ਨਾਨਕ. ਸਾ ਕਰਮਾਤਿ; ਸਾਹਿਬ ਤੁਠੈ ਜੋ ਮਿਲੈ ॥੧॥
naanak. saa karamaat; saahib tutthai jo milai |1|
ਪਦ ਅਰਥ ਕਰਮਾਤਿ = (ਫ਼ਾ: ਕਰਾਮਾਤ) ਬਖ਼ਸ਼ਸ਼, ਦਾਤ ॥੧॥
* ਨੋਟ: ਇਹ ਸ਼ਬਦ 'ਕਿਰਾਮਤਿ' ਤੋਂ ਨਹੀਂ ਹੈ, ਸ਼ਬਦ 'ਦਾਤਿ' ਦੇ ਨਾਲ ਬਖ਼ਸ਼ਸ਼ ਅਰਥ ਵਾਲਾ ਸ਼ਬਦ ਹੀ ਢੁੱਕਦਾ ਹੈ।
ਨਾਨਕ. ਸਾ ਕਰਮਾਤਿ; ਸਾਹਿਬ ਤੁਠੈ ਜੋ ਮਿਲੈ ॥੧॥
naanak. saa karamaat; saahib tutthai jo milai |1|
ਪਦ ਅਰਥ ਕਰਮਾਤਿ = (ਫ਼ਾ: ਕਰਾਮਾਤ) ਬਖ਼ਸ਼ਸ਼, ਦਾਤ ॥੧॥
* ਨੋਟ: ਇਹ ਸ਼ਬਦ 'ਕਿਰਾਮਤਿ' ਤੋਂ ਨਹੀਂ ਹੈ, ਸ਼ਬਦ 'ਦਾਤਿ' ਦੇ ਨਾਲ ਬਖ਼ਸ਼ਸ਼ ਅਰਥ ਵਾਲਾ ਸ਼ਬਦ ਹੀ ਢੁੱਕਦਾ ਹੈ।
ਮਹਲਾ ੨ ॥
mahalaa 2 |
ਏਹ ਕਿਨੇਹੀ ਚਾਕਰੀ; ਜਿਤੁ ਭਉ ਖਸਮ ਨ ਜਾਇ ॥
eeh kinehee chaakaree; jit bhau khasam na jaae |
ਪਦ ਅਰਥ ਜਿਤੁ = ਜਿਸ ਦੀ ਰਾਹੀਂ, ਜਿਸ ਦੀ ਚਾਕਰੀ ਦੇ ਕਰਨ ਨਾਲ।
ਨਾਨਕ. ਸੇਵਕੁ ਕਾਢੀਐ; ਜਿ ਸੇਤੀ ਖਸਮ ਸਮਾਇ ॥੨॥
naanak. sevak kaadteeai; ji setee khasam samaae |2|
ਪਦ ਅਰਥ ਕਾਢੀਐ = ਆਖੀਦਾ ਹੈ, ਕਿਹਾ ਜਾਂਦਾ ਹੈ। ਜਿ = ਜੋ ਸੇਵਕ। ਸਮਾਇ = ਲੀਨ ਹੋ ਜਾਏ, ਸਮਾ ਜਾਏ, ਇਕ-ਰੂਪ ਹੋ ਜਾਏ ॥੨॥
ਪਉੜੀ ॥
paurree |
ਨਾਨਕ. ਅੰਤ ਨ ਜਾਪਨੑੀ; ਹਰਿ ਤਾ ਕੇ ਪਾਰਾਵਾਰ ॥
naanak. ant na jaapanaee; har taa ke paaraavaar |
ਪਦ ਅਰਥ ਹਰਿ ਤਾ ਕੇ = ਉਸ ਹਰੀ ਦੇ।
ਆਪਿ ਕਰਾਏ ਸਾਖਤੀ; ਫਿਰਿ ਆਪਿ ਕਰਾਏ ਮਾਰ ॥
aap karaae saakhatee; fir aap karaae maar |
ਪਦ ਅਰਥ ਸਾਖਤੀ = ਬਨਾਵਟ, ਪੈਦਾਇਸ਼।
ਇਕਨੑਾ ਗਲੀ ਜੰਜੀਰੀਆ; ਇਕਿ ਤੁਰੀ ਚੜਹਿ ਬਿਸੀਆਰ ॥
eikanaa galee janjeereea; ik turee charreh biseeaar |
ਪਦ ਅਰਥ ਇਕਿ = ਕਈ ਜੀਵ। ਤੁਰੀ = ਘੋੜਿਆਂ ਉੱਤੇ। ਬਿਸੀਆਰ = ਬਹੁਤ ਸਾਰੇ।
ਆਪਿ ਕਰਾਏ. ਕਰੇ ਆਪਿ; ਹਉ. ਕੈ ਸਿਉ ਕਰੀ ਪੁਕਾਰ ॥
aap karaae. kare aap; hau. kai siau karee pukaar |
ਪਦ ਅਰਥ ਹਉ = ਮੈਂ। ਕੈ ਸਿਉ = ਕਿਸ ਦੇ ਅਗੇ।
ਨਾਨਕ. ਕਰਣਾ ਜਿਨਿ ਕੀਆ; ਫਿਰਿ ਤਿਸ ਹੀ ਕਰਣੀ ਸਾਰ ॥੨੩॥
naanak. karanaa jin keea; fir tis hee karanee saar |23|
ਪਦ ਅਰਥ ਕਰਣਾ = ਸ੍ਰਿਸ਼ਟੀ। ਜਿਨਿ = ਜਿਸ (ਪ੍ਰਭੂ) ਨੇ ॥੨੩॥
ਸਲੋਕੁ ਮਃ ੧ ॥
salok mahalaa 1 |
ਆਪੇ ਭਾਂਡੇ ਸਾਜਿਅਨੁ; ਆਪੇ ਪੂਰਣੁ ਦੇਇ ॥
aape bhaandde saajian; aape pooran dee |
ਪਦ ਅਰਥ ਪੂਰਣੁ ਦੇਇ = ਭਰਦਾ ਹੈ, ਪੂਰਨਤਾ (ਉਹਨਾਂ ਭਾਂਡਿਆਂ ਵਿਚ) ਦੇਂਦਾ ਹੈ।
ਇਕਨੑੀ ਦੁਧੁ ਸਮਾਈਐ; ਇਕਿ ਚੁਲੑੈ ਰਹਨੑਿ ਚੜੇ ॥
eikanaee dudh samaaeeai; ik chulai rehana charre |
ਪਦ ਅਰਥ ਇਕਨ੍ਹ੍ਹੀ = ਕਈ ਭਾਂਡਿਆਂ ਵਿਚ। ਸਮਾਈਐ = ਸਮਾਉਂਦਾ ਹੈ, ਪੈਂਦਾ ਹੈ।
ਇਕਿ ਨਿਹਾਲੀ ਪੈ ਸਵਨੑਿ; ਇਕਿ. ਉਪਰਿ ਰਹਨਿ ਖੜੇ ॥
eik nihaalee pai savana; ik. upar rehan kharre |
ਪਦ ਅਰਥ ਨਿਹਾਲੀ = ਤੁਲਾਈ। ਪੈ ਸਵਨ੍ਹ੍ਹਿ = ਲੰਮੀਆਂ ਤਾਣ ਕੇ ਸੌਂਦੇ ਹਨ, ਬੇ-ਫ਼ਿਕਰ ਹੋ ਕੇ ਸੌਂਦੇ ਹਨ। ਉਪਰਿ = (ਉਹਨਾਂ ਦੀ) ਸੇਵਾ ਵਾਸਤੇ, ਰਾਖੀ ਵਾਸਤੇ।
ਤਿਨੑਾ ਸਵਾਰੇ ਨਾਨਕਾ; ਜਿਨੑ ਕਉ ਨਦਰਿ ਕਰੇ ॥੧॥
tinaa savaare naanakaa; jina kau nadar kare |1|
ਪਦ ਅਰਥ ਨਦਰਿ = ਮਿਹਰ ਦੀ ਨਜ਼ਰ ॥੧॥
ਮਹਲਾ ੨ ॥
mahalaa 2 |
ਆਪੇ ਸਾਜੇ. ਕਰੇ ਆਪਿ; ਜਾਈ ਭਿ ਰਖੈ ਆਪਿ ॥
aape saaje. kare aap; jaaee bhi rakhai aap |
ਪਦ ਅਰਥ ਜਾਈ = ਪੈਦਾ ਕੀਤੀ ਹੋਈ ਨੂੰ, ਸ੍ਰਿਸ਼ਟੀ ਨੂੰ।
ਤਿਸੁ ਵਿਚਿ ਜੰਤ ਉਪਾਇ ਕੈ; ਦੇਖੈ ਥਾਪਿ ਉਥਾਪਿ ॥
tis vich jant upaae kai; dekhai thaap uthaap |
ਪਦ ਅਰਥ ਥਾਪਿ = ਥਾਪ ਕੇ, ਟਿਕਾ ਕੇ। ਉਥਾਪਿ = ਨਾਸ ਕਰ ਕੇ।
ਕਿਸ ਨੋ ਕਹੀਐ ਨਾਨਕਾ; ਸਭੁ ਕਿਛੁ ਆਪੇ ਆਪਿ ॥੨॥
kis no kaheeai naanakaa; sabh kichh aape aap |2|
ਪਦ ਅਰਥ ਸਭੁ ਕਿਛੁ = ਭਾਵ, ਸਭ ਕੁਝ ਕਰਨ ਦੇ ਸਮਰੱਥ ॥੨॥
ਪਉੜੀ ॥
paurree |
ਵਡੇ ਕੀਆ ਵਡਿਆਈਆ; ਕਿਛੁ ਕਹਣਾ ਕਹਣੁ ਨ ਜਾਇ ॥
vadde keea vaddiaaeea; kichh kahanaa kehan na jaae |
ਪਦ ਅਰਥ ਵਡਿਆਈਆ = ਗੁਣ, ਸਿਫ਼ਤਾਂ।
ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ॥
so karataa kaadar kareem; de jeea rijak sanbaeh |
ਪਦ ਅਰਥ ਕਰੀਮੁ = ਕਰਮ ਕਰਨ ਵਾਲਾ, ਬਖ਼ਸ਼ਸ਼ ਕਰਨ ਵਾਲਾ। ਦੇ = ਦੇਂਦਾ ਹੈ। ਸੰਬਾਹਿ = (ਸੰਵਹ = To carry or bear along. Cause, to collect, to essemble. ਇਕੱਤਰ ਕਰਨਾ) ਇਕੱਠਾ ਕਰ ਕੇ। ਦੇ ਸੰਬਾਹਿ = ਸੰਬਾਹਿ ਦੇਂਦਾ ਹੈ, ਅਪੜਾਂਦਾ ਹੈ।
ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿੰਨੈ ਪਾਇ ॥
saaee kaar kamaavanee; dhur chhoddee tinai paae |
ਪਦ ਅਰਥ ਤਿੰਨੈ = ਤਿਨ੍ਹ ਹੀ, ਉਸੇ ਨੇ ਆਪ ਹੀ, ਪ੍ਰ੍ਰਭੂ ਨੇ ਆਪ ਹੀ।
ਨਾਨਕ. ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ ॥
naanak. ekee baaharee; hor doojee naahee jaae |
ਪਦ ਅਰਥ ਏਕੀ ਬਾਹਰੀ = ਇਕ ਥਾਂ ਤੋਂ ਬਿਨਾ, ਪ੍ਰਭੂ ਦੀ ਇਕ ਥਾਂ ਤੋਂ ਬਿਨਾ। ਜਾਇ = ਤਾਂ।
ਸੋ ਕਰੇ; ਜਿ ਤਿਸੈ ਰਜਾਇ ॥੨੪॥੧॥ ਸੁਧੁ
so kare; ji tisai rajaae |24|1| sudh
ਪਦ ਅਰਥ ਰਜਾਇ = ਮਰਜ਼ੀ ॥੨੪॥੧॥ਸੁਧੁ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
ਰਾਗੁ ਆਸਾ ਬਾਣੀ ਭਗਤਾ ਕੀ ॥
raag aasaa baanee bhagataa kee |
ਕਬੀਰ ਜੀਉ. ਨਾਮਦੇਉ ਜੀਉ. ਰਵਿਦਾਸ ਜੀਉ ॥
kabeer jeeo. naamadeo jeeo. ravidaas jeeo |
ਆਸਾ ਸ੍ਰੀ ਕਬੀਰ ਜੀਉ ॥
aasaa sree kabeer jeeo |
ਗੁਰ ਚਰਣ ਲਾਗਿ. ਹਮ ਬਿਨਵਤਾ ਪੂਛਤ; ਕਹ ਜੀਉ ਪਾਇਆ ॥
gur charan laag. ham binavataa poochhat; keh jeeo paaeaa |
ਪਦ ਅਰਥ ਗੁਰ ਚਰਣ ਲਾਗਿ = ਆਪਣੇ ਸਤਿਗੁਰੂ ਦੀ ਚਰਨੀਂ ਪੈ ਕੇ। ਬਿਨਵਤਾ = ਬੇਨਤੀ ਕਰਦਾ ਹਾਂ। ਕਹ = ਕਾਹਦੇ ਲਈ? ਜੀ = ਜੀਵ। ਉਪਾਇਆ = ਪੈਦਾ ਕੀਤਾ ਜਾਂਦਾ ਹੈ।
ਕਵਨ ਕਾਜਿ ਜਗੁ ਉਪਜੈ ਬਿਨਸੈ; ਕਹਹੁ ਮੋਹਿ ਸਮਝਾਇਆ ॥੧॥
kavan kaaj jag upajai binasai; kahahu mohi samajhaaeaa |1|
ਪਦ ਅਰਥ ਕਵਨ ਕਾਜਿ = ਕਿਸ ਕੰਮ ਕਰਕੇ? ਉਪਜੈ = ਪੈਦਾ ਹੁੰਦਾ। ਮੋਹਿ = ਮੈਨੂੰ ॥੧॥
ਦੇਵ ਕਰਹੁ ਦਇਆ. ਮੋਹਿ ਮਾਰਗਿ ਲਾਵਹੁ; ਜਿਤੁ ਭੈ ਬੰਧਨ ਤੂਟੈ ॥
dev karahu deaa. mohi maarag laavahu; jit bhai bandhan toottai |
ਪਦ ਅਰਥ ਦੇਵ = ਹੇ ਗੁਰਦੇਵ! ਹੇ ਸਤਿਗੁਰੂ! ਮਾਰਗਿ = (ਸਿੱਧੇ) ਰਸਤੇ ਉਤੇ। ਜਿਤੁ = ਜਿਸ ਰਾਹ ਉੱਤੇ ਤੁਰਿਆਂ। ਭੈ = ਜਗਤ ਦਾ ਡਰ। ਬੰਧਨ = ਮਾਇਆ ਵਾਲੇ ਜਕੜ। ਤੂਟੈ = ਟੁੱਟ ਜਾਣ।
ਜਨਮ ਮਰਨ ਦੁਖ ਫੇੜ ਕਰਮ; ਸੁਖ ਜੀਅ, ਜਨਮ ਤੇ ਛੂਟੈ ॥੧॥ ਰਹਾਉ ॥
janam maran dukh ferr karam; sukh jeea, janam te chhoottai |1| rahaau |
ਪਦ ਅਰਥ ਜੀਅ = ਜੀਵ ਦੇ। ਫੇੜ ਕਰਮ = ਕੀਤੇ ਕਰਮਾਂ (ਅਨੁਸਾਰ)। ਜੀਅ ਫੇੜ ਕਰਮ = ਜੀਵ ਦੇ ਕੀਤੇ ਕਰਮਾਂ ਅਨੁਸਾਰ। ਜਨਮ ਮਰਨ ਦੁਖ ਸੁਖ = ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਸੁਖ-ਦੁੱਖ, ਸਾਰੀ ਉਮਰ ਦੇ ਜੰਜਾਲ। ਜਨਮ ਤੇ = ਜਨਮ ਤੋਂ ਹੀ, ਮੂਲੋਂ ਹੀ, ਉੱਕੇ ਹੀ। ਛੂਟੈ = ਮੁੱਕ ਜਾਣ ॥੧॥ ਰਹਾਉ ॥
ਮਾਇਆ ਫਾਸ. ਬੰਧ ਨਹੀ ਫਾਰੈ; ਅਰੁ ਮਨ ਸੁੰਨਿ. ਨ ਲੂਕੇ ॥
maaeaa faas. bandh nahee faarai; ar man sun. na looke |
ਪਦ ਅਰਥ ਫਾਸ = ਫਾਹੀਆਂ। ਬੰਧ = ਬੰਧਨ। ਫਾਰੈ = ਪਾੜਦਾ, ਮੁਕਾਉਂਦਾ। ਅਰੁ = ਅਤੇ। ਸੁੰਨਿ = ਸੁੰਞ ਵਿਚ, ਅਫੁਰ ਅਵਸਥਾ ਵਿਚ, ਉਸ ਅਵਸਥਾ ਵਿਚ ਜਿੱਥੇ ਮਾਇਆ ਦੇ ਫੁਰਨੇ ਪੈਦਾ ਨ ਹੋਣ। ਨ ਲੂਕੇ = ਲੁਕਦਾ ਨਹੀਂ, ਟਿਕਦਾ ਨਹੀਂ, ਆਸਰਾ ਨਹੀਂ ਲੈਂਦਾ।
ਆਪਾ ਪਦੁ ਨਿਰਬਾਣੁ. ਨ ਚੀਨੑਿਆ; ਇਨ ਬਿਧਿ. ਅਭਿਉ ਨ ਚੂਕੇ ॥੨॥
aapaa pad nirabaan. na cheenaa; in bidh. abhiau na chooke |2|
ਪਦ ਅਰਥ ਆਪਾ ਪਦੁ = ਆਪਣਾ ਅਸਲਾ। ਨਿਰਬਾਣੁ = ਵਾਸ਼ਨਾ-ਰਹਿਤ। ਚੀਨ੍ਹ੍ਹਿਆ = ਪਛਾਣਿਆ। ਇਨ ਬਿਧਿ = ਇਹਨੀਂ ਕਰਨੀਂ। ਅਭਿਉ = {ਅ-ਭਿਉ} ਨਾਹ ਭਿੱਜਣ ਵਾਲੀ ਅਵਸਥਾ, ਕੋਰਾਪਨ ॥੨॥
ਕਹੀ ਨ ਉਪਜੈ. ਉਪਜੀ ਜਾਣੈ; ਭਾਵ ਅਭਾਵ ਬਿਹੂਣਾ ॥
kahee na upajai. upajee jaanai; bhaav abhaav bihoonaa |
ਪਦ ਅਰਥ ਕਹੀ ਨ = ਕਿਤੇ ਭੀ ਨਹੀਂ, ਕਹੀਂ ਨ, (ਪ੍ਰਭੂ ਤੋਂ ਵੱਖਰੀ) ਕਿਤੇ ਭੀ ਨਹੀਂ। ਉਪਜੀ ਜਾਣੈ = (ਪ੍ਰਭੂ ਤੋਂ ਵੱਖਰੀ) ਪੈਦਾ ਹੋਈ ਸਮਝਦਾ ਹੈ, (ਪ੍ਰਭੂ ਤੋਂ ਵੱਖਰੀ) ਹਸਤੀ ਵਾਲਾ ਸਮਝਦਾ ਹੈ। ਬਿਹੂਣਾ = ਸੱਖਣਾ, ਸੁੰਞਾ। ਭਾਵ ਅਭਾਵ ਬਿਹੂਣਾ = ਚੰਗੇ ਮੰਦੇ ਖ਼ਿਆਲਾਂ ਦੀ ਪਰਖ ਕਰਨ ਤੋਂ ਸੱਖਣਾ।
ਉਦੈ ਅਸਤ ਕੀ ਮਨ ਬੁਧਿ ਨਾਸੀ; ਤਉ ਸਦਾ ਸਹਜਿ ਲਿਵ ਲੀਣਾ ॥੩॥
audai asat kee man budh naasee; tau sadaa sehaj liv leenaa |3|
ਪਦ ਅਰਥ ਉਦੈ = ਜੰਮਣਾ, ਜਨਮ। ਅਸਤ = ਡੁੱਬ ਜਾਣਾ, ਮੌਤ। ਮਨ ਬੁਧਿ = ਮਨ ਦੀ ਮੱਤ। ਉਦੈ......ਬੁਧਿ = ਮਨ ਦੀ ਉਦੇ ਅਸਤ ਵਾਲੀ ਮੱਤ, ਮਨ ਦੀ ਉਹ ਮੱਤ ਜੋ ਉਦੇ ਅਸਤ ਵਿਚ ਪਾਣ ਵਾਲੀ ਹੈ, ਮਨ ਦੀ ਉਹ ਮੱਤ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ। ਨਾਸੀ = (ਜਦੋਂ) ਨਾਸ ਹੁੰਦੀ ਹੈ। ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ ॥੩॥
ਜਿਉ ਪ੍ਰਤਿਬਿੰਬੁ, ਬਿੰਬ ਕਉ ਮਿਲੀ ਹੈ; ਉਦਕ ਕੁੰਭੁ ਬਿਗਰਾਨਾ ॥
jiau pratibinb, binb kau milee hai; udak kunbh bigaraanaa |
ਪਦ ਅਰਥ ਪ੍ਰਤਿਬਿੰਬੁ = {Skt. प्रतिबिन्ब = reflection, an image} ਅਕਸ। ਬਿੰਬ = Skt. बिन्ब = An object compared. प्रतिबिन्ब = An object to which a बिन्ब is compared} ਜਿਸ ਵਿਚ ਅਕਸ ਦਿੱਸਦਾ ਹੈ, ਸ਼ੀਸ਼ਾ ਜਾਂ ਪਾਣੀ। ਉਦਕ ਕੁੰਭੁ = ਪਾਣੀ ਦਾ ਭਰਿਆ ਹੋਇਆ ਘੜਾ। ਬਿਗਰਾਨਾ = ਟੁੱਟਦਾ ਹੈ।
ਕਹੁ ਕਬੀਰ. ਐਸਾ ਗੁਣ ਭ੍ਰਮੁ ਭਾਗਾ; ਤਉ ਮਨੁ ਸੁੰਨਿ ਸਮਾਨਾਂ ॥੪॥੧॥
kahu kabeer. aisaa gun bhram bhaagaa; tau man sun samaanaan |4|1|
ਪਦ ਅਰਥ ਗੁਣ = ਰੱਸੀ। ਗੁਣ ਭ੍ਰਮੁ = ਰੱਸੀ ਦਾ ਭੁਲੇਖਾ, ਰੱਸੀ ਦੇ ਸੱਪ ਦਿੱਸਣ ਦਾ ਭੁਲੇਖਾ (ਇਹ ਭੁਲੇਖਾ ਕਿ ਇਹ ਦਿੱਸਦਾ ਜਗਤ ਪਰਮਾਤਮਾ ਨਾਲੋਂ ਕੋਈ ਵੱਖਰੀ ਹਸਤੀ ਹੈ)। ਤਉ = ਤਦੋਂ। ਸੁੰਨਿ = ਅਫੁਰ ਪ੍ਰਭੂ ਵਿਚ ॥੪॥੧॥