਤਮਾ ਅਤੇ ਦੇਹਿ ਖਿੜ ਗਏ ਹਨ ਅਤੇ ਮੈਂ ਬੇਅੰਤ ਲਹਿਰਾਂ ਵਾਲੇ ਸੁਆਮੀ ਦਾ ਸਿਮਰਨ ਕਰਦਾ ਹਾਂ।
Fareedkot Teekaਹੇ (ਅਨਤ ਤਰੰਗਾ) ਅਨੇਕ ਰੂਪ ਧਾਰਨ ਕਰਨ ਹਾਰੇ! ਗੁਰ ਸਬਦ ਕਰ ਤੁਝ ਕੋ ਜਪ ਕਰ ਕੇ (ਤਨੁ) ਸੂਖਮੁ ਮੇਰਾ ਮਨੁ ਅਰ ਤਨੁ ਸਰੀਰੁ (ਵਿਗਾਸਿਆ) ਖਿੜਿਆ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਬੇਅੰਤ ਲਹਰਾਂ ਵਾਲੇ (ਸਮੁੰਦਰ-ਪ੍ਰਭੂ) ਨੂੰ ਸਿਮਰ ਕੇ ਮੇਰਾ ਮਨ ਖਿੜ ਪਿਆ ਹੈ, ਮੇਰਾ ਹਿਰਦਾ ਪ੍ਰਫੁਲਤ ਹੋ ਗਿਆ ਹੈ।

ਪਦ ਅਰਥ ਸਬਦਿ = ਗੁਰ-ਸ਼ਬਦ ਦੀ ਰਾਹੀਂ। ਵਿਗਾਸਿਆ = ਖਿੜ ਪਿਆ ਹੈ। ਜਪਿ = ਜਪ ਕੇ। ਅਨਤ ਤਰੰਗਾ = ਅਨੰਤ ਤਰੰਗਾਂ ਵਾਲਾ, ਜਿਸ ਵਿਚ ਬੇਅੰਤ ਲਹਰਾਂ ਉਠ ਰਹੀਆਂ ਹਨ।

SikhNet (Spanish)Mi mente y mi cuerpo florecen a través de la Palabra del Shabd, habitando en el Señor de Oleadas Infinitas de Dicha.

ਮਿਲਿ ਸੰਤ ਜਨਾ. ਹਰਿ ਪਾਇਆ; ਨਾਨਕ. ਸਤਸੰਗਾ ॥੩॥

mil sant janaa. har paaeaa; naanak. satasangaa |3|

Sant Singh KhalsaMeeting with the humble Saints, Nanak finds the Lord, in the Sat Sangat, the True Congregation. ||3||
Manmohan SinghOn meeting the holy men Nanak obtained God in the society of saints.
Manmohan Singh (Punjabi)ਨੇਕ ਪੁਰਸ਼ ਨੂੰ ਮਿਲ ਕੇ ਨਾਨਕ ਨੇ ਸਤ ਸੰਗਤ ਅੰਦਰ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਸੰਤਜਨੋਂ ਕੇ ਸਤਸੰਗ ਮੇਂ ਮਿਲ ਕਰ ਕੇ ਤੇਰੇ ਕੋ ਪਾਇਆ ਹੈ॥੩॥
Prof. Sahib Singhਹੇ ਨਾਨਕ! (ਆਖ-) ਸੰਤ ਜਨਾਂ ਨੂੰ ਮਿਲ ਕੇ ਸੰਤਾਂ ਦੀ ਸੰਗਤਿ ਵਿਚ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ ॥੩॥

ਪਦ ਅਰਥ ਮਿਲਿ = ਮਿਲ ਕੇ {ਲਫ਼ਜ਼ 'ਮਿਲੁ' ਅਤੇ 'ਮਿਲਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ} ॥੩॥

SikhNet (Spanish)Al encontrar a los Humildes Santos del Señor, la Saad Sangat, he encontrado al Señor. (3)

ਦੀਨ ਦਇਆਲ ਸੁਣਿ ਬੇਨਤੀ; ਹਰਿ ਪ੍ਰਭ ਹਰਿ ਰਾਇਆ, ਰਾਮ ਰਾਜੇ ॥

deen deaal sun benatee; har prabh har raaeaa, raam raaje |

Sant Singh KhalsaO Merciful to the meek, hear my prayer, O Lord God; You are my Master, O Lord King.
Manmohan SinghO God compassionate to the poor heart my supplication O God, thou art my Lord and my King.
Manmohan Singh (Punjabi)ਹੇ ਗਰੀਬਾਂ ਉਤੇ ਮਿਹਰਬਾਨ ਵਾਹਿਗੁਰੂ ਮੇਰੀ ਪ੍ਰਾਰਥਨਾ ਸਰਵਣ ਕਰ। ਹੇ ਵਾਹਿਗੁਰੂ! ਤੂੰ ਮੇਰਾ ਸੁਆਮੀ ਅਤੇ ਮੇਰਾ ਪਾਤਸ਼ਾਹ ਹੈਂ।
Fareedkot Teekaਹੇ ਰਾਮ ਰਾਜੇ ਹਰਿਰਾਇ ਹਰਿ ਪ੍ਰਭ ਦੀਨ ਦਇਆਲ! ਏਕ ਮੇਰੀ ਬੇਨਤੀ ਸੁਨੋ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਹਰੀ! ਹੇ ਪ੍ਰਭੂ! ਹੇ ਪ੍ਰਭੂ ਪਾਤਿਸ਼ਾਹ! ਮੇਰੀ ਬੇਨਤੀ ਸੁਣ।

ਪਦ ਅਰਥ ਦਇਆਲ = ਹੇ ਦਇਆ ਦੇ ਘਰ! ਪ੍ਰਭ = ਹੇ ਪ੍ਰਭੂ! ਹਰਿ ਰਾਇਆ = ਹੇ ਪ੍ਰਭੂ ਪਾਤਿਸ਼ਾਹ!

SikhNet (Spanish)Oh Señor Compasivo con el pobre, escucha mi plegaria.

ਹਉ ਮਾਗਉ ਸਰਣਿ ਹਰਿ ਨਾਮ ਕੀ; ਹਰਿ ਹਰਿ ਮੁਖਿ ਪਾਇਆ ॥

hau maagau saran har naam kee; har har mukh paaeaa |

Sant Singh KhalsaI beg for the Sanctuary of the Lord's Name, Har, Har; please, place it in my mouth.
Manmohan SinghI pray for the refuge of God s Name O my Lord God! put it into my mouth.
Manmohan Singh (Punjabi)ਮੈਂ ਵਾਹਿਗੁਰੂ ਦੇ ਨਾਮ ਦੀ ਪਨਾਹ ਦੀ ਯਾਚਨਾ ਕਰਦਾ ਹਾਂ। ਮੇਰੇ ਵਾਹਿਗੁਰੂ ਸੁਆਮੀ ਤੂੰ ਇਸ ਨੂੰ ਮੇਰੇ ਮੂੰਹ ਵਿੱਚ ਪਾ ਦੇ।
Fareedkot Teekaਹੇ ਹਰੀ! ਮੈਂ ਤੇਰੇ ਨਾਮ ਕੀ ਸਰਨ ਮਾਂਗਤਾ ਹੂੰ, ਜਿਸ ਕਰ ਮੇਰੇ ਮੁਖ ਮੇਂ ਹਰਿ ਹਰਿ ਜਾਪ ਪਾਯਾ ਜਾਇ; ਹਰਿ ਹਰਿ ਨਾਮੁ ਅੰਮ੍ਰਿਤ ਮੁਖ ਮੇਂ ਪਾਯਾ ਕਰੂੰ॥
Prof. Sahib Singhਹੇ ਹਰੀ! ਮੈਂ ਤੇਰੇ ਨਾਮ ਦਾ ਆਸਰਾ ਮੰਗਦਾ ਹਾਂ। ਹੇ ਹਰੀ! (ਤੇਰੀ ਮੇਹਰ ਹੋਵੇ ਤਾਂ ਮੈਂ ਤੇਰਾ ਨਾਮ) ਆਪਣੇ ਮੂੰਹ ਵਿਚ ਪਾ ਸਕਦਾ ਹਾਂ (ਮੂੰਹ ਨਾਲ ਜਪ ਸਕਦਾ ਹਾਂ)।

ਪਦ ਅਰਥ ਹਉ = ਮੈਂ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਸਰਣਿ = ਆਸਰਾ, ਓਟ। ਮੁਖਿ = ਮੁਖ ਵਿਚ।

SikhNet (Spanish)Oh Maestro, Señor, mi Rey, busco el Refugio de Tu Nombre; viértelo Tú en mis labios.

ਭਗਤਿ ਵਛਲੁ. ਹਰਿ ਬਿਰਦੁ ਹੈ; ਹਰਿ ਲਾਜ ਰਖਾਇਆ ॥

bhagat vachhal. har birad hai; har laaj rakhaaeaa |

Sant Singh KhalsaIt is the Lord's natural way to love His devotees; O Lord, please preserve my honor!
Manmohan SinghTo love His devotees is the inherent disposition of God save my honour O Lord.
Manmohan Singh (Punjabi)ਆਪਣੇ ਸ਼ਰਧਾਲੂਆਂ ਨੂੰ ਪਿਆਰ ਕਰਨਾ ਵਾਹਿਗੁਰੂ ਦਾ ਮੁੱਢ ਕਦੀਮੀ ਸੁਭਾਵ ਹੈ। ਸੋ, ਤੂੰ ਮੇਰੀ ਇਜ਼ਤ ਆਬਰੂ ਰੱਖ, ਹੇ ਸੁਆਮੀ!
Fareedkot Teekaਹੇ ਭਗਤ ਵਤਸਲ ਹਰਿ! ਯਹ ਤੇਰਾ (ਬਿਰਦ) ਪ੍ਰਣ ਹੈ, (ਹਰਿ) ਜੋ ਕੋਈ ਸਰਣ ਆਵੈ ਤਿਸ ਕੀ ਲਜ੍ਯਾ ਰਖਤਾ ਆਇਆ ਹੈ॥
Prof. Sahib Singhਪਰਮਾਤਮਾ ਦਾ ਇਹ ਮੁੱਢ ਕਦੀਮਾਂ ਦਾ ਸੁਭਾਉ ਹੈ ਕਿ ਉਹ ਭਗਤੀ ਨਾਲ ਪਿਆਰ ਕਰਦਾ ਹੈ (ਜੇਹੜਾ ਉਸ ਦੀ ਸਰਨ ਪਏ, ਉਸ ਦੀ) ਇੱਜ਼ਤ ਰੱਖ ਲੈਂਦਾ ਹੈ।

ਪਦ ਅਰਥ ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਲਾਜ = ਇੱਜ਼ਤ।

SikhNet (Spanish)Tú eres el Amante de Tus Devotos; ese es Tu Título de Realeza; ¡salva mi honor, oh mi Señor!

ਜਨੁ ਨਾਨਕੁ ਸਰਣਾਗਤੀ; ਹਰਿ ਨਾਮਿ ਤਰਾਇਆ ॥੪॥੮॥੧੫॥

jan naanak saranaagatee; har naam taraaeaa |4|8|15|

Sant Singh KhalsaServant Nanak has entered His Sanctuary, and has been saved by the Name of the Lord. ||4||8||15||
Manmohan SinghServant Nanak has entered thine sanctuary O God and thy Name has saved him.
Manmohan Singh (Punjabi)ਨੌਕਰ ਨਾਨਕ ਨੇ ਤੇਰੀ ਸ਼ਰਣ ਲਈ ਹੈ, ਹੇ ਵਾਹਿਗੁਰੂ, ਅਤੇ ਤੇਰੇ ਨਾਮ ਨੇ ਉਸ ਦਾ ਪਾਰ ਊਤਾਰਾ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਨਾਮੀ! ਨਾਮ ਕਰ ਤੈਨੇ ਭਗਤੋਂ ਕੋ ਤਰਾਇਆ ਹੈ, ਤਾਂ ਤੇ ਮੈਂ ਤੇਰੀ ਸਰਣ ਹੂੰ ਮੁਝ ਕੋ ਭੀ ਤਾਰ ਲੇਹੁ॥੪॥੮॥੧੫॥
Prof. Sahib Singhਦਾਸ ਨਾਨਕ (ਭੀ) ਉਸ ਹਰੀ ਦੀ ਸਰਨ ਆ ਪਿਆ ਹੈ (ਸਰਨ ਆਏ ਮਨੁੱਖ ਨੂੰ) ਹਰੀ ਆਪਣੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੮॥੧੫॥

ਪਦ ਅਰਥ ਨਾਮਿ = ਨਾਮ ਦੀ ਰਾਹੀਂ ॥੪॥੮॥੧੫॥

SikhNet (Spanish)Nanak se ha retirado a Tu Asilo; llévame con Tu Nombre a través. (4‑8‑15)

Open this shabad (18 lines, Angs 448-449) →

Shabad Guru Ramdas Ji Raag Aasaa

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਗੁਰਮੁਖਿ. ਢੂੰਢਿ ਢੂਢੇਦਿਆ; ਹਰਿ ਸਜਣੁ ਲਧਾ. ਰਾਮ ਰਾਜੇ ॥

guramukh. dtoondt dtoodtediaa; har sajan ladhaa. raam raaje |

Sant Singh KhalsaAs Gurmukh, I searched and searched, and found the Lord, my Friend, my Sovereign Lord King.
Manmohan SinghSearching and seeking through the Guru I have found out God the friend.
Manmohan Singh (Punjabi)ਗੁਰਾਂ ਦੇ ਰਾਹੀਂ, ਖੋਜ ਭਾਲ ਕਰਕੇ ਮੈਂ ਵਾਹਿਗੁਰੂ ਮਿੱਤਰ ਨੂੰ ਲੱਭ ਲਿਆ ਹੈ।
Fareedkot Teeka(ਢੂੰਢਿ) ਰਸਤੇ ਕੋ ਢੂਢਤੇ ਹੂਏ ਗੁਰੋਂ ਦੁਆਰੇ ਹਰਿ ਰਾਮ ਰਾਜੇ ਸਜਨ ਕੋ (ਲਧਾ) ਪਾਇਆ ਹੈ। ਕਹਾਂ ਪਾਯਾ ਹੈ?
Prof. Sahib Singhਗੁਰੂ ਦੀ ਸਰਨ ਪੈ ਕੇ ਭਾਲ ਕਰਦਿਆਂ ਕਰਦਿਆਂ ਮੈਂ ਮਿੱਤਰ-ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲਿਆ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਧਾ = ਲੱਭ ਪਿਆ ਹੈ।

SikhNet (Spanish)Busqué y busqué por todas partes y encontré al Amigo, mi Todo Prevaleciente Rey,

ਕੰਚਨ ਕਾਇਆ ਕੋਟ ਗੜ; ਵਿਚਿ ਹਰਿ ਹਰਿ ਸਿਧਾ ॥

kanchan kaaeaa kott garr; vich har har sidhaa |

Sant Singh KhalsaWithin the walled fortress of my golden body, the Lord, Har, Har, is revealed.
Manmohan SinghWithin the walled castle of my golden body the Lord God is revealed.
Manmohan Singh (Punjabi)ਮੇਰੇ ਸੁਨਹਿਰੀ ਸਰੀਰ ਦੇ ਫ਼ਸੀਲ (ਕੰਧ) ਵਾਲੇ ਕਿਲ੍ਹੇ ਅੰਦਰ ਵਾਹਿਗੁਰੂ ਸੁਆਮੀ ਪ੍ਰਗਟ ਹੋਇਆ ਹੈ।
Fareedkot Teekaਕਰੋੜ ਸਵਰਨ ਸਮ, ਭਾਵ ਅਮੋਲਕ ਜੋ (ਕਾਇਆ) ਸਰੀਰ ਰੂਪੀ (ਗਢ) ਕਿਲਾ ਹੈ, ਤਿਸ ਮੇਂ (ਹਰਿ) ਸਰਬ ਪਰਮਾਣੋਂ ਕਰ ਕੇ ਹਰਿ ਕੋ ਸਿਧਿ ਕੀਆ ਹੈ॥ ਯਥਾ-☬"ਬਾਹਰ ਢੂਢਨ ਤੇ ਛੂਟ ਪਰੇ ਗੁਰ ਘਰ ਹੀ ਮਾਹਿ ਦਿਖਾਇਆ ਥਾ॥"
Prof. Sahib Singhਮੇਰਾ ਇਹ ਸਰੀਰ ਕਿਲ੍ਹਾ (ਮਾਨੋ) ਸੋਨੇ ਦਾ ਬਣ ਗਿਆ ਹੈ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਇਸ ਵਿਚ ਪਰਮਾਤਮਾ ਪਰਗਟ ਹੋ ਗਿਆ ਹੈ।

ਪਦ ਅਰਥ ਕੰਚਨ ਕੋਟ ਗੜ = ਸੋਨੇ ਦਾ ਕਿਲ੍ਹਾ। ਕਾਇਆ = ਸਰੀਰ। ਸਿਧਾ = ਸਿੱਧਾ, ਪਰਗਟ।

SikhNet (Spanish)mi Dios, a través del Guru. Dentro de las murallas de mi cuerpo dorado, el Señor se reveló.

ਹਰਿ ਹਰਿ ਹੀਰਾ ਰਤਨੁ ਹੈ; ਮੇਰਾ ਮਨੁ ਤਨੁ ਵਿਧਾ ॥

har har heeraa ratan hai; meraa man tan vidhaa |

Sant Singh KhalsaThe Lord, Har, Har, is a jewel, a diamond; my mind and body are pierced through.
Manmohan SinghThe Lord master is a jewel and ruby wherewith my soul and body are pierced.
Manmohan Singh (Punjabi)ਸੁਆਮੀ ਮਾਲਕ ਇੱਕ ਜਵੇਹਰ ਤੇ ਮਾਣਕ ਹੈ, ਜਿਸ ਨਾਲ ਮੇਰੀ ਆਤਮਾਂ ਅਤੇ ਦੇਹਿ ਵਿੰਨ੍ਹੇ ਗਏ ਹਨ।
Fareedkot Teekaਹਰਿ ਹਰਿ ਨਾਮ ਇਹੀ ਹੀਰਾ ਰਤਨ ਹੈ ਜਿਸ ਨੇ ਮੇਰਾ ਮਨੁ ਔਰ ਤਨ ਬੇਧਨ ਕੀਆ ਹੈ, ਵਾ ਤਿਸ ਮੇਂ ਮੇਰਾ ਮਨ ਤਨ ਮਿਲਿਆ ਹੈ॥
Prof. Sahib Singh(ਮੈਨੂੰ ਆਪਣੇ ਅੰਦਰ ਹੀ) ਪਰਮਾਤਮਾ ਦਾ ਨਾਮ-ਰਤਨ, ਪਰਮਾਤਮਾ ਦਾ ਨਾਮ-ਹੀਰਾ (ਮਿਲ ਪਿਆ) ਹੈ (ਜਿਸ ਨਾਲ ਮੇਰਾ ਕਠੋਰ) ਮਨ (ਮੇਰਾ ਕਠੋਰ) ਹਿਰਦਾ ਵਿੰਨ੍ਹਿਆ ਗਿਆ ਹੈ (ਨਰਮ ਹੋ ਗਿਆ ਹੈ)।

ਪਦ ਅਰਥ ਵਿਧਾ = ਵਿੱਝ ਗਿਆ ਹੈ। ਧੁਰਿ = ਧੁਰ ਦਰਗਾਹ ਤੋਂ।

SikhNet (Spanish)El Señor es el Diamante y penetra a través de mi cuerpo y de mi mente.

ਧੁਰਿ ਭਾਗ ਵਡੇ ਹਰਿ ਪਾਇਆ; ਨਾਨਕ. ਰਸਿ ਗੁਧਾ ॥੧॥

dhur bhaag vadde har paaeaa; naanak. ras gudhaa |1|

Sant Singh KhalsaBy the great good fortune of pre-ordained destiny, I have found the Lord. Nanak is permeated with His sublime essence. ||1||
Manmohan SinghPredestined as very fortunate I have obtained God. Nanak is kneaded with His Nectar.
Manmohan Singh (Punjabi)ਮੁੱਢ ਤੋਂ ਭਾਰੇ ਭਾਗਾਂ ਵਾਲਾ ਹੋਣ ਕਰਕੇ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ। ਨਾਨਕ ਉਸ ਦੇ ਅੰਮ੍ਰਿਤ ਨਾਲ ਗੁੰਨਿਆ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਆਦ ਸੇ ਮੇਰੇ ਵੱਡੇ ਪੁੰਨ ਥੇ ਤਉ ਹਰੀ ਕੋ ਪਾਇਆ ਹੈ। ਪੁਨਾ ਇਸ ਹਰਿ ਰਸ ਮੇਂ ਮੇਰਾ ਮਨ (ਗੁਧਾ) ਗੂੰਧਾ ਗਿਆ ਹੈ, ਭਾਵ ਅਭੇਦ ਹੂਆ ਹੈ॥੧॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਧੁਰ ਪ੍ਰਭੂ ਦੀ ਹਜ਼ੂਰੀ ਤੋਂ ਵੱਡੇ ਭਾਗਾਂ ਨਾਲ ਮੈਨੂੰ ਪਰਮਾਤਮਾ ਮਿਲ ਪਿਆ ਹੈ, ਮੇਰਾ ਆਪਾ ਉਸ ਦੇ ਪ੍ਰੇਮ-ਰਸ ਵਿਚ ਭਿੱਜ ਗਿਆ ਹੈ ॥੧॥

ਪਦ ਅਰਥ ਰਸਿ = ਰਸ ਵਿਚ, ਅਨੰਦ ਵਿਚ। ਗੁਧਾ = ਗੁੱਝ ਗਿਆ ਹਾਂ ॥੧॥

SikhNet (Spanish)Sí, siendo bendecido por el Dios Eterno, obtengo a mi Señor, y así soy compenetrado íntegramente con Su Esencia. (1)

ਪੰਥੁ ਦਸਾਵਾ. ਨਿਤ ਖੜੀ; ਮੁੰਧ ਜੋਬਨਿ ਬਾਲੀ. ਰਾਮ ਰਾਜੇ ॥

panth dasaavaa. nit kharree; mundh joban baalee. raam raaje |

Sant Singh KhalsaI stand by the roadside, and ask the way; I am just a youthful bride of the Lord King.
Manmohan SinghI, a girl like youthful bride of my Lord the king stand ever and inquire the road to him.
Manmohan Singh (Punjabi)ਮੈਂ ਆਪਣੇ ਸੁਆਮੀ ਪਾਤਸ਼ਾਹ ਦੀ ਜੁਆਨੀ ਭਰੀ ਪਤਨੀ ਸਦੀਵ ਹੀ ਉਠ ਕੇ ਉਸ ਦਾ ਮਾਰਗ ਪੁੱਛਦੀ ਹਾਂ।
Fareedkot Teekaਮੈਂ (ਮੁੰਧ) ਇਸਤ੍ਰੀ ਜੋਬਨ ਵਾਲੀ ਪਰਮ ਪ੍ਰੇਮ ਵਾਲੀ ਸੋ ਰਾਮ ਰਾਜੇ ਹਰੀ ਕਾ ਨਿਤ੍ਯ ਹੀ ਖੜੀ ਸਾਵਧਾਨ ਹੋ ਕਰ (ਪੰਥੁ) ਰਸਤਾ ਦਸਾਵਾ ਪੂਛਤੀ ਹੂੰ॥
Prof. Sahib Singhਹੇ ਸਤਿਗੁਰੂ! ਮੈਂ ਜੋਬਨ-ਮੱਤੀ ਅੰਞਾਣ ਜੀਵ-ਇਸਤ੍ਰੀ (ਤੇਰੇ ਦਰ ਤੇ) ਸਦਾ ਖਲੋਤੀ ਹੋਈ (ਤੈਥੋਂ ਪਤੀ-ਪ੍ਰਭੂ ਦੇ ਦੇਸ ਦਾ) ਰਾਹ ਪੁਛਦੀ ਹਾਂ।

ਪਦ ਅਰਥ ਪੰਥੁ = ਰਸਤਾ। ਦਸਾਵਾ = ਦਸਾਵਾਂ, ਮੈਂ ਪੁੱਛਦੀ ਹਾਂ। ਮੁੰਧ = ਜੀਵ-ਇਸਤ੍ਰੀ। ਜੋਬਨਿ = ਜਵਾਨੀ ਵਿਚ (ਮੱਤੀ ਹੋਈ)। ਬਾਲੀ = ਅੰਞਾਣ।

SikhNet (Spanish)Me paro a un lado viendo hacia el más allá; yo, la joven y bella Novia de mi Rey.

ਹਰਿ ਹਰਿ ਨਾਮੁ. ਚੇਤਾਇ ਗੁਰ; ਹਰਿ ਮਾਰਗਿ ਚਾਲੀ ॥

har har naam. chetaae gur; har maarag chaalee |

Sant Singh KhalsaThe Guru has caused me to remember the Name of the Lord, Har, Har; I follow the Path to Him.
Manmohan SinghThe Guru has caused me to remember the Name of Lord God and I now tread the way to God.
Manmohan Singh (Punjabi)ਗੁਰਾਂ ਨੇ ਮੇਰੇ ਪਾਸੋਂ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਵਾਇਆ ਹੈ ਅਤੇ ਮੈਂ ਹੁਣ ਵਾਹਿਗੁਰੂ ਦੇ ਰਾਹੇ ਟੁਰਦੀ ਹਾਂ।
Fareedkot Teekaਹੇ ਗੁਰੋ! ਮੁਝੇ ਹਰਿ ਹਰਿ ਨਾਮ ਕਾ ਸਿਮਰਨ ਕਰਾਓ, ਜਿਸ ਕਰ ਮੈਂ ਹਰਿ ਮਾਰਗ ਮੇਂ (ਚਾਲੀ) ਚਲਨੇ ਹਾਰੀ ਬਨੂੰ॥
Prof. Sahib Singhਹੇ ਸਤਿਗੁਰੂ! ਮੈਨੂੰ ਪ੍ਰਭੂ-ਪਤੀ ਦਾ ਨਾਮ ਚੇਤੇ ਕਰਾਂਦਾ ਰਹੁ (ਮੇਹਰ ਕਰ) ਮੈਂ ਪਰਮਾਤਮਾ ਦੇ (ਦੇਸ ਪਹੁੰਚਣ ਵਾਲੇ) ਰਸਤੇ ਉਤੇ ਤੁਰਾਂ।

ਪਦ ਅਰਥ ਗੁਰ = ਹੇ ਗੁਰੂ! ਚੇਤਾਇ = ਚੇਤੇ ਕਰਾ। ਮਾਰਗਿ = ਰਸਤੇ ਉਤੇ। ਚਾਲੀ = ਚੱਲਾਂ।

SikhNet (Spanish)Permíteme, oh Guru, amar por siempre Su Nombre, para que pueda seguir Sus Huellas.

ਮੇਰੈ ਮਨਿ ਤਨਿ. ਨਾਮੁ ਆਧਾਰੁ ਹੈ; ਹਉਮੈ ਬਿਖੁ ਜਾਲੀ ॥

merai man tan. naam aadhaar hai; haumai bikh jaalee |

Sant Singh KhalsaThe Naam, the Name of the Lord, is the Support of my mind and body; I have burnt away the poison of ego.
Manmohan SinghWithin my mind and body is the support of the Name and I have burnt down the poison of pride
Manmohan Singh (Punjabi)ਮੇਰੀ ਆਤਮਾਂ ਅਤੇ ਦੇਹਿ ਅੰਦਰ ਨਾਮ ਦਾ ਆਸਰਾ ਹੈ ਅਤੇ ਮੈਂ ਹੰਕਾਰ ਦੀ ਜ਼ਹਿਰ ਨੂੰ ਸਾੜ ਸੁੱਟਿਆ ਹੈ।
Fareedkot Teekaਮੇਰੇ ਮਨ ਮੇਂ ਤਨ ਮੇਂ ਨਾਮ ਹੀ ਕਾ ਆਸਰਾ ਹੈ, ਹੰਤਾ ਮਮਤਾ ਬਿਖ ਮੈਨੇ ਜਲਾਇ ਦਈ ਹੈ॥
Prof. Sahib Singhਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪ੍ਰਭੂ ਦਾ ਨਾਮ ਹੀ ਸਹਾਰਾ ਹੈ (ਜੇ ਤੇਰੀ ਕਿਰਪਾ ਹੋਵੇ ਤਾਂ ਇਸ ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ) ਮੈਂ ਹਉਮੈ-ਜ਼ਹਰ ਨੂੰ ਸਾੜ ਦਿਆਂ।

ਪਦ ਅਰਥ ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਅਧਾਰੁ = ਆਸਰਾ। ਬਿਖੁ = ਜ਼ਹਿਰ। ਜਾਲੀ = ਜਾਲੀਂ, ਜਲਾਵਾਂ, ਸਾੜ ਦਿਆਂ।

SikhNet (Spanish)Lo primordial de mi cuerpo y de mi mente es el Nombre; ya he quemado el recinto traicionero del ego.

ਜਨ ਨਾਨਕ. ਸਤਿਗੁਰੁ ਮੇਲਿ ਹਰਿ; ਹਰਿ ਮਿਲਿਆ ਬਨਵਾਲੀ ॥੨॥

jan naanak. satigur mel har; har miliaa banavaalee |2|

Sant Singh KhalsaO True Guru, unite me with the Lord, unite me with the Lord, adorned with garlands of flowers. ||2||
Manmohan SinghO my God unite serf Nanak with true Guru who himself is united with the flower-bedecked Lord.
Manmohan Singh (Punjabi)ਮੇਰੇ ਸੱਚੇ ਗੁਰੂ ਨਫਰ ਨਾਨਕ ਨੂੰ ਵਾਹਿਗੁਰੂ ਨਾਲ ਮਿਲਾ ਦੇ, ਜੋ ਖੁਦ ਜੰਗਲਾਂ ਦੇ ਮਾਲਕ ਵਾਹਿਗੁਰੂ ਨਾਲ ਮਿਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਨੂੰ ਸੋ ਸਤਗੁਰ ਮੇਲ, ਹੇ ਹਰੀ ਬਨਵਾਲੀ! ਜਿਨ ਕੋ ਤੂੰ ਮਿਲਿਆ ਹੈਂ॥੨॥
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਮੈਨੂੰ) ਗੁਰੂ ਮਿਲਾ! ਜੇਹੜਾ ਭੀ ਕੋਈ ਪਰਮਾਤਮਾ ਨੂੰ ਮਿਲਿਆ ਹੈ ਗੁਰੂ ਦੀ ਰਾਹੀਂ ਹੀ ਮਿਲਿਆ ਹੈ ॥੨॥

ਪਦ ਅਰਥ ਮੇਲਿ = ਮਿਲਾਂ। ਬਨਵਾਲੀ = ਪਰਮਾਤਮਾ ॥੨॥

SikhNet (Spanish)Úneme con mi Señor, oh Guru, úneme con ese Señor, Cuyo Jardín de Flores es el Universo entero. (2)

ਗੁਰਮੁਖਿ ਪਿਆਰੇ ਆਇ ਮਿਲੁ; ਮੈ ਚਿਰੀ ਵਿਛੁੰਨੇ, ਰਾਮ ਰਾਜੇ ॥

guramukh piaare aae mil; mai chiree vichhune, raam raaje |

Sant Singh KhalsaO my Love, come and meet me as Gurmukh; I have been separated from You for so long, Lord King.
Manmohan SinghThrough the Guru come and meet me O my beloved since long I have been separated from thee.
Manmohan Singh (Punjabi)ਗੁਰਾਂ ਦੇ ਰਾਹੀਂ ਮੈਨੂੰ ਆ ਕੇ ਮਿਲ ਪਉ, ਹੇ ਮੇਰੇ ਪ੍ਰੀਤਮ! ਮੈਂ ਦੇਰ ਤੋਂ ਤੇਰੇ ਨਾਲੋਂ ਵਿਛੜਿਆ ਹੋਇਆ ਹਾਂ।
Fareedkot Teekaਹੇ ਰਾਮ ਰਾਜੇ ਪਿਆਰੇ! ਮੁਝ ਚਿਰੰਕਾਲ ਕੇ ਬਿਛਰੇ ਕੋ ਗੁਰੋਂ ਦ੍ਵਾਰੇ ਆਇ ਮਿਲ॥
Prof. Sahib Singhਹੇ ਪਿਆਰੇ ਹਰੀ! ਮੈਨੂੰ ਚਿਰ ਦੇ ਵਿਛੁੜੇ ਹੋਏ ਨੂੰ ਗੁਰੂ ਦੀ ਰਾਹੀਂ ਆ ਮਿਲ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਪਿਆਰੇ = ਹੇ ਪਿਆਰੇ ਹਰੀ! ਮੈ = ਮੈਨੂੰ।

SikhNet (Spanish)Encuéntrame, oh mi Amado; ha sido un largo tiempo desde que fui desviado del Camino del Guru.

ਮੇਰਾ ਮਨੁ ਤਨੁ ਬਹੁਤੁ ਬੈਰਾਗਿਆ; ਹਰਿ ਨੈਣ ਰਸਿ ਭਿੰਨੇ ॥

meraa man tan bahut bairaagiaa; har nain ras bhine |

Sant Singh KhalsaMy mind and body are sad; my eyes are wet with the Lord's sublime essence.
Manmohan SinghMy mind and body are gone very sad My eyes are moist with God's ambrosia.
Manmohan Singh (Punjabi)ਮੇਰਾ ਹਿਰਦਾ ਅਤੇ ਸਰੀਰ ਘਣੇ ਉਦਾਸ ਹੋ ਗਏ ਹਨ। ਮੇਰੀਆਂ ਅੱਖਾਂ ਵਾਹਿਗੁਰੂ ਅੰਮ੍ਰਿਤ ਨਾਲ ਸਿੰਨੀਆਂ (ਭਿੱਜੀਆਂ) ਹਨ।
Fareedkot Teekaਬਿਨਾਂ ਮਿਲੇ ਮੇਰਾ ਮਨ ਔਰ ਤਨ ਬਹੁਤ (ਬੈਰਾਗਿਆ) ਉਦਾਸੀਨ ਹੂਆ ਹੈ। ਹੇ ਹਰਿ! ਮੇਰੇ ਨੇਤ੍ਰ ਤੇਰੇ ਰਸ ਮੇਂ ਭੀਨੇ ਰਹਤੇ ਹੈਂ ਅਰਥਾਤ ਸਜਲ ਰਹਤੇ ਹੈਂ॥
Prof. Sahib Singhਹੇ ਹਰੀ! ਮੇਰਾ ਮਨ ਮੇਰਾ ਹਿਰਦਾ ਬਹੁਤ ਓਦਰਿਆ ਹੋਇਆ ਹੈ, ਮੇਰੀਆਂ ਅੱਖਾਂ (ਵਿਛੋੜੇ ਦੇ ਕਾਰਨ ਤੇਰੇ) ਪ੍ਰੇਮ-ਜਲ ਨਾਲ ਭਿੱਜੀਆਂ ਹੋਈਆਂ ਹਨ।

ਪਦ ਅਰਥ ਬੈਰਾਗਿਆ = ਓਦਰਿਆ ਹੋਇਆ ਹੈ। ਰਸਿ = (ਪ੍ਰੇਮ) ਜਲ ਨਾਲ। ਭਿੰਨੇ = ਭਿੱਜੇ ਹੋਏ।

SikhNet (Spanish)Mi mente y mi cuerpo se han vuelto una lágrima, y mis ojos están empapados de Tu Esencia.

ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ; ਮਿਲਿ ਹਰਿ ਮਨੁ ਮੰਨੇ ॥

mai har prabh piaaraa das gur; mil har man mane |

Sant Singh KhalsaShow me my Lord God, my Love, O Guru; meeting the Lord, my mind is pleased.
Manmohan SinghMy Guru show me the Lord God my love meeting Him my mind is pleased.
Manmohan Singh (Punjabi)ਮੇਰੇ ਗੁਰਦੇਵ ਮੈਨੂੰ ਮੇਰਾ ਪ੍ਰੀਤਮ ਵਾਹਿਗੁਰੂ ਸੁਆਮੀ ਵਿਖਾਲ ਦੇ। ਉਸ ਨੂੰ ਮਿਲ ਕੇ ਮੇਰਾ ਚਿੱਤ ਪ੍ਰਸੰਨ ਹੋ ਜਾਂਦਾ ਹੈ।
Fareedkot Teekaਹੇ ਗੁਰੋ! ਮੁਝੇ ਹਰਿ ਪ੍ਰਭ ਪਿਆਰਾ (ਦਸਿ) ਬਤਾਉ, ਜੋ ਹੇ ਹਰਿ! ਆਪਸੇ ਮਿਲ ਕਰ ਕੇ ਮੇਰਾ ਮਨ (ਮੰਨੇ) ਪਤੀਆਵੈ॥
Prof. Sahib Singhਹੇ ਹਰੀ! ਮੈਨੂੰ ਪਿਆਰੇ ਗੁਰੂ ਦੀ ਦੱਸ ਪਾ, ਗੁਰੂ ਨੂੰ ਮਿਲ ਕੇ ਮੇਰਾ ਮਨ ਤੇਰੀ ਯਾਦ ਵਿਚ ਗਿੱਝ ਜਾਏ।

ਪਦ ਅਰਥ ਮਿਲਿ = ਮਿਲ ਕੇ। ਮੰਨੇ = ਪਤੀਜ ਜਾਏ, ਧਰਵਾਸ ਫੜੇ।

SikhNet (Spanish)Muéstrame, oh Guru, dónde está mi Señor, para que encontrándolo, mi mente permanezca complacida.

ਹਉ ਮੂਰਖੁ ਕਾਰੈ ਲਾਈਆ; ਨਾਨਕ ਹਰਿ ਕੰਮੇ ॥੩॥

hau moorakh kaarai laaeea; naanak har kame |3|

Sant Singh KhalsaI am just a fool, O Nanak, but the Lord has appointed me to perform His service. ||3||
Manmohan SinghMe a fool Guru Nanak has appointed to perform the service, the service of God.
Manmohan Singh (Punjabi)ਮੈਂ ਬੇਵਕੂਫ ਨੂੰ ਗੁਰੂ ਨਾਨਕ ਨੇ ਟਹਿਲ ਕਮਾਉਣ ਲਈ ਨੀਅਤ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਮੂਰਖ ਕੋ ਹਰਿ ਭਗਤ ਰੂਪ ਕਾਰ ਮੇਂ ਲਗਾਉ ਤਬ ਹਮ ਕਾਮ ਕੇ ਹੋਵੈਂਗੇ⁽¹⁾॥੩॥
Prof. Sahib Singhਹੇ ਨਾਨਕ! (ਆਖ-) ਹੇ ਹਰੀ! ਮੈਂ ਮੂਰਖ ਹਾਂ, ਮੈਨੂੰ ਆਪਣੇ (ਨਾਮ ਸਿਮਰਨ ਦੇ) ਕੰਮ ਵਿਚ ਜੋੜ ॥੩॥

ਪਦ ਅਰਥ ਹਉ = ਮੈਂ ॥੩॥

SikhNet (Spanish)A mí, al más tonto, el Señor me ha llamado a Su Servicio, a Su Devoción y a Su Amor. (3)

ਗੁਰ ਅੰਮ੍ਰਿਤ ਭਿੰਨੀ ਦੇਹੁਰੀ; ਅੰਮ੍ਰਿਤੁ ਬੁਰਕੇ. ਰਾਮ ਰਾਜੇ ॥

gur amrit bhinee dehuree; amrit burake. raam raaje |

Sant Singh KhalsaThe Guru's body is drenched with Ambrosial Nectar; He sprinkles it upon me, O Lord King.
Manmohan SinghThe Guru's body is drenched with the nectar of God the King and he has sprinkled the Lord's nectar on me.
Manmohan Singh (Punjabi)ਗੁਰਾਂ ਦੀ ਦੇਹਿ ਵਾਹਿਗੁਰੂ, ਪਾਤਸ਼ਾਹ ਦੇ ਸੁਧਾਰਸ ਨਾਲ ਗੱਚ ਹੋਈ ਹੋਈ ਹੈ। ਅਤੇ ਉਹਨਾਂ ਨੇ ਸਾਹਿਬ ਦਾ ਆਬਿ-ਹਿਯਾਤ ਮੇਰੇ ਉਤੇ ਛਿੜਕ ਦਿੱਤਾ ਹੈ।
Fareedkot Teekaਗੁਰੋਂ ਕੀ ਦੇਹ ਰਾਮ ਰਾਜੇ ਕੇ ਨਾਮ ਕਰ ਭੀਗੀ ਹੂਈ ਹੈ ਔਰ ਗੁਰ ਹਰਿ ਨਾਮ ਅੰਮ੍ਰਿਤ ਕੇ (ਬੁਰਕੇ) ਛੀਂਟੇ ਦੇਤੇ ਹੈਂ ਅਰਥਾਤ ਉਪਦੇਸ਼ ਕਰਤੇ ਹੈਂ॥
Prof. Sahib Singhਗੁਰੂ ਦਾ ਸੋਹਣਾ ਹਿਰਦਾ ਸਦਾ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜਾ ਰਹਿੰਦਾ ਹੈ, ਉਹ (ਗੁਰੂ ਹੋਰਨਾਂ ਦੇ ਹਿਰਦੇ ਵਿਚ ਭੀ ਇਹ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਿੜਕਦਾ ਰਹਿੰਦਾ ਹੈ।

ਪਦ ਅਰਥ ਗੁਰ ਦੇਹੁਰੀ = ਗੁਰੂ ਦਾ ਸੋਹਣਾ ਸਰੀਰ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਬੁਰਕੇ = (ਹੋਰਨਾਂ ਦੇ ਹਿਰਦੇ ਸਰੀਰ ਵਿਚ) ਛਿੜਕਦਾ ਹੈ।

SikhNet (Spanish)El cuerpo de mi Guru está imbuido con el Elixir, Él salpica el Néctar del Señor sobre mi ser.

ਜਿਨਾ. ਗੁਰਬਾਣੀ ਮਨਿ ਭਾਈਆ; ਅੰਮ੍ਰਿਤਿ ਛਕਿ ਛਕੇ ॥

jinaa. gurabaanee man bhaaeea; amrit chhak chhake |

Sant Singh KhalsaThose whose minds are pleased with the Word of the Guru's Bani, drink in the Ambrosial Nectar again and again.
Manmohan SinghThey to whose soul the Guru's hymns are pleasing continually quaff the nectar.
Manmohan Singh (Punjabi)ਜਿਨ੍ਹਾਂ ਦੀ ਆਤਮਾਂ ਨੂੰ ਗੁਰਾਂ ਦੀ ਬਾਣੀ ਭਾਉਂਦੀ ਹੈ, ਉਹ ਸੁਧਾਰਸ ਨੂੰ ਲਗਾਤਾਰ ਪਾਨ ਕਰਦੇ ਹਨ।
Fareedkot Teekaਜਿਨ ਕੋ ਅਪਨੇ ਮਨ ਮੇਂ ਗੁਰ ਕੀ ਬਾਣੀ ਅਛੀ ਲਗਤੀ ਹੈ ਉਨ ਕੇ ਮਨ ਨਾਮ ਅੰਮ੍ਰਿਤ ਸੇ ਤਦਾਕਾਰ ਹੋਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਆਪਣੇ ਮਨ ਵਿਚ ਸਤਿਗੁਰੂ ਦੀ ਬਾਣੀ ਪਿਆਰੀ ਲੱਗ ਪੈਂਦੀ ਹੈ, ਬਾਣੀ ਦਾ ਰਸ ਮਾਣ ਮਾਣ ਕੇ ਉਹਨਾਂ ਦੇ ਹਿਰਦੇ ਭੀ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜ ਜਾਂਦੇ ਹਨ।

ਪਦ ਅਰਥ ਮਨਿ = ਮਨ ਵਿਚ। ਭਾਈਆ = ਭਾਈ, ਪਿਆਰੀ ਲੱਗੀ। ਅੰਮ੍ਰਿਤਿ = ਅੰਮ੍ਰਿਤ ਨਾਲ, ਆਤਮਕ ਜੀਵਨ ਦੇਣ ਵਾਲੇ ਜਲ ਨਾਲ। ਛਕਿ ਛਕੇ = ਛਕਿ ਛਕਿ, ਛਕ ਛਕ ਕੇ।

SikhNet (Spanish)Aquéllos que han alabado en sus mentes la Palabra, se alimentan del Elixir de Dios.

ਗੁਰ ਤੁਠੈ. ਹਰਿ ਪਾਇਆ; ਚੂਕੇ ਧਕ ਧਕੇ ॥

gur tutthai. har paaeaa; chooke dhak dhake |

Sant Singh KhalsaAs the Guru is pleased, the Lord is obtained, and you shall not be pushed around any more.
Manmohan SinghThe Guru being pleased I have obtained God and shall no more be pushed and buffeted.
Manmohan Singh (Punjabi)ਗੁਰਾਂ ਦੇ ਪ੍ਰਸੰਨ ਹੋਣ ਤੇ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਹੁਣ ਮੈਨੂੰ ਧੱਕੇ ਨਹੀਂ ਪੈਣਗੇ।
Fareedkot Teekaਗੁਰੋਂ ਕੀ ਪ੍ਰਸੰਨਤਾ ਸੇ ਜਿਨੋਂ ਨੇ ਹਰਿ ਕੋ ਪਾਇਆ ਹੈ, ਤਿਨ ਕੇ (ਧਕ ਧਕੇ) ਸੰਦੇਹ ਛੁਟ ਗਏ ਹੈਂ॥
Prof. Sahib Singhਗੁਰਾਂ ਦੇ ਪ੍ਰਸੰਨ ਹੋਣ ਤੇ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਹੁਣ ਮੈਨੂੰ ਧੱਕੇ ਨਹੀਂ ਪੈਣਗੇ।

ਪਦ ਅਰਥ ਤੁਠੈ = ਦਇਆਵਾਨ ਹੋਣ ਨਾਲ। ਚੂਕੇ = ਮੁੱਕ ਗਏ। ਧਕ ਧਕੇ = ਨਿੱਤ ਦੇ ਧੱਕੇ, ਨਿੱਤ ਦੇ ਠੇਡੇ।

SikhNet (Spanish)Cuando el Guru es Misericordioso, obtenemos a nuestro Señor,

ਹਰਿ ਜਨੁ. ਹਰਿ ਹਰਿ ਹੋਇਆ; ਨਾਨਕੁ. ਹਰਿ ਇਕੇ ॥੪॥੯॥੧੬॥

har jan. har har hoeaa; naanak. har ike |4|9|16|

Sant Singh KhalsaThe Lord's humble servant becomes the Lord, Har, Har; O Nanak, the Lord and His servant are one and the same. ||4||9||16||
Manmohan SinghLord s slave becomes the Lord God O Nanak the Lord and his slave are one.
Manmohan Singh (Punjabi)ਵਾਹਿਗੁਰੂ ਦਾ ਗੋਲਾ ਵਾਹਿਗੁਰੂ ਸੁਆਮੀ ਹੋ ਜਾਂਦਾ ਹੈ। ਹੇ ਨਾਨਕ ਪ੍ਰਭੂ ਤੇ ਪ੍ਰਭੂ ਦਾ ਗੋਲਾ ਇਕੋ ਹੀ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰਿ ਜਨ ਹਰਿ ਨਾਮ ਕੋ ਜਪ ਕਰ ਕੇ ਹਰਿ ਕੇ ਸਾਥ ਏਕ ਹੋ ਗਏ ਹੈਂ ਅਰਥਾਤ ਅਭੇਦ ਹੂਏ ਹੈਂ॥੪॥੯॥੧੬॥
Prof. Sahib Singhਹੇ ਨਾਨਕ! ਪਰਮਾਤਮਾ ਤੇ ਪਰਮਾਤਮਾ ਦਾ ਸੇਵਕ ਇਕ-ਰੂਪ ਹੋ ਜਾਂਦੇ ਹਨ, ਸੇਵਕ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ॥੪॥੯॥੧੬॥

ਪਦ ਅਰਥ ਨਾਨਕੁ = ਨਾਨਕ (ਆਖਦਾ ਹੈ) ॥੪॥੯॥੧੬॥

SikhNet (Spanish)y ya no somos sacudidos más, porque el Santo se vuelve Uno con el Señor, sí, el Señor y el Santo se vuelven Uno. (4‑9‑16)

Open this shabad →

Shabad Guru Ramdas Ji Raag Aasaa continues on Ang 450

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਹਰਿ ਅੰਮ੍ਰਿਤ ਭਗਤਿ ਭੰਡਾਰ ਹੈ; ਗੁਰ ਸਤਿਗੁਰ ਪਾਸੇ. ਰਾਮ ਰਾਜੇ ॥

har amrit bhagat bhanddaar hai; gur satigur paase. raam raaje |

Sant Singh KhalsaThe treasure of Ambrosial Nectar, the Lord's devotional service, is found through the Guru, the True Guru, O Lord King.
Manmohan SinghWith the great True Guru is the treasure of God's ambrosial devotional service.
Manmohan Singh (Punjabi)ਵੱਡੇ, ਸੱਚੇ ਗੁਰਾਂ ਦੇ ਕੋਲ ਵਾਹਿਗੁਰੂ ਦੀ ਸੁਧਾ ਸਰੂਪ, ਪ੍ਰੇਮ ਮਈ ਸੇਵਾ ਦਾ ਖਜ਼ਾਨਾ ਹੈ।
Fareedkot Teeka(ਗੁਰ) ਬਡੇ ਜੋ ਸਤਗੁਰ ਹੈਂ ਤਿਨ ਕੇ ਪਾਸ ਹਰੀ ਰਾਮ ਰਾਜੇ ਕੀ ਭਗਤ ਰੂਪ ਅੰਮ੍ਰਿਤ ਕਾ ਭੰਡਾਰ ਹੈ॥
Prof. Sahib Singhਆਤਮਕ ਜੀਵਨ ਦੇਣ ਵਾਲੀ ਪ੍ਰਭੂ ਭਗਤੀ ਦੇ ਖ਼ਜ਼ਾਨੇ ਗੁਰੂ ਸਤਿਗੁਰੂ ਦੇ ਕੋਲ ਹੀ ਹਨ।

ਪਦ ਅਰਥ ਪਾਸੇ = ਪਾਸਿ, ਕੋਲ।

SikhNet (Spanish)Mi Señor es el Tesoro de Néctar, y atesorado está Él en la Palabra del Guru.

ਗੁਰੁ ਸਤਿਗੁਰੁ ਸਚਾ ਸਾਹੁ ਹੈ; ਸਿਖ ਦੇਇ. ਹਰਿ ਰਾਸੇ ॥

gur satigur sachaa saahu hai; sikh dee. har raase |

Sant Singh KhalsaThe Guru, the True Guru, is the True Banker, who gives to His Sikh the capital of the Lord.
Manmohan SinghThe great True Guru is the True banker who gives his disciple the Lord s capital.
Manmohan Singh (Punjabi)ਵਿਸ਼ਾਲ ਸੱਚਾ ਗੁਰੂ ਸੱਚਾ ਸ਼ਾਹੂਕਾਰ ਹੈ, ਜੋ ਆਪਣੇ ਮੁਰੀਦ ਨੂੰ ਸੁਆਮੀ ਦੀ ਪੂੰਜੀ ਦਿੰਦਾ ਹੈ।
Fareedkot Teekaਪੂਜ੍ਯ ਸਤਗੁਰੂ ਸਚਾ ਸਾਹੂਕਾਰ ਹੈ, ਸੋ ਸਿਖ ਕੋ ਹਰਿ ਨਾਮ ਰੂਪ (ਰਾਸੇ) ਪੂੰਜੀ ਦੇਤਾ ਹੈ॥
Prof. Sahib Singhਇਸ ਸਦਾ-ਥਿਰ ਹਰਿ-ਭਗਤੀ ਦੇ ਖ਼ਜ਼ਾਨੇ ਦਾ ਸਾਹੂਕਾਰ ਗੁਰੂ ਸਤਿਗੁਰੂ ਹੀ ਹੈ, ਉਹ ਆਪਣੇ ਸਿੱਖਾਂ ਨੂੰ ਇਹ ਭਗਤੀ-ਸਰਮਾਇਆ ਦੇਂਦਾ ਹੈ।

ਪਦ ਅਰਥ ਸਾਚਾ ਸਾਹੁ = ਸਦਾ-ਥਿਰ ਨਾਮ-ਖ਼ਜ਼ਾਨੇ ਦਾ ਸਾਹੂਕਾਰ। ਸਿਖ = ਸਿੱਖਾਂ ਨੂੰ। ਦੇਇ = ਦੇਂਦਾ ਹੈ। ਰਾਸੇ = ਰਾਸਿ, ਪੂੰਜੀ, ਸਰਮਾਇਆ।

SikhNet (Spanish)El Verdadero Guru es el Verdadero Mercader, y bendice a sus Devotos con su Almacén de Amor.

ਧਨੁ ਧੰਨੁ ਵਣਜਾਰਾ ਵਣਜੁ ਹੈ; ਗੁਰੁ ਸਾਹੁ ਸਾਬਾਸੇ ॥

dhan dhan vanajaaraa vanaj hai; gur saahu saabaase |

Sant Singh KhalsaBlessed, blessed is the trader and the trade; how wonderful is the Banker, the Guru!
Manmohan SinghBlessed, blessed is the trader and the trade, and all honour is into Guru, the merchant.
Manmohan Singh (Punjabi)ਮੁਬਾਰਕ ਮੁਬਾਰਕ ਹੈ ਵਾਪਾਰੀ ਅਤੇ ਵਪਾਰ ਆਫਰੀਨ ਹੈ ਗੁਰੂ ਸੌਦਾਗਰ ਨੂੰ।
Fareedkot Teekaਧੰਨ ਹਰਿ ਨਾਮ ਕਾ (ਵਣਜੁ) ਬਯੋਪਾਰ ਹੈ ਔਰ (ਗੁਰੂ) ਸ਼ਾਹੂਕਾਰ ਕੋ ਭੀ (ਸਾਬਾਸੇ) ਧੰਨ੍ਯਬਾਦ ਹੈ, ਜੋ ਐਸਾ ਬਣਜ ਕਰਾਵਾਉਤੇ ਹੈਂ॥
Prof. Sahib Singh(ਪ੍ਰਭੂ-ਭਗਤੀ ਦਾ ਵਣਜ) ਸ੍ਰੇਸ਼ਟ ਵਣਜ ਹੈ, ਭਾਗਾਂ ਵਾਲਾ ਹੈ ਉਹ ਮਨੁੱਖ ਜੋ ਇਹ ਵਣਜ ਕਰਦਾ ਹੈ, ਨਾਮ-ਧਨ ਦਾ ਸ਼ਾਹ ਗੁਰੂ ਉਸ ਮਨੁੱਖ ਨੂੰ ਸ਼ਾਬਾਸ਼ ਦੇਂਦਾ ਹੈ।

ਪਦ ਅਰਥ ਧਨੁ ਧੰਨੁ = ਭਾਗਾਂ ਵਾਲਾ। ਸਾਬਾਸੇ = ਸਾਬਾਸ਼।

SikhNet (Spanish)Bendito, bendito es el mercader y el comercio, y Santo es el Verdadero Mercader, el Guru. Dice Nanak, sólo obtienen al Guru

ਜਨੁ ਨਾਨਕੁ. ਗੁਰੁ ਤਿਨੑੀ ਪਾਇਆ; ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ ॥੧॥

jan naanak. gur tinaee paaeaa; jin dhur likhat lilaatt likhaase |1|

Sant Singh KhalsaO servant Nanak, they alone obtain the Guru, who have such pre-ordained destiny written upon their foreheads. ||1||
Manmohan SinghO slave Nanak, they alone obtained Guru who have such a pre-ordained writ on there forehead.
Manmohan Singh (Punjabi)ਹੇ ਗੋਲੇ ਨਾਨਕ ਕੇਵਲ ਓਹੀ ਗੁਰਾਂ ਨੂੰ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਮੁੱਢ ਦੀ ਲਿਖੀ ਹੋਈ ਐਸੀ ਲਿਖਤਕਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਸਤਗੁਰ ਤਿਨੋਂ ਨੇ ਪਾਇਆ ਹੈ ਜਿਨ ਕਾ ਧੁਰ ਸੇ (ਲਿਲਾਟਿ) ਮਸਤਕ ਮੇਂ ਸੁਭ ਲਿਖਤ ਲਿਖਾ ਹੈ॥੧॥
Prof. Sahib Singhਦਾਸ ਨਾਨਕ ਆਖਦਾ ਹੈ, ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ (ਇਸ ਸਰਮਾਏ ਦੀ ਪ੍ਰਾਪਤੀ ਦਾ) ਲੇਖ ਲਿਖਿਆ ਹੈ ਉਹਨਾਂ ਨੂੰ ਹੀ ਮਿਲਦਾ ਹੈ ॥੧॥

ਪਦ ਅਰਥ ਜਿਨ ਲਿਲਾਟਿ = ਜਿਨ੍ਹਾਂ ਦੇ ਮੱਥੇ ਉਤੇ। ਧੁਰਿ = ਧੁਰ ਦਰਗਾਹ ਤੋਂ। ਲਿਖਾਸੇ = ਲਿਖਿਆ ਹੋਇਆ ਹੈ ॥੧॥

SikhNet (Spanish)aquéllos cuyo Destino estaba así trazado por el Señor Eterno. (1)

ਸਚੁ ਸਾਹੁ ਹਮਾਰਾ ਤੂੰ ਧਣੀ; ਸਭੁ ਜਗਤੁ ਵਣਜਾਰਾ ਰਾਮ ਰਾਜੇ ॥

sach saahu hamaaraa toon dhanee; sabh jagat vanajaaraa raam raaje |

Sant Singh KhalsaYou are my True Banker, O Lord; the whole world is Your trader, O Lord King.
Manmohan SinghThou, O my Master, art the True Banker, and the whole world is a dealer of Thine.
Manmohan Singh (Punjabi)ਤੂੰ ਹੇ ਮੇਰੇ ਮਾਲਕ! ਸੱਚਾ ਸ਼ਾਹੂਕਾਰ ਹੈਂ। ਸਾਰਾ ਜਹਾਨ ਤੇਰਾ ਵਪਾਰੀ ਹੈ।
Fareedkot Teekaਹੇ ਰਾਮ ਰਾਜੇ ਸਚਾ ਸ਼ਾਹੂਕਾਰ! ਤੂੰ ਹਮਾਰਾ (ਧਣੀ) ਸੁਆਮੀ ਹੈਂ ਔਰ ਸਾਰਾ ਜਗਤ ਤੇਰਾ ਵਣਜਾਰਾ ਹੈ॥
Prof. Sahib Singhਹੇ ਪ੍ਰਭੂ! ਤੂੰ ਸਾਡਾ ਮਾਲਕ ਹੈਂ ਤੂੰ ਸਾਡਾ ਸਦਾ ਕਾਇਮ ਰਹਿਣ ਵਾਲਾ ਸ਼ਾਹ ਹੈਂ (ਤੇਰਾ ਪੈਦਾ ਕੀਤਾ ਹੋਇਆ ਇਹ) ਸਾਰਾ ਜਗਤ ਇਥੇ ਤੇਰੇ ਦਿੱਤੇ ਨਾਮ-ਸਰਮਾਏ ਨਾਲ ਨਾਮ ਦਾ ਵਣਜ ਕਰਨ ਆਇਆ ਹੋਇਆ ਹੈ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਧਣੀ = ਮਾਲਕ। ਸਭੁ = ਸਾਰਾ।

SikhNet (Spanish)Tú, oh mi Maestro, eres mi Verdadero Mercader, y el mundo entero comercia contigo.

ਸਭ ਭਾਂਡੇ ਤੁਧੈ ਸਾਜਿਆ; ਵਿਚਿ ਵਸਤੁ ਹਰਿ ਥਾਰਾ ॥

sabh bhaandde tudhai saajiaa; vich vasat har thaaraa |

Sant Singh KhalsaYou fashioned all vessels, O Lord, and that which dwells within is also Yours.
Manmohan SinghAll the vessels Thou hast fashioned and the thing within, is also Thine, O God.
Manmohan Singh (Punjabi)ਸਾਰੇ ਬਰਤਨ ਤੂੰ ਹੀ ਘੜੇ ਹਨ। ਅੰਦਰਲੀ ਚੀਜ ਭੀ ਤੇਰੀ ਹੀ ਹੈ, ਹੇ ਵਾਹਿਗੁਰੂ!
Fareedkot Teekaਸਭ (ਭਾਂਡੇ) ਸਰੀਰ ਤੈਨੇ ਬਨਾਏ ਹੈਂ, ਹੇ ਹਰੀ! ਇਨ ਕੇ ਵਿਚ ਵਸਤ (ਥਾਰਾ) ਤੇਰਾ ਸਰੂਪ ਹੈ॥
Prof. Sahib Singhਹੇ ਪ੍ਰਭੂ! ਇਹ ਸਾਰੇ ਜੀਵ ਜੰਤ ਤੂੰ ਹੀ ਪੈਦਾ ਕੀਤੇ ਹਨ, ਇਹਨਾਂ ਦੇ ਅੰਦਰ ਤੇਰੀ ਹੀ ਦਿੱਤੀ ਹੋਈ ਜਿੰਦ-ਵਸਤ ਮੌਜੂਦ ਹੈ।

ਪਦ ਅਰਥ ਭਾਂਡੇ = ਸਰੀਰ। ਤੁਧੈ = ਤੂੰ ਹੀ। ਹਰਿ = ਹੇ ਹਰੀ! ਥਾਰਾ = ਤੇਰੀ ਹੀ।

SikhNet (Spanish)Todas las vasijas son Tuyas, oh mi Alfarero Sublime, y lo que está en su interior también es Tuyo

ਜੋ ਪਾਵਹਿ ਭਾਂਡੇ ਵਿਚਿ ਵਸਤੁ, ਸਾ ਨਿਕਲੈ; ਕਿਆ ਕੋਈ ਕਰੇ ਵੇਚਾਰਾ ॥

jo paaveh bhaandde vich vasat, saa nikalai; kiaa koee kare vechaaraa |

Sant Singh KhalsaWhatever You place in that vessel, that alone comes out again. What can the poor creatures do?
Manmohan SinghThe thing which Thou puts into the vessel, that alone comes out. What can any.
Manmohan Singh (Punjabi)ਜਿਹੜੀ ਚੀਜ਼ ਤੂੰ ਬਰਤਨ ਵਿੱਚ ਪਾਊਦਾਂ ਹੈਂ ਕੇਵਲ ਓਹੀ ਬਾਹਰ ਨਿਕਲਦੀ ਹੈ। ਕੋਈ ਗਰੀਬ ਜੀਵ ਕੀ ਕਰ ਸਕਦਾ ਹੈ?
Fareedkot Teekaਜੋ ਵਸਤ ਜਿਸ ਬਰਤਨ ਮੇਂ ਪਾਈ ਜਾਤੀ ਹੈ, ਸੋਈ ਨਿਕਲਤੀ ਹੈ ਇਸ ਮੇਂ ਔਰ ਕੋਈ ਕਿਆ ਬਿਚਾਰ ਕਰੇਗਾ। ਭਾਵ ਇਹ ਕਿ ਬ੍ਰਹਮ ਅਤਰਿਕਤ ਅਪਰ ਕੁਛ ਨਹੀਂ ਹੈ "ਸਭ ਗੋਬਿੰਦ ਹੈ ਸਭ ਗੋਬਿੰਦ ਹੈ" ਇਹ ਸਿਧ ਹੋਗਾ॥
Prof. Sahib Singhਕੋਈ ਵਿਚਾਰਾ ਜੀਵ (ਆਪਣੇ ਉੱਦਮ ਨਾਲ) ਕੁਝ ਭੀ ਨਹੀਂ ਕਰ ਸਕਦਾ, ਜੇਹੜਾ ਕੋਈ (ਗੁਣ ਔਗੁਣ) ਪਦਾਰਥ ਤੂੰ ਇਹਨਾਂ ਸਰੀਰਾਂ ਵਿਚ ਪਾਂਦਾ ਹੈ ਉਹੀ ਉੱਘੜਦਾ ਹੈ।

ਪਦ ਅਰਥ ਪਾਵਹਿ = ਤੂੰ ਪਾਂਦਾ ਹੈਂ। ਸਾ = ਉਹੀ।

SikhNet (Spanish)y lo que sea que pones en la vasija, eso sale. ¿Qué es lo que la pobre criatura podría hacer?

Open this shabad (17 lines, Angs 449-450) →

Ang 449 of 1430