ਸੋਰਠਿ ਮਹਲਾ ੧ ਤਿਤੁਕੀ ॥
soratth mahalaa 1 titukee |
Sant Singh KhalsaSorat'h, First Mehl, Thi-Thukay:
Manmohan SinghSorath 1st Guru Tituki.
Manmohan Singh (Punjabi)ਸੋਰਿਠ ਪਹਿਲੀ ਪਾਤਿਸ਼ਾਹੀ। ਤਿਤੁਕੀ।
SikhNet (Spanish)Sorath, Mejl Guru Nanak, Primer Canal Divino, Ti-Tukas.
ਆਸਾ ਮਨਸਾ ਬੰਧਨੀ ਭਾਈ; ਕਰਮ ਧਰਮ ਬੰਧਕਾਰੀ ॥
aasaa manasaa bandhanee bhaaee; karam dharam bandhakaaree |
Sant Singh KhalsaHope and desire are entrapments, O Siblings of Destiny. Religious rituals and ceremonies are traps.
Manmohan SinghHope and desire are entanglements, O brother, and rituals and religious ceremonies are the entrapments.
Manmohan Singh (Punjabi)ਉਮੈਦ ਅਤੇ ਇੱਛਿਆ ਫਾਹੇ ਹਨ, ਹੇ ਵੀਰ! ਅਤੇ ਕਰਮ ਕਾਂਡ ਅਤੇ (ਰਹੱਸ-ਹੀਨ) ਮਜ਼ਹਬੀ ਸੰਸਕਾਰ ਫਾਹੇ ਪਾਉਨਹਾਰ।
Fareedkot Teekaਹੇ ਭਾਈ ਪੰਡਤਿ! ਆਸਾ ਮਨਸਾ ਬੰਧਨ ਰੂਪ ਹੈ ਔਰ ਕਰਮ ਭੀ ਜੀਵ ਕੇ ਬੰਧਨੋਂ ਕੇ ਕਰਤਾ ਹੈਂ॥
Prof. Sahib Singhਹੇ ਭਾਈ! (ਤੀਰਥ ਵਰਤ ਆਦਿਕ ਧਾਰਮਿਕ ਕਰਮ ਕਰਦਿਆਂ ਭੀ ਮਾਇਆ ਵਾਲੀਆਂ ਆਸਾਂ ਤੇ ਫੁਰਨੇ ਟਿਕੇ ਹੀ ਰਹਿੰਦੇ ਹਨ, ਇਹ) ਆਸਾਂ ਤੇ ਇਹ ਫੁਰਨੇ ਮਾਇਆ ਦੇ ਮੋਹ ਵਿਚ ਬੰਨ੍ਹਣ ਵਾਲੇ ਹਨ, (ਇਹ ਰਸਮੀ) ਧਾਰਮਿਕ ਕਰਮ (ਸਗੋਂ) ਮਾਇਆ ਦੇ ਬੰਦਨ ਪੈਦਾ ਕਰਨ ਵਾਲੇ ਹਨ।ਪਦ ਅਰਥ ਆਸਾ ਮਨਸਾ = ਮਾਇਆ ਵਾਲੀਆਂ ਆਸਾਂ ਤੇ ਫੁਰਨੇ। ਬੰਧਨੀ = (ਮਾਇਆ ਦੇ ਮੋਹ ਵਿਚ) ਬੰਨ੍ਹਣ ਵਾਲੇ। ਭਾਈ = ਹੇ ਭਾਈ! ਹੇ ਪੰਡਿਤ! ਕਰਮ ਧਰਮ = ਉਹ ਕਰਮ ਜੋ ਧਾਰਮਿਕ ਮਿਥੇ ਹੋਏ ਹਨ, ਰਸਮੀ ਧਾਰਮਿਕ ਕਰਮ। ਬੰਧਕਾਰੀ = ਮਾਇਆ ਦੇ ਬੰਧਨ ਪੈਦਾ ਕਰਨ ਵਾਲੇ।
SikhNet (Spanish)La ansiedad y el deseo son las cadenas del Alma; también lo es el mundo de la acción.
ਪਾਪਿ ਪੁੰਨਿ. ਜਗੁ ਜਾਇਆ ਭਾਈ; ਬਿਨਸੈ. ਨਾਮੁ ਵਿਸਾਰੀ ॥
paap pun. jag jaaeaa bhaaee; binasai. naam visaaree |
Sant Singh KhalsaBecause of good and bad deeds, one is born into the world, O Siblings of Destiny; forgetting the Naam, the Name of the Lord, he is ruined.
Manmohan SinghAs a result of bad deeds and God acts, the mortal is born in the world. Forgetting the Name, he is ruined O brother.
Manmohan Singh (Punjabi)ਮਾੜੇ ਕਰਮਾਂ ਅਤੇ ਚੰਗੇ ਅਮਲਾਂ ਦੇ ਕਾਰਣ ਪ੍ਰਾਣੀ ਸੰਸਾਰ ਅੰਦਰ ਜਨਮ ਧਾਰਦਾ ਹੈ। ਨਾਮ ਨੂੰ ਭੁਲਾ ਕੇ ਉਹ ਤਬਾਹ ਹੋ ਜਾਂਦਾ ਹੈ, ਹੇ ਵੀਰ!
Fareedkot Teekaਹੇ ਭਾਈ! ਪਾਪ ਅਰ ਪੁੰਨ ਕਰ (ਜਗੁ) ਜੀਵ (ਜਾਇਆ) ਉਤਪੰਨ ਹੂਆ ਹੈ ਔਰ ਨਾਮ ਕੋ ਵਿਸਾਰਿ ਕਰ ਸਦੀਵ ਬਿਨਸਤਾ ਰਹਤਾ ਹੈ॥
Prof. Sahib Singhਹੇ ਭਾਈ! (ਰਸਮੀ ਤੌਰ ਤੇ ਮੰਨੇ ਹੋਏ) ਪਾਪ ਅਤੇ ਪੁੰਨ ਦੇ ਕਾਰਨ ਜਗਤ ਜੰਮਦਾ ਹੈ (ਜਨਮ ਮਰਨ ਦੇ ਗੇੜ ਵਿਚ ਆਉਂਦਾ ਹੈ), ਪਰਮਾਤਮਾ ਦਾ ਨਾਮ ਭੁਲਾ ਕੇ ਆਤਮਕ ਮੌਤੇ ਮਰਦਾ ਹੈ।ਪਦ ਅਰਥ ਪਾਪਿ ਪੁੰਨਿ = (ਰਸਮੀ ਤੌਰ ਤੇ ਮੰਨੇ ਹੋਏ) ਪਾਪ ਅਤੇ ਪੁੰਨ ਦੇ ਕਾਰਨ। ਬਿਨਸੈ = ਆਤਮਕ ਮੌਤ ਮਰਦਾ ਹੈ। ਵਿਸਾਰੀ = ਵਿਸਾਰ ਕੇ।
SikhNet (Spanish)Y el viajar entre la Virtud y el vicio lo hace a uno nacer y renacer.
ਇਹ ਮਾਇਆ. ਜਗਿ ਮੋਹਣੀ ਭਾਈ; ਕਰਮ ਸਭੇ ਵੇਕਾਰੀ ॥੧॥
eih maaeaa. jag mohanee bhaaee; karam sabhe vekaaree |1|
Sant Singh KhalsaThis Maya is the enticer of the world, O Siblings of Destiny; all such actions are corrupt. ||1||
Manmohan SinghThis mammon is the enticer of the world, O brother and all the deeds done in its wake are sinful.
Manmohan Singh (Punjabi)ਇਹ ਮਾਲ-ਦੌਲਤ ਜਗਤ ਨੂੰ ਠੱਗਣਹਾਰ ਹੈ, ਹੇ ਵੀਰ! ਇਸ ਦੇ ਮਗਰ ਲੱਗ ਦੇ ਕੀਤੇ ਹੋਏ ਸਾਰੇ ਕੰਮ ਪਾਪਾਂ ਪੂਰਤ ਹਨ।
Fareedkot Teekaਹੇ ਭਾਈ! ਯਿਹ ਮਾਇਆ ਜਗਤ ਕੇ ਮੋਹਣੇ ਵਾਲੀ ਹੈ ਔਰ ਨਾਮ ਸੇ ਬਿਨਾ ਇਤਰ ਕਰਮ ਸਭ ਵਿਕਾਰ ਰੂਪ ਹੈਂ॥੧॥
Prof. Sahib Singhਹੇ ਭਾਈ! ਇਹ ਮਾਇਆ ਜਗਤ ਵਿਚ (ਜੀਵਾਂ ਨੂੰ) ਮੋਹਣ ਦਾ ਕੰਮ ਕਰੀ ਜਾਂਦੀ ਹੈ, ਇਹ ਸਾਰੇ (ਧਾਰਮਿਕ ਮਿਥੇ ਹੋਏ) ਕਰਮ ਵਿਅਰਥ ਹੀ ਜਾਂਦੇ ਹਨ ॥੧॥ਪਦ ਅਰਥ ਜਗਿ = ਜਗਤ ਵਿਚ। ਵੇਕਾਰੀ = ਵਿਅਰਥ ॥੧॥
SikhNet (Spanish)Uno es destruido sin el Nombre del Señor. (1)
ਸੁਣਿ ਪੰਡਿਤ; ਕਰਮਾ ਕਾਰੀ ॥
sun panddit; karamaa kaaree |
Sant Singh KhalsaListen, O ritualistic Pandit:
Manmohan SinghHear me, thou, O Brahman, the ritualist.
Manmohan Singh (Punjabi)ਮੇਰੀ ਗੱਲ ਸ੍ਰਵਣ ਕਰ, ਹੇ ਕਰਮ ਕਾਂਡੀ ਬ੍ਰਹਮਣ।
Fareedkot Teekaਹੇ ਪੰਡਿਤ! ਕਰਮੋਂ ਕੇ (ਕਾਰੀ) ਕਰਨੇ ਵਾਲੇ ਸੁਨੋ॥
Prof. Sahib Singh(ਤੀਰਥ ਵਰਤ ਆਦਿਕ ਧਾਰਮਿਕ ਮਿਥੇ ਹੋਏ) ਕੰਮਾਂ ਦੇ ਵਿਸ਼ਵਾਸੀ ਹੇ ਪੰਡਿਤ! ਸੁਣ (ਇਹ ਕਰਮ ਧਰਮ ਆਤਮਕ ਆਨੰਦ ਨਹੀਂ ਪੈਦਾ ਕਰ ਸਕਦੇ)।ਪਦ ਅਰਥ ਪੰਡਿਤ = ਹੇ ਪੰਡਿਤ! ਕਰਮਾ ਕਾਰੀ = ਕਰਮ ਕਾਂਡੀ, ਤੀਰਥ ਵਰਤ ਆਦਿਕ ਮਿਥੇ ਹੋਏ ਧਾਰਮਿਕ ਕਰਮਾਂ ਦਾ ਵਿਸ਼ਵਾਸੀ।
SikhNet (Spanish)Maya ha embaucado al mundo entero y todas las acciones hechas a su favor conducen a la destrucción del ser.
ਜਿਤੁ ਕਰਮਿ. ਸੁਖੁ ਊਪਜੈ ਭਾਈ; ਸੁ ਆਤਮ ਤਤੁ ਬੀਚਾਰੀ ॥ ਰਹਾਉ ॥
jit karam. sukh aoopajai bhaaee; su aatam tat beechaaree | rahaau |
Sant Singh Khalsathat religious ritual which produces happiness, O Siblings of Destiny, is contemplation of the essence of the soul. ||Pause||
Manmohan SinghThe religious rite from which happiness springs, O brother, that is the real meditation of the essence of soul (Lord's Name). Pause.
Manmohan Singh (Punjabi)ਜਿਸ ਧਾਰਮਕ ਸੰਸਕਾਰ ਨਾਲ ਖੁਸ਼ੀ ਉਤਪੰਨ ਹੁੰਦੀ ਹੈ, ਹੇ ਵੀਰ! ਉਹ ਸਿਮਰਨ ਹੈ ਆਤਮਾ ਦੇ ਨਿਚੋੜ ਦਾ (ਪ੍ਰਭੂ ਦੇ ਨਾਮ ਦਾ)। ਠਹਿਰਾਉ।
Fareedkot Teekaਹੇ ਭਾਈ ਪੰਡਿਤ! ਜਿਸ ਕਰਮ ਕੇ ਕਰਨੇ ਕਰ ਤੇਰੇ ਕੋ ਸੁਖ ਉਤਪੰਨ ਹੋਵੈ, ਸੋ ਯਹ ਹੈ, ਜੋ ਆਤਮ ਤਤ ਕੇ ਵੀਚਾਰੀ ਹੋਣਾ॥ ਰਹਾਉ ॥
Prof. Sahib Singhਹੇ ਭਾਈ! ਜਿਸ ਕੰਮ ਦੀ ਰਾਹੀਂ ਆਤਮਕ ਆਨੰਦ ਪੈਦਾ ਹੁੰਦਾ ਹੈ ਉਹ (ਇਹ) ਹੈ ਕਿ ਆਤਮਕ ਜੀਵਨ ਦੇਣ ਵਾਲੇ ਜਗਤ-ਮੂਲ (ਦੇ ਗੁਣਾਂ) ਨੂੰ ਆਪਣੇ ਵਿਚਾਰ-ਮੰਡਲ ਵਿਚ (ਲਿਆਂਦਾ ਜਾਏ) ਰਹਾਉ॥ਪਦ ਅਰਥ ਜਿਤੁ = ਜਿਸ ਦੀ ਰਾਹੀਂ। ਜਿਤੁ ਕਰਮਿ = ਜਿਸ ਕਰਮ ਦੀ ਰਾਹੀਂ। ਆਤਮ ਤਤੁ = ਆਤਮਾ ਦਾ ਮੂਲ ਰਹਾਉ॥
SikhNet (Spanish)Oh Pandit preso de tus actos, escucha: la única acción que te lleva al Éxtasis es meditar en la realidad de lo Real. (Pausa)
ਸਾਸਤੁ ਬੇਦੁ. ਬਕੈ ਖੜੋ ਭਾਈ; ਕਰਮ ਕਰਹੁ ਸੰਸਾਰੀ ॥
saasat bed. bakai kharro bhaaee; karam karahu sansaaree |
Sant Singh KhalsaYou may stand and recite the Shaastras and the Vedas, O Siblings of Destiny, but these are just worldly actions.
Manmohan SinghThou standest and recitest the Shashtras and the Vedas, but thou doest the deed of a worldly man, O brother.
Manmohan Singh (Punjabi)ਤੂੰ ਖਲੋ ਕੇ ਸ਼ਾਸਤਰ੍ਰਾਂ ਤੇ ਵੇਦਾਂ ਦਾ ਪਾਠ ਕਰਦਾ ਹੈ, ਪ੍ਰੰਤੂ ਆਪ ਦੁਨੀਆਂਦਾਰਾਂ ਵਾਲੇ ਕੰਮ ਕਰਦਾ ਹੈ। ਹੋ ਭਰਾਵਾ!
Fareedkot Teekaਹੇ ਭਾਈ! ਸਾਸਤ੍ਰ ਬੇਦ ਕੋ ਖੜੇ ਹੋ ਕਰ ਪੁਕਾਰਤੇ ਹੋ ਔ ਕਰਮ ਸੰਸਾਰੀ ਅਰਥਾਤ ਪ੍ਰਵਿਰਤੀ ਕੇ ਕਰਤੇ ਹੋ॥
Prof. Sahib Singhਹੇ ਪੰਡਿਤ ਜੀ! ਤੁਸੀ (ਲੋਕਾਂ ਨੂੰ ਸੁਣਾਣ ਵਾਸਤੇ) ਵੇਦ ਸ਼ਾਸਤ੍ਰ (ਆਦਿਕ ਧਰਮ-ਪੁਸਤਕ) ਖੋਲ੍ਹ ਕੇ ਉਚਾਰਦੇ ਰਹਿੰਦੇ ਹੋ, ਪਰ ਆਪ ਉਹੀ ਕਰਮ ਕਰਦੇ ਹੋ ਜੋ ਮਾਇਆ ਦੇ ਮੋਹ ਵਿਚ ਫਸਾਈ ਰੱਖਣ।ਪਦ ਅਰਥ ਬਕੈ ਖੜੋ = ਖਲੋਤਾ ਉਚਾਰਦਾ ਹੈਂ। ਕਰਹੁ = ਤੁਸੀ ਕਰਦੇ ਹੋ। ਸੰਸਾਰੀ = ਸੰਸਾਰ ਵਾਲੇ, ਮਾਇਆ ਵਿਚ ਹੀ ਪ੍ਰਵਿਰਤ ਕਰਨ ਵਾਲੇ।
SikhNet (Spanish)Uno recita los Vedas y los Shastras, pero actúa como un ser mundano.
ਪਾਖੰਡਿ ਮੈਲੁ. ਨ ਚੂਕਈ ਭਾਈ; ਅੰਤਰਿ ਮੈਲੁ ਵਿਕਾਰੀ ॥
paakhandd mail. na chookee bhaaee; antar mail vikaaree |
Sant Singh KhalsaFilth cannot be washed away by hypocrisy, O Siblings of Destiny; the filth of corruption and sin is within you.
Manmohan SinghWithin thee is the filth of sins and this filth cannot be washed away through hypocrisy, O brother.
Manmohan Singh (Punjabi)ਤੇਰੇ ਅੰਦਰ ਪਾਪਾਂ ਦੀ ਮੈਲ ਹੈ। ਇਹ ਮੈਲ ਦੰਭ ਦੇ ਰਾਹੀਂ ਧੋਤੀ ਨਹੀਂ ਜਾ ਸਕਦੀ, ਹੇ ਵੀਰ!
Fareedkot Teekaਹੇ ਭਾਈ! ਪਾਖੰਡਿ ਕਰਨੇ ਕਰ ਜੋ ਅੰਤਹਕਰਨ ਮੇਂ ਵਿਕਾਰੋਂ ਕੀ ਮੈਲ ਹੈ, ਸੋ ਦੂਰ ਨਹੀਂ ਹੋਤੀ ਹੈ॥
Prof. Sahib Singhਹੇ ਪੰਡਿਤ! (ਇਸ) ਪਖੰਡ ਨਾਲ (ਮਨ ਦੀ) ਮੈਲ ਦੂਰ ਨਹੀਂ ਹੋ ਸਕਦੀ, ਵਿਕਾਰਾਂ ਦੀ ਮੈਲ ਮਨ ਦੇ ਅੰਦਰ ਟਿਕੀ ਹੀ ਰਹਿੰਦੀ ਹੈ।ਪਦ ਅਰਥ ਪਾਖੰਡਿ = ਪਾਖੰਡ ਨਾਲ। ਵਿਕਾਰੀ = ਵਿਕਾਰਾਂ ਦੀ।
SikhNet (Spanish)Así la mente no se limpia del cochambre del engaño y en el interior se apila la mugre de las pasiones.
ਇਨ ਬਿਧਿ. ਡੂਬੀ ਮਾਕੁਰੀ ਭਾਈ; ਊਂਡੀ ਸਿਰ ਕੈ ਭਾਰੀ ॥੨॥
ein bidh. ddoobee maakuree bhaaee; aoonddee sir kai bhaaree |2|
Sant Singh KhalsaThis is how the spider is destroyed, O Siblings of Destiny, by falling head-long in its own web. ||2||
Manmohan SinghIn this very way the spider too is destroyed, by tumbling over head long, O brother.
Manmohan Singh (Punjabi)ਏਸੇ ਤਰ੍ਹਾਂ ਹੀ ਮਕੜੀ ਭੀ ਸਿਰ ਪਰਨੇ ਉਲਟੀ ਹੋ ਤਬਾਹ ਹੋ ਜਾਂਦੀ ਹੈ, ਹੇ ਵੀਰ!
Fareedkot Teekaਇਨਹੀ ਬਿਧੀਓਂ ਕਰ ਸ੍ਰਿਸਟੀ ਹੰਕਾਰ ਸਹਿਤ ਕਰਮ ਕਰ ਕਰ ਸੰਸਾਰ ਸਮੁੰਦ੍ਰ ਮੇਂ ਡੁਬਤੀ ਹੈ, ਜੈਸੇ- (ਮਾਕੁਰੀ) ਮਕੜੀ ਜਾਲ ਪਸਾਰ ਕੇ ਮਰ ਜਾਤੀ ਹੈ, ਵਾ ਆਹਣ ਸਿਰ ਪਰਨੇ (ਊਂਡੀ) ਉਲਟ ਕਰ ਸਮੁੰਦ੍ਰ ਮੇਂ ਡੂਬ ਕਰ ਮਰ ਜਾਤੀ ਹੈ॥੨॥
Prof. Sahib Singhਇਸ ਤਰ੍ਹਾਂ ਤਾਂ ਮੱਕੜੀ ਭੀ (ਆਪਣਾ ਜਾਲਾ ਆਪ ਤਣ ਕੇ ਉਸੇ ਜਾਲੇ ਵਿਚ) ਉਲਟੀ ਸਿਰ-ਭਾਰ ਹੋ ਕੇ ਮਰਦੀ ਹੈ ॥੨॥ਪਦ ਅਰਥ ਮਾਕੁਰੀ = ਮੱਕੜੀ, ਜਾਲਾ ਤਣਨ ਵਾਲਾ ਕਕਹਿਣਾ। ਊਂਡੀ = ਉਲਟੀ ॥੨॥
SikhNet (Spanish)Como araña uno es atrapado de cabeza en su propia red. (2)
ਦੁਰਮਤਿ ਘਣੀ ਵਿਗੂਤੀ ਭਾਈ; ਦੂਜੈ ਭਾਇ ਖੁਆਈ ॥
duramat ghanee vigootee bhaaee; doojai bhaae khuaaee |
Sant Singh KhalsaSo many are destroyed by their own evil-mindedness, O Siblings of Destiny; in the love of duality, they are ruined.
Manmohan SinghBe evil inclinations, many are ruined, O brother, and by love of another, they go astray.
Manmohan Singh (Punjabi)ਮੰਦੀਆਂ ਰੁਚੀਆਂ ਦੁਆਰਾ, ਬਹੁਤੇ ਬਰਬਾਦ ਹੋ ਗਏ ਹਨ, ਹੇ ਵੀਰ! ਤੇ ਹੋਰਸ ਦੀ ਪ੍ਰੀਤ ਦੁਆਰਾ ਉਹ ਕੁਰਾਹੇ ਪੈ ਗਏ ਹਨ।
Fareedkot Teekaਹੇ ਭਾਈ! ਖੋਟੀ ਮਤ ਕਰ ਬਹੁਤੀ ਹੀ ਸ੍ਰਿਸ੍ਟੀ (ਵਿਗੂਤੀ) ਖਰਾਬ ਹੋ ਰਹੀ ਹੈ ਔਰ ਦ੍ਵੈਤ ਭਾਵ ਨੇ ਗਵਾਈ ਹੂਈ ਹੈ॥
Prof. Sahib Singhਹੇ ਭਾਈ! ਭੈੜੀ ਮਤਿ ਦੇ ਕਾਰਨ ਬੇਅੰਤ ਲੋਕਾਈ ਖ਼ੁਆਰ ਹੋ ਰਹੀ ਹੈ, ਪਰਮਾਤਮਾ ਨੂੰ ਵਿਸਾਰ ਕੇ ਹੋਰ ਦੇ ਮੋਹ ਵਿਚ ਖੁੰਝੀ ਹੋਈ ਹੈ।ਪਦ ਅਰਥ ਘਣੀ = ਬਹੁਤ (ਲੋਕਾਈ)। ਭਾਇ = ਪਿਆਰ ਵਿਚ, ਮੋਹ ਵਿਚ। ਖੁਆਈ = ਖੁੰਝ ਗਈ।
SikhNet (Spanish)Millones han sido destruidos por su mente malvada y por el amor al otro.
ਬਿਨੁ ਸਤਿਗੁਰ. ਨਾਮੁ, ਨ ਪਾਈਐ ਭਾਈ; ਬਿਨੁ ਨਾਮੈ. ਭਰਮੁ ਨ ਜਾਈ ॥
bin satigur. naam, na paaeeai bhaaee; bin naamai. bharam na jaaee |
Sant Singh KhalsaWithout the True Guru, the Name is not obtained, O Siblings of Destiny; without the Name, doubt does not depart.
Manmohan SinghWithout the True Guru, the Name is not obtained, O brother and without the name, doubt departs not.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ ਨਾਮ ਪ੍ਰਾਪਤ ਨਹੀਂ ਹੁੰਦਾ, ਹੇ ਭਰਾਵਾ ਅਤੇ ਨਾਮ ਦੇ ਬਗੈਰ ਸੰਦੇਹ ਦੂਰ ਨਹੀਂ ਹੁੰਦ।
Fareedkot Teekaਹੇ ਭਾਈ! ਸਤਿਗੁਰੋਂ ਸੇ ਬਿਨਾ ਨਾਮੁ ਪ੍ਰਾਪਤਿ ਨਹੀਂ ਹੋਤਾ ਔਰ ਨਾਮ ਸੇ ਬਿਨਾ ਜੀਵ ਕਾ ਭਰਮ ਦੂਰ ਨਹੀਂ ਹੋਤਾ॥
Prof. Sahib Singhਪਰਮਾਤਮਾ ਦਾ ਨਾਮ ਗੁਰੂ ਤੋਂ ਬਿਨਾ ਨਹੀਂ ਮਿਲ ਸਕਦਾ, ਤੇ ਪ੍ਰਭੂ ਦੇ ਨਾਮ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ।
SikhNet (Spanish)Sin el Verdadero Guru uno no es bendecido con el Nombre del Señor
ਸਤਿਗੁਰੁ ਸੇਵੇ. ਤਾ ਸੁਖੁ ਪਾਏ ਭਾਈ; ਆਵਣੁ ਜਾਣੁ ਰਹਾਈ ॥੩॥
satigur seve. taa sukh paae bhaaee; aavan jaan rahaaee |3|
Sant Singh KhalsaIf one serves the True Guru, then he obtains peace, O Siblings of Destiny; his comings and goings are ended. ||3||
Manmohan SinghIf man serves the True Guru, then obtains he the peace and his comings and goings come to an end, O brother.
Manmohan Singh (Punjabi)ਜੇਕਰ ਬੰਦਾ ਸੱਚੇ ਗੁਰਾਂ ਦੀ ਘਾਲ ਸੇਵਾ ਕਮਾਵੇ, ਤਦ ਉਹ ਆਰਾਮ ਪਾ ਲੈਂਦਾ ਹੈ ਤੇ ਉਸ ਦੇ ਆਉਣੇ ਤੇ ਜਾਣ ਮੁੱਕ ਜਾਂਦੇ ਹਨ, ਹੇ ਵੀਰ!
Fareedkot Teekaਹੇ ਭਾਈ! ਜੇਕਰ ਜੀਵ ਸਤਿਗੁਰੋਂ ਕਾ ਸੇਵਨ ਕਰੇ ਤੌ ਸੁਖ ਪਰਾਪਤਿ ਹੋਵੈ ਔਰ ਜਨਮ ਮਰਨ ਭੀ ਨਿਬ੍ਰਿਤਿ ਹੋ ਜਾਵੈ॥੩॥
Prof. Sahib Singhਜਦੋਂ ਮਨੁੱਖ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ ਤਦੋਂ ਆਤਮਕ ਆਨੰਦ ਪ੍ਰਾਪਤ ਕਰਦਾ ਹੈ, ਤੇ, ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ ॥੩॥ਪਦ ਅਰਥ ਰਹਾਈ = ਰਹਿ ਜਾਂਦਾ ਹੈ ॥੩॥
SikhNet (Spanish)y sin el Nombre uno no es liberado de la duda. Sólo aquél que sirve al Guru Verdadero obtiene la Paz y sus idas y venidas terminan. (3)
ਸਾਚੁ ਸਹਜੁ. ਗੁਰ ਤੇ ਊਪਜੈ ਭਾਈ; ਮਨੁ ਨਿਰਮਲੁ ਸਾਚਿ ਸਮਾਈ ॥
saach sehaj. gur te aoopajai bhaaee; man niramal saach samaaee |
Sant Singh KhalsaTrue celestial peace comes from the Guru, O Siblings of Destiny; the immaculate mind is absorbed into the True Lord.
Manmohan SinghTrue equipoise is obtained from the Guru, O brother and the immaculate soul is absorbed in the True Lord.
Manmohan Singh (Punjabi)ਸੱਚੀ ਠੰਢੀ ਚੈਨ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ, ਹੇ ਭਰਾਵਾ! ਪਵਿੱਤਰ ਆਤਮਾ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਹੇ ਭਾਈ ਪੰਡਿਤ! ਸਚਾ (ਸਹਜੁ) ਗ੍ਯਾਨ ਗੁਰੋਂ ਸੇ ਉਤਪੰਨ ਹੋਤਾ ਹੈ ਔਰ ਮਨ ਨਿਰਮਲ ਹੋਣੇ ਸੇ ਸਾਚ ਮੇਂ ਸਮਾਈ ਹੋਤੀ ਹੈ॥
Prof. Sahib Singhਹੇ ਪੰਡਿਤ! ਗੁਰੂ ਦੀ ਸ਼ਰਨ ਪਿਆਂ ਸਦਾ-ਟਿਕਵੀਂ ਆਤਮਕ ਅਡੋਲਤਾ ਪੈਦਾ ਹੁੰਦੀ ਹੈ (ਇਸ ਤਰ੍ਹਾਂ) ਪਵਿਤ੍ਰ (ਹੋਇਆ) ਮਨ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ।ਪਦ ਅਰਥ ਸਾਚੁ ਸਹਜੁ = ਸਦਾ ਕਾਇਮ ਰਹਿਣ ਵਾਲੀ ਅਡੋਲ ਆਤਮਕ ਅਵਸਥਾ। ਤੇ = ਤੋਂ। ਸਾਚਿ = ਸਦਾ-ਥਿਰ ਪ੍ਰਭੂ ਵਿਚ।
SikhNet (Spanish)Uno es bendecido con Verdad, Paz y Tranquilidad a través del Guru y la mente, tornándose inmaculada, se funde en el Uno Verdadero.
ਗੁਰੁ ਸੇਵੇ ਸੋ ਬੂਝੈ ਭਾਈ; ਗੁਰ ਬਿਨੁ. ਮਗੁ ਨ ਪਾਈ ॥
gur seve so boojhai bhaaee; gur bin. mag na paaee |
Sant Singh KhalsaOne who serves the Guru, understands, O Siblings of Destiny; without the Guru, the way is not found.
Manmohan SinghHe, who serves the Guru, comes to knows the way, O brother. Without the Guru, the way is not found.
Manmohan Singh (Punjabi)ਜੋ ਗੁਰਾਂ ਦੀ ਸੇਵਾ ਕਰਦਾ ਹੈ, ਉਹ (ਸਹੀ) ਰਸਤੇ ਨੂੰ ਜਾਣ ਲੈਂਦਾ ਹੈ। ਹੇ ਵੀਰ! ਗੁਰਾਂ ਦੇ ਬਾਝੋਂ ਰਸਤਾ ਨਹੀਂ ਲੱਭਦਾ।
Fareedkot Teekaਹੇ ਭਾਈ! ਜੋ ਪੁਰਸ਼ ਗੁਰੋਂ ਕੀ ਸੇਵਾ ਕਰਤਾ ਹੈ, ਸੋ ਇਸ ਪਦ ਕੋ ਬੂਝਤਾ ਹੈ, ਗੁਰੋਂ ਸੇ ਬਿਨਾ ਰਸਤਾ ਨਹੀਂ ਪਾਈਤਾ॥
Prof. Sahib Singh(ਜੀਵਨ ਦਾ ਇਹ ਰਸਤਾ) ਉਹ ਮਨੁੱਖ ਸਮਝਦਾ ਹੈ ਜੋ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ, ਗੁਰੂ ਤੋਂ ਬਿਨਾ (ਇਹ) ਰਸਤਾ ਨਹੀਂ ਲੱਭਦਾ।ਪਦ ਅਰਥ ਮਗੁ = ਰਸਤਾ।
SikhNet (Spanish)Aquél que sirve al Guru sabe que sin el Guru nadie conoce el Sendero.Aquél que tiene avaricia en su mente, ¿de qué le sirven sus acciones?
ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ; ਕੂੜੁ ਬੋਲਿ ਬਿਖੁ ਖਾਈ ॥੪॥
jis antar lobh ki karam kamaavai bhaaee; koorr bol bikh khaaee |4|
Sant Singh KhalsaWhat can anyone do, with greed within? O Siblings of Destiny, by telling lies, they eat poison. ||4||
Manmohan SinghWhat good acts can he perform, who has avarice in his mind? He eats poison by telling lies, O brother.
Manmohan Singh (Punjabi)ਜਿਸ ਦੇ ਮਨ ਵਿੱਚ ਲਾਲਚ ਹੈ, ਉਹ ਕਿਹੜੇ ਸ਼ੁਭ ਕੰਮ ਕਰ ਸਕਦਾ ਹੈ? ਝੂਠ ਬੋਲ ਕੇ ਉਹ ਜ਼ਹਿਰ ਖਾਂਦਾ ਹੈ, ਹੇ ਵੀਰ!
Fareedkot Teekaਹੇ ਭਾਈ! ਜਿਸ ਕੇ ਹਿਰਦੇ ਮੇਂ ਲੋਭੁ ਹੈ ਵਹੁ (ਕਿ) ਕ੍ਯਾ ਕਰਮ ਕਮਾਵਤਾ ਹੈ, ਭਾਵ ਸੇ ਤਿਸ ਕੇ ਕਰਮ ਨਿਸਫਲ ਹੈਂ ਔਰ ਤਿਸ ਨੇ ਕੂੜ ਬੋਲ ਕਰ ਬਿਖੇ ਰੂਪ ਬਿਖ ਖਾਈ ਹੈ॥੪॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਲੋਭ (ਦੀ ਲਹਿਰ) ਜ਼ੋਰ ਪਾ ਰਹੀ ਹੋਵੇ, ਇਹ ਰਸਮੀ ਧਾਰਮਿਕ ਕੰਮ ਕਰਨ ਦਾ ਉਸ ਨੂੰ ਕੋਈ (ਆਤਮਕ) ਲਾਭ ਨਹੀਂ ਹੋ ਸਕਦਾ।ਪਦ ਅਰਥ ਅੰਤਰਿ = ਅੰਦਰ। ਬੋਲਿ = ਬੋਲ ਕੇ। ਬਿਖੁ = ਜ਼ਹਿਰ, ਆਤਮਕ ਮੌਤ ਲਿਆਉਣ ਵਾਲੀ ਸ਼ੈ। ਖਾਈ = ਖਾਂਦਾ ਹੈ ॥੪॥
SikhNet (Spanish)Alimenta su ser de veneno a través de una vida de vanagloria. (4)
ਪੰਡਿਤ ਦਹੀ ਵਿਲੋਈਐ ਭਾਈ; ਵਿਚਹੁ ਨਿਕਲੈ ਤਥੁ ॥
panddit dahee viloeeai bhaaee; vichahu nikalai tath |
Sant Singh KhalsaO Pandit, by churning cream, butter is produced.
Manmohan SinghO Pandit, if thou churnest curd, the butter comes out of it.
Manmohan Singh (Punjabi)ਹੇ ਪੰਡਤ ਜੇਕਰ ਤੂੰ ਦਹੀ ਨੂੰ ਰਿੜਕੇ, ਤਾਂ ਇਸ ਵਿਚੋਂ ਮੱਖਣ ਨਿਕਲ ਆਉਂਦਾ ਹੈ।
Fareedkot Teekaਹੇ ਪੰਡਤ ਜੀ! ਜੇਕਰ ਦਹੀਂ ਕੋ (ਬਿਲੋਈਐ) ਰਿੜਕੀਏ ਤੌ ਬੀਚ ਮੇਂ ਸੇ (ਤਥੁ) ਸਾਰ ਮਾਖਨ ਨਿਕਸਤਾ ਹੈ। ਭਾਵ ਯਹ ਕਿ ਜੌ ਤੱਤ ਸਿਖ੍ਯਾ ਕਾ ਵੀਚਾਰ ਕਰੀਏ ਤੌ ਆਤਮ ਅਨੰਦ ਰੂਪੀ ਤੱਤ ਨਿਕਸਤਾ ਹੈ॥
Prof. Sahib Singh(ਮਾਇਆ ਦੀ ਖ਼ਾਤਰ) ਝੂਠ ਬੋਲ ਬੋਲ ਕੇ ਉਹ ਮਨੁੱਖ (ਆਤਮਕ ਮੌਤ ਲਿਆਉਣ ਵਾਲਾ ਇਹ ਝੂਠ-ਰੂਪ) ਜ਼ਹਿਰ ਖਾਂਦਾ ਰਹਿੰਦਾ ਹੈ ॥੪॥ਪਦ ਅਰਥ ਪੰਡਿਤ = ਹੇ ਪੰਡਿਤ! ਵਿਲੋਈਐ = (ਜੇ) ਰਿੜਕੀਏ। ਤਥੁ = ਅਸਲ ਚੀਜ਼, ਮੱਖਣ।
SikhNet (Spanish)Oh erudito, si uno bate la crema de Dios, obtiene la mantequilla, la Esencia, pero si uno bate el agua del mundo,
ਜਲੁ ਮਥੀਐ. ਜਲੁ ਦੇਖੀਐ ਭਾਈ; ਇਹੁ ਜਗੁ ਏਹਾ ਵਥੁ ॥
jal matheeai. jal dekheeai bhaaee; ihu jag ehaa vath |
Sant Singh KhalsaBy churning water, you shall only see water, O Siblings of Destiny; this world is like that.
Manmohan SinghBy churning water, thou shalt see but water, O brother. This world is a water like thing.
Manmohan Singh (Punjabi)ਪਾਣੀ ਰਿੜਕਣ ਦੁਆਰਾ ਤੂੰ ਕੇਵਲ ਪਾਣੀ ਹੀ ਵੇਖਨੂੰਗਾ, ਹੇ ਵੀਰ! ਇਹ ਸੰਸਾਰ ਪਾਣੀ ਦੀ ਤਰ੍ਹਾਂ ਦੀ ਵਸਤੂ ਹੈ।
Fareedkot Teekaਹੇ ਭਾਈ! ਜੇਕਰ ਸਕਾਮ ਕਰਮ ਰੂਪ ਜਲੁ ਮਥਨ ਕਰੀਏ ਅਰਥਾਤ ਬਾਰੰਬਾਰ ਸਕਾਮ ਕਰਮ ਹੀ ਕਰੀਏ, ਤਬ ਤਿਸ ਕਾ ਫਲ੍ਹ ਜਲ ਹੀ ਦੇਖੀਤਾ ਹੈ ਅਰਥਤਾ ਤੁੱਛ ਸੁਖ ਕੀ ਪ੍ਰਾਪਤੀ ਹੋਤੀ ਹੈ। ਏਹ ਸੰਸਾਰ ਇਹੀ ਵਸਤੁ ਹੈ, ਭਾਵ ਯਹ ਕਿ ਜਗਤ ਕਾ ਸੁਖ ਪਾਣੀ ਕੀ ਝਾਗ ਕੇ ਸਮਾਨ ਖਿਨ ਮਾਤ੍ਰ ਕਾ ਹੈ॥
Prof. Sahib Singhਹੇ ਪੰਡਿਤ! ਜੇ ਦਹੀਂ ਰਿੜਕੀਏ ਤਾਂ ਉਸ ਵਿਚੋਂ ਮੱਖਣ ਨਿਕਲਦਾ ਹੈ, ਪਰ ਜੇ ਪਾਣੀ ਰਿੜਕੀਏ, ਤਾਂ ਪਾਣੀ ਹੀ ਵੇਖਣ ਵਿਚ ਆਉਂਦਾ ਹੈ। ਇਹ (ਮਾਇਆ-ਮੋਹਿਆ) ਜਗਤ (ਪਾਣੀ ਰਿੜਕ ਰਿੜਕ ਕੇ) ਇਹ ਪਾਣੀ ਹੀ ਹਾਸਲ ਕਰਦਾ ਹੈ।ਪਦ ਅਰਥ ਏਹਾ ਵਥੁ = ਇਹੀ ਚੀਜ਼ (ਪਾਣੀ ਹੀ ਪ੍ਰਾਪਤ ਕਰਦਾ ਹੈ)।
SikhNet (Spanish)¿qué es lo que uno obtiene ahí? Sin el Guru,
ਗੁਰ ਬਿਨੁ. ਭਰਮਿ ਵਿਗੂਚੀਐ ਭਾਈ; ਘਟਿ ਘਟਿ ਦੇਉ ਅਲਖੁ ॥੫॥
gur bin. bharam vigoocheeai bhaaee; ghatt ghatt deo alakh |5|
Sant Singh KhalsaWithout the Guru, he is ruined by doubt, O Siblings of Destiny; the unseen Divine Lord is in each and every heart. ||5||
Manmohan SinghWithout the Guru, the man is ruined by doubt, O brother. The unseen Lord abides in every heart.
Manmohan Singh (Punjabi)ਗੁਰਾਂ ਦੇ ਬਾਝੋਂ ਪ੍ਰਾਣੀ ਵਹਿਮ ਨਾਲ ਤਬਾਹ ਹੋ ਜਾਂਦਾ ਹੈ, ਹੇ ਵੀਰ! ਅਦ੍ਰਿਸ਼ਟ ਸਾਈਂ ਹਰ ਦਿਲ ਅੰਦਰ ਵਸਦਾ ਹੈ।
Fareedkot Teekaਹੇ ਭਾਈ! ਗੁਰੋਂ ਸੇ ਬਿਨਾ ਭਰਮ ਕਰ (ਵਿਗੂਚੀਐ) ਖਰਾਬ ਹੋਵੀਤਾ ਹੈ ਔਰ ਗੁਰੂ ਸਰਬ ਘਟੋਂ ਮੇਂ ਬ੍ਯਾਪਕ ਅਲਖ ਦੇਵ ਕੋ ਦਿਖਾਇ ਦੇਤੇ ਹੈਂ, ਫਿਰ ਨਹੀਂ ਵਿਗੁਚੀਤਾ ਹੈ॥੫॥
Prof. Sahib Singhਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਾਇਆ ਦੀ) ਭਟਕਣਾ ਵਿਚ ਹੀ ਖ਼ੁਆਰ ਹੋਈਦਾ ਹੈ, ਘਟ ਘਟ ਵਿਚ ਵਿਆਪਕ ਅਲੱਖ ਪਰਮਾਤਮਾ ਤੋਂ ਖੁੰਝੇ ਰਹੀਦਾ ਹੈ ॥੫॥ਪਦ ਅਰਥ ਵਿਗੂਚੀਐ = ਖ਼ੁਆਰ ਹੋਈਦਾ ਹੈ। ਦੇਉ = ਪ੍ਰਕਾਸ਼-ਰੂਪ ਪ੍ਰਭੂ। ਅਲਖੁ = ਜਿਸ ਦਾ ਸਰੂਪ ਸਮਝਿਆ ਨਹੀਂ ਜਾ ਸਕਦਾ ॥੫॥
SikhNet (Spanish)todos son destruidos por la duda sin enterarse de que el Dios Misterioso prevalece en todos los corazones. (5)
ਇਹੁ ਜਗੁ. ਤਾਗੋ ਸੂਤ ਕੋ ਭਾਈ; ਦਹ ਦਿਸ ਬਾਧੋ ਮਾਇ ॥
eihu jag. taago soot ko bhaaee; deh dis baadho maae |
Sant Singh KhalsaThis world is like a thread of cotton, O Siblings of Destiny, which Maya has tied on all ten sides.
Manmohan SinghThis world is like the cotton thread, which the mammon, has tied on the ten sides, O brother.
Manmohan Singh (Punjabi)ਇਹ ਸੰਸਾਰ ਸੂਤ੍ਰ ਦੀ ਡੋਰ ਦੀ ਮਾਨੰਦ ਹੈ, ਜਿਸ ਨੂੰ ਮਾਇਆ ਨੇ ਦਸਾ ਹੀ ਪਾਸਿਆਂ ਤੋਂ ਬੰਨ੍ਹਿਆ ਹੋਇਆ ਹੈ, ਹੇ ਵੀਰ!
Fareedkot Teekaਹੇ ਭਾਈ ਪੰਡਤ! ਮਾਯਾ ਰੂਪੀ ਸੂਤ ਕਾ ਮੋਹ ਰੂਪ ਜੋ ਤਾਗਾ ਹੈ, ਇਹ ਸੰਸਾਰੁ ਤਿਸ ਕੇ ਸਾਥ ਦਸੋ ਦਿਸਾ ਤੇ ਬਾਂਧਾ ਹੂਆ ਹੈ; ਵਾ ਜਗਤ ਰੂਪੀ ਕਚੇ ਸੂਤ ਕਾ ਤਾਗਾ ਹੈ, ਭਾਵ ਛਿਨ ਭੰਗਰ ਹੈ, ਦਸੋ ਦਿਸਾ ਤੇ ਮਾਯਾ ਰੂਪੀ ਪਾਣ ਕਰ ਬਾਂਧਾ ਹੂਆ ਹੈ॥
Prof. Sahib Singhਹੇ ਭਾਈ! ਇਹ ਜਗਤ ਸੂਤਰ ਦਾ ਧਾਗਾ (ਸਮਝ ਲਵੋ, ਜਿਵੇਂ ਧਾਗੇ ਨੂੰ ਗੰਢਾਂ ਪਈਆਂ ਹੋਈਆਂ ਹੋਣ, ਸੰਸਾਰਕ ਜੀਵਾਂ ਨੂੰ) ਮਾਇਆ ਦੇ ਮੋਹ ਦੀਆਂ ਦਸੀਂ ਪਾਸੀਂ ਗੰਢਾਂ ਪਈਆਂ ਹੋਈਆਂ ਹਨ (ਭਾਵ, ਮੋਹ ਵਿਚ ਫਸੇ ਜੀਵ ਦਸੀਂ ਪਾਸੀਂ ਖਿੱਚੇ ਜਾ ਰਹੇ ਹਨ)।ਪਦ ਅਰਥ ਤਾਗੋ = ਧਾਗਾ। ਕੋ = ਦਾ। ਦਹ ਦਿਸ = ਦਸੀਂ ਪਾਸੀਂ। ਮਾਇ = ਮਾਇਆ (ਨਾਲ)।
SikhNet (Spanish)Este mundo es como un hilo de algodón tejido por Maya,
ਬਿਨੁ ਗੁਰ. ਗਾਠਿ ਨ ਛੂਟਈ, ਭਾਈ; ਥਾਕੇ ਕਰਮ ਕਮਾਇ ॥
bin gur. gaatth na chhoottee, bhaaee; thaake karam kamaae |
Sant Singh KhalsaWithout the Guru, the knots cannot be untied, O Siblings of Destiny; I am so tired of religious rituals.
Manmohan SinghWithout the Guru, the knot is untied not, O brother, men grow weary of performing rituals.
Manmohan Singh (Punjabi)ਗੁਰਾਂ ਦੇ ਬਗੈਰ ਗੰਢ ਖੁੱਲ੍ਹਦੀ ਨਹੀਂ, ਹੇ ਵੀਰ! ਲੋਕੀਂ ਕਰਮ ਕਾਂਡ ਕਰਦੇ ਕਰਦੇ ਹਾਰ ਟੁੱਟ ਗਏ ਹਨ।
Fareedkot Teekaਗੁਰੋਂ ਸੇ ਬਿਨਾ ਮੋਹ ਰੂਪ ਤਾਗੇ ਕੀ ਗੰਠ ਛੁਟਤੀ ਨਹੀਂ, ਹੇ ਭਾਈ ਪੰਡਤ! ਅਨੇਕ ਜੀਵ ਕਰਮੋਂ ਕੋ ਕਮਾਇ ਕਰ ਥਕਤ ਹੋ ਗਏ ਹੈਂ॥
Prof. Sahib Singh(ਅਨੇਕਾਂ ਜੀਵ ਇਹ ਰਸਮੀ ਧਾਰਮਿਕ) ਕਰਮ ਕਰ ਕਰ ਕੇ ਹਾਰ ਗਏ, ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮੋਹ ਦੀ ਗੰਢ ਖੁਲ੍ਹਦੀ ਨਹੀਂ।ਪਦ ਅਰਥ ਗਾਠਿ = ਗੰਢ। ਛੂਟਈ = ਖੁਲ੍ਹਦੀ। ਕਰਮ = ਰਸਮੀ ਧਾਰਮਿਕ ਕੰਮ।
SikhNet (Spanish)pero sin el Guru nuestras amarras no son desprendidas, no importa que hagamos miles de actos buenos.
ਇਹੁ ਜਗੁ ਭਰਮਿ ਭੁਲਾਇਆ ਭਾਈ; ਕਹਣਾ ਕਿਛੂ. ਨ ਜਾਇ ॥੬॥
eihu jag bharam bhulaaeaa bhaaee; kahanaa kichhoo. na jaae |6|
Sant Singh KhalsaThis world is deluded by doubt, O Siblings of Destiny; no one can say anything about it. ||6||
Manmohan SinghThis world is led astray by superstition, O brother, Regarding it, man can say but nothing.
Manmohan Singh (Punjabi)ਇਸ ਸੰਸਾਰ ਨੂੰ ਸੰਸੇ ਨੇ ਕੁਰਾਹੇ ਪਾਇਆ ਹੋਇਆ ਹੈ, ਹੇ ਭਰਾਵਾ! ਇਸ ਬਾਰੇ ਇਨਸਾਨ ਕੁਝ ਭੀ ਆਖ ਨਹੀਂ ਸਕਦਾ।
Fareedkot Teekaਹੇ ਭਾਈ! ਇਹ ਸੰਸਾਰੁ ਭਰਮ ਕਾ ਭੁਲਾਯਾ ਹੂਆ ਹੈ, ਇਸ ਮੇਂ ਕਛੁ ਕਹਾ ਨਹੀਂ ਜਾਤਾ॥੬॥
Prof. Sahib Singhਹੇ ਭਾਈ! ਇਹ ਜਗਤ (ਰਸਮੀ ਧਾਰਮਿਕ ਕਰਮ ਕਰਦਾ ਹੋਇਆ ਭੀ ਮੋਹ ਦੀ) ਭਟਕਣਾ ਵਿਚ ਇਤਨਾ ਖੁੰਝਿਆ ਹੋਇਆ ਹੈ ਕਿ ਬਿਆਨ ਨਹੀਂ ਕੀਤਾ ਜਾ ਸਕਦਾ ॥੬॥
SikhNet (Spanish)La ilusión engaña al mundo. ¿Cómo es posible que haya tal fascinación para tanta irrealidad? (6)
ਗੁਰ ਮਿਲਿਐ ਭਉ ਮਨਿ ਵਸੈ ਭਾਈ; ਭੈ ਮਰਣਾ ਸਚੁ ਲੇਖੁ ॥
gur miliai bhau man vasai bhaaee; bhai maranaa sach lekh |
Sant Singh KhalsaMeeting with the Guru, the Fear of God comes to abide in the mind; to die in the Fear of God is one's true destiny.
Manmohan SinghMeeting with the Guru, the Lord's fear abides in the mind, O brother. To die in the Lord's fear is man's destiny.
Manmohan Singh (Punjabi)ਗੁਰਾਂ ਦੇ ਨਾਲ ਮਿਲਣ ਦੁਆਰਾ, ਹੇ ਵੀਰ! ਪ੍ਰਭੂ ਦਾ ਡਰ ਹਿਰਦੇ ਵਿੱਚ ਵਸ ਜਾਂਦਾ ਹੈ। ਪ੍ਰਭੂ ਦੇ ਡਰ ਅੰਦਰ ਮਰ ਵੰਝਣਾ ਸੱਚੀ ਪ੍ਰਾਲਭਧ ਹੈ।
Fareedkot Teekaਹੇ ਭਾਈ ਪੰਡਿਤ! ਗੁਰੋਂ ਕੇ ਮਿਲਨੇ ਸੇ ਮਨ ਮੇਂ ਭੈ ਬਸਤਾ ਹੈ ਔਰ ਪਰਮੇਸ੍ਵਰ ਕਾ ਭੈ ਧਾਰਨ ਕਰ, ਜੋ ਜੀਵ ਭਾਵ ਸੇ ਮਰਣਾ ਹੈ ਯਿਹੀ ਸਚਾ ਮਰਣਾ ਲਖੋ॥
Prof. Sahib Singhਹੇ ਪੰਡਿਤ! ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਡਰ-ਅਦਬ ਮਨ ਵਿਚ ਵੱਸ ਪੈਂਦਾ ਹੈ। ਉਸ ਡਰ-ਅਦਬ ਵਿਚ ਰਹਿ ਕੇ (ਮਾਇਆ ਦੇ ਮੋਹ ਵਲੋਂ) ਮਰਨਾ (ਜੀਵ ਦੇ ਮਸਤਕ ਉਤੇ ਕੀਤੇ ਕਰਮਾਂ ਦਾ ਐਸਾ) ਲੇਖ (ਹੈ ਜੋ ਇਸ ਨੂੰ ਅਟੱਲ) (ਜੀਵਨ ਦੇਂਦਾ) ਹੈ।ਪਦ ਅਰਥ ਮਨਿ = ਮਨ ਵਿਚ। ਭੈ = (ਪਰਮਾਤਮਾ ਦੇ) ਡਰ-ਅਦਬ ਵਿਚ। ਸਚੁ = ਅਟੱਲ (ਆਤਮਕ ਜੀਵਨ ਦੇਣ ਵਾਲਾ)।
SikhNet (Spanish)Encontrando al Guru, el Temor al Señor viene a habitar en la mente. ¡Afortunado es aquél que calma su ego, a través del Temor! En la Corte del Señor,
ਮਜਨੁ ਦਾਨੁ ਚੰਗਿਆਈਆ ਭਾਈ; ਦਰਗਹ ਨਾਮੁ ਵਿਸੇਖੁ ॥
majan daan changiaaeea bhaaee; daragah naam visekh |
Sant Singh KhalsaIn the Court of the Lord, the Naam is far superior to ritualistic cleansing baths, charity and good deeds, O Siblings of Destiny.
Manmohan SinghIn God's court, the Name is superior to ablutions, alms and other good acts, O brother.
Manmohan Singh (Punjabi)ਵਾਹਿਗੁਰੂ ਦੇ ਦਰਬਾਰ ਅੰਦਰ ਇਸ਼ਨਾਨ, ਦਾਨ ਪੁੰਨ ਤੇ ਹੋਰ ਨੇਕ ਕੰਮਾਂ ਨਾਲੋਂ ਨਾਮ ਵਧੇਰੇ ਵਧੀਆ ਹੈ, ਹੇ ਵੀਰ!
Fareedkot Teekaਹੇ ਭਾਈ! ਤੀਰਥੋਂ ਕਾ ਇਸਨਾਨ ਦਾਨ ਕਰਨਾ ਔਰ ਭਲਿਆਈਆਂ ਕਰਨੀਆਂ, ਇਨ ਸਭ ਸੇ ਪ੍ਰਭੂ ਕੀ ਦਰਗਾਹ ਮੇਂ ਨਾਮ ਕਾ ਜਾਪ ਵਸ਼ੇਸ਼ ਹੈ॥
Prof. Sahib Singhਹੇ ਭਾਈ! ਤੀਰਥ ਇਸ਼ਨਾਨ ਦਾਨ-ਪੁੰਨ ਤੇ ਹੋਰ ਚੰਗਿਆਈਆਂ ਪਰਮਾਤਮਾ ਦਾ ਨਾਮ ਹੀ ਹੈ, ਪਰਮਾਤਮਾ ਦੇ ਨਾਮ ਨੂੰ ਹੀ ਉਸ ਦੀ ਹਜ਼ੂਰੀ ਵਿਚ ਵਿਸ਼ੇਸ਼ਤਾ ਮਿਲਦੀ ਹੈ।ਪਦ ਅਰਥ ਮਜਨੁ = ਤੀਰਥ-ਇਸ਼ਨਾਨ। ਵਿਸੇਖੁ = ਵਿਸ਼ਸ਼ੇਤਾ ਦਾ ਹੱਕਦਾਰ।
SikhNet (Spanish)el Naam es Superior a los rituales y los baños de ablución, la caridad y la buenas acciones, oh Hermanos del Destino.