ੴ

ਸਿੱਖਬਾਣੀ · SikhBani

ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ ॥

aavahu milahu saheleeho sacharraa naam lehaan
Guru Nanak Dev Ji ਗੁਰੂ ਨਾਨਕ ਦੇਵ ਜੀ · Raag Vadhans · Ang 579, 580 · 25 lines
Translations

ਵਡਹੰਸੁ ਮਹਲਾ ੧ ॥

vaddahans mahalaa 1 | Ang 579

Sant Singh KhalsaWadahans, First Mehl:
Manmohan SinghWadhans 1st Guru.
Manmohan Singh (Punjabi)ਵਡਹੰਸ ਪਹਿਲੀ ਪਾਤਿਸ਼ਾਹੀ।
SikhNet (Spanish)Wadajans Mejl Guru Nanak, Primer Canal Divino.

ਆਵਹੁ ਮਿਲਹੁ ਸਹੇਲੀਹੋ; ਸਚੜਾ ਨਾਮੁ ਲਏਹਾਂ ॥

aavahu milahu saheleeho; sacharraa naam lehaan | Ang 579

Sant Singh KhalsaCome, O my companions - let us meet together and dwell upon the True Name.
Manmohan SinghCome mates, let us meet and contemplate over the True Name.
Manmohan Singh (Punjabi)ਆਓ ਸਖੀਓ, ਆਪਾਂ ਮਿਲ ਕੇ ਸੱਚੇ ਨਾਮ ਦਾ ਸਿਮਰਨ ਕਰੀਏ।
Fareedkot Teekaਹੇ ਸਹੇਲੀਓ! ਆਓ ਮਿਲੋ ਹਮ ਤੁਮ ਸਚਾ ਨਾਮ ਸਿਮਰਨ ਕਰੇਂ॥
Prof. Sahib Singhਹੇ ਸਹੇਲੀਹੋ! (ਹੇ ਸਤਸੰਗੀ ਸੱਜਣੋ!) ਆਓ, ਰਲ ਕੇ ਬੈਠੀਏ ਤੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸਿਮਰੀਏ।

ਪਦ ਅਰਥ ਲਏਹਾਂ = ਅਸੀਂ ਲਈਏ। ਸਚੜਾ = ਸਦਾ-ਥਿਰ ਰਹਿਣ ਵਾਲਾ।

SikhNet (Spanish)Vengan queridos compañeros, vamos a contemplar el Nombre Verdadero de Dios.

ਰੋਵਹ ਬਿਰਹਾ ਤਨ ਕਾ; ਆਪਣਾ ਸਾਹਿਬੁ ਸੰਮੑਾਲੇਹਾਂ ॥

rovah birahaa tan kaa; aapanaa saahib samaalehaan | Ang 579

Sant Singh KhalsaLet us weep over the body's separation from the Lord and Master; let us remember Him in contemplation.
Manmohan SinghLet us bewail over our body's (soul's) separation from the Lord and remember Him.
Manmohan Singh (Punjabi)ਆਓ ਆਪਾਂ ਦੇਹ (ਆਤਮਾ) ਦੇ ਸੁਆਮੀ ਨਾਲੋਂ ਵਿਛੋੜੇ ਉਤੇ ਵਿਰਲਾਪ ਕਰੀਏ ਤੇ ਉਸ ਨੂੰ ਚੇਤੇ ਕਰੀਏ।
Fareedkot Teekaਅਪਨਾ ਸਾਹਿਬ ਸਿਮਰੇਂ, ਪੁਨਾ ਹਰੀ ਕੇ ਤਨ, ਭਾਵ ਸਰੂਪ ਕਾ ਜੋ ਵਿਛੋੜਾ ਹੈ ਤਿਸ ਕੋ ਯਾਦ ਕਰ ਕੇ ਰੁਦਨ ਕਰੈਂ॥
Prof. Sahib Singhਆਓ, ਪ੍ਰਭੂ ਤੋਂ ਆਪਣੇ ਵਿਛੋੜੇ ਦਾ ਮੁੜ ਮੁੜ ਅਫ਼ਸੋਸ ਨਾਲ ਚੇਤਾ ਕਰੀਏ, (ਉਹ ਵਿਛੋੜਾ ਦੂਰ ਕਰਨ ਲਈ) ਮਾਲਕ-ਪ੍ਰਭੂ ਨੂੰ ਯਾਦ ਕਰੀਏ।

ਪਦ ਅਰਥ ਰੋਵਹ = ਅਸੀਂ ਰੋਵੀਏ, ਅਸੀਂ ਅਫ਼ਸੋਸ ਕਰੀਏ। ਬਿਰਹਾ = ਵਿਛੋੜਾ। ਤਨ = ਸਰੀਰ।

SikhNet (Spanish)Vamos a afligirnos por estar separados de Dios, y vamos a Alabarlo en nuestra mente.

ਸਾਹਿਬੁ ਸਮੑਾਲਿਹ. ਪੰਥੁ ਨਿਹਾਲਿਹ; ਅਸਾ ਭਿ ਓਥੈ ਜਾਣਾ ॥

saahib samaalih. panth nihaalih; asaa bhi othai jaanaa | Ang 579

Sant Singh KhalsaLet us remember the Lord and Master in contemplation, and keep a watchful eye on the Path. We shall have to go there as well.
Manmohan SinghLet us cherish the Lord and keep an eye on the Path, We, too have to go there.
Manmohan Singh (Punjabi)ਆਓ, ਆਪਾਂ ਪ੍ਰਭੂ ਦਾ ਆਰਾਧਨ ਕਰੀਏ ਤੇ (ਪ੍ਰਲੋਕ ਦਾ) ਰਾਹ ਦਾ ਧਿਆਨ ਕਰੀਏ। ਆਪਾਂ ਨੇ ਭੀ ਓਥੇ ਜਾਣਾ ਹੈ।
Fareedkot Teekaਸਾਹਿਬ ਕੋ ਸਿਮਰੋ ਔਰ ਉਸ ਰਸਤੇ ਕੋ ਦੇਖੈਂ ਜਿਸ ਰਸਤੇ ਅਗੇ ਜੀਵ ਗਏ ਪੁਨਾ ਹਮ ਨੇ ਜਾਨਾ ਹੈ॥
Prof. Sahib Singhਆਓ, ਅਸੀਂ ਮਾਲਕ ਨੂੰ ਹਿਰਦੇ ਵਿਚ ਵਸਾਈਏ, ਤੇ ਉਸ ਰਸਤੇ ਨੂੰ ਤੱਕੀਏ (ਜਿਸ ਰਸਤੇ ਸਭ ਜਾ ਰਹੇ ਹਨ)। ਅਸਾਂ ਭੀ (ਆਖ਼ਿਰ) ਉਸ ਪਰਲੋਕ ਵਿਚ ਜਾਣਾ ਹੈ (ਜਿਥੇ ਅਨੇਕਾਂ ਜਾ ਚੁਕੇ ਹਨ)।

ਪਦ ਅਰਥ ਸਮ੍ਹ੍ਹਾਲਿਹ = ਅਸੀਂ ਯਾਦ ਕਰੀਏ। ਪੰਥੁ = ਰਸਤਾ। ਨਿਹਾਲਿਹ = ਅਸੀਂ ਵੇਖੀਏ।

SikhNet (Spanish)Alabemos al Señor y conservemos nuestra mirada en el Sendero que nos llevará al más allá.

ਜਿਸ ਕਾ ਕੀਆ ਤਿਨ ਹੀ ਲੀਆ; ਹੋਆ ਤਿਸੈ ਕਾ ਭਾਣਾ ॥

jis kaa keea tin hee leea; hoaa tisai kaa bhaanaa | Ang 579

Sant Singh KhalsaHe who has created, also destroys; whatever happens is by His Will.
Manmohan SinghHe, who created, also destroys All that taken place is in His will.
Manmohan Singh (Punjabi)ਜੋ ਰੱਚਦਾ ਹੈ, ਨਾਸ ਭੀ ਓਹੀ ਕਰਦਾ ਹੈ। ਜੋ ਸਾਰਾ ਕੁਛ ਹੁੰਦਾ ਹੈ, ਉਸ ਦੀ ਰਜ਼ਾ ਵਿੱਚ ਹੈ।
Fareedkot Teekaਜਿਸ ਕਾ ਇਹ ਜੀਉ ਕੀਆ ਹੂਆ ਥਾ ਤਿਸੀ ਨੇ ਇਸ ਕੋ ਮਾਰ ਲੀਆ ਹੈ ਔ ਤਿਸੀ ਕਾ ਭਾਣਾ ਜੋ ਥਾ, ਸੋ ਹੂਆ ਹੈ॥
Prof. Sahib Singh(ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ) ਜਿਸ ਪ੍ਰਭੂ ਦਾ ਇਹ ਪੈਦਾ ਕੀਤਾ ਹੋਇਆ ਸੀ, ਉਸੇ ਨੇ ਜਿੰਦ ਵਾਪਸ ਲੈ ਲਈ ਹੈ, ਉਸੇ ਦੀ ਰਜ਼ਾ ਹੋਈ ਹੈ।

ਪਦ ਅਰਥ ਕੀਆ = ਪੈਦਾ ਕੀਤਾ। ਲੀਆ = ਵਾਪਸ ਲੈ ਲਿਆ। ਭਾਣਾ = ਰਜ਼ਾ।

SikhNet (Spanish)Aquél que lo crea todo, también lo destruye, y todo lo que sucede transcurre por Su Voluntad.

ਜੋ ਤਿਨਿ ਕਰਿ ਪਾਇਆ. ਸੁ ਆਗੈ ਆਇਆ; ਅਸੀ ਕਿ ਹੁਕਮੁ ਕਰੇਹਾ ॥

jo tin kar paaeaa. su aagai aaeaa; asee ki hukam karehaa | Ang 579

Sant Singh KhalsaWhatever He has done, has come to pass; how can we command Him?
Manmohan SinghWhatever He has done, that has happened. How can we give the command?
Manmohan Singh (Punjabi)ਜਿਹੜਾ ਕੁਛ ਉਸ ਨੇ ਕੀਤਾ ਹੈ, ਉਹ ਹੋ ਆਇਆ ਹੈ। ਅਸੀਂ ਕਿਸ ਤਰ੍ਹਾਂ ਕੋਈ ਫੁਰਮਾਨ ਜਾਰੀ ਕਰ ਸਕਦੇ ਹਾਂ?
Fareedkot Teekaਜੋ ਤਿਸਨੇ ਆਗੇ ਕਰਮ ਕੀਆ ਥਾ ਸੋਈ ਉਸ ਕੇ ਆਗੇ ਆਇਆ, ਭਾਵ ਭੋਗਨਾ ਪੜਾ, ਕਿਆ ਹੁਕਮ ਕਰੈਂ ਅਰਥਾਤ ਦੁਖ ਕਿਉਂ ਦੀਆ ਹੈ ਸੁਖ ਦੇਹ ਐਸੇ ਨਹੀਂ ਕਹ ਸਕਤੇ ਹੈਂ॥
Prof. Sahib Singhਇਥੇ ਜਗਤ ਵਿਚ ਜੀਵ ਨੇ ਜੋ ਕੁਝ ਕੀਤਾ, (ਮਰਨ ਤੇ) ਉਸ ਦੇ ਅੱਗੇ ਆ ਜਾਂਦਾ ਹੈ। (ਇਸ ਰੱਬੀ ਨਿਯਮ ਅੱਗੇ) ਸਾਡਾ ਕੋਈ ਜ਼ੋਰ ਨਹੀਂ ਚੜ੍ਹ ਸਕਦਾ।

ਪਦ ਅਰਥ ਤਿਨਿ = ਉਸ ਜੀਵ ਨੇ।

SikhNet (Spanish)¿Qué es lo que comandamos nosotros?

ਆਵਹੁ ਮਿਲਹੁ ਸਹੇਲੀਹੋ; ਸਚੜਾ ਨਾਮੁ ਲਏਹਾ ॥੧॥

aavahu milahu saheleeho; sacharraa naam lehaa |1| Ang 579

Sant Singh KhalsaCome, O my companions - let us meet together and dwell upon the True Name. ||1||
Manmohan SinghCome and meet me, O maids; let us take the True Name.
Manmohan Singh (Punjabi)ਹੇ ਸਹੇਲੀਓ! ਆਓ ਆਪਾਂ ਰਲ ਕੇ ਸੱਚੇ ਨਾਮ ਨੂੰ ਸਿਮਰੀਏ।
Fareedkot Teekaਹੇ ਪਿਆਰਿਓ! ਆਓ ਮਿਲੋ ਮਿਲ ਕਰ ਸਚਾ ਨਾਮ ਲਈਏ, ਭਾਵ ਜਪੀਏ॥੧॥
Prof. Sahib Singhਹੇ ਸਹੇਲੀਹੋ! (ਹੇ ਸਤਸੰਗੀ ਸੱਜਣੋ!) ਆਓ, ਰਲ ਕੇ ਬੈਠੀਏ ਤੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ ॥੧॥
SikhNet (Spanish)Venid, compañeros míos - Juntémonos y vivamos bajo El (1)

ਮਰਣੁ. ਨ ਮੰਦਾ ਲੋਕਾ ਆਖੀਐ; ਜੇ ਮਰਿ ਜਾਣੈ ਐਸਾ ਕੋਇ ॥

maran. na mandaa lokaa aakheeai; je mar jaanai aisaa koe | Ang 579

Sant Singh KhalsaDeath would not be called bad, O people, if one knew how to truly die.
Manmohan SinghO people, let us not call death bad. There is hardly any such person, Who knows how to die.
Manmohan Singh (Punjabi)ਹੇ ਪੁਰਸ਼ੋ! ਮੌਤ ਨੂੰ ਬੁਰੀ ਨਾਂ ਕਹੋ, ਕੋਈ ਵਿਰਲਾ ਹੀ ਐਹੋ ਜੇਹਾ ਪ੍ਰਾਣੀ ਹੈ, ਜੋ ਮਰਣਾ ਜਾਣਦਾ ਹੈ।
Fareedkot Teekaਹੇ ਲੋਕੋ! ਜੋ ਇਸ ਪ੍ਰਕਾਰ ਕੋਈ ਮਰ ਜਾਨੈ ਤੌ ਮਰਨਾ ਬੁਰਾ ਹੈ ਇਹ ਨ ਕਹਨਾ ਚਾਹੀਐ॥
Prof. Sahib Singhਹੇ ਲੋਕੋ! ਮੌਤ ਨੂੰ ਮਾੜਾ ਨਾਹ ਆਖੋ (ਮੌਤ ਚੰਗੀ ਹੈ, ਪਰ ਤਦੋਂ ਹੀ) ਜੇ ਕੋਈ ਮਨੁੱਖ ਉਸ ਤਰੀਕੇ ਨਾਲ (ਜਿਊ ਕੇ) ਮਰਨਾ ਜਾਣਦਾ ਹੋਵੇ।

ਪਦ ਅਰਥ ਲੋਕਾ = ਹੇ ਲੋਕੋ! ਐਸਾ = ਅਜੇਹੀ ਮੌਤ।

SikhNet (Spanish)la muerte no será llamada mala, amigos míos,

ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ; ਪੰਥੁ ਸੁਹੇਲਾ ਆਗੈ ਹੋਇ ॥

sevihu saahib samrath aapanaa; panth suhelaa aagai hoe | Ang 579

Sant Singh KhalsaServe your Almighty Lord and Master, and your path in the world hereafter will be easy.
Manmohan SinghServe, thou thy Omnipotent Lord. Thus, thy path in the Yond shall be easy to tread.
Manmohan Singh (Punjabi)ਤੂੰ ਆਪਣੇ ਸਰਬ-ਸ਼ਕਤੀਵਾਨ ਸੁਆਮੀ ਦੀ ਚਾਕਰੀ ਕਰ। ਇਸ ਤਰ੍ਹਾਂ ਤੇਰੇ ਅੱਗੇ ਦਾ ਰਸਤਾ ਸੌਖਾ ਤਹਿ ਹੋ ਜਾਵੇਗਾ।
Fareedkot Teekaਅਪਨੇ ਸਮਰਥ ਸਾਹਿਬ ਕਾ ਸੇਵਨ ਕਰੋ, ਜਿਸ ਕਰ ਕੇ ਆਗੇ ਪਰਲੋਕ ਕਾ ਰਸਤਾ (ਸੁਹੇਲਾ) ਸੁਖਾਲਾ ਹੋ ਜਾਇ॥
Prof. Sahib Singh(ਉਹ ਤਰੀਕਾ ਇਹ ਹੈ ਕਿ) ਆਪਣੇ ਸਰਬ-ਸ਼ਕਤੀਵਾਨ ਮਾਲਕ ਨੂੰ ਸਿਮਰੋ, (ਤਾਂ ਕਿ ਜੀਵਨ ਦੇ ਸਫ਼ਰ ਵਿਚ) ਰਸਤਾ ਸੌਖਾ ਹੋ ਜਾਏ।

ਪਦ ਅਰਥ ਸੰਮ੍ਰਥੁ = ਸਭ ਤਾਕਤਾਂ ਵਾਲਾ। ਸੁਹੇਲਾ = ਸੌਖਾ।

SikhNet (Spanish)Servid al Todopoderoso Dios y Señor, y su camino por el mundo ahora y después será fácil.

ਪੰਥਿ ਸੁਹੇਲੈ ਜਾਵਹੁ. ਤਾਂ ਫਲੁ ਪਾਵਹੁ; ਆਗੈ ਮਿਲੈ ਵਡਾਈ ॥

panth suhelai jaavahu. taan fal paavahu; aagai milai vaddaaee | Ang 579

Sant Singh KhalsaTake this easy path, and you shall obtain the fruits of your rewards, and receive honor in the world hereafter.
Manmohan SinghIf thou go by the easy route, then shalt thou gather fruit and receive honour in the world beyond.
Manmohan Singh (Punjabi)ਜੇਕਰ ਤੂੰ ਸੁਖਾਲੇ ਰਸਤੇ ਜਾਵੇਗਾ, ਤਦ ਤੂੰ ਫਲ ਪਾ ਲਵੇਂਗਾ ਤੇ ਪ੍ਰਲੋਕ ਵਿੱਚ ਤੈਨੂੰ ਇੱਜ਼ਤ ਆਬਰੂ ਮਿਲੂਗੀ।
Fareedkot Teekaਸੁਖਾਲੇ ਰਾਹ ਸੇ ਜਾਉਗੇ ਤਉ ਹੀ ਸੁਖ ਰੂਪ ਫਲ ਪਾਵਉਗੇ, ਪੁਨਾ ਆਗੈ ਬਡਿਆਈ ਹੀ ਮਿਲੈਗੀ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਸੌਖੇ ਜੀਵਨ-ਰਸਤੇ ਤੁਰੋਗੇ ਤਾਂ ਇਸ ਦਾ ਫਲ ਭੀ ਮਿਲੇਗਾ ਤੇ ਪ੍ਰਭੂ ਹੀ ਹਜ਼ੂਰੀ ਵਿਚ ਇੱਜ਼ਤ ਮਿਲੇਗੀ।

ਪਦ ਅਰਥ ਪੰਥਿ ਸੁਹੇਲੈ = ਸੌਖੇ ਰਸਤੇ ਉਤੇ। ਆਗੈ = ਪ੍ਰਭੂ ਦੀ ਹਜ਼ੂਰੀ ਵਿਚ। ਵਡਾਈ = ਇੱਜ਼ਤ।

SikhNet (Spanish)Tomen este camino fácil, y obtendrán los frutos de sus recompensas, y recibirán recompensas en este mundo por los días de los días.

ਭੇਟੈ ਸਿਉ ਜਾਵਹੁ. ਸਚਿ ਸਮਾਵਹੁ; ਤਾਂ ਪਤਿ ਲੇਖੈ ਪਾਈ ॥

bhettai siau jaavahu. sach samaavahu; taan pat lekhai paaee | Ang 579

Sant Singh KhalsaGo there with your offering, and you shall merge in the True Lord; your honor shall be confirmed.
Manmohan SinghIf thou go with the offering of meditation then shalt thou merge in the True Lord and thy honour will be approved.
Manmohan Singh (Punjabi)ਜੇ ਤੂੰ ਸਿਮਰਨ ਦੇ ਨਜ਼ਰਾਨੇ ਸਮੇਤ ਜਾਵੇਗਾ, ਤਦ ਤੂੰ ਸੱਚੇ ਸੁਆਮੀ ਅੰਦਰ ਲੀਨ ਹੋ ਜਾਵੇਗਾ ਤੇ ਤੇਰੀ ਇੱਜ਼ਤ ਪ੍ਰਵਾਨ ਥੀ ਵੰਞੇਗੀ।
Fareedkot Teekaਨਾਮ ਸਿਮਰਨ ਕੀ (ਭੇਟੈ ਸਿਉ) ਨਜਰ ਸਾਥ ਲੇ ਕਰ ਜਾਉਂਗੇ ਤਬ ਸੁਖ ਮੇਂ ਸਮਾਓਗੇ, ਤਉ ਹੀ ਤੁਮਾਰੀ ਪਤਿ ਹਿਸਾਬ ਮੇਂ ਪਾਈ ਜਾਵੈਗੀ॥
Prof. Sahib Singhਜੇ ਪ੍ਰਭੂ ਦੇ ਨਾਮ ਦੀ ਭੇਟਾ ਲੈ ਕੇ ਜਾਵੋਗੇ ਤਾਂ ਉਸ ਸਦਾ-ਥਿਰ ਪ੍ਰਭੂ ਵਿਚ ਇਕ-ਰੂਪ ਹੋ ਜਾਵੋਗੇ, ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਇੱਜ਼ਤ ਮਿਲੇਗੀ।

ਪਦ ਅਰਥ ਭੇਟੈ ਸਿਉ = (ਨਾਮ ਦੀ) ਭੇਟਾ ਲੈ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਲੇਖੈ = ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ।

SikhNet (Spanish)Dad sus ofrendas a El, y serán unidos a El, su honor será confirmado;

ਮਹਲੀ ਜਾਇ ਪਾਵਹੁ. ਖਸਮੈ ਭਾਵਹੁ; ਰੰਗ ਸਿਉ ਰਲੀਆ ਮਾਣੈ ॥

mahalee jaae paavahu. khasamai bhaavahu; rang siau raleea maanai | Ang 579

Sant Singh KhalsaYou shall obtain a place in the Mansion of the Lord Master's Presence; being pleasing to Him, you shall enjoy the pleasures of His Love.
Manmohan SinghThou shalt obtain place in the Master's mansion be pleasing to Him and enjoy revelments with love.
Manmohan Singh (Punjabi)ਤੂੰ ਮਾਲਕ ਦੇ ਮੰਦਰ ਵਿੱਚ ਥਾਂ ਪਾ ਲਵੇਗਾ, ਉਸ ਨੂੰ ਚੰਗਾ ਲਗਨੂੰਗਾ ਅਤੇ ਪ੍ਰੇਮ ਸਹਿਤ ਅਨੰਦ ਮਾਣੇਗਾ।
Fareedkot Teekaਇਸ ਰੀਤ ਕਰ ਤੁਮ ਖਸਮ ਕੋ ਭਾਵੋਗੇ ਤਬ ਮਹਲੋਂ ਮੇਂ ਜਗਾ ਪਾਵੋਗੇ ਅਨੰਦ ਪੂਰਬਕ ਖੁਸ਼ੀਆਂ ਭੋਗੋਗੇ॥
Prof. Sahib Singhਪ੍ਰਭੂ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰੋਗੇ, ਤੇ ਖਸਮ-ਪ੍ਰਭੂ ਨੂੰ ਚੰਗੇ ਲੱਗੋਗੇ ਤੇ ਇੰਜ ਪ੍ਰਭੂ-ਪ੍ਰੇਮ ਨਾਲ ਆਤਮਕ ਆਨੰਦ ਮਾਣੋਗੇ।

ਪਦ ਅਰਥ ਮਹਲੀ = ਹਜ਼ੂਰੀ ਵਿਚ। ਰੰਗ ਸਿਉ = ਪ੍ਰੇਮ ਨਾਲ।

SikhNet (Spanish)Obtendrán su lugar en su Mansión, estarán uno con Dios y compartirán de Sus recompensas.

ਮਰਣੁ. ਨ ਮੰਦਾ ਲੋਕਾ ਆਖੀਐ; ਜੇ ਕੋਈ ਮਰਿ ਜਾਣੈ ॥੨॥

maran. na mandaa lokaa aakheeai; je koee mar jaanai |2| Ang 579

Sant Singh KhalsaDeath would not be called bad, O people, if one knew how to truly die. ||2||
Manmohan Singhif one knows how to die, O people then, death would not be called bad.
Manmohan Singh (Punjabi)ਜੇਕਰ ਕੋਈ ਜਣਾ ਮਰਣਾ ਜਾਣਦਾ ਹੋਵੇ, ਹੇ ਲੋਕੋ! ਤਦ ਮੌਤ ਨੂੰ ਬੁਰੀ ਨਹੀਂ ਕਹਿਆ ਜਾਵੇਗਾ।
Fareedkot Teekaਹੇ ਲੋਕੋ! ਮਰਣਾ ਮੰਦਾ ਨਹੀਂ ਕਹੀਦਾ, ਪਰ ਜੇ ਕੋਈ ਮਰ ਜਾਣੇ, ਭਾਵ ਜੀਵ ਭਾਵ ਕੋ ਤਿਆਗੇ॥੨॥
Prof. Sahib Singhਹੇ ਲੋਕੋ! ਮੌਤ ਨੂੰ ਮਾੜਾ ਨਾਹ ਆਖੋ (ਪਰ ਇਸ ਗੱਲ ਨੂੰ ਉਹੀ ਸਮਝਦਾ ਹੈ) ਜੇਹੜਾ ਇਸ ਤਰ੍ਹਾਂ ਮਰਨਾ ਜਾਣਦਾ ਹੋਵੇ ॥੨॥

ਪਦ ਅਰਥ ਲੋਕਾ = ਹੇ ਲੋਕੋ! ॥੨॥

SikhNet (Spanish)Ni la muerte os aterrara , oh gente , si uno sabe como es de morir. (2)

ਮਰਣੁ ਮੁਣਸਾ ਸੂਰਿਆ ਹਕੁ ਹੈ; ਜੋ ਹੋਇ ਮਰਨਿ ਪਰਵਾਣੋ ॥

maran munasaa sooriaa hak hai; jo hoe maran paravaano | Ang 579

Sant Singh KhalsaThe death of brave heroes is blessed, if it is approved by God.
Manmohan SinghFruitful is the dying of the brave persons, whose death is approved by the Lord. (die for a good cause).
Manmohan Singh (Punjabi)ਸਫਲ ਹੈ ਉਨ੍ਹਾਂ ਬਹਾਦਰ ਪੁਰਸ਼ਾਂ ਦਾ ਮਰਣਾ, ਜਿਹੜੇ ਮਰਨ ਤੋਂ ਪਹਿਲਾਂ ਕਬੂਲ ਪੈ ਜਾਂਦੇ ਹਨ (ਕਿਸੇ ਆਦਰਸ਼ ਲਈ ਮਰਦੇ ਹਨ)।
Fareedkot Teekaਮਰਣਾ ਤਿਨ ਸੂਰਮੇ ਪੁਰਖੋਂ ਕਾ (ਹਕੁ) ਸਚਾ ਹੈ, ਜੋ ਪ੍ਰਮਾਣੀਕ ਹੋ ਕਰ ਕੇ ਮਰਤੇ ਹੈਂ ਵਾ ਮਰ ਕਰ ਪ੍ਰਮਾਣ ਹੋਤੇ ਹੈਂ॥
Prof. Sahib Singhਜੇਹੜੇ ਮਨੁੱਖ (ਜੀਊਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੋ ਕੇ ਮਰਦੇ ਹਨ ਉਹ ਸੂਰਮੇ ਹਨ ਉਹਨਾਂ ਦਾ ਮਰਨਾ ਭੀ (ਲੋਕ ਪਰਲੋਕ ਵਿਚ) ਸਲਾਹਿਆ ਜਾਂਦਾ ਹੈ।

ਪਦ ਅਰਥ ਹਕੁ = ਬਰ-ਹੱਕ, ਪਰਵਾਨ। ਜੋ = ਜੇਹੜੇ।

SikhNet (Spanish)La muerte de los Verdaderos Héroes es aprobada, si es aprobada por el Señor.

ਸੂਰੇ ਸੇਈ ਆਗੈ ਆਖੀਅਹਿ; ਦਰਗਹ ਪਾਵਹਿ ਸਾਚੀ ਮਾਣੋ ॥

soore seee aagai aakheeeh; daragah paaveh saachee maano | Ang 580

Sant Singh KhalsaThey alone are acclaimed as brave warriors in the world hereafter, who receive true honor in the Court of the Lord.
Manmohan SinghHereafter, they alone are acclaimed as warriors, who receive true honour in the Lord's court.
Manmohan Singh (Punjabi)ਅੱਗੇ ਕੇਵਲ ਓਹੀ ਸੂਰਮੇ ਆਖੇ ਜਾਂਦੇ ਹਨ, ਜੋ ਸਾਈਂ ਦੇ ਦਰਬਾਰ ਅੰਦਰ ਸਹੀ ਸਤਿਕਾਰ ਪਾਉਂਦੇ ਹਨ।
Fareedkot Teekaਔਰ ਸੂਰਮੇਂ ਸੋਈ ਕਹੇ ਜਾਤੇ ਹੈਂ, ਜੋ ਆਗੇ ਕੀ ਸਚੀ ਦਰਗਾਹ ਮੇਂ ਮਾਨ ਪਾਉਤੇ ਹੈਂ॥
Prof. Sahib Singhਪ੍ਰਭੂ ਦੀ ਹਜ਼ੂਰੀ ਵਿਚ ਉਹੀ ਬੰਦੇ ਸੂਰਮੇ ਆਖੇ ਜਾਂਦੇ ਹਨ, ਉਹ ਬੰਦੇ ਸਦਾ-ਥਿਰ ਪ੍ਰਭੂ ਦੀ ਦਰਗਾਹ ਵਿਚ ਆਦਰ ਪਾਂਦੇ ਹਨ।

ਪਦ ਅਰਥ ਸੂਰੇ = ਸੂਰਮੇ। ਮਾਣੋ = ਇੱਜ਼ਤ।

SikhNet (Spanish)Sólo son aclamados como verdaderos Guerreros en el más allá, quienes reciben Verdadero Honor en la Corte del Señor.

ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ; ਆਗੈ ਦੂਖੁ. ਨ ਲਾਗੈ ॥

daragah maan paaveh pat siau jaaveh; aagai dookh. na laagai | Ang 580

Sant Singh KhalsaThey are honored in the Court of the Lord; they depart with honor, and they do not suffer pain in the world hereafter.
Manmohan SinghThey depart with honour, obtain glory in the Lord's court and suffer not pain in the next world.
Manmohan Singh (Punjabi)ਉਹ ਇੱਜ਼ਤ ਨਾਲ ਜਾਂਦੇ ਹਨ, ਸਾਈਂ ਦੇ ਦਰਬਾਰ ਅੰਦਰ ਪ੍ਰਭਤਾ ਪਾਉਂਦੇ ਹਨ ਤੇ ਪ੍ਰਲੋਕ ਵਿੱਚ ਦੁੱਖ ਨਹੀਂ ਉਠਾਉਂਦੇ।
Fareedkot Teekaਪਰਲੋਕ ਮੇਂ ਮਾਨ ਪਾਵਤੇ ਹੈਂ ਔਰ ਪ੍ਰਤਿਸ਼ਟਾ ਪੂਰਬਕ ਜਾਤੇ ਹੈਂ ਔਰ ਆਗੇ ਉਨ ਕੋ ਕਿਸੀ ਤਰਹਾਂ ਕਾ ਦੁਖ ਨਹੀਂ ਲਗਤਾ ਹੈ॥
Prof. Sahib Singhਉਹ ਦਰਗਾਹ ਵਿਚ ਇੱਜ਼ਤ ਪਾਂਦੇ ਹਨ, ਇੱਜ਼ਤ ਨਾਲ (ਇਥੋਂ) ਜਾਂਦੇ ਹਨ ਤੇ ਅਗਾਂਹ ਪਰਲੋਕ ਵਿਚ ਉਹਨਾਂ ਨੂੰ ਕੋਈ ਦੁੱਖ ਨਹੀਂ ਵਿਆਪਦਾ।

ਪਦ ਅਰਥ ਪਤਿ = ਇੱਜ਼ਤ।

SikhNet (Spanish)Ellos parten con Honor y no sufren en el más allá. Meditan en el Señor y obtienen los Frutos de su Recompensa.

ਕਰਿ ਏਕੁ ਧਿਆਵਹਿ. ਤਾਂ ਫਲੁ ਪਾਵਹਿ; ਜਿਤੁ ਸੇਵਿਐ ਭਉ ਭਾਗੈ ॥

kar ek dhiaaveh. taan fal paaveh; jit seviai bhau bhaagai | Ang 580

Sant Singh KhalsaThey meditate on the One Lord, and obtain the fruits of their rewards. Serving the Lord, their fear is dispelled.
Manmohan SinghDeeming the Lord but One, they dwell upon Him and then gather reward. The Lord is such, by serving whom, the fear is dispelled.
Manmohan Singh (Punjabi)ਸੁਆਮੀ ਨੂੰ ਕੇਵਲ ਇਕ ਜਾਣ ਕੇ ਉਹ ਉਸ ਨੂੰ ਯਾਦ ਕਰਦੇ ਹਨ, ਅਤੇ ਤਦ ਨਾਮ ਰੂਪੀ ਇਨਾਮ ਨੂੰ ਪ੍ਰਾਪਤ ਹੁੰਦੇ ਹਨ। ਪ੍ਰਭੂ ਐਸਾ ਹੈ ਜਿਸ ਦੀ ਸੇਵਾ ਕਰਨ ਦੁਆਰਾ ਡਰ ਭੱਜ ਜਾਂਦਾ ਹੈ।
Fareedkot Teekaਏਕ ਅਕਾਲ ਪੁਰਖ ਕੋ ਧਿਆਉਨਾ ਕਰਤੇ ਹੈਂ ਤਉ ਹੀ ਮਨੁਖ ਜਨਮ ਕਾ ਫਲ ਪਾਵਤੇ ਹੈਂ। ਸੋ ਹਰੀ ਕੈਸਾ ਹੈ ਜਿਸ ਕੀ ਸੇਵਾ ਸੇ ਸਭ ਭ੍ਯ ਭਾਗ ਜਾਤੇ ਹੈਂ?
Prof. Sahib Singhਉਹ ਬੰਦੇ ਪਰਮਾਤਮਾ ਨੂੰ (ਹਰ ਥਾਂ) ਵਿਆਪਕ ਜਾਣ ਕੇ ਸਿਮਰਦੇ ਹਨ, ਉਸ ਪ੍ਰਭੂ ਦੇ ਦਰ ਤੋਂ ਫਲ ਪ੍ਰਾਪਤ ਕਰਦੇ ਹਨ ਜਿਸ ਦਾ ਸਿਮਰਨ ਕੀਤਿਆਂ (ਹਰੇਕ ਕਿਸਮ ਦਾ) ਡਰ ਦੂਰ ਹੋ ਜਾਂਦਾ ਹੈ।

ਪਦ ਅਰਥ ਕਰਿ = ਕਰ ਕੇ, ਮੰਨ ਕੇ।

SikhNet (Spanish)Sirviendo al Señor los miedos desaparecen, no vivas más en tu ego.

ਊਚਾ ਨਹੀ ਕਹਣਾ. ਮਨ ਮਹਿ ਰਹਣਾ; ਆਪੇ ਜਾਣੈ ਜਾਣੋ ॥

aoochaa nahee kahanaa. man meh rahanaa; aape jaanai jaano | Ang 580

Sant Singh KhalsaDo not indulge in egotism, and dwell within your own mind; the Knower Himself knows everything.
Manmohan SinghIndulge thou not in ego and abide within thyself. The Knower Himself knows everything.
Manmohan Singh (Punjabi)ਤੂੰ ਹੰਕਾਰ ਨਾਂ ਕਰ ਅਤੇ ਆਪਣੇ ਆਪ ਅੰਦਰ ਰਹੁ। ਜਾਨਣਹਾਰ ਸਾਰਾ ਕੁਛ ਆਪ ਹੀ ਜਾਣਦਾ ਹੈ।
Fareedkot Teekaਤਾਂ ਤੇ ਹੇ ਭਾਈ! ਅਪਨਾ ਦੁਖ ਊਂਚਾ ਪੁਕਾਰ ਕਰ ਕਿਸੀ ਸੇ ਨਹੀਂ ਕਹਨਾ, ਕਿੰਤੂ ਮਨ ਹੀ ਮੇਂ ਸਮਝ ਕਰ ਕੇ ਚੁਪ ਹੋ ਰਹਨਾ ਚਾਹੀਐ, ਕਿਉਂਕਿ ਵਹੁ ਜਾਨਨਹਾਰ ਸਭ ਭਲੇ ਬੁਰੇ ਕੋ ਆਪ ਹੀ ਜਾਨ ਰਹਾ ਹੈ॥
Prof. Sahib Singhਅਹੰਕਾਰ ਦਾ ਬੋਲ ਨਹੀਂ ਬੋਲਣਾ ਚਾਹੀਦਾ, ਆਪਣੇ ਆਪ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ, ਉਹ ਅੰਤਰਜਾਮੀ ਪ੍ਰਭੂ ਹਰੇਕ ਦੇ ਦਿਲ ਦੀ ਆਪ ਹੀ ਜਾਣਦਾ ਹੈ।

ਪਦ ਅਰਥ ਊਚਾ = ਅਹੰਕਾਰ-ਭਰੀ ਗੱਲ। ਜਾਣੋ = ਜਾਣਨਹਾਰ ਪ੍ਰਭੂ।

SikhNet (Spanish)El Conocedor habita en tu ser, Él Mismo lo conoce todo.

ਮਰਣੁ ਮੁਣਸਾਂ ਸੂਰਿਆ ਹਕੁ ਹੈ; ਜੋ ਹੋਇ ਮਰਹਿ ਪਰਵਾਣੋ ॥੩॥

maran munasaan sooriaa hak hai; jo hoe mareh paravaano |3| Ang 580

Sant Singh KhalsaThe death of brave heroes is blessed, if it is approved by God. ||3||
Manmohan SinghProfitable is the dying of the brave persons, whose death is approved by the Lord.
Manmohan Singh (Punjabi)ਲਾਭਦਾਇਕ ਹੈ ਮੌਤ ਬਹਾਦਰ ਪੁਰਸ਼ਾਂ ਦੀ, ਜਿਨ੍ਹਾਂ ਦੀ ਮੌਤ ਪ੍ਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੁੰਦੀ ਹੈ (ਕਿਸੇ ਆਦਰਸ਼ ਲਈ ਮਰਦੇ ਹਨ)।
Fareedkot Teekaਜੋ ਭਜਨ ਕਰ ਕੇ ਸਫਲੇ ਹੋ ਮਰਤੇ ਹੈਂ ਤਿਨ ਸੂਰਮੇਂ ਮਨੁਖੋਂ ਕਾ ਮਰਣਾ ਸਚਾ ਹੈ॥੩॥
Prof. Sahib Singhਜੇਹੜੇ ਮਨੁੱਖ (ਜੀਊਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੋ ਕੇ ਮਰਦੇ ਹਨ ਉਹ ਸੂਰਮੇ ਹਨ, ਉਹਨਾਂ ਦਾ ਮਰਨਾ (ਲੋਕ ਪਰਲੋਕ ਵਿਚ) ਸਲਾਹਿਆ ਜਾਂਦਾ ਹੈ ॥੩॥

ਪਦ ਅਰਥ ਹਕੁ = ਬਰ-ਹੱਕ, ਪਰਵਾਨ। ਜੋ = ਜੇਹੜੇ ॥੩॥

SikhNet (Spanish)Sí, la muerte de los Verdaderos Héroes es aprobada, si es aprobada por el Señor. (3)

ਨਾਨਕ. ਕਿਸ ਨੋ ਬਾਬਾ ਰੋਈਐ; ਬਾਜੀ ਹੈ ਇਹੁ ਸੰਸਾਰੋ ॥

naanak. kis no baabaa roeeai; baajee hai ihu sansaaro | Ang 580

Sant Singh KhalsaNanak: for whom should we mourn, O Baba? This world is merely a play.
Manmohan SinghSays Nanak, whom should we wail for, a Sire, when this world is but a play?
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਅਸੀਂ ਕੀਹਦੇ ਲਈ ਰੋਈਏ ਹੇ ਪਿਤਾ! ਜਦ ਕਿ ਇਹ ਜੱਗ ਕੇਵਲ ਇਕ ਖੇਡ ਹੀ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਕਿਸ ਕੇ ਵਾਸਤੇ ਰੁਦਨ ਕਰੀਏ, ਇਹ ਸੰਸਾਰ ਤੋ ਬਾਜੀਗਰ ਕੀ ਬਾਜੀ ਹੈ ਅਰਥਾਤ ਅਨਸਥਿਰ ਹੈ॥
Prof. Sahib Singhਹੇ ਨਾਨਕ! ਇਹ ਜਗਤ ਇਕ ਖੇਡ ਹੈ (ਖੇਡ ਬਣਦੀ ਢਹਿੰਦੀ ਹੀ ਰਹਿੰਦੀ ਹੈ) ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ।

ਪਦ ਅਰਥ ਬਾਜੀ = ਖੇਡ।

SikhNet (Spanish)Dice Nanak, por quien llorar, oh Baba, este mundo es sólo una obra de teatro,

ਕੀਤਾ ਵੇਖੈ ਸਾਹਿਬੁ ਆਪਣਾ; ਕੁਦਰਤਿ ਕਰੇ ਬੀਚਾਰੋ ॥

keetaa vekhai saahib aapanaa; kudarat kare beechaaro | Ang 580

Sant Singh KhalsaThe Lord Master beholds His work, and contemplates His creative potency.
Manmohan SinghThe Lord watches His craftsmanship and gives throughout to His creation.
Manmohan Singh (Punjabi)ਸੁਆਮੀ ਆਪਣੀ ਕਾਰੀਗਰੀ ਨੂੰ ਤੱਕਦਾ ਹੈ ਅਤੇ ਆਪਣੀ ਰਚਨਾ ਖਿਆਲ ਕਰਦਾ ਹੈ।
Fareedkot Teekaਸਾਹਿਬ ਅਪਨੇ ਕੀ ਏਕੋ ਦੇਖਤਾ ਹੈ ਔਰ ਅਪਨੀ ਕੁਦਰਤ ਕਰ ਕੇ ਬੀਚਾਰ ਕਰਤਾ ਹੈ॥
Prof. Sahib Singhਮਾਲਕ-ਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਸੰਭਾਲ ਕਰਦਾ ਹੈ, ਆਪਣੀ ਰਚੀ ਰਚਨਾ ਦਾ ਆਪ ਧਿਆਨ ਰੱਖਦਾ ਹੈ।

ਪਦ ਅਰਥ ਵੇਖੈ = ਸੰਭਾਲ ਕਰਦਾ ਹੈ। ਕੁਦਰਤਿ = ਰਚੀ ਸ੍ਰਿਸ਼ਟੀ।

SikhNet (Spanish)el Señor Maestro observa Su Trabajo y contempla Su Poder Creativo.

ਕੁਦਰਤਿ ਬੀਚਾਰੇ ਧਾਰਣ ਧਾਰੇ; ਜਿਨਿ ਕੀਆ ਸੋ ਜਾਣੈ ॥

kudarat beechaare dhaaran dhaare; jin keea so jaanai | Ang 580

Sant Singh KhalsaHe contemplates His creative potency, having established the Universe. He who created it, He alone knows.
Manmohan SinghHe, who has created the universe, gives thought to His creation. He, who has created, alone knows.
Manmohan Singh (Punjabi)ਜਿਸ ਨੇ ਆਲਮ ਰੱਚਿਆ ਹੈ, ਉਹੀ ਆਪਣੀ ਰਚਨਾ ਵੱਲ ਧਿਆਨ ਦਿੰਦਾ ਹੈ। ਜਿਸ ਨੇ ਰੱਚਿਆ ਹੈ, ਉਹੀ ਜਾਣਦਾ ਹੈ।
Fareedkot Teekaਅਪਨੀ ਮਾਇਆ ਕਰ ਜਗਤ ਕੀ ਧਾਰਣਾ ਧਾਰ ਰਿਹਾ ਹੈ, ਪੁਨਾ ਜੀਵਾਂ ਕੇ ਸੁਭ ਅਸੁਭ ਕਰਮ ਬੀਚਾਰ ਕੇ ਜਿਨ ਕੀਤਾ ਹੈ ਜਗਤ ਕੋ ਸੋਈ ਜਾਨਤਾ ਹੈ॥
Prof. Sahib Singhਪ੍ਰਭੂ ਆਪਣੀ ਰਚੀ ਰਚਨਾ ਦਾ ਖ਼ਿਆਲ ਰੱਖਦਾ ਹੈ, ਇਸ ਨੂੰ ਆਸਰਾ-ਸਹਾਰਾ ਦੇਂਦਾ ਹੈ, ਜਿਸ ਨੇ ਜਗਤ ਰਚਿਆ ਹੈ ਉਹੀ ਇਸ ਦੀਆਂ ਲੋੜਾਂ ਭੀ ਜਾਣਦਾ ਹੈ।

ਪਦ ਅਰਥ ਧਾਰਣ ਧਾਰੇ = ਆਸਰਾ ਦੇਂਦਾ ਹੈ।

SikhNet (Spanish)El Señor crea todo, lo observa todo, y medita en Su Creación;

ਆਪੇ ਵੇਖੈ ਆਪੇ ਬੂਝੈ; ਆਪੇ ਹੁਕਮੁ ਪਛਾਣੈ ॥

aape vekhai aape boojhai; aape hukam pachhaanai | Ang 580

Sant Singh KhalsaHe Himself beholds it, and He Himself understands it. He Himself realizes the Hukam of His Command.
Manmohan SinghThe Lord Himself sees, Himself understands and Himself realises He, His will.
Manmohan Singh (Punjabi)ਪ੍ਰਭੂ ਆਪ ਵੇਖਦਾ ਹੈ, ਆਪ ਸਮਝਦਾ ਹੈ। ਅਤੇ ਆਪ ਹੀ ਆਪਣੀ ਰਜ਼ਾ ਨੂੰ ਅਨੁਭਵ ਕਰਦਾ ਹੈ।
Fareedkot Teekaਈਸ਼ਵਰ ਆਪੇ ਵੇਖਦਾ ਹੈ ਗਿਆਨੀ ਹੋਇ ਬੂਝ ਪੂਛਤਾ ਜਗਿਆਸੂ ਹੋਇ ਭਗਤ ਹੋਇ ਹੁਕਮ ਪਛਾਨਤਾ ਹੈ॥
Prof. Sahib Singhਪ੍ਰਭੂ ਆਪ ਹੀ ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਆਪਣੇ ਹੁਕਮ ਨੂੰ ਪਛਾਣਦਾ ਹੈ (ਕਿ ਕਿਵੇਂ ਇਹ ਹੁਕਮ ਜਗਤ ਵਿਚ ਵਰਤਿਆ ਜਾਣਾ ਹੈ)।

ਪਦ ਅਰਥ ਵੇਖੈ = ਸੰਭਾਲ ਕਰਦਾ ਹੈ।

SikhNet (Spanish)sí, medita en Su Creación y Él Mismo pronuncia el Jukam de Su Comando.

ਜਿਨਿ ਕਿਛੁ. ਕੀਆ ਸੋਈ ਜਾਣੈ; ਤਾ ਕਾ ਰੂਪੁ ਅਪਾਰੋ ॥

jin kichh. keea soee jaanai; taa kaa roop apaaro | Ang 580

Sant Singh KhalsaHe who created these things, He alone knows. His subtle form is infinite.
Manmohan SinghHe who has made all this deal, alone knows it, Infinite is His beauty.
Manmohan Singh (Punjabi)ਜਿਸ ਨੇ ਇਹ ਸਾਰਾ ਕੁਝ ਕੀਤਾ ਹੈ, ਕੇਵਲ ਓਹੀ ਇਸ ਨੂੰ ਜਾਣਦਾ ਹੈ। ਬੇਅੰਤ ਹੈ ਉਸ ਦੀ ਸੁੰਦਰਤਾ।
Fareedkot Teekaਜਿਸ ਨੇ ਇਹ ਕੁਛ ਸੰਸਾਰ ਕੀਆ ਹੈ, ਸੋਈ ਇਸ ਕੋ ਜਾਨੇ ਹੈ ਅਰ ਤਿਸ ਹਰੀ ਕਾ ਰੂਪ ਅਪਾਰ ਹੈ॥
Prof. Sahib Singhਜਿਸ ਪ੍ਰਭੂ ਨੇ ਇਹ ਜਗਤ-ਰਚਨਾ ਕੀਤੀ ਹੋਈ ਹੈ ਉਹੀ ਇਸ ਦੀਆਂ ਲੋੜਾਂ ਜਾਣਦਾ ਹੈ। ਉਸ ਪ੍ਰਭੂ ਦਾ ਸਰੂਪ ਬੇਅੰਤ ਹੈ।
SikhNet (Spanish)Aquél que lo hizo todo, lo sabe todo; Su Sutil Forma es Infinita.

ਨਾਨਕ. ਕਿਸ ਨੋ ਬਾਬਾ ਰੋਈਐ; ਬਾਜੀ ਹੈ ਇਹੁ ਸੰਸਾਰੋ ॥੪॥੨॥

naanak. kis no baabaa roeeai; baajee hai ihu sansaaro |4|2| Ang 580

Sant Singh KhalsaNanak: for whom should we mourn, O Baba? This world is merely a play. ||4||2||
Manmohan SinghSays Nanak, whom should we weep for, O father. This world is but a play.
Manmohan Singh (Punjabi)ਗੁਰੂ ਜੀ ਆਖਦੇ ਹਨ, ਅਸੀਂ ਕੀਹਦੇ ਲਈ ਵਿਰਲਾਪ ਕਰੀਏ, ਹੇ ਪਿਤਾ! ਇਹ ਜਹਾਨ ਨਿਰੀਪੁਰੀ ਇਕ ਖੇਡ ਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਕਿਸ ਨੋ ਰੋਈਏ, ਇਹ ਸੰਸਾਰ ਤੋ ਬਾਜੀ, ਭਾਵ ਮਿਥਿਆ ਰੂਪ ਹੈ॥੪॥੨॥
Prof. Sahib Singhਹੇ ਨਾਨਕ! ਇਹ ਜਗਤ ਇਕ ਖੇਡ ਹੈ (ਇਥੇ ਜੋ ਘੜਿਆ ਹੈ ਉਸ ਨੇ ਭੱਜਣਾ ਹੈ) ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ ॥੪॥੨॥
SikhNet (Spanish)Dice Nanak, ¿Quién es uno para afligirse cuando el mundo no es más que un teatro? (4-2)
Answers quote the Granth verbatim with Ang citations. AI commentary is not Gurbani and not a religious ruling.