ੴ

ਸਿੱਖਬਾਣੀ · SikhBani

ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥

dubidhaa na prrau har bin hor na poojau marrai masaan na...
Guru Nanak Dev Ji ਗੁਰੂ ਨਾਨਕ ਦੇਵ ਜੀ · Raag Sorath · Ang 634, 635 · 36 lines
Translations

ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ ॥

soratth mahalaa 1 ghar 1 asattapadeea chautukee | Ang 634

Sant Singh KhalsaSorat'h, First Mehl, First House, Ashtpadheeyaa, Chau-Thukay:
Manmohan SinghAshtpadis Chautukas. Sorath 1st Guru.
Manmohan Singh (Punjabi)ਅਸ਼ਟਪਦੀਆਂ ਚੋਤੁਕੇ। ਸੋਰਠਿ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਸੋਰਠਿ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਚਾਰ-ਤੁਕੀ ਬਾਣੀ।
SikhNet (Spanish)Sorath, Mejl Guru Nanak, Primer Canal Divino, Ashtapadis, Chau-Tukas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 634

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਦੁਬਿਧਾ ਨ ਪੜਉ. ਹਰਿ ਬਿਨੁ, ਹੋਰੁ ਨ ਪੂਜਉ; ਮੜੈ ਮਸਾਣਿ. ਨ ਜਾਈ ॥

dubidhaa na prrau. har bin, hor na poojau; marrai masaan. na jaaee | Ang 634

Sant Singh KhalsaI am not torn by duality, because I do not worship any other than the Lord; I do not visit tombs or crematoriums.
Manmohan SinghI read not regarding duality, worship not any but my God and visit nor mausoleums or crematoriums.
Manmohan Singh (Punjabi)ਮੈਂ ਦਵੈਤ-ਭਾਵ ਬਾਰੇ ਨਹੀਂ ਪੜ੍ਹਦਾ ਅਤੇ ਆਪਣੇ ਰੱਬ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜੱਪਦਾ ਅਤੇ ਮਕਵਰਿਆਂ ਦਾ ਸ਼ਮਸ਼ਾਨ-ਭੂਮੀਆਂ ਵਿੱਚ ਨਹੀਂ ਜਾਂਦਾ।
Fareedkot Teekaਹੇ ਭਾਈ! (ਦੁਬਿਧਾ) ਦ੍ਵੈਤ ਭਾਵ ਕੋ ਪ੍ਰਾਪਤਿ ਕਰਨੇ ਵਾਲੇ ਸ਼ਾਸਤ੍ਰੋਂ ਕੋ ਮੇਂ ਨਹੀਂ ਪੜ੍ਹਤਾ ਹੂੰ ਔਰ ਪ੍ਰਮੇਸਰ ਸੇ ਬਿਨਾ ਔਰ ਕਿਸੀ ਕੋ ਪੂਜਤਾ ਭੀ ਨਹੀਂ ਹੂੰ, ਪੁਨਃ ਮਸਾਨ ਅਸਥਲ ਮੜੀਓਂ ਮੇਂ ਭੀ ਨਹੀਂ ਜਾਤਾ ਹੂੰ॥
Prof. Sahib Singhਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਨਹੀਂ ਪੈਂਦਾ, ਮੈਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਕਿਤੇ ਸਮਾਧਾਂ ਤੇ ਮਸਾਣਾਂ ਵਿਚ ਭੀ ਨਹੀਂ ਜਾਂਦਾ।

ਪਦ ਅਰਥ ਦੁਬਿਧਾ = ਦੁ-ਪਾਸਾ-ਪਨ, ਪਰਮਾਤਮਾ ਤੋਂ ਬਿਨਾ ਹੋਰ ਆਸਰੇ ਦੀ ਭਾਲ। ਨ ਪੜਉ = ਮੈਂ ਨਹੀਂ ਪੈਂਦਾ। ਨ ਪੂਜਉ = ਮੈਂ ਨਹੀਂ ਪੂਜਦਾ। ਮੜੈ = ਸਮਾਧ, ਕਬਰ। ਮਸਾਣਿ = ਸ਼ਮਸ਼ਾਨ, ਜਿੱਥੇ ਮੁਰਦੇ ਫੂਕੀਦੇ ਹਨ। ਨ ਜਾਈ = ਮੈਂ ਨਹੀਂ ਜਾਂਦਾ।

SikhNet (Spanish)No estoy afectado por la dualidad y no alabo más que a mi Señor.

ਤ੍ਰਿਸਨਾ ਰਾਚਿ. ਨ ਪਰ ਘਰਿ ਜਾਵਾ; ਤ੍ਰਿਸਨਾ. ਨਾਮਿ ਬੁਝਾਈ ॥

trisanaa raach. na par ghar jaavaa; trisanaa. naam bujhaaee | Ang 634

Sant Singh KhalsaI do not enter the houses of strangers, engrossed in desire. The Naam, the Name of the Lord, has satisfied my desires.
Manmohan SinghEngrossed in desire, I enter not strange house. The Name has stilled my desire.
Manmohan Singh (Punjabi)ਖਾਹਿਸ਼ ਅੰਦਰ ਖੱਚਤ ਹੋ ਮੈਂ ਪਰਾਏ ਗ੍ਰਿਹ ਵਿੱਚ ਨਹੀਂ ਜਾਂਦਾ। ਨਾਮ ਨੇ ਮੇਰੀ ਖਾਹਿਸ਼ ਬੁਝਾ ਦਿੱਤੀ ਹੈ।
Fareedkot Teekaਤ੍ਰਿਸਨਾ ਮੇਂ (ਰਾਚਿ) ਲਾਗਕਰ (ਪਰ ਘਰਿ) ਔਰ ਦੇਵੀ ਦੇਵਤੋਂ ਕੀ ਸਰਣ ਨਹੀਂ ਜਾਤਾ ਹੂੰ ਔਰ ਨਾ (ਨਾਮਿ) ਵਾਹਗੁਰੂ ਕੋ ਜਾਨ ਕਰ ਤ੍ਰਿਸਨਾ ਰੂਪ ਅਗਨੀ ਬੁਝਾਇ ਲਈ ਹੈ॥
Prof. Sahib Singhਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਮੈਂ (ਪਰਮਾਤਮਾ ਦੇ ਦਰ ਤੋਂ ਬਿਨਾ) ਕਿਸੇ ਹੋਰ ਘਰ ਵਿਚ ਨਹੀਂ ਜਾਂਦਾ, ਮੇਰੀ ਮਾਇਕ ਤ੍ਰਿਸ਼ਨਾ ਪਰਮਾਤਮਾ ਦੇ ਨਾਮ ਨੇ ਮਿਟਾ ਦਿੱਤੀ ਹੈ।

ਪਦ ਅਰਥ ਰਾਚਿ = ਫਸ ਕੇ। ਪਰ ਘਰਿ = ਪਰਾਏ ਘਰ ਵਿਚ, ਪਰਮਾਤਮਾ ਤੋਂ ਬਿਨਾ ਕਿਸੇ ਹੋਰ ਘਰ ਵਿਚ। ਨਾਮਿ = ਨਾਮ ਨੇ। ਬੁਝਾਈ = ਬੁਝਾ ਦਿੱਤੀ ਹੈ।

SikhNet (Spanish)No visito ni las tumbas ni los crematorios, no soy engañado por el deseo; mi desesperación la calmo a través del Nombre del Señor.

ਘਰ ਭੀਤਰਿ. ਘਰੁ ਗੁਰੂ ਦਿਖਾਇਆ; ਸਹਜਿ ਰਤੇ ਮਨ ਭਾਈ ॥

ghar bheetar. ghar guroo dikhaaeaa; sehaj rate man bhaaee | Ang 634

Sant Singh KhalsaDeep within my heart, the Guru has shown me the home of my being, and my mind is imbued with peace and poise, O Siblings of Destiny.
Manmohan SinghWithin my mind, the Guru has shown me the Lord's abode and my soul is imbued with equipoise, O brother.
Manmohan Singh (Punjabi)ਮੇਰੇ ਹਿਰਦ ਅੰਦਰ ਹੀ ਗੁਰਾਂ ਨੇ ਮੈਨੂੰ ਸਾਹਿਬ ਦਾ ਮੰਦਰ ਵਿਖਾਲ ਦਿੱਤਾ ਹੈ ਅਤੇ ਮੇਰੀ ਆਤਮਾ ਅਡੋਲਤਾ ਨਾਲ ਰੰਗੀ ਗਈ ਹੈ, ਹੇ ਵੀਰ!
Fareedkot Teeka(ਘਰ) ਰਿਦੇ ਕੇ ਅੰਤਰ ਹੀ (ਘਰੁ) ਸ੍ਵਰੂਪ ਗੁਰੋਂ ਨੇ ਦਿਖਾਇ ਦੀਆ ਹੈ ਔਰ (ਸਹਜਿ) ਸੁਭਾਵਕ ਤਿਸ ਮੇਂ ਰਤੇ ਹੈਂ ਔਰ ਮਨ ਮੇਂ ਤਿਸ ਕੀ ਪ੍ਰੀਤੀ ਭਾਈ ਹੈ॥☬ਸਦੀਵ ਐਸੇ ਬੇਨਤੀ ਕਰਤੇ ਹੈਂ:
Prof. Sahib Singhਗੁਰੂ ਨੇ ਮੈਨੂੰ ਮੇਰੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ-ਅਸਥਾਨ ਵਿਖਾ ਦਿੱਤਾ ਹੈ, ਅਤੇ ਅਡੋਲ ਅਵਸਥਾ ਵਿਚ ਰੱਤੇ ਹੋਏ ਮੇਰੇ ਮਨ ਨੂੰ ਉਹ ਸਹਿਜ-ਅਵਸਥਾ ਚੰਗੀ ਲੱਗ ਰਹੀ ਹੈ।

ਪਦ ਅਰਥ ਭੀਤਰਿ = ਅੰਦਰ। ਘਰੁ = ਪਰਮਾਤਮਾ ਦਾ ਨਿਵਾਸ। ਸਹਜਿ = ਅਡੋਲ ਅਵਸਥਾ ਵਿਚ। ਮਨ = ਮਨ ਨੂੰ। ਭਾਈ = ਪਸੰਦ ਆ ਗਈ ਹੈ।

SikhNet (Spanish)El Guru me ha enseñado el Verdadero Ser en mi mente y mi mente está imbuida en el Equilibrio.

ਤੂ ਆਪੇ ਦਾਨਾ. ਆਪੇ ਬੀਨਾ; ਤੂ ਦੇਵਹਿ ਮਤਿ ਸਾਈ ॥੧॥

too aape daanaa. aape beenaa; too deveh mat saaee |1| Ang 634

Sant Singh KhalsaYou Yourself are all-knowing, and You Yourself are all-seeing; You alone bestow intelligence, O Lord. ||1||
Manmohan SinghThou Thyself art wise and Thyself all-seeing and it is only Thee, O Lord, who givest wisdom.
Manmohan Singh (Punjabi)ਤੂੰ ਆਪ ਸਿਆਣਾ ਹੈ ਅਤੇ ਆਪ ਹੀ ਸਰਵੱਗ ਕੇਵਲ ਤੂੰ ਹੀ ਹੇ ਪ੍ਰਭੂ! ਸਿਆਣਪ ਪ੍ਰਦਾਨ ਕਰਦਾ ਹੈ।
Fareedkot Teekaਹੇ ਪ੍ਰਮੇਸ਼ਰ! ਤੂੰ ਆਪੇ ਹੀ ਮਨ ਕੇ ਸੰਕਲਪੋਂ ਕੋ (ਦਾਨਾ) ਜਾਨਣੇ ਵਾਲਾ ਹੈਂ ਔਰ ਆਪ ਬਾਹਰ ਕੇ ਕਰਮੋਂ ਕੋ (ਬੀਨਾ) ਦੇਖਣੇ ਵਾਲਾ ਹੈਂ। ਜੋ ਜੀਵੋਂ ਕੋ ਦੇਤਾ ਹੈਂ (ਸਾਈ) ਓਹੀ (ਮਤਿ) ਬੁਧੀ ਤਿਨ ਕੋ ਪ੍ਰਾਪਤਿ ਹੋਤੀ ਹੈ॥੧॥
Prof. Sahib Singhਹੇ ਮੇਰੇ ਸਾਈਂ! (ਇਹ ਸਭ ਤੇਰੀ ਹੀ ਮੇਹਰ ਹੈ) ਤੂੰ ਆਪ ਹੀ (ਮੇਰੇ ਦਿਲ ਦੀ) ਜਾਣਨ-ਵਾਲਾ ਹੈਂ; ਆਪ ਹੀ ਪਛਾਣਨ ਵਾਲਾ ਹੈਂ, ਤੂੰ ਆਪ ਹੀ ਮੈਨੂੰ (ਚੰਗੀ) ਮਤਿ ਦੇਂਦਾ ਹੈਂ (ਜਿਸ ਕਰਕੇ ਤੇਰਾ ਦਰ ਛੱਡ ਕੇ ਹੋਰ ਪਾਸੇ ਨਹੀਂ ਭਟਕਦਾ) ॥੧॥

ਪਦ ਅਰਥ ਦਾਨਾ = ਜਾਣਨ ਵਾਲਾ। ਬੀਨਾ = ਪਛਾਣਨ ਵਾਲਾ। ਸਾਈ = ਹੇ ਸਾਈਂ! ॥੧॥

SikhNet (Spanish)Eres mi Todo Conocedor, mi Todo Consciente Señor, oh Dios, y la Verdadera Sabiduría es aquélla que me enseñas Tú. (1)

ਮਨੁ ਬੈਰਾਗਿ ਰਤਉ ਬੈਰਾਗੀ; ਸਬਦਿ ਮਨੁ ਬੇਧਿਆ. ਮੇਰੀ ਮਾਈ ॥

man bairaag rtau bairaagee; sabad man bedhiaa. meree maaee | Ang 634

Sant Singh KhalsaMy mind is detached, imbued with detachment; the Word of the Shabad has pierced my mind, O my mother.
Manmohan SinghMy detached soul is imbued with dispassion and the Name has penetrated my mind, O my mother.
Manmohan Singh (Punjabi)ਮੇਰੀ ਨਿਰਲੇਪ ਆਤਮਾ ਉਪਰਾਮਤਾ ਨਾਲ ਰੰਗੀ ਗਈ ਹੈ ਤੇ ਨਾਮ ਨੇ ਮੇਰਾ ਹਿਰਦਾ ਵਿੰਨ੍ਹ ਸੁੱਟਿਆ ਹੈ, ਹੇ ਮੇਰੀ ਮਾਤਾ!
Fareedkot Teekaਹੇ ਮੇਰੇ (ਮਾਈ) ਭਾਈ ਜਨੋਂ! ਮੇਰਾ ਮਨ ਬੈਰਾਗੀ ਹੋ ਕਰ ਬੈਰਾਗ ਮੇਂ ਰਤਾ ਹੈ, ਕਿਯੋਂਕਿ ਗੁਰ ਸਬਦ ਨੇ ਮੇਰੇ ਮਨ ਕੋ ਬੇਧਨ ਕੀਆ ਹੈ॥
Prof. Sahib Singhਹੇ ਮੇਰੀ ਮਾਂ! ਮੇਰਾ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਗਿਆ ਹੈ (ਪ੍ਰੋਤਾ ਗਿਆ ਹੈ। ਸ਼ਬਦ ਦੀ ਬਰਕਤਿ ਨਾਲ ਮੇਰੇ ਅੰਦਰ ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਪੈਦਾ ਹੋ ਗਿਆ ਹੈ)। ਉਹੀ ਮਨੁੱਖ (ਅਸਲ) ਤਿਆਗੀ ਹੈ ਜਿਸ ਦਾ ਮਨ ਪਰਮਾਤਮਾ ਦੇ ਬਿਰਹੋਂ-ਰੰਗ ਵਿਚ ਰੰਗਿਆ ਗਿਆ ਹੈ।

ਪਦ ਅਰਥ ਬੈਰਾਗਿ = ਵੈਰਾਗ ਵਿਚ, ਵਿਛੋੜੇ ਦੇ ਅਹਿਸਾਸ ਵਿਚ, ਬਿਰਹੋਂ ਵਿਚ। ਰਤਉ = ਰੰਗਿਆ ਹੋਇਆ। ਬੈਰਾਗੀ = ਤਿਆਗੀ। ਬੇਧਿਆ = ਵਿੱਝਿਆ ਹੋਇਆ।

SikhNet (Spanish)Mi mente desapegada está llena de Compasión, atravesada por la flecha de la Palabra del Shabd.

ਅੰਤਰਿ ਜੋਤਿ ਨਿਰੰਤਰਿ ਬਾਣੀ; ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥

antar jot nirantar baanee; saache saahib siau liv laaee | rahaau | Ang 634

Sant Singh KhalsaGod's Light shines continually within the nucleus of my deepest self; I am lovingly attached to the Bani, the Word of the True Lord Master. ||Pause||
Manmohan SinghHe who bears love to the True Lord and continuously repeats Gurbani, beholds His light within his mind. Pause.
Manmohan Singh (Punjabi)ਜੋ ਕੋਈ ਸੱਚੇ ਸਾਹਿਬ ਨਾਲ ਪਿਆਰ ਪਾਉਂਦਾ ਹੈ ਅਤੇ ਇਕਰਸ ਗੁਰਬਾਣੀ ਦਾ ਉਚਾਰਨ ਕਰਦਾ ਹੈ, ਉਹ ਆਪਣੇ ਰਿਦੇ ਅੰਦਰ ਉਸ ਦੇ ਪ੍ਰਕਾਸ਼ ਨੂੰ ਵੇਲ ਲੈਂਦਾ ਹੈ। ਠਹਿਰਾਉ।
Fareedkot Teekaਜਿਸ ਕੀ ਜੋਤ ਸਰਬ ਕੇ ਅੰਤਰ ਏਕ ਰਸ ਬ੍ਯਾਪ ਰਹੀ ਹੈ, ਗੁਰਬਾਣੀ ਕਰ ਕੇ ਤਿਸ ਸਾਚੇ ਸਾਹਿਬ ਕੇ ਸਾਥ ਬ੍ਰਿਤੀ ਲਗਾਈ ਹੈ॥ ਰਹਾਉ ॥
Prof. Sahib Singhਉਸ (ਬੈਰਾਗੀ) ਦੇ ਅੰਦਰ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਉਹ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਵਿਚ (ਮਸਤ ਰਹਿੰਦਾ ਹੈ), ਸਦਾ ਕਾਇਮ ਰਹਿਣ ਵਾਸਤੇ ਮਾਲਕ-ਪ੍ਰਭੂ (ਦੇ ਚਰਨਾਂ ਵਿਚ) ਉਸ ਦੀ ਸੁਰਤਿ ਜੁੜੀ ਰਹਿੰਦੀ ਹੈ ਰਹਾਉ॥

ਪਦ ਅਰਥ ਨਿਰੰਤਰਿ = ਵਿੱਥ ਤੋਂ ਬਿਨਾ, ਇੱਕ-ਰਸ ॥ਰਹਾਉ॥

SikhNet (Spanish)A través de la Palabra del Shabd estoy entonado en mi Verdadero Señor y en mí se ilumina la Luz de Dios. (Pausa)

ਅਸੰਖ ਬੈਰਾਗੀ. ਕਹਹਿ ਬੈਰਾਗ; ਸੋ ਬੈਰਾਗੀ ਜਿ ਖਸਮੈ ਭਾਵੈ ॥

asankh bairaagee. kaheh bairaag; so bairaagee ji khasamai bhaavai | Ang 634

Sant Singh KhalsaCountless detached renunciates talk of detachment and renunciation, but he alone is a true renunciate, who is pleasing to the Lord Master.
Manmohan SinghCountless world renouncers talk or renunciation, but he alone, is the true renouncer who is pleasing to the Master.
Manmohan Singh (Punjabi)ਅਣਗਿਣਤ ਜਗਤ-ਤਿਆਗੀ ਉਪਰਾਮਤਾ ਦੀਆਂ ਗੱਲਾਂ ਕਰਦੇ ਹਨ। ਪ੍ਰੰਤੂ ਕੇਵਲ ਓਹੀ ਸੱਚਾ ਤਿਆਗੀ ਹੈ, ਜੋ ਮਾਲਕ ਨੂੰ ਚੰਗਾ ਲੱਗਦਾ ਹੈ।
Fareedkot Teeka(ਅਸੰਖੁ) ਅਨੰਤ ਬੈਰਾਗੀ ਬੈਰਾਗ ਕੀਆਂ ਕਹਾਣੀਆਂ ਕਹਤੇ ਹੈਂ, ਪਰੰਤੂ ਬੈਰਾਗੀ ਵਹੀ ਹੈ, ਜੋ (ਖਸਮੈ) ਵਾਹਿਗੁਰੂ ਕੋ ਭਾਵਤਾ ਹੈ॥☬ਪ੍ਰਸ਼੍ਨ: ਕੌਨ ਭਾਵਤਾ ਹੈ?☬ਉੱਤ੍ਰ:
Prof. Sahib Singhਅਨੇਕਾਂ ਹੀ ਵੈਰਾਗੀ ਵੈਰਾਗ ਦੀਆਂ ਗੱਲਾਂ ਕਰਦੇ ਹਨ, ਪਰ ਅਸਲ ਵੈਰਾਗ ਉਹ ਹੈ ਜੋ (ਪਰਮਾਤਮਾ ਦੇ ਬਿਰਹੋਂ-ਰੰਗ ਵਿਚ ਇਤਨਾ ਰੰਗਿਆ ਹੋਇਆ ਹੈ ਕਿ ਉਹ) ਖਸਮ-ਪ੍ਰਭੂ ਨੂੰ ਪਿਆਰਾ ਲੱਗਦਾ ਹੈ,

ਪਦ ਅਰਥ ਅਸੰਖ = ਬੇਅੰਤ। ਬੈਰਾਗ = ਵੈਰਾਗ ਦੀਆਂ ਗੱਲਾਂ।

SikhNet (Spanish)Millones son los Vairaguis que proclaman su fe en el desapego, pero sólo es desapegado aquél que Dios ama,

ਹਿਰਦੈ ਸਬਦਿ. ਸਦਾ ਭੈ ਰਚਿਆ; ਗੁਰ ਕੀ ਕਾਰ ਕਮਾਵੈ ॥

hiradai sabad. sadaa bhai rachiaa; gur kee kaar kamaavai | Ang 634

Sant Singh KhalsaThe Word of the Shabad is ever in his heart; he is absorbed in the Fear of God, and he works to serve the Guru.
Manmohan SinghHe treasures the Name in the heart, ever remains absorbed in the Lord's fear and serves the Guru.
Manmohan Singh (Punjabi)ਉਹ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾਉਂਦਾ ਹੈ, ਹਮੇਸ਼ਾਂ ਸੁਆਮੀ ਦੇ ਡਰ ਅੰਦਰ ਲੀਨ ਰਹਿੰਦਾ ਹੈ ਅਤੇ ਗੁਰਾਂ ਦੀ ਟਹਿਲ ਕਰਦਾ ਹੈ।
Fareedkot Teekaਰਿਦੇ ਮੇਂ ਗੁਰੋਂ ਕੇ ਸ਼ਬਦ ਕੋ ਧਾਰ ਕਰ ਜੋ ਪੁਰਸ਼ ਸਦੀਵ ਪ੍ਰਮੇਸ਼ਰ ਕੇ ਭੈ ਮੇਂ ਰਚਾ ਰਹਿਤਾ ਹੈ ਔ ਗੁਰੋਂ ਕੀ (ਕਾਰ) ਸੇਵਾ ਕਰਤਾ ਹੈ॥
Prof. Sahib Singhਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ (ਪਰਮਾਤਮਾ ਦੀ ਯਾਦ ਨੂੰ ਵਸਾਂਦਾ ਹੈ ਤੇ) ਸਦਾ ਪਰਮਾਤਮਾ ਦੇ ਡਰ-ਅਦਬ ਵਿਚ ਮਸਤ (ਰਹਿ ਕੇ) ਗੁਰੂ ਦੀ ਦੱਸੀ ਹੋਈ ਕਾਰ ਕਰਦਾ ਹੈ।

ਪਦ ਅਰਥ ਭੈ = ਪਰਮਾਤਮਾ ਦੇ ਡਰ-ਅਦਬ ਵਿਚ।

SikhNet (Spanish)aquél que enaltece la Palabra del Shabd en su corazón.

ਏਕੋ ਚੇਤੈ. ਮਨੂਆ ਨ ਡੋਲੈ; ਧਾਵਤੁ ਵਰਜਿ ਰਹਾਵੈ ॥

eko chetai. manooaa na ddolai; dhaavat varaj rahaavai | Ang 634

Sant Singh KhalsaHe remembers the One Lord, his mind does not waver, and he restrains its wanderings.
Manmohan SinghThe One Lord, he remembers, his mind wavers not and he stops and restrains the mind's wanderings.
Manmohan Singh (Punjabi)ਇਕ ਸਾਈਂ ਨੂੰ ਹੀ ਉਹ ਯਾਦ ਕਰਦਾ ਹੈ, ਉਸ ਦਾ ਮਨ ਡਿੱਕ-ਡੋਲੇ ਨਹੀਂ ਖਾਂਦਾ ਤੇ ਉਹ ਮਨ ਦੀਆਂ ਆਵਾਰਾਗਰਦੀਆਂ ਨੂੰ ਹੋੜਦਾ ਤੇ ਰੋਕਦਾ ਹੈ।
Fareedkot Teekaਏਕ ਵਾਹਗੁਰੂ ਕੋ ਸਿਮਰਤਾ ਹੈ ਤਿਸ ਕਾ ਮਨ ਡੋਲਤਾ ਨਹੀਂ ਹੈ ਔਰ ਧਾਵਤੇ ਹੂਏ ਮਨ ਵਾ ਇੰਦ੍ਰਯੋਂ ਕੋ ਭੀ ਵਹੁ ਰੋਕ ਰਖਤਾ ਹੈ॥
Prof. Sahib Singhਉਹ ਬੈਰਾਗੀ ਸਿਰਫ਼ ਪਰਮਾਤਮਾ ਨੂੰ ਚੇਤਦਾ ਹੈ (ਜਿਸ ਕਰਕੇ ਉਸ ਦਾ) ਮਨ (ਮਾਇਆ ਵਾਲੇ ਪਾਸੇ) ਨਹੀਂ ਡੋਲਦਾ, ਉਹ ਬੈਰਾਗੀ (ਮਾਇਆ ਵਲ) ਦੌੜਦੇ ਮਨ ਨੂੰ ਰੋਕ ਕੇ (ਪ੍ਰਭੂ-ਚਰਨਾਂ ਵਿਚ) ਜੋੜੀ ਰੱਖਦਾ ਹੈ।

ਪਦ ਅਰਥ ਧਾਵਤੁ = ਮਾਇਆ ਵਲ ਦੌੜਦੇ ਨੂੰ। ਰਹਾਵੈ = ਕਾਬੂ ਰੱਖਦਾ ਹੈ।

SikhNet (Spanish)Imbuido en la Reverencia de Dios camina en el Sendero del Guru,

ਸਹਜੇ ਮਾਤਾ. ਸਦਾ ਰੰਗਿ ਰਾਤਾ; ਸਾਚੇ ਕੇ ਗੁਣ ਗਾਵੈ ॥੨॥

sahaje maataa. sadaa rang raataa; saache ke gun gaavai |2| Ang 634

Sant Singh KhalsaHe is intoxicated with celestial bliss, and is ever imbued with the Lord's Love; he sings the Glorious Praises of the True Lord. ||2||
Manmohan SinghHe is inebriated with the Divine pleasure and is ever imbued with Lord's love and sings he the praise of the True one.
Manmohan Singh (Punjabi)ਉਹ ਈਸ਼ਵਰੀ ਅਨੰਦ ਨਾਲ ਮਤਵਾਲਾ ਤੇ ਪ੍ਰਭੂ ਦੀ ਪ੍ਰੀਤ ਨਾਲ ਸਦੀਵ ਹੀ ਰੰਗਿਆ ਰਹਿੰਦਾ ਅਤੇ ਸਤਿਪੁਰਖ ਦਾ ਜੱਸ ਗਾਇਨ ਕਰਦਾ ਹੈ।
Fareedkot Teekaਵਹੁ ਪੁਰਸ਼ ਸਹਜੇ ਗਿਆਨ ਮੇਂ ਮਸਤ ਹੂਆ ਹੂਆ ਵਾਹਗੁਰੂ ਕੇ (ਰੰਗ) ਪ੍ਰੇਮ ਮੇਂ ਰੰਗਾ ਰਹਿਤਾ ਹੈ ਔ ਸਚੇ ਵਾਹਗੁਰੂ ਕੇ ਗੁਨ ਗਾਵਤਾ ਹੈ॥੨॥
Prof. Sahib Singhਅਡੋਲ ਅਵਸਥਾ ਵਿਚ ਮਸਤ ਉਹ ਬੈਰਾਗੀ ਸਦਾ (ਪ੍ਰਭੂ ਦੇ ਨਾਮ-) ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ॥੨॥

ਪਦ ਅਰਥ ਸਹਜੇ = ਸਹਿਜ ਵਿਚ ॥੨॥

SikhNet (Spanish)alaba al Uno sólo, su mente no vacila y embebido en la Paz canta la Alabanza del Verdadero Señor, siempre despierto a Su Amor. (2)

ਮਨੂਆ ਪਉਣੁ ਬਿੰਦੁ ਸੁਖਵਾਸੀ; ਨਾਮਿ ਵਸੈ ਸੁਖ ਭਾਈ ॥

manooaa paun bind sukhavaasee; naam vasai sukh bhaaee | Ang 634

Sant Singh KhalsaThe mind is like the wind, but if it comes to rest in peace, even for an instant, then he shall abide in the peace of the Name, O Siblings of Destiny.
Manmohan SinghIf the man's wind-like mind rests in peace, even for a trice, he shall abide in the Name-bliss O brother.
Manmohan Singh (Punjabi)ਜੇਕਰ ਬੰਦੇ ਦਾ ਹਵਾ-ਵਰਗਾ ਮਨ ਇਕ ਮੁਹਤ ਭਰ ਲਈ ਭੀ ਆਰਾਮ ਅੰਦਰ ਟਿਕ ਜਾਵੇ ਤਾਂ ਉਹ ਨਾਮ ਦੀ ਖੁਸ਼ੀ ਅੰਦਰ ਵੱਸੇਗਾ, ਹੇ ਵੀਰ!
Fareedkot Teekaਮਨ ਜੋ ਪਵਨ ਕੇ ਸਮਾਨ ਚੰਚਲ ਹੈ, ਜਿਸ ਪੁਰਸ਼ ਕਾ (ਬਿੰਦੁ) ਥੋੜਾ ਕਾਲ ਭੀ ਸੁਖ ਰੂਪ (ਨਾਮੀ) ਪਰਮੇਸ਼ਰ ਮੇਂ ਨਿਵਾਸ ਕਰਨੇ ਵਾਲਾ ਹੂਆ ਹੈ, ਹੇ ਭਾਈ! ਤਿਸ ਕੋ ਸੁਖੁ ਪ੍ਰਾਪਤਿ ਹੂਆ ਹੈ॥
Prof. Sahib Singhਹੇ ਭਾਈ! (ਜਿਸ ਮਨੁੱਖ ਦਾ) ਚੰਚਲ ਮਨ ਰਤਾ ਭਰ ਭੀ ਆਤਮਕ ਆਨੰਦ ਵਿਚ ਨਿਵਾਸ ਦੇਣ ਵਾਲੇ ਨਾਮ ਵਿਚ ਵੱਸਦਾ ਹੈ (ਉਹ ਮਨੁੱਖ ਅਸਲ ਬੈਰਾਗੀ ਹੈ, ਤੇ ਉਹ ਬੈਰਾਗੀ) ਆਤਮਕ ਆਨੰਦ (ਮਾਣਦਾ ਹੈ)।

ਪਦ ਅਰਥ ਪਉਣੁ = ਹਵਾ (ਵਾਂਗ ਚੰਚਲ)। ਬਿੰਦੁ = ਰਤਾ ਭਰ ਭੀ। ਭਾਈ = ਹੇ ਭਾਈ!

SikhNet (Spanish)Si la mente dispersa descansa en Paz sólo por un momento, a través del Nombre del Señor,

ਜਿਹਬਾ ਨੇਤ੍ਰ ਸੋਤ੍ਰ. ਸਚਿ ਰਾਤੇ; ਜਲਿ ਬੂਝੀ. ਤੁਝਹਿ ਬੁਝਾਈ ॥

jihabaa netr sotr. sach raate; jal boojhee. tujheh bujhaaee | Ang 634

Sant Singh KhalsaHis tongue, eyes and ears are imbued with Truth; O Lord, You quench the fires of desire.
Manmohan SinghHis tongue, eyes and ears are imbued with truth. His fire (of worldly passions) is extinguished and Thou, O Lord, hast quenched it.
Manmohan Singh (Punjabi)ਉਸ ਦੀ ਜੀਭ੍ਹ, ਅੱਖਾਂ ਅਤੇ ਕੰਨ ਸੱਚ ਨਾਲ ਰੰਗੇ ਜਾਂਦੇ ਹਨ। ਉਸ ਦੀ ਤ੍ਰਿਸ਼ਨਾ ਬੁਝ ਗਈ ਹੈ। ਤੂੰ ਹੀ, ਹੇ ਸੁਆਮੀ! ਇਸ ਨੂੰ ਬੁਝਾਇਆ ਹੈ।
Fareedkot Teekaਤਿਨ ਪੁਰਸ਼ੋਂ ਕੀ ਜਿਹਬਾ ਨੇਤ੍ਰ ਔ ਕਰਨ ਆਦਿਕ ਇੰਦ੍ਰ੍ਯ ਸਚ ਮੇਂ ਰੰਗੇ ਜਾਤੇ ਹੈਂ ਔਰ ਜਲਨ ਭੀ ਬੁਝੀ ਹੈ, ਹੇ ਸਿਖ! ਇਹੁ ਸਿਖਿਆ ਤੈਨੂੰ ਸਮਝਾਈ ਹੈ॥
Prof. Sahib Singhਹੇ ਪ੍ਰਭੂ! ਤੂੰ ਆਪ (ਉਸ ਬੈਰਾਗੀ ਨੂੰ ਜੀਵਨ ਦੇ ਸਹੀ ਰਸਤੇ ਦੀ) ਸਮਝ ਦਿੱਤੀ ਹੈ, (ਜਿਸ ਦੀ ਬਰਕਤਿ ਨਾਲ ਉਸ ਦੀ ਤ੍ਰਿਸ਼ਨਾ-) ਅੱਗ ਬੁਝ ਗਈ ਹੈ, ਤੇ ਉਸ ਦੀ ਜੀਭ ਉਸ ਦੀਆਂ ਅੱਖਾਂ (ਆਦਿਕ) ਇੰਦ੍ਰੇ ਸਦਾ-ਥਿਰ (ਹਰਿ-ਨਾਮ) ਵਿਚ ਰੰਗੇ ਰਹਿੰਦੇ ਹਨ।

ਪਦ ਅਰਥ ਸੋਤ੍ਰ = ਇੰਦ੍ਰੇ। ਜਲਿ = ਜਲਨ, ਤ੍ਰਿਸ਼ਨਾ-ਅੱਗ।

SikhNet (Spanish)entra en Éxtasis. Los labios, los ojos y los oídos se llenan con la Verdad, y a través de la Gracia de Dios, la ansiedad de la mente es calmada.

ਆਸ ਨਿਰਾਸ ਰਹੈ ਬੈਰਾਗੀ; ਨਿਜ ਘਰਿ ਤਾੜੀ ਲਾਈ ॥

aas niraas rahai bairaagee; nij ghar taarree laaee | Ang 634

Sant Singh KhalsaIn hope, the renunciate remains free of hopes; in the home of his own inner self, he is absorbed in the trance of deep meditation.
Manmohan SinghIn hope, the world-renouncer remains desireless and in his very home he assumes profound trance.
Manmohan Singh (Punjabi)ਉਮੈਦ ਅੰਦਰ ਸੰਸਾਰ-ਤਿਆਗੀ ਇੱਛਾ-ਰਹਿਤ ਰਹਿੰਦਾ ਹੈ ਤੇ ਆਪਣੇ ਧਾਮ ਵਿੱਚ ਹੀ ਉਹ ਅਫੁਰ ਸਮਾਧੀ ਲਾਉਂਦਾ ਹੈ।
Fareedkot Teekaਵਹੁ ਆਸਾ ਸੇ ਨਿਰਾਸ ਹੋ ਕਰ ਸੰਸਾਰ ਸੇ (ਬੈਰਾਗੀ) ਬਿਰਕਤ ਭਏ ਹੈਂ ਔਰ ਸ੍ਵੈ ਸਰੂਪ ਮੇਂ ਤਿਨੋਂ ਨੇ ਸਮਾਧੀ ਲਗਾਈ ਹੈ॥
Prof. Sahib Singhਉਹ ਬੈਰਾਗੀ ਦੁਨੀਆ ਦੀਆਂ ਆਸਾਂ ਤੋਂ ਨਿਰਮੋਹ ਹੋ ਕੇ ਜੀਵਨ ਬਿਤੀਤ ਕਰਦਾ ਹੈ, ਉਹ (ਦੁਨੀਆ ਵਾਲੇ ਘਰ-ਘਾਟ ਦੀ ਅਪਣੱਤ ਛੱਡ ਕੇ) ਉਸ ਘਰ ਵਿਚ ਸੁਰਤਿ ਜੋੜੀ ਰੱਖਦਾ ਹੈ ਜੋ ਸਚ ਮੁਚ ਉਸ ਦਾ ਆਪਣਾ ਹੀ ਰਹੇਗਾ।
SikhNet (Spanish)Entonces el Vairagui puede estar sin deseos con su mente sentada en su propio seno.

ਭਿਖਿਆ ਨਾਮਿ ਰਜੇ ਸੰਤੋਖੀ; ਅੰਮ੍ਰਿਤੁ ਸਹਜਿ ਪੀਆਈ ॥੩॥

bhikhiaa naam raje santokhee; amrit sehaj peeaee |3| Ang 634

Sant Singh KhalsaHe remains content, satisfied with the charity of the Naam; he drinks in the Ambrosial Amrit with ease. ||3||
Manmohan SinghThe contented person remains sated with the alms of the Name and easily quaffs Lord's Nectar.
Manmohan Singh (Punjabi)ਸੰਤੁਸ਼ਟ ਪੁਰਸ਼ ਨਾਮ ਦੀ ਖੈਰ ਨਾਲ ਧ੍ਰਾਪਿਆ ਰਹਿੰਦਾ ਹੈ ਅਤੇ ਸੁਖੈਨ ਹੀ ਸੁਆਮੀ ਦੇ ਸੁਧਾਰਸ ਨੂੰ ਪਾਨ ਕਰਦਾ ਹੈ।
Fareedkot Teekaਨਾਮੀ ਕੇ ਨਾਮ ਕੀ ਭਿਖ੍ਯਾ ਕੋ ਪਾਇ ਕਰ ਵਹੁ ਸੰਤੋਖੀ ਹੈਂ ਔਰ ਤਿਨੋਂ ਨੇ ਸਹਜੇ ਹੀ ਅੰਮ੍ਰਿਤ ਰੂਪ ਸਿਖ੍ਯਾ ਜਗ੍ਯਾਸੂਓਂ ਕੋ ਪਿਲਾਈ ਹੈ॥੩॥
Prof. Sahib Singhਅਜੇਹੇ ਬੈਰਾਗੀ (ਗੁਰੂ-ਦਰ ਤੋਂ ਮਿਲੀ) ਨਾਮ-ਭਿੱਛਿਆ ਨਾਲ ਰੱਜੇ ਰਹਿੰਦੇ ਹਨ, ਸੰਤੋਖੀ ਰਹਿੰਦੇ ਹਨ, (ਕਿਉਂਕਿ ਉਹਨਾਂ ਨੂੰ ਗੁਰੂ ਨੇ) ਅਡੋਲ ਆਤਮਕ ਅਵਸਥਾ ਵਿਚ ਟਿਕਾ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪਿਲਾ ਦਿੱਤਾ ਹੈ ॥੩॥
SikhNet (Spanish)Pide la caridad del Contentamiento y en Paz bebe del Néctar del Señor de forma espontánea. (3)

ਦੁਬਿਧਾ ਵਿਚਿ. ਬੈਰਾਗੁ ਨ ਹੋਵੀ; ਜਬ ਲਗੁ ਦੂਜੀ ਰਾਈ ॥

dubidhaa vich. bairaag na hovee; jab lag doojee raaee | Ang 634

Sant Singh KhalsaThere is no renunciation in duality, as long as there is even a particle of duality.
Manmohan SinghIn double-mindedness and so long as there is even a particle of duality there can be no renunciation of the world.
Manmohan Singh (Punjabi)ਦੁਚਿਤੇ-ਪਨ ਅੰਦਰ ਅਤੇ ਜਦ ਤਾਂਈਂ ਦਵੈਤ-ਭਾਵ ਇਕ ਭੋਰਾ ਭਰ ਭੀ ਹੈ, ਕੋਈ ਸੰਸਾਰ ਤਿਆਗੀ ਨਹੀਂ ਹੋ ਸਕਦਾ।
Fareedkot Teekaਦੁਬਿਧਾ ਵਿਖੇ ਬੈਰਾਗ ਕਬੀ ਨਹੀਂ ਹੋਤਾ, ਸੋ (ਦੂਜੀ) ਦ੍ਵੈਤ ਭਾਵਨਾ ਜਬ ਤਕ ਰਾਈ ਮਾਤ੍ਰ ਭੀ ਹੈ ਤਬ ਤਕ ਜੀਵ ਕੋ ਸੁਖ ਨਹੀਂ ਹੋਤਾ॥☬ਪੁਨ: ਐਸੇ ਬੇਨਤੀ ਕਰਤੇ ਹੈਂ:
Prof. Sahib Singhਜਦ ਤਕ (ਮਨ ਵਿਚ) ਰਤਾ ਭਰ ਭੀ ਕੋਈ ਹੋਰ ਝਾਕ ਹੈ ਕਿਸੇ ਹੋਰ ਆਸਰੇ ਦੀ ਭਾਲ ਹੈ ਤਦ ਤਕ ਬਿਰਹੋਂ-ਅਵਸਥਾ ਪੈਦਾ ਨਹੀਂ ਹੋ ਸਕਦੀ।

ਪਦ ਅਰਥ ਦੂਜੀ = ਕੋਈ ਹੋਰ ਝਾਕ। ਰਾਈ = ਰਤਾ ਭੀ।

SikhNet (Spanish)En la dualidad, mientras aun exista un poco de apego al otro, no puede haber desapego.

ਸਭੁ ਜਗੁ ਤੇਰਾ, ਤੂ ਏਕੋ ਦਾਤਾ; ਅਵਰੁ. ਨ ਦੂਜਾ ਭਾਈ ॥

sabh jag teraa, too eko daataa; avar. na doojaa bhaaee | Ang 634

Sant Singh KhalsaThe whole world is Yours, Lord; You alone are the Giver. There is not any other, O Siblings of Destiny.
Manmohan SinghThe entire world is Thine O Lord, Thou, alone art the giver and there is not any other, O brother.
Manmohan Singh (Punjabi)ਸਾਰਾ ਸੰਸਾਰ ਤੈਂਡਾ ਹੈ, ਹੇ ਪ੍ਰਭੂ! ਕੇਵਲ ਤੂੰ ਹੀ ਦਾਤਾਰ ਹੈ। ਕੋਈ ਹੋਰ ਦੂਸਰਾ ਹੈ ਹੀ ਨਹੀਂ, ਹੇ ਭਰਾਵਾਂ!
Fareedkot Teekaਸਭ ਸੰਸਾਰ ਤੇਰਾ ਹੈ ਅਰ (ਤੂੰ) ਏਕ ਹੀ ਸਭ ਕਾ ਦਾਤਾ ਹੈਂ। ਹੇ ਭਾਈ! ਤਿਸ ਤੇ ਬਿਨਾਂ ਔਰ ਦੂਸਰਾ ਕੋਈ ਦਾਤਾ ਨਹੀਂ ਹੈ, ਵਾ ਦੂਜਾ ਹੋਰ ਕੋਈ ਸਾਨੂੰ ਭਾਵਨੇ ਵਾਲਾ ਨਹੀਂ ਹੈ॥
Prof. Sahib Singh(ਪਰ ਹੇ ਪ੍ਰਭੂ! ਇਹ ਬਿਰਹੋਂ ਦੀ) ਦਾਤ ਦੇਣ ਵਾਲਾ ਤੂੰ ਇਕ ਆਪ ਹੀ ਹੈਂ, ਤੈਥੋਂ ਬਿਨਾ ਕੋਈ ਹੋਰ (ਇਹ ਦਾਤਿ) ਦੇਣ ਵਾਲਾ ਨਹੀਂ ਹੈ, ਤੇ ਇਹ ਸਾਰਾ ਜਗਤ ਤੇਰਾ ਆਪਣਾ ਹੀ (ਰਚਿਆ ਹੋਇਆ) ਹੈ।
SikhNet (Spanish)Oh Señor, el mundo entero Te pertenece; eres nuestro Único Dios Benévolo y no hay nadie más que Tú.

ਮਨਮੁਖਿ ਜੰਤ ਦੁਖਿ ਸਦਾ ਨਿਵਾਸੀ; ਗੁਰਮੁਖਿ ਦੇ ਵਡਿਆਈ ॥

manamukh jant dukh sadaa nivaasee; guramukh de vaddiaaee | Ang 634

Sant Singh KhalsaThe self-willed manmukh dwells in misery forever, while the Lord bestows greatness upon the Gurmukh.
Manmohan SinghThe perverse person ever abides in misery but to the Guru-ward, the Lord gives greatness.
Manmohan Singh (Punjabi)ਮਨਮੁੱਖ ਪੁਰਸ਼ ਹਮੇਸ਼ਾਂ ਮੁਸੀਬਤ ਵਿੱਚ ਵਸਦਾ ਹੈ। ਗੁਰੂ-ਅਨੁਸਾਰੀ ਨੂੰ ਸੁਆਮੀ ਬਜ਼ੁਰਗੀ ਬਖਸ਼ਦਾ ਹੈ।
Fareedkot Teekaਮਨਮੁਖ ਜੀਵ ਸਦੀਵ ਦੁਖ ਮੇਂ ਨਿਵਾਸ ਕਰਤੇ ਹੈਂ ਔਰ ਸੋ ਵਾਹਿਗੁਰੂ ਗੁਰਮੁਖੋਂ ਕੋ ਬਡਾਈ ਦੇਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁੱਖ ਵਿਚ ਟਿਕੇ ਰਹਿੰਦੇ ਹਨ, ਜੇਹੜੇ ਬੰਦੇ ਗੁਰੂ ਦੀ ਸ਼ਰਨ ਪੈਂਦੇ ਹਨ, ਉਹਨਾਂ ਨੂੰ ਪ੍ਰਭੂ (ਨਾਮ ਦੀ ਦਾਤਿ ਦੇ ਕੇ) ਆਦਰ ਮਾਣ ਬਖ਼ਸ਼ਦਾ ਹੈ।

ਪਦ ਅਰਥ ਦੁਖਿ = ਦੁੱਖ ਵਿਚ। ਦੇ = ਦੇਂਦਾ ਹੈ।

SikhNet (Spanish)Los Manmukjs sufren siempre; los Gurmukjs los bendices con Gloria.

ਅਪਰ ਅਪਾਰ ਅਗੰਮ ਅਗੋਚਰ; ਕਹਣੈ. ਕੀਮ ਨ ਪਾਈ ॥੪॥

apar apaar agam agochar; kahanai. keem na paaee |4| Ang 634

Sant Singh KhalsaGod is infinite, endless, inaccessible and unfathomable; His worth cannot be described. ||4||
Manmohan SinghInfinite, Boundless, Inaccessible and Inapprehensible is the Lord and His worth cannot be ascertained by speaking.
Manmohan Singh (Punjabi)ਬੇਅੰਤ, ਬੇਹੱਦ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਸੁਆਮੀ। ਆਖਣ ਦੁਆਰਾ ਉਸ ਦਾ ਮੁਲ ਪਾਇਆ ਨਹੀਂ ਜਾ ਸਕਦਾ।
Fareedkot Teekaਵਾਹਗੁਰੂ ਅਪਰ ਅਪਾਰ ਬਿਅੰਤ ਹੈ (ਅਗਮ) ਜਿਸਮੈ ਮਨ ਕੀ ਪ੍ਰਾਪਤੀ ਨਹੀਂ ਹੈ, ਪੁਨਃ (ਅਗੋਚਰ) ਇੰਦ੍ਰਯੋਂ ਕਾ ਅਵਿਸਯ ਹੈ ਔਰ ਧਾਰਨਾ ਸੇ ਬਿਨਾ ਕਹਣੇ ਕਰ ਕੇ ਤਿਸ ਕੀ ਕੀਮਤਿ ਨਹੀਂ ਪਾਈ, ਭਾਵ ਸੇ ਯਥਾਰਥ ਬੋਧ ਨਹੀਂ ਹੋਤਾ॥੪॥
Prof. Sahib Singhਉਸ ਬੇਅੰਤ ਅਪਹੁੰਚ ਤੇ ਅਗੋਚਰ ਪ੍ਰਭੂ ਦੀ ਕੀਮਤ (ਜੀਵਾਂ ਦੇ) ਬਿਆਨ ਕਰਨ ਨਾਲ ਨਹੀਂ ਦੱਸੀ ਜਾ ਸਕਦੀ (ਉਸਦੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ) ॥੪॥

ਪਦ ਅਰਥ ਅਗੋਚਰ = ਅ-ਗੋਚਰ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ। ਕੀਮ = ਕੀਮਤ। ਕਹਣੈ = ਕਹਿਣ ਨਾਲ ॥੪॥

SikhNet (Spanish)Eres nuestro Señor Infinito, Insondable, e Inefable; no podemos apreciar Tu Valor. (4)

ਸੁੰਨ ਸਮਾਧਿ ਮਹਾ ਪਰਮਾਰਥੁ; ਤੀਨਿ ਭਵਣ ਪਤਿ ਨਾਮੰ ॥

sun samaadh mahaa paramaarath; teen bhavan pat naaman | Ang 634

Sant Singh KhalsaThe consciousness in deep Samaadhi, the Supreme Being, the Lord of the three worlds - these are Your Names, Lord.
Manmohan SinghThe Embracer of primordial trance, the Exceedingly supreme being and the Lord of three worlds art Thine Names, O Master.
Manmohan Singh (Punjabi)ਅਫੁਰ ਤਾੜੀ ਧਾਰਨ ਕਰਨ ਵਾਲਾ, ਪਰਮ ਸ੍ਰੇਸ਼ਟ ਵਸਤੂ ਅਤੇ ਤਿੰਨਾਂ ਜਹਾਨਾਂ ਦਾ ਸੁਆਮੀ ਤੇਰੇ ਨਾਮ ਹਨ, ਹੇ ਮਾਲਕ!
Fareedkot Teeka(ਸੁੰਨ) ਅਫੁਰ ਮਹਾ ਪ੍ਰਮਾਰਥੁ ਰੂਪ ਹੈ, ਪੁਨਃ ਤ੍ਰਿਲੋਕੀ ਕਾ ਪਤੀ ਜਿਸ ਕਾ ਨਾਮ ਹੈ, ਤਿਸ ਮੇਂ ਹਮਨੇ ਸਮਾਧਿ ਕਰੀ ਹੈ॥
Prof. Sahib Singhਪਰਮਾਤਮਾ ਇਕ ਐਸੀ ਆਤਮਕ ਅਵਸਥਾ ਦਾ ਮਾਲਕ ਹੈ ਕਿ ਉਸ ਉਤੇ ਮਾਇਆ ਦੇ ਫੁਰਨੇ ਜ਼ੋਰ ਨਹੀਂ ਪਾ ਸਕਦੇ, ਉਹ ਤਿੰਨਾਂ ਹੀ ਭਵਨਾਂ ਦਾ ਮਾਲਕ ਹੈ, ਉਸ ਦਾ ਨਾਮ ਜੀਵਾਂ ਵਾਸਤੇ ਮਹਾਨ ਉੱਚਾ ਸ੍ਰੇਸ਼ਟ ਧਨ ਹੈ।

ਪਦ ਅਰਥ ਸੁੰਨ = ਸੁੰਝ, ਜਿਥੇ ਫੁਰਨਿਆਂ ਵਲੋਂ ਸੁੰਝ ਹੈ, ਅਫੁਰ ਅਵਸਥਾ। ਸੁੰਨ ਸਮਾਧਿ = ਉਹ ਜੇਹੜਾ ਸਦਾ ਅਫੁਰ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਜਿਸ ਉਤੇ ਮਾਇਆ ਵਾਲੇ ਫੁਰਨੇ ਜ਼ੋਰ ਨਹੀਂ ਪਾਂਦੇ। ਪਰਮਾਰਥੁ = ਪਰਮ ਅਰਥ, ਸਭ ਤੋਂ ਉੱਚਾ ਸ੍ਰੇਸ਼ਟ ਧਨ। ਪਤਿ = ਮਾਲਕ।

SikhNet (Spanish)Estás sentado en un Trance Infinito; eres el Objeto Supremo de nuestras vidas, el Maestro de las tres Gunas, el Nombre. Tus criaturas pasan de vida en vida,

ਮਸਤਕਿ ਲੇਖੁ ਜੀਆ ਜਗਿ ਜੋਨੀ; ਸਿਰਿ ਸਿਰਿ ਲੇਖੁ ਸਹਾਮੰ ॥

masatak lekh jeea jag jonee; sir sir lekh sahaaman | Ang 634

Sant Singh KhalsaThe creatures born into this world have their destiny inscribed upon their foreheads; they experience according to their destinies.
Manmohan SinghThe creatures born in this world have their destinies recorded on their foreheads and everyone bears what is destined for him.
Manmohan Singh (Punjabi)ਇਸ ਜਹਾਨ ਵਿੱਚ ਪੈਦਾ ਹੋਏ ਹੋਏ ਜੀਵਾਂ ਦੇ ਮੱਥਿਆਂ ਉਤੇ ਉਨ੍ਹਾਂ ਦੀ ਪ੍ਰਾਲਭਧ ਲਿਖੀ ਹੋਈ ਹੈ ਅਤੇ ਹਰ ਜਣਾ ਉਹ ਕੁੱਛ ਸਹਾਰਦਾ ਹੈ ਜੋ ਉਸ ਲਈ ਲਿਖਿਆ ਹੋਇਆ ਹੈ।
Fareedkot Teeka(ਜਗਿ ਜੋਨੀ) ਜਗਤ ਕਾ ਕਾਰਣ ਰੂਪ ਬ੍ਰਹਮ ਜੀਵੋਂ ਕੇ ਮਸਤਕ ਪਰ ਲੇਖ ਲਿਖਤਾ ਹੈ ਔਰ ਜੀਵ ਲਿਖੇ ਅਨਸਾਰ (ਸਿਰਿ ਸਿਰਿ) ਭਿੰਨ-ਭਿੰਨ ਦੁਖ-ਸੁਖ ਕੇ (ਸਹਾਮੰ) ਸਹਾਰਤੇ ਹੈਂ॥
Prof. Sahib Singhਜਗਤ ਵਿਚ ਜਿਤਨੇ ਭੀ ਜੀਵ ਜਨਮ ਲੈਂਦੇ ਹਨ ਉਹਨਾਂ ਦੇ ਮੱਥੇ ਉਤੇ (ਉਹਨਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪਰਮਾਤਮਾ ਦੀ ਰਜ਼ਾ ਵਿਚ ਹੀ) ਲੇਖ (ਲਿਖਿਆ ਜਾਂਦਾ ਹੈ, ਹਰੇਕ ਜੀਵ ਨੂੰ) ਆਪੋ ਆਪਣੇ ਸਿਰ ਉਤੇ ਲਿਖਿਆ ਲੇਖ ਸਹਿਣਾ ਪੈਂਦਾ ਹੈ।

ਪਦ ਅਰਥ ਮਸਤਕਿ = ਮੱਥੇ ਉਤੇ। ਜਗਿ = ਜਗਤ ਵਿਚ। ਸਿਰਿ ਸਿਰਿ = ਹਰੇਕ ਦੇ ਸਿਰ ਉਤੇ, ਹਰੇਕ ਜੀਵ ਆਪੋ ਆਪਣੇ ਸਿਰ ਉਤੇ। ਸਹਾਮੰ = ਸਹਾਰਦਾ ਹੈ।

SikhNet (Spanish)y así como recorren su Destino, así es su experiencia. Eres la Causa de todas nuestras acciones;

ਕਰਮ ਸੁਕਰਮ ਕਰਾਏ ਆਪੇ; ਆਪੇ ਭਗਤਿ ਦ੍ਰਿੜਾਮੰ ॥

karam sukaram karaae aape; aape bhagat drirraaman | Ang 634

Sant Singh KhalsaThe Lord Himself causes them to do good and bad deeds; He Himself makes them steadfast in devotional worship.
Manmohan SinghThe Lord Himself causes man to perform evil deeds and good deeds and He Himself makes him steadfast in His worship.
Manmohan Singh (Punjabi)ਸੁਆਮੀ ਆਪੇ ਇਨਸਾਨ ਕੋਲੋਂ ਮੰਦੇ-ਅਮਲ ਅਤੇ ਚੰਗੇ ਅਮਲ ਕਰਵਾਉਂਦਾ ਹੈ ਅਤੇ ਆਪ ਹੀ ਉਸ ਨੂੰ ਆਪਣੀ ਉਪਾਸ਼ਨਾ ਅੰਦਰ ਪੱਕਾ ਕਰਦਾ ਹੈ।
Fareedkot Teekaਸੁਭ ਔ ਅਸੁਭ ਕਰਮ ਜੀਵੋਂ ਸੇ ਆਪ ਹੀ ਕਰਾਵਤਾ ਹੈ ਔਰ ਆਪ ਹੀ ਅਪਣੀ ਭਗਤੀ ਦ੍ਰਿੜ ਕਰਾਵਤਾ ਹੈ॥
Prof. Sahib Singhਪਰਮਾਤਮਾ ਆਪ ਹੀ (ਸਾਧਾਰਨ) ਕੰਮ ਤੇ ਚੰਗੇ ਕੰਮ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ (ਜੀਵਾਂ ਦੇ ਹਿਰਦੇ ਵਿਚ ਆਪਣੀ) ਭਗਤੀ ਦ੍ਰਿੜ੍ਹ ਕਰਦਾ ਹੈ।

ਪਦ ਅਰਥ ਕਰਮ = ਕੰਮ। ਸੁਕਰਮ = ਚੰਗੇ ਕੰਮ। ਦ੍ਰਿੜਾਮੰ = (ਹਿਰਦੇ ਵਿਚ) ਪੱਕੇ ਤੌਰ ਤੇ ਟਿਕਾਂਦਾ ਹੈ।

SikhNet (Spanish)por Tu Bendición Te enaltecemos en nuestra mente. Viviendo en ese Temor Reverencial a Dios,

ਮਨਿ ਮੁਖਿ ਜੂਠਿ ਲਹੈ. ਭੈ ਮਾਨੰ; ਆਪੇ ਗਿਆਨੁ ਅਗਾਮੰ ॥੫॥

man mukh jootth lahai. bhai maanan; aape giaan agaaman |5| Ang 634

Sant Singh KhalsaThe filth of their mind and mouth is washed off when they live in the Fear of God; the inaccessible Lord Himself blesses them with spiritual wisdom. ||5||
Manmohan SinghAbiding in the Lord's feat, the filth of man's mind and mouth is washed off and the inaccessible Lord Himself blessed him with gnosis.
Manmohan Singh (Punjabi)ਸਾਈਂ ਦੇ ਡਰ ਅੰਦਰ ਵੱਸਣ ਨਾਲ ਮਨੁੱਖ ਦੇ ਮਨ ਅਤੇ ਮੂੰਹ ਦੀ ਮੈਲ ਧੋਤੀ ਜਾਂਦੀ ਹੈ ਅਤੇ ਪਹੁੰਚ ਤੋਂ ਪਰੇ ਪ੍ਰਭੂ ਖੁਦ ਉਸ ਨੂੰ ਬ੍ਰਹਿਮ ਵੀਚਾਰ ਪ੍ਰਦਾਨ ਕਰਦਾ ਹੈ।
Fareedkot Teekaਮਨਮੁਖ ਜੀਵੋਂ ਕੀ ਜੂਠ ਵਾ ਮਨ ਅਰ ਮੁਖ ਕੀ ਜੂਠ ਭੈ ਕੇ ਮਾਨਣੇ ਕਰ ਉਤਰ ਜਾਤੀ ਹੈ ਔਰ ਆਪੇ ਹੀ (ਅਗਾਮੰ) ਵਾਹਿਗੁਰੂ ਤਿਨ ਕੋ ਆਪਣਾ ਗ੍ਯਾਨ ਦੇਤਾ ਹੈ॥੫॥☬ਜੇ ਕਹੇ ਤਿਸ ਕਾ ਅਨੰਦ ਕੈਸਾ ਹੈ? ਸੋ ਕਹਿਤੇ ਹੈਂ:
Prof. Sahib Singhਅਪਹੁੰਚ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੀ) ਡੂੰਘੀ ਸਾਂਝ ਬਖਸ਼ਦਾ ਹੈ। (ਸੱਚਾ ਵੈਰਾਗੀ) ਪਰਮਾਤਮਾ ਦੇ ਡਰ-ਅਦਬ ਵਿਚ ਗਿੱਝ ਜਾਂਦਾ ਹੈ, ਉਸ ਦੇ ਮਨ ਵਿਚ ਤੇ ਮੂੰਹ ਵਿਚ (ਪਹਿਲਾਂ ਜੋ ਭੀ ਵਿਕਾਰਾਂ ਦੀ ਨਿੰਦਾ ਆਦਿਕ ਦੀ) ਮੈਲ (ਹੁੰਦੀ ਹੈ ਉਹ) ਦੂਰ ਹੋ ਜਾਂਦੀ ਹੈ ॥੫॥

ਪਦ ਅਰਥ ਮਨਿ = ਮਨ ਵਿਚ। ਮੁਖਿ = ਮੂੰਹ ਵਿਚ। ਜੂਠਿ = ਮੈਲ। ਭੈ = ਡਰ ਵਿਚ। ਅਗਾਮੰ = ਅਗੰਮ ਪ੍ਰਭੂ ॥੫॥

SikhNet (Spanish)el cochambre de la mente y boca es lavado y el Mismo Señor Inaccesible nos bendice con la Infinita Sabiduría Espiritual. (5)

ਜਿਨ ਚਾਖਿਆ. ਸੇਈ ਸਾਦੁ ਜਾਣਨਿ; ਜਿਉ ਗੁੰਗੇ ਮਿਠਿਆਈ ॥

jin chaakhiaa. seee saad jaanan; jiau gunge mitthiaaee | Ang 635

Sant Singh KhalsaOnly those who taste it know its sweet taste, like the mute, who eats the candy, and only smiles.
Manmohan SinghThey alone, who taste it, know its relish like a dumb man enjoying sweets.
Manmohan Singh (Punjabi)ਗੁੰਗੇ ਬੰਦੇ ਦੇ ਮਿਠਾਈ ਖਾਣ ਦੀ ਤਰ੍ਹਾਂ, ਕੇਵਲ ਓਹੀ ਇਸ ਦੇ ਸੁਆਦ ਨੂੰ ਜਾਣਦੇ ਹਨ, ਜੋ ਇਸ ਨੂੰ ਚੱਖਦੇ ਹਨ।
Fareedkot Teekaਜਿਨ ਪੁਰਸੋਂ ਨੇ ਤਿਸ ਕੇ ਨਾਮ ਰਸ ਕੋ ਚਾਖ੍ਯਾ ਹੈ ਵਹੀ ਤਿਸ ਕੇ ਸ੍ਵਾਦ ਕੋ ਜਾਨਤੇ ਹੈਂ, ਜਿਸ ਤਰਾਂ ਗੁੰਗੇ ਪੁਰਸ ਕੀ ਜਿਹਵਾ ਮਠਿਆਈ ਆਦਿ ਕੇ ਸ੍ਵਾਦ ਕੋ ਕਹਿ ਨਹੀਂ ਸਕਤੀ॥
Prof. Sahib Singhਜਿਨ੍ਹਾਂ ਮਨੁੱਖ ਨੇ (ਪਰਮਾਤਮਾ ਦੇ ਨਾਮ ਦਾ ਰਸ) ਚੱਖਿਆ ਹੈ, (ਉਸ ਦਾ) ਸੁਆਦ ਉਹੀ ਜਾਣਦੇ ਹਨ (ਦੱਸ ਨਹੀਂ ਸਕਦੇ), ਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਿਠਿਆਈ (ਦਾ ਸੁਆਦ ਗੁੰਗਾ ਆਪ ਹੀ ਜਾਣਦਾ ਹੈ, ਕਿਸੇ ਨੂੰ ਦੱਸ ਨਹੀਂ ਸਕਦਾ)।
SikhNet (Spanish)Sólo aquéllos que prueban Tu Sabor lo conocen, pero se quedan sin poder describir la delicia,

ਅਕਥੈ ਕਾ. ਕਿਆ ਕਥੀਐ ਭਾਈ; ਚਾਲਉ ਸਦਾ ਰਜਾਈ ॥

akathai kaa. kiaa katheeai bhaaee; chaalau sadaa rajaaee | Ang 635

Sant Singh KhalsaHow can I describe the indescribable, O Siblings of Destiny? I shall follow His Will forever.
Manmohan SinghHow can I describe the Indescribable, O my brother? Ever abide I in His will.
Manmohan Singh (Punjabi)ਨਾਂ-ਬਿਆਨ ਹੋ ਸੱਕਣ ਵਾਲੇ ਨੂੰ ਮੈਂ ਕਿਸ ਤਰ੍ਹਾਂ ਬਿਆਨ ਕਰ ਸਕਦਾ ਹਾਂ, ਹੇ ਵੀਰ! ਸਦੀਵ ਹੀ ਮੈਂ ਉਹਦੇ ਭਾਣੇ ਅਨੁਸਾਰ ਟੁਰਦਾ ਹਾਂ।
Fareedkot Teekaਤਾਂ ਤੇ ਹੇ ਭਾਈ! ਤਿਸ ਅਕਥ ਕਾ ਕਯਾ ਕਥਨ ਕਰੀਏ, ਭਾਵ ਬ੍ਯੰਤ ਹੀ ਕਹੀਏ, ਸਦੀਵ ਤਿਸ ਕੀ ਆਗ੍ਯਾ ਮੇਂ ਚਲਣਾ ਕਰੀਏ॥
Prof. Sahib Singhਹੇ ਭਾਈ! ਨਾਮ-ਰਸ ਹੈ ਹੀ ਅਕੱਥ, ਬਿਆਨ ਕੀਤਾ ਹੀ ਨਹੀਂ ਜਾ ਸਕਦਾ। (ਮੈਂ ਤਾਂ ਸਦਾ ਇਹੀ ਤਾਂਘ ਰੱਖਦਾ ਹਾਂ ਕਿ) ਮੈਂ ਉਸ ਮਾਲਕ-ਪ੍ਰਭੂ ਦੀ ਰਜ਼ਾ ਵਿਚ ਤੁਰਾਂ।

ਪਦ ਅਰਥ ਅਕਥ = ਜਿਸ ਦਾ ਸਰੂਪ ਬਿਆਨ ਨ ਕੀਤਾ ਜਾ ਸਕੇ। ਭਾਈ = ਹੇ ਭਾਈ! ਚਾਲਉ = ਮੈਂ ਚੱਲਦਾ ਹਾਂ।

SikhNet (Spanish)así como el mudo cuando come dulces, y sólo sonríe. ¿Cómo entonces puedo recitar lo Inefable?

ਗੁਰੁ ਦਾਤਾ ਮੇਲੇ. ਤਾ ਮਤਿ ਹੋਵੈ; ਨਿਗੁਰੇ. ਮਤਿ ਨ ਕਾਈ ॥

gur daataa mele. taa mat hovai; nigure. mat na kaaee | Ang 635

Sant Singh KhalsaIf one meets with the Guru, the Generous Giver, then he understands; those who have no Guru cannot understand this.
Manmohan SinghIf the Lord makes man meet the beneficent Guru, then is the understanding produced. The Guru-less has not understanding.
Manmohan Singh (Punjabi)ਜੇਕਰ ਸੁਆਮੀ ਦਾਤਾਰ ਗੁਰਾਂ ਨਾਲ ਮਿਲਾ ਦੇਵੇ, ਤਦ ਹੀ ਸੋਚ ਸਮਝ ਉਤਪੰਨ ਹੁੰਦੀ ਹੈ। ਗੁਰੂ-ਵਿਹੂਣ ਨੂੰ ਕੋਈ ਸੂਝ ਬੂਝ ਨਹੀਂ ਹੁੰਦੀ।
Fareedkot Teekaਜੇ ਗੁਰੂ ਦਾਤਾ ਤਿਸ ਵਾਹਿਗੁਰੂ ਸਾਥ ਮੇਲ ਕਰਾ ਦੇਵੇ ਤੌ ਉਤਮ ਮਤਿ ਪ੍ਰਾਪਤਿ ਹੋਤੀ ਹੈ, ਅਰ (ਨਿਗੁਰੇ) ਮਨਮੁਖ ਕੋ ਕਾਈ ਮਤਿ ਨਹੀਂ ਆਵਤੀ॥
Prof. Sahib Singh(ਪਰ ਰਜ਼ਾ ਵਿਚ ਤੁਰਨ ਦੀ) ਸੂਝ ਭੀ ਤਦੋਂ ਹੀ ਆਉਂਦੀ ਹੈ ਜੇ ਗੁਰੂ ਉਸ ਦਾਤਾਰ-ਪ੍ਰਭੂ ਨਾਲ ਮਿਲਾ ਦੇਵੇ। ਜੇਹੜਾ ਬੰਦਾ ਗੁਰੂ ਦੀ ਸ਼ਰਨ ਨਹੀਂ ਪਿਆ, ਉਸ ਨੂੰ ਇਹ ਸਮਝ ਰਤਾ ਭੀ ਨਹੀਂ ਆਉਂਦੀ।

ਪਦ ਅਰਥ ਦਾਤਾ = ਦਾਤਾਰ ਪ੍ਰਭੂ।

SikhNet (Spanish)Oh Hermanos del Destino, voy a vivir en Su Voluntad para siempre. Cuando el Guru Benévolo nos bendice, nos volvemos sabios,

ਜਿਉ ਚਲਾਏ. ਤਿਉ ਚਾਲਹ ਭਾਈ; ਹੋਰ ਕਿਆ ਕੋ ਕਰੇ ਚਤੁਰਾਈ ॥੬॥

jiau chalaae. tiau chaalah bhaaee; hor kiaa ko kare chaturaaee |6| Ang 635

Sant Singh KhalsaAs the Lord causes us to act, so do we act, O Siblings of Destiny. What other clever tricks can anyone try? ||6||
Manmohan SinghAs the Lord causes us to act, so do we act. What other cleverness can man adopt, O brother?
Manmohan Singh (Punjabi)ਜਿਸ ਤਰ੍ਹਾਂ ਸਾਨੂੰ ਸਾਹਿਬ ਚਲਾਉਂਦਾ ਹੈ, ਉਸੇ ਤਰ੍ਹਾਂ ਹੀ ਅਸੀਂ ਚਲਦੇ ਹਾਂ। ਮਨੁੱਖ ਹੋਰ ਕਿਹੜੀ ਚਾਲਾਕੀ ਕਰ ਸਕਦਾ ਹੈ, ਹੇ ਭਰਾਵਾ?
Fareedkot Teekaਹੇ ਭਾਈ! ਜਿਸ ਪ੍ਰਕਾਰ ਵਾਹਿਗੁਰੂ ਚਲਾਵਤਾ ਹੈ, ਤਿਸੀ ਪ੍ਰਕਾਰ ਜੀਵ ਚਲਤੇ ਹੈਂ, ਇਸ ਮੇਂ ਕੋਈ ਔਰ ਕਯਾ ਚਤੁਰਾਈ ਕਰ ਸਕਤਾ ਹੈ॥੬॥☬ਐਸੇ ਬੇਨਤੀ ਕਰੇ:
Prof. Sahib Singhਹੇ ਭਾਈ! ਕੋਈ ਆਦਮੀ ਆਪਣੀ ਸਿਆਣਪ ਦਾ ਮਾਣ ਨਹੀਂ ਕਰ ਸਕਦਾ, ਜਿਵੇਂ ਜਿਵੇਂ ਪਰਮਾਤਮਾ ਸਾਨੂੰ ਜੀਵਾਂ ਨੂੰ (ਜੀਵਨ-ਰਾਹ ਉਤੇ) ਤੋਰਦਾ ਹੈ ਤਿਵੇਂ ਤਿਵੇਂ ਹੀ ਅਸੀਂ ਤੁਰਦੇ ਹਾਂ ॥੬॥

ਪਦ ਅਰਥ ਚਾਲਹ = ਅਸੀਂ (ਜੀਵ) ਚੱਲਦੇ ਹਾਂ ॥੬॥

SikhNet (Spanish)pero quien se encuentra sin el Guru no tiene mente para nada. Oh Señor, actuamos en Tu Voluntad; uno no puede ponerse de astuto Contigo. (6)

ਇਕਿ ਭਰਮਿ ਭੁਲਾਏ. ਇਕਿ ਭਗਤੀ ਰਾਤੇ; ਤੇਰਾ ਖੇਲੁ ਅਪਾਰਾ ॥

eik bharam bhulaae. ik bhagatee raate; teraa khel apaaraa | Ang 635

Sant Singh KhalsaSome are deluded by doubt, while others are imbued with devotional worship; Your play is infinite and endless.
Manmohan SinghSome are deluded in doubt and some are imbued with Thy meditation. Thine play is incomprehensible.
Manmohan Singh (Punjabi)ਕਈ ਸੰਦੇਹ ਵਿੱਚ ਬਹਿਕਾਏ ਹੋਏ ਤੇ ਕਈ ਤੇਰੀ ਬੰਦਗੀ ਨਾਲ ਰੰਗੇ ਹੋਏ। ਤੈਂਡੀ ਲੀਲਾ ਸੋਚ ਵੀਚਾਰ ਤੋਂ ਬਾਹਰ ਹੈ।
Fareedkot Teekaਏਕ ਜੀਵ ਭਰਮ ਕਰ ਭੁਲਾਏ ਹੂਏ ਹੈਂ ਔਰ ਏਕ ਜੀਵ ਭਗਤੀ ਮੇਂ ਰਾਤੇ ਹੂਏ ਹੈਂ, ਤੇਰਾ ਖੇਲੁ ਅਪਾਰ ਹੀ ਹੈ॥
Prof. Sahib Singhਹੇ ਅਪਾਰ ਪ੍ਰਭੂ! ਅਨੇਕਾਂ ਜੀਵ ਭਟਕਣਾ ਵਿਚ (ਪਾ ਕੇ) ਕੁਰਾਹੇ ਪਾਏ ਹੋਏ ਹਨ, ਅਨੇਕਾਂ ਜੀਵ ਤੇਰੀ ਭਗਤੀ (ਦੇ ਰੰਗ) ਵਿਚ ਰੰਗੇ ਹੋਏ ਹਨ-ਇਹ (ਸਭ) ਤੇਰਾ ਖੇਲ (ਰਚਿਆ ਹੋਇਆ) ਹੈ।

ਪਦ ਅਰਥ ਇਕਿ = {ਲਫ਼ਜ਼ 'ਇਕਿ' ਤੋਂ ਬਹੁ-ਵਚਨ} ਅਨੇਕਾਂ ਜੀਵ। ਭਰਮਿ = ਭਟਕਣਾ ਵਿਚ। ਰਾਤੇ = ਰੰਗੇ ਹੋਏ।

SikhNet (Spanish)Algunos son engañados por la duda;

ਜਿਤੁ ਤੁਧੁ ਲਾਏ. ਤੇਹਾ ਫਲੁ ਪਾਇਆ; ਤੂ ਹੁਕਮਿ ਚਲਾਵਣਹਾਰਾ ॥

jit tudh laae. tehaa fal paaeaa; too hukam chalaavanahaaraa | Ang 635

Sant Singh KhalsaAs You engage them, they receive the fruits of their rewards; You alone are the One who issues Your Commands.
Manmohan SinghAs Thou, O Lord, engagest them, so do they gather the fruit. Thou alone art the order-issue.
Manmohan Singh (Punjabi)ਜਿਸ ਤਰ੍ਹਾਂ ਤੂੰ ਉਨ੍ਹਾਂ ਨੂੰ ਜੋੜਦਾ ਹੈ, ਹੇ ਸਾਂਈਂ, ਉਹੋ ਜੇਹਾ ਹੀ ਫਲ ਉਹ ਪ੍ਰਾਪਤ ਕਰਦੇ ਹਨ। ਕੇਵਲ ਤੂੰ ਹੀ ਫੁਰਮਾਨ-ਜਾਰੀ ਕਰਨ ਵਾਲਾ ਹੈ।
Fareedkot Teekaਜਿਤ ਓਰ ਜੀਵ ਤੁਧ ਨੇ ਲਗਾਏ ਹੈਂ ਤਿਨੋਂ ਨੇ ਤੈਸਾ ਹੀ ਫਲ ਪਾਯਾ ਹੈ, ਤੂੰ ਸਭ ਕੋ ਅਪਣੀ ਆਗਿਆ ਮੇਂ ਚਲਾਵਣੇਹਾਰਾ ਹੈਂ॥
Prof. Sahib Singhਜਿਸ ਪਾਸੇ ਤੂੰ ਜੀਵਾਂ ਨੂੰ ਲਾਇਆ ਹੋਇਆ ਹੈ ਉਹੋ ਜਿਹਾ ਫਲ ਜੀਵ ਭੋਗ ਰਹੇ ਹਨ। ਤੂੰ (ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਚਲਾਣ ਦੇ ਸਮਰੱਥ ਹੈਂ।

ਪਦ ਅਰਥ ਜਿਤੁ = ਜਿਸ ਵਿਚ, ਜਿਸ ਪਾਸੇ, ਜਿਸ ਕੰਮ ਵਿਚ। ਹੁਕਮਿ = ਹੁਕਮ ਵਿਚ।

SikhNet (Spanish)otros están imbuidos en Tu Alabanza. Tu Obra es un Misterio Infinito;

ਸੇਵਾ ਕਰੀ. ਜੇ ਕਿਛੁ ਹੋਵੈ ਅਪਣਾ; ਜੀਉ ਪਿੰਡੁ ਤੁਮਾਰਾ ॥

sevaa karee. je kichh hovai apanaa; jeeo pindd tumaaraa | Ang 635

Sant Singh KhalsaI would serve You, if anything were my own; my soul and body are Yours.
Manmohan SinghI may perform Thy service, if I have anything of my own, my soul and body are Thine, O Lord.
Manmohan Singh (Punjabi)ਜੇਕਰ ਮੇਰਾ ਕੁਝ ਆਪਣਾ ਨਿੱਜ ਦਾ ਹੋਵੇ, ਤਾਂ ਮੈਂ ਤੇਰੀ ਟਹਿਲ ਕਮਾਵਾਂ। ਮੇਰੀ ਆਤਮਾ ਤੇ ਦੇਹ ਤੇਰੇ ਹੀ ਹਨ, ਹੇ ਸਾਹਿਬ!
Fareedkot Teekaਜੇਕਰ ਕੁਛ ਅਪਨਾ ਅਰਥਾਤ ਹਮਾਰਾ ਹੋਵੈ ਤੋ ਹਮ ਸੇਵਾ ਕਰੇਂ, ਯਿਹ ਤੋ ਜੀਵ ਕੇ ਸਹਿਤ ਸਰੀਰ ਤੁਮਾਰਾ ਹੈ॥
Prof. Sahib Singh(ਮੇਰੇ ਪਾਸ) ਜੇ ਕੋਈ ਚੀਜ਼ ਮੇਰੀ ਆਪਣੀ ਹੋਵੇ ਤਾਂ (ਮੈਂ ਇਹ ਆਖਣ ਦਾ ਫ਼ਖਰ ਕਰ ਸਕਾਂ ਕਿ) ਮੈਂ ਤੇਰੀ ਸੇਵਾ ਕਰ ਰਿਹਾ ਹਾਂ, ਪਰ ਮੇਰੀ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਤੇ ਮੇਰਾ ਸਰੀਰ ਭੀ ਤੇਰਾ ਹੀ ਦਿੱਤਾ ਹੋਇਆ ਹੈ।

ਪਦ ਅਰਥ ਕਰੀ = ਮੈਂ ਕਰਾਂ। ਜੀਉ = ਜਿੰਦ। ਪਿੰਡੁ = ਸਰੀਰ।

SikhNet (Spanish)así como nos has unido a Ti, así hemos cosechado el fruto,

ਸਤਿਗੁਰਿ ਮਿਲਿਐ. ਕਿਰਪਾ ਕੀਨੀ; ਅੰਮ੍ਰਿਤ ਨਾਮੁ ਅਧਾਰਾ ॥੭॥

satigur miliai. kirapaa keenee; amrit naam adhaaraa |7| Ang 635

Sant Singh KhalsaOne who meets with the True Guru, by His Grace, takes the Support of the Ambrosial Naam. ||7||
Manmohan SinghGod shows mercy to him who meets with the true God and the Nectar Name becomes his support.
Manmohan Singh (Punjabi)ਵਾਹਿਗੁਰੂ ਉਸ ਉਤੇ ਰਹਿਮਤ ਧਾਰਦਾ ਹੈ, ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ ਤੇ ਸੁਧਾਸਰੂਪ-ਨਾਮ ਉਸ ਦਾ ਆਸਰਾ ਥੀ ਵੰਞਦਾ ਹੈ।
Fareedkot Teekaਜਬ ਸਤਿਗੁਰੋਂ ਕੋ ਮਿਲੇ ਤਬ ਤਿਨੋਂ ਨੇ ਕ੍ਰਿਪਾ ਦ੍ਰਿਸਟੀ ਕਰੀ ਔਰ ਮੇਰੇ ਕੋ ਨਾਮ ਅੰਮ੍ਰਿਤ ਕਾ ਅਧਾਰ ਦੀਆ॥੭॥
Prof. Sahib Singhਜੇ ਗੁਰੂ ਮਿਲ ਪਏ ਤਾਂ ਉਹ ਕਿਰਪਾ ਕਰਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮੈਨੂੰ (ਜ਼ਿੰਦਗੀ ਦਾ) ਆਸਰਾ ਦੇਂਦਾ ਹੈ ॥੭॥

ਪਦ ਅਰਥ ਸਤਿਗੁਰਿ ਮਿਲਿਐ = ਜੇ ਸਤਿਗੁਰ ਮਿਲ ਪਏ ॥੭॥

SikhNet (Spanish)pues Tu Decreto prevalece en todo.

ਗਗਨੰਤਰਿ ਵਾਸਿਆ. ਗੁਣ ਪਰਗਾਸਿਆ; ਗੁਣ ਮਹਿ ਗਿਆਨ ਧਿਆਨੰ ॥

gaganantar vaasiaa. gun paragaasiaa; gun meh giaan dhiaanan | Ang 635

Sant Singh KhalsaHe dwells in the heavenly realms, and his virtues radiantly shine forth; meditation and spiritual wisdom are found in virtue.
Manmohan SinghSuch a man abides in heaven and in him become manifest virtues, and in virtues dwell the divine knowledge and contemplation.
Manmohan Singh (Punjabi)ਉਹ ਬੈਕੁੰਠੀ ਵਿੱਚ ਵਸਦਾ ਹੈ ਤੇ ਨੇਕੀਆਂ ਉਸ ਵਿੱਚ ਪ੍ਰਗਟ ਹੋ ਜਾਂਦੀਆਂ ਹਨ ਅਤੇ ਨੇਕੀਆਂ ਵਿੱਚ ਹੀ ਬ੍ਰਹਿਮਬੋਧ ਤੇ ਸਿਮਰਨ ਨਿਵਾਸ ਰੱਖਦੇ ਹਨ।
Fareedkot Teeka(ਗਗਨੰਤਰਿ) ਅਕਾਸ ਉਪਲਖਤ ਪੰਜ ਤਤੋਂ ਕਰ ਰਚਨਾ ਕਰ ਕੇ ਜੋ ਵਾਹਿਗੁਰੂ ਸੰਸਾਰ ਕੇ ਅੰਤਰ ਬਸਾ ਹੂਆ ਹੈ, ਜਬ ਤਿਸ ਕੇ ਗੁਣੋਂ ਕੋ ਰਿਦੇ ਮੇਂ ਪ੍ਰਗਾਸ ਕੀਆ ਔਰ ਤਿਨ ਗੁਣੋਂ ਕਰ (ਮਹਿ) ਰਿਦੇ ਮੇਂ ਧ੍ਯਾਨ ਕੀਆ ਤਬ ਗ੍ਯਾਨ ਪ੍ਰਾਪਤਿ ਹੂਆ॥
Prof. Sahib Singhਜੋ ਮਨੁੱਖ ਸਦਾ ਉੱਚੇ ਆਤਮਕ ਮੰਡਲ ਵਿਚ ਵੱਸਦਾ ਹੈ (ਸੁਰਤਿ ਟਿਕਾਈ ਰੱਖਦਾ ਹੈ) ਉਸ ਦੇ ਅੰਦਰ ਆਤਮਕ ਗੁਣ ਪਰਗਟ ਹੁੰਦੇ ਹਨ, ਆਤਮਕ ਗੁਣਾਂ ਨਾਲ ਉਹ ਡੂੰਘੀ ਸਾਂਝ ਪਾਈ ਰੱਖਦਾ ਹੈ, ਆਤਮਕ ਗੁਣਾਂ ਵਿਚ ਹੀ ਉਸ ਦੀ ਸੁਰਤਿ ਜੁੜੀ ਰਹਿੰਦੀ ਹੈ (ਉਹੀ ਮਨੁੱਖ ਪੂਰਨ ਤਿਆਗੀ ਹੈ)।

ਪਦ ਅਰਥ ਗਗਨ = ਆਕਾਸ਼, ਚਿਤ-ਆਕਾਸ਼, ਦਸਮ ਦੁਆਰਾ, ਦਿਮਾਗ਼, ਆਤਮਕ ਮੰਡਲ। ਗਗਨੰਤਰਿ = ਗਗਨ ਅੰਤਰਿ, ਆਤਮਕ ਮੰਡਲ ਵਿਚ, ਉੱਚੇ ਆਤਮਕ ਟਿਕਾਣੇ ਵਿਚ। ਮਹਿ = ਵਿਚ। ਗਿਆਨ = ਡੂੰਘੀ ਸਾਂਝ। ਧਿਆਨੰ = ਸੁਰਤਿ ਦਾ ਟਿਕਾਉ।

SikhNet (Spanish)Yo Te serviría si tuviera algo propio que ofrecerte, pero este cuerpo y esta Alma son Tuyos. (7)

ਨਾਮੁ ਮਨਿ ਭਾਵੈ. ਕਹੈ ਕਹਾਵੈ; ਤਤੋ ਤਤੁ ਵਖਾਨੰ ॥

naam man bhaavai. kahai kahaavai; tato tat vakhaanan | Ang 635

Sant Singh KhalsaThe Naam is pleasing to his mind; he speaks it, and causes others to speak it as well. He speaks the essential essence of wisdom.
Manmohan SinghThe Name is pleasing to his mind, he utters and makes others utter it and speaks nothing but truth.
Manmohan Singh (Punjabi)ਨਾਮ ਉਸ ਦੇ ਚਿੱਤ ਨੂੰ ਚੰਗਾ ਲੱਗਦਾ ਹੈ, ਉਹ ਇਸ ਨੂੰ ਉਚਾਰਦਾ ਤੇ ਹੋਰਨਾਂ ਪਾਸੋਂ ਉਚਾਰਣ ਕਰਵਾਉਂਦਾ ਹੈ, ਉਹ ਨਿਰੋਲ ਸੱਚ ਹੀ ਬੋਲਦਾ ਹੈ।
Fareedkot Teekaਜਿਸ ਪੁਰਸ ਕੇ ਮਨ ਮੇਂ ਨਾਮ ਭਾਵਤਾ ਹੈ, ਸੋ ਆਪ ਭੀ ਸੁਖ ਸੇ ਨਾਮ ਕੋ ਉਚਾਰਨ ਕਰਤਾ ਹੈ ਔਰ ਔਰੌਂ ਸੇ ਭੀ ਨਾਮ ਉਚਾਰਨ ਕਰਾਵਤਾ ਹੈ, ਪੁਨਾ ਬਾਰੰਬਾਰ ਤਤ ਸ੍ਵਰੂਪ ਕਾ ਵਖ੍ਯਾਨ ਕਰਤਾ ਹੈ॥
Prof. Sahib Singhਉਸ ਦੇ ਮਨ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ, ਉਹ (ਆਪ ਨਾਮ) ਸਿਮਰਦਾ ਹੈ (ਹੋਰਨਾਂ ਨੂੰ ਸਿਮਰਨ ਲਈ) ਪ੍ਰੇਰਦਾ ਹੈ। ਉਹ ਸਦਾ ਜਗਤ-ਮੂਲ ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਹੈ।

ਪਦ ਅਰਥ ਤਤੋ ਤਤੁ = ਤੱਤ ਹੀ ਤੱਤ, ਜਗਤ ਦੇ ਮੂਲ-ਪ੍ਰਭੂ ਨੂੰ ਹੀ।

SikhNet (Spanish)Ahora habito en el cielo de mi mente y Tus Virtudes iluminan mi ser, las cuáles han venido a ser mi Sabiduría y mi meditación.

ਸਬਦੁ ਗੁਰ ਪੀਰਾ. ਗਹਿਰ ਗੰਭੀਰਾ; ਬਿਨੁ ਸਬਦੈ. ਜਗੁ ਬਉਰਾਨੰ ॥

sabad gur peeraa. gahir ganbheeraa; bin sabadai. jag bauraanan | Ang 635

Sant Singh KhalsaThe Word of the Shabad is his Guru and spiritual teacher, profound and unfathomable; without the Shabad, the world is insane.
Manmohan SinghThe profound and unfathomable Name is his Guru and the spiritual guide. Without the Name the world is gone mad.
Manmohan Singh (Punjabi)ਡੂੰਘਾ ਤੇ ਅਥਾਹ ਨਾਮ ਉਸ ਦਾ ਗੁਰੂ ਅਤੇ ਰੂਹਾਨੀ ਰਹਿਬਰ ਹੈ। ਨਾਮ ਦੇ ਬਗੈਰ ਦੁਨੀਆਂ ਸ਼ੁਦਾਈ ਹੋਈ ਹੋਈ ਹੈ।
Fareedkot Teekaਗੁਰੋਂ ਪੀਰੋਂ ਕੇ ਸਬਦ ਕਰ ਪੁਰਸ ਗਹਿਰ ਗੰਭੀਰ ਹੋਤਾ ਹੈ ਔਰ ਗੁਰ ਸ਼ਬਦ ਸੇ ਬਿਨਾ ਜਗ ਸੌਦਾਈ ਹੋ ਰਹਾ ਹੈ॥
Prof. Sahib Singhਗੁਰੂ ਪੀਰ ਦੇ ਸ਼ਬਦ ਨੂੰ (ਹਿਰਦੇ ਵਿਚ ਟਿਕਾ ਕੇ) ਉਹ ਡੂੰਘੇ ਜਿਗਰੇ ਵਾਲਾ ਬਣ ਜਾਂਦਾ ਹੈ। ਪਰ ਗੁਰ-ਸ਼ਬਦ ਤੋਂ ਖੁੰਝ ਕੇ ਜਗਤ (ਮਾਇਆ ਦੇ ਮੋਹ ਵਿਚ) ਕਮਲਾ (ਹੋਇਆ ਫਿਰਦਾ) ਹੈ।

ਪਦ ਅਰਥ ਗਹਿਰ ਗੰਭੀਰਾ = ਡੂੰਘੇ ਜਿਗਰੇ ਵਾਲਾ। ਬਉਰਾਨੰ = ਕਮਲਾ, ਝੱਲਾ।

SikhNet (Spanish)Mi mente ama Tu Nombre; Lo recita, y así inspiro a otros a que lo hagan también. Ahora recito la Quintaesencia de Ti, mi Señor; la Palabra del Shabd es ahora mi Guru, Profunda y sin Vacilación.

ਪੂਰਾ ਬੈਰਾਗੀ. ਸਹਜਿ ਸੁਭਾਗੀ; ਸਚੁ ਨਾਨਕ. ਮਨੁ ਮਾਨੰ ॥੮॥੧॥

pooraa bairaagee. sehaj subhaagee; sach naanak. man maanan |8|1| Ang 635

Sant Singh KhalsaHe is a perfect renunciate, naturally at ease, O Nanak, whose mind is pleased with the True Lord. ||8||1||
Manmohan SinghHe, whose soul is pleased with the True Name, O Nanak, is a perfect renouncer and naturally very fortunate.
Manmohan Singh (Punjabi)ਜਿਸ ਦੀ ਜਿੰਦੜੀ ਸੱਚੇ ਨਾਮ ਨਾਲ ਪ੍ਰਸੰਨ ਹੋਈ ਹੈ, ਹੇ ਨਾਨਕ, ਉਹ ਪੂਰਨ ਬੈਰਾਗੀ ਹੈ ਤੇ ਸੁਭਾਵਕ ਹੀ ਭਾਰੇ ਭਾਗਾਂ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੀ ਪੁਰਸ ਪੂਰਾ ਵੈਰਾਗਵਾਨ ਹੈ ਔਰ ਸਹਿਜੇ ਹੀ ਉਤਮ ਭਾਗੋਂ ਵਾਲਾ ਹੂਆ ਹੈ, ਜਿਸ ਕਾ ਸਚ ਸਰੂਪ ਮੇਂ ਮਨ ਪਤੀਆਯਾ ਹੈ॥੮॥੧॥☬ਕਿਸੀ ਪੰਡਤਿ ਪ੍ਰਤਿ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਪੂਰਨ ਤਿਆਗੀ ਮਨੁੱਖ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਚੰਗੇ ਭਾਗਾਂ ਵਾਲਾ ਬਣ ਜਾਂਦਾ ਹੈ, ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੀ ਯਾਦ ਨੂੰ ਹੀ ਆਪਣਾ ਜੀਵਨ-ਨਿਸ਼ਾਨਾ) ਮੰਨਦਾ ਹੈ ॥੮॥੧॥

ਪਦ ਅਰਥ ਸਹਜਿ = ਸਹਜ ਅਵਸਥਾ ਵਿਚ, ਅਡੋਲ ਆਤਮਕ ਅਵਸਥਾ ਵਿਚ। ਸਚੁ = ਸਦਾ-ਥਿਰ ਪ੍ਰਭੂ ॥੮॥੧॥

SikhNet (Spanish)Sin la Palabra del Shabd todos andan en la locura. Dice Nanak, el perfecto Vairagui es aquél cuya mente descansa en la Verdad de manera espontánea. (8‑1)
Answers quote the Granth verbatim with Ang citations. AI commentary is not Gurbani and not a religious ruling.