ਆਸਾ ਮਹਲਾ ੫ ॥
aasaa mahalaa 5 | Ang 460
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਵੰਞੁ ਮੇਰੇ ਆਲਸਾ; ਹਰਿ ਪਾਸਿ ਬੇਨੰਤੀ ॥
vany mere aalasaa; har paas benantee | Ang 460
Sant Singh KhalsaBe gone, O my laziness, that I may pray to the Lord.
Manmohan SinghGet away, O my sloth, that I may pray to my Lord.
Manmohan Singh (Punjabi)ਪਰੇ ਹੱਟ ਜਾ, ਹੇ ਮੇਰੀ ਸੁਸਤੀਏ! ਤਾਂ ਜੋ ਮੈਂ ਆਪਣੇ ਪ੍ਰਭੂ ਕੋਲ ਪ੍ਰਾਰਥਨਾ ਕਰਾ।
Fareedkot Teekaਹੇ ਮੇਰੇ ਆਲਸ੍ਯ! ਤੂੰ (ਵੰਞੁ) ਚਲਾ ਜਾਹੁ ਅਬ ਮੈਂ ਹਰਿ ਪਾਸ ਬੇਨਤੀ ਕਰੂੰਗੀ॥
Prof. Sahib Singhਹੇ ਮੇਰੇ ਆਲਸ! ਚਲਾ ਜਾ (ਮੇਰੀ ਖ਼ਲਾਸੀ ਕਰ, ਮੈਂ ਪ੍ਰਭੂ-ਪਤੀ ਦਾ ਸਿਮਰਨ ਕਰਾਂ)। (ਹੇ ਸਖੀ!) ਮੈਂ ਪਰਮਾਤਮਾ ਪਾਸ ਬੇਨਤੀ ਕਰਦੀ ਹਾਂ (ਕਿ ਮੇਰਾ ਆਲਸ ਦੂਰ ਹੋ ਜਾਏ)।ਪਦ ਅਰਥ ਵੰਞੁ = ਚਲਾ ਜਾ। ਆਲਸਾ = ਹੇ ਆਲਸ!
SikhNet (Spanish)Oh mi mente, quítate de tu pereza y rézale a tu Señor;
ਰਾਵਉ ਸਹੁ ਆਪਨੜਾ; ਪ੍ਰਭ ਸੰਗਿ ਸੋਹੰਤੀ ॥
raavau sahu aapanarraa; prabh sang sohantee | Ang 460
Sant Singh KhalsaI enjoy my Husband Lord, and look beautiful with my God.
Manmohan SinghI enjoy my spouse and look beauteous in Lord's company.
Manmohan Singh (Punjabi)ਮੈਂ ਆਪਣੇ ਹਰੀ-ਕੰਤ ਨੂੰ ਮਾਣਦੀ ਹਾਂ ਅਤੇ ਸੁਆਮੀ ਦੀ ਸੰਗਤ ਵਿੱਚ ਸੁਹਣੀ ਲਗਦੀ ਹਾਂ।
Fareedkot Teekaਅਪਨੇ ਪ੍ਰਭੂ ਪਤੀ ਸੇ ਰਮਣ ਕਰੂੰਗੀ ਅਰੁ ਤਿਸੁ ਕੇ ਸੰਗ ਕਰ ਸੋਭਾ ਪਾਊਂਗੀ॥
Prof. Sahib Singh(ਹੇ ਸਖੀ! ਜਿਉਂ ਜਿਉਂ) ਮੈਂ ਆਪਣੇ ਪਿਆਰੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਂਦੀ ਹਾਂ (ਤਿਉਂ ਤਿਉਂ) ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੇਰਾ ਜੀਵਨ ਸੋਹਣਾ ਬਣਦਾ ਜਾ ਰਿਹਾ ਹੈ।ਪਦ ਅਰਥ ਰਾਵਉ = ਹਿਰਦੇ ਵਿਚ ਸਿਮਰਦੀ ਹਾਂ, ਸਿਮਰਨ ਦਾ ਆਨੰਦ ਮਾਣਦੀ ਹਾਂ। ਸੰਗਿ = ਨਾਲ। ਸੋਹੰਤੀ = ਸੋਭ ਰਹੀ ਹਾਂ, ਮੇਰਾ ਜੀਵਨ ਸੋਹਣਾ ਬਣਦਾ ਜਾਂਦਾ ਹੈ।
SikhNet (Spanish)disfruta de tu Esposo y ve, ¡qué bella te ves a Su lado! Bella te ves con tu Señor y Maestro
ਸੰਗੇ ਸੋਹੰਤੀ ਕੰਤ ਸੁਆਮੀ; ਦਿਨਸੁ ਰੈਣੀ ਰਾਵੀਐ ॥
sange sohantee kant suaamee; dinas rainee raaveeai | Ang 460
Sant Singh KhalsaI look beautiful in the Company of my Husband Lord; I enjoy my Lord Master day and night.
Manmohan SinghBeauteous I look in the company of my Groom, the Lord, and day and night I enjoy Him.
Manmohan Singh (Punjabi)ਸੁਹਣੀ ਮੈਂ ਲਗਦੀ ਹਾਂ ਆਪਣੇ ਪਤੀ ਪਰਮੇਸ਼ਰ ਨਾਲ ਅਤੇ ਦਿਨ ਰਾਤ ਮੈਂ ਉਸ ਨੂੰ ਮਾਣਦੀ ਹਾਂ।
Fareedkot Teekaਸੰਗ ਮੇਂ ਸੋਭਾਇਮਾਨ ਹੋ ਕਰ ਕੇ ਪ੍ਯਾਰੇ ਕੇ ਸੰਗ ਦਿਨ ਰਾਤਿ ਰਮਣ ਕਰੂੰ। ਜੀਵ ਰੂਪ ਇਸਤ੍ਰੀ ਪਤੀ ਮਾਲਕ ਕੇ ਸੰਗ ਕਰ ਸੋਭਤੀ ਹੈ ਤਾਂ ਤੇ ਰਾਤ ਔ ਦਿਨ ਭੋਗਤੀ ਹੈ॥
Prof. Sahib Singhਹੇ ਸਖੀ! ਉਸ ਖਸਮ-ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਹਿਰਦੇ ਵਿਚ ਵਸਾਣਾ ਚਾਹੀਦਾ ਹੈ, ਜੇਹੜੀ ਜੀਵ-ਇਸਤ੍ਰੀ ਸੁਆਮੀ ਕੰਤ ਦੇ ਚਰਨਾਂ ਵਿਚ ਜੁੜਦੀ ਹੈ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ।ਪਦ ਅਰਥ ਦਿਨਸੁ = ਦਿਨ। ਰੈਣੀ = ਰਾਤ। ਰਾਵੀਐ = ਸਿਮਰਨਾ ਚਾਹੀਦਾ ਹੈ।
SikhNet (Spanish)y Lo disfrutas día y noche. Te abres a la Vida Amándolo, por siempre Viéndolo y cantando Sus Alabanzas.
ਸਾਸਿ ਸਾਸਿ ਚਿਤਾਰਿ ਜੀਵਾ; ਪ੍ਰਭੁ ਪੇਖਿ ਹਰਿ ਗੁਣ ਗਾਵੀਐ ॥
saas saas chitaar jeevaa; prabh pekh har gun gaaveeai | Ang 460
Sant Singh KhalsaI live by remembering God with each and every breath, beholding the Lord, and singing His Glorious Praises.
Manmohan SinghI live by remembering the Lord with every breath, and by seeing God and singing His Praise.
Manmohan Singh (Punjabi)ਹਰ ਸੁਆਸ ਨਾਲ ਸੁਆਮੀ ਨੂੰ ਸਿਮਰਨ ਵਾਹਿਗੁਰੂ ਨੂੰ ਵੇਖਣ ਅਤੇ ਉਸ ਦਾ ਜੱਸ ਗਾਉਣ ਦੁਆਰਾ ਮੈਂ ਜੀਉਂਦੀ ਹਾਂ।
Fareedkot Teekaਸ੍ਵਾਸ ਸ੍ਵਾਸ ਸਿਮਰਨ ਕਰ ਕੇ ਜੀਵਨਾ ਕਰੂੰ ਔਰ ਹਰੀ ਪ੍ਰਭੂ ਕੋ ਦੇਖ ਕਰ ਕੇ ਗੁਣ ਗਾਯਨ ਕਰੂੰ, ਵਾ ਜੋ ਗੁਣ ਗਾਈਐ ਤਉ ਹਰੀ ਪ੍ਰਭੂ ਕੋ ਪੇਖੀਅਤਿ ਹੈ॥
Prof. Sahib Singhਹੇ ਸਖੀ! ਹਰੇਕ ਸਾਹ ਦੇ ਨਾਲ ਪ੍ਰਭੂ ਨੂੰ ਸਿਮਰ ਕੇ ਤੇ ਪ੍ਰਭੂ ਦਾ ਦਰਸਨ ਕਰਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਰਿਹਾ ਹੈ! ਹੇ ਸਖੀ! ਉਸ ਹਰੀ ਦੇ ਗੁਣ ਸਦਾ ਗਾਣੇ ਚਾਹੀਦੇ ਹਨ।ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿਤਾਰਿ = ਚੇਤੇ ਕਰ ਕੇ, ਸਿਮਰ ਕੇ। ਗਾਵੀਐ = ਗਾਣੇ ਚਾਹੀਦੇ ਹਨ।
SikhNet (Spanish)La separación ahora se ha vuelto tímida y la muerte no se me acerca
ਬਿਰਹਾ ਲਜਾਇਆ. ਦਰਸੁ ਪਾਇਆ; ਅਮਿਉ ਦ੍ਰਿਸਟਿ ਸਿੰਚੰਤੀ ॥
birahaa lajaaeaa. daras paaeaa; amiau drisatt sinchantee | Ang 460
Sant Singh KhalsaThe pain of separation has grown shy, for I have obtained the Blessed Vision of His Darshan; His Ambrosial Glance of Grace has filled me with bliss.
Manmohan SinghSeparation feels shy, for I have seen my spouse's sight and His ambrosial look has irrigated me.
Manmohan Singh (Punjabi)ਵਿਛੋੜਾ ਸ਼ਰਮ ਕਰਦਾ ਹੈ, ਕਿਉਂਕਿ ਮੈਂ ਆਪਣੇ ਪਤੀ ਦਾ ਦੀਦਾਰ ਵੇਖ ਲਿਆ ਹੈ। ਉਸ ਦੀ ਅੰਮ੍ਰਿਤ-ਮਈ ਨਿਗ੍ਹਾ ਨੇ ਮੈਨੂੰ ਤਰੋ ਤਰ ਕਰ ਦਿੱਤਾ ਹੈ।
Fareedkot Teekaਜਬ ਗੁਰਾਂ ਨੇ ਅੰਮ੍ਰਿਤ ਦ੍ਰਿਸਟੀ ਸੰਚਨ ਕਰੀ ਤਿਸ ਕਰ ਪਤੀ ਕਾ ਦਰਸਨ ਪਾਇਆ, ਤਬ ਵਜੋਗ ਲੱਜਾ ਕੋ ਪ੍ਰਾਪਤਿ ਹੂਆ, ਭਾਵ ਅਪਨੇ ਰਹਨੇ ਕੀ ਜਗਾ ਨਾ ਪਾਵਤਾ ਭਯਾ॥
Prof. Sahib Singh(ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਨੇ ਆਪਣੀ) ਨਿਗਾਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜਿਆ ਉਸ ਨੇ ਪ੍ਰਭੂ-ਪਤੀ ਦਾ ਦਰਸ਼ਨ ਕਰ ਲਿਆ ਉਸ ਦੇ ਅੰਦਰੋਂ (ਪ੍ਰਭੂ-ਚਰਨਾਂ ਤੋਂ) ਵਿਛੋੜਾ ਦੂਰ ਹੋ ਗਿਆ।ਪਦ ਅਰਥ ਬਿਰਹਾ = ਬਿਛੋੜਾ। ਲਜਾਇਆ = ਸ਼ਰਮ ਖਾ ਗਿਆ, ਦੂਰ ਹੋ ਗਿਆ। ਅਮਿਉ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਦ੍ਰਿਸਟਿ = ਨਿਗਾਹ ਨਾਲ। ਸਿੰਚੰਤੀ = ਸਿੰਜਿਆ।
SikhNet (Spanish)porque he visto a mi Señor y la Gloria de Su Visión llena mi ser.
ਬਿਨਵੰਤਿ ਨਾਨਕੁ. ਮੇਰੀ ਇਛ ਪੁੰਨੀ; ਮਿਲੇ ਜਿਸੁ ਖੋਜੰਤੀ ॥੧॥
binavant naanak. meree ichh punee; mile jis khojantee |1| Ang 460
Sant Singh KhalsaPrays Nanak, my desires are fulfilled; I have met the One I was seeking. ||1||
Manmohan SinghPrays Nanak, my desire is fulfilled, for I have met Him, whom I was looking for.
Manmohan Singh (Punjabi)ਨਾਨਕ ਬਿਨੇ ਕਰਦਾ ਹੈ, ਮੇਰੀ ਖ਼ਾਹਿਸ਼ ਪੂਰੀ ਹੋ ਗਈ ਹੈ, ਕਿਉਂ ਜੋ ਮੈਂ ਉਸ ਨੂੰ ਮਿਲ ਪਿਆ ਹਾਂ, ਜਿਸ ਨੂੰ ਮੈਂ ਢੂੰਡਦਾ ਸੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੀ ਆਸਾ ਪੂਰਨ ਭਈ ਹੈ। ਜਿਸ ਕੋ ਖੋਜਤੀ ਥੀ ਸੋ ਪਤੀ ਮੇਰੇ ਕੋ ਮਿਲੇ ਹੈਂ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ-ਹੇ ਸਖੀ!) ਮੇਰੀ ਮਨ ਦੀ ਮੁਰਾਦ ਪੂਰੀ ਹੋ ਗਈ ਹੈ, ਮੈਨੂੰ ਉਹ ਪ੍ਰਭੂ ਮਿਲ ਪਿਆ ਹੈ ਜਿਸ ਨੂੰ ਮੈਂ ਭਾਲ ਰਹੀ ਸਾਂ ॥੧॥
SikhNet (Spanish)Dice Nanak, ¡Estoy pleno porque he encontrado Lo que más buscaba! (1)
ਨਸਿ ਵੰਞਹੁ. ਕਿਲਵਿਖਹੁ; ਕਰਤਾ ਘਰਿ ਆਇਆ ॥
nas vanyahu. kilavikhahu; karataa ghar aaeaa | Ang 460
Sant Singh KhalsaRun away, O sins; the Creator has entered my home.
Manmohan SinghRun away O ye sins as my Creator has visited my home (heart).
Manmohan Singh (Punjabi)ਦੌੜ ਜਾਓ, ਤੁਸੀਂ ਹੇ ਪਾਪੋ! ਮੇਰਾ ਸਿਰਜਣਹਾਰ ਮੇਰੇ ਹਿਰਦੇ ਵਿੱਚ ਆਇਆ ਹੈ।
Fareedkot Teekaਹੇ ਮੇਰੇ (ਕਿਲਵਿਖਹੁ) ਪਾਪੋ! ਤੁਮ (ਨਸਿ ਵੰਞਹੁ), ਭਾਵ ਜਾਓ। ਮੇਰੇ ਘਰ ਮੇਂ ਕਰਤਾ ਪੁਰਖ ਆਯਾ, ਭਾਵ ਪ੍ਰਤਖ ਹੂਆ ਹੈ॥
Prof. Sahib Singhਹੇ ਪਾਪੋ! (ਮੇਰੇ ਹਿਰਦੇ-) ਘਰ ਵਿਚ (ਮੇਰਾ) ਕਰਤਾਰ ਆ ਵੱਸਿਆ ਹੈ (ਹੁਣ ਤੁਸੀ ਮੇਰੇ ਹਿਰਦੇ ਵਿਚੋਂ) ਚਲੇ ਜਾਵੋ।ਪਦ ਅਰਥ ਵੰਞਹੁ = ਚਲੇ ਜਾਉ। ਕਿਲਵਿਖ = ਪਾਪ। ਕਿਲਵਿਖਹੁ = ਹੇ ਪਾਪੋ! ਘਰਿ = ਹਿਰਦੇ-ਘਰ ਵਿਚ।
SikhNet (Spanish)Lárguense de aquí, oh mis errores, ya que mi Creador ha llegado a mi casa.
ਦੂਤਹ ਦਹਨੁ ਭਇਆ; ਗੋਵਿੰਦੁ ਪ੍ਰਗਟਾਇਆ ॥
dootah dehan bheaa; govind pragattaaeaa | Ang 460
Sant Singh KhalsaThe demons within me have been burnt; the Lord of the Universe has revealed Himself to me.
Manmohan SinghThe demons within me are burnt as the Lord of the world is revealed to me.
Manmohan Singh (Punjabi)ਮੇਰੇ ਅੰਦਰ ਦੇ ਭੂਤਨੇ ਸੜ ਗਏ ਹਨ। ਸ੍ਰਿਸ਼ਟੀ ਦਾ ਸੁਆਮੀ ਮੇਰੇ ਤੇ ਪ੍ਰਤੱਖ ਹੋ ਗਿਆ ਹੈ।
Fareedkot Teekaਦੂਤ ਕਾਮਾਦਿ ਬਿਕਾਰੋਂ ਕਾ (ਦਹਨੁ) ਜਲਣਾ ਹੂਆ ਹੈ ਔ ਗੋਬਿੰਦੁ ਪ੍ਰਗਟ ਹੋਇ ਆਇਆ ਹੈ॥
Prof. Sahib Singhਜਿਸ ਹਿਰਦੇ ਵਿਚ ਗੋਵਿੰਦ ਪਰਗਟ ਹੋ ਜਾਏ, ਉਸ ਵਿਚੋਂ ਵਿਕਾਰ-ਵੈਰੀਆਂ ਦਾ ਨਾਸ ਹੋ ਜਾਂਦਾ ਹੈ,ਪਦ ਅਰਥ ਦੂਤਹ ਦਹਨੁ = ਦੁਸ਼ਮਣਾਂ ਦਾ ਸੜਨ।
SikhNet (Spanish)Todas las ideas y pensamientos malignos que traía se han esfumado porque Dios se me ha revelado.
ਪ੍ਰਗਟੇ ਗੁਪਾਲ ਗੋਬਿੰਦ ਲਾਲਨ; ਸਾਧਸੰਗਿ ਵਖਾਣਿਆ ॥
pragatte gupaal gobind laalan; saadhasang vakhaaniaa | Ang 460
Sant Singh KhalsaThe Beloved Lord of the Universe, the Lord of the World has revealed Himself; in the Saadh Sangat, the Company of the Holy, I chant His Name.
Manmohan SinghManifest unto me is the Beloved Lord, the World Cherisher and in the society of saints I repeat His Name.
Manmohan Singh (Punjabi)ਪ੍ਰਤੱਖ ਹੈ ਮੇਰੇ ਉਤੇ ਸ੍ਰਿਸ਼ਟੀ ਨੂੰ ਪਾਲਣ-ਪੋਸ਼ਣ ਵਾਲਾ ਪ੍ਰੀਤਮ ਸੁਆਮੀ ਅਤੇ ਸਤਿ ਸੰਗਤ ਅੰਦਰ ਮੈਂ ਉਸ ਦੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਜੋ ਗੋਬਿੰਦ (ਲਾਲਨ) ਪ੍ਯਾਰੇ ਕਾ ਜਸੁ ਸਾਧ ਸੰਗ ਮੇਂ (ਵਖਾਣਿਆ) ਕਹਾ ਤਉ ਗੋਪਾਲ ਜੀ ਪ੍ਰਗਟ ਭਏ ਹੈਂ॥
Prof. Sahib Singhਤੇ ਪਿਆਰੇ ਗੋਪਾਲ ਗੋਵਿੰਦ ਜੀ (ਉਸ ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦੇ ਹਨ ਜੇਹੜਾ ਮਨੁੱਖ ਸਾਧ ਸੰਗਤਿ ਵਿਚ ਗੋਵਿੰਦ ਦੀ ਸਿਫ਼ਤਿ-ਸਾਲਾਹ ਕਰਦਾ ਹੈ।ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਵਖਾਣਿਆ = ਸਿਫ਼ਤਿ-ਸਾਲਾਹ ਕੀਤੀ।
SikhNet (Spanish)Revelado ante mí es Gobind, mi Bienamado, mi Gopal, y canto Su Nombre en la Sociedad de los Santos.
ਆਚਰਜੁ ਡੀਠਾ. ਅਮਿਉ ਵੂਠਾ; ਗੁਰ ਪ੍ਰਸਾਦੀ ਜਾਣਿਆ ॥
aacharaj ddeetthaa. amiau vootthaa; gur prasaadee jaaniaa | Ang 460
Sant Singh KhalsaI have seen the Wondrous Lord; He showers His Ambrosial Nectar upon me, and by Guru's Grace, I know Him.
Manmohan SinghI have seen the wondrous Lord, He sprinkles Nectar on me and by Guru's grace I have known Him.
Manmohan Singh (Punjabi)ਮੈਂ ਅਦਭੁਤ ਸੁਆਮੀ ਨੂੰ ਵੇਖ ਲਿਆ ਹੈ। ਉਹ ਮੇਰੇ ਉਤੇ ਅੰਮ੍ਰਿਤ ਛਿੜਕਦਾ ਹੈ। ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਜਾਣ ਲਿਆ ਹੈ।
Fareedkot Teekaਮੇਰੇ ਹ੍ਰਿਦਯ ਮੇਂ ਨਾਮੁ (ਅਮਿਉ) ਅੰਮ੍ਰਿਤ ਜੋ (ਵੂਠਾ) ਬਸਿਆ ਹੈ ਤੌ ਆਸਚਰਜ ਰੂਪ ਹਰੀ ਕੋ ਦੇਖਾ ਹੈ, ਪਰੰਤੂ ਗੁਰੋਂ ਕੀ ਕ੍ਰਿਪਾ ਕਰ ਕੇ ਜਾਨਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਕਿਰਪਾ ਦੁਆਰਾ ਗੋਬਿੰਦ ਨਾਲ ਡੂੰਘੀ ਸਾਂਝ ਪਾਂਦਾ ਹੈ ਉਹ (ਆਪਣੇ ਅੰਦਰ ਇਕ) ਹੈਰਾਨ ਕਰ ਦੇਣ ਵਾਲਾ ਤਮਾਸ਼ਾ ਵੇਖਦਾ ਹੈ (ਕਿ ਉਸ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ।ਪਦ ਅਰਥ ਆਚਰਜੁ = ਹੈਰਾਨ ਕਰਨ ਵਾਲਾ ਕੌਤਕ। ਅਮਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਵੂਠਾ = ਆ ਵੱਸਿਆ। ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ। ਜਾਣਿਆ = ਡੂੰਘੀ ਸਾਂਝ ਪਾਈ।
SikhNet (Spanish)¡Qué Maravilloso es el Señor! Él vierte el Néctar sobre mí; por la Gracia del Guru Lo he conocido. Mi mente está en Paz y en mí
ਮਨਿ ਸਾਂਤਿ ਆਈ. ਵਜੀ ਵਧਾਈ; ਨਹ ਅੰਤੁ ਜਾਈ ਪਾਇਆ ॥
man saant aaee. vajee vadhaaee; neh ant jaaee paaeaa | Ang 460
Sant Singh KhalsaMy mind is at peace, resounding with the music of bliss; the Lord's limits cannot be found.
Manmohan SinghMy soul is pacified and overjoyed. Lord's limit cannot be found.
Manmohan Singh (Punjabi)ਮੇਰੀ ਆਤਮਾ ਠੰਡੀ, ਸਿੱਲ੍ਹੀ ਤੇ ਪਰਮ ਅਨੰਦਤ ਹੋ ਗਈ ਹੈ। ਸਾਹਿਬ ਦਾ ਓੜਕ ਪਾਇਆ ਨਹੀਂ ਜਾ ਸਕਦਾ।
Fareedkot Teekaਅਬ ਬਧਾਈ ਬਜਤੀ ਭਈ ਹੈ ਮਨ ਕੋ ਸਾਂਤਿ ਆਈ ਹੈ, ਪ੍ਯਾਰੇ ਕਾ ਅੰਤੁ ਨਹੀਂ ਪਾਇਆ ਜਾਤਾ॥
Prof. Sahib Singhਉਸ ਦੇ ਮਨ ਵਿਚ ਬੇਅੰਤ ਠੰਡ ਪੈ ਜਾਂਦੀ ਹੈ ਉਸ ਦੇ ਅੰਦਰ ਬੇਅੰਤ ਚੜ੍ਹਦੀ ਕਲਾ ਬਣ ਜਾਂਦੀ ਹੈ।ਪਦ ਅਰਥ ਮਨਿ = ਮਨ ਵਿਚ। ਵਜੀ ਵਧਾਈ = ਵਧਣ ਫੁਲਣ ਦਾ ਪ੍ਰਭਾਵ ਪ੍ਰਬਲ ਹੋ ਗਿਆ, ਚੜ੍ਹਦੀ ਕਲਾ ਪ੍ਰਗਟ ਹੋ ਪਈ।
SikhNet (Spanish)resuena la Melodía Celestial. Oh, yo no puedo encontrar Sus Límites.
ਬਿਨਵੰਤਿ ਨਾਨਕ. ਸੁਖ ਸਹਜਿ ਮੇਲਾ; ਪ੍ਰਭੂ ਆਪਿ ਬਣਾਇਆ ॥੨॥
binavant naanak. sukh sehaj melaa; prabhoo aap banaaeaa |2| Ang 460
Sant Singh KhalsaPrays Nanak, God brings us to union with Himself, in the poise of celestial peace. ||2||
Manmohan SinghSays Nanak, the man's union with the Lord, in peace and poise, is effected by the Lord.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸੁੱਖ ਅਤੇ ਅਡੋਲਤਾ ਅੰਦਰ ਇਨਸਾਨ ਦਾ ਸੁਆਮੀ ਨਾਲ ਮਿਲਾਪ, ਸੁਆਮੀ ਖ਼ੁਦ ਹੀ ਰਚਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸੁਖ ਰੂਪ ਪ੍ਰਭੂ ਨੇ ਆਪ ਮੇਲਾ ਬਨਾਇਆ ਹੈ ਤਬ ਸਹਜ ਸ੍ਵਭਾਵਕ ਹੀ ਮਿਲਨਾ ਹੂਆ ਹੈ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ, (ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਸ ਨੂੰ) ਪ੍ਰਭੂ ਆਪ ਹੀ ਆਨੰਦ-ਮਈ ਆਤਮਕ ਅਡੋਲਤਾ ਵਿਚ ਟਿਕਾਂਦਾ ਹੈ, ਪ੍ਰਭੂ ਆਪ ਹੀ ਉਸ ਦਾ ਆਪਣੇ ਨਾਲ ਮਿਲਾਪ ਬਣਾਂਦਾ ਹੈ ॥੨॥ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਮੇਲਾ = ਮਿਲਾਪ ॥੨॥
SikhNet (Spanish)Nanak reza, El Encuentro con el Señor en Paz y en calma solamente viene a través del Señor Mismo. (2)
ਨਰਕ. ਨ ਡੀਠੜਿਆ; ਸਿਮਰਤ ਨਾਰਾਇਣ ॥
narak. na ddeettharriaa; simarat naaraaein | Ang 460
Sant Singh KhalsaThey do not have to see hell, if they remember the Lord in meditation.
Manmohan SinghMan sees not the hell, by meditating on the Pervading God.
Manmohan Singh (Punjabi)ਵਿਆਪਕ ਵਾਹਿਗੁਰੂ ਦਾ ਭਜਨ ਕਰਨ ਦੁਆਰਾ ਆਦਮੀ ਦੌਜਕ ਨੂੰ ਨਹੀਂ ਦੇਖਦਾ (ਜਾਂਦਾ)।
Fareedkot Teekaਜੋ ਨਾਰਾਇਣ ਕਾ ਸਿਮਰਨ ਕਰਤੇ ਹੈਂ, ਸੋ ਤਿਨੋਂ ਨੇ ਨਰਕੋਂ ਕੋ ਨਹੀਂ ਦੇਖਾ ਹੈ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਨਰਕ ਨਹੀਂ ਵੇਖਣੇ ਪੈਂਦੇ।ਪਦ ਅਰਥ ਡੀਠੜਿਆ = ਵੇਖਿਆ। ਨਾਰਾਇਣ = ਪਰਮਾਤਮਾ।
SikhNet (Spanish)Contemplando al Señor uno no puede ver la oscuridad, victoriosa es la Rectitud.
ਜੈ ਜੈ ਧਰਮੁ ਕਰੇ; ਦੂਤ ਭਏ ਪਲਾਇਣ ॥
jai jai dharam kare; doot bhe palaaein | Ang 460
Sant Singh KhalsaThe Righteous Judge of Dharma applauds them, and the Messenger of Death runs away from them.
Manmohan SinghThe Righteous Judge hails them and the Death's Couriers flee away.
Manmohan Singh (Punjabi)ਧਰਮ ਰਾਜਾ ਉਨ੍ਹਾਂ "ਜੀ ਆਇਆ" ਆਖਦਾ ਹੈ ਅਤੇ ਮੌਤ ਦੇ ਫ਼ਰੇਸ਼ਤੇ ਦੌੜ ਜਾਂਦੇ ਹਨ।
Fareedkot Teekaਧਰਮ ਰਾਇ ਜੈ ਜੈ ਕਾਰ ਕਰਤਾ ਹੈ ਜਮਦੂਤ (ਪਲਾਇਣ) ਭਾਗ ਜਾਤੇ ਭਏ ਹੈਂ॥
Prof. Sahib Singhਧਰਮ ਰਾਜ (ਭੀ) ਉਹਨਾਂ ਨੂੰ ਨਮਸਕਾਰ ਕਰਦਾ ਹੈ, ਜਮਦੂਤ ਉਹਨਾਂ ਤੋਂ ਪਰੇ ਦੌੜ ਜਾਂਦੇ ਹਨ।ਪਦ ਅਰਥ ਜੈ ਜੈ = ਸਿਫ਼ਤਿ-ਸਾਲਾਹ, ਨਮਸਕਾਰ। ਧਰਮੁ = ਸਰਬ-ਰਾਜ। ਦੂਤ = ਜਮਦੂਤ। ਭਏ ਪਲਾਇਣ = ਭੱਜ ਗਏ।
SikhNet (Spanish)La maldad interna es destruida en cada uno. La Rectitud, el Contentamiento, la Paz y la Calma son nuestras,
ਧਰਮ ਧੀਰਜ ਸਹਜ ਸੁਖੀਏ; ਸਾਧਸੰਗਤਿ ਹਰਿ ਭਜੇ ॥
dharam dheeraj sehaj sukhee; saadhasangat har bhaje | Ang 460
Sant Singh KhalsaDharmic faith, patience, peace and poise are obtained by vibrating upon the Lord in the Saadh Sangat, the Company of the Holy.
Manmohan SinghBy pondering over God, in the saints guild, man attains faith, patience, poise and peace.
Manmohan Singh (Punjabi)ਸਤਿ ਸੰਗਤ ਅੰਦਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਆਦਮੀ ਈਮਾਨ, ਸਹਿਨ ਸ਼ਕਤੀ ਅਡੋਲਤਾ ਤੇ ਆਰਾਮ ਪਾ ਲੈਦਾ ਹੈ।
Fareedkot Teekaਜੋ ਧਰਮੁ ਔ ਧੀਰਜ ਪੂਰਬਕ ਸਾਧ ਸੰਗ ਕਰ ਕੇ ਹਰੀ ਕੋ ਭਜਤੇ ਹੈਂ ਸੁਭਾਵਿਕ ਹੀ ਸੁਖੀ ਹੂਏ ਹੈਂ॥
Prof. Sahib Singhਸਾਧ ਸੰਗਤਿ ਵਿਚ ਪਰਮਾਤਮਾ ਦਾ ਭਜਨ ਕਰ ਕੇ ਉਹ ਮਨੁੱਖ ਸੁਖੀ ਹੋ ਜਾਂਦੇ ਹਨ ਉਹਨਾਂ ਨੂੰ ਧਰਮ ਪ੍ਰਾਪਤ ਹੋ ਜਾਂਦਾ ਹੈ ਧੀਰਜ ਪ੍ਰਾਪਤ ਹੋ ਜਾਂਦੀ ਹੈ ਆਤਮਕ ਅਡੋਲਤਾ ਮਿਲ ਜਾਂਦੀ ਹੈ।ਪਦ ਅਰਥ ਸਹਜ = ਆਤਮਕ ਅਡੋਲਤਾ।
SikhNet (Spanish)si habitamos en el Señor en la Sociedad de los Santos.
ਕਰਿ ਅਨੁਗ੍ਰਹੁ ਰਾਖਿ ਲੀਨੇ; ਮੋਹ ਮਮਤਾ ਸਭ ਤਜੇ ॥
kar anugrahu raakh leene; moh mamataa sabh taje | Ang 460
Sant Singh KhalsaShowering His Blessings, He saves those who renounce all attachments and egotism.
Manmohan SinghShowering His benediction, the Lord has delivered those who have abandoned all the worldly-love and self-hood.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਸੁਆਮੀ ਨੇ ਉਨ੍ਹਾਂ ਨੂੰ ਤਾਰ ਦਿੱਤਾ ਹੈ, ਜਿਨ੍ਹਾਂ ਨੇ ਸਮੂਹ ਸੰਸਾਰੀ ਲਗਨ ਤੇ ਅਪਣਤ ਨੂੰ ਛੱਡ ਦਿੱਤਾ ਹੈ।
Fareedkot Teekaਅਨੁਗ੍ਰਹ ਕਰ ਕੇ ਰਖ ਲੀਏ ਹੈਂ ਔ ਤਿਨੋਂ ਨੇ ਮੋਹ ਮਮਤਾ ਆਦਿ ਬਿਕਾਰ ਤ੍ਯਾਗੇ ਹੈਂ॥
Prof. Sahib Singhਪਰਮਾਤਮਾ ਮੇਹਰ ਕਰ ਕੇ ਉਹਨਾਂ ਨੂੰ (ਮੋਹ ਮਮਤਾ ਆਦਿਕ ਵਿਕਾਰਾਂ ਤੋਂ) ਬਚਾ ਲੈਂਦਾ ਹੈ, ਉਹ ਮਨੁੱਖ ਮੋਹ ਮਮਤਾ ਆਦਿਕ ਸਭ ਤਿਆਗ ਦੇਂਦੇ ਹਨ।ਪਦ ਅਰਥ ਅਨੁਗ੍ਰਹੁ = ਦਇਆ। ਤਜੇ = ਤਿਆਗ ਦਿੱਤੇ।
SikhNet (Spanish)Bendecidos con Su Gracia somos salvados y nos quitamos del “yo” y de la idea de “lo mío”.
ਗਹਿ ਕੰਠਿ ਲਾਏ. ਗੁਰਿ ਮਿਲਾਏ; ਗੋਵਿੰਦ ਜਪਤ ਅਘਾਇਣ ॥
geh kantth laae. gur milaae; govind japat aghaaein | Ang 460
Sant Singh KhalsaThe Lord embraces us; the Guru unites us with Him. Meditating on the Lord of the Universe, we are satisfied.
Manmohan SinghThe Guru unite them with the Lord. He hugs them to His bosom. Contemplating on their Lord they are sated.
Manmohan Singh (Punjabi)ਗੁਰੂ ਉਨ੍ਹਾਂ ਨੂੰ ਸਾਈਂ ਨਾਲ ਮਿਲਾ ਦਿੰਦਾ ਹੈ। ਉਹ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਾ ਲੈਦਾ ਹੈ। ਸੁਆਮੀ ਨੂੰ ਸਿਮਰਨ ਕੇ ਉਹ ਰੱਜ ਜਾਂਦੇ ਹਨ।
Fareedkot Teekaਗੁਰੂ ਨੇ ਮਿਲਾਏ ਹੈਂ ਤਉ ਹਰੀ ਨੇ ਪਕੜ ਕਰ ਕੇ ਗਲੇ ਮੇਂ ਲਗਾਏ ਹੈਂ। ਗੋਬਿੰਦ ਕਾ ਜਾਪ ਕਰਤੇ ਹੂਏ (ਅਘਾਇਣ) ਰਜੇ, ਭਾਵ ਸੰਤੁਸ੍ਟ ਹੂਏ ਹੈਂ॥
Prof. Sahib Singhਜਿਨ੍ਹਾਂ ਨੂੰ ਪਰਮਾਤਮਾ ਗੁਰੂ ਦੀ ਰਾਹੀਂ ਆਪਣੇ ਨਾਲ ਮਿਲਾਂਦਾ ਹੈ ਉਹਨਾਂ ਨੂੰ (ਬਾਹੋਂ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ। ਪਰਮਾਤਮਾ ਦਾ ਨਾਮ ਜਪ ਕੇ ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ।ਪਦ ਅਰਥ ਗਹਿ = ਫੜ ਕੇ। ਕੰਠਿ = ਗਲ ਨਾਲ। ਗੁਰਿ = ਗੁਰੂ ਦੀ ਰਾਹੀਂ। ਅਘਾਇਣ = ਤ੍ਰਿਪਤੀ, ਰਜੇਵਾਂ।
SikhNet (Spanish)El Señor nos toma en Su Regazo por la Gracia del Guru, y estamos satisfechos contemplando a nuestro Dios.
ਬਿਨਵੰਤਿ ਨਾਨਕ. ਸਿਮਰਿ ਸੁਆਮੀ; ਸਗਲ ਆਸ ਪੁਜਾਇਣ ॥੩॥
binavant naanak. simar suaamee; sagal aas pujaaein |3| Ang 460
Sant Singh KhalsaPrays Nanak, remembering the Lord and Master in meditation, all hopes are fulfilled. ||3||
Manmohan SinghSupplicates Nanak, by remembering the Lord, all the hopes are realised.
Manmohan Singh (Punjabi)ਨਾਨਕ ਬਿਨੇ ਕਰਦਾ ਹੈ, ਪ੍ਰਭੂ ਦਾ ਆਰਾਧਨ ਕਰਨ ਦੁਆਰਾ ਸਮੂਹ ਆਸਾਂ ਉਮੈਦਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਆਸਾ (ਪੁਜਾਇਣ) ਪੂਰਣ ਕਰਣੇ ਹਾਰੇ ਸ੍ਵਾਮੀ ਕਾ ਸਿਮਰਣ ਕਰੁ ਵਾ ਸਿਮਰ ਕਰ ਹਮ ਨੇ ਸਭ ਆਸ ਪੂਰੀ ਕਰੀ ਹੈ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ-ਉਹ ਮਨੁੱਖ ਮਾਲਕ-ਪ੍ਰਭੂ ਦਾ ਸਿਮਰਨ ਕਰ ਕੇ ਆਪਣੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰ ਲੈਂਦੇ ਹਨ ॥੩॥
SikhNet (Spanish)Nanak reza, habitando en el Señor tú estarás satisfecho. (3)
ਨਿਧਿ ਸਿਧਿ ਚਰਣ ਗਹੇ; ਤਾ ਕੇਹਾ ਕਾੜਾ ॥
nidh sidh charan gahe; taa kehaa kaarraa | Ang 461
Sant Singh KhalsaGrasping the Lord's Feet, the treasure of the Siddhas, what suffering can I feel?
Manmohan SinghIf I grasp, Lord's Feet, the treasure of miracles, what sufferings can, then, befall me?
Manmohan Singh (Punjabi)ਜੇਕਰ ਮੈਂ ਕਰਾਮਾਤਾਂ ਦੇ ਖ਼ਜਾਨੇ, ਪ੍ਰਭੂ ਦੇ ਪੈਰ ਪਕੜ ਲਵਾਂ, ਤਦ, ਮੈਨੂੰ ਕਿਹੜੀਆਂ ਤਕਲੀਫਾਂ ਵਾਪਰ ਸਕਦੀਆਂ ਹਨ?
Fareedkot Teekaਜਿਸ ਕੇ ਸਿਮਰਨ ਕਰ ਕੇ ਨਿਧੀਆਂ ਸਿਧੀਆਂ ਸਭ ਨੇ ਚਰਨ ਪਕੜੇ ਤੌ ਫਿਰ ਕੈਸਾ (ਕਾੜਾ) ਝੋਰਾ ਹੈ॥
Prof. Sahib Singhਜਦੋਂ ਕਿਸੇ ਮਨੁੱਖ ਨੇ ਉਸ ਪਰਮਾਤਮਾ ਦੇ ਚਰਨ ਫੜ ਲਏ ਜੋ ਸਾਰੀਆਂ ਨਿਧੀਆਂ ਦਾ ਸਾਰੀਆਂ ਸਿੱਧੀਆਂ ਦਾ ਮਾਲਕ ਹੈ ਉਸ ਨੂੰ ਤਦੋਂ ਕੋਈ ਚਿੰਤਾ-ਫਿਕਰ ਨਹੀਂ ਰਹਿ ਜਾਂਦਾ,ਪਦ ਅਰਥ ਨਿਧਿ = ਖ਼ਜ਼ਾਨਾ। ਸਿਧਿ = ਕਰਾਮਾਤੀ ਤਾਕਤ। ਗਹੇ = ਫੜ ਲਏ। ਤਾ = ਤਦੋਂ। ਕਾੜਾ = ਚਿੰਤਾ-ਫ਼ਿਕਰ।
SikhNet (Spanish)Cuando me apego a los Pies del Señor, el Tesoro de los Siddhas, no puedo estar en pena.
ਸਭੁ ਕਿਛੁ ਵਸਿ ਜਿਸੈ; ਸੋ ਪ੍ਰਭੂ ਅਸਾੜਾ ॥
sabh kichh vas jisai; so prabhoo asaarraa | Ang 461
Sant Singh KhalsaEverything is in His Power - He is my God.
Manmohan SinghHe alone, in whose power are all the things, is my Lord.
Manmohan Singh (Punjabi)ਜਿਸ ਦੇ ਅਖਤਿਆਰ ਵਿੱਚ ਸਾਰੀਆਂ ਚੀਜਾਂ ਹਨ, ਕੇਵਲ ਓਹੀ ਮੇਰਾ ਸੁਆਮੀ ਹੈ।
Fareedkot Teekaਹਮਾਰਾ ਪ੍ਰਭੁ ਸੋ ਹੈ ਜਿਸ ਕੇ ਬਸ ਮੇਂ ਸਭ ਕੁਛੁ ਹੈ॥
Prof. Sahib Singh(ਕਿਉਂਕਿ, ਹੇ ਭਾਈ!) ਸਾਡੇ ਸਿਰ ਉਤੇ ਉਹ ਪਰਮਾਤਮਾ ਰਾਖਾ ਹੈ ਜਿਸ ਦੇ ਵੱਸ ਵਿਚ ਹਰੇਕ ਚੀਜ਼ ਹੈ।ਪਦ ਅਰਥ ਵਸਿ = ਵੱਸ ਵਿਚ। ਅਸਾੜਾ = ਸਾਡਾ।
SikhNet (Spanish)Pertenezco al Señor en Quien reside todo el Poder.
ਗਹਿ ਭੁਜਾ ਲੀਨੇ. ਨਾਮ ਦੀਨੇ; ਕਰੁ ਧਾਰਿ ਮਸਤਕਿ ਰਾਖਿਆ ॥
geh bhujaa leene. naam deene; kar dhaar masatak raakhiaa | Ang 461
Sant Singh KhalsaHolding me by the arm, He blesses me with His Name; placing His Hand upon my forehead, He saves me.
Manmohan SinghHolding me by the arm, the Lord has blessed me with His Name and, placing His hand on my frontal, He has saved me.
Manmohan Singh (Punjabi)ਮੈਨੂੰ ਬਾਹੋਂ ਪਕੜ ਕੇ ਪ੍ਰਭੂ ਨੇ ਆਪਣਾ ਨਾਮ ਬਖਸ਼ਿਆ ਹੈ ਅਤੇ ਮੇਰੇ ਮੱਥੇ ਊਤੇ ਆਪਣਾ ਰੱਖ ਕੇ ਮੇਰੀ ਰੱਖਿਆ ਕੀਤੀ ਹੈ।
Fareedkot Teekaਤਿਸ ਪ੍ਰਭੂ ਨੇ ਭੁਜਾ ਸੇ ਪਕੜ ਲੀਏ ਔ ਅਪਨੇ ਨਾਮ ਦੀਏ ਹੈਂ। ਮਸਤਕ ਪਰ ਹਾਥ ਧਾਰ ਕਰ ਰਖ੍ਯਾ ਕਰੀ ਹੈ॥
Prof. Sahib Singh(ਜਿਸ ਮਨੁੱਖ ਨੂੰ) ਬਾਹੋਂ ਫੜ ਕੇ (ਪਰਮਾਤਮਾ ਆਪਣੇ ਵਿਚ) ਲੀਨ ਕਰ ਲੈਂਦਾ ਹੈ, ਜਿਸ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਸ ਦੇ ਮੱਥੇ ਉਤੇ ਹੱਥ ਰੱਖ ਕੇ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।ਪਦ ਅਰਥ ਗਹਿ ਭੁਜਾ = ਬਾਂਹ ਫੜ ਕੇ। ਕਰੁ = ਹੱਥ {ਇਕ-ਵਚਨ}। ਮਸਤਕਿ = ਮੱਥੇ ਉਤੇ। ਰਾਖਿਆ = ਬਚਾ ਲਿਆ।
SikhNet (Spanish)Él me tomó de la mano, me bendijo con Su Nombre y puso Su Mano sobre mi frente.
ਸੰਸਾਰ ਸਾਗਰੁ. ਨਹ ਵਿਆਪੈ; ਅਮਿਉ ਹਰਿ ਰਸੁ ਚਾਖਿਆ ॥
sansaar saagar. neh viaapai; amiau har ras chaakhiaa | Ang 461
Sant Singh KhalsaThe world-ocean does not trouble me, for I have drunk the sublime elixir of the Lord.
Manmohan SinghThe world-ocean affects me not, for I have quaffed the immortalising elixir of God.
Manmohan Singh (Punjabi)ਜਗਤ ਸਮੁੰਦਰ ਮੇਰੇ ਉਤੇ ਅਸਰ ਨਹੀਂ ਕਰਦਾ, ਕਿਉਂ ਕਿ ਮੈਂ ਅਮਰ ਕਰ ਦੇਣ ਵਾਲਾ ਵਾਹਿਗੁਰੂ ਦਾ ਅੰਮ੍ਰਿਤ ਪਾਨ ਕੀਤਾ ਹੈ।
Fareedkot Teekaਐਸੇ ਜਿਸ ਨੇ ਹਰਿ ਰਸੁ ਅੰਮ੍ਰਿਤ ਚਾਖਾ ਹੈ ਤਿਸੁ ਕੋ ਸੰਸਾਰ ਸਮੁੰਦ੍ਰ ਨਹੀਂ ਬ੍ਯਾਪਤਾ ਹੈ॥
Prof. Sahib Singh(ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੇ) ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਰਸ ਦਾ ਸੁਆਦ ਚੱਖ ਲਿਆ, ਉਸ ਉਤੇ ਸੰਸਾਰ-ਸਮੁੰਦਰ (ਆਪਣਾ) ਜੋਰ ਨਹੀਂ ਪਾ ਸਕਦਾ।ਪਦ ਅਰਥ ਨਹ ਵਿਆਪੈ = ਜੋਰ ਨਹੀਂ ਪਾ ਸਕਦਾ। ਅਮਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ।
SikhNet (Spanish)Ya no soy afectado por el tempestuoso mar de la existencia y pruebo siempre el Néctar del Señor.
ਸਾਧਸੰਗੇ ਨਾਮ ਰੰਗੇ; ਰਣੁ ਜੀਤਿ ਵਡਾ ਅਖਾੜਾ ॥
saadhasange naam range; ran jeet vaddaa akhaarraa | Ang 461
Sant Singh KhalsaIn the Saadh Sangat, imbued with the Naam, the Name of the Lord, I am victorious on the great battlefield of life.
Manmohan SinghThrough the saints' congregation and the Name's love, I have won the great contest of the world battlefield.
Manmohan Singh (Punjabi)ਸਤਿ ਸੰਗਤ ਅਤੇ ਨਾਮ ਦੀ ਪ੍ਰੀਤ ਰਾਹੀਂ ਮੈਂ ਸੰਸਾਰ ਦੇ ਮੈਦਾਨੇ-ਜੰਗ ਦੀ ਵੱਡੀ ਲੜਾਈ ਜਿੱਤ ਲਈ ਹੈ।
Fareedkot Teekaਸਾਧ ਸੰਗਤਿ ਦ੍ਵਾਰੇ ਜੋ ਨਾਮ ਮੇਂ ਰੰਗੇ ਹੈਂ ਤਿਨੋਂ ਨੇ ਬੜਾ ਆਖਾੜਾ ਜੋ ਸੰਸਾਰ ਹੈ ਇਸ ਮੇਂ ਰਣ ਜੀਤ ਲੀਆ ਹੈ, ਭਾਵ ਕਾਮਾਦਿਕੋਂ ਕੋ ਮਾਰਾ ਹੈ, ਵਾ (ਰਣ) ਜੁਧ ਕਰ ਕੇ ਅਖਾੜਾ ਜੀਤ ਲੀਆ ਹੈ॥
Prof. Sahib Singhਉਸ ਨੇ ਸਾਧ ਸੰਗਤਿ ਵਿਚ ਟਿਕ ਕੇ, ਹਰਿ-ਨਾਮ ਦੇ ਪ੍ਰੇਮ ਵਿਚ ਲੀਨ ਹੋ ਕੇ ਇਹ ਰਣ ਜਿੱਤ ਲਿਆ ਇਹ ਵੱਡਾ ਪਿੜ ਜਿੱਤ ਲਿਆ (ਜਿੱਥੇ ਕਾਮਾਦਿਕ ਪਹਲਵਾਨਾਂ ਨਾਲ ਸਦਾ ਘੋਲ ਹੁੰਦਾ ਰਹਿੰਦਾ ਹੈ)।ਪਦ ਅਰਥ ਸੰਗੇ = ਸੰਗਤਿ ਵਿਚ। ਰੰਗੇ = ਰੰਗ ਵਿਚ, ਪ੍ਰੇਮ ਵਿਚ। ਰਣੁ = ਜੰਗ ਦਾ ਮੈਦਾਨ। ਅਖਾੜਾ = ਪਿੜ (ਜਿਥੇ ਪਹਲਵਾਨ ਘੁਲਦੇ ਹਨ)।
SikhNet (Spanish)En la Sociedad de los Santos, estoy imbuido con el Nombre del Señor y soy victorioso en la batalla de la vida.
ਬਿਨਵੰਤਿ ਨਾਨਕ, ਸਰਣਿ ਸੁਆਮੀ; ਬਹੁੜਿ ਜਮਿ. ਨ ਉਪਾੜਾ ॥੪॥੩॥੧੨॥
binavant naanak, saran suaamee; bahurr jam. na upaarraa |4|3|12| Ang 461
Sant Singh KhalsaPrays Nanak, I have entered the Sanctuary of the Lord and Master; the Messenger of Death shall not destroy me again. ||4||3||12||
Manmohan SinghPrays Nanak, when I am under the Lord's protection, death's myrmidon shall destroy me not again.
Manmohan Singh (Punjabi)ਨਾਨਕ ਜੋਦੜੀ ਕਰਦਾ ਹੈ, ਸਾਹਿਬ ਦੀ ਪਨਾਹ ਲੈਣ ਕਰਕੇ, ਮੌਤ ਦਾ ਫ਼ਰੇਸ਼ਤਾ ਮੁੜ ਕੇ ਮੈਨੂੰ ਨਹੀਂ ਮਾਰੇ ਜਾਂ ਉਖੇੜੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸ੍ਵਾਮੀ ਕੀ ਸਰਨ ਲੈਣੇ ਕਰ ਕੇ ਫੇਰ ਤਿਨ ਕੋ ਜਮੁ (ਉਪਾੜਾ) ਪਟਦਾ, ਭਾਵ ਮਾਰਤਾ ਨਹੀਂ, ਵਾ (ਜਮਿ) ਜਨਮਤਾ ਨਹੀਂ (ਉਪਾੜਾ) ਮਰਤਾ ਨਹੀਂ॥੪॥੩॥੧੨॥☬ਜੀਵ ਕੋ ਉਲਾਂਭਾ ਦੇਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਜੇਹੜਾ ਮਨੁੱਖ ਮਾਲਕ-ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ ਉਸ ਨੂੰ (ਇਸ ਜੀਵਨ-ਘੋਲ ਵਿਚ) ਮੁੜ ਕਦੇ ਜਮ ਪੈਰਾਂ ਤੋਂ ਉਖੇੜ ਨਹੀਂ ਸਕਦਾ ॥੪॥੩॥੧੨॥ਪਦ ਅਰਥ ਜਮਿ = ਜਮ ਨੇ। ਉਪਾੜਾ = {उत्पाटन, उप्पाडिअ, ਉਪਾੜਾ} ਉਖੇੜਿਆ, ਪੈਰਾਂ ਤੋਂ ਕੱਢਿਆ, ਢਾਹ ਲਿਆ। ਬਹੁੜਿ = ਮੁੜ, ਫਿਰ ॥੪॥੩॥੧੨॥
SikhNet (Spanish)Reza Nanak, buscando el Refugio del Señor no soy llevado por la muerte otra vez más. (4‑3‑12)