ੴ

ਸਿੱਖਬਾਣੀ · SikhBani

Ang 67

Sri Guru Granth Sahib · Siree Raag · 2 shabads, 36 lines
Translations
Shabad Guru Amardas Ji Siree Raag continued from Ang 66

ਬਿਨੁ ਸਬਦੈ. ਜਗੁ ਦੁਖੀਆ ਫਿਰੈ; ਮਨਮੁਖਾ ਨੋ ਗਈ ਖਾਇ ॥

bin sabadai. jag dukheea firai; manamukhaa no gee khaae |

Sant Singh KhalsaWithout the Shabad, the world wanders lost in pain. The self-willed manmukh is consumed.
Manmohan SinghWithout the Name the world wanders in agony. The mammon has eaten-up the wayward.
Manmohan Singh (Punjabi)ਨਾਮ ਦੇ ਬਗੈਰ ਜਹਾਨ ਦੁਖੀ ਹੋਇਆ ਫਿਰਦਾ ਹੈ। ਮਾਇਆ ਆਪ-ਹੁਦਰਿਆਂ ਨੂੰ ਨਿਗਲ ਗਈ ਹੈ।
Fareedkot Teekaਗੁਰ ਉਪਦੇਸ ਸੇ ਬਿਨਾ ਸਾਰਾ ਸੰਸਾਰੁ ਹੀ ਮਾਇਆ ਕਰ ਕੇ ਦੁਖੀਆ ਫਿਰਤਾ ਹੈ, ਔਰ ਮਨਮੁਖਾਂ ਕੋ ਤੋ ਵਹੁ ਮਾਇਆ ਨਿਗਲ ਹੀ ਗਈ ਹੈ, ਭਾਵ ਏਹ ਕਿ ਆਠ ਪਹਿਰ ਤਿਸ ਮੇਂ ਡੂਬੇ ਰਹਤੇ ਹੈਂ॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਮਾਇਆ ਦੇ ਮੋਹ ਦੇ ਕਾਰਨ) ਦੁਖੀ ਫਿਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਗ੍ਰਸੀ ਰੱਖਦੀ ਹੈ।

ਪਦ ਅਰਥ ਨੋ = ਨੂੰ।

SikhNet (Spanish)Sin el Shabd, el mundo vive en el sufrimiento y Maya se devora al soberbio Manmukj.

ਸਬਦੇ ਨਾਮੁ ਧਿਆਈਐ; ਸਬਦੇ ਸਚਿ ਸਮਾਇ ॥੪॥

sabade naam dhiaaeeai; sabade sach samaae |4|

Sant Singh KhalsaThrough the Shabad, meditate on the Naam; through the Shabad, you shall merge in Truth. ||4||
Manmohan SinghThrough the Word one meditates on the Name and through the word he gets absorbed in the True One.
Manmohan Singh (Punjabi)ਸ਼ਬਦ ਦੁਆਰਾ ਇਨਸਾਨ ਨਾਮ ਦਾ ਸਿਮਰਨ ਕਰਦਾ ਹੈ ਅਤੇ ਸ਼ਬਦ ਰਾਹੀਂ ਹੀ ਉਹ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਤਾਂ ਤੇ ਗੁਰ ਉਪਦੇਸ ਕਰ ਨਾਮ ਕੋ ਧਿਆਈਐ, ਕਿਉਂਕੇ ਗੁਰ ਉਪਦੇਸ ਕਰ ਸਚ ਸਰੂਪ ਪਰਮੇਸ੍ਵਰ ਮੇਂ ਜੀਵ ਅਭੇਦ ਹੋਤਾ ਹੈ॥੪॥
Prof. Sahib Singh(ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕੀਦਾ ਹੈ ॥੪॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥

SikhNet (Spanish)A través de la Palabra nosotros habitamos en el Naam, el Nombre del Señor; y a través de la Palabra nos fundimos en la Verdad del Señor. (4)

ਮਾਇਆ ਭੂਲੇ. ਸਿਧ ਫਿਰਹਿ; ਸਮਾਧਿ ਨ ਲਗੈ. ਸੁਭਾਇ ॥

maaeaa bhoole. sidh fireh; samaadh na lagai. subhaae |

Sant Singh KhalsaThe Siddhas wander around, deluded by Maya; they are not absorbed in the Samaadhi of the Lord's Sublime Love.
Manmohan SinghThe man of miracles roam about misled by mammon and they embrace not contemplation in sublime love.
Manmohan Singh (Punjabi)ਕਰਾਮਾਤੀ ਬੰਦੇ, ਸੰਸਾਰੀ ਪਦਾਰਥਾਂ ਦੇ ਬਹਿਕਾਏ ਹੋਏ ਭਟਕਦੇ ਫਿਰਦੇ ਹਨ, ਅਤੇ ਸ਼੍ਰੇਸ਼ਟ ਪ੍ਰੀਤ ਅੰਦਰ ਉਨ੍ਹਾਂ ਦੀ ਬਿਰਤੀ ਨਹੀਂ ਜੁੜਦੀ।
Fareedkot Teekaਪਰਮੇਸ੍ਵਰ ਸੇ ਭੂਲੇ ਹੂਏ ਸਿਧ ਸਿਧੀਆਂ ਰੂਪੁ ਮਾਇਆ ਮੇਂ ਫਿਰਤੇ ਹੈਂ, ਔਰ ਸੁਭਾਵਕ ਸਮਾਧੀ ਜੋ ਸਰਬ ਮੇਂ ਪਰਮੇਸ੍ਵਰ ਪੂਰਨ ਦੇਖਨਾ ਸੋ ਨਹੀਂ ਲਗਤੀ ਹੈ॥
Prof. Sahib Singh(ਸਾਧਾਰਨ ਬੰਦੇ ਤਾਂ ਕਿਤੇ ਰਹੇ, ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਭੀ ਮਾਇਆ ਦੇ ਪ੍ਰਭਾਵ ਹੇਠ ਕੁਰਾਹੇ ਪਏ ਭਟਕਦੇ ਫਿਰਦੇ ਹਨ, ਪ੍ਰਭੂ-ਪ੍ਰੇਮ ਵਿਚ ਉਹਨਾਂ ਦੀ ਸੁਰਤ ਨਹੀਂ ਜੁੜਦੀ।

ਪਦ ਅਰਥ ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ।

SikhNet (Spanish)Los Siddas también están perdidos en Maya, pues no encuentran el Equilibrio de manera natural.

ਤੀਨੇ ਲੋਅ ਵਿਆਪਤ ਹੈ; ਅਧਿਕ ਰਹੀ ਲਪਟਾਇ ॥

teene loa viaapat hai; adhik rahee lapattaae |

Sant Singh KhalsaThe three worlds are permeated by Maya; they are totally covered by it.
Manmohan SinghMammon is pervading the three worlds and is greatly clinging to the mortals.
Manmohan Singh (Punjabi)ਮੋਹਨੀ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਹੀ ਹੈ ਅਤੇ ਪ੍ਰਾਣੀਆਂ ਨੂੰ ਘਣੀ ਹੀ ਚਿਮੜੀ ਹੋਈ ਹੈ।
Fareedkot Teekaਅਕਾਸ, ਪਤਾਲ, ਪ੍ਰਿਥੀ ਲੋਕ ਇਨ ਸਭ ਮੇਂ ਮਾਯਾ ਬ੍ਯਾਪਤ ਹੈ, ਪਰੰਤੂ ਮਨਮੁਖੋਂ ਕੋ ਤੋ ਬਹੁਤ ਹੀ ਲਪਟ ਰਹੀ ਹੈਂ॥
Prof. Sahib Singhਇਹ ਮਾਇਆ ਤਿੰਨਾਂ ਭਵਨਾਂ ਵਿਚ ਹੀ ਗ਼ਲਬਾ ਪਾ ਰਹੀ ਹੈ, (ਸਭ ਜੀਵਾਂ ਨੂੰ ਹੀ) ਬਹੁਤ ਚੰਬੜੀ ਹੋਈ ਹੈ।

ਪਦ ਅਰਥ ਲੋਅ = ਲੋਕ, ਭਵਨ। ਵਿਆਪਤ ਹੈ = (ਆਪਣਾ) ਜ਼ੋਰ ਪਾਈ ਰੱਖਦੀ ਹੈ। ਅਧਿਕ = ਬਹੁਤ।

SikhNet (Spanish)Maya prevalece en los tres mundos, muchos son los que están aferrados a ella.

ਬਿਨੁ ਗੁਰ. ਮੁਕਤਿ ਨ ਪਾਈਐ; ਨਾ ਦੁਬਿਧਾ ਮਾਇਆ ਜਾਇ ॥੫॥

bin gur. mukat na paaeeai; naa dubidhaa maaeaa jaae |5|

Sant Singh KhalsaWithout the Guru, liberation is not attained, and the double-mindedness of Maya does not go away. ||5||
Manmohan SinghWithout the Guru, emancipation is not gained nor do double mindedness and secular love depart.
Manmohan Singh (Punjabi)ਗੁਰਾਂ ਦੇ ਬਾਝੋਂ ਕਲਿਆਣ ਪਰਾਪਤ ਨਹੀਂ ਹੁੰਦੀ ਅਤੇ ਨਾਂ ਹੀ ਦੁਚਿੱਤਾਪਣ ਤੇ ਸੰਸਾਰੀ ਮਮਤਾ ਦੂਰ ਹੁੰਦੇ ਹੈ।
Fareedkot Teekaਗੁਰੋਂ ਸੇ ਬਿਨਾ ਮੁਕਤਿ ਕੋ ਨਹੀਂ ਪਾਈਐ ਹੈ॥☬ਪ੍ਰਸ਼ਨ: ਨਾ ਮੁਕਤਿ ਹੋਣੇ ਮੇਂ ਕੌਣ ਕਾਰਨ ਹੈ?☬ਤਿਸ ਕਾ ਉੱਤਰ ਕਹਤੇ ਹੈਂ: (ਦੁਬਿਧਾ) ਦ੍ਵੈਤ ਭਾਵਨਾ ਰੂਪ ਮਾਯਾ ਗੁਰਾਂ ਸੇ ਬਿਨਾ ਤਿਨ ਪੂਰਬ ਉਕਤੋਂ ਕੇ ਬੀਚ ਸੇ ਨਹੀਂ ਜਾਤੀ॥੫॥
Prof. Sahib Singh(ਹੇ ਭਾਈ!) ਗੁਰੂ ਦੀ ਸਰਨ ਤੋਂ ਬਿਨਾਂ (ਮਾਇਆ ਤੋਂ) ਖਲਾਸੀ ਨਹੀਂ ਮਿਲ ਸਕਦੀ, ਮਾਇਆ ਦੇ ਪ੍ਰਭਾਵ ਦੇ ਕਾਰਨ ਪੈਦਾ ਹੋਇਆ ਵਿਤਕਰਾ ਭੀ ਦੂਰ ਨਹੀਂ ਹੁੰਦਾ ॥੫॥

ਪਦ ਅਰਥ ਮੁਕਤਿ = ਖ਼ਲਾਸੀ। ਦੁਬਿਧਾ = ਦੁ-ਕਿਸਮਾ-ਪਨ, ਦੁ-ਚਿੱਤਾ-ਪਨ ॥੫॥

SikhNet (Spanish)Sin el Guru uno no es liberado, ni la dualidad de la mente se va.(5)

ਮਾਇਆ ਕਿਸ ਨੋ ਆਖੀਐ; ਕਿਆ ਮਾਇਆ ਕਰਮ ਕਮਾਇ ॥

maaeaa kis no aakheeai; kiaa maaeaa karam kamaae |

Sant Singh KhalsaWhat is called Maya? What does Maya do?
Manmohan SinghWhom do men call mammon? What work does mammon do?
Manmohan Singh (Punjabi)ਮੋਹਨੀ ਕਿਸ ਨੂੰ ਕਹਿੰਦੇ ਹਨ? ਮੋਹਨੀ ਕੀ ਕੰਮ ਕਰਦੀ ਹੈ?
Fareedkot Teekaਜੇ ਕਹੇ ਮਾਇਆ ਕਿਸ ਕੋ ਕਹਤੇ ਹੈਂ, ਔਰ ਵਹੁ ਮਾਇਆ ਕਿਆ ਕਰਮ ਕਮਾਵਤੀ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਜੇ ਪੁੱਛੋ ਕਿ) ਮਾਇਆ ਕਿਸ ਚੀਜ਼ ਦਾ ਨਾਮ ਹੈ? (ਮਾਇਆ ਦਾ ਕੀਹ ਸਰੂਪ ਹੈ? ਜੀਵਾਂ ਉੱਤੇ ਪ੍ਰਭਾਵ ਪਾ ਕੇ ਉਹਨਾਂ ਦੀ ਰਾਹੀਂ) ਮਾਇਆ ਕੇਹੜੇ ਕੰਮ ਕਰਦੀ ਹੈ?

ਪਦ ਅਰਥ ਕਿਸ ਨੋ = ਕਿਸ ਨੂੰ {ਨੋਟ: ਲਫ਼ਜ਼ 'ਕਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)¿Qué es Maya, qué acciones son de Maya?

ਦੁਖਿ ਸੁਖਿ ਏਹੁ ਜੀਉ ਬਧੁ ਹੈ; ਹਉਮੈ ਕਰਮ ਕਮਾਇ ॥

dukh sukh ehu jeeo badh hai; haumai karam kamaae |

Sant Singh KhalsaThese beings are bound by pleasure and pain; they do their deeds in egotism.
Manmohan SinghIn woe and weal mammon has enchained this mortal and caused him to go about his business in ego.
Manmohan Singh (Punjabi)ਗਮੀ ਤੇ ਖੁਸ਼ੀ ਅੰਦਰ ਮੋਹਨੀ ਨੇ ਇਸ ਪ੍ਰਾਣੀ ਨੂੰ ਜਕੜਿਆ ਹੋਇਆ ਹੈ ਅਤੇ ਉਸ ਪਾਸੋਂ ਹੰਗਤਾ ਅੰਦਰ ਕੰਮ ਕਰਾਉਂਦੀ ਹੈ।
Fareedkot Teekaਦੁਖ ਸੁਖ ਕਰ ਕੇ ਏਹੁ ਜੀਉ ਬੰਧਾ ਹੂਆ ਹੈ, ਭਾਵ ਏਹ ਕਿ ਦੁਖ ਸੁਖਾਦਿ ਅੰਤਹਿਕਰਣ ਕੇ ਧਰਮੋਂ ਕੋ ਜਿਸ ਭ੍ਰਾਂਤੀ ਕਰ ਕੇ ਆਤਮਾ ਵਿਖੇ ਮਾਨ ਰਹਾ ਹੈ, ਸੋ ਭ੍ਰਾਂਤੀ ਹੀ ਮਾਇਆ ਕਾ ਸਰੂਪ ਹੈ, ਔਰ ਅਹੰਤਾ ਮਮਤਾ ਕੇ ਸਹਿਤ ਜੋ ਕਰਮ ਹੈਂ, ਸੋ ਮਾਇਆ ਹੀ ਕਮਾਵਤੀ ਹੈ, ਭਾਵ ਏਹ ਕਿ ਮਾਇਆ ਕਰ ਕੇ ਹੀ ਅਹੰ ਤ੍ਵੰ ਆਦਿ ਕਲਪਨਾ ਹੋ ਰਹੀ ਹੈ॥ ਇਸ ਭ੍ਰਮ ਕੀ ਨਿਬ੍ਰਿਤੀ ਕੈਸੇ ਹੋਇ? ਤਿਸ ਪਰ ਕਹਤੇ ਹੈਂ:
Prof. Sahib Singh(ਤਾਂ ਉੱਤਰ ਇਹ ਹੈ ਕਿ ਮਾਇਆ ਦੇ ਪ੍ਰਭਾਵ ਹੇਠ) ਇਹ ਜੀਵ ਦੁੱਖ (ਦੀ ਨਿਵਿਰਤੀ) ਵਿਚ ਤੇ ਸੁਖ (ਦੀ ਲਾਲਸਾ) ਵਿਚ ਬੱਝਾ ਰਹਿੰਦਾ ਹੈ, ਤੇ 'ਮੈਂ ਵੱਡਾ ਹਾਂ ਮੈਂ ਵੱਡਾ ਬਣ ਜਾਵਾਂ' ਦੀ ਪ੍ਰੇਰਨਾ ਵਿਚ ਹੀ ਸਾਰੇ ਕੰਮ ਕਰਦਾ ਹੈ।

ਪਦ ਅਰਥ ਦੁਖਿ = ਦੁੱਖ ਵਿਚ। ਬਧੁ = ਬੱਝਾ ਹੋਇਆ।

SikhNet (Spanish)Maya es estar supeditado o apegado al dolor y al placer, es actuar por ego.

ਬਿਨੁ ਸਬਦੈ. ਭਰਮੁ ਨ ਚੂਕਈ; ਨਾ ਵਿਚਹੁ ਹਉਮੈ ਜਾਇ ॥੬॥

bin sabadai. bharam na chookee; naa vichahu haumai jaae |6|

Sant Singh KhalsaWithout the Shabad, doubt is not dispelled, and egotism is not eliminated from within. ||6||
Manmohan SinghWithout Divine Word, doubt is not dispelled nor does pride depart from within.
Manmohan Singh (Punjabi)ਰੱਬੀ ਕਲਾਮ ਦੇ ਬਗੈਰ ਸੰਦੇਹ ਰਫ਼ਾ ਨਹੀਂ ਹੁੰਦਾ, ਨਾਂ ਹੀ ਹੰਕਾਰ ਅੰਦਰੋਂ ਦੂਰ ਹੁੰਦਾ ਹੈ।
Fareedkot Teekaਬਿਨਾ ਗੁਰ ਉਪਦੇਸ ਸੇ ਭ੍ਰਾਂਤੀ ਰੂਪ ਮਾਯਾ ਨਹੀਂ ਉਠਤੀ ਹੈ, ਔਰ ਨਾ ਅੰਤਹਕਰਣ ਕੇ ਬੀਚ ਸੇ ਅਹੰਤਾ ਮਮਤਾ ਜਾਤੀ ਹੈ, ਤਾਂ ਤੇ ਮਾਇਆ ਔਰ ਅਹੰਤਾ ਮਮਤਾ ਆਦਿ ਤਿਸ ਕੇ ਕਰਮੋਂ ਕਾ ਨਿਬ੍ਰਿਤਕ ਗੁਰ ਸਬਦ ਹੀ ਹੈ॥੬॥☬ਪਰੰਤੂ ਗੁਰੂ ਭੀ ਭਗਤੀ ਬਿਨਾ ਉਪਦੇਸ ਨਹੀਂ ਕਰਤੇ ਹੈਂ, ਸੋ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਜੀਵ ਦੀ ਇਹ ਭਟਕਣਾ ਮੁੱਕਦੀ ਨਹੀਂ, ਨਾਹ ਹੀ ਇਸ ਦੇ ਅੰਦਰੋਂ ਮੈਂ-ਮੇਰੀ ਦੀ ਪ੍ਰੇਰਨਾ ਦੂਰ ਹੁੰਦੀ ਹੈ ॥੬॥
SikhNet (Spanish)Sin la Palabra, la duda no se va, ni tampoco el ego. (6)

ਬਿਨੁ ਪ੍ਰੀਤੀ. ਭਗਤਿ ਨ ਹੋਵਈ; ਬਿਨੁ ਸਬਦੈ. ਥਾਇ ਨ ਪਾਇ ॥

bin preetee. bhagat na hovee; bin sabadai. thaae na paae |

Sant Singh KhalsaWithout love, there is no devotional worship. Without the Shabad, no one finds acceptance.
Manmohan SinghWithout love Lord's service cannot be performed, and without the Name one becomes not acceptable.
Manmohan Singh (Punjabi)ਪਿਆਰ ਦੇ ਬਾਝੋਂ ਸੁਆਮੀ ਦੀ ਸੇਵਾ ਨਹੀਂ ਹੋ ਸਕਦੀ ਅਤੇ ਨਾਮ ਦੇ ਬਾਝੋਂ ਇਨਸਾਨ ਕਬੂਲ ਨਹੀਂ ਪੈਦਾ।
Fareedkot Teekaਬਿਨਾ ਪ੍ਰੇਮ ਸੇ ਗੁਰੋਂ ਕੀ ਭਗਤੀ ਨਹੀਂ ਹੋਤੀ ਔਰ ਅਭਗਤ ਕੋ ਗੁਰੂ ਸਬਦ ਨਹੀਂ ਦੇਤੇ ਹੈਂ, ਔਰ ਗੁਰ ਉਪਦੇਸ ਸੇ ਬਿਨਾ ਜੀਵ ਨਿਜ ਸ੍ਵਰੂਪ ਕੋ ਨਹੀਂ ਪਾਵਤਾ ਹੈ॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ (ਮਨੁੱਖ ਦੇ ਅੰਦਰ ਪ੍ਰਭੂ-ਚਰਨਾਂ ਦੀ ਪ੍ਰੀਤਿ ਪੈਦਾ ਨਹੀਂ ਹੁੰਦੀ, ਤੇ) ਪ੍ਰੀਤਿ ਤੋਂ ਬਿਨਾ (ਜੀਵ ਪਾਸੋਂ) ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਪਰਮਾਤਮਾ ਦੇ ਦਰ ਤੇ) ਜੀਵ ਕਬੂਲ ਨਹੀਂ ਹੁੰਦਾ।

ਪਦ ਅਰਥ ਥਾਇ = ਥਾਂ ਵਿਚ। ਥਾਇ ਨ ਪਾਇ = ਕਬੂਲ ਨਹੀਂ ਪੈਂਦਾ।

SikhNet (Spanish)Sin Amor no hay Alabanza, sin la Palabra no hay un lugar de descanso.

ਸਬਦੇ. ਹਉਮੈ ਮਾਰੀਐ; ਮਾਇਆ ਕਾ ਭ੍ਰਮੁ ਜਾਇ ॥

sabade. haumai maareeai; maaeaa kaa bhram jaae |

Sant Singh KhalsaThrough the Shabad, egotism is conquered and subdued, and the illusion of Maya is dispelled.
Manmohan SinghWith the Name ego is stilled and mammon's illusion departs.
Manmohan Singh (Punjabi)ਨਾਮ ਨਾਲ ਹੰਗਤਾ ਨਾਬੂਦ ਹੋ ਜਾਂਦੀ ਹੈ ਅਤੇ ਮੋਹਨੀ ਦਾ ਮੁਗਾਲਤਾ ਦੂਰ ਹੋ ਜਾਂਦਾ ਹੈ।
Fareedkot Teekaਤਾਂ ਤੇ ਗੁਰ ਉਪਦੇਸ ਕਰ ਅਹੰਤਾ ਮਮਤਾ ਕੋ ਮਾਰੀਏ, ਤਬ ਮਾਇਆ ਕਾ ਕਾਰਜ ਰੂਪ ਭ੍ਰਮੁ ਜੋ ਪੰਚ ਪ੍ਰਕਾਰ ਕਾ ਹੈ, ਸੋ ਜਾਤਾ ਹੈ॥ ਭ੍ਰਮ ਕਾ ਸ੍ਵਰੂਪ ਸਿਰੀ ਰਾਗੁ ਮ: ੧ ਕੇ ੨੩ ਮੇਂ ਸਬਦ ਮੇਂ ਕਥਨ ਕੀਆ ਹੈ, ਸੋ ਤਹਾਂ ਸੇ ਦੇਖ ਲੇਨਾ।☬ਜੇ ਕਹੋ ਜੀਵ ਕੋ ਸਾਂਤਿ ਸੁਭਾਵ ਕੈਸੇ ਪ੍ਰਾਪਤਿ ਹੋਤਾ ਹੈ? ਤਿਸ ਕਾ ਉੱਤਰ ਕਹਤੇ ਹੈਂ:
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ (ਮਨ ਵਿਚੋਂ) ਮਾਰੀ ਜਾ ਸਕਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਾਇਆ ਦੀ ਪ੍ਰੇਰਨਾ ਤੋਂ ਪੈਦਾ ਹੋਈ ਭਟਕਣਾ ਦੂਰ ਹੁੰਦੀ ਹੈ।

ਪਦ ਅਰਥ ਭ੍ਰਮੁ = ਭਟਕਣਾ।

SikhNet (Spanish)Con la Palabra apaciguamos nuestro ego y la ilusión de Maya se va.

ਨਾਮੁ ਪਦਾਰਥੁ ਪਾਈਐ; ਗੁਰਮੁਖਿ ਸਹਜਿ ਸੁਭਾਇ ॥੭॥

naam padaarath paaeeai; guramukh sehaj subhaae |7|

Sant Singh KhalsaThe Gurmukh obtains the Treasure of the Naam with intuitive ease. ||7||
Manmohan SinghThrough the Guru, man easily obtains the wealth of God's Name.
Manmohan Singh (Punjabi)ਗੁਰਾਂ ਦੇ ਰਾਹੀਂ ਇਨਸਾਨ ਸੁਖੈਨ ਹੀ ਹਰੀ ਨਾਮ ਦੀ ਦੌਲਤ ਨੂੰ ਹਾਸਲ ਕਰ ਲੈਂਦਾ ਹੈ।
Fareedkot Teekaਜਬ ਨਾਮ ਰੂਪੀ ਪਦਾਰਥ ਕੋ ਗੁਰੋਂ ਦ੍ਵਾਰੇ ਪਾਈਏ, ਤਬ (ਸਹਜਿ ਸੁਭਾਇ) ਸਾਂਤਿ ਸੁਭਾਵ ਹੋਤਾ ਹੈ॥☬ਨਨੂ: ਪੂਰਬਕ ਸ੍ਰੀ ਜਪਜੀ ਕੀ ੬ ਪਉੜੀ ਮੇਂ ਪਹਿਲੀ ਪਾਤਸਾਹੀ ਨੈ ਕਹਾ ਹੈ ਕਿ ਸਰਬ ਦੈਵੀ ਗੁਣ ਰਤਨ ਜਵਾਹਰ ਰੂਪ ਮਤਿ ਵਿਖੇ ਹੀ ਹੈ ਤੌ ਫਿਰ ਗੁਰੋਂ ਕੀ ਕ੍ਯਾ ਲੋੜ ਹੈ? ਤਿਸ ਕਾ ਉੱਤਰ ਕਹਤੇ ਹੈਂ:
Prof. Sahib Singhਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ (ਕੀਮਤੀ ਪਦਾਰਥ) ਮਿਲਦਾ ਹੈ, ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਸਮਾਈ ਹੁੰਦੀ ਹੈ ॥੭॥
SikhNet (Spanish)Y recibimos el Placer de vivir el Nombre del Señor, a través del Guru, de manera natural. (7)

ਬਿਨੁ ਗੁਰ. ਗੁਣ ਨ ਜਾਪਨੀ; ਬਿਨੁ ਗੁਣ. ਭਗਤਿ ਨ ਹੋਇ ॥

bin gur. gun na jaapanee; bin gun. bhagat na hoe |

Sant Singh KhalsaWithout the Guru, one's virtues do not shine forth; without virtue, there is no devotional worship.
Manmohan SinghSans the Guru, virtues shine not and sans virtues Lord's devotional service cannot be performed.
Manmohan Singh (Punjabi)ਗੁਰਾਂ ਦੇ ਬਗੈਰ ਨੇਕੀਆਂ ਨਹੀਂ ਚਮਕਦੀਆਂ ਅਤੇ ਨੇਕੀਆਂ ਦੇ ਬਗੈਰ ਸਾਈਂ ਦੀ ਪਰੇਮ-ਮਈ ਸੇਵਾ ਨਹੀਂ ਹੋ ਸਕਦੀ।
Fareedkot Teekaਹੇ ਭਾਈ! ਯੱਦਪਿ ਬੁਧੀ ਵਿਖੇ ਹੀ ਸਰਬ ਗੁਣ ਹੈਂ ਤੱਦਪਿ ਗੁਰਾਂ ਸੇ ਬਿਨਾ ਜਾਣੇ ਨਹੀਂ ਜਾਤੇ, (ਬਿਨੁ ਗੁਣ ਭਗਤਿ) ਵੈਰਾਗ ਔ ਪ੍ਰੇਮਾਦਿ ਗੁਣ ਪ੍ਰਗਟ ਹੂਏ ਬਿਨਾ ਪਰਮੇਸ੍ਵਰ ਕੀ ਭਗਤੀ ਨਹੀਂ ਹੋਤੀ॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਉੱਚੇ ਆਤਮਕ ਜੀਵਨ ਦੇ ਗੁਣਾਂ ਦੀ ਕਦਰ ਨਹੀਂ ਪੈਂਦੀ, ਤੇ, ਆਤਮਕ ਜੀਵਨ ਵਾਲੇ ਗੁਣਾਂ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।

ਪਦ ਅਰਥ ਨ ਜਾਪਨੀ = ਨ ਜਾਪਨਿ, ਨਹੀਂ ਜਾਪਦੇ, ਕਦਰ ਨਹੀਂ ਪੈਂਦੀ।

SikhNet (Spanish)Sin el Guru la Virtud no brilla, sin Virtud no hay Alabanza.

ਭਗਤਿ ਵਛਲੁ ਹਰਿ ਮਨਿ ਵਸਿਆ; ਸਹਜਿ ਮਿਲਿਆ ਪ੍ਰਭੁ ਸੋਇ ॥

bhagat vachhal har man vasiaa; sehaj miliaa prabh soe |

Sant Singh KhalsaThe Lord is the Lover of His devotees; He abides within their minds. They meet that God with intuitive ease.
Manmohan SinghThat Lord easily meets the mortal, within whose mind the Name of God, the lover of devotion abides.
Manmohan Singh (Punjabi)ਉਹ ਸਾਹਿਬ ਸੁਖੈਨ ਹੀ ਉਸ ਪ੍ਰਾਣੀ ਨੂੰ ਮਿਲ ਪੈਦਾ ਹੈ ਜਿਸਦੇ ਚਿੱਤ ਅੰਦਰ ਅਨੁਰਾਗ ਦੇ ਪ੍ਰੇਮੀ ਵਾਹਿਗੁਰੂ ਦਾ ਨਾਮ ਨਿਵਾਸ ਰਖਦਾ ਹੈ।
Fareedkot Teekaਭਗਤੋਂ ਕਾ ਪ੍ਯਾਰਾ ਹਰੀ ਜਿਸ ਕੇ ਮਨ ਮੇਂ ਵਸਿਆ ਹੈ, ਸ੍ਵਭਾਵਕ ਹੀ (ਸੋਇ) ਸੋ ਪੁਰਸ ਪ੍ਰਭੂ ਕੇ ਸਾਥ ਅਭੇਦ ਹੂਆ ਹੈ॥
Prof. Sahib Singh(ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ) ਆਤਮਕ ਅਡੋਲਤਾ ਵਿਚ ਟਿਕਿਆਂ ਉਹ ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ। ਮਨਿ = ਮਨ ਵਿਚ।

SikhNet (Spanish)Cuando el Señor, el Amante de los Devotos, llega a la mente, instantáneamente Lo sentimos.

ਨਾਨਕ ਸਬਦੇ ਹਰਿ ਸਾਲਾਹੀਐ; ਕਰਮਿ ਪਰਾਪਤਿ ਹੋਇ ॥੮॥੪॥੨੧॥

naanak sabade har saalaaheeai; karam paraapat hoe |8|4|21|

Sant Singh KhalsaO Nanak, through the Shabad, praise the Lord. By His Grace, He is obtained. ||8||4||21||
Manmohan SinghNanak, through the Word do thou praise God. By His grace, is He obtained.
Manmohan Singh (Punjabi)ਨਾਨਕ, ਸ਼ਬਦ ਰਾਹੀਂ ਤੂੰ ਹਰੀ ਦੀ ਪਰਸੰਸਾ ਕਰ। ਉਸ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਗੁਰੋਂ ਕੇ (ਸਬਦੇ) ਉਪਦੇਸ਼ ਕਰ ਕੇ ਹਰੀ ਕਾ ਸਲਾਹਣਾ ਕਰੀਏ, ਪਰੰਤੂ ਸੋ ਸਬਦ ਪੂਰਬ ਜਨਮੋਂ ਕੇ ਪੁੰਨ ਰੂਪ ਕਰਮੋਂ ਕਰ ਕੇ ਮਿਲਤਾ ਹੈ॥੮॥੪॥੨੧॥☬ਮਨ ਪ੍ਰਤਿ ਉਪਦੇਸ ਹੈ:☬ਪ੍ਰਸ਼ਨ: ਜੀਵ ਅਪਨੇ ਸਰੂਪ ਸੇ ਕੈਸੇ ਭੂਲ ਗਏ, ਔਰ ਜਨਮ ਮਰਨ ਕਾ ਭੈ ਕੈਸੇ ਨਿਬ੍ਰਿਤਿ ਹੋਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ। (ਪਰ ਇਹ ਦਾਤਿ) ਉਸ ਦੀ ਮਿਹਰ ਨਾਲ ਹੀ ਮਿਲਦੀ ਹੈ ॥੮॥੪॥੨੧॥{66-67}

ਪਦ ਅਰਥ ਕਰਮਿ = ਮਿਹਰ ਦੀ ਰਾਹੀਂ। ਕਰਮੁ = ਬਖ਼ਸ਼ਸ਼ ॥੮॥੪॥੨੧॥{66-67}

SikhNet (Spanish)Alaba entonces a tu Señor, dice Nanak, a través de la Palabra; pues es a través de Su Gracia que Lo recibimos. (8-4-21)

Open this shabad (27 lines, Angs 66-67) →

Shabad Guru Amardas Ji Siree Raag continues on Ang 68

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag. Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਮਾਇਆ ਮੋਹੁ. ਮੇਰੈ ਪ੍ਰਭਿ ਕੀਨਾ; ਆਪੇ ਭਰਮਿ ਭੁਲਾਏ ॥

maaeaa mohu. merai prabh keenaa; aape bharam bhulaae |

Sant Singh KhalsaEmotional attachment to Maya is created by my God; He Himself misleads us through illusion and doubt.
Manmohan SinghAttachment of mammon is the creation of my Master, and He Himself misleads man into an illusion.
Manmohan Singh (Punjabi)ਧਨ ਦੌਲਤ ਦੀ ਲਗਨ ਮੇਰੇ ਮਾਲਕ ਦੀ ਰਚਨਾ ਹੈ, ਤੇ ਉਹ ਖੁਦ ਹੀ ਬੰਦੇ ਨੂੰ ਗਲਤ-ਫਹਿਮੀ ਅੰਦਰ ਗੁਮਰਾਹ ਕਰਦਾ ਹੈ।
Fareedkot Teekaਹੇ ਮਨ! ਮਾਇਆ ਵਿਖੇ ਮੋਹੁ ਮੇਰੇ ਪ੍ਰਭੂ ਨੇ ਕੀਆ ਹੈ, ਤਿਸ ਮੇਂ ਲਗਾਇ ਕਰ ਭ੍ਰਮ ਮੇਂ ਆਪ ਹੀ ਜੀਵ ਭੁਲਾਇ ਦੀਏ ਹੈਂ॥
Prof. Sahib Singhਮੇਰੇ ਪ੍ਰਭੂ ਨੇ (ਆਪ ਹੀ) ਮਾਇਆ ਦਾ ਮੋਹ ਪੈਦਾ ਕੀਤਾ ਹੈ, ਉਹ ਆਪ ਹੀ (ਜੀਵਾਂ ਨੂੰ ਮਾਇਆ ਦੀ) ਭਟਕਣਾ ਵਿਚ ਪਾ ਕੇ ਕੁਰਾਹੇ ਪਾ ਦੇਂਦਾ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਭਰਮਿ = ਮਾਇਆ ਦੀ ਭਟਕਣਾ ਵਿਚ (ਪਾ ਕੇ)। ਭੁਲਾਏ = ਕੁਰਾਹੇ ਪਾਂਦਾ ਹੈ।

SikhNet (Spanish)Maya y el apego son también creación de Dios, Él Mismo nos hace forjar ilusiones a través de ellos.

ਮਨਮੁਖਿ ਕਰਮ ਕਰਹਿ. ਨਹੀ ਬੂਝਹਿ; ਬਿਰਥਾ ਜਨਮੁ ਗਵਾਏ ॥

manamukh karam kareh. nahee boojheh; birathaa janam gavaae |

Sant Singh KhalsaThe self-willed manmukhs perform their actions, but they do not understand; they waste away their lives in vain.
Manmohan SinghThe self-willed do misleads and understand not. They lose their life in vain.
Manmohan Singh (Punjabi)ਆਪ-ਹੁਦਰੇ ਮੰਦ ਅਮਲ ਕਮਾਉਂਦੇ ਹਨ ਤੇ ਸਮਝਦੇ ਨਹੀਂ। ਉਹ ਆਪਣਾ ਜੀਵਨ ਬੇ-ਫਾਇਦਾ ਗੁਆ ਲੈਂਦੇ ਹਨ।
Fareedkot Teekaਮਨਮੁਖ ਜੋ ਕਰਮ ਕਰਤੇ ਹੈਂ ਉਸ ਕੇ ਫਲ ਕੋ ਨਹੀਂ ਜਾਨਤੇ, ਔਰ ਬ੍ਯਰਥ ਹੀ ਉਨ ਕਰਮੋਂ ਮੇਂ ਅਪਨਾ ਜਨਮ ਨਸ਼੍ਟ ਕਰਤੇ ਹੈਂ॥
Prof. Sahib Singh(ਉਸ ਭਟਕਣਾ ਵਿਚ ਪਏ ਹੋਏ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਿੱਥੇ ਹੋਏ ਧਾਰਮਿਕ) ਕੰਮ ਕਰਦੇ ਰਹਿੰਦੇ ਹਨ, ਤੇ (ਇਹ) ਨਹੀਂ ਸਮਝਦੇ (ਕਿ ਅਸੀਂ ਕੁਰਾਹੇ ਪਏ ਹੋਏ ਹਾਂ)। (ਜੇਹੜਾ ਭੀ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਹ ਆਪਣਾ) ਜਨਮ ਵਿਅਰਥ ਗਵਾਂਦਾ ਹੈ।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਕਰਮ = (ਮਿਥੇ ਹੋਏ ਧਾਰਮਿਕ) ਕੰਮ। ਕਰਹਿ = ਕਰਦੇ ਹਨ। ਗਵਾਏ = ਗਵਾਂਦਾ ਹੈ।

SikhNet (Spanish)El arrogante Manmukj hace actos piadosos, pero no conoce al Señor, y desperdicia así su vida.

ਗੁਰਬਾਣੀ. ਇਸੁ ਜਗ ਮਹਿ ਚਾਨਣੁ; ਕਰਮਿ ਵਸੈ ਮਨਿ ਆਏ ॥੧॥

gurabaanee. is jag meh chaanan; karam vasai man aae |1|

Sant Singh KhalsaGurbani is the Light to illuminate this world; by His Grace, it comes to abide within the mind. ||1||
Manmohan SinghGurbani is the Divine Light in this world. Through God's grace does it come to abide is mortal's mind.
Manmohan Singh (Punjabi)ਗੁਰਬਾਣੀ ਇਸ ਸੰਸਾਰ ਅੰਦਰ ਈਸ਼ਵਰੀ ਪ੍ਰਕਾਸ਼ ਹੈ! ਵਾਹਿਗੁਰੂ ਦੀ ਰਹਿਮਤ ਰਾਹੀਂ ਇਹ ਆ ਕੇ ਪ੍ਰਾਣੀ ਦੇ ਚਿੱਤ ਅੰਦਰ ਟਿਕ ਜਾਂਦੀ ਹੈ।
Fareedkot Teekaਤਾਂ ਤੇ ਗੁਰ ਉਪਦੇਸ ਰੂਪ ਜੋ ਬਾਣੀ ਹੈ, ਸੋਈ ਸੰਸਾਰ ਮੇਂ (ਚਾਨਣੁ) ਗ੍ਯਾਨ ਰੂਪ ਪ੍ਰਕਾਸ ਕੇ ਕਰਨੇ ਵਾਲੀ ਹੈ, ਪਰੰਤੂ ਉਤਮ ਭਾਗੋਂ ਕਰ ਕੇ ਮਨ ਮੇਂ ਆਈ ਬਸਤੀ ਹੈ॥੧॥
Prof. Sahib Singhਸਤਿਗੁਰੂ ਦੀ ਬਾਣੀ ਇਸ ਜਗਤ ਵਿਚ (ਜੀਵਨ ਦੇ ਰਸਤੇ ਵਿਚ) ਚਾਨਣ (ਕਰਦੀ) ਹੈ। ਇਹ ਬਾਣੀ (ਪਰਮਾਤਮਾ ਦੀ) ਮਿਹਰ ਨਾਲ (ਹੀ) ਮਨੁੱਖ ਦੇ ਮਨ ਵਿਚ ਆ ਵੱਸਦੀ ਹੈ ॥੧॥

ਪਦ ਅਰਥ ਕਰਮਿ = ਮਿਹਰ ਨਾਲ। ਮਨਿ = ਮਨ ਵਿਚ। ਆਏ = ਆਇ, ਆ ਕੇ ॥੧॥

SikhNet (Spanish)La Palabra del Guru es la Luz del mundo, por Su Gracia llega a nuestra mente. (1)

ਮਨ ਰੇ; ਨਾਮੁ ਜਪਹੁ. ਸੁਖੁ ਹੋਇ ॥

man re; naam japahu. sukh hoe |

Sant Singh KhalsaO mind, chant the Naam, the Name of the Lord, and find peace.
Manmohan SinghO Man! meditate thou on the Name so that thou may obtain peace.
Manmohan Singh (Punjabi)ਹੇ ਇਨਸਾਨ! ਤੂੰ ਨਾਮ ਦਾ ਅਰਾਧਨ ਕਰ ਤਾਂ ਜੋ ਤੈਨੂੰ ਆਰਾਮ ਚੈਨ ਪਰਾਪਤ ਹੋਵੇ।
Fareedkot Teekaਹੇ ਮਨ! ਤੂੰ ਪਰਮੇਸ੍ਵਰ ਕਾ ਨਾਮ ਜਪੁ ਜਿਸ ਸੇ ਸੁਖ ਪ੍ਰਾਪਤਿ ਹੋਇ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ, (ਨਾਮ ਜਪਣ ਨਾਲ ਹੀ) ਆਤਮਕ ਆਨੰਦ ਮਿਲਦਾ ਹੈ।
SikhNet (Spanish)Oh mi mente, medita en el Nombre que te trae Paz.

ਗੁਰੁ ਪੂਰਾ ਸਾਲਾਹੀਐ; ਸਹਜਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥

gur pooraa saalaaheeai; sehaj milai prabh soe |1| rahaau |

Sant Singh KhalsaPraising the Perfect Guru, you shall easily meet with that God. ||1||Pause||
Manmohan SinghBy eulogising the perfect Guru, that Lord easily meets the man. Pause.
Manmohan Singh (Punjabi)ਪੂਰਨ ਗੁਰਾਂ ਦੀ ਸਿਫ਼ਤ-ਸਨਾ ਕਰਨ ਦੁਆਰਾ, ਉਹ ਸਾਹਿਬ ਸੁਖੈਨ ਹੀ ਆਦਮੀ ਨੂੰ ਮਿਲ ਪੈਦਾ ਹੈ। ਠਹਿਰਾਉ।
Fareedkot Teekaਪਰੰਤੂ ਗੁਰੂ ਪੂਰੇ ਦ੍ਵਾਰਾ ਸ੍ਰੀ ਵਾਹਿਗੁਰੂ ਕੋ ਸਾਲਾਹੀਐ, ਤਬ (ਸਹਜਿ) ਸੁਭਾਵਕ ਹੀ ਸੋ ਪ੍ਰਭੂ ਮਿਲਤਾ ਹੈ॥੧॥ ਰਹਾਉ ॥
Prof. Sahib Singh(ਸਿਮਰਨ ਦੀ ਦਾਤ ਗੁਰੂ ਤੋਂ ਮਿਲਦੀ ਹੈ, ਇਸ ਵਾਸਤੇ) ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਗੁਰੂ ਦੀ ਸਰਨ ਪਿਆਂ ਮਨੁੱਖ ਆਤਮਕ ਅਡੋਲਤਾ ਵਿਚ (ਟਿਕਦਾ ਹੈ, ਤੇ ਮਨੁੱਖ ਨੂੰ) ਉਹ ਪਰਮਾਤਮਾ ਮਿਲ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਸਾਲਾਹੀਐ = ਵਡਿਆਣਾ ਚਾਹੀਦਾ ਹੈ, ਧੰਨ ਧੰਨ ਆਖਣਾ ਚਾਹੀਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ ॥੧॥ ਰਹਾਉ ॥

SikhNet (Spanish)Alaba al Guru Perfecto, y llega hasta tu Señor naturalmente. (1-Pausa)

ਭਰਮੁ ਗਇਆ ਭਉ ਭਾਗਿਆ; ਹਰਿ ਚਰਣੀ ਚਿਤੁ ਲਾਇ ॥

bharam geaa bhau bhaagiaa; har charanee chit laae |

Sant Singh KhalsaDoubt departs, and fear runs away, when you focus your consciousness on the Lord's Feet.
Manmohan SinghBy fixing attention on God's feet man's doubt departs and fear flees.
Manmohan Singh (Punjabi)ਭਗਵਾਨ ਦੇ ਚਰਨਾਂ ਨਾਲ ਬ੍ਰਿਤੀ ਜੋੜਨ ਦੁਆਰਾ, ਬੰਦੇ ਦਾ ਸੰਦੇਹ ਦੂਰ ਹੋ ਜਾਂਦਾ ਹੈ ਤੇ ਡਰ ਦੌੜ ਜਾਂਦਾ ਹੈ।
Fareedkot Teekaਤਿਸ ਗੁਰਬਾਣੀ ਕਰ ਜਬ (ਹਰਿ ਚਰਣੀ) ਹਰੀ ਕੇ ਚਰਣੋਂ ਕਾ ਧ੍ਯਾਨ ਰੂਪ ਉਪਾਸਨਾ ਚਿਤ ਲਾਇ ਕਰ ਕਰੀਤਾ ਹੈ, ਸੋ ਗ੍ਯਾਨ ਪ੍ਰਗਟ ਹੋ ਕਰ ਮਾਇਆ ਜਨ ਭ੍ਰਮੁ ਨਿਬ੍ਰਤਿ ਹੂਆ, ਤਬ ਜਨਮ ਮਰਨ ਕਾ ਭੈ ਭੀ ਭਾਗ ਗਯਾ, ਭਾਵ ਯਹਿ ਕਿ ਅਭਾਵ ਹੋ ਗਯਾ॥
Prof. Sahib Singh(ਗੁਰੂ ਦੀ ਰਾਹੀਂ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜ ਕੇ (ਮਨ ਦੀ) ਭਟਕਣਾ ਦੂਰ ਹੋ ਜਾਂਦੀ ਹੈ, (ਹਰੇਕ ਕਿਸਮ ਦਾ) ਡਰ ਨੱਸ ਜਾਂਦਾ ਹੈ।

ਪਦ ਅਰਥ ਭਰਮੁ = ਦੌੜ-ਭੱਜ, ਭਟਕਣਾ। ਚਰਣੀ = ਚਰਨਾਂ ਵਿਚ।

SikhNet (Spanish)Las dudas se alejan y el miedo también se va, si uno fija su mente a los Pies del Señor.

ਗੁਰਮੁਖਿ ਸਬਦੁ ਕਮਾਈਐ; ਹਰਿ ਵਸੈ ਮਨਿ ਆਇ ॥

guramukh sabad kamaaeeai; har vasai man aae |

Sant Singh KhalsaThe Gurmukh practices the Shabad, and the Lord comes to dwell within the mind.
Manmohan SinghBy practising the Name through the Guru, God comes and dwells within the mind.
Manmohan Singh (Punjabi)ਗੁਰਾਂ ਦੇ ਰਾਹੀਂ ਨਾਮ ਦੀ ਕਮਾਈ ਕਰਨ ਦੁਆਰਾ ਵਾਹਿਗੁਰੂ ਆ ਕੇ ਹਿਰਦੇ ਅੰਦਰ ਟਿਕ ਜਾਂਦਾ ਹੈ।
Fareedkot Teekaਗੁਰਮੁਖਿ ਹੋ ਕਰ ਜਬ ਗੁਰ ਉਪਦੇਸ਼ ਕਮਾਈਐ, ਤਬ ਹਰਿ ਮਨ ਮੇਂ ਆਇ ਕਰ ਬਸਤਾ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਗੁਰੂ ਦਾ ਸ਼ਬਦ ਕਮਾਣਾ ਚਾਹੀਦਾ ਹੈ ਭਾਵ, ਸ਼ਬਦ ਅਨੁਸਾਰ ਜੀਵਨ ਬਿਤਾਣਾ ਚਾਹੀਦਾ ਹੈ, ਇਸ ਤਰ੍ਹਾਂ) ਪਰਮਾਤਮਾ ਮਨ ਵਿਚ ਆ ਵੱਸਦਾ ਹੈ,
SikhNet (Spanish)A través del Guru, si uno practica la Palabra, Dios viene a la mente.

ਘਰਿ ਮਹਲਿ ਸਚਿ ਸਮਾਈਐ; ਜਮਕਾਲੁ. ਨ ਸਕੈ ਖਾਇ ॥੨॥

ghar mehal sach samaaeeai; jamakaal. na sakai khaae |2|

Sant Singh KhalsaIn the mansion of the home within the self, we merge in Truth, and the Messenger of Death cannot devour us. ||2||
Manmohan SinghThrough truth, man merges in his real Self in his home, and death's myrmidon can devour him not.
Manmohan Singh (Punjabi)ਸੱਚ ਦੇ ਰਾਹੀਂ ਆਦਮੀ ਆਪਣੇ ਗ੍ਰਹਿ ਵਿੱਚ ਹੀ ਆਪਣੇ ਸਵੈ-ਸਰੂਪ ਅੰਦਰ ਲੀਨ ਹੋ ਜਾਂਦਾ ਹੈ ਅਤੇ ਮੌਤ ਦਾ ਫਰੇਸ਼ਤਾ ਉਸਨੂੰ ਨਿਗਲ ਨਹੀਂ ਸਕਦਾ।
Fareedkot Teeka(ਘਰਿ) ਸਰੀਰ ਵਿਖੇ ਹੀ (ਮਹਲਿ) ਸਚ ਸਰੂਪ ਬ੍ਰਹਮ ਐਂ ਸਮਾਈਤਾ ਹੈ, (ਜਮੁ) ਜਮਾਂ ਸੇ ਕਿਆ ਅਸਲ ਸੇ ਕਾਲੁ ਫਿਰ ਖਾਇ ਨਹੀਂ ਸਕਤਾ॥੨॥☬ਪ੍ਰਸ਼ਨ: ਕੋਈ ਬ੍ਰਹਮ ਮੇਂ ਸਮਾਇਆ ਹੋਇ ਸੋ ਕਹੋ?☬ਉੱਤਰੁ: ਉਤਮੋਂ ਕੀ ਕ੍ਯਾ ਬਾਤਿ ਕਹਿਨੀ ਹੈ, ਜੋ ਨੂਨ ਜਾਤਿ ਭੀ ਥੇ, ਸੋ ਭੀ ਗੁਰੋਂ ਕੀ ਕ੍ਰਿਪਾ ਸੇ ਉਤਮ ਗਤਿ ਕੋ ਪ੍ਰਾਪਤਿ ਹੂਏ ਹੈਂ। ਸੋ ਕਹਤੇ ਹੈਂ:
Prof. Sahib Singhਅੰਤਰ ਆਤਮੇ ਟਿਕ ਜਾਈਦਾ ਹੈ, ਪ੍ਰਭੂ-ਚਰਨਾਂ ਵਿਚ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿ ਸਕੀਦਾ ਹੈ, ਤੇ ਆਤਮਕ ਮੌਤ (ਸੁਚੱਜੇ ਜੀਵਨ ਨੂੰ) ਖਾ ਨਹੀਂ ਸਕਦੀ ॥੨॥

ਪਦ ਅਰਥ ਘਰਿ = ਘਰ ਵਿਚ, ਅੰਤਰ ਆਤਮੇ। ਮਹਲਿ = ਪ੍ਰਭੂ ਦੇ ਮਹਲ ਵਿਚ, ਪ੍ਰਭੂ ਦੇ ਚਰਨਾਂ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ। ਜਮਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ ॥੨॥

SikhNet (Spanish)Nos fundimos en nuestro Ser Real y el ángel de la muerte no nos devora. (2)

ਨਾਮਾ ਛੀਬਾ. ਕਬੀਰੁ ਜੋੁਲਾਹਾ; ਪੂਰੇ ਗੁਰ ਤੇ. ਗਤਿ ਪਾਈ ॥

naamaa chheebaa. kabeer juolaahaa; poore gur te. gat paaee |

Sant Singh KhalsaNaam Dayv the printer, and Kabeer the weaver, obtained salvation through the Perfect Guru.
Manmohan SinghNam Dev, the calico-printer and Kabir, the weaver, obtained salvation from the perfect Guru.
Manmohan Singh (Punjabi)ਨਾਮ ਦੇਵ ਛੀਬੇ ਅਤੇ ਕਬੀਰ ਜੁਲਾਹੇ ਨੇ ਪੂਰਨ ਗੁਰੂ ਪਾਸੋਂ ਮੁਕਤੀ ਹਾਸਲ ਕਰ ਲਈ।
Fareedkot Teekaਨਾਮਦੇਉ ਛੀਂਬਾ ਔਰ ਕਬੀਰ ਜੁਲਾਹਾ ਗੁਰੂ ਪੂਰਾ ਮਿਲਨੇ ਸੇ ਤਿਨ੍ਹੋਂ ਨੇ ਭੀ (ਗਤਿ) ਮੁਕਤੀ ਪਾਈ ਹੈ॥
Prof. Sahib Singh(ਵੇਖੋ) ਨਾਮ ਦੇਵ (ਜਾਤਿ ਦਾ) ਛੀਂਬਾ (ਸੀ) ਕਬੀਰ ਜੁਲਾਹਾ (ਸੀ, ਉਹਨਾਂ ਨੇ) ਪੂਰੇ ਗੁਰੂ ਤੋਂ ਉੱਚੀ ਆਤਮਕ ਅਵਸਥਾ ਹਾਸਲ ਕੀਤੀ,

ਪਦ ਅਰਥ ਜਲਾਹਾ = {ਨੋਟ: ਅਸਲ ਲਫ਼ਜ਼ 'ਜੋਲਾਹਾ' ਹੈ, ਇਥੇ 'ਜੁਲਾਹਾ' ਪੜ੍ਹਨਾ ਹੈ}। ਤੇ = ਤੋਂ। ਗਤਿ = ਉੱਚੀ ਅਤਮਕ ਅਵਸਥਾ।

SikhNet (Spanish)Nam Dev, el impresor de percal, y Kabir el tejedor, lograron la salvación a través del Guru Verdadero.

ਬ੍ਰਹਮ ਕੇ ਬੇਤੇ. ਸਬਦੁ ਪਛਾਣਹਿ; ਹਉਮੈ ਜਾਤਿ ਗਵਾਈ ॥

braham ke bete. sabad pachhaaneh; haumai jaat gavaaee |

Sant Singh KhalsaThose who know God and recognize His Shabad lose their ego and class consciousness.
Manmohan SinghBy recognising His Name they became the knowers of God and lost their ego and caste
Manmohan Singh (Punjabi)ਉਸ ਦੇ ਨਾਮ ਨੂੰ ਸਿੰਞਾਣਨ ਦੁਆਰਾ ਉਹ ਵਾਹਿਗੁਰੂ ਦੇ ਜਾਨਣ ਵਾਲੇ ਹੋ ਗਏ ਅਤੇ ਉਨ੍ਹਾਂ ਨੇ ਆਪਣੀ ਹੰਗਤਾ ਤੇ ਜਾਤੀ ਗੁਆ ਦਿੱਤੀਆਂ।
Fareedkot Teekaਫਿਰ ਕੈਸੇ ਹੂਏ ਹੈਂ ਕਿ ਬ੍ਰਹਮ ਬੇਦ ਕੇ ਬੇਤੇ ਹੂਏ ਹੈਂ ਔਰ ਬ੍ਰਹਮ ਕੇ ਪਛਾਨਣੇ ਵਾਲੇ, ਭਾਵ ਬ੍ਰਹਮ ਨਿਸਟ ਹੂਏ ਹੈਂ, ਪੁਨਾ ਅਹੰਤਾ ਮਮਤਾ ਕੀ ਔਰ ਜਾਤੀ ਵਾਸਨਾ ਵਾ ਜਾਤੀ ਕੀ ਨੀਚਤਾ ਤਿਨ੍ਹੋਂ ਨੇ ਗਵਾਈ ਹੈ॥ ਪ੍ਰਮਾਣੁ ਗੁਰੂ ਜੀ ਕਾ☬"ਅਬ ਬਿਪ੍ਰ ਪ੍ਰਧਾਨ ਤਿਹਿ ਕਰਹਿ ਡੰਡੌਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ॥☬ਭਗਤਿ ਭਾਗਉਤੁ ਲਿਖੀਐ ਤਿਹ ਉਪਰੇ ਪੂਜੀਐ ਕਰਿ ਨਮਸਕਾਰੰ॥"
Prof. Sahib Singhਉਹ ਪਰਮਾਤਮਾ ਦੇ ਨਾਲ ਸਾਂਝ ਪਾਣ ਵਾਲੇ ਬਣ ਗਏ, ਉਹਨਾਂ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਡੂੰਘੀ ਸਾਂਝ ਪਾ ਲਈ, (ਤੇ ਇਸ ਤਰ੍ਹਾਂ ਉਹਨਾਂ ਆਪਣੇ ਅੰਦਰੋਂ) ਹਉਮੈ ਦਾ ਬੀ ਨਾਸ ਕਰ ਦਿੱਤਾ।

ਪਦ ਅਰਥ ਬੇਤੇ = ਜਾਣਨ ਵੇਲੇ। ਬ੍ਰਹਮ ਕੇ ਬੇਤੇ = ਪਰਮਾਤਮਾ ਨਾਲ ਸਾਂਝ ਪਾਣ ਵਾਲੇ। ਸਬਦੁ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਪਛਾਣਹਿ = ਪਛਾਣਦੇ ਹਨ, ਸਾਂਝ ਪਾਂਦੇ ਹਨ, ਸਾਂਝ ਪਾ ਲਈ {ਨੋਟ: ਵਰਤਮਾਨ ਕਾਲ ਨੂੰ ਭੂਤਕਾਲ ਦੇ ਅਰਥ ਵਿਚ ਇਥੇ ਵਰਤਣਾ ਹੈ}। ਹਉਮੈ ਜਾਤਿ = ਹਉਮੈ ਦੀ ਜਾਤਿ ਹੀ, ਹਉਮੈ ਦਾ ਮੂਲ ਹੀ।

SikhNet (Spanish)Los que realizan a Dios a través de la Palabra, la distorsión de su conciencia, por la estructura de las castas, es destruida.

ਸੁਰਿ ਨਰ. ਤਿਨ ਕੀ ਬਾਣੀ ਗਾਵਹਿ; ਕੋਇ. ਨ ਮੇਟੈ ਭਾਈ ॥੩॥

sur nar. tin kee baanee gaaveh; koe. na mettai bhaaee |3|

Sant Singh KhalsaTheir Banis are sung by the angelic beings, and no one can erase them, O Siblings of Destiny! ||3||
Manmohan SinghDemigods and men sing their hymns. None can erase them, O Brother!
Manmohan Singh (Punjabi)ਦੇਵਤੇ ਅਤੇ ਮਨੁੱਖ ਉਨ੍ਹਾਂ ਦੇ ਸ਼ਬਦ ਗਾਇਨ ਕਰਦੇ ਹਨ। ਕੋਈ ਭੀ ਉਨ੍ਹਾਂ ਨੂੰ ਮੇਸ ਨਹੀਂ ਸਕਦਾ, ਹੈ ਵੀਰ!
Fareedkot Teeka(ਸੁਰਿ) ਦੇਵਤੇ (ਨਰ) ਮਨੁੱਖ ਤਿਨ ਕੀ ਬਾਣੀ ਕੋ ਗਾਵਤੇ ਹੈਂ, ਤਿਨ ਕੇ ਜਸ ਕੋ ਕੋਈ ਭੀ ਨਹੀਂ ਮੇਟ ਸਕਤਾ, ਵਾ ਸੁਰ ਨਰ ਅਪਨੀ ਅਪਨੀ ਸਭਾ ਮੇਂ ਤਿਨ ਕੀ ਬਾਣੀ ਕੇ ਪ੍ਰਮਾਣ ਉਚਾਰਣ ਕਰਤੇ ਹੈਂ, ਕੋਈ ਭੀ ਤਿਨ ਕੇ ਪ੍ਰਮਾਣੋਂ ਕੋ ਮਿਟਾਇ ਨਹੀਂ ਸਕਤਾ ਹੈ। ਅਬ ਕੋਈ ਮੁਕਤ ਨ੍ਯਾਇ ਕਰ ਕਹਤੇ ਹੈਂ॥੩॥
Prof. Sahib Singhਹੇ ਭਾਈ! (ਹੁਣ) ਦੇਵਤੇ ਤੇ ਮਨੁੱਖ ਉਹਨਾਂ ਦੀ (ਉਚਾਰੀ ਹੋਈ) ਬਾਣੀ ਗਾਂਦੇ ਹਨ, ਕੋਈ ਬੰਦਾ (ਉਹਨਾਂ ਨੂੰ ਮਿਲੀ ਹੋਈ ਇਸ ਇੱਜ਼ਤ ਨੂੰ) ਮਿਟਾ ਨਹੀਂ ਸਕਦਾ ॥੩॥

ਪਦ ਅਰਥ ਸੁਰ = ਦੇਵਤੇ। ਭਾਈ = ਹੇ ਭਾਈ! ॥੩॥

SikhNet (Spanish)Sí, lo que el hombre espiritual dice, nadie lo puede borrar. (3)

ਦੈਤ ਪੁਤੁ. ਕਰਮ ਧਰਮ ਕਿਛੁ ਸੰਜਮ ਨ ਪੜੈ; ਦੂਜਾ ਭਾਉ. ਨ ਜਾਣੈ ॥

dait put. karam dharam kichh sanjam na parrai; doojaa bhaau. na jaanai |

Sant Singh KhalsaThe demon's son Prahlaad had not read about religious rituals or ceremonies, austerity or self-discipline; he did not know the love of duality.
Manmohan Singh(Prahlad), the demon's son, read not of religious rites and austerities, for he knew not duality.
Manmohan Singh (Punjabi)(ਪ੍ਰਹਿਲਾਦ), ਰਾਖਸ਼ ਦਾ ਪੁੱਤ੍ਰ, ਮਜ਼ਹਬੀ ਸੰਸਕਾਰਾਂ ਤੇ ਤਪੱਸਿਆਂ ਬਾਰੇ ਨਹੀਂ ਸੀ ਪੜ੍ਹਦਾ, ਕਿਉਂਕਿ ਉਹ ਦਵੈਤ-ਭਾਵ ਨੂੰ ਨਹੀਂ ਸੀ ਜਾਣਦਾ।
Fareedkot Teekaਜੋ ਦੈਤ ਗੋ ਬਿਪ੍ਰ ਘਾਤੀ ਹੈ, ਤਿਨ ਕਾ ਪੁਤ੍ਰ ਪ੍ਰਹਲਾਦੁ, ਜੋ ਕਰਮ ਧਰਮ ਔਰ ਸੰਜਮ ਤਥਾ ਧ੍ਯਾਨ ਧਾਰਨਾ ਸਮਾਧੀ ਆਦਿਕ ਕਛੁ ਭੀ ਨਹੀਂ ਜਾਨਤਾ ਥਾ। ਸੋ ਨਾਰਦ ਜੀ ਕੇ ਉਪਦੇਸ਼ ਕਰ ਏਕ ਬਿਸ਼੍ਨੂ ਸੇ ਬਿਨਾ ਦ੍ਵੈਤ ਭਾਉ ਨਹੀਂ ਜਾਨਤਾ ਥਾ, ਔਰ ਏਕ ਵਿਸਨੂ ਹੀ ਕਾ ਧ੍ਯਾਨ ਧਰਤਾ ਥਾ। ਜਲੇ ਬਿਸ਼੍ਨੂ ਥਲੇ ਬਿਸ਼੍ਨੂ ਯਹੀ ਉਸ ਕੀ ਭਾਵਨਾ ਥੀ⁽¹⁾॥
Prof. Sahib Singh(ਹਰਨਾਖਸ਼) ਦੈਂਤ ਦਾ ਪੁੱਤਰ (ਭਗਤ ਪ੍ਰਹਿਲਾਦ ਮਿੱਥੇ ਹੋਏ) ਧਾਰਮਿਕ ਕਰਮਾਂ ਤੇ ਇੰਦ੍ਰੀਆਂ ਨੂੰ ਵੱਸ ਕਰਨ ਦੀਆਂ ਜੁਗਤੀਆਂ ਦੱਸਣ ਵਾਲੀਆਂ ਕੋਈ ਪੁਸਤਕਾਂ ਨਹੀਂ ਸੀ ਪੜ੍ਹਦਾ, ਉਹ ਪ੍ਰਭੂ ਬਿਨਾ ਕਿਸੇ ਹੋਰ (ਦੇਵਤੇ ਆਦਿਕ) ਨਾਲ ਪਿਆਰ (ਕਰਨਾ) ਨਹੀਂ ਸੀ ਜਾਣਦਾ।

ਪਦ ਅਰਥ ਦੈਤ ਪੁਤੁ = ਹਰਨਾਖਸ਼ ਦੈਂਤ ਦਾ ਪੁੱਤਰ, ਪ੍ਰਹਿਲਾਦ। ਕਰਮ ਧਰਮ = ਕਰਮ ਕਾਂਡ। ਸੰਜਮ = ਇੰਦ੍ਰੀਆਂ ਨੂੰ ਵੱਸ ਕਰਨ ਦੇ ਜਤਨ। ਭਾਉ = ਪਿਆਰ।

SikhNet (Spanish)Prehlad, el hijo del ángel de la maldad, no practicó el camino de la autodisciplina, ni tampoco realizó austeridades ni seguía los rituales religiosos, pues él vivía en el amor a la dualidad.

ਸਤਿਗੁਰੁ ਭੇਟਿਐ ਨਿਰਮਲੁ ਹੋਆ; ਅਨਦਿਨੁ ਨਾਮੁ ਵਖਾਣੈ ॥

satigur bhettiai niramal hoaa; anadin naam vakhaanai |

Sant Singh KhalsaUpon meeting with the True Guru, he became pure; night and day, he chanted the Naam, the Name of the Lord.
Manmohan SinghOn meeting the True Guru, he become pure, and uttered God's Name night and day.
Manmohan Singh (Punjabi)ਸੱਚੇ ਗੁਰੂ ਨੂੰ ਮਿਲ ਪੈਣ ਤੇ ਉਹ ਪਵਿੱਤਰ ਹੋ ਗਿਆ ਅਤੇ ਰੈਣ ਦਿਹੁੰ ਉਹ ਨਾਮ ਦਾ ਉਚਾਰਣ ਕਰਦਾ ਸੀ।
Fareedkot Teekaਸੋ ਐਸਾ ਪ੍ਰਹਿਲਾਦ ਭੀ ਸਤਿਗੁਰੋਂ ਕੇ ਮਿਲਣੇ ਕਰ ਸੁਧ ਹੂਆ, ਔਰ ਰਾਤ੍ਰਿ ਦਿਨ ਨਾਮ ਹੀ ਕਾ ਉਚਾਰਣ ਕਰਤਾ ਥਾ॥
Prof. Sahib Singhਪੂਰਾ ਗੁਰੂ ਮਿਲਣ (ਦੀ ਬਰਕਤਿ) ਨਾਲ ਉਹ ਪਵਿੱਤ੍ਰ (ਜੀਵਨ ਵਾਲਾ) ਹੋ ਗਿਆ, ਹਰ ਵੇਲੇ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ।

ਪਦ ਅਰਥ ਭੇਟਿਐ = ਮਿਲਣ ਨਾਲ। ਅਨਦਿਨੁ = ਹਰ ਰੋਜ਼।

SikhNet (Spanish)Encontrando al Guru Verdadero, se volvió puro, y noche y día llegó a recitar tan sólo el Nombre del Señor.

ਏਕੋ ਪੜੈ. ਏਕੋ ਨਾਉ ਬੂਝੈ; ਦੂਜਾ ਅਵਰੁ ਨ ਜਾਣੈ ॥੪॥

eko parrai. eko naau boojhai; doojaa avar na jaanai |4|

Sant Singh KhalsaHe read only of the One and he understood only the One Name; he knew no other at all. ||4||
Manmohan SinghHe read only of One God, realised but One Name and knew no other second.
Manmohan Singh (Punjabi)ਉਹ ਕੇਵਲ ਇਕ ਪਰਮਾਤਮਾ ਨੂੰ ਵਾਚਦਾ ਸੀ, ਸਿਰਫ ਇਕੱਲੇ ਨਾਮ ਨੂੰ ਹੀ ਅਨੁਭਵ ਕਰਦਾ ਸੀ ਤੇ ਹੋਰ ਕਿਸੇ ਦੂਸਰੇ ਨੂੰ ਨਹੀਂ ਸੀ ਸਿੰਞਾਣਦਾ।
Fareedkot Teekaਏਕ ਨਾਮ ਹੀ ਕੋ ਪੜਤਾ ਥਾ ਔਰ ਏਕ ਨਾਮ ਹੀ ਕੋ ਸਮਝਤਾ ਥਾ। ਬਿਨਾ ਬਿਸਨੂ ਕੇ ਔਰ ਕਿਸੀ ਦੂਸਰੇ ਕੋ ਨਹੀਂ ਜਾਨਤਾ ਥਾ। ਗੁਰੂ ਉਪਦੇਸ਼ ਕੇ ਪ੍ਰਤਾਪ ਸੇ ਵਹੁ ਪ੍ਰਹਿਲਾਦ ਆਜ ਭਗਤੋਂ ਕਾ ਸਿਰੋਮਣੀ ਭਯਾ ਹੈ, ਔਰ ਨਰਸਿੰਘ ਅਵਤਾਰ ਭੀ ਵਿਸ਼ਨੂ ਨੇ ਉਸੀ ਕੇ ਹੇਤ ਧਾਰਨ ਕੀਆ ਹੈ। ਏਹ ਸਭ ਪੂਰੇ ਸਤਿਗੁਰੂ ਕੇ ਮਿਲਾਪ ਕਾ ਮਹਾਤਮ ਹੈ॥੪॥
Prof. Sahib Singhਉਹ ਇਕ (ਪਰਮਾਤਮਾ) ਦੀ ਸਿਫ਼ਤ-ਸਾਲਾਹ ਪੜ੍ਹਦਾ ਸੀ, ਇਕ ਪਰਮਾਤਮਾ ਦਾ ਨਾਮ ਹੀ ਸਮਝਦਾ ਸੀ, ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਪ੍ਰਭੂ ਵਰਗਾ) ਨਹੀਂ ਸੀ ਜਾਣਦਾ ॥੪॥
SikhNet (Spanish)El leía sólo el Nombre Único y Lo concibió, sin conocer más al otro. (4)

ਖਟੁ ਦਰਸਨ ਜੋਗੀ ਸੰਨਿਆਸੀ; ਬਿਨੁ ਗੁਰ. ਭਰਮਿ ਭੁਲਾਏ ॥

khatt darasan jogee saniaasee; bin gur. bharam bhulaae |

Sant Singh KhalsaThe followers of the six different life-styles and world-views, the Yogis and the Sanyaasees have gone astray in doubt without the Guru.
Manmohan SinghThe followers of six schools of philosophy (the Shastras) Yogis and solitarians have gone astray in doubt, without the Guru.
Manmohan Singh (Punjabi)ਛਿਆ ਫ਼ਲਸਫਿਆ (ਛੇ ਸ਼ਾਸਤਰਾਂ) ਦੇ ਮੰਨਣ ਵਾਲੇ ਯੋਗੀ ਅਤੇ ਇਕਾਂਤੀ, ਗੁਰਾਂ ਦੇ ਬਗੈਰ, ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ।
Fareedkot Teeka(ਖਟੁ ਦਰਸਨ) ਜੋਗੀ ੧, ਜੰਗਮ ੨, ਸੰਨ੍ਯਾਸੀ ੩, ਸਰੇਵੜੇ ੪, ਤਥਾ ਬੈਰਾਗੀ ੫, ਅਰ ਬਹੁਧ ਮਤ ਵਾਲੇ ੬, ਗੁਰ ਉਪਦੇਸ਼ ਸੇ ਬਿਨਾਂ ਭ੍ਰਮ ਨੇ ਭੁਲਾਇ ਛੋਡੇ ਹੈਂ॥
Prof. Sahib Singhਜੋਗੀ (ਹੋਣ) ਸੰਨਿਆਸੀ (ਹੋਣ, ਇਹ ਸਾਰੇ ਹੀ) ਛੇ ਭੇਖਾਂ ਦੇ ਸਾਧ ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।

ਪਦ ਅਰਥ ਖਟੁ = ਛੇ। ਦਰਸਨ = ਭੇਖ। ਖਟੁ ਦਰਸਨ = ਛੇ ਭੇਖ {ਜੋਗੀ, ਸੰਨਿਆਸੀ, ਜੰਗਮ, ਸਰੇਵੜੇ, ਬੈਰਾਗੀ, ਬੋਧੀ}।

SikhNet (Spanish)Los seguidores de los seis Shastras, los Yoguis y los Sanyasas, viven perdidos en la duda sin el Guru.

ਸਤਿਗੁਰੁ ਸੇਵਹਿ. ਤਾ ਗਤਿ ਮਿਤਿ ਪਾਵਹਿ; ਹਰਿ ਜੀਉ ਮੰਨਿ ਵਸਾਏ ॥

satigur seveh. taa gat mit paaveh; har jeeo man vasaae |

Sant Singh KhalsaIf they serve the True Guru, they find the state of salvation; they enshrine the Dear Lord within their minds.
Manmohan SinghIf they serve the True Guru, then alone, do they find salvation and way to the Lord and imbibe reverend God in their minds.
Manmohan Singh (Punjabi)ਜੇਕਰ ਉਹ ਸੱਚੇ ਗੁਰਾਂ ਦੀ ਟਹਿਲ ਸੇਵਾ ਕਰਨ, ਕੇਵਲ ਤਦ ਹੀ ਉਹ ਮੋਖ਼ਸ਼ ਤੇ ਸਾਈਂ ਦੇ ਰਸਤੇ ਨੂੰ ਪਾਉਂਦੇ ਹਨ ਅਤੇ ਮਾਣਨੀਯ ਹਰੀ ਨੂੰ ਆਪਣੇ ਚਿੱਤ ਵਿੱਚ ਟਿਕਾ ਲੈਂਦੇ ਹਨ।
Fareedkot Teekaਜਬ ਸਤਿਗੁਰੂ ਕੋ ਸੇਵਨ ਕਰੇਗਾ ਤਬ ਹੀ ਹਰੀ ਕੋ ਮਨ ਮੇਂ ਬਸਾਵੇਗਾ, ਔਰ ਤਬ ਹੀ (ਗਤਿ) ਮੁਕਤੀ ਔ ਤਿਸ ਕੀ (ਮਿਤਿ) ਮ੍ਰਯਾਦਾ ਕੋ ਪਾਵੇਗਾ, ਪੂਰਬੋਕਤ ਖਟ ਭੇਖੋਂ ਮੇਂ ਚਾਹੇ ਕੋਈ ਭੀ ਹੋ॥
Prof. Sahib Singhਜਦੋਂ (ਇਹ) ਗੁਰੂ ਦੀ ਸਰਨ ਪੈਂਦੇ ਹਨ, ਤਦੋਂ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾ ਕੇ ਉੱਚੀ ਆਤਮਕ ਅਵਸਥਾ ਤੇ (ਸਹੀ) ਜੀਵਨ-ਜੁਗਤਿ ਪ੍ਰਾਪਤ ਕਰਦੇ ਹਨ।

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਰਯਾਦਾ, ਜੀਵਨ-ਮਰਯਾਦਾ, ਜੀਵਨ-ਜੁਗਤਿ। ਮੰਨਿ = ਮਨ ਵਿਚ। ਵਸਾਏ = ਵਸਾਇ, ਵਸਾ ਕੇ।

SikhNet (Spanish)Si sirvieran al Guru Verdadero, lograrían el Estado de Éxtasis y el Señor podría llegar a su mente.

ਸਚੀ ਬਾਣੀ ਸਿਉ ਚਿਤੁ ਲਾਗੈ; ਆਵਣੁ ਜਾਣੁ ਰਹਾਏ ॥੫॥

sachee baanee siau chit laagai; aavan jaan rahaae |5|

Sant Singh KhalsaThey focus their consciousness on the True Bani, and their comings and goings in reincarnation are over. ||5||
Manmohan SinghWith the True Gurbani their mind is fixed and their coming and going cease.
Manmohan Singh (Punjabi)ਸੱਚੀ ਗੁਰਬਾਣੀ ਨਾਲ ਉਨ੍ਹਾਂ ਦਾ ਮਨ ਜੁੜ ਜਾਂਦਾ ਹੈ ਅਤੇ ਉਨ੍ਹਾਂ ਦਾ ਆਉਣਾ ਤੇ ਜਾਣਾ ਮੁਕ ਜਾਂਦਾ ਹੈ।
Fareedkot Teekaਤਾਂ ਤੇ ਜਬ ਗੁਰ ਉਪਦੇਸ਼ ਰੂਪ ਸਚੀ ਬਾਣੀ ਕੇ ਸਾਥ ਚਿਤੁ ਲਾਗੇਗਾ ਕ੍ਯਾ ਅਭੇਦ ਹੋਇ ਜਾਵੇਗਾ, ਤਬ ਜਨਮ ਮਰਨ ਸੇ ਰਹਿਤ ਹੋਗਾ॥
Prof. Sahib Singhਜਿਸ ਮਨੁੱਖ ਦਾ ਚਿੱਤ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਪਰਚਦਾ ਹੈ, ਉਹ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ ॥੫॥

ਪਦ ਅਰਥ ਸਿਉ = ਨਾਲ। ਰਹਾਏ = ਮੁਕਾ ਦੇਂਦਾ ਹੈ ॥੫॥

SikhNet (Spanish)Los que aman la Palabra Verdadera, sus idas y venidas cesan. (5)

ਪੰਡਿਤ ਪੜਿ ਪੜਿ ਵਾਦੁ ਵਖਾਣਹਿ; ਬਿਨੁ ਗੁਰ. ਭਰਮਿ ਭੁਲਾਏ ॥

panddit parr parr vaad vakhaaneh; bin gur. bharam bhulaae |

Sant Singh KhalsaThe Pandits, the religious scholars, read and argue and stir up controversies, but without the Guru, they are deluded by doubt.
Manmohan SinghBy reading and studying the Brahmas set afoot controversies, and without the Guru they go amiss in scepticism.
Manmohan Singh (Punjabi)ਵਾਚ ਤੇ ਘੋਖ ਕੇ ਬ੍ਰਹਿਮਣ ਬਹਿਸ-ਮੁਬਾਹਿਸੇ ਖੜੇ ਕਰਦੇ ਹਨ ਅਤੇ ਗੁਰਾਂ ਦੇ ਬਗੈਰ ਸ਼ੱਕ ਸ਼ੁਬ੍ਹੇ ਅੰਦਰ ਘੁਸੇ ਫਿਰਦੇ ਹਨ।
Fareedkot Teekaਗੁਰ ਉਪਦੇਸ਼ ਸੋ ਬਿਨਾਂ ਭ੍ਰਮ ਮੇਂ ਭੁਲਾਏ ਹੂਏ ਪੰਡਤ ਭੀ ਪੜ ਪੜ ਕੇ (ਵਾਦੁ) ਬ੍ਯਰਥ ਝਗੜਾ ਹੀ ਕਰਤੇ ਹੈਂ॥
Prof. Sahib Singhਪੰਡਿਤ (ਲੋਕ ਸ਼ਾਸਤ੍ਰ ਆਦਿਕ) ਪੜ੍ਹ ਪੜ੍ਹ ਕੇ (ਨਿਰੀ) ਚਰਚਾ (ਹੀ) ਕਰਦੇ ਸੁਣਦੇ ਹਨ, (ਉਹ ਭੀ) ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।

ਪਦ ਅਰਥ ਪੰਡਿਤ ਵਖਾਣਹਿ = ਪੰਡਿਤ ਵਖਿਆਨ ਕਰਦੇ ਹਨ। ਪੜਿ = ਪੜ੍ਹ ਕੇ। ਵਾਦੁ = ਝਗੜਾ, ਬਹਸ।

SikhNet (Spanish)Los Pandits intelectuales, leen y discuten las letras que no entienden, sin el Guru están perdidos en la duda.

ਲਖ ਚਉਰਾਸੀਹ ਫੇਰੁ ਪਇਆ; ਬਿਨੁ ਸਬਦੈ. ਮੁਕਤਿ ਨ ਪਾਏ ॥

lakh chauraaseeh fer peaa; bin sabadai. mukat na paae |

Sant Singh KhalsaThey wander around the cycle of 8.4 million reincarnations; without the Shabad, they do not attain liberation.
Manmohan SinghThey go round in the circuit of eight-four lakhs of existences and sans the Name obtain not salvation.
Manmohan Singh (Punjabi)ਉਹ ਚੁਰਾਸੀ ਨੱਖ ਜੂਨੀਆਂ ਦੇ ਗੇਡੇ ਵਿੱਚ ਪੈ ਜਾਂਦੇ ਹਨ ਅਤੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਮੋਖਸ਼ ਦੀ ਪਰਾਪਤੀ ਨਹੀਂ ਹੁੰਦੀ।
Fareedkot Teekaਔਰ ਤਿਨ ਕੋ ਚੌਰਾਸੀ ਲਾਖ ਜੂਨ ਮੇਂ ਜਨਮ ਮਰਨ ਕਾ ਫੇਰ ਪੜਾ ਹੂਆ ਹੈ, ਪਰੰਤੂ ਗੁਰ ਉਪਦੇਸ਼ ਬਿਨਾਂ ਮੁਕਤੀ ਕੋ ਪ੍ਰਾਪਤਿ ਨਹੀਂ ਹੋਤੇ॥
Prof. Sahib Singh(ਕੋਈ ਭੀ ਮਨੁੱਖ) ਗੁਰੂ ਦੇ ਸ਼ਬਦ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ, (ਗੁਰੂ ਦੀ ਸਰਨ ਤੋਂ ਬਿਨਾ) ਚੌਰਾਸੀ ਲੱਖ ਜੂਨਾਂ ਦਾ ਗੇੜ ਬਣਿਆ ਰਹਿੰਦਾ ਹੈ।

ਪਦ ਅਰਥ ਫੇਰੁ = ਫੇਰਾ, ਗੇੜ। ਮੁਕਤਿ = ਖ਼ਲਾਸੀ।

SikhNet (Spanish)Por millones de vientres viajan, pero sin la Palabra no se liberan de ese ciclo.

ਜਾ ਨਾਉ ਚੇਤੈ. ਤਾ ਗਤਿ ਪਾਏ; ਜਾ ਸਤਿਗੁਰੁ ਮੇਲਿ ਮਿਲਾਏ ॥੬॥

jaa naau chetai. taa gat paae; jaa satigur mel milaae |6|

Sant Singh KhalsaBut when they remember the Name, then they attain the state of salvation, when the True Guru unites them in Union. ||6||
Manmohan SinghWhen they remember the Name and when the True Guru unites them with Lord's union, then do they attain to emanicipation.8
Manmohan Singh (Punjabi)ਜਦ ਉਹ ਨਾਮ ਦਾ ਅਰਾਧਨ ਕਰਦੇ ਹਨ ਅਤੇ ਜਦ ਸੱਚੇ ਗੁਰੂ ਉਨ੍ਹਾਂ ਨੂੰ ਸੁਆਮੀ ਦੇ ਮਿਲਾਪ ਨਾਲ ਮਿਲਾਉਂਦੇ ਹਨ, ਤਦ ਉਹ ਕਲਿਆਣ ਨੂੰ ਪਰਾਪਤ ਹੁੰਦੇ ਹਨ।
Fareedkot Teekaਜੋ ਪਰਮੇਸ੍ਵਰ ਸਤਿਗੁਰੋਂ ਕਾ ਮੇਲੁ ਮਿਲਾ ਦੇਇ ਤੌ ਨਾਮ ਕਾ ਸਿਮਰਨ ਹੋਤਾ ਹੈ, ਜਬ ਨਾਮ ਸਿਮਰੇਗਾ ਤਬ (ਗਤਿ) ਮੁਕਤਿ ਪਾਵੇਗਾ॥੬॥
Prof. Sahib Singhਜਦੋਂ ਗੁਰੂ (ਮਨੁੱਖ ਨੂੰ) ਪ੍ਰਭੂ ਦੇ ਚਰਨਾਂ ਵਿਚ ਜੋੜਦਾ ਹੈ, ਜਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ, ਤਦੋਂ ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੬॥

ਪਦ ਅਰਥ ਮੇਲਿ = (ਪ੍ਰਭੂ ਦੇ) ਮਿਲਾਪ ਵਿਚ ॥੬॥

SikhNet (Spanish)Cuando recuerdan el Nombre del Señor, logran el Estado de Éxtasis y el Guru Verdadero los une con el Señor.(6)

ਸਤਸੰਗਤਿ ਮਹਿ ਨਾਮੁ ਹਰਿ ਉਪਜੈ; ਜਾ ਸਤਿਗੁਰੁ ਮਿਲੈ ਸੁਭਾਏ ॥

satasangat meh naam har upajai; jaa satigur milai subhaae |

Sant Singh KhalsaIn the Sat Sangat, the True Congregation, the Name of the Lord wells up, when the True Guru unites us in His Sublime Love.
Manmohan SinghWhen by virtue of good faith the True Guru meets, the Name of God emanates in the saints' congregation.
Manmohan Singh (Punjabi)ਜਦ ਸ੍ਰੇਸ਼ਟ ਸ਼ਰਧਾ ਦੇ ਸਦਕੇ ਸੱਚੇ ਗੁਰੂ ਜੀ ਮਿਲਦੇ ਹਨ ਤਾਂ ਸਾਧਸੰਗਤ ਅੰਦਰ ਵਾਹਿਗੁਰੂ ਦਾ ਨਾਮ ਉਤਪੰਨ ਹੁੰਦਾ ਹੈ।
Fareedkot Teekaਸੰਤੋਂ ਕੇ ਸੰਗ ਮੇਂ ਹਰਿ ਕਾ ਨਾਮ ਉਪਜਤਾ ਹੈ, ਭਾਵ ਏਹ ਕਿ ਰਿਦੇ ਮੇਂ ਪ੍ਰਗਟ ਹੋਤਾ ਹੈ, ਔਰ ਜਬ ਸਤਿਗੁਰ ਮਿਲਤੇ ਹੈਂ ਤਬ ਜਗ੍ਯਾਸੂ ਸੋਭਾਇਮਾਨ ਹੋਤਾ ਹੈ॥
Prof. Sahib Singhਜਦੋਂ (ਮਨੁੱਖ ਨੂੰ) ਪਿਆਰ ਨਾਲ ਗੁਰੂ ਮਿਲਦਾ ਹੈ (ਗੁਰੂ ਦੀ ਕਿਰਪਾ ਨਾਲ) ਸਤਸੰਗ ਵਿਚ ਰਹਿ ਕੇ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਪਰਗਟ ਹੁੰਦਾ ਹੈ।

ਪਦ ਅਰਥ ਉਪਜੈ = ਪੈਦਾ ਹੁੰਦਾ ਹੈ। ਸੁਭਾਏ = ਸੁਭਾਇ, ਪ੍ਰੇਮ ਦੀ ਰਾਹੀਂ।

SikhNet (Spanish)En la Saad Sangat, la Sociedad de los Santos, el Nombre del Señor se edifica, si el Guru Verdadero es encontrado a través de Su Amor.

Open this shabad (27 lines, Angs 67-68) →

Ang 67 of 1430