ੴ

ਸਿੱਖਬਾਣੀ · SikhBani

ਗੁਰਮੁਖਿ ਨਾਮੁ ਧਿਆਈਐ ਮਨਮੁਖਿ ਬੂਝ ਨ ਪਾਇ ॥

guramukh naam dhiaaeeai manamukh boojh na paae
Guru Amardas Ji ਗੁਰੂ ਅਮਰਦਾਸ ਜੀ · Siree Raag · Ang 66, 67 · 27 lines
Translations

ਸਿਰੀਰਾਗੁ ਮਹਲਾ ੩ ॥

sireeraag mahalaa 3 | Ang 66

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਗੁਰਮੁਖਿ ਨਾਮੁ ਧਿਆਈਐ; ਮਨਮੁਖਿ. ਬੂਝ ਨ ਪਾਇ ॥

guramukh naam dhiaaeeai; manamukh. boojh na paae | Ang 66

Sant Singh KhalsaThe Gurmukhs meditate on the Naam; the self-willed manmukhs do not understand.
Manmohan SinghThe Guruwards dwell on the Name and the selfwards obtain not understanding.
Manmohan Singh (Punjabi)ਗੁਰੂ ਅਨੁਸਾਰੀ ਨਾਮ ਦਾ ਅਰਾਧਨ ਕਰਦੇ ਹਨ ਅਤੇ ਮਨ ਮਗਰ ਲੱਗਣ ਵਾਲਿਆਂ ਨੂੰ ਕੋਈ ਸਮਝ ਨਹੀਂ ਆਉਂਦੀ।
Fareedkot Teekaਗੁਰਮੁਖਤਾ ਕਰ ਕੇ ਨਾਮ ਕੋ ਧਿਆਈਤਾ ਹੈ, ਔਰ ਮਨਮੁਖਤਾ ਕਰ ਕੇ (ਬੂਝ) ਸਮਝ ਨਹੀਂ ਪਾਈ ਜਾਤੀ॥
Prof. Sahib Singhਗੁਰੂ ਦੀ ਸਰਨ ਪਿਆਂ (ਹੀ) ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਆਪਣੇ ਮਨ ਦੇ ਪਿੱਛੇ ਤੁਰਿਆਂ (ਸਿਮਰਨ ਦੀ) ਸੂਝ ਨਹੀਂ ਪੈਂਦੀ।

ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ। ਧਿਆਈਐ = ਸਿਮਰਿਆ ਜਾ ਸਕਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਿਆਂ। ਬੂਝ = ਸਮਝ।

SikhNet (Spanish)Los entonados en el Guru habitan en el Nombre del Señor, los soberbios Manmukjs, no lo saben.

ਗੁਰਮੁਖਿ ਸਦਾ ਮੁਖ ਊਜਲੇ; ਹਰਿ ਵਸਿਆ ਮਨਿ ਆਇ ॥

guramukh sadaa mukh aoojale; har vasiaa man aae | Ang 66

Sant Singh KhalsaThe faces of the Gurmukhs are always radiant; the Lord has come to dwell within their minds.
Manmohan SinghEver-bright are the countenances of the Guruwards. God has come to dwell within their mind.
Manmohan Singh (Punjabi)ਹਮੇਸ਼ਾਂ ਰੋਸ਼ਨ ਹਨ ਚਿਹਰੇ ਗੁਰੂ-ਅਠੁਰਾਗੀਆਂ ਦੇ। ਵਾਹਿਗੁਰੂ ਆ ਕੇ ਉਨ੍ਹਾਂ ਦੇ ਚਿੱਤ ਅੰਦਰ ਟਿਕ ਗਿਆ ਹੈ।
Fareedkot Teekaਤਾਂ ਤੇ ਗੁਰਮੁਖੋਂ ਕੇ ਸਦੀਵ ਮੁਖ ਊਜਲੇ ਹੈਂ, ਕ੍ਯੋਂਕਿ ਹਰੀ ਜੋ ਤਿਨ ਕੇ ਮਨ ਮੇਂ ਆਇ ਬਸਿਆ ਹੈ॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ (ਲੋਕ ਪਰਲੋਕ ਵਿਚ) ਸਦਾ ਸੁਰਖ਼ਰੂ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ (ਤੇ ਉਹਨਾਂ ਦੇ ਅੰਦਰ ਆਤਮਕ ਅਡੋਲਤਾ ਬਣ ਜਾਂਦੀ ਹੈ)।

ਪਦ ਅਰਥ ਊਜਲੇ = ਰੋਸ਼ਨ। ਮਨਿ = ਮਨ ਵਿਚ।

SikhNet (Spanish)Los entonados en el Guru se conservan en continencia pura, pues en su mente está el Señor Único.

ਸਹਜੇ ਹੀ ਸੁਖੁ ਪਾਈਐ; ਸਹਜੇ ਰਹੈ ਸਮਾਇ ॥੧॥

sahaje hee sukh paaeeai; sahaje rahai samaae |1| Ang 66

Sant Singh KhalsaThrough intuitive understanding they are at peace, and through intuitive understanding they remain absorbed in the Lord. ||1||
Manmohan SinghThrough Divine understanding they obtain celestial peace and through Divine understanding they remain absorbed in the Lord.
Manmohan Singh (Punjabi)ਈਸ਼ਵਰੀ ਗਿਆਤ ਰਾਹੀਂ ਹੀ ਉਹ ਬੈਕੁੰਠੀ ਆਰਾਮ ਪਾਉਂਦੇ ਹਨ ਤੇ ਈਸ਼ਵਰੀ ਗਿਆਤ ਰਾਹੀਂ ਹੀ ਉਹ ਸਾਹਿਬ ਅੰਦਰ ਲੀਨ ਰਹਿੰਦੇ ਹਨ।
Fareedkot Teeka(ਸਹਜੇ) ਗ੍ਯਾਨ ਕਰ ਕੇ ਹੀ ਸੁਖ ਪਾਈਤਾ ਹੈ, ਔਰ ਗ੍ਯਾਨ ਕਰ ਕੇ ਹੀ ਪਰਮੇਸ੍ਵਰ ਮੇਂ ਜੀਵ ਅਭੇਦ ਹੋ ਰਹਿਤਾ ਹੈ॥੧॥
Prof. Sahib Singhਆਤਮਕ ਅਡੋਲਤਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ। (ਗੁਰੂ ਦੀ ਸਰਨ ਪਿਆਂ ਮਨੁੱਖ ਸਦਾ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥

ਪਦ ਅਰਥ ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ ॥੧॥

SikhNet (Spanish)Ellos alcanzan la Felicidad de manera natural y se inmergen en la Gran Paz.(1)

ਭਾਈ ਰੇ; ਦਾਸਨਿ ਦਾਸਾ ਹੋਇ ॥

bhaaee re; daasan daasaa hoe | Ang 66

Sant Singh KhalsaO Siblings of Destiny, be the slaves of the Lord's slaves.
Manmohan SinghO Brother! be thou the slave of God's slaves.
Manmohan Singh (Punjabi)ਹੇ ਵੀਰ! ਤੂੰ ਰੱਬ ਦੇ ਗੋਲਿਆਂ ਦਾ ਗੋਲਾ ਹੋ ਜਾ।
Fareedkot Teekaਹੇ ਭਾਈ! ਪਰਮੇਸ੍ਵਰ ਕੇ ਦਾਸੋਂ ਕਾ ਦਾਸੁ ਬਨੁ॥
Prof. Sahib Singhਹੇ ਭਾਈ! ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ,
SikhNet (Spanish)Oh hermano sé el Esclavo de los Esclavos del Guru.

ਗੁਰ ਕੀ ਸੇਵਾ. ਗੁਰ ਭਗਤਿ ਹੈ; ਵਿਰਲਾ ਪਾਏ ਕੋਇ ॥੧॥ ਰਹਾਉ ॥

gur kee sevaa. gur bhagat hai; viralaa paae koe |1| rahaau | Ang 66

Sant Singh KhalsaService to the Guru is worship of the Guru. How rare are those who obtain it! ||1||Pause||
Manmohan SinghGuru's service is Guru's worship. Hardly any one obtains it. Pause.
Manmohan Singh (Punjabi)ਗੁਰਾਂ ਦੀ ਟਹਿਲ ਸੇਵਾ ਹੀ ਗੁਰਾਂ ਦੀ ਪੂਜਾ ਹੈ। ਕੋਈ ਟਾਵਾਂ ਹੀ ਇਸ ਨੂੰ ਪਰਾਪਤ ਕਰਦਾ ਹੈ। ਠਹਿਰਾਉ।
Fareedkot Teekaਗੁਰੋਂ ਕੀ ਜੋ ਆਗ੍ਯਾ ਮਾਨਣੀ ਹੈ, ਸੋਈ (ਗੁਰ ਭਗਤਿ) ਵੱਡੀ ਭਗਤੀ ਹੈ, ਪਰੰਤੂ ਪਾਵਤਾ (ਵਿਰਲਾ) ਕਰੋੜੋਂ ਮੇਂ (ਕੋਇ) ਕੋਈ ਏਕੁ ਹੈ॥੧॥ ਰਹਾਉ ॥
Prof. Sahib Singhਇਹੀ ਹੈ ਗੁਰੂ ਦੀ (ਦੱਸੀ) ਸੇਵਾ, ਇਹ ਹੈ ਗੁਰੂ ਦੀ (ਦੱਸੀ) ਭਗਤੀ। (ਇਹ ਦਾਤਿ) ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਮਿਲਦੀ ਹੈ ॥੧॥ ਰਹਾਉ ॥
SikhNet (Spanish)El Servicio del Guru es Su Alabanza, pero extraordinario es aquél que lo logra.

ਸਦਾ ਸੁਹਾਗੁ ਸੁਹਾਗਣੀ; ਜੇ ਚਲਹਿ ਸਤਿਗੁਰ ਭਾਇ ॥

sadaa suhaag suhaaganee; je chaleh satigur bhaae | Ang 66

Sant Singh KhalsaThe happy soul-bride is always with her Husband Lord, if she walks in harmony with the Will of the True Guru.
Manmohan SinghIf the happy bride acts according to the Will of the True Guru she shall ever enjoy her Husband.
Manmohan Singh (Punjabi)ਜੇਕਰ ਖੁਸ਼ ਬਾਸ਼ ਪਤਨੀ ਗੁਰਾਂ ਦੀ ਰਜ਼ਾ ਅਨੁਸਾਰ ਟੁਰੇ ਤਾਂ ਉਹ ਹਮੇਸ਼ਾਂ ਹੀ ਆਪਣੇ ਪਤੀ ਨੂੰ ਮਾਣੇਗੀ।
Fareedkot Teekaਤਿਨ ਸੁਹਾਗਣੀ ਕੋ ਸਦਾ ਹੀ ਸੁਹਾਗ ਹੈ, ਜੋ ਸਤਿਗੁਰੋਂ ਕੇ (ਭਾਇ) ਅਨੁਸਾਰ ਚਲਤੀਆਂ ਹੈਂ, ਭਾਵ ਏਹ ਹੈ ਕਿ ਜਿਨ ਕੋ ਸਤਿਗੁਰੋਂ ਕੀ ਕ੍ਰਿਪਾ ਸੇ ਪਰਮੇਸ੍ਵਰ ਰੂਪੁ ਭਰਤਾ ਮਿਲਾ ਹੈ, ਤਿਨ ਕੋ ਫਿਰ ਵਿਜੋਗੁ ਕਬੀ ਨਹੀਂ ਹੋਤਾ, ਤਿਸ ਕੋ ਸਫਲ ਕਰਤੇ ਹੂਏ ਕਥਨ ਕਰਤੇ ਹੈਂ॥
Prof. Sahib Singhਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿਚ (ਟਿਕ ਕੇ ਜੀਵਨ-ਰਾਹ ਤੇ) ਤੁਰਦੀਆਂ ਹਨ, ਉਹ ਪਰਮਾਤਮਾ-ਪਤੀ ਦੀ ਪ੍ਰਸੰਨਤਾ ਦੀ ਸੁਭਾਗਤਾ ਵਾਲੀਆਂ ਬਣ ਜਾਂਦੀਆਂ ਹਨ, ਉਹਨਾਂ ਦੀ ਇਹ ਸੁਭਾਗਤਾ ਸਦਾ ਕਾਇਮ ਰਹਿੰਦੀ ਹੈ।

ਪਦ ਅਰਥ ਸੁਹਾਗੁ = {सोभाग्यं} ਪਤੀ ਨੂੰ ਪ੍ਰਸੰਨ ਰੱਖਣ ਦੀ ਸੁਭਾਗਤਾ। ਭਾਇ = ਪ੍ਰੇਮ ਵਿਚ।

SikhNet (Spanish)La Esposa del Señor tiene a su Esposo eternamente para ella, pero sólo si ella vive en la Voluntad del Guru.

ਸਦਾ ਪਿਰੁ ਨਿਹਚਲੁ ਪਾਈਐ; ਨਾ ਓਹੁ ਮਰੈ. ਨ ਜਾਇ ॥

sadaa pir nihachal paaeeai; naa ohu marai. na jaae | Ang 66

Sant Singh KhalsaShe attains her Eternal, Ever-stable Husband, who never dies or goes away.
Manmohan SinghTo the eternal and immovable spouse she attains. He neither dies nor goes.
Manmohan Singh (Punjabi)ਅਮਰ ਤੇ ਅਹਿੱਲ ਕੰਤ ਨੂੰ ਉਹ ਪਰਾਪਤ ਹੋ ਜਾਂਦੀ ਹੈ। ਨਾਂ ਉਹ ਮਰਦਾ ਹੈ ਤੇ ਨਾਂ ਹੀ ਜਾਂਦਾ ਹੈ।
Fareedkot Teekaਸਦਾ ਜੋ (ਨਿਹਚਲੁ) ਇਸਥਿਤ ਰੂਪੁ (ਪਿਰੁ) ਪਤੀ ਹੈ, ਸੋ ਤਿਨ ਕੋ ਪ੍ਰਾਪਤਿ ਹੋਤਾ ਹੈ, ਨਾ ਓਹੁ ਪਤੀ ਮਰਤਾ ਹੈ ਔਰ ਨਾ ਕਹੀਂ ਜਾਤਾ ਹੈ, ਨਾ ਓਹੁ ਗ੍ਯਾਨਵਾਨ ਰੂਪੁ ਸੁਹਾਗਣੀ ਮਰਤੀ ਹੈ ਔਰ (ਨ ਜਾਇ) ਨ ਜਨਮਤੀ ਹੈ॥
Prof. Sahib Singh(ਗੁਰੂ ਦੀ ਸਰਨ ਪਿਆਂ) ਉਹ ਪਤੀ-ਪ੍ਰਭੂ ਮਿਲ ਪੈਂਦਾ ਹੈ ਜੋ ਸਦਾ ਅਟੱਲ ਹੈ, ਜੋ ਨਾਹ ਮਰਦਾ ਹੈ ਨਾਹ ਕਦੇ ਜੰਮਦਾ ਹੈ।

ਪਦ ਅਰਥ ਨਿਹਚਲੁ = ਅਟੱਲ, ਅਬਿਨਾਸ਼ੀ।

SikhNet (Spanish)Ella logra al Señor Eterno e Inamovible, Quien ni muere ni se va.

ਸਬਦਿ ਮਿਲੀ. ਨਾ ਵੀਛੁੜੈ; ਪਿਰ ਕੈ ਅੰਕਿ ਸਮਾਇ ॥੨॥

sabad milee. naa veechhurrai; pir kai ank samaae |2| Ang 66

Sant Singh KhalsaUnited with the Word of the Shabad, she shall not be separated again. She is immersed in the Lap of her Beloved. ||2||
Manmohan SinghUnited with the Word she separates not rather sinks into the lap of her Beloved.
Manmohan Singh (Punjabi)ਸੁਆਮੀ ਨਾਲ ਜੁੜੀ ਹੋਈ ਉਹ ਵੱਖਰੀ ਨਹੀਂ ਹੁੰਦੀ, ਸਗੋਂ ਆਪਣੇ ਪ੍ਰੀਤਮ ਦੀ ਗੋਦੀ ਅੰਦਰ ਲੀਨ ਹੋ ਜਾਂਦੀ ਹੈ।
Fareedkot Teeka(ਸਬਦਿ) ਗੁਰੋਂ ਕੇ ਉਪਦੇਸ ਸੇ ਜੋ ਮਿਲੀ ਹੈ (ਨ ਵੀਛੁੜੈ) ਕਬੀ ਭਿੰਨ ਨਹੀਂ ਹੋਤੀ, ਔਰ ਪਤੀ ਕੇ (ਅੰਕਿ) ਸਰੂਪ ਮੇਂ (ਸਮਾਇ) ਲੀਨਤਾ ਪਾਇ ਜਾਤੀ ਹੈ॥੨॥
Prof. Sahib Singhਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਵਿਚ ਮਿਲਦੀ ਹੈ, ਉਹ ਮੁੜ ਉਸ ਤੋਂ ਵਿੱਛੁੜਦੀ ਨਹੀਂ, ਉਹ ਸਦਾ ਪ੍ਰਭੂ-ਪਤੀ ਦੀ ਗੋਦ ਵਿਚ ਸਮਾਈ ਰਹਿੰਦੀ ਹੈ ॥੨॥

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਅੰਕਿ = ਗੋਦ ਵਿਚ ॥੨॥

SikhNet (Spanish)Si ella se une con la Palabra, ella no se separa de su Esposo, y permanece siempre en Su Abrazo. (2)

ਹਰਿ ਨਿਰਮਲੁ ਅਤਿ ਊਜਲਾ; ਬਿਨੁ ਗੁਰ. ਪਾਇਆ ਨ ਜਾਇ ॥

har niramal at aoojalaa; bin gur. paaeaa na jaae | Ang 66

Sant Singh KhalsaThe Lord is Immaculate and Radiantly Bright; without the Guru, He cannot be found.
Manmohan SinghThe Lord is immaculate and exceedingly effulgent. Without the Guru He is not obtained.
Manmohan Singh (Punjabi)ਸਾਈਂ ਪਵਿੱਤ੍ਰ ਤੇ ਪਰਮ ਚਮਕੀਲਾ ਹੈ। ਗੁਰਾਂ ਦੇ ਬਾਝੋਂ ਉਹ ਪਰਾਪਤ ਨਹੀਂ ਹੁੰਦਾ।
Fareedkot Teekaਹਰੀ ਜੋ (ਨਿਰਮਲੁ) ਸੁਧੁ ਸ੍ਵਰੂਪੁ ਔਰ ਅਤਿ (ਊਜਲਾ) ਪ੍ਰਕਾਸ ਰੂਪੁ ਹੈ, ਸੋ ਬਿਨਾਂ ਗੁਰੂ ਸੇ ਪਾਇਆ ਨਹੀਂ ਜਾਤਾ॥
Prof. Sahib Singhਪਰਮਾਤਮਾ ਪਵਿਤ੍ਰ-ਸਰੂਪ ਹੈ, ਬਹੁਤ ਹੀ ਪਵਿਤ੍ਰ-ਸਰੂਪ ਹੈ, ਗੁਰੂ ਦੀ ਸਰਨ ਤੋਂ ਬਿਨਾ ਉਸ ਨਾਲ ਮਿਲਾਪ ਨਹੀਂ ਹੋ ਸਕਦਾ।
SikhNet (Spanish)El Señor es Inmaculado, lo más puro de lo puro, pero uno no lo obtiene sin el Guru.

ਪਾਠੁ ਪੜੈ. ਨਾ ਬੂਝਈ; ਭੇਖੀ ਭਰਮਿ ਭੁਲਾਇ ॥

paatth parrai. naa boojhee; bhekhee bharam bhulaae | Ang 66

Sant Singh KhalsaHe cannot be understood by reading scriptures; the deceitful pretenders are deluded by doubt.
Manmohan SinghBy reading scriptures one understands Him not. The pretenders have gone astray in doubt.
Manmohan Singh (Punjabi)ਧਾਰਮਕ ਗ੍ਰੰਥ ਵਾਚਣ ਦੁਆਰਾ ਮਨੁੱਖ ਉਸ ਨੂੰ ਨਹੀਂ ਸਮਝਦਾ। ਦਿਖਾਵਾ ਕਰਨ ਵਾਲੇ ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ।
Fareedkot Teekaਬੇਦ ਔਰ ਪੁਰਾਨੋਂ ਕੇ ਪਾਠ ਪਢਨੇ ਸੇ ਭੀ ਨਹੀਂ ਬੁਝਿਆ ਜਾਤਾ, ਔਰ ਅਨੇਕ ਭੇਖੀ ਭੀ ਭਰਮ ਨੇ ਹੀ ਭੁਲਾਏ ਹੈਂ॥
Prof. Sahib Singh(ਜੇਹੜਾ ਮਨੁੱਖ ਧਾਰਮਿਕ ਪੁਸਤਕਾਂ ਦਾ) ਨਿਰਾ ਪਾਠ (ਹੀ) ਪੜ੍ਹਦਾ ਹੈ, (ਉਹ ਇਸ ਭੇਤ ਨੂੰ) ਨਹੀਂ ਸਮਝਦਾ, (ਨਿਰੇ) ਧਾਰਮਿਕ ਭੇਖਾਂ ਨਾਲ (ਸਗੋਂ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ।

ਪਦ ਅਰਥ ਬੂਝਈ = ਬੂਝਏ, ਬੂਝੈ, ਸਮਝ ਸਕਦਾ। ਭਰਮਿ = ਭਟਕਣਾ ਵਿਚ, ਮਾਇਆ ਦੀ ਦੌੜ-ਭੱਜ ਵਿਚ।

SikhNet (Spanish)Uno no Lo conoce leyendo las escrituras y engañado por la ilusión.

ਗੁਰਮਤੀ ਹਰਿ ਸਦਾ ਪਾਇਆ; ਰਸਨਾ ਹਰਿ ਰਸੁ ਸਮਾਇ ॥੩॥

guramatee har sadaa paaeaa; rasanaa har ras samaae |3| Ang 66

Sant Singh KhalsaThrough the Guru's Teachings, the Lord is always found, and the tongue is permeated with the Sublime Essence of the Lord. ||3||
Manmohan SinghBy Guru's instruction immortal God is attained to and the tongue remains permeated with Lord's elixir.7
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਅਕਾਲ ਵਾਹਿਗੁਰੂ ਪ੍ਰਾਪਤ ਹੁੰਦਾ ਹੈ ਅਤੇ ਜੀਹਭਾ ਸੁਆਮੀ ਦੇ ਅੰਮ੍ਰਿਤ ਨਾਲ ਸਿੰਚਰੀ ਰਹਿੰਦੀ ਹੈ।
Fareedkot Teekaਤਾਂ ਤੇ ਜਿਨ੍ਹੋਂ ਨੇ ਗੁਰੋਂ ਕੀ ਮਤਿ ਧਾਰਨ ਕਰੀ ਹੈ ਤਿਨ੍ਹੋਂ ਨੇ ਹੀ ਹਰੀ ਕੋ ਸਦਾ ਪਾਇਆ ਹੈ, ਔਰ ਉਨਹੀ ਕੀ ਰਸਨਾ ਹਰਿ ਰਸ ਮੇਂ ਸਮਾਈ ਹੈ॥੩॥
Prof. Sahib Singhਗੁਰੂ ਦੀ ਮਤਿ ਤੇ ਤੁਰ ਕੇ ਹੀ ਸਦਾ ਪਰਮਾਤਮਾ ਮਿਲਦਾ ਹੈ, ਤੇ (ਮਨੁੱਖ ਦੀ) ਜੀਭ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਟਿਕਿਆ ਰਹਿੰਦਾ ਹੈ ॥੩॥

ਪਦ ਅਰਥ ਰਸਨਾ = ਜੀਭ (ਵਿਚ)। ਸਮਾਇ = ਲੀਨ ਰਹਿੰਦਾ ਹੈ ॥੩॥

SikhNet (Spanish)A través de la Instrucción del Guru, uno logra la Esencia del Señor y los labios de uno están siempre pletóricos con el Nombre del Señor. (3)

ਮਾਇਆ ਮੋਹੁ ਚੁਕਾਇਆ; ਗੁਰਮਤੀ ਸਹਜਿ ਸੁਭਾਇ ॥

maaeaa mohu chukaaeaa; guramatee sehaj subhaae | Ang 66

Sant Singh KhalsaEmotional attachment to Maya is shed with intuitive ease, through the Guru's Teachings.
Manmohan SinghBy Guru's instruction one effortlessly sheds one's love of mammon.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਬੰਦਾ ਧਨ-ਦੌਲਤ ਦੀ ਮਮਤਾ ਨੂੰ ਨਿਰਯਤਨ ਹੀ ਨਵਿਰਤ ਕਰ ਦਿੰਦਾ ਹੈ।
Fareedkot Teeka(ਗੁਰਮਤੀ) ਗੁਰੋਂ ਕੀ ਇੱਛਾ ਧਾਰਨੇ ਵਾਲੋਂ ਨੇ ਮਾਇਆ ਕਾ ਮੋਹ (ਸਹਜਿ ਸੁਭਾਇ) ਨਿਰਯਤਨ ਹੀ ਦਿਲ ਤੇ (ਚੁਕਾਇਆ) ਉਠਾਯ ਦੀਆ ਹੈ॥
Prof. Sahib Singh(ਜੇਹੜਾ ਮਨੁੱਖ) ਗੁਰੂ ਦੀ ਮਤਿ ਅਨੁਸਾਰ (ਤੁਰਦਾ ਹੈ ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਮੁਕਾ ਲੈਂਦਾ ਹੈ (ਉਹ) ਆਤਮਕ ਅਡੋਲਤਾ ਵਿਚ (ਟਿਕ ਜਾਂਦਾ ਹੈ, ਉਹ ਪ੍ਰਭੂ ਦੇ) ਪ੍ਰੇਮ ਵਿਚ (ਲੀਨ ਰਹਿਂਦਾ ਹੈ)।

ਪਦ ਅਰਥ ਸੁਭਾਇ = ਪ੍ਰੇਮ ਵਿਚ।

SikhNet (Spanish)Uno triunfa de manera natural, sobre el Amor de Maya a través de la Palabra del Guru.

ਬਿਨੁ ਸਬਦੈ. ਜਗੁ ਦੁਖੀਆ ਫਿਰੈ; ਮਨਮੁਖਾ ਨੋ ਗਈ ਖਾਇ ॥

bin sabadai. jag dukheea firai; manamukhaa no gee khaae | Ang 67

Sant Singh KhalsaWithout the Shabad, the world wanders lost in pain. The self-willed manmukh is consumed.
Manmohan SinghWithout the Name the world wanders in agony. The mammon has eaten-up the wayward.
Manmohan Singh (Punjabi)ਨਾਮ ਦੇ ਬਗੈਰ ਜਹਾਨ ਦੁਖੀ ਹੋਇਆ ਫਿਰਦਾ ਹੈ। ਮਾਇਆ ਆਪ-ਹੁਦਰਿਆਂ ਨੂੰ ਨਿਗਲ ਗਈ ਹੈ।
Fareedkot Teekaਗੁਰ ਉਪਦੇਸ ਸੇ ਬਿਨਾ ਸਾਰਾ ਸੰਸਾਰੁ ਹੀ ਮਾਇਆ ਕਰ ਕੇ ਦੁਖੀਆ ਫਿਰਤਾ ਹੈ, ਔਰ ਮਨਮੁਖਾਂ ਕੋ ਤੋ ਵਹੁ ਮਾਇਆ ਨਿਗਲ ਹੀ ਗਈ ਹੈ, ਭਾਵ ਏਹ ਕਿ ਆਠ ਪਹਿਰ ਤਿਸ ਮੇਂ ਡੂਬੇ ਰਹਤੇ ਹੈਂ॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਮਾਇਆ ਦੇ ਮੋਹ ਦੇ ਕਾਰਨ) ਦੁਖੀ ਫਿਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਗ੍ਰਸੀ ਰੱਖਦੀ ਹੈ।

ਪਦ ਅਰਥ ਨੋ = ਨੂੰ।

SikhNet (Spanish)Sin el Shabd, el mundo vive en el sufrimiento y Maya se devora al soberbio Manmukj.

ਸਬਦੇ ਨਾਮੁ ਧਿਆਈਐ; ਸਬਦੇ ਸਚਿ ਸਮਾਇ ॥੪॥

sabade naam dhiaaeeai; sabade sach samaae |4| Ang 67

Sant Singh KhalsaThrough the Shabad, meditate on the Naam; through the Shabad, you shall merge in Truth. ||4||
Manmohan SinghThrough the Word one meditates on the Name and through the word he gets absorbed in the True One.
Manmohan Singh (Punjabi)ਸ਼ਬਦ ਦੁਆਰਾ ਇਨਸਾਨ ਨਾਮ ਦਾ ਸਿਮਰਨ ਕਰਦਾ ਹੈ ਅਤੇ ਸ਼ਬਦ ਰਾਹੀਂ ਹੀ ਉਹ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਤਾਂ ਤੇ ਗੁਰ ਉਪਦੇਸ ਕਰ ਨਾਮ ਕੋ ਧਿਆਈਐ, ਕਿਉਂਕੇ ਗੁਰ ਉਪਦੇਸ ਕਰ ਸਚ ਸਰੂਪ ਪਰਮੇਸ੍ਵਰ ਮੇਂ ਜੀਵ ਅਭੇਦ ਹੋਤਾ ਹੈ॥੪॥
Prof. Sahib Singh(ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕੀਦਾ ਹੈ ॥੪॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥

SikhNet (Spanish)A través de la Palabra nosotros habitamos en el Naam, el Nombre del Señor; y a través de la Palabra nos fundimos en la Verdad del Señor. (4)

ਮਾਇਆ ਭੂਲੇ. ਸਿਧ ਫਿਰਹਿ; ਸਮਾਧਿ ਨ ਲਗੈ. ਸੁਭਾਇ ॥

maaeaa bhoole. sidh fireh; samaadh na lagai. subhaae | Ang 67

Sant Singh KhalsaThe Siddhas wander around, deluded by Maya; they are not absorbed in the Samaadhi of the Lord's Sublime Love.
Manmohan SinghThe man of miracles roam about misled by mammon and they embrace not contemplation in sublime love.
Manmohan Singh (Punjabi)ਕਰਾਮਾਤੀ ਬੰਦੇ, ਸੰਸਾਰੀ ਪਦਾਰਥਾਂ ਦੇ ਬਹਿਕਾਏ ਹੋਏ ਭਟਕਦੇ ਫਿਰਦੇ ਹਨ, ਅਤੇ ਸ਼੍ਰੇਸ਼ਟ ਪ੍ਰੀਤ ਅੰਦਰ ਉਨ੍ਹਾਂ ਦੀ ਬਿਰਤੀ ਨਹੀਂ ਜੁੜਦੀ।
Fareedkot Teekaਪਰਮੇਸ੍ਵਰ ਸੇ ਭੂਲੇ ਹੂਏ ਸਿਧ ਸਿਧੀਆਂ ਰੂਪੁ ਮਾਇਆ ਮੇਂ ਫਿਰਤੇ ਹੈਂ, ਔਰ ਸੁਭਾਵਕ ਸਮਾਧੀ ਜੋ ਸਰਬ ਮੇਂ ਪਰਮੇਸ੍ਵਰ ਪੂਰਨ ਦੇਖਨਾ ਸੋ ਨਹੀਂ ਲਗਤੀ ਹੈ॥
Prof. Sahib Singh(ਸਾਧਾਰਨ ਬੰਦੇ ਤਾਂ ਕਿਤੇ ਰਹੇ, ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਭੀ ਮਾਇਆ ਦੇ ਪ੍ਰਭਾਵ ਹੇਠ ਕੁਰਾਹੇ ਪਏ ਭਟਕਦੇ ਫਿਰਦੇ ਹਨ, ਪ੍ਰਭੂ-ਪ੍ਰੇਮ ਵਿਚ ਉਹਨਾਂ ਦੀ ਸੁਰਤ ਨਹੀਂ ਜੁੜਦੀ।

ਪਦ ਅਰਥ ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ।

SikhNet (Spanish)Los Siddas también están perdidos en Maya, pues no encuentran el Equilibrio de manera natural.

ਤੀਨੇ ਲੋਅ ਵਿਆਪਤ ਹੈ; ਅਧਿਕ ਰਹੀ ਲਪਟਾਇ ॥

teene loa viaapat hai; adhik rahee lapattaae | Ang 67

Sant Singh KhalsaThe three worlds are permeated by Maya; they are totally covered by it.
Manmohan SinghMammon is pervading the three worlds and is greatly clinging to the mortals.
Manmohan Singh (Punjabi)ਮੋਹਨੀ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਹੀ ਹੈ ਅਤੇ ਪ੍ਰਾਣੀਆਂ ਨੂੰ ਘਣੀ ਹੀ ਚਿਮੜੀ ਹੋਈ ਹੈ।
Fareedkot Teekaਅਕਾਸ, ਪਤਾਲ, ਪ੍ਰਿਥੀ ਲੋਕ ਇਨ ਸਭ ਮੇਂ ਮਾਯਾ ਬ੍ਯਾਪਤ ਹੈ, ਪਰੰਤੂ ਮਨਮੁਖੋਂ ਕੋ ਤੋ ਬਹੁਤ ਹੀ ਲਪਟ ਰਹੀ ਹੈਂ॥
Prof. Sahib Singhਇਹ ਮਾਇਆ ਤਿੰਨਾਂ ਭਵਨਾਂ ਵਿਚ ਹੀ ਗ਼ਲਬਾ ਪਾ ਰਹੀ ਹੈ, (ਸਭ ਜੀਵਾਂ ਨੂੰ ਹੀ) ਬਹੁਤ ਚੰਬੜੀ ਹੋਈ ਹੈ।

ਪਦ ਅਰਥ ਲੋਅ = ਲੋਕ, ਭਵਨ। ਵਿਆਪਤ ਹੈ = (ਆਪਣਾ) ਜ਼ੋਰ ਪਾਈ ਰੱਖਦੀ ਹੈ। ਅਧਿਕ = ਬਹੁਤ।

SikhNet (Spanish)Maya prevalece en los tres mundos, muchos son los que están aferrados a ella.

ਬਿਨੁ ਗੁਰ. ਮੁਕਤਿ ਨ ਪਾਈਐ; ਨਾ ਦੁਬਿਧਾ ਮਾਇਆ ਜਾਇ ॥੫॥

bin gur. mukat na paaeeai; naa dubidhaa maaeaa jaae |5| Ang 67

Sant Singh KhalsaWithout the Guru, liberation is not attained, and the double-mindedness of Maya does not go away. ||5||
Manmohan SinghWithout the Guru, emancipation is not gained nor do double mindedness and secular love depart.
Manmohan Singh (Punjabi)ਗੁਰਾਂ ਦੇ ਬਾਝੋਂ ਕਲਿਆਣ ਪਰਾਪਤ ਨਹੀਂ ਹੁੰਦੀ ਅਤੇ ਨਾਂ ਹੀ ਦੁਚਿੱਤਾਪਣ ਤੇ ਸੰਸਾਰੀ ਮਮਤਾ ਦੂਰ ਹੁੰਦੇ ਹੈ।
Fareedkot Teekaਗੁਰੋਂ ਸੇ ਬਿਨਾ ਮੁਕਤਿ ਕੋ ਨਹੀਂ ਪਾਈਐ ਹੈ॥☬ਪ੍ਰਸ਼ਨ: ਨਾ ਮੁਕਤਿ ਹੋਣੇ ਮੇਂ ਕੌਣ ਕਾਰਨ ਹੈ?☬ਤਿਸ ਕਾ ਉੱਤਰ ਕਹਤੇ ਹੈਂ: (ਦੁਬਿਧਾ) ਦ੍ਵੈਤ ਭਾਵਨਾ ਰੂਪ ਮਾਯਾ ਗੁਰਾਂ ਸੇ ਬਿਨਾ ਤਿਨ ਪੂਰਬ ਉਕਤੋਂ ਕੇ ਬੀਚ ਸੇ ਨਹੀਂ ਜਾਤੀ॥੫॥
Prof. Sahib Singh(ਹੇ ਭਾਈ!) ਗੁਰੂ ਦੀ ਸਰਨ ਤੋਂ ਬਿਨਾਂ (ਮਾਇਆ ਤੋਂ) ਖਲਾਸੀ ਨਹੀਂ ਮਿਲ ਸਕਦੀ, ਮਾਇਆ ਦੇ ਪ੍ਰਭਾਵ ਦੇ ਕਾਰਨ ਪੈਦਾ ਹੋਇਆ ਵਿਤਕਰਾ ਭੀ ਦੂਰ ਨਹੀਂ ਹੁੰਦਾ ॥੫॥

ਪਦ ਅਰਥ ਮੁਕਤਿ = ਖ਼ਲਾਸੀ। ਦੁਬਿਧਾ = ਦੁ-ਕਿਸਮਾ-ਪਨ, ਦੁ-ਚਿੱਤਾ-ਪਨ ॥੫॥

SikhNet (Spanish)Sin el Guru uno no es liberado, ni la dualidad de la mente se va.(5)

ਮਾਇਆ ਕਿਸ ਨੋ ਆਖੀਐ; ਕਿਆ ਮਾਇਆ ਕਰਮ ਕਮਾਇ ॥

maaeaa kis no aakheeai; kiaa maaeaa karam kamaae | Ang 67

Sant Singh KhalsaWhat is called Maya? What does Maya do?
Manmohan SinghWhom do men call mammon? What work does mammon do?
Manmohan Singh (Punjabi)ਮੋਹਨੀ ਕਿਸ ਨੂੰ ਕਹਿੰਦੇ ਹਨ? ਮੋਹਨੀ ਕੀ ਕੰਮ ਕਰਦੀ ਹੈ?
Fareedkot Teekaਜੇ ਕਹੇ ਮਾਇਆ ਕਿਸ ਕੋ ਕਹਤੇ ਹੈਂ, ਔਰ ਵਹੁ ਮਾਇਆ ਕਿਆ ਕਰਮ ਕਮਾਵਤੀ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਜੇ ਪੁੱਛੋ ਕਿ) ਮਾਇਆ ਕਿਸ ਚੀਜ਼ ਦਾ ਨਾਮ ਹੈ? (ਮਾਇਆ ਦਾ ਕੀਹ ਸਰੂਪ ਹੈ? ਜੀਵਾਂ ਉੱਤੇ ਪ੍ਰਭਾਵ ਪਾ ਕੇ ਉਹਨਾਂ ਦੀ ਰਾਹੀਂ) ਮਾਇਆ ਕੇਹੜੇ ਕੰਮ ਕਰਦੀ ਹੈ?

ਪਦ ਅਰਥ ਕਿਸ ਨੋ = ਕਿਸ ਨੂੰ {ਨੋਟ: ਲਫ਼ਜ਼ 'ਕਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)¿Qué es Maya, qué acciones son de Maya?

ਦੁਖਿ ਸੁਖਿ ਏਹੁ ਜੀਉ ਬਧੁ ਹੈ; ਹਉਮੈ ਕਰਮ ਕਮਾਇ ॥

dukh sukh ehu jeeo badh hai; haumai karam kamaae | Ang 67

Sant Singh KhalsaThese beings are bound by pleasure and pain; they do their deeds in egotism.
Manmohan SinghIn woe and weal mammon has enchained this mortal and caused him to go about his business in ego.
Manmohan Singh (Punjabi)ਗਮੀ ਤੇ ਖੁਸ਼ੀ ਅੰਦਰ ਮੋਹਨੀ ਨੇ ਇਸ ਪ੍ਰਾਣੀ ਨੂੰ ਜਕੜਿਆ ਹੋਇਆ ਹੈ ਅਤੇ ਉਸ ਪਾਸੋਂ ਹੰਗਤਾ ਅੰਦਰ ਕੰਮ ਕਰਾਉਂਦੀ ਹੈ।
Fareedkot Teekaਦੁਖ ਸੁਖ ਕਰ ਕੇ ਏਹੁ ਜੀਉ ਬੰਧਾ ਹੂਆ ਹੈ, ਭਾਵ ਏਹ ਕਿ ਦੁਖ ਸੁਖਾਦਿ ਅੰਤਹਿਕਰਣ ਕੇ ਧਰਮੋਂ ਕੋ ਜਿਸ ਭ੍ਰਾਂਤੀ ਕਰ ਕੇ ਆਤਮਾ ਵਿਖੇ ਮਾਨ ਰਹਾ ਹੈ, ਸੋ ਭ੍ਰਾਂਤੀ ਹੀ ਮਾਇਆ ਕਾ ਸਰੂਪ ਹੈ, ਔਰ ਅਹੰਤਾ ਮਮਤਾ ਕੇ ਸਹਿਤ ਜੋ ਕਰਮ ਹੈਂ, ਸੋ ਮਾਇਆ ਹੀ ਕਮਾਵਤੀ ਹੈ, ਭਾਵ ਏਹ ਕਿ ਮਾਇਆ ਕਰ ਕੇ ਹੀ ਅਹੰ ਤ੍ਵੰ ਆਦਿ ਕਲਪਨਾ ਹੋ ਰਹੀ ਹੈ॥ ਇਸ ਭ੍ਰਮ ਕੀ ਨਿਬ੍ਰਿਤੀ ਕੈਸੇ ਹੋਇ? ਤਿਸ ਪਰ ਕਹਤੇ ਹੈਂ:
Prof. Sahib Singh(ਤਾਂ ਉੱਤਰ ਇਹ ਹੈ ਕਿ ਮਾਇਆ ਦੇ ਪ੍ਰਭਾਵ ਹੇਠ) ਇਹ ਜੀਵ ਦੁੱਖ (ਦੀ ਨਿਵਿਰਤੀ) ਵਿਚ ਤੇ ਸੁਖ (ਦੀ ਲਾਲਸਾ) ਵਿਚ ਬੱਝਾ ਰਹਿੰਦਾ ਹੈ, ਤੇ 'ਮੈਂ ਵੱਡਾ ਹਾਂ ਮੈਂ ਵੱਡਾ ਬਣ ਜਾਵਾਂ' ਦੀ ਪ੍ਰੇਰਨਾ ਵਿਚ ਹੀ ਸਾਰੇ ਕੰਮ ਕਰਦਾ ਹੈ।

ਪਦ ਅਰਥ ਦੁਖਿ = ਦੁੱਖ ਵਿਚ। ਬਧੁ = ਬੱਝਾ ਹੋਇਆ।

SikhNet (Spanish)Maya es estar supeditado o apegado al dolor y al placer, es actuar por ego.

ਬਿਨੁ ਸਬਦੈ. ਭਰਮੁ ਨ ਚੂਕਈ; ਨਾ ਵਿਚਹੁ ਹਉਮੈ ਜਾਇ ॥੬॥

bin sabadai. bharam na chookee; naa vichahu haumai jaae |6| Ang 67

Sant Singh KhalsaWithout the Shabad, doubt is not dispelled, and egotism is not eliminated from within. ||6||
Manmohan SinghWithout Divine Word, doubt is not dispelled nor does pride depart from within.
Manmohan Singh (Punjabi)ਰੱਬੀ ਕਲਾਮ ਦੇ ਬਗੈਰ ਸੰਦੇਹ ਰਫ਼ਾ ਨਹੀਂ ਹੁੰਦਾ, ਨਾਂ ਹੀ ਹੰਕਾਰ ਅੰਦਰੋਂ ਦੂਰ ਹੁੰਦਾ ਹੈ।
Fareedkot Teekaਬਿਨਾ ਗੁਰ ਉਪਦੇਸ ਸੇ ਭ੍ਰਾਂਤੀ ਰੂਪ ਮਾਯਾ ਨਹੀਂ ਉਠਤੀ ਹੈ, ਔਰ ਨਾ ਅੰਤਹਕਰਣ ਕੇ ਬੀਚ ਸੇ ਅਹੰਤਾ ਮਮਤਾ ਜਾਤੀ ਹੈ, ਤਾਂ ਤੇ ਮਾਇਆ ਔਰ ਅਹੰਤਾ ਮਮਤਾ ਆਦਿ ਤਿਸ ਕੇ ਕਰਮੋਂ ਕਾ ਨਿਬ੍ਰਿਤਕ ਗੁਰ ਸਬਦ ਹੀ ਹੈ॥੬॥☬ਪਰੰਤੂ ਗੁਰੂ ਭੀ ਭਗਤੀ ਬਿਨਾ ਉਪਦੇਸ ਨਹੀਂ ਕਰਤੇ ਹੈਂ, ਸੋ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਜੀਵ ਦੀ ਇਹ ਭਟਕਣਾ ਮੁੱਕਦੀ ਨਹੀਂ, ਨਾਹ ਹੀ ਇਸ ਦੇ ਅੰਦਰੋਂ ਮੈਂ-ਮੇਰੀ ਦੀ ਪ੍ਰੇਰਨਾ ਦੂਰ ਹੁੰਦੀ ਹੈ ॥੬॥
SikhNet (Spanish)Sin la Palabra, la duda no se va, ni tampoco el ego. (6)

ਬਿਨੁ ਪ੍ਰੀਤੀ. ਭਗਤਿ ਨ ਹੋਵਈ; ਬਿਨੁ ਸਬਦੈ. ਥਾਇ ਨ ਪਾਇ ॥

bin preetee. bhagat na hovee; bin sabadai. thaae na paae | Ang 67

Sant Singh KhalsaWithout love, there is no devotional worship. Without the Shabad, no one finds acceptance.
Manmohan SinghWithout love Lord's service cannot be performed, and without the Name one becomes not acceptable.
Manmohan Singh (Punjabi)ਪਿਆਰ ਦੇ ਬਾਝੋਂ ਸੁਆਮੀ ਦੀ ਸੇਵਾ ਨਹੀਂ ਹੋ ਸਕਦੀ ਅਤੇ ਨਾਮ ਦੇ ਬਾਝੋਂ ਇਨਸਾਨ ਕਬੂਲ ਨਹੀਂ ਪੈਦਾ।
Fareedkot Teekaਬਿਨਾ ਪ੍ਰੇਮ ਸੇ ਗੁਰੋਂ ਕੀ ਭਗਤੀ ਨਹੀਂ ਹੋਤੀ ਔਰ ਅਭਗਤ ਕੋ ਗੁਰੂ ਸਬਦ ਨਹੀਂ ਦੇਤੇ ਹੈਂ, ਔਰ ਗੁਰ ਉਪਦੇਸ ਸੇ ਬਿਨਾ ਜੀਵ ਨਿਜ ਸ੍ਵਰੂਪ ਕੋ ਨਹੀਂ ਪਾਵਤਾ ਹੈ॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ (ਮਨੁੱਖ ਦੇ ਅੰਦਰ ਪ੍ਰਭੂ-ਚਰਨਾਂ ਦੀ ਪ੍ਰੀਤਿ ਪੈਦਾ ਨਹੀਂ ਹੁੰਦੀ, ਤੇ) ਪ੍ਰੀਤਿ ਤੋਂ ਬਿਨਾ (ਜੀਵ ਪਾਸੋਂ) ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਪਰਮਾਤਮਾ ਦੇ ਦਰ ਤੇ) ਜੀਵ ਕਬੂਲ ਨਹੀਂ ਹੁੰਦਾ।

ਪਦ ਅਰਥ ਥਾਇ = ਥਾਂ ਵਿਚ। ਥਾਇ ਨ ਪਾਇ = ਕਬੂਲ ਨਹੀਂ ਪੈਂਦਾ।

SikhNet (Spanish)Sin Amor no hay Alabanza, sin la Palabra no hay un lugar de descanso.

ਸਬਦੇ. ਹਉਮੈ ਮਾਰੀਐ; ਮਾਇਆ ਕਾ ਭ੍ਰਮੁ ਜਾਇ ॥

sabade. haumai maareeai; maaeaa kaa bhram jaae | Ang 67

Sant Singh KhalsaThrough the Shabad, egotism is conquered and subdued, and the illusion of Maya is dispelled.
Manmohan SinghWith the Name ego is stilled and mammon's illusion departs.
Manmohan Singh (Punjabi)ਨਾਮ ਨਾਲ ਹੰਗਤਾ ਨਾਬੂਦ ਹੋ ਜਾਂਦੀ ਹੈ ਅਤੇ ਮੋਹਨੀ ਦਾ ਮੁਗਾਲਤਾ ਦੂਰ ਹੋ ਜਾਂਦਾ ਹੈ।
Fareedkot Teekaਤਾਂ ਤੇ ਗੁਰ ਉਪਦੇਸ ਕਰ ਅਹੰਤਾ ਮਮਤਾ ਕੋ ਮਾਰੀਏ, ਤਬ ਮਾਇਆ ਕਾ ਕਾਰਜ ਰੂਪ ਭ੍ਰਮੁ ਜੋ ਪੰਚ ਪ੍ਰਕਾਰ ਕਾ ਹੈ, ਸੋ ਜਾਤਾ ਹੈ॥ ਭ੍ਰਮ ਕਾ ਸ੍ਵਰੂਪ ਸਿਰੀ ਰਾਗੁ ਮ: ੧ ਕੇ ੨੩ ਮੇਂ ਸਬਦ ਮੇਂ ਕਥਨ ਕੀਆ ਹੈ, ਸੋ ਤਹਾਂ ਸੇ ਦੇਖ ਲੇਨਾ।☬ਜੇ ਕਹੋ ਜੀਵ ਕੋ ਸਾਂਤਿ ਸੁਭਾਵ ਕੈਸੇ ਪ੍ਰਾਪਤਿ ਹੋਤਾ ਹੈ? ਤਿਸ ਕਾ ਉੱਤਰ ਕਹਤੇ ਹੈਂ:
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ (ਮਨ ਵਿਚੋਂ) ਮਾਰੀ ਜਾ ਸਕਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਾਇਆ ਦੀ ਪ੍ਰੇਰਨਾ ਤੋਂ ਪੈਦਾ ਹੋਈ ਭਟਕਣਾ ਦੂਰ ਹੁੰਦੀ ਹੈ।

ਪਦ ਅਰਥ ਭ੍ਰਮੁ = ਭਟਕਣਾ।

SikhNet (Spanish)Con la Palabra apaciguamos nuestro ego y la ilusión de Maya se va.

ਨਾਮੁ ਪਦਾਰਥੁ ਪਾਈਐ; ਗੁਰਮੁਖਿ ਸਹਜਿ ਸੁਭਾਇ ॥੭॥

naam padaarath paaeeai; guramukh sehaj subhaae |7| Ang 67

Sant Singh KhalsaThe Gurmukh obtains the Treasure of the Naam with intuitive ease. ||7||
Manmohan SinghThrough the Guru, man easily obtains the wealth of God's Name.
Manmohan Singh (Punjabi)ਗੁਰਾਂ ਦੇ ਰਾਹੀਂ ਇਨਸਾਨ ਸੁਖੈਨ ਹੀ ਹਰੀ ਨਾਮ ਦੀ ਦੌਲਤ ਨੂੰ ਹਾਸਲ ਕਰ ਲੈਂਦਾ ਹੈ।
Fareedkot Teekaਜਬ ਨਾਮ ਰੂਪੀ ਪਦਾਰਥ ਕੋ ਗੁਰੋਂ ਦ੍ਵਾਰੇ ਪਾਈਏ, ਤਬ (ਸਹਜਿ ਸੁਭਾਇ) ਸਾਂਤਿ ਸੁਭਾਵ ਹੋਤਾ ਹੈ॥☬ਨਨੂ: ਪੂਰਬਕ ਸ੍ਰੀ ਜਪਜੀ ਕੀ ੬ ਪਉੜੀ ਮੇਂ ਪਹਿਲੀ ਪਾਤਸਾਹੀ ਨੈ ਕਹਾ ਹੈ ਕਿ ਸਰਬ ਦੈਵੀ ਗੁਣ ਰਤਨ ਜਵਾਹਰ ਰੂਪ ਮਤਿ ਵਿਖੇ ਹੀ ਹੈ ਤੌ ਫਿਰ ਗੁਰੋਂ ਕੀ ਕ੍ਯਾ ਲੋੜ ਹੈ? ਤਿਸ ਕਾ ਉੱਤਰ ਕਹਤੇ ਹੈਂ:
Prof. Sahib Singhਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ (ਕੀਮਤੀ ਪਦਾਰਥ) ਮਿਲਦਾ ਹੈ, ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਸਮਾਈ ਹੁੰਦੀ ਹੈ ॥੭॥
SikhNet (Spanish)Y recibimos el Placer de vivir el Nombre del Señor, a través del Guru, de manera natural. (7)

ਬਿਨੁ ਗੁਰ. ਗੁਣ ਨ ਜਾਪਨੀ; ਬਿਨੁ ਗੁਣ. ਭਗਤਿ ਨ ਹੋਇ ॥

bin gur. gun na jaapanee; bin gun. bhagat na hoe | Ang 67

Sant Singh KhalsaWithout the Guru, one's virtues do not shine forth; without virtue, there is no devotional worship.
Manmohan SinghSans the Guru, virtues shine not and sans virtues Lord's devotional service cannot be performed.
Manmohan Singh (Punjabi)ਗੁਰਾਂ ਦੇ ਬਗੈਰ ਨੇਕੀਆਂ ਨਹੀਂ ਚਮਕਦੀਆਂ ਅਤੇ ਨੇਕੀਆਂ ਦੇ ਬਗੈਰ ਸਾਈਂ ਦੀ ਪਰੇਮ-ਮਈ ਸੇਵਾ ਨਹੀਂ ਹੋ ਸਕਦੀ।
Fareedkot Teekaਹੇ ਭਾਈ! ਯੱਦਪਿ ਬੁਧੀ ਵਿਖੇ ਹੀ ਸਰਬ ਗੁਣ ਹੈਂ ਤੱਦਪਿ ਗੁਰਾਂ ਸੇ ਬਿਨਾ ਜਾਣੇ ਨਹੀਂ ਜਾਤੇ, (ਬਿਨੁ ਗੁਣ ਭਗਤਿ) ਵੈਰਾਗ ਔ ਪ੍ਰੇਮਾਦਿ ਗੁਣ ਪ੍ਰਗਟ ਹੂਏ ਬਿਨਾ ਪਰਮੇਸ੍ਵਰ ਕੀ ਭਗਤੀ ਨਹੀਂ ਹੋਤੀ॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਉੱਚੇ ਆਤਮਕ ਜੀਵਨ ਦੇ ਗੁਣਾਂ ਦੀ ਕਦਰ ਨਹੀਂ ਪੈਂਦੀ, ਤੇ, ਆਤਮਕ ਜੀਵਨ ਵਾਲੇ ਗੁਣਾਂ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।

ਪਦ ਅਰਥ ਨ ਜਾਪਨੀ = ਨ ਜਾਪਨਿ, ਨਹੀਂ ਜਾਪਦੇ, ਕਦਰ ਨਹੀਂ ਪੈਂਦੀ।

SikhNet (Spanish)Sin el Guru la Virtud no brilla, sin Virtud no hay Alabanza.

ਭਗਤਿ ਵਛਲੁ ਹਰਿ ਮਨਿ ਵਸਿਆ; ਸਹਜਿ ਮਿਲਿਆ ਪ੍ਰਭੁ ਸੋਇ ॥

bhagat vachhal har man vasiaa; sehaj miliaa prabh soe | Ang 67

Sant Singh KhalsaThe Lord is the Lover of His devotees; He abides within their minds. They meet that God with intuitive ease.
Manmohan SinghThat Lord easily meets the mortal, within whose mind the Name of God, the lover of devotion abides.
Manmohan Singh (Punjabi)ਉਹ ਸਾਹਿਬ ਸੁਖੈਨ ਹੀ ਉਸ ਪ੍ਰਾਣੀ ਨੂੰ ਮਿਲ ਪੈਦਾ ਹੈ ਜਿਸਦੇ ਚਿੱਤ ਅੰਦਰ ਅਨੁਰਾਗ ਦੇ ਪ੍ਰੇਮੀ ਵਾਹਿਗੁਰੂ ਦਾ ਨਾਮ ਨਿਵਾਸ ਰਖਦਾ ਹੈ।
Fareedkot Teekaਭਗਤੋਂ ਕਾ ਪ੍ਯਾਰਾ ਹਰੀ ਜਿਸ ਕੇ ਮਨ ਮੇਂ ਵਸਿਆ ਹੈ, ਸ੍ਵਭਾਵਕ ਹੀ (ਸੋਇ) ਸੋ ਪੁਰਸ ਪ੍ਰਭੂ ਕੇ ਸਾਥ ਅਭੇਦ ਹੂਆ ਹੈ॥
Prof. Sahib Singh(ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ) ਆਤਮਕ ਅਡੋਲਤਾ ਵਿਚ ਟਿਕਿਆਂ ਉਹ ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ। ਮਨਿ = ਮਨ ਵਿਚ।

SikhNet (Spanish)Cuando el Señor, el Amante de los Devotos, llega a la mente, instantáneamente Lo sentimos.

ਨਾਨਕ ਸਬਦੇ ਹਰਿ ਸਾਲਾਹੀਐ; ਕਰਮਿ ਪਰਾਪਤਿ ਹੋਇ ॥੮॥੪॥੨੧॥

naanak sabade har saalaaheeai; karam paraapat hoe |8|4|21| Ang 67

Sant Singh KhalsaO Nanak, through the Shabad, praise the Lord. By His Grace, He is obtained. ||8||4||21||
Manmohan SinghNanak, through the Word do thou praise God. By His grace, is He obtained.
Manmohan Singh (Punjabi)ਨਾਨਕ, ਸ਼ਬਦ ਰਾਹੀਂ ਤੂੰ ਹਰੀ ਦੀ ਪਰਸੰਸਾ ਕਰ। ਉਸ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਗੁਰੋਂ ਕੇ (ਸਬਦੇ) ਉਪਦੇਸ਼ ਕਰ ਕੇ ਹਰੀ ਕਾ ਸਲਾਹਣਾ ਕਰੀਏ, ਪਰੰਤੂ ਸੋ ਸਬਦ ਪੂਰਬ ਜਨਮੋਂ ਕੇ ਪੁੰਨ ਰੂਪ ਕਰਮੋਂ ਕਰ ਕੇ ਮਿਲਤਾ ਹੈ॥੮॥੪॥੨੧॥☬ਮਨ ਪ੍ਰਤਿ ਉਪਦੇਸ ਹੈ:☬ਪ੍ਰਸ਼ਨ: ਜੀਵ ਅਪਨੇ ਸਰੂਪ ਸੇ ਕੈਸੇ ਭੂਲ ਗਏ, ਔਰ ਜਨਮ ਮਰਨ ਕਾ ਭੈ ਕੈਸੇ ਨਿਬ੍ਰਿਤਿ ਹੋਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ। (ਪਰ ਇਹ ਦਾਤਿ) ਉਸ ਦੀ ਮਿਹਰ ਨਾਲ ਹੀ ਮਿਲਦੀ ਹੈ ॥੮॥੪॥੨੧॥{66-67}

ਪਦ ਅਰਥ ਕਰਮਿ = ਮਿਹਰ ਦੀ ਰਾਹੀਂ। ਕਰਮੁ = ਬਖ਼ਸ਼ਸ਼ ॥੮॥੪॥੨੧॥{66-67}

SikhNet (Spanish)Alaba entonces a tu Señor, dice Nanak, a través de la Palabra; pues es a través de Su Gracia que Lo recibimos. (8-4-21)
Answers quote the Granth verbatim with Ang citations. AI commentary is not Gurbani and not a religious ruling.