ਮਾਲੁ ਜੋਬਨੁ ਛੋਡਿ ਵੈਸੀ; ਰਹਿਓ ਪੈਨਣੁ ਖਾਇਆ ॥
maal joban chhodd vaisee; rahio painan khaaeaa |
Sant Singh KhalsaAbandoning your wealth and youth, you will have to leave, without any food or clothing.
Manmohan SinghAbandoning wealth and youth, thou shalt depart and thou shalt be shorn of raiment and food.
Manmohan Singh (Punjabi)ਧਨ ਦੌਲਤ ਤੇ ਜੁਆਨੀ ਨੂੰ ਛੱਡ ਕੇ ਤੂੰ ਤੁਰ ਜਾਵੇਗਾਂ ਅਤੇ ਤੇਰੀ ਪੁਸ਼ਾਕ ਤੇ ਭੋਜਨ ਨਖੁੱਟ ਜਾਸਣ।
Fareedkot Teekaਮਾਲ ਧਨ ਜੋਬਨੁ ਸਭ (ਛੋਡਿ ਵੈਸੀ) ਚਲਾ ਜਾਇਗਾ। ਪੈਨਣਾ ਖਾਣਾ ਸਭ ਈਹਾਂ ਹੀ ਰਹਿ ਜਾਇਗਾ॥
Prof. Sahib Singh(ਪਰ ਜੀਵ ਵਿਚਾਰਾ ਭੀ ਕੀਹ ਕਰੇ? ਇਸ) ਵਿਚਾਰੇ ਨੂੰ ਆਤਮਕ ਮੌਤ ਨੇ ਆਪਣੇ ਕਾਬੂ ਵਿਚ ਕੀਤਾ ਹੋਇਆ ਹੈ (ਇਹ ਨਹੀਂ ਸਮਝਦਾ ਕਿ ਇਹ) ਧਨ ਜਵਾਨੀ ਸਭ ਕੁਝ ਛੱਡ ਕੇ ਤੁਰ ਜਾਏਗਾ, ਤਦੋਂ ਇਸ ਦਾ ਖਾਣਾ ਪਹਿਨਣਾ ਮੁੱਕ ਜਾਏਗਾ।ਪਦ ਅਰਥ ਵੈਸੀ = ਚਲਾ ਜਾਏਗਾ। ਰਹਿਓ = ਖ਼ਤਮ ਹੋ ਗਿਆ।
SikhNet (Spanish)oh hombre sin esperanza.
ਨਾਨਕ. ਕਮਾਣਾ ਸੰਗਿ ਜੁਲਿਆ; ਨਹ ਜਾਇ ਕਿਰਤੁ ਮਿਟਾਇਆ ॥੧॥
naanak. kamaanaa sang juliaa; neh jaae kirat mittaaeaa |1|
Sant Singh KhalsaO Nanak, only your actions shall go with you; the consequences of your actions cannot be erased. ||1||
Manmohan SinghNanak, thine actions shall go with thee. The effects of actions cannot be effaced.
Manmohan Singh (Punjabi)ਨਾਨਕ, ਤੇਰੇ ਅਮਲ ਤੇਰੇ ਨਾਲ ਜਾਣਗੇ। ਕਰਮਾਂ ਦਾ ਅਸਰ ਮੇਸਿਆ ਨਹੀਂ ਜਾ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤੈਨੇ ਕਰਮ ਕੀਆ ਹੈ, ਸੋ ਸੰਗ ਮੇਂ (ਜੁਲਿਆ) ਚਲਿਆ ਜਾਏਗਾ, (ਕਿਰਤੁ) ਕਰਮ ਮਿਟਾਇਆ ਨਹੀਂ ਜਾਤਾ ਹੈ॥੧॥
Prof. Sahib Singhਹੇ ਨਾਨਕ! (ਜਦੋਂ ਜੀਵ ਇਥੋਂ ਤੁਰਦਾ ਹੈ, ਤਾਂ) ਕਮਾਇਆ ਹੋਇਆ ਚੰਗਾ ਮੰਦਾ ਕਰਮ ਇਸ ਦੇ ਨਾਲ ਤੁਰ ਪੈਂਦਾ ਹੈ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ ॥੧॥ਪਦ ਅਰਥ ਸੰਗਿ = ਨਾਲ। ਜੁਲਿਆ = ਚੱਲਿਆ। ਕਿਰਤੁ = {कृत} ਕੀਤੇ ਕਰਮਾਂ ਦਾ ਇਕੱਠ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ॥੧॥
SikhNet (Spanish)Partirás privado de riqueza y de belleza, sin ropa y sin comida. Tus hechos son los únicos que te acompañarán, y lo que tú has hecho no se puede borrar. (1)
ਫਾਥੋਹੁ ਮਿਰਗ ਜਿਵੈ; ਪੇਖਿ ਰੈਣਿ ਚੰਦ੍ਰਾਇਣੁ ॥
faathohu mirag jivai; pekh rain chandraaein |
Sant Singh KhalsaLike the deer, captured on a moon-lit night,
Manmohan SinghLo, as a dear is ensnared on a moon-lit night,
Manmohan Singh (Punjabi)ਵੇਖ, ਜਿਸ ਤਰ੍ਹਾਂ ਚੰਦ-ਚਾਨਣੀ ਰਾਤ ਵਿੱਚ ਹਰਨ ਫਸ ਜਾਂਦਾ ਹੈ,
Fareedkot Teekaਜੈਸੇ ਘੰਟਾ ਹੇੜੇ ਕਾ ਨਾਦ ਸੁਨ ਕਰ ਕੇ ਔ ਚਾਨਣ ਦੇਖ ਕਰ ਕੇ ਮ੍ਰਿਗ ਫਸ ਜਾਤਾ ਹੈ, ਤੈਸੇ ਬਿਖ੍ਯੋਂ ਕੇ ਪ੍ਰਕਾਸ਼ ਵਾਲੀ ਜੋਬਨ ਰੂਪ ਰਾਤ ਮੇਂ ਬਿਖਈ ਜੀਵ ਮ੍ਰਿਗ ਇਸਤ੍ਰੀਓਂ ਕੇ ਸਬਦੋਂ ਕੋ ਸੁਨ ਕਰ ਕੇ ਫਸ ਜਾਤਾ ਭਇਆ ਹੈ॥
Prof. Sahib Singhਹੇ ਜੀਵ! ਜਿਵੇਂ ਹਰਨ ਰਾਤ ਵੇਲੇ (ਸ਼ਿਕਾਰ ਦਾ ਕੀਤਾ ਹੋਇਆ) ਚੰਦ ਵਰਗਾ ਚਾਨਣ ਵੇਖ ਕੇ (ਸ਼ਿਕਾਰੀ ਦੇ ਜਾਲ ਵਿਚ) ਫਸਦਾ ਹੈ,ਪਦ ਅਰਥ ਫਾਥੋਹੁ = ਤੂੰ ਫਸ ਰਿਹਾ ਹੈਂ। ਪੇਖਿ = ਵੇਖ ਕੇ। ਰੈਣਿ = ਰਾਤ (ਵੇਲੇ)। ਚੰਦ੍ਰਾਇਣੁ = ਚੰਦ ਵਰਗੀ ਚਾਨਣੀ {ਰਾਤ ਦੇ ਹਨੇਰੇ ਵਿਚ ਸ਼ਿਕਾਰੀ ਹਰਨ ਨੂੰ ਫੜਨ ਲਈ ਚਿੱਟਾ ਚਾਨਣ ਕਰਦਾ ਹੈ}।
SikhNet (Spanish)Así como en la noche, el venado es atrapado por la antorcha del cazador, pensando que es la luz de la luna,
ਸੂਖਹੁ ਦੂਖ ਭਏ; ਨਿਤ ਪਾਪ ਕਮਾਇਣੁ ॥
sookhahu dookh bhe; nit paap kamaaein |
Sant Singh Khalsaso does the constant commission of sins turn pleasure into pain.
Manmohan Singhso from pleasure and commission of sins ever results pain.
Manmohan Singh (Punjabi)ਏਸੇ ਤਰ੍ਹਾਂ ਗੁਨਾਹ ਕਰਨ ਦੇ ਕਾਰਨ ਖੁਸ਼ੀ ਗਮੀ ਪੈਦਾ ਹੁੰਦੀ ਹੈ।
Fareedkot Teekaਨਿਤਪ੍ਰਤਿ ਪਾਪ ਕਰਨੇ ਸੇ ਜੋ ਸੁਖ ਥੇ, ਸੋ ਭੀ ਦੁਖ ਹੋ ਗਏ॥
Prof. Sahib Singh(ਤਿਵੇਂ ਤੂੰ ਮਾਇਕ ਪਦਾਰਥਾਂ ਦੀ ਲਿਸ਼ਕ ਵੇਖ ਕੇ ਮਾਇਆ ਦੇ ਜਾਲ ਵਿਚ) ਫਸ ਰਿਹਾ ਹੈਂ, (ਜਿਨ੍ਹਾਂ ਸੁਖਾਂ ਦੀ ਖ਼ਾਤਰ ਤੂੰ ਫਸਦਾ ਹੈਂ ਉਹਨਾਂ) ਸੁਖਾਂ ਤੋਂ ਦੁੱਖ ਪੈਦਾ ਹੋ ਰਹੇ ਹਨ, (ਫਿਰ ਭੀ) ਤੂੰ ਸਦਾ ਪਾਪ ਕਮਾ ਰਿਹਾ ਹੈਂ।ਪਦ ਅਰਥ ਸੂਖਹੁ = ਸੁਖਾਂ ਤੋਂ।
SikhNet (Spanish)así uno es atrapado por la Maya. Del placer nace el dolor puesto que uno se somete a la dualidad y no se aleja,
ਪਾਪਾ ਕਮਾਣੇ. ਛਡਹਿ ਨਾਹੀ; ਲੈ ਚਲੇ, ਘਤਿ ਗਲਾਵਿਆ ॥
paapaa kamaane. chhaddeh naahee; lai chale, ghat galaaviaa |
Sant Singh KhalsaThe sins you have committed shall not leave you; placing the noose around your neck, they shall lead you away.
Manmohan SinghThe sins thou hast committed shall leave thee not. Putting a halter round the neck, they shall goad thee away.
Manmohan Singh (Punjabi)ਤੇਰੇ ਕੀਤੇ ਹੋਏ ਕੁਕਰਮ ਤੇਰਾ ਖਹਿੜਾ ਨਹੀਂ ਛੱਡਣਗੇ। ਤੇਰੀ ਗਰਦਨ ਦੁਆਲੇ ਰੱਸਾ ਪਾ ਕੇ ਉਹ ਤੈਨੂੰ ਅੱਗੇ ਲਾ ਲੈਣਗੇ।
Fareedkot Teekaਜੋ ਪਾਪੋਂ ਕੇ ਸਮਦਾਇ ਕਮਾਏ ਹੈਂ ਤਿਨ ਕਰ ਜਮਦੂਤ ਛੋਡਤੇ ਨਹੀਂ ਔ ਗਲ ਮੇਂ (ਗਲਾਵਿਆ) ਸੰਗਲਾਂ ਕੋ ਪਾ ਕਰ ਲੈ ਚਲਤੇ ਹੈਂ॥
Prof. Sahib Singhਹੇ ਜੀਵ! ਤੂੰ ਪਾਪ ਕਰਨੇ ਛੱਡਦਾ ਨਹੀਂ ਹੈਂ (ਤੈਨੂੰ ਇਹ ਭੀ ਚੇਤਾ ਨਹੀਂ ਰਿਹਾ ਕਿ ਜਮਦੂਤ ਤੇਰੇ ਗਲ ਵਿਚ) ਗਲਾਵਾਂ ਪਾ ਕੇ (ਛੇਤੀ ਹੀ) ਲੈ ਜਾਣ ਵਾਲੇ ਹਨ।ਪਦ ਅਰਥ ਛਡਹਿ = ਤੂੰ ਛੱਡਦਾ। ਘਤਿ = ਪਾ ਕੇ।
SikhNet (Spanish)es por ese error que uno es arrastrado por el lazo de la muerte que trae atado al cuello.
ਹਰਿਚੰਦਉਰੀ ਦੇਖਿ ਮੂਠਾ; ਕੂੜੁ ਸੇਜਾ ਰਾਵਿਆ ॥
harichandauree dekh mootthaa; koorr sejaa raaviaa |
Sant Singh KhalsaBeholding an illusion, you are deceived, and on your bed, you enjoy a false lover.
Manmohan SinghThou art deceived by beholding an optical illusion and on thy couch thou enjoyest but a false lover.
Manmohan Singh (Punjabi)ਤੂੰ ਦ੍ਰਿਸ਼ਅਕ ਗਲਤ-ਫਹਿਮੀ ਨੂੰ ਦੇਖ ਕੇ ਠੱਗੀ ਹੋਈ ਹੈਂ ਅਤੇ ਆਪਣੇ ਪਲੰਘ ਉਤੇ ਤੂੰ ਝੂਠ-ਰੂਪੀ ਪ੍ਰੀਤਮ ਨੂੰ ਮਾਣ ਰਹੀ ਹੈਂ।
Fareedkot Teekaਤੂੰ (ਹਰਿਚੰਦਉਰੀ), ਭਾਵ ਮਿਥਿਆ ਸ੍ਰਿਸ਼ਟੀ ਕੋ ਦੇਖ ਕਰ ਭੂਲਾ ਹੈਂ ਔ ਝੂਠ ਰੂਪ ਸੇਜ ਪਰ ਰਮਣ ਕਰਤਾ ਹੈਂ; ਵਾ ਅੰਤਸਕਰਣ ਮੇਂ ਝੂਠ ਕੋ ਹੀ ਭੋਗਿਆ, ਭਾਵ ਧਾਰਿਆ ਹੈ॥
Prof. Sahib Singhਤੂੰ ਅਕਾਸ਼ ਦੀ ਖ਼ਿਆਲੀ ਨਗਰੀ (ਵਰਗੀ ਮਾਇਆ) ਨੂੰ ਵੇਖ ਕੇ ਠੱਗਿਆ ਜਾ ਰਿਹਾ ਹੈਂ, ਤੂੰ ਇਸ ਠੱਗੀ-ਰੂਪ ਸੇਜ ਨੂੰ (ਆਨੰਦ ਨਾਲ) ਮਾਣ ਰਿਹਾ ਹੈਂ।ਪਦ ਅਰਥ ਹਰਿਚੰਦਉਰੀ = ਹਰਿਚੰਦ-ਨਗਰੀ, ਗੰਧਰਬ-ਨਗਰੀ।
SikhNet (Spanish)Sí, somos engañados por un espejismo, la cama nupcial de nuestro destino resultó ser pura ilusión.
ਲਬਿ ਲੋਭਿ ਅਹੰਕਾਰਿ ਮਾਤਾ; ਗਰਬਿ ਭਇਆ ਸਮਾਇਣੁ ॥
lab lobh ahankaar maataa; garab bheaa samaaein |
Sant Singh KhalsaYou are intoxicated with greed, avarice and egotism; you are engrossed in self-conceit.
Manmohan SinghWith greed, avarice and ago, thou art intoxicated and in self-conceit thou art engrossed.
Manmohan Singh (Punjabi)ਤਮ੍ਹਾਂ, ਲਾਲਚ ਤੇ ਗਰੂਰ ਨਾਲ ਤੂੰ ਮਤਵਾਲੀ ਹੋਈ ਹੋਈ ਹੈਂ ਅਤੇ ਸਵੈ ਹੰਗਤਾ ਅੰਦਰ ਤੂੰ ਗਲਤਾਨ ਹੈਂ।
Fareedkot Teeka(ਲਬਿ ਲੋਭਿ) ਔ ਦੇਹ ਕੇ ਹੰਕਾਰ ਕਰ ਕੇ ਮਸਤ ਹੂਆ ਹੈਂ ਔ ਗੁਨਾਂ ਦੇ ਗਰਬ ਮੇਂ (ਸਮਾਇਣੁ) ਸਮਾ ਰਹਾ ਹੈ॥
Prof. Sahib Singhਹੇ ਜੀਵ! ਤੂੰ ਜੀਭ ਦੇ ਚਸਕੇ ਵਿਚ, ਮਾਇਆ ਦੇ ਲੋਭ ਵਿਚ, ਅਹੰਕਾਰ ਵਿਚ ਮਸਤ ਹੈਂ, ਤੂੰ ਸਦਾ ਹਉਮੈ ਵਿਚ ਲੀਨ ਟਿਕਿਆ ਰਹਿੰਦਾ ਹੈਂ।ਪਦ ਅਰਥ ਲਬਿ = ਲੱਬ ਵਿਚ, ਜੀਭ ਦੇ ਚਸਕੇ ਵਿਚ। ਮਾਤਾ = ਮਸਤ। ਗਰਬਿ = ਅਹੰਕਾਰ ਵਿਚ। ਸਮਾਇਣੁ = ਲੀਨ।
SikhNet (Spanish)Uno está absorbido en la envidia, en el ego, en el orgullo y en uno mismo.
ਨਾਨਕ. ਮ੍ਰਿਗ ਅਗਿਆਨਿ ਬਿਨਸੇ; ਨਹ ਮਿਟੈ. ਆਵਣੁ ਜਾਇਣੁ ॥੨॥
naanak. mrig agiaan binase; neh mittai. aavan jaaein |2|
Sant Singh KhalsaO Nanak, like the deer, you are being destroyed by your ignorance; your comings and goings shall never end. ||2||
Manmohan SinghNanak, like the deer, thou art destroyed, through ignorance, and cease not Thine comings and goings.
Manmohan Singh (Punjabi)ਨਾਨਕ ਹਰਨ ਦੀ ਤਰ੍ਹਾਂ ਤੂੰ ਬੇਸਮਝੀ ਰਾਹੀਂ ਬਰਬਾਦ ਹੋ ਗਈ ਹੈ ਅਤੇ ਤੇਰੇ ਆਉਣੇ ਤੇ ਜਾਣੇ (ਜਨਮ ਮਰਨ) ਨਹੀਂ ਮੁਕਣੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮ੍ਰਿਗ ਕੀ ਨਿਆਈਂ ਜੀਵ ਅਗਿਆਨ ਕਰ ਮਾਰਦਾ ਹੈ ਪੁਨਾ ਆਵਾਗਵਨ ਨਹੀਂ ਮਿਟਤਾ ਹੈਂ॥੨॥
Prof. Sahib Singhਹੇ ਨਾਨਕ! (ਆਖ-) ਇਹ ਜੀਵ-ਹਰਨ ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ ਆਤਮਕ ਮੌਤੇ ਮਰ ਰਹੇ ਹਨ ਇਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕ ਸਕਦਾ ॥੨॥ਪਦ ਅਰਥ ਅਗਿਆਨਿ = ਆਤਮਕ ਜੀਵਨ ਵਲੋਂ ਬੇ-ਸਮਝੀ ਵਿਚ ॥੨॥
SikhNet (Spanish)Dice Nanak, ¡Así como ocurre con el venado, así uno es engañado por su ignorancia y no cesa de ir y venir! (2)
ਮਿਠੈ ਮਖੁ ਮੁਆ; ਕਿਉ ਲਏ ਓਡਾਰੀ ॥
mitthai makh muaa; kiau le oddaaree |
Sant Singh KhalsaThe fly is caught in the sweet candy - how can it fly away?
Manmohan SinghThe fly is caught in the sweets. How can it take flight?
Manmohan Singh (Punjabi)ਮੱਖੀ ਮਿਠਾਸ ਵਿੱਚ ਫੱਸ ਜਾਂਦੀ ਹੈ। ਇਹ ਕਿਸ ਤਰ੍ਹਾਂ ਪਰਵਾਜ ਲੈ (ਉਡ) ਸਕਦੀ ਹੈ।
Fareedkot Teekaਜੈਸੇ ਮਿਠੇ ਰਸ ਮੇਂ (ਮਖੁ) ਮਖੀਓਂ ਕਾ ਸਮਦਾਇ ਹੀ ਮੂਆ ਹੈ। ਕੈਸੇ ਉਡਾਰੀ ਲੇ ਸਕਤਾ ਹੈ, ਤੈਸੇ ਜੀਵ ਬਿਖ੍ਯੋਂ ਮੇਂ ਫਸਾ ਹੂਆ ਕੈਸੇ ਨਿਕਸੇ?
Prof. Sahib Singh(ਜਿਵੇਂ, ਗੁੜ ਆਦਿਕ) ਮਿੱਠੇ ਉੱਤੇ (ਬੈਠ ਕੇ) ਮੱਖੀ (ਗੁੜ ਨਾਲ ਚੰਬੜਦੀ ਜਾਂਦੀ ਹੈ) ਉੱਡ ਨਹੀਂ ਸਕਦੀ, (ਤੇ ਉੱਥੇ ਹੀ) ਮਰ ਜਾਂਦੀ ਹੈ, (ਤਿਵੇਂ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਕ ਪਦਾਰਥਾਂ ਦੇ ਮੋਹ ਵਿਚ ਫਸ ਜਾਂਦਾ ਹੈ, ਆਤਮਕ ਮੌਤ ਸਹੇੜ ਲੈਂਦਾ ਹੈ, ਤੇ ਜੀਵਨ ਉੱਚਾ ਨਹੀਂ ਕਰ ਸਕਦਾ)।
SikhNet (Spanish)La mosca atrapada en la telaraña de la dulzura, ¿cómo puede volar?
ਹਸਤੀ ਗਰਤਿ ਪਇਆ; ਕਿਉ ਤਰੀਐ ਤਾਰੀ ॥
hasatee garat peaa; kiau tareeai taaree |
Sant Singh KhalsaThe elephant has fallen into the pit - how can it escape?
Manmohan SinghWhen the elephant has fallen into a pit, how can it escape?
Manmohan Singh (Punjabi)ਹਾਥੀ ਟੋਏ ਵਿੱਚ ਡਿੱਗ ਪਿਆ ਹੈ। ਇਹ ਹੁਣ ਕਿਸ ਤਰ੍ਹਾਂ ਬੱਚ ਕੇ ਨਿਕਲ ਸਕਦਾ ਹੈ?
Fareedkot Teekaਜੋ ਹਾਥੀ ਟੋਏ ਮੇਂ ਗਿਰਾ ਹੈ ਵਹੁ ਤਾਰੀ ਕੈਸੇ ਤਰੇਗਾ; ਤੈਸੇ ਜੀਵ ਮੋਹ ਰੂਪ ਖਾਤ ਮੇਂ ਪੜਾ ਹੂਆ ਸੰਸਾਰ ਨਦੀ ਸੇ ਕੈਸੇ ਤਰੇਗਾ?
Prof. Sahib Singh(ਕਾਮ-ਵੱਸ ਹੋਇਆ) ਹਾਥੀ (ਉਸ) ਟੋਏ ਵਿਚ ਡਿੱਗ ਪੈਂਦਾ ਹੈ (ਜੋ ਹਾਥੀ ਨੂੰ ਫੜਨ ਵਾਸਤੇ ਪੁੱਟਿਆ ਜਾਂਦਾ ਹੈ ਤੇ ਉਸ ਵਿਚ ਕਾਗਜ਼ ਦੀ ਹਥਣੀ ਖੜੀ ਕੀਤੀ ਹੁੰਦੀ ਹੈ) ਇਸੇ ਤਰ੍ਹਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਵਿਕਾਰਾਂ ਦੇ ਟੋਏ ਵਿਚ ਡਿੱਗ ਪੈਂਦਾ ਹੈ। (ਵਿਕਾਰਾਂ ਵਿਚ ਡਿੱਗੇ ਰਹਿ ਕੇ) ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ।ਪਦ ਅਰਥ ਗਰਤਿ = ਟੋਏ ਵਿਚ। ਹਸਤੀ = ਹਾਥੀ।
SikhNet (Spanish)El elefante atrapado en el hoyo, ¿cómo puede correr?
ਤਰਣੁ ਦੁਹੇਲਾ ਭਇਆ. ਖਿਨ ਮਹਿ; ਖਸਮੁ. ਚਿਤਿ ਨ ਆਇਓ ॥
taran duhelaa bheaa. khin meh; khasam. chit na aaeo |
Sant Singh KhalsaIt shall be so difficult to swim across, for one who does not remember the Lord and Master, even for an instant.
Manmohan SinghTo swim across shall be difficult for her, who remembers not her Spouse even for an instant.
Manmohan Singh (Punjabi)ਜਿਹੜੀ ਆਪਣੇ ਕੰਤ ਨੂੰ ਇਕ ਮੁਹਤ ਭਰ ਲਈ ਭੀ ਚੇਤੇ ਨਹੀਂ ਕਰਦੀ, ਉਸ ਨੂੰ ਪਾਰ ਲੰਘਣਾ ਔਖਾ ਹੋ ਜਾਵੇਗਾ।
Fareedkot Teekaਇਸ ਪ੍ਰਕਾਰ ਜਿਸ ਕੇ ਸ੍ਵਾਮੀ ਇਕ ਖਿਨ ਮਹਿ ਭੀ ਸਿਮਰਨ ਮੇਂ ਨਹੀਂ ਆਇਆ ਹੈ, ਉਸ ਕੋ ਸੰਸਾਰ ਸਾਗਰ ਸੇ ਤਰਨ (ਦੁਹੇਲਾ) ਕਠਨ ਹੈ॥
Prof. Sahib Singh(ਵਿਕਾਰਾਂ ਦੇ ਕਾਰਨ) ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੋ ਜਾਂਦਾ ਹੈ, ਕਦੇ ਮਾਲਕ-ਪ੍ਰਭੂ ਚਿੱਤ ਵਿਚ ਨਹੀਂ ਵੱਸ ਸਕਦਾ।ਪਦ ਅਰਥ ਦੁਹੇਲਾ = ਔਖਾ। ਚਿਤਿ = ਚਿੱਤ ਵਿਚ।
SikhNet (Spanish)Aquél que no recuerda a su Esposo ni por un momento, ¿cómo puede nadar a través del océano de las existencias materiales?
ਦੂਖਾ ਸਜਾਈ. ਗਣਤ ਨਾਹੀ; ਕੀਆ ਅਪਣਾ ਪਾਇਓ ॥
dookhaa sajaaee. ganat naahee; keea apanaa paaeo |
Sant Singh KhalsaHis sufferings and punishments are beyond reckoning; he receives the consequences of his own actions.
Manmohan SinghHer sufferings, and punishments, are beyond reckoning and she obtains the fruit of her actions.
Manmohan Singh (Punjabi)ਉਸ ਦੀਆਂ ਤਕਲੀਫਾਂ ਅਤੇ ਦੰਡ ਗਿਣਤੀ ਤੋਂ ਬਾਹਰ ਹਨ, ਉਹ ਆਪਣੇ ਅਮਲਾਂ ਦਾ ਫਲ ਡੋਗਦੀ ਹੈ।
Fareedkot Teekaਉਸ ਕੋ ਜੋ ਸਜਾਇ ਕਰ ਕੇ ਦੁਖ ਹੈਂ ਤਿਨ ਦੁਖੋਂ ਕੀ ਗਿਨਤੀ ਨਹੀਂ, ਉਸ ਨੇ ਅਪਨਾ ਕੀਆ ਪਾਯਾ ਹੈ॥
Prof. Sahib Singhਇਤਨੇ ਦੁੱਖ ਵਾਪਰਦੇ ਹਨ, ਇਤਨੀ ਸਜ਼ਾ ਮਿਲਦੀ ਹੈ ਕਿ ਲੇਖਾ ਨਹੀਂ ਕੀਤਾ ਜਾ ਸਕਦਾ, ਮਨਮੁਖ ਆਪਣਾ ਕੀਤਾ ਭੁਗਤਦਾ ਹੈ।ਪਦ ਅਰਥ ਸਜਾਈ ਗਣਤ = ਸਜ਼ਾਵਾਂ ਦੀ ਗਿਣਤੀ।
SikhNet (Spanish)Sin fin es su dolor y sufre penosamente por sus hechos.
ਗੁਝਾ ਕਮਾਣਾ ਪ੍ਰਗਟੁ ਹੋਆ; ਈਤ ਉਤਹਿ ਖੁਆਰੀ ॥
gujhaa kamaanaa pragatt hoaa; eet uteh khuaaree |
Sant Singh KhalsaHis secret deeds are exposed, and he is ruined here and hereafter.
Manmohan SinghThe hidden deeds are laid bare and she is ruined here and hereafter.
Manmohan Singh (Punjabi)ਪੌਸ਼ੀਦਾ (ਲੁਕ ਕੇ ਕੀਤੇ) ਅਮਲ ਉਘੜ ਜਾਂਦੇ ਹਨ ਅਤੇ ਉਹ ਏਥੇ ਤੇ ਓਥੇ ਤਬਾਹ ਹੋ ਜਾਂਦੀ ਹੈ।
Fareedkot Teekaਜੋ ਪਾਪ ਛਿਪ ੨ ਕਰ ਕੇ ਕੀਆ ਥਾ, ਸੋ ਸਾਰੇ ਸੰਸਾਰ ਮੇਂ ਪ੍ਰਗਟ ਹੋ ਗਿਆ ਹੈ, ਲੋਕ ਪਰਲੋਕ ਦੋਨੋਂ ਮੇਂ ਖਰਾਬੀ ਹੋਤੀ ਭਈ॥
Prof. Sahib Singhਜੇਹੜਾ ਜੇਹੜਾ ਪਾਪ ਕਰਮ ਲੁਕ ਕੇ ਕਰਦਾ ਹੈ ਉਹ ਆਖ਼ਰ ਉੱਘੜ ਪੈਂਦਾ ਹੈ, ਮਨਮੁਖ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਬੇ-ਇੱਜ਼ਤੀ ਕਰਾਂਦਾ ਹੈ।ਪਦ ਅਰਥ ਗੁਝਾ = ਲੁਕਾ ਕੇ। ਈਤ = ਇਸ ਲੋਕ ਵਿਚ। ਉਤਹਿ = ਪਰਲੋਕ ਵਿਚ।
SikhNet (Spanish)Sus actos escondidos salen a la luz y su sufrimiento continúa en el más allá.
ਨਾਨਕ. ਸਤਿਗੁਰ ਬਾਝੁ. ਮੂਠਾ; ਮਨਮੁਖੋ ਅਹੰਕਾਰੀ ॥੩॥
naanak. satigur baajh. mootthaa; manamukho ahankaaree |3|
Sant Singh KhalsaO Nanak, without the True Guru, the self-willed egotistical manmukh is defrauded. ||3||
Manmohan SinghNanak, without the True Guru, the self-willed egotist is defrauded.
Manmohan Singh (Punjabi)ਨਾਨਕ, ਸੱਚੇ ਗੁਰਾਂ ਦੇ ਬਿਨਾ, ਆਪ-ਹੁੱਦਰੀ, ਹੈਕੜ-ਖਾਂ ਠੱਗੀ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮਨਮੁਖ ਅਹੰਕਾਰੀ ਸਤਿਗੁਰੋਂ ਬਿਨਾਂ (ਮੂਠਾ) ਛਲਾ ਵਾ ਲੂਟਾ ਗਿਆ ਹੈ॥੩॥
Prof. Sahib Singhਹੇ ਨਾਨਕ! (ਆਖ-) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਅਹੰਕਾਰਿਆ ਹੋਇਆ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ (ਵਿਕਾਰਾਂ ਦੀ ਹੱਥੀਂ ਆਤਮਕ ਜੀਵਨ) ਲੁਟਾ ਬੈਠਦਾ ਹੈ ॥੩॥ਪਦ ਅਰਥ ਮੂਠਾ = ਠੱਗਿਆ ਜਾਂਦਾ ਹੈ। ਮਨਮੁਖੋ = ਮਨਮੁਖੁ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ॥੩॥
SikhNet (Spanish)Nanak dice, ¡Sin el Verdadero Guru, el egoísta se pierde del Camino! (3)
ਹਰਿ ਕੇ ਦਾਸ ਜੀਵੇ; ਲਗਿ ਪ੍ਰਭ ਕੀ ਚਰਣੀ ॥
har ke daas jeeve; lag prabh kee charanee |
Sant Singh KhalsaThe Lord's slaves live by holding on to God's feet.
Manmohan SinghGod's slaves live by clinging to Lord's Feet.
Manmohan Singh (Punjabi)ਵਾਹਿਗੁਰੂ ਦੇ ਗੋਲੇ, ਸੁਆਮੀ ਦੇ ਪੈਰਾਂ ਨਾਲ ਚਿੱਮੜ ਕੇ ਜੀਉਂਦੇ ਹਨ।
Fareedkot Teekaਜੋ ਹਰਿ ਦਾਸ ਹੈਂ, ਸੋ ਪ੍ਰਭੂ ਕੇ ਚਰਨੋਂ ਮੇਂ ਲਗ ਕਰ ਜੀਵਤੇ ਹੈਂ॥
Prof. Sahib Singhਪਰਮਾਤਮਾ ਦੇ ਦਾਸ ਪਰਮਾਤਮਾ ਦੀ ਚਰਨੀਂ ਪੈ ਕੇ ਉੱਚੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ,ਪਦ ਅਰਥ ਜੀਵੇ = ਆਤਮਕ ਜੀਵਨ ਦੇ ਮਾਲਕ ਬਣ ਗਏ। ਲਗਿ = ਲੱਗ ਕੇ।
SikhNet (Spanish)Los Sirvientes del Señor viven apegados a Sus Pies;
ਕੰਠਿ ਲਗਾਇ ਲੀਏ; ਤਿਸੁ ਠਾਕੁਰ ਸਰਣੀ ॥
kantth lagaae lee; tis tthaakur saranee |
Sant Singh KhalsaThe Lord and Master embraces those who seek His Sanctuary.
Manmohan SinghThe Lord hugs to His bosom those who seek His protection.
Manmohan Singh (Punjabi)ਸਾਹਿਬ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਾ ਲੈਦਾ ਹੈ, ਜੋ ਉਸ ਦੀ ਪਨਾਹ ਲੈਂਦੇ ਹਨ।
Fareedkot Teekaਜੋ ਗੁਰੋਂ ਕੀ ਸ਼ਰਣ ਮੇਂ ਪੜੇ ਹੈਂ, ਸੋ ਤਿਸ ਠਾਕਰ ਨੇ ਗਲ ਮੇਂ ਲਗਾਇ ਲੀਏ ਹੈਂ॥
Prof. Sahib Singhਉਸ ਮਾਲਕ-ਪ੍ਰਭੂ ਦੀ ਸਰਨ ਪੈਂਦੇ ਹਨ, ਤੇ ਉਹ ਪ੍ਰਭੂ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ।ਪਦ ਅਰਥ ਕੰਠਿ = ਗਲ ਨਾਲ।
SikhNet (Spanish)el Señor los abraza con cariño, los toma en Su Refugio y los bendice con poder, intelecto,
ਬਲ ਬੁਧਿ ਗਿਆਨੁ ਧਿਆਨੁ; ਅਪਣਾ ਆਪਿ ਨਾਮੁ ਜਪਾਇਆ ॥
bal budh giaan dhiaan; apanaa aap naam japaaeaa |
Sant Singh KhalsaHe blesses them with power, wisdom, knowledge and meditation; He Himself inspires them to chant His Name.
Manmohan SinghGod gives them power, intellect, gnosis and meditation, and He Himself makes them repeat His Name.
Manmohan Singh (Punjabi)ਹਰੀ ਉਨ੍ਹਾਂ ਨੂੰ ਤਾਕਤ, ਅਕਲ, ਬ੍ਰਹਿਮਬੋਧ ਤੇ ਸਿਮਰਨ ਬਖਸ਼ਦਾ ਹੈ। ਉਹ ਖੁਦ ਹੀ ਉਨ੍ਹਾਂ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾਉਂਦਾ ਹੈ।
Fareedkot Teekaਅਪਨਾ ਨਾਮ ਆਪ ਜਪਾਇਆ ਹੈ ਔ ਬਲ ਅਰੁ ਬੁਧਿ ਤਥਾ ਗਿਆਨ ਧਿਆਨ ਦੀਆ ਹੈ॥
Prof. Sahib Singhਪਰਮਾਤਮਾ ਉਹਨਾਂ ਨੂੰ ਆਪਣਾ ਆਤਮਕ ਬਲ ਦੇਂਦਾ ਹੈ, ਉੱਚੀ ਅਕਲ ਦੇਂਦਾ ਹੈ, ਆਪਣੇ ਨਾਲ ਡੂੰਘੀ ਸਾਂਝ ਬਖ਼ਸ਼ਦਾ ਹੈ, ਆਪਣੇ ਵਿਚ ਉਹਨਾਂ ਦੀ ਸੁਰਤਿ ਜੋੜੀ ਰੱਖਦਾ ਹੈ, ਤੇ, ਉਹਨਾਂ ਪਾਸੋਂ ਆਪਣਾ ਨਾਮ ਜਪਾਂਦਾ ਹੈ।
SikhNet (Spanish)Sabiduría, y concentración a través de Su Nombre.
ਸਾਧਸੰਗਤਿ ਆਪਿ ਹੋਆ; ਆਪਿ ਜਗਤੁ ਤਰਾਇਆ ॥
saadhasangat aap hoaa; aap jagat taraaeaa |
Sant Singh KhalsaHe Himself is the Saadh Sangat, the Company of the Holy, and He Himself saves the world.
Manmohan SinghThe Lord Himself is the society of saints and He himself savers the world.
Manmohan Singh (Punjabi)ਸੁਆਮੀ ਆਪੇ ਸਤਿ ਸੰਗਤ ਹੈ ਅਤੇ ਖੁਦ ਹੀ ਸੰਸਾਰ ਦਾ ਪਾਰ ਉਤਾਰਾ ਕਰਦਾ ਹੈ।
Fareedkot Teekaਆਪ ਹੀ ਸਾਧ ਸੰਗਤ ਬਨਾ ਹੈ ਔ ਆਪ ਹੀ ਸੰਸਾਰ ਸਮੁੰਦਰ ਸੇ ਭਗਤੋਂ ਕੋ ਤਰਾਇਆ ਹੈ॥
Prof. Sahib Singhਸਾਧ ਸੰਗਤਿ ਵਿਚ ਆਪ ਉਹਨਾਂ ਦੇ ਹਿਰਦੇ ਅੰਦਰ ਪਰਗਟ ਹੁੰਦਾ ਹੈ ਤੇ ਉਹਨਾਂ ਨੂੰ ਆਪ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ।
SikhNet (Spanish)Tal Santo se vuelve en sí mismo la Sociedad de los Santos y el guía de los demás.
ਰਾਖਿ ਲੀਏ ਰਖਣਹਾਰੈ; ਸਦਾ ਨਿਰਮਲ ਕਰਣੀ ॥
raakh lee rakhanahaarai; sadaa niramal karanee |
Sant Singh KhalsaThe Preserver preserves those whose actions are always pure.
Manmohan SinghThe Preserver preserver those, whose acts are ever pure.
Manmohan Singh (Punjabi)ਰੱਖਣ ਵਾਲਾ ਹਰੀ ਉਨ੍ਹਾਂ ਦੀ ਰੱਖਿਆ ਕਰਦਾ ਹੈ, ਜਿਨ੍ਹਾਂ ਦੇ ਅਮਲ ਹਮੇਸ਼ਾਂ ਪਵਿੱਤਰ ਹੁੰਦੇ ਹਨ।
Fareedkot Teekaਸ੍ਰੇਸ਼ਟ ਸਦਾ ਸੁਧ ਵਾ ਨਿਤ ਕਰਣੀ ਦੇ ਕਰ ਕੇ ਰਾਖਨ ਹਾਰੇ ਨੇ ਰਾਖ ਲੀਆ ਹੈ॥
Prof. Sahib Singhਰੱਖਣਹਾਰ ਪਰਮਾਤਮਾ ਆਪਣੇ ਸੰਤਾਂ ਨੂੰ (ਵਿਕਾਰਾਂ ਤੋਂ) ਆਪ ਬਚਾਂਦਾ ਹੈ, (ਤਾਈਏਂ ਸੰਤ ਜਨਾਂ ਦਾ) ਆਚਰਨ ਸਦਾ ਪਵਿਤ੍ਰ ਰਹਿੰਦਾ ਹੈ,ਪਦ ਅਰਥ ਰਖਣਹਾਰੈ = ਸਹਾਇਤਾ ਕਰਨ ਦੀ ਸਮਰਥਾ ਵਾਲੇ ਹਰੀ ਨੇ। ਨਿਰਮਲ = ਪਵਿਤ੍ਰ। ਕਰਣੀ = ਆਚਰਨ।
SikhNet (Spanish)Él conserva a todos unidos, el Sostenedor de todo, Él, Cuyas Acciones son siempre Inmaculadas.
ਨਾਨਕ. ਨਰਕਿ, ਨ ਜਾਹਿ ਕਬਹੂੰ; ਹਰਿ ਸੰਤ. ਹਰਿ ਕੀ ਸਰਣੀ ॥੪॥੨॥੧੧॥
naanak. narak, na jaeh kabahoon; har sant. har kee saranee |4|2|11|
Sant Singh KhalsaO Nanak, they never have to go to hell; the Lord's Saints are under the Lord's Protection. ||4||2||11||
Manmohan SinghNanak, they never go to hell. God's saints are under God's protection.
Manmohan Singh (Punjabi)ਨਾਨਕ, ਉਹ ਕਦੇ ਭੀ ਦੋਜ਼ਕ ਨੂੰ ਨਹੀਂ ਜਾਂਦੇ। ਵਾਹਿਗੁਰੂ ਦੇ ਸਾਧੂ ਵਾਹਿਗੁਰੂ ਦੀ ਪਨਾਹ ਵਿੱਚ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਹਰਿ ਕੀ ਸਰਣੀ ਕਰਣੇਹਾਰੇ ਹਰੀ ਕੇ ਸੰਤ ਕਭੀ ਨਰਕ ਕੋ ਨਹੀਂ ਜਾਤੇ ਹੈਂ॥੪॥੨॥੧੧॥
Prof. Sahib Singhਹੇ ਨਾਨਕ! ਪਰਮਾਤਮਾ ਦੇ ਸੰਤ ਉਸ ਦੀ ਸਰਨ ਪਏ ਰਹਿਣ ਕਰਕੇ ਨਰਕ ਵਿਚ ਨਹੀਂ ਪੈਂਦੇ ॥੪॥੨॥੧੧॥ਪਦ ਅਰਥ ਨਰਕਿ = ਨਰਕ ਵਿਚ। ਕਬਹੂੰ = ਕਦੇ ਭੀ ॥੪॥੨॥੧੧॥
SikhNet (Spanish)Oh Nanak, ¡El Santo del Señor nunca cae en la oscuridad de su conciencia porque vive siempre en el Refugio del Señor! (4-2-11)