ੴ

ਸਿੱਖਬਾਣੀ · SikhBani

Ang 763

Sri Guru Granth Sahib · Raag Soohee · 2 shabads, 34 lines
Translations
Shabad Guru Arjan Dev Ji Raag Soohee

ਸੂਹੀ ਮਹਲਾ ੫ ਗੁਣਵੰਤੀ ॥

soohee mahalaa 5 gunavantee |

Sant Singh KhalsaSoohee, Fifth Mehl, Gunvantee ~ The Worthy And Virtuous Bride:
Manmohan SinghSuhi, 5th Guru. Gunwanti.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ। ਗੁਣਵੰਤੀ।
Fareedkot Teeka(ਗੁਣਵੰਤੀ) ਪ੍ਰੇਮ ਗੁਨ ਵਾਲੀ ਉਤਮ ਜਗ੍ਯਾਸੀ ਕਹਤੀ ਹੈ:
Prof. Sahib Singh

ਪਦ ਅਰਥ ਗੁਣਵੰਤੀ = ਗੁਣਾਂ ਵਾਲੀ।

SikhNet (Spanish)Suji, Mejl Guru Aryan, Quinto Canal Divino, Gunvanti, - La Novia Virtuosa y Merecedora -

ਜੋ ਦੀਸੈ ਗੁਰਸਿਖੜਾ; ਤਿਸੁ. ਨਿਵਿ ਨਿਵਿ ਲਾਗਉ ਪਾਇ ਜੀਉ ॥

jo deesai gurasikharraa; tis. niv niv laagau paae jeeo |

Sant Singh KhalsaWhen I see a Sikh of the Guru, I humbly bow and fall at his feet.
Manmohan SinghIf I see disciple of the Guru, I bow low and fall at his feet.
Manmohan Singh (Punjabi)ਜੇਕਰ ਮੈਂ ਗੁਰ ਦੇ ਸਿੱਖ ਨੂੰ ਲਵਾਂ, ਤਾਂ ਮੈਂ ਨੀਵੀਂ ਝੁੱਕ ਉਸ ਦੇ ਪੈਰੀ ਪੈਂਦੀ ਹਾਂ।
Fareedkot Teekaਜੋ ਗੁਰੂ ਸਿਖ੍ਯਾ ਕੇ ਲੇਣੇ ਵਾਲਾ ਦੇਖੂੰ, ਤਿਸ ਕੇ ਜੀਉ ਮਨ ਕਰ ਕੇ ਚਰਨੋਂ ਮੇਂ ਨਿਉਂ ਨਿਉਂ ਕਰ ਲਗੂੰ॥
Prof. Sahib Singhਮੈਨੂੰ ਜੇਹੜਾ ਭੀ ਕੋਈ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਹੈ, ਮੈਂ ਨੀਊਂ ਨੀਊਂ ਕੇ (ਭਾਵ, ਨਿਮ੍ਰਤਾ-ਅਧੀਨਗੀ ਨਾਲ) ਉਸ ਦੀ ਪੈਰੀਂ ਲੱਗਦਾ ਹਾਂ,

ਪਦ ਅਰਥ ਸਿਖੜਾ = ਪਿਆਰਾ ਸਿੱਖ। ਲਾਗਉ = ਮੈਂ ਲੱਗਾਂ। ਪਾਇ = ਪੈਰੀਂ।

SikhNet (Spanish)Cuando veo a un Sikj del Guru, con toda humildad a Sus Pies me postro,

ਆਖਾ ਬਿਰਥਾ ਜੀਅ ਕੀ; ਗੁਰੁ ਸਜਣੁ ਦੇਹਿ ਮਿਲਾਇ ਜੀਉ ॥

aakhaa birathaa jeea kee; gur sajan dehi milaae jeeo |

Sant Singh KhalsaI tell to him the pain of my soul, and beg him to unite me with the Guru, my Best Friend.
Manmohan SinghI tell him the pain of my heart and implore him to unite me with the Guru,
Manmohan Singh (Punjabi)ਉਸ ਨੂੰ ਮੈਂ ਆਪਣੇ ਦਿਲ ਦਾ ਦੁੱਖ ਦੱਸਦੀ ਹਾਂ ਅਤੇ ਬਿਨੈ ਕਰਦੀ ਹਾਂ ਕਿ ਉਹ ਮੈਨੂੰ ਮੇਰੇ ਮਿੱਤਰ ਗੁਰਾਂ ਨਾਲ ਮਿਲਾ ਦੇਵੇ,
Fareedkot Teekaਮੈਂ ਅਪਨੇ ਜੀ ਕੀ ਏਹੁ ਬਿਰਥਾ ਕਹੂੰ: ਗੁਰੂ ਜੀ ਜੋ ਸੱਜਣ ਹੈ, ਸੋ ਮੁਝੇ ਮਿਲਾ ਦੇਵੋ॥
Prof. Sahib Singhਤੇ ਉਸ ਨੂੰ ਆਪਣੇ ਦਿਲ ਦੀ ਪੀੜਾ (ਤਾਂਘ) ਦੱਸਦਾ ਹਾਂ (ਤੇ ਬੇਨਤੀ ਕਰਦਾ ਹਾਂ-ਹੇ ਗੁਰਸਿੱਖ!) ਮੈਨੂੰ ਸੱਜਣ-ਗੁਰੂ ਮਿਲਾ ਦੇ।

ਪਦ ਅਰਥ ਬਿਰਥਾ = ਪੀੜਾ, ਦੁੱਖ। ਜੀਅ ਕੀ = ਜਿੰਦ ਦੀ।

SikhNet (Spanish)le cuento del dolor de mi Alma y le ruego que me una al Guru, mi mejor Amigo,

ਸੋਈ ਦਸਿ ਉਪਦੇਸੜਾ; ਮੇਰਾ ਮਨੁ. ਅਨਤ, ਨ ਕਾਹੂ ਜਾਇ ਜੀਉ ॥

soee das upadesarraa; meraa man. anat, na kaahoo jaae jeeo |

Sant Singh KhalsaI ask that he impart to me such an understanding, that my mind will not go out wandering anywhere else.
Manmohan Singhmy friend and impart unto me such an instruction, that my soul goes no where else.
Manmohan Singh (Punjabi)ਅਤੇ ਮੈਨੂੰ ਇਹੋ ਜਿਹਾ ਉਪਦੇਸ਼ ਦੇਵੇ ਕਿ ਮੇਰੀ ਆਤਮਾ ਹੋਰ ਕਿਧਰੇ ਨਾਂ ਜਾਵੇ।
Fareedkot Teekaਮੇਰੇ ਕੋ ਵਹੁ ਉਪਦੇਸ ਕਹੋ ਜਿਸ ਕਰ ਕੇ ਪਰਮੇਸਰ ਕੋ ਛੋਡ ਕਰ ਮੇਰਾ ਮਨ ਔਰ ਕਿਸੇ ਪਦਾਰਥ ਕੀ ਇੱਛਾ ਕਰਨੇ ਨਾ ਜਾਏ।
Prof. Sahib Singhਮੈਨੂੰ ਕੋਈ ਅਜੇਹਾ ਸੋਹਣਾ ਉਪਦੇਸ਼ ਦੱਸ (ਜਿਸ ਦੀ ਬਰਕਤਿ ਨਾਲ) ਮੇਰਾ ਮਨ ਕਿਸੇ ਹੋਰ ਪਾਸੇ ਵਲ ਨਾਹ ਜਾਏ।

ਪਦ ਅਰਥ ਉਪਦੇਸੜਾ = ਸੋਹਣਾ ਉਪਦੇਸ਼। ਅਨਤ = {अन्यत्र} ਕਿਸੇ ਹੋਰ ਪਾਸੇ।

SikhNet (Spanish)que me instruya de tal forma para que mi mente ya no vague más.

ਇਹੁ ਮਨੁ. ਤੈ ਕੂੰ ਡੇਵਸਾ; ਮੈ. ਮਾਰਗੁ ਦੇਹੁ ਬਤਾਇ ਜੀਉ ॥

eihu man. tai koon ddevasaa; mai. maarag dehu bataae jeeo |

Sant Singh KhalsaI dedicate this mind to you. Please, show me the Path to God.
Manmohan SinghThis soul of mine I shall surrender unto thee. Show thou me the way to my Lord.
Manmohan Singh (Punjabi)ਮੈਂ ਆਪਣੀ ਇਹ ਜਿੰਦੜੀ ਤੈਨੂੰ ਸਮਰਪਣ ਕਰ ਦੇਵਾਂਗੀ। ਤੂੰ ਮੈਨੂੰ ਮੇਰੇ ਮਾਲਕ ਦਾ ਰਸਤਾ ਵਿਖਾਲ ਦੇ।
Fareedkot Teekaਯਹਿ ਮਨ ਤੁਝ ਕੋ ਮੇਂ ਦੇਵੋਂਗਾ, ਹੇ ਸਤਿਗੁਰੋਂ ਕੇ ਸਿਖ! ਮੇਰੇ ਕੋ ਰਸਤਾ ਬਤਾਇ ਦੇਵੋ॥
Prof. Sahib Singhਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ, ਮੈਨੂੰ ਰਸਤਾ ਦੱਸ (ਜਿਸ ਰਾਹੇ ਪੈ ਕੇ ਪ੍ਰਭੂ ਦਾ ਦਰਸਨ ਕਰ ਸਕਾਂ)।

ਪਦ ਅਰਥ ਤੈ ਕੂੰ = ਤੈਨੂੰ। ਡੇਵਸਾ = ਮੈਂ ਦੇ ਦਿਆਂਗਾ। ਮਾਰਗੁ = ਰਸਤਾ।

SikhNet (Spanish)Muéstrame el camino y te voy a entregar mi mente, pues he venido desde lejos a buscar tu Refugio,

ਹਉ ਆਇਆ. ਦੂਰਹੁ ਚਲਿ ਕੈ; ਮੈ ਤਕੀ. ਤਉ ਸਰਣਾਇ ਜੀਉ ॥

hau aaeaa. doorahu chal kai; mai takee. tau saranaae jeeo |

Sant Singh KhalsaI have come so far, seeking the Protection of Your Sanctuary.
Manmohan SinghI have come from after and I have sought thy protection.
Manmohan Singh (Punjabi)ਮੈਂ ਦੁਰੇਡਿਉਂ ਟੁਰ ਕੇ ਆਈ ਹਾਂ ਅਤੇ ਮੈਂ ਤੇਰੀ ਪਨਾਹ ਤਕਾਈ ਹੈ।
Fareedkot Teekaਮੈਂ ਦੂਰ ਸੇ ਚਲ ਕਰ ਆਯਾ ਹੂੰ ਅਰਥਾਤ ਅਨੇਕ ਜੂਨੋਂ ਮੇਂ ਭ੍ਰਮਤਾ ਆਪ ਕੀ ਸਰਣ ਆਯਾ ਹੂੰ, ਮੈਨੇ ਤੇਰੀ ਹੀ ਸਰਨ ਤਕੀ ਹੈ॥
Prof. Sahib Singhਮੈਂ (ਚੌਰਾਸੀ ਲੱਖ ਦੇ) ਦੂਰ ਦੇ ਪੈਂਡੇ ਤੋਂ ਤੁਰ ਕੇ ਆਇਆ ਹਾਂ, ਹੁਣ ਮੈਂ ਤੇਰਾ ਆਸਰਾ ਤੱਕਿਆ ਹੈ।

ਪਦ ਅਰਥ ਹਉ = ਮੈਂ। ਸਰਣਾਇ = ਆਸਰਾ।

SikhNet (Spanish)me voy a apoyar sólo en ti, oh Amigo, libérame ahora de todas mis tristezas.

ਮੈ ਆਸਾ ਰਖੀ ਚਿਤਿ ਮਹਿ; ਮੇਰਾ ਸਭੋ ਦੁਖੁ ਗਵਾਇ ਜੀਉ ॥

mai aasaa rakhee chit meh; meraa sabho dukh gavaae jeeo |

Sant Singh KhalsaWithin my mind, I place my hopes in You; please, take my pain and suffering away!
Manmohan SinghWithin my mind, I have raised hope in thee. Eliminate thou all my suffering.
Manmohan Singh (Punjabi)ਆਪਣੇ ਮਨ ਅੰਦਰ ਮੈਂ ਤੇਰੇ ਵਿੱਚ ਉਮੈਦ ਬੰਨ੍ਹੀ ਹੈ! ਤੂੰ ਮੇਰਾ ਸਮੂਹ ਦੁਖੜਾ ਦੂਰ ਕਰ।
Fareedkot Teekaਮੈਂਨੇ ਚਿਤ ਮੇਂ ਏਹੀ ਆਸਾ ਰਖੀ ਹੈ ਕਿ ਤੁਮ ਹੀ ਤਾਰੋਗੇ, ਇਸ ਤੇ ਮੇਰਾ ਸਭ ਦੁਖ ਗਵਾਈਏ ਜੀਉ॥☬ਆਗੇ ਤੇ ਗੁਰਸਿਖ ਕਹਿਤਾ ਹੈ:
Prof. Sahib Singhਮੈਂ ਆਪਣੇ ਚਿੱਤ ਵਿਚ ਇਹ ਆਸ ਰੱਖੀ ਹੋਈ ਹੈ ਕਿ ਤੂੰ ਮੇਰਾ ਸਾਰਾ ਦੁੱਖ ਦੂਰ ਕਰ ਦੇਵੇਂਗਾ।

ਪਦ ਅਰਥ ਮਹਿ = ਵਿਚ। ਸਭੋ = ਸਭੁ, ਸਾਰਾ।

SikhNet (Spanish)Oh hermano, tú que caminas por este Sendero, hazlo de la forma como el Guru te lo indica,

ਇਤੁ ਮਾਰਗਿ ਚਲੇ ਭਾਈਅੜੇ; ਗੁਰੁ ਕਹੈ. ਸੁ ਕਾਰ ਕਮਾਇ ਜੀਉ ॥

eit maarag chale bhaaeearre; gur kahai. su kaar kamaae jeeo |

Sant Singh KhalsaSo walk on this Path, O sister soul-brides; do that work which the Guru tells you to do.
Manmohan SinghO sister, thou who walkest on this path, do thou the work, the Guru bids thee to do.
Manmohan Singh (Punjabi)ਹੇ ਭੈਣੇ! ਤੂੰ ਜੋ ਇਸ ਰਾਹੇ ਟੁਰਦੀ ਹੈਂ ਤੂੰ ਉਹ ਕੰਮ ਕਰ ਜਿਹੜਾ ਗੁਰੂ ਜੀ ਤੈਨੂੰ ਆਖਦੇ ਹਨ।
Fareedkot Teekaਹੇ ਭਾਈ! ਤੂੰ ਜੋ ਇਸ ਮਾਰਗ ਮੇਂ ਚਲੇਂ ਤੋ ਜੋ ਕਾਰ ਗੁਰੂ ਕਹੇ ਸੋ ਕਮਾਓ॥
Prof. Sahib Singh(ਅੱਗੋਂ ਉੱਤਰ ਮਿਲਦਾ ਹੈ-) ਇਸ ਰਸਤੇ ਉਤੇ ਜੇਹੜੇ ਗੁਰ-ਭਾਈ ਤੁਰਦੇ ਹਨ (ਉਹ ਗੁਰੂ ਦੀ ਦੱਸੀ ਕਾਰ ਕਰਦੇ ਹਨ) ਤੂੰ ਭੀ ਉਹੀ ਕਾਰ ਕਰ ਜੋ ਗੁਰੂ ਦੱਸਦਾ ਹੈ।

ਪਦ ਅਰਥ ਇਤੁ ਮਾਰਗਿ = ਇਸ ਰਸਤੇ ਉਤੇ। ਭਾਈਅੜੇ = ਪਿਆਰੇ ਭਰਾ।

SikhNet (Spanish)deja atrás tu actitud voluntariosa y la idea del otro.

ਤਿਆਗੇਂ ਮਨ ਕੀ ਮਤੜੀ; ਵਿਸਾਰੇਂ ਦੂਜਾ ਭਾਉ ਜੀਉ ॥

tiaagen man kee matarree; visaaren doojaa bhaau jeeo |

Sant Singh KhalsaAbandon the intellectual pursuits of the mind, and forget the love of duality.
Manmohan SinghAbandon thou thy mind's intellect and give up the love of another.
Manmohan Singh (Punjabi)ਤੂੰ ਆਪਣੇ ਚਿੱਤ ਦੀ ਅਕਲ ਨੂੰ ਛੱਡ ਦੇ ਅਤੇ ਹੋਰਸ ਦੀ ਪ੍ਰੀਤ ਨੂੰ ਤਲਾਂਜਲੀ ਦੇ ਦੇ।
Fareedkot Teekaਜੌ ਤੂੰ ਮਨ ਕੀ ਮੱਤ ਕੋ ਤਿਆਗੇਂ ਔ ਦੈਤ ਭਾਵ ਕੋ ਵਿਸਾਰ ਦੇਵੈਂ॥
Prof. Sahib Singhਜੇ ਤੂੰ ਆਪਣੇ ਮਨ ਦੀ ਕੋਝੀ ਮਤਿ ਛੱਡ ਦੇਵੇਂ, ਜੇ ਤੂੰ ਪ੍ਰਭੂ ਤੋਂ ਬਿਨਾ ਹੋਰ (ਮਾਇਆ ਆਦਿਕ) ਦਾ ਪਿਆਰ ਭੁਲਾ ਦੇਵੇਂ,

ਪਦ ਅਰਥ ਤਿਆਗੇਂ = ਜੇ ਤੂੰ ਤਿਆਗ ਦੇਵੇਂ। ਮਤੜੀ = ਕੋਝੀ ਮਤਿ। ਵਿਸਾਰੇਂ = ਜੇ ਤੂੰ ਵਿਸਾਰ ਦੇਵੇਂ। ਭਾਉ = ਪਿਆਰ।

SikhNet (Spanish)Así tendrás la Visión del Señor y aun los vientos calientes no te tocarán.

ਇਉ ਪਾਵਹਿ ਹਰਿ ਦਰਸਾਵੜਾ; ਨਹ ਲਗੈ. ਤਤੀ ਵਾਉ ਜੀਉ ॥

eiau paaveh har darasaavarraa; neh lagai. tatee vaau jeeo |

Sant Singh KhalsaIn this way, you shall obtain the Blessed Vision of the Lord's Darshan; the hot winds shall not even touch you.
Manmohan SinghThus shalt thou have thy Lord's vision and even the hot wind shall touch thee not.
Manmohan Singh (Punjabi)ਇਸ ਤਰ੍ਹਾਂ ਨੂੰ ਆਪਣੇ ਸੁਆਮੀ ਦਾ ਦੀਦਾਰ ਪਾ ਲਵੇਂਗੀ ਅਤੇ ਤੈਨੂੰ ਗਰਮ ਹਵਾ ਤੱਕ ਨਹੀਂ ਲਗੇਗੀ।
Fareedkot Teekaਇਉਂ ਹਰੀ ਕਾ ਦਰਸਨ ਪਾਵੇਂਗਾ ਫੇਰ ਤੇਰੇ ਕੋ ਤੱਤੀ ਪਉਨ ਨ ਲਗੇਗੀ, ਭਾਵ ਕੋਈ ਦੁਖ ਕੀ ਲੇਸ ਭੀ ਨਾ ਰਹੇਗੀ॥
Prof. Sahib Singhਤਾਂ ਇਸ ਤਰ੍ਹਾਂ ਤੂੰ ਪ੍ਰਭੂ ਦਾ ਸੋਹਣਾ ਦਰਸਨ ਕਰ ਲਵੇਂਗਾ, ਤੈਨੂੰ ਕੋਈ ਦੁੱਖ-ਕਲੇਸ਼ ਨਹੀਂ ਵਿਆਪੇਗਾ।

ਪਦ ਅਰਥ ਇਉ = ਇਸ ਤਰ੍ਹਾਂ। ਦਰਸਾਵੜਾ = ਸੋਹਣਾ ਦੀਦਾਰ। ਵਾਉ = ਹਵਾ। ਤਤੀ ਵਾਉ = ਸੇਕ, ਦੁੱਖ-ਕਲੇਸ਼।

SikhNet (Spanish)Ya no sé ni qué decir, sólo digo lo que es el Comando del Señor.

ਹਉ ਆਪਹੁ. ਬੋਲਿ ਨ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ ॥

hau aapahu. bol na jaanadaa; mai kahiaa sabh hukamaau jeeo |

Sant Singh KhalsaBy myself, I do not even know how to speak; I speak all that the Lord commands.
Manmohan SinghBy myself I know not how to speak. I utter all, that is the command of my Lord.
Manmohan Singh (Punjabi)ਆਪਣੇ ਆਪ ਤਾਂ ਮੈਂ ਬੋਲਣਾ ਹੀ ਨਹੀਂ ਜਾਣਦਾ। ਮੈਂ ਸਮੂਹ ਉਹ ਹੀ ਉਚਾਰਨ ਹਕਰਦਾ ਹਾਂ, ਜਿਹੜਾ ਮੇਰੇ ਪ੍ਰਭੂ ਦਾ ਫੁਰਮਾਨ ਹੈ।
Fareedkot Teekaਮੈਂ ਆਪ ਤੋ ਬੋਲਣ ਭੀ ਨਹੀਂ ਜਾਣਤਾ, ਜਿਤਨਾ ਕਹਾ ਹੈ ਸਭ ਉਸ ਕਾ ਹੁਕਮ ਹੀ ਕਹਾ ਹੈ, ਭਾਵ ਜੋ ਬੇਦ ਸਾਸਤ੍ਰ ਹੈਂ ਸਭ ਉਸੀ ਕਾ ਹੁਕਮ ਹੈ॥
Prof. Sahib Singhਮੈਂ ਜੋ ਕੁਝ ਤੈਨੂੰ ਦੱਸਿਆ ਹੈ ਗੁਰੂ ਦਾ ਹੁਕਮ ਹੀ ਦੱਸਿਆ ਹੈ, ਮੈਂ ਆਪਣੀ ਅਕਲ ਦਾ ਆਸਰਾ ਲੈ ਕੇ ਇਹ ਰਸਤਾ ਨਹੀਂ ਦੱਸ ਰਿਹਾ।

ਪਦ ਅਰਥ ਆਪਹੁ = ਆਪਣੇ ਆਪ ਤੋਂ, ਆਪਣੀ ਅਕਲ ਨਾਲ। ਹੁਕਮਾਉ = ਪ੍ਰਭੂ ਦਾ ਹੁਕਮ ਹੀ।

SikhNet (Spanish)Estoy bendecido con el Tesoro de la Devoción del Señor,

ਹਰਿ ਭਗਤਿ ਖਜਾਨਾ ਬਖਸਿਆ; ਗੁਰਿ ਨਾਨਕਿ. ਕੀਆ ਪਸਾਉ ਜੀਉ ॥

har bhagat khajaanaa bakhasiaa; gur naanak. keea pasaau jeeo |

Sant Singh KhalsaI am blessed with the treasure of the Lord's devotional worship; Guru Nanak has been kind and compassionate to me.
Manmohan SinghGuru Nanak has shown mercy unto me and has blessed me with treasure of God's devotional service.
Manmohan Singh (Punjabi)ਗੁਰੂ ਨਾਨਕ ਨੇ ਮੇਰੇ ਉਤੇ ਰਹਿਮਤ ਧਾਰੀ ਹੈ ਅਤੇ ਮੈਨੂੰ ਵਾਹਿਗੁਰੂ ਦੀ ਪ੍ਰੇਮਮਈ ਸੇਵਾ ਦਾ ਭੰਡਾਰ ਪਰਦਾਨ ਕੀਤਾ ਹੈ।
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਕਹਤੇ ਹੈਂ: ਜਬ ਗੁਰੋਂ ਨੇ ਮੇਰੇ ਕੋ ਉਪਦੇਸ਼ ਰੂਪ (ਪਸਾਉ) ਦਾਨ ਕੀਆ ਹੈ ਤਬ ਹਰੀ ਨੇ ਮੁਝੇ ਭਗਤੀ ਕਾ ਖਜ਼ਾਨਾ ਹੀ ਬਖਸ ਦੀਆ ਹੈ॥
Prof. Sahib Singhਜਿਸ (ਸੁਭਾਗ ਬੰਦੇ) ਉਤੇ ਨਾਨਕ ਨੇ ਕਿਰਪਾ ਕੀਤੀ ਹੈ, ਪਰਮਾਤਮਾ ਨੇ ਉਸ ਨੂੰ ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ ਦਿੱਤਾ ਹੈ।

ਪਦ ਅਰਥ ਗੁਰਿ = ਗੁਰੂ ਨੇ। ਨਾਨਕਿ = ਨਾਨਕ ਨੇ। ਪਸਾਉ = ਪ੍ਰਸਾਦੁ, ਕਿਰਪਾ।

SikhNet (Spanish)tal es la Misericordia que el Guru ha puesto sobre Nanak.

ਮੈ. ਬਹੁੜਿ, ਨ ਤ੍ਰਿਸਨਾ ਭੁਖੜੀ; ਹਉ ਰਜਾ ਤ੍ਰਿਪਤਿ ਅਘਾਇ ਜੀਉ ॥

mai. bahurr, na trisanaa bhukharree; hau rajaa tripat aghaae jeeo |

Sant Singh KhalsaI shall never again feel hunger or thirst; I am satisfied, satiated and fulfilled.
Manmohan SinghI shall not again feel thirst and hunger. I am appeased, sated and satiated.
Manmohan Singh (Punjabi)ਮੈਨੂੰ ਮੁੜ ਕੇ ਤ੍ਰੇਹ ਅਤੇ ਭੁੱਖ ਨਹੀਂ ਲੱਗੇਗੀ। ਮੈਂ ਧ੍ਰਾਪ, ਭਰਪੂਰ ਅਤੇ ਸੰਤੁਸ਼ਟ ਹੋ ਗਈ ਹਾਂ।
Fareedkot Teekaਪੁਨਾ ਅਬ ਮੇਰੇ ਕੋ ਪਦਾਰਥ ਕੀ ਤ੍ਰਿਸਨਾ ਰੂਪ ਭੁਖ ਨਹੀਂ ਰਹੀ ਹੈ, ਕਿਉਂਕਿ ਮੈਂ ਐਸਾ ਰਜਿਆ ਹੂੰ ਕਿ ਤੀਨੋਂ ਲੋਕੋਂ ਕੇ ਪਦਾਰਥੋਂ ਸੇ ਅਘਾਇ ਕਰ ਕੇ ਜੋ ਔਰੋਂ ਕੋ ਭੀ ਤ੍ਰਿਪਤਿ ਕੀਆ ਹੈ ਵਾ ਮਨ ਬਾਣੀ ਸਰੀਰ ਕਰ ਤ੍ਰਿਪਤੀ ਹੋਈ ਹੈ॥
Prof. Sahib Singh(ਗੁਰੂ ਨਾਨਕ ਦੀ ਮੇਹਰ ਦਾ ਸਦਕਾ ਮੈਂ ਪੂਰਨ ਤੌਰ ਤੇ ਰੱਜ ਗਿਆ ਹਾਂ, ਮੈਨੂੰ ਹੁਣ ਮਾਇਆ ਦੀ ਕੋਈ ਭੁੱਖ ਨਹੀਂ ਸਤਾਂਦੀ।

ਪਦ ਅਰਥ ਬਹੁੜਿ = ਮੁੜ। ਮੈਂ = ਮੈਨੂੰ। ਭੁਖੜੀ = ਭੈੜੀ ਭੁੱਖ। ਹਉ = ਮੈਂ। ਅਘਾਇ = ਰੱਜ ਕੇ। ਰਜਾ ਤ੍ਰਿਪਤਿ ਅਘਾਇ = ਖਾ ਪੀ ਕੇ ਚੰਗੀ ਤਰ੍ਹਾਂ ਰੱਜ ਗਿਆ ਹਾਂ।

SikhNet (Spanish)Ahora ya no tengo hambre, ni sed y estoy satisfecho,

ਜੋ ਗੁਰ ਦੀਸੈ ਸਿਖੜਾ; ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥੩॥

jo gur deesai sikharraa; tis niv niv laagau paae jeeo |3|

Sant Singh KhalsaWhen I see a Sikh of the Guru, I humbly bow and fall at his feet. ||3||
Manmohan SinghIf I see any Sikh of the Guru, I shall bow low and repair to his feet,
Manmohan Singh (Punjabi)ਜੇਕਰ ਮੈਂ ਕਿਸੇ ਗੁਰੂ ਦੇ ਸਿੱਖ ਨੂੰ ਵੇਖ ਲਵਾਂ, ਮੈਂ ਨੀਵੀਂ ਝੁਕ ਕੇ ਉਸ ਦੇ ਪੈਰੀ ਪਵਾਂਗੀ।
Fareedkot Teekaਜੋ ਗੁਰੋਂ ਕਾ ਸਿੱਖ ਦੇਖਾਂ ਤਿਸ ਕੇ ਨਿਵ ਨਿਵ ਕੇ ਪਾਉਂ ਲਗਾਂ॥☬ਸਖੀ ਭਾਵ ਕਰ ਜੀਵ ਕੇ ਔਗਣ ਪ੍ਰਗਟਾਵਤੇ ਹੈਂ:
Prof. Sahib Singhਮੈਨੂੰ ਜੇਹੜਾ ਭੀ ਕੋਈ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਹੈ, ਮੈਂ ਨਿਮ੍ਰਤਾ-ਅਧੀਨਗੀ ਨਾਲ ਉਸ ਦੀ ਪੈਰੀਂ ਲੱਗਦਾ ਹਾਂ ॥੩॥

ਪਦ ਅਰਥ ਗੁਰ ਸਿਖੜਾ = ਗੁਰੂ ਦਾ ਪਿਆਰਾ ਸਿੱਖ ॥੩॥

SikhNet (Spanish)donde veo al Devoto del Guru, a Sus Pies me postro con toda humildad.(3)

Open this shabad →

Shabad Guru Nanak Dev Ji Raag Soohee continues on Ang 764

ਰਾਗੁ ਸੂਹੀ ਛੰਤ ਮਹਲਾ ੧ ਘਰੁ ੧ ॥

raag soohee chhant mahalaa 1 ghar 1 |

Sant Singh KhalsaRaag Soohee, Chhant, First Mehl, First House:
Manmohan SinghRag Suhi, Chhant, 1st Guru.
Manmohan Singh (Punjabi)ਰਾਗ ਸੂਹੀ ਛੰਤ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Rag Suji, Chhant, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਭਰਿ ਜੋਬਨਿ ਮੈ ਮਤ; ਪੇਈਅੜੈ ਘਰਿ ਪਾਹੁਣੀ, ਬਲਿ ਰਾਮ ਜੀਉ ॥

bhar joban mai mat; peeearrai ghar paahunee, bal raam jeeo |

Sant Singh KhalsaIntoxicated with the wine of youth, I did not realize that I was only a guest at my parents' home (in this world).
Manmohan SinghInebriated with the wine of the prime of youth, I know not that I am but a guest at my parents home, I am sacrifice unto my Lord.
Manmohan Singh (Punjabi)ਭਰੀ ਜੁਆਨੀ ਦੀ ਸ਼ਰਾਬ ਨਾਲ ਮਤਵਾਲੀ ਹੋ, ਮੈਂ ਨਹੀਂ ਜਾਣਦੀ ਕਿ ਪੇਕੇ ਘਰ ਵਿੱਚ ਮੈਂ ਕੇਵਲ ਪਰਾਹੁਣੀ ਹਾਂ। ਕੁਰਬਾਨ ਹਾਂ, ਮੈਂ ਆਪਣੇ ਸੁਆਮੀ ਦੇ ਉਤੋਂ।
Fareedkot Teekaਹੇ ਭਾਈ! ਜ੍ਵਾਨੀ ਜਬ ਭਰੀ ਉਸੀ ਮਦਰਾ ਕਰ ਕੇ ਮਸਤ ਹੋ ਗਈ, ਇਸ ਲੋਕ ਮੇਂ ਕੋਈ ਦਿਨ ਕੀ ਪਰਾਹੁਣੀ ਹੈ। ਮੈਂ ਬਲਿਹਾਰੇ ਜਾਵਾਂ ਅਪਨੇ ਰਾਮ ਜੀ ਕੇ॥
Prof. Sahib Singhਹੇ ਪ੍ਰਭੂ ਜੀ! ਮੈਂ ਤੈਥੋਂ ਸਦਕੇ ਹਾਂ (ਤੂੰ ਕੈਸੀ ਅਚਰਜ ਲੀਲਾ ਰਚਾਈ ਹੈ!) ਜੀਵ-ਇਸਤ੍ਰੀ (ਤੇਰੀ ਰਚੀ ਮਾਇਆ ਦੇ ਪ੍ਰਭਾਵ ਹੇਠ) ਜਵਾਨੀ ਦੇ ਸਮੇ ਇਉਂ ਮਸਤ ਹੈ ਜਿਵੇਂ ਸ਼ਰਾਬ ਪੀ ਕੇ ਮਦ ਹੋਸ਼ ਹੈ, (ਇਹ ਭੀ ਨਹੀਂ ਸਮਝਦੀ ਕਿ) ਇਸ ਪੇਕੇ-ਘਰ ਵਿਚ (ਇਸ ਜਗਤ ਵਿਚ) ਉਹ ਇਕ ਪ੍ਰਾਹੁਣੀ ਹੀ ਹੈ।

ਪਦ ਅਰਥ ਭਰਿ ਜੋਬਨਿ = ਭਰੀ ਜਵਾਨੀ ਵਿਚ, ਭਰ = ਜਵਾਨੀ ਦੇ ਸਮੇ। ਮੈ = ਸ਼ਰਾਬ। ਮਤ = ਮੱਤ, ਮਸਤ। ਪੇਈਅੜੈ ਘਰਿ = ਪੇਕੇ ਘਰ ਵਿਚ। ਪਾਹੁਣੀ = ਪ੍ਰਾਹੁਣੀ। ਬਲਿ = ਸਦਕੇ। ਰਾਮ = ਹੇ ਰਾਮ!

SikhNet (Spanish)Intoxicado con el vino de la juventud, no sabía que sólo era un invitado en la casa de mis padres.

ਮੈਲੀ ਅਵਗਣਿ ਚਿਤਿ; ਬਿਨੁ ਗੁਰ. ਗੁਣ ਨ ਸਮਾਵਨੀ, ਬਲਿ ਰਾਮ ਜੀਉ ॥

mailee avagan chit; bin gur. gun na samaavanee, bal raam jeeo |

Sant Singh KhalsaMy consciousness is polluted with faults and mistakes; without the Guru, virtue does not even enter into me.
Manmohan SinghMy soul is soiled with sins and without the Guru, virtues enter not my mind.
Manmohan Singh (Punjabi)ਮੇਰੀ ਆਤਮਾ ਪਾਪਾਂ ਨਾਲ ਪਲੀਤ ਹੋਈ ਹੋਈ ਹੈ ਅਤੇ ਗੁਰਾਂ ਦੇ ਬਾਝੋਂ ਮੇਰੇ ਮਨ ਅੰਦਰ ਨੇਕੀਆਂ ਪ੍ਰਵੇਸ਼ ਨਹੀਂ ਕਰਦੀਆਂ।
Fareedkot Teekaਹੇ ਭਾਈ ਜੀ! ਚਿਤ ਮੇਂ ਔਗਣੋਂ ਕੋ ਧਾਰ ਕਰ ਕੇ ਮੈਲੀ ਹੋਈ ਹੈ, ਬਿਨਾਂ ਗੁਰੋਂ ਕੇ ਮਿਲਿਆਂ ਗੁਣ ਮਨ ਮੇਂ ਨਹੀਂ ਪ੍ਰਵੇਸ ਕਰਤੇ। ਮੈਂ ਬਲਿਹਾਰੇ ਜਾਵਾਂ ਰਾਮ ਜੀ ਕੇ॥
Prof. Sahib Singhਵਿਕਾਰਾਂ ਦੀ ਕਮਾਈ ਨਾਲ ਚਿੱਤ ਵਿਚ ਉਹ ਮੈਲੀ ਰਹਿੰਦੀ ਹੈ (ਗੁਰੂ ਦੀ ਸਰਨ ਨਹੀਂ ਆਉਂਦੀ, ਤੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਹਿਰਦੇ ਵਿਚ) ਗੁਣ ਟਿਕ ਨਹੀਂ ਸਕਦੇ।

ਪਦ ਅਰਥ ਅਵਗਣਿ = ਔਗੁਣ ਦੇ ਕਾਰਨ। ਚਿਤਿ = ਚਿੱਤ ਵਿਚ। ਨ ਸਮਾਵਨੀ = ਨਹੀਂ ਸਮਾਂਦੇ।

SikhNet (Spanish)Mi mente estaba sucia y contaminada con deméritos, sin el Guru, la Virtud no me imbuía.

ਗੁਣ ਸਾਰ. ਨ ਜਾਣੀ, ਭਰਮਿ ਭੁਲਾਣੀ; ਜੋਬਨੁ ਬਾਦਿ ਗਵਾਇਆ ॥

gun saar. na jaanee, bharam bhulaanee; joban baad gavaaeaa |

Sant Singh KhalsaI have not known the value of virtue; I have been deluded by doubt. I have wasted away my youth in vain.
Manmohan SinghI know not the worth of virtues and stray in doubt, Thus am I wasting my youth in vain.
Manmohan Singh (Punjabi)ਮੈਂ ਨੇਕੀਆਂ ਦੀ ਕਦਰ ਨਹੀਂ ਜਾਣਦੀ ਅਤੇ ਸੰਦੇਹ ਅੰਦਰ ਭਟਕਦੀ ਹਾਂ। ਇਸ ਤਰ੍ਹਾਂ ਮੈਂ ਆਪਣੀ ਜੁਆਨੀ ਨੂੰ ਬੇਫਾਇਦਾ ਗੁਆ ਰਹੀ ਹਾਂ।
Fareedkot Teekaਗੁਣੋਂ ਕੀ ਖਬਰ ਨਹੀਂ ਜਾਣੀ ਭਰਮ ਮੇਂ ਬੁਧੀ ਭੁਲ ਗਈ ਹੈ ਔਰ ਮਨੁਖ ਜਨਮ ਰੂਪ ਜੋਬਨ ਬਿ੍ਯਰਥ ਹੀ ਵਿਸ੍ਯਾਂ ਮੇਂ ਗਵਾਇ ਲੀਆ ਹੈ॥
Prof. Sahib Singh(ਮਾਇਆ ਦੀ) ਭਟਕਣਾ ਵਿਚ ਪੈ ਕੇ ਜੀਵ-ਇਸਤ੍ਰੀ ਨੇ (ਪ੍ਰਭੂ ਦੇ) ਗੁਣਾਂ ਦੀ ਕੀਮਤ ਨਾਹ ਸਮਝੀ, ਕੁਰਾਹੇ ਪਈ ਰਹੀ, ਤੇ ਜਵਾਨੀ ਦਾ ਸਮਾ ਵਿਅਰਥ ਗਵਾ ਲਿਆ।

ਪਦ ਅਰਥ ਸਾਰ = ਕਦਰ। ਭਰਮਿ = ਭਟਕਣਾ ਵਿਚ। ਬਾਦਿ = ਵਿਅਰਥ।

SikhNet (Spanish)No sabía lo que era ser virtuoso y estaba perdido por todos mis engaños y así desperdicié mi juventud.

ਵਰੁ ਘਰੁ ਦਰੁ. ਦਰਸਨੁ ਨਹੀ ਜਾਤਾ; ਪਿਰ ਕਾ ਸਹਜੁ. ਨ ਭਾਇਆ ॥

var ghar dar. darasan nahee jaataa; pir kaa sehaj. na bhaaeaa |

Sant Singh KhalsaI have not known my Husband Lord, His celestial home and gate, or the Blessed Vision of His Darshan. I have not had the pleasure of my Husband Lord's celestial peace.
Manmohan SinghI know not my Groom I see not His Home and vision. My Beloved's celestial bliss pleases me not.
Manmohan Singh (Punjabi)ਮੈਂ ਆਪਣੇ ਕੰਮ ਨੂੰ ਨਹੀਂ ਜਾਣਦੀ। ਮੈਨੂੰ ਉਸ ਦਾ ਘਰ ਦੇ ਦੀਦਾਰ ਨਹੀਂ ਦਿਸਦਾ। ਮੇਰੇ ਪ੍ਰੀਤਮ ਦੀ ਬੇਕੁੰਠੀ ਖੁਸ਼ੀ ਮੈਨੂੰ ਚੰਗੀ ਨਹੀਂ ਲੱਗਦੀ।
Fareedkot Teeka(ਵਰੁ) ਪਤੀ ਕਾ ਦਰਸਨ ਸਰੂਪ ਅੰਦਰ ਸਰੀਰ ਕੇ ਨਹੀਂ ਜਾਣਿਆਂ, ਕਿਉਂਕਿ ਪਿਰੀ ਕਾ ਗ੍ਯਾਨ ਜੋ ਮਨ ਕੋ ਅੱਛਾ ਨ ਲਗਾ॥
Prof. Sahib Singhਨਾਹ ਉਸ ਨੇ ਖਸਮ-ਪ੍ਰਭੂ ਨਾਲ ਸਾਂਝ ਪਾਈ, ਨਾਹ ਉਸ ਦੇ ਦਰ ਨਾਹ ਉਸ ਦੇ ਘਰ ਤੇ ਨਾਹ ਹੀ ਉਸ ਦੇ ਦਰਸਨ ਦੀ ਕਦਰ ਪਛਾਣੀ। (ਭਟਕਣਾ ਵਿਚ ਹੀ ਰਹਿ ਕੇ) ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਦਾ ਸੁਭਾਉ ਭੀ ਪਸੰਦ ਨਾਹ ਆਇਆ।

ਪਦ ਅਰਥ ਵਰੁ = ਖਸਮ-ਪ੍ਰਭੂ। ਸਹਜੁ = ਸੁਭਾਉ। ਭਾਇਆ = ਚੰਗਾ ਲੱਗਾ।

SikhNet (Spanish)No conocí a mi Esposo, ni visité Su Hogar, ni logré Su Visión, nunca participé de la Paz de mi Señor.

ਸਤਿਗੁਰ ਪੂਛਿ. ਨ ਮਾਰਗਿ ਚਾਲੀ; ਸੂਤੀ ਰੈਣਿ ਵਿਹਾਣੀ ॥

satigur poochh. na maarag chaalee; sootee rain vihaanee |

Sant Singh KhalsaAfter consulting the True Guru, I have not walked on the Path; the night of my life is passing away in sleep.
Manmohan SinghI walk not the way after consulting my True Guru and in sleep my night (life) is passing away.
Manmohan Singh (Punjabi)ਸੱਚੇ ਗੁਰਾਂ ਨੂੰ ਪੁੱਛ ਕੇ ਮੈਂ ਰਸਤੇ ਨਹੀਂ ਟੁਰਦੀ ਅਤੇ ਨੀਂਦਰ ਵਿੱਚ ਹੀ ਮੇਰੀ ਜੀਵਨ-ਰਾਤ੍ਰੀ ਬੀਤਦੀ ਜਾ ਰਹੀ ਹੈ।
Fareedkot Teekaਸਤਿਗੁਰੋਂ ਕੋ ਪੂਛ ਕੇ ਸਤਸੰਗ ਕੇ ਰਸਤੇ ਜੋ ਨਾ ਚਲੀ, ਇਸੀਤੇ ਅਗ੍ਯਾਤਤਾ ਮੇਂ ਹੀ ਅਵਸਥਾ ਬੀਤ ਗਈ॥
Prof. Sahib Singhਮਾਇਆ ਦੇ ਮੋਹ ਵਿਚ ਸੁੱਤੀ ਹੋਈ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਸਾਰੀ ਰਾਤ ਬੀਤ ਗਈ, ਸਤਿਗੁਰੂ ਦੀ ਸਿੱਖਿਆ ਲੈ ਕੇ ਜੀਵਨ ਦੇ ਠੀਕ ਰਸਤੇ ਉਤੇ ਕਦੇ ਭੀ ਨਾਹ ਤੁਰੀ।

ਪਦ ਅਰਥ ਪੂਛਿ = ਪੁੱਛ ਕੇ। ਮਾਰਗਿ = (ਸਹੀ) ਰਸਤੇ ਉਤੇ। ਰੈਣਿ = (ਜ਼ਿੰਦਗੀ ਦੀ) ਰਾਤ।

SikhNet (Spanish)No pregunté por el Sendero del Guru, y en el sueño, la noche de mi vida, transcurrió.

ਨਾਨਕ. ਬਾਲਤਣਿ ਰਾਡੇਪਾ; ਬਿਨੁ ਪਿਰ. ਧਨ ਕੁਮਲਾਣੀ ॥੧॥

naanak. baalatan raaddepaa; bin pir. dhan kumalaanee |1|

Sant Singh KhalsaO Nanak, in the prime of my youth, I am a widow; without my Husband Lord, the soul-bride is wasting away. ||1||
Manmohan SinghNanak, in the tender age, I am gone without the spouse. Without her Groom, the bride is withering away.
Manmohan Singh (Punjabi)ਨਾਨਕ, ਮੈਂ ਛੋਟੀ ਅਵਸਥਾ ਵਿੱਚ ਹੀ ਪਤੀ ਤੋਂ ਬਿਨਾਂ ਹੋ ਗਈ ਹਾਂ। ਆਪਣੇ ਪਤੀ ਦੇ ਬਾਝੋਂ ਪਤਨੀ ਸੁੱਕੀ ਸੜੀ ਜਾ ਰਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਬਾਲਤਣਿ) ਆਦਿ ਸੇ ਹੀ (ਰਾਡੇਪਾ) ਬਿਛੋੜਾ ਰਹਾ ਹੈ। ਬਿਨਾਂ ਅਪਨੇ ਸ੍ਵਾਮੀ ਕੇ ਮਿਲਾਪ ਸੇ (ਧਨ) ਇਸਤ੍ਰੀ ਕੁਮਲਾਈ ਰਹਿਤੀ ਹੈ, ਭਾਵ ਸੋਕ ਕਰ ਜੀਵ ਦੁਖੀ ਰਹਿਤਾ ਹੈ॥੧॥
Prof. Sahib Singhਹੇ ਨਾਨਕ! ਅਜੇਹੀ ਜੀਵ-ਇਸਤ੍ਰੀ ਨੇ ਤਾਂ ਬਾਲ-ਉਮਰੇ ਹੀ ਰੰਡੇਪਾ ਸਹੇੜ ਲਿਆ, ਤੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਦਾ ਹਿਰਦਾ-ਕਮਲ ਕੁਮਲਾਇਆ ਹੀ ਰਿਹਾ ॥੧॥

ਪਦ ਅਰਥ ਬਾਲਤਣ = ਬਾਲ-ਉਮਰ ਵਿਚ (ਹੀ)। ਧਨ = ਜੀਵ-ਇਸਤ੍ਰੀ ॥੧॥

SikhNet (Spanish)Dice Nanak, fui viudo en la juventud, y sin mi Señor, no me di cuenta que esa juventud se me fue de las manos.(1)

ਬਾਬਾ. ਮੈ ਵਰੁ ਦੇਹਿ; ਮੈ. ਹਰਿ ਵਰੁ ਭਾਵੈ, ਤਿਸ ਕੀ ਬਲਿ ਰਾਮ ਜੀਉ ॥

baabaa. mai var dehi; mai. har var bhaavai, tis kee bal raam jeeo |

Sant Singh KhalsaO father, give me in marriage to the Lord; I am pleased with Him as my Husband. I belong to Him.
Manmohan SinghO father, wed me to God, I like Him as my Spouse. I belong to Him and am devoted unto my Lord.
Manmohan Singh (Punjabi)ਹੇ ਪਿਤਾ! ਮੈਨੂੰ ਵਿਆਹ ਦੇ। ਮੈਨੂੰ ਵਾਹਿਗੁਰੂ ਆਪਣੀ ਪਤੀ ਵਜੋਂ ਚੰਗਾ ਲੱਗਦਾ ਹੈ। ਮੈਂ ਉਸ ਦੀ ਹਾਂ ਅਤੇ ਆਪਣੇ ਸੁਆਮੀ ਤੋਂ ਸਦਕੇ ਜਾਂਦੀ ਹਾਂ।
Fareedkot Teekaਜਗ੍ਯਾਸੂ ਰੂਪ ਇਸਤ੍ਰੀ ਕਹਤੀ ਹੈਂ: (ਬਾਬਾ) ਹੇ ਗੁਰੋ! ਮੇਰੇ ਕੋ ਪਤੀ ਮਿਲਾਇ ਦੇਹੁ।☬ਜੇ ਕਹੋ ਕੌਨਸਾ? ਤਿਸ ਪਰ ਕਹਤੇ ਹੈਂ:☬ਕਿ ਮੇਰੇ ਕੋ ਹਰੀ ਰੂਪ ਵਰ ਭਾਵਤਾ ਹੈ ਤਿਸ ਕੀ ਇੱਛਾ ਲਾਗ ਰਹੀ ਹੈ, ਬਲਿਹਾਰੇ ਜਾਵਾਂ ਅਪਨੇ ਰਾਮ ਜੀ ਕੇ॥
Prof. Sahib Singhਹੇ ਪਿਆਰੇ ਸਤਿਗੁਰੂ! ਮੈਨੂੰ ਖਸਮ-ਪ੍ਰਭੂ ਮਿਲਾ। (ਮੇਹਰ ਕਰ) ਮੈਨੂੰ ਉਹ ਪ੍ਰਭੂ-ਪਤੀ ਪਿਆਰਾ ਲੱਗੇ, ਮੈਂ ਉਸ ਤੋਂ ਸਦਕੇ ਜਾਵਾਂ,

ਪਦ ਅਰਥ ਬਾਬਾ = ਹੇ ਗੁਰੂ! ਮੈ = ਮੈਨੂੰ। ਵਰੁ = ਪ੍ਰਭੂ-ਪਤੀ। ਦੇਹਿ = ਮਿਲਾ। ਭਾਵੈ = ਪਿਆਰਾ ਲੱਗਦਾ ਹੈ। ਮੈ ਤਿਸ ਕੀ ਬਲਿ ਰਾਮ = ਮੈਂ ਉਸ ਰਾਮ ਤੋਂ ਸਦਕੇ ਹਾਂ।

SikhNet (Spanish)Oh Padre, cásame con mi Señor, yo añoro y Le pertenezco a Él,

ਰਵਿ ਰਹਿਆ ਜੁਗ ਚਾਰਿ; ਤ੍ਰਿਭਵਣ ਬਾਣੀ ਜਿਸ ਕੀ. ਬਲਿ ਰਾਮ ਜੀਉ ॥

rav rahiaa jug chaar; tribhavan baanee jis kee. bal raam jeeo |

Sant Singh KhalsaHe is pervading throughout the four ages, and the Word of His Bani permeates the three worlds.
Manmohan SinghThe Lord, whose command governs the three worlds, is pervading the four ages.
Manmohan Singh (Punjabi)ਸੁਆਮੀ, ਜਿਸ ਦਾ ਹੁਕਮ ਤਿੰਨਾਂ ਜਹਾਨਾਂ ਤੇ ਹਾਵੀ ਹੈ, ਚਾਰਾਂ ਹੀ ਯੁੱਗਾਂ ਅੰਦਰ ਰਮ ਰਿਹਾ ਹੈ।
Fareedkot Teekaਜੋ ਰਵ ਰਿਹਾ ਹੈ ਚਾਰ ਜੁਗੋਂ ਮੇਂ, ਤੀਨੋਂ ਲੋਕ ਜਿਸ ਕੀ ਬਨਾਵਟ ਹੈ, ਤਿਸ ਰਾਮ ਕੇ ਮੈਂ ਬਲਿਹਾਰ ਜਾਤਾ ਹੂੰ॥
Prof. Sahib Singhਜੋ ਸਦਾ ਹੀ ਹਰ ਥਾਂ ਵਿਆਪਕ ਹੈ, ਤਿੰਨਾਂ ਹੀ ਭਵਨਾਂ ਵਿਚ ਜਿਸ ਦਾ ਹੁਕਮ ਚੱਲ ਰਿਹਾ ਹੈ।

ਪਦ ਅਰਥ ਰਵਿ ਰਹਿਆ = ਮੌਜੂਦ ਹੈ, ਹਰ ਥਾਂ ਵਿਆਪਕ ਹੈ। ਜੁਗ ਚਾਰਿ = ਸਦਾ ਹੀ। ਤ੍ਰਿਭਵਣ = ਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ। ਬਾਣੀ = ਹੁਕਮ।

SikhNet (Spanish)pues Él prevalece en todo, época tras época, y Su Comando se esparce por los tres mundos.

ਤ੍ਰਿਭਵਣ ਕੰਤੁ ਰਵੈ ਸੋਹਾਗਣਿ; ਅਵਗਣਵੰਤੀ ਦੂਰੇ ॥

tribhavan kant ravai sohaagan; avaganavantee doore |

Sant Singh KhalsaThe Husband Lord of the three worlds ravishes and enjoys His virtuous brides, but He keeps the ungraceful and unvirtuous ones far away.
Manmohan SinghThe Lord of three worlds enjoys the virtuous brides and keeps afar from the unvirtuous ones.
Manmohan Singh (Punjabi)ਤਿੰਨਾ ਜਹਨਾਂ ਦਾ ਸੁਆਮੀ ਨੇਕ ਪਤਨੀਆਂ ਨੂੰ ਮਾਣਦਾ ਹੈ ਅਤੇ ਆਉਗਣਹਾਰੀਆਂ ਪਾਸੋਂ ਦੂਰ ਰਹਿੰਦਾ ਹੈ।
Fareedkot Teekaਤੀਨੋਂ ਭਵਨੋਂ ਮੇਂ ਸੁਹਾਗਣ ਕੰਤ ਕੋ ਰਾਵਤੀ ਹੈ, ਭਾਵ ਜਗ੍ਯਾਸੂ ਅਪਨੇ ਪਰਮਾਤਮਾਂ ਮੇਂ ਅਭੇਦ ਹੋਤੇ ਹੈਂ, ਔਗਨ ਵਾਲੀ ਸੇ ਸ੍ਵਾਮੀ ਦੂਰ ਹੈ॥
Prof. Sahib Singhਤਿੰਨਾਂ ਭਵਨਾਂ ਦਾ ਮਾਲਕ ਪ੍ਰਭੂ ਭਾਗਾਂ ਵਾਲੀ ਜੀਵ-ਇਸਤ੍ਰੀ ਨਾਲ ਪਿਆਰ ਕਰਦਾ ਹੈ, ਪਰ ਜਿਸ ਨੇ ਔਗੁਣ ਹੀ ਔਗੁਣ ਸਹੇੜੇ ਉਹ ਉਸ ਦੇ ਚਰਨਾਂ ਤੋਂ ਵਿਛੁੜੀ ਰਹਿੰਦੀ ਹੈ।

ਪਦ ਅਰਥ ਰਵੈ = ਪਿਆਰ ਕਰਦਾ ਹੈ।

SikhNet (Spanish)El Señor de los tres mundos disfruta de Su Esposa, pero del que no es virtuoso, Él se conserva muy lejos.

ਜੈਸੀ ਆਸਾ ਤੈਸੀ ਮਨਸਾ; ਪੂਰਿ ਰਹਿਆ ਭਰਪੂਰੇ ॥

jaisee aasaa taisee manasaa; poor rahiaa bharapoore |

Sant Singh KhalsaAs are our hopes, so are our minds' desires, which the All-pervading Lord brings to fulfillment.
Manmohan SinghAs is the desire, so is the mind's demand, which the All-pervading Lord fulfils.
Manmohan Singh (Punjabi)ਇਹੋ ਜਿਹਾ ਖਾਹਿਸ਼ ਹੈ, ਉਹੋ ਜਿਹੀ ਹੀ ਹੈ ਮਨ ਦੀ ਮੰਗ, ਜਿਸ ਨੂੰ ਸਰਬ-ਵਿਆਪਕ ਸਾਈਂ ਪੂਰੀ ਕਰ ਦਿੰਦਾ ਹੈ।
Fareedkot Teekaਜੈਸੀ ਆਸਾ ਕਰਤੀ ਹੈ ਤੈਸੀ ਮਨਸਾ ਸ੍ਵਾਮੀ ਪੂਰੀ ਕਰਤਾ ਹੈ। ਵਹੁ ਸ੍ਵਾਮੀ ਕੈਸਾ ਹੈ? (ਪੂਰਿ) ਸੰਬੂਹਾ ਮੇਂ ਭਰਪੂਰ ਹੋ ਰਹਾ ਹੈ, ਭਾਵ ਵਹੁ ਘਟ ਘਟ ਮੇਂ ਵਿ੍ਯਾਪਕ ਹੈ॥
Prof. Sahib Singhਉਹ ਮਾਲਕ ਹਰੇਕ ਦੇ ਹਿਰਦੇ ਵਿਚ ਵਿਆਪਕ ਹੈ (ਉਹ ਹਰੇਕ ਦੇ ਦਿਲ ਦੀ ਜਾਣਦਾ ਹੈ) ਜਿਹੋ ਜਿਹੀ ਆਸ ਧਾਰ ਕੇ ਕੋਈ ਉਸ ਦੇ ਦਰ ਤੇ ਆਉਂਦੀ ਹੈ ਉਹੋ ਜਿਹੀ ਇੱਛਾ ਉਹ ਪੂਰੀ ਕਰ ਦੇਂਦਾ ਹੈ।

ਪਦ ਅਰਥ ਮਨਸਾ = {मनीषा} ਇੱਛਾ।

SikhNet (Spanish)Sí, así como es el deseo, así es la esperanza satisfecha por el Señor que lo satisface todo.

ਹਰਿ ਕੀ ਨਾਰਿ, ਸੁ ਸਰਬ ਸੁਹਾਗਣਿ; ਰਾਂਡ ਨ ਮੈਲੈ ਵੇਸੇ ॥

har kee naar, su sarab suhaagan; raandd na mailai vese |

Sant Singh KhalsaThe bride of the Lord is forever happy and virtuous; she shall never be a widow, and she shall never have to wear dirty clothes.
Manmohan SinghGod's bride! She is ever a happy wife? She is windowed not, nor wears she the dirty clothes.
Manmohan Singh (Punjabi)ਹਰੀ ਦਾ ਪਤਨੀ! ਉਹ ਹਮੇਸ਼ਾਂ ਲਈ ਖੁਸ਼ਬਾਸ਼ ਪਤਨੀ ਹੈ। ਉਹ ਵਿਧਵਾ ਨਹੀਂ ਹੁੰਦੀ, ਨਾਂ ਹੀ ਗੰਦੇ ਬਸਤਰ ਪਾਉਂਦੀ ਹੈ।
Fareedkot Teekaਹਰੀ ਕੀ ਜੋ ਇਸਤ੍ਰੀ ਭਗਤੀਵਾਨ ਹੈ, ਸੋ ਸਰਬ ਸਮਿਓਂ ਮੇਂ ਸੁਹਾਗਨ ਹੈ। ਨਾ ਵਹੁ ਰਾਂਡ ਹੀ ਹੋਤੀ ਹੈ, ਭਾਵ ਉਨ ਕੇ ਵਿਯੋਗ ਨਹੀਂ ਹੋਤਾ ਔਰ (ਮੈਲੈ ਵੇਸੇ) ਨ ਔਗਣੋ ਯੁਕ੍ਤ ਹੋਵੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਬਣੀ ਰਹਿੰਦੀ ਹੈ ਉਹ ਸਦਾ ਸੁਹਾਗ-ਭਾਗ ਵਾਲੀ ਹੈ, ਉਹ ਕਦੇ ਰੰਡੀ ਨਹੀਂ ਹੁੰਦੀ, ਉਸ ਦਾ ਵੇਸ ਕਦੇ ਮੈਲਾ ਨਹੀਂ ਹੁੰਦਾ (ਉਸ ਦਾ ਹਿਰਦਾ ਕਦੇ ਵਿਕਾਰਾਂ ਨਾਲ ਮੈਲਾ ਨਹੀਂ ਹੁੰਦਾ)।

ਪਦ ਅਰਥ ਸਰਬ = ਸਦਾ ਹੀ। ਰਾਂਡ = ਰੰਡੀ।

SikhNet (Spanish)La Esposa del Señor permanece eternamente Suya, ella nunca enviuda, ni viste con ropa sucia.

ਨਾਨਕ. ਮੈ ਵਰੁ ਸਾਚਾ ਭਾਵੈ; ਜੁਗਿ ਜੁਗਿ ਪ੍ਰੀਤਮ ਤੈਸੇ ॥੨॥

naanak. mai var saachaa bhaavai; jug jug preetam taise |2|

Sant Singh KhalsaO Nanak, I love my True Husband Lord; my Beloved is the same, age after age. ||2||
Manmohan SinghNanak, I love my True Spouse, the Beloved, who remains the same, all the ages
Manmohan Singh (Punjabi)ਨਾਨਕ, ਮੈਂ ਆਪਣੇ ਦਿਲਬਰ, ਸੱਚੇ ਭਰਤੇ ਨੂੰ ਪਿਆਰ ਕਰਦੀ ਹਾਂ, ਜੋ ਸਾਰਿਆਂ ਯੁੱਗਾਂ ਅੰਦਰ ਇਕ ਜੈਸਾ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਤੌ ਸੱਚਾ ਵਰ ਹੀ ਭਾਵਤਾ ਹੈ। ਜੋ ਜੁਗੋਂ ਜੁਗੋ ਮੇਂ ਪ੍ਰੀਤਮ ਹੈ, ਜੈਸਾ ਓਹ ਹੈ, ਉਸ ਕੇ ਪ੍ਰੀਤਮ ਭੀ ਤੈਸੇ ਹੀ ਹੋ ਜਾਤੇ ਹੈਂ; ਵਾ ਜੈਸੇ ਪ੍ਰੀਤਮ ਕੋ ਪ੍ਰੀਤਮ ਭਾਵਤਾ ਹੈ, ਤੈਸੇ ਮੇਰੇ ਕੋ ਭਾਵਤਾ ਹੈ॥੨॥
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ-ਹੇ ਸਤਿਗੁਰੂ! ਤੇਰੀ ਮੇਹਰ ਹੋਵੇ ਤਾਂ) ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ-ਪਤੀ ਮੈਨੂੰ (ਸਦਾ) ਪਿਆਰਾ ਲੱਗਦਾ ਰਹੇ ਜੇਹੜਾ ਪ੍ਰੀਤਮ ਹਰੇਕ ਜੁਗ ਵਿਚ ਇਕ-ਸਮਾਨ ਰਹਿਣ ਵਾਲਾ ਹੈ ॥੨॥

ਪਦ ਅਰਥ ਤੈਸੇ = ਇਕ-ਸਮਾਨ ॥੨॥

SikhNet (Spanish)Dice Nanak, amo al Señor Verdadero, quien siempre habita en todas partes, época tras época.(2)

ਬਾਬਾ ਲਗਨੁ ਗਣਾਇ; ਹੰ ਭੀ ਵੰਞਾ ਸਾਹੁਰੈ, ਬਲਿ ਰਾਮ ਜੀਉ ॥

baabaa lagan ganaae; han bhee vanyaa saahurai, bal raam jeeo |

Sant Singh KhalsaO Baba, calculate that auspicious moment, when I too shall be going to my in-laws' house.
Manmohan SinghThrough My father, have the auspicious moment calculated, when I too may go to my in-law.
Manmohan Singh (Punjabi)ਮੈਂ ਬਾਬਲ, ਸੁਲੱਖਣਾ ਸਮਾਂ ਗਿਣਵਾਂ ਲਓ, ਜਦ ਮੈਂ ਭੀ ਆਪਣੇ ਸਹੁਰੀ ਜਾਵਾਂ।
Fareedkot Teekaਹੇ (ਬਾਬਾ) ਗੁਰੋ! ਸਾਹੇ ਦਾ ਲਗਨ ਏਹੀ ਗਿਣਾਵੋ ਜੋ ਮੈਨੂੰ ਸ੍ਵਾਮੀ ਕੀ ਪ੍ਰੀਤੀ ਲਗੇ ਔ ਮੈਂ ਸਾਹੁਰੇ (ਵੰਞਾ) ਜਾਉਂ ਅਰ ਪਤੀ ਅਪਨੇ ਕੋ ਮਿਲੂੰ। ਬਲਿਹਾਰ ਜਾਵਾਂ ਤਿਸ ਰਾਮ ਜੀ ਕੇ॥
Prof. Sahib Singhਹੇ ਸਤਿਗੁਰੂ! (ਉਹ) ਮੁਹੂਰਤ ਕਢਾ (ਉਹ ਅਵਸਰ ਪੈਦਾ ਕਰ, ਜਿਸ ਦੀ ਬਰਕਤਿ ਨਾਲ) ਮੈਂ ਭੀ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਸਕਾਂ।

ਪਦ ਅਰਥ ਲਗਨੁ = ਮੁਹੂਰਤ। ਲਗਨੁ ਗਣਾਇ = ਮੁਹੂਰਤ ਕਢਾ ਕੇ। ਹੰਭੀ = ਮੈਂ ਭੀ। ਵੰਞਾ = ਪਹੁੰਚ ਸਕਾਂ। ਸਾਹੁਰੈ = ਪਤੀ ਦੇ ਘਰ ਵਿਚ, ਪ੍ਰਭੂ-ਚਰਨਾਂ ਵਿਚ।

SikhNet (Spanish)Oh Baba, encuentra el momento auspicioso, para que pueda ir a la casa de mis suegros,

ਸਾਹਾ ਹੁਕਮੁ ਰਜਾਇ, ਸੋ ਨ ਟਲੈ; ਜੋ ਪ੍ਰਭੁ ਕਰੈ. ਬਲਿ ਰਾਮ ਜੀਉ ॥

saahaa hukam rajaae, so na ttalai; jo prabh karai. bal raam jeeo |

Sant Singh KhalsaThe moment of that marriage will be set by the Hukam of God's Command; His Will cannot be changed.
Manmohan SinghThe marriage moment is that, which the Lord of the will fixes by His orders. That order cannot be undone.
Manmohan Singh (Punjabi)ਵਿਆਹ ਦਾ ਮੁਹਤ ਉਹ ਹੈ, ਜਿਸ ਨੂੰ ਰਜ਼ਾ ਦਾ ਸੁਆਮੀ ਆਪਣੇ ਫੁਰਮਾਨ ਦੁਆਰਾ ਨੀਅਤ ਕਰਦਾ ਹੈ। ਉਹ ਫੁਰਮਾਨ ਮੇਟਿਆ ਨਹੀਂ ਜਾ ਸਕਦਾ।
Fareedkot Teekaਸਾਹਾ ਏਹੀ ਸੋਧੋ ਜੋ ਹੁਕਮ ਰਜਾਈ ਕਾ ਮਨਾਵੋ, ਸੋ ਹੁਕਮ ਹਟਤਾ ਨਹੀਂ ਜੋ ਪ੍ਰਭੂ ਕਰਤਾ ਹੈ। ਸੋ ਮੈਂ ਤਿਸ ਰਾਮ ਜੀ ਕੇ ਬਲਿਹਾਰੇ ਜਾਤਾ ਹੂੰ॥
Prof. Sahib Singh(ਹੇ ਗੁਰੂ! ਤੇਰੀ ਕਿਰਪਾ ਨਾਲ) ਰਜ਼ਾ ਦੇ ਮਾਲਕ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਮੇਲ ਦਾ ਅਵਸਰ ਬਣ ਜਾਂਦਾ ਹੈ, ਉਸ ਨੂੰ ਕੋਈ ਅਗਾਂਹ ਪਿਛਾਂਹ ਨਹੀਂ ਕਰ ਸਕਦਾ (ਉਸ ਵਿਚ ਕੋਈ ਵਿਘਨ ਨਹੀਂ ਪਾ ਸਕਦਾ)।

ਪਦ ਅਰਥ ਸਾਹਾ = ਲਗਨ, ਮੁਹੂਰਤ। ਰਜਾਇ = ਪਰਮਾਤਮਾ ਦੀ ਮਰਜ਼ੀ ਅਨੁਸਾਰ। ਨ ਟਲੈ = ਅਗਾਂਹ ਪਿਛਾਂਹ ਨਹੀਂ ਹੋ ਸਕਦਾ।

SikhNet (Spanish)el momento de ese matrimonio será marcado por el Jukam del Mandato de Dios, Su Voluntad no se puede cambiar,

ਕਿਰਤੁ ਪਇਆ. ਕਰਤੈ ਕਰਿ ਪਾਇਆ; ਮੇਟਿ. ਨ ਸਕੈ ਕੋਈ ॥

kirat peaa. karatai kar paaeaa; mett. na sakai koee |

Sant Singh KhalsaThe karmic record of past deeds, written by the Creator Lord, cannot be erased by anyone.
Manmohan SinghNone can efface the past deeds writ, which the Creator has inscribed.
Manmohan Singh (Punjabi)ਪੂਰਬਲੇ ਕਰਮਾਂ ਦੀ ਲਿਖਤਾਕਾਰ ਨੂੰ, ਜਿਹੜੀ ਕਿ ਸਿਰਜਣਹਾਰ ਨੇ ਲਿਖੀ ਹੈ, ਕੋਈ ਭੀ ਮੇਸ਼ ਨਹੀਂ ਸਕਦਾ।
Fareedkot Teekaਜੀਵੋਂ ਕੇ ਮਸ੍ਤਕ ਪਰ ਜੋ ਕਰਮ ਕਰਤੇ ਨੇ ਸੰਕਲਪ ਕਰ ਕੇ ਪਾਯਾ ਹੈ, ਉਸ ਅਨੁਸਾਰ ਜੀਵ ਨੇ ਫਲ੍ਹ ਪਾਯਾ ਹੈ, ਤਿਸ ਕੋ ਕੋਈ ਮੇਟ ਨਹੀਂ ਸਕਤਾ॥
Prof. Sahib Singhਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਕਰਤਾਰ ਨੇ (ਉਹਨਾਂ ਦੇ ਮਿਲਾਪ ਜਾਂ ਵਿਛੋੜੇ ਦਾ) ਜੋ ਭੀ ਹੁਕਮ ਦਿੱਤਾ ਹੈ ਉਸ ਨੂੰ ਕੋਈ ਉਲੰਘ ਨਹੀਂ ਸਕਦਾ।

ਪਦ ਅਰਥ ਕਿਰਤੁ ਪਇਆ = ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਿਲਿਆ ਹੋਇਆ। ਕਿਰਤ = {कृत} ਕੀਤੇ ਹੋਏ ਕਰਮਾਂ ਦਾ ਇਕੱਠ। ਕਰਤੈ = ਕਰਤਾਰ ਨੇ।

SikhNet (Spanish)pues el record Kármico de las acciones pasadas, escrito por el Señor Creador, no lo borra nadie.

ਜਾਞੀ ਨਾਉ ਨਰਹ ਨਿਹਕੇਵਲੁ; ਰਵਿ ਰਹਿਆ ਤਿਹੁ ਲੋਈ ॥

jaayee naau narah nihakeval; rav rahiaa tihu loee |

Sant Singh KhalsaThe most respected member of the marriage party, my Husband, is the independent Lord of all beings, pervading and permeating the three worlds.
Manmohan SinghThe Groom, the illustrious member of the marriage party, is the Purifier of the mortals and is pervading the three worlds.
Manmohan Singh (Punjabi)ਕੰਤਮ, ਜੰਞ ਦਾ ਕੀਰਤੀਮਾਨ ਜਾਂਞੀ ਪ੍ਰਾਣੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਅਤੇ ਤਿੰਨਾਂ ਹੀ ਜਹਾਨਾਂ ਅੰਦਰ ਰਮ ਰਿਹਾ ਹੈ।
Fareedkot Teekaਸੁੱਧ ਹਰੀ ਕਾ ਜੋ ਨਾਉਂ ਹੈ ਨਰਾਂ ਕੋ ਹਰੇ ਕਰਨੇ ਵਾਲਾ ਏਹ ਜਾਪ ਹੀ ਜਾਂਞੀ ਹੈ। ਕੈਸਾ ਹਰੀ ਹੈ? (ਤਿਹੁ ਲੋਈ) ਤੀਨੋਂ ਲੋਕੋਂ ਮੇਂ ਜੋ ਵ੍ਯਾਪ ਰਹਾ ਹੈ॥
Prof. Sahib Singh(ਗੁਰੂ ਵਿਚੋਲੇ ਦੀ ਕਿਰਪਾ ਨਾਲ) ਉਹ ਪਰਮਾਤਮਾ ਜੋ ਤਿੰਨਾਂ ਲੋਕਾਂ ਵਿਚ ਵਿਆਪਕ ਹੈ ਤੇ (ਫਿਰ ਭੀ ਆਪਣੇ ਪੈਦਾ ਕੀਤੇ) ਬੰਦਿਆਂ ਤੋਂ ਸੁਤੰਤਰ ਹੈ (ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਨ ਲਈ) ਲਾੜਾ ਬਣ ਕੇ ਆਉਂਦਾ ਹੈ।

ਪਦ ਅਰਥ ਜਾਞੀ = ਜੰਞ ਦਾ ਮਾਲਕ, ਲਾੜਾ। ਨਿਹਕੇਵਲ = {निष्कैवल्य} ਪਵਿਤ੍ਰ, ਸੁਤੰਤਰ। ਨਰਹ ਨਿਹਕੇਵਲੁ = ਮਨੁੱਖਾਂ ਤੋਂ ਸੁਤੰਤਰ। ਤਿਹੁ ਲੋਈ = ਤਿੰਨਾਂ ਲੋਕਾਂ ਵਿਚ।

SikhNet (Spanish)El más respetado miembro de la pareja en matrimonio, Mi Esposo es el Señor Independiente, Quien prevalece y compenetra los tres mundos.

ਮਾਇ ਨਿਰਾਸੀ ਰੋਇ ਵਿਛੁੰਨੀ; ਬਾਲੀ ਬਾਲੈ ਹੇਤੇ ॥

maae niraasee roe vichhunee; baalee baalai hete |

Sant Singh KhalsaMaya, crying out in pain, leaves, seeing that the bride and the groom are in love.
Manmohan SinghSeeing, affection between the girl and the boy, the mammon in despair weepingly leaves the girl.
Manmohan Singh (Punjabi)ਕੁੜੀ ਮੁੰਡੇ ਵਿਚਾਕਰ ਪਿਆਰ ਵੇਖ ਕੇ ਮਾਇਆ ਨਾਉਮੀਦੀ ਵਿੱਚ ਰੋਂਦੀ ਪਿੱਟਦੀ ਹੋਈ ਕੁੜੀ ਨੂੰ ਛੱਡ ਜਾਂਦੀ ਹੈ।
Fareedkot Teekaਜਬ ਜੀਵ ਰੂਪ (ਬਾਲੀ) ਇਸਤ੍ਰੀ ਕਾ (ਬਾਲੈ) ਸ੍ਵਾਮੀ ਸਾਥ ਪ੍ਰੇਮ ਹੂਆ ਤਾ ਵਿਛੜ ਕਰ ਨਿਰਾਸ ਹੋ ਕੇ ਮਾਯਾ ਰੋਈ; ਭਾਵ ਫੇਰ ਮਾਯਾ ਰਹਿਤ ਹੋ ਕੇ ਸੁਧ ਸਰੂਪ ਹੂਆ ਔਰ ਮਾਇਆ ਤਿਸ ਕੋ ਅਨਰਥਕਾਰੀ ਨਹੀਂ ਹੋਤੀ॥
Prof. Sahib Singh(ਜਿਵੇਂ ਧੀ ਨੂੰ ਤੋਰਨ ਲੱਗੀ ਮਾਂ ਮੁੜ ਮਿਲਣ ਦੀਆਂ ਆਸਾਂ ਲਾਹ ਕੇ ਰੋ ਕੇ ਵਿਛੁੜਦੀ ਹੈ, ਤਿਵੇਂ) ਮਾਇਆ ਜੀਵ-ਇਸਤ੍ਰੀ ਦੇ ਪ੍ਰਭੂ-ਪਤੀ ਨਾਲ ਪ੍ਰੇਮ ਦੇ ਕਾਰਨ ਜੀਵ-ਇਸਤ੍ਰੀ ਨੂੰ ਆਪਣੇ ਕਾਬੂ ਵਿਚ ਰੱਖ ਸਕਣ ਦੀਆਂ ਆਸਾਂ ਲਾਹ ਕੇ (ਮਾਨੋ) ਰੋ ਕੇ ਵਿਛੁੜਦੀ ਹੈ।

ਪਦ ਅਰਥ ਮਾਇ = ਮਾਇਆ। ਨਿਰਾਸੀ = ਆਸ-ਹੀਣੀ। ਰੋਇ = ਰੋ ਕੇ। ਵਿਛੁੰਨੀ = ਵਿੱਛੁੜ ਜਾਂਦੀ ਹੈ। ਬਾਲੀ = ਕੁੜੀ। ਬਾਲੈ = ਮੁੰਡੇ ਦਾ। ਹੇਤੇ = ਪਿਆਰ ਦੇ ਕਾਰਨ। ਬਾਲੀ ਬਾਲੈ ਹੇਤੇ = ਕੁੜੀ ਮੁੰਡੇ ਦੇ ਪਿਆਰ ਦੇ ਕਾਰਨ।

SikhNet (Spanish)Maya, disgustada se va, viendo que la novia y el Marido están enamorados.

ਨਾਨਕ. ਸਾਚ ਸਬਦਿ ਸੁਖ ਮਹਲੀ; ਗੁਰ ਚਰਣੀ ਪ੍ਰਭੁ ਚੇਤੇ ॥੩॥

naanak. saach sabad sukh mahalee; gur charanee prabh chete |3|

Sant Singh KhalsaO Nanak, the peace of the Mansion of God's Presence comes through the True Word of the Shabad; the bride keeps the Guru's Feet enshrined in her mind. ||3||
Manmohan SinghO Nanak, clinging to the True Name and the Guru's feet, the bride abides in peace in her Lord's mansion and contemplates Him.
Manmohan Singh (Punjabi)ਹੇ ਨਾਨਕ! ਸੱਚੇ ਨਾਮ ਅਤੇ ਗੁਰਾਂ ਦੇ ਚਰਨਾਂ ਨਾਲ ਜੁੜ ਕੇ, ਪਤਨੀ ਆਰਾਮ ਅੰਦਰ ਆਪਣੇ ਸੁਆਮੀ ਦੇ ਮੰਦਰ ਵਿੱਚ ਵਸਦੀ ਹੈ ਉਸ ਨੂੰ ਸਿਮਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੱਚੇ ਉਪਦੇਸ਼ ਕਰ ਕੇ ਜਬ ਮਹਲੀ ਜਗ੍ਯਾਸੀ ਗੁਰੋਂ ਕੇ (ਚਰਣੀ) ਆਸਰੇ ਹੋ ਕਰ ਵਾਹਿਗੁਰੂ ਕੇ ਨਾਮ ਕੋ ਚੇਤੇ ਤਬ ਸਰੂਪ ਕਾ ਸੁਖ ਪ੍ਰਾਪਤਿ ਹੋਤਾ ਹੈ॥੩॥
Prof. Sahib Singhਹੇ ਨਾਨਕ! ਜੀਵ-ਇਸਤ੍ਰੀ ਗੁਰੂ ਦੇ ਚਰਨਾਂ ਦੀ ਬਰਕਤਿ ਨਾਲ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਂਦੀ ਹੈ, ਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਹਜ਼ੂਰੀ ਵਿਚ ਆਨੰਦ ਮਾਣਦੀ ਹੈ ॥੩॥

ਪਦ ਅਰਥ ਸਬਦਿ = ਸ਼ਬਦ ਦੀ ਬਰਕਤਿ ਨਾਲ। ਸੁਖ = ਆਨੰਦ। ਮਹਲੀ = ਪ੍ਰਭੂ ਦੇ ਘਰ ਵਿਚ ॥੩॥

SikhNet (Spanish)Oh, dice Nanak, la Paz de la Mansión de la Presencia del Señor viene contemplando la Palabra Verdadera del Shabd y la novia conserva los Pies del Guru enaltecidos en su mente. (3)

Open this shabad (26 lines, Angs 763-764) →

Ang 763 of 1430