ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਅੰਦਰਹੁ ਝੂਠੇ ਪੈਜ ਬਾਹਰਿ; ਦੁਨੀਆ ਅੰਦਰਿ ਫੈਲੁ ॥
andarahu jhootthe paij baahar; duneea andar fail |
Sant Singh KhalsaThose who are false within, and honorable on the outside, are very common in this world.
Manmohan SinghThe persons false from within and honourable from without are abundant in this world.
Manmohan Singh (Punjabi)ਅੰਦਰੋਂ ਕੂੜੇ ਅਤੇ ਬਾਹਰੋਂ ਪਤਵੰਤੇ ਪੁਰਸ਼ ਇਸ ਜਹਾਨ ਅੰਦਰ ਫੈਲੇ ਹੋਏ ਹਨ।
Fareedkot Teekaਅੰਤਸਕਰਣ ਸੋ ਤੋ ਝੂਠੇ ਹੈਂ ਬਾਹਰ ਦੁਨੀਆਂ ਮੇਂ ਸਚਾਈ ਕੀ (ਪੈਜ) ਪਰਤਿਸ਼ਟਾ ਫੈਲਾਉਤੇ ਹੈਂ॥
Prof. Sahib Singhਜੋ ਮਨੁੱਖ ਮਨੋਂ ਤਾਂ ਝੂਠੇ ਹਨ, ਪਰ ਬਾਹਰ ਕੂੜੀ ਇੱਜ਼ਤ ਬਣਾਈ ਬੈਠੇ ਹਨ, ਅਤੇ ਜਗਤ ਵਿਚ ਵਿਖਾਵਾ ਬਣਾਈ ਰੱਖਦੇ ਹਨ,ਪਦ ਅਰਥ ਪੈਜ = ਪਾਜ, ਵਿਖਾਵੇ ਦੀ ਇੱਜ਼ਤ। ਫੈਲੁ = ਫੈਲਸੂਫੀ, ਦਿਖਾਵਾ।
SikhNet (Spanish)Uno es falso por dentro y honorable por fuera, si el engaño es la manera de actuar en el mundo.
ਅਠਸਠਿ ਤੀਰਥ ਜੇ ਨਾਵਹਿ; ਉਤਰੈ ਨਾਹੀ. ਮੈਲੁ ॥
atthasatth teerath je naaveh; utarai naahee. mail |
Sant Singh KhalsaEven though they may bathe at the sixty-eight sacred shrines of pilgrimage, still, their filth does not depart.
Manmohan SinghTheir filth departs not, even though they may bathe at sixty eight holy places.
Manmohan Singh (Punjabi)ਭਾਵੇਂ ਉਹ ਅਠਾਹਟ ਧਰਮ ਅਸਥਾਨਾਂ ਤੇ ਇਸ਼ਨਾਨ ਕਰ ਲੈਣ ਤਾਂ ਭੀ ਉਨ੍ਹਾਂ ਦੀ ਮਲੀਣਤਾ ਦੂਰ ਨਹੀਂ ਹੁੰਦੀ।
Fareedkot Teekaਅਠਸਠ ਤੀਰਥ ਮੇਂ ਭੀ ਜੇ ਕਰ ਸ੍ਨਾਨ ਕਰੈ ਤੋ ਭੀ ਮਨ ਸੇ ਝੂਠ ਰੂਪ ਮੈਲੁ ਉਤਰੇ, ਭਾਵ ਜਾਤੀ ਨਹੀਂ॥
Prof. Sahib Singhਉਹ ਭਾਵੇਂ ਅਠਾਹਠ ਤੀਰਥਾਂ ਉੱਤੇ (ਜਾ ਕੇ) ਇਸ਼ਨਾਨ ਕਰਨ, ਉਹਨਾਂ ਦੇ ਮਨ ਦੀ ਕਪਟ ਦੀ ਮੈਲ ਕਦੇ ਨਹੀਂ ਉਤਰਦੀ।
SikhNet (Spanish)La suciedad no se quita aunque se bañe uno en todas las aguas santas.
ਜਿਨੑ ਪਟੁ ਅੰਦਰਿ, ਬਾਹਰਿ ਗੁਦੜੁ; ਤੇ ਭਲੇ ਸੰਸਾਰਿ ॥
jina patt andar, baahar gudarr; te bhale sansaar |
Sant Singh KhalsaThose who have silk on the inside and rags on the outside, are the good ones in this world.
Manmohan SinghThey who have silk within and rags without are good in this world.
Manmohan Singh (Punjabi)ਜਿਨ੍ਹਾਂ ਦੇ ਅੰਦਰ ਰੇਸ਼ਮ ਹੈ ਅਤੇ ਬਾਹਰ ਲੀਰਾਂ ਕਚੀਰਾਂ, ਉਹ ਇਸ ਜੱਗ ਅੰਦਰ ਸ੍ਰੇਸ਼ਟ ਹਨ।
Fareedkot Teekaਜਿਨ ਕੇ ਅੰਦਰ (ਪਟੁ) ਸਾਫ ਹੈਂ, ਸੋ ਯਦਪਿ ਬਾਹਰ (ਗੁਦੜੁ) ਗੁਦੜੋਂ ਮੇਂ ਲਪੇਟੇ ਹੈਂ ਵਾ ਤਿਨ ਕੀ ਕਿਰਿਆ ਮੇਟੀ ਹੈ, ਪਰੰਤੂ ਸੋ ਸੰਸਾਰ ਮੇਂ ਭਲੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਅੰਦਰ (ਕੋਮਲਤਾ ਤੇ ਪ੍ਰੇਮ ਰੂਪ) ਪੱਟ ਹੈ, ਪਰ ਬਾਹਰ (ਰੁੱਖਾ-ਪਨ ਰੂਪ) ਗੁੱਦੜ ਹੈ, ਜਗਤ ਵਿਚ ਉਹ ਬੰਦੇ ਨੇਕ ਹਨ;ਪਦ ਅਰਥ ਤੇ = ਉਹ ਮਨੁੱਖ। ਸੇਤੀ = ਨਾਲ।
SikhNet (Spanish)Con la suavidad de la seda por dentro, aunque vista de tela áspera por fuera, esa es la gente buena en el mundo,
ਤਿਨੑ ਨੇਹੁ ਲਗਾ ਰਬ ਸੇਤੀ; ਦੇਖਨੑੇ ਵੀਚਾਰਿ ॥
tina nehu lagaa rab setee; dekhanae veechaar |
Sant Singh KhalsaThey embrace love for the Lord, and contemplate beholding Him.
Manmohan SinghThey conceive love for God and contemplate beholding Him.
Manmohan Singh (Punjabi)ਉਨ੍ਹਾਂ ਦਾ ਵਾਹਿਗੁਰੂ ਨਾਲ ਪ੍ਰੇਮ ਹੈ ਅਤੇ ਉਸ ਨੂੰ ਵੇਖਣ ਦਾ ਧਿਆਨ ਧਾਰਦੇ ਹਨ।
Fareedkot Teekaਤਿਨੋਂ ਕਾ ਰੱਬ ਸੇ ਪ੍ਰੇਮ ਲਗਾ ਹੈ, ਰਬ ਕੇ ਦੇਖਨੇ ਵਾਸਤੇ ਬੀਚਾਰ ਕਰਤੇ ਰਹਤੇ ਹੈਂ॥
Prof. Sahib Singhਉਹਨਾਂ ਦਾ ਰੱਬ ਨਾਲ ਨੇਹੁ ਲੱਗਾ ਹੋਇਆ ਹੈ ਤੇ ਉਹ ਰੱਬ ਦਾ ਦੀਦਾਰ ਕਰਨ ਦੇ ਵਿਚਾਰ ਵਿਚ ਹੀ (ਸਦਾ ਜੁੜੇ ਰਹਿੰਦੇ ਹਨ)।ਪਦ ਅਰਥ ਦੇਖਨ੍ਹ੍ਹੇ ਵੀਚਾਰਿ = ਰੱਬ ਨੂੰ ਵੇਖਣ ਦੇ ਧਿਆਨ ਵਿਚ (ਜੁੜੇ ਰਹਿੰਦੇ ਹਨ)।
SikhNet (Spanish)porque está entonada en el Amor del Señor y busca siempre Su Visión.
ਰੰਗਿ ਹਸਹਿ, ਰੰਗਿ ਰੋਵਹਿ; ਚੁਪ ਭੀ ਕਰਿ ਜਾਹਿ ॥
rang haseh, rang roveh; chup bhee kar jaeh |
Sant Singh KhalsaIn the Lord's Love, they laugh, and in the Lord's Love, they weep, and also keep silent.
Manmohan SinghIn Lord's love they laugh, in Lord's love they weep and keep silent too.
Manmohan Singh (Punjabi)ਪ੍ਰਭੂ ਦੀ ਪ੍ਰੀਤ ਵਿੱਚ ਉਹ ਹੱਸਦੇ ਹਨ, ਪ੍ਰਭੂ ਦੀ ਪ੍ਰੀਤ ਵਿੱਚ ਉਹ ਰੋਂਦੇ ਹਨ ਅਤੇ ਖਾਮੋਸ਼ ਭੀ ਹੋ ਜਾਂਦੇ ਹਨ।
Fareedkot Teekaਉਨ ਕੀ ਯਹ ਦਸ਼ਾ ਹੈ ਕਬੀ ਪ੍ਰੇਮ ਕਰ ਹਸਤੇ ਹੈਂ ਕਬੀ ਪ੍ਰੇਮ ਕਰ ਰੋਤੇ ਹੈਂ, ਪੁਨਾ ਪ੍ਰੇਮ ਕਰ ਚੁਪ ਕਰ, ਭਾਵ ਅੰਤਰ ਮੁਖ ਹੋ ਜਾਤੇ ਹੈਂ॥
Prof. Sahib Singhਉਹ ਮਨੁੱਖ ਪ੍ਰਭੂ ਦੇ ਪਿਆਰ ਵਿਚ (ਰੱਤੇ ਹੋਏ ਕਦੇ) ਹੱਸਦੇ ਹਨ, ਪ੍ਰੇਮ ਵਿਚ ਹੀ (ਕਦੇ) ਰੋਂਦੇ ਹਨ, ਅਤੇ ਪ੍ਰੇਮ ਵਿਚ ਹੀ (ਕਦੇ) ਚੁੱਪ ਭੀ ਕਰ ਜਾਂਦੇ ਹਨ (ਭਾਵ, ਪ੍ਰੇਮ ਵਿਚ ਹੀ ਮਸਤ ਰਹਿੰਦੇ ਹਨ);
SikhNet (Spanish)A Su Placer ríen, lloran o guardan silencio, porque no les importa otro más que el Verdadero Señor.
ਪਰਵਾਹ ਨਾਹੀ. ਕਿਸੈ ਕੇਰੀ; ਬਾਝੁ ਸਚੇ ਨਾਹ ॥
paravaah naahee. kisai keree; baajh sache naah |
Sant Singh KhalsaThey do not care for anything else, except their True Husband Lord.
Manmohan SinghThey care not for anything except their True spouse.
Manmohan Singh (Punjabi)ਉਹ ਆਪਣੇ ਸੱਚੇ ਕੰਤ ਦੇ ਬਗੈਰ, ਕਿਸੇ ਦੀ ਭੀ ਪਰਵਾਹ ਨਹੀਂ ਕਰਦੇ।
Fareedkot Teekaਬਿਨਾਂ ਸਚੇ (ਨਾਹ) ਸ੍ਵਾਮੀ ਕੇ ਕਿਸੀ ਕੀ ਪਰਵਾਹ ਨਹੀਂ ਰਖਤੇ ਹੈਂ॥
Prof. Sahib Singhਉਹਨਾਂ ਨੂੰ ਸੱਚੇ ਖਸਮ (ਪ੍ਰਭੂ) ਤੋਂ ਬਿਨਾ ਕਿਸੇ ਹੋਰ ਦੀ ਮੁਥਾਜੀ ਨਹੀਂ ਹੁੰਦੀ।ਪਦ ਅਰਥ ਕਿਸੈ ਕੇਰੀ = ਕਿਸੇ ਦੀ। ਨਾਹ = ਖਸਮ (ਵੇਖੋ ਸਲੋਕੁ ੩, ਪਉੜੀ ੧)।
SikhNet (Spanish)Ellos sirven siempre en la Puerta del Señor, y cuando Él da, ellos comen.
ਦਰਿ ਵਾਟ ਉਪਰਿ ਖਰਚੁ ਮੰਗਾ; ਜਬੈ ਦੇਇ. ਤ ਖਾਹਿ ॥
dar vaatt upar kharach mangaa; jabai dee. ta khaeh |
Sant Singh KhalsaSitting, waiting at the Lord's Door, they beg for food, and when He gives to them, they eat.
Manmohan SinghSitting at the road, leading to Lord's door, they beg for food, and when He gives, they eat then.
Manmohan Singh (Punjabi)ਸਾਹਿਬ ਦੇ ਦਰਵਾਜੇ ਦੇ ਰਸਤੇ ਉੱਤੇ ਬੈਠੇ ਹੋਏ ਉਹ ਭੋਜਨ ਦੀ ਯਾਚਨਾ ਕਰਦੇ ਹਨ ਤੇ ਜਦ ਉਹ ਦਿੰਦਾ ਹੈ, ਤਦ ਉਹ ਖਾਂਦੇ ਹਨ।
Fareedkot Teekaਪਰਮੇਸ੍ਵਰ ਕੇ ਦਰ ਪਰ ਪਹੁੰਚਨੇ ਕੀ ਜੋ (ਵਾਟ) ਡੰਡੀ, ਭਾਵ ਭਗਤੀ ਰਸਤਾ ਹੈ ਤਿਸ ਕਾ ਖਰਚਾ ਨਾਮੁ ਮਾਂਗਤੇ ਹੈਂ। ਜਬ ਪਰਮੇਸ੍ਵਰ ਨਾਮ ਦੇਹਿ ਤਬ ਖਾਤੇ ਹੈਂ॥
Prof. Sahib Singhਜ਼ਿੰਦਗੀ-ਰੂਪ ਰਾਹੇ ਪਏ ਹੋਏ ਉਹ ਮਨੁੱਖ ਰੱਬ ਦੇ ਦਰ ਤੋਂ ਹੀ ਨਾਮ-ਰੂਪ ਖ਼ੁਰਾਕ ਮੰਗਦੇ ਹਨ, ਜਦੋਂ ਰੱਬ ਦੇਂਦਾ ਹੈ ਤਦੋਂ ਖਾਂਦੇ ਹਨ।ਪਦ ਅਰਥ ਵਾਟ ਉਪਰਿ = ਰਾਹ ਵਿਚ, ਜ਼ਿੰਦਗੀ-ਰੂਪ ਰਾਹੇ ਪਏ ਹੋਏ। ਖਰਚੁ ਮੰਗਾ = (ਨਾਮ-ਰੂਪ) ਖਾਣਾ ਹੀ ਮੰਗਦੇ ਹਨ। ਦੇਇ = (ਪ੍ਰਭੂ) ਦੇਂਦਾ ਹੈ।
SikhNet (Spanish)La Corte del Señor es uno; es Su misma Pluma la que escribe nuestro destino.
ਦੀਬਾਨੁ ਏਕੋ. ਕਲਮ ਏਕਾ; ਹਮਾ ਤੁਮੑਾ ਮੇਲੁ ॥
deebaan eko. kalam ekaa; hamaa tumaa mel |
Sant Singh KhalsaThere is only One Court of the Lord, and He has only one pen; there, you and I shall meet.
Manmohan SinghThe Lord's court is one and but one is Himself Pen, and we and you meet there.
Manmohan Singh (Punjabi)ਸੁਆਮੀ ਦੀ ਕਚਹਿਰੀ ਇਕ ਹੈ ਅਤੇ ਕੇਵਲ ਇਕ ਹੀ ਹੈ ਉਸ ਦੀ ਲੇਖਣੀ, ਅਸੀਂ ਤੇ ਤੁਸੀਂ ਓਥੇ ਮਿਲ ਪੈਦੇ ਹਾਂ।
Fareedkot Teeka(ਦੀਬਾਨੁ) ਆਸਰਾ ਭੀ ਏਕ ਕਾ ਹੈ ਹੁਕਮ ਰੂਪ ਕਲਮ ਭੀ ਏਕ ਕੀ ਚਲੀ ਹੈ। ਇਸ ਭਾਵ ਕੇ ਨ ਸਮਝ ਕਰ ਜੋ ਹਮਾਤੁਮਾ ਹਉਮੈ ਵਾ ਇਤਰ ਜੀਵਾਂ ਕਾ ਮੇਲ ਕਰਤਾ ਹੈ॥
Prof. Sahib Singh(ਉਹਨਾਂ ਨੂੰ ਇਹ ਨਿਸ਼ਚਾ ਹੈ) ਕਿ ਪ੍ਰਭੂ ਆਪ ਹੀ ਫ਼ੈਸਲਾ ਕਰਨ ਵਾਲਾ ਹੈ ਤੇ ਆਪ ਹੀ ਲੇਖਾ ਲਿਖਣ ਵਾਲਾ ਹੈ, ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ ਉਸੇ ਦੇ ਦਰ ਤੇ ਹੁੰਦਾ ਹੈ;ਪਦ ਅਰਥ ਦੀਬਾਨੁ = ਅਦਾਲਤ। ਕਲਮ = ਭਾਵ, ਲੇਖਾ ਲਿਖਣ ਵਾਲਾ (ਹਰੀ ਆਪ ਹੀ ਫ਼ੈਸਲਾ ਕਰਨ ਵਾਲਾ ਤੇ ਆਪ ਹੀ ਲੇਖਾ ਲਿਖਣ ਵਾਲਾ ਹੈ)। ਹਮਾ ਤੁਮ੍ਹ੍ਹਾ ਮੇਲੁ = ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ (ਪ੍ਰਭੂ ਦੇ ਦਰ ਤੇ ਹੋਵੇਗਾ)।
SikhNet (Spanish)Ahí tú y yo somos uno y lo mismo. Cuando Dios en Su Puerta nos juzga,
ਦਰਿ ਲਏ ਲੇਖਾ. ਪੀੜਿ ਛੁਟੈ; ਨਾਨਕਾ. ਜਿਉ ਤੇਲੁ ॥੨॥
dar le lekhaa. peerr chhuttai; naanakaa. jiau tel |2|
Sant Singh KhalsaIn the Court of the Lord, the accounts are examined; O Nanak, the sinners are crushed, like oil seeds in the press. ||2||
Manmohan SinghIn God's court the accounts are examined. Nanak, the sinners are crushed like the oil-seeds in an oil-press.
Manmohan Singh (Punjabi)ਰੱਬ ਦੇ ਦਰਬਾਰ ਅੰਦਰ ਹਿਸਾਬ-ਕਿਤਾਬ ਲਿਆ ਜਾਂਦਾ ਹੈ। ਨਾਨਕ ਪਾਪੀ ਕੋਲੂ ਵਿੱਚ ਤੇਲ ਵਾਲੇ ਬੀਜਾਂ ਦੀ ਮਾਨਿੰਦ ਪੀੜੇ ਜਾਂਦੇ ਹਨ।
Fareedkot Teekaਇਸ ਜੀਵ ਕਾ ਜਬ ਦਰਗਾਹਿ ਮੇਂ ਹਿਸਾਬੁ ਹੋਇਗਾ ਤਬ ਪੀੜ ਦੁਖ ਪਾ ਕਰ ਹੀ ਛੁਟਨਗੇ ਵਾ ਪੀੜਾ ਲਗੈਗੀ। ਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਤੇਲੁ ਨਿਕਾਲਣੇ ਵਾਸਤੇ ਤਿਲ ਪੀੜੇ ਜਾਤੇ ਹੈਂ ਤਿਉਂ ਦੁਖ ਪਾਵਤੇ ਹੈਂ॥੨॥
Prof. Sahib Singhਹੇ ਨਾਨਕ! ਪ੍ਰਭੂ ਸਭ ਤੋਂ (ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ ਤੇ ਮੰਦੇ ਮਨੁੱਖਾਂ ਨੂੰ ਇਉਂ ਪੀੜ ਸੁੱਟਦਾ ਹੈ ਜਿਵੇਂ ਤੇਲ (ਭਾਵ, ਉਹਨਾਂ ਦੇ ਮੰਦੇ ਸੰਸਕਾਰ ਅੰਦਰੋਂ ਕੱਢਣ ਲਈ ਉਹਨਾਂ ਨੂੰ ਦੁੱਖਾਂ ਰੂਪ ਕੋਹਲੂ ਵਿਚ ਪਾ ਕੇ ਪੀੜਦਾ ਹੈ) ॥੨॥ਪਦ ਅਰਥ ਜਿਉ ਤੇਲੁ = ਜਿਵੇਂ ਤੇਲ ਪੀੜੀਦਾ ਹੈ, ਜਿਵੇਂ ਪੀੜ ਕੇ ਤੇਲ ਕੱਢੀਦਾ ਹੈ ॥੨॥
SikhNet (Spanish)entonces así como las semillas son prensadas para sacarles el aceite, así los malvados lloran. (2)