ੴ

ਸਿੱਖਬਾਣੀ · SikhBani

Ang 580

Sri Guru Granth Sahib · Raag Vadhans · 2 shabads, 38 lines
Translations
Shabad Guru Nanak Dev Ji Raag Vadhans continued from Ang 579

ਸੂਰੇ ਸੇਈ ਆਗੈ ਆਖੀਅਹਿ; ਦਰਗਹ ਪਾਵਹਿ ਸਾਚੀ ਮਾਣੋ ॥

soore seee aagai aakheeeh; daragah paaveh saachee maano |

Sant Singh KhalsaThey alone are acclaimed as brave warriors in the world hereafter, who receive true honor in the Court of the Lord.
Manmohan SinghHereafter, they alone are acclaimed as warriors, who receive true honour in the Lord's court.
Manmohan Singh (Punjabi)ਅੱਗੇ ਕੇਵਲ ਓਹੀ ਸੂਰਮੇ ਆਖੇ ਜਾਂਦੇ ਹਨ, ਜੋ ਸਾਈਂ ਦੇ ਦਰਬਾਰ ਅੰਦਰ ਸਹੀ ਸਤਿਕਾਰ ਪਾਉਂਦੇ ਹਨ।
Fareedkot Teekaਔਰ ਸੂਰਮੇਂ ਸੋਈ ਕਹੇ ਜਾਤੇ ਹੈਂ, ਜੋ ਆਗੇ ਕੀ ਸਚੀ ਦਰਗਾਹ ਮੇਂ ਮਾਨ ਪਾਉਤੇ ਹੈਂ॥
Prof. Sahib Singhਪ੍ਰਭੂ ਦੀ ਹਜ਼ੂਰੀ ਵਿਚ ਉਹੀ ਬੰਦੇ ਸੂਰਮੇ ਆਖੇ ਜਾਂਦੇ ਹਨ, ਉਹ ਬੰਦੇ ਸਦਾ-ਥਿਰ ਪ੍ਰਭੂ ਦੀ ਦਰਗਾਹ ਵਿਚ ਆਦਰ ਪਾਂਦੇ ਹਨ।

ਪਦ ਅਰਥ ਸੂਰੇ = ਸੂਰਮੇ। ਮਾਣੋ = ਇੱਜ਼ਤ।

SikhNet (Spanish)Sólo son aclamados como verdaderos Guerreros en el más allá, quienes reciben Verdadero Honor en la Corte del Señor.

ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ; ਆਗੈ ਦੂਖੁ. ਨ ਲਾਗੈ ॥

daragah maan paaveh pat siau jaaveh; aagai dookh. na laagai |

Sant Singh KhalsaThey are honored in the Court of the Lord; they depart with honor, and they do not suffer pain in the world hereafter.
Manmohan SinghThey depart with honour, obtain glory in the Lord's court and suffer not pain in the next world.
Manmohan Singh (Punjabi)ਉਹ ਇੱਜ਼ਤ ਨਾਲ ਜਾਂਦੇ ਹਨ, ਸਾਈਂ ਦੇ ਦਰਬਾਰ ਅੰਦਰ ਪ੍ਰਭਤਾ ਪਾਉਂਦੇ ਹਨ ਤੇ ਪ੍ਰਲੋਕ ਵਿੱਚ ਦੁੱਖ ਨਹੀਂ ਉਠਾਉਂਦੇ।
Fareedkot Teekaਪਰਲੋਕ ਮੇਂ ਮਾਨ ਪਾਵਤੇ ਹੈਂ ਔਰ ਪ੍ਰਤਿਸ਼ਟਾ ਪੂਰਬਕ ਜਾਤੇ ਹੈਂ ਔਰ ਆਗੇ ਉਨ ਕੋ ਕਿਸੀ ਤਰਹਾਂ ਕਾ ਦੁਖ ਨਹੀਂ ਲਗਤਾ ਹੈ॥
Prof. Sahib Singhਉਹ ਦਰਗਾਹ ਵਿਚ ਇੱਜ਼ਤ ਪਾਂਦੇ ਹਨ, ਇੱਜ਼ਤ ਨਾਲ (ਇਥੋਂ) ਜਾਂਦੇ ਹਨ ਤੇ ਅਗਾਂਹ ਪਰਲੋਕ ਵਿਚ ਉਹਨਾਂ ਨੂੰ ਕੋਈ ਦੁੱਖ ਨਹੀਂ ਵਿਆਪਦਾ।

ਪਦ ਅਰਥ ਪਤਿ = ਇੱਜ਼ਤ।

SikhNet (Spanish)Ellos parten con Honor y no sufren en el más allá. Meditan en el Señor y obtienen los Frutos de su Recompensa.

ਕਰਿ ਏਕੁ ਧਿਆਵਹਿ. ਤਾਂ ਫਲੁ ਪਾਵਹਿ; ਜਿਤੁ ਸੇਵਿਐ ਭਉ ਭਾਗੈ ॥

kar ek dhiaaveh. taan fal paaveh; jit seviai bhau bhaagai |

Sant Singh KhalsaThey meditate on the One Lord, and obtain the fruits of their rewards. Serving the Lord, their fear is dispelled.
Manmohan SinghDeeming the Lord but One, they dwell upon Him and then gather reward. The Lord is such, by serving whom, the fear is dispelled.
Manmohan Singh (Punjabi)ਸੁਆਮੀ ਨੂੰ ਕੇਵਲ ਇਕ ਜਾਣ ਕੇ ਉਹ ਉਸ ਨੂੰ ਯਾਦ ਕਰਦੇ ਹਨ, ਅਤੇ ਤਦ ਨਾਮ ਰੂਪੀ ਇਨਾਮ ਨੂੰ ਪ੍ਰਾਪਤ ਹੁੰਦੇ ਹਨ। ਪ੍ਰਭੂ ਐਸਾ ਹੈ ਜਿਸ ਦੀ ਸੇਵਾ ਕਰਨ ਦੁਆਰਾ ਡਰ ਭੱਜ ਜਾਂਦਾ ਹੈ।
Fareedkot Teekaਏਕ ਅਕਾਲ ਪੁਰਖ ਕੋ ਧਿਆਉਨਾ ਕਰਤੇ ਹੈਂ ਤਉ ਹੀ ਮਨੁਖ ਜਨਮ ਕਾ ਫਲ ਪਾਵਤੇ ਹੈਂ। ਸੋ ਹਰੀ ਕੈਸਾ ਹੈ ਜਿਸ ਕੀ ਸੇਵਾ ਸੇ ਸਭ ਭ੍ਯ ਭਾਗ ਜਾਤੇ ਹੈਂ?
Prof. Sahib Singhਉਹ ਬੰਦੇ ਪਰਮਾਤਮਾ ਨੂੰ (ਹਰ ਥਾਂ) ਵਿਆਪਕ ਜਾਣ ਕੇ ਸਿਮਰਦੇ ਹਨ, ਉਸ ਪ੍ਰਭੂ ਦੇ ਦਰ ਤੋਂ ਫਲ ਪ੍ਰਾਪਤ ਕਰਦੇ ਹਨ ਜਿਸ ਦਾ ਸਿਮਰਨ ਕੀਤਿਆਂ (ਹਰੇਕ ਕਿਸਮ ਦਾ) ਡਰ ਦੂਰ ਹੋ ਜਾਂਦਾ ਹੈ।

ਪਦ ਅਰਥ ਕਰਿ = ਕਰ ਕੇ, ਮੰਨ ਕੇ।

SikhNet (Spanish)Sirviendo al Señor los miedos desaparecen, no vivas más en tu ego.

ਊਚਾ ਨਹੀ ਕਹਣਾ. ਮਨ ਮਹਿ ਰਹਣਾ; ਆਪੇ ਜਾਣੈ ਜਾਣੋ ॥

aoochaa nahee kahanaa. man meh rahanaa; aape jaanai jaano |

Sant Singh KhalsaDo not indulge in egotism, and dwell within your own mind; the Knower Himself knows everything.
Manmohan SinghIndulge thou not in ego and abide within thyself. The Knower Himself knows everything.
Manmohan Singh (Punjabi)ਤੂੰ ਹੰਕਾਰ ਨਾਂ ਕਰ ਅਤੇ ਆਪਣੇ ਆਪ ਅੰਦਰ ਰਹੁ। ਜਾਨਣਹਾਰ ਸਾਰਾ ਕੁਛ ਆਪ ਹੀ ਜਾਣਦਾ ਹੈ।
Fareedkot Teekaਤਾਂ ਤੇ ਹੇ ਭਾਈ! ਅਪਨਾ ਦੁਖ ਊਂਚਾ ਪੁਕਾਰ ਕਰ ਕਿਸੀ ਸੇ ਨਹੀਂ ਕਹਨਾ, ਕਿੰਤੂ ਮਨ ਹੀ ਮੇਂ ਸਮਝ ਕਰ ਕੇ ਚੁਪ ਹੋ ਰਹਨਾ ਚਾਹੀਐ, ਕਿਉਂਕਿ ਵਹੁ ਜਾਨਨਹਾਰ ਸਭ ਭਲੇ ਬੁਰੇ ਕੋ ਆਪ ਹੀ ਜਾਨ ਰਹਾ ਹੈ॥
Prof. Sahib Singhਅਹੰਕਾਰ ਦਾ ਬੋਲ ਨਹੀਂ ਬੋਲਣਾ ਚਾਹੀਦਾ, ਆਪਣੇ ਆਪ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ, ਉਹ ਅੰਤਰਜਾਮੀ ਪ੍ਰਭੂ ਹਰੇਕ ਦੇ ਦਿਲ ਦੀ ਆਪ ਹੀ ਜਾਣਦਾ ਹੈ।

ਪਦ ਅਰਥ ਊਚਾ = ਅਹੰਕਾਰ-ਭਰੀ ਗੱਲ। ਜਾਣੋ = ਜਾਣਨਹਾਰ ਪ੍ਰਭੂ।

SikhNet (Spanish)El Conocedor habita en tu ser, Él Mismo lo conoce todo.

ਮਰਣੁ ਮੁਣਸਾਂ ਸੂਰਿਆ ਹਕੁ ਹੈ; ਜੋ ਹੋਇ ਮਰਹਿ ਪਰਵਾਣੋ ॥੩॥

maran munasaan sooriaa hak hai; jo hoe mareh paravaano |3|

Sant Singh KhalsaThe death of brave heroes is blessed, if it is approved by God. ||3||
Manmohan SinghProfitable is the dying of the brave persons, whose death is approved by the Lord.
Manmohan Singh (Punjabi)ਲਾਭਦਾਇਕ ਹੈ ਮੌਤ ਬਹਾਦਰ ਪੁਰਸ਼ਾਂ ਦੀ, ਜਿਨ੍ਹਾਂ ਦੀ ਮੌਤ ਪ੍ਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੁੰਦੀ ਹੈ (ਕਿਸੇ ਆਦਰਸ਼ ਲਈ ਮਰਦੇ ਹਨ)।
Fareedkot Teekaਜੋ ਭਜਨ ਕਰ ਕੇ ਸਫਲੇ ਹੋ ਮਰਤੇ ਹੈਂ ਤਿਨ ਸੂਰਮੇਂ ਮਨੁਖੋਂ ਕਾ ਮਰਣਾ ਸਚਾ ਹੈ॥੩॥
Prof. Sahib Singhਜੇਹੜੇ ਮਨੁੱਖ (ਜੀਊਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੋ ਕੇ ਮਰਦੇ ਹਨ ਉਹ ਸੂਰਮੇ ਹਨ, ਉਹਨਾਂ ਦਾ ਮਰਨਾ (ਲੋਕ ਪਰਲੋਕ ਵਿਚ) ਸਲਾਹਿਆ ਜਾਂਦਾ ਹੈ ॥੩॥

ਪਦ ਅਰਥ ਹਕੁ = ਬਰ-ਹੱਕ, ਪਰਵਾਨ। ਜੋ = ਜੇਹੜੇ ॥੩॥

SikhNet (Spanish)Sí, la muerte de los Verdaderos Héroes es aprobada, si es aprobada por el Señor. (3)

ਨਾਨਕ. ਕਿਸ ਨੋ ਬਾਬਾ ਰੋਈਐ; ਬਾਜੀ ਹੈ ਇਹੁ ਸੰਸਾਰੋ ॥

naanak. kis no baabaa roeeai; baajee hai ihu sansaaro |

Sant Singh KhalsaNanak: for whom should we mourn, O Baba? This world is merely a play.
Manmohan SinghSays Nanak, whom should we wail for, a Sire, when this world is but a play?
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਅਸੀਂ ਕੀਹਦੇ ਲਈ ਰੋਈਏ ਹੇ ਪਿਤਾ! ਜਦ ਕਿ ਇਹ ਜੱਗ ਕੇਵਲ ਇਕ ਖੇਡ ਹੀ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਕਿਸ ਕੇ ਵਾਸਤੇ ਰੁਦਨ ਕਰੀਏ, ਇਹ ਸੰਸਾਰ ਤੋ ਬਾਜੀਗਰ ਕੀ ਬਾਜੀ ਹੈ ਅਰਥਾਤ ਅਨਸਥਿਰ ਹੈ॥
Prof. Sahib Singhਹੇ ਨਾਨਕ! ਇਹ ਜਗਤ ਇਕ ਖੇਡ ਹੈ (ਖੇਡ ਬਣਦੀ ਢਹਿੰਦੀ ਹੀ ਰਹਿੰਦੀ ਹੈ) ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ।

ਪਦ ਅਰਥ ਬਾਜੀ = ਖੇਡ।

SikhNet (Spanish)Dice Nanak, por quien llorar, oh Baba, este mundo es sólo una obra de teatro,

ਕੀਤਾ ਵੇਖੈ ਸਾਹਿਬੁ ਆਪਣਾ; ਕੁਦਰਤਿ ਕਰੇ ਬੀਚਾਰੋ ॥

keetaa vekhai saahib aapanaa; kudarat kare beechaaro |

Sant Singh KhalsaThe Lord Master beholds His work, and contemplates His creative potency.
Manmohan SinghThe Lord watches His craftsmanship and gives throughout to His creation.
Manmohan Singh (Punjabi)ਸੁਆਮੀ ਆਪਣੀ ਕਾਰੀਗਰੀ ਨੂੰ ਤੱਕਦਾ ਹੈ ਅਤੇ ਆਪਣੀ ਰਚਨਾ ਖਿਆਲ ਕਰਦਾ ਹੈ।
Fareedkot Teekaਸਾਹਿਬ ਅਪਨੇ ਕੀ ਏਕੋ ਦੇਖਤਾ ਹੈ ਔਰ ਅਪਨੀ ਕੁਦਰਤ ਕਰ ਕੇ ਬੀਚਾਰ ਕਰਤਾ ਹੈ॥
Prof. Sahib Singhਮਾਲਕ-ਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਸੰਭਾਲ ਕਰਦਾ ਹੈ, ਆਪਣੀ ਰਚੀ ਰਚਨਾ ਦਾ ਆਪ ਧਿਆਨ ਰੱਖਦਾ ਹੈ।

ਪਦ ਅਰਥ ਵੇਖੈ = ਸੰਭਾਲ ਕਰਦਾ ਹੈ। ਕੁਦਰਤਿ = ਰਚੀ ਸ੍ਰਿਸ਼ਟੀ।

SikhNet (Spanish)el Señor Maestro observa Su Trabajo y contempla Su Poder Creativo.

ਕੁਦਰਤਿ ਬੀਚਾਰੇ ਧਾਰਣ ਧਾਰੇ; ਜਿਨਿ ਕੀਆ ਸੋ ਜਾਣੈ ॥

kudarat beechaare dhaaran dhaare; jin keea so jaanai |

Sant Singh KhalsaHe contemplates His creative potency, having established the Universe. He who created it, He alone knows.
Manmohan SinghHe, who has created the universe, gives thought to His creation. He, who has created, alone knows.
Manmohan Singh (Punjabi)ਜਿਸ ਨੇ ਆਲਮ ਰੱਚਿਆ ਹੈ, ਉਹੀ ਆਪਣੀ ਰਚਨਾ ਵੱਲ ਧਿਆਨ ਦਿੰਦਾ ਹੈ। ਜਿਸ ਨੇ ਰੱਚਿਆ ਹੈ, ਉਹੀ ਜਾਣਦਾ ਹੈ।
Fareedkot Teekaਅਪਨੀ ਮਾਇਆ ਕਰ ਜਗਤ ਕੀ ਧਾਰਣਾ ਧਾਰ ਰਿਹਾ ਹੈ, ਪੁਨਾ ਜੀਵਾਂ ਕੇ ਸੁਭ ਅਸੁਭ ਕਰਮ ਬੀਚਾਰ ਕੇ ਜਿਨ ਕੀਤਾ ਹੈ ਜਗਤ ਕੋ ਸੋਈ ਜਾਨਤਾ ਹੈ॥
Prof. Sahib Singhਪ੍ਰਭੂ ਆਪਣੀ ਰਚੀ ਰਚਨਾ ਦਾ ਖ਼ਿਆਲ ਰੱਖਦਾ ਹੈ, ਇਸ ਨੂੰ ਆਸਰਾ-ਸਹਾਰਾ ਦੇਂਦਾ ਹੈ, ਜਿਸ ਨੇ ਜਗਤ ਰਚਿਆ ਹੈ ਉਹੀ ਇਸ ਦੀਆਂ ਲੋੜਾਂ ਭੀ ਜਾਣਦਾ ਹੈ।

ਪਦ ਅਰਥ ਧਾਰਣ ਧਾਰੇ = ਆਸਰਾ ਦੇਂਦਾ ਹੈ।

SikhNet (Spanish)El Señor crea todo, lo observa todo, y medita en Su Creación;

ਆਪੇ ਵੇਖੈ ਆਪੇ ਬੂਝੈ; ਆਪੇ ਹੁਕਮੁ ਪਛਾਣੈ ॥

aape vekhai aape boojhai; aape hukam pachhaanai |

Sant Singh KhalsaHe Himself beholds it, and He Himself understands it. He Himself realizes the Hukam of His Command.
Manmohan SinghThe Lord Himself sees, Himself understands and Himself realises He, His will.
Manmohan Singh (Punjabi)ਪ੍ਰਭੂ ਆਪ ਵੇਖਦਾ ਹੈ, ਆਪ ਸਮਝਦਾ ਹੈ। ਅਤੇ ਆਪ ਹੀ ਆਪਣੀ ਰਜ਼ਾ ਨੂੰ ਅਨੁਭਵ ਕਰਦਾ ਹੈ।
Fareedkot Teekaਈਸ਼ਵਰ ਆਪੇ ਵੇਖਦਾ ਹੈ ਗਿਆਨੀ ਹੋਇ ਬੂਝ ਪੂਛਤਾ ਜਗਿਆਸੂ ਹੋਇ ਭਗਤ ਹੋਇ ਹੁਕਮ ਪਛਾਨਤਾ ਹੈ॥
Prof. Sahib Singhਪ੍ਰਭੂ ਆਪ ਹੀ ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਆਪਣੇ ਹੁਕਮ ਨੂੰ ਪਛਾਣਦਾ ਹੈ (ਕਿ ਕਿਵੇਂ ਇਹ ਹੁਕਮ ਜਗਤ ਵਿਚ ਵਰਤਿਆ ਜਾਣਾ ਹੈ)।

ਪਦ ਅਰਥ ਵੇਖੈ = ਸੰਭਾਲ ਕਰਦਾ ਹੈ।

SikhNet (Spanish)sí, medita en Su Creación y Él Mismo pronuncia el Jukam de Su Comando.

ਜਿਨਿ ਕਿਛੁ. ਕੀਆ ਸੋਈ ਜਾਣੈ; ਤਾ ਕਾ ਰੂਪੁ ਅਪਾਰੋ ॥

jin kichh. keea soee jaanai; taa kaa roop apaaro |

Sant Singh KhalsaHe who created these things, He alone knows. His subtle form is infinite.
Manmohan SinghHe who has made all this deal, alone knows it, Infinite is His beauty.
Manmohan Singh (Punjabi)ਜਿਸ ਨੇ ਇਹ ਸਾਰਾ ਕੁਝ ਕੀਤਾ ਹੈ, ਕੇਵਲ ਓਹੀ ਇਸ ਨੂੰ ਜਾਣਦਾ ਹੈ। ਬੇਅੰਤ ਹੈ ਉਸ ਦੀ ਸੁੰਦਰਤਾ।
Fareedkot Teekaਜਿਸ ਨੇ ਇਹ ਕੁਛ ਸੰਸਾਰ ਕੀਆ ਹੈ, ਸੋਈ ਇਸ ਕੋ ਜਾਨੇ ਹੈ ਅਰ ਤਿਸ ਹਰੀ ਕਾ ਰੂਪ ਅਪਾਰ ਹੈ॥
Prof. Sahib Singhਜਿਸ ਪ੍ਰਭੂ ਨੇ ਇਹ ਜਗਤ-ਰਚਨਾ ਕੀਤੀ ਹੋਈ ਹੈ ਉਹੀ ਇਸ ਦੀਆਂ ਲੋੜਾਂ ਜਾਣਦਾ ਹੈ। ਉਸ ਪ੍ਰਭੂ ਦਾ ਸਰੂਪ ਬੇਅੰਤ ਹੈ।
SikhNet (Spanish)Aquél que lo hizo todo, lo sabe todo; Su Sutil Forma es Infinita.

ਨਾਨਕ. ਕਿਸ ਨੋ ਬਾਬਾ ਰੋਈਐ; ਬਾਜੀ ਹੈ ਇਹੁ ਸੰਸਾਰੋ ॥੪॥੨॥

naanak. kis no baabaa roeeai; baajee hai ihu sansaaro |4|2|

Sant Singh KhalsaNanak: for whom should we mourn, O Baba? This world is merely a play. ||4||2||
Manmohan SinghSays Nanak, whom should we weep for, O father. This world is but a play.
Manmohan Singh (Punjabi)ਗੁਰੂ ਜੀ ਆਖਦੇ ਹਨ, ਅਸੀਂ ਕੀਹਦੇ ਲਈ ਵਿਰਲਾਪ ਕਰੀਏ, ਹੇ ਪਿਤਾ! ਇਹ ਜਹਾਨ ਨਿਰੀਪੁਰੀ ਇਕ ਖੇਡ ਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਕਿਸ ਨੋ ਰੋਈਏ, ਇਹ ਸੰਸਾਰ ਤੋ ਬਾਜੀ, ਭਾਵ ਮਿਥਿਆ ਰੂਪ ਹੈ॥੪॥੨॥
Prof. Sahib Singhਹੇ ਨਾਨਕ! ਇਹ ਜਗਤ ਇਕ ਖੇਡ ਹੈ (ਇਥੇ ਜੋ ਘੜਿਆ ਹੈ ਉਸ ਨੇ ਭੱਜਣਾ ਹੈ) ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ ॥੪॥੨॥
SikhNet (Spanish)Dice Nanak, ¿Quién es uno para afligirse cuando el mundo no es más que un teatro? (4-2)

Open this shabad (25 lines, Angs 579-580) →

Shabad Guru Nanak Dev Ji Raag Vadhans continues on Ang 581

ਵਡਹੰਸੁ ਮਹਲਾ ੧ ਦਖਣੀ ॥

vaddahans mahalaa 1 dakhanee |

Sant Singh KhalsaWadahans, First Mehl, Dakhanee:
Manmohan SinghWadhans 1st Guru Dakhni.
Manmohan Singh (Punjabi)ਵਡਹੰਸ ਪਹਿਲੀ ਪਾਤਿਸ਼ਾਹੀ ਦਖਣੀ।
SikhNet (Spanish)Wadajans, Mejl Guru Nanak, Primer Canal Divino, Dakhni.

ਸਚੁ ਸਿਰੰਦਾ ਸਚਾ ਜਾਣੀਐ; ਸਚੜਾ ਪਰਵਦਗਾਰੋ ॥

sach sirandaa sachaa jaaneeai; sacharraa paravadagaaro |

Sant Singh KhalsaThe True Creator Lord is True - know this well; He is the True Sustainer.
Manmohan SinghKnow the True Creator to be true. He is the True sustainer of all.
Manmohan Singh (Punjabi)ਸੱਚੇ ਸਿਰਜਣਹਾਰ ਨੂੰ ਸੱਚਾ ਕਰ ਕੇ ਜਾਣ। ਉਹ ਸਾਰਿਆਂ ਦਾ ਸੱਚਾ ਪਾਲਣ-ਪੋਸਣਹਾਰ ਹੈ।
Fareedkot Teekaਤੂੰ ਸਚਾ (ਸਿਰੰਦਾ) ਰਚਨੇਹਾਰਾ ਹੈ, ਸਚਾ (ਪਰਵਦਗਾਰੋ) ਪਾਲਨਾ ਕਰਨੇ ਹਾਰਾ ਹੈਂ, ਪੁਨਾ ਸਚਾ ਜਾਨੀਤਾ ਹੈਂ॥
Prof. Sahib Singhਨਿਸ਼ਚਾ ਕਰੋ ਕਿ ਜਗਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ, ਉਹ ਸਦਾ-ਥਿਰ ਪ੍ਰਭੂ (ਜੀਵਾਂ ਦੀ) ਪਾਲਣਾ ਕਰਨ ਵਾਲਾ ਹੈ,

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ। ਸਿਰੰਦਾ = ਸਿਰਜਣਹਾਰ, ਪੈਦਾ ਕਰਨ ਵਾਲਾ। ਸਚਾ = ਸਦਾ-ਥਿਰ। ਪਰਵਦਗਾਰੋ = ਪਾਲਣਹਾਰ।

SikhNet (Spanish)Verdad es nuestro Señor Creador, el Verdadero Uno, Quien sostiene todo. Él, el Autoexistente, Verdadero, Inefable e Infinito,

ਜਿਨਿ ਆਪੀਨੈ ਆਪੁ ਸਾਜਿਆ; ਸਚੜਾ ਅਲਖ ਅਪਾਰੋ ॥

jin aapeenai aap saajiaa; sacharraa alakh apaaro |

Sant Singh KhalsaHe Himself fashioned His Own Self; the True Lord is invisible and infinite.
Manmohan SinghInvisible and Infinite is the True Lord, who Himself didst create His own being.
Manmohan Singh (Punjabi)ਅਦ੍ਰਿਸ਼ਟ ਅਤੇ ਅਨੰਦ ਹੈ ਸੱਚਾ ਸੁਆਮੀ, ਜਿਸ ਨੇ ਖੁਦ ਹੀ ਆਪਣੇ ਆਪ ਨੂੰ ਰੱਚਿਆ ਹੈ।
Fareedkot Teekaਜਿਸ ਤੁਝ ਸਚੇ ਅਲਖ ਅਪਾਰ ਨੇ ਆਪ ਹੀ ਸੇ ਆਪਨੇ ਰੂਪ ਸੰਸਾਰ ਕੋ ਉਤਪੰਨ ਕੀਆ ਹੈ॥
Prof. Sahib Singhਜਿਸ ਸਦਾ-ਥਿਰ ਨੇ ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪਰਗਟ ਕੀਤਾ ਹੋਇਆ ਹੈ, ਉਹ ਅਦ੍ਰਿਸ਼ਟ ਹੈ ਤੇ ਬੇਅੰਤ ਹੈ।

ਪਦ ਅਰਥ ਜਿਨਿ = ਜਿਸ (ਸਿਰਜਣਹਾਰ) ਨੇ। ਆਪੀਨੈ = {ਆਪਿ ਹੀ ਨੈ} ਆਪ ਹੀ। ਆਪੁ = ਆਪਣੇ ਆਪ ਨੂੰ। ਅਲਖ = ਅਦ੍ਰਿਸ਼ਟ।

SikhNet (Spanish)ha unido y separado las dos piedras del molino que son la tierra y el cielo,

ਦੁਇ ਪੁੜ ਜੋੜਿ ਵਿਛੋੜਿਅਨੁ; ਗੁਰ ਬਿਨੁ. ਘੋਰੁ ਅੰਧਾਰੋ ॥

due purr jorr vichhorrian; gur bin. ghor andhaaro |

Sant Singh KhalsaHe brought together, and then separated, the two grinding stones of the earth and the sky; without the Guru, there is only pitch darkness.
Manmohan SinghCreating the two mill-stones of the earth and the sky He has separated them. Without the Guru, there is pitch darkness.
Manmohan Singh (Punjabi)ਧਰਤੀ ਦੇ ਅਸਮਾਨ ਦੇ ਦੋ ਚੱਕੀ ਦੇ ਪੱਥਰ ਨੂੰ ਰੱਚ ਕੇ, ਉਸ ਨੇ ਉਨ੍ਹਾਂ ਨੂੰ ਵੱਖਰਾ ਕਰ ਦਿੱਤਾ ਹੈ। ਗੁਰੂ ਦੇ ਬਗੈਰ ਕਾਲਾ ਬੋਲਾ ਅਨ੍ਹੇਰਾ ਹੈ।
Fareedkot Teekaਫਿਰ ਜਿਸ ਤੁਝਨੇ ਪ੍ਰਿਥੀ ਅਕਾਸ ਦੋਨੋ ਪੁੜੋਂ ਕੋ ਜੋੜ ਕਰ ਕੇ ਅਰਥਾਤ ਬ੍ਰਹਮਾਂਡ ਰਚ ਕਰਕੇ, ਪੁਨਾ ਤਿਸ ਗੋਲਾਕਾਰ ਕੋ ਫੋੜ ਕਰ ਭਿੰਨ ਭਿੰਨ ਕਰ ਦੀਆ ਹੈ, ਤਿਸ ਰਚਨਾ ਮੇਂ ਬਿਨਾਂ ਗੁਰੋਂ ਸੇ (ਘੋਰੁ) ਬਡਾ ਭਾਰੀ ਅੰਧੇਰਾ ਰਹਤਾ ਹੈ॥
Prof. Sahib Singhਦੋਵੇਂ ਪੁੜ (ਧਰਤੀ ਤੇ ਆਕਾਸ਼) ਜੋੜ ਕੇ (ਭਾਵ, ਜਗਤ-ਰਚਨਾ ਕਰ ਕੇ) ਉਸ ਪ੍ਰਭੂ ਨੇ ਜੀਵਾਂ ਨੂੰ ਮਾਇਆ ਦੇ ਮੋਹ ਵਿਚ ਫਸਾ ਕੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ। ਗੁਰੂ ਤੋਂ ਬਿਨਾ (ਜਗਤ ਵਿਚ ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਹੈ।

ਪਦ ਅਰਥ ਦੁਇ ਪੁੜ = ਦੋਵੇਂ ਪੁੜ (ਧਰਤੀ ਤੇ ਆਕਾਸ਼)। ਵਿਛੋੜਿਅਨੁ = ਉਸ ਨੇ ਵਿਛੋੜ ਦਿੱਤੇ ਹਨ, ਉਸ ਨੇ ਵਖ ਵਖ ਕਰ ਦਿੱਤੇ ਹਨ। ਘੋਰੁ ਅੰਧਾਰੋ = ਘੁੱਪ ਹਨੇਰਾ।

SikhNet (Spanish)pero sin el Guru nadie puede traer hacia sí mismo la Luz de la Sabiduría.

ਸੂਰਜੁ ਚੰਦੁ ਸਿਰਜਿਅਨੁ; ਅਹਿਨਿਸਿ ਚਲਤੁ ਵੀਚਾਰੋ ॥੧॥

sooraj chand sirajian; ahinis chalat veechaaro |1|

Sant Singh KhalsaHe created the sun and the moon; night and day, they move according to His Thought. ||1||
Manmohan SinghThe Lord created the sun and the moon. Realises that they are ever on the move.
Manmohan Singh (Punjabi)ਸਾਹਿਬ ਨੇ ਸੂਰਜ ਅਤੇ ਚੰਦ ਸਾਜੇ ਹਨ। ਵੇਖ ਕਿ ਉਹ ਸਦੀਵ ਹੀ ਤੁਰਦੇ ਰਹਿੰਦੇ ਹਨ।
Fareedkot Teekaਪੁਨਾ ਸੂਰਜ ਅਰ ਚੰਦ੍ਰਮਾਂ ਤੁਝਨੇ ਉਤਪੰਨ ਕੀਏ ਹੈਂ, ਜੋ ਰਾਤ ਦਿਨ ਚਲਤੇ ਹੀ ਰਹਤੇ ਹੈਂ॥੧॥
Prof. Sahib Singhਉਸ ਪਰਮਾਤਮਾ ਨੇ ਹੀ ਸੂਰਜ ਤੇ ਚੰਦ੍ਰਮਾ ਬਣਾ ਕੇ ਇਹ ਦਿਨ ਤੇ ਰਾਤ ਦਾ ਜਗਤ-ਤਮਾਸ਼ਾ ਬਣਾਇਆ ਹੈ ॥੧॥

ਪਦ ਅਰਥ ਸਿਰਜਿਅਨੁ = ਉਸ ਨੇ ਪੈਦਾ ਕੀਤੇ ਹਨ। ਅਹਿ = ਦਿਨ। ਨਿਸਿ = ਰਾਤ। ਚਲਤੁ = (ਜਗਤ-) ਤਮਾਸ਼ਾ ॥੧॥

SikhNet (Spanish)Nuestro Dios creó el sol y la luna y el flujo e influjo constante de los dos. (1)

ਸਚੜਾ ਸਾਹਿਬੁ ਸਚੁ ਤੂ; ਸਚੜਾ ਦੇਹਿ ਪਿਆਰੋ ॥ ਰਹਾਉ ॥

sacharraa saahib sach too; sacharraa dehi piaaro | rahaau |

Sant Singh KhalsaO True Lord and Master, You are True. O True Lord, bless me with Your Love. ||Pause||
Manmohan SinghTrue Thou art, O True Lord. Bless me with Thine true affection. Pause.
Manmohan Singh (Punjabi)ਤੂੰ ਸੱਚਾ ਹੈ, ਹੇ ਸੱਚੇ ਸੁਆਮੀ! ਮੈਨੂੰ ਆਪਣੀ ਸੱਚੀ ਪ੍ਰੀਤ ਪਰਦਾਨ ਕਰ। ਠਹਿਰਾਉ।
Fareedkot Teekaਨਿਹਚੇ ਕਰ ਕੇ ਤੂੰ ਸਚਾ ਸਾਹਿਬ ਹੈਂ, ਸੋ ਮੁਝੇ ਭੀ ਅਪਨਾ ਸਚਾ ਪ੍ਯਾਰ ਦੇਹ॥ ਰਹਾਉ ॥☬ਫਿਰ ਤੂੰ ਕੈਸਾ ਸਚਾ ਸਾਹਿਬ ਹੈਂ?
Prof. Sahib Singh(ਹੇ ਪ੍ਰਭੂ!) ਤੂੰ ਸਦਾ ਹੀ ਥਿਰ ਰਹਿਣ ਵਾਲਾ ਮਾਲਕ ਹੈਂ। ਤੂੰ ਆਪ ਹੀ ਸਭ ਜੀਵਾਂ ਨੂੰ ਸਦਾ-ਥਿਰ ਰਹਿਣ ਵਾਲੇ ਪਿਆਰ ਦੀ ਦਾਤ ਦੇਂਦਾ ਹੈਂ। ਰਹਾਉ॥

ਪਦ ਅਰਥ ਦੇਹਿ = ਤੂੰ ਦੇਂਦਾ ਹੈਂ ॥ ਰਹਾਉ॥

SikhNet (Spanish)Verdadero eres, oh Maestro; bendícenos con Tu Amor. (Pausa)

ਤੁਧੁ ਸਿਰਜੀ ਮੇਦਨੀ; ਦੁਖੁ ਸੁਖੁ ਦੇਵਣਹਾਰੋ ॥

tudh sirajee medanee; dukh sukh devanahaaro |

Sant Singh KhalsaYou created the Universe; You are the Giver of pain and pleasure.
Manmohan SinghThou it is who created the world and thou alone art the Giver of pain and pleasure.
Manmohan Singh (Punjabi)ਤੂੰ ਹੀ ਸ੍ਰਿਸ਼ਟੀ ਸਾਜੀ ਹੈ ਅਤੇ ਕੇਵਲ ਤੂੰ ਹੀ ਤਕਲੀਫ ਤੇ ਆਰਾਮ ਦੇਣ ਵਾਲਾ ਹੈ।
Fareedkot Teekaਤੁਝਨੇ (ਮੇਦਨੀ) ਪ੍ਰਿਥਵੀ ਉਤਪੰਨ ਕਰੀ ਹੈ ਔ ਤੁਹੀ ਦੁਖੋਂ ਸੁਖੋਂ ਕੇ ਦੇਨੇ ਹਾਰਾ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ, (ਜੀਵਾਂ ਨੂੰ) ਦੁੱਖ ਤੇ ਸੁਖ ਦੇਣ ਵਾਲਾ ਭੀ ਤੂੰ ਹੀ ਹੈਂ।

ਪਦ ਅਰਥ ਸਿਰਜੀ = ਪੈਦਾ ਕੀਤੀ। ਮੇਦਨੀ = ਧਰਤੀ।

SikhNet (Spanish)Eres Tú Quien ha creado la tierra y nos traes el placer y el dolor.

ਨਾਰੀ ਪੁਰਖ ਸਿਰਜਿਐ; ਬਿਖੁ ਮਾਇਆ ਮੋਹੁ ਪਿਆਰੋ ॥

naaree purakh sirajiai; bikh maaeaa mohu piaaro |

Sant Singh KhalsaYou created woman and man, the love of poison, and emotional attachment to Maya.
Manmohan SinghThou hast make woman and man as also the love of the poison of mammon and the temporal attachment.
Manmohan Singh (Punjabi)ਤੂੰ ਹੀ ਜਨਾਨੀ, ਮਰਦ ਅਤੇ ਦੁਨਿਆਵੀ ਪਦਾਰਥਾਂ ਤੇ ਸੰਸਾਰੀ ਮਮਤਾ ਦੀ ਜ਼ਹਿਰ ਦੀ ਮੁਹੱਬਤ ਬਣਾਏ ਹਨ।
Fareedkot Teekaਇਸਤ੍ਰੀ ਪੁਰਖੋਂ ਕੋ ਉਤਪੰਨ ਕੀਆ ਹੈ, ਪੁਨਾ ਤਿਨ ਕਾ ਮੋਹ ਕਰ ਬਿਖ ਰੂਪ ਮਾਯਾ ਮੇਂ ਪ੍ਯਾਰ ਹੈ॥
Prof. Sahib Singhਇਸਤ੍ਰੀਆਂ ਤੇ ਮਰਦ ਭੀ ਤੂੰ ਪੈਦਾ ਕੀਤੇ ਹਨ, ਮਾਇਆ ਜ਼ਹਿਰ ਦਾ ਮੋਹ ਤੇ ਪਿਆਰ ਭੀ ਤੂੰ ਹੀ ਬਣਾਇਆ ਹੈ।

ਪਦ ਅਰਥ ਸਿਰਜਿਐ = ਪੈਦਾ ਕਰਨ ਨਾਲ। ਬਿਖੁ = ਜ਼ਹਿਰ।

SikhNet (Spanish)Has creado al hombre, a la mujer, al veneno que es la Maya y nuestra relación con ella.

ਖਾਣੀ ਬਾਣੀ ਤੇਰੀਆ; ਦੇਹਿ ਜੀਆ ਆਧਾਰੋ ॥

khaanee baanee tereea; dehi jeea aadhaaro |

Sant Singh KhalsaThe four sources of creation, and the power of the Word, are also of Your making. You give Support to all beings.
Manmohan SinghThe sources of creation and the power of speech are of Thine make and Thou givest them the true Support.
Manmohan Singh (Punjabi)ਉਤਪਤੀ ਦੇ ਸੋਮੇ ਅਤੇ ਬੋਲਣ ਦੀ ਸੱਤਿਆ ਤੇਰੀ ਹੀ ਰਚਨਾ ਹੈ ਅਤੇ ਤੂੰ ਹੀ ਉਨ੍ਹਾਂ ਨੂੰ ਸੱਚਾ ਆਸਰਾ ਦਿੰਦਾ ਹੈ।
Fareedkot Teekaਚਾਰੋਂ ਖਾਣੀ ਚਾਰੋਂ ਬਾਣੀ ਯਹ ਸਭ ਤੇਰੀ ਹੀ ਰਚੀ ਹੂਈ ਹੈ, ਤੂੰ ਹੀ ਸਭ ਜੀਵੋਂ ਕੋ ਆਧਾਰ ਦੇਤਾ ਹੈਂ॥
Prof. Sahib Singhਜੀਵ-ਉਤਪੱਤੀ ਦੀਆਂ ਚਾਰ ਖਾਣੀਆਂ ਤੇ ਜੀਵਾਂ ਦੀਆਂ ਬੋਲੀਆਂ ਭੀ ਤੇਰੀਆਂ ਹੀ ਰਚੀਆਂ ਹੋਈਆਂ ਹਨ।

ਪਦ ਅਰਥ ਖਾਣੀ = ਜਗਤ-ਉਤਪੱਤੀ ਦੇ ਚਾਰ ਵਸੀਲੇ (ਅੰਡਜ, ਜੇਰਜ, ਸੇਤਜ, ਉਤਭੁਜ)। ਬਾਣੀ = ਜੀਵਾਂ ਦੀਆਂ ਬੋਲੀਆਂ। ਜੀਆ = ਜੀਵਾਂ ਨੂੰ। ਆਧਾਰੋ = ਆਸਰਾ।

SikhNet (Spanish)También el poder de hablar, las cuatro fuentes de la creación y su sustento.

ਕੁਦਰਤਿ ਤਖਤੁ ਰਚਾਇਆ; ਸਚਿ ਨਿਬੇੜਣਹਾਰੋ ॥੨॥

kudarat takhat rachaaeaa; sach niberranahaaro |2|

Sant Singh KhalsaYou have made the Creation as Your Throne; You are the True Judge. ||2||
Manmohan SinghThe Creation, Thou has made Thy throne and Thou alone art the true adjudicator.
Manmohan Singh (Punjabi)ਰਚਨਾ ਨੂੰ ਤੂੰ ਆਪਣਾ ਰਾਜ ਸਿੰਘਾਸਣ ਬਣਾਇਆ ਹੈ ਕੇਵਲ ਤੂੰ ਹੀ ਸੱਚਾ ਮੁਨਸਿਫ ਹੈ।
Fareedkot Teekaਤੈਨੇ ਯਹ ਕੁਦਰਤ ਕਾ ਤਖਤ ਬੈਕੁੰਠ ਵਾ ਸਤਸੰਗ ਵਾ ਜਗਤ ਵਾ ਧਰਮ ਰਾਜ ਕਾ ਅਸਥਾਨ (ਰਚਾਇਆ) ਬਨਾਇਆ ਹੈ, ਤੂੰ ਹੀ ਨਿਬੇੜਾ ਸਚਾ ਨ੍ਯਾਉਂ ਕਰਨੇ ਹਾਰਾ ਹੈਂ॥੨॥
Prof. Sahib Singh(ਹੇ ਪ੍ਰਭੂ!) ਸਭ ਜੀਵਾਂ ਨੂੰ ਤੂੰ ਹੀ ਆਸਰਾ ਦੇਂਦਾ ਹੈਂ। ਇਹ ਸਾਰੀ ਰਚਨਾ (-ਰੂਪ) ਤਖ਼ਤ ਤੂੰ ਹੀ (ਆਪਣੇ ਬੈਠਣ ਵਾਸਤੇ) ਬਣਾਇਆ ਹੈ, ਤੂੰ ਆਪ ਹੀ ਕਰਮਾਂ ਦੇ ਲੇਖ ਭੀ ਮੁਕਾਣ ਵਾਲਾ ਹੈਂ ॥੨॥

ਪਦ ਅਰਥ ਸਚਿ = ਸਦਾ-ਥਿਰ ਨਾਮ ਵਿਚ (ਜੋੜ ਕੇ)। ਨਿਬੇੜਣਹਾਰੋ = ਫ਼ੈਸਲਾ ਕਰਨ ਵਾਲਾ, ਲੇਖਾ ਮੁਕਾਣ ਵਾਲਾ ॥੨॥

SikhNet (Spanish)La naturaleza entera es Tu Trono en donde impartes Tu Verdad. (2)

ਆਵਾ ਗਵਣੁ ਸਿਰਜਿਆ; ਤੂ ਥਿਰੁ ਕਰਣੈਹਾਰੋ ॥

aavaa gavan sirajiaa; too thir karanaihaaro |

Sant Singh KhalsaYou created comings and goings, but You are ever-stable, O Creator Lord.
Manmohan SinghComing and going Thou hast ordained, but Thyself Thou art ever stable, O Creator.
Manmohan Singh (Punjabi)ਆਉਣਾ ਤੇ ਜਾਣ ਤੈਂ ਹੀ ਨਿਯੁੱਕਤ ਕੀਤਾ ਹੈ। ਖੁਦ ਤੂੰ ਸਦੀਵੀ, ਸਥਿਰ ਹੈ, ਹੇ ਸਿਰਜਣਹਾਰ!
Fareedkot Teekaਤੁਝਨੇ ਹੀ ਆਵਾਗਵਨ ਸੰਸਾਰ ਬਨਾਇਆ ਹੈ ਔਰ ਤੁਹੀ ਇਸ ਆਵਾਗਵਨ ਸੇ ਰਹਤ ਥਿਰ ਅਚਲ ਹੈਂ, ਵਾ ਜੀਵ ਕੇ ਅਚਲ ਕਰਨੇ ਹਾਰਾ ਹੈਂ ਅਰਥਾਤ ਮੁਕਤ ਕਰਤਾ ਹੈਂ॥
Prof. Sahib Singhਹੇ ਕਰਣਹਾਰ ਕਰਤਾਰ! (ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਤੂੰ ਹੀ ਪੈਦਾ ਕੀਤਾ ਹੈ, ਪਰ ਤੂੰ ਆਪ ਸਦਾ ਕਾਇਮ ਰਹਿਣ ਵਾਲਾ ਹੈਂ।

ਪਦ ਅਰਥ ਆਵਾਗਵਣੁ = ਜਨਮ ਮਰਨ ਦਾ ਗੇੜ। ਥਿਰੁ = ਸਦਾ ਕਾਇਮ ਰਹਿਣ ਵਾਲਾ।

SikhNet (Spanish)Nos has dado las idas y venidas, pero Tú eres Eterno, oh Señor.

ਜੰਮਣੁ ਮਰਣਾ ਆਇ ਗਇਆ; ਬਧਿਕੁ ਜੀਉ ਬਿਕਾਰੋ ॥

jaman maranaa aae geaa; badhik jeeo bikaaro |

Sant Singh KhalsaIn birth and death, in coming and going, this soul is held in bondage by corruption.
Manmohan SinghIn birth and death, coming and going, this soul is bound in sins.
Manmohan Singh (Punjabi)ਜੰਮਣ, ਮਰਨ, ਆਉਣ ਅਤੇ ਜਾਣ ਅੰਦਰ ਇਹ ਆਤਮਾ ਪਾਪਾਂ ਵਿੱਚ ਬੱਝੀ ਹੋਈ ਹੈ।
Fareedkot Teekaਜਨਮਨਾ ਮਰਨਾ ਯਹ ਜੀ ਉਪਰ ਆਇ ਗਇਆ ਹੈ, ਵਾ ਜੋ ਜੰਮਣਾ ਮਰਨਾ ਹੈ ਇਨ ਮੇਂ ਜੀਉ ਆ ਗ੍ਯਾ ਹੈ ਔਰ ਬਿਕਾਰ ਜੋ ਹੈਂ, ਸੋ ਇਸ ਜੀਵ ਕਾ (ਬਧਿਕੁ) ਨਾਸ ਕਰਤਾ ਹੈ, ਵਾ ਬਿਕਾਰੋਂ ਕਰ ਕੇ ਜੀਉ ਹਿੰਸਕ ਹੋ ਰਹਾ ਹੈ॥
Prof. Sahib Singh(ਮਾਇਆ ਦੇ ਮੋਹ ਦੇ ਕਾਰਨ) ਵਿਕਾਰਾਂ ਵਿਚ ਬੱਝਾ ਹੋਇਆ ਜੀਵ ਨਿੱਤ ਜੰਮਦਾ ਹੈ ਤੇ ਮਰਦਾ ਹੈ, ਇਸ ਨੂੰ ਜਨਮ ਮਰਨ ਦਾ ਚੱਕਰ ਪਿਆ ਹੀ ਰਹਿੰਦਾ ਹੈ।

ਪਦ ਅਰਥ ਆਇ ਗਇਆ = ਜੰਮਿਆ ਤੇ ਮਰ ਗਿਆ। ਬਧਿਕੁ = (ਮੋਹ ਵਿਚ) ਬੱਝਾ ਹੋਇਆ। ਜੀਉ = ਜੀਵਾਤਮਾ।

SikhNet (Spanish)Viniendo una y otra vez, nuestra Alma permanece siempre incompleta

ਭੂਡੜੈ. ਨਾਮੁ ਵਿਸਾਰਿਆ; ਬੂਡੜੈ. ਕਿਆ ਤਿਸੁ ਚਾਰੋ ॥

bhooddarrai. naam visaariaa; booddarrai. kiaa tis chaaro |

Sant Singh KhalsaThe evil person has forgotten the Naam; he has drowned - what can he do now?
Manmohan SinghThe evil person has forgotten the Name. The drowned one! What remedy has he, now?
Manmohan Singh (Punjabi)ਭੈੜੇ ਪੁਰਸ਼ ਨੇ ਨਾਮ ਨੂੰ ਭੁਲਾ ਦਿੱਤਾ ਹੈ। ਉਹ ਮੋਹ ਮਾਇਆ ਵਿੱਚ ਡੁੱਬਿਆ ਹੋਇਆ, ਉਸ ਦਾ ਹੁਣ ਕੀ ਇਲਾਜ ਹੈ?
Fareedkot Teeka(ਭੂਡੜੈ) ਭੈੜੇ ਜੀਵ ਨੇ ਨਾਮ ਕੋ ਭੁਲਾਇ ਦੀਆ ਹੈ, ਤਿਸ (ਬੂਡੜੈ) ਡੂਬੇ ਹੂਏ ਕੋ (ਚਾਰੋ) ਬਸ ਕਿਆ ਹੈ ਅਰਥਾਤ ਨਹੀਂ ਹੈ॥
Prof. Sahib Singh(ਮਾਇਆ ਦੇ ਮੋਹ ਵਿਚ ਫਸੇ) ਭੈੜੇ ਜੀਵ ਨੇ (ਤੇਰਾ) ਨਾਮ ਭੁਲਾ ਦਿੱਤਾ ਹੈ, ਮੋਹ ਵਿਚ ਡੁੱਬੇ ਹੋਏ ਦੀ ਕੋਈ ਪੇਸ਼ ਨਹੀਂ ਜਾਂਦੀ।

ਪਦ ਅਰਥ ਭੂਡੜੈ = ਭੈੜੇ ਨੇ। ਬੂਡੜੈ = ਡੁੱਬੇ ਹੋਏ ਦਾ। ਚਾਰੋ = ਚਾਰਾ, ਜ਼ੋਰ।

SikhNet (Spanish)y se ahoga en el olvido de Tu Nombre.

ਗੁਣ ਛੋਡਿ ਬਿਖੁ ਲਦਿਆ; ਅਵਗੁਣ ਕਾ ਵਣਜਾਰੋ ॥੩॥

gun chhodd bikh ladiaa; avagun kaa vanajaaro |3|

Sant Singh KhalsaForsaking merit, he has loaded the poisonous cargo of demerits; he is a trader of sins. ||3||
Manmohan SinghForsaking merit, he, the trader of sin has loaded the poison of demerit.
Manmohan Singh (Punjabi)ਨੇਕੀ ਨੂੰ ਤਿਆਗ ਦੇ ਉਸ ਪਾਪ ਦੇ ਸੁਦਾਗਰ ਨੇ ਬਦੀ ਦੀ ਜ਼ਹਿਰ ਦਾ ਮਾਲ ਲੱਦਿਆ ਹੈ।
Fareedkot Teekaਅਵਗਣੋਂ ਕਾ ਬਣਜਾਰਾ ਜੋ ਜੀਉ ਹੈ ਤਿਸਨੇ ਗੁਨੋਂ ਕੋ ਛੋਡ ਕਰ ਕੇ ਜ਼ਹਰ ਰੂਪ ਪਾਪਾਂ ਨੂੰ ਲਦ ਲਿਆ ਹੈ॥੩॥
Prof. Sahib Singhਗੁਣਾਂ ਨੂੰ ਛੱਡ ਕੇ (ਵਿਕਾਰਾਂ ਦਾ) ਜ਼ਹਿਰ ਇਸ ਜੀਵ ਨੇ ਇਕੱਠਾ ਕਰ ਲਿਆ ਹੈ (ਜਗਤ ਵਿਚ ਆ ਕੇ ਸਾਰੀ ਉਮਰ) ਔਗੁਣਾਂ ਦਾ ਹੀ ਵਣਜ ਕਰਦਾ ਰਹਿੰਦਾ ਹੈ ॥੩॥

ਪਦ ਅਰਥ ਵਣਜਾਰੋ = ਵਪਾਰੀ ॥੩॥

SikhNet (Spanish)Abandonando el mérito, carga el peso de la maldad y comercia con las pasiones. (3)

ਸਦੜੇ ਆਏ ਤਿਨਾ ਜਾਨੀਆ; ਹੁਕਮਿ ਸਚੇ ਕਰਤਾਰੋ ॥

sadarre aae tinaa jaaneea; hukam sache karataaro |

Sant Singh KhalsaThe beloved soul has received the Call, the Command of the True Creator Lord.
Manmohan SinghBy the True Creator's command, the beloved receives the call.
Manmohan Singh (Punjabi)ਸੱਚੇ ਸਿਰਜਣਹਾਰ ਦੇ ਫੁਰਮਾਨ ਦੁਆਰਾ ਉਹ ਪਿਆਰੀ ਆਤਮਾ ਸੱਦ ਲਈ ਜਾਂਦੀ ਹੈ।
Fareedkot Teekaਹੇ ਸਚੇ ਕਰਤਾਰ! ਜਬ ਤੇਰੇ ਹੁਕਮ ਸੇ ਤਿਨ (ਜਾਨੀਆ) ਪ੍ਰਾਨਧਾਰੀਓਂ ਕੋ ਵਾ ਪ੍ਯਾਰੋਂ ਕੇ (ਸਦੜੇ) ਬੁਲਾਵੇ ਆਏ ਹੈਂ॥
Prof. Sahib Singhਜਦੋਂ ਸਦਾ-ਥਿਰ ਰਹਿਣ ਵਾਲੇ ਕਰਤਾਰ ਦੇ ਹੁਕਮ ਵਿਚ ਰੂਹ ਨੂੰ ਇਥੋਂ ਜਾਣ ਦੇ ਸੱਦੇ ਆਉਂਦੇ ਹਨ,

ਪਦ ਅਰਥ ਜਾਨੀਆ = (ਸਰੀਰ ਦੇ ਸਾਥੀ) ਜੀਵਾਤਮਾ ਨੂੰ। ਹੁਕਮਿ = ਹੁਕਮ ਅਨੁਸਾਰ।

SikhNet (Spanish)Conforme a la Voluntad del Señor

ਨਾਰੀ ਪੁਰਖ ਵਿਛੁੰਨਿਆ; ਵਿਛੁੜਿਆ ਮੇਲਣਹਾਰੋ ॥

naaree purakh vichhuniaa; vichhurriaa melanahaaro |

Sant Singh KhalsaThe soul, the husband, has become separated from the body, the bride. The Lord is the Re-uniter of the separated ones.
Manmohan SinghThe soul spouse is separated from the body bride. Of the separated one, the Lord is the Uniter.
Manmohan Singh (Punjabi)ਭਉਰ ਪਤੀ, ਦੇਹ ਪਤਨੀ ਨਾਲੋਂ ਵੱਖਰਾ ਹੋ ਜਾਂਦਾ ਹੈ। ਵਿਛੁੰਨਿਆ ਦਾ ਸੁਆਮੀ ਹੀ ਮਿਲਾਪ ਕਰਵਾਉਣ ਵਾਲਾ ਹੈ।
Fareedkot Teekaਤਬ ਇਸਤ੍ਰੀ ਪੁਰਖੋਂ ਕਾ ਆਪਸ ਮੇਂ ਬਿਛੋੜਾ ਹੂਆ ਹੈ। ਵਿਛੋੜੇ ਕੇ ਮਿਲਾਉਨ ਵਾਲਾ ਫਿਰ ਕੌਨ ਹੈ ਅਰਥਾਤ ਕੋਈ ਨਹੀਂ ਹੈ; ਵਾ ਤੁਹੀ ਵਿਛੋੜੇ ਕੋ ਮੇਲਨ ਵਾਲਾ ਹੈਂ॥
Prof. Sahib Singhਤਾਂ (ਮਰਨ ਵੇਲੇ) ਇਸਤ੍ਰੀ ਮਰਦਾਂ ਦੇ ਵਿਛੋੜੇ ਹੋ ਜਾਂਦੇ ਹਨ ਤੇ ਵਿਛੁੜਿਆਂ ਨੂੰ ਤਾਂ ਪਰਮਾਤਮਾ ਆਪ ਹੀ ਮੇਲਣ ਦੇ ਸਮਰਥ ਹੈ।
SikhNet (Spanish)el Alma asume diferentes formas, y así como viene a la vida, también se va.

ਰੂਪੁ. ਨ ਜਾਣੈ ਸੋਹਣੀਐ; ਹੁਕਮਿ ਬਧੀ ਸਿਰਿ ਕਾਰੋ ॥

roop. na jaanai sohaneeai; hukam badhee sir kaaro |

Sant Singh KhalsaNo one cares for your beauty, O beautiful bride.; the Messenger of Death is bound only by the Lord Commander's Command.
Manmohan SinghO Beauteous one, death cares not for beauty With the Commander's command the death's couriers are bound.
Manmohan Singh (Punjabi)ਨੀ ਸੁੰਦਰੀਏ! ਮੌਤ ਸੁੰਦਰਤਾ ਦੀ ਪਰਵਾਹ ਨਹੀਂ ਕਰਦੀ। ਹਾਕਮ ਦੇ ਹੁਕਮ ਨਾਲ ਮੌਤ ਦੇ ਫਰੇਸ਼ਤੇ ਬੰਝੇ ਹੋਏ ਹਨ।
Fareedkot Teekaਜਮਦੂਤੋਂ ਕੇ ਸਿਰ ਪਰ ਹੁਕਮ ਕੀ ਕਾਰ ਬਾਧੀ ਹੂਈ ਹੈ, ਤਾਂ ਤੇ (ਸੋਹਣੀ) ਸੁੰਦਰ ਕੁਸੁੰਦਰ ਰੂਪ ਕੋ ਨਹੀਂ ਦੇਖਤਾ ਹੈ॥
Prof. Sahib Singhਜਮ ਕਿਸੇ ਸੁੰਦਰੀ ਦੇ ਰੂਪ ਦੀ ਪਰਵਾਹ ਨਹੀਂ ਕਰ ਸਕਦਾ (ਮੌਤ ਤੋਂ ਖਿਮਾ ਨਹੀਂ ਦੇਦਾ) ਕਿਉਂ ਕਿ ਉਹ ਵੀ ਪਰਮਾਤਮਾ ਦੇ ਹੁਕਮ ਵਿਚ ਬਧਾ ਹੋਇਆ ਹੈ।

ਪਦ ਅਰਥ ਸੋਹਣੀਐ = ਸੁੰਦਰੀ ਦਾ। ਸਿਰਿ = ਸਿਰ ਉਤੇ।

SikhNet (Spanish)Oh ser de forma bella, a nadie le importa tu belleza, pues los mensajeros de la muerte actúan conforme a la Voluntad del Señor.

ਬਾਲਕ ਬਿਰਧਿ. ਨ ਜਾਣਨੀ; ਤੋੜਨਿ ਹੇਤੁ ਪਿਆਰੋ ॥੪॥

baalak biradh. na jaananee; torran het piaaro |4|

Sant Singh KhalsaHe does not distinguish between young children and old people; he tears apart love and affection. ||4||
Manmohan SinghBetween a child and an aged one, they (the yamas) distinguish not; they snap all love and affection.
Manmohan Singh (Punjabi)ਬੱਚੇ ਅਤੇ ਬੁੱਢੇ ਵਿਚਕਾਰ ਉਹ (ਜਮ) ਪਛਾਣ ਨਹੀਂ ਕਰਦੇ। ਪ੍ਰੀਤ ਤੇ ਪ੍ਰੇਮ ਨੂੰ ਉਹ ਤੋੜ ਸੁੱਟਦੇ ਹਨ।
Fareedkot Teekaਬਾਲਕ ਬ੍ਰਿਧ ਅਵਸਥਾ ਨਹੀਂ ਜਾਨਤਾ ਹੈ, ਜੋ ਪ੍ਯਾਰ ਹੈ ਤਿਸ ਕੇ ਤੋੜਨੇ ਮੇਂ ਤਿਸ ਕਾ ਹਿਤ ਹੈ॥੪॥
Prof. Sahib Singhਜਮ ਬੱਚਿਆਂ ਤੇ ਬੁੱਢਿਆਂ ਦੀ ਭੀ ਪਰਵਾਹ ਨਹੀਂ ਕਰਦੇ, ਇੰਜ ਸਭ ਦਾ (ਆਪੋ ਵਿਚ ਦਾ) ਮੋਹ ਪਿਆਰ ਟੱਟ ਜਾਂਦਾ ਹੈ ॥੪॥
SikhNet (Spanish)Ellos no distinguen al niño del anciano, y quitan el amor del uno por el otro. (4)

ਨਉ ਦਰ ਠਾਕੇ ਹੁਕਮਿ ਸਚੈ; ਹੰਸੁ ਗਇਆ ਗੈਣਾਰੇ ॥

nau dar tthaake hukam sachai; hans geaa gainaare |

Sant Singh KhalsaThe nine doors are closed by the True Lord's Command, and the swan-soul takes flight into the skies.
Manmohan SinghThe nine doors are closed by the True Lord's order and the swan-soul goes out into the skies.
Manmohan Singh (Punjabi)ਸੱਚੇ ਸਾਹਿਬ ਦੇ ਫੁਰਮਾਨ ਦੁਆਰਾ ਨੌ ਦਰਵਾਜੇ ਬੰਦ ਹੋ ਜਾਂਦੇ ਹਨ ਅਤੇ ਹੰਸ-ਆਤਮਾ ਅਸਮਾਨਾਂ ਵਿੱਚ ਚਲੀ ਜਾਂਦੀ ਹੈ।
Fareedkot Teekaਨਵ ਦਰਵਾਜੇ ਨਵ ਗੋਲਕ ਸਭ (ਠਾਕੇ) ਬੰਦ ਹੋ ਗਏ ਪੁਨਾ (ਹੰਸ) ਜੀਵ ਅਕਾਸ ਮਾਰਗ ਕੋ ਚਲਾ॥
Prof. Sahib Singhਜਦੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਹੁਕਮ ਵਿਚ ਰੂਹ ਦੇ ਜਾਣ ਦਾ ਸਦਾ ਆਉਂਦਾ ਹੈ ਤਾਂ (ਸਰੀਰ ਦੇ) ਨੌ ਦਰਵਾਜ਼ੇ ਬੰਦ ਹੋ ਜਾਂਦੇ ਹਨ ਤੇ ਜੀਵਾਤਮਾ (ਕਿਤੇ) ਆਕਾਸ਼ ਵਿਚ ਚਲੀ ਜਾਂਦੀ ਹੈ।

ਪਦ ਅਰਥ ਨਉ ਦਰ = ਨੌ ਦਰਵਾਜੇ, ਨੌ ਗੋਲਕਾਂ (ਮੂੰਹ, 2 ਕੰਨ, 2 ਨਾਸਾਂ, 2 ਅੱਖਾਂ, ਗੁਦਾ, ਲਿੰਗ)। ਠਾਕੇ = ਬੰਦ ਕੀਤੇ ਗਏ। ਹੰਸੁ = ਜੀਵਾਤਮਾ। ਗੈਣਾਰੇ = ਆਕਾਸ਼ ਵਿਚ।

SikhNet (Spanish)Las nueve puertas del cuerpo se cierran, y el Alma cisne se aventura en los éteres.

ਸਾ ਧਨ ਛੁਟੀ ਮੁਠੀ. ਝੂਠਿ ਵਿਧਣੀਆ; ਮਿਰਤਕੜਾ ਅੰਙਨੜੇ ਬਾਰੇ ॥

saa dhan chhuttee mutthee. jhootth vidhaneea; miratakarraa anganarre baare |

Sant Singh KhalsaThe body-bride is separated, and defrauded by falsehood; she is now a widow - her husband's body lies dead in the courtyard.
Manmohan SinghThe body bride is separated, defrauded by falsehood, she has become a widow and the dead body is lying at the door of, the compound.
Manmohan Singh (Punjabi)ਦੇਹ ਪਤਨੀ ਵੱਖ ਹੋ ਜਾਂਦੀ ਹੈ। ਕੂੜ ਨਾਲ ਠੱਗੀ ਜਾ ਕੇ, ਉਹ ਰੰਡੀ ਹੋ ਗਈ ਹੈ। ਮੁਰਦਾ ਦੇਹ ਵਿਹੜੇ ਦੇ ਬੂਹੇ ਤੇ ਪਈ ਹੈ।
Fareedkot Teeka(ਸਾ ਧਨ) ਵਹੁ ਇਸਤ੍ਰੀ ਜਿਸ ਕਾ ਪਤਿ ਮਰ ਗਇਆ, (ਛੁਟੀ) ਪਤਿ ਸੇ ਰਹਤ ਹੂਈ, ਸ੍ਰੀ ਗੁਰੂ ਜੀ ਕਹਤੇ ਹੈਂ: ਜੋ ਝੂਠ ਸੰਸਾਰ ਮੇਂ ਮੋਹੀ ਹੁਈ ਓਹ ਕਹਤੀ ਹੈ ਮੈਂ (ਮੁਠੀ) ਲੁਟੀ ਗਈ ਹਾਂ। (ਵਿਧਣੀਆ) ਦੁਖੀ ਹੋਤੀ ਹੈ, (ਮਿਰਤਕੜਾ) ਮਿਰਤਕ ਅੰਗਨ ਮੇਂ (ਬਾਰੇ) ਦ੍ਵਾਰੇ ਮੇਂ ਪੜਾ ਰਹਿਤਾ ਹੈ॥
Prof. Sahib Singh(ਜਦ ਪਤੀ ਦੀ ਜੀਵਾਤਮਾ ਚਲੀ ਜਾਂਦੀ ਹੈ ਤਾਂ) ਨਿਖਸਮੀ ਇਸਤ੍ਰੀ ਇਕੱਲੀ ਰਹਿ ਜਾਂਦੀ ਹੈ, ਉਹ ਮਾਇਆ ਦੇ ਮੋਹ ਵਿਚ ਲੁੱਟ ਕੇ ਵਿਧਵਾ ਹੋ ਗਈ ਹੈ ਤੇ ਲੋਥ ਘਰ ਦੇ ਵੇਹੜੇ ਵਿਚ ਪਈ ਹੁੰਦੀ ਹੈ।

ਪਦ ਅਰਥ ਸਾ ਧਨ = ਇਸਤ੍ਰੀ, ਕਾਂਇਆਂ (ਜੀਵਾਤਮਾ ਦੀ ਇਸਤ੍ਰੀ)। ਛੁਟੀ = ਇਕੱਲੀ ਰਹਿ ਗਈ। ਵਿਧਣੀਆ = {ਵਿ-ਧਣੀ} ਨਿਖਸਮੀ। ਮਿਰਤਕੜਾ = ਲੋਬ। ਅੰਙਨੜੇ = ਵੇਹੜੇ ਵਿਚ।

SikhNet (Spanish)La esposa es privada de su hombre; su cuerpo muerto yace sobre el suelo y eleva su lamento al cielo diciendo,

ਸੁਰਤਿ ਮੁਈ. ਮਰੁ ਮਾਈਏ; ਮਹਲ ਰੁੰਨੀ. ਦਰ ਬਾਰੇ ॥

surat muee. mar maaeee; mehal runee. dar baare |

Sant Singh KhalsaThe widow cries out at the door, "The light of my mind has gone out, O my mother, with his death."
Manmohan SinghThe dead man's wife cries at the door: "with his death, O mother, my intellect is deadened".
Manmohan Singh (Punjabi)ਮਰੇ ਹੋਏ ਬੰਦੇ ਦੀ ਵਹੁਟੀ ਦਰਵਾਜੇ ਤੇ ਚੀਕ-ਚਿਹਾੜਾ ਪਾਉਂਦੀ ਹੈ, "ਪਤੀ ਦੀ ਮੌਤ ਨਾਲ ਹੇ ਮਾਤਾ! ਮੇਰੀ ਮੱਤ ਮਾਰੀ ਗਈ ਹੈ।"
Fareedkot Teekaਹੇ (ਮਾਈਏ) ਸਖੀਏ! ਇਸ ਦੇ ਮਰਨੇ ਕਰ ਮੇਰੀ ਗ੍ਯਾਤ ਮਰ ਗਈ ਹੈ, ਭਾਵ ਮੇਰੀ ਅਕਲ ਟਕਾਣੇ ਨਹੀਂ ਰਹੀ। ਇਸ ਰੀਤ ਕਰ (ਮਹਲ) ਇਸਤ੍ਰੀ (ਦਰਬਾਰੇ) ਬੂਹੇ ਦੇ ਅੰਦਰ ਵਾ ਦਰਵਾਜੇ ਦੇ ਬਾਹਰ ਬੂਹੇ ਪਰ ਰੋਤੀ ਭਈ ਹੈ॥
Prof. Sahib Singh(ਜਿਸ ਨੂੰ ਵੇਖ ਵੇਖ ਕੇ) ਉਹ ਇਸਤ੍ਰੀ ਦਲੀਜਾਂ ਵਿਚ ਬੈਠੀ ਰੋਂਦੀ ਹੈ (ਤੇ ਆਖਦੀ ਹੈ-) ਹੇ ਮਾਏ! ਇਸ ਮੌਤ (ਨੂੰ ਵੇਖ ਕੇ) ਮੇਰੀ ਅਕਲ ਟਿਕਾਣੇ ਨਹੀਂ ਰਹਿ ਗਈ।

ਪਦ ਅਰਥ ਮਾਈਏ = ਹੇ ਮਾਏ! ਮਰੁ = ਮੌਤ। ਮਹਲ = ਇਸਤ੍ਰੀ। ਦਰ-ਬਾਰੇ = ਦਲੀਜਾਂ ਵਿਚ।

SikhNet (Spanish)Oh Dios, con la muerte de mi cuerpo las facultades de mi mente se han acabado.

ਰੋਵਹੁ. ਕੰਤ ਮਹੇਲੀਹੋ; ਸਚੇ ਕੇ ਗੁਣ ਸਾਰੇ ॥੫॥

rovahu. kant maheleeho; sache ke gun saare |5|

Sant Singh KhalsaSo cry out, O soul-brides of the Husband Lord, and dwell on the Glorious Praises of the True Lord. ||5||
Manmohan SinghO the Husband's brides, by remembering the True Lord's praise, shed thou the tears of His love.
Manmohan Singh (Punjabi)ਹੇ ਪ੍ਰਮੇਸ਼ਰ ਪਤੀ ਦੀਓ ਵਹੁਟੀਓ! ਸੱਚੇ ਸਾਹਿਬ ਦੀ ਸਿਫ਼ਤ ਸ਼ਲਾਘਾ ਨੂੰ ਚੇਤੇ ਕਰ ਕੇ, ਤੁਸੀਂ ਉਸ ਦੇ ਪ੍ਰੇਮ ਦੇ ਹੰਝੂ ਕੇਰੋ।
Fareedkot Teekaਗੁਰੂ ਜੀ ਕਹਤੇ ਹੈਂ: ਹੇ ਜਗ੍ਯਾਸੂ ਰੂਪ (ਮਹੇਲੀਹੋ) ਇਸਤ੍ਰੀਓ! ਸਚੇ ਕੰਤ ਕੇ ਗੁਣੋਂ ਕਾ ਚਿੰਤਨ ਕਰ ਕੇ ਰੁਦਨ ਕਰੋ॥੫॥
Prof. Sahib Singhਹੇ ਪ੍ਰਭੂ-ਕੰਤ ਦੀ ਜੀਵ-ਇਸਤ੍ਰੀਓ! ਤੁਸੀਂ ਸਚੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ (ਤੇ ਇੰਜ ਜੀਵਨ ਸਫਲ ਕਰੋ)! ॥੫॥

ਪਦ ਅਰਥ ਸਾਰੇ = ਸਾਰਿ, ਸੰਭਾਲ ਕੇ, ਚੇਤੇ ਕਰ ਕੇ ॥੫॥

SikhNet (Spanish)Oh novias Almas del Señor, ¡que sus lágrimas sean de Amor y no de lamentos, en la Alabanza del Señor! (5)

ਜਲਿ ਮਲਿ ਜਾਨੀ ਨਾਵਾਲਿਆ; ਕਪੜਿ ਪਟਿ ਅੰਬਾਰੇ ॥

jal mal jaanee naavaaliaa; kaparr patt anbaare |

Sant Singh KhalsaHer loved one is cleansed, bathed in water, and dressed in silken robes.
Manmohan SinghThe dear one is cleansed and bathed with water and is robed in good many silk clothes.
Manmohan Singh (Punjabi)ਪਿਆਰੇ ਨੂੰ ਪ੍ਰਾਣੀ ਨਾਲ ਮਲ ਕੇ ਨੁਹਾਇਆ ਜਾਂਦਾ ਹੈ ਅਤੇ ਉਸ ਨੂੰ ਬਹੁਤ ਸਾਰੇ ਰੇਸ਼ਮ ਦੇ ਕਪੜੇ ਪਾਏ ਜਾਂਦੇ ਹਨ।
Fareedkot Teeka(ਜਾਨੀ) ਪਿਆਰਾ ਸਰੀਰ ਵਾ ਪਿਆਰਿਆਂ ਨੇ ਜਲ ਸੇ ਮਲ ਕਰ ਕੇ ਸ਼ਨਾਨ ਕਰਾਇਆ ਫਿਰ ਕਪੜੋਂ ਅਰ (ਪਟਿ) ਤਖਤੇ ਕਰ (ਅੰਬਾਰੇ) ਬਿਬਾਨ ਬਨਾਇਆ॥
Prof. Sahib Singhਸਾਕ-ਸੰਬੰਧੀ (ਮਰੇ ਪ੍ਰਾਣੀ ਦੀ ਲੋਥ ਨੂੰ) ਪਾਣੀ ਨਾਲ ਮਲ ਕੇ ਇਸ਼ਨਾਨ ਕਰਾਂਦੇ ਹਨ, ਤੇ ਰੇਸ਼ਮ (ਆਦਿਕ) ਕੱਪੜੇ ਨਾਲ (ਲਪੇਟਦੇ ਹਨ)।

ਪਦ ਅਰਥ ਜਲਿ = ਪਾਣੀ ਨਾਲ। ਮਲਿ = ਮਲ ਕੇ। ਜਾਨੀ = ਪਿਆਰੇ ਸੰਬੰਧੀਆਂ ਨੇ। ਕਪੜਿ = ਕੱਪੜੇ ਨਾਲ। ਪਟਿ = ਰੇਸ਼ਮ ਨਾਲ। ਅੰਬਾਰੇ = ਅੰਬਰਿ, ਕੱਪੜੇ ਨਾਲ।

SikhNet (Spanish)Los familiares del muerto lo lavan, y lo visten de seda;

ਵਾਜੇ ਵਜੇ ਸਚੀ ਬਾਣੀਆ; ਪੰਚ ਮੁਏ ਮਨੁ ਮਾਰੇ ॥

vaaje vaje sachee baaneea; panch mue man maare |

Sant Singh KhalsaThe musicians play, and the Bani of the True Lord's Words are sung; the five relatives feel as if they too are dead, so deadened are their minds.
Manmohan SinghThe bands play to the chanting of the True words. With numbed mind, the five kindreds feel like the dead.
Manmohan Singh (Punjabi)ਸੱਚੇ ਸ਼ਬਦਾਂ ਦੇ ਕੀਰਤਨ ਸਹਿਤ ਬਾਜੇ ਵੱਜਦੇ ਹਨ। ਸੁੰਨ ਮਨ ਨਾਲ ਪੰਜੇ ਸਨਬੰਧੀ ਮੋਇਆ ਵਰਗੇ ਹੋ ਗਏ ਹਨ।
Fareedkot Teekaਸਚੀ ਬਾਣੀ ਰਾਮ ਨਾਮ ਸਤ ਹੈ ਇਸ ਕੇ ਬਾਜੇ ਬਜਾਏ, ਪੰਚ ਗਿਆਨ ਇੰਦ੍ਰ੍ਯ ਸਿਥਲ ਹੋ ਗਏ, ਮਨ ਕੇ ਸੰਕਲਪ ਭੀ ਮਾਰ ਗਏ। ਵਾ (ਮਨੁ ਮਾਰੇ) ਜੀਵ ਕੇ ਮਰਨੇ ਸੇ ਮਾਤ ਪਿਤਾ ਇਸਤ੍ਰੀ ਪੁਤ੍ਰ ਭਾਈ ਇਹੁ ਪੰਚ ਸੰਬੰਧੀ ਮੁਏ, ਭਾਵ ਦੁਖੀ ਹੋ ਗਏ॥
Prof. Sahib Singh(ਉਸ ਨੂੰ ਮਸਾਣਾਂ ਵਿਚ ਲੈ ਜਾਣ ਵਾਸਤੇ) "ਰਾਮ ਨਾਮ ਸਤਿ ਹੈ" ਦੇ ਬੋਲ ਸ਼ੁਰੂ ਹੋ ਜਾਂਦੇ ਹਨ ਤੇ ਨਿਕਟ ਦੇ ਸੰਬੰਧੀ ਗ਼ਮ ਨਾਲ ਮੁਇਆਂ ਵਰਗੇ ਹੋ ਜਾਂਦੇ ਹਨ।

ਪਦ ਅਰਥ ਵਾਜੇ ਵਜੇ = ਬੋਲ ਬੋਲੇ ਜਾਣ ਲੱਗ ਪਏ। ਸਚੀ ਬਾਣੀ = ਸਦਾ-ਥਿਰ ਰਹਿਣ ਵਾਲੀ ਬਾਣੀ, "ਰਾਮ ਨਾਮ ਸਤਿ ਹੈ।" ਪੰਚ = (ਮਾਂ ਪਿਉ ਭਰਾ ਇਸਤ੍ਰੀ ਪੁਤ੍ਰ) ਸੰਬੰਧੀ। ਮੁਏ = ਗ਼ਮ ਨਾਲ ਮੋਇਆਂ ਵਰਗੇ ਹੋ ਗਏ। ਮਨੁ ਮਾਰੇ = ਮਨੁ ਮਾਰਿ, ਮਨ ਮਾਰ ਕੇ, ਗ਼ਮ ਖਾ ਕੇ।

SikhNet (Spanish)están muy adormecidos en su mente y se afligen. La separación de mi bienamado es la muerte para mí,

ਜਾਨੀ ਵਿਛੁੰਨੜੇ. ਮੇਰਾ ਮਰਣੁ ਭਇਆ; ਧ੍ਰਿਗੁ ਜੀਵਣੁ ਸੰਸਾਰੇ ॥

jaanee vichhunarre. meraa maran bheaa; dhrig jeevan sansaare |

Sant Singh Khalsa"Separation from my beloved is like death to me!" cries the widow. "My life in this world is cursed and worthless!"
Manmohan SinghCries the wife, "separation of my beloved is death for me. Accursed is now my life in this world".
Manmohan Singh (Punjabi)ਵਹੁਟੀ ਪੁਕਾਰਦੀ ਹੈ "ਪ੍ਰੀਤਮ ਦਾ ਵਿਛੋੜਾ ਮੇਰੇ ਲਈ ਮੌਤ ਹੈ। ਲਾਨ੍ਹਤ-ਯੋਗ ਹੇ ਹੁਣ ਮੇਰੀ ਜਿੰਦਗੀ ਇਸ ਜਹਾਨ ਵਿੱਚ।"
Fareedkot Teekaਤਬ ਇਸਤ੍ਰੀ ਕਹਿਤੀ ਹੈ (ਜਾਨੀ) ਪਿਆਰੇ ਕੇ ਮਰਨੇ ਸੇ ਮੇਰਾ ਮਰਨ ਹੋ ਗਇਆ ਹੈ, ਅਬ ਮੇਰੇ ਸੰਸਾਰ ਮੇਂ ਜੀਵਨ ਪਰ ਧਿਕਾਰ ਹੈ॥
Prof. Sahib Singh(ਉਸ ਦੀ ਇਸਤ੍ਰੀ ਰੋਂਦੀ ਹੈ ਤੇ ਆਖਦੀ ਹੈ-) ਸਾਥੀ ਦੇ ਮਰਨ ਨਾਲ ਮੈਂ ਭੀ ਮੋਇਆ ਵਰਗੀ ਹੋ ਗਈ ਹਾਂ, ਹੁਣ ਸੰਸਾਰ ਵਿਚ ਮੇਰੇ ਜੀਊਣ ਨੂੰ ਫਿਟਕਾਰ ਹੈ।
SikhNet (Spanish)grita la esposa, oh, ¡maldita sea la vida en el mundo! Sin embargo,

ਜੀਵਤੁ ਮਰੈ. ਸੁ ਜਾਣੀਐ; ਪਿਰ ਸਚੜੈ. ਹੇਤਿ ਪਿਆਰੇ ॥੬॥

jeevat marai. su jaaneeai; pir sacharrai. het piaare |6|

Sant Singh KhalsaBut she alone is approved, who dies, while yet still alive; she lives for the sake of the Love of her Beloved. ||6||
Manmohan SinghShe, who, while alive, dies for the sake of the love of her true spouse, is deemed to live.
Manmohan Singh (Punjabi)ਜੋ ਆਪਣੇ ਸੱਚੇ ਕੰਤ ਦੀ ਪ੍ਰੀਤ ਦੇ ਵਾਸਤੇ ਜੀਉਂਦੀ ਜੀ ਮਰੀ ਰਹਿੰਦੀ ਹੈ, ਉਹ ਹੀ ਜੀਉਂਦੀ ਜਾਣੀ ਜਾਂਦੀ ਹੈ।
Fareedkot Teekaਪਰੰਤੂ ਸਚਾ ਮਰਨਾ ਤਬ ਹੋਤਾ ਹੈ, ਜਬ ਸਚੇ ਪਤੀ ਕੇ ਪਿਆਰ ਕਰ ਕੇ ਜੀਵਤ, ਭਾਵ ਸੇ ਮਰ ਜਾਇ॥੬॥
Prof. Sahib Singhਪਰ ਜੇਹੜਾ ਜੀਉਂਦਿਆਂ ਹੋਇਆ ਮਰਦਾ ਹੈ, ਭਾਵ ਮੋਹ ਨੂੰ ਛਡਦਾ ਹੈ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ ਪਾਂਦਾ ਹੈ ॥੬॥
SikhNet (Spanish)sólo es aprobado, quien en vida muere para su ego al entonarse en el Amor de su Señor Verdadero. (6)

ਤੁਸੀ ਰੋਵਹੁ ਰੋਵਣ ਆਈਹੋ; ਝੂਠਿ ਮੁਠੀ ਸੰਸਾਰੇ ॥

tusee rovahu rovan aaeeho; jhootth mutthee sansaare |

Sant Singh KhalsaSo cry out in mourning, you who have come to mourn; this world is false and fraudulent.
Manmohan SinghWail ye, O women, who have come to wail, but false is the bewailing of the defrauded world.
Manmohan Singh (Punjabi)ਤੁਸੀਂ ਹੇ ਇਸਤ੍ਰੀਓ! ਜੋ ਰੋਣ ਲਈ ਆਈਆਂ ਹੋ, ਰੋਵੇ, ਪ੍ਰੰਤੂ ਕੂੜਾ ਹੈ ਵਿਰਲਾਪ ਠੱਗੀ ਅਤੇ ਦੁਨੀਆਂ ਦਾ।
Fareedkot Teekaਐਸੇ ਸਮੇਂ ਮੇਂ ਗੁਰੂ ਜੀ ਕਹਤੇ ਹੈਂ: ਝੂਠੇ ਸੰਸਾਰ ਮੇਂ (ਮੁਠੀ) ਠਗੀ ਹੂਈ ਤੁਮ ਰੋਵਨੇ ਜੋ ਆਈ ਹੋ ਸੋ ਪਈ ਰੋਵਹੁ॥
Prof. Sahib Singhਹੇ ਜੀਵ-ਇਸਤ੍ਰੀਓ! ਤੁਸੀਂ ਦੁੱਖੀ ਹੋਣ ਵਾਸਤੇ ਹੀ ਜਗਤ ਵਿਚ ਆਈਆਂ ਹੋ ਕਿਉਂਕਿ ਸੰਸਾਰ ਵਿਚ ਤੁਹਾਨੂੰ ਮਾਇਆ ਦੇ ਮੋਹ ਨੇ ਠੱਗਿਆ ਹੋਇਆ ਹੈ।

ਪਦ ਅਰਥ ਝੂਠਿ = ਕੂੜੇ ਮੋਹ ਨੇ। ਮੁਠੀ = ਲੁੱਟਿਆ ਹੈ।

SikhNet (Spanish)Aflíjanse en duelo entonces, ustedes que han venido a lamentarse, porque este mundo es falso y fraudulento.

Open this shabad (34 lines, Angs 580-581) →

Ang 580 of 1430