ਸਲੋਕੁ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਪਹਿਲਾ ਸੁਚਾ ਆਪਿ ਹੋਇ; ਸੁਚੈ ਬੈਠਾ ਆਇ ॥
pahilaa suchaa aap hoe; suchai baitthaa aae |
Sant Singh KhalsaFirst, purifying himself, the Brahmin comes and sits in his purified enclosure.
Manmohan SinghFirstly becoming clean himself, the Brahman comes and sits in the cleansed enclosure.
Manmohan Singh (Punjabi)ਪਹਿਲਾਂ ਬ੍ਰਾਹਮਣ, ਖੁਦ ਸਾਫ ਸੁਥਰਾ ਹੋ ਆ ਕੇ ਸਾਫ ਸੁਥਰੇ ਚੌਕੇ ਵਿੱਚ ਬਹਿ ਜਾਂਦਾ ਹੈ।
Fareedkot Teekaਪ੍ਰਥਮ ਆਪ ਸ਼ਨਾਨਾਦਿ ਨਿਤ੍ਯ ਕਿਰਿਆ ਸੇ ਪਵਿਤ੍ਰ ਹੋਇ ਕਰ ਸੁਚੇ ਕੀਏ ਚੌਂਕੇ ਮੇਂ ਆਇ ਕਰ ਬੈਠਾ ਹੈ॥
Prof. Sahib Singhਸਭ ਤੋਂ ਪਹਿਲਾਂ (ਬ੍ਰਾਹਮਣ ਨ੍ਹਾ ਧੋ ਕੇ ਤੇ) ਸੁੱਚਾ ਹੋ ਕੇ ਸੁੱਚੇ ਚੌਕੇ ਉੱਤੇ ਆ ਬੈਠਦਾ ਹੈ,ਪਦ ਅਰਥ ਸੁਚੈ = ਸੁੱਚੇ ਚੌਕੇ ਵਿਚ। ਕੋਇ...ਜਾਇ = (ਜਿਸ ਭੋਜਨ ਨੂੰ) ਕਿਸੇ ਮਨੁੱਖ ਨੇ ਜਾ ਕੇ ਅਜੇ ਭਿੱਟਿਆ ਨਹੀਂ।
SikhNet (Spanish)Primero el Brahmán se baña y luego se sienta en un cuadro que ha marcado
ਸੁਚੇ ਅਗੈ ਰਖਿਓਨੁ; ਕੋਇ. ਨ ਭਿਟਿਓ ਜਾਇ ॥
suche agai rakhion; koe. na bhittio jaae |
Sant Singh KhalsaThe pure foods, which no one else has touched, are placed before him.
Manmohan SinghThe pure viands, which no one has touched are placed before him.
Manmohan Singh (Punjabi)ਪਵਿੱਤ੍ਰ ਭੋਜਨ, ਜਿਸ ਨੂੰ ਕਿਸੇ ਨੇ ਨਹੀਂ ਛੂਹਿਆ ਉਸ ਦੇ ਮੂਹਰੇ ਰੱਖੇ ਜਾਂਦੇ ਹਨ।
Fareedkot Teekaਪਵਿਤ੍ਰ ਬ੍ਰਾਹਮਣ ਰਸੋਈਏ ਨੇ ਭੋਜਨ ਕਾ ਥਾਲ ਆਗੇ ਰਖਾ ਹੈ, ਜਿਸ ਕੋ ਜਾਇਕਰ ਕੋਈ ਭੀ ਨਹੀਂ ਛੁਹਾ ਹੈ॥
Prof. Sahib Singhਉਸ ਦੇ ਅੱਗੇ (ਜਜਮਾਨ) ਉਹ ਭੋਜਨ ਲਿਆ ਰੱਖਦਾ ਹੈ ਜਿਸ ਨੂੰ ਅਜੇ ਕਿਸੇ ਹੋਰ ਨੇ ਭਿੱਟਿਆ ਨਹੀਂ ਸੀ।ਪਦ ਅਰਥ ਸੁਚੇ ਅਗੈ ਰਖਿਓਨੁ = (ਉਹ ਭੋਜਨ) ਇਸ (ਨ੍ਹਾ-ਧੋ ਕੇ ਆਏ ਮਨੁੱਖ) ਦੇ ਅੱਗੇ (ਕਿਸੇ ਨੇ) ਰੱਖ ਦਿੱਤਾ।
SikhNet (Spanish)con gis y entonces la gente tiene que ponerle comida porque es el hombre puro y nadie se puede atrever a decir que no.
ਸੁਚਾ ਹੋਇ ਕੈ ਜੇਵਿਆ; ਲਗਾ ਪੜਣਿ ਸਲੋਕੁ ॥
suchaa hoe kai jeviaa; lagaa parran salok |
Sant Singh KhalsaBeing purified, he takes his food, and begins to read his sacred verses.
Manmohan SinghBeing purified thus, he takes his food and then, begins to read verses.
Manmohan Singh (Punjabi)ਇਸ ਤਰ੍ਹਾਂ ਪਵਿੱਤ੍ਰ ਹੋ ਕੇ ਉਹ ਭੋਜਨ ਛਕਦਾ ਹੈ ਅਤੇ ਤਦ ਚੂਲੀ ਪੜ੍ਹਨ ਲੱਗ ਪੈਂਦਾ ਹੈ।
Fareedkot Teekaਇਸ ਪ੍ਰਕਾਰ ਪਵਿਤ੍ਰ ਹੋ ਕੇ ਭੋਜਨ ਕਰਾ ਪੁਨਾ ਸਲੋਕ ਪਢਨੇ ਲਗਾ, ਭਾਵ ਚੁਲਾ ਪੜਨੇ ਲਗਾ॥
Prof. Sahib Singh(ਬ੍ਰਾਹਮਣ) ਸੁੱਚਾ ਹੋ ਕੇ ਉਸ (ਸੁੱਚੇ) ਭੋਜਨ ਨੂੰ ਖਾਂਦਾ ਹੈ, ਤੇ (ਖਾ ਕੇ) ਸਲੋਕ ਪੜ੍ਹਨ ਲੱਗ ਪੈਂਦਾ ਹੈ;ਪਦ ਅਰਥ ਜੇਵਿਆ = ਖਾਧਾ। ਲਗਾ ਪੜਣਿ = ਪੜ੍ਹਨ ਲੱਗ ਪੈਂਦਾ ਹੈ।
SikhNet (Spanish)Este hombre puro luego come golosamente y habla palabras elevadas,
ਕੁਹਥੀ ਜਾਈ ਸਟਿਆ; ਕਿਸੁ ਏਹੁ ਲਗਾ ਦੋਖੁ ॥
kuhathee jaaee sattiaa; kis ehu lagaa dokh |
Sant Singh KhalsaBut it is then thrown into a filthy place - whose fault is this?
Manmohan SinghIt is then thrown in a filthy place, Whose fault is this?
Manmohan Singh (Punjabi)ਤਾਂ ਇਹ ਗੰਦੀ ਜਗ੍ਹਾ ਤੇ ਸੁੱਟਿਆ ਜਾਂਦਾ ਹੈ। ਇਹ ਕੀਹਦਾ ਕਸੂਰ ਹੈ?
Fareedkot Teekaਤਿਸ ਪਵਿਤਰ ਭੋਜਨ ਕੋ ਜਠਰਾਗਨਿ ਸੇ ਪਚਾਇ ਕਰ (ਕੁਹਥੀ ਜਾਈ) ਭ੍ਰਸ਼ਟ ਸਥਾਨੋਂ ਮੇਂ ਮਲ ਰੂਪ ਕਰ ਕੇ ਤਿਆਗ੍ਯਾ। ਅਬ ਇਹ ਕਹੋ ਕਿ ਅੰਨ ਕਾ ਵਹੁ ਦੋਸ ਕਿਸ ਕੋ ਲਗਾ, ਉਸੀ ਭੋਜਨ ਕਰਤਾ ਕੋ ਲਗਾ॥
Prof. Sahib Singh(ਪਰ ਇਸ ਪਵਿੱਤਰ ਭੋਜਨ ਨੂੰ) ਗੰਦੇ ਥਾਂ (ਭਾਵ ਢਿੱਡ ਵਿਚ) ਪਾ ਲੈਂਦਾ ਹੈ। (ਉਸ ਪਵਿੱਤਰ ਭੋਜਨ ਨੂੰ) ਗੰਦੇ ਥਾਂ (ਸੁੱਟਣ ਦਾ) ਦੋਸ਼ ਕਿਸ ਤੇ ਆਇਆ?ਪਦ ਅਰਥ ਕੁਹਥੀ ਜਾਈ = ਕੁਥਾਂ, ਗੰਦੇ ਥਾਂ ਵਿਚ।
SikhNet (Spanish)pero la comida que se guardó en su estómago, ¿qué tan pura se volvió y por la culpa de quién?
ਅੰਨੁ ਦੇਵਤਾ ਪਾਣੀ ਦੇਵਤਾ, ਬੈਸੰਤਰੁ ਦੇਵਤਾ ਲੂਣੁ ॥
an devataa paanee devataa, baisantar devataa loon |
Sant Singh KhalsaThe corn is sacred, the water is sacred; the fire and salt are sacred as well;
Manmohan SinghThe corn is wholesome, the water is wholesome and the fire and salt are wholesome.
Manmohan Singh (Punjabi)ਅਨਾਜ ਭਲਾ ਹੈ, ਜਲ ਭਲਾ ਹੈ ਅਤੇ ਅੱਗ ਤੇ ਲੂਣ ਭਲੇ ਹਨ।
Fareedkot Teekaਪ੍ਰਥਮ ਅੰਨ ਆਪ ਦੇਵਤਾ ਹੈ, ਪਾਨੀ ਭੀ ਦੇਵਤਾ ਹੈ, ਅਗਨ ਦੇਉਤਾ ਹੈ, ਔ ਲੂਣ।
Prof. Sahib Singhਅੰਨ, ਪਾਣੀ, ਅੱਗ ਤੇ ਲੂਣ-ਚਾਰੇ ਹੀ ਦੇਵਤਾ ਹਨ (ਭਾਵ, ਪਵਿੱਤਰ ਪਦਾਰਥ ਹਨ),
SikhNet (Spanish)Pues el grano es un dios, como son también el agua, el aire, el fuego y la sal,
ਪੰਜਵਾ ਪਾਇਆ ਘਿਰਤੁ ॥ ਤਾ ਹੋਆ ਪਾਕੁ ਪਵਿਤੁ ॥
panjavaa paaeaa ghirat | taa hoaa paak pavit |
Sant Singh KhalsaWhen the fifth thing, the ghee, is added, then the food becomes pure and sanctified.
Manmohan SinghThen the fifth, clarified butter, is added, then the food becomes pure and sanctified.
Manmohan Singh (Punjabi)ਜਦ ਪੰਜਵੀਂ ਵਸਤੂ ਘਿਓ ਪਾ ਦਿੱਤਾ ਜਾਂਦਾ ਹੈ, ਤਦ ਭੋਜਨ ਸ਼ੁੱਧ ਅਤੇ ਪਵਿੱਤ੍ਰ ਹੋ ਜਾਂਦਾ ਹੈ।
Fareedkot Teekaਜਬ ਇਨ ਪੁਰਬੁਕਤ ਚਾਰ ਬਸਤੂਓਂ ਮੇਂ ਪੰਜਵਾਂ ਘ੍ਰਿਤ ਪਾਇਆ ਹੈ॥ ਤਾਂ ਭੋਜਨ (ਪਾਕੁ) ਪਵਿਤ੍ਰ ਹੂਆ॥
Prof. Sahib Singhਪੰਜਵਾਂ ਘਿਉ ਭੀ ਪਵਿੱਤਰ ਹੈ, ਜੋ ਇਹਨਾਂ ਚੌਹਾਂ ਵਿਚ ਪਾਈਦਾ ਹੈ। ਤਾਂ (ਭਾਵ, ਇਹਨਾਂ ਪੰਜਾਂ ਨੂੰ ਰਲਾਇਆਂ) ਬੜਾ ਪਵਿੱਤਰ ਭੋਜਨ ਤਿਆਰ ਹੁੰਦਾ ਹੈ।ਪਦ ਅਰਥ ਪਾਕੁ = ਪਵਿੱਤਰ।
SikhNet (Spanish)y cuando el quinto dios, la mantequilla clarificada, se mezcla con ellos, la comida se vuelve más pura aún.
ਪਾਪੀ ਸਿਉ ਤਨੁ ਗਡਿਆ; ਥੁਕਾ ਪਈਆ ਤਿਤੁ ॥
paapee siau tan gaddiaa; thukaa peea tith |
Sant Singh KhalsaComing into contact with the sinful human body, the food becomes so impure that is is spat upon.
Manmohan SinghComing in contact with the sinful body the food becomes impure that is spat upon.
Manmohan Singh (Punjabi)ਗੁਨਾਹਗਾਰ ਦੇਹ ਨਾਲ ਲੱਗਣ ਦੁਆਰਾ ਭੋਜਨ ਅਪਵਿੱਤ੍ਰ ਹੋ ਜਾਂਦਾ ਹੈ ਅਤੇ ਉਸ ਉਤੇ ਥੁੱਕਾਂ ਪੈਦੀਆਂ ਹਨ।
Fareedkot Teekaਇਨ ਪਾਂਚੋਂ ਕੀ ਸੱਤਾ ਰੂਪ ਸਿਧ ਭੋਜਨ ਪਾਪੀ ਤਨ ਸਿਉਂ, ਭਾਵ ਪਾਪੀ ਜੀਵ ਕੇ ਸਰੀਰ ਸਾਥ ਜਬ (ਗਡਿਆ) ਮਿਲਾ, ਤਬ ਉਸ ਪਰ ਲੋਕੋਂ ਕੀਆਂ ਥੁਕਾਂ ਪੜੀਆਂ, ਭਾਵ ਸੋ ਭੋਜਨ ਮਲ ਰੂਪ ਕੋ ਦੇਖ ਗਲਾਨੀ ਕਰ ਲੋਕ ਥੂਕ ਦੇਤੇ ਹੈਂ॥
Prof. Sahib Singhਪਰ ਦੇਵਤਿਆਂ ਦੇ ਇਸ ਸਰੀਰ ਨੂੰ (ਭਾਵ, ਇਸ ਪਵਿੱਤਰ ਭੋਜਨ ਨੂੰ) ਪਾਪੀ (ਮਨੁੱਖ) ਨਾਲ ਸੰਗਤ ਹੁੰਦੀ ਹੈ, ਜਿਸ ਕਰਕੇ ਉਸ ਉੱਤੇ ਥੁੱਕਾਂ ਪੈਂਦੀਆਂ ਹਨ।ਪਦ ਅਰਥ ਤਨੁ = (ਉਹਨਾਂ ਦੇਵਤਿਆਂ ਦਾ) ਸਰੀਰ। ਗਡਿਆ = ਰਲਾਇਆ। ਤਿਤੁ = ਉਸ ਉੱਤੇ।
SikhNet (Spanish)Pero echándola al vientre del malvado, esta comida pura se convierte en vil excremento.
ਜਿਤੁ ਮੁਖਿ ਨਾਮੁ. ਨ ਊਚਰਹਿ; ਬਿਨੁ ਨਾਵੈ. ਰਸ ਖਾਹਿ ॥
jit mukh naam. na aoochareh; bin naavai. ras khaeh |
Sant Singh KhalsaThat mouth which does not chant the Naam, and without the Name eats tasty foods
Manmohan SinghThe mouth, which utters not the Name and without the Name, eats delicacies,
Manmohan Singh (Punjabi)ਉਹ ਮੂੰਹ, ਜੋ ਨਾਮ ਦਾ ਉਚਾਰਨ ਨਹੀਂ ਕਰਦਾ, ਅਤੇ ਨਾਮ ਦੇ ਬਗੈਰ ਨਿਆਮਤਾਂ ਛਕਦਾ ਹੈ,
Fareedkot Teeka(ਜਿਤੁ) ਜਿਸ ਕੇ ਮੁਖ ਸੇ ਨਾਮ ਕਾ ਉਚਾਰਣ ਨਹੀਂ ਹੋਤਾ ਹੈ ਔ ਬਿਨਾਂ ਨਾਮ ਕੇ ਰਸ ਖਾਤੇ ਹੈਂ॥
Prof. Sahib Singhਜਿਸ ਮੂੰਹ ਨਾਲ ਮਨੁੱਖ ਨਾਮ ਨਹੀਂ ਸਿਮਰਦੇ, ਤੇ ਨਾਮ ਸਿਮਰਨ ਤੋਂ ਬਿਨਾ ਸੁਆਦਲੇ ਪਦਾਰਥ ਖਾਂਦੇ ਹਨ,ਪਦ ਅਰਥ ਜਿਤੁ ਮੁਖਿ = ਜਿਸ ਮੂੰਹ ਨਾਲ। ਰਸ ਖਾਹਿ = ਸੁਆਦਲੇ ਪਦਾਰਥ ਖਾਂਦੇ ਹਨ।
SikhNet (Spanish)Los labios que no pronuncian el Nombre del Señor
ਨਾਨਕ. ਏਵੈ ਜਾਣੀਐ; ਤਿਤੁ ਮੁਖਿ ਥੁਕਾ ਪਾਹਿ ॥੧॥
naanak. evai jaaneeai; tith mukh thukaa paeh |1|
Sant Singh Khalsa- O Nanak, know this: such a mouth is to be spat upon. ||1||
Manmohan Singhconsider it like this, O Nanak, as if that mouth is spat upon.
Manmohan Singh (Punjabi)ਐਉ ਸਮਝ ਲਓ, ਹੇ ਨਾਨਕ, ਕਿ ਉਸ ਮੂੰਹ ਉਤੇ ਰਾਲਾਂ (ਥੁੱਕਾ) ਪੈਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਇਹ ਨਿਸਚ੍ਯ ਜਾਨੋ ਕਿ ਇਹ ਥੂਕ ਤਿਨ ਹੀਂ ਕੇ ਮੁਖ ਪਰ ਪੜਤੀ ਹੈ॥੧॥☬ਕੋਈ ਇਸਤ੍ਰੀ ਕੀ ਨਿੰਦਾ ਦੁਆਰਾ ਗ੍ਰਹਸਤ ਕੀ ਨਿੰਦਾ ਕਰਤਾ ਥਾ। ਤਿਸ ਪ੍ਰਤਿ ਕਹਤੇ ਹੈਂ:
Prof. Sahib Singhਹੇ ਨਾਨਕ! ਇਸੇ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਮੂੰਹ ਉਤੇ (ਭੀ) ਫਿਟਕਾਰਾਂ ਪੈਂਦੀਆਂ ਹਨ ॥੧॥ਪਦ ਅਰਥ ਏਵੈ = ਏਸੇ ਤਰ੍ਹਾਂ (ਜਿਵੇਂ ਉਪਰ-ਲਿਖੇ ਪਵਿੱਤਰ ਪਦਾਰਥਾਂ ਉੱਤੇ ਥੁੱਕਾਂ ਪੈਂਦੀਆਂ ਹਨ)।੧। (ਨੋਟ: ਭੂਤ ਕਾਲ ਦਾ ਅਰਥ ਵਰਤਮਾਨ ਕਾਲ ਵਿਚ ਕਰਨਾ ਹੈ।)॥੧॥
SikhNet (Spanish)y el paladar que saborea las delicias sin el Nombre, son impuros. (1)