ੴ

ਸਿੱਖਬਾਣੀ · SikhBani

ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ ਬਲਿ ਰਾਮ ਜੀਉ ॥

bhar joban mai mat peeearrai ghar paahunee bal raam jeeo
Guru Nanak Dev Ji ਗੁਰੂ ਨਾਨਕ ਦੇਵ ਜੀ · Raag Soohee · Ang 763, 764 · 26 lines
Translations

ਰਾਗੁ ਸੂਹੀ ਛੰਤ ਮਹਲਾ ੧ ਘਰੁ ੧ ॥

raag soohee chhant mahalaa 1 ghar 1 | Ang 763

Sant Singh KhalsaRaag Soohee, Chhant, First Mehl, First House:
Manmohan SinghRag Suhi, Chhant, 1st Guru.
Manmohan Singh (Punjabi)ਰਾਗ ਸੂਹੀ ਛੰਤ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Rag Suji, Chhant, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 763

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਭਰਿ ਜੋਬਨਿ ਮੈ ਮਤ; ਪੇਈਅੜੈ ਘਰਿ ਪਾਹੁਣੀ, ਬਲਿ ਰਾਮ ਜੀਉ ॥

bhar joban mai mat; peeearrai ghar paahunee, bal raam jeeo | Ang 763

Sant Singh KhalsaIntoxicated with the wine of youth, I did not realize that I was only a guest at my parents' home (in this world).
Manmohan SinghInebriated with the wine of the prime of youth, I know not that I am but a guest at my parents home, I am sacrifice unto my Lord.
Manmohan Singh (Punjabi)ਭਰੀ ਜੁਆਨੀ ਦੀ ਸ਼ਰਾਬ ਨਾਲ ਮਤਵਾਲੀ ਹੋ, ਮੈਂ ਨਹੀਂ ਜਾਣਦੀ ਕਿ ਪੇਕੇ ਘਰ ਵਿੱਚ ਮੈਂ ਕੇਵਲ ਪਰਾਹੁਣੀ ਹਾਂ। ਕੁਰਬਾਨ ਹਾਂ, ਮੈਂ ਆਪਣੇ ਸੁਆਮੀ ਦੇ ਉਤੋਂ।
Fareedkot Teekaਹੇ ਭਾਈ! ਜ੍ਵਾਨੀ ਜਬ ਭਰੀ ਉਸੀ ਮਦਰਾ ਕਰ ਕੇ ਮਸਤ ਹੋ ਗਈ, ਇਸ ਲੋਕ ਮੇਂ ਕੋਈ ਦਿਨ ਕੀ ਪਰਾਹੁਣੀ ਹੈ। ਮੈਂ ਬਲਿਹਾਰੇ ਜਾਵਾਂ ਅਪਨੇ ਰਾਮ ਜੀ ਕੇ॥
Prof. Sahib Singhਹੇ ਪ੍ਰਭੂ ਜੀ! ਮੈਂ ਤੈਥੋਂ ਸਦਕੇ ਹਾਂ (ਤੂੰ ਕੈਸੀ ਅਚਰਜ ਲੀਲਾ ਰਚਾਈ ਹੈ!) ਜੀਵ-ਇਸਤ੍ਰੀ (ਤੇਰੀ ਰਚੀ ਮਾਇਆ ਦੇ ਪ੍ਰਭਾਵ ਹੇਠ) ਜਵਾਨੀ ਦੇ ਸਮੇ ਇਉਂ ਮਸਤ ਹੈ ਜਿਵੇਂ ਸ਼ਰਾਬ ਪੀ ਕੇ ਮਦ ਹੋਸ਼ ਹੈ, (ਇਹ ਭੀ ਨਹੀਂ ਸਮਝਦੀ ਕਿ) ਇਸ ਪੇਕੇ-ਘਰ ਵਿਚ (ਇਸ ਜਗਤ ਵਿਚ) ਉਹ ਇਕ ਪ੍ਰਾਹੁਣੀ ਹੀ ਹੈ।

ਪਦ ਅਰਥ ਭਰਿ ਜੋਬਨਿ = ਭਰੀ ਜਵਾਨੀ ਵਿਚ, ਭਰ = ਜਵਾਨੀ ਦੇ ਸਮੇ। ਮੈ = ਸ਼ਰਾਬ। ਮਤ = ਮੱਤ, ਮਸਤ। ਪੇਈਅੜੈ ਘਰਿ = ਪੇਕੇ ਘਰ ਵਿਚ। ਪਾਹੁਣੀ = ਪ੍ਰਾਹੁਣੀ। ਬਲਿ = ਸਦਕੇ। ਰਾਮ = ਹੇ ਰਾਮ!

SikhNet (Spanish)Intoxicado con el vino de la juventud, no sabía que sólo era un invitado en la casa de mis padres.

ਮੈਲੀ ਅਵਗਣਿ ਚਿਤਿ; ਬਿਨੁ ਗੁਰ. ਗੁਣ ਨ ਸਮਾਵਨੀ, ਬਲਿ ਰਾਮ ਜੀਉ ॥

mailee avagan chit; bin gur. gun na samaavanee, bal raam jeeo | Ang 763

Sant Singh KhalsaMy consciousness is polluted with faults and mistakes; without the Guru, virtue does not even enter into me.
Manmohan SinghMy soul is soiled with sins and without the Guru, virtues enter not my mind.
Manmohan Singh (Punjabi)ਮੇਰੀ ਆਤਮਾ ਪਾਪਾਂ ਨਾਲ ਪਲੀਤ ਹੋਈ ਹੋਈ ਹੈ ਅਤੇ ਗੁਰਾਂ ਦੇ ਬਾਝੋਂ ਮੇਰੇ ਮਨ ਅੰਦਰ ਨੇਕੀਆਂ ਪ੍ਰਵੇਸ਼ ਨਹੀਂ ਕਰਦੀਆਂ।
Fareedkot Teekaਹੇ ਭਾਈ ਜੀ! ਚਿਤ ਮੇਂ ਔਗਣੋਂ ਕੋ ਧਾਰ ਕਰ ਕੇ ਮੈਲੀ ਹੋਈ ਹੈ, ਬਿਨਾਂ ਗੁਰੋਂ ਕੇ ਮਿਲਿਆਂ ਗੁਣ ਮਨ ਮੇਂ ਨਹੀਂ ਪ੍ਰਵੇਸ ਕਰਤੇ। ਮੈਂ ਬਲਿਹਾਰੇ ਜਾਵਾਂ ਰਾਮ ਜੀ ਕੇ॥
Prof. Sahib Singhਵਿਕਾਰਾਂ ਦੀ ਕਮਾਈ ਨਾਲ ਚਿੱਤ ਵਿਚ ਉਹ ਮੈਲੀ ਰਹਿੰਦੀ ਹੈ (ਗੁਰੂ ਦੀ ਸਰਨ ਨਹੀਂ ਆਉਂਦੀ, ਤੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਹਿਰਦੇ ਵਿਚ) ਗੁਣ ਟਿਕ ਨਹੀਂ ਸਕਦੇ।

ਪਦ ਅਰਥ ਅਵਗਣਿ = ਔਗੁਣ ਦੇ ਕਾਰਨ। ਚਿਤਿ = ਚਿੱਤ ਵਿਚ। ਨ ਸਮਾਵਨੀ = ਨਹੀਂ ਸਮਾਂਦੇ।

SikhNet (Spanish)Mi mente estaba sucia y contaminada con deméritos, sin el Guru, la Virtud no me imbuía.

ਗੁਣ ਸਾਰ. ਨ ਜਾਣੀ, ਭਰਮਿ ਭੁਲਾਣੀ; ਜੋਬਨੁ ਬਾਦਿ ਗਵਾਇਆ ॥

gun saar. na jaanee, bharam bhulaanee; joban baad gavaaeaa | Ang 763

Sant Singh KhalsaI have not known the value of virtue; I have been deluded by doubt. I have wasted away my youth in vain.
Manmohan SinghI know not the worth of virtues and stray in doubt, Thus am I wasting my youth in vain.
Manmohan Singh (Punjabi)ਮੈਂ ਨੇਕੀਆਂ ਦੀ ਕਦਰ ਨਹੀਂ ਜਾਣਦੀ ਅਤੇ ਸੰਦੇਹ ਅੰਦਰ ਭਟਕਦੀ ਹਾਂ। ਇਸ ਤਰ੍ਹਾਂ ਮੈਂ ਆਪਣੀ ਜੁਆਨੀ ਨੂੰ ਬੇਫਾਇਦਾ ਗੁਆ ਰਹੀ ਹਾਂ।
Fareedkot Teekaਗੁਣੋਂ ਕੀ ਖਬਰ ਨਹੀਂ ਜਾਣੀ ਭਰਮ ਮੇਂ ਬੁਧੀ ਭੁਲ ਗਈ ਹੈ ਔਰ ਮਨੁਖ ਜਨਮ ਰੂਪ ਜੋਬਨ ਬਿ੍ਯਰਥ ਹੀ ਵਿਸ੍ਯਾਂ ਮੇਂ ਗਵਾਇ ਲੀਆ ਹੈ॥
Prof. Sahib Singh(ਮਾਇਆ ਦੀ) ਭਟਕਣਾ ਵਿਚ ਪੈ ਕੇ ਜੀਵ-ਇਸਤ੍ਰੀ ਨੇ (ਪ੍ਰਭੂ ਦੇ) ਗੁਣਾਂ ਦੀ ਕੀਮਤ ਨਾਹ ਸਮਝੀ, ਕੁਰਾਹੇ ਪਈ ਰਹੀ, ਤੇ ਜਵਾਨੀ ਦਾ ਸਮਾ ਵਿਅਰਥ ਗਵਾ ਲਿਆ।

ਪਦ ਅਰਥ ਸਾਰ = ਕਦਰ। ਭਰਮਿ = ਭਟਕਣਾ ਵਿਚ। ਬਾਦਿ = ਵਿਅਰਥ।

SikhNet (Spanish)No sabía lo que era ser virtuoso y estaba perdido por todos mis engaños y así desperdicié mi juventud.

ਵਰੁ ਘਰੁ ਦਰੁ. ਦਰਸਨੁ ਨਹੀ ਜਾਤਾ; ਪਿਰ ਕਾ ਸਹਜੁ. ਨ ਭਾਇਆ ॥

var ghar dar. darasan nahee jaataa; pir kaa sehaj. na bhaaeaa | Ang 763

Sant Singh KhalsaI have not known my Husband Lord, His celestial home and gate, or the Blessed Vision of His Darshan. I have not had the pleasure of my Husband Lord's celestial peace.
Manmohan SinghI know not my Groom I see not His Home and vision. My Beloved's celestial bliss pleases me not.
Manmohan Singh (Punjabi)ਮੈਂ ਆਪਣੇ ਕੰਮ ਨੂੰ ਨਹੀਂ ਜਾਣਦੀ। ਮੈਨੂੰ ਉਸ ਦਾ ਘਰ ਦੇ ਦੀਦਾਰ ਨਹੀਂ ਦਿਸਦਾ। ਮੇਰੇ ਪ੍ਰੀਤਮ ਦੀ ਬੇਕੁੰਠੀ ਖੁਸ਼ੀ ਮੈਨੂੰ ਚੰਗੀ ਨਹੀਂ ਲੱਗਦੀ।
Fareedkot Teeka(ਵਰੁ) ਪਤੀ ਕਾ ਦਰਸਨ ਸਰੂਪ ਅੰਦਰ ਸਰੀਰ ਕੇ ਨਹੀਂ ਜਾਣਿਆਂ, ਕਿਉਂਕਿ ਪਿਰੀ ਕਾ ਗ੍ਯਾਨ ਜੋ ਮਨ ਕੋ ਅੱਛਾ ਨ ਲਗਾ॥
Prof. Sahib Singhਨਾਹ ਉਸ ਨੇ ਖਸਮ-ਪ੍ਰਭੂ ਨਾਲ ਸਾਂਝ ਪਾਈ, ਨਾਹ ਉਸ ਦੇ ਦਰ ਨਾਹ ਉਸ ਦੇ ਘਰ ਤੇ ਨਾਹ ਹੀ ਉਸ ਦੇ ਦਰਸਨ ਦੀ ਕਦਰ ਪਛਾਣੀ। (ਭਟਕਣਾ ਵਿਚ ਹੀ ਰਹਿ ਕੇ) ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਦਾ ਸੁਭਾਉ ਭੀ ਪਸੰਦ ਨਾਹ ਆਇਆ।

ਪਦ ਅਰਥ ਵਰੁ = ਖਸਮ-ਪ੍ਰਭੂ। ਸਹਜੁ = ਸੁਭਾਉ। ਭਾਇਆ = ਚੰਗਾ ਲੱਗਾ।

SikhNet (Spanish)No conocí a mi Esposo, ni visité Su Hogar, ni logré Su Visión, nunca participé de la Paz de mi Señor.

ਸਤਿਗੁਰ ਪੂਛਿ. ਨ ਮਾਰਗਿ ਚਾਲੀ; ਸੂਤੀ ਰੈਣਿ ਵਿਹਾਣੀ ॥

satigur poochh. na maarag chaalee; sootee rain vihaanee | Ang 763

Sant Singh KhalsaAfter consulting the True Guru, I have not walked on the Path; the night of my life is passing away in sleep.
Manmohan SinghI walk not the way after consulting my True Guru and in sleep my night (life) is passing away.
Manmohan Singh (Punjabi)ਸੱਚੇ ਗੁਰਾਂ ਨੂੰ ਪੁੱਛ ਕੇ ਮੈਂ ਰਸਤੇ ਨਹੀਂ ਟੁਰਦੀ ਅਤੇ ਨੀਂਦਰ ਵਿੱਚ ਹੀ ਮੇਰੀ ਜੀਵਨ-ਰਾਤ੍ਰੀ ਬੀਤਦੀ ਜਾ ਰਹੀ ਹੈ।
Fareedkot Teekaਸਤਿਗੁਰੋਂ ਕੋ ਪੂਛ ਕੇ ਸਤਸੰਗ ਕੇ ਰਸਤੇ ਜੋ ਨਾ ਚਲੀ, ਇਸੀਤੇ ਅਗ੍ਯਾਤਤਾ ਮੇਂ ਹੀ ਅਵਸਥਾ ਬੀਤ ਗਈ॥
Prof. Sahib Singhਮਾਇਆ ਦੇ ਮੋਹ ਵਿਚ ਸੁੱਤੀ ਹੋਈ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਸਾਰੀ ਰਾਤ ਬੀਤ ਗਈ, ਸਤਿਗੁਰੂ ਦੀ ਸਿੱਖਿਆ ਲੈ ਕੇ ਜੀਵਨ ਦੇ ਠੀਕ ਰਸਤੇ ਉਤੇ ਕਦੇ ਭੀ ਨਾਹ ਤੁਰੀ।

ਪਦ ਅਰਥ ਪੂਛਿ = ਪੁੱਛ ਕੇ। ਮਾਰਗਿ = (ਸਹੀ) ਰਸਤੇ ਉਤੇ। ਰੈਣਿ = (ਜ਼ਿੰਦਗੀ ਦੀ) ਰਾਤ।

SikhNet (Spanish)No pregunté por el Sendero del Guru, y en el sueño, la noche de mi vida, transcurrió.

ਨਾਨਕ. ਬਾਲਤਣਿ ਰਾਡੇਪਾ; ਬਿਨੁ ਪਿਰ. ਧਨ ਕੁਮਲਾਣੀ ॥੧॥

naanak. baalatan raaddepaa; bin pir. dhan kumalaanee |1| Ang 763

Sant Singh KhalsaO Nanak, in the prime of my youth, I am a widow; without my Husband Lord, the soul-bride is wasting away. ||1||
Manmohan SinghNanak, in the tender age, I am gone without the spouse. Without her Groom, the bride is withering away.
Manmohan Singh (Punjabi)ਨਾਨਕ, ਮੈਂ ਛੋਟੀ ਅਵਸਥਾ ਵਿੱਚ ਹੀ ਪਤੀ ਤੋਂ ਬਿਨਾਂ ਹੋ ਗਈ ਹਾਂ। ਆਪਣੇ ਪਤੀ ਦੇ ਬਾਝੋਂ ਪਤਨੀ ਸੁੱਕੀ ਸੜੀ ਜਾ ਰਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਬਾਲਤਣਿ) ਆਦਿ ਸੇ ਹੀ (ਰਾਡੇਪਾ) ਬਿਛੋੜਾ ਰਹਾ ਹੈ। ਬਿਨਾਂ ਅਪਨੇ ਸ੍ਵਾਮੀ ਕੇ ਮਿਲਾਪ ਸੇ (ਧਨ) ਇਸਤ੍ਰੀ ਕੁਮਲਾਈ ਰਹਿਤੀ ਹੈ, ਭਾਵ ਸੋਕ ਕਰ ਜੀਵ ਦੁਖੀ ਰਹਿਤਾ ਹੈ॥੧॥
Prof. Sahib Singhਹੇ ਨਾਨਕ! ਅਜੇਹੀ ਜੀਵ-ਇਸਤ੍ਰੀ ਨੇ ਤਾਂ ਬਾਲ-ਉਮਰੇ ਹੀ ਰੰਡੇਪਾ ਸਹੇੜ ਲਿਆ, ਤੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਦਾ ਹਿਰਦਾ-ਕਮਲ ਕੁਮਲਾਇਆ ਹੀ ਰਿਹਾ ॥੧॥

ਪਦ ਅਰਥ ਬਾਲਤਣ = ਬਾਲ-ਉਮਰ ਵਿਚ (ਹੀ)। ਧਨ = ਜੀਵ-ਇਸਤ੍ਰੀ ॥੧॥

SikhNet (Spanish)Dice Nanak, fui viudo en la juventud, y sin mi Señor, no me di cuenta que esa juventud se me fue de las manos.(1)

ਬਾਬਾ. ਮੈ ਵਰੁ ਦੇਹਿ; ਮੈ. ਹਰਿ ਵਰੁ ਭਾਵੈ, ਤਿਸ ਕੀ ਬਲਿ ਰਾਮ ਜੀਉ ॥

baabaa. mai var dehi; mai. har var bhaavai, tis kee bal raam jeeo | Ang 763

Sant Singh KhalsaO father, give me in marriage to the Lord; I am pleased with Him as my Husband. I belong to Him.
Manmohan SinghO father, wed me to God, I like Him as my Spouse. I belong to Him and am devoted unto my Lord.
Manmohan Singh (Punjabi)ਹੇ ਪਿਤਾ! ਮੈਨੂੰ ਵਿਆਹ ਦੇ। ਮੈਨੂੰ ਵਾਹਿਗੁਰੂ ਆਪਣੀ ਪਤੀ ਵਜੋਂ ਚੰਗਾ ਲੱਗਦਾ ਹੈ। ਮੈਂ ਉਸ ਦੀ ਹਾਂ ਅਤੇ ਆਪਣੇ ਸੁਆਮੀ ਤੋਂ ਸਦਕੇ ਜਾਂਦੀ ਹਾਂ।
Fareedkot Teekaਜਗ੍ਯਾਸੂ ਰੂਪ ਇਸਤ੍ਰੀ ਕਹਤੀ ਹੈਂ: (ਬਾਬਾ) ਹੇ ਗੁਰੋ! ਮੇਰੇ ਕੋ ਪਤੀ ਮਿਲਾਇ ਦੇਹੁ।☬ਜੇ ਕਹੋ ਕੌਨਸਾ? ਤਿਸ ਪਰ ਕਹਤੇ ਹੈਂ:☬ਕਿ ਮੇਰੇ ਕੋ ਹਰੀ ਰੂਪ ਵਰ ਭਾਵਤਾ ਹੈ ਤਿਸ ਕੀ ਇੱਛਾ ਲਾਗ ਰਹੀ ਹੈ, ਬਲਿਹਾਰੇ ਜਾਵਾਂ ਅਪਨੇ ਰਾਮ ਜੀ ਕੇ॥
Prof. Sahib Singhਹੇ ਪਿਆਰੇ ਸਤਿਗੁਰੂ! ਮੈਨੂੰ ਖਸਮ-ਪ੍ਰਭੂ ਮਿਲਾ। (ਮੇਹਰ ਕਰ) ਮੈਨੂੰ ਉਹ ਪ੍ਰਭੂ-ਪਤੀ ਪਿਆਰਾ ਲੱਗੇ, ਮੈਂ ਉਸ ਤੋਂ ਸਦਕੇ ਜਾਵਾਂ,

ਪਦ ਅਰਥ ਬਾਬਾ = ਹੇ ਗੁਰੂ! ਮੈ = ਮੈਨੂੰ। ਵਰੁ = ਪ੍ਰਭੂ-ਪਤੀ। ਦੇਹਿ = ਮਿਲਾ। ਭਾਵੈ = ਪਿਆਰਾ ਲੱਗਦਾ ਹੈ। ਮੈ ਤਿਸ ਕੀ ਬਲਿ ਰਾਮ = ਮੈਂ ਉਸ ਰਾਮ ਤੋਂ ਸਦਕੇ ਹਾਂ।

SikhNet (Spanish)Oh Padre, cásame con mi Señor, yo añoro y Le pertenezco a Él,

ਰਵਿ ਰਹਿਆ ਜੁਗ ਚਾਰਿ; ਤ੍ਰਿਭਵਣ ਬਾਣੀ ਜਿਸ ਕੀ. ਬਲਿ ਰਾਮ ਜੀਉ ॥

rav rahiaa jug chaar; tribhavan baanee jis kee. bal raam jeeo | Ang 763

Sant Singh KhalsaHe is pervading throughout the four ages, and the Word of His Bani permeates the three worlds.
Manmohan SinghThe Lord, whose command governs the three worlds, is pervading the four ages.
Manmohan Singh (Punjabi)ਸੁਆਮੀ, ਜਿਸ ਦਾ ਹੁਕਮ ਤਿੰਨਾਂ ਜਹਾਨਾਂ ਤੇ ਹਾਵੀ ਹੈ, ਚਾਰਾਂ ਹੀ ਯੁੱਗਾਂ ਅੰਦਰ ਰਮ ਰਿਹਾ ਹੈ।
Fareedkot Teekaਜੋ ਰਵ ਰਿਹਾ ਹੈ ਚਾਰ ਜੁਗੋਂ ਮੇਂ, ਤੀਨੋਂ ਲੋਕ ਜਿਸ ਕੀ ਬਨਾਵਟ ਹੈ, ਤਿਸ ਰਾਮ ਕੇ ਮੈਂ ਬਲਿਹਾਰ ਜਾਤਾ ਹੂੰ॥
Prof. Sahib Singhਜੋ ਸਦਾ ਹੀ ਹਰ ਥਾਂ ਵਿਆਪਕ ਹੈ, ਤਿੰਨਾਂ ਹੀ ਭਵਨਾਂ ਵਿਚ ਜਿਸ ਦਾ ਹੁਕਮ ਚੱਲ ਰਿਹਾ ਹੈ।

ਪਦ ਅਰਥ ਰਵਿ ਰਹਿਆ = ਮੌਜੂਦ ਹੈ, ਹਰ ਥਾਂ ਵਿਆਪਕ ਹੈ। ਜੁਗ ਚਾਰਿ = ਸਦਾ ਹੀ। ਤ੍ਰਿਭਵਣ = ਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ। ਬਾਣੀ = ਹੁਕਮ।

SikhNet (Spanish)pues Él prevalece en todo, época tras época, y Su Comando se esparce por los tres mundos.

ਤ੍ਰਿਭਵਣ ਕੰਤੁ ਰਵੈ ਸੋਹਾਗਣਿ; ਅਵਗਣਵੰਤੀ ਦੂਰੇ ॥

tribhavan kant ravai sohaagan; avaganavantee doore | Ang 763

Sant Singh KhalsaThe Husband Lord of the three worlds ravishes and enjoys His virtuous brides, but He keeps the ungraceful and unvirtuous ones far away.
Manmohan SinghThe Lord of three worlds enjoys the virtuous brides and keeps afar from the unvirtuous ones.
Manmohan Singh (Punjabi)ਤਿੰਨਾ ਜਹਨਾਂ ਦਾ ਸੁਆਮੀ ਨੇਕ ਪਤਨੀਆਂ ਨੂੰ ਮਾਣਦਾ ਹੈ ਅਤੇ ਆਉਗਣਹਾਰੀਆਂ ਪਾਸੋਂ ਦੂਰ ਰਹਿੰਦਾ ਹੈ।
Fareedkot Teekaਤੀਨੋਂ ਭਵਨੋਂ ਮੇਂ ਸੁਹਾਗਣ ਕੰਤ ਕੋ ਰਾਵਤੀ ਹੈ, ਭਾਵ ਜਗ੍ਯਾਸੂ ਅਪਨੇ ਪਰਮਾਤਮਾਂ ਮੇਂ ਅਭੇਦ ਹੋਤੇ ਹੈਂ, ਔਗਨ ਵਾਲੀ ਸੇ ਸ੍ਵਾਮੀ ਦੂਰ ਹੈ॥
Prof. Sahib Singhਤਿੰਨਾਂ ਭਵਨਾਂ ਦਾ ਮਾਲਕ ਪ੍ਰਭੂ ਭਾਗਾਂ ਵਾਲੀ ਜੀਵ-ਇਸਤ੍ਰੀ ਨਾਲ ਪਿਆਰ ਕਰਦਾ ਹੈ, ਪਰ ਜਿਸ ਨੇ ਔਗੁਣ ਹੀ ਔਗੁਣ ਸਹੇੜੇ ਉਹ ਉਸ ਦੇ ਚਰਨਾਂ ਤੋਂ ਵਿਛੁੜੀ ਰਹਿੰਦੀ ਹੈ।

ਪਦ ਅਰਥ ਰਵੈ = ਪਿਆਰ ਕਰਦਾ ਹੈ।

SikhNet (Spanish)El Señor de los tres mundos disfruta de Su Esposa, pero del que no es virtuoso, Él se conserva muy lejos.

ਜੈਸੀ ਆਸਾ ਤੈਸੀ ਮਨਸਾ; ਪੂਰਿ ਰਹਿਆ ਭਰਪੂਰੇ ॥

jaisee aasaa taisee manasaa; poor rahiaa bharapoore | Ang 763

Sant Singh KhalsaAs are our hopes, so are our minds' desires, which the All-pervading Lord brings to fulfillment.
Manmohan SinghAs is the desire, so is the mind's demand, which the All-pervading Lord fulfils.
Manmohan Singh (Punjabi)ਇਹੋ ਜਿਹਾ ਖਾਹਿਸ਼ ਹੈ, ਉਹੋ ਜਿਹੀ ਹੀ ਹੈ ਮਨ ਦੀ ਮੰਗ, ਜਿਸ ਨੂੰ ਸਰਬ-ਵਿਆਪਕ ਸਾਈਂ ਪੂਰੀ ਕਰ ਦਿੰਦਾ ਹੈ।
Fareedkot Teekaਜੈਸੀ ਆਸਾ ਕਰਤੀ ਹੈ ਤੈਸੀ ਮਨਸਾ ਸ੍ਵਾਮੀ ਪੂਰੀ ਕਰਤਾ ਹੈ। ਵਹੁ ਸ੍ਵਾਮੀ ਕੈਸਾ ਹੈ? (ਪੂਰਿ) ਸੰਬੂਹਾ ਮੇਂ ਭਰਪੂਰ ਹੋ ਰਹਾ ਹੈ, ਭਾਵ ਵਹੁ ਘਟ ਘਟ ਮੇਂ ਵਿ੍ਯਾਪਕ ਹੈ॥
Prof. Sahib Singhਉਹ ਮਾਲਕ ਹਰੇਕ ਦੇ ਹਿਰਦੇ ਵਿਚ ਵਿਆਪਕ ਹੈ (ਉਹ ਹਰੇਕ ਦੇ ਦਿਲ ਦੀ ਜਾਣਦਾ ਹੈ) ਜਿਹੋ ਜਿਹੀ ਆਸ ਧਾਰ ਕੇ ਕੋਈ ਉਸ ਦੇ ਦਰ ਤੇ ਆਉਂਦੀ ਹੈ ਉਹੋ ਜਿਹੀ ਇੱਛਾ ਉਹ ਪੂਰੀ ਕਰ ਦੇਂਦਾ ਹੈ।

ਪਦ ਅਰਥ ਮਨਸਾ = {मनीषा} ਇੱਛਾ।

SikhNet (Spanish)Sí, así como es el deseo, así es la esperanza satisfecha por el Señor que lo satisface todo.

ਹਰਿ ਕੀ ਨਾਰਿ, ਸੁ ਸਰਬ ਸੁਹਾਗਣਿ; ਰਾਂਡ ਨ ਮੈਲੈ ਵੇਸੇ ॥

har kee naar, su sarab suhaagan; raandd na mailai vese | Ang 763

Sant Singh KhalsaThe bride of the Lord is forever happy and virtuous; she shall never be a widow, and she shall never have to wear dirty clothes.
Manmohan SinghGod's bride! She is ever a happy wife? She is windowed not, nor wears she the dirty clothes.
Manmohan Singh (Punjabi)ਹਰੀ ਦਾ ਪਤਨੀ! ਉਹ ਹਮੇਸ਼ਾਂ ਲਈ ਖੁਸ਼ਬਾਸ਼ ਪਤਨੀ ਹੈ। ਉਹ ਵਿਧਵਾ ਨਹੀਂ ਹੁੰਦੀ, ਨਾਂ ਹੀ ਗੰਦੇ ਬਸਤਰ ਪਾਉਂਦੀ ਹੈ।
Fareedkot Teekaਹਰੀ ਕੀ ਜੋ ਇਸਤ੍ਰੀ ਭਗਤੀਵਾਨ ਹੈ, ਸੋ ਸਰਬ ਸਮਿਓਂ ਮੇਂ ਸੁਹਾਗਨ ਹੈ। ਨਾ ਵਹੁ ਰਾਂਡ ਹੀ ਹੋਤੀ ਹੈ, ਭਾਵ ਉਨ ਕੇ ਵਿਯੋਗ ਨਹੀਂ ਹੋਤਾ ਔਰ (ਮੈਲੈ ਵੇਸੇ) ਨ ਔਗਣੋ ਯੁਕ੍ਤ ਹੋਵੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਬਣੀ ਰਹਿੰਦੀ ਹੈ ਉਹ ਸਦਾ ਸੁਹਾਗ-ਭਾਗ ਵਾਲੀ ਹੈ, ਉਹ ਕਦੇ ਰੰਡੀ ਨਹੀਂ ਹੁੰਦੀ, ਉਸ ਦਾ ਵੇਸ ਕਦੇ ਮੈਲਾ ਨਹੀਂ ਹੁੰਦਾ (ਉਸ ਦਾ ਹਿਰਦਾ ਕਦੇ ਵਿਕਾਰਾਂ ਨਾਲ ਮੈਲਾ ਨਹੀਂ ਹੁੰਦਾ)।

ਪਦ ਅਰਥ ਸਰਬ = ਸਦਾ ਹੀ। ਰਾਂਡ = ਰੰਡੀ।

SikhNet (Spanish)La Esposa del Señor permanece eternamente Suya, ella nunca enviuda, ni viste con ropa sucia.

ਨਾਨਕ. ਮੈ ਵਰੁ ਸਾਚਾ ਭਾਵੈ; ਜੁਗਿ ਜੁਗਿ ਪ੍ਰੀਤਮ ਤੈਸੇ ॥੨॥

naanak. mai var saachaa bhaavai; jug jug preetam taise |2| Ang 763

Sant Singh KhalsaO Nanak, I love my True Husband Lord; my Beloved is the same, age after age. ||2||
Manmohan SinghNanak, I love my True Spouse, the Beloved, who remains the same, all the ages
Manmohan Singh (Punjabi)ਨਾਨਕ, ਮੈਂ ਆਪਣੇ ਦਿਲਬਰ, ਸੱਚੇ ਭਰਤੇ ਨੂੰ ਪਿਆਰ ਕਰਦੀ ਹਾਂ, ਜੋ ਸਾਰਿਆਂ ਯੁੱਗਾਂ ਅੰਦਰ ਇਕ ਜੈਸਾ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਤੌ ਸੱਚਾ ਵਰ ਹੀ ਭਾਵਤਾ ਹੈ। ਜੋ ਜੁਗੋਂ ਜੁਗੋ ਮੇਂ ਪ੍ਰੀਤਮ ਹੈ, ਜੈਸਾ ਓਹ ਹੈ, ਉਸ ਕੇ ਪ੍ਰੀਤਮ ਭੀ ਤੈਸੇ ਹੀ ਹੋ ਜਾਤੇ ਹੈਂ; ਵਾ ਜੈਸੇ ਪ੍ਰੀਤਮ ਕੋ ਪ੍ਰੀਤਮ ਭਾਵਤਾ ਹੈ, ਤੈਸੇ ਮੇਰੇ ਕੋ ਭਾਵਤਾ ਹੈ॥੨॥
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ-ਹੇ ਸਤਿਗੁਰੂ! ਤੇਰੀ ਮੇਹਰ ਹੋਵੇ ਤਾਂ) ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ-ਪਤੀ ਮੈਨੂੰ (ਸਦਾ) ਪਿਆਰਾ ਲੱਗਦਾ ਰਹੇ ਜੇਹੜਾ ਪ੍ਰੀਤਮ ਹਰੇਕ ਜੁਗ ਵਿਚ ਇਕ-ਸਮਾਨ ਰਹਿਣ ਵਾਲਾ ਹੈ ॥੨॥

ਪਦ ਅਰਥ ਤੈਸੇ = ਇਕ-ਸਮਾਨ ॥੨॥

SikhNet (Spanish)Dice Nanak, amo al Señor Verdadero, quien siempre habita en todas partes, época tras época.(2)

ਬਾਬਾ ਲਗਨੁ ਗਣਾਇ; ਹੰ ਭੀ ਵੰਞਾ ਸਾਹੁਰੈ, ਬਲਿ ਰਾਮ ਜੀਉ ॥

baabaa lagan ganaae; han bhee vanyaa saahurai, bal raam jeeo | Ang 763

Sant Singh KhalsaO Baba, calculate that auspicious moment, when I too shall be going to my in-laws' house.
Manmohan SinghThrough My father, have the auspicious moment calculated, when I too may go to my in-law.
Manmohan Singh (Punjabi)ਮੈਂ ਬਾਬਲ, ਸੁਲੱਖਣਾ ਸਮਾਂ ਗਿਣਵਾਂ ਲਓ, ਜਦ ਮੈਂ ਭੀ ਆਪਣੇ ਸਹੁਰੀ ਜਾਵਾਂ।
Fareedkot Teekaਹੇ (ਬਾਬਾ) ਗੁਰੋ! ਸਾਹੇ ਦਾ ਲਗਨ ਏਹੀ ਗਿਣਾਵੋ ਜੋ ਮੈਨੂੰ ਸ੍ਵਾਮੀ ਕੀ ਪ੍ਰੀਤੀ ਲਗੇ ਔ ਮੈਂ ਸਾਹੁਰੇ (ਵੰਞਾ) ਜਾਉਂ ਅਰ ਪਤੀ ਅਪਨੇ ਕੋ ਮਿਲੂੰ। ਬਲਿਹਾਰ ਜਾਵਾਂ ਤਿਸ ਰਾਮ ਜੀ ਕੇ॥
Prof. Sahib Singhਹੇ ਸਤਿਗੁਰੂ! (ਉਹ) ਮੁਹੂਰਤ ਕਢਾ (ਉਹ ਅਵਸਰ ਪੈਦਾ ਕਰ, ਜਿਸ ਦੀ ਬਰਕਤਿ ਨਾਲ) ਮੈਂ ਭੀ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਸਕਾਂ।

ਪਦ ਅਰਥ ਲਗਨੁ = ਮੁਹੂਰਤ। ਲਗਨੁ ਗਣਾਇ = ਮੁਹੂਰਤ ਕਢਾ ਕੇ। ਹੰਭੀ = ਮੈਂ ਭੀ। ਵੰਞਾ = ਪਹੁੰਚ ਸਕਾਂ। ਸਾਹੁਰੈ = ਪਤੀ ਦੇ ਘਰ ਵਿਚ, ਪ੍ਰਭੂ-ਚਰਨਾਂ ਵਿਚ।

SikhNet (Spanish)Oh Baba, encuentra el momento auspicioso, para que pueda ir a la casa de mis suegros,

ਸਾਹਾ ਹੁਕਮੁ ਰਜਾਇ, ਸੋ ਨ ਟਲੈ; ਜੋ ਪ੍ਰਭੁ ਕਰੈ. ਬਲਿ ਰਾਮ ਜੀਉ ॥

saahaa hukam rajaae, so na ttalai; jo prabh karai. bal raam jeeo | Ang 763

Sant Singh KhalsaThe moment of that marriage will be set by the Hukam of God's Command; His Will cannot be changed.
Manmohan SinghThe marriage moment is that, which the Lord of the will fixes by His orders. That order cannot be undone.
Manmohan Singh (Punjabi)ਵਿਆਹ ਦਾ ਮੁਹਤ ਉਹ ਹੈ, ਜਿਸ ਨੂੰ ਰਜ਼ਾ ਦਾ ਸੁਆਮੀ ਆਪਣੇ ਫੁਰਮਾਨ ਦੁਆਰਾ ਨੀਅਤ ਕਰਦਾ ਹੈ। ਉਹ ਫੁਰਮਾਨ ਮੇਟਿਆ ਨਹੀਂ ਜਾ ਸਕਦਾ।
Fareedkot Teekaਸਾਹਾ ਏਹੀ ਸੋਧੋ ਜੋ ਹੁਕਮ ਰਜਾਈ ਕਾ ਮਨਾਵੋ, ਸੋ ਹੁਕਮ ਹਟਤਾ ਨਹੀਂ ਜੋ ਪ੍ਰਭੂ ਕਰਤਾ ਹੈ। ਸੋ ਮੈਂ ਤਿਸ ਰਾਮ ਜੀ ਕੇ ਬਲਿਹਾਰੇ ਜਾਤਾ ਹੂੰ॥
Prof. Sahib Singh(ਹੇ ਗੁਰੂ! ਤੇਰੀ ਕਿਰਪਾ ਨਾਲ) ਰਜ਼ਾ ਦੇ ਮਾਲਕ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਮੇਲ ਦਾ ਅਵਸਰ ਬਣ ਜਾਂਦਾ ਹੈ, ਉਸ ਨੂੰ ਕੋਈ ਅਗਾਂਹ ਪਿਛਾਂਹ ਨਹੀਂ ਕਰ ਸਕਦਾ (ਉਸ ਵਿਚ ਕੋਈ ਵਿਘਨ ਨਹੀਂ ਪਾ ਸਕਦਾ)।

ਪਦ ਅਰਥ ਸਾਹਾ = ਲਗਨ, ਮੁਹੂਰਤ। ਰਜਾਇ = ਪਰਮਾਤਮਾ ਦੀ ਮਰਜ਼ੀ ਅਨੁਸਾਰ। ਨ ਟਲੈ = ਅਗਾਂਹ ਪਿਛਾਂਹ ਨਹੀਂ ਹੋ ਸਕਦਾ।

SikhNet (Spanish)el momento de ese matrimonio será marcado por el Jukam del Mandato de Dios, Su Voluntad no se puede cambiar,

ਕਿਰਤੁ ਪਇਆ. ਕਰਤੈ ਕਰਿ ਪਾਇਆ; ਮੇਟਿ. ਨ ਸਕੈ ਕੋਈ ॥

kirat peaa. karatai kar paaeaa; mett. na sakai koee | Ang 763

Sant Singh KhalsaThe karmic record of past deeds, written by the Creator Lord, cannot be erased by anyone.
Manmohan SinghNone can efface the past deeds writ, which the Creator has inscribed.
Manmohan Singh (Punjabi)ਪੂਰਬਲੇ ਕਰਮਾਂ ਦੀ ਲਿਖਤਾਕਾਰ ਨੂੰ, ਜਿਹੜੀ ਕਿ ਸਿਰਜਣਹਾਰ ਨੇ ਲਿਖੀ ਹੈ, ਕੋਈ ਭੀ ਮੇਸ਼ ਨਹੀਂ ਸਕਦਾ।
Fareedkot Teekaਜੀਵੋਂ ਕੇ ਮਸ੍ਤਕ ਪਰ ਜੋ ਕਰਮ ਕਰਤੇ ਨੇ ਸੰਕਲਪ ਕਰ ਕੇ ਪਾਯਾ ਹੈ, ਉਸ ਅਨੁਸਾਰ ਜੀਵ ਨੇ ਫਲ੍ਹ ਪਾਯਾ ਹੈ, ਤਿਸ ਕੋ ਕੋਈ ਮੇਟ ਨਹੀਂ ਸਕਤਾ॥
Prof. Sahib Singhਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਕਰਤਾਰ ਨੇ (ਉਹਨਾਂ ਦੇ ਮਿਲਾਪ ਜਾਂ ਵਿਛੋੜੇ ਦਾ) ਜੋ ਭੀ ਹੁਕਮ ਦਿੱਤਾ ਹੈ ਉਸ ਨੂੰ ਕੋਈ ਉਲੰਘ ਨਹੀਂ ਸਕਦਾ।

ਪਦ ਅਰਥ ਕਿਰਤੁ ਪਇਆ = ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਿਲਿਆ ਹੋਇਆ। ਕਿਰਤ = {कृत} ਕੀਤੇ ਹੋਏ ਕਰਮਾਂ ਦਾ ਇਕੱਠ। ਕਰਤੈ = ਕਰਤਾਰ ਨੇ।

SikhNet (Spanish)pues el record Kármico de las acciones pasadas, escrito por el Señor Creador, no lo borra nadie.

ਜਾਞੀ ਨਾਉ ਨਰਹ ਨਿਹਕੇਵਲੁ; ਰਵਿ ਰਹਿਆ ਤਿਹੁ ਲੋਈ ॥

jaayee naau narah nihakeval; rav rahiaa tihu loee | Ang 763

Sant Singh KhalsaThe most respected member of the marriage party, my Husband, is the independent Lord of all beings, pervading and permeating the three worlds.
Manmohan SinghThe Groom, the illustrious member of the marriage party, is the Purifier of the mortals and is pervading the three worlds.
Manmohan Singh (Punjabi)ਕੰਤਮ, ਜੰਞ ਦਾ ਕੀਰਤੀਮਾਨ ਜਾਂਞੀ ਪ੍ਰਾਣੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਅਤੇ ਤਿੰਨਾਂ ਹੀ ਜਹਾਨਾਂ ਅੰਦਰ ਰਮ ਰਿਹਾ ਹੈ।
Fareedkot Teekaਸੁੱਧ ਹਰੀ ਕਾ ਜੋ ਨਾਉਂ ਹੈ ਨਰਾਂ ਕੋ ਹਰੇ ਕਰਨੇ ਵਾਲਾ ਏਹ ਜਾਪ ਹੀ ਜਾਂਞੀ ਹੈ। ਕੈਸਾ ਹਰੀ ਹੈ? (ਤਿਹੁ ਲੋਈ) ਤੀਨੋਂ ਲੋਕੋਂ ਮੇਂ ਜੋ ਵ੍ਯਾਪ ਰਹਾ ਹੈ॥
Prof. Sahib Singh(ਗੁਰੂ ਵਿਚੋਲੇ ਦੀ ਕਿਰਪਾ ਨਾਲ) ਉਹ ਪਰਮਾਤਮਾ ਜੋ ਤਿੰਨਾਂ ਲੋਕਾਂ ਵਿਚ ਵਿਆਪਕ ਹੈ ਤੇ (ਫਿਰ ਭੀ ਆਪਣੇ ਪੈਦਾ ਕੀਤੇ) ਬੰਦਿਆਂ ਤੋਂ ਸੁਤੰਤਰ ਹੈ (ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਨ ਲਈ) ਲਾੜਾ ਬਣ ਕੇ ਆਉਂਦਾ ਹੈ।

ਪਦ ਅਰਥ ਜਾਞੀ = ਜੰਞ ਦਾ ਮਾਲਕ, ਲਾੜਾ। ਨਿਹਕੇਵਲ = {निष्कैवल्य} ਪਵਿਤ੍ਰ, ਸੁਤੰਤਰ। ਨਰਹ ਨਿਹਕੇਵਲੁ = ਮਨੁੱਖਾਂ ਤੋਂ ਸੁਤੰਤਰ। ਤਿਹੁ ਲੋਈ = ਤਿੰਨਾਂ ਲੋਕਾਂ ਵਿਚ।

SikhNet (Spanish)El más respetado miembro de la pareja en matrimonio, Mi Esposo es el Señor Independiente, Quien prevalece y compenetra los tres mundos.

ਮਾਇ ਨਿਰਾਸੀ ਰੋਇ ਵਿਛੁੰਨੀ; ਬਾਲੀ ਬਾਲੈ ਹੇਤੇ ॥

maae niraasee roe vichhunee; baalee baalai hete | Ang 763

Sant Singh KhalsaMaya, crying out in pain, leaves, seeing that the bride and the groom are in love.
Manmohan SinghSeeing, affection between the girl and the boy, the mammon in despair weepingly leaves the girl.
Manmohan Singh (Punjabi)ਕੁੜੀ ਮੁੰਡੇ ਵਿਚਾਕਰ ਪਿਆਰ ਵੇਖ ਕੇ ਮਾਇਆ ਨਾਉਮੀਦੀ ਵਿੱਚ ਰੋਂਦੀ ਪਿੱਟਦੀ ਹੋਈ ਕੁੜੀ ਨੂੰ ਛੱਡ ਜਾਂਦੀ ਹੈ।
Fareedkot Teekaਜਬ ਜੀਵ ਰੂਪ (ਬਾਲੀ) ਇਸਤ੍ਰੀ ਕਾ (ਬਾਲੈ) ਸ੍ਵਾਮੀ ਸਾਥ ਪ੍ਰੇਮ ਹੂਆ ਤਾ ਵਿਛੜ ਕਰ ਨਿਰਾਸ ਹੋ ਕੇ ਮਾਯਾ ਰੋਈ; ਭਾਵ ਫੇਰ ਮਾਯਾ ਰਹਿਤ ਹੋ ਕੇ ਸੁਧ ਸਰੂਪ ਹੂਆ ਔਰ ਮਾਇਆ ਤਿਸ ਕੋ ਅਨਰਥਕਾਰੀ ਨਹੀਂ ਹੋਤੀ॥
Prof. Sahib Singh(ਜਿਵੇਂ ਧੀ ਨੂੰ ਤੋਰਨ ਲੱਗੀ ਮਾਂ ਮੁੜ ਮਿਲਣ ਦੀਆਂ ਆਸਾਂ ਲਾਹ ਕੇ ਰੋ ਕੇ ਵਿਛੁੜਦੀ ਹੈ, ਤਿਵੇਂ) ਮਾਇਆ ਜੀਵ-ਇਸਤ੍ਰੀ ਦੇ ਪ੍ਰਭੂ-ਪਤੀ ਨਾਲ ਪ੍ਰੇਮ ਦੇ ਕਾਰਨ ਜੀਵ-ਇਸਤ੍ਰੀ ਨੂੰ ਆਪਣੇ ਕਾਬੂ ਵਿਚ ਰੱਖ ਸਕਣ ਦੀਆਂ ਆਸਾਂ ਲਾਹ ਕੇ (ਮਾਨੋ) ਰੋ ਕੇ ਵਿਛੁੜਦੀ ਹੈ।

ਪਦ ਅਰਥ ਮਾਇ = ਮਾਇਆ। ਨਿਰਾਸੀ = ਆਸ-ਹੀਣੀ। ਰੋਇ = ਰੋ ਕੇ। ਵਿਛੁੰਨੀ = ਵਿੱਛੁੜ ਜਾਂਦੀ ਹੈ। ਬਾਲੀ = ਕੁੜੀ। ਬਾਲੈ = ਮੁੰਡੇ ਦਾ। ਹੇਤੇ = ਪਿਆਰ ਦੇ ਕਾਰਨ। ਬਾਲੀ ਬਾਲੈ ਹੇਤੇ = ਕੁੜੀ ਮੁੰਡੇ ਦੇ ਪਿਆਰ ਦੇ ਕਾਰਨ।

SikhNet (Spanish)Maya, disgustada se va, viendo que la novia y el Marido están enamorados.

ਨਾਨਕ. ਸਾਚ ਸਬਦਿ ਸੁਖ ਮਹਲੀ; ਗੁਰ ਚਰਣੀ ਪ੍ਰਭੁ ਚੇਤੇ ॥੩॥

naanak. saach sabad sukh mahalee; gur charanee prabh chete |3| Ang 763

Sant Singh KhalsaO Nanak, the peace of the Mansion of God's Presence comes through the True Word of the Shabad; the bride keeps the Guru's Feet enshrined in her mind. ||3||
Manmohan SinghO Nanak, clinging to the True Name and the Guru's feet, the bride abides in peace in her Lord's mansion and contemplates Him.
Manmohan Singh (Punjabi)ਹੇ ਨਾਨਕ! ਸੱਚੇ ਨਾਮ ਅਤੇ ਗੁਰਾਂ ਦੇ ਚਰਨਾਂ ਨਾਲ ਜੁੜ ਕੇ, ਪਤਨੀ ਆਰਾਮ ਅੰਦਰ ਆਪਣੇ ਸੁਆਮੀ ਦੇ ਮੰਦਰ ਵਿੱਚ ਵਸਦੀ ਹੈ ਉਸ ਨੂੰ ਸਿਮਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੱਚੇ ਉਪਦੇਸ਼ ਕਰ ਕੇ ਜਬ ਮਹਲੀ ਜਗ੍ਯਾਸੀ ਗੁਰੋਂ ਕੇ (ਚਰਣੀ) ਆਸਰੇ ਹੋ ਕਰ ਵਾਹਿਗੁਰੂ ਕੇ ਨਾਮ ਕੋ ਚੇਤੇ ਤਬ ਸਰੂਪ ਕਾ ਸੁਖ ਪ੍ਰਾਪਤਿ ਹੋਤਾ ਹੈ॥੩॥
Prof. Sahib Singhਹੇ ਨਾਨਕ! ਜੀਵ-ਇਸਤ੍ਰੀ ਗੁਰੂ ਦੇ ਚਰਨਾਂ ਦੀ ਬਰਕਤਿ ਨਾਲ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਂਦੀ ਹੈ, ਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਹਜ਼ੂਰੀ ਵਿਚ ਆਨੰਦ ਮਾਣਦੀ ਹੈ ॥੩॥

ਪਦ ਅਰਥ ਸਬਦਿ = ਸ਼ਬਦ ਦੀ ਬਰਕਤਿ ਨਾਲ। ਸੁਖ = ਆਨੰਦ। ਮਹਲੀ = ਪ੍ਰਭੂ ਦੇ ਘਰ ਵਿਚ ॥੩॥

SikhNet (Spanish)Oh, dice Nanak, la Paz de la Mansión de la Presencia del Señor viene contemplando la Palabra Verdadera del Shabd y la novia conserva los Pies del Guru enaltecidos en su mente. (3)

ਬਾਬੁਲਿ ਦਿਤੜੀ ਦੂਰਿ; ਨਾ ਆਵੈ ਘਰਿ ਪੇਈਐ. ਬਲਿ ਰਾਮ ਜੀਉ ॥

baabul ditarree door; naa aavai ghar peeeai. bal raam jeeo | Ang 764

Sant Singh KhalsaMy father has given me in marriage far away, and I shall not return to my parents' home.
Manmohan SinghThe father has married me after and I shall not return to my parent s home.
Manmohan Singh (Punjabi)ਪਿਤਾ ਨੇ ਮੈਨੂੰ ਬਹੁਤ ਦੂਰ ਵਿਆਹ ਦਿੱਤਾ ਹੈ ਅਤੇ ਮੈਂ ਪੇਕੇ ਘਰ ਮੁੜ ਨਹੀਂ ਆਵਾਂਗੀ।
Fareedkot Teekaਹੇ ਭਾਈ! ਜਬ ਗੁਰੋਂ ਨੇ ਪਰਮੇਸਰ ਕੇ ਸਰੂਪ ਸਾਥ ਮਿਲਾਇ ਦਈ ਤਬ ਫੇਰ ਜਨਮ ਮਰਨ ਮੇਂ ਨਹੀਂ ਆਉਤੀ॥
Prof. Sahib Singhਸਤਿਗੁਰੂ ਨੇ (ਮੇਹਰ ਕਰ ਕੇ ਜੀਵ-ਇਸਤ੍ਰੀ ਮਾਇਆ ਦੇ ਪ੍ਰਭਾਵ ਤੋਂ ਇਤਨੀ) ਦੂਰ ਅਪੜਾ ਦਿੱਤੀ ਕਿ ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੀ।

ਪਦ ਅਰਥ ਬਾਬੁਲਿ = ਪਿਉ ਨੇ, ਸਤਿਗੁਰੂ ਨੇ। ਦਿਤੜੀ = ਭੇਜ ਦਿੱਤੀ। ਦੂਰਿ = (ਮਾਇਆ ਦੇ ਪ੍ਰਭਾਵ ਤੋਂ) ਦੂਰ ਪਰੇ। ਘਰਿ = ਘਰ ਵਿਚ। ਪੇਈਐ ਘਰਿ = ਪੇਕੇ ਘਰ ਵਿਚ, ਜਨਮ ਮਰਨ ਵਿਚ।

SikhNet (Spanish)Mi padre me ha casado en una tierra muy lejos de Maya, así ya no regresaré al mundo de mis padres,

ਰਹਸੀ ਵੇਖਿ ਹਦੂਰਿ; ਪਿਰਿ ਰਾਵੀ ਘਰਿ ਸੋਹੀਐ. ਬਲਿ ਰਾਮ ਜੀਉ ॥

rahasee vekh hadoor; pir raavee ghar soheeai. bal raam jeeo | Ang 764

Sant Singh KhalsaI am delighted to see my Husband Lord near at hand; in His Home, I am so beautiful.
Manmohan SinghI am delighted to see. near my Beloved, who enjoys me and in His home I look beauteous.
Manmohan Singh (Punjabi)ਮੈਂ ਆਪਣੇ ਪ੍ਰੀਤਮ ਨੂੰ, ਜੋ ਮੈਨੂੰ ਮਾਣਦਾ ਹੈ, ਨੇੜੇ ਤੱਕ ਕੇ ਖੁਸ਼ ਹਾਂ ਅਤੇ ਉਸ ਦੇ ਗ੍ਰਿਹ ਵਿੱਚ ਸੁਹਣੀ ਲੱਗਦੀ ਹਾਂ।
Fareedkot Teekaਪ੍ਰਤਖ੍ਯ ਦੇਖ ਕੇ ਪ੍ਰਸੰਨ ਹੋਈ (ਪਿਰਿ) ਰਾਵੀ, ਭਾਵ ਸ੍ਵਾਮੀ ਮਿਲਾ ਹੈ ਔਰ (ਘਰਿ) ਸਰੀਰ ਮੇਂ ਸੁਭਾਏਮਾਨ ਹੂਈ ਹੈ ਔ ਬਲਿਹਾਰੇ ਜਾਤੀ ਹੈ ਰਾਮ ਜੀ ਕੇ॥
Prof. Sahib Singhਪ੍ਰਭੂ-ਪਤੀ ਦਾ ਪ੍ਰਤੱਖ ਦੀਦਾਰ ਕਰ ਕੇ ਉਹ ਪ੍ਰਸੰਨ-ਚਿੱਤ ਹੁੰਦੀ ਹੈ। ਪ੍ਰਭੂ-ਪਤੀ ਨੇ (ਜਦੋਂ) ਉਸ ਨਾਲ ਪਿਆਰ ਕੀਤਾ, ਤਾਂ ਉਸ ਦੇ ਚਰਨਾਂ ਵਿਚ ਜੁੜ ਕੇ ਉਹ ਆਪਣਾ ਆਤਮਕ ਜੀਵਨ ਸੰਵਾਰਦੀ ਹੈ।

ਪਦ ਅਰਥ ਰਹਸੀ = ਪ੍ਰਸੰਨ ਹੁੰਦੀ ਹੈ। ਵੇਖਿ = ਵੇਖ ਕੇ। ਹਦੂਰਿ = ਆਪਣੇ ਸਾਹਮਣੇ। ਪਿਰਿ = ਪਿਰ ਨੇ, ਪ੍ਰਭੂ-ਪਤੀ ਨੇ। ਰਾਵੀ = ਪਿਆਰ ਕੀਤਾ। ਘਰਿ = ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ। ਸੋਹੀਐ = ਸੋਭਦੀ ਹੈ, ਆਤਮਕ ਜੀਵਨ ਸੋਹਣਾ ਬਣਾ ਲੈਂਦੀ ਹੈ।

SikhNet (Spanish)ahora viendo la Presencia de mi Esposo, mi ser florece;

ਸਾਚੇ ਪਿਰ ਲੋੜੀ. ਪ੍ਰੀਤਮ ਜੋੜੀ; ਮਤਿ ਪੂਰੀ ਪਰਧਾਨੇ ॥

saache pir lorree. preetam jorree; mat pooree paradhaane | Ang 764

Sant Singh KhalsaMy True Beloved Husband Lord desires me; He has joined me to Himself, and made my intellect pure and sublime.
Manmohan SinghMy True and Beloved Spouse wanted me and He has united me with Himself, My intellect is now rendered perfect and very sublime.
Manmohan Singh (Punjabi)ਮੇਰਾ ਸੱਚਾ ਅਤੇ ਪਿਆਰਾ ਕੰਤ ਮੈਨੂੰ ਚਾਹੁੰਦਾ ਸੀ ਅਤੇ ਉਸ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ। ਮੇਰੀ ਅਕਲ ਹੁਣ ਪੂਰਨ ਤੇ ਪਰਮ ਸਰੇਸ਼ਟ ਹੋ ਗਈ ਹੈ।
Fareedkot Teekaਜੋ ਸਚੇ ਸੁਆਮੀ ਨੇਂ ਚਾਹੀ ਹੈ ਤਿਸ ਕੀ ਮਤੀ ਪੂਰੀ ਹੈ ਔਰ ਗੁਣੋਂ ਕਰ ਕੇ ਪ੍ਰੀਤਮ ਨੇ ਅਪਨੇ ਸਾਥ (ਜੋੜੀ) ਮਿਲਾਈ ਹੈ, ਸੋਈ (ਪਰਧਾਨੇ) ਮੁਖ ਹੂਈ ਹੈ॥
Prof. Sahib Singhਸਦਾ-ਥਿਰ ਪ੍ਰੀਤਮ ਪ੍ਰਭੂ ਨੂੰ ਉਸ ਜੀਵ-ਇਸਤ੍ਰੀ ਦੀ ਲੋੜ ਪਈ (ਭਾਵ, ਜੀਵ-ਇਸਤ੍ਰੀ ਉਸ ਦੇ ਲੇਖੇ ਵਿਚ ਆ ਗਈ) ਉਸ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ। (ਇਸ ਮਿਲਾਪ ਦੀ ਬਰਕਤਿ ਨਾਲ) ਉਸ ਦੀ ਮਤਿ ਉਕਾਈ-ਹੀਣ ਹੋ ਗਈ, ਉਹ ਮੰਨੀ-ਪ੍ਰਮੰਨੀ ਗਈ।

ਪਦ ਅਰਥ ਪਰਧਾਨੇ = ਮੰਨੀ-ਪ੍ਰਮੰਨੀ।

SikhNet (Spanish)pues en Su Hogar me veo bello. El Señor Verdadero me desea y así mi Amor me une en Su Ser y mi intelecto se vuelve Puro y Sublime.

ਸੰਜੋਗੀ ਮੇਲਾ ਥਾਨਿ ਸੁਹੇਲਾ; ਗੁਣਵੰਤੀ ਗੁਰ ਗਿਆਨੇ ॥

sanjogee melaa thaan suhelaa; gunavantee gur giaane | Ang 764

Sant Singh KhalsaBy good destiny I met Him, and was given a place of rest; through the Guru's Wisdom, I have become virtuous.
Manmohan SinghBy Good fortune I have met Him and obtained a comfortable place. I have been rendered virtuous through the Guru-given gnosis.
Manmohan Singh (Punjabi)ਚੰਗੇ ਭਾਗਾਂ ਦੁਆਰਾ ਮੈਂ ਉਸ ਨੂੰ ਮਿਲ ਪਈ ਹਾਂ ਅਤੇ ਮੈਂ ਦੁਖਦਾਈ ਟਿਕਾਣਾ ਪਰਾਪਤ ਕਰ ਲਿਆ ਹੈ। ਗੁਰਾਂ ਦੇ ਦਿੱਤੇ ਹੋਏ ਬ੍ਰਹਮ ਵੀਚਾਰਾਂ ਰਾਹੀਂ ਮੈਂ ਨੇਕੀ-ਸੰਯੁਕਤ ਹੋ ਗਈ ਹਾਂ।
Fareedkot Teekaਜਬ ਸੁਖ ਰੂਪ ਸਤਸੰਗ ਅਸਥਾਂਨ ਕਾ ਪੁੰਨੋਂ ਕੇ ਸੰਜੋਗ ਕਰ ਕੇ ਮੇਲਾ ਹੂਆ, ਤਬ ਸੋ ਗੁਰੋਂ ਕੇ ਗ੍ਯਾਨ ਦੇਣੇਂ ਕਰ ਕੇ ਗੁਣ ਵਾਲੀ ਹੋਈ ਹੈ॥
Prof. Sahib Singhਚੰਗੇ ਭਾਗਾਂ ਨਾਲ ਉਸ ਦਾ ਮਿਲਾਪ ਹੋ ਗਿਆ, ਪ੍ਰਭੂ-ਚਰਨਾਂ ਵਿਚ ਉਸ ਦਾ ਜੀਵਨ ਸੁਖੀ ਹੋ ਗਿਆ, ਉਹ ਗੁਣਾਂ ਵਾਲੀ ਹੋ ਗਈ, ਗੁਰੂ ਦੇ ਦਿੱਤੇ ਗਿਆਨ ਵਾਲੀ ਹੋ ਗਈ।

ਪਦ ਅਰਥ ਸੰਜੋਗੀ = ਚੰਗੇ ਭਾਗਾਂ ਨਾਲ। ਥਾਨਿ = ਪ੍ਰਭੂ-ਚਰਨਾਂ ਵਿਚ। ਸੁਹੇਲਾ = ਸੌਖਾ (ਜੀਵਨ)।

SikhNet (Spanish)Por una buena fortuna Lo encontré: bendito sea el lugar de nuestra Unión, en la Sabiduría del Guru me he vuelto sabio.

ਸਤੁ ਸੰਤੋਖੁ ਸਦਾ ਸਚੁ ਪਲੈ; ਸਚੁ ਬੋਲੈ ਪਿਰ ਭਾਏ ॥

sat santokh sadaa sach palai; sach bolai pir bhaae | Ang 764

Sant Singh KhalsaI gather lasting Truth and contentment in my lap, and my Beloved is pleased with my truthful speech.
Manmohan SinghChastity, contentment and truthfulness I ever gather in my lap and my Spouse Loves me for my True speech.
Manmohan Singh (Punjabi)ਪਵਿੱਤਰਤਾ, ਸੰਤੁਸ਼ਟਤਾ ਅਤੇ ਸੱਚਾਈ ਮੈਂ ਹਮੇਸ਼ਾਂ ਹੀ ਆਪਣੀ ਝੌਲੀ ਵਿੱਚ ਇਕੱਤਰ ਕਰਦੀ ਹਾਂ ਅਤੇ ਮੇਰੀ ਸੱਚੀ ਬੋਲ-ਬਾਣੀ ਖਾਤਰ ਮੇਰਾ ਪਤੀ ਮੈਨੂੰ ਪਿਆਰ ਕਰਦਾ ਹੈ।
Fareedkot Teekaਸਤਿ ਸੰਤੋਖ ਆਦੀ ਗੁਣ (ਸਚੁ) ਨਿਹਚੇ ਕਰ ਕੇ ਉਸ ਕੇ ਰਿਦੇ ਰੂਪ (ਪਲੈ) ਬਸਤ੍ਰ ਮੇਂ ਹੂਏ ਹੈਂ, ਕਿਉਂਕਿ ਸੱਚ ਕੋ ਜੋ ਬੋਲੇ ਸੋਈ ਵਾਹਿਗੁਰੂ ਪਤੀ ਕੋ ਭਾਵਤੀ ਹੈ॥
Prof. Sahib Singhਸਤ ਸੰਤੋਖ ਤੇ ਸਦਾ-ਥਿਰ ਯਾਦ ਉਸ ਦੇ ਹਿਰਦੇ ਵਿਚ ਟਿਕ ਜਾਂਦੀ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਸਦਾ ਸਿਮਰਦੀ ਹੈ, ਉਹ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ।

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਪਲੈ = ਪੱਲੇ ਵਿਚ, ਉਸ ਦੇ ਪਾਸ। ਬੋਲੈ = ਸਿਮਰਦੀ ਹੈ। ਪਿਰ ਭਾਏ = ਪਤੀ ਨੂੰ ਪਿਆਰੀ ਲੱਗਦੀ ਹੈ।

SikhNet (Spanish)La Verdad y el Contentamiento los he acumulado en mi túnica y el Señor me ama por hablar la Verdad.

ਨਾਨਕ. ਵਿਛੁੜਿ, ਨਾ ਦੁਖੁ ਪਾਏ; ਗੁਰਮਤਿ ਅੰਕਿ ਸਮਾਏ ॥੪॥੧॥

naanak. vichhurr, naa dukh paae; guramat ank samaae |4|1| Ang 764

Sant Singh KhalsaO Nanak, I shall not suffer the pain of separation; through the Guru's Teachings, I merge into the loving embrace of the Lord's Being. ||4||1||
Manmohan SinghNanak, I Shall not now suffer pain through separation and by Guru's instruction shall merge into my Groom's lap.
Manmohan Singh (Punjabi)ਨਾਨਕ, ਵਿਛੋੜੇ ਰਾਹੀਂ ਮੈਂ ਹੁਣ ਤਕਲੀਫ ਨਹੀਂ ਉਠਾਵਾਂਗੀ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਕੰਤ ਦੀ ਗੋਦੀ ਵਿੱਚ ਲੀਨ ਹੋ ਜਾਵਾਂਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਕੀ ਸਿਖ੍ਯਾ ਲੇ ਕਰ ਨਿਜ ਸਰੂਪ ਮੇਂ ਸਮਾਉਤੀ ਹੈ ਵਹੁ ਪਰਮੇਸਰ ਤੋਂ ਵਿਛੜ ਕੇ ਜਨਮਾਦਿ ਦੁਖੋਂ ਕੋ ਨਹੀਂ ਪਾਵਤੀ॥੪॥੧॥
Prof. Sahib Singhਹੇ ਨਾਨਕ! ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਤੋਂ) ਵਿਛੁੜ ਕੇ ਦੁੱਖ ਨਹੀਂ ਪਾਂਦੀ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਹ ਪ੍ਰਭੂ ਦੀ ਗੋਦ ਵਿਚ ਹੀ ਲੀਨ ਹੋ ਜਾਂਦੀ ਹੈ ॥੪॥੧॥

ਪਦ ਅਰਥ ਅੰਕਿ = ਅੰਕ ਵਿਚ, ਜੱਫੀ ਵਿਚ। ਸਮਾਏ = ਲੀਨ ਹੋ ਜਾਂਦੀ ਹੈ ॥੪॥੧॥

SikhNet (Spanish)Dice Nanak, ahora ya no estoy separado de Dios ni tampoco me lamento, y a través de la Sabiduría del Guru me fundo en Su Ser(4-1)
Answers quote the Granth verbatim with Ang citations. AI commentary is not Gurbani and not a religious ruling.