ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but one God. True is his name and creative His personality, Immortal in form. Unborn and self illumined. By Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ, ਉਸ ਦੀ ਵਿਅਕਤੀ, ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
SikhNet (Spanish)Por la Gracia del Único Ser Supremo, el Eterno, el Todo Prevaleciente, el Purusha, el Creador, sin Miedo, sin Enojo, más allá del
ਰਾਗੁ ਆਸਾ ਬਾਣੀ ਭਗਤਾ ਕੀ ॥
raag aasaa baanee bhagataa kee |
Sant Singh KhalsaRaag Aasaa, The Word Of The Devotees:
Manmohan SinghAsa Measure. The hymns of the saints:
Manmohan Singh (Punjabi)ਆਸਾ ਰਾਗ। ਸਾਧੂਆਂ ਦੇ ਸ਼ਬਦ।
SikhNet (Spanish)Tiempo, No Encarnado, Auto Existente, Iluminador, por la Gracia del Verdadero Guru.
ਕਬੀਰ ਜੀਉ. ਨਾਮਦੇਉ ਜੀਉ. ਰਵਿਦਾਸ ਜੀਉ ॥
kabeer jeeo. naamadeo jeeo. ravidaas jeeo |
Sant Singh KhalsaKabeer, Naam Dayv And Ravi Daas.
Manmohan SinghReverend Kabir, Namdev and Ravidas.
Manmohan Singh (Punjabi)ਪੂਜਯ ਕਬੀਰ, ਨਾਮ ਦੇਵ ਅਤੇ ਰਵਿਦਾਸ ਜੀ।
SikhNet (Spanish)Rag Asa, Versos de los Bhaktas Kabir, Nam Dev y Ravi Das
ਆਸਾ ਸ੍ਰੀ ਕਬੀਰ ਜੀਉ ॥
aasaa sree kabeer jeeo |
Sant Singh KhalsaAasaa, Kabeer Jee:
Manmohan SinghAsa of sire venerable Kabir;
Manmohan Singh (Punjabi)ਆਸਾ, ਮਹਾਰਾਜ ਮਾਣਨੀਯ ਕਬੀਰ ਜੀ।
SikhNet (Spanish)Asa Siri Kabir yi
ਗੁਰ ਚਰਣ ਲਾਗਿ. ਹਮ ਬਿਨਵਤਾ ਪੂਛਤ; ਕਹ ਜੀਉ ਪਾਇਆ ॥
gur charan laag. ham binavataa poochhat; keh jeeo paaeaa |
Sant Singh KhalsaFalling at the Feet of the Guru, I pray, and ask Him, "Why was man created?
Manmohan SinghFalling at my Guru's feet, I supplication and ask him, why was the man created.
Manmohan Singh (Punjabi)ਆਪਣੇ ਗੁਰਾਂ ਦੇ ਪੈਰੀਂ ਪੈ ਕੇ, ਮੈਂ ਬੇਨਤੀ ਕਰਦਾ ਤੇ ਪੁਛਦਾ ਹਾਂ ਕਿ ਇਨਸਾਨ ਕਿਉਂ ਪੈਦਾ ਕੀਤਾ ਗਿਆ ਹੈ?
Fareedkot Teekaਹੇ ਗੁਰੋਂ! ਮੈਂ ਆਪ ਕੇ ਚਰਣੋ ਮੇਂ ਲਗ ਕਰ ਬਿਨਤੀ ਕਰ ਕੇ ਪੂਛਤਾ ਹੂੰ ਕਿ ਜੀਵ ਪਰਲੈ ਮਾਇਆ ਮੇਂ ਸੁਸਪਤੀ ਵਤ ਲੀਨ ਹੂਏ ਹੂਏ ਕੋ (ਕਹ) ਕਿਸ ਵਾਸਤੇ ਉਪਾਇਆ, ਭਾਵ ਆਵਰ, ਭਾਵ ਅਰਥਾਤ ਸਰੀਰ ਕਾ ਸੰਬੰਧ ਕਿਉਂ ਹੂਆ॥
Prof. Sahib Singhਮੈਂ ਆਪਣੇ ਗੁਰੂ ਦੀ ਚਰਨੀਂ ਲੱਗ ਕੇ ਬੇਨਤੀ ਕਰਦਾ ਹਾਂ ਤੇ ਪੁੱਛਦਾ ਹਾਂ-ਹੇ ਗੁਰੂ! ਮੈਨੂੰ ਇਹ ਗੱਲ ਸਮਝਾ ਕੇ ਦੱਸ ਕਿ ਜੀਵ ਕਾਹਦੇ ਲਈ ਪੈਦਾ ਕੀਤਾ ਜਾਂਦਾ ਹੈ,ਪਦ ਅਰਥ ਗੁਰ ਚਰਣ ਲਾਗਿ = ਆਪਣੇ ਸਤਿਗੁਰੂ ਦੀ ਚਰਨੀਂ ਪੈ ਕੇ। ਬਿਨਵਤਾ = ਬੇਨਤੀ ਕਰਦਾ ਹਾਂ। ਕਹ = ਕਾਹਦੇ ਲਈ? ਜੀ = ਜੀਵ। ਉਪਾਇਆ = ਪੈਦਾ ਕੀਤਾ ਜਾਂਦਾ ਹੈ।
SikhNet (Spanish)Cayendo a los Pies del Guru, rezo y pregunto, ¿por qué el hombre fue creado,
ਕਵਨ ਕਾਜਿ ਜਗੁ ਉਪਜੈ ਬਿਨਸੈ; ਕਹਹੁ ਮੋਹਿ ਸਮਝਾਇਆ ॥੧॥
kavan kaaj jag upajai binasai; kahahu mohi samajhaaeaa |1|
Sant Singh KhalsaWhat deeds cause the world to come into being, and be destroyed? Tell me, that I may understand." ||1||
Manmohan SinghWhat deeds make man come and go? Tell and explain it to me.
Manmohan Singh (Punjabi)ਜਿਹੜੇ ਅਮਲਾਂ ਕਾਰਨ ਬੰਦੇ ਨੂੰ ਆਉਣਾ ਤੇ ਜਾਣਾ ਪੈਂਦਾ ਹੈ, ਮੈਨੂੰ ਇਸ ਦੀ ਵਿਆਖਿਆ ਕਰਕੇ ਦੱਸੋ।
Fareedkot Teekaਅਰ ਕਿਸ ਵਾਸਤੇ ਸੰਸਾਰ ਉਪਜਤਾ ਬਿਨਸਤਾ ਹੈ, ਏਹ ਭੀ ਮੁਝੇ ਸਮਝਾਇ ਕਰ ਕਹੋ॥੧॥
Prof. Sahib Singhਤੇ ਕਿਸ ਕਾਰਨ ਜਗਤ ਜੰਮਦਾ ਮਰਦਾ ਰਹਿੰਦਾ ਹੈ (ਭਾਵ, ਜੀਵ ਨੂੰ ਮਨੁੱਖਾ-ਜਨਮ ਦੇ ਮਨੋਰਥ ਦੀ ਸੂਝ ਗੁਰੂ ਤੋਂ ਹੀ ਪੈ ਸਕਦੀ ਹੈ) ॥੧॥ਪਦ ਅਰਥ ਕਵਨ ਕਾਜਿ = ਕਿਸ ਕੰਮ ਕਰਕੇ? ਉਪਜੈ = ਪੈਦਾ ਹੁੰਦਾ। ਮੋਹਿ = ਮੈਨੂੰ ॥੧॥
SikhNet (Spanish)por qué el mundo va y viene? Por favor, haz que entienda esto. (1)
ਦੇਵ ਕਰਹੁ ਦਇਆ. ਮੋਹਿ ਮਾਰਗਿ ਲਾਵਹੁ; ਜਿਤੁ ਭੈ ਬੰਧਨ ਤੂਟੈ ॥
dev karahu deaa. mohi maarag laavahu; jit bhai bandhan toottai |
Sant Singh KhalsaO Divine Guru, please, show Mercy to me, and place me on the right path, by which the bonds of fear may be cut away.
Manmohan SinghO Divine Guru, show mercy unto me and put me on the right track by which my bonds of fear may be cut.
Manmohan Singh (Punjabi)ਹੇ ਰੱਬ-ਰੂਪ ਗੁਰੂ ਜੀ, ਮੇਰੇ ਤੇ ਰਹਿਮ ਧਾਰੋ ਅਤੇ ਮੈਨੂੰ ਠੀਕ ਰਸਤੇ ਪਾਓ ਜਿਸ ਦੁਆਰਾ ਮੇਰੇ ਡਰ ਦੇ ਜ਼ੰਜੀਰ ਕੱਟੇ ਜਾਣ।
Fareedkot Teekaਹੇ ਦੇਵ! ਦਇਆ ਕਰ ਕੇ ਮੈਨੂੰ ਉਸ ਰਸਤੇ ਪਾਓ ਜਿਸ ਕਰ ਭੈਦਾਇਕ ਬੰਧਨ ਟੂਟ ਜਾਵੇਂ॥☬ਤੀਨ ਪ੍ਰਸ਼ਨ ਹੂਏ ਪ੍ਰਿਥਮੇਂ ਦੂਸਰੇ ਪ੍ਰਸ਼ਨ ਕਾ ਉੱਤਰ ਕਹਤੇ ਹੈਂ:
Prof. Sahib Singhਹੇ ਗੁਰਦੇਵ! ਮੇਰੇ ਉੱਤੇ ਮਿਹਰ ਕਰ, ਮੈਨੂੰ (ਜ਼ਿੰਦਗੀ ਦੇ ਸਹੀ) ਰਸਤੇ ਉੱਤੇ ਪਾ, ਜਿਸ ਰਾਹ ਤੇ ਤੁਰਿਆਂ ਮੇਰੇ ਦੁਨੀਆ ਵਾਲੇ ਸਹਮ ਤੇ ਮਾਇਆ ਵਾਲੇ ਜਕੜ ਟੁਟ ਜਾਣ,ਪਦ ਅਰਥ ਦੇਵ = ਹੇ ਗੁਰਦੇਵ! ਹੇ ਸਤਿਗੁਰੂ! ਮਾਰਗਿ = (ਸਿੱਧੇ) ਰਸਤੇ ਉਤੇ। ਜਿਤੁ = ਜਿਸ ਰਾਹ ਉੱਤੇ ਤੁਰਿਆਂ। ਭੈ = ਜਗਤ ਦਾ ਡਰ। ਬੰਧਨ = ਮਾਇਆ ਵਾਲੇ ਜਕੜ। ਤੂਟੈ = ਟੁੱਟ ਜਾਣ।
SikhNet (Spanish)Oh Guru Divino, muéstrame Tu Misericordia y guíame en Tu Sendero para que las amarras del miedo me sean abolidas
ਜਨਮ ਮਰਨ ਦੁਖ ਫੇੜ ਕਰਮ; ਸੁਖ ਜੀਅ, ਜਨਮ ਤੇ ਛੂਟੈ ॥੧॥ ਰਹਾਉ ॥
janam maran dukh ferr karam; sukh jeea, janam te chhoottai |1| rahaau |
Sant Singh KhalsaThe pains of birth and death come from past actions and karma; peace comes when the soul finds release from reincarnation. ||1||Pause||
Manmohan SinghThe pain of birth and death results from the deeds done and comfort comes when the soul is released from coming and going. Pause.
Manmohan Singh (Punjabi)ਜੰਮਣ ਅਤੇ ਮਰਨ ਦੀ ਪੀੜ ਕੀਤੇ ਹੋਏ ਅਮਲਾਂ ਤੋਂ ਉਤਪੰਨ ਹੁੰਦੀ ਹੈ ਅਤੇ ਆਰਾਮ, ਜੀਵ ਦੇ ਆਉਣ ਤੇ ਜਾਣ ਤੋਂ ਖਲਾਸੀ ਪਾਉਣ ਤੋਂ ਪ੍ਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਹੇ ਭਾਈ! ਜਨਮ ਮਰਨ ਕਾ ਜੋ ਦੁਖੁ ਹੈ, ਸੋ (ਫੇੜ ਕਰਮ) ਕੀਏ ਹੂਏ ਕਰਮੋਂ ਕਾ ਫਲ੍ਹ ਹੈ। ਅਰੁ ਸੁਖ ਜੀਵ ਕੋ ਤਬ ਹੋਇ ਜਬ ਜਨਮੋਂ ਸੇ ਛੂਟ ਜਾਇ ਵਾ ਸੁਖ ਤੋ ਜੀਵ ਪਾਸੋਂ ਜਨਮ ਕਾਲ ਤੇ ਹੀ ਛੂਟ ਗਏ ਹੈਂ॥੧॥ ਰਹਾਉ ॥☬ਪ੍ਰਿਥਮੇਂ ਪ੍ਰਸ਼ਨ ਕਾ ਉੱਤ੍ਰ:
Prof. Sahib Singhਮੇਰੇ ਪਿਛਲੇ ਕੀਤੇ ਕਰਮਾਂ ਅਨੁਸਾਰ ਮੇਰੀ ਜਿੰਦ ਦੇ ਸਾਰੀ ਉਮਰ ਦੇ ਜੰਜਾਲ ਉੱਕਾ ਹੀ ਮੁੱਕ ਜਾਣ ॥੧॥ ਰਹਾਉ ॥ਪਦ ਅਰਥ ਜੀਅ = ਜੀਵ ਦੇ। ਫੇੜ ਕਰਮ = ਕੀਤੇ ਕਰਮਾਂ (ਅਨੁਸਾਰ)। ਜੀਅ ਫੇੜ ਕਰਮ = ਜੀਵ ਦੇ ਕੀਤੇ ਕਰਮਾਂ ਅਨੁਸਾਰ। ਜਨਮ ਮਰਨ ਦੁਖ ਸੁਖ = ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਸੁਖ-ਦੁੱਖ, ਸਾਰੀ ਉਮਰ ਦੇ ਜੰਜਾਲ। ਜਨਮ ਤੇ = ਜਨਮ ਤੋਂ ਹੀ, ਮੂਲੋਂ ਹੀ, ਉੱਕੇ ਹੀ। ਛੂਟੈ = ਮੁੱਕ ਜਾਣ ॥੧॥ ਰਹਾਉ ॥
SikhNet (Spanish)y no tenga que pasar más por el dolor de nacimientos y muertes, de placeres y vicios, y las aflicciones de las criaturas nacidas de la matriz no se den más en mí. (1‑Pausa)
ਮਾਇਆ ਫਾਸ. ਬੰਧ ਨਹੀ ਫਾਰੈ; ਅਰੁ ਮਨ ਸੁੰਨਿ. ਨ ਲੂਕੇ ॥
maaeaa faas. bandh nahee faarai; ar man sun. na looke |
Sant Singh KhalsaThe mortal does not break free from the bonds of the noose of Maya, and he does not seek the shelter of the profound, absolute Lord.
Manmohan SinghMan bursts (breaks) not the entanglements of mammon's noose and therefore seeks not shelter in the Profound Lord.
Manmohan Singh (Punjabi)ਇਨਸਾਨ ਮੋਹਣੀ, ਦੀ ਫਾਹੀ ਦੇ ਜੂੜ ਨਹੀਂ ਵੱਢਦਾ ਅਤੇ ਇਸ ਲਈ ਉਹ ਅਫੁਰ ਸਾਹਿਬ ਦੀ ਪਨਾਹ ਨਹੀਂ ਲੈਂਦਾ।
Fareedkot Teekaਜਬ ਤਕ ਮਨ ਅਫੁਰ ਬ੍ਰਹਮ ਮੇਂ ਨਹੀਂ ਲੁਕਤਾ ਔਰ ਮਾਯਾ ਕੇ ਫਾਸੀ ਰੂਪ ਬੰਧਨੋਂ ਕੋ ਨਹੀਂ ਫਾੜਤਾ ਅਰਥਾਤ ਦੂਰ ਨਹੀਂ ਕਰਤਾ॥
Prof. Sahib Singhਹੇ ਮੇਰੇ ਗੁਰਦੇਵ! ਮੇਰਾ ਮਨ (ਆਪਣੇ ਗਲੋਂ) ਮਾਇਆ ਦੀਆਂ ਫਾਹੀਆਂ ਤੇ ਬੰਧਨ ਤੋੜਦਾ ਨਹੀਂ, ਨਾਹ ਹੀ ਇਹ (ਮਾਇਆ ਦੇ ਪ੍ਰਭਾਵ ਤੋਂ ਬਚਣ ਲਈ) ਅਫੁਰ ਪ੍ਰਭੂ ਵਿਚ ਜੁੜਦਾ ਹੈ।ਪਦ ਅਰਥ ਫਾਸ = ਫਾਹੀਆਂ। ਬੰਧ = ਬੰਧਨ। ਫਾਰੈ = ਪਾੜਦਾ, ਮੁਕਾਉਂਦਾ। ਅਰੁ = ਅਤੇ। ਸੁੰਨਿ = ਸੁੰਞ ਵਿਚ, ਅਫੁਰ ਅਵਸਥਾ ਵਿਚ, ਉਸ ਅਵਸਥਾ ਵਿਚ ਜਿੱਥੇ ਮਾਇਆ ਦੇ ਫੁਰਨੇ ਪੈਦਾ ਨ ਹੋਣ। ਨ ਲੂਕੇ = ਲੁਕਦਾ ਨਹੀਂ, ਟਿਕਦਾ ਨਹੀਂ, ਆਸਰਾ ਨਹੀਂ ਲੈਂਦਾ।
SikhNet (Spanish)Hasta que uno corta las amarras de Maya y se refugia en el Señor Absoluto,
ਆਪਾ ਪਦੁ ਨਿਰਬਾਣੁ. ਨ ਚੀਨੑਿਆ; ਇਨ ਬਿਧਿ. ਅਭਿਉ ਨ ਚੂਕੇ ॥੨॥
aapaa pad nirabaan. na cheenaa; in bidh. abhiau na chooke |2|
Sant Singh KhalsaHe does not realize the dignity of the self, and Nirvaanaa; because of this, his doubt does not depart. ||2||
Manmohan SinghHe realises not the dignity of self and salvation, and in this way his doubt departs not.
Manmohan Singh (Punjabi)ਉਹ ਆਪਣੇ ਆਪੇ ਅਤੇ ਮੋਖਸ਼ ਦੇ ਮਰਤਬੇ ਨੂੰ ਅਨੁਭਵ ਨਹੀਂ ਕਰਦਾ। ਇਸ ਤਰੀਕੇ ਨਾਲ ਉਸ ਦਾ ਸੰਦੇਹ ਦੂਰ ਨਹੀਂ ਹੁੰਦਾ।
Fareedkot Teeka(ਨਿਰਬਾਣੁ) ਦੁਖ ਸੇ ਰਹਿਤ (ਆਪਾ ਪਦੁ) ਆਤਮਾ ਕੋ ਨਹੀਂ ਜਾਨਾ, ਇਨ ਬਿਧੀਓਂ ਸੇ ਅਭੈ ਹੋਨਾ ਥਾ ਕਿੰਤੂ ਨ ਹੂਆ, (ਚੂਕੇ) ਭੂਲ ਗ੍ਯਾ ਹੈ। ਅਰੁ ਇਸੀ ਤੇ ਮਨੁ ਅਫੁਰ ਬ੍ਰਹਮ ਕੇ ਸਾਥ ਅਭੇਦੁ ਨਾ ਹੂਆ, ਇਸੀ ਤੇ ਸਰੀਰ ਮੇਂ ਜੀਉ ਪਾਯਾ ਹੈ॥੨॥☬ਤੀਸਰੇ ਪ੍ਰਸ਼ਨ ਕਾ ਉੱਤ੍ਰ:
Prof. Sahib Singhਮੇਰੇ ਇਸ ਮਨ ਨੇ ਆਪਣੇ ਵਾਸ਼ਨਾ-ਰਹਿਤ ਅਸਲੇ ਦੀ ਪਛਾਣ ਨਹੀਂ ਕੀਤੀ, ਤੇ ਇਹਨੀਂ ਗੱਲੀਂ ਇਸ ਦਾ ਕੋਰਾ-ਪਨ ਦੂਰ ਨਹੀਂ ਹੋਇਆ ॥੨॥ਪਦ ਅਰਥ ਆਪਾ ਪਦੁ = ਆਪਣਾ ਅਸਲਾ। ਨਿਰਬਾਣੁ = ਵਾਸ਼ਨਾ-ਰਹਿਤ। ਚੀਨ੍ਹ੍ਹਿਆ = ਪਛਾਣਿਆ। ਇਨ ਬਿਧਿ = ਇਹਨੀਂ ਕਰਨੀਂ। ਅਭਿਉ = {ਅ-ਭਿਉ} ਨਾਹ ਭਿੱਜਣ ਵਾਲੀ ਅਵਸਥਾ, ਕੋਰਾਪਨ ॥੨॥
SikhNet (Spanish)uno no conoce el ser interior, ni el Estado de Nirvana y tampoco es liberado de la duda. (2)
ਕਹੀ ਨ ਉਪਜੈ. ਉਪਜੀ ਜਾਣੈ; ਭਾਵ ਅਭਾਵ ਬਿਹੂਣਾ ॥
kahee na upajai. upajee jaanai; bhaav abhaav bihoonaa |
Sant Singh KhalsaThe soul is not born, even though he thinks it is born; it is free from birth and death.
Manmohan SinghThe soul is never born, though man thinks it is born, it is free from birth and death.
Manmohan Singh (Punjabi)ਆਤਮਾ ਕਦੇ ਭੀ ਨਹੀਂ ਜੰਮਦੀ, ਭਾਵੇਂ ਬੰਦੇ ਸਮਝਦੇ ਹਨ ਕਿ ਇਹ ਪੈਦਾ ਹੁੰਦੀ ਹੈ। ਇਹ ਜੰਮਣ ਤੇ ਮਰਨ ਤੋਂ ਰਹਿਤ ਹੈ।
Fareedkot Teekaਜੋ ਸ੍ਰਿਸ੍ਟੀ ਕਭੀ ਉਤਪੰਨ ਨਹੀਂ ਭਈ ਹੈ ਤਿਸ ਕੋ ਉਤਪੰਨ ਭਈ ਜਾਨਤਾ ਹੈ। ਗੁਰੋਂ ਦੀ ਕਹੀ ਹੂਈ ਸਿਖ੍ਯਾ ਰਿਦੈ ਮੇਂ ਪ੍ਰਗਟ, ਭਾਵ ਨਿਹਚੇ ਨਹੀਂ ਹੋਤੀ ਅਰੁ ਮਨ ਕੀ ਉਪਜੀ ਕੋ ਸ੍ਰੇਸ੍ਟ ਜਾਨਤਾ ਹੈ। (ਭਾਉ ਅਭਾਉ) ਧਰਮ ਅਧਰਮ ਸੇ (ਬਿਹੂਣਾ) ਰਹਿਤ ਹੈ ਗੁਰ ਸਿਖ੍ਯਾ ਕੇ ਭਾਵ ਸੇ ਅਰੁ ਮਨਮਤ ਕੇ ਅਭਾਉ ਸੇ ਰਹਤ ਹੈ। ਇਸੀ ਤੇ ਜੀਵ ਕੇ ਭੈਦਾਇਕ ਬੰਧਨ ਤੂਟਤੇ ਨਹੀਂ ਹੈਂ॥
Prof. Sahib Singhਹੇ ਗੁਰਦੇਵ! ਮੇਰਾ ਮਨ, ਜੋ ਚੰਗੇ ਮੰਦੇ ਖ਼ਿਆਲਾਂ ਦੀ ਪਰਖ ਕਰਨ ਦੇ ਅਸਮਰੱਥ ਸੀ, ਇਸ ਜਗਤ ਨੂੰ-ਜੋ ਕਿਸੇ ਹਾਲਤ ਵਿਚ ਭੀ ਪ੍ਰਭੂ ਤੋਂ ਵੱਖਰਾ ਟਿਕ ਨਹੀਂ ਸਕਦਾ-ਉਸ ਤੋਂ ਵੱਖਰੀ ਹਸਤੀ ਵਾਲਾ ਸਮਝਦਾ ਰਿਹਾ ਹੈ।ਪਦ ਅਰਥ ਕਹੀ ਨ = ਕਿਤੇ ਭੀ ਨਹੀਂ, ਕਹੀਂ ਨ, (ਪ੍ਰਭੂ ਤੋਂ ਵੱਖਰੀ) ਕਿਤੇ ਭੀ ਨਹੀਂ। ਉਪਜੀ ਜਾਣੈ = (ਪ੍ਰਭੂ ਤੋਂ ਵੱਖਰੀ) ਪੈਦਾ ਹੋਈ ਸਮਝਦਾ ਹੈ, (ਪ੍ਰਭੂ ਤੋਂ ਵੱਖਰੀ) ਹਸਤੀ ਵਾਲਾ ਸਮਝਦਾ ਹੈ। ਬਿਹੂਣਾ = ਸੱਖਣਾ, ਸੁੰਞਾ। ਭਾਵ ਅਭਾਵ ਬਿਹੂਣਾ = ਚੰਗੇ ਮੰਦੇ ਖ਼ਿਆਲਾਂ ਦੀ ਪਰਖ ਕਰਨ ਤੋਂ ਸੱਖਣਾ।
SikhNet (Spanish)Eso que no es, él debería de saber que es y quitarse de las distinciones del ser y del no ser, del nacimiento y de la muerte.
ਉਦੈ ਅਸਤ ਕੀ ਮਨ ਬੁਧਿ ਨਾਸੀ; ਤਉ ਸਦਾ ਸਹਜਿ ਲਿਵ ਲੀਣਾ ॥੩॥
audai asat kee man budh naasee; tau sadaa sehaj liv leenaa |3|
Sant Singh KhalsaWhen the mortal gives up his ideas of birth and death, he remains constantly absorbed in the Lord's Love. ||3||
Manmohan SinghWhen man's idea of birth and death departs then, he, ever remains absorbed in Lord's love.
Manmohan Singh (Punjabi)ਜਦ ਇਨਸਾਨ ਦਾ ਜੰਮਣ ਤੇ ਮਰਨ ਦਾ ਖਿਆਲ ਦੂਰ ਹੋ ਜਾਂਦਾ ਹੈ, ਤਦ ਉਹ ਸਦੀਵ ਹੀ ਪ੍ਰਭੂ ਦੀ ਪ੍ਰੀਤ ਅੰਦਰ ਸਮਾਇਆ ਰਹਿੰਦਾ ਹੈ।
Fareedkot Teekaਜਬ ਸੂਰਜ ਚੜੇ ਸੇ ਉਤਰਨੇ ਤਕ ਕੇ ਜਾਵਤ ਪਦਾਰਥ ਹੈਂ, ਤਿਨ ਕੀ ਮਨ ਸੇ ਜਬ ਭੋਗ ਬੁਧਿ ਨਸਟ ਹੋ ਗਈ ਵਾ ਉਦੈ ਅਸਤ ਜਨਮ ਮਰਨ ਕੀ ਬੁਧਿ ਨਾਸ ਹੋ ਗਈ, ਤਬ ਸਦਾ ਨਿਤ ਬ੍ਰਹਮ ਮੇਂ ਲੀਨ ਹੋਤਾ ਹੈ॥
Prof. Sahib Singh(ਪਰ ਤੇਰੀ ਮਿਹਰ ਨਾਲ ਜਦੋਂ ਤੋਂ) ਮੇਰੇ ਮਨ ਦੀ ਉਹ ਮੱਤ ਨਾਸ ਹੋਈ ਹੈ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ, ਤਾਂ ਹੁਣ ਸਦਾ ਇਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੩॥ਪਦ ਅਰਥ ਉਦੈ = ਜੰਮਣਾ, ਜਨਮ। ਅਸਤ = ਡੁੱਬ ਜਾਣਾ, ਮੌਤ। ਮਨ ਬੁਧਿ = ਮਨ ਦੀ ਮੱਤ। ਉਦੈ......ਬੁਧਿ = ਮਨ ਦੀ ਉਦੇ ਅਸਤ ਵਾਲੀ ਮੱਤ, ਮਨ ਦੀ ਉਹ ਮੱਤ ਜੋ ਉਦੇ ਅਸਤ ਵਿਚ ਪਾਣ ਵਾਲੀ ਹੈ, ਮਨ ਦੀ ਉਹ ਮੱਤ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ। ਨਾਸੀ = (ਜਦੋਂ) ਨਾਸ ਹੁੰਦੀ ਹੈ। ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ ॥੩॥
SikhNet (Spanish)Sólo así se podrá inmergir en la Paz del Equilibrio. (3)
ਜਿਉ ਪ੍ਰਤਿਬਿੰਬੁ, ਬਿੰਬ ਕਉ ਮਿਲੀ ਹੈ; ਉਦਕ ਕੁੰਭੁ ਬਿਗਰਾਨਾ ॥
jiau pratibinb, binb kau milee hai; udak kunbh bigaraanaa |
Sant Singh KhalsaAs the reflection of an object blends in the water when the pitcher is broken,
Manmohan SinghAs, when pitcher breaks, the reflection in the water, blends with the object,
Manmohan Singh (Punjabi)ਜਿਸ ਤਰ੍ਹਾਂ ਜਦ ਘੜਾ ਟੁੱਟ ਜਾਂਦਾ ਹੈ ਅਤੇ ਪਾਣੀ ਵਿਚਲਾ ਅਕਸ ਵਸਤੂ ਨਾਲ ਅਭੇਦ ਹੋ ਜਾਂਦਾ ਹੈ,
Fareedkot Teeka(ਕੁੰਭੁ) ਘੜੇ ਮੇਂ (ਉਦਕ) ਜਲ ਹੈ, ਸੋ ਜਬ ਬਿਗਰ ਗ੍ਯਾ ਘੜਾ ਫੁਟ ਕਰ, ਭਾਵ ਡੁਲ ਗ੍ਯਾ। ਤਬ ਜੋ ਸੂਰਜ ਕਾ ਪ੍ਰਤੀਬਿੰਬੁ ਥਾ, ਸੋ ਬਿੰਬ ਸੂਰਜ ਮੇਂ ਮਿਲ ਗ੍ਯਾ। ਤੈਸੇ ਸਰੀਰੁ ਘਟੁ ਅੰਤਸਕਰਣੁ ਜਲ ਵਾ ਅੰਤਹਕਰਣੁ ਘਟੁ ਅਵਿਦ੍ਯਾ ਜਲ ਕਾ ਗ੍ਯਾਨ ਸੇ ਅਭਾਵ ਹੂਆ, ਤਬ ਜੀਵ ਬ੍ਰਹਮ ਮੇਂ ਅਭੇਦ ਹੋ ਗ੍ਯਾ ਅਰੁ ਭੈਦਾਇਕ ਬੰਧਨ ਤੂਟ ਗਏ॥
Prof. Sahib Singh(ਹੇ ਗੁਰਦੇਵ!) ਜਿਵੇਂ, ਜਦੋਂ ਪਾਣੀ ਨਾਲ ਭਰਿਆ ਹੋਇਆ ਘੜਾ ਟੁੱਟ ਜਾਂਦਾ ਹੈ ਤਾਂ (ਉਸ ਪਾਣੀ ਵਿਚ ਪੈਣ ਵਾਲਾ) ਅਕਸ ਪਾਣੀ ਨਾਲ ਹੀ ਮਿਲ ਜਾਂਦਾ ਹੈ (ਭਾਵ, ਜਿਵੇਂ ਪਾਣੀ ਅਤੇ ਅਕਸ ਦੀ ਹਸਤੀ ਉਸ ਘੜੇ ਵਿਚੋਂ ਮੁੱਕ ਜਾਂਦੀ ਹੈ),ਪਦ ਅਰਥ ਪ੍ਰਤਿਬਿੰਬੁ = {Skt. प्रतिबिन्ब = reflection, an image} ਅਕਸ। ਬਿੰਬ = Skt. बिन्ब = An object compared. प्रतिबिन्ब = An object to which a बिन्ब is compared} ਜਿਸ ਵਿਚ ਅਕਸ ਦਿੱਸਦਾ ਹੈ, ਸ਼ੀਸ਼ਾ ਜਾਂ ਪਾਣੀ। ਉਦਕ ਕੁੰਭੁ = ਪਾਣੀ ਦਾ ਭਰਿਆ ਹੋਇਆ ਘੜਾ। ਬਿਗਰਾਨਾ = ਟੁੱਟਦਾ ਹੈ।
SikhNet (Spanish)Así como la vasija se rompe y la reflexión en el agua se inmerge en el objeto reflejado,
ਕਹੁ ਕਬੀਰ. ਐਸਾ ਗੁਣ ਭ੍ਰਮੁ ਭਾਗਾ; ਤਉ ਮਨੁ ਸੁੰਨਿ ਸਮਾਨਾਂ ॥੪॥੧॥
kahu kabeer. aisaa gun bhram bhaagaa; tau man sun samaanaan |4|1|
Sant Singh Khalsasays Kabeer, just so virtue dispels doubt, and then the soul is absorbed in the profound, absolute Lord. ||4||1||
Manmohan Singhsimilarly, says Kabir, when through virtue doubt flees, then, the soul is absorbed in the Profound Lord.
Manmohan Singh (Punjabi)ਏਸੇ ਤਰ੍ਹਾਂ ਕਬੀਰ ਜੀ ਆਖਦੇ ਹਨ, ਜਦ ਨੇਕੀ ਦੇ ਰਾਹੀਂ ਸੰਦੇਹ ਦੌੜ ਜਾਂਦਾ ਹੈ, ਤਦ ਆਤਮਾ ਅਫੁਰ ਸੁਆਮੀ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਪੂਰਬੋਕਤ ਪ੍ਰਕਾਰ ਸੇ ਐਸਾ (ਗੁਣ) ਵਿਚਾਰਨੇ ਸੇ ਭ੍ਰਮ ਭਾਗ ਗ੍ਯਾ ਅਰ ਮਾਨੁ ਅਫੁਰ ਬ੍ਰਹਮ ਮੇਂ ਅਭੇਦ ਹੋ ਗ੍ਯਾ ਹੈ॥੪॥੧॥☬ਕਾਸੀ ਜੀ ਮੇਂ ਕਬੀਰ ਜੀ ਕੇ ਦਰਸਨ ਕੋ ਸੰਗਤ ਆਉਤੀ ਥੀ। ਤਿਨ ਮੇਂ ਸੇ ਕਿਸੀ ਭਗਤ ਕੋ ਠਗੋਂ ਨੇ ਬੈਸਨਵੋਂ ਕਾ ਰੂਪ ਧਾਰ ਕਰ ਸੇਵਾ ਕੇ ਬਹਾਨੇ ਅਪਨੇ ਘਰ ਲੇ ਆਇ ਕਰ ਔਰ ਉਨ ਕੋ ਮਾਰ ਕਰ ਪਦਾਰਥ ਲੇ ਲੀਆ। ਇਸ ਸਮਾਚਾਰ ਕੋ ਸੁਨ ਕਰ ਕਬੀਰ ਜੀ ਨੇ ਕਹਾ:
Prof. Sahib Singhਕਬੀਰ ਆਖਦਾ ਹੈ- ਤਿਵੇਂ ਤੇਰੀ ਮਿਹਰ ਨਾਲ ਰੱਸੀ (ਤੇ ਸੱਪ) ਵਾਲਾ ਭੁਲੇਖਾ ਮਿਟ ਗਿਆ ਹੈ (ਇਹ ਭੁਲੇਖਾ ਮੁੱਕ ਗਿਆ ਹੈ ਕਿ ਇਹ ਦਿੱਸਦਾ ਜਗਤ ਪਰਮਾਤਮਾ ਨਾਲੋਂ ਕੋਈ ਵੱਖਰੀ ਹਸਤੀ ਹੈ), ਤੇ ਮੇਰਾ ਮਨ ਅਫੁਰ ਪ੍ਰਭੂ ਵਿਚ ਟਿਕ ਗਿਆ ਹੈ ॥੪॥੧॥ਪਦ ਅਰਥ ਗੁਣ = ਰੱਸੀ। ਗੁਣ ਭ੍ਰਮੁ = ਰੱਸੀ ਦਾ ਭੁਲੇਖਾ, ਰੱਸੀ ਦੇ ਸੱਪ ਦਿੱਸਣ ਦਾ ਭੁਲੇਖਾ (ਇਹ ਭੁਲੇਖਾ ਕਿ ਇਹ ਦਿੱਸਦਾ ਜਗਤ ਪਰਮਾਤਮਾ ਨਾਲੋਂ ਕੋਈ ਵੱਖਰੀ ਹਸਤੀ ਹੈ)। ਤਉ = ਤਦੋਂ। ਸੁੰਨਿ = ਅਫੁਰ ਪ੍ਰਭੂ ਵਿਚ ॥੪॥੧॥
SikhNet (Spanish)así uno se inmerge en el Señor Absoluto cuando la duda es disipada. (4-1)