ੴ

ਸਿੱਖਬਾਣੀ · SikhBani

Ang 842

Sri Guru Granth Sahib · Raag Bilaaval · 2 shabads, 63 lines
Translations
Shabad Guru Amardas Ji Raag Bilaaval continued from Ang 841

ਤੂ ਸੁਖਦਾਤਾ; ਲੈਹਿ ਮਿਲਾਇ ॥

too sukhadaataa; laihi milaae |

Sant Singh KhalsaYou are the Giver of peace; You merge them into Yourself.
Manmohan SinghThou, O Bliss-giving Lord, unitest them with Thyself.
Manmohan Singh (Punjabi)ਤੂੰ ਹੇ ਖੁਸ਼ੀ ਬਖਸ਼ਨਹਾਰ ਸੁਆਮੀ! ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਤੂੰ ਸਰਬ ਸੁਖੋਂ ਕਾ ਦਾਤਾ ਤਿਨੋਂ ਕੋ ਅਪਨੇ ਸਰੂਪ ਮੇਂ ਮਿਲਾਇ ਲੇਤਾ ਹੈਂ॥
Prof. Sahib Singhਸਾਰੇ ਸੁਖ ਦੇਣ ਵਾਲਾ ਤੂੰ (ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈਂ।

ਪਦ ਅਰਥ ਲੈਹਿ ਮਿਲਾਇ = ਤੂੰ ਮਿਲਾ ਲੈਂਦਾ ਹੈਂ।

SikhNet (Spanish)Eres el Dador de Paz y unes a todos en Tu Ser,

ਏਕਸ ਤੇ ਦੂਜਾ; ਨਾਹੀ ਕੋਇ ॥

ekas te doojaa; naahee koe |

Sant Singh KhalsaEverything comes from the One and only Lord; there is no other at all.
Manmohan SinghEverything wells up from one God. There is not any other.
Manmohan Singh (Punjabi)ਹਰ ਸ਼ੈ ਇਕ ਵਾਹਿਗੁਰੂ ਤੋਂ ਉਤਪੰਨ ਹੁੰਦੀ ਹੈ। ਹੋਰ ਕੋਈ ਹੈ ਹੀ ਨਹੀਂ।
Fareedkot Teekaਏਕ ਤੇਰੇ ਬਿਨਾਂ ਔਰ ਦੂਜਾ ਕੋਈ ਨਹੀਂ ਹੈ॥
Prof. Sahib Singhਹੇ ਭਾਈ! ਇਕ ਪਰਮਾਤਮਾ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ।

ਪਦ ਅਰਥ ਤੇ = ਤੋਂ (ਬਿਨਾ)।

SikhNet (Spanish)todo viene del Uno y Único Señor, pues no hay ningún otro,

ਗੁਰਮੁਖਿ ਬੂਝੈ; ਸੋਝੀ ਹੋਇ ॥੯॥

guramukh boojhai; sojhee hoe |9|

Sant Singh KhalsaThe Gurmukh realizes this, and understands. ||9||
Manmohan SinghRealising Reality, through the Guru, man obtains Divine understanding.
Manmohan Singh (Punjabi)ਗੁਰਾਂ ਦੇ ਰਾਹੀਂ ਅਸਲੀਅਤ ਨੂੰ ਅਨੁਭਵ ਕਰ ਕੇ ਬੰਦਾ ਈਸ਼ਵਰੀ ਗਿਆਤ ਪਰਾਪਤ ਕਰ ਲੈਂਦਾ ਹੈ।
Fareedkot Teekaਪਰੰਤੂ ਗੁਰੋਂ ਦ੍ਵਾਰੇ ਜਾਨਣੇ ਸੇ ਐਸੀ (ਸੋਝੀ) ਸਮਝ ਪ੍ਰਾਪਤਿ ਹੋਤੀ ਹੈ॥੯॥☬ਅਬ ਥਿਤੋਂ ਔ ਵਾਰੋਂ ਕੀ ਗਿਣਤੀ ਕਰਨੇ ਕਾ ਸਿਧਾਂਤ ਕਹਤੇ ਹੈਂ:
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਇਸ ਗੱਲ ਨੂੰ) ਸਮਝ ਲੈਂਦਾ ਹੈ, (ਉਸ ਨੂੰ ਆਤਮਕ ਜੀਵਨ ਦੀ ਸੂਝ ਆ ਜਾਂਦੀ ਹੈ) ॥੯॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਬੂਝੈ = ਸਮਝ ਲੈਂਦਾ ਹੈ ॥੯॥

SikhNet (Spanish)el Gurmukj concibe esto y lo entiende.(9)

ਪੰਦ੍ਰਹ ਥਿਤੀਂ; ਤੈ ਸਤ ਵਾਰ ॥

pandrah thitanee; tai sat vaar |

Sant Singh KhalsaThe fifteen lunar days, the seven days of the week,
Manmohan SinghJust as the fifteen lunar days, seven week days,
Manmohan Singh (Punjabi)ਜਿਵੇਂ ਪੰਦਰਾਂ ਤਿੱਥਾਂ, ਹਫਤੇ ਦੇ ਸੱਤ ਦਿਨ,
Fareedkot Teekaਪੰਦ੍ਰਾਂ ਬਿਤੀ ਔ ਇਹ ਜੋ ਸਤਵਾਰ ਹੈਂ॥
Prof. Sahib Singhਹੇ ਭਾਈ! (ਜਿਵੇਂ) ਪੰਦ੍ਰਾਂ ਥਿੱਤਾਂ ਅਤੇ ਸੱਤ ਵਾਰ,

ਪਦ ਅਰਥ ਤੈ = ਅਤੇ। ਵਾਰ = ਦਿਨ (ਸੂਰਜ ਦੇ ਹਿਸਾਬ)। ਥਿਤੀ = ਚੰਦ ਦੇ ਹਿਸਾਬ ਦਿਹਾੜੇ।

SikhNet (Spanish)Los quince días lunares, los siete días solares,

ਮਾਹਾ ਰੁਤੀ; ਆਵਹਿ ਵਾਰ ਵਾਰ ॥

maahaa rutee; aaveh vaar vaar |

Sant Singh Khalsathe months, seasons, days and nights, come over and over again;
Manmohan Singhmonths & seasons come again and again,
Manmohan Singh (Punjabi)ਮਹੀਨੇ ਤੇ ਮੌਸਮ ਮੁੜ ਮੁੜ ਕੇ ਆਉਂਦੇ ਹਨ,
Fareedkot Teeka(ਮਾਹਾ) ਬਾਰਾਂ ਮਹੀਨੇ ਔ ਛੈ ਰੁਤਾਂ ਇਹ ਸਭ ਵਾਰੰਵਾਰ ਆਵਤੇ ਹੈਂ, ਭਾਵ ਯਹਿ ਹੈ ਜੈਸੇ ਇਨੋਂ ਕਾ ਚਕ੍ਰ ਬਨਾ ਰਹਿਤਾ ਹੈ॥
Prof. Sahib Singhਮਹੀਨੇ, ਰੁੱਤਾਂ ਮੁੜ ਮੁੜ ਆਉਂਦੇ ਰਹਿੰਦੇ ਹਨ,

ਪਦ ਅਰਥ ਮਾਹਾ = ਮਹੀਨੇ। ਰੁਤੀ = ਰੁੱਤਾਂ। ਆਵਹਿ = ਆਉਂਦੇ ਹਨ। ਵਾਰ ਵਾਰ = ਆਪਣੀ ਆਪਣੀ ਵਾਰੀ, ਮੁੜ ਮੁੜ।

SikhNet (Spanish)los doce meses y las cuatro estaciones, vienen una y otra vez.

ਦਿਨਸੁ ਰੈਣਿ; ਤਿਵੈ ਸੰਸਾਰੁ ॥

dinas rain; tivai sansaar |

Sant Singh Khalsaso the world goes on.
Manmohan Singhlike that the world is in flux day and night.
Manmohan Singh (Punjabi)ਇਸੇ ਤਰ੍ਹਾਂ ਦਿਨ ਤੇ ਰਾਤ ਹੀ ਦੁਨੀਆ ਵਹਾਉ ਅੰਦਰ ਹੈ।
Fareedkot Teekaਦਿਨ ਰਾਤ ਕਾ ਭੀ ਚਕ੍ਰ ਬਨਾ ਰਹਿਤਾ ਹੈ॥
Prof. Sahib Singhਰਾਤ, ਦਿਨ (ਦੀ ਗਤੀ ਵਾਂਗ) ਤਿਵੇਂ ਇਹ ਜਗਤ ਹੈ (ਭਾਵ, ਜਗਤ ਦੇ ਜੀਵ ਜੰਮਦੇ ਮਰਦੇ ਰਹਿੰਦੇ ਹਨ।

ਪਦ ਅਰਥ ਰੈਣਿ = ਰਾਤ। ਤਿਵੈ = ਉਸੇ ਤਰ੍ਹਾਂ।

SikhNet (Spanish)Así como cambian los días y las noches,

ਆਵਾ ਗਉਣੁ; ਕੀਆ ਕਰਤਾਰਿ ॥

aavaa gaun; keea karataar |

Sant Singh KhalsaComing and going were created by the Creator Lord.
Manmohan SinghComing and going the Creator Lord has ordained.
Manmohan Singh (Punjabi)ਆਉਣਾ ਅਤੇ ਜਾਣਾ ਸਿਰਜਣਹਾਰ ਸੁਆਮੀ ਨੇ ਹੁਕਮ ਕੀਤਾ ਹੈ।
Fareedkot Teekaਸੋ ਤੈਸੇ ਹੀ ਸਾਰੇ ਸੰਸਾਰ ਕਾ ਕਰਤਾਰ ਨੇ ਆਵਾਗਵਨ ਕੀਆ ਹੈ, ਭਾਵ ਯਹਿ ਕਿ ਚੌਰਾਸੀ ਮੇਂ ਜੀਵ ਭਰਮਤੇ ਹੈਂ॥
Prof. Sahib Singhਕਰਤਾਰ ਨੇ (ਆਪ ਹੀ ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਬਣਾ ਦਿੱਤਾ ਹੈ।

ਪਦ ਅਰਥ ਆਵਾਗਉਣ = ਜਨਮ ਮਰਨ ਦਾ ਗੇੜ। ਕਰਤਾਰਿ = ਕਰਤਾਰ ਨੇ।

SikhNet (Spanish)así el mundo fluye y va y viene según la Voluntad del Señor Creador.

ਨਿਹਚਲੁ ਸਾਚੁ; ਰਹਿਆ ਕਲ ਧਾਰਿ ॥

nihachal saach; rahiaa kal dhaar |

Sant Singh KhalsaThe True Lord remains steady and stable, by His almighty power.
Manmohan SinghExercising His might, the True Lord Himself remains ever stable
Manmohan Singh (Punjabi)ਆਪਣੀ ਸਤਿਆ ਵਰਤਾ ਕੇ, ਸੱਚਾ ਸੁਆਮੀ ਆਪ ਸਦੀਵੀ ਸਥਿਰ ਰਹਿੰਦਾ ਹੈ।
Fareedkot Teekaਨਿਹਚਲ ਜੋ ਸਚਾ ਵਾਹਿਗੁਰੂ ਹੈ, ਸੋ ਸਭ ਮੇਂ ਅਪਨੀ ਕਲਾ ਧਾਰਨ ਕਰ ਰਹਿਆ ਹੈ॥
Prof. Sahib Singhਅਟੱਲ ਰਹਿਣ ਵਾਲਾ ਸਦਾ-ਥਿਰ ਪ੍ਰਭੂ ਹੀ ਹੈ ਜੋ (ਸਾਰੀ ਸ੍ਰਿਸ਼ਟੀ ਵਿਚ ਆਪਣੀ) ਸੱਤਾ ਟਿਕਾ ਰਿਹਾ ਹੈ।

ਪਦ ਅਰਥ ਨਿਹਚਲੁ = ਅਟੱਲ। ਸਾਚੁ = ਸਦਾ-ਥਿਰ ਪ੍ਰਭੂ। ਕਲ = ਸੱਤਾ, ਤਾਕਤ। ਰਹਿਆ ਧਾਰਿ = ਟਿਕਾ ਰਿਹਾ ਹੈ।

SikhNet (Spanish)Sólo Él, el Uno Verdadero, habita eternamente, formando con Su Poder todo desde su interior.

ਨਾਨਕ. ਗੁਰਮੁਖਿ ਬੂਝੈ ਕੋ; ਸਬਦੁ ਵੀਚਾਰਿ ॥੧੦॥੧॥

naanak. guramukh boojhai ko; sabad veechaar |10|1|

Sant Singh KhalsaO Nanak, how rare is that Gurmukh who understands, and contemplates the Naam, the Name of the Lord. ||10||1||
Manmohan SinghNanak some rare Guru-ward understands this thing by reflecting over the Name.
Manmohan Singh (Punjabi)ਨਾਨਕ, ਕੋਈ ਵਿਰਲਾ ਗੁਰੂ-ਅਨੁਸਾਰੀ ਹੀ ਨਾਮ ਦਾ ਚਿੰਤਨ ਕਰਨ ਦੁਆਰਾ, ਇਸ ਗੱਲ ਨੂੰ ਸਮਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦ੍ਵਾਰੇ ਸਬਦ ਕੋ ਬੀਚਾਰ ਕਰ ਕੇ ਕੋਈ ਤਿਸ ਕੇ ਸਰੂਪ ਕੋ ਜਾਨਤਾ ਹੈ। ਭਾਵ ਜੋ ਇਸ ਪ੍ਰਕਾਰ ਸਮਝਤਾ ਹੈ, ਸੋ ਜਨਮ ਮਰਨ ਸੇ ਰਹਿਤ ਹੋ ਜਾਤਾ ਹੈ॥੧੦॥੧॥☬ਅਬ ਥਿਤੀ ਵਾਰੋਂ ਕਾ ਦ੍ਵੈਤ ਭਾਵ ਸੇ ਪੂਜਨ ਨਿਸੇਧ ਕਰਤੇ ਹੂਏ ਵਾਹਿਗੁਰੂ ਕੀ ਉਸਤਤੀ ਉਚਾਰਨ ਕਰ ਉਪਦੇਸ ਦੇਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ (ਭਾਗਾਂ ਵਾਲਾ) ਮਨੁੱਖ (ਗੁਰੂ ਦੇ) ਸ਼ਬਦ ਨੂੰ (ਆਪਣੇ) ਮਨ ਵਿਚ ਵਸਾ ਕੇ (ਇਸ ਗੱਲ ਨੂੰ) ਸਮਝ ਲੈਂਦਾ ਹੈ ॥੧੦॥੧॥

ਪਦ ਅਰਥ ਕੋ = ਕੋਈ ਵਿਰਲਾ ॥੧੦॥੧॥

* ਨੋਟ: ਗੁਰੂ ਅਮਰਦਾਸ ਜੀ ਦੀ ਇਸ ਬਾਣੀ ਦਾ ਸਿਰਲੇਖ ਹੈ 'ਵਾਰ ਸਤ'। ਅਖ਼ੀਰਲੀ ਪਉੜੀ ਨੰ: ੧੦ ਵਿਚ ਆਪ 'ਥਿਤਂ​‍ੀ ਦਾ ਭੀ ਜ਼ਿਕਰ ਕਰ ਰਹੇ ਹਨ। ਇਸ ਦਾ ਕਾਰਨ ਸਿਰਫ਼ ਇਹ ਹੈ ਕਿ ਗੁਰੂ ਅਮਰਦਾਸ ਜੀ ਪਾਸ ਗੁਰੂ ਨਾਨਕ ਦੇਵ ਜੀ ਦੀ ਇਹ ਬਾਣੀ ਮੌਜੂਦ ਸੀ।

SikhNet (Spanish)Dice Nanak, excepcional es aquél que sabe esto, meditando en la Palabra del Shabd del Guru.(10-1)

Open this shabad (64 lines, Angs 841-842) →

Shabad Guru Amardas Ji Raag Bilaaval continues on Ang 843

ਬਿਲਾਵਲੁ ਮਹਲਾ ੩ ॥

bilaaval mahalaa 3 |

Sant Singh KhalsaBilaaval, Third Mehl:
Manmohan SinghBilawal 3rd Guru.
Manmohan Singh (Punjabi)ਬਿਲਾਵਲ ਤੀਜੀ ਪਾਤਿਸ਼ਾਹੀ।
SikhNet (Spanish)Bilawal, Mejl Guru Amar Das, Tercer Canal Divino.

ਆਦਿ ਪੁਰਖੁ; ਆਪੇ ਸ੍ਰਿਸਟਿ ਸਾਜੇ ॥

aad purakh; aape srisatt saaje |

Sant Singh KhalsaThe Primal Lord Himself formed the Universe.
Manmohan SinghThe Primordial Lord Himself creates the creation.
Manmohan Singh (Punjabi)ਪਰਾਪੂਰਬਲਾ ਪ੍ਰਭੂ ਆਪ ਹੀ ਰਚਨਾ ਨੂੰ ਰਚਦਾ ਹੈ।
Fareedkot Teekaਸੋ ਪ੍ਰਭੂ ਕੈਸਾ ਹੈ?☬ਆਦਿ ਪੁਰਖ ਹੈ ਆਪੇ ਹੀ ਸ੍ਰਿਸ੍ਟੀ ਕੋ (ਸਾਜੇ) ਉਤਪਤਿ ਕਰਤਾ ਹੈ॥
Prof. Sahib Singhਹੇ ਭਾਈ! ਸਾਰੇ ਜਗਤ ਦਾ ਮੂਲ ਅਕਾਲ ਪੁਰਖ ਆਪ ਹੀ ਜਗਤ ਨੂੰ ਪੈਦਾ ਕਰਦਾ ਹੈ,

ਪਦ ਅਰਥ ਆਦਿ ਪੁਰਖੁ = ਜਗਤ ਦਾ ਮੂਲ ਆਕਾਲ ਪੁਰਖ। ਆਪੇ = ਆਪ ਹੀ। ਸ੍ਰਿਸਟਿ = ਜਗਤ।

SikhNet (Spanish)El Señor Primordial funda la Creación,

ਜੀਅ ਜੰਤ; ਮਾਇਆ ਮੋਹਿ ਪਾਜੇ ॥

jeea jant; maaeaa mohi paaje |

Sant Singh KhalsaThe beings and creatures are engrossed in emotional attachment to Maya.
Manmohan SinghThe mortals and lower beings are engrossed in the love of worldly valuables.
Manmohan Singh (Punjabi)ਪ੍ਰਾਣੀ ਅਤੇ ਨੀਵੀਆਂ ਜੂਨਾਂ ਸੰਸਾਰੀ ਪਦਾਰਥਾਂ ਦੀ ਲਗਨ ਅੰਦਰ ਖਚਤ ਹੋਈਆਂ ਹਈਆਂ ਹਨ।
Fareedkot Teeka(ਜੀਅ) ਅਸਥੂਲ (ਜੰਤ) ਸੂਖਮ ਸਰਬ ਹੀ ਮਾਇਆ ਕੇ ਮੋਹਿ ਮੇਂ (ਪਾਜੇ) ਜੋੜੇ ਹੈਂ॥
Prof. Sahib Singh(ਕੀਤੇ ਕਰਮਾਂ ਅਨੁਸਾਰ) ਜੀਵਾਂ ਨੂੰ (ਉਸ ਨੇ) ਮਾਇਆ ਦੇ ਮੋਹ ਵਿਚ ਜੋੜਿਆ ਹੋਇਆ ਹੈ।

ਪਦ ਅਰਥ ਮੋਹਿ ਮੋਹ ਵਿਚ। ਪਾਜੇ = ਪਾਏ ਹੋਏ ਹਨ, ਜੋੜੇ ਹੋਏ ਹਨ।

SikhNet (Spanish)así entonces Sus criaturas se involucran en la Maya

ਦੂਜੈ ਭਾਇ; ਪਰਪੰਚਿ ਲਾਗੇ ॥

doojai bhaae; parapanch laage |

Sant Singh KhalsaIn the love of duality, they are attached to the illusory material world.
Manmohan SinghBeing in love with another, they are attached with the world.
Manmohan Singh (Punjabi)ਹੋਰਸ ਨਾਲ ਪਿਆਰ ਹੋਣ ਕਾਰਨ ਉਹ ਸੰਸਾਰ ਨਾਲ ਜੁੜੇ ਹੋਏ ਹਨ।
Fareedkot Teekaਜੋ ਦ੍ਵੈਤ ਭਾਵ ਕਰ ਕੇ ਪ੍ਰੰਪਚ ਮੇਂ ਲਾਗੇ ਹੈਂ॥
Prof. Sahib Singh(ਜੀਵ ਪਰਮਾਤਮਾ ਨੂੰ ਭੁਲਾ ਕੇ) ਹੋਰ ਪਿਆਰ ਵਿਚ ਦਿੱਸਦੇ ਜਗਤ ਦੇ ਮੋਹ ਵਿਚ ਫਸੇ ਰਹਿੰਦੇ ਹਨ।

ਪਦ ਅਰਥ ਦੂਜੈ ਭਾਇ = (ਪ੍ਰਭੂ ਨੂੰ ਛੱਡ ਕੇ) ਹੋਰ ਪਿਆਰ ਵਿਚ। ਪਰਪੰਚਿ = ਪਰਪੰਚ ਵਿਚ, ਦਿੱਸਦੇ ਨਾਸਵੰਤ ਜਗਤ (ਦੇ ਮੋਹ) ਵਿਚ {प्रपंच}।

SikhNet (Spanish)y en la infatuación y son engañadas por la ilusión;

ਆਵਹਿ ਜਾਵਹਿ; ਮਰਹਿ ਅਭਾਗੇ ॥

aaveh jaaveh; mareh abhaage |

Sant Singh KhalsaThe unfortunate ones die, and continue to come and go.
Manmohan SinghThe unfortunate ones die and continue coming and going.
Manmohan Singh (Punjabi)ਉਹ ਨਿਕਰਮਣ ਮਰ ਜਾਂਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਸੋ ਅਭਾਗੀ ਜੂਨੀਓਂ ਮੇਂ ਆਵਤੇ ਜਾਵਤੇ, ਜਨਮਤੇ ਮਰਤੇ ਰਹਤੇ ਹੈਂ॥
Prof. Sahib Singh(ਇਹੋ ਜਿਹੇ) ਭਾਗਹੀਨ ਜੀਵ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਆਤਮਕ ਮੌਤ ਸਹੇੜੀ ਰੱਖਦੇ ਹਨ।

ਪਦ ਅਰਥ ਮਰਹਿ = ਆਤਮਕ ਮੌਤ ਸਹੇੜਦੇ ਹਨ। ਅਭਾਗੇ ਭਾਗ = ਹੀਨ ਜੀਵ।

SikhNet (Spanish)estando enamoradas del otro, van y vienen y desperdician su vida, esas desafortunadas.

ਸਤਿਗੁਰਿ ਭੇਟਿਐ; ਸੋਝੀ ਪਾਇ ॥

satigur bhettiai; sojhee paae |

Sant Singh KhalsaMeeting with the True Guru, understanding is obtained.
Manmohan SinghMeeting with the True Guru, True understanding is obtained.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੁਆਰਾ ਸੱਚੀ ਸਮਝ ਪਰਪਾਤ ਹੋ ਜਾਂਦੀ ਹੈ।
Fareedkot Teekaਜਿਨ ਕੋ ਸਤਿਗੁਰੂ ਮਿਲੇ ਹੈ, ਸੋ ਜਨ ਅਪਨੇ ਸਰੂਪ ਕੀ (ਸੋਝੀ) ਸਮਝ ਪਾਇ ਲੇਤੇ ਹੈਂ॥
Prof. Sahib Singhਜੇ (ਕਿਸੇ ਭਾਗਾਂ ਵਾਲੇ ਨੂੰ) ਗੁਰੂ ਮਿਲ ਪਏ, ਤਾਂ ਉਹ (ਆਤਮਕ ਜੀਵਨ ਦੀ) ਸਮਝ ਹਾਸਲ ਕਰ ਲੈਂਦਾ ਹੈ।

ਪਦ ਅਰਥ ਸਤਿਗੁਰਿ ਭੇਟਿਐ = ਜੇ ਗੁਰੂ ਮਿਲ ਪਏ। ਸੋਝੀ = (ਆਤਮਕ ਜੀਵਨ ਦੀ) ਸਮਝ।

SikhNet (Spanish)Encontrando al Guru Verdadero, uno vive la Realización de la Unión,

ਪਰਪੰਚੁ ਚੂਕੈ; ਸਚਿ ਸਮਾਇ ॥੧॥

parapanch chookai; sach samaae |1|

Sant Singh KhalsaThen, the illusion of the material world is shattered, and one merges in Truth. ||1||
Manmohan SinghIllusion then breaks and man merges in Truth.
Manmohan Singh (Punjabi)ਤਦ ਗਲਤ-ਫਹਿਮੀ ਦੂਰ ਹੋ ਜਾਂਦੀ ਹੈ ਤੇ ਬੰਦਾ ਸੱਚ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਔਰ ਪ੍ਰਪੰਚ (ਚੂਕੈ) ਉਠ ਜਾਤਾ ਹੈ ਔ ਸਚ ਸਰੂਪ ਮੇਂ ਸਮਾਵਤੇ ਹੈਂ॥੧॥
Prof. Sahib Singh(ਉਸ ਦੇ ਅੰਦਰੋਂ) ਜਗਤ ਦਾ ਮੋਹ ਮੁੱਕ ਜਾਂਦਾ ਹੈ, (ਉਹ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੧॥

ਪਦ ਅਰਥ ਪਰਪੰਚੁ = ਜਗਤ ਦਾ ਮੋਹ। ਚੂਕੈ = ਮੁੱਕ ਜਾਂਦਾ ਹੈ। ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ॥੧॥

SikhNet (Spanish)la ilusión se rompe y uno se inmerge en la Verdad del Señor.(1)

ਜਾ ਕੈ ਮਸਤਕਿ; ਲਿਖਿਆ ਲੇਖੁ ॥

jaa kai masatak; likhiaa lekh |

Sant Singh KhalsaOne who has such pre-ordained destiny inscribed upon his forehead
Manmohan SinghHe, on whose forehead good destiny is recorded;
Manmohan Singh (Punjabi)ਜਿਸ ਦੇ ਮੱਥੇ ਉਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ;
Fareedkot Teekaਜਿਨੋਂ ਕੇ ਮਸਤਕ ਮੇਂ ਵਾਹਿਗੁਰੂ ਨੇ ਸ੍ਰੇਸਟ ਲੇਖ ਲਿਖਿਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਮੱਥੇ ਉੱਤੇ (ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਵਲੋਂ) ਲੇਖ ਲਿਖਿਆ ਹੁੰਦਾ ਹੈ,

ਪਦ ਅਰਥ ਮਸਤਕਿ = ਮੱਥੇ ਉੱਤੇ। ਕੈ ਮਸਤਕਿ = ਦੇ ਮੱਥੇ ਉੱਤੇ।

SikhNet (Spanish)Aquél que lo tiene así inscrito en su Destino,

ਤਾ ਕੈ ਮਨਿ ਵਸਿਆ; ਪ੍ਰਭੁ ਏਕੁ ॥੧॥ ਰਹਾਉ ॥

taa kai man vasiaa; prabh ek |1| rahaau |

Sant Singh Khalsa- the One God abides within his mind. ||1||Pause||
Manmohan Singhin his mind abides the One Lord. Pause.
Manmohan Singh (Punjabi)ਉਸ ਦੇ ਹਿਰਦੇ ਅੰਦਰ ਅਦੁੱਤੀ ਸੁਆਮੀ ਵਸਦਾ ਹੈ। ਠਹਿਰਾਉ।
Fareedkot Teekaਤਿਨੋਂ ਕੇ ਮਨ ਮੇਂ ਸੋ ਏਕ ਪਾਰਬ੍ਰਹਮ ਆਇ ਵਸਿਆ ਹੈ॥੧॥ ਰਹਾਉ ॥
Prof. Sahib Singhਉਸ (ਮਨੁੱਖ) ਦੇ ਮਨ ਵਿਚ ਇਕ ਪਰਮਾਤਮਾ (ਹੀ) ਟਿਕਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਤਾ ਕੈ ਮਨਿ = ਉਸ ਦੇ ਮਨ ਵਿਚ ॥੧॥ ਰਹਾਉ ॥

SikhNet (Spanish)en su mente habita el Único Dios.(1-Pausa)

ਸ੍ਰਿਸਟਿ ਉਪਾਇ; ਆਪੇ ਸਭੁ ਵੇਖੈ ॥

srisatt upaae; aape sabh vekhai |

Sant Singh KhalsaHe created the Universe, and He Himself beholds all.
Manmohan SinghCreating the creation, the Lord Himself beholds all.
Manmohan Singh (Punjabi)ਰਚਨਾ ਨੂੰ ਰਚ ਕੇ, ਪ੍ਰਭੂ ਆਪ ਹੀ ਸਾਰਿਆਂ ਨੂੰ ਦੇਖਦਾ ਹੈ।
Fareedkot Teekaਪੁਨਾ ਵਹੁ ਕੈਸਾ ਹੈ?☬ਸ੍ਰਿਸਟੀ ਕੋ ਉਤਪਤਿ ਕਰ ਕੇ ਵਹੁ ਕਰਤਾਰ ਆਪ ਹੀ ਦੇਖਤਾ ਹੈ॥
Prof. Sahib Singhਹੇ ਭਾਈ! ਜਗਤ ਪੈਦਾ ਕਰ ਕੇ (ਪਰਮਾਤਮਾ) ਆਪ ਹੀ ਹਰੇਕ ਦੀ ਸੰਭਾਲ ਕਰਦਾ ਹੈ।

ਪਦ ਅਰਥ ਉਪਾਇ = ਪੈਦਾ ਕਰ ਕੇ। ਵੇਖੈ = ਸੰਭਾਲ ਕਰਦਾ ਹੈ।

SikhNet (Spanish)Dios es el Creador de la realidad, el Señor la observa y la mantiene también.

ਕੋਇ. ਨ ਮੇਟੈ; ਤੇਰੈ ਲੇਖੈ ॥

koe. na mettai; terai lekhai |

Sant Singh KhalsaNo one can erase Your record, Lord.
Manmohan SinghNone can erase Thy writ, O my Lord.
Manmohan Singh (Punjabi)ਕੋਈ ਭੀ ਤੇਰੀ ਲਿਖਤਾਕਾਰ ਨੂੰ ਮੇਟ ਨਹੀਂ ਸਕਦਾ।
Fareedkot Teekaਹੇ ਭਾਈ! ਤੇਰੇ ਮਸਤਕ ਪਰ ਲੇਖ ਲਿਖੇ ਕੋ ਕੋਈ ਨਹੀਂ ਮੇਟਤਾ ਹੈ॥
Prof. Sahib Singh(ਹੇ ਪ੍ਰਭੂ! ਜੀਵ ਦੇ ਕੀਤੇ ਕਰਮਾਂ ਅਨੁਸਾਰ ਉਸ ਦੇ ਮੱਥੇ ਉੱਤੇ ਜਿਹੜਾ ਲੇਖ ਤੂੰ ਲਿਖਦਾ ਹੈਂ) ਤੇਰੇ (ਉਸ ਲਿਖੇ) ਲੇਖ ਨੂੰ ਕੋਈ ਜੀਵ (ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ।

ਪਦ ਅਰਥ ਤੇਰੈ ਲੇਖੈ = (ਹੇ ਭਾਈ!) ਤੇਰੇ (ਲਿਖੇ) ਲੇਖ ਨੂੰ।

SikhNet (Spanish)Sí, nadie puede borrar el Escrito de Nuestro Señor, el Dios.

ਸਿਧ ਸਾਧਿਕ; ਜੇ ਕੋ ਕਹੈ ਕਹਾਏ ॥

sidh saadhik; je ko kahai kahaae |

Sant Singh KhalsaIf someone calls himself a Siddha or a seeker,
Manmohan SinghIf one calls himself an adept and a striver,
Manmohan Singh (Punjabi)ਜੇਕਰ ਕੋਈ ਆਪਣੇ ਆਪ ਨੂੰ ਪੂਰਨ ਪੁਰਸ਼ ਤੇ ਅਭਿਆਸੀ ਅਖਵਾਵੇ।
Fareedkot Teekaਜੋ ਕੋਈ ਸਿਧ ਔ ਸਾਧਨਾ ਕਰਨੇ ਵਾਲਾ ਸਾਧਕ ਅਪਨੇ ਆਪ ਕੋ ਵਡਾ ਕਹਾਇ ਕਰ ਕਹੈ ਕਿ ਮੇਂ ਸਮਰਥ ਹੋਂ॥
Prof. Sahib Singhਹੇ ਭਾਈ! (ਆਪਣੀ ਹਉਮੈ ਦੇ ਆਸਰੇ) ਜੇ ਕੋਈ ਮਨੁੱਖ (ਆਪਣੇ ਆਪ ਨੂੰ) ਸਿੱਧ ਆਖਦਾ ਅਖਵਾਂਦਾ ਹੈ, ਸਾਧਿਕ ਆਖਦਾ ਅਖਵਾਂਦਾ ਹੈ,

ਪਦ ਅਰਥ ਸਿਧ = ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ। ਸਾਧਿਕ = ਜੋਗ-ਸਾਧਨਾ ਕਰਨ ਵਾਲੇ। ਕੋ = ਕੋਈ (ਮਨੁੱਖ)। ਕਹੈ = (ਆਪਣੇ ਆਪ ਨੂੰ) ਆਖੇ। ਕਹਾਏ = (ਆਪਣੇ ਆਪ ਨੂੰ) ਅਖਵਾਏ।

SikhNet (Spanish)Aquél que se llama a sí mismo, adepto y asceta,

ਭਰਮੇ ਭੂਲਾ; ਆਵੈ ਜਾਏ ॥

bharame bhoolaa; aavai jaae |

Sant Singh Khalsahe is deluded by doubt, and will continue coming and going.
Manmohan SinghHe is deluded by doubt and continues coming and going.
Manmohan Singh (Punjabi)ਉਹ ਸੰਦੇਹ ਅੰਦਰ ਭਟਕਦਾ ਹੈ ਤੇ ਆਉਂਦਾ ਅਤੇ ਜਾਂਦਾ ਰਹਿੰਦਾ ਹੈ।
Fareedkot Teekaਸੋ ਭਰਮ ਮੇਂ ਭੂਲਾ ਹੂਆ ਜਨਮਤਾ ਮਰਤਾ ਰਹਿਤਾ ਹੈ॥
Prof. Sahib Singhਉਹ ਮਨੁੱਖ (ਹਉਮੈ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।

ਪਦ ਅਰਥ ਭਰਮੇ = ਭਟਕਣਾ ਵਿਚ। ਭੁਲਾ = ਕੁਰਾਹੇ ਪਿਆ ਹੋਇਆ। ਆਵੈ ਜਾਏ = ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।

SikhNet (Spanish)él sólo va y viene, engañado por la duda;

ਸਤਿਗੁਰੁ ਸੇਵੈ; ਸੋ ਜਨੁ ਬੂਝੈ ॥

satigur sevai; so jan boojhai |

Sant Singh KhalsaThat humble being alone understands, who serves the True Guru.
Manmohan SinghHe, who serves the True Guru, that man alone understands the Lord.
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਕੇਵਲ ਉਹ ਪੁਰਸ਼ ਹੀ ਪ੍ਰਭੂ ਨੂੰ ਸਮਝਦਾ ਹੈ।
Fareedkot Teekaਜੋ ਸਤਿਗੁਰੋਂ ਕੋ ਸੇਵਤਾ ਹੈ, ਸੋਈ ਜਨ ਤਿਸ ਕੋ (ਬੂਝੈ) ਸਮਾਵਤਾ ਹੈ॥
Prof. Sahib Singhਹੇ ਭਾਈ! ਜਿਹੜਾ ਮਨੁੱਖ (ਆਪਣੀ ਹਉਮੈ ਦੀ ਟੇਕ ਛੱਡ ਕੇ) ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ (ਜੀਵਨ ਦਾ ਸਹੀ ਰਸਤਾ ਸਮਝ ਪੈਂਦਾ ਹੈ।

ਪਦ ਅਰਥ ਸੇਵੈ = ਸਰਨ ਪੈਂਦਾ ਹੈ। ਬੂਝੈ = (ਜੀਵਨ ਦਾ ਸਹੀ ਰਸਤਾ) ਸਮਝਦਾ ਹੈ।

SikhNet (Spanish)pero aquél que sirve al Guru Verdadero,

ਹਉਮੈ ਮਾਰੇ; ਤਾ ਦਰੁ ਸੂਝੈ ॥੨॥

haumai maare; taa dar soojhai |2|

Sant Singh KhalsaConquering his ego, he finds the Lord's Door. ||2||
Manmohan SinghIf man stills his ego, then alone beholds he the Lord's door.
Manmohan Singh (Punjabi)ਜੇਕਰ ਇਨਸਾਨ ਆਪਣੀ ਹੰਗਤਾ ਨੂੰ ਮਾਰ ਸੁੱਟੇ, ਕੇਵਲ ਤਦ ਹੀ ਉਹ ਪ੍ਰਭੂ ਦਾ ਦਰਵਾਜਾ ਵੇਖਦਾ ਹੈ।
Fareedkot Teekaਜਬ ਹਉਮੈਂ ਕੋ ਮਾਰੇ ਤਬ ਰਿਦੇ ਕੇ (ਦਰੁ) ਅੰਦਰ ਹਰੀ ਕੋ ਦੇਖਤਾ ਹੈ॥੨॥
Prof. Sahib Singhਜਦੋਂ ਮਨੁੱਖ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ, ਤਦੋਂ (ਉਸ ਨੂੰ ਪਰਮਾਤਮਾ ਦਾ) ਦਰ ਦਿੱਸ ਪੈਂਦਾ ਹੈ ॥੨॥

ਪਦ ਅਰਥ ਤਾ = ਤਦੋਂ। ਦਰੁ = ਪ੍ਰਭੂ ਦਾ ਦਰਵਾਜ਼ਾ। ਸੂਝੈ = ਦਿੱਸਦਾ ਹੈ ॥੨॥

SikhNet (Spanish)lo conoce todo, y aquél que controla su ego, sólo él encuentra la Puerta del Señor.(2)

ਏਕਸੁ ਤੇ; ਸਭੁ ਦੂਜਾ ਹੂਆ ॥

ekas te; sabh doojaa hooaa |

Sant Singh KhalsaFrom the One Lord, all others were formed.
Manmohan SinghFrom the one Lord all others have emanated.
Manmohan Singh (Punjabi)ਇਕ ਸੁਆਮੀ ਤੋਂ ਹੀ ਹੋਰ ਸਾਰਾ ਕੁਛ ਉਤਪੰਨ ਹੋਇਆ ਹੈ।
Fareedkot Teekaਤਿਸ ਏਕ ਵਾਹਿਗੁਰੂ ਸੇ ਹੀ ਇਹੁ (ਦੂਜਾ) ਸੰਸਾਰ ਹੂਆ ਹੈ॥
Prof. Sahib Singhਹੇ ਭਾਈ! (ਪਰਮਾਤਮਾ ਤੋਂ) ਵੱਖਰਾ ਦਿੱਸਦਾ ਇਹ ਸਾਰਾ ਜਗਤ ਇਕ ਪਰਮਾਤਮਾ ਤੋਂ ਹੀ ਬਣਿਆ ਹੈ।

ਪਦ ਅਰਥ ਏਕਸੁ ਤੇ = ਇਕ (ਪਰਮਾਤਮਾ) ਤੋਂ ਹੀ। ਸਭੁ ਦੂਜਾ = ਸਾਰਾ ਵੱਖਰਾ (ਦਿੱਸ ਰਿਹਾ ਜਗਤ)।

SikhNet (Spanish)Del Único Dios emanó todo lo demás,

ਏਕੋ ਵਰਤੈ; ਅਵਰੁ. ਨ ਬੀਆ ॥

eko varatai; avar. na beea |

Sant Singh KhalsaThe One Lord is pervading everywhere; there is no other at all.
Manmohan SinghThe One God is pervading all. There is not any other.
Manmohan Singh (Punjabi)ਇਕ ਵਾਹਿਗੁਰੂ ਹੀ ਸਾਰੇ ਵਿਆਪਕ ਹੋ ਰਿਹਾ ਹੈ। ਹੋਰ ਕੋਈ ਹੈ ਹੀ ਨਹੀਂ।
Fareedkot Teekaਵਹੁ ਏਕ ਹੀ ਸਭ ਮੇਂ (ਵਰਤੈ) ਪੂਰਨ ਹੋ ਰਹਾ ਹੈ ਔਰ ਤਿਸ ਤੇ ਬਿਨਾ (ਬੀਆ) ਦੂਸਰਾ ਕੋਈ ਨਹੀਂ ਹੈ॥
Prof. Sahib Singh(ਸਾਰੇ ਜਗਤ ਵਿਚ) ਇਕ ਪ੍ਰਭੂ ਹੀ ਮੌਜੂਦ ਹੈ, (ਉਸ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ ਹੈ।

ਪਦ ਅਰਥ ਏਕੋ = ਇਕ (ਪਰਮਾਤਮਾ) ਹੀ। ਬੀਆ = ਦੂਜਾ। ਵਰਤੈ = ਵਿਆਪਕ ਹੈ, ਮੌਜੂਦ ਹੈ।

SikhNet (Spanish)sí, sólo el Único Dios hace el trabajo,

ਦੂਜੇ ਤੇ; ਜੇ ਏਕੋ ਜਾਣੈ ॥

dooje te; je eko jaanai |

Sant Singh KhalsaRenouncing duality, one comes to know the One Lord.
Manmohan SinghRenouncing another, if the mortal knows but the One Lord,
Manmohan Singh (Punjabi)ਹੋਰਸ ਨੂੰ ਤਿਆਗ, ਜੇਕਰ ਪ੍ਰਾਣੀ ਕੇਵਲ ਇਕ ਸੁਆਮੀ ਨੂੰ ਜਾਣ ਲਵੇ,
Fareedkot Teekaਦੂਜੈ ਭਾਵ ਤੇ ਰਹਤ ਹੋ ਕਰ ਜੇ ਏਕ ਸਰੂਪ ਕੋ ਜਾਣ ਲੇਵੈ॥
Prof. Sahib Singhਜੇ (ਮਨੁੱਖ) ਇਸ ਵੱਖਰੇ ਦਿੱਸ ਰਹੇ ਜਗਤ (ਦੇ ਮੋਹ) ਤੋਂ (ਉੱਚਾ ਹੋ ਕੇ) ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖੇ,

ਪਦ ਅਰਥ ਤੇ = ਤੋਂ। ਦੂਜੇ ਤੇ = ਇਸ ਵੱਖਰੇ ਦਿੱਸ ਰਹੇ ਜਗਤ ਤੋਂ (ਉੱਚਾ ਹੋ ਕੇ)। ਜਾਣੈ = ਸਾਂਝ ਪਾ ਲਏ।

SikhNet (Spanish)pues no hay nadie más, ningún otro.

ਗੁਰ ਕੈ ਸਬਦਿ; ਹਰਿ ਦਰਿ ਨੀਸਾਣੈ ॥

gur kai sabad; har dar neesaanai |

Sant Singh KhalsaThrough the Word of the Guru's Shabad, one knows the Lord's Door, and His Banner.
Manmohan Singhhe has the pass-word of the Guru's Word with him in God's Court.
Manmohan Singh (Punjabi)ਤਦ ਵਾਹਿਗੁਰੂ ਦੇ ਦਰਬਾਰ ਅੰਦਰ ਉਸ ਦੇ ਕੋਲ ਗੁਰਬਾਣੀ ਦੀ ਫਾਰਖਤੀ ਦਾ ਪਰਵਾਨਾ ਹੁੰਦਾ ਹੈ।
Fareedkot Teekaਤਬ ਗੁਰੋਂ ਕੇ ਸਬਦ ਕਰ ਹਰੀ ਕੇ ਦਰ ਮੇਂ (ਨੀਸਾਣੋ) ਪ੍ਰਗਟ ਹੋਤਾ ਹੈ॥
Prof. Sahib Singhਤਾਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਰਾਹਦਾਰੀ ਸਮੇਤ (ਬਿਨਾ ਰੋਕ-ਟੋਕ) ਪ੍ਰਭੂ ਦੇ ਦਰ ਤੇ (ਪਹੁੰਚ ਜਾਂਦਾ ਹੈ)।

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਦਰਿ = ਦਰ ਤੇ। ਨੀਸਾਣੈ = ਪਰਵਾਨੇ ਸਮੇਤ, ਰਾਹਦਾਰੀ ਸਮੇਤ।

SikhNet (Spanish)Aquél que no se encuentra con el otro, sino con su Único Dios,

ਸਤਿਗੁਰੁ ਭੇਟੇ; ਤਾ ਏਕੋ ਪਾਏ ॥

satigur bhette; taa eko paae |

Sant Singh KhalsaMeeting the True Guru, one finds the One Lord.
Manmohan SinghIf man meets with the True Guru, then attains he to the Unique Lord.
Manmohan Singh (Punjabi)ਜੇਕਰ ਇਨਸਾਨ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਹ ਅਦੁੱਤੀ ਸਾਹਿਬ ਨੂੰ ਪਾ ਲੈਂਦਾ ਹੈ।
Fareedkot Teekaਸਤਿਗੁਰੋਂ ਕੋ ਮਿਲੇ ਤੇ ਤਿਸ ਏਕ ਸਰੂਪ ਕੋ ਪਾਇ ਲੇਤਾ ਹੈ॥
Prof. Sahib Singhਜੇ (ਮਨੁੱਖ ਨੂੰ) ਗੁਰੂ ਮਿਲ ਪਏ, ਤਾਂ ਉਹ ਉਸ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ,

ਪਦ ਅਰਥ ਭੇਟੇ = ਮਿਲ ਪਏ।

SikhNet (Spanish)es ungido en la Puerta del Señor con la Palabra del Shabd del Guru.

ਵਿਚਹੁ; ਦੂਜਾ ਠਾਕਿ ਰਹਾਏ ॥੩॥

vichahu; doojaa tthaak rahaae |3|

Sant Singh KhalsaDuality is subdued within. ||3||
Manmohan SinghWithin him, then, is stilled the love of another.
Manmohan Singh (Punjabi)ਉਸ ਦੇ ਅੰਦਰੋਂ ਤਾਂ ਹੋਰਸ ਦੀ ਪ੍ਰੀਤ ਨਾਸ ਹੋ ਜਾਂਦੀ ਹੈ।
Fareedkot Teekaਦ੍ਵੈਤ ਭਾਵ ਮਨ ਕੇ ਬੀਚ ਸੇ (ਠਾਕਿ) ਰੋਕ (ਰਹਾਏ) ਰਖਤਾ, ਭਾਵ ਹਟਾਇ ਦੇਤਾ ਹੈ॥੩॥
Prof. Sahib Singhਅਤੇ (ਆਪਣੇ) ਅੰਦਰੋਂ ਵੱਖਰੇ ਦਿੱਸ ਰਹੇ ਜਗਤ ਦਾ ਮੋਹ ਰੋਕ ਰੱਖਦਾ ਹੈ ॥੩॥

ਪਦ ਅਰਥ ਦੂਜਾ = ਮਾਇਆ ਦਾ ਮੋਹ। ਠਾਕਿ = ਰੋਕ ਦੇ ॥੩॥

SikhNet (Spanish)Sí, aquél que encuentra al Guru Verdadero, logra al Uno Solo y en su interior la idea del otro termina.(3)

ਜਿਸ ਦਾ ਸਾਹਿਬੁ, ਡਾਢਾ ਹੋਇ ॥

jis daa saahib, ddaadtaa hoe |

Sant Singh KhalsaOne who belongs to the All-powerful Lord and Master
Manmohan SinghOne whos Master is powerful,
Manmohan Singh (Punjabi)ਬਲਵਾਨ ਹੈ ਜਿਸ ਦਾ ਮਾਲਕ,
Fareedkot Teekaਜਿਸ ਕਾ ਸਾਹਿਬੁ (ਡਾਢਾ) ਬਲੀ ਹੋਵੈ॥
Prof. Sahib Singhਹੇ ਭਾਈ! (ਮਾਇਆ ਦੇ ਕਾਮਾਦਿਕ ਸੂਰਮੇ ਹਨ ਤਾਂ ਬੜੇ ਬਲੀ, ਪਰ) ਜਿਸ ਮਨੁੱਖ ਦੇ ਸਿਰ ਉੱਤੇ ਰਾਖਾ ਸਭ ਤੋਂ ਬਲੀ ਮਾਲਕ-ਪ੍ਰਭੂ ਆਪ ਹੋਵੇ,

ਪਦ ਅਰਥ ਜਿਸ ਦਾ = {ਸੰਬੰਧਕ 'ਦਾ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ} ਜਿਸ (ਮਨੁੱਖ) ਦਾ। ਡਾਢਾ = ਤਕੜਾ, ਬਲਵਾਨ। ਹੋਇ = ਹੁੰਦਾ ਹੈ।

SikhNet (Spanish)Él es poderoso, pues teniendo a su Señor Maestro,

ਤਿਸ ਨੋ ਮਾਰਿ; ਨ ਸਾਕੈ ਕੋਇ ॥

tis no maar; na saakai koe |

Sant Singh Khalsano one can destroy him.
Manmohan Singhno one can destroy him.
Manmohan Singh (Punjabi)ਕੋਈ ਜਣਾ ਭੀ ਉਸ ਨੂੰ ਮਾਰ ਨਹੀਂ ਸਕਦਾ।
Fareedkot Teekaਉਸ ਕੋ ਕੋਈ ਮਾਰਿ ਨਹੀਂ ਸਕਤਾ ਹੈ, ਤਾਂ ਤੇ ਜੀਵ ਪਰਮੇਸਰ ਕੋ ਅਪਨਾ ਮਾਲਕ ਜਾਣੇ॥
Prof. Sahib Singhਉਸ ਨੂੰ ਕੋਈ (ਕਾਮਾਦਿਕ ਵੈਰੀ) ਢਾਹ ਨਹੀਂ ਸਕਦਾ।

ਪਦ ਅਰਥ ਤਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ਉਸ (ਮਨੁੱਖ) ਨੂੰ।

SikhNet (Spanish)nadie lo puede destruir,

ਸਾਹਿਬ ਕੀ; ਸੇਵਕੁ ਰਹੈ ਸਰਣਾਈ ॥

saahib kee; sevak rahai saranaaee |

Sant Singh KhalsaThe Lord's servant remains under His protection;
Manmohan SinghIf the Lord's slave remains under His protection,
Manmohan Singh (Punjabi)ਜੇਕਰ ਪ੍ਰਭੂ ਦਾ ਗੋਲਾ ਉਸ ਦੀ ਪਨਾਹ ਹੇਠਾਂ ਰਹੇ,
Fareedkot Teekaਐਸੇ ਸਾਹਿਬ ਕੀ ਜੋ ਸੇਵਕ ਸਰਣ ਮੇਂ ਰਹਤਾ ਹੈ॥
Prof. Sahib Singh(ਕਿਉਂਕਿ) ਸੇਵਕ (ਆਪਣੇ) ਮਾਲਕ-ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ,

ਪਦ ਅਰਥ ਰਹੈ = ਟਿਕਿਆ ਰਹਿੰਦਾ ਹੈ।

SikhNet (Spanish)ni puede provocar que desperdicie su vida.

ਆਪੇ ਬਖਸੇ; ਦੇ ਵਡਿਆਈ ॥

aape bakhase; de vaddiaaee |

Sant Singh KhalsaThe Lord Himself forgives him, and blesses him with glorious greatness.
Manmohan SinghLord Himself pardons him and blesses him with glory.
Manmohan Singh (Punjabi)ਤਾਂ ਖੁਦ-ਬ-ਖੁਦ ਹੀ ਪ੍ਰਭੂ ਉਸ ਨੂੰ ਮਾਫ ਕਰ ਦਿੰਦਾ ਹੈ ਅਤੇ ਉਸ ਨੂੰ ਪ੍ਰਭਤਾ ਪਰਦਾਨ ਕਰਦਾ ਹੈ।
Fareedkot Teekaਵਹੁ ਆਪ ਹੀ ਅਪਨੇ ਸੇਵਕ ਕੋ ਬਖਸੀਸ ਕਰ ਸਰਬ ਪ੍ਰਕਾਰ ਕੀ ਵਡਿਆਈ ਦੇਤਾ ਹੈ॥
Prof. Sahib Singhਉਹ ਆਪ ਹੀ (ਉਸ ਉਤੇ) ਬਖ਼ਸ਼ਸ਼ ਕਰਦਾ ਹੈ, (ਤੇ, ਉਸ ਨੂੰ) ਇੱਜ਼ਤ ਦੇਂਦਾ ਹੈ।

ਪਦ ਅਰਥ ਆਪੇ = (ਸਾਹਿਬ) ਆਪ ਹੀ। ਦੇ = ਦੇਂਦਾ ਹੈ।

SikhNet (Spanish)Aquél que busca el Santuario de Su Señor, el Dios, el Mismo Dios por Sí Mismo lo bendice con toda Gloria y Esplendor.

ਤਿਸ ਤੇ ਊਪਰਿ; ਨਾਹੀ ਕੋਇ ॥

tis te aoopar; naahee koe |

Sant Singh KhalsaThere is none higher than Him.
Manmohan SinghHigher than Him, there is absolutely none.
Manmohan Singh (Punjabi)ਉਸ ਦੇ ਉਤੇ ਅਸਲ ਹੀ ਹੋਰ ਕੋਈ ਨਹੀਂ।
Fareedkot Teekaਤਿਸ ਸੇਵਕ ਸੇ ਉਪਰ ਔਰ ਕੋਈ ਨਹੀਂ ਹੈ॥
Prof. Sahib Singhਹੇ ਭਾਈ! ਉਸ (ਪਰਮਾਤਮਾ) ਨਾਲੋਂ ਵੱਡਾ ਹੋਰ ਕੋਈ ਨਹੀਂ ਹੈ।

ਪਦ ਅਰਥ ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਊਪਰਿ = ਵੱਡਾ, ਉੱਚਾ।

SikhNet (Spanish)No hay nadie más elevado que Él,

ਕਉਣੁ ਡਰੈ; ਡਰੁ ਕਿਸ ਕਾ ਹੋਇ ॥੪॥

kaun ddarai; ddar kis kaa hoe |4|

Sant Singh KhalsaWhy should he be afraid? What should he ever fear? ||4||
Manmohan Singhwhy should then His slave feel fear and whose fear should he feel?
Manmohan Singh (Punjabi)ਜਦ ਉਸ ਦਾ ਗੋਲਾ ਕਿਉਂ ਭੈ-ਭੀਤ ਹੋਏ ਅਤੇ ਉਹ ਕਿਸਦਾ ਭੈ ਮਹਿਸੂਸ ਕਰੇ?
Fareedkot Teekaਕਉਣ ਪ੍ਰਕਾਰ ਕਰ ਡਰੇ ਔਰ ਤਿਸ ਕੌ ਕਿਸ ਕਾ ਡਰੁ ਹੋਵੈ ਅਰਥਾਤ ਸੇਵਕ ਕੋ ਕਿਸੀ ਕਾ ਡਰ ਨਹੀਂ ਰਹਤਾ॥੪॥
Prof. Sahib Singh(ਸੇਵਕ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ, ਇਸ ਵਾਸਤੇ) ਕਿਸੇ ਤੋਂ ਨਹੀਂ ਡਰਦਾ, ਉਸ ਨੂੰ ਕਿਸੇ (ਕਾਮਾਦਿਕ ਵੈਰੀ) ਦਾ ਡਰ-ਦਬਾਉ ਨਹੀਂ ਹੁੰਦਾ ॥੪॥

ਪਦ ਅਰਥ ਕਿਸ ਕਾ = {ਲਫ਼ਜ਼ 'ਕਿਸੁ' ਦਾ (ੁ) ਉਡ ਗਿਆ}। ਡਰੁ... ...ਹੋਇ = ਕਿਸ ਦਾ ਡਰ ਹੋ ਸਕਦਾ ਹੈ? ਕਿਸੇ ਤੋਂ ਡਰ ਨਹੀਂ ਆਉਂਦਾ ॥੪॥

SikhNet (Spanish)escucha oh ser humano, entonces ¿por qué tener miedo uno del otro? No hay nada que temer.(4)

ਗੁਰਮਤੀ; ਸਾਂਤਿ ਵਸੈ ਸਰੀਰ ॥

guramatee; saant vasai sareer |

Sant Singh KhalsaThrough the Guru's Teachings, peace and tranquility abide within the body.
Manmohan SinghBy Guru's instruction, peace abides in the Body.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ, ਠੰਢ-ਚੈਨ ਦੇਹ ਅੰਦਰ ਨਿਵਾਸ ਕਰ ਲੈਂਦੀ ਹੈ।
Fareedkot Teekaਕਿਉਂਕਿ ਜਿਸ ਨੇ ਗੁਰੋਂ ਕੀ (ਮਤੀ) ਸਿਖ੍ਯਾ ਲਈ ਹੈ ਤਿਸ ਕੇ ਸਰੀਰ ਮੇਂ ਸਾਂਤੀ ਆਇ ਵਸਤੀ ਹੈ॥
Prof. Sahib Singhਹੇ ਭਾਈ! ਗੁਰੂ ਦੀ ਮਤਿ ਉੱਤੇ ਤੁਰ ਕੇ (ਵਡਭਾਗੀ ਮਨੁੱਖ ਦੇ) ਹਿਰਦੇ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ,

ਪਦ ਅਰਥ ਗੁਰਮਤੀ = ਗੁਰੂ ਦੀ ਮਤਿ ਉਤੇ ਤੁਰਿਆਂ।

SikhNet (Spanish)Instruido en la Sabiduría del Guru, uno está en Paz y en Calma.

ਸਬਦੁ ਚੀਨੑਿ; ਫਿਰਿ ਲਗੈ ਨ. ਪੀਰ ॥

sabad cheena; fir lagai na. peer |

Sant Singh KhalsaRemember the Word of the Shabad, and you shall never suffer pain.
Manmohan SinghContemplate thou the Name and pain shall overtake thee not,
Manmohan Singh (Punjabi)ਤੂੰ ਸਾਹਿਬ ਦੇ ਨਾਮ ਦਾ ਮਿਮਰਨ ਕਰ, ਅਤੇ ਪੀੜ ਤੈਨੂੰ ਨਹੀਂ ਵਾਪਰੇਗੀ,
Fareedkot Teeka(ਸਬਦੁ) ਬ੍ਰਹਮ ਕੋ (ਚੀਨਿ) ਜਾਣਤਾ ਹੈ, ਯਾਂ ਤੇ ਫਿਰ ਪੀੜਾ ਨਹੀਂ ਲਾਗਤੀ ਹੈ॥
Prof. Sahib Singhਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ (ਕਾਮਾਦਿਕ ਵੈਰੀ ਤੋਂ ਕੋਈ) ਕਲੇਸ਼ ਨਹੀਂ ਪੋਹ ਸਕਦਾ।

ਪਦ ਅਰਥ ਚੀਨ੍ਹ੍ਹਿ = ਪਛਾਣ ਕੇ, ਸਾਂਝ ਪਾ ਕੇ। ਪੀਰ = (ਵਿਕਾਰਾਂ ਤੋਂ) ਕਲੇਸ਼।

SikhNet (Spanish)Sí, aquél que medita en la Palabra del Shabd, no se topa con el dolor.

ਆਵੈ ਨ ਜਾਇ; ਨਾ ਦੁਖੁ ਪਾਏ ॥

aavai na jaae; naa dukh paae |

Sant Singh KhalsaYou shall not have to come or go, or suffer in sorrow.
Manmohan Singhand thou shall come and go not, nor shalt thou suffer any agony.
Manmohan Singh (Punjabi)ਅਤੇ ਤੂੰ ਆਵੇਂ ਤੇ ਜਾਵੇਂਗਾ ਨਹੀਂ, ਨਾਂ ਹੀ ਤੂੰ ਕੋਈ ਤਕਲੀਫ ਉਠਾਵੇਂਗਾ।
Fareedkot Teekaਨਾ ਵਹੁ ਜੋਨੀਓਂ ਮੇਂ ਆਵਤਾ ਹੈ ਨਾ ਜਾਤਾ ਹੈ, ਨ ਦੁਖੋਂ ਕੋ ਪਾਵਤਾ ਹੈ॥
Prof. Sahib Singhਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ (ਇਸ ਗੇੜ ਦਾ) ਦੁੱਖ ਨਹੀਂ ਸਹਾਰਦਾ।

ਪਦ ਅਰਥ ਆਵੈ ਨ ਜਾਇ = ਨਾਹ ਜੰਮਦਾ ਹੈ ਨਾਹ ਮਰਦਾ ਹੈ, ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ।

SikhNet (Spanish)Él no va, ni viene, ni sufre más,

ਨਾਮੇ ਰਾਤੇ; ਸਹਜਿ ਸਮਾਏ ॥

naame raate; sehaj samaae |

Sant Singh KhalsaImbued with the Naam, the Name of the Lord, you shall merge in celestial peace.
Manmohan SinghImbued with the Name thou shalt merge in celestial bliss.
Manmohan Singh (Punjabi)ਨਾਮ ਦੇ ਨਾਲ ਰੰਗੀਜਣ ਦੁਆਰਾ ਤੂੰ ਬੈਕੁੰਠੀ ਅਨੰਦ ਅੰਦਰ ਲੀਨ ਹੋ ਜਾਵੇਗਾ।
Fareedkot Teekaਕਿਉਂਕਿ ਤਿਸ ਕੇ ਅੰਤਸਕਰਨ ਨਾਮ ਮੇਂ (ਰਾਤੇ) ਪ੍ਰੀਤਵਾਨ ਭਏ ਹੈਂ, ਤਿਸੀ ਤੇ ਸੋ ਜਨੁ (ਸਹਜਿ) ਸਾਂਤਿ ਪਦ ਮੇਂ ਸਮਾਵੈ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ।

ਪਦ ਅਰਥ ਨਾਮੇ = ਨਾਮ ਵਿਚ ਹੀ। ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)e imbuido en el Nombre del Señor,

ਨਾਨਕ. ਗੁਰਮੁਖਿ ਵੇਖੈ ਹਦੂਰਿ ॥

naanak. guramukh vekhai hadoor |

Sant Singh KhalsaO Nanak, the Gurmukh beholds Him ever-present, close at hand.
Manmohan SinghNanak, by Guru's grace, the mortal sees the Lord near.
Manmohan Singh (Punjabi)ਨਾਨਕ, ਗੁਰਾਂ ਦੀ ਰਹਿਮਤ ਸਦਕਾ, ਪ੍ਰਾਣੀ ਪ੍ਰਭੂ ਨੂੰ ਨੇੜੇ ਹੀ ਦੇਖ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪਾਰਬ੍ਰਹਮ ਕੋ ਗੁਰਮੁਖ ਹਾਜਰ ਹਜੂਰ ਹੀ ਦੇਖਤੇ ਹੈਂ॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਪਰਮਾਤਮਾ ਨੂੰ ਆਪਣੇ) ਅੰਗ-ਸੰਗ ਵੱਸਦਾ ਵੇਖਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਹਜੂਰਿ = ਅੰਗ-ਸੰਗ, ਹਾਜ਼ਰ-ਨਾਜ਼ਰ।

SikhNet (Spanish)Dice Nanak, por la Gracia del Guru, uno ve la Presencia del Señor, pues nuestro Señor,

ਮੇਰਾ ਪ੍ਰਭੁ; ਸਦ ਰਹਿਆ ਭਰਪੂਰਿ ॥੫॥

meraa prabh; sad rahiaa bharapoor |5|

Sant Singh KhalsaMy God is always fully pervading everywhere. ||5||
Manmohan SinghMy Master is ever fully-filling all.
Manmohan Singh (Punjabi)ਮੇਰਾ ਮਾਲਕ ਹਮੇਸ਼ਾਂ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।
Fareedkot Teekaਜੋ ਮੇਰਾ ਪ੍ਰਭੂ ਸਦਾ ਸਰਬ ਮੇਂ (ਭਰਪੂਰਿ) ਪਰੀ ਪੂਰਨ ਹੋਇ ਰਹਿਆ ਹੈ॥੫॥
Prof. Sahib Singh(ਅਤੇ ਆਖਦਾ ਹੈ ਕਿ) ਮੇਰਾ ਪਰਮਾਤਮਾ ਸਦਾ ਹਰ ਥਾਂ ਮੌਜੂਦ ਹੈ ॥੫॥
SikhNet (Spanish)el Dios, lo llena siempre todo y por todas partes. (5)

ਇਕਿ ਸੇਵਕ; ਇਕਿ ਭਰਮਿ ਭੁਲਾਏ ॥

eik sevak; ik bharam bhulaae |

Sant Singh KhalsaSome are selfless servants, while others wander, deluded by doubt.
Manmohan SinghSome are the Lord's slaves and some are gone astray in doubt.
Manmohan Singh (Punjabi)ਕਈ ਸੁਆਮੀ ਦੇ ਗੋਲੇ ਹਨ ਅਤੇ ਕਈ ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ।
Fareedkot Teekaਏਕ ਪੁਰਸ਼ ਹਰੀ ਨੇ ਅਪਨੇ ਸੇਵਕ ਕੀਏ ਹੈਂ ਔ ਏਕ ਭਰਮ ਮੇਂ ਭੁਲਾਏ ਹੈਂ॥
Prof. Sahib Singhਹੇ ਭਾਈ! ਕਈ (ਜੀਵਾਂ ਨੂੰ ਉਸ ਨੇ ਆਪਣੇ) ਸੇਵਕ ਬਣਾਇਆ ਹੋਇਆ ਹੈ, ਅਤੇ ਕਈ ਜੀਵਾਂ ਨੂੰ ਭਟਕਣਾ (ਪਾ ਕੇ) ਕੁਰਾਹੇ ਪਾਇਆ ਹੋਇਆ ਹੈ।

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਭਰਮਿ = ਭਟਕਣਾ ਵਿਚ। ਭੁਲਾਏ = ਕੁਰਾਹੇ ਪਾ ਰੱਖੇ ਹਨ।

SikhNet (Spanish)Algunos sólo sirven a su Dios, otros son engañados por la duda.

ਆਪੇ ਕਰੇ ਹਰਿ; ਆਪਿ ਕਰਾਏ ॥

aape kare har; aap karaae |

Sant Singh KhalsaThe Lord Himself does, and causes everything to be done.
Manmohan SinghGod Himself does and Himself causes everything to be done.
Manmohan Singh (Punjabi)ਵਾਹਿਗੁਰੂ ਖੁਦ ਸਭ ਕੁਛ ਕਰਦਾ ਅਤੇ ਖੁਦ ਹੀ ਕਰਵਾਉਂਦਾ ਹੈ।
Fareedkot Teekaਆਪ ਹੀ ਹਰੀ ਜੀਵੋਂ ਕੋ ਉਤਪਤਿ ਕਰਤਾ ਹੈ ਔ ਆਪ ਹੀ ਜੀਵੋਂ ਸੇ ਕਰਮ ਕਰਾਵਤਾ ਹੈ॥
Prof. Sahib Singh(ਸਭ ਜੀਵਾਂ ਵਿਚ ਵਿਆਪਕ ਹੋ ਕੇ) ਪਰਮਾਤਮਾ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ।

ਪਦ ਅਰਥ ਆਪੇ = ਆਪ ਹੀ।

SikhNet (Spanish)El Señor Mismo lo hace todo o provoca que se haga.

ਏਕੋ ਵਰਤੈ; ਅਵਰੁ. ਨ ਕੋਇ ॥

eko varatai; avar. na koe |

Sant Singh KhalsaThe One Lord is all-pervading; there is no other at all.
Manmohan SinghThe One Lord dispenses everything and there is not any other.
Manmohan Singh (Punjabi)ਇਕ ਸੁਆਮੀ ਹੀ ਹਰ ਸ਼ੈ ਬਖਸ਼ਦਾ ਹੈ ਅਤੇ ਹੋਰ ਕੋਈ ਨਹੀਂ।
Fareedkot Teekaਏਕ ਹੀ ਸਰਬ ਮੇਂ ਵਰਤ ਰਿਹਾ ਹੈ, ਤਿਸ ਸੇ ਬਿਨਾ ਔਰ ਕੋਈ ਨਹੀਂ ਹੈ॥
Prof. Sahib Singh(ਹਰ ਥਾਂ) ਪਰਮਾਤਮਾ ਆਪ ਹੀ ਮੌਜੂਦ ਹੈ, (ਉਸ ਤੋਂ ਬਿਨਾ) ਹੋਰ ਕੋਈ ਨਹੀਂ ਹੈ।

ਪਦ ਅਰਥ ਏਕੋ = ਇਕ ਆਪ ਹੀ। ਵਰਤੈ = (ਹਰ ਥਾਂ) ਮੌਜੂਦ ਹੈ।

SikhNet (Spanish)El Uno sólo es Quien trabaja, pues no hay nadie más,

ਮਨਿ ਰੋਸੁ ਕੀਜੈ; ਜੇ ਦੂਜਾ ਹੋਇ ॥

man ros keejai; je doojaa hoe |

Sant Singh KhalsaThe mortal might complain, if there were any other.
Manmohan SinghMan may feel displeasure if there be another.
Manmohan Singh (Punjabi)ਆਦਮੀ ਅਪਰਸੰਨਤਾ ਤਾਂ ਮਹਿਸੂਸ ਕਰੇ ਜੇਕਰ ਕੋਈ ਹੋਰ ਹੋਵੇ।
Fareedkot Teekaਤਾਂ ਤੇ ਹੇ ਭਾਈ! ਕਿਸੀ ਪਰ ਮਨ ਮੇਂ ਰੋਸ ਤਬ ਕਰੀਏ ਜੇਕਰ ਤਿਸ ਬਿਨਾਂ ਦੂਸਰਾ ਕੋਈ ਹੋਵੇ॥
Prof. Sahib Singh(ਕਿਸੇ ਨੂੰ ਗੁਰਮੁਖ ਅਤੇ ਕਿਸੇ ਨੂੰ ਮਨਮੁਖ ਵੇਖ ਕੇ) ਮਨ ਵਿਚ ਗਿਲਾ ਤਾਂ ਹੀ ਕੀਤਾ ਜਾਏ ਜੇ (ਪਰਮਾਤਮਾ ਤੋਂ ਬਿਨਾ ਕਿਤੇ) ਕੋਈ ਹੋਰ ਹੋਵੇ।

ਪਦ ਅਰਥ ਮਨਿ = ਮਨ ਵਿਚ। ਰੋਸੁ = ਗਿਲਾ। ਕੀਜੈ = ਕੀਤਾ ਜਾਏ।

SikhNet (Spanish)uno Lo notaría sólo si hubiera algún otro hacedor.

ਸਤਿਗੁਰੁ ਸੇਵੇ; ਕਰਣੀ ਸਾਰੀ ॥

satigur seve; karanee saaree |

Sant Singh KhalsaServe the True Guru; this is the most excellent action.
Manmohan SinghServe thou thy True Guru. This alone is the sublime deed.
Manmohan Singh (Punjabi)ਤੂੰ ਆਪਣੇ ਸੱਚੇ ਗੁਰਾਂ ਦੀ ਘਾਲ ਕਮਾ। ਕੇਵਲ ਇਹ ਹੀ ਸ੍ਰੇਸ਼ਟ ਕਰਮ ਹੈ।
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ ਤਿਨੋਂ ਕੀ ਕਰਣੀ (ਸਾਰੀ) ਸ੍ਰੇਸਟ ਹੈ॥
Prof. Sahib Singhਹੇ ਭਾਈ! (ਗੁਰੂ ਦੀ ਸਰਨ ਪਏ ਰਹਿਣਾ ਹੀ) ਸਭ ਤੋਂ ਸ੍ਰੇਸ਼ਟ ਕਰਤੱਬ ਹੈ।

ਪਦ ਅਰਥ ਸੇਵੇ = ਸਰਨ ਪਏ। ਸਾਰੀ = ਸ੍ਰੇਸ਼ਟ। ਕਰਣੀ = ਕਰਤੱਬ।

SikhNet (Spanish)Sirve, por ende, a tu Guru, ésta es la única acción verdadera,

ਦਰਿ ਸਾਚੈ; ਸਾਚੇ ਵੀਚਾਰੀ ॥੬॥

dar saachai; saache veechaaree |6|

Sant Singh KhalsaIn the Court of the True Lord, you shall be judged true. ||6||
Manmohan SinghIn the True Lord's Court, they are considered true.
Manmohan Singh (Punjabi)ਸੱਚੇ ਸਾਈਂ ਦੇ ਦਰਬਾਰ ਅੰਦਰ ਉਹ ਸੱਚੇ ਖਿਆਲ ਕੀਤੇ ਜਾਂਦੇ ਹਨ।
Fareedkot Teekaਜੋ ਤਿਸ ਸਚੇ ਕੀ ਵੀਚਾਰ ਕਰਨੇ ਵਾਲੇ ਹੈਂ, ਸੋਈ ਤਿਸ ਵਾਹਿਗੁਰੂ ਕੇ (ਦਰਿ) ਦਰਬਾਰ ਬੈਕੁੰਠ ਮੇਂ ਵਾ ਸਤਸੰਗ ਮੇਂ ਸਚੇ ਭਏ ਹੈਂ॥੬॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ, ਵਿਚਾਰਵਾਨ (ਮੰਨੇ ਜਾਂਦੇ) ਹਨ ॥੬॥

ਪਦ ਅਰਥ ਦਰਿ ਸਾਚੇ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਾਚੇ = ਸੁਰਖ਼ਰੂ। ਵੀਚਾਰੀ = ਵਿਚਾਰਵਾਨ ॥੬॥

SikhNet (Spanish)pues el Señor Verdadero piensa sólo en Su Sabiduría.(6)

ਥਿਤੀ ਵਾਰ ਸਭਿ; ਸਬਦਿ ਸੁਹਾਏ ॥

thitee vaar sabh; sabad suhaae |

Sant Singh KhalsaAll the lunar days, and the days of the week are beautiful, when one contemplates the Shabad.
Manmohan SinghAll the lunar days and the week days look beauteous if one contemplates the Name.
Manmohan Singh (Punjabi)ਸਾਰੀਆਂ ਤਿੱਥਾਂ ਅਤੇ ਹਫਤੇ ਦੇ ਦਿਹਾੜੇ ਸੁਹਣੇ ਲੱਗਦੇ ਹਨ ਜੇਕਰ ਇਨਸਾਨ ਨਾਮ ਦਾ ਸਿਮਰਨ ਕਰੇ।
Fareedkot Teekaਥਿਤੀ ਔ ਵਾਰ ਸੰਪੂਰਨ ਗੁਰੋਂ ਕੇ ਸਬਦ ਕਰ ਕੇ ਹੀ ਸੁਹਾਵਤੇ ਭਏ ਹੈਂ॥
Prof. Sahib Singhਹੇ ਭਾਈ! (ਲੋਕ ਖ਼ਾਸ ਖ਼ਾਸ ਥਿੱਤਾਂ ਤੇ ਵਾਰਾਂ ਨੂੰ ਪਵਿੱਤਰ ਮੰਨ ਕੇ ਖ਼ਾਸ ਖ਼ਾਸ ਧਾਰਮਿਕ ਕਰਮ ਕਰਦੇ ਹਨ ਅਤੇ ਖ਼ਾਸ ਖ਼ਾਸ ਫਲ ਮਿਲਣ ਦੀ ਆਸ ਰੱਖਦੇ ਹਨ, ਪਰ) ਸਾਰੀਆਂ ਥਿੱਤਾਂ ਸਾਰੇ ਵਾਰ (ਤਦੋਂ ਹੀ) ਸੋਹਣੇ ਹਨ (ਜੇ ਮਨੁੱਖ ਗੁਰੂ ਦੇ) ਸ਼ਬਦ ਵਿਚ (ਜੁੜੇ ਰਹਿਣ)।

ਪਦ ਅਰਥ ਥਿਤੀ = ਥਿੱਤਾਂ, ਚੰਦ ਦੇ ਘਟਣ-ਵਧਣ ਤੋਂ ਮਿਥੇ ਹੋਏ ਦਿਨ। ਸਭਿ = ਸਾਰੇ। ਸਬਦਿ = ਸ਼ਬਦ ਦੀ ਰਾਹੀਂ। ਸੁਹਾਏ = ਸੋਹਣੇ ਹਨ।

SikhNet (Spanish)Todos los días, solares o lunares son auspiciosos, si uno está dedicado a la Palabra del Shabd.

ਸਤਿਗੁਰੁ ਸੇਵੇ; ਤਾ ਫਲੁ ਪਾਏ ॥

satigur seve; taa fal paae |

Sant Singh KhalsaIf one serves the True Guru, he obtains the fruits of his rewards.
Manmohan SinghIf man serves the True Guru, then obtains he the fruit.
Manmohan Singh (Punjabi)ਜੇਕਰ ਬੰਦਾ ਸੱਚੇ ਗੁਰਾਂ ਦੀ ਟਹਿਲ ਕਮਾਵੇ, ਤਦ ਉਹ ਮੇਵੇ ਨੂੰ ਪਰਾਪਤ ਕਰ ਲੈਂਦਾ ਹੈ।
Fareedkot Teekaਜਬ ਸਤਿਗੁਰੋਂ ਕੋ ਸੇਵੇ ਤਬ ਧਰਮ, ਅਰਥ, ਆਦੀ ਚਾਰੋਂ ਫਲ ਪਾਇ ਲੇਤਾ ਹੈ॥
Prof. Sahib Singh(ਮਨੁੱਖ) ਗੁਰੂ ਦੀ ਸਰਨ ਪਏ, ਤਦੋਂ ਹੀ (ਮਨੁੱਖਾ ਜੀਵਨ ਦਾ ਸ੍ਰੇਸ਼ਟ) ਫਲ ਹਾਸਲ ਕਰਦਾ ਹੈ।

ਪਦ ਅਰਥ ਸੇਵੇ = ਸਰਨ ਪਏ।

SikhNet (Spanish)Sí, aquél que sirve al Guru, encuentra la Fruta.

ਥਿਤੀ ਵਾਰ ਸਭਿ; ਆਵਹਿ ਜਾਹਿ ॥

thitee vaar sabh; aaveh jaeh |

Sant Singh KhalsaThe omens and days all come and go.
Manmohan SinghAll the Lunar and Solar days come and go.
Manmohan Singh (Punjabi)ਚੰਦ੍ਰਮਾ ਅਤੇ ਸੂਰਜ ਦੇ ਦਿਹਾੜੇ ਸਮੂਹ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਥਿਤੀ ਵਾਰੋਂ ਕੇ ਸਮ ਸਭ ਆਵਤੇ ਜਾਤੇ ਹੈਂ; ਵਾ ਥਿਤੀ ਵਾਰੋਂ ਕੇ ਸੇਵਨੇ ਵਾਲੇ ਸੰਪੂਰਨ ਜਨਮਤੇ ਮਰਤੇ ਰਹਤੇ ਹੈਂ॥
Prof. Sahib Singhਇਹ ਥਿੱਤਾਂ ਇਹ ਵਾਰ ਸਾਰੇ ਆਉਂਦੇ ਹਨ ਅਤੇ ਲੰਘ ਜਾਂਦੇ ਹਨ।

ਪਦ ਅਰਥ ਆਵਹਿ ਜਾਹਿ = ਮੁੜ ਮੁੜ ਆਉਂਦੇ ਹਨ ਤੇ ਲੰਘ ਜਾਂਦੇ ਹਨ।

SikhNet (Spanish)Los días pasan y ellos van y vienen;

ਗੁਰਸਬਦੁ ਨਿਹਚਲੁ; ਸਦਾ ਸਚਿ ਸਮਾਹਿ ॥

gurasabad nihachal; sadaa sach samaeh |

Sant Singh KhalsaBut the Word of the Guru's Shabad is eternal and unchanging. Through it, one merges in the True Lord.
Manmohan SinghEver eternal is Guru's Word, through which man merges in the True Lord.
Manmohan Singh (Punjabi)ਸਦੀਵੀ ਕਾਲਸਥਾਈ ਹੈ ਗੁਰਾਂ ਦਾ ਸ਼ਬਦ, ਜਿਸ ਦੇ ਰਾਹੀਂ ਆਦਮੀ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੋ ਗੁਰ ਸਬਦ ਕਰ ਨਿਹਚਲ ਹੂਏ ਹੈਂ, ਸੋ ਸਦਾ ਸਚ ਸਰੂਪ ਮੇਂ ਸਮਾਵਤੇ ਹੈਂ॥
Prof. Sahib Singhਗੁਰੂ ਦਾ ਸ਼ਬਦ (ਹੀ) ਅਟੱਲ ਰਹਿਣ ਵਾਲਾ ਹੈ (ਸ਼ਬਦ ਦੀ ਬਰਕਤ ਨਾਲ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸਦਾ ਲੀਨ ਰਹਿ ਸਕਦੇ ਹਨ।

ਪਦ ਅਰਥ ਨਿਹਚਲੁ = ਅਟੱਲ। ਸਚਿ = ਸਦਾ-ਥਿਰ ਪ੍ਰਭੂ ਵਿਚ।

SikhNet (Spanish)pero Eterna es la Palabra del Shabd del Guru

ਥਿਤੀ ਵਾਰ ਤਾ; ਜਾ ਸਚਿ ਰਾਤੇ ॥

thitee vaar taa; jaa sach raate |

Sant Singh KhalsaThe days are auspicious, when one is imbued with Truth.
Manmohan SinghThen alone become fruitful the Lunar and solar days, when the mortal is imbued with Truth
Manmohan Singh (Punjabi)ਕੇਵਲ ਤਦ ਹੀ ਸਫਲ ਹੁੰਦੇ ਹਨ, ਚੰਦ੍ਰਮਾ ਅਤੇ ਸੂਰਜ ਦੇ ਦਿਹਾੜੇ ਜਦ ਪ੍ਰਾਣੀ ਸੱਚ ਨਾਲ ਰੰਗਿਆ ਜਾਂਦਾ ਹੈ।
Fareedkot Teekaਥਿਤੀ ਵਾਰ ਤੌ ਸਫਲ ਹੈਂ ਜਬ ਸਚ ਸਰੂਪ ਮੇਂ ਰਾਤੇ ਹੋਵੈ॥
Prof. Sahib Singh(ਇਹ) ਥਿੱਤਾਂ ਤੇ ਵਾਰ ਤਦੋਂ ਹੀ (ਮਨੁੱਖਾਂ ਲਈ ਭਲੇ ਹੁੰਦੇ ਹਨ) ਜਦੋਂ ਮਨੁੱਖ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ।

ਪਦ ਅਰਥ ਜਾ = ਜਦੋਂ।

SikhNet (Spanish)Los días son auspiciosos sólo si uno está imbuido en la Verdad,

ਬਿਨੁ ਨਾਵੈ; ਸਭਿ ਭਰਮਹਿ ਕਾਚੇ ॥੭॥

bin naavai; sabh bharameh kaache |7|

Sant Singh KhalsaWithout the Name, all the false ones wander deluded. ||7||
Manmohan SinghWithout the Name, all the false ones wander in existences,
Manmohan Singh (Punjabi)ਨਾਮ ਦੇ ਬਾਝੋਂ ਸਮੂਹ ਕੂੜੇ ਪੁਰਸ਼ ਜੂਨੀਆਂ ਅੰਦਰ ਭਟਕਦੇ ਹਨ।
Fareedkot Teekaਨਾਮ ਤੇ ਬਿਨਾਂ ਔਰ ਸਭ ਕਚੇ ਪੁਰਸ਼ ਜੋਨੀਓਂ ਮੇਂ ਭਰਮਤੇ ਰਹੈਂਗੇ॥੭॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਸਾਰੇ ਜੀਵ ਕਮਜ਼ੋਰ ਆਤਮਕ ਜੀਵਨ ਵਾਲੇ (ਹੋਣ ਕਰ ਕੇ) ਭਟਕਦੇ ਰਹਿੰਦੇ ਹਨ ॥੭॥

ਪਦ ਅਰਥ ਭਰਮਹਿ = ਭਟਕਦੇ ਹਨ। ਕਾਚੇ = ਕਮਜ਼ੋਰ ਆਤਮਕ ਜੀਵਨ ਵਾਲੇ ਮਨੁੱਖ ॥੭॥

SikhNet (Spanish)pero sin el Nombre del Señor, los seres falsos vagan en la duda.(7)

ਮਨਮੁਖ ਮਰਹਿ; ਮਰਿ ਬਿਗਤੀ ਜਾਹਿ ॥

manamukh mareh; mar bigatee jaeh |

Sant Singh KhalsaThe self-willed manmukhs die, and dead, they fall into the most evil state.
Manmohan SinghThe way-ward die and after death fall into an evil state.
Manmohan Singh (Punjabi)ਆਪ-ਹੁਦਰੇ ਮਰ ਜਾਂਦੇ ਹਨ ਅਤੇ ਮਰਨ ਮਗਰੋਂ ਮੰਦੀ ਦਸ਼ਾ ਨੂੰ ਪਰਾਪਤ ਹੁੰਦੇ ਹਨ।
Fareedkot Teekaਮਨਮੁਖ ਜੀਵ ਮਰਤੇ ਹੈਂ ਪੁਨਾ ਮਰ ਕਰ ਖੋਟੀ ਗਤੀ ਮੇਂ ਜਾਤੇ ਹੈਂ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ, ਆਤਮਕ ਮੌਤੇ ਮਰ ਕੇ (ਜਗਤ ਤੋਂ) ਮੰਦੀ ਆਤਮਕ ਹਾਲਤ ਵਿਚ ਹੀ ਜਾਂਦੇ ਹਨ,

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮਰਹਿ = ਆਤਮਕ ਮੌਤ ਸਹੇੜੀ ਰੱਖਦੇ ਹਨ। ਮਰਿ = ਮਰ ਕੇ, ਆਤਮਕ ਮੌਤੇ ਮਰ ਕੇ। ਗਤਿ = ਉੱਚੀ ਆਤਮਕ ਅਵਸਥਾ। ਬਿਗਤਿ = ਭੈੜੀ ਆਤਮਕ ਦਸ਼ਾ। ਬਿਗਤੀ = ਭੈੜੀ ਆਤਮਕ ਦਸ਼ਾ ਵਾਲੇ।

SikhNet (Spanish)El egocéntrico muere para entrar en un estado maligno.

ਏਕੁ. ਨ ਚੇਤਹਿ; ਦੂਜੈ ਲੋਭਾਹਿ ॥

ek. na cheteh; doojai lobhaeh |

Sant Singh KhalsaThey do not remember the One Lord; they are deluded by duality.
Manmohan SinghThe One Lord they remember not and are lured by another's love.
Manmohan Singh (Punjabi)ਇਕ ਸੁਆਮੀ ਦਾ ਉਹ ਸਿਮਰਨ ਨਹੀਂ ਕਰਦੇ ਅਤੇ ਦਵੈਤ-ਭਵ ਨੇ ਉਨ੍ਹਾਂ ਨੂੰ ਲੁਭਾਇਮਾਨ ਕਰ ਲਿਆ ਹੈ।
Fareedkot Teekaਕਿਉਂ ਜੋ ਇਕ ਨਾਮ ਕੋ ਨਹੀਂ ਚੇਤਤੇ, ਦ੍ਵੈਤ ਭਾਵ ਮੇਂ ਲੁਭਾਇਮਾਨ ਹੋ ਰਹੇ ਹੈਂ॥
Prof. Sahib Singh(ਕਿਉਂਕਿ) ਉਹ (ਕਦੇ) ਪਰਮਾਤਮਾ ਦਾ ਸਿਮਰਨ ਨਹੀਂ ਕਰਦੇ; ਅਤੇ ਮਾਇਆ ਦੇ ਮੋਹ ਵਿਚ ਹੀ ਫਸੇ ਰਹਿੰਦੇ ਹਨ।

ਪਦ ਅਰਥ ਚੇਤਹਿ = ਸਿਮਰਦੇ {ਬਹੁ-ਵਚਨ}। ਦੂਜੈ = ਮਾਇਆ ਵਿਚ। ਲੋਭਾਹਿ = ਫਸੇ ਰਹਿੰਦੇ ਹਨ।

SikhNet (Spanish)Pues él no eleva en su ser al Único Dios y es engañado por la idea del otro.

ਅਚੇਤ ਪਿੰਡੀ; ਅਗਿਆਨ ਅੰਧਾਰੁ ॥

achet pinddee; agiaan andhaar |

Sant Singh KhalsaThe human body is unconscious, ignorant and blind.
Manmohan SinghOwing to the darkness of spiritual ignorance, the human body has grown thoughtless
Manmohan Singh (Punjabi)ਰੂਹਾਨੀ ਬੇਸਮਝੀ ਦੇ ਅਨ੍ਹੇਰੇ ਦੇ ਕਾਰਨ, ਮਨੁੱਖਾਂ ਦੇਹ ਵਿਚਾਰ-ਹੀਣ ਹੋ ਗਈ ਹੈ।
Fareedkot Teekaਕਿਉਂਕਿ ਅਗ੍ਯਾਨ ਰੂਪੀ ਅੰਧੇਰੇ ਕਰ ਤਿਨੋਂ ਕੀ (ਪਿੰਡੀ) ਬੁਧੀ ਸਰੂਪ ਤੇ (ਅਚੇਤ) ਅਗ੍ਯਾਤ ਹੋਇ ਰਹੀ ਹੈ॥
Prof. Sahib Singhਹੇ ਭਾਈ! ਮੂਰਖ ਮਤਿ ਵਾਲਾ ਮਨੁੱਖ, ਆਤਮਕ ਜੀਵਨ ਵਲੋਂ ਬੇ-ਸਮਝ ਮਨੁੱਖ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ-

ਪਦ ਅਰਥ ਅਚੇਤ = ਗ਼ਾਫ਼ਿਲ। ਅਚੇਤ ਪਿੰਡੀ = ਮੂਰਖ ਮਤਿ ਵਾਲਾ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝ। ਅੰਧਾਰੁ = (ਮਾਇਆ ਦੇ ਮੋਹ ਵਿਚ ਫਸ ਕੇ ਸਹੀ ਜੀਵਨ ਵਲੋਂ) ਅੰਨ੍ਹਾ।

SikhNet (Spanish)En su interior se apila la ignorancia, él está envuelto por la oscuridad.

ਬਿਨੁ ਸਬਦੈ; ਕਿਉ ਪਾਏ ਪਾਰੁ ॥

bin sabadai; kiau paae paar |

Sant Singh KhalsaWithout the Word of the Shabad, how can anyone cross over?
Manmohan SinghHow can one ferry across without the Name?
Manmohan Singh (Punjabi)ਨਾਮ ਦੇ ਬਾਝੋਂ ਬੰਦੇ ਦਾ ਕਿਸ ਤਰ੍ਹਾਂ ਪਾਰ ਉਤਾਰਾ ਹੋ ਸਕਦਾ ਹੈ?
Fareedkot Teekaਸੋ ਗੁਰੋਂ ਕੋ ਸਬਦ ਬਿਨਾਂ ਸੰਸਾਰ ਸਮੁੰਦਰ ਤੇ ਪਾਰ ਕੈਸੇ ਪਾਵੈਂ?
Prof. Sahib Singh(ਵਿਕਾਰਾਂ-ਭਰੇ ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ (ਉਹ ਸਦਾ ਵਿਕਾਰਾਂ ਵਿਚ ਹੀ ਡੁੱਬਾ ਰਹਿੰਦਾ ਹੈ)।

ਪਦ ਅਰਥ ਪਾਰੁ = (ਸੰਸਾਰ-ਸਮੁੰਦਰ ਤੋਂ) ਪਾਰਲਾ ਬੰਨਾ।

SikhNet (Spanish)¿Cómo podrá entonces ser llevado a través, sin la Palabra?

ਆਪਿ ਉਪਾਏ; ਉਪਾਵਣਹਾਰੁ ॥

aap upaae; upaavanahaar |

Sant Singh KhalsaThe Creator Himself creates.
Manmohan SinghThe Creator Himself creates the beings.
Manmohan Singh (Punjabi)ਰਚਨਹਾਰ ਆਪੇ ਹੀ ਜੀਵਾਂ ਨੂੰ ਰਚਦਾ ਹੈ।
Fareedkot Teekaਉਪਾਵਨਹਾਰ ਨੇ ਜੀਵ ਆਪ ਉਪਾਏ ਹੈਂ॥
Prof. Sahib Singh(ਪਰ ਜੀਵ ਦੇ ਵੱਸ ਦੀ ਗੱਲ ਨਹੀਂ), (ਜੀਵਾਂ ਨੂੰ) ਪੈਦਾ ਕਰਨ ਦੀ ਸਮਰਥਾ ਵਾਲੇ ਪਰਮਾਤਮਾ ਨੇ ਆਪ (ਹੀ ਜੀਵਾਂ ਨੂੰ) ਪੈਦਾ ਕੀਤਾ ਹੈ,

ਪਦ ਅਰਥ ਉਪਾਏ = ਪੈਦਾ ਕਰਦਾ ਹੈ।

SikhNet (Spanish)El Señor Mismo se crea a Sí Mismo, nuestro Único Señor es el Creador.

ਆਪੇ ਕੀਤੋਨੁ; ਗੁਰ ਵੀਚਾਰੁ ॥੮॥

aape keeton; gur veechaar |8|

Sant Singh KhalsaHe Himself contemplates the Guru's Word. ||8||
Manmohan SinghHe Himself reflects over Guru's word.
Manmohan Singh (Punjabi)ਉਹ ਖੁਦ ਹੀ ਗੁਰਾਂ ਦੇ ਸ਼ਬਦ ਨੂੰ ਸੋਚਦਾ ਸਮਝਦਾ ਹੈ।
Fareedkot Teekaਆਪੇ ਹੀ ਗੁਰੋਂ ਕੇ ਸਬਦ ਕਾ ਵੀਚਾਰ ਤਿਸ ਨੇ ਕੀਤਾ ਹੈ॥੮॥
Prof. Sahib Singh(ਉਸ ਨੇ) ਆਪ ਹੀ (ਸਹੀ ਜੀਵਨ ਬਾਰੇ) ਗੁਰੂ ਦਾ (ਦੱਸਿਆ) ਵਿਚਾਰ ਬਣਾਇਆ ਹੋਇਆ ਹੈ (ਗੁਰੂ ਦੇ ਰਸਤੇ ਉੱਤੇ ਉਹ ਆਪ ਹੀ ਜੀਵਾਂ ਨੂੰ ਤੋਰਦਾ ਹੈ) ॥੮॥

ਪਦ ਅਰਥ ਆਪੇ = ਆਪ ਹੀ। ਕੀਤੋਨੁ = ਉਸ ਨੇ ਕੀਤਾ ਹੈ ॥੮॥

SikhNet (Spanish)Y Él Mismo crea también la Palabra del Shabd del Guru. (8)

ਬਹੁਤੇ ਭੇਖ ਕਰਹਿ; ਭੇਖਧਾਰੀ ॥

bahute bhekh kareh; bhekhadhaaree |

Sant Singh KhalsaThe religious fanatics wear all sorts of religious robes.
Manmohan SinghThe sectarians wear many religious garbs.
Manmohan Singh (Punjabi)ਸੰਪ੍ਰਦਾਈ, ਘਣੇਰੇ ਧਾਰਮਕ ਬਾਣੇ ਪਹਿਨਦੇ ਹਨ।
Fareedkot Teekaਜੋ ਭੇਖੋਂ ਕੇ ਧਾਰਨੇ ਵਾਲੇ ਬਹੁਤੇ ਹੀ ਭੇਖ ਕਰਤੇ ਹੈਂ, ਭਾਵ ਪਖੰਡੀ॥
Prof. Sahib Singhਹੇ ਭਾਈ! ਨਿਰੇ ਧਾਰਮਿਕ ਪਹਿਰਾਵੇ ਦਾ ਆਸਰਾ ਲੈਣ ਵਾਲੇ ਮਨੁੱਖ ਅਨੇਕਾਂ ਭੇਖ ਕਰਦੇ ਰਹਿੰਦੇ ਹਨ,

ਪਦ ਅਰਥ ਭੇਖਧਾਰੀ = ਨਿਰੇ ਧਾਰਮਿਕ ਪਹਿਰਾਵੇ ਦਾ ਆਸਰਾ ਲੈਣ ਵਾਲੇ ਮਨੁੱਖ।

SikhNet (Spanish)Uno se pone miles de vestimentas para tratar de pasar por religioso,

ਭਵਿ ਭਵਿ ਭਰਮਹਿ; ਕਾਚੀ ਸਾਰੀ ॥

bhav bhav bharameh; kaachee saaree |

Sant Singh KhalsaThey roll around and wander around, like the false dice on the board.
Manmohan SinghLike the unsuccessful dice, they wander, wander and wander.
Manmohan Singh (Punjabi)ਅਣਪੁਗੀ ਨਰਦ ਦੀ ਤਰ੍ਹਾਂ ਉਹ ਭਟਕਦੇ, ਭਟਕਦੇ ਤੇ ਭਟਕਦੇ ਹੀ ਫਿਰਦੇ ਹਨ।
Fareedkot Teekaਤਿਨੋਂ ਕੀ ਬਧੀ (ਸਾਰੀ) ਨਦਰ ਕਰੀ ਹੋਣੇ ਤੇ (ਭਵਿ) ਸੰਸਾਰ ਮੇਂ (ਭਵਿ) ਉਤਪਤ ਹੋ ਕਰ ਪੜੇ ਭ੍ਰਮਤੇ ਹੈਂ॥
Prof. Sahib Singh(ਤੀਰਥ ਆਦਿਕ ਕਈ ਥਾਈਂ) ਭੌਂ ਭੋਂ ਕੇ ਭਟਕਦੇ ਰਹਿੰਦੇ ਹਨ, (ਅਜਿਹੇ ਮਨੁੱਖ) ਕੱਚੀਆਂ ਨਰਦਾਂ (ਵਾਂਗ ਵਿਕਾਰਾਂ ਤੋਂ ਮਾਰ ਖਾਂਦੇ ਹੀ ਰਹਿੰਦੇ ਹਨ)।

ਪਦ ਅਰਥ ਭਵਿ ਭਵਿ = (ਤੀਰਥ ਆਦਿਕ ਕਈ ਥਾਈਂ) ਭੌਂ ਭੌਂ ਕੇ। ਭਰਮਹਿ = ਭਟਕਦੇ ਫਿਰਦੇ ਹਨ। ਸਾਰੀ = ਨਰਦ। ਕਾਚੀ ਸਾਰੀ = ਕੱਚੀ ਨਰਦ {ਨੋਟ: ਚੌਪੜ ਦੀ ਖੇਡ ਵਿਚ ਇਕ ਖਿਡਾਰੀ ਦੀ ਨਰਦ ਆਪਣੇ ਘਰ ਤੋਂ ਚੱਲ ਕੇ ਬਤਾਲੀ ਘਰਾਂ ਤਕ ਕੱਚੀ ਹੀ ਰਹਿੰਦੀ ਹੈ। ਦੂਜੇ ਦੀ ਨਰਦ ਪਿੱਛੇ ਆ ਕੇ ਉਸ ਨੂੰ ਮਾਰ ਸਕਦੀ ਹੈ। ਜੇ ਇਤਨੇ ਘਰਾਂ ਤੋਂ ਟੱਪ ਨਿਕਲੇ, ਤਾਂ ਉਹ ਵਿਰੋਧੀ ਦੀ ਮਾਰ ਤੋਂ ਬਚ ਜਾਂਦੀ ਹੈ}।

SikhNet (Spanish)pero así no alcanza la Plenitud y además vaga sin fin,

ਐਥੈ ਸੁਖੁ ਨ ਆਗੈ ਹੋਇ ॥

aithai sukh na aagai hoe |

Sant Singh KhalsaThey find no peace, here or hereafter.
Manmohan SinghHere and hereafter, they obtain not peace,
Manmohan Singh (Punjabi)ਇਥੇ ਅਤੇ ਉਥੇ ਉਹ ਆਰਾਮ ਨਹੀਂ ਪਾਉਂਦੇ,
Fareedkot Teekaਤਿਨੋਂ ਕੋ ਨਾ ਇਸ ਲੋਕ ਮੇਂ ਸੁਖ ਹੋਤਾ ਹੈ ਨ ਆਗੇ ਪ੍ਰਲੋਕ ਮੇਂ ਹੋਤਾ ਹੈ॥
Prof. Sahib Singhਉਹਨਾਂ ਨੂੰ ਆਤਮਕ ਆਨੰਦ ਨਾਹ ਇਸ ਲੋਕ ਵਿਚ ਮਿਲਦਾ ਹੈ ਨਾਹ ਪਰਲੋਕ ਵਿਚ ਮਿਲਦਾ ਹੈ।

ਪਦ ਅਰਥ ਐਥੈ = ਇਸ ਲੋਕ ਵਿਚ। ਆਗੈ = ਪਰਲੋਕ ਵਿਚ।

SikhNet (Spanish)sin poder encontrar la Paz aquí, ni tampoco en el Más Allá.

Open this shabad (63 lines, Angs 842-843) →

Ang 842 of 1430